੧੨ ਚੇਤ ੨੦੧੭ ਬਿਕ੍ਰਮੀ ਚਰਨ ਸਿੰਘ ਦੇ ਘਰ ਪਿੰਡ ਧੂਲ ਜ਼ਿਲਾ ਗੁਰਦਾਸ ਪੁਰ
ਗੁਰਮੁਖ ਉਜਲ ਮੁਖੜਾ, ਹਰਿ ਸਤਿਗੁਰ ਆਪ ਕਰਾਏ। ਹਉਮੇ ਮੇਟੇ ਦੂਈ ਦਵੈਤੀ ਦੁਖੜਾ, ਕਾਇਆ ਰੰਗਣ ਨਾਮ ਚੜ੍ਹਾਏ। ਸੁਫਲ ਕਰਾਏ ਮਾਤ ਕੁਖੜਾ, ਲੱਖ ਚੁਰਾਸੀ ਫੰਦ ਕਟਾਏ। ਮਾਤ ਗਰਭ ਨਾ ਹੋਏ ਉਲਟਾ ਰੁਖੜਾ, ਦਸ ਦਸ ਮਾਸ ਨਾ ਅਗਨ ਜਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਏ। ਗੁਰਸਿਖ ਸਾਚਾ ਬੇੜਾ, ਗੁਰ ਸਤਿਗੁਰ ਆਪ ਚਲਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਦੇਵੇ ਨਾਮ ਸ਼ਬਦ ਅਨਡੀਠੜਾ, ਵੇਦ ਕਤੇਬ ਭੇਵ ਨਾ ਪਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਸੀਤੜਾ, ਨਿਝਰ ਝਿਰਨਾ ਆਪ ਝਿਰਾਇੰਦਾ। ਕਰੇ ਕਰਾਏ ਪਤਿਤ ਪੁਨੀਤੜਾ, ਦੁਰਮਤ ਪਾਪਾਂ ਮੈਲ ਧਵਾਇੰਦਾ। ਇਕ ਸੁਣਾਏ ਸੁਹਾਗੀ ਗੀਤੜਾ, ਸ਼ਬਦ ਅਨਾਦੀ ਧੁਨ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਭਾਲਿਆ, ਹਰਿ ਸਤਿਗੁਰ ਦੀਨ ਦਿਆਲ। ਜੁਗ ਜੁਗ ਕਰੇ ਸਦਾ ਪ੍ਰਿਤਪਾਲਿਆ, ਦਿਵਸ ਰੈਣ ਰਹੇ ਰਖਵਾਲ। ਦੇਵੇ ਨਾਮ ਸੱਚਾ ਧਨ ਮਾਲਿਆ,
❋
❋
ਫਲ ਲਗਾਏ ਕਾਇਆ ਡਾਲ੍ਹ। ਆਤਮ ਅੰਤਰ ਕਾਇਆ ਮੰਦਰ ਦੀਪਕ ਜੋਤੀ ਏਕਾ ਬਾਲਿਆ, ਅੰਧ ਅੰਧੇਰਾ ਦਏ ਨਿਵਾਰ। ਅਨਹਦ ਰਾਗ ਘਟ ਘਟ ਆਪ ਸੁਣਾ ਲਿਆ, ਸ਼ਬਦ ਵਜਾਏ ਸਾਚਾ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸਾਚਾ ਸੋਭਾਵੰਤ, ਹਰਿ ਭਗਤਨ ਵਡ ਵਡਿਆਈਆ। ਪੁਰਖ ਅਬਿਨਾਸ਼ੀ ਮੇਲਾ ਏਕਾ ਕੰਤ, ਦਰਗਹਿ ਸਾਚੀ ਦਏ ਮਿਲਾਈਆ। ਏਕਾ ਸ਼ਬਦ ਏਕਾ ਨਾਮ ਏਕਾ ਰਸਨਾ ਜਿਹਵਾ ਮਣੀਆ ਮੰਤ, ਮਾਇਆ ਮਮਤਾ ਹਉਮੇ ਹੰਗਤਾ ਰੋਗ ਗਵਾਈਆ। ਰੋਗ ਸੋਗ ਮਿਟਾਏ ਭੁੱਖ ਨੰਗਤ, ਚਿੰਤਾ ਦੁੱਖ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਥਾਈਂਆ। ਸਾਚਾ ਥਾਨ ਆਪ ਸੁਹਾਵਣਾ, ਏਕਾ ਏਕੰਕਾਰ। ਹਰਿਜਨ ਸੋਇਆ ਮਾਤ ਜਗਾਵਣਾ, ਜਗਤ ਖੇਲ ਅਗੰਮ ਅਪਾਰ। ਨੇਤਰ ਲੋਚਣ ਨੈਣਾਂ ਦਰਸ ਇਕ ਦਿਖਾਵਣਾ, ਆਤਮ ਤਾਕੀ ਖੋਲ੍ਹ ਕਿਵਾੜ। ਭਰ ਪਿਆਲਾ ਅੰਮ੍ਰਿਤ ਜਾਮ ਇਕ ਪਿਆਵਣਾ, ਪੰਚ ਵਿਕਾਰਾ ਮੇਟੇ ਧਾੜ। ਸਚ ਦੁਆਰ ਇਕ ਵਖਾਵਣਾ, ਸਚਖੰਡ ਨਿਵਾਸੀ ਖੇਲ ਅਪਾਰ। ਬ੍ਰਹਮ ਪਾਰਬ੍ਰਹਮ ਸਮਾਵਣਾ, ਨਿਰਗੁਣ ਸਰਗੁਣ ਦਏ ਆਧਾਰ। ਏਕਾ ਜੋਗ ਸਚ ਵਖਾਵਣਾ, ਸਾਚੇ ਤਖ਼ਤ ਆਪ ਨਿਰੰਕਾਰ। ਸ਼ਬਦ ਸ਼ਬਦੀ ਹੁਕਮ ਜਣਾਵਣਾ, ਆਪ ਸੁਣਾਏ ਗੁਪਤ ਜ਼ਾਹਰ। ਭੇਵ ਅਭੇਦ ਭੇਵ ਖੁਲ੍ਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਸਾਚੇ ਪਾਰ ਕਿਨਾਰ, ਸਤਿਗੁਰ ਪੂਰਾ ਆਪ ਕਰਾਇੰਦਾ। ਕੋਇ ਨਾ ਆਏ ਵਿਚ ਮੰਝਧਾਰ, ਸੰਸਾਰ ਸਾਗਰ ਨਾ ਕੋਈ ਰੁੜ੍ਹਾਇੰਦਾ। ਨਾਮ ਦੇਵੇ ਬੇੜੇ ਚਾੜ੍ਹ, ਏਕਾ ਚੱਪੂ ਆਪ ਲਗਾਇੰਦਾ। ਆਪੇ ਵਸੇ ਅੱਧਵਿਚਕਾਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਜੁਗਾਦੀ ਖੇਲ ਅਪਰ ਅਪਾਰ, ਬੋਧ ਅਗਾਧ ਖੇਲ ਖਿਲਾਇੰਦਾ। ਸਾਧਾਂ ਸੰਤਾਂ ਪਾਏ ਸਾਰ, ਹਰਿ ਸ਼ਬਦ ਬ੍ਰਹਿਮਾਦਿ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਲੇਖਾ ਹਰਿ ਕਰਤਾਰ, ਆਪਣੇ ਹੱਥ ਰਖਾਈਆ। ਰਾਏ ਧਰਮ ਨਾ ਕਰੇ ਖੁਆਰ, ਵੇਲੇ ਅੰਤ ਨਾ ਦਏ ਸਜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹਰਿਜਨ ਸਾਚੇ ਲਏ ਮਿਲਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਕਾਗ ਰਲਾਏ ਹੰਸਾਂ ਡਾਰ, ਸੋਹੰ ਹੰਸਾ ਚੋਗ ਚੁਗਾਈਆ। ਬੰਸ ਸਰਬੰਸਾ ਜਾਏ ਤਾਰ, ਜਿਸ ਦਰ ਆਪਣਾ ਚਰਨ ਛੁਹਾਈਆ। ਸਤਿਗੁਰ ਪੂਰਾ ਮੀਤ ਮੁਰਾਰ, ਨਿਰਗੁਣ ਦਾਤਾ ਇਕ ਅਖਵਾਈਆ। ਵਰਨਾਂ ਬਰਨਾਂ ਵਸੇ ਬਾਹਰ, ਜ਼ਾਤ ਪਾਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾ ਗੁਰ ਸੱਜਣ ਪਾਇਆ, ਗੁਰ ਸਤਿਗੁਰ ਗਹਿਰ ਗੰਭੀਰ। ਆਵਣ ਜਾਵਣ ਪੰਧ ਮੁਕਾਇਆ, ਚੋਟੀ ਚੜ੍ਹੇ ਇਕ ਅਖੀਰ। ਨੌ ਦਰਵਾਜ਼ੇ ਜਗਤ ਤਜਾਇਆ, ਜਗਤ ਤ੍ਰਿਸ਼ਨਾ ਕੱਟੀ ਪੀੜ। ਸਾਚਾ ਮੰਦਰ ਇਕ ਸੁਹਾਇਆ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਗੁਣੀ ਗਹੀਰ। ਬੇਪਰਵਾਹ ਹਰਿ ਪੁਰਖ ਨਿਰੰਜਣ, ਆਦਿ ਜੁਗਾਦਿ ਭੇਵ ਨਾ ਆਇੰਦਾ। ਸਿਫ਼ਤ ਸਲਾਹ ਸਾਚਾ ਸੱਜਣ, ਰੂਪ ਅਨੂਪ ਰੂਪ ਵਟਾਇੰਦਾ। ਜਗਤ ਮਲਾਹ ਕਰਾਏ ਮਜਨ, ਸਾਚਾ ਬੇੜਾ ਆਪ ਚਲਾਇੰਦਾ। ਦੋ ਜਹਾਨੀ ਪਰਦੇ ਕੱਜਣ, ਨਾਮ ਦੋਸ਼ਾਲਾ ਦੀਨ ਦਿਆਲਾ ਗੁਰ ਗੋਪਾਲਾ, ਸਾਚਾ ਹੱਥ ਉਠਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਹਰਿ ਕਾ ਭੇਵ ਨਾ ਕੋਈ
❋
❋
ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਬਣ ਦਲਾਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਹਰਿ ਹਰਿ ਮੇਲਿਆ, ਬ੍ਰਹਮ ਪਾਰਬ੍ਰਹਮ ਸਮਾਏ। ਏਕਾ ਘਰ ਵਸਾਏ ਗੁਰੂ ਗੁਰ ਚੇਲਿਆ, ਗੋਬਿੰਦ ਲੇਖਾ ਲੇਖ ਚੁਕਾਏ। ਆਪੇ ਵਸੇ ਧਾਮ ਨਵੇਲਿਆ, ਸਚ ਮਹੱਲਾ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸਾਚੇ ਉਠ ਉਠ ਜਾਗ, ਸਤਿਗੁਰ ਪੁਰਖ ਆਪ ਜਗਾਇੰਦਾ । ਆਤਮ ਜੋਤੀ ਜਗੇ ਚਿਰਾਗ, ਅਗਿਆਨ ਅੰਧੇਰ ਗਵਾਇੰਦਾ। ਦੁਰਮਤ ਮੈਲ ਧੋਵੇ ਦਾਗ, ਪੂਰਬ ਕਰਮਾਂ ਵੇਖ ਵਖਾਇੰਦਾ। ਹਰਿਜਨ ਉਪਜਾਏ ਇਕ ਵੈਰਾਗ, ਜਨ ਵੈਰਾਗੀ ਇਕ ਕਰਾਇੰਦਾ। ਜਗਤ ਵਖਾਏ ਝੂਠਾ ਤਿਆਗ, ਸਗਲਾ ਸੰਗ ਆਪ ਨਿਭਾਇੰਦਾ। ਫੜ ਫੜ ਹੰਸ ਬਣਾਏ ਕਾਗ, ਸਿਰ ਸਿਰ ਆਪਣਾ ਹੱਥ ਰਖਾਇੰਦਾ। ਸਰਨ ਸਰਨਾਈ ਜੋ ਜਨ ਗਿਆ ਲਾਗ, ਬ੍ਰਹਮ ਬ੍ਰਹਮ ਆਪ ਵਡਿਆਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਸਰ ਸਰੋਵਰ ਇਕ ਸੁਹਾਇੰਦਾ। ਦੋ ਜਹਾਨਾਂ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਪੁਰਖ ਅਬਿਨਾਸ਼ੀ ਪਾਕੀ ਪਾਕ, ਘਟ ਘਟ ਵਾਸੀ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਚੜ੍ਹਿਆ ਰਾਕ, ਆਪਣਾ ਅਸਵ ਆਪ ਦੁੜਾਇੰਦਾ। ਬਜ਼ਰ ਕਪਾਟੀ ਤੋੜੇ ਤਾਕ, ਅਨਹਦ ਤਾਲ ਤਲਵਾੜਾ ਆਪ ਵਜਾਇੰਦਾ। ਡੂੰਘੀ ਕੰਦਰ ਬੈਠਾ ਰਿਹਾ ਝਾਕ, ਸਾਚੀ ਸੋਭਾ ਪਾਇੰਦਾ। ਆਪੇ ਜਾਣੇ ਆਪਣਾ ਭਵਿਖਤ ਵਾਕ, ਜੁਗ ਜੁਗ ਆਪੇ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਮੇਲ ਮਿਲਾਇੰਦਾ। ਹਰਿ ਸੱਜਣ ਹਰਿ ਰੰਗ ਮਾਣਿਆਂ, ਹਰਿ ਪਾਇਆ ਬੇਅੰਤ। ਘਰ ਮੰਦਰ ਇਕ ਪਛਾਣਿਆਂ, ਪੁਰਖ ਅਬਿਨਾਸ਼ੀ ਸਾਚਾ ਕੰਤ। ਨਿਰਗੁਣ ਰੂਪ ਸ੍ਰੀ ਭਗਵਾਨਿਆਂ, ਦਿਸ ਨਾ ਆਏ ਜੀਵ ਜੰਤ। ਭਰਮੇ ਭੁੱਲੇ ਸੁਘੜ ਸਿਆਣਿਆਂ, ਕਲਜੁਗ ਮਾਇਆ ਪਾਈ ਬੇਅੰਤ। ਤ੍ਰੈਗੁਣ ਵੱਜਾ ਇਕ ਨਿਸ਼ਾਨਿਆਂ, ਪੰਜ ਤਤ ਗੜ੍ਹ ਬਣਿਆ ਹਉਮੇ ਹੰਗਤ। ਘਰ ਮਿਲਿਆ ਨਾ ਹਰਿ ਭਗਵਾਨਿਆਂ, ਮਿਲਿਆ ਮੇਲ ਨਾ ਸਾਚੇ ਸੰਤ। ਚੌਥਾ ਪਦ ਨਾ ਕਿਸੇ ਪਛਾਣਿਆ, ਨਾਰ ਸੁਹਾਗਣ ਹੰਢਾਏ ਨਾ ਕੰਤ। ਰਸਨਾ ਗਾ ਗਾ ਥੱਕੀ ਗਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਜਗਤ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਇਕ ਅਵੱਲੜਾ, ਜੋਤੀ ਜਾਮਾ ਵੇਸ ਵਟਾਇੰਦਾ। ਏਕੰਕਾਰਾ ਏਕਾ ਮਾਰਗ ਦੱਸੇ ਸੁਖਲੜਾ, ਸਾਚਾ ਮੰਦਰ ਇਕ ਜਣਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲੜਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਫੜਾਏ ਪਲੜਾ, ਸ਼ਬਦ ਪੱਲੂ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਆਪਣੀ ਜੋਤੀ ਆਪੇ ਰਲੜਾ, ਦੂਸਰ ਸੰਗ ਨਾ ਕੋਈ ਰਖਾਇੰਦਾ। ਪਾਰਬ੍ਰਹਮ ਸਚ ਸੰਦੇਸ਼ ਏਕਾ ਘਲੜਾ, ਜੀਵ ਆਤਮ ਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਨਰ ਨਰੇਸ਼ਾ ਹਰਿਜਨ ਸਾਚੇ ਆਪ ਸੁਣਾਇੰਦਾ। ਸ਼ਬਦ ਸੰਦੇਸ਼ਾ ਹਰਿ ਭਗਵੰਤ, ਜੁਗ ਜੁਗ ਆਪ ਸੁਣਾਇੰਦਾ। ਲੇਖਾ ਜਾਣੇ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਇੰਦਾ। ਗੁਰਮੁਖ ਮਿਲਾਏ ਆਪੇ ਕੰਤ, ਹਰਿ ਸਾਚਾ ਵਿਛੜ ਨਾ ਜਾਇੰਦਾ। ਗੁਰਸਿਖ ਬਣਾਏ ਸਾਚੀ ਬਣਤ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੀਵਾ ਬਾਤੀ ਕਰ ਪਰਕਾਸ਼, ਅਗਿਆਨ ਅੰਧੇਰ ਦਏ ਵਿਨਾਸ, ਮੇਲ ਮਿਲਾਏ ਸ਼ਾਹੋ ਸ਼ਾਬਾਸ਼, ਘਰ ਸਾਚਾ ਆਪ ਸੁਹਾਇੰਦਾ। ਘਰ ਸਾਚਾ ਠਾਂਡਾ ਦਰਬਾਰ, ਹਰਿ ਸਾਚਾ ਆਪ ਉਪਾਇੰਦਾ। ਜਿਸ
❋
❋
ਜਨ ਮਿਲਿਆ ਗੁਰ ਕਰਤਾਰ, ਮਾਨਸ ਮਾਨੁੱਖ ਲੇਖੇ ਲਾਇੰਦਾ। ਧਰਤ ਧਵਲ ਪੈਜ ਦਏ ਸਵਾਰ, ਅਕਾਸ਼ ਪਰਕਾਸ਼ ਆਪ ਸੁਹਾਇੰਦਾ। ਅਕਾਲ ਮੂਰਤ ਨਿਰਾਕਾਰ, ਅਜੂਨੀ ਰਹਿਤ ਏਕਾ ਵੇਸ ਵਟਾਇੰਦਾ। ਸੰਤਨ ਕਰੇ ਸਚ ਪਿਆਰ, ਸਾਂਤਕ ਸਤਿ ਸਤਿ ਆਪ ਵਰਤਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਗਿਆਨ ਗੁਰ ਇਕ ਵਖਾਇੰਦਾ। ਗੁਰਸਿਖ ਸਾਚੇ ਬਖ਼ਸ਼ੇ ਚਰਨ ਪਿਆਰ, ਜਗਤ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਚ ਸਮਝਾਇੰਦਾ। ਹਰਿਜਨ ਸਾਚੇ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰ ਪਿਆਰ, ਕਰਨੀ ਕਿਰਤ ਆਪਣੀ ਰਿਹਾ ਕਮਾਈਆ । ਨਿਰਗੁਣ ਏਕੰਕਾਰਾ ਹੋ ਤਿਆਰ, ਨਿਰਗੁਣ ਸਰਗੁਣ ਵੇਖ ਵਖਾਈਆ। ਆਦਿ ਨਿਰੰਜਣ ਧੁਰ ਦਰਬਾਰ, ਆਪਣਾ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਵਰਨ ਗੋਤ ਨਾ ਕੋਈ ਬਣਾਈਆ। ਸ੍ਰੀ ਭਗਵਾਨ ਬਣ ਸਿਕਦਾਰ, ਦੋ ਜਹਾਨਾਂ ਰਾਜ ਕਮਾਈਆ। ਪਾਰਬ੍ਰਹਮ ਪ੍ਰਭ ਸੇਵਾਦਾਰ, ਲੋਕਮਾਤ ਵੇਸ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਤ੍ਰੈਗੁਣ ਮਾਇਆ ਸਾਚਾ ਰੰਗ ਰੰਗਾਈਆ। ਪੰਚਮ ਕਾਇਆ ਚੋਲਾ ਕਰ ਤਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਸੰਗ ਵਖਾਈਆ। ਅੰਦਰ ਵੜ ਨਿਰਾਕਾਰ, ਨਿਝ ਆਤਮ ਸੇਜ ਸੁਹਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਦਿਵਸ ਰੈਣ ਆਪ ਸੁਣਾਈਆ। ਗੁਰਮੁਖ ਵਿਰਲਾ ਸੁਣੇ ਸੁਣਨੇਹਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਜੁਗਾ ਜੁਗੰਤਰ ਲਏ ਅਵਤਾਰ, ਜੋਗ ਜੁਗਤ ਆਪਣੇ ਹੱਥ ਰਖਾਈਆ। ਸੰਤਨ ਭਰੇ ਸਚ ਭੰਡਾਰ, ਸਾਚੀ ਵਸਤ ਇਕ ਵਰਤਾਈਆ। ਭਗਤਨ ਮੇਲਾ ਧੁਰ ਦਰਬਾਰ, ਸਚਖੰਡ ਦੁਆਰੇ ਆਪ ਕਰਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਆਪਣਾ ਨਾਉਂ ਉਪਜਾਈਆ। ਸਾਚਾ ਨਾਮ ਬੋਲ ਜੈਕਾਰ, ਏਕਾ ਢੋਲਾ ਰਿਹਾ ਸੁਣਾਈਆ। ਊਚਾਂ ਨੀਚਾਂ ਕਰੇ ਪਿਆਰ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਵਿਰਲਾ ਉਠਿਆ, ਜਿਸ ਸਤਿਗੁਰ ਆਪ ਉਠਾਏ। ਸਤਿਗੁਰ ਪੂਰਾ ਏਕਾ ਤੁਠਿਆ, ਪਾਰਬ੍ਰਹਮ ਵਡ ਵਡਿਆਏ। ਅੰਮ੍ਰਿਤ ਦੇਵੇ ਸਾਚਾ ਘੁੱਟਿਆ, ਨੇਤਰ ਲੋਚਣ ਆਪ ਖੁਲ੍ਹਾਏ। ਨਾਤਾ ਤੋੜੇ ਜੂਠਿਆ ਝੂਠਿਆ, ਸਚ ਸੁੱਚ ਗਿਆਨ ਇਕ ਦ੍ਰਿੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਏ। ਹਰਿਜਨ ਸਾਚਾ ਜਾਗਿਆ, ਜਗਾਵਣਹਾਰ ਕਰਤਾਰ। ਗੁਰ ਸਤਿਗੁਰ ਸਰਨਾਈ ਲਾਗਿਆ, ਨਾਤਾ ਤੋੜ ਸਰਬ ਸੰਸਾਰ। ਸਤਿਗੁਰ ਪੂਰਾ ਪਕੜੇ ਆਪਣੀ ਹੱਥੀਂ ਵਾਗਿਆ, ਲੋਆਂ ਪੁਰੀਆਂ ਕਰੇ ਪਾਰ। ਦੋ ਜਹਾਨਾਂ ਫਿਰੇ ਭਾਗਿਆ, ਇਕ ਇਕੱਲਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਿਮਾਣੇ ਬਾਲ ਅਞਾਣੇ ਆਦਿ ਜੁਗਾਦੀ ਜਾਏ ਤਾਰ। ਗੁਰਸਿਖ ਬਾਲ ਬਾਲੀ ਬੁੱਧ, ਗੁਰ ਸਤਿਗੁਰ ਵੇਖ ਵਖਾਇੰਦਾ। ਬਿਰਧ ਬਾਲ ਜਵਾਨਾ ਪਾਏ ਸੁੱਧ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਆਪਣਾ ਗੁਝ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਗੁਰਸਿਖ ਗੁਰਮੁਖ ਆਪਣਾ ਘਰ ਜਾਏ ਸੁਝ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਏਕਾ ਗੁਰ, ਦੂਸਰ ਦਰ ਨਾ ਕੋਈ ਜਣਾਇੰਦਾ। ਮੇਲਾ ਮਿਲਾਏ ਲੇਖਾ ਧੁਰ, ਧੁਰ ਸੰਜੋਗੀ ਵੇਖ ਵਖਾਇੰਦਾ। ਲਹਿਣ ਦੇਣ ਚੁਕਾਏ ਤੋਰ ਮੋਰ, ਅੰਧ ਘੋਰ ਫੋਲ ਫੁਲਾਇੰਦਾ। ਸ਼ਬਦੀ ਸੁਰਤੀ ਬੰਨ੍ਹੇ ਡੋਰ,
❋
❋
ਮਨ ਮਨੂਆ ਦਹਿ ਦਿਸ਼ਾ ਪੰਛੀ ਉਡ ਉਡ ਨਾ ਫੇਰੀ ਪਾਇੰਦਾ। ਮਾਰਨਹਾਰਾ ਪੰਜੇ ਚੋਰ, ਨਾਮ ਖੰਡਾ ਹੱਥ ਚਮਕਾਇੰਦਾ। ਆਪੇ ਚਾੜ੍ਹੇ ਸਾਚੇ ਘੋੜ, ਸ਼ਬਦ ਘੋੜਾ ਇਕ ਵਖਾਇੰਦਾ। ਧੁਰਦਰਗਾਹੀ ਆਏ ਦੌੜ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਲਾਏ ਪੌੜ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੇ ਚਰਨਾ ਹੇਠ ਦਬਾਇੰਦਾ। ਲੱਖ ਚੁਰਾਸੀ ਵੇਖੇ ਫਲ ਮਿਠਾ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਗੁਰਮੁਖ ਸਾਜਣ ਆਪ ਤਰਾਇੰਦਾ।
੧੨ ਚੇਤ ੨੦੧੭ ਬਿਕ੍ਰਮੀ ਉਜਾਗਰ ਸਿੰਘ ਦੇ ਘਰ
ਜੁਗ ਜੁਗ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਲਏ ਅਵਤਾਰ, ਰੂਪ ਅਨੂਪਾ ਆਪ ਵਟਾਇੰਦਾ। ਏਕੰਕਾਰਾ ਕਰੇ ਕਾਰ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨ ਰਚਾਇੰਦਾ। ਜੁਗ ਜੁਗ ਖੇਲ ਪੁਰਖ ਸੁਲਤਾਨਾ, ਪਾਰਬ੍ਰਹਮ ਆਪ ਕਰਾਈਆ। ਲੋਕਮਾਤ ਹੋ ਪਰਧਾਨਾ, ਗੁਰ ਸਤਿਗੁਰ ਨਾਉਂ ਧਰਾਈਆ। ਹਰਿ ਜੀ ਵੇਖੇ ਜਗਤ ਤਮਾਸ਼ਾ, ਨਿਮਾਣ ਨਿਮਾਣਿਆਂ ਹੋਏ ਸਹਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਵਡ ਵਡਿਆਈਆ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਸਾਚੀ ਡੋਰੀ ਬੰਧਨ ਪਾਈਆ। ਲੇਖਾ ਜਾਣੇ ਸੀਤਾ ਰਾਮਾ, ਰਾਮ ਰਾਮਾ ਰੂਪ ਵਟਾਈਆ। ਸਰ ਸਰੋਵਰ ਮਾਣ ਗਵਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਗਤਨ ਗਲੇ ਲਗਾਈਆ। ਏਕਾ ਏਕ ਸਰਬ ਗੁਣ ਦਾਤਾ, ਆਦਿ ਜੁਗਾਦਿ ਸਮਾਇਆ। ਮੇਟੇ ਰੈਣ ਅੰਧੇਰੀ ਰਾਤਾ, ਜੁਗ ਜੁਗ ਆਪਣਾ ਚੰਦ ਚੜ੍ਹਾਇਆ। ਸ਼ਬਦ ਚਲਾਏ ਸਾਚੀ ਗਾਥਾ, ਮੰਤਰ ਨਾਮ ਇਕ ਦ੍ਰਿੜਾਇਆ। ਏਕਾ ਜਾਣੇ ਪੂਜਾ ਪਾਠਾ, ਆਪਣੀ ਵਿਦਿਆ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣਾ ਰੂਪ ਵਟਾਇਆ। ਨਿਰਧਨ ਹਰਿ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਪੂਰਾ ਬਣ ਮਿਹਰਬਾਨ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਵੇਖੇ ਮਾਰ ਧਿਆਨ, ਚਾਰੇ ਕੰਨੀਆਂ ਦਹਿ ਦਿਸ਼ਾ ਫੋਲ ਫੁਲਾਇੰਦਾ। ਲੇਖਾ ਜਾਣੇ ਕ੍ਰਿਸ਼ਨਾ ਕਾਹਨ, ਨਾਮ ਮੰਤਰ ਇਕ ਜਣਾਇੰਦਾ। ਬਿਪਰ ਸੁਦਾਮਾ ਦੇਵੇ ਮਾਣ, ਜਗਤ ਦਲਿਦਰੀ ਗਲੇ ਲਗਾਇੰਦਾ। ਸਾਚਾ ਬਖ਼ਸ਼ੇ ਪੀਣ ਖਾਣ, ਨਾਮ ਖੰਡਾ ਇਕ ਫੜਾਇੰਦਾ। ਆਪ ਵਖਾਏ ਉਚ ਅਟੱਲ ਮਕਾਨ, ਅਸਥਿਲ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਲਿਖਾਇੰਦਾ। ਲੇਖਾ ਲਿਖਣਹਾਰ ਦਾਤਾਰ, ਹਰਿ ਵੱਡਾ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਸਿਰ ਆਪਣਾ ਹੱਥ ਰਖਾਈਆ। ਏਕਾ ਭਗਤ ਕਰ ਪਿਆਰ, ਘਰ ਬਿਦਰ ਚਰਨ ਟਿਕਾਈਆ। ਰਸਨਾ ਰਸ ਲਏ ਅਪਾਰ, ਛੱਤੀ ਭੋਜਨ ਮੁਖ ਸ਼ਰਮਾਈਆ। ਅਠਾਰਾਂ ਧਿਆਏ ਗੀਤਾ ਨਾ ਕਰੇ ਪੁਕਾਰ, ਹਰਿ ਭਗਤ ਭੇਵ ਕੋਈ ਨਾ ਪਾਈਆ। ਜਿਸ ਜਨ ਮਿਲਿਆ ਹਰਿ ਨਿਰੰਕਾਰ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਘਰ ਮੰਦਰ ਸੋਹੇ ਇਕ ਦੁਆਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਦਰਗਹਿ
❋
❋
ਸਾਚੀ ਧਾਮ ਸੁਹੰਜਣਾ, ਹਰਿਜਨ ਸਾਚੇ ਆਪ ਵਖਾਇੰਦਾ। ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਇੰਦਾ। ਧੁਰਦਰਗਾਹੀ ਸੱਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਜੋ ਘੜਿਆ ਸੋ ਭੱਜਣਾ, ਘੜਣ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਰੂਪ ਅਵੱਲਾ ਇਕ ਇਕੱਲਾ, ਹਰਿ ਹਰਿ ਨਾਮ ਵਟਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕਾ ਮੱਲਾ, ਸਚਖੰਡ ਦੁਆਰਾ ਇਕ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣੀ ਪਵਣ ਸਮਾਇੰਦਾ। ਦੀਪਕ ਪਰਕਾਸ਼ ਆਪਣੇ ਆਪ ਬਲਾ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਆਪੇ ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਹਰਿ ਭਗਤ ਨਾ ਫੜਾਏ ਆਪਣਾ ਪੱਲਾ, ਜੀਵ ਜੰਤ ਸਰਬ ਕੁਰਲਾਇੰਦਾ। ਜੀਵ ਜੰਤ ਰਿਹਾ ਕੁਰਲਾਏ, ਚਾਰੋਂ ਕੁੰਟ ਅੰਧੇਰਾ ਛਾਇਆ। ਕਲਜੁਗ ਕੂਕੇ ਦਏ ਦੁਹਾਏ, ਹਰਿ ਕਾ ਰੂਪ ਦਿਸ ਨਾ ਆਇਆ। ਪੁਰਖ ਅਬਿਨਾਸ਼ੀ ਨਜ਼ਰ ਨਾ ਆਏ, ਨਿਰਗੁਣ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਦੀਨ ਦਿਆਲਾ, ਆਦਿ ਨਿਰੰਜਣ ਵਡ ਵਡਿਆਈਆ। ਅਲੱਖ ਅਗੋਚਰ ਪੁਰਖ ਅਕਾਲਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਗੁਰਮੁਖ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪਣੇ ਹੱਥ ਰਖਾਈਆ। ਸ਼ਬਦ ਸਰੂਪੀ ਬਣ ਦਲਾਲਾ, ਲੋਕਮਾਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਏਕਾ ਜੋਤ ਕਰੇ ਰੁਸ਼ਨਾਈਆ। ਨਿਰਧਨ ਅੰਦਰ ਵਸਿਆ, ਪਾਰਬ੍ਰਹਮ ਗੁਰ ਕਰਤਾਰ। ਏਕਾ ਮਾਰਗ ਆਪਣਾ ਦੱਸਿਆ, ਨਿਰਗੁਣ ਰੂਪ ਵਿਚ ਸੰਸਾਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਸ਼ਬਦ ਦਾਤਾ ਬੇਐਬ ਪਰਵਰਦਿਗਾਰ। ਹਰਿ ਜੀ ਤੀਰ ਨਿਰਾਲਾ ਏਕਾ ਕਸਿਆ, ਹਰਿ ਹਰੀ ਮਾਰੇ ਆਪਣੀ ਮਾਰ। ਦੋ ਜਹਾਨਾਂ ਫਿਰੇ ਨੱਸਿਆ, ਕਲਜੁਗ ਅੰਤਮ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਸਾਚੇ ਲਏ ਉਭਾਰ। ਗੁਰਮੁਖ ਸੱਜਣ ਮਿਲਾਇਆ, ਕਰ ਕਿਰਪਾ ਹਰਿ ਭਗਵੰਤ। ਸਿਰ ਆਪਣਾ ਹੱਥ ਰਖਾਇਆ, ਆਪ ਬਣਾਇਆ ਸਾਚਾ ਸੰਤ। ਭੋਲਾ ਭਾਓ ਇਕ ਰਖਾਇਆ, ਲੇਖਾ ਜਾਣੇ ਜੁਗਾ ਜੁਗੰਤ। ਕਰਮ ਕਾਂਡ ਨਾ ਕੋਇ ਦਸਾਇਆ, ਮਾਇਆ ਮਮਤਾ ਕਰ ਭਸਮੰਤ। ਨੂਰ ਨੁਰਾਨੀ ਦਰਸ ਦਿਖਾਇਆ, ਭੇਵ ਚੁਕਾਇਆ ਆਦਿ ਅੰਤ। ਮਾਨਸ ਜਨਮ ਲੇਖੇ ਲਾਇਆ, ਆਪ ਬਣਾਈ ਸਾਚੀ ਬਣਤ। ਕਾਗ ਹੰਸਾਂ ਡਾਰ ਮਿਲਾਇਆ, ਮਿਲਿਆ ਮੇਲ ਸਾਚੀ ਸੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲਾਏ ਆਪਣੇ ਅੰਗਤ। ਅੰਗੀਕਾਰ ਕਰ ਕਰਤਾਰ, ਆਪਣੀ ਗੋਦ ਬਹਾਇੰਦਾ। ਰੋਗ ਸੋਗ ਚਿੰਤਾ ਦਏ ਨਿਵਾਰ, ਸਗਲਾ ਸੁੱਖ ਜਣਾਇੰਦਾ। ਉਜਲ ਮੁਖ ਕਰ ਪਿਆਰ, ਸ਼ਬਦ ਧਾਰਾ ਇਕ ਜਣਾਇੰਦਾ। ਸ਼ਬਦ ਵਿਕਾਰਾ ਕੱਢੇ ਕੁੱਟ, ਸਾਚਾ ਸ਼ਬਦ ਸਿਫ਼ਤ ਸਾਲਾਹਿੰਦਾ। ਸਤਿਗੁਰ ਪੂਰਾ ਆਪੇ ਜਾਏ ਤੁਠ, ਆਪਣੀ ਦਾਤ ਸਾਚੀ ਵਸਤ ਝੋਲੀ ਪਾਇੰਦਾ। ਕਲਜੁਗ ਸਕੇ ਨਾ ਕੋਈ ਲੁੱਟ, ਚੋਰ ਯਾਰ ਨੇੜ ਨਾ ਆਇੰਦਾ। ਮਾਨਸ ਜਨਮ ਭਾਗ ਨਾ ਜਾਏ ਨਿਖੁਟ, ਰਾਏ ਧਰਮ ਨਾ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ
❋
❋
ਫੁਲਵਾੜੀ ਦੇਵੇ ਪੁੱਟ, ਬੂਟਾ ਆਪਣੇ ਘਰ ਲਗਾਇੰਦਾ। ਸਾਚਾ ਫਲ ਸਚ ਫੁੱਲਵਾੜੀ, ਹਰਿ ਸਾਚਾ ਸਚ ਲਗਾਈਆ। ਆਪੇ ਕਰੇ ਸਾਚੀ ਦਾਰੀ, ਸੇਵਕ ਸੇਵਾ ਆਪ ਕਮਾਈਆ। ਆਪੇ ਪੈਜ ਰਿਹਾ ਸਵਾਰੀ, ਮੂਰਖ ਮੂੜ੍ਹ ਗਲੇ ਲਗਾਈਆ। ਆਪੇ ਦੇਵੇ ਸ਼ਬਦ ਅਧਾਰੀ, ਨਿਝ ਆਤਮ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੁੱਬਦੇ ਪੱਥਰ ਆਪ ਤਰਾਈਆ। ਕਲਜੁਗ ਪੱਥਰ ਮੁਗਧ ਮਨ ਪਾਹਿਨ, ਮਾਇਆ ਭਰਮ ਭੁਲਾਇਆ। ਸਾਚਾ ਵਖਾਏ ਏਕਾ ਦੀਨ, ਇਸ਼ਟ ਦੇਵ ਗੁਰ ਨਜ਼ਰੀ ਆਇਆ। ਰਸਨਾ ਜਿਹਵਾ ਗੁਰਸਿਖ ਰਿਹਾ ਚੀਨ, ਚਿਤਵਤ ਠਗੋਰੀ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਆਪਣੇ ਰੰਗ ਰੰਗਾਇਆ। ਨਿਰਧਨ ਰੰਗ ਅਪਾਰ, ਗੁਰ ਸਤਿਗੁਰ ਆਪ ਚੜ੍ਹਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰਾ ਦਿਸ ਨਾ ਆਇੰਦਾ। ਦਿਵਸ ਰੈਣ ਕਰੇ ਪਿਆਰ, ਅੰਧ ਅੰਧੇਰ ਵੇਖ ਵਖਾਇੰਦਾ। ਕੂੜੀ ਕਿਰਿਆ ਦਏ ਨਿਵਾਰ, ਸਾਚੇ ਮਾਰਗ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦੇਵੇ ਧਰ, ਦਰ ਘਰ ਏਕਾ ਏਕ ਸਾਲਾਹਿੰਦਾ। ਸਚ ਦੁਆਰਾ ਧੁਰ ਧਾਮ, ਸਚਖੰਡ ਨਿਵਾਸੀ ਆਪ ਮਿਲਾਈਆ। ਲੇਖਾ ਜਾਣੇ ਨਗਰ ਗਰਾਮ, ਗੁਰਸਿਖ ਕਾਇਆ ਕੱਪੜ ਆਪ ਵਸਾਈਆ। ਲੇਖਾ ਜਾਣੇ ਹੱਡ ਮਾਸ ਨਾੜੀ ਚਾਮ, ਅਗਨੀ ਤਤ ਆਪ ਬੁਝਾਈਆ। ਮੇਲ ਮਿਲਾਵਾ ਏਕਾ ਰਾਮ, ਰਾਮ ਰਾਮਾ ਮੇਲ ਮਿਲਾਈਆ। ਪੂਰਨ ਕਰੇ ਸਤਿਗੁਰ ਕਾਮ, ਕਾਮ ਕਾਮਨੀ ਨੇੜ ਨਾ ਆਈਆ। ਪੱਲੇ ਬੰਨ੍ਹੇ ਸਾਚਾ ਦਾਮ, ਏਕਾ ਸ਼ਬਦੀ ਗੰਢ ਪਵਾਈਆ। ਅੰਮ੍ਰਿਤ ਪਿਆਏ ਏਕਾ ਜਾਮ, ਤ੍ਰਿਸ਼ਨਾ ਭੁੱਖ ਮਿਟਾਈਆ। ਕਰੇ ਪਰਕਾਸ਼ ਕੋਟਨ ਭਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪੇ ਦੇਵੇ ਜੀਆ ਦਾਨ, ਜੀਆਂ ਦਾਤਾ ਬੇਪਰਵਾਹੀਆ। ਏਥੇ ਓਥੇ ਬਖ਼ਸ਼ੇ ਮਾਣ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਆਪ ਆਪਣੇ ਲੜ ਬੰਧਾਈਆ। ਆਪ ਫੜਾਇਆ ਆਪਣਾ ਲੜ, ਗੁਰਸਿਖ ਬਾਲ ਅਞਾਣਿਆਂ। ਆਪੇ ਘਾੜਣ ਲਿਆ ਘੜ, ਦਿਸ ਨਾ ਆਏ ਸੁਘੜ ਸਿਆਣਿਆ। ਆਪੇ ਲਾਏ ਚੋਟੀ ਜੜ੍ਹ, ਖੇਲੇ ਖੇਲ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਨਿਮਾਣਿਆ। ਮਾਣ ਨਿਮਾਣਿਆ ਦੇਵੇ ਮਾਣ, ਦਰਗਹਿ ਸਾਚੀ ਸਚ ਵਡਿਆਈਆ। ਏਕਾ ਅੱਖਰ ਹਰਿ ਹਰਿ ਗਾਣ, ਸੋ ਪੁਰਖ ਨਿਰੰਜਣ ਮੇਲ ਮਿਲਾਈਆ। ਹੰ ਬ੍ਰਹਮ ਚੁੱਕੇ ਕਾਣ, ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਵਸਾਏ ਏਕਾ ਘਰ, ਘਰ ਸੱਚਾ ਸਹਿਜ ਸੁਖਦਾਈਆ ।
੧੨ ਚੇਤ ੨੦੧੭ ਬਿਕ੍ਰਮੀ ਅਤਰ ਸਿੰਘ ਦੇ ਘਰ ਪਿੰਡ ਓਗਰਾ
ਸਤਿ ਪੁਰਖ ਨਿਰੰਜਣ ਹਰਿ ਮਿਹਰਬਾਨ, ਨਿਰਗੁਣ ਰੂਪ ਵੱਡੀ ਵਡਿਆਈਆ। ਸਚਖੰਡ ਦੁਆਰੇ ਵਸੇ ਸਚ ਮਕਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਥਿਰ ਘਰ ਸਾਚਾ ਕਰ ਪਰਵਾਨ, ਸਚ ਸਿੰਘਾਸਣ ਆਪ ਸੁਹਾਈਆ। ਤਖ਼ਤ ਬੈਠ ਸ੍ਰੀ ਭਗਵਾਨ, ਸ਼ਾਹ ਭੂਪ ਇਕ ਅਖਵਾਈਆ। ਸਤਿ ਸਤਿਵਾਦੀ ਧੁਰ ਫ਼ਰਮਾਣ, ਸ਼ਬਦ ਅਨਾਦੀ ਆਪ ਅਲਾਈਆ। ਖੇਲੇ ਖੇਲ ਦੋ ਜਹਾਨ, ਆਪ ਆਪਣਾ ਰੂਪ ਵਟਾਈਆ। ਚਤੁਰਭੁਜ ਆਪੇ ਹੋਏ ਜਾਣੀ ਜਾਣ,
❋
❋
ਆਪ ਆਪਣਾ ਭੇਵ ਖੁਲ੍ਹਾਈਆ। ਆਦਿ ਸ਼ਕਤ ਜੋਤ ਮਹਾਨ, ਆਪ ਆਪਣਾ ਰੂਪ ਵਖਾਈਆ। ਚਤੁਰਭੁਜ ਆਪੇ ਹੋਏ ਜਾਣੀ ਜਾਣ, ਆਪ ਆਪਣਾ ਭੇਵ ਖੁਲ੍ਹਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਆਪਣੀ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ, ਏਕਾ ਵਸਤ ਹੱਥ ਫੜਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਤ੍ਰੈ ਤ੍ਰੈ ਵੇਸ ਵਟਾਈਆ। ਅੰਤਮ ਮੇਲਾ ਵਿਚ ਜਹਾਨ, ਲੋਕਮਾਤ ਕਰੇ ਕੁੜਮਾਈਆ। ਮਨ ਮਤ ਬੁੱਧ ਕਰ ਨਿਸ਼ਾਨ, ਨਿਰਗੁਣ ਆਪਣਾ ਅੰਗ ਕਟਾਈਆ। ਲੱਖ ਚੁਰਾਸੀ ਖੇਲ ਮਹਾਨ, ਘਟ ਘਟ ਆਪਣੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਇਕ ਅਖਵਾਈਆ। ਸਤਿ ਪੁਰਖ ਨਿਰੰਜਣ ਵਡ ਮਿਹਰਬਾਨਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਗੁਣ ਨਿਧਾਨਾ, ਗੁਣਵੰਤਾ ਭੇਵ ਨਾ ਰਾਇਆ। ਸ਼ਬਦ ਅਨਾਦੀ ਧੁਨ ਤਰਾਨਾ, ਅਗੰਮ ਅਗੰਮੜਾ ਆਪ ਸੁਣਾਇਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਭਗਤਨ ਦੇਵੇ ਧੁਰ ਫ਼ਰਮਾਣਾ, ਸ਼ਬਦ ਅਨਹਦ ਰਾਗ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਸਤਿ ਪੁਰਖ ਨਿਰੰਜਣ ਸੂਰਬੀਰ, ਵਡ ਦਾਤਾ ਹਰਿ ਭਗਵਾਨਿਆ। ਆਦਿ ਜੁਗਾਦਿ ਚਲਾਏ ਏਕਾ ਤੀਰ, ਸਾਚਾ ਸ਼ਬਦ ਮਾਰੇ ਬਾਣਿਆ। ਲੋਆਂ ਪੁਰੀਆਂ ਪੈਂਡਾ ਆਪੇ ਚੀਰ, ਆਪੇ ਜਾਣੇ ਆਪਣੀ ਆਨਿਆ। ਭਗਤਨ ਬਖ਼ਸ਼ੇ ਅੰਮ੍ਰਿਤ ਆਤਮ ਠਾਂਡਾ ਸੀਰ, ਸ਼ਬਦ ਚੜ੍ਹਾਏ ਸਚ ਬਿਬਾਣਿਆ। ਦੋ ਜਹਾਨਾ ਬੰਨ੍ਹੇ ਧੀਰ, ਰਥ ਰਥਵਾਹੀ ਖੇਲ ਮਹਾਨਿਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਈ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਣਿਆ। ਸਤਿ ਪੁਰਖ ਨਿਰੰਜਣ ਸਚ ਮਹੱਲਾ, ਏਕਾ ਏਕ ਵਸਾਇੰਦਾ। ਸੋ ਪੁਰਖ ਨਿਰੰਜਣ ਬੈਠਾ ਇਕ ਇਕੱਲਾ, ਸਚ ਦਵਾਰ ਸੁਹਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਜਲਾਂ ਥਲਾਂ, ਨਿਹਚਲ ਧਾਮ ਆਪ ਸੁਹਾਇੰਦਾ। ਏਕੰਕਾਰਾ ਸਤਿ ਸਰੂਪੀ ਅਨ ਰੰਗ ਅੱਲਾ, ਆਪੇ ਫੜੇ ਆਪਣਾ ਭੱਲਾ, ਆਪ ਆਪਣਾ ਸੰਗ ਨਿਭਾਇੰਦਾ। ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ ਆਪਣੇ ਦੀਪਕ ਆਪੇ ਬਲਾ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਵਲ ਛਲਾ, ਅਛਲ ਛਲ ਧਾਰੀ ਦਿਸ ਨਾ ਆਇੰਦਾ। ਸ੍ਰੀ ਭਗਵਾਨ ਸਚ ਸੁਨੇਹੁੜਾ ਸ਼ਬਦੀ ਸ਼ਬਦ ਆਪੇ ਘੱਲਾ, ਨਾਦ ਤਰਾਨਾ ਧੁਨ ਉਪਜਾਇੰਦਾ। ਪਾਰਬ੍ਰਹਮ ਪ੍ਰਭ ਆਪੇ ਰਲਾ, ਆਪਣੀ ਅੰਸ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਧਾਮ ਆਪ ਵਡਿਆਇੰਦਾ। ਸਤਿ ਪੁਰਖ ਨਿਰੰਜਣ ਸੋਭਾਵੰਤ, ਹਰਿ ਮਹਿਮਾ ਕਹਿਣ ਨਾ ਜਾਈਆ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਲਏ ਪਰਨਾਈਆ। ਲੇਖਾ ਜਾਣੇ ਸਾਚੇ ਸੰਤ, ਹਰਿ ਭਗਤਨ ਮਾਣ ਰਖਾਈਆ। ਗੁਰਮੁਖ ਬਣਾਏ ਆਪਣੇ ਸੁੱਤ, ਘਰ ਮੇਲਾ ਬੇਪਰਵਾਹੀਆ। ਗੁਰਸਿਖ ਉਪਜਾਏ ਵਿਚੋਂ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਜੁਗਾ ਜੁਗੰਤਰ ਸਾਚਾ ਕੰਤ, ਵੇਦ ਕਤੇਬ ਰਹੇ ਜਸ ਗਾਈਆ। ਮਨਮੁੱਖਾਂ ਮਾਇਆ ਪਾਏ ਬੇਅੰਤ, ਆਪਣਾ ਪੜਦਾ ਆਪ ਰਖਾਈਆ। ਕਾਇਆ ਗੜ੍ਹ ਬਣਾਏ ਹਉਮੇ ਹੰਗਤ, ਜੂਠ ਝੂਠ ਕਰੇ ਕੁੜਮਾਈਆ। ਆਸਾ ਤ੍ਰਿਸ਼ਨਾ ਹੋਈ ਨੰਗਤ, ਹਉਮੇ ਰੋਗ ਵਿਚ ਟਿਕਾਈਆ। ਜਿਸ ਜਨ ਮੇਲੇ ਸਾਚੀ ਸੰਗਤ, ਕਾਇਆ ਚੋਲੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਪੁਰਖ ਅਕਾਲਾ, ਏਕਾ
❋
❋
ਰੰਗ ਸਮਾਇਆ। ਦੀਨਾਂ ਬੰਧਪ ਦੀਨ ਦਿਆਲਾ, ਜੁਗ ਜੁਗ ਆਪਣਾ ਵੇਸ ਵਟਾਇਆ। ਚਲੇ ਚਲਾਏ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਚਰਨ ਦਵਾਰ ਰਖਾਏ ਕਾਲ ਮਹਾਂਕਾਲਾ, ਹੁਕਮੀ ਹੁਕਮ ਆਪ ਸੁਣਾਇਆ। ਸ਼ਬਦ ਵਜਾਏ ਸਾਚਾ ਤਾਲਾ, ਲੋਆਂ ਪੁਰੀਆਂ ਆਪ ਅਲਾਇਆ। ਲੱਖ ਚੁਰਾਸੀ ਫਲ ਲਗਾਏ ਡਾਲਾ, ਆਪਣਾ ਮੇਵਾ ਵੇਖ ਵਖਾਇਆ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਤਮ ਅੰਤਰ ਏਕਾ ਬ੍ਰਹਮ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਆਦਿ ਜੁਗਾਦਿ ਆਪਣਾ ਲੇਖ ਆਪ ਮੁਕਾਇਆ। ਸਤਿ ਪੁਰਖ ਨਿਰੰਜਣ ਹਰਿ ਸਮਰਥ, ਦੂਸਰ ਅਵਰ ਨਾ ਕੋਈ ਜਣਾਈਆ। ਆਪ ਚਲਾਏ ਆਪਣਾ ਰਥ, ਵਡ ਰਥਵਾਹੀ ਬੇਪਰਵਾਹੀਆ। ਸ਼ਬਦ ਜਣਾਏ ਮਹਿਮਾ ਅਕਥ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਲੱਖ ਚੁਰਾਸੀ ਪਾਏ ਨੱਥ, ਸ਼ਬਦੀ ਡੋਰੀ ਹੱਥ ਰਖਾਈਆ। ਜਨ ਭਗਤਾਂ ਦੇਵੇ ਏਕਾ ਵੱਥ, ਨਾਮ ਸਤਿ ਝੋਲੀ ਪਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਹਰਿ ਹਰਿ ਦਰਸ਼ਨ ਪਾਈਆ। ਵਸਣਹਾਰਾ ਸਦਾ ਜਗਤ, ਨਿਰਗੁਣ ਸਰਗੁਣ ਰੂਪ ਵਟਾਈਆ। ਲੇਖਾ ਜਾਣੇ ਤੀਰਥ ਅਠਸਠ, ਸਰ ਸਰੋਵਰ ਫੋਲ ਵਖਾਈਆ। ਚੌਦਾਂ ਲੋਕ ਵਖਾਏ ਏਕਾ ਹੱਟ, ਵਡ ਦਾਤਾ ਬੇਪਰਵਾਹੀਆ। ਹਰਿਜਨ ਭਾਗ ਲਗਾਏ ਕਾਇਆ ਮੱਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੁਰਮਤ ਮੈਲ ਦੇਵੇ ਕੱਟ, ਸਤਿਗੁਰ ਪੂਰਾ ਵਡ ਵਡਿਆਈਆ। ਮਨ ਮਨੂਆ ਖੇਲੇ ਖੇਲ ਬਾਜੀਗਰ ਨਟ, ਮਤ ਮਤਵਾਲੀ ਰਹੀ ਕੁਰਲਾਈਆ। ਬੁੱਧ ਬਿਬੇਕ ਕਰੇ ਝੱਟ, ਜਿਸ ਸਿਰ ਆਪਣਾ ਹੱਥ ਟਿਕਾਈਆ। ਦੂਈ ਦਵੈਤੀ ਮੇਟੇ ਫਟ, ਤੀਰ ਨਿਰਾਲਾ ਏਕਾ ਲਾਈਆ। ਹੰਕਾਰੀ ਬੁਰਜ ਜਾਏ ਢੱਠ, ਪੁਰਖ ਅਬਿਨਾਸ਼ੀ ਆਪੇ ਢਾਈਆ। ਕਾਇਆ ਗੇੜੇ ਉਲਟੀ ਲੱਠ, ਆਪਣਾ ਗੇੜਾ ਆਪ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਆਪੇ ਵੜ, ਘਰ ਘਰ ਵਿਚ ਆਸਣ ਲਾਈਆ। ਘਰ ਵਿਚ ਘਰ ਹਰਿ ਜੀ ਵੜਿਆ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਦਵਾਰੇ ਆਪੇ ਚੜ੍ਹਿਆ, ਆਪਣੀ ਬੂਝ ਆਪ ਬੁਝਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਹਰਿਜਨ ਸਾਚੇ ਆਪ ਪੜ੍ਹਾਇੰਦਾ। ਆਪੇ ਤੋੜੇ ਹੰਕਾਰੀ ਗੜਿਆ, ਪੰਚ ਵਿਕਾਰਾ ਮੇਟ ਮਿਟਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਇ ਦਬਾਇੰਦਾ। ਅੱਧਵਿਚਕਾਰ ਕਦੇ ਨਾ ਅੜਿਆ, ਪਾਰ ਕਿਨਾਰਾ ਇਕ ਵਖਾਇੰਦਾ। ਗੁਰਮੁਖ ਬੰਧਾਏ ਆਪਣੇ ਲੜਿਆ, ਏਕਾ ਪੱਲੂ ਹੱਥ ਉਠਾਇੰਦਾ। ਮਾਣਕ ਮੋਤੀ ਗੁਰਮੁਖ ਦਰ ਘਰ ਸਾਚੇ ਆਪੇ ਜੜਿਆ, ਆਪ ਆਪਣੀ ਸੇਵ ਕਮਾਇੰਦਾ। ਨਾ ਕੋਈ ਸੀਸ ਨਾ ਕੋਈ ਧੜਿਆ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਦਰ ਦਵਾਰੇ ਅੱਗੇ ਖੜਿਆ, ਹਰਿਜਨ ਆਤਮ ਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਇਕ ਅਤੀਤਾ, ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਸਤਿ ਪੁਰਖ ਨਿਰੰਜਣ ਬੇਪਰਵਾਹ, ਏਕਾ ਰੰਗ ਸਮਾਇਆ। ਜੁਗ ਜੁਗ ਬਣੇ ਮਾਤ ਮਲਾਹ, ਲੋਕਮਾਤੀ ਵੇਸ ਵਟਾਇਆ। ਜਨ ਭਗਤਾਂ ਦੇਵੇ ਨਾਮ ਸਲਾਹ, ਏਕਾ ਮਾਰਗ ਦਏ ਵਖਾਇਆ। ਪਾਰ ਉਤਾਰੇ ਫੜ ਫੜ ਬਾਂਹ, ਸੇਵਕ ਸਾਚੀ ਸੇਵ ਕਮਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਇਆ। ਆਦਿ ਜੁਗਾਦਿ ਜੁਗਾ ਜੁਗੰਤ ਕਰੇ ਸਚ ਨਿਆਂ, ਲੇਖਾ
❋
❋
ਆਪਣੇ ਹੱਥ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕੋ ਦਾਤਾ, ਆਪੇ ਹੋਏ ਬ੍ਰਹਮ ਗਿਆਤਾ, ਪਾਰਬ੍ਰਹਮ ਵੇਸ ਧਰਾਇਆ। ਬ੍ਰਹਮ ਗਿਆਨਾ ਬ੍ਰਹਮ ਗਿਆਨ, ਆਪ ਆਪਣਾ ਸ਼ਬਦ ਜਣਾਈਆ। ਆਤਮ ਅੰਤਰ ਇਕ ਧਿਆਨ, ਲਿਵ ਆਤਮ ਇਕ ਵਖਾਈਆ। ਸਰ ਸਰੋਵਰ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਦਾਤਾ ਦਾਨੀ ਗੁਣ ਨਿਧਾਨ, ਇਛਿਆ ਭਿਛਿਆ ਝੋਲੀ ਪਾਈਆ । ਹੱਥ ਫੜਾਏ ਸ਼ਬਦ ਕਮਾਨ, ਰਸਨਾ ਜਿਹਵਾ ਤੀਰ ਚਲਾਈਆ। ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਮੁਖ ਵਿਰਲਾ ਚਤੁਰ ਸੁਜਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਕਾਇਆ ਮੰਦਰ ਸਚ ਮਕਾਨ, ਹਰਿ ਮੰਦਰ ਆਪ ਸੁਹਾਈਆ। ਆਤਮ ਸੇਜਾ ਕਰ ਪਰਵਾਨ, ਸਤਿਗੁਰ ਪੂਰਾ ਵੇਖ ਵਖਾਈਆ। ਉਪਰ ਬੈਠ ਸ੍ਰੀ ਭਗਵਾਨ, ਤਖ਼ਤ ਤਾਜ ਇਕ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਅਨਹਦ ਸਾਚੀ ਸੇਵਾ ਲਾਈਆ। ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਰਹਿਣ ਨਾ ਪਾਈਆ। ਸ਼ਬਦੀ ਦੇਵੇ ਸੁਰਤੀ ਦਾਨ, ਸੁਰਤ ਸਵਾਣੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕੰਕਾਰ, ਆਦਿ ਜੁਗਾਦੀ ਸਾਚੀ ਕਰ, ਜੁਗ ਕਰਤਾ ਆਪ ਕਰਾਈਆ। ਸਤਿ ਪੁਰਖ ਨਿਰੰਜਣ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਪਰਮ ਪੁਰਖ ਸ੍ਰੀ ਭਗਵਾਨਾ, ਪਾਰਬ੍ਰਹਮ ਵੇਸ ਵਟਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਵੇਦ ਪੁਰਾਨ ਨਾ ਕੋਈ ਲਿਖਾਇੰਦਾ। ਬ੍ਰਹਮਾ ਵੇਖੇ ਨੇਤਰ ਕਰੇ ਧਿਆਨਾ, ਨਿਉਂ ਨਿਉਂ ਚਰਨ ਸੀਸ ਝੁਕਾਇੰਦਾ। ਵਿਸ਼ਨੂੰ ਮੰਗੇ ਏਕਾ ਦਾਨਾ, ਸਾਚੀ ਵਸਤ ਝੋਲੀ ਪਾਇੰਦਾ। ਸ਼ੰਕਰ ਮੰਨੇ ਸਤਿ ਸਤਿ ਭਾਨਾ, ਬਾਸ਼ਕ ਤਸ਼ਕ ਗਲੋਂ ਸੁਟਾਇੰਦਾ। ਸੁਰਪਤ ਰਾਜਾ ਇੰਦ ਹੋਏ ਹੈਰਾਨਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਕਰੋੜ ਤੇਤੀਸਾ ਮੰਗੇ ਇਕ ਨਿਸ਼ਾਨਾ, ਇਸ਼ਟ ਦੇਵ ਹਰਿ ਮਨਾਇੰਦਾ। ਲੱਖ ਚੁਰਾਸੀ ਜੀਵ ਨਾਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਪੁਰਖ ਆਪ ਕਰਾਇੰਦਾ। ਸਤਿ ਪੁਰਖ ਨਿਰੰਜਣ ਯੋਗ, ਏਕਾ ਏਕ ਅਖਵਾਇਆ। ਜਨ ਭਗਤਾਂ ਮੇਲਾ ਧੁਰ ਸੰਜੋਗ, ਜੁਗ ਜੁਗ ਮੇਲ ਮਿਲਾਇਆ। ਆਪੇ ਕੱਟੇ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇਆ। ਏਕਾ ਸ਼ਬਦ ਵਖਾਏ ਸਾਚਾ ਜੋਗ, ਬਨ ਖੰਡ ਨਾ ਫੇਰਾ ਪਾਇਆ । ਰਸਨਾ ਚੁਗੇ ਸਾਚੀ ਚੋਗ, ਅੰਮ੍ਰਿਤ ਮੇਵਾ ਫਲ ਖਵਾਇਆ। ਜਗਤ ਨਾਤਾ ਤੁਟੇ ਵਿਜੋਗ, ਗੁਰ ਸ਼ਬਦੀ ਮੇਲ ਮਿਲਾਇਆ। ਆਤਮ ਸੇਜਾ ਭੋਗੇ ਭੋਗ, ਦੂਜੀ ਸੇਜ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਸਾਚਾ ਮੀਤਾ, ਇਕ ਅਤੀਤਾ ਨਾਉਂ ਧਰਾਇੰਦਾ। ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਏਕਾ ਧਾਮ ਸੁਹਾਇੰਦਾ। ਆਪੇ ਵਸੇ ਸਚਖੰਡ ਦਵਾਰ, ਚਾਰ ਦਵਾਰ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਕੋਈ ਸਹਾਰ, ਆਪ ਆਪਣੀ ਰਚਨ ਰਚਾਇੰਦਾ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਵਖਾਇੰਦਾ। ਜ਼ਿਮੀਂ ਅਸਮਾਨ ਨਾ ਕੋਈ ਧਾਰ, ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਨਾ ਕੋਈ ਪਸਾਰ, ਪੰਜ ਤਤ ਨਾ ਕੋਈ ਬੰਧਾਇੰਦਾ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਅਖਵਾਇੰਦਾ। ਜਲ ਬਿੰਬ ਨਾ ਕੋਈ ਧਾਰ, ਛਹਿਬਰ ਧਾਰ ਨਾ ਕੋਈ ਵਹਾਇੰਦਾ । ਤੀਰਥ ਤੱਟ ਨਾ ਕੋਈ ਕਿਨਾਰ, ਅਠਸਠ ਨਾ ਭੇਖ ਵਟਾਇੰਦਾ। ਸ਼ਬਦ ਧੁਨ ਨਾ ਕੋਈ ਜੈਕਾਰ, ਰਾਗ ਨਾਦ ਨਾ ਕੋਇ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਉਜਿਆਰ, ਨਿਰਗੁਣ ਸਰਗੁਣ ਭੇਖ ਨਾ ਕੋਇ ਵਟਾਇੰਦਾ।
❋
❋
ਕਾਗਦ ਕਲਮ ਨਾ ਲਿਖਣਹਾਰ, ਮਸ ਸਿਆਹੀ ਸੱਤ ਸਮੁੰਦਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਏਕਾ ਦਾਤਾ, ਆਪਣੀ ਵਸਤ ਆਪ ਉਪਾਇੰਦਾ। ਆਪੇ ਨਿਰਗੁਣ ਹਰਿ ਗੋਬਿੰਦ, ਦਰ ਘਰ ਸਾਚੇ ਸੋਭਾ ਪਾਇੰਦਾ। ਆਪੇ ਮੇਟੇ ਸਗਲੀ ਚਿੰਦ, ਸਾਂਤਕ ਸਤਿ ਸਤਿ ਵਰਤਾਇੰਦਾ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਸਤਿਗੁਰ ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਪ੍ਰਭ ਉਪਜਾਏ ਆਪਣੀ ਬਿੰਦ, ਆਪ ਆਪਣਾ ਅੰਗ ਕਟਾਇੰਦਾ। ਆਪੇ ਧਾਰ ਵਹਾਏ ਅੰਮ੍ਰਿਤ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਤਿ ਪੁਰਖ ਨਿਰੰਜਣ ਸਚ ਦੁਆਰਾ, ਥਿਰ ਘਰ ਸਾਚਾ ਆਪ ਸੁਹਾਈਆ। ਅਲੱਖ ਨਿਰੰਜਣ ਬੋਲ ਜੈਕਾਰਾ, ਆਪਣੀ ਅਲੱਖ ਆਪ ਜਗਾਈਆ। ਆਪੇ ਮੰਗੇ ਬਣ ਭਿਖਾਰਾ, ਆਪਣੀ ਅਲਫ਼ੀ ਗਲ ਹੰਢਾਈਆ। ਆਪੇ ਬਣੇ ਸਚ ਸਿਕਦਾਰਾ, ਸਾਚਾ ਤਖ਼ਤ ਸੁਹਾਈਆ। ਆਪੇ ਹੋਏ ਚੋਬਦਾਰਾ, ਨਿਉਂ ਨਿਉਂ ਆਪਣਾ ਸੀਸ ਆਪ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪਣੀ ਖੇਲ ਆਪ ਖਿਲਾਈਆ। ਸਤਿ ਪੁਰਖ ਨਿਰੰਜਣ ਸਚ ਦਰਵਾਜਾ, ਸਚਖੰਡ ਦੁਆਰੇ ਆਪ ਖੁਲ੍ਹਾਇੰਦਾ। ਅਲੱਖ ਅਗੋਚਰ ਗ਼ਰੀਬ ਨਿਵਾਜ਼ਾ, ਆਪ ਆਪਣੀ ਕਲ ਵਰਤਾਇੰਦਾ। ਹਰਿ ਮੰਦਰ ਬਹਿ ਬਹਿ ਮਾਰੇ ਵਾਜਾ, ਆਪਣਾ ਮੰਦਰ ਆਪ ਸੁਹਾਇੰਦਾ। ਆਪੇ ਰਚੇ ਆਪਣਾ ਕਾਜਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਸ਼ਬਦ ਸੁਣਾਏ ਅਨਹਦ ਵਾਜਾ, ਆਪ ਆਪਣਾ ਰਾਗ ਸੁਣਾਇੰਦਾ। ਆਪ ਚਲਾਏ ਸਚ ਜਹਾਜਾ, ਆਪਣੀ ਸੇਵਾ ਆਪ ਕਮਾਇੰਦਾ। ਆਪੇ ਅਸਵ ਰੱਖੇ ਤਾਜਾ, ਆਸਣ ਸਿੰਘਾਸਣ ਆਪ ਸੁਹਾਇੰਦਾ। ਆਪੇ ਲੋਆਂ ਪੁਰੀਆਂ ਫਿਰੇ ਭਾਜਾ, ਮੰਡਲ ਮੰਡਪ ਆਪੇ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਹਰਿ ਨਿਰੰਕਾਰ, ਆਪਣਾ ਆਪ ਸੁਹਾਈਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਾਹ ਸੁਲਤਾਨਾ ਨਾਉਂ ਧਰਾਈਆ। ਕਲਗੀ ਤੋੜਾ ਸੀਸ ਦਸਤਾਰ, ਹਰਿ ਜਗਦੀਸ਼ ਆਪ ਟਿਕਾਈਆ। ਜੋਤੀ ਸ਼ਬਦੀ ਜੋਤ ਕਰ ਤਿਆਰ, ਲੋਕਮਾਤ ਵੇਖ ਵਖਾਈਆ। ਸੱਸੇ ਉਪਰ ਹੋੜਾ ਨਿਰਗੁਣ ਸਰਗੁਣ ਬਣੇ ਧਾਰ, ਹੰ ਬ੍ਰਹਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂ, ਏਕਾ ਤੱਤਵ ਰੰਗ ਰੰਗਾਈਆ। ਤਤਵ ਤਤ ਰੰਗ ਰੰਗਾਇਆ, ਕੰਚਨ ਗੜ੍ਹ ਸੁਹਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਹਰਿਜਨ ਸਾਚੇ ਆਪ ਉਪਜਾਇੰਦਾ। ਤ੍ਰੈਗੁਣ ਬੰਧਨ ਫੰਦ ਕਟਾਇਆ, ਸਾਚੀ ਸਿਖਿਆ ਸਿਖ ਸਮਝਾਇੰਦਾ। ਸਤਿ ਸਰੂਪੀ ਚੰਦ ਚੜ੍ਹਾਇਆ, ਦੀਪਕ ਭਾਨ ਇਕ ਪਰਕਾਸ਼ ਕਰਾਇੰਦਾ। ਪਰਮਾਨੰਦ ਆਪ ਰਖਾਇਆ, ਨਿਝ ਆਤਮ ਰਸ ਚੁਆਇੰਦਾ। ਦੂਈ ਦਵੈਤੀ ਪਰਦਾ ਲਾਹਿਆ, ਮਨ ਬੰਦਰ ਬੰਨ ਵਖਾਇੰਦਾ। ਸ਼ਬਦ ਕਲੰਦਰ ਡੋਰੀ ਹੱਥ ਰਖਾਇਆ, ਘਰ ਆਪਣੇ ਨਾਚ ਕਰਾਇੰਦਾ। ਸੁਹਾਗੀ ਛੰਦਨ ਏਕਾ ਗਾਇਆ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਵਡਿਆਇੰਦਾ। ਘਰ ਸੱਚਾ ਹਰਿ ਵਡਿਆਈ, ਪਾਰਬ੍ਰਹਮ ਬ੍ਰਹਮ ਬੇਅੰਤਿਆ। ਘਰ ਵੱਡਾ ਕਰੇ ਸਤਿ ਕੁੜਮਾਈ, ਲੇਖਾ ਜਾਣੇ ਸਾਚੇ ਸੰਤਿਆ। ਹਰਿਜਨ ਵੱਜੇ ਸਚ ਵਧਾਈ, ਪਾਇਆ ਪੁਰਖ ਇਕ ਭਗਵੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਦਿ ਅੰਤਿਆ। ਆਦਿਨ ਅੰਤਾ ਹਰਿ ਭਗਵੰਤਾ, ਏਕਾ ਰੰਗ ਸਮਾਇਆ। ਖੇਲੇ ਖੇਲ
❋
❋
ਜੁਗਾ ਜੁਗੰਤਾ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਭੁੱਖਾ ਆਪੇ ਨੰਗਤਾ, ਸ਼ਾਹੋ ਭੂਪ ਆਪਣਾ ਨਾਉਂ ਧਰਾਇਆ। ਆਪੇ ਦਰ ਦਰ ਫਿਰੇ ਮੰਗਤਾ, ਘਰ ਘਰ ਆਪਣਾ ਨਾਮ ਆਪਣੇ ਹੱਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇਆ । ਚਾਲ ਅਵੱਲੀ ਜੋਤ ਅਕਾਲੀ, ਆਪਣੀ ਆਪ ਚਲਾਇੰਦਾ। ਦੋ ਜਹਾਨਾਂ ਸਾਚਾ ਵਾਲੀ, ਲੱਖ ਚੁਰਾਸੀ ਬੂਟਾ ਵੇਖ ਵਖਾਇੰਦਾ। ਦਿਵਸ ਰੈਣ ਬਣਿਆ ਰਹੇ ਪਾਲੀ, ਹਰਿਜਨ ਸਾਚੀ ਸੇਵ ਕਮਾਇੰਦਾ। ਮੇਟੇ ਰੈਣ ਅੰਧੇਰੀ ਕਾਲੀ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਤੋੜਣਹਾਰਾ ਮਾਇਆ ਮਮਤਾ ਜਗਤ ਜੰਜਾਲੀ, ਜਾਗਰਤ ਜੋਤ ਇਕ ਜਗਾਇੰਦਾ। ਆਪਣੇ ਹੱਥ ਰੱਖੇ ਖਾਲੀ, ਗੁਰਮੁਖ ਸਚ ਭੰਡਾਰਾ ਨਾਮ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਵੇਸ ਵਟਾਇੰਦਾ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਦੋ ਜਹਾਨਾਂ ਇਕ ਇਕੱਲੜਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜਨ ਭਗਤਾਂ ਦਰ ਦਵਾਰੇ ਅੱਗੇ ਖਲੜਾ, ਸਵਛ ਸਰੂਪੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਬੰਨ੍ਹੇ ਧਾਰ, ਇਕ ਇਕੱਲਾ ਏਕੰਕਾਰ, ਲੱਖ ਚੁਰਾਸੀ ਦਏ ਆਧਾਰ, ਏਕਾ ਅੱਖਰ ਸ਼ਬਦ ਪੜ੍ਹਾਇੰਦਾ। ਏਕਾ ਅੱਖਰ ਜਗਤ ਵੱਖਰ, ਹਰਿ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਜਨ ਭਗਤਾਂ ਬਜ਼ਰ ਕਪਾਟੀ ਤੋੜੇ ਜੰਦਰ, ਦੂਜੀ ਸਿਲਾ ਆਪ ਉਠਾਇੰਦਾ। ਪੰਜ ਵਿਕਾਰਾ ਕਰੇ ਸੱਥਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਹੱਥ ਰਖਾਇੰਦਾ। ਸਾਚੀ ਵਸਤ ਹੱਥ ਕਰਤਾਰ, ਆਦਿ ਜੁਗਾਦਿ ਰਖਾਇਆ। ਜਨ ਭਗਤਾਂ ਦੇਵੇ ਕਰ ਪਿਆਰ, ਦੂਸਰ ਹੱਟ ਨਾ ਕਿਸੇ ਵਿਕਾਇਆ। ਸੰਤਨ ਭਰੇ ਨਾਮ ਭੰਡਾਰ, ਅਤੋਟ ਅਤੁਟ ਰਖਾਈਆ। ਗੁਰਸਿਖ ਸੱਜਣ ਜਾਏ ਤਾਰ, ਕਰ ਕਿਰਪਾ ਬੇਪਰਵਾਹੀਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਦਰਗਹਿ ਸਾਚੀ ਪਾਵੇ ਸਾਰ, ਆਪ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਲੇਖ ਜਣਾਈਆ। ਸਤਿਜੁਗ ਲੇਖਾ ਲਿਖਿਆ, ਤ੍ਰੇਤਾ ਬਣੇ ਧਾਰ। ਦੁਆਪਰ ਪੈਂਡਾ ਮੁੱਕਿਆ, ਕਲਜੁਗ ਆਈ ਹਾਰ। ਅਠਸਠ ਤੀਰਥ ਸੁੱਕਿਆ, ਅੰਮ੍ਰਿਤ ਮਿਲੇ ਨਾ ਜਲ, ਸਾਚੇ ਘਰ ਨਾ ਕੋਈ ਵਿਚਾਰ। ਸਾਧ ਸੰਤ ਦਰ ਦਰ ਫਿਰੇ ਲੁਕਿਆ, ਊਚੀ ਕੂਕ ਨਾ ਕਰੇ ਪੁਕਾਰ। ਅੰਮ੍ਰਿਤ ਸੋਮਾ ਕਦੇ ਨਾ ਫੁੱਟਿਆ, ਨਾਮ ਪਏ ਨਾ ਸਚ ਫੁਹਾਰ। ਤੀਰ ਨਿਰਾਲਾ ਕਦੇ ਨਾ ਛੁੱਟਿਆ, ਮਿਲੇ ਮੇਲ ਨਾ ਗੋਬਿੰਦ ਯਾਰ। ਅੰਮ੍ਰਿਤ ਪੀਤਾ ਕਿਸੇ ਨਾ ਘੁੱਟਿਆ, ਖੁਲ੍ਹੇ ਬੰਦ ਨਾ ਕੋਈ ਕਿਵਾੜ। ਹਰਿ ਕਾ ਨਾਮ ਕਿਸੇ ਨਾ ਲਾਹਾ ਲੁੱਟਿਆ, ਲੱਖ ਚੁਰਾਸੀ ਝੱਖ ਰਹੀ ਮਾਰ। ਗੁਰਮੁਖ ਵਿਰਲੇ ਉਪਰ ਪਾਰਬ੍ਰਹਮ ਅਬਿਨਾਸ਼ੀ ਆਪੇ ਤੁੱਠਿਆ, ਆਪੇ ਦੇਵੇ ਨਾਮ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਆਦਿ ਜੁਗਾਦੀ ਇਕ ਅਵਤਾਰਾ, ਇਕ ਗੁਰ ਅਖਵਾਇਆ। ਸ਼ਬਦ ਸਰੂਪੀ ਸਚ ਭੰਡਾਰਾ, ਹਰਿ ਸਾਚਾ ਸਚ ਵਰਤਾਇਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਹੰ ਬ੍ਰਹਮ ਲਏ ਜਗਾਇਆ। ਦੋਹਾਂ ਵਿਚੋਲਾ ਬਣ ਸੰਸਾਰਾ, ਏਕਾ ਰੰਗ ਰੰਗਾਇਆ। ਏਕਾ ਢੋਲਾ ਗਾਏ ਆਪਣੀ ਵਾਰਾ, ਆਪ ਆਪਣਾ ਰਾਗ ਜਣਾਇਆ। ਸਾਚਾ ਤੋਲਾ ਬੇਐਬ ਪਰਵਰਦਿਗਾਰਾ, ਚੌਦਾਂ ਲੋਕਾਂ ਲਏ ਤੁਲਾਇਆ।
❋
❋
ਚੌਦਾਂ ਤਬਕਾਂ ਦਏ ਹੁਲਾਰਾ, ਸੰਗ ਮੁਹੰਮਦ ਵੇਖ ਵਖਾਇਆ। ਚਾਰ ਯਾਰੀ ਕਰੇ ਪੁਕਾਰਾ, ਅੱਲਾ ਹੂ ਹੂ ਨਾਅਰਾ ਲਾਇਆ। ਐਨਲਹੱਕ ਕੱਢੇ ਹਾੜਾ, ਮੁਕਾਮੇ ਹੱਕ ਰਾਹ ਤਕਾਇਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਨੂਰ ਇਲਾਹੀ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਆਪ ਸਮਝਾਇਆ। ਸਾਚਾ ਲੇਖਾ ਨੂਰ ਨੁਰਾਨਾ, ਹਰਿ ਸਾਚਾ ਸਚ ਸਮਝਾਇੰਦਾ। ਬੇਐਬ ਨੁਰਾਨੀ ਖੇਲ ਮਹਾਨਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਉਮਤ ਉਮਤੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਕਲਮਾ ਅਮਾਮ ਇਕ ਵਖਾਨਾ, ਕਾਇਨਾਤ ਆਪ ਜਣਾਇੰਦਾ। ਪੀਰ ਦਸਤਗੀਰ ਪੀਰ ਕਰੇ ਪਰਵਾਨਾ, ਮੁਲਾਂ ਸ਼ੇਖ਼ ਮੁਸਾਇਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਆਪਣੀ ਧਾਰ ਚਲਾਇੰਦਾ। ਮੁਲਾ ਸ਼ੇਖ਼ ਮੁਸਾਇਕ ਪੀਰ, ਉਚੀ ਕੂਕਣ ਦੇਣ ਦੁਹਾਈਆ। ਹੱਥ ਨਾ ਆਏ ਦਸਤਗੀਰ, ਬੇਨਜ਼ੀਰ ਰੂਪ ਵਟਾਈਆ। ਨਾ ਕੋਈ ਮੇਟੇ ਤਕਦੀਰ, ਤਕਸੀਰ ਤਦਬੀਰ ਨਾ ਕੋਈ ਵਖਾਈਆ। ਚਾਰੋਂ ਕੁੰਟ ਵੱਜਾ ਜ਼ੰਜੀਰ, ਅਲਾ ਰਾਣੀ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਵਡ ਪੀਰਨ ਪੀਰ, ਆਪਣੀ ਖੇਲ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਅੱਲਾ ਅਲਾਹ, ਏਕਾ ਹੁਕਮ ਸੁਣਾਇੰਦਾ। ਨੂਰੋ ਨੂਰ ਬਣ ਮਲਾਹ, ਨੂਰ ਨੁਰਾਨਾ ਡਗਮਗਾਇੰਦਾ। ਏਕਾ ਕਲਮਾ ਸਿਫ਼ਤ ਸਲਾਹ, ਸਚ ਸਲਾਹੀ ਆਪ ਸਲਾਹਿੰਦਾ। ਆਪੇ ਵੇਖੇ ਆਪਣਾ ਥਾਂ, ਜ਼ਿਮੀ ਅਸਮਾਨਾਂ ਫੋਲ ਫੁਲਾਇੰਦਾ। ਮੱਕਾ ਕਾਅਬਾ ਫੇਰਾ ਪਾ, ਦੋ ਦੋ ਆਬਾ ਹੱਜ ਵਖਾਇੰਦਾ। ਹੱਕ ਜਨਾਬਾ ਆਪ ਅਖਵਾ, ਸਚ ਨਵਾਬਾ ਰੂਪ ਵਟਾਇੰਦਾ। ਬੇਆਬਾ ਵੇਖੇ ਥਾਉਂ ਥਾਂ, ਨੂਰੀ ਤਾਬ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਜਾਏ ਸਚ ਰਬਾਬਾ, ਅਹਿਬਾਬ ਸਤਾਰ ਆਪ ਵਖਾਇੰਦਾ। ਸਚ ਸਤਾਰ ਸ਼ਬਦ ਧੁਨਕਾਰ, ਹਰਿ ਸਾਚਾ ਆਪ ਸੁਣਾਈਆ। ਦੋ ਜਹਾਨਾ ਨੌਜਵਾਨਾ ਸ੍ਰੀ ਭਗਵਾਨ ਪਾਏ ਸਾਰ, ਸਚ ਨਿਸ਼ਾਨਾ ਇਕ ਵਖਾਈਆ। ਗੋਪੀ ਕਾਹਨਾ ਮੀਤ ਮੁਰਾਰ, ਮੰਡਲ ਰਾਸ ਇਕ ਵਖਾਈਆ। ਸੀਤਾ ਰਾਮ ਕਰ ਪਰਨਾਮ, ਆਪਣਾ ਕਾਮ ਆਪ ਕਰਾਈਆ। ਜਨ ਭਗਤਨ ਦੇਵੇ ਅੰਮ੍ਰਿਤ ਜਾਮ, ਆਬੇਹਯਾਤ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਮੇਟੇ ਕੂੜ ਪਸਾਰ, ਤੋੜਣਹਾਰਾ ਗੜ੍ਹ ਹੰਕਾਰ, ਝੂਠਾ ਗੜ੍ਹ ਰਹਿਣ ਨਾ ਪਾਈਆ। ਝੂਠਾ ਗੜ੍ਹ ਜਾਣਾ ਤੁੱਟ, ਹਰਿ ਸਾਚਾ ਆਪ ਤੁੜਾਇੰਦਾ। ਲੱਖ ਚੁਰਾਸੀ ਨਾਤਾ ਜਾਏ ਛੁੱਟ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਕਲਜੁਗ ਲੋਕਮਾਤ ਵਿਚੋਂ ਕੱਢੇ ਕੁੱਟ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਤੀਰ ਨਿਰਾਲਾ ਰਿਹਾ ਛੁੱਟ, ਸਾਚਾ ਚਿੱਲਾ ਹੱਥ ਉਠਾਇੰਦਾ। ਝੂਠੀ ਸ਼ਾਹੀ ਜੜ੍ਹ ਦੇਵੇ ਪੁੱਟ, ਆਪਣੀ ਸੇਵਾ ਆਪ ਕਮਾਇੰਦਾ। ਘਰ ਘਰ ਅੰਦਰ ਦਿਸੇ ਫੁੱਟ, ਭੈਣ ਭਾਈ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਕਰੇ ਖਵਾਰ, ਸਾਚਾ ਪਿਆਰ ਨਾ ਕੋਈ ਕਰਾਇੰਦਾ। ਸਾਚਾ ਪਿਆਰ ਨਾ ਸੱਜਣ ਮੀਤ, ਮਾਤ ਪਿਤ ਭੈਣ ਭਾਈ ਨਾ ਕੋਈ ਸਖਾਈਆ। ਕਲਜੁਗ ਚਲਾਈ ਆਪਣੀ ਰੀਤ, ਮੰਦਰ ਮਸੀਤ ਦੇਣ ਗਵਾਹੀਆ। ਸਾਧਾਂ ਸੰਤਾਂ ਕਾਇਆ ਹੋਏ ਨਾ ਠਾਂਡੀ ਸੀਤ, ਅਗਨੀ ਅੱਗ ਨਾ ਕੋਈ ਬੁਝਾਈਆ। ਤੀਰਥ ਤੱਟਾਂ ਪਰਖੇ ਨੀਤ, ਗੰਗਾ ਗੋਦਾਵਰੀ ਸੁਰਸਤੀ ਜਮਨਾ ਨੈਣ ਸ਼ਰਮਾਈਆ। ਹਰਿ ਜੂ ਹਰਿ ਘਟ ਹਰਿ ਮੰਦਰ ਵਸਿਆ ਦਿਸੇ ਨਾ ਵਿਚ ਕਲਬੂਤ,
❋
❋
ਠਗੌਰੀ ਰਿਹਾ ਪਾਈਆ। ਨਾ ਗਾਏ ਗੋਬਿੰਦ ਗੀਤ, ਰਸਨਾ ਜਿਹਵਾ ਹੋਈ ਹਲਕਾਈਆ। ਸਤਿਗੁਰ ਪੂਰਾ ਕਾਇਆ ਅੰਦਰ ਸੁੱਤਾ ਦੇ ਕਰ ਪੀਠ, ਆਪਣੀ ਕਰਵਟ ਲਏ ਬਦਲਾਈਆ । ਹਰਿਜਨ ਵਿਰਲਾ ਮਾਨਸ ਜਨਮ ਰਿਹਾ ਜੀਤ, ਜਿਸ ਆਪਣੀ ਬੂਝ ਬੁਝਾਈਆ। ਮਿਲਿਆ ਨਾਮ ਧਾਮ ਅਨਡੀਠ, ਦਿਸ ਕਿਸੇ ਨਾ ਆਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਭੇਵ ਚੁਕਾਈਆ। ਸਦੀ ਚੌਧਵੀਂ ਰਹੀ ਬੀਤ, ਸੰਗ ਮੁਹੰਮਦ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਆਪ ਉਠਾਵਣਾ, ਕਰ ਕਿਰਪਾ ਅਪਰ ਅਪਾਰ। ਘਰ ਦੀਪਕ ਇਕ ਜਗਾਵਣਾ, ਨਿਰਗੁਣ ਜੋਤ ਕਰ ਉਜਿਆਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਦਿਵਸ ਰੈਣ ਰੱਖੇ ਠੰਡਾ ਠਾਰ। ਗੀਤ ਸੁਹਾਗੀ ਇਕ ਸੁਣਾਵਣਾ, ਅਨਹਦ ਸ਼ਬਦ ਬੋਲ ਜੈਕਾਰ। ਆਤਮ ਸੇਜਾ ਸਚ ਸੁਹਾਵਣਾ, ਆਪ ਆਪਣਾ ਕਰ ਪਿਆਰ। ਸੁਰਤ ਸਵਾਣੀ ਮੇਲ ਮਿਲਾਵਣਾ, ਸ਼ਬਦ ਹਾਣੀ ਖ਼ਬਰਦਾਰ। ਸਚ ਸਵਾਣੀ ਸੰਗ ਨਿਭਾਵਣਾ, ਕੰਤ ਕੰਤੂਹਲ ਕਰੇ ਪਿਆਰ। ਅੰਮ੍ਰਿਤ ਸੀਰ ਮਿੱਠਾ ਇਕ ਬਰਸਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਨਿਝਰ ਧਾਰ। ਨਿਝਰ ਧਾਰ ਅੰਮ੍ਰਿਤ ਰਸ, ਗੁਰਮੁਖਾਂ ਆਪ ਪਿਆਈਆ। ਹਿਰਦੇ ਅੰਦਰ ਵਸ ਵਸ, ਹਰਿ ਆਪਣਾ ਰੂਪ ਦਰਸਾਈਆ। ਏਕਾ ਮਾਰਗ ਦੱਸ ਦੱਸ, ਝੂਠਾ ਨਾਤਾ ਤੋੜ ਤੁੜਾਈਆ। ਤੀਰ ਨਿਰਾਲਾ ਮਾਰੇ ਕਸ, ਤਿੱਖੀ ਮੁਖੀ ਆਪ ਭਵਾਈਆ। ਜਗਤ ਵਿਕਾਰਾ ਦੇਵੇ ਝੱਸ, ਸ਼ਬਦੀ ਸ਼ਬਦ ਦਬਾਈਆ। ਤ੍ਰੈਗੁਣ ਮਾਇਆ ਨਾ ਡੱਸੇ ਡਸ, ਨਾਗ ਨਾਗਨੀ ਮੁਖ ਭਵਾਈਆ। ਹਰਿਜਨ ਮੇਲੇ ਹੱਸ ਹੱਸ, ਘਰ ਸਾਚੇ ਕਰ ਕੁੜਮਾਈਆ। ਮਨਮੁਖ ਦਰ ਤੋਂ ਜਾਇਣ ਨੱਸ, ਹਰਿ ਕਾ ਸ਼ਬਦ ਨਾ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸਾਜਣ ਵੇਖ ਵਖਾਈਆ। ਸੰਤ ਸਾਜਣ ਮੀਤੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਲਾਲ ਗੁਲਾਲਾ ਰੰਗ ਵਖਾਇੰਦਾ। ਗੁਰਮੁਖ ਮਨਮੁਖ ਵੇਖੇ ਕੌੜਾ ਰੀਠੜਾ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਵਖਾਇੰਦਾ। ਹਰਿਜਨ ਲੇਖਾ ਚੁਕਿਆ, ਸਤਿਗੁਰ ਪੂਰਾ ਆਪ ਚੁਕਾਇੰਦਾ। ਚਾਰੋਂ ਕੁੰਟ ਰਹਿਣ ਨਾ ਦੇਵੇ ਕਿਤੇ ਲੁਕਿਆ, ਪੂਰਬ ਲਹਿਣਾ ਵੇਖ ਵਖਾਇੰਦਾ। ਸੰਤ ਸਤਿਗੁਰ ਬੂਟਾ ਕਦੇ ਨਾ ਸੁੱਕਿਆ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਕਲਜੁਗ ਵੇਲਾ ਅੰਤਮ ਢੁਕਿਆ, ਲੱਖ ਚੁਰਾਸੀ ਰੋ ਰੋ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਗੋਦੀ ਚੁੱਕਿਆ, ਦਰਗਹਿ ਸਾਚੀ ਧਾਮ ਬਹਾਇੰਦਾ।