੫ ਜੇਠ ੨੦੧੭ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ਼ਸਰ ਜ਼ਿਲਾ ਜੰਮੂ
ਸਤਿ ਪੁਰਖ ਨਿਰੰਜਣ ਸਤਿ ਸਤਿ ਧਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਅਗੰਮ ਅਗੰਮੜੀ ਖੇਲ ਅਪਾਰ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਅਲੱਖ ਅਲੱਖਣਾ ਅਲੱਖ ਜੈਕਾਰ, ਅਲੱਖ ਅਗੋਚਰ ਆਪ ਲਗਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਦਰ ਘਰ ਸਾਚੇ ਬਣਤ ਬਣਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਥਿਰ ਘਰ ਸਾਚੇ ਆਪ ਸੁਣਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਨਿਰਾਕਾਰ, ਨਿਰਗੁਣ ਆਪਣਾ ਰੂਪ ਦਰਸਾਇੰਦਾ। ਆਦਿ ਨਿਰੰਜਣ ਵੇਖ ਪਸਾਰ, ਆਪ ਆਪਣਾ ਪਰਦਾ ਲਾਹਿੰਦਾ। ਅਬਿਨਾਸ਼ੀ ਕਰਤਾ ਵਸੇ ਸਚ ਸੱਚੇ ਦਰਬਾਰ, ਘਰ ਮਹੱਲਾ ਇਕ ਸੁਹਾਇੰਦਾ। ਸ੍ਰੀ ਭਗਵਾਨ ਸਿਰਜਣਹਾਰ, ਦਰਗਹਿ ਸਾਚੀ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਰਾਜ ਰਾਜਾਨ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਤਖ਼ਤ ਤਾਜ ਵਡ ਮਿਹਰਵਾਨ, ਦੋ ਜਹਾਨਾਂ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸੱਚੀ ਰਚਨਾ ਰਚ ਕਰਤਾਰ, ਘਰ ਮੰਦਰ ਸੋਭਾ ਪਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਆਪਣੇ ਅੰਗ ਲਗਾਈਆ। ਨਿਰਗੁਣ ਸੇਜਾ ਸੁੱਤਾ ਪੈਰ ਪਸਾਰ, ਨਿਰਗੁਣ ਆਪਣੀ ਲਏ ਅੰਗੜਾਈਆ।
❋
❋
ਨਿਰਗੁਣ ਖੇਲ ਅਗੰਮ ਅਪਾਰ, ਨਿਰਗੁਣ ਵੇਖੇ ਬੇਪਰਵਾਹੀਆ। ਨਿਰਗੁਣ ਦਾਤਾ ਦੇਵਣਹਾਰ, ਸਰਗੁਣ ਭਿਛਿਆ ਰਿਹਾ ਪਾਈਆ। ਨਿਰਗੁਣ ਵਣਜ ਕਰੇ ਵਾਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਏਕਾ ਘਰ, ਸਤਿ ਪੁਰਖ ਨਿਰੰਜਣ ਬੈਠਾ ਵੜ, ਦੂਸਰ ਸੰਗ ਨਾ ਕੋਇ ਰਖਾਈਆ। ਸਤਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸ਼ਾਹ ਸ਼ਹਾਨਾ ਆਪ ਅਖਵਾਇੰਦਾ। ਤਖ਼ਤ ਨਿਵਾਸੀ ਬੈਠਾ ਡੇਰਾ ਲਾ, ਰੂਪ ਰੰਗ ਨਾ ਕੋਈ ਜਣਾਇੰਦਾ। ਅਬਿਨਾਸ਼ੀ ਕਰਤਾ ਜੋਤ ਜਗਾ, ਨਿਰਗੁਣ ਦੀਵਾ ਬਾਤੀ ਇਕ ਟਿਕਾਇੰਦਾ। ਤਖ਼ਤ ਤਾਜ ਆਪ ਸੁਹਾ, ਰਾਜ ਜੋਗ ਆਪ ਕਮਾਇੰਦਾ। ਦਰ ਦਰਬਾਣਾ ਬੈਠਾ ਸੀਸ ਝੁਕਾ, ਦਰ ਦਰਵੇਸ਼ਾ ਆਪ ਕਰਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਆਪਣਾ ਮਾਰਗ ਆਪੇ ਲਾਇੰਦਾ। ਸੋ ਪੁਰਖ ਨਿਰੰਜਣ ਆਪ ਜਗਾ, ਆਪਣੀ ਕਲ ਆਪ ਵਰਤਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਸਚ ਸਲਾਹ, ਸਾਚੀ ਸਿਖਿਆ ਝੋਲੀ ਪਾਇੰਦਾ। ਏਕੰਕਾਰਾ ਬਣਾਏ ਮਲਾਹ, ਸਾਚਾ ਖੇਵਟ ਖੇਟਾ ਭਾਰ ਉਠਾਇੰਦਾ। ਆਦਿ ਨਿਰੰਜਣ ਗਣਤ ਗਿਣਾ, ਆਪ ਆਪਣੀ ਵੰਡ ਵੰਡਾਇੰਦਾ। ਸ੍ਰੀ ਭਗਵਾਨ ਆਪ ਵਖਾਏ ਆਪਣਾ ਥਾਂ, ਧਰਤ ਧਵਲ ਨਾ ਕੋਈ ਜਣਾਇੰਦਾ। ਸਾਚਾ ਮੰਦਰ ਰਿਹਾ ਸੁਹਾ, ਛੱਪਰ ਛੰਨ ਨਾ ਕੋਈ ਉਪਾਇੰਦਾ। ਸਚ ਸਿੰਘਾਸਣ ਲਿਆ ਡਾਹ, ਪਾਵਾ ਚੂਲ ਨਾ ਕੋਈ ਜੁੜਾਇੰਦਾ। ਪੁਰਖ ਅਬਿਨਾਸ਼ੀ ਉਪਰ ਬੈਠਾ ਬੇਪਰਵਾਹ, ਆਪ ਆਪਣਾ ਤਖ਼ਤ ਸੁਹਾਇੰਦਾ। ਨਿਰਗੁਣ ਦਾਤਾ ਆਪ ਅਖਵਾ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਇਛਿਆ ਭਿਛਿਆ ਝੋਲੀ ਲਏ ਪਾ, ਪਾਰਬ੍ਰਹਮ ਸਾਚੀ ਸੇਵ ਕਮਾਇੰਦਾ। ਸਾਚੀ ਸੇਵਾ ਕਰੇ ਆਪ ਖ਼ੁਦਾ, ਨੂਰੋ ਨੂਰ ਡਗਮਗਾਇੰਦਾ। ਆਪਣਾ ਜਲਵਾ ਆਪ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸਚ ਬਿਬਾਣਾ, ਆਪੇ ਰੱਖੇ ਸਾਚਾ ਰਾਣਾ, ਦੂਸਰ ਭੇਵ ਨਾ ਕੋਈ ਜਣਾਇੰਦਾ। ਨਾ ਕੋਈ ਦੂਸਰ ਨਾ ਦਵਾਰ, ਦਰ ਦਰਵੇਸ਼ ਨਾ ਕੋਈ ਅਖਵਾਇੰਦਾ। ਇਕ ਇਕੱਲਾ ਏਕੰਕਾਰ, ਥਿਰ ਘਰ ਆਸਣ ਲਾਇੰਦਾ। ਜਗਤ ਜੁਗ ਜੋਤ ਜਗਾਏ ਅਗੰਮ ਅਪਾਰ, ਪ੍ਰਭ ਸਾਚੇ ਸਚ ਵਡਿਆਈਆ। ਸਚਖੰਡ ਸੋਹੇ ਬੰਕ ਦਵਾਰ, ਗਗਨ ਮੰਡਲ ਨਾ ਕੋਈ ਰੁਸ਼ਨਾਈਆ। ਰਵ ਸਸ ਨਾ ਕੋਈ ਸਤਾਰ, ਬ੍ਰਹਮਾ ਵਿਸ਼ਨ ਸ਼ਿਵ ਨਾ ਸੀਸ ਝੁਕਾਈਆ। ਕਰੋੜ ਤੇਤੀਸਾ ਨਾ ਕੋਈ ਆਧਾਰ, ਸੁਰਪਤ ਰਾਜਾ ਇੰਦ ਨਾ ਮਿਲੇ ਸਾਚਾ ਮਾਹੀਆ। ਗਣ ਗੰਧਰਬ ਨਾ ਕੋਈ ਪੁਕਾਰ, ਗੀਤ ਗੋਬਿੰਦ ਨਾ ਕੋਈ ਅਲਾਈਆ। ਲੱਖ ਚੁਰਾਸੀ ਨਾ ਕੋਈ ਪਸਾਰ, ਤ੍ਰੈਗੁਣ ਮਾਇਆ ਨਾ ਜੜਤ ਜੜਾਈਆ। ਪੰਜ ਤਤ ਨਾ ਕੋਈ ਅਧਾਰ, ਨਿਰਗੁਣ ਸਰਗੁਣ ਨਾ ਕੋਇ ਦਰਸਾਈਆ। ਜੰਗਲ ਜੂਹ ਨਾ ਕੋਈ ਪਹਾੜ, ਜਲ ਥਲ ਮਹੀਅਲ ਨਜ਼ਰ ਕੋਈ ਨਾ ਆਈਆ। ਨੌ ਖੰਡ ਨਾ ਕੋਈ ਅਖਾੜ, ਸੱਤ ਦੀਪ ਨਾ ਵੰਡ ਵੰਡਾਈਆ। ਸਾਧ ਸੰਤ ਨਾ ਗੁਰ ਪੀਰ ਅਵਤਾਰ, ਸੀਸ ਛਤਰ ਨਾ ਕੋਇ ਝੁਲਾਈਆ। ਚੌਦਾਂ ਵਿਦਿਆ ਨਾ ਕੋਈ ਵਿਚਾਰ, ਰਸਨਾ ਜਿਹਵਾ ਨਾ ਕੋਈ ਪੜ੍ਹਾਈਆ। ਚਾਰੇ ਵੇਦ ਨਾ ਕੋਈ ਲਿਖਾਰ, ਪੁਰਾਨ ਅਠਾਰਾਂ ਨਾ ਕੋਈ ਗਾਈਆ। ਅੰਜੀਲ ਕੁਰਾਨ ਨਾ ਕੋਈ ਵਿਚਾਰ, ਗੀਤਾ ਗਿਆਨ ਨਾ ਕੋਈ ਦ੍ਰਿੜਾਈਆ। ਖਾਣੀ ਬਾਣੀ ਨਾ ਕੋਈ ਪਸਰ ਪਸਾਰ, ਇਸ਼ਟ ਦੇਵ ਨਾ ਕੋਈ ਮਨਾਈਆ। ਅਸ਼ਟਭੁਜ ਨਾ ਸਿੰਘ ਅਸਵਾਰ, ਚੱਕਰ ਗਦਾ ਨਾ ਕੋਈ ਹਿਲਾਈਆ। ਚਾਰ ਜੁਗ ਨਾ ਕੋਈ ਧਾਰ, ਚਾਰ ਕੁੰਟ ਨਾ ਕੋਈ ਵਖਾਈਆ। ਦਹਿ ਦਿਸ਼ਾ ਨਾ ਕੋਈ ਪਸਾਰ, ਉਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਈ ਵੰਡਾਈਆ। ਮਨ ਮਤ ਬੁੱਧ ਨਾ ਕੋਈ ਵਿਚਾਰ, ਨੌ ਦਰ ਨਾ ਖੋਜ ਖੁਜਾਈਆ। ਦਸਵੇਂ ਨੂਰ ਨਾ ਕੋਈ ਉਜਿਆਰ,
❋
❋
ਸੁੰਨ ਸਮਾਧ ਨਾ ਕੋਈ ਸਮਾਈਆ। ਅਠਸਠ ਤੀਰਥ ਨਾ ਵਹੇ ਧਾਰ, ਗੰਗਾ ਗੋਦਾਵਰੀ ਨਾ ਧਾਰ ਵਹਾਈਆ। ਗੁਰ ਦਰ ਮੰਦਰ ਮਸਜਿਦ ਮੱਠ ਨਾ ਪਾਵੇ ਕੋਈ ਸਾਰ, ਚਾਰ ਦੀਵਾਰ ਨਾ ਕੋਈ ਜਣਾਈਆ। ਖੇਲੇ ਖੇਲ ਬਾਜ਼ੀਗਰ ਨਟ ਵਿਚ ਸੰਸਾਰ, ਹਰਿ ਨਿਰੰਕਾਰ ਨਿਰਗੁਣ ਬੈਠਾ ਸਾਚੇ ਤਖ਼ਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਨਿਰਗੁਣ ਕਰੇ ਕਰਾਏ ਬੇਪਰਵਾਹੀਆ। ਸਚਖੰਡ ਦਵਾਰਾ ਹਰਿ ਹਰਿ ਵਸਿਆ, ਪਾਰਬ੍ਰਹਮ ਹਰਿ ਕਰਤਾਰ। ਨਾ ਕੋਈ ਰੈਣ ਅੰਧੇਰੀ ਦਿਸੇ ਮੱਸਿਆ, ਨਾ ਕੋਈ ਚੰਦ ਹੋਏ ਉਜਿਆਰ। ਨਾ ਕੋਈ ਤੀਰ ਨਿਰਾਲਾ ਕਿਸੇ ਕਸਿਆ, ਨਾ ਕੋਈ ਰਾਮ ਰਾਵਣ ਮਾਰੇ ਮਾਰ। ਨਾ ਕੋਈ ਚਾਰ ਕੁੰਟ ਫਿਰੇ ਨੱਸਿਆ, ਨਾ ਕੋਈ ਜੋਧਾ ਸੂਰਬੀਰ ਬਲੀ ਬਲਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਦਵਾਰੇ ਕਰੇ ਖੇਲ ਅਗੰਮ ਅਪਾਰੇ, ਏਕਾ ਖੇਲ ਸੂਰਾ ਸਰਬਗਿਆ। ਸੂਰਾ ਸਰਬਗ ਸਰਬ ਗੁਣ ਦਾਤਾ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣਾ ਨੂਰ ਕਰੇ ਪਰਕਾਸ਼ਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਆਪ ਬੁਝਾਏ ਆਪਣੀ ਪਿਆਸਾ, ਅੰਮ੍ਰਿਤ ਧਾਰ ਆਪ ਵਹਾਈਆ। ਆਪੇ ਪਾਏ ਸਾਚੀ ਰਾਸਾ, ਸਾਂਗੋ ਪਾਂਗ ਸੇਜ ਆਪ ਹੰਢਾਈਆ। ਆਪੇ ਪੂਰੀ ਕਰੇ ਆਪਣੀ ਆਸਾ, ਆਪ ਆਪਣੀ ਰਚਨ ਰਚਾਈਆ। ਆਪੇ ਲੱਖ ਚੁਰਾਸੀ ਕਰ ਕਰ ਵਾਸਾ, ਨਿਝ ਘਰ ਬੈਠਾ ਮੁਖ ਛੁਪਾਈਆ। ਆਪੇ ਹੋਏ ਦਾਸੀ ਦਾਸਾ, ਸੇਵਕ ਸੇਵਾ ਆਪ ਅਖਵਾਈਆ। ਆਪੇ ਕਰੇ ਪੰਚਮ ਸਚ ਪਰਕਾਸ਼ਾ, ਦੇਵੇ ਮਾਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਸ਼ਬਦ ਬ੍ਰਹਿਮਾਦਿ, ਸਾਚਾ ਨਾਦ ਆਪ ਵਜਾਈਆ। ਸਾਚਾ ਨਾਦ ਹਰਿ ਨਿਰੰਕਾਰ, ਏਕਾ ਆਪ ਵਜਾਇੰਦਾ। ਲੱਖ ਚੁਰਾਸੀ ਕਰ ਤਿਆਰ, ਘੜ ਭਾਂਡੇ ਵੇਖ ਵਖਾਇੰਦਾ। ਅੰਦਰ ਧਰ ਨਾਮ ਭੰਡਾਰ, ਆਪਣੀ ਹੱਥੀਂ ਬੰਦ ਕਰਾਇੰਦਾ। ਜੀਵ ਜੰਤ ਨਾ ਪਾਵੇ ਸਾਰ, ਜੁਗਾ ਜੁਗੰਤ ਸਰਬ ਕੁਰਲਾਇੰਦਾ। ਭਗਤ ਭਗਵੰਤ ਕਰੇ ਖੇਲ ਅਪਾਰ, ਨਿਰਗੁਣ ਸਰਗੁਣ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਕਲ ਆਪ ਵਰਤਾਇੰਦਾ। ਆਦਿ ਬ੍ਰਹਮਾ ਸ਼ਬਦ ਉਪਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਚਾਰੇ ਕੂਟਾਂ ਗਾਇਆ, ਚਾਰੇ ਮੁਖ ਆਪ ਸਲਾਹੀਆ। ਨਿਰਗੁਣ ਵਾਜਾ ਸਚ ਵਜਾਇਆ, ਸਚ ਸਤਾਰ ਆਪ ਹਿਲਾਈਆ। ਨਿਰਗੁਣ ਪਰਦਾ ਦਏ ਗਵਾਇਆ , ਨੂਰੋ ਨੂਰ ਕਰ ਰੁਸ਼ਨਾਈਆ। ਨਿਰਗੁਣ ਰਾਜਾ ਬਣ ਕੇ ਆਇਆ, ਸ਼ਾਹ ਸੁਲਤਾਨ ਵਡ ਵਡਿਆਈਆ। ਨਿਰਗੁਣ ਸਾਜਣ ਸਾਜ ਵਖਾਇਆ, ਲੱਖ ਚੁਰਾਸੀ ਬਣਤ ਬਣਾਈਆ। ਨਿਰਗੁਣ ਸਰਗੁਣ ਜੋੜ ਜੁੜਾਇਆ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਲ ਰਲਾਈਆ। ਨਿਰਗੁਣ ਸਾਚਾ ਹੁਕਮ ਸੁਣਾਇਆ, ਬ੍ਰਹਮਾ ਵਿਸ਼ਨ ਸ਼ਿਵ ਸਮਝਾਈਆ। ਚਾਰ ਜੁਗ ਜੁਗ ਗੇੜ ਵਖਾਇਆ, ਕੋਹਲੂ ਚੱਕੀ ਚੱਕ ਫਿਰਾਈਆ। ਗੁਰ ਪੀਰ ਅਵਤਾਰ ਸਾਚੀ ਸੇਵਾ ਲਾਇਆ, ਜੁਗ ਜੁਗ ਸਾਚਾ ਹੁਕਮ ਸੁਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਏਕਾ ਮਾਰਗ ਲਾਇਆ, ਮਨੂ ਮਨਵੰਤਰ ਆਪਣੇ ਵਿਚ ਟਿਕਾਈਆ। ਕਲਜੁਗ ਅੰਤਮ ਵੇਖੇ ਖੇਲ ਸਬਾਇਆ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਲਜੁਗ ਅਗਨੀ ਅੱਗ ਤਪਾਇਆ, ਚਾਰੋਂ ਕੁੰਟ ਆਪ ਵਖਾਈਆ। ਆਪ ਆਪਣਾ ਰੂਪ ਲਏ ਵਟਾਇਆ, ਨਿਰਗੁਣ ਨਿਰਗੁਣ ਇਕ ਖ਼ੁਦਾਈਆ। ਸਾਲਸ ਸਾਲਸ ਬਣ ਕੇ ਘਰ ਘਰ ਫੇਰਾ ਪਾਇਆ, ਰੂਪ ਰੇਖ ਨਾ ਕੋਈ ਵਖਾਈਆ। ਦਰ ਦਰਵੇਸ਼ ਨਰ ਨਰੇਸ਼
❋
❋
ਹੋ ਹੋ ਅਲੱਖ ਜਗਾਇਆ, ਆਪਣੀ ਖੇਲ ਖਿਲਾਈਆ। ਰੁਤੜੀ ਰੁੱਤ ਦਏ ਸੁਹਾਇਆ, ਅਬਿਨਾਸ਼ੀ ਅਚੁਤ ਵਡ ਵਡਿਆਈਆ। ਏਕਾ ਦਿਵਸ ਮਾਤ ਧਰਾਇਆ, ਵਦੀ ਸੁਦੀ ਮੁਖ ਸ਼ਰਮਾਈਆ। ਅਮਾਵਸ ਚੰਨ ਨਾ ਕੋਈ ਚੜ੍ਹਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਹਿਲਾ ਮੰਦਰ ਹਰਿ ਸੁਹਾਇਆ, ਸਚਖੰਡ ਦਵਾਰ ਵੱਜੀ ਵਧਾਈਆ। ਦੂਜਾ ਜੰਦਰ ਤੋੜ ਤੁੜਾਇਆ, ਆਪਣਾ ਪਰਦਾ ਦਏ ਗਵਾਈਆ। ਤੀਜਾ ਸੁੱਤ ਲਏ ਉਪਜਾਇਆ, ਹਰਿ ਸ਼ਬਦੀ ਨਾਉਂ ਧਰਾਈਆ। ਚੌਥੇ ਘਰ ਘਰ ਬਹਿ ਬਹਿ ਆਪ ਸੁਬਾਇਆ, ਚੌਥਾ ਪਦ ਦਏ ਵਖਾਈਆ। ਪੰਚਮ ਮਿਲ ਮਿਲ ਮੰਗਲ ਗਾਇਆ, ਏਕਾ ਦੂਜਾ ਦੂਜਾ ਏਕਾ ਰੰਗ ਸਮਾਈਆ। ਪੰਚਮ ਸ਼ਬਦ ਆਪ ਅਲਾਇਆ, ਪੰਚਮ ਰਾਗ ਰਾਗਨੀ ਰਹੇ ਸੀਸ ਝੁਕਾਈਆ। ਪੰਚਮ ਲੇਖਾ ਲੇਖ ਲਿਖਾਇਆ, ਚਾਰ ਵੇਦ ਭੇਵ ਨਾ ਰਾਈਆ। ਪੰਚਮ ਘੋੜੇ ਆਪ ਚੜ੍ਹਾਇਆ, ਸਾਚੀ ਡੋਰ ਹੱਥ ਉਠਾਈਆ। ਪੰਚਮ ਪੰਚ ਸੁਲਤਾਨਾ ਫੇਰਾ ਪਾਇਆ, ਘਰ ਪੰਚਮ ਵੱਜੀ ਵਧਾਈਆ। ਲੋਕਮਾਤ ਹੋ ਰੁਸ਼ਨਾਇਆ, ਪੰਚਮ ਜੇਠ ਖ਼ੁਸ਼ੀ ਮਨਾਈਆ। ਬ੍ਰਹਮਾ ਵਿਸ਼ਨ ਸ਼ਿਵ ਦਰ ਦੁਆਰ ਬੈਠੇ ਸੀਸ ਝੁਕਾਇਆ, ਗੱਲ ਪੱਲੂ ਰਹੇ ਵਿਖਾਈਆ। ਕਰੋੜ ਤੇਤੀਸਾ ਨੇਤਰ ਨੀਰ ਵਹਾਇਆ, ਸੁਰਪਤ ਰਾਜਾ ਇੰਦ ਮੰਗੇ ਵਰ ਬੇਪਰਵਾਹੀਆ। ਪੁਰਖ ਅਬਿਨਾਸ਼ੀ ਰਿਹਾ ਸਮਝਾਇਆ, ਸਾਚਾ ਸ਼ਬਦ ਇਕ ਅਲਾਈਆ। ਕਲਜੁਗ ਅੰਤਮ ਦਏ ਮਿਟਾਇਆ, ਜਗਤ ਅੰਧੇਰ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਫੇਰਾ ਪਾਇਆ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਬਲ ਬਾਵਨ ਭੇਖ ਦਏ ਚੁਕਾਇਆ, ਭੋਲੇ ਭਾਓ ਸਰਬ ਲੋਕਾਈਆ। ਰਾਵਣ ਗੜ੍ਹ ਦਏ ਤੁੜਾਇਆ, ਰਾਮ ਰਾਮਾ ਰੂਪ ਵਟਾਈਆ। ਕੰਸ ਹੰਕਾਰੀ ਦਏ ਖਪਾਇਆ, ਕਲਜੁਗ ਜ਼ੋਰੂ ਜ਼ਰ ਨਾ ਕੋਈ ਧਰਾਈਆ। ਮੋਰ ਮੁਕਟ ਸੀਸ ਟਿਕਾਇਆ, ਏਕਾ ਹੁਕਮ ਦਏ ਸੁਣਾਈਆ। ਜੂਠ ਝੂਠ ਸੁੰਭ ਨਿਸੁੰਭ ਰਹਿਣ ਨਾ ਪਾਇਆ, ਅਸ਼ਟਭੁਜ ਆਪਣੀ ਕਲ ਵਖਾਈਆ। ਏਕਾ ਚੱਕਰ ਦਏ ਫਿਰਾਇਆ, ਚੱਕਰ ਸੁਦਰਸ਼ਨ ਨਿਉਂ ਨਿਉਂ ਸੀਸ ਝੁਕਾਈਆ। ਸਾਚੀ ਗਦਾ ਲਏ ਉਠਾਇਆ, ਨੌ ਖੰਡ ਪ੍ਰਿਥਮੀ ਆਪਣੀ ਉਂਗਲ ਲਏ ਟਿਕਾਈਆ। ਦੋ ਜਹਾਨਾਂ ਗੇੜਾ ਦਏ ਦਵਾਇਆ, ਦਿਵਸ ਰੈਣ ਆਪ ਭਵਾਇਆ। ਸੂਰਜ ਚੰਨ ਰਹੇ ਕੁਰਲਾਇਆ, ਤੱਤੀ ਅਗਨੀ ਰਹੀ ਸਰਬ ਜਲਾਈਆ। ਪੰਚਮ ਜੇਠੀ ਹਰਿ ਹਰਿ ਫੇਰਾ ਪਾਇਆ, ਪੰਚਮ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਸਾਚਾ ਮਾਣਾ, ਹਰਿਜਨ ਬਖ਼ਸ਼ੇ ਸਚ ਧਿਆਨਾ, ਆਤਮ ਉਪਜਾਏ ਬ੍ਰਹਮ ਗਿਆਨਾ, ਮੇਲ ਮਿਲਾਏ ਗੁਣ ਨਿਧਾਨਾ, ਅਵਗੁਣ ਨਾ ਕੋਇ ਜਣਾਈਆ। ਪੰਚਮ ਜੇਠ ਹਰਿ ਕਾ ਦਵਾਰ, ਹਰਿ ਸਾਚਾ ਸਚ ਸੁਹਾਇੰਦਾ। ਭਗਤਨ ਕਰੇ ਸਚ ਪਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਧੰਨ ਸੁਲੱਖਣੀ ਹੋਈ ਨਾਰ, ਨਰ ਹਰਿ ਏਕਾ ਕੰਤ ਮਨਾਇੰਦਾ। ਨਾਤਾ ਤੁਟਾ ਜਗਤ ਸੰਸਾਰ, ਵਿਭਚਾਰ ਜਗਤ ਵਿਕਾਰ ਨੇੜ ਨਾ ਆਇੰਦਾ। ਤਨ ਬਸਤਰ ਹੋਏ ਸਚ ਸ਼ਿੰਗਾਰ, ਨੇਤਰ ਨੈਣਾਂ ਕੱਜਲ ਨਾਮ ਪਾਇੰਦਾ। ਸਾਲੂ ਰੰਗੇ ਅਪਰ ਅਪਾਰ, ਲਾਲ ਗੁਲਾਲਾ ਰੰਗ ਵਖਾਇੰਦਾ। ਕੰਗਨ ਪਾਏ ਹਰਿ ਨਿਰੰਕਾਰ, ਲਾਲ ਮਹਿੰਦੀ ਹੱਥ ਵਖਾਇੰਦਾ। ਸਾਚੀ ਸਖੀ ਕਰ ਤਿਆਰ, ਘਰ ਸਾਚੇ ਮੇਲ ਮਿਲਾਇੰਦਾ। ਚਾਰੇ ਪਦ ਹੋਏ ਕਹਾਰ, ਚੌਥੇ ਘਰ ਆਪ ਬਹਾਇੰਦਾ। ਪੰਚਮ ਮਿਲਿਆ ਪੀਆ ਭਤਾਰ, ਨਾਰ ਮੁਟਿਆਰ ਆਪ ਪਰਨਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਜਗਤ ਵੇਦ ਇਕ ਸੁਣਾਇੰਦਾ। ਸ਼ਬਦ ਅਨਾਦ ਵੱਜੇ ਧੁਨਕਾਰ, ਧੁਨੀ ਨਾਦ ਆਪ ਸੁਣਾਇੰਦਾ। ਗਾਵਤ ਗਾਵਤ ਗਾਏ ਆਪ ਨਿਰੰਕਾਰ,
❋
❋
ਸਾਚਾ ਸੋਹਲਾ ਆਪ ਅਲਾਇੰਦਾ। ਢੋਲਾ ਰਿਹਾ ਬੋਲ ਜੈਕਾਰ, ਸੋਹੰ ਬੋਲਾ ਆਪ ਸੁਣਾਇੰਦਾ। ਸਾਚਾ ਤੋਲਾ ਬਣ ਸੰਸਾਰ, ਨਾਮ ਘਸਵੱਟੀ ਹੱਥ ਰਖਾਇੰਦਾ। ਆਪਣੀ ਦ੍ਰਿਸ਼ਟ ਸੁਹਾਗਾ ਦੇਵੇ ਡਾਰ, ਕੰਚਨ ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਕਰੇ ਸਚ ਪਿਆਰ, ਸਚ ਸੁਹੰਜਣੀ ਸੇਜ ਸੁਹਾਇੰਦਾ। ਇਕ ਵਖਾਏ ਸਚ ਦਰਬਾਰ, ਜਗਤ ਨਾਤਾ ਤੋੜ ਤੁੜਾਇੰਦਾ। ਜੁਗ ਜੁਗ ਜੋਤ ਜਗੇ ਅਪਾਰ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਕਮਲਾਪਾਤੀ ਮੀਤ ਮੁਰਾਰ, ਘਰ ਮੰਦਰ ਆਪ ਵਖਾਇੰਦਾ। ਚਤੁਰਭੁਜ ਆਪਣੀਆਂ ਭੁਜਾਂ ਰਿਹਾ ਪਸਾਰ, ਇਸ਼ਟ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਪੰਚਮ ਜੇਠੀ ਦਿਵਸ ਵਿਚਾਰ, ਨੇਤਰ ਨੈਣੀ ਰੂਪ ਵਖਾਇੰਦਾ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਪੂਰਬ ਲਹਿਣਾ ਝੋਲੀ ਪਾਇੰਦਾ। ਸਾਚੀ ਸੇਵਾ ਕਰੇ ਕਰਤਾਰ, ਭਗਤ ਵਛਲ ਆਪਣਾ ਨਾਉਂ ਧਰਾਇੰਦਾ। ਫੜ ਫੜ ਪਾਥਰ ਜਾਏ ਤਾਰ, ਸਤੀ ਅਹਲਿਆ ਚਰਨ ਛੁਹਾਇੰਦਾ। ਰਾਮ ਨਾਮ ਬਲੀ ਬਲਕਾਰ, ਗੜ੍ਹ ਹੰਕਾਰੀ ਤੋੜ ਤੁੜਾਇੰਦਾ। ਭੀਲਣੀ ਕੁਲੱਖਣੀ ਕਰੇ ਪਾਰ, ਮੁਖ ਆਪਣੇ ਭੋਗ ਲਗਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਬਿਦਰ ਸੁਦਾਮਾ ਦਏ ਤਾਰ, ਦ੍ਰੋਪਦ ਲੱਜਿਆ ਆਪ ਰਖਾਇੰਦਾ। ਅਰਜਨ ਰਥ ਚਲਾਏ ਵਿਚ ਸੰਸਾਰ, ਰਥ ਰਥਵਾਹੀ ਆਪ ਅਖਵਾਇੰਦਾ। ਪੰਜੇ ਪਾਂਡੋ ਕਰ ਪਿਆਰ, ਪੰਚਮ ਆਪਣੇ ਰੰਗ ਰੰਗਾਇੰਦਾ। ਜਗਤ ਹੰਕਾਰੀ ਕਰ ਖਵਾਰ, ਦਰਯੋਧਨ ਦੁਸ਼ਟ ਮੁਕਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਨਾਨਕ ਵਜਾਏ ਨਿਰਗੁਣ ਧਾਰ, ਸਤਿ ਸਤਿ ਸਰੰਗੀ ਹੱਥ ਫੜਾਇੰਦਾ। ਅਰਜਨ ਬਣਿਆ ਲੇਖ ਲਿਖਾਰ, ਬੋਧ ਅਗਾਧ ਸ਼ਬਦ ਜਣਾਇੰਦਾ। ਗੁਰੂ ਗੋਬਿੰਦ ਕਰ ਪਿਆਰ, ਪੰਚਮ ਨਾਤਾ ਜੋੜ ਜੁੜਾਇੰਦਾ। ਅੰਮ੍ਰਿਤ ਖੰਡਾ ਤੇਜ ਕਟਾਰ, ਸੀਸ ਦਸਤਾਰ ਆਪ ਸੁਹਾਇੰਦਾ। ਸਾਚੇ ਘੋੜੇ ਹੋ ਅਸਵਾਰ, ਸਾਚੇ ਮਾਰਗ ਆਪ ਰਖਾਇੰਦਾ। ਵੇਲੇ ਅੰਤਮ ਕਰੇ ਪੁਕਾਰ, ਪ੍ਰਭ ਅਬਿਨਾਸ਼ੀ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਣਾਏ ਸੱਚੀ ਧੁਨਕਾਰ, ਆਪ ਆਪਣਾ ਹੁਕਮ ਜਣਾਇੰਦਾ। ਚੌਥੇ ਜੁਗ ਖੇਲ ਅਪਾਰ, ਕਲਜੁਗ ਅੰਤਮ ਹਰਿ ਹਰਿ ਆਪ ਕਰਾਇੰਦਾ। ਪ੍ਰਗਟ ਹੋਵੇ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਰਚਨ ਰਚਾਇੰਦਾ। ਏਕਾ ਦੀਪਕ ਕਰ ਉਜਿਆਰ, ਤੇਲ ਬਾਤੀ ਨਾ ਕੋਇ ਪਾਇੰਦਾ। ਸ਼ਬਦ ਡੰਕਾ ਵਜਾਏ ਸਰਬ ਸੰਸਾਰ, ਰਾਓ ਰੰਕਾਂ ਆਪ ਉਠਾਇੰਦਾ। ਪੰਚਮ ਜੇਠ ਪਾਵੇ ਸਾਰ, ਨਿਰਗਣ ਸਰਗੁਣ ਮੇਲ ਮਿਲਾਇੰਦਾ। ਜਗਤ ਜਲੰਦੇ ਜਾਏ ਠਾਰ, ਪਾਪੀ ਗੰਦੇ ਮੇਟ ਮਿਟਾਇੰਦਾ। ਆਪਣੇ ਬੰਦੇ ਕਰੇ ਪਿਆਰ, ਆਤਮ ਅੰਧੇ ਦਰ ਦੁਰਕਾਇੰਦਾ। ਚੰਦ ਨੌ ਚੰਦ ਚੜ੍ਹੇ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਵਸ ਅਪਾਰ। ਪ੍ਰਗਟ ਹੋਇਆ ਆਪ ਨਿਰੰਕਾਰ, ਸਰਗੁਣ ਰੂਪ ਵਿਚ ਸੰਸਾਰ, ਸੰਸਾਰ ਸਾਗਰ ਵੇਖ ਵਖਾਈਆ। ਸੰਸਾਰ ਸਾਗਰ ਡੂੰਘੀ ਕੰਦਰ, ਜਗਤ ਅੰਧੇਰਾ ਛਾਇਆ। ਲੱਖ ਚੁਰਾਸੀ ਭੌਂਦੀ ਬੰਦਰ, ਮਨ ਮਨੂਆ ਨਾ ਕਿਸੇ ਬੰਧਾਇਆ। ਘਰ ਘਰ ਨਾ ਤੋੜਿਆ ਕਿਸੇ ਜੰਦਰ, ਤ੍ਰੈਗੁਣ ਮਾਇਆ ਬੰਧਨ ਪਾਇਆ। ਸਦਾ ਵਸੇਰਾ ਡੂੰਘੀ ਕੰਦਰ, ਗਿਆਨ ਦੀਪ ਨਾ ਕੋਈ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਮਿਲਾਇਆ। ਦਿਵਸ ਸੁਭਾਗਾ ਪੰਚਮ ਜੇਠ, ਲੋਕਮਾਤ ਵਡਿਆਈਆ। ਗ਼ਰੀਬ ਨਿਮਾਣੇ ਰੱਖੇ
❋
❋
ਸਾਇਆ ਹੇਠ, ਜੋ ਜਨ ਆਏ ਸਰਨਾਈਆ। ਲੱਖ ਚੁਰਾਸੀ ਭੰਨੇ ਕੌੜੇ ਰੀਠ, ਮਿੱਠਾ ਰਸ ਨਾ ਕੋਈ ਵਖਾਈਆ। ਅੰਤਮ ਚਿੜੀਆਂ ਚੁਗਿਆ ਖੇਤ, ਚਾਰੋਂ ਕੁੰਟ ਸ੍ਰਿਸ਼ਟੀ ਸ੍ਰਿਸ਼ਟ ਦਏ ਦੁਹਾਈਆ। ਮਾਇਆ ਮਮਤਾ ਹੋਏ ਪ੍ਰੀਤ, ਜਗਤ ਜੀਵ ਨਾ ਸਕੇ ਕੋਈ ਬਚਾਈਆ। ਹਰਿ ਹਰਿ ਮਿਲਿਆ ਨਾ ਨੇਤਨ ਨੇਤ, ਨੇਤਰ ਨੈਣ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਭਗਵਾਨ। ਲੱਖ ਚੁਰਾਸੀ ਗੇੜ ਨਿਵਾਰਿਆ, ਆਵਣ ਜਾਵਣ ਚੁੱਕੀ ਕਾਨ। ਇਕ ਵਸਾਏ ਸਚ ਦਵਾਰਿਆ, ਦਰ ਘਰ ਸਾਚੇ ਸਚ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਚਤਰ ਸੁਜਾਨ। ਹਰਿਜਨ ਚਤੁਰ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਮਨ ਸ਼ੈਤਾਨ ਰਹਿਣ ਨਾ ਪਾਈਆ। ਆਤਮ ਉਪਜੇ ਇਕ ਗਿਆਨ, ਗੀਤਾ ਗਿਆਨ ਦਏ ਗਵਾਹੀਆ। ਮੇਲ ਮਿਲਾਏ ਸਾਚੇ ਰਾਮ, ਸੀਤਾ ਸੁਰਤੀ ਰਾਮ ਪਰਨਾਈਆ। ਏਕਾ ਸ਼ਬਦ ਸੁਣਾਏ ਕਾਨ, ਓਅੰ ਸੋਹੰ ਰੂਪ ਇਕ ਦਰਸਾਈਆ। ਇਕ ਵਖਾਏ ਸਚ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਏਕਾ ਪਾਏ ਆਪਣੀ ਆਣ, ਰਾਏ ਧਰਮ ਨਾ ਦਏ ਸਜਾਈਆ। ਵੇਲੇ ਅੰਤ ਕਰੇ ਪਛਾਣ, ਹਰਿਜਨ ਸਾਚੇ ਆਪਣੀ ਗੋਦ ਬਹਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਨਾ ਮਰੇ ਨਾ ਜਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਿਵਸ ਪੰਚਮ ਦਿਹਾੜਾ, ਗੁਰਮੁਖ ਵੇਖੇ ਸਾਚਾ ਲਾੜਾ, ਕਰੇ ਪਰਕਾਸ਼ ਬਹੱਤਰ ਨਾੜਾ, ਕਾਇਆ ਮੰਦਰ ਸਚ ਅਖਾੜਾ, ਗੋਪੀ ਕਾਹਨ ਆਪ ਨਚਾਈਆ। ਗੋਪੀ ਕਾਹਨ ਹਰਿ ਹਰਿ ਮੇਲਾ, ਸੁਰਤੀ ਸ਼ਬਦ ਮਿਲਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਰੰਗ ਸਮਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਨਿਤ ਨਵਿਤ ਆਪਣਾ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਵਕਤ ਵੇਲਾ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਕਲਜੁਗ ਅੰਤਮ ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਨੂਰ ਜੋਤ ਜਗਾਇੰਦਾ। ਆਪੇ ਵਸੇ ਧਾਮ ਨਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਵਸ ਸੁਭਾਗਾ, ਗੁਰਮੁਖ ਵਿਰਲਾ ਸੋਇਆ ਜਾਗਾ, ਜਿਸ ਜਨ ਆਪ ਜਗਾਇੰਦਾ। ਗੁਰਸਿਖ ਸਾਚਾ ਜਾਗਿਆ, ਜਗਾਵਣਹਾਰ ਆਪ ਨਿਰੰਕਾਰ। ਸਚ ਸਰਨਾਈ ਏਕਾ ਲਾਗਿਆ, ਨਾਤਾ ਤੋੜ ਸਰਬ ਸੰਸਾਰ। ਹੰਸ ਬਣਿਆ ਦਰ ਘਰ ਸਾਚੇ ਕਾਗਿਆ, ਚਾਰੋਂ ਕੁੰਟ ਇਕ ਉਡਾਰ। ਮਨ ਸਿਮਰਤ ਇਕ ਵੈਰਾਗਿਆ, ਭਗਤੀ ਭਗਤ ਭਰੇ ਭੰਡਾਰ। ਦੁਰਮਤ ਮੈਲ ਧੋਵੇ ਦਾਗਿਆ, ਮਾਨਸ ਜਨਮ ਦਏ ਸਵਾਰ। ਆਪ ਚੜ੍ਹਾਏ ਸਚ ਜਹਾਜਿਆ, ਬੇੜਾ ਪਾਰ ਕਰਾਏ ਵਿਚ ਮੰਝਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਪਾਰ ਕਿਨਾਰਾ ਦਿਸੇ ਘਾਟ, ਪੱਤਨ ਬੈਠਾ ਸਾਚਾ ਮਾਹੀਆ। ਕਲਜੁਗ ਅੰਤਮ ਨੇੜੇ ਆਈ ਵਾਟ, ਪਾਂਧੀ ਭੁੱਲੇ ਜਗਤ ਰਾਹੀਆ। ਬਿਨ ਹਰਿ ਕੋਈ ਨਾ ਸੋਏ ਆਤਮ ਸੇਜਾ ਖਾਟ, ਸਾਚੀ ਸੇਜ ਨਾ ਕੋਈ ਹੰਢਾਈਆ। ਕਲਜੁਗ ਸਵਾਂਗੀ ਨਟੂਆ ਖੇਲ ਕਰੇ ਨਾਟ, ਘਰ ਘਰ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵਖਾਏ ਏਕਾ ਹਾਟ, ਦਰ ਦਰਵਾਜ਼ਾ ਆਪ ਵਖਾਈਆ। ਏਕਾ ਹਾਟ ਹਰਿ ਹਰਿ ਖੋਲ੍ਹਿਆ, ਨੌ ਖੰਡ ਪ੍ਰਿਥਮੀ ਬੋਲ ਜੈਕਾਰਾ। ਏਕਾ ਅੱਖਰ ਹਰਿ ਹਰਿ ਬੋਲਿਆ, ਸੋਹੰ ਸ਼ਬਦ ਸਚ ਜੈਕਾਰਾ। ਗਿਆਨ ਕੰਡੇ ਸਾਚੇ ਤੋਲਿਆ, ਤੋਲਣਹਾਰ
❋
❋
ਆਪ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਰੇ ਪਿਆਰਾ। ਹਰਿਜਨ ਰਸੀਆ ਹਰਿ ਰੰਗ ਰਤੜਾ, ਕੰਚਨ ਰੰਗ ਸਮਾਏ। ਪੁਰਖ ਅਬਿਨਾਸ਼ੀ ਨਾ ਠੰਡਾ ਨਾ ਤੱਤੜਾ, ਸੀਤਲ ਧਾਰ ਰਖਾਏ। ਆਪਣੇ ਦਰ ਬੈਠਾ ਆਪਣੇ ਰੰਗ ਰਤੜਾ, ਰੰਗ ਰੰਗੀਲਾ ਮੋਹਣ ਮਾਧਵ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਵੀਹ ਸਦ ਬਿਕ੍ਰਮੀ ਸਤਾਰਾ, ਸਚ ਬਹਾਰਾ ਆਪ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਨਾਰੀ ਨਾਰਾ, ਬਿਰਧ ਬਾਲ ਜਵਾਨਾ, ਏਕਾ ਰੂਪ ਦਰਸਾਈਆ।
੫ ਜੇਠ ੨੦੧੭ ਬਿਕ੍ਰਮੀ ਕਰਮ ਚੰਦ ਦੇ ਘਰ ਪਿੰਡ ਸ਼ੇਖ਼ਸਰ ਜੰਮੂ
ਹਰਿ ਭਗਤ ਸਦਾ ਤ੍ਰਿਪਤਾਸਿਆ, ਤੀਬਰ ਇਛਿਆ ਪੂਰ ਕਰਾਏ। ਹਰਿ ਭਗਤ ਬੁਝਾਏ ਪਿਆਸਿਆ, ਅੰਮ੍ਰਿਤ ਆਤਮ ਮੇਘ ਬਰਸਾਏ। ਹਰਿ ਭਗਤ ਲੇਖਾ ਜਾਣੇ ਸਵਾਸ ਸਵਾਸਿਆ, ਪਵਣ ਸਵਾਸ ਲੇਖ ਕਰਾਏ। ਹਰਿ ਭਗਤ ਉਡਾਏ ਪ੍ਰਿਥਮੀ ਅਕਾਸਿਆ, ਗਗਨ ਗਗਨੰਤਰ ਆਪ ਫਿਰਾਏ। ਹਰਿ ਭਗਤ ਮੇਲ ਮਿਲਾਵਾ ਸ਼ਾਹੋ ਸ਼ਾਬਾਸਿਆ, ਦਰਗਹਿ ਸਾਚੀ ਆਪ ਮਿਲਾਏ। ਹਰਿ ਭਗਤ ਨਿਝ ਘਰ ਸਾਚੇ ਕਰੇ ਵਾਸਿਆ, ਮਹੱਲ ਅਟੱਲ ਇਕ ਸੁਹਾਏ। ਹਰਿ ਭਗਤ ਮਾਨਸ ਜਨਮ ਹੋਏ ਰਹਿਰਾਸਿਆ, ਬਾਰਾਂ ਰਾਸੀ ਭੇਵ ਨਾ ਰਾਏ। ਹਰਿ ਭਗਤ ਨਾਤਾ ਤੁਟੇ ਦਸ ਦਸ ਮਾਸਿਆ, ਮਾਤ ਗਰਭ ਨਾ ਫੇਰਾ ਪਾਏ। ਹਰਿ ਭਗਤ ਆਦਿ ਜੁਗਾਦਿ ਨਾ ਕਦੇ ਵਿਨਾਸਿਆ, ਅਬਿਨਾਸ਼ੀ ਕਰਤਾ ਦਇਆ ਕਮਾਏ। ਹਰਿ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਏ। ਹਰਿ ਭਗਤ ਹਰਿ ਹਰਿ ਪਾਇਆ, ਏਕਾ ਰੰਗ ਬਸੰਤ। ਹਰਿ ਭਗਤ ਸਰਬ ਸੁਖਦਾਇਆ, ਪੁਰਖ ਅਬਿਨਾਸ਼ੀ ਮਿਲਿਆ ਕੰਤ। ਹਰਿ ਭਗਤ ਦਰ ਦਰਵਾਜ਼ਾ ਇਕ ਖੁਲ੍ਹਾਇਆ, ਘਰ ਸੱਜਣ ਸੋਭਾਵੰਤ। ਹਰਿ ਭਗਤ ਗ਼ਰੀਬ ਨਿਵਾਜ਼ ਇਕ ਮਿਲਾਇਆ, ਸ਼ਬਦ ਜਣਾਏ ਮਣੀਆ ਮੰਤ। ਹਰਿ ਭਗਤ ਏਕਾ ਅੱਖਰ ਨਾਮ ਦ੍ਰਿੜਾਇਆ, ਗੜ੍ਹ ਤੁਟਾ ਹਉਮੇ ਹੰਗਤ। ਹਰਿ ਭਗਤ ਲੱਖ ਚੁਰਾਸੀ ਸੰਗਲ ਆਪ ਤੁੜਾਇਆ, ਮੇਲ ਮਿਲਾਵਾ ਸਾਚੇ ਸੰਤ। ਹਰਿ ਭਗਤ ਸਾਚਾ ਮੰਗਲ ਹਰਿ ਹਰਿ ਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਆਦਿ ਅੰਤ। ਹਰਿ ਭਗਤ ਹਰਿ ਭੇਟਿਆ, ਨਿਰਗੁਣ ਰੂਪ ਨਿਰਾਕਾਰ। ਹਰਿ ਭਗਤ ਸਾਚਾ ਬੇਟਿਆ, ਮਾਤ ਪਿਤ ਇਕ ਕਰਤਾਰ। ਹਰਿ ਭਗਤ ਸੇਜਾ ਸਾਚੀ ਲੇਟਿਆ, ਸਚ ਸਿੰਘਾਸਣ ਅਪਰ ਅਪਾਰ। ਹਰਿ ਭਗਤ ਮਿਲਿਆ ਖੇਵਟ ਖੇਟਿਆ, ਇਕ ਇਕੱਲਾ ਏਕੰਕਾਰ। ਹਰਿ ਭਗਤ ਮਿੱਠਾ ਹੋਏ ਕੌੜਾ ਰੀਠਿਆ, ਅੰਮ੍ਰਿਤ ਭਰਿਆ ਆਪ ਭੰਡਾਰ। ਹਰਿ ਭਗਤ ਆਪਣੇ ਨੇਤਰ ਹਰਿ ਹਰਿ ਆਪੇ ਵੇਖਿਆ, ਆਪਣਾ ਲੋਚਣ ਸਚ ਉਘਾੜ। ਹਰਿ ਭਗਤ ਹਰਿ ਕੱਢੇ ਭਰਮ ਭੁਲੇਖਿਆ, ਘਰ ਮੰਦਰ ਦੀਪਕ ਜੋਤ ਕਰ ਉਜਿਆਰ। ਹਰਿ ਭਗਤ ਦਰਸ਼ਨ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਸ਼ਿਵ ਸ਼ੰਕਰ ਕਰੇ ਪਿਆਰ। ਹਰਿ ਭਗਤ ਸਦਾ ਅਦੇਸਿਆ, ਮਰੇ ਨਾ ਜੰਮੇ ਵਿਚ ਸੰਸਾਰ। ਹਰਿ ਜੋਤੀ ਜੋਤ ਪ੍ਰਵੇਸ਼ਿਆ, ਏਕਾ ਸ਼ਬਦ ਰਾਗ ਸੁਣਾਏ ਸੱਚੀ ਧੁਨਕਾਰ। ਹਰਿ ਭਗਤ ਮੇਲ ਮਿਲਾਇਆ ਨਰ ਨਰੇਸ਼ਿਆ, ਸਾਚੇ ਤਖ਼ਤ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਨਾਮ ਭੰਡਾਰ। ਹਰਿ ਭਗਤ ਸਹਿਜ ਸੁਖਦਾਇਆ,
❋
❋
ਘਰ ਸਾਚੇ ਵੱਜੀ ਵਧਾਈਆ। ਹਰਿ ਭਗਤ ਤ੍ਰੈਗੁਣ ਮਾਇਆ ਫੰਦਨ ਤੋੜ ਤੁੜਾਇਆ, ਆਤਮ ਬ੍ਰਹਮ ਕਰੀ ਕੁੜਮਾਈਆ। ਹਰਿ ਭਗਤ ਸਾਚਾ ਛੰਦਨ ਏਕਾ ਗਾਇਆ, ਰਸਨਾ ਜਿਹਵਾ ਏਕਾ ਗੁਣ ਵਖਾਈਆ। ਹਰਿ ਭਗਤ ਪਰਮਾਨੰਦਨ ਆਪ ਸਮਾਇਆ, ਨਿਜਾਨੰਦ ਨਿਝ ਘਰ ਆਪ ਚਵਾਇਆ। ਹਰਿ ਭਗਤਨ ਝੂਠਾ ਬੰਧਨ ਆਪ ਤੁੜਾਇਆ, ਮਾਇਆ ਮਮਤਾ ਕੱਟੀ ਫਾਹੀਆ। ਹਰਿ ਭਗਤ ਏਕਾ ਦਰਸ਼ਨ ਹਰਿ ਹਰਿ ਪਾਇਆ, ਭਗਤ ਕਬੀਰ ਦਏ ਗਵਾਹੀਆ। ਉਚ ਮਹੱਲੇ ਚੜ੍ਹ ਚੜ੍ਹ ਢੋਲਾ ਗਾਇਆ, ਆਪ ਆਪਣਾ ਰਾਗ ਸੁਣਾਈਆ। ਏਕਾ ਸਾਚਾ ਬੰਕ ਸੁਹਾਇਆ, ਕੰਚਨ ਗੜ੍ਹ ਨਾਉਂ ਧਰਾਈਆ। ਪੁਰਖ ਅਬਿਨਾਸ਼ੀ ਲੜ ਬੰਧਾਇਆ, ਨਾ ਕੋਇ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਵੇਖੇ ਥਾਉਂ ਥਾਈਂਆ। ਹਰਿ ਭਗਤ ਸਚ ਭੰਡਾਰ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਦਾਤਾ ਦਾਨੀ ਦੇਵਣਹਾਰ, ਅਤੋਟ ਅਤੁਟ ਆਪ ਵਖਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਲੋਕਮਾਤ ਆਪ ਕਰਾਇੰਦਾ। ਆਪਣੀ ਬਾਣੀ ਕਰ ਤਿਆਰ, ਸਚ ਸਵਾਣੀ ਆਪ ਉਠਾਇੰਦਾ। ਸ਼ਬਦ ਹਾਣੀ ਮੇਲ ਭਤਾਰ, ਸਾਚਾ ਜੋੜਾ ਜੋੜ ਜੁੜਾਇੰਦਾ। ਨਿਰਗੁਣ ਬੰਨ੍ਹੇ ਆਪਣੀ ਧਾਰ, ਧਾਰ ਧਾਰ ਵਿਚੋਂ ਆਪ ਕਢਾਇੰਦਾ। ਸਾਰ ਸ਼ਬਦ ਏਕੰਕਾਰ, ਸਾਰੰਗ ਧਰ ਆਪ ਆਪਣੀ ਕਲ ਵਰਤਾਇੰਦਾ। ਸਰਗੁਣ ਅੰਦਰ ਨਿਰਗੁਣ ਵੜ, ਆਪ ਆਪਣਾ ਮੁਖ ਛੁਪਾਇੰਦਾ। ਆਪਣਾ ਖੋਲ੍ਹ ਆਪ ਕਿਵਾੜ, ਆਪ ਆਪਣੀ ਧੁਨ ਸੁਣਾਇੰਦਾ। ਆਪੇ ਅੰਦਰ ਆਪੇ ਆਏ ਬਾਹਰ, ਰੂਪ ਰੰਗ ਨਾ ਕੋਇ ਵਖਾਇੰਦਾ। ਰਸਨਾ ਜਿਹਵਾ ਸੇਵ ਕਰੇ ਅਪਾਰ, ਬੱਤੀ ਦੰਦ ਆਪ ਹਿਲਾਇੰਦਾ। ਗੁਣ ਅਵਗੁਣ ਨਾ ਕਰੇ ਕੋਈ ਵਿਚਾਰ, ਨਿਰਗੁਣ ਸਰਗੁਣ ਏਕਾ ਰੂਪ ਦਰਸਾਇੰਦਾ। ਭਗਤਨ ਅੰਦਰ ਮੀਤ ਮੁਰਾਰ, ਬਹਿ ਬਹਿ ਆਸਣ ਲਾਇੰਦਾ। ਲੇਖਾ ਜਾਣੇ ਰਵਦਾਸ ਚੁਮਿਆਰ, ਕਾਇਆ ਚਮੜਾ ਆਪ ਹੰਢਾਇੰਦਾ। ਬਾਲਮੀਕ ਵੇਖ ਬਟਵਾਰ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਅੰਦਰ ਰੱਖ ਸੱਚੀ ਸਤਾਰ, ਸਤਿ ਸਤਿਵਾਦੀ ਆਪ ਵਜਾਇੰਦਾ। ਨਾਨਕ ਪ੍ਰਗਟ ਕਰੀ ਵਿਚ ਸੰਸਾਰ, ਏਕੰਕਾਰਾ ਆਪੇ ਗਾਇੰਦਾ। ਸਾਚਾ ਸਾਰੰਗਾ ਹੋ ਉਜਿਆਰ, ਆਪ ਆਪਣੀ ਸੁਰ ਸੁਣਾਇੰਦਾ। ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਅਲਾਇੰਦਾ। ਭਗਤਨ ਅੰਦਰ ਕਰ ਵਿਚਾਰ, ਡੂੰਘੀ ਗਾਰ ਖੇਲ ਖਿਲਾਇੰਦਾ। ਭੇਵ ਨਾ ਪਾਏ ਕੋਈ ਜੀਵ ਗਵਾਰ, ਕਵਣ ਰੂਪ ਹਰਿ ਵਟਾਇੰਦਾ। ਕਲਜੁਗ ਅੰਤਮ ਖੇਲ ਸੱਚੀ ਸਰਕਾਰ, ਸਾਖਯਾਤ ਆਪਣੀ ਬਣਤ ਬਣਾਇੰਦਾ। ਰੂਪ ਨਾ ਦਿਸੇ ਨਰ ਨਾਰ, ਨਰ ਨਰਾਇਣ ਵੇਖ ਵਖਾਇੰਦਾ। ਹਰਿਜਨ ਸਾਚੇ ਲਏ ਉਭਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਪੂਰਬ ਕਰਮ ਲਹਿਣਾ ਕਰ ਵਿਚਾਰ, ਤਨ ਬਸਤਰ ਗਹਿਣਾ ਏਕਾ ਪਾਇੰਦਾ। ਦਰਸ਼ਨ ਨੈਣਾਂ ਗਿਰਵਰ ਗਿਰਧਾਰ, ਘਰ ਮੰਦਰ ਆਪ ਵਖਾਇੰਦਾ। ਕਰਮ ਕੁਕਰਮਾਂ ਕਰੇ ਵਿਚਾਰ, ਨੇਹਕਰਮੀ ਆਪਣਾ ਕਰਮ ਆਪ ਕਰਾਇੰਦਾ। ਬੇੜੀ ਸੰਗ ਲੋਹਾ ਜਾਏ ਤਾਰ, ਜਗਤ ਭਾਰ ਨਾਲ ਉਠਾਇੰਦਾ। ਜਿਸ ਜਨ ਕਰਿਆ ਦਰਸ ਸੱਚਾ ਦੀਦਾਰ, ਦੀਦ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਮਿਹਰਵਾਨ, ਸਿਰ ਆਪਣਾ ਹੱਥ ਰਖਾਇੰਦਾ।
❋
❋
੫ ਜੇਠ ੨੦੧੭ ਬਿਕ੍ਰਮੀ ਸਰਦਾਰਾ ਸਿੰਘ ਦੇ ਘਰ ਜੰਮੂ
ਘਰ ਮੰਦਰ ਬੰਕ ਦਵਾਰੜਾ, ਗ੍ਰਹਿ ਭੀਤਰ ਆਪ ਵਸਾਈਆ। ਘਰ ਸੱਜਣ ਮੀਤ ਮੁਰਾਰੜਾ, ਹਰਿ ਬੈਠਾ ਬੇਪਰਵਾਹੀਆ। ਘਰ ਕਰੇ ਸਚ ਪਿਆਰੜਾ, ਜਨ ਸਾਜਣ ਮੇਲ ਮਿਲਾਈਆ। ਘਰ ਚਾੜ੍ਹੇ ਰੰਗ ਅਪਾਰੜਾ, ਰੰਗ ਮਜੀਠੀ ਇਕ ਰੰਗਾਈਆ। ਘਰ ਕਰੇ ਹਰਿ ਸ਼ਿੰਗਾਰੜਾ, ਸੋਲਾਂ ਸ਼ਿੰਗਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਸੋਭਾ ਪਾਈਆ। ਗ੍ਰਹਿ ਮੰਦਰ ਹਰਿ ਹਰਿ ਸਜਿਆ, ਗੁਰਮਤ ਗੁਰ ਗਹਿਰ ਗੰਭੀਰ। ਘਰ ਮੰਦਰ ਤਾਲ ਵੱਜਿਆ, ਵਜਾਵਣਹਾਰਾ ਗੁਣੀ ਗਹੀਰ। ਘਰ ਗੜ੍ਹ ਹੰਕਾਰੀ ਭੱਜਿਆ, ਘਰ ਪਾਇਆ ਅੰਮ੍ਰਿਤ ਸੀਰ। ਘਰ ਪਰਦਾ ਆਪਣਾ ਕੱਜਿਆ, ਘਰ ਮਿਟੇ ਤਕਦੀਰ ਤਕਸੀਰ। ਘਰ ਰੱਖਣਹਾਰਾ ਲੱਜਿਆ, ਘਰ ਲੇਖਾ ਜਾਣੇ ਸ਼ਾਹ ਫ਼ਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੋਟੀ ਚੜ੍ਹ ਅਖੀਰ। ਘਰ ਮੰਦਰ ਸੋਹਣਾ ਸੋਭਾਵੰਤ, ਘਰ ਸੱਚੀ ਮਹੱਲ ਅਟਾਰੀਆ। ਘਰ ਬੈਠਾ ਸ੍ਰੀ ਭਗਵੰਤ, ਅਕਲ ਕਲ ਕਲ ਆਪਣੀ ਧਾਰੀਆ। ਘਰ ਲੇਖਾ ਆਦਿ ਅੰਤ, ਘਰ ਜੁਗ ਜੁਗ ਪੈਜ ਸਵਾਰੀਆ। ਘਰ ਸ਼ਬਦ ਅਨਡਿਠੜਾ ਮੰਤ, ਘਰ ਸ਼ਬਦ ਸੱਚੀ ਧੁਨਕਾਰੀਆ। ਘਰ ਮਹਿਮਾ ਹਰਿ ਬੇਅੰਤ, ਘਰ ਰੂਪ ਅਗੰਮ ਅਪਾਰੀਆ। ਘਰ ਮੇਲਾ ਸਾਚੇ ਕੰਤ, ਘਰ ਮੇਲਾ ਸ਼ਾਹ ਸਰਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਬਣੇ ਆਪ ਪੁਜਾਰੀਆ। ਗ੍ਰਹਿ ਮੰਦਰ ਘਰ ਘਰ ਪਾਠ, ਸਚ ਪੂਜਾ ਆਪ ਕਰਾਇੰਦਾ। ਘਰ ਮੰਦਰ ਮਾਰੇ ਸਰੋਵਰ ਠਾਠ, ਸਰ ਅੰਮ੍ਰਿਤ ਆਪ ਵਖਾਇੰਦਾ। ਘਰ ਨੂਰੋ ਨੂਰ ਨੁਰਾਨੀ ਜੋਤ ਲਿਲਾਟ, ਘਰ ਦੇਵੀ ਦੇਵਾ ਇਸ਼ਟ ਮਨਾਇੰਦਾ। ਘਰ ਸ਼ਬਦ ਅਨਾਹਦ ਨਾਦ, ਘਰ ਅਨਹਤ ਸੇਵ ਕਮਾਇੰਦਾ। ਘਰ ਖੇਲ ਪੁਰਖ ਸਮਰਾਥ, ਘਰ ਢੋਲ ਮਰਦੰਗ ਵਜਾਇੰਦਾ। ਘਰ ਉਪਜਾਏ ਸਾਚੀ ਗਾਥ, ਘਰ ਬੋਧ ਅਗਾਧ ਸੁਣਾਇੰਦਾ। ਘਰ ਮੇਲ ਤ੍ਰਲੋਕੀ ਨਾਥ, ਘਰ ਸਖੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਇਕ ਸੁਹਾਇੰਦਾ। ਘਰ ਮੰਦਰ ਸੋਹੇ ਬੰਕ, ਹਰਿ ਸਾਚਾ ਆਪ ਸੁਹਾਇੰਦਾ। ਘਰ ਬੁਝਾਏ ਏਕਾ ਅੰਕ, ਏਕਾ ਅੱਖਰ ਨਾਮ ਪੜ੍ਹਾਇੰਦਾ। ਘਰ ਮੇਟੇ ਭਰਮਾ ਸ਼ੰਕ, ਸਹਿੰਸਾ ਰੋਗ ਆਪ ਚੁਕਾਇੰਦਾ। ਘਰ ਭਗਤ ਬਣਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਘਰ ਮੇਲਾ ਵਾਸੀ ਪੁਰੀ ਘਨਕ, ਘਨੀ ਸ਼ਾਮ ਵੇਖ ਵਖਾਇੰਦਾ। ਘਰ ਜੋਤੀ ਸ਼ਬਦੀ ਲਾਏ ਤਨਕ, ਘਰ ਤ੍ਰੀਮਤ ਤੁਰੀਆ ਵੇਸ ਵਟਾਇੰਦਾ। ਘਰ ਮਰਦੰਗ ਵਜਾਏ ਡੰਕ, ਡੌਰੂ ਆਪਣੇ ਹੱਥ ਉਠਾਇੰਦਾ। ਘਰ ਲੇਖਾ ਘਰ ਸਾਚਾ ਅੰਕ, ਨਿਤ ਨਵਿਤ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗ੍ਰਹਿ ਮੰਦਰ ਹਰਿ ਫੋਲਿਆ, ਊਚਾ ਬੰਕ ਦਵਾਰ। ਸਾਚੇ ਕੰਡੇ ਆਪੇ ਤੋਲਿਆ, ਪੁਰਖ ਅਬਿਨਾਸ਼ੀ ਤੋਲਣਹਾਰ। ਆਪਣੀ ਧਾਰਾ ਆਪੇ ਬੋਲਿਆ, ਸੋਹੰ ਸ਼ਬਦ ਸਚ ਜੈਕਾਰ। ਗ੍ਰਹਿ ਮੰਦਰ ਕਦੇ ਨਾ ਡੋਲਿਆ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਜਨ ਭਗਤਾਂ ਅੰਦਰ ਆਪੇ ਮੌਲਿਆ, ਨਿਰਗੁਣ ਜੋਤ ਕਰ ਉਜਿਆਰ। ਅੰਮ੍ਰਿਤ ਭਰੇ ਸਾਚਾ ਕਵਲਿਆ, ਉਲਟੀ ਨਾਭੀ ਦਏ ਫੁਹਾਰ। ਆਪੇ ਹੋਏ ਕਲਾ ਸੋਲਿਆ, ਆਪੇ ਕਲ ਕਲਕੀ ਲਏ ਅਵਤਾਰ। ਆਪੇ ਬਦਲੇ ਆਪਣਾ ਚੋਲਿਆ, ਚੋਲੇ ਰੰਗੇ ਗੁਰਮੁਖ ਮੀਤ ਮੁਰਾਰ। ਆਪ ਮਿਟਾਏ ਪਰਦਾ ਉਹਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਜੋਤ ਧਰ, ਵੇਖੇ ਬੰਕ ਸੱਚਾ ਘਰ ਬਾਰ। ਘਰ ਬਾਰ ਹਰਿ ਹਰਿ ਪੇਖਿਆ, ਕਾਇਆ ਗੜ੍ਹ ਮਹੱਲ। ਆਪੇ ਲਿਖਣਹਾਰਾ ਲੇਖਿਆ, ਬੈਠਾ ਨੇਹਚਲ ਧਾਮ ਅਟੱਲ। ਆਪੇ ਲੇਖਾ ਜਾਣੇ ਦਸ ਦਸਮੇਸਿਆ, ਆਪੇ ਭਰਮ ਭੁਲੇਖਾ ਪਾਏ ਵਲ ਛਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦੁਆਰਾ ਆਪੇ ਬੈਠਾ ਮੱਲ। ਬੰਕ ਦੁਆਰਾ ਸਚ ਸਿੰਘਾਸਣ, ਹਰਿ ਹਰਿ ਸਾਚਾ ਸੋਭਾ ਪਾਈਆ। ਕਰੇ ਖੇਲ ਪ੍ਰਿਥਮੀ ਅਕਾਸ਼ਣ, ਸ਼ਾਹ ਸ਼ਾਬਾਸ਼ਣ ਵਡ ਵਡਿਆਈਆ। ਹਰਿਜਨ ਲੇਖਾ ਜਾਣੇ ਰਸਨ ਸਵਾਸਣ, ਅੰਤਰ ਆਤਮ ਬੂਝ ਬੁਝਾਈਆ। ਨਿਝ ਘਰ ਆਤਮ ਕਰ ਕਰ ਵਾਸਣ, ਘਰ ਮੰਦਰ ਦਏ ਸੁਹਾਈਆ। ਹਰਿ ਭਗਤ ਨਾ ਹੋਏ ਕਦੇ ਉਦਾਸਣ, ਚਿੰਤਾ ਸੋਗ ਨਾ ਕੋਈ ਵਖਾਈਆ। ਮਾਨਸ ਜਨਮ ਕਰੇ ਰਹਿ ਰਾਸਨ, ਅਜੂਨੀ ਅਜੂਨ ਨਾ ਕੋਈ ਭਵਾਈਆ। ਭਗਤ ਸੁਹੇਲਾ ਸਦਾ ਦਾਸੀ ਦਾਸਣ, ਦਿਵਸ ਰੈਣ ਪੀਸਣ ਪੀਸ ਸੇਵ ਕਮਾਈਆ। ਹਰਿਜਨ ਸਾਚੇ ਸਦ ਬਲ ਬਲ ਜਾਸਣ, ਜਿਸ ਪਾਇਆ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਘਰ ਕਰੇ ਪਵਿਤ, ਅੰਮ੍ਰਿਤ ਰਸ ਸਾਚਾ ਸਿੰਚ, ਫਲ ਫੁੱਲ ਫੁਲਵਾੜੀ ਆਪ ਮਹਿਕਾਈਆ।
੫ ਜੇਠ ੨੦੧੭ ਬਿਕ੍ਰਮੀ ਮਿਹਰ ਸਿੰਘ ਦੇ ਘਰ ਸ਼ੇਖ਼ਸਰ ਜੰਮੂ
ਹਰਿ ਸ਼ਬਦ ਸੱਚਾ ਗੁਰਦੇਵ, ਏਕਾ ਇਸ਼ਟ ਸਰਬ ਦਰਸਾਈਆ। ਪੁਰਖ ਅਬਿਨਾਸ਼ੀ ਅਲੱਖ ਅਭੇਵ, ਜੁਗ ਜੁਗ ਆਪਣਾ ਖੇਲ ਕਰਾਈਆ। ਆਦਿ ਨਿਰੰਜਣ ਵਡ ਦੇਵੀ ਦੇਵ, ਸ਼ਾਹ ਸੁਲਤਾਨ ਬੇਪਰਵਾਹੀਆ। ਆਪੇ ਜਾਣੇ ਆਪਣੀ ਸੇਵ, ਸੇਵਕ ਸੇਵਾ ਸਚ ਵਖਾਈਆ। ਨਾਮ ਜਪਾਏ ਰਸਨਾ ਜੇਹਵ, ਗੁਣਵੰਤ ਵਡ ਵਡਿਆਈਆ। ਕੌਸਤਕ ਮਣੀਆ ਮਸਤਕ ਲਾਏ ਥੇਵ, ਨੂਰੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਅਗੰਮ ਅਥਾਹ, ਸਾਚੀ ਸੇਵਾ ਹਰਿ ਮਿਹਰਬਾਨ, ਹਰਿਜਨ ਇਕ ਸਮਝਾਈਆ। ਰਸਨਾ ਜਿਹਵਾ ਗੁਣ ਨਿਧਾਨ, ਏਕਾ ਏਕ ਧਿਆਈਆ। ਏਕਾ ਇਸ਼ਟ ਦੋ ਜਹਾਨ, ਸ੍ਰਿਸ਼ਟ ਸਬਾਈ ਆਪ ਵਖਾਈਆ। ਏਕਾ ਸਖੀ ਮਿਲੇ ਸਾਚਾ ਕਾਹਨ, ਏਕਾ ਬੰਸਰੀ ਨਾਮ ਵਜਾਈਆ। ਏਕਾ ਦੇਵੇ ਸਚ ਗਿਆਨ, ਅੰਧ ਅੰਧੇਰ ਇਕ ਮਿਟਾਈਆ। ਏਕਾ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਾਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੇਵਕ ਸੇਵਾਦਾਰ, ਹਰਿਜਨ ਸਾਚੇ ਕਰੇ ਪਿਆਰ, ਭਗਤ ਵਛਲ ਹਰਿ ਵਡ ਗਿਰਧਾਰ, ਗਿਰਵਰ ਆਪਣਾ ਰੂਪ ਪ੍ਰਗਟਾਈਆ। ਕਾਇਆ ਮੰਦਰ ਸਚ ਦੁਆਰਾ, ਘਰ ਸੱਚਾ ਸੋਭਾ ਪਾਇੰਦਾ। ਕਰੇ ਖੇਲ ਅਪਰ ਅਪਾਰਾ, ਥਿਰ ਦਰਬਾਰਾ ਆਪ ਵਸਾਇੰਦਾ। ਉਚੀ ਕੂਕ ਬੋਲ ਜੈਕਾਰਾ, ਏਕਾ ਨਾਅਰਾ ਆਪੇ ਲਾਇੰਦਾ। ਸਾਰ ਸ਼ਬਦ ਕਰ ਪਸਾਰਾ, ਬ੍ਰਹਿਮਾਦਿ ਬ੍ਰਹਮ ਰਚਨ ਰਚਾਇੰਦਾ। ਆਪੇ ਬਖ਼ਸ਼ੇ ਸੁੱਤ ਦੁਲਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਵਣਜ ਕਰਾਏ ਬਣ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਹੋਏ ਸੇਵਾਦਾਰਾ, ਸੇਵਕ ਬਲ ਆਪਣਾ ਆਪ ਰਖਾਇੰਦਾ। ਸੇਵਕ ਸੇਵ ਬਲ ਏਕਾ ਧਾਰ, ਬਲੀ ਬਲਵਾਨ ਆਪ ਅਖਵਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਆਪ ਆਪਣਾ ਹੁਕਮ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਤਿਆਰ, ਆਪਣੀ ਵਸਤ ਵਿਚ ਟਿਕਾਇੰਦਾ।
❋
❋
ਸੇਵਾ ਲਾਏ ਸੂਰਜ ਚੰਨ ਸਤਾਰ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਤਾ ਕਾਦਰ ਆਪ ਕਰਾਇੰਦਾ। ਜਲ ਬਿੰਬ ਹਰਿ ਕਰ ਤਿਆਰ, ਧਰਤ ਧਵਲ ਆਪ ਟਿਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਇਕ ਪਿਆਰ, ਚਰਨ ਦਵਾਰ ਇਕ ਵਖਾਇੰਦਾ। ਤ੍ਰੈਗੁਣ ਮਾਇਆ ਦਰ ਵਰਤਾਰ, ਦਰ ਦਰ ਆਪਣੀ ਵੰਡ ਵੰਡਾਇੰਦਾ। ਲੱਖ ਚੁਰਾਸੀ ਖੇਲ ਨਿਆਰ, ਖ਼ਾਲਕ ਖ਼ਲਕ ਆਪਣੀ ਖੇਲ ਖਿਲਾਇੰਦਾ। ਘਰ ਮੰਦਰ ਸਾਚਾ ਕਰ ਤਿਆਰ, ਘਰ ਘਰ ਵਿਚ ਬਣਤ ਬਣਾਇੰਦਾ। ਡੂੰਘੀ ਕੰਦਰ ਖੇਲ ਅਪਾਰ, ਮਹੱਲ ਅਟੱਲ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਆਪ ਟਿਕਾਇੰਦਾ। ਘਰ ਮੰਦਰ ਹਰਿ ਰਖਿਆ, ਪ੍ਰਭ ਆਪਣਾ ਆਪ ਸੰਭਾਲ। ਆਦਿ ਜੁਗਾਦਿ ਕਿਸੇ ਨਾ ਲਖਿਆ, ਦੀਨਾ ਬੰਧਪ ਦੀਨ ਦਿਆਲ। ਬਿਨ ਹਰਿ ਭਗਤ ਨਾ ਕਿਸੇ ਪਰਖਿਆ, ਲੱਖ ਚੁਰਾਸੀ ਹੋਈ ਬੇਹਾਲ। ਸਤਿਗੁਰ ਬਿਨ ਗੁਰ ਮਾਰਗ ਕਿਸੇ ਨਾ ਦੱਸਿਆ, ਸਾਚੀ ਚਲੇ ਨਾ ਕੋਈ ਚਾਲ। ਕਾਲ ਮਹਾਂਕਾਲ ਚਰਨਾਂ ਹੇਠ ਝੱਸਿਆ, ਕਰੇ ਖੇਲ ਪੁਰਖ ਅਕਾਲ। ਗੁਰਮੁਖ ਵਿਰਲੇ ਹਿਰਦੇ ਅੰਦਰ ਵਸਿਆ, ਆਪ ਵਖਾਏ ਸੱਚੀ ਧਰਮਸਾਲ। ਨਿਰਗੁਣ ਸਰਗੁਣ ਪਿਛੇ ਫਿਰੇ ਨੱਸਿਆ, ਲੇਖਾ ਜਾਣੇ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਸਦਾ ਪ੍ਰਿਤਪਾਲ। ਪ੍ਰਿਤਪਾਲਕ ਪ੍ਰਿਤਪਾਲਦਾ, ਪ੍ਰਤਿਬਿੰਬ ਵੇਖ ਵਖਾਏ। ਰਾਹ ਜਾਣੇ ਕਾਲ ਮਹਾਂਕਾਲ ਦਾ, ਦੀਨ ਦਿਆਲ ਆਪਣਾ ਨਾਉਂ ਧਰਾਏ। ਫਾਹ ਤੋੜੇ ਜਗਤ ਜੰਜਾਲ ਦਾ, ਜਿਸ ਜਨ ਸਿਰ ਆਪਣਾ ਹੱਥ ਟਿਕਾਏ। ਆਪਣਾ ਦੀਪਕ ਆਪੇ ਬਾਲਦਾ, ਅਗਿਆਨ ਅੰਧੇਰਾ ਦਏ ਚੁਕਾਏ। ਗੁਰਮੁਖਾਂ ਆਪੇ ਸੁਰਤ ਸੰਭਾਲਦਾ, ਆਲਸ ਨਿੰਦਰਾ ਦਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਏ। ਘਰ ਸਾਚਾ ਹਰਿ ਸੁਹੰਜਣਾ, ਹੀਰੇ ਮੋਤੀ ਜੜਤ ਜੜਾਇਆ। ਘਰ ਬੈਠਾ ਆਦਿ ਨਿਰੰਜਣਾ, ਆਪ ਆਪਣਾ ਆਸਣ ਲਾਇਆ। ਜਿਸ ਜਨ ਮਿਲੇ ਸਾਚਾ ਸੱਜਣਾ, ਗ੍ਰਹਿ ਮੰਦਰ ਦਏ ਵਖਾਇਆ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇਆ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਜੋ ਆਇਆ ਸੋ ਚਲ ਵਖਾਇਆ। ਕਲਜੁਗ ਅੰਤਮ ਸਿੰਘ ਸ਼ੇਰ ਦਲੇਰ ਹੋ ਹੋ ਗੱਜਣਾ, ਗੁਰਮੁਖ ਸਾਚੇ ਲਏ ਤਰਾਇਆ। ਆਪ ਆਪਣੇ ਚਰਨ ਦਵਾਰ ਕਰਾਏ ਮਜਨਾ, ਜੂਠਾ ਝੂਠਾ ਪੰਧ ਮੁਕਾਇਆ। ਗੁਰਮੁਖਾਂ ਵਿਚ ਬਹਿ ਬਹਿ ਆਪੇ ਸਜਣਾ, ਆਪਣੀ ਸੇਵ ਨੇਹਕੇਵ ਨਿਰਧਨ ਹੋ ਹੋ ਆਪ ਕਮਾਇਆ। ਹਰਿ ਸੰਗਤ ਤੇਰਾ ਦਰਸ ਕਰ ਕਰ ਹਰਿ ਹਰਿ ਰੱਜਣਾ, ਆਪਣੀ ਤ੍ਰਿਪਤ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਲੇ ਅੰਤ ਲਏ ਮਿਲਾਇਆ, ਅੰਤ ਮਿਲਾਵਾ ਅੰਤ ਕਾਲ, ਕਾਲ ਗਰਾਸ ਨਾ ਕੋਈ ਚਬਾਈਆ। ਅੰਤ ਮਿਲਾਵਾ ਅੰਤ ਲਏ ਸੰਭਾਲ, ਕਰੇ ਸੰਭਾਲ ਸਤਿਗੁਰ ਪੂਰਾ ਬੇਪਰਵਾਹੀਆ। ਅੰਤ ਮਿਲਾਵਾ ਆਪ ਉਠਾਏ ਆਪਣੇ ਲਾਲ, ਆਪ ਆਪਣੇ ਗਲੇ ਲਗਾਈਆ। ਅੰਤ ਲੇਖਾ ਵਖਾਏ ਸ਼ਾਹ ਕੰਗਾਲ, ਗੁਰਮੁਖ ਸ਼ਾਹ ਪਾਤਸ਼ਾਹ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਭਾਲ, ਮਾਣਕ ਮੋਤੀ ਨਿਰਗੁਣ ਜੋਤੀ ਸੁਰਤੀ ਸੋਤੀ ਆਪ ਉਠਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨਮ ਜਨਮ ਦੀ ਕੱਢੇ ਵਾਸਨਾ ਖੋਟੀ, ਜਿਸ ਜਨ ਆਪਣੇ ਚਰਨ ਲਗਾਈਆ। ਗੁਰਮੁਖਾਂ ਉਤੋਂ ਵਾਰੇ ਆਪਣੀ ਬੋਟੀ ਬੋਟੀ, ਤਨ ਅਗਨੀ ਭੇਟ ਚੜ੍ਹਾਈਆ। ਨਿਰਗੁਣ ਹੋਏ ਚੜ੍ਹਿਆ ਚੋਟੀ, ਉਤਰ ਕਦੇ
❋
❋
ਨਾ ਜਾਈਆ। ਹੱਥ ਫੜਾਈ ਸੋਹੰ ਸੋਟੀ, ਚੋਰ ਯਾਰ ਠੱਗ ਕੋਇ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਸਾਏ ਸਾਚੇ ਘਰ, ਦਰ ਦਵਾਰ ਦਵਾਰਕਾ ਆਪ ਖੁਲ੍ਹਾਈਆ। ਕਾਮ ਧੇਨ ਅੰਮ੍ਰਿਤ ਰਸ, ਹਰੀ ਹਰਿ ਨਾਮਾ ਆਪ ਸਮਝਾਈਆ। ਗਹਿਰ ਗੰਭੀਰ ਹੋਏ ਵਸ, ਸਤਿ ਸਰੂਪ ਦਏ ਕਰਾਈਆ। ਏਕਾ ਮਾਰਗ ਸਾਚਾ ਦੱਸ, ਦਰਦ ਦੁੱਖ ਭੈ ਭੰਜਣ ਦਇਆ ਕਮਾਈਆ। ਲੋਕਮਾਤ ਕਰਾਏ ਸਾਚਾ ਜਸ, ਅਪਜਸ ਖ਼ਾਕੀ ਖ਼ਾਕ ਮਿਲਾਈਆ। ਹਰੀ ਮੰਦਰ ਹਰਿ ਹਰਿ ਹਿਰਦੇ ਵਸ, ਹਰਿ ਕੀ ਪੌੜੀ ਦਏ ਚੜ੍ਹਾਈਆ। ਜੋ ਜਨ ਪ੍ਰਭ ਮਿਲਣ ਦੀ ਰੱਖੇ ਆਸ, ਕਰ ਕਿਰਪਾ ਮੇਲ ਮਿਲਾਈਆ। ਜਨਮ ਜਨਮ ਦੀ ਬੁੱਝੇ ਪਿਆਸ, ਤ੍ਰਿਸ਼ਨਾ ਤ੍ਰਿਪਤ ਆਪ ਵਖਾਈਆ। ਦਰ ਦਵਾਰ ਨਾ ਦਿਸੇ ਕੋਇ ਨਿਰਾਸ, ਨਿਰਧਨ ਸਰਧਨ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਮੁਖ ਚੁਆਈਆ। ਕਾਮ ਧੇਨ ਨਿਰਮਲ ਦੁੱਧ, ਹਰਿ ਅੰਮ੍ਰਿਤ ਰਸ ਚਖਾਇੰਦਾ। ਉਜਲ ਕਰੇ ਆਪੇ ਬੁੱਧ, ਬੁੱਧ ਬਿਬੇਕੀ ਰੂਪ ਵਟਾਇੰਦਾ। ਕਾਰਜ ਕਰੇ ਘਰ ਘਰ ਸੁੱਧ, ਸਤ ਰੋਗ ਸਰਬ ਚੁਕਾਇੰਦਾ। ਆਪਣਾ ਭੇਵ ਖੁਲ੍ਹਾਏ ਗੁੱਝ, ਮਾਇਆ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖ ਗਿਣਾਇੰਦਾ। ਕਾਮ ਧੇਨ ਗ੍ਰਹਿ ਵਸੇ ਘਰ, ਹਰਖ਼ ਸੋਗ ਨਾ ਕੋਈ ਜਣਾਈਆ। ਨੀਤੀਵਾਨ ਦੇਵੇ ਵਰ, ਪ੍ਰੀਤੀ ਪਰਮ ਪੁਰਖ ਸਿਖਾਈਆ। ਕਾਇਆ ਸੀਤੀ ਸ਼ਬਦ ਗਿਆਨ, ਧਿਆਨ ਨਿਧਾਨ ਵਿਚ ਰਖਾਈਆ। ਸਤਿ ਸਰੂਪੀ ਇਕ ਬਿਬਾਨ, ਪਰਮ ਪੁਰਖ ਪਤਿਪਰਮੇਸ਼ਵਰ ਪਤ ਪਤਿਆਲਾ ਆਪ ਵਖਾਈਆ। ਹਰੀ ਹਰਿ ਹਰਿ ਕਰ ਪਛਾਣ, ਹਰਿ ਜੂ ਹਰਿ ਹਰਿ ਵੇਖ ਵਖਾਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਦਏ ਦ੍ਰਿੜਾਈਆ। ਏਕਾ ਨਾਮ ਨਿਧਾਨ ਨਿਰਬਾਣ, ਮਿਹਰਬਾਨ ਆਪ ਜਣਾਇੰਦਾ। ਅਵਣ ਗਵਣ ਪਵਣ ਕਰੇ ਪਛਾਣ, ਬਾਵਨ ਜੋਤੀ ਵੇਖ ਵਖਾਇੰਦਾ। ਦੀਨਾਂ ਅਨਾਥਾ ਦੇਵੇ ਦਾਨ, ਦਰਦ ਭੰਡਾਰੀ ਦਰਦ ਵੰਡਾਇੰਦਾ। ਕਿਰਪਾ ਕਰੇ ਸ਼ਾਹ ਸੁਲਤਾਨ, ਸਮਰਥ ਆਪਣੀ ਵਥ ਝੋਲੀ ਪਾਇੰਦਾ। ਚਿੰਤਾ ਰੋਗ ਸੋਗ ਸਰਬ ਮਿਟ ਜਾਣ, ਜੋ ਜਨ ਰਸਨਾ ਸੋਹੰ ਗਾਇੰਦਾ। ਲੇਖਾ ਦੱਸੇ ਸਰਬ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਛੁਹਾਏ ਸਾਚੇ ਘਰ, ਸਿਲ ਪਾਥਰ ਕਾਇਆ ਮਾਟੀ ਕਾਚੀ ਗਾਗਰ ਆਪ ਤਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਣਜ ਕਰਾਏ ਸੱਚਾ ਸੁਦਾਗਰ, ਸਾਚੀ ਵਸਤ ਏਕਾ ਹੱਟ ਵਿਕਾਇੰਦਾ।