ਪੁਸਤਕਾਲਾਭਾਗ ੯

੨੧ ਭਾਦਰੋਂ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ, ਜ਼ਿਲਾ ਫਿਰੋਜ਼ ਪੁਰ

ਸੋ ਪੁਰਖ ਨਿਰੰਜਣ ਹਰਿ ਸਮਰਥ, ਦੀਨ ਦਿਆਲ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਕਥ, ਅਵੱਲੜੀ ਚਾਲ ਬੇਪਰਵਾਹੀਆ।

❋

❋

ਏਕੰਕਾਰਾ ਚਲਾਏ ਆਪਣਾ ਰਥ, ਆਦਿ ਜੁਗਾਦਿ ਸੇਵ ਕਮਾਈਆ। ਆਦਿ ਨਿਰੰਜਣ ਹਰਿ ਪਰਗਟ, ਨੂਰ ਉਜਾਲਾ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਆਪਣੀ ਰੱਖੇ ਅਮੋਲਕ ਵਥ, ਆਪ ਆਪਣੇ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਸਾਚਾ ਮਾਰਗ ਏਕਾ ਦੱਸ, ਆਪ ਆਪਣਾ ਵੇਖ ਵਖਾਈਆ। ਪਾਰਬ੍ਰਹਮ ਗਾਏ ਗਾਥ, ਆਪਣਾ ਨਾਉਂ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਰੰਗ ਆਪ ਸਮਾਈਆ। ਨਿਰਗੁਣ ਰੰਗ ਅਵੱਲੜਾ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਇਕ ਇਕੱਲੜਾ, ਅਕਲ ਕਲ ਧਾਰੀ ਨਾਉਂ ਧਰਾਇੰਦਾ। ਸਚ ਸਿੰਘਾਸਣ ਏਕਾ ਮਲੜਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਨੇਹਚਲ ਧਾਮ ਉਚ ਅਟੱਲੜਾ, ਨਿਰਵੈਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਨਿਰਗੁਣ ਧਾਰ ਬੰਧਾਇੰਦਾ, ਪਾਰਬ੍ਰਹਮ ਬੇਅੰਤ। ਜੋਤੀ ਜੋਤ ਡਗਮਗਾਇੰਦਾ, ਖੇਲੇ ਖੇਲ ਸ੍ਰੀ ਭਗਵੰਤ। ਮਧ ਸੂਦਨ ਆਪ ਅਖਵਾਇੰਦਾ, ਅਕਾਲ ਮੂਰਤ ਆਦਿ ਅੰਤ। ਦੀਵਾ ਬਾਤੀ ਡਗਮਗਾਇੰਦਾ, ਆਦਿ ਅਨਾਦੀ ਖੇਲੇ ਖੇਲ ਜੁਗਾ ਜੁਗੰਤ। ਆਪਣੀ ਬਣਤ ਆਪ ਬਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਨਿਰਗੁਣ ਖੇਲ ਕਰ ਅਪਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਨਿਵਾਸੀ ਖੋਲ੍ਹ ਦਵਾਰਾ, ਸਚਖੰਡ ਸਾਚੀ ਸੇਜ ਸੁਹਾਈਆ। ਘਰ ਮੰਦਰ ਦੀਪਕ ਕਰ ਉਜਿਆਰਾ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਸਚ ਸਿੰਘਾਸਣ ਸ਼ਾਹ ਸਿਕਦਾਰਾ, ਏਕਾ ਹੁਕਮ ਸੁਣਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰਾ, ਨਿਰਗੁਣ ਗੁਪਤ ਜ਼ਾਹਰਾ ਰੂਪ ਵਟਾਈਆ। ਨਿਰਗੁਣ ਸ਼ਬਦ ਨਿਰਗੁਣ ਜੈਕਾਰਾ, ਨਿਰਗੁਣ ਨਾਅਰਾ ਆਪਣਾ ਲਾਈਆ। ਨਿਰਗੁਣ ਸੁੰਨ ਅਗੰਮ ਵਸੇ ਧੂਆਂਧਾਰਾ, ਸੁੰਨ ਸਮਾਧ ਬੈਠਾ ਮੁਖ ਛੁਪਾਈਆ। ਨਿਰਗੁਣ ਨਿਰਾਕਾਰ ਕਰ ਅਕਾਰਾ, ਆਪ ਆਪਣਾ ਰੂਪ ਵਟਾਈਆ। ਨਿਰਗੁਣ ਕਵਲ ਨਿਰਗੁਣ ਅੰਮ੍ਰਿਤ ਧਾਰਾ, ਨਿਰਗੁਣ ਫੁਲ ਫਲ ਮਹਿਕਾਈਆ। ਨਿਰਗੁਣ ਬ੍ਰਹਮ ਨਿਰਗੁਣ ਪਾਰਬ੍ਰਹਮ ਕਰ ਪਸਾਰਾ, ਨਿਰਗੁਣ ਰੂਪ ਅਨੂਪ ਦਰਸਾਈਆ। ਨਿਰਗੁਣ ਸ਼ੰਕਰ ਸ਼ਾਹ ਸਵਾਰਾ, ਨਿਰਗੁਣ ਵਸੇ ਹਰ ਘਟ ਥਾਈਆ। ਨਿਰਗੁਣ ਰਵ ਸਸ ਨੂਰ ਕਰ ਉਜਿਆਰਾ, ਜੋਤ ਜੋਤ ਵਿਚ ਟਿਕਾਈਆ। ਨਿਰਗੁਣ ਵੰਡੇ ਵੰਡ ਅਗੰਮ ਅਪਾਰਾ, ਆਪਣੀ ਵੰਡਣ ਆਪਣੇ ਹੱਥ ਰਖਾਈਆ। ਨਿਰਗੁਣ ਲੱਖ ਚੁਰਾਸੀ ਕਰ ਤਿਆਰਾ, ਘਟ ਘਟ ਆਪਣਾ ਰੂਪ ਦਰਸਾਈਆ। ਨਿਰਗੁਣ ਚਾਰ ਖਾਣੀ ਭਰ ਭੰਡਾਰਾ, ਤ੍ਰੈਗੁਣ ਮਾਇਆ ਬੰਧਨ ਪਾਈਆ। ਨਿਰਗੁਣ ਆਤਮ ਬ੍ਰਹਮ ਈਸ਼ ਜੀਵ ਦੇ ਸਹਾਰਾ, ਜਗਤ ਜਗਦੀਸ਼ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਰ, ਅਲੱਖ ਅਗੋਚਰ ਭੇਵ ਨਾ ਰਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਰਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਰ ਘਰ ਵਿਚ ਜੋਤ ਜਗਾਇੰਦਾ। ਲੇਖਾ ਜਾਣੇ ਸੂਰਜ ਚੰਨ ਸਤਾਰਾ, ਮੰਡਲ ਮੰਡਪ ਆਪ ਉਪਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰਾ, ਬ੍ਰਹਿਮੰਡਾਂ ਖੰਡਾਂ ਰੰਗ ਰੰਗਾਇੰਦਾ। ਰਵ ਸਸ ਮੰਗਣ ਦਰ ਭਿਖਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕੋਟੀ ਰੂਪ ਵਰਤੇ ਤੇਰਾ ਵਰਤਾਰਾ, ਕਵਣ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇੰਦਾ। ਰਵ ਸਸ ਹਰਿ ਸ਼ਬਦ ਜਣਾਏ, ਆਪਣਾ ਭੇਵ ਖੁਲ੍ਹਾਈਆ। ਆਪਣੀ ਜੋਤ ਜੋਤ ਜਗਾਏ, ਜੋਤੀ ਜਾਤਾ ਬੇਪਰਵਾਹੀਆ। ਕੋਟਨ ਕੋਟੀ ਕੋਟ ਰੂਪ ਆਪ ਪਰਗਟਾਏ,

❋

❋

ਘਟ ਘਟ ਕਰੇ ਰੁਸ਼ਨਾਈਆ। ਸਗਲਾ ਸਾਥੀ ਬਣ ਰਘੁਰਾਏ, ਆਦਿ ਜੁਗਾਦੀ ਵੇਖ ਵਖਾਈਆ। ਮਹਾਂਸਾਰਥੀ ਖੇਲ ਖਲਾਏ, ਦੋ ਜਹਾਨਾਂ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਰਵ ਸਸ ਤੇਰੀ ਸਾਚੀ ਕਾਰ, ਹਰਿ ਸਾਚਾ ਆਪ ਸਮਝਾਇੰਦਾ। ਅੱਠੇ ਪਹਿਰ ਚਰਨਾਂ ਰੱਖਾਂ ਉਪਰ ਭਾਰ, ਨੇਤਰ ਨੈਣ ਦਿਸ ਨਾ ਆਇੰਦਾ। ਨੈਣ ਮੂੰਦ ਹੋਏ ਕਰਤਾਰ, ਏਕਾ ਨੇਤਰ ਤੇਰੇ ਤੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਖੇਲ ਖਿਲਾਈਆ, ਹਰਿ ਖ਼ਾਲਕ ਬੇਪਰਵਾਹ। ਸਚਖੰਡ ਦਵਾਰੇ ਸੋਭਾ ਪਾਈਆ, ਪੁਰੀਆਂ ਲੋਆਂ ਰਿਹਾ ਰਾਹ ਤਕਾ। ਆਪਣੀ ਜੋਤ ਕਰ ਰੁਸ਼ਨਾਈਆ, ਥਿਰ ਘਰ ਕੁੰਡਾ ਦੇਵੇ ਲਾਹ। ਕੋਟਨ ਕੋਟ ਕਿਰਨ ਧਰਾਈਆ, ਗਿਣਤੀ ਵਿਚ ਨਾ ਸਕੇ ਆ। ਇਕ ਕਿਰਨ ਆਪਣੀ ਵੰਡ ਵੰਡਾਈਆ, ਬ੍ਰਹਿਮੰਡਾਂ ਖੰਡਾਂ ਵਿਚ ਜਾਏ ਸਮਾ। ਇਕ ਇਕ ਇਕ ਨਾਲ ਹਿਸਾ ਰਿਹਾ ਕਰਾਈਆ, ਰਵ ਸਸ ਦੇਵੇ ਝੋਲੀ ਪਾ। ਪਾਰਬ੍ਰਹਮ ਪ੍ਰਭ ਹੋਏ ਸਹਾਈਆ, ਤੇਰੀ ਜੋਤ ਨਾ ਸਕੇ ਕੋਇ ਖਿਚਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਗੇੜਾ ਆਪ ਭਵਾਈਆ, ਬੈਠਣ ਦੇਵੇ ਨਾ ਕਿਸੇ ਥਾਂ। ਚਾਰੋਂ ਕੁੰਟ ਆਪਣੇ ਚਰਨਾਂ ਭਾਰ ਦਬਾਈਆ, ਲੇਖਾ ਜਾਣੇ ਥਾਉਂ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋਤੀ ਜੋਤ ਜੋਤ ਪਰਗਟਾਈਆ। ਹਰਿ ਚਰਨ ਖੇਲ ਅਪਾਰਾ, ਰਵ ਸਸ ਸੀਸ ਉਠਾਇੰਦਾ। ਪੁਰਖ ਅਬਿਨਾਸ਼ੀ ਨਿਝਰ ਧਾਰਾ, ਨਿਰਵੈਰ ਆਪ ਵਹਾਇੰਦਾ। ਚਰਨ ਕਵਲ ਸਚ ਸਹਾਰਾ, ਕਿਰਨ ਕਿਰਨ ਆਪ ਪਰਗਟਾਇੰਦਾ। ਪਾਵੇ ਸਾਰ ਸਰਬ ਸੰਸਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਲੋਕਮਾਤ ਦਏ ਆਧਾਰਾ, ਲੱਖ ਚੁਰਾਸੀ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਆਪਣਾ ਵੇਲਾ ਆਪ ਸੁਹਾਇੰਦਾ। ਰਵ ਸਸ ਦੇ ਪਰਕਾਸ਼, ਪ੍ਰਭ ਸਾਚੇ ਸਗਨ ਮਨਾਇਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਦਾਸੀ ਦਾਸ, ਦਿਵਸ ਰੈਣ ਸੇਵ ਕਮਾਇਆ। ਕਰੇ ਖੇਲ ਪੁਰਖ ਅਬਿਨਾਸ਼, ਪ੍ਰਿਥਮੀ ਆਕਾਸ਼ ਵੰਡ ਵੰਡਾਇਆ। ਵਿਸ਼ਨੂੰ ਤੇਰਾ ਸਾਸ ਗਰਾਸ, ਪਾਰਬ੍ਰਹਮ ਆਪਣਾ ਭੰਡਾਰਾ ਰਿਹਾ ਵਰਤਾਇਆ। ਬ੍ਰਹਮੇ ਤੇਰਾ ਬ੍ਰਹਮ ਪਰਕਾਸ਼, ਲੱਖ ਚੁਰਾਸੀ ਜੀਵ ਆਤਮ ਈਸ਼ ਜੀਵ ਰੰਗ ਰੰਗਾਇਆ। ਸ਼ੰਕਰ ਤੇਰਾ ਤ੍ਰਿਖਾ ਸਵਾਸ, ਤ੍ਰੈਗੁਣ ਮਾਇਆ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਤ੍ਰੈਗੁਣ ਮਾਇਆ ਲੱਖ ਚੁਰਾਸੀ ਬਣਤ ਬਣਾ, ਘਟ ਭਾਂਡੇ ਆਪ ਸਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਰਵ ਸਸ ਆਪ ਚਮਕਾ, ਆਪਣੇ ਚਰਨਾਂ ਹੇਠ ਰਖਾਈਆ। ਆਪਣਾ ਗੇੜਾ ਰਿਹਾ ਗੜਾ, ਗੇੜਨਹਾਰਾ ਦਿਸ ਨਾ ਆਈਆ। ਏਕਾ ਰੰਗ ਰਿਹਾ ਰੰਗਾ, ਦੂਜਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਸੂਰਜ ਚੰਨ ਹਰਿ ਜੋਤ ਜਗਾ, ਏਕਾ ਰੰਗ ਰੰਗਾਇਆ। ਬ੍ਰਹਮਾ ਵਿਸ਼ਨ ਸ਼ਿਵ ਲੱਖ ਚੁਰਾਸੀ ਬਣਤ ਬਣਾ, ਪਾਰਬ੍ਰਹਮ ਅਬਿਨਾਸ਼ੀ ਕਰਤੇ ਅਗੇ ਬੈਠੇ ਸੀਸ ਝੁਕਾਇਆ। ਤੇਰਾ ਲੇਖਾ ਕੋਈ ਜਾਣੇ ਨਾ, ਤੇਰਾ ਭੇਵ ਕਿਸੇ ਨਾ ਪਾਇਆ। ਕਵਣ ਰੂਪ ਖੇਲ ਦਏ ਖਲਾ, ਲੋਕਮਾਤ ਹੋਏ ਸਹਾਇਆ। ਕਵਣ ਜੀਵ ਜੰਤ ਧੰਦੇ ਦੇਵੇ ਲਾ, ਕਵਣ ਮਾਰਗ ਦਏ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਘਰ, ਮਾਣਸ ਮਨੁਖ ਆਪ ਉਪਜਾਇਆ। ਮਾਣਸ

❋

❋

ਤੇਰੀ ਸਾਚੀ ਵੰਡ, ਪੁਰਖ ਅਬਿਨਾਸ਼ੀ ਆਪ ਵੰਡਾਈਆ। ਤਿੰਨ ਸੌ ਸੱਠ ਹਾਡੀ ਦਿਤੀ ਗੰਢ, ਆਪਣੀ ਹੱਥੀਂ ਗੰਢ ਪਵਾਈਆ। ਬਾਹਰ ਰੱਖਿਆ ਮਾਰੂ ਡੰਡ, ਸੀਸ ਜਗਦੀਸ ਵੇਖ ਵਖਾਈਆ। ਚਾਰ ਰਲਾਏ ਜੇਰਜ ਅੰਡ, ਉਤਭੁਜ ਸੇਤਜ ਖੇਲ ਖਿਲਾਈਆ। ਤਿੰਨ ਸੌ ਪੈਂਠ ਜੀਵ ਇੰਡ ਪਿੰਡ ਬ੍ਰਹਿਮੰਡ, ਕਾਇਆ ਗੜ੍ਹ ਆਪ ਸੁਹਾਈਆ। ਅੰਦਰ ਸੁਤਾ ਦੇ ਕਰ ਕੰਡ, ਆਪਣਾ ਰਵ ਆਪਣਾ ਸਸ ਆਪਣਾ ਤੇਜ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮੇ ਵਿਸ਼ਨ ਸ਼ਿਵ ਸਮਝਾਈਆ। ਬ੍ਰਹਮੇ ਵਿਸ਼ਨ ਸ਼ਿਵ ਹਰਿ ਸਮਝਾਇੰਦਾ, ਮਾਣਸ ਮਾਨੁਖ ਵੇਖ ਵਿਚਾਰ। ਰਵ ਸਸ ਵੰਡ ਵੰਡਾਇੰਦਾ, ਤਿੰਨ ਛੇ ਪੰਜ ਦਏ ਆਧਾਰ। ਆਪਣੀ ਖੇਲ ਆਪ ਖਲਾਇੰਦਾ, ਚਾਰ ਵਰਨ ਚਾਰ ਜੁਗ ਚਾਰ ਬਾਣੀ ਕਰ ਪਿਆਰ। ਬਾਰਾਂ ਰਾਸੀ ਵੇਖ ਵਖਾਇੰਦਾ, ਨਿਰਗੁਣ ਨਿਰਗੁਣ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਭੇਵ ਅਭੇਦਾ ਆਪ ਜਣਾਇੰਦਾ। ਬਾਰਾਂ ਰਾਸੀ ਖੇਲ ਅਪਾਰਾ, ਹਰਿ ਸਾਚਾ ਸਚ ਸਮਝਾਇੰਦਾ। ਏਕਾ ਗੁਣ ਢਾਈ ਘਰ, ਚੰਦ ਉਪਰ ਸੂਰਜ ਧਰ, ਜੋਤੀ ਜੋਤ ਜਗਾਇੰਦਾ । ਬੇਅੰਤ ਬੇਪਰਵਾਹ ਉਪਰ ਖੜ, ਆਪ ਆਪਣਾ ਵੇਖ ਵਖਾਇੰਦਾ। ਬਾਰਾਂ ਢੱਯਾ ਤੀਸ ਦਰ, ਜਗਦੀਸ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਸੁਹੰਜਣਾ ਆਪ ਸੁਹਾਇੰਦਾ। ਬਾਰਾਂ ਤੀਸ ਵੰਡ ਵੰਡਾ, ਬ੍ਰਹਮੇ ਵਿਸ਼ਨ ਸ਼ਿਵ ਸਮਝਾਇੰਦਾ। ਬਾਰਾਂ ਤੀਸ ਲੇਖ ਲਿਖਾ, ਗੁਣ ਨਿਧਾਨ ਗੁਣ ਪਾਇੰਦਾ। ਤਿੰਨ ਸੌ ਸੱਠ ਜੋੜ ਜੁੜਾ, ਆਪਣਾ ਕੱਠ ਆਪ ਕਰਾਇੰਦਾ। ਏਕਾ ਏਕ ਲਏ ਉਪਜਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਏਕਾ ਚੌਕਾ ਨਾਲ ਰਲਾ, ਚਾਰੇ ਮੁਖ ਬ੍ਰਹਮੇ ਸਾਲਾਹਿੰਦਾ। ਪੰਚਮ ਮੁਖ ਤਾਜ ਬਣਾ, ਸੀਸ ਜਗਦੀਸ਼ ਆਪ ਟਿਕਾਇੰਦਾ। ਤਿੰਨ ਸੌ ਪੈਂਠ ਆਪਣੇ ਰੰਗ ਰੰਗਾ, ਤਿੰਨ ਪੰਚ ਛੇ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਆਪਣਾ ਪਰਦਾ ਲਾਹਵਣਹਾਰਾ, ਭੇਵ ਅਭੇਦਾ ਦਏ ਖੁਲ੍ਹਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਉਜਿਆਰਾ, ਮਨ ਮਤ ਬੁਧ ਵਿਚ ਟਿਕਾਈਆ। ਅੱਠਾਂ ਤੱਤਾਂ ਖੇਲ ਨਿਆਰਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਅੱਠ ਪਹਿਰ ਵੰਡ ਸੰਸਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਦੋਹਾਂ ਵਿਚੋਲਾ ਬੇਪਰਵਾਹ ਹਰਿ ਮੀਤ ਮੁਰਾਰਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਅਧਵਿਚਕਾਰੇ ਰੱਖੇ ਆਪਣੀ ਧਾਰਾ, ਸ਼ਾਹ ਸਵਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਈਆ। ਆਠ ਪਹਿਰ ਵੰਡਣ ਵੰਡ, ਦੋਏ ਦੋਏ ਰੂਪ ਪਰਗਟਾਇਆ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਖੋਜ ਖੁਜਾਇਆ। ਏਕਾ ਹਿਸਾ ਜੇਰਜ ਅੰਡ, ਦੂਜਾ ਉਤਭੁਜ ਸੇਤਜ ਨਾਲ ਰਲਾਇਆ। ਅਧਵਿਚਕਾਰੇ ਸੁੱਤਾ ਦੇ ਕਰ ਕੰਡ, ਪੁਰਖ ਅਬਿਨਾਸ਼ੀ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਵਸਾਇਆ। ਤ੍ਰੈਗੁਣ ਧਾਰ ਹਰਿ ਨਿਰੰਕਾਰ, ਏਕਾ ਪਹਿਰ ਸਮਾਈਆ। ਏਕਾ ਪਹਿਰ ਕਰ ਵਿਚਾਰ, ਅੱਠ ਤਤ ਕਰੇ ਕੁੜਮਾਈਆ। ਅੱਠਾਂ ਤੱਤਾਂ ਪਾਵੇ ਸਾਰ, ਨੌਂ ਦਰ ਲੇਖਾ ਸਹਿਜ ਸੁਭਾਈਆ। ਨੌਂ ਦਰ ਲੇਖਾ ਜਾਣੇ ਜਾਨਣਹਾਰ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਨੌਂ ਅੱਠ ਸਤ ਕਰ ਵਿਚਾਰ, ਚਵੀ ਧਾਰ ਆਪ ਬੰਧਾਈਆ। ਚਵੀਆਂ ਵਿਚੋਂ ਹੋਏ ਬਾਹਰ, ਚੌਪਟ ਸਾਰ ਆਪਣੀ ਖੇਲ ਖਿਲਾਈਆ। ਏਕਾ ਢੱਯਾ

❋

❋

ਮਾਰੇ ਮਾਰ, ਆਪਣੀ ਚਾਲ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘੜੀ ਪਲ ਆਪ ਹੋ ਜਾਈਆ। ਆਪਣੀ ਵੰਡ ਵੰਡ ਕਰਤਾਰ, ਦਰ ਘਰ ਸਾਚੇ ਸਚ ਕਰਾਈਆ। ਬ੍ਰਹਮੇ ਵਿਸ਼ਨ ਸ਼ਿਵ ਦਏ ਆਧਾਰ, ਏਕਾ ਮਤ ਤਤ ਸਮਝਾਈਆ। ਰਵ ਸਸ ਹੋਇਆ ਉਜਿਆਰ, ਸੇਵਕ ਸੇਵਾ ਸਚ ਕਮਾਈਆ। ਜੁਗਾ ਜੁਗੰਤਰ ਖੇਲ ਨਿਆਰ, ਦਿਵਸ ਰੈਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। ਕਵਣ ਰੂਪ ਹੋਏ ਰੈਣ, ਕਵਣ ਰੂਪ ਦਿਵਸ ਸੁਹਾਇਆ। ਕਵਣ ਰੂਪ ਨਾਤਾ ਬਣੇ ਸਾਕ ਸੱਜਣ ਸੈਣ, ਕਵਣ ਰੂਪ ਮਾਤ ਪਿਤ ਭੈਣ ਭਾਇਆ। ਕਵਣ ਰੂਪ ਲੇਖਾ ਚੁਕਾਏ ਲਹਿਣਾ ਦੇਣ, ਕਵਣ ਰੂਪ ਨੇਤਰ ਨੈਣ ਦਰਸ ਕਰਾਇਆ। ਕਵਣ ਰੂਪ ਵਖਾਏ ਸਾਚਾ ਗਹਿਣ, ਕਵਣ ਬਸਤਰ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਕ ਦਏ ਸਮਝਾਇਆ। ਪਾਰਬ੍ਰਹਮ ਸਮਝਾਏ, ਤ੍ਰੈਗੁਣ ਅਤੀਤਾ ਭਿੰਨ। ਆਪਣੀ ਖੇਲ ਆਪ ਖਲਾਏ, ਦਿਵਸ ਰੈਣ ਵੰਡ ਵੰਡਾਏ, ਦਿਸ ਨਾ ਆਏ ਕੋਇ ਚਿੰਨ। ਜੁਗਾ ਜੁਗੰਤਰ ਸੇਵਾ ਲਾਏ, ਆਪਣਾ ਪੰਧ ਨਾ ਸਕੇ ਕੋਈ ਗਿਣ। ਹੁਕਮੀ ਹੁਕਮ ਆਪ ਫਿਰਾਏ, ਆਪੇ ਵੇਖੇ ਛਿੰਨ ਛਿੰਨ। ਸਾਚੀ ਵਸਤ ਪਹਿਲਾਂ ਝੋਲੀ ਪਾਏ, ਭਿਨੜੀ ਰੈਣ ਪਿਆਰੀ ਭਿੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦਿਤਾ ਏਕਾ ਵਰ, ਆਪ ਆਪਣੀ ਵਸਤ ਚਿੰਨ। ਭਿਨੜੀ ਰੈਣ ਮਿਲੀ ਦਾਤ, ਬ੍ਰਹਮਾ ਵਿਸ਼ਨ ਸ਼ਿਵ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਕਮਲਾਪਤ, ਸਾਚੀ ਵੰਡ ਹੱਥ ਫੜਾਇੰਦਾ। ਲੱਖ ਚੁਰਾਸੀ ਤਨ ਮਨ ਨਾਤਾ ਤੁਟੇ ਰਾਤ, ਆਲਸ ਨਿੰਦਰਾ ਵਿਚ ਭਰਾਇੰਦਾ। ਰਸਨਾ ਜਿਹਵਾ ਨਾ ਗਾਏ ਕੋਈ ਗਾਥ, ਸਗਲਾ ਸਾਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਨਾਉਂ ਧਰਾਇੰਦਾ। ਭਿਨੜੀ ਰੈਣ ਆਈ ਮਾਤ, ਲੱਖ ਚੁਰਾਸੀ ਵੇਖ ਵਖਾਈਆ। ਧੁਰ ਦਰਗਾਹੀ ਏਕਾ ਦਾਤ, ਜੀਵ ਜੰਤ ਸਰਬ ਵਰਤਾਈਆ। ਆਪਣੇ ਨਾਲ ਜੁੜਾਇਆ ਨਾਤ, ਨਾਤਾ ਜੁੜਿਆ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਣ ਪਹਿਲੀ ਵਾਰ, ਆਪਣਾ ਰੂਪ ਪਰਗਟਾਇਆ। ਆਪਣੇ ਮੁਖ ਘੁੰਗਟ ਲਏ ਉਤਾਰ, ਸੂਰਜ ਚੰਨ ਮੁਖ ਛੁਪਾਇਆ। ਧਰਤ ਧਵਲ ਦਏ ਸਹਾਰ, ਆਪਣਾ ਪੱਲੂ ਆਪ ਉਠਾਇਆ। ਲੱਖ ਚੁਰਾਸੀ ਚਾਰੋਂ ਕੁੰਟ ਵੇਖੇ ਵਾਰੋ ਵਾਰ, ਆਪਣਾ ਗੇੜਾ ਆਪ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਬਹਿ ਸਮਝਾਇਆ। ਭਿਨੜੀ ਰੈਣ ਪੈਂਡਾ ਗਿਆ ਮੁੱਕ, ਰਵ ਸਸ ਕਰੇ ਚੜ੍ਹਾਈਆ। ਪੁਰਖ ਅਬਿਨਾਸ਼ੀ ਵੇਖੇ ਲੁਕ ਲੁਕ, ਥਿਰ ਘਰ ਬੈਠਾ ਬੇਪਰਵਾਹੀਆ। ਆਦਿ ਜੁਗਾਦਿ ਸੀਸ ਜਗਦੀਸ ਸਭ ਦਾ ਰਿਹਾ ਝੁਕ, ਨੇਤਰ ਨੈਣ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਆਪ ਚਲਾਈਆ। ਸਾਚੀ ਰੀਤ ਚਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਦਿਵਸ ਰੈਣ ਵੰਡ ਵੰਡਾਇੰਦਾ, ਘੜੀ ਪਲ ਕਰ ਤਿਆਰ। ਮਾਸ ਬਰਸ ਖੇਲ ਖਿਲਾਇੰਦਾ, ਆਠ ਪਹਿਰ ਏਕਾ ਧਾਰ। ਜਗਤ ਚੌਕੜੀ ਪਾਰ ਕਰਾਇੰਦਾ, ਲੇਖਾ ਜਾਣੇ ਆਪ ਨਿਰੰਕਾਰ। ਬ੍ਰਹਮੇ ਵਿਸ਼ਨ ਸ਼ਿਵ ਸਮਝਾਇੰਦਾ, ਲੋਕਮਾਤ ਚਲੇ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਬ੍ਰਹਮੇ ਵਿਸ਼ਨ ਸ਼ਿਵ ਕਰ ਅਰਦਾਸ, ਦਰ ਸਾਚੇ ਸੀਸ ਝੁਕਾਇਆ। ਕਵਣ ਜੁਗ ਤੇਰੀ ਮੁੱਕੇ ਰਾਸ,

❋

❋

ਕਵਣ ਲੀਲਾ ਵੇਖ ਵਖਾਇਆ। ਕਵਣ ਰੂਪ ਹੋਏ ਪਰਕਾਸ, ਨੂਰੋ ਨੂਰ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਪੰਧ ਮੁਕਾਇਆ। ਕਵਣ ਵੇਲੇ ਮੁਕੇ ਪੰਧ, ਦਿਵਸ ਰੈਣ ਰਹਿਣ ਨਾ ਪਾਈਆ। ਕਵਣ ਵੇਲਾ ਮੁਖ ਛੁਪਾਏ ਸੂਰਜ ਚੰਦ, ਕਵਣ ਵੇਲਾ ਅੰਧ ਅੰਧਰਾ ਦਏ ਦੁਹਾਈਆ। ਕਵਣ ਵੇਲਾ ਹੋਏ ਬਖ਼ਸ਼ੰਦ, ਲੋਕਮਾਤ ਬਖ਼ਸ਼ਸ਼ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਆਪਣਾ ਭੇਵ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਭਗਵੰਤ, ਸ਼ਬਦੀ ਸ਼ਬਦ ਜਣਾਇਆ । ਕਰੇ ਖੇਲ ਪ੍ਰਭ ਬੇਅੰਤ, ਬੇਅੰਤ ਪ੍ਰਭ ਦੀ ਮਾਇਆ। ਨੌਂ ਨੌਂ ਚਾਰ ਚੌਕੜੀ ਖੇਲੇ ਖੇਲ ਹਰਿ ਹਰਿ ਕੰਤ, ਦਿਵਸ ਰੈਣ ਦਾਈ ਦਇਆ ਸੇਵ ਕਮਾਇਆ। ਲੱਖ ਚੁਰਾਸੀ ਗੋਦ ਬਹਾਏ ਨਾਲ ਰਲਾਏ ਗੁਰ ਪੀਰ ਅਵਤਾਰ ਸਾਧ ਸੰਤ, ਸਭ ਦਾ ਲੇਖਾ ਆਪ ਲਿਖਾਇਆ। ਜੁਗ ਜੁਗ ਮਹਿਮਾ ਜਾਣੇ ਜਣਾਏ ਹਰਿ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਕਲਜੁਗ ਵੇਲਾ ਆਏ ਅੰਤ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲਾਇਆ। ਕਲਜੁਗ ਵੇਲਾ ਅੰਤਮ ਔਣਾ, ਨਿਰਗੁਣ ਨਰਾਇਣ ਆਪ ਸਮਝਾਇੰਦਾ। ਨਿਹਕਲੰਕੀ ਜਾਮਾ ਪੌਣਾ, ਤਤਵ ਤਤ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਵੇਖ ਵਖੌਣਾ, ਈਸ਼ ਜੀਵ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਆਪਣਾ ਵੇਲਾ ਆਪ ਸੁਹਾਵਣਾ, ਭੁੱਲ ਰਹੇ ਨਾ ਰਾਈਆ। ਜੋਤੀ ਜਾਮਾ ਭੇਖ ਵਟਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਫੋਲ ਫੁਲਾਵਣਾ, ਘਰ ਘਰ ਫੇਰਾ ਪਾਈਆ। ਭਗਤ ਭਗਵੰਤ ਆਪ ਉਠਾਵਣਾ, ਆਪਣਾ ਲੇਖਾ ਦਏ ਸਮਝਾਈਆ। ਦੂਈ ਦਵੈਤੀ ਪਰਦਾ ਲਾਹਵਣਾ, ਅੰਧ ਅੰਧੇਰ ਦਏ ਗਵਾਈਆ। ਜੋਤ ਪਰਕਾਸ਼ ਇਕ ਕਰਾਵਣਾ, ਨੂਰੋ ਨੂਰ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਲੇ ਅੰਤ ਬੇਪਰਵਾਹੀਆ। ਵੇਲਾ ਅੰਤ ਸੁਹਾਵਣਾ, ਪਾਰਬ੍ਰਹਮ ਹਰਿ ਕਰਤਾਰ। ਨਿਹਕਲੰਕੀ ਜਾਮਾ ਪਾਵਣਾ, ਨਿਰਗੁਣ ਨਿਰਵੈਰ ਅਗੰਮ ਅਪਾਰ। ਭਿੰਨੜੀ ਰੈਣ ਆਪ ਸੁਹਾਵਣਾ, ਕਰੇ ਖੇਲ ਵਿਚ ਸੰਸਾਰ। ਗੁਰਮੁਖ ਵਿਰਲੇ ਆਪ ਉਠਾਵਣਾ, ਮੇਲ ਮਿਲਾਏ ਧੁਰ ਦਰਬਾਰ। ਜੀਵ ਜੰਤ ਗੂੜ੍ਹੀ ਨੀਂਦ ਸਵਾਵਣਾ, ਤ੍ਰੈਗੁਣ ਮਾਇਆ ਪਰਦਾ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਵੇ ਆਪਣੀ ਸਾਰ। ਭਿੰਨੀ ਰੈਨੜੀਏ ਹਰਿ ਪਾਏ ਸਾਰ, ਕਲਜੁਗ ਵੇਲਾ ਦਏ ਦੁਹਾਈਆ। ਗੁਰਸਿਖਾਂ ਨਾਲ ਕਰ ਸਚ ਪਿਆਰ, ਤੇਰਾ ਕੰਤ ਖ਼ੁਸ਼ੀ ਮਨਾਈਆ । ਬਣਿਆ ਵਿਚੋਲਾ ਧੁਰ ਦਰਬਾਰ, ਸਾਚਾ ਢੋਲਾ ਰਿਹਾ ਗਾਈਆ। ਪਰਦਾ ਓਹਲਾ ਚੁੱਕੇ ਅੰਤਮ ਵਾਰ, ਤੇਰੇ ਨੇਤਰ ਨੈਣ ਵੇਖ ਵਖਾਈਆ। ਕਲਜੁਗ ਕੂੜਾ ਘੁੰਗਟ ਦਏ ਉਤਾਰ, ਮਸਤਕ ਰਹੇ ਨਾ ਟਿੱਕਾ ਛਾਹੀਆ। ਜਾਗਰਤ ਜੋਤ ਹੋਏ ਉਜਿਆਰ, ਜਗਤ ਜਗਦੀਸ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਣ ਚੜਿਆ ਚਾ, ਉਠ ਉਠ ਖ਼ੁਸ਼ੀ ਮਨਾਈਆ। ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਬੇੜਾ ਬੰਨੇ ਦੇਵੇ ਲਾਈਆ। ਗੁਰਸਿਖ ਮਿਲਾਏ ਜਿਉਂ ਭੈਣ ਭਰਾ, ਵਿਛੜ ਕਦੇ ਨਾ ਜਾਈਆ। ਬਾਂਹੋ ਫੜ ਫੜ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਈਆ। ਘਰ ਘਰ ਦਰ ਦਰ ਜਾ ਜਾ ਦੇਵੇ ਦਰਸ ਦਖਾ, ਨੇਤਰ

❋

❋

ਨੈਣ ਨਾ ਕੋਇ ਤਰਸਾਈਆ। ਆਪਦਾ ਪਰਦਾ ਆਪੇ ਦੇਵੇ ਲਾਹ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਨੜੀ ਰੈਣ ਦਏ ਵਡਿਆਈਆ। ਭਿਨੜੀ ਰੈਨੜੀਏ ਉਠ ਜਾਗ, ਸਤਿਗੁਰ ਪੂਰਾ ਆਪ ਜਗਾਇੰਦਾ। ਵੇਲਾ ਆਇਆ ਅੰਤ ਸੁਹਾਗ, ਗੀਤ ਸੁਹਾਗੀ ਹਰਿ ਹਰਿ ਗਾਇੰਦਾ। ਗੁਰਸਿਖਾਂ ਦੀ ਫੜ ਵਾਗ, ਸਾਚੀ ਮੀਢੀ ਤੇਰੇ ਹੱਥੋਂ ਗੁੰਦਾਇੰਦਾ। ਹੰਸ ਬਣਾਏ ਆਪਣੀ ਹੱਥੀ ਕਾਗ, ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਤੇਰੇ ਮੰਦਰ ਜਗਿਆ ਇਕ ਚਿਰਾਗ, ਲੋਕਮਾਤ ਨਾ ਕੋਇ ਬੁਝਾਇੰਦਾ। ਦੁਰਮਤ ਧੋਵੇ ਪਿਛਲਾ ਦਾਗ, ਸਵਛ ਸਰੂਪ ਆਪਣੀ ਦਇਆ ਕਮਾਇੰਦਾ। ਗੁਰਸਿਖਾਂ ਦੇਵੇ ਇਕ ਵੈਰਾਗ, ਜਗਤ ਵੈਰਾਗੀ ਆਪ ਹੋ ਜਾਇੰਦਾ। ਤ੍ਰੈਗੁਣ ਮਾਇਆ ਬੁਝੇ ਆਗ, ਤੇਰੀ ਸੀਤਲ ਧਾਰਾ ਆਪ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦੇਵੇ ਵਰ, ਵਰ ਦਾਤਾ ਆਪ ਹੋ ਜਾਇੰਦਾ। ਭਿਨੜੀ ਰੈਣ ਮਿਲਿਆ ਵਰ, ਗੁਰਸਿਖ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਚੁਕਿਆ ਡਰ, ਭੈ ਕੋਇ ਦਿਸ ਨਾ ਆਈਆ। ਨਰ ਨਿਰੰਕਾਰਾ ਵਸਿਆ ਘਰ, ਸੁਹੰਜਣੀ ਸੇਜ ਨਾ ਕੋਇ ਵਖਾਈਆ। ਗੁਰਸਿਖਾਂ ਨਾਲ ਬੰਧਾਇਆ ਲੜ, ਆਪਣੀ ਹੱਥੀਂ ਗੰਢ ਪਵਾਈਆ। ਲੱਖ ਚੁਰਾਸੀ ਮਾਇਆ ਮਮਤਾ ਅਗਨੀ ਰਹੀ ਸੜ, ਚਾਰੋਂ ਕੁੰਟ ਭੱਠ ਤਪਾਈਆ। ਭਿਨੜੀ ਰੈਣ ਕਹੇ ਹਰਿ ਹਰਿ, ਹਰਿ ਜੂ ਮਿਲਿਆ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਭਿਨੜੀ ਆਪ ਸਮਝਾਈਆ। ਭਿਨੜੀ ਰੈਣ ਹਰਿ ਸਮਝਾਇੰਦਾ, ਗੁਰ ਸਤਿਗੁਰ ਵਡ ਮਿਹਰਵਾਨ। ਆਦਿ ਤੇਰਾ ਰੂਪ ਪਰਗਟਾਇੰਦਾ, ਅੰਤਮ ਆਪੇ ਵੇਖੇ ਆਣ, ਆਦਿ ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਅੰਤਮ ਮਿਟੇ ਜਗਤ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।

੨੨ ਭਾਦਰੋਂ ੨੦੧੭ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਸਦਾ ਸਿੰਘ ਵਾਲਾ ਜ਼ਿਲਾ ਫਿਰੋਜ਼ ਪੁਰ

ਮਨਮਤ ਦੁਰਮਤ ਦਾਗ, ਗੁਰ ਸਤਿਗੁਰ ਆਪ ਧਵਾਈਆ। ਅਨਦ ਬਿਨੋਦੀ ਉਪਜਾਏ ਆਪਣਾ ਰਾਗ, ਦਿਵਸ ਰੈਣ ਏਕਾ ਇਕ ਬੁਝਾਈਆ। ਹੰਸਾਂ ਹੰਸ ਮਿਲਿਆ ਕਾਗ, ਏਕਾ ਸਾਚੀ ਚੋਗ ਚੁਗਾਈਆ। ਜਗਤ ਤ੍ਰਿਸ਼ਨਾ ਬੁਝੇ ਆਗ, ਅਗਨੀ ਤਤ ਰਹੇ ਨਾ ਰਾਈਆ। ਹਰਿ ਸਰਨਾਈ ਚਰਨ ਕਵਲ ਲਾਗ, ਸਰਨ ਚਰਨ ਇਕ ਤਕਾਈਆ। ਜਗਤ ਵਿਛੁੰਨੀ ਗਈ ਜਾਗ, ਸੁਰਤ ਨਿਰਤ ਵੱਜੀ ਵਧਾਈਆ। ਪੁਰਖ ਅਕਾਲ ਵਰ ਪਾਇਆ ਵਡ ਭਾਗ, ਭਗਤੀ ਭਗਵਨ ਲੇਖੇ ਲਾਈਆ। ਗ੍ਰਹਿ ਮੰਦਰ ਜਗੇ ਚਿਰਾਗ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦਏ ਕਟਾਈਆ। ਜਗ ਵਿਛੋੜਾ ਕੱਟਿਆ, ਹਰਿ ਸਤਿਗੁਰ ਸੱਜਣ ਮੀਤ। ਗੁਰਮੁਖ ਵਿਰਲੇ ਲਾਹਾ ਖੱਟਿਆ, ਚਰਨ ਕਵਲ ਸਚ ਪ੍ਰੀਤ। ਹਰਿ ਸਤਿਗੁਰ ਧਾਮ ਵਖਾਏ ਇਕ ਅਨਡਿਠਿਆ, ਅਗੰਮ ਅਥਾਹ ਊਚੋ ਊਚ। ਗੁਰਮੁਖ ਸਾਚੀ ਸਿਖੀ ਸਿਖ਼ਿਆ, ਤਨ ਮਨ ਹੋਇਆ ਸੂਚੋ ਸੂਚ। ਸਤਿਗੁਰ ਧੁਰ ਦਰਗਾਹੀ ਲੇਖਾ ਲਿਖਿਆ, ਲੇਖਾ ਲਿਖਣਹਾਰ ਭਗਵਾਨ। ਗੁਰਮੁਖ ਵਿਰਲੇ ਮੰਗੀ ਭਿਖਿਆ, ਹਰਿ ਜੀ ਦੇਵੇ ਜੀਅ ਦਾਨ। ਸਤਿਗੁਰ ਪੂਰਾ ਸਾਜਣ ਮੀਤੜਾ, ਗਹਿਰ ਗੰਭੀਰ ਸਮਾਏ। ਗੁਰਮੁਖ ਵਿਰਲੇ ਰੰਗਿਆ

❋

❋

ਕਾਇਆ ਚੀਥੜਾ, ਜੋ ਜਨ ਸਰਨਾਈ ਆਏ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸੱਜਣ ਪਾਤਸ਼ਾਹ। ਗੁਰਮੁਖਾਂ ਦੇਵੇ ਨਾਮ ਦਾਨ, ਜੁਗਾ ਜੁਗੰਤਰ ਬਣ ਮਲਾਹ। ਸਤਿਗੁਰ ਪੂਰਾ ਪਾਇਆ, ਮਿਟਿਆ ਹਉਮੇ ਰੋਗ। ਗੁਰ ਸਤਿਗੁਰ ਦਇਆ ਕਮਾਇਆ, ਮੇਲ ਮਿਲਾਇਆ ਧੁਰ ਸੰਜੋਗ। ਜਗਤ ਵਿਛੋੜਾ ਰਹਿਣ ਨਾ ਪਾਇਆ, ਵੱਜੇ ਵਧਾਈ ਤੀਨਾਂ ਲੋਕ। ਜੈ ਜੈਕਾਰਾ ਆਪ ਕਰਾਇਆ, ਬ੍ਰਹਮਾ ਵਿਸ਼ਨ ਸ਼ਿਵ ਗਾਇਣ ਨਾਮ ਸਲੋਕ। ਸਚਖੰਡ ਦਵਾਰ ਆਪ ਖੁਲਾਇਆ, ਬਖ਼ਸ਼ਸ਼ ਕੀਤੀ ਚਰਨ ਓਟ। ਵੇਲੇ ਅੰਤਮ ਅੰਤ ਕੰਤ ਭਗਵੰਤ ਸੰਤ ਲਏ ਮਿਲਾਇਆ, ਆਪ ਮਿਲਾਏ ਆਪਣੀ ਗੋਤ। ਵਰਨ ਬਰਨ ਵਿਚ ਨਾ ਆਇਆ, ਰੂਪ ਅਨੂਪ ਪਰਗਟਾਏ ਕੋਟੀ ਕੋਟ। ਹਰਿਜਨ ਵੇਖੇ ਥਾਉਂ ਥਾਂਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣ ਚੁਕਾਏ ਲਾੜੀ ਮੌਤ। ਗੁਰਸਿਖ ਗੁਰ ਗੁਰ ਪੇਖਿਆ, ਗੁਰ ਨੇਤਰ ਖੋਲ੍ਹ ਗਿਆਨ। ਗੁਰ ਸਤਿਗੁਰ ਲਿਖਣਹਾਰਾ ਲੇਖਿਆ, ਲੇਖਾ ਜਾਣੇ ਦੋ ਜਹਾਨ। ਜੁਗਾ ਜੁਗੰਤਰ ਧਾਰੇ ਭੇਖਿਆ, ਸੰਤ ਸੁਹੇਲੇ ਵੇਖੇ ਆਣ। ਸ਼ਾਹੋ ਭੂਪ ਨਰ ਨਰੇਸ਼ਿਆ, ਕਰੇ ਖੇਲ ਸ੍ਰੀ ਭਗਵਾਨ। ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਰੂਪ ਰੰਗ ਨਾ ਵਿਚ ਜਹਾਨ। ਹਰਿਜਨ ਹਰਿਭਗਤ ਹਰੀ ਹਰਿ ਨਰਾਇਣ ਵਿਰਲੇ ਲੋਕਮਾਤ ਪੇਖਿਆ, ਜਿਸ ਜਨ ਕਰ ਕਿਰਪਾ ਦਰਸਨ ਦੇਵੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਭਗਤ ਭਗਵੰਤ ਸਾਧ ਸੰਤ ਲੱਖ ਚੁਰਾਸੀ ਵਿਚੋਂ ਲਾਧ, ਨਾਮ ਦਾਦ ਏਕਾ ਵਸਤ ਝੋਲੀ ਪਾਈਆ।

੨੨ ਭਾਦਰੋਂ ੨੦੧੭ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫਿਰੋਜ਼ਪੁਰ

ਸਤਿਗੁਰ ਪੂਰਾ ਸ਼ਾਹੋ ਭੂਪ, ਬੇਅੰਤ ਬੇਪਰਵਾਹਿਆ। ਸਤਿਗੁਰ ਪੂਰਾ ਅਨਰੰਗ ਰੂਪ, ਰੂਪ ਰੇਖ ਰੰਗ ਨਾ ਕੋਇ ਜਣਾਇਆ। ਸਤਿਗੁਰ ਪੂਰਾ ਸਤਿ ਸਰੂਪ, ਸਤਿ ਸਤਿਵਾਦੀ ਭੇਵ ਨਾ ਰਾਇਆ। ਸਤਿਗੁਰ ਪੂਰਾ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਆਪਣਾ ਨਾਉਂ ਧਰਾਇਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸਾਚੇ ਤਖ਼ਤ ਬਿਰਾਜਿਆ। ਸਤਿਗੁਰ ਪੂਰਾ ਵਡ ਮਿਹਰਵਾਨ, ਆਦਿ ਜੁਗਾਦਿ ਰਚੇ ਆਪਣਾ ਕਾਜਿਆ। ਸਤਿਗੁਰ ਪੂਰਾ ਵਡ ਦਾਨੀ ਦਾਨ, ਜੁਗਾ ਜੁਗੰਤਰ ਚਲਾਏ ਸਚ ਜਹਾਜਿਆ। ਸਤਿਗੁਰ ਪੂਰਾ ਦੇਵਣਹਾਰਾ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪੇ ਰਚੇ ਆਪਣਾ ਕਾਜਿਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੇ ਆਪਣੀ ਲਾਜਿਆ। ਸਤਿਗੁਰ ਪੂਰਾ ਸੋ ਪੁਰਖ ਨਿਰੰਜਣ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਦੀਨਾ ਨਾਥ ਦਰਦ ਦੁਖ ਭੈ ਭੰਜਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿਗੁਰ ਪੂਰਾ ਦੋ ਜਹਾਨਾ ਸਾਚਾ ਸੱਜਣ, ਸਗਲਾ ਸੰਗ ਨਿਭਾਇੰਦਾ। ਸਤਿਗੁਰ ਪੂਰਾ ਪਰਦੇ ਹੋਏ ਕੱਜਣ, ਨਾਮ ਦੁਸ਼ਾਲਾ ਹੱਥ ਉਠਾਇੰਦਾ। ਸਤਿਗੁਰ ਪੂਰਾ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਸਤਿਗੁਰ ਪੂਰਾ ਸਾਚੇ ਅਸਵ ਚੜ੍ਹੇ ਤਾਜਨ, ਆਦਿ ਜੁਗਾਦਿ ਆਪ ਦੌੜਾਇੰਦਾ। ਸਤਿਗੁਰ ਪੂਰਾ ਸ਼ਬਦ ਅਗੰਮੀ ਮਾਰੇ ਵਾਜਨ, ਅਗੰਮ ਅਗੰਮੜਾ ਬੋਲ ਅਲਾਇੰਦਾ। ਸਤਿਗੁਰ ਪੂਰਾ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

❋

❋

ਆਪ ਆਪਣਾ ਬਲ ਧਰਾਇੰਦਾ। ਸਤਿਗੁਰ ਪੂਰਾ ਹਰਿ ਪੁਰਖ ਨਿਰੰਜਣ ਏਕ, ਸਚ ਮਹੱਲਾ ਸੋਭਾ ਪਾਇੰਦਾ। ਸਤਿਗੁਰ ਪੂਰਾ ਬਖ਼ਸ਼ੀ ਸਾਚੀ ਟੇਕ, ਸ੍ਰਿਸ਼ਟ ਸਬਾਈ ਇਸ਼ਟ ਇਕ ਵਖਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦਿ ਲਿਖਣਹਾਰਾ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸਤਿਗਰ ਪੂਰਾ ਥਿਰ ਘਰ ਬੈਠਾ ਰਿਹਾ ਵੇਖ, ਨੇਤਰ ਨੈਣ ਨਾ ਕੋਇ ਉਪਾਇੰਦਾ। ਸਤਿਗੁਰ ਪੂਰਾ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਰੂਪ ਵਟਾਇੰਦਾ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਤਿਗੁਰ ਪੂਰਾ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਸਤਿਗੁਰ ਪੂਰਾ ਵਸੇ ਧਾਮ ਨਿਆਰ, ਉਚ ਮਹੱਲ ਅਟੱਲ ਆਪ ਸੁਹਾਇੰਦਾ। ਸਤਿਗੁਰ ਪੂਰਾ ਸਚਖੰਡ ਦੁਆਰੇ ਹੋ ਤਿਆਰ, ਸਚ ਸਿੰਘਾਸਣ ਆਸਣ ਲਾਇੰਦਾ। ਸਤਿਗੁਰ ਪੂਰਾ ਜੂਨੀ ਰਹਿਤ ਮਰੇ ਨਾ ਜੰਮੇ ਵਿਚ ਸੰਸਾਰ, ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਵੇਖ ਵਖਾਇੰਦਾ। ਸਤਿਗੁਰ ਪੂਰਾ ਨਿਰੰਜਣ ਆਦਿ, ਆਦਿ ਪੁਰਖ ਵੱਡੀ ਵਡਿਆਈਆ। ਸਤਿਗੁਰ ਪੂਰਾ ਖੇਲੇ ਖੇਲ ਜੁਗਾਦਿ, ਜੁਗ ਕਰਤਾ ਨਾਉਂ ਧਰਾਈਆ। ਸਤਿਗੁਰ ਪੂਰਾ ਰਹੇ ਸਦਾ ਵਿਸਮਾਦ, ਬਿਸਮਿਲ ਆਪਣਾ ਰੂਪ ਵਟਾਈਆ। ਸਤਿਗੁਰ ਪੂਰਾ ਸ਼ਬਦ ਵਜਾਏ ਸਾਚਾ ਨਾਦ, ਤੁਰੀਆ ਧਾਰ ਆਪ ਚਲਾਈਆ। ਸਤਿਗੁਰ ਪੂਰਾ ਬੋਲ ਸੁਣਾਏ ਬੋਧ ਅਗਾਧ, ਲਿਖਣ ਪੜ੍ਹਣ ਵਿਚ ਨਾ ਆਈਆ। ਸਤਿਗੁਰ ਪੂਰਾ ਆਪ ਲਡਾਏ ਆਪਣਾ ਲਾਡ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਪੂਰਾ ਅਬਿਨਾਸ਼ੀ ਪੁਰਖ, ਜਨਮ ਮਰਨ ਵਿਚ ਨਾ ਆਇੰਦਾ। ਸਤਿਗੁਰ ਪੂਰਾ ਪੰਜ ਤਤ ਨਾ ਦਿਸੇ ਸੂਰਤ, ਮਨ ਮਤ ਬੁਧ ਨਾ ਕੋਇ ਉਪਾਇੰਦਾ। ਸਤਿਗੁਰ ਪੂਰਾ ਨਾਤਾ ਰੱਖੇ ਨਾ ਕੂੜੋ ਕੂੜਤ, ਬੰਧਨ ਬੰਧ ਨਾ ਕੋਇ ਬੰਧਾਇੰਦਾ। ਸਤਿਗੁਰ ਪੂਰਾ ਏਕਾ ਨੂਰ ਨੁਰਾਨਾ ਨੂਰਤ, ਜੋਤੀ ਜੋਤ ਡਗਮਗਾਇੰਦਾ । ਸਤਿਗੁਰ ਪੂਰਾ ਆਪ ਆਪਣੀ ਆਸਾ ਮਨਸਾ ਪੂਰਤ, ਆਪ ਆਪਣਾ ਵੇਸ ਧਰਾਇੰਦਾ। ਸਤਿਗੁਰ ਪੂਰਾ ਵਸਣਹਾਰਾ ਨੇੜੇ ਦੂਰਤ, ਦੋ ਜਹਾਨਾ ਖੇਲ ਖਲਾਇੰਦਾ। ਸਤਿਗੁਰ ਪੂਰਾ ਨਾਦ ਵਜਾਏ ਏਕਾ ਤੂਰਤ, ਧੁਨ ਧੁਨ ਵਿਚ ਸਮਾਇੰਦਾ। ਸਤਿਗੁਰ ਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਮਹਿਮਾ ਅਕਥ ਕਥੀ ਨਾ ਜਾਈਆ। ਸਤਿਗੁਰ ਪੂਰਾ ਹੱਥ ਰਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਸਤਿਗੁਰ ਪੂਰਾ ਵਡ ਰਾਜ ਰਾਜਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਸਤਿਗੁਰ ਪੂਰਾ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਆਪਣਾ ਹੁਕਮ ਚਲਾਈਆ। ਸਤਿਗੁਰ ਪੂਰਾ ਸਾਚਾ ਕਾਨ੍ਹ, ਲੱਖ ਚੁਰਾਸੀ ਸਖ਼ੀਆਂ ਨਾਚ ਨਚਾਈਆ। ਸਤਿਗੁਰ ਪੂਰਾ ਏਕਾ ਬਖ਼ਸ਼ੇ ਅਨੇਕ ਗਿਆਨ, ਏਕਾ ਮੰਤਰ ਨਾਮ ਪੜ੍ਹਾਈਆ। ਸਤਿਗੁਰ ਪੂਰਾ ਘਟ ਘਟ ਹੋਏ ਜਾਣੀ ਜਾਣ, ਅਭੁੱਲ ਅਭੁੱਲ ਵਡ ਵਡਿਆਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਮਹਿਬਾਨ ਆਪਣਾ ਨਾਉਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਰਿਹਾ ਸੁਹਾਈਆ। ਸਤਿਗੁਰ ਪੂਰਾ ਪਾਰਬ੍ਰਹਮ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਜੁਗਾਦਿ ਨਾ ਪਏ ਜੰਮ, ਜਨਮ ਮਰਨ ਨਾ ਕੋਇ ਰਖਾਇੰਦਾ। ਪਵਣ ਸੁਆਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਚਿਖਾ ਨਾ ਕੋਇ ਬਣਾਇੰਦਾ। ਸਤਿਗੁਰ

❋

❋

ਪੂਰਾ ਆਪੇ ਕਰੇ ਆਪਣਾ ਕੰਮ, ਆਪਣੀ ਖੇਲ ਖਿਲਾਇੰਦਾ। ਸਤਿਗੁਰ ਪੂਰਾ ਜੁਗਾ ਜੁਗੰਤਰ ਬੇੜਾ ਬੰਨ੍ਹ, ਲੋਆਂ ਪੁਰੀਆਂ ਵੇਖ ਵਖਾਇੰਦਾ। ਸਤਿਗੁਰ ਪੂਰਾ ਜੋਤ ਜਗਾਏ ਬਿਨ ਛੱਪਰ ਛੰਨ, ਮਹੱਲ ਅਟੱਲ ਨਾ ਕੋਇ ਵਸਾਇੰਦਾ। ਸਤਿਗੁਰ ਪੂਰਾ ਆਪਣੇ ਦੀਪਕ ਆਪੇ ਬਲ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਸਤਿਗੁਰ ਪੂਰਾ ਵਸਣਹਾਰਾ ਜਲ ਥਲ, ਜਲ ਥਲ ਮਹੀਅਲ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਪੂਰਾ ਕਰੇ ਖੇਲ ਘੜੀ ਘੜੀ ਪਲ ਪਲ, ਦਿਵਸ ਰੈਣ ਬਰਸ ਮਾਸ ਆਪਣੀ ਧਾਰ ਬੰਧਾਇੰਦਾ। ਸਤਿਗੁਰ ਪੂਰਾ ਸਚ ਸੰਦੇਸ਼ ਰਿਹਾ ਘੱਲ, ਏਕਾ ਅੱਖਰ ਨਾਮ ਪੜ੍ਹਾਇੰਦਾ। ਸਤਿਗੁਰ ਪੂਰਾ ਸਚ ਸਿੰਘਾਸਣ ਬੈਠਾ ਮੱਲ, ਨਿਰਗੁਣ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਏਕੰਕਾਰਾ ਸਤਿਗੁਰ ਪੂਰਾ, ਆਦਿ ਨਿਰੰਜਣ ਦਏ ਵਡਿਆਈਆ। ਅਬਿਨਾਸ਼ੀ ਕਰਤਾ ਸਤਿਗੁਰ ਪੂਰਾ, ਸ੍ਰੀ ਭਗਵਾਨ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਸਤਿਗੁਰ ਪੂਰਾ, ਇਕ ਇਕੱਲਾ ਖੇਲ ਖਿਲਾਈਆ। ਨਿਰਗੁਣ ਨਿਰਵੈਰ ਸਤਿਗੁਰ ਪੂਰਾ, ਮੂਰਤ ਅਕਾਲ ਵੱਡੀ ਵਡਿਆਈਆ। ਅਜੂਨੀ ਰਹਿਤ ਸਤਿਗੁਰ ਪੂਰਾ, ਨਾ ਮਰੇ ਨਾ ਜਾਈਆ। ਸ਼ਬਦ ਅਨਾਦ ਸਤਿਗੁਰ ਪੂਰਾ, ਸਚਖੰਡ ਦਵਾਰੇ ਵੱਜੇ ਵਧਾਈਆ। ਧੁਰ ਫ਼ਰਮਾਣਾ ਸਤਿਗੁਰ ਪੂਰਾ, ਹੁਕਮੀ ਹੁਕਮ ਸਰਬ ਫਿਰਾਈਆ। ਹੁਕਮੀ ਹੁਕਮ ਵਰਤੇ ਵਰਤਾਏ ਸਤਿਗੁਰ ਪੂਰਾ, ਬ੍ਰਹਿਮੰਡ ਖੰਡ ਰਚਨ ਰਚਾਈਆ। ਬ੍ਰਹਿਮੰਡ ਖੰਡ ਰਚਾਏ ਸਤਿਗੁਰ ਪੂਰਾ, ਲੋਆਂ ਪੁਰੀਆਂ ਆਪ ਪਰਗਟਾਈਆ। ਲੋਆਂ ਪੁਰੀਆਂ ਆਪ ਪਰਗਟਾਏ ਸਤਿਗੁਰ ਪੂਰਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪਣੀ ਗੋਦ ਬਹਾਏ ਸਤਿਗੁਰ ਪੂਰਾ, ਏਕਾ ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਰੂਪ ਸਤਿਗੁਰ ਪੂਰਾ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣੀ ਰਚਨ ਆਪ ਰਚਾਈਆ। ਆਦਿ ਨਿਰੰਜਣ ਸਤਿਗੁਰ ਪੂਰਾ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਜੋਤ ਨਿਰੰਜਣ ਅਬਿਨਾਸ਼ੀ ਕਰਤਾ ਹਾਜ਼ਰ ਹਜ਼ੂਰਾ, ਸ੍ਰੀ ਭਗਵਾਨ ਵੇਖ ਵਖਾਇੰਦਾ। ਪਾਰਬ੍ਰਹਮ ਵਸਣਹਾਰਾ ਨੇੜੇ ਦੂਰਾ, ਬ੍ਰਹਮ ਆਪਣਾ ਰੂਪ ਪਰਗਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਿਸੇ ਹਾਜ਼ਰ ਹਜ਼ੂਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤ ਉਜਾਲਾ ਜੋਤੀ ਨੂਰਾ, ਜੋਤੀ ਜੋਤ ਡਗਮਗਾਇੰਦਾ। ਸਰਬ ਕਲ ਆਪੇ ਭਰਪੂਰਾ, ਸਮਰਥ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਸਤਿਗੁਰ ਪੂਰਾ ਸਾਹਿਬ ਮਿਹਰਵਾਨ, ਏਕੰਕਾਰ ਵਡੀ ਵਡਿਆਈਆ। ਖੇਲੇ ਖੇਲ ਸ੍ਰੀ ਭਗਵਾਨ, ਦਰਗਹਿ ਸਾਚੀ ਭੇਵ ਨਾ ਰਾਈਆ। ਸਚਖੰਡ ਦਵਾਰਾ ਖੋਲ੍ਹ ਦੁਕਾਨ, ਥਿਰ ਘਰ ਆਪਣੀ ਸੇਜ ਸੁਹਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਸੀਸ ਤਾਜ ਅਗੰਮ ਟਿਕਾਈਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦੀ ਸ਼ਬਦ ਸੁਣਾਈਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਸਤਿਗੁਰ ਪੂਰਾ ਹੋ ਮਿਹਰਵਾਨ, ਸਾਚੀ ਭਿਛਿਆ ਝੋਲੀ ਪਾਈਆ। ਸ਼ਬਦੀ ਮੇਲਾ ਦੋ ਜਹਾਨ, ਦੋ ਦੋ ਧਾਰ ਵਖਾਈਆ। ਨਿਰਗੁਣ ਸਰਗੁਣ ਹੋਏ ਪਰਧਾਨ, ਨਿਰਵੈਰ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਦਰ ਘਰ ਸਾਚਾ ਆਪ ਸੁਹਾਈਆ। ਸ਼ਬਦ ਸੁਣਿਆ ਹਰਿ ਫ਼ਰਮਾਣ, ਨਿਰਗੁਣ ਸਰਗੁਣ ਰੂਪ ਪਰਗਟਾਇੰਦਾ। ਬ੍ਰਹਮਾ

❋

❋

ਵਿਸ਼ਨ ਸ਼ਿਵ ਲਗਾਇਆ ਕਾਨ, ਧੁਰ ਫ਼ਰਮਾਣਾ ਹਰਿ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਅਗੰਮ ਅਗੰਮੜੀ ਕਾਰ ਕਰਾਇੰਦਾ। ਲੱਖ ਚੁਰਾਸੀ ਕਰੇ ਪਰਧਾਨ, ਤ੍ਰੈਗੁਣ ਮਾਇਆ ਮਤ ਮਨ ਬੁਧ ਪੰਜ ਤਤ ਨਿਸ਼ਾਨ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਘਰ ਮੰਦਰ ਘਰ ਇਕ ਮਕਾਨ, ਘਰ ਘਰ ਵਿਚ ਆਪ ਸੁਹਾਇੰਦਾ। ਉਪਰ ਬੈਠਾ ਸ਼ਾਹ ਸੁਲਤਾਨ, ਆਪ ਆਪਣਾ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਆਪਣੀ ਵੰਡ ਅੰਤ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪੜਦਾ ਖੋਲ੍ਹ, ਪੁਰਖ ਅਬਿਨਾਸ਼ੀ ਭੇਵ ਜਣਾਇੰਦਾ। ਨਾਦ ਅਨਾਦੀ ਏਕਾ ਬੋਲ, ਅਗੰਮ ਅਗੰਮੜਾ ਆਪ ਸੁਣਾਇੰਦਾ। ਸਚਖੰਡ ਨਿਵਾਸੀ ਸਚ ਦਵਾਰੇ ਕਰੇ ਕੌਲ, ਦੇ ਮਤ ਆਪ ਸਮਝਾਇੰਦਾ। ਕਰੇ ਖੇਲ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਲੱਖ ਚੁਰਾਸੀ ਜਾਏ ਮੌਲ, ਬ੍ਰਹਮਾ ਬੂਟਾ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਸਤਿਗੁਰ, ਸਾਚੀ ਸਿਖ਼ਿਆ ਆਪ ਸਮਝਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਬ੍ਰਹਮਾ ਵਿਸ਼ਨ ਸ਼ਿਵ ਪੜ੍ਹਾਈਆ। ਸਤਿਗੁਰ ਪੂਰਾ ਨੌਜਵਾਨ, ਨਾ ਮਰੇ ਨਾ ਜਾਈਆ। ਦਰਗਹਿ ਸਾਚੀ ਕਰੇ ਇਕ ਬਿਸਰਾਮ, ਸਚ ਸੁਹੰਜਣੀ ਸੇਜ ਹੰਢਾਈਆ। ਨੌਂ ਨੌਂ ਚਾਰ ਵੇਖੇ ਆਪਣਾ ਕਾਮ, ਨੇਹਕਰਮੀ ਖੇਲ ਖਿਲਾਈਆ। ਤ੍ਰੈ ਤ੍ਰੈ ਬਣਾਏ ਨਗਰ ਗਰਾਮ, ਜਗਤ ਖੇੜਾ ਦਏ ਵਸਾਈਆ। ਵਰਭੰਡੀ ਬੋਲੇ ਇਕ ਕਲਾਮ, ਜੁਗ ਜੁਗ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਹਰਿ ਹਰਿ ਪੜ੍ਹ, ਤ੍ਰੈ ਤ੍ਰੈ ਸੀਸ ਝੁਕਾਇਆ। ਕਵਣ ਦਵਾਰੇ ਸਤਿਗੁਰ ਸਾਚਾ ਆਦਿ ਜੁਗਾਦਿ ਰਹੇ ਖੜ, ਕਵਣ ਦਵਾਰ ਜਗਤ ਸੁਹਾਇਆ। ਕਵਣ ਪੌੜੇ ਜਾਏ ਚੜ੍ਹ, ਕਵਣ ਮੰਡਲ ਡੇਰਾ ਲਾਇਆ। ਕਵਣ ਰੂਪ ਦਰਸ ਦਿਖਾਏ ਅਗੇ ਖੜ, ਜੋਤੀ ਜੋਤ ਡਗਮਗਾਇਆ। ਕਵਣ ਸੋ ਵੇਲਾ ਕਿਰਪਾ ਦੇਵੇ ਕਰ, ਕਰ ਕਿਰਪਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਢਹਿ ਪਏ ਸਰਨਾਇਆ। ਵਿਸ਼ਨ ਬ੍ਰਹਮਾ ਸ਼ਿਵ ਢਹਿ ਢਹਿ ਸਰਨਾਈ, ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪੂਰੇ ਤੇਰੀ ਝੱਲੀ ਨਾ ਜਾਏ ਜੁਦਾਈ, ਤੇਰਾ ਵਿਛੋੜਾ ਸਹਿ ਨਾ ਸਕੇ ਰਾਈਆ। ਕਵਣ ਵੇਲਾ ਕਵਣ ਵਕਤ ਬ੍ਰਹਮ ਪਾਰਬ੍ਰਹਮ ਹੋਏ ਕੁੜਮਾਈ, ਬ੍ਰਹਮ ਲੇਖਾ ਝੋਲੀ ਪਾਈਆ। ਕਵਣ ਦਰ ਵਿਸ਼ਨੂੰ ਵੱਜੇ ਵਧਾਈ, ਵਿਸ਼ਵ ਆਪਣਾ ਮੰਗਲ ਗਾਈਆ। ਕਵਣ ਘਰ ਸ਼ੰਕਰ ਮੰਗੇ ਚਾਈਂ ਚਾਈਂ, ਭਿਖਕ ਭਿਛਿਆ ਇਕ ਵਖਾਈਆ। ਕਵਣ ਵੇਲਾ ਸਤਿਗੁਰ ਪੂਰਾ ਪਕੜੇ ਬਾਂਹੀ, ਆਪ ਆਪਣੇ ਗਲੇ ਲਗਾਈਆ। ਕਵਣ ਵੇਲਾ ਸਤਿਗੁਰ ਪੂਰਾ ਦੇਵੇ ਠੰਡੀਆਂ ਛਾਈਂ, ਬਿਰਹੋਂ ਅੱਗ ਰਹੇ ਨਾ ਰਾਈਆ। ਕਵਣ ਵੇਲਾ ਏਕਾ ਨਜ਼ਰ ਆਏ ਪਿਤਾ ਮਾਈ, ਪਿਤਾ ਪੂਤ ਏਕਾ ਰੰਗ ਸਮਾਈਆ। ਕਵਣ ਵੇਲਾ ਨੌਂ ਨੌਂ ਚਾਰ ਘਾਲ ਪਾਏ ਥਾਈਂ, ਜੁਗ ਚੌਕੜੀ ਪੰਧ ਮੁਕਾਈਆ। ਕਵਣ ਵੇਲਾ ਕਰ ਸਚ ਨਿਆਈਂ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਕਵਣ ਰੂਪ ਪਰਗਟਾਈਆ। ਪਾਰਬ੍ਰਹਮ ਬ੍ਰਹਮ ਆਪ ਸੁਹਾਇਆ, ਏਕਾ ਤਤ ਵਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਰਿਹਾ ਦਵਾਇਆ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਬ੍ਰਹਿਮੰਡ ਖੰਡ ਵੇਖ ਵਖਾਇਆ, ਸੂਰਜ ਚੰਨ ਹੁਕਮੇ ਆਪ ਫਿਰਾਇੰਦਾ।

❋

❋

ਲੱਖ ਚੁਰਾਸੀ ਜੋਤ ਆਪ ਉਪਾਇਆ, ਅਜੂਨੀ ਰਹਿਤ ਜੋਤ ਜਗਾਇੰਦਾ। ਚਾਰ ਚਾਰ ਵੱਖ ਕਰਾਇਆ, ਚਾਰੇ ਮੁਖ ਸਲਾਇੰਦਾ। ਚਾਰੇ ਬਾਣੀ ਆਪ ਪੜ੍ਹਾਇਆ, ਚਾਰੇ ਖਾਣੀ ਰੰਗ ਰੰਗਾਇੰਦਾ। ਚਾਰ ਵਰਨਾਂ ਲਏ ਸਮਝਾਇਆ, ਚਾਰ ਜੁਗ ਰੂਪ ਪਰਗਟਾਇੰਦਾ। ਨੌਂ ਨੌਂ ਚਾਰ ਵੇਸ ਧਰਾਇਆ, ਗੁਰ ਪੀਰ ਅਵਤਾਰ ਸਾਧ ਸੰਤ ਜੋਤ ਜਗਾਇੰਦਾ। ਭਗਤ ਭਗਵੰਤ ਮਾਰਗ ਲਾਇਆ, ਆਪਣਾ ਪੰਧ ਆਪ ਵਖਾਇੰਦਾ। ਸ਼ਬਦ ਅਨਾਦਿ ਇਕ ਧਰਾਇਆ, ਜੁਗ ਜੁਗ ਨਾਦ ਵਜਾਇੰਦਾ। ਕਰੇ ਖੇਲ ਬੇਪਰਵਾਹਿਆ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰੇ ਵੇਦ ਪੁਰਾਨ ਅਠਾਰਾਂ ਮੁਖ ਸ਼ਰਮਾਇਆ, ਹਰਿ ਕਾ ਰੂਪ ਦਿਸ ਨਾ ਆਇੰਦਾ। ਅਠਾਰਾਂ ਧਿਆਏ ਗੀਤਾ ਗਿਆਨ ਇਕ ਦ੍ਰਿੜ੍ਹਾਇਆ, ਮੂਰਖ ਮੂੜੇ ਧੰਦੇ ਲਾਇੰਦਾ। ਅੰਜੀਲ ਕੁਰਾਨਾ ਕਲਮਾ ਆਪ ਪੜ੍ਹਾਇਆ, ਨਬੀ ਰਸੂਲਾਂ ਆਇਤ ਸ਼ਰੀਯਤ ਆਪ ਸੁਣਾਇੰਦਾ। ਨਾਮ ਸਤਿ ਆਪ ਉਪਜਾਇਆ, ਵਾਹ ਵਾਹ ਗੁਰੂ ਫ਼ਤਿਹ ਬੋਲ ਸੁਣਾਇੰਦਾ। ਨਿਰਗੁਣ ਸਰਗੁਣ ਲਏ ਉਠਾਇਆ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਦਏ ਚੁਕਾਇਆ, ਵੇਲਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਖੇਲ ਕਰੇ ਬੇਪਰਵਾਹਿਆ, ਬੇਪਰਵਾਹ ਭੇਵ ਨਾ ਆਇੰਦਾ। ਰਾਹ ਤੱਕਣ ਦਿਵਸ ਰੈਣ ਦਾਈ ਦਾਇਆ, ਪੂਤ ਸਪੂਤਾ ਕਵਣ ਜਾਇੰਦਾ। ਜੋਤੀ ਜੋਤ ਆਪ ਅਖਵਾਇਆ, ਪਾਰਬ੍ਰਹਮ ਬ੍ਰਹਮ ਨਾਤਾ ਆਪ ਜੁੜਾਇੰਦਾ। ਪੁਰਖ ਬਿਧਾਤਾ ਨਿਰਗੁਣ ਨਿਰਵੈਰ ਨੂਰੋ ਨੂਰ ਡਰਮਗਾਇਆ, ਨੂਰ ਨੁਰਾਨਾ ਖੇਲ ਖਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਦਏ ਮੁਕਾਇਆ, ਆਪਣਾ ਪੰਧ ਪਾਂਧੀ ਆਪ ਵਖਾਇੰਦਾ। ਤ੍ਰੈਗੁਣ ਡੋਰੀ ਤੰਦ ਦਏ ਤੁੜਾਇਆ, ਕੱਚੀ ਤੰਦ ਦਿਸ ਨਾ ਆਇੰਦਾ। ਇਕ ਇਕੱਲਾ ਏਕੰਕਾਰਾ ਆਪਣਾ ਰੰਗ ਦਏ ਚੜ੍ਹਾਇਆ, ਰੰਗ ਰੰਗੀਲਾ ਇਕ ਵਖਾਇੰਦਾ। ਲੋਕਮਾਤ ਵੇਖੇ ਖੇਲ ਥਾਉਂ ਥਾਂਇਆ, ਨੌਂ ਸਤ ਫੇਰਾ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨੌਂ ਨੌਂ ਚਾਰ ਗੁਰ ਪੀਰ ਲਏ ਅਵਤਾਰ, ਸਤਿਗੁਰ ਓਟ ਇਕ ਰਖਾਈਆ। ਸਤਿਗੁਰ ਪੂਰਾ ਏਕੰਕਾਰ, ਏਕਾ ਵਸੇ ਧਾਮ ਨਿਆਰ, ਸਚਖੰਡ ਬੈਠਾ ਸੇਜ ਹੰਢਾਈਆ। ਚਾਰੇ ਜੁਗ ਬਣੇ ਭਿਖਾਰ, ਦਰ ਮੰਗਣ ਵਾਰੋ ਵਾਰ, ਦੇਵਣਹਾਰਾ ਇਕ ਅਖਵਾਈਆ। ਕਰੇ ਖੇਲ ਅਪਰ ਅਪਾਰ, ਸ਼ਬਦ ਅਨਾਦਿ ਸੱਚੀ ਧੁਨਕਾਰ, ਗੁਰ ਸਤਿਗੁਰ ਆਪ ਸੁਣਾਈਆ। ਸਰਗੁਣ ਹੋਏ ਵਰਤੇ ਵਿਚ ਸੰਸਾਰ, ਨਿਰਗੁਣ ਰੂਪ ਨਾ ਕੋਇ ਜਣਾਈਆ। ਜੋ ਆਇਆ ਕੂਕੇ ਕਰੇ ਪੁਕਾਰ, ਪੁਰਖ ਅਕਾਲ ਓਟ ਰਖਾਈਆ। ਸ੍ਰਿਸ਼ਟ ਸਬਾਈ ਕਰੇ ਪੁਕਾਰ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਜੁਗ ਜੁਗ ਮਾਰਨਹਾਰਾ ਮਾਰੇ ਮਾਰ, ਗੁਰ ਪੀਰ ਦੇਣ ਗਵਾਈਆ। ਕਲਜੁਗ ਅੰਤਮ ਕਰੇ ਖ਼ਵਾਰ, ਨੌਂ ਨੌਂ ਚਾਰ ਪੰਧ ਮੁਕਾਈਆ। ਬ੍ਰਹਮੇ ਵਿਸ਼ਨ ਸ਼ਿਵ ਰਹਿਣਾ ਖ਼ਬਰਦਾਰ, ਤੇਰੀ ਨਿੰਦਰਾ ਦਏ ਗਵਾਈਆ। ਵਿਸ਼ਨੂੰ ਕਰੇ ਦਰ ਭਿਖਾਰ, ਬ੍ਰਹਮੇ ਬ੍ਰਹਮ ਨੇਤਰ ਇਕ ਖੁਲ੍ਹਾਈਆ। ਸ਼ੰਕਰ ਚਰਨ ਧੂੜ ਬਖ਼ਸ਼ੇ ਖਾਰ, ਖ਼ਾਕੀ ਖ਼ਾਕ ਮਸਤਕ ਟਿੱਕਾ ਇਕ ਰਮਾਈਆ। ਨਿਰਗੁਣ ਨਿਰਵੈਰ ਪਰਗਟੇ ਲੋਕਮਾਤ ਲੈ ਅਵਤਾਰ, ਨਿਹਕਲੰਕਾ ਆਪਣਾ ਨਾਉਂ ਧਰਾਈਆ। ਸਤਿਗੁਰ ਰੂਪ ਪਰਗਟ ਹੋਏ ਵਿਚ ਸੰਸਾਰ, ਗੁਰੂ ਗੁਰ ਨਾ ਵੰਡ ਵੰਡਾਈਆ। ਆਪਣੇ ਹੁਕਮ ਵਰਤੇ ਵਰਤਾਰ, ਦੂਜੇ ਦਰ ਨਾ ਮੰਗਣ ਜਾਈਆ। ਸਾਚਾ ਘਰ ਕਰੇ ਤਿਆਰ, ਆਪਣੀ ਸੇਵ ਆਪ ਕਮਾਈਆ। ਸੰਬਲ ਵੇਖੇ ਵਿਗਸੇ ਪਾਵੇ ਸਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ

❋

❋

ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਸਚਖੰਡ ਸੁਹਾਏ ਸੱਚੀ ਧਰਮਸਾਲ, ਜਿਸ ਦਰ ਆਪਣਾ ਚਰਨ ਟਿਕਾਇੰਦਾ। ਆਦਿ ਜੁਗਾਦੀ ਬ੍ਰਹਮ ਪਾਏ ਪਾਰਬ੍ਰਹਮ ਸਾਚੀ ਮਾਲਾ, ਅਜਪਾ ਜਾਪ ਕਰਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲਾ, ਆਪ ਆਪਣਾ ਬੰਧਨ ਪਾਇੰਦਾ। ਕਲਜੁਗ ਅੰਤਮ ਤੋੜੇ ਝੂਠ ਜੰਜਾਲਾ, ਕੂੜ ਕੁੜਿਆਰਾ ਰਹਿਣ ਨਾ ਪਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਬਣੇ ਦਲਾਲਾ, ਪੁਰੀਆਂ ਲੋਆਂ ਵੇਖ ਵਖਾਇੰਦਾ। ਹਰਿਭਗਤ ਹਰਿਸੰਤ ਗੁਰਮੁਖ ਗੁਰਸਿਖ ਜੁਗ ਜੁਗ ਘਾਲ ਜੋ ਰਹੇ ਘਾਲਾ, ਵੇਲੇ ਅੰਤ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਦੱਸੇ ਰਾਹ ਸੁਖ਼ਾਲਾ, ਚਰਨ ਪ੍ਰੀਤੀ ਜੋੜ ਜੁੜਾਇੰਦਾ। ਅੰਮ੍ਰਿਤ ਆਤਮ ਵਖਾਏ ਸਾਚਾ ਤਾਲਾ, ਸਰ ਸਰੋਵਰ ਇਕ ਨੁਹਾਇੰਦਾ। ਘਰ ਪਰਕਾਸ਼ ਕਰਾਏ ਕੋਟਨ ਭਾਨਾ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਅਗੰਮੀ ਮਾਰੇ ਬਾਣਾ, ਪੰਚਮ ਮੋਹ ਚੁਕਾਇੰਦਾ। ਇਕ ਵਖਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਅਨਹਦ ਅਨਾਹਦ ਗਾਏ ਗਾਣਾ, ਛੱਤੀ ਰਾਗ ਭੇਵ ਨਾ ਆਇੰਦਾ। ਗੁਰਮੁਖ ਨਾਮ ਮਸਤੀ ਰਹੇ ਮਸਤਾਨਾ, ਮਸਤਕ ਲਹਿਣਾ ਝੋਲੀ ਪਾਇੰਦਾ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਦਰਗਹਿ ਸਾਚੀ ਸਗਨ ਮਨਾਇੰਦਾ। ਪਰਗਟ ਹੋਏ ਜੋਧਾ ਸੂਰ ਬਲੀ ਬਲਵਾਨਾ, ਸਤਿਗੁਰ ਪੂਰਾ ਏਕਾ ਨਾਉਂ ਧਰਾਇੰਦਾ। ਪਾਵੇ ਸਾਰ ਦੋ ਜਹਾਨਾ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰਮੁਖ ਆਵਣ ਜਾਣ ਚੁਕਾਏ ਕਾਨਾ, ਰਾਏ ਧਰਮ ਡੰਨ ਨਾ ਕੋਈ ਲਗਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਵੇਖੇ ਅਸਥਾਨਾ, ਥਾਨ ਥਨੰਤਰ ਆਪ ਸੁਹਾਇੰਦਾ। ਗੁਰਮੁਖ ਸਾਚੇ ਕਰੇ ਪਰਧਾਨਾ, ਬ੍ਰਹਮਾ ਸ਼ਿਵ ਆਪਣੀ ਜੋਤ ਮਿਲਾਇੰਦਾ। ਕ੍ਰੋੜ ਤੇਤੀਸਾ ਮੇਟ ਨਿਸ਼ਾਨਾ, ਸੁਰਪਤ ਡੇਰਾ ਆਪੇ ਢਾਇੰਦਾ। ਦੇਵੇ ਮਾਣ ਬਾਲ ਨਿਧਾਨਾ, ਨਿਰਧਨ ਸਾਚੇ ਤਖ਼ਤ ਸੁਹਾਇੰਦਾ। ਵਿਸ਼ਨੂੰ ਸ਼ਿਵ ਤੇਰਾ ਪੂਰਾ ਕਰੇ ਕੌਲ ਸ੍ਰੀ ਭਗਵਾਨਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਬ੍ਰਹਮੇ ਤੇਰਾ ਪਾਰਬ੍ਰਹਮ ਟਿਕਾਨਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਸਤਿਗੁਰ ਪੂਰਾ ਏਕਾ ਏਕ ਏਕੰਕਾਰਾ ਖੇਲੇ ਖੇਲ ਦੋ ਜਹਾਨਾ, ਦੋ ਜਹਾਨਾ ਵਾਲੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਬਾਈ ਸ੍ਰਿਸ਼ਟ ਇਕ ਇਸ਼ਟ ਜਣਾਇੰਦਾ। ਆਪਣਾ ਇਸ਼ਟ ਇਸ਼ਟ ਦੇਵ ਗੁਰ, ਨਮੋ ਵਾਸਤਕ ਆਪ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਬਣਾਏ ਬਣਤਰ, ਸ਼ਬਦ ਚਲਾਏ ਆਪਣਾ ਮੰਤਰ, ਰੂਪ ਰੰਗ ਰੇਖ ਨਾ ਕੋਇ ਵਖਾਈਆ।