੮ ਚੇਤ ੨੦੧੭ ਬਿਕ੍ਰਮੀ ਬਚਨ ਸਿੰਘ ਦੇ ਘਰ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿ ਸਾਚੇ ਸਚ ਘਾੜਣ ਘੜਿਆ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਅੰਦਰ ਵੜਿਆ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਫੜਿਆ ਲੜਿਆ, ਅੰਗੀਕਾਰ ਆਪ ਅਖਵਾਈਆ। ਏਕੰਕਾਰਾ ਅੱਖਰ ਪੜ੍ਹਿਆ, ਨਿਸ਼ਅੱਖਰ ਆਪ ਪੜ੍ਹਾਈਆ। ਆਦਿ ਨਿਰੰਜਣ ਕਦੇ ਨਾ ਸੜਿਆ, ਨਾ ਮਰੇ ਨਾ ਜਾਈਆ। ਸ੍ਰੀ ਭਗਵਾਨ ਆਪਣੇ ਅੱਗੇ ਆਪੇ ਅੜਿਆ, ਆਪ ਆਪਣਾ ਬਲ ਧਰਾਈਆ। ਅਬਿਨਾਸ਼ੀ ਕਰਤਾ ਨਿਰਭੈ ਭੈ ਆਪੇ ਕਰਿਆ, ਗਹਿਰ ਗੰਭੀਰ ਬੇਪਰਵਾਹੀਆ । ਪਾਰਬ੍ਰਹਮ ਪ੍ਰਭ ਬੈਠਾ ਦੜ੍ਹਿਆ, ਦਰ ਦੁਆਰ ਸੁਹਾਈਆ। ਸਚਖੰਡ ਦੁਆਰਾ ਸਚਖੰਡ ਨਿਵਾਸੀ ਬਣਾਏ ਏਕਾ ਸਰਿਆ, ਸਰ ਸਰੋਵਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ। ਰੰਗ ਵਟਾਇਆ ਪੁਰਖ ਅਕਾਲ, ਸੁਤੇ ਪਰਕਾਸ਼ ਅਖਵਾਇੰਦਾ। ਲਾਲਣ ਲਾਲ ਜਲਵਾ ਨੂਰੀ ਜਲਾਲ, ਬੇਮਿਸਾਲ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਸਚੀ ਧਰਮਸਾਲ, ਸਚ ਮੁਕਾਮ ਇਕ ਵਡਿਆਇੰਦਾ। ਸਤਿ ਸਰੂਪੀ ਬਣ ਦਲਾਲ, ਥਿਰ ਘਰ ਸਾਚੇ ਮੇਲ ਮਿਲਾਇੰਦਾ। ਖੇਲੇ ਖੇਲ ਦੀਨ ਦਿਆਲ, ਗੋਬਿੰਦ ਗੋਪਾਲ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਖੇਲ ਅਪਾਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਖੇਲ ਅਪਾਰ, ਹਰਿ ਸਾਚਾ ਸਚ ਵਰਤਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣਾ ਬਲ ਧਰਾਈਆ। ਆਪਣੀ ਇਛਿਆ ਭਰ ਭੰਡਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣਾ ਸੁਹਾਏ ਬੰਕ ਦੁਆਰ, ਏਕਾ ਬੰਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਲੇਖਾ ਸਹਿਜ ਸੁਭਾਈਆ। ਨਿਰਗੁਣ ਲੇਖਾ ਕੰਚਨ ਰੰਗ, ਹਰਿ ਸਾਚੇ ਮੰਦਰ ਸੋਭਾ ਪਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਆਪ ਆਪਣੇ ਲਗਾਏ ਅੰਗ, ਆਪਣੀ ਸੇਜ ਆਪ ਹੰਢਾਇੰਦਾ। ਸਚਖੰਡ ਦੁਆਰ ਮੰਗੇ ਏਕਾ ਮੰਗ, ਭਿਛਿਆ ਇਛਿਆ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚੇ ਹਰਿ ਹਰਿ ਵੇਸ, ਸੂਹੀ ਧਾਰ ਚਲਾਈਆ। ਪਰਮ ਪੁਰਖ ਪ੍ਰਭ ਹੋ ਪਰਵੇਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਦਿ ਜੁਗਾਦੀ ਇਕ ਆਦੇਸ਼, ਏਕਾ ਏਕ ਸੀਸ ਝੁਕਾਈਆ। ਇਕ ਇਕੱਲਾ ਰਿਹਾ ਵੇਖ, ਘਰ ਸਾਚੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਸਾਚੀ ਧਾਰ, ਸਤਿ ਸਫੈਦੀ ਆਪ ਵਹਾਇੰਦਾ। ਦਰ ਘਰ ਸਾਚੇ ਕਰ ਪਿਆਰ, ਹਰਿ ਹਰਿ ਸਾਚਾ ਸਗਨ ਮਨਾਇੰਦਾ। ਆਪਣੇ ਰੰਗ ਰਵੇ ਕਰਤਾਰ, ਆਪਣੀ ਨਦਰੀ ਨਦਰ ਸੁਹਾਇੰਦਾ। ਜਾਨਣਹਾਰਾ ਖੇਲ ਅਪਾਰ, ਸਚਖੰਡ ਨਿਵਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਬੰਧਨ ਪਾਏ ਹਰਿ ਹਰਿ ਰੂਪ, ਪੀਲਾ ਰੰਗ ਵਟਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਆਦਿ ਜੁਗਾਦੀ ਸਤਿ ਸਰੂਪ, ਦਰ ਘਰ ਸਾਚੇ ਰਿਹਾ ਸੁਹਾਈਆ। ਏਕਾ ਤਾਣਾ ਏਕਾ ਸੂਤ, ਤਾਣਾ ਪੇਟਾ ਇਕ ਵਖਾਈਆ। ਆਪੇ ਜਾਣੇ ਆਪਣੀ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਆਪੇ ਹੋਏ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰਾ
❋
❋
ਬੇਪਰਵਾਹ, ਹਰਿ ਸੱਜਣ ਸ਼ਾਹ ਸੁਲਤਾਨਿਆ। ਨੀਲਾ ਰੰਗ ਲਏ ਰੰਗਾ, ਆਪਣੀ ਚੋਲੀ ਆਪ ਵਖਾਨਿਆ। ਆਪਣੇ ਅੰਗ ਲਏ ਲਗਾ, ਅੰਗੀਕਾਰ ਸ੍ਰੀ ਭਗਵਾਨਿਆ। ਸਾਚਾ ਸੰਗ ਲਏ ਨਿਭਾ, ਦਰਗਹਿ ਸਾਚੀ ਹੋ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣੇ ਭਾਣਿਆ। ਆਪਣਾ ਭਾਣਾ ਜਾਣੇ ਸਾਹਿਬ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਪੇ ਜਾਣੇ ਆਪਣੀ ਆਣ, ਆਪੇ ਹੁਕਮੀ ਹੁਕਮ ਸੁਣਾਇੰਦਾ। ਆਪੇ ਪਾਏ ਪਦ ਨਿਰਬਾਣ, ਨਿਗਹਬਾਨ ਆਪ ਹੋ ਆਇੰਦਾ। ਆਪੇ ਕਰੇ ਸਚ ਪਛਾਣ, ਆਪਣੀ ਕੀਮਤ ਆਪੇ ਪਾਇੰਦਾ। ਆਪ ਸੁਹਾਏ ਸਚ ਅਸਥਾਨ, ਸਚ ਸਿੰਘਾਸਣ ਆਸਣ ਲਾਇੰਦਾ। ਆਪਣਾ ਰੰਗ ਇਕ ਪਛਾਣ, ਕਾਲਖ ਟਿੱਕਾ ਮਸਤਕ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਰੰਗ ਕਰ ਤਿਆਰ, ਸਚਖੰਡ ਜੋਤੀ ਧਾਰ, ਸਚ ਸਿੰਘਾਸਣ ਹਰਿ ਨਿਰੰਕਾਰ, ਆਪੇ ਬੈਠੇ ਸਿਰਜਣਹਾਰ, ਆਪ ਆਪਣੀ ਜੋਤ ਜਗਾਇੰਦਾ। ਸੱਤ ਰੰਗ ਹਰਿ ਹਰਿ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਨੇਤਰ ਨੈਣ ਇਕ ਉਠਾਇੰਦਾ। ਏਕੰਕਾਰਾ ਕਰ ਪਸਾਰਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਆਦਿ ਨਿਰੰਜਣ ਪਾਵੇ ਸਾਰਾ, ਗੁਪਤ ਜ਼ਾਹਿਰ ਰੂਪ ਅਨੂਪ ਆਪ ਦਰਸਾਇੰਦਾ। ਅਬਿਨਾਸ਼ੀ ਕਰਤਾ ਕਰ ਪਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਸੱਚੀ ਸਰਕਾਰਾ, ਸਾਚਾ ਬਸਤਰ ਇਕ ਵਖਾਇੰਦਾ। ਪਾਰਬ੍ਰਹਮ ਕਰ ਸ਼ਿੰਗਾਰ ਖੋਲ੍ਹੇ ਬੰਦ ਥਿਰ ਘਰ ਕਿਵਾੜਾ, ਨਿਝ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਨਿਸ਼ਾਨਾ ਹਰਿ ਭਗਵਾਨਾ, ਘਰ ਸਾਚੇ ਆਪ ਝੁਲਾਇੰਦਾ। ਸੱਤ ਰੰਗ ਨਿਸ਼ਾਨਾ ਕਰ ਤਿਆਰ, ਸਚਖੰਡ ਆਪ ਝੁਲਾਈਆ। ਪੰਚਮ ਮੁਖ ਸੀਸ ਦਸਤਾਰ, ਹਰਿ ਸਾਚਾ ਆਪ ਰਖਾਈਆ। ਸਚ ਸਿੰਘਾਸਣ ਬੈਠ ਨਿਰੰਕਾਰ, ਹੁਕਮੀ ਹੁਕਮ ਸੁਣਾਈਆ। ਸ਼ਬਦ ਅਗੰਮੀ ਲਏ ਉਭਾਰ, ਸੁੱਤ ਦੁਲਾਰਾ ਆਪ ਉਠਾਈਆ। ਆਪਣੀ ਸ਼ਕਤੀ ਭਰ ਭੰਡਾਰ, ਸਚ ਵਿਅਕਤੀ ਇਕ ਬਣਾਈਆ। ਬੂੰਦ ਰਕਤੀ ਨਾ ਕੋਇ ਪਸਾਰ, ਮਾਤ ਗਰਭ ਨਾ ਕੋਈ ਰਖਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖੇ ਨਾ ਕੋਈ ਸ਼ਾਹੀਆ। ਸਚਖੰਡ ਵਸੇ ਆਪ ਨਿਰੰਕਾਰ, ਸਚ ਦੁਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਾਚਾ ਤਖ਼ਤ ਸਚ ਸੁਲਤਾਨਾ, ਹਰਿ ਸਾਚਾ ਕਰਮ ਕਮਾਇੰਦਾ। ਸ਼ਬਦ ਨਾਉਂ ਧਰ ਸ੍ਰੀ ਭਗਵਾਨਾ, ਨਰ ਹਰਿ ਨਰਾਇਣ ਆਪ ਅਖਵਾਇੰਦਾ। ਧਰਿਆ ਵੇਸ ਸਾਚੇ ਕਾਹਨਾ, ਸਾਚਾ ਮੁਕਟ ਸੀਸ ਟਿਕਾਇੰਦਾ। ਸ਼ਬਦ ਅਗੰਮੀ ਪਹਿਰੇ ਬਾਣਾ, ਦਿਸ ਕਿਸੇ ਨਾ ਆਇੰਦਾ। ਗਾਏ ਰਾਗ ਧੁਨ ਤਰਾਨਾ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਆਪੇ ਹੋਇਆ ਜਾਣੀ ਜਾਣਾ, ਆਪਣੀ ਬੂਝ ਆਪ ਬੁਝਾਇੰਦਾ। ਆਪੇ ਦੇਵਣਹਾਰਾ ਮਾਣਾ, ਆਪ ਆਪਣਾ ਮਾਣ ਰਖਾਇੰਦਾ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣਾ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਵੜ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਦੁਆਰੇ ਹਰਿ ਹਰਿ ਬਰਾਜੇ, ਸਾਚੇ ਤਖ਼ਤ ਸੁਹਾਇਆ। ਪੁਰਖ ਅਬਿਨਾਸ਼ੀ ਆਪਣਾ ਰਚਿਆ ਆਪੇ ਕਾਜੇ, ਆਪੇ ਵੇਖ ਵਖਾਇਆ। ਆਪ ਸੁਹਾਏ ਸੀਸ ਤਾਜੇ, ਆਪੇ ਰੰਗ ਰੰਗਾਇਆ। ਆਪੇ ਮਾਰਨਹਾਰਾ ਵਾਜੇ, ਆਪ ਆਪਣਾ ਹੁਕਮ ਸੁਣਾਇਆ। ਆਪੇ ਰੱਖਣਹਾਰਾ ਲਾਜੇ, ਆਪਣੀ ਲੱਜਿਆ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
❋
❋
ਸਚ ਤਖ਼ਤ ਬੈਠ ਸੁਲਤਾਨਾ, ਆਪਣਾ ਕਰੇ ਆਪ ਧਿਆਨਾ, ਆਪ ਆਪਣਾ ਭੇਵ ਖੁਲ੍ਹਾਇਆ। ਸਤ ਰੰਗ ਨਿਸ਼ਾਨਾ ਹਰਿ ਹਰਿ ਚਾੜ੍ਹ, ਸਚਖੰਡ ਦੁਆਰਾ ਆਪ ਸੁਹਾਈਆ। ਧੁਰਦਰਗਾਹੀ ਬਣ ਬਣ ਲਾੜ, ਤਖ਼ਤ ਤਾਜ ਦਏ ਵਡਿਆਈਆ। ਆਪਣੀ ਇਛਿਆ ਆਪਣੇ ਵਿਚੋਂ ਕਾਡ, ਆਪਣੀ ਝੋਲੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਪੰਚਮ ਤਾਜ ਰੱਖ ਸੀਸ ਹਰਿ, ਸਾਚਾ ਖੇਲ ਖਿਲਾਇੰਦਾ। ਸ਼ਬਦ ਅਨਾਦੀ ਸੁੱਤ ਅੱਗੇ ਧਰ, ਆਪ ਆਪਣਾ ਹੁਕਮ ਚਲਾਇੰਦਾ। ਸੁੱਤ ਦੁਲਾਰਾ ਚਰਨੀ ਗਿਆ ਪੜ, ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਅੱਖਰ ਜਾਵਾਂ ਪੜ੍ਹ, ਦੂਜਾ ਲੇਖ ਨਾ ਕੋਈ ਵਖਾਇੰਦਾ। ਆਦਿ ਜੁਗਾਦੀ ਤੇਰਾ ਦਰ, ਦਰ ਸਾਚਾ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਦਿਤਾ ਵਰ, ਬਾਲਕ ਭਿਛਿਆ ਮੰਗ ਮੰਗਾਇੰਦਾ। ਹਰਿ ਪੁਰਖ ਨਿਰੰਜਣ ਕਿਰਪਾ ਦੇਵੇ ਕਰ, ਦੇ ਮਤ ਆਪ ਸਮਝਾਇੰਦਾ। ਦੋ ਜਹਾਨ ਚੁਕਾਏ ਤੇਰਾ ਡਰ, ਭੈ ਆਪਣਾ ਆਪ ਵਖਾਇੰਦਾ। ਤੇਰੀ ਧਾਰ ਤੇਰਾ ਪਿਆਰ ਤੇਰੇ ਨਾਲ ਜਾਏ ਰਲ, ਹਰਿ ਸਾਚਾ ਆਪ ਰਲਾਇੰਦਾ। ਕਰੇ ਤਿਆਰ ਮਹਾਂਕਾਲ, ਸ਼ਬਦ ਸ਼ਬਦੀ ਸੰਗ ਰਖਾਇੰਦਾ। ਪੰਚਮ ਮੁਖ ਸੁਹਾਏ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸ਼ਬਦ ਮੰਗੀ ਮੰਗ ਹਰਿ ਦੁਆਰ, ਹਰਿ ਸਾਚਾ ਝੋਲੀ ਪਾਇੰਦਾ। ਆਪਣੀ ਇਛਿਆ ਕਰ ਤਿਆਰ, ਮਹਾਂਕਾਲ ਨਾਲ ਰਲਾਇੰਦਾ। ਪੰਚਮ ਮੁਖ ਸੁਹਾਏ ਏਕਾ ਵਾਰ, ਛੇਵਾਂ ਦਰ ਖੁਲ੍ਹਾਇੰਦਾ। ਸਤਵੇਂ ਵੱਜੇ ਸਾਚਾ ਤਾਲ, ਸਤਿ ਸਤਿਵਾਦੀ ਆਪ ਵਜਾਇੰਦਾ। ਮਹਾਂਕਾਲ ਬਣ ਭਿਖਾਰ, ਪਾਰਬ੍ਰਹਮ ਅੱਗੇ ਝੋਲੀ ਡਾਹਿੰਦਾ। ਕਵਣ ਰੂਪ ਹੋਏ ਤੇਰਾ ਨਿਰੰਕਾਰ, ਵੇਸ ਅਨੇਕਾ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਮਹਾਂਕਾਲ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਭੇਵ ਛੁਪਾਈਆ। ਸਚਖੰਡ ਦੁਆਰ ਸਚ ਮਕਾਨ, ਆਦਿ ਜੁਗਾਦੀ ਆਸਣ ਲਾਈਆ। ਝੁਲਦਾ ਰਹੇ ਸ਼ਬਦ ਨਿਸ਼ਾਨ, ਹਰਿ ਸਾਚਾ ਆਪ ਝੁਲਾਈਆ। ਬੈਠਾ ਰਹੇ ਰਾਜ ਰਾਜਾਨ, ਸੀਸ ਆਪਣਾ ਮੁਕਟ ਟਿਕਾਈਆ। ਦੇਂਦਾ ਰਹੇ ਦਾਨੀ ਦਾਨ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਮਹਾਂਕਾਲ ਸੁਣ ਹਰਿਜਨ ਮੀਤ, ਸਚਖੰਡ ਦੁਆਰੇ ਆਪ ਸੁਣਾਈਆ। ਪਾਰਬ੍ਰਹਮ ਚਲਾਏ ਆਪਣੀ ਰੀਤ, ਸੋ ਪੁਰਖ ਨਿਰੰਜਣ ਹੁਕਮ ਸੁਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪਤਿਤ ਪੁਨੀਤ, ਪਤਿਤ ਪਾਵਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਖਾਈਆ। ਹਰਿ ਲੇਖਾ ਲੇਖ ਅਪਾਰ, ਭੇਵ ਕੋਇ ਨਾ ਪਾਇੰਦਾ। ਸੁੱਤ ਦੁਲਾਰਾ ਤੇਰਾ ਯਾਰ, ਤੇਰਾ ਸੰਗ ਰਖਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਮਹੱਲ ਲਏ ਉਸਾਰ, ਰਵ ਸਸ ਤੇਰੀ ਅੰਸ ਬਣਾਇੰਦਾ। ਮੰਡਲ ਮੰਡਪ ਕਰ ਪਸਾਰ, ਕੋਟਨ ਕੋਟ ਸਤਾਰ ਚਮਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਅਧਾਰ, ਆਪਣੀ ਭਿਛਿਆ ਇਕ ਵਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਸਾਚੇ ਭਾਂਡੇ ਆਪ ਘੜਾਇੰਦਾ। ਸਾਚਾ ਬਣੇ ਹਰਿ ਠਠਿਆਰ, ਰੂਪ ਅਨੂਪ ਆਪ ਵਟਾਇੰਦਾ। ਖੇਲੇ ਖੇਲ ਅਗੰਮ ਅਪਾਰ, ਵੇਦ ਕਤੇਬ ਨਾ ਕੋਈ ਜਣਾਇੰਦਾ। ਗੁਰ ਪੀਰ ਨਾ ਪਾਵੇ ਸਾਰ, ਸਾਧ ਸੰਤ ਨਾ ਕੋਇ ਲਿਖਾਇੰਦਾ। ਮੰਗਣ ਮੰਗ ਬਣ ਭਿਖਾਰ, ਸਾਚਾ ਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ
❋
❋
ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਸੁੱਤ ਦੁਲਾਰੇ ਕਰੇ ਪਿਆਰ, ਸ਼ਬਦ ਸ਼ਬਦੀ ਵਿਚ ਸਮਾਈਆ। ਆਪੇ ਕਰੇ ਬੰਦ ਕਿਵਾੜ, ਅੰਦਰ ਬੈਠਾ ਮੁਖ ਛੁਪਾਈਆ। ਆਪੇ ਕਰੇ ਸਚ ਜੈਕਾਰ, ਆਪਣਾ ਨਾਅਰਾ ਆਪੇ ਲਾਈਆ। ਆਪੇ ਪਾਵਣਹਾਰਾ ਸਾਰ, ਹਰਿਜਨ ਸਾਚੇ ਲਏ ਉਠਾਈਆ। ਆਪੇ ਕਰਨਹਾਰ ਖ਼ਵਾਰ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਂਕਾਲ ਇਕ ਸਮਝਾਈਆ। ਮਹਾਂਕਾਲ ਹਰਿ ਸਮਝਾਇਆ, ਭੁੱਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਆਪ ਉਪਜਾਇਆ, ਤੇਰੀ ਬਿੰਦ ਆਪ ਧਰਾਈਆ। ਮਾਤ ਪਿਤ ਨਾ ਕੋਈ ਬਣਾਇਆ, ਸ਼ਬਦ ਦੁਲਾਰਾ ਬਣਿਆ ਭਾਈਆ। ਤੇਰੀ ਸੇਵਾ ਸਚ ਵਖਾਇਆ, ਹਰਿ ਸਾਚਾ ਆਪ ਕਰਾਈਆ। ਦੂਸਰ ਕੋਈ ਵੇਖ ਨਾ ਪਾਇਆ, ਨੇਤਰ ਨੈਣ ਨਜ਼ਰ ਨਾ ਆਈਆ। ਚਰਨ ਦੁਆਰ ਇਕ ਸਮਝਾਇਆ, ਦਰ ਘਰ ਸਾਚਾ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਚਰਨ ਦੁਆਰ ਸਾਚਾ ਘਰ, ਮਹਾਂਕਾਲ ਸਮਝਾਇੰਦਾ। ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਰੂਪ ਵਟਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਕਰਨੀ ਖੇਲ ਖਿਲਾਇੰਦਾ। ਪਾਵੇ ਸਾਰ ਧਰਨੀ ਧਰ, ਧਰਤ ਧਵਲ ਆਪ ਵਡਿਆਇੰਦਾ। ਗਗਨ ਪਾਤਾਲਾਂ ਆਪੇ ਖੜ, ਆਪਣੇ ਨੇਤਰ ਵੇਖ ਵਖਾਇੰਦਾ। ਸਚਖੰਡ ਦੁਆਰ ਸੁਹਾਏ ਗੜ੍ਹ, ਥਿਰ ਘਰ ਸਾਚੇ ਆਸਣ ਲਾਇੰਦਾ। ਆਪ ਫੜੇ ਆਪਣਾ ਲੜ, ਆਪਣਾ ਪੱਲੂ ਸ਼ਬਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਸੇਵ ਸਮਝਾਇੰਦਾ। ਮਹਾਂਕਾਲ ਤੇਰੀ ਸਾਚੀ ਧਾਰ, ਹਰਿ ਸਾਚੇ ਸਚ ਚਲਾਈਆ। ਜੁਗ ਜੁਗ ਨਾ ਹੋਣਾ ਖ਼ਬਰਦਾਰ, ਲੋਕਮਾਤ ਨਾ ਲਏ ਅੰਗੜਾਈਆ। ਤੇਰਾ ਸ਼ਾਹੋ ਭੂਪ ਹਰਿ ਸਿਕਦਾਰ, ਦੂਸਰ ਹੁਕਮ ਨਾ ਕੋਇ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਸੁੱਤਾ ਰਹਿਣਾ ਪੈਰ ਪਸਾਰ, ਨਾ ਸਕੇ ਕੋਈ ਉਠਾਈਆ। ਅੰਤਮ ਕਲਜੁਗ ਆਏ ਤੇਰੀ ਵਾਰ, ਪ੍ਰਭ ਸਾਚਾ ਲਏ ਜਗਾਈਆ। ਲੋਕਮਾਤ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤ ਰੰਗ ਨਿਸ਼ਾਨਾ ਕਰ ਤਿਆਰ, ਨੌ ਖੰਡ ਪ੍ਰਿਥਮੀ ਦਏ ਵਖਾਈਆ। ਪੰਚਮ ਮੁਖ ਸੀਸ ਦਸਤਾਰ, ਸ਼ਾਹ ਸੁਲਤਾਨਾ ਆਪ ਟਿਕਾਈਆ। ਰਾਜ ਰਾਜਾਨਾਂ ਕਰੇ ਖਵਾਰ, ਤਖ਼ਤ ਤਾਜ ਨਾ ਕੋਈ ਹੰਢਾਈਆ। ਅੰਤਮ ਆਏ ਤੇਰੀ ਵਾਰ, ਤੇਰਾ ਰੂਪ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਂਕਾਲ ਦਏ ਦੁਹਾਈਆ। ਮਹਾਂਕਾਲ ਦਰ ਦੁਆਰਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਇਕ ਵਖਾਏ ਪੰਚਮ ਤਾਜਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤ ਰੰਗ ਨਿਸ਼ਾਨਾ ਮਾਰੇ ਵਾਜਾਂ, ਸੱਤਾਂ ਦੀਪਾਂ ਆਪ ਉਠਾਇੰਦਾ। ਨਿਰਗੁਣ ਸਰਗੁਣ ਰਚਿਆ ਕਾਜਾ, ਦਿਸ ਕਿਸੇ ਨਾ ਆਇੰਦਾ। ਦਿਵਸ ਰੈਣ ਵੱਜੇ ਅਨਹਦ ਵਾਜਾ, ਤੇਰਾ ਘਰ ਵਖਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਲੋਆਂ ਪੁਰੀਆਂ ਚਰਨਾਂ ਹੇਠ ਰਖਾਇੰਦਾ। ਸਚ ਚਲਾਏ ਨਾਮ ਜਹਾਜ਼ਾ, ਆਪਣਾ ਆਪ ਬਣਾਇੰਦਾ। ਜਨ ਭਗਤਾਂ ਰੱਖੇ ਅੰਤਮ ਲਾਜਾ, ਸਿਰ ਆਪਣਾ ਹੱਥ ਰਖਾਇੰਦਾ। ਭਾਗ ਲਗਾਏ ਦੇਸ ਮਾਝਾ, ਸੰਬਲ ਵਡ ਵਡਿਆਇੰਦਾ। ਨਾ ਕੋਈ ਸ਼ਾਹ ਨਾ ਨਵਾਬਾ, ਨੂਰੋ ਨੂਰ ਡਗਮਗਾਇੰਦਾ। ਨਾ ਕੋਈ ਪਾਪ ਪੁੰਨ ਸਵਾਬਾ, ਜਗਤ ਅਜ਼ਾਬਾ ਨਾ ਕੋਈ ਰਖਾਇੰਦਾ। ਨਾ ਕੋਈ ਮੱਕਾ ਨਾ ਕੋਈ ਕਾਅਬਾ, ਜਗਤ ਮਹਿਰਾਬ ਹੁਜਰੇ ਡੇਰਾ ਲਾਇੰਦਾ। ਨਾ ਕੋਈ ਤੀਰਥ ਅਠਸਠ ਦਿਸੇ ਆਬਾ, ਸਰ ਸਰੋਵਰ ਨਾ ਕੋਈ ਨੁਹਾਇੰਦਾ। ਨਾ ਕੋਈ
❋
❋
ਗੁਰ ਪੀਰ ਅਵਤਾਰ ਸੰਤ ਸਾਧ ਦਿਸੇ ਬਾਬਾ, ਬਿਰਧ ਬਾਲ ਨਾ ਕੋਈ ਜਣਾਇੰਦਾ। ਨਾ ਕੋਈ ਘੋੜਾ ਨਾ ਚਰਨ ਰਕਾਬਾ, ਆਸਣ ਸਿੰਘਾਸਣ ਨਾ ਕੋਈ ਵਖਾਇੰਦਾ। ਨਾ ਕੋਈ ਤੀਰ ਤਲਵਾਰ ਖੰਡਾ ਖੜਗ ਨਾ ਸਾਜਣ ਸਾਜਾ, ਸ਼ਸਤਰ ਬਸਤਰ ਨਾ ਕੋਈ ਚਮਕਾਇੰਦਾ। ਸ਼ਬਦ ਸਰੂਪੀ ਫਿਰੇ ਭਾਜਾ, ਮਹਾਂਕਾਲ ਨਾਮ ਧਰਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਕੋਈ ਨਾ ਝੱਲੇ ਤਾਬਾ, ਨੇਤਰ ਨੈਣ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਆਪ ਸੁਹਾਇੰਦਾ। ਮਹਾਂਕਾਲ ਲਏ ਅੰਗੜਾਈ, ਚਰਨ ਕਵਲ ਕਰੇ ਨਿਮਸਕਾਰਿਆ, ਪਾਰਬ੍ਰਹਮ ਤੇਰੀ ਵਜਦੀ ਰਹੇ ਵਧਾਈ, ਤੇਰਾ ਖੇਲ ਅਪਰ ਅਪਾਰਿਆ। ਸਾਰ ਸ਼ਬਦ ਤੇਰੀ ਸਾਰ ਨਾ ਪਾਈ, ਸ੍ਰਿਸ਼ਟ ਸਬਾਈ ਵੇਖ ਵਿਚਾਰਿਆ। ਲੱਖ ਚੁਰਾਸੀ ਹੋਈ ਹਲਕਾਈ, ਲੱਖ ਲੱਖ ਗੇੜ ਨਾ ਕਿਸੇ ਨਿਵਾਰਿਆ। ਪੁਰਖ ਅਬਿਨਾਸ਼ੀ ਬੇਪਰਵਾਹੀ, ਕਲਜੁਗ ਕਰੇ ਖੇਲ ਆਪ ਨਿਰੰਕਾਰਿਆ। ਨਿਰਗੁਣ ਜੋਤ ਜੋਤ ਉਜਿਆਰ ਹੋਏ ਰੁਸ਼ਨਾਈ, ਸ਼ਬਦੀ ਜਾਮਾ ਗੁਰ ਗੁਰ ਧਾਰਿਆ। ਹਰਿਜਨ ਪਕੜੇ ਫੜ ਫੜ ਬਾਹੀਂ, ਮਨਮੁਖ ਜੀਵ ਆਪ ਸੰਘਾਰਿਆ। ਮਹਾਂਕਾਲ ਅੰਤਮ ਫਿਰੇ ਚਾਈਂ ਚਾਈਂ, ਚਾਰ ਕੁੰਟ ਵਿਚ ਸੰਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਕਰਤਾਰਿਆ। ਪੁਰਖ ਕਰਤਾਰ ਖੇਲ ਖਲਾਵਣਾ, ਸ਼ਬਦ ਦੁਲਾਰਾ ਆਪ ਉਠਾਇਆ। ਮਹਾਂਕਾਲ ਹਰਿ ਸੰਗ ਰਲਾਵਣਾ, ਹਰਿ ਘਰ ਸਾਚੇ ਮੇਲ ਮਿਲਾਇਆ। ਦੋਹਾਂ ਵਿਚੋਲਾ ਆਪ ਅਖਵਾਵਣਾ, ਦੋ ਦੋ ਧਾਰ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹੁਕਮੀ ਹੁਕਮ ਆਪ ਸੁਣਾਇਆ।
੮ ਚੇਤ ੨੦੧੭ ਬਿਕ੍ਰਮੀ ਧਿਰਤਾ ਸਿੰਘ ਦੇ ਘਰ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿਜਨ ਹਰਿ ਹਰਿ ਮੇਲਿਆ, ਕਰ ਕਿਰਪਾ ਸਤਿਗੁਰ ਦੀਨ। ਮੇਲ ਮਿਲਾਵਾ ਗੁਰੂ ਗੁਰ ਚੇਲਿਆ, ਘਰ ਸਾਚੇ ਜਿਉਂ ਜਲ ਮੀਨ। ਹਰਿ ਮਿਲਿਆ ਸੱਜਣ ਸੁਹੇਲਿਆ, ਦਰ ਠਾਂਡਾ ਕਰੇ ਸੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰ ਕਰਾਏ ਲੋਕਾਂ ਤੀਨ। ਤਿੰਨਾਂ ਲੋਕਾਂ ਪਾਰ ਕਿਨਾਰਾ, ਤ੍ਰੈਗਣ ਵੇਖ ਵਖਾਈਆ। ਚੌਥੇ ਘਰ ਮੀਤ ਮੁਰਾਰਾ, ਹਰਿਜਨ ਵੇਖ ਵਖਾਈਆ। ਪੰਚਮ ਦੇਵੇ ਨਾਮ ਸਹਾਰਾ, ਪੰਚਮ ਮੋਹ ਤੁੜਾਈਆ। ਆਦਿ ਜੁਗਾਦੀ ਏਕੰਕਾਰਾ, ਗੁਰਮੁਖ ਲਏ ਉਠਾਈਆ। ਦੋ ਜਹਾਨਾ ਪਾਰ ਕਿਨਾਰਾ, ਜਗਤ ਸਾਗਰ ਵੇਖ ਵਖਾਈਆ। ਤੇਰੇ ਕੋਲ ਇਕ ਪਿਆਰਾ, ਦੇਵੇ ਦੇਵਣਹਾਰ ਸਹਿਜ ਸੁਖਦਾਈਆ। ਗੁਰਸਿਖ ਮੇਲਾ ਵਿਚ ਸੰਸਾਰਾ, ਗੁਰ ਸਤਿਗੁਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਕੜ ਬਾਹੋਂ ਦਏ ਤਰਾਈਆ। ਤਾਰਨਹਾਰਾ ਸਤਿਗੁਰ ਪੂਰਾ, ਸਰਬ ਕਲਾ ਸਮਰਥ। ਦਰਸ ਦਿਖਾਏ ਹਾਜ਼ਰ ਹਜ਼ੂਰਾ, ਸਗਲ ਵਸੂਰੇ ਦੇਵੇ ਮੱਥ। ਆਸਾ ਮਨਸਾ ਕਰੇ ਪੂਰਾ, ਸਦ ਰੱਖੇ ਦੇ ਕਰ ਹੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਖ਼ਸ਼ੇ ਏਕਾ ਨਾਮ ਨਿਧਾਨ। ਸਾਚੀ ਵਸਤ ਨਾਮ ਨਿਧਾਨ, ਸੋਹੰ ਦਾਤ ਝੋਲੀ ਪਾਈਆ। ਹਰਿਜਨ ਬੁੱਝੇ ਆਪਣਾ ਆਪ, ਹਉਮੇ ਰੰਗ ਗਵਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰਿਸ਼ਨਾ ਅਗਨ ਬੁਝਾਈਆ। ਜਗਤ ਵਿਕਾਰ ਮੇਟੇ ਸੰਤਾਪ,
❋
❋
ਸਤਿ ਸੰਤੋਖ ਵਰਤਾਈਆ। ਆਪੇ ਹੋਏ ਮਾਈ ਬਾਪ, ਗੁਰਸਿਖ ਬਾਲ ਅੰਞਾਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟ ਮਿਟਾਏ ਅੰਧੇਰੀ ਰਾਤ, ਘਰ ਸਾਚਾ ਚੰਦ ਵਖਾਈਆ। ਚੰਦ ਚੰਦ੍ਰਮਾ ਸੀਤਲ ਧਾਰ, ਸਤਿਗੁਰ ਚਰਨ ਦੁਆਰ। ਪੁਰਖ ਅਬਿਨਾਸ਼ੀ ਪਾਵੇ ਸਾਰ, ਗੁਰਮੁਖ ਸਾਚੇ ਲਏ ਉਭਾਰ। ਸਤਿਗੁਰ ਪੂਰਾ ਬਖ਼ਸ਼ੇ ਚਰਨ ਪਿਆਰ, ਜੋ ਜਨ ਮੰਗੇ ਮੰਗ ਭਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਉਤਾਰੇ ਪਾਰ ਕਿਨਾਰ।
੮ ਚੇਤ ੨੦੧੭ ਬਿਕਰਮੀ ਮੇਲਾ ਸਿੰਘ ਦੇ ਘਰ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਸਤਿਗੁਰ ਪੂਰਾ ਹਰਿ ਭਗਵੰਤ, ਹਰੀ ਹਰਿ ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਇਆ। ਆਪ ਬਣਾਏ ਆਪਣੀ ਬਣਤ, ਨਿਰਗੁਣ ਸਰਗੁਣ ਜੋੜ ਜੁੜਾਇਆ। ਸ਼ਬਦ ਜਣਾਈ ਮਹਿਮਾ ਅਗਣਤ, ਨਾਦ ਅਨਾਦੀ ਨਾਦ ਵਜਾਇਆ। ਸਚਖੰਡ ਨਿਵਾਸੀ ਸਾਚਾ ਕੰਤ, ਹਰਿ ਸੱਜਣ ਨਾਉਂ ਧਰਾਇਆ। ਸਾਚਾ ਚਾੜ੍ਹੇ ਰੰਗ ਬਸੰਤ, ਨਾਮ ਨਿਧਾਨਾ ਉਤਰ ਨਾ ਜਾਇਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਲ ਕਲਧਾਰੀ ਖੇਲ ਖਿਲਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਇਕ ਇਕੱਲਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਗੁਣ ਨਿਧਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸਤਿਗੁਰ ਪੂਰਾ ਸਾਚਾ ਕਾਹਨ, ਸਮਰਥ ਪੁਰਖ ਆਪ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਵਡ ਮਿਹਰਵਾਨ, ਦੀਨ ਦਿਆਲ ਦਇਆ ਕਮਾਇੰਦਾ। ਸਤਿਗੁਰ ਪੂਰਾ ਸਚ ਨਿਸ਼ਾਨ, ਨਾਮ ਨਿਸ਼ਾਨਾ ਆਪ ਝੁਲਾਇੰਦਾ। ਸਤਿਗੁਰ ਪੂਰਾ ਧੁਰ ਫ਼ਰਮਾਣ, ਆਦਿ ਜੁਗਾਦੀ ਆਪ ਸੁਣਾਇੰਦਾ। ਸਤਿਗੁਰ ਪੂਰਾ ਦੇਵੇ ਮਾਣ, ਮਾਣ ਨਿਮਾਣਿਆਂ ਆਪ ਹੋ ਆਇੰਦਾ। ਸਤਿਗੁਰ ਪੂਰਾ ਪਾਏ ਆਣ, ਹੁਕਮ ਹੁਕਮ ਆਪ ਸੁਣਾਇੰਦਾ। ਸਤਿਗੁਰ ਪੂਰਾ ਜਾਣੀ ਜਾਣ, ਹਰ ਘਟ ਅੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਸ਼ਬਦ ਵਡਿਆਇੰਦਾ। ਸਤਿਗੁਰ ਸਾਚਾ ਸੂਰ, ਸੂਰਬੀਰ ਆਪ ਅਖਵਾਇੰਦਾ। ਸਤਿਗੁਰ ਪੂਰਾ ਏਕਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸਤਿਗੁਰ ਪੂਰਾ ਏਕਾ ਤੂਰ, ਨਾਦ ਅਨਾਦੀ ਆਪ ਵਜਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰ, ਜੁਗ ਜੁਗ ਆਪਣੀ ਜੋਤ ਜਗਾਇੰਦਾ। ਸਤਿਗੁਰ ਪੂਰਾ ਸਰਬ ਕਲਾ ਭਰਪੂਰ, ਸਮਰਥ ਪੁਰਖ ਆਪ ਅਖਵਾਇੰਦਾ। ਸਤਿਗੁਰ ਪੂਰਾ ਆਪੇ ਨੇੜੇ ਆਪੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਸਤਿਗੁਰ ਪੂਰਾ ਨਾਤਾ ਤੋੜੇ ਕੂੜੋ ਕੂੜ, ਸਾਚਾ ਜੋੜਾ ਜੋੜ ਜੁੜਾਇੰਦਾ। ਸਤਿਗੁਰ ਪੂਰਾ ਮਸਤਕ ਲਾਏ ਸਾਚੀ ਧੂੜ, ਦੁਰਮਤ ਮੈਲ ਆਪ ਗਵਾਇੰਦਾ। ਸਤਿਗੁਰ ਪੂਰਾ ਚਤੁਰ ਸੁਘੜ ਬਣਾਏ ਮੂਰਖ ਮੂੜ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਸਤਿਗੁਰ ਪੂਰਾ ਏਕਾ ਬਖ਼ਸ਼ੇ ਜੋਤੀ ਨੂਰ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾ ਰਿਹਾ। ਸਤਿਗੁਰ ਪੂਰਾ ਸ੍ਰੀ
❋
❋
ਭਗਵਾਨ, ਸ਼ਬਦ ਭਗੌਤੀ ਹੱਥ ਉਠਾ ਰਿਹਾ। ਸਤਿਗੁਰ ਪੂਰਾ ਸਤਿ ਨਾਮ, ਨਿਸ਼ਾਨਾ ਏਕਾ ਏਕ ਝੁਲਾ ਰਿਹਾ। ਸਤਿਗੁਰ ਪੂਰਾ ਸਚ ਗਿਆਨ, ਆਤਮ ਅੰਤਰ ਇਕ ਧਿਆ ਰਿਹਾ। ਸਤਿਗੁਰ ਪੂਰਾ ਸਤਿ ਬਿਬਾਨ, ਸਤਿ ਸਤਿਵਾਦੀ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਬਣ ਮਲਾਹ, ਸਾਚਾ ਬੇੜਾ ਆਪ ਚਲਾ ਰਿਹਾ। ਸਤਿਗੁਰ ਪੂਰਾ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦੀ ਕਹੇ ਧੰਨ ਧੰਨ ਧੰਨ, ਨਾਮਾ ਹੱਟ ਵਿਕਾਇੰਦਾ। ਸਤਿਗੁਰ ਪੂਰਾ ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਦਿਸ ਨਾ ਆਇੰਦਾ। ਸਤਿਗੁਰ ਪੂਰਾ ਭਾਗ ਲਗਾਏ ਕਾਇਆ ਤਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਕਰੇ ਕਰਾਏ ਸਦਾ ਪ੍ਰਿਤਪਾਲ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਦੇਵਣਹਾਰ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਹੱਟ ਵਿਕਾਇੰਦਾ। ਸਤਿਗੁਰ ਪੂਰਾ ਤੋੜਣਹਾਰ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸਤਿਗੁਰ ਪੂਰਾ ਸਤਿ ਸਰੂਪੀ ਬਣ ਦਲਾਲ, ਸਾਚਾ ਮੇਲਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਆਪ ਵਜਾਏ ਆਪਣਾ ਤਾਲ, ਤਾਰ ਸਤਾਰ ਆਪ ਹਿਲਾਇੰਦਾ। ਸਤਿਗੁਰ ਪੂਰਾ ਫਲ ਲਗਾਏ ਕਾਇਆ ਡਾਲ੍ਹ, ਫੁੱਲ ਫੁਲਵਾੜੀ ਵੇਖ ਵਖਾਇੰਦਾ। ਸਤਿਗੁਰ ਪੂਰਾ ਆਪੇ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਪਾਇੰਦਾ। ਆਪ ਆਪਣੀ ਘਾਲੇ ਘਾਲ, ਘੋਲੀ ਘੋਲ ਆਪ ਘੁਮਾਇੰਦਾ। ਸਤਿਗੁਰ ਪੂਰਾ ਚਲੇ ਨਾਲ ਨਾਲ, ਹਰਿਜਨ ਸਾਚੇ ਆਪ ਚਲਾਇੰਦਾ। ਸਤਿਗੁਰ ਪੂਰਾ ਦੀਪਕ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਸਤਿਗੁਰ ਪੂਰਾ ਅਨਹਦ ਵਜਾਏ ਸਾਚਾ ਤਾਲ, ਅਨਹਦ ਅਨਾਹਤ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ, ਭੇਵ ਕਿਸੇ ਨਾ ਪਾਇਆ। ਸਤਿਗੁਰ ਪੂਰਾ ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਹਰਿਜਨ ਸਾਚੇ ਮੁਖ ਚੁਆਇਆ। ਸਤਿਗੁਰ ਪੂਰਾ ਸ਼ਬਦ ਨਿਰਾਲਾ ਮਾਰੇ ਤੀਰ, ਆਰ ਪਾਰ ਆਪ ਕਰਾਇਆ। ਸਤਿਗੁਰ ਪੂਰਾ ਹਉਮੇ ਹੰਗਤਾ ਦੂਈ ਦਵੈਤੀ ਕੱਢੇ ਪੀੜ, ਮਾਇਆ ਮਮਤਾ ਮੋਹ ਚੁਕਾਇਆ। ਸਤਿਗੁਰ ਪੂਰਾ ਚੋਟੀ ਚਾੜ੍ਹੇ ਇਕ ਅਖੀਰ, ਦਰ ਮੰਦਰ ਆਪ ਖੁਲ੍ਹਾਇਆ। ਸਤਿਗੁਰ ਪੂਰਾ ਵਡ ਪੀਰਨ ਪੀਰ, ਗੁਰ ਪੀਰ ਅਵਤਾਰ ਆਪਣੀ ਸੇਵਾ ਲਾਇਆ। ਸਤਿਗੁਰ ਪੂਰਾ ਆਦਿ ਜੁਗਾਦੀ ਲੱਖ ਚੁਰਾਸੀ ਕੱਟਣਹਾਰਾ ਪੀੜ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੰਕ ਸੁਹਾਇਆ। ਸਤਿਗੁਰ ਪੂਰਾ ਸਰਬ ਗੁਣ ਸਾਗਰ, ਹਰਿ ਸਤਿਗੁਰ ਨਾਉਂ ਧਰਾਇੰਦਾ। ਜੁਗ ਜੁਗ ਜਨ ਭਗਤਾਂ ਕਰੇ ਕਰਮ ਉਜਾਗਰ, ਦੁਰਮਤ ਮੈਲ ਧੁਆਇੰਦਾ। ਆਪੇ ਬਣੇ ਸਚ ਸੁਦਾਗਰ, ਹਰਿਜਨ ਸਾਚੇ ਆਪਣਾ ਵਣਜ ਵਖਾਇੰਦਾ। ਏਕਾ ਨਾਮ ਰੱਤੀ ਰਤਨਾਗਰ, ਚੌਦਾਂ ਲੋਕਾਂ ਏਕਾ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲ ਵਰਤਾਈਆ। ਸਤਿਗੁਰ ਪੂਰਾ ਕਰ ਪਸਾਰ, ਆਦਿ ਜੁਗਾਦਿ ਵੇਖ ਵਖਾਈਆ। ਦੇਵੇ ਜੋਤ ਰਵ ਸਸ ਸੂਰਜ ਚੰਨ ਸਤਾਰ, ਨੂਰ ਨੂਰ ਵਿਚ ਰਖਾਈਆ। ਸਤਿਗੁਰ ਪੂਰਾ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ, ਡੂੰਘੇ ਸਾਗਰ ਹਉਂ ਤਰਾਈਆ। ਸਤਿਗੁਰ ਪੂਰਾ ਮੱਛ ਕੱਛ ਦੇਵੇ ਤਾਰ,
❋
❋
ਲੱਖ ਲੱਖ ਆਪਣਾ ਗੇੜ ਭਵਾਈਆ। ਸਤਿਗੁਰ ਪੂਰਾ ਸਾਚਾ ਮਾਰਗ ਦੇਵੇ ਦੱਸ, ਜੁਗ ਦਾਤਾ ਬੇਪਰਵਾਹੀਆ। ਸਤਿਗੁਰ ਪੂਰਾ ਦੋ ਜਹਾਨਾ ਪੰਧ ਮੁਕਾਏ ਨੱਸ, ਆਪਣਾ ਡੇਰਾ ਸੂਰਾ ਸਰਬੰਗ ਆਪ ਉਠਾਈਆ। ਸਤਿਗੁਰ ਪੂਰਾ ਹਿਰਦੇ ਅੰਦਰ ਜਾਏ ਵਸ, ਹਰਿਜਨ ਸਾਚੇ ਆਪ ਜਗਾਈਆ। ਸਤਿਗੁਰ ਪੂਰਾ ਰੈਣ ਅੰਧੇਰੀ ਮੇਟੇ ਮਸ, ਅੰਧ ਅੰਧੇਰ ਗਵਾਈਆ। ਸਤਿਗੁਰ ਪੂਰਾ ਜਗਤ ਵਿਕਾਰਾ ਦੇਵੇ ਝੱਸ, ਗੁਰਸਿਖ ਤੇਰੇ ਚਰਨ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਸਤਿਗੁਰ ਸਾਜਣ ਮੀਤ, ਏਕਾ ਰੂਪ ਦਰਸਾਇਆ। ਇਕ ਸੁਣਾਏ ਸੁਹਾਗੀ ਗੀਤ, ਲਿਖਣ ਪੜ੍ਹਣ ਵਿਚ ਨਾ ਆਇਆ। ਬ੍ਰਹਮੇ ਚਾਰੇ ਵੇਦ ਏਕਾ ਅੱਖਰ ਲਿਆ ਜੀਤ, ਹਰਿ ਕਾ ਰੂਪ ਹਰਿ ਹਰਿ ਹੀ ਵਿਚ ਟਿਕਾਇਆ। ਬਿਨ ਹਰਿ ਭਗਤ ਕੋਇ ਨਾ ਕਰੇ ਕਾਇਆ ਠੰਡੀ ਸੀਤ, ਸਤਿਗੁਰ ਪੂਰਾ ਅੰਮ੍ਰਿਤ ਮੇਘ ਆਪਣਾ ਆਪ ਬਰਸਾਇਆ। ਆਦਿ ਜੁਗਾਦੀ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਇਆ। ਮੇਟ ਮਿਟਾਏ ਤੇਰੀ ਰੀਤ, ਸਤਿਜੁਗ ਸਾਚਾ ਮਾਰਗ ਲਾਇਆ। ਨਾ ਕੋਈ ਦੇਹੁਰਾ ਨਾ ਮੰਦਰ ਮਸੀਤ, ਸ਼ਿਵਦੁਆਲਾ ਮੱਠ ਨਾ ਕੋਈ ਸੁਹਾਇਆ । ਨਾ ਕੋਈ ਹਸਤ ਨਾ ਕੋਈ ਕੀਟ, ਨਾ ਕੋਈ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਅਖਵਾਇਆ। ਅਬਿਨਾਸ਼ੀ ਕਰਤਾ ਕਰੇ ਖੇਲ ਇਕ ਅਨਡੀਠ, ਖਾਣੀ ਬਾਣੀ ਰਹੀ ਕੁਰਲਾਇਆ। ਸਿਰ ਤੇ ਸੋਹੇ ਪੰਚਮ ਪੀਤ, ਸਤਿ ਪੁਰਖ ਨਿਰੰਜਣ ਆਪਣੀ ਛਹਿਬਰ ਆਪੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਰਬ ਸੁੱਖਦਾਇਆ। ਸਤਿਗੁਰ ਨਾਉਂ, ਗੁਰ ਗੁਰ ਪੂਰਾ ਵੱਡੀ ਵਡਿਆਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਸਾਚੀ ਸਰਨ ਸਰਨ ਇਕ ਸਰਨਾਈਆ। ਹਰਿਜਨ ਉਠਾਏ ਫੜ ਫੜ ਬਾਹੋਂ, ਆਪ ਆਪਣੀ ਸੇਵ ਕਮਾਈਆ। ਵਸਣਹਾਰਾ ਕਾਇਆ ਨਗਰ ਗਰਾਉਂ, ਸਾਚਾ ਖੇੜਾ ਆਪ ਵਸਾਈਆ। ਸਦਾ ਸੁਹੇਲਾ ਇਕ ਇਕੇਲਾ ਰੱਖੇ ਠੰਡੀ ਛਾਉਂ, ਸਮਰਥ ਆਪਣਾ ਹੱਥ ਟਿਕਾਈਆ। ਆਪੇ ਪਿਤਾ ਆਪੇ ਮਾਉਂ, ਬਾਲ ਅਞਾਣੇ ਸਾਚਾ ਸੀਰ ਬੱਤੀ ਧਾਰ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਵਡ ਬਲਵਾਨ, ਖੇਲੇ ਖੇਲ ਦੋ ਜਹਾਨ, ਲੇਖਾ ਜਾਣੇ ਜ਼ਿਮੀ ਅਸਮਾਨ, ਰਵ ਸਸ ਹੋਏ ਹੈਰਾਨ, ਭੇਵ ਕੋਇ ਨਾ ਪਾਈਆ। ਸਤਿਗੁਰ ਪੂਰਾ ਧੁਰ ਫ਼ਰਮਾਣਾ, ਬ੍ਰਹਮੇ ਵਿਸ਼ਨ ਆਪ ਜਣਾਇੰਦਾ। ਸਤਿਗੁਰ ਪੂਰਾ ਇਕ ਤਰਾਨਾ, ਕਰੋੜ ਤੇਤੀਸਾ ਝੋਲੀ ਪਾਇੰਦਾ। ਸਤਿਗੁਰ ਪੂਰਾ ਇਕ ਗਿਆਨਾ, ਸੁਰਪਤ ਰਾਜਾ ਇੰਦ ਆਪ ਸੁਣਾਇੰਦਾ। ਸਤਿਗੁਰ ਪੂਰਾ ਇਕ ਬਿਬਾਨਾ, ਗਣ ਗੰਧਰਬ ਆਪ ਉਡਾਇੰਦਾ। ਸਤਿਗੁਰ ਪੂਰਾ ਖੇਲ ਮਹਾਨਾ, ਕਾਗਦ ਕਲਮ ਨਾ ਕੋਈ ਲਿਖਾਇੰਦਾ। ਸਤਿਗੁਰ ਪੂਰਾ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਮਰੇ ਨਾ ਜੰਮੇ ਵਿਚ ਸੰਸਾਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪਣਾ ਖੇਲ ਖਿਲਾਇਆ। ਆਵੇ ਜਾਵੇ ਵਾਰੋ ਵਾਰ, ਲੋਕਮਾਤ ਲਏ ਅਵਤਾਰ, ਧਰ ਧਰਨੀ ਵੇਖ ਵਖਾਇਆ। ਰਵ ਸਸ ਕਰਨ ਪੁਕਾਰ, ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਇਆ। ਬ੍ਰਹਮਾ ਵੇਤਾ ਗਿਆ ਹਾਰ, ਲੇਖਾ ਲਿਖਿਆ ਜੁਗ ਚਾਰ, ਜੁਗ ਕਰਤਾ ਭੇਵ ਨਾ ਰਾਇਆ। ਸ਼ੰਕਰ ਕਰੇ ਗਿਰਆਜ਼ਾਰ, ਬਾਸ਼ਕ ਤਸ਼ਕਾ ਲਏ ਉਭਾਰ, ਸਹੰਸਰ ਮੁਖ ਸਾਚੀ ਸੇਜਾ ਵਿਸ਼ਨੂੰ ਆਸਣ ਲਾਇਆ। ਏਕੰਕਾਰਾ ਖੇਲ ਅਪਾਰਾ ਨਿਰਾਕਾਰ, ਬੰਨ੍ਹੇ ਧਾਰ ਵਿਚ ਸੰਸਾਰ, ਨਿਹਕਲੰਕਾ ਜਾਮਾ
❋
❋
ਪਾਇਆ। ਸ਼ਬਦ ਡੰਕਾ ਰਾਓ ਰੰਕਾ ਵਾਸੀ ਪੁਰੀ ਘਨਕਾ, ਆਪਣਾ ਆਪ ਸੁਣਾਇਆ। ਹਰਿਜਨ ਉਠਾਏ ਜਿਉਂ ਜਨ ਜਨਕਾ, ਆਪ ਫਰਾਏ ਮਨ ਕਾ ਮਣਕਾ, ਪੂਜਾ ਪਾਠ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵਸਿਆ ਸਾਚੇ ਘਰ, ਕਾਇਆ ਮੰਦਰ ਬੰਕ ਸੁਹਾਇਆ। ਕਾਇਆ ਮੰਦਰ ਗੁਰੂਦੁਆਰ, ਹਰਿ ਸਤਿਗੁਰ ਆਪ ਸੁਹਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਘਰ ਸਾਚੇ ਮੇਲ ਮਿਲਾਇੰਦਾ। ਸੰਤਨ ਦੇਵੇ ਅੰਮ੍ਰਿਤ ਧਾਰ, ਨਿਝ ਰਸ ਮੁਖ ਚੁਆਇੰਦਾ। ਗੁਰਮੁਖ ਸਾਚੇ ਲਏ ਉਭਾਰ, ਕਾਇਆ ਕਵਰੀ ਫੋਲ ਫੁਲਾਇੰਦਾ। ਗੁਰਸਿਖ ਸਾਜਣ ਜਾਏ ਤਾਰ, ਤ੍ਰੈਗੁਣ ਮਾਇਆ ਫੰਦ ਕਟਾਇੰਦਾ। ਦਰਸ ਦਖਾਏ ਅਗੰਮ ਅਪਾਰ, ਪੂਰਬ ਲਹਿਣਾ ਮੂਲ ਚੁਕਾਇੰਦਾ। ਲੱਖ ਚੁਰਾਸੀ ਕਰ ਖਵਾਰ, ਬੰਦ ਖ਼ਲਾਸੀ ਆਪ ਕਰਾਇੰਦਾ। ਰਸਨ ਸਵਾਸੀ ਪਾਵੇ ਸਾਰ, ਮਦਿਰਾ ਮਾਸੀ ਦਰ ਦੁਰਕਾਇੰਦਾ। ਪੰਡਤ ਕਾਂਸ਼ੀ ਗਏ ਹਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਜੋਤ ਪਰਕਾਸ਼ ਇਕ ਨਿਰੰਕਾਰ, ਗੁਰਮੁਖ ਸਾਚੇ ਜੋਤ ਜਗਾਇੰਦਾ। ਘਨਕਪੁਰ ਵਾਸੀ ਹੋ ਤਿਆਰ, ਘਰ ਚੌਥੇ ਦਰ ਖੁਲ੍ਹਾਇੰਦਾ। ਸ਼ਾਹੋ ਸ਼ਾਬਾਸ਼ੀ ਮੀਤ ਮੁਰਾਰ, ਪੰਚਮ ਮੇਲਾ ਜੋੜ ਜੁੜਾਇੰਦਾ। ਪੂਰੀ ਕਰੇ ਕਰਾਏ ਆਸ, ਜਗਤ ਨਿਰਾਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਵੜ, ਹਰਿਜਨ ਸਾਚੇ ਆਪ ਉਠਾਇੰਦਾ। ਕਾਇਆ ਮੰਦਰ ਸਤਿਗੁਰ ਵੜਿਆ, ਦਿਸ ਕਿਸੇ ਨਾ ਆਇਆ। ਆਪਣੇ ਪੌੜੇ ਆਪੇ ਚੜ੍ਹਿਆ, ਸਾਚਾ ਡੰਡਾ ਹੱਥ ਰਖਾਇਆ। ਪਹਿਲੋਂ ਤੋੜੇ ਹੰਕਾਰੀ ਗੜਿਆ, ਦੂਜਾ ਤੋੜ ਤੁੜਾਈਆ। ਸੁਖਮਨ ਨਾੜੀ ਆਪੇ ਖੜਿਆ, ਟੇਢੀ ਬੰਕ ਪਾਰ ਕਰਾਇਆ। ਸਮੁੰਦ ਸਾਗਰ ਆਪਣਾ ਤਾਲ ਆਪੇ ਵੜਿਆ, ਸ਼ਬਦ ਢੋਲਾ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਵਸੇ ਏਕਾ ਘਰ, ਘਰ ਮੰਦਰ ਆਪ ਵਡਿਆਇਆ। ਘਰ ਮੰਦਰ ਹਰਿ ਸੁਹਾਇਆ, ਪੰਜ ਤਤ ਆਕਾਰ। ਸਤਿਗੁਰ ਪੂਰੇ ਡੇਰਾ ਲਾਇਆ, ਨਿਰਗੁਣ ਜੋਤ ਕਰ ਉਜਿਆਰ। ਆਪਣਾ ਢੋਲਾ ਆਪੇ ਗਾਇਆ, ਅਨਹਦ ਵਜਾਏ ਤਾਰ ਸਤਾਰ। ਹੰ ਸੋਇਆ ਆਪ ਉਠਾਇਆ, ਬ੍ਰਹਮ ਕਰਿਆ ਘਰ ਉਜਿਆਰ। ਬਾਰਾਂ ਸਸ ਰਹੇ ਸ਼ਰਮਾਇਆ, ਅਭਿਆਸ ਗਏ ਹਾਰ। ਹਰਿ ਕੀ ਕਿਰਨ ਭੇਵ ਨਾ ਰਾਇਆ, ਗੁਰਮੁਖ ਅੰਦਰ ਕਰੇ ਉਜਿਆਰ। ਕੋਟਨ ਕੋਟ ਰਵ ਸਸ ਕਰਨ ਨਿਮਸਕਾਰ, ਜਿਸ ਘਰ ਅੰਦਰ ਸਤਿਗੁਰ ਪੂਰੇ ਚਰਨ ਟਿਕਾਇਆ। ਬਜ਼ਰ ਕਪਾਟੀ ਲਾਏ ਪਾੜ, ਬੰਦ ਕਿਵਾੜਾ ਆਪ ਖੁਲ੍ਹਾਇਆ। ਸਰ ਸਰੋਵਰ ਚਰਨ ਦੁਆਰੇ ਗੁਰਸਿਖ ਆਏ ਠੰਡਾ ਠਾਰ, ਚਰਨ ਚਰਨੋਦਕ ਮੁਖ ਲਗਾਇਆ । ਆਤਮ ਸੇਜਾ ਆਪ ਸੁਹਾਏ ਮੀਤ ਮੁਰਾਰ, ਸਤਿਗੁਰ ਪੂਰਾ ਸੇਵ ਕਮਾਇਆ। ਗੁਰਸਿਖ ਸਵਾਲੀ ਕਰ ਸ਼ਿੰਗਾਰ, ਸੋਲਾਂ ਇਛਿਆ ਭਿਛਿਆ ਝੋਲੀ ਪਾਇਆ। ਤਨ ਬਸਤਰ ਪਹਿਨਾਏ ਇਕ ਨਿਰੰਕਾਰ, ਨਾਮ ਗੀਤਾ ਇਕ ਵਖਾਇਆ। ਸਾਚਾ ਕੰਗਨ ਕਰ ਪਿਆਰ, ਕੰਤ ਕੰਤੂਹਲ ਹੱਥ ਉਠਾਇਆ। ਨਾਮ ਰੰਗਣ ਮਹਿੰਦੀ ਵਿਚ ਸੰਸਾਰ, ਹਰਿਜਨ ਸਾਚੇ ਹੱਥ ਰੰਗਾਇਆ। ਮੌਲੀ ਤੰਦਨ ਗਿਰਵਰ ਗਿਰਧਾਰ, ਦੋ ਜਹਾਨਾਂ ਬੰਧਨ ਪਾਇਆ। ਤ੍ਰੈਗੁਣ ਮਾਇਆ ਭਰਨ ਭੰਡਾਰ, ਗੁਰਮੁਖ ਸਾਚੀ ਘੋੜੀ ਆਪ ਚੜ੍ਹਾਇਆ। ਜੋਤ ਨਿਰੰਜਣ ਗੁੰਦੇ ਵਾਗ ਆਪਣੀ ਵਾਰ, ਆਪ ਆਪਣਾ ਵੱਟ ਚੜ੍ਹਾਇਆ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਇਆ। ਘਰ ਵਰ ਪਾਇਆ ਪੁਰਖ ਕਰਤਾਰ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ,
❋
❋
ਸਤਿਗੁਰ ਪੂਰਾ ਇਕ ਅਖਵਾਇਆ। ਸਤਿਗੁਰ ਪੂਰਾ ਹਰਿ ਹਰਿ ਆਇਆ, ਦੂਸਰ ਅਵਰ ਨਾ ਕੋਇ ਜਣਾਇੰਦਾ। ਸਭ ਦਾ ਪਰਦਾ ਦੇਵੇ ਲਾਹਿਆ, ਮਾਇਆ ਪਰਦਾ ਨਾ ਕੋਇ ਰਖਾਇੰਦਾ। ਚੌਥਾ ਬੁਰਜ ਦੇਵੇ ਢਾਇਆ, ਗੜ੍ਹ ਹੰਕਾਰ ਨਾ ਕੋਈ ਬਣਾਇੰਦਾ। ਮਾਇਆ ਮਮਤਾ ਕਰੀ ਸਫਾਇਆ, ਸਿਫ਼ਤ ਸਾਲਾਹੀ ਆਪ ਹੋ ਜਾਇੰਦਾ। ਸ੍ਰਿਸ਼ਟ ਸਬਾਈ ਦਾਈ ਦਾਇਆ, ਹਰਿ ਸਾਚਾ ਰੂਪ ਵਟਾਇੰਦਾ। ਸਾਧਾਂ ਸੰਤਾਂ ਵੇਖੇ ਪੰਜ ਤਤ ਕਾਇਆ, ਕਾਗੀ ਕਾਗ ਆਪ ਉਡਾਇੰਦਾ। ਗੁਰਮੁਖ ਵਿਰਲੇ ਹਰਿ ਹਰਿ ਪਾਇਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਘਰ ਘਰ ਮੰਦਰ ਜਗਤ ਬਣਾਇਆ, ਹਰਿ ਕਾ ਮੰਦਰ ਨਾ ਕੋਈ ਵਖਾਇੰਦਾ। ਵਿਦਿਆ ਪੜ੍ਹ ਪੜ੍ਹ ਜਗਤ ਸੁਣਾਇਆ। ਆਤਮ ਵਿਦਿਆ ਨਾ ਕੋਈ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਪਰਮ ਪੁਰਖ ਅਖਵਾਇਆ। ਹਰਿਜਨ ਤੇਰਾ ਜਾਣੇ ਆਪੇ ਕੰਮ, ਤੇਰੀ ਕਰਨੀ ਕਿਰਤ ਕਮਾਇਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰ ਬੇਪਰਵਾਹਿਆ। ਕਿਸੇ ਨਾ ਵਸਿਆ ਛੱਪਰ ਛੰਨ, ਚਾਰ ਦਿਵਾਰ ਬੰਦ ਨਾ ਕਿਸੇ ਕਰਾਇਆ। ਜਗਤ ਰਾਗ ਨਾ ਸੁਣੇ ਆਪਣੇ ਕੰਨ, ਨਾਦ ਅਨਾਦੀ ਅਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰ ਆਪ ਚਲਾਇਆ। ਨਿਰਗੁਣ ਧਾਰ ਸੂਰਾ ਸਰਬੰਗ, ਪੁਰਖ ਨਿਰੰਜਣ ਆਪ ਚਲਾਈਆ। ਸਚਖੰਡ ਦੁਆਰ ਸਚ ਪਲੰਘ, ਦੂਸਰ ਗੁਰਮੁਖ ਸੇਜ ਸੁਹਾਈਆ। ਤ੍ਰੈ ਕਾਲ ਦਰਸੀ ਆਪੇ ਰੰਗ, ਤ੍ਰੈ ਤ੍ਰੈ ਨਾਤਾ ਤੋੜ ਤੁੜਾਈਆ। ਕਿਸੇ ਦਰੋਂ ਨਾ ਮੰਗੇ ਮੰਗ, ਦੇਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬੰਗ, ਹਰਿਜਨ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ।
੮ ਚੇਤ ੨੦੧੭ ਬਿਕਰਮੀ ਦਲੀਪ ਸਿੰਘ ਦੇ ਘਰ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ
ਮਨ ਮਤ ਜੀਵ ਤਿਆਗ, ਦਰ ਘਰ ਸਾਚਾ ਇਕ ਬੁਝਾਈਆ। ਗੁਰ ਸ਼ਬਦ ਨਾਮ ਵੈਰਾਗ, ਬਿਰਹੋਂ ਤੀਰ ਨਿਰਾਲਾ ਲਾਈਆ। ਹੰਸ ਬਣਿਆ ਕਲਜੁਗ ਕਾਗ, ਰਸਨਾ ਜਿਹਵਾ ਵਿਸ਼ਟਾ ਮੁਖ ਤਜਾਈਆ। ਤ੍ਰੈਗੁਣ ਮਾਇਆ ਬੁਝੇ ਆਗ, ਤਤਵ ਤਤ ਇਕ ਵਖਾਈਆ। ਮਾਇਆ ਡੱਸੇ ਨਾ ਡਸਨੀ ਨਾਗ, ਰੋਗ ਸੋਗ ਨਾ ਕੋਈ ਵਖਾਈਆ। ਸਚ ਸਰਨਾਈ ਏਕਾ ਲਾਗ, ਬਿਨ ਸਤਿਗੁਰ ਨਾ ਕੋਈ ਸਹਾਈਆ। ਹਰਿ ਹਰਿ ਮੇਲਾ ਕੰਤ ਸੁਹਾਗ, ਸੋਭਾਵੰਤ ਨਾਰ ਵਡਿਆਈਆ। ਸੁਰਤ ਸਵਾਣੀ ਜਾਏ ਜਾਗ, ਗੁਰ ਸ਼ਬਦੀ ਸ਼ਬਦ ਜਗਾਈਆ। ਘਰ ਮੰਦਰ ਲੱਗੇ ਸਾਚਾ ਭਾਗ, ਮੇਲ ਮਿਲਾਵਾ ਸਾਚੇ ਮਾਹੀਆ। ਜੋਤੀ ਜਗੇ ਇਕ ਚਿਰਾਗ, ਅੰਧ ਅੰਧੇਰ ਗਵਾਈਆ। ਅਨਹਦ ਸੁਣਾਏ ਆਪਣਾ ਰਾਗ, ਲਿਵ ਅੰਤਰ ਆਪ ਬੁਝਾਈਆ । ਚਰਨ ਧੂੜੀ ਮਜਨ ਮਾਘ, ਦੁਰਮਤ ਮੈਲ ਗਵਾਈਆ। ਸ਼ਬਦ ਸਰੂਪੀ ਬੰਨ੍ਹੇ ਤਾਗ, ਧੀਰਜ ਜਤ ਸੰਤੋਖ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਮਨ ਮਤ ਤੁਟੇ ਨਾਤ, ਗੁਰ ਸਤਿਗੁਰ ਆਪ ਸਮਝਾਈਆ। ਮਿਟੇ ਰੈਣ ਅੰਧੇਰੀ ਰਾਤ, ਅਗਿਆਨ ਅੰਧੇਰ ਗਵਾਈਆ। ਉਤਮ ਕਰੇ ਹਰਿਜਨ ਜ਼ਾਤ, ਦੀਨ ਮਜ਼੍ਹਬ ਨਾ ਕੋਈ ਵਖਾਈਆ। ਦਰਸ ਦਖਾਏ
❋
❋
ਇਕ ਇਕਾਂਤ, ਨੂਰੀ ਜਲਵਾ ਨੂਰ ਇਲਾਹੀਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਦਰਸ ਦਖਾਏ ਇਕ ਇਕਾਂਤ, ਇਕ ਇਕੱਲਾ ਰੂਪ ਵਟਾਈਆ। ਨਾਮ ਵਖਾਏ ਸਾਚੀ ਦਾਤਾ, ਸਚ ਵਸਤ ਆਪਣੀ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮੂਰਖ ਮੂੜ ਆਪ ਸਮਝਾਈਆ। ਮਨ ਮੂਰਖ ਮੁਗਧ ਅੰਞਾਣ, ਸਤਿਗੁਰ ਪੂਰਾ ਆਪ ਸਮਝਾਇੰਦਾ। ਏਕਾ ਦੇਵੇ ਨਾਮ ਨਿਧਾਨ, ਸਚ ਨਿਸ਼ਾਨਾ ਹੱਥ ਫੜਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਅਲਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਮਤਾ ਮੋਹ ਚੁਕਾਇੰਦਾ। ਮਨ ਮਮਤਾ ਮੋਹ ਚੁਕਾਵਣਾ, ਹਰਿਜਨ ਸਾਚੇ ਕਰ ਪਿਆਰ। ਦਰ ਦੁਆਰੇ ਦਰਸ ਦਖਾਵਣਾ, ਦਰ ਦਰਵੇਸ਼ਾ ਬਣ ਭਿਖਾਰ। ਘਰ ਘਰ ਸਾਚਾ ਦੀਪ ਜਗਾਵਣਾ, ਜੋਤੀ ਨੂਰ ਕਰ ਉਜਿਆਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਭਰ ਪਿਆਲਾ ਠੰਡਾ ਠਾਰ। ਫੜ ਆਪਣੇ ਮਾਰਗ ਲਾਵਣਾ, ਔਜੜ ਮਾਰਗ ਵੇਖ ਸੰਸਾਰ। ਹਰਿ ਸੰਗਤ ਸਾਚਾ ਮੇਲ ਮਿਲਾਵਣਾ, ਹਰਿਜਨ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਤ ਕਰੇ ਖ਼ਵਾਰ। ਮਨ ਮਤ ਹੋਏ ਖ਼ਵਾਰ, ਹਰਿ ਕਰਾਇੰਦਾ। ਹਰਿਜਨ ਕਰੇ ਪਿਆਰ, ਦਇਆ ਕਮਾਇੰਦਾ। ਦੇਵੇ ਦਰਸ ਅਪਾਰ, ਰੂਪ ਵਟਾਇੰਦਾ। ਘਰ ਮੰਦਰ ਸੋਹੇ ਦੁਆਰ, ਚਰਨ ਛੁਹਾਇੰਦਾ। ਰੰਗ ਚਾੜ੍ਹੇ ਹਰਿ ਅਪਾਰ, ਉਤਰ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਇੰਦਾ। ਗੁਰਮਤ ਗੁਰ ਕਾ ਰੂਪ, ਸਤਿਗੁਰ ਸ਼ਬਦ ਜਣਾਇਆ। ਲੇਖਾ ਜਾਣੇ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇਆ। ਜਿਤ ਦਵਾਰੇ ਜਾਏ ਤੁਠ, ਦਰ ਦਰਕਾ ਵੇਖ ਵਖਾਇਆ। ਪਿਆਏ ਪਿਆਲਾ ਜਾਮ ਘੁੱਟ, ਘਰ ਅੰਮ੍ਰਿਤ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਤ ਤਿਆਗੇ ਸ਼ਬਦ ਬੈਰਾਗੇ, ਸੰਤ ਸੁਹਾਗੇ ਮੇਲ ਮਿਲਾਇਆ। ਸੰਤ ਸੁਹਾਗਾ ਸੋਭਾਵੰਤ, ਹਰਿ ਸੱਜਣ ਮੀਤ ਮੁਰਾਰੜਾ। ਘਰ ਨਰਾਇਣ ਹਰਿ ਹਰਿ ਕੰਤ, ਦਿਵਸ ਰੈਣ ਕਰੇ ਪਿਆਰੜਾ। ਵਡ ਵਡਿਆਈ ਹਰਿ ਰਘੁਰਾਈ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਰੰਗੇ ਅਪਰ ਅਪਾਰੜਾ। ਆਦਿ ਜੁਗਾਦਿ ਲੇਖਾ ਜਾਣੇ ਜੀਵ ਜੰਤ, ਜਨ ਭਗਤਾਂ ਮੀਤ ਮੁਰਾਰੜਾ। ਜੁਗਾ ਜੁਗੰਤਰ ਮਹਿਮਾ ਅਗਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਰ ਪਾਰ ਕਿਨਾਰੜਾ। ਆਰ ਪਾਰ ਹਰਿ ਹਰਿ ਡੇਰਾ, ਦਿਸ ਕਿਸੇ ਨਾ ਆਇਆ। ਆਪੇ ਚਾਰ ਕੁੰਟ ਰੱਖਣਹਾਰਾ ਫੇਰਾ, ਦਹਿ ਦਿਸ਼ਾ ਵੇਖ ਵਖਾਇਆ। ਆਪੇ ਵਸੇ ਨੇਰਨ ਨੇਰਾ, ਦੂਰ ਦੁਰਾਡਾ ਆਪ ਹੋ ਜਾਇਆ। ਆਪੇ ਤਾਰੇ ਕਰ ਕਰ ਆਪਣੀ ਮਿਹਰਾ, ਮਿਹਰਬਾਨ ਨਾਉਂ ਧਰਾਇਆ। ਆਪੇ ਭਰਮ ਭੁਲਾਏ ਕਰ ਕਰ ਹੇਰਾ ਫੇਰਾ, ਵਲ ਛਲ ਧਾਰੀ ਖੇਲ ਖਿਲਾਇਆ। ਆਪੇ ਦੇਵੇ ਉਲਟਾ ਗੇੜਾ, ਮਨ ਮਨੂਆ ਆਪ ਗਿੜਾਇਆ। ਆਪ ਵਸਾਇਆ ਕਾਇਆ ਖੇੜਾ, ਹਰਿ ਮੰਦਰ ਹਰਿ ਜੂ ਡੇਰਾ ਲਾਇਆ। ਆਪੇ ਬੰਨਣਹਾਰਾ ਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਚੱਪੂ ਨਾਮ ਲਗਾਇਆ। ਹਰਿਜਨ ਬੇੜਾ ਦੇਵੇ ਤੋਰ, ਹਰਿ ਸਾਚਾ ਸੇਵ ਕਮਾਈਆ। ਹੋਏ ਸਹਾਈ ਅੰਧ ਘੋਰ, ਕਲਜੁਗ ਕੂਕੇ ਦਏ ਦੁਹਾਈਆ। ਆਪਣੇ ਹੱਥ ਰੱਖੇ ਡੋਰ, ਨਾ ਕੋਈ ਤੋੜੇ ਤੋੜ ਤੁੜਾਈਆ। ਗੁਰਮੁਖ ਗੁਰਸਿਖ ਪਾਇਆ ਵਰ ਜੇਹਾ ਲੋੜ, ਘਰ ਮਿਲਿਆ ਸਾਚਾ ਮਾਹੀਆ। ਜੁਗਾਂ ਜੁਗਾਂ ਦੀ ਲੱਗੀ ਔੜ, ਸਤਿਗੁਰ ਪੂਰਾ ਦਏ
❋
❋
ਬੁਝਾਈਆ। ਗ਼ਰੀਬ ਨਿਮਾਣਿਆਂ ਆਪੇ ਜਾਏ ਬੌਹੜ, ਆਪਣਾ ਲੇਖਾ ਆਪ ਵਖਾਈਆ। ਲੱਖ ਚੁਰਾਸੀ ਵੇਖੇ ਰਸ ਮਿੱਠਾ ਕੌੜ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਏਕਾ ਲਾਏ ਨਾਮ ਪੌੜ, ਉਚੇ ਡੰਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਮੇਲਾ ਮੇਲ ਮਿਲਾਈਆ। ਗੁਰਮਤ ਗੁਰ ਗੁਰ ਰੰਗ, ਸਤਿਗੁਰ ਸਾਚਾ ਆਪ ਚੜ੍ਹਾਈਆ। ਗੁਰ ਗੁਰ ਸੂਰਾ ਸਰਬੰਗ, ਹਰਿਜਨ ਸਾਚੇ ਵੇਖ ਵਖਾਈਆ। ਗੁਰ ਗੁਰ ਵਜਾਏ ਨਾਮ ਮਰਦੰਗ, ਤਾਰ ਸਤਾਰ ਨਾ ਕੋਈ ਹਲਾਈਆ। ਗੁਰ ਗੁਰ ਬੈਠ ਵੇਖੇ ਆਪ ਪਲੰਘ, ਆਤਮ ਸੇਜਾ ਇਕ ਸੁਹਾਈਆ। ਘਰ ਘਰ ਸਦਾ ਸੁਹੇਲਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਗੁਰ ਗੁਰ ਕੱਟਣਹਾਰ ਭੁੱਖ ਨੰਗ, ਸਤਿਗੁਰ ਪੂਰਾ ਆਪਣਾ ਨਾਉਂ ਧਰਾਈਆ। ਗੁਰ ਗੁਰ ਚੜ੍ਹਾਏ ਸਾਚਾ ਚੰਦ, ਚੰਦ ਚਕੋਰ ਇਕ ਲਿਵ ਲਾਈਆ। ਗੁਰ ਗੁਰ ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਵਡ ਵਡਿਆਈਆ। ਗੁਰ ਗੁਰ ਵਖਾਏ ਪਰਮਾਨੰਦ, ਨਿਜ ਆਤਮ ਕਰ ਰੁਸ਼ਨਾਈਆ। ਗੁਰ ਗੁਰ ਮਿਟਾਏ ਜਗਤ ਵਿਕਾਰਾ ਗੰਦ, ਬੱਤੀ ਦੰਦ ਨਾ ਮੁਖ ਛੁਪਾਈਆ। ਗੁਰ ਗੁਰ ਸੁਣਾਏ ਸੁਹਾਗੀ ਛੰਦ, ਵਾਹ ਵਾਹ ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਗੁਰਮੁਖ ਸੱਜਣ ਸਾਕ, ਹਰਿ ਨਾਤਾ ਜੋੜ ਜੋੜਾਇਆ। ਪੁਰਖ ਅਬਿਨਾਸ਼ੀ ਪਾਕੀ ਪਾਕ, ਪਤਿਤ ਪਾਪੀ ਲਏ ਤਰਾਇਆ। ਸਤਿਗੁਰ ਪੂਰਾ ਆਪੇ ਜਾਣੇ ਆਪਣਾ ਵਾਕ, ਭਵਿਖਤ ਭਵਿਖਤੀ ਲਏ ਸੁਣਾਇਆ। ਹਰਿ ਹਰਿ ਚੜ੍ਹੇ ਆਪੇ ਆਪਣੇ ਰਾਕ, ਸਾਚਾ ਘੋੜਾ ਨਾਮ ਦੌੜਾਇਆ। ਪਾਰਬ੍ਰਹਮ ਪ੍ਰਭ ਅਲੱਖਣਾ ਅਲਾਖ, ਲੇਖਾ ਲਿਖ ਨਾ ਸਕੇ ਰਾਇਆ। ਕਰਨਹਾਰਾ ਕੱਖੋਂ ਲਾਖ, ਲੱਖੋਂ ਕੱਖ ਆਪ ਬਣਾਇਆ। ਆਪੇ ਦਰਸ ਦਿਖਾਏ ਹੋ ਪ੍ਰਤੱਖ, ਕਲਜੁਗ ਅੰਤਮ ਵੇਸ ਵਟਾਇਆ। ਲੇਖਾ ਜਾਣੇ ਕਿਸ਼ਨਾ ਸੁਖਲਾ ਪੱਖ, ਵਦੀ ਸੁਦੀ ਮੁਖ ਭਵਾਇਆ। ਆਪ ਆਪਣੇ ਆਪੇ ਲਏ ਰੱਖ, ਜੁਗ ਜੁਗ ਸਿਰ ਆਪਣਾ ਹੱਥ ਰਖਾਇਆ। ਲੱਖ ਚੁਰਾਸੀ ਪਾਏ ਨੱਥ, ਲੋਆਂ ਪੁਰੀਆਂ ਆਪ ਫਿਰਾਇਆ। ਵਸਣਹਾਰਾ ਘਟ ਘਟ, ਹਰਿ ਜੂ ਹਰਿ ਮੰਦਰ ਹਰਿ ਹਰਿ ਡੇਰਾ ਲਾਇਆ। ਗੁਰਮੁਖ ਕਾਇਆ ਦੁਰਮਤ ਮੈਲ ਦੇਵੇ ਕੱਟ, ਭਰ ਪਿਆਲਾ ਅੰਮ੍ਰਿਤ ਜਾਮ ਪਿਆਇਆ। ਸ਼ਬਦ ਅਨਾਦੀ ਧੁਨ ਧੁਨ ਮਾਰੇ ਏਕਾ ਸੱਟ, ਰਾਗ ਰਾਗਨੀ ਆਪ ਹਿਲਾਇਆ। ਪ੍ਰਗਟ ਹੋਵੇ ਆਪੇ ਝਟ ਪਟ, ਨਿਰਗੁਣ ਸਰਗੁਣ ਰੂਪ ਵਟਾਇਆ। ਆਪ ਖੁਲ੍ਹਾਏ ਆਪਣਾ ਹੱਟ, ਏਕਾ ਵਸਤੂ ਨਾਮ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮਤ ਨਾਤਾ ਦੇਵੇ ਤੋੜ, ਗੁਰਮਤ ਗੁਰ ਚਰਨ ਪ੍ਰੀਤੀ ਦੇਵੇ ਜੋੜ, ਜੋੜਣਹਾਰ ਦਿਸ ਨਾ ਆਇਆ।