ਪੁਸਤਕਾਲਾਭਾਗ ੯

੮ ਚੇਤ ੨੦੧੭ ਬਿਕਰਮੀ ਦਿਦਾਰ ਸਿੰਘ ਦੇ ਘਰ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਨੇਤਰ ਲੋਚਣ ਨੈਣ ਦਰਸ ਦਿਦਾਰ, ਹਰਿਜਨ ਰੋਗ ਸੋਗ ਮਿਟਾਇੰਦਾ। ਗੁਰ ਚਰਨ ਕਵਲ ਧਵਲ ਸਚ ਪਿਆਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਧਰਨੀ ਧਰਤ ਧਵਲ ਕਰ ਉਜਿਆਰ, ਦਰ ਘਰ ਸਾਚੇ ਖੇਲ ਖਿਲਾਇੰਦਾ। ਅਵਰਨੀ ਵਰਨ ਗਿਰਵਰ ਗਿਰਧਾਰ, ਪਰਮ ਪੁਰਖ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਧਰਾਇੰਦਾ। ਦਰਸ ਦੀਦਾਰ ਸਤਿਗੁਰ ਮੀਤ,

❋

❋

ਨੇਤਰ ਨੈਣ ਉਘਾੜਿਆ। ਸਤਿਗੁਰ ਪੂਰਾ ਹਰਿਜਨ ਵਸੇ ਚੀਤ, ਘਰ ਮੰਦਰ ਹਰਿ ਉਜਿਆਰਿਆ। ਮੇਲ ਮਿਲਾਏ ਨਾਮ ਅਨਡੀਠ, ਉਚ ਮਹੱਲ ਅਟੱਲ ਮੁਨਾਰਿਆ। ਕਾਇਆ ਕਰੇ ਠੰਡੀ ਸੀਤ, ਸੀਤਲ ਧਾਰ ਆਪ ਚਵਾ ਰਿਹਾ। ਏਕਾ ਰੰਗ ਰੰਗਾਏ ਹਸਤ ਕੀਟ, ਕੀਟ ਕੀਟਾ ਆਪ ਉਪਾ ਰਿਹਾ। ਅੰਮ੍ਰਿਤ ਜਾਮ ਪਿਆਏ ਏਕਾ ਮੀਠ, ਰਸ ਸਾਚਾ ਆਪ ਭਰਾ ਰਿਹਾ। ਹਰਿਜਨ ਮਾਣਸ ਦੇਹੀ ਜਾਏ ਜੀਤ, ਮਾਨਸ ਜਨਮ ਲੇਖੇ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਰਸ ਵਖਾ ਰਿਹਾ। ਦਰਸ ਨੇਤਰ ਹਰਿ ਗੁਰ ਸੱਜਣ, ਤ੍ਰਿਸ਼ਨਾ ਭੁੱਖ ਗਵਾਈਆ। ਮੇਲ ਮਿਲਾਵਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਦੇਵੇ ਅੰਜਨ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਬਖ਼ਸ਼ੇ ਸੱਚਾ ਮਜਨ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰਸ਼ ਦਰਸ ਆਪ ਕਰਾਈਆ। ਸਾਚਾ ਦਰਸ ਦਰ ਦਰਬਾਰ, ਹਰਿ ਸਾਚਾ ਸਚ ਕਰਾਇੰਦਾ। ਸਾਚਾ ਰੂਪ ਪੁਰਖ ਕਰਤਾਰ, ਨਿਰਗੁਣ ਸਰਗੁਣ ਆਪ ਵਟਾਇੰਦਾ। ਸਾਚਾ ਰੰਗ ਰੰਗੇ ਸੰਸਾਰ, ਰੰਗ ਰੰਗੀਲਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰਸ ਆਪਣਾ ਭੇਵ ਅਲਖ ਨਿਰੰਜਣ ਗੁਰੂ ਗੁਰਦੇਵ, ਆਪੇ ਆਪ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਹਰੀ ਹਰਿ ਖੇਲ ਖਿਲਾਈਆ। ਮਾਨਸ ਮਾਨੁਖ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਘਰ ਮੰਦਰ ਆਪ ਸੁਣਾਈਆ। ਅੰਦਰ ਵੜ ਹਰਿ ਨਿਰੰਕਾਰ, ਆਪਣਾ ਬੈਠਾ ਮੁਖ ਛੁਪਾਈਆ। ਆਦਿ ਜੁਗਾਦੀ ਸਾਚੀ ਧਾਰ, ਸਚ ਸਾਚੇ ਆਪ ਉਪਾਈਆ। ਭਗਤਨ ਕਰੇ ਮਾਤ ਪਿਆਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਸਹੰਸਰ ਮੁਖ ਨਾ ਸਕੇ ਵਿਚਾਰ, ਰਸਨਾ ਜਿਹਵਾ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮ ਬ੍ਰਹਮ ਸਮਝਾਇੰਦਾ। ਬ੍ਰਹਮ ਬ੍ਰਹਮ ਬਣੇ ਭਿਖਾਰ, ਪਾਰਬ੍ਰਹਮ ਸਿੰਘਾਸਣ ਆਸਣ ਸੋਭਾ ਪਾਇੰਦਾ। ਦੋਏ ਜੋੜ ਕਰੇ ਨਿਮਸਕਾਰ, ਰੂਪ ਰੰਗ ਨਾ ਕੋਇ ਵਖਾਇੰਦਾ। ਢਹਿ ਢਹਿ ਮੰਗੇ ਮੰਗ ਦੁਆਰ, ਦਰ ਦਰਵਾਜਾ ਇਕ ਸੁਹਾਇੰਦਾ। ਨੇਤਰ ਰੋਵੇ ਜ਼ਾਰੋ ਜ਼ਾਰ, ਨੈਣੀ ਨੈਣ ਨਾ ਕੋਈ ਮਟਕਾਇੰਦਾ। ਸ਼ਬਦੀ ਸ਼ਬਦ ਕਰੇ ਪੁਕਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਪੁਰਖ ਅਬਨਾਸ਼ੀ ਕਿਰਪਾ ਧਾਰ, ਦੇ ਮਤ ਆਪ ਸਮਝਾਇੰਦਾ। ਤੇਰਾ ਰੂਪ ਆਪ ਨਿਰੰਕਾਰ, ਤੇਰਾ ਮੇਰਾ ਸੰਗ ਵਖਾਇੰਦਾ। ਮੇਰਾ ਸੰਗ ਸਰਬ ਸੰਸਾਰ, ਤੇਰਾ ਤੇਰੇ ਰੰਗ ਰੰਗਾਇੰਦਾ। ਤੇਰੀ ਮੰਗ ਭਰੇ ਭੰਡਾਰ, ਆਪ ਆਪਣੀ ਵੰਡ ਵੰਡਾਇੰਦਾ। ਬ੍ਰਹਮ ਵਸਤ ਪਾਵੇ ਪਾਵਣਹਾਰ, ਸਾਚੀ ਵਸਤ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਦੇਵੇ ਮਤ ਪਾਰਬ੍ਰਹਮ ਬ੍ਰਹਮ, ਹਰਿ ਸਾਚਾ ਸਚ ਸੁਣਾਇੰਦਾ। ਮੇਰਾ ਤੇਰਾ ਏਕਾ ਧਰਮ, ਦੂਸਰ ਬਰਨ ਨਾ ਕੋਇ ਵਖਾਇੰਦਾ। ਮੇਰਾ ਹੁਕਮ ਤੇਰਾ ਕਰਮ, ਕਰਨੀ ਕਿਰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਰਖਾਇੰਦਾ। ਸਾਚੀ ਸਿਖਿਆ ਸੁਣ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਬ੍ਰਹਮ ਬ੍ਰਹਮ ਤੇਰਾ ਰੂਪ ਮਹਾਨ, ਪਾਰਬ੍ਰਹਮ ਰੂਪ ਜਣਾਈਆ। ਲੱਖ ਚੁਰਾਸੀ ਦੇਵੇ ਮਾਣ, ਆਪਣੀ ਅੰਸ ਆਪ

❋

❋

ਉਪਜਾਈਆ। ਆਪਣੇ ਹੱਥ ਰੱਖੇ ਨਿਸ਼ਾਨ, ਤੇਰਾ ਨਿਸ਼ਾਨਾ ਆਪ ਝੁਲਾਈਆ। ਆਪੇ ਦੇਵੇ ਜੀਆ ਦਾਨ, ਜੀ ਦਾਤਾ ਬੇਪਰਵਾਹੀਆ। ਤੇਰਾ ਬਣਾਏ ਇਕ ਮਕਾਨ, ਪੰਚਮ ਮੇਲਾ ਮੇਲ ਮਿਲਾਈਆ। ਸੁਣਾਉਂਦਾ ਰਹੇ ਧੁਰ ਫ਼ਰਮਾਣ, ਸਚ ਸਤਾਰ ਇਕ ਹਿਲਾਈਆ। ਭੁੱਲ ਨਾ ਜਾਏ ਬਣ ਅੰਞਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਬ੍ਰਹਮ ਵੇਖ ਨੇਤਰ ਖੋਲ੍ਹ, ਹਰਿ ਸਾਚਾ ਸਚ ਸੁਣਾਇੰਦਾ। ਮੇਰਾ ਰੂਪ ਤੂਹੀ ਤੂਹੀ ਰਿਹਾ ਬੋਲ, ਤੇਰਾ ਮੇਰਾ ਰੰਗ ਵਖਾਇੰਦਾ। ਹਉਂ ਵਸਣਹਾਰਾ ਸਦਾ ਕੋਲ, ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦੀ ਵਜਾਵਣਹਾਰ ਢੋਲ, ਆਪਣਾ ਮਰਦੰਗ ਹੱਥ ਉਠਾਇੰਦਾ। ਤੇਰਾ ਮੰਦਰ ਆਪੇ ਫੋਲ, ਤੇਰੀ ਵਸਤ ਤੇਰੇ ਹੱਥ ਫੜਾਇੰਦਾ। ਤੇਰਾ ਭੰਡਾਰਾ ਭਰੇ ਅੰਮ੍ਰਿਤ ਕਵਲ, ਠਾਂਡਾ ਸੀਤਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਬ੍ਰਹਮ ਪਛਾਣ, ਪਾਰਬ੍ਰਹਮ ਜਣਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਾਚੇ ਤਖ਼ਤ ਰਿਹਾ ਸੁਹਾਇਆ। ਨਿਰਗੁਣ ਰੂਪ ਸ੍ਰੀ ਭਗਵਾਨ, ਗੋਪੀ ਕਾਹਨ ਨਾ ਕੋਇ ਨਚਾਇਆ। ਲੇਖਾ ਜਾਣੇ ਨਾ ਸੀਤਾ ਰਾਮ, ਰਾਮ ਸੀਤਾ ਆਪੇ ਗਾਇਆ। ਇਕ ਇਕੱਲਾ ਨੌਜਵਾਨ, ਨਾ ਮਰੇ ਨਾ ਜਾਇਆ। ਆਦਿ ਜੁਗਾਦੀ ਪਾਵੇ ਆਣ, ਆਪਣੇ ਭਾਣੇ ਸਦ ਰਹਾਇਆ। ਦੇਵਣਹਾਰਾ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਇਆ। ਜੁਗ ਜੁਗ ਤੇਰੀ ਕਰੇ ਪਛਾਣ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਤੇਰਾ ਲੇਖ ਲਿਖਾਇਆ। ਸੁਣ ਫ਼ਰਮਾਣਾ ਹਰਿ ਭਗਵਾਨ, ਬ੍ਰਹਮ ਨੇਤਰ ਨੈਣ ਉਘਾੜਿਆ। ਅਬਿਨਾਸ਼ੀ ਕਰਤਾ ਤੂਹੀ ਜਾਣ, ਹਉਂ ਸੇਵਕ ਚਰਨ ਬਲਿਹਾਰਿਆ। ਤੇਰਾ ਸ਼ਬਦ ਨਿਰਾਲਾ ਬਾਣ, ਆਦਿ ਜੁਗਾਦੀ ਏਕਾ ਮਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾ ਲਿਆ। ਸੁਣ ਬ੍ਰਹਮ ਉਠ ਉਠ ਜਾਗ, ਹਰਿ ਸਾਚੇ ਸਚ ਜਗਾਇੰਦਾ। ਪਾਰਬ੍ਰਹਮ ਪ੍ਰਭ ਲਾਏ ਭਾਗ, ਆਪਣੀ ਅੰਸ ਵੇਖ ਵਖਾਇੰਦਾ। ਆਪਣੇ ਹੱਥ ਰੱਖੇ ਤੇਰੀ ਵਾਗ, ਚਾਰ ਜੁਗ ਆਪ ਭਵਾਇੰਦਾ। ਚਾਰ ਕੁੰਟ ਮਾਇਆ ਮਮਤਾ ਲਾਇਆ ਦਾਗ, ਉਪਰ ਪਰਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਬ੍ਰਹਮ ਪੁਕਾਰੇ ਸੁਣ ਪੁਕਾਰ, ਹਰਿ ਸਾਚੇ ਸਚ ਰਘੁਰਾਇਆ। ਹਉਂ ਸੇਵਕ ਤੇਰਾ ਸੇਵਾਦਾਰ, ਲੋਕਮਾਤ ਸੇਵ ਕਮਾਇਆ। ਲੱਖ ਚੁਰਾਸੀ ਅੰਦਰ ਰਿਹਾ ਤੂੰ ਵਾੜ, ਆਪਣਾ ਮੁਖ ਬੰਦ ਕਰਾਇਆ। ਪਹਿਰੇਦਾਰ ਕਰਾਈ ਪੰਚਮ ਧਾੜ, ਦਿਵਸ ਰੈਣ ਰਹੀ ਕੁਰਲਾਇਆ। ਤ੍ਰੈਗੁਣ ਅਗਨੀ ਲਾਇਆ ਇਕ ਅਖਾੜ, ਨਟੂਆ ਨਟ ਸਵਾਂਗ ਵਰਤਾਇਆ। ਤੇਰਾ ਮੇਰਾ ਇਕ ਪਿਆਰ, ਭੁੱਲ ਕਦੇ ਨਾ ਜਾਇਆ। ਬ੍ਰਹਮ ਠਾਂਡਾ ਦਰਬਾਰ, ਥਿਰ ਘਰ ਤੇਰਾ ਇਕ ਸੁਹਾਇਆ। ਸਚਖੰਡ ਦੁਆਰੇ ਸੁਣ ਪੁਕਾਰ, ਮੰਗਣਹਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਸੁਣੇ ਪੁਕਾਰ ਹਰਿ ਨਿਰੰਕਾਰ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਭਗਤਨ ਅੰਦਰ ਆਪਣੀ ਧਾਰ, ਸਾਚਾ ਸ਼ਬਦ ਟਿਕਾਇੰਦਾ। ਤੇਰਾ ਮੇਲ ਕਰੇ ਸੰਸਾਰ, ਦਰ ਘਰ ਸਾਚਾ ਵੇਖ ਵਖਾਇੰਦਾ। ਆਪਣੀ ਹੱਥੀਂ ਖੋਲ੍ਹ ਕਿਵਾੜ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਕਰੇ ਕਰਾਏ ਸਚ ਪਿਆਰ, ਸਾਚਾ ਮੇਲਾ ਮੇਲ ਮਿਲਾਇੰਦਾ। ਨਾਮ ਕਰਾਏ ਇਕ ਸ਼ਿੰਗਾਰ, ਸਾਚਾ ਬਸਤਰ ਤਨ ਸਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ।

❋

❋

ਬ੍ਰਹਮ ਤੇਰੀ ਪਾਵੇ ਸਾਰ, ਨਿਰਗੁਣ ਆਪਣਾ ਵੇਸ ਵਟਾਇਆ। ਸਚ ਦੁਆਰੇ ਹੋ ਉਜਿਆਰ, ਘਰ ਦੀਪਕ ਜੋਤ ਜਗਾਇਆ। ਭਰ ਪਿਆਲਾ ਅੰਮ੍ਰਿਤ ਧਾਰ, ਠਾਂਡਾ ਜਲ ਵਖਾਇਆ। ਬੰਦ ਕਵਾੜੀ ਖੋਲ੍ਹ ਕਿਵਾੜ, ਆਪ ਆਪਣਾ ਚਰਨ ਟਿਕਾਇਆ। ਸਾਚੀ ਸੇਜਾ ਮੇਲ ਭਤਾਰ, ਹਰਿ ਕੰਤਨ ਕੰਤ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇਆ। ਜੁਗ ਜੁਗ ਬੰਧਨ ਹਰਿ ਭਗਵੰਤ, ਬ੍ਰਹਮ ਬ੍ਰਹਮ ਬੰਧਾਇਆ। ਆਪ ਉਪਜਾਏ ਆਪਣੇ ਸੰਤ, ਆਪਣਾ ਲੇਖਾ ਆਪ ਗਣਾਇਆ। ਮਹਿਮਾ ਜਾਣੇ ਗਣਤ ਅਗਣਤ, ਲਿਖ ਸਕੇ ਨਾ ਕੋਈ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਚੁਕਾਇਆ। ਪਰਦਾ ਉਹਲਾ ਚੁੱਕਣਾ, ਹਰਿ ਸਾਚਾ ਆਪ ਚੁਕਾਇੰਦਾ। ਬ੍ਰਹਮ ਤੇਰਾ ਪੈਂਡਾ ਮੁੱਕਣਾ, ਪਾਰਬ੍ਰਹਮ ਦਰਸ ਦਖਾਇੰਦਾ। ਕਾਇਆ ਮੰਦਰ ਫੇਰ ਨਾ ਤੱਕਣਾ, ਆਪ ਆਪਣੇ ਵਿਚ ਨਾ ਟਿਕਾਇੰਦਾ। ਦੂਸਰ ਦੁਆਰ ਕਦੇ ਨਾ ਝੁਕਣਾ, ਹਰਿ ਸਾਚਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮ ਤੇਰਾ ਖੇਲ ਅਪਾਰ, ਪ੍ਰਭ ਸਾਚਾ ਮਾਤ ਕਰਾਈਆ। ਪ੍ਰਗਟ ਹੋ ਵਿਚ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਬਣ ਗੁਰ ਦਾਤਾਰ, ਆਪ ਆਪਣਾ ਹੁਕਮ ਸੁਣਾਈਆ। ਆਪੇ ਭਗਤਾਂ ਲਏ ਉਭਾਰ, ਆਪ ਆਪਣਾ ਰੰਗ ਚੜ੍ਹਾਈਆ। ਆਪੇ ਸੰਤਨ ਭਰੇ ਭੰਡਾਰ, ਸਾਚੀ ਭਿਛਿਆ ਝੋਲੀ ਪਾਈਆ। ਆਪ ਗੁਰਸਿਖ ਬਣਾਏ ਯਾਰ, ਆਪ ਆਪਣੇ ਅੰਗ ਲਗਾਈਆ। ਆਪੇ ਗੁਰਸਿਖ ਜਾਏ ਤਾਰ, ਤਾਰਨਹਾਰਾ ਹਰਿ ਰਘੁਰਾਈਆ। ਆਪੇ ਅੰਦਰ ਵੜ ਮੇਟ ਮਿਟਾਏ ਪੰਚਮ ਧਾੜ, ਨੌ ਦੁਆਰੇ ਖੋਜ ਖੁਜਾਈਆ। ਆਪੇ ਕਵਰੀ ਭਵਰੀ ਕਰੇ ਉਜਿਆਰ, ਜੋਤ ਨਿਰੰਜਣ ਆਪ ਜਗਾਈਆ। ਆਪੇ ਅੰਮ੍ਰਿਤ ਬਖ਼ਸ਼ੇ ਠੰਡੀ ਧਾਰ, ਅੰਮਿਉਂ ਰਸ ਆਪ ਵਖਾਈਆ। ਆਪੇ ਮੰਦਰ ਹੋ ਉਜਿਆਰ, ਸਾਚਾ ਤਖ਼ਤ ਆਪ ਸੁਹਾਈਆ। ਆਪੇ ਸ਼ਬਦ ਸੁਣਾਏ ਧੁਨ ਸੱਚੀ ਧੁਨਕਾਰ, ਆਪਣਾ ਗੀਤ ਆਪੇ ਗਾਈਆ। ਆਪੇ ਮੁਖ ਘੁੰਘਟ ਦਏ ਉਤਾਰ, ਦੂਈ ਦਵੈਤੀ ਪਰਦਾ ਲਾਹੀਆ। ਆਪੇ ਸੰਪਟ ਦਏ ਨਿਰੰਕਾਰ, ਨਿਰਗੁਣ ਜੋਤ ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਰਾ ਮੇਲਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਕਰਤਾਰ, ਆਤਮ ਬ੍ਰਹਮ ਮਿਲਾਇੰਦਾ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਘਰ ਮੰਦਰ ਸਾਚੇ ਕਰ ਪਿਆਰ, ਆਪਣੀ ਗੋਦ ਬਹਾਇੰਦਾ। ਰੰਗ ਰਲੀਆਂ ਮਾਣੇ ਆਪ ਭਤਾਰ, ਸਾਚੀ ਸੇਜ ਸੁਹਾਇੰਦਾ। ਸੋਹੇ ਮੁਖੜਾ ਨਿਰਗੁਣ ਧਾਰ, ਨੇਤਰ ਨੈਣ ਨਾ ਕੋਈ ਮਟਕਾਇੰਦਾ। ਬੱਤੀ ਦੰਦ ਨਾ ਕੋਈ ਜੈਕਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਸੀਸ ਨਾ ਕਰੇ ਕੋਈ ਸ਼ਿੰਗਾਰ, ਸ਼ਬਦ ਗਹਿਣਾ ਨਾ ਕੋਇ ਹੰਢਾਇੰਦਾ। ਨਾ ਕੋਈ ਘੋੜਾ ਸ਼ਾਹ ਅਸਵਾਰ, ਆਸਣ ਸਿੰਘਾਸਣ ਨਾ ਕੋਈ ਵਿਛਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਦਰ ਦਰਬਾਨ ਨਾ ਕੋਈ ਵਖਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਆਪਣਾ ਰੂਪ ਵਟਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਪਿਆਰ, ਘਰ ਸਾਚੇ ਦਰਸ ਦਿਖਾਇੰਦਾ। ਨੇਤਰ ਲੋਚਣ ਨੈਣ ਦਰਸ ਦਿਦਾਰ, ਨਿਰਗੁਣ ਨਿਰਗੁਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਬ੍ਰਹਮ ਪਾਰਬ੍ਰਹਮ ਮਿਲਾਇੰਦਾ।

❋

❋

੮ ਚੇਤ ੨੦੧੭ ਬਿਕਰਮੀ ਸੰਤਾ ਸਿੰਘ ਦੇ ਘਰ ਪਿੰਡ ਬਾਬੂ ਪੁਰ

ਹਰਿ ਸ਼ਬਦ ਸੰਤ ਹਰਿ ਸ਼ਬਦ ਗੁਰ, ਹਰਿ ਹਰਿ ਨਾਮਾ ਵਡ ਵਡਿਆਈਆ। ਹਰਿ ਸ਼ਬਦ ਕੰਤ ਹਰਿ ਸ਼ਬਦ ਮੇਲਾ ਧੁਰ, ਹਰਿ ਸਾਚਾ ਆਪ ਮਿਲਾਈਆ। ਹਰਿ ਸ਼ਬਦ ਆਦਿ, ਹਰਿ ਸ਼ਬਦ ਅੰਤ, ਹਰਿ ਸ਼ਬਦ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਇਕ ਅਖਵਾਈਆ। ਹਰਿ ਸ਼ਬਦ ਜੀਵ ਹਰਿ ਸ਼ਬਦ ਜੰਤ, ਹਰਿ ਸ਼ਬਦੀ ਸ਼ਬਦ ਜਣਾਈਆ। ਹਰਿ ਸ਼ਬਦ ਮਣੀਆ ਹਰਿ ਸ਼ਬਦ ਮੰਤ, ਹਰਿ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦਏ ਵਡਿਆਈਆ। ਹਰਿ ਸ਼ਬਦ ਬਿਬਾਣ ਹਰਿ ਸਾਚਾ ਰਾਣਾ, ਤਖ਼ਤ ਤਾਜ ਸੁਹਾਇੰਦਾ। ਹਰਿ ਸ਼ਬਦ ਰਾਗ ਧੁਨ ਤਰਾਨਾ, ਹਰਿ ਸ਼ਬਦ ਹੋਏ ਪਵਣ ਮਸਾਣਾ, ਦੋ ਜਹਾਨਾਂ ਫੇਰਾ ਪਾਇੰਦਾ। ਹਰਿ ਸ਼ਬਦ ਗੋਪੀ ਹਰਿ ਸ਼ਬਦ ਕਾਹਨਾ, ਹਰਿ ਸ਼ਬਦ ਸੀਤਾ ਹਰਿ ਸ਼ਬਦ ਰਾਮਾ, ਰੂਪ ਅਨੂਪ ਆਪ ਵਟਾਇੰਦਾ। ਹਰਿ ਸ਼ਬਦ ਭੂਮਕਾ ਹਰਿ ਸ਼ਬਦ ਅਸਥਾਨਾ, ਹਰਿ ਸ਼ਬਦ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਹਰਿ ਸ਼ਬਦ ਹਰਿ ਤਾਲ, ਹਰਿ ਸ਼ਬਦ ਮਰਦੰਗ ਹਰਿ ਸਾਚਾ ਸਚ ਵਜਾਇੰਦਾ। ਹਰਿ ਸ਼ਬਦ ਘਾਲਣ ਰਿਹਾ ਘਾਲ, ਆਪੇ ਮੰਦਰ ਆਪੇ ਲੰਘ, ਆਪੇ ਵੇਖ ਵਖਾਇੰਦਾ। ਹਰਿ ਸ਼ਬਦ ਸਰੋਵਰ ਇਕ ਉਛਾਲ, ਹਰਿ ਸ਼ਬਦ ਸਾਚਾ ਸਚ ਪਲੰਘ, ਹਰਿ ਸਾਚਾ ਆਸਣ ਲਾਇੰਦਾ। ਹਰਿ ਸ਼ਬਦ ਵਸੇ ਸਦਾ ਨਾਲ, ਹਰਿ ਸ਼ਬਦ ਧਾਰ ਗੰਗ, ਹਰਿ ਸਾਚਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦੀ ਆਪ ਅਖਵਾਇੰਦਾ। ਹਰਿ ਸ਼ਬਦ ਦੀਵਾਰ ਹਰਿ ਸ਼ਬਦ ਧਾਰ ਹਰਿ ਸਚ ਪਸਾਰ, ਹਰਿ ਸ਼ਬਦੀ ਦਏ ਭੇਵ ਖੁਲ੍ਹਾਈਆ। ਹਰਿ ਸ਼ਬਦ ਪੁਰਖ ਹਰਿ ਸ਼ਬਦ ਨਾਰ, ਹਰਿ ਸ਼ਬਦ ਪੈਜ ਰਿਹਾ ਸਵਾਰ, ਹਰਿ ਸ਼ਬਦ ਵਡ ਵਡਿਆਈਆ। ਹਰਿ ਸ਼ਬਦ ਰਾਜ ਜੋਗ ਸਿਕਦਾਰ, ਹਰਿ ਸ਼ਬਦ ਭੋਗੇ ਭੋਗ ਵਿਚ ਸੰਸਾਰ, ਭਸਮੜ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਰਤਾਈਆ। ਹਰਿ ਸ਼ਬਦ ਸੰਜੋਗ ਹਰਿ ਸ਼ਬਦ ਵਿਜੋਗ, ਹਰਿ ਸ਼ਬਦ ਮੇਲ ਮਿਲਾਈਆ। ਹਰਿ ਸ਼ਬਦ ਵਸੇ ਤਿੰਨਾਂ ਲੋਕ, ਹਰਿ ਸ਼ਬਦ ਸੁਣਾਏ ਇਕ ਸਲੋਕ, ਆਪਣਾ ਢੋਲਾ ਆਪੇ ਗਾਈਆ। ਹਰਿ ਸ਼ਬਦ ਮੁਕਤ ਹਰਿ ਸ਼ਬਦ ਮੋਖ, ਹਰਿ ਸ਼ਬਦੀ ਸ਼ਬਦ ਭਵਾਈਆ। ਹਰਿ ਸ਼ਬਦ ਹਰਖ਼ ਹਰਿ ਸ਼ਬਦ ਸੋਗ, ਹਰਿ ਸ਼ਬਦ ਹੰਗਤਾ ਦੁੱਖ ਗਵਾਈਆ। ਹਰਿ ਸ਼ਬਦ ਲੱਖ ਚੁਰਾਸੀ ਦੇਵੇ ਝੋਕ, ਆਦਿ ਜੁਗਾਦਿ ਨਾ ਸਕੇ ਕੋਈ ਰੋਕ, ਜੂਨੀ ਜੂਨ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਹਰਿ ਸ਼ਬਦ ਪੂਜਾ ਹਰਿ ਸ਼ਬਦ ਪਾਠ, ਹਰਿ ਸ਼ਬਦ ਸਰੋਵਰ ਹਰਿ ਸ਼ਬਦ ਠਾਠ, ਹਰਿ ਸ਼ਬਦ ਅਗਨੀ ਹਰਿ ਸ਼ਬਦ ਕਾਠ, ਹਰਿ ਸ਼ਬਦ ਜੋਤੀ ਲਾਟ ਲਿਲਾਟ ਹਰਿ ਸ਼ਬਦੀ ਡਗਮਗਾਈਆ। ਹਰਿ ਸ਼ਬਦ ਵਣਜਾਰਾ ਹਰਿ ਸ਼ਬਦ ਹਾਟ, ਹਰਿ ਸ਼ਬਦ ਚੌਦਾਂ ਲੋਕਾਂ ਏਕਾ ਰੰਗ ਵਖਾਈਆ। ਹਰਿ ਸ਼ਬਦ ਹੋਏ ਤ੍ਰਲੋਕੀ ਨਾਥ, ਹਰਿ ਸ਼ਬਦ ਨਿਭਾਏ ਸਗਲਾ ਸਾਥ, ਦੋ ਜਹਾਨਾਂ ਫੇਰਾ ਪਾਈਆ। ਹਰਿ ਸ਼ਬਦ ਚਲਾਏ ਜੁਗ ਜੁਗ ਰਾਥ, ਹਰਿ ਸ਼ਬਦ ਮਹਿਮਾ ਅਕਥਨਾ ਅਕਥ, ਚਾਰੇ ਵੇਦ ਨਾ ਸਕੇ ਗਾਈਆ। ਹਰਿ ਸ਼ਬਦ ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਹਰਿ ਸ਼ਬਦ ਵੇਖ ਵਖਾਏ ਮਸਤਕ ਮਾਥ, ਅੰਦਰ ਮੰਦਰ ਖੋਜ ਖੁਜਾਈਆ। ਹਰਿ ਸ਼ਬਦ ਮਿਲਾਵਾ ਕਮਲਾਪਾਤ,

❋

❋

ਮੇਟ ਮਿਟਾਏ ਅੰਧੇਰੀ ਰਾਤ, ਏਕਾ ਸਾਚਾ ਚੰਦ ਚੜ੍ਹਾਈਆ। ਹਰਿ ਸ਼ਬਦ ਨਾ ਰਖਾਏ ਕੋਈ ਜ਼ਾਤ ਪਾਤ, ਦੇਵਣਹਾਰਾ ਸਾਚੀ ਦਾਤ, ਏਕਾ ਵਸਤ ਹੱਥ ਰਖਾਈਆ। ਹਰਿ ਸ਼ਬਦ ਵਡ ਕਰਾਮਾਤ, ਲੇਖਾ ਜਾਣੇ ਦੋ ਜਹਾਨਾ ਖਾਤ, ਲਿਖਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਵਡ ਵਡਿਆਈਆ। ਸ਼ਬਦ ਗੁਰ ਸ਼ਬਦ ਗੁਰਦੇਵ, ਸ਼ਬਦ ਕਰਾਏ ਸਾਚੀ ਸੇਵ, ਸ਼ਬਦ ਮਹਿਮਾ ਆਪ ਜਣਾਇੰਦਾ। ਸ਼ਬਦ ਦਾਤਾ ਅਲਖ ਅਭੇਵ, ਸ਼ਬਦ ਨਿਰੰਜਣ ਸਦਾ ਅਭੇਵ, ਨਿਰਮਲ ਆਪਣਾ ਥਾਉਂ ਸੁਹਾਇੰਦਾ। ਸ਼ਬਦ ਮਾਤ ਸ਼ਬਦ ਪਿਤ, ਸ਼ਬਦ ਕਰੇ ਸਾਚਾ ਹਿੱਤ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ਼ਬਦ ਵਾਰ ਸ਼ਬਦ ਥਿਤ, ਸ਼ਬਦ ਪ੍ਰਗਟੇ ਨਿਤ ਨਵਿਤ, ਬਰਸ ਮਾਸ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਅਖਵਾਇੰਦਾ। ਸ਼ਬਦ ਤੀਰ ਸ਼ਬਦ ਤਰੰਗ, ਸ਼ਬਦ ਗੁਰ ਸੂਰਾ ਸਰਬੰਗ, ਸ਼ਬਦ ਲਾਏ ਆਪਣੇ ਅੰਗ, ਸ਼ਬਦ ਵਜਾਏ ਨਾਮ ਮਰਦੰਗ, ਲੋਆਂ ਪੁਰੀਆਂ ਆਪ ਸੁਣਾਇੰਦਾ। ਸ਼ਬਦ ਸੇਜਾ ਸ਼ਬਦ ਪਲੰਘ, ਸ਼ਬਦ ਰੂਪ ਦਿਸੇ ਅਨਰੰਗ, ਸ਼ਬਦ ਸ਼ਬਦੀ ਮੰਗੇ ਮੰਗ, ਹਰਿ ਸ਼ਬਦੀ ਵੰਡ ਵੰਡਾਇੰਦਾ। ਸ਼ਬਦ ਲੋਆਂ ਪੁਰੀਆਂ ਰਿਹਾ ਲੰਘ, ਸ਼ਬਦ ਸ਼ਬਦੀ ਕਸਿਆ ਤੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਸ਼ਬਦ ਚਲਾਇੰਦਾ। ਸ਼ਬਦ ਨਿਰਾਲੀ ਧਾਰ, ਹਰਿ ਚਲਾਈਆ। ਸਤਿਜੁਗ ਸਾਚੇ ਕਰ ਤਿਆਰ, ਸੋ ਪੁਰਖ ਸਿਫ਼ਤ ਸਾਲਾਹੀਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਆਪ ਆਪਣਾ ਗੀਤ ਸੁਣਾਈਆ। ਏਕੰਕਾਰਾ ਹੋਇਆ ਖ਼ਬਰਦਾਰ, ਮੁਖ ਨਕਾਬ ਪਰਦਾ ਲਾਹੀਆ। ਆਦਿ ਨਿਰੰਜਣ ਕਰ ਉਜਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਆਪ ਰਖਾਈਆ। ਅਬਿਨਾਸ਼ੀ ਕਰਤਾ ਬਣ ਸਿਕਦਾਰ, ਲੋਕਮਾਤ ਫੇਰਾ ਪਾਈਆ। ਪਾਰਬ੍ਰਹਮ ਪ੍ਰਭ ਦਰ ਦਰਬਾਨ, ਦਰ ਦਰਵੇਸ਼ ਅਲੱਖ ਜਗਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪਛਾਣ, ਹਰਿ ਸਾਚਾ ਵਡ ਵਡਿਆਈਆ। ਸਚ ਦਵਾਰੇ ਧਰਮ ਨਿਸ਼ਾਨ, ਸਚ ਦਵਾਰੇ ਆਪ ਝੁਲਾਈਆ। ਏਕਾ ਦੇਵੇ ਬ੍ਰਹਮ ਗਿਆਨ, ਹੰ ਬ੍ਰਹਮ ਮੇਟ ਮਿਟਾਈਆ। ਲੇਖਾ ਜਾਣੇ ਕੋਟਨ ਭਾਨ, ਰਵ ਸਸ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਕਰੇ ਪੜ੍ਹਾਈਆ। ਏਕਾ ਸ਼ਬਦ ਏਕਾ ਜਾਪ, ਏਕਾ ਅੱਖਰ ਪੜ੍ਹਾਇੰਦਾ। ਏਕਾ ਬੂਝੇ ਆਪਣਾ ਆਪ, ਆਪ ਆਪਾ ਵਿਚ ਪ੍ਰਗਟਾਇੰਦਾ। ਏਕਾ ਮਾਈ ਏਕਾ ਬਾਪ, ਏਕਾ ਪੁੱਤ ਹਿੱਤ ਕਰਾਇੰਦਾ। ਏਕਾ ਸਤਿ ਇਕ ਸੰਤਾਪ, ਏਕਾ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਉਪਜਾਇੰਦਾ। ਆਪੇ ਸ਼ਬਦ ਰਾਗ ਤਰਾਨਾ, ਹਰਿ ਸਾਚਾ ਸਚ ਉਪਜਾਇੰਦਾ। ਆਪੇ ਦਾਤਾ ਗੁਣ ਨਿਧਾਨਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਪੇ ਵਿਸ਼ਵ ਰੂਪ ਹੋ ਪਰਧਾਨਾ, ਘਰ ਘਰ ਰਿਜ਼ਕ ਪੁਚਾਇੰਦਾ। ਆਪੇ ਬ੍ਰਹਮਾ ਬ੍ਰਹਮ ਪਛਾਣਾ, ਅੰਸ ਬੰਸ ਰੰਗ ਰੰਗਾਇੰਦਾ। ਆਪੇ ਸ਼ੰਕਰ ਹੋ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਤ੍ਰੈਗੁਣ ਮਾਇਆ ਬੱਧਾ ਗਾਨਾ, ਆਪਣਾ ਸਗਨ ਮਨਾਇੰਦਾ। ਆਪੇ ਪੰਜ ਤਤ ਕਰ ਨਿਸ਼ਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ। ਆਪੇ ਮਨ ਮਤ ਬੁੱਧ ਦੇਵੇ ਦਾਨਾ, ਘਰ ਘਰ ਵਿਚ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਮੁਖ ਸਾਲਾਹਿੰਦਾ। ਹਰਿ ਸ਼ਬਦ ਅਪਾਰ ਏਕੰਕਾਰ, ਨਿਰਗੁਣ ਨਿਰਗੁਣ ਆਪ ਉਪਾਇਆ। ਸਚਖੰਡ ਵਜਾਏ

❋

❋

ਸਚ ਸਤਾਰ, ਸਚ ਸਾਰੰਗ ਨਾਉਂ ਧਰਾਇਆ। ਏਕਾ ਰੰਗ ਰਵੇ ਕਰਤਾਰ, ਰਾਗ ਰਾਗਨੀ ਨਾ ਕੋਇ ਵਿਖਾਇਆ। ਲੋਕਮਾਤ ਖੇਲ ਅਪਾਰ, ਜੋਤੀ ਨੂਰ ਡਗਮਗਾਇਆ। ਸਤਿਜੁਗ ਸਾਚੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇਆ। ਹੰ ਬ੍ਰਹਮ ਪ੍ਰਭ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਵੰਡ ਵੰਡਾਇਆ। ਸੋ ਪੁਰਖ ਨਿਰੰਜਣ ਵੰਡੇ ਵੰਡ, ਦਿਸ ਕਿਸੇ ਨਾ ਆਇੰਦਾ। ਚਾਰੋਂ ਕੁੰਟ ਸ਼ਬਦ ਸਰੂਪੀ ਚਾਰ ਦਵਾਰੀ ਰੱਖੇ ਕੰਧ, ਆਪ ਆਪਣਾ ਪਰਦਾ ਪਾਇੰਦਾ। ਨੌ ਦੁਆਰੇ ਕਰ ਕਰ ਬੰਦ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇੰਦਾ। ਆਪੇ ਜਾਣੇ ਆਪਣਾ ਦੂਰ ਦੁਰਾਡਾ ਪੰਧ, ਨੇੜ ਦੂਰ ਨਾ ਕੋਈ ਵਖਾਇੰਦਾ। ਆਪੇ ਗਾਏ ਸ਼ਬਦ ਸੁਹਾਗੀ ਹਰਿ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਆਪੇ ਜਾਣੇ ਪਰਮਾਨੰਦ, ਨਿਝ ਘਰ ਆਪਣਾ ਰਸ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਸਾਲਾਹਿੰਦਾ। ਸ਼ਬਦ ਸਲਾਹਿਆ ਹਰਿ ਭਗਵਾਨ, ਗੁਰ ਸਤਿਗੁਰ ਨਾਉਂ ਧਰਾਈਆ। ਲੋਕਮਾਤ ਕਰ ਪਰਧਾਨ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਦੇਵੇ ਏਕਾ ਦਾਨ, ਜੀਆਂ ਦਾਤਾ ਵਡ ਵਡਿਆਈਆ। ਆਪ ਆਪਣੀ ਕਰੇ ਪਛਾਣ, ਹਰਿ ਭਗਤਨ ਮੇਲ ਮਿਲਾਈਆ। ਭਗਤਨ ਪਾਏ ਸਾਚੀ ਆਨ, ਸਿਰ ਆਪਣਾ ਹੱਥ ਰਖਾਈਆ। ਸੰਤਾਂ ਦੇਵੇ ਸਤਿ ਸਤ ਦਾਨ, ਸਤਿ ਸਤਿਵਾਦੀ ਝੋਲੀ ਪਾਈਆ। ਤੀਰ ਨਿਰਾਲਾ ਮਾਰੇ ਬਾਣ, ਸ਼ਬਦੀ ਚਿੱਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਸ਼ਬਦ ਚਿਲਾ ਸ਼ਬਦ ਤੀਰ, ਸ਼ਬਦ ਨਿਸ਼ਾਨਾ ਹਰਿ ਲਗਾਇੰਦਾ। ਸ਼ਬਦ ਅੰਮ੍ਰਿਤ ਸ਼ਬਦ ਸੀਰ, ਭਰ ਪਿਆਲਾ ਜਾਮ ਪਿਆਇੰਦਾ। ਸ਼ਬਦ ਚੋਟੀ ਚਾੜ੍ਹੇ ਇਕ ਅਖੀਰ, ਸਚ ਮਹੱਲੇ ਆਪ ਬਹਾਇੰਦਾ। ਸ਼ਬਦ ਕੱਢੇ ਹਉਮੇ ਪੀੜ, ਰੋਗੀ ਰੋਗ ਮਿਟਾਇੰਦਾ। ਸ਼ਬਦ ਕੱਟੇ ਜਗਤ ਜੰਜ਼ੀਰ, ਲੱਖ ਚੁਰਾਸੀ ਫੰਦ ਮੁਕਾਇੰਦਾ। ਸ਼ਬਦ ਦੇਵਣਹਾਰਾ ਧੀਰ, ਧੀਰਜ ਧੀਰ ਇਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਨਾਮ ਵਡਿਆਇੰਦਾ। ਸ਼ਬਦ ਗੁਰ ਗਹਿਰ ਗੰਭੀਰ, ਹਰਿ ਸਾਚੇ ਸਚ ਉਪਜਾਇਆ। ਸ਼ਬਦ ਠਾਂਡਾ ਸਤਿਗੁਰ ਸੀਰ, ਭਰ ਪਿਆਲਾ ਜਾਮ ਪਿਆਈਆ। ਸ਼ਬਦ ਦਾਤਾ ਜੋਧਾ ਸੂਰਬੀਰ, ਵਡ ਬਲਵਾਨ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਹੁਕਮੀ ਹੁਕਮ ਆਪ ਚਲਾਇਆ। ਹੁਕਮੀ ਹੁਕਮ ਹਰਿ ਫ਼ਰਮਾਣ, ਸ਼ਬਦੀ ਸ਼ਬਦ ਸੁਣਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਲੋਕਮਾਤ ਵੇਸ ਵਟਾਇੰਦਾ। ਸੰਤ ਸਾਜਣ ਕਰ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਜੂਠ ਝੂਠ ਮੇਟ ਨਿਸ਼ਾਨ, ਸਚ ਸੁੱਚ ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸਤਿਜੁਗ ਖੇਲ ਖਿਲਾਵਣਹਾਰਾ, ਹਰੀ ਓਮ ਏਕੰਕਾਰ। ਏਕਾ ਸ਼ਬਦ ਨਾਮ ਚਲਾਵਣਹਾਰਾ, ਦੋ ਜਹਾਨ ਪਾਵੇ ਸਾਰ। ਏਕਾ ਭਗਤੀ ਭਗਤ ਵਡਿਆਵਣਹਾਰਾ, ਊਚੀ ਕੂਕੇ ਬੋਲੇ ਨਾਮ ਜੈਕਾਰ। ਏਕਾ ਮਾਰਗ ਹਰਿ ਹਰਿ ਲਾਵਣਹਾਰਾ, ਚਾਰੋਂ ਕੁੰਟ ਹੋਏ ਉਜਿਆਰ। ਏਕਾ ਸਿਖਿਆ ਸਚ ਸਮਝਾਵਣਹਾਰਾ, ਚਾਰ ਵਰਨਾ ਕਰੇ ਪਿਆਰ। ਜਗਤ ਮਿਥਿਆ ਆਪ ਵਖਾਵਣਹਾਰਾ, ਮੇਟ ਮਿਟਾਏ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫੜ ਸ਼ਬਦ ਕਟਾਰ। ਸ਼ਬਦ ਕਟਾਰ ਦੋ ਧਾਰ ਖੰਡਾ, ਹਰਿ ਸਾਚਾ ਹੱਥ ਉਠਾਇੰਦਾ। ਪਾਵਣਹਾਰਾ ਜੁਗ ਜੁਗ ਵੰਡਾ, ਕਲਜੁਗ ਅੰਤਮ ਵੰਡ

❋

❋

ਵੰਡਾਇੰਦਾ। ਲੱਖ ਚੁਰਾਸੀ ਜੀਵ ਜੰਤ ਰੰਡਾ, ਸਾਧ ਸੰਤ ਕੰਤ ਨਾ ਕੋਈ ਹੰਢਾਇੰਦਾ। ਮਾਇਆ ਮਮਤਾ ਮੋਹ ਭਾਗਾਂ ਮੰਦਾ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਮਦਿਰਾ ਮਾਸ ਮੁਖ ਅਹਾਰ ਰਖਾਏ ਗੰਦਾ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਜੋਤ ਨਿਰੰਜਣ ਨੂਰ ਨੁਰਾਨਾ ਚੜ੍ਹਿਆ ਚੰਦਾ, ਚੰਦ ਚਕੋਰ ਨਾ ਮੇਲ ਮਿਲਾਇੰਦਾ। ਸੰਤ ਸਤਿਗੁਰ ਵੇਖਣਹਾਰਾ ਆਪ ਆਪਣਾ ਬੰਦਾ, ਬੰਦੀਖ਼ਾਨਾ ਫੋਲ ਫੁਲਾਇੰਦਾ। ਸੁਣਾਵਣਹਾਰਾ ਸਾਚਾ ਛੰਦਾ, ਸੋਹੰ ਏਕਾ ਗਾਇੰਦਾ। ਹਰਿਜਨ ਤੋੜਿਆ ਆਪੇ ਜੰਦਾ, ਨਾਮ ਹੁਲਾਰਾ ਇਕ ਵਖਾਇੰਦਾ। ਦੂਈ ਦਵੈਤੀ ਢਾਈ ਕੰਧਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਮੁਖ ਰਖਾਇੰਦਾ। ਸ਼ਬਦ ਗੁਰ ਸਰਬ ਗੁਣਵੰਤ, ਆਦਿ ਜੁਗਾਦਿ ਰਖਾਇਆ। ਹਰਿ ਸ਼ਬਦ ਲੇਖਾ ਜਾਣੇ ਜੀਵ ਜੰਤ, ਭੁੱਲ ਰਹੇ ਨਾ ਰਾਇਆ। ਭਗਤਨ ਮਹਿਮਾ ਗਾਏ ਅਗਣਤ, ਜਗਤ ਲੇਖਾ ਲੇਖ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਣੀ ਬਾਣੀ ਰਚਨ ਰਚਾਇਆ। ਹਰਿ ਮਹਿਮਾ ਜਗਤ ਬਾਣੀਆਂ, ਚਾਰ ਵੇਦ ਕਰਨ ਪੁਕਾਰ। ਪੁਰਾਨ ਅਠਾਰਾਂ ਅਕਥ ਕਹਾਣੀਆਂ, ਏਕਾ ਗਾਇਣ ਹਰਿ ਨਿਰੰਕਾਰ। ਸ਼ਾਸਤਰ ਸਿਮਰਤ ਬਣ ਬਣ ਰਾਣੀਆਂ, ਮੰਗਣ ਮੰਗ ਬਣ ਭਿਖਾਰ। ਗੀਤਾ ਗਿਆਨ ਇਕ ਵਖਾਣੀਆਂ, ਰਸਨਾ ਬੋਲ ਕ੍ਰਿਸ਼ਨ ਮੁਰਾਰ। ਅੰਜੀਲ ਕੁਰਾਨਾਂ ਮੇਲ ਮਿਲਾਵਾ ਸਾਚੇ ਹਾਣੀਆਂ, ਕਲਮਾ ਰਸੂਲ ਧੁਰ ਫ਼ਰਮਾਣ। ਨਾਨਕ ਗਾਇਆ ਪਦ ਨਿਰਬਾਣੀਆਂ, ਮੇਲ ਮਿਲਾਵਾ ਕੰਤ ਕੰਤੂਹਲ। ਅਰਜਨ ਅੱਖਰ ਇਕ ਪਛਾਨਿਆਂ, ਤ੍ਰੈ ਲੋਕ ਬਰਸਣਹਾਰਾ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਖਾਏ ਇਕ ਅਨਭੁੱਲ। ਹਰਿ ਸ਼ਬਦ ਕਦੇ ਨਾ ਭੁੱਲਿਆ, ਜੁਗ ਜੁਗ ਖੇਲ ਖੇਲ ਅਪਾਰ। ਹਰਿ ਸ਼ਬਦ ਕਦੇ ਨਾ ਰੁਲਿਆ, ਰੁਲਣਹਾਰ ਸਰਬ ਸੰਸਾਰ। ਹਰਿ ਸ਼ਬਦ ਕਦੇ ਨਾ ਤੁਲਿਆ, ਨਾ ਕੋਈ ਤੋਲੇ ਅਗੰਮ ਅਪਾਰ। ਹਰਿ ਸ਼ਬਦ ਭੰਡਾਰਾ ਜੁਗ ਜੁਗ ਏਕਾ ਖੁਲ੍ਹਿਆ, ਵਰਤਾਵਣਹਾਰ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ। ਸ਼ਬਦ ਭੰਡਾਰਾ ਖੋਲ੍ਹਿਆ, ਹਰਿ ਸਾਜਣ ਸਤਿਗੁਰ ਮੀਤ। ਸੋਹੰ ਅੱਖਰ ਏਕਾ ਬੋਲਿਆ, ਸਤਿਜੁਗ ਤੇਰੀ ਸਾਚੀ ਰੀਤ। ਜਿਸ ਜਨ ਗਾਇਆ ਸਾਚਾ ਢੋਲਿਆ, ਲੇਖਾ ਚੁੱਕਿਆ ਮੰਦਰ ਮਸੀਤ। ਸਤਿਗੁਰ ਵਸਿਆ ਸਦਾ ਕੋਲਿਆ, ਅੱਠੇ ਪਹਿਰ ਪਰਖੇ ਨੀਤ। ਹੌਲੀ ਹੌਲੀ ਅੰਦਰ ਮੰਦਰ ਬਹਿ ਬਹਿ ਬੋਲਿਆ, ਕਾਇਆ ਕਰੇ ਠੰਡੀ ਸੀਤ। ਭਾਗ ਲਗਾਏ ਸਾਚੇ ਚੋਲਿਆ, ਮਾਨਸ ਜਨਮ ਹਰਿਜਨ ਸਾਚਾ ਜਾਏ ਜੀਤ। ਹਰਿ ਹਿਰਦੇ ਅੰਦਰ ਮੌਲਿਆ, ਏਕਾ ਰੰਗ ਰੰਗਾਏ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮਨਮੁਖਾਂ ਸੁੱਤਾ ਦੇ ਕਰ ਪੀਠ। ਮਨਮੁਖ ਜੀਵ ਅਞਾਣਿਆਂ, ਨੇਤਰ ਨੈਣ ਉਘਾੜ। ਖੇਲੇ ਖੇਲ ਸ੍ਰੀ ਭਗਵਾਨਿਆਂ, ਸ਼ਬਦ ਸਰੂਪੀ ਸਾਚੀ ਧਾਰ। ਜਨ ਭਗਤਾਂ ਕਰੇ ਮਾਤ ਪਛਾਣਿਆਂ, ਇਕ ਆਪਣਾ ਦਰਸ ਵਿਖਾਲ। ਦੇਵਣਹਾਰਾ ਧੁਰ ਫ਼ਰਮਾਣਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਰਾਹ ਸੁਖਾਲ। ਸਾਚਾ ਮਾਰਗ ਹਰਿ ਹਰਿ ਦੱਸਣਾ, ਹਰਿ ਹਿਰਦੇ ਅੰਦਰ ਵਸ। ਹਰਿਜਨ ਮੇਟੇ ਰੈਣ ਅੰਧੇਰੀ ਮਸਨਾ, ਤੀਰ ਨਿਰਾਲਾ ਮਾਰੇ ਕਸ। ਮਨਮੁਖ ਦਰ ਤੋਂ ਉਠ ਉਠ ਨੱਸਨਾ, ਕਿਸੇ ਨਾ ਚਲੇ ਕੋਈ ਵਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਰਸ।

❋

❋

੯ ਚੇਤ ੨੦੧੭ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਬਾਬੂ ਪੁਰਾ

ਨਿਰਗੁਣ ਸ਼ਹਿਨਸ਼ਾਹ ਪਾਤਸ਼ਾਹਾਂ ਸ਼ਾਹ, ਹਰਿ ਸਤਿਗੁਰ ਪੁਰਖ ਅਖਵਾਇੰਦਾ। ਨਿਰਗੁਣ ਦਾਤਾ ਬੇਪਰਵਾਹ, ਬੇਅੰਤ ਨਾਮ ਧਰਾਇੰਦਾ। ਨਿਰਗੁਣ ਨੂਰ ਇਲਾਹੀ ਇਕ ਖ਼ੁਦਾ, ਜਲਵਾ ਨੂਰ ਡਗਮਗਾਇੰਦਾ। ਨਿਰਗੁਣ ਰਾਮ ਰਾਜਾ ਨਾਉਂ ਧਰਾ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਰਾਜ ਰਾਜਾਨਾ ਕਰੇ ਸਚ ਨਿਆਂ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਧੁਰ ਫ਼ਰਮਾਣਾ ਦਏ ਜਣਾ, ਆਪ ਆਪਣਾ ਹੁਕਮ ਸੁਣਾਇੰਦਾ। ਨਿਰਗੁਣ ਸਚਖੰਡ ਦੁਆਰ ਦਏ ਵਸਾ, ਸਚਖੰਡ ਵਾਸੀ ਖੇਲ ਖਿਲਾਇੰਦਾ। ਨਿਰਗੁਣ ਥਿਰ ਘਰ ਆਪਣੀ ਰਚਨ ਲਏ ਰਚਾ, ਚਾਰ ਦਿਵਾਰ ਨਾ ਕੋਈ ਵਖਾਇੰਦਾ। ਨਿਰਗੁਣ ਦੀਪਕ ਜੋਤ ਲਏ ਜਗਾ, ਆਦਿ ਨਿਰੰਜਣ ਸੇਵਾ ਲਾਇੰਦਾ। ਨਿਰਗੁਣ ਸਾਚਾ ਸਚ ਨਿਸ਼ਾਨਾ ਦਏ ਚੜ੍ਹਾ, ਆਪ ਆਪਣੇ ਰੰਗ ਰੰਗਾਇੰਦਾ। ਨਿਰਗੁਣ ਸੀਸ ਤਾਜ ਲਏ ਟਿਕਾ, ਰਾਜ ਜੋਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇੰਦਾ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਨਿਰਗੁਣ ਰਾਓ ਰੰਕ ਅਖਵਾਈਆ। ਨਿਰਗੁਣ ਭਗਤ ਨਿਰਗੁਣ ਭਗਵਾਨ, ਨਿਰਗੁਣ ਸਤਿਗੁਰ ਵੇਸ ਵਟਾਈਆ। ਨਿਰਗੁਣ ਜੀਵ ਜੰਤ ਜਹਾਨ, ਨਿਰਗੁਣ ਸ਼ਬਦ ਗੁਣ ਵਡਿਆਈਆ। ਨਿਰਗੁਣ ਦੇਵੇ ਧੁਰ ਫ਼ਰਮਾਣ, ਨਿਰਗੁਣ ਰਾਗ ਨਾਦ ਸੁਣਾਈਆ। ਨਿਰਗੁਣ ਪੰਜ ਤਤ ਕਰੇ ਧਿਆਨ, ਨਿਰਗੁਣ ਤ੍ਰੈ ਤ੍ਰੈ ਮੇਲ ਮਿਲਾਈਆ। ਨਿਰਗੁਣ ਵੇਖੇ ਮਾਤ ਦੁਕਾਨ, ਨਿਰਗੁਣ ਹੱਟੋ ਹੱਟ ਵਿਕਾਈਆ। ਨਿਰਗੁਣ ਜ਼ਿਮੀ ਨਿਰਗੁਣ ਅਸਮਾਨ, ਨਿਰਗੁਣ ਰਵ ਸਸ ਆਪ ਚਮਕਾਈਆ। ਨਿਰਗੁਣ ਗਣ ਗਧੰਰਬ ਕਰੇ ਆਪ ਪਛਾਣ, ਨਿਰਗੁਣ ਕਰੋੜ ਤੇਤੀਸਾ ਰੂਪ ਵਟਾਈਆ। ਨਿਰਗੁਣ ਬ੍ਰਹਮਾ ਵਿਸ਼ਨ ਕਰੇ ਪਰਧਾਨ, ਨਿਰਗੁਣ ਸ਼ਬਦ ਖੇਲ ਖਿਲਾਈਆ। ਨਿਰਗੁਣ ਮਨ ਮਤ ਬੁੱਧ ਕਰੇ ਸੰਤਾਨ, ਆਪ ਆਪਣੀ ਅੰਸ ਉਪਜਾਈਆ । ਨਿਰਗੁਣ ਕਾਮ ਕਰੋਧ ਲੋਭ ਮੋਹ ਅਭਿਮਾਨ, ਆਸਾ ਤ੍ਰਿਸ਼ਨਾ ਰੂਪ ਜਣਾਈਆ। ਨਿਰਗੁਣ ਜੂਠ ਝੂਠ ਦੇਵੇ ਦਾਨ, ਸਚ ਸਚ ਕਰੇ ਵਡਿਆਈਆ। ਨਿਰਗੁਣ ਮੰਦਰ ਮਸਜਿਦ ਖੇਲੇ ਖੇਲ ਜਗਤ ਮਕਾਨ, ਨਿਰਗੁਣ ਆਸਣ ਸਚ ਸਿੰਘਾਸਣ ਇਕ ਵਿਛਾਈਆ। ਨਿਰਗੁਣ ਰਾਏ ਧਰਮ ਫੜਾਏ ਬਾਨ, ਆਦਿ ਜੁਗਾਦਿ ਤੀਰ ਚਲਾਈਆ। ਨਿਰਗੁਣ ਚਿੱਤਰ ਗੁਪਤ ਬੈਠਾ ਲੇਖਾ ਲਿਖੇ ਜਹਾਨ, ਲੇਖਾ ਜਾਣੇ ਪੰਚਮ ਛਾਹੀਆ। ਨਿਰਗੁਣ ਵਸਣਹਾਰਾ ਉਚ ਅਟੱਲ ਮਕਾਨ, ਸਚਖੰਡ ਦਵਾਰੇ ਸੋਭਾ ਪਾਈਆ। ਨਿਰਗੁਣ ਸੋ ਪੁਰਖ ਨਿਰੰਜਣ ਦੇਵਣਹਾਰਾ ਜੀਅ ਦਾਨ, ਹਰਿ ਪੁਰਖ ਨਿਰੰਜਣ ਸੰਗ ਰਲਾਈਆ। ਨਿਰਗੁਣ ਏਕੰਕਾਰਾ ਕਰੇ ਕਲਿਆਣ, ਕਲਕਾਤੀ ਨੇੜ ਨਾ ਆਈਆ। ਨਿਰਗੁਣ ਆਦਿ ਨਿਰੰਜਣ ਮਹਿਮਾ ਮਹਾਨ, ਲੇਖਾ ਗਣਤ ਨਾ ਕੋਈ ਗਣਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਥਿਰ ਘਰ ਬੈਠਾ ਜੋਤ ਜਗਾਈਆ। ਸ੍ਰੀ ਭਗਵਾਨ ਬਣ ਬਣ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਪਾਰਬ੍ਰਹਮ ਕਰੇ ਇਕ ਧਿਆਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਚ ਤਖ਼ਤ ਸਚ ਸੁਲਤਾਨ, ਹਰਿ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਏਕਾ ਇਕ ਇਕ ਇਕ ਵਰਤਾਈਆ। ਏਕਾ ਏਕ ਹਰਿ ਨਿਰੰਕਾਰਾ, ਨਿਰਗੁਣ ਖੇਲ ਖਿਲਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਵੇਖ ਵਖਾਇੰਦਾ। ਸਚਖੰਡ ਨਿਵਾਸੀ ਖੋਲ੍ਹ ਦਵਾਰਾ, ਆਪ ਆਪਣਾ ਬੰਕ ਸੁਹਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪੇ ਰੂਪ

❋

❋

ਵਟਾਇੰਦਾ। ਸਚ ਤਖ਼ਤ ਸਚ ਸਿਕਦਾਰ, ਸਾਚਾ ਹੁਕਮ ਚਲਾਇੰਦਾ। ਰਾਗ ਨਾਦ ਧੁਨ ਸਤਾਰ, ਤਾਲ ਤਲਵਾੜਾ ਇਕ ਵਜਾਇੰਦਾ। ਬੋਧ ਅਗਾਧ ਸ਼ਬਦ ਜੈਕਾਰ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਸਚ ਦਵਾਰਿਉਂ ਆਏ ਬਾਹਰ, ਆਪ ਆਪਣਾ ਪਗ ਟਿਕਾਇੰਦਾ। ਸੁੰਨ ਅਗੰਮ ਧੂਆਂਧਾਰ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਨਾ ਕੋਈ ਦਿਸੇ ਮੰਡਲ ਮੰਡਪ ਸਤਾਰ, ਗਗਨ ਗਗਨੰਤਰ ਨਾ ਕੋਈ ਵਖਾਇੰਦਾ। ਆਪਣੇ ਰੰਗ ਰਵੇ ਕਰਤਾਰ, ਨੂਰੋ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦੀ ਸਾਚੀ ਕਾਰ, ਸਚ ਸਾਚੀ ਖੇਲ ਖਿਲਾਇੰਦਾ। ਹਰਿ ਸਾਚਾ ਖੇਲ ਖਿਲੰਦੜਾ, ਨਿਰਗੁਣ ਰੂਪ ਅਨੂਪ। ਘਰ ਸਾਚੇ ਦੀਪ ਜਗੰਦੜਾ, ਕਰੇ ਪਰਕਾਸ਼ ਚਾਰੇ ਕੂਟ। ਸਾਚੇ ਤਖ਼ਤ ਆਪ ਸੁਹੰਦੜਾ, ਪੁਰਖ ਅਬਿਨਾਸ਼ੀ ਏਕਾ ਭੂਪ। ਧੁਰ ਫ਼ਰਮਾਣਾ ਇਕ ਸੁਨੰਦੜਾ, ਸ਼ਬਦ ਉਠਾਏ ਸਾਚਾ ਦੂਤ। ਸੁੰਨ ਅਗੰਮੀ ਵੇਖ ਵਿਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਪੂਤ। ਪੂਤ ਸਪੂਤਾ ਹਰਿ ਬਲਵਾਨ, ਸ਼ਬਦੀ ਸ਼ਬਦ ਵਡਿਆਇੰਦਾ। ਮਹਾਂਕਾਲ ਮੇਲ ਮਹਾਨ, ਘਰ ਸਾਚੇ ਮੇਲ ਮਿਲਾਇੰਦਾ। ਚਰਨ ਕਵਲ ਇਕ ਧਿਆਨ, ਏਕਾ ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਵਰਨ ਦੇਵੇ ਦਾਨ, ਦੂਸਰ ਹੋਰ ਨਾ ਕੋਈ ਦਿਸਾਇੰਦਾ। ਏਕਾ ਤਖ਼ਤ ਇਕ ਸੁਲਤਾਨ, ਏਕਾ ਹੁਕਮ ਚਲਾਇੰਦਾ। ਏਕਾ ਹੋਏ ਨਿਗਹਬਾਨ, ਆਦਿ ਜੁਗਾਦੀ ਵੇਖ ਵਖਾਇੰਦਾ। ਇਕ ਝੁਲਾਏ ਸਚ ਨਿਸ਼ਾਨ, ਰੰਗ ਰੰਗੀਲਾ ਆਪ ਰੰਗਾਇੰਦਾ। ਏਕਾ ਮੁਖ ਸਹਿਜ ਸੁੱਖ ਸੁਬਹਾਨ, ਨੂਰ ਇਲਾਹੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਸਰਬੰਗ, ਆਪ ਆਪਣਾ ਰੰਗ ਵਖਾਇੰਦਾ। ਅਨਰੰਗ ਦਾਤਾ ਪੁਰਖ ਬਿਧਾਤਾ, ਭੇਦ ਅਭੇਵ ਨਾ ਕੋਈ ਜਣਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਡ ਵਡਿਆਈਆ। ਸਚਖੰਡ ਨਿਵਾਸੀ ਮਾਰੇ ਝਾਤਾ, ਅੰਦਰ ਮੰਦਰ ਖੋਜ ਖੁਜਾਈਆ। ਸੁੰਨ ਅਗੰਮੀ ਅੰਧੇਰੀ ਰਾਤਾ, ਪਰਕਾਸ਼ ਨਾ ਕੋਈ ਵਖਾਈਆ। ਸ਼ਬਦ ਸ਼ਬਦੀ ਦੇਵੇ ਸਾਥਾ, ਸਾਚਾ ਸੰਗ ਰਖਾਈਆ। ਮਹਾਂਕਾਲ ਨਿਉਂ ਨਿਉਂ ਟੇਕੇ ਮਾਥਾ, ਪ੍ਰਭ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਸੁੰਨ ਅਗੰਮੀ ਧੂਆਂਧਾਰਾ, ਧਰਤ ਧਵਲ ਨਾ ਕੋਈ ਵਡਿਆਇਆ। ਗਗਨ ਮੰਡਲ ਨਾ ਕੋਈ ਪਸਾਰਾ, ਸਾਕਾਰ ਰੂਪ ਨਾ ਕੋਇ ਵਟਾਇਆ। ਸ਼ਬਦੀ ਖੇਲ ਹਰਿ ਨਿਰੰਕਾਰਾ, ਆਪੇ ਵੇਖ ਵਖਾਇਆ। ਮਹਾਂਕਾਲ ਦਰ ਬਣੇ ਭਿਖਾਰਾ, ਨੇਤਰ ਰੋ ਰੋ ਨੀਰ ਵਹਾਇਆ। ਮੰਗੇ ਮੰਗ ਏਕਾ ਵਾਰਾ, ਆਪਣੀ ਝੋਲੀ ਅੱਗੇ ਡਾਹਿਆ। ਪੂਤ ਸਪੂਤ ਸੁੱਤ ਦੁਲਾਰਾ, ਹਰਿ ਸਾਚਾ ਦਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਮਹਾਂਕਾਲ ਸੀਸ ਝੁਕਾ, ਪ੍ਰਭ ਅੱਗੇ ਨੇਤਰ ਨੀਰ ਵਹਾਇੰਦਾ। ਏਕਾ ਵਸਤ ਝੋਲੀ ਪਾ, ਦੂਸਰ ਮੰਗ ਨਾ ਕੋਈ ਮੰਗਾਇੰਦਾ। ਸਗਲਾ ਸੰਗ ਦਏ ਵਖਾ, ਹੁਕਮੀ ਹੁਕਮ ਅਲਾਇੰਦਾ। ਮੇਰਾ ਅੰਗ ਦਏ ਕਟਾ, ਅੰਗੀਕਾਰ ਵਡ ਵਡਿਆਇੰਦਾ। ਇਕ ਮਰਦੰਗ ਦਏ ਵਜਾ, ਚਾਰੋਂ ਕੁੰਟ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਸੁਣਾਇੰਦਾ। ਮਹਾਂਕਾਲ ਸੁਣ ਕਰ ਧਿਆਨ, ਹਰਿ ਸਾਚਾ ਦੇਵੇ ਵਡ ਵਡਿਆਈਆ। ਪੂਤ ਸਪੂਤਾ ਦੇਵੇ ਦਾਨ, ਥਿਰ ਘਰ ਸਾਚੇ ਰਹਿਣ ਨਾ ਪਾਈਆ। ਸਚਖੰਡ ਦਵਾਰ ਨਾ ਸਕੇ ਆ, ਨੇਤਰ ਨੈਣ ਨਾ ਦਰਸ਼ਨ ਪਾਈਆ। ਤੇਰਾ

❋

❋

ਬੂਟਾ ਦਏ ਲਗਾ, ਜੜ੍ਹ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਈਆ। ਮਹਾਂਕਾਲ ਤੇਰਾ ਸਾਚਾ ਪੂਤ, ਹਰਿ ਸਾਚਾ ਸਚ ਉਪਜਾਇੰਦਾ। ਤੇਰਾ ਪੇਟਾ ਤੇਰਾ ਸੂਤ, ਤੇਰਾ ਤਾਣਾ ਵਿਚ ਟਿਕਾਇੰਦਾ। ਤੇਰਾ ਲੇਖਾ ਤੇਰੀ ਕੂਟ, ਤੇਰੀ ਦਿਸ਼ਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਆਪਣਾ ਹੁਕਮ ਸੁਣਾਇੰਦਾ। ਮਹਾਂਕਾਲ ਉਪਜੇ ਪੂਤ ਸੁੱਤ ਦੁਲਾਰ, ਹਰਿ ਸਾਚੇ ਸ਼ਬਦ ਜਣਾਇਆ। ਧੂਆਂਧਾਰ ਕਰ ਪਸਾਰ, ਸੁੰਨ ਅਗੰਮ ਟਿਕਾਇਆ। ਸੁੰਨ ਅਗੰਮੋਂ ਕੱਢੇ ਬਾਹਰ, ਮਾਤ ਪਿਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਇਆ। ਇਛਿਆ ਭਿਛਿਆ ਉਪਜਿਆ ਬਾਲ, ਤਤਵ ਤਤ ਨਾ ਕੋਈ ਰਖਾਇਆ। ਮਹਾਂਕਾਲ ਕਰੇ ਪ੍ਰਿਤਪਾਲ, ਕਾਲ ਆਪਣੇ ਰੰਗ ਰੰਗਾਇਆ। ਸਤਿਗੁਰ ਦਾਤਾ ਦੀਨ ਦਿਆਲ, ਏਕੰਕਾਰਾ ਆਪ ਅਖਵਾਇਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਜਣਾਇਆ। ਕਿਸੇ ਨਾ ਵਸੇ ਵਿਚ ਮਕਾਨ, ਬੰਕ ਦਵਾਰ ਨਾ ਕੋਈ ਸੁਹਾਇਆ। ਨੇਤਰ ਦਿਸੇ ਨਾ ਕੋਈ ਨਿਸ਼ਾਨ, ਰੂਪ ਸਰੂਪ ਨਾ ਕੋਇ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵਾ ਲਾਇਆ। ਕਾਲ ਉਪਜਿਆ ਕਾਲੀ ਧਾਰ, ਹਰਿ ਹਰਿ ਰੰਗ ਸਮਾਇਆ। ਮਹਾਂਕਾਲ ਦਰ ਬਣ ਭਿਖਾਰ, ਏਕਾ ਮੰਗ ਮੰਗਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਘਰ ਘਰ ਵਿਚ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਇਆ। ਸਾਚੀ ਸਿਖਿਆ ਹਰਿ ਸਮਝਾਏ, ਵੱਡਾ ਵਡ ਵਡਿਆਈਆ। ਤੇਰੀ ਸੇਵਾ ਆਪ ਲਗਾਏ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਮਾਤਲੋਕ ਹਰਿ ਰਚਨ ਰਚਾਏ, ਧਰਤ ਧਵਲ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਭਾਂਡੇ ਘੜ ਵਖਾਏ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਲੱਖ ਚੁਰਾਸੀ ਭਾਂਡਾ ਘੜਨਾ, ਪੰਜ ਤਤ ਬਣਤ ਬਣਾਈਆ। ਸਰਗੁਣ ਨਿਰਗੁਣ ਅੰਦਰ ਵੜਨਾ, ਨਿਰਗੁਣ ਸਰਗੁਣ ਰੂਪ ਵਟਾਈਆ। ਸ਼ਬਦ ਸਰੂਪੀ ਕਿਸੇ ਨਾ ਫੜਨਾ, ਹੱਥ ਕਿਸੇ ਨਾ ਆਈਆ। ਜੁਗਾ ਜੁਗੰਤਰ ਲੋਕਮਾਤ ਲੜਨਾ, ਪੰਚਮ ਕਰੇ ਲੜਾਈਆ। ਗੁਰਮੁਖ ਵਿਰਲੇ ਸਾਚੇ ਪੌੜੇ ਚੜ੍ਹਣਾ, ਜਿਸ ਸਤਿਗੁਰ ਆਪ ਚੜ੍ਹਾਈਆ। ਕਾਲ ਦੁਆਰੇ ਅੱਧ ਵਿਚ ਅੜਨਾ, ਨਾ ਕੋਈ ਸਕੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਉਪਜਿਆ ਕਾਲ ਹੋਏ ਬਲਵਾਨ, ਹਰਿ ਸਾਚੇ ਸਚ ਉਪਜਾਇਆ। ਲੱਖ ਚੁਰਾਸੀ ਮੇਟ ਨਿਸ਼ਾਨ, ਤੇਰਾ ਤੇਰੀ ਝੋਲੀ ਪਾਇਆ। ਹਰਿਜਨ ਸਾਚੇ ਕਰ ਪਛਾਣ, ਸਾਚੀ ਸਿਖਿਆ ਇਕ ਸਮਝਾਇਆ। ਹੰ ਬ੍ਰਹਮ ਪ੍ਰਭ ਦੇਵੇ ਦਾਨ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਹਰਿ ਸੰਤ ਬਣੇ ਸਾਚਾ ਕਾਹਨ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਖਾਇਆ। ਗੁਰਸਿਖ ਤੇਰਾ ਸਚ ਨਿਸ਼ਾਨੜਾ, ਹਰਿ ਸਤਿਗੁਰ ਸਚ ਸਮਝਾਏ। ਦਰਗਹਿ ਵੱਜੇ ਇਕ ਤਰਾਨੜਾ, ਨਾਦੀ ਧੁਨ ਉਪਜਾਏ। ਰਾਹ ਦੱਸੇ ਇਕ ਸੁਖਾਲੜਾ, ਘਰ ਘਰ ਵਿਚ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਿਦਿਆ ਆਪ ਜਣਾਏ। ਆਪਣੀ ਵਿਦਿਆ ਹਰਿ ਭਗਵਾਨ, ਏਕਾ ਏਕ ਜਣਾਈਆ। ਆਦਿ ਜੁਗਾਦਿ ਜੁਗ ਜੁਗ ਜੋ ਜਨ ਸੋਹੰ ਗਾਣ, ਕਾਲ ਮਹਾਕਾਲ ਨੇੜ ਨਾ ਆਈਆ। ਅੱਗੇ ਅੱਗੇ

❋

❋

ਚਲੇ ਭਗਵਾਨ, ਪਿਛੇ ਪਿਛੇ ਆਪ ਚਲਾਈਆ। ਦੋ ਜਹਾਨਾਂ ਦੇਵੇ ਮਾਣ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਮਹਾਂਕਾਲ ਕਰੇ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਤਾਜ ਤਖ਼ਤ ਸੋਹੇ ਇਕ ਨਿਗਹਬਾਨ, ਦਿਵਸ ਰੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਈਆ। ਕਾਲ ਢਹਿ ਪਿਆ ਦੁਆਰ, ਮਹਾਂਕਾਲ ਸੰਗ ਰਲਾਇਆ। ਕਵਣ ਰੂਪ ਹੋਏ ਵਿਚ ਸੰਸਾਰ, ਤੇਰਾ ਤੇਰਾ ਨਾਉਂ ਉਪਜਾਇਆ। ਕਵਣ ਸ਼ਬਦ ਲਾਏ ਜੈਕਾਰ, ਜੈ ਜੈ ਪੁਰੀਆਂ ਲੋਆਂ ਆਪ ਕਰਾਇਆ। ਕਵਣ ਸ਼ਸਤਰ ਹੋਏ ਢਾਲ, ਤੇਜ਼ ਕਟਾਰ ਨਾ ਕੋਈ ਘਾਇਆ। ਕਵਣ ਹਰਿਜਨ ਘਾਲਣ ਜਾਏ ਘਾਲ, ਭਗਤ ਭਗਤੀ ਵੇਖ ਵਖਾਇਆ। ਕਵਣ ਸ਼ਬਦ ਵੱਜੇ ਤਾਲ, ਨਾਦ ਅਨਾਦੀ ਨਾਦ ਸੁਣਾਇਆ। ਕਵਣ ਵਸਤ ਸੱਚਾ ਧਨ ਮਾਲ, ਝੋਲੀ ਕਵਣ ਭਰਾਇਆ। ਕਵਣ ਫਲ ਵੇਖੇ ਡਾਲ੍ਹ, ਫੁੱਲ ਫੁਲਵਾੜੀ ਆਪ ਮਹਿਕਾਇਆ। ਕਵਣ ਰੂਪ ਕਰੇ ਪ੍ਰਿਤਪਾਲ, ਤੇਰਾ ਭੇਵ ਕਿਸੇ ਨਾ ਆਇਆ। ਜੁਗਾ ਜੁਗੰਤਰ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲ, ਹਰਿਜਨ ਸਾਚੇ ਆਪ ਉਠਾਇਆ। ਕਾਇਆ ਮੰਦਰ ਵੇਖ ਧਰਮਸਾਲ, ਘਰ ਸਾਚੇ ਡੇਰਾ ਲਾਇਆ। ਗੁਰਮੁਖ ਉਠਾਏ ਆਪਣੇ ਲਾਲ, ਅਨਮੁਲੜੇ ਕੀਮਤ ਕੋਇ ਨਾ ਮਾਤ ਚੁਕਾਇਆ। ਏਕਾ ਦੀਪਕ ਦੇਵੇ ਬਾਲ, ਅੰਧ ਅੰਧੇਰ ਰਹੇ ਨਾ ਰਾਇਆ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੇ ਲਏ ਉਠਾਇਆ। ਨਾਮ ਪਾਏ ਸਾਚੀ ਗਲ ਮਾਲ, ਮਨ ਕਾ ਮਣਕਾ ਲਏ ਫਿਰਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਦੀਨ ਦਿਆਲ ਸਿਰ ਹੱਥ ਰਖਾਇਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪ ਵਖਾਇਆ। ਹਰਿ ਮਾਰਗ ਸਾਚਾ ਪੰਥ, ਭੇਵ ਕੋਇ ਨਾ ਪਾਇਆ। ਹਰਿ ਮਹਿਮਾ ਸ਼ਬਦ ਸ਼ਾਸਤਰ ਵੇਦ ਪੁਰਾਨ ਗ੍ਰੰਥ, ਅੰਜੀਲ ਕੁਰਾਨ ਸਰਬ ਗਾਇਆ। ਹਰਿ ਕਾ ਰੂਪ ਆਦਿ ਅੰਤ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਜੁਗ ਰਾਹ ਤੱਕਣ ਸਾਧ ਸੰਤ, ਗੁਰ ਪੀਰ ਅਵਤਾਰ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬੈਠਾ ਆਸਣ ਲਾਇਆ। ਨਿਰਗੁਣ ਦਰ ਸੁਹੰਜਣਾ, ਉਚ ਅਗੰਮ ਅਥਾਹ। ਹਰਿ ਬੈਠਾ ਇਕ ਨਿਰੰਜਣਾ, ਸ਼ਹਿਨਸ਼ਾਹ ਸਿਰ ਸ਼ਹਿਨਸ਼ਾਹ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਦੋ ਜਹਾਨੀ ਬਣੇ ਮਲਾਹ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨਾ, ਅੰਧ ਅੰਧੇਰਾ ਦਏ ਗਵਾ। ਚਰਨ ਧੂੜ ਕਰਾਏ ਮਜਣਾ, ਅਠਸਠ ਦੇਵੇ ਨਾ ਕੋਈ ਥਾਂ, ਜੁਗ ਜੁਗ ਜਨ ਭਗਤਾਂ ਪਰਦਾ ਕੱਜਣਾ, ਸ਼ਬਦ ਸਰੂਪੀ ਦੋਸ਼ਾਲਾ ਹੱਥ ਉਠਾ। ਹਰਿ ਸ਼ਬਦ ਨਾ ਘੜਿਆ ਨਾ ਭੱਜਣਾ, ਪੰਜ ਤਤ ਚੋਲਾ ਰਿਹਾ ਹੰਢਾ। ਤਾਲ ਨਗਾਰਾ ਏਕਾ ਵੱਜਣਾ, ਗੁਰ ਪੂਰਾ ਦਏ ਵਜਾ। ਕਾਲ ਦਵਾਰਾ ਛੱਡ ਛੱਡ ਨੱਠਣਾ, ਮੁੜ ਤੱਕੇ ਨਾ ਗੁਰਸਿਖ ਤੇਰਾ ਰਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣੇ ਮਾਤ ਮਲਾਹ। ਮਾਤ ਮਲਾਹ ਖੇਵਟ ਖੇਟਾ, ਹਰਿ ਸਤਿਗੁਰ ਪੁਰਖ ਅਖਵਾਇੰਦਾ। ਗੁਰਮੁਖ ਉਪਜਾਏ ਆਪਣਾ ਬੇਟਾ, ਆਪ ਆਪਣੀ ਗੋਦ ਸੁਹਾਇੰਦਾ। ਸ਼ਬਦ ਸਰੂਪੀ ਸਾਚੇ ਸ਼ਬਦ ਆਪ ਲਪੇਟਾ, ਤੱਤੀ ਵਾ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਸਤਿ ਪੁਰਖ, ਦੂਸਰ ਅਵਰ ਨਾ ਕੋਈ ਜਣਾਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲਏ ਪਰਖ, ਨਾਮ ਘਸਵੱਟੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਦਾਤਾ ਦਇਆਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਦਾਤਾ ਹਰਿ ਭਗਵਾਨ, ਹਰਿਜਨ ਸਾਚੇ ਲਏ ਜਗਾਇਆ । ਨਿਰਗੁਣ ਦਾਤਾ ਵਡ ਮਿਹਰਬਾਨ, ਗ਼ਰੀਬ ਨਿਮਾਣੇ ਗਲੇ ਲਗਾਇਆ। ਨਿਰਗੁਣ ਦਾਤਾ ਸਚ ਨਿਸ਼ਾਨ, ਲੋਕਮਾਤ ਆਪ ਝੁਲਾਇਆ। ਨਿਰਗੁਣ ਦਾਤਾ ਰਮਈਆ ਰਾਮ, ਰਾਵਣ ਗੜ ਹੰਕਾਰ ਤੁੜਾਇਆ। ਨਿਰਗੁਣ ਰੂਪ ਕ੍ਰਿਸ਼ਨਾ ਕਾਹਨ, ਨਾਮ ਬੰਸਰੀ ਇਕ ਵਜਾਇਆ। ਨਿਰਗੁਣ ਨਾਨਕ ਕਰ ਪਰਨਾਮ, ਨਾਮ ਸਤਿ ਮੰਤਰ ਦ੍ਰਿੜਾਇਆ। ਨਿਰਗੁਣ ਵਸੇ ਕਾਇਆ ਨਗਰ ਗਰਾਮ, ਫਤਿਹ ਡੰਕਾ ਇਕ ਵਜਾਈਆ। ਨਿਰਗੁਣ ਮੇਟੇ ਅੰਧੇਰੀ ਸ਼ਾਮ, ਜੁਗ ਜੁਗ ਸਾਚਾ ਚੰਦ ਚੜ੍ਹਾਇਆ। ਨਿਰਗੁਣ ਚਿਲਾ ਤੀਰ ਕਮਾਨ, ਨਿਰਗੁਣ ਸਾਚਾ ਬਾਣ ਵਖਾਇਆ। ਨਿਰਗੁਣ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਇਆ। ਨਿਰਗੁਣ ਕਲਜੁਗ ਅੰਤਮ ਹੋ ਪਰਧਾਨ, ਆਪ ਆਪਣਾ ਰੂਪ ਵਟਾਇਆ। ਸ਼ਬਦ ਡੰਕਾ ਵੱਜੇ ਦੋ ਜਹਾਨ, ਬ੍ਰਹਿਮੰਡ ਖੰਡ ਆਪ ਸੁਣਾਇਆ। ਰਾਓ ਰੰਕ ਉਠਾਏ ਰਾਜ ਰਾਜਾਨ, ਸੋਇਆ ਕੋਈ ਰਹਿਣ ਨਾ ਪਾਇਆ। ਗੁਰਮੁਖਾਂ ਦੇਵੇ ਸਾਚਾ ਦਾਨ, ਦਾਤਾ ਦਾਨੀ ਬਣ ਕੇ ਆਇਆ। ਲੱਖ ਚੁਰਾਸੀ ਫੰਦ ਕਟਾਨ, ਰਾਏ ਧਰਮ ਨਾ ਦਏ ਸਜਾਇਆ। ਜੋ ਜਨ ਚਰਨੀ ਡਿੱਗੇ ਆਣ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇਆ। ਵੇਸ ਅਵੱਲੜਾ ਹਰਿ ਹਰਿ ਕਰਤਾਰ, ਆਪਣਾ ਆਪ ਕਰਾਇੰਦਾ। ਕਰੇ ਕਰਾਏ ਵਰਤੇ ਵਰਤਾਏ ਵਿਚ ਸੰਸਾਰ, ਸਾਰਿੰਗ ਧਰ ਭਗਵਾਨ ਆਪਣਾ ਖੇਲ ਖਿਲਾਇੰਦਾ। ਪਾਵੇ ਸਾਰ ਪੁਰਖ ਨਰ ਨਾਰ, ਨਰ ਹਰਿ ਹਰੀ ਹਰਿ ਨਰਾਇਣ ਆਪਣਾ ਰੂਪ ਵਟਾਇੰਦਾ। ਖੜਗ ਖੰਡਾ ਤੇਜ ਕਟਾਰ, ਬ੍ਰਹਿਮੰਡ ਨਾਮ ਚਮਕਾਇੰਦਾ। ਸੀਸ ਤਾਜ ਇਕ ਦਸਤਾਰ, ਤਖ਼ਤ ਤਾਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਖੇਲੇ ਖੇਲ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਇੰਦਾ। ਘਰ ਸਾਚਾ ਹਰਿ ਭਾਇਆ, ਵਡ ਦਾਤਾ ਗਹਿਰ ਗੰਭੀਰ। ਜਗ ਤ੍ਰਿਸ਼ਨਾ ਰੰਗ ਮਿਟਾਇਆ, ਮਨ ਸਾਂਤਕ ਸਤਿ ਸਰੀਰ। ਕੂੜਾ ਨਾਤਾ ਤੋੜ ਤੁੜਾਇਆ, ਮਾਇਆ ਮਮਤਾ ਕੱਟ ਜ਼ੰਜੀਰ। ਹਰਿ ਦਰਸ਼ਨ ਨੇਤਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਪਿਆਏ ਅੰਮ੍ਰਿਤ ਸਾਚਾ ਸੀਰ।

੯ ਚੇਤ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਬਾਬੂ ਪੁਰ

ਹਸਤ ਕੀਟ ਵਸਿਆ, ਗੁਰ ਸਾਗਰ ਗਹਿਰ ਗੰਭੀਰ। ਹਰਿਜਨ ਵਿਰਲੇ ਮਾਰਗ ਦੱਸਿਆ, ਕਰ ਕਿਰਪਾ ਸ਼ਾਹ ਹਕੀਰ। ਹਰਿਜਨ ਹਿਰਦੇ ਅੰਦਰ ਵਸਿਆ, ਵਡ ਦਾਤਾ ਪੀਰਨ ਪੀਰ। ਬਾਣ ਨਿਰਾਲਾ ਏਕਾ ਕਸਿਆ, ਸ਼ਬਦੀ ਸ਼ਬਦ ਚਲਾਏ ਤੀਰ। ਘਰ ਮੰਦਰ ਫਿਰੇ ਨੱਸਿਆ, ਦੋ ਜਹਾਨਾਂ ਪੈਂਡਾ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨਣਹਾਰਾ ਬੀੜ। ਬੰਨ੍ਹੇ ਬੀੜ ਗੁਰ ਕਰਤਾਰ, ਕਿਰਪਾਨਿਧ ਵਡ ਵਡਿਆਈਆ। ਭਵ ਜਲ ਸਾਗਰ ਕਰੇ ਪਾਰ, ਭੈ ਭਿਆਨਕ ਹੋਏ ਸਹਾਈਆ। ਜਲ ਥਲ ਮਹੀਅਲ ਪਾਏ ਸਾਰ, ਡੂੰਘਾ ਸਾਗਰ ਵੇਖ ਵਖਾਈਆ। ਏਕਾ ਨਈਆ ਕਰ ਤਿਆਰ, ਹਰਿਜਨ ਸਾਚੇ ਲਏ ਚੜ੍ਹਾਈਆ। ਪਾਰ ਕਰਾਏ ਪਾਰ ਕਿਨਾਰ, ਮੰਝਧਾਰ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਹਰਿ ਹਰਿ ਜਨ ਜਗ ਜੀਵਣ ਮੁਕਤ ਕਰਾਈਆ।

❋

❋

ਕਾਲ ਫਾਂਸ ਕੱਟੇ ਜਮ ਕੰਕਰ, ਦੂਤੀ ਦੁਸ਼ਟ ਨੇੜ ਨਾ ਆਈਆ। ਹੋਏ ਸਹਾਈ ਵਿਚ ਭਿਅੰਕਰ, ਭੈ ਭਿਆਨਕ ਰੂਪ ਵਟਾਈਆ। ਲੇਖਾ ਜਾਣੇ ਏਕਾ ਅੰਕਰ, ਏਕਾ ਗੁਰ ਦਏ ਸਮਝਾਈਆ। ਪੂਜਾ ਚੁੱਕੀ ਗਨੇਸ਼ ਸ਼ੰਕਰ, ਸ਼ਿਵਦੁਆਲਾ ਮੱਠ ਇਕ ਵਖਾਈਆ। ਅਗਨ ਬੁਝਾਏ ਲੱਗੀ ਬਸੰਤਰ, ਸੀਤਲ ਧਾਰ ਵਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਭੁੱਲ ਰਹੇ ਨਾ ਰਾਈਆ। ਹਰਿਜਨ ਗਾਏ ਸੋਹੰ ਮੰਤਰ, ਮਨ ਮਤ ਬੁੱਧ ਲੇਖੇ ਲਾਈਆ। ਅੰਤ ਕਾਲ ਬਣਾਏ ਬਣਤਰ, ਜਮ ਤਰਾਸ ਨਾ ਕੋਈ ਵਖਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਕਰੇ ਸਵਤੰਤਰ, ਸੁਰਤ ਸ਼ਬਦ ਇਕ ਲਿਵ ਲਾਈਆ।

ਅੰਧ ਅੰਧਿਆਰ ਹਰਿ ਕਾਢਿਆ, ਕਰ ਕਿਰਪਾ ਹਰਿ ਰਾਏ। ਦੁੱਖ ਦਲਿਦਰ ਵਾਢਿਆ, ਨਾਮ ਖੰਡਾ ਇਕ ਚਮਕਾਏ। ਚਰਨ ਦਵਾਰੇ ਲਡਾਏ ਲਾਡਿਆ, ਜਿਉਂ ਬਾਲਕ ਪਿਤਾ ਮਾਂਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਏ। ਹੱਥ ਰੱਖ ਸਮਰਥ ਕਰਤਾਰ, ਬਾਲ ਅਞਾਣੇ ਆਪ ਉਠਾਈਆ। ਦੇਵੇ ਵੱਥ ਅਪਰ ਅਪਾਰ, ਨਾਮ ਸ਼ਬਦ ਵਣਜ ਕਰਾਈਆ। ਮਿਲੇ ਵਡਿਆਈ ਵਿਚ ਸੰਸਾਰ, ਲਜਪਤ ਆਪਣੇ ਹੱਥ ਰਖਾਈਆ। ਘਰ ਮੰਦਰ ਹੋਏ ਉਜਿਆਰ, ਬੰਦ ਦਰਵਾਜਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣੇ ਗਲੇ ਲਗਾਈਆ। ਨਿਮਾਣਿਆਂ ਮਾਣ ਹਰਿ ਨਿਰੰਕਾਰ, ਜੁਗ ਜੁਗ ਖੇਲ ਖਿਲਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਜਗਤ ਮਲਾਹ ਆਪ ਹੋ ਆਇੰਦਾ। ਏਥੇ ਓਥੇ ਕਰੇ ਪਿਆਰ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰ ਕੰਤ ਰੰਗ ਬਸੰਤ ਕਾਇਆ ਚੋਲੀ ਏਕਾ ਰੂਪ ਵਖਾਇੰਦਾ।

ਦੀਨਾਂ ਨਾਥ ਦੀਨ ਹਰਿ ਠਾਕਰ, ਦੀਨ ਦਿਆਲ ਅਖਵਾਇਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਸਰਨਾਈ ਆਇਆ। ਸਾਚਾ ਨਾਮ ਰਤਨ ਰਤਨਾਗਰ, ਰੱਤੀ ਰੱਤ ਵਿਚ ਟਿਕਾਇਆ। ਵਣਜ ਕਰਾਏ ਇਕ ਸੁਦਾਗਰ, ਨਾਮ ਵਸਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਅਨਮੁਲੜਾ ਏਕਾ ਹੱਟ ਵਿਕਾਇਆ। ਲਾਲ ਅਨਮੁਲੜਾ ਗੁਰਮੁਖ ਸਿੱਖ, ਸਿੱਖੀ ਸਿਖਿਆ ਸਿੱਖ ਵੀਚਾਰਿਆ। ਸਾਚਾ ਲੇਖਾ ਆਪੇ ਦੇਵੇ ਲਿਖ, ਪਿਛਲਾ ਲੇਖਾ ਹੱਥੀਂ ਪਾੜਿਆ। ਨੇਤਰ ਨੈਣ ਆਏ ਦਿਸ, ਸਾਚਾ ਲੋਚਣ ਇਕ ਉਘਾੜਿਆ। ਜਗਤ ਮੇਟੇ ਲੱਗੀ ਤ੍ਰਿਖ, ਆਤਮ ਭਰੇ ਸਚ ਭੰਡਾਰਿਆ। ਜੋ ਜਨ ਮੰਗੇ ਏਕਾ ਭਿੱਖ, ਦੇਵਣਹਾਰ ਆਪ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾਂ ਨਾਥ ਦੀਨ ਹਰਿ, ਦਾਨਨ ਦਾਤਾ ਦਾਨੀ ਦਇਆ ਕਮਾ ਰਿਹਾ।

❋

❋

੯ ਚੇਤ ੨੦੧੭ ਬਿਕ੍ਰਮੀ ਵਰਖਾ ਸਿੰਘ ਪਿੰਡ ਬਾਬੂ ਪੁਰ

ਜੀਵ ਜੰਤ ਹਰਿ ਤਾਰਿਆ, ਜੁਗ ਜੁਗ ਖੇਲ ਅਪਾਰ। ਹਰਿ ਹਰਿਜਨ ਕਰੇ ਪਿਆਰਿਆ, ਆਪ ਆਪਣੀ ਕਿਰਪਾ ਧਾਰ। ਸਹਿੰਸਾ ਰੋਗ ਸਰਬ ਨਿਵਾਰਿਆ, ਰੋਗ ਸੰਤਾਪ ਉਤਰੇ ਪਾਰ। ਘਰ ਮੰਦਰ ਹੋਏ ਉਜਿਆਰਿਆ, ਜੋਤ ਜਗਾਏ ਅਗੰਮ ਅਪਾਰ। ਹਸਤ ਕੀਟ ਪੈਜ ਸਵਾਰਿਆ, ਊਚ ਨੀਚ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਏਕਾ ਧਾਰ। ਸ਼ਬਦ ਗੁਰਦੇਵ, ਸਹਿੰਸਾ ਰੋਗ ਜਲਾਈਆ। ਗੁਰਸਿਖ ਲਗਾਏ ਸਾਚੀ ਸੇਵ, ਸੇਵਕ ਸੇਵਾ ਆਪ ਕਰਾਈਆ। ਅਬਿਨਾਸ਼ੀ ਕਰਤਾ ਅਲੱਖ ਅਭੇਵ, ਅਲੱਖ ਅਗੋਚਰ ਬੇਪਰਵਾਹੀਆ। ਜੋ ਜਨ ਗਾਏ ਰਸਨਾ ਜੇਹਵ, ਜੀਵ ਜਗਤ ਜੁਗਤ ਇਕ ਸਮਝਾਈਆ। ਕਰੇ ਖੇਲ ਹਰਿ ਨੇਹਕੇਵ, ਨੇਹਚਲ ਧਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਬਹਾਈਆ। ਦਰ ਦਰਵਾਜ਼ਾ ਸਚ ਦਰਗਹਿ, ਦਰ ਦੁਆਰ ਵਖਾਇੰਦਾ। ਨਦਰੀ ਨਦਰ ਬਣ ਮਲਾਹ, ਕਰਮੀ ਕਰਮ ਬੰਦ ਕਟਾਇੰਦਾ। ਵਰਨੀ ਬਰਨੀ ਪਾਰ ਕਰਾ, ਸਾਚੀ ਸਰਨਾ ਇਕ ਵਖਾਇੰਦਾ। ਤਾਰਨ ਤਰਨੀ ਆਪ ਅਖਵਾ, ਹਰਿਜਨ ਸਾਚੇ ਆਪ ਤਰਾਇੰਦਾ। ਹਰਨੀ ਫਰਨੀ ਦਰਸ ਦਿਖਾ, ਨੇਤਰ ਨੈਣ ਆਪ ਤ੍ਰਿਪਤਾਇੰਦਾ। ਅੰਮ੍ਰਿਤ ਮੇਘ ਮੇਘ ਬਰਸਾ, ਕਰੋੜ ਛਿਆਨਵੇਂ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੁਝਾਏ ਲੱਗੀ ਅੱਗ, ਦੇਵੇ ਦਰਸ ਸੂਰਾ ਸਰਬੱਗ, ਫੜ ਫੜ ਹੰਸ ਬਣਾਏ ਕੱਗ, ਸਾਚੀ ਚੋਗ ਏਕਾ ਨਾਮ ਚੁਗਾਇੰਦਾ।