੧੦ ਜੇਠ ੨੦੧੭ ਬਿਕ੍ਰਮੀ ਈਸ਼ਰ ਸਿੰਘ ਧਿਆਨ ਸਿੰਘ ਦੇ ਘਰ ਪਿੰਡ ਦੜ ਜ਼ਿਲਾ ਜੰਮੂ
ਹਰਿ ਸਤਿਗੁਰ ਸੱਚਾ ਪਾਤਸ਼ਾਹ, ਪੁਰਖ ਅਬਿਨਾਸ਼ੀ ਏਕਓਅੰਕਾਰ। ਆਦਿ ਜੁਗਾਦੀ ਸਿਫ਼ਤੀ ਸਿਫ਼ਤ ਸਾਲਾਹ, ਨਿਰਗੁਣ ਨੂਰ ਅਗੰਮ ਅਪਾਰ। ਜੁਗਾ ਜੁਗੰਤਰ ਬਣੇ ਜਗਤ ਮਲਾਹ, ਲੋਕਮਾਤ ਲੈ ਅਵਤਾਰ। ਲੱਖ ਚੁਰਾਸੀ ਦੱਸੇ ਸਾਚਾ ਰਾਹ, ਸ਼ਬਦ ਅਗੰਮੀ ਬੋਲ ਜੈਕਾਰ। ਏਕਾ ਅੱਖਰ ਜਪਾਏ ਆਪਣਾ ਨਾਂ, ਆਪ ਆਪਣੀ ਕਿਰਪਾ ਧਾਰ। ਨਿਥਾਵਿਆਂ ਦੇਵੇ ਸਾਚਾ ਥਾਂ, ਨਿਰਗੁਣ ਸਰਗੁਣ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਕਾਰ ਕਰੰਦੜਾ ਹਰਿ ਕਰਤਾਰ, ਕਰਤਾ ਪੁਰਖ ਆਪ ਅਖਵਾਇੰਦਾ। ਜੂਨੀ ਰਹਿਤ ਭੇਵ ਨਿਆਰ, ਅਜੂਨ ਅਜੂਨੀ ਵੇਸ ਵਟਾਇੰਦਾ। ਮੂਰਤ ਅਕਾਲ ਹੋ ਉਜਿਆਰ, ਦੀਨ ਦਿਆਲ ਡਗਮਗਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤੀ ਆਪਣਾ ਬਾਲ, ਸਚ ਪਰਕਾਸ਼ ਕਰਾਇੰਦਾ। ਆਪਣੀ ਮੁਸ਼ੱਕਤ ਆਪੇ ਘਾਲ, ਆਪਣੀ ਪ੍ਰੀਤੀ ਆਪ ਬਨ੍ਹਾਇੰਦਾ। ਆਪਣੇ ਮੰਦਰ ਵਜਾਏ ਆਪਣਾ ਤਾਲ, ਸ਼ਬਦ ਅਨਾਦੀ ਆਪੇ ਗਾਇੰਦਾ। ਆਪੇ ਚਲੇ ਅਵੱਲੜੀ ਚਾਲ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਸੁਰਤ ਲਏ ਸੰਭਾਲ, ਆਪ ਆਪਣਾ ਵੇਖ ਵਖਾਇੰਦਾ। ਆਪੇ ਤ੍ਰੈਗੁਣ ਮਾਇਆ ਪਾ ਜੰਜਾਲ, ਲੱਖ ਚੁਰਾਸੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਆਪੇ ਪਾਤਸ਼ਾਹ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਆਪੇ ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਏਕੰਕਾਰਾ ਆਪਣੀ ਦਇਆ ਆਪ ਕਮਾਇੰਦਾ। ਆਪੇ ਸੋ ਪੁਰਖ ਨਿਰੰਜਣ ਝੁਲਾਏ ਸਚ ਨਿਸ਼ਾਨ, ਆਪੇ ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਆਪੇ ਅਬਿਨਾਸ਼ੀ ਕਰਤਾ ਹੋਏ ਨੌਜਵਾਨ, ਆਪੇ ਸ੍ਰੀ ਭਗਵਾਨ ਸੰਗ ਨਿਭਾਇੰਦਾ। ਆਪੇ ਪਾਰਬ੍ਰਹਮ ਪ੍ਰਭ ਹੋ ਪਰਧਾਨ, ਬ੍ਰਹਮ ਆਪਣਾ ਹੁਕਮ ਸੁਣਾਇੰਦਾ। ਆਪ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਆਪੇ ਵਸੇ ਸਚ ਮਕਾਨ, ਥਿਰ ਘਰ ਸਾਚਾ ਆਪ ਬਣਾਇੰਦਾ। ਆਪੇ ਹੋਏ ਨਿਗਹਬਾਨ, ਨਿਰਵੈਰ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਸ਼ਾਹ ਪਾਤਸ਼ਾਹ ਏਕੰਕਾਰਾ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਖੇਲ ਅਪਾਰਾ, ਨਿਰਗੁਣ ਦਾਤਾ ਆਪ ਕਰਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਆਪੇ ਨਿਰਗੁਣ ਲੈ ਅਵਤਾਰਾ, ਸਰਗੁਣ ਸਾਚੀ ਜੋਤ ਜਗਾਈਆ। ਆਪੇ ਪੰਚਮ ਸ਼ਬਦ ਬੋਲ ਜੈਕਾਰਾ, ਤਨ ਮੰਦਰ ਆਪ ਸੁਹਾਈਆ। ਆਪੇ ਵਸੇ ਅੰਦਰ ਬਾਹਰਾ,
❋
❋
ਗੁਪਤ ਜ਼ਾਹਰ ਆਪ ਹੋ ਜਾਈਆ। ਆਪੇ ਸ਼ਾਹੋ ਭੂਪ ਸਿਕਦਾਰਾ, ਆਪੇ ਧੁਰ ਫ਼ਰਮਾਣਾ ਹੁਕਮ ਜਣਾਈਆ। ਆਪੇ ਤਖ਼ਤ ਤਾਜ ਰੱਖੇ ਸੀਸ ਦਸਤਾਰਾ, ਆਪੇ ਵੰਡਣ ਵੰਡ ਤੁੜਾਈਆ। ਆਪੇ ਅਸਵ ਹੋਏ ਸ਼ਾਹ ਅਸਵਾਰਾ, ਸਾਚਾ ਘੋੜਾ ਆਪ ਦੌੜਾਈਆ। ਆਪੇ ਪਵਣ ਦਏ ਹੁਲਾਰਾ, ਲੋਆਂ ਪੁਰੀਆਂ ਫੇਰਾ ਪਾਈਆ। ਆਪੇ ਲੇਖਾ ਜਾਣੇ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਖੋਜ ਖੁਜਾਈਆ। ਆਪੇ ਪਾਵੇ ਸਾਰ ਜ਼ਿਮੀ ਅਸਮਾਨ ਗਗਨ ਮੰਡਲ ਵੇਖੇ ਆਰ ਪਾਰਾ, ਧਵਲ ਸਾਗਰ ਡੇਰਾ ਲਾਈਆ। ਆਪੇ ਨੌ ਖੰਡ ਪ੍ਰਿਥਮੀ ਵੇਖੇ ਖਾੜਾ, ਸੱਤਾਂ ਦੀਪਾਂ ਜੋਤ ਕਰੇ ਰੁਸ਼ਨਾਈਆ। ਆਪੇ ਹੋਏ ਧੁਰਦਰਗਾਹੀ ਸੱਚਾ ਲਾੜਾ, ਸਤਿਗੁਰ ਸਾਚਾ ਨਾਉਂ ਧਰਾਈਆ। ਆਪੇ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਆਪੇ ਫੋਲ ਫੁਲਾਈਆ। ਆਪੇ ਭਗਤਾਂ ਕਰੇ ਸਚ ਪਿਆਰਾ, ਮਨਮੁਖਾਂ ਦਏ ਸਜ਼ਾਈਆ। ਆਪੇ ਸ਼ਬਦ ਨਾਦ ਧੁਨ ਜੈਕਾਰਾ, ਆਪੇ ਪੰਚ ਵਿਕਾਰ ਕਰੇ ਹਲਕਾਈਆ। ਆਪੇ ਅੰਮ੍ਰਿਤ ਤਾਲ ਸੁਹਾਏ ਠੰਡੀ ਠਾਰਾ, ਆਪੇ ਅਗਨੀ ਤਤ ਜਲਾਈਆ। ਆਪੇ ਵਸੇ ਅੰਧ ਅੰਧਿਆਰਾ, ਆਪੇ ਨਿਰਗੁਣ ਜੋਤ ਆਦਿ ਨਿਰੰਜਣ ਕਰੇ ਰੁਸ਼ਨਾਈਆ। ਆਪੇ ਵੇਖੇ ਕਾਇਆ ਮੰਦਰ ਸਚ ਦਵਾਰਾ, ਆਪੇ ਬੈਠਾ ਮੁਖ ਛੁਪਾਈਆ। ਆਪੇ ਖੰਡਾ ਸ਼ਬਦ ਤੇਜ਼ ਕਟਾਰਾ, ਸ਼ਸਤਰ ਬਸਤਰ ਆਪ ਸਜਾਈਆ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪ ਹੋ ਜਾਈਆ। ਆਪੇ ਗੋਬਿੰਦ ਜਾਣੇ ਧਾਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਆਪੇ ਗੁਰਮੁਖਾਂ ਬਣੇ ਮਾਤ ਸਹਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਖ਼ਲਕ ਖ਼ਾਲਕ ਵੇਖੇ ਪਰਵਰਦਿਗਾਰਾ, ਆਪੇ ਮਖ਼ਲੂਕ ਦਏ ਸਾਲਾਹੀਆ। ਆਪੇ ਪੰਡਤ ਪਾਂਧਾ ਲੇਖਾ ਜਾਣੇ ਆਰ ਪਾਰਾ, ਗਿਆਨ ਧਿਆਨ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਇਕ ਅਖਵਾਈਆ। ਸੱਚਾ ਪਾਤਸ਼ਾਹ ਹਰਿ ਨਰਾਇਣ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਵੇਖੇ ਏਕਾ ਨੈਣ, ਦੂਜੀ ਅੱਖ ਨਾ ਕੋਇ ਖੁਲ੍ਹਾਇੰਦਾ। ਜੁਗ ਜੁਗ ਚੁਕਾਏ ਲਹਿਣਾ ਦੇਣ, ਜਨਮ ਕਰਮ ਪ੍ਰਭ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਪਾਏ ਬਸਤਰ ਨਾਮ ਗਹਿਣ, ਤਨ ਸਚ ਸ਼ਿੰਗਾਰ ਕਰਾਇੰਦਾ। ਮਨਮੁਖ ਝੂਠੇ ਵਹਿਣ ਵਹਿਣ, ਸਾਚਾ ਰਾਹ ਨਾ ਕੋਇ ਚਲਾਇੰਦਾ। ਉਚੀ ਕੂਕ ਸਾਰੇ ਕਹਿਣ, ਹਰਿ ਕਾ ਦਰਸ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਬਣ ਮਲਾਹ, ਗੁਰਮੁਖ ਸਾਚੇ ਆਪ ਤਰਾਇੰਦਾ। ਸਤਿਗੁਰ ਸਿਫ਼ਤ ਸਲਾਹਣਾ, ਸਰਬ ਗੁਣਾਂ ਗੁਣਵੰਤ। ਆਪ ਚੁਕਾਏ ਲਹਿਣਾ ਦੇਣਾ, ਆਦਿ ਜੁਗਾਦਿ ਸ੍ਰੀ ਭਗਵੰਤ। ਕਲਜੁਗ ਅੰਤਮ ਵੇਖੇ ਆਪਣੇ ਨੈਣਾਂ, ਪੁਰਖ ਅਬਿਨਾਸ਼ੀ ਮਹਿਮਾ ਅਗਣਤ । ਜੂਠਾ ਝੂਠਾ ਦਿਸੇ ਸਾਕ ਸੱਜਣ ਸੈਣਾ, ਬਿਨ ਹਰਿ ਨਾਮ ਨਾ ਬਣਾਏ ਸਾਚੀ ਬਣਤ। ਥਿਰ ਦਰਬਾਰ ਕਿਸੇ ਨਾ ਬਹਿਣਾ, ਭਰਮੇ ਭੁੱਲੇ ਜੀਵ ਜੰਤ। ਗੁਰਮੁਖ ਵਿਰਲਾ ਦਰਸ਼ਨ ਕਰੇ ਨੈਣਾਂ, ਧੰਨ ਵਡਿਆਈ ਸਾਚੇ ਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਜੁਗਾ ਜੁਗੰਤਰ ਖੇਲ ਅਪਾਰਾ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਸ਼ਬਦ ਇਕ ਜੈਕਾਰਾ, ਨਾਮ ਸਤਿ ਇਕ ਵਖਾਈਆ। ਏਕਾ ਰਾਮ ਕ੍ਰਿਸ਼ਨ ਮੁਰਾਰਾ, ਏਕਾ ਅੱਲਾ ਨੂਰ ਦਰਸਾਈਆ। ਏਕਾ ਫ਼ਤਹਿ ਬੋਲ ਜੈਕਾਰਾ, ਵਾਹ ਵਾ ਗੁਰੂ ਇਕ ਸਮਝਾਈਆ। ਏਕ ਵਸੇ ਧਾਮ ਨਿਆਰਾ, ਸਚਖੰਡ ਬੈਠਾ ਆਸਣ ਲਾਈਆ। ਖਾਣੀ ਬਾਣੀ ਪਾਵੇ ਸਾਰਾ, ਨਾਦ ਧੁਨੀ ਆਪ ਵਜਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸਾਚਾ ਬਣ ਮਿਹਰਵਾਨ, ਹਰਿ ਸੰਗਤ ਮੇਲ ਮਿਲਾਇੰਦਾ। ਸ਼ਬਦ ਜਣਾਈ ਬ੍ਰਹਮ ਗਿਆਨ, ਸਾਚੇ ਸੰਤਨ ਆਪ ਉਠਾਇੰਦਾ। ਗੁਰਮੁਖਾਂ ਬਖ਼ਸ਼ੇ ਇਕ ਧਿਆਨ, ਇਸ਼ਟ ਦੇਵ ਇਕ ਉਪਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਏਕਾ ਦੇਵੇ ਨਾਮ ਨਿਧਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਤਮ ਅੰਤਰ ਦੀਪ ਜਗਾਏ ਮਹਾਨ, ਅੰਧ ਅੰਧੇਰ ਮਿਟਾਇੰਦਾ। ਸਾਚਾ ਸ਼ਬਦ ਸੁਣਾਏ ਕਾਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਚੌਦਾਂ ਵਿਦਿਆ ਹੋਈ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਜੁਗ ਜੁਗ ਖੇਲ ਜਗਤ ਪਸਾਰਾ, ਪੁਰਖ ਨਿਰੰਜਣ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰਾ, ਕਰੋੜ ਤੇਤੀਸਾ ਫੋਲ ਫੁਲਾਇੰਦਾ। ਸੁਰਪਤ ਇੰਦ ਦਏ ਹੁਲਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੱਖ ਚੁਰਾਸੀ ਗਤਮਿਤ ਜਾਣੇ ਅੰਦਰ ਬਾਹਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਗੁਰਮੁਖ ਜਗਾਏ ਦਇਆ ਕਮਾਏ ਵਿਚ ਸੰਸਾਰਾ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਜੁਗ ਬੰਧਨ ਹਰਿ ਮਿਹਰਵਾਨ, ਆਪਣਾ ਆਪੇ ਪਾਈਆ। ਸਤਿਜੁਗ ਸਾਚੇ ਸਚ ਨਿਸ਼ਾਨ, ਏਕਾ ਏਕ ਵੰਡ ਵੰਡਾਈਆ। ਤਰੇਤਾ ਰਾਮ ਨਾਮ ਕਰ ਪਰਧਾਨ, ਤ੍ਰੈਗੁਣ ਲੇਖਾ ਦਏ ਚੁਕਾਈਆ। ਦੁਆਪਰ ਵੇਖੇ ਕ੍ਰਿਸ਼ਨਾ ਕਾਹਨ, ਰਥ ਰਥਵਾਹੀ ਬੇਪਰਵਾਹੀਆ। ਕਲਜੁਗ ਈਸਾ ਮੂਸਾ ਕਰ ਪਰਧਾਨ, ਸੰਗ ਮੁਹੰਮਦ ਚਾਰ ਯਾਰ ਕਰੇ ਕੁੜਮਾਈਆ। ਅੰਜੀਲ ਕੁਰਾਨ ਖੋਲ੍ਹ ਦੁਕਾਨਾ, ਚੌਦਾਂ ਤਬਕ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਨਾਨਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਦਰਗਹਿ ਸਾਚੀ ਕਰ ਪਰਵਾਨ, ਸਚਖੰਡ ਦਵਾਰੇ ਮੇਲ ਮਿਲਾਈਆ। ਨਾਮ ਸਤਿ ਦੇਵੇ ਦਾਨ, ਲੋਕਮਾਤ ਮਾਤ ਵਡਿਆਈਆ। ਚਾਰ ਵਰਨਾਂ ਇਕ ਗਿਆਨ, ਏਕਾ ਅੱਖਰ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਨਾਨਕ ਨਿਰਗੁਣ ਗਾਇੰਦਾ। ਸਤਿਨਾਮ ਕਰ ਪਰਧਾਨਾ, ਚਾਰ ਕੁੰਟ ਡੰਕ ਵਜਾਇੰਦਾ। ਏਕਾ ਰਾਗ ਸੁਣਾਏ ਗਾਣਾ, ਤਾਰ ਸਤਾਰ ਆਪ ਹਿਲਾਇੰਦਾ। ਇਕ ਵਖਾਏ ਸਚ ਬਬਾਣਾ, ਲੋਆਂ ਪੁਰੀਆਂ ਆਪ ਉਡਾਇੰਦਾ। ਏਕਾ ਹੋਇਆ ਜਾਣੀ ਜਾਣਾ, ਬੋਧ ਅਗਾਧ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਸਾਚੀ ਕਾਰ, ਕਰਨੀ ਕਰਤਾ ਆਪ ਅਖਵਾਇੰਦਾ। ਕਰਨੀ ਕਰਤਾ ਮਾਰਗ ਚਲਾਏ ਪੰਥ, ਵਡ ਦਾਤਾ ਬੇਪਰਵਾਹੀਆ। ਗੁਰ ਅਰਜਨ ਮੇਲਾ ਏਕਾ ਹਰਿ ਲੇਖਾ ਜਾਣੇ ਗੁਰੂ ਗ੍ਰੰਥ, ਇਕਵੰਜਾ ਬਵੰਜਾ ਧਾਰ ਚਲਾਈਆ। ਸ਼ਬਦ ਅਨਾਦੀ ਵੱਜੇ ਸੰਖ, ਸੰਤ ਭਗਤ ਲਏ ਜਗਾਈਆ। ਨਾਰੀ ਮਿਲਿਆ ਸਾਚਾ ਕੰਤ, ਘਰ ਸਾਚੀ ਖ਼ੁਸ਼ੀ ਮਨਾਈਆ। ਪਾਰਬ੍ਰਹਮ ਮਹਿਮਾ ਅਗਣਤ, ਬੇਅੰਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਈਆ। ਏਕਾ ਜੋਤੀ ਖੇਲ ਅਪਾਰਾ, ਘਰ ਦਸਵੇਂ ਆਪ ਜਗਾਇੰਦਾ। ਆਪ ਉਪਾਏ ਸੁੱਤ ਦੁਲਾਰਾ, ਗੋਬਿੰਦ ਨਾਉਂ ਧਰਾਇੰਦਾ। ਸਿੰਘ ਰੂਪ ਕਰ ਵਿਚ ਸੰਸਾਰਾ, ਖੜਗ ਖੰਡਾ ਹੱਥ ਫੜਾਇੰਦਾ। ਤੇਜ ਪਰਚੰਡਾ ਕਰ ਤਿਆਰਾ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਪਾਵੇ ਵੰਡਾਂ ਪਾਵਣਹਾਰਾ, ਆਪਣੀ ਵੰਡ
❋
❋
ਵੰਡਾਇੰਦਾ। ਏਕਾ ਅੰਮ੍ਰਿਤ ਭਰ ਭੰਡਾਰਾ, ਪੰਚਮ ਮੀਤਾ ਪੰਚ ਪਿਲਾਇੰਦਾ। ਆਪ ਬਣ ਸੱਚਾ ਸਿਕਦਾਰਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰਾ, ਏਕਾ ਘਰ ਬਹਾਇੰਦਾ। ਆਪ ਆਪਣਾ ਆਪੇ ਵਾਰਾ, ਆਪਣਾ ਲੇਖਾ ਆਪ ਮੁਕਾਇੰਦਾ। ਆਪੇ ਮਿਲਿਆ ਸਾਚੇ ਯਾਰਾ, ਢੋਲਾ ਮਾਹੀ ਏਕਾ ਗਾਇੰਦਾ। ਪੁਰਖ ਅਬਿਨਾਸ਼ੀ ਕਰੇ ਪਿਆਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਕੂਕੇ ਚਾਰੋਂ ਕੁੰਟ ਕਰੇ ਪੁਕਾਰਾ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਅਵੱਲਾ, ਆਪੇ ਵੇਖੇ ਸਚ ਮਹੱਲਾ, ਜਲਾਂ ਥਲਾਂ ਫੇਰਾ ਪਾਇੰਦਾ। ਜਲ ਥਲ ਮਹੀਅਲ ਆਪ ਸਮਾਇਆ, ਤ੍ਰੈਗੁਣ ਅਤੀਤਾ ਵਡ ਵਡਿਆਈਆ। ਲੱਖ ਚੁਰਾਸੀ ਡੇਰਾ ਲਾਇਆ, ਪਤਿਤ ਪੁਨੀਤਾ ਦਿਸ ਨਾ ਆਈਆ। ਗੁਰਮੁਖ ਸਾਚੇ ਲਏ ਜਗਾਇਆ। ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਸੰਦੇਸ਼ ਇਕ ਸੁਣਾਇਆ, ਵਾਹਿਗੁਰੂ ਫ਼ਤਹਿ ਆਪ ਗਜਾਈਆ। ਏਕਾ ਓਟ ਹਰਿ ਰਖਾਇਆ, ਪਾਰਬ੍ਰਹਮ ਤੇਰੀ ਸੱਚੀ ਸਰਨਾਈਆ। ਪੁਰਖ ਅਕਾਲ ਇਕ ਮਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਖੇਲ ਕਰਾਏ ਕਰਨੇਹਾਰਾ, ਕਾਦਰ ਕਰਤਾ ਕਰੀਮ ਆਪ ਅਖਵਾਇੰਦਾ। ਆਪੇ ਪਰਗਟ ਹੋਵੇ ਵਿਚ ਸੰਸਾਰਾ, ਰੂਪ ਅਨੂਪ ਆਪ ਵਟਾਇੰਦਾ। ਆਪੇ ਵਸੇ ਡੂੰਘੀ ਗਾਰਾ, ਉਜਲ ਮੁਖ ਆਪ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਅਲੱਖ ਅਲੱਖਣਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਬਣਤ ਬਣਾਏ ਹਰਿ ਮਿਹਰਵਾਨਾ, ਕਲਜੁਗ ਵੇਖ ਵਖਾਇੰਦਾ। ਕਰੇ ਖੇਲ ਹਰਿ ਵਾਲੀ ਦੋ ਜਹਾਨਾਂ, ਲੋਕਮਾਤ ਵੇਖ ਵਖਾਇੰਦਾ। ਚਾਰੋਂ ਕੁੰਟ ਜੀਵ ਸ਼ੈਤਾਨਾ, ਪੰਜ ਤਤ ਸਰਬ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਬਲਵਾਨਾ, ਜ਼ੋਰ ਆਪਣਾ ਆਪ ਧਰਾਇੰਦਾ। ਮਨੂਆ ਮਨ ਹੋਏ ਪਰਧਾਨਾ, ਸਾਚਾ ਹੁਕਮ ਚਲਾਇੰਦਾ। ਪੰਜ ਸ਼ਬਦ ਹੋਏ ਨਿਧਾਨਾ, ਘਰ ਸੰਤਨ ਕੋਇ ਨਾ ਪਾਇੰਦਾ। ਮਾਇਆ ਰਾਣੀ ਨਾਰ ਰਾਕਾਨਾ, ਜੀਵ ਜੰਤ ਸਰਬ ਪਰਨਾਇੰਦਾ। ਮਦਿਰਾ ਮਾਸ ਪੀਣਾ ਖਾਣਾ, ਆਤਮ ਰਸ ਨਾ ਕੋਇ ਵਖਾਇੰਦਾ। ਰਸਨਾ ਜਪੇ ਜਗਤ ਗਾਣਾ, ਅਨਹਦ ਤਾਲ ਨਾ ਕੋਇ ਵਜਾਇੰਦਾ। ਹਰਿ ਕਾ ਰੂਪ ਨਾ ਕਿਸੇ ਪਛਾਣਾ, ਗੁਰ ਗੋਬਿੰਦ ਇਹ ਸਮਝਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨਾ, ਕਲ ਕਲਕੀ ਅਵਤਾਰ ਆਪ ਅਖਵਾਇੰਦਾ। ਸ਼ਬਦ ਡੰਕਾ ਵਜਾਏ ਦੋ ਜਹਾਨਾਂ, ਸੋਇਆ ਕੋਇ ਰਹਿਣ ਨਾ ਪਾਇੰਦਾ। ਪਕੜ ਉਠਾਏ ਰਾਜ ਰਾਜਾਨਾਂ, ਕਲਜੁਗ ਤੇਰੀ ਰਈਅਤ ਵੇਖ ਵਖਾਇੰਦਾ। ਰਾਏ ਧਰਮ ਸੁਣਾਏ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇੰਦਾ। ਧਰਮ ਰਾਏ ਉਠਿਆ ਨੌਜਵਾਨਾ, ਚਿਤਰ ਗੁਪਤ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਲੇਖਾ ਚੁੱਕੇ ਰਾਣੀ ਅੱਲਾ, ਬਿਸਮਿਲ ਰੂਪ ਆਪ ਕਰਾਈਆ। ਚੌਦਾਂ ਤਬਕਾਂ ਮਾਰੇ ਏਕਾ ਹੱਲਾ, ਸ਼ਬਦ ਅਗੰਮੀ ਫੌਜ ਚੜ੍ਹਾਈਆ। ਕਰੇ ਖੇਲ ਅਛੱਲ ਅਛੱਲਾ, ਵਲ ਛਲ ਧਾਰੀ ਆਪਣਾ ਨਾਉਂ ਧਰਾਈਆ। ਆਪੇ ਵਸੇ ਨੇਹਚਲ ਧਾਮ ਅਟੱਲਾ, ਸਚਖੰਡ ਬੈਠਾ ਆਸਣ ਲਾਈਆ।
❋
❋
ਆਦਿ ਜੁਗਾਦੀ ਇਕ ਇਕੱਲਾ, ਨਾ ਮਰੇ ਨਾ ਜਾਈਆ। ਆਪੇ ਵਸੇ ਜਲਾਂ ਥਲਾਂ, ਜਲ ਡੂੰਘਰ ਆਪ ਸਮਾਈਆ। ਆਪਣੀ ਜੋਤੀ ਆਪੇ ਰਲਾ, ਆਪਣਾ ਸ਼ਬਦ ਆਪੇ ਗਾਈਆ। ਸਚ ਸੰਦੇਸ਼ ਏਕਾ ਘੱਲਾ, ਲੋਕਮਾਤ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਡੂੰਘਾ ਡੱਲਾ, ਨਾ ਕਿਸੇ ਕੋਇ ਬਚਾਈਆ। ਸੱਤਾਂ ਦੀਪਾਂ ਫੜਾਏ ਨਾ ਕੋਇ ਪੱਲਾ, ਸਗਲਾ ਸੰਗ ਨਾ ਕੋਇ ਰਖਾਈਆ। ਜੂਠਾ ਝੂਠਾ ਕਲਜੁਗ ਹੋਇਆ ਝੱਲਾ, ਚਾਰੋਂ ਕੁੰਟ ਫਿਰੇ ਵਾਹੋ ਦਾਹੀਆ। ਮਨਮੁਖਾਂ ਦੇ ਅੰਦਰ ਰਲਾ, ਮਨਮਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਜੋਤ ਉਜਾਲਾ ਹਰਿ ਗੋਪਾਲਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਖੇਲੇ ਖੇਲ ਦੀਨ ਦਿਆਲਾ ਅਵੱਲੜੀ ਚਾਲਾ, ਲੋਕਮਾਤ ਵੇਸ ਵਟਾਇੰਦਾ। ਗੁਰਮੁਖਾਂ ਦੱਸੇ ਰਾਹ ਸੁਖਾਲਾ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਚਰਨ ਰਖਾਏ ਕਾਲ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਪਾਰਬ੍ਰਹਮ ਕਰਤਾਰ। ਨਿਹਕਲੰਕੀ ਜਾਮਾ ਪਾਇਆ, ਨਿਰਗੁਣ ਜੋਤ ਉਜਿਆਰ। ਸਾਚਾ ਡੰਕਾ ਰਿਹਾ ਵਜਾਇਆ, ਦੋ ਜਹਾਨਾਂ ਪਾਵੇ ਸਾਰ। ਕਲਜੁਗ ਹੰਕਾਰੇ ਰਿਹਾ ਢਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਗੁਰਮੁਖ ਸੰਤਾਂ ਰਿਹਾ ਉਠਾਇਆ, ਦੇਵੇ ਸ਼ਬਦ ਹੁਲਾਰ। ਸਾਚਾ ਕੰਤਾ ਮੇਲ ਮਿਲਾਇਆ, ਹੋਈ ਸੁਭਾਗਣ ਨਾਰ। ਪੁਰਖ ਅਬਿਨਾਸ਼ੀ ਦਰਸ਼ਨ ਪਾਇਆ, ਵਿਸਰਿਆ ਸੰਸਾਰ। ਜਮ ਕੀ ਫਾਸੀ ਦਏ ਕਟਾਇਆ, ਰਾਏ ਧਰਮ ਨਾ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਅਗੰਮੜੀ ਕਾਰ। ਕਾਰ ਅਗੰਮੜੀ ਪੁਰਖ ਅਗੰਮਾ, ਆਪੇ ਆਪ ਕਰਾਇੰਦਾ। ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸੀ ਲਏ ਨਾ ਦਮਾਂ, ਨੇਤਰ ਨੀਰ ਨਾ ਕੋਇ ਵਹਾਇੰਦਾ। ਹੱਡ ਮਾਸ ਨਾ ਨਾੜੀ ਚੰਮਾ, ਪੰਜ ਤਤ ਨਾ ਕੋਇ ਰਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੁਗ ਜੁਗ ਜਨ ਭਗਤਾਂ ਸੁਆਰੇ ਕੰਮਾ, ਆਪਣੀ ਸੇਵਾ ਆਪ ਕਰਾਇੰਦਾ। ਸਤਿਜੁਗ ਬੇੜਾ ਸਤਿਗੁਰ ਬੰਨ੍ਹਾ, ਸਚ ਮਲਾਹ ਆਪ ਅਖਵਾਇੰਦਾ। ਆਪ ਉਠਾਏ ਆਪਣੇ ਕੰਧਾ, ਖੇਵਟ ਖੇਟਾ ਨਾਉਂ ਧਰਾਇੰਦਾ। ਮਾਣਸ ਮਾਨੁਖ ਰਹਿਣ ਨਾ ਦੇਵੇ ਕੋਈ ਪਾਪੀ ਗੰਦਾ, ਕੌੜਾ ਰੀਠਾ ਭੰਨ ਵਖਾਇੰਦਾ। ਘਟ ਘਟ ਅੰਦਰ ਸੁਣਾਏ ਏਕਾ ਛੰਦਾ, ਏਕਾ ਨਾਮ ਜਣਾਇੰਦਾ। ਮਨਮੁਖ ਜੀਵ ਨਾ ਦੀਸੇ ਕਲਜੁਗ ਅੰਧਾ, ਅੰਧ ਅੰਧੇਰ ਸਰਬ ਗਵਾਇੰਦਾ। ਗੁਰਮੁਖਾਂ ਉਪਜਾਏ ਪਰਮਾਨੰਦਾ, ਨਿਜ ਆਤਮ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਮਾਤ ਧਰ, ਧਰਤੀ ਧਵਲ ਦਏ ਵਡਿਆਈਆ। ਸੰਤ ਸੁਹੇਲੇ ਸਾਚੇ ਫੜ, ਆਪ ਆਪਣਾ ਮੇਲ ਮਿਲਾਈਆ। ਹਰਿਜਨ ਸਾਚਾ ਘਾੜਣ ਘੜ, ਕਾਚੇ ਭਾਂਡੇ ਬਣਤ ਬਣਾਈਆ। ਨਿਰਗੁਣ ਅੰਦਰ ਬੈਠਾ ਵੜ, ਸਾਚੇ ਆਸਣ ਡੇਰਾ ਲਾਈਆ। ਅਗੰਮੀ ਪੌੜੇ ਬੈਠਾ ਚੜ੍ਹ, ਮਾਰਗ ਆਪਣਾ ਆਪੇ ਪਾਈਆ। ਜਗਤ ਜੀਵ ਨਾ ਸਕੇ ਕੋਈ ਫੜ, ਕੋਟਨ ਕੋਟ ਫਾਂਦੀ ਬੈਠੇ ਆਪਣੀਆਂ ਫਾਹੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਜਗਾਈਆ। ਗੁਰਮੁਖਾਂ ਅੰਦਰ ਜੋਤ ਧਰ, ਆਪਣੀ ਦਇਆ ਕਮਾਇੰਦਾ। ਸਤਿਗੁਰ ਪੂਰਾ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਸ਼ਬਦ ਜਣਾਈ ਆਤਮ ਦਰ, ਪਰਮ ਆਤਮ
❋
❋
ਮੇਲ ਮਿਲਾਇੰਦਾ। ਝੂਠਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਚੁਕਾਇੰਦਾ। ਪੰਚ ਵਿਕਾਰਾ ਪੁੱਟੇ ਜੜ੍ਹ, ਸਚ ਸੁੱਚ ਮਾਰਗ ਏਕਾ ਲਾਇੰਦਾ। ਘਰ ਵਿਚ ਵਖਾਏ ਆਪਣਾ ਘਰ, ਘਰ ਮੰਦਰ ਬੰਕ ਸੁਹਾਇੰਦਾ। ਅੰਮ੍ਰਿਤ ਪਿਆਲਾ ਜਾਮ ਭਰ, ਗੁਰਮੁਖਾਂ ਆਪ ਪਿਆਇੰਦਾ। ਕਲਜੁਗ ਅੰਤਮ ਦੇਵੇ ਸਾਚਾ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਹਰਿਜਨ ਸਰਨਾਈ ਗਿਆ ਪੜ੍ਹ, ਜਮ ਕਾ ਭੌ ਚੁਕਾਇੰਦਾ । ਆਪ ਬੰਨ੍ਹਾਏ ਆਪਣੇ ਲੜ, ਅੱਧਵਿਚਕਾਰ ਨਾ ਕੋਇ ਛੁਡਾਇੰਦਾ। ਦਰਗਹਿ ਸਾਚੀ ਲਾਏ ਜੜ੍ਹ, ਗੁਰਮੁਖ ਬੂਟਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਸਚ ਘਰ, ਸਤਿਗੁਰ ਸਾਚਾ ਆਪ ਬਹਾਈਆ। ਆਪਣੀ ਕਿਰਪਾ ਆਪੇ ਕਰ, ਆਪ ਆਪਣੀ ਗੋਦ ਉਠਾਈਆ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਭਗਵਾਨ। ਏਕਾ ਦੇਵੇ ਨਾਮ ਅਧਾਰਿਆ, ਸਤਿ ਸਰੂਪੀ ਬ੍ਰਹਮ ਗਿਆਨ। ਇਕ ਵਖਾਏ ਸਚ ਦਵਾਰਿਆ, ਚਰਨ ਕਵਲ ਹਰਿ ਧਿਆਨ। ਏਕਾ ਵਣਜ ਕਰਾਏ ਜਗਤ ਵਣਜਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਬਣਾਏ ਚਤਰ ਸੁਜਾਣ। ਚਤਰ ਸੁਜਾਣ ਮੂਰਖ ਮੂੜ੍ਹ, ਹਰਿ ਸਤਿਗੁਰ ਆਪ ਬਣਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਦਏ ਗਵਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਕਲਜੁਗ ਨਾਤਾ ਤੋੜੇ ਕੂੜੋ ਕੂੜ, ਸਤਿਜੁਗ ਸਚ ਕਰੇ ਕੁੜਮਾਈਆ। ਮਨਮੁਖਤਾ ਰੱਖੇ ਦੂਰੋ ਦੂਰ, ਗੁਰਮੁਖ ਨੇੜੇ ਨੇੜ ਵਸਾਈਆ। ਜਗਤ ਵਿਕਾਰਾ ਕਰੇ ਚੂਰ, ਨਾਮ ਖੰਡਾ ਇਕ ਚਮਕਾਈਆ। ਸਤਿਗੁਰ ਦਾਤਾ ਜੋਧਾ ਸੂਰ, ਬਲੀ ਬਲਵਾਨ ਆਪ ਅਖਵਾਈਆ। ਗੁਰਮੁਖਾਂ ਆਸ਼ਾ ਮਨਸਾ ਪੂਰ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਜੁਗਾ ਜੁਗੰਤਰ ਹਾਜ਼ਰ ਹਜ਼ੂਰ, ਪਰਦਾ ਓਹਲਾ ਨਾ ਕੋਈ ਰਖਾਈਆ। ਕਲਜੁਗ ਅੰਤਮ ਨਿਰਗੁਣ ਕਰਿਆ ਪ੍ਰਗਟ ਆਪਣਾ ਨੂਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਈਆ। ਵੇਖਣਹਾਰਾ ਹਰਿ ਗੋਪਾਲ, ਗੋਬਿੰਦ ਮਹਿਮਾ ਕਹੀ ਨਾ ਜਾਈਆ। ਗੁਰਮੁਖ ਵੇਖੇ ਸਾਚੇ ਲਾਲ, ਲੋਕਮਾਤ ਫੇਰਾ ਪਾਈਆ। ਸ਼ਬਦ ਗੁਰ ਬਣ ਦਲਾਲ, ਘਰ ਘਰ ਵੇਖੇ ਚਾਈਂ ਚਾਈਂਆ। ਜਨਮ ਜਨਮ ਦਾ ਤੋੜ ਜੰਜਾਲ, ਕਰਮ ਕਰਮ ਦਾ ਫੰਦ ਕਟਾਈਆ। ਗੁਰਮੁਖ ਸ਼ਾਹ ਬਣਾਏ ਜਗਤ ਕੰਗਾਲ, ਨਾਮ ਧਨ ਏਕਾ ਝੋਲੀ ਪਾਈਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਜਿਹਵਾ ਆਪ ਖਵਾਈਆ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੇ ਲੜ ਲਗਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਗੁਰਮੁਖ ਨੇਤਰ ਨੈਣ ਦਰਸ ਕਰ ਹੋਣ ਨਿਹਾਲ, ਮਨਮੁਖ ਰੋਵਣ ਮਾਰਨ ਧਾਹੀ ਉਚੀ ਕੂਕਣ ਦੇਣ ਦੁਹਾਈਆ। ਗੁਰਮੁਖ ਤੇਰੀ ਸੱਚੀ ਵੇਖੇ ਧਰਮਸਾਲ, ਕਾਇਆ ਬੰਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਲੇਖਾ ਜਾਣੇ ਹਰੀ ਹਰਿ, ਹਰਿ ਨਰਾਇਣ ਆਪ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਗਿਆਨ, ਵਰਨ ਬਰਨ ਨਾ ਕੋਈ ਜਣਾਈਆ।
❋
❋
੧੧ ਜੇਠ ੨੦੧੭ ਬਿਕ੍ਰਮੀ ਬਾਜਾ ਸਿੰਘ ਦੇ ਘਰ ਪਿੰਡ ਮੱਟੂ
ਹਰਿ ਹਰਿ ਸ਼ਬਦ ਅਪਾਰ, ਹਰਿਜਨ ਰਸਨਾ ਗਾਇੰਦਾ। ਰਾਮ ਨਾਮ ਉਰਧਾਰ, ਹਰਿ ਹਿਰਦੇ ਅੰਦਰ ਆਪ ਟਿਕਾਇੰਦਾ। ਆਪੇ ਕਰੇ ਬੰਦ ਕਿਵਾੜ, ਬੰਦ ਤਾਕੀ ਆਪ ਰਖਾਇੰਦਾ। ਆਪੇ ਲੇਖਾ ਜਾਣੇ ਅਗੰਮ ਅਪਾਰ, ਭੇਵ ਅਭੇਦ ਆਪ ਜਣਾਇੰਦਾ। ਆਪੇ ਕਾਇਆ ਮੰਦਰ ਵੇਖੇ ਸਚ ਦੁਆਰ, ਦਰ ਦਰਵੇਸ਼ਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਏਕਾ ਘਰ, ਜੁਗਾ ਜੁਗੰਤਰ ਵੇਖ ਵਖਾਇੰਦਾ। ਕਾਇਆ ਮੰਦਰ ਸਚ ਮਹੱਲਾ, ਹਰਿ ਸ਼ਬਦੀ ਨਾਮ ਟਿਕਾਇਆ। ਆਪੇ ਵੇਖੇ ਇਕ ਇਕੱਲਾ, ਨਿਰਗੁਣ ਆਪਣਾ ਰੂਪ ਜਣਾਇਆ। ਜਿਸ ਜਨ ਫੜਾਏ ਆਪਣਾ ਪੱਲਾ, ਆਪ ਆਪਣੀ ਬੂਝ ਬੁਝਾਇਆ। ਪੰਚ ਵਿਕਾਰ ਨਾ ਮਾਰੇ ਹੱਲਾ, ਕਾਮ ਕਰੋਧ ਦਏ ਗਵਾਇਆ। ਆਪ ਫੜਾਏ ਦਇਆ ਕਮਾਏ ਸ਼ਬਦ ਸਰੂਪੀ ਏਕਾ ਪੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਭੰਡਾਰਾ ਆਪ ਵਰਤਾਇਆ। ਨਾਮ ਭੰਡਾਰਾ ਆਪਣੀ ਵਰਤਾਏ ਦਾਤ, ਹਰਿ ਸਤਿਗੁਰ ਆਪ ਵਰਤਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਵਰਨ ਬਰਨ ਨਾ ਕੋਈ ਜਣਾਈਆ। ਹਰਿ ਭਗਤਾਂ ਮੇਟੇ ਅੰਧੇਰੀ ਰਾਤ, ਅਗਿਆਨ ਅੰਧੇਰ ਮਿਟਾਈਆ। ਸ਼ਬਦੀ ਸ਼ਬਦ ਸੁਣਾਏ ਸਾਚੀ ਗਾਥ, ਏਕਾ ਰਾਮ ਨਾਮ ਵਡਿਆਈਆ। ਸਾਚਾ ਹਵਣ ਪੂਜਾ ਪਾਠ, ਗਾਇਤ੍ਰੀ ਮੰਤਰ ਆਪ ਪੜ੍ਹਾਈਆ। ਏਕਾ ਅਖਸ਼ਰ ਬੁੱਝੇ ਆਪਣਾ ਆਪ, ਬਾਰਾਂ ਰਾਸੀ ਫੋਲ ਫੁਲਾਈਆ। ਲੇਖਾ ਜਾਣੇ ਪਵਣ ਸਵਾਸ, ਗੁਰਮੁਖਾਂ ਬੇਪਰਵਾਹੀਆ । ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਸ੍ਰੀ ਭਗਵਾਨ ਆਪ ਕਰਾਈਆ। ਆਦਿ ਜੁਗਾਦੀ ਖੇਲ ਤਮਾਸ਼, ਜੁਗ ਜੁਗ ਲੋਕਮਾਤ ਵੇਖ ਵਖਾਈਆ। ਘਰ ਮੰਦਰ ਪਾਵੇ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਭਗਤਨ ਕਰੇ ਪੂਰੀ ਆਸ, ਬ੍ਰਹਮ ਬ੍ਰਹਿਮਾਦ ਖੋਜ ਖੁਜਾਈਆ। ਨਿਝ ਘਰ ਆਤਮ ਰੱਖੇ ਵਾਸ, ਨਿਜਾਨੰਦ ਆਪ ਦਰਸਾਈਆ। ਮਹਿਮਾ ਜਾਣੇ ਪ੍ਰਿਥਮੀ ਆਕਾਸ਼, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਨਾਮ ਅਤੋਲ ਆਪਣੇ ਕੰਡੇ ਦੇਵੇ ਤੋਲ, ਤੋਲਣਹਾਰਾ ਆਪ ਅਖਵਾਈਆ। ਤੋਲਣਹਾਰਾ ਤੋਲੇ ਤੋਲ, ਨਾਮ ਕੰਡਾ ਹੱਥ ਉਠਾਈਆ। ਆਪਣੀ ਧਾਰਾ ਆਪੇ ਬੋਲ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਨਿਰਗੁਣ ਵਸੇ ਸਰਗੁਣ ਕਾਇਆ ਚੋਲ, ਸਾਚੀ ਵਸਤ ਇਕ ਟਿਕਾਈਆ। ਆਪਣੀ ਇਛਿਆ ਜਾਏ ਮੌਲ, ਰੂਪ ਰੰਗ ਨਾ ਕੋਈ ਵਿਖਾਈਆ। ਅੰਮ੍ਰਿਤ ਭਰੇ ਸਾਚੇ ਕੌਲ, ਕਵਲ ਨਾਭੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵਸਤ ਸਚ ਵਰਤਾ, ਹਰਿ ਹਰਿ ਸਾਚਾ ਆਪ ਵਰਤਾਈਆ। ਨਾਮ ਵਸਤ ਹਰਿ ਵਰਤੰਤ, ਅਨਕ ਕਲਾ ਕਲ ਧਾਰੀਆ। ਜਨ ਭਗਤ ਵੇਖੇ ਸਾਚੇ ਸੰਤ, ਜੁਗ ਜੁਗ ਖੇਲ ਅਪਾਰੀਆ। ਨਾਮ ਜਪਾਏ ਮਣੀਆਂ ਮੰਤ, ਏਕਾ ਰਾਮ ਨਾਮ ਸਹਿਜ ਸੁੱਖ ਧਾਰੀਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਪੇ ਰੰਗੇ ਆਪਣੀ ਵਾਰੀਆ। ਮੇਲ ਮਿਲਾਏ ਹਰਿ ਹਰਿ ਕੰਤ, ਹਰਿਜਨ ਸੋਭਾਵੰਤੀ ਨਾਰੀਆ। ਖੇਲੇ ਖੇਲ ਆਦਿ ਅੰਤ, ਪੁਰਖ ਅਬਿਨਸ਼ੀ ਜਗਤ ਜਵਾਰੀਆ। ਜੀਵਾਂ ਜੰਤਾਂ ਮਾਇਆ ਪਾਏ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਉਠਾਏ ਦੇਵੇ ਦਰਸ ਅਪਾਰੀਆ । ਦਰਸ ਅਮੋਲਾ ਹਰਿ ਨਰਾਇਣ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਜਨ ਭਗਤਾਂ ਖੋਲ੍ਹੇ ਆਪਣਾ ਨੈਣ, ਦਿਬ ਦ੍ਰਿਸ਼ਟੀ ਆਪ ਖੁਲ੍ਹਾਈਆ। ਜਨ ਭਗਤਾਂ
❋
❋
ਮੁਕਾਏ ਆਪਣਾ ਦੇਣ, ਸ਼ਬਦ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੀ ਸਿਖ ਇਕ ਸਮਝਾਈਆ। ਸਾਚੀ ਸਿਖਿਆ ਮੰਤਮ ਨਾਮ ਗੁਰਦੇਵ, ਇਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਪਾਰਬ੍ਰਹਮ ਅਲੱਖ ਅਭੇਵ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਅਜੂਨੀ ਰਹਿਤ ਵਡ ਦੇਵੀ ਦੇਵ, ਏਕੰਕਾਰਾ ਨਿਰਾਕਾਰਾ ਨਿਰਾਧਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਏਕਾ ਘਰ, ਘਰ ਮੰਦਰ ਆਪ ਵਖਾਇੰਦਾ। ਘਰ ਮੰਦਰ ਹਰਿ ਸਚ ਮੁਨਾਰਾ, ਕਾਇਆ ਗੜ੍ਹ ਸੁਹਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਰਿਹਾ ਡਗਮਗਾਈਆ। ਸ਼ਬਦ ਅਨਾਦ ਧੁਨ ਗਾਏ ਵਾਰੋ ਵਾਰਾ, ਅਨਹਦ ਸਾਚਾ ਰਾਗ ਅਲਾਈਆ। ਅੰਮ੍ਰਿਤ ਭਰ ਹਰਿ ਭੰਡਾਰਾ, ਨਾਮ ਵਰਤਾਰਾ ਇਕ ਵਖਾਈਆ। ਸਰਗੁਣ ਅੰਦਰ ਨਿਰਗੁਣ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਖੋਲ੍ਹੇ ਬੋਲੇ ਬੰਦ ਕਿਵਾੜਾ, ਸਾਚਾ ਢੋਲਾ ਆਪੇ ਗਾਈਆ। ਆਤਮ ਸੇਜਾ ਹੋ ਤਿਆਰਾ, ਰੂਪ ਅਨੂਪ ਆਪ ਦਰਸਾਈਆ। ਭਗਤਨ ਮੀਤਾ ਏਕੰਕਾਰਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਇਕ ਵਖਾਏ ਠਾਂਡਾ ਦਰਬਾਰਾ, ਤੱਤੀ ਵਾਓ ਨਾ ਲਾਗੇ ਰਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਜੁਗ ਜੁਗ ਆਪਣਾ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਸ ਵਟਾਈਆ। ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਨਿਰਗੁਣ ਆਪਣੀ ਖੇਲ ਖਿਲਾਈਆ। ਹਰਿਜਨ ਸਾਚੇ ਕਰੇ ਪਿਆਰਾ, ਸ਼ਬਦ ਆਵਾਜ਼ਨ ਇਕ ਲਗਾਈਆ। ਸੋਹੰ ਸ਼ਬਦ ਬੋਲ ਜੈਕਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਆਦਿ ਜੁਗਾਦੀ ਇਕ ਅਵਤਾਰਾ, ਗੁਰ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਚਾੜ੍ਹੇ ਏਕਾ ਭਗਤੀ ਰੰਗ, ਦਾਤਾ ਦਾਨੀ ਸੂਰਾ ਸਰਬੰਗ, ਸੇਜ ਵਖਾਏ ਆਤਮ ਪਲੰਘ, ਝੂਠਾ ਦਰ ਨਾ ਕੋਇ ਜਣਾਈਆ। ਝੂਠਾ ਦਰ ਜਗਤ ਨਾਤਾ ਦੇਵੇ ਤੋੜ, ਮਾਇਆ ਬੰਧਨ ਰਹਿਣ ਨਾ ਪਾਈਆ। ਏਕਾ ਰਾਮ ਨਾਮ ਚੜ੍ਹਾਏ ਸਾਚੇ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਸੁਰਤੀ ਸ਼ਬਦ ਦੇਵੇ ਜੋੜ, ਦੂਰ ਦੁਰਾਡਾ ਪੰਧ ਮੁਕਾਈਆ। ਆਪ ਬੁਝਾਏ ਬਿਰਹੋਂ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸਾਏ ਆਪਣੇ ਘਰ, ਘਰ ਮੇਲਾ ਸਹਿਜ ਸੁਭਾਈਆ। ਘਰ ਮਿਲਿਆ ਹਰਿ ਗੋਪਾਲ, ਰਘੁਨਾਥ ਰਘੁਪਤ ਬੇਪਰਵਾਹੀਆ। ਬੰਸ ਬੰਸਾ ਕਰੇ ਸੁਰਤ ਸੰਭਾਲ, ਅੰਸਾ ਬੰਸਾ ਵੇਖ ਵਖਾਈਆ। ਕੋਟਨ ਕੋਟ ਜਨਮ ਸਹੰਸ ਸਹੰਸਾ ਕਰੇ ਰਖਵਾਲ, ਆਪ ਆਪਣੀ ਸੇਵ ਕਮਾਈਆ। ਕਲਜੁਗ ਅੰਤਮ ਅਵੱਲੜੀ ਚਾਲ, ਪੁਰਖ ਅਬਿਨਾਸ਼ੀ ਆਪ ਰਖਾਈਆ। ਹਰਿਜਨ ਸਾਚੇ ਲਏ ਭਾਲ, ਲੱਖ ਚੁਰਾਸੀ ਫੋਲ ਫੁਲਾਈਆ। ਅੰਦਰ ਵੜ ਵੜ ਬਣੇ ਆਪ ਦਲਾਲ, ਰਸਨਾ ਜਿਹਵਾ ਨਾ ਕੋਇ ਹਲਾਈਆ। ਜੋ ਜਨ ਪੂਰਬ ਜਨਮ ਜਨਮ ਘਾਲਣ ਆਏ ਘਾਲ, ਘਾਲ ਆਪਣੇ ਲੇਖੇ ਲਾਈਆ। ਨਾਤਾ ਤੋੜੇ ਜਗਤ ਜਮ ਕਾਲ, ਤਤ ਕਾਲ ਰੂਪ ਵਟਾਈਆ। ਪਰਗਟ ਹੋ ਦੀਨ ਦਿਆਲ, ਅਨਾਥ ਅਨਾਥਾਂ ਹੋਏ ਸਹਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਸਤਿਗੁਰ ਬੈਠਾ ਤਖ਼ਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਪਣੇ ਘਰ, ਘਰ ਠਾਂਡਾ ਰੂਪ ਦਰਸਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਵਾਰੇ ਬਖ਼ਸ਼ੇ ਮਾਣ, ਮਾਣ ਨਿਮਾਣਿਆਂ ਆਪ ਰਖਾਈਆ।
❋
❋
੧੧ ਜੇਠ ੨੦੧੭ ਬਿਕ੍ਰਮੀ ਭੋਲਾ ਰਾਮ ਦੇ ਘਰ ਪਿੰਡ ਜੌੜੀਆਂ
ਆਦਿ ਸ਼ਕਤ ਰੂਪ ਵਟਾਇਆ, ਕਮਲਾਪਾਤੀ ਹੋ ਉਜਿਆਰ। ਸਾਚੀ ਹਵਨੀ ਹਵਨ ਕਰਾਇਆ, ਨਿਰਗੁਣ ਜੋਤ ਘਿਰਤ ਡਾਰ। ਪਵਣ ਪਵਣੀ ਆਪ ਸਮਾਇਆ, ਅਲੱਖ ਅਗੋਚਰ ਅਗੰਮ ਅਪਾਰ। ਲਾਟ ਲਲਾਟ ਆਪ ਵਖਾਇਆ, ਮੇਟ ਮਿਟਾਏ ਧੂਆਂਧਾਰ। ਸਾਚੇ ਘਾਟ ਡੇਰਾ ਲਾਇਆ, ਲੇਖਾ ਜਾਣੇ ਆਰ ਪਾਰ। ਤੀਰਥ ਤਾਟ ਇਕ ਖੁਲ੍ਹਾਇਆ, ਕਰ ਕਿਰਪਾ ਏਕੰਕਾਰ। ਸਚ ਹਾਟ ਇਕ ਵਿਕਾਇਆ, ਕੀਮਤ ਕਰਤਾ ਆਪੇ ਡਾਰ। ਨਾਮ ਵਸਤ ਇਕ ਸਮਝਾਇਆ, ਸ਼ਬਦ ਅਨਾਦ ਸੱਚੀ ਧੁਨਕਾਰ। ਬੋਧ ਅਗਾਧੀ ਖੇਲ ਖਿਲਾਇਆ, ਲੇਖਾ ਲਿਖੇ ਨਾ ਕੋਇ ਵਿਚ ਸੰਸਾਰ। ਨਿਰਗੁਣ ਸਰਗੁਣ ਰੂਪ ਧਰਾਇਆ, ਲੋਕਮਾਤ ਲੈ ਅਵਤਾਰ। ਭਗਤਾਂ ਭਗਤੀ ਵੇਖਣ ਆਇਆ, ਪੂਰਬ ਕਰਮਾਂ ਕਰ ਵਿਚਾਰ। ਸਾਚੀ ਸ਼ਕਤੀ ਨਾਲ ਲਿਆਇਆ, ਆਪ ਆਪਣੀ ਕਿਰਪਾ ਧਾਰ। ਬੂੰਦ ਰਕਤੀ ਵੇਖ ਵਖਾਇਆ, ਲੇਖਾ ਜਾਣੇ ਪੰਜ ਤਤ ਆਕਾਰ। ਇਕ ਵਿਅਕਤੀ ਆਪ ਅਖਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਖੇਲਣਹਾਰ। ਆਦਿ ਸ਼ਕਤ ਆਦਿ ਭਵਾਨੀ, ਨਿਰਗੁਣ ਜੋਤ ਜੋਤ ਜਗਾਈਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨੀ, ਦਰਗਹਿ ਸਾਚੀ ਧਾਮ ਸੁਹਾਈਆ। ਗਾਏ ਜਸ ਵੇਦ ਪੁਰਾਨੀ, ਆਪਣੀ ਮਹਿਮਾ ਆਪ ਸੁਣਾਈਆ। ਆਪੇ ਦੱਸੇ ਅਕਥ ਕਹਾਣੀ, ਰਸਨਾ ਕਥ ਨਾ ਸਕੇ ਰਾਈਆ। ਆਪੇ ਜਾਣੇ ਧੁਰ ਦੀ ਬਾਣੀ, ਆਪਣਾ ਭੇਵ ਆਪ ਖੁਲ੍ਹਾਈਆ। ਆਪੇ ਵੇਖੇ ਸਾਚੀ ਰਾਣੀ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣੀ ਖੇਲ ਵਖਾਈਆ। ਆਦਿ ਸ਼ਕਤ ਅਨਡਿਠ ਰੂਪ, ਆਦਿ ਪੁਰਖ ਨਿਰੰਜਣ ਆਪ ਉਪਾਇਆ। ਲੇਖਾ ਜਾਣੇ ਸਾਚਾ ਭੂਪ, ਸਚ ਸਿੰਘਾਸਣ ਆਸਣ ਲਾਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਦਰਸਾਇਆ। ਆਦਿ ਸ਼ਕਤ ਨੂਰ ਨੁਰਾਨਾ, ਨੂਰੋ ਨੂਰ ਡਗਮਗਾਇੰਦਾ। ਉਚਾ ਟਿੱਲਾ ਪਰਬਤ ਨਾ ਕੋਇ ਮਕਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਸ਼ਬਦ ਅਗੰਮੀ ਇਕ ਬਬਾਨਾ, ਸਾਚੀ ਰਾਣੀ ਆਪ ਚੜ੍ਹਾਇੰਦਾ। ਲੇਖਾ ਜਾਣੇ ਆਵਣ ਜਾਣਾ, ਦੋ ਜਹਾਨਾਂ ਵੇਸ ਵਟਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਏਕੰਕਾਰਾ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਮਿਲਾਏ ਨਾਰ ਰਕਾਨਾ, ਸਾਚਾ ਜੋਬਨ ਆਪ ਹੰਢਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਸ਼ਬਦ ਅਗੰਮੀ ਆਪ ਸੁਣਾਇੰਦਾ। ਆਪ ਵਖਾਏ ਸਚ ਟਿਕਾਣਾ, ਸਚਖੰਡ ਦਵਾਰਾ ਇਕ ਵਖਾਇੰਦਾ। ਆਪੇ ਬਖ਼ਸ਼ੇ ਚਰਨ ਧਿਆਨਾ, ਮੁਖ ਘੁੰਗਟ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਦਿ ਸ਼ਕਤ ਸ਼ਸਤਰ ਧਾਰ, ਨਿਰਗੁਣ ਰੂਪ ਅਨੂਪ ਦਰਸਾਈਆ। ਆਪੇ ਸਿੰਘ ਹੋਏ ਅਸਵਾਰ, ਆਪ ਆਪਣਾ ਬਲ ਰਖਾਈਆ। ਆਪੇ ਅਸ਼ਟਭੁਜ ਕਰ ਉਜਿਆਰ, ਸੰਖ ਚੱਕਰ ਗਦਾ ਹੱਥ ਉਠਾਈਆ। ਆਪੇ ਖੜਗ ਖੰਡਾ ਫੜ ਤੇਜ਼ ਕਟਾਰ, ਬਣ ਜੰਗਲ ਫੇਰਾ ਪਾਈਆ। ਆਪੇ ਮੰਗੇ ਦਰ ਹੋ ਹੋ ਨਾਰ, ਪੁਰਖ ਅਬਿਨਾਸ਼ੀ ਇਕ ਮਨਾਈਆ। ਲੋਕਮਾਤ ਤੋੜ ਹੰਕਾਰ, ਸੁੰਭ ਨਸੁੰਭ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨਸੁੰਭ ਬਿਦਾਰਿਆ ਸ਼ਕਤ ਆਦਿ, ਏਕਾ ਖੰਡਾ ਆਪ ਚਮਕਾਇਆ। ਵੇਲੇ ਅੰਤਮ ਹਰਿ ਜੂ ਆਇਆ ਯਾਦ, ਮਾਇਆ
❋
❋
ਮਮਤਾ ਮੋਹ ਤੁੜਾਇਆ। ਦੁਰਗਾ ਇਕ ਵਜਾਇਆ ਨਾਦ, ਡੋਰੂ ਆਪਣੇ ਹੱਥ ਉਠਾਇਆ। ਧਰਤ ਧਵਲ ਡਿੱਗਾ ਰਿਹਾ ਆਰਾਧ, ਪ੍ਰਭ ਤੇਰੀ ਸਚ ਸਰਨਾਇਆ। ਬਿਨ ਤੇਰੇ ਕਵਣ ਸੁਣੇ ਫ਼ਰਿਆਦ, ਹੋਵੇ ਕੌਣ ਸਹਾਇਆ। ਏਕਾ ਬਖ਼ਸ਼ ਸਾਚੀ ਦਾਦ, ਤੇਰਾ ਦਰਸ ਮੰਗਾਂ ਬਣ ਤਿਹਾਇਆ। ਦਿਵਸ ਰੈਣ ਕਰਾਂ ਯਾਦ, ਜਗਤ ਵਿਛੋੜਾ ਦੇ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਸ਼ਟਭੁਜ ਆਪ ਸਮਝਾਇਆ। ਨਸੁੰਭ ਪੁਕਾਰੇ ਧਰਤ ਧਰ, ਧੜ ਸੀਸ ਨਾ ਕੋਇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਤੇਰੀ ਧਵਲ ਨਾ ਦਏ ਵਡਿਆਈਆ। ਆਪਣਾ ਕੀਤਾ ਰਹੇ ਭਰ, ਲੋਕਮਾਤ ਭੁੱਲਿਆ ਬੇਪਰਵਾਹੀਆ। ਤੇਰਾ ਵਿਛੜਿਆ ਅੰਤ ਦਰ, ਦਰਗਹਿ ਧਾਮ ਨਾ ਕੋਇ ਸੁਹਾਈਆ। ਚੁਰਾਸੀ ਵਿਚੋਂ ਆਵੇ ਡਰ, ਨਰਕ ਨਿਵਾਸ ਨਾ ਕੋਇ ਰਖਾਈਆ। ਤੇਰੇ ਖੰਡੇ ਕਰਿਆ ਵਾਰ, ਮੁਕਤੀ ਮੁਕਤ ਨਾ ਕਿਉਂ ਕਰਾਈਆ। ਅੰਤਮ ਟੋਟੇ ਹੋ ਕੇ ਡਿੱਗਾ ਤੇਰੇ ਚਰਨ ਦਵਾਰ, ਤੇਰੀ ਚਰਨ ਧੂੜ ਮਸਤਕ ਲੱਗੀ ਛਾਹੀਆ। ਤੇਰਾ ਸ਼ਬਦ ਸ਼ੇਰ ਰੂਪ ਰਿਹਾ ਜਗ ਤਾਰ, ਉਪਰ ਸ਼ਕਤੀ ਆਪ ਟਿਕਾਈਆ। ਬ੍ਰਹਮਾ ਨੇਤਰ ਖੋਲ੍ਹ ਰਿਹਾ ਵਿਚਾਰ, ਅੱਠੇ ਨੈਣ ਰਾਹ ਤਕਾਈਆ। ਚਤਰਭੁਜ ਆਪਣੀਆਂ ਭੁਜਾਂ ਆਪ ਪਸਾਰ, ਅਸ਼ਟਭੁਜ ਗਲੇ ਲਗਾਈਆ। ਆਪਣੇ ਵਿਚੋਂ ਆਪ ਨਿਕਾਲ, ਆਪ ਆਪਣੀ ਦਏ ਸਾਲਾਹੀਆ। ਮੇਰਾ ਰੂਪ ਅਗੰਮ ਅਪਾਰ, ਪੁਰਖ ਨਾਰ ਨਾ ਵੇਸ ਵਟਾਈਆ। ਤੇਰਾ ਲਹਿਣਾ ਦੇਵਾਂ ਵਿਚ ਸੰਸਾਰ, ਭੁੱਲ ਰਹੇ ਨਾ ਰਾਈਆ। ਤਿੰਨ ਜੁਗ ਸੌਣਾ ਪੈਰ ਪਸਾਰ, ਸੁਤਿਆਂ ਕੋਇ ਨਾ ਲਏ ਉਠਾਈਆ। ਕਲਜੁਗ ਅੰਤਮ ਆਏ ਵਾਰ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਨਿਹਕਲੰਕਾ ਜਾਮਾ ਧਾਰ, ਤੇਰਾ ਲੇਖਾ ਲਏ ਫੋਲਾਈਆ। ਕੀਤਾ ਵਾਰ ਚੰਡੀ ਤਲਵਾਰ, ਬ੍ਰਹਿਮੰਡੀ ਖੋਜ ਖੁਜਾਈਆ। ਖੇਲੇ ਖੇਲ ਅਗੰਮ ਅਪਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਿੰਘ ਸ਼ੇਰ ਆਏ ਆਪਣੀ ਵਾਰ, ਜਗਤ ਬਾਣਾ ਆਪ ਹੰਢਾਈਆ। ਝੂਠਾ ਚੋਲਾ ਦਏ ਉਤਾਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਦਾਤਾ ਹੋ ਤਿਆਰ, ਖੇਲੇ ਖੇਲ ਬੇਪਰਵਾਹੀਆ। ਅਸ਼ਟਭੁਜ ਕਰ ਪਿਆਰ, ਆਪ ਆਪਣੇ ਲੜ ਬੰਧਾਈਆ। ਨਾਰੀ ਕੰਤ ਕਰੇ ਭਤਾਰ, ਲਾਲ ਭੂਸ਼ਨ ਆਪ ਰੰਗਾਈਆ। ਪਰਗਟ ਹੋ ਗਿਰਵਰ ਗਿਰਧਾਰ, ਗ੍ਰਹਿ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ ਸਮਝਾਈਆ। ਕਲਜੁਗ ਵੇਲਾ ਅੰਤ ਸਲੌਹਣਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਨਿਸੁੰਭ ਤੇਰਾ ਮੇਲ ਮਿਲੌਣਾ, ਕਰ ਕਿਰਪਾ ਆਪ ਨਿਰੰਕਾਰ। ਆਪਣਾ ਬਲ ਆਪ ਧਰੌਣਾ, ਰੂਪ ਰੰਗ ਦਿਸੇ ਨਾ ਵਿਚ ਸੰਸਾਰ। ਆਪਣਾ ਖੰਡਾ ਸ਼ਬਦ ਹੱਥ ਉਠੌਣਾ, ਏਕਾ ਕਰੇ ਫੇਰ ਵਾਰ। ਤੇਰਾ ਮਾਣਸ ਜਨਮ ਲੇਖੇ ਲੌਣਾ, ਤੇਰੇ ਅੰਦਰੋਂ ਮਾਰੇ ਕਾਮ ਕਰੋਧ ਲੋਭ ਮੋਹ ਹੰਕਾਰ। ਸਿੰਘ ਚੇਲਾ ਨਾਮ ਧਰੌਣਾ, ਬੂਟਾ ਲਾਏ ਅਗੰਮ ਅਪਾਰ। ਫਲ ਲੋਕਮਾਤ ਖਵੌਣਾ, ਤੇਰੀ ਰੱਤੀ ਰੱਤ ਕਰ ਉਜਿਆਰ। ਬੰਸ ਸਰਬੰਸ ਆਪ ਤਰੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕਰਜ਼ਾ ਦਏ ਉਤਾਰ। ਤੇਰਾ ਕਰਜ਼ਾ ਅੰਤਮ ਜਾਣਾ ਲੱਥ, ਸਤਿਗੁਰ ਪੂਰਾ ਆਪ ਮੁਕਾਈਆ। ਤੇਰਾ ਧੜ ਲੱਥਾ ਸੱਥਰ ਸਥ, ਤੇਰਾ ਸੀਸ ਦਏ ਗਵਾਹੀਆ। ਤੂੰ ਮੰਗੀ ਏਕਾ ਵਥ, ਪ੍ਰਭ ਚਰਨ ਸਰਨ ਸੱਚੀ ਸਰਨਾਈਆ। ਛਪੰਜਾ ਸਾਲ ਰੱਖਿਆ ਢਕ, ਉਪਰ ਪਰਦਾ ਆਪਣਾ ਪਾਈਆ। ਅੰਤ ਜਗਤ ਕੁਠਾਲੀ ਵਿਚੋਂ ਕੱਢ, ਆਪਣੇ ਅੰਮ੍ਰਿਤ ਜਲ ਵਿਚ ਟਿਕਾਈਆ। ਆਪਣੇ ਤਾਜ ਜੜਾਇਆ ਹੀਰਾ ਨਗ, ਸੋਹੰ ਵਿਚ ਵਿਚ ਟਿਕਾਈਆ। ਆਪਣਾ ਵਾਸਾ ਕਰਿਆ ਰਗ ਰਗ, ਬਲਦੀ
❋
❋
ਅੱਗ ਆਪ ਬੁਝਾਈਆ। ਨਾਮ ਪਿਆਈ ਸਾਚੀ ਮਦਿ, ਨਸੁੰਭ ਜੋ ਪਿਆਲਾ ਰਿਹਾ ਹੱਥ ਰਖਾਈਆ। ਚਰਨ ਦਵਾਰੇ ਆਪਣੇ ਸੱਦ, ਪਿਛਲਾ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਵਿਚੋਂ ਕੱਢ, ਘਰ ਚਰਨ ਦਵਾਰੇ ਆਪ ਬਹਾਈਆ। ਜਗਤ ਕਬੀਲਾ ਪਿਛੇ ਦੇਵੇ ਨਾ ਛੱਡ, ਤਾਰਨਹਾਰਾ ਭੈਣਾਂ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਕਰਤਾਰ, ਆਦਿ ਸ਼ਕਤ ਇਕ ਪਿਆਰ, ਅਸ਼ਟਭੁਜ ਸਿੰਘ ਅਸਵਾਰ, ਨਿਰਗੁਣ ਧਾਰ ਆਪ ਚਲਾਈਆ। ਨਿਰਗੁਣ ਧਾਰ ਧਰ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਸਤਿਜੁਗ ਕਲਜੁਗ ਕਰ ਪਿਆਰ, ਦੋਹਾਂ ਨਾਤਾ ਜੋੜ ਜੁੜਾਇੰਦਾ। ਕਲਜੁਗ ਧੱਕਾ ਦੇਵੇ ਮਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚੇ ਕਰੇ ਪਿਆਰ, ਸਾਚਾ ਮਾਰਗ ਇਕ ਵਖਾਇੰਦਾ। ਕਲਜੁਗ ਕੂੜਾ ਕਰ ਖ਼ਵਾਰ, ਦਰ ਦਵਾਰ ਆਪ ਦੁਰਕਾਇੰਦਾ। ਸਤਿਜੁਗ ਸਾਚੀ ਬਣੇ ਬਸੰਤ ਬਹਾਰ, ਗੁਰਮੁਖ ਫਲ ਫੁੱਲ ਆਪ ਮਹਿਕਾਇੰਦਾ। ਕਲਜੁਗ ਰੁਤੜੀ ਖ਼ਿਜ਼ਾਂ ਡਿੱਗੇ ਪਤ ਡਾਲ੍ਹ, ਪਤ ਪੰਖੜੀ ਰਹਿਣ ਨਾ ਪਾਈਆ। ਗੁਰਮੁਖ ਭਵਰਾ ਗੂੰਜੇ ਗੂੰਜਣਹਾਰ, ਸਚ ਸੁਗੰਧੀ ਵਿਚ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਘਰ ਮੰਦਰ ਵੇਖ ਵਖਾਈਆ। ਘਰ ਮੰਦਰ ਸੁਹਾਵਣਾ, ਜਗੇ ਜੋਤ ਅਪਾਰ। ਘਰ ਪੁਰਖ ਅਬਿਨਾਸ਼ੀ ਇਕ ਮਨਾਵਣਾ, ਇਕ ਇਕੱਲਾ ਏਕੰਕਾਰ। ਘਰ ਗੀਤ ਸੁਹਾਗੀ ਗਾਵਣਾ, ਸੋਹੰ ਸ਼ਬਦ ਸੱਚੀ ਜੈਕਾਰ। ਬ੍ਰਹਮ ਪਾਰਬ੍ਰਹਮ ਮਿਲਾਵਣਾ, ਨਾਤਾ ਤੋੜ ਸਰਬ ਸੰਸਾਰ। ਸਾਚੀ ਦਰਗਹਿ ਆਪ ਬਹਾਵਣਾ, ਲੋਆਂ ਪੁਰੀਆਂ ਕਰ ਕਰ ਪਾਰ। ਏਕਾ ਗੋਦੀ ਆਪ ਉਠਾਵਣਾ, ਰਾਏ ਧਰਮ ਨਾ ਕਰੇ ਖ਼ਵਾਰ। ਵਰਨ ਗੋਤੀ ਭੇਵ ਚੁਕਾਵਣਾ, ਜੋਤੀ ਜਗੀ ਇਕ ਨਿਰੰਕਾਰ। ਸੁਰਤੀ ਸੋਈ ਆਪ ਉਠਾਵਣਾ, ਸ਼ਬਦ ਅਨਾਦੀ ਹਲੂਣਾ ਮਾਰ। ਮੇਰਾ ਤੇਰਾ ਭੇਵ ਮਿਟਾਵਣਾ, ਮੈਂ ਤੂੰ ਨਾ ਕਰੇ ਵਿਚਾਰ। ਪੂਤ ਸਪੂਤਾ ਆਪ ਅਖਵਾਵਣਾ, ਸੁੱਤ ਦੁਲਾਰਾ ਕਰ ਪਿਆਰ। ਚਾਰੇ ਕੂਟਾਂ ਵੇਖ ਵਖਾਵਣਾ, ਭੁੱਲ ਨਾ ਜਾਏ ਭੁੱਲਣਹਾਰ। ਸਾਚਾ ਝੂਟਾ ਆਪ ਝੁਲਾਵਣਾ, ਸ਼ਬਦ ਹੁਲਾਰਾ ਦਏ ਆਪ ਕਰਤਾਰ। ਰਸ ਮਿੱਠਾ ਮੁਖ ਚੁਆਵਣਾ, ਨਿਝਰ ਬਰਖ਼ੇ ਅੰਮ੍ਰਿਤ ਧਾਰ। ਸਤਿਜੁਗ ਰੁਠਾ ਆਪ ਮਨਾਵਣਾ, ਕਲਜੁਗ ਕਾਚਾ ਠੂਠਾ ਘੜ ਠਠਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਵੇਖੇ ਕਾਇਆ ਮਹੱਲ ਮੁਨਾਰ। ਸਚ ਮੁਨਾਰਾ ਉਚੀ ਚੋਟੀ, ਹਰਿ ਸਾਚੇ ਤਖ਼ਤ ਸੁਹਾਇਆ। ਨਿਰਮਲ ਨਿਰਗੁਣ ਜਗੇ ਜੋਤੀ, ਦੀਵਾ ਬਾਤੀ ਨਾ ਕੋਇ ਵਖਾਇਆ। ਦੁਰਮਤ ਮੈਲ ਕਲੇਵਰ ਧੋਤੀ, ਨਿਰਮਲ ਨਿਰਮਲ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਇਆ। ਪੂਰਬ ਲੇਖਾ ਚੁੱਕਿਆ ਲੋਕਮਾਤ ਵੱਜੇ ਵਧਾਈਆ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਗੁਰ ਪੀਰ ਗਏ ਮਨਾਈਆ। ਆਸਾ ਤ੍ਰਿਸ਼ਨਾ ਬੂਟਾ ਕਦੇ ਨਾ ਸੁੱਕਿਆ, ਜਿਸ ਜਨ ਪ੍ਰਭ ਚਰਨ ਓਟ ਰਖਾਈਆ। ਹਰਿ ਭਗਤ ਕਦੇ ਨਾ ਰਹੇ ਲੁਕਿਆ, ਪ੍ਰਭ ਸਾਚਾ ਲਏ ਪ੍ਰਗਟਾਈਆ। ਉਜਲ ਕਰੇ ਮਾਤ ਮੁੱਖਿਆ, ਮੁਖ ਆਪਣੇ ਆਪ ਸਾਲਾਹੀਆ। ਸੁਫਲ ਕਰਾਏ ਮਾਤ ਕੁੱਖਿਆ, ਧੰਨ ਧੰਨ ਜਣੇਂਦੀ ਮਾਈਆ। ਗੁਰ ਕਾ ਸ਼ਬਦ ਤੀਰ ਨਿਸ਼ਾਨਾ ਕਦੇ ਨਾ ਉਕਿਆ, ਜਿਸ ਮਾਰੇ ਪਾਰ ਕਰਾਈਆ। ਸਿੰਘ ਸ਼ੇਰ ਸ਼ਾਹ ਅਸਵਾਰ ਹੋ ਹੋ ਬੁਕਿਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੰਚ ਵਿਕਾਰਾ ਜੜੋਂ ਪੁਟਿਆ, ਤਤਵ ਤਤ ਦਏ ਗਵਾਈਆ। ਗੁਰਮੁਖ ਕਦੇ ਨਾ ਜਾਏ ਲੁੱਟਿਆ, ਠੱਗ ਚੋਰ ਯਾਰ ਦੇਣ ਦੁਹਾਈਆ। ਗੁਰਸਿਖ ਮਾਰਗ ਕਦੇ ਨਾ ਖੁੱਥਿਆ, ਜਿਸ
❋
❋
ਆਪਣੇ ਮਾਰਗ ਲਾਈਆ। ਆਪ ਉਠਾਏ ਕਲਜੁਗ ਸੁਤਿਆ, ਦਿਵਸ ਰੈਣ ਸੇਵ ਕਮਾਈਆ। ਸੋਭਾਵੰਤ ਹੋਈ ਸਾਚੀ ਰੁਤਿਆ, ਰੁੱਤ ਰੁਤੜੀ ਦਏ ਗਵਾਹੀਆ। ਮਿਲਿਆ ਮੇਲ ਪੁਰਖ ਅਚੁਤਿਆ, ਚਿਤ ਚੇਤਨ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਲੇਖ ਚੁਕਾਇਆ। ਲੇਖ ਚੁਕਾਇਆ ਕਿਰਪਾ ਕਰ, ਪਿਛਲਾ ਕਰਜ਼ਾ ਉਤਾਰਿਆ। ਅੱਗੇ ਝੋਲੀ ਦੇਵੇ ਭਰ, ਦੇਵੇ ਨਾਮ ਭੰਡਾਰਿਆ। ਆਪਣਾ ਸੀਸ ਜਗਦੀਸ਼ ਗੁਰਮੁਖਾਂ ਪੈਰਾਂ ਹੇਠ ਧਰ, ਸਿਰ ਆਪਣਾ ਭਾਰ ਉਠਾ ਰਿਹਾ। ਆਪ ਆਪਣਾ ਪੰਜ ਤਤ ਚੋਲਾ ਛੱਡਿਆ ਘਰ, ਗੁਰਮੁਖਾਂ ਘਰ ਆਪ ਵਸਾ ਰਿਹਾ। ਬਾਲਮੀਕ ਬਜਵਾੜਾ ਲਿਆ ਫੜ, ਸੋਲਾਂ ਮੱਘਰ ਵੀਹ ਸੌ ਦਸ ਬਿਕ੍ਰਮੀ ਅਸ਼ਟਭੁਜ ਰੂਪ ਦਰਸਾ ਰਿਹਾ। ਸਿੰਘ ਮਨਜੀਤਾ ਲਾਇਆ ਅੱਗੇ ਫੜ, ਗੁਰਮੁਖ ਸਾਚੇ ਰਾਹੇ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇੜਾ ਪਹਿਲੇ ਉਜਾੜ, ਗੁਰਮੁਖਾਂ ਅੰਦਰ ਆਸਣ ਲਾ ਰਿਹਾ।