ਪੁਸਤਕਾਲਾਭਾਗ ੯

੯ ਚੇਤ ੨੦੧੭ ਬਿਕ੍ਰਮੀ ਪਿਆਰਾ ਸਿੰਘ ਦੇ ਘਰ ਪਿੰਡ ਬਾਬੂ ਪੁਰ

ਸਤਵੇਂ ਘਰ ਸਤਿ ਸਤਿਵਾਦਿ, ਸਤਿ ਪੁਰਖ ਨਿਰੰਜਣ ਆਸਣ ਲਾਇਆ। ਸੋ ਪੁਰਖ ਨਿਰੰਜਣ ਆਦਿਨ ਆਦਿ, ਸਚ ਸਿੰਘਾਸਣ ਇਕ ਸੁਹਾਇਆ। ਹਰਿ ਪੁਰਖ ਨਿਰੰਜਣ ਸਗਲਾ ਸਾਥ, ਦਰ ਘਰ ਸਾਚੇ ਆਪ ਨਿਭਾਇਆ। ਏਕੰਕਾਰਾ ਚਲਾਏ ਆਪਣਾ ਰਾਥ, ਰਥ ਰਥਵਾਹੀ ਇਕ ਅਖਵਾਇਆ। ਆਦਿ ਨਿਰੰਜਣ ਜੋਤ ਪਰਕਾਸ਼, ਨਿਰਗੁਣ ਨੂਰ ਡਗਮਗਾਇਆ। ਸ੍ਰੀ ਭਗਵਾਨ ਮਹਿਮਾ ਅਕਥਨਾ ਅਕਥ, ਕਥ ਸਕੇ ਨਾ ਕੋਈ ਰਾਇਆ । ਅਬਿਨਾਸ਼ੀ ਕਰਤਾ ਦੇਵੇ ਦਾਤ, ਸਾਚੀ ਵਸਤ ਇਕ ਵਖਾਇਆ। ਪਾਰਬ੍ਰਹਮ ਲਹਿਣਾ ਚੁਕਾਏ ਆਪਣਾ ਆਪ, ਆਪ ਆਪਣਾ ਖੇਲ ਖਿਲਾਇਆ। ਸਚਖੰਡ ਦੁਆਰਾ ਸਾਚਾ ਖਾਤ, ਹਰਿ ਸਾਚੇ ਸਚ ਸੁਹਾਇਆ। ਉਪਰ ਬੈਠ ਪੁਰਖ ਅਬਿਨਾਸ਼, ਤਖ਼ਤ ਨਿਵਾਸੀ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵਾਂ ਘਰ ਇਕ ਸਮਝਾਇਆ। ਸਤਵਾਂ ਘਰ ਹਰਿ ਸੁਲਤਾਨ, ਨਿਰਗੁਣ ਸਾਚਾ ਸਚ ਸੁਹਾਇੰਦਾ। ਉਪਰ ਬੈਠ ਸ੍ਰੀ ਭਗਵਾਨ, ਨਿਰਗੁਣ ਜੋਤੀ ਜੋਤ ਜਗਾਇੰਦਾ। ਨਾ ਕੋਈ ਦੂਸਰ ਹੋਰ ਨਿਸ਼ਾਨ, ਸਗਲਾ ਸੰਗ ਨਾ ਕੋਈ ਰਖਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਮੰਡਲ ਰਾਸ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਧਨੁਸ਼ ਬਾਣ ਨਾ ਕੋਈ ਉਠਾਇੰਦਾ। ਨਾ ਕੋਈ ਸੰਤ ਭਗਤ ਕਰੇ ਪ੍ਰਨਾਮ, ਨਿਉਂ ਨਿਉਂ ਨਾ ਕੋਇ ਸੀਸ ਝੁਕਾਇੰਦਾ। ਨਾ ਕੋਈ ਰਵ ਸਸ ਸੂਰਜ ਚੰਨ ਦਿਸੇ ਭਾਨ, ਮੰਡਲ ਮੰਡਪ ਨਾ ਕੋਇ ਰਖਾਇੰਦਾ।

❋

❋

ਨਾ ਕੋਈ ਉਤਪਤ ਮਾਤ ਪਿਤ ਸੰਤਾਨ, ਪੂਤ ਸਪੂਤਾ ਨਾ ਗੋਦ ਸੁਹਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਵਡਿਆਇੰਦਾ। ਨਾ ਕੋਈ ਪਾਣੀ ਪਵਣ ਮਸਾਣ, ਗਣ ਗੰਧਰਬ ਨਾ ਕੋਈ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰੇ ਕੋਈ ਕਲਿਆਣ, ਚਾਰੇ ਵੇਦ ਨਾ ਕੋਈ ਲਿਖਾਇੰਦਾ। ਨਾ ਕੋਈ ਕਰੇ ਪੂਜਾ ਪਾਠ, ਵੇਦ ਵਿਆਸ ਨਾ ਰੂਪ ਵਟਾਇੰਦਾ। ਮੱਛ ਕੱਛ ਨਾ ਹੋਏ ਪਰਧਾਨ, ਤੀਸ ਬਤੀਸਾ ਨਾ ਕੋਈ ਸਾਲਾਹਿੰਦਾ। ਨਾ ਕੋਈ ਦਿਸੇ ਦਰ ਦਰਬਾਨ, ਦੁਆਰਪਾਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਏਕਾ ਘਰ ਵਖਾਇੰਦਾ। ਸਤਵਾਂ ਘਰ ਆਦਿ ਨਿਰੰਜਣ, ਨਿਰਗੁਣ ਖੇਲ ਖਿਲਾਇੰਦਾ। ਨਾ ਕੋਈ ਦਿਸੇ ਦੂਸਰ ਸੱਜਣ, ਨਾ ਕੋਈ ਸੰਗ ਰਲਾਇੰਦਾ। ਆਪੇ ਬੈਠਾ ਆਪਣਾ ਕਰੇ ਮਜਨ, ਆਪ ਆਪਣਾ ਮੇਲ ਮਿਲਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਦੁੱਖ ਰੋਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਘਰ ਵਸਿਆ ਆਪ, ਆਪ ਆਪਣਾ ਦਰ ਸੁਹਾਇੰਦਾ। ਸਤਵਾਂ ਘਰ ਸਾਚੀ ਧਾਰ, ਹਰਿ ਸਾਚੇ ਸਚ ਚਲਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਆਪ ਵਖਾਈਆ। ਏਕੰਕਾਰਾ ਕਰ ਪਿਆਰ, ਆਦਿ ਨਿਰੰਜਣ ਦਏ ਵਡਿਆਈਆ। ਅਬਿਨਾਸ਼ੀ ਕਰਤਾ ਦਏ ਹੁਲਾਰ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਏਕਾ ਏਕ ਕਰੇ ਧਿਆਨ, ਘਰ ਏਕਾ ਵੇਖ ਵਖਾਈਆ। ਸਚਖੰਡ ਨਿਵਾਸੀ ਵਸੇ ਸਚ ਮਕਾਨ, ਉਚ ਮਹੱਲ ਅਟੱਲ ਏਕਾ ਏਕ ਸੁਹਾਈਆ। ਸਾਚਾ ਧਾਮ ਹਰਿ ਹਰਿ ਜੂ ਮੱਲਾ, ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵਾਂ ਘਰ ਸਤਿ ਸੰਤੋਖ ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਰੋਗ ਨਾ ਕੋਈ ਵਖਾਈਆ। ਸਤਵੇਂ ਘਰ ਘਾੜਣ ਘੜਿਆ, ਆਪਣੀ ਬਣਤ ਬਣਾਈਆ। ਨਿਰਗੁਣ ਰੂਪ ਆਪਣੇ ਪੌੜੇ ਆਪੇ ਚੜ੍ਹਿਆ, ਉਚਾ ਡੰਡਾ ਨਾ ਕੋਈ ਰਖਾਈਆ। ਆਪੇ ਵੜਿਆ ਆਪਣੇ ਸਰਿਆ, ਸਰ ਸਰੋਵਰ ਇਕ ਵਡਿਆਈਆ। ਆਪ ਆਪਣੇ ਜੇਹਾ ਕਰਿਆ, ਆਪ ਆਪਣਾ ਮੁਖ ਵਖਾਈਆ। ਆਪੇ ਸੁੱਕਾ ਆਪੇ ਹਰਿਆ, ਫੁਲ ਫੁੱਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਰਵਾਜ਼ਾ ਆਪੇ ਖੋਲ੍ਹ, ਅਬਿਨਾਸ਼ੀ ਕਰਤਾ ਆਪੇ ਬੋਲ, ਆਪ ਆਪਣਾ ਹੁਕਮ ਸੁਣਾਈਆ। ਸਤਵਾਂ ਘਰ ਸਤਿ ਪੁਰਖ ਸਾਖਯਾਤ, ਨਰ ਨਰਾਇਣ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਜ਼ਾਤ, ਵਰਨ ਬਰਨ ਨਾ ਕੋਇ ਬਣਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪੱਲ ਨਾ ਕੋਇ ਵਖਾਇੰਦਾ। ਬੈਠਾ ਰਹੇ ਇਕ ਇਕਾਂਤ, ਇਕ ਇਕੱਲਾ ਸੋਭਾ ਪਾਇੰਦਾ। ਆਪੇ ਜਾਣੇ ਆਪਣੀ ਵਾਤ, ਆਪਣੀ ਸੇਵ ਕਮਾਇੰਦਾ। ਆਪੇ ਦੇਵੇ ਆਪਣੀ ਦਾਤ, ਆਪਣੀ ਭਿਛਿਆ ਆਪ ਭਰਾਇੰਦਾ। ਖੇਲੇ ਖੇਲ ਬਹੁ ਬਿਧ ਭਾਤ, ਰੂਪ ਅਨੂਪ ਰੰਗ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਵਾਂ ਘਰ ਏਕਾ ਬੈਠਾ ਅੰਦਰ ਵੜ, ਆਪ ਆਪਣਾ ਮੁਖ ਸਾਲਾਹਿੰਦਾ। ਮੁਖ ਸਲਾਹ ਹਰਿ ਬਲਵਾਨ, ਏਕਾ ਰੰਗ ਸਮਾਇਆ। ਸਤਵੇਂ ਘਰ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇਆ। ਆਪੇ ਵੇਖੇ ਮਾਰ ਧਿਆਨ, ਵੇਖਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਰੰਗ ਰੰਗੀਲਾ ਹਰਿ ਭਗਵੰਤ, ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ।

❋

❋

ਆਪੇ ਆਦਿ ਆਪੇ ਅੰਤ, ਆਪ ਆਪਣੀ ਕਲ ਵਰਤਾਇੰਦਾ। ਆਪੇ ਨਾਰ ਆਪੇ ਕੰਤ, ਆਪੇ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਰੰਗ ਮਜੀਠ ਇਕ ਚੜ੍ਹਾਇੰਦਾ। ਆਪ ਬਣਾਏ ਆਪਣੀ ਬਣਤ, ਸਾਚਾ ਘਾੜਨ ਆਪ ਘੜਾਇੰਦਾ। ਆਪੇ ਜੀਵ ਆਪੇ ਜੰਤ, ਆਪੇ ਜਾਗਰਤ ਜੋਤ ਜਗਾਇੰਦਾ। ਆਪੇ ਸਾਧ ਆਪੇ ਸੰਤ, ਆਪੇ ਸਤਿਗੁਰ ਨਾਉਂ ਧਰਾਇੰਦਾ। ਆਪੇ ਰਸਨਾ ਜਿਹਵਾ ਮਣੀਆ ਮੰਤ, ਆਪ ਆਪਣਾ ਮਾਤ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਹਰਿ ਬ੍ਰਹਿਮਾਦੀ ਬ੍ਰਹਮ ਆਪੇ ਫੋਲ ਫੁਲਾਇੰਦਾ। ਆਪੇ ਬ੍ਰਹਮਾ ਆਪੇ ਬ੍ਰਹਮ, ਹਰਿ ਸੱਚਾ ਵਡ ਵਡਿਆਈਆ। ਆਪੇ ਮਰੇ ਆਪੇ ਪਏ ਜੰਮ, ਉਤਪਤ ਆਪ ਅਖਵਾਈਆ। ਆਪੇ ਪਵਣ ਸਵਾਸੀ ਲਏ ਦਮ, ਆਪੇ ਸੁੱਤਾ ਸੇਜ ਵਿਛਾਈਆ। ਆਪੇ ਖ਼ੁਸ਼ੀ ਆਪੇ ਗ਼ਮ, ਆਪੇ ਸਤਿ ਸੰਤੋਖ ਦਏ ਵਡਿਆਈਆ। ਆਪੇ ਤ੍ਰਿਸ਼ਨਾ ਆਪੇ ਤਮ, ਆਪੇ ਸਾਂਤਕ ਸਤਿ ਕਰਾਈਆ। ਆਪੇ ਜਨਨੀ ਆਪੇ ਜਨ, ਆਪੇ ਗੋਦ ਸਹਾਈਆ। ਆਪੇ ਕਾਇਆ ਪੰਜ ਤਤ ਤਨ, ਆਪੇ ਬੈਠਾ ਅੰਦਰ ਆਸਣ ਲਾਈਆ। ਆਪੇ ਮਨ ਮਤ ਬੁੱਧ ਬੇੜਾ ਰਿਹਾ ਬੰਨ੍ਹ, ਆਪੇ ਚਾਰੇ ਕੁੰਟਾਂ ਰਿਹਾ ਭਵਾਈਆ। ਆਪੇ ਵਸੇ ਛੱਪਰ ਛੰਨ, ਹਰਿ ਮੰਦਰ ਆਪੇ ਸੋਭਾ ਪਾਈਆ। ਆਪੇ ਰਾਗ ਸੁਣਾਏ ਕੰਨ, ਸ਼ਬਦ ਡੰਕਾ ਇਕ ਵਜਾਈਆ। ਆਪੇ ਦੇਵਣਹਾਰਾ ਡੰਨ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਘੜੇ ਆਪੇ ਲਏ ਭੰਨ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਸੂਰਜ ਆਪੇ ਚੰਨ, ਆਪੇ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਗਣ ਗੰਧਰਬ ਵੇਖੇ ਗਨ, ਕਿਨਰ ਯਛਪ ਆਪੇ ਨਾਚ ਕਰਾਈਆ। ਆਪੇ ਕਰੋੜ ਤੇਤੀਸਾ ਦੇਵੇ ਧਨ, ਸਾਚੀ ਵਸਤ ਝੋਲੀ ਪਾਈਆ। ਆਪੇ ਸ਼ੰਕਰ ਬੇੜਾ ਦੇਵੇ ਬੰਨ੍ਹ, ਬਾਸ਼ਕ ਤਸ਼ਕਾ ਗਲ ਲਗਾਈਆ। ਆਪੇ ਬ੍ਰਹਮਾ ਵੇਤਾ ਜਾਏ ਮੰਨ, ਲੱਖ ਚੁਰਾਸੀ ਆਪ ਉਪਾਈਆ। ਆਪੇ ਵਿਸ਼ਨੂੰ ਬਾਸ਼ਕ ਸੇਜ ਸਾਂਗੋ ਪਾਂਗ ਸੋਇਆ ਦੇ ਕਰ ਕੰਡ, ਆਪੇ ਦੇਵੇ ਰਿਜ਼ਕ ਸਬਾਈਆ। ਆਪੇ ਤ੍ਰੈਗੁਣ ਮਾਇਆ ਕਰੇ ਖੰਨ ਖੰਨ, ਆਪੇ ਪੰਜ ਤਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਵਡ ਮਿਹਰਬਾਨ, ਨਿਰਗੁਣ ਦਾਤਾ ਪੁਰਖ ਬਿਧਾਤਾ ਬੇਪਰਵਾਹ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਸੋ ਪੁਰਖ ਨਿਰੰਜਣ ਬਣ ਮਲਾਹ, ਆਪ ਆਪਣਾ ਵੇਸ ਵਟਾਇਆ। ਹਰਿ ਪੁਰਖ ਨਿਰੰਜਣ ਬੇੜਾ ਰਿਹਾ ਚਲਾ, ਦੋ ਜਹਾਨੀ ਸੇਵ ਕਮਾਇਆ। ਏਕੰਕਾਰਾ ਏਕਾ ਗੀਤ ਰਿਹਾ ਗਾ, ਹਰਿ ਹਰਿ ਨਾਮ ਆਪ ਸਾਲਾਹਿਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਡਗਮਗਾਇਆ। ਸ੍ਰੀ ਭਗਵਾਨਾ ਪੈਜ ਰਿਹਾ ਰਖਾ, ਜੁਗ ਜੁਗ ਰੱਖਦਾ ਆਇਆ। ਅਬਿਨਾਸ਼ੀ ਕਰਤਾ ਦੇਵੇ ਸਚ ਸਲਾਹ, ਸਾਚੇ ਸੰਤਾਂ ਦਏ ਉਠਾਇਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਜੋ ਜਨ ਰਸਨਾ ਜਿਹਵਾ ਰਹੇ ਗਾਇਆ। ਵੇਸ ਅਵੇਸਾ ਆਪ ਵਟਾ, ਆਪ ਆਪਣਾ ਰੂਪ ਧਰਾਇਆ। ਗੁਰ ਪੀਰ ਅਵਤਾਰ ਆਪ ਅਖਵਾ, ਪੰਜ ਤਤ ਚੋਲਾ ਆਪ ਹੰਢਾਇਆ। ਸ਼ਬਦ ਅਨਾਦੀ ਢੋਲਾ ਆਪੇ ਗਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇਆ । ਹਰਿਜਨ ਸਾਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਇਆ। ਵਿਸਮਾਦੀ ਵਿਸਮਾਦ ਗਿਆ ਸਮਾ, ਵਿਸ਼ਵ ਰੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਆਪਣਾ ਖੇਲ ਖਿਲਾਇਆ। ਆਪੇ ਲਿਖਣਹਾਰਾ ਲੇਖ, ਏਕਾ ਏਕ ਏਕੰਕਾਰਿਆ। ਜੁਗਾ ਜੁਗੰਤਰ ਸਾਚੀ ਟੇਕ, ਲੋਕਮਾਤ ਲਏ ਅਵਤਾਰਿਆ। ਜਨ ਭਗਤਾਂ ਕਰੇ ਬੁੱਧ ਬਿਬੇਕ,

❋

❋

ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅੰਮ੍ਰਿਤ ਜਾਮ ਇਕ ਪਿਆ ਰਿਹਾ। ਆਪੇ ਵੇਖ, ਲੋਚਣ ਤੀਜਾ ਆਪ ਖੁਲ੍ਹਾ ਰਿਹਾ। ਆਪੇ ਲਿਖਣਹਾਰਾ ਲੇਖ, ਪੂਰਬ ਲੇਖਾ ਲੇਖ ਮਿਟਾ ਰਿਹਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਿਰਗੁਣ ਆਪਣਾ ਵੇਸ ਧਰਾ ਲਿਆ। ਆਪੇ ਲੇਖੇ ਜਾਣੇ ਬ੍ਰਹਿਮਾਦਿ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਘਰ ਸਾਚੇ ਆਪ ਸਮਝਾ ਲਿਆ। ਆਪੇ ਹੋਏ ਰਿਖੀ ਕੇਸ, ਗਵਰਧਨ ਆਪਣੇ ਹੱਥ ਉਠਾ ਲਿਆ। ਆਪੇ ਦਾਤਾ ਨਰ ਨਰੇਸ਼, ਹੁਕਮੀ ਹੁਕਮ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਦਰ ਦਰਵੇਸ਼, ਏਕਾ ਅਲਫ਼ੀ ਗਲ ਹੰਢਾ ਰਿਹਾ। ਏਕਾ ਅਲਫ਼ੀ ਇਲਾਹੀ ਨੂਰ, ਆਪ ਆਪਣੇ ਤਨ ਰਖਾਇੰਦਾ। ਸਰਬ ਕਲਾ ਆਪੇ ਭਰਪੂਰ, ਹਾਜ਼ਰ ਹਜ਼ੂਰ ਵੇਸ ਵਟਾਇੰਦਾ। ਨਾਦ ਤਰਾਨਾ ਵਜਾਏ ਤੂਰ, ਹੱਕ ਬਹੱਕ ਨਾਅਰਾ ਏਕਾ ਲਾਇੰਦਾ। ਦਾਤਾ ਦਾਨੀ ਵਡ ਜੋਧਾ ਸੂਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਮੇਹਬਾਨ ਬੀਦੋ ਬਖ਼ਸ਼ਣਹਾਰਾ ਏਕਾ ਨੂਰ, ਨੂਰ ਇਲਾਹੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸਚ ਸਾਲਾਹਿੰਦਾ। ਸਾਚਾ ਘਰ ਖ਼ੁਦਾਈ ਜ਼ਾਤ, ਜ਼ੇਰ ਜ਼ਬਰ ਨਾ ਕੋਈ ਵਖਾਈਆ। ਏਕਾ ਜਾਣੇ ਕਾਇਨਾਤ, ਚੌਦਾਂ ਤਬਕ ਫੋਲ ਫੁਲਾਈਆ। ਮੁਕਾਮੇ ਹੱਕ ਮਾਰੇ ਏਕਾ ਝਾਤ, ਆਪਣਾ ਪਰਦਾ ਆਪੇ ਲਾਹੀਆ। ਦੇਵਣਹਾਰਾ ਸਰਬ ਨਿਜ਼ਾਤ, ਘਰ ਬੈਠਾ ਮੁਖ ਛੁਪਾਈਆ। ਆਦਿ ਜੁਗਾਦੀ ਪੁਛੇ ਵਾਤ, ਆਪਣਾ ਕਲਮਾ ਆਪ ਪੜ੍ਹਾਈਆ। ਦੀਨ ਈਮਾਨ ਰੱਖੇ ਆਪਣੇ ਸਾਥ, ਰਮਜ਼ ਰਹਿਮਾਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਤਵਾਂ ਸਤਿ ਸਮਝਾਈਆ। ਸਤਵੇਂ ਘਰ ਜਲਵਾ ਨੂਰ, ਨੂਰ ਨੁਰਾਨਾ ਆਪ ਵਖਾਇਆ। ਚੌਦਾਂ ਤਬਕਾਂ ਸੁਣਾਏ ਏਕਾ ਤੂਰ, ਅੱਧਵਿਚਕਾਰੇ ਨਾਦ ਵਜਾਇਆ। ਮੁਹੰਮਦ ਰਾਹ ਤੱਕੇ ਦੂਰ, ਚਾਰ ਯਾਰੀ ਸੰਗ ਰਖਾਇਆ। ਮੰਗੇ ਮੰਗ ਆਸਾ ਹੂਰ, ਤ੍ਰਿਸ਼ਨਾ ਅੱਗੇ ਨਾਚ ਨਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਮੌਲਾ ਆਪ ਅਖਵਾਇਆ। ਬੇਪਰਵਾਹ ਮੌਲਾ ਅਲਾਹ, ਭੇਵ ਕੋਇ ਨਾ ਪਾਇੰਦਾ। ਸਚ ਹਦੀਸ ਕਲਮਾ ਅਮਾਮ ਪੜ੍ਹਾ, ਲੋਕਮਾਤ ਵੇਖ ਵਖਾਇੰਦਾ। ਹਕੀਕੀ ਜਾਮ ਦਏ ਪਿਆ, ਲਾਸ਼ਰੀਕੀ ਖੇਲ ਖਿਲਾਇੰਦਾ। ਜਗਤ ਤਰੀਕੀ ਦਏ ਮਿਟਾ, ਸਾਚਾ ਚੰਦ ਇਕ ਚੜ੍ਹਾਇੰਦਾ। ਇਸ਼ਕ ਹਕੀਕੀ ਦਏ ਕਰਾ, ਤਾਲਬ ਤਲਬ ਇਕ ਵਖਾਇੰਦਾ। ਅਹਿਬਾਬ ਰਬਾਬ ਦਏ ਵਜਾ, ਤਾਰ ਸਤਾਰ ਆਪ ਹਿਲਾਇੰਦਾ। ਮੱਕਾ ਕਾਅਬਾ ਫੇਰਾ ਪਾ, ਸ਼ਾਹ ਨਵਾਬਾ ਰੂਪ ਵਟਾਇੰਦਾ। ਪੁਨ ਸਵਾਬਾ ਲਹਿਣਾ ਦੇਣਾ ਦਏ ਚੁਕਾ, ਆਬੇਹਯਾਤਾ ਘੁੱਟ ਪਿਆਇੰਦਾ। ਮੁਖ ਨਕਾਬਾ ਦਏ ਉਠਾ, ਆਪ ਅਪਣਾ ਪਰਦਾ ਲਹਿੰਦਾ। ਸਾਚਾ ਚਰਨ ਰਕਾਬਾ ਦਏ ਟਿਕਾ, ਆਪਣਾ ਅਸਵ ਆਪ ਦ੍ਰਿੜਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਜੀਵ ਉਪਾ, ਸੱਤਾਂ ਦੀਪਾਂ ਆਪ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਮਿਲਾ, ਹੁਕਮੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਾਰਬ੍ਰਹਮ ਆਪ ਖਿਲਾਇੰਦਾ। ਖੇਲ ਖਲੰਦੜਾ ਹਰਿ ਭਗਵਾਨ, ਜੁਗ ਜੁਗ ਖੇਲ ਖਿਲਾਇਆ। ਸਤਿ ਪੁਰਖ ਨਿਰੰਜਣ ਨੌਜਵਾਨ, ਨਾ ਮਰੇ ਨਾ ਜਾਇਆ। ਸਚਖੰਡ ਦੁਆਰੇ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਵੇਖ ਵਖਾਇਆ। ਲੋਕਮਾਤ ਬਣ ਬਣ ਆਏ ਸਾਚਾ ਕਾਹਨ, ਜੁਗ ਜੁਗ ਆਪਣਾ ਵੇਸ ਵਟਾਇਆ । ਤ੍ਰਲੋਕੀ ਨੰਦਨ ਰਾਜ ਰਾਜਾਨ, ਸ਼ਾਹੋ ਭੂਪ ਬੇਪਰਵਾਹਿਆ। ਚੌਥਾ ਘਰ ਵਸਾਏ ਇਕ ਮਕਾਨ, ਚੌਥੇ ਦਰ ਲਏ ਉਪਜਾਇਆ।

❋

❋

ਪੰਚਮ ਢੋਲਾ ਸਾਰੇ ਗਾਨ, ਵਾਹ ਵਾਹ ਸਤਿਗੁਰ ਸੱਚਾ ਪਾਇਆ। ਜਨ ਭਗਤਾਂ ਮੇਲਾ ਵਿਚ ਜਹਾਨ, ਸੰਤਨ ਲੇਖਾ ਆਪ ਮੁਕਾਇਆ। ਗੁਰਮੁਖ ਉਠਾਏ ਚਤੁਰ ਸੁਜਾਨ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਇਆ। ਗੁਰਸਿਖਾਂ ਦੇਵੇ ਜੀਆ ਦਾਨ, ਜੀਵਣ ਜੁਗਤ ਇਕ ਜਣਾਇਆ। ਲੱਖ ਚੁਰਾਸੀ ਫੰਦ ਕਟਾਣ, ਬੰਦੀ ਛੋੜ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵੇਂ ਘਰ ਦੇਵੇ ਵਾਸਾ, ਜਿਸ ਜਨ ਰੱਖਿਆ ਚਰਨ ਭਰਵਾਸਾ, ਪੂਰੀ ਆਸਾ ਦਏ ਕਰਾਇਆ। ਗੁਰਸਿਖ ਪੂਰਨ ਆਸ ਕਰ, ਘਰ ਸਾਚੇ ਆਪ ਬਹਾਇੰਦਾ। ਹਰਿਜਨ ਸਚ ਧਰਵਾਸ ਧਰ, ਧੀਰਜ ਧੀਰ ਇਕ ਵਖਾਇੰਦਾ। ਸੰਤਨ ਜੋਤ ਪਰਕਾਸ਼ ਕਰ, ਆਪਣਾ ਮੇਲ ਮਿਲਾਇੰਦਾ। ਸਰਬ ਜੀਆਂ ਦਾ ਦਾਸ ਹਰਿ, ਜੁਗ ਜੁਗ ਸੇਵ ਕਮਾਇੰਦਾ। ਪ੍ਰਿਥਮੀ ਆਕਾਸ਼ ਚੁੱਕੇ ਡਰ, ਜੋ ਜਨ ਸਰਨਾਈ ਆਇੰਦਾ। ਕਲਜੁਗ ਅੰਤਮ ਸਾਚੀ ਤਰਨੀ ਜਾਏ ਤਰ, ਭਵ ਸਾਗਰ ਨਾ ਕੋਈ ਰੁੜ੍ਹਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਅੱਗੇ ਆਏ ਖੜ, ਧਰਨੀ ਧਵਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਸਚ ਸਿੰਘਾਸਣ ਏਕਾ ਸੋਹੇ ਪੁਰਖ ਅਬਿਨਾਸ਼ਣ, ਜਨ ਭਗਤਾਂ ਪੂਰੀ ਕਰੇ ਆਸਨ, ਜਗਤ ਨਿਰਾਸ ਨਾ ਕੋਈ ਕਰਾਇੰਦਾ।

੧੦ ਚੇਤ ੨੦੧੭ ਬਿਕ੍ਰਮੀ ਬਲਾਕਾ ਸਿੰਘ ਆਸਾ ਸਿੰਘ ਪਿਆਰਾ ਸਿੰਘ ਹਜ਼ਾਰਾ ਸਿੰਘ ਦੇ ਘਰ ਪਿੰਡ ਬਾਬੂ ਪੁਰ

ਹਰਿ ਭਾਣਾ ਬਲਵਾਨ, ਹਰਿ ਆਪਣੇ ਹੱਥ ਰਖਾਇਆ। ਆਦਿ ਜੁਗਾਦੀ ਖੇਲ ਮਹਾਨ, ਪੁਰਖ ਅਬਿਨਾਸ਼ੀ ਆਪ ਕਰਾਇਆ। ਵੇਸ ਅਨੇਕਾ ਦੋ ਜਹਾਨ, ਨਿਤ ਨਵਿਤ ਆਪ ਵਟਾਇਆ। ਸਚ ਨਿਸ਼ਾਨਾ ਸ੍ਰੀ ਭਗਵਾਨ, ਸਚਖੰਡ ਦਵਾਰੇ ਆਪ ਝੁਲਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਸ਼ਬਦ ਸੁਣਾਇਆ। ਪੁਰੀਆਂ ਲੋਆਂ ਪਾਏ ਆਣ, ਬ੍ਰਹਿਮੰਡ ਖੰਡ ਆਪਣਾ ਮੰਡਲ ਆਪ ਸੁਹਾਇਆ। ਰਵ ਸਸ ਕਰ ਪਰਧਾਨ, ਸੇਵਕ ਸੇਵਾ ਸਰਬ ਲਗਾਇਆ। ਬ੍ਰਹਮਾ ਵਿਸ਼ਨ ਸ਼ਿਵ ਇਕ ਨਿਸ਼ਾਨ, ਨਿਰਗੁਣ ਆਪਣਾ ਨਾਉਂ ਧਰਾਇਆ। ਤ੍ਰੈਗੁਣ ਮਾਇਆ ਕਰ ਪਰਧਾਨ, ਸਗਲਾ ਸੰਗ ਨਿਭਾਇਆ। ਤਤਵ ਤਤ ਤਤ ਮਿਹਰਵਾਨ, ਕਰਨੀ ਕਿਰਤ ਆਪ ਵਖਾਇਆ। ਆਤਮ ਬ੍ਰਹਮ ਏਕਾ ਦਾਨ, ਦਾਤਾ ਦਾਨੀ ਆਪ ਵਰਤਾਇਆ। ਘਰ ਮੰਦਰ ਵੇਖ ਸਚ ਮਕਾਨ, ਲੱਖ ਚੁਰਾਸੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਵਡ ਭਾਣਾ ਹਰਿ ਭਗਵੰਤ, ਆਪਣੇ ਹੱਥ ਰਖਾਇੰਦਾ। ਆਪੇ ਆਦਿ ਆਪੇ ਅੰਤ, ਆਪਣੀ ਖੇਲ ਖਿਲਾਇੰਦਾ। ਆਪੇ ਸਾਧ ਆਪੇ ਸੰਤ, ਗੁਰ ਪੀਰ ਆਪ ਅਖਵਾਇੰਦਾ। ਆਪੇ ਮਣੀਆ ਆਪੇ ਮੰਤ, ਆਪੇ ਮਨ ਮਤ ਬੁੱਧ ਧਰਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਨਾਮ ਲਲਾਰੀ ਆਪ ਰੰਗਾਇੰਦਾ। ਆਪੇ ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਆਪੇ ਲੇਖਾ ਜਾਣੇ ਭੁੱਖਾ ਨੰਗਤ, ਸੀਸ ਤਾਜ ਆਪ ਟਿਕਾਇੰਦਾ। ਆਪੇ ਹਰਿ ਹਰਿ ਬਣਾਏ ਸਾਚੀ ਸੰਗਤ, ਸਗਲਾ ਸੰਗ ਆਪ ਵਖਾਇੰਦਾ। ਆਪੇ ਪਾਂਧਾ ਆਪੇ ਪੰਡਤ, ਗਿਆਨ ਗੋਸ਼ਟ ਆਪਣੇ ਹੱਥ ਰਖਾਇੰਦਾ। ਆਪੇ ਬ੍ਰਹਿਮੰਡ ਖੰਡ ਕਰੇ ਖੰਡਤ, ਆਪੇ ਰਚਨਾ ਸਚ ਰਚਾਇੰਦਾ। ਆਪੇ ਜੇਰਜ ਆਪੇ ਅੰਡਜ, ਉਤਭੁਜ ਸੇਤਜ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣੇ ਸਦ ਰਹਾਇੰਦਾ। ਹਰਿ ਭਾਣਾ

❋

❋

ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਸ਼ਬਦੀ ਸ਼ਬਦ ਸਲਾਹ, ਆਪਣਾ ਹੁਕਮ ਸੁਣਾਇੰਦਾ। ਹਰਿ ਸਤਿਗੁਰ ਬਣ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਹਰਿ ਵਸੇ ਸਾਚੇ ਥਾਂ, ਸਚਖੰਡ ਦੁਆਰਾ ਇਕ ਸੁਹਾਇੰਦਾ। ਹਰਿ ਪਕੜਣਹਾਰਾ ਬਾਂਹ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹਰਿ ਹੰਸ ਬਣਾਏ ਕਾਂ, ਏਕਾ ਮਾਣਕ ਮੋਤੀ ਚੋਗ ਚੁਗਾਇੰਦਾ। ਹਰਿ ਨਿਥਾਵਿਆਂ ਦੇਵੇ ਥਾਂ, ਦਰਗਹਿ ਸਾਚੀ ਧਾਮ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣੇ ਸਦ ਸਮਾਇੰਦਾ। ਹਰਿ ਭਾਣਾ ਧੁਰ ਦਰਗਹਿ, ਸਾਚਾ ਸਚ ਸਮਾਇੰਦਾ। ਹਰਿ ਭਾਣਾ ਗੁਰ ਪੀਰ ਅਵਤਾਰ ਰਹੇ ਮਨਾ, ਜੁਗ ਜੁਗ ਆਪਣਾ ਹੁਕਮ ਚਲਾਇੰਦਾ। ਹਰਿ ਭਾਣੇ ਕਿਸੇ ਹੱਥ ਨਾ ਸਕੇ ਆ, ਖੋਜਤ ਖੋਜ ਨਾ ਕੋਈ ਖੁਜਾਇੰਦਾ। ਹਰਿ ਭਾਣੇ ਕਰੇ ਸਚ ਨਿਆਂ, ਸਾਚੇ ਤਖ਼ਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਭਾਣਾ ਆਪ ਕਰਾਇੰਦਾ। ਵਡ ਭਾਣਾ ਹਰਿ ਬਲਵਾਨ, ਏਕਾ ਏਕ ਰਖਾਇਆ। ਆਦਿ ਜੁਗਾਦੀ ਸ੍ਰੀ ਭਗਵਾਨ, ਸਾਚਾ ਤਖ਼ਤ ਸੁਹਾਇਆ। ਗੁਰੂਆਂ ਪੀਰਾਂ ਦੇਵੇ ਦਾਨ, ਸਾਧਾਂ ਸੰਤਾਂ ਹੁਕਮ ਜਣਾਇਆ। ਆਪੇ ਬਖ਼ਸ਼ੇ ਚਰਨ ਧਿਆਨ, ਮਾਤਲੋਕ ਵਿਚ ਆਇਆ। ਪੰਜ ਤਤ ਜਗਤ ਨਿਸ਼ਾਨ, ਆਪਣਾ ਬੰਧਨ ਏਕਾ ਪਾਇਆ। ਅੰਦਰ ਮੰਦਰ ਸਚ ਫ਼ਰਮਾਣ, ਹਰਿ ਸਾਚੇ ਆਪ ਸੁਣਾਇਆ। ਏਕਾ ਰੱਖੇ ਸ਼ਬਦੀ ਆਣ, ਦੂਸਰ ਡੰਕ ਨਾ ਕੋਈ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਰਚਨ ਰਚਾਇਆ। ਆਪਣੇ ਭਾਣੇ ਰਚਨਾ ਰਚ, ਹਰਿ ਸਾਚੇ ਸਚ ਵਖਾਇਆ। ਆਪਣਾ ਹੁਕਮ ਕਰੇ ਸੱਚ, ਸੱਚੋ ਸਚ ਵਰਤਾਇਆ। ਲੱਖ ਚੁਰਸੀ ਭਾਂਡਾ ਕੱਚ, ਆਪੇ ਘੜੇ ਭੰਨ ਵਖਾਇਆ। ਆਪੇ ਘਟ ਘਟ ਅੰਦਰ ਰਿਹਾ ਨੱਚ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਆਪੇ ਤ੍ਰੈਗੁਣ ਅਗਨੀ ਰਿਹਾ ਮੱਚ, ਜੋਤੀ ਲੰਬੂ ਏਕਾ ਲਾਇਆ। ਆਪੇ ਮਾਰਗ ਸਾਚ ਦੱਸ, ਦਹਿ ਦਿਸ਼ਾ ਫੇਰੀ ਪਾਇਆ। ਆਪੇ ਲੇਖਾ ਜਣਾ ਹੱਸ ਹੱਸ, ਗੁਰ ਪੀਰ ਅਵਤਾਰ ਸਾਧ ਸੰਤ ਆਪਣਾ ਹੁਕਮ ਸੁਣਾਇਆ। ਆਪੇ ਮੇਲ ਮਿਲਾਏ ਨੱਸ ਨੱਸ, ਨਿਰਗੁਣ ਸਰਗੁਣ ਸੇਵ ਕਮਾਇਆ। ਆਪੇ ਸ਼ਬਦ ਨਿਰਾਲਾ ਮਾਰੇ ਤੀਰ ਕਸ, ਤਿਖੀ ਧਾਰ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਸਦ ਸਾਲਾਹਿਆ। ਭਾਣੇ ਅੰਦਰ ਰਵ ਸਸ, ਸੂਰਜ ਚੰਨ ਆਪ ਭੁਆਈਆ। ਭਾਣੇ ਅੰਦਰ ਅੰਧੇਰ ਮਸ, ਪਰਕਾਸ਼ ਪਰਕਾਸ਼ ਦਏ ਵਡਿਆਈਆ। ਭਾਣੇ ਅੰਦਰ ਉਪਜੇ ਜਾਏ ਢੱਠ, ਹਰਿ ਭਾਣੇ ਮਰੇ ਜੰਮੇ ਜਾਈਆ। ਹਰਿ ਭਾਣੇ ਗੇੜੇ ਆਪਣੀ ਲੱਠ, ਜੁਗ ਜੁਗ ਗੇੜਾ ਆਪ ਭੁਆਈਆ। ਹਰਿ ਭਾਣੇ ਕਰੇ ਗੁਰਮੁਖ ਇਕ ਇਕੱਠ, ਹਰਿ ਸੰਗਤ ਮੇਲ ਮਿਲਾਈਆ। ਹਰਿ ਭਾਣੇ ਲੋਆਂ ਪੂਰੀਆਂ ਬ੍ਰਹਿਮੰਡਾਂ ਖੰਡਾਂ ਪਾਏ ਨੱਥ, ਲੱਖ ਚੁਰਾਸੀ ਆਪ ਭਵਾਈਆ। ਹਰਿ ਭਾਣੇ ਜੀਵ ਜੰਤ ਸੱਥਰ ਦੇਵੇ ਘੱਤ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਹਰਿ ਭਾਣੇ ਕਰੇ ਖੇਲ ਪੁਰਖ ਸਮਰਥ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿ ਹਰਿ ਭਾਣਾ ਨੌਜਵਾਨਾ ਨਾ ਮਰੇ ਨਾ ਜਾਈਆ। ਹਰਿ ਭਾਣਾ ਨੌਜਵਾਨ, ਆਦਿ ਜੁਗਾਦਿ ਸਮਾਇਆ। ਸੂਰਬੀਰ ਫੜ ਨਿਸ਼ਾਨ, ਚਾਰ ਜੁਗ ਉਠ ਉਠ ਧਾਇਆ। ਦੇਵਣਹਾਰਾ ਧੁਰ ਫ਼ਰਮਾਣ, ਸਾਚੇ ਤਖ਼ਤ ਸੁਹਾਇਆ। ਤਖ਼ਤ ਤਾਜ ਇਕ ਭਗਵਾਨ, ਸ੍ਰੀ ਭਗਵਾਨ ਆਪ ਸੁਹਾਇਆ। ਸ੍ਰੀ ਅਸਕੇਤ ਗੁਣ ਨਿਧਾਨ, ਸ੍ਰਿਸ਼ਟ ਭਗਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ।

❋

❋

ਵਡ ਭਾਣਾ ਸ੍ਰੀ ਅਸਕੇਤ ਜਗਤ ਕੇ ਈਸ, ਜਾਗਰਤ ਜੋਤ ਕਰੀ ਰੁਸ਼ਨਾਈਆ। ਨਾਨਕ ਗੋਬਿੰਦ ਇਕ ਹਦੀਸ, ਪੁਰਖ ਅਬਿਨਾਸ਼ੀ ਆਪ ਪੜ੍ਹਾਈਆ । ਅਬਿਨਾਸ਼ੀ ਕਰਤਾ ਏਕਾ ਛਤਰ ਝੁਲਾਏ ਸੀਸ, ਦੂਸਰ ਕੋਈ ਰਹਿਣ ਨਾ ਪਾਈਆ। ਜੁਗਾ ਜੁਗੰਤਰ ਹਰਿ ਹਰਿ ਆਪਣਾ ਪੀਸਨ ਪੀਸ, ਲੋਕਮਾਤ ਚੱਕੀ ਇਕ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਹੁਕਮ ਜਣਾਈਆ। ਹਰਿ ਭਾਣਾ ਹਰਿ ਹਰਿ ਮੰਨਿਆ, ਚਾਰ ਕੁੰਟ ਜੈਕਾਰ। ਜੋ ਆਇਆ ਸੋ ਡੰਨਿਆ, ਲੇਖਾ ਰਹੇ ਨਾ ਵਿਚ ਸੰਸਾਰ। ਜੋ ਘੜਿਆ ਸੋ ਭੰਨਿਆ, ਘੜਣ ਭੰਨਣਹਾਰ ਆਪ ਨਿਰੰਕਾਰ। ਹਰਿਜਨ ਬੇੜਾ ਵਿਰਲੇ ਬੰਨ੍ਹਿਆ, ਕਰ ਕਿਰਪਾ ਆਪ ਕਰਤਾਰ। ਜਿਸ ਭਾਣਾ ਸਤਿਗੁਰ ਮੰਨਿਆ, ਕਲਜੁਗ ਅੰਤਮ ਕਰੇ ਵਿਚਾਰ। ਦਰਗਹਿ ਸਾਚੀ ਚੜ੍ਹੇ ਚੰਨਿਆਂ, ਚੰਨ ਸੂਰਜ ਮੁਖ ਸ਼ਰਮਸਾਰ। ਸਤਿਗੁਰ ਪੂਰਾ ਬੰਨ੍ਹੇ ਤੰਦਿਆ, ਸਗਨ ਮਨਾਏ ਅਗੰਮ ਅਪਾਰ। ਇਕ ਉਪਜਾਏ ਪਰਮਾਨੰਦਿਆ, ਨਿਝ ਆਤਮ ਅੰਮ੍ਰਿਤ ਠੰਡੀ ਠਾਰ। ਸੋਹੰ ਗਾਏ ਸੁਹਾਗੀ ਛੰਦਿਆ, ਸਚਖੰਡ ਨਿਵਾਸੀ ਮਿਲੇ ਕੰਤ ਭਤਾਰ। ਲੱਖ ਚੁਰਾਸੀ ਤੁੱਟੇ ਫੰਦਿਆ, ਰਾਏ ਧਰਮ ਨਾ ਕਰੇ ਖਵਾਰ। ਗੁਰਸਿਖ ਦੂਸਰ ਦਰ ਨਾ ਕਰੇ ਬੰਦਨਾ, ਜਿਸ ਮਿਲਿਆ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਵਰਤੇ ਸਰਬ ਸੰਸਾਰ। ਹਰਿ ਭਾਣਾ ਵਰਤਾਵਣਾ, ਸਾਧ ਸੰਤ ਧਿਆਨ ਲਗਾਈਆ। ਹਰਿ ਭਾਣਾ ਵਰਤਾਵਣਾ, ਬ੍ਰਹਮਾ ਵਿਸ਼ਨ ਸ਼ਿਵ ਨੈਣ ਉਠਾਈਆ। ਹਰਿ ਭਾਣਾ ਵਰਤਾਵਣਾ, ਕਰੋੜ ਤੇਤੀਸਾ ਨਿਉਂ ਨਿਉਂ ਸੀਸ ਝੁਕਾਈਆ। ਹਰਿ ਭਾਣਾ ਵਰਤਾਵਣਾ, ਵੇਦ ਪੁਰਾਨ ਦੇਣ ਗਵਾਹੀਆ। ਹਰਿ ਭਾਣਾ ਵਰਤਾਵਣਾ, ਰਾਮ ਰਾਮਾ ਗਿਆ ਸਮਝਾਈਆ। ਹਰਿ ਭਾਣਾ ਬਲਵਾਨ, ਅਰਜਨ ਕ੍ਰਿਸ਼ਨਾ ਗੀਤਾ ਗਿਆਨ ਇਕ ਦ੍ਰਿੜਾਈਆ। ਹਰਿ ਭਾਣਾ ਵਰਤਾਵਣਾ, ਈਸਾ ਮੂਸਾ ਰਹੇ ਕੁਰਲਾਈਆ। ਹਰਿ ਭਾਣਾ ਬਲਵਾਨ, ਅੰਜੀਲ ਕੁਰਾਨਾ ਸੰਗ ਰਲਾਈ ਕਾਗਦ ਛਾਹੀਆ। ਹਰਿ ਭਾਣਾ ਬਲਵਾਨ, ਨਾਨਕ ਨਿਉਂ ਨਿਉਂ ਸੀਸ ਝੁਕਾਈਆ। ਹਰਿ ਭਾਣਾ ਬਲਵਾਨ, ਗੁਰ ਅਰਜਨ ਭੇਦ ਅਭੇਦ ਆਪ ਖੁਲ੍ਹਾਈਆ। ਹਰਿ ਭਾਣਾ ਬਲਵਾਨ, ਗੁਰ ਗੋਬਿੰਦ ਆਪਣੀ ਰੱਤ, ਪੁਰਖ ਅਕਾਲ ਤੇਰੇ ਲੇਖੇ ਲਾਈਆ। ਹਰਿ ਭਾਣਾ ਬਲਵਾਨ, ਸਤਿਗੁਰ ਪੂਰਾ ਇਕ ਸਹਾਈਆ। ਹਰਿ ਭਾਣਾ ਵਰਤਾਵਣਾ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਹਰਿ ਭਾਣਾ ਵਰਤਾਵਣਾ, ਹਰਿ ਆਪਣੀ ਇਛਿਆ ਆਪੇ ਪੂਰ ਕਰਾਈਆ। ਹਰਿ ਭਾਣਾ ਵਰਤਾਵਣਾ, ਗੁਰ ਗੁਰ ਭਿਛਿਆ ਝੋਲੀ ਪਾਈਆ। ਹਰਿ ਭਾਣਾ ਵਰਤਾਵਣਾ, ਪਿਛਲਾ ਲਿਖਿਆ ਲੇਖਾ ਦਏ ਮਿਟਾਈਆ। ਹਰਿ ਭਾਣਾ ਵਰਤਾਵਣਾ, ਅਗਲਾ ਮਾਰਗ ਆਪੇ ਲਾਈਆ। ਹਰਿ ਭਾਣਾ ਵਰਤਾਵਣਾ, ਊਚਾਂ ਨੀਚਾਂ ਮੇਟ ਮਿਟਾਈਆ। ਹਰਿ ਭਾਣਾ ਵਰਤਾਵਣਾ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਹਰਿ ਭਾਣਾ ਵਰਤਾਵਣਾ, ਚਾਰ ਵਰਨਾਂ ਏਕਾ ਧਾਮ ਬਹਾਈਆ। ਹਰਿ ਭਾਣਾ ਵਰਤਾਵਣਾ, ਲੱਖ ਚੁਰਾਸੀ ਜੀਵ ਜੰਤ ਸੋਹੰ ਢੋਲਾ ਏਕਾ ਗਾਈਆ। ਹਰਿ ਭਾਣਾ ਵਰਤਾਵਣਾ, ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਸਤਿਗੁਰ ਪੂਰਾ ਏਕਾ ਨਜ਼ਰੀ ਆਈਆ। ਹਰਿ ਭਾਣਾ ਵਰਤਾਵਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਭਾਣਾ ਵਰਤਾਵਣਾ, ਘਟ ਘਟ ਅੰਦਰ ਦੀਪਕ ਜੋਤ ਇਕ ਜਗਾਈਆ। ਹਰਿ ਭਾਣਾ ਸਮਝਾਵਣਾ, ਜਨ ਭਗਤਾਂ ਦਰ ਘਰ ਸਾਚੇ ਬਖ਼ਸ਼ੇ ਸੱਚੀ ਸ਼ਹਿਨਸ਼ਾਹੀਆ। ਹਰਿ ਭਾਣਾ ਵਰਤਾਵਣਾ, ਤਖ਼ਤ ਤਾਜ ਕੋਇ ਰਹਿਣ ਨਾ ਪਾਈਆ। ਹਰਿ ਭਾਣਾ ਵਰਤਾਵਣਾ, ਨਿਉਂ ਨਿਉਂ ਪੜ੍ਹੇ ਨਾ ਕੋਈ ਨਿਮਾਜ਼, ਪੰਚਮ ਵਕਤ ਸੀਸ ਨਾ ਕੋਇ ਝੁਕਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਸਚ ਸਮਾਜ ਇਕ ਰਖਾਈਆ। ਹਰਿ ਭਾਣਾ ਵਰਤੰਤ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਰਖਾਇਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਲਿਖਿਆ ਲੇਖ ਨਾ ਕੋਇ ਜਣਾਇਆ। ਕਲਜੁਗ ਉਪਜਾਏ ਸਾਚੇ ਸੰਤ, ਜਿਸ ਜਨ ਆਪਣਾ ਦਰਸ ਦਿਖਾਇਆ। ਅਠਸਠ ਤੀਰਥ ਮਾਇਆ ਪਾਏ ਬੇਅੰਤ, ਹਰਿ ਕਾ ਭੇਵ ਕੋਈ ਨਾ ਪਾਇਆ। ਘਰ ਘਰ ਬੈਠੇ ਜਗਤ ਮਹੰਤ, ਵੇਲੇ ਅੰਤਮ ਦਏ ਸਜਾਇਆ। ਕਿਸੇ ਨਾ ਮਿਲਿਆ ਹਰਿ ਹਰਿ ਕੰਤ, ਊਚੀ ਕੂਕਣ ਰੋ ਰੋ ਰਹੇ ਸੁਣਾਇਆ। ਮਨ ਮਾਨਿਆ ਮਾਇਆ ਮਮਤ, ਤਨ ਭੇਖ ਪਖੰਡ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪਣੇ ਅੱਗੇ ਧਰ, ਪਿਛੇ ਆਪਣਾ ਹੁਕਮ ਸੁਣਾਇਆ। ਆਪਣਾ ਭਾਣਾ ਅੱਗੇ ਰੱਖ, ਹਰਿ ਹਰਿ ਵਡ ਵਡਿਆਈਆ। ਗੁਰਮੁਖ ਸਾਜਣ ਲਏ ਰੱਖ, ਕਲਜੁਗ ਤੱਤੀ ਵਾ ਨਾ ਲੱਗੇ ਰਾਇਆ। ਨੌ ਨੌ ਸਤ ਸਤ ਦੇਵੇ ਮਥ, ਨਾ ਸਕੇ ਕੋਈ ਬਚਾਇਆ। ਧਰਤ ਮਾਤ ਸੱਥਰ ਬੈਠੀ ਘੱਤ, ਗਲ ਪੱਲੂ ਏਕਾ ਪਾਈਆ। ਨੇਤਰ ਨੀਰ ਵਿਰੋਲੇ ਸੁਟੇ ਅੱਥ, ਖੁਲ੍ਹੜਾ ਕੇਸ ਰਹੀ ਵਖਾਇਆ। ਅੰਤਮ ਕੀਮਤ ਪਏ ਨਾ ਕਰੋੜੀ ਲੱਖ, ਕੱਖੋਂ ਲੱਖ ਆਪ ਵਿਕਾਇਆ। ਚਾਰੋਂ ਕੁੰਟ ਖੇਲ ਬਾਜ਼ੀਗਰ ਨਟ, ਕਲਜੁਗ ਆਪਣਾ ਵੇਸ ਵਟਾਇਆ। ਸਾਧਾਂ ਸੰਤਾਂ ਜੜਾਂ ਰਿਹਾ ਪੱਟ, ਆਪਣੀ ਹੱਥੀਂ ਰਿਹਾ ਉਖੜਾਇਆ। ਕਿਸੇ ਨਾ ਲੇਖੇ ਲੱਗਾ ਕਾਇਆ ਖਾਧਾ ਅੰਨ ਮੱਟ, ਸਾਚੀ ਕਿਰਤ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਾਣਾ ਹੁਕਮ ਸੁਣਾਇਆ। ਭਾਣਾ ਰੂਪ ਅਨਡਿਠ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਕਰੇ ਸਦਾ ਹਿੱਤ, ਜੁਗ ਜੁਗ ਆਪਣਾ ਮੇਲ ਮਿਲਾਇਆ। ਜੂਠਾ ਝੂਠਾ ਉਜਾੜੇ ਖੇਤ, ਕਲਜੁਗ ਅੰਤਮ ਬੀਜ ਬਿਜਾਇਆ। ਸਾਧ ਸੰਤ ਹੋਏ ਜਿੰਨ ਪ੍ਰੇਤ, ਜਿਨ੍ਹ ਹਰਿ ਹਰਿ ਦਰਸ ਨਾ ਨੇਤਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਦੇਵੇ ਏਕਾ ਵਰ, ਭਾਣਾ ਹਰਿ ਸੰਗਤ ਨੇੜ ਨਾ ਆਇਆ।

੧੦ ਚੇਤ ੨੦੧੭ ਬਿਕ੍ਰਮੀ ਕਿਸ਼ਨ ਸਿੰਘ ਦੇ ਘਰ ਪਿੰਡ ਅੱਲੜ ਪਿੰਡੀ ਜ਼ਿਲਾ ਗੁਰਦਾਸ ਪੁਰ

ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਨਿਰੰਕਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਨਾਮ ਆਧਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਕੰਤ ਭਤਾਰ। ਗੁਰਸਿਖ ਸੱਚਾ ਆਖੀਏ, ਜਿਸ ਹਰਿ ਮੰਦਰ ਪਾਇਆ ਦਰਸ ਅਪਾਰ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਸੁਰਤੀ ਕਰੇ ਪਿਆਰ। ਗੁਰਸਿਖ ਸੱਚਾ ਆਖੀਏ, ਜਿਸ ਬਜ਼ਰ ਕਪਾਟੀ ਜਾਏ ਪਾੜ। ਗੁਰਸਿਖ ਸੱਚਾ ਆਖੀਏ, ਜਿਸ ਅੰਮ੍ਰਿਤ ਆਤਮ ਮਿਲੇ ਠੰਡੀ ਠਾਰ। ਗੁਰਸਿਖ ਸੱਚਾ ਆਖੀਏ, ਜੋ ਉਡੇ ਹੰਸਾਂ ਡਾਰ। ਗੁਰਸਿਖ ਸੱਚਾ ਆਖੀਏ, ਜਿਸ ਦੁਰਮਤ ਮੈਲ ਦਏ ਉਤਾਰ। ਗੁਰਸਿਖ ਸੱਚਾ ਆਖੀਏ, ਜਿਸ ਨਾਤਾ ਤੋੜੇ ਪੰਚ ਵਿਕਾਰ। ਗੁਰਸਿਖ ਸੱਚਾ ਆਖੀਏ, ਗੜ੍ਹ ਤੋੜੇ ਮਾਇਆ ਮਮਤਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਆਖੀਏ, ਆਸਾ ਤ੍ਰਿਸ਼ਨਾ ਦੇਵੇ ਮਾਰ। ਗੁਰਸਿਖ ਸੱਚਾ ਆਖੀਏ, ਘਰ ਮੰਗੇ ਮੰਗ ਭਿਖਾਰ। ਗੁਰਸਿਖ

❋

❋

ਸੱਚਾ ਆਖੀਏ, ਨਾਤਾ ਤੋੜੇ ਨੌ ਦੁਆਰ। ਗੁਰਸਿਖ ਸੱਚਾ ਆਖੀਏ, ਨੇਤਰ ਲੋਚਣ ਰਾਹ ਤੱਕੇ ਮੀਤ ਮੁਰਾਰ। ਗੁਰਸਿਖ ਸੱਚਾ ਆਖੀਏ, ਚਰਨ ਕਵਲ ਮੰਗੇ ਏਕਾ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਸਤਿਗੁਰ ਸੱਚਾ ਆਖੀਏ, ਏਕਾ ਏਕੰਕਾਰ। ਸਤਿਗੁਰ ਸੱਚਾ ਆਖੀਏ, ਅਲੱਖ ਅਗੋਚਰ ਅਗੰਮ ਅਪਾਰ। ਸਤਿਗੁਰ ਸੱਚਾ ਆਖੀਏ, ਵਸਣਹਾਰਾ ਸਚਖੰਡ ਸੱਚੇ ਦੁਆਰ। ਸਤਿਗੁਰ ਸੱਚਾ ਆਖੀਏ, ਅਲੱਖ ਨਿਰੰਜਣ ਜੋਤ ਉਜਿਆਰ। ਸਤਿਗੁਰ ਸੱਚਾ ਆਖੀਏ, ਸੁੰਨ ਅਗੰਮੀ ਪਾਵੇ ਸਾਰ। ਸਤਿਗੁਰ ਸੱਚਾ ਆਖੀਏ, ਨਿਰਮਲ ਦੀਆ ਬਾਤੀ ਕਮਲਾਪਾਤੀ ਘਰ ਮੰਦਰ ਕਰੇ ਪਸਾਰ। ਸਤਿਗੁਰ ਸੱਚਾ ਆਖੀਏ, ਆਪੇ ਵੇਖੇ ਮਾਰ ਝਾਕੀ, ਦਿਸ ਨਾ ਆਏ ਵਿਚ ਸੰਸਾਰ। ਸਤਿਗੁਰ ਸੱਚਾ ਆਖੀਏ, ਖੋਲ੍ਹੇ ਕਿਵਾੜ ਬੰਦ ਤਾਕੀ, ਆਪ ਆਪਣੀ ਕਿਰਪਾ ਧਾਰ। ਸਤਿਗੁਰ ਸੱਚਾ ਆਖੀਏ, ਸਾਚਾ ਜਾਮ ਪਿਆਏ ਬਣ ਬਣ ਸਾਕੀ, ਭਰ ਪਿਆਲਾ ਏਕਾ ਵਾਰ। ਸਤਿਗੁਰ ਸੱਚਾ ਆਖੀਏ, ਸ਼ਬਦ ਘੋੜ ਚੜ੍ਹਾਏ ਏਕਾ ਮਾਰ ਪਲਾਕੀ, ਦੋ ਜਹਾਨਾਂ ਕਰੇ ਪਾਰ। ਸਤਿਗੁਰ ਸੱਚਾ ਆਖੀਏ, ਲੇਖਾ ਜਾਣੇ ਨਾ ਜੀਵ ਖ਼ਾਕੀ, ਕੰਚਨ ਮਹੱਲ ਦਏ ਉਸਾਰ। ਸਤਿਗੁਰ ਸੱਚਾ ਆਖੀਏ, ਆਪਣਾ ਜਾਣੇ ਭਵਿਖਤ ਵਾਕੀ, ਏਕਾ ਸ਼ਬਦ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਵਣਜ ਵਾਪਾਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਬੇਪਰਵਾਹ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਪੁਰਖ ਅਥਾਹ। ਗੁਰਸਿਖ ਸੱਚਾ ਆਖੀਏ, ਜਿਸ ਮਿਲੇ ਸ਼ਬਦ ਸਲਾਹ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਪੂਰਾ ਪਕੜੇ ਬਾਂਹ। ਗੁਰਸਿਖ ਸੱਚਾ ਆਖੀਏ, ਜਿਸ ਦਰਗਹਿ ਮਿਲੇ ਥਾਂ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਏਕਾ ਪਿਤਾ ਮਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਨਿਆਂ। ਸਤਿਗੁਰ ਪੂਰਾ ਆਖੀਏ, ਗੁਣ ਦਾਤਾ ਗਹਿਰ ਗੰਭੀਰ। ਸਤਿਗੁਰ ਪੂਰਾ ਆਖੀਏ, ਵਡ ਦਾਤਾ ਪੀਰਨ ਪੀਰ। ਸਤਿਗੁਰ ਪੂਰਾ ਆਖੀਏ, ਜਨ ਭਗਤ ਅੰਮ੍ਰਿਤ ਆਤਮ ਦੇਵੇ ਠਾਂਡਾ ਸੀਰ। ਸਤਿਗੁਰ ਪੂਰਾ ਆਖੀਏ, ਦੂਈ ਦਵੈਤੀ ਕੱਢੇ ਪੀੜ। ਸਤਿਗੁਰ ਪੂਰਾ ਆਖੀਏ, ਏਕਾ ਰੰਗ ਰੰਗਾਏ ਹਸਤ ਕੀੜ। ਸਤਿਗੁਰ ਪੂਰਾ ਆਖੀਏ ਪਤਿਤ ਪਾਪੀਆਂ ਮੁਗਧ ਅਞਾਣਿਆਂ ਆਪੇ ਬੰਨੇ ਬੀੜ। ਸਤਿਗੁਰ ਪੂਰਾ ਆਖੀਏ, ਸ਼ਬਦ ਨਿਰਾਲਾ ਮਾਰੇ ਤੀਰ। ਸਤਿਗੁਰ ਪੂਰਾ ਆਖੀਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਸਤਿਗੁਰ ਪੂਰਾ ਆਖੀਏ, ਚੋਟੀ ਚੜ੍ਹਾਏ ਫੜ ਅਖ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜਾਣੇ ਹਰਿਜਨ ਸਾਚਾ, ਏਕਾ ਘਰ ਬਹਾਏ ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਸੱਚਾ ਸ਼ਾਹ। ਗੁਰਸਿਖ ਸੱਚਾ ਆਖੀਏ, ਜਿਸ ਨਾਤਾ ਤੁਟਾ ਭੈਣ ਭਰਾ। ਗੁਰਸਿਖ ਸੱਚਾ ਆਖੀਏ, ਹਰਿ ਹਿਰਦੇ ਲਏ ਵਸਾ। ਗੁਰਸਿਖ ਸਾਚਾ ਆਖੀਏ, ਜੋ ਦਰਗਹਿ ਸਾਚੀ ਸਾਚੇ ਘਰ ਤਾਰੀਆਂ ਰਿਹਾ ਲਾ। ਗੁਰਸਿਖ ਸੱਚਾ ਆਖੀਏ, ਜੋ ਉਚੀ ਕੂਕ ਦਏ ਸੁਣਾ। ਗੁਰਸਿਖ ਸੱਚਾ ਆਖੀਏ, ਲੋਕ ਲੱਜਿਆ ਦਏ ਤਜਾ। ਗੁਰਸਿਖ ਸੱਚਾ ਆਖੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਫੜਾਏ ਆਪਣੀ ਬਾਂਹ । ਸਤਿਗੁਰ ਸੱਚਾ ਆਖੀਏ, ਜੋਤੀ ਜੋਤ ਸ੍ਰੀ ਭਗਵਾਨ। ਸਤਿਗੁਰ ਪੂਰਾ ਆਖੀਏ, ਦੇਵਣਹਾਰਾ ਜੀਅ ਦਾਨ। ਸਤਿਗੁਰ ਪੂਰਾ ਆਖੀਏ, ਸਰਬ ਜੀਆਂ ਦਾ ਸਾਚਾ ਕਾਹਨ। ਸਤਿਗੁਰ ਪੂਰਾ ਆਖੀਏ, ਦੇਵਣਹਾਰਾ ਮਾਣ ਸੀਤਾ ਰਾਮ। ਸਤਿਗੁਰ ਪੂਰਾ ਆਖੀਏ, ਵਸਣਹਾਰਾ ਸਚਖੰਡ ਸਾਚੇ ਗਰਾਮ। ਸਤਿਗੁਰ

❋

❋

ਪੂਰਾ ਆਖੀਏ, ਆਦਿ ਜੁਗਾਦਿ ਜੁਗ ਜੁਗ ਆਪਣੀ ਭਗਤੀ ਮੰਗੇ ਨਾ ਕੋਇ ਦਾਮ। ਸਤਿਗੁਰ ਪੂਰਾ ਆਖੀਏ, ਨੇਹਚਲ ਧਾਮ ਵਸੇ ਕਰੇ ਬਿਸਰਾਮ। ਸਤਿਗੁਰ ਪੂਰਾ ਆਖੀਏ, ਲੇਖਾ ਜਾਣੇ ਹੱਡ ਮਾਸ ਨਾੜੀ ਚਾਮ। ਸਤਿਗੁਰ ਪੂਰਾ ਆਖੀਏ, ਬਿਰਹੋਂ ਮਾਰੇ ਤੀਰ ਨਿਰਾਲਾ ਬਾਣ। ਸਤਿਗੁਰ ਪੂਰਾ ਆਖੀਏ, ਅੰਮ੍ਰਿਤ ਬਖ਼ਸ਼ੇ ਪੀਣ ਖਾਣ। ਸਤਿਗੁਰ ਪੂਰਾ ਆਖੀਏ, ਹੋਏ ਸਹਾਈ ਸੁੰਝ ਮਸਾਣ। ਸਤਿਗੁਰ ਪੂਰਾ ਆਖੀਏ, ਹਰਿਜਨ ਪਤ ਰੱਖੇ ਆਣ। ਸਤਿਗੁਰ ਪੂਰਾ ਆਖੀਏ, ਸ਼ਬਦ ਬੈਠਾਏ ਇਕ ਬਬਾਣ। ਸਤਿਗੁਰ ਪੂਰਾ ਆਖੀਏ, ਗੁਰ ਪੀਰ ਅਵਤਾਰ ਸਾਧ ਸੰਤ ਏਕਾ ਰੰਗ ਵਖਾਏ ਮਹਾਨ। ਸਤਿਗੁਰ ਪੂਰਾ ਆਖੀਏ, ਉਪਰ ਤਖ਼ਤ ਬੈਠੇ ਆਪ ਨਿਗਹਬਾਨ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦਿ ਦੇਵਣਹਾਰਾ ਜੋ ਧੁਰ ਫ਼ਰਮਾਣ। ਸਤਿਗੁਰ ਪੂਰਾ ਆਖੀਏ, ਹਰਿ ਸੰਤਨ ਰੱਖੇ ਮਾਣ। ਸਤਿਗੁਰ ਪੂਰਾ ਆਖੀਏ, ਲੱਖ ਚੁਰਾਸੀ ਵਿਚੋਂ ਆਪ ਆਪਣੇ ਲਏ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਣ। ਗੁਰਸਿਖ ਸੱਚਾ ਆਖੀਏ, ਹਰਿ ਸਿਫ਼ਤੀ ਸਿਫ਼ਤ ਸਲਾਹਿਆ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਸੱਚਾ ਹੋਏ ਸਹਾਇਆ। ਗੁਰਸਿਖ ਸੱਚਾ ਆਖੀਏ, ਜਿਸ ਜਗਤ ਨਾਤਾ ਤੋੜ ਤੁੜਾਇਆ। ਗੁਰਸਿਖ ਸੱਚਾ ਆਖੀਏ, ਜਿਸ ਕਾਇਆ ਮੰਦਰ ਘਰ ਸੁਹਾਇਆ। ਗੁਰਸਿਖ ਸੱਚਾ ਆਖੀਏ, ਜਿਸ ਆਪਣਾ ਰਾਗ ਆਪ ਅਲਾਇਆ। ਗੁਰਸਿਖ ਸੱਚਾ ਆਖੀਏ, ਸਰ ਸਰੋਵਰ ਜਿਸ ਭਰਾਇਆ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਆਪਣੇ ਦਰ ਬਹਾਇਆ। ਗੁਰਸਿਖ ਸੱਚਾ ਆਖੀਏ, ਏਕਾ ਪੂਜਾ ਏਕਾ ਪਾਠ ਲਿਵ ਅੰਤਰ ਇਕ ਰਖਾਇਆ। ਸਤਿਗੁਰ ਪੂਰਾ ਆਖੀਏ, ਗੁਰਸਿਖ ਸੋਈ ਆਤਮ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਸਤਿਗੁਰ ਪੂਰਾ ਆਖੀਏ, ਹਰਿ ਸੱਚਾ ਭਗਵੰਤ। ਸਤਿਗੁਰ ਪੂਰਾ ਆਖੀਏ, ਸਰਬ ਜੀਆਂ ਦਾ ਏਕਾ ਕੰਤ। ਸਤਿਗੁਰ ਪੂਰਾ ਆਖੀਏ, ਜੋਤ ਜਗਾਏ ਜੁਗਾ ਜੁਗੰਤ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦੀ ਮਹਿਮਾ ਅਗਣਤ। ਸਤਿਗੁਰ ਪੂਰਾ ਆਖੀਏ, ਸੇਵਾ ਲਾਏ ਸਾਧ ਸੰਤ। ਸਤਿਗੁਰ ਪੂਰਾ ਆਖੀਏ, ਆਪ ਬਣਾਏ ਸਾਚੀ ਬਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਜੀਵ ਜੰਤ। ਗੁਰਸਿਖ ਸੱਚਾ ਆਖੀਏ, ਗੁਰ ਚਰਨ ਕਵਲ ਧਿਆਨ। ਗੁਰਸਿਖ ਸੱਚਾ ਆਖੀਏ, ਜਿਸ ਮਿਲਿਆ ਹਰਿ ਮਿਹਰਬਾਨ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਪਦ ਨਿਰਬਾਣ। ਗੁਰਸਿਖ ਸੱਚਾ ਆਖੀਏ, ਘਰ ਸ਼ਬਦ ਧੁਨ ਹੋਏ ਨਿਸ਼ਾਨ। ਗੁਰਸਿਖ ਸੱਚਾ ਆਖੀਏ, ਜਿਸ ਕੋਟਨ ਕੋਟ ਦੇਵਤ ਸੁਰ ਨਿਉਂ ਨਿਉਂ ਸੀਸ ਝੁਕਾਣ। ਗੁਰਸਿਖ ਸੱਚਾ ਆਖੀਏ, ਜਿਸ ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਣ। ਗੁਰਸਿਖ ਸੱਚਾ ਆਖੀਏ, ਸੁੰਨ ਅਗੰਮ ਕੋਟਨ ਕੋਟ ਰਵ ਸਸ ਪਰਕਾਸ਼ ਕਰੇ ਰਵ ਸਸ ਭਾਨ। ਗੁਰਸਿਖ ਸੱਚਾ ਆਖੀਏ ਸਚਖੰਡ ਦਵਾਰ ਹੋਏ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਧੁਰ ਫ਼ਰਮਾਣ। ਸਤਿਗੁਰ ਪੂਰਾ ਆਖੀਏ, ਆਦਿ ਜੁਗਾਦਿ ਸਮਾਏ। ਸਤਿਗੁਰ ਪੂਰਾ ਆਖੀਏ, ਬ੍ਰਹਮ ਬ੍ਰਹਿਮਾਦ ਆਪਣੀ ਖੇਲ ਖਿਲਾਏ। ਸਤਿਗੁਰ ਪੂਰਾ ਆਖੀਏ, ਸ਼ਬਦ ਅਨਾਦੀ ਨਾਦ ਵਜਾਏ। ਸਤਿਗੁਰ ਪੂਰਾ ਆਖੀਏ, ਗੁਰੂਆਂ ਪੀਰਾਂ ਸਾਧਾਂ ਸੰਤਾਂ ਆਪਣਾ ਬੋਧ ਅਗਾਧ ਸ਼ਬਦ ਸੁਣਾਏ। ਸਤਿਗੁਰ ਪੂਰਾ ਆਖੀਏ, ਜੁਗਾ ਜੁਗੰਤ ਗੁਰਮੁਖ ਗੁਰਸਿਖ ਆਪਣੇ ਲਾਧ ਆਪ ਆਪਣਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਏ। ਗੁਰਸਿਖ ਸੱਚਾ

❋

❋

ਆਖੀਏ, ਜਿਸ ਮਿਲਿਆ ਪਾਰਬ੍ਰਹਮ। ਗੁਰਸਿਖ ਸੱਚਾ ਆਖੀਏ, ਜਿਸ ਸਤਿਗੁਰ ਪੂਰਾ ਲਾਏ ਕੰਮ। ਗੁਰਸਿਖ ਸੱਚਾ ਆਖੀਏ, ਨਾ ਖ਼ੁਸ਼ੀ ਨਾ ਕੋਈ ਗ਼ਮ। ਗੁਰਸਿਖ ਸੱਚਾ ਆਖੀਏ, ਰਸਨਾ ਜਿਹਵਾ ਗਾਏ ਦਮਾ ਦਮ। ਗੁਰਸਿਖ ਸੱਚਾ ਆਖੀਏ, ਬਿਰਹੋਂ ਨੀਰ ਵਹਾਏ ਛਮਾਂ ਛੰਮ। ਗੁਰਸਿਖ ਸੱਚਾ ਆਖੀਏ, ਜਿਸ ਹਰਿ ਸ਼ਬਦ ਤ੍ਰਿਸ਼ਨਾ ਤਮ। ਗੁਰਸਿਖ ਸੱਚਾ ਆਖੀਏ, ਵਿਰਲਾ ਜਨਨੀ ਜਣਿਆ ਜਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੇੜਾ ਦੇਵੇ ਬੰਨ੍ਹ। ਗੁਰਸਿਖ ਸੱਚਾ ਆਖੀਏ, ਜਿਸ ਪਾਇਆ ਹਰਿ ਗੋਬਿੰਦ। ਸਤਿਗੁਰ ਪੂਰਾ ਆਖੀਏ, ਜੋ ਮੇਟੇ ਸਗਲੀ ਚਿੰਦ। ਗੁਰਸਿਖ ਸੱਚਾ ਆਖੀਏ, ਆਪ ਉਪਜਾਏ ਆਪਣੀ ਬਿੰਦ। ਸਤਿਗੁਰ ਪੂਰਾ ਆਖੀਏ, ਵਡ ਦਾਤਾ ਗੁਣੀ ਗਹਿੰਦ। ਗੁਰਸਿਖ ਸੱਚਾ ਆਖੀਏ, ਅੰਮ੍ਰਿਤ ਭਰਿਆ ਸਾਗਰ ਸਿੰਧ। ਸਤਿਗੁਰ ਪੂਰਾ ਸੱਚਾ ਆਖੀਏ, ਸਰਬ ਜੀਆਂ ਆਪ ਬਖ਼ਸ਼ਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਬਿੰਦ।

੧੦ ਚੇਤ ੨੦੧੭ ਬਿਕ੍ਰਮੀ ਤੇਜਾ ਸਿੰਘ ਦੇ ਘਰ ਪਿੰਡ ਅਲੜ ਭਿੰਡੀ ਜ਼ਿਲਾ ਗੁਰਦਾਸ ਪੁਰ

ਸਰਬ ਵਿਆਪੀ ਸਰਬ ਸੁੱਖ, ਦੇਵਣਹਾਰ ਦਾਤਾਰ। ਸਰਬ ਵਿਆਪੀ ਮੇਟੇ ਦੁੱਖ, ਕਰ ਕਿਰਪਾ ਅਪਰ ਅਪਾਰ। ਸਰਬ ਵਿਆਪੀ ਉਜਲ ਕਰੇ ਮੁਖ, ਏਕਾ ਬਖ਼ਸ਼ੇ ਨਾਮ ਆਧਾਰ। ਸਰਬ ਵਿਆਪੀ ਸੁਫਲ ਕਰੇ ਕੁੱਖ, ਮਾਨਸ ਜਨਮ ਪੈਜ ਸਵਾਰ। ਸਰਬ ਵਿਆਪੀ ਗੇੜਾ ਮਿਟਾਏ ਉਲਟਾ ਰੁਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗੇ ਕਰਤਾਰ। ਸਰਬ ਵਿਆਪੀ ਸਹਿਜ ਸੁੱਖ ਦਾਤਾ, ਸਤਿਗੁਰ ਪੁਰਖ ਅਖਵਾਇਆ। ਸਰਬ ਵਿਆਪੀ ਪਿਤਾ ਮਾਤਾ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਮੇਟੇ ਅੰਧੇਰੀ ਰਾਤਾ, ਗਿਆਨ ਭਾਨ ਪਰਕਾਸ਼ ਕਰਾਇਆ। ਸਰਬ ਵਿਆਪੀ ਰੱਖੇ ਉਤਮ ਜਾਤਾ, ਜੋਤ ਜਗਤ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਇਆ। ਸਰਬ ਵਿਆਪੀ ਹਰਿ ਹਰਿ ਮੀਤਾ, ਹਰਿ ਜੀ ਵੇਖ ਵਖਾਈਆ। ਸਰਬ ਵਿਆਪੀ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਸਰਬ ਵਿਆਪੀ ਸ਼ਬਦ ਜਣਾਈ ਜਣਾਏ ਧਾਮ ਅਨਡੀਠਾ, ਰਸਨਾ ਜਿਹਵਾ ਹਰਿ ਗੁਣ ਗਾਈਆ। ਸਰਬ ਵਿਆਪੀ ਕਾਇਆ ਮੰਦਰ ਕਰੇ ਠੰਡਾ ਸੀਤਾ, ਅੰਮ੍ਰਿਤ ਬਰਖ਼ਾ ਇਕ ਬਰਖਾਈਆ। ਸਰਬ ਵਿਆਪੀ ਮੇਲ ਮਿਲਾਏ ਜਿਉਂ ਬਣ ਵਿਛੋੜਾ ਰਾਮ ਸੀਤਾ, ਅੰਤਮ ਪੰਧ ਮੁਕਾਈਆ। ਸਰਬ ਵਿਆਪੀ ਏਕਾ ਰਾਗ ਸੁਣਾਏ ਜਿਉਂ ਅਰਜਨ ਅਠਾਰਾਂ ਧਿਆਏ ਗੀਤਾ, ਕ੍ਰਿਸ਼ਨ ਘਨਈਆ ਦੂਜੀ ਵਿਦਿਆ ਨਾ ਕੋਈ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਧਾਏ ਆਪਣੇ ਲੜ, ਭੋਲੇ ਭਾਓ ਸਹਿਜ ਸੁਭਾਈਆ। ਸਰਬ ਵਿਆਪੀ ਏਕਾ ਹਰਿ, ਹਰੀ ਹਰਿਜਨ ਆਪ ਤਰਾਈਆ। ਸਰਬ ਵਿਆਪੀ ਏਕਾ ਘਰ, ਘਰ ਸਾਚਾ ਸਚ ਬੁਝਾਈਆ। ਸਰਬ ਵਿਆਪੀ ਏਕਾ ਦਰ, ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਸਰਬ ਵਿਆਪੀ ਏਕਾ ਨਰ, ਨਰ ਨਰਾਇਣ ਨਾਉਂ ਧਰਾਈਆ। ਸਰਬ ਵਿਆਪੀ ਏਕਾ ਸਰ, ਸਰ ਸਰੋਵਰ ਸਹਿਜ ਸੁਬਾਈਆ। ਸਰਬ ਵਿਆਪੀ ਏਕਾ ਅੱਖਰ ਪੜ੍ਹ, ਸ੍ਰਿਸ਼ਟ ਸਬਾਈ ਰਿਹਾ ਪੜ੍ਹਾਈਆ। ਸਰਬ ਵਿਆਪੀ ਤੋੜ ਗੜ੍ਹ, ਹੰਕਾਰ ਵਿਕਾਰ ਦਏ ਮਿਟਾਈਆ। ਸਰਬ

❋

❋

ਵਿਆਪੀ ਲਾਏ ਜੜ੍ਹ, ਆਪਣੀ ਹੱਥੀਂ ਬੂਟਾ ਆਪੇ ਲਾਈਆ। ਸਰਬ ਵਿਆਪੀ ਦਰਸ ਦਿਖਾਏ ਅੱਗੇ ਖੜ, ਜਿਸ ਜਨ ਆਪਣੀ ਦਇਆ ਕਮਾਈਆ। ਸਰਬ ਵਿਆਪੀ ਹਰਿਜਨ ਬੰਧਾਏ ਆਪਣੇ ਲੜ, ਸ਼ਬਦ ਪੱਲੂ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਰੰਗ ਚੜ੍ਹਾਈਆ। ਸਰਬ ਵਿਆਪੀ ਹਰਿ ਦਾਤਾਰ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਲੱਖ ਚੁਰਾਸੀ ਕਰੇ ਪਿਆਰ, ਆਪ ਆਪਣੀ ਦਇਆ ਕਮਾਇਆ। ਸਰਬ ਵਿਆਪੀ ਵਰਨ ਬਰਨ ਵਸੇ ਬਾਹਰ, ਜ਼ਾਤ ਪਾਤ ਨਾ ਕੋਈ ਜਣਾਇਆ। ਸਰਬ ਵਿਆਪੀ ਖੇਲੇ ਖੇਲ ਗੁਪਤ ਜ਼ਾਹਰ, ਅੰਦਰ ਬਾਹਰ ਵੇਸ ਵਟਾਇਆ। ਸਰਬ ਵਿਆਪੀ ਹਰਿਜਨ ਸਾਚੇ ਲਏ ਉਭਾਰ, ਜੁਗ ਜੁਗ ਆਪਣਾ ਰੂਪ ਵਟਾਇਆ। ਸਰਬ ਵਿਆਪੀ ਗੁਰਮੁਖ ਸੱਜਣ ਲਾਏ ਪਾਰ, ਸਾਚੇ ਬੇੜੇ ਨਾਮ ਚੜ੍ਹਾਇਆ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਸਰਬ ਵਿਆਪੀ ਸਰਬ ਗੁਣਵੰਤ, ਹਰਿ ਸਤਿਗੁਰ ਪੁਰਖ ਅਖਵਾਇਆ । ਸਰਬ ਵਿਆਪੀ ਲੇਖਾ ਜਾਣੇ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇਆ। ਸਰਬ ਵਿਆਪੀ ਹਰਿਜਨ ਉਠਾਏ ਸਾਚੇ ਸੰਤ, ਆਪ ਆਪਣਾ ਮੇਲ ਮਿਲਾਇਆ। ਸਰਬ ਵਿਆਪੀ ਜਿਸ ਜਨ ਲੋਕਮਾਤ ਬਣਾਏ ਬਣਤ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਮ ਕੀ ਫਾਸੀ ਫੰਦ ਕਟਾਇਆ। ਸਰਬ ਵਿਆਪੀ ਗੋਬਿੰਦ ਰੂਪ, ਸਤਿਗੁਰ ਪੁਰਖ ਅਖਵਾਇੰਦਾ। ਸਤਿਗੁਰ ਪੁਰਖ ਸ਼ਾਹੋ ਭੂਪ, ਸਾਚਾ ਹੁਕਮ ਜਣਾਇੰਦਾ। ਸਰਬ ਵਿਆਪੀ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਸਰਬ ਵਿਆਪੀ ਨਾਤਾ ਤੋੜੇ ਜੂਠ ਝੂਠ, ਸਾਚਾ ਮੰਤਰ ਨਾਮ ਆਪ ਦ੍ਰਿੜਾਇੰਦਾ। ਸਰਬ ਵਿਆਪੀ ਜਿਸ ਜਨ ਹਰਿ ਜਾਏ ਤੁੱਠ, ਆਪ ਆਪਣਾ ਮੇਲ ਮਿਲਾਇੰਦਾ। ਸਰਬ ਵਿਆਪੀ ਏਕਾ ਅੰਮ੍ਰਿਤ ਆਤਮ ਦੇਵੇ ਘੁੱਟ, ਅਗਨੀ ਤਤ ਬੁਝਾਇੰਦਾ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਰਬ ਵਿਆਪੀ ਸਤਿਗੁਰ ਦਾਤਾ, ਸਾਚੀ ਖੇਲ ਖਿਲਾਇਆ। ਸਰਬ ਵਿਆਪੀ ਪੁਰਖ ਬਿਧਾਤਾ, ਏਕਾ ਏਕ ਸੰਗ ਸਮਾਇਆ। ਸਰਬ ਵਿਆਪੀ ਆਪ ਰਖਾਏ ਸਗਲਾ ਸਾਥਾ, ਵਿਛੜ ਕਦੇ ਨਾ ਜਾਇਆ। ਸਰਬ ਵਿਆਪੀ ਏਕਾ ਸ਼ਬਦ ਜਣਾਏ ਪੂਜਾ ਪਾਠਾ, ਸੋਹੰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਬਿਧ ਜਾਣੇ ਅੰਤਰ, ਜਗਤ ਬਸੰਤਰ ਤਤ ਗਵਾਇਆ। ਸਰਬ ਵਿਆਪੀ ਗੁਣ ਨਿਧਾਨ, ਅਵਗੁਣ ਨਾ ਕੋਇ ਜਣਾਈਆ। ਸਰਬ ਵਿਆਪੀ ਹਰਿ ਭਗਵਾਨ, ਹਰਿ ਭਗਤਨ ਵੇਖ ਵਖਾਈਆ। ਸਰਬ ਵਿਆਪੀ ਸਚ ਨਿਸ਼ਾਨ, ਗੁਰਮੁਖ ਮਾਤ ਝੁਲਾਈਆ। ਸਰਬ ਵਿਆਪੀ ਜਾਣੀ ਜਾਣ, ਘਟ ਘਟ ਮੰਦਰ ਖੋਜ ਖੁਜਾਈਆ। ਸਰਬ ਵਿਆਪੀ ਸ਼ਬਦ ਫ਼ਰਮਾਣ, ਆਪਣਾ ਰਾਗ ਆਪ ਸੁਣਾਈਆ। ਸਰਬ ਵਿਆਪੀ ਚੁਕਾਏ ਆਵਣ ਜਾਣ, ਹਰਿਜਨ ਸਾਚੇ ਲਏ ਤਰਾਈਆ। ਸਰਬ ਵਿਆਪੀ ਦੋ ਜਹਾਨੀ ਬਖ਼ਸ਼ੇ ਮਾਣ, ਜੋ ਜਨ ਆਏ ਸਰਨਾਈਆ। ਸਰਬ ਵਿਆਪੀ ਏਕਾ ਅੱਖਰ ਦੇਵੇ ਦਾਨ, ਨਾਮ ਵੱਖਰ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਥ ਅਨਾਥਾਂ ਹੋਏ ਸਹਾਈਆ। ਸਰਬ ਵਿਆਪੀ ਅਲੱਖਣਾ ਅਲੱਖ, ਅਲੱਖ ਅਗੋਚਰ ਭੇਵ ਨਾ ਰਾਈਆ। ਸਰਬ ਵਿਆਪੀ ਹੋ ਪ੍ਰਤੱਖ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਸਰਬ ਵਿਆਪੀ ਹਰਿਜਨ ਸਾਚੇ ਲਏ ਰੱਖ, ਏਕਾ ਮੰਤਰ ਨਾਮ ਪੜ੍ਹਾਈਆ। ਸਰਬ ਵਿਆਪੀ ਕਰਣਹਾਰਾ ਲੱਖੋਂ ਕੱਖ, ਕਰਤਾ ਕੀਮਤ ਦਏ ਚੁਕਾਈਆ।

❋

❋

ਸਰਬ ਵਿਆਪੀ ਮਾਰਗ ਏਕਾ ਦੱਸ, ਮਾਨਸ ਜਨਮ ਦਏ ਵਡਿਆਈਆ। ਸਰਬ ਵਿਆਪੀ ਹਿਰਦੇ ਅੰਦਰ ਵਸ, ਹਰਿ ਕੀ ਪੌੜੀ ਦਏ ਚੜ੍ਹਾਈਆ। ਸਰਬ ਵਿਆਪੀ ਏਕਾ ਦੇਵੇ ਆਤਮ ਰਸ, ਰਸਨਾ ਜਿਹਵਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਰਬ ਵਿਆਪੀ ਏਕਾ ਰਾਮ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਰਬ ਵਿਆਪੀ ਦੇਵੇ ਨਾਮ, ਨਾਮ ਨਾਮਾ ਝੋਲੀ ਪਾਇੰਦਾ। ਸਰਬ ਵਿਆਪੀ ਪਿਆਏ ਜਾਮ, ਸਚ ਪਿਆਲਾ ਹੱਥ ਉਠਾਇੰਦਾ। ਸਰਬ ਵਿਆਪੀ ਪੂਰਨ ਕਰੇ ਕਾਮ, ਕਾਇਆ ਕਪਟ ਫੋਲ ਫੁਲਾਇੰਦਾ। ਸਰਬ ਵਿਆਪੀ ਲੇਖਾ ਜਾਣੇ ਮਾਟੀ ਚਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਦਰ ਘਰ ਸਾਚੇ ਆਪ ਬਹਾਇੰਦਾ। ਸਰਬ ਵਿਆਪੀ ਹਰਿ ਕਰਤਾਰ, ਕਰਨੀ ਕਰਤਾ ਆਪ ਅਖਵਾਇੰਦਾ। ਸਰਬ ਵਿਆਪੀ ਕਰੇ ਸਰਬ ਪਿਆਰ, ਕੀਟ ਕੀਟਾਂ ਰੂਪ ਸਮਾਇੰਦਾ। ਸਰਬ ਵਿਆਪੀ ਦੇਵੇ ਸਰਬ ਧਾਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸਰਬ ਵਿਆਪੀ ਏਕਾ ਏਕ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਸਰਬ ਵਿਆਪੀ ਬੂਝਿਆ, ਹਰਿ ਸਤਿਗੁਰ ਦੀਨ ਦਿਆਲ। ਸਰਬ ਵਿਆਪੀ ਏਕਾ ਸੁਝਿਆ, ਗੁਰਮੁਖ ਵਿਰਲੇ ਸਾਚੇ ਲਾਲ। ਸਰਬ ਵਿਆਪੀ ਏਕਾ ਭੌ ਚੁਕਾਏ ਏਕਾ ਦੂਜਿਆ, ਸਾਚਾ ਦੱਸੇ ਰਾਹ ਸੁਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪਤ ਡਾਲ੍ਹ। ਸਰਬ ਵਿਆਪੀ ਸਚ ਫੁਲਵਾੜੀ, ਹਰਿਜਨ ਵੇਖ ਵਖਾਈਆ। ਸਰਬ ਵਿਆਪੀ ਆਪੇ ਖੇਤ ਆਪੇ ਵਾੜੀ, ਸਰਬ ਰਖਿਆ ਆਪ ਕਰਾਈਆ। ਸਰਬ ਵਿਆਪੀ ਆਪੇ ਵੇਖੇ ਆਪਣੀ ਫਸਲ ਹਾੜੀ, ਆਪਣੀ ਝੋਲੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਚੁਕਾਏ ਝੂਠਾ ਡਰ, ਹਰਿਜਨ ਸਾਚੇ ਆਪਣੇ ਭੈ ਰਖਾਈਆ। ਸਰਬ ਵਿਆਪੀ ਸਾਖਯਾਤ, ਆਪਣਾ ਦਰਸ ਦਖਾਈਆ। ਸਰਬ ਵਿਆਪੀ ਗ਼ਰੀਬ ਨਿਵਾਜ਼ ਪਾਰਜ਼ਾਤ, ਫੁੱਲ ਫਲ ਆਪ ਮਹਿਕਾਈਆ। ਸਰਬ ਵਿਆਪੀ ਧੁਰਦਰਗਾਹੀ ਦਾਤ, ਸਾਚੀ ਵਸਤ ਝੋਲੀ ਪਾਈਆ। ਸਰਬ ਵਿਆਪੀ ਉਤਮ ਕਰਾਏ ਜ਼ਾਤ, ਚਾਰ ਵਰਨਾਂ ਮੁਖ ਸ਼ਰਮਾਈਆ। ਸਰਬ ਵਿਆਪੀ ਪਿਛਲਾ ਪੂਰਾ ਕਰੇ ਘਾਟ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਸਰਬ ਵਿਆਪੀ ਇਕ ਵਖਾਏ ਤੀਰਥ ਤਾਟ, ਸਰ ਸਰੋਵਰ ਚਰਨ ਨੁਹਾਈਆ। ਸਰਬ ਵਿਆਪੀ ਅੱਗੇ ਰੱਖੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਸਰਬ ਵਿਆਪੀ ਰੋਗ ਸੋਗ ਚਿੰਤਾ ਦੁੱਖ ਦੇਵੇ ਕਾਟ, ਆਤਮ ਸੁੱਖ ਸਹਿਜ ਸੁਖਦਾਈਆ। ਸਰਬ ਵਿਆਪੀ ਇਕ ਵਖਾਏ ਸੱਚਾ ਹਾਟ, ਹਰਿਜਨ ਸਾਚੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣਿਆਂ ਅੰਦਰ ਵੜ, ਆਪਣੀ ਸੇਜਾ ਆਪੇ ਰਿਹਾ ਸੁਹਾਈਆ। ਸਰਬ ਵਿਆਪੀ ਨਿਰਗੁਣ ਜੋਤ, ਆਦਿ ਜੁਗਾਦਿ ਸਮਾਇਆ। ਸਰਬ ਵਿਆਪੀ ਤਾਰੇ ਕੋਟੀ ਕੋਟ, ਕੋਟਨ ਕੋਟੀ ਲੇਖੇ ਲਾਇਆ। ਸਰਬ ਵਿਆਪੀ ਕੱਢੇ ਵਾਸਨਾ ਖੋਟ, ਅੰਮ੍ਰਿਤ ਆਤਮ ਰਸ ਭਰਾਇਆ। ਸਰਬ ਵਿਆਪੀ ਦੇਵੇ ਇਕ ਭੰਡਾਰਾ ਅਤੋਟ, ਆਦਿ ਜੁਗਾਦਿ ਨਿਖੁਟ ਨਾ ਜਾਇਆ। ਸਰਬ ਵਿਆਪੀ ਤ੍ਰਿਸ਼ਨਾ ਤ੍ਰਿਖਾ ਭਰੇ ਪੋਟ, ਆਸਾ ਮਨਸਾ ਪੂਰ ਕਰਾਇਆ। ਸਰਬ ਵਿਆਪੀ ਆਪ ਉਠਾਏ ਆਲ੍ਹਣਿਉਂ ਡਿੱਗੇ ਬੋਟ, ਕਲਜੁਗ ਅੰਤਮ ਹੋਏ ਸਹਾਇਆ। ਸਰਬ ਵਿਆਪੀ ਸ਼ਬਦ ਨਗਾਰੇ ਲਾਏ ਚੋਟ, ਆਪ ਆਪਣਾ ਤਾਲ ਵਜਾਇਆ। ਸਰਬ ਵਿਆਪੀ ਏਕਾ ਇਕ ਵਖਾਏ ਚਰਨ ਓਟ, ਦੂਸਰ ਦਰ ਨਾ ਕੋਇ ਫਿਰਾਇਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਿਆ ਕਰਮ ਵੇਖ ਵਖਾਇਆ। ਸਰਬ ਵਿਆਪੀ ਖੇਲ ਬ੍ਰਹਿਮੰਡ, ਹਰਿ ਹਰਿ ਆਪ ਕਰਾਇੰਦਾ। ਸਰਬ ਵਿਆਪੀ ਜੇਰਜ ਅੰਡ, ਜੁਗ ਜੁਗ ਵੇਖ ਵਖਾਇੰਦਾ। ਸਰਬ ਵਿਆਪੀ ਆਪੇ ਜਾਣੇ ਆਪਣਾ ਪੰਧ, ਦੋ ਜਹਾਨਾਂ ਫੇਰੀ ਪਾਇੰਦਾ। ਸਰਬ ਵਿਆਪੀ ਵੇਖਣਹਾਰਾ ਨੌ ਖੰਡ, ਲੋਕਮਾਤ ਵੇਸ ਵਟਾਇੰਦਾ। ਸਰਬ ਵਿਆਪੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਧਰਾਇੰਦਾ। ਸਰਬ ਵਿਆਪੀ ਡੂੰਘਾ ਸਾਗਰ, ਹਰਿ ਹਰਿ ਰੂਪ ਸਮਾਇਆ। ਸਰਬ ਵਿਆਪੀ ਆਪੇ ਵਸੇ ਕਾਇਆ ਗਾਗਰ, ਗਹਿਰ ਗੰਭੀਰ ਦਿਸ ਨਾ ਆਇਆ। ਸਰਬ ਵਿਆਪੀ ਗ਼ਰੀਬ ਨਿਮਾਣਿਆਂ ਕਰੇ ਕਰਮ ਉਜਾਗਰ, ਆਪਣੀ ਹੱਥੀਂ ਲੇਖ ਲਿਖਾਇਆ। ਸਰਬ ਵਿਆਪੀ ਆਦਿ ਜੁਗਾਦੀ ਇਕ ਸੁਦਾਗਰ, ਸਾਚਾ ਵਣਜੀ ਵਣਜ ਕਰਾਇਆ। ਸਰਬ ਵਿਆਪੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਹਾਏ ਥਾਨ ਸਗਲਾ ਸਾਥ, ਏਕਾ ਟੇਕ ਬਖ਼ਸ਼ੇ ਰਘੁਨਾਥ, ਰਘਪਤ ਆਪਣਾ ਸੰਗ ਰਖਾਇਆ। ਚਾਰ ਵਰਨਾਂ ਸਚ ਪ੍ਰੀਤ, ਸਚ ਸੱਚਾ ਇਕ ਰਖਾਈਆ। ਚਾਰ ਵਰਨਾਂ ਇਕ ਰੀਤ, ਸਾਚੀ ਰੀਤ ਚਲਾਈਆ। ਚਾਰ ਵਰਨਾਂ ਏਕਾ ਮੰਦਰ ਮਸੀਤ, ਗੁਰੂਦੁਆਰ ਇਕ ਵਖਾਈਆ। ਚਾਰ ਵਰਨਾਂ ਪਰਖੇ ਨੀਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੁੱਲ ਨਾ ਰਾਈਆ। ਚਾਰ ਵਰਨਾਂ ਕਾਇਆ ਕਰੇ ਠੰਡੀ ਸੀਤ, ਜੋ ਜਨ ਰਸਨਾ ਸੋਹੰ ਗਾਈਆ। ਚਾਰ ਵਰਨ ਕਰਾਏ ਪਤਿਤ ਪੁਨੀਤ, ਦੁਰਮਤ ਪਾਪਾਂ ਮੈਲ ਧੁਆਈਆ। ਚਾਰ ਵਰਨ ਮਾਨਸ ਜਨਮ ਜਾਇਣ ਜੀਤ, ਚਰਨ ਕਵਲ ਕਵਲ ਚਰਨ ਉਪਰ ਧਵਲ ਜੋ ਜਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਕੀਟ ਹਸਤ ਸਾਚਾ ਮੀਤ ਇਕ ਅਖਵਾਈਆ। ਜਗ ਜੀਵਣ ਦਾਤਾ ਭੇਟਿਆ, ਜਲ ਥਲ ਮਹੀਅਲ ਪੂਰ। ਸਤਿਗੁਰ ਪਾਇਆ ਖੇਵਟ ਖੇਟਿਆ, ਲੇਖਾ ਜਾਣੇ ਨੇੜੇ ਦੂਰ। ਨਾਤਾ ਬਿਧਾਤਾ ਪਿਤਾ ਪੂਤ ਬੇਟਿਆ, ਆਦਿ ਜੁਗਾਦੀ ਹਾਜ਼ਰ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਚਰਨ ਧੂੜ। ਸਤਿਗੁਰ ਪੂਰਾ ਪਾਇਆ, ਗੁਣਵੰਤਾ ਗੁਣ ਨਿਧਾਨ। ਮਨ ਸੰਸਾ ਰੋਗ ਚੁਕਾਇਆ, ਆਤਮ ਦੇਵੇ ਇਕ ਗਿਆਨ। ਦੂਈ ਦਵੈਤੀ ਪਰਦਾ ਲਾਹਿਆ, ਦਰਸ ਦਖਾਏ ਸਚ ਮਕਾਨ। ਹਉਮੇ ਹੰਗਤਾ ਗੜ੍ਹ ਤੁੜਾਇਆ, ਸ਼ਬਦ ਵਖਾਇਆ ਸਚ ਨਿਸ਼ਾਨ। ਤਨ ਸੜਦਾ ਆਪ ਬਚਾਇਆ, ਕਰ ਕਿਰਪਾ ਮਿਹਰਬਾਨ। ਉਪਰ ਪਰਦਾ ਏਕਾ ਪਾਇਆ, ਵੇਲੇ ਅੰਤ ਹੋਏ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਨਾਮ ਨਾਮਾ ਦੇਵੇ ਸਾਚਾ ਦਾਨ। ਨਿਰਧਨ ਸਰਧਨ ਏਕਾ ਰੰਗ, ਹਰਿ ਸਤਿਗੁਰ ਆਪ ਰਖਾਇਆ। ਨਿਰਧਨ ਸਰਧਨ ਵਸੇ ਸੰਗ, ਆਪਣੀ ਸੇਵ ਕਮਾਇਆ। ਨਿਰਧਨ ਸਰਧਨ ਏਕਾ ਧਾਰ ਵਹਾਏ ਗੰਗ, ਅੰਮ੍ਰਿਤ ਮੁਖ ਚੁਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਵਣ ਸੁ ਅੱਖਰ ਇਕ ਪੜ੍ਹਾਇਆ। ਏਕਾ ਅੱਖਰ ਏਕਾ ਅੱਖ ਏਕਾ ਨੈਣ, ਏਕਾ ਮੁਖ ਸਾਲਾਹੀਆ। ਏਕਾ ਪਤ ਲਏ ਰੱਖ ਏਕਾ ਨਰ ਨਰਾਇਣ, ਏਕਾ ਇਕ ਹੋਏ ਸਹਾਈਆ। ਏਕਾ ਭਰੇ ਏਕਾ ਭਾਂਡੇ ਕਰੇ ਸਖ ਏਕ ਚੁਕਾਏ ਲੈਣ ਦੇਣ, ਏਕਾ ਏਕ ਵਡ ਵਡਿਆਈਆ। ਏਕਾ ਮਹਿਮਾ ਅਕਥਨਾ ਅਕਥ ਏਕਾ ਨਾਤਾ ਜੋੜੇ ਭਾਈ ਭੈਣ, ਸਾਕ ਸੈਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚਲਾਏ ਕਾਇਆ ਰਥ, ਰਥ ਰਥਵਾਹੀ ਇਕ ਅਖਵਾਈਆ। ਏਕਾ ਗੁਰ ਏਕਾ ਧਾਰ, ਏਕਾ ਸ਼ਬਦ ਜਣਾਈਆ। ਏਕਾ ਸਿਖ ਇਕ ਪਿਆਰ, ਏਕਾ

❋

❋

ਲਿਖ ਲਿਖ ਝੋਲੀ ਪਾਈਆ। ਏਕਾ ਰੂਪ ਹਰਿ ਹਰਿ ਰਿਹਾ ਵਸ, ਘਟ ਘਟ ਅੰਦਰ ਜੋਤ ਜਗਾਈਆ। ਏਕਾ ਮਿਟਾਏ ਦੂਈ ਦਵੈਤੀ ਵਿਸ, ਮਿੱਠਾ ਰਸ ਇਕ ਖੁਆਈਆ। ਏਕਾ ਵੰਡੇ ਆਪਣਾ ਹਿੱਸ, ਸਾਚੀ ਵੰਡਣ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਮਾਣਿਆਂ ਦੇਵੇ ਆਪਣਾ ਮਾਣ, ਏਥੇ ਓਥੇ ਸਗਲ ਜਹਾਨ, ਆਤਮ ਦਰਸ ਦੇਵੇ ਘਰ ਆਣ, ਹਰਿ ਘਰ ਘਰ ਘਰ ਵਿਚ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਧਨ ਆਪਣੀ ਝੋਲੀ ਪਾਈਆ।