ਪੁਸਤਕਾਲਾਭਾਗ ੯

੧੪ ਚੇਤ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਧੀਰਾ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਏਕਾ ਗਾਵਣਾ, ਸਤਿਗੁਰ ਪੂਰਾ ਵਡ ਵਡਿਆਈਆ। ਹਰਿ ਪੁਰਖ ਇਕ ਧਿਆਵਣਾ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਵੇਖ ਵਖਾਵਣਾ, ਨਿਜ ਨੇਤਰ ਨੈਣ ਖੁਲ੍ਹਾਈਆ। ਆਦਿ ਨਿਰੰਜਣ ਇਕ ਜਗਾਵਣਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ੍ਰੀ ਭਗਵਾਨ ਦਰਸ਼ਨ ਏਕਾ ਪਾਵਣਾ, ਦੂਸਰ ਰਾਹ ਨਾ ਕੋਇ ਤਕਾਈਆ। ਅਬਿਨਾਸ਼ੀ ਕਰਤਾ ਘਰ ਬਹਾਵਣਾ, ਘਰ ਮੰਦਰ ਵੱਜੇ ਵਧਾਈਆ। ਪਾਰਬ੍ਰਹਮ

❋

❋

ਪ੍ਰਭ ਮੇਲ ਮਿਲਾਵਣਾ, ਵਿਛੜ ਕਦੇ ਨਾ ਜਾਈਆ। ਸਚਖੰਡ ਦੁਆਰਾ ਇਕ ਸੁਹਾਵਣਾ, ਉਚ ਮਹੱਲ ਅਟੱਲ ਮੁਨਾਰ ਸੋਭਾ ਪਾਈਆ। ਥਿਰ ਘਰ ਵਾਸੀ ਰੰਗ ਰੰਗਾਵਣਾ, ਰੰਗ ਰੰਗੀਲਾ ਬੇਪਰਵਾਹੀਆ। ਸ਼ਬਦ ਅਨਾਦੀ ਢੋਲਾ ਏਕਾ ਗਾਵਣਾ, ਨਾਦ ਧੁਨ ਆਪ ਸੁਣਾਈਆ। ਬ੍ਰਹਮਾ ਵੇਦ ਹਰਿ ਖੋਜ ਖੁਜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਇਕ ਅਖਵਾਈਆ। ਪੁਰਖ ਅਕਾਲ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਨਿਹਚਲ ਧਾਮ ਅਥਾਹ, ਆਪ ਆਪਣਾ ਰੂਪ ਉਪਾਇਆ। ਸ਼ਾਹੋ ਭੂਪ ਆਪ ਅਖਵਾ, ਤਖ਼ਤ ਨਿਵਾਸੀ ਖੇਲ ਖਿਲਾਇਆ। ਸ਼ਬਦੀ ਸ਼ਬਦ ਹੁਕਮ ਦਏ ਜਣਾ, ਧੁਰ ਫ਼ਰਮਾਣਾ ਆਪ ਸੁਣਾਇਆ। ਸਾਚਾ ਰਾਣਾ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਡਿਆਇਆ। ਦਰ ਘਰ ਸਾਚਾ ਸੋਭਾਵੰਤ, ਸਚਖੰਡ ਦੁਆਰ ਵੱਡੀ ਵਡਿਆਈਆ। ਹਰਿ ਹਰਿ ਬੈਠਾ ਏਕਾ ਕੰਤ, ਨਰ ਨਰਾਇਣ ਆਪ ਅਖਵਾਈਆ। ਹਰਿ ਪੁਰਖ ਨਿਰੰਜਣ ਮੇਲ ਮਿਲਾਵਾ ਸਾਚੇ ਕੰਤ, ਦਰਗਹਿ ਸਾਚੀ ਸੋਭਾ ਪਾਈਆ। ਏਕੰਕਾਰਾ ਮਹਿਮਾ ਅਗਣਤ, ਭੇਵ ਅਭੇਦ ਛੁਪਾਈਆ। ਅਬਿਨਾਸ਼ੀ ਕਰਤਾ ਜੁਗਾ ਜੁਗੰਤ, ਜੁਗ ਜੁਗ ਆਪਣੀ ਕਾਰ ਕਰਾਈਆ। ਸ੍ਰੀ ਭਗਵਾਨ ਮੇਲ ਮਿਲਾਏ ਸਾਚੇ ਸੰਤ, ਨਿਰਗੁਣ ਸਰਗੁਣ ਵੇਖ ਵਖਾਈਆ। ਪਾਰਬ੍ਰਹਮ ਆਪ ਜਣਾਏ ਆਪਣੀ ਬਣਤ, ਅੱਖਰ ਵੱਖਰ ਨਾਮ ਪੜ੍ਹਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਆਪ ਸੁਹਾਈਆ। ਤ੍ਰੈਗੁਣ ਮਾਇਆ ਪਾਏ ਬੇਅੰਤ, ਨੇਤਰ ਨੈਣ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਏਕੰਕਾਰਾ ਉਚ ਮਹੱਲ ਅਟੱਲ ਮੁਨਾਰਾ ਆਪ ਸੁਹਾਈਆ। ਸਚ ਮੁਨਾਰਾ ਵਸਿਆ, ਬੈਠਾ ਹਰਿ ਹਰਿ ਏਕੰਕਾਰ। ਏਕੰਕਾਰਾ ਬਿਨ ਹਰਿ ਭਗਤਾਂ ਕਿਸੇ ਨਾ ਦਿਸਿਆ, ਲੱਖ ਚੁਰਾਸੀ ਕਰੇ ਵੀਚਾਰ। ਜੁਗਾ ਜੁਗੰਤਰ ਫਿਰੇ ਨੱਸਿਆ, ਨਿਰਗੁਣ ਸਰਗੁਣ ਲਏ ਅਵਤਾਰ। ਜਨ ਹਰਿ ਹਰਿਜਨ ਹਰ ਹਿਰਦੇ ਅੰਦਰ ਆਪੇ ਵਸਿਆ, ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਚ ਦਰਬਾਰ। ਸਚ ਦਰਬਾਰ ਸੁਹੰਜਣਾ, ਸਤਿਗੁਰ ਸਾਚਾ ਆਪ ਸੁਹਾਏ। ਦੀਪਕ ਦੀਪ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਏ। ਘਰ ਮੇਲਾ ਸਾਚੇ ਸੱਜਣਾ, ਪੁਰਖ ਅਬਿਨਾਸ਼ੀ ਸੰਗ ਨਿਭਾਏ। ਨਾਦ ਅਨਾਦੀ ਏਕਾ ਵੱਜਣਾ, ਅਨਹਦ ਸਾਚੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੰਕ ਵੇਖ ਵਖਾਏ। ਬੰਕ ਦੁਆਰਾ ਹਰਿ ਸੁਹਾਇੰਦਾ, ਰੂਪ ਅਨੂਪ ਆਪ ਕਰਤਾਰ। ਸਾਚੇ ਮੰਦਰ ਸੋਭਾ ਪਾਇੰਦਾ, ਸਚ ਤਖ਼ਤ ਬੈਠੇ ਸੱਚੀ ਸਰਕਾਰ। ਪੁਰਖ ਅਕਾਲ ਨਾਉਂ ਧਰਾਇੰਦਾ, ਜੋਤੀ ਜੋਤ ਬੇਐਬ ਪਰਵਰਦਿਗਾਰ। ਗਗਨ ਮੰਡਲ ਰਚਨ ਰਚਾਇੰਦਾ, ਪੁਰੀਆਂ ਲੋਆਂ ਬੰਨ੍ਹੇ ਧਾਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਰਾਇੰਦਾ, ਤ੍ਰੈਗੁਣ ਮਾਇਆ ਦਏ ਭੰਡਾਰ। ਅੰਦਰ ਬਾਹਰ ਆਪ ਅਖਵਾਇੰਦਾ, ਸਰਗੁਣ ਨਿਰਗੁਣ ਬੰਨ੍ਹੇ ਧਾਰ। ਪੰਜ ਤਤ ਕਾਇਆ ਗੜ੍ਹ ਬਣਾਇੰਦਾ, ਘਾੜਣ ਘੜੇ ਅਪਰ ਅਪਾਰ। ਅੰਦਰ ਵੜ ਵੜ ਆਸਣ ਲਾਇੰਦਾ, ਘਰ ਵਿਚ ਘਰ ਕਰ ਤਿਆਰ। ਆਪਣੀ ਹੱਥੀਂ ਜਿੰਦਾ ਲਾਇੰਦਾ, ਨਾ ਕੋਈ ਤੋੜੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਉਪਜਾਇੰਦਾ। ਘਰ ਉਪਜਾਇਆ ਪਾਰਬ੍ਰਹਮ, ਥਿਰ ਘਰ ਵਾਸੀ ਦਇਆ ਕਮਾਈਆ। ਆਪੇ ਅੰਦਰ ਰਖਿਆ ਬ੍ਰਹਮ, ਨਿਰਗੁਣ ਰੂਪ ਨਾ ਕੋਇ ਵਖਾਈਆ। ਆਪਣੇ ਅੰਤਰ ਆਪੇ ਪਏ ਜੰਮ, ਮਾਤ ਪਿਤ ਨਾ ਕੋਇ ਬਣਾਈਆ। ਆਪ

❋

❋

ਉਪਜਾਏ ਆਪਣਾ ਨਾਮ, ਨਾ ਕੋਈ ਦੂਸਰ ਕਰੇ ਪੜ੍ਹਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਾਮ, ਖ਼ੁਸ਼ੀ ਗ਼ਮ ਨਾ ਕੋਈ ਰਖਾਈਆ। ਨਾ ਕੋਈ ਨਗਰ ਨਾ ਗਰਾਮ, ਜਗਤ ਖੇੜਾ ਨਾ ਵੇਖ ਵਖਾਈਆ। ਨਾ ਕੋਈ ਰਵ ਸਸ ਤੇਜ ਦੇਵੇ ਭਾਨ, ਮੰਡਲ ਮੰਡਪ ਨਾ ਕੋਈ ਵਖਾਈਆ। ਨਾ ਕੋਈ ਚਿਲਾ ਤੀਰ ਕਮਾਨ, ਖੜਗ ਖੰਡਾ ਕਟਾਰ ਨਾ ਹੱਥ ਉਠਾਈਆ । ਜੋਧਾ ਸੂਰਬੀਰ ਬਲੀ ਬਲਵਾਨ, ਏਕੰਕਾਰਾ ਆਪ ਅਖਵਾਈਆ। ਸਚਖੰਡ ਸਚ ਤਖ਼ਤ ਬੈਠ ਸੁਲਤਾਨ, ਦੋ ਜਹਾਨਾ ਹੁਕਮ ਚਲਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਲੋਕਮਾਤ ਆਪ ਜਣਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਈਆ। ਆਪ ਆਪਣੀ ਕਰੇ ਕਰਾਏ ਸਚ ਪਛਾਣ, ਦੂਈ ਦਵੈਤੀ ਪਰਦਾ ਲਾਹੀਆ। ਦਰ ਦੁਆਰੇ ਦੇਵੇ ਮਾਣ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਤੂਰ ਸੁਣਾਏ ਸਾਚੇ ਕਾਨ, ਰਾਗ ਰਾਗਣੀ ਭੇਵ ਨਾ ਪਾਈਆ। ਜੁਗਾ ਜੁਗੰਤਰ ਤੋੜੇ ਮਾਣ ਅਭਿਮਾਣ, ਕੂੜੀ ਕਿਰਿਆ ਮੇਟ ਮਿਟਾਈਆ। ਸਚ ਧਰਮ ਝੁਲਾਏ ਇਕ ਨਿਸ਼ਾਨ, ਚਾਰੋਂ ਕੁੰਟ ਵਖਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਏ ਏਕਾ ਆਣ, ਆਪਣੇ ਹੱਥ ਰੱਖੇ ਵਡਿਆਈਆ। ਦੋ ਜਹਾਨਾਂ ਹੋ ਪਰਧਾਨ, ਹਰਿ ਭਗਵਾਨ ਆਪਣਾ ਆਸਣ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਏਕੰਕਾਰ, ਨਿਰਗੁਣ ਦੀਪਕ ਕਰ ਉਜਿਆਰ, ਕਮਲਾਪਾਤੀ ਬੈਠਾ ਮੀਤ ਮੁਰਾਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਹਰਿ ਭਗਵਾਨ, ਆਪਣਾ ਆਪ ਸੁਹਾਇੰਦਾ। ਨਾ ਕੋਈ ਦੂਸਰ ਹੋਰ ਨਿਸ਼ਾਨ, ਸਗਲਾ ਸੰਗ ਨਾ ਕੋਇ ਰਖਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਬਨਵਾਸ ਫੇਰਾ ਨਾ ਕੋਈ ਪਾਇੰਦਾ। ਨਾ ਕੋਈ ਸ਼ਬਦ ਧੁਨ ਨਾ ਕੋਈ ਕਰੇ ਪਰਨਾਮ, ਨਿਉਂ ਨਿਉਂ ਸੀਸ ਨਾ ਕੋਈ ਝੁਕਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਤਨ ਬਸਤਰ ਨਾ ਕੋਈ ਹੰਢਾਇੰਦਾ। ਨਾ ਕੋਈ ਜਗਤ ਅੱਖਰ ਸੁਣਾਏ ਕਾਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਈ ਹਿਲਾਇੰਦਾ। ਨਾ ਕੋਈ ਦਾਤਾ ਦਾਨੀ ਦੇਵੇ ਦਾਨ, ਅੱਗੇ ਝੋਲੀ ਨਾ ਕੋਇ ਰਖਾਇੰਦਾ। ਸਚਖੰਡ ਦੁਆਰੇ ਇਕ ਮਿਹਰਵਾਨ, ਆਪਣੀ ਭਿਛਿਆ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਇਕ ਇਕੱਲਾ, ਆਪੇ ਵਸੇ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਥਿਰ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗਰੀਬ ਨਿਵਾਜ਼ਾ ਵੇਖਣਹਾਰ, ਆਪਣੀ ਦਿਸ਼ਾ ਆਪੇ ਵੇਖ ਵਖਾਈਆ। ਉਤਰ ਪੂਰਬ ਪੱਛਮ ਦੱਖਣ ਨਾ ਸਕੇ ਵਿਚਾਰ, ਦਹਿ ਦਿਸ਼ਾ ਨਾ ਰੂਪ ਵਟਾਈਆ। ਜੇਰਜ ਅੰਡਜ ਉਤਭੁਜ ਸੇਤਜ ਨਾ ਕੋਇ ਪਸਾਰ, ਖਾਣੀ ਬਾਣੀ ਨਾ ਕੋਇ ਵਖਾਈਆ। ਅਕਥ ਕਥਣੀ ਗਾਏ ਆਪ ਨਿਰੰਕਾਰ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ, ਏਕਾ ਬੈਠਾ ਹਰਿ ਨਰ ਸ੍ਰੀ ਭਗਵੰਤ, ਨਰ ਹਰਿ ਨਰਾਇਣ ਆਪ ਅਖਵਾਈਆ। ਘਰ ਸੁਹਾਇਆ ਪੁਰਖ ਅਗੰਮ, ਘਰ ਸਾਚੇ ਵੱਜੀ ਵਧਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਆਦਿ ਜੁਗਾਦਿ ਪਵਣ ਸਵਾਸ ਨਾ ਲਏ ਦਮ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਵਡ ਵਡਿਆਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਬਾਲਕ ਗੋਦ ਨਾ ਕੋਇ ਉਠਾਈਆ। ਰਸਨਾ ਜਿਹਵਾ ਨਾ ਜਪੇ ਕੋਈ ਨਾਂ, ਆਪ ਆਪਣੇ ਵਿਚ ਰਿਹਾ ਸਮਾਈਆ। ਆਪੇ ਵਸੇ ਸਾਚੇ ਥਾਂ, ਥਾਨ ਥਨੰਤਰ ਆਪ ਉਪਾਈਆ। ਜੁਗਾ ਜੁਗੰਤਰ ਕਰੇ

❋

❋

ਸਚ ਨਿਆਂ, ਕਾਗਦ ਕਲਮ ਨਾ ਲਿਖੇ ਕਿਸੇ ਸ਼ਾਹੀਆ। ਜਨ ਭਗਤਾਂ ਜਪਾਏ ਏਕਾ ਨਾਂ, ਘਰ ਮੰਦਰ ਅੰਦਰ ਆਪਣਾ ਰਾਗ ਆਪ ਸੁਣਾਈਆ। ਆਪ ਉਠਾਏ ਫੜ ਫੜ ਬਾਂਹ, ਆਲਸ ਨਿੰਦਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਪਾਇਆ, ਕਰ ਕਿਰਪਾ ਆਪ ਨਿਰੰਕਾਰ। ਸੋ ਪੁਰਖ ਨਿਰੰਜਣ ਆਸਣ ਲਾਇਆ, ਹਰਿ ਪੁਰਖ ਨਿਰੰਜਣ ਸੇਵਾਦਾਰ। ਇਕ ਓਅੰਕਾਰਾ ਹੁਕਮ ਚਲਾਇਆ, ਆਦਿ ਨਿਰੰਜਣ ਨਿਰਗੁਣ ਜੋਤ ਕਰੇ ਉਜਿਆਰ। ਸ੍ਰੀ ਭਗਵਾਨ ਰਿਹਾ ਸੁਣਾਇਆ, ਅਬਿਨਾਸ਼ੀ ਕਰਤਾ ਪਾਵੇ ਸਾਰ। ਪਾਰਬ੍ਰਹਮ ਆਪਣਾ ਨਿਉਂ ਨਿਉਂ ਸੀਸ ਝੁਕਾਇਆ, ਹਰਿ ਹਰਿ ਕਰੇ ਖ਼ਬਰਦਾਰ। ਸੰਤ ਸਾਜਣ ਵੇਖ ਵਖਾਇਆ, ਜੁਗਾ ਜੁਗੰਤਰ ਲਏ ਅਵਤਾਰ। ਜਗਤ ਸਾਗਰ ਫੋਲ ਫੁਲਾਇਆ, ਕਾਇਆ ਗਾਗਰ ਹੋ ਉਜਿਆਰ। ਸਾਚਾ ਵਣਜ ਸੁਦਾਗਰ ਇਕ ਕਰਾਇਆ, ਨਾਮ ਵਿਕਾਏ ਏਕਾ ਹੱਟ ਬਾਜ਼ਾਰ। ਚੌਦਾਂ ਲੋਕਾਂ ਮੁਖ ਭੁਆਇਆ, ਚੌਦਾਂ ਤਬਕਾਂ ਕਰੇ ਖੁਆਰ। ਲੋਆਂ ਪੁਰੀਆਂ ਬੇੜਾ ਆਪ ਚਲਾਇਆ, ਬ੍ਰਹਿਮੰਡ ਖੰਡ ਉਠਾਏ ਭਾਰ। ਤ੍ਰਿਲੋਕੀ ਨੰਦਨ ਤ੍ਰੈ ਤ੍ਰੈ ਵੇਖ ਵਖਾਇਆ, ਆਪੇ ਜਾਣੇ ਆਪਣੀ ਸਾਰ। ਜੁਗ ਜੁਗ ਲਹਿਣਾ ਆਪ ਚੁਕਾਇਆ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਵੇਖ ਵਖਾਇਆ, ਨਿਰਗੁਣ ਜੋਤ ਕਰੇ ਉਜਿਆਰ। ਲੱਖ ਚੁਰਾਸੀ ਘਟ ਘਟ ਮੰਦਰ ਖੋਜ ਖੁਜਾਇਆ, ਤਖ਼ਤ ਨਿਵਾਸੀ ਸੱਚੀ ਸਰਕਾਰ। ਕਰਮ ਕੁਕਰਮਾਂ ਵੇਖ ਵਖਾਇਆ, ਮਨਮਤ ਬੁੱਧ ਨਾ ਪਾਵੇ ਸਾਰ। ਗੁਰਮੁਖ ਸਾਚੇ ਧੰਦੇ ਲਾਇਆ, ਏਕਾ ਬਖ਼ਸ਼ੇ ਨਾਮ ਪਿਆਰ। ਮਨਮੁਖ ਅੰਧੇ ਗੂੜ੍ਹੀ ਨੀਂਦ ਸੁਆਇਆ, ਨਾਲ ਰਲਾਇਆ ਕਾਮ ਕਰੋਧ ਲੋਭ ਮੋਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਸਚ ਦੁਆਰ। ਸਚ ਦੁਆਰਾ ਹਰਿ ਪੁਰਖ ਰਿਹਾ ਖੋਲ੍ਹਿਆ, ਆਦਿ ਅੰਤ ਸਮਾਏ। ਸੋ ਪੁਰਖ ਆਪੇ ਬੋਲਿਆ, ਸ਼ਬਦ ਅਨਾਦੀ ਡੰਕ ਵਜਾਏ। ਹਰਿ ਪੁਰਖ ਵਸੇ ਕੋਲਿਆ, ਏਕਾ ਦੂਜਾ ਭੇਵ ਚੁਕਾਏ। ਏਕੰਕਾਰਾ ਆਪੇ ਮੌਲਿਆ, ਫੁੱਲ ਫੁਲਵਾੜੀ ਆਪ ਮਹਿਕਾਏ। ਆਦਿ ਨਿਰੰਜਣ ਕਦੇ ਨਾ ਡੋਲਿਆ, ਅਡੁਲ ਅਡੋਲ ਆਪ ਹੋ ਜਾਏ। ਸ੍ਰੀ ਭਗਵਾਨ ਤੋਲੇ ਸਾਚਾ ਤੋਲਿਆ, ਨਾਮ ਕੰਡਾ ਹੱਥ ਉਠਾਏ। ਪੁਰਖ ਅਬਿਨਾਸ਼ੀ ਬਣਿਆ ਗੋਲਿਆ, ਸਾਚੀ ਸਾਚਾ ਸੇਵ ਕਮਾਏ। ਪਾਰਬ੍ਰਹਮ ਵਿਚ ਵਿਚੋਲਿਆ, ਸ਼ਬਦੀ ਵਿਚੋਲਾ ਨਾਉਂ ਉਪਜਾਏ। ਬ੍ਰਹਮ ਪਰਦਾ ਆਪੇ ਫੋਲਿਆ, ਕਾਇਆ ਮੰਦਰ ਵੇਖ ਵਖਾਏ। ਲੇਖਾ ਜਾਣੇ ਕਲਾ ਸੋਲਿਆ, ਅਕਲ ਕਲ ਆਪ ਰਘੁਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਅੰਮ੍ਰਿਤ ਨਾਭੀ ਕਵਲਿਆ, ਨਿਝਰ ਝਿਰਨਾ ਆਪ ਝਰਾਏ। ਨਿਝਰ ਝਿਰਨਾ ਆਪ ਝਿਰਾਇੰਦਾ, ਹਰਿ ਸਤਿਗੁਰ ਸੱਜਣ ਮੀਤ। ਅੰਮ੍ਰਿਤ ਮੇਘ ਆਪ ਵਰਸਾਇੰਦਾ, ਕਾਇਆ ਕਰੇ ਠੰਡੀ ਸੀਤ। ਸਚ ਪਿਆਲਾ ਜਾਮ ਪਿਆਇੰਦਾ, ਕਰੇ ਕਰਾਏ ਪਤਿਤ ਪੁਨੀਤ। ਦੀਨ ਦਿਆਲਾ ਦਇਆ ਕਮਾਇੰਦਾ, ਆਪ ਸੁਣਾਏ ਆਪਣਾ ਗੀਤ। ਪੁਰਖ ਅਕਾਲਾ ਮੇਲ ਮਿਲਾਇੰਦਾ, ਮਾਨਸ ਜਨਮ ਹਰਿਜਨ ਜਾਏ ਜੀਤ। ਸਾਚੀ ਚਾਲਾ ਆਪ ਚਲਾਇੰਦਾ, ਬੈਠਾ ਰਹੇ ਇਕ ਅਤੀਤ। ਕਾਲ ਮਹਾਂਕਾਲ ਚਰਨਾਂ ਹੇਠ ਦਬਾਇੰਦਾ, ਏਕਾ ਰੰਗ ਰੰਗਾਏ ਹਸਤ ਕੀਟ। ਸਚ ਮਹੱਲਾ ਆਪ ਵਸਾਇੰਦਾ, ਸਚਖੰਡ ਦੁਆਰਾ ਇਕ ਅਨਡੀਠ। ਗੁਰਮੁਖ ਸਾਚੇ ਆਪ ਜਗਾਇੰਦਾ, ਆਦਿ ਜੁਗਾਦੀ ਜੁਗ ਜੁਗ ਰੀਤ। ਕਾਇਆ ਮੰਦਰ ਮਸਜਿਦ ਕਾਅਬਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਪਰਖੇ ਨੀਤ। ਲੱਖ ਚੁਰਾਸੀ

❋

❋

ਪਰਖਣਹਾਰਾ, ਏਕਾ ਏਕ ਓਅੰਕਾਰਿਆ। ਜੁਗਾ ਜੁਗੰਤਰ ਲਏ ਅਵਤਾਰਾ, ਗੁਰ ਸ਼ਬਦੀ ਨਾਉਂ ਧਰਾ ਰਿਹਾ। ਏਕਾ ਘਰ ਵਸੇ ਦੋਏ ਦੋਏ ਧਾਰਾ, ਧਰ ਧਰਨੀ ਸੋਭਾ ਪਾ ਰਿਹਾ। ਰਵ ਸਸ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਸਰਬ ਕੁਰਲਾ ਰਿਹਾ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਾਸ਼ਕ ਤਸ਼ਕਾ ਗਲੋਂ ਸੁਟਾ ਰਿਹਾ। ਬ੍ਰਹਮਾ ਮੰਗੇ ਵਾਰੋ ਵਾਰਾ, ਚਾਰੇ ਮੁਖ ਇਕ ਸਾਲਾਹ ਰਿਹਾ। ਵਿਸ਼ਨੂੰ ਸਾਂਗੋ ਪਾਂਗ ਤਜੇ ਸੇਜ ਦੋਏ ਜੋੜ ਕਰੇ ਨਿਮਸਕਾਰਾ, ਚਰਨ ਕਵਲ ਧਿਆਨ ਲਗਾ ਰਿਹਾ। ਬਾਸ਼ਕ ਸਹੰਸਰ ਮੁਖ ਗਾਏ ਆਪਣੀ ਵਾਰਾ, ਦੋਏ ਸਹੰਸਰ ਜਿਹਵਾ ਆਪ ਹਿਲਾ ਲਿਆ। ਹਰਿ ਕਾ ਭੇਵ ਅਗੰਮ ਅਪਾਰਾ, ਅਲੱਖ ਨਿਰੰਜਣ ਲੇਖ ਨਾ ਕਿਸੇ ਲਿਖਾ ਲਿਆ। ਸਤਿ ਪੁਰਖ ਨਿਰੰਜਣ ਹੋ ਉਜਿਆਰਾ, ਘਰ ਸਾਚੇ ਆਪ ਸੁਹਾ ਰਿਹਾ। ਕਲਜੁਗ ਅੰਤਮ ਖੇਲ ਅਪਾਰਾ, ਜੋਤੀ ਜਾਮਾ ਭੇਖ ਵਟਾ ਰਿਹਾ। ਵਰਨ ਗੋਤੀ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਰਖਾ ਲਿਆ। ਪੰਜ ਤਤ ਨਾ ਕਰੇ ਪਿਆਰਾ, ਮਨ ਮਤ ਬੁੱਧ ਨਾ ਮੇਲ ਮਿਲਾ ਲਿਆ। ਸ਼ਬਦ ਅਗੰਮੀ ਇਕ ਜੈਕਾਰਾ, ਪੁਰਖ ਅਗੰਮੜਾ ਆਪ ਸੁਣਾ ਰਿਹਾ। ਨੌ ਖੰਡ ਪ੍ਰਿਥਮੀ ਪਾਵਣਹਾਰਾ ਸਾਰਾ, ਸਾਰੰਗ ਧਰ ਨਾਉਂ ਧਰਾ ਰਿਹਾ। ਗੁਰਮੁਖ ਸੱਜਣ ਲਾਏ ਪਾਰਾ, ਸ਼ਬਦ ਧਾਰ ਨਾ ਕੋਈ ਰੁੜ੍ਹਾ ਲਿਆ। ਜੋਤੀ ਜੋਤ ਨੂਰ ਉਜਿਆਰਾ, ਨਿਹਕਲੰਕਾ ਨਾਉਂ ਰਖਾ ਲਿਆ। ਸੰਬਲ ਨਗਰੀ ਧਾਮ ਨਿਆਰਾ, ਏਕੰਕਾਰਾ ਆਸਣ ਲਾ ਰਿਹਾ। ਵੇਦ ਵਿਆਸਾ ਬਣ ਲਿਖਾਰਾ, ਉਚਾ ਟਿੱਲਾ ਪਰਬਤ ਇਕ ਸੁਹਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪੇ ਵਸੇ ਧਾਮ ਨਿਆਰਾ, ਉਚਾ ਪੌੜਾ ਆਪ ਲਗਾ ਰਿਹਾ। ਅੰਤਮ ਵੇਖੇ ਜਗਤ ਅਖਾੜਾ, ਲੱਖ ਚੁਰਾਸੀ ਭੇੜ ਭਿੜਾ ਰਿਹਾ। ਸ਼ਬਦ ਅਗੰਮੀ ਰੱਖੇ ਧਾੜਾ, ਸ਼ਾਹ ਸੁਲਤਾਨਾਂ ਮੇਟ ਮਿਟਾ ਰਿਹਾ। ਗੁਰਸਿਖ ਬਣਾਏ ਸਾਚਾ ਲਾੜਾ, ਸਿਰ ਆਪਣਾ ਹੱਥ ਟਿਕਾ ਰਿਹਾ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਪੰਚਮ ਦੇਵੇ ਸ਼ਬਦ ਧੁਨਕਾਰਾ, ਧੁਨ ਆਤਮਕ ਆਪ ਸੁਣਾ ਰਿਹਾ। ਅੰਦਰੇ ਅੰਦਰ ਦਰਸ ਗੁਰ ਮੀਤ ਮੁਰਾਰਾ, ਜਗਤ ਨੇਤਰ ਬੰਦ ਕਰਾ ਰਿਹਾ। ਤੀਜਾ ਨੈਣ ਖੋਲ੍ਹ ਕਿਵਾੜਾ, ਹਰਿਜਨ ਸਾਚੇ ਸਚ ਸਮਝਾ ਲਿਆ। ਚੌਥੇ ਪਦ ਮੀਤ ਮੁਰਾਰਾ, ਆਪ ਆਪਣਾ ਸੰਗ ਵਖਾ ਰਿਹਾ। ਪੰਚਮ ਬੋਲ ਇਕ ਜੈਕਾਰਾ, ਬ੍ਰਹਮ ਪਾਰਬ੍ਰਹਮ ਸਮਾ ਰਿਹਾ। ਆਤਮ ਸੇਜਾ ਕਰ ਪਿਆਰਾ, ਸ਼ਬਦੀ ਸੁਰਤੀ ਰੰਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਦੇਵੇ ਸਾਚਾ ਵਰ, ਨਾਮ ਨਿਧਾਨਾ ਹਰਿ ਭਗਵਾਨਾ ਏਕਾ ਵਸਤ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਸਚ ਸਾਚੀ ਝੋਲੀ ਆਪ ਭਰਾ ਰਿਹਾ।

੧੪ ਚੇਤ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਈਆ ਜ਼ਿਲਾ ਗੁਰਦਾਸ ਪੁਰ

ਦੀਨਾਂ ਨਾਥ ਦਰਦ ਦੁੱਖ ਭੰਜਣ, ਦੀਨ ਦਿਆਲ ਆਪ ਅਖਵਾਇੰਦਾ। ਗ਼ਰੀਬ ਨਿਮਾਣਿਆਂ ਸਾਚਾ ਸੱਜਣ, ਸਤਿਗੁਰ ਸਾਚਾ ਸੇਵ ਕਮਾਇੰਦਾ। ਕਲਜੁਗ ਅੰਤ ਕਰਾਏ ਏਕਾ ਮਜਨ, ਦੂਜਾ ਤਾਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਦੀਨਾ ਨਾਥ ਅਨਾਥਾਂ ਨਾਥ, ਸਗਲਾ ਸੰਗ ਰਖਾਈਆ। ਸਰਬ ਵਸਤ ਪ੍ਰਭ ਰੱਖੇ ਸਾਥ, ਜੁਗ ਜੁਗ ਆਪ ਵਰਤਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਜਨਮਾਂ ਵੇਖ ਵਖਾਈਆ। ਧਰਮ ਰਾਏ ਨਾ ਫੋਲੇ ਖਾਤ, ਖਾਤਾ ਵਹੀ ਨਾ ਕੋਇ ਵਖਾਈਆ। ਜਿਸ

❋

❋

ਜਨ ਸੁਣਾਏ ਆਪਣੀ ਗਾਥ, ਸੋਹੰ ਢੋਲਾ ਏਕਾ ਗਾਈਆ। ਲੇਖ ਚੁਕਾਏ ਮਸਤਕ ਮਾਥ, ਬਿਧਨਾ ਲੇਖਾ ਦਏ ਮਿਟਾਈਆ। ਕਰੇ ਕਰਾਏ ਪੂਰਾ ਘਾਟ, ਨਾਮ ਭੰਡਾਰਾ ਇਕ ਵਰਤਾਈਆ। ਹਰਿ ਮੰਦਰ ਵਖਾਏ ਸਾਚ ਹਾਟ, ਚਰਨ ਦੁਆਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੀਨ ਦਿਆਲ ਦਇਆ ਕਮਾਈਆ। ਦੀਨਾ ਨਾਥ ਦਿਆਲ ਗੁਰ ਸਤਿਗੁਰ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਮੇਲ ਮਿਲਾਏ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਇੰਦਾ। ਜਗਤ ਜੁਗਤ ਘਰ ਜਾਏ ਬੌਹੜ, ਆਪ ਆਪਣਾ ਭੇਵ ਖੁਲ੍ਹਾਇੰਦਾ। ਦਰਦੀਆਂ ਦਰਦ ਵੰਡਾਏ ਦੌੜ, ਦੁੱਖ ਦਲਿਦਰ ਮੇਟ ਮਿਟਾਇੰਦਾ। ਮਿੱਠਾ ਰਸ ਕਰੇ ਰੀਠਾ ਕੌੜ, ਅੰਮ੍ਰਿਤ ਫਲ ਆਪ ਪਕਾਇੰਦਾ। ਚਰਨ ਪ੍ਰੀਤੀ ਸਾਚੀ ਜੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾ ਬੰਧਪ ਨਾਮ ਧਰਾਇੰਦਾ। ਦੀਨਾ ਬੰਧਪ ਦਇਆਨਿਧ ਸਾਗਰ, ਗਹਿਰ ਗੰਭੀਰ ਸਮਾਇਆ। ਆਦਿ ਜੁਗਾਦੀ ਆਪੇ ਜਾਣੇ ਆਪਣੀ ਬਿਧ, ਪੁਰਖ ਬਿਧਾਤਾ ਭੇਵ ਨਾ ਰਾਇਆ। ਨਾਥ ਅਨਾਥਾਂ ਕਰੇ ਕਾਰਜ ਸਿਧ, ਸਾਚੀ ਆਸ ਝੋਲੀ ਪਾਇਆ। ਆਤਮ ਅੰਤਰ ਦੇਵੇ ਵਿਧ, ਤੀਰ ਨਿਰਾਲਾ ਬਾਣ ਚਲਾਇਆ। ਦਰ ਭਿਖਾਰ ਕਰਾਏ ਨਵ ਨਿਧ, ਨਿਉਂ ਨਿਉਂ ਬੈਠੀ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇਆ। ਸਗਲਾ ਸੰਗ ਸਰਬ ਗੁਰ ਦੀਨਾ, ਗੁਰਮੁਖ ਆਪ ਰਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਤਨ ਮਨ ਹਰਿਆ ਆਪ ਕਰਾਇੰਦਾ। ਲੇਖਾ ਚੁਕਾਏ ਤ੍ਰੈਗੁਣ ਤੀਨਾਂ, ਲੋਕ ਪਰਲੋਕ ਆਪ ਸੁਹਾਇੰਦਾ। ਤ੍ਰਿਖਾ ਮਿਟਾਏ ਜਿਉਂ ਜਲ ਮੀਨਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਦਿਵਸ ਰੈਣ ਠਾਂਡਾ ਸੀਨਾ, ਹਰਿ ਸ਼ਬਦੀ ਸ਼ਬਦ ਵਖਾਇੰਦਾ। ਧੁਨੀ ਵੱਜੇ ਅਗੰਮੀ ਬੀਨਾ, ਬਿਨੈ ਬੇਨੰਤੀ ਲੇਖੇ ਲਾਇੰਦਾ। ਆਪਣੇ ਹੱਥ ਰਖਾਏ ਮਰਨਾ ਜੀਣਾ, ਜੀਵਣ ਮੁਕਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਆਪ ਅਖਵਾਇੰਦਾ। ਦੀਨ ਦਿਆਲ ਸਰਬ ਸੁੱਖ ਦਾਤਾ, ਹਰਿਜਨ ਸਾਚੇ ਲਏ ਤਰਾਈਆ। ਨਾਮ ਚੜ੍ਹਾਏ ਸਾਚੇ ਰਾਥਾ, ਰੱਥ ਰਥਵਾਹੀ ਸੇਵ ਕਮਾਈਆ। ਏਕਾ ਅੱਖਰ ਕਰਾਏ ਪੂਜਾ ਪਾਠਾ, ਸੋਹੰ ਸ਼ਬਦ ਵਡ ਵਡਿਆਈਆ। ਕਰੇ ਕਰਾਏ ਪੂਰਾ ਘਾਟਾ, ਪਿਛਲਾ ਲੇਖਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਧਰਾਈਆ। ਸਿਰ ਰੱਖੇ ਹੱਥ ਕਰਤਾਰ, ਦੀਨ ਦੁਨੀ ਵੇਖ ਵਖਾਇੰਦਾ। ਸਮਰਥ ਪੁਰਖ ਖੇਲ ਅਪਾਰ, ਗੁਣ ਅਵਗੁਣੀ ਭੇਵ ਨਾ ਆਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਲੱਖ ਚੁਰਾਸੀ ਛਾਣੀ ਪੁਣੀ, ਗੁਰਮੁਖ ਸਾਚੇ ਬਾਹਰ ਕਢਾਇੰਦਾ। ਇਕ ਪੁਕਾਰ ਹਰਿ ਨਿਰੰਕਾਰ ਸੁਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਮਜੀਠ, ਕਾਇਆ ਚੋਲੀ ਅਪਰ ਅਪਾਰਿਆ। ਰਸਨਾ ਜਿਹਵਾ ਨਾਮ ਜਪਾਏ ਏਕਾ ਮੀਠ, ਗੁਣਵੰਤਾ ਵਡ ਭੰਡਾਰਿਆ। ਕਾਇਆ ਕਰੇ ਠੰਡੀ ਸੀਤ, ਸੀਤਲ ਧਾਰਾ ਮੁਖ ਚੁਆ ਰਿਹਾ। ਮਾਣਸ ਜਨਮ ਜਨ ਜਾਏ ਜੀਤ, ਜੋ ਜਨ ਸਤਿਗੁਰ ਪੂਰੇ ਨੇਤਰ ਦਰਸ਼ਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਪਤਿਤ ਪੁਨੀਤ, ਪਤਿਤ ਪੁਨੀਤ ਪਤਿਤ ਪਾਵਣ ਆਪਣਾ ਬਿਰਦ ਆਪ ਰਖਾ ਰਿਹਾ।

❋

❋

੧੪ ਚੇਤਰ ੨੦੧੭ ਬਿਕ੍ਰਮੀ ਮੋਹਣ ਸਿੰਘ ਦੇ ਘਰ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸ ਪੁਰ

ਹਰਿ ਸ਼ਬਦ ਵਿਚੋਲਾ ਲੋਕਮਾਤ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਮੇਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਚਰਨ ਪ੍ਰੀਤੀ ਬਖ਼ਸ਼ੇ ਏਕਾ ਦਾਤ, ਸਿਰ ਆਪਣਾ ਹੱਥ ਰਖਾਈਆ। ਦਰਸ ਦਿਖਾਏ ਇਕ ਇਕਾਂਤ, ਨੂਰ ਨੁਰਾਨਾ ਬੇਪਰਵਾਹੀਆ। ਉਤਮ ਰੱਖੇ ਗੁਰਸਿਖ ਜ਼ਾਤ, ਬ੍ਰਹਮ ਪਾਰਬ੍ਰਹਮ ਵਖਾਈਆ। ਨਾਮ ਜਣਾਏ ਆਪਣੀ ਗਾਥ, ਸਾਚੀ ਸਿਖਿਆ ਸਿਖ ਸਮਝਾਈਆ। ਆਦਿ ਜੁਗਾਦਿ ਰੱਖੇ ਸਾਥ, ਵਿਛੜ ਕਦੇ ਨਾ ਜਾਈਆ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਕਲਜੁਗ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਗਣਾਈਆ। ਲੇਖਾ ਲਿਖਣਹਾਰ ਗੋਪਾਲਾ, ਪੁਰਖ ਅਬਿਨਾਸ਼ੀ ਆਪ ਰਖਾਇੰਦਾ। ਕਾਇਆ ਮੰਦਰ ਵੇਖੇ ਸਚ ਸੱਚੀ ਧਰਮਸਾਲਾ, ਘਰ ਮੰਦਰ ਸੋਭਾ ਪਾਇੰਦਾ। ਸ਼ਬਦ ਵਜਾਏ ਸਾਚਾ ਤਾਲਾ, ਤਾਲ ਤਲਵਾੜਾ ਨਾ ਕੋਇ ਵਖਾਇੰਦਾ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਮੇਵਾ ਆਪ ਖੁਆਇੰਦਾ। ਲੱਖ ਚੁਰਾਸੀ ਤੋੜ ਜੰਜਾਲਾ, ਜਨਮ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਸਮਾਇੰਦਾ। ਸਾਚਾ ਰੰਗ ਸਮਾਇਆ ਹਰਿਜਨ ਪੂਤ, ਸਤਿਗੁਰ ਸਾਚਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਇਕ ਵਖਾਇੰਦਾ। ਆਪ ਸੁਹਾਏ ਆਪਣੀ ਰੁੱਤ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਪੇਖਿਆ, ਪੇਖਣਹਾਰ ਕਰਤਾਰ। ਤ੍ਰੈਗੁਣ ਮਾਇਆ ਵੇਖੇ ਭੇਖਿਆ, ਪੰਜ ਤਤ ਪਾਵੇ ਸਾਰ। ਲੱਖ ਚੁਰਾਸੀ ਲਿਖੇ ਲੇਖਿਆ, ਲੇਖ ਲਿਖਾਵਣਹਾਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਸਚ ਘਰ, ਹਰਿ ਸਾਚਾ ਸਚ ਬਹਾਇੰਦਾ। ਸਤਿਗੁਰ ਪੂਰਾ ਏਕਾ ਵਰ, ਗੁਰ ਝੋਲੀ ਨਾਮ ਭਰਾਇੰਦਾ। ਆਵਣ ਜਾਵਣ ਚੁੱਕੇ ਡਰ, ਜਮ ਕਾ ਦੰਡ ਨਾ ਕੋਇ ਵਖਾਇੰਦਾ। ਆਪਣੇ ਮੰਦਰ ਆਪੇ ਚੜ੍ਹ, ਗੁਰਸਿਖ ਸਾਚੇ ਆਪ ਜਗਾਇੰਦਾ। ਸ਼ਬਦ ਫੜਾਏ ਸਾਚਾ ਲੜ, ਏਕਾ ਪੱਲੂ ਗੰਢ ਦੁਆਇੰਦਾ। ਕਾਇਆ ਮੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਲਏ ਫੜ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਿਲਾ ਕੋਟ ਹੰਕਾਰੀ ਗੜ੍ਹ, ਹਉਮੇ ਬੁਰਜ ਆਪੇ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚ ਸਾਲਾਹਿੰਦਾ। ਹਰਿਜਨ ਸਚ ਸਾਲਾਹਿਆ, ਹਰਿ ਸਤਿਗੁਰ ਪੁਰਖ ਸੁਜਾਣ। ਕਰ ਕਿਰਪਾ ਦਰਸ ਦਿਖਾਇਆ, ਵਡ ਦਾਤਾ ਵਡ ਮਿਹਰਵਾਨ। ਘਰ ਮੰਦਰ ਵੇਖ ਵਖਾਇਆ, ਲੇਖਾ ਚੁੱਕੇ ਸੁੰਞ ਮਸਾਣ। ਹਰਿ ਮੰਦਰ ਜੋਤ ਜਗਾਇਆ, ਜੋਤੀ ਨੂਰੋ ਨੂਰ ਨੁਰਾਨ। ਅੰਮ੍ਰਿਤ ਧਾਰਾ ਇਕ ਵਹਾਇਆ, ਜਲ ਭਰ ਸ੍ਰੀ ਭਗਵਾਨ। ਸਾਚਾ ਸ਼ਬਦੀ ਨਾਦ ਵਜਾਇਆ, ਅਨਹਦ ਵਜਾਏ ਸੱਚੀ ਧੁਨਕਾਨ। ਦਰ ਘਰ ਸਾਚੇ ਬਹਿ ਬਹਿ ਮੰਗਲ ਗਾਇਆ, ਰਾਗ ਨਾਦ ਹੋਏ ਹੈਰਾਨ। ਆਤਮ ਸੇਜਾ ਤਖ਼ਤ ਸੁਹਾਇਆ, ਤਖਤ ਨਿਵਾਸੀ ਸਾਚਾ ਕਾਹਨ। ਸੁਰਤ ਸੁਆਣੀ ਮੇਲ ਮਿਲਾਇਆ, ਸ਼ਬਦ ਮਿਲਾਵਾ ਹਾਣੀ ਹਾਣ। ਏਕਾ ਧਾਮ ਦਏ ਵਸਾਇਆ, ਘਰ ਮੰਦਰ

❋

❋

ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੀ ਨਾਰੀ ਕਰ ਪਰਵਾਨ। ਗੁਰਮੁਖ ਨਾਰੀ ਨਰ ਨਰਾਇਣ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਕੰਤ ਕੰਤੂਹਲਾ ਵੇਖਣ ਆਇਆ, ਨਿਰਗੁਣ ਰੂਪ ਬੇਪਰਵਾਹੀਆ। ਨਾਮ ਰਸਾਲੂ ਰੰਗ ਰੰਗਾਇਆ, ਵੇਸ ਅਵੱਲੜਾ ਆਪ ਕਰਾਈਆ। ਦੀਨ ਦਿਆਲੂ ਭੇਵ ਖੁਲ੍ਹਾਇਆ। ਆਪਣਾ ਪਰਦਾ ਦਏ ਚੁਕਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਪਰਨਾਈਆ। ਹਰਿਜਨ ਸਾਚਾ ਨਾਰ ਸੁਹਾਗਣ, ਘਰ ਕੰਤ ਸੁਹਾਗੀ ਪਾਇਆ। ਜਨਮ ਜਨਮ ਦਾ ਧੋਇਆ ਦਾਗਣ, ਦੁਰਮਤ ਮੈਲ ਗੁਆਇਆ। ਹੰਸ ਬਣਿਆ ਘਰ ਸਾਚੇ ਕਾਗਣ, ਸਰ ਸਰੋਵਰ ਏਕਾ ਨੁਹਾਇਆ। ਦੀਪਕ ਜੋਤ ਜਗੇ ਚਰਾਗਣ, ਅੰਧ ਅੰਧੇਰ ਮਿਟਾਇਆ। ਉਪਜੇ ਸ਼ਬਦ ਮਨ ਬੈਰਾਗਣ, ਮਨ ਮਨਸਾ ਦਏ ਮਿਟਾਇਆ। ਸਤਿਗੁਰ ਪੂਰੇ ਜੋ ਜਨ ਸਰਨਾਈ ਲਾਗਣ, ਸੰਸਾ ਰੋਗ ਦਏ ਮਿਟਾਇਆ। ਜਗਤ ਤ੍ਰਿਸ਼ਨਾ ਬੁਝਾਏ ਆਗਣ, ਤਤਵ ਤਤ ਨਾ ਕੋਇ ਸਤਾਇਆ। ਮਾਇਆ ਡੱਸੇ ਨਾ ਡੱਸਣੀ ਨਾਗਣ, ਵਿਕਾਰ ਹੰਕਾਰਾ ਨੇੜ ਨਾ ਆਇਆ। ਗੁਰਮੁਖ ਵਿਰਲੇ ਸੋਏ ਜਾਗਣ, ਜਿਸ ਜਨ ਹਰਿ ਹਰਿ ਆਪ ਜਗਾਇਆ। ਚਰਨ ਧੂੜ ਕਰਾਏ ਸੱਚਾ ਮਾਘਣ, ਅੰਮ੍ਰਿਤ ਜਲ ਆਪ ਭਰਾਇਆ। ਗੁਰ ਕੀ ਮਹਿਮਾ ਗਾਏ ਰਾਗਣੀ ਰਾਗਣ, ਵੇਦ ਪੁਰਾਨ ਰਹੇ ਜਸ ਗਾਇਆ। ਜਿਸ ਜਨ ਹਰਿ ਹਰਿ ਕੰਤ ਪਾਇਆ ਸੋ ਸੁਭਾਗਣ, ਘਰ ਮੰਦਰ ਦਏ ਸੁਹਾਇਆ। ਸਚ ਸੁਆਮੀ ਸ਼ਬਦ ਅਗੰਮੀ ਮਾਰੇ ਵਾਜਣ, ਆਪ ਆਪਣਾ ਹੁਕਮ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਇਆ। ਸਹਿਜ ਸੁਭਾਉ ਮੇਲ ਹਰਿ, ਗ਼ਰੀਬ ਨਿਮਾਣੇ ਲਏ ਤਰਾਈਆ। ਇਕ ਵਖਾਏ ਸਾਚਾ ਦਰ, ਦਰਬਾਰ ਸਾਚੇ ਸੋਭਾ ਪਾਈਆ। ਨਾ ਪੁਰਖ ਨਾ ਦਿਸੇ ਨਾਰ, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਕਰਨੀ ਰਿਹਾ ਕਰ, ਆਦਿ ਜੁਗਾਦਿ ਵੇਸ ਵਟਾਈਆ। ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਨਿਰਭੈ ਰੂਪ ਨਾ ਜਾਏ ਡਰ, ਭੈ ਭਿਆਨਕ ਨਾ ਕੋਇ ਵਖਾਈਆ। ਪੁਰਖ ਅਕਾਲ ਆਪਣੀ ਕਰਨੀ ਕਰਤਾ ਕਰ, ਦੂਸਰ ਲਏ ਨਾ ਕੋਇ ਸਲਾਹੀਆ। ਜੋ ਜਨ ਸਰਨਾਈ ਜਾਏ ਪੜ, ਸਰਨਗਤ ਇਕ ਵਖਾਈਆ। ਆਪਣੀ ਕਿਰਪਾ ਆਪੇ ਕਰ, ਕਰਮ ਕੁਕਰਮਾਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਇਆ ਬੰਧਨ ਦੇਵੇ ਤੋੜ, ਸੁਰਤੀ ਸ਼ਬਦੀ ਦੇਵੇ ਜੋੜ, ਨਾਮ ਚੜ੍ਹਾਏ ਸਾਚੇ ਘੋੜ, ਬਾਂਕੀ ਚਾਲ ਇਕ ਰਖਾਈਆ। ਸ਼ਬਦ ਘੋੜ ਸ਼ਾਹ ਸਵਾਰਾ, ਹਰਿ ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਗੁਰਮੁਖ ਮਿਲਾਏ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਖਿਚੀ ਆਏ ਵਾਰੋ ਵਾਰਾ, ਦਿਵਸ ਰੈਣ ਸੇਵ ਕਮਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਰ ਘਰ ਮੰਦਰ ਖੋਜ ਖੁਜਾਇੰਦਾ। ਹਰਿਜਨ ਆਪਣੀ ਹੱਥੀਂ ਕੱਢੇ ਆਪੇ ਬਾਹਿਰਾ, ਸਾਚਾ ਨਾਅਰਾ ਇਕ ਸੁਣਾਇੰਦਾ। ਸਾਚਾ ਵਣਜ ਕਰਾਏ ਨਾਮ ਵਣਜਾਰਾ, ਕਲਜੁਗ ਏਕਾ ਹੱਟ ਖੁਲ੍ਹਾਇੰਦਾ। ਚਾਰ ਵਰਨਾਂ ਸਚ ਪਿਆਰਾ, ਊਚਾਂ ਨੀਚਾਂ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਇਕ ਦੁਆਰਾ, ਚਰਨ ਸਰਨ ਸਰਨ ਚਰਨ ਸਾਚਾ ਧਾਮ ਵਖਾਇੰਦਾ।

❋

❋

੧੪ ਚੇਤ ੨੦੧੭ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਘਰ ਦਇਆ ਹੋਈ ਕਾਦਰ ਅਬਾਦ ਜ਼ਿਲਾ ਅੰਮ੍ਰਿਤਸਰ

ਸਾਹਿਬ ਸੱਚਾ ਸੋ ਆਖੀਏ, ਆਦਿ ਜੁਗਾਦਿ ਸਮਾਏ। ਸਾਹਿਬ ਸੱਚਾ ਸੋ ਭਾਖੀਏ, ਨਿਰਗੁਣ ਸਰਗੁਣ ਰੂਪ ਵਟਾਏ। ਸਾਹਿਬ ਸੱਚਾ ਅਲੱਖਣਾ ਅਲਾਖੀਏ, ਲੇਖਾ ਲਿਖ ਨਾ ਸਕੇ ਕੋਈ ਰਾਏ। ਸਾਹਿਬ ਸੱਚਾ ਸਗਲਾ ਸਾਥੀਏ, ਜੁਗਾ ਜੁਗੰਤਰ ਵੇਖ ਵਖਾਏ। ਸਾਹਿਬ ਸੱਚਾ ਪੁਰਖ ਸਮਰਾਥੀਏ, ਏਕੰਕਾਰ ਨਾਉਂ ਧਰਾਏ। ਸਾਹਿਬ ਸੱਚਾ ਸੁਣਾਏ ਸੱਚੀ ਗਾਥੀਏ, ਸੋ ਪੁਰਖ ਨਿਰੰਜਣ ਨਾਉਂ ਉਪਜਾਏ। ਸਾਹਿਬ ਸੱਚਾ ਇਕ ਜਣਾਏ ਪੂਜਾ ਪਾਠੀਏ, ਹੰ ਬ੍ਰਹਮ ਮੇਲ ਮਿਲਾਏ। ਸਾਹਿਬ ਸੱਚਾ ਚਲਾਏ ਸੱਚਾ ਰਾਥੀਏ, ਹਰਿਜਨ ਸਾਚੇ ਲਏ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਏ। ਸਾਹਿਬ ਸਚਾ ਪਾਈਏ, ਹਰਿ ਸਤਿਗੁਰ ਗਹਿਰ ਗੰਭੀਰ। ਸਾਹਿਬ ਸੱਚਾ ਵੇਖ ਵਖਾਈਏ, ਸਾਂਤਕ ਕਰੇ ਸਤਿ ਸਰੀਰ। ਸਾਹਿਬ ਸੱਚਾ ਘਰ ਸਾਚੇ ਆਪ ਬਹਾਈਏ, ਬਿਰਹੋਂ ਵਿਛੋੜਾ ਕੱਟੇ ਪੀੜ। ਸਾਹਿਬ ਸੱਚਾ ਦਰਗਹਿ ਸੱਚੀ ਦਰਸ਼ਨ ਪਾਈਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਸਾਹਿਬ ਸੱਚਾ ਸਚਖੰਡ ਨਿਵਾਸੀ ਇਕ ਧਿਆਈਏ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਦਾਨੀ ਗੁਣੀ ਗਹੀਰ। ਸਾਹਿਬ ਸੱਚਾ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਤਿਗੁਰ ਨਾਉਂ ਧਰਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚੇ ਤਖ਼ਤ ਆਸਣ ਲਾਇੰਦਾ। ਸਾਹਿਬ ਸੱਚਾ ਮਿਹਰਵਾਨ, ਰਾਜ ਜੋਗ ਆਪ ਕਮਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚਾ ਹੁਕਮ ਆਪ ਸੁਣਾਇੰਦਾ। ਸਾਹਿਬ ਸੱਚਾ ਮਿਹਰਵਾਨ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਸਾਹਿਬ ਸੱਚਾ ਹਰਿ ਏਕਾ ਕਾਹਨ, ਨਾਮ ਬੰਸਰੀ ਇਕ ਵਜਾਇੰਦਾ। ਸਾਹਿਬ ਸੱਚਾ ਹਰਿ ਏਕਾ ਰਾਮ, ਸੀਤਾ ਸੁਰਤੀ ਸਰਬ ਪਰਣਾਇੰਦਾ। ਸਾਹਿਬ ਸੱਚਾ ਹਰਿ ਏਕਾ ਜਾਣ, ਹਰਿਜਨ ਸਾਚੇ ਮਾਤ ਤਰਾਇੰਦਾ। ਸਾਹਿਬ ਸੱਚਾ ਇਕ ਪਛਾਣ, ਮਾਣ ਨਿਮਾਣਿਆਂ ਆਪ ਅਖਵਾਇੰਦਾ। ਸਾਹਿਬ ਸੱਚਾ ਏਕਾ ਦੇਵੇ ਦਾਨੀ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਆਪ ਅਖਵਾਇੰਦਾ। ਸਾਹਿਬ ਸੱਚਾ ਸੂਰਬੀਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਾਹਿਬ ਸੱਚਾ ਵਡ ਪੀਰਨ ਪੀਰ, ਸ਼ਹਿਨਸ਼ਾਹ ਆਪ ਅਖਵਾਈਆ। ਸਾਹਿਬ ਸੱਚਾ ਦੋ ਜਹਾਨਾ ਘੱਤੇ ਵਹੀਰ, ਲੋਆਂ ਪੁਰੀਆਂ ਦਏ ਹਿਲਾਈਆ। ਸਾਹਿਬ ਸੱਚਾ ਲੇਖਾ ਜਾਣੇ ਪੀਰ ਫਕੀਰ, ਦਸਤਗੀਰ ਵੇਖ ਵਖਾਈਆ। ਸਾਹਿਬ ਸੱਚਾ ਆਪਣੇ ਰੰਗ ਰੰਗਾਏ ਸ਼ਾਹ ਹਕੀਰ, ਹੱਕ ਹਕੀਕਤ ਦਏ ਸਾਲਾਹੀਆ। ਸਾਹਿਬ ਸੱਚਾ ਬੇਨਜ਼ੀਰ, ਲਿਖ ਸਕੇ ਨਾ ਕੋਈ ਛਾਈਆ। ਸਾਹਿਬ ਸੱਚਾ ਮੇਟੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਸਾਹਿਬ ਸੱਚਾ ਆਪੇ ਜਾਣੇ ਆਪਣੀ ਤਕਸੀਰ, ਤਸਵੀਰ ਕਿਸੇ ਨਾ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰ ਜ਼ੰਜੀਰ, ਜ਼ੋਰੂ ਜ਼ਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੁਲਤਾਨ ਆਪ ਅਖਵਾਈਆ। ਸਾਹਿਬ ਸੱਚਾ ਮਿਹਰਵਾਨ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਾਹਿਬ ਸੱਚਾ ਝੁਲਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਚੜ੍ਹਾਇੰਦਾ। ਸਾਹਿਬ ਸੱਚਾ ਏਕਾ ਦੇਵੇ ਧੁਰ ਫ਼ਰਮਾਣ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਸਾਹਿਬ ਸੱਚਾ ਜਨ ਭਗਤਾਂ ਰੱਖੇ ਸਾਚਾ ਮਾਣ, ਲੋਕਮਾਤ ਵੇਖ ਵਖਾਇੰਦਾ। ਸਾਹਿਬ ਸੱਚਾ ਜਾਣੀ ਜਾਣ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਸੋਭਾ ਪਾਇੰਦਾ। ਸਾਹਿਬ ਸੱਚਾ ਗੁਣੀ ਗਹੀਰ, ਪਾਤਸ਼ਾਹ ਸਿਰ ਸ਼ਾਹ ਅਖਵਾਈਆ। ਸਤਿਗੁਰ ਸੱਚਾ ਹਰਿਜਨ ਸਾਚੇ ਕਰੇ ਸਾਂਤ ਸਰੀਰ, ਅਗਨੀ ਤਤ ਨਾ ਕੋਇ ਜਲਾਈਆ। ਸਾਹਿਬ ਸੱਚਾ ਅੰਮ੍ਰਿਤ ਜਾਮ ਪਿਆਏ ਸਾਚਾ ਨੀਰ, ਨਿਰਮਲ ਆਪਣਾ ਰੂਪ ਦਰਸਾਈਆ। ਸਾਹਿਬ ਸੱਚਾ ਸਾਚਾ ਸ਼ਬਦ ਤਨ ਪਹਿਨਾਏ ਬਸਤਰ ਚੀਰ, ਸਚ ਕਟਾਰ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰਾ ਭੀੜ, ਆਦਿ ਅੰਤ ਹੋਏ ਸਹਾਈਆ। ਸਾਹਿਬ ਸੱਚਾ ਬੰਨਣਹਾਰਾ ਬੀੜ, ਗੁਣ ਅਵਗੁਣ ਨਾ ਕੋਇ ਜਣਾਈਆ। ਸਾਹਿਬ ਸੱਚਾ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਵੇਖ ਵਖਾਈਆ । ਸਾਹਿਬ ਸੱਚਾ ਵਸੇ ਧਾਮ ਅਨਡੀਠ, ਥਿਰ ਘਰ ਵਾਸੀ ਬੈਠਾ ਆਸਣ ਲਾਈਆ। ਸਾਹਿਬ ਸੱਚਾ ਗੁਰਮੁਖ ਮਿਲਾਏ ਸਾਚਾ ਮੀਤ, ਘਰ ਸਾਚੇ ਵੱਜੇ ਵਧਾਈਆ। ਸਾਹਿਬ ਸੱਚਾ ਇਕ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਵੱਖਰ ਜਗਤ ਪੜ੍ਹਾਈਆ। ਸਾਹਿਬ ਸੱਚਾ ਕਰੇ ਕਰਾਏ ਪਤਿਤ ਪੁਨੀਤ, ਕੋਟਨ ਕੋਟੀ ਲਏ ਤਰਾਈਆ। ਸਾਹਿਬ ਸੱਚਾ ਹਰਿ ਸੰਤਨ ਵਸੇ ਆਪੇ ਚੀਤ, ਚੇਤਨ ਰੂਪ ਆਪ ਕਰਾਈਆ। ਸਾਹਿਬ ਸੱਚਾ ਆਦਿ ਜੁਗਾਦਿ ਠੰਡਾ ਸੀਤ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਸਾਹਿਬ ਸੱਚਾ ਹਰਿ ਭਗਵੰਤ, ਭਗਵਨ ਖੇਲ ਖਿਲਾਇੰਦਾ। ਸਾਹਿਬ ਸੱਚਾ ਹਰਿ ਸਾਚਾ ਕੰਤ, ਗੁਰਮੁਖ ਨਾਰੀ ਆਪ ਪਰਨਾਇੰਦਾ। ਸਾਹਿਬ ਸੱਚਾ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇੰਦਾ। ਸਾਹਿਬ ਸੱਚਾ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਸਾਹਿਬ ਸੱਚਾ ਮਹਿਮਾ ਅਗਣਤ, ਅਲੱਖ ਨਿਰੰਜਣ ਅਲੱਖ ਅਲੱਖਣਾ ਆਪ ਅਖਵਾਇੰਦਾ। ਸੱਚਾ ਸਾਹਿਬ ਆਦਿ ਅੰਤ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਰਚਨ ਰਚਾਇੰਦਾ। ਆਦਿ ਜੁਗਾਦੀ ਵਸਿਆ, ਹਰਿ ਸਾਚਾ ਸਚ ਸਮਾਏ। ਜੁਗਾ ਜੁਗੰਤਰ ਵੇਖੇ ਖੇਲ ਤਮਾਸਿਆ, ਦੋ ਜਹਾਨਾਂ ਫੇਰੀ ਪਾਏ। ਨਿਰਗੁਣ ਜੋਤ ਕਰ ਪ੍ਰਕਾਸ਼ਿਆ, ਅਗਿਆਨ ਅੰਧੇਰਾ ਆਪ ਮਿਟਾਏ। ਹਰਿਜਨ ਭਗਤਾਂ ਹੋਏ ਦਾਸੀ ਦਾਸਿਆ, ਸੰਤ ਸਾਜਣ ਮੇਲ ਮਿਲਾਏ। ਲੇਖਾ ਜਾਣੇ ਪ੍ਰਿਥਮੀ ਅਕਾਸ਼ਿਆ, ਗਗਨ ਗਗਨੰਤਰ ਫੋਲ ਫੁਲਾਏ। ਗੁਰਮੁਖ ਹਿਰਦੇ ਅੰਦਰ ਰੱਖੇ ਵਾਸਿਆ, ਘਰ ਮੰਦਰ ਡੇਰਾ ਲਾਏ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪ ਅਖਵਾਏ। ਜੁਗ ਕਰਤਾ ਖੇਲ ਖਿਲਾਇੰਦਾ, ਜੁਗਾ ਜੁਗੰਤਰ ਬੰਨ੍ਹੇ ਧਾਰ। ਰੂਪ ਅਨੂਪਾ ਆਪ ਵਟਾਇੰਦਾ, ਪੁਰਖ ਅਬਿਨਾਸ਼ੀ ਅਗੰਮ ਅਪਾਰ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਏਕਾ ਰੂਪ ਗੁਰ ਅਵਤਾਰ। ਸਾਚਾ ਡੰਕਾ ਸ਼ਬਦ ਵਜਾਇੰਦਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਆਈ ਹਾਰ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਰਵ ਸਸ ਹੋਏ ਸ਼ਰਮਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣਾ ਵਰਤਾਰ। ਸਚ ਵਰਤਾਰ ਵਰਤਾਵਣ ਆਇਆ, ਨਿਹਕਲੰਕ ਬਲੀ ਬਲਵਾਨਾ। ਕਲਜੁਗ ਅੰਤਮ ਪੰਧ ਮੁਕਾਵਣ ਆਇਆ, ਮਾਰੇ ਸ਼ਬਦੀ ਤੀਰ ਨਿਸ਼ਾਨਾ। ਸਤਿਜੁਗ ਸਾਚਾ ਚੰਦ ਚੜ੍ਹਾਵਣ ਆਇਆ, ਸਤਿ ਸਰੂਪੀ ਬੰਨ੍ਹੇ ਗਾਨਾਂ। ਚਾਰ ਵਰਨਾਂ ਏਕਾ ਘਰ ਬਹਾਵਣ ਆਇਆ, ਦੇਵੇ ਨਾਮ ਗੁਣ ਨਿਧਾਨਾ। ਊਚਾਂ ਨੀਚਾਂ ਮੇਲ ਮਿਲਾਵਣ ਆਇਆ, ਇਕ ਵਖਾਏ ਪਦ ਨਿਰਬਾਨਾ। ਸੋਹੰ ਅੱਖਰ ਆਪ ਪੜ੍ਹਾਵਣ ਆਇਆ, ਸਰਬ ਜੀਆਂ ਪ੍ਰਭ ਜਾਣੀ ਜਾਣਾ। ਰੋੜੀ ਸੱਖਰ ਵੇਖ ਵਖਾਵਣ ਆਇਆ,

❋

❋

ਕਿਰਪਾਨਿਧ ਸ੍ਰੀ ਭਗਵਾਨਾ। ਕਲਜੁਗ ਪੱਥਰ ਭੰਨ ਵਖਾਵਣ ਆਇਆ, ਜੂਠਾ ਝੂਠਾ ਮਿਟੇ ਨਿਸ਼ਾਨਾ। ਲੱਖ ਚੁਰਾਸੀ ਸੱਥਰ ਆਪ ਵਿਛਾਵਣ ਆਇਆ, ਚਾਰੋਂ ਕੁੰਟ ਸੁੰਞ ਮਸਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਦੋ ਜਹਾਨਾ। ਦੋ ਜਹਾਨਾ ਖੇਲ ਅਗੰਮੜਾ, ਹਰਿ ਸਾਚਾ ਸਚ ਕਰਾਇੰਦਾ। ਹਰਿਜਨ ਫੜਾਏ ਆਪਣਾ ਪੱਲੜਾ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਸੁਨੇਹੁੜਾ ਏਕਾ ਘੱਲੜਾ, ਆਪ ਆਪਣਾ ਹੁਕਮ ਅਲਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਤਮ ਸੇਜਾ ਏਕਾ ਮਲੜਾ, ਜਗਤ ਨੇਤਰ ਦਿਸ ਨਾ ਆਇੰਦਾ। ਬੈਠਾ ਰਹੇ ਇਕ ਇਕੱਲੜਾ, ਇਕ ਓਅੰਕਾਰਾ ਨਾਉਂ ਧਰਾਇੰਦਾ। ਸਤਿਜੁਗ ਮਾਰਗ ਦੱਸੇ ਇਕ ਸੁਖਲੜਾ, ਏਕਾ ਵਸਤ ਨਾਮ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਸਤਿਜੁਗ ਨਾਮ ਸਾਚਾ ਹਰਿ, ਹਰਿ ਏਕਾ ਅੱਖਰ ਆਪ ਪੜ੍ਹਾਈਆ। ਲੋਕਮਾਤ ਆਪੇ ਧਰ, ਧਰ ਧਰਤੀ ਧਵਲ ਦਏ ਸੁਹਾਈਆ। ਆਪਣੀ ਕਰਨੀ ਕਰਤਾ ਆਪੇ ਕਰ ਕਰ, ਆਪਣੀ ਕੀਮਤ ਆਪੇ ਪਾਈਆ। ਨੌ ਖੰਡ ਪ੍ਰਿਥਮੀ ਇਕ ਵਖਾਏ ਸਾਚਾ ਸਰ, ਸਰ ਚਰਨ ਦੁਆਰਾ ਵਡ ਵਡਿਆਈਆ। ਗੁਰਮੁਖ ਸੁਹੇਲੇ ਆਪਣੀ ਹੱਥੀਂ ਫੜ ਫੜ, ਦਰ ਘਰ ਸਾਚੇ ਮੇਲ ਮਿਲਾਈਆ। ਨਿਜ ਆਤਮ ਪੌੜੇ ਆਪੇ ਚੜ੍ਹ ਚੜ੍ਹ, ਸੋਏ ਸੰਤ ਲਏ ਉਠਾਈਆ। ਆਪੇ ਤੋੜ ਹੰਕਾਰੀ ਗੜ੍ਹ ਗੜ੍ਹ, ਕਿਲਾ ਕੋਟ ਨਾ ਕੋਇ ਵਖਾਈਆ। ਆਪਣੀ ਅਗਨ ਆਪੇ ਸੜ ਸੜ, ਗੁਰਮੁਖਾਂ ਅੱਗ ਰਿਹਾ ਬੁਝਾਈਆ। ਆਪਣਾ ਨਾਤਾ ਤੋੜ ਸੀਸ ਧੜ ਧੜ, ਗੁਰਮੁਖ ਸੀਸ ਧੜ ਹੋਏ ਸਹਾਈਆ। ਦਰਸ ਦਿਖਾਏ ਅੱਗੇ ਖੜ ਖੜ, ਸਵਛ ਸਰੂਪੀ ਰੂਪ ਵਟਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਹਰਿ ਸੰਗਤ ਸਾਚੀ ਕਰੇ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮਾਤ ਲਏ ਤਰਾਈਆ। ਹਰਿ ਪੜ੍ਹਾਏ ਸਚ ਸਲੋਕ, ਮਹਿਮਾ ਅਗਣਤ ਗਿਣੀ ਨਾ ਜਾਈਆ। ਗੁਰਸਿਖ ਤੇਰੇ ਚਰਨ ਚੁੰਮੇ ਮੁਕਤ ਮੋਖ, ਪ੍ਰਭ ਸਾਚਾ ਦੇਵੇ ਦਰ ਦੁਰਕਾਈਆ। ਤੇਰਾ ਰਾਹ ਤੱਕਣ ਤਿੰਨੇ ਲੋਕ, ਚੌਦਾਂ ਹੱਟ ਨੈਣ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਗਾਇਣ ਇਕ ਸਲੋਕ, ਕਰੋੜ ਤੇਤੀਸਾ ਕਰੇ ਪੜ੍ਹਾਈਆ । ਰਾਏ ਧਰਮ ਨਾ ਸਕੇ ਕਦੇ ਰੋਕ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਇਕ ਵਖਾਈਆ। ਸਤਿਜੁਗ ਮਾਰਗ ਲਾਵਣਾ, ਹਰਿ ਸਾਚਾ ਬੇਪਰਵਾਹ। ਏਕਾ ਸ਼ਬਦ ਜਹਾਜ਼ ਚਲਾਵਣਾ, ਪੁਰਖ ਅਬਿਨਾਸ਼ੀ ਬਣ ਮਲਾਹ, ਏਕਾ ਚੱਪੂ ਹੱਥ ਉਠਾਵਣਾ, ਨਾਮ ਨਾਮਾ ਲਏ ਵਖਾ। ਚਾਰੇ ਕੁੰਟ ਆਪ ਫਿਰਾਵਣਾ, ਦਹਿ ਦਿਸ਼ਾ ਫੇਰੀ ਪਾ। ਗੁਰਮੁਖ ਸਾਚਾ ਆਪ ਜਗਾਵਣਾ, ਸ਼ਬਦ ਹਲੂਣਾ ਦੇਵੇ ਲਾ। ਅੰਮ੍ਰਿਤ ਜਾਮ ਇਕ ਪਿਆਵਣਾ, ਭਰ ਪਿਆਲਾ ਮੁਖ ਦਏ ਛਕਾ, ਗੀਤ ਸੁਹਾਗੀ ਇਕ ਸੁਣਾਵਣਾ, ਸੋਹੰ ਢੋਲਾ ਆਪੇ ਗਾ। ਕਾਗੋਂ ਹੰਸ ਆਪ ਬਣਾਵਣਾ, ਸਰ ਸਰੋਵਰ ਸਚ ਨੁਹਾ। ਜਨਮ ਜਨਮ ਦਾ ਦਾਗ਼ ਮਿਟਾਵਣਾ, ਦੁਰਮਤ ਮੈਲ ਦਏ ਗੁਆ। ਨਾਮ ਵੈਰਾਗ ਇਕ ਲਗਾਵਣਾ, ਬਿਰਹੋਂ ਤੀਰ ਨਿਰਾਲਾ ਦਏ ਚਲਾ। ਸਾਕ ਸੈਣ ਆਪ ਅਖਵਾਵਣਾ, ਆਪੇ ਬਣੇ ਪਿਤਾ ਮਾਂ। ਬਾਲ ਅੰਞਾਣੇ ਗੋਦ ਉਠਾਵਣਾ, ਸਿਰ ਰੱਖੇ ਠੰਡੀ ਛਾਂ। ਸਾਚੇ ਤਖ਼ਤ ਆਪ ਬਹਾਵਣਾ, ਕਰੇ ਕਰਾਏ ਸਚ ਨਿਆਂ। ਦਰਗਹਿ ਸਾਚੀ ਮਾਣ ਦਵਾਵਣਾ, ਨਿਥਾਵਿਆਂ ਦੇਵੇ ਆਪਣਾ ਥਾਂ। ਸਤਿਜੁਗ ਸਾਚਾ ਸੰਗ ਨਿਭਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹ। ਸਤਿਜੁਗ ਸਾਚਾ ਚੰਦ ਚੜ੍ਹਾਉਣਾ, ਸੀਤਲ ਸਤਿ

❋

❋

ਕਰੇ ਰੁਸ਼ਨਾਈਆ। ਗੁਰਮੁਖ ਨੂਰ ਨੁਰਾਨਾ ਆਪ ਚਮਕਾਉਣਾ, ਜੋਤੀ ਨੂਰ ਨੂਰ ਸਵਾਈਆ। ਨੇਤਰ ਨੈਣ ਆਪ ਮਟਕਾਉਣਾ, ਨੈਣ ਮੁੰਧਾਰ ਵੇਖ ਵਖਾਈਆ। ਛੈਲ ਛਬੀਲਾ ਆਪ ਉਪਜਾਵਣਾ, ਸਾਚਾ ਜੋਬਨ ਇਕ ਵਖਾਈਆ। ਚਾਰ ਵਰਨ ਕਬੀਲਾ ਇਕ ਬਨਾਉਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਪੀਲਾ ਦਸਤਾਰ ਸੀਸ ਆਪ ਬੰਧਾਉਣਾ, ਲੱਖ ਚੁਰਾਸੀ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਕਰੇ ਕੁੜਮਾਈਆ। ਸਤਿਜੁਗ ਸਾਚਾ ਸੋਹਣਾ, ਸੁਹਾਏ ਬੰਕ ਦੁਆਰ। ਪੁਰਖ ਅਬਿਨਾਸ਼ੀ ਹਰ ਘਟ ਮਨ ਮਨੂਆ ਆਪੇ ਮੋਹਣਾ, ਆਪ ਆਪਣੀ ਕਿਰਪਾ ਧਾਰ। ਸਾਚਾ ਢੋਲਾ ਏਕਾ ਗਾਉਣਾ, ਨਿਰਗੁਣ ਬੋਲ ਸ਼ਬਦ ਜੈਕਾਰ। ਮਨਮੁਖ ਕਿਸੇ ਨਾ ਮਿਲੇ ਸੇਜੇ ਸੌਣਾ, ਸ਼ਬਦ ਅਗੰਮੀ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਖੋਲ੍ਹੇ ਸਚ ਕਿਵਾੜ। ਸਚ ਕਿਵਾੜਾ ਖੋਲ੍ਹਣਾ, ਪ੍ਰਭ ਆਪਣੀ ਕਿਰਪਾ ਧਾਰ। ਲੱਖ ਚੁਰਾਸੀ ਜਗ ਵਿਰੋਲਣਾ, ਗੁਰਮੁਖ ਸਾਚੇ ਲਏ ਉਭਾਰ। ਏਕਾ ਕੰਡੇ ਨਾਮ ਤੋਲਣਾ, ਦੂਸਰ ਵੱਟਾ ਨਾ ਰੱਖੇ ਵਿਚ ਸੰਸਾਰ। ਲੱਖ ਚੁਰਾਸੀ ਪਰਦਾ ਫੋਲਣਾ, ਸਾਧਾਂ ਸੰਤਾਂ ਪਾਵੇ ਸਾਰ। ਗੁਰਮੁਖ ਵਿਰਲਾ ਲਾਲ ਅਮੋਲਣਾ, ਕੀਮਤ ਕਰਤਾ ਪਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਏਕਾ ਬੋਲਣਾ, ਸੋ ਪੁਰਖ ਨਿਰੰਜਣ ਹਰਿ ਨਿਰੰਕਾਰ। ਹਰਿ ਨਿਰੰਕਾਰਾ ਸਤਿਜੁਗ ਧਾਰਾ, ਆਪਣੀ ਆਪ ਚਲਾਈਆ। ਆਪੇ ਵਰਤੇ ਆਪਣੀ ਕਾਰਾ, ਵਡ ਦਾਤਾ ਬੇਪਰਵਾਹੀਆ। ਜੀਵਾਂ ਜੰਤਾਂ ਕਰੇ ਸਚ ਪਿਆਰਾ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਮਾਰਗ ਸਾਚਾ ਪੰਥ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪੇ ਪੂਜਾ ਪਾਠ ਹੋਏ ਵੇਦ ਸ਼ਾਸਤਰ ਸਿਮਰਤ ਗ੍ਰੰਥ, ਆਪਣੇ ਨਾਮ ਕਰੇ ਪੜ੍ਹਾਈਆ। ਆਪੇ ਆਪਣਾ ਨਾਦ ਵਜਾਏ ਸਾਚਾ ਸੰਖ, ਆਪਣੀ ਬਾਂਗ ਅਜ਼ਾਨ ਆਪ ਅਲਾਈਆ। ਆਪੇ ਹੰਸ ਹੋਏ ਉਡੇ ਪੰਖ, ਮੱਛ ਕੱਛ ਜਲ ਧਾਰਾ ਆਪ ਸੁਹਾਈਆ। ਆਪੇ ਗਾਏ ਮੁਖ ਸਹੰਸ, ਆਪਣੀ ਜਿਹਵਾ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਸੋਭਾ ਪਾਈਆ। ਸਤਿਜੁਗ ਸਾਚੇ ਸਾਚਾ ਗੁਣ, ਹਰਿ ਸਾਚਾ ਵਿਚ ਟਿਕਾਇੰਦਾ। ਸਰਬ ਵਿਆਪੀ ਸਰਬ ਪੁਕਾਰ ਲਏ ਸੁਣ, ਦਿਵਸ ਰੈਣ ਰਾਹ ਤਕਾਇੰਦਾ। ਸੰਤ ਸਾਜਣ ਆਪੇ ਚੁਣ, ਆਪ ਆਪਣੇ ਰੰਗ ਰੰਗਾਇੰਦਾ। ਕਰੇ ਕਰਾਏ ਛਾਣ ਪੁਣ, ਜਗਤ ਛਾਛ ਵਰੋਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਾਚਾ ਰਾਹ, ਪੁਰਖ ਅਬਿਨਾਸ਼ੀ ਬਣ ਮਲਾਹ, ਲੋਕਮਾਤ ਆਪ ਚਲਾਇੰਦਾ। ਲੋਕਮਾਤ ਸਾਚੀ ਧਾਰ, ਹਰਿ ਸਾਚਾ ਆਪ ਚਲਾਈਆ। ਏਕਾ ਡੰਕਾ ਵੱਜੇ ਵਿਚ ਸੰਸਾਰ, ਏਕਾ ਛਤਰ ਸੀਸ ਝੁਲਾਈਆ। ਏਕਾ ਰਾਜ ਰਾਜਾਨ ਹੋਏ ਸਿਕਦਾਰ, ਸ਼ਾਹ ਸੁਲਤਾਨ ਇਕ ਅਖਵਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਸ਼ਬਦ ਨਾਮ ਪੜ੍ਹਾਈਆ। ਏਕਾ ਹੁਕਮੀ ਹੁਕਮ ਵਰਤੇ ਵਰਤਾਰ, ਦੂਸਰ ਹੋਰ ਨਾ ਕੋਇ ਸਾਲਾਹੀਆ। ਏਕਾ ਮੰਦਰ ਮਸਜਿਦ ਗੁਰੂਦੁਆਰ, ਸ਼ਿਵਦੁਆਲਾ ਮੱਠ ਮਸੀਤ ਇਕ ਵਖਾਈਆ। ਏਕਾ ਰਾਗ ਨਾਦ ਵਜਾਏ ਸਿਤਾਰ, ਸਾਰੰਗ ਸਾਰੰਗਾ ਆਪ ਹਿਲਾਈਆ। ਏਕਾ ਗਾਵਤ ਗਾਏ ਆਪਣੀ ਵਾਰ, ਪਉੜੀ ਗਉੜੀ ਆਪ ਅਲਾਈਆ। ਏਕਾ ਵਸੇ ਸਚ ਮੁਨਾਰ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਖ ਵਖਾਈਆ।

❋

❋

ਸਤਿਜੁਗ ਸਾਚਾ ਜਾਏ ਲੱਗ, ਹਰਿ ਸਾਚੇ ਸਾਚ ਲਗਾਵਣਾ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਦਿਵਸ ਰੈਣ ਏਕਾ ਰੰਗ ਰੰਗਾਵਣਾ। ਇਕ ਵਖਾਏ ਚੌਥਾ ਪਦ, ਪਰਮ ਪੁਰਖ ਮੇਲ ਮਿਲਾਵਣਾ। ਪੰਚਮ ਸ਼ਬਦ ਵਜਾਏ ਨਦ, ਨਾਨਾ ਰੂਪ ਆਪ ਵਟਾਵਣਾ। ਆਪੇ ਜਾਣੇ ਪਾਰ ਕਿਨਾਰਾ ਆਪਣੀ ਹੱਦ, ਬ੍ਰਹਿਮਾਦ ਖੋਜ ਖੁਜਾਵਣਾ। ਆਪੇ ਗਾਏ ਸ਼ਬਦ ਬੋਧ ਅਗਾਧ, ਖਾਣੀ ਬਾਣੀ ਭੇਵ ਨਾ ਪਾਵਣਾ। ਆਪੇ ਰੰਗ ਰੰਗਾਏ ਸੰਤ ਸਾਧ, ਭਗਤ ਭਗਵੰਤ ਆਪ ਅਖਵਾਵਣਾ। ਆਪੇ ਰੂਪ ਵਟਾਏ ਮੋਹਨ ਮਾਧਵ ਮਾਧ, ਮੁਕੰਦ ਮਨੋਹਰ ਲੱਖ਼ਮੀ ਨਰਾਇਣ ਖੇਲ ਖਿਲਾਵਣਾ। ਆਪ ਸੁਣੇ ਸਰਬ ਫਰਿਆਦਿ, ਸਾਚੇ ਤਖ਼ਤ ਆਪ ਸੋਹਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰੰਗ ਰੰਗਾਵਣਾ । ਸਤਿਜੁਗ ਸਾਚਾ ਰੰਗ ਅਪਾਰ, ਚਾਰ ਵਰਨਾਂ ਆਪ ਚੜ੍ਹਾਈਆ। ਨਾਤਾ ਤੁਟੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਈਆ। ਹਉਮੇ ਹੰਗਤਾ ਦੇਵੇ ਮਾਰ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਸਾਚੇ ਸ਼ਬਦ ਕਰੇ ਪਿਆਰ, ਹੰ ਬ੍ਰਹਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਰਾਓ ਰੰਕ ਨਾ ਕੋਇ ਵਖਾਈਆ। ਰਾਓ ਰੰਕ ਏਕਾ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸਗਲਾ ਸੰਗ ਨਿਭਾਇੰਦਾ। ਨਾਮ ਵਜਾਏ ਇਕ ਮਰਦੰਗ, ਬ੍ਰਹਿਮੰਡ ਖੰਡ ਆਪ ਸੁਹਾਇੰਦਾ। ਸਚਖੰਡ ਦੁਆਰਾ ਆਪੇ ਲੰਘ, ਸਾਚੇ ਤਖ਼ਤ ਚਰਨ ਟਿਕਾਇੰਦਾ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਓ ਭੰਨਾਇੰਦਾ। ਇਕ ਉਪਜਾਏ ਪਰਮਾਨੰਦ, ਨਿਜ ਆਤਮ ਰਸ ਚੁਆਇੰਦਾ। ਜੀਵ ਜੰਤ ਰਸਨਾ ਕੋਇ ਨਾ ਲਾਏ ਮਦਿਰਾ ਮਾਸ ਗੰਦ, ਸੋਹੰ ਸੋ ਸਾਚਾ ਜਾਪ ਜਪਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਤੋੜ ਦਇਆ ਕਮਾਇੰਦਾ। ਹਰਿਜਨ ਚੜ੍ਹਾਏ ਸਾਚੇ ਚੰਦ, ਲੋਕਮਾਤ ਆਪ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸਚ ਸਮਾਇੰਦਾ। ਸਤਿਜੁਗ ਅੰਦਰ ਸਚ ਧਰ, ਸਚ ਸਾਚਾ ਵੇਖ ਵਖਾਈਆ। ਪੁਰਖ ਅਬਿਨਾਸ਼ੀ ਦੇਵੇ ਵਰ, ਘਰ ਸਾਚੇ ਵਸਤ ਟਿਕਾਈਆ। ਜਗਤ ਜਹਾਨ ਚੁੱਕੇ ਡਰ, ਜੀਵ ਜੀਵ ਨਾ ਕੋਇ ਤਰਸਾਈਆ। ਸੋ ਪੁਰਖ ਨਿਰੰਜਣ ਕਿਰਪਾ ਕਰ, ਮਨਮਤ ਦਏ ਗੁਆਈਆ। ਗੁਰਮਤ ਸਾਚੀ ਅੱਗੇ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਦਏ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਆਪ ਸਮਝਾਉਣਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕਿਸੇ ਅਖਵਾਉਣਾ, ਆਤਮ ਬ੍ਰਹਮ ਸਰਬ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਉਣਾ, ਜ਼ਾਤ ਪਾਤ ਮੇਟ ਮਿਟਾਇੰਦਾ। ਅੱਖਰ ਵੱਖਰ ਏਕਾ ਜਾਪ ਜਪਾਉਣਾ, ਦੋਏ ਦੋਏ ਰੂਪ ਵਟਾਇੰਦਾ। ਨਿਰਗੁਣ ਸਰਗੁਣ ਮੇਲ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਵਰਤੇ ਵਰਤੰਤ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਏਕਾ ਨਾਤਾ ਜੀਵ ਜੰਤ, ਸਗਲ ਸ੍ਰਿਸ਼ਟੀ ਭੈਣ ਭਾਈਆ। ਨਾਰੀ ਮੇਲਾ ਸਾਚੇ ਕੰਤ, ਦੂਸਰ ਨੈਣ ਨਾ ਕੋਇ ਉਠਾਈਆ। ਹਰਿ ਕਾ ਨਾਮ ਨਾ ਮੰਗਣ ਜਾਏ ਕੋਈ ਬਣ ਬਣ ਮੰਗਤ, ਹੱਟੋ ਹੱਟ ਨਾ ਕੋਇ ਵਖਾਈਆ। ਸਾਚੀ ਬਣਾਏ ਹਰਿ ਹਰਿ ਸੰਗਤ, ਹਰਿ ਕੀ ਪੌੜੀ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਵੇਖ ਵਖਾਈਆ। ਸਤਿਜੁਗ ਸਾਚੀ ਏਕਾ ਗੋਤ, ਪੁਰਖ ਅਬਿਨਾਸ਼ੀ ਆਪ ਉਪਾਇੰਦਾ।

❋

❋

ਨਿਰਗੁਣ ਮੇਲਾ ਸਾਚੀ ਜੋਤ, ਜੋਤੀ ਜੋਤ ਖੇਲ ਖਿਲਾਇੰਦਾ। ਤਨ ਨਗਾਰੇ ਸ਼ਬਦੀ ਚੋਟ, ਅਗੰਮ ਅਗੰਮੜਾ ਆਪ ਲਗਾਇੰਦਾ। ਕੋਇ ਨਾ ਰੱਖੇ ਵਾਸਨਾ ਖੋਟ, ਮਾਇਆ ਮਮਤਾ ਨਾ ਕੋਇ ਪਰਨਾਇੰਦਾ। ਕੋਇ ਨਾ ਪੀਵੇ ਪੋਸਤ ਘੋਟ, ਮਦਿ ਪਿਆਲਾ ਨਾ ਹੱਥ ਉਠਾਇੰਦਾ। ਕੋਇ ਨਾ ਦਰ ਦਰ ਮੰਗੇ ਰੋਟ, ਦਰ ਦਰਵੇਸ਼ ਨਾ ਕੋਇ ਅਖਵਾਇੰਦਾ। ਨਾ ਕੋਈ ਭੁੰਨੇ ਕਬਾਬ ਬੋਟੀ ਬੋਟ, ਰਸਨਾ ਜਿਹਵਾ ਨਾ ਕੋਇ ਹਲਕਾਇੰਦਾ। ਕੋਈ ਨਾ ਸੋਏ ਕਰ ਕਰ ਬੰਦ ਸੋਤ, ਪੁਰਖ ਅਬਿਨਾਸ਼ੀ ਘਰ ਘਰ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਲਾਇੰਦਾ। ਨਾ ਕੋਈ ਹਵਨ ਨਾ ਕੋਈ ਧੂਪ, ਦੀਵਾ ਬੱਤੀ ਨਾ ਕੋਇ ਜਲਾਈਆ। ਨਾ ਕੋਈ ਸਿਲ ਪਾਥਰ ਪਾਹਨ ਲਏ ਪੂਜ, ਬ੍ਰਹਮਾ ਵਿਸ਼ਨ ਸ਼ਿਵ ਗਣੇਸ਼ ਨਾ ਕੋਇ ਮਨਾਈਆ। ਨਾ ਕੋਈ ਸ਼ਸਤਰ ਖੰਡੇ ਜਾਏ ਝੂਝ, ਤੀਰ ਕਮਾਨ ਨਾ ਕੋਇ ਚਲਾਈਆ। ਪੁਰਖ ਨਿਰੰਜਣ ਏਕੰਕਾਰਾ ਲੱਖ ਚੁਰਾਸੀ ਆਪੇ ਲਏ ਬੂਝ, ਸਾਚੀ ਸੂਝ ਆਪਣੇ ਹੱਥ ਰਖਾਈਆ। ਨੇਤਰ ਨੈਣ ਉਠਾ ਨਾ ਕੋਈ ਵੇਖੇ ਚੰਦ ਦੂਜ ਤੀਜ, ਘਰ ਘਰ ਚੰਦਰਮਾ ਪਰਕਾਸ਼ ਕਰਾਈਆ। ਗੁਰਮੁਖ ਸੱਜਣ ਜਾਏ ਪਤੀਜ, ਪੀਆ ਪ੍ਰੀਤਮ ਘਰ ਵਿਚ ਪਾਈਆ। ਆਪੇ ਕਰੇ ਸਾਚੀ ਰੀਝ, ਗੁਰਮੁਖ ਸਚ ਸ਼ਿੰਗਾਰ ਇਕ ਵਖਾਈਆ। ਦਿਵਸ ਰੈਣ ਬੈਠਾ ਰਹੇ ਅੱਗੇ ਦਰ ਦਹਿਲੀਜ, ਆਪ ਆਪਣੀ ਸੇਵ ਕਮਾਈਆ। ਹਰਿਜਨ ਚਰਨ ਕਵਲ ਜਨ ਜਾਏ ਭੀਜ, ਅੰਮ੍ਰਿਤ ਮੇਘ ਆਪ ਬਰਸਾਈਆ। ਸਾਚੀ ਰੁੱਤੜੀ ਏਕਾ ਬੀਜ ਦੇਵੇ ਬੀਜ, ਕਾਇਆ ਧਰਤੀ ਹੱਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਚ ਫੁਲਵਾੜੀ ਆਪ ਮਹਿਕਾਈਆ। ਸਤਿਜੁਗ ਬੂਟਾ ਲਾਏ ਫੁੱਲ, ਗੁਰਮੁਖ ਸਾਚਾ ਬੀਜ ਬਜਾਇੰਦਾ। ਪੁਰਖ ਅਬਿਨਸ਼ੀ ਕਦੇ ਨਾ ਜਾਏ ਭੁੱਲ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਕਰੇ ਖੇਲ ਅਮੋਲ ਅਮੁਲ, ਅਮੋਲਕ ਆਪਣੀ ਵਸਤ ਟਿਕਾਇੰਦਾ। ਆਦਿ ਅੰਤ ਪਾਵਣਹਾਰਾ ਸਾਚਾ ਮੁੱਲ, ਲੱਖ ਕਰੋੜੀ ਨਾ ਕੋਇ ਚੁਕਾਇੰਦਾ। ਨਿਰਗੁਣ ਕੰਡੇ ਤੋਲੇ ਤੋਲ, ਸਰਗੁਣ ਹੱਥ ਨਾ ਕੋਇ ਵਖਾਇੰਦਾ। ਸਤਿਜੁਗ ਉਪਜਾਏ ਆਪਣੀ ਕੁਲ, ਵਿਸ਼ਵ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਗਲਾ ਸੰਗ ਆਪ ਰਖਾਇੰਦਾ। ਸਗਲਾ ਸੰਗ ਪੁਰਖ ਬਿਧਾਤਾ, ਸਤਿਜੁਗ ਸਾਚੇ ਆਪ ਨਿਭਾਈਆ। ਆਪੇ ਦੇਵੇ ਆਪਣੀ ਦਾਤਾ, ਦਾਤਾ ਦਾਨੀ ਸੇਵ ਕਮਾਈਆ। ਆਪ ਸੁਣਾਏ ਆਪਣੀ ਗਾਥਾ, ਵਾਹ ਵਾ ਗੁਰੂ ਵਡ ਵਡਿਆਈਆ। ਆਪੇ ਜਾਣੇ ਪੂਜਾ ਪਾਠਾ, ਨਾਮ ਸਤਿ ਸਤਿ ਪੜ੍ਹਾਈਆ। ਆਪੇ ਪੂਰਾ ਕਰੇ ਘਾਟਾ, ਸਾਚਾ ਤੋਲਾ ਬੇਪਰਵਾਹੀਆ। ਨਾ ਕੋਈ ਦਿਸੇ ਤੀਰਥ ਤਾਟਾ, ਅਠਸਠ ਰਹਿਣ ਨਾ ਪਾਈਆ। ਭਾਗ ਲਗਾਏ ਕਾਇਆ ਮਾਟਾ, ਸਰ ਸਰੋਵਰ ਇਕ ਵਖਾਈਆ। ਦਰਸ ਦਿਖਾਏ ਸਾਚੀ ਖਾਟਾ, ਮੰਦਰ ਗੁਰਦਵਾਰਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚੀ ਬਣਤ ਬਣਾਈਆ। ਸਤਿਜੁਗ ਸਾਚੇ ਸਾਚਾ ਗੁਰੂਦਵਾਰ, ਹਰਿਜਨ ਕਾਇਆ ਬੰਕ ਸੁਹਾਇੰਦਾ। ਅੰਦਰ ਵੜ ਗੁਰ ਕਰਤਾਰ, ਆਪਣਾ ਆਸਣ ਆਪ ਵਛਾਇੰਦਾ। ਆਪੇ ਬੋਲੇ ਆਪਣੀ ਧਾਰ, ਆਪਣਾ ਵਾਕ ਆਪ ਅਲਾਇੰਦਾ। ਆਪੇ ਪਰਦਾ ਦੇਵੇ ਡਾਰ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੁਹਾਵਣਾ, ਪੰਜ ਤਤ ਕਾਇਆ ਕਰ ਪਿਆਰ। ਹਰਿ ਮੰਦਰ ਆਪ ਬਣਾਵਣਾ, ਇੱਟਾਂ ਗਾਰਾ ਨਾ ਲਾਏ ਨਿਰੰਕਾਰ। ਛੱਪਰ ਛੰਨ ਨਾ ਕੋਇ ਰਖਾਵਣਾ, ਨਾ ਕੋਈ ਘਾੜਣ ਘੜੇ ਜਗਤ

❋

❋

ਸੁਨਿਆਰ। ਸਾਚਾ ਸਵਰਨ ਇਕ ਚਮਕਾਵਣਾ, ਕੰਚਨ ਨਿਉਂ ਨਿਉਂ ਕਰੇ ਨਿਮਸਕਾਰ। ਸ਼ਬਦ ਗੁਰ ਵਿਚ ਵਸਾਵਣਾ, ਜਨਮੇ ਮਰੇ ਨਾ ਵਿਚ ਸੰਸਾਰ। ਗ੍ਰੰਥੀ ਕੋਈ ਪੜ੍ਹਣ ਨਾ ਲਾਵਣਾ, ਆਪੇ ਸੁਣਾਏ ਹਰਿ ਨਿਰੰਕਾਰ। ਸਾਰੰਗ ਢੱਡ ਨਾ ਕੋਇ ਵਜਾਵਣਾ, ਅਨਹਦ ਰੱਖੇ ਸੱਚੀ ਧੁਨਕਾਰ। ਜਗਤ ਸਟੇਜ ਨਾ ਕੋਇ ਰਖਾਵਣਾ, ਉਤੇ ਚੜ੍ਹੇ ਨਾ ਕੋਈ ਗਵਾਰ। ਪੁਰਖ ਅਬਿਨਾਸ਼ੀ ਆਪਣਾ ਵਾਕ ਅਲ੍ਹਾਵਣਾ, ਆਪ ਆਪਣੀ ਕਿਰਪਾ ਧਾਰ। ਗੁਰੂ ਗ੍ਰੰਥ ਇਕ ਵਖਾਵਣਾ, ਜਲ ਡੋਬੇ ਨਾ ਅਗਨੀ ਦੇਵੇ ਸਾੜ। ਕਿਸੇ ਕਾਗਦ ਕਲਮ ਛਾਹੀ ਨਾ ਮਾਣ ਦਵਾਵਣਾ, ਨਿਸ਼ਅੱਖਰ ਰੂਪ ਆਪ ਨਿਰੰਕਾਰ। ਸਤਿਜੁਗ ਸਾਚੇ ਸਾਚਾ ਅੱਖਰ ਇਕ ਪੜ੍ਹਾਵਣਾ, ਅੱਠੇ ਪਹਿਰ ਰੱਖੇ ਧੁਨਕਾਰ। ਮਨ ਪੰਖੀ ਆਪਣੀ ਡੋਰ ਆਪ ਬੰਧਾਵਣਾ, ਦਹਿ ਦਿਸ਼ਾ ਨਾ ਕਰੇ ਵਿਚਾਰ। ਮਤ ਮਤਵਾਲੀ ਦੂਜਾ ਰਾਹ ਨਾ ਕੋਇ ਤਕਾਵਣਾ, ਚਾਰ ਕੁੰਟ ਨਾ ਹੋਏ ਖਵਾਰ। ਬੁੱਧ ਬਬੇਕੀ ਆਪ ਕਰਾਵਣਾ, ਤ੍ਰੈਗੁਣ ਮਾਇਆ ਨਾ ਦੇਵੇ ਸਾੜ। ਮੁਲਾਂ ਸ਼ੇਖ਼ ਮੁਸਾਇਕ ਨਾ ਕੋਇ ਅਖਵਾਵਣਾ, ਪੀਰ ਦਸਤਗੀਰ ਨਾ ਦਏ ਆਧਾਰ। ਪੰਡਤ ਪਾਂਧੇ ਤਿਲਕ ਨਾ ਕਿਸੇ ਲਗਾਵਣਾ, ਗਲ ਜੰਜੂ ਨਾ ਕਰੇ ਸ਼ਿੰਗਾਰ। ਜਗਤ ਸੁੰਨਤ ਨਾ ਕਿਸੇ ਕਰਾਵਣਾ, ਕੱਟੇ ਅੰਗ ਨਾ ਹੋਏ ਖੁਆਰ। ਸੂਰਾ ਸਰਬੰਗ ਸਤਿਗੁਰ ਪੂਰਾ ਇਕ ਅਖਵਾਵਣਾ, ਕਰੇ ਖੇਲ ਵਿਚ ਸੰਸਾਰ। ਰਾਜਾ ਰਾਣਾ ਮੇਟ ਮਿਟਾਵਣਾ, ਨਾ ਕੋਈ ਹੋਵੇ ਛਤਰ ਧਾਰ। ਦਰ ਦਰਬਾਨ ਨਾ ਕਿਸੇ ਬਹਾਵਣਾ, ਨਾ ਕੋਈ ਵੰਡੇ ਵੰਡ ਵਿਚ ਸੰਸਾਰ। ਧੁਰਦਰਗਾਹੀ ਏਕਾ ਹੁਕਮ ਚਲਾਵਣਾ, ਨਾ ਕੋਈ ਰੱਖੇ ਡਾਕ ਤਾਰ। ਚਿੱਠੀ ਰਸਾਇਣ ਕਾਗਦ ਕਿਸੇ ਨਾ ਹੱਥ ਫੜਾਵਣਾ, ਨਾ ਕੋਈ ਘਰ ਘਰ ਫੇਰੇ ਦੇਵੇ ਮਾਰ। ਰਾਤੀਂ ਸੁਤਿਆਂ ਆਪਣਾ ਹੁਕਮ ਸੁਨਾਵਣਾ, ਸ਼ਬਦ ਅਗੰਮੀ ਹਿਲਾ ਸਿਤਾਰ। ਸਚਖੰਡ ਬੈਠੇ ਲੋਆਂ ਪੁਰੀਆਂ ਬੰਧਨ ਪਾਵਣਾ, ਏਕਾ ਡੋਰ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚਾ ਕਰੇ ਵਿਹਾਰ । ਸਤਿਜੁਗ ਚੁੱਕੇ ਪੂਜਾ ਪਾਠ, ਪੁਰਖ ਅਬਿਨਾਸ਼ੀ ਆਪ ਚੁਕਾਈਆ। ਸਤਿਜੁਗ ਕੋਇ ਸਰੋਵਰ ਨਾ ਮਾਰੇ ਠਾਠ, ਜਲਧਾਰ ਨਾ ਕੋਇ ਵਡਿਆਈਆ। ਸਤਿਜੁਗ ਸਾਧ ਸੰਤ ਨਾ ਖੋਲ੍ਹੇ ਕੋਈ ਹਾਟ, ਹਰਿ ਕਾ ਨਾਮ ਨਾ ਕੋਈ ਵਕਾਈਆ। ਸਤਿਜੁਗ ਸਤਿਗੁਰ ਪੂਰਾ ਦੀਪਕ ਜੋਤ ਜਗਾਏ ਲਲਾਟ, ਦੂਸਰ ਦਰ ਮੰਗਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਕਰੇ ਪੜ੍ਹਾਈਆ। ਦਿਵਸ ਰੈਣ ਸ਼ਬਦ ਚਲਾਵਣਾ, ਆਲਸ ਨਿੰਦਰਾ ਨਾ ਕੋਈ ਰਖਾਏ। ਗੁਰਮੁਖ ਸਾਚੇ ਮੇਲ ਮਿਲਾਵਣਾ, ਕਾਇਆ ਜਿੰਦਰਾ ਤੋੜ ਤੁੜਾਏ। ਮਦਿ ਪਿਆਲਾ ਨਾਮ ਪਿਆਵਣਾ, ਸਚ ਖ਼ੁਮਾਰ ਇਕ ਵਖਾਏ। ਨੇਤਰ ਨੈਣ ਇਕ ਖੁਲ੍ਹਾਵਣਾ, ਅੱਠ ਪਹਿਰ ਰੁਸ਼ਨਾਏ। ਸੋਹੰ ਸਾਚਾ ਜਾਪ ਜਪਾਵਣਾ, ਸੋ ਪੁਰਖ ਨਿਰੰਜਣ ਘਰ ਘਰ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਤਖ਼ਤ ਸੁਹਾਏ। ਸਤਿਜੁਗ ਸਾਚਾ ਤਖ਼ਤ ਸੁਲਤਾਨ, ਦੋ ਜਹਾਨਾਂ ਆਪ ਸਾਲਾਹੀਆ। ਪੁਰਖ ਅਬਿਨਾਸ਼ੀ ਵਡ ਮਿਹਰਬਾਨ, ਜੀਵਾਂ ਜੰਤਾਂ ਦਏ ਵਡਿਆਈਆ। ਏਕਾ ਅੱਖਰ ਕਰ ਪਰਧਾਨ, ਪਾਰਬ੍ਰਹਮ ਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪਣਾ ਇਸ਼ਟ ਵੇਖ ਵਖਾਈਆ।

❋

❋