੧੮ ਭਾਦਰੋਂ ੨੦੧੭ ਬਿਕ੍ਰਮੀ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲੇ ਜ਼ਿਲਾ ਫਿਰੋਜ਼ਪੁਰ ਦਇਆ ਹੋਈ
ਚਰਨ ਪ੍ਰੀਤ ਸਤਿਗੁਰ ਪੂਰਾ, ਆਦਿ ਜੁਗਾਦਿ ਇਕ ਵਖਾਇੰਦਾ। ਜੁਗਾ ਜੁਗੰਤਰ ਹਾਜ਼ਰ ਹਜ਼ੂਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਮੁਖਾਂ ਨਾਤਾ ਤੋੜੇ ਜਗਤ ਕੂੜਾ, ਦਰ ਘਰ ਸਾਚੇ ਜੋੜ ਜੁੜਾਇੰਦਾ। ਸਤਿਗੁਰ ਬਖ਼ਸ਼ੇ ਸਾਚੀ ਧੂੜਾ, ਦੁਰਮਤ ਮੈਲ ਧਵਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਸਾਚੀ ਸਰਨ ਲਗਾਇੰਦਾ। ਜੋਤੀ ਨੂਰ ਕਰੇ ਉਜਿਆਰ ਨੂਰਾ, ਦੀਪਕ ਜੋਤ ਡਗਮਗਾਇੰਦਾ। ਆਸਾ ਮਨਸਾ ਕਰੇ ਪੂਰਾ, ਆਸ ਨਿਰਾਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਆਪ ਬੰਧਾਇੰਦਾ। ਚਰਨ ਪ੍ਰੀਤੀ ਸਾਚਾ ਨਾਤਾ, ਸਤਿਗੁਰ ਪੂਰਾ ਆਪ ਬੰਧਾਈਆ। ਲੇਖਾ ਜਾਣੇ ਪੁਰਖ ਬਿਧਾਤਾ, ਜੁਗਾ ਜੁਗੰਤਰ ਵੇਸ ਵਟਾਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਇਕ ਇਕੱਲਾ ਸ਼ਹਿਨਸ਼ਾਹੀਆ। ਜੁਗ ਜੁਗ ਵੇਖੇ ਅੰਧੇਰੀ ਰਾਤਾ, ਗੁਰ ਸਤਿਗੁਰ ਰੂਪ ਧਰਾਈਆ। ਲੱਖ ਚੁਰਾਸੀ ਕਾਇਆ ਮੰਦਰ ਅੰਦਰ ਵੇਖੇ ਆਪਣੀ ਖਾਟਾ, ਸਚ ਸੁਹੰਜਣੀ ਸੇਜ ਸੁਹਾਈਆ। ਕਰੇ ਪਰਕਾਸ਼ ਜੋਤੀ ਜੋਤ ਲਲਾਟਾ, ਅੰਧ ਅੰਧੇਰ ਰਹਿਣ ਨਾ ਪਾਈਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਜਨ ਭਗਤ ਨਿਭਾਏ ਸਗਲਾ ਸਾਥਾ, ਦੋ ਜਹਾਨਾ ਹੋਏ ਸਹਾਈਆ। ਨਿਰਗੁਣ ਨਿਰਵੈਰ ਚਲਾਏ ਰਾਥਾ, ਮਹਾਂਸਾਰਥੀ ਸੇਵ ਕਮਾਈਆ। ਅਗੰਮ ਅਗੰਮੜੀ ਸੁਣਾਏ ਗਾਥਾ, ਅੱਖਰ ਵੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਇਕ ਸਮਝਾਈਆ। ਚਰਨ ਪ੍ਰੀਤੀ ਸ਼ਾਹ ਸੁਲਤਾਨ, ਸਤਿਗੁਰ ਪੂਰਾ ਆਪ ਜਣਾਇੰਦਾ। ਜੁਗਾਂ ਜੁਗੰਤਰ ਹੋ ਮਿਹਰਵਾਨ, ਭਗਤ ਭਗਵੰਤ ਵੇਖ ਵਖਾਇੰਦਾ। ਸੰਤਨ ਦੇਵੇ ਏਕਾ ਮਾਣ, ਮਾਣ ਅਭਿਮਾਣ ਮੇਟ ਮਿਟਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ,
❋
❋
ਤ੍ਰਿਸ਼ਨਾ ਭੁੱਖ ਗਵਾਇੰਦਾ। ਦਰਸ ਦਿਖਾਏ ਦਰ ਘਰ ਆਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਜੁਗਾ ਜੁਗੰਤਰ ਵੇਸ ਵਟਾਇੰਦਾ। ਧਰਮ ਉਠਾਏ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਗਿਆਨ, ਨਵ ਖੰਡ ਸ੍ਰਿਸ਼ਟ ਦ੍ਰਿਸ਼ਟ ਇਕ ਖੁਲਾਇੰਦਾ। ਆਤਮ ਬ੍ਰਹਮ ਦੇਵੇ ਦਾਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖ ਸਾਚੇ ਮਾਤ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਰਾਗ ਸੁਣਾਏ ਕਾਨ, ਦੂਜੀ ਧੁਨ ਨਾ ਕੋਇ ਉਪਜਾਇੰਦਾ। ਆਪ ਵਖਾਏ ਸਚ ਮਕਾਨ, ਮੰਦਰ ਅੰਦਰ ਬੈਠਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚੀ ਰੀਤੀ, ਸਾਹਿਬ ਸਤਿਗੁਰ ਆਪ ਸਮਝਾਇੰਦਾ। ਚਰਨ ਪ੍ਰੀਤੀ ਸਾਚਾ ਘਰ, ਹਰਿ ਹਰਿ ਦਰਸਨ ਪਾਇਆ। ਆਵਣ ਜਾਵਣ ਚੁੱਕੇ ਡਰ, ਜਿਸ ਜਨ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਦੇਵੇ ਵਰ, ਵਰਨ ਅਵਰ ਨਾ ਸੇਵ ਕਮਾਇਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਆਪਣਾ ਨਾਉਂ ਉਪਜਾਇਆ। ਲੱਖ ਚੁਰਾਸੀ ਭਾਂਡੇ ਘੜ, ਘਟ ਘਟ ਬੈਠਾ ਵੇਖ ਵਖਾਇਆ। ਗੁਰਮੁਖਾਂ ਬਨ੍ਹਾਏ ਆਪਣੇ ਲੜ, ਏਕਾ ਪੱਲੂ ਨਾਮ ਉਠਾਇਆ । ਆਪ ਨੁਹਾਏ ਸਾਚੇ ਸਰ, ਚਰਨ ਧੂੜ ਅਸ਼ਨਾਨ ਕਰਾਇਆ। ਕਿਲਾ ਤੋੜੇ ਹੰਕਾਰੀ ਗੜ੍ਹ, ਪੰਜ ਤਤ ਰਹਿਣ ਨਾ ਪਾਇਆ। ਆਪ ਚੁਕਾਏ ਜਮ ਕਾ ਡਰ, ਭੈ ਭਿਆਨਕ ਹੋਏ ਸਹਾਇਆ। ਆਪਣੀ ਕਿਰਪਾ ਆਪੇ ਕਰ, ਗੁਰਮੁਖ ਸਾਚੇ ਲਏ ਜਗਾਇਆ। ਜਾਗਰਤ ਜੋਤ ਅੰਦਰ ਧਰ, ਅਗਿਆਨ ਅੰਧੇਰਾ ਦਏ ਗਵਾਇਆ। ਤ੍ਰੈਗੁਣ ਮਾਇਆ ਜਾਏ ਸੜ, ਤਤਵ ਤਤ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਹਰਿ ਅਤੀਤ, ਪਤਿਤ ਪੁਨੀਤ ਆਪ ਸਮਝਾਇਆ। ਚਰਨ ਪ੍ਰੀਤ ਧੁਰ ਦੀ ਬਾਣ, ਧੁਰ ਮਸਤਕ ਲੇਖ ਵਖਾਈਆ। ਆਦਨ ਅੰਤਾ ਹਰਿ ਭਗਵਾਨ, ਜੁਗਾ ਜੁਗੰਤਾ ਵੇਖ ਵਖਾਈਆ। ਪਰਗਟ ਹੋ ਹੋ ਵਾਲੀ ਦੋ ਜਹਾਨ, ਚੌਦਾਂ ਲੋਕਾਂ ਫੋਲ ਫੁਲਾਈਆ। ਲੇਖਾ ਜਾਣੇ ਜ਼ਿਮੀ ਅਸਮਾਨ, ਰਵ ਸਸ ਆਪਣੇ ਲੇਖੇ ਪਾਈਆ। ਸ਼ਬਦ ਜਣਾਈ ਧੁਰ ਫ਼ਰਮਾਣ, ਬ੍ਰਹਮਾ ਵੇਤਾ ਇਕ ਸੁਣਾਈਆ। ਚਾਰੇ ਵੇਦਾਂ ਇਕ ਗਿਆਨ, ਬੋਧ ਅਗਾਧਾ ਆਪ ਸੁਣਾਈਆ। ਕਰੇ ਵੇਸ ਗੁਣ ਨਿਧਾਨ, ਅਨਕ ਕਲ ਆਪਣਾ ਰੂਪ ਪਰਗਟਾਈਆ। ਨਿਰਗੁਣ ਸਰਗੁਣ ਦਾਤਾ ਦਾਨੀ ਦਾਨ, ਇਛਿਆ ਭਿਛਿਆ ਆਪ ਵਰਤਾਈਆ। ਲੇਖਾ ਜਾਣੇ ਧੁਰ ਫ਼ਰਮਾਣ, ਕਲਮ ਕਾਗਦ ਲਿਖੇ ਨਾ ਕੋਇ ਸ਼ਾਹੀਆ। ਜਨ ਭਗਤਾਂ ਉਪਰ ਹੋਏ ਆਪ ਮਿਹਰਵਾਨ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਰਖਾਏ ਇਕ ਧਿਆਨ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਬਖ਼ਸ਼ੇ ਨੀਤੀ, ਨਿਜ ਘਰ ਬੈਠੇ ਆਸਣ ਲਾਈਆ। ਸਤਿਗੁਰ ਪੂਰਾ ਸਚ ਸਿੰਘਾਸਣ, ਆਤਮ ਬ੍ਰਹਮ ਜਣਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਲੇਖਾ ਜਾਣੇ ਸ਼ਾਹੋ ਸ਼ਾਬਾਸ਼ਨ, ਰਾਜ ਰਾਜਾਨਾ ਹੁਕਮ ਸੁਣਾਇੰਦਾ। ਵਰਤੇ ਵਰਤਾਵੇ ਪ੍ਰਿਥਮੀ ਆਕਾਸਣ, ਲੋਆਂ ਪੁਰੀਆਂ ਡੇਰਾ ਲਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਣ, ਲੋਕਮਾਤ ਸੇਵ ਕਮਾਇੰਦਾ। ਲੇਖਾ ਜਾਣੇ ਰਸਨਾ ਜਿਹਵਾ ਪਵਣ ਸਵਾਸਣ, ਸਵਾਸ ਸਵਾਸ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਨਾਤਾ ਜੋੜ, ਆਪ ਚੜ੍ਹਾਏ ਸਾਚੇ ਘੋੜ, ਸ਼ਬਦੀ ਘੋੜਾ ਇਕ ਦੌੜਾਇੰਦਾ। ਸ਼ਬਦੀ ਘੋੜਾ ਹਰਿ ਸੁਲਤਾਨ, ਸਤਿ ਪੁਰਖ ਨਿਰੰਜਣ ਆਪ ਦੌੜਾਈਆ। ਸਚਖੰਡ ਦਵਾਰੇ ਬੈਠ ਸ੍ਰੀ ਭਗਵਾਨ, ਆਪਣਾ
❋
❋
ਬਲ ਆਪ ਵਖਾਈਆ। ਲੇਖਾ ਜਾਣੇ ਧੁਰ ਫ਼ਰਮਾਣ, ਧੁਰ ਦਾ ਬਾਣ ਆਪ ਚਲਾਈਆ। ਸੂਰਬੀਰ ਉਠੇ ਨੌਜਵਾਨ, ਰੂਪ ਅਨੂਪ ਆਪ ਪਰਗਟਾਈਆ। ਸਤਿ ਸਤਿਵਾਦੀ ਖੇਲ ਮਹਾਨ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੋਲ ਜੈਕਾਰ, ਆਪਣਾ ਨਾਅਰਾ ਦਏ ਸੁਣਾਈਆ। ਸ਼ਬਦ ਗੁਰ ਲੋਕਮਾਤ ਲੈ ਅਵਤਾਰ, ਪੰਜ ਤਤ ਕਾਇਆ ਚੋਲਾ ਆਪ ਹੰਢਾਈਆ। ਪੰਚ ਪਚੀਸਾ ਪਾਵੇ ਸਾਰ, ਮਨ ਮਤ ਬੁਧ ਵੇਖੇ ਥਾਉਂ ਥਾਈਂਆ। ਕਾਇਆ ਮੰਦਰ ਡੂੰਘੀ ਗਾਰ, ਅੰਧ ਅੰਧੇਰਾ ਫੋਲ ਫੁਲਾਈਆ। ਕਮਲਾਪਾਤੀ ਹੋ ਉਜਿਆਰ, ਜੋਤ ਨਿਰੰਜਣ ਦੀਪਕ ਦੀਆ ਹੱਥ ਰਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਸਚ ਪਿਆਲਾ ਦੀਨ ਦਿਆਲਾ ਏਕਾ ਏਕ ਪਿਆਈਆ। ਗੁਰਮੁਖਾਂ ਕਰੇ ਸੱਦ ਪਿਆਰ, ਭਗਤ ਭਗਵੰਤ ਲਏ ਉਭਾਰ, ਸੰਤਨ ਵੇਖੇ ਚਾਈਂ ਚਾਈਆ। ਬਖ਼ਸ਼ਣਹਾਰਾ ਚਰਨ ਪਿਆਰ, ਕਵਲ ਕਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਸਚ ਸਹਾਰਾ, ਗਰੀਬ ਨਿਮਾਣਿਆਂ ਲਾਏ ਪਾਰਾ, ਸਾਚੇ ਬੇੜੇ ਆਪ ਚੜ੍ਹਾਈਆ। ਸਾਚਾ ਬੇੜਾ ਹਰਿ ਨਿਰੰਕਾਰ, ਏਕਾ ਸ਼ਬਦੀ ਸ਼ਬਦ ਉਪਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਲੋਕਮਾਤ ਆਪ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਇੰਦਾ। ਭਗਤ ਭਗਵੰਤ ਕਰੇ ਕਰਾਏ ਸਾਚੀ ਕਾਰ, ਆਪਣੇ ਧੰਦੇ ਆਪੇ ਲਾਇੰਦਾ । ਨਾਤਾ ਤੋੜ ਜਗਤ ਵਿਕਾਰ, ਨਾਮ ਆਧਾਰ ਇਕ ਵਖਾਇੰਦਾ। ਆਤਮ ਬ੍ਰਹਮ ਕਰ ਪਿਆਰ, ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ। ਸਾਚਾ ਬਖ਼ਸ਼ੇ ਚਰਨ ਪਿਆਰ, ਨਾਤਾ ਨਾਤਾ ਜੁੜਿਆ ਨਾ ਕੋਇ ਤੁੜਾਇੰਦਾ। ਗੁਰਮੁਖ ਮੰਗੇ ਬਣ ਭਿਖਾਰ, ਸਤਿਗੁਰ ਪੂਰਾ ਆਪਣੀ ਭਿਛਿਆ ਝੋਲੀ ਆਪੇ ਪਾਇੰਦਾ। ਏਕਾ ਰੰਗ ਰੰਗੇ ਕਰਤਾਰ, ਰੰਗ ਮਜੀਠੀ ਇਕ ਚੜ੍ਹਾਇੰਦਾ। ਚਰਨ ਪ੍ਰੀਤ ਵਖਾਏ ਸੱਚਾ ਦਰਬਾਰ, ਸਚਖੰਡ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਬੈਠਾ ਕੰਤ, ਸੰਤ ਭਗਵੰਤ ਵੇਖ ਵਖਾਇੰਦਾ। ਲੇਖਾ ਜਾਣੇ ਜੀਵ ਜੰਤ, ਲਹਿਣਾ ਦੇਣਾ ਮੂਲ ਚੁਕਾਇੰਦਾ। ਜਿਸ ਜਨ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਰਖਾਇੰਦਾ। ਨਾਤਾ ਤੋੜੇ ਹਉਮੇਂ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਆਪ ਮਿਲਾਏ ਸਾਚੀ ਸੰਗਤ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਹਰਿਜਨ ਹਰਿਭਗਤ ਦਰ ਭਿਖਾਰੀ ਏਕਾ ਮੰਗਤ, ਏਕਾ ਵਸਤ ਝੋਲੀ ਪਾਇੰਦਾ। ਚਰਨ ਪ੍ਰੀਤੀ ਚਾੜ੍ਹੇ ਰੰਗਤ, ਲਾਲ ਗੁਲਾਲਾ ਆਪੇ ਰੰਗ ਰੰਗਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਖਿਮਾਂ ਗ਼ਰੀਬੀ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਯਾਚਕ ਦਾਨ, ਦੇਵਣਹਾਰ ਸ੍ਰੀ ਭਗਵਾਨ, ਦੂਸਰ ਹੱਥ ਨਾ ਕੋਇ ਰਖਾਇੰਦਾ। ਚਰਨ ਪ੍ਰੀਤੀ ਵਸਤ ਅਨਮੋਲ, ਅਮੋਲਕ ਝੋਲੀ ਪਾਈਆ। ਸ਼ਬਦ ਭੰਡਾਰ ਅਗੰਮੀ ਖੋਲ੍ਹ, ਗੁਰਮੁਖਾਂ ਆਪ ਵਰਤਾਈਆ। ਨਿਰਗੁਣ ਸਰਗੁਣ ਤੋਲੇ ਤੋਲ, ਏਕਾ ਕੰਡਾ ਹੱਥ ਉਠਾਈਆ। ਭਾਗ ਲਗਾਏ ਕਾਇਆ ਚੋਲ, ਕਾਇਆ ਚੋਲਾ ਦਏ ਬਦਲਾਈਆ। ਸੁਰਤੀ ਸ਼ਬਦੀ ਜਾਏ ਮੌਲ, ਰੂਪ ਅਨੂਪ ਆਪ ਦਰਸਾਈਆ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਦੇਵੇ ਵਡਿਆਈ ਉਪਰ ਧਵਲ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਮੇਲਾ ਮੀਤ, ਮਿਤਰ ਪਿਆਰਾ ਦਰਸ ਦਿਖਾਈਆ। ਮਿਤਰ ਪਿਆਰਾ ਹਰਿ ਗੋਬਿੰਦ,
❋
❋
ਗਹਿਰ ਗੰਭੀਰ ਸਮਾਇੰਦਾ। ਗੁਰਮੁਖਾਂ ਮੇਟੇ ਸਗਲੀ ਚਿੰਦ, ਚਿਖਾ ਨਾ ਕੋਈ ਵਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਆਪ ਆਪਣੀ ਦਇਆ ਕਮਾਇੰਦਾ। ਨਾਦੀ ਸੁਤ ਉਪਜਾਏ ਆਪਣੀ ਬਿੰਦ, ਮਾਤ ਪਿਤ ਰੂਪ ਪਰਗਟਾਇੰਦਾ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਸਚ ਪਿਆਲਾ ਨਾਮ ਪਿਆਇੰਦਾ। ਲੇਖਾ ਜਾਣੇ ਜੀਉਂ ਪਿੰਡ, ਬ੍ਰਹਿਮੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਵਖਾਏ ਸਾਚਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਘਰ ਸੁਹੰਜਣਾ ਸੁਹਾਏ ਨਿਰੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਖ਼ਾਲਕ ਖ਼ਲਕ ਰੂਪ ਵਟਾਈਆ। ਤ੍ਰੈਗੁਣ ਮਾਇਆ ਵਸੇ ਬਾਹਰ, ਪੰਜ ਤਤ ਨਾ ਕੋਈ ਲੜਾਈਆ। ਸ਼ਬਦੀ ਢੋਲਾ ਸਤਿ ਜੈਕਾਰ, ਗੁਰ ਅਵਤਾਰ ਆਪ ਲਗਾਈਆ। ਭਗਤ ਭਗਵੰਤ ਸੰਤ ਲੇਖਾ ਜਾਣੇ ਵਿਚ ਸੰਸਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਗੁਰਮੁਖ ਗੁਰਮੁਖ ਮੇਲ ਮਿਲਾਏ ਆਪਣੀ ਵਾਰ, ਮਿਲਿਆ ਮੇਲ ਨਾ ਵਿਛੜ ਜਾਈਆ। ਚਰਨ ਪ੍ਰੀਤੀ ਦੱਸੇ ਸਚ ਪਿਆਰ, ਸਿਦਕ ਸਬੂਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਸਰਨ ਚਰਨ ਬਖ਼ਸ਼ੇ ਸਚ ਸਰਨਾਈਆ। ਸਚ ਸਰਨਾਈ ਚਰਨ ਗੁਰਦੇਵ, ਦੇਵ ਆਤਮਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਅਲੱਖ ਅਭੇਵ, ਅਲੱਖ ਅਗੋਚਰ ਮਹਿਮਾ ਕਥ ਨਾ ਕੋਈ ਸੁਣਾਈਆ। ਜੁਗਾ ਜੁਗੰਤਰ ਕਰੇ ਸਾਚੀ ਸੇਵ, ਜਨ ਭਗਤ ਦਵਾਰੇ ਫੇਰੀ ਪਾਈਆ। ਅੰਮ੍ਰਿਤ ਰਸ ਖਵਾਏ ਸਾਚਾ ਮੇਵ, ਰਸ ਫੀਕਾ ਨਾ ਕੋਈ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤ ਜੁਗ ਜੁਗ ਗੁਰਸਿਖਾਂ ਆਪ ਸਮਝਾਈਆ। ਚਰਨ ਪ੍ਰੀਤੀ ਸਮਝਾਵਨਹਾਰਾ, ਏਕਾ ਰੰਗ ਸਮਾਇਆ। ਆਦਿਨ ਅੰਤਾ ਗੁਰ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਵੇਖੇ ਆਪ ਸਹਾਰਾ, ਵੇਖਵਹਾਰਾ ਦਿਸ ਨਾ ਆਇਆ। ਭਗਤ ਭਗਵੰਤ ਮੇਲ ਮਿਲਾਏ ਧੁਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਧਰਨੀ ਧਰਤ ਧਵਲ ਉਪਰ ਬੋਲ ਜੈਕਾਰਾ, ਏਕਾ ਫ਼ਤਹਿ ਡੰਕਾ ਨਾਮ ਵਜਾਇਆ। ਪਕੜ ਪਛਾੜੇ ਦੁਸ਼ਟ ਹੰਕਾਰਾ, ਗ਼ਰੀਬ ਨਿਮਾਣੇ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਇਕ ਰਖਾਇਆ। ਚਰਨ ਪ੍ਰੀਤੀ ਏਕਾ ਏਕ, ਦੂਸਰ ਅਵਰ ਨਾ ਕੋਈ ਜਣਾਇੰਦਾ। ਸਤਿਗੁਰ ਸਾਹਿਬ ਸੁਲਤਾਨ ਸਾਚੀ ਟੇਕ, ਪਾਰਬ੍ਰਹਮ ਪਤਿ ਪਰਮੇਸ਼ਵਰ ਵੇਖ ਵਖਾਇੰਦਾ। ਨਿਰਮਲ ਨਿਰਵੈਰ ਬੁਧ ਬਿਬੇਕ, ਧੁਰ ਦਾ ਲੇਖਾ ਆਪ ਸਮਝਾਇੰਦਾ। ਜੋਤੀ ਜਾਮਾ ਧਾਰੇ ਭੇਖ, ਅਨਭਵ ਆਪਣੀ ਖੇਲ ਖਿਲਾਇੰਦਾ। ਆਪੇ ਲੇਖਾ ਮੇਟਣਹਾਰਾ ਲੇਖ, ਲੇਖਾ ਆਪਣਾ ਆਪ ਸਮਝਾਇੰਦਾ। ਸ਼ਾਹੋ ਭੂਪ ਵਡ ਨਰੇਸ਼, ਨਿਰਗੁਣ ਆਪਣਾ ਨਾਉਂ ਧਰਾਇੰਦਾ। ਬ੍ਰਹਮ ਪਾਰਬ੍ਰਹਮ ਹੋ ਪਰਵੇਸ਼, ਜੀਵ ਆਤਮ ਅੰਸ ਆਪ ਅਖਵਾਇੰਦਾ। ਜਿਸ ਜਨ ਬਖ਼ਸ਼ੇ ਸਾਚੀ ਸੇਵ, ਸਿਰ ਹੱਥ ਧਰ ਸਮਰਥ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਚਾਤ੍ਰਿਕ ਤ੍ਰਿਖ ਤ੍ਰੈਗੁਣ ਆਪ ਮਿਟਾਇੰਦਾ। ਤ੍ਰੈਗੁਣ ਮਿਟੇ ਭਰਮ ਭੌ ਲਾਥਾ, ਹਉਮੇ ਰੋਗ ਰਹੇ ਨਾ ਰਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰ ਇਕ ਜਣਾਏ ਪੂਜਾ ਪਾਠਾ, ਆਪਣੇ ਨਾਮ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਾਠਾ, ਸਰ ਸਰੋਵਰ ਚਰਨ ਸਰਨ ਬਖ਼ਸ਼ੇ ਇਕ ਸਰਨਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਪੂਰਬ ਲਹਿਣਾ ਵੇਖ ਵਖਾਈਆ। ਨਾਤਾ ਤੋੜੇ ਆਣ ਬਾਟਾ, ਮਾਤ ਗਰਭ ਫੇਰ ਨਾ ਆਈਆ। ਦੋ ਜਹਾਨਾ ਪੰਧ ਮੁਕਾਏ
❋
❋
ਦੂਰ ਦੁਰਾਡੀ ਵਾਟਾ, ਲੱਖ ਚੁਰਾਸੀ ਫੰਦਨ ਦਏ ਕਟਾਈਆ। ਅੰਮ੍ਰਿਤ ਪਿਆਏ ਜਾਮ ਭਰ ਬਾਟਾ, ਸ਼ਬਦ ਪਿਆਲਾ ਹੱਥ ਉਠਾਈਆ। ਨਾਤਾ ਤੋੜੇ ਤਤ ਆਠਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਬੰਧਨ ਕੋਇ ਨਾ ਪਾਈਆ। ਜੁਗ ਜੁਗ ਜਨ ਭਗਤਾਂ ਕਰੇ ਪੂਰਾ ਘਾਟਾ, ਸਾਚਾ ਤੋਲਾ ਇਕ ਅਖਵਾਈਆ। ਆਪ ਆਪਣਾ ਖੋਲ੍ਹੇ ਹਾਟਾ, ਚੌਦਾਂ ਲੋਕ ਭਿਛਿਆ ਮੰਗਣ ਥਾਉਂ ਥਾਈਆ। ਗੁਰਮੁਖਾਂ ਸਤਿਗੁਰ ਮਿਲੇ ਪੂਰਨ ਪੁਰਖ ਸਮਰਾਥਾ, ਸਮਰਥ ਪੁਰਖ ਦਇਆ ਕਮਾਈਆ। ਆਤਮ ਅੰਤਰ ਪੂਰੀ ਕਰੇ ਆਸਾ, ਪੂਰੀ ਆਸਾ ਆਪ ਵਖਾਈਆ। ਚਰਨ ਪ੍ਰੀਤੀ ਬਖ਼ਸ਼ੇ ਸਚ ਭਰਵਾਸਾ, ਭਰਮ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨੋਦਕ ਮੁਖ ਚੁਆਈਆ। ਚਰਨ ਪ੍ਰੀਤੀ ਚਾਤਰਕ ਰਸ, ਅਨੂਠਾ ਮੇਘ ਆਪ ਬਰਸਾਇੰਦਾ। ਹਰੀ ਓਮ ਹਰੀ ਹਰਿ ਨਰ ਨਰਾਇਣ ਮੇਲ ਮਿਲਾਵਾ ਹੱਸ ਹੱਸ, ਹੋ ਪਰਤਖ ਰੂਪ ਦਰਸ ਦਿਖਾਇੰਦਾ। ਸੰਤ ਸਹੇਲੇ ਜੁਗਾ ਜੁਗੰਤਰ ਮੇਲੇ ਰੂਪ ਦਸਾਏ ਨੱਸ ਨੱਸ, ਅੰਧ ਅੰਧੇਰ ਰਹੇ ਨਾ ਰਾਇਆ। ਤੀਰ ਨਿਰਾਲਾ ਮਾਰੇ ਕਸ ਕਸ, ਹਿਰਦੇ ਅੰਦਰ ਵਸ ਵਸ, ਮਾਇਆ ਮਮਤਾ ਮੋਹ ਦਏ ਚੁਕਾਇਆ। ਪੰਚ ਵਿਕਾਰਾ ਝਸ ਝਸ, ਗੁਰਮੁਖਾਂ ਗਾਏ ਆਪ ਜਸ, ਜੁਗ ਜੁਗ ਸਾਚੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਚਰਨ ਦਵਾਰਾ ਮਿਲੇ ਮੇਲ ਹਰਿ ਨਿਰੰਕਾਰਾ, ਜਗਤ ਦਵਾਰ ਨਾ ਕੋਈ ਫਿਰਾਇਆ। ਚਰਨ ਪ੍ਰੀਤ ਹਰੀ ਹਰਿ ਮੰਦਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤਿਗੁਰ ਪੂਰਾ ਮੇਲ ਮਿਲਾਏ ਅੰਦਰੇ ਅੰਦਰ, ਸੁਰਤੀ ਸ਼ਬਦ ਜੋੜ ਜੁੜਾਇੰਦਾ। ਮਨ ਮਨੂਆ ਨਾ ਭਵੇ ਬੰਦਰ, ਨਾਮ ਡੋਰੀ ਹੱਥ ਰਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਜੋਤ ਉਜਾਲਾ ਦੀਨਾ ਦਿਆਲਾ ਦੀਪਕ ਪਰਕਾਸ਼ ਆਪ ਕਰਾਇੰਦਾ। ਆਪੇ ਤੋੜੇ ਆਪਣਾ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਸਚ ਦਵਾਰਾ, ਧੁਰ ਦਰਬਾਰਾ ਆਪ ਵਖਾਇੰਦਾ। ਚਰਨ ਪ੍ਰੀਤੀ ਸਾਚਾ ਮਾਣ, ਨਿਮਾਣਿਆਂ ਹੋਏ ਸਹਾਈਆ। ਜੁਗ ਜੁਗ ਕਰੇ ਜਗਤ ਪਛਾਣ, ਅਭੁੱਲ ਗੁਰ ਵਡ ਵਡਿਆਈਆ। ਦਰ ਦਰ ਘਰ ਘਰ ਹਰਿਜਨ ਸਾਚੇ ਦੇਵੇ ਦਾਨ, ਦਾਤਾ ਦਾਨੀ ਭਿਛਿਆ ਝੋਲੀ ਪਾਈਆ। ਆਤਮ ਉਪਜੇ ਇਕ ਗਿਆਨ, ਗਿਆਨ ਧਿਆਨ ਇਕ ਦ੍ਰਿੜਾਈਆ। ਧੂੜ ਕਰਾਏ ਚਰਨ ਅਸ਼ਨਾਨ, ਦੁਰਮਤ ਮੈਲ ਕਟਾਈਆ। ਅੰਮ੍ਰਿਤ ਠਾਂਡਾ ਪੀਣ ਖਾਣ, ਅਮਿਉਂ ਰਸ ਏਕਾ ਮੁਖ ਚੁਆਈਆ। ਆਵਣ ਜਾਵਣ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜਾਈਆ। ਜੋ ਜਨ ਸਤਿਗੁਰ ਪੂਰੇ ਚਰਨ ਡਿਗੇ ਆਣ, ਜਗਤ ਪ੍ਰੀਤੀ ਤੋੜ ਨਿਭਾਈਆ। ਚੁਰਾਸੀ ਭਵੇ ਨਾ ਕੋਈ ਮਸਾਣ, ਗੋਰ ਕਫ਼ਨ ਨਾ ਕੋਈ ਹੰਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਹਰਨ ਫਰਨ ਇਕ ਖੁਲ੍ਹਾਈਆ। ਚਰਨ ਗੁਰਦੇਵ ਦਰਸ ਅਮੋਘ, ਛੁੱਟਿਆ ਜਗਤ ਸੰਸਾਰਾ। ਸਤਿਗੁਰ ਪੂਰਾ ਕੱਟੇ ਰੋਗ, ਏਕਾ ਬਖ਼ਸ਼ੇ ਨਾਮ ਸਹਾਰਾ। ਲੇਖਾ ਚੁੱਕੇ ਲੋਕ ਪਰਲੋਕ, ਮਿਲਿਆ ਹਰਿ ਨਿਰੰਕਾਰਾ। ਸ਼ਬਦ ਅਗੰਮੀ ਗਾਏ ਸਲੋਕ, ਸੋ ਪੁਰਖ ਨਿਰੰਜਣ ਇਕ ਜੈਕਾਰਾ। ਹੰ ਬ੍ਰਹਮ ਦੇਵੇ ਮੋਖ, ਮੁਕਤੀ ਕਰੇ ਪਾਰ ਕਿਨਾਰਾ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁਖ ਨਾ ਕੋਈ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਆਪ ਜਣਾਏ ਬਣੇ ਜਗਤ ਵਣਜਾਰਾ। ਚਰਨ ਪ੍ਰੀਤੀ ਸਾਚੀ ਭਿਖਿਆ, ਗੁਰਮੁਖ ਵਿਰਲੇ ਝੋਲੀ ਪਾਇੰਦਾ। ਜਿਸ ਦਾ ਲੇਖਾ ਧੁਰ ਦਰਬਾਰੇ ਬਹਿ ਬਹਿ ਲਿਖਿਆ, ਲੋਕਮਾਤ ਮੇਲ ਮਿਲਾਇੰਦਾ। ਔਦਾਂ ਜਾਂਦਾ ਕਿਸੇ ਨਾ
❋
❋
ਦਿਸਿਆ, ਕੋਟਨ ਕੋਟ ਜੀਵ ਰਾਹ ਤਕਾਇੰਦਾ। ਆਪਣਾ ਵੰਡੇ ਆਪੇ ਹਿਸਿਆ, ਖੰਡ ਬ੍ਰਹਿਮੰਡ ਆਪਣੀ ਰਚਨ ਰਚਾਇੰਦਾ। ਜਨ ਭਗਤਾਂ ਦੇਵੇ ਸਾਚੀ ਸਿਖ਼ਿਆ, ਚਰਨ ਪ੍ਰੀਤੀ ਪ੍ਰੀਤ ਵਖਾਇੰਦਾ। ਸ੍ਰਿਸ਼ਟ ਸਬਾਈ ਜਾਣੋ ਮਿਥਿਆ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਸਰਨ ਇਕ ਜਣਾਇੰਦਾ। ਚਰਨ ਗੁਰ ਗੁਰੂ ਗੁਰ ਧਾਮ, ਹਰਿ ਜੂ ਹਰਿ ਹਰਿ ਮੇਲ ਮਿਲਾਇਆ। ਸੀਤਾ ਸੁਰਤੀ ਮਿਲਾਏ ਸਾਚੇ ਰਾਮ, ਸ਼ਬਦ ਸ਼ਬਦੀ ਜੋੜ ਜੁੜਾਇਆ। ਰਾਧਾ ਕ੍ਰਿਸ਼ਨ ਆਤਮ ਸੇਜ ਕਰੇ ਬਿਸਰਾਮ, ਨਾਮ ਬੰਸਰੀ ਇਕ ਅਲਾਇਆ। ਈਸਾ ਮੂਸਾ ਦਏ ਪੈਗ਼ਾਮ, ਹਜ਼ਰਤ ਨਬੀ ਰਸੂਲ ਅੱਲਾ ਰਾਣੀ ਮੇਲ ਮਿਲਾਇਆ। ਨਾਨਕ ਨਿਰਗੁਣ ਜਣਾਏ ਸਤਿਨਾਮ, ਨਾਮ ਸਤਿ ਮੰਤਰ ਆਪ ਪੜ੍ਹਾਇਆ। ਗੋਬਿੰਦ ਵਾਹਿਗੁਰੂ ਫ਼ਤਿਹ ਬੋਲ ਜੈਕਾਰਾ ਮੇਟੇ ਅੰਧੇਰੀ ਸ਼ਾਮ, ਅੰਧ ਅੰਧੇਰ ਰਹਿਣ ਨਾ ਪਾਇਆ। ਚਾਰ ਵਰਨਾਂ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਜਣਾਏ ਹਰਿ ਕਾ ਨਾਮ, ਪੁਰਖ ਅਕਾਲ ਇਸ਼ਟ ਵਖਾਇਆ। ਪੱਲੂ ਫੜਾਏ ਆਪਣਾ ਦਾਮ, ਦਾਮਨਗੀਰ ਦਇਆ ਕਮਾਇਆ। ਆਦਿ ਅੰਤ ਹਰਿ ਭਗਵੰਤ ਜਨ ਭਗਤਾਂ ਕਰੇ ਪਹਿਚਾਨ, ਪਹਿਚਾਨ ਵਿਚ ਆਪ ਕਿਸੇ ਨਾ ਆਇਆ। ਚਰਨ ਪ੍ਰੀਤੀ ਲੋਕਮਾਤ ਵਖਾਏ ਸਾਚਾ ਕਾਮ, ਬਿਨ ਗੁਰ ਚਰਨ ਬੇੜਾ ਪਾਰ ਨਾ ਕੋਇ ਕਰਾਇਆ। ਨੌਂ ਖੰਡ ਪ੍ਰਿਥਮੀ ਝੂਠਾ ਗਰਾਮ, ਸਤਿ ਦੀਪ ਖੇੜਾ ਦਿਸ ਨਾ ਆਇਆ। ਕਿਸੇ ਲੇਖੇ ਲੱਗੇ ਨਾ ਹੱਡ ਮਾਸ ਨਾੜੀ ਚਾਮ, ਬਿਨ ਸਤਿਗੁਰ ਸਾਚੇ ਵੇਲੇ ਅੰਤ ਨਾ ਕੋਇ ਸਹਾਇਆ। ਕਿਸੇ ਕੰਮ ਨਾ ਔਣਾ ਮਦਿਰਾ ਜਾਮ, ਅੰਮ੍ਰਿਤ ਜਾਮ ਨਾ ਕਿਸੇ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵੇ ਏਕਾ ਵਰ, ਆਪਣੀ ਰੀਤੀ ਆਪ ਜਣਾਇਆ। ਸਾਚੀ ਰੀਤੀ ਇਕ ਅਕੱਲਾ, ਹਰਿ ਸਤਿਗੁਰ ਆਪ ਸਿਖਾਇੰਦਾ। ਲੋਕਮਾਤ ਵੇਖੇ ਜਗਤ ਮਹੱਲਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਪਾਵੇ ਸਾਰ ਜਲਾਂ ਥਲਾਂ, ਸਮੁੰਦ ਸਾਗਰ ਵਰੋਲ ਨਾਮ ਮਧਾਣਾ ਏਕਾ ਪਾਇੰਦਾ। ਜਨ ਭਗਤ ਮਿਲਾਏ ਇਕ ਇਕੱਲਾ, ਦੂਸਰ ਸੰਗ ਨਾ ਕੋਈ ਨਿਭਾਇੰਦਾ। ਆਤਮ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਸਚ ਸੁਨੇਹੜਾ ਇਕ ਸੁਣਾਇੰਦਾ। ਨਾਦ ਧੁਨ ਉਪਜਾਏ ਬ੍ਰਹਿਮੰਡ ਆਪ ਫੜਾਏ ਆਪਣਾ ਪੱਲਾ, ਆਪਣਾ ਰੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਚਰਨ ਪ੍ਰੀਤ ਗੁਰਮੁਖਾਂ ਵਖਾਏ ਸਾਚੀ ਰੀਤ, ਦੇਹੁਰਾ ਮੰਦਰ ਮਸੀਤ ਨਾ ਕੋਈ ਜਣਾਇੰਦਾ। ਕਾਇਆ ਮੰਦਰ ਦੇਹੁਰਾ ਮਸੀਤ, ਮੰਦਰ ਮਸਜਿਦ ਮਠ ਗੁਰੂਦਵਾਰਾ ਆਪ ਵਖਾਈਆ। ਕਾਇਆ ਅੰਦਰ ਤੀਰਥ ਅਠਸਠ, ਦਿਵਸ ਰੈਣ ਸੇਵ ਕਮਾਈਆ। ਕਾਇਆ ਮੰਦਰ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਕਾਇਆ ਅੰਦਰ ਸਤਿਗੁਰ ਪੂਰਾ ਹੋ ਪਰਗਟ, ਸਵਛ ਸਰੂਪ ਦਰਸ ਦਏ ਵਖਾਈਆ। ਕਾਇਆ ਮੰਦਰ ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਕਾਇਆ ਅੰਦਰ ਬ੍ਰਹਮ ਆਤਮ ਸਾਚੀ ਖਾਟ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚਾ ਜਾਣਿਆ, ਚਰਨ ਦਵਾਰਾ ਖੋਲ੍ਹ। ਗੁਰਮੁਖ ਚਤਰ ਸੁਘੜ ਸਿਆਣਿਆ ਆਪ ਪਛਾਣਿਆ, ਸੁਰਤੀ ਸ਼ਬਦੀ ਆਪੇ ਮੌਲ। ਆਪ ਵਖਾਏ ਆਪਣਾ ਸਚ ਟਿਕਾਣਿਆ, ਸ਼ਬਦੀ ਅਗੰਮੀ ਹਰਿ ਹਰਿ ਬੋਲ। ਖੇਲੇ ਖੇਲ ਦੋ ਜਹਾਨਿਆ, ਕਲਜੁਗ ਅੰਤਮ ਤੋਲੇ ਤੋਲ। ਪਕੜ ਉਠਾਏ ਗ਼ਰੀਬ ਨਿਮਾਣਿਆ, ਲੱਖ ਚੁਰਾਸੀ ਸੁਤੀ ਮਾਤ ਅਨਭੋਲ। ਨੌਂ ਖੰਡ ਭੁੱਜਣਾ ਵਾਂਗਰ ਦਾਣਿਆ, ਗੁਰਮੁਖ ਵਿਰਲਾ ਰਹੇ
❋
❋
ਅਡੋਲ। ਜਿਸ ਜਨ ਬਖ਼ਸ਼ੇ ਚਰਨ ਧਿਆਨਿਆ, ਸਤਿਗੁਰ ਸਹਾਈ ਵਸੇ ਕੋਲ। ਰਸਨਾ ਜਿਹਵਾ ਗਾਏ ਗਾਣਿਆ, ਸੋਹੰ ਅੱਖਰ ਵੱਖਰ ਬੋਲ। ਪੁੱਛੇ ਗਾਏ ਜਗਤ ਕਹਾਣੀਆ, ਲੱਖ ਚੁਰਾਸੀ ਵੱਜੇ ਢੋਲ। ਤਖ਼ਤੋਂ ਲਾਹੇ ਰਾਜੇ ਰਾਣਿਆ, ਕਾਇਆ ਕਪੜ ਦੇਵੇ ਫੋਲ। ਨਾਮ ਜਹਾਜ਼ ਚਲਾਇਆ ਇਕ ਬੇਮੁਹਾਣਿਆ, ਵੰਝ ਮੁਹਾਣਾ ਰੱਖੇ ਆਪਣੇ ਕੋਲ। ਦਿਸ ਨਾ ਆਏ ਚਤਰ ਸੁਘੜ ਸਿਆਣਿਆ, ਕਲਜੁਗ ਮਾਇਆ ਪਾਇਆ ਘੋਲ। ਪੜ੍ਹ ਪੜ੍ਹ ਥੱਕੇ ਚਾਰੇ ਬਾਣੀਆ, ਅੰਮ੍ਰਿਤ ਆਤਮ ਚੱਖੀ ਨਾ ਕਿਸੇ ਪੌਹਲ। ਰਾਮ ਕ੍ਰਿਸ਼ਨ ਗਾਇਣ ਗਾਣਿਆ, ਰਾਮ ਰਾਮਾ ਨਾ ਗਿਆ ਮੌਲ। ਕਲਜੁਗ ਹੋਏ ਬੇਮੁਹਾਨਿਆ, ਨੌਂ ਖੰਡ ਪ੍ਰਿਥਮੀ ਰਹੀ ਅਡੋਲ। ਗੁਰਮੁਖ ਵਿਰਲਾ ਚਲੇ ਸਤਿਗੁਰ ਭਾਣਿਆ, ਹਰਿ ਭਾਣਾ ਜਿਉਂ ਜਲ ਕਵਲ ਫੁਲ। ਚਰਨ ਪ੍ਰੀਤੀ ਸਚ ਟਿਕਾਣਿਆ, ਮਿਲੇ ਵਡਿਆਈ ਉਪਰ ਧਵਲ। ਚਾਰ ਵਰਨ ਏਕਾ ਰੰਗ ਰੰਗਾਨਿਆ, ਊਚਾਂ ਨੀਚਾਂ ਪੂਰਾ ਕਰੇ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਰਮੀ ਭਰਮ ਭੁਲਾਏ ਪੰਡਤ ਪਾਂਧੇ ਰੌਲ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ, ਹਰਿ ਕਾ ਭੇਵ ਕਿਸੇ ਨਾ ਆਇਆ। ਮੁਲਾਂ ਸ਼ੇਖ਼ ਮਸਾਇਕ ਪੀਰ ਬੈਠੇ ਮੱਕੇ, ਮਹਿਰਮ ਦਿਸ ਕਿਸੇ ਨਾ ਆਇਆ। ਚਾਰ ਕੁੰਟ ਨਵ ਖੰਡ ਪ੍ਰਿਥਮੀ ਲੱਖ ਚੁਰਾਸੀ ਪੈਂਦੇ ਧੱਕੇ, ਧਰਤੀ ਧਵਲ ਰਹੀ ਕੁਰਲਾਇਆ। ਖਾਣੀ ਬਾਣੀ ਪੜ੍ਹ ਪੜ੍ਹ ਅੱਕੇ, ਅਕਲ ਆਕਾਲਾਂ ਵਿਚ ਰਹੇ ਨਾ ਰਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖਾਂ ਪਰਦਾ ਆਪੇ ਚੁੱਕੇ, ਮੁਖ ਘੁੰਗਟ ਦਏ ਉਠਾਇਆ। ਕਰੇ ਖੇਲ ਆਪ ਆਪਣੀ ਰੁੱਤੇ, ਰੁਤ ਬਸੰਤੀ ਆਪ ਸੁਹਾਇਆ। ਅੰਦਰ ਬਾਹਰ ਆਪੇ ਤੱਕੇ, ਨਿਰਗੁਣ ਸਰਗੁਣ ਵੇਸ ਵਟਾਇਆ। ਗ਼ਰੀਬ ਨਿਮਾਣੇ ਗੁਰਸਿਖ ਬਾਲ ਅੰਞਾਣੇ ਆਪਣੀ ਗੋਦੀ ਆਪੇ ਚੁੱਕੇ, ਸਿਰ ਆਪਣੇ ਭਾਰ ਬੰਧਾਇਆ। ਆਪੇ ਸੁਫਲ ਕਰੇ ਆਪਣੀ ਕੁੱਖੇ, ਆਪੇ ਧੰਨ ਜਣੇਂਦੀ ਮਾਇਆ। ਕਲਜੁਗ ਜੀਵ ਹਰਿ ਕੇ ਨਾਮ ਰਹੇ ਭੁੱਖੇ, ਜਗਤ ਤ੍ਰਿਸ਼ਨਾ ਮੋਹ ਵਧਾਇਆ। ਪੰਚ ਵਿਕਾਰਾ ਦਿਵਸ ਰੈਣ ਗਿੱਲਾ ਈਂਧਨ ਧੁਖੇ, ਜੋਤੀ ਜੋਤ ਨਾ ਕੋਇ ਜਗਾਇਆ। ਕਲ ਕਲੇਸ਼ ਦਰ ਦਰ ਘਰ ਘਰ ਫੜ ਫੜ ਕੁੱਟੇ, ਕੂੜੀ ਕਿਰਿਆ ਵੇਖ ਵਖਾਇਆ। ਗੁਰਮੁਖ ਵਿਰਲਾ ਲਹਿਣਾ ਦੇਣਾ ਛੁੱਟੇ, ਜਿਸ ਜਨ ਆਪਣਾ ਮੇਲ ਮਿਲਾਇਆ। ਚਰਨ ਪ੍ਰੀਤੀ ਸਤਿਜੁਗ ਸਾਚੀ ਪੌਹ ਫੁੱਟੇ, ਗੁਰਸਿਖ ਸਾਚਾ ਸੂਰਯਾ ਚੰਨ ਚਮਕਾਇਆ। ਜੀਵ ਜੰਤ ਦਿਨ ਦਿਹਾੜੇ ਜਾਇਣ ਲੁੱਟੇ, ਘਰ ਮੰਦਰ ਰਹਿਣ ਕੋਇ ਨਾ ਪਾਇਆ। ਗੁਰਸਿਖ ਗੁਰਮੁਖ ਹਰਿਭਗਤ ਹਰਿ ਸੰਤ ਬਾਂਹ ਸਰਹਾਣੇ ਦੇ ਕੇ ਸੁਤੇ, ਕੋਈ ਸਕੇ ਨਾ ਮਾਤ ਉਠਾਇਆ। ਕਰੇ ਮਿਹਰ ਪੁਰਖ ਅਬਿਨਾਸ਼ੀ ਅਚੁਤੇ, ਚਿਤਵਤ ਠਗੌਰੀ ਕੋਇ ਨਾ ਪਾਇਆ। ਚਰਨ ਪ੍ਰੀਤੀ ਲੁੱਟ ਗੁਰਸਿਖ ਵਿਰਲਾ ਲੁੱਟੇ, ਜਿਸ ਜਨ ਆਪਣਾ ਰਾਹ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਏਕਾ ਦਾਨ, ਗੁਰਸਿਖ ਮਨਾਏ ਪਿਛਲੇ ਰੁੱਠੇ, ਅਗਲਾ ਲੇਖਾ ਆਪਣੇ ਹੱਥ ਰਖਾਇਆ।
੧੯ ਭਾਦਰੋਂ ੨੦੧੭ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਆਲੇਵਾਲਾ ਜ਼ਿਲਾ ਫਿਰੋਜ਼ਪੁਰ
ਦਾਤਾ ਦਾਤਾਰ ਸਰਬ ਜੀਆ ਟੇਕ, ਨਾਥ ਅਨਾਥਾਂ ਹੋਏ ਸਹਾਈਆ। ਜੁਗਾ ਜੁਗੰਤਰ ਕਰੇ ਬੁਧ ਬਿਬੇਕ, ਨਾਮ ਨਿਧਾਨਾ ਝੋਲੀ ਪਾਈਆ। ਪੂਰਬ ਕਰਮਾਂ ਹਰਿਜਨ ਵੇਖ, ਹਰਿ ਹਰਿ ਲੇਖਾ ਲੇਖੇ ਪਾਈਆ। ਧੁਰ ਮਸਤਕ ਲਾਏ ਆਪਣੀ ਮੇਖ, ਆਪੇ ਦੇਵੇ ਸਿਫ਼ਤ ਸਾਲਾਹੀਆ। ਲੱਖ
❋
❋
ਚੁਰਾਸੀ ਵਿਚੋਂ ਹਰਿਜਨ ਵੇਖ, ਜਨ ਭਗਤ ਭਗਵੰਤ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਅ ਦਾਤਾ ਆਪ ਹੋ ਜਾਈਆ। ਜੀਅ ਦਾਤਾ ਏਕੋ ਭਗਵਾਨ, ਭਰਮ ਭੌ ਨਾ ਕੋਇ ਜਣਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਮਹਾਂਬਲੀ ਆਪ ਕਰਾਇੰਦਾ। ਲੋਕਮਾਤ ਹੋ ਪਰਧਾਨ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਲੱਖ ਚੁਰਾਸੀ ਆਪ ਸੁਣਾਇੰਦਾ। ਸਤਿ ਸਤਿਵਾਦੀ ਖੇਲ ਮਹਾਨ, ਸਤਿਗੁਰ ਆਪਣੀ ਧਾਰ ਬੰਧਾਇੰਦਾ। ਗੁਰ ਗੁਰ ਰੂਪ ਅਗੰਮ ਅਪਾਰ, ਕਾਇਆ ਗੋਰ ਆਪ ਸੁਹਾਇੰਦਾ । ਸ਼ਬਦੀ ਸ਼ਬਦ ਨਾਦ ਧੁਨਕਾਰ, ਆਤਮਕ ਧੁਨ ਆਪ ਉਪਜਾਇੰਦਾ। ਜੋਤੀ ਜਾਤਾ ਖੇਲ ਨਿਆਰ, ਦੀਪਕ ਜੋਤੀ ਡਗਮਗਾਇੰਦਾ। ਕਮਲਾਪਾਤਾ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਹਰਿਜਨ ਸੰਤਨ ਕਰ ਪਿਆਰ, ਲਾਲ ਅਨਮੁਲੜੇ ਵੇਖ ਵਖਾਇੰਦਾ। ਚਰਨ ਪ੍ਰੀਤੀ ਦਏ ਆਧਾਰ, ਆਪ ਆਪਣਾ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕਾ ਰੰਗ ਸਮਾਇੰਦਾ। ਜੀਅ ਦਾਤਾ ਹਰਿ ਭਗਵੰਤ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਰਾਈਆ। ਆਪ ਉਠਾਏ ਸਾਚੇ ਸੰਤ, ਭਗਤਨ ਆਪਣੀ ਬੂਝ ਬੁਝਾਈਆ। ਗੁਰਮੁਖ ਮੇਲ ਮਿਲਾਵਾ ਹਰਿ ਹਰਿ ਕੰਤ, ਗੁਰਸਿਖ ਨਾਰੀ ਨਰ ਨਰਾਇਣ ਆਪ ਪਰਨਾਈਆ। ਏਕਾ ਨਾਦ ਏਕਾ ਸ਼ਬਦ ਮਣੀਆ ਮੰਤ, ਰਸਨਾ ਜਿਹਵਾ ਆਪ ਚਲਾਈਆ। ਲੇਖਾ ਜਾਣੇ ਆਦਿ ਅੰਤ, ਇਕ ਇਕੱਲਾ ਸਹਿਜ ਸੁਖਦਾਈਆ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਤ੍ਰੈਗੁਣ ਮਾਇਆ ਪਰਦਾ ਦਏ ਉਠਾਈਆ। ਪੰਜ ਤਤ ਬਣਾਏ ਸਾਚੀ ਬਣਤ, ਆਪਣੀ ਦਇਆ ਕਮਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਅ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬਲ ਧਰਾਈਆ। ਜੀਅ ਦਾਤਾ ਜਾਗਰਤ ਜੋਤ, ਜੋਤੀ ਜਾਤਾ ਆਪ ਅਖਵਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਰੂਪ ਪਰਗਟਾਏ ਕੋਟੀ ਕੋਟ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਸ਼ਬਦ ਅਗੰਮੀ ਮਾਰੇ ਚੋਟ, ਅਨਹਦ ਆਪਣਾ ਤਾਲ ਵਜਾਇੰਦਾ। ਲੇਖਾ ਜਾਣੇ ਓਤ ਪੋਤ, ਪਿਤਾ ਪੂਤ ਬੰਸ ਬੰਸਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਆਪ ਰੰਗਾਇੰਦਾ। ਜੀਅ ਦਾਤਾ ਦਾਤਾਰ ਸੂਰਬੀਰ, ਸੂਰਾ ਸਰਬੰਗ ਵਡ ਵਡਿਆਈਆ। ਹਰਿਜਨ ਚੋਟੀ ਚਾੜ੍ਹੇ ਫੜ ਅਖ਼ੀਰ, ਲੱਖ ਚੁਰਾਸੀ ਜ਼ੰਜ਼ੀਰ ਰਹਿਣ ਨਾ ਪਾਈਆ। ਅਮ੍ਰਿਤ ਬਖ਼ਸ਼ੇ ਠਾਂਡਾ ਸੀਰ, ਅਗਨੀ ਤਤ ਦਏ ਬੁਝਾਈਆ। ਦੂਈ ਦਵੈਤੀ ਕੱਢੇ ਪੀੜ, ਮਾਇਆ ਮਮਤਾ ਰਹਿਣ ਨਾ ਪਾਈਆ। ਚਰਨ ਕਵਲ ਭਰਵਾਸਾ ਬਖ਼ਸ਼ੇ ਸਾਚੀ ਧੀਰ, ਗਿਆਨ ਧਿਆਨ ਇਕ ਵਡਿਆਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਸਰਬ ਜੀਆਂ ਦਾ ਸਾਂਝਾ ਮੀਤ, ਪੀਤ ਪੀਤੰਬਰ ਸੀਸ ਸੁਹਾਈਆ। ਜੁਗ ਜੁਗ ਸੁਣਾਏ ਆਪਣਾ ਗੀਤ, ਬੋਧ ਅਗਾਧਾ ਸ਼ਬਦ ਅਲਾਈਆ। ਸਤਿਜੁਗ ਤ੍ਰੇਤਾ ਦਵਾਪਰ ਚਲਾਈ ਰੀਤ, ਏਕਾ ਨਾਮ ਵੱਜੇ ਵਧਾਈਆ। ਆਪੇ ਵਸੇ ਧਾਮ ਅਨਡੀਠ, ਸਚਖੰਡ ਮਹੱਲਾ ਸੋਭਾ ਪਾਈਆ। ਲੱਖ ਚੁਰਾਸੀ ਸੁਤਾ ਰਹੇ ਦੇ ਕਰ ਪੀਠ, ਗੁਰਮੁਖ ਵਿਰਲਾ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦਾਤਾ ਖੇਲੇ ਖੇਲ ਸਰਬ ਘਟ ਥਾਈਆ। ਏਕੋ ਦਾਤਾ ਜੀਅ ਭਿਖਾਰੀ, ਭਗਵਨ ਆਪਣਾ ਖੇਲ ਖਿਲਾਇੰਦਾ। ਏਕਾ ਜੋਤ ਜੋਤ ਉਜਿਆਰੀ, ਨੂਰੋ ਨੂਰ ਡਗਮਗਾਇੰਦਾ।
❋
❋
ਏਕਾ ਮੰਦਰ ਮਹੱਲ ਅਟਾਰੀ, ਏਕਾ ਏਕ ਸੋਭਾ ਪਾਇੰਦਾ। ਏਕਾ ਸ਼ਾਹ ਸੁਲਤਾਨ ਸਿਕਦਾਰੀ, ਏਕਾ ਏਕ ਹੁਕਮ ਚਲਾਇੰਦਾ। ਏਕਾ ਦਰ ਦਰਬਾਨ ਕਰੇ ਨਿਮਸਕਾਰੀ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਸੀਸ ਤਾਜ ਰੱਖੇ ਕਰੇ ਸੱਚੀ ਸਰਦਾਰੀ, ਸ਼ਾਹ ਪਾਤਸ਼ਾਹ ਆਪ ਹੋ ਜਾਇੰਦਾ। ਏਕਾ ਖੜਗ ਇਕ ਕਟਾਰੀ, ਏਕਾ ਖੰਡਾ ਨਾਮ ਚਮਕਾਇੰਦਾ। ਏਕਾ ਧਰਤ ਧਵਲ ਰਿਹਾ ਪੈਜ ਸੁਆਰੀ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਏਕਾ ਗ਼ਰੀਬ ਨਿਮਾਣੇ ਲਏ ਉਭਾਰੀ, ਲੱਖ ਚੁਰਾਸੀ ਫੋਲ ਫੁਲਾਇੰਦਾ। ਏਕਾ ਗੁਰਸਿਖ ਸੱਜਣ ਜਾਏ ਤਾਰੀ, ਤਾਰਨਹਾਰਾ ਆਪ ਅਖਵਾਇੰਦਾ। ਏਕਾ ਸਾਚੇ ਪੌੜੇ ਫੜ ਫੜ ਜਾਏ ਚਾੜ੍ਹੀ, ਚੌਥੇ ਪਦ ਮੇਲ ਮਿਲਾਇੰਦਾ। ਏਕਾ ਤੀਜਾ ਨੈਣ ਰਿਹਾ ਉਘਾੜੀ, ਨਿਜ ਨੇਤਰ ਵੇਖ ਵਖਾਇੰਦਾ। ਏਕਾ ਦੋ ਦੋ ਅੱਖਰ ਬੋਲ ਜੈਕਾਰੀ, ਹੰ ਬ੍ਰਹਮ ਮੇਲ ਮਿਲਾਇੰਦਾ। ਇਕ ਇਕੱਲਾ ਕਰੇ ਸਚ ਸ਼ੰਗਾਰੀ, ਸਾਚੇ ਤਖ਼ਤ ਸੋਭਾ ਪਾਇੰਦਾ। ਪੰਚਮ ਕੂਕ ਕਰੇ ਪੁਕਾਰੀ, ਸ਼ਬਦੀ ਸ਼ਬਦ ਆਪ ਅਲ੍ਹਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਪਸਾਰੀ, ਸਤਿ ਸਤਿਵਾਦੀ ਆਸਣ ਲਾਇੰਦਾ। ਅੱਠਾਂ ਤੱਤਾਂ ਖੇਲ ਨਿਆਰੀ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨੌਂ ਦਵਾਰੇ ਜਗਤ ਖ਼ਵਾਰੀ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਦਸਵਾਂ ਘਰ ਪਾਏ ਪੁਰਖ ਅਗੰਮੜਾ ਪਾਰੀ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਸਾਚੇ ਬਣਾਏ ਚਰਨ ਭਿਖਾਰੀ, ਭਿਖਕ ਭਿਛਿਆ ਏਕਾ ਝੋਲੀ ਪਾਇੰਦਾ। ਬਖ਼ਸ਼ੇ ਨਾਮ ਅੰਮ੍ਰਿਤ ਸਚ ਖ਼ੁਮਾਰੀ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਆਪੇ ਦਾਤਾ ਬਣ ਭਿਖਾਰੀ, ਜੀਆ ਦਾਨ ਮੰਗਣ ਆਇੰਦਾ। ਆਪੇ ਦਾਤਾ ਦੇਵਣਹਾਰ ਦਾਤਾਰੀ, ਆਪੇ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ । ਏਕੋ ਦਾਤਾ ਇਕ ਭਗਵਾਨ, ਏਕਾ ਵਸਤ ਆਪ ਵਰਤਾਇੰਦਾ। ਇਕ ਗਿਆਤਾ ਏਕਾ ਸ਼ਬਦ ਨਿਸ਼ਾਨ, ਇਕ ਬਬਾਣ ਆਪ ਉਡਾਇੰਦਾ। ਏਕੋ ਪਿਤਾ ਮਾਤਾ ਏਕਾ ਦੇਵੇ ਪੀਣ ਖਾਣ, ਦੋ ਜਹਾਨ ਮਾਣ ਇਕ ਰਖਾਇੰਦਾ। ਏਕਾ ਉਤਮ ਰੱਖੇ ਜ਼ਾਤਾ, ਵਰਨ ਬਰਨ ਨਾ ਕੋਇ ਆਣ, ਸਚ ਨਿਸ਼ਾਨ ਆਪ ਝੁਲਾਇੰਦਾ। ਏਕਾ ਮੰਤਰ ਪੂਜਾ ਪਾਠ ਦੂਸਰ ਵਿਦਿਆ ਨਾ ਕੋਏ ਵਖਾਨ, ਗਿਆਨ ਧਿਆਨ ਨਾ ਕੋਇ ਦ੍ਰਿੜਾਇੰਦਾ। ਇਕ ਸਰੋਵਰ ਤੀਰਥ ਤਾਟਾ ਦੂਸਰ ਅਵਰ ਨਾ ਕੋਏ ਅਸ਼ਨਾਨ, ਜਲ ਧਾਰਾ ਨਾ ਕੋਇ ਵਹਾਇੰਦਾ। ਇਕ ਇਕੱਲਾ ਖੇਲ ਮਹਾਨ, ਕਰੇ ਕਰਾਏ ਸ੍ਰੀ ਭਗਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਸ਼ਬਦ ਅਗੰਮੀ ਦੇਵੇ ਦਾਨ, ਜੀਆ ਬ੍ਰਹਮ ਬ੍ਰਹਮ ਕਰ ਪਛਾਣ, ਈਸ਼ ਜੀਵ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਾਤਾ ਪੁਰਖ ਬਿਧਾਤਾ, ਪੁਰਖ ਪੁਰਖੋਤਮ ਆਪਣਾ ਨਾਉਂ ਧਰਾਇੰਦਾ। ਜੀਅ ਦਾਤਾ ਜੁਗਾ ਜੁਗੰਤਰ, ਜੋਗ ਜੁਗਤ ਇਕ ਜਣਾਈਆ। ਘੜ ਭਾਂਡਾ ਬਣਾਏ ਲੱਖ ਚੁਰਾਸੀ ਬਣਤਰ, ਅਗਨੀ ਜੋਤੀ ਲੰਬੂ ਆਪੇ ਲਾਈਆ। ਆਪਣਾ ਜਣਾਏ ਅਗੰਮੀ ਮੰਤਰ, ਸ਼ਬਦ ਅਨਾਦਿ ਕਰੇ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਲਿਵ ਆਤਮ ਮੇਲ ਮਿਲਾਈਆ। ਕਾਇਆ ਕੰਚਨ ਗੜ੍ਹ ਵੇਖੇ ਗਗਨੰਤਰ, ਗਗਨ ਮੰਡਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆ ਜੀਅ ਜੀਵਣ ਆਪਣੇ ਹੱਥ ਰਖਾਈਆ। ਜੀਵਣ ਜੀਵ ਜਨ ਜਾਣਿਆ, ਕਰ ਕਿਰਪਾ ਆਪ ਕਰਤਾਰ। ਲੱਖ ਚੁਰਾਸੀ ਖੇਲ ਮਹਾਨਿਆ, ਖੇਲਣਹਾਰਾ ਹਰਿ ਨਿਰਾਕਾਰ। ਆਦਿ ਜੁਗਾਦਿ ਗਾਏ ਆਪਣਾ ਗਾਣਿਆ, ਧੁਰ ਦੀ ਬਾਣੀ ਸ਼ਬਦ ਪੁਕਾਰ। ਵਰਤੇ ਵਰਤਾਏ ਆਪਣੇ ਭਾਣਿਆ, ਭਾਣਾ ਵੇਖੇ ਸਰਬ ਸੰਸਾਰ। ਗੁਰਮੁਖ ਵਿਰਲੇ ਮਾਤ ਜਾਣਿਆ, ਜਿਸ ਜਨ ਕਿਰਪਾ ਕਰੇ
❋
❋
ਆਪ ਨਿਰੰਕਾਰ। ਦੇਵੇ ਦਰਸ ਸ੍ਰੀ ਭਗਵਾਨਿਆ, ਸਗਲਾ ਸੰਸਾ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਜੀਅ ਅਭੇਦ, ਜੀਵ ਭੇਵ ਕਹਿਣ ਨਾ ਜਾਈਆ। ਲੇਖਾ ਜਾਣੇ ਨਾ ਚਾਰੇ ਵੇਦ, ਬ੍ਰਹਮਾ ਮੁਖ ਰਿਹਾ ਸ਼ਰਮਾਈਆ। ਅਬਿਨਾਸ਼ੀ ਕਰਤਾ ਅਛਲ ਅਛੇਦ, ਅਛਲ ਛਲ ਆਪਣਾ ਆਪ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਕਰਤਾਰ, ਮਹਿਮਾ ਅਕਥ ਕਥੀ ਨਾ ਜਾਏ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਆਸਣ ਲਾਏ। ਖੇਲੇ ਖੇਲ ਅਗੰਮ ਅਪਾਰ, ਸ਼ਬਦ ਸ਼ਬਦੀ ਹੁਕਮ ਵਰਤਾਏ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਲੱਖ ਚੁਰਾਸੀ ਬਣਤ ਬਣਾਏ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਸ਼ੰਗਾਰ, ਮਨ ਮਤ ਬੁਧ ਵਿਚ ਭੰਡਾਰ ਟਿਕਾਏ। ਆਤਮ ਬ੍ਰਹਮ ਕਰ ਪਸਾਰ, ਘਰ ਘਰ ਵਿਚ ਡੇਰਾ ਲਾਏ। ਈਸ਼ ਜੀਵ ਨਿਰਾਕਾਰ, ਸਾਕਾਰ ਸੰਗ ਨਿਭਾਏ। ਆਤਮ ਪਰਮਾਤਮ ਕਰ ਪਿਆਰ, ਪਰਮ ਪੁਰਖ ਖੇਲ ਖਲਾਏ। ਆਦਿ ਜੁਗਾਦੀ ਸਾਚੀ ਕਾਰ, ਜੁਗ ਕਰਤਾ ਵੇਖ ਵਖਾਏ। ਵਿਸਮਾਦੀ ਵਿਸਮਾਦ ਰਹੇ ਵਿਚ ਸੰਸਾਰ, ਬਿਸਮਲ ਆਪਣਾ ਨਾਉਂ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਈਸ਼ ਰੂਪ ਪਰਗਟਾਏ। ਜੀਵ ਈਸ਼ ਹਰਿ ਹਰਿ ਅੰਸ, ਪਿਤਾ ਪੂਤ ਆਪ ਅਖਵਾਈਆ। ਆਪੇ ਲੇਖਾ ਜਾਣੇ ਵਿਸ਼ਵ ਸਹੰਸ, ਕੋਟਨ ਕੋਟ ਸਹੰਸਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਏਕਾ ਵਸਤ ਹੱਥ ਰਖਾਈਆ। ਆਤਮ ਬ੍ਰਹਮ ਵਸਤ ਅਪਾਰ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਸਾਚਾ ਮੰਦਰ ਕਰ ਤਿਆਰ, ਹਰਿ ਮੰਦਰ ਸੋਭਾ ਪਾਇੰਦਾ। ਉਤਰ ਪੂਰਬ ਪੱਛਮ ਦੱਖਣ ਨਾ ਦਿਸੇ ਕੋਇ ਕਿਵਾੜ, ਬੰਦ ਦਰਵਾਜ਼ਾ ਆਪ ਕਰਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਇੰਦਰੀ ਲਿੰਗ ਨਾ ਕੋਇ ਲਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੀ ਵੰਡ ਕਰ ਨਿਰੰਕਾਰ, ਆਪਣਾ ਲੇਖਾ ਬਹਿ ਸਮਝਾਇੰਦਾ। ਏਕਾ ਕਿਰਨ ਲੱਖ ਚੁਰਾਸੀ ਭਰੇ ਭੰਡਾਰ, ਸਹੰਸ ਗੁਣ ਆਪ ਹੋ ਜਾਇੰਦਾ। ਇੱਕ ਸਹੰਸ ਮਾਣਸ ਧਾਰ, ਆਪਣਾ ਬਲ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕ ਸਹੰਸ ਮਨੁਖ ਜ਼ਾਤ, ਕਿਰਨੀ ਕਿਰਨ ਵੰਡ ਵੰਡਾਈਆ। ਇਕ ਇਕ ਖੇਲ ਕਰੇ ਬਨਾਸਪਤ, ਪਤ ਬਨਾਸ ਅਬਿਨਾਸ਼ ਪੁਰਖ ਵਡ ਵਡਿਆਈਆ। ਜੇਰਜ ਉਤਭੁਜ ਸੇਤਜ ਪਾਵੇ ਰਾਸ, ਇਕ ਇਕ ਨਾਲ ਲੜ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਇਕ ਅਖਵਾਈਆ। ਦਾਤਾ ਦਾਨੀ ਦੀਨਾ ਨਾਥ, ਦੀਨ ਦਿਆਲ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚਲਾਏ ਸਾਚਾ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੁਗਾ ਜੁਗੰਤਰ ਅਗੰਮੀ ਗਾਥ, ਧੁਰ ਦੀ ਬਾਣੀ ਸ਼ਬਦ ਅਲ੍ਹਾਇੰਦਾ। ਆਤਮ ਅੰਤਰ ਏਕਾ ਪਾਠ, ਪੂਜਾ ਇਸ਼ਟ ਦੇਵ ਮਨਾਇੰਦਾ। ਗੁਰਸਿਖਾਂ ਵਸੇ ਸਦਾ ਸਾਥ, ਵਿਛੜ ਕਦੇ ਨਾ ਜਾਇੰਦਾ। ਹੁਕਮੇ ਅੰਦਰ ਰੱਖੇ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮੇ ਅੰਦਰ ਆਪ ਫਿਰਾਇੰਦਾ। ਜੁਗਾ ਜੁਗੰਤਰ ਆਪ ਆਪਣਾ ਵੇਖੇ ਘਾਟ, ਅੰਤਮ ਨਿਰਗੁਣ ਸਰਗੁਣ ਰੂਪ ਪਰਗਟਾਇੰਦਾ। ਕਲਜੁਗ ਨੇੜੇ ਆਈ ਵਾਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਨੌਂ ਖੰਡ ਪ੍ਰਿਥਮੀ ਜਗਤ ਵਿਕਾਰਾ ਵਿਕੇ ਹਾਟ, ਸਚ ਵਣਜਾਰਾ ਨਜ਼ਰ ਕੋਇ ਨਾ ਆਇੰਦਾ। ਏਕਾ
❋
❋
ਸੁੱਤਾ ਲੱਖ ਚੁਰਾਸੀ ਆਤਮ ਸੇਜਾ ਖਾਟ, ਆਪਣਾ ਲੇਖਾ ਬਹਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਭਿਖਾਰੀ ਵੇਸ ਅਨੇਕ ਆਪ ਵਟਾਇੰਦਾ। ਆਪੇ ਦੇਵੇ ਜੀਆ ਦਾਨ, ਪੰਜ ਤਤ ਕਰੇ ਕੁੜਮਾਈਆ। ਆਪੇ ਖੇਲੇ ਖੇਲ ਜਹਾਨ, ਲੋਕਮਾਤ ਵੱਡੀ ਵਡਿਆਈਆ। ਆਪੇ ਬਖ਼ਸ਼ੇ ਪੀਣ ਖਾਣ, ਆਪੇ ਸੇਵਕ ਸੇਵ ਕਮਾਈਆ। ਆਪੇ ਪੂਜਾ ਪਾਠ ਦਏ ਗਿਆਨ, ਗਿਆਨ ਧਿਆਨ ਆਪ ਦ੍ਰਿੜਾਈਆ। ਆਪੇ ਬਖ਼ਸ਼ੇ ਸਰ ਸਰੋਵਰ ਅਸ਼ਨਾਨ, ਤੀਰਥ ਤਟ ਆਪ ਨੁਹਾਈਆ। ਆਪੇ ਬਖ਼ਸ਼ੇ ਖੜਗ ਖੰਡਾ ਕਿਰਪਾਨ, ਸ਼ਸਤਰ ਬਸਤਰ ਆਪ ਸੁਹਾਈਆ। ਆਪੇ ਬਖ਼ਸ਼ੇ ਤੀਰ ਕਮਾਨ, ਆਪੇ ਚਿਲਾ ਰਿਹਾ ਚੜ੍ਹਾਈਆ। ਆਪੇ ਬਖ਼ਸ਼ੇ ਚਾਰ ਦੀਵਾਰੀ ਜਗਤ ਮਕਾਨ, ਆਪੇ ਬੈਠਾ ਆਸਣ ਲਾਈਆ। ਆਪੇ ਦੇਵੇ ਜੋਬਨ ਨਾਰ ਰਕਾਨ, ਪੁਤਰ ਧੀਆਂ ਆਪੇ ਬੰਧਨ ਪਾਈਆ। ਆਪੇ ਦੇਵੇ ਪੰਜ ਸ਼ੈਤਾਨ, ਆਪੇ ਦਿਵਸ ਰੈਣ ਤੁੜਾਈਆ। ਆਪੇ ਦੇਵੇ ਸਚ ਸ਼ਬਦ ਧੁਨਕਾਨ, ਆਪੇ ਆਠ ਪਹਿਰ ਸ਼ਨਵਾਈਆ। ਆਪੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਆਪੇ ਲੁਕ ਲੁਕ ਮੁਖ ਛੁਪਾਈਆ। ਆਪੇ ਚਾਰ ਵੇਦ ਛੇ ਸ਼ਾਸਤਰ ਪੁਰਾਨ ਅਠਾਰਾਂ ਗਾਏ ਗਿਆਨ, ਗੀਤਾ ਗਿਆਨ ਆਪ ਦ੍ਰਿੜਾਈਆ। ਆਪੇ ਅੰਜੀਲ ਕੁਰਾਨ ਕਰੇ ਪਛਾਣ, ਬਾਣੀ ਬਾਣ ਆਪ ਲਗਾਈਆ। ਆਪੇ ਗੁਰ ਪੀਰ ਸਾਧ ਸੰਤ ਹੋਏ ਅਵਤਾਰ, ਆਪੇ ਜੋਤੀ ਜੋਤ ਕਰੇ ਰੁਸ਼ਨਾਈਆ। ਆਪੇ ਮਾਇਆ ਮਮਤਾ ਮੋਹ ਹੰਕਾਰ, ਆਪੇ ਆਸਾ ਤ੍ਰਿਸ਼ਨਾ ਅਗਨ ਜਲਾਈਆ। ਆਪੇ ਨਾਤਾ ਜੋੜੇ ਸਰਬ ਸੰਸਾਰ, ਆਪੇ ਵੇਖੇ ਥਾਉਂ ਥਾਈਆ। ਆਪੇ ਲੱਖ ਚੁਰਾਸੀ ਰੋੜ੍ਹੇ ਵਹਿੰਦੀ ਧਾਰ, ਸ਼ੌਹ ਦਰਯਾ ਆਪ ਸੁਟਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰਜ਼ਾ ਦਏ ਉਤਾਰ, ਸਿਰ ਭਾਰ ਨਾ ਕੋਇ ਰਖਾਈਆ। ਆਪੇ ਕਲਜੁਗ ਅੰਤਮ ਕਰੇ ਖ਼ਵਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਆਪੇ ਜੀਵ ਦਾਤਾ ਜੀਵ ਆਤਮ ਕਰੇ ਪਿਆਰ, ਆਪਣੀ ਵਸਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਅ ਦਾਤਾ ਦੇਵਣਹਾਰਾ ਦਾਨ, ਆਪੇ ਮੇਟੇ ਅੰਤ ਨਿਸ਼ਾਨ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲੇਖੇ ਲਾਈਆ। ਗੁਰਮੁਖ ਜੀਵ ਜੀਅ ਜੁਗ ਚਾਰ, ਜਗਤ ਜੁਗਤ ਬਣਾਇੰਦਾ। ਕਰ ਕਿਰਪਾ ਬਖ਼ਸ਼ੇ ਚਰਨ ਪਿਆਰ, ਮੂਰਖ ਮੂੜ੍ਹ ਚਤਰ ਸੁਘੜ ਸੁਜਾਨ ਆਪ ਬਣਾਇੰਦਾ। ਦੁਰਮਤ ਮੈਲ ਦਏ ਉਤਾਰ, ਅੰਮ੍ਰਿਤ ਸਰੋਵਰ ਆਪ ਨੁਹਾਇੰਦਾ। ਕਾਗ ਨਾ ਰਲੇ ਕਾਗਾਂ ਡਾਰ, ਹੰਸ ਹੰਸਾ ਮੋਤੀ ਚੋਗ ਚੁਗਾਇੰਦਾ। ਜਗਤ ਕਬੀਲਾ ਹੋਏ ਖ਼ਵਾਰ, ਭੈਣ ਭਾਈ ਨਾ ਪਾਰ ਲੰਘਾਇੰਦਾ। ਗੁਰ ਚਰਨ ਵਸੀਲਾ ਧੁਰ ਦਰਬਾਰ, ਲੱਖ ਚੁਰਾਸੀ ਪੰਧ ਮੁਕਾਇੰਦਾ। ਛੈਲ ਛਬੀਲਾ ਆਵੇ ਵਾਰੋ ਵਾਰ, ਜੁਗਾ ਜੁਗੰਤਰ ਸੇਵ ਕਮਾਇੰਦਾ। ਕਲਜੁਗ ਅੰਤਮ ਜੀਵ ਕਰ ਲੈ ਹੀਲਾ, ਵੇਲਾ ਗਿਆ ਹੱਥ ਨਾ ਆਇੰਦਾ। ਅੱਠੇ ਪਹਿਰ ਪਾਖਰ ਪਾਏ ਸ਼ਾਹਸਵਾਰ ਰੱਖੇ ਤਿਆਰ ਨੀਲਾ, ਨੀਲੀ ਧਾਰ ਭੇਵ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਮੇਲ ਮਿਲਾਏ। ਮੇਲ ਮਿਲਾਵਾ ਜੀਅ ਜਗਤ, ਜੁਗ ਜੁਗ ਮੇਲ ਮਿਲਾਇਆ । ਭਗਵਨ ਭਗਤੀ ਜਾਣੇ ਜੁਗਤ, ਨਿਰਭੈ ਭੌਂ ਨਾ ਕੋਇ ਵਖਾਇਆ। ਦਾਸੀ ਦਾਸ ਮੁਕਤੀ ਮੁਕਤ, ਮੁਕਤ ਦਵਾਰਾ ਗੁਰਸਿਖ ਚਰਨਾਂ ਹੇਠ ਦਬਾਇਆ। ਆਤਮ ਪਰਮ ਆਤਮ ਏਕਾ ਸ਼ਕਤ, ਨਿਰਗੁਣ ਸਰਗੁਣ ਮੇਲ ਮਿਲਾਇਆ। ਅੰਤਮ ਕਲਜੁਗ ਵੇਲਾ ਵਕਤ, ਮੁਲਾ ਕਾਜ਼ੀ ਸ਼ੇਖ਼ ਮਸਾਇਕ ਪੰਡਤ ਪਾਂਧੇ ਹੱਥ ਕਿਸੇ ਨਾ ਆਇਆ। ਲੇਖੇ ਲੱਗੇ ਬੂੰਦ ਰਕਤ, ਜੋ ਜਨ ਸਰਨਾਈ ਆਇਆ। ਜੀਵ ਬ੍ਰਹਮ ਨਾ ਕਰੇ
❋
❋
ਕੋਈ ਹੱਤ, ਸਚ ਹਥਿਆਰ ਹੱਥ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਰਬ ਜੀਆਂ ਕਾ ਏਕਾ ਦਾਤਾ, ਜੁਗ ਜੁਗ ਮੇਟੇ ਅੰਧੇਰੀ ਰਾਤਾ, ਸੰਤ ਸੱਜਣ ਆਪਣੇ ਸੰਗ ਰਖਾਇਆ।
੧੯ ਭਾਦਰੋਂ ੨੦੧੭ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਖ਼ਲੀਲ ਬਸਤੀ ਜ਼ਿਲਾ ਫਿਰੋਜ਼ ਪੁਰ
ਸਚਖੰਡ ਦਵਾਰੇ ਸਾਚੇ ਤਖ਼ਤ, ਹਰਿ ਜੂ ਹਰਿ ਮੰਦਰ ਬਹਿ ਬਹਿ ਸਜਿਆ। ਅਬਿਨਾਸ਼ੀ ਕਰਤਾ ਨਾ ਕੋਈ ਜਣਾਏ ਵੇਲਾ ਵਕਤ, ਆਦਿ ਜੁਗਾਦਿ ਨਾ ਘੜਿਆ ਨਾ ਭੱਜਿਆ। ਆਦਿ ਜੁਗਾਦੀ ਨੂਰ ਨੁਰਾਨਾ ਆਦਿ ਸ਼ਕਤ, ਸ਼ਾਹੋ ਭੂਪ ਆਪਣੀ ਰੱਖੇ ਆਪੇ ਲੱਜਿਆ। ਮੇਲ ਮਿਲਾਵਾ ਨਾ ਕੋਈ ਬੂੰਦ ਨਾ ਕੋਈ ਰਕਤ, ਆਪਣਾ ਪਰਦਾ ਆਪੇ ਕੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਸਚ ਜਹਾਜ਼ਿਆ। ਸਚ ਜਹਾਜ਼ ਧੁਰ ਦਰਬਾਰ, ਹਰਿ ਨਿਰੰਕਾਰ ਆਪ ਚਲਾਈਆ। ਇਕ ਇਕੱਲਾ ਖੇਲ ਅਪਾਰ, ਦੂਸਰ ਸੰਗ ਨਾ ਕੋਇ ਵਖਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਭਗਤ ਭਗਵੰਤ ਲਏ ਉਭਾਰ, ਸੰਤਨ ਮੇਲਾ ਸਹਿਜ ਸੁਭਾਈਆ। ਗੁਰਮੁਖ ਆਤਮ ਦੇਵੇ ਠਾਰ, ਗੁਰਸਿਖ ਸੀਤਲ ਧਾਰ ਵਹਾਈਆ। ਕਰੇ ਕਰਾਏ ਸਚ ਪਿਆਰ, ਸਚ ਦਰਬਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੁਗ ਜੁਗ ਖੇਲ ਖਿਲਾਇੰਦਾ, ਖੇਲਣਹਾਰ ਭਗਵਾਨ। ਭਗਤ ਭਗਵੰਤ ਵੇਖ ਵਖਾਇੰਦਾ, ਪਰਗਟ ਵਾਲੀ ਦੋ ਜਹਾਨ। ਸੰਤਨ ਸਾਚਾ ਸੰਗ ਨਿਭਾਇੰਦਾ, ਦੇਵੇ ਦਰਸ ਦਰ ਘਰ ਆਣ। ਗੁਰਮੁਖ ਸਾਚੇ ਮਾਤ ਜਗਾਇੰਦਾ, ਕਾਇਆ ਮੰਦਰ ਮਾਰ ਧਿਆਨ। ਗੁਰਸਿਖ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਇਕ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਜੂ ਹਰਿ ਹਰਿ ਹਰਿ ਮੇਲਾ, ਦਰਗਹਿ ਸਾਚੀ ਆਪ ਮਿਲਾਇੰਦਾ। ਲੋਕਮਾਤ ਗੁਰੂ ਗੁਰ ਚੇਲਾ, ਗੁਰ ਸ਼ਬਦੀ ਖੇਲ ਖਿਲਾਇੰਦਾ। ਜੁਗਾ ਜੁਗੰਤਰ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਇੰਦਾ। ਕਰੇ ਖੇਲ ਇਕ ਇਕੇਲਾ, ਅਕਲ ਕਲ ਧਾਰੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਭਗਤ ਭਗਵੰਤ, ਅੰਤਰ ਆਤਮ ਵੇਖ ਵਖਾਈਆ। ਸੰਸਾ ਚੁਕਾਏ ਸਾਚੇ ਸੰਤ, ਸਤਿਗੁਰ ਪੂਰੇ ਹੱਥ ਵਡਿਆਈਆ। ਗੁਰਮੁਖ ਮੇਲਾ ਨਰ ਹਰਿ ਕੰਤ, ਘਰ ਵੱਜੇ ਨਾਮ ਵਧਾਈਆ। ਗੁਰਸਿਖ ਗਾਏ ਸੁਹਾਗੀ ਛੰਦ, ਗੀਤ ਗੋਬਿੰਦ ਇਕ ਅਲਾਈਆ। ਆਪ ਬਣਾਏ ਸਾਚੀ ਬਣਤ, ਹਰਿਜਨ ਵੇਖੇ ਥਾਉਂ ਥਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਸੁਹਾਇਆ, ਜੁਗਾਂ ਜੁਗੰਤਰ ਸਾਚੀ ਕਾਰ। ਹਰਿਜਨ ਵੇਖੇ ਥਾਉਂ ਥਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਕਲਜੁਗ ਅੰਤਮ ਵੇਸ ਵਟਾਇਆ, ਕਲ ਕਲਕੀ ਹੋ ਤਿਆਰ। ਨਿਹਕਲੰਕਾ ਨਾਉਂ ਧਰਾਇਆ, ਮਰੇ ਨਾ ਜੰਮੇ ਵਿਚ ਸੰਸਾਰ। ਆਵਣ ਜਾਵਣ ਖੇਲ ਖਿਲਾਇਆ, ਖੇਲਣਹਾਰਾ ਅਗੰਮ ਅਪਾਰ। ਲੱਖ ਚੁਰਾਸੀ ਫੋਲ ਫੁਲਾਇਆ, ਜੀਵ ਜੰਤ ਨਾ ਪਾਏ ਸਾਰ। ਨਾਮ ਮਰਦੰਗ ਢੋਲ ਵਜਾਇਆ, ਸ਼ਬਦ ਅਗੰਮੀ ਬੋਲ ਜੈਕਾਰ।
❋
❋
ਕਾਇਆ ਚੋਲਾ ਆਪ ਬਦਲਾਇਆ, ਤ੍ਰੈਗੁਣ ਮਾਇਆ ਵਸਿਆ ਬਾਹਰ। ਸਾਚਾ ਸੋਹਲਾ ਆਪੇ ਗਾਇਆ, ਆਪ ਸੁਣਾਇਆ ਸੋਹੰ ਸ਼ਬਦ ਬੋਲ ਜੈਕਾਰ। ਏਕਾ ਤੋਲਾ ਬਣਕੇ ਆਇਆ, ਤੋਲੇ ਤੋਲ ਕਲਜੁਗ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸੁਰਤ ਸੰਭਾਲਦਾ, ਕਾਇਆ ਮੰਦਰ ਖੋਜ ਖੁਜਾਈਆ। ਕਰੇ ਖੇਲ ਸ੍ਰੀ ਭਗਵਾਨ ਦਾ, ਭਗਵਨ ਭੇਵ ਰਹੇ ਨਾ ਰਾਈਆ। ਲੇਖਾ ਜਾਣੇ ਦੋ ਜਹਾਨ ਦਾ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਹਰਿ ਭਗਤ ਭਗਵੰਤ ਮੇਲੇ ਏਕਾ ਥਾਈਂਆ। ਆਪ ਮਿਲਾਏ ਦਇਆ ਕਮਾਏ, ਗੁਰਮੁਖਾਂ ਵੇਖ ਵਖਾਈਆ। ਸੰਗਤ ਸਾਚਾ ਨਾਉਂ ਧਰਾਏ, ਧਰਤ ਧਵਲ ਦਏ ਵਡਿਆਈਆ। ਆਪਣਾ ਰੰਗ ਆਪ ਰੰਗਾਏ, ਰੰਗਣਹਾਰਾ ਇਕ ਅਖਵਾਈਆ। ਸੱਚਾ ਸਗਨ ਅੰਤ ਮਨਾਏ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਗਤ ਹਰਿ ਸਚ ਦਵਾਰਾ, ਏਕਾ ਏਕ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਭੇਵ ਖੁਲਾਇੰਦਾ। ਏਕਾ ਮੰਦਰ ਇਕ ਉਜਿਆਰਾ, ਏਕਾ ਦੀਪਕ ਜੋਤ ਜਗਾਇੰਦਾ। ਏਕਾ ਸ਼ਬਦ ਨਾਦ ਧੁਨਕਾਰਾ, ਏਕਾ ਰਾਗ ਨਾਦ ਅਲਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਏਕਾ ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਹਰਿ ਵੇਖਣਹਾਰਾ, ਹਰਿ ਮੰਦਰ ਆਪ ਸੁਹਾਈਆ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਨਿਰਵੈਰ ਖੇਲ ਖਿਲਾਈਆ। ਚਾਰ ਵਰਨਾਂ ਕਰੇ ਇਕ ਪਿਆਰਾ, ਊਚ ਨੀਚ ਭੇਵ ਨਾ ਰਾਈਆ। ਰਾਓ ਰੰਕਾਂ ਦੇਵੇ ਇਕ ਸਹਾਰਾ, ਚਰਨ ਕਵਲ ਵਡ ਵਡਿਆਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਈਆ। ਦਿਵਸ ਰੈਣ ਰਹੇ ਖੁਮਾਰਾ, ਉਤਰ ਕਦੇ ਨਾ ਜਾਈਆ। ਜਨਮ ਮਰਨ ਜਗ ਰੋਗ ਨਿਵਾਰਾ, ਲੱਖ ਚੁਰਾਸੀ ਫੰਦ ਕਟਾਈਆ। ਨਾਤਾ ਤੋੜ ਧਰਮ ਦਵਾਰਾ, ਰਾਏ ਧਰਮ ਨਾ ਦਏ ਸਜਾਈਆ। ਸਾਚਾ ਬੇੜਾ ਇਕ ਨਿਆਰਾ, ਲੋਕਮਾਤ ਆਪ ਚਲਾਈਆ। ਹਰਿ ਸੰਗਤ ਕਰੇ ਸਚ ਪਿਆਰਾ, ਗੁਰਮੁਖ ਸਾਚੇ ਆਪ ਚੜ੍ਹਾਈਆ। ਆਪੇ ਜਾਣੇ ਆਪਣਾ ਪਾਰ ਕਿਨਾਰਾ, ਅਧਵਿਚਕਾਰ ਨਾ ਕੋਈ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲੇਖਾ ਆਪਣੇ ਹੱਥ ਰਖਾਈਆ। ਹਰਿ ਸੰਗਤ ਤੇਰਾ ਪੂਰਬ ਮੂਲ, ਕਲਜੁਗ ਅੰਤਮ ਆਪ ਚੁਕਾਇੰਦਾ। ਗੁਰਮੁਖ ਵੇਖੇ ਸਾਚੇ ਫੂਲ, ਸਚ ਫਲਵਾੜੀ ਆਪ ਮਹਿਕਾਇੰਦਾ। ਕਰੇ ਖੇਲ ਹਰਿ ਕੰਤ ਕੰਤੂਲ, ਲੋਕਮਾਤ ਵੇਖ ਵਖਾਇੰਦਾ। ਜੁਗਾ ਜੁਗੰਤਰ ਨਾ ਜਾਏ ਭੂਲ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਏਕਾ ਮੰਦਰ ਆਪ ਸੁਹਾਇੰਦਾ। ਏਕਾ ਮੰਦਰ ਹਰਿ ਦਵਾਰਾ, ਹਰੀ ਹਰਿ ਆਪ ਸੁਹਾਇੰਦਾ। ਹਰਿ ਸੰਗਤ ਕਰੇ ਸਚ ਪਿਆਰਾ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰਾ, ਧੁਨ ਆਤਮਕ ਨਾਦ ਵਜਾਇੰਦਾ। ਰਸਨਾ ਰਸ ਬੋਲ ਜੈਕਾਰਾ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਹੰ ਬ੍ਰਹਮ ਦਏ ਆਧਾਰਾ, ਪਾਰਬ੍ਰਹਮ ਦਇਆ ਕਮਾਇੰਦਾ। ਲੱਖ ਚੁਰਾਸੀ ਹੋਏ ਖ਼ਵਾਰਾ, ਕਲਜੁਗ ਅੰਤਮ ਵੇਲਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲ ਮਿਲਾਇੰਦਾ। ਹਰਿ ਸੰਗਤ ਤੇਰਾ ਸਾਚਾ ਸੰਗ, ਸਤਿ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਮੰਦਰ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਈਆ।
❋
❋
ਸਾਚੇ ਅਸਵ ਕਸਿਆ ਤੰਗ, ਸ਼ਾਹ ਸਵਾਰਾ ਫੇਰੀ ਪਾਈਆ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਇਕ ਰਘਰਾਈਆ। ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਗ਼ਰੀਬ ਨਿਮਾਣੇ ਗਲੇ ਲਗਾਈਆ। ਪਰਗਟ ਹੋਏ ਸੂਰਾ ਸਰਬੰਗ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮਿਲਾਵਾ ਏਕਾ ਥਾਈਆ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਆਪ ਸੁਹਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਚਰਨ ਟਿਕਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਸਤਿਗੁਰ ਦਇਆ ਕਮਾਇੰਦਾ। ਥਾਣ ਥਨੰਤਰ ਸੋਹਿਆ, ਹਰਿ ਹਰਿਜਨ ਮੇਲ ਮਿਲਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਹਰਿ ਹਰਿ ਰਾਗ ਸੁਣਾਇੰਦਾ। ਥਾਣ ਥਨੰਤਰ ਸੋਹਿਆ, ਹਰਿ ਦਰ ਘਰ ਇਕ ਵਖਾਇੰਦਾ। ਥਾਨ ਥਨੰਤਰ ਸੋਹਿਆ, ਹਰਿ ਦਰ ਦਰ ਅਲੱਖ ਜਗਾਇੰਦਾ। ਥਾਨ ਥਨੰਤਰ ਸੋਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਇੰਦਾ। ਧਰਤ ਸੁਹਾਵੀ ਥਾਨ ਸੁਹੰਜਣਾ, ਸਤਿਗੁਰ ਪੂਰਾ ਆਪ ਸੁਹਾਇੰਦਾ । ਪੁਰਖ ਅਕਾਲਾ ਦੀਨ ਦਿਆਲਾ ਜੋਤ ਜਗਾਏ ਆਦਿ ਨਿਰੰਜਣਾ, ਨਿਰਵੈਰ ਨਿਰਗੁਣ ਆਪਣਾ ਖੇਲ ਖਿਲਾਇੰਦਾ। ਦੀਨਾ ਨਾਥ ਦਿਆਲ ਠਾਕਰ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਇੰਦਾ। ਚਰਨ ਧੂੜੀ ਅਠਸਠ ਅਸ਼ਨਾਨ ਸਰੋਵਰ ਮਜਨਾ, ਕਾਗ ਹੰਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਵਡਿਆਇੰਦਾ। ਸੋਹੇ ਘਰ ਦਰ ਦਰਵਾਜ਼ਾ, ਦਰ ਭਿਖਾਰੀ ਦਇਆ ਕਮਾਇੰਦਾ। ਪਰਗਟ ਹੋ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੁਗਾ ਜੁਗੰਤਰ ਰੱਖੇ ਲਾਜਾ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਰਚਿਆ ਕਾਜਾ, ਨਵ ਸਤ ਆਪਣਾ ਫੇਰਾ ਪਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਸੇਵਕ ਸਾਚੀ ਸੇਵ ਕਮਾਇੰਦਾ। ਸ਼ਾਹੋ ਭੂਪ ਬਣ ਵਡ ਰਾਜਨ ਰਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਖੇਲ ਖਲੰਦੜਾ ਗੋਪੀ ਕਾਹਨ, ਕਲਜੁਗ ਵੇਸ ਵਟਾਈਆ। ਦੇਵਣਹਾਰਾ ਧੁਰ ਫ਼ਰਮਾਣ, ਸ਼ਬਦੀ ਸ਼ਬਦ ਨਾਦ ਸੁਣਾਈਆ। ਗੁਰਮੁਖ ਸਾਚੇ ਵੇਖੇ ਆਣ, ਗੁਰ ਕਰਤਾ ਕੀਮਤ ਆਪੇ ਪਾਈਆ। ਗੁਰ ਮੂਰਤ ਵਖਾਏ ਇਕ ਧਿਆਨ, ਅਨਭਵ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਹਰਿ ਸੰਗਤ ਹਰਿ ਪਾਇਆ, ਸਤਿਗੁਰ ਗਹਿਰ ਗੰਭੀਰ। ਜਨਮ ਮਰਨ ਦੁੱਖ ਗਵਾਇਆ, ਸਾਂਤਕ ਸਤਿ ਸਰੀਰ। ਕਰਮ ਧਰਮ ਮਿਟਾਇਆ, ਤੁਟਾ ਲੱਖ ਚੁਰਾਸੀ ਜ਼ੰਜੀਰ। ਵਰਨ ਬਰਨ ਸ਼ਰਮਾਇਆ, ਸਤਿਗੁਰ ਬਦਲਣਹਾਰਾ ਤਕਦੀਰ ਤਕਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕੱਟੇ ਤੇਰੀ ਭੀੜ। ਹਰਿਜਨ ਭੀੜ ਆਪੇ ਕੱਟ, ਦੁਖਿਆਂ ਦੁੱਖ ਨਿਵਾਰਦਾ। ਸਚ ਖੁਲ੍ਹਾਏ ਏਕਾ ਹੱਟ, ਵਣਜ ਵਣਜਾਏ ਧੁਰ ਦਰਬਾਰ ਦਾ। ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਨਿਵਾਰਦਾ। ਵਸਣਹਾਰਾ ਘਟ ਘਟ, ਗੁਰਮੁਖਾਂ ਪੈਜ ਸੁਆਰ ਦਾ। ਸਾਚਾ ਮਾਰਗ ਦੱਸ ਦੱਸ, ਰਾਹ ਵਖਾਏ ਪਰਵਰਦਿਗਾਰ ਦਾ। ਮੇਲ ਮਿਲਾਏ ਹੱਸ ਹੱਸ, ਊਚ ਨੀਚ ਨਾ ਕੋਇ ਵਿਚਾਰਦਾ। ਹਿਰਦੇ ਅੰਦਰ ਵਸ ਵਸ, ਆਪਣਾ ਨਾਉਂ ਆਪ ਉਚਾਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜਨ ਭਗਤਾਂ ਪੈਜ ਆਪ ਸੁਆਰਦਾ।
❋
❋