੧੩ ਜੇਠ ੨੦੧੭ ਬਿਕ੍ਰਮੀ ਦੌਲਤ ਰਾਮ ਦੇ ਘਰ ਕੋਟਲੀ ਰਾਈਆਂ ਜ਼ਿਲਾ ਜੰਮੂ
ਹਰਿ ਭਗਤ ਵਡਿਆਈ ਜੁਗ ਚਾਰ, ਜੁਗਾ ਜੁਗੰਤਰ ਲਏ ਪਰਗਟਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਭਗਤ ਭਗਵੰਤ ਮੇਲ ਮਿਲਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਲੋਕਮਾਤ ਕਰੇ ਕੁੜਮਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਪੁਰਖ ਅਬਿਨਾਸ਼ੀ ਲਏ ਉਠਾਈਆ। ਹਰਿ ਭਗਤ ਵਡਿਆਈ ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿ ਭਗਤ ਵਡਿਆਈ ਸਚ ਘਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਹਰਿ ਭਗਤ ਵਡਿਆਈ ਮੇਲਾ ਪੁਰਖ ਨਰ, ਨਰਾਇਣ ਮੇਲ ਮਿਲਾਇੰਦਾ। ਹਰਿ ਭਗਤ ਵਡਿਆਈ ਏਕਾ ਅੱਖਰ ਜਾਏ ਪੜ੍ਹ, ਨਿਰਗੁਣ ਆਪਣਾ ਆਪ ਪੜ੍ਹਾਇੰਦਾ। ਹਰਿ ਭਗਤ ਵਡਿਆਈ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਹਰਿ ਭਗਤ ਵਡਿਆਈ ਏਕਾ ਮਿਲੇ ਸਾਚਾ ਹਰਿ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਭਗਤ ਵਡਿਆਈ ਹਰਿ ਚਰਨ ਲੇਖ, ਲੇਖਾ ਲਿਖ ਬੇਪਰਵਾਹੀਆ। ਜੁਗਾ ਜੁਗੰਤਰ ਆਪੇ ਵੇਖ, ਨੇਤਰ ਨੈਣ ਦਏ ਖੁਲ੍ਹਾਈਆ। ਕਰੇ ਕਰਾਏ ਅਵੱਲੜਾ ਵੇਸ, ਰੂਪ ਰੰਗ ਨਾ ਕੋਇ ਰਖਾਈਆ। ਸੂਰਬੀਰ ਹਰਿ ਨਰ ਨਰੇਸ਼, ਵਡ ਮਰਗੇਸ਼ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਕਰਤਾਰ, ਆਦਿ ਜੁਗਾਦਿ ਕਰਾਇੰਦਾ। ਏਕਾ ਬਖ਼ਸ਼ੇ ਸ਼ਬਦ ਆਧਾਰ, ਆਤਮ ਅੰਤਰ ਬੂਝ ਬੁਝਾਇੰਦਾ। ਏਕਾ ਜੋਤ ਕਰ ਉਜਿਆਰ, ਅੰਧ ਅੰਧੇਰ ਮਿਟਾਇੰਦਾ। ਏਕਾ ਖੋਲ੍ਹ ਬੰਦ ਕਵਾੜ, ਧਰਮ ਦਵਾਰ ਇਕ ਵਖਾਇੰਦਾ। ਇਕ ਚਲਾਏ ਨਾਮ ਸਾਰ, ਆਰ ਪਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਵਸਾਏ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਕਾਇਆ ਗੜ੍ਹ, ਜਨ ਭਗਤਾਂ ਆਪ ਵਖਾਈਆ। ਪੰਚ ਵਿਕਾਰਾ ਮਾਰੇ ਫੜ, ਦੂਤ ਦੁਸ਼ਟ ਰਹਿਣ ਨਾ ਪਾਈਆ। ਸਾਚਾ ਘਾੜਣ ਆਪੇ ਘੜ, ਘਰ ਘਰ ਵਿਚ ਲਏ ਟਿਕਾਈਆ।
❋
❋
ਸਾਚੀ ਵਸਤੂ ਅੰਦਰ ਧਰ, ਅੰਮ੍ਰਿਤ ਸਾਚਾ ਤਾਲ ਭਰਾਈਆ। ਜਨ ਭਗਤਾਂ ਦੇਵੇ ਸਾਚਾ ਵਰ, ਭਰ ਪਿਆਲਾ ਜਾਮ ਪਿਆਈਆ। ਏਕਾ ਰੂਪ ਦਸਾਏ ਹਰੀ ਹਰਿ, ਨੇਤਰ ਨੈਣ ਇਕ ਖੁਲ੍ਹਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਏਕਾ ਮੰਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਈਆ। ਹਰਿ ਭਗਤਨ ਮੇਲ ਗ਼ਰੀਬ ਨਿਵਾਜ਼ਾ, ਪੁਰਖ ਅਬਿਨਾਸ਼ੀ ਆਪ ਮਿਲਾਇੰਦਾ। ਆਪੇ ਖੋਲ੍ਹੇ ਬੰਦ ਦਰਵਾਜ਼ਾ, ਅਪਣਾ ਪਰਦਾ ਆਪੇ ਲਾਹਿੰਦਾ। ਪਾਵੇ ਸਾਰ ਵਡ ਰਾਜਨ ਰਾਜਾ, ਸ਼ਾਹ ਸਿਕਦਾਰ ਦਇਆ ਕਮਾਇੰਦਾ। ਘਰ ਮੰਦਰ ਵਜਾਏ ਆਪਣਾ ਵਾਜਾ, ਅਨਹਦ ਸਾਚਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਭਗਤੀ ਭਰ, ਭਾਂਡਾ ਭਰਮ ਭੌ ਭੰਨਾਇੰਦਾ। ਹਰਿ ਭਗਤਾਂ ਭਗਤੀ ਕਰ ਪਿਆਰ, ਆਤਮ ਸ਼ਕਤੀ ਇਕ ਵਖਾਈਆ। ਬੂੰਦ ਰਕਤੀ ਲੇਖੇ ਲਾਏ ਵਿਚ ਸੰਸਾਰ, ਆਪਣੇ ਰੰਗਣ ਇਕ ਰੰਗਾਈਆ। ਜਗੇ ਜੋਤ ਅਗੰਮ ਅਪਾਰ, ਅੰਧ ਅੰਧੇਰਾ ਦਏ ਮਿਟਾਈਆ। ਦੇਵੇ ਦਰਸ ਠਾਂਡੇ ਦਰਬਾਰ, ਘਰ ਘਰ ਵਿਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ ਦਏ ਸਮਝਾਈਆ। ਭਗਤਨ ਲੇਖਾ ਅਪਰ ਅਪਾਰਾ, ਕਥਨੀ ਕਥ ਨਾ ਸਕੇ ਕੋਈ ਰਾਈਆ। ਭਗਤਾਂ ਅੰਦਰ ਏਕਾ ਧਾਰਾ, ਨਿਰਗੁਣ ਆਪਣੀ ਆਪ ਰਖਾਈਆ। ਭਗਤਨ ਅੰਦਰ ਸ਼ਬਦ ਹੁਲਾਰਾ, ਸ਼ਬਦ ਸ਼ਬਦੀ ਆਪ ਚਲਾਈਆ। ਭਗਤਨ ਅੰਦਰ ਹੋ ਉਜਿਆਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਭਗਤਾਂ ਅੰਦਰ ਅੰਮ੍ਰਿਤ ਧਾਰਾ, ਨਿਝਰ ਝਿਰਨਾ ਆਪ ਝਿਰਾਈਆ। ਭਗਤਾਂ ਬਣੇ ਆਪ ਸਹਾਰਾ, ਜੁਗ ਜੁਗ ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਬੂਝ ਬੁਝਾਈਆ। ਭਗਤਨ ਏਕਾ ਦਰ ਬੁਝਿਆ, ਪਾਇਆ ਪੁਰਖ ਹਰਿ ਕਰਤਾਰ। ਲੇਖਾ ਚੁੱਕੇ ਏਕਾ ਦੁਜਿਆ, ਤੀਜਾ ਨੈਣ ਹੋਏ ਉਜਿਆਰ। ਚੌਥੇ ਪਦ ਹਰਿ ਚਰਨ ਕਵਲ ਲੱਭਿਆ, ਪੰਚਮ ਮਿਲੇ ਸ਼ਬਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਨਾਮ ਭੰਡਾਰ। ਨਾਮ ਭੰਡਾਰਾ ਵਸਤ ਅਨਮੋਲ, ਹਰਿ ਭਗਤਨ ਝੋਲੀ ਪਾਇੰਦਾ। ਆਦਿ ਜੁਗਾਦੀ ਰੱਖੇ ਕੋਲ, ਜੁਗ ਜੁਗ ਆਪ ਵਰਤਾਇੰਦਾ। ਆਪਣੇ ਕੰਡੇ ਆਪੇ ਤੋਲ, ਆਪ ਆਪਣਾ ਭਾਰ ਵਖਾਇੰਦਾ। ਆਪੇ ਹੋਏ ਕਲਾ ਸੋਲ, ਅਕਲ ਕਲ ਧਾਰੀ ਆਪ ਅਖਵਾਇੰਦਾ। ਆਪੇ ਵਸੇ ਕਾਇਆ ਚੋਲ, ਆਪੇ ਨਿਰਗੁਣ ਰੂਪ ਵਟਾਇੰਦਾ। ਆਪ ਵਜਾਏ ਸਾਚਾ ਢੋਲ, ਆਪੇ ਸੁੰਨ ਸਮਾਧ ਸਮਾਇੰਦਾ। ਆਪੇ ਪਰਦਾ ਦੇਵੇ ਖੋਲ੍ਹ, ਆਪੇ ਆਪਣਾ ਮੁਖ ਭਵਾਇੰਦਾ। ਆਪੇ ਲੱਖ ਚੁਰਾਸੀ ਲਏ ਵਿਰੋਲ, ਹਰਿਜਨ ਸਾਚੇ ਬਾਹਰ ਕਢਾਇੰਦਾ। ਆਪੇ ਸ਼ਬਦ ਅਗੰਮੀ ਨਾਮ ਜੈਕਾਰਾ ਦੇਵੇ ਬੋਲ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪੇ ਖੇਲੇ ਹੋਲੀ ਹੋਲ, ਧਰਤ ਹੌਲਾ ਭਾਰ ਆਪ ਕਰਾਇੰਦਾ। ਆਪੇ ਬੈਠਾ ਰਹੇ ਅਡੋਲ, ਜੀਵ ਜੰਤ ਆਪ ਡੁਲਾਇੰਦਾ। ਆਪੇ ਨੌ ਖੰਡ ਪ੍ਰਿਥਮੀ ਵੇਖੇ ਘੋਲ, ਘਰ ਘਰ ਆਪਣਾ ਬਲ ਵਖਾਇੰਦਾ। ਆਪੇ ਸੱਚਖੰਡ ਦਵਾਰਾ ਦੇਵੇ ਖੋਲ੍ਹ, ਸਾਚੇ ਭਗਤਾਂ ਮੇਲ ਮਿਲਾਇੰਦਾ। ਆਪੇ ਸੁਰਤੀ ਸ਼ਬਦੀ ਜਾਏ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਦੇਵੇ ਏਕਾ ਵਰ, ਏਕਾ ਵਸਤ ਝੋਲੀ ਪਾਇੰਦਾ। ਸੁਰਤ ਸ਼ਬਦ ਸਚ ਪਿਆਰ, ਤਨ ਮੰਦਰ ਆਪ ਕਰਾਈਆ। ਘਰ ਪੀਆ ਪ੍ਰੀਤਮ ਕੰਤ ਭਤਾਰ, ਅੰਕ ਸੁਹੇਲੜੀ ਵੇਖ ਵਖਾਈਆ। ਆਪਣੇ ਰੰਗ ਰਵੇ ਨਿਰੰਕਾਰ, ਨਿਰਗੁਣ ਦਾਤਾ ਇਕ ਅਖਵਾਈਆ। ਆਤਮ ਸੇਜਾ ਸੋਵੇ ਪੈਰ ਪਸਾਰ, ਆਦਿ
❋
❋
ਜੁਗਾਦਿ ਵੱਡੀ ਵਡਿਆਈਆ। ਗੁਰਮੁਖ ਸਾਚੇ ਲਏ ਉਠਾਲ, ਜਿਸ ਜਨ ਆਪਣੀ ਦਇਆ ਕਮਾਈਆ। ਘਰ ਦੀਪਕ ਬਾਤੀ ਦੇਵੇ ਬਾਲ, ਅੰਧ ਅੰਧੇਰਾ ਦਏ ਗਵਾਈਆ। ਇਕ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਬੇਪਰਵਾਹੀਆ। ਨਾਤਾ ਤੋੜ ਜਗਤ ਜੰਜਾਲ, ਕਾਲ ਫਾਸ ਦਏ ਮਿਟਾਈਆ। ਜੋ ਜਨ ਘਾਲਣ ਰਹੇ ਘਾਲ, ਅੰਤਮ ਲੇਖੇ ਲਏ ਪਾਈਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਾਂ ਅੰਦਰ ਆਪੇ ਵੜ, ਕਾਇਆ ਗੜ੍ਹ ਆਪ ਸੁਹਾਈਆ। ਕਾਇਆ ਗੜ੍ਹ ਸਚ ਮੁਨਾਰਾ, ਪੰਜ ਤਤ ਬੰਕ ਬਣਾਇਆ। ਕਰੇ ਖੇਲ ਪੁਰਖ ਨਿਰੰਕਾਰਾ, ਨਿਰਗੁਣ ਸਰਗੁਣ ਵੇਖ ਵਖਾਇਆ। ਭਗਤ ਭਗਵੰਤ ਕਰ ਉਜਿਆਰਾ, ਲੋਕਮਾਤ ਪੈਜ ਧਰਾਇਆ। ਜੁਗ ਜੁਗ ਲਏ ਆਪ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾਇਆ। ਕਲਜੁਗ ਨਰ ਹਰਿ ਅੰਤਮ ਵਾਰਾ, ਨਿਹਕਲੰਕ ਆਪਣਾ ਨਾਉਂ ਰਖਾਇਆ। ਹਰਿਜਨ ਸਾਚੇ ਕਰੇ ਸਚ ਪਿਆਰਾ, ਸਚ ਸਰਨਾਈ ਇਕ ਦ੍ਰਿੜਾਇਆ। ਇਕ ਵਖਾਏ ਚਰਨ ਦਵਾਰਾ, ਚਾਰ ਵਰਨ ਮੇਲ ਮਿਲਾਇਆ। ਏਕਾ ਭਰੇ ਨਾਮ ਭੰਡਾਰਾ, ਦੇਵਣਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਨਾਮ ਨਿਧਾਨ, ਇਕ ਵਖਾਏ ਸਚ ਨਿਸ਼ਾਨ, ਸਚ ਮਹੱਲੇ ਆਪ ਝੁਲਾਇਆ। ਸਚ ਨਿਸ਼ਾਨਾ ਹਰਿ ਝੁਲੌਣਾ, ਚਾਰ ਕੁੰਟ ਵੱਜੇ ਵਧਾਈਆ। ਗੁਰਮੁਖ ਸੱਜਣ ਮੀਤ ਸਾਚਾ ਮਾਣ ਦਵੌਣਾ, ਮਾਇਆ ਮਮਤਾ ਮੋਹ ਮਿਟਾਈਆ। ਏਕਾ ਅੱਖਰ ਬ੍ਰਹਮ ਵਿਦਿਆ ਆਪ ਪੜ੍ਹੌਣਾ, ਪਾਰਬ੍ਰਹਮ ਕਰੇ ਕੁੜਮਾਈਆ। ਸਾਚੇ ਸਰੋਵਰ ਆਪ ਨੁਹੌਣਾ, ਤਾਲ ਸੁਹਾਵਾ ਇਕ ਵਖਾਈਆ। ਲੱਖ ਚੁਰਾਸੀ ਫੰਦ ਬੰਦ ਬੰਦ ਕਟੌਣਾ, ਬੰਦੀ ਛੋੜ ਦਇਆ ਕਮਾਈਆ। ਸਤਿਜੁਗ ਸਾਚਾ ਚੰਦ ਚੜ੍ਹੌਣਾ, ਘਰ ਘਰ ਦੀਪਕ ਕਰੇ ਰੁਸ਼ਨਾਈਆ। ਕੂੜ ਕੁੜਿਆਰਾ ਪੰਧ ਮਕੌਣਾ, ਜੂਠਾ ਝੂਠਾ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਦੇਵੇ ਜਗਤ ਵਡਿਆਈਆ। ਹਰਿ ਭਗਤ ਸਦਾ ਸਾਲਾਹੀਏ, ਮਿਲਿਆ ਮੇਲ ਸ੍ਰੀ ਭਗਵਾਨ। ਹਰਿ ਭਗਤ ਸਦਾ ਗੁਣ ਗਾਈਏ, ਪਰਗਟ ਹੋਵੇ ਦੋ ਜਹਾਨ। ਹਰਿ ਭਗਤ ਸਦਾ ਦਰਸ਼ਨ ਪਾਈਏ, ਜਿਸ ਮਿਲਿਆ ਆਪ ਮਿਹਰਵਾਨ। ਹਰਿ ਭਗਤ ਸਦਾ ਸੰਗ ਰਖਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਬ੍ਰਹਮ ਗਿਆਨ। ਬ੍ਰਹਮ ਗਿਆਨ ਭਗਤ ਭਗਵੰਤ ਦ੍ਰਿੜੀਤਾ, ਸਿਰ ਆਪਣਾ ਹੱਥ ਰਖਾਈਆ। ਆਪੇ ਕਰੇ ਪਤਿਤ ਪੁਨੀਤਾ, ਪਤਤ ਪਾਵਨ ਬੇਪਰਵਾਹੀਆ। ਲੇਖਾ ਜਾਣੇ ਰਾਮ ਸੀਤਾ, ਰਾਮ ਰਾਮਾ ਇਕ ਅਖਵਾਈਆ। ਭੇਵ ਖੁਲ੍ਹਾਏ ਗਿਆਨ ਗੀਤਾ, ਕਾਹਨਾ ਬੰਸਰੀ ਨਾਮ ਵਜਾਈਆ। ਗੁਰਮੁਖਾਂ ਦੇਵੇ ਨਾਮ ਅਨਡੀਠਾ, ਭਗਤਨ ਗਾਏ ਚਾਈਂ ਚਾਈਂਆ। ਜੁਗ ਜੁਗ ਚਲਾਏ ਆਪਣੀ ਰੀਤਾ, ਚਾਲ ਅਵੱਲੜੀ ਇਕ ਵਖਾਈਆ। ਕਲਜੁਗ ਅੰਤਮ ਅੰਤ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਸ਼ਬਦ ਸਾਲਾਹੀਆ। ਸ਼ਬਦ ਸਾਲਾਹ ਸਾਲਾਹਣਾ, ਸਾਹਿਬ ਸੱਚਾ ਏਕ। ਦਰਸ ਵੇਖੇ ਹਰਿ ਹਰਿ ਨੈਣਾਂ, ਤਨ ਮਨ ਨਾ ਲੱਗੇ ਸੇਕ। ਦਰਗਹਿ ਸਾਚੀ ਸਚਖੰਡ ਦੁਆਰੇ ਸਾਚੇ ਬਹਿਣਾ, ਗੁਰ ਚਰਨ ਦੁਆਰਾ ਏਕਾ ਏਕ। ਹਰਿ ਹਰਿ ਨਾਉਂ ਪੌਣਾ ਸ਼ਬਦ ਗਹਿਣਾ, ਪੁਰਖ ਅਬਿਨਾਸ਼ੀ ਲਏ ਵੇਖ। ਏਕਾ ਭਾਣਾ ਸਿਰ ਤੇ ਸਹਿਣਾ, ਹਰਿ ਹਰਿ ਜੂ ਹਰਿ ਮੰਦਰ ਬਹਿ ਬਹਿ ਲਿਖੇ ਲੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਏਕਾ ਘਰ,
❋
❋
ਘਰ ਸਾਚਾ ਲਏ ਵੇਖ। ਘਰ ਸਾਚਾ ਹਰੀ ਹਰਿ ਮੰਦਰ, ਕਮਲਾਪਾਤੀ ਆਸਣ ਲਾਈਆ। ਮੇਲ ਮਿਲਾਵਾ ਡੂੰਘੀ ਕੰਦਰ, ਆਪਣਾ ਪੱਲੂ ਆਪ ਫੜਾਈਆ। ਆਪੇ ਤੋੜੇ ਹੰਕਾਰੀ ਜੰਦਰ, ਹਉਮੇ ਹੰਗਤਾ ਦਏ ਮਿਟਾਈਆ। ਦਰਸ ਦਖਾਏ ਅੰਦਰੇ ਅੰਦਰ, ਦਰ ਦਰ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਬੰਧਾਏ ਆਪਣੇ ਲੜ, ਏਕਾ ਬੰਧਨ ਆਪਣਾ ਪਾਈਆ। ਹਰਿ ਭਗਤਨ ਬੰਧਨ ਨਾਮ ਪਾ, ਡੋਰੀ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕੋਲੋਂ ਮੁਖ ਛੁਪਾ, ਗੁਰਮੁਖਾਂ ਦਰਸ ਦਖਾਇੰਦਾ । ਆਪਣਾ ਲੇਖਾ ਆਪੇ ਦਏ ਗਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਮਾਇਆ ਮਮਤਾ ਮੋਹ ਦਏ ਚੁਕਾ, ਸਾਚੀ ਸੰਗਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਭਗਤੀ ਦਾਨ, ਅੰਤਰ ਆਤਮ ਇਕ ਗਿਆਨ, ਗੁਣ ਨਿਧਾਨ ਵੇਖ ਵਖਾਇੰਦਾ। ਗੁਣ ਨਿਧਾਨਾ ਸ੍ਰੀ ਭਗਵਾਨਾ, ਜੁਗਾ ਜੁਗੰਤਰ ਖੇਲ ਖਿਲਾਈਆ। ਆਪੇ ਗਾਏ ਆਪਣਾ ਗਾਨਾ, ਆਪਣਾ ਨਾਉਂ ਆਪ ਪਰਗਟਾਈਆ। ਆਪਣਾ ਉਡਾਏ ਸਚ ਬਬਾਣਾ, ਹਰਿਜਨ ਸਾਚੇ ਆਪ ਚੜ੍ਹਾਈਆ। ਆਪੇ ਦੇਵੇ ਦਰਗਹਿ ਸਾਚੀ ਮਾਣਾ, ਮਾਣ ਨਿਮਾਣਿਆਂ ਹੋਏ ਸਹਾਈਆ। ਆਪੇ ਵਰਤੇ ਆਪਣਾ ਭਾਣਾ, ਲੱਖ ਚੁਰਾਸੀ ਆਪਣੇ ਭਾਣੇ ਵਿਚ ਰਖਾਈਆ। ਲੇਖਾ ਜਾਣੇ ਰਾਜ ਰਾਜਾਨਾ, ਸ਼ਾਹੋ ਭੂਪ ਸਾਚੇ ਤਖ਼ਤ ਆਸਣ ਲਾਈਆ। ਜਨ ਭਗਤਾਂ ਵਖਾਏ ਇਕ ਨਿਸ਼ਾਨਾ, ਸਚਖੰਡ ਦਵਾਰੇ ਆਪ ਝੁਲਾਈਆ। ਗੀਤ ਗੋਬਿੰਦ ਗਾਏ ਤਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਆਪੇ ਵਸ, ਆਪਣਾ ਮਾਰਗ ਦੇਵੇ ਦੱਸ, ਜਗਤ ਨਾਤਾ ਤੋੜ ਤੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਗਹਵਾਨ, ਜਨ ਹਰਿ ਹਰਿ ਜਨ ਵੇਖ ਵਖਾਈਆ।
੧੩ ਜੇਠ ੨੦੧੭ ਬਿਕ੍ਰਮੀ ਦੇਵੀ ਸਿੰਘ ਆਸਲਾ ਦੇ ਘਰ ਮਘੋ ਵਾਲੀ ਜ਼ਿਲਾ ਜੰਮੂ
ਜਨਮ ਜਨਮ ਦੀ ਮੇਟੇ ਥਕਾਵਟ, ਜੋ ਜਨ ਆਏ ਸਰਨਾਈਆ। ਮਾਣਸ ਜਨਮ ਬਣਾਏ ਬਨਾਵਟ, ਪੰਜ ਤਤ ਕਾਇਆ ਵੇਖ ਵਖਾਈਆ। ਰਸਨਾ ਜਿਹਵਾ ਹਰਿ ਹਰਿ ਘਟ ਮੰਦਰ ਜੋ ਜਨ ਰਹੇ ਗਾਵਤ, ਗਾਵਣਹਾਰਾ ਵੇਸ ਵਟਾਈਆ। ਕਲਜੁਗ ਅੰਤਮ ਦੇਵਣ ਆਇਆ ਦਾਵਤ, ਸ਼ਬਦ ਢੋਲਾ ਏਕਾ ਗਾਈਆ। ਨਿਰਗੁਣ ਸਰਗੁਣ ਬਣਿਆ ਮਹਾਵਤ, ਨਾਮ ਨੇਜ਼ਾ ਹੱਥ ਉਠਾਈਆ। ਪਿਛੇ ਜੁਗ ਜੁਗ ਰਹੇ ਕਹਾਵਤ, ਦਰ ਦਵਾਰ ਗੁਰਮੁਖ ਦਰਸ਼ਨ ਪਾਈਆ। ਚਰਨ ਧੂੜ ਜੋ ਜਨ ਨਹਾਵਤ, ਦੁਰਮਤ ਮੈਲ ਰਹੇ ਨਾ ਰਾਈਆ। ਪੰਚ ਵਿਕਾਰਾ ਕਰੇ ਬਗ਼ਾਵਤ, ਘਰ ਘਰ ਪਈ ਲੜਾਈਆ। ਬਿਨ ਸਤਿਗੁਰ ਪੂਰੇ ਨਾ ਕਰੇ ਕੋਈ ਸਖਾਵਤ, ਰਹਿਮਤ ਹੱਥ ਨਾ ਕਿਸੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੁੜੇਪਾ ਵੇਖ ਵਖਾਈਆ। ਜਗਤ ਬੁੜੇਪਾ ਗਿਆ ਥੱਕ, ਲੋਕਮਾਤ ਪੰਧ ਮੁਕਣ ਨਾ ਪਾਈਆ। ਕਾਇਆ ਮਾਟੀ ਸੁੱਕੀ ਰੱਤ, ਹੱਡ ਮਾਸ ਨਾੜੀ ਪਿੰਜਰ ਰਿਹਾ ਨਾ ਰਾਈਆ। ਬੀਜ ਨਾ ਬੀਜਿਆ ਆਤਮ ਵਤ, ਫੁਲ ਫੁਲਵਾੜੀ ਦਿਸ ਨਾ ਆਈਆ। ਝੂਠਿਆ ਖੋਲ੍ਹੇ ਰੱਖਿਆ ਖਾਤਾ ਖਤ, ਨਾਮ ਵਸਤ ਨਾ ਵਿਚ ਟਿਕਾਈਆ। ਮਿਟੀ ਨਾ ਅੰਧ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਪੁੱਤ ਪੋਤਰਾ ਨਾ ਕੋਈ ਦਿਸੇ ਸਾਥ, ਸਗਲਾ ਸੰਗ ਗਏ ਤਜਾਈਆ। ਬਿਨ ਹਰਿ ਕੋਇ ਨਾ ਲਹਿਣਾ ਚੁਕਾਏ ਮਸਤਕ ਮਾਥ, ਪੂਰਬ ਜਨਮ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਮਾਣਸ ਜਨਮ ਮਿਲਿਆ ਮਾਤ, ਦਸ ਦਸ ਮਾਸ ਅਗਨੀ ਕੁੰਡ ਤਪਾਇਆ। ਧੁਰਦਰਗਾਹੀ ਮਿਲੀ ਏਕਾ ਦਾਤ, ਨਾਮ ਅਮੋਲਾ ਝੋਲੀ ਪਾਇਆ। ਬੰਸ ਸਰਬੰਸ ਬੱਧਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇਆ। ਘਰ ਮੰਦਰ ਵਖਾਏ ਸਾਚਾ ਹਾਟ, ਨਰ ਹਰਿ ਸਾਚਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਪੂਰਬ ਵਰ, ਮਾਣਸ ਮਾਨੁੱਖ ਫੋਲ ਫੋਲਾਇਆ। ਪੂਰਬ ਜਨਮ ਮਾਰੀ ਮਾਰ, ਕਰਮਗਤ ਨਾ ਕੋਇ ਕਟਾਈਆ। ਪਿਤਾ ਪੂਤ ਨਾਤਾ ਤੁਟਾ ਵਿਚ ਸੰਸਾਰ, ਤਾਗਾ ਸੂਤ ਤਾਣਾ ਪੇਟਾ ਨਾ ਕੋਇ ਵਖਾਈਆ। ਆਰ ਪਾਰ ਬੈਠਾ ਇਕ ਕਿਨਾਰ, ਆਪੇ ਬੂਝੇ ਆਪੇ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਜਾਏ ਜਗ, ਪਿਤਾ ਪੁੱਤਰ ਲੱਗੀ ਬਿਰਹੋਂ ਅੱਗ, ਸ਼ਾਹ ਰਗ ਰਹੀ ਤੜਫਾਈਆ। ਪਿਤਾ ਪੂਤ ਹੋਇਆ ਵਿਛੋੜਾ, ਬਰਸ ਬਰਸੀ ਦਏ ਗਵਾਹੀਆ। ਹਿੱਤ ਪਿਆਰ ਕਿਸੇ ਨਾ ਬੌਹੜਾ, ਮੇਲਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅੰਦਰ ਵੜ, ਕਾਇਆ ਮੰਦਰ ਖੋਜ ਖੁਜਾਈਆ। ਕਾਇਆ ਮੰਦਰ ਜਗਤ ਪਿਆਸੀ, ਦਿਵਸ ਰੈਣ ਰਹੇ ਬਿਲਲਾਈਆ। ਕਵਣ ਕਰੇ ਬੰਦ ਖ਼ਲਾਸੀ, ਜਗਤ ਬੰਧਨ ਤੋੜ ਤੁੜਾਈਆ। ਬਿਰਧ ਅਵਸਥਾ ਨਿਰਧਨ ਜੋਤ ਸਾਚਾ ਨੂਰ ਨਾ ਕੋਇ ਪਰਕਾਸ਼ੀ, ਅੰਧ ਅੰਧੇਰਾ ਗਿਆ ਛਾਈਆ। ਪੂਰੀ ਹੋਈ ਨਾ ਮਾਤ ਆਸੀ, ਆਸਾ ਨਿਰਾਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬੁੜੇਪਾ ਰਿਹਾ ਜਾਣ, ਸਚ ਸੰਦੇਸ਼ ਦਏ ਗੁਣ ਨਿਧਾਨ, ਏਕਾ ਅੱਖਰ ਦਏ ਸੁਣਾਈਆ। ਸਚ ਸੰਦੇਸ਼ਾ ਸੁਣਨਾ ਕਰ ਧਿਆਨ, ਹਰਿ ਸੱਜਣ ਆਪ ਸੁਣਾਇੰਦਾ। ਤੇਰਾ ਪੂਤ ਜਗਤ ਨਿਸ਼ਾਨ, ਚੀਚੋ ਮੱਲੀਆਂ ਡੇਰਾ ਲਾਇੰਦਾ। ਓਥੇ ਖੋਲ੍ਹ ਜਗਤ ਦੁਕਾਨ, ਪਨਸਾਰੀ ਹੱਟ ਸੇਵ ਕਮਾਇੰਦਾ। ਕਰ ਸੁਨਤ ਹੋਇਆ ਮੁਸਲਮਾਨ, ਈਮਾਨ ਸ਼ਰਅ ਆਪਣੇ ਗਲ ਲਗਾਇੰਦਾ। ਪੰਜ ਨਿਮਾਜ਼ਾਂ ਪੜ੍ਹੇ ਕੁਰਾਨ, ਮੱਕਾ ਕਾਅਬਾ ਵੇਖ ਵਖਾਇੰਦਾ। ਇਕ ਵਖਾਏ ਸਚ ਈਮਾਨ, ਸ਼ਰਅ ਸ਼ਰੀਅਤ ਬੰਦ ਕਰਾਇੰਦਾ। ਪੂਤ ਭੁਲਿਆ ਪਿਤਾ ਨਾਦਾਨ, ਜਗਤ ਨਾਤਾ ਤੋੜ ਤੁੜਾਇੰਦਾ। ਘਰ ਨਾਰੀ ਕੰਤ ਮਿਲੀ ਰਕਾਨ, ਮਾਇਆ ਮਮਤਾ ਮੋਹ ਹੰਢਾਇੰਦਾ। ਮਗਰ ਲੱਗੇ ਪੰਜ ਸ਼ੈਤਾਨ, ਸਿਰ ਕੋਇ ਨਾ ਦੂਸਰ ਹੋਰ ਉਠਾਇੰਦਾ। ਬਿਰਧ ਅਵਸਥਾ ਸੁਰਤ ਸਵਾਣੀ ਏਕਾ ਮੰਗੇ ਸਾਚਾ ਦਾਨ, ਹਰਿ ਹਰਿ ਨਾਮ ਇਕ ਵਖਾਇੰਦਾ। ਆਵਣ ਜਾਵਣ ਚੁੱਕੇ ਕਾਣ, ਜਮ ਕੀ ਫਾਸੀ ਫੰਦ ਕਟਾਇੰਦਾ। ਮਿਲੇ ਮੇਲ ਸ੍ਰੀ ਭਗਵਾਨ, ਆਪਣਾ ਨੇਤਰ ਆਪ ਖੁਲ੍ਹਾਇੰਦਾ। ਦੋਏ ਨੇਤਰ ਜਗਤ ਵਖਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਥਕਾਵਟ ਦੇਵੇ ਚੁੱਕ, ਅਗਲਾ ਪੈਂਡਾ ਰਿਹਾ ਮੁੱਕ, ਸਾਚਾ ਪਾਂਧੀ ਆਪ ਮੁਕਾਇੰਦਾ। ਆਇਆ ਦੁਖੀਆ ਦਰ ਦਵਾਰ, ਦੁੱਖ ਆਪਣਾ ਫੋਲ ਸੁਣਾਈਆ। ਜਗਤ ਵਿਛੋੜਾ ਮਾਰੇ ਮਾਰ, ਵਿਜੋਗ ਰੋਗ ਟਿਕਣ ਨਾ ਪਾਈਆ। ਸਤਿਗੁਰ ਪੂਰਾ ਕਿਰਪਾ ਕਰੇ ਅਪਾਰ, ਏਕਾ ਸਿਖਿਆ ਦਏ ਸਮਝਾਈਆ। ਬਿਨ ਹਰਿ ਕਰਤਾਰ ਕੋਈ ਨਾ ਸੱਚਾ ਯਾਰ, ਮਾਤ ਪਿਤ ਭੈਣ ਭਾਈ ਸਾਕ ਸੱਜਣ ਪੁੱਤਰ ਧੀਆਂ ਅੰਤ ਨਾ ਸੰਗ ਨਿਭਾਈਆ। ਏਕਾ ਹਰਿ ਕਾ ਨਾਉਂ ਰਸਨਾ ਜਿਹਵਾ ਲੈਣਾ ਉਚਾਰ, ਤ੍ਰੈਗੁਣ ਮਾਇਆ ਫੰਦ ਕਟਾਈਆ। ਅਠਾਨਵੇਂ ਬਰਸ ਉਮਰ ਉਤਰੇ ਪਾਰ, ਨੌ ਅਠ ਵੱਜੇ ਵਧਾਈਆ। ਨੌ ਨੌ ਖੋਲ੍ਹੇ ਆਪ ਕਿਵਾੜ, ਦਸਵੇਂ ਮੇਲਾ ਸ਼ਹਿਨਸ਼ਾਹੀਆ। ਤੀਜਾ ਨੇਤਰ ਕਰ ਉਜਿਆਰ, ਕਾਇਆ ਖੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਦੇਵੇ ਵਰ, ਦਰਦ ਦੁੱਖ ਭੈ ਭੰਜਣ ਆਪ ਅਖਵਾਈਆ। ਦੀਨਾਂ ਅਨਾਥਾਂ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਇਕ ਵਖਾਏ ਸਚ ਸੱਚੀ ਧਰਮਸਾਲਾ, ਸਾਚੀ ਸਿਖਿਆ ਇਕ ਸਮਝਾਇੰਦਾ। ਫਲ ਲਗਾਏ ਕਾਇਆ ਡਾਲ੍ਹਾ, ਪਤ ਡਾਲ੍ਹੀ ਵੇਖ ਵਖਾਇੰਦਾ। ਲੱਖ ਚੁਰਾਸੀ ਤੋੜ ਜੰਜਾਲਾ, ਆਪ ਆਪਣੇ ਰੰਗ ਰੰਗਾਇੰਦਾ। ਸੋਹੰ ਪਾਏ ਗਲ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਪੁਰਖ ਅਬਿਨਾਸ਼ੀ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਖਕ ਭਿਛਿਆ ਦੇਵੇ ਵਰ, ਜੋ ਜਨ ਸਰਨ ਸਰਨਾਈ ਮੰਗਣ ਆਇੰਦਾ। ਜਗਤ ਥਕੇਵਾਂ ਜਾਣਾ ਲੱਥ, ਪੰਜ ਤਤ ਚੋਲਾ ਰੰਗ ਰੰਗਾਈਆ। ਸਗਲ ਵਸੂਰੇ ਜਾਇਣ ਲੱਥ, ਚਿੰਤਾ ਚਿਖਾ ਦਏ ਮੁਕਾਈਆ। ਜਿਸ ਜਨ ਚੜ੍ਹਾਏ ਆਪਣੇ ਰਥ, ਦਰ ਘਰ ਸਾਚੇ ਮੇਲ ਮਿਲਾਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਆਪਣੀ ਵੰਡ ਆਪ ਕਰਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਈਆ। ਨਿਰਗੁਣ ਖੇਲ ਹਰਿ ਨਿਰੰਕਾਰ ਦਾ, ਆਦਿ ਜੁਗਾਦੀ ਆਪ ਕਰਾਏ। ਭੇਵ ਅਵੱਲੜਾ ਪਰਵਰਦਿਗਾਰ ਦਾ, ਰੂਪ ਰੇਖ ਨਾ ਕੋਇ ਵਖਾਏ। ਕਰੇ ਖੇਲ ਸਾਂਝੇ ਯਾਰ ਦਾ, ਵਰਨ ਬਰਨ ਨਾ ਕੋਇ ਜਣਾਏ। ਤੋੜੇ ਗੜ੍ਹ ਹੰਕਾਰ ਦਾ, ਨਾਮ ਖੰਡਾ ਹੱਥ ਉਠਾਏ। ਜਨ ਭਗਤਾਂ ਪੈਜ ਸੁਆਰਦਾ, ਜੁਗ ਜੁਗ ਆਪਣੀ ਜੋਤ ਜਗਾਏ। ਸਾਚੇ ਸੰਤਾਂ ਫੜ ਫੜ ਤਾਰਦਾ, ਮਾਰਗ ਪੰਥ ਇਕ ਵਖਾਏ। ਗੁਰਮੁਖਾਂ ਰੋਗ ਨਵਾਰਦਾ, ਹਉਮੇ ਰੋਗ ਰਹਿਣ ਨਾ ਪਾਏ। ਗੁਰਮੁਖ ਸਾਚੇ ਪਾਰ ਉਤਾਰਦਾ, ਸਤਿਗੁਰ ਪੂਰਾ ਸੇਵ ਕਮਾਏ। ਆਪ ਆਪਾ ਉਤੋਂ ਵਾਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚੀ ਵੇਖ ਵਖਾਏ। ਹਰਿ ਸੰਗਤ ਸਾਚਾ ਰੰਗ, ਸਤਿਗੁਰ ਪੂਰਾ ਆਪ ਚੜ੍ਹਾਈਆ। ਘਰ ਘਰ ਆਤਮ ਵੇਖੇ ਸਚ ਪਲੰਘ, ਦਸਮ ਦਵਾਰੀ ਡੇਰਾ ਲਾਈਆ। ਨੌ ਦਵਾਰੇ ਰਿਹਾ ਲੰਘ, ਟੇਢੀ ਬੰਕ ਪਾਰ ਕਰਾਈਆ। ਹੱਥ ਫੜ ਨਾਮ ਮਰਦੰਗ, ਸਾਚਾ ਨਾਦ ਇਕ ਸੁਣਾਈਆ। ਦੂਈ ਦਵੈਤੀ ਢਾਏ ਕੰਧ, ਪਰਦਾ ਓਹਲਾ ਦਏ ਚੁਕਾਈਆ। ਇਕ ਉਪਜਾਏ ਪਰਮਾਨੰਦ, ਨਿਜਾਨੰਦ ਆਪਣਾ ਰੂਪ ਦਰਸਾਈਆ। ਸਚ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਆਪੇ ਗਾਈਆ। ਗੁਰਮੁਖਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦੀਖ਼ਾਨਾ ਦਏ ਕਟਾਈਆ। ਆਪ ਚੜ੍ਹਾਏ ਸਾਚਾ ਚੰਦ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਿਸ ਜਨ ਗਾਇਆ ਬੱਤੀ ਦੰਦ, ਅੰਤਮ ਮੇਲੇ ਥਾਉਂ ਥਾਈਂਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਨੇਤਰ ਦਿਸ ਕਿਸੇ ਨਾ ਆਈਆ। ਕਰੇ ਖੇਲ ਵਿਚ ਵਰਭੰਡ, ਜੋਤੀ ਜਾਮਾ ਭੇਖ ਵਟਾਈਆ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਵਸਣਹਾਰਾ ਹਰਿ ਬ੍ਰਹਿਮੰਡ, ਪਾਰਬ੍ਰਹਮ ਨਾਉਂ ਧਰਾਈਆ। ਜੁਗ ਜੁਗ ਵੰਡੇ ਆਪਣੀ ਵੰਡ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਵੰਡੀ ਰਿਹਾ ਪਾਈਆ। ਆਪੇ ਕਰੇ ਖੰਡ ਖੰਡ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਆਪ ਰਖਾਏ ਚੰਡ ਪਰਚੰਡ, ਤਿਖੀ ਧਾਰ ਆਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਚਾ ਲਾਲ ਅਨਮੁਲੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਜੁਗਾ ਜੁਗੰਤਰ ਸਾਚੇ ਕੰਡੇ ਤੁਲੜਾ, ਕਰਤਾ ਕੀਮਤ ਆਪੇ ਪਾਇੰਦਾ। ਤ੍ਰੈਗੁਣ ਮਾਇਆ ਵਿਚ ਕਦੇ ਨਾ ਰੁਲੜਾ, ਖ਼ਾਕੀ ਖ਼ਾਕ ਨਾ ਕੋਇ ਮਿਲਾਇੰਦਾ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਸਚ ਦਵਾਰ, ਚਾਰ ਵਰਨਾਂ ਕਰੇ ਇਕ ਪਿਆਰ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇੰਦਾ। ਚਾਰ ਵਰਨਾਂ ਇਕ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਚਾਰ ਵਰਨਾਂ ਇਕ ਭਗਵਾਨਾ, ਪਰਮ ਪੁਰਖ ਮੇਲ ਮਿਲਾਈਆ। ਚਾਰ ਵਰਨਾਂ ਏਕਾ ਦਾਨਾ, ਨਾਮ ਨਿਧਾਨਾ ਝੋਲੀ ਪਾਈਆ। ਚਾਰ ਵਰਨਾਂ ਦੇਵੇ ਬ੍ਰਹਮ ਗਿਆਨਾ, ਆਤਮ ਅੰਤਰ ਕਰੇ ਜਣਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਘਰ ਘਰ ਆਪਣਾ ਸਗਨ ਮਨਾਈਆ। ਸੰਮਤ ਸਤਰਾਂ ਹੋ ਪਰਧਾਨਾ, ਬੀਸ ਬਿਕਰਮੀ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਏਕਾ ਘਰ, ਘਰ ਵਜਦੀ ਰਹੇ ਵਧਾਈਆ। ਹਰਿ ਸੰਗਤ ਹਰਿ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਸਚਖੰਡ ਦਵਾਰੇ ਏਕਾ ਮਾਣ, ਧਰਮ ਦਵਾਰਾ ਇਕ ਵਖਾਇੰਦਾ। ਆਵਣ ਜਾਵਣ ਚੁੱਕੇ ਕਾਣ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਗੁਰਮੁਖ ਬੂਟੇ ਲੋਕਮਾਤ ਸਦਾ ਮਹਿਕਾਨ, ਸਚ ਸੁਗੰਧੀ ਨਾਮ ਭਰਾਇੰਦਾ। ਭਗਤ ਵਾਸ਼ਨਾ ਭਰੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਹਰਿ ਸਾਚਾ ਖੇਲ ਖਿਲਾਇੰਦਾ। ਹਰਿ ਸੰਗਤ ਹਰਿ ਪਾਇਆ, ਹਰਿ ਹਰਿ ਕਾ ਰੂਪ ਅਪਾਰ। ਦਰ ਦਰ ਘਰ ਘਰ ਵੇਖ ਵਖਾਇਆ, ਗੁਰਮੁਖਾਂ ਕਰ ਪਿਆਰ। ਜੇਠ ਅਗਨੀ ਤਪਸ਼ ਦਏ ਬੁਝਾਇਆ, ਅੰਮ੍ਰਿਤ ਵਰਖ਼ੇ ਠੰਡੀ ਠਾਰ। ਤ੍ਰਿਸ਼ਨਾ ਹਰਸ ਦਏ ਮਿਟਾਇਆ, ਆਤਮ ਅੰਤਰ ਧਰ ਪਿਆਰ। ਆਪਣਾ ਤਰਸ ਆਪ ਕਮਾਇਆ, ਗੁਰਮੁਖ ਸਾਚੇ ਲਾਏ ਪਾਰ। ਨਿਰਗੁਣ ਸਰਗੁਣ ਦਰਸ ਦਿਖਾਇਆ, ਨੇਤਰ ਨੈਣਾਂ ਆਪ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ। ਹਰਿਜਨ ਤੇਰੀ ਸਾਚੀ ਮਤ, ਬ੍ਰਹਮ ਮਤ ਇਕ ਵਖਾਈਆ। ਸਤਿਗੁਰ ਪੂਰਾ ਰੱਖੇ ਪੱਤ, ਲੋਕਮਾਤ ਹੋਏ ਸਹਾਈਆ। ਤੇਰੀ ਲੇਖੇ ਲੱਗੇ ਰੱਤ, ਰੱਤੀ ਰੱਤ ਆਪਣੇ ਲੇਖੇ ਪਾਈਆ। ਸਤਿਗੁਰ ਸੱਚਾ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਕਰਤਾਰ। ਜਨਮ ਜਨਮ ਦਾ ਰੋਗ ਨਿਵਾਰਿਆ, ਏਕਾ ਬਖ਼ਸ਼ੇ ਚਰਨ ਪਿਆਰ। ਘਰ ਮੰਦਰ ਕਰ ਉਜਿਆਰਿਆ, ਮੇਟ ਮਿਟਾਏ ਅੰਧ ਅੰਧਿਆਰ। ਦੇਵੇ ਦਰਸ ਅਗੰਮ ਅਪਾਰਿਆ, ਬੰਦ ਤਾਕੀ ਖੋਲ੍ਹ ਕਿਵਾੜ। ਜੇਠ ਅਗਨ ਕਿਸੇ ਨਾ ਸਾੜਿਆ, ਤੱਤੀ ਵਾਓ ਨਾ ਕਰੇ ਖ਼ਵਾਰ। ਜੋ ਜਨ ਬੋਲੇ ਸੋਹੰ ਸ਼ਬਦ ਸਚ ਜੈਕਾਰਿਆ, ਮਾਣਸ ਜਨਮ ਨਾ ਆਏ ਹਾਰ। ਪੂਰਬ ਲਹਿਣਾ ਲੇਖਾ ਪਾਰ ਉਤਾਰਿਆ, ਲੇਖਾ ਦੇਵਣਹਾਰ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਭਰੇ ਨਾਮ ਭੰਡਾਰ। ਨਾਮ ਭੰਡਾਰਾ ਹਰਿ ਭਗਵੰਤ, ਜੁਗਾ ਜੁਗੰਤਰ ਆਪ ਵਰਤਾਇੰਦਾ। ਗੁਰਮੁਖ ਵਿਰਲੇ ਵੇਖੇ ਸੰਤ, ਜਿਸ ਜਨ ਝੋਲੀ ਨਾਮ ਭਰਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਤ੍ਰੈਗੁਣ ਪਰਦਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਨਾਰੀ ਕੰਤ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੁਹਾਵਣਾ, ਨਿਰਗੁਣ ਨੂਰ ਜੋਤ ਉਜਿਆਰ। ਗੁਰਸਿਖ ਸਾਚਾ ਵੇਖ ਵਖਾਵਣਾ, ਅੰਦਰ ਮੰਦਰ ਗੁਪਤ ਜ਼ਾਹਰ। ਦਰ ਦਰਵੇਸ਼ਾ ਫੇਰਾ ਪਾਵਣਾ, ਅਲੱਖ ਨਿਰੰਜਣ ਬੋਲ
❋
❋
ਜੈਕਾਰ। ਸ਼ਬਦ ਅਨਾਦੀ ਇਕ ਸੁਣਾਵਣਾ, ਆਤਮ ਧੁਨ ਵੱਜੇ ਅਪਾਰ। ਗੁਰਸਿਖ ਗੁਰਮੁਖ ਏਕਾ ਧਾਮ ਵਸਾਵਣਾ, ਜਿਸ ਘਰ ਵਸੇ ਆਪ ਨਿਰੰਕਾਰ। ਦਰ ਆਇਆਂ ਲੇਖੇ ਲਾਵਣਾ, ਜਾਏ ਪੈਜ ਸਵਾਰ। ਮਨਮੁਖਾਂ ਮੁਖ ਸ਼ਰਮਾਵਣਾ, ਮਨ ਰੱਖਿਆ ਇਕ ਹੰਕਾਰ। ਗੁਰਮੁਖ ਵਿਰਲੇ ਸੀਸ ਝੁਕਾਵਣਾ, ਜਿਸ ਝੁਕਿਆ ਆਪ ਨਿਰੰਕਾਰ। ਦਿਵਸ ਦਿਹਾੜਾ ਸਚ ਸੁਹਾਵਣਾ, ਤੇਰਾ ਤੇਰਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਵੇ ਸਾਰ। ਸਾਰ ਸਮਾਲੀਅਨ ਦਿਵਸ ਰੈਣ ਪਰਭਾਤ, ਘੜੀ ਪਲ ਪਲ ਵੇਖ ਵਖਾਈਆ। ਵਸਣਹਾਰਾ ਕਾਇਨਾਤ, ਚਾਰ ਕੁੰਟ ਦਹਿ ਦਿਸ਼ ਆਪਣਾ ਖੇਲ ਖਿਲਾਈਆ। ਲੱਖ ਚੁਰਾਸੀ ਮਾਰੇ ਝਾਤ, ਹਰਿਜਨ ਸਾਚੇ ਲਏ ਉਠਾਈਆ। ਆਪੇ ਪੁਛਣਹਾਰਾ ਵਾਤ, ਵਾਸਤਕ ਆਪਣਾ ਰੂਪ ਦਰਸਾਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਧਰਤ ਧਵਲ ਦਏ ਵਡਿਆਈਆ। ਗੁਰਮੁਖਾਂ ਹੋਏ ਪਿਤਾ ਮਾਤ, ਮਾਤ ਪਿਤਾ ਆਪ ਅਖਵਾਈਆ। ਵਰਨ ਬਰਨ ਨਾ ਕੋਇ ਜ਼ਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਮੇਲਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ।
੨੮ ਜੇਠ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਪਰ ਲਿਖਤ ਹੋਈ ਮਕਾਨ ਨੰ੦ ੯੭੮੯
ਗਲੀ ਨੰ੦ ੭ ਮੁਲਤਾਨੀ ਢਾਂਡਾ ਪਹਾੜ ਗੰਜ ਨਵੀਂ ਦਿਲੀ
ਹਸਤ ਕੀਟ ਹਰਿ ਕਰਤਾਰ, ਜੂਨ ਅਜੂਨੀ ਖੇਲ ਖਿਲਾਇੰਦਾ। ਰੂਪ ਅਨੂਪ ਬੇਐਬ ਪਰਵਰਦਿਗਾਰ, ਨੂਰੋ ਨੂਰ ਡਗਮਗਾਇੰਦਾ। ਸਤਿ ਸਰੂਪ ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨਾਂ ਨਾਉਂ ਧਰਾਇੰਦਾ। ਲੱਖ ਚੁਰਾਸੀ ਖੇਲ ਅਪਾਰ, ਘਟ ਘਟ ਬਾਤੀ ਆਪ ਟਿਕਾਇੰਦਾ। ਕਮਲਾਪਾਤੀ ਮੀਤ ਮੁਰਾਰ, ਨਿਰਗੁਣ ਆਪਣੀ ਰਚਨ ਰਚਾਇੰਦਾ। ਆਦਿ ਜੁਗਾਦੀ ਨਿਰਾਕਾਰ, ਸਾਕਾਰ ਰੂਪ ਵਟਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਘਟ ਘਟ ਅੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਜੇਰਜ ਅੰਡ ਰੂਪ ਰੇਖ ਨਾ ਕੋਇ ਵਖਾਇੰਦਾ। ਹਸਤ ਕੀਟ ਹਰਿ ਕੀ ਧਾਰ, ਹਰਿ ਸਾਚਾ ਸਚ ਉਪਜਾਈਆ। ਇਕ ਇਕੱਲਾ ਖੇਲ ਅਪਾਰ, ਏਕੰਕਾਰਾ ਆਪ ਕਰਾਈਆ। ਸਚਖੰਡ ਨਿਵਾਸੀ ਹੋ ਉਜਿਆਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਏਕਾ ਨੂਰ ਕਰ ਉਜਿਆਰ, ਸ਼ਬਦੀ ਧਾਰ ਵਿਚ ਟਿਕਾਈਆ। ਸ਼ਬਦ ਨਾਦ ਧੁਨ ਜੈਕਾਰ, ਪਵਣ ਪਵਣੀ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਹੱਥ ਵਡਿਆਈਆ। ਹਸਤ ਕੀਟ ਹਰਿ ਸਮਾਇਆ, ਭੇਵ ਅਭੇਦ ਭੇਵ ਜਣਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹਿਆ, ਆਪਣਾ ਨਾਉਂ ਧਰਾਇੰਦਾ। ਆਪਣੀ ਕਲ ਅਪ ਵਰਤਾਇਆ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਸਚ ਮਲਾਹ ਬਣ ਕੇ ਆਇਆ, ਖੇਵਟ ਖੇਟਾ ਆਪ ਚਲਾਇੰਦਾ। ਹਰਿਜਨ ਸਾਚੇ ਸੰਤ ਸੁਹੇਲੇ ਨਿਰਗੁਣ ਸਰਗੁਣ ਰੂਪ ਆਪ ਆਪਣਾ ਮੇਲ ਮਿਲਾਇਆ, ਆਪਣਾ ਹਿੱਤ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਸੰਗ, ਸਾਚਾ ਸੰਗ ਆਪ ਨਿਭਾਇੰਦਾ। ਹਸਤ ਕੀਟ ਸਗਲਾ ਸਾਥ, ਹਰਿ ਸਾਚਾ ਸਚ ਨਿਭਾਈਆ। ਪਾਰਬ੍ਰਹਮ ਪੁਰਖ ਅਬਿਨਾਸ਼, ਆਦਿ ਜੁਗਾਦਿ ਦਏ ਵਡਿਆਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਅਕਾਸ਼ ਆਕਾਸ਼ਾ ਆਪਣਾ ਰੂਪ
❋
❋
ਸਮਾਈਆ। ਜਨ ਭਗਤਾਂ ਹੋਇਆ ਰਹੇ ਦਾਸ, ਜੁਗਾ ਜੁਗੰਤਰ ਸੇਵ ਕਮਾਈਆ। ਘਟ ਘਟ ਅੰਦਰ ਰੱਖੇ ਵਾਸ, ਨਿਰਗੁਣ ਸਰਗੁਣ ਬੇਪਰਵਾਹੀਆ। ਮੰਡਲ ਬਹਿ ਬਹਿ ਪਾਵੇ ਰਾਸ, ਘਰ ਮੰਦਰ ਆਪ ਸੁਹਾਈਆ। ਗੁਰਮੁਖਾਂ ਪੂਰੀ ਕਰੇ ਆਸ, ਊਚ ਨੀਚ ਨਾ ਵੇਖ ਵਖਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਰੂਪ ਦਰਸਾਈਆ। ਏਕਾ ਰੂਪ ਹਰਿ ਕਰਤਾਰ, ਆਪਣਾ ਆਪ ਉਪਜਾਇੰਦਾ। ਅਜੂਨ ਅਜੂਨੀ ਹੋ ਤਿਆਰ, ਨਿਰਗੁਣ ਹਰ ਘਟ ਡੇਰਾ ਲਾਇੰਦਾ। ਏਕਾ ਅੱਖਰ ਕਰ ਵਿਚਾਰ, ਸਾਚੀ ਸਿਖਿਆ ਆਪ ਸਮਝਾਇੰਦਾ। ਲੇਖਾ ਲਿਖ ਨਾ ਸਕੇ ਵੇਦ ਚਾਰ, ਪੁਰਾਨ ਸ਼ਾਸਤਰ ਭੇਵ ਨਾ ਪਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਜੁਗਾ ਜੁਗੰਤਰ ਆਪ ਕਰਾਇੰਦਾ। ਬੋਧ ਅਗਾਧੀ ਨਾਮ ਜੈਕਾਰ, ਸਚ ਜੈਕਾਰਾ ਆਪ ਸੁਣਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਤ੍ਰੈ ਕਾਲ ਦਰਸੀ ਭੇਵ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵਾਨ, ਆਦਿ ਜੁਗਾਦਿ ਸਮਾਇਆ। ਵੇਖਣਹਾਰਾ ਜੁਗਾ ਜੁਗੰਤ, ਮਹਿਮਾ ਅਗਣਤ ਲੇਖਾ ਲੇਖ ਨਾ ਕੋਈ ਲਿਖਾਇਆ। ਹਰਿਜਨ ਵੇਖੇ ਸਾਚੇ ਸੰਤ, ਲੱਖ ਚੁਰਾਸੀ ਖੋਜ ਖੁਜਾਇਆ। ਘਰ ਮੰਦਰ ਉਪਜਾਏ ਹਰਿ ਹਰਿ ਨਾਉਂ ਮਣੀਆ ਮੰਤ, ਆਪਣੀ ਵਿਦਿਆ ਆਪ ਪੜ੍ਹਾਇਆ। ਦੋ ਜਹਾਨਾਂ ਬਣਾਏ ਸਾਚੀ ਬਣਤ, ਸਤਿ ਪੁਰਖ ਨਿਰੰਜਣ ਆਪਣੀ ਸੇਵਾ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹਰਿ ਹਰਿ ਵੇਸ, ਕਰੇ ਕਰਾਏ ਨਰ ਨਰੇਸ਼, ਹਸਤ ਕੀਟ ਮੇਲ ਮਿਲਾਇਆ। ਹਸਤ ਕੀਟ ਮੇਲਾ ਭਗਵਾਨ, ਹਰਿ ਸਾਚਾ ਆਪ ਕਰਾਈਆ। ਜੁਗ ਕਰਤਾ ਦੇਵਣਹਾਰ ਦਾਨ, ਕਰਤਾ ਪੁਰਖ ਨਾਉਂ ਧਰਾਈਆ। ਮੂਰਤ ਅਕਾਲ ਵਡ ਮਿਹਰਵਾਨ, ਅਜੂਨੀ ਰਹਿਤ ਨਾਉਂ ਧਰਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਸ਼ਬਦ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਏ ਏਕਾ ਆਣ, ਰਵ ਸਸ ਰਹੇ ਸੀਸ ਝੁਕਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਧਿਆਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਨੈਨਣ ਨੈਣ ਰਹੇ ਉਠਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਆਪ ਆਪਣੀ ਕਲ ਵਰਤਾਈਆ। ਹਰਿਜਨ ਸਾਚੇ ਕਰੇ ਪਰਵਾਨ, ਦਰ ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਡਲ ਸਾਚੀ ਰਾਸ, ਪਾਰਬ੍ਰਹਮ ਬ੍ਰਹਮ ਕਰ ਪਰਕਾਸ਼, ਨਿਰਗੁਣ ਪੂਰੀ ਕਰੇ ਆਸ, ਹਸਤ ਕੀਟ ਏਕਾ ਭਿਛਿਆ ਝੋਲੀ ਪਾਈਆ। ਪਾਈ ਭਿਛਿਆ ਨਾਮ ਨਿਧਾਨ, ਏਕਾ ਝੋਲੀ ਭਰਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਏਕੰਕਾਰਾ ਖੇਲ ਖਿਲਾਇੰਦਾ। ਆਦਿ ਨਿਰੰਜਣ ਦੇਵੇ ਦਾਨ, ਅਬਿਨਾਸ਼ੀ ਕਰਤਾ ਸੰਗ ਰਖਾਇੰਦਾ। ਸ੍ਰੀ ਭਗਵਾਨ ਬਖ਼ਸ਼ੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਪਾਰਬ੍ਰਹਮ ਏਕਾ ਪਾਏ ਆਪਣੀ ਆਣ, ਦੂਸਰ ਹੁਕਮ ਨਾ ਕੋਈ ਜਣਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਣ, ਜੁਗਾ ਜੁਗੰਤਰ ਵੇਖ ਵਖਾਇੰਦਾ। ਲੋਕਮਾਤ ਖੋਲ੍ਹ ਸਚ ਦੁਕਾਨ, ਸਾਚਾ ਹੱਟ ਇਕ ਵਖਾਇੰਦਾ। ਜੀਵ ਜੰਤ ਨਾ ਸਕੇ ਕੋਈ ਪਛਾਣ, ਲੱਖ ਚੁਰਾਸੀ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਪਾਵੇ ਸਾਰ, ਲੱਖ ਚੁਰਾਸੀ ਅਗੰਮ ਅਪਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਹਸਤ ਕੀਟ ਹਰਿ ਰੰਗ ਰਾਤਾ, ਰੰਗ ਰਤੜਾ ਸਾਚਾ ਮਾਹੀਆ। ਆਪ ਸੁਣਾਏ ਆਪਣੀ ਗਾਥਾ, ਜੁਗਾ ਜੁਗੰਤਰ ਕਰੇ ਇਕ
❋
❋
ਪੜ੍ਹਾਈਆ। ਲੇਖਾ ਜਾਣੇ ਲਹਿਣਾ ਦੇਣਾ ਮਸਤਕ ਮਾਥਾ, ਪੂਰਬ ਪੂਰਬ ਵੇਖ ਵਖਾਈਆ। ਪੰਜ ਤਤ ਕਾਇਆ ਮਾਟੀ ਚਲਾਏ ਰਾਥਾ, ਮਹਾਂਸਾਰਥੀ ਬੇਪਰਵਾਹੀਆ। ਕਰੇ ਖੇਲ ਤ੍ਰਲੋਕੀ ਨਾਥਾ, ਚੌਦਾਂ ਲੋਕ ਕਰ ਰੁਸ਼ਨਾਈਆ। ਜਨ ਭਗਤਾਂ ਪੂਰਾ ਕਰੇ ਘਾਟਾ, ਏਕਾ ਵਸਤ ਹੱਥ ਫੜਾਈਆ। ਨਿਰਗੁਣ ਜੋਤੀ ਨੂਰ ਜਗੇ ਲਿਲਾਟਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਸਰ ਸਰੋਵਰ ਵਖਾਏ ਤੀਰਥ ਤਾਟਾ, ਤੱਟ ਕਿਨਾਰਾ ਸੋਭਾ ਪਾਈਆ। ਲੇਖਾ ਚੁਕਾਏ ਆਨ ਬਾਟਾ, ਮਾਤ ਗਰਭ ਫੰਦ ਕਟਾਈਆ। ਅੱਗੇ ਨੇੜੇ ਆਏ ਵਾਟਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਸਦ ਮਿਹਰਵਾਨ, ਸਚ ਨਿਸ਼ਾਨ ਇਕ ਵਖਾਈਆ। ਸਚ ਨਿਸ਼ਾਨ ਧੁਰ ਦਰਬਾਰ, ਹਰਿ ਸਾਚਾ ਸਚ ਵਖਾਇੰਦਾ। ਮਹੱਲ ਅਟੱਲ ਉਚ ਮਿਨਾਰ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਜੁਗਾ ਜੁਗੰਤਰ ਆਪ ਵਖਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਲੋਚਣ ਲੋਇਣ ਆਪ ਦਰਸਾਇੰਦਾ। ਚੌਥੇ ਪਦ ਆਪੇ ਵਾੜ, ਪੰਚਮ ਜੋੜਾ ਆਪ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਲਾਏ ਲੜ, ਏਕਾ ਪੱਲੂ ਨਾਮ ਫੜਾਇੰਦਾ। ਨਾਮ ਪੱਲੂ ਸਚ ਗੰਢ, ਹਰਿ ਸਾਚੇ ਹੱਥ ਵਡਿਆਈਆ। ਜੁਗਾ ਜੁਗੰਤਰ ਵੰਡੇ ਆਪਣੀ ਵੰਡ, ਦੂਸਰ ਸੰਗ ਨਾ ਕੋਈ ਰਖਾਈਆ। ਵਸਣਹਾਰਾ ਹਰਿ ਬ੍ਰਹਿਮੰਡ, ਲੋਆਂ ਪੁਰੀਆਂ ਖੋਜ ਖੁਜਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਭੁੱਲ ਨਾ ਰਾਈਆ। ਪਾਵੇ ਸਾਰ ਸੂਰਜ ਚੰਦ, ਰਵ ਸਸ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਪੰਧ, ਆਪਣਾ ਲੇਖਾ ਵੇਖ ਵਖਾਈਆ। ਊਚ ਨੀਚ ਹਸਤ ਕੀਟ ਸਰਬ ਜੀ ਦਾਤਾ, ਏਕਾ ਰੰਗ ਸਮਾਇਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਮੇਟੀ ਅੰਧੇਰੀ ਰਾਤਾ, ਅੰਧ ਅੰਧੇਰਾ ਦਏ ਗਵਾਇਆ। ਜਨ ਭਗਤਾਂ ਨਿਭਾਏ ਸਗਲਾ ਸਾਥਾ, ਸਗਲਾ ਸੰਗ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਹਰਿ ਸੰਜੋਗ, ਹਰਿ ਸਾਚੇ ਆਪ ਕਰਾਇਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਚੌਦਾਂ ਵੇਖ ਵਖਾਇਆ। ਪੁਰੀ ਬ੍ਰਹਮ ਇਕ ਸਲੋਕ, ਸਿੰਘ ਸ਼ੇਰ ਨਾਮ ਸੁਣਾਇਆ। ਵਿਸ਼ਨੂੰ ਵਿਸ਼ਵ ਭਾਣਾ ਨਾ ਸਕੇ ਰੋਕ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਹਰਿ ਭਗਤ ਨਾ ਮੰਗੇ ਕੋਈ ਮੋਖ, ਪ੍ਰਭ ਦਰਸ ਰਹੇ ਤ੍ਰਿਪਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਸੰਗ ਨਿਭਾਇਆ। ਹਸਤ ਕੀਟ ਏਕਾ ਸੰਗ, ਹਰਿ ਸਤਿਗੁਰ ਸੰਗ ਰਖਾਇੰਦਾ। ਕਲਜੁਗ ਔਧ ਰਹੀ ਲੰਘ, ਕਲਜੁਗ ਵੇਲਾ ਅੰਤਮ ਆਇੰਦਾ। ਸ੍ਰਿਸ਼ਟ ਸਬਾਈ ਧਰਤ ਮਾਤ ਸਾਚੀ ਸੇਜ ਮਾਂਗੇ ਪਲੰਘ, ਨਵ ਸਤ ਇਕ ਵਿਛਾਇੰਦਾ। ਜਲਧਾਰ ਨਾ ਦਿਸੇ ਕੋਈ ਗੰਗ, ਸਰ ਸਰੋਵਰ ਅੰਮ੍ਰਿਤ ਬੂੰਦ ਨਾ ਕੋਈ ਮੁਖ ਚੁਆਇੰਦਾ। ਚਾਰੇ ਕੁੰਟ ਹੋਏ ਨੰਗ, ਸਾਚਾ ਪਰਦਾ ਨਾ ਕੋਈ ਪਾਇੰਦਾ। ਸੋ ਪੁਰਖ ਨਿਰੰਜਣ ਏਕਾ ਅਸਵ ਕਸੇ ਤੰਗ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਏਕੰਕਾਰਾ ਸੱਚਖੰਡ ਦਵਾਰਾ ਆਪੇ ਲੰਘ, ਆਦਿ ਨਿਰੰਜਣ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਵਜਾਏ ਮਰਦੰਗ, ਸ੍ਰੀ ਭਗਵਾਨ ਹੱਥ ਉਠਾਇੰਦਾ। ਪਾਰਬ੍ਰਹਮ ਹਰਿਜਨ ਸਾਚੇ ਲਾਏ ਆਪਣੇ ਅੰਗ, ਬ੍ਰਹਮ ਬ੍ਰਹਮ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਮਾਇਆ ਮਮਤਾ ਝੂਠੀ ਗੰਢ, ਹਉਮੇ ਹੰਗਤਾ ਗੜ੍ਹ ਨਾ ਕੋਈ ਤੁੜਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰਾ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਗੁਰਮੁਖਾਂ ਅੰਦਰ ਨਿਰਗੁਣ
❋
❋
ਰੂਪ ਨਿਰਾਕਾਰ ਆਪੇ ਲੰਘ, ਆਤਮ ਸੇਜਾ ਆਪ ਸੁਹਾਇੰਦਾ। ਕਾਇਆ ਮਾਟੀ ਕਾਚੀ ਵੰਗ, ਕੰਚਨ ਗੜ੍ਹ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਚੁਕਾਏ ਡਰ, ਨਿਰਭੈ ਆਪਣਾ ਭੈ ਵਖਾਇੰਦਾ। ਨਿਰਭੈ ਰੂਪ ਹਰਿ ਨਿਰੰਕਾਰ, ਹਰਿਜਨ ਸਾਚੇ ਆਪ ਜਗਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਸ਼ਬਦ ਜਣਾਈ ਧੁਨ ਜੈਕਾਰ, ਨਾਦ ਅਨਾਦੀ ਆਪ ਵਜਾਈਆ। ਕਲਜੁਗ ਅੰਤਮ ਖੇਲ ਅਪਾਰ, ਖੇਲਣਹਾਰਾ ਆਪ ਖਲਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਧਨ ਸਰਧਨ ਵੇਖ ਵਖਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ, ਸਾਧ ਸੰਤ ਭਗਤ ਭਗਵੰਤ ਮੇਲ ਮਿਲਾਈਆ। ਸੰਤ ਕੰਤ ਮੇਲਾ ਨਾਰ ਭਤਾਰ, ਗੁਰਮੁਖ ਵੇਖੇ ਸਹਿਜ ਸੁਭਾਈਆ। ਗੁਰਮੁਖ ਸੋਹੇ ਬੰਕ ਦਵਾਰ, ਘਰ ਵਜਦੀ ਰਹੇ ਵਧਾਈਆ। ਮਨਮੁਖ ਡੁੱਬੇ ਵਿਚ ਮੰਝਧਾਰ, ਜੁਗਾ ਜੁਗੰਤਰ ਰਿਹਾ ਰੁੜਾਈਆ। ਨਾ ਕੋਈ ਦੀਸੇ ਪਾਰ ਕਿਨਾਰ, ਨਈਆ ਨਾਮ ਨਾ ਕੋਇ ਚੜ੍ਹਾਈਆ। ਸਗਲਾ ਸੰਗ ਛੁਟਾ ਸੰਸਾਰ, ਭੈਣਾ ਭਈਆ ਦਿਸ ਨਾ ਆਈਆ। ਕੱਢ ਵਹੀਆ ਧਰਮ ਰਾਏ ਕਰੇ ਖ਼ਵਾਰ, ਲੇਖਾ ਲਿਖਿਆ ਨਾ ਸਕੇ ਕੋਈ ਚੁਕਾਈਆ। ਗੁਰਮੁਖ ਸਾਚਾ ਉਚੀ ਕੂਕੇ ਕਰੇ ਪੁਕਾਰ, ਸਤਿਗੁਰ ਤੇਰੀ ਸਚ ਸੱਚੀ ਸਰਨਾਈਆ। ਸਤਿਗੁਰ ਪੂਰਾ ਫੜ ਫੜ ਬਾਹੋਂ ਲਾਏ ਪਾਰ, ਵੇਲੇ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਨਾਤਾ, ਆਪੇ ਤੋੜੇ ਪੁਰਖ ਬਿਧਾਤਾ, ਲੜ ਆਪਣਾ ਇਕ ਵਖਾਈਆ। ਹਸਤ ਕੀਟ ਜਗਤ ਖੇਲ, ਊਚ ਨੀਚ ਵੰਡ ਵੰਡਾਈਆ। ਹਰਿਜਨ ਹਰਿ ਸਾਚਾ ਲਏ ਮੇਲ, ਹਰਿਜਨ ਆਪਣੀ ਦਇਆ ਕਮਾਈਆ। ਘਰ ਮੰਦਰ ਜੋਤ ਜਗਾਏ ਬਿਨ ਬਾਤੀ ਬਿਨ ਤੇਲ, ਦਿਵਸ ਰੈਣ ਇਕ ਰੁਸ਼ਨਾਈਆ। ਸਤਿ ਸਤਿਵਾਦੀ ਬਣੇ ਸੱਜਣ ਸੁਹੇਲ, ਘਰ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਜਗਤ ਮਾਣ ਵਡਿਆਈਆ। ਹਸਤ ਕੀਟ ਸੋਹੇ ਬੰਕ, ਸਚਖੰਡ ਨਿਵਾਸੀ ਆਪ ਸੁਹਾਇੰਦਾ । ਲੇਖਾ ਜਾਣੇ ਰਾਓ ਰੰਕ, ਏਕਾ ਡੰਕ ਆਪ ਵਜਾਇੰਦਾ। ਏਕਾ ਨਾਮ ਵਜਾਏ ਸਾਚਾ ਡੰਕ, ਚਾਰ ਵਰਨਾਂ ਆਪ ਸੁਣਾਇੰਦਾ। ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਆਪਣੀ ਖੇਲ ਆਪ ਖਲਾਇੰਦਾ। ਹਰਿ ਜਨ ਜਨ ਹਰਿ ਮਾਣ ਰਖਾਏ ਜਿਉਂ ਜਨ ਜਨਕ, ਘਰ ਘਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਸਤ ਕੀਟ ਕਰ ਪਿਆਰ, ਥਿਰ ਘਰ ਦੇਵੇ ਸ਼ਬਦ ਧਾਰ, ਪੀਤ ਪਤੰਬਰ ਸੀਸ ਸੁਹਾਇੰਦਾ। ਪੀਤ ਪਤੰਬਰ ਹਰਿ ਜਗਦੀਸ਼, ਸ਼ਾਹ ਸੁਲਤਾਨ ਆਪ ਝੁਲਾਈਆ। ਆਪਣਾ ਪੀਸਣ ਆਪੇ ਪੀਸ, ਕਲਜੁਗ ਚੱਕੀ ਰਿਹਾ ਚਲਾਈਆ। ਚਾਰ ਕੁੰਟ ਚਾਰ ਜੁਗ ਚਾਰ ਵਰਨ ਚਾਰ ਬਾਣੀ ਚਾਰ ਖਾਣੀ ਚਾਰ ਵੇਦ ਚਾਰ ਯਾਰ ਇਕ ਹਦੀਸ, ਇਕ ਕਲਮਾ ਉਲਮਾ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਸਤਕ ਰੂਪ ਸਰਬ ਸੰਸਾਰ, ਹਸਤ ਕੀਟ ਦਏ ਆਧਾਰ, ਪਤਿਤ ਉਧਾਰਨ ਆਪਣਾ ਨਾਉਂ ਆਪ ਧਰਾਈਆ। ਪਤਿਤ ਉਧਾਰਨ ਦੀਨ ਦਿਆਲਾ, ਦਇਆਨਿਧ ਪੁਰਖ ਅਬਿਨਾਸ਼ਿਆ। ਜੁਗਾ ਜੁਗੰਤਰ ਅਵੱਲੜੀ ਚਾਲਾ, ਕਰੇ ਕਰਾਏ ਸ਼ਾਹੋ ਸਬਾਸਿਆ। ਚਰਨ ਦਵਾਰ ਰੱਖੇ ਭਿਖਾਰ ਕਾਲ ਮਹਾਂਕਾਲਾ, ਬਹਿ ਖੇਲੇ ਖੇਲ ਖੇਲ ਤਮਾਸ਼ਿਆ। ਲੱਖ ਚੁਰਾਸੀ ਵਣਜ ਵਪਾਰ, ਦੋ ਜਹਾਨ ਪ੍ਰਿਥਮੀ ਅਕਾਸ਼ਿਆ। ਗੁਰਮੁਖ ਸਾਚੇ ਲਏ ਉਭਾਰ, ਘਰ ਮੰਦਰ ਨਿਰਗੁਣ ਜੋਤ ਕਰ ਪਰਕਾਸ਼ਿਆ। ਕਾਗਦ ਕਲਮ ਨਾ
❋
❋
ਲਿਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਦਾਸਣ ਦਾਸਿਆ। ਹਸਤ ਕੀਟ ਹਰਿ ਵਸੇਰਾ, ਆਪ ਅਪਣਾ ਖੇਲ ਖਿਲਾਇੰਦਾ। ਆਪੇ ਫਿਰੇ ਨੇਰਨ ਨੇਰਾ, ਦੂਰਨ ਦੂਰ ਆਪ ਹੋ ਜਾਇੰਦਾ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਨਾ ਕੋਈ ਰਖਾਇੰਦਾ। ਆਪੇ ਢਾਏ ਭਰਮਾਂ ਡੇਰਾ, ਭਰਮ ਗੜ੍ਹ ਆਪ ਤੁੜ੍ਹਾਇੰਦਾ। ਆਪੇ ਕਰਾਏ ਸੰਝ ਸਵੇਰਾ, ਰੈਣ ਅੰਧੇਰਾ ਨਾ ਕੋਈ ਵਖਾਇੰਦਾ। ਆਪੇ ਸ਼ਬਦ ਸਰੂਪੀ ਪਾਏ ਘੇਰਾ, ਚਾਰ ਕੁੰਟ ਆਪਣਾ ਘੇਰਾ ਪਾਇੰਦਾ। ਆਪੇ ਕਰੇ ਹੱਕ ਨਬੇੜਾ, ਜੁਗ ਜੁਗ ਵੇਸ ਵਟਾਇੰਦਾ। ਗੁਰਸਿਖਾਂ ਵੇਖੇ ਕਾਇਆ ਖੇੜਾ, ਪੰਜ ਤਤ ਮੰਦਰ ਖੋਜ ਖੁਜਾਇੰਦਾ। ਆਪੇ ਧਰਤ ਮਾਤ ਕਰੇ ਖੁਲ੍ਹਾ ਵੇਹੜਾ, ਜੋ ਘੜਿਆ ਭੰਨ ਵਖਾਇੰਦਾ। ਆਪੇ ਤ੍ਰੈਗੁਣ ਮਾਇਆ ਲਾਏ ਉਖੇੜਾ, ਆਪੇ ਪੰਚਮ ਜੜ੍ਹ ਪੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਬੇੜਾ ਬੰਨ੍ਹ, ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਖਿਲਾਇੰਦਾ। ਹਸਤ ਕੀਟ ਵਸਤ ਅਨਮੋਲ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਹਰਿ ਪੁਰਖ ਨਿਰੰਜਣ ਤੋਲੇ ਸਾਚਾ ਤੋਲ, ਜਗਤ ਕੰਡਾ ਨਾਮ ਹੱਥ ਉਠਾਇੰਦਾ। ਆਦਿ ਨਿਰੰਜਣ ਆਪਣੀ ਧਾਰਨ ਆਪੇ ਬੋਲ, ਸ੍ਰੀ ਭਗਵਾਨ ਸਾਚੀ ਸਿਖਿਆ ਦੇ ਸਮਝਾਇੰਦਾ। ਅਬਿਨਾਸ਼ੀ ਕਰਤਾ ਵਸੇ ਕੋਲ, ਪਾਰਬ੍ਰਹਮ ਮੁਖ ਪਰਦਾ ਆਪੇ ਲਹਿੰਦਾ। ਬ੍ਰਹਮ ਬ੍ਰਹਮ ਪ੍ਰਭ ਆਪੇ ਬੋਲ, ਸਰਗੁਣ ਢੋਲ ਮਰਦੰਗ ਵਜਾਇੰਦਾ। ਦੂਈ ਦਵੈਤੀ ਪਰਦਾ ਖੋਲ੍ਹ, ਸਾਚਾ ਮੰਦਰ ਇਕ ਸੁਹਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਕਵਲਾ ਆਪ ਭਰਾਇੰਦਾ। ਸੁਰਤੀ ਸ਼ਬਦੀ ਜਾਏ ਮਵਲ, ਮਵਲਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਚੁੱਕੇ ਡਰ, ਸਾਚੀ ਸਿਖਿਆ ਆਪਣੇ ਹੱਥ ਰਖਾਇੰਦਾ। ਹਸਤ ਕੀਟ ਲੇਖ ਚੁਕੌਣਾ, ਸਤਿਗੁਰ ਸਾਚਾ ਰੰਗ ਰੰਗਾਈਆ। ਚਾਰ ਵਰਨਾਂ ਏਕਾ ਬਰਨ ਰਖੌਣਾ, ਸਰਨਗਤ ਬੇਪਰਵਾਹੀਆ। ਚਾਰ ਕੁੰਟ ਏਕਾ ਸ਼ਬਦ ਪੜ੍ਹੌਣਾ, ਅੱਖਰ ਵੱਖਰ ਜਾਪ ਬੇਪਰਵਾਹੀਆ। ਚਾਰ ਜੁਗ ਪੰਧ ਮਕੌਣਾ, ਚਾਰ ਯਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਸਤ ਕੀਟ ਆਪਣੀ ਗੋਦ ਉਠਾਈਆ। ਹਸਤ ਕੀਟ ਦਇਆ ਕਰ, ਆਪਣੀ ਦਇਆ ਕਮਾਇੰਦਾ। ਸਤਿਜੁਗ ਸਾਚਾ ਮਾਤ ਧਰ, ਧਰਤ ਧਵਲ ਧਵਲ ਆਪ ਵਡਿਆਇੰਦਾ। ਨੌ ਨੌ ਸਤ ਸਤ ਏਕਾ ਵਰ, ਹਰਿ ਹਰਿ ਆਪਣੀ ਝੋਲੀ ਪਾਇੰਦਾ। ਹਸਤ ਕੀਟ ਚੁੱਕੇ ਡਰ, ਊਚ ਨੀਚ ਨਾ ਕੋਇ ਵਖਾਇੰਦਾ। ਰਾਓ ਰੰਕ ਨਾ ਦਿਸੇ ਨਾਰੀ ਨਰ, ਨਰ ਨਰਾਇਣ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਲੇਖਾ ਜਾਏ ਮੁੱਕ, ਹਰਿ ਸਾਚਾ ਆਪ ਮੁਕਾਇੰਦਾ। ਹਸਤ ਕੀਟ ਸਰਬ ਸੁਖਦੇਵ, ਚਾਰ ਵਰਨ ਕਰੇ ਕੁੜਮਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਲੱਖ ਅਭੇਵ, ਪਰਮ ਪੁਰਖ ਇਕ ਅਖਵਾਈਆ। ਏਕਾ ਇਸ਼ਟ ਏਕਾ ਦੇਵ, ਦੇਵੀ ਦੇਵ ਇਕ ਮਨਾਈਆ। ਲੱਖ ਚੁਰਾਸੀ ਰਸਨਾ ਜਿਹਵ, ਪੁਰਖ ਅਕਾਲ ਇਕ ਵਡਿਆਈਆ। ਮਾਨਸ ਮਾਨੁਖ ਮਸਤਕ ਥੇਵ, ਕੌਸਤਕ ਮਣੀਆ ਜੋਤ ਰੁਸ਼ਨਾਈਆ। ਪਾਰਬ੍ਰਹਮ ਸਦਾ ਨੇਹਕੇਵ, ਕੇਵਲ ਆਪਣੇ ਨਾਉਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਸਰਬ ਹਰਿ ਮੀਤ, ਸਤਿਜੁਗ ਚਲਾਏ ਸਾਚੀ ਰੀਤ, ਮੰਦਰ ਮਸੀਤ ਨਾ ਕੋਈ ਵਖਾਈਆ। ਸਾਚਾ ਮੰਦਰ ਦੇਹੁਰਾ ਮਸੀਤ, ਕਾਇਆ ਗੜ੍ਹ ਚਾਰ ਵਰਨ ਇਕ ਜਣਾਇੰਦਾ। ਸਤਿ ਪੁਰਖ ਨਿਰੰਜਣ ਬੈਠਾ ਅਤੀਤ, ਅੰਦਰ ਵੜ ਦਿਸ ਕਿਸੇ ਨਾ ਆਇੰਦਾ। ਜਿਸ ਜਨ ਫੜਾਏ ਆਪਣਾ
❋
❋
ਲੜ, ਫੜ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਵਰ, ਆਪਣੀ ਭਿਛਿਆ ਝੋਲੀ ਪਾਇੰਦਾ। ਸਾਚਾ ਮੰਦਰ ਹਰਿ ਮੁਨਾਰ, ਕਾਇਆ ਮੰਦਰ ਇਕ ਦਰਸਾਈਆ । ਦੀਪਕ ਜੋਤ ਜਗੇ ਉਜਿਆਰ, ਬਿਮਲ ਰੂਪ ਇਕ ਦਰਸਾਈਆ। ਸ਼ਬਦ ਨਾਦ ਵੱਜੇ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਸੋਹੇ ਬੰਕ ਬੰਕ ਦਵਾਰ, ਦਰ ਦਰਵਾਜਾ ਨਾ ਕੋਈ ਖੁਲ੍ਹਾਈਆ। ਬਣੇ ਬਣਤ ਨਾ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਏਕਾ ਕਰ, ਹਰਿ ਮੰਦਰ ਆਪ ਵਖਾਈਆ। ਹਰਿ ਮੰਦਰ ਹਰੀ ਦੁਆਰਕਾ, ਹਰਿ ਸਾਚਾ ਸਚ ਦਰਸਾਈਆ। ਪਾਵੇ ਰਾਸ ਮੰਡਲ ਤਾਰਕਾ, ਰਵ ਸਸ ਕਰੇ ਰੁਸ਼ਨਾਈਆ। ਕਰੇ ਕਰਾਏ ਘਰ ਆਰਤ ਸਾਚੀ ਆਰਤਾ, ਗਗਨ ਮੰਡਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਵਖਾਏ ਏਕਾ ਘਰ, ਘਰ ਸਾਚਾ ਇਕ ਸਮਝਾਈਆ। ਘਰ ਸਾਚਾ ਹਰਿ ਸੁਹੰਜਣਾ, ਉਚ ਅਟੱਲ ਮੁਨਾਰ। ਜਗੇ ਜੋਤ ਇਕ ਨਿਰੰਜਣਾ, ਦਿਵਸ ਰੈਣ ਹੋਏ ਉਜਿਆਰ। ਨਾ ਘੜਿਆ ਨਾ ਭੱਜਣਾ, ਨਾ ਢਹਿ ਢਹਿ ਹੋਏ ਖ਼ਵਾਰ। ਅੰਦਰ ਵੜ ਫੇਰ ਫੇਰ ਨਾ ਤਜਣਾ, ਮਿਲੇ ਮੇਲ ਹਰਿ ਮੀਤ ਮੁਰਾਰ। ਦਰ ਦਵਾਰ ਬਹਿ ਬਹਿ ਸਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਵਖਾਏ ਇਕ ਘਰ ਬਾਰ। ਹਸਤ ਕੀਟ ਲੇਖਾ ਸਚਖੰਡ, ਪ੍ਰਭ ਸਚੀ ਸਚ ਸਰਨਾਈਆ। ਸਤਿ ਜੁਗ ਚਲਾਏ ਸਾਚੀ ਵੰਡ, ਬ੍ਰਹਿਮੰਡ ਇਕ ਸਰਨਾਈਆ। ਤੈਗੁਣ ਦੇਵਣਹਾਰਾ ਦੰਡ, ਪੰਚਮ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਜੇਰਜ ਅੰਡ, ਅੰਡਜ ਜੇਰਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਸਤ ਕੀਟ ਏਕਾ ਧਾਮ ਬਹਾਈਆ। ਹਸਤ ਕੀਟ ਧਾਮ ਸੁਹਾਵਣਾ, ਜਿਸ ਮਿਲਿਆ ਸਤਿਗੁਰ ਮੀਤ। ਘਰ ਮੰਦਰ ਏਕਾ ਪਾਵਣਾ, ਸਤਿਜੁਗ ਚਲੇ ਸਾਚੀ ਰੀਤ। ਇਸ਼ਟ ਦ੍ਰਿਸ਼ਟ ਇਕ ਵਖਾਵਣਾ, ਰੰਗ ਰੰਗੀਲਾ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਹਸਤ ਕੀਟ। ਹਸਤ ਕੀਟ ਵਰ ਪਾਇਆ, ਹਰਿ ਮਿਲਿਆ ਬੇਪਰਵਾਹ। ਏਕਾ ਦੂਜਾ ਭੌ ਚੁਕਾਇਆ, ਤੀਜਾ ਸਤਿਗੁਰ ਸ਼ਬਦ ਮਲਾਹ। ਚੌਥਾ ਦਰ ਇਕ ਸਮਝਾਇਆ, ਘਰ ਮੰਦਰ ਮੇਲਾ ਸ਼ਹਿਨਸ਼ਾਹ। ਪੰਚਮ ਨਾਤਾ ਤੋੜ ਤੁੜਾਇਆ, ਪੰਚਮ ਨਾਦ ਸ਼ਬਦ ਧੁਨ ਰਿਹਾ ਸੁਣਾ। ਛੇਵੇਂ ਛਹਿਬਰ ਏਕਾ ਲਾਇਆ, ਅੰਮ੍ਰਿਤ ਮੇਘ ਦਏ ਬਰਸਾ। ਸਤਵੇਂ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਜੋਤ ਜਗਾਇਆ, ਅੰਧ ਅੰਧੇਰਾ ਦਏ ਗਵਾ। ਅਠਵੇਂ ਅੱਠਾਂ ਤੱਤਾਂ ਵੇਖ ਵਖਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁੱਧ ਦਏ ਸਮਝਾ। ਨੌ ਦੁਆਰੇ ਖੋਜ ਖੁਜਾਇਆ, ਜਗਤ ਵਾਸਨਾ ਬਾਹਰ ਕਢਾ। ਦਸਵੇਂ ਮੇਲਾ ਸਹਿਜ ਸੁਭਾਇਆ, ਬਜ਼ਰ ਕਪਾਟੀ ਪਰਦਾ ਲਾਹ। ਆਤਮ ਸੇਜਾ ਰੰਗ ਰੰਗਾਇਆ, ਸਚ ਸੁਹੰਜਣੀ ਸੇਜ ਹੰਢਾ। ਪੀਆ ਪ੍ਰੀਤਮ ਵੇਖ ਵਖਾਇਆ, ਘਰ ਮੰਦਰ ਬੇਪਰਵਾਹ। ਆਸਾ ਤ੍ਰਿਸ਼ਨਾ ਰਹੇ ਨਾ ਰਾਇਆ, ਸਹਿੰਸਾ ਰੋਗ ਦਏ ਚੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਸਤ ਕੀਟ ਦੇਵੇ ਵਰ, ਏਕਾ ਆਪਣਾ ਬੰਧਨ ਪਾਇਆ। ਹਰਿ ਹਰਿ ਬੰਧਨ ਨਾਮ ਅਪਾਰਾ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਦੇਵੇ ਸਚ ਸਹਾਰਾ, ਸਾਰਿੰਗ ਧਰ ਭਗਵਾਨ ਬੀਠਲੋ ਆਪਣੀ ਦਇਆ ਆਪ ਕਮਾਈਆ। ਕਲਜੁਗ ਅੰਤਮ ਸਤਿਜੁਗ ਖੇਲ ਕਰੇ ਨਿਆਰਾ, ਅੱਧਵਿਚਕਾਰ ਡੇਰਾ ਲਾਈਆ। ਦੋਹਾਂ ਵਿਚੋਲਾ ਸਿਰਜਣਹਾਰਾ, ਵਡ ਦਾਤਾਰਾ ਖੇਲ ਖਿਲਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖੇ ਖੜ੍ਹ, ਹਸਤ ਕੀਟ ਆਪਣੀ ਅੰਸ਼ ਬਣਾਈਆ। ਹਸਤ ਕੀਟ ਅੰਸ਼ ਸਪੂਤ, ਮਾਤ ਪਿਤ ਹਰਿ ਅਖਵਾਇੰਦਾ। ਏਕਾ ਧਾਗਾ ਏਕਾ ਸੂਤ, ਤਾਣਾ ਪੇਟਾ ਏਕਾ ਪਾਇੰਦਾ। ਏਕਾ ਵਸਣਹਾਰਾ ਚਾਰੇ ਕੂਟ, ਏਕਾ ਆਪਣਾ ਖੇਲ ਖਿਲਾਇੰਦਾ। ਏਕਾ ਕਲਜੁਗ ਨਾਤਾ ਤੋੜੇ ਜੂਠ ਝੂਠ, ਏਕਾ ਸਚ ਸੁਚ ਮਾਰਗ ਆਪਣਾ ਆਪੇ ਲਾਇੰਦਾ। ਏਕਾ ਗੁਰ ਗੁਰਮੁਖਾਂ ਉਪਰ ਜਾਏ ਤੁਠ, ਅੰਮ੍ਰਿਤ ਘੁੱਟ ਆਪ ਪਿਆਇੰਦਾ। ਏਕਾ ਸੁਹਾਏ ਆਪਣੀ ਰੁੱਤ, ਰੁੱਤ ਬਸੰਤੀ ਫੁੱਲ ਫਲਵਾੜੀ ਆਪ ਮਹਿਕਾਇੰਦਾ। ਮੇਲੇ ਮੇਲ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਸੁੱਤ ਦੁਲਾਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਸਤ ਕੀਟ ਵੇਖੇ ਏਕਾ ਦਰ, ਦਰ ਦੁਆਰਾ ਆਪ ਖੁਲ੍ਹਾਇੰਦਾ।