੧੧ ਚੇਤ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਘਰ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿ ਹਰਿ ਨਾਮ ਸਾਚਾ ਸੁੱਖ, ਜਗਤ ਤ੍ਰਿਸ਼ਨਾ ਰੋਗ ਮਿਟਾਈਆ। ਹਰਿ ਹਰਿ ਨਾਮ ਉਜਲ ਮੁਖ, ਲੋਕਮਾਤ ਦਏ ਵਡਿਆਈਆ। ਹਰਿ ਹਰਿ ਨਾਮ ਸਫਲ ਕਰਾਏ ਕੁੱਖ, ਜਨ ਜਨਨੀ ਲੇਖੇ ਲਾਈਆ। ਹਰਿ ਹਰਿ ਨਾਮ ਗਰਭ ਵਾਸ ਕੱਟੇ ਉਲਟਾ ਰੁਖ, ਲੱਖ ਚੁਰਾਸੀ ਫੰਦ ਕਟਾਈਆ। ਹਰਿ ਹਰਿ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਰਲੇ ਝੋਲੀ ਪਾਈਆ। ਹਰਿ ਹਰਿ ਨਾਮ ਸਹਿਜ ਸੁੱਖ ਦਾਤਾ, ਗੁਰ ਸਤਿਗੁਰ ਹੱਟ ਵਿਕਾਇੰਦਾ। ਹਰਿ ਹਰਿ ਨਾਮ ਉਤਮ ਕਰਾਏ ਜ਼ਾਤਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਹਰਿ ਹਰਿ ਨਾਮ ਮੇਟੇ ਅੰਧੇਰੀ ਰਾਤਾ, ਘਰ ਘਰ ਸਾਚਾ ਚੰਦ ਚੜ੍ਹਾਇੰਦਾ। ਹਰਿ ਹਰਿ ਨਾਮ ਅੰਤਮ ਪੁੱਛੇ ਵਾਤਾ, ਭੱਯਾ ਬੇਬਾ ਸੰਗ ਨਾ ਕੋਇ ਰਖਾਇੰਦਾ। ਹਰਿ ਹਰਿ ਨਾਮ ਹਰਿ ਦਰਸ ਦਿਖਾਏ ਇਕ ਇਕਾਂਤਾ, ਜੋ ਜਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਰਲੇ ਏਕਾ ਨਾਮ ਝੋਲੀ ਪਾਇੰਦਾ। ਨਾਮ ਪਦਾਰਥ ਸਾਚੀ ਵੱਥ, ਸਤਿਗੁਰ ਆਪਣੇ ਹੱਥ ਰਖਾਈਆ। ਗੁਰਮੁਖਾਂ ਦੇਵੇ ਪੁਰਖ ਸਮਰਥ, ਜੁਗ ਜੁਗ ਲੋਕਮਾਤ ਵਰਤਾਈਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਤੱਤੀ ਵਾ ਨਾ ਲੱਗੇ ਰਾਈਆ। ਲੇਖਾ ਜਾਣੇ ਸੀਆਂ ਸਾਢੇ ਤਿੰਨ ਹੱਥ, ਧਰਤ ਮਾਤ ਨਾ ਗੋਦ ਸੁਹਾਈਆ। ਏਕਾ ਮੰਤਰ ਜਪਾਏ ਪੂਜਾ ਪਾਠ, ਹੰ ਬ੍ਰਹਮ ਮੇਲ ਮਿਲਾਈਆ। ਪੂਰਬ ਪਿਛਲਾ ਪੂਰਾ ਕਰੇ ਘਾਟ, ਸਾਚੇ ਕੰਡੇ ਨਾਮ ਤੁਲਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਵੇਦ ਸ਼ਾਸਤਰ ਪੁਰਾਨ ਗ੍ਰੰਥ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਧਾਰੇ ਵਿਚੋਂ ਸੰਖ, ਅਸੰਖ ਸੰਖ ਅਸੰਖਾਂ ਫੋਲ ਫੁਲਾਈਆ।
੧੧ ਚੇਤ ੨੦੧੭ ਬਿਕ੍ਰਮੀ ਇੰਦਰ ਸਿੰਘ ਦਰਸ਼ਨ ਸਿੰਘ ਕਰਮ ਸਿੰਘ ਦੇ ਘਰ ਪਿੰਡ ਆਦੀ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਆਦਿ ਜੁਗਾਦਿ ਸਮਾਇਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਕਿਸੇ ਨਾ ਪਾਇਆ। ਏਕੰਕਾਰਾ ਬਣਾਏ ਬਣਤ, ਆਪਣੀ ਰਚਨਾ ਆਪ ਰਚਾਇਆ। ਆਦਿ ਨਿਰੰਜਣ ਸਾਚਾ ਧਾਮ ਸੋਹੰਤ, ਸਚਖੰਡ ਦੁਆਰਾ ਆਸਣ ਲਾਇਆ। ਅਬਿਨਾਸ਼ੀ ਕਰਤਾ ਸਾਚਾ ਕੰਤ, ਨਿਰਗੁਣ ਨਿਰਗੁਣ ਲਏ ਪ੍ਰਨਾਇਆ। ਪਾਰਬ੍ਰਹਮ ਆਦਿ ਅੰਤ, ਆਪ ਆਪਣਾ ਖੇਲ ਖਿਲਾਇਆ। ਪਾਰਬ੍ਰਹਮ ਲੇਖਾ ਜਾਣੇ ਸਾਚੇ ਸੰਤ, ਸ਼ਬਦ ਅਨਾਦੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਆਪਣਾ ਆਪ ਕਰਾਇਆ। ਸਚਖੰਡ ਸਚ ਮਹੱਲਾ, ਹਰਿ ਸਾਚਾ ਸਚ ਵਸਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਏਕੰਕਾਰਾ ਵਸਣਹਾਰਾ ਜਲਾ ਥਲਾ, ਆਦਿ ਨਿਰੰਜਣ ਜੋਤ ਨਿਰੰਜਣ ਜਗਾਇੰਦਾ। ਸ੍ਰੀ ਭਗਵਾਨ ਸ਼ਬਦ ਸੁਨੇਹੁੜਾ ਏਕਾ ਘੱਲਾ, ਅਬਿਨਾਸ਼ੀ ਕਰਤਾ ਲੱਖ ਚੁਰਾਸੀ ਆਪ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਪਾਏ ਹੱਲਾ, ਹੰ ਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਰ, ਅਲੱਖ ਅਲੱਖਣਾ ਭੇਵ ਨਾ ਕੋਈ ਜਣਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਆਦਿ ਜੁਗਾਦਿ ਸਮਾਇਆ।
❋
❋
ਆਪ ਚਲਾਏ ਆਪਣੀ ਰੀਤਾ, ਆਪ ਆਪਣਾ ਵੇਸ ਵਟਾਇਆ। ਖੇਲੇ ਖੇਲ ਹਸਤ ਕੀਟਾ, ਜੂਨ ਅਜੂਨੀ ਆਪ ਫਿਰਾਇਆ। ਆਪਣਾ ਰਸ ਜਾਣੇ ਮੀਠਾ, ਅਨਰਸ ਆਪਣਾ ਆਪ ਵਖਾਇਆ। ਏਕਾ ਧਾਮ ਅਵੱਲੜੇ ਬੈਠਾ, ਸਚ ਸਿੰਘਾਸਣ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਪੁਰਖ ਬਿਧਾਤਾ, ਉਤਮ ਜ਼ਾਤਾ ਇਕ ਕਰਾਇਆ। ਨਿਰਗੁਣ ਦਾਤਾ ਬੇਪਰਵਾਹ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਸਰੂਪੀ ਸ਼ਬਦ ਸਲਾਹ, ਆਪ ਆਪਣੀ ਬੂਝ ਬੁਝਾਇੰਦਾ। ਸਾਚੇ ਸੰਤਾਂ ਦਇਆ ਕਮਾ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇੰਦਾ। ਗੁਰਮੁਖ ਸਾਚੇ ਮੇਲ ਮਿਲਾ, ਏਕਾ ਦੂਜਾ ਭੌ ਚੁਕਾਇੰਦਾ। ਗੁਰਮੁਖ ਸਾਚੇ ਸੰਗ ਰਲਾ, ਆਪ ਆਪਣਾ ਦਰਸ ਵਖਾਇੰਦਾ। ਸੂਰਾ ਸਰਬੰਗ ਆਪ ਅਖਵਾ, ਨਾਮ ਮਰਦੰਗ ਇਕ ਵਜਾਇੰਦਾ। ਕਾਇਆ ਮੰਦਰ ਡੇਰਾ ਲਾ, ਅਨਹਦ ਤਾਲ ਇਕ ਵਜਾਇੰਦਾ। ਸਰ ਸਰੋਵਰ ਇਕ ਵਖਾ, ਅੰਮ੍ਰਿਤ ਆਤਮ ਆਪ ਭਰਾਇੰਦਾ। ਬਜ਼ਰ ਕਪਾਟੀ ਤੋੜ ਤੁੜਾ, ਸਾਚੀ ਸੇਜਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਘਰ ਘਰ ਵਿਚ ਆਪ ਟਿਕਾਇੰਦਾ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਇਕ ਵਖਾਇੰਦਾ। ਬੂੰਦ ਸਵਾਂਤੀ ਦਏ ਪਿਆ, ਸੀਤਲ ਧਾਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਅਕਲ ਕਲਾ ਕਲ ਧਾਰ, ਖੇਲ ਖਿਲਾਇੰਦਾ। ਲੋਕਮਾਤੀ ਲਏ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਆਪ ਲਗਾਏ ਸਾਚੀ ਕਾਰ, ਹਰਿਜਨ ਸਾਚੀ ਕਾਰੇ ਲਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰ, ਆਪ ਆਪਣੇ ਰੰਗ ਰੰਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਆਪੇ ਅੰਤਰ ਸ਼ਬਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰ, ਪਾਰਬ੍ਰਹਮ ਵੱਡੀ ਵਡਿਆਈਆ। ਖੇਲੇ ਖੇਲ ਅਗੰਮ ਅਪਾਰ, ਲੋਕਮਾਤ ਵੇਸ ਵਟਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਨਿਰਗੁਣ ਢੋਲਾ ਏਕਾ ਗਾਈਆ। ਲੱਖ ਚੁਰਾਸੀ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਈਆ। ਸੁਰਪਤ ਦਏ ਇਕ ਅਧਾਰ, ਭੁੱਲ ਰਹੇ ਨਾ ਰਾਈਆ। ਸਾਚੇ ਸੰਤਾਂ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਨ ਸਤਾਰ, ਮੰਡਲ ਮੰਡਪ ਖੋਜ ਖੁਜਾਈਆ। ਬ੍ਰਹਿਮੰਡ ਖੰਡ ਦਏ ਆਧਾਰ, ਨੌ ਖੰਡ ਸੱਤਾਂ ਦੀਪਾਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਲੋਕਮਾਤ ਚਲਾਇੰਦਾ। ਹਰਿਜਨ ਸਾਚੇ ਲਾਏ ਪਾਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਸਾਚੀ ਵਸਤ ਰੱਖੇ ਘਰ ਥਾਰ, ਥਿਰ ਘਰ ਵਾਸੀ ਦਇਆ ਕਮਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਵੇਦ ਕਤੇਬ ਨਾ ਕੋਈ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਏਕਾ ਰੰਗ ਸਮਾਇਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਡੂੰਘੀ ਕੰਦਰ ਫੇਰਾ ਪਾਇਆ। ਇਕ ਕਰਾਏ ਸਚ ਜੈਕਾਰਾ, ਵਾਹ ਵਾਹ ਗੁਰੂ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਜਣਾਇਆ। ਸ਼ਬਦ ਗੁਰ ਸਤਿਗੁਰ ਪੂਰਾ, ਦੂਸਰ ਅਵਰ ਨਾ ਕੋਈ ਜਣਾਇੰਦਾ। ਜੁਗਾ ਜੁਗੰਤਰ ਹਾਜ਼ਰ ਹਜ਼ੂਰਾ, ਰੂਪ ਰੰਗ
❋
❋
ਨਾ ਕੋਈ ਵਖਾਇੰਦਾ। ਅਜੂਨੀ ਰਹਿਤ ਨੂਰੋ ਨੂਰਾ, ਪੁਰਖ ਅਕਾਲ ਆਪ ਅਖਵਾਇੰਦਾ। ਆਪ ਵਜਾਏ ਅਨਾਦੀ ਤੂਰਾ, ਤਾਰ ਸਤਾਰ ਆਪ ਹਿਲਾਇੰਦਾ। ਸੰਤਾਂ ਭਗਤਾਂ ਆਸਾ ਮਨਸਾ ਕਰੇ ਪੂਰਾ, ਸਰਬ ਕਲ ਆਪ ਅਖਵਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵਿਰਲਾ ਬਖ਼ਸ਼ੇ ਚਰਨ ਧੂੜਾ, ਚਰਨ ਧੂੜਾ ਆਪ ਸੁਹਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਚ ਨਿਸ਼ਾਨ ਵੇਖਣਹਾਰਾ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਇੰਦਾ। ਸ਼ਬਦ ਗੁਰ ਵਡ ਬਲਵਾਨਾ, ਹਰਿ ਸਾਚਾ ਸਚ ਧਰਾਇੰਦਾ। ਸਚਖੰਡ ਨਿਵਾਸੀ ਝੁਲਾਏ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਪਾਏ ਆਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਲੱਖ ਚੁਰਾਸੀ ਕਰ ਪਰਧਾਨਾ, ਆਤਮ ਬ੍ਰਹਮ ਵਿਚ ਟਿਕਾਇੰਦਾ। ਸ਼ਬਦ ਸੁਣਾਏ ਇਕ ਤਰਾਨਾ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਗੁਰਮੁਖ ਵਿਰਲੇ ਬੰਨ੍ਹੇ ਗਾਨਾ, ਸਤਿਗੁਰ ਪੂਰਾ ਸਗਨ ਮਨਾਇੰਦਾ। ਆਪੇ ਹੋਏ ਬੀਨਾ ਦਾਨਾ, ਦਾਤਾ ਦਾਨੀ ਨਾਉਂ ਧਰਾਇੰਦਾ। ਸਰਬ ਜੀਆਂ ਹਰਿ ਜਾਣੀ ਜਾਣਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਹਰਿ ਕਰਤਾਰ, ਅਚਰਜ ਖੇਲ ਖਿਲਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਜੁਗ ਜੁਗ ਆਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਹੋ ਤਿਆਰ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਬ੍ਰਹਮਾ ਵੇਦ ਨਾ ਪਾਏ ਸਾਰ, ਚਾਰੇ ਮੁਖ ਰਿਹਾ ਸਾਲਾਹੀਆ। ਪੁਰਾਨ ਅਠਾਰਾਂ ਗਏ ਹਾਰ, ਵੇਦ ਵਿਆਸਾ ਗਿਆ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਮਲਾਹ ਜੁਗ ਜੁਗ ਆਪਣਾ ਵੇਸ ਧਰਾਈਆ। ਸ਼ਬਦ ਗੁਰ ਸੂਰਾ ਸਰਬੰਗ, ਏਕਾ ਏਕ ਅਖਵਾਇਆ। ਜੁਗ ਜੁਗ ਵਜਾਏ ਆਪਣਾ ਮਰਦੰਗ, ਨਾਮ ਸਤਾਰ ਹੱਥ ਉਠਾਇਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਪੇ ਲੰਘ, ਗਗਨ ਪਤਾਲਾਂ ਫੇਰਾ ਪਾਇਆ। ਲੋਕਮਾਤ ਜਨ ਭਗਤਾਂ ਨਿਭਾਏ ਸਦਾ ਸੰਗ, ਵਿਛੜ ਕਦੇ ਨਾ ਜਾਇਆ। ਨਾਤਾ ਤੋੜੇ ਭੁੱਖ ਨੰਗ, ਸਾਚੀ ਵਸਤ ਏਕਾ ਝੋਲੀ ਪਾਇਆ। ਕਲਜੁਗ ਕੂੜੀ ਚੜ੍ਹੀ ਕੰਗ, ਚਾਰੋਂ ਕੁੰਟ ਲਹਿਰ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵੇ ਏਕਾ ਵਰ, ਲੱਖ ਚੁਰਾਸੀ ਝੋਲੀ ਪਾਇਆ। ਸਤਿਗੁਰ ਸੱਚੀ ਸਰਕਾਰ, ਹਰਿ ਸਾਚਾ ਸਚ ਉਪਜਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਬ੍ਰਹਿਮੰਡ ਵੇਖ ਵਖਾਇੰਦਾ। ਜੇਰਜ ਅੰਡ ਪਾਵੇ ਸਾਰ, ਉਤਭੁਜ ਸੇਤਜ ਫੋਲ ਫੁਲਾਇੰਦਾ। ਭੇਖ ਪਖੰਡਾ ਵਿਚ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਆਤਮ ਰੰਡਾ ਜੀਵ ਗਵਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਗੁਰ ਪੂਰਾ, ਏਕਾ ਆਪ ਅਖਵਾਇੰਦਾ। ਏਕਾ ਸ਼ਬਦ ਸਤਿਗੁਰ ਦੇਵ, ਹਰਿ ਸਾਚਾ ਸਚ ਉਪਜਾਇੰਦਾ। ਅਬਿਨਾਸ਼ੀ ਅਲੱਖ ਅਭੇਵ, ਭੇਵ ਅਭੇਦ ਖੁਲ੍ਹਾਇੰਦਾ। ਹਰਿਜਨ ਲਾਏ ਸਾਚੀ ਸੇਵ, ਸੇਵਕ ਸੇਵਾ ਸਚ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਵਡ ਬਲਵਾਨ, ਦੋ ਜਹਾਨਾਂ ਫੇਰਾ ਪਾਇੰਦਾ। ਹਰਿ ਸ਼ਬਦ ਗੁਰ ਨੌਜਵਾਨਾ, ਨਾ ਮਰੇ ਨਾ ਜਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਆਪਣੀ ਇਛਿਆ ਰੂਪ ਵਟਾਈਆ। ਲੱਖ ਚੁਰਾਸੀ ਹੋ ਪਰਧਾਨਾ, ਲੁਕ ਲੁਕ ਬੈਠਾ ਆਸਣ ਲਾਈਆ। ਆਪੇ ਚਿਲਾ ਤੀਰ
❋
❋
ਨਿਸ਼ਾਨਾ, ਸ਼ਸਤਰ ਬਸਤਰ ਆਪ ਸੁਹਾਈਆ। ਆਪੇ ਮਰਦ ਮਰਦ ਮਰਦਾਨਾ, ਪਾਰਬ੍ਰਹਮ ਇਕ ਅਖਵਾਈਆ। ਆਪੇ ਬੰਨਣਹਾਰਾ ਘਰ ਘਰ ਗਾਨਾਂ, ਆਪ ਆਪਣਾ ਸਗਨ ਮਨਾਈਆ। ਆਪੇ ਦੇਵੇ ਪ੍ਰਕਾਸ਼ ਰਵ ਸਸ ਸੂਰਜ ਭਾਨਾ, ਆਪਣਾ ਤੇਜ ਆਪ ਚਮਕਾਈਆ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਸਦ ਸਮਾਈਆ। ਗੁਰਮੁਖ਼ ਵਿਰਲੇ ਹਰਿ ਕਾ ਸ਼ਬਦ ਮਾਤ ਪਛਾਣਾ, ਨੇਤਰ ਨੈਣ ਦਿਸ ਨਾ ਆਈਆ। ਹਰਿਜਨ ਹੋਇਆ ਚਤੁਰ ਸੁਘੜ ਸਿਆਣਾ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਵਣ ਜਾਵਣ ਚੁੱਕੇ ਕਾਨਾ, ਲੱਖ ਚੁਰਾਸੀ ਫੰਦ ਕਟਾਈਆ। ਸ਼ਬਦ ਸਰੂਪੀ ਮਿਲੇ ਇਕ ਬਿਬਾਨਾ, ਸਤਿਗੁਰ ਦਏ ਚੜ੍ਹਾਈਆ। ਸਚਖੰਡ ਸਾਚਾ ਧਾਮ ਸੁਹਾਨਾ, ਥਿਰ ਘਰ ਸਾਚੇ ਵੱਜੇ ਵਧਾਈਆ। ਨਾਤਾ ਤੁੱਟਾ ਆਵਣ ਜਾਣਾ, ਵਿਚ ਜੋਤੀ ਜੋਤ ਸਮਾਈਆ। ਗੁਰਮੁਖ ਵਿਰਲਾ ਪਾਏ ਪਦ ਨਿਰਬਾਣਾ, ਪਰਮ ਪੁਰਖ ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਾਧ ਸੰਤ ਆਦਿ ਅੰਤ ਹਰਿ ਭਗਵੰਤ ਸਾਚਾ ਕੰਤ ਸਾਚੀ ਆਤਮ ਸੇਜ ਸੋਭਾ ਪਾਈਆ।
੧੧ ਚੇਤ ੨੦੧੭ ਬਿਕ੍ਰਮੀ ਬੂੜ ਸਿੰਘ ਦੇ ਘਰ ਪਿੰਡ ਵਜ਼ੀਰ ਪੁਰ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਪਾਤਸ਼ਾਹ, ਨਿਰਗੁਣ ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਆਪ ਆਪਣੀ ਕਲ ਧਰਾਇੰਦਾ। ਏਕੰਕਾਰਾ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਨੂਰ ਨੁਰਾਨਾ ਡਗਮਗਾ, ਨੂਰ ਇਲਾਹੀ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਵਸੇ ਆਪਣੇ ਥਾਂ, ਭੂਮਕਾ ਆਪ ਸੁਹਾਇੰਦਾ। ਸ੍ਰੀ ਭਗਵਾਨ ਕਰੇ ਸਚ ਨਿਆਂ, ਆਦਿ ਜੁਗਾਦੀ ਹੁਕਮ ਚਲਾਇੰਦਾ। ਪਾਰਬ੍ਰਹਮ ਆਪ ਆਪਣਾ ਰੂਪ ਲਏ ਵਟਾ, ਆਪ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸਚ ਸੁਹਾਇੰਦਾ। ਘਰ ਸਾਚਾ ਹਰਿ ਸੁਹਾਵਣਾ, ਏਕੰਕਾਰਾ ਏਕਾ ਏਕ। ਪੁਰਖ ਅਬਿਨਾਸ਼ੀ ਡੇਰਾ ਲਾਵਣਾ, ਦੂਸਰ ਰੱਖੇ ਨਾ ਕੋਈ ਟੇਕ। ਸਚ ਸਿੰਘਾਸਣ ਇਕ ਵਿਛਾਵਣਾ, ਹਰਿ ਬਹਿ ਬਹਿ ਲਿਖੇ ਲੇਖ। ਤਖ਼ਤ ਤਾਜ ਇਕ ਸੁਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਭੇਖ। ਸਾਚਾ ਭੇਖ ਹਰਿ ਨਿਰੰਕਾਰ, ਸਚਖੰਡ ਦਵਾਰੇ ਆਪ ਵਟਾਈਆ। ਨਿਰਗੁਣ ਰੂਪ ਅਗੰਮ ਅਪਾਰ, ਸਤਿ ਪੁਰਖ ਨਿਰੰਜਣ ਆਪ ਦਸਾਈਆ। ਅਲੱਖ ਅਲੱਖਣਾ ਖੇਲ ਅਪਾਰ, ਅਗੰਮ ਅਗੋਚਰ ਭੇਵ ਨਾ ਰਾਈਆ। ਨਿਰਗੁਣ ਬਾਤੀ ਕਰ ਤਿਆਰ, ਕਮਲਾਪਾਤੀ ਜੋਤ ਜਗਾਈਆ। ਸਾਚੀ ਖਾਟੀ ਖੇਲ ਅਪਾਰ, ਹਰਿ ਕਰਤਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸ਼ਾਹਾਂ ਇਕ ਅਖਵਾਈਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਏਕਾ ਰੰਗ ਸਮਾਇਆ। ਸਚਖੰਡ ਬੈਠਾ ਆਸਣ ਲਾ, ਰੂਪ ਰੰਗ ਨਾ ਕੋਈ ਵਖਾਇਆ। ਆਪਣਾ ਤਖ਼ਤ ਰਿਹਾ ਸੁਹਾ, ਤਖ਼ਤ ਨਿਵਾਸੀ ਦਿਸ ਨਾ ਆਇਆ। ਆਪਣਾ ਹੁਕਮ ਰਿਹਾ ਚਲਾ, ਆਪਣੇ ਭਾਣੇ ਸਦ ਸਮਾਇਆ। ਦਰ ਦਰਬਾਨਾ ਅਲੱਖ ਜਗਾ, ਦਰਗਹਿ ਸਾਚੀ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪੇ ਖੋਲ੍ਹ, ਆਪ ਆਪਣਾ ਆਸਣ ਲਾਇਆ। ਸਚਖੰਡ ਦੁਆਰਾ ਸਚ ਦਰਵਾਜ਼ਾ, ਪੁਰਖ ਅਬਿਨਾਸ਼ਾ ਆਪ ਖੁਲ੍ਹਾਇੰਦਾ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਨਿਰਗੁਣ
❋
❋
ਆਪਣੀ ਧਾਰ ਚਾਲ ਚਲਾਇੰਦਾ। ਆਪੇ ਰੰਕ ਆਪੇ ਰਾਜਾ, ਆਪ ਆਪਣਾ ਹੁਕਮ ਸੁਣਾਇੰਦਾ। ਆਪੇ ਮਾਰੇ ਆਪਣੀ ਵਾਜਾ, ਸ਼ਬਦ ਅਗੰਮੀ ਆਪ ਪ੍ਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਸ਼ਬਦ ਰੰਗਣਹਾਰ, ਹਰਿ ਸਾਚਾ ਆਪ ਉਪਜਾਈਆ। ਵੇਖ ਵਖਾਏ ਹਰਿ ਬ੍ਰਹਿਮਾਦ, ਆਦਿ ਜੁਗਾਦਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਹਰਿ ਸ਼ਬਦ ਵਡ ਬਲਵਾਨ, ਹਰਿ ਸਾਚੇ ਘਰ ਉਪਜਾਇਆ। ਹੱਥ ਰੱਖ ਸ੍ਰੀ ਭਗਵਾਨ, ਪ੍ਰਤੱਖ ਰੂਪ ਵਟਾਇਆ। ਪਾਵੇ ਸਾਰ ਦੋ ਜਹਾਨ, ਨਿਰਗੁਣ ਨੂਰੋ ਨੂਰ ਡਗਮਗਾਇਆ। ਆਦਿ ਜੁਗਾਦੀ ਏਕਾ ਆਣ, ਹੁਕਮੀ ਹੁਕਮ ਆਪ ਸੁਣਾਇਆ। ਲੇਖਾ ਜਾਣੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਅਪਾਰਾ, ਏਕੰਕਾਰਾ ਆਪ ਕਰਾਇਆ। ਏਕੰਕਾਰ ਪੁਰਖ ਅਗੰਮ, ਭੇਵ ਕੋਇ ਨਾ ਪਾਇੰਦਾ। ਨਾ ਮਰੇ ਨਾ ਪਏ ਜੰਮ, ਪੰਜ ਤਤ ਨਾ ਕੋਈ ਰਖਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਕਰਨੀ ਕਰਤਾ ਕਿਰਤ ਕਮਾਇੰਦਾ। ਨਾ ਕੋਈ ਘੜੇ ਨਾ ਸਕੇ ਭੰਨ, ਘੜਣ ਭੰਨਣਹਾਰ ਆਪ ਅਖਵਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਪਾਰਬ੍ਰਹਮ ਆਪ ਚਲਾਇੰਦਾ। ਰਸਨਾ ਜਿਹਵਾ ਨਾ ਕਹੇ ਕੋਈ ਧੰਨ ਧੰਨ, ਬੱਤੀ ਦੰਦ ਨਾ ਕੋਈ ਹਿਲਾਇੰਦਾ। ਨਾ ਕੋਈ ਸੁਣੇ ਸੁਣਾਏ ਨਾਦ ਕੰਨ, ਰਾਗੀ ਰਾਗ ਨਾ ਕੋਈ ਅਲਾਇੰਦਾ। ਨਾ ਕੋਈ ਜਨਨੀ ਜਣੇ ਜਨ, ਪੂਤ ਸਪੂਤਾ ਨਾ ਕੋਈ ਰਖਾਇੰਦਾ। ਸੱਚਖੰਡ ਦੁਆਰਾ ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਉਜਾਲਾ ਦੀਨ ਦਿਆਲਾ ਆਪਣਾ ਆਪ ਪ੍ਰਗਟਾਇੰਦਾ। ਸ਼ਬਦ ਉਪਜਾਇਆ ਹਰਿ ਭਗਵਾਨ, ਥਿਰ ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਜੁਗ ਜੁਗ ਆਪਣੀ ਪੈਜ ਧਰਾਈਆ। ਦੇਵਣਹਾਰਾ ਸਾਚਾ ਮਾਣ, ਦਰਗਹਿ ਸਾਚੀ ਸਾਚਾ ਥਾਨ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਧੁਨ ਆਪਣੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਸ਼ਬਦ ਸੁੱਤ ਸੂਰਾ ਬਲਵਾਨ, ਹਰਿ ਪੁਰਖ ਨਿਰੰਜਣ ਆਪ ਉਪਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਉਠਾਏ ਸਚ ਨਿਸ਼ਾਨ, ਸਾਚਾ ਬੇੜਾ ਆਪ ਬੰਧਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਆਪ ਆਪਣੇ ਅੰਗ ਲਗਾਇਆ। ਆਪੇ ਤ੍ਰੈਗੁਣ ਮਾਇਆ ਦੇਵੇ ਦਾਨ, ਦਾਤਾ ਦਾਨੀ ਦਿਸ ਨਾ ਆਇਆ। ਆਪੇ ਪੰਜ ਤਤ ਨਾਤਾ ਜੋੜੇ ਦੋ ਜਹਾਨ, ਲੱਖ ਚੁਰਾਸੀ ਮੇਲ ਮਿਲਾਇਆ। ਆਪੇ ਨਿਰਗੁਣ ਸਰਗੁਣ ਹੋ ਪਰਧਾਨ, ਦੀਵਾ ਬਾਤੀ ਇਕ ਜਗਾਇਆ। ਆਪੇ ਸ਼ਬਦ ਸੁਣਾਏ ਸੱਚੀ ਧੁਨ ਕਾਨ, ਅਨਹਦ ਰਾਗ ਇਕ ਅਲਾਇਆ। ਆਪੇ ਵਸੇ ਕਾਇਆ ਮੰਦਰ ਸਚ ਮਕਾਨ, ਆਪ ਆਪਣਾ ਰੂਪ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸੇਵ ਕਮਾਇਆ । ਹਰਿ ਸ਼ਬਦ ਪੈਜ ਸਵਾਰਿਆ, ਸਤਿਗੁਰ ਸਾਜਣ ਮੀਤ ਮੁਰਾਰ। ਗੁਰ ਕਿਰਪਾ ਵਿਚ ਸੰਸਾਰਿਆ, ਲੋਕਮਾਤ ਲਏ ਅਵਤਾਰ। ਸੰਤ ਕੰਤ ਕਰੇ ਪਿਆਰਿਆ, ਅੰਤਰ ਆਤਮ ਦਏ ਆਧਾਰ। ਪੰਜ ਤਤ ਕਰੇ ਖਵਾਰਿਆ, ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰਿਆ, ਆਸਾ ਤ੍ਰਿਸ਼ਨਾ ਦੇਵੇ ਮਾਰ। ਏਕਾ ਬੋਲ ਸਚ ਜੈਕਾਰਿਆ, ਕਾਇਆ ਮੰਦਰ ਹਰਿ ਮੰਦਰ ਗੁਰਦਵਾਰ। ਆਤਮ ਸੇਜਾ ਧਾਮ ਸੁਹਾ ਰਿਹਾ, ਆਪ ਆਪਣੀ
❋
❋
ਕਿਰਪਾ ਧਾਰ। ਨਿਰਗੁਣ ਸਰਗੁਣ ਮੇਲ ਮਿਲਾ ਰਿਹਾ, ਸ਼ਬਦ ਵਿਚੋਲਾ ਬਣ ਕਰਤਾਰ। ਸਾਚਾ ਚੋਲਾ ਆਪ ਬਦਲਾ ਲਿਆ, ਜੁਗਾ ਜੁਗੰਤਰ ਸਾਚੀ ਕਾਰ। ਏਕਾ ਢੋਲਾ ਆਪਣਾ ਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਭਰੇ ਭੰਡਾਰ। ਹਰਿ ਸ਼ਬਦ ਭੰਡਾਰਾ ਸ਼ਬਦ ਭਰਪੂਰ, ਸੋ ਪੁਰਖ ਨਿਰੰਜਣ ਆਪ ਭਰਾਇੰਦਾ। ਹਰਿ ਪੁਰਖ ਨਿਰੰਜਣ ਆਸਾ ਮਨਸਾ ਪੂਰ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਏਕੰਕਾਰਾ ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਨਿਰੰਜਣ ਜ਼ਾਹਿਰਾ ਜ਼ਹੂਰ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਏਕਾ ਤੂਰ, ਨਾਦ ਅਨਾਦ ਵਜਾਇੰਦਾ। ਸ੍ਰੀ ਭਗਵਾਨ ਨਾਤਾ ਤੋੜੇ ਕੂੜੋ ਕੂੜ, ਦਰ ਘਰ ਸਾਚੇ ਮੇਲ ਮਲਾਇੰਦਾ। ਪਾਰਬ੍ਰਹਮ ਲੇਖਾ ਜਾਣੇ ਮੂਰਖ ਮੁਗਧ ਮੂੜ, ਜਿਸ ਜਨ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਰੂਪ ਵਟਾਇੰਦਾ। ਸ਼ਬਦ ਸਰੂਪੀ ਰੂਪ ਅਨੂਠਾ, ਦਿਸ ਕਿਸੇ ਨਾ ਆਇਆ। ਵਸਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੇਰੀ ਪਾਇਆ। ਜੁਗ ਜੁਗ ਲੱਖ ਚੁਰਾਸੀ ਕਰੇ ਖਾਲੀ ਠੂਠਾ, ਜੋ ਘੜਿਆ ਭੰਨ ਵਖਾਇਆ। ਗੁਰਮੁਖ ਵਿਰਲੇ ਉਪਰ ਤੁਠਾ, ਏਕਾ ਅੰਮ੍ਰਿਤ ਜਾਮ ਨਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦੇਵ ਸ਼ਬਦ ਅਖਵਾਇਆ। ਗੁਰਦੇਵ ਸ਼ਬਦ ਇਸ਼ਟ ਕਰਤਾਰ, ਏਕਾ ਜਗਤ ਕਰਾਈਆ। ਵਾਸਤਕ ਰੂਪ ਸਰਬ ਸ੍ਰਿਸ਼ਟ, ਵਿਸ਼ਵ ਆਪਣਾ ਨਾਉਂ ਧਰਾਈਆ। ਆਸਤਕ ਜੀਵ ਹੋਏ ਹੰਕਾਰ, ਨਾਸਤਕ ਰੂਪ ਆਪ ਸਮਾਈਆ। ਪ੍ਰਕਾਸ਼ ਜੋਤ ਸਰਬ ਨਿਰਾਕਾਰ, ਨਿਰਗੁਣ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਖਲੰਦੜਾ, ਪਾਰਬ੍ਰਹਮ ਗੁਰ ਕਰਤਾਰ। ਸਤਿਜੁਗ ਸਾਚਾ ਲੇਖ ਲਖੰਦੜਾ, ਆਪ ਆਪਣੀ ਕਰ ਵਿਚਾਰ। ਤ੍ਰੇਤਾ ਤੇਰਾ ਪੰਧ ਮੁਕੰਦੜਾ, ਰੂਪ ਦਿਸੇ ਨਾ ਵਿਚ ਸੰਸਾਰ। ਦੁਆਪਰ ਅੰਤਮ ਲੇਖ ਲਖੰਦੜਾ, ਚਾਰੋਂ ਕੁੰਟ ਪਾਵੇ ਸਾਰ। ਕਲਜੁਗ ਅੰਤਮ ਜੋਤ ਜਗੰਦੜਾ, ਰੈਣ ਅੰਧੇਰੀ ਵੇਖੇ ਧੂਆਂਧਾਰ। ਚਾਰ ਵਰਨ ਸਰਬ ਕਰੰਦੜਾ, ਧੀਰਜ ਧਰੇ ਨਾ ਕੋਇ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਕਲਜੁਗ ਅੰਧੇਰੀ ਰੈਣ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਸਾਕ ਸੱਜਣ ਦਿਸੇ ਸੈਣ, ਸਗਲਾ ਸੰਗ ਨਾ ਕੋਇ ਨਿਭਾਇਆ। ਮਾਇਆ ਰਾਣੀ ਖਾਏ ਡੈਣ, ਜਤ ਸਤਿ ਧੀਰਜ ਦਏ ਗੁਆਇਆ। ਹਰਿ ਕਾ ਦਰਸ ਨਾ ਵੇਖੇ ਕੋਈ ਨੈਣ, ਸੰਤ ਸਾਧ ਰਹੇ ਕੁਰਲਾਇਆ। ਜੂਠਾ ਝੂਠਾ ਬਸਤਰ ਪਾਇਆ ਗਹਿਣ, ਹਰਿ ਕਾ ਸ਼ਬਦ ਨਾ ਕੋਇ ਬੰਧਾਇਆ। ਦੂਈ ਦਵੈਤੀ ਡੁੱਬੇ ਵਹਿਣ, ਸੱਚੇ ਬੇੜੇ ਨਾ ਕੋਇ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪੇ ਲਏ ਜਗਾਇਆ। ਗੁਰਮੁਖ ਵਿਰਲਾ ਜਾਗਿਆ, ਜਿਸ ਕਿਰਪਾ ਕਰੇ ਆਪ ਨਿਰੰਕਾਰ। ਸਚ ਸਰਨਾਈ ਸਤਿਗੁਰ ਲਾਗਿਆ, ਹਰਿ ਸ਼ਬਦ ਕਰੇ ਪਿਆਰ। ਤ੍ਰੈਗੁਣ ਲੱਗੀ ਬੁੱਝੀ ਆਗਿਆ, ਪੰਜ ਤਤ ਹੋਏ ਖੁਆਰ। ਮਾਇਆ ਡੱਸੇ ਨਾ ਡੱਸਣੀ ਨਾਗਿਆ, ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰ। ਸਤਿਗੁਰ ਪੂਰਾ ਆਪਣੀ ਹੱਥੀਂ ਪਕੜੇ ਵਾਗਿਆ, ਦੋ ਜਹਾਨਾ ਪਾਏ ਸਾਰ। ਨਿਰਗੁਣ ਸਰਗੁਣ ਅੰਦਰ ਫਿਰੇ ਭਾਗਿਆ, ਰੂਪ ਅਨੂਪ ਸੱਚੀ ਸਰਕਾਰ। ਫੜ ਹੰਸ ਬਣਾਏ ਕਾਗਿਆ, ਅੰਮ੍ਰਿਤ ਆਤਮ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਉਠਿਆ, ਪਾਇਆ ਪੁਰਖ ਅਪਾਰ। ਹਰਿ
❋
❋
ਸ਼ਬਦੀ ਗੁਰ ਗੁਰ ਤੁੱਠਿਆ, ਦੇਵੇ ਦਰਸ ਆਪ ਨਿਰਾਕਾਰ। ਲੋਕਮਾਤ ਨਾ ਜਾਏ ਲੁੱਟਿਆ, ਲੁੱਟ ਨਾ ਸਕੇ ਠੱਗ ਚੋਰ ਯਾਰ। ਮਾਨਸ ਜਨਮ ਭਾਗ ਨਾ ਨਿਖੁਟਿਆ, ਮਿਲਿਆ ਮੇਲ ਮੀਤ ਮੁਰਾਰ। ਅੰਤਮ ਚੜ੍ਹੇ ਸਾਚੀ ਚੋਟੀਆਂ, ਰਾਏ ਧਰਮ ਨਾ ਕਰੇ ਖੁਆਰ। ਕੱਢਣਹਾਰਾ ਵਾਸ਼ਨਾ ਖੋਟੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦੁਆਰ। ਬੰਕ ਦੁਆਰ ਸੁਹੰਜਣਾ, ਹਰਿ ਸਾਚਾ ਵੇਖ ਵਖਾਇੰਦਾ। ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਜਨ ਭਗਤਾਂ ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਣਾ, ਅਠਸਠ ਪੰਧ ਮੁਕਾਇੰਦਾ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਜਨ ਭਗਤਾਂ ਪਰਦਾ ਆਪੇ ਕੱਜਣਾ, ਸ਼ਬਦ ਦੁਸ਼ਾਲਾ ਹੱਥ ਉਠਾਇੰਦਾ। ਕਾਲ ਨਗਾਰਾ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਸੀਸ ਵੱਜਣਾ, ਸ਼ਾਹ ਸੁਲਤਾਨ ਨਾ ਕੋਇ ਬਚਾਇੰਦਾ। ਰਾਜ ਰਾਜਾਨਾਂ ਤਖ਼ਤ ਤਾਜ ਜਗ ਤਜਣਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਜਿਸ ਹਰਿ ਹਰਿ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਸਾਚਾ ਮੇਲਿਆ, ਕਰ ਕਿਰਪਾ ਆਪ ਕਰਤਾਰ। ਏਕਾ ਰੰਗ ਰੰਗੇ ਗੁਰ ਚੇਲਿਆ, ਰੰਗ ਰੰਗੀਲਾ ਅਪਰ ਅਪਾਰ। ਘਰ ਪਾਇਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਕੱਟੇ ਧਰਮ ਰਾਏ ਦੀ ਜੇਲਿਆ, ਲੱਖ ਚੁਰਾਸੀ ਕਰੇ ਪਾਰ। ਹਰਿ ਜੂ ਖੇਲ ਆਪਣਾ ਆਪੇ ਖੇਲਿਆ, ਨਿਰਗੁਣ ਰੂਪ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚਾ ਬੇੜਾ ਬੰਨ੍ਹ, ਗੁਰ ਸਤਿਗੁਰ ਆਪ ਚਲਾਇੰਦਾ। ਗੁਰਮੁਖ ਚੜ੍ਹਿਆ ਸਾਚਾ ਚੰਨ, ਲੋਕਮਾਤ ਵੇਖ ਵਖਾਇੰਦਾ। ਸਤਿਗੁਰ ਕਹੇ ਧੰਨ ਧੰਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਏਕੰਕਾਰ ਲੋਕਮਾਤ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਪੇਖਿਆ, ਜੋਤੀ ਜੋਤ ਨੂਰ ਉਜਿਆਰ। ਨਿਰਗੁਣ ਸਰਗੁਣ ਲਿਖੇ ਲੇਖਿਆ, ਲੇਖਾ ਜਾਣੇ ਧਰਮ ਦੁਆਰ। ਨਿਰਗੁਣ ਸਰਗੁਣ ਵੇਖੇ ਰੇਖਿਆ, ਕਰਮ ਧਰਮ ਕਰੇ ਵਿਚਾਰ। ਨਿਰਗੁਣ ਸਰਗੁਣ ਧਾਰੇ ਭੇਖਿਆ, ਨਿਹਕਲੰਕਾ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਕਰੇ ਵਪਾਰ। ਹਰਿ ਸ਼ਬਦ ਵਣਜਾਰ ਸਤਿ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਸਤਿਗੁਰ ਪੂਰਾ ਸਾਚੇ ਹੱਟ ਵਿਕਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰ ਗੁਰ ਏਕਾ ਰੰਗ ਵਖਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਭਗਤਨ ਝੋਲੀ ਆਪ ਭਰਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਸੰਤ ਸਾਜਣ ਵੇਖ ਵਖਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰਮੁਖ ਏਕਾ ਬੂਝ ਬੁਝਾਇੰਦਾ। ਹਰਿ ਸ਼ਬਦ ਵਣਜਾਰ ਸਤਿ, ਗੁਰਸਿਖ ਸੱਜਣ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਦੇਵਣਹਾਰਾ ਬ੍ਰਹਮ ਮਤ, ਮਨ ਮਤ ਨਾ ਕੋਇ ਵਖਾਇੰਦਾ। ਆਦਿ ਜੁਗਾਦੀ ਜਾਣੇ ਮਿਤ ਗਤ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਵੇ ਜਾਵੇ ਨਿਤ ਨਵਿਤ, ਭਗਤਨ ਮੀਤ ਖੇਲ ਖਿਲਾਇੰਦਾ। ਨਾ ਕੋਈ ਵਾਰ ਨਾ ਕੋਈ ਥਿਤ, ਮਾਸ ਬਰਖ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਧਰਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ।
❋
❋
ਸਤਿਗੁਰ ਦੇਵੇ ਧੁਰ ਫ਼ਰਮਾਣ, ਗੁਰ ਗੁਰ ਬੂਝ ਬੁਝਾਇੰਦਾ। ਗੁਰ ਗੁਰ ਦੇਵੇ ਏਕਾ ਮਾਣ, ਭਗਤਨ ਸੰਗ ਤਰਾਇੰਦਾ। ਭਗਤਨ ਦੇਵੇ ਇਕ ਧਿਆਨ, ਏਕਾ ਇਸ਼ਟ ਵਖਾਇੰਦਾ। ਏਕਾ ਇਸ਼ਟ ਸ੍ਰੀ ਭਗਵਾਨ, ਸੰਤਨ ਮੇਲ ਮਿਲਾਇੰਦਾ। ਸੰਤਨ ਖੋਲ੍ਹੇ ਇਕ ਦੁਕਾਨ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਏਕਾ ਦੇਵੇ ਸਾਚਾ ਦਾਨ, ਦਾਤਾ ਦਾਨੀ ਸਾਚੀ ਭਿਛਿਆ ਝੋਲੀ ਪਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣਾ ਭੇਵ ਖੁਲ੍ਹਾਇੰਦਾ। ਅੰਦਰ ਮੰਦਰ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਗੁਰਸਿਖ ਉਠਾਏ ਬਾਲ ਅੰਞਾਣ, ਆਪ ਆਪਣੀ ਗੋਦ ਬਹਾਇੰਦਾ। ਜਗਤ ਚੁਕਾਏ ਝੂਠੀ ਕਾਣ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿ ਸ਼ਬਦ ਸਾਜਣ ਮੀਤ, ਸਤਿਗੁਰ ਹੱਥ ਵਡਿਆਈਆ। ਗੁਰ ਗੁਰ ਬੈਠਾ ਇਕ ਅਤੀਤ, ਨਿਰਗੁਣ ਸਰਗੁਣ ਬੇਪਰਵਾਹੀਆ। ਭਗਤਨ ਕਾਇਆ ਕਰੇ ਠੰਡੀ ਸੀਤ, ਸੰਤਨ ਸਤਿ ਸਤਿ ਵਰਤਾਈਆ। ਗੁਰਮੁਖ ਚਲਾਏ ਆਪਣੀ ਰੀਤ, ਵੇਦ ਕਤੇਬ ਭੇਵ ਨਾ ਰਾਈਆ। ਗੁਰਸਿਖ ਮਿਲੇ ਹਰਿ ਸਾਚਾ ਮੀਤ, ਵਿਛੜ ਕਦੇ ਨਾ ਜਾਈਆ। ਮਾਨਸ ਜਨਮ ਜਾਏ ਜੀਤ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਸਤਿਗੁਰ ਪੂਰੇ ਹੱਥ ਵਡਿਆਈਆ। ਅੰਮ੍ਰਿਤ ਰਸ ਦੇਵੇ ਸਾਚਾ ਮੀਠ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਕਾਇਆ ਮੰਦਰ ਵੇਖ ਵਖਾਈਆ। ਕਾਇਆ ਮੰਦਰ ਸਚ ਮਹੱਲਾ, ਹਰਿ ਸਾਚੇ ਸਚ ਵਸਾਇਆ। ਨਿਰਗੁਣ ਬੈਠਾ ਇਕ ਇਕੱਲਾ, ਨਿਜ ਆਤਮ ਡੇਰਾ ਲਾਇਆ। ਆਤਮ ਸੇਜਾ ਸਚ ਸਿੰਘਾਸਣ ਮੱਲਾ, ਆਪ ਆਪਣੀ ਸੋਭਾ ਪਾਇਆ। ਸ਼ਬਦ ਸੁਨੇਹੁੜਾ ਏਕਾ ਘੱਲਾ, ਨਾਦ ਅਨਾਦੀ ਧੁਨ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਕਾਇਆ ਮੰਦਰ ਡੂੰਘਾ ਸਾਗਰ, ਸਰ ਸਰੋਵਰ ਆਪ ਸੁਹਾਈਆ। ਭਾਗ ਲੱਗਾ ਪੰਜ ਤਤ ਗਾਗਰ, ਸਤਿਗੁਰ ਪੂਰਾ ਆਪ ਲਗਾਈਆ। ਨਿਰਮਲ ਜੋਤ ਕਰੇ ਉਜਾਗਰ, ਦਿਵਸ ਰੈਣ ਡਗਮਗਾਈਆ। ਏਕਾ ਨਾਮ ਕਰਾਏ ਵਣਜ ਸੌਦਾਗਰ, ਸਾਚੀ ਵਸਤ ਸਾਚੇ ਹੱਟ ਵਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਕਾਇਆ ਮੰਦਰ ਫੋਲ ਫੁਲਾਈਆ। ਕਾਇਆ ਮੰਦਰ ਡੂੰਘੀ ਭਵਰੀ, ਸੁਖਮਨ ਨਾੜੀ ਫੋਲ ਫੁਲਾਇੰਦਾ। ਅੰਧ ਅੰਧੇਰੀ ਵੇਖੇ ਕਵਰੀ, ਦੀਪਕ ਆਪਣਾ ਆਪ ਲਟਕਾਇੰਦਾ। ਸੁਰਤ ਸੁਆਣੀ ਅਵਰੀ ਗਵਰੀ, ਸ਼ਬਦ ਹਾਣੀ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਕਾਇਆ ਮੰਦਰ ਆਪ ਸੁਹਾਇੰਦਾ। ਕਾਇਆ ਮੰਦਰ ਸਚ ਦੁਆਰਾ, ਗੁਰਮੁਖ ਆਪ ਜਣਾਇੰਦਾ। ਸੁਰਤੀ ਸ਼ਬਦੀ ਕਰੇ ਪਿਆਰਾ, ਘਰ ਸਾਚੇ ਮੇਲ ਮਿਲਾਇੰਦਾ। ਅਗੰਮ ਅਗੰਮੜਾ ਦਏ ਹੁਲਾਰਾ, ਅਗੰਮੀ ਧਾਰ ਆਪ ਵਹਾਇੰਦਾ। ਅਨਹਦ ਧੁਨ ਸੁਣਾਏ ਆਪ ਧੁਨਕਾਰਾ, ਪੰਚਮ ਸਖੀਆਂ ਮੰਗਲ ਗਾਇੰਦਾ। ਆਪੇ ਵੇਖੇ ਵੇਖਣਹਾਰਾ, ਰੂਪ ਅਨੂਪ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਕਾਇਆ ਅੰਦਰ ਵੜ, ਆਪ ਆਪਣਾ ਤਖ਼ਤ ਸੁਹਾਇੰਦਾ। ਗੁਰਸਿਖ ਕਾਇਆ ਅੰਦਰ ਵੜਿਆ, ਗੁਰ ਸਤਿਗੁਰ ਆਪ ਕਰਤਾਰ। ਸਾਚੇ ਪੌੜੇ ਆਪੇ ਚੜ੍ਹਿਆ, ਨਾਤਾ ਤੋੜ ਨੌ ਦੁਆਰ। ਟੇਢੀ ਬੰਕ ਘਾੜਣ ਘੜਿਆ, ਆਪੇ ਹੋਏ ਆਰ ਪਾਰ। ਆਪਣਾ ਅੱਖਰ ਆਪੇ ਪੜ੍ਹਿਆ, ਆਪੇ ਬੋਲੇ ਸਚ ਜੈਕਾਰ। ਆਪਣਾ ਪੱਲਾ ਆਪੇ ਫੜਿਆ, ਆਪੇ ਬਣਿਆ ਮੀਤ ਮੁਰਾਰ। ਆਪਣਾ
❋
❋
ਗੜ੍ਹ ਆਪੇ ਤੋੜੇ, ਅੱਗੇ ਕੋਇ ਨਾ ਅੜਿਆ, ਬਜ਼ਰ ਕਪਾਟੀ ਦੇਵੇ ਪਾੜ। ਸਰ ਸਰੋਵਰ ਸਾਚਾ ਅੰਮ੍ਰਿਤ ਆਪੇ ਭਰਿਆ, ਪੁਰਖ ਅਬਿਨਾਸ਼ੀ ਠੰਡਾ ਠਾਰ। ਸੁੱਕਾ ਬੂਟਾ ਹਰਿਆ ਕਰਿਆ, ਹੰਸ ਉਡਾਏ ਕਾਗੋਂ ਡਾਰ। ਸਾਚੀ ਸੇਜਾ ਚਰਨ ਧਰਿਆ, ਆਤਮ ਸੇਜਾ ਕਰ ਪਿਆਰ। ਗੁਰਮੁਖ ਸਾਚਾ ਆਪੇ ਵਰਿਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਏਕਾ ਸੇਜਾ ਪੈਰ ਪਸਰਿਆ, ਨਾਰੀ ਮੇਲਾ ਕੰਤ ਭਤਾਰ। ਘਰ ਵਿਚ ਘਰ ਘਰ ਉਜਰਿਆ, ਅੰਧ ਅੰਧੇਰਾ ਦਏ ਨਿਵਾਰ। ਆਦਿ ਜੁਗਾਦਿ ਕਦੇ ਨਾ ਮਰਿਆ, ਸਤਿਗੁਰ ਪੂਰਾ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਆਤਮ ਸੇਜਾ ਸਚ ਪਲੰਘ, ਸਤਿਗੁਰ ਪੂਰਾ ਆਪ ਸੁਹਾਇੰਦਾ। ਸੁਰਤ ਸੁਆਣੀ ਮੰਗੇ ਮੰਗ, ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਧਾਰ ਵਹਾਏ ਗੰਗ, ਸਾਚੀ ਧਾਰ ਆਪ ਚਲਾਇੰਦਾ। ਸ਼ਬਦੀ ਸ਼ਬਦ ਸੂਰਾ ਸਰਬੰਗ, ਗੁਰ ਗੁਰ ਏਕਾ ਰੂਪ ਵਟਾਇੰਦਾ। ਕੱਟਣਹਾਰਾ ਭੁੱਖ ਨੰਗ, ਤ੍ਰਿਸ਼ਨਾ ਰੋਗ ਮੇਟ ਮਿਟਾਇੰਦਾ। ਪੰਚ ਵਿਕਾਰ ਨਾ ਕਰੇ ਜੰਗ, ਸਾਚਾ ਖੰਡਾ ਇਕ ਚਮਕਾਇੰਦਾ। ਸਚ ਦੁਆਰੇ ਆਪੇ ਲੰਘ, ਆਪ ਆਪਣਾ ਰਾਹ ਚਲਾਇੰਦਾ। ਸਾਚੇ ਅਸਵ ਕਸ ਤੰਗ, ਸਾਚੀ ਘੋੜੀ ਗੁਰਮੁਖ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਸਾਚੇ ਘਰ, ਘਰ ਮੰਦਰ ਆਪ ਸਾਲਾਹਿੰਦਾ। ਘਰ ਮੰਦਰ ਸੋਭਾਵੰਤ, ਗੁਰ ਸਤਿਗੁਰ ਆਪ ਸੁਹਾਈਆ। ਗੁਰਮੁਖ ਮੇਲਾ ਨਾਰੀ ਕੰਤ, ਹਰਿ ਕੰਤ ਕੰਤੂਹਲ ਇਕ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਹੰਕਾਰ ਵਿਕਾਰ ਦਏ ਮਿਟਾਈਆ। ਨਾਤਾ ਜੋੜੇ ਸਾਚੀ ਸੰਗਤ, ਸਗਲਾ ਸੰਗ ਵਖਾਈਆ। ਹਰਿਜਨ ਮੇਲਾ ਜਿਉਂ ਨਾਨਕ ਅੰਗਦ, ਨਿਰਗੁਣ ਸਰਗੁਣ ਹੋਏ ਸਹਾਈਆ। ਸਤਿਗੁਰ ਪੂਰਾ ਕਿਸੇ ਦਰ ਨਾ ਜਾਏ ਮੰਗਤ, ਦੇਵਣਹਾਰ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਸਾਚੇ ਘਰ, ਕਾਇਆ ਖੇੜਾ ਆਪ ਵਸਾਈਆ। ਕਾਇਆ ਖੇੜਾ ਸਚ ਗਿਰਾਂ, ਹਰਿ ਸਾਚਾ ਸਚ ਸੁਹਾਇੰਦਾ। ਆਪੇ ਵੇਖੇ ਆਪਣਾ ਥਾਂ, ਆਪਣੀ ਵੰਡ ਆਪ ਵੰਡਾਇੰਦਾ। ਆਪੇ ਪਕੜਣਹਾਰਾ ਬਾਂਹ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਆਪੇ ਕਰੇ ਸਚ ਨਿਆਂ, ਘਰ ਘਰ ਵਿਚ ਆਸਣ ਲਾਇੰਦਾ। ਆਪ ਜਣਾਏ ਆਪਣਾ ਨਾਂ, ਹੰ ਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਖੇੜਾ ਆਪ ਵਸਾਇੰਦਾ। ਆਪ ਵਸਾਏ ਕਾਇਆ ਖੇੜਾ, ਹਰਿ ਹਰਿ ਜੋਤ ਜਗਾਈਆ। ਆਪੇ ਦੇਵੇ ਏਕਾ ਗੇੜਾ, ਮਨ ਹੰਕਾਰ ਦਏ ਭਵਾਈਆ। ਆਪੇ ਕਰੇ ਹੱਕ ਨਿਬੇੜਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਆਪੇ ਕਰੇ ਖੁਲ੍ਹਾ ਵਿਹੜਾ, ਪੰਜ ਦੂਤ ਦਏ ਮਿਟਾਈਆ। ਆਪੇ ਬੰਨ੍ਹੇ ਸਾਚਾ ਬੇੜਾ, ਏਕਾ ਚੱਪੂ ਨਾਮ ਲਗਾਈਆ। ਆਪੇ ਢਾਏ ਭਰਮਾਂ ਡੇਰਾ, ਨਾਮ ਗਿਆਨ ਇਕ ਦ੍ਰਿੜਾਈਆ। ਆਪੇ ਜਾਣੇ ਸੰਞ ਸਵੇਰਾ, ਅੰਧੇਰੀ ਰੈਣ ਰਹਿਣ ਨਾ ਪਾਈਆ। ਆਪ ਮਿਟਾਏ ਹੇਰਾ ਫੇਰਾ, ਏਕਾ ਫੇਰਾ ਹਰਿ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਕਾਇਆ ਮੰਦਰ ਆਤਮ ਸੇਜਾ ਆਪ ਸਹਾਈਆ। ਗੁਰਸਿਖ ਕਾਇਆ ਸਚ ਸਿੰਘਾਸਣ, ਹਰਿ ਸਾਚਾ ਸੇਜ ਸੁਹਾਇੰਦਾ। ਆਦਿ ਜੁਗਾਦੀ ਦਾਸੀ ਦਾਸਣ, ਜੁਗ ਜੁਗ ਸੇਵ ਕਮਾਇੰਦਾ। ਨਿਝ ਘਰ ਆਤਮ ਕਰੇ ਨਿਵਾਸਣ, ਨਿਉਂ ਨਿਉਂ ਸੀਸ
❋
❋
ਝੁਕਾਇੰਦਾ। ਪੂਰੀ ਕਰੇ ਸਾਚੀ ਆਸਣ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਘਰ ਮੰਦਰ ਬਹਿ ਬਹਿ ਪਾਏ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਲਹਿਣ ਦੇਣ ਚੁਕਾਏ ਦਸ ਦਸ ਮਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ।
੧੨ ਚੇਤ ੨੦੧੭ ਬਿਕ੍ਰਮੀ ਬੀਬੀ ਬੰਤੀ ਪਿੰਡ ਨੌਸ਼ੈਹਿਰਾ ਜ਼ਿਲਾ ਗੁਰਦਾਸ ਪੁਰ
ਈਸ਼ ਜੀਵ ਉਪਾਇਆ, ਖੇਲ ਅਗੰਮ ਅਪਾਰ। ਜਗਦੀਸ਼ ਖੇਲ ਰਚਾਇਆ, ਜੁਗ ਜੁਗ ਵੇਖਣਹਾਰ। ਬ੍ਰਹਮ ਆਪਣਾ ਰੰਗ ਰੰਗਾਇਆ, ਪਾਰਬ੍ਰਹਮ ਗੁਰ ਕਰਤਾਰ। ਜਨਮ ਮਰਨ ਖੇਲ ਖਿਲਾਇਆ, ਲੱਖ ਚੁਰਾਸੀ ਕਰ ਪਸਾਰ। ਆਪ ਆਪਣਾ ਬਿਰਧ ਧਰਾਇਆ, ਜੀਵ ਪਾਵੇ ਨਾ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਆਤਮ ਬ੍ਰਹਮ ਉਪਾਇੰਦਾ, ਪਾਰਬ੍ਰਹਮ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚ ਟਿਕਾਇੰਦਾ, ਪੰਜ ਤਤ ਕਰ ਕੁੜਮਾਈਆ। ਹੁਕਮੀ ਹੁਕਮ ਆਪ ਫਿਰਾਇੰਦਾ, ਅਜੂਨੀ ਜੂਨ ਆਪ ਫਿਰਾਈਆ। ਕਰਮ ਧਰਮ ਆਪ ਜਣਾਇੰਦਾ, ਵਰਨ ਬਰਨ ਵੇਖ ਵਖਾਈਆ। ਸਾਚੇ ਮਾਰਗ ਆਪੇ ਜਾਣਦਾ, ਦੇ ਮਤ ਰਿਹਾ ਸਮਝਾਈਆ। ਕੂੜੀ ਕਿਰਿਆ ਜਗਤ ਪਛਾੜਦਾ, ਕੂੜਾ ਧੰਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਈਆ। ਆਤਮ ਬ੍ਰਹਮ ਹਰਿ ਕਰਤਾਰ, ਈਸ਼ ਜੀਵ ਉਪਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਜੀਵ ਜੰਤ ਵੇਖ ਵਖਾਇਆ। ਘਟ ਘਟ ਅੰਦਰ ਹੋ ਉਜਿਆਰ, ਦੀਵਾ ਬਾਤੀ ਆਪ ਜਗਾਇਆ। ਸਾਚਾ ਸਾਕੀ ਹਰਿ ਨਿਰੰਕਾਰ, ਅੰਮ੍ਰਿਤ ਜਾਮ ਆਪ ਪਿਆਇਆ। ਆਪੇ ਸੁੱਤਾ ਪੈਰ ਪਸਾਰ, ਖ਼ਾਕੀ ਖ਼ਾਕ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣਾ ਰੰਗ ਰੰਗਾਇਆ। ਜੀਵ ਈਸ਼ ਆਤਮ ਧਾਰ, ਹਰਿ ਹਰਿ ਆਪ ਉਪਜਾਈਆ। ਸਤਿ ਸਤਿਵਾਦੀ ਸਾਚੀ ਕਾਰ, ਜੁਗ ਜੁਗ ਆਪ ਕਰਾਈਆ। ਲੱਖ ਚੁਰਾਸੀ ਵਸਣਹਾਰ, ਸੇਵਕ ਸੇਵਾ ਸਚ ਕਮਾਈਆ। ਬ੍ਰਹਮ ਆਤਮ ਏਕਾ ਧਾਰ, ਅਸਥਾਨ ਭੂਮਕਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਬ੍ਰਹਮ ਪਾਇਆ, ਘਰ ਮੰਦਰ ਬੰਕ ਦੁਆਰ। ਪਾਰਬ੍ਰਹਮ ਪ੍ਰਭ ਮੁਖ ਭਵਾਇਆ, ਦਿਸ ਨਾ ਆਏ ਅੰਧ ਅੰਧਿਆਰ। ਪਾਰਬ੍ਰਹਮ ਬ੍ਰਹਮ ਸਮਝਾਇਆ, ਏਕਾ ਸ਼ਬਦੀ ਸ਼ਬਦ ਧੁਨਕਾਰ। ਪਾਰਬ੍ਰਹਮ ਬ੍ਰਹਮ ਸੁਹਾਇਆ, ਆਪ ਆਪਣਾ ਪਰਦਾ ਡਾਰ। ਪੁਰਖ ਅਬਿਨਾਸ਼ੀ ਭੇਵ ਨਾ ਆਇਆ, ਖੇਲੇ ਖੇਲ ਅਗੰਮ ਅਪਾਰ। ਲੱਖ ਚੁਰਾਸੀ ਵੇਖ ਵਖਾਇਆ, ਕੀਟ ਕੀਟਾਂ ਕਰ ਪਸਾਰ। ਸ਼ਾਹ ਸੁਲਤਾਨਾ ਰੂਪ ਵਟਾਇਆ, ਸਤਿਗੁਰ ਨਾਮ ਬਣ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪ ਕਰਤਾਰ। ਲੇਖਾ ਹਰਿ ਕਰਤਾਰ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਲੱਖ ਚੁਰਾਸੀ ਕਰ ਉਜਿਆਰ, ਘਰ ਘਰ ਦੀਪ ਆਪ ਟਿਕਾਇੰਦਾ। ਕਮਲਾਪਾਤੀ ਖੇਲ ਅਪਾਰ, ਧੁਰ ਦੀ ਰਾਣੀ ਆਪ ਕਰਾਇੰਦਾ। ਡੂੰਘੀ ਕੰਦਰ ਬਹਿ ਬਹਿ ਮਾਰੇ ਝਾਕੀ, ਨਿਰੰਕਾਰਾ ਆਪਣੀ ਤਾਕੀ ਆਪ ਖੁਲ੍ਹਾਇੰਦਾ। ਲਹਿਣਾ ਦੇਣਾ ਜਾਣੇ ਬਾਕੀ, ਵਾਹ ਵਾਹ ਜੁਗਾ ਜੁਗੰਤਰ ਵੇਸ ਵਟਾਇੰਦਾ। ਸਾਚਾ ਸਾਕੀ ਮੀਤ ਮੁਰਾਰ, ਅੰਮ੍ਰਿਤ ਪਿਆਲਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਆਤਮ ਬ੍ਰਹਮ ਬ੍ਰਹਮ ਵਿਛੋੜਿਆ, ਪਾਰਬ੍ਰਹਮ ਬੇਅੰਤ। ਆਪਣਾ ਜੋੜਾ ਆਪੇ ਜੋੜਿਆ, ਗੁਰਮੁਖ ਵਿਰਲੇ ਸਾਜਣ ਸੰਤ। ਆਪੇ ਬਖ਼ਸ਼ੇ ਸਾਚਾ ਘੋੜਿਆ, ਨਾਮ ਸੁਣਾਏ ਸੁਹਾਗੀ ਛੰਤ। ਆਪੇ ਦਰ ਦੁਆਰੇ ਦੇਵੇ ਹੋੜਿਆ, ਮਾਇਆ ਪਾਏ ਬੇਅੰਤ। ਆਪੇ ਚੜ੍ਹਾਏ ਸਾਚੇ ਪੌੜਿਆ, ਲੇਖਾ ਜਾਣੇ ਆਦਿ ਅੰਤ। ਆਪੇ ਵੇਖੇ ਰਸ ਮਿੱਠਾ ਕੌੜਿਆ, ਹਰਿ ਹਰਿ ਮਹਿਮਾ ਗਣਤ ਅਗਣਤ। ਆਪੇ ਫਿਰੇ ਦੋ ਜਹਾਨਾਂ ਦੌੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਭਗਵੰਤ। ਭਗਵਨ ਹਰਿ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮ ਵੇਖ ਮਾਤ ਨਿਸ਼ਾਨ, ਜੀਵ ਈਸ਼ ਰੂਪ ਵਟਾਈਆ। ਅੰਤਰ ਆਤਮ ਇਕ ਗਿਆਨ, ਆਤਮ ਬ੍ਰਹਮ ਇਕ ਸਮਝਾਈਆ। ਆਪੇ ਦੇਵਣਹਾਰ ਦਾਨ, ਘਰ ਸਾਚੀ ਵਸਤ ਰਖਾਈਆ। ਆਪੇ ਸਖੀਆਂ ਮਿਲ ਮਿਲ ਮੰਗਲ ਗਾਏ ਕਾਹਨ, ਆਪੇ ਬੈਠਾ ਮੁਖ ਛੁਪਾਈਆ। ਆਪੇ ਬਿਰਧ ਬਾਲ ਨੌਜਵਾਨ, ਆਪੇ ਰੂਪ ਰੰਗ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣੀ ਵੰਡ ਵੰਡਾਈਆ। ਲੱਖ ਚੁਰਾਸੀ ਵੰਡੀ ਵੰਡ, ਹਰਿ ਸਾਚੇ ਕਰਮ ਕਮਾਇਆ। ਖੇਲੇ ਖੇਲ ਵਿਚ ਵਰਭੰਡ, ਨੌ ਦਸ ਗਿਆਰਾਂ ਬੀਸ ਤੀਸ ਚਾਰ ਸਗਲਾ ਸੰਗ ਰਖਾਇਆ। ਆਪੇ ਜੇਰਜ ਆਪੇ ਅੰਡ, ਉਤਭੁਜ ਸੇਤਜ ਰੂਪ ਵਟਾਇਆ। ਆਪੇ ਸੁੱਤਾ ਦੇ ਕਰ ਕੰਡ, ਆਪੇ ਸਾਚੀ ਸੇਜ ਹੰਢਾਇਆ। ਆਪੇ ਨਾਰ ਦੁਹਾਗਣ ਹੋਏ ਰੰਡ, ਕੰਤ ਕੰਤੂਹਲ ਆਪ ਸੁਹਾਇਆ। ਆਪੇ ਪੱਲੇ ਬੰਨ੍ਹੇ ਆਪਣੀ ਗੰਢ, ਆਪੇ ਖ਼ਾਲੀ ਹੱਥ ਫਿਰਾਇਆ। ਆਪੇ ਕਰੇ ਖੰਡ ਖੰਡ, ਆਪੇ ਏਕਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇਆ। ਲੱਖ ਚੁਰਾਸੀ ਖੇਲ ਨਿਆਰ, ਬ੍ਰਹਮ ਪਾਰਬ੍ਰਹਮ ਕਰਾਈਆ। ਜੀਵ ਈਸ਼ ਕਰ ਤਿਆਰ, ਸਚ ਹਦੀਸ ਇਕ ਪੜ੍ਹਾਈਆ। ਕਰਮ ਨੇਹਕਰਮੀ ਕਰੇ ਵਿਚਾਰ, ਜਨਮ ਜਨਮ ਵੇਖ ਵਖਾਈਆ। ਧਰਮੀ ਧਰਮ ਕਰੇ ਪੁਕਾਰ, ਸਾਚਾ ਧਾਮ ਇਕ ਵਖਾਈਆ। ਏਕਾ ਮੀਤ ਹਰਿ ਕਰਤਾਰ, ਕਾਦਰ ਕਰਤਾ ਕੁਦਰਤ ਵਿਚ ਸਮਾਈਆ । ਏਕਾ ਨਾਮ ਏਕਾ ਨਾਅਰ, ਏਕਾ ਨੂਰ ਡਗਮਗਾਈਆ। ਏਕਾ ਗੁਪਤ ਏਕਾ ਜ਼ਾਹਰ, ਜ਼ਾਹਰ ਜ਼ਹੂਰ ਇਕ ਵਖਾਈਆ। ਪਾਰਬ੍ਰਹਮ ਪ੍ਰਭ ਕਰੇ ਪਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਨਾਮ ਦਏ ਆਧਾਰ, ਦੂਸਰ ਓਟ ਨਾ ਕੋਈ ਤਕਾਈਆ। ਏਕਾ ਕੰਡਾ ਤੋਲਣਹਾਰ, ਸਚ ਤਰਾਜ਼ੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਆਪ ਸਮਝਾਇਆ। ਲੇਖਾ ਜਾਣੇ ਪਾਰਬ੍ਰਹਮ, ਪਾਰਬ੍ਰਹਮ ਆਪ ਸਮਝਾਇੰਦਾ। ਪੰਜ ਤਤ ਕਾਇਆ ਤਨ, ਘਰ ਸਾਚਾ ਆਪ ਵਸਾਇੰਦਾ। ਅੰਦਰੇ ਅੰਦਰ ਬੇੜਾ ਬੰਨ, ਸਾਚੇ ਮੰਦਰ ਆਪ ਟਿਕਾਇੰਦਾ। ਦਿਵਸ ਰੈਣ ਰਾਗ ਸੁਣਾਏ ਕੰਨ, ਸਾਚਾ ਹੁਕਮ ਅਲਾਇੰਦਾ। ਕਰੇ ਪਰਕਾਸ਼ ਸਾਚੇ ਚੰਨ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਤਮ ਘਰ ਸੁਹਾਇੰਦਾ। ਬ੍ਰਹਮ ਦਵਾਰਾ ਸਚ ਘਰ, ਸਚ ਸਚ ਟਿਕਾਈਆ। ਬ੍ਰਹਮ ਵੇਖੇ ਚਾਰ ਦਵਾਰ, ਆਤਮ ਬੰਕ ਸੁਹਾਈਆ । ਆਤਮ ਲੋਅ ਕਰ ਉਜਿਆਰ, ਬ੍ਰਹਮ ਅੰਦਰ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਆਪੇ ਵੜ, ਆਪੇ ਵੇਖੇ ਬੇਪਰਵਾਹੀਆ । ਬ੍ਰਹਮ ਅਸਥਾਨ ਆਤਮ ਪਰਕਾਸ਼, ਈਸ਼ ਜੀਵ ਕਰਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ਼, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਆਪਣੀ ਇਛਿਆ
❋
❋
ਬਖ਼ਸ਼ੇ ਸਵਾਸ, ਸਾਚੀ ਧਾਰ ਇਕ ਵਿਹਾਇੰਦਾ। ਕਾਇਆ ਗੜ੍ਹ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਵਟਾਇੰਦਾ। ਆਪੇ ਵਸੇ ਆਸ ਪਾਸ, ਸਗਲਾ ਸੰਗ ਆਪ ਨਿਭਾਇੰਦਾ। ਦਾਤਾ ਦਾਨੀ ਸਰਬ ਗੁਣਤਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਗੜ੍ਹ, ਏਕਾ ਬੰਕ ਸੁਹਾਇੰਦਾ। ਬ੍ਰਹਮ ਨਿਵਾਸਾ ਆਤਮ ਪਰਕਾਸ਼ਾ, ਬ੍ਰਹਮ ਆਤਮ ਵਡ ਵਡਿਆਈਆ। ਪੁਰਖ ਅਬਿਨਾਸ਼ੀ ਵੇਖੇ ਖੇਲ ਤਮਾਸ਼ਾ, ਘਰ ਘਰ ਵਿਚ ਜੋਤ ਜਗਾਈਆ। ਏਕਾ ਦੇਵੇ ਨਾਮ ਭਰਵਾਸਾ, ਨਿਝ ਮੰਦਰ ਆਪ ਉਪਜਾਈਆ। ਏਕਾ ਗੁਣ ਚਲਾਏ ਸਵਾਸ ਸਵਾਸਾ, ਏਕਾ ਰਾਗ ਸੁਣਾਈਆ। ਏਕਾ ਪੂਰੀ ਕਰੇ ਆਸਾ, ਆਸਾ ਆਸਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਲੇਖਾ ਲੇਖੇ ਪਾਈਆ। ਬ੍ਰਹਮ ਲੇਖਾ ਹਰਿ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਜੂਨ ਅਜੂਨੀ ਆਪ ਫਿਰਾਇੰਦਾ। ਮਾਨਸ ਮਾਨੁਖ ਦੇਵੇ ਇਕ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਸ਼ਬਦ ਸਰੂਪੀ ਸਾਚਾ ਦਾਨ, ਨਰ ਹਰਿ ਸਾਚੀ ਝੋਲੀ ਪਾਇੰਦਾ। ਅੰਮ੍ਰਿਤ ਬਖ਼ਸ਼ੇ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਵਖਾਇੰਦਾ। ਘਰ ਵਿਚ ਘਰ ਪਰਕਾਸ਼ ਕਰੇ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਛੋੜਾ ਆਪ ਕਟਾਇੰਦਾ। ਬ੍ਰਹਮ ਵਿਛੋੜਾ ਹਰਿ ਹਰਿ ਪਾ, ਲੱਖ ਚੁਰਾਸੀ ਰਿਹਾ ਭਵਾਈਆ। ਆਦਿ ਜੁਗਾਦਿ ਨਾ ਸਕੇ ਕੋਈ ਛੁਡਾ, ਫੰਦਨ ਫੰਦ ਨਾ ਕੋਈ ਕਟਾਈਆ। ਪੰਜ ਤਤ ਚੋਲੀ ਤਨ ਦਏ ਪਹਿਨਾ, ਪਸ਼ੂ ਪੰਖੀ ਏਕਾ ਰੰਗ ਰੰਗਾਈਆ। ਕੂਕਰ ਸ਼ੂਕਰ ਜੋੜ ਜੁੜਾ, ਤਰਵਰ ਸਰਵਰ ਆਪ ਭਵਾਈਆ। ਮੱਛ ਕੱਛ ਡੇਰਾ ਲਾ, ਗਜ਼ ਆਪਣਾ ਰੂਪ ਵਟਾਈਆ। ਹੰਸਾ ਬੰਸਾ ਚੋਗ ਚੁਗਾ, ਸਹਿੰਸਾ ਆਪਣਾ ਰੂਪ ਵਖਾਈਆ। ਆਪਣੀ ਅੰਸਾ ਵੇਖੇ ਥਾਉਂ ਥਾਂ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਛੋੜਾ ਆਪ ਕਟਾਈਆ। ਆਤਮ ਵਿਛੋੜਾ ਦੇਵੇ ਕੱਟ, ਪਰਮ ਆਤਮ ਵੱਡੀ ਵਡਿਆਈਆ। ਆਪ ਵਖਾਏ ਆਪਣਾ ਹੱਟ, ਕਾਇਆ ਮੰਦਰ ਖੋਲ੍ਹ ਖੁਲ੍ਹਾਈਆ। ਦਰਸ ਦਖਾਏ ਹੋ ਪਰਗਟ, ਨੂਰ ਨੁਰਾਨਾ ਬੇਪਰਵਾਹੀਆ। ਸਾਚਾ ਅੰਮ੍ਰਿਤ ਨਿਝਰ ਦੇਵੇ ਝੱਟ, ਆਪ ਆਪਣੀ ਸੇਵ ਕਮਾਈਆ। ਆਤਮ ਸੁਹਾਏ ਸਾਚੀ ਖਾਟ, ਬ੍ਰਹਮ ਥਾਨ ਇਕ ਵਡਿਆਈਆ। ਪੂਰ ਕਰਾਏ ਆਪੇ ਘਾਟ, ਈਸ਼ ਜੀਵ ਝੋਲੀ ਪਾਈਆ। ਆਤਮ ਰਸ ਲਏ ਚਾਟ, ਪੁਰਖ ਅਬਿਨਾਸ਼ੀ ਆਪ ਚਟਾਈਆ। ਆਪੇ ਵੇਖੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੰਦ ਆਪ ਕਟਾਈਆ। ਪਾਰਬ੍ਰਹਮ ਫੰਦ ਕੱਟਣਹਾਰਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਧੁਰਦਰਗਾਹੀ ਸੱਚੀ ਧੁਨਕਾਰਾ, ਸ਼ਬਦ ਅਨਾਦੀ ਨਾਦ ਵਜਾਈਆ। ਆਪੇ ਗਾਏ ਸੁਣਾਏ ਸੁਣਨੇਹਾਰਾ, ਅੱਖਰ ਵੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲਾ ਮੇਲ ਮਿਲਾਈਆ। ਮੇਲ ਮਿਲਾਵਾ ਹਰਿ ਗੋਬਿੰਦ, ਬ੍ਰਹਮ ਪਾਰਬ੍ਰਹਮ ਕਰਾਇੰਦਾ। ਆਪੇ ਮੇਟੇ ਆਪਣੀ ਚਿੰਦ, ਆਪਣਾ ਲੇਖਾ ਆਪ ਚਲਾਇੰਦਾ। ਆਪੇ ਸਾਗਰ ਆਪ ਸਿੰਧ, ਆਪ ਨੀਰ ਵਰੋਲੇ ਅੰਮ੍ਰਿਤ ਮੇਘ ਆਪ ਬਰਸਾਇੰਦਾ। ਆਪੇ ਸਾਹਿਬ ਗਹਿਰ ਗੰਭੀਰ ਗੁਣੀ ਗਹਿੰਦ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਫੋਲ ਫੁਲਾਇੰਦਾ।
❋
❋
ਲੱਖ ਚੁਰਾਸੀ ਲੱਖ ਲੱਖ ਵਾਰ, ਲੱਖ ਲੱਖ ਗੇੜਾ ਆਪ ਦਵਾਇੰਦਾ। ਸਦ ਬੀਸ ਨਾ ਕਰੇ ਕੋਈ ਵਿਚਾਰ, ਬੀਸ ਬੀਸਾ ਆਪ ਫਿਰਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਦ ਅਭੇਦਾ ਨਾ ਕੋਈ ਖੁਲ੍ਹਾਇੰਦਾ। ਏਕਾ ਨਾਮ ਜਗਦੀਸ਼ ਨਿਰੰਕਾਰ, ਰਸਨਾ ਕਦੇ ਨਾ ਕੋਈ ਸੁਣਾਇੰਦਾ। ਰਾਗ ਛਤੀਸ ਗਏ ਹਾਰ, ਹਰਿ ਕਾ ਰੂਪ ਨਾ ਕੋਈ ਸਲਾਹਿੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਸਿਆ ਬਾਹਰ, ਗੀਤਾ ਗਿਆਨ ਸਰਬ ਕੁਰਲਾਇੰਦਾ। ਖੇਲੇ ਖੇਲ ਆਪ ਆਪਣੀ ਵਾਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਸ਼ਬਦ ਬ੍ਰਹਿਮਾਦ ਬ੍ਰਹਮ ਪਾਵੇ ਸਾਰ, ਲੱਖ ਚੁਰਾਸੀ ਕਾਇਆ ਚੋਲਾ ਫੋਲ ਫੁਲਾਇੰਦਾ। ਈਸ਼ ਜੀਵ ਦਏ ਆਧਾਰ, ਸਾਚਾ ਛਤਰ ਸੀਸ ਝੁਲਾਇੰਦਾ। ਹੰਸ ਬੰਸ ਦਏ ਵਿਚਾਰ, ਰਸਨਾ ਜਿਹਵਾ ਸਰਬ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਆਪ ਕਟਾਇੰਦਾ। ਜਗਤ ਵਿਛੋੜਾ ਕੱਟਣਹਾਰਾ, ਸੋ ਪੁਰਖ ਨਿਰੰਜਣ ਆਪ ਅਖਵਾਇਆ। ਹਰਿ ਪੁਰਖ ਨਿਰੰਜਣ ਖੇਲ ਅਪਾਰਾ, ਏਕੰਕਾਰਾ ਸੇਵਾ ਰਿਹਾ ਕਮਾਇਆ। ਆਦਿ ਨਿਰੰਜਣ ਕਰ ਉਜਿਆਰਾ, ਘਰ ਘਰ ਅੰਧੇਰਾ ਦਏ ਮਿਟਾਇਆ। ਅਬਿਨਾਸ਼ੀ ਕਰਤਾ ਹੋਏ ਖ਼ਬਰਦਾਰਾ, ਆਲਸ ਨਿੰਦਰਾ ਦਏ ਗਵਾਇਆ। ਸ੍ਰੀ ਭਗਵਾਨ ਕਰੇ ਸਚ ਪਿਆਰਾ, ਆਪ ਆਪਣਾ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਬ੍ਰਹਮ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਇਆ। ਲੱਖ ਚੁਰਾਸੀ ਘਰ ਘਰ , ਬ੍ਰਹਮ ਪਾਰਬ੍ਰਹਮ ਦਿਸ ਨਾ ਆਈਆ। ਤੀਰਥ ਤੱਟਾਂ ਫਿਰ ਫਿਰ ਅੱਕਾ, ਫੜ ਪਾਰ ਨਾ ਕੋਇ ਕਰਾਈਆ। ਸਜਦਾ ਕਰਿਆ ਮਦੀਨਾ ਮੱਕਾ, ਸਾਚਾ ਸੀਸ ਲੇਖੇ ਕੋਇ ਨਾ ਲਾਈਆ। ਸਾਧ ਸੰਤ ਨਾ ਦਿਸੇ ਸਾਕ ਸੱਜਣ ਸੈਣ ਸਕਾ, ਜੋ ਸਾਚੇ ਬੇੜੇ ਦਏ ਚੜ੍ਹਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਦੇਵਣ ਧੱਕਾ, ਸਾਚੀ ਨਈਆ ਨਾ ਕੋਈ ਵਖਾਈਆ। ਜਗਤ ਨੇਤਰ ਨਾ ਦਿਸੇ ਹਰਿ ਅਲੱਖਣਾ ਅਲੱਖਾ, ਲਿਖ ਲਿਖ ਜਿਹਵਾ ਰਹੀ ਗਾਈਆ। ਚਾਰੋਂ ਕੁੰਟ ਨੌ ਖੰਡ ਪ੍ਰਿਥਮੀ ਜਗਤ ਮੰਦਰ ਦਿਸੇ ਢੱਠਾ, ਸਾਚੀ ਜੋਤ ਨਾ ਕੋਈ ਟਿਕਾਈਆ। ਸ਼ਾਹ ਸੁਲਤਾਨਾਂ ਵਿਛਾਇਆ ਸੱਥਰ ਸੱਥਾ, ਸਾਚੀ ਸੇਜ ਨਾ ਕੋਈ ਹੰਢਾਈਆ। ਗੁਰ ਦਰ ਮੰਦਰ ਮਸਜਿਦ ਜੀਵ ਜੰਤ ਹਾਰੇ ਟੇਕ ਟੇਕ ਮੱਥਾ, ਮਸਤਕ ਰੇਖ ਨਾ ਕੋਈ ਮਿਟਾਈਆ। ਲੱਖ ਚੁਰਾਸੀ ਫਿਰ ਫਿਰ ਬ੍ਰਹਮ ਆਤਮ ਜੀਵ ਥੱਕਾ, ਸਚ ਸਿੰਘਾਸਣ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਜੀਵ ਉਪਾਇਆ ਛੋਟਾ ਬਾਲਾ, ਬ੍ਰਹਮ ਚਾਰ ਜੁਗ ਭਵਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਅਵੱਲੜੀ ਚਾਲਾ, ਜੁਗ ਜੁਗ ਆਪ ਚਲਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਸਾਚੀ ਸੇਵ ਆਪ ਕਮਾਇੰਦਾ। ਆਪੇ ਹੋਏ ਦੀਨ ਦਿਆਲਾ, ਦੀਨਾ ਬੰਧਪ ਆਪਣਾ ਨਾਉਂ ਧਰਾਇੰਦਾ। ਫਲ ਲਗਾਏ ਸਾਚੇ ਡਾਲਾ, ਪਤਝੜ ਆਪ ਕਰਾਇੰਦਾ। ਆਪੇ ਤੋੜੇ ਜਗਤ ਜੰਜਾਲਾ, ਜਗਤ ਜੰਜਾਲਾ ਆਪੇ ਪਾਇੰਦਾ। ਆਪੇ ਸ਼ਾਹ ਆਪੇ ਕੰਗਾਲਾ, ਆਪੇ ਘਰ ਘਰ ਅਲੱਖ ਜਗਾਇੰਦਾ। ਆਪੇ ਬਣੇ ਸਚ ਦਲਾਲਾ, ਏਕਾ ਵਣਜ ਨਾਮ ਕਰਾਇੰਦਾ। ਆਪੇ ਕਰੇ ਕਰਾਏ ਸਦਾ ਪ੍ਰਿਤਪਾਲਾ, ਨਿਤ ਨਵਿਤ ਵੇਸ ਵਟਾਇੰਦਾ। ਆਪੇ ਵਸੇ ਸਚਖੰਡ ਸੱਚੀ ਧਰਮਸਾਲਾ, ਆਪੇ ਲੁਕ ਲੁਕ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਆਪ ਦਰਸਾਇੰਦਾ। ਬ੍ਰਹਮ ਮੇਲਾ ਗੁਰ ਚੇਲਾ, ਹਰਿ ਘਰ ਸਾਚੇ ਵੱਜੇ
❋
❋
ਵਧਾਈਆ। ਸਤਿਗੁਰ ਮੇਲਾ ਸੱਜਣ ਸੁਹੇਲਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਆਵਣ ਜਾਵਣ ਧਰਮ ਰਾਏ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਆਪਣੀ ਹੱਥੀਂ ਸਗਨ ਮਨਾਇਆ ਗੁਰਮੁਖ ਸੱਜਣ ਚਾੜ੍ਹੇ ਤੇਲਾ, ਸਾਚਾ ਵਟਨਾ ਤਨ ਵਖਾਈਆ। ਧਾਮ ਅਵੱਲੜੇ ਆਪ ਬਹਾਇਆ ਆਪਣੇ ਰੰਗ ਰੰਗਾਏ ਨਵੇਲਾ, ਇਕ ਅਕੱਲਾ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਬਿਨ ਹਰਿ ਸ਼ਬਦ ਨਾ ਜਾਣਿਆ, ਪਾਰਬ੍ਰਹਮ ਗੁਰ ਕਰਤਾਰ। ਬਿਨ ਹਰਿ ਸ਼ਬਦ ਨਾ ਮਾਨਿਆ, ਘਰ ਸਾਚਾ ਕੰਤ ਭਤਾਰ। ਬਿਨ ਹਰਿ ਸ਼ਬਦ ਨਾ ਜਾਣਿਆ, ਹਰਿ ਸੰਤਨ ਮੀਤ ਮੁਰਾਰ। ਬਿਨ ਹਰਿ ਸ਼ਬਦ ਨਾ ਜਾਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਬਿਨ ਹਰਿ ਸ਼ਬਦ ਨਾ ਬੁੱਝਿਆ, ਬ੍ਰਹਮ ਪਾਰਬ੍ਰਹਮ ਅਭੇਦ। ਬਿਨ ਹਰਿ ਸ਼ਬਦ ਨਾ ਸੁੱਝਿਆ, ਪੜ੍ਹ ਪੜ੍ਹ ਥੱਕੇ ਚਾਰੇ ਵੇਦ। ਬਿਨ ਹਰਿ ਸ਼ਬਦ ਭੇਵ ਨਾ ਖੁਲ੍ਹੇ ਗੁੱਝਿਆ, ਕਰੇ ਖੇਲ ਅਛਲ ਅਛੇਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਆਪਣੀ ਖੇਲ। ਆਤਮ ਮਿਲਾਇਆ ਜਨਮ ਮਿਟਾਇਆ, ਲੱਖ ਲੱਖ ਗੇੜਾ ਕੱਟ ਵਖਾਇੰਦਾ। ਕਰਮ ਕਮਾਇਆ ਧਰਮ ਧਰਾਇਆ, ਵਰਨ ਗੋਤ ਨਾ ਕੋਈ ਬਣਾਇੰਦਾ। ਚਰਨ ਟਿਕਾਇਆ ਡੁੱਬਦੇ ਲਏ ਤਰਾਇਆ, ਪਾਥਰ ਪਾਹਿਨ ਆਪਣੇ ਗਲ ਲਟਕਾਇੰਦਾ। ਮਰਨ ਕਟਾਇਆ ਸੀਸ ਹੱਥ ਧਰਾਇਆ, ਦੋ ਜਹਾਨਾਂ ਮੇਲ ਮਿਲਾਇੰਦਾ। ਜੁਗ ਜੁਗ ਵਿਛੜੀ ਆਤਮਾ ਪਰਮਾਤਮਾ ਵਿਚ ਟਿਕਾਇਆ, ਸਗਲਾ ਸੰਗ ਨਿਭਾਇੰਦਾ। ਮਾਨਸ ਜਨਮ ਲੇਖੇ ਲਾਇਆ, ਲਿਖਿਆ ਲੇਖ ਨਾ ਕਿਸੇ ਮਿਟਾਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਰਸਨਾ ਜਿਹਵਾ ਏਕਾ ਅੱਖਰ ਗੁਰਸਿਖ ਗੁਰਮੁਖ ਸੋਹੰ ਗਾਇਆ, ਹੰ ਬ੍ਰਹਮ ਪਾਰਬ੍ਰਹਮ ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਈਸ਼ ਜੀਵ ਜਗਦੀਸ਼ ਸੀਸ ਤਾਜ ਇਕ ਸੁਹਾਇੰਦਾ।