੧੮ ਫਗਣ ੨੦੧੬ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਇਟਾਰਸੀ ਸ਼ਹਿਰ ਮਧਪ੍ਰਦੇਸ
ਪੁਰਖ ਅਬਿਨਾਸ਼ੀ ਏਕਾ ਕੰਡਾ, ਨਿਰਗੁਣ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ ਪਾਵੇ ਸਾਚੀ ਵੰਡਾ, ਆਪਣਾ ਹਿਸਾ ਆਪ ਕਰਾਇੰਦਾ। ਤੋਲ ਤੁਲਾਏ ਖੰਡ ਬ੍ਰਹਿਮੰਡਾ, ਵਰਭੰਡੀ ਵੇਖ ਵਖਾਇੰਦਾ। ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਹਤਜ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਵ ਕਮਾਇੰਦਾ। ਸਾਚਾ ਕੰਡਾ ਹਰਿ ਕਰਤਾਰ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਦਏ ਹੁਲਾਰ, ਦੋਵੇਂ ਪਾਸੇ ਵੇਖ ਵਖਾਈਆ। ਏਕੰਕਾਰਾ ਬਣ ਸੁਨਿਆਰ, ਸਾਚੇ ਵੱਟੇ ਹੱਥ ਉਠਾਈਆ। ਆਦਿ ਨਿਰੰਜਣ ਪਾਵੇ ਭਾਰ, ਨਾਮ ਨਾਮਾ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਅਧਵਿਚਕਾਰ, ਆਪਣਾ ਹੱਥ ਵਖਾਈਆ। ਸ੍ਰੀ ਭਗਵਾਨ ਵਸਤ ਨਿਰਾਧਾਰ, ਅਮੋਲ ਅਮੋਲਕ ਵਿਚ ਟਿਕਾਈਆ। ਪਾਰਬ੍ਰਹਮ ਆਪਣੀ ਧਾਰਨ ਗਾਏ ਆਪਣੀ ਵਾਰ, ਆਪਣਾ ਵਾਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਕੰਡੇ ਤੋਲ ਤਰਾਜ਼ੂ, ਤੋਲਣਹਾਰਾ ਖੇਲ ਖਿਲਾਈਆ। ਸਾਚਾ ਕੰਡਾ ਪੁਰਖ ਅਥਾਹ, ਆਪਣੇ ਘਰ ਰਖਾਇੰਦਾ। ਸਚਖੰਡ ਨਿਵਾਸੀ ਕਰ ਸਲਾਹ, ਆਪਣਾ ਮਤਾ ਪਕਾਇੰਦਾ। ਲੋਆਂ ਪੁਰੀਆਂ ਰਚਨ ਰਚਾ, ਆਪਣਾ ਭਾਰ ਵੰਡਾਇੰਦਾ। ਲੱਖ ਚੁਰਾਸੀ ਖੇਲ ਖਿਲਾ, ਘਟ ਘਟ ਵੇਸ ਵਟਾਇੰਦਾ। ਆਤਮ ਬ੍ਰਹਮ ਸਰਬ ਜਣਾ, ਜਾਗਰਤ ਜੋਤ ਦੀਪ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਅਪਾਰ, ਇਕ ਨਾਲ ਇਕ ਕਰੇ ਪਿਆਰ, ਇਕ ਏਕਾ ਵੇਖ ਵਿਖਾਇੰਦਾ। ਏਕਾ ਇਕ ਅਕਲ ਕਲ ਧਾਰ, ਏਕਾ ਰੰਗ ਸਮਾਇੰਦਾ। ਏਕਾ ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਏਕਾ ਲੱਖ ਚੁਰਾਸੀ ਬੰਧਨ ਪਾਇੰਦਾ। ਏਕਾ ਵਸਤ ਰੱਖੇ ਅਪਰ ਅਪਾਰ, ਆਪ ਆਪਣੀ ਵੰਡ ਵੰਡਾਇੰਦਾ। ਲੋਕਮਾਤ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇੰਦਾ। ਸਾਚੇ ਕੰਡੇ ਵੇਖੇ ਭਾਰ, ਨੇਤਰ ਨੈਣ ਆਪ ਖੁਲਾਇੰਦਾ। ਤੋਲਾ ਮਾਸ਼ਾ ਰਤੀ ਕਰ ਕਰ ਬਾਹਰ, ਸਤਿ ਸਤਿਵਾਦੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਰਖਾਇੰਦਾ। ਇਕ ਇਕ ਖੇਲ ਅਪਾਰਾ, ਲੱਖ ਚੁਰਾਸੀ ਵੇਸ ਵਟਾਇੰਦਾ। ਏਕਾ ਏਕ ਕਰ ਨਿਆਰਾ, ਥਿਰ ਘਰ ਸਾਚੇ ਆਪ ਸੁਹਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਪੰਜ ਤਤ ਵੇਖ ਮੁਨਾਰਾ, ਜੀਵ ਬ੍ਰਹਮ ਉਠਾਇੰਦਾ। ਏਕਾ ਦੇਵੇ ਸਤਿ ਭੰਡਾਰਾ, ਸਚ ਵਣਜਾਰਾ ਵਣਜ ਕਰਾਇੰਦਾ। ਘਾੜਨ ਘੜੇ ਬਣ ਬਣ ਠਠਿਆਰਾ, ਨਾਮ ਸੁਨਿਆਰਾ ਰੂਪ ਵਟਾਇੰਦਾ। ਕੰਡਾ ਰੱਖ ਨਿਰਗੁਣ ਧਾਰਾ, ਦੋ ਜਹਾਨਾਂ
❋
❋
ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਵਸਤ ਅਨਮੋਲ ਆਪਣੇ ਹੱਥ ਰਖਾਇੰਦਾ। ਇਕ ਇਕ ਹਰਿ ਵਸੇ ਬਾਹਿਰ, ਗੁਪਤ ਜਾਹਿਰ ਭੇਵ ਨਾ ਰਾਈਆ। ਲਖ ਚੁਰਾਸੀ ਕਰ ਕਰ ਖਬਰਦਾਰ, ਚਾਰ ਖਾਣੀ ਦਏ ਵਡਿਆਈਆ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਲਏ ਪਰਗਟਾਈਆ। ਭਗਤ ਭਗਵਾਨ ਵੇਖ ਵਿਚਾਰ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਹਿਸਾ ਆਪ ਰਖਾਈਆ। ਇਕ ਇਕ ਪਾਰ ਕਿਨਾਰਾ, ਇਕ ਏਕਾ ਵੇਖ ਵਖਾਇੰਦਾ। ਇਕ ਸੌ ਗਿਆਰਾ ਖੇਲ ਅਪਾਰਾ, ਬ੍ਰਹਿਮੰਡ ਖੰਡ ਆਪਣਾ ਹੁਕਮ ਚਲਾਇੰਦਾ। ਏਕਾ ਏਕ ਬ੍ਰਹਮ ਵਿਸ਼ਨ ਸ਼ਿਵ ਉਜਿਆਰਾ, ਇਕ ਏਕਾ ਲੱਖ ਚੁਰਾਸੀ ਰਚਨ ਰਚਾਇੰਦਾ। ਏਕਾ ਏਕ ਭਰੇ ਭਗਤ ਭੰਡਾਰਾ, ਲਖ ਚੁਰਾਸੀ ਪੂਰਾ ਤੋਲ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵੰਤ ਆਪ ਪ੍ਰਗਟਾਇੰਦਾ। ਭਗਤ ਉਪਾਏ ਹਰੀ ਹਰਿ ਘਾਟ, ਹਰਿਜਨ ਵੇਖ ਵਿਖਾਨਿਆ। ਹਰਿਜਨ ਉਪਾਏ ਤੀਰਥ ਤਾਟ, ਹਰਿ ਹਰਿ ਚਰਨ ਛੁਹਾਨਿਆ। ਹਰਿਜਨ ਹਰਿ ਹਰਿ ਮੇਲ ਮਿਲਾਏ ਕਾਇਆ ਮਾਟ, ਦੀਪਕ ਜੋਤੀ ਜੋਤ ਜਗਾਨਿਆ। ਹਰਿਜਨ ਹਰਿ ਹਰਿ ਸੋਏ ਆਤਮ ਖਾਟ, ਸਾਚੀ ਸੇਜ ਆਪ ਸੁਹਾਨਿਆ। ਹਰਿਜਨ ਹਰਿ ਬਸਤਰ ਪਹਿਨਾਏ ਤਨ ਸਾਚਾ ਪਾਟ, ਸਾਚੀ ਅਲਫ਼ੀ ਗਲ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਏਕਾ ਰੰਗ ਰੰਗਾਨਿਆ। ਭਗਤਨ ਵੰਡ ਪੁਰਖ ਸੁਲਤਾਨ, ਏਕਾ ਇਕ ਇਕ ਕਰਾਈਆ। ਆਪ ਝੁਲਾਏ ਆਪਣਾ ਸਚ ਨਿਸ਼ਾਨ, ਜਨ ਭਗਤਾਂ ਹੱਥ ਫੜਾਈਆ। ਨਾਥ ਅਨਾਥਾਂ ਹੋਏ ਮਿਹਰਬਾਨ, ਦੀਨਨ ਦੀਨ ਦਏ ਵਡਿਆਈਆ। ਨਾਦ ਅਨਾਦੀ ਵਜਾਏ ਨਾਦ, ਨਾਦ ਨਾਦਾਂ ਵਿਚ ਟਿਕਾਈਆ। ਸ਼ਬਦ ਜਣਾਈ ਬੋਧ ਅਗਾਧ, ਅਗਾਧ ਬੋਧ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹੱਥ ਭਗਵਨ ਡੋਰ, ਤਾਰ ਸਤਾਰ ਆਪ ਹਿਲਾਈਆ। ਭਗਤਨ ਮੇਲਾ ਭਗਤੀ ਘਰ, ਭਗਵੰਤ ਖੇਲ ਖਿਲਾਇੰਦਾ। ਲੋਕਮਾਤ ਮਾਣਸ ਜਨਮ ਕਰ, ਜਨਮ ਜਨਮਾਂ ਵੇਖ ਵਖਾਇੰਦਾ। ਪੰਜ ਤਤ ਕਾਇਆ ਚੋਲਾ ਅੰਦਰ ਵੜ, ਕਾਇਆ ਗੜ੍ਹ ਫੋਲ ਫੁਲਾਇੰਦਾ। ਸਤਿ ਸਰੂਪੀ ਸ਼ਬਦ ਸ਼ਬਦੀ ਲਏ ਫੜ, ਨਾਮ ਨਾਮਾ ਬੰਧਨ ਪਾਇੰਦਾ। ਗ੍ਰਹਿ ਮੰਦਰ ਆਪਣਾ ਘਾੜਨ ਘੜ, ਘਰ ਘਰ ਵਿਚ ਆਸਣ ਲਾਇੰਦਾ। ਸਚ ਮਹੱਲ ਉਚ ਅਟਾਰ ਆਪੇ ਚੜ੍ਹ, ਆਪ ਆਪਣਾ ਮੁਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਗਤ ਲੱਖ ਚੁਰਾਸੀ ਪਾਰ ਸ਼ਕਤ ਧਾਰਨ ਧਾਰ ਇਕ ਵਖਾਇੰਦਾ। ਲੱਖ ਚੁਰਾਸੀ ਏਕਾ ਤੋਲ, ਜੂਨੀ ਜੂਨ ਆਪ ਟਿਕਾਈਆ। ਪੁਰਖ ਅਬਿਨਾਸ਼ੀ ਆਪਣੀ ਰਸਨਾ ਆਪੇ ਬੋਲ, ਹਰਿ ਭਗਤਨ ਦੇਵੇ ਵਡ ਵਡਿਆਈਆ। ਸਚਖੰਡ ਨਿਵਾਸੀ ਸਚ ਦਵਾਰਾ ਖੋਲ੍ਹ, ਸਾਚੀ ਵਸਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹਰਿ ਰੰਗ ਰਤੜਾ, ਰੰਗ ਰੰਗੀਲਾ ਇਕ ਅਖਵਾਈਆ। ਭਗਤਨ ਅੰਦਰ ਹਰਿ ਭੰਡਾਰਾ, ਹਰਿ ਸ਼ਬਦੀ ਸ਼ਬਦ ਭਰਾਇੰਦਾ । ਸਚ ਤਰਾਜ਼ੂ ਸਿਰਜਨਹਾਰਾ, ਖ਼ਾਲਸ ਆਪਣੇ ਹੱਥ ਉਠਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕੇ ਦਰ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਅੱਖਰ ਹਰਿਜਨ ਪੜ੍ਹ, ਪੜ੍ਹ ਪੜ੍ਹ ਆਪਣਾ ਰੂਪ ਵਟਾਈਆ। ਏਕਾ ਪੌੜੇ ਹਰਿਜਨ ਚੜ੍ਹ, ਚੜ੍ਹ ਚੜ੍ਹ ਆਪਣਾ
❋
❋
ਘਰ ਸੁਹਾਈਆ। ਏਕਾ ਪਲੂ ਹਰਿਜਨ ਫੜ, ਫੜ ਫੜ ਮਿਲੇ ਬੇਪਰਵਾਹੀਆ। ਏਕਾ ਅਗਨੀ ਹਰਿਜਨ ਸੜ, ਸੜ ਸੜ ਆਪਣੀ ਜੋਤ ਕਰੇ ਰੁਸ਼ਨਾਈਆ। ਏਕਾ ਘਾੜਨ ਹਰਿਜਨ ਘੜ, ਘੜ ਘੜ ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਰੂਪ ਸਮਾਈਆ। ਏਕਾ ਰੰਗ ਹਰਿ ਹਰਿ ਕਰ, ਰੰਗ ਰਤੜਾ ਇਕ ਰੰਗਾਇੰਦਾ। ਏਕਾ ਮੇਲਾ ਹਰਿ ਹਰਿ ਦਰ, ਦਰ ਦਰਵਾਜਾ ਆਪ ਖੁਲਾਇੰਦਾ। ਏਕਾ ਨਹਾਵਣ ਹਰਿ ਹਰਿ ਸਰ, ਸਰ ਸਰੋਵਰ ਇਕ ਸੁਹਾਇੰਦਾ। ਏਕਾ ਘਰ ਹਰਿ ਹਰਿ ਵੜ, ਹਰਿਜਨ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਰੂਪ ਆਪ ਦਰਸਾਇੰਦਾ। ਭਗਤਨ ਰੂਪ ਅਗੰਮ ਅਪਾਰ, ਹਰਿ ਬਿਨ ਅਵਰ ਨਾ ਕੋਇ ਜਣਾਈਆ। ਭਗਤਨ ਰੂਪ ਅਪਰ ਪਾਰ, ਹਰਿ ਬਿਨ ਅਵਰ ਨਾ ਕੋਇ ਮਨਾਈਆ। ਵੇਦ ਕਤੇਬ ਨਾ ਪਾਵਣ ਸਾਰ, ਗਾ ਗਾ ਥੱਕੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਨਾ ਕਰੇ ਵਿਚਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੰਤ ਕੰਤ ਰਹੇ ਪੁਕਾਰ, ਅੰਤਰ ਆਤਮ ਇਕ ਲਿਵ ਲਾਈਆ। ਗੁਰ ਪੀਰ ਏਕਾ ਧਾਰ, ਹਰਿ ਹਰਿ ਸਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਵਡ ਵਡਿਆਈਆ। ਭਗਤ ਵਡਿਆਈ ਹੱਥ ਨਿਰੰਕਾਰ, ਆਪਣਾ ਭੇਵ ਖੁਲਾਇੰਦਾ। ਇਕੀ ਜਨਮ ਮਾਣਸ ਮਾਣਸ ਕਰ ਉਜਿਆਰ, ਮਾਨੁਖ ਮਾਨੁਖ ਆਪ ਸਮਝਾਇੰਦਾ। ਏਕਾ ਬਖ਼ਸ਼ ਚਰਨ ਪਿਆਰ, ਚਰਨ ਚਰਨੋਦਕ ਮੁਖ ਲਗਾਇੰਦਾ। ਅੱਠੇ ਪਹਿਰ ਸਚ ਗੁਫ਼ਤਾਰ, ਨਾਮ ਸਤਾਰ ਆਪ ਵਜਾਇੰਦਾ। ਸਤਿ ਸਰੂਪੀ ਸ਼ਬਦੀ ਹਾਰ, ਤਨ ਸ਼ੰਗਾਰ ਆਪਣਾ ਆਪ ਵਖਾਇੰਦਾ। ਪੰਜ ਤਤ ਕਰ ਖ਼ਵਾਰ, ਬ੍ਰਹਮ ਮਤ ਭਰ ਭੰਡਾਰ, ਧੀਰਜ ਜਤ ਇਕ ਧਰਾਇੰਦਾ। ਰੁੱਤੀ ਰੁੱਤ ਪੈਜ ਸੁਆਰ, ਨਿਰਗੁਣ ਜੋਤ ਨੂਰ ਉਜਿਆਰ, ਪੁਰਖ ਅਕਾਲ ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਰੂਪ ਆਪ ਵਟਾਇੰਦਾ। ਇਕੀ ਜਾਮੇ ਮਾਣਸ ਰੱਖ, ਏਕਾ ਮੰਤਰ ਨਾਮ ਦ੍ਰਿੜਾਈਆ। ਪ੍ਰਹਿਲਾਦ ਪ੍ਰਭ ਕਰ ਪਰਤੱਖ, ਰੂਪ ਅਨੂਪ ਆਪ ਦਰਸਾਈਆ। ਲੱਖ ਚੁਰਾਸੀ ਵਿਚੋਂ ਕੀਤਾ ਵਖ, ਰਾਮ ਨਾਮ ਇਕ ਪੜ੍ਹਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਲਏ ਚਲਾਈਆ। ਗੜ੍ਹ ਹੰਕਾਰੀ ਜਾਏ ਢੱਠ, ਢਾਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਪੈਜ ਤਰਾਈਆ। ਇਕੀ ਜਨਮ ਸਚ ਸਿਕਦਾਰ, ਮਾਣਸ ਮਾਣਸ ਰੂਪ ਵਟਾਇੰਦਾ। ਇਕੀ ਬਰਸ ਏਕਾ ਧਾਰ, ਏਕਾ ਸ਼ਬਦ ਏਕਾ ਅੱਖਰ ਆਪ ਪੜ੍ਹਾਇੰਦਾ। ਇਕੀ ਬਰਸ ਜਤ ਸਤਿ ਧਾਰ, ਨੇਤਰ ਨੈਣ ਮੂੰਦ ਲਿਵ ਤਾਰ ਗੁਫ਼ਤਾਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕੀ ਜਨਮ ਜਗਤ ਦਵਾ, ਸਾਚਾ ਸੰਗ ਨਿਭਾਈਆ। ਇਕ ਇਕ ਅੱਖਰ ਦਏ ਪੜ੍ਹਾ, ਏਕਾ ਏਕੇ ਨਾਲ ਮਿਲਾਈਆ। ਰਿਖੀ ਮੁਨੀ ਆਪ ਸਮਝਾ, ਸਚ ਮਤ ਇਕ ਦਰਸਾਈਆ। ਤਿਖੀ ਧਾਰ ਆਪ ਚਲਾ, ਏਕੰਕਾਰ ਆਪੇ ਵੇਖ ਵਖਾਈਆ। ਵੰਡੇ ਵੰਡ ਬੇਪਰਵਾਹ, ਬ੍ਰਹਿਮੰਡ ਖੰਡ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਂਉਂ ਥਾਈਂਆ। ਪ੍ਰਹਿਲਾਦ ਪੁਕਾਰਿਆ ਦਰ ਨਮਸਕਾਰਿਆ, ਹਰਿ ਵਿਚਾਰਿਆ ਨਰ ਨਰਾਇਣ ਵੇਖ ਵਖਾਇੰਦਾ। ਤੇਜ ਕਟਾਰਿਆ ਪਰਬਤ ਹਲਾਰਿਆ ਅਗਨੀ ਸਾੜਿਆ, ਤਤਵ ਤਤ ਨਾ ਕੋਇ ਜਲਾਇੰਦਾ। ਹਰਿ ਚਰਨ ਪਿਆਰਿਆ ਏਕਾ ਧਾਰਿਆ ਨਿਉਂ ਨਿਉਂ ਨਿਮਸਕਾਰਿਆ,
❋
❋
ਦੂਜਾ ਸੰਗ ਨਾ ਕੋਇ ਰਖਾਇੰਦਾ। ਸਿਰਜਣਹਾਰਿਆ ਪਾਵੇ ਸਾਰਿਆ, ਰੂਪ ਧਾਰਿਆ, ਕੀਟਾਂ ਵਿਚ ਕੀਟ ਆਪ ਅਖਵਾਇੰਦਾ । ਥੰਮ ਠਾਰਿਆ ਚੜ੍ਹ ਸਿਖਰ ਮਨਾਰਿਆ, ਭਗਤ ਵਣਜਾਰਿਆ ਸਾਚਾ ਵਣਜ ਇਕ ਕਰਾਇੰਦਾ। ਦੁਸ਼ਟ ਬਿਦਾਰਿਆ ਗੋਦ ਉਠਾਰਿਆ, ਪਾਰ ਕਰਾ ਲਿਆ, ਨਰ ਸਿੰਘ ਰੂਪ ਵਟਾਇੰਦਾ। ਪ੍ਰਹਿਲਾਦ ਕਰੇ ਗਿਰਿਆ ਜਾਰਿਆ, ਤੂੰ ਬੇਪਰਵਾਹ ਤੇਰਾ ਅੰਤ ਨਾ ਪਾਰਾਵਾਰਿਆ, ਕਵਣ ਰੂਪ ਵੇਸ ਕਰੇ ਵਿਚ ਸੰਸਾਰਿਆ, ਜਨ ਭਗਤਾਂ ਲਾਜ ਰਖਾਇੰਦਾ। ਪੁਰਖ ਅਬਿਨਾਸ਼ੀ ਬੋਲ ਜੈਕਾਰਿਆ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ, ਕਲਜੁਗ ਅੰਤਮ ਆਵੇ ਵਾਰਿਆ, ਨਿਹਕਲੰਕ ਲਏ ਅਵਤਾਰਿਆ, ਹਰਿਜਨ ਭਗਤ ਪ੍ਰਹਿਲਾਦ ਆਪਣੇ ਆਪ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਮੇਲ ਮਿਲਾ ਲਿਆ। ਸਤਿਜੁਗ ਭਗਤ ਹਰਿ ਭਗਵਾਨ, ਇਕ ਪ੍ਰਹਿਲਾਦ ਤਰਾਈਆ। ਜੋਤੀ ਜਾਮਾ ਸ੍ਰੀ ਭਗਵਾਨ, ਮਾਣਸ ਮਨੁਖ ਨਾ ਕੋਇ ਦਰਸਾਈਆ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖ ਵੇਖੇ ਬਾਲ ਅੰਞਾਣ, ਜਗਤ ਕਾਣ ਨਾ ਕੋਇ ਜਣਾਈਆ। ਏਕਾ ਦੇਵੇ ਧੁਰ ਫ਼ਰਮਾਨ, ਸੋ ਅੱਖਰ ਕਰੇ ਪੜ੍ਹਾਈਆ। ਹੰ ਬ੍ਰਹਮ ਪ੍ਰਭ ਆਪਣੀ ਅੰਸ ਪਛਾਣ, ਆਪ ਆਪਣੀ ਗੋਦ ਬਹਾਈਆ। ਲੱਖ ਚੁਰਾਸੀ ਵਿਚੋਂ ਆਪ ਪਛਾਣ, ਹਰਿਜਨ ਸਾਚੇ ਲਏ ਉਠਾਈਆ। ਨਿਮਾਣਿਆ ਦੇਵੇ ਸਾਚਾ ਮਾਣ, ਚਰਨ ਕਵਲ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਖੇਲ ਅਗੰਮ ਅਥਾਹੀਆ। ਪ੍ਰਹਿਲਾਦ ਰਸਨਾ ਗਾਇਆ ਰਾਮ, ਅੰਤਰ ਹਰਿ ਲਿਵ ਲਾਇੰਦਾ। ਕਲਜੁਗ ਅੰਤਮ ਗੁਰਸਿਖਾਂ ਸੋਹੰ ਪੀਤਾ ਸਾਚਾ ਜਾਮ, ਹਰਿ ਸਾਚਾ ਆਪ ਪਿਆਇੰਦਾ। ਅੰਤਮ ਪੂਰਾ ਕਰ ਕਾਮ, ਕਰਨੀ ਕਰਤਾ ਆਪ ਕਰਾਇੰਦਾ। ਹਰਿਜਨ ਤੇਰਾ ਖੇੜਾ ਨਗਰ ਗਰਾਮ, ਸਦਾ ਸੁਹੇਲਾ ਆਪ ਵਸਾਇੰਦਾ। ਤੇਰੀ ਮਾਟੀ ਕਾਇਆ ਚਾਮ, ਹਰਿ ਸਾਚਾ ਆਪ ਹੰਢਾਇੰਦਾ। ਤੇਰੀ ਜੋਤੀ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਤੇਰਾ ਨਾਉਂ ਕਰੋੜ ਤੇਤੀਸ ਬ੍ਰਹਮਾ ਵਿਸ਼ਨ ਸ਼ਿਵ ਆਦਿ ਜੁਗਾਦੀ ਗਾਣ, ਗਾਵਤ ਗਾਵਤ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਹੋ ਪਰਧਾਨ, ਲੋਕਮਾਤ ਵੇਸ ਵਟਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਇੰਦਾ। ਕਲਜੁਗ ਅਗਨੀ ਤਪਤ ਮਹਾਨ, ਜਗਤ ਵਿਕਾਰਾ ਹਰਨਾਕਸ਼ ਅਗਨ ਲਗਾਇੰਦਾ। ਪੁਰਖ ਅਬਿਨਾਸ਼ੀ ਜਾਣੀ ਜਾਣ, ਹਰਿਜਨ ਸਾਚੇ ਆਪ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਗਹਿਰ ਗੰਭੀਰ ਡੂੰਘਾ ਸਾਗਰ, ਕਾਇਆ ਗਾਗਰ ਜਲ ਧਾਰਾ ਵੇਖ ਵਖਾਇੰਦਾ। ਜਲ ਧਾਰਾ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਈਆ। ਪੁਰਖ ਅਬਿਨਾਸ਼ੀ ਨੱਸ ਨੱਸ, ਕਲਜੁਗ ਕਾਇਆ ਥੰਮ ਵੇਖ ਵਖਾਈਆ। ਹਰਿਜਨ ਚੜ੍ਹਾਏ ਹੱਸ ਹੱਸ, ਚਰਨਾਂ ਹੇਠ ਦਏ ਦਬਾਈਆ। ਦੂਸਰ ਕਿਸੇ ਨਾ ਹੋਵੇ ਵਸ, ਜੀਵ ਜੰਤ ਰਹੇ ਕੁਰਲਾਈਆ। ਹਰਿ ਭਗਤਨ ਸਾਚਾ ਮਾਰਗ ਦੱਸ, ਸਚ ਸਨੇਹੜਾ ਇਕ ਸੁਣਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲੀ ਮੁਖੀ ਆਪ ਵਖਾਈਆ। ਜੋਤ ਸਰੂਪੀ ਹੋ ਪਰਤੱਖ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਇਕੀ ਜਨਮ ਜੁਗ ਜੁਗ ਧਾਰ, ਮਾਣਸ ਮਾਣਸ ਆਪ ਉਪਜਾਇੰਦਾ। ਇਕੀ ਬਰਖ ਨਾ ਕੋਈ ਸੋਗ ਨਾ ਕੋਈ ਹਰਖ, ਏਕਾ ਏਕਾ ਰਾਹ ਵਖਾਇੰਦਾ। ਏਕਾ ਇਕੀ ਆਪੇ ਪਰਖ, ਆਪਣੀ ਸੋਟੀ ਹੱਥ ਉਠਾਇੰਦਾ। ਅੰਤਮ ਅੰਤ ਅੰਤ ਇਕੀ ਜਨਮ ਦੇ ਦੇ ਦਰਸ, ਕਾਇਆ
❋
❋
ਚੋਲਾ ਆਪ ਛੁਡਾਇੰਦਾ। ਬ੍ਰਹਮ ਬ੍ਰਹਮ ਪ੍ਰਭ ਕਰ ਕਰ ਤਰਸ, ਆਪ ਆਪਣਾ ਸੰਗ ਰਖਾਇੰਦਾ। ਵੇਖਣਹਾਰਾ ਜਗਤ ਹਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਆਤਮ ਆਪਣੇ ਅੰਦਰ ਰੱਖ, ਘਰ ਸਾਚੇ ਆਪ ਸੁਹਾਇੰਦਾ। ਪਹਿਲਾਂ ਪਰਗਟ ਹੋਏ ਆਪ ਪਰਤਖ, ਹਰਿਜਨ ਸਾਚੇ ਫੇਰ ਜਗਾਇੰਦਾ। ਹਿਰਦੇ ਅੰਦਰ ਆਪੇ ਵਸ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਏਕਾ ਰੰਗ ਰੰਗਾਇੰਦਾ। ਭਗਤਨ ਰੰਗ ਚਲੂਲ, ਸਚ ਮਜੀਠੀ ਆਪ ਰੰਗਾਇੰਦਾ। ਭਗਤਨ ਮੇਲਾ ਕੰਤ ਕਤੂੰਹਲ, ਘਰ ਮੰਦਰ ਆਪ ਸੁਹਾਇੰਦਾ। ਭਗਤ ਸਿੰਘਾਸਣ ਸਚ ਪਘੂੰੜਾ ਰਿਹਾ ਝੂਲ, ਸਚਖੰਡ ਨਿਵਾਸੀ ਆਪ ਝੁਲਾਇੰਦਾ। ਤ੍ਰੈਗੁਣ ਦਾਸੀ ਬਰਖੇ ਫੂਲ, ਫੂਲਨ ਬਰਖਾ ਆਪ ਲਗਾਇੰਦਾ। ਆਪੇ ਜਾਣੇ ਆਪਣਾ ਮੂਲ, ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਲੇਖਾ ਵਿਚ ਸੰਸਾਰ, ਆਪੇ ਜਾਣੇ ਆਪ ਨਿਰੰਕਾਰ, ਜੁਗ ਜੁਗ ਕਰੇ ਖੇਲ ਅਪਾਰ, ਖੇਲਣਹਾਰਾ ਖੇਲ ਖਿਲਾਇੰਦਾ। ਖੇਲਣਹਾਰਾ ਪੁਰਖ ਸਮਰਥ, ਘਰ ਸਾਚੇ ਸੋਭਾ ਪਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਕੋਈ ਸੁਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਸਾਚੀ ਵਥ, ਵਸਤ ਅਮੋਲਕ ਹਥ ਫੜਾਇੰਦਾ। ਕਾਇਆ ਮੰਦਰ ਖੋਲ੍ਹ ਹੱਟ, ਵਣਜ ਵਣਜਾਰਾ ਵੇਖ ਵਖਾਇੰਦਾ। ਆਪੇ ਖੇਲੇ ਖੇਲ ਬਾਜੀਗਰ ਨਟ, ਨਟੂਆ ਸਾਂਗ ਵਰਤਾਇੰਦਾ। ਆਪਣਾ ਦੀਪਕ ਆਪਣੇ ਘਰ ਆਪੇ ਰੱਖ, ਜੋਤੀ ਜੋਤ ਜੋਤ ਆਪ ਜਗਾਇੰਦਾ। ਆਪੇ ਅਨਹਦ ਮਾਰੇ ਸੱਟ, ਤਾਲ ਤਲਵਾੜਾ ਆਪ ਵਜਾਇੰਦਾ। ਆਪੇ ਰੂਪ ਅਨੂਪ ਕਰ ਪ੍ਰਗਟ, ਘਰ ਘਰ ਵਿਚ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਧੁਰਦਰਗਾਹ, ਲੋਕਮਾਤੀ ਦਏ ਸਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਬੰਨ੍ਹ ਕਰਤਾਰ, ਏਕਾ ਚੱਪੂ ਨਾਮ ਲਗਾਈਆ। ਸਾਚੀ ਨਈਆ ਆਰ ਪਾਰ, ਸਾਚਾ ਸਈਆ ਪਾਰ ਕਰਾਈਆ। ਭੈਣਾ ਭਈਆ ਦਏ ਅਧਾਰ, ਪਿਤਾ ਪੂਤ ਮਾਤ ਵਡਿਆਈਆ। ਜਿਸ ਜਨ ਮੇਲਾ ਹਰਿ ਨਿਰੰਕਾਰ, ਮੇਲ ਮਿਲਾਵਾ ਏਕਾ ਥਾਈਂਆ। ਅੰਤਮ ਅੰਤ ਉਤਰੇ ਪਾਰ, ਮੰਝਧਾਰ ਨਾ ਕੋਈ ਰੁੜ੍ਹਾਈਆ। ਭਗਤ ਭਗਵੰਤ ਇਕ ਪਿਆਰ, ਕਬੀਰ ਜੁਲਾਹਾ ਦਏ ਗਵਾਹੀਆ। ਕਲਜੁਗ ਅੰਤਮ ਖੇਲ ਨਿਆਰ, ਪੁਰਖ ਅਬਿਨਾਸ਼ੀ ਆਪ ਖਿਲਾਈਆ। ਨਿਰਗੁਣ ਰੂਪ ਵਿਚ ਸੰਸਾਰ, ਘਰ ਭਗਤਨ ਫੇਰਾ ਪਾਈਆ। ਜਿਉਂ ਸੁਤ ਕਮਾਲਾ ਦਏ ਅਧਾਰ, ਤਿਉਂ ਅੱਖਰ ਇਕ ਪੜ੍ਹਾਈਆ। ਪਤ ਡਾਲ ਵੇਖ ਗੁਲਜ਼ਾਰ, ਗੁੰਚਾ ਪੰਖੜੀਆ ਆਪ ਖਿਲਾਈਆ। ਹਰਿ ਭਗਤ ਤੇਰੀ ਬਸੰਤ ਬਹਾਰ, ਆਦਿ ਜੁਗਾਦਿ ਮਹਿਕ ਮਹਿਕਾਈਆ। ਪੁਰਖ ਅਬਿਨਾਸ਼ੀ ਸੇਵਾਦਾਰ, ਸਿੰਚ ਅੰਮ੍ਰਿਤ ਬੂਟੇ ਹਰੇ ਕਰਾਈਆ। ਆਪੇ ਬਣੇ ਮਾਲਨ ਗਿਰਵਰ ਗਿਰਧਾਰ, ਨਾਮ ਖਾਰੀ ਹੱਥ ਉਠਾਈਆ। ਫਲ ਤੋੜੇ ਆਪਣੀ ਵਾਰ, ਸਚ ਸੁਗੰਧੀ ਆਪਣੀ ਵਿਚ ਭਰਾਈਆ। ਭਵਰਾ ਗੂੰਜੇ ਸਚ ਗੂੰਜਾਰ, ਤੂਹੀ ਤੂਹੀ ਰਾਗ ਅਲਾਹੀਆ। ਜੋਤ ਅਕਾਲਣ ਨਾਰ ਮੁਟਿਆਰ, ਆਪਣੀ ਖਾਰੀ ਸੀਸ ਉਠਾਈਆ। ਆਪੇ ਆਏ ਚਲ ਸਚੇ ਦਰਬਾਰ, ਸਚਖੰਡ ਦਵਾਰਾ ਇਕ ਸੁਹਾਈਆ। ਹਾਰ ਗੁੰਦੇ ਆਪਣੀ ਵਾਰ, ਸਾਚੀ ਸੂਈ ਨਾਮ ਉਠਾਈਆ। ਪ੍ਰੇਮ ਧਾਗਾ ਅੰਦਰ ਡਾਰ, ਇਕ ਨਾਲ ਇਕ ਲਏ ਬੰਧਾਈਆ। ਇਕ ਇਕ ਇਕ ਨਾਲ ਕਰ ਤਿਆਰ, ਤ੍ਰੈਲੋਕ ਮੁਖ ਭਵਾਈਆ। ਸਗਨ ਮਨਾਏ ਆਪ ਨਿਰੰਕਾਰ, ਲਾਲ ਭੂਸ਼ਨ ਗਲ ਪਹਿਨਾਈਆ।
❋
❋
ਸੀਸ ਗੁੰਦੇ ਸਿਰਜਣਹਾਰ, ਮੇਂਹਡੀ ਤਿੰਨ ਤਿੰਨ ਵਟ ਚੜ੍ਹਾਈਆ। ਆਪਣੇ ਅੰਦਰੋਂ ਆਏ ਬਾਹਿਰ, ਥਿਰ ਘਰ ਵਾਸੀ ਸਚ ਦਵਾਰਾ ਆਪ ਖੁਲ੍ਹਾਈਆ। ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਚਰਨ ਭਿਖਿਆ ਮੰਗਣ ਵਾਰੋ ਵਾਰ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬੇਪਰਵਾਹ ਆਪੇ ਜਾਣੇ ਆਪਣੀ ਧਾਰ, ਬੰਧਨ ਬੰਧ ਨਾ ਕੋਈ ਬੰਧਾਈਆ। ਚੌਦਾਂ ਲੋਕ ਚਰਨ ਹੇਠ ਲਤਾੜ, ਆਵੇ ਜਾਵੇ ਵਾਹੋ ਦਾਹੀਆ। ਲੋਕਮਾਤ ਲਏ ਅਵਤਾਰ, ਹਰਿਜਨ ਵੇਖੇ ਥਾਉਂ ਥਾਈਆ। ਜਿਉਂ ਪ੍ਰਹਿਲਾਦ ਗਲ ਲਗਾਇਆ ਆਪ ਕਰਤਾਰ, ਫੜ ਫੜ ਆਪ ਜਗਤ ਬਾਹੀਂਆ। ਕਲਜੁਗ ਅੰਤਮ ਖੇਲ ਅਪਾਰ, ਪੰਜ ਤਤ ਰੂਪ ਨਾ ਕੋਈ ਦਸਾਈਆ। ਘਰ ਘਰ ਦਰ ਦਰ ਫਿਰੇ ਵਾਰੋ ਵਾਰ, ਦਿਵਸ ਰੈਣ ਨਾ ਕੋਈ ਜਣਾਈਆ। ਇਕ ਸੌ ਗਿਆਰਵੇਂ ਸਿਖ ਤਾਰੇ ਏਕਾ ਵਾਰ, ਇਕ ਇਕ ਇਕ ਨਾਲ ਬੰਧਾਈਆ। ਰਾਤੀ ਸੁਤਿਆਂ ਦੇਵੇ ਪੈਜ ਸਵਾਰ, ਜੋਗ ਅਭਿਆਸ ਨਾ ਕੋਈ ਕਰਾਈਆ। ਏਕਾ ਨਾਮ ਸਚ ਸ਼ੰਗਾਰ, ਗੁਰਸਿਖਾਂ ਤਨ ਕਰਾਈਆ। ਮਾਲਣ ਆਈ ਧੁਰ ਦਰਬਾਰ, ਜੋਤ ਅਕਾਲ ਸੇਵ ਕਮਾਈਆ। ਸੋਹੰ ਹਾਰ ਕਰ ਤਿਆਰ, ਲੋਕਮਾਤ ਫਿਰੇ ਚਾਈਂ ਚਾਈਂਆ। ਬਿਰਧ ਬਾਲ ਨੌਜਵਾਨ, ਗੁਰਸਿਖ ਵੇਖੇ ਇਕ ਧਿਆਨ, ਦੂਜੀ ਅੱਖ ਨਾ ਕੋਈ ਵਖਾਈਆ। ਚਰਨ ਕਵਲ ਸਚ ਧਿਆਨ, ਏਕਾ ਮੰਤਰ ਬ੍ਰਹਮ ਗਿਆਨ, ਆਤਮ ਵਿਦਿਆ ਇਕ ਪੜ੍ਹਾਈਆ। ਚੌਦਾਂ ਵਿਦਿਆ ਹੋਣ ਹੈਰਾਨ, ਲੇਖਾ ਚੁੱਕੇ ਜਿਮੀ ਅਸਮਾਨ, ਪਵਣ ਪਾਣੀ ਹੋਏ ਅੰਜਾਣ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਮੁਖ ਸਾਚੇ ਚਤਰ ਸੁਘੜ ਸਿਆਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਲਜੁਗ ਅੰਤਮ ਮਿਲਿਆ ਆਣ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਸਮੁੰਦ ਸਾਗਰ ਫੋਲਣ ਕੋਈ ਨਾ ਜਾਈਆ। ਘਰ ਘਰ ਬੈਠਿਆਂ ਕਰੇ ਅੰਤ ਕਲਿਆਣ, ਇਕ ਵਖਾਏ ਸਚਖੰਡ ਨਿਵਾਸੀ ਸਚ ਨਿਸ਼ਾਨ, ਸ਼ਾਹ ਸੁਲਤਾਨਾ ਹੋ ਮਿਹਰਵਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾ ਬਣ ਬਣ ਮਾਲੀ, ਜਨ ਭਗਤਾਂ ਕਰੇ ਸਚ ਦਲਾਲੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਸਤ ਰੰਗ ਨਿਸ਼ਾਨਾ ਸਤਿਗੁਰ ਚਾੜ੍ਹ, ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਦਰਗਾਹ ਸਾਚੀ ਆਪ ਸੁਹਾਇੰਦਾ। ਲੋਕਮਾਤ ਜਗਤ ਅਖਾੜ, ਜੋਗੀ ਜਤੀ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਵਸੇ ਸਚ ਮਕਾਨ, ਹਰਿਜਨ ਸਾਚੇ ਵੇਖ ਵਖਾਇੰਦਾ।
੧੯ ਫੱਗਣ ੨੦੧੬ ਬਿਕਰਮੀ ਭਗਤ ਸਿੰਘ ਦੇ ਸਪੂਤ ਸਵਿੰਦਰ ਸਿੰਘ ਦੇ ਘਰ ਲਿਖਤ ਹੋਈ ਅਟਾਰਸੀ
ਭਗਤਨ ਹਰਿ ਭੰਡਾਰ, ਨਾਮ ਵਰਤਾਇਆ। ਸੰਤਨ ਸੰਗ ਅਪਾਰ, ਆਦਿ ਜੁਗਾਦਿ ਰਖਾਇਆ। ਗੁਰਮੁਖ ਮੀਤ ਮੁਰਾਰ, ਗੁਰ ਬੰਧਨ ਏਕਾ ਪਾਇਆ। ਗੁਰਸਿਖ ਸੱਜਣ ਲਏ ਉਭਾਰ, ਘਰ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੰਗ ਰੰਗੀਲਾ ਇਕ ਅਖਵਾਇਆ। ਭਗਤਨ ਨਾਮ ਅਨਮੋਲ, ਝੋਲੀ ਪਾਇੰਦਾ। ਸੰਤਨ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਸਦਾ ਅਡੋਲ, ਆਪ ਕਰਾਇੰਦਾ। ਗੁਰਸਿਖ ਪੜਦਾ ਖੋਲ੍ਹ, ਸ਼ਬਦ ਜਣਾਇੰਦਾ। ਤੋਲਣਹਾਰਾ ਸਾਚਾ ਤੋਲ, ਕੰਡਾ ਨਾਮ ਵਖਾਇੰਦਾ। ਲੱਖ ਚੁਰਾਸੀ
❋
❋
ਲਏ ਵਰੋਲ, ਨਾਮ ਹੁਲਾਰਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਹਰਿ ਭਗਤਨ ਹਰਿ ਮਲਾਹ, ਆਪ ਅਖਵਾਇਆ। ਸੰਤਨ ਸਚ ਸਲਾਹ, ਨਾਮ ਜਪਾਇਆ। ਗੁਰਸਿਖ ਫੜ ਫੜ ਬਾਂਹ, ਪਾਰ ਕਰਾਇਆ। ਗੁਰਸਿਖ ਦੇਵੇ ਸਾਚਾ ਥਾਂ, ਚਰਨ ਛੁਹਾਇਆ। ਕਰੇ ਕਰਾਏ ਸਚ ਨਿਆਂ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਭਗਤਨ ਹਰਿ ਦਵਾਰ, ਹਰਿ ਹਰਿ ਸਮਾਇੰਦਾ। ਸੰਤਨ ਖੋਲ੍ਹ ਕਿਵਾੜ, ਭੇਵ ਜਣਾਇੰਦਾ। ਗੁਰਮੁਖ ਅੰਦਰ ਵਾੜ, ਰੰਗ ਰੰਗਾਇੰਦਾ। ਗੁਰਸਿਖ ਜਾਏ ਤਾਰ, ਤਰਨੀ ਤਰਨ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਾਰ ਕਮਾਇੰਦਾ। ਭਗਤ ਵਡਿਆਈ ਆਪਣੇ ਹੱਥ, ਘਰ ਸਾਚੇ ਸੋਭਾ ਪਾਈਆ। ਸੰਤ ਚਲਾਏ ਏਕਾ ਰਥ, ਰਥ ਰਥਵਾਹੀ ਬੇਪਰਵਾਹੀਆ। ਗੁਰਮੁਖ ਮੇਲਾ ਹਰਿ ਸਮਰਥ, ਘਰ ਸਾਚੇ ਵੱਜੇ ਵਧਾਈਆ। ਗੁਰਸਿਖ ਸਗਲ ਵਿਸੂਰੇ ਜਾਇਣ ਲਥ, ਨੇਤਰ ਨੈਣਾ ਦਰਸਨ ਪਾਈਆ। ਹਰਿ ਹਰਿ ਮਹਿਮਾ ਅਕਥਨਾ ਅਕਥ, ਕੋਈ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਆਪਣੀ ਰੀਤ ਚਲਾਈਆ। ਭਗਤਨ ਅੰਦਰ ਵਸਿਆ, ਏਕਾ ਏਕੰਕਾਰ। ਸੰਤਨ ਮਾਰਗ ਦੱਸਿਆ, ਕਰ ਕਿਰਪਾ ਅਪਰ ਅਪਾਰ। ਗੁਰਮੁਖ ਦਵਾਰੇ ਫਿਰੇ ਨੱਸਿਆ, ਆਦਿ ਜੁਗਾਦੀ ਏਕਾ ਕਾਰ। ਗੁਰਸਿਖ ਘਰ ਘਰ ਬਹਿ ਬਹਿ ਵਸਿਆ, ਆਪ ਆਪਣਾ ਖੋਲ੍ਹ ਕਿਵਾੜ। ਲੇਖਾ ਚੁੱਕੇ ਰੈਣ ਅੰਧੇਰੀ ਮੱਸਿਆ, ਸੂਰਜ ਚੰਨ ਕਰਾਏ ਸੇਵਾਦਾਰ। ਤੀਰ ਨਿਰਾਲਾ ਏਕਾ ਕਸਿਆ, ਮਾਰਨਹਾਰਾ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਕਰੇ ਸਚ ਸ਼ੰਗਾਰ। ਭਗਤਨ ਤਨ ਸ਼ੰਗਾਰ, ਸਚ ਸਮਾਈਆ। ਸੰਤਨ ਅੰਮ੍ਰਿਤ ਧਾਰ, ਮੇਘ ਬਰਸਾਈਆ। ਗੁਰਮੁਖ ਮੇਲਾ ਅਗੰਮ ਅਪਾਰ, ਘਰ ਮੇਲੇ ਸਹਿਜ ਸੁਭਾਈਆ। ਗੁਰਸਿਖ ਮੰਗੇ ਇਕ ਦਵਾਰ, ਦੂਜਾ ਦਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖੇ ਲੇਖ ਆਪਣੇ ਹੱਥ ਰਖਾਈਆ। ਭਗਤਨ ਲੇਖ ਅਪਾਰ, ਹਰਿ ਜਣਾਇੰਦਾ। ਸੰਤਨ ਸਾਚੀ ਕਾਰ, ਸੇਵ ਕਮਾਇੰਦਾ। ਗੁਰਮੁਖ ਜੋਤ ਉਜਿਆਰ ਡਗਮਗਾਇੰਦਾ। ਗੁਰਸਿਖ ਉਧਰੇ ਪਾਰ, ਦਰਸ ਕਰਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਨਜ਼ਰ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਾਗਦ ਆਪੇ ਛਾਹੀ, ਆਪੇ ਕਲਮ ਚਲਾਇੰਦਾ। ਭਗਤ ਲੇਖਾ ਕਾਗਦ ਕਲਮ, ਲੇਖ ਲਿਖ ਨਾ ਕੋਈ ਜਣਾਈਆ। ਸੰਤਨ ਜਾਣੇ ਆਪੇ ਜਨਮ, ਆਪਣਾ ਰੂਪ ਦਰਸਾਈਆ। ਗੁਰਸਿਖਾਂ ਲੇਖੇ ਲਾਏ ਕਰਮ, ਨੇਹਕਰਮੀ ਵਡ ਵਡਿਆਈਆ। ਗੁਰਸਿਖ ਵਖਾਏ ਏਕਾ ਧਰਮ, ਵਰਨ ਜੋਤ ਇਕ ਜਣਾਈਆ। ਪੁਰਖ ਅਬਿਨਾਸ਼ੀ ਸਾਚੀ ਸਰਨ, ਸਰਨਗਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਵੇਖ ਵਿਖਾਈਆ। ਭਗਤਨ ਮੇਲਾ ਇਕ ਅਕੱਲਾ, ਹਰਿ ਸਾਚੇ ਘਰ ਕਰਾਇੰਦਾ। ਸੰਤਨ ਵਸਾਏ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਗੁਰਮੁਖ ਫੜਾਏ ਏਕਾ ਪੱਲਾ, ਆਪ ਆਪਣੇ ਰੰਗ ਰੰਗਾਇੰਦਾ। ਗੁਰਸਿਖ ਦੱਸੇ ਰਾਹ ਸੁਖਾਲਾ, ਔਝੜ ਮਾਰਗ ਨਾ ਕੋਈ ਜਣਾਇੰਦਾ। ਸਤਿ ਸੰਦੇਸ਼ ਆਪੇ ਘੱਲਾ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਕਰੇ ਵਲ ਛਲਾ, ਅਛੱਲ ਛਲਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਜੋਤ ਧਰ, ਆਪ ਆਪਣਾ ਬੀਜ ਬਿਜਾਇੰਦਾ ।
❋
❋
ਭਗਤਨ ਬੀਜ ਅਪਾਰ, ਹਰਿ ਉਪਾਇਆ। ਸੰਤਨ ਸਿੰਚ ਕਿਆਰ, ਹਰਾ ਕਰਾਇਆ। ਗੁਰਮੁਖ ਫੁਲ ਫੁਲਵਾੜ, ਮਾਤ ਲਗਾਇਆ। ਗੁਰਸਿਖ ਤੋੜ ਹਾਰ, ਗਲ ਪਹਿਨਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਨਿਰਗੁਣ ਸਰਗੁਣ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਗ ਸੁਣਾਇਆ। ਭਗਤਨ ਰਾਗ ਅਨਾਦਿ, ਨਾਦੀ ਨਾਦ ਸੁਣਾਇੰਦਾ। ਸੰਤਨ ਖੇਲ ਬ੍ਰਹਮਾਦਿ, ਬ੍ਰਹਮੰਡ ਖੰਡ ਵੇਖ ਵਿਖਾਇੰਦਾ। ਗੁਰਮੁਖ ਆਦਿ ਜੁਗਾਦਿ, ਜੁਗ ਜੁਗ ਮਾਤ ਪ੍ਰਗਟਾਇੰਦਾ। ਗੁਰਸਿਖਾਂ ਦੇਵੇ ਸਾਚੀ ਦਾਦ, ਏਕਾ ਵਸਤ ਝੋਲੀ ਪਾਇੰਦਾ। ਲਖ ਚੁਰਾਸੀ ਵਿਚੋਂ ਲਾਧ, ਲਾਲਨ ਲਾਲ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਵਡਿਆਇੰਦਾ। ਭਗਤ ਵਡਿਆਈ ਹਰਿ ਭਗਵੰਤ, ਜੁਗ ਜੁਗ ਆਪ ਕਰਾਈਆ। ਲੇਖਾ ਜਾਣੇ ਸਾਚੇ ਸੰਤ, ਦੂਸਰ ਹੱਥ ਨਾ ਕਿਸੇ ਫੜਾਈਆ। ਗੁਰਮੁਖ ਮਹਿਮਾ ਅਗਣਤ, ਵੇਦ ਕਤੇਬ ਰਹੇ ਜਸ ਗਾਈਆ। ਗੁਰਸਿਖ ਵਡਿਆਈ ਜੀਵ ਜੰਤ, ਲਾਲ ਅਨਮੁਲਾ ਇਕ ਵਖਾਈਆ। ਮੀਤ ਸਖਾਈ ਸਾਚਾ ਕੰਤ, ਪੀਤ ਪੀਤੰਬਰ ਸੀਸ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਆਪਣੀ ਸੇਜ ਸੁਹਾਈਆ। ਭਗਤਨ ਅੰਦਰ ਸੇਜ ਸੁਹੰਜਣੀ, ਹਰਿ ਸਾਚਾ ਆਪ ਵਛਾਇੰਦਾ। ਸੰਤਨ ਮੇਲਾ ਜੋਤ ਨਿਰੰਜਣੀ, ਨਿਰਗੁਣ ਨਿਰਗੁਣ ਵੇਖ ਵਿਖਾਇੰਦਾ। ਗੁਰਮੁਖ ਪਾਇਆ ਦਰਦ ਦੁਖ ਭੈ ਭੰਜਨੀ, ਭੈ ਭਿਆਨਕ ਦਏ ਮਿਟਾਇਆ। ਗੁਰਸਿਖ ਤੀਰ ਮਾਰੇ ਨਾਮ ਅੰਜਣੀ, ਅਗਿਆਨ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਵੇਸ ਵਟਾਇਆ। ਭਗਤਨ ਵੇਸ ਵਟੰਦੜਾ, ਪਰਮ ਪੁਰਖ ਕਰਤਾਰ। ਸੰਤ ਸਾਜਨ ਵੇਖ ਵਿਖੰਦੜਾ, ਆਪ ਆਪਣੀ ਕਿਰਪਾ ਧਾਰ। ਗੁਰਮੁਖ ਸਾਚਾ ਥਾਨ ਸੁਹੰਦੜਾ, ਥਾਨ ਥਨੰਤਰ ਅਪਰ ਅਪਾਰ। ਗੁਰਸਿਖ ਏਕਾ ਰੰਗ ਰੰਗਦੜਾ, ਰੰਗ ਰੰਗੀਲਾ ਹਰਿ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਸੰਸਾਰਾ, ਲੇਖਾ ਲਿਖਣਹਾਰਾ ਗੋਪਾਲਾ, ਦੀਨ ਦਿਆਲਾ ਏਕਾ ਏਕ ਵਡਿਆਈਆ। ਜੁਗਾ ਜੁਗੰਤਰ ਅਵਲੜੀ ਚਾਲਾ, ਖੇਲ ਨਿਰਾਲਾ ਪੁਰਖ ਅਬਿਨਾਸ਼ੀ ਆਪ ਕਰਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਜੋਤ ਅਕਾਲਾ ਨੂਰੋ ਨੂਰ ਨੂਰ ਰੁਸ਼ਨਾਈਆ। ਭਗਤਨ ਪਾਏ ਫੂਲਨ ਮਾਲਾ, ਲੋਕਮਾਤ ਬਣ ਦਲਾਲਾ, ਸੇਵਕ ਸੇਵਾ ਸਚ ਕਮਾਈਆ। ਸ਼ਬਦ ਅਨਾਦਿ ਵਜਾਏ ਤਾਲਾ, ਫਲ ਲਗਾਏ ਸਾਚੇ ਡਾਲਾ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਲੇਖਾ ਸਹਿਜ ਸਭਾਈਆ। ਭਗਤਨ ਪਾਇਆ ਭੇਵ ਗੋਬਿੰਦ, ਭਾਵੀ ਭਗਤਨ ਵਿਚ ਸਮਾਈਆ। ਸੰਤਨ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਆਪ ਜਲਾਈਆ। ਗੁਰਮੁਖ ਵਿਰਲਾ ਗੁਣੀ ਗਹਿੰਦ, ਘਰ ਵੇਖੇ ਬੇਪਰਵਾਹੀਆ। ਗੁਰਸਿਖ ਧਾਰ ਸਾਗਰ ਸਿੰਧ, ਅੰਮ੍ਰਿਤ ਆਤਮ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਵਖਾਈਆ। ਭਗਤਨ ਖੇਲ ਅਪਾਰ, ਹਰਿ ਵਖਾਇੰਦਾ। ਸੰਤਨ ਦਰ ਭਿਖਾਰ, ਮੰਗਣ ਆਇੰਦਾ। ਗੁਰਮੁਖਾਂ ਬਣ ਵਣਜਾਰ, ਵਣਜ ਕਰਾਇੰਦਾ। ਗੁਰਮੁਖਾਂ ਵਸਤ ਅਪਾਰ, ਝੋਲੀ ਪਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਦਿਸ ਨਾ ਆਇੰਦਾ। ਜੁਗ ਜੁਗ ਖੇਲ ਅਪਾਰ, ਨਿਰਗੁਣ ਸਰਗੁਣ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲ ਅਪਾਰਾ ਹਰਿ ਨਿਰੰਕਾਰਾ, ਭੇਵ ਅਭੇਦਾ ਭੇਵ ਰਖਾਈਆ। ਆਦਿ ਜੁਗਾਦੀ ਲੈ
❋
❋
ਅਵਤਾਰਾ ਵਿਚ ਸੰਸਾਰਾ, ਲੱਖ ਚੁਰਾਸੀ ਵੇਖ ਵਿਖਾਈਆ। ਭਗਤਨ ਭਰ ਭੰਡਾਰਾ, ਨਾਮ ਅਧਾਰਾ, ਇਕ ਅਕੱਲਾ ਆਪ ਵਰਤਾਈਆ। ਸੰਤਨ ਮੀਤਾ ਸੁਤ ਦੁਲਾਰਾ ਸਚ ਸਹਾਰਾ, ਸ਼ਬਦੀ ਸ਼ਬਦ ਸ਼ਬਦ ਕੁੜਮਾਈਆ। ਗੁਰਮੁਖ ਬੋਲ ਇਕ ਜੈਕਾਰਾ ਲਾਏ ਨਾਅਰਾ, ਸੋ ਪੁਰਖ ਨਿਰੰਜਣ ਸਚ ਪੜ੍ਹਾਈਆ। ਗੁਰਸਿਖ ਢਹਿ ਢਹਿ ਪਏ ਦਵਾਰਾ ਕਰੇ ਨਮਸਕਾਰਾ, ਮਸਤਕ ਟਿੱਕਾ ਧੂੜੀ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਅਖਵਾਈਆ। ਦੇਵਣ ਕੋ ਗੁਰ ਏਕਾ ਦੀਨਾ, ਅਵਰ ਨਾ ਕੋਇ ਵਖਾਇੰਦਾ। ਜਨ ਭਗਤਾਂ ਕਰੇ ਠਾਂਡਾ ਸੀਨਾ, ਸਾਂਤਕ ਸਤਿ ਸਤਿ ਵਰਤਾਇੰਦਾ। ਸੰਤਨ ਮੇਲਾ ਜਿਉਂ ਜਲ ਮੀਨਾ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖ ਪਾਰ ਕਿਨਾਰਾ ਲੋਕਾਂ ਤੀਨਾ, ਤ੍ਰੈਗੁਣ ਵਿਚ ਫੇਰ ਨਾ ਆਇੰਦਾ। ਗੁਰਸਿਖ ਰੰਗ ਚਾੜ੍ਹੇ ਭੀਨਾ, ਉਤਰ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਦਾਨਾ ਬੀਨਾ, ਬੀਨਾ ਦਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਪੁਰਖ ਕਰਤਾਰ, ਏਕੰਕਾਰਾ ਆਪਣੀ ਆਪ ਜਗਾਈਆ। ਦੀਪਕ ਬਾਤੀ ਕਰ ਉਜਿਆਰ ਖੇਲ ਅਪਾਰ ਬਾਤੀ ਤੇਲ ਨਾ ਕੋਇ ਰਖਾਈਆ। ਲੇਖਾ ਲਿਖੇ ਲਿਖਣਹਾਰ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਭਗਤਨ ਦੇਵੇ ਇਕ ਆਧਾਰ ਵਿਚ ਸੰਸਾਰ, ਪੁਰਖ ਅਕਾਲ ਓਟ ਤਕਾਈਆ। ਸੰਤਨ ਮੇਲਾ ਕੰਤ ਭਤਾਰ, ਨਰ ਨਰਾਇਣ ਕਰੇ ਪਿਆਰ, ਨਾਰੀ ਰੂਪ ਸਰਬ ਦਰਸਾਈਆ। ਗੁਰਮੁਖ ਜੀਤੇ ਆਪ ਆਪਣਾ ਆਪਣੀ ਵਾਰ, ਪੰਜ ਤਤ ਕਰੇ ਖ਼ਵਾਰ, ਏਕਾ ਮੰਤਰ ਨਾਮ ਦ੍ਰਿੜਾਈਆ। ਗੁਰਸਿਖ ਉਤਰੇ ਪਾਰ ਕਿਨਾਰ, ਮਿਲੇ ਮੇਲ ਧੁਰ ਦਰਬਾਰ, ਦਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਾਰ ਬਣ ਬਣ ਢਾਡੀ ਆਪੇ ਗਾਈਆ। ਗਾਵਣਹਾਰਾ ਗਾਵਿਓ, ਗਹਿਰ ਗੰਭੀਰ ਸੁੰਨ। ਭਗਤਨ ਮੇਲ ਅਗੰਮ ਅਪਾਰਿਓ, ਆਪੇ ਜਾਣੇ ਗੁਣ ਅਵਗੁਣ। ਸੰਤਨ ਉਪਜਿਓ ਸੁਤ ਦੁਲਾਰਿਓ, ਲਖ ਚੁਰਾਸੀ ਵਿਚੋਂ ਲਏ ਚੁਣ। ਗੁਰਮੁਖ ਭਰੇ ਇਕ ਭੰਡਾਰਿਓ, ਸ਼ਬਦ ਅਨਾਦਿ ਨਾਦੀ ਧੁਨ। ਗੁਰਸਿਖ ਏਕਾ ਰੂਪ ਦਿਖਾਰਿਓ, ਕਿਸੇ ਹੱਥ ਨਾ ਆਵੇ ਰਿਖ ਮੁਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਪੁਕਾਰ ਆਪੇ ਰਿਹਾ ਸੁਣ। ਸੁਣੇ ਪੁਕਾਰ ਹਰਿ ਨਿਰੰਕਾਰ, ਆਦਿ ਜੁਗਾਦੀ ਖੇਲ ਅਪਾਰਿਆ। ਭਗਤ ਭਗਤੀ ਕੂਕਾਂ ਰਹੇ ਮਾਰ, ਉਚ ਮਹੱਲ ਅਟਾਰ ਏਕਾ ਰਾਗ ਅਲਾ ਲਿਆ। ਸੰਤਨ ਦਿਸੇ ਠੰਡਾ ਦਰਬਾਰ, ਨੇਤਰ ਨਿਉਂ ਨਿਉਂ ਕਰਨ ਨਿਮਸਕਾਰ ਬੇਐਬ ਪਰਵਰਦਗਾਰਿਆ। ਗੁਰਮੁਖ ਪਾਇਣ ਵਰ ਏਕਾ ਵਾਰ, ਲੜ ਛੁਟੇ ਸਰਬ ਸੰਸਾਰਿਆ। ਗੁਰਸਿਖ ਤ੍ਰਿਖਾ ਦਏ ਨਵਾਰ, ਨੇਤਰ ਨੈਣ ਇਕ ਉਘਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਆਪੇ ਵਾੜਿਆ। ਮੰਦਰ ਉਚ ਮਹੱਲ, ਭਗਤ ਸੁਹਾਇੰਦਾ। ਸੰਤਨ ਨੇਹਚਲ ਧਾਮ ਅਟੱਲ, ਇਕ ਵਿਖਾਇੰਦਾ। ਗੁਰਮੁਖ ਰਵਿਆ ਜਲ ਥਲ, ਰੂਪ ਦਰਸਾਇੰਦਾ। ਗੁਰਸਿਖ ਦੂਈ ਦਵੈਤੀ ਮੇਟੇ ਸਲ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਬਹਿ ਸਮਝਾਇੰਦਾ । ਲੇਖਾ ਹਰਿ ਸੁਲਤਾਨ, ਏਕਾ ਏਕ ਏਕ ਰਖਾਇਆ। ਤ੍ਰੈ ਤ੍ਰੈ ਮੰਗਣ ਸਾਚਾ ਦਾਨ, ਹਰਿ ਹਰਿ ਝੋਲੀ ਆਪ ਭਰਾਇਆ। ਭਗਤਨ ਬਖ਼ਸ਼ੇ ਸਾਚਾ ਮਾਣ, ਜੁਗ ਜੁਗ ਸਿਰ ਆਪਣਾ ਹੱਥ ਰਖਾਇਆ। ਸੰਤਨ ਦੇਵੇ ਇਕ ਗਿਆਨ, ਦੂਈ ਦਵੈਤੀ ਪੜਦਾ ਲਾਹਿਆ। ਗੁਰਮੁਖ ਬਣਾਏ ਚਤਰ ਸੁਘੜ ਸਿਆਣ, ਬੁਧ ਬਬੇਕੀ ਆਪ
❋
❋
ਕਰਾਇਆ। ਗੁਰਸਿਖ ਸਾਜਣ ਕਰੇ ਪਛਾਣ, ਰੂਪ ਅਨੂਪ ਆਪ ਦਰਸਾਇਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇਆ। ਚਰਨ ਕਵਲ ਰਖਾਏ ਏਕਾ ਆਣ, ਹੁਕਮੀ ਹੁਕਮ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਘਰ, ਦਰ ਦਰਵਾਜਾ ਇਕ ਖੁਲ੍ਹਾਇਆ। ਦਰ ਦਰਵਾਜਾ ਸਚਖੰਡ, ਹਰਿ ਸਤਿਗੁਰ ਆਪ ਖੁਲਾਇੰਦਾ। ਗੁਰ ਗੁਰ ਮਾਤ ਵੰਡਾਏ ਵੰਡ, ਹਰਿ ਸੰਤਨ ਵੇਖ ਵਖਾਇੰਦਾ। ਸੰਤ ਸੁਹੇਲੇ ਮੰਗਾਂ ਰਹੇ ਮੰਗ, ਆਪਣੀ ਰੀਤੀ ਆਪ ਚਲਾਇੰਦਾ। ਗੁਰਮੁਖ ਸੇਜਾ ਸਚ ਪਲੰਘ, ਮੰਡਲ ਮੰਡਪ ਆਪ ਸੁਹਾਇੰਦਾ। ਗੁਰਸਿਖ ਕੱਟਣਹਾਰਾ ਭੁੱਖ ਨੰਗ, ਸਚ ਖ਼ਜ਼ੀਨਾ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਦ੍ਰਿਸ਼ਟੀ ਦੇਵੇ ਦਾਨ, ਇਸ਼ਟ ਸ੍ਰਿਸ਼ਟ ਇਕ ਜਣਾਇੰਦਾ।