ਪੁਸਤਕਾਲਾਭਾਗ ੯

੧੫ ਚੇਤ ੨੦੧੭ ਬਿਕ੍ਰਮੀ ਗਿਰਧਾਰਾ ਸਿੰਘ ਦੇ ਘਰ ਬੱਲੋਵਾਲ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਏਕਾ ਪਾਵਣਾ, ਆਦਿ ਜੁਗਾਦਿ ਸਮਾਏ। ਹਰਿ ਪੁਰਖ ਨਿਰੰਜਣ ਏਕਾ ਗਾਵਣਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਏ। ਏਕਓਕੰਕਾਰਾ ਏਕ ਧਿਆਵਣਾ, ਨਾ ਮਰੇ ਨਾ ਜਾਏ। ਆਦਿ ਨਿਰੰਜਣ ਵੇਖ ਵਖਾਵਣਾ, ਜੋਤ ਸਰੂਪੀ ਡਗਮਗਾਏ। ਸ੍ਰੀ ਭਗਵਾਨ ਤਖ਼ਤ ਬਹਾਵਣਾ, ਸਚਖੰਡ ਵਾਸੀ ਬੇਪਰਵਾਹੇ। ਅਬਿਨਾਸ਼ੀ ਕਰਤਾ ਸੀਸ ਝੁਕਾਵਣਾ, ਦੂਸਰ ਇਸ਼ਟ ਨਾ ਕੋਈ ਮਨਾਏ। ਪਾਰਬ੍ਰਹਮ ਬ੍ਰਹਮ ਸਮਾਵਣਾ, ਏਕਾ ਦੂਜਾ ਭੌ ਚੁਕਾਏ। ਥਿਰ ਘਰ ਸਾਚੇ ਫੇਰਾ ਲਾਵਣਾ, ਮਹੱਲ ਅਟੱਲ ਇਕ ਵਖਾਏ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਵਣਾ, ਹੁਕਮੀ ਹੁਕਮ ਆਪ ਸੁਣਾਏ। ਲੱਖ ਚੁਰਾਸੀ ਰੰਗ ਰੰਗਾਵਣਾ, ਆਪਣੇ ਭਾਂਡੇ ਆਪ ਘੜਾਏ। ਪੰਜ ਤਤ ਸਾਚਾ ਮੇਲ ਮਿਲਾਵਣਾ, ਤ੍ਰੈਗੁਣ ਏਕਾ ਬੰਧਨ ਪਾਏ। ਨੌ ਦੁਆਰੇ ਖੋਜ ਖੁਜਾਵਣਾ, ਬੰਕ ਦੁਆਰੀ ਵੇਖ ਵਖਾਏ। ਘਰ ਘਰ ਵਿਚ ਆਪ ਸੁਹਾਵਣਾ, ਹਰਿ ਸਾਚੀ ਰਚਨ ਰਚਾਏ। ਧੁਨ ਨਾਦੀ ਨਾਦ ਵਜਾਵਣਾ, ਬ੍ਰਹਮ ਬ੍ਰਹਿਮਾਦੀ ਆਪ ਅਲਾਏ। ਸਰ ਸਰੋਵਰ ਇਕ ਸੁਹਾਵਣਾ, ਅੰਮ੍ਰਿਤ ਆਤਮ ਜਲ ਭਰਾਏ। ਆਤਮ ਸੇਜਾ ਰੰਗ ਰੰਗਾਵਣਾ, ਆਪ ਆਪਣਾ ਵੇਸ ਧਰਾਏ। ਸਾਚਾ ਮਹੱਲ ਅਟੱਲ ਇਕ ਉਪਾਵਣਾ, ਦਸਮ ਦੁਆਰੀ ਸੋਭਾ ਪਾਏ। ਬਜ਼ਰ ਕਪਾਟੀ ਕੁੰਡਾ ਲਾਹਵਣਾ, ਦੂਈ ਦਵੈਤੀ ਮੇਟ ਮਿਟਾਏ। ਨਾਰੀ ਕੰਤ ਮੇਲ ਮਿਲਾਵਣਾ, ਸਾਚੀ ਸੇਜਾ ਸੋਭਾ ਪਾਏ। ਰਸ ਰਸਨਾ ਇਕ ਖਵਾਵਣਾ, ਰਸ ਰਸੀਆ ਆਪ ਚਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਏ। ਸੋ ਪੁਰਖ ਨਿਰੰਜਣ ਪੇਖਣਾ, ਏਕ ਨੈਣ ਖੁਲ੍ਹਾਏ। ਹਰਿ ਪੁਰਖ ਨਿਰੰਜਣ ਧਾਰੇ ਭੇਖਣਾ, ਰੂਪ ਅਨੂਪ ਆਪ ਵਟਾਏ। ਏਕੰਕਾਰਾ ਲਿਖੇ ਲੇਖਣਾ, ਜੁਗਾ ਜੁਗੰਤਰ ਖੇਲ ਖਲਾਏ। ਆਦਿ ਨਿਰੰਜਣ ਆਪੇ ਜਾਣੇ ਆਪਣੀ ਰੇਖਣਾ, ਰੂਪ ਰੰਗ ਨਾ ਕੋਈ ਵਖਾਏ। ਅਬਿਨਾਸ਼ੀ ਕਰਤਾ ਮੁੱਛ ਦਾੜ੍ਹੀ ਨਾ ਦਿਸੇ ਕੇਸਨਾ, ਸੀਸ ਜਗਦੀਸ਼ ਨਾ ਮੂੰਡ ਮੁੰਡਾਏ। ਸ੍ਰੀ ਭਗਵਾਨ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼ਣਾ, ਹੁਕਮੀ ਹੁਕਮ ਆਪ ਫਰਾਏ। ਪਾਰਬ੍ਰਹਮ ਧਾਰੇ ਆਪਣਾ ਭੇਖਣਾ, ਬ੍ਰਹਮ ਲੇਖਾ ਬਹਿ ਸਮਝਾਏ। ਆਪੇ ਨਰ ਨਰਾਇਣ ਸਾਚ ਨਰੇਸ਼ਣਾ, ਸਾਚੇ ਆਸਣ ਸੋਭਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਮ ਧਰਾਏ। ਸੋ ਪੁਰਖ ਨਿਰੰਜਣ ਧਿਆਵਣਾ, ਦੋ ਜਹਾਨਾਂ ਵਾਲੀ। ਹਰਿ ਪੁਰਖ ਨਿਰੰਜਣ ਸਾਚੇ ਮੰਦਰ ਆਪ ਬਹਾਵਣਾ, ਆਦਿ ਜੁਗਾਦਿ ਕਰੇ ਪ੍ਰਿਤਪਾਲੀ। ਏਕੰਕਾਰਾ ਸਤਿਗੁਰ ਪੂਰਾ ਇਕ ਵਖਾਵਣਾ, ਦੂਸਰ ਕਰੇ ਨਾ ਕੋਇ ਦਲਾਲੀ। ਆਦਿ ਨਿਰੰਜਣ ਡਗਮਗਾਵਣਾ, ਮੇਟੇ ਰੈਣ ਅੰਧੇਰੀ ਕਾਲੀ। ਸ੍ਰੀ ਭਗਵਾਨ ਸੰਗ ਰਖਾਵਣਾ, ਧੁਰ ਦਰਗਾਹੀ ਬਣੇ ਸਾਚਾ ਮਾਲੀ। ਅਬਿਨਾਸ਼ੀ ਕਰਤਾ ਕੰਤ ਹੰਢਾਵਣਾ, ਲੇਖਾ ਜਾਣੇ ਸ਼ਾਹ ਕੰਗਾਲੀ। ਪਾਰਬ੍ਰਹਮ ਆਪਣਾ ਰੰਗ ਰੰਗਾਵਣਾ, ਸ਼ਬਦ ਵਜਾਏ ਸਾਚੀ ਤਾਲੀ। ਸਚਖੰਡ ਦਵਾਰੇ ਸੋਭਾ ਪਾਵਣਾ, ਵੇਖੇ ਮਹੱਲ ਅਟੱਲ ਉਚ ਮੁਨਾਰੀ। ਤ੍ਰੈਗੁਣ ਮਾਇਆ ਫੰਦ ਕਟਾਵਣਾ, ਪੰਚਮ ਪੰਚ ਨਾ ਕਰੇ ਖ਼ਵਾਰੀ। ਘਰ ਸਤਿਗੁਰ ਏਕਾ ਪਾਵਣਾ, ਹਰਿ ਸ਼ਬਦ ਸੱਚਾ ਸਿਕਦਾਰੀ। ਅਨਹਦ ਆਪਣਾ ਰਾਗ ਅਲਾਵਣਾ, ਧੁਨੀ ਆਤਮਕ ਵੱਜੇ ਸੱਚੀ ਧੁਨਕਾਰੀ। ਨਿਝਰ ਝਿਰਨਾ ਆਪ ਝਿਰਾਵਣਾ, ਅੰਮ੍ਰਿਤ ਸੋਹੇ ਬੰਕ ਦੁਆਰੀ। ਪੀਆ ਪ੍ਰੀਤਮ ਘਰ ਘਰ ਪਾਵਣਾ, ਲੇਖਾ ਚੁੱਕੇ ਦਸਮ ਦੁਆਰੀ। ਸਤਿ ਸਤਿਵਾਦੀ ਏਕਾ ਨਜ਼ਰੀ ਆਵਣਾ ਆਦਿ ਜੁਗਾਦੀ ਏਕੰਕਾਰੀ। ਸੁਰਤੀ ਸ਼ਬਦੀ ਏਕਾ ਰੰਗ ਰੰਗਾਵਣਾ, ਰੰਗਣਹਾਰਾ

❋

❋

ਹਰਿ ਲਲਾਰੀ। ਧਾਮ ਅਵੱਲੜੇ ਆਪ ਬਹਾਵਣਾ, ਨਾ ਕੋਈ ਦੀਸੇ ਚਾਰ ਦੀਵਾਰੀ। ਸਾਚਾ ਦੀਪਕ ਇਕ ਜਗਾਵਣਾ, ਦਿਵਸ ਰੈਣ ਕਰੇ ਉਜਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰੀ। ਸੋ ਪੁਰਖ ਨਿਰੰਜਣ ਸਾਚਾ ਗਾਈਏ, ਹਰਿ ਦਾਤਾ ਗਹਿਰ ਗੰਭੀਰ। ਹਰਿ ਪੁਰਖ ਨਿਰੰਜਣ ਸੰਗ ਸਮਾਈਏ, ਅੰਮ੍ਰਿਤ ਬਖ਼ਸ਼ੇ ਸਾਚਾ ਸੀਰ। ਏਕੰਕਾਰਾ ਅੰਗ ਲਗਾਈਏ, ਦੂਈ ਦਵੈਤੀ ਕੱਟੇ ਪੀੜ। ਆਦਿ ਨਿਰੰਜਣ ਜੋਤ ਜਗਾਈਏ, ਚੋਟੀ ਚਾੜ੍ਹੇ ਇਕ ਅਖੀਰ। ਅਬਿਨਾਸ਼ੀ ਕਰਤਾ ਵੇਖ ਵਖਾਈਏ, ਦਰਸ ਦਿਖਾਏ ਬੇਨਜ਼ੀਰ। ਸ੍ਰੀ ਭਗਵਾਨ ਦਰਸ਼ਨ ਪਾਈਏ, ਵਡ ਦਾਤਾ ਪੀਰਨ ਪੀਰ। ਪਾਰਬ੍ਰਹਮ ਗਲੇ ਲਗਾਈਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਆਵਣ ਜਾਵਣ ਸੁਫਲ ਕਰਾਈਏ, ਲੇਖਾ ਚੁੱਕੇ ਹਸਤ ਕੀਟ। ਏਕਾ ਮੰਦਰ ਸੋਭਾ ਪਾਈਏ, ਸਚਖੰਡ ਦਵਾਰਾ ਧਾਮ ਅਨਡੀਠ। ਰਸ ਰਸਨਾ ਹਰਿ ਸ਼ਬਦ ਏਕਾ ਲਾਈਏ, ਆਪ ਖਵਾਏ ਸਤਿਗੁਰ ਮੀਠ। ਭਰਮਾ ਕੰਧ ਏਕਾ ਢਾਈਏ, ਗਾਈਏ ਸ਼ਬਦ ਸੁਹਾਗੀ ਗੀਤ। ਘਰ ਪੰਚਮ ਨਾਦ ਵਜਾਈਏ, ਕਾਇਆ ਹੋਏ ਪਤਿਤ ਪੁਨੀਤ। ਅੰਮ੍ਰਿਤ ਮੇਘ ਇਕ ਬਰਸਾਈਏ, ਕਰੇ ਕਰਾਏ ਸਾਂਤਕ ਸੀਤ। ਦਰਦ ਦੁੱਖ ਭੈ ਭੰਜਣ ਨਰ ਨਰਾਇਣ ਏਕਾ ਇਸ਼ਟ ਮਨਾਈਏ, ਆਦਿ ਜੁਗਾਦਿ ਚਲਾਏ ਆਪਣੀ ਰੀਤ। ਕੂੜਾ ਨਾਤਾ ਤੋੜ ਤੁੜਾਈਏ, ਗੋਬਿੰਦ ਗਾਈਏ ਸਾਚੇ ਗੀਤ। ਕਲਜੁਗ ਸੂਸਾ ਤਨ ਤਜਾਈਏ, ਅੰਤਮ ਸਦੀ ਰਹੀ ਬੀਤ। ਏਕਾ ਢੋਲਾ ਆਖ ਸੁਣਾਈਏ, ਸੋਹੰ ਵਸੇ ਸਾਚੇ ਚੀਤ। ਪਰਦਾ ਉਹਲਾ ਮਾਤ ਉਠਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਹਾਰ ਜੀਤ। ਸੋ ਪੁਰਖ ਨਿਰੰਜਣ ਧਿਆਵਣਾ, ਥਿਰ ਦਰਬਾਰੇ ਬੈਠਾ ਹਰਿ ਰਾਏ। ਸਤਿਗੁਰ ਸੱਚਾ ਏਕਾ ਪਾਵਣਾ, ਗੁਰ ਸ਼ਬਦੀ ਮੇਲ ਮਿਲਾਏ। ਭਗਤਨ ਰੂਪ ਮਾਤ ਵਟਾਵਣਾ, ਏਕਾ ਭਗਤੀ ਨਾਮ ਦ੍ਰਿੜਾਏ। ਸੰਤ ਸਾਚਾ ਆਪ ਅਖਵਾਵਣਾ, ਹਰਿ ਚਰਨ ਕਵਲ ਚਿਤ ਲਾਏ। ਗੁਰਮੁਖ ਆਪਣਾ ਨਾਉਂ ਧਰਾਵਣਾ, ਮਾਇਆ ਮਮਤਾ ਮੋਹ ਤਜਾਏ। ਗੁਰਸਿਖ ਆਪਣਾ ਲੇਖ ਲਖਾਵਣਾ, ਲਿਖਣਹਾਰਾ ਬੇਪਰਵਾਹੇ। ਪਿਛਲਾ ਕੀਤਾ ਪੰਧ ਮੁਕਾਵਣਾ, ਪੂਰਬ ਜਨਮਾਂ ਵੇਖ ਵਖਾਏ। ਏਕਾ ਛੰਦ ਸੁਹਾਗੀ ਗਾਵਣਾ, ਸਤਿ ਪੁਰਖ ਨਿਰੰਜਣ ਆਪ ਪੜ੍ਹਾਏ। ਨਿਜ ਆਤਮ ਰਸ ਏਕਾ ਪਾਵਣਾ, ਅੰਮ੍ਰਿਤ ਆਤਮ ਦਏ ਪਿਆਏ। ਕੋਟ ਜਨਮ ਦਾ ਪਾਪ ਗਵਾਵਣਾ, ਸਤਿਗੁਰ ਸਾਚੇ ਦਰਸ਼ਨ ਪਾਏ। ਆਪਣੀ ਕੀਤੀ ਭੁੱਲ ਬਖ਼ਸ਼ਾਵਣਾ, ਅੱਗੇ ਮਾਰਗ ਦਏ ਵਖਾਏ। ਕਾਗ ਆਪਣਾ ਹੰਸ ਰੂਪ ਵਟਾਵਣਾ, ਸੋਹੰ ਸਾਚੀ ਚੋਗ ਰਸਨਾ ਲਾਏ। ਕਾਲਾ ਦਾਗ਼ ਜਗਤ ਧੁਆਵਣਾ, ਆਇਆ ਚਲ ਸੱਚੀ ਸਰਨਾਏ। ਮਨ ਵੈਰਾਗ ਇਕ ਉਪਜਾਵਣਾ, ਬਿਨ ਹਰਿ ਨਜ਼ਰ ਕੋਇ ਨਾ ਆਏ। ਕਲਜੁਗ ਕੂੜਾ ਪੰਧ ਮੁਕਾਵਣਾ, ਝੂਠਾ ਨਾਤਾ ਤੋੜ ਤੁੜਾਏ। ਸਤਿਜੁਗ ਸਾਚਾ ਸੰਗ ਨਿਭਾਵਣਾ, ਵਰ ਘਰ ਪਾਇਆ ਹਰਿ ਹਰਿ ਰਾਏ। ਮਿਲ ਸਖੀਆਂ ਬਹਿ ਬਹਿ ਮੰਗਲ ਗਾਵਣਾ, ਗੀਤ ਗੋਬਿੰਦ ਇਕ ਅਲਾਏ। ਸੋ ਪੁਰਖ ਨਿਰੰਜਣ ਕਾਜ ਰਚਾਵਣਾ, ਕਰਨੀ ਕਰਤਾ ਖੇਲ ਖਲਾਏ। ਹਰਿ ਪੁਰਖ ਨਿਰੰਜਣ ਸਚ ਸੁਹਾਗ ਗਾਵਣਾ, ਸ਼ਬਦ ਸ਼ਬਦੀ ਨਾਦ ਸੁਣਾਏ। ਏਕੰਕਾਰਾ ਆਪਣਾ ਸਗਨ ਮਨਾਵਣਾ, ਮਸਤਕ ਤਿਲਕ ਲਲਾਟ ਵਖਾਏ। ਅਬਿਨਾਸ਼ੀ ਕਰਤੇ ਘਰ ਵਸਾਵਣਾ, ਆਦਿ ਨਿਰੰਜਣ ਲਏ ਉਠਾਏ। ਸ੍ਰੀ ਭਗਵਾਨ ਸਾਚੇ ਘੋੜੇ ਆਪ ਚੜ੍ਹਾਵਣਾ, ਪਾਰਬ੍ਰਹਮ ਪ੍ਰਭ ਆਪਣੀ ਹੱਥੀਂ ਵਾਗ ਗੁੰਦਾਏ। ਜੋਤ ਨਿਰੰਜਣ ਕਜਲਾ ਪਾਵਣਾ, ਨਾਮ ਸਲਾਈ ਹੱਥ ਉਠਾਏ। ਸੌਹਰਾ ਪੇਈਆ ਏਕਾ ਘਰ ਵਖਾਵਣਾ, ਹਰਿ ਹਰਿ ਨਾਰ ਕੰਤ ਮਿਲਾਏ। ਸਾਚੀ ਡੋਲੀ ਆਪ ਬਹਾਵਣਾ, ਜਗਤ ਕਹਾਰ ਨਾ ਕੋਇ ਰਖਾਏ। ਸਾਚੇ ਕੰਧੇ

❋

❋

ਆਪ ਉਠਾਵਣਾ, ਖ਼ਾਕੀ ਬੰਦੇ ਨਾ ਕੋਈ ਲਗਾਏ। ਮਾਇਆ ਅੰਧੇ ਭਰਮ ਭੁਲਾਵਣਾ, ਗੁਰਮੁਖ ਸਾਚੇ ਲਏ ਜਗਾਏ। ਝੂਠੇ ਧੰਦੇ ਪੰਧ ਮੁਕਾਵਣਾ, ਸਚ ਸਚ ਮਾਰਗ ਏਕਾ ਲਾਏ। ਨਾਰ ਦੁਹਾਗਣ ਨਾ ਕੋਇ ਪਰਨਾਵਣਾ, ਵਿਭਚਾਰ ਨੇੜ ਰਹਿਣ ਨਾ ਪਾਏ। ਲੋਕ ਲਾਜ ਸਰਬ ਤਜਾਵਣਾ, ਗੁਰਸਿਖ ਸਿਖ ਮਤ ਇਕ ਸਮਝਾਏ। ਸਤਿਗੁਰ ਪੂਰੇ ਸਾਚੇ ਨਾਮ ਜਹਾਜ਼ ਚੜ੍ਹਾਵਣਾ, ਸਾਚਾ ਬੇੜਾ ਲਏ ਤਰਾਏ। ਸਾਚਾ ਦਾਜ ਹਰਿ ਕਾ ਨਾਉਂ ਗੰਢ ਬੰਧਾਵਣਾ, ਦਰਗਹਿ ਸਾਚੀ ਲੈ ਕੇ ਜਾਏ। ਸਚਖੰਡ ਉਚ ਮਹੱਲੇ ਆਪ ਬਹਾਵਣਾ, ਸ਼ਬਦ ਰੰਗੀਲਾ ਪੀੜਾ ਹੇਠ ਰਖਾਏ। ਸਚ ਸਾਲੂ ਆਪ ਰੰਗਾਵਣਾ, ਸੀਸ ਜਗਦੀਸ਼ ਆ ਟਿਕਾਏ। ਮੁਖ ਘੁੰਘਟ ਆਪ ਉਠਾਵਣਾ, ਦੋ ਜਹਾਨਾ ਪਰਦਾ ਦਏ ਚੁਕਾਏ। ਪੀਆ ਪ੍ਰੀਤਮ ਨਜ਼ਰੀ ਆਵਣਾ, ਨਿਰਗੁਣ ਦਾਤਾ ਬੇਪਰਵਾਹੇ। ਗੁਰਸਿਖ ਸਖੀ ਅੰਕ ਸਮਾਵਣਾ, ਅੰਗੀਕਾਰ ਆਪ ਕਰਾਏ। ਦੂਸਰ ਦਿਸ ਕਿਸੇ ਨਾ ਆਵਣਾ, ਲੱਖ ਚੁਰਾਸੀ ਵੇਖੇ ਨੈਣ ਉਠਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਸਾਚੀ ਧਾਰ ਬੰਧਾਏ। ਸੋ ਪੁਰਖ ਨਿਰੰਜਣ ਸਦਾ ਸੇਵੀਏ, ਇਕ ਇਕੱਲਾ ਖੇਲ ਅਪਾਰ। ਹਰਿ ਪੁਰਖ ਨਿਰੰਜਣ ਵਡਾ ਵਡ ਵਡ ਦੇਵੀਏ, ਦੇਵਤ ਸੁਰ ਕਰਨ ਨਿਮਸਕਾਰ। ਏਕੰਕਾਰਾ ਅਲੱਖ ਅਭੇਵੀਏ, ਬ੍ਰਹਮਾ ਵਿਸ਼ਨ ਸ਼ਿਵ ਹੋਏ ਪਨਿਹਾਰ। ਆਦਿ ਨਿਰੰਜਣ ਕਥਨੀ ਕਥ ਨਾ ਸਕੇ ਰਸਨਾ ਜੇਹਵੀਏ, ਲੇਖਾ ਲਿਖੇ ਨਾ ਕੋਈ ਲਿਖਾਰ। ਅਬਿਨਾਸ਼ੀ ਕਰਤਾ ਦੇਵੇ ਸਾਚਾ ਮੇਵੀਏ, ਅੰਮ੍ਰਿਤ ਫਲ ਕਰ ਤਿਆਰ। ਸ੍ਰੀ ਭਗਵਾਨ ਸਾਚਾ ਮੀਤ ਘਰ ਘਰ ਸੇਵੀਏ, ਘਰ ਮੰਦਰ ਖੇਲ ਅਪਾਰ। ਪਾਰਬ੍ਰਹਮ ਨਾ ਮਰੇ ਨਾ ਪਏ ਜੰਮ ਜੁਗਾ ਜੁਗੰਤਰ ਏਕਾ ਸੇਵੀਏ, ਨਿਰਗੁਣ ਸਰਗੁਣ ਬੰਨ੍ਹੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਗੋਚਰ ਬੁੱਝਿਆ, ਜਿਸ ਆਪਣੀ ਦਇਆ ਕਮਾਏ। ਸਤਿਗੁਰ ਪੂਰਾ ਭੇਵ ਖੁਲ੍ਹਾਏ ਗੁਝਿਆ, ਅੰਤਰ ਆਤਮ ਆਪ ਸੁਣਾਏ। ਲੇਖਾ ਚੁੱਕੇ ਏਕਾ ਦੂਜਿਆ, ਨੈਣੀ ਨੈਣ ਹੋਏ ਰੁਸ਼ਨਾਏ। ਚੌਥੇ ਪਦ ਪੈਂਡਾ ਮੁੱਕਿਆ, ਅਮਰਾਪਦ ਆਪ ਵਖਾਏ। ਪੰਚਮ ਬਹਿ ਬਹਿ ਨੇੜੇ ਢੁਕਿਆ, ਨਿਰਗੁਣ ਮੇਲਾ ਸਹਿਜ ਸੁਭਾਏ। ਛੇਵੇਂ ਉਜਲ ਕਰੇ ਮੁਖਿਆ, ਸਿਰ ਆਪਣਾ ਹੱਥ ਧਰਾਏ। ਸਤਵੇਂ ਸਤਿ ਪੁਰਖ ਨਿਰੰਜਣ ਲੱਖ ਚੁਰਾਸੀ ਕੋਲੋਂ ਲੁਕਿਆ, ਗੁਰਮੁਖ ਵਿਰਲੇ ਦਰਸ ਦਖਾਏ। ਹਰਿਜਨ ਬੂਟਾ ਕਦੇ ਨਾ ਸੁੱਕਿਆ, ਪਤ ਡਾਲ੍ਹੀ ਆਪ ਮਹਿਕਾਏ। ਜੋ ਜਨ ਸਰਨਾਈ ਝੁਕਿਆ, ਫੜ ਫਰਸ਼ੋ ਅਰਸ਼ ਬਹਾਏ। ਕਲਜੁਗ ਵੇਲਾ ਅੰਤਮ ਢੁਕਿਆ, ਅਰਸ਼ ਫ਼ਰਸ਼ ਰਿਹਾ ਕੁਰਲਾਏ। ਲੇਖਾ ਜਾਣੇ ਮਾਨਸ਼ ਮਨੁੱਖਿਆ, ਦੇਵਤ ਸੁਰ ਭੇਵ ਨਾ ਰਾਏ। ਹਰਿਜਨ ਉਜਲ ਕਰੇ ਮੁਖਿਆ, ਸਵਛ ਸਰੂਪੀ ਦਰਸ ਦਿਖਾਏ। ਗੁਰਮੁਖ ਵਿਰਲਾ ਆਪਣੀ ਗੋਦੀ ਹਰਿ ਹਰਿ ਚੁੱਕਿਆ, ਗੁਰ ਗੁਰ ਸਾਚੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਖੇਲ ਖਲਾਏ। ਸੋ ਪੁਰਖ ਨਿਰੰਜਣ ਜਾਏ ਬਹੁੜ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਚੜ੍ਹੇ ਸਾਚੇ ਘੋੜ, ਆਦਿ ਨਿਰੰਜਣ ਵਾਗ ਉਠਾਈਆ। ਅਬਿਨਾਸ਼ੀ ਕਰਤਾ ਦੋ ਜਹਾਨਾਂ ਲਾਏ ਏਕਾ ਪੌੜ, ਸ੍ਰੀ ਭਗਵਾਨਾ ਸੇਵ ਕਮਾਈਆ। ਪਾਰਬ੍ਰਹਮ ਆਦਿ ਜੁਗਾਦੀ ਰਿਹਾ ਦੌੜ, ਨਿਰਗੁਣ ਆਪਣਾ ਖੇਲ ਖਿਲਾਈਆ। ਹਰਿ ਹਰਿ ਬੁਝਾਏ ਲੱਗੀ ਔੜ, ਸਾਚਾ ਮੇਘ ਇਕ ਬਰਸਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਹਰਿ ਸੰਤ ਭਗਤ ਚਰਨ ਪ੍ਰੀਤੀ ਦੇਵੇ ਜੋੜ, ਜਾਗਰਤ ਜੋਤ ਕਰ ਰੁਸ਼ਨਾਈਆ। ਮਨ ਮਤਵਾਲਾ ਦੇਵੇ ਹੋੜ, ਏਕਾ ਖੰਡਾ ਸ਼ਬਦ ਉਠਾਈਆ। ਸੁਰਤੀ

❋

❋

ਬੰਨ੍ਹੇ ਆਪਣੀ ਡੋਰ, ਨਾਮ ਨਾਮਾ ਬੰਧਨ ਪਾਈਆ। ਲੇਖਾ ਜਾਣੇ ਅੰਧ ਘੋਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਪਕੜ ਬਿਦਾਰੇ ਪੰਚਮ ਚੋਰ, ਚੋਰ ਯਾਰ ਠੱਗ ਆਪ ਮਿਟਾਈਆ। ਪੰਚਮ ਮਿਟਾਏ ਮੋਰ ਤੋਰ, ਹਉਮੇ ਹੰਗਤਾ ਰਹਿਣ ਨਾ ਪਾਈਆ। ਪੰਚਮ ਵਖਾਏ ਆਪਣਾ ਜ਼ੋਰ, ਵਡ ਜ਼ਾਬਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਤੁਠਿਆ, ਹਰਿ ਸੱਚਾ ਬੇਪਰਵਾਹ। ਏਕੰਕਾਰਾ ਆਪਣੇ ਬਲ ਆਪੇ ਉਠਿਆ, ਹਰਿ ਪੁਰਖ ਨਿਰੰਜਣ ਦਏ ਸਲਾਹ। ਅਬਿਨਾਸ਼ੀ ਕਰਤਾ ਆਪ ਵੇਖੇ ਆਪਣੀ ਗੁਠਿਆ, ਆਦਿ ਨਿਰੰਜਣ ਕਰ ਰੁਸ਼ਨਾ। ਪਾਰਬ੍ਰਹਮ ਕਦੇ ਨਾ ਲੁੱਟਿਆ, ਸ੍ਰੀ ਭਗਵਾਨ ਬਣੇ ਗੁਆਹ। ਹਰਿ ਸ਼ਬਦ ਚੜ੍ਹੇ ਆਪੇ ਸਾਚੀ ਚੋਟੀਆ, ਸਚ ਮਹੱਲੇ ਡੇਰਾ ਲਾ। ਲੱਖ ਚੁਰਾਸੀ ਵੇਖੇ ਵਾਸਨਾ ਖੋਟੀਆ, ਘਟ ਘਟ ਅੰਦਰ ਫੇਰਾ ਪਾ। ਗੁਰਸਿਖ ਲੱਭੇ ਵਿਚੋਂ ਕੋਟਨ ਕੋਟੀਆ, ਆਪ ਆਪਣੇ ਲਏ ਜਗਾ। ਦੇਵੇ ਨਾਮ ਇਕ ਅਤੋਟੀਆ, ਸਚ ਭੰਡਾਰਾ ਹਰਿ ਵਰਤਾ। ਅੰਤਮ ਧਰਮ ਰਾਏ ਨਾ ਤੋੜੇ ਬੋਟੀਆ, ਚਿਤਰ ਗੁਪਤ ਨਾ ਦਏ ਸਜ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹ। ਸੋ ਪੁਰਖ ਨਿਰੰਜਣ ਦਾਤਾ ਸੂਰਬੀਰ, ਬਲਵਾਨ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਆਸਾ ਪੂਰ, ਸਾਚਾ ਅੰਮ੍ਰਿਤ ਸੀਰ ਜਾਮ ਪਿਆਇੰਦਾ। ਏਕੰਕਾਰਾ ਮਾਰੇ ਤੀਰ, ਤੀਰ ਨਿਰਾਲਾ ਇਕ ਚਲਾਇੰਦਾ। ਆਦਿ ਨਿਰੰਜਣ ਗਹਿਰ ਗੰਭੀਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਵਡ ਪੀਰਨ ਪੀਰ, ਦਸਤਗੀਰ ਨਾਉਂ ਧਰਾਇੰਦਾ। ਸ੍ਰੀ ਭਗਵਾਨ ਸ਼ਾਹ ਹਕੀਰ, ਹੱਕ ਹਕੀਕਤ ਫੋਲ ਫੁਲਾਇੰਦਾ, ਪਾਰਬ੍ਰਹਮ ਪ੍ਰਭ ਬੰਨ੍ਹੇ ਬੀੜ, ਜੁਗ ਜੁਗ ਬੇੜਾ ਆਪ ਚਲਾਇੰਦਾ। ਜਨ ਭਗਤਾਂ ਕੱਟੇ ਸਾਚੀ ਭੀੜ, ਲੋਕਮਾਤ ਰੂਪ ਵਟਾਇੰਦਾ। ਏਕਾ ਬਖ਼ਸ਼ੇ ਸਾਚਾ ਸੀਰ, ਨੀਰ ਪਿਆਲਾ ਜਾਮ ਪਿਆਇੰਦਾ। ਚਿੱਟੇ ਉਪਰ ਖਿਚ ਲਕੀਰ, ਕਾਗਦ ਸ਼ਾਹੀ ਮੇਲ ਮਿਲਾਇੰਦਾ। ਚਾਰ ਜੁਗ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਲਿਖਿਆ ਲਿਖਤ ਕਰੇ ਤਕਦੀਰ, ਤਕਬੀਰ ਤਦਬੀਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਸੋ ਪੁਰਖ ਨਿਰੰਜਣ ਬੰਧਨ ਪਾ, ਲੱਖ ਚੁਰਾਸੀ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਰਵ ਸਸ ਸੂਰਜ ਚੰਦਨ ਦਏ ਚੜ੍ਹਾ, ਏਕੰਕਾਰ ਹੁਕਮ ਸੁਣਾਇੰਦਾ। ਆਦਿ ਨਿਰੰਜਣ ਜੋਤੀ ਵਿਚ ਦਏ ਟਿਕਾ, ਜੁਗਾ ਜੁਗੰਤਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਰਿਹਾ ਭੁਆ, ਦਿਵਸ ਰੈਣ ਬਣਾਇੰਦਾ। ਸ੍ਰੀ ਭਗਵਾਨ ਵੇਖੇ ਜ਼ਿਮੀ ਅਸਮਾ, ਗਗਨ ਗਗਨੰਤਰ ਫੋਲ ਫੁਲਾਇੰਦਾ। ਪਾਰਬ੍ਰਹਮ ਆਪੇ ਖੜਾ ਆਪਣੇ ਥਾਂ, ਸੱਚਖੰਡ ਦੁਆਰਾ ਇਕ ਸੁਹਾਇੰਦਾ। ਜੁਗ ਜੁਗ ਕਰੇ ਸਚ ਨਿਆਂ, ਆਪਣਾ ਗੇੜਾ ਆਪ ਚਲਾਇੰਦਾ। ਜਨ ਭਗਤਾਂ ਫੜੇ ਲੋਕਮਾਤ ਬਾਂਹ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਏਕਾ ਅੱਖਰ ਨਾਮ ਦਏ ਜਪਾ, ਸਾਚਾ ਢੋਲਾ ਆਪੇ ਗਾਇੰਦਾ। ਸਾਚਾ ਮਾਰਗ ਦਏ ਵਖਾ, ਆਪਣਾ ਪੰਥ ਚਲਾਇੰਦਾ। ਰਾਗ ਅਨਾਦੀ ਦਏ ਸੁਣਾ, ਏਕਾ ਰਾਗ ਅਲਾਇੰਦਾ। ਵਾਦ ਵਿਵਾਦ ਦਏ ਮਿਟਾ, ਆਦਿ ਜੁਗਾਦਿ ਖੇਲ ਖਿਲਾਇੰਦਾ। ਸਾਧ ਸੰਤ ਲਏ ਮਿਲਾ, ਆਪ ਆਪਣਾ ਦਰਸ ਦਿਖਾਇੰਦਾ। ਬੋਧ ਅਗਾਧ ਸ਼ਬਦ ਜਣਾ, ਆਪ ਆਪਣੇ ਰੰਗ ਰੰਗਾਇੰਦਾ। ਧੁਰ ਦੀ ਦਾਦ ਝੋਲੀ ਪਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਚਾਰੇ ਵੇਦਾਂ ਦਏ ਲਿਖਾ, ਆਪਣੀ ਵੰਡਣ ਆਪ ਵੰਡਾਇੰਦਾ। ਬ੍ਰਹਮਾ ਵੇਤਾ ਮੰਗੇ ਢਹਿ ਢਹਿ ਸਰਨਾ, ਚਰਨ ਧੂੜੀ ਮਸਤਕ ਇਕ ਛੁਹਾਇੰਦਾ। ਵਿਸ਼ਨੂੰ ਕੂਕੇ ਉਚੀ ਕਰ ਕਰ ਬਾਂਹ, ਭਗਵਨ

❋

❋

ਸਾਚਾ ਰਾਹ ਤਕਾਇੰਦਾ। ਸ਼ੰਕਰ ਮੰਗੇ ਚਰਨ ਦੁਆਰੇ ਥਾਂ, ਤਨ ਭਬੂਤੀ ਇਕ ਰਮਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪ ਆਪਣਾ ਖੇਲ ਖਿਲਾਇੰਦਾ। ਸਾਚੇ ਸੰਤਾ ਦਰਸ਼ਨ ਦੇਵੇ ਆ, ਨਿਤ ਨਵਿਤ ਜੋਤ ਜਗਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਠਾ, ਨੌ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਵਰਨ ਗੋਤ ਨਾ ਦਏ ਕੋਈ ਬਣਾ, ਜ਼ਾਤ ਪਾਤ ਨਾ ਕੋਈ ਮਨਾਇੰਦਾ। ਏਕਾ ਬ੍ਰਹਮ ਦਏ ਵਖਾ, ਸੁਰਤ ਸ਼ਬਦੀ ਮੇਲ ਮਿਲਾਇੰਦਾ। ਨਿਹਕਰਮੀ ਆਪਣਾ ਕਰਮ ਲਏ ਕਮਾ, ਹਰਿਜਨ ਸਾਚੇ ਮਾਣ ਦਵਾਇੰਦਾ। ਫੜ ਫੜ ਹੰਸ ਬਣਾਏ ਕਾਂ, ਜਗਤ ਵਿਸ਼ਟਾ ਨਾ ਕੋਇ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਸੋ ਪੁਰਖ ਨਿਰੰਜਣ ਜਪਣਾ ਜਾਪ, ਦੂਜੇ ਅੱਖਰ ਨਾ ਕੋਇ ਪੜ੍ਹਾਈਆ। ਹਰਿ ਪੁਰਖ ਨਿਰੰਜਣ ਵਡ ਪਰਤਾਪ, ਪਰਮ ਪੁਰਖ ਵਡ ਵਡਿਆਈਆ। ਏਕੰਕਾਰਾ ਮਾਰੇ ਤੀਨੋਂ ਤਾਪ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਆਦਿ ਨਿਰੰਜਣ ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਨੈਣ ਦਰਸਾਈਆ। ਅਬਿਨਾਸ਼ੀ ਕਰਤਾ ਖੋਲ੍ਹੇ ਤਾਕ, ਬੰਦ ਕਿਵਾੜੀ ਆਪ ਖੁਲ੍ਹਾਈਆ। ਸ੍ਰੀ ਭਗਵਾਨ ਵੇਖੇ ਮਾਰ ਝਾਕ, ਆਤਮ ਸੇਜਾ ਸੇਜ ਸੁਹਾਈਆ। ਪਾਰਬ੍ਰਹਮ ਪ੍ਰਭ ਬਣੇ ਸਾਚਾ ਸੱਜਣ ਸੈਣ ਸਾਕ, ਸਗਲਾ ਸੰਗ ਨਿਭਾਈਆ। ਬ੍ਰਹਮ ਬ੍ਰਹਮ ਬ੍ਰਹਮ ਵਖਾਏ ਪਾਕੀ ਪਾਕ, ਪਤਿਤ ਪੁਨੀਤ ਵਡ ਵਡਿਆਈਆ। ਜਨ ਭਗਤਾਂ ਪਰਦਾ ਲਏ ਢਾਕ, ਢਾਕਣ ਕੋ ਪਤ ਆਪ ਅਖਵਾਈਆ। ਲੇਖਾ ਜਾਣੇ ਖ਼ਾਕੀ ਖ਼ਾਕ, ਖ਼ਾਲਕ ਖ਼ਲਕ ਵੇਖ ਵਖਾਈਆ। ਜੀਵ ਜੰਤ ਏਕਾ ਪਾਏ ਨਕੇਲ ਨਾਕ, ਮਾਇਆ ਮਮਤਾ ਡੋਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਾਸ ਰਚਾਈਆ। ਸੋ ਪੁਰਖ ਨਿਰੰਜਣ ਸਾਚਾ ਸੱਜਣਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਨਾ ਘੜਿਆ ਨਾ ਭੱਜਣਾ, ਤਤਵ ਤਤ ਨਾ ਕੋਇ ਰਖਾਇੰਦਾ। ਏਕੰਕਾਰਾ ਨਿਰਗੁਣ ਰੂਪ ਕਿਸੇ ਨਾ ਲੱਭਣਾ, ਜਗਤ ਨੇਤਰ ਦਰਸ਼ਨ ਕੋਇ ਨਾ ਪਾਇੰਦਾ। ਆਦਿ ਨਿਰੰਜਣ ਕਿਸੇ ਫੰਦੀ ਵਿਚ ਨਾ ਬੱਝਣਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਆਪਣੇ ਮੰਦਰ ਬਹਿ ਬਹਿ ਆਪੇ ਸਜਣਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਸ੍ਰੀ ਭਗਵਾਨ ਸ਼ਬਦ ਨਗਾਰਾ, ਬਣ ਬਣ ਆਪੇ ਵੱਜਣਾ, ਆਪਣਾ ਤਾਲ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਪਰਦਾ ਆਪੇ ਕੱਜਣਾ, ਆਪਣਾ ਮੁਖ ਆਪ ਛੁਪਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਨੁਹਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਦਰ ਘਰ ਸਾਚੇ ਪੀ ਪੀ ਰੱਜਣਾ, ਕਵਲ ਨਾਭ ਆਪ ਖੁਲ੍ਹਾਇੰਦਾ। ਹਰਿ ਸ਼ਬਦ ਚੜ੍ਹਨਾ ਸਾਚੇ ਜ਼ਹਾਜਨਾ, ਪਾਰ ਕਿਨਾਰਾ ਆਪ ਵਖਾਇੰਦਾ। ਸਤਿ ਸਰੂਪੀ ਮਾਰੇ ਇਕ ਆਵਾਜ਼ਨਾ, ਸ਼ਬਦੀ ਸ਼ਬਦ ਜੈਕਾਰਾ ਲਾਇੰਦਾ। ਖੇਲੇ ਖੇਲ ਗ਼ਰੀਬ ਨਿਵਾਜ਼ਣਾ, ਗ਼ਰੀਬ ਨਿਮਾਣੇ ਮੇਲ ਮਿਲਾਇੰਦਾ। ਹੰਕਾਰੀਆਂ ਤੋੜੇ ਗੜ੍ਹ ਖੋਲ੍ਹੇ ਪਾਜਨਾ, ਨਾਮ ਖੰਡਾ ਇਕ ਚਮਕਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਸਚ ਸੁਲਤਾਨਾ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਅਵੱਲਾ ਦੇਸ ਮਾਝਨਾ, ਸਾਚੀ ਨਗਰੀ ਫੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਰਾਹ ਚਲੰਦੜਾ ਪੁਰਖ ਅਕਾਲ, ਦੀਨਾ ਬੰਧਪ ਵਡ ਵਡਿਆਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਮੰਡਪ ਮਾੜੀ ਨਾ ਕੋਇ ਸਮਾਈਆ। ਸਾਚਾ ਦੀਪਕ ਬੈਠਾ ਬਾਲ, ਦੀਵਾ ਬੱਤੀ ਨਾ ਕੋਇ ਰਖਾਈਆ । ਸਾਚੇ ਤਖ਼ਤ ਬੈਠਾ ਨੂਰੀ ਜਲਵਾ ਜਲਾਲ, ਸ਼ਾਹ ਕੰਗਾਲ ਨਾ ਵਡ ਵਡਿਆਈਆ।

❋

❋

ਆਪੇ ਬਣੇ ਸਚ ਦਲਾਲ, ਸਾਚਾ ਵਣਜ ਆਪ ਕਰਾਈਆ। ਆਪੇ ਸੇਵਾਦਾਰ ਉਠਾਏ ਕਾਲ ਮਹਾਂਕਾਲ, ਦੀਨ ਦਿਆਲ ਬੇਪਰਵਾਹੀਆ। ਆਪੇ ਸਚ ਦੁਆਰਿਉਂ ਮਾਰੇ ਆਪਣੀ ਛਾਲ, ਕਿਲਾ ਕੋਟ ਪਾਰ ਕਰਾਈਆ। ਆਪੇ ਆਪਣੀ ਘਾਲ ਜੁਗ ਜੁਗ ਲਏ ਘਾਲ, ਹਰਿ ਦਾਤਾ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲੀ ਜਗਤ ਚਾਲ, ਕਲਜੁਗ ਅਵੱਲੜੀ ਚਾਲ ਆਪਣੇ ਹੱਥ ਰਖਾਈਆ। ਕਰਿਆ ਖੇਲ ਬੇਮਿਸਾਲ, ਵੇਦ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਪੀਰ ਅਵਤਾਰ ਸਾਧ ਸੰਤ ਭੇਵ ਕੋਇ ਨਾ ਪਾਈਆ। ਦੋ ਜਹਾਨਾ ਏਕਾ ਚਾਲ, ਚੌਦਾਂ ਤਬਕਾਂ ਏਕਾ ਰਾਹ ਵਖਾਈਆ। ਗੁਰਮੁਖਾਂ ਚਲੇ ਨਾਲ ਨਾਲ, ਬੇਐਬ ਪਰਵਰਦਿਗਾਰ ਨਾਉਂ ਅੱਖਰ ਇਕ ਖ਼ੁਦਾਈਆ। ਕਲਜੁਗ ਅੰਤਮ ਕਰੇ ਕਾਲ, ਕਾਲ ਨਗਾਰਾ ਇਕ ਵਜਾਈਆ । ਗੁਰਮੁਖ ਸੱਜਣ ਲਏ ਭਾਲ, ਭਗਵਨ ਆਪਣੀ ਭਗਤੀ ਆਪ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਬੰਧਨ ਬੰਦ ਦਏ ਕਟਾਈਆ। ਆਪੇ ਵੇਖੇ ਆਪਣੇ ਲਾਲ, ਲਾਲ ਅਮੋਲਕ ਮੋਤੀ ਹੀਰੇ ਮਾਣਕ ਜਵਾਹਰ ਆਪ ਉਠਾਈਆ। ਅੰਤ ਕੰਤ ਭਗਵੰਤ ਕਰੇ ਸੰਤ ਪ੍ਰਿਤਪਾਲ, ਜੁਗਾ ਜੁਗੰਤਰ ਸੇਵ ਕਮਾਈਆ। ਬਣਾਏ ਬਣਤ ਹਰਿ ਦੀਨ ਦਿਆਲ, ਦਰਦ ਦੁੱਖ ਭੈ ਭੰਜਣ ਦੀਨਾਂ ਅਨਾਥਾਂ ਦਰਦ ਵੰਡਾਈਆ। ਲੱਖ ਚੁਰਾਸੀ ਹਾਲ ਬੇਹਾਲ ਸੁਰਤ ਸੰਭਾਲ, ਕੋਈ ਪਾਂਧੀ ਰਾਹ ਨਾ ਚਲੇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਫੜ, ਆਪਣਾ ਬੰਧਨ ਆਪੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖਣਹਾਰ ਬਖ਼ਸ਼ੇ ਸਚ ਸੱਚੀ ਸਰਨਾਈਆ।

੨੭ ਚੇਤ ੨੦੧੭ ਬਿਕ੍ਰਮੀ ਬਾਬੇ ਮੋਤਾ ਸਿੰਘ ਦੇ ਘਰ ਦਇਆ ਹੋਈ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਵੱਡਾ ਵਡਿਆਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਨੌਜਵਾਨ, ਨਾ ਮਰੇ ਨਾ ਜਾਈਆ। ਆਦਿ ਨਿਰੰਜਣ ਖੇਲ ਮਹਾਨ, ਇਕ ਇਕੱਲਾ ਖੇਲ ਖਿਲਾਈਆ। ਸ੍ਰੀ ਭਗਵਾਨ ਦਾਤਾ ਦਾਨੀ ਦੇਵੇ ਦਾਨ, ਆਦਿ ਜੁਗਾਦੀ ਵਡ ਵਡਿਆਈਆ। ਅਬਿਨਾਸ਼ੀ ਕਰਤਾ ਪਾਏ ਏਕਾ ਆਣ, ਆਪ ਆਪਣਾ ਹੁਕਮ ਚਲਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਨੈਣ ਉਠਾਈਆ। ਏਕਾ ਮੰਤਰ ਇਕ ਗਿਆਨ, ਸਚਖੰਡ ਦੁਆਰੇ ਆਪ ਜਣਾਈਆ। ਸਤਿ ਪੁਰਖ ਨਿਰੰਜਣ ਧੁਰ ਦੀਬਾਣ, ਬੇਅੰਤ ਬੇਪਰਵਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਅਗੰਮ ਅਗੰਮੜਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਸੰਗ ਰਲਾਇੰਦਾ। ਆਦਿ ਨਿਰੰਜਣ ਵਸਣਹਾਰਾ ਜਲਾਂ ਥਲਾਂ, ਅਬਿਨਾਸ਼ੀ ਕਰਤਾ ਘਟ ਘਟ ਡੇਰਾ ਲਾਇੰਦਾ। ਸ੍ਰੀ ਭਗਵਾਨ ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਚਖੰਡ ਨਿਵਾਸਾ ਖੇਲ ਤਮਾਸ਼ਾ, ਸੋ ਪੁਰਖ ਨਿਰੰਜਣ ਆਪ ਖਲਾਈਆ। ਹਰਿ ਪੁਰਖ ਨਿਰੰਜਣ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਮੰਡਪ ਵੇਖ ਵਖਾਈਆ। ਇਕ ਇਕੱਲਾ ਪਾਵੇ ਰਾਸਾ, ਰਵ ਸਸ ਸੂਰਜ

❋

❋

ਚੰਨ ਹੁਕਮੀ ਹੁਕਮ ਫਿਰਾਈਆ। ਆਦਿ ਨਿਰੰਜਣ ਹੋ ਪ੍ਰਕਾਸ਼ਾ, ਜੋਤੀ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਪੂਰੀ ਕਰਨਹਾਰਾ ਆਸਾ, ਇਛਿਆ ਭਿਛਿਆ ਝੋਲੀ ਪਾਈਆ। ਪਾਰਬ੍ਰਹਮ ਘਟ ਘਟ ਅੰਦਰ ਕਰੇ ਵਾਸਾ, ਨਿਜ ਆਪਣੀ ਜੋਤ ਜਗਾਈਆ। ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ਾ, ਸਾਚੇ ਤਖ਼ਤ ਆਪ ਸੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਬਖ਼ਸ਼ੇ ਚਰਨ ਭਰਵਾਸਾ, ਕਵਲ ਕਵਲਾ ਨੈਣ ਖੁਲ੍ਹਾਈਆ। ਅੰਮ੍ਰਿਤ ਆਤਮ ਦੇ ਬੁਝਾਏ ਪਿਆਸਾ, ਸਾਂਤਕ ਸਤਿ ਸਤਿ ਵਰਤਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗਾ ਜੁਗੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ ਸਚਖੰਡ ਦੁਆਰੇ ਸੋਭਾ ਪਾਇੰਦਾ। ਵਸਣਹਾਰਾ ਸਚ ਮਹੱਲਾ, ਬੰਕ ਦੁਆਰਾ ਆਪ ਸੁਹਾਇੰਦਾ। ਬੈਠਾ ਰਹੇ ਨਿਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਆਪ ਉਪਾਇੰਦਾ। ਆਪਣੇ ਦੀਪਕ ਆਪੇ ਬਲਾ, ਸਤਿ ਪਰਕਾਸ਼ ਆਪ ਕਰਾਇੰਦਾ। ਸਚ ਸੁਨੇਹੁੜਾ ਸ਼ਬਦ ਅਗੰਮੀ ਆਪੇ ਘੱਲਾ, ਜੁਗ ਜੁਗ ਆਪਣਾ ਹੁਕਮ ਚਲਾਇੰਦਾ। ਤ੍ਰੈ ਤ੍ਰੈ ਫੜਾਏ ਆਪੇ ਪੱਲਾ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਆਪੇ ਪਾਇੰਦਾ। ਜੁਗ ਜੁਗ ਬੰਧਨ ਹਰਿ ਕਰਤਾਰ, ਲੋਆਂ ਪੁਰੀਆਂ ਆਪੇ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਖ਼ਬਰਦਾਰ, ਧੁਰ ਫ਼ਰਮਾਣਾ ਦਏ ਜਣਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਏਕਾ ਬੰਕ ਸੁਹਾਈਆ। ਪੰਜ ਤਤ ਕਰ ਅਕਾਰ, ਨਿਰਾਕਾਰ ਵਿਚ ਸਮਾਈਆ। ਹੱਡ ਮਾਸ ਨਾੜੀ ਕਰ ਸ਼ਿੰਗਾਰ, ਤਨ ਬਸਤਰ ਇਕ ਸੁਹਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਸਾਚੀ ਹਾਟੀ ਵੇਖ ਵਖਾਈਆ। ਚੌਦਾਂ ਲੋਕਾਂ ਬੰਨ੍ਹੇ ਧਾਰ, ਚੌਦਾਂ ਤਬਕਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਅੰਦਰ ਦੇਵੇ ਵਾੜ, ਸਤਿ ਸਰੂਪੀ ਦਇਆ ਕਮਾਈਆ। ਆਪੇ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਇਕ ਅਖਵਾਈਆ। ਜੁਗ ਕਰਤਾ ਪੁਰਖ ਸਮਰਥ, ਹਰਿ ਸਾਚਾ ਹਰਿ ਅਖਵਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰ ਕੁੰਟ ਦਹਿ ਦਿਸ਼ਾ ਜੂਨ ਅਜੂਨ ਆਪ ਫਿਰਾਇੰਦਾ। ਆਪ ਜਣਾਏ ਪੂਜਾ ਪਾਠ, ਅਬਿਨਾਸ਼ੀ ਕਰਤਾ ਨਾਮ ਦ੍ਰਿੜਾਇੰਦਾ। ਚਾਰੇ ਵੇਦਾਂ ਖੋਲ੍ਹ ਹਾਟ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਨੀ ਕਰਤਾ ਕਿਰਤ ਕਮਾਇੰਦਾ। ਜੁਗ ਕਰਤਾ ਹਰਿ ਭਗਵਾਨ, ਵਡ ਦਾਤਾ ਬੇਪਰਵਾਹੀਆ। ਸਤਿ ਸਰੂਪ ਸਤਿ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਨੌ ਖੰਡ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਫੋਲ ਫੁਲਾਈਆ। ਲੱਖ ਚੁਰਾਸੀ ਹੋ ਪਰਧਾਨ, ਘਰ ਘਰ ਬੈਠਾ ਅਲੱਖ ਜਗਾਈਆ। ਆਪੇ ਗਾਏ ਨਾਦ ਧੁਨਕਾਨ, ਧੁਨ ਆਤਮਕ ਸ਼ਬਦ ਸੁਣਾਈਆ। ਆਪੇ ਲੇਖਾ ਜਾਣੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਆਸਾ ਤ੍ਰਿਸ਼ਨਾ ਪੀਣ ਖਾਣ, ਮਾਇਆ ਮਮਤਾ ਆਪਣੇ ਰੰਗ ਰੰਗਾਈਆ। ਆਪੇ ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਨਿਮਖ ਨਿਮਖ ਆਪ ਕਟਾਈਆ। ਆਪ ਜੋਤ ਸਤਿ ਜਗਾਏ ਮਹਾਨ, ਅੰਧ ਅੰਧੇਰ ਦਏ ਗੁਆਈਆ। ਆਪ ਸੁਣਾਏ ਧੁਰ ਫ਼ਰਮਾਣ, ਘਰ ਸਾਚੇ ਵੱਜੇ ਵਧਾਈਆ। ਆਪੇ ਸੰਤ ਉਠਾਏ ਦੇਵੇ ਮਾਣ, ਭਗਤ ਭਗਵੰਤ ਇਕ ਵਡਿਆਈਆ। ਆਪੇ ਜੋਧਾ ਸੂਰਬੀਰ ਬਲਵਾਨ, ਤੀਰ ਕਮਾਨ ਆਪ ਉਠਾਈਆ। ਆਪ ਖੜਗ ਖੰਡਾ ਤੇਜ਼ ਕਿਰਪਾਨ,

❋

❋

ਸੰਖ ਚੱਕਰ ਗਦਾ ਆਪ ਭੁਆਈਆ। ਆਪੇ ਬ੍ਰਹਿਮੰਡ ਖੰਡ ਹੋ ਪਰਧਾਨ, ਆਪ ਆਪਣਾ ਵੇਸ ਧਰਾਈਆ। ਆਪੇ ਲੇਖਾ ਜਾਣੇ ਗੋਪੀ ਕਾਹਨ, ਆਪੇ ਸਈਆਂ ਮੰਡਲ ਰਾਸ ਰਚਾਈਆ । ਆਪੇ ਮੇਲ ਮਿਲਾਏ ਸੀਤਾ ਰਾਮ, ਸੀਤਾ ਸੁਰਤੀ ਰਾਮ ਸ਼ਬਦ ਪ੍ਰਨਾਈਆ। ਆਪੇ ਅੰਮ੍ਰਿਤ ਪਿਆਏ ਸਾਚਾ ਜਾਮ, ਨਾਮ ਪਿਆਲਾ ਹੱਥ ਉਠਾਈਆ। ਆਪੇ ਸਾਚਾ ਸਯਦਾ ਕਰ ਪ੍ਰਨਾਮ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਕਲਮੀ ਕਲਮਾ ਪੜ੍ਹੇ ਅਮਾਮ, ਕਾਇਨਾਤ ਆਪ ਪੜ੍ਹਾਈਆ। ਆਪੇ ਇਸਮ ਆਜ਼ਮ ਹੋਏ ਇਸਲਾਮ, ਨਬੀ ਰਸੂਲ ਆਪ ਅਖਵਾਈਆ। ਆਪੇ ਆਪ ਹਯਾਤ ਪਿਆਏ ਜਾਮ, ਮਲਕੁਲਮੌਤ ਆਪਣਾ ਰੂਪ ਵਟਾਈਆ। ਆਪੇ ਪ੍ਰਗਟ ਕਰਾਏ ਸਤਿਨਾਮ, ਨਾਮ ਨਾਮੇ ਵਡ ਵਡਿਆਈਆ। ਆਪੇ ਵਸੇ ਕਾਇਆ ਖੇੜਾ ਸਾਚੇ ਨਗਰ ਗ੍ਰਾਮ, ਘਰ ਮੰਦਰ ਸੋਭਾ ਪਾਈਆ। ਆਪੇ ਭਾਗ ਲਗਾਏ ਮਾਟੀ ਚਾਮ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁੱਧ ਆਪਣੇ ਵਿਚ ਟਿਕਾਈਆ। ਆਪੇ ਮੇਟੇ ਰੈਣ ਅੰਧੇਰੀ ਸ਼ਾਮ, ਸਾਚੀ ਸਚ ਕਰੇ ਰੁਸ਼ਨਾਈਆ। ਆਪੇ ਲੇਖਾ ਜਾਣੇ ਕੋਟਨ ਕੋਟੀ ਭਾਨ, ਕੋਟ ਕੋਟੀ ਇਕਾ ਕਿਰਨ ਦਏ ਵਡਿਆਈਆ। ਆਪੇ ਆਦਿ ਜੁਗਾਦੀ ਜਾਣੀ ਜਾਣ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਸਤਿਜੁਗ ਸਾਚੇ ਕਰੇ ਪਰਧਾਨ, ਆਪੇ ਤ੍ਰੇਤਾ ਤੀਰ ਚਲਾਈਆ। ਆਪੇ ਦੁਆਪਰ ਹੋਇਆ ਨੌਜਵਾਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਵਡ ਵਡਿਆਈਆ। ਆਪੇ ਕਲਜੁਗ ਖੇਲੇ ਖੇਲ ਦੋ ਜਹਾਨ, ਲੋਕਮਾਤ ਫੇਰਾ ਪਾਈਆ। ਆਪੇ ਈਸਾ ਮੂਸਾ ਜਗਤ ਨਿਸ਼ਾਨ, ਕਾਲਾ ਸੂਸਾ ਤਨ ਪਹਿਨਾਈਆ। ਆਪੇ ਮਜ਼੍ਹਬ ਦੀਨ ਇਸਲਾਮ, ਅੰਜੀਲ ਕੁਰਾਨਾ ਆਪੇ ਗਾਈਆ। ਆਪੇ ਵੇਦ ਸ਼ਾਸਤਰ ਸਿਮਰਤ ਹੋਏ ਪੁਰਾਨ, ਗਾਇਤਰੀ ਮੰਤਰ ਆਪ ਪੜ੍ਹਾਈਆ। ਆਪੇ ਓਅੰ ਰੂਪ ਆਪ ਭਗਵਾਨ, ਸੋਇਮ ਰੂਪ ਸਰਬ ਦਰਸਾਈਆ। ਆਪੇ ਭਗਵਤ ਭਗੌਤੀ ਖਿਚੇ ਮਿਆਨ, ਸਿੰਘ ਅਸਵਾਰ ਆਪ ਹੋ ਜਾਈਆ। ਆਪੇ ਹੋਏ ਬਾਲ ਨਾਦਾਨ, ਰੂਪ ਅਨੂਪ ਆਪ ਵਟਾਈਆ। ਆਪੇ ਨਾਨਕ ਨਿਰਗੁਣ ਦੇਵੇ ਦਾਨ, ਸਾਚੀ ਵਸਤ ਝੋਲੀ ਪਾਈਆ। ਆਪੇ ਗੋਬਿੰਦ ਜੋਧਾ ਬਣੇ ਬਲਵਾਨ, ਏਕਾ ਖੰਡਾ ਹੱਥ ਚਮਕਾਈਆ। ਆਪੇ ਅੰਮ੍ਰਿਤ ਆਤਮ ਕਰੇ ਪਾਨ, ਪਤਿਤ ਪੁਨੀਤ ਆਪ ਕਰਾਈਆ। ਆਪੇ ਬਖ਼ਸ਼ੇ ਸੱਚਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਆਪੇ ਜੁਗਾ ਜੁਗੰਤਰ ਹੋ ਪਰਧਾਨ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਸਰਗੁਣ ਸ਼ਬਦ ਸੁਣਾਏ ਕਾਨ, ਨਿਰਗੁਣ ਆਪਣਾ ਨਿਸ਼ਅੱਖਰ ਕਰੇ ਪੜ੍ਹਾਈਆ। ਕਲਜੁਗ ਅੰਤਮ ਲਏ ਪਛਾਣ, ਚਾਰੋਂ ਕੁੰਟ ਅੰਧੇਰਾ ਛਾਈਆ। ਰਵ ਸਸ ਮੁਖ ਸ਼ਰਮਾਣ, ਸੀਤਲ ਧਾਰ ਨਾ ਕੋਇ ਵਹਾਈਆ। ਕਾਗਦ ਕਲਮ ਹੋਏ ਹੈਰਾਨ, ਲਿਖ ਲਿਖ ਥੱਕੀ ਸੱਤ ਸਰੋਵਰ ਤੇਰੀ ਸਿਆਹੀਆ। ਬਸੁੱਧਾ ਗੁਣ ਨਾ ਜਾਣੇ ਗੁਣ ਨਿਧਾਨ, ਉਚੀ ਕੂਕੇ ਦਏ ਦੁਹਾਈਆ। ਕਰੋੜ ਤੇਤੀਸਾ ਚਰਨ ਦੁਆਰੇ ਮੰਗਣ ਆਣ, ਖ਼ਾਲੀ ਝੋਲੀ ਰਹੇ ਵਖਾਈਆ। ਬ੍ਰਹਮਾ ਨੇਤਰ ਅੱਠੇ ਰੋਵੇ ਨੀਰ ਵਿਰੋਲੇ ਆਪਣਾ ਆਪ ਨਾ ਰਿਹਾ ਪਛਾਣ, ਧੀਰਜ ਧੀਰ ਨਾ ਕੋਇ ਧਰਾਈਆ। ਸ਼ੰਕਰ ਬੈਠਾ ਸੁੰਞ ਮਸਾਣ, ਸ੍ਰਿਸ਼ਟ ਸਬਾਈ ਰਿਹਾ ਜਣਾਈਆ। ਵਿਸ਼ਨੂੰ ਸੁਣੇ ਹਰਿ ਕਾ ਸ਼ਬਦ ਲਾ ਲਾ ਕਾਨ, ਬਾਸ਼ਕ ਸਾਂਗੋ ਪਾਂਗ, ਸੇਜ ਬੈਠਾ ਆਸਣ ਲਾਈਆ। ਏਕੰਕਾਰਾ ਸ੍ਰੀ ਭਗਵਾਨ, ਨਿਰਗੁਣ ਦਾਤਾ ਆਪਣੀ ਖੇਲ ਰਿਹਾ ਖਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਗਟ ਹੋਏ ਵਾਲੀ ਦੋ ਜਹਾਨ। ਘਨਕ ਪੁਰ ਵਾਸੀ ਆਪਣਾ ਨਾਉਂ ਧਰਾਈਆ। ਸ਼ਬਦ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਲੋਕਮਾਤ ਵੇਖੇ ਮਾਰ ਧਿਆਨ, ਹਰਿਜਨ ਸਾਚੇ

❋

❋

ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਅਪਾਰਾ ਜੁਗ ਜੁਗ ਪਸਾਰਾ, ਆਪ ਆਪਣਾ ਵੇਖ ਵਖਾਈਆ। ਹਰਿ ਪਸਾਰਾ ਪੇਖਿਆ, ਨਿਰਗੁਣ ਰੂਪ ਅਪਾਰ। ਬ੍ਰਹਮਾ ਵਿਸ਼ਨ ਸ਼ਿਵ ਨਾ ਜਾਣੇ ਲੇਖਿਆ, ਚਾਰੇ ਵੇਦ ਰਹੇ ਪੁਕਾਰ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਭਾਣਾ ਜਾਣੇ ਗੁਰੂ ਦਸ ਦਸਮੇਸ਼ਿਆ, ਕਲਜੁਗ ਅੰਤਮ ਵਰਤੇ ਵਰਤਾਵੇ ਜੋ ਕਰਤਾਰ। ਤਖ਼ਤ ਤਾਜ ਨਾ ਦਿਸੇ ਨਰ ਨਰੇਸਿਆ, ਨਰ ਨਰਾਇਣ ਕਰੇ ਖੁਆਰ। ਜੋਤੀ ਜਾਮਾ ਧਾਰੇ ਭੇਖਿਆ, ਨਿਹਕਲੰਕ ਲਏ ਅਵਤਾਰ। ਸ਼ਬਦੀ ਵਿਚੋਲਾ ਦੇਸ ਪਰਦੇਸਿਆ, ਢੋਲਾ ਗਾਏ ਆਪ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਹਰਿ ਹਰਿ ਖੇਲ, ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਹਰਿਜਨ ਹਰਿ ਭਗਤ ਸਾਚੇ ਸੰਤ ਲਏ ਮੇਲ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲ, ਜੋਤ ਨਿਰੰਜਣ ਸਗਨ ਮਨਾਇੰਦਾ। ਅਚਰਜ ਪਾਰਬ੍ਰਹਮ ਪ੍ਰਭ ਖੇਲੇ ਖੇਲ, ਗੁਰਮੁਖ ਵਿਰਲੇ ਬੂਝ ਬੁਝਾਇੰਦਾ। ਸਖਾ ਸਖਾਈ ਸੱਜਣ ਸੁਹੇਲ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਵਸਣਹਾਰਾ ਧਾਮ ਨਵੇਲ, ਧਰਤੀ ਧਵਲ ਆਪ ਸੁਹਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਸਤਿਗੁਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਗੋਪਾਲ, ਨਿਹਕਲੰਕ ਨਾਉਂ ਰਖਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦਰ ਘਰ ਸਾਚੇ ਬੈਠਾ ਸੋਭਾ ਪਾਈਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਵਿਛੜੇ ਮੇਲ ਮਿਲਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਆਪ ਅਪਣੀ ਗੋਦ ਬਹਾਈਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਸ਼ਬਦ ਸਰੂਪੀ ਬਣ ਦਲਾਲ, ਗੁਰ ਗੋਬਿੰਦ ਦਏ ਗਵਾਹੀਆ। ਨੌ ਖੰਡ ਪ੍ਰਿਥਮੀ ਤੇਰਾ ਸੁਹਾਏ ਸਾਚਾ ਤਾਲ, ਅਠਸਠ ਲੇਖਾ ਦਏ ਮੁਕਾਈਆ। ਸਤਿਜੁਗ ਸਾਚੀ ਵਸਤ ਦੇਵੇ ਸੱਚਾ ਧਨ ਮਾਲ, ਨਾਮ ਖਜ਼ਾਨਾ ਇਕ ਵਖਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਰਹਿਣ ਨਾ ਪਾਈਆ। ਲੱਖ ਚੁਰਾਸੀ ਫਲ ਲਗਾਏ ਏਕਾ ਡਾਲ੍ਹ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਗੁਰਸਿਖ ਸੱਜਣ ਸਾਚੇ ਭਾਲ, ਭਵਜਲ ਅੰਤਮ ਪਾਰ ਕਰਾਈਆ। ਦਿਵਸ ਰੈਣ ਵਸੇ ਨਾਲ, ਰਵ ਸਸ ਰਹੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਭੇਖ ਵਟਾਇਆ, ਹਰਿ ਵੱਡਾ ਵਡ ਵਡਿਆਈਆ। ਘਨਕ ਪੁਰ ਵਾਸੀ ਫੇਰਾ ਪਾਇਆ, ਸੰਬਲ ਬੈਠਾ ਜੋਤ ਜਗਾਈਆ। ਨਿਰਗੁਣ ਸਰਗੁਣ ਬਣ ਕੇ ਆਇਆ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨਿਰਗੁਣ ਘੋੜੇ ਚੜ੍ਹ ਕੇ ਆਇਆ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਸ਼ਬਦ ਅਗੰਮੀ ਖੰਡਾ ਫੜ ਕੇ ਆਇਆ, ਬਹੱਤਰ ਨਾੜ ਰਹੀ ਕੁਰਲਾਈਆ। ਕਲਜੁਗ ਅਗਨੀ ਆਪੇ ਸੜ ਕੇ ਆਇਆ, ਗੁਰਸਿਖਾਂ ਅਗਨੀ ਦਏ ਬੁਝਾਈਆ। ਧੁਰਦਰਗਾਹੀ ਧੁਰ ਦਾ ਸ਼ਬਦ ਏਕਾ ਪੜ੍ਹ ਕੇ ਆਇਆ, ਸੋ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਚਾਰ ਵਰਨਾਂ ਲੜ ਫੜ ਕੇ ਆਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਪੁਰਖ ਅਕਾਲਾ, ਆਪੇ ਚਲੇ ਅਵੱਲੜੀ ਚਾਲਾ, ਜਗਤ ਅਵੱਲੜੀ ਚਾਲ ਚਲਾਈਆ। ਚਾਲ ਅਵੱਲੜੀ ਹਰਿ ਨਰਾਇਣ, ਨਿਰਗੁਣ ਆਪਣੀ ਆਪ ਚਲਾਇੰਦਾ। ਸਰਗੁਣ ਕੋਇ ਨਾ ਸਕੇ ਕਹਿਣ, ਲੇਖਾ

❋

❋

ਦੂਸਰ ਹੱਥ ਨਾ ਕਿਸੇ ਫੜਾਇੰਦਾ। ਦਿਸ ਨਾ ਆਏ ਦੋਏ ਨੈਣ, ਜਗਤ ਨੇਤਰ ਸਰਬ ਤਰਸਾਇੰਦਾ। ਜਿਸ ਜਨ ਸਤਿਗੁਰ ਪੂਰਾ ਮਿਲਿਆ ਸਾਕ ਸੱਜਣ ਸੈਣ, ਨਿਜ ਨੇਤਰ ੲਕ ਖੁਲ੍ਹਾਇੰਦਾ। ਨਾਤਾ ਤੁਟੇ ਮਾਤ ਪਿਤ ਭਾਈ ਭੈਣ, ਗੁਰ ਸ਼ਬਦੀ ਜੋੜ ਜੁੜਾਇੰਦਾ। ਨੇੜ ਨਾ ਆਏ ਲਾੜੀ ਮੌਤ ਡਾਇਣ, ਧਰਮ ਰਾਏ ਨਾ ਬੰਧਨ ਪਾਇੰਦਾ। ਜੋ ਜਨ ਸੋਹੰ ਸ਼ਬਦ ਰਸਨਾ ਕਹਿਣ, ਲੱਖ ਚੁਰਾਸੀ ਫੰਦ ਕਟਾਇੰਦਾ। ਕਲਜੁਗ ਅੰਤ ਚੁਕਾਏ ਲਹਿਣ ਦੇਣ, ਦੇਵਣਹਾਰ ਆਪ ਅਖਵਾਇੰਦਾ। ਗੁਰੂ ਗੁਰ ਗੁਰਸਿਖ ਧਾਮ ਇਕੱਠੇ ਸਾਚੇ ਬਹਿਣ, ਸਚਖੰਡ ਦੁਆਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਭੇਵ ਅਵੱਲੜਾ, ਵੇਦ ਕਤੇਬ ਕਹਿਣ ਨਾ ਜਾਈਆ। ਪੁਰਖ ਅਬਿਨਾਸ਼ੀ ਇਕ ਇਕੱਲੜਾ, ਜੁਗ ਜੁਗ ਆਪਣੀ ਰਚਨ ਰਚਾਈਆ। ਸਚਖੰਡ ਦੁਆਰਾ ਏਕੰਕਾਰਾ ਥਿਰ ਦਰਬਾਰਾ ਆਪੇ ਖੁਲ੍ਹੜਾ, ਸਿੰਘਾਸਣ ਆਸਣ ਕਰ ਰੁਸ਼ਨਾਈਆ। ਗੁਰ ਪੀਰ ਅਵਤਾਰ ਫੜਾਏ ਪੱਲੜਾ, ਲੋਕਮਾਤ ਸ਼ਬਦ ਕੁੜਮਾਈਆ। ਸਚ ਸੰਦੇਸ਼ ਹਰਿ ਨਰੇਸ਼ ਜੁਗਾ ਜੁਗੰਤਰ ਆਪ ਆਪਣਾ ਘਲੜਾ, ਹੁਕਮੀ ਹੁਕਮ ਸਰਬ ਚਲਾਈਆ। ਕਲਜੁਗ ਅੰਤਮ ਵੇਸ ਅਵੱਲੜਾ, ਨਿਰਗੁਣ ਆਪਣਾ ਰੰਗ ਵਟਾਈਆ। ਹੱਡ ਮਾਸ ਨਾੜੀ ਨਾ ਦੀਸੇ ਚਮੜਾ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਕਰੇ ਹਰਿ, ਹਰੀ ਹਰਿ ਆਪ ਅਖਵਾਈਆ। ਹਰੀ ਹਰਿ ਖੇਲ ਅਪਾਰਾ, ਹਰਿ ਸਾਚਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਦੋਵੇਂ ਧਾਰਾ, ਲੋਕਮਾਤ ਚਲਾਇੰਦਾ। ਗੁਰ ਸਤਿਗੁਰ ਸਾਚਾ ਲਏ ਅਵਤਾਰਾ, ਆਪਣਾ ਖੇਲ ਖਿਲਾਇੰਦਾ। ਸ਼ਬਦ ਅਨਾਦੀ ਇਕ ਜੈਕਾਰਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਬਣਾਇੰਦਾ। ਪੈਂਤੀਸ ਅੱਖਰ ਨਾ ਪਾਵੇ ਸਾਰਾ, ਬਾਵਨ ਅੱਖਰ ਨਾ ਕੋਇ ਪੜ੍ਹਾਇੰਦਾ। ਚਾਰ ਵੇਦ ਨਾ ਬਣੇ ਲਿਖਾਰਾ, ਬ੍ਰਹਮਾ ਮੁਖ ਨਾ ਚਾਰ ਸਾਲਾਹਿੰਦਾ। ਵਿਸ਼ਨੂੰ ਨਿਉਂ ਨਿਉਂ ਨਾ ਕਰੇ ਨਿਮਸਕਾਰਾ, ਨੇਤਰ ਧਿਆਨ ਨਾ ਕੋਇ ਲਗਾਇੰਦਾ। ਸਚਖੰਡ ਵਸੇ ਆਪ ਨਿਰੰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਨੂਰੋ ਨੂਰ ਡਗਮਗਾਇੰਦਾ। ਮਨ ਮਤ ਪਾਵੇ ਸਾਰਾ, ਲਾਸ਼ਰੀਕ ਵੇਖ ਵਖਾਇੰਦਾ। ਅਜ਼ਮਤੋ ਕਸਮਤੋ ਰੰਗ ਰੰਗੇ ਰੰਗਣਹਾਰਾ, ਰੰਗ ਰੰਗੀਲਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਦਾਂ ਤਬਕਾਂ ਇਕ ਹੁਲਾਰਾ, ਪੀਰ ਦਸਤਗੀਰ ਲੇਖਾ ਜਾਣੇ ਗੁਪਤ ਜ਼ਾਹਰਾ, ਜਗਤ ਨੇਤਰ ਵੇਖ ਵਖਾਇੰਦਾ। ਪੀਰ ਦਸਤਗੀਰ ਸ਼ਾਹ ਹਕੀਰ, ਹਰਿ ਸਾਚਾ ਸਚ ਉਪਜਾਈਆ। ਖ਼ੁਦੀ ਖ਼ੁਦਾਈ ਮਾਰੇ ਤੀਰ, ਬੇਨਜ਼ੀਰ ਬੇਪਰਵਾਹੀਆ। ਲੇਖਾ ਚੁੱਕੇ ਬਵਿੰਜਾ ਬੀਰ, ਬੇਤਾਲ ਦਏ ਦੁਹਾਈਆ। ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਇਕਾ ਕਲਮਾ ਦਏ ਪੜ੍ਹਾਈਆ। ਮੁਕਾਮੇ ਹੱਕ ਚੋਟੀ ਚਾੜ੍ਹੇ ਇਕ ਅਖੀਰ, ਐਨਲਹੱਕ ਬਹੱਕ ਦਏ ਵਖਾਈਆ। ਕਲਜੁਗ ਤੇਰੀ ਮੇਟ ਤਕਦੀਰ ਵੇਖੇ ਤਕਸੀਰ, ਆਪਣੀ ਤਦਬੀਰ ਆਪ ਬਣਾਈਆ। ਰਾਹ ਤੱਕਦੇ ਨੇਤਰ ਪੀਰ ਫ਼ਕੀਰ, ਅਮਾਮ ਅਮਾਮਾ ਨੂਰ ਇਲਾਹੀਆ। ਪੁਰਖ ਅਬਿਨਾਸ਼ੀ ਸ਼ਬਦ ਅਗੰਮੀ ਘਤ ਵਹੀਰ, ਚਾਰੇ ਕੂਟਾਂ ਪੰਧ ਮੁਕਾਈਆ । ਚਾਰ ਯਾਰੀ ਮੰਗੇ ਸੀਰ, ਆਬ ਬੇਆਬ ਵੇਖ ਵਖਾਈਆ। ਸ਼ਾਹ ਨਵਾਬ ਨਾ ਕੱਟੇ ਕੋਈ ਭੀੜ, ਦੇਵਣਹਾਰ ਅਜ਼ਾਬ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ

❋

❋

ਧਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਮੌਲਾ ਅਲਾ, ਨੂਰੋ ਨੂਰ ਸਮਾਇਆ। ਚੌਦਾਂ ਤਬਕਾਂ ਬਣ ਮਲਾਹ, ਸਦੀ ਚੌਧਵੀਂ ਚੱਪੂ ਦਏ ਲਗਾਇਆ। ਅੰਤਮ ਭੁੱਲੇ ਏਕਾ ਰਾਹ, ਨੂਹ ਹੱਥ ਕਿਸੇ ਨਾ ਆਇਆ। ਸਖੀ ਸਰਵਰ ਨਾ ਪਕੜੇ ਕੋਈ ਬਾਂਹ, ਸਖਾਵਤ ਸਕੇ ਨਾ ਕੋਈ ਤਰਾਇਆ। ਪੰਖੀ ਪੰਛੀ ਤਰਵਰ ਸਰਵਰ ਕੂਕਣ ਕੁਰਲਾਣ ਕਾਂ, ਕਾਗ ਹੰਸ ਨਾ ਰੂਪ ਵਟਾਇਆ। ਸੀਸ ਨਾ ਰੱਖੇ ਕੋਈ ਠੰਡੀ ਛਾਂ, ਕਲਜੁਗ ਅਗਨੀ ਤਤ ਤਪਾਇਆ। ਨਾ ਕੋਈ ਸਹਾਰਾ ਪਿਤਾ ਮਾਂ, ਪਿਤਾ ਪੂਤ ਨਾ ਮੇਲ ਮਿਲਾਇਆ। ਲੇਖਾ ਚੁਕਾਏ ਸੂਰ ਗਾਂ, ਜਗਤ ਕਸਾਈ ਛੁਰੀ ਹੱਥ ਨਾ ਕੋਇ ਰਖਾਇਆ। ਸ੍ਰਿਸ਼ਟ ਸਬਾਈ ਲੇਖਾ ਦਏ ਚੁਕਾ, ਕਲਜੁਗ ਵੇਲਾ ਅੰਤਮ ਆਇਆ। ਏਕਾ ਨਾਮ ਡੰਕਾ ਦਏ ਵਜਾ, ਸੋਹੰ ਅੱਖਰ ਇਕ ਪੜ੍ਹਾਇਆ। ਸਿੰਘ ਸ਼ੇਰ ਹਰਿ ਨਾਉਂ ਧਰਾ, ਸਿੰਘ ਰੂਪ ਲਏ ਵਟਾਇਆ। ਆਦਿ ਸ਼ਕਤ ਜਗਤ ਭੁਆਨੀ ਸੇਵਾ ਲਾ, ਭਗਤ ਭਗਤੀ ਲਏ ਤਰਾਇਆ। ਜੁਗ ਜੁਗ ਦਾ ਬਾਨੀ ਆਪ ਅਖਵਾ, ਸਤਿਜੁਗ ਮਾਰਗ ਦਏ ਵਖਾਇਆ। ਕਲਜੁਗ ਝੂਠਾ ਮੰਦਰ ਦੇਵੇ ਢਾਹ, ਕਾਮ ਕਰੋਧ ਲੋਭ ਮੋਹ ਹੰਕਾਰ ਗੜ੍ਹ ਕੋਇ ਦਿਸ ਨਾ ਆਇਆ। ਪੁਰਖ ਅਕਾਲ ਏਕਾ ਨਾਮ ਦਏ ਜਪਾ, ਲੱਖ ਚੁਰਾਸੀ ਜਿਹਵਾ ਹਰਿ ਗੁਣ ਗਾਇਆ। ਭਰ ਪਿਆਲਾ ਅੰਮ੍ਰਿਤ ਜਾਮ ਦਏ ਪਿਆ, ਜਾਗਰਤ ਜੋਤ ਕਰੇ ਰੁਸ਼ਨਾਇਆ। ਕਾਗੋਂ ਹੰਸ ਦਏ ਬਣਾ, ਮਾਣਕ ਮੋਤੀ ਚੋਗ ਚੁਗਾਇਆ। ਸ਼ਾਹ ਰਗ ਉਪਰ ਦਰਸ ਦਿਖਾ, ਜਗਤ ਤ੍ਰਿਸ਼ਨਾ ਅੱਗ ਦਏ ਬੁਝਾਇਆ। ਅੰਮ੍ਰਿਤ ਮੇਘ ਇਕ ਬਰਸਾ, ਨਿਝਰ ਝਿਰਨਾ ਦਏ ਝਿਰਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਗ਼ਰੀਬ ਨਿਮਾਣੇ ਗਲੇ ਲਗਾਇਆ। ਸੱਤ ਰੰਗ ਨਿਸ਼ਾਨਾ ਦਏ ਝੁਲਾ, ਸੱਤਾਂ ਦੀਪਾਂ ਹੁਕਮ ਸੁਣਾਇਆ। ਪੁਰਖ ਅਬਿਨਾਸ਼ੀ ਖੇਲੇ ਖੇਲ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਇਆ। ਕਿਸੇ ਨਾ ਵਸੇ ਨਗਰ ਗਰਾਂ, ਗੁਰਸਿਖ ਤੇਰੀ ਕਾਇਆ ਮੰਦਰ ਅੰਦਰ ਡੇਰਾ ਲਾਇਆ। ਆਦਿ ਅੰਤ ਪਕੜੇ ਬਾਂਹ, ਜਿਉਂ ਮਾਤਾ ਪੂਤ ਗੋਦ ਉਠਾਇਆ। ਇਕ ਜਪਾਏ ਆਪਣਾ ਨਾਂ, ਦੂਜਾ ਇਸ਼ਟ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਆਪ ਵਜਾਇਆ। ਏਕਾ ਡੰਕਾ ਸ਼ਬਦ ਨਿਰੰਕਾਰ, ਹਰਿ ਆਪਣਾ ਆਪ ਵਜਾਈਆ। ਕਲਜੁਗ ਕੂੜਾ ਮੇਟ ਪਸਾਰ, ਸਤਿਜੁਗ ਸਾਚਾ ਮਾਰਗ ਲਾਈਆ। ਚਾਰ ਵਰਨ ਸੋਹਣ ਇਕ ਦੁਆਰ, ਹਿੰਦੂ ਮੁਸਲਿਮ ਸਿਖ ਈਸਾਈ, ਨਾਤਾ ਬਣਾਏ ਭੈਣਾਂ ਭਾਈਆ। ਮੰਦਰ ਮਸਜਿਦ ਸ਼ਿਵਦੁਆਲਾ ਮੱਠ ਏਕਾ ਬੋਲੇ ਨਾਮ ਜੈਕਾਰ, ਗੁਰ ਦਰ ਮੰਦਰ ਏਕਾ ਕੂਕ ਸੁਣਾਈਆ। ਏਕਾ ਡੰਕਾ ਵੱਜੇ ਵਿਚ ਸੰਸਾਰ, ਫਤਿਹ ਵਾਹਿਗੁਰੂ ਆਪ ਆਪਣੀ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਹੋ ਤਿਆਰ, ਵਿਸ਼ਨੂੰ ਖੇਲ ਕਰੇ ਬੇਪਰਵਾਹੀਆ। ਭਗਵਨ ਜੋਤੀ ਜੋਤ ਕਰ ਉਜਿਆਰ, ਹੰ ਬ੍ਰਹਮ ਕਰੇ ਕੁੜਮਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਸਗਲਾ ਸੰਗ ਨਿਭਾਈਆ। ਰਾਜ ਜੋਗ ਸੱਚਾ ਸਿਕਦਾਰ, ਸਾਚੀ ਰਈਅਤ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਅਲੱਖ ਅਗੋਚਰ ਘਨਕ ਪੁਰ ਵਾਸ, ਪੁਰੀ ਘਨਕ ਆਪ ਤਜਾਈਆ। ਸਚਖੰਡ ਦੁਆਰੇ ਕਰ ਪਰਕਾਸ਼, ਲੋਕਮਾਤ ਵੇਖ ਵਖਾਈਆ। ਗੋਬਿੰਦ ਰੱਖੀ ਏਕਾ ਆਸ, ਪੁਰਖ ਅਕਾਲ ਰਾਹ ਤਕਾਈਆ। ਸਾਹਿਬ ਸਤਿਗੁਰ ਦਾਸੀ ਦਾਸ, ਸੇਵਕ ਯਾਚਕ ਚਾਕਰ ਸੇਵ ਕਮਾਈਆ। ਜਨ ਭਗਤਾਂ ਪੂਰੀ ਕਰੇ ਆਸ, ਜੁਗਾ ਜੁਗੰਤਰ ਹਰਿ ਸੰਤ ਲਏ ਤਰਾਈਆ। ਪਾਰ ਕਿਨਾਰਾ

❋

❋

ਜਾਏ ਪ੍ਰਿਥਮੀ ਆਕਾਸ਼, ਪਰਮ ਪੁਰਖ ਵੱਡੀ ਵਡਿਆਈਆ। ਧਰਤੀ ਤੇਰਾ ਵੇਖੇ ਖੇਲ ਤਮਾਸ਼, ਜਲ ਧਾਰਾ ਆਪ ਸਮਾਈਆ। ਸਮੁੰਦ ਸਾਗਰ ਨਾ ਹੋਏ ਨਿਰਾਸ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਵੇਖ ਵਖਾਈਆ। ਮਾਨ ਸਰੋਵਰ ਰੱਖੇ ਆਸ, ਕਵਣ ਪਿਆਸ ਦਏ ਬੁਝਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਰੂਪ ਸਤਿ ਸਰੂਪ ਪੂਰੀ ਕਰਨਹਾਰਾ ਆਸ, ਪੂਰਬ ਪੂਰਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਹਰਿ ਬੇਅੰਤ, ਪਰਮ ਪੁਰਖ ਅਖਵਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਨਰ ਨਰਾਇਣ ਆਪ ਪਰਨਾਇੰਦਾ। ਭਗਤਨ ਮਹਿਮਾ ਗਣਤ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਭਰਮੇ ਭੁੱਲਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇੰਦਾ। ਧੰਨ ਸੁਹਾਗ ਹੋਏ ਧੰਨ ਧੰਨਵੰਤ, ਪ੍ਰਿਯਾ ਪ੍ਰੀਤਮ ਮੇਲ ਮਿਲਾਇੰਦਾ। ਮਨਮੁੱਖ ਮਾਇਆ ਪਾਏ ਬੇਅੰਤ, ਕਾਇਆ ਕੱਪੜ ਗੂੜ੍ਹੀ ਨੀਂਦ ਸੁਆਇੰਦਾ। ਆਪੇ ਜਾਣੇ ਜਣਾਏ ਆਪਣਾ ਮੰਤ, ਅੱਖਰ ਵੱਖਰ ਸ਼ਬਦ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋੜਾ ਸ਼ਬਦੀ ਘੋੜਾ ਚਾਰੋਂ ਕੁੰਟ ਦੌੜਾਇੰਦਾ। ਚਾਰੋਂ ਕੁੰਟ ਰਿਹਾ ਦੌੜ, ਸਤਿਗੁਰ ਪੂਰਾ ਵਡ ਵਡਿਆਈਆ। ਨਿਰਗੁਣ ਲਾਇਆ ਏਕਾ ਪੌੜ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਘਟ ਘਟ ਬੈਠਾ ਡੇਰਾ ਲਾਈਆ। ਗੁਰਸਿਖ ਵਿਰਲੇ ਜਾਏ ਬੌਹੜ, ਬਾਹੋਂ ਪਕੜ ਗਲੇ ਲਗਾਈਆ। ਜੁਗ ਜੁਗ ਦੀ ਲੱਗੀ ਬੁਝਾਏ ਔੜ, ਦੇ ਦਰਸ ਤ੍ਰਿਪਤ ਕਰਾਈਆ। ਕਿਸੇ ਹੱਥ ਨਾ ਆਏ ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਬੈਠੇ ਰਾਹ ਤਕਾਈਆ। ਸੰਬਲ ਨਗਰ ਕੋਇ ਨਾ ਜਾਣੇ ਲੰਮਾਂ ਚੌੜ, ਗੁਰ ਗੋਬਿੰਦ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਤਰਾਨਾ ਹਰਿ ਭਗਵਾਨਾ ਦੋ ਜਹਾਨਾਂ ਆਪ ਸੁਣਾਈਆ। ਸ਼ਬਦ ਤਰਾਨਾ ਸਾਚਾ ਰਾਗ, ਹਰਿ ਸਾਚਾ ਸਚ ਅਲਾਇੰਦਾ। ਗੁਰਮੁਖ ਵਿਰਲੇ ਵਡ ਵਡ ਭਾਗ, ਜਿਸ ਜਨ ਆਤਮ ਅੰਤਰ ਖੋਜ ਖੁਜਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਸਾਚੀ ਰੰਗਣ ਨਾਮ ਰੰਗਾਇੰਦਾ। ਫੜ ਫੜ ਹੰਸ ਬਣਾਏ ਕਾਗ, ਜਿਸ ਜਨ ਆਪਣੇ ਚਰਨ ਲਗਾਇੰਦਾ। ਦੀਪਕ ਜੋਤ ਜਗੇ ਚਿਰਾਗ, ਗਿਆਨ ਭਾਨ ਪਰਕਾਸ਼ ਆਪ ਵਖਾਇੰਦਾ। ਘਰ ਮੇਲਾ ਨਾਰੀ ਕੰਤ ਸੁਹਾਗ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਅਠਸਠ ਪੈਂਡਾ ਆਪ ਮੁਕਾਇੰਦਾ। ਏਥੇ ਓਥੇ ਦੋ ਜਹਾਨੀ ਪਕੜੇ ਵਾਗ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਜਿਸ ਜਗਾਏ ਸੋ ਜਨ ਜਾਏ ਜਾਗ, ਦੂਸਰ ਅੱਖ ਨਾ ਕੋਇ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਲੱਗੀ ਆਗ, ਪੰਜ ਤਤ ਬਸੰਤਰ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਮ ਅੱਖਰ ਇਕ ਵਡਿਆਇੰਦਾ। ਏਕਾ ਅੱਖਰ ਹਰਿ ਕਾ ਨਾਉਂ, ਲਿਖਣ ਪੜ੍ਹਣ ਵਿਚ ਨਾ ਆਈਆ। ਏਕਾ ਅੱਖਰ ਵਸੇ ਹਰ ਘਟ ਥਾਉਂ, ਦਿਸ ਕਿਸੇ ਨਾ ਪਾਈਆ। ਏਕਾ ਅੱਖਰ ਕਰੇ ਸਚ ਨਿਆਉਂ, ਆਦਿ ਜੁਗਾਦਿ ਵੱਡੀ ਵਡਿਆਈਆ। ਏਕਾ ਅੱਖਰ ਪਿਤਾ ਮਾਉਂ, ਏਕਾ ਅੱਖਰ ਬਾਲ ਸਖਾਈਆ। ਏਕਾ ਅੱਖਰ ਦੇਵੇ ਸਦਾ ਠੰਡੀ ਛਾਉਂ, ਚਾਰੇ ਵੇਦ ਦੇਣ ਗਵਾਹੀਆ। ਏਕਾ ਅੱਖਰ ਸਤਿਗੁਰ ਪੂਰਾ ਆਪੇ ਜਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ

❋

❋

ਤੇਰੀ ਅੰਤਮ ਵਰ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਅੱਖਰ ਸ਼ਬਦ ਬਬਾਣਾ, ਗੁਰ ਸਤਿਗੁਰ ਹੱਥ ਰਖਾਇਆ। ਏਕਾ ਅੱਖਰ ਪੰਧ ਮੁਕਾਏ ਆਵਣ ਜਾਣਾ, ਲੱਖ ਚੁਰਾਸੀ ਗੇੜ ਚੁਕਾਇਆ। ਏਕਾ ਅੱਖਰ ਗੁਰੂਆਂ ਪੀਰਾਂ ਰੱਖੇ ਆਪਣੇ ਭਾਣਾ, ਹਰਿ ਭਾਣਾ ਵਡ ਵਡਿਆਇਆ। ਏਕਾ ਅੱਖਰ ਲਹਿਣਾ ਦੇਣਾ ਚੁਕਾਏ ਰਾਜਾ ਰਾਣਾ, ਰਾਜ ਰਾਜਾਨਾਂ ਦਏ ਸਜ਼ਾਈਆ। ਏਕਾ ਅੱਖਰ ਭਿਛਿਆ ਮੰਗੇ ਦਰ ਦਰਬਾਣਾ, ਦਰ ਦਰ ਫੇਰੀ ਅਲੱਖ ਜਗਾਇਆ। ਏਕਾ ਅੱਖਰ ਹੋਏ ਪਰਵਾਨਾ, ਪਰਮ ਪੁਰਖ ਮੇਲ ਮਿਲਾਇਆ। ਏਕਾ ਅੱਖਰ ਰੂਪ ਸ੍ਰੀ ਭਗਵਾਨਾ, ਨਾ ਮਰੇ ਨਾ ਜਾਇਆ। ਸੋ ਅੱਖਰ ਸਤਿਜੁਗ ਸਾਚੇ ਚੜ੍ਹੇ ਨਿਸ਼ਾਨਾ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਹਰਿ ਹਰਿ ਹਰਿ ਗਾਏ ਗਾਣਾ, ਪਾਰਬ੍ਰਹਮ ਦਏ ਸਾਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਨਿਰਗੁਣ ਨਿਰਗੁਣ ਨਿਰਗੁਣ ਨਿਰਗੁਣ ਖੇਲ ਖਿਲਾਇਆ।