੭ ਫੱਗਣ ੨੦੧੬ ਬਿਕ੍ਰਮੀ ਸੋਹਣ ਸਿੰਘ ਦੇ ਘਰ ਤਰਨ ਤਾਰਨ
ਹਰਿ ਬਾਢੀ ਛੰਨ ਛੁਹੰਦੜਾ, ਚਾਰ ਦੀਵਾਰ ਨਾ ਕੋਇ ਰਖਾਈਆ। ਆਪਣੀ ਸੇਵਾ ਆਪ ਕਮੰਦੜਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਰੰਗ ਇਕ ਰਗੰਦੜਾ, ਰੰਗ ਰੰਗੀਲਾ ਮੋਹਣ ਮਾਧਵ ਸਾਚਾ ਮਾਹੀਆ। ਸਤਿ ਦਰਵਾਜਾ ਇਕ ਖੁਲੰਦੜਾ, ਆਪ ਆਪਣਾ ਦਰ ਸਮਝਾਈਆ। ਦੀਪਕ ਜੋਤ ਇਕ ਜਗੰਦੜਾ, ਜੋਤੀ ਨੂਰ ਨੂਰ ਰੁਸ਼ਨਾਈਆ। ਸਾਚਾ ਧਾਮ ਆਪ ਸੁਹੰਦੜਾ, ਸੋਭਾਵੰਤ ਬੇਪਰਵਾਹੀਆ। ਸਾਚਾ ਖੇਲ ਆਪ ਖਲੰਦੜਾ, ਏਕੰਕਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਏਕਾ ਏਕ ਬੁਝਾਈਆ। ਸਾਚਾ ਬਾਢੀ ਹਰਿ ਪੁਰਖ ਸੁਲਤਾਨ, ਆਪਣੀ ਬਣਤ ਬਣਾਇੰਦਾ। ਸਚਖੰਡ ਬਣਾਏ ਸਚ ਮਕਾਨ, ਸਚ ਸਿੰਘਾਸਣ ਆਪ ਵਛਾਇੰਦਾ। ਸਾਚੀ ਸੇਜਾ ਕਰ ਪਰਵਾਨ, ਦਰ ਘਰ ਸਾਚੇ ਆਪ ਸੁਹਾਇੰਦਾ। ਉਪਰ ਬੈਠ ਨੌਜਵਾਨ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਾਸ ਧਰਾਇੰਦਾ। ਸਾਚਾ ਬਾਢੀ ਸੱਚਾ ਸ਼ਾਹ, ਘਰ ਸਾਚੇ ਸਚ ਸੁਹਾਇੰਦਾ। ਤਖ਼ਤ ਤਾਜ ਇਕ ਬਣਾ, ਆਪ ਆਪਣੇ ਮੰਦਰ ਡਾਹਿੰਦਾ। ਚਾਰੇ ਕੂਟਾਂ ਵੇਖ ਵਖਾ, ਦਹਿ ਦਿਸ਼ਾ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਮਾਇੰਦਾ। ਸਾਚਾ ਬਾਢੀ ਸਚ ਸਿੰਘਾਸਣ, ਹਰਿ ਸਾਚਾ ਸਚ ਉਪਜਾਈਆ। ਆਪ ਬਣਾਏ ਪੁਰਖ ਅਬਿਨਾਸ਼ਨ, ਪਰਮ ਪੁਰਖ ਬੇਪਰਵਾਹੀਆ। ਸਚ ਦਵਾਰੇ ਆਪ ਟਿਕਾਏ ਨਾ ਕੋਈ ਪ੍ਰਿਥਮੀ ਨਾ ਆਕਾਸਣ, ਪਾਵਾ ਚੂਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੂਤਰ ਆਪੇ ਲਾਈਆ। ਆਪਣਾ ਸੂਤਰ ਆਪੇ ਲਾ, ਹਰਿ ਆਪੇ ਵੇਖ ਵਖਾਇੰਦਾ । ਆਪੇ ਬਣਿਆ ਬੇਪਰਵਾਹ, ਆਪੇ ਚੀਰ ਚਰਾਇੰਦਾ। ਆਪੇ ਵੰਡੀ ਦੇਵੇ ਪਾ, ਆਪਣਾ ਹਿਸਾ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਸੁਹਾਇੰਦਾ। ਆਪੇ ਰੱਖ ਤਿਖਾ ਆਰਾ, ਆਪਣੀ ਧਾਰ ਚਲਾਇੰਦਾ। ਆਪੇ ਚੀਰੇ ਚੀਰਨਹਾਰਾ, ਸਿਧਾ ਚੀਰ ਇਕ
❋
❋
ਵਖਾਇੰਦਾ। ਆਪੇ ਫੜ ਸਚ ਕੁਹਾੜਾ, ਆਪਣੀ ਹੱਥੀਂ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਦਿਸ ਨਾ ਆਇੰਦਾ। ਸਾਚਾ ਬਾਢੀ ਉਠ ਬਲਵਾਨ, ਆਪਣਾ ਭਾਰ ਉਠਾਇੰਦਾ। ਸਚ ਲਗਾਏ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਆਰ ਪਾਰ ਕਰੇ ਧਿਆਨ, ਅਧਵਿਚਕਾਰ ਨਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਚ ਸਿੰਘਾਸਣ ਆਪੇ ਠੋਕ, ਹਰਿ ਸਾਚਾ ਸੋਭਾ ਪਾਇੰਦਾ। ਆਪ ਰਖਾਏ ਉਪਰ ਚੌਦਾਂ ਲੋਕ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਉਪਰ ਬੈਠ ਪੜ੍ਹੇ ਸਲੋਕ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਹੰ ਬ੍ਰਹਮ ਨਾ ਸਕੇ ਕੋਇ ਰੋਕ, ਰੋਕਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ। ਸਚ ਸਿੰਘਾਸਣ ਸਾਚੇ ਮੰਦਰ, ਹਰਿ ਸਾਚਾ ਸਚ ਸੁਹਾਇੰਦਾ। ਸਾਢੇ ਤਿੰਨ ਤਿੰਨ ਰੱਖੇ ਅੰਦਰੇ ਅੰਦਰ, ਤ੍ਰੈਲੋਕ ਭੇਵ ਨਾ ਆਇੰਦਾ। ਤਾਣਾ ਪੇਟਾ ਡੂੰਘੀ ਕੰਦਰ, ਗਹਿਰ ਗੰਭੀਰ ਆਪ ਉਣਾਇੰਦਾ। ਬੰਦ ਕਿਵਾੜੇ ਮਾਰ ਜੰਦਰ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਖੇਲ ਖਿਲਾਇੰਦਾ। ਸਾਚਾ ਬਾਢੀ ਪਰਵਰਦਿਗਾਰ, ਤਖ਼ਤ ਤਾਜ ਸੁਹਾਇੰਦਾ। ਨੂਰ ਨੁਰਾਨਾ ਹੋ ਉਜਿਆਰ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਆਪਣਾ ਲੇਖਾ ਆਪ ਵਿਚਾਰ, ਲੇਖਾ ਲੇਖੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਬੇਪਰਵਾਹ ਸਿਫ਼ਤ ਸਲਾਹ ਆਪ ਜਣਾਇੰਦਾ। ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਏਕਾ ਕੰਤ, ਘਰ ਸਾਚੇ ਮੰਗਲ ਗਾਇੰਦਾ। ਏਕੰਕਾਰਾ ਹੋਏ ਮੰਗਤ, ਆਦਿ ਨਿਰੰਜਣ ਸੰਗ ਰਖਾਇੰਦਾ। ਸ੍ਰੀ ਭਗਵਾਨ ਚਾੜ੍ਹੇ ਰੰਗਤ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਪਾਰਬ੍ਰਹਮ ਆਦਿ ਜੁਗਾਦਿ ਨਾ ਹੋਏ ਭੰਗਤ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਾਢੀ ਪੁਰਖ ਕਰਤਾਰ, ਬ੍ਰਹਮਾ ਵਿਸ਼ਨ ਸ਼ਿਵ ਲੱਖ ਚੁਰਾਸੀ ਘੜਨੇਹਾਰ, ਘੜ ਭੰਨੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਨਿਆਰਾ, ਜੁਗਾ ਜੁਗੰਤਰ ਮਾਤ ਅਵਤਾਰਾ, ਭਗਤਨ ਕਰੇ ਸਚ ਪਿਆਰਾ, ਦੂਤ ਦੁਸ਼ਟ ਦਰ ਦੁਰਕਾਈਆ।
੧੪ ਫੱਗਣ ੨੦੧੬ ਬਿਕ੍ਰਮੀ ਦਿਲੀ ਦਰਬਾਰ ਵਿਚ ਲਿਖਤ ਹੋਈ ਪਹਾੜ ਗੰਜ
ਗਲੀ ਨੰ ੭ ਮੁਲਤਾਨੀ ਢਾਂਡਾ ਮਕਾਨ ਨੰ ੯੭੮੯
ਪੀਤ ਪੀਤੰਬਰ ਸੋਹੇ ਸੀਸ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹਰਿ ਜਗਦੀਸ, ਏਕੰਕਾਰਾ ਭੇਵ ਨਾ ਰਾਈਆ। ਆਦਿ ਨਿਰੰਜਣ ਬੀਸ ਇਕੀਸਾ, ਰਾਗ ਛਤੀਸ ਭੇਵ ਨਾ ਰਾਈਆ। ਸ੍ਰੀ ਭਗਵਾਨ ਤੀਸ ਬਤੀਸ, ਰਸਨਾ ਜੇਹਵਾ ਨਾ ਸਕੇ ਗਾਈਆ। ਅਬਿਨਾਸ਼ੀ ਕਰਤਾ ਇਕ ਹਦੀਸ, ਆਦਿ ਜੁਗਾਦੀ ਆਪ ਚਲਾਈਆ। ਪਾਰਬ੍ਰਹਮ ਨਿਰਗੁਣ ਆਪਣਾ ਪੀਸਣ ਪੀਸ, ਸੇਵਕ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਖਿਲਾਈਆ। ਪੀਤ ਪਿਤੰਬਰ ਹਰਿ ਭਗਵਾਨ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ।
❋
❋
ਸਚ ਸਵੰਬਰ ਦੋ ਜਹਾਨ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਨੌਜਵਾਨ, ਆਪ ਆਪਣਾ ਸਗਨ ਮਨਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਧਿਆਨ, ਆਪ ਆਪਣਾ ਬਲ ਧਰਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਖੇਲ ਆਪਣਾ ਆਪ ਖਿਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਸਤਿ ਵਿਧਾਨ, ਸਤਿ ਸਰੂਪੀ ਆਪ ਬਣਾਇੰਦਾ। ਆਪੇ ਸਖੀ ਆਪੇ ਕਾਹਨ, ਆਪ ਆਪਣਾ ਮੰਗਲ ਗਾਇੰਦਾ। ਆਪੇ ਸ਼ਾਹ ਭੂਪ ਰਾਜ ਰਾਜਾਨ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਤਖ਼ਤ ਤਾਜ ਵੇਖੇ ਮਾਰ ਧਿਆਨ, ਥਿਰ ਘਰ ਵਾਸੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਖਿਲਾਇੰਦਾ। ਪੀਤ ਪੀਤੰਬਰ ਹਰਿ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਸਾਚਾ ਕੰਤ, ਹਰਿ ਪੁਰਖ ਨਿਰੰਜਣ ਲਏ ਪ੍ਰਨਾਈਆ। ਏਕੰਕਾਰਾ ਏਕਾ ਚਾੜ੍ਹੇ ਰੰਗ ਬਸੰਤ, ਅਜੂਨੀ ਰਹਿਤ ਆਪ ਰੰਗਾਈਆ। ਆਦਿ ਨਿਰੰਜਣ ਆਦਿ ਅੰਤ, ਆਪ ਆਪਣਾ ਦੀਪ ਜਗਾਈਆ। ਅਬਿਨਾਸ਼ੀ ਕਰਤਾ ਖੇਲ ਬੇਅੰਤ, ਅਗੰਮ ਅਗੰਮੜਾ ਕਾਰ ਕਮਾਈਆ। ਸ੍ਰੀ ਭਗਵਾਨ ਸੋਭਾਵੰਤ, ਸਚਖੰਡ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਧਰਾਈਆ। ਪੀਤ ਪੀਤੰਬਰ ਨਿਰਗੁਣ ਧਾਰ, ਪੁਰਖ ਅਕਾਲ ਵੇਖ ਵਿਖਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਕਰ ਪਿਆਰ, ਆਪ ਆਪਣਾ ਸੰਗ ਰਖਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਸਤਿ ਸਰੂਪੀ ਡਗਮਗਾਇੰਦਾ। ਪੁਰਖ ਅਬਿਨਸ਼ੀ ਬਣ ਭਿਖਾਰ, ਦਰ ਆਪਣੇ ਮੰਗ ਮੰਗਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਬਣ ਵਰਤਾਰ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇੰਦਾ। ਪੀਤ ਪੀਤੰਬਰ ਹਰਿ ਭਗਵਾਨ, ਹਰਿ ਜੂ ਹਰ ਘਟ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਬਾਨ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਖੇਲ ਮਹਾਨ, ਆਦਿ ਨਿਰੰਜਣ ਆਪ ਖਿਲਾਇੰਦਾ। ਸ੍ਰੀ ਭਗਵਾਨ ਬੰਨੇ ਗਾਨ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਪਾਹਬ੍ਰਹਮ ਪ੍ਰਭ ਚਤਰ ਸੁਘੜ ਸਿਆਨ, ਆਪਣਾ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੁਹੰਜਣਾ ਇਕ ਸੁਹਾਇੰਦਾ। ਪੀਤ ਪੀਤੰਬਰ ਹਰਿ ਨਰਾਇਣ, ਨਿਰਗੁਣ ਆਪਣਾ ਆਪ ਉਪਜਾਈਆ। ਸੋ ਪੁਰਖ ਨਿਰੰਜਣ ਬਣੇ ਸਾਕ ਸੱਜਣ ਸੈਣ, ਹਰਿ ਪੁਰਖ ਨਿਰੰਜਣ ਸੱਜਣ ਮੇਲ ਮਿਲਾਈਆ। ਏਕੰਕਾਰਾ ਵੇਖੇ ਆਪਣਾ ਨੈਣ, ਆਦਿ ਨਿਰੰਜਣ ਸੰਗ ਰਖਾਈਆ। ਅਬਿਨਾਸ਼ੀ ਕਰਤਾ ਚੁਕਾਏ ਲਹਿਣ ਦੇਣ, ਸ੍ਰੀ ਭਗਵਾਨ ਆਪਣੀ ਵਸਤ ਆਪ ਉਠਾਈਆ। ਪਾਰਬ੍ਰਹਮ ਪ੍ਰਭ ਏਕਾ ਧਾਮ ਅਕੱਠੇ ਬਹਿਣ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਵਡ ਵਡਿਆਈਆ। ਥਿਰ ਘਰ ਸਾਚਾ ਹਰਿ ਸੁਹਾਵਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵਣਾ, ਏਕੰਕਾਰਾ ਰੰਗ ਰੰਗਾਇੰਦਾ। ਆਦਿ ਨਿਰੰਜਣ ਡਗਮਗਾਵਣਾ, ਅਬਿਨਾਸ਼ੀ ਕਰਤਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸੰਗ ਰਖਾਵਣਾ, ਪਾਰਬ੍ਰਹਮ ਨਾਉਂ ਧਰਾਇੰਦਾ। ਸਚਖੰਡ ਦਵਾਰਾ ਇਕ ਸੁਹਾਵਣਾ, ਛੱਪਰ ਛੰਨ ਨਾ ਕੋਈ ਵਖਾਇੰਦਾ। ਸਾਚਾ ਤਖ਼ਤ ਇਕ ਵਿਛਾਵਨਾ, ਆਸਣ ਸੇਜ ਨਾ ਕੋਈ ਹੰਢਾਇੰਦਾ। ਸਾਚਾ ਕਾਹਨ
❋
❋
ਇਕ ਅਖਵਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਘਰ ਸਾਚਾ ਆਪ ਸੁਹਾਇੰਦਾ। ਥਿਰ ਘਰ ਸਾਚਾ ਉਚ ਮਹੱਲਾ, ਸੋ ਪੁਰਖ ਨਿਰੰਜਣਾ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਬੈਠ ਇਕ ਅਕੱਲਾ, ਏਕੰਕਾਰਾ ਸੋਭਾ ਪਾਈਆ। ਆਦਿ ਨਿਰੰਜਣ ਦੀਪਕ ਬਲਾ, ਅਬਿਨਾਸ਼ੀ ਕਰਤਾ ਕਰ ਰੁਸ਼ਨਾਈਆ। ਸ੍ਰੀ ਭਗਵਾਨ ਆਪਣਾ ਆਸਣ ਆਪੇ ਮੱਲਾ, ਪਾਰਬ੍ਰਹਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਗਰੀ ਸਾਚੀ ਰਾਸ, ਘਰ ਮੰਦਰ ਆਪ ਟਿਕਾਈਆ। ਸਾਚੀ ਰਾਸ ਪੁਰਖ ਕਰਤਾਰ, ਕਰਨੀ ਕਰਤਾ ਆਪ ਉਪਜਾਇੰਦਾ। ਸਾਚੇ ਮੰਦਰ ਬੈਠ ਨਿਰੰਕਾਰ, ਸਚਖੰਡ ਸਾਚਾ ਆਪ ਸੁਹਾਇੰਦਾ। ਥਿਰ ਘਰ ਦੀਪਕ ਕਰ ਉਜਿਆਰ, ਰੂਪ ਅਨੂਪ ਡਗਮਗਾਇੰਦਾ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਹੁਕਮੀ ਹੁਕਮ ਆਪ ਚਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਾਰੀ ਕੰਤ ਰੂਪ ਵਟਾਇੰਦਾ। ਬਣ ਵਿਚੋਲਾ ਸਿਰਜਣਹਾਰ, ਘਰ ਘਰ ਵਿਚ ਫੇਰੇ ਪਾਇੰਦਾ। ਮੇਲ ਮਿਲਾਵਾ ਕੰਤ ਭਤਾਰ, ਨਰ ਨਰਾਇਣ ਰੰਗ ਰੰਗਾਇੰਦਾ। ਸਾਚੀ ਸਖੀਆਂ ਮੰਗਲਚਾਰ, ਅਜੂਨੀ ਰਹਿਤ ਆਪ ਕਰਾਇੰਦਾ। ਆਪੇ ਗਾਏ ਗਾਵਣਹਾਰ, ਦੂਸਰ ਕੋਇ ਨਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਸਤਿ ਸਰੂਪ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਚਾਰੇ ਕੂਟ, ਏਕੰਕਾਰਾ ਦਹਿ ਦਿਸ਼ਾ ਵੇਖ ਵਖਾਈਆ। ਆਦਿ ਨਿਰੰਜਣ ਆਪਣੇ ਨੂਰ ਆਪੇ ਫੁਟ, ਨੂਰੋ ਨੂਰ ਕਰੇ ਰੁਸ਼ਨਾਈਆ । ਅਬਿਨਾਸ਼ੀ ਕਰਤਾ ਉਚ ਮਹੱਲ ਅਟੱਲ ਮੁਨਾਰ ਚੜ੍ਹੇ ਚੋਟ, ਸਚ ਸਿੰਘਾਸਣ ਆਸਣ ਲਾਈਆ। ਸ੍ਰੀ ਭਗਵਾਨ ਵੇਸ ਵਟਾਏ ਕੋਟਨ ਕੋਟ, ਕੋਟਨ ਕੋਟੀ ਭੇਵ ਨਾ ਰਾਈਆ। ਪਾਰਬ੍ਰਹਮ ਸਚ ਲਗਾਏ ਆਪਣੀ ਚੋਟ, ਸਤਿ ਨਗਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮਾ ਨਾ ਮਰਾ ਨਾ ਕਦੇ ਜੰਮਾ, ਆਵਣ ਜਾਵਣ ਖੇਲ ਖਿਲਾਈਆ। ਆਵਣ ਜਾਵਣ ਹਰਿ ਕਰਤਾਰ, ਆਪਣਾ ਖੇਲ ਖਿਲਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਆਪ ਵਰਤਾਇੰਦਾ। ਥਿਰ ਘਰ ਬੈਠ ਸਚੇ ਦਰਬਾਰ, ਸਚ ਸੁਲਤਾਨਾ ਨਾਉਂ ਧਰਾਇੰਦਾ। ਸਚ ਤਰਾਨਾ ਗਾਏ ਆਪਣੀ ਵਾਰ, ਨਾਦ ਅਨਾਦੀ ਗੀਤ ਅਲਾਇੰਦਾ। ਸੁਤ ਦੁਲਾਰਾ ਕਰ ਤਿਆਰ, ਪੂਤ ਸਪੂਤਾ ਨਾਉਂ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਹਰਿ ਹਰਿ ਮੀਤ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਸਤਿ ਅਤੀਤ, ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਆਦਿ ਨਿਰੰਜਣ ਆਪ ਆਪਣਾ ਆਪੇ ਜੀਤ, ਘਰ ਆਪਣੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਹਸਤ ਕੀਟ, ਆਪ ਆਪਣਾ ਰੂਪ ਵਟਾਈਆ। ਸ੍ਰੀ ਭਗਵਾਨ ਸਾਚੀ ਰੀਤ, ਸਚਖੰਡ ਸਾਚੇ ਆਪ ਚਲਾਈਆ। ਪਾਰਬ੍ਰਹਮ ਵਸਣਹਾਰਾ ਸਚ ਮਸੀਤ, ਥਿਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੀਤ ਪੀਤੰਬਰ ਨਿਰਗੁਣ ਤਾਜ, ਪੁਰਖ ਨਿਰੰਜਣ ਆਪ ਬਣਾਇੰਦਾ। ਆਦਿਨ ਆਦਿ ਰਚਿਆ ਕਾਜ, ਅੰਤ ਮਧ ਨਾ ਕੋਇ ਵਖਾਇੰਦਾ। ਆਪਣਾ ਸਾਜਣ ਆਪੇ ਸਾਜ, ਸਚ ਸਿੰਘਾਸਣ ਆਪ ਵਿਛਾਇੰਦਾ। ਆਪੇ ਬਣਿਆ ਰਾਜਨ ਰਾਜ, ਆਪ ਆਪਣਾ ਆਸਣ ਲਾਇੰਦਾ। ਆਪ ਆਪਣੀ ਮਾਰ
❋
❋
ਆਵਾਜ, ਦਰ ਦਰਬਾਨ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਵੇਖਣਹਾਰਾ ਪੁਰਖ ਸਮਰਥ, ਦੂਸਰ ਅਵਰ ਨਾ ਕੋਈ ਜਣਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਖੇਲੇ ਖੇਲ ਆਪਣੇ ਘਾਟ, ਸਚ ਦਵਾਰਾ ਵੇਖ ਵਖਾਇੰਦਾ। ਆਪੇ ਅੰਦਰ ਵੜਿਆ ਆਨ ਬਾਟ, ਆਪ ਆਪਣਾ ਰੂਪ ਪਰਗਟਾਇੰਦਾ। ਆਪੇ ਸੋਇਆ ਆਪਣੀ ਖਾਟ, ਆਪ ਆਪਣਾ ਬਿਰਧ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਭੇਵ ਅਵੱਲਾ ਹਰਿ ਭਗਵਾਨ, ਆਪਣਾ ਆਪ ਖੁਲ੍ਹਾਈਆ। ਨਿਰਗੁਣ ਜੋਤ ਨੂਰ ਮਹਾਨ, ਆਦਿ ਜੁਗਾਦਿ ਡਗਮਗਾਈਆ। ਆਪੇ ਜਾਣੇ ਆਪਣਾ ਸਚ ਨਿਸ਼ਾਨ, ਆਪ ਆਪਣੇ ਰੰਗ ਰੰਗਾਈਆ। ਵਸਣਹਾਰਾ ਸਚਖੰਡ ਮਕਾਨ, ਚਾਰ ਦੀਵਾਰ ਨਾ ਕੋਇ ਬਣਾਈਆ। ਨਾ ਕੋਈ ਰਵ ਸਸ ਦਿਸੇ ਸੂਰਜ ਚੰਨ ਭਾਨ, ਮੰਡਲ ਮੰਡਪ ਨਾ ਕੋਇ ਵਖਾਈਆ। ਪ੍ਰਿਥਮੀ ਅਕਾਸ਼ ਗਗਨ ਮੰਡਲ ਬ੍ਰਹਿਮੰਡ ਖੰਡ ਨਾ ਕੋਇ ਨਿਸ਼ਾਨ, ਉਤਭੁਜ ਸੇਤਜ ਜੇਰਜ ਅੰਡ ਨਾ ਕੋਇ ਵਡਿਆਈਆ। ਸ਼ਬਦ ਧੁਨ ਨਾ ਕੋਇ ਗਿਆਨ, ਨਾਮ ਨਾਮਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਵਖਾਈਆ। ਬੰਕ ਦਵਾਰਾ ਹਰਿ ਸੁਹੰਜਣਾ, ਏਕਾ ਏਕ ਉਪਾਇਆ। ਸੋ ਪੁਰਖ ਨਿਰੰਜਣ ਆਦਿ ਨਿਰੰਜਣਾ, ਹਰਿ ਹਰਿ ਬੈਠਾ ਆਸਣ ਲਾਇਆ। ਏਕੰਕਾਰਾ ਘਰ ਸਾਚੇ ਬਹਿ ਬਹਿ ਸਜਣਾ, ਸਾਚਾ ਤਖ਼ਤ ਆਪ ਵਡਿਆਇਆ। ਆਪ ਕਰਾਏ ਆਪਣਾ ਮਜਣਾ, ਅਬਿਨਾਸ਼ੀ ਕਰਤਾ ਨਾਉਂ ਧਰਾਇਆ। ਸ੍ਰੀ ਭਗਵਾਨ ਨਾ ਘੜਿਆ ਨਾ ਭੱਜਣਾ, ਨਾ ਮਰੇ ਨਾ ਜਾਇਆ। ਪਾਰਬ੍ਰਹਮ ਆਪਣੇ ਮੰਦਰ ਆਪੇ ਬਹਿ ਬਹਿ ਸਜਣਾ, ਥਿਰ ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪੀਤੰਬਰ ਆਪ ਉਪਾਇਆ। ਸਚ ਪੀਤੰਬਰ ਸਾਚੀ ਧਾਰ, ਪਰਮ ਪੁਰਖ ਆਪ ਉਪਜਾਈਆ । ਸਚ ਪਰੀਤਮ ਕਰ ਪਿਆਰ, ਪਰਮ ਪੁਰਖ ਵੇਖ ਵਖਾਈਆ। ਸਚ ਸਚ ਘਰ ਸਚ ਸ਼ੰਗਾਰ, ਸਚ ਸਾਚਾ ਆਪ ਕਰਾਈਆ। ਸਚ ਪੁਰਖ ਹਰਿ ਸਾਚੀ ਨਾਰ, ਸਚ ਸਚ ਕਰੇ ਕੁੜਮਾਈਆ। ਸਚ ਮੰਦਰ ਸਚ ਘਰ ਬਾਰ, ਸਚ ਅੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਸਾਈਆ। ਘਰ ਵਸਾਏ ਹਰਿ ਪੁਰਖ ਅਗੰਮੜਾ, ਏਕਾ ਵੇਸ ਵਟਾਇੰਦਾ। ਕੀਮਤ ਕੋਇ ਨਾ ਪਾਏ ਦਮੜੀ ਦਮੜਾ, ਹੱਟੋ ਹੱਟ ਨਾ ਕੋਇ ਵਿਕਾਇੰਦਾ। ਵਸਣਹਾਰਾ ਬਿਨ ਨਾੜੀ ਚਮੜਾ, ਤਤਵ ਤਤ ਨਾ ਕੋਇ ਜਣਾਇੰਦਾ। ਮਾਤ ਪਿਤ ਨਾ ਅੰਮੀ ਅੰਮੜਾ, ਬਾਲ ਗੋਦ ਨਾ ਕੋਇ ਉਠਾਇੰਦਾ। ਕਰੇ ਖੇਲ ਅਗੰਮ ਅਗੰਮੜਾ, ਆਪ ਆਪਣੀ ਖੇਲ ਖਿਲਾਇੰਦਾ। ਸਾਚਾ ਥਾਨ ਇਕ ਸੁਹੰਦੜਾ, ਸਚਖੰਡ ਸਾਚੇ ਆਸਣ ਲਾਇੰਦਾ। ਸਚ ਸਿੰਘਾਸਣ ਜੋਤ ਜਗੰਦੜਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸ਼ਾਹੋ ਭੂਪ ਰੂਪ ਵਟੰਦੜਾ, ਮਹਿਮਾ ਰੂਪ ਨਾ ਕੋਇ ਗਣਾਇੰਦਾ। ਹੁਕਮੀ ਹੁਕਮ ਆਪ ਸੁਣੰਦੜਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਚਾਰੋਂ ਕੁੰਟ ਵੇਖ ਵਖੰਦੜਾ, ਦਹਿ ਦਿਸ਼ਾ ਫੇਰੀ ਪਾਇੰਦਾ। ਸ਼ਬਦ ਸੁਤ ਇਕ ਉਠੰਦੜਾ, ਆਪ ਆਪਣੇ ਮਾਰਗ ਲਾਇੰਦਾ। ਤਖ਼ਤ ਤਾਜ ਇਕ ਵਖੰਦੜਾ, ਦੋ ਜਹਾਨਾਂ ਖੇਲ ਖਿਲਾਇੰਦਾ। ਸੱਤ ਰੰਗ ਸਾਚੀ ਧਾਰ ਵਹੰਦੜਾ, ਸਤਿ ਸਤਿਵਾਦੀ ਆਪ ਰੰਗਾਇੰਦਾ। ਪੰਚਮ ਮੁਖ ਖੋਲ੍ਹ ਖੁਲੰਦੜਾ, ਆਪ ਆਪਣਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਮੇਲਾ
❋
❋
ਬੇਪਰਵਾਹ, ਹਰਿ ਸਾਚਾ ਆਪ ਕਰਾਈਆ। ਸੋ ਪੁਰਖ ਨਿਰੰਜਣ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰਾ ਦਏ ਸਲਾਹ, ਆਦਿ ਨਿਰੰਜਣ ਭੈਣਾ ਭਾਈਆ। ਅਬਿਨਾਸ਼ੀ ਕਰਤਾ ਫੜਾਏ ਬਾਂਹ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਵੇਖੇ ਸਾਚਾ ਥਾਂ, ਥਿਰ ਘਰ ਸਾਚਾ ਇਕ ਵਖਾਈਆ। ਸਚਖੰਡ ਨਿਵਾਸੀ ਕਰੇ ਸਚ ਨਿਆ, ਨਿਰਗੁਣ ਮੀਤਾ ਹੁਕਮ ਸੁਣਾਈਆ। ਪੀਤ ਪੀਤੰਬਰ ਆਪ ਬਣਾ, ਆਪ ਆਪਣੇ ਹੱਥ ਉਠਾਈਆ। ਸਚ ਸਵੰਬਰ ਵੇਖ ਵਖਾ, ਆਪ ਆਪਣਾ ਨੈਣ ਲਗਾਈਆ। ਕਾਗਦ ਕਲਮ ਨਾ ਲਿਖੇ ਸ਼ਾਹ, ਲਿਖਣਹਾਰਾ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਉਪਾਈਆ। ਸਾਚੀ ਵਸਤ ਸਚ ਅਨਮੋਲ, ਹਰਿ ਸਾਚਾ ਆਪ ਉਪਾਇੰਦਾ। ਕੋਇ ਨਾ ਸਕੇ ਕੰਡੇ ਤੋਲ, ਕੀਮਤ ਕਰਤਾ ਨਾ ਕੋਇ ਵਖਾਇੰਦਾ। ਆਪਣਾ ਅੱਖਰ ਆਪੇ ਬੋਲ, ਸ਼ਬਦ ਸ਼ਬਦੀ ਆਪ ਉਪਾਇੰਦਾ। ਆਪਣੀ ਜੋਤੀ ਆਪੇ ਮੌਲ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਖਿਲੰਦੜਾ ਹਰਿ ਸੁਲਤਾਨ, ਤਖ਼ਤ ਤਾਜ ਵਡਿਆਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਦੋ ਜਹਾਨਾਂ ਨਿਗਹਬਾਨ, ਦੂਈ ਦਵੈਤੀ ਨਾ ਕੋਇ ਰਖਾਈਆ। ਆਪੇ ਜਾਣੇ ਆਪਣਾ ਧੁਰ ਫ਼ਰਮਾਨ, ਆਪਣੇ ਭਾਣੇ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਉਠਾਈਆ। ਆਪਣੀ ਵਸਤ ਸਾਚੀ ਰਾਸ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਹਰਿ ਪੁਰਖ ਨਿਰੰਜਣ ਵਸੇ ਪਾਸ, ਏਕੰਕਾਰਾ ਸੰਗ ਨਿਭਾਇੰਦਾ। ਆਦਿ ਨਿਰੰਜਣ ਕਰ ਪ੍ਰਕਾਸ਼, ਅੰਧ ਅੰਧੇਰ ਗਵਾਇੰਦਾ। ਸ੍ਰੀ ਭਗਵਾਨ ਸਰਬ ਗੁਣਤਾਸ, ਅਬਿਨਾਸ਼ੀ ਕਰਤਾ ਆਸ ਪੁਜਾਇੰਦਾ। ਪਾਰਬ੍ਰਹਮ ਪਾਵੇ ਰਾਸ, ਆਪਣਾ ਮੰਡਲ ਆਪ ਸੁਹਾਇੰਦਾ। ਨਿਰਗੁਣ ਰੂਪ ਸ਼ਾਹੋ ਸ਼ਾਬਾਸ, ਸਾਚੀ ਰਚਨਾ ਵੇਖ ਵਖਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸ, ਮੰਡਲ ਮੰਡਪ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਨਾ ਕੋਇ ਵਿਨਾਸ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਆਪਣੇ ਮੰਦਰ ਕਰ ਕਰ ਵਾਸ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਹੁਕਮੀ ਹੁਕਮ ਸਚ ਦਰਬਾਰ, ਹਰਿ ਸਾਚਾ ਸਚ ਸੁਣਾਈਆ। ਆਪੇ ਬਣ ਬਣ ਚੋਬਦਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਆਪੇ ਹੋਏ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਆਪੇ ਅੰਦਰ ਫਿਰੇ ਬਾਹਰ, ਗੁਪਤ ਜ਼ਾਹਰ ਵਡ ਵਡਿਆਈਆ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਲ ਆਪ ਹੋ ਜਾਈਆ। ਆਪੇ ਪੂਤ ਸਪੂਤਾ ਬਣ ਸੁਤ ਦੁਲਾਰ, ਆਪ ਆਪਣੀ ਕੁੱਖ ਸੁਹਾਈਆ। ਆਪੇ ਬਹਿ ਬਹਿ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਆਪੇ ਵਣਜ ਵਣਜਾਰਾ ਕਰੇ ਵਪਾਰ, ਆਪ ਆਪਣਾ ਹੱਟ ਖੁਲਾਈਆ। ਆਪੇ ਵਸਤ ਰੱਖੇ ਹਰਿ ਅਪਰ ਅਪਾਰ, ਰੂਪ ਰੰਗ ਨਾ ਕੋਇ ਜਣਾਈਆ। ਆਪੇ ਘਾੜਨ ਘੜੇ ਸੱਚਾ ਸੁਨਿਆਰ, ਆਪਣੀ ਕੁਠਾਲੀ ਆਪੇ ਤਾਈਆ। ਆਪੇ ਸੁਹਾਗਾ ਦੇਵੇ ਡਾਰ, ਆਪੇ ਸੋਨਾ ਕੰਚਨ ਰੂਪ ਵਟਾਈਆ। ਆਪੇ ਜੜਤੀ ਜੜੇ ਕਰਤਾਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਆਪੇ ਬਣ ਸਚ ਸਿਕਦਾਰ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲੱਖ ਅਲੱਖਨਾ ਅਲੱਖ ਜਗਾਈਆ। ਅਲੱਖ ਨਿਰੰਜਣ ਬੋਲ ਅਲੱਖ,
❋
❋
ਦਰ ਘਰ ਸਾਚਾ ਮੰਗ ਮੰਗਾਇੰਦਾ। ਸਚਖੰਡ ਨਿਵਾਸੀ ਹੋ ਪ੍ਰਤਖ, ਆਪ ਆਪਣਾ ਰੂਪ ਵਟਾਇੰਦਾ। ਆਪਣੀ ਕੀਮਤ ਆਪੇ ਪਾਏ ਕਰੋੜ ਲੱਖ, ਲਿਖਿਆ ਲੇਖ ਨਾ ਕੋਈ ਜਣਾਇੰਦਾ। ਆਪ ਆਪਣੇ ਨਾਲੋਂ ਕਰ ਕਰ ਵੱਖ, ਆਪ ਆਪਣੀ ਸੇਵ ਕਮਾਇੰਦਾ। ਆਪਣੇ ਚਰਨਾ ਉਪਰ ਜਾਏ ਢੱਠ, ਆਪੇ ਫੜ ਫੜ ਗਲੇ ਲਗਾਇੰਦਾ। ਆਪੇ ਖੇਲ ਪੁਰਖ ਸਮਰਥ, ਆਪ ਆਪਣਾ ਹੱਥ ਰਖਾਇੰਦਾ। ਆਪੇ ਮਹਿਮਾ ਅਕਥਨਾ ਅਕਥ, ਅਕਥ ਕਹਾਣੀ ਆਪ ਜਣਾਇੰਦਾ। ਆਪੇ ਆਪਣਾ ਚਲਾਏ ਆਪ ਰਥ, ਰਥ ਰਥਵਾਹੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਰਈਯਤ ਆਪੇ ਰਾਜਾ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਸੀਸ ਪਹਿਨੇ ਤਾਜਾ, ਆਪੇ ਕਫਨੀ ਆਪਣੀ ਆਪ ਹੰਢਾਈਆ। ਆਪਣੇ ਗਲ ਪਾਏ ਅਲਫੀ ਮਾਰੇ ਵਾਜਾ, ਆਪੇ ਬਣਿਆ ਵੱਡਾ ਸ਼ਹਿਨਸ਼ਾਹੀਆ। ਆਪੇ ਚਾਰੋਂ ਕੁੰਟ ਫਿਰੇ ਭਾਜਾ, ਆਦਿ ਜੁਗਾਦਿ ਵੇਖ ਵਿਖਾਈਆ। ਆਪੇ ਅਸਵ ਚੜ੍ਹੇ ਸਾਚੇ ਤਾਜਾ, ਆਪ ਆਪਣਾ ਆਪ ਦ੍ਰਿੜਾਈਆ। ਆਪੇ ਹੋ ਗਰੀਬ ਨਿਵਾਜਾ, ਆਪਣੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਤ ਪੀਤੰਬਰ ਇਕ ਵਿਖਾਈਆ। ਪੀਤ ਪੀਤੰਬਰ ਸੀਸ ਰੱਖ, ਰੱਖਣਹਾਰਾ ਆਪ ਅਖਵਾਇੰਦਾ। ਆਪਣਾ ਲੇਖਾ ਆਪੇ ਲਿਖ, ਆਪਣੀ ਗਿਣਤੀ ਆਪ ਗਿਣਾਇੰਦਾ। ਆਪਣਾ ਮਾਰਗ ਆਪੇ ਦੱਸ, ਆਪ ਆਪਣਾ ਭੇਵ ਖੁਲਾਇੰਦਾ। ਆਪਣੇ ਅੰਦਰ ਆਪੇ ਵਸ, ਆਪ ਆਪਣੀ ਬੂਝ ਬੁਝਾਇੰਦਾ। ਆਪਣੇ ਹੁਕਮੇ ਆਪੇ ਨੱਸ, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਸ਼ਾਹ ਸੁਲਤਾਨ ਵਡ ਰਾਜਨ ਰਾਜਾ, ਤਖ਼ਤ ਤਾਜ ਬਰਾਜਿਆ । ਸੀਸ ਸੁਹਾਏ ਸਾਚਾ ਤਾਜਾ, ਲੇਖਾ ਜਾਣੇ ਵਡ ਵਡ ਮਹਾਰਾਜਿਆ। ਆਪਣੇ ਆਸਣ ਬਹਿ ਬਹਿ ਆਪਣਾ ਰਚਿਆ ਆਪੇ ਕਾਜਾ, ਆਪੇ ਰੱਖਣਹਾਰਾ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਦੇਵੇ ਏਕਾ ਦਾਜਿਆ। ਪਾਰਬ੍ਰਹਮ ਉਠ ਜਾਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਮੇਰਾ ਨਾਉਂ ਤੇਰਾ ਰਾਗ, ਤੇਰਾ ਰਾਗ ਮੇਰੀ ਸ਼ਨਵਾਈਆ। ਮੇਰੀ ਧੁਨ ਤੇਰਾ ਸਾਜ, ਮੇਰੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਤਾਰ ਹਿਲਾਈਆ। ਸੋ ਪੁਰਖ ਨਿਰੰਜਣ ਸਚ ਸਤਾਰ, ਆਪਣੀ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਪਣਾ ਪੜਦਾ ਆਪੇ ਲਾਹਿੰਦਾ। ਏਕੰਕਾਰਾ ਨੈਣ ਉਘਾੜ, ਪ੍ਰਤਖ ਰੂਪ ਵਟਾਇੰਦਾ। ਆਦਿ ਨਿਰੰਜਣ ਸਚ ਅਖਾੜ, ਘਰ ਸਾਚੇ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਮੀਤ ਮੁਰਾਰਾ ਮੇਲ ਮਿਲਾਇੰਦਾ। ਸ੍ਰੀ ਭਗਵਾਨ ਖੇਲ ਅਪਾਰ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਸਚ ਮਰਦੰਗ ਹੱਥ ਉਠਾਇੰਦਾ। ਪਾਰਬ੍ਰਹਮ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਸਚ ਮਰਦੰਗ, ਆਪਣੇ ਹੱਥ ਉਠਾਈਆ। ਸ੍ਰੀ ਭਗਵਾਨ ਇਕ ਸਾਰਿੰਗ, ਸਾਰਿੰਗ ਸਾਰਿੰਗਾ ਇਕ ਵਜਾਈਆ। ਅਬਿਨਾਸ਼ੀ ਕਰਤਾ ਸਚ ਤਰੰਗ, ਤੁਰੀਆ ਧਾਰ ਉਡਾਈਆ। ਆਦਿ ਨਿਰੰਜਣ ਸੂਰਾ ਸਰਬੰਗ, ਸੂਰਬੀਰ ਵੇਖ ਵਖਾਈਆ। ਏਕੰਕਾਰ ਕਸ ਤੰਗ, ਆਸਣ ਸਿੰਘਾਸਣ ਇਕ ਵਿਛਾਈਆ। ਹਰਿ ਪੁਰਖ ਨਿਰੰਜਣ ਬੈਠ ਪਲੰਘ, ਆਪ ਆਪਣਾ ਨੈਣ ਉਠਾਈਆ। ਸੋ ਪੁਰਖ ਨਿਰੰਜਣ ਉਚ ਮਹੱਲੇ ਆਪੇ ਲੰਘ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਈਆ। ਸੋ ਪੁਰਖ ਨਿਰੰਜਣ ਧੁਰ ਫੁਰਮਾਣਾ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਏਕੰਕਾਰਾ ਕਰ ਧਿਆਨਾ, ਅੰਦਰ ਬਾਹਿਰ ਵੇਖ ਵਿਖਾਇੰਦਾ। ਆਦਿ ਨਿਰੰਜਣ ਸਤ ਸਹਾਣਾ, ਚਤਰ ਸੁਘੜ ਵਡ ਵਡਿਆਇੰਦਾ। ਸ੍ਰੀ ਭਗਵਾਨ ਇਕ ਨਿਸ਼ਾਨਾ, ਏਕਾ ਨਾਉਂ ਵਖਾਇੰਦਾ। ਅਬਿਨਾਸ਼ੀ ਕਰਤਾ ਗਾਏ ਗਾਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਸਚ ਮੰਨੇ ਭਾਣਾ, ਆਪਣੇ ਭਾਣੇ ਆਪ ਸਮਾਇੰਦਾ। ਪਾਰਬ੍ਰਹਮ ਮੰਨਿਆ ਸਾਚਾ ਭਾਣਾ, ਹਰਿ ਸਾਚਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਸਾਚਾ ਰਾਣਾ, ਘਰ ਸਾਚੇ ਅਦਲ ਕਮਾਇੰਦਾ। ਆਪਣਾ ਵੇਸ ਆਪ ਵਟਾਨਾ, ਵੇਸ ਅਨੇਕਾ ਆਪ ਕਰਾਇੰਦਾ। ਆਪਣੀ ਜੋਤ ਆਪੇ ਡਗਮਗਾਨਾ, ਜੋਤੀ ਨੂਰੋ ਨੂਰ ਆਪ ਅਖਵਾਇੰਦਾ। ਆਪੇ ਰਵ ਸਸ ਕਰ ਪ੍ਰਧਾਨਾ, ਆਪ ਆਪਣਾ ਚਰਨ ਛੁਹਾਇੰਦਾ। ਚਰਨ ਕਵਲ ਵਿਖਾਏ ਇਕ ਗਿਆਨਾ, ਸਾਚੇ ਨੇਤਰ ਮੇਲ ਮਿਲਾਇੰਦਾ । ਆਪ ਰਖਾਏ ਪੰਧ ਜਿਮੀ ਅਸਮਾਨਾ, ਆਪਣੀ ਇਛਿਆ ਆਪ ਟਿਕਾਇੰਦਾ । ਹਰਿ ਕਾ ਭੇਵ ਦਿਸੇ ਨਾ ਪਾਣਾ, ਭੇਵ ਅਭੇਦ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਰਵ ਸਸ ਕਰ ਤਿਆਰ, ਪਾਰਬ੍ਰਹਮ ਆਪ ਉਪਜਾਈਆ। ਆਦਿ ਨਿਰੰਜਣ ਜੋਤ ਕਰ ਉਜਿਆਰ, ਨੂਰ ਨੁਰਾਨਾ, ਵਿਚ ਟਿਕਾਈਆ। ਏਕੰਕਾਰਾ ਬਣ ਸਿਕਦਾਰ, ਸਾਚਾ ਹੁਕਮ ਸੁਣਾਈਆ। ਆਦਿ ਜੁਗਾਦੀ ਏਕਾ ਧਾਰ, ਆਪਣੇ ਹੱਥ ਰੱਖੀ ਵਡਿਆਈਆ। ਤੀਜਾ ਲੋਚਣ ਇਕ ਉਘਾੜ, ਚਰਨ ਕਵਲ ਦਰਸਾਈਆ। ਦੋਏ ਲੋਚਨ ਅਪਰ ਅਪਾਰ, ਨੈਣ ਮੂੰਦ ਆਪ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪ੍ਰਵਾਹੀਆ। ਰਵ ਸਸ ਕਰ ਪ੍ਰਕਾਸ਼, ਜੋਤੀ ਜੋਤ ਟਿਕਾਇਆ। ਦੋਹਾਂ ਵਿਚੋਲਾ ਪੁਰਖ ਅਬਿਨਾਸ਼, ਦੂਸਰ ਸੰਗ ਨਾ ਕੋਈ ਰਖਾਇਆ। ਸਾਚੇ ਮੰਡਲ ਸਾਚੀ ਰਾਸ, ਮੰਡਲ ਮੰਡਪ ਨਾਲ ਰਲਾਇਆ। ਕੋਟਨ ਕੋਟ ਕਰ ਕਰ ਵਾਸ, ਤਾਰ ਸਤਾਰ ਆਪ ਹਿਲਾਇਆ। ਗ੍ਰਹਿ ਗ੍ਰਹਿ ਮੇਲਾ ਵਿਚ ਅਕਾਸ਼, ਤ੍ਰੈ ਤ੍ਰੈ ਦਿਸ ਨਾ ਆਇਆ। ਆਪਣਾ ਕਰ ਕਰ ਆਪੇ ਵਾਸ, ਆਪਣੇ ਭਾਣੇ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪ੍ਰਭ ਸਾਚੀ ਸੇਵ ਕਮਾਇਆ। ਪਾਰਬ੍ਰਹਮ ਪ੍ਰਭ ਅੰਦਰ ਵੜ, ਰਵ ਸਸ ਕਰੇ ਰੁਸ਼ਨਾਈਆ। ਆਪੇ ਅਗੇ ਰਿਹਾ ਖੜ, ਆਪੇ ਮੁਖ ਭਵਾਈਆ। ਆਪੇ ਉਪਰ ਬੈਠਾ ਚੜ, ਚਰਨਾ ਹੇਠ ਦਬਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਨਾ ਕੋਈ ਚੋਟੀ ਨਾ ਕੋਈ ਜੜ, ਸਾਚਾ ਬੀਜ ਨਾ ਕੋਈ ਵਖਾਈਆ। ਦੋ ਦੋ ਹੱਥੀਂ ਨਾ ਸਕੇ ਕੋਈ ਫੜ, ਨੇਤਰ ਨੈਣ ਨਾ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਵ ਸਸ ਬੂਝ ਬੁਝਾਈਆ। ਰਵ ਸਸ ਕਰ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਪਾਰਬ੍ਰਹਮ ਤੇਰੀ ਸਾਚੀ ਧਾਰ, ਜੋਤੀ ਨੂਰ ਨੂਰ ਰੁਸ਼ਨਾਇਆ। ਏਕਾ ਕਿਰਨ ਇਕ ਵਪਾਰ, ਇਕ ਇਕ ਇਕ ਨਾਲ ਦਏ ਮਿਲਾਇਆ। ਤੇਰਾ ਚਰਨ ਸਚ ਪਿਆਰ, ਸਚਖੰਡ ਸਾਚੇ ਵੇਖ ਵਖਾਇਆ। ਤੇਰਾ ਮੁਖ ਸਚੀ ਸਰਕਾਰ, ਪੰਚਮ ਬਹਿ ਬਹਿ ਨਾਲ ਸੁਹਾਇਆ। ਅਧਵਿਚਕਾਰੇ ਖੇਲ ਅਪਾਰ, ਨਿਰਗੁਣ ਆਪਣਾ ਨਾਉਂ ਉਪਜਾਇਆ। ਆਪਣਾ ਕਰ ਬੰਦ ਕਿਵਾੜ, ਆਪਣੀ ਵਸਤ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸੀ ਭੇਵ ਛੁਪਾਇਆ। ਸ਼ਾਹੋ ਸ਼ਾਬਾਸੀ ਭੇਵ ਨਿਰਾਲਾ, ਸੋ ਪੁਰਖ ਨਿਰੰਜਣ ਭੇਵ ਛੁਪਾਇੰਦਾ। ਹਰਿ ਪੁਰਖ ਨਿਰੰਜਣ ਜੋਤ ਅਕਾਲਾ, ਅਕਲ
❋
❋
ਕਲ ਧਾਰੀ ਦਿਸ ਨਾ ਆਇੰਦਾ। ਏਕੰਕਾਰਾ ਅਵਲੜੀ ਚਾਲਾ, ਆਦਿਨ ਅੰਤਾ ਆਪ ਚਲਾਇੰਦਾ। ਆਦਿ ਨਿਰੰਜਣ ਜੋਤ ਉਜਾਲਾ, ਹਰਿ ਗੋਪਾਲਾ ਦਿਸ ਨਾ ਆਇੰਦਾ। ਅਬਿਨਾਸ਼ੀ ਕਰਤਾ ਰਾਹ ਸੁਖਾਲਾ, ਨਿਰਗੁਣ ਆਪਣਾ ਰੂਪ ਵਖਾਇੰਦਾ। ਸ੍ਰੀ ਭਗਵਾਨ ਬਣ ਦਲਾਲਾ, ਥਿਰ ਘਰ ਸਾਚਾ ਵੇਖ ਵਖਾਇੰਦਾ। ਪਾਰਬ੍ਰਹਮ ਬਣ ਰਖਵਾਲਾ, ਸਾਚੀ ਸੇਵ ਕਮਾਇੰਦਾ। ਰਵ ਸਸ ਦੋਵੇਂ ਲਾਲਾ, ਲਾਲਨ ਲਾਲ ਆਪ ਉਪਜਾਇੰਦਾ। ਆਪ ਉਪਜਾਏ ਦਇਆ ਕਮਾਏ, ਨੂਰੀ ਕਿਰਨ ਕਿਰਨ ਸਮਾਈਆ। ਕਰਨੀ ਕਰਤਾ ਕਿਰਤ ਕਮਾਏ, ਕਰਨਹਾਰਾ ਦਿਸ ਨਾ ਆਈਆ। ਆਪਣਾ ਨੂਰ ਨੂਰ ਰੁਸ਼ਨਾਏ, ਨੂਰੋ ਨੂਰ ਡਗਮਗਾਈਆ। ਤਖ਼ਤ ਤਾਜ ਹਰਿ ਇਕ ਸੁਹਾਏ, ਸ਼ਾਹ ਸੁਲਤਾਨ ਦਏ ਵਡਿਆਈਆ। ਸਾਚਾ ਰਾਜ ਆਪ ਕਮਾਏ, ਧੁਰਦਰਗਾਹੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੀਤੰਬਰ ਦਏ ਵਡਿਆਈਆ। ਸਚ ਪੀਤੰਬਰ ਪੰਚਮ ਮੁਖ, ਹਰਿ ਮੁਖੜਾ ਮੁਖ ਸਲਾਹੀਆ। ਨਾ ਕੋਈ ਚਿੰਤਾ ਨਾ ਕੋਈ ਦੁੱਖ, ਹਰਖ ਸੋਗ ਨਾ ਕੋਇ ਜਣਾਈਆ। ਨਾ ਕੋਈ ਜਨਨੀ ਰੱਖੇ ਕੁੱਖ, ਪਿਤਾ ਮਾਤ ਨਾ ਕੋਇ ਵਡਿਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਤ੍ਰੈਗੁਣ ਬੰਧ ਨਾ ਕੋਇ ਬੰਧਾਈਆ। ਨਾ ਕੋਈ ਕਾਇਆ ਨਾ ਕੋਈ ਮੁਖ, ਰਸਨਾ ਜੇਹਵਾ ਨਾ ਕੋਇ ਵਖਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠਾ ਲੁਕ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖ ਵਖਾਈਆ। ਆਪਣਾ ਲੇਖਾ ਲਿਖਣਹਾਰਾ, ਭੇਵ ਅਭੇਦ ਰਖਾਇੰਦਾ। ਸਚਖੰਡ ਨਿਵਾਸੀ ਹਰਿ ਨਿਰੰਕਾਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਬਣ ਸਿਕਦਾਰ, ਅਦਲ ਅਦਾਲਤ ਇਕ ਵਖਾਇੰਦਾ। ਪੀਤ ਪੀਤੰਬਰ ਸੋਹੇ ਦਸਤਾਰ, ਦਸਤਗੀਰ ਰੂਪ ਵਟਾਇੰਦਾ। ਆਪਣੀ ਇਛਿਆ ਸਾਚਾ ਹਾਰ, ਤਨ ਸਾਚੇ ਆਪ ਲਟਕਾਇੰਦਾ। ਆਪਣੀ ਭਿਛਿਆ ਭਰ ਭੰਡਾਰ, ਘਰ ਆਪਣੇ ਆਪ ਵਰਤਾਇੰਦਾ। ਆਪਣੀ ਭਿਛਿਆ ਮੰਗੇ ਬਣ ਭਿਖਾਰ, ਆਪ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਦਰਵਾਜਾ, ਆਪੇ ਖੋਲ੍ਹੇ ਗਰੀਬ ਨਿਵਾਜਾ, ਬਹਿ ਬਹਿ ਆਪਣਾ ਕਾਜ ਰਚਾਇੰਦਾ। ਕਾਜ ਰਚਦੰੜਾ ਪੁਰਖ ਸੁਲਤਾਨ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਪੁਰਖ ਖੇਲ ਮਹਾਨ, ਅੰਤ ਆਪਣੇ ਹੱਥ ਰਖਾਈਆ। ਆਪਣੀ ਉਪਜ ਆਪ ਸੁਲਤਾਨ, ਆਪ ਆਪਣਾ ਨਾਉਂ ਧਰਾਈਆ। ਪੰਚਮ ਮੁਖ ਇਕ ਗਿਆਨ, ਏਕਾ ਪੜਦਾ ਲਾਹੀਆ। ਏਕਾ ਵੇਖ ਸਚ ਨਿਸ਼ਾਨ, ਏਕਾ ਲਏ ਉਠਾਈਆ। ਨਿਰਾਕਾਰ ਪਾਏ ਆਨ, ਸਾਕਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੀਸ ਰਖਾਈਆ।
੧੬ ਫੱਗਣ ੨੦੧੬ ਬਿਕ੍ਰਮੀ ਭਗਤ ਸਿੰਘ ਦੇ ਘਰ ਅਟਾਰਸੀ
ਅਜੂਨੀ ਰਹਿਤ ਨਿਰਗੁਣ ਧਾਰ, ਪੁਰਖ ਅਕਾਲ ਵਡ ਵਡਿਆਈਆ। ਆਦਿ ਜੁਗਾਦੀ ਏਕੰਕਾਰ, ਇਕ ਅਕੱਲਾ ਖੇਲ ਖਿਲਾਈਆ। ਨਿਰਗੁਣ ਸਰਗੁਣ ਰੂਪ ਕਰਤਾਰ, ਅਨਭਵ ਪ੍ਰਕਾਸ਼ ਭੇਵ ਨਾ ਰਾਈਆ । ਸ਼ਾਹੋ ਭੂਪ ਵਡ ਸਿਕਦਾਰ, ਤਖ਼ਤ ਤਾਜ ਆਪ ਸੁਹਾਈਆ। ਸੁਣੇ ਸੁਣਾਏ ਸੁਣਨੇਹਾਰ, ਹੁਕਮੀ ਹੁਕਮ ਆਪ ਚਲਾਈਆ। ਸਚਖੰਡ ਸੁਹਾਏ ਸਚ ਦਵਾਰ, ਥਿਰ ਘਰ ਆਪਣਾ ਆਸਣ ਲਾਈਆ। ਕਾਗਦ ਕਲਮ ਨਾ ਲਿਖਣਹਾਰ, ਗੁਰ
❋
❋
ਪੀਰ ਅਵਤਾਰ ਦੇਣ ਗਵਾਹੀਆ। ਜਾਗਰਤ ਜੋਤ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਨੂਰ ਨੁਰਾਨਾ ਬੇਐਬ ਪਰਵਰਦਿਗਾਰ, ਬੇਪਰਵਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਅਜੂਨੀ ਰਹਿਤ ਸਤਿ ਸਰੂਪ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਆਦਿ ਜੁਗਾਦੀ ਸ਼ਾਹੋ ਭੂਪ, ਜੁਗਾ ਜੁਗੰਤਰ ਵੇਸ ਵਟਾਈਆ। ਨਾ ਕੋਈ ਰੰਗ ਨਾ ਕੋਈ ਰੂਪ, ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਅਜੂਨੀ ਰਹਿਤ ਪੁਰਖ ਅਕਾਲਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲਾ, ਜੁਗ ਜੁਗ ਵੇਸ ਵਟਾਇਆ। ਜੁਗਾ ਜੁਗੰਤਰ ਖੇਲ ਨਿਰਾਲਾ, ਕਰਨੀ ਕਰਤਾ ਆਪ ਕਰਾਇਆ। ਸੇਵਾ ਲਾਏ ਕਾਲ ਮਹਾਂਕਾਲਾ, ਅਵਲੜੀ ਚਾਲਾ ਆਪ ਚਲਾਇਆ। ਲੇਖਾ ਜਾਣੇ ਆਦਿ ਸ਼ਕਤ ਜੋਤ ਜਵਾਲਾ, ਹਵਨ ਹਵਨੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਆਪ ਅਖਵਾਈਆ। ਆਦਨ ਅੰਤਾ ਹਰਿ ਭਗਵਾਨਾ, ਜੁਗ ਜੁਗ ਵੱਡੀ ਵਡਿਆਈਆ। ਖੇਲੇ ਖੇਲ ਦੋ ਜਹਾਨਾਂ, ਤ੍ਰੈ ਤ੍ਰੈ ਲੇਖਾ ਆਪ ਚੁਕਾਈਆ। ਚੌਦਾਂ ਚੌਦਾਂ ਹੋ ਪਰਧਾਨਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਰੰਗ ਅਵੱਲਾ ਇਕ ਅਕੱਲਾ, ਏਕਾ ਇਕ ਅਖਵਾਇੰਦਾ। ਵਸਣਹਾਰਾ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਇੰਦਾ। ਆਦਿ ਨਿਰੰਜਣ ਆਪਣਾ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਆਪੇ ਵਸੇ ਨੇਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਮੁਨਾਰ ਵਖਾਇੰਦਾ। ਕਰੇ ਖੇਲ ਵਲ ਛਲਾ, ਵਲ ਛਲਧਾਰੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਰਚਨ ਰਚਾਵਣਹਾਰ ਕਰਤਾਰ, ਏਕਾ ਖੇਲ ਖਿਲਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਖੇਲਣਹਾਰ ਆਪ ਖਲਾਇੰਦਾ। ਬਰਨਾਂ ਵਰਨਾਂ ਵਸੇ ਬਾਹਰ, ਪੰਜ ਤਤ ਨਾ ਕੋਇ ਹੰਢਾਇੰਦਾ। ਘਟ ਘਟ ਅੰਦਰ ਖੇਲ ਅਪਾਰ, ਕਮਲਾਪਾਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਇੰਦਾ। ਜਾਗਰਤ ਜੋਤ ਹਰਿ ਜਗਾ, ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਨਾਉਂ ਰਖਾ, ਲੋਕਮਾਤ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਬ੍ਰਹਮ ਬ੍ਰਹਮ ਆਪ ਬੁਝਾਇੰਦਾ। ਵਿਸ਼ਨੂੰ ਮੇਲਾ ਸਹਿਜ ਸੁਭਾ, ਸ਼ੰਕਰ ਸੰਗ ਰਖਾਇੰਦਾ। ਆਪ ਆਪਣਾ ਮੁਖ ਛੁਪਾ, ਆਪਣੀ ਕਾਰ ਆਪ ਕਰਾਇੰਦਾ। ਪੜਦਾ ਓਹਲਾ ਜਗਤ ਵਖਾ, ਜਗਤ ਵਿਚੋਲਾ ਨਾਉਂ ਧਰਾਇੰਦਾ। ਆਪਣਾ ਢੋਲਾ ਆਪੇ ਗਾ, ਸਾਚਾ ਬੋਲਾ ਆਪ ਅਲਾਇੰਦਾ। ਲੱਖ ਚੁਰਾਸੀ ਤੋਲਾ ਏਕਾ ਤੋਲ ਲਏ ਤੁਲਾ, ਦੂਸਰ ਕੰਡਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਧਰਾਇੰਦਾ। ਆਪਣਾ ਰੂਪ ਆਪੇ ਰੱਖ, ਆਪ ਆਪਣੇ ਵਿਚ ਟਿਕਾਈਆ। ਆਪੇ ਭਾਂਡੇ ਕਰੇ ਸਖ, ਆਪੇ ਸਖਣੇ ਲਏ ਭਰਾਈਆ। ਆਪ ਆਪਣੇ ਆਪੇ ਪਰਖ, ਹਰਿਜਨ ਸਾਚੇ ਮਾਤ ਤਰਾਈਆ। ਸਤਿ ਸਰੂਪੀ ਮਾਰਗ ਦੱਸ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਕਰੇ ਕਰਾਏ ਕੱਖੋਂ ਲੱਖ, ਲੱਖੋਂ ਕੱਖ ਆਪ ਵਖਾਈਆ। ਸਰਬ ਕਲ ਆਪ ਸਮਰਥ, ਪੁਰਖ ਅਕਾਲ ਵਡ ਵਡਿਆਈਆ। ਸ੍ਰਿਸ਼ਟ ਸਬਾਈ ਪਾਏ
❋
❋
ਨੱਥ, ਲੋਆਂ ਪੁਰੀਆਂ ਆਪ ਉਪਾਈਆ। ਜੁਗਾ ਜੁਗੰਤਰ ਰਿਹਾ ਨੱਠ, ਆਪ ਆਪਣਾ ਰਥ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਮ ਅਵੱਲਾ ਇਕ ਉਪਾਈਆ। ਧਾਮ ਅਵੱਲੜਾ ਹਰਿ ਨਿਰੰਕਾਰ, ਆਦਿ ਜੁਗਾਦਿ ਉਪਾਇੰਦਾ। ਖੇਲ ਕਰੰਦੜਾ ਸਿਰਜਣਹਾਰ, ਸਾਕਤ ਨਿੰਦਕ ਵੇਖ ਵਖਾਇੰਦਾ। ਭਗਤ ਵਛਲ ਹਰਿ ਮੀਤ ਮੁਰਾਰ, ਭਗਤ ਭਗਤੀ ਇਕ ਵਖਾਇੰਦਾ। ਆਪ ਆਪਣੀ ਪ੍ਰਭ ਕਿਰਪਾ ਧਾਰ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਸੁਹਾਇਆ ਸਰਬ ਸੁਖ, ਹਰਿ ਸਤਿਗੁਰ ਆਪ ਕਰਾਇੰਦਾ। ਮੇਟਣਹਾਰਾ ਤ੍ਰਿਸ਼ਨਾ ਭੁੱਖ, ਹਰਿਜਨ ਸਾਚਾ ਆਪ ਜਗਾਇੰਦਾ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਧਵਾਇੰਦਾ। ਲੱਖ ਚੁਰਾਸੀ ਵਿਚੋਂ ਪੁੱਟ, ਆਪਣਾ ਬੂਟਾ ਸਾਚਾ ਮਾਲੀ ਆਪ ਲਗਾਇੰਦਾ। ਅੰਮ੍ਰਿਤ ਜਾਮ ਪਿਆਏ ਸਾਚਾ ਘੁੱਟ, ਦੋ ਜਹਾਨੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਹਰਿਜਨ ਸਾਚਾ ਹਰਿ ਰੰਗ ਰਾਤਾ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਪਿਤਾ ਮਾਤਾ, ਏਕੰਕਾਰ ਗੁਰ ਸਹਾਈਆ। ਆਦਿ ਨਿਰੰਜਣ ਦੇਵੇ ਦਾਤਾ, ਸ੍ਰੀ ਭਗਵਾਨ ਸਹਿਜ ਸੁਖਦਾਈਆ। ਪੁਰਖ ਅਬਿਨਾਸ਼ੀ ਬੰਨ੍ਹੇ ਨਾਤਾ, ਚਰਨ ਪ੍ਰੀਤੀ ਇਕ ਸਿਖਾਈਆ। ਪਾਰਬ੍ਰਹਮ ਬ੍ਰਹਮ ਰਖਾਏ ਉਤਮ ਜ਼ਾਤਾ, ਨਾ ਮਰੇ ਨਾ ਜਾਈਆ। ਨਿਰਗੁਣ ਬੈਠਾ ਇਕ ਇਕਾਂਤਾ, ਸਚਖੰਡ ਦਵਾਰਾ ਇਕ ਸੁਹਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਸ਼ਬਦ ਅਗੰਮੀ ਏਕਾ ਗਾਥਾ, ਜੁਗਾ ਜੁਗੰਤਰ ਆਪ ਚਲਾਈਆ। ਆਪੇ ਹੋ ਤ੍ਰੈਲੋਕੀ ਨਾਥਾ, ਤ੍ਰੈ ਤ੍ਰੈ ਆਪਣਾ ਬੰਧਨ ਪਾਈਆ। ਆਪੇ ਪੂਜਾ ਆਪੇ ਪਾਠਾ, ਨਿਸ਼ਅੱਖਰ ਆਪੇ ਕਰੇ ਪੜ੍ਹਾਈਆ। ਆਪੇ ਤੀਰਥ ਆਪੇ ਤਾਟਾ, ਅਠਸਠ ਆਪਣਾ ਰੂਪ ਧਰਾਈਆ। ਆਪੇ ਵਸੇ ਆਨ ਬਾਟਾ, ਆਪ ਆਪਣਾ ਵੇਸ ਵਟਾਈਆ। ਆਪੇ ਕਰੇ ਪੂਰਾ ਘਾਟਾ, ਪੂਰਬ ਲਹਿਣਾ ਝੋਲੀ ਪਾਈਆ। ਆਪੇ ਰੱਖੇ ਨੇੜੇ ਵਾਟਾ, ਪਿਛਲਾ ਪੰਧ ਮੁਕਾਈਆ। ਆਪੇ ਅੰਗੀ ਅੰਗ ਮਿਲਾਤਾ, ਆਦਿ ਸ਼ਕਤ ਨਾਉਂ ਧਰਾਈਆ । ਆਪੇ ਬਾਸ਼ਕ ਸੇਜਾ ਸੁਤਾ ਖਾਟਾ, ਸਾਂਗੋ ਪਾਂਗ ਆਪ ਹੰਢਾਈਆ। ਆਪੇ ਵਸੇ ਕਾਇਆ ਮਾਟਾ, ਲੱਖ ਚੁਰਾਸੀ ਫੋਲ ਫੁਲਾਈਆ। ਆਪੇ ਭਰਿਆ ਅੰਮ੍ਰਿਤ ਬਾਟਾ, ਸਤਿ ਪਿਆਲਾ ਹੱਥ ਉਠਾਈਆ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਆਪੇ ਸੰਮਣ ਮੂਸਣ ਬਣ ਬਣ ਚੁੱਕ ਲਿਆਏ ਆਟਾ, ਆਪਣੀ ਕਲ ਆਪ ਚਲਾਈਆ। ਵਣਜ ਵਣਜਾਰਾ ਦਰ ਦਰਬਾਰਾ ਆਪੇ ਬੈਠਾ ਹਾਟਾ, ਆਪਣਾ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਈਆ। ਰੰਗ ਰਤੜਾ ਪੁਰਖ ਅਕਾਲ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬਣ ਦਲਾਲ, ਏਕੰਕਾਰਾ ਮੇਲ ਮਿਲਾਇੰਦਾ। ਆਦਿ ਨਿਰੰਜਣ ਸਚਖੰਡ ਬੈਠ ਸੱਚੀ ਧਰਮਸਾਲ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਵਜਾਏ ਤਾਲ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਭਾਲ, ਆਪ ਆਪਣੇ ਮੇਲ ਮਿਲਾਇੰਦਾ। ਗੁਰਮੁਖ ਉਠਾਏ ਸਾਚੇ ਲਾਲ, ਪੂਤ ਸਪੂਤਾ ਰੰਗ ਰੰਗਾਇੰਦਾ। ਦਿਵਸ ਰੈਣ ਵਸੇ ਨਾਲ, ਵਿਛੜ ਕਦੇ ਨਾ ਜਾਇੰਦਾ।
❋
❋
ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤਤ ਚੋਲਾ ਆਪ ਹੰਢਾਇੰਦਾ। ਫਲ ਲਗਾਏ ਸਾਚੇ ਡਾਲ, ਪਤ ਡਾਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਲਿਖਣਹਾਰ ਗੋਬਿੰਦ, ਦੂਸਰ ਅਵਰ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਸਾਗਰ ਸਿੰਧ, ਸਾਚਾ ਅੰਮ੍ਰਿਤ ਤਾਲ ਭਰਾਇੰਦਾ। ਹਰਿਜਨ ਉਪਜਾਏ ਆਪਣੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਆਪੇ ਲਿਖ, ਦੂਸਰ ਹੱਟ ਨਾ ਕਿਸੇ ਵਿਕਾਇੰਦਾ। ਨਾ ਕੋਈ ਹੱਟ ਨਾ ਹਟਵਾਣਾ, ਸ਼ਿਵ ਗੱਦੀ ਨਾ ਕੋਇ ਹੰਢਾਈਆ। ਨਾ ਕੋਈ ਰਾਜਾਨ ਨਾ ਕੋਈ ਰਾਣਾ, ਹੁਕਮੀ ਹੁਕਮ ਨਾ ਕੋਇ ਸੁਣਾਈਆ। ਨਾ ਕੋਈ ਬਿਰਧ ਨਾ ਬਾਲ ਦਿਸੇ ਨੌਜਵਾਨਾ, ਬਲਧਾਰੀ ਨਾ ਕੋਇ ਵਡਿਆਈਆ। ਨਾ ਕੋਈ ਸ਼ਸਤਰ ਬਸਤਰ ਦਿਸੇ ਤੀਰ ਕਮਾਨਾ, ਖੜਗ ਖੰਡਾ ਨਾ ਹੱਥ ਉਠਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨਾ, ਮੰਡਲ ਰਾਸ ਨਾ ਕੋਇ ਵਖਾਈਆ। ਨਾ ਕੋਈ ਸੀਤਾ ਨਾ ਕੋਈ ਰਾਮਾ, ਜਨਕ ਸਪੁਤਰੀ ਨਾ ਕੋਇ ਪਰਨਾਈਆ। ਨਾ ਕੋਈ ਰਾਵਣ ਮਾਰੇ ਬਾਣਾ, ਤੀਰ ਕਮਾਨ ਨਾ ਹੱਥ ਉਠਾਈਆ। ਨਾ ਕੋਈ ਭੇਖ ਧਰੇ ਬਲ ਬਾਵਣ ਵਿਚ ਜਹਾਨਾ, ਚਾਰ ਵੇਦ ਨਾ ਕੋਇ ਪੜ੍ਹਾਈਆ। ਨਾ ਕੋਈ ਸ਼ਾਸਤਰ ਸਿਮਰਤ ਦਏ ਗਿਆਨਾ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਨਾ ਕੋਈ ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਨਾ ਕੋਇ ਜਣਾਈਆ। ਇਕ ਅਕੱਲਾ ਸ੍ਰੀ ਭਗਵਾਨਾ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿਜਨ ਵੇਖੇ ਚਤਰ ਸੁਜਾਨਾ, ਲਖ ਚੁਰਾਸੀ ਫੋਲ ਫੁਲਾਈਆ। ਏਕਾ ਦੇਵੇ ਨਾਮ ਨਿਧਾਨਾ, ਧੁਰਦਰਗਾਹੀ ਸਚ ਪੜ੍ਹਾਈਆ। ਆਤਮ ਅੰਤਰ ਪਦ ਨਿਰਬਾਣਾ, ਨਿਰਭੈ ਆਪਣਾ ਰੂਪ ਵਖਾਈਆ। ਦੋ ਜਹਾਨੀ ਸਾਚਾ ਮਾਣਾ, ਮਾਣ ਅਭਿਮਾਨਾ ਦਏ ਗਵਾਈਆ। ਆਪ ਰਖਾਏ ਆਪਣੇ ਭਾਣਾ, ਹਰਿ ਭਾਣਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖਾ ਹਰਿ ਚੁਕਾਵਣਾ, ਕਲਜੁਗ ਤੇਰੀ ਅੰਤਮ ਵਾਰ। ਚੌਥੇ ਜੁਗ ਭਾਰ ਲਾਹਵਣਾ, ਤ੍ਰੈਗੁਣ ਸੁੱਤਾ ਕਰ ਪਸਾਰ। ਤ੍ਰੈ ਤ੍ਰੈ ਲੇਖਾ ਮੂਲ ਮੁਕਾਵਣਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਪੁਕਾਰ। ਹਰਿਜਨ ਤੇਰਾ ਸੰਗ ਨਿਭਾਵਣਾ, ਤੇਰੀ ਬੰਨ੍ਹ ਸੀਸ ਦਸਤਾਰ। ਦੋ ਜਹਾਨਾ ਏਕਾ ਰੰਗ ਰੰਗਾਵਣਾ, ਰੰਗ ਬਸੰਤੀ ਖਿੜੀ ਗੁਲਜ਼ਾਰ। ਤੇਰਾ ਪੀਸਣ ਪੀਸਾ ਲੇਖੇ ਲਾਵਣਾ, ਸੀਸ ਜਗਦੀਸ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਪਣਾ ਵਰ, ਵਰ ਦਾਤਾ ਆਪ ਨਿਰੰਕਾਰ।