ਪੁਸਤਕਾਲਾਭਾਗ ੯

੫ ਫੱਗਣ ੨੦੧੬ ਬਿਕ੍ਰਮੀ ਸਦਾਗਰ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫੀਰੋਜ਼ਪੁਰ

ਸਤਿਗੁਰ ਪੂਰਾ ਹਰਿ ਸੁਲਤਾਨ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਸਚਖੰਡ ਨਿਵਾਸੀ ਖੇਲ ਮਹਾਨ, ਸਤਿ ਪੁਰਖ ਨਿਰੰਜਣ ਆਪ ਖਿਲਾਇੰਦਾ। ਅਲੱਖ ਅਗੋਚਰ ਸ੍ਰੀ ਭਗਵਾਨ, ਅਗੰਮ ਅਥਾਹ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਜੂਨੀ ਰਹਿਤ ਵੱਡੀ ਵਡਿਆਈਆ। ਹਰਿਜਨ ਤਾਰੇ ਸਾਚੇ ਸੰਤ, ਲੱਖ ਚੁਰਾਸੀ ਵੇਖ ਵਖਾਈਆ। ਵੇਖਣਹਾਰਾ ਜੀਵ ਜੰਤ, ਚਾਰੇ ਖਾਣੀ ਫੋਲ ਫੁਲਾਈਆ। ਪਾਰਬ੍ਰਹਮ ਪ੍ਰਭ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਖੇਲ ਖਿਲਾਈਆ। ਪੁਰਖ ਅਕਾਲ ਹਰਿ ਸਮਰਥ, ਏਕਾ ਏਕ ਏਕ ਅਖਵਾਇੰਦਾ। ਆਪ ਚਲਾਏ ਆਪਣਾ ਰਥ, ਜੁਗ ਜੁਗ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਜਨ ਭਗਤਾਂ ਦੇਵੇ ਸਾਚੀ ਵਥ, ਸਾਚੀ ਵਸਤ ਝੋਲੀ ਪਾਇੰਦਾ। ਜਗਤ ਵਿਕਾਰਾ ਦੇਵੇ ਮਥ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਘਰ ਸੁਹਾਇੰਦਾ। ਥਿਰ ਘਰ ਵਸੇ ਸਚ ਮਕਾਨ, ਮਹੱਲ ਅਟੱਲ ਆਪ ਉਪਾਇੰਦਾ। ਸਤਿ ਸਰੂਪੀ ਇਕ ਗਿਆਨ, ਆਪਣਾ ਨਾਮ ਜਣਾਇੰਦਾ। ਆਤਮ ਅੰਤਰ ਵੇਖੇ ਮਾਰ ਧਿਆਨ, ਦਿਸ ਕਿਸੇ ਨਾ ਆਇੰਦਾ । ਲੱਖ ਚੁਰਾਸੀ ਸਾਚਾ ਕਾਹਨ, ਘਰ ਮੰਡਲ ਰਾਸ ਰਚਾਇੰਦਾ। ਕਰੇ ਪ੍ਰਕਾਸ਼ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਧੁਨ ਅਨਾਦਿ ਸੱਚੀ ਧੁਨਕਾਨ, ਅਨਹਦ ਸੇਵਾ ਸੇਵ ਕਮਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਚਾਤਰਕ ਤ੍ਰਿਖਾ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਵੇਖ ਵਖਾਇੰਦਾ। ਸਤਿਗੁਰ ਸਾਚਾ ਨਰ ਹਰਿ ਨਰਾਇਣ, ਦੂਸਰ ਅਵਰ ਨਾ ਕੋਇ। ਗੁਰਮੁਖ ਵੇਖੇ ਆਪਣੇ ਨੈਣ, ਆਪ ਆਪਣੇ ਜੇਹਾ ਹੋਏ। ਲੱਖ ਚੁਰਾਸੀ ਜੀਵ ਜੰਤ ਰਸਨਾ ਸਾਰੇ ਕਹਿਣ, ਘਰ ਮਿਲੇ ਨਾ ਕਿਸੇ ਢੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਖੇਲੇ ਖੇਲ ਤ੍ਰੈ ਤ੍ਰੈ ਲੋਏ। ਤ੍ਰੈ ਤ੍ਰੈਲੋਕ ਪੁਰਖ ਅਕਾਲਾ, ਆਪਣੀ ਕਲ ਵਰਤਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਆਪ ਆਪਣਾ ਵੇਸ ਵਟਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਆਪਣਾ ਆਸਣ ਲਾਇੰਦਾ। ਆਪੇ ਸ਼ਾਹ ਆਪੇ ਕੰਗਾਲਾ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਆਪੇ ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਆਪ ਜਗਾਇੰਦਾ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲਾ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਆਪੇ ਫਲ ਲਗਾਏ ਡਾਲ੍ਹਾ, ਪਤ ਡਾਲੀ ਵੇਖ ਵਖਾਇੰਦਾ। ਆਪੇ ਸ਼ਬਦ ਸਰੂਪੀ ਬਣ ਦਲਾਲਾ, ਲੋਕਮਾਤ ਵੇਸ ਵਟਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਹਰਿ ਗੋਬਿੰਦ, ਏਕਾ ਰੰਗ ਸਮਾਇਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਸੋਗ ਰਹੇ ਨਾ ਰਾਇਆ। ਸਤਿਗੁਰ ਪੂਰਾ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਇਆ। ਗੁਰਸਿਖ ਉਪਜਾਏ ਆਪਣੀ ਬਿੰਦ, ਆਪ ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਵੇਸ, ਦਰ ਦਰਵੇਸ਼ ਅਲੱਖ ਨਿਰੰਜਣ ਆਪ ਕਰਾਇਆ। ਅਲੱਖ ਨਿਰੰਜਣ ਅਗੰਮ ਅਥਾਹ, ਬੇਅੰਤ ਭੇਵ ਨਾ ਆਇੰਦਾ। ਜੁਗ ਜੁਗ ਬਣੇ ਮਾਤ ਮਲਾਹ, ਹਰਿ ਸੰਤਨ ਰਾਹ ਵਖਾਇੰਦਾ। ਸਤਿ ਸਰੂਪੀ ਏਕਾ ਨਾਂ, ਗੁਰ ਸ਼ਬਦੀ ਨਾਉਂ ਦ੍ਰਿੜਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੀਆ ਗਲੇ ਲਗਾਇੰਦਾ।

❋

❋

ਆਪੇ ਪਿਤਾ ਆਪੇ ਮਾਂ, ਸੁਤ ਦੁਲਾਰਾ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਮਾਣਕ ਮੋਤੀ ਏਕਾ ਨਾਮ ਚੋਗ ਚੁਗਾਇੰਦਾ। ਭਵ ਸਾਗਰ ਪਾਰ ਕਰਾਏ ਫੜ ਫੜ ਬਾਂਹ, ਸਤਿਗੁਰ ਪੂਰਾ ਸੇਵ ਕਮਾਇੰਦਾ। ਦੋ ਜਹਾਨੀ ਕਰੇ ਸਚ ਨਿਆਂ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਸਾਖ਼ਯਾਤ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਨਾਮ ਵਸਤ ਝੋਲੀ ਪਾਇੰਦਾ। ਨਿਜ ਨੇਤਰ ਦਰਸ ਵਡ ਕਰਾਮਾਤ, ਆਪ ਆਪਣਾ ਨੈਣ ਖੁਲਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਘਰ ਘਰ ਵਿਚ ਦੀਪਕ ਆਪ ਜਗਾਇੰਦਾ। ਬੰਦ ਕਿਵਾੜ ਖੋਲ੍ਹ ਤਾਕ, ਦੂਈ ਦਵੈਤੀ ਪਰਦਾ ਲਾਹਿੰਦਾ। ਪੰਚ ਵਿਕਾਰਾ ਕਰੇ ਖ਼ਾਕ, ਖ਼ਾਕੀ ਖ਼ਾਕ ਮਿਲਾਇੰਦਾ। ਸ਼ਬਦ ਘੋੜਾ ਸਾਚਾ ਰਾਕ, ਗੁਰਮੁਖ ਸਾਚੇ ਆਪ ਵਖਾਇੰਦਾ। ਹਰਿਜਨ ਚੜ੍ਹੇ ਮਾਰ ਪਲਾਕ, ਲੋਆਂ ਪੁਰੀਆਂ ਪਾਰ ਕਰਾਇੰਦਾ। ਸਚਖੰਡ ਦਵਾਰ ਵਖਾਏ ਖੋਲ੍ਹੇ ਤਾਕ, ਮਹੱਲ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਹਰਿ ਭਗਵੰਤ, ਹਰਿਜਨ ਮੇਲਾ ਨਾਰੀ ਕੰਤ, ਆਤਮ ਸਾਚੀ ਸੇਜ ਸੁਹਾਇੰਦਾ। ਆਤਮ ਸੇਜ ਸੁਹੰਜਣਾ, ਹਰਿ ਸਤਿਗੁਰ ਵਡ ਮਿਹਰਵਾਨ। ਜਨ ਭਗਤਾਂ ਚਰਨ ਧੂੜ ਕਰਾਏ ਸਾਚਾ ਮਜਨਾ, ਆਤਮ ਅੰਤਰ ਦੇਵੇ ਬ੍ਰਹਮ ਗਿਆਨ। ਨੇਤਰ ਨੈਣ ਪਾਏ ਏਕਾ ਕੱਜਲਾ, ਜਗਤ ਲੋਚਣ ਨੈਣ ਸ਼ਰਮਾਨ। ਮੇਲ ਮਿਲਾਏ ਸਾਚੇ ਸੱਜਣਾ, ਘਰ ਮੰਦਰ ਸ੍ਰੀ ਭਗਵਾਨ। ਜੋ ਘੜਿਆ ਸੋ ਭੱਜਣਾ, ਥਿਰ ਦਿਸੇ ਨਾ ਕੋਏ ਨਿਸ਼ਾਨ। ਕਾਲ ਨਗਾਰਾ ਸਿਰ ਤੇ ਵੱਜਣਾ, ਚਾਰੋਂ ਕੁੰਟ ਹੋਏ ਹੈਰਾਨ। ਪੰਜ ਤਤ ਮਕਾਨ ਸਭ ਨੇ ਤਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਪਛਾਣ। ਹਰਿਜਨ ਸੱਚਾ ਪੇਖਿਆ, ਪੇਖਣਹਾਰ ਕਰਤਾਰ। ਆਪੇ ਲਿਖਿਆ ਲੇਖਿਆ, ਲੇਖਾ ਜਾਣੇ ਨਾ ਵੇਦ ਚਾਰ। ਨਰ ਹਰਿ ਨਰਾਇਣ ਧਾਰੇ ਭੇਖਿਆ, ਲੋਕਮਾਤ ਲੈ ਅਵਤਾਰ। ਆਪੇ ਮੁਛ ਦਾੜ੍ਹੀ ਰਖਾਏ ਕੇਸਿਆ, ਮੂੰਡ ਮੂੰਡਾਏ ਸਿਰਜਣਹਾਰ। ਆਪੇ ਹੋਏ ਦਸ ਦਸਮੇਸਿਆ, ਆਪੇ ਨਾਨਕ ਨਿਰਗੁਣ ਧਾਰ। ਆਪੇ ਗੁਰੂ ਗ੍ਰੰਥ ਉਪਦੇਸਿਆ, ਗੁਰ ਮੰਤਰ ਸ਼ਬਦ ਜੈਕਾਰ। ਆਪੇ ਖੇਲੇ ਖੇਲ ਨਰ ਨਰੇਸਿਆ, ਆਪੇ ਰਾਮ ਕ੍ਰਿਸ਼ਨ ਅਵਤਾਰ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਆਪੇ ਤ੍ਰੈਗੁਣ ਮਾਇਆ ਭਰੇ ਭੰਡਾਰ। ਆਪੇ ਸਚਖੰਡ ਦਵਾਰ ਕਰੇ ਪਰਵੇਸਿਆ, ਨਿਰਗੁਣ ਨੂਰ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰੀ ਹਰਿ ਨਿਰੰਕਾਰ, ਧਰਤ ਧਵਲ ਵੇਖ ਵਖਾਈਆ। ਚੌਦਾਂ ਲੋਕਾਂ ਖੋਲ੍ਹ ਕਿਵਾੜ, ਹਾਟੀ ਹਟ ਕਰੇ ਰੁਸ਼ਨਾਈਆ। ਪੁਰਖ ਅਗੰਮਾ ਭਰ ਭੰਡਾਰ, ਤ੍ਰੈ ਭਵਣ ਆਪ ਵਿਕਾਈਆ। ਬ੍ਰਹਿਮੰਡਾਂ ਖੰਡਾਂ ਦਏ ਆਧਾਰ, ਲੋਆਂ ਪੁਰੀਆਂ ਖੇਲ ਖਿਲਾਈਆ। ਜ਼ਿਮੀ ਅਸਮਾਨਾਂ ਏਕਾ ਧਾਰ, ਸ਼ਾਹ ਸੁਲਤਾਨਾਂ ਆਪ ਬੰਧਾਈਆ। ਰਵ ਸਸ ਮੇਲ ਸਤਾਰ, ਮੰਡਲ ਮੰਡਪ ਆਪ ਵਡਿਆਈਆ। ਪਵਣੀ ਪਵਣ ਦਏ ਹੁਲਾਰ, ਰੂਪ ਅਨੂਪ ਬੇਪਰਵਾਹੀਆ। ਆਪੇ ਵਸੇ ਧਾਮ ਨਿਆਰ, ਨੇਹਚਲ ਬੈਠਾ ਡੇਰਾ ਲਾਈਆ। ਘਰ ਵਿਚ ਘਰ ਕਰ ਤਿਆਰ, ਘਰ ਬੈਠਾ ਜੋਤ ਜਗਾਈਆ। ਘਰ ਮੰਦਰ ਸੋਹੇ ਬੰਕ ਦਵਾਰ, ਘਰ ਆਪਣਾ ਤਾਲ ਸੁਣਾਈਆ। ਘਰ ਅਨਹਦ ਧੁਨ ਸੱਚੀ ਧੁਨਕਾਰ, ਆਪ ਆਪਣਾ ਨਾਦ ਵਜਾਈਆ। ਘਰ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਸਾਲਾਹੀਆ। ਘਰ ਅੰਮ੍ਰਿਤ ਠੰਡੀ ਠਾਰ, ਹਰਿ ਮੰਦਰ ਆਪ ਭਰਾਈਆ। ਘਰ ਮੇਲਾ ਕੰਤ ਭਤਾਰ, ਘਰ

❋

❋

ਬੈਠਾ ਸਹਿਜ ਸੁਖਦਾਈਆ। ਘਰ ਕਰੇ ਸਚ ਪਿਆਰ, ਹਰਿ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਮੇਲਿਆ, ਕਰ ਕਿਰਪਾ ਕਰਤਾਰ। ਘਰ ਸਾਚੇ ਸੋਹੇ ਗੁਰੂ ਗੁਰ ਚੇਲਿਆ, ਗੁਰ ਗੋਬਿੰਦ ਮੀਤ ਮੁਰਾਰ। ਘਰ ਵਸੇ ਧਾਮ ਨਵੇਲਿਆ, ਛੱਪਰ ਛੰਨ ਨਾ ਕੋਇ ਪਸਾਰ। ਘਰ ਪਾਇਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਹਰਿ ਜਾਣਿਆ, ਏਕਾ ਰੰਗ ਕਰਤਾਰਾ। ਦਰ ਘਰ ਸਾਚੇ ਏਕਾ ਮਾਣਿਆ, ਮਿਲਿਆ ਮੇਲ ਮੀਤ ਮੁਰਾਰਾ। ਚਲੇ ਚਲਾਏ ਸਾਚੇ ਭਾਣਿਆ, ਹਰਿ ਭਾਣਾ ਕਰ ਪਿਆਰਾ। ਰਸਨਾ ਗਾਵੇ ਸਾਚਾ ਗਾਣਿਆ, ਹਰਿ ਹਰਿ ਸਾਚਾ ਨਾਉਂ ਉਚਾਰਾ। ਆਤਮ ਦੇਵੇ ਬ੍ਰਹਮ ਗਿਆਨਿਆ, ਸਤਿਗੁਰ ਪੂਰਾ ਭਰੇ ਭੰਡਾਰਾ। ਦਰਗਹਿ ਸਾਚੀ ਦੇਵੇ ਮਾਣਿਆ, ਆਪ ਵਖਾਏ ਇਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਮਾਰ ਝਾਤ, ਹਰਿਜਨ ਮੇਲ ਮਿਲਾਏ ਕਮਲਾਪਾਤ, ਪਤ ਪਤਵੰਤਾ ਖੇਲ ਨਿਆਰਾ। ਪਤ ਪਤਵੰਤਾ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਗੁਰਸਿਖ ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗ ਅਪਰ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਕਾਇਆ ਮੰਦਰ ਸਚ ਦਵਾਰ। ਮਿੱਠਾ ਕਰੇ ਕੌੜਾ ਰੀਠੜਾ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਤੜਾ, ਸਤਿ ਸਤਿ ਵਰਤੇ ਵਰਤਾਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਜਾਵੇ ਤਾਰ। ਜੁਗ ਜੁਗ ਚਲੇ ਚਲਾਏ ਆਪਣੀ ਰੀਤੜਾ, ਲੱਖ ਚੁਰਾਸੀ ਨਾ ਪਾਏ ਸਾਰ। ਸਾਚਾ ਮੰਦਰ ਦੇਹੁਰਾ ਗੁਰੂਦਵਾਰ ਮਸੀਤੜਾ, ਜਿਸ ਮਿਲਿਆ ਹਰਿ ਨਿਰੰਕਾਰ। ਗੁਰਸਿਖ ਗਾਏ ਸੁਹਾਗੀ ਗੀਤੜਾ, ਅਜਪਾ ਜਾਪ ਅਪਰ ਅਪਾਰ। ਹਰਿ ਭਾਣਾ ਲੱਗੇ ਮੀਠੜਾ, ਨਿਉਂ ਨਿਉਂ ਢਹਿ ਢਹਿ ਕਰੇ ਸਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਕਰੇ ਉਧਾਰ। ਭਗਤਨ ਹਰਿ ਰੰਗ ਰਤਿਆ, ਰਾਮ ਰੰਗ ਚਲੂਲ। ਆਪੇ ਦੇ ਸਮਝਾਵੇ ਮਤਿਆ, ਪੁਰਖ ਅਬਿਨਾਸ਼ੀ ਕੰਤ ਕੰਤੂਲ। ਬੀਜ ਬੀਜੇ ਸਾਚੇ ਵਤਿਆ, ਆਤਮ ਅੰਤਰ ਉਪਜਾਏ ਸਾਚਾ ਫੂਲ। ਆਪੇ ਬਖ਼ਸ਼ੇ ਸਾਚੀ ਸਤਿਆ, ਚਰਨ ਕਵਲਾ ਬਖ਼ਸ਼ੇ ਧੂਲ। ਹਰਿਜਨ ਜਾਣੇ ਮਿਤ ਗਤਿਆ, ਗਤ ਮਿਤ ਨਾ ਜਾਏ ਭੂਲ। ਗੁਰਮੁਖ ਵਿਰਲੇ ਲਾਹਾ ਖੱਟਿਆ, ਗੁਰ ਸ਼ਬਦ ਪੰਘੂੜਾ ਲਿਆ ਝੂਲ। ਕਲਜੁਗ ਖੇਲ ਬਾਜ਼ੀਗਰ ਨਟਿਆ, ਸ੍ਰਿਸ਼ਟ ਸਬਾਈ ਰਹੀ ਭੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਕਰਨਹਾਰਾ ਸੂਲੀਉਂਂ ਸੂਲ। ਗੁਰਸਿਖ ਤੇਰਾ ਬੰਧਨ ਕੱਟ, ਗੁਰ ਸਤਿਗੁਰ ਦਇਆ ਕਮਾਇੰਦਾ। ਦੂਈ ਦਵੈਤੀ ਮੇਟੇ ਫਟ, ਨਾਮ ਪਟੀ ਇਕ ਬੰਧਾਇੰਦਾ। ਅੰਮ੍ਰਿਤ ਆਤਮ ਸਾਚਾ ਝਟ, ਜਗਤ ਤ੍ਰਿਸ਼ਨਾ ਭੁੱਖ ਬੁਝਾਇੰਦਾ। ਦੁਰਮਤ ਮੈਲ ਦੇਵੇ ਕੱਟ, ਨਿਰਮਲ ਨਿਰਮਲ ਆਪ ਸਮਾਇੰਦਾ। ਵਸਣਹਾਰਾ ਘਟ ਘਟ, ਹਰ ਘਟ ਆਪੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਗਟ, ਪਰਮ ਪੁਰਖ ਵੇਸ ਵਟਾਇੰਦਾ। ਜੋਤ ਉਜਾਲਾ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਸ਼ਬਦ ਅਗੰਮੀ ਮਾਰੇ ਸਟ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਘਰ ਸਾਚੇ ਮੇਲ ਮਿਲਾਇੰਦਾ। ਵਰ ਘਰ ਹਰਿ ਨਰ ਸਾਚਾ ਪੌਣਾ, ਗੁਰ ਸਤਿਗੁਰ ਮੇਲ ਮਿਲੰਨਿਆ। ਦੁਖ ਦਲਿਦਰ ਡੇਰਾ ਢੌਣਾ, ਪਵਣ ਪਵਣੀ ਦੇਵੇ ਡੰਨਿਆ। ਏਕਾ ਮਾਰਗ ਸਾਚੇ ਲੌਣਾ, ਪੁਰਖ ਅਕਾਲ ਸ੍ਰੀ ਭਗਵੰਨਿਆ। ਪਾਰਬ੍ਰਹਮ

❋

❋

ਪ੍ਰਭ ਮੇਲ ਮਿਲੌਣਾ, ਰੂਪ ਅਨੂਪ ਇਕ ਵਿਖੰਨਿਆ। ਨਿਰਗੁਣ ਸਾਚਾ ਚੰਨ ਚੜ੍ਹੌਣਾ, ਸਰਗੁਣ ਕਹੇ ਧੰਨ ਧੰਨ ਧੰਨ ਧੰਨਿਆ। ਚਾਤ੍ਰਿਕ ਤ੍ਰਿਖਾ ਆਪ ਬੁਝੌਣਾ, ਆਤਮ ਜਾਮ ਪਿਆਏ ਅੰਮ੍ਰਿਤ ਹਰਿ ਹਰਿ ਭਿਨਿਆ। ਕਾਗੋਂ ਹੰਸ ਆਪ ਬਨੌਣਾ, ਸਾਚੀ ਚੋਗ ਮੁਖ ਵਖੰਨਿਆ। ਜਮ ਕਾ ਜੇੜਾ ਆਪ ਕਟੌਣਾ, ਰਾਏ ਧਰਮ ਨਾ ਦੇਵੇ ਡੰਨਿਆ। ਚਿਤਰ ਗੁਪਤ ਦਾ ਲੇਖ ਚੁਕੌਣਾ, ਲਾੜੀ ਮੌਤ ਮੁਖ ਸ਼ਰਮਨਿਆ। ਗੁਰਮੁਖ ਆਪਣੀ ਗੋਦ ਬਹੌਣਾ, ਸਿਰ ਆਪਣਾ ਹੱਥ ਧਰੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਆਪੇ ਲਾਏ ਬੇੜਾ ਬੰਨਿਆ। ਬੇੜਾ ਬੰਨੇ ਦੇਵੇ ਲਾ, ਹਰਿ ਸ਼ਬਦ ਵੱਡੀ ਵਡਿਆਈਆ। ਸਤਿਗੁਰ ਸ਼ਬਦ ਜਗਤ ਮਲਾਹ, ਗੁਰਮੁਖ ਸੱਜਣ ਲਏ ਤਰਾਈਆ। ਨਿਰਗੁਣ ਜਪਾਏ ਆਪਣਾ ਨਾਂ, ਸਰਗੁਣ ਨਿਰਗੁਣ ਵਿਚ ਸਮਾਈਆ। ਹੋਏ ਸਹਾਈ ਸਭਨਾ ਥਾਂ, ਥਾਨ ਥਨੰਤਰ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਜੋ ਜਨ ਮੰਗੇ ਸਚ ਸਰਨਾਈਆ। ਨਾਨਕ ਗੋਬਿੰਦ ਮੇਲਾ ਏਕਾ ਥਾਂ, ਸਚਖੰਡ ਵੱਜੇ ਵਧਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ ਵੇਖ ਵਖਾ, ਸਤਿ ਨਾਮ ਨਾਮ ਨਿਰਬਾਣ ਏਕਾ ਬਾਣ ਲਗਾਈਆ। ਭੂਤ ਪਰੇਤ ਪਸੂ ਚਕਰ ਨਾ ਰਹੇ ਕਿਸੇ ਥਾਂ, ਨਾਮ ਖੰਡਾ ਇਕ ਚਮਕਾਈਆ। ਹਾਕਨੀ ਡਾਕਨੀ ਸੀਸ ਦਏ ਮੁੰਡਾ, ਬੀਰ ਅਠਾਰਾਂ ਰਹੇ ਕੁਰਲਾਈਆ। ਚੰਡ ਪਰਚੰਡਕਾ ਇਕ ਚਮਕਾ, ਆਪ ਆਪਣੀ ਵੰਡ ਵੰਡਾਈਆ। ਗੁਰਸਿਖ ਗੁਰਮੁਖ ਦਰ ਘਰ ਸਾਚੇ ਦਏ ਬਹਾ, ਘਰ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਚੁਕਾਏ ਝੂਠਾ ਡਰ, ਨਾਮ ਨਾਮਾ ਹੋਏ ਸਹਾਈਆ।

੫ ਫੱਗਣ ੨੦੧੬ ਬਿਕ੍ਰਮੀ ਨਾਥੇਵਾਲ

ਘਰ ਠਾਕਰ ਅਬਿਨਾਸ਼ਿਆ, ਘਰ ਸਗਲ ਮਨੋਰਥ ਪੁੰਨ। ਘਰ ਮੰਡਲ ਪਾਵੇ ਰਾਸਿਆ, ਘਰ ਉਪਜੇ ਸ਼ਬਦੀ ਧੁਨ। ਘਰ ਖੇਲ ਪ੍ਰਿਥਮੀ ਆਕਾਸਿਆ, ਘਰ ਗਗਨ ਮੰਡਲ ਮੰਡਪ ਸੁੰਨ। ਘਰ ਮੇਲਾ ਪਵਣ ਸਵਾਸਿਆ, ਘਰ ਲੇਖਾ ਗੁਣ ਅਵਗੁਣ। ਘਰ ਭੋਗ ਰਸ ਬਲਾਸਿਆ, ਘਰ ਪੁਕਾਰ ਰਿਹਾ ਸੁਣ। ਘਰ ਰੱਖੇ ਹਰਿ ਜੂ ਵਾਸਿਆ, ਗੁਰਮੁਖ ਸੱਜਣ ਚੁਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਛਾਣ ਪੁਣ। ਘਰ ਸੁਲਤਾਨ ਸੁਹੰਜਣਾ, ਸ਼ਾਹੋ ਭੂਪ ਸਿਕਦਾਰ। ਘਰ ਮਿਹਰਵਾਨ ਨਿਰੰਜਣਾ, ਜੋਤ ਨੂਰ ਉਜਿਆਰ। ਘਰ ਸਤਿਗੁਰ ਸਾਚਾ ਸੱਜਣਾ, ਕਰੇ ਖੇਲ ਅਪਾਰ। ਘਰ ਤਾਲ ਤਲਵਾੜਾ ਵੱਜਣਾ, ਘਰ ਸ਼ਬਦ ਨਾਦ ਧੁਨਕਾਰ। ਘਰ ਸਤਿਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਘਰ ਅੰਮ੍ਰਿਤ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਏਕਾ ਵਾਰ। ਘਰ ਧਰਨੀ ਧਰਤ ਦਵਾਰਕਾ, ਘਰ ਧੌਲ ਧਰਮ ਦਇਆ ਕਾ ਪੂਤ। ਘਰ ਕਰੇ ਕਰਾਏ ਆਰਤੀ ਆਰਤਾ, ਘਰ ਮੇਲਾ ਕੰਤ ਕੰਤੂਹਲ। ਘਰ ਵੇਸ ਪੁਰਖ ਨਾਰ ਦਾ, ਨਰ ਨਰਾਇਣ ਚੁਕਾਏ ਮੂਲ। ਘਰ ਖੇਲ ਬੇਐਬ ਪਰਵਰਦਿਗਾਰ ਦਾ, ਘਰ ਬਰਖਣਹਾਰਾ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਮੂਲ। ਘਰ ਮੇਲਾ ਕੰਤ ਸੁਹਾਗਿਆ, ਘਰ ਸੋਭਾਵੰਤੀ ਨਾਰ। ਘਰ ਕੰਤ ਭਤਾਰਾ ਜਾਗਿਆ, ਘਰ ਸੋਹੇ

❋

❋

ਬੰਕ ਦਵਾਰ। ਘਰ ਵੱਜੇ ਅਨਹਦ ਵਾਜਿਆ, ਘਰ ਸੁਣੇ ਸੁਣਾਏ ਸੁਨਣੇਹਾਰ। ਘਰ ਆਵੇ ਜਾਵੇ ਫਿਰੇ ਭਾਗਿਆ, ਅੰਦਰ ਬਾਹਰ ਗੁਪਤ ਜ਼ਾਹਰ। ਘਰ ਹੰਸ ਬਣਾਏ ਕਾਗਿਆ, ਆਪ ਉਡਾਏ ਆਪਣੀ ਡਾਰ। ਘਰ ਬਹਿ ਬਹਿ ਮਾਰੇ ਵਾਜਿਆ, ਆਲਸ ਨਿੰਦਰਾ ਪਾਰ ਕਿਨਾਰ। ਘਰ ਚੜ੍ਹੇ ਸਾਚੇ ਤਾਜਿਆ, ਅਸਵ ਘੋੜਾ ਸ਼ਬਦ ਸ਼ੰਗਾਰ। ਘਰ ਖੇਲ ਗ਼ਰੀਬ ਨਿਵਾਜਿਆ, ਗੁਰਮੁਖ ਸੱਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵਣਹਾਰਾ ਸਾਚੀ ਸਾਰ। ਘਰ ਵਣਜ ਸਚ ਵਣਜਾਰੜਾ, ਘਰ ਪਰਖਣਹਾਰਾ ਲਾਲ। ਘਰ ਬੈਠ ਮੀਤ ਮੁਰਾਰੜਾ, ਆਪ ਆਪਣੇ ਰਿਹਾ ਭਾਲ। ਘਰ ਕਰੇ ਪਾਰ ਕਿਨਾਰੜਾ, ਘਰ ਮਾਣਕ ਮੋਤੀ ਦਏ ਉਛਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਜਾਏ ਆਪਣਾ ਤਾਲ। ਘਰ ਵਣਜਾਰਾ ਸਚ ਸੌਦਾਗਰ, ਘਰ ਸਾਚਾ ਦਰ ਖੁਲਾਇੰਦਾ। ਘਰ ਵੇਖਣਹਾਰਾ ਕਾਇਆ ਗਾਗਰ, ਮਹੱਲ ਮੁਨਾਰਾ ਆਪ ਉਪਾਇੰਦਾ। ਘਰ ਨੇਹਕਰਮੀ ਕਰੇ ਕਰਮ ਉਜਾਗਰ, ਆਪ ਆਪਣੀ ਦਇਆ ਕਮਾਇੰਦਾ। ਘਰ ਕਰੇ ਕਰਾਏ ਸਾਚਾ ਆਦਰ, ਆਦਿ ਜੁਗਾਦੀ ਵੇਸ ਵਟਾਇੰਦਾ। ਘਰ ਮੇਲਾ ਕਰਤਾ ਕਾਦਰ, ਰਹੀਮ ਰਹਿਮਾਨ ਰਹਿਮਤ ਆਪਣੇ ਹੱਥ ਵਖਾਇੰਦਾ। ਘਰ ਕਰੇ ਖੇਲ ਪਿਦਰ ਮਾਦਰ, ਮੋਹਨ ਮਾਧਵ ਰੂਪ ਵਟਾਇੰਦਾ। ਘਰ ਰਾਗ ਸੁਣਾਏ ਆਪਣਾ ਦਾਦਰ, ਦਰੋਹੀ ਖ਼ੁਦਾਏ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਤਾੜੀ ਲਾਇੰਦਾ। ਘਰ ਤਾੜੀ ਹਰਿ ਭਗਵੰਤ, ਘਰ ਨਦਰੀ ਨਦਰ ਨਿਹਾਲਿਆ। ਘਰ ਵਾੜੀ ਮੰਗੇ ਸੰਤ, ਦਰ ਆਏ ਬਣ ਸਵਾਲੀਆ। ਦਰ ਖ਼ਾਰੀ ਚੁੱਕੇ ਕੰਤ, ਫੁੱਲ ਫੂਲਣ ਆਪ ਉਠਾ ਲਿਆ। ਘਰ ਵੇਖੇ ਰੁਤ ਬਸੰਤ, ਪਤ ਡਾਲ੍ਹੀ ਆਪ ਮਹਿਕਾ ਲਿਆ। ਘਰ ਲੇਖਾ ਜੀਵ ਜੰਤ, ਸ੍ਰੀ ਭਗਵੰਤ ਆਪ ਬੁਝਾਲਿਆ। ਘਰ ਜਾਣੇ ਮਹਿਮਾ ਅਗਣਤ, ਆਪ ਆਪਣਾ ਮੁਖ ਛੁਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੀਵਾ ਬਾਤੀ ਇਕ ਜਗਾ ਲਿਆ। ਘਰ ਦੀਵਾ ਬਾਤੀ ਕਰ ਪ੍ਰਕਾਸ਼, ਘਰ ਅੰਧ ਅੰਧੇਰ ਵਖਾਇੰਦਾ। ਘਰ ਖੇਲ ਕਰੇ ਸਰਬ ਗੁਣਤਾਸ, ਘਰ ਮੁਖੜਾ ਮੁਖ ਛੁਪਾਇੰਦਾ। ਘਰ ਆਪਣਾ ਕਰ ਕਰ ਵਾਸ, ਘਰ ਨਜ਼ਰ ਕਿਸੇ ਨਾ ਆਇੰਦਾ। ਘਰ ਵਸੇ ਆਸ ਪਾਸ, ਘਰ ਦੂਰ ਦੁਰਾਡਾ ਪੰਧ ਜਣਾਇੰਦਾ। ਘਰ ਪੂਰੀ ਕਰੇ ਆਸ, ਨਿਰਾਸਾ ਨਿਰਾਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਏਕਾ ਰੰਗ ਰੰਗਾਇੰਦਾ। ਘਰ ਰੰਗੇ ਏਕਾ ਰੰਗ, ਰੰਗਣ ਰੰਗ ਨਾ ਕੋਏ ਜਣਾਈਆ। ਘਰ ਬੈਠ ਸੂਰਾ ਸਰਬੰਗ, ਸਾਰੰਗ ਧਰ ਆਪ ਅਖਵਾਈਆ। ਘਰ ਵੇਖ ਸਚ ਪਲੰਘ, ਸਚ ਸੁਹੰਜਣੀ ਸੇਜ ਸੁਹਾਈਆ। ਘਰ ਆਪ ਲਗਾਏ ਆਪਣੇ ਅੰਗ, ਅੰਗੀਕਾਰ ਬੇਪਰਵਾਹੀਆ। ਘਰ ਮੰਗੇ ਬਣ ਮਲੰਗ, ਰੂਪ ਅਨੂਪ ਆਪ ਵਟਾਈਆ। ਘਰ ਸਦਾ ਰੱਖੇ ਸੰਗ, ਸਗਲ ਮਨੋਰਥ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਈਆ। ਘਰ ਸਾਚਾ ਆਪ ਉਪਾਇਆ, ਨਿਰਗੁਣ ਸਰਗੁਣ ਸਾਚੀ ਧਾਰ। ਘਰ ਛੱਪਰ ਛੰਨ ਛੁਹਾਇਆ, ਘਰ ਬਾਡੀ ਬਣ ਕਰਤਾਰ। ਘਰ ਦੀਪਕ ਜੋਤ ਜਗਾਇਆ, ਦਿਵਸ ਰੈਣ ਰਹੇ ਉਜਿਆਰ। ਘਰ ਮਾਟੀ ਭਾਂਡਾ ਪੋਚ ਪੋਚਾਇਆ, ਘਰ ਬਣਿਆ ਹਰਿ ਘੁਮਿਆਰ। ਘਰ ਚੱਕੀ ਚੱਕ ਭਵਾਇਆ, ਆਪੇ ਵੇਖੇ ਆਪਣੀ ਵਾਰ। ਘਰ ਭਾਂਡੇ ਆਪ ਤਪਾਇਆ, ਤ੍ਰੈਗੁਣ ਅਗਨੀ ਦੇਵੇ ਡਾਰ। ਘਰ ਆਪਣਾ ਮੁਖ ਖੁਲ੍ਹਾਇਆ, ਆਪੇ ਵੇਖੇ ਚਾਰ ਦੀਵਾਰ। ਘਰ ਆਪਣੀ ਵਸਤ ਟਿਕਾਇਆ

❋

❋

, ਹਰਿ ਅੰਮ੍ਰਿਤ ਭਰ ਭੰਡਾਰ। ਹਰਿ ਹਰਿ ਹਰਿ ਵੇਖਣ ਆਇਆ, ਘਰ ਵੇਖੇ ਸਚ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਗੰਮ ਅਪਾਰ। ਘਰ ਭਾਂਡਾ ਬਹਿ ਸਾਚਾ ਘੜ, ਕੰਚਨ ਗੜ੍ਹ ਸੁਹਾਈਆ। ਸਤਿ ਸਰੂਪੀ ਅੰਦਰ ਵੜ, ਆਪਣੀ ਵਸਤ ਵਿਚ ਟਿਕਾਈਆ। ਆਪੇ ਮੁਖ ਬੰਦ ਕਰ, ਆਪੇ ਦਏ ਖੁਲ੍ਹਾਈਆ। ਆਪੇ ਪਵਣ ਸਵਾਸ ਧਰ, ਆਪੇ ਸ਼ਬਦ ਜਣਾਈਆ। ਆਪੇ ਅੰਮ੍ਰਿਤ ਦੇਵੇ ਸਰ, ਆਪੇ ਮੁਖ ਰਸ ਰਸਾਈਆ। ਆਪੇ ਨਾਰੀ ਆਪੇ ਨਰ, ਆਪ ਆਪਣਾ ਰੂਪ ਵਟਾਈਆ। ਆਪੇ ਆਪਣੀ ਕਿਰਪਾ ਕਰ, ਗੁਰਮੁਖਾਂ ਏਹ ਬੁਝਾਈਆ। ਸੰਤ ਸਾਜਣ ਲਾਏ ਲੜ, ਘਰ ਸਾਚੇ ਵੱਜੇ ਵਧਾਈਆ। ਦੇਵੇ ਦਰਸ ਅੱਗੇ ਖੜ, ਜਗਤ ਹਰਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਭਾਂਡਾ ਵੇਖ ਵਖਾਈਆ। ਘਟ ਭਾਂਡਾ ਹਰਿ ਪੇਖਿਆ, ਨੇਤਰ ਨੈਣ ਉਘਾੜ। ਆਪਣੇ ਲੋਚਨ ਆਪੇ ਵੇਖਿਆ, ਆਪਣੇ ਹੱਥ ਲਾਏ ਟਨਕਾਰ। ਆਪੇ ਕੀਮਤ ਪਾਏ ਨਰ ਨਰੇਸ਼ਿਆ, ਆਪੇ ਵਣਜ ਕਰੇ ਵਪਾਰ। ਆਪੇ ਸਚ ਸੌਦਾਗਰ ਫਿਰੇ ਦੇਸ ਪਰਦੇਸਿਆ, ਗੁਰਮੁਖ ਸੱਜਣ ਲਏ ਭਾਲ। ਬਾਲ ਜਵਾਨੀ ਬਿਰਧ ਨਾ ਕੋਏ ਵਰੇਸਿਆ, ਏਕਾ ਰੰਗ ਰਵੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਭਾਂਡਾ ਨਾਮ ਅਨਮੁਲ, ਲੱਖ ਚੁਰਾਸੀ ਕੀਮਤ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਕੰਡੇ ਨਾ ਸਕੇ ਤੁਲ, ਚੌਦਾਂ ਲੋਕ ਨਾ ਕੋਇ ਤੁਲਾਈਆ। ਖ਼ਰੀਦ ਨਾ ਸਕੇ ਕੋਈ ਮੁੱਲ, ਬਿਨ ਸਤਿਗੁਰ ਪੂਰੇ ਹੱਥ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਮੁੱਲ, ਆਪੇ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਰਖਾਈਆ। ਗੁਰਸਿਖ ਕਾਇਆ ਕਾਇਆ ਮਟ, ਕਰਤਾ ਕੀਮਤ ਆਪੇ ਪਾਇੰਦਾ। ਚਰਨ ਦਵਾਰਾ ਸਾਚਾ ਹੱਟ, ਲੋਕਮਾਤ ਆਪ ਖੁਲਾਇੰਦਾ। ਆਪੇ ਵੇਖੇ ਨੱਠ ਨੱਠ, ਦਿਵਸ ਰੈਣ ਪੰਧ ਮੁਕਾਇੰਦਾ। ਆਪ ਤਪਾਇਆ ਆਪਣੇ ਭੱਠ, ਭੱਠ ਭਠਿਆਲਾ ਨਾ ਕੋਏ ਰਖਾਇੰਦਾ। ਆਪਣੀ ਖੋਲ੍ਹੇ ਬੱਧੀ ਗੱਠ, ਆਪਣਾ ਪਲੂ ਅੱਗੇ ਡਾਹਿੰਦਾ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਚੁਕਾਇੰਦਾ। ਗੁਰਮੁਖ ਕਾਇਆ ਕੀਮਤ ਹਰਿ ਹਰਿ ਪਾ, ਆਪਣਾ ਲੇਖਾ ਦਏ ਚੁਕਾਈਆ। ਆਪ ਆਪਣਾ ਗੁਰਸਿਖਾਂ ਉਤੋਂ ਘੋਲ ਘੁਮਾ, ਘੋਲੀ ਘੋਲ ਸੇਵ ਕਮਾਈਆ। ਚਾਰ ਜੁਗ ਦੀ ਬੋਲੀ ਦਏ ਵਿਆਹ, ਪੂਰਬ ਲਹਿਣਾ ਦਏ ਮੁਕਾਈਆ। ਕਾਇਆ ਚੋਲੀ ਦਏ ਰੰਗਾ, ਸਚ ਚੋਲੜਾ ਵੇਖ ਵਖਾਈਆ। ਨਾਮ ਮੌਲੀ ਤੰਦ ਬੰਧਾ, ਸਾਚੀ ਮਹਿੰਦੀ ਰੰਗ ਰੰਗਾਈਆ। ਏਕਾ ਵਟਣਾ ਦਏ ਲਗਾ, ਆਪਣੀ ਹੱਥੀਂ ਤਨ ਛੁਹਾਈਆ। ਸਾਚੇ ਖਾਰੇ ਦਏ ਚੜ੍ਹਾ, ਆਪ ਆਪਣਾ ਮੰਗਲ ਗਾਈਆ। ਸੀਸ ਸੇਹਰਾ ਦਏ ਸਜਾ, ਸੋਲਾਂ ਕਲੀਆਂ ਆਪ ਲਟਕਾਈਆ। ਸ਼ਬਦ ਘੋੜੀ ਆਪ ਬਹਾ, ਜੋਤ ਨਿਰੰਜਣ ਵਾਗ ਰਹੇ ਗੁੰਦਾਈਆ। ਸਾਚਾ ਨੇਤਰ ਕਜਲਾ ਪਾ, ਸਾਚਾ ਸਗਨ ਵਖਾਈਆ। ਗੁਰਸਿਖ ਜਾਂਞੀ ਨਾਲ ਰਲਾ, ਆਪਣੇ ਹੱਥ ਰੱਖੇ ਵਡਿਆਈਆ। ਦਰਗਾਹ ਸਾਚੀ ਢੁਕੇ ਜਾ, ਨਾਮ ਮਰਦੰਗ ਸਚ ਸਾਰੰਗ ਏਕਾ ਰਾਗ ਅਲਾਈਆ। ਸਚਖੰਡ ਦਵਾਰੇ ਡੇਰਾ ਲਾ, ਆਪ ਆਪਣਾ ਥਾਨ ਸੁਹਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਅੱਗੋਂ ਆਵੇ ਚਾਈਂ ਚਾਈਂਆ। ਆਪਣਾ ਮੇਲਾ ਲਏ ਮਿਲਾ, ਘਰ ਸਾਚੇ ਵੱਜੇ ਵਧਾਈਆ। ਧੀ ਜਵਾਈ ਨਾਂ ਰਖਾ, ਏਕਾ ਸੇਜ ਸੁਹਾਈਆ। ਗੁਰਸਿਖ ਗੁਰਮੁਖ ਮੇਲ ਮਿਲਾਵਾ ਕਰੇ ਸਾਚੇ ਥਾਂ,

❋

❋

ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਸੰਗ ਸਦਾ ਸਦ ਰਖਾਈਆ।

੫ ਫੱਗਣ ਸੰਮਤ ੨੦੧੬ ਬਿਕ੍ਰਮੀ ਪਿੰਡ ਸਮਾਲਸਰ ਹਾਕਮ ਸਿੰਘ ਦੇ ਘਰ ਜਿਲਾ ਫੀਰੋਜਪੁਰ

ਗੁਰਮੁਖ ਗੁਰ ਸੱਜਣ ਪਾਇਆ, ਹਰਿ ਮਿਲੀ ਸਚ ਸਰਨਾਈਆ। ਸਗਲ ਮਨੋਰਥ ਇਛ ਪੁਨ ਸਹਿਜ ਸੁਖਦਾਇਆ, ਦਰ ਘਰ ਸਾਚੇ ਮੇਲ ਮਿਲਾਈਆ। ਰਤਨ ਅਮੋਲਕ ਹੀਰਾ ਨਾਮ ਵਡਿਆਇਆ, ਲੋਕਮਾਤ ਵੱਜੇ ਵਧਾਈਆ। ਸਚ ਸਲੋਕ ਮੰਤਰ ਨਾਮ ਦ੍ਰਿੜਾਇਆ, ਦਿਬ ਦ੍ਰਿਸ਼ਟ ਆਪ ਖੁਲਾਈਆ। ਚਿੰਤਾ ਹਰਖ ਸੋਗ ਮਿਟਾਇਆ, ਸਾਂਤਕ ਸਤਿ ਸਤਿ ਵਖਾਈਆ। ਜਗਤ ਵਿਕਾਰਾ ਨੇੜ ਨਾ ਆਇਆ, ਨਿਰਗੁਣ ਸਰਗੁਣ ਬੂਝ ਬੁਝਾਈਆ। ਪੰਜ ਤਤ ਕਾਇਆ ਖੇਲ ਖਿਲਾਇਆ, ਤ੍ਰੈਗੁਣ ਮੇਲਾ ਬੰਧਨ ਪਾਈਆ। ਆਪਣਾ ਦੀਪਕ ਆਪ ਜਗਾਇਆ, ਘਰ ਸਾਚੇ ਆਪ ਟਿਕਾਈਆ। ਆਪੇ ਅੰਤਮ ਲਏ ਬੁਝਾਇਆ, ਆਪ ਆਪਣੇ ਵਿਚ ਸਮਾਈਆ। ਜਗਤ ਨੇਤਰ ਦਿਸ ਨਾ ਆਇਆ, ਭਰਮੇ ਭੁੱਲੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿਜਨ ਹਿੱਸਾ ਆਪ ਵੰਡਾਇਆ, ਹਰਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਸਰਨਾਈਆ। ਸਚ ਸਰਨਾਈ ਸਤਿਗੁਰ ਮੀਤ, ਸਗਲਾ ਰੋਗ ਵਿਨਾਸਿਆ। ਏਕੰਕਾਰਾ ਵਸਿਆ ਚੀਤ, ਘਰ ਮੇਲਾ ਸ਼ਾਹੋ ਸ਼ਾਬਾਸਿਆ। ਕਾਇਆ ਮੰਦਰ ਠੰਡਾ ਸੀਤ, ਨਿਰਗੁਣ ਨੂਰ ਦੀਪ ਪ੍ਰਕਾਸਿਆ। ਰਸਨਾ ਗਾਏ ਸੁਹਾਗੀ ਗੀਤ, ਗੋਪੀ ਕਾਹਨ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼ਿਆ। ਸਚ ਸਰਨਾਈ ਹਰਿ ਨਿਰੰਕਾਰ, ਸਗਲਾ ਸੁਖ ਉਪਜਾਈਆ। ਨਾਤਾ ਤੋੜ ਜਗਤ ਸੰਸਾਰ, ਘਰ ਸਾਚੇ ਮੇਲ ਮਿਲਾਈਆ। ਮੇਲ ਮਿਲਾਵਾ ਮੀਤ ਮੁਰਾਰ, ਘਰ ਮਿਲਿਆ ਸੱਜਣ ਬੇਪਰਵਾਹੀਆ। ਆਤਮ ਅੰਤਰ ਇਕ ਦੀਦਾਰ, ਆਪ ਆਪਣੀ ਦੀਂਦ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਲੇਖ ਲਿਖਾਈਆ। ਹਰਿ ਸਰਨਾਈ ਸਰਨਗਤ, ਹਰਿ ਸਤਿਗੁਰ ਵੇਖ ਵਖਾਇੰਦਾ। ਨਾਮ ਬੀਜੇ ਸਾਚੇ ਵਤ, ਕਾਇਆ ਖੇਤ ਵੇਖ ਵਖਾਇੰਦਾ। ਆਪ ਲਗਾਏ ਡਾਲੀ ਪਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਪੇ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਰੂਪੀ ਸਾਚੀ ਵਥ, ਏਕਾ ਬ੍ਰਹਮ ਗਿਆਨ ਦ੍ਰਿੜਾਇੰਦਾ। ਗੁਰਮੁਖ ਸਗਲ ਵਿਸੂਰੇ ਗਏ ਲੱਥ, ਦਰ ਘਰ ਸਾਚੇ ਦਰਸਨ ਪਾਇੰਦਾ। ਝੂਠਾ ਬੁਰਜ ਗਿਆ ਢੱਠ, ਥਿਰ ਕੋਇ ਰਹਿਣ ਨਾ ਪਾਇੰਦਾ। ਪੁਰਖ ਅਬਿਨਾਸ਼ੀ ਮੇਲਾ ਨੱਠ ਨੱਠ, ਦਰਗਹ ਸਾਚੀ ਧਾਮ ਸੁਹਾਇੰਦਾ। ਲੇਖਾ ਜਾਣੇ ਜਿਉਂ ਭਗਤ ਘਰ ਦਸਰਥ, ਰਾਮ ਰਾਮਾ ਵੇਖ ਵਖਾਇੰਦਾ। ਹਰਿ ਹਰਿ ਮਹਿਮਾ ਅਕਥਨਾ ਅਕਥ, ਵੇਦ ਕਤੇਬ ਕੋਇ ਨਾ ਗਾਇੰਦਾ। ਜੁਗ ਜੁਗ ਗੇੜੇ ਆਪਣੀ ਲੱਠ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਸਤਰ ਧਾਰੀ ਵੇਸ ਵਟਾਇੰਦਾ। ਜਿਉਂ ਰਾਮਾ ਮੀਤ ਭਰਤ ਭਰਾਤਾ, ਹਰਿ ਸਤਿਗੁਰ ਵੇਖ ਵਖਾਈਆ। ਤਿਉਂ ਸਿੰਘ ਰੂਪ ਹੋਏ ਇਕ ਇਕਾਂਤਾ, ਦੇਵੇ ਦਰਸ ਅਗੰਮ ਅਥਾਹੀਆ। ਜਨ ਉਤਮ ਰੱਖੀ ਹਰਿ ਹਰਿ ਜਾਤਾ,

❋

❋

ਜੋਤ ਜਾਤ ਜਗਤ ਆਪ ਜਗਾਈਆ। ਆਪ ਸੁਣਾਈ ਆਪਣੀ ਗਾਥਾ, ਹਰਿ ਮੰਦਰ ਅੰਦਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਏਕਾ ਮੀਤ ਸਾਚਾ ਸੱਯਾ, ਭੱਯਾ ਆਪਣਾ ਨਾਉਂ ਰਖਾਇੰਦਾ। ਇਕ ਨਰਾਇਣ ਏਕਾ ਨੱਯਾ, ਏਕਾ ਨਿਰਗੁਣ ਰੂਪ ਚੜ੍ਹਾਇੰਦਾ। ਏਕਾ ਗੇੜਨਹਾਰਾ ਪਹੀਆ, ਪੀਆ ਪ੍ਰੀਤਮ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਖੇਲੇ ਖੇਲ ਖਲਾਰੀ, ਖ਼ਾਲਕ ਖ਼ਲਕ ਵਿਚ ਸਮਾਈਆ। ਆਪੇ ਭਗਤਨ ਮੇਲਾ ਵਡ ਸੰਸਾਰੀ, ਲੋਕਮਾਤ ਮੇਲ ਮਿਲਾਈਆ। ਆਪੇ ਸ਼ਬਦ ਅਨਾਦ ਬੋਲ ਜੈਕਾਰੀ, ਸਾਚਾ ਰਾਗ ਨਾਦ ਸੁਣਾਈਆ। ਆਪੇ ਮਹੱਲ ਅਟੱਲ ਲਏ ਉਸਾਰੀ, ਘੜਨ ਭੰਨਣਹਾਰ ਆਪ ਅਖਵਾਈਆ। ਆਪੇ ਪੰਜ ਤਤ ਮੇਲਾ ਤ੍ਰੈਗੁਣ ਸਿਕਦਾਰੀ, ਆਤਮ ਬ੍ਰਹਮ ਕਰੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਇਕ ਵਖਾਈਆ। ਕਾਇਆ ਮੰਦਰ ਜਗਤ ਮੁਨਾਰਾ, ਤ੍ਰੈਗੁਣ ਮੇਲ ਮਿਲਾਇਆ। ਪੰਚਮ ਮੀਤਾ ਖੇਲ ਨਿਆਰਾ, ਇਕ ਅਤੀਤਾ ਰਿਹਾ ਕਰਾਇਆ। ਠਾਂਡਾ ਸੀਤਾ ਏਕੰਕਾਰਾ ਨਿਰਾਧਾਰਾ, ਨਿਰਗੁਣ ਆਪਣਾ ਨਾਉਂ ਧਰਾਇਆ। ਹਰਿਜਨ ਬਖਸ਼ੇ ਚਰਨ ਪਿਆਰਾ, ਚਾਤਰਕ ਤ੍ਰਿਖਾ ਦਏ ਬੁਝਾਇਆ। ਇਕ ਵਖਾਏ ਸਚ ਦਵਾਰਾ, ਸਚਖੰਡ ਸਾਚਾ ਆਪ ਸੁਹਾਇਆ। ਜੁਗ ਜੁਗ ਜਨ ਭਗਤਾਂ ਕਰੇ ਮਾਤ ਪਿਆਰਾ, ਆਪ ਆਪਣੀ ਗੋਦ ਉਠਾਇਆ। ਦੇਵੇ ਦਾਨ ਸ੍ਰੀ ਭਗਵਾਨ, ਏਕਾ ਰੰਗ ਰੰਗੇ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਹੋਏ ਉਜਿਆਰਾ। ਜੋਤ ਉਜਾਲਾ ਹਰਿ ਗੋਪਾਲਾ, ਗੋਬਿੰਦ ਗਹਿਰ ਗੰਭੀਰਾ। ਗੁਰਮੁਖ ਵੇਖੇ ਸਾਚਾ ਲਾਲਾ, ਆਪਣੀ ਚੋਟੀ ਚੜ੍ਹ ਅਖੀਰਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਅੰਮ੍ਰਿਤ ਬਖਸ਼ੇ ਠਾਂਡਾ ਸੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਂਤਕ ਸਾਚੀ ਧੀਰਾ। ਧੀਰਜ ਧੀਰ ਸਤਿ ਸੰਤੋਖ, ਗੁਰ ਸਤਿਗੁਰ ਹੱਥ ਵਡਿਆਈਆ। ਗੁਰਮੁਖ ਤੇਰੇ ਕਦਮ ਚੁੰਮੇਂ ਮੁਕਤੀ ਮੋਖ, ਨਿਉਂ ਨਿਉਂ ਸੀਸ ਝੁਕਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਏ ਵਖਾਈਆ। ਭਰਮੇ ਭੁੱਲੇ ਭਰਮੀ ਲੋਕ, ਲੋਕ ਅਗਨੀ ਅੱਗ ਲਗਾਈਆ। ਹਰਿਜਨ ਗਾਏ ਸੁਹਾਗੀ ਸਲੋਕ, ਦਰ ਘਰ ਸਾਚੇ ਮੇਲ ਮਿਲਾਈਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਸਾਧ ਸੰਤ ਗੁਰ ਪੀਰ ਅਵਤਾਰ ਬੈਠੇ ਸੀਸ ਝੁਕਾਈਆ। ਪ੍ਰਭ ਦਰਸਨ ਕੋ ਲੋਚਨ ਕੋਟਨ ਕੋਟ, ਕੋਟਨ ਕੋਟੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਲਏ ਮਿਲਾਈਆ। ਗੁਰਮੁਖ ਸੱਜਣ ਮੇਲਿਆ, ਘਰ ਸਾਚੇ ਸਤਿਗੁਰ ਸੁਜਾਨ। ਆਪੇ ਹੋਏ ਗੁਰੂ ਗੁਰ ਚੇਲਿਆ, ਦੇਵਣਹਾਰਾ ਸਾਚਾ ਦਾਨ। ਦੋ ਜਹਾਨੀ ਸੱਜਣ ਸੁਹੇਲਿਆ, ਰਾਮ ਰੂਪ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲਏ ਪਛਾਣ। ਆਪਣੇ ਆਪ ਪਛਾਨਣ ਆਇਆ, ਧੁਰ ਦਰਗਾਹੀ ਹਰਿ ਨਿਰੰਕਾਰਾ। ਜੁਗ ਜੁਗ ਵਿਛੜੇ ਮੇਲ ਮਿਲਾਵਨ ਆਇਆ, ਨਿਰਗੁਣ ਰੂਪ ਵਿਚ ਸੰਸਾਰਾ। ਸ਼ਬਦ ਡੋਰੀ ਬੰਧ ਬੰਧਾਵਨ ਆਇਆ, ਖੇਲੇ ਖੇਲ ਅਗੰਮ ਅਪਾਰਾ। ਜਗਤ ਨਾਤਾ ਤੋੜ ਤੁੜਾਵਨ ਆਇਆ, ਜੂਠਾ ਝੂਠਾ ਪਾਰ ਕਿਨਾਰਾ। ਸਾਚਾ ਮਾਰਗ ਇਕ ਸਿਖਾਵਨ ਆਇਆ, ਗੁਰਮੁਖਾਂ ਕਰੇ ਸਚ ਪਿਆਰਾ। ਦੇ ਮਤ ਆਪ ਸਮਝਾਵਨ ਆਇਆ, ਨੇਤਰ ਰੋਵੇ ਨਾ ਕੋਇ ਜ਼ਾਰੋ ਜ਼ਾਰਾ। ਘਰ ਸਾਚੇ ਸਗਨ ਮਨਾਵਨ ਆਇਆ, ਖਿਲੀ ਰਹੇ ਬਸੰਤ ਬਹਾਰਾ। ਗੁਰ

❋

❋

ਸ਼ਬਦੀ ਲੜ ਫੜਾਵਨ ਆਇਆ, ਆਪ ਕਰਾਏ ਪਾਰ ਕਿਨਾਰਾ। ਚਿੰਤਾ ਸੋਗ ਸਰਬ ਮਿਟਾਵਨ ਆਇਆ, ਨਾਮ ਵਜਾਏ ਸਚ ਸਤਾਰਾ। ਕਾਗੋਂ ਹੰਸ ਉਡਾਵਨ ਆਇਆ, ਆਪ ਰਲਾਏ ਆਪਣੀ ਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਸਹਾਰਾ। ਸਚ ਸਹਾਰਾ ਨਾਮ ਵਥ, ਗੁਰ ਸਤਿਗੁਰ ਹੱਥ ਵਡਿਆਈਆ। ਹਰਿ ਸੰਤ ਚੜ੍ਹਾਏ ਆਪਣੇ ਰਥ, ਬੇਪਰਵਾਹ ਆਪ ਚਲਾਈਆ। ਲੋਆਂ ਪੁਰੀਆਂ ਆਪੇ ਮਥ, ਬ੍ਰਿਹਮੰਡ ਖੰਡ ਵੇਖ ਵਖਾਈਆ। ਗੁਰਸਿਖ ਤੇਰਾ ਕਦੇ ਨਾ ਵਿਛਾਏ ਸੱਥਰ ਸੱਥ, ਸਗਲੇ ਸਾਥੀ ਸਤਿ ਸਮਝਾਈਆ। ਲਹਿਣਾ ਦੇਣਾ ਚੁਕਿਆ ਸੀਆਂ ਸਾਢੇ ਤਿੰਨ ਤਿੰਨ ਹੱਥ, ਮਾਤ ਗਰਭ ਫੇਰ ਨਾ ਆਈਆ। ਪਾਇਆ ਪੁਰਖ ਇਕ ਅਕਥ, ਕਥਨੀ ਕਥ ਨਾ ਸਕੇ ਰਾਈਆ। ਅੰਤਮ ਮੇਲਾ ਜਿਉਂ ਰਾਮਾ ਦਸਰਥ, ਭਰਤ ਭਾਵਨੀ ਵਿਚ ਟਿਕਾਈਆ। ਮਾਣਸ ਜਨਮ ਲਾਹਾ ਖੱਟ, ਆਤਮ ਸਾਚੀ ਖਾਟ ਹੰਢਾਈਆ। ਤਨ ਪਹਿਨਾਇਆ ਸ਼ਬਦ ਪਟ, ਨਾਮ ਰਸਾਲੂ ਇਕ ਰੰਗਾਈਆ। ਅੰਤਮ ਵਿਕਿਆ ਸਾਚੇ ਹੱਟ, ਕਰਤੇ ਕੀਮਤ ਸਾਚੀ ਪਾਈਆ। ਤਨ ਖ਼ਾਕ ਨਾ ਰੁਲਿਆ ਤੀਰਥ ਕਿਸੇ ਤਟ, ਗੰਗਾ ਗੋਦਾਵਰੀ ਬੈਠੀ ਮੂੰਹ ਛੁਪਾਈਆ। ਜੋਤ ਜਵਾਲਾ ਲਟ ਲਟ, ਤੇਰਾ ਰਾਹ ਤਕਾਈਆ। ਅੰਤਮ ਉਤਰਿਆ ਸਾਚੇ ਘਾਟ, ਖੇਵਟ ਖੇਟਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰਾ ਗੁਰਮੁਖ ਮੇਲਾ ਕੰਤ ਭਤਾਰਾ, ਸਿੰਘ ਹਾਕਮ ਆਤਮ ਪਰਮਾਤਮ ਵਿਚ ਸਮਾਈਆ।