ਪੁਸਤਕਾਲਾਭਾਗ ੯

੬ ਜੇਠ ੨੦੧੭ ਬਿਕ੍ਰਮੀ ਰਾਮ ਚੰਦ ਦੇ ਘਰ ਪਿੰਡ ਦੇਵਾ ਜ਼ਿਲਾ ਜੰਮੂ

ਏਕੰਕਾਰ ਅਕਲ ਕਲ ਧਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਨਿਰਗੁਣ ਰੂਪ ਅਗੰਮ ਅਪਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਸਚਖੰਡ ਸੁਹਾਏ ਬੰਕ ਦਵਾਰ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੁਗਾ ਜੁਗੰਤਰ ਹਰਿ ਭਗਵਾਨ, ਆਪਣੀ ਰਚਨਾ ਆਪ ਰਚਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਰੂਪ ਅਨੂਪ ਆਪ ਵਟਾਈਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਲੋਕਮਾਤ ਆਪ ਸੁਣਾਈਆ। ਲੱਖ ਚੁਰਾਸੀ ਇਕ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਹਰਿ ਸੰਤਾਂ ਦੇਵੇ ਸਾਚਾ ਮਾਣ, ਭਗਤਨ ਮੇਲਾ ਸਹਿਜ ਸੁਭਾਈਆ। ਇਕ ਵਖਾਏ ਸਚ ਮਕਾਨ, ਕਾਇਆ ਮੰਦਰ ਗੜ੍ਹ ਬਣਾਈਆ। ਦੀਪਕ ਜੋਤ ਜਗੇ ਮਹਾਨ, ਬਿਮਲ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰੀ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਲੱਖ ਚੁਰਾਸੀ ਬਣਾਏ ਬਣਤ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਲੇਖਾ ਜਾਣੇ ਆਦਿ ਅੰਤ, ਆਪਣਾ ਗੇੜਾ ਆਪ ਦਵਾਈਆ। ਹਰਿਜਨ ਉਪਜਾਏ ਸਾਚੇ ਸੰਤ, ਸਾਧਨ ਸਿਧ ਆਪ ਤਰਾਈਆ। ਆਪ ਜਪਾਏ ਆਪਣਾ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਅਜੂਨੀ ਰਹਿਤ ਸਾਚਾ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੇਖਾ ਆਪ ਚੁਕਾਈਆ। ਜੁਗ ਜੁਗ ਲੇਖਾ ਹਰਿ

❋

❋

ਮਿਹਰਵਾਨ, ਲੱਖ ਚੁਰਾਸੀ ਆਪ ਚੁਕਾਇੰਦਾ। ਹਰਿ ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਆਪ ਪੜ੍ਹਾਇੰਦਾ। ਸਾਚਾ ਦੇਵੇ ਸ਼ਬਦ ਨਿਸ਼ਾਨ, ਦਰ ਘਰ ਸਾਚੇ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਏਕਾ ਪਾਏ ਆਣ, ਏਕਾ ਹੁਕਮ ਸੁਣਾਇੰਦਾ। ਸ਼ਾਹੋ ਭੂਪ ਵਾਲੀ ਦੋ ਜਹਾਨ, ਰਾਜ ਰਾਜਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਤ੍ਰੇਤਾ ਮਾਤ ਹੰਢਾਇਆ, ਦੁਆਪਰ ਆਪਣੀ ਖੇਲ ਖਿਲਾਈਆ। ਨਿਰਗੁਣ ਸਰਗੁਣ ਵੇਸ ਵਟਾਇਆ, ਲੋਕਮਾਤ ਕਰ ਰੁਸ਼ਨਾਈਆ। ਭਗਤ ਵਛਲ ਹਰਿ ਨਾਉਂ ਧਰਾਇਆ, ਆਪਣਾ ਬਿਰਦ ਆਪ ਧਰਾਈਆ। ਏਕਾ ਨਈਆ ਨਾਮ ਚਲਾਇਆ, ਹਰਿਜਨ ਸਾਚੇ ਲਏ ਚੜ੍ਹਾਈਆ। ਸਾਚਾ ਸਈਆ ਬਣ ਕੇ ਆਇਆ, ਰਾਮ ਰਾਮਾ ਵਡ ਵਡਿਆਈਆ। ਏਕਾ ਘਨਈਆ ਰੂਪ ਵਟਾਇਆ, ਮੁਕੰਦ ਮਨੋਹਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਮੀਤੜਾ, ਹਰਿ ਹਰਿ ਆਪ ਜਣਾਇੰਦਾ। ਕਾਇਆ ਚੋਲੀ ਰੰਗੇ ਚੀਥੜਾ, ਰੰਗ ਰੰਗੀਲਾ ਆਪ ਅਖਵਾਇੰਦਾ। ਏਕਾ ਨਾਮ ਵਖਾਏ ਸਚ ਅਨਡੀਠੜਾ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਪਤਿਤ ਪਾਪੀ ਕਰੇ ਪੁਨੀਤੜਾ, ਪਤਿਤ ਪਾਪੀ ਆਪ ਤਰਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤੜਾ, ਸਤਿਗੁਰ ਸਾਚੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਵਸਤ ਨਾ ਕਿਸੇ ਪਾਸ, ਜੀਵ ਜੰਤ ਰਹੇ ਕੁਰਲਾਈਆ। ਤ੍ਰੈਗੁਣ ਮਾਇਆ ਬੱਧਾ ਨਾਤ, ਪੰਚ ਵਿਕਾਰ ਰਿਹਾ ਕੁਰਲਾਈਆ। ਸਾਚਾ ਸੰਗ ਨਾ ਦਿਸੇ ਸਾਥ, ਸਗਲਾ ਸੰਗ ਨਾ ਕੋਈ ਨਿਭਾਈਆ। ਦਿਸ ਨਾ ਆਏ ਤ੍ਰਲੋਕੀ ਨਾਥ, ਤੀਨ ਲੋਕ ਪਈ ਦੁਹਾਈਆ। ਰਸਨਾ ਜਿਹਵਾ ਚੁੱਕਿਆ ਪੂਜਾ ਪਾਠ, ਪੜ੍ਹ ਪੜ੍ਹ ਅੱਖਰ ਜਗਤ ਪੜ੍ਹਾਈਆ। ਕੋਈ ਨਾ ਨੁਹਾਵੇ ਸਾਚਾ ਘਾਟ, ਅਠਸਠ ਤੀਰਥ ਨੇਤਰ ਨੀਰ ਰਹੇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਖੇਲ ਬੇਪਰਵਾਹੀਆ। ਕਲਜੁਗ ਵੇਲਾ ਅੰਤਮ ਆਇਆ, ਉਚੀ ਕੂਕੇ ਦਏ ਦੁਹਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇਆ, ਲੋਕਮਾਤ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਦਏ ਹਿਲਾਇਆ, ਸੱਤਾਂ ਦੀਪਾਂ ਆਪ ਜਗਾਈਆ। ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾਇਆ, ਸੀਸ ਤਾਜ ਨਾ ਕੋਈ ਟਿਕਾਈਆ। ਸ਼ਾਹ ਨਵਾਬ ਕੋਈ ਰਹਿਣ ਨਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਖੇਲ ਅਗੰਮ ਅਪਾਰ, ਏਕੰਕਾਰਾ ਆਪ ਅਖਵਾਈਆ। ਏਕ ਏਕੰਕਾਰਾ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਵੇਖਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਨਰ ਨਰਾਇਣ ਏਕਾ ਘੱਲਾ, ਸ਼ਬਦੀ ਸ਼ਬਦ ਆਪ ਸੁਣਾਇੰਦਾ। ਗੁਰਮੁਖ ਵਿਰਲੇ ਫੜਾਏ ਏਕਾ ਪੱਲਾ, ਹਰਿਜਨ ਸੋਇਆ ਆਪ ਉਠਾਇੰਦਾ। ਭਗਤਾਂ ਅੰਦਰ ਭਗਤੀ ਰਲਾ, ਭਗਵਨ ਆਪਣਾ ਦਰਸ ਦਿਖਾਇੰਦਾ। ਆਪ ਭੁਲਾਏ ਕਰ ਵਲ ਛਲਾ, ਬਾਵਨ ਭੇਖ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਅਪਾਰ, ਕਰੇ ਕਰਾਏ ਹਰਿ ਨਿਰੰਕਾਰ, ਨਿਰਗੁਣ ਸਰਗੁਣ ਦੋਵੇਂ ਧਾਰ, ਸਾਚੀ ਧਾਰਾ ਆਪ ਵਖਾਇੰਦਾ। ਸਾਚੀ ਧਾਰ ਹਰਿ ਭਗਵੰਤ, ਲੋਕਮਾਤ ਚਲਾਈਆ। ਲੇਖਾ ਜਾਣੇ ਜੀਵ ਜੰਤ,

❋

❋

ਚਾਰੇ ਕੁੰਟ ਵੇਖ ਵਖਾਈਆ। ਤੋੜਣਹਾਰਾ ਗੜ੍ਹ ਹਉਂਮੇ ਹੰਗਤ, ਜਿਉਂ ਰਾਮਾ ਰਾਵਣ ਘਾਈਆ । ਲੇਖਾ ਜਾਣੇ ਸਾਚੇ ਸੰਤ, ਸਤਿ ਸਤਿਵਾਦੀ ਬੇਪਰਵਾਹੀਆ। ਨਾਰ ਦੁਹਾਗਣ ਵੇਖੇ ਕੰਤ, ਜੋ ਹਰਿ ਹਰਿ ਰਹੇ ਧਿਆਈਆ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸਾਚੇ ਸੱਜਣ ਮੀਤ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਜੁਗਾਂ ਜੁਗਾਂ ਦੀ ਸਾਚੀ ਰੀਤ, ਸਤਿਗੁਰ ਸਾਚਾ ਆਪ ਨਿਭਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਰਾਓ ਰੰਕ ਰਾਜ ਰਾਜਾਨ ਨਾ ਕੋਈ ਵਖਾਇੰਦਾ। ਆਪੇ ਕਰੇ ਕਾਇਆ ਠੰਡੀ ਸੀਤ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਆਪਣਾ ਨਾਉਂ ਧਰਾਇੰਦਾ। ਮਾਨਸ ਜਨਮ ਹਰਿ ਭਗਤ ਜਾਏ ਜੀਤ, ਲੱਖ ਚੁਰਾਸੀ ਫੰਦ ਕਟਾਇੰਦਾ । ਏਕਾ ਗਾਏ ਗੋਬਿੰਦ ਗੀਤ, ਗੀਤ ਗੋਬਿੰਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਦੋ ਜਹਾਨਾਂ ਆਪ ਕਰਾਇੰਦਾ। ਦੋ ਜਹਾਨਾ ਧੁਰ ਫ਼ਰਮਾਣ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਬ੍ਰਹਮਾ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਵਿਸ਼ਨੂੰ ਦੇਵੇ ਸਾਚਾ ਮਾਣ, ਆਪ ਆਪਣੇ ਰੰਗ ਰੰਗਾਇੰਦਾ। ਸ਼ੰਕਰ ਕਰੇ ਦਰ ਪਰਵਾਨ, ਦਰ ਦਰਵੇਸ਼ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਮੇਟੇ ਕੂੜ ਕੁੜਿਆਰਾ, ਨੌ ਨੌ ਦਏ ਸ਼ਬਦ ਹੁਲਾਰਾ, ਸਤ ਸਤ ਕਰੇ ਪਾਰ ਕਿਨਾਰਾ, ਬ੍ਰਹਮ ਮਤ ਆਪ ਸਮਝਾਇੰਦਾ। ਬ੍ਰਹਮ ਮਤ ਦੇਵੇ ਸਾਚਾ ਇਸ਼ਟ, ਆਤਮ ਦ੍ਰਿਸ਼ਟ ਆਪ ਖੁਲ੍ਹਾਈਆ। ਲੇਖਾ ਜਾਣੇ ਸਰਬ ਸ੍ਰਿਸ਼ਟ, ਸਾਖਯਾਤ ਰੂਪ ਵਟਾਈਆ। ਭੇਵ ਚੁਕਾਏ ਰਾਮਾ ਵਸ਼ਿਸ਼ਟ, ਰੂਪ ਅਨੂਪ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਰੋਗ ਸੋਗ ਚਿੰਤ ਗਵਾਈਆ। ਰੋਗ ਸੋਗ ਮਿਟੇ ਦੁੱਖ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੋਕਮਾਤ ਕਰਾਏ ਉਜਲ ਮੁਖ, ਦੁਰਮਤ ਮੈਲ ਆਪ ਧਵਾਇੰਦਾ। ਕਰੇ ਕਰਾਏ ਹਰਿ ਰਘੁਰਾਏ ਇਕ ਉਪਜਾਏ ਸਾਚਾ ਸੁੱਖ, ਸਾਂਤਕ ਸਤਿ ਸਤਿ ਆਪ ਵਖਾਇੰਦਾ। ਕਰ ਦਰਸ ਨੇਤਰ ਨੈਣ ਜਗਤ ਤ੍ਰਿਸ਼ਨਾ ਮਿਟੇ ਭੁੱਖ, ਆਤਮ ਤ੍ਰਿਪਤ ਆਪ ਵਖਾਇੰਦਾ। ਧੁਰ ਦਾ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਹਰਿ ਆਪਣਾ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਸ਼ਬਦ ਗਿਆਨ, ਗੁਰਮਤ ਗੁਰ ਆਪ ਜਣਾਈਆ। ਜਨ ਭਗਤਾਂ ਬਖ਼ਸ਼ੇ ਇਕ ਧਿਆਨ, ਲਿਵ ਅੰਤਰ ਆਪ ਲਗਾਈਆ। ਇਕ ਸੁਣਾਏ ਰਾਗ ਕਾਨ, ਛੱਤੀ ਰਾਗ ਭੇਵ ਨਾ ਰਾਈਆ। ਨੇੜ ਨਾ ਆਏ ਪਵਣ ਮਸਾਣ, ਜਿਸ ਦਰਸ਼ਨ ਪਾਇਆ ਸਾਚੇ ਮਾਹੀਆ। ਘਰ ਕਰੇ ਪਰਕਾਸ਼ ਕੋਟਨ ਭਾਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਨਾਮ ਵਖਾਏ ਸਾਚੀ ਖਾਣ, ਘਰ ਘਰ ਵਿਚ ਆਪ ਟਿਕਾਈਆ। ਸਰਬ ਜੀਆਂ ਦਾ ਜਾਣੀ ਜਾਣ, ਸਾਚੇ ਮੰਦਰ ਅੰਦਰ ਬੈਠਾ ਆਸਣ ਲਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਸਾਚੇ ਲਏ ਪਛਾਣ, ਪੂਰਬ ਲਹਿਣਾ ਵੇਖ ਵਖਾਈਆ। ਏਕਾ ਦੇਵੇ ਨਾਮ ਨਿਧਾਨ, ਨਿਝ ਨੇਤਰ ਆਪ ਖੁਲ੍ਹਾਈਆ। ਚੌਥੇ ਪਦ ਕਰ ਪਰਵਾਨ, ਪਰਮ ਪੁਰਖ ਮੇਲ ਮਿਲਾਈਆ। ਪੰਚਮ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਲਾ, ਏਕਾ

❋

❋

ਬਣੇ ਸੱਜਣ ਸੁਹੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਗੁਰ ਚੇਲਾ ਹਰਿ ਨਰਾਇਣ, ਨਿਰਗੁਣ ਆਪਣੀ ਧਾਰ ਚਲਾਇੰਦਾ। ਗੁਰਮੁਖ ਵੇਖੇ ਸਾਚੇ ਸਾਕ ਸੱਜਣ ਸੈਣ, ਜੁਗ ਵਿਛੜੇ ਮੇਲ ਮਿਲਾਇੰਦਾ। ਦਰਸ ਦਖਾਏ ਆਪਣੇ ਨੈਣ, ਦੋਏ ਲੋਚਣ ਬੰਦ ਕਰਾਇੰਦਾ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨੇੜ ਨਾ ਆਇੰਦਾ। ਜੋ ਜਨ ਹਰਿ ਹਰਿ ਨਾਉਂ ਰਸਨਾ ਕਹਿਣ, ਲਹਿਣ ਦੇਣ ਸਰਬ ਚੁਕਾਇੰਦਾ। ਮਾਇਆ ਮਮਤਾ ਨਾ ਵਹਿਣਾ ਝੂਠੇ ਵਹਿਣ, ਸੱਚੀ ਵਸਤ ਇਕ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲਗਾਏ ਆਪਣੇ ਲੜ, ਏਕਾ ਪੱਲੂ ਨਾਮ ਵਖਾਇੰਦਾ। ਹਰਿਜਨ ਸਾਚੇ ਪੱਲੂ ਫੜਿਆ, ਪੁਰਖ ਅਬਿਨਾਸ਼ੀ ਆਪ ਫੜਾਈਆ। ਸਾਚੇ ਪੌੜੇ ਏਕਾ ਚੜ੍ਹਿਆ, ਘਰ ਮੰਦਰ ਪੌੜੀ ਲਾਈਆ। ਸੁਖਮਨ ਨਾੜ ਕਦੇ ਨਾ ਅੜਿਆ, ਡੂੰਘੀ ਭਵਰੀ ਚਰਨਾਂ ਹੇਠ ਦਬਾਈਆ। ਅੰਮ੍ਰਿਤਸਰ ਨੁਹਾਏ ਸਾਚੇ ਸਰਿਆ, ਹੰਸ ਕਾਗ ਰੂਪ ਵਟਾਈਆ। ਸ਼ਬਦ ਅਨਾਹਦ ਉਪਰ ਧੌਲ ਪੁਰਖ ਅਬਿਨਾਸ਼ੀ ਆਪੇ ਧਰਿਆ, ਸੁਰ ਤਾਲ ਆਪਣੇ ਹੱਥ ਰਖਾਈਆ। ਬਜ਼ਰ ਕਪਾਟੀ ਤੋੜ ਗੜ੍ਹਿਆ, ਦੂਈ ਦਵੈਤੀ ਪਰਦਾ ਲਾਹੀਆ। ਆਤਮ ਸੇਜਾ ਹਰਿਜਨ ਸਾਚੇ ਆਪੇ ਵੜਿਆ, ਆਪ ਆਪਣਾ ਮੇਲ ਮਿਲਾਈਆ। ਗੁਰਮੁਖ ਗੁਰ ਗੁਰ ਆਪ ਆਪਣੇ ਜੇਹਾ ਕਰਿਆ, ਏਕਾ ਰੰਗਨ ਰੰਗ ਚੜ੍ਹਾਈਆ। ਆਵਣ ਜਾਵਣ ਚੁੱਕੇ ਡਰਿਆ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪ ਆਪਣਾ ਬੰਧਨ ਪਾਈਆ। ਬੰਧਨ ਪਾਏ ਨਾਮ ਡੋਰ, ਨਿਰਗੁਣ ਸਰਗੁਣ ਵੇਖ ਵਖਾਇੰਦਾ । ਬੰਨ੍ਹਣਹਾਰਾ ਪੰਜੇ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਇੰਦਾ। ਆਸਾ ਤ੍ਰਿਸ਼ਨਾ ਦੇਵੇ ਹੋੜ, ਜਗਤ ਵਾਸਨਾ ਆਪ ਖਪਾਇੰਦਾ। ਇਕ ਪ੍ਰੀਤੀ ਦੇਵੇ ਜੋੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਮਨ ਮਨੂਆ ਨਾ ਪਾਏ ਸ਼ੋਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਮਤ ਮਤਵਾਲੀ ਨਾ ਕਰੇ ਜ਼ੋਰ, ਜ਼ੋਰ ਆਪਣਾ ਆਪ ਵਖਾਇੰਦਾ। ਗੁਰਮੁਖ ਚੜ੍ਹਾਏ ਸਾਚੇ ਘੋੜ, ਸ਼ਬਦ ਅਸਵ ਆਪ ਦੌੜਾਇੰਦਾ। ਆਪ ਆਪਣੇ ਸੰਗ ਲਏ ਤੋਰ, ਦੂਸਰ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਨ ਏਕਾ ਰੰਗ ਵਖਾਇੰਦਾ। ਭਗਤਨ ਹਰਿ ਰੰਗ ਰੱਤਿਆ, ਆਦਿ ਜੁਗਾਦਿ ਸਮਾਏ। ਏਕਾ ਦੇਵੇ ਸਾਚੀ ਮੱਤਿਆ, ਬ੍ਰਹਮ ਵਿਦਿਆ ਆਪ ਪੜ੍ਹਾਏ। ਆਪਣਾ ਮਾਰਗ ਆਪੇ ਦੱਸਿਆ, ਨੌ ਦੁਆਰੇ ਖੋਜ ਖੁਜਾਏ। ਘਰ ਦਸਵੇਂ ਬਹਿ ਬਹਿ ਹੱਸਿਆ, ਪੁਰਖ ਅਬਿਨਾਸ਼ੀ ਬੇਪਰਵਾਹੇ। ਭਗਤ ਦਵਾਰੇ ਫਿਰੇ ਨੱਸਿਆ, ਜੁਗ ਜੁਗ ਆਪਣੀ ਪੈਜ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਦਰ ਘਰ ਸਾਚਾ ਵਡ ਵਡਿਆਏ। ਦਰ ਘਰ ਸਾਚਾ ਕੁੱਲੀ ਕੱਖ, ਅਲੱਖ ਨਿਰੰਜਣ ਆਪ ਸੁਹਾਇੰਦਾ। ਦਰਸ ਦਖਾਏ ਹੋ ਪਰਤੱਖ, ਨਿਰਗੁਣ ਆਪਣਾ ਰੂਪ ਵਟਾਇੰਦਾ। ਕਰਣਹਾਰਾ ਕੱਖੋਂ ਲੱਖ, ਲੱਖ ਕਰੋੜੀ ਖ਼ਾਕ ਮਿਲਾਇੰਦਾ। ਹਰਿ ਭਗਤ ਹਰਿਜਨ ਲੱਖ ਚੁਰਾਸੀ ਵਿਚੋਂ ਕਰੇ ਵੱਖ, ਆਪਣੀ ਵੰਡਣ ਆਪ ਵੰਡਾਇੰਦਾ। ਮੇਲ ਮਿਲਾਵਾ ਨੱਠ ਨੱਠ, ਦੂਰ ਦੁਰਾਡਾ ਪੰਧ ਚੁਕਾਇੰਦਾ। ਏਕਾ ਪੱਲੇ ਬੰਨ੍ਹੇ ਨਾਮ ਗਠ, ਸਾਚੀ ਗਠੜੀ ਹੱਥ ਵਖਾਇੰਦਾ। ਕਲਜੁਗ ਅੰਤਮ ਗੇੜੇ ਉਲਟੀ ਲੱਠ, ਜੀਵ ਜੰਤ ਸਰਬ ਕੁਰਲਾਇੰਦਾ। ਬਿਨ ਪੀਆ ਖੇੜਾ ਦਿਸੇ ਭੱਠ, ਸੌਹਰਾ ਪੇਈਏ ਨਾ ਕੋਇ ਸੁਹਾਇੰਦਾ। ਵਸਣਹਾਰਾ ਘਟ ਘਟ, ਘਟ ਅੰਤਰ ਖੋਜ ਖੁਜਾਇੰਦਾ। ਹਰਿਜਨ ਅੰਮ੍ਰਿਤ ਆਤਮ ਨਿਝਰ ਧਾਰਾ ਦੇਵੇ ਝੱਟ, ਸਾਚਾ ਝਿਰਨਾ ਆਪ ਝਿਰਾਇੰਦਾ। ਆਪ ਸੁਹਾਏ ਸਾਚੀ ਖਾਟ,

❋

❋

ਆਤਮ ਸੇਜਾ ਆਸਣ ਲਾਇੰਦਾ। ਬਜ਼ਰ ਕਪਾਟੀ ਪੱਥਰ ਜਾਏ ਪਾਟ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਹਰਿਜਨ ਨਾ ਵਿਕੇ ਕਿਸੇ ਹਾਟ, ਚੌਦਾਂ ਲੋਕਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਸਚ ਮੁਨਾਰਾ, ਏਕਾ ਏਕ ਵਖਾਈਆ। ਆਪੇ ਵਸੇ ਏਕੰਕਾਰਾ, ਓਅੰਕਾਰਾ ਰੂਪ ਵਟਾਈਆ। ਆਪੇ ਹੋਏ ਸ਼ਾਹ ਸਿਕਦਾਰਾ, ਸ਼ਾਹ ਸੁਲਤਾਨ ਬੇਪਰਵਾਹੀਆ। ਆਪੇ ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਆਪੇ ਲੇਖਾ ਜਾਣੇ ਰਵ ਸਸ ਸਤਾਰਾ, ਮੰਡਲ ਮੰਡਪ ਆਪ ਭਵਾਈਆ। ਆਪੇ ਜ਼ਿਮੀ ਅਸਮਾਨਾਂ ਦਏ ਹੁਲਾਰਾ, ਗਗਨ ਗਗਨੰਤਰ ਖੋਜ ਖੁਜਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰਾ, ਆਪੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਲਏ ਉਠਾਈਆ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਨਾਤਾ ਜੋੜ ਜੁੜਾਈਆ। ਆਪੇ ਲੱਖ ਚੁਰਾਸੀ ਕਰ ਪਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਆਪੇ ਜੁਗਾ ਜੁਗੰਤਰ ਲੈ ਅਵਤਾਰਾ, ਹਰਿਜਨ ਸਾਚੇ ਲਏ ਤਰਾਈਆ। ਆਪੇ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ ਕਿਨਾਰਾ, ਕਲਜੁਗ ਅੰਤਮ ਵੇਖੇ ਬੇਪਰਵਾਹੀਆ। ਆਪੇ ਵੇਦ ਪੁਰਾਨਾਂ ਦਏ ਹੁਲਾਰਾ, ਸ਼ਾਸਤਰ ਸਿਮਰਤ ਆਪ ਸੁਣਾਈਆ। ਆਪੇ ਵੇਦ ਵਿਆਸਾ ਬਣ ਲਿਖਾਰਾ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਆ ਗਣਾਈਆ। ਆਪੇ ਅਠਾਰਾਂ ਧਿਆਏ ਕਰ ਪਸਾਰਾ, ਅਰਜਨ ਗਿਆਨ ਇਕ ਦ੍ਰਿੜਾਈਆ। ਆਪੇ ਅੰਜੀਲ ਕੁਰਾਨਾਂ ਲੇਖਾ ਜਾਣੇ ਬੇਐਬ ਪਰਵਰਦਿਗਾਰਾ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਆਪੇ ਕਲਮੀ ਕਲਮਾ ਪੜ੍ਹੇ ਸ਼ਾਹ ਸਵਾਰਾ, ਉਚੇ ਟਿੱਲੇ ਕੂਕੇ ਦਏ ਦੁਹਾਈਆ। ਆਪੇ ਜਲਵਾ ਨੂਰ ਕਰ ਉਜਿਆਰਾ, ਨੂਰ ਨੁਰਾਨਾ ਰੂਪ ਦਰਸਾਈਆ। ਆਪੇ ਮੱਕਾ ਕਾਅਬਾ ਖੋਲ੍ਹ ਕਿਵਾੜਾ, ਦੋ ਦੋ ਆਬਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਵੱਲਾ, ਆਪ ਕਰਾਏ ਇਲਾਹੀ ਅੱਲਾ, ਹੱਕ ਹਕੀਕਤ ਵੇਖ ਵਖਾਈਆ। ਹੱਕ ਹਕੀਕਤ ਲਾਸ਼ਰੀਕ, ਪਰਵਰਦਿਗਾਰ ਵੇਖ ਵਖਾਇੰਦਾ। ਆਪੇ ਮੇਟਣਹਾਰਾ ਜਗਤ ਤਹਰੀਕ, ਆਪ ਆਪਣਾ ਚੰਦ ਚੜ੍ਹਾਇੰਦਾ। ਆਪੇ ਲੇਖਾ ਲਿਖੇ ਵਡ ਬਰੀਕ, ਤੀਸ ਬਤੀਸ ਨਾ ਕੋਇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਗਾਏ ਆਪਣੀ ਧਾਰ, ਪਰਗਟ ਹੋ ਵਿਚ ਸੰਸਾਰ, ਨਿਰਗੁਣ ਤਤ ਕਰੇ ਵਿਚਾਰ, ਏਕਾ ਤਤ ਆਪ ਸੁਹਾਇੰਦਾ। ਨਿਰਗੁਣ ਤਤ ਨਾਨਕ ਨਰਾਇਣ ਨਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਮੰਤਰ ਨਾਮ ਸਤਿ ਦ੍ਰਿੜਾਇਆ, ਚਾਰ ਵਰਨਾਂ ਕਰੇ ਪੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇਆ, ਜ਼ਾਤ ਪਾਤ ਨਾ ਕੋਇ ਵਖਾਈਆ। ਰਾਓ ਰੰਕਾਂ ਰਾਜ ਰਾਜਾਨਾਂ ਆਪ ਸਮਝਾਇਆ, ਜਗਤ ਦਿਸੇ ਝੂਠੀ ਸ਼ਾਹੀਆ। ਸਾਚਾ ਡੰਕਾ ਇਕ ਵਜਾਇਆ, ਚਾਰੇ ਕੂਟਾਂ ਫੇਰੀ ਪਾਈਆ। ਗੋਬਿੰਦ ਖੰਡਾ ਇਕ ਚਮਕਾਇਆ, ਚੰਡ ਪ੍ਰਚੰਡ ਆਪ ਚਮਕਾਈਆ। ਜੇਰਜ ਅੰਡ ਵੇਖ ਵਖਾਇਆ, ਉਤਭੁਜ ਸੇਤਜ ਫੋਲ ਫੁਲਾਈਆ। ਚੌਥਾ ਜੁਗ ਦਏ ਦੁਹਾਇਆ, ਚਾਰੇ ਕੂਟਾਂ ਫੇਰੀ ਪਾਈਆ। ਬਿਨ ਹਰਿ ਹੋਏ ਨਾ ਕੋਈ ਸਹਾਇਆ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਪ੍ਰਗਟ ਹੋ ਵਿਚ ਸੰਸਾਰ, ਨਿਹਕਲੰਕੀ ਜਾਮਾ ਧਾਰ, ਸ਼ਬਦੀ ਡੰਕ ਵੱਜੇ ਸੰਸਾਰ, ਸ੍ਰਿਸ਼ਟ ਸਬਾਈ ਆਪ ਉਠਾਈਆ। ਸ੍ਰਿਸ਼ਟ ਸਬਾਈ ਜਗਾਵਣਹਾਰਾ, ਆਦਿ ਜੁਗਾਦਿ ਸਮਾਇਆ। ਏਕਾ ਸ਼ਬਦ ਬੋਲ ਜੈਕਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮ ਪਾਰਬ੍ਰਹਮ ਕਰੇ ਸਚ ਪਿਆਰਾ, ਈਸ਼ ਜੀਵ ਮੇਲ ਮਿਲਾਇਆ।

❋

❋

ਘਰ ਮੰਦਰ ਸੋਹੇ ਇਕ ਦਵਾਰਾ, ਸਤਿਗੁਰ ਸਾਚਾ ਆਪ ਸੁਹਾਇਆ। ਮੇਟ ਮਿਟਾਏ ਧੂਆਂਧਾਰਾ, ਅੰਧ ਅੰਧੇਰਾ ਰਹਿਣ ਨਾ ਪਾਇਆ। ਜਿਸ ਜਨ ਬੁਝਾਏ ਦਇਆ ਕਮਾਏ ਇਕ ਦਵਾਰਾ, ਘਰ ਘਰ ਵਿਚ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇਆ। ਪਾਰ ਕਰਾਇਆ ਬਣ ਮਲਾਹ, ਬੇੜਾ ਲੋਕਮਾਤ ਚਲਾਈਆ। ਸੋਹੰ ਅੱਖਰ ਦੇਵੇ ਸਚ ਸਲਾਹ, ਸਤਿਜੁਗ ਸਚ ਕਰੇ ਕੁੜਮਾਈਆ। ਕਲਜੁਗ ਕੂੜਾ ਮਿਟੇ ਨਾਂ, ਥਿਰ ਕੋਇ ਰਹਿਣ ਨਾ ਪਾਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਹੱਥ ਵਡਿਆਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਦੋ ਜਹਾਨਾਂ ਕਰੇ ਸਚ ਨਿਆਂ, ਤਖ਼ਤ ਨਿਵਾਸੀ ਬੇਪਰਵਾਹੀਆ। ਸ਼ਾਹ ਸੁਲਤਾਨਾ ਦੇਵੇ ਖ਼ਾਕ ਮਿਲਾ, ਕਲਜੁਗ ਵੇਲਾ ਅੰਤਮ ਆਈਆ। ਦਰ ਦਰ ਘਰ ਘਰ ਉਡਣ ਕਾਂ, ਸ੍ਰਿਸ਼ਟੀ ਦ੍ਰਿਸ਼ਟੀ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੀ ਵਸਤ ਇਕ ਵਖਾਈਆ। ਸਾਚੀ ਵਸਤ ਨਾਮ ਅਨਮੋਲ, ਹਰਿਜਨ ਸਾਚੀ ਝੋਲੀ ਪਾਇੰਦਾ। ਆਦਿ ਜੁਗਾਦੀ ਰੱਖੇ ਕੋਲ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਸਤਿ ਸਤਿਵਾਦੀ ਸਾਚੇ ਕੰਡੇ ਤੋਲ, ਤੋਲਣਹਾਰਾ ਆਪ ਅਖਵਾਇੰਦਾ। ਆਪਣੀ ਧਾਰਨ ਆਪੇ ਬੋਲ, ਸੋਹੰ ਅੱਖਰ ਸ਼ਬਦ ਪੜ੍ਹਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਆਪ ਆਪਣਾ ਰੂਪ ਵਟਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਆਤਮ ਰਸ ਭਰਾਇੰਦਾ। ਮਾਣ ਰਖਾਏ ਉਪਰ ਧਵਲ, ਧਰ ਧਰਨੀ ਆਪ ਵਡਿਆਇੰਦਾ। ਦਰਸ ਦਖਾਏ ਸੁੰਦਰ ਸਾਵਲ, ਰੂਪ ਅਨੂਪ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੋਭਿਆ, ਦਰ ਘਰ ਖੇਲ ਮਹਾਨ। ਮਿਲੇ ਗਿਆਨ ਇਕ ਅਗਾਧ ਬੋਧਿਆ, ਰਸਨਾ ਜਿਹਵਾ ਨਾ ਕਰੇ ਬਿਆਨ। ਗੁਰ ਕਾ ਸ਼ਬਦ ਸਦਾ ਵਡ ਜੋਧਨ ਜੋਧਿਆ, ਮਰੇ ਨਾ ਜੰਮੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਦੇਵੇ ਧੁਰ ਫ਼ਰਮਾਣ। ਧੁਰ ਫ਼ਰਮਾਣਾ ਸਾਚਾ ਰਾਣਾ, ਹਰੀ ਹਰਿ ਹਰਿ ਆਪ ਸੁਣਾਈਆ। ਕਲਜੁਗ ਵਰਤੇ ਹਰਿ ਹਰਿ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਭੇਵ ਨਾ ਪਾਏ ਸੁਘੜ ਸਿਆਣਾ ਜਗਤ ਵਿਦਿਆ ਦਏ ਦੁਹਾਈਆ। ਗੁਰਮੁਖ ਵਿਰਲਾ ਕਰ ਪਰਵਾਨਾ, ਆਪਣੀ ਬੂਝ ਆਪ ਬੁਝਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਾਤ੍ਰਿਕ ਤ੍ਰਿਖਾ ਦਏ ਗਵਾਈਆ। ਦਰਸ ਦਿਖਾਏ ਬਹੁ ਬਿਧ ਨਾਨਾ, ਆਪ ਆਪਣੀ ਕਲ ਵਰਤਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਜਤ ਇਕ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਸਾਏ ਸਾਚੇ ਘਰ, ਮੰਦਰ ਸੋਹੇ ਸ੍ਰੀ ਭਗਵੰਤ, ਲੇਖਾ ਚੁੱਕੇ ਜੀਵ ਜੰਤ, ਜ਼ਾਤ ਪਾਤ ਨਾ ਕੋਈ ਰਖਾਈਆ।

੬ ਜੇਠ ੨੦੧੭ ਬਿਕ੍ਰਮੀ ਨਾਨਕ ਚੰਦ ਪ੍ਰੇਮ ਚੰਦ ਭੋਲਾ ਰਾਮ ਦੇ ਘਰ ਪਿੰਡ ਸਰਦਾਰੀ ਜ਼ਿਲਾ ਜੰਮੂ

ਜੋਤ ਜਗਾਏ ਜਗਤ ਜੋਤ, ਜਾਗਰਤ ਜੋਤ ਹਰਿ ਰਘੁਰਾਈਆ। ਜਗਤ ਭਵਾਏ ਕੋਟੀ ਕੋਟ, ਕੋਟਨ ਕੋਟ ਰੂਪ ਵਟਾਈਆ। ਸ਼ਬਦ ਲਗਾਏ ਸਾਚੀ ਚੋਟ, ਸਚ ਨਗਾਰਾ ਆਪ ਵਜਾਈਆ। ਇਕ ਰਖਾਏ ਆਪਣੀ ਓਟ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਬਣਾਏ

❋

❋

ਓਤ ਪੋਤ, ਬ੍ਰਹਮਾ ਵਿਸ਼ਨ ਸ਼ਿਵ ਲੋਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਿਆਰ ਇਕ ਕਰਾਈਆ। ਜੋਤ ਉਪਜਾਏ ਹਰਿ ਰਘੁਰਾਏ, ਆਦਿ ਅੰਤ ਨਾ ਕੋਈ ਜਣਾਇੰਦਾ। ਸੁਤੇ ਪਰਕਾਸ਼ ਆਪ ਕਰਾਏ, ਆਪ ਆਪਣਾ ਰੂਪ ਵਟਾਇੰਦਾ। ਆਪਣੇ ਮੰਦਰ ਆਪ ਟਿਕਾਏ, ਘਰ ਬੰਕ ਆਪ ਸੁਹਾਇੰਦਾ। ਆਪਣਾ ਖੇਲ ਆਪ ਖਿਲਾਏ, ਦੂਸਰ ਸੰਗ ਨਾ ਕੋਈ ਰਖਾਇੰਦਾ। ਆਪਣੀ ਸੋਭਾ ਆਪ ਜਣਾਏ, ਗੁਣਵੰਤਾ ਨਾਉਂ ਧਰਾਇੰਦਾ। ਆਪਣੀ ਖੇਲ ਆਪ ਖਿਲਾਏ, ਆਪਣਾ ਭੇਵ ਆਪ ਖੁਲ੍ਹਾਇੰਦਾ । ਸਾਚੀ ਕਰਨੀ ਕਿਰਤ ਕਮਾਏ, ਕਰਤਾ ਪੁਰਖ ਨਾਉਂ ਵਡਿਆਇੰਦਾ। ਦਰਗਹਿ ਸਾਚੀ ਡੇਰਾ ਲਾਏ, ਦਰ ਸੁਹੰਜਣਾ ਇਕ ਰਖਾਇੰਦਾ। ਸੋ ਪੁਰਖ ਨਿਰੰਜਣ ਆਪਣਾ ਪਰਦਾ ਆਪੇ ਲਾਹੇ, ਆਪ ਆਪਣਾ ਰੂਪ ਪ੍ਰਗਟਾਇੰਦਾ। ਏਕੰਕਾਰਾ ਨਾਉਂ ਰਖਾਏ, ਨਿਰਗੁਣ ਧਾਰਾ ਆਪ ਚਲਾਇੰਦਾ। ਅਬਿਨਾਸ਼ੀ ਕਰਤਾ ਆਪਣੀ ਗਤਮਿਤ ਆਪ ਜਣਾਏ, ਲੇਖਾ ਲੇਖ ਨਾ ਕੋਈ ਵਖਾਇੰਦਾ। ਸ੍ਰੀ ਭਗਵਾਨ ਸਾਚੇ ਤਖ਼ਤ ਡੇਰਾ ਲਾਏ, ਸ਼ਾਹ ਸੁਲਤਾਨ ਆਪਣਾ ਹੁਕਮ ਚਲਾਇੰਦਾ। ਪਾਰਬ੍ਰਹਮ ਨਿਰਗੁਣ ਨੂਰ ਕਰ ਰੁਸ਼ਨਾਏ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਜੋਤ ਉਜਾਲਾ, ਏਕਾ ਨੂਰ ਪੁਰਖ ਅਕਾਲਾ, ਦੀਨ ਦਿਆਲਾ ਖੇਲ ਖਿਲਾਇੰਦਾ। ਸਾਚੀ ਜੋਤ ਹਰਿ ਕਰ ਤਿਆਰ, ਅਗੰਮ ਅਗੰਮੜੇ ਧਾਮ ਸੁਹਾਈਆ। ਏਕਾ ਖੋਲ੍ਹ ਆਪ ਕਿਵਾੜ, ਆਪੇ ਵੇਖੇ ਵੇਖ ਵਖਾਈਆ। ਆਪਣੇ ਉਪਰ ਆਪੇ ਹੋਏ ਮੋਹਤ ਨਿਰੰਕਾਰ, ਨਿਰਗੁਣ ਨਿਰਗੁਣ ਲਏ ਪਰਨਾਈਆ। ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸਾਚੀ ਸੇਜ ਸੁਹਾਈਆ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਸੇਵਕ ਸੇਵਾ ਕਰੇ ਅਪਾਰ, ਦਰਗਹਿ ਸਾਚੀ ਸੇਵ ਕਮਾਈਆ। ਨਿਰਗੁਣ ਆਪ ਆਪਣਾ ਮਹੱਲ ਲਏ ਉਸਾਰ, ਜੋਤੀ ਬਾਤੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਜੋਤ ਜਗਾਈਆ। ਜੋਤੀ ਜੋਤ ਗਈ ਜਗ, ਸ੍ਰੀ ਭਗਵਾਨ ਆਪ ਜਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਕੋਈ ਨਾ ਪਾਇੰਦਾ। ਆਪਣੀ ਸਰਨਾਈ ਆਪੇ ਲੱਗ, ਆਪ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਜੋਤ ਕਰ ਤਿਆਰ, ਜੋਤੀ ਅੰਦਰੋਂ ਆਏ ਬਾਹਰ, ਸਾਚੀ ਧਾਰਾ ਆਪ ਵਹਾਇੰਦਾ। ਸਾਚੀ ਧਾਰਾ ਜੋਤੀ ਜੋਤ, ਪੁਰਖ ਅਬਿਨਾਸ਼ੀ ਜੋਤ ਉਪਾਇੰਦਾ। ਆਪੇ ਖੇਲੇ ਖੇਲ ਅਲੱਖ ਨਿਰੰਜਣ ਅਨਕ ਬਾਰ, ਕੋਟੀ ਕੋਟ ਕੋਟ ਕੋਟਾਂ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਖੇਲ ਖਲੰਤਾ ਆਪ ਹੋ ਜਾਇੰਦਾ। ਗੋਬਿੰਦ ਗਾਇਆ ਹਰਿ ਹਰਿ ਗੀਤ, ਅੰਤਰ ਆਤਮ ਇਕ ਲਿਵ ਲਾਈਆ। ਨਾ ਮੰਦਰ ਵੜਿਆ ਕਿਸੇ ਮਸੀਤ, ਗੁਰਦੁਆਰ ਨਾ ਚਰਨ ਟਿਕਾਈਆ। ਪੁਰਖ ਅਗੰਮਾ ਏਕਾ ਧਾਮ ਰਿਹਾ ਡੀਠ, ਚਾਰੋਂ ਕੁੰਟ ਵੇਖ ਵਖਾਈਆ। ਆਦਿ ਜੁਗਾਦੀ ਨਾ ਸੋਏ ਦੇ ਕਰ ਪੀਠ, ਜੋ ਜਨ ਧਿਆਨ ਲਗਾਈਆ। ਸਦਾ ਸੁਹੇਲਾ ਹੋਏ ਮੀਤ, ਮੀਤ ਮੁਰਾਰਾ ਬੇਪਰਵਾਹੀਆ। ਥਿਰ ਘਰ ਵਸੇ ਧਾਮ ਅਤੀਤ, ਤ੍ਰੈਗੁਣ ਮਾਇਆ ਬੰਧਨ ਪਾਇਆ। ਲੱਖ ਚੁਰਾਸੀ ਪਰਖੇ ਨੀਤ, ਗੁਰ ਗੋਬਿੰਦ ਵੇਖੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਗੀਤ ਦਏ ਸਮਝਾਈਆ। ਸਾਚਾ ਗੀਤ ਗਾਇਆ ਢੋਲਾ, ਪੁਰਖ ਅਬਿਨਾਸ਼ੀ ਇਕ ਮਨਾਇਆ। ਮਾਛੂਵਾੜਾ ਪਾਟਾ ਚੋਲਾ, ਸੂਲਾਂ ਸੱਥਰ ਹੇਠ ਵਿਛਾਇਆ। ਪੰਜ ਤਤ ਮਾਟੀ ਰੱਖਿਆ ਓਹਲਾ, ਆਪਣਾ ਬੋਲਾ ਨਾ ਕਿਸੇ ਸੁਹਾਇਆ। ਨਿਰਗੁਣ ਅੰਦਰ ਕਰਿਆ

❋

❋

ਤੋਲਾ, ਆਪਣਾ ਹੱਟ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਗੋਬਿੰਦ ਗਾਏ ਹਰਿ ਹਰਿ ਕਰਤਾਰ, ਰਸਨਾ ਜੇਹਵਾ ਨਾ ਕੋਈ ਹਿਲਾਈਆ। ਨਿਰਭੈ ਹੋਏ ਕਦੇ ਨਾ ਡਰਦਾ, ਭੈ ਆਪਣਾ ਸਰਬ ਵਖਾਈਆ। ਅਜੂਨੀ ਰਹਿਤ ਕਦੇ ਨਾ ਮਰਦਾ, ਜਨਮ ਮਰਨ ਵਿਚ ਨਾ ਆਈਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਘਾੜਣ ਘੜਦਾ, ਘੜਣ ਭੰਨਣਹਾਰ ਆਪ ਅਖਵਾਈਆ। ਪੰਜ ਤਤ ਕਾਇਆ ਚੋਲੇ ਅੰਦਰ ਆਪੇ ਵੜਦਾ, ਆਪ ਆਪਣੀ ਵਸਤ ਟਿਕਾਈਆ। ਗੋਬਿੰਦ ਇਕ ਅਕਾਲ ਸਯਦਾ ਏਕਾ ਕਰਦਾ, ਦੂਸਰ ਸੀਸ ਨਾ ਕਿਸੇ ਝੁਕਾਈਆ। ਹਉਂ ਸੇਵਕ ਹੋਇਆ ਤੇਰਾ ਬਰਦਾ, ਤੇਰੀ ਬੱਧੀ ਨਾ ਕੋਈ ਛੁਡਾਈਆ। ਕਰਿਆ ਖੇਲ ਨਰਾਇਣ ਨਰ ਦਾ, ਨਰ ਨਰੇਸ਼ ਸਭਨੀ ਥਾਈਂਆ। ਤੇਰਾ ਭਾਣਾ ਮੈਂ ਲੋਕਮਾਤ ਜਰਦਾ, ਮਾਤ ਪਿਤ ਨਾਤਾ ਤੋੜਿਆ ਸਾਕ ਸੱਜਣ ਸੈਣ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੁੜਾ ਇਕ ਸੁਣਾਈਆ। ਸ਼ਬਦ ਸੁਨੇਹੜਾ ਇਕ ਭਗਵਾਨ, ਆਪਣਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣ, ਸ਼ਬਦ ਅਗੰਮੀ ਆਪ ਜਣਾਇੰਦਾ। ਗੋਬਿੰਦ ਸੂਰਾ ਨੌਜਵਾਨ, ਆਪ ਆਪਣੇ ਗਲ ਲਗਾਇੰਦਾ। ਏਥੇ ਓਥੇ ਵੇਖੇ ਦੋ ਜਹਾਨ, ਵਿਛੜ ਕਦੇ ਨਾ ਜਾਇੰਦਾ। ਤੇਰਾ ਤੇਰੇ ਉਤੋਂ ਕਰ ਕੁਰਬਾਨ, ਆਪ ਆਪਣੀ ਝੋਲੀ ਪਾਇੰਦਾ। ਤੇਰਾ ਝੁਲਾਏ ਸਚ ਨਿਸ਼ਾਨ, ਲੋਕਮਾਤ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਮੰਨੇ ਆਣ, ਏਕਾ ਹੁਕਮੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਣਾਏ ਸਚ ਸੰਦੇਸ਼, ਪਾਰਬ੍ਰਹਮ ਪ੍ਰਭ ਨਰ ਨਰੇਸ਼, ਦਿਸ ਕਿਸੇ ਨਾ ਆਇੰਦਾ। ਗੋਬਿੰਦ ਗਾਏ ਗੋਬਿੰਦ ਹਰਿ, ਗੋਬਿੰਦ ਗੋਬਿੰਦ ਵਿਚ ਸਮਾਈਆ। ਗੋਬਿੰਦ ਨਾਰੀ ਕੰਤ ਮਿਲਿਆ ਵਰ, ਗੁਰ ਗੋਬਿੰਦ ਸੇਜ ਹੰਢਾਈਆ । ਗੋਬਿੰਦ ਅੱਗੇ ਗੋਬਿੰਦ ਆਪਣਾ ਆਪ ਦਿਤਾ ਧਰ, ਗੋਬਿੰਦ ਗੋਬਿੰਦ ਝੋਲੀ ਪਾਈਆ। ਗੋਬਿੰਦ ਭੰਡਾਰਾ ਰਿਹਾ ਭਰ, ਗੋਬਿੰਦ ਗੋਬਿੰਦ ਰਿਹਾ ਵਰਤਾਈਆ। ਆਪਣੀ ਕਰਨੀ ਆਪੇ ਲਏ ਕਰ, ਆਦਿ ਅੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਕਰੇ ਕੌਲ ਇਕਰਾਰ, ਕੀਤਾ ਕੌਲ ਆਪ ਨਿਭਾਈਆ। ਸਾਚਾ ਕਰਿਆ ਹਰਿ ਇਕਰਾਰ, ਕਲਮ ਲੇਖ ਨਾ ਕੋਈ ਲਿਖਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਸ਼ਾਹ ਬਣੇ ਸਿਕਦਾਰ, ਨਿਰਗੁਣ ਨਿਰਗੁਣ ਹੁਕਮ ਚਲਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਭੱਠ ਕਰੇ ਸੰਸਾਰ, ਨਿਰਗੁਣ ਖੇੜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਇਆ, ਗੋਬਿੰਦ ਗੁਰ ਸਮਝਾਈਆ। ਤੇਰਾ ਲਹਿਣਾ ਆਪਣੀ ਝੋਲੀ ਪਾਇਆ, ਸਿਰ ਆਪਣੇ ਰਿਹਾ ਉਠਾਈਆ। ਤੇਰਾ ਚੋਲਾ ਲਏ ਬਦਲਾਇਆ, ਏਕਾ ਢੋਲਾ ਆਪੇ ਗਾਈਆ। ਤੇਰਾ ਹੋਲਾ ਲਏ ਮਨਾਇਆ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਈਆ। ਗੋਬਿੰਦ ਸੁਣਿਆ ਹਰਿ ਹਰਿ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਇਆ। ਮਾਨਸ ਜਨਮ ਜਾਣਾ ਜੀਤ, ਪੰਜ ਤਤ ਤਤ ਮੁਕਾਇਆ। ਕਲਜੁਗ ਅੰਤਮ ਚਲੇ ਚਲਾਏ ਸਾਚੀ ਰੀਤ, ਲੋਕਮਾਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰੇ ਤੇਰੇ ਦਏ ਲੜ ਲਗਾਇਆ। ਕਲਜੁਗ ਵੇਲਾ ਅੰਤਮ ਔਣਾ, ਸ਼ਾਹ ਪਾਤਸ਼ਾਹ ਆਪ ਜਣਾਇੰਦਾ। ਗੋਬਿੰਦ

❋

❋

ਤੇਰਾ ਸੰਗ ਨਿਭੌਣਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਿਰਗੁਣ ਹੋ ਹੋ ਜਾਮਾ ਪੌਣਾ, ਮਾਤ ਪਿਤ ਨਾ ਕੋਈ ਬਣਾਇੰਦਾ। ਤੇਰੇ ਅੰਦਰ ਡੇਰਾ ਲੌਣਾ, ਤੇਰੀ ਪਲੰਘ ਸੇਜ ਸੁਹਾਇੰਦਾ। ਤੇਰੇ ਮੰਦਰ ਬਹਿ ਬਹਿ ਗੌਣਾ, ਤੇਰਾ ਇਸ਼ਟ ਆਪ ਮਨਾਇੰਦਾ। ਤੇਰੀ ਵੇਖੇ ਠੰਡੀ ਪੌਣ, ਸਾਂਤਕ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣ ਗੋਬਿੰਦ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਜਗਤ ਮਿਟੌਣੀ ਸਗਲੀ ਚਿੰਦ, ਚਿੰਤ ਸੋਗ ਨਾ ਕੋਈ ਰਖਾਇੰਦਾ। ਮੇਲ ਮਿਲਾਵਾ ਗੁਣੀ ਗਹਿੰਦ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਆਪ ਉਪਜਾਈ ਆਪਣੀ ਬਿੰਦ, ਦੁਸ਼ਟ ਦਮਨ ਲੇਖੇ ਲਾਇੰਦਾ। ਨਾ ਕੋਈ ਕਰਾਏ ਹਵਨ ਕੁੰਡ, ਨੈਣਾਂ ਦੇਵੀ ਨਾ ਦੇਵ ਜਗਾਇੰਦਾ। ਹੇਮ ਕੁੰਡ ਨਾ ਹੋਣਾ ਸੁੰਨ, ਨੇਤਰ ਬੰਦ ਨਾ ਕੋਈ ਵਖਾਇੰਦਾ। ਤੇਰੇ ਅੰਦਰ ਰੱਖੇ ਆਪਣੀ ਧੁਨ, ਆਪਣਾ ਰਾਗ ਆਪ ਸਮਝਾਇੰਦਾ। ਤੇਰੀ ਪੁਕਾਰ ਲਏ ਸੁਣ, ਜਗਤ ਪੁਕਾਰ ਤੇਰੇ ਅੱਗੇ ਰਖਾਇੰਦਾ। ਤੇਰੇ ਤੇਰੇ ਵਿਚੋਂ ਕੱਢੇ ਚੁਣ, ਜੋ ਤੇਰੀ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸਤਿਗੁਰ ਸੁਣਿਆ, ਲੋਕਮਾਤ ਖ਼ੁਸ਼ੀ ਮਨਾਈਆ। ਲੇਖਾ ਚੁਕਿਆ ਗੁਣ ਅਵਗੁਣਿਆ, ਗੁਣਵੰਤ ਨਾ ਕੋਈ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵਾ ਕਰੇ ਕਰਾਏ ਸਹਿਜ ਸੁਭਾਈਆ । ਆਪਣੀ ਕੀਤੀ ਕਦੇ ਨਾ ਭੁੱਲੇ, ਅਭੁਲ ਆਪ ਅਖਵਾਇੰਦਾ। ਝੂਠੇ ਕੰਡੇ ਕਦੇ ਨਾ ਤੁਲੇ, ਸਾਚਾ ਤੋਲਾ ਤੋਲ ਤੁਲਾਇੰਦਾ। ਤ੍ਰੈਗੁਣ ਮਾਇਆ ਵਿਚ ਕਦੇ ਨਾ ਰੁਲੇ, ਦਰਗਹਿ ਸਾਚੀ ਸੋਭਾ ਪਾਇੰਦਾ। ਵੇਖਣਹਾਰਾ ਕਾਇਆ ਕੁੱਲੇ, ਘਰ ਘਰ ਆਪਣੀ ਜੋਤ ਜਗਾਇੰਦਾ। ਗੋਬਿੰਦ ਬੂਟਾ ਕਦੇ ਨਾ ਹੁੱਲੇ, ਪੁਰਖ ਅਬਿਨਾਸ਼ੀ ਫਲ ਲਗਾਇੰਦਾ। ਭਾਗ ਲਗਾਏ ਸਾਚੀ ਕੁੱਲੇ, ਕੁਲਵੰਤਾ ਆਪ ਅਖਵਾਇੰਦਾ। ਕਲਜੁਗ ਅੰਧੇਰਾ ਏਕਾ ਝੁੱਲੇ, ਲੱਖ ਚੁਰਾਸੀ ਜੜ੍ਹ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੀਤਾ ਕੌਲ ਪੂਰਾ ਕਰਾਇੰਦਾ। ਕੀਤਾ ਕੌਲਾ ਹਰਿ ਭਗਵਾਨ, ਆਪਣੀ ਖੇਲ ਆਪ ਖਿਲਾਈਆ। ਪ੍ਰਗਟ ਹੋਏ ਵਾਲੀ ਦੋ ਜਹਾਨ, ਨਿਹਕਲੰਕ ਨਾਉਂ ਰਖਾਈਆ। ਤੇਰਾ ਕਰੇ ਇਕ ਧਿਆਨ, ਸਚ ਗਿਆਨ ਆਪਣੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਿਆ ਕੌਲ ਇਕਰਾਰ, ਖੇਲੇ ਖੇਲ ਅਗੰਮ ਅਪਾਰ, ਭੁੱਲ ਨਾ ਜਾਏ ਵਿਚ ਸੰਸਾਰ, ਅਭੁਲ ਗੁਰ ਆਪ ਅਖਵਾਈਆ। ਨਿਹਕਲੰਕਾ ਨਾਉਂ ਧਰਾਇਆ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਗੋਬਿੰਦ ਸਾਜਣ ਮੇਲ ਮਿਲਾਇਆ, ਥਿਰ ਘਰ ਸਾਚੇ ਵੱਜੀ ਵਧਾਈਆ। ਸਚ ਸਿੰਘਾਸਣ ਆਸਣ ਲਾਇਆ, ਪੁਰਖ ਅਬਿਨਾਸ਼ੀ ਸੇਜ ਸੁਹਾਈਆ। ਸੰਬਲ ਨਗਰੀ ਨਾਉਂ ਧਰਾਇਆ, ਜੋਤ ਅਕਗਰੀ ਇਕ ਜਗਾਈਆ। ਸ਼ਬਦ ਅਨਾਦੀ ਨਾਦ ਸੁਣਾਇਆ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਆਦਿ ਜੁਗਾਦੀ ਵੇਸ ਵਟਾਇਆ, ਇਕ ਇਕੱਲਾ ਬੇਪਰਵਾਹੀਆ। ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾਇਆ, ਤੇਰੀ ਸੇਵਕ ਬਖ਼ਸ਼ੇ ਸਚ ਸਰਨਾਈਆ। ਸਾਚੇ ਮੰਦਰ ਕਰ ਰੁਸ਼ਨਾਇਆ, ਅਗਿਆਨ ਅੰਧੇਰ ਦਏ ਮਿਟਾਈਆ। ਤੇਰਾ ਬੂਟਾ ਮਾਤਲੋਕ ਦਏ ਲਗਾਇਆ, ਸਾਢੇ ਤਿੰਨ ਹੱਥ ਰਚਨ ਰਚਾਈਆ। ਨੌ ਦਰ ਮੰਦਰ ਆਪ ਖੁਲ੍ਹਾਇਆ, ਦਰ ਦਰਵਾਜ਼ਾ ਬੇਪਰਵਾਹੀਆ। ਸਤ ਰੰਗ ਨਿਸ਼ਾਨਾ ਤੇਰੀ ਰਤ ਆਪ ਰੰਗਾਇਆ, ਗੁਰ ਅਰਜਨ ਮੇਲ ਮਿਲਾਈਆ। ਪੰਚਮ ਮੁਖੀ ਤਾਜ ਤੇਰੇ ਸੀਸ ਟਿਕਾਇਆ, ਗੜ੍ਹੀ ਚਮਕੌਰ ਭੁੱਲ ਨਾ ਜਾਈਆ। ਤੇਰਾ ਡੁੱਬਦਾ ਬੇੜਾ ਸਾਚਾ ਜਹਾਜ਼ ਆਪ ਤਰਾਇਆ, ਸਰਸਾ ਲੇਖਾ

❋

❋

ਰਿਹਾ ਮੁਕਾਈਆ। ਆਪਣਾ ਸਾਜਣ ਸਾਜ ਪ੍ਰਭ ਆਪੇ ਆਇਆ, ਨਾ ਕੋਈ ਦੇਵੇ ਹੋਰ ਸਾਲਾਹੀਆ। ਮਾਝੇ ਦੇਸ ਡੇਰਾ ਲਾਇਆ, ਨਰ ਨਰੇਸ਼ ਇਕ ਅਖਵਾਈਆ। ਪਹਿਲੀ ਚੇਤ ਦਿਵਸ ਮਨਾਇਆ, ਵੀਹ ਸੌ ਸਤਾਰਾਂ ਬਿਕ੍ਰਮੀ ਨਾਲ ਰਲਾਈਆ। ਯਾਰਾਂ ਨਾਲ ਯਾਰ ਬਣ ਕੇ ਆਇਆ, ਗਵਾਰਾਂ ਨਾਲ ਹੋ ਗਵਾਰ, ਬਣ ਬਣ ਹੱਥ ਰਿਹਾ ਮਿਲਾਈਆ। ਆਪਣੀ ਖਿਚ ਸੱਚੀ ਕਟਾਰ, ਤੇਰੇ ਮਿਆਨੋਂ ਕੱਢੇ ਬਾਹਰ, ਗੁਰਮੁਖਾਂ ਹੱਥ ਫੜਾਈਆ। ਆਪਣਾ ਸੀਸ ਦਿਤਾ ਅੱਧਵਿਚਕਾਰ, ਜਗਤ ਜਗਦੀਸ਼ ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਵੇਖੇ ਰਾਜ ਜੋਗ ਸੱਚਾ ਸਿਕਦਾਰ, ਨੌ ਖੰਡ ਪ੍ਰਿਥਮੀ ਤੇਰੀ ਸਰਨ ਤਕਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਬ੍ਰਿਹਮੰਡ ਖੰਡ ਕਰਨ ਨਿਮਸਕਾਰ, ਦੂਸਰ ਓਟ ਨਾ ਕੋਇ ਤਕਾਈਆ। ਤੇਰਾ ਵਰਤੇ ਸਰਬ ਵਰਤਾਰ, ਤੇਰੀ ਸਿਖਿਆ ਸਚ ਪੜ੍ਹਾਈਆ। ਚਾਰ ਵਰਨ ਕਰਨ ਪਿਆਰ, ਹਰਿ ਮੇਲਾ ਸਹਿਜ ਸੁਭਾਈਆ। ਵਰਨ ਬਰਨ ਹੋਣ ਖ਼ਵਾਰ, ਮਿਲੇ ਦਰ ਨਾ ਸੱਚਾ ਕੋਇ ਥਾਈਂਆ। ਜੋ ਜਨ ਪੁਰਖ ਅਕਾਲ ਬੋਲੇ ਇਕ ਜੈਕਾਰ, ਹੰ ਬ੍ਰਹਮ ਲਏ ਮਿਲਾਈਆ। ਕਰਿਆ ਕੌਲ ਸੱਚਾ ਇਕਰਾਰ, ਬੇਕਰਾਰ ਪੂਰਾ ਲਏ ਕਰਾਈਆ। ਭੁੱਲ ਨਾ ਜਾਏ ਬਣ ਕੇ ਯਾਰ, ਸੱਥਰ ਯਾਰ ਜੋ ਰਿਹਾ ਹੰਢਾਈਆ। ਮਿੱਤਰ ਪਿਆਰਾ ਕਰੇ ਪਿਆਰ, ਆਪ ਆਪਣਾ ਰੂਪ ਵਟਾਈਆ। ਮੁਰੀਦ ਮੁਰਸ਼ਦ ਸੋਹਣ ਇਕ ਦਵਾਰ, ਏਕਾ ਹੁਜਰਾ ਰਿਹਾ ਬਣਾਈਆ। ਨੌ ਖੰਡ ਕਰੇ ਖ਼ਵਾਰ, ਕਲਜੁਗ ਮੁਜਰਾ ਦਏ ਵਖਾਈਆ। ਕੂੜ ਕੁੜਿਆਰਾ ਨੱਚੇ ਘਰ ਘਰ ਬਾਹਰ, ਮੁਖ ਘੂੰਗਟ ਲਏ ਉਠਾਈਆ। ਤੇਰੇ ਤੇਰੇ ਦੁਆਰੇ ਫੜ ਫੜ ਦੇਵੇ ਤਾਰ, ਤੇਰਾ ਪੱਲੂ ਆਪ ਫੜਾਈਆ। ਆਪੇ ਚੜ੍ਹ ਕੇ ਆਏ ਘੋੜ ਅਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਮਿਲਾਈਆ। ਤੇਰਾ ਪੌੜਾ ਲੱਗੇ ਵਿਚ ਸੰਸਾਰ, ਬ੍ਰਹਿਮਣ ਗੌੜਾ ਰੂਪ ਵਟਾਈਆ। ਪੂਤ ਸਪੂਤਾ ਕਰ ਤਿਆਰ, ਸ਼ਬਦ ਅਵਧੂਤਾ ਰਿਹਾ ਦੌੜਾਈਆ। ਚਾਰੇ ਕੂਟਾਂ ਦਏ ਹੁਲਾਰ, ਜੂਠਾ ਝੂਠਾ ਠੂਠਾ ਭੰਨ ਵਖਾਈਆ। ਤੇਰੀ ਗੰਢ ਪਵੇ ਸੰਸਾਰ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਕਰੇ ਵੰਡਾਂ ਹਰਿ ਨਿਰੰਕਾਰ, ਵੰਡਣਹਾਰਾ ਦਿਸ ਨਾ ਆਈਆ। ਕਰਿਆ ਕੌਲ ਸੱਚੀ ਸਰਕਾਰ, ਉਪਰ ਧਵਲ ਪੂਰ ਕਰਾਈਆ। ਗੁਰਸਿਖ ਨਾ ਭੁੱਲਣਾ ਨਾ ਹੋਣਾ ਮਾਤ ਖਵਾਰ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਚਾਰੇ ਖਾਣੀ ਕਰੇ ਪੁਕਾਰ, ਪ੍ਰਭ ਮਿਲਣ ਦਾ ਮਾਰਗ ਰਹੀ ਬਤਾਈਆ। ਜਿਸ ਜਨ ਸਤਿਗੁਰ ਪੂਰਾ ਮਿਲੇ ਆਣ, ਜਪ ਤਪ ਨਾ ਕੋਇ ਵਖਾਈਆ। ਏਕਾ ਅੱਖਰ ਪੜ੍ਹੇ ਹਰਿ ਮਿਹਰਵਾਨ, ਸੋਹੰ ਸ਼ਬਦ ਸੱਚੀ ਕੁੜਮਾਈਆ। ਸਖੀਆਂ ਮਿਲਿਆ ਸਾਚਾ ਕਾਹਨ, ਘਰ ਘਰ ਬੰਸਰੀ ਨਾਮ ਵਜਾਈਆ। ਜਗਤ ਬਨਬਾਸ ਕੱਟਿਆ ਜਿਉਂ ਸੀਤਾ ਰਾਮ, ਸੀਤਾ ਸੁਰਤੀ ਬਣ ਬਣ ਖੋਜਣ ਕਦੇ ਨਾ ਜਾਈਆ। ਘਰ ਮਿਲਿਆ ਘਨੱਯਾ ਸ਼ਾਮ, ਅੰਧੇਰੀ ਸ਼ਾਮ ਦਏ ਮਿਟਾਈਆ। ਘਰ ਨਾਨਕ ਕਰ ਪਰਨਾਮ, ਘਰ ਗੋਬਿੰਦ ਫ਼ਤਿਹ ਗਜਾਈਆ। ਘਰ ਦੇਵਣਹਾਰਾ ਮਾਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੋਬਿੰਦ ਤੇਰੇ ਲਏ ਪਛਾਣ, ਆਦਿ ਅੰਤ ਭੁੱਲ ਨਾ ਜਾਈਆ। ਅੰਤਮ ਦੇਵੇ ਦਰਗਹਿ ਸਾਚੀ ਮਾਣ, ਸਚਖੰਡ ਦੁਆਰਾ ਆਪ ਖੁਲ੍ਹਾਈਆ। ਜੋ ਜਨ ਚਰਨੀ ਡਿੱਗਾ ਆਣ, ਲੱਖ ਚੁਰਾਸੀ ਦਏ ਕਟਾਈਆ। ਏਕਾ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਮੇਲ ਮਿਲਾਈਆ। ਝੁਲਦਾ ਰਹੇ ਸਚ ਨਿਸ਼ਾਨ, ਹਰਿ ਸਾਚਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕੌਲ ਕਰ, ਪੂਰੇ ਕਰੇ ਅੰਤਮ ਵਰ, ਭਰਮ ਭੁਲੇਖਾ ਦਏ ਕਢਾਈਆ। ਭਰਮ ਭੁਲੇਖਾ ਹਰਿਜਨ ਚੁੱਕਣਾ, ਮਿਟੇ ਰੈਣ ਅੰਧਿਆਰ।

❋

❋

ਕਲਜੁਗ ਝੂਠਾ ਪੰਧ ਅੰਤਮ ਮੁੱਕਣਾ, ਸਤਿਜੁਗ ਸਚ ਹੋਏ ਉਜਿਆਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਗੁਰ ਗੋਬਿੰਦ ਕਰੇ ਪਿਆਰ। ਗੁਰਮੁਖ ਬੂਟਾ ਕਦੇ ਨਾ ਸੁੱਕਣਾ, ਪੁਰਖ ਅਬਿਨਾਸ਼ੀ ਅੰਮ੍ਰਿਤ ਸਿੰਚੇ ਠੰਡਾ ਠਾਰ। ਮਨਮੁਖ ਜੀਵ ਅੰਦਰ ਵੜ ਕਿਸੇ ਨਾ ਲੁਕਣਾ, ਅੰਤ ਜਮ ਡੰਡ ਖਾਏ ਮਾਰ। ਧਰਮ ਰਾਏ ਕੁੰਭੀ ਨਰਕ ਫੜ ਫੜ ਸੁੱਟਣਾ, ਜੂਨ ਅਜੂਨੀ ਫਿਰਾਏ ਵਾਰੋ ਵਾਰ। ਗੁਰਸਿਖ ਉਚੀ ਕੂਕ ਲੋਕਮਾਤ ਵਿਚ ਬੁੱਕਣਾ, ਨਾਲ ਮਿਲਿਆ ਸਿੰਘ ਸ਼ੇਰ ਸੱਚੀ ਸਰਕਾਰ। ਆਪਣਾ ਭਾਰ ਗੁਰਸਿਖ ਕਿਸੇ ਨਾ ਚੁੱਕਣਾ, ਪੁਰਖ ਅਬਿਨਾਸ਼ੀ ਚੁੱਕਣਹਾਰ। ਦੋ ਜਹਾਨਾਂ ਪੈਂਡਾ ਮੁਕਣਾ, ਪਾਂਧੀ ਪੰਧ ਨਾ ਕਰੇ ਦੂਜੀ ਵਾਰ। ਚਰਨ ਦਵਾਰੇ ਜਿਸ ਜਨ ਝੁਕਣਾ, ਲੱਖ ਚੁਰਾਸੀ ਨਾ ਹੋਏ ਖ਼ਵਾਰ। ਗੁਰਮੁਖ ਬਾਲ ਅੰਜਾਣਾ ਆਪਣੀ ਗੋਦੀ ਆਪੇ ਚੁਕਣਾ, ਸ਼ਬਦ ਪੰਘੂੜਾ ਦਏ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਤੇਰਾ ਸਚ ਪਿਆਰ, ਸਤਿਗੁਰ ਸਾਚਾ ਭੁੱਲ ਨਾ ਜਾਈਆ। ਜੁਗ ਜੁਗ ਬਣਿਆ ਰਿਹਾ ਭਿਖਾਰ, ਜਨ ਭਗਤ ਦਵਾਰੇ ਮੰਗਣ ਆਈਆ। ਆਵੇ ਜਾਵੇ ਆਪਣੀ ਵਾਰ, ਵਾਰ ਥਿਤ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਨਿਤ ਨਵਿਤ ਵੇਸ ਵਟਾਈਆ। ਗ਼ਰੀਬ ਨਿਮਾਣੇ ਆਪ ਬਣਾਏ ਆਪਣੇ ਗਲ ਦਾ ਹਾਰ, ਲਾਲ ਅਨਮੁਲੜੇ ਆਪਣੇ ਗਲੇ ਲਟਕਾਈਆ। ਹੰਕਾਰੀਆਂ ਗੜ੍ਹ ਤੋੜੇ ਵਿਚ ਸੰਸਾਰ, ਦੂਤੀ ਦੁਸ਼ਟ ਆਪ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਬੰਦੀਖ਼ਾਨਿਉਂ ਲਏ ਛੁਡਾਈਆ। ਬੰਦੀਖ਼ਾਨਾ ਤੋੜਣ ਆਇਆ, ਹਰਿ ਸੂਰਾ ਵਡ ਬਲਵਾਨ। ਚਰਨ ਪ੍ਰੀਤੀ ਜੋੜਣ ਆਇਆ, ਦੇਵਣਹਾਰਾ ਧੁਰ ਫ਼ਰਮਾਣ। ਧਰਮ ਦਵਾਰਾ ਦਰ ਤੇ ਹੋੜਣ ਆਇਆ, ਸਚਖੰਡ ਦਵਾਰਾ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਗਿਆਨ। ਇਕ ਗਿਆਨ ਹਰਿ ਨਿਰੰਕਾਰ, ਚਰਨ ਕਵਲ ਦਰਸਾਈਆ। ਏਕਾ ਨੇਤਰ ਦਰਸ ਭਗਵਾਨ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਏਕਾ ਰਾਗ ਸੁਣਾਏ ਅਨਹਦ ਕਾਨ, ਧੁਨ ਆਤਮਕ ਆਪ ਅਲਾਈਆ। ਏਕਾ ਜੋਤ ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਦਏ ਮਿਟਾਈਆ। ਏਕਾ ਦਰ ਕਰੇ ਪਰਵਾਨ, ਜੋ ਜਨ ਆਏ ਸਰਨਾਈਆ। ਕਲਜੁਗ ਜੀਵ ਅੰਤ ਪਛਤਾਣ, ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪੇ ਵੇਖੇ ਆਪਣੇ ਘਰ, ਘਰ ਆਪਣੇ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਧ ਬਾਲ ਨਾ ਕੋਇ ਜਵਾਨ, ਰੂਪ ਰੰਗ ਨਾ ਦਿਸੇ ਵਿਚ ਜਹਾਨ, ਜੋਤੀ ਜੋਤ ਜਗੇ ਮਹਾਨ, ਸ਼ਬਦ ਨਾਦ ਧੁਨ ਆਪ ਵਜਾਈਆ।