ਪੁਸਤਕਾਲਾਭਾਗ ੯

੬ ਫੱਗਣ ੨੦੧੬ ਬਿਕ੍ਰਮੀ ਗੁਰਬਚਨ ਸਿੰਘ ਦੇ ਘਰ ਪਿੰਡ ਉਸਮਾ ਜਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਗਹਿਰ ਗੰਭੀਰਾ, ਪਾਰਬ੍ਰਹਮ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਾਰੇ ਏਕਾ ਤੀਰਾ, ਪੁਰਖ ਅਬਿਨਾਸ਼ੀ ਰੂਪ ਵਟਾਈਆ। ਏਕੰਕਾਰਾ ਚੋਟੀ ਚੜ੍ਹੇ ਅਖੀਰਾ, ਸ੍ਰੀ ਭਗਵਾਨ ਵੇਖ ਵਖਾਈਆ। ਆਦਿ ਨਿਰੰਜਣ ਖੇਲੇ ਖੇਲ ਵਡ ਪੀਰਨ ਪੀਰਾ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਨਾਉਂ ਉਪਾਈਆ। ਪੁਰਖ ਅਕਾਲਾ ਦੀਨ ਦਿਆਲਾ, ਆਦਿ ਜੁਗਾਦਿ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਸਾਚੀ ਧਰਮਸਾਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸੋਹੇ ਸ਼ਾਹ ਕੰਗਾਲਾ, ਆਪ ਆਪਣਾ ਬੰਕ ਵਖਾਇੰਦਾ। ਦੀਪਕ ਜੋਤ ਏਕਾ ਬਾਲਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦਿ ਸਚੀ ਧੁਨਕਾਨਾ, ਰਾਗ ਅਨਾਦੀ ਆਪ ਅਲਾਇੰਦਾ। ਜੂਨੀ ਰਹਿਤ ਖੇਲ ਮਹਾਨਾ, ਅਨੁਭਵ ਪ੍ਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮੂਰਤ ਆਪੇ ਵੇਖ ਵਖਾਇੰਦਾ। ਆਪਣੀ ਮੂਰਤ ਹਰਿ ਹਰਿ ਰੰਗ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਵਸੇ ਸੰਗ, ਦੂਸਰ

❋

❋

ਰੂਪ ਨਾ ਕੋਇ ਜਣਾਈਆ। ਏਕੰਕਾਰਾ ਸਚ ਸਿੰਘਾਸਣ ਸੋਹੇ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਆਦਿ ਨਿਰੰਜਣ ਚਾੜ੍ਹੇ ਚੰਦ, ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਵਜਾਏ ਮਰਦੰਗ, ਆਪ ਆਪਣਾ ਢੋਲਾ ਗਾਈਆ। ਅਬਿਨਾਸ਼ੀ ਕਰਤਾ ਸਚਖੰਡ ਦਵਾਰਾ ਆਪੇ ਲੰਘ, ਆਪ ਆਪਣਾ ਆਸਣ ਲਾਈਆ। ਪਾਰਬ੍ਰਹਮ ਨਿਉਂ ਨਿਉਂ ਮੰਗੇ ਮੰਗ, ਘਰ ਸਾਚੇ ਸੀਸ ਝੁਕਾਈਆ। ਪੁਰਖ ਅਕਾਲ ਸੂਰਾ ਸਰਬੰਗ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਸਚ ਮਹੱਲਾ ਉਚ ਅਟੱਲਾ ਏਕੰਕਾਰਾ ਆਪ ਸੁਹਾਈਆ। ਸਚ ਮਹੱਲਾ ਸਚ ਸਿੰਘਾਸਣ, ਹਰਿ ਸਾਚਾ ਆਪ ਲਗਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼ਨ, ਆਦਿ ਜੁਗਾਦੀ ਦਿਸ ਨਾ ਆਇੰਦਾ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸ਼ਨ, ਤਖਤ ਤਾਜ ਆਪ ਸੁਹਾਇੰਦਾ। ਆਪਣੇ ਮੰਡਲ ਪਾਵੇ ਰਾਸਨ, ਗੋਪੀ ਕਾਹਨਾ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਪੁਰਖ ਅਬਿਨਾਸ਼ੀ ਏਕਾ ਕੰਤ, ਨਰ ਨਰਾਇਣ ਨਾਉਂ ਧਰਾਇੰਦਾ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਆਦਿ ਜੁਗਾਦੀ ਨਾਉਂ ਧਰਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭੈ ਹੋਰ ਨਾ ਕੋਇ ਜਣਾਇੰਦਾ। ਥਿਰ ਘਰ ਵਾਸੀ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਨਾ ਘੜਿਆ ਨਾ ਭੱਜਣਾ, ਰੂਪ ਅਨੂਪ ਨਾ ਕੋਇ ਜਣਾਇੰਦਾ। ਤਾਲ ਨਗਾਰੇ ਆਪੇ ਵੱਜਣਾ, ਆਪ ਆਪਣੀ ਚੋਟ ਵਖਾਇੰਦਾ। ਆਪੇ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬਹਿ ਬਹਿ ਸਜਣਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪ ਅਖਵਾਇੰਦਾ। ਰੰਗ ਰੰਗੀਲਾ ਹਰਿ ਕਰਤਾਰਾ, ਦੂਸਰ ਹੋਰ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਕਰਨੀ ਕਰਤਾ ਆਪ ਕਮਾਇੰਦਾ। ਲੱਖ ਚੁਰਾਸੀ ਬੰਨੇ ਧਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ । ਅੰਦਰ ਬਾਹਰ ਗੁਪਤ ਜ਼ਾਹਰਾ, ਲੱਖ ਚੁਰਾਸੀ ਪਾਵੇ ਸਾਰਾ, ਨੌ ਦਰ ਖੋਜ ਖੁਜਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਰ ਘਰ ਵਿਚ ਦੀਪ ਟਿਕਾਇੰਦਾ। ਡੂੰਘੀ ਕੰਦਰ ਪਾਵੇ ਸਾਰਾ, ਅੰਧ ਅੰਧਿਆਰਾ, ਈੜਾ ਪਿੰਗਲ ਸੁਖਮਨ ਮਾਰਗ ਪਾਇੰਦਾ। ਤ੍ਰੈਲੋਕੀ ਖੇਲ ਖੇਲ ਨਿਆਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਤਮ ਅੰਤਰ ਸਚੀ ਧਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਕਵਲ ਕਵਲਾ ਕਰ ਤਿਆਰਾ, ਏਕਾ ਮੁਖ ਭਵਾਇੰਦਾ। ਆਪੇ ਕਰੇ ਬੰਦ ਕਿਵਾੜਾ, ਆਪੇ ਕੁੰਡਾ ਲਾਹਿੰਦਾ। ਆਤਮ ਸੇਜਾ ਖੇਲ ਨਿਆਰਾ, ਕਰਨੀ ਕਰਤਾ ਆਪ ਕਮਾਇੰਦਾ। ਅਨਹਦ ਰਾਗ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਸਾਚੀ ਸਖੀਆਂ ਮੰਗਲਚਾਰਾ, ਬਹਿ ਬਹਿ ਗੀਤ ਅਲਾਇੰਦਾ। ਕੰਤ ਕੰਤੂਲ ਮੀਤ ਮੁਰਾਰਾ, ਆਪ ਆਪਣਾ ਰੂਪ ਵਟਾਇੰਦਾ। ਬ੍ਰਹਮ ਬ੍ਰਹਮ ਪ੍ਰਭ ਖੇਲ ਨਿਆਰਾ, ਆਪ ਆਪਣਾ ਘਰ ਸੁਹਾਇੰਦਾ। ਦਸਮ ਦਵਾਰੀ ਜੋਤ ਉਜਿਆਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਖ ਚੁਰਾਸੀ ਵੇਖੇ ਘਰ, ਘਟ ਘਟ ਆਪਣਾ ਆਸਣ ਲਾਇੰਦਾ। ਘਟ ਘਟ ਵਸਿਆ ਪੁਰਖ ਅਗੰਮ, ਦਿਸ ਕਿਸੇ ਨਾ ਆਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਈ ਰਖਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਗੁਰ ਪੀਰ ਅਵਤਾਰ ਸਾਧ ਸੰਤ ਆਪ ਹੋ ਜਾਇੰਦਾ। ਗਗਨ ਪਾਤਾਲਾਂ ਦੇਵੇ ਥੰਮ, ਬਿਨ ਥੰਮਾਂ ਆਪ ਰਹਾਇੰਦਾ।

❋

❋

ਤ੍ਰੈਗੁਣ ਮਾਇਆ ਬੇੜਾ ਦੇਵੇ ਬੰਨ, ਲੋਕਮਾਤ ਆਪ ਚਲਾਇੰਦਾ। ਆਕਾਸ਼ ਪ੍ਰਕਾਸ਼ ਸੂਰਜ ਚੰਨ, ਮੰਡਲ ਮੰਡਪ ਆਪ ਸੁਹਾਇੰਦਾ। ਨਾ ਕੋਈ ਜਨਨੀ ਜਣੇ ਜਨ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਨਾ ਕੋਈ ਰਾਗ ਸੁਣਾਏ ਕੰਨ, ਨਾ ਕੋਈ ਵਿਦਿਆ ਹੋਰ ਪੜ੍ਹਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਸਚ ਸਿੰਘਾਸਣ ਆਸਣ ਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਬੇੜਾ ਆਪੇ ਬੰਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇੰਦਾ। ਏਕਾ ਵਸਤ ਨਾਮ ਧਨ, ਸਚ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਜਗਾਇੰਦਾ। ਪੁਰਖ ਅਬਿਨਾਸ਼ੀ ਰੂਪ ਵਟਾਇਆ, ਆਪ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵੇਖ ਵਖਾਇਆ, ਆਪ ਆਪਣਾ ਸੰਗ ਨਿਭਾਇੰਦਾ। ਹਰਿਜਨ ਸਾਚਾ ਆਪ ਉਠਾਇਆ, ਇਸ਼ਟ ਦ੍ਰਿਸ਼ਟ ਆਪ ਖੁਲਾਈਆ। ਰੂਪ ਅਨੂਪਾ ਦਰਸ ਦਿਖਾਇਆ, ਆਤਮ ਹਰਸ਼ ਸਰਬ ਮਿਟਾਈਆ। ਚਿੰਤਾ ਸੋਗ ਹਰਖ ਗਵਾਇਆ, ਆਪ ਆਪਣਾ ਰੰਗ ਰੰਗਾਈਆ। ਨਾਮ ਕਸਵੱਟੀ ਪਰਖ ਵਖਾਇਆ, ਕੰਚਨ ਸੋਨਾ ਰੂਪ ਵਟਾਈਆ। ਨਿਰਗੁਣ ਸਰਗੁਣ ਤਰਸ ਕਮਾਇਆ, ਤ੍ਰੈਗੁਣ ਮੇਟੇ ਲੱਗੀ ਸ਼ਾਹੀਆ। ਪੂਰਬ ਲਹਿਣਾ ਕਰਜ਼ਾ ਲਾਹਿਆ, ਜਨਮ ਜਨਮ ਦਾ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਈਆ। ਹਰਿਜਨ ਲੇਖਾ ਆਪ ਲਿਖ, ਜੁਗ ਜੁਗ ਵੇਸ ਵਟਾਇੰਦਾ। ਹੋਰ ਕਿਸੇ ਨਾ ਰਿਹਾ ਦਿਸ, ਕੋਟਨ ਕੋਟੀ ਰਾਹ ਤਕਾਇੰਦਾ। ਜਗਤ ਵਿਕਾਰਾ ਚੜੀ ਵਿਸ, ਬਿਨ ਹਰਿਨਾਮ ਨਾ ਕੋਇ ਲਾਹਿੰਦਾ। ਮਾਇਆ ਮਮਤਾ ਰਹੇ ਪਿਸ, ਕਲਜੁਗ ਚੱਕੀ ਆਪ ਚਲਾਇੰਦਾ। ਖਾਲੀ ਦਿਸਣ ਸਭ ਦੇ ਖਿਸ, ਨਾਮ ਧੰਨ ਨਾ ਕੋਇ ਵਖਾਇੰਦਾ। ਮਾਇਆ ਡਸਨੀ ਰਹੀ ਡਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਇੰਦਾ। ਗੁਰਸਿਖ ਸੱਜਣ ਤਾਰਨਹਾਰਾ, ਏਕੰਕਾਰਾ ਇਕ ਅਖਵਾਈਆ। ਸਤਿਗੁਰ ਰੂਪ ਵਿਚ ਸੰਸਾਰਾ, ਸ਼ਬਦ ਸ਼ਬਦੀ ਰੂਪ ਵਟਾਈਆ। ਆਦਿ ਜੁਗਾਦਿ ਕਰੇ ਪਿਆਰਾ, ਦਿਵਸ ਰੈਣ ਮੇਲ ਮਿਲਾਈਆ। ਸਾਰੰਗ ਧਰ ਖੇਲ ਨਿਆਰਾ, ਆਪ ਆਪਣੇ ਹੱਥ ਰੱਖੇ ਵਡਿਆਈਆ। ਕਾਗਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਥੱਕੀ ਸਤਿ ਸਰੋਵਰ ਛਾਹੀਆ। ਗੁਰਸਿਖ ਤੇਰਾ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਤੱਕਣ ਤੇਰਾ ਦਵਾਰਾ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਜਿਸ ਜਨ ਮਿਲਿਆ ਹਰਿ ਨਿਰੰਕਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਇਕ ਇਕ ਸਮਝਾਈਆ। ਗੁਰਮੁਖ ਆਤਮ ਨੇਤਰ ਖੋਲ੍ਹ, ਸਤਿਗੁਰ ਪੂਰਾ ਦਰਸ ਦਿਖਾਇੰਦਾ। ਨਾਦ ਅਨਾਦੀ ਵਜਾਏ ਢੋਲ, ਅਨਹਦ ਸਾਚੀ ਸੇਵ ਕਮਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਧੁਰ ਫ਼ਰਮਾਨਾ ਆਪ ਜਣਾਇੰਦਾ। ਨਿਤ ਨਵਿਤ ਵਸੇ ਕੋਲ, ਵਾਰ ਥਿਤ ਨਾ ਕੋਇ ਵਖਾਇੰਦਾ। ਕਾਇਆ ਪੰਜ ਤਤ ਕਰੇ ਚੋਲ੍ਹ, ਆਪਣਾ ਚੋਲਾ ਆਪ ਬਦਲਾਇੰਦਾ। ਸੁਰਤੀ ਸ਼ਬਦੀ ਰਿਹਾ ਮੌਲ, ਸਚ ਫ਼ਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਿਖਾਇੰਦਾ। ਗੁਰਸਿਖ ਹਰਿ ਹਰਿ ਵੇਖਿਆ, ਕਰ ਕਿਰਪਾ ਕਰਤਾਰ। ਆਪੇ ਕੱਢੇ ਭਰਮ ਭੁਲੇਖਿਆ, ਹਉਮੇ ਹੰਗਤਾ ਗੜ੍ਹ ਨਿਵਾਰ। ਆਪੇ ਦਰਸ ਦਿਖਾਏ ਗੁਰ ਗੁਰ ਦਸ ਦਸਮੇਸਿਆ, ਨਾਨਕ ਗੋਬਿੰਦ ਸਾਚੀ ਧਾਰ। ਆਪੇ ਲੇਖਾ ਜਾਣੇ ਧਾਰੀ ਕੇਸਿਆ, ਮੂੰਡ ਮੁਡਾਏ ਲਏ ਉਭਾਰ। ਆਪੇ ਫਿਰੇ ਦੇਸ ਪਰਦੇਸਿਆ, ਦੋ ਜਹਾਨਾ ਏਕਾ ਧਾਰ।

❋

❋

ਆਪੇ ਸ਼ਾਹੋ ਭੂਪ ਨਰ ਨਰੇਸ਼ਿਆ, ਹਰਿ ਸਚਾ ਸੱਚੀ ਸਰਕਾਰ। ਜੁਗ ਜੁਗ ਧਾਰੇ ਆਪਣਾ ਵੇਸਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਪਾਇਣ ਸਾਰ। ਗੁਰਮੁਖ ਵਿਰਲੇ ਨੇਤਰ ਵੇਖਿਆ, ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ। ਸ੍ਰਿਸ਼ਟ ਸਬਾਈ ਭਰਮ ਭੁਲੇਖਿਆ, ਕਾਇਆ ਗੜ੍ਹ ਹੋਇਆ ਹੰਕਾਰ। ਜੋਤ ਅਵਲਾ ਧਾਰੇ ਭੇਖਿਆ, ਅਛਲ ਅਛਲ ਰੂਪ ਅਪਾਰ। ਬਲ ਬਾਵਨ ਦੇਵੇ ਸਿਖਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕੰਕਾਰ। ਏਕੰਕਾਰਾ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਖੇਲ ਤਮਾਸ਼ਾ, ਲੋਕਮਾਤ ਵੇਖਣ ਆਇਆ। ਜਨ ਭਗਤਾਂ ਦੇਵੇ ਨਾਮ ਦਿਲਾਸਾ, ਭਗਤ ਭਗਵੰਤ ਮੇਲ ਮਿਲਾਇਆ। ਲੇਖਾ ਜਾਣੇ ਰਸਨ ਸਵਾਸਾ, ਜੋ ਜਨ ਰਸਨਾ ਰਹੇ ਗਾਇਆ। ਹਰਿ ਭਗਤ ਹਰਿਜਨ ਗੁਰਮੁਖ ਗੁਰਸਿਖ ਕੋਇ ਨਾ ਰਹੇ ਨਿਰਾਸਾ, ਨੌ ਖੰਡ ਪ੍ਰਿਥਮੀ ਮੇਲ ਮਿਲਾਇਆ। ਹਰਿ ਭਗਤ ਕਦੇ ਨਾ ਆਵੇ ਹਾਰ ਪਾਸਾ, ਆਪਣੇ ਵੱਟੇ ਨਾਮ ਤੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਦੀਨ ਦਿਆਲ, ਜੂਨੀ ਰਹਿਤ ਸਰਬ ਪ੍ਰਿਤਪਾਲ, ਚਰਨ ਰਖਾਏ ਕਾਲ ਮਹਾਂਕਾਲ, ਗੁਰਮੁਖਾਂ ਵਖਾਏ ਸਚ ਸੱਚੀ ਧਰਮਸਾਲ, ਥਿਰ ਘਰ ਸਾਚਾ ਇਕ ਵਸਾਇਆ।

੬ ਫੱਗਣ ੨੦੧੬ ਬਿਕ੍ਰਮੀ ਰਤਨ ਸਿੰਘ ਦੇ ਘਰ ਪਿੰਡ ਚੰਬਲ ਜਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਲਾਲ ਗੁਲਾਲਾ, ਸੁਤੇ ਪ੍ਰਕਾਸ਼ ਰੂਪ ਵਟਾਈਆ। ਹਰਿ ਪੁਰਖ ਨਿਰੰਜਣ ਕੰਚਨ ਢਾਲਾ, ਮਹਿਮਾ ਅਨੂਪ ਬੇਪਰਵਾਹੀਆ। ਏਕੰਕਾਰਾ ਸੂਹਾ ਵੇਸ ਦਰ ਦਰਵੇਸ਼ ਖੇਲ ਨਿਰਾਲਾ, ਆਪਣੀ ਧਾਰ ਬੰਧਾਈਆ। ਆਦਿ ਨਿਰੰਜਣ ਜੋਤ ਉਜਾਲਾ, ਸਤਿ ਸਫੈਦੀ ਰੂਪ ਸਮਾਈਆ। ਸ੍ਰੀ ਭਗਵਾਨ ਹੋ ਦਲਾਲਾ, ਪੀਲਾ ਰੰਗ ਆਪ ਉਪਜਾਈਆ। ਅਬਿਨਾਸ਼ੀ ਕਰਤਾ ਅਵਲੜੀ ਚਾਲਾ, ਨੀਲਾ ਤੰਦਨ ਪਾਈਆ। ਪਾਰਬ੍ਰਹਮ ਪ੍ਰਭ ਹਰਿ ਗੋਪਾਲਾ, ਕਾਲੀ ਕਫ਼ਨੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ। ਆਪਣਾ ਰੂਪ ਸਾਚੇ ਘਰ, ਏਕਾ ਏਕ ਵਟਾਇੰਦਾ। ਦੂਜੇ ਮੰਦਰ ਆਪੇ ਵੜ, ਤੀਜਾ ਬੰਕ ਸੁਹਾਇੰਦਾ। ਚੌਥਾ ਦੇਵੇ ਖੋਲ੍ਹ ਕਿਵਾੜ, ਪੰਚਮ ਸੋਭਾ ਪਾਇੰਦਾ। ਛੇਵੇਂ ਦਿਸੇ ਨਾ ਕੋਈ ਨਾਰੀ ਨਾ ਕੋਈ ਨਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸੱਤਵੇਂ ਮੰਦਰ ਬੈਠਾ ਚੜ, ਸਚ ਸਿੰਘਾਸਣ ਆਸਣ ਲਾਇੰਦਾ। ਪਹਿਲਾ ਘਰ ਅਗੰਮ ਅਥਾਹ, ਹਰਿ ਸਾਚਾ ਆਪ ਸੁਹਾਇੰਦਾ। ਦੂਜੇ ਦਰ ਬਣ ਮਲਾਹ, ਆਪਣਾ ਰਾਹ ਚਲਾਇੰਦਾ। ਤੀਜਾ ਦੇਵੇ ਸਚ ਸਲਾਹ, ਸਿਫ਼ਤੀ ਸਿਫ਼ਤ ਆਪ ਵਡਿਆਇੰਦਾ। ਚੌਥੇ ਢੋਲਾ ਏਕਾ ਗਾ, ਆਪਣਾ ਨਾਉਂ ਧਰਾਇੰਦਾ। ਪੰਚਮ ਬੋਲਾ ਆਪ ਅਲ੍ਹਾ, ਆਪਣਾ ਰਾਗ ਸੁਣਾਇੰਦਾ। ਛੇਵੇਂ ਪੜਦਾ ਦਏ ਹਟਾ, ਆਪ ਆਪਣਾ ਵੇਖ ਵਖਾਇੰਦਾ। ਸਤਵੇਂ ਮੇਲਾ ਲਏ ਮਿਲਾ, ਘਰ ਸਾਚੇ ਸੋਭਾ ਪਾਇੰਦਾ। ਪਹਿਲੇ ਘਰ ਅਗੰਮ ਅਪਾਰ, ਆਪਣੀ ਅਲੱਖ ਜਗਾਈਆ। ਦੂਜੇ ਦਰ ਹੋ ਤਿਆਰ, ਆਪਣੀ ਕਰਵਟ ਲਏ ਬਦਲਾਈਆ। ਤੀਜੇ ਦਰ ਖੇਲ ਅਪਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਚੌਥੇ ਘਰ ਮੀਤ ਮੁਰਾਰ, ਆਪ ਆਪਣਾ ਸਗਨ ਮਨਾਈਆ। ਪੰਚਮ ਬਣੇ ਸਚ ਭਤਾਰ, ਆਪ ਆਪਣਾ ਰੂਪ ਸੁਹਾਈਆ। ਛੇਵੇਂ ਨਾਰੀ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਕਰੇ ਪਿਆਰ, ਆਪ ਆਪਣਾ ਅੰਗ

❋

❋

ਲਗਾਈਆ। ਸਤਵੇਂ ਘਰ ਅੰਗ ਲਗਾ, ਛੇਵੇਂ ਮੇਲ ਮਿਲਾਇੰਦਾ। ਪੰਚਮ ਬੀਜ ਦਏ ਬਿਜਾ, ਚੌਥੇ ਘਰ ਉਪਜਾਇੰਦਾ। ਤੀਜੇ ਦਰ ਫੁੱਲ ਫਲਵਾੜੀ ਦਏ ਲਗਾ, ਦੂਜੇ ਘਰ ਆਪ ਮਹਿਕਾਇੰਦਾ। ਪਹਿਲੇ ਘਰ ਵੇਖ ਵਖਾ, ਆਪ ਆਪਣੇ ਰੂਪ ਸਮਾਇੰਦਾ। ਪਹਿਲਾ ਘਰ ਹਰਿ ਨਿਰੰਕਾਰ, ਆਪਣਾ ਆਪ ਵਖਾਇੰਦਾ। ਦੂਜੇ ਬਨ੍ਹੇ ਆਪਣੀ ਧਾਰ, ਆਪਣਾ ਰੂਪ ਪਰਗਟਾਇੰਦਾ। ਤੀਜੇ ਪਾਵਣਹਾਰਾ ਸਾਰ, ਆਪਣੀ ਇਛਿਆ ਪੂਰ ਕਰਾਇੰਦਾ। ਚੌਥੇ ਘਰ ਹੋ ਉਜਿਆਰ, ਦੀਪਕ ਜੋਤ ਆਪ ਜਗਾਇੰਦਾ। ਪੰਚਮ ਬੈਠ ਸਚੀ ਸਰਕਾਰ, ਸਚ ਸਿੰਘਾਸਣ ਇਕ ਸੁਹਾਇੰਦਾ। ਛੇਵੇਂ ਘਰ ਖੇਲ ਅਪਾਰ, ਆਪ ਆਪਣਾ ਮਤਾ ਪਕਾਇੰਦਾ। ਸਤਵੇਂ ਦੇਵਣਹਾਰ ਅਧਾਰ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਨਿਰਗੁਣ ਰੰਗ ਅਪਰ ਅਪਾਰਾ, ਹਰਿ ਸਾਚਾ ਆਪ ਰੰਗਾਈਆ। ਆਪੇ ਖੋਲ੍ਹ ਸਚ ਦਵਾਰਾ, ਸਚਖੰਡ ਬੈਠਾ ਆਸਣ ਲਾਈਆ। ਆਪੇ ਥਿਰ ਘਰ ਪਾਵੇ ਸਾਰਾ, ਘਰ ਘਰ ਵਿਚ ਰਿਹਾ ਸੁਹਾਈਆ। ਆਪੇ ਬਣ ਚੋਬਦਾਰ ਦੇਵੇ ਪਹਿਰਾ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਪਹਿਲੇ ਘਰ ਨਰ ਨਰੇਸ਼, ਆਪਣਾ ਤਖਤ ਸੁਹਾਇੰਦਾ। ਆਪਣੀ ਜੋਤ ਆਪ ਪਰਵੇਸ਼, ਆਪੇ ਵੇਸ ਵਟਾਇੰਦਾ। ਆਪਣਾ ਲਿਖੇ ਆਪੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਨੇਤਰ ਆਪੇ ਲਏ ਪੇਖ, ਆਪ ਆਪਣਾ ਰੂਪ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਪਹਿਲੇ ਘਰ ਰੂਪ ਵਟਾਇਆ, ਭੇਵ ਕੋਇ ਨਾ ਪਾਇੰਦਾ। ਦੂਜੀ ਧਾਰ ਦਏ ਚਲਾਇਆ, ਤੀਜੇ ਆਪਣਾ ਖੇਲ ਖਿਲਾਇੰਦਾ। ਚੌਥੇ ਮੁਖ ਆਪ ਖੁਲਾਇਆ, ਆਪ ਆਪਣਾ ਬੋਲ ਜਣਾਇੰਦਾ। ਪੰਚਮ ਨਾਅਰਾ ਏਕਾ ਲਾਇਆ, ਛੇਵੇਂ ਤਾਲ ਵਜਾਇੰਦਾ। ਸੱਤਵੇਂ ਸਤਿ ਸਤਿਵਾਦੀ ਸੁਣਨੇ ਆਇਆ, ਘਰ ਘਰ ਬਹਿ ਬਹਿ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਇਕ ਵਸਾਇੰਦਾ। ਸਚ ਮਹੱਲਾ ਏਕੰਕਾਰ, ਆਪਣਾ ਆਪ ਵਸਾਈਆ। ਦੂਜੀ ਬੰਨੇ ਸਾਚੀ ਧਾਰ, ਸਚ ਰੂਪ ਵਟਾਈਆ। ਤੀਜਾ ਸੁਹਾਏ ਤਖਤ ਤਾਜ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਚੌਥੇ ਬੈਠ ਪੁਰਖ ਕਰਤਾਰ, ਆਪ ਆਪਣਾ ਹੁਕਮ ਸੁਣਾਈਆ। ਪੰਚਮ ਹੋਵੇ ਫ਼ਰਮਾਬਰਦਾਰ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਛੇਵੇਂ ਦਰ ਅੰਦਰ ਬਾਹਰ, ਗੁਪਤ ਜਾਹਰ ਭੇਵ ਨਾ ਰਾਈਆ। ਸਤਵੇਂ ਸਤਿ ਪੁਰਖ ਨਿਰੰਜਣ ਆਪਣੀ ਕਾਰ, ਹਰਿ ਸਾਚਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਰੰਗ ਸਾਚੀ ਧਾਰ, ਆਪ ਉਪਜਾਏ ਏਕੰਕਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਨਾ ਪਾਏ ਕੋਈ ਸਾਰ, ਲੇਖਾ ਲੇਖ ਨਾ ਕੋਇ ਜਣਾਈਆ । ਸੱਤ ਰੰਗ ਜੋਤ ਜਗਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤ ਰੰਗ ਨਿਸ਼ਾਨਾ ਆਪ ਚੜਾ, ਆਪੇ ਵੇਖ ਵਖਾਇੰਦਾ। ਆਪਣਾ ਹੁਕਮ ਆਪ ਸੁਣਾ, ਆਪੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਦਰ ਸੁਹੰਜਣਾ ਪੁਰਖ ਅਕਾਲ, ਘਰ ਸਾਚੇ ਵੱਜੀ ਵਧਾਈਆ। ਸੱਤ ਰੰਗ ਨਿਸ਼ਾਨਾ ਦੀਨ ਦਿਆਲ, ਘਰ ਸਾਚੇ ਆਪ ਚੜ੍ਹਾਈਆ। ਆਪੇ ਜਲਵਾ ਨੂਰ ਨੁਰਾਨੀ ਜਲਾਲ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੱਤ ਰੰਗ ਨਿਸ਼ਾਨਾ ਹਰਿ ਭਗਵਾਨਾ, ਆਪਣੀ ਧਾਰ ਆਪ ਰੰਗਾਇੰਦਾ। ਸਤਿ ਪੁਰਖ ਨਿਰੰਜਣ ਨੌਜਵਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪੇ ਦਰ ਦਰਵੇਸ਼ ਬਣੇ ਦਰਬਾਨਾ,

❋

❋

ਆਪ ਆਪਣੀ ਕਾਰ ਕਮਾਇੰਦਾ। ਆਪੇ ਦੇਵੇ ਧੁਰ ਫ਼ਰਮਾਨਾ, ਆਪੇ ਹੁਕਮ ਸੁਣਾਇੰਦਾ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਉਪਜਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਨਿਰਗੁਣ ਆਪਣਾ ਆਪ ਉਪਾਇਆ। ਆਪੇ ਬੈਠ ਸ੍ਰੀ ਭਗਵੰਤ, ਘਰ ਸਾਚਾ ਆਪ ਸੁਹਾਇਆ। ਆਪੇ ਮਹਿਮਾ ਜਾਣੇ ਅਗਣਤ, ਆਪ ਆਪਣਾ ਭੇਵ ਰਖਾਇਆ। ਆਪ ਬਣਾਏ ਆਪਣੀ ਬਣਤ, ਆਪ ਆਪਣਾ ਰੂਪ ਧਰਾਇਆ। ਆਪੇ ਆਦਿ ਆਪੇ ਅੰਤ, ਮਧ ਆਪਣਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਛਤਰ ਇਕ ਝੁਲਾਇਆ। ਸਾਚਾ ਛਤਰ ਹਰਿ ਭਗਵਾਨ, ਸਚਖੰਡ ਦਵਾਰੇ ਆਪ ਝੁਲਾਈਆ। ਨਾ ਕੋਈ ਜ਼ਿਮੀਂ ਨਾ ਕੋਈ ਅਸਮਾਨ, ਗਗਨ ਮੰਡਲ ਨਾ ਕੋਇ ਅਖਵਾਈਆ। ਨਾ ਕੋਈ ਪਵਣ ਪਾਣੀ ਦੇਵੇ ਦਾਨ, ਜਲ ਬਿੰਬ ਨਾ ਕੋਇ ਤਰਾਈਆ। ਤ੍ਰੈਗੁਣ ਮਾਇਆ ਨਾ ਕੋਇ ਪਰਧਾਨ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵਡਿਆਈਆ। ਪੰਜ ਤਤ ਨਾ ਕੋਇ ਮਕਾਨ, ਬ੍ਰਹਮ ਰੂਪ ਨਾ ਕੋਇ ਵਟਾਈਆ। ਰਾਗ ਨਾਦ ਨਾ ਕੋਇ ਗਾਨ, ਸੁਰ ਤਾਲ ਨਾ ਕੋਇ ਵਖਾਈਆ। ਰਵ ਸਸ ਨਾ ਕੋਇ ਭਾਨ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਖੰਡਾ ਖੜਗ ਨਾ ਕੋਇ ਕਿਰਪਾਨ, ਤੀਰ ਕਮਾਨ ਨਾ ਕੋਇ ਉਠਾਈਆ। ਰਾਮ ਕ੍ਰਿਸ਼ਨ ਨਾ ਕੋਇ ਬਲਵਾਨ, ਰਥ ਰਥਵਾਹੀ ਨਾ ਕੋਇ ਚਲਾਈਆ। ਸਿਮਰਤ ਸ਼ਾਸਤਰ ਨਾ ਕੋਈ ਵੇਦ ਪੁਰਾਨ, ਚਾਰੇ ਮੁਖ ਨਾ ਕੋਇ ਗਾਈਆ। ਭਗਤ ਭਗਵੰਤ ਨਾ ਕੋਇ ਨਿਸ਼ਾਨ, ਆਤਮ ਬ੍ਰਹਮ ਨਾ ਕੋਇ ਵਖਾਈਆ। ਗੋਪੀ ਦਿਸੇ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਬਿਰਧ ਬਾਲ ਨਾ ਕੋਇ ਜਵਾਨ, ਜਗਤ ਵਰੇਸ ਨਾ ਕੋਇ ਵਡਿਆਈਆ। ਨਾ ਕੋਈ ਪੀਣ ਨਾ ਕੋਈ ਖਾਣ, ਆਲਸ ਨਿੰਦਰਾ ਨਾ ਕੋਇ ਉਪਜਾਈਆ। ਨਾਰ ਕੰਤ ਨਾ ਕਰੇ ਪਛਾਣ, ਸੁਹੰਜਣੀ ਸੇਜ ਨਾ ਕੋਇ ਹੰਢਾਈਆ। ਨਾ ਕੋਈ ਦਾਤਾ ਨਾ ਕੋਈ ਦੇਵੇ ਦਾਨ, ਅੱਗੇ ਝੋਲੀ ਕੋਈ ਨਾ ਡਾਹੀਆ। ਨਾ ਕੋਈ ਤੀਰਥ ਕਰੇ ਅਸ਼ਨਾਨ, ਸਰ ਸਰੋਵਰ ਨਾ ਕੋਇ ਵਖਾਈਆ। ਨਾ ਕੋਈ ਸ਼ਬਦ ਨਾ ਕੋਈ ਗਿਆਨ, ਨਾ ਕੋਈ ਕਰੇ ਪੜ੍ਹਾਈਆ। ਨਾ ਕੋਈ ਦੀਨ ਮਜ਼ਬ ਦਿਸੇ ਈਮਾਨ, ਵਰਨ ਬਰਨ ਨਾ ਕੋਇ ਬਣਾਈਆ। ਨਾ ਕੋਇ ਸ਼ਰੀਅਤ ਅੰਜੀਲ ਕੁਰਾਨ, ਤੀਸ ਬਤੀਸਾ ਨਾ ਕੋਇ ਗਾਈਆ। ਈਸਾ ਮੂਸਾ ਨਾ ਕੋਇ ਪਰਧਾਨ, ਜਗਤ ਹਦੀਸਾ ਨਾ ਕੋਇ ਵਖਾਈਆ। ਸੰਗ ਮੁਹੰਮਦ ਨਾ ਕਰੇ ਕੋਈ ਪਰਵਾਨ, ਚਾਰ ਯਾਰ ਨਾ ਕੋਇ ਮਨਾਈਆ। ਨਾਨਕ ਗੋਬਿੰਦ ਨਾ ਕਰੇ ਕੋਈ ਧਿਆਨ, ਖਾਣੀ ਬਾਣੀ ਨਾ ਕੋਇ ਸੁਣਾਈਆ। ਇਕ ਅਕੱਲਾ ਹਰਿ ਭਗਵਾਨ, ਸਚਖੰਡ ਬੈਠਾ ਆਸਣ ਲਾਈਆ। ਸੀਸ ਛੱਤਰ ਝੁਲਾਏ ਸੱਤ ਰੰਗ ਨਿਸ਼ਾਨ, ਦੂਸਰ ਹੱਥ ਨਾ ਕੋਇ ਵਡਿਆਈਆ। ਆਦਿ ਜੁਗਾਦੀ ਮਿਹਰਵਾਨ, ਨਾ ਮਰੇ ਨਾ ਜਾਈਆ। ਆਪੇ ਜਾਣੇ ਆਪਣੀ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਚੌਥਾ ਘਰ ਸਚ ਦਰਵਾਜਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਆਪੇ ਬਹਿ ਬਹਿ ਮਾਰੇ ਵਾਜਾ, ਆਪਣਾ ਨਾਉਂ ਆਪ ਅਲਾਇੰਦਾ। ਆਪੇ ਰਚਿਆ ਆਪਣਾ ਕਾਜਾ, ਆਪ ਆਪਣਾ ਮੰਗਲ ਗਾਇੰਦਾ। ਆਪ ਆਪਣਾ ਸਾਜਣ ਸਾਜਾ, ਆਪ ਆਪਣੀ ਰਚਨ ਰਚਾਇੰਦਾ। ਆਪ ਚਲਾਏ ਆਪਣਾ ਜਹਾਜਾ, ਆਪਣਾ ਬੇੜਾ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਸੱਤ ਰੰਗ ਨਿਸ਼ਾਨਾ ਕਰ ਤਿਆਰ, ਪੁਰਖ ਅਬਿਨਾਸ਼ੀ ਇਛਿਆ ਧਾਰ, ਆਪਣੀ ਭਿਛਿਆ ਝੋਲੀ ਪਾਇੰਦਾ। ਆਪਣੀ ਇਛਿਆ ਪੁਰਖ ਅਕਾਲ, ਆਪੇ ਆਪ ਪਰਗਟਾਈਆ।

❋

❋

ਆਪੇ ਹੋਇਆ ਦੀਨ ਦਿਆਲ, ਆਪਣੀ ਦਇਆ ਆਪ ਕਮਾਈਆ। ਆਪੇ ਵਸਿਆ ਆਪਣੀ ਸਚ ਸਚੀ ਧਰਮਸਾਲ, ਸਚਖੰਡ ਬੈਠਾ ਆਸਣ ਲਾਈਆ। ਆਪੇ ਕਰੇ ਆਪਣੀ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਆਪ ਆਪਣਾ ਬਣੇ ਦਲਾਲ, ਆਪ ਆਪਣੀ ਬੂਝ ਬੁਝਾਈਆ। ਸਿਰ ਛਤਰ ਸੋਹੇ ਸਤ ਰੰਗ ਨਿਸ਼ਾਨ, ਦੂਜੀ ਵਸਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਗਣਤ ਗਣਾਈਆ। ਸਚਖੰਡ ਦਵਾਰਾ ਏਕੰਕਾਰਾ, ਨਿਰਗੁਣ ਨਿਰਗੁਣ ਆਪ ਸਮਾਇੰਦਾ। ਇਕ ਅਕੱਲਾ ਖੇਲ ਨਿਆਰਾ, ਦੂਜਾ ਕੋਇ ਨਾ ਜਾਣੇ ਪਾਰਾਵਾਰਾ, ਤੀਜੇ ਭੇਵ ਨਾ ਕੋਇ ਖੁਲਾਇੰਦਾ। ਚੌਥੇ ਰੂਪ ਅਗੰਮ ਅਪਾਰਾ, ਪੰਚਮ ਲਾਏ ਸਚ ਅਖਾੜਾ, ਆਪਣੀ ਧਾਰਾ ਆਪ ਬੰਧਾਇੰਦਾ। ਪਹਿਲੀ ਧਾਰ ਸੋ ਪੁਰਖ ਨਿਰੰਜਣ, ਆਪਣੀ ਵੰਡ ਵੰਡਾਈਆ। ਦੂਜੀ ਖੇਲ ਕਰੇ ਕਰਤਾਰ, ਦੋ ਦੋ ਮੇਲਾ ਸਹਿਜ ਸੁਭਾਈਆ। ਏਕੰਕਾਰਾ ਹੋ ਤਿਆਰ, ਆਪਣਾ ਰੂਪ ਆਪ ਪਰਗਟਾਈਆ। ਆਦਿ ਨਿਰੰਜਣ ਜੋਤ ਉਜਿਆਰ, ਅੰਦਰ ਵੜ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਪਾਵੇ ਸਾਰ, ਕਮਲਾਪਾਤੀ ਖੇਲ ਖਿਲਾਈਆ। ਪੰਚਮ ਸੋਹਿਣ ਇਕ ਦਵਾਰ, ਪੰਚਮ ਰੂਪ ਵਟਾਈਆ। ਅਧਵਿਚਕਾਰੇ ਚੜ ਨਿਰੰਕਾਰ, ਆਪਣਾ ਆਸਣ ਲਾਈਆ। ਉਚੀ ਕੂਕ ਕਰੇ ਪੁਕਾਰ, ਸੋ ਆਪਣਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਵੇਖੇ ਏਕਾ ਥਾਈਂਆ। ਪੰਚਮ ਰੂਪ ਅਪਾਰ, ਸੋ ਪੁਰਖ ਨਿਰੰਜਣ ਆਪ ਵਟਾਇਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਆਪ ਆਪਣਾ ਖੇਲ ਖਿਲਾਇਆ। ਏਕੰਕਾਰਾ ਹੋ ਤਿਆਰ, ਆਪਣੀ ਘਾੜਨ ਰਿਹਾ ਘੜਾਈਆ। ਆਦਿ ਨਿਰੰਜਣ ਕਰੇ ਸਚ ਪਿਆਰ, ਆਪ ਆਪਣਾ ਸੰਗ ਨਿਭਾਈਆ। ਸ੍ਰੀ ਭਗਵਾਨ ਏਕਾ ਧਾਰ, ਏਕਾ ਪਾਂਜਾ ਮੇਲ ਮਿਲਾਇਆ। ਦੋਹਾਂ ਵਿਚੋਲਾ ਆਪ ਕਰਤਾਰ, ਆਪੇ ਆਵੇ ਜਾਵੇ ਫੇਰਾ ਪਾਇਆ। ਪੰਚਮ ਮੇਲਾ ਸਚਖੰਡ, ਹਰਿ ਸਾਚਾ ਆਪ ਕਰਾਇੰਦਾ। ਆਪੇ ਕਰੇ ਆਪਣੀ ਵੰਡ, ਆਪੇ ਹੁਕਮ ਸੁਣਾਇੰਦਾ। ਆਪੇ ਦੇਵਣਹਾਰਾ ਗੰਢ, ਆਪੇ ਆਪਣੀ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਪੰਚਮ ਘਰ ਪੰਚਮ ਮੇਲਾ ਪੰਚ ਪਰਧਾਨ, ਪੰਚਾਂ ਵੇਖ ਵਖਾਇੰਦਾ। ਪੰਚਮ ਦੇਵੇ ਆਪਣਾ ਦਾਨ, ਪੰਚਮ ਆਪੇ ਮੰਗ ਮੰਗਾਇੰਦਾ। ਪੰਚਮ ਬਣੇ ਆਪੇ ਕਾਹਨ, ਆਪ ਆਪਣੀ ਖੇਲ ਖਿਲਾਇੰਦਾ । ਪੰਚਮ ਬਖਸ਼ੇ ਇਕ ਧਿਆਨ, ਏਕਾ ਰੂਪ ਦਰਸਾਇੰਦਾ। ਪੰਚਮ ਕਰੇ ਇਕ ਪਹਿਚਾਨ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਜੋੜ ਜੁੜਾਇੰਦਾ। ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਜੁੜਿਆ ਜੋੜ, ਕਰ ਕਿਰਪਾ ਆਪ ਜੁੜਾਇੰਦਾ। ਏਕੰਕਾਰਾ ਚੜ੍ਹਿਆ ਘੋੜ, ਆਪੇ ਵੇਖ ਵਖਾਇੰਦਾ। ਆਦਿ ਨਿਰੰਜਣ ਸ੍ਰੀ ਭਗਵਾਨ ਜਾਏ ਬੌਹੜ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਡੋਰ ਬੰਧਾਇੰਦਾ। ਪੰਚਮ ਰੰਗ ਅਪਾਰ, ਪੰਚਮ ਜੋੜ ਜੁੜਾਈਆ। ਪੰਚਮ ਰੂਪ ਆਪ ਨਿਰੰਕਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਪੰਚਮ ਸ਼ਾਹ ਭੂਪ ਸਿਕਦਾਰ, ਪੰਚਮ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਸਚ ਸਚੀ ਸ਼ਹਿਨਸ਼ਾਹੀਆ। ਪੰਚਮ ਸ਼ਾਹ ਸੁਲਤਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਪੰਚਮ ਹੋਇਆ ਆਪ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਪੰਚਮ ਵੇਖੇ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪੰਚਮ ਵੇਖੇ ਮਾਰ ਧਿਆਨ, ਸੀਸ ਜਗਦੀਸ

❋

❋

ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਆਪੇ ਕਰ, ਆਪੇ ਖੇਲ ਖਿਲਾਈਆ। ਆਪਣੀ ਭਿਛਿਆ ਆਪੇ ਭਰ, ਆਪਣੀ ਵੰਡ ਵੰਡਾਈਆ। ਆਪਣਾ ਘਾੜਨ ਆਪੇ ਘੜ, ਆਪ ਆਪਣੀ ਰਚਨ ਰਚਾਈਆ। ਆਪਣਾ ਸੀਸ ਆਪਣੇ ਅੱਗੇ ਧਰ, ਆਪੇ ਵੇਖ ਵਖਾਈਆ। ਆਪੇ ਤਖਤ ਨਿਵਾਸੀ ਜਾਏ ਬਣ, ਸ਼ਾਹੋ ਸ਼ਾਬਾਸੀ ਬੇਪਰਵਾਹੀਆ। ਆਪੇ ਪੰਚਮ ਮੁਖ ਤਾਜ ਫੜ, ਨਿਰਗੁਣ ਆਪਣੇ ਸੀਸ ਟਿਕਾਈਆ। ਅਬਿਨਾਸ਼ੀ ਕਰਤਾ ਸਚਖੰਡ ਦਵਾਰੇ ਬੈਠਾ ਚੜ੍ਹ, ਆਪ ਆਪਣਾ ਹੁਕਮ ਚਲਾਈਆ। ਪਾਰਬ੍ਰਹਮ ਹਰਿ ਲਿਆ ਫੜ, ਦੇ ਮਤ ਰਿਹਾ ਸਮਝਾਈਆ। ਪੰਚਮ ਤਾਜ ਸੀਸ ਟਿਕਾਇਆ, ਹਰਿ ਜਗਦੀਸ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਦਰ ਦਰਬਾਨ ਬਹਾਇਆ, ਦੇਵੇ ਹੁਕਮ ਸਿਫ਼ਤ ਸਲਾਹੀਆ। ਪਾਰਬ੍ਰਹਮ ਦਰ ਸਦ ਬਹਾਇਆ, ਧੁਰ ਫ਼ਰਮਾਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਮੁਖ ਭੇਵ ਖੁਲਾਈਆ। ਪੰਚਮ ਮੁਖ ਭੇਵ ਖੁਲੌਣਾ, ਹਰਿ ਤਾਜ ਵੱਡੀ ਵਡਿਆਈਆ। ਚਾਰ ਮੁਖ ਚਾਰ ਜੁਗ ਚਾਰ ਵੇਦ ਪਾਠ ਪੜ੍ਹੌਣਾ, ਚਾਰ ਵਰਨ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਆਪ ਵਡਿਆਈਆ। ਪੰਚਮ ਮੁਖ ਏਕੰਕਾਰ, ਆਪਣਾ ਘਰ ਵਖਾਇੰਦਾ। ਸੋ ਪੁਰਖ ਨਿਰੰਜਣ ਭਰ ਭੰਡਾਰ, ਹੰ ਬ੍ਰਹਮ ਵਿਚ ਸਮਾਇੰਦਾ। ਹੰ ਰੂਪ ਕਰ ਸਾਕਾਰ, ਵਿਸ਼ਨੂੰ ਆਪਣਾ ਖੇਲ ਖਿਲਾਇੰਦਾ। ਆਪੇ ਭਰੇ ਸਤਿ ਭੰਡਾਰ, ਆਪਣਾ ਕਵਲ ਰੂਪ ਵਟਾਇੰਦਾ। ਆਪੇ ਪੰਖੜੀ ਬਣ ਖਿਲੇ ਗੁਲਜ਼ਾਰ, ਸਚ ਬਹਾਰ ਆਪ ਜਣਾਇੰਦਾ। ਆਪੇ ਬ੍ਰਹਮ ਹੋਏ ਬਾਹਰ, ਹੰ ਆਪਣਾ ਨਾਉਂ ਰਖਾਇੰਦਾ। ਆਪੇ ਵਸਿਆ ਧੂਆਂਧਾਰ, ਸੁੰਨ ਅਗੰਮੀ ਡੇਰਾ ਲਾਇੰਦਾ। ਆਪੇ ਸ਼ੰਕਰ ਕਰ ਤਿਆਰ, ਸਾਖਯਾਤ ਰੂਪ ਦਰਸਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਰੂਪ ਵਟਾਇੰਦਾ। ਸੋ ਪੁਰਖ ਅਕਾਲ, ਹਰਿ ਵੱਡਾ ਵਡ ਵਡਿਆਈਆ। ਹੰ ਉਪਾਏ ਆਪਣੇ ਲਾਲ, ਬ੍ਰਹਮਾ ਵਿਸ਼ਨ ਸ਼ਿਵ ਵੱਜੀ ਵਧਾਈਆ। ਆਪੇ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਤ੍ਰੈਗੁਣ ਮਾਇਆ ਆਪ ਦਲਾਲ, ਆਪਣਾ ਵਣਜ ਆਪ ਵਖਾਈਆ। ਸਾਂਤਕ ਵਿਸ਼ਨੂੰ ਕਰੇ ਪ੍ਰਿਤਪਾਲ, ਸਤਿ ਸਤਿ ਸਤਿ ਬੁਝਾਈਆ। ਰਾਜਸ ਬ੍ਰਹਮੇ ਝੋਲੀ ਦੇਵੇ ਡਾਲ, ਦੇ ਮਤ ਇਕ ਸਮਝਾਈਆ। ਤਾਮਸ ਸ਼ੰਕਰ ਬੱਧਾ ਕਾਲ, ਸਾਚਾ ਸਗਨ ਮਨਾਈਆ। ਤਿੰਨਾ ਵਿਚੋਲਾ ਖੇਲ ਕਿਰਪਾਲ, ਕਰਨੀ ਕਰਤਾ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਸਾਚਾ ਤਾਜ, ਧੁਰਦਰਗਾਹੀ ਏਕਾ ਰਾਜ, ਆਦਿ ਜੁਗਾਦੀ ਕਰੇ ਕਾਜ, ਭੇਵ ਕੋਇ ਨਾ ਪਾਈਆ। ਚਾਰੇ ਮੁਖ ਹਰਿ ਭਗਵਾਨ, ਆਪਣੀ ਖੇਲ ਖਿਲਾਈਆ। ਬ੍ਰਹਮੇ ਦੇਵੇ ਏਕਾ ਦਾਨ, ਏਕਾ ਬੂਝ ਬੁਝਾਈਆ। ਚਾਰੋਂ ਕੁੰਟ ਜਗਤ ਗਿਆਨ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਚਾਰੇ ਯੁਗ ਵੰਡੀ ਵੰਡ, ਚਾਰੇ ਮੁਖ ਸਲਾਹਿੰਦਾ। ਲੇਖਾ ਜਾਣੇ ਉਤਭੁਜ ਸੇਤਜ ਜੇਰਜ ਅੰਡ, ਆਪ ਆਪਣਾ ਲੇਖ ਲਿਖਾਇੰਦਾ। ਆਪੇ ਸੁੱਤਾ ਰਹੇ ਦੇ ਕਰ ਕੰਡ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਖੇਲ ਖਿਲਾਇਆ, ਸਚਖੰਡ ਨਿਵਾਸੀ ਸਚਖੰਡ ਦਵਾਰਾ ਇਕ ਸੁਹਾਇੰਦਾ। ਪੰਚਮ

❋

❋

ਮੁਖ ਤਾਜ ਉਪਾਇਆ, ਪੁਰਖ ਅਬਿਨਾਸ਼ੀ ਭੇਵ ਨਾ ਆਇੰਦਾ। ਚਾਰ ਮੁਖ ਜਗਤ ਜਗਾਇਆ, ਚਾਰ ਖਾਣੀ ਲੇਖ ਲਿਖਾਇੰਦਾ। ਪੰਚਮ ਬਹਿ ਬਹਿ ਆਪਣਾ ਆਸਣ ਲਾਇਆ, ਆਪ ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇਆ, ਧੁਰ ਫੁਰਮਾਨਾ ਆਪ ਜਣਾਇੰਦਾ। ਸਾਚਾ ਰਾਣਾ ਆਪ ਹੋ ਜਾਇਆ, ਲਖ ਚੁਰਾਸੀ ਰੱਯਤ ਇਕ ਵਖਾਇੰਦਾ। ਧੁਰ ਦਾ ਗਾਣਾ ਆਪ ਸੁਣਾਇਆ, ਆਪ ਆਪਣਾ ਨਾਉਂ ਉਪਜਾਇੰਦਾ। ਆਪਣਾ ਬਾਣਾ ਆਪ ਉਠਾਇਆ, ਦਿਸ ਕਿਸੇ ਨਾ ਆਇੰਦਾ। ਆਪਣੀ ਕੁੱਖੋਂ ਆਪਣਾ ਆਪ ਆਪੇ ਜਾਇਆ, ਮਾਤ ਪਿਤ ਨਾ ਕੋਇ ਬਣਾਇੰਦਾ। ਲੱਖ ਚੁਰਾਸੀ ਤੇਰਾ ਦਾਈ ਦਾਇਆ, ਪੁਰਖ ਅਕਾਲ ਇਕ ਅਖਵਾਇੰਦਾ। ਤ੍ਰੈਗੁਣ ਮਾਇਆ ਰੱਖੀ ਛਾਇਆ, ਲੱਖ ਚੁਰਾਸੀ ਪੜਦਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਆਪਣਾ ਭੇਵ ਖੁਲਾਇਆ, ਗੁਰ ਪੀਰ ਅਵਤਾਰ ਸਾਧ ਸੰਤ ਮਾਤ ਘਲਾਇੰਦਾ। ਆਪਣੇ ਭਾਣੇ ਸਰਬ ਰਖਾਇਆ, ਹੁਕਮੀ ਹੁਕਮ ਆਪ ਚਲਾਇੰਦਾ। ਨਿਉਂ ਨਿਉਂ ਸੀਸ ਰਹੇ ਝੁਕਾਇਆ, ਪੰਜ ਤਤ ਚੋਲਾ ਜੋ ਹੰਢਾਇੰਦਾ। ਸ਼ਬਦ ਅਨਾਦੀ ਵਿਚ ਟਿਕਾਇਆ, ਗੁਰ ਗੁਰ ਦੇ ਬੁਝਾਇੰਦਾ। ਆਪਣਾ ਆਪ ਹਰਿ ਆਪਣੇ ਧਾਮ ਵਸਾਇਆ, ਲੇਖਾ ਲੇਖ ਨਾ ਕੋਇ ਵਖਾਇੰਦਾ। ਨੌ ਸਤ ਨਾ ਕਲ ਕੋਇ ਵੰਡ ਵੰਡਾਇਆ, ਅਕਲ ਕਲ ਧਾਰੀ ਆਪ ਹੋ ਜਾਇੰਦਾ। ਸਤਿਜੁਗ ਤਰੇਤਾ ਦੁਆਪਰ ਵੇਖ ਵਖਾਇਆ, ਕਲਜੁਗ ਅੰਤਮ ਭੇਵ ਚੁਕਾਇੰਦਾ। ਨਿਰਗੁਣ ਰੂਪ ਨਿਹਕਲੰਕ ਜਾਮਾ ਪਾਇਆ, ਜਾਗਰਤ ਜੋਤ ਇਕ ਜਗਾਇੰਦਾ। ਤੁਰੀਆ ਰਾਗ ਇਕ ਸੁਣਾਇਆ, ਸੁਫਨ ਸਖੋਪਤ ਜਾਗਰਤ ਨਾ ਕੋਇ ਮਨਾਇੰਦਾ। ਆਪਣਾ ਭੇਵ ਆਪ ਖੁਲਾਇਆ, ਗੁਰ ਪੀਰ ਅਵਤਾਰ ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸੀਸ ਸਰਬ ਨਿਵਾਇੰਦਾ। ਸਚਖੰਡ ਦਵਾਰਾ ਲੋਕਮਾਤ ਵਖਾਇਆ, ਸੋਲਾਂ ਕਲਾ ਪੰਧ ਮੁਕਾਇੰਦਾ। ਸੰਮਤ ਸੋਲਾਂ ਚੜ੍ਹ ਕੇ ਆਇਆ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਧੁਰ ਦਰਬਾਨਾ ਸਤ ਰੰਗ ਨਿਸ਼ਾਨਾ ਫੜ ਕੇ ਆਇਆ, ਲੋਕਮਾਤ ਆਪ ਚੜ੍ਹਾਇੰਦਾ। ਸੋਹੰ ਅੱਖਰ ਏਕਾ ਪੜ੍ਹ ਕੇ ਆਇਆ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਆਪਣੀ ਜੋਤੀ ਆਪੇ ਸੜ ਕੇ ਆਇਆ, ਤ੍ਰੈਗੁਣ ਮਾਇਆ ਨਾ ਅਗਨ ਲਗਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਵੜ ਕੇ ਆਇਆ, ਆਪ ਆਪਣਾ ਬੰਕ ਖੁਲਾਇੰਦਾ। ਆਪਣਾ ਭਾਣਾ ਆਪਣੇ ਹੱਥ ਤੇ ਧਰ ਕੇ ਆਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪਣਾ ਖੰਡਾ ਆਪੇ ਫੜ ਕੇ ਆਇਆ, ਤਿਖੀ ਧਾਰ ਨਾ ਕੋਇ ਵਖਾਇੰਦਾ। ਪੰਚਮ ਮੁਖ ਤਾਜ ਸੀਸ ਆਪਣੇ ਧਰ ਕੇ ਆਇਆ, ਲੋਕਮਾਤ ਆਪ ਉਪਜਾਇੰਦਾ। ਸਾਢੇ ਤਿੰਨ ਹੱਥ ਸਿੰਘਾਸਣ ਉਪਰ ਚੜ੍ਹ ਕੇ ਆਇਆ, ਪੁਰਖ ਅਕਾਲ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਾਹ ਵਿਚ ਆਪੇ ਫੜ ਕੇ ਆਇਆ, ਆਪ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਨਿਰਗੁਣ ਘੜਿਆ ਪੰਚਮ ਮੁਖ ਤਾਜ, ਆਦਿ ਆਦਿ ਹਰਿ ਵਡਿਆਈਆ। ਧੁਰ ਦਰਗਾਹੀ ਸੱਚਾ ਰਾਜ, ਹਰਿ ਕਰੇ ਸਚ ਸ਼ਹਿਨਸ਼ਾਹੀਆ। ਕਲਜੁਗ ਅੰਤਮ ਰਚਿਆ ਕਾਜ, ਨੌ ਨੌ ਚਾਰ ਦਏ ਗਵਾਹੀਆ। ਆਪਣੀ ਸ਼ਬਦ ਅਗੰਮੀ ਮਾਰ ਵਾਜ, ਆਪ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਕਤ ਸੁਹਾਈਆ। ਵਕਤ ਸੁਹਾਵਣਾ ਪੁਰਖ ਅਕਾਲ, ਲੋਕਮਾਤ ਵੱਜੀ ਵਧਾਈਆ। ਹਰਿਜਨ ਸਾਚੇ ਵੇਖੇ ਲਾਲ, ਦੀਨ ਦਿਆਲ ਦਇਆ ਕਮਾਈਆ। ਚਰਨ ਚੁੰਮੇ ਕਾਲ ਮਹਾਂਕਾਲ, ਦਰ ਬੈਠਨ ਸੀਸ ਨਿਵਾਈਆ। ਬ੍ਰਹਮਾ ਵਿਸ਼ਨ

❋

❋

ਸ਼ਿਵ ਹੋਇਣ ਬੇਹਾਲ, ਨੇਤਰ ਰੋ ਰੋ ਨੀਰ ਵਹਾਈਆ। ਕਰੋੜ ਤੇਤੀਸ ਨਾ ਮਿਲੇ ਕੋਈ ਦਲਾਲ, ਬੇੜਾ ਪਾਰ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਚਲੀ ਅਵਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਕੋਟਨ ਕੋਟ ਸਾਧ ਸੰਤ ਘਾਲਣਾ ਗਏ ਘਾਲ, ਲੇਖਾ ਲਿਖ ਨਾ ਸਕੇ ਰਾਈਆ। ਨਾਨਕ ਕਬੀਰੇ ਲਿਆ ਭਾਲ, ਸਚਖੰਡ ਵੱਜੀ ਵਧਾਈਆ। ਕਲਜੁਗ ਅੰਤਮ ਖੇਲ ਨਿਰਾਲ, ਪੁਰਖ ਅਬਿਨਾਸ਼ੀ ਆਪ ਕਰਾਈਆ। ਪਹਿਲੋਂ ਫੜਿਆ ਸਿੰਘ ਪਾਲ, ਆਪ ਆਪਣੇ ਅੰਗ ਲਗਾਈਆ। ਦੂਜੇ ਵਜਾਇਆ ਸਾਚਾ ਤਾਲ, ਪੂਤ ਸਪੂਤਾ ਵੇਖ ਵਖਾਈਆ। ਪੁਤ ਪੋਤਰੇ ਦੇਵੇ ਸੱਚਾ ਧੰਨ ਮਾਲ, ਨਾਮ ਖਜਾਨਾ ਇਕ ਵਖਾਈਆ। ਲਗੇ ਫਲ ਸਚੇ ਡਾਲ, ਲੋਕਮਾਤ ਆਪ ਮਹਿਕਾਈਆ। ਗੋਬਿੰਦ ਤੇਰੀ ਕਾਇਆ ਮਾਟੀ ਖਾਲ, ਕਾਇਆ ਉਡਦੀ ਦਿਸੇ ਸ਼ਾਹੀਆ। ਤੇਰਾ ਹੋਇਆ ਨਾ ਵਿੰਗਾ ਵਾਲ, ਘੋੜੇ ਚੜ੍ਹਿਆ ਸਾਚਾ ਮਾਹੀਆ। ਪੁਰਖ ਅਬਿਨਾਸ਼ੀ ਲਏ ਭਾਲ, ਲੋਆਂ ਪੁਰੀਆਂ ਵੇਖ ਵਖਾਈਆ। ਦੁਸ਼ਟ ਦਮਨ ਘਾਲੀ ਘਾਲ, ਸਪਤ ਸਰਿੰਗ ਹੇਮ ਕੁੰਟ ਫੋਲ ਫੁਲਾਈਆ। ਸਤ ਰੰਗ ਨਿਸ਼ਾਨਾ ਤੇਰੇ ਹੱਥ ਫੜਾਏ ਦੀਨ ਦਿਆਲ, ਲੋਕਮਾਤ ਦਏ ਚੜ੍ਹਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਰਾਜ ਜੋਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਗਲਾ ਲੇਖਾ ਆਪਣਾ ਬੰਦ ਰਖਾਈਆ।

੭ ਫੱਗਣ ੨੦੧੬ ਬਿਕ੍ਰਮੀ ਤਾਰਾ ਸਿੰਘ ਦੇ ਘਰ ਪਿੰਡ ਚੰਬਲ ਜਿਲਾ ਅੰਮ੍ਰਿਤਸਰ

ਹਰਿ ਸਤਿਗੁਰ ਸਚਾ ਪਾਤਸ਼ਾਹ, ਰੂਪ ਰੰਗ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਦਾਤਾ ਬੇਪਰਵਾਹ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਇਕ ਮਲਾਹ, ਆਪਣਾ ਵੇਸ ਵਟਾਈਆ। ਏਕੰਕਾਰਾ ਸਿਫਤ ਸਲਾਹ, ਮਹਿਮਾ ਗਣਤ ਗਣੀ ਨਾ ਜਾਈਆ। ਅਲੱਖ ਅਗੋਚਰ ਅਗੰਮ ਅਥਾਹ, ਹਰਿ ਪੁਰਖ ਨਿਰੰਜਣ ਸਹਿਜ ਸੁਖਦਾਈਆ। ਵਸਣਹਾਰਾ ਸਾਚੇ ਥਾਂ, ਸਚਖੰਡ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਚਾ ਇਕ ਅਖਵਾਈਆ। ਸਤਿਗੁਰ ਸਚਾ ਏਕੰਕਾਰ, ਇਕ ਅਕੱਲਾ ਹਰਿ ਅਖਵਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਦੋ ਜਹਾਨਾਂ ਇਕ ਆਧਾਰ, ਏਕਾ ਬੰਧਨ ਪਾਇੰਦਾ। ਲੋਕਮਾਤ ਲੈ ਅਵਤਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਭਗਤਨ ਕਰੇ ਇਕ ਪਿਆਰ, ਆਪ ਆਪਣੀ ਬੂਝ ਬੁਝਾਇੰਦਾ। ਸੰਤਨ ਮੇਲਾ ਧੁਰ ਦਰਬਾਰ, ਦਰ ਘਰ ਸਾਚਾ ਇਕ ਸੁਹਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਨੱਯਾ ਜਾਏ ਤਾਰ, ਆਪਣਾ ਬੇੜਾ ਆਪ ਚਲਾਇੰਦਾ। ਖੇਲੇ ਖੇਲ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਨਾ ਆਇੰਦਾ। ਸਤਿਗੁਰ ਪੂਰਾ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਹਰਿਜਨ ਮੇਲੇ ਸਾਚੇ ਸੰਤ, ਆਪ ਆਪਣੇ ਰੰਗ ਰੰਗਾਈਆ। ਗੁਰਮੁਖ ਬਣਾਏ ਆਪਣੀ ਬਣਤ, ਆਪ ਆਪਣਾ ਭੇਵ ਖੁਲਾਈਆ। ਗੁਰਸਿਖ ਰਲਾਏ ਸਾਚੀ ਸੰਗਤ, ਸਗਲਾ ਸੰਗ ਆਪ ਨਿਭਾਈਆ। ਦੂਸਰ ਦਰ ਨਾ ਜਾਏ ਮੰਗਤ, ਗੁਰ ਪੂਰੇ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ

❋

❋

ਵਡਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਵਡ ਸੁਲਤਾਨ, ਮਹਿਮਾ ਅਪਰ ਅਪਾਰਿਆ। ਵਸਣਹਾਰਾ ਸਚ ਮਕਾਨ, ਥਿਰ ਘਰ ਵਾਸੀ ਕਰ ਪਸਾਰਿਆ। ਦੇਵਣਹਾਰਾ ਏਕਾ ਦਾਨ, ਏਕੰਕਾਰਾ ਆਪ ਅਖਵਾ ਰਿਹਾ। ਸਾਚਾ ਖੇਲ ਸ੍ਰੀ ਭਗਵਾਨ, ਭਗਤਨ ਆਪਣਾ ਵੇਸ ਵਟਾ ਲਿਆ। ਸ਼ਬਦ ਅਨਾਦੀ ਇਕ ਗਿਆਨ, ਵਡ ਧਨਾਡੀ ਆਪ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾ ਲਿਆ। ਸਤਿਗੁਰ ਪੂਰਾ ਹਰਿ ਭਗਵਾਨਾ, ਅਵਰ ਨਾ ਕੋਇ ਦਸਾਇੰਦਾ। ਗੁਰ ਗੁਰ ਰੂਪ ਵਿਚ ਜਹਾਨਾ, ਆਪਣਾ ਮੇਲ ਮਿਲਾਇੰਦਾ। ਗੁਰਮੁਖ ਕਰੇ ਜਗਤ ਪਰਧਾਨਾ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਗੁਰਸਿਖਾਂ ਬਖਸ਼ੇ ਚਰਨ ਧਿਆਨਾ, ਚਾਤ੍ਰਿਕ ਤ੍ਰਿਖਾ ਆਪ ਬੁਝਾਇੰਦਾ। ਜੁਗਾ ਜੁਗੰਤਰ ਦੇਵੇ ਧੁਰ ਫ਼ਰਮਾਨਾ, ਸ਼ਬਦ ਅਗੰਮੀ ਬੋਲ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਸ਼ਬਦ ਭੰਡਾਰ, ਗੁਰ ਗੁਰ ਝੋਲੀ ਆਪ ਭਰਾਈਆ। ਗੁਰ ਗੁਰ ਪੂਰਾ ਬਣ ਵਰਤਾਰ, ਗੁਰਮੁਖਾਂ ਦੇਵੇ ਥਾਉਂ ਥਾਈਂਆ। ਗੁਰਮੁਖ ਸਾਚਾ ਬੋਲ ਜੈਕਾਰ, ਗੁਰਸਿਖ ਸੱਜਣ ਲਏ ਉਠਾਈਆ। ਗੁਰਸਿਖ ਨਿਉਂ ਨਿਉਂ ਕਰੇ ਸਦਾ ਨਿਮਸਕਾਰ, ਦਰ ਸਾਚੇ ਸੀਸ ਝੁਕਾਈਆ। ਲੋਕਮਾਤੀ ਖੇਲ ਨਿਆਰ, ਨਿਰਗੁਣ ਸਰਗੁਣ ਆਪ ਕਰਾਈਆ। ਕਮਲਾਪਾਤੀ ਮੀਤ ਮੁਰਾਰ, ਪੀਤ ਪੀਤੰਬਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖਤ ਤਾਜ ਇਕ ਸੁਹਾਈਆ। ਤਖ਼ਤ ਤਾਜ ਹਰਿ ਨਰਾਇਣ, ਨਿਰਗੁਣ ਆਪਣਾ ਆਪ ਸੁਹਾਇੰਦਾ। ਗੁਰ ਗੁਰ ਬਖ਼ਸ਼ੇ ਏਕਾ ਨੈਣ, ਆਪ ਆਪਣੀ ਅੱਖ ਵਖਾਇੰਦਾ। ਗੁਰਮੁਖਾਂ ਚੁਕਾਏ ਲਹਿਣਾ ਦੇਣ, ਜੁਗ ਜੁਗ ਮਾਰਗ ਆਪੇ ਲਾਇੰਦਾ। ਗੁਰਸਿਖ ਬਣਾਏ ਸਾਕ ਸੱਜਣ ਸੈਣ, ਬੰਸ ਸਰਬੰਸ ਵੇਖ ਵਖਾਇੰਦਾ। ਧਾਮ ਇਕੱਠੇ ਏਕਾ ਬਹਿਣ, ਦਰ ਘਰ ਸਾਚਾ ਇਕ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸਤਿਗੁਰ ਸਚਾ ਹਰਿ ਨਿਰੰਕਾਰ, ਘਰ ਸਾਚੇ ਸੋਭਾ ਪਾਇੰਦਾ। ਸਤਿਗੁਰ ਪੂਰਾ ਬਣ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਮੁਖਾਂ ਦੇਵੇ ਸ਼ਬਦ ਆਧਾਰ, ਨਿਰਗੁਣ ਬਾਤੀ ਜੋਤ ਜਗਾਇੰਦਾ। ਗੁਰਸਿਖਾਂ ਦਰ ਬਣੇ ਭਿਖਾਰ, ਏਕਾ ਅਲਫ਼ੀ ਗਲ ਹੰਢਾਇੰਦਾ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹੋ ਭੂਪ ਆਪ ਅਖਵਾਇੰਦਾ। ਸ਼ਾਹੋ ਭੂਪ ਹਰਿ ਸਿਕਦਾਰ, ਦਰਗਾਹ ਸਾਚੀ ਆਪ ਸੁਹਾਈਆ। ਸਤਿਗੁਰ ਪੂਰਾ ਬਣ ਚੋਬਦਾਰ, ਲੋਕਮਾਤ ਸੇਵ ਕਮਾਈਆ। ਗੁਰਮੁਖਾਂ ਵਾਜਾਂ ਰਿਹਾ ਮਾਰ, ਸੋਏ ਲੋਕਮਾਤ ਉਠਾਈਆ। ਗੁਰਮੁਖਾਂ ਫੜ ਫੜ ਬਾਹੋਂ ਦਏ ਉਠਾਲ, ਆਲਸ ਨਿੰਦਰਾ ਦਏ ਮਿਟਾਈਆ। ਲੱਖ ਚੁਰਾਸੀ ਵਿਚੋਂ ਭਾਲ, ਜਮ ਕੀ ਫਾਸੀ ਫੰਦ ਕਟਾਈਆ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਿਚੋਲਾ ਬੇਪਰਵਾਹੀਆ। ਏਕਾ ਦੱਸੇ ਰਾਹ ਸੁਖਾਲ, ਮਾਰਗ ਪੰਥ ਆਪ ਵਖਾਈਆ। ਆਪਣੀ ਘਾਲਨ ਆਪੇ ਘਾਲ, ਗੁਰਸਿਖਾਂ ਪੂਰਨ ਘਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿਗੁਰ ਪੂਰਾ ਹਰਿ ਬਲਵਾਨ, ਬਲਧਾਰੀ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਆਪਣਾ ਆਸਣ ਲਾਇੰਦਾ। ਸਤਿ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਇੰਦਾ। ਤਖ਼ਤ ਤਾਜ ਸ੍ਰੀ ਭਗਵਾਨ, ਆਪ ਆਪਣਾ ਵੇਖ ਵਖਾਇੰਦਾ। ਆਪੇ ਬੈਠਾ ਸਾਚਾ ਕਾਹਨ, ਆਪ ਆਪਣਾ ਦਰ ਸੁਹਾਇੰਦਾ। ਆਪੇ ਦੇਵੇ ਧੁਰ

❋

❋

ਫ਼ਰਮਾਨ, ਆਪ ਆਪਣਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੂਸ਼ਨ ਆਪ ਸੁਹਾਇੰਦਾ। ਆਪਣਾ ਭੂਸ਼ਨ ਹਰਿ ਨਿਰੰਕਾਰ, ਆਪੇ ਆਪ ਬਣਾਈਆ। ਆਪਣੇ ਘਰ ਕਰ ਤਿਆਰ, ਆਪੇ ਵੇਖ ਵਖਾਈਆ। ਆਪੇ ਤਾਗਾ ਸੂਤਰ ਵਟ ਚਾੜ੍ਹੇ ਗਿਰਵਰ ਗਿਰਧਾਰ, ਗਹਿਰ ਗੰਭੀਰ ਵੱਡੀ ਵਡਿਆਈਆ। ਆਪੇ ਤਾਣਾ ਤਣੇ ਅਪਰ ਅਪਾਰ, ਆਪੇ ਪੇਟਾ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਸਤਰ ਆਪ ਉਪਾਈਆ। ਆਪਣਾ ਬਸਤਰ ਕਰ ਤਿਆਰ, ਹਰਿ ਹਰਿ ਵੇਖ ਵਖਾਇੰਦਾ। ਆਪੇ ਸੀਵੇ ਸੀਵਣਹਾਰ, ਸਾਚੀ ਸੂਈ ਆਪ ਚਲਾਇੰਦਾ। ਲੇਖਾ ਜਾਣੇ ਏਕੰਕਾਰ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ। ਸਤ ਰੰਗ ਸਤਿ ਕਰਤਾਰ, ਸਤਿ ਸਤਿਵਾਦ ਬਣਾਈਆ। ਆਪਣੀ ਵੰਡ ਵੰਡੇ ਬੇਐਬ ਪਰਵਰਦਿਗਾਰ, ਬਾਰਾਂ ਬਾਰਾਂ ਮੂਲ ਚੁਕਾਈਆ। ਏਕਾ ਦੂਜਾ ਕਰ ਪਿਆਰ, ਅੱਠ ਚਾਰ ਵੇਖ ਵਖਾਈਆ। ਚਾਰ ਮੁਖ ਖੋਲ੍ਹ ਕਿਵਾੜ, ਅੱਠ ਤਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਅਲਫ਼ੀ ਆਪ ਬਣਾਈਆ। ਸਾਚੀ ਅਲਫ਼ੀ ਹਰਿ ਮਿਹਰਵਾਨ, ਆਪਣੀ ਆਪ ਬਣਾਇੰਦਾ। ਸੱਤ ਰੰਗ ਵਖਾਏ ਇਕ ਨਿਸ਼ਾਨ, ਬਾਰਾਂ ਬਾਰਾਂ ਜੋੜ ਜੁੜਾਇੰਦਾ। ਸਚਖੰਡ ਦਵਾਰ ਕਰ ਪਰਵਾਨ, ਆਪਣਾ ਹੁਕਮ ਆਪ ਜਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਸੁੱਤਾ ਰਿਹਾ ਬਣ ਅੰਞਾਣ, ਲੋਕਮਾਤ ਨਾ ਫੇਰਾ ਪਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਆਪਣਾ ਰੂਪ ਵਟਾਇੰਦਾ। ਖੇਲੇ ਖੇਲ ਦੋ ਜਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਆਪਣੀ ਅਲਫ਼ੀ ਆਪ ਉਪਾਇੰਦਾ। ਏਕਾ ਅਲਫ਼ੀ ਹਰਿ ਹਰਿ ਉਲਫ਼ਤ, ਮਹਿਮਾ ਗਣਤ ਗਣੀ ਨਾ ਜਾਈਆ। ਲੇਖਾ ਜਾਣੇ ਨਾ ਕੋਈ ਨਬੀ ਰਸੂਲ ਉਮਤ, ਅਮਾਮ ਅਮਾਮਾ ਵਡ ਵਡਿਆਈਆ। ਆਪੇ ਵਦੀ ਸੁਦੀ ਜਾਣੇ ਆਪਣਾ ਸੰਮਤ, ਗਹਿਰ ਗੰਭੀਰ ਭੇਵ ਨਾ ਰਾਈਆ। ਆਪੇ ਆਦਿ ਆਪੇ ਅੰਤ, ਹਰਿ ਭਗਵੰਤ ਖੇਲ ਖਿਲਾਈਆ। ਆਪ ਉਠਾਏ ਸਾਚੇ ਸੰਤ, ਸਾਚੀ ਸਿਖਿਆ ਇਕ ਸਿਖਾਈਆ । ਆਪੇ ਗੁਰਮੁਖ ਮਣੀਆ ਬਣੇ ਮੰਤ, ਨਾਮ ਨਾਮਾ ਆਪ ਦ੍ਰਿੜਾਈਆ। ਆਪੇ ਗੁਰਸਿਖ ਉਪਜਾਏ ਵਿਚੋਂ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਸ਼ੰਗਾਰ ਇਕ ਵਖਾਈਆ। ਨਿਰਗੁਣ ਆਪਣਾ ਵੇਸ ਵਟੌਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਸੱਤ ਰੰਗ ਨਿਸ਼ਾਨਾ ਇਕ ਚੜ੍ਹੌਣਾ, ਲੋਕਮਾਤ ਫੇਰਾ ਪਾਇੰਦਾ। ਸੀਸ ਤਾਜ ਇਕ ਰਖੌਣਾ, ਦਰ ਘਰ ਸਾਚਾ ਇਕ ਵਡਿਆਇੰਦਾ। ਬਸਤਰ ਤਨ ਇਕ ਛੁਹੌਣਾ, ਚੁਰਾਸੀ ਕਲੀਆਂ ਵੇਖ ਵਖਾਇੰਦਾ। ਸਤ ਬਾਰਾਂ ਜੋੜ ਜੁੜੌਣਾ, ਰੰਗ ਰੰਗੀਲਾ ਰੰਗ ਰੰਗਾਇੰਦਾ। ਸਾਢੇ ਤਿੰਨ ਹੱਥ ਲੰਬਾ ਮਿਣ ਕਰੌਣਾ, ਵਧ ਘਟ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਾਢੇ ਤਿੰਨ ਹੱਥ ਅਲਫ਼ੀ ਗਲ ਹਰਿ ਪਾ, ਲੋਕਮਾਤ ਵੇਖ ਵਖਾਈਆ। ਏਕਾ ਅਲਫ਼ ਦਏ ਪੜ੍ਹਾ, ਨਿਰਗੁਣ ਸਰਗੁਣ ਬੇਪਰਵਾਹੀਆ। ਐਨ ਅੱਖ ਦਏ ਖੁਲਾ, ਗੈਨ ਗ਼ਫਲਤ ਨਾ ਕੋਇ ਰਖਾਈਆ। ਨੁਕਤਾ ਨੂਨ ਦਏ ਮਿਟਾ, ਸੀਸ ਮੁਖ ਆਪ ਉਠਾਈਆ। ਆਪਣੀ ਤਰਮੀਮ ਆਪੇ ਦਏ ਕਰਾ, ਆਪਣਾ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅਲਫ਼ੀ ਤਨ ਸ਼ੰਗਾਰ, ਖੇਲੇ ਖੇਲ ਪੁਰਖ ਕਰਤਾਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ

❋

❋

ਸਾਚੀ ਡੋਰ, ਹਰਿ ਸ਼ਬਦੀ ਸ਼ਬਦ ਬੰਧਾਇੰਦਾ। ਵਸਣਹਾਰਾ ਅੰਧ ਘੋਰ, ਜੋਤ ਉਜਾਲਾ ਰੂਪ ਵਟਾਇੰਦਾ। ਸਤਿ ਸਤਿਵਾਦੀ ਚੜ੍ਹਿਆ ਘੋੜ, ਸ਼ਾਹ ਸਵਾਰ ਨਾਉਂ ਧਰਾਇੰਦਾ। ਲੋਆਂ ਪੁਰੀਆਂ ਰਿਹਾ ਦੌੜ, ਬ੍ਰਹਿਮੰਡਾਂ ਖੰਡਾਂ ਫੇਰਾ ਪਾਇੰਦਾ। ਗੁਰਮੁਖਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਵੇਖਣਹਾਰਾ ਮਿਠਾ ਕੌੜ, ਕੌੜਾ ਰੀਠਾ ਆਪ ਭੰਨਾਇੰਦਾ। ਕਲਜੁਗ ਅੰਤਮ ਗਿਆ ਬੌਹੜ, ਗੁਰ ਗੋਬਿੰਦ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ਼ੀ ਹਰਿ ਕਰਤਾਰ, ਆਪਣੀ ਆਪ ਬਣਾਇੰਦਾ। ਅਲਫ਼ੀ ਤਨ ਸ਼ੰਗਾਰ, ਤ੍ਰੈਗੁਣ ਤਤ ਮਿਟਾਈਆ। ਖੇਲੇ ਖੇਲ ਅਗੰਮ ਅਪਾਰ, ਬ੍ਰਹਮ ਮਤ ਕਰੇ ਕੁੜਮਾਈਆ। ਚਾਰ ਵਰਨਾਂ ਇਕ ਅਧਾਰ, ਪੁਰਖ ਅਕਾਲ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਕਲਜੁਗ ਖੇਤਰ ਆਪਣੇ ਨੇਤਰ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਈਆ।