ਪੁਸਤਕਾਲਾਭਾਗ ੯

੨੩ ਭਾਦਰੋਂ ੨੦੧੭ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਤਹਿਸੀਲ ਜ਼ੀਰਾ ਜ਼ਿਲਾ ਫਿਰੋਜ਼ਪੁਰ

ਸਤਿਗੁਰ ਪੂਰਾ ਜਾਣੀਏ, ਇਕ ਇਕੱਲਾ ਏਕੰਕਾਰ। ਸਤਿਗੁਰ ਪੂਰਾ ਜਾਣੀਏ, ਅਲੱਖ ਅਗੋਚਰ ਅਗੰਮ ਅਪਾਰ। ਸਤਿਗੁਰ ਪੂਰਾ ਜਾਣੀਏ, ਨਿਰਗੁਣ ਨੂਰ ਜੋਤ ਉਜਿਆਰ। ਸਤਿਗੁਰ ਪੂਰਾ ਜਾਣੀਏ, ਸਚਖੰਡ ਵਸੇ ਧਾਮ ਨਿਆਰ। ਸਤਿਗੁਰ ਪੂਰਾ ਜਾਣੀਏ, ਸ਼ਬਦ ਅਗੰਮੀ ਬੋਲੇ ਜੈਕਾਰ। ਸਤਿਗੁਰ ਪੂਰਾ ਜਾਣੀਏ, ਜੁਗਾ ਜੁਗੰਤਰ ਕਰੇ ਖੇਲ ਅਪਾਰ। ਸਤਿਗੁਰ ਪੂਰਾ ਜਾਣੀਏ, ਨਿਰਗੁਣ ਸਰਗੁਣ ਦਏ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਸਤਿਗੁਰ ਪੂਰਾ ਜਾਣੀਏ, ਹਰਿ ਸੱਜਣ ਸਾਚਾ ਮੀਤ। ਸਤਿਗੁਰ ਪੂਰਾ ਜਾਣੀਏ,

❋

❋

ਆਦਿ ਜੁਗਾਦੀ ਇਕ ਅਤੀਤ। ਸਤਿਗੁਰ ਪੂਰਾ ਜਾਣੀਏ, ਜੁਗਾ ਜੁਗੰਤਰ ਠਾਂਡਾ ਸੀਤ। ਸਤਿਗੁਰ ਪੂਰਾ ਜਾਣੀਏ, ਸ਼ਬਦ ਅਨਾਦਿ ਸੁਣਾਏ ਸੁਹਾਗੀ ਗੀਤ। ਸਤਿਗੁਰ ਪੂਰਾ ਜਾਣੀਏ, ਪਤਿਤ ਪਾਪੀ ਕਰੇ ਪਤਿਤ ਪੁਨੀਤ। ਸਤਿਗੁਰ ਪੂਰਾ ਜਾਣੀਏ, ਏਕਾ ਰੰਗ ਰੰਗਾਏ ਹਸਤ ਕੀਟ। ਸਤਿਗੁਰ ਪੂਰਾ ਜਾਣੀਏ, ਏਕਾ ਵਸੇ ਧਾਮ ਅਨਡੀਠ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਤਿਗੁਰ ਪੂਰਾ ਜਾਣੀਏ, ਸਾਹਿਬ ਸੱਚਾ ਸੁਲਤਾਨ। ਸਤਿਗੁਰ ਪੂਰਾ ਜਾਣੀਏ, ਇਕ ਉਡਾਏ ਸ਼ਬਦ ਨਿਸ਼ਾਨ। ਸਤਿਗੁਰ ਪੂਰਾ ਜਾਣੀਏ, ਲੇਖਾ ਜਾਣੇ ਦੋ ਜਹਾਨ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਲੱਖ ਚੁਰਾਸੀ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਸਤਿਗੁਰ ਪੂਰਾ ਜਾਣੀਏ, ਹਰਿ ਸੱਜਣ ਸੱਚਾ ਪਾਤਸ਼ਾਹ। ਸਤਿਗੁਰ ਪੂਰਾ ਜਾਣੀਏ, ਇਕ ਇਕੱਲਾ ਬੇਪਰਵਾਹ। ਸਤਿਗੁਰ ਪੂਰਾ ਜਾਣੀਏ, ਸਚਖੰਡ ਵਸੇ ਸਚ ਮਹੱਲਾ ਸਿਫ਼ਤੀ ਸਿਫ਼ਤ ਸਾਲਾਹ। ਸਤਿਗੁਰ ਪੂਰਾ ਜਾਣੀਏ, ਪਾਏ ਸਾਰ ਜਲਾਂ ਥਲਾਂ ਜਲ ਥਲ ਮਹੀਅਲ ਰਿਹਾ ਸਮਾ। ਸਤਿਗੁਰ ਪੂਰਾ ਜਾਣੀਏ, ਸ਼ਬਦ ਸੰਦੇਸ਼ ਏਕਾ ਘੱਲਾ ਹੁਕਮੀ ਹੁਕਮ ਆਪ ਵਰਤਾ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਦਏ ਵਖਾ। ਸਤਿਗੁਰ ਪੂਰਾ ਜਾਣੀਏ, ਦਾਤਾ ਗੁਣ ਨਿਧਾਨ। ਸਤਿਗੁਰ ਪੂਰਾ ਜਾਣੀਏ, ਲੋਕਮਾਤ ਵੇਖੇ ਮਾਰ ਧਿਆਨ। ਸਤਿਗੁਰ ਪੂਰਾ ਜਾਣੀਏ, ਸ਼ਬਦ ਜਣਾਏ ਧੁਰ ਫ਼ਰਮਾਣ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਣ। ਸਤਿਗੁਰ ਸੱਚਾ ਆਖੀਏ, ਏਕਾ ਪੁਰਖ ਅਕਾਲ। ਸਤਿਗੁਰ ਸੱਚਾ ਸਾਖੀਏ, ਦੀਨਾਂ ਬੰਧਪ ਦੀਨ ਦਿਆਲ। ਸਤਿਗੁਰ ਸੱਚਾ ਭਾਖੀਏ, ਜੋਤੀ ਜਲਵਾ ਨੂਰ ਜਲਾਲ। ਸਤਿਗੁਰ ਪੂਰਾ ਅਲੱਖਣਾ ਅਲਾਖੀਏ, ਅਲੱਖ ਅਲੱਖਣਾ ਬੇਮਿਸਾਲ। ਸਤਿਗੁਰ ਪੂਰਾ ਦਾਸੀ ਦਾਸੀਏ, ਸੇਵਕ ਸੇਵਾ ਕਰੇ ਸਦਾ ਸਖਾਈ ਰਹੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਆਪਣੀ ਚਾਲ। ਸਤਿਗੁਰ ਪੂਰਾ ਵਡਿਆਈ ਵਡ, ਹਰਿ ਵੱਡਾ ਆਪ ਅਖਵਾਇੰਦਾ। ਆਪ ਆਪਣਾ ਆਪਣੇ ਵਿਚੋਂ ਕੱਢ, ਆਪੇ ਵੇਖ ਵਖਾਇੰਦਾ। ਆਪ ਲਡਾਏ ਆਪਣਾ ਲਡ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਪ ਵਜਾਏ ਆਪਣਾ ਨਾਦ, ਧੁਨ ਨਾਦ ਆਪ ਸੁਣਾਇੰਦਾ। ਆਪੇ ਜਾਣੇ ਭੇਵ ਬੋਧ ਅਗਾਧ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਲੇਖਾ ਜਾਣੇ ਸੰਤ ਸਾਧ, ਭਰਮ ਭੁਲੇਖਾ ਨਾ ਕੋਇ ਜਣਾਇੰਦਾ। ਗੁਰਮੁਖ ਸਾਚੇ ਲਏ ਕਾਢ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਸਿਖਾਂ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪੁਰਖ ਸਮਰਥ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਲਾਇੰਦਾ। ਸਤਿਗੁਰ ਪੂਰਾ ਖੇਲ ਖਲੰਦੜਾ, ਖ਼ਾਲਕ ਖ਼ਲਕ ਰੂਪ ਸਮਾਏ। ਜੁਗ ਜੁਗ ਆਪਣਾ ਵੇਸ ਵਟੰਦੜਾ, ਸਤਿਜੁਗ ਤ੍ਰੇਤਾ ਦਵਾਪਰ ਫੇਰੀ ਪਾਏ। ਭਗਤ ਭਗਵੰਤ ਵੇਖ ਵਖੰਦੜਾ, ਸੰਤ ਸਾਜਣ ਮੇਲ ਮਿਲਾਏ। ਗੁਰਮੁਖਾਂ ਹਉਮੇ ਰੋਗ ਮਿਟੰਦੜਾ, ਆਸਾ ਤ੍ਰਿਸ਼ਨਾ ਰਹਿਣ ਨਾ ਪਾਏ। ਗੁਰਸਿਖਾਂ ਏਕਾ ਚੋਗ ਚੁਗੰਦੜਾ, ਨਾਮ ਰਸ ਰਸੀਆ ਮੁਖ ਚਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਏ। ਜੁਗ ਜੁਗ ਵੇਸ ਅਵੱਲੜਾ, ਸਤਿਗੁਰ ਪੂਰਾ ਆਪ ਕਰਾਇੰਦਾ। ਜਨ ਭਗਤ ਫੜਾਏ ਆਪਣਾ ਪਲੜਾ, ਦੋ ਜਹਾਨਾਂ

❋

❋

ਖੇਲ ਖਿਲਾਇੰਦਾ। ਆਪਣੀ ਜੋਤੀ ਆਪੇ ਰਲੜਾ, ਆਪੇ ਸ਼ਬਦ ਡੰਕ ਆਪ ਵਜਾਇੰਦਾ। ਆਪੇ ਦੱਸੇ ਰਾਹ ਸੁਖਲੜਾ, ਆਪੇ ਪਾਂਧੀ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਲੈ ਅਵਤਾਰ। ਦਵਾਪਰ ਆਪਣੀ ਜੋਤ ਜਗਾਇਆ, ਨਿਰਗੁਣ ਸਰਗੁਣ ਮੇਲਾ ਵਿਚ ਸੰਸਾਰ। ਕਲਜੁਗ ਕੱਪੜ ਆਪ ਹੰਢਾਇਆ, ਕਾਲਾ ਸੂਸਾ ਤਨ ਸ਼ੰਗਾਰ। ਮਹਿੰਦੀ ਰੰਗਣ ਰੰਗ ਰੰਗਾਇਆ, ਦਿਸ਼ਾ ਲਹਿੰਦੀ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਸਤਿਗੁਰ ਪੂਰਾ ਧੁਰ ਦਰਬਾਰੀ, ਦਰਗਹਿ ਸਾਚੀ ਧਾਮ ਸੁਹਾਇੰਦਾ। ਪਰਗਟ ਕਰੇ ਜੋਤ ਨਿਰੰਕਾਰੀ, ਨਿਰਗੁਣ ਆਪਣਾ ਵੇਸ ਵਟਾਇੰਦਾ। ਰੂਪ ਅਨੂਪਾ ਸ਼ਾਹੋ ਭੂਪ ਸੱਚਾ ਸਿਕਦਾਰੀ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਆਪ ਮੁਕਾਇੰਦਾ। ਸਤਿਜੁਗ ਲਹਿਣਾ ਦਵਾਰ ਪਾਲ, ਪ੍ਰਭ ਆਪਣੀ ਸੇਵ ਕਮਾਈਆ। ਤ੍ਰੇਤਾ ਤੇਰਾ ਬਣੇ ਰਖਵਾਲ, ਪਾਰਬ੍ਰਹਮ ਵਡੀ ਵਡਿਆਈਆ। ਖਰਦੂਖਣ ਆਪੇ ਸੁਰਤ ਸੰਭਾਲ, ਲਛਮਣ ਤੀਰ ਕਮਾਨ ਚਲਾਈਆ। ਦਵਾਪਰ ਜੋਧਾ ਬਲ ਬਲਵਾਨ, ਦੋਸ਼ਾਸ਼ਨ ਦੇਵੇ ਵਡ ਵਡਿਆਈਆ। ਕਲਜੁਗ ਕਰੇ ਖੇਲ ਮਹਾਨ, ਏਕਾ ਜੋਤੀ ਜੋਤ ਡਗਮਗਾਈਆ। ਨਾਨਕ ਮਿਲਿਆ ਨਿਰਗੁਣ ਨਿਗਹਬਾਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਨਾਨਕ ਸਤਿਗੁਰ ਪੂਰਾ ਪਾਇਆ, ਪਾਰਬ੍ਰਹਮ ਕਰਤਾਰ। ਆਪ ਆਪਾ ਵਿਚ ਸਮਾਇਆ, ਦੂਈ ਦਵੈਤੀ ਨਾ ਕੋਇ ਵਿਚਾਰ। ਏਕਾ ਅੱਖਰ ਆਪਣੀ ਵਸਤ ਰਖਾਇਆ, ਦੂਜੀ ਵਸਤ ਨਾ ਕੋਇ ਆਧਾਰ। ਏਕਾ ਸੱਥਰ ਆਪਣੇ ਹੇਠ ਵਿਛਾਇਆ, ਜਗਤ ਸੱਥਰ ਕਰ ਖ਼ਵਾਰ, ਘਰ ਵੱਖਰ ਇਕ ਸੁਹਾਇਆ, ਮਿਲਿਆ ਮੇਲ ਏਕੰਕਾਰ। ਜੋਤੀ ਜੋਤ ਡਗਮਗਾਇਆ, ਜੋਤੀ ਜੋਤ ਹੋਏ ਉਜਿਆਰ। ਕਿਲਾ ਕੋਟੀ ਕੋਟ ਕੋਟ ਗੜ੍ਹ ਵਸਾਇਆ, ਲੱਖ ਚੁਰਾਸੀ ਦਏ ਅਧਾਰ। ਆਪਣੀ ਚੋਟੀ ਆਪੇ ਆਸਣ ਲਾਇਆ, ਪਲੰਘ ਰੰਗੀਲਾ ਸੇਜਾ ਕਰ ਤਿਆਰ। ਛੈਲ ਛਬੀਲਾ ਕੰਤ ਹੰਢਾਇਆ, ਆਪ ਆਪਣੀ ਭੁਜਾਂ ਪਸਾਰ। ਜਗਤ ਕਬੀਲਾ ਆਪ ਵਸਾਇਆ, ਜੋਤੀ ਜਾਤਾ ਕਰੇ ਪਿਆਰ। ਦੀਪਕ ਦੀਆ ਆਪ ਟਿਕਾਇਆ, ਅੰਧ ਅੰਧੇਰਾ ਦਏ ਨਿਵਾਰ। ਅੰਗੀਕਾਰ ਆਪ ਕਰਾਇਆ, ਆਪਣੇ ਅੰਗਣ ਰੱਖ ਨਿਰੰਕਾਰ। ਸਾਚਾ ਸੰਗੀ ਜਗਤ ਬਣਾਇਆ, ਪੁਰਖ ਅਬਿਨਾਸ਼ੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨੂਰ ਹੋਏ ਉਜਿਆਰ। ਏਕਾ ਨੂਰ ਹਰਿ ਉਜਿਆਰਾ, ਮਹਿਮਾ ਅਕਥ ਕਥੀ ਨਾ ਜਾਈਆ। ਏਕਾ ਜੋਤ ਦਸ ਅਵਤਾਰਾ, ਕਾਇਆ ਕੰਚਨ ਗੜ੍ਹ ਸੁਹਾਈਆ। ਏਕਾ ਮਾਤ ਪਿਤ ਏਕਾ ਸੁਤ ਦਏ ਹੁਲਾਰਾ, ਏਕਾ ਗੋਦੀ ਗੋਦ ਸੁਹਾਈਆ। ਏਕਾ ਖੜਗ ਇਕ ਕਟਾਰਾ, ਏਕਾ ਚੰਡ ਪਰਚੰਡ ਚਮਕਾਈਆ। ਏਕਾ ਮੰਦਰ ਇਕ ਦਵਾਰਾ, ਘਰ ਬਾਰਾ ਇਕ ਵਸਾਈਆ। ਏਕਾ ਵਸੇ ਜੰਗਲ ਜੂਹ ਉਜਾੜ ਪਹਾੜਾ, ਏਕਾ ਸੱਥਰ ਰਿਹਾ ਹੰਢਾਈਆ। ਏਕਾ ਸਤਿਜੁਗ ਤ੍ਰੇਤਾ ਦਵਾਪਰ ਪਾਵੇ ਸਾਰਾ, ਪੂਰਬ ਵਿਛੜੇ ਲਏ ਮਿਲਾਈਆ। ਏਕਾ ਹੱਥ ਤੀਰ ਕਮਾਨ ਸੁੱਟੇ ਕਟਾਰਾ, ਏਕਾ ਗਲ ਅਲਫ਼ੀ ਆਪ ਹੰਢਾਈਆ। ਨੀਲੇ ਬਸਤਰ ਕਰ ਤਿਆਰਾ, ਕਰੇ ਖੇਲ ਨੀਲੇ ਵਾਲਾ ਮਾਹੀਆ। ਢਾਈ ਗਜ਼ ਬੰਨ੍ਹ ਦਸਤਾਰਾ, ਸਾਢੇ ਤਿੰਨ ਹੱਥ ਅਲਫ਼ੀ ਤਨ ਛੁਹਾਈਆ। ਚਵੀ ਚੁਰਾਸੀ ਕਲੀਆਂ ਕਰ ਸ਼ੰਗਾਰਾ, ਚਾਰ ਵਰਨਾਂ ਲੜ ਬੰਧਾਈਆ।

❋

❋

ਹਿੰਦੂ ਮੁਸਲਮ ਕਰੇ ਪਿਆਰਾ, ਦਵੈਤੀ ਦਰ ਰਹਿਣ ਨਾ ਪਾਈਆ। ਸਚ ਸਿੰਘਾਸਣ ਕਰ ਤਿਆਰਾ, ਜਗਤ ਖਾਟ ਇਕ ਸੁਹਾਈਆ। ਉਪਰ ਬੈਠ ਪਰਵਰਦਿਗਾਰਾ, ਕਲਮਾ ਅਮਾਮ ਆਪਣਾ ਆਪੇ ਗਾਈਆ। ਖੁਲ੍ਹੇ ਕੇਸ ਦਰਵੇਸ਼ ਬਣੇ ਭਿਖਾਰਾ, ਵੇਸ ਅਵੱਲੜਾ ਰੂਪ ਵਟਾਈਆ। ਪੀਰ ਮੁਰਸ਼ਦ ਮੁਰੀਦ ਕਰੇ ਏਕਾ ਕਾਰਾ, ਈਦ ਦੀਦ ਆਪ ਹੋ ਜਾਈਆ। ਚੌਧਵੀਂ ਚੰਦ ਚਮਕੇ ਸਤਾਰਾ, ਨੌਂ ਚੰਦ ਕਰੇ ਰੁਸ਼ਨਾਈਆ। ਬਕਰ ਈਦ ਸਈਦ ਸ਼ਾਹ ਸ਼ਿਕਾਰਾ, ਸ਼ੀਆ ਸੁੱਨੀ ਲਏ ਪੜ੍ਹਾਈਆ। ਚਰਨ ਕਵਲ ਉਪਰ ਪਰਦਾ ਪਾਏ ਆਪ ਗੁਰ ਕਰਤਾਰਾ, ਚਰਨ ਕਵਲ ਨਾ ਕਿਸੇ ਦਸਾਈਆ। ਨੇਤਰ ਨੈਣ ਕਰ ਸ਼ੰਗਾਰਾ, ਗੁਰਸਿਖਾਂ ਪ੍ਰੇਮ ਰਤ ਨੈਣਾਂ ਵਿਚ ਛੁਹਾਈਆ। ਕਰੇ ਖੇਲ ਕਮਲਾਪਤ ਉਤੇ ਧੌਲ ਧਰਤ, ਧਰਨੀ ਸੀਸ ਰਹੀ ਝੁਕਾਈਆ। ਕਵਣ ਜਾਣੇ ਪ੍ਰਭ ਤੇਰੀ ਗਤ ਮਿਤ, ਤੇਰੀ ਮਹਿਮਾ ਕਥਨ ਨਾ ਜਾਈਆ। ਜੁਗ ਜੁਗ ਕਰੇ ਸਾਚਾ ਹਿਤ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਪੂਰੇ ਹੱਥ ਵਡਿਆਈਆ। ਸਤਿਗੁਰ ਪੂਰਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਵਿਚ ਸਮਾ। ਅਲਫ਼ ਅਲਫ਼ੀ ਏਕਾ ਪਾਇੰਦਾ, ਗਲ ਤਸਬੀ ਲਈ ਲਟਕਾ। ਗੁਰਸਿਖ ਸੀਸ ਮਾਲਾ ਆਪ ਲਟਕਾਇੰਦਾ, ਆਪਣੇ ਹੱਥਾਂ ਨਾਲ ਰਿਹਾ ਫਿਰਾ। ਮਨ ਕਾ ਮਣਕਾ ਸਰਬ ਭਵਾਇੰਦਾ, ਲੱਖ ਚੁਰਾਸੀ ਗੇੜ ਕਟਾ। ਆਪਣਾ ਵੇਸ ਆਪ ਵਟਾਇੰਦਾ, ਆਪੇ ਵੇਖੇ ਆਪਣਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬਣੇ ਸਚ ਮਲਾਹ। ਜੁਗ ਜੁਗ ਮਲਾਹ ਹਰਿ ਦਸਤਗੀਰ, ਦਰਦੀਆਂ ਦਰਦ ਵੰਡਾਇੰਦਾ। ਚੋਟੀ ਚੜ੍ਹੇ ਇਕ ਅਖ਼ੀਰ, ਸ਼ਾਹ ਹਕੀਰ ਵੇਖ ਵਖਾਇੰਦਾ। ਤਬਕ ਤੌਕ ਜ਼ੰਜ਼ੀਰ, ਰਹਿਮਤ ਆਪਣੇ ਹੱਥ ਰਖਾਇੰਦਾ। ਆਬ ਹਯਾਤ ਅਮਿਉਂ ਰਸ ਨੀਰ, ਭਰ ਪਿਆਲਾ ਜਾਮ ਹਕੀਕੀ ਆਪ ਪਿਲਾਇੰਦਾ। ਬਣ ਦਰਵੇਸ਼ ਕਰੇ ਖੇਲ ਵਡ ਪੀਰਨ ਪੀਰ, ਪੀਰ ਪੈਗ਼ੰਬਰ ਜਗਤ ਅਡੰਬਰ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵੰਬਰ ਵੇਖ ਵਖਾਇੰਦਾ। ਨੀਲੇ ਬਸਤਰ ਬਨ ਬਨਵਾਰੀ, ਭੂਸ਼ਨ ਸੋਭਾ ਪਾਈਆ। ਅਸਾ ਮੁਸੱਲਾ ਕਾਸਾ ਖੇਲ ਨਿਆਰੀ, ਤਸਬੀ ਤਸਬੀ ਨਾਲ ਬੰਧਾਈਆ। ਅੱਲਾ ਹੂ ਅੱਨਾ ਹੂ ਬੋਲ ਜੈਕਾਰੀ, ਵਾਹ ਵਾ ਤੇਰੀ ਵਡ ਵਡਿਆਈਆ। ਤੂੰ ਪੀਰ ਬੇਐਬ ਪਰਵਰਦਿਗਾਰੀ, ਤੇਰਾ ਨੂਰ ਜਲਵਾ ਇਲਾਹੀਆ। ਤੇਰੀ ਸੇਵ ਕਰੇ ਸੇਵਕ ਬਣ ਬਰਖੁਰਦਾਰੀ, ਸੇਵਕ ਸੇਵਾ ਸਚ ਵਖਾਈਆ। ਉਚ ਪੀਰ ਬਣ ਜੋਤ ਨਿਰੰਕਾਰੀ, ਜਗਤ ਸੂਸਾ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਖੇਲ ਆਪ ਖਲਾਈਆ। ਚਾਰੇ ਜੁਗ ਉਠੇ ਹੋ ਤਿਆਰ, ਮਾਣਸ ਰੂਪ ਵਟਾਈਆ। ਮਾਣਸ ਜਨਮ ਮਿਲਿਆ ਵਿਚ ਸੰਸਾਰ, ਸਤਿਗੁਰ ਪੂਰੇ ਬੂਝ ਬੁਝਾਈਆ। ਦਰ ਆਇਆ ਪਰਵਰਦਿਗਾਰ, ਚਰਨ ਧੂੜੀ ਖ਼ਾਕ ਰਮਾਈਆ। ਚਾਰ ਫ਼ਰਿਸ਼ਤੇ ਗਏ ਹਾਰ, ਜਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਖੇਲ ਅਪਾਰਾ, ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਗੁਰ ਅਵਤਾਰਾ, ਜੁਗ ਜੁਗ ਨਾਉਂ ਧਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਗੋਬਿੰਦ ਸਿੰਘ ਰੂਪ ਵਟਾਇੰਦਾ। ਸਥਰ ਯਾਰ ਕਰ ਪਿਆਰਾ, ਸੂਲਾਂ ਸੇਜ ਹੰਢਾਇੰਦਾ। ਘਰ ਬਾਰ ਛੱਡ ਸਿਕਦਾਰਾ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਮਿਲਿਆ ਮੇਲ ਵਿਛੜਿਆ ਯਾਰਾ, ਯਾਰ ਯਾਰੀ ਆਪ ਨਿਭਾਇੰਦਾ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਜੁਗ ਜੁਗ ਆਪਣਾ ਬੰਕ ਸੁਹਾਇੰਦਾ। ਮੇਲ ਮਿਲਾਇਆ ਆਪ ਹਰਿ, ਆਪਣੀ ਦਇਆ ਆਪ ਕਮਾਈਆ। ਚਾਰ ਵਣਜਾਰੇ ਲਏ ਫੜ, ਏਕਾ ਵਣਜ ਹਟ ਵਖਾਈਆ। ਚਾਰੇ ਕੂਟਾਂ ਲਗਾਏ ਆਪਣੇ ਲੜ, ਚਾਰੇ ਕੰਨੀਆਂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਵੰਡ ਆਪ ਵੰਡਾਈਆ। ਵੰਡ ਵੰਡਾਏ ਬਣਾਏ ਬਣਤਰ, ਚੌਖਟ ਸੇਜਾ ਆਪ ਸੁਹਾਈਆ । ਆਪਣੀ ਬਿਧ ਜਾਣੇ ਅੰਤਰ, ਦੂਜਾ ਭੇਵ ਕੋਇ ਨਾ ਪਾਈਆ। ਉਤਰ ਦੱਖਣ ਜੋੜੀ ਜੋੜ ਜੁੜਾਏ, ਲੇਖਾ ਲੇਖ ਆਪ ਸਮਝਾਈਆ। ਕੰਧ ਭਾਰ ਆਪ ਚੁਕਾਏ, ਕਰਨੈਲ ਨਛੱਤਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਕਾਰ ਕਰੇ ਖੇਲ ਅਪਰ ਅਪਾਰ, ਪੂਰਬ ਪੱਛਮ ਲੇਖਾ ਦਏ ਜਣਾਈਆ।

੨੩ ਭਾਦਰੋਂ ੨੦੧੭ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜ਼ਪੁਰ

ਸਤਿਗੁਰ ਪੂਰਾ ਬੇਪਰਵਾਹ, ਬੇਪਰਵਾਹੀ ਖੇਲ ਖਿਲਾਇੰਦਾ। ਚੁਰਾਸੀ ਕਲੀਆਂ ਅਲਫ਼ੀ ਪਾ, ਆਰਫ਼ਾਂ ਮੂਲ ਚੁਕਾਇੰਦਾ। ਦੋਹਰਫੀ ਲੇਖਾ ਲਿਖੇ ਖ਼ੁਦਾ, ਲੇਖਾ ਲੇਖ ਦਿਸ ਨਾ ਆਇੰਦਾ। ਆਇਤ ਸ਼ਰਾਇਤ ਆਪ ਪੜ੍ਹਾ, ਸ਼ਰਅ ਸ਼ਰੀਅਤ ਵਿਚ ਟਿਕਾਇੰਦਾ। ਐਨ ਗ਼ੈਨ ਅੱਖ ਖੁਲ੍ਹਾ, ਐਨਲਹਕ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਏਕਾ ਅਲਫ਼ੀ ਸੱਤ ਰੰਗ, ਕਲੀ ਕਲੀ ਨਾਲ ਬੰਧਾਈਆ। ਸਤਿਗੁਰ ਪੂਰਾ ਬਣਿਆ ਆਪ ਮਲੰਗ, ਨਾਮ ਮਤਿਹਰਾ ਹੱਥ ਉਠਾਈਆ। ਮਨ ਕਾ ਮਣਕਾ ਵਜਾਏ ਮਰਦੰਗ, ਦੋ ਜਹਾਨਾਂ ਆਪ ਸੁਣਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਤ ਰੱਬ ਦੀ ਆਪਣੇ ਵਿਚ ਛੁਪਾਈਆ। ਆਪੇ ਸੁੱਤਾ ਜਗਤ ਪਲੰਘ, ਦਿਸ਼ਾ ਕੂਟ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਏਕਾ ਅਲਫ਼ੀ ਤਨ ਸ਼ੰਗਾਰ, ਬਸਤਰ ਬਨਵਾਰੀ ਆਪ ਸੁਹਾਇੰਦਾ। ਕਲਗੀ ਤੋੜਾ ਨਾ ਕੋਈ ਦਸਤਾਰ, ਸੀਸ ਜਗਦੀਸ਼ ਨਾ ਕੋਈ ਸੁਹਾਇੰਦਾ। ਅਸਵ ਘੋੜੇ ਨਾ ਹੋਏ ਅਸਵਾਰ, ਸ਼ਾਹ ਅਸਵਾਰਾ ਰੂਪ ਪਰਗਟਾਇੰਦਾ। ਖੜਗ ਖੰਡਾ ਨਾ ਕੋਈ ਕਟਾਰ, ਚੰਡ ਪਰਚੰਡ ਨਾ ਕੋਈ ਚਮਕਾਇੰਦਾ। ਕਮਰ ਕਸਾ ਨਾ ਕੋਈ ਤਿਆਰ, ਤਰਕਸ਼ ਤੀਰ ਨਾ ਹੱਥ ਉਠਾਇੰਦਾ। ਖਿਚੇ ਚਿਲਾ ਨਾ ਕੋਈ ਕਮਾਨ, ਸਚ ਨਿਸ਼ਾਨ ਨਾ ਕੋਈ ਵਖਾਇੰਦਾ। ਗਫ਼ਲਤ ਵੇਖੇ ਬੇਈਮਾਨ, ਜਗਤ ਈਮਾਨ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਏਕਾ ਅਲਫ਼ੀ ਤਨ ਤਨ ਬਸਤਰ, ਪੰਜ ਤਤ ਸੋਭਾ ਪਾਇੰਦਾ। ਆਪ ਬਣਾਏ ਆਪਣੀ ਬਣਤਰ, ਦੂਸਰ ਸੰਗ ਨਾ ਕੋਈ ਰਖਾਇੰਦਾ। ਸ਼ਬਦ ਅਗੰਮੀ ਫੜਿਆ ਸ਼ਸਤਰ, ਲੋਹਾਰ ਤਰਖਾਣ ਨਾ ਕੋਈ ਘੜਾਇੰਦਾ। ਵਾਹਿਗੁਰੂ ਪੜ੍ਹੇ ਨਾ ਕੋਈ ਮੂਲ ਮੰਤਰ, ਨਾਮ ਸਤਿ ਨਾ ਕੋਈ ਜਣਾਇੰਦਾ। ਆਪਣੀ ਬਿਧ ਜਾਣੇ ਅੰਤਰ, ਜਗਤ ਬਸੰਤਰ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਵਖਾਇੰਦਾ। ਸਾਚੀ ਚੋਲੀ ਖੇਲ ਕਰਤਾਰ, ਕਾਇਆ ਡੋਲੀ ਆਪ ਸੁਹਾਈਆ। ਹੌਲੀ ਹੌਲੀ ਅੰਦਰ ਵੜਿਆ ਨਿਰਗੁਣ ਨਿਰਾਕਾਰ, ਨਿਰਵੈਰ ਨਜ਼ਰ ਨਾ ਆਈਆ।

❋

❋

ਕਰੇ ਕਰਾਏ ਸਚ ਪਿਆਰ, ਉਮਤ ਉਮਤੀ ਵੇਖ ਵਖਾਈਆ। ਨਬੀ ਰਸੂਲ ਬੁਲਾਏ ਦਰ ਦਰਬਾਰ, ਕਲਮਾ ਅਮਾਮ ਇਕ ਸੁਣਾਈਆ। ਮੁਲਾ ਸ਼ੇਖ਼ ਮੁਸਾਇਕ ਕਰੇ ਸ਼ੰਗਾਰ ਤਾਲੀਮ, ਤਾਜ਼ੀਮ ਇਕ ਦਰਸਾਈਆ। ਰੂਪ ਅਨੂਪ ਹਰਿ ਅਜ਼ੀਮ, ਅਜ਼ਮਤ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਗੁਰ ਸਤਿਗੁਰ ਪੂਰਾ, ਨਿਰਗੁਣ ਸਰਗੁਣ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਕੀਤਾ ਕੌਲ ਕਰੇ ਪੂਰਾ, ਆਦਿ ਜੁਗਾਦਿ ਭੁੱਲ ਨਾ ਜਾਇਆ। ਭਗਤ ਭਗਵੰਤ ਹਾਜ਼ਰ ਹਜ਼ੂਰਾ, ਜ਼ਾਹਿਰ ਜ਼ਹੂਰ ਦਰਸ ਦਿਖਾਇਆ। ਨੂਰ ਅਲਾਹੀ ਨੂਰੋ ਨੂਰਾ, ਨੂਰ ਨੁਰਾਨਾ ਡਗਮਗਾਇਆ। ਬਾਂਗ ਸਦਾ ਸੁਣਾਏ ਸ਼ਬਦ ਅਨਾਦੀ ਤੂਰਾ, ਸਚ ਮਹਿਰਾਬੇ ਆਸਣ ਲਾਇਆ। ਖ਼ੁਦੀ ਖ਼ੁਦਾਈ ਤੋੜ ਗਰੂਰਾ, ਆਸਾ ਮਨਸਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਰੰਗ ਆਪਣਾ ਵੇਸ ਵਟਾਇਆ। ਚੋਲੀ ਰੰਗ ਅਨਮੋਲ, ਲਾਲਨ ਲਾਲ ਰੰਗਾਈਆ। ਆਪੇ ਤੋਲੇ ਆਪਣਾ ਤੋਲ, ਤੋਲਣਹਾਰਾ ਇਕ ਖ਼ੁਦਾਈਆ। ਆਦਿ ਜੁਗਾਦਿ ਰਹੇ ਅਡੋਲ, ਦਰਗਹਿ ਸਾਚੀ ਧਾਮ ਸੁਹਾਈਆ। ਕਲਮੀ ਕਲਮਾ ਆਪੇ ਬੋਲ, ਆਪਣੀ ਕਰੇ ਸਚ ਪੜ੍ਹਾਈਆ। ਆਪ ਵਜਾਏ ਅਗੰਮੀ ਢੋਲ, ਧੁਨੀ ਧੁਨ ਵਿਚ ਉਪਜਾਈਆ। ਆਪਣਾ ਮੰਦਰ ਆਪੇ ਫੋਲ, ਆਪਣਾ ਕਾਅਬਾ ਵੇਖ ਵਖਾਈਆ। ਆਪਣੀ ਫੁਲਵਾੜੀ ਆਪੇ ਮੌਲ, ਮੌਲਾ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਸੁਣ ਪੁਕਾਰ, ਏਕਾ ਅਲਫ਼ੀ ਗਲ ਸੁਹਾਇੰਦਾ। ਚਾਰ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਨੀਰ ਵਹਾਇੰਦਾ। ਗੀਤਾ ਗਿਆਨ ਹਾਹਾਕਾਰ, ਨਾਮ ਨਿਧਾਨ ਨਾ ਕੋਈ ਝੋਲੀ ਪਾਇੰਦਾ। ਅੰਜੀਲ ਕੁਰਾਨ ਉਚੀ ਕੂਕ ਗਾਵਣ ਵਾਰੋ ਵਾਰ, ਹਕ ਹਕੀਕਤ ਨਾ ਕੋਈ ਸਲਾਹਿੰਦਾ। ਖਾਣੀ ਬਾਣੀ ਕਰੇ ਵਿਚਾਰ, ਸਾਚੇ ਹਾਣੀ ਨਾ ਕੋਈ ਮਿਲਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਕੰਤ ਨਾ ਕੋਈ ਹੰਢਾਇੰਦਾ। ਚਾਰ ਵਰਨ ਭ੍ਰਿਸ਼ਟਾਚਾਰ, ਇਸ਼ਟ ਦ੍ਰਿਸ਼ਟ ਨਾ ਕੋਈ ਖੁਲਾਇੰਦਾ। ਸ਼ਾਹ ਸੁਲਤਾਨ ਗਏ ਹਾਰ, ਸਾਚਾ ਧਰਮ ਨਾ ਕੋਈ ਧਰਾਇੰਦਾ। ਗ਼ਰੀਬ ਨਿਮਾਣਿਆਂ ਸੁਣੇ ਨਾ ਕੋਈ ਪੁਕਾਰ, ਫੜ ਬਾਂਹੋ ਗਲੇ ਨਾ ਕੋਈ ਲਗਾਇੰਦਾ। ਧੀਆਂ ਭੈਣਾਂ ਹੋਏ ਵਾਪਾਰ, ਕੁਆਰੀ ਕੰਨਿਆ ਹੱਟ ਵਿਕਾਇੰਦਾ। ਤੀਰਥ ਤਟ ਹੋਏ ਭਿਖਾਰ, ਅੰਮ੍ਰਿਤ ਸਰੋਵਰ ਹੱਥ ਕੋਇ ਨਾ ਆਇੰਦਾ। ਭਗਤ ਭਗਵੰਤ ਨਾ ਕੋਈ ਅਧਾਰ, ਭਗਤੀ ਭਾਵ ਨਾ ਕੋਈ ਜਣਾਇੰਦਾ। ਸਾਧ ਸੰਤ ਨਾ ਦਿਸੇ ਕੋਈ ਸਹਾਰ, ਸਾਚੇ ਪੌੜੇ ਨਾ ਕੋਈ ਚੜ੍ਹਾਇੰਦਾ। ਮੁਲਾਂ ਸ਼ੇਖ਼ ਹੋਏ ਗਵਾਰ, ਕਲਜੁਗ ਗਫਲਤ ਸਭ ਤੇ ਪਾਇੰਦਾ। ਪੀਰ ਦਸਤਗੀਰ ਨਾ ਚੁੱਕੇ ਕੋਈ ਭਾਰ, ਲੱਖ ਚੁਰਾਸੀ ਫੰਦ ਨਾ ਕੋਈ ਕਟਾਇੰਦਾ। ਪੰਡਤ ਪਾਂਧੇ ਦਰ ਦਵਾਰੇ ਕਰਨ ਪੁਕਾਰ, ਉਚੀ ਕੂਕ ਸਰਬ ਕੁਰਲਾਇੰਦਾ। ਰਾਮ ਨਾਮ ਨਾ ਪਾਏ ਕੋਈ ਤਨ ਹਾਰ, ਸੀਤਾ ਸੁਰਤੀ ਨਾ ਕੋਇ ਪਰਨਾਇੰਦਾ। ਕਾਹਨਾ ਬੰਸਰੀ ਵਜਾਏ ਨਾ ਉਚੀ ਕੂਕ ਬੋਲੇ ਜੈਕਾਰ, ਸਖ਼ੀਆਂ ਮੰਗਲ ਰਾਸ ਨਾ ਕੋਈ ਰਚਾਇੰਦਾ। ਚਾਰੋਂ ਕੁੰਟ ਆਈ ਹਾਰ, ਕਲਜੁਗ ਕੂੜਾ ਡੌਰੂ ਵਾਹਿੰਦਾ। ਪੁਰਖ ਅਬਿਨਾਸ਼ੀ ਭੇਵ ਨਿਆਰ, ਸ਼ਬਦ ਅਨਾਦੀ ਹੁਕਮ ਸੁਣਾਇੰਦਾ। ਗੋਬਿੰਦ ਸੂਰਾ ਕਰ ਤਿਆਰ, ਸੁਤ ਦੁਲਾਰਾ ਆਪ ਉਠਾਇੰਦਾ। ਮੇਟੇ ਰੈਣ ਅੰਧੇਰੀ ਅੰਧ ਅੰਧਿਆਰ, ਧੂਆਂਧਾਰ ਸਰਬ ਚੁਕਾਇੰਦਾ। ਆਪ ਆਪਣਾ ਆਪਾ ਵਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਭਾਣਾ ਮੰਨੇ ਇਕ ਕਰਤਾਰ, ਏਕਾ ਅਲਫ਼ੀ ਤਨ ਰਖਾਇੰਦਾ। ਏਕਾ ਹਲਫੀਆ

❋

❋

ਦਏ ਬਿਆਨ, ਹਿੰਦੂ ਮੁਸਲਮ ਆਪ ਸਮਝਾਇੰਦਾ। ਮੇਰੀ ਇਛਿਆ ਅੰਜੀਲ ਕੁਰਾਨ, ਜਗਤ ਭਿਛਿਆ ਝੋਲੀ ਪਾਇੰਦਾ। ਮੇਰਾ ਦਰਸ ਸਿਦਕ ਈਮਾਨ, ਸ਼ਰਾ ਸ਼ਰੀਯਤ ਇਕ ਵਖਾਇੰਦਾ। ਚਾਰੇ ਮੁਗਲ ਨੌਜਵਾਨ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਸ ਆਪ ਧਰਾਇੰਦਾ। ਆਪੇ ਮੁਗਲ ਮੁਗਲਾਨਾ, ਸ਼ਾਹ ਨਵਾਬ ਆਪ ਅਖਵਾਈਆ। ਆਪੇ ਬੇਈਮਾਨ ਹੋਏ ਸ਼ੈਤਾਨਾ, ਆਪੇ ਦੂਈ ਦਵੈਤੀ ਵੰਡ ਵੰਡਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣਾ, ਧੁਰ ਦੀ ਕਾਰ ਆਪ ਕਰਾਈਆ। ਆਪੇ ਸ਼ਾਹੋ ਭੂਪ ਬਣ ਸੁਲਤਾਨਾ, ਦਰਗਹਿ ਸਾਚੀ ਧਾਮ ਸੁਹਾਈਆ। ਆਪੇ ਸਚਖੰਡ ਉਡਾਏ ਇਕ ਬਿਬਾਨਾ, ਨਾਮ ਬਿਬਾਣ ਬੇਪਰਵਾਹੀਆ । ਆਪੇ ਦੇਵੇ ਧੁਰ ਫਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਆਪੇ ਖੇਲੇ ਖੇਲ ਦੋ ਜਹਾਨਾਂ, ਲੋਆਂ ਪੁਰੀਆਂ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਚੋਲੀ ਆਪ ਹੰਢਾਈਆ। ਸਾਚੀ ਚੋਲੀ ਸਤਿਗੁਰ ਪੂਰਾ, ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਆਸਾ ਮਨਸਾ ਕਰੇ ਪੂਰਾ, ਪੂਰਬ ਲਹਿਣਾ ਝੋਲੀ ਪਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਤਿ ਸਰੂਰਾ, ਦਿਵਸ ਰੈਣ ਖ਼ੁਮਾਰ ਰਖਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਮਸਤਕ ਟਿੱਕਾ ਧੂੜ ਲਗਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜਾ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਕਿਰਪਾ ਨਿਧ ਸਤਿਗੁਰ ਪੂਰਾ, ਕਾਰਜ ਸਿਧ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਤਰ ਦੱਖਣ ਵਾਲੀ ਵੰਡ ਵੰਡਾਇੰਦਾ। ਉਤਰ ਦੱਖਣ ਵਾਲੀ ਵੰਡ, ਪਾਰਬ੍ਰਹਮ ਆਪ ਕਰਾਈਆ। ਪੂਰਬ ਪੱਛਮ ਖੇਲ ਬ੍ਰਹਿਮੰਡ, ਵਡ ਵੱਡਾ ਦਏ ਸਲਾਹੀਆ। ਚਾਰੋਂ ਵਖਾਏ ਏਕਾ ਕੰਡ, ਆਪਣੀ ਕਰਵਟ ਆਪ ਬਦਲਾਈਆ। ਇਕ ਸੁਣਾਇਆ ਸੁਹਾਗੀ ਛੰਦ, ਕਲਮਾ ਨਬੀ ਆਪ ਅਲਾਈਆ। ਸੋਹੰ ਰੂਪ ਪਰਮਾਨੰਦ, ਗੋਬਿੰਦ ਗੋਬਿੰਦ ਵਿਚ ਟਿਕਾਈਆ। ਹੰ ਬ੍ਰਹਮ ਇਕ ਅਨੰਦ, ਆਤਮ ਪਰਮਾਤਮ ਵੇਖ ਵਖਾਈਆ। ਪਰਮਾਤਮ ਸਦਾ ਬਖ਼ਸ਼ੰਦ, ਬਖ਼ਸ਼ਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਆਪ ਲਗਾਈਆ। ਸਾਚੀ ਸੇਵਾ ਚਾਰ ਕਹਾਰ, ਉਚ ਪੀਰ ਉਠਾਇਆ। ਹੱਕ ਮੁਸੱਲਾ ਕਰ ਤਿਆਰ, ਬਗਲ ਕੁਰਾਨ ਇਕ ਈਮਾਨ ਸ਼ਰਅ ਸ਼ਰੀਯਤ ਦਏ ਸਮਝਾਇਆ। ਅੰਮ੍ਰਿਤ ਰਸ ਪੀਣ ਖਾਣ, ਲੇਖਾ ਚੁੱਕੇ ਦੋ ਜਹਾਨ, ਨਾਮ ਖੰਡਾ ਵਿਚ ਫਿਰਾਇਆ। ਨੇੜ ਨਾ ਆਇਣ ਪੰਜ ਸ਼ੈਤਾਨ, ਕਰੇ ਖੇਲ ਸ੍ਰੀ ਭਗਵਾਨ, ਸਾਖ਼ਯਾਤ ਆਪਣਾ ਰੂਪ ਕਰਾਇਆ। ਵੇਖੇ ਕੁਰਾ ਜ਼ਿਮੀ ਅਸਮਾਨ, ਆਲਮ ਉਲਮਾ ਮਾਰ ਧਿਆਨ, ਭੇਵ ਅਭੇਦਾ ਭੇਵ ਖੁਲ੍ਹਾਇਆ। ਝੂਠੀ ਸ਼ਾਹੀ ਮਿਟੇ ਨਿਸ਼ਾਨ, ਸਚ ਸੁੱਚ ਹੋਏ ਮਾਤ ਪਰਧਾਨ, ਏਕਾ ਕੂਕੇ ਸੂਰਾ ਸ਼ੂਰਬੀਰ ਨੌਂਜਵਾਨ, ਦੂਸਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਚਾਰ ਕਹਾਰ ਚੁੱਕਿਆ ਭਾਰ, ਕਦਮ ਕਦਮ ਉਠਾਇਆ। ਚੌਦਾਂ ਤਬਕਾਂ ਬੇੜਾ ਪੈਰਾਂ ਥੱਲੇ ਦਏ ਲਤਾੜ, ਉਪਰ ਆਪਣਾ ਭਾਰ ਰਖਾਇਆ। ਕਰੇ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਡਗਮਗਾਇਆ। ਚਾਰੇ ਜੁਗ ਇਕ ਜੁਗ, ਜੁਗ ਆਪਣਾ ਮੇਲ ਮਿਲਾਇਆ। ਕਲਜੁਗ ਔਧ ਰਹੀ ਪੁਗ, ਵੇਲਾ ਵਕਤ ਰਿਹਾ ਸਮਝਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਬੈਠਾ ਰਿਹਾ ਲੁਕ, ਵੇਲੇ ਅੰਤ ਜੋਤੀ ਨੂਰ ਕਰੇ ਰੁਸ਼ਨਾਇਆ। ਚਾਰ ਕੁਹਾਰਾ ਆਪਣੀ ਗੋਦ ਲਏ ਚੁੱਕ, ਗੋਬਿੰਦ ਸੇਵਾ ਆਪ ਕਰਾਇਆ। ਆਪਣੀ ਰੱਖੇ ਉਲਟਾ ਕੁੱਖ, ਧੰਨ ਧੰਨ ਜਣੇਂਦੀ ਮਾਇਆ। ਦੋ ਜਹਾਨਾ

❋

❋

ਮੇਟੇ ਤ੍ਰਿਸ਼ਨਾ ਭੁੱਖ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਉਜਲ ਕਰੇ ਮਾਤ ਮੁਖ, ਬਚਨ ਅਮੋਲਕ ਆਪ ਸੁਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਲਿਖਾਇਆ। ਚਾਰ ਕਹਾਰ ਕਰ ਨਿਮਸਕਾਰ, ਦੋਏ ਮੰਗ ਮੰਗਾਈਆ। ਕਵਣ ਰੂਪ ਤੇਰਾ ਕਰਤਾਰ, ਕਵਣ ਘਰ ਵੱਜੇ ਵਧਾਈਆ। ਕਵਣ ਮੰਦਰ ਤੇਰਾ ਦਰਬਾਰ, ਕਵਣ ਬੰਕ ਲਏ ਸੁਹਾਈਆ। ਕਵਣ ਡੰਕ ਵਜੇ ਸੰਸਾਰ, ਕਵਣ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪੇ ਝੋਲੀ ਪਾਈਆ। ਸਤਿਗੁਰ ਪੂਰਾ ਹੋ ਮਿਹਰਵਾਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਨੌਂ ਨੌਂ ਜਨਮ ਦੇਵੇ ਦਾਨ, ਮਾਨਸ ਮਾਨਸ ਰੂਪ ਪਰਗਟਾਇੰਦਾ। ਈਸਾ ਮੂਸਾ ਚੁੱਕੇ ਕਾਨ, ਕਾਲਾ ਸੂਸਾ ਇਕ ਵਖਾਇੰਦਾ। ਸ਼ਬਦ ਅਗੰਮੀ ਝੁੱਲੇ ਨਿਸ਼ਾਨ, ਪਰਵਰਦਿਗਾਰ ਆਪ ਝੁਲਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਇਕ ਈਮਾਨ, ਏਕਾ ਕਲਮਾ ਨਬੀ ਪੜ੍ਹਾਇੰਦਾ। ਏਕਾ ਮਸਜਿਦ ਮੰਦਰ ਵਸੇ ਮਕਾਨ, ਵੁਜ਼ੂ ਨਮਾਜ਼ ਇਕ ਕਰਾਇੰਦਾ। ਏਕਾ ਵਾਹਦ ਹੋਏ ਪਰਧਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪ ਸਮਝਾਇੰਦਾ। ਅੰਤਮ ਲੇਖਾ ਗੁਰ ਸਮਝਾਇਆ, ਭੁੱਲ ਰਹੇ ਨਾ ਰਾਈਆ। ਕਲਜੁਗ ਵੇਲਾ ਦਏ ਮੁਕਾਇਆ, ਢਈਆ ਨਈਆ ਮਾਤ ਚਲਾਈਆ। ਚੌਦਾਂ ਚੌਦਾਂ ਪੰਧ ਮੁਕਾਇਆ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਪੀਰ ਅਵਤਾਰ ਦਏ ਸਲਾਹਿਆ, ਜੁਗਾਂ ਜੁਗੰਤਰ ਗਾਈਆ। ਪੁਰਖ ਅਕਾਲ ਹੋਏ ਰੁਸ਼ਨਾਇਆ, ਨਿਰਗੁਣ ਆਪਣਾ ਨਾਉਂ ਧਰਾਈਆ। ਗੋਬਿੰਦ ਸੂਰਾ ਸੰਗ ਨਿਭਾਇਆ, ਨਾ ਮਰੇ ਨਾ ਜਾਈਆ। ਮੇਰਾ ਨਾਉਂ ਸ਼ਬਦ ਤੂਰਾ, ਘਰ ਘਰ ਰਾਗ ਸੁਣਾਈਆ। ਅੰਤਮ ਮਨਸਾ ਕਰਾਂ ਪੂਰਾ, ਆਸਾ ਆਸ਼ਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ਼ ਰਿਹਾ ਪੜ੍ਹਾਈਆ। ਏਕਾ ਅਲਫ਼ ਲੈਣੀ ਪੜ੍ਹ, ਦੂਈ ਪਰਦਾ ਰਹਿਣ ਨਾ ਪਾਇੰਦਾ। ਏਕਾ ਮੰਦਰ ਜਾਣਾ ਚੜ੍ਹ, ਸਚ ਮਹੱਲਾ ਆਪ ਬੁਝਾਇੰਦਾ। ਏਕਾ ਲੜ ਲੈਣਾ ਫੜ, ਨਾ ਪੱਲੂ ਕੋਈ ਛੁਡਾਇੰਦਾ। ਏਕਾ ਅੰਤਮ ਵੇਖਣਾ ਸਾਚਾ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਗੁਰ ਗੋਬਿੰਦ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਨਿਹਕਲੰਕ ਨਾਉਂ ਧਰਾਈਆ। ਗੋਬਿੰਦ ਸਾਚਾ ਸੰਗ ਨਿਭੌਣਾ, ਦਿਸ ਕਿਸੇ ਨਾ ਆਈਆ। ਚੌਥੇ ਜੁਗ ਚਾਰ ਕਹਾਰਾ ਜਨਮ ਦਵੌਣਾ, ਲੋਕਮਾਤ ਵੇਖ ਵਖਾਈਆ। ਸਾਚੀ ਸੇਵਾ ਆਪ ਕਰੌਣਾ, ਸੇਵਕ ਸੇਵਾ ਇਕ ਸਮਝਾਈਆ । ਚੁਰਾਸੀ ਕਲੀਆਂ ਅਲਫ਼ੀ ਤਨ ਸੁਹੌਣਾ, ਸੋਹਣੀ ਰਚਨਾ ਆਪ ਰਚਾਈਆ। ਟਿੱਕਾ ਤਾਜ ਸੀਸ ਫੇਰ ਟਿਕੌਣਾ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਚਾਰ ਮੁਖ ਚਾਰ ਕਹਾਰ ਦਰਸੌਣਾ ਪੰਜਵਾਂ ਮੁਖ ਪਾਤਸ਼ਾਹ ਸ਼ਾਹ ਪਾਤਸ਼ਾਹ ਆਪ ਅਖਵਾਈਆ। ਗੁਰਸਿਖਾਂ ਮਿਟੌਣਾ ਦੁੱਖ, ਜਗਤ ਦਲਿਦਰ ਰਹੇ ਨਾ ਰਾਈਆ। ਆਪਣੀ ਗੋਦੀ ਲਏ ਚੁੱਕ, ਜਿਉਂ ਬਾਲਕ ਮਾਤਾ ਗੋਦ ਸੁਹਾਈਆ। ਜਨ ਜਨਨੀ ਕਰੇ ਉਜਲ ਮੁਖ, ਰਵ ਸਸ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਦਾਤਾ ਆਪ ਅਖਵਾਈਆ। ਕਲਜੁਗ ਅੰਤ ਸੁਹਾਵਣਾ, ਕਿਰਪਾ ਕਰੇ ਸ੍ਰੀ ਭਗਵਾਨ। ਚਾਰੇ ਜੁਗ ਪੰਧ ਮੁਕਾਵਣਾ, ਲੇਖਾ ਚੁੱਕੇ ਜਗਤ ਨਿਸ਼ਾਨ। ਸਾਚਾ ਸਗਨ ਆਪ ਮਨਾਵਣਾ, ਚਾਰ ਵਰਨਾਂ ਇਕ ਗਿਆਨ। ਸ੍ਰਿਸ਼ਟ ਸਬਾਈ ਰੰਗ ਰੰਗਾਵਣਾ, ਲੇਖਾ ਜਾਣੇ ਦੋ ਜਹਾਨ।

❋

❋

ਧੁਰ ਫ਼ਰਮਾਣਾ ਆਪ ਸੁਣਾਵਣਾ, ਨਾਤਾ ਤੋੜੇ ਬੇਈਮਾਨ। ਹਰਿਜਨ ਸਾਚੇ ਵੇਖ ਵਖਾਵਣਾ, ਪੂਰਨ ਕਰੇ ਆਪਣਾ ਕਾਮ। ਨਗਰ ਖੇੜਾ ਗਰਾਮ ਵਸਾਵਣਾ, ਲੇਖੇ ਲਾਏ ਹੱਡ ਮਾਸ ਨਾੜੀ ਚਾਮ। ਆਪਣਾ ਦਾਮਨ ਆਪ ਫੜਾਵਣਾ, ਚਰਨ ਕਵਲ ਬਖ਼ਸ਼ੇ ਮਾਣ। ਜਰਨੈਲ ਗੁਰਦਾਸ ਸੰਗ ਸਮਾਵਣਾ, ਜਿਉਂ ਆਕਾਸ਼ ਚਮਕੇ ਰਵ ਸਸ ਸੂਰਜ ਭਾਨ। ਪੂਰਬ ਲਹਿਣਾ ਆਪ ਮੁਕਾਵਣਾ, ਦੇਵੇ ਦਰਸ ਸ੍ਰੀ ਭਗਵਾਨ। ਆਪਣਾ ਨਿਉਂ ਨਿਉਂ ਸੀਸ ਝੁਕਾਵਣਾ, ਗੁਰਸਿਖਾਂ ਉਤੋਂ ਵਿਟਹੁ ਕੁਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਦੋ ਜਹਾਨ। ਗੁਰਮੁਖ ਲੇਖ ਚੁਕਾਇਆ, ਕਰ ਕਿਰਪਾ ਆਪ ਨਿਰੰਕਾਰ। ਚਾਰ ਵਰਨਾਂ ਵੇਖ ਵਖਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰ। ਸਾਚੀ ਸਰਨ ਇਕ ਬਹਾਇਆ, ਮਰੇ ਨਾ ਜੰਮੇ ਵਿਚ ਸੰਸਾਰ। ਕੂੜਾ ਨਾਤਾ ਤੋੜ ਤੁੜਾਇਆ, ਪੁਰਖ ਬਿਧਾਤਾ ਮਿਲਿਆ ਏਕਾ ਯਾਰ। ਜਗਤ ਸੱਥਰ ਪਰੇ ਹਟਾਇਆ, ਸੱਥਰ ਵਿਛਾਇਆ ਏਕੰਕਾਰ। ਏਕਾ ਅੱਖਰ ਆਪ ਪੜ੍ਹਾਇਆ, ਅੱਖ ਖੋਲ੍ਹ ਬੰਦ ਕਿਵਾੜ। ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇਆ, ਆਪ ਆਪਣਾ ਬਲ ਧਾਰ। ਦਰ ਦਰਵੇਸ਼ ਨਾਉਂ ਧਰਾਇਆ, ਭਿਖਕ ਬਣੇ ਆਪ ਨਿਰੰਕਾਰ। ਗੋਬਿੰਦ ਸਗਲਾ ਸੰਗ ਰਖਾਇਆ, ਪੰਜ ਤਤ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਸਰਬ ਜੀਆਂ ਦਾ ਸਾਂਝਾ ਯਾਰ।

੨੪ ਭਾਦਰੋਂ ੨੦੧੭ ਬਿਕ੍ਰਮੀ ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫਿਰੋਜਪੁਰ

ਜੁਗ ਜੁਗ ਖੇਲ ਨਿਰੰਕਾਰ ਦਾ, ਕਰੇ ਕਰਾਏ ਕਰਨੇ ਜੋਗ। ਜੁਗ ਜੁਗ ਜਨ ਭਗਤਾਂ ਪੈਜ ਸੁਆਰਦਾ, ਲੇਖਾ ਜਾਣੇ ਧੁਰ ਸੰਜੋਗ। ਜੁਗ ਜੁਗ ਸਾਚੇ ਸੰਤ ਵਾਜਾਂ ਮਾਰਦਾ, ਦਰਸ ਦਿਖਾਏ ਦਰ ਅਮੋਘ। ਜੁਗ ਜੁਗ ਗੁਰਮੁਖ ਸਾਚੇ ਆਪ ਉਭਾਰਦਾ, ਸ਼ਬਦ ਜਣਾਏ ਇਕ ਸਲੋਕ। ਜੁਗ ਜੁਗ ਗੁਰਸਿਖ ਸਾਚੇ ਤਾਰਦਾ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਮੋਖ। ਜੁਗ ਜੁਗ ਸ਼ਬਦ ਵਿਚੋਲਾ ਬਣੇ ਸਰਬ ਸੰਸਾਰ ਦਾ, ਲੇਖਾ ਜਾਣੇ ਲੋਕ ਪਰਲੋਕ। ਜੁਗ ਜੁਗ ਭੇਸ ਅਵੱਲਾ ਕਰੇ ਗੁਰ ਕਰਤਾਰ ਦਾ, ਇਕ ਇਕੱਲਾ ਨਾ ਕੋਈ ਹਰਖ ਸੋਗ। ਜੁਗ ਜੁਗ ਲੇਖਾ ਆਪਣਾ ਆਪ ਵਿਚਾਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਪਰਗਟਾਏ ਕੋਟੀ ਕੋਟ। ਜੁਗ ਜੁਗ ਚਾਲ ਨਿਰਾਲੀਆ, ਨਿਰਗੁਣ ਨਿਰਵੈਰ ਖੇਲ ਖਲਾਏ। ਜੁਗ ਜੁਗ ਜੋਤ ਅਕਾਲੀਆ, ਅਕਲ ਕਲ ਰੂਪ ਪਰਗਟਾਏ। ਜੁਗ ਜੁਗ ਵੇਖੇ ਸਚਖੰਡ ਸੱਚੀ ਧਰਮਸਾਲੀਆ, ਲੋਕਮਾਤ ਬੰਕ ਵਡਿਆਏ। ਜੁਗ ਜੁਗ ਰੰਗੇ ਰੰਗ ਗੁਲਾਲੀਆ, ਰੰਗ ਗੁਲਾਲਾ ਆਪ ਚੜ੍ਹਾਏ। ਜੁਗ ਜੁਗ ਗਗਨ ਮਸਤਕ ਵੇਖੇ ਸਾਚੀ ਥਾਲੀਆ, ਦੀਪਕ ਦੀਆ ਆਪ ਟਿਕਾਏ। ਜੁਗ ਜੁਗ ਜਪਾਏ ਆਪਣਾ ਨਾਮ ਸੁਖਾਲੀਆ, ਮੰਤਰ ਨਾਮ ਇਕ ਦ੍ਰਿੜਾਏ। ਜੁਗ ਜੁਗ ਫੇਰੇ ਸਾਚੀ ਮਾਲੀਆ, ਨਾਮ ਮਾਲਾ ਇਕ ਵਖਾਏ। ਜੁਗ ਜੁਗ ਤੋੜੇ ਜਗਤ ਜੰਜਾਲੀਆ, ਜਾਗਰਤ ਜੋਤ ਕਰ ਰੁਸ਼ਨਾਏ। ਜੁਗ ਜੁਗ ਘਾਲੇ ਸਾਚੀ ਘਾਲੀਆ, ਘਾਲਣਹਾਰਾ ਦਿਸ ਨਾ ਆਏ। ਜੁਗ ਜੁਗ ਲੱਖ ਚੁਰਾਸੀ ਫਲ ਲਾਏ ਡਾਲੀਆ, ਫੁਲ ਫੁਲਵਾੜੀ ਵੇਖ ਵਖਾਏ। ਜੁਗ ਜੁਗ ਧੁਰ ਦਰਗਾਹੀ ਬਣੇ ਸੱਚਾ ਮਾਲੀਆ, ਮਾਲਕ ਆਪਣੀ ਦਇਆ ਕਮਾਏ। ਜੁਗ ਜੁਗ ਖ਼ਾਲਕ ਖ਼ਲਕ ਬਣੇ ਸਵਾਲੀਆ, ਆਪਣੀ ਮੰਗਣ ਮੰਗ ਮੰਗਾਏ। ਜੁਗ ਜੁਗ ਕਰੇ ਪ੍ਰਿਤਪਾਲਕ ਕਰੇ ਖੇਲ ਦੋ ਜਹਾਨਿਆ,

❋

❋

ਲੋਆਂ ਪੁਰੀਆਂ ਵੇਸ ਧਰਾਏ। ਜੁਗ ਜੁਗ ਕਰੇ ਪਰਕਾਸ਼ ਰਵ ਸਸ ਕੋਟਨ ਭਾਨਿਆ, ਅੰਧ ਅੰਧੇਰ ਆਪ ਗਵਾਏ। ਜੁਗ ਜੁਗ ਪੜ੍ਹੇ ਅਨਹਦ ਅਨਾਦੀ ਸਾਚੀ ਬਾਣੀਆ, ਸ਼ਬਦ ਅਗੰਮੀ ਰਾਗ ਅਲਾਏ। ਜੁਗ ਜੁਗ ਜਾਣੇ ਅਕਥ ਕਹਾਣੀਆ, ਕਥਨੀ ਕਥ ਨਾ ਸਕੇ ਰਾਏ। ਜੁਗ ਜੁਗ ਬਣੇ ਸਚ ਸਵਾਣੀਆ, ਸਾਚਾ ਕੰਤ ਆਪ ਹੰਢਾਏ। ਜੁਗ ਜੁਗ ਦੇਵੇ ਧੁਰ ਫ਼ਰਮਾਣਿਆ, ਆਪਣੀ ਸਿਖ਼ਿਆ ਸਿੱਖ ਸਮਝਾਏ। ਜੁਗ ਜੁਗ ਹੋਵੇ ਜਾਣ ਜਾਣਿਆ, ਜਾਨਣਹਾਰ ਬੇਪਰਵਾਹੇ। ਜੁਗ ਜੁਗ ਜਨ ਭਗਤਾਂ ਦੇਵੇ ਮਾਣ ਨਿਮਾਣਿਆ, ਗ਼ਰੀਬ ਨਿਮਾਣੇ ਗਲੇ ਲਗਾਏ। ਜੁਗ ਜੁਗ ਵੇਖੇ ਚਤਰ ਸੁਘੜ ਸਿਆਣਿਆ, ਮੂਰਖ ਮੂੜ੍ਹੇ ਭੇਵ ਨਾ ਰਾਏ। ਜੁਗ ਜੁਗ ਤਖ਼ਤ ਬਹਾਏ ਰਾਜੇ ਰਾਣਿਆ, ਜੁਗ ਜੁਗ ਖ਼ਾਕੀ ਖ਼ਾਕ ਮਿਲਾਏ। ਜੁਗ ਜੁਗ ਇਸ਼ਟ ਦੇਵ ਗੁਰ ਵੇਖ ਵਖਾਨਿਆ, ਜੁਗ ਜੁਗ ਨਿਉਂ ਨਿਉਂ ਸੀਸ ਝੁਕਾਏ। ਜੁਗ ਜੁਗ ਹੋਏ ਦਰ ਦਰਬਾਨਿਆ, ਜੁਗ ਜੁਗ ਅਲੱਖ ਨਿਰੰਜਣ ਅਲੱਖ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਬੇਪਰਵਾਹੇ। ਜੁਗ ਜੁਗ ਸ਼ਾਹ ਸੁਲਤਾਨ, ਤਖ਼ਤ ਤਾਜ ਹੰਢਾਈਆ। ਜੁਗ ਜੁਗ ਵਸੇ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਈਆ। ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਰੂਪ ਧਰਾਈਆ। ਜੁਗ ਜੁਗ ਬ੍ਰਹਮਾ ਵਿਸ਼ਨ ਸ਼ਿਵ ਪਾਏ ਆਣ, ਜੁਗ ਜੁਗ ਹੁਕਮੀ ਹੁਕਮ ਚਲਾਈਆ। ਜੁਗ ਜੁਗ ਲੱਖ ਚੁਰਾਸੀ ਉਪਜਾਏ ਇਕ ਨਿਸ਼ਾਨ, ਜੁਗ ਜੁਗ ਗੇੜਾ ਗੇੜ ਦਵਾਈਆ। ਜੁਗ ਜੁਗ ਏਕਾ ਰਾਗ ਸੁਣਾਏ ਕਾਨ, ਜੁਗ ਜੁਗ ਵੇਦ ਬ੍ਰਹਮਾ ਮੁਖ ਪੜ੍ਹਾਈਆ। ਜੁਗ ਜੁਗ ਨਾਤਾ ਤੋੜੇ ਪੰਜ ਸ਼ੈਤਾਨ, ਜੁਗ ਜੁਗ ਮੇਲ ਮਿਲਾਏ ਪੰਚਮ ਸਹਿਜ ਸੁਖਦਾਈਆ। ਜੁਗ ਜੁਗ ਆਪਣੀ ਕਰੇ ਆਪ ਪਛਾਣ, ਆਪਣਾ ਪਰਦਾ ਆਪ ਉਠਾਈਆ। ਜੁਗ ਜੁਗ ਆਪਣਾ ਆਪ ਕਰੇ ਪਰਵਾਨ, ਆਪ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਏਕੰਕਾਰ, ਕਲ ਕੁਦਰਤ ਰੂਪ ਪਰਗਟਾਈਆ। ਜੁਗ ਜੁਗ ਪੁਰਖ ਸਮਰਥ, ਸਰਬ ਕਲਾ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਜੁਗ ਜੁਗ ਸੁਣਾਏ ਗਾਥ, ਬੋਧ ਅਗਾਧੀ ਸ਼ਬਦ ਉਪਾਇੰਦਾ। ਜੁਗ ਜੁਗ ਜਪਾਏ ਪੂਜਾ ਪਾਠ, ਇਸ਼ਟ ਦੇਵ ਗੁਰ ਰੂਪ ਪਰਗਟਾਇੰਦਾ। ਜੁਗ ਜੁਗ ਸਰ ਸਰੋਵਰ ਮਾਰੇ ਠਾਠ, ਜਲਧਾਰਾ ਨੀਰ ਸਮਾਇੰਦਾ। ਜੁਗ ਜੁਗ ਖੋਲ੍ਹੇੇ ਆਪਣਾ ਹਾਟ, ਵਣਜ ਵਣਜਾਰਾ ਆਪ ਅਖਵਾਇੰਦਾ। ਜੁਗ ਜੁਗ ਆਤਮ ਸੇਜਾ ਸੋਏ ਖਾਟ, ਪਲੰਘ ਰੰਗੀਲਾ ਇਕ ਸੁਹਾਇੰਦਾ। ਜੁਗ ਜੁਗ ਸਵਾਂਗੀ ਸਵਾਂਗ ਕਰੇ ਨਟੂਆ ਨਾਟ, ਠਗ ਠਗੌਰੀ ਆਪੇ ਪਾਇੰਦਾ। ਜੁਗ ਜੁਗ ਹੋਏ ਕਮਲਾਪਾਤ, ਕੰਤ ਕੰਤੂਲ ਆਪਣੀ ਖੇਲ ਖਿਲਾਇੰਦਾ। ਜੁਗ ਜੁਗ ਉਪਜਾਏ ਕਵਲ ਫੂਲ, ਕਵਲ ਆਪਣਾ ਨਾਉਂ ਰਖਾਇੰਦਾ। ਜੁਗ ਜੁਗ ਜਲ ਬੰਧਾਏ ਧਰਤ ਧਵਲ ਧੌਲ, ਧਰਨੀ ਧਰਤ ਆਪ ਸੁਹਾਇੰਦਾ। ਜੁਗ ਜੁਗ ਲੱਖ ਚੁਰਾਸੀ ਜਾਏ ਮੌਲ, ਰੂਪ ਰੇਖ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਜੁਗ ਜੋਗ ਅਭਿਆਸ, ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਜੁਗ ਜੁਗ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਇੰਦਾ। ਜੁਗ ਜੁਗ ਲੇਖਾ ਜਾਣੇ ਪਵਣ ਸਵਾਸ, ਰਸਨਾ ਜਿਹਵਾ ਆਪ ਹਲਾਇੰਦਾ। ਜੁਗ ਜੁਗ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਜੁਗ ਜੁਗ ਕਰੇ ਖੇਲ ਪੁਰਖ ਅਬਿਨਾਸ, ਅਬਿਨਾਸੀ ਕਰਤਾ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਜਨ ਭਗਤਾਂ ਹੋਏ ਦਾਸੀ

❋

❋

ਦਾਸ, ਸੇਵਕ ਸੇਵਾ ਆਪ ਕਰਾਇੰਦਾ। ਜੁਗ ਜੁਗ ਸੰਤਨ ਪੂਰੀ ਕਰੇ ਆਸ, ਨਿਰਾਸਾ ਕੋਇ ਨਾ ਮਾਤ ਦਸਾਇੰਦਾ। ਜੁਗ ਜੁਗ ਗੁਰਮੁਖਾਂ ਬੁਝਾਏ ਪਿਆਸ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਜੁਗ ਜੁਗ ਗੁਰਸਿਖਾਂ ਅੰਦਰ ਕਰੇ ਵਾਸ, ਸਾਚੀ ਸਿਖ਼ਿਆ ਇਕ ਪੜ੍ਹਾਇੰਦਾ। ਜੁਗ ਜੁਗ ਹੋਏ ਨਾ ਕਦੇ ਵਿਨਾਸ, ਆਵਣ ਜਾਵਣ ਖੇਲ ਖਿਲਾਇੰਦਾ। ਜੁਗ ਜੁਗ ਲਹਿਣਾ ਦੇਣਾ ਜਾਣੇ ਦਸ ਦਸ ਮਾਸ, ਮਾਤ ਗਰਭ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਜੁਗ ਜੁਗ ਨਾਮ ਸ਼ਬਦ ਭੰਡਾਰ, ਏਕਾ ਏਕ ਵਰਤਾਈਆ। ਗੁਰ ਗੁਰ ਰੂਪ ਵਿਚ ਸੰਸਾਰ, ਜੁਗ ਕਰਤਾ ਭੇਵ ਨਾ ਰਾਈਆ। ਜੁਗ ਜੁਗ ਲੇਖਾ ਲਿਖੇ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਜੁਗ ਜੁਗ ਮਾਤ ਪਿਤ ਅੰਮੜੀ ਨਾ ਕੋਇ ਪਿਆਰ, ਗੋਦੀ ਗੋਦ ਨਾ ਕੋਇ ਸੁਹਾਈਆ। ਜੁਗ ਜੁਗ ਬਾਲੀ ਬੁਧ ਨਾ ਕੋਇ ਆਧਾਰ, ਜਵਾਨੀ ਜੋਬਨ ਨਾ ਕੋਇ ਹੰਢਾਈਆ। ਜੁਗ ਜੁਗ ਬੁੜ੍ਹਾਪਾ ਨਾ ਕਰੇ ਮਾਤ ਖ਼ਵਾਰ, ਵੇਲੇ ਅੰਤ ਨਾ ਕੋਇ ਦੁਖਦਾਈਆ। ਜੁਗ ਜੁਗ ਕਰੇ ਖੇਲ ਆਪ ਨਿਰੰਕਾਰ, ਕੁਦਰਤ ਕਾਦਰ ਵੇਖ ਵਖਾਈਆ। ਜੁਗ ਜੁਗ ਵਰਤੇ ਵਰਤਾਵੇ ਸਚ ਵਰਤਾਰ, ਵਰਤਾਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਭੇਵ ਨਾ ਰਾਈਆ। ਜੁਗ ਕਰਤਾ ਸਿਫ਼ਤ ਸਾਲਾਹੀਆ, ਸਰਬ ਗੁਣਾਂ ਭਰਪੂਰ। ਜੁਗ ਜੁਗ ਵੇਸ ਵਟਾਈਆ, ਆਦਿਨ ਅੰਤਾ ਹਾਜ਼ਰ ਹਜ਼ੂਰ। ਜੁਗ ਜੁਗ ਜੋਤ ਜਗਾਈਆ, ਜੋਤ ਉਜਾਲਾ ਨੂਰੋ ਨੂਰ। ਜੁਗ ਜੁਗ ਜੋਗ ਕਮਾਈਆ, ਜੁਗ ਜੁਗ ਵੇਖੇ ਚਰਨਾਂ ਧੂੜ। ਜੁਗ ਜੁਗ ਰੋਗ ਮਿਟਾਈਆ, ਲੱਖ ਚੁਰਾਸੀ ਕੱਟੇ ਜੂੜ। ਜੁਗ ਜੁਗ ਲੋਕ ਪਰਲੋਕ ਸਹਾਈਆ, ਲੇਖਾ ਜਾਣੇ ਨੇੜਾ ਦੂਰ। ਜੁਗ ਜੁਗ ਸਚ ਸਲੋਕ ਸੁਣਾਈਆ, ਰਾਗ ਅਨਾਦੀ ਏਕਾ ਤੂਰ। ਜੁਗ ਜੁਗ ਹਰਖ ਸੋਗ ਮਿਟਾਈਆ, ਚਿੰਤਾ ਦੁਖ ਕਰੇ ਚੂਰ। ਜੁਗ ਜੁਗ ਦਰਸ ਅਮੋਘ ਕਰਾਈਆ, ਇਕ ਇਕੱਲਾ ਹਾਜ਼ਰ ਹਜ਼ੂਰ। ਜੁਗ ਜੁਗ ਜਨ ਭਗਤਾਂ ਘਰ ਭੋਗ ਲਗਾਈਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਸਾ ਮਨਸਾ ਪੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਕਲ ਭਰਪੂਰ। ਸਰਬ ਕਲ ਭਰਪੂਰਿਆ, ਪੂਰਨ ਬ੍ਰਹਮ ਸਮਾਏ। ਕਰੇ ਖੇਲ ਜੋਤੀ ਨੂਰਿਆ, ਨੂਰੀ ਜਲਵਾ ਡਗਮਗਾਏ। ਤਨ ਕਫ਼ਨੀ ਵੇਖੇ ਭੂਰਿਆ, ਗਲ ਮਾਲਾ ਮਣਕਾ ਲਏ ਲਟਕਾਏ। ਵੇਸ ਵਟਾਏ ਕੂੜੋ ਕੂੜਿਆ, ਕੂੜੀ ਕਿਰਿਆ ਦਏ ਖਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਮਨਾਏ। ਜੁਗ ਜੁਗ ਭਾਣਾ ਜਾਣਿਆ, ਜਾਨਣਹਾਰ ਕਰਤਾਰ। ਜੁਗ ਜੁਗ ਰੰਗ ਮਾਣਿਆ, ਰੰਗ ਮਾਣੇ ਵਿਚ ਸੰਸਾਰ। ਜੁਗ ਜੁਗ ਹੋਏ ਨਿਮਾਣਿਆ, ਦਰ ਭਗਤਾਂ ਬਣੇ ਭਿਖਾਰ। ਜੁਗ ਜੁਗ ਤਖ਼ਤੋਂ ਲਾਹੇ ਰਾਜੇ ਰਾਣਿਆਂ, ਸ਼ਬਦ ਖੰਡਾ ਫੜ ਕਟਾਰ। ਜੁਗ ਜੁਗ ਤੋੜੇ ਮਾਣ ਅਭਮਾਨਿਆ, ਗ਼ਰੀਬ ਨਿਮਾਣਿਆ ਜਾਏ ਤਾਰ। ਜੁਗ ਜੁਗ ਚਿਲਾ ਫੜੇ ਤੀਰ ਕਮਾਨਿਆ, ਜੁਗ ਜੁਗ ਅਸਵ ਹੋਏ ਅਸਵਾਰ। ਜੁਗ ਜੁਗ ਪਾਏ ਸਾਰ ਦੋ ਜਹਾਨਿਆ, ਲੋਕਮਾਤ ਲਏ ਅਵਤਾਰ। ਜੁਗ ਜੁਗ ਪਹਿਰੇ ਨੀਲਾ ਬਾਣਿਆ, ਨੀਲੇ ਵਾਲਾ ਪਰਵਰਦਿਗਾਰ। ਕਲਜੁਗ ਵੇਲਾ ਵਕਤ ਪਛਾਣਿਆ, ਮੇਲ ਮਿਲਾਇਆ ਮੁਹੰਮਦੀ ਯਾਰ। ਚਾਰ ਕਹਾਰ ਕਰ ਪਰਵਾਨਿਆ, ਸੇਵਾ ਲਾਏ ਦਰ ਦਰਬਾਨ। ਗੋਬਿੰਦ ਬਣਿਆ ਮਾਣ ਨਿਮਾਣਿਆ, ਗਲ ਅਲਫ਼ੀ ਤਨ ਸ਼ੰਗਾਰ। ਖੁਲੜੇ ਕੇਸ ਇਕ ਵਖਾਨਿਆ, ਦਰ ਦਰਵੇਸ਼ ਪਰਵਰਦਿਗਾਰ। ਬ੍ਰਹਮਾ ਵਿਸ਼ਨ ਸ਼ਿਵ ਸੀਸ ਨਿਵਾਨਿਆ, ਨੇਤਰ ਰੋਵਣ ਜ਼ਾਰ ਜ਼ਾਰ। ਕਵਣ

❋

❋

ਜਾਣੇ ਤੇਰੇ ਭਾਣਿਆ, ਕਵਣ ਰੂਪ ਵਰਤੇ ਵਿਚ ਸੰਸਾਰ । ਵਿਸ਼ਨੂੰ ਦੇਵੇ ਤੇਰਾ ਦਿਤਾ ਪੀਣਾ ਖਾਣਿਆ, ਵਰਤੇ ਵਰਤਾਵੇ ਆਪ ਕਰਤਾਰ। ਬ੍ਰਹਮੇ ਰੰਗ ਏਕਾ ਮਾਣਿਆ, ਬ੍ਰਹਮ ਰੂਪ ਸਿਰਜਣਹਾਰ। ਸ਼ੰਕਰ ਹੱਥ ਤ੍ਰਸ਼ੂਲ ਵਖਾਨਿਆ, ਤਿੰਨਾਂ ਲੋਕਾਂ ਮਿਲੇ ਬਾਹਰ। ਕਰੇ ਖੇਲ ਸ੍ਰੀ ਭਗਵਾਨਿਆ, ਲੋਕਮਾਤ ਲਏ ਅਵਤਾਰ। ਪੁਰਖ ਅਕਾਲ ਖੇਲ ਦੋ ਜਹਾਨਿਆ, ਨਿਰਗੁਣ ਸਰਗੁਣ ਬੰਨ੍ਹੇ ਧਾਰ। ਸੁਤ ਦੁਲਾਰਾ ਆਪ ਉਠਾਨਿਆ, ਜੋਤੀ ਜੋਤ ਕਰ ਪਿਆਰ। ਆਪਣਾ ਇਸ਼ਟ ਆਪ ਵਖਾਨਿਆ, ਨਾਤਾ ਤੋੜ ਸਰਬ ਸੰਸਾਰ। ਮਾਤ ਪਿਤ ਪੁਤਰ ਧੀਆਂ ਸੰਗ ਨਾ ਕੋਇ ਵਖਾਨਿਆ, ਕਿਲਾ ਕੋਟ ਨਾ ਮਹੱਲ ਉਸਾਰ। ਗੁਰਮੁਖ ਗੁਰਸਿਖ ਭਗਤ ਭਗਵੰਤ ਸ਼ਬਦ ਸਰੂਪੀ ਆਪਣੇ ਰੰਗ ਰੰਗਾਨਿਆ, ਆਪ ਆਪਣਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਾਣੇ ਆਪਣੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਵੇਖੇ ਝੂਠੀ ਸ਼ਾਹ। ਜੁਗ ਜੁਗ ਹੁਕਮ ਸੁਣਾਇੰਦਾ, ਵਡ ਦਾਤਾ ਬੇਪਰਵਾਹ। ਜੁਗ ਜੁਗ ਤਖ਼ਤ ਤਾਜ ਉਲਟਾਇੰਦਾ, ਲੱਖ ਚੁਰਾਸੀ ਕਰੇ ਸਫ਼ਾ। ਜੁਗ ਜੁਗ ਆਪਣਾ ਭੇਸ ਧਰਾਇੰਦਾ, ਨਿਰਗੁਣ ਨਿਰਵੈਰ ਰੂਪ ਖ਼ੁਦਾ। ਜੁਗ ਜੁਗ ਆਪਣਾ ਨਾਮ ਵਡਿਆਇੰਦਾ, ਨਾਉਂ ਨਿਰੰਕਾਰਾ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਜੁਗ ਜੁਗ ਝੂਠੀ ਸ਼ਾਹੀ ਕਰ ਤਿਆਰ, ਲੋਕਮਾਤ ਦਏ ਵਡਿਆਈਆ। ਜੁਗ ਜੁਗ ਸੁਹਾਏ ਗੜ੍ਹ ਹੰਕਾਰ, ਮਾਇਆ ਮਮਤਾ ਮੇਲ ਮਿਲਾਈਆ। ਜੁਗ ਜੁਗ ਆਸਾ ਤ੍ਰਿਸ਼ਨਾ ਕਰੇ ਪਿਆਰ, ਜੁਗ ਜੁਗ ਜੂਠ ਝੂਠ ਕਰੇ ਕੁੜਮਾਈਆ। ਜੁਗ ਜੁਗ ਹਉਮੇ ਹੰਗਤਾ ਕਰੇ ਉਡਾਰ, ਜੁਗ ਜੁਗ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੁਗ ਜੁਗ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਘਰ ਘਰ ਕਰਾਏ ਵਿਭਚਾਰ, ਵਿਦਿਆ ਅੱਖਰ ਜਗਤ ਪੜ੍ਹਾਈਆ। ਕਲਜੁਗ ਅੰਤਮ ਖੇਲ ਅਪਾਰ, ਮੁਖ ਮੁਖ ਚਾਰ ਵੇਖ ਵਖਾਈਆ। ਬੱਤੀ ਦੰਦ ਗਏ ਹਾਰ, ਬੱਤੀ ਹਜ਼ਾਰ ਰਹਿਣ ਨਾ ਪਾਈਆ। ਕਾਲਾ ਵੇਸ ਕਰਿਆ ਗੁਰ ਕਰਤਾਰ, ਗੋਬਿੰਦ ਅਲਫ਼ੀ ਤਨ ਛੁਹਾਈਆ। ਚਾਰ ਵਰਨਾਂ ਵਸਿਆ ਬਾਹਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣਾ ਵਰਨ ਨਾ ਕੋਇ ਜਣਾਈਆ। ਨੇਹਕਰਮੀ ਕਰਮ ਕਰੇ ਸੰਸਾਰ, ਕਰਮ ਕਾਂਡ ਮੂੰਡ ਮੁੰਡਾਈਆ। ਸਾਚਾ ਧਰਮ ਇਸ਼ਟ ਪੂਜਾ ਪੁਰਖ ਅਕਾਲ, ਦੂਸਰ ਗੁਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੋਜਨ ਵੇਖੇ ਬੇਪਰਵਾਹੀਆ। ਜਗਤ ਭੋਜਨ ਚਾਰ ਜੁਗ, ਚਾਰੇ ਰੰਗ ਵਟਾਇੰਦਾ। ਨੌਂ ਚਾਰ ਵੇਖੇ ਚੁਗ ਚੁਗ, ਛੱਤੀ ਗੇੜਾ ਆਪ ਰਖਾਇੰਦਾ। ਆਪੇ ਲੇਖਾ ਜਾਣੇ ਲੁਕ ਲੁਕ, ਜੀਅ ਦਾਨ ਦਾਤਾ ਆਪ ਉਪਜਾਇੰਦਾ। ਆਪੇ ਤ੍ਰਿਸ਼ਨਾ ਆਪੇ ਭੁੱਖ, ਆਪੇ ਤ੍ਰਿਪਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੇ ਹਸਤ ਰਖਾਇੰਦਾ। ਵਸਤ ਰਖਾਏ ਦਾਮਨਗੀਰ, ਦਹਿ ਦਿਸ਼ਾ ਵੇਖ ਵਖਾਈਆ। ਨੀਲੇ ਬਸਤਰ ਪਹਿਨਿਆ ਚੀਰ, ਗੁਣੀ ਗਹੀਰ ਵਡ ਵਡਿਆਈਆ। ਆਪਣੀ ਰਸਨਾ ਮੁਖੀ ਰੱਖੀ ਤੀਰ, ਤਨ ਕਮਾਨ ਇਕ ਸੁਹਾਈਆ। ਲੱਖ ਚੁਰਾਸੀ ਬਣਿਆ ਦਰ ਫ਼ਕੀਰ, ਸ਼ਾਹ ਹਕੀਰ ਨਾ ਕੋਇ ਵਡਿਆਈਆ। ਆਪਣਾ ਤੋੜ ਆਪ ਜ਼ੰਜ਼ੀਰ, ਆਪਣਾ ਰੂਪ ਆਪ ਵਟਾਈਆ। ਆਪੇ ਬਣਿਆ ਉਚ ਪੀਰ, ਗੋਬਿੰਦ ਸੀਸ ਕਲਗੀ ਤੋੜਾ ਨਾ ਕੋਇ ਰਖਾਈਆ। ਉਚੀ ਕੂਕ ਬੋਲੇ ਅਖ਼ੀਰ, ਚਾਰ ਯਾਰਾਂ ਰਿਹਾ ਸਮਝਾਈਆ। ਕਲਜੁਗ ਵੇਲਾ ਔਣਾ ਅੰਤ ਅਖ਼ੀਰ, ਹਿੰਦੂ ਮੁਸਲਮ ਸਿੱਖ ਈਸਾਈ ਲੱਭਣ ਥਾਉਂ ਥਾਈਆ। ਕਿਸੇ ਹੱਥ ਨਾ ਆਵੇ ਦਸਤਗੀਰ, ਦਾਮਨ ਫੜੇ ਨਾ ਕੋਇ ਸ਼ਾਹੀਆ।

❋

❋

ਆਪਣੀ ਖਿਚੇ ਆਪ ਲਕੀਰ, ਆਰ ਪਾਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਟਿਕਾਈਆ। ਜਗਤ ਸ਼ਾਹੀ ਖੇਲ ਅਪਾਰ, ਨਿਉਂ ਨਿਉਂ ਸੀਸ ਝੁਕਾਇਆ। ਕਲਮੀ ਕਲਮਾ ਕਰ ਸ਼ਿਕਾਰ, ਬਿਸਮਲ ਅਗੇ ਰੂਪ ਟਿਕਾਇਆ। ਸਵਾ ਗਿਠ ਖਿਚ ਕਟਾਰ, ਕਵਚ ਆਪਣੇ ਹੱਥ ਉਠਾਇਆ। ਉਤਰ ਪੱਛਮ ਖਿਚੇ ਪਹਿਲੀ ਵਾਰ, ਪੱਛਮ ਪੂਰਬ ਫੇਰ ਫਿਰਾਇਆ। ਗੇੜਾ ਦੇਵੇ ਚਾਰ ਦੀਵਾਰ, ਨੌਂ ਖੰਡ ਪ੍ਰਿਥਮੀ ਘੇਰਾ ਆਪੇ ਪਾਇਆ। ਨਾਤਾ ਤੋੜ ਸ਼ਰਅ ਸ਼ਰੀਯਤ ਕਰੇ ਖ਼ਵਾਰ, ਅਮਾਮ ਅਮਾਮਾਂ ਸਿਰ ਆਪ ਹੋ ਜਾਇਆ। ਹੱਥੀਂ ਮਹਿਦੀ ਰੰਗ ਲਗਾਏ ਅਪਰ ਅਪਾਰ, ਲਹਿੰਦੀ ਦਿਸ਼ਾ ਵੇਖ ਵਖਾਇਆ। ਸਾਚੀ ਦੇਗ ਕਰ ਤਿਆਰ, ਨਾਮ ਤੇਗ ਵਿਚ ਫਿਰਾਇਆ। ਕਲਜੁਗ ਅੰਤਮ ਪਾਵੇ ਸਾਰ, ਅਮਾਮ ਮਹਿੰਦੀ ਆਪਣਾ ਰੂਪ ਵਟਾਇਆ। ਗੋਬਿੰਦ ਸੂਰਾ ਸੂਰਬੀਰ ਬਲਕਾਰ, ਸ਼ਬਦ ਨਿਸ਼ਾਨ ਤੀਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਮੁਕਾਇਆ। ਸ਼ਬਦ ਖੰਡੇ ਭੋਗ ਲਗਾਇੰਦਾ, ਤਿਖੀ ਰੱਖੀ ਧਾਰ। ਆਪਣਾ ਈਮਾਨ ਆਪ ਧਰਾਇੰਦਾ, ਈਮਾਨ ਈਮਾਨਾਂ ਸਿਰ ਸਿਕਦਾਰ। ਸਚ ਕਲਾਮ ਆਪ ਸੁਣਾਇੰਦਾ, ਏਕਾ ਬੋਲ ਹਕ ਜੈਕਾਰ। ਏਕਾ ਕਲਮਾ ਆਪ ਪੜ੍ਹਾਇੰਦਾ, ਕਾਇਆ ਕਾਅਬਾ ਕਰ ਵਿਚਾਰ। ਏਕਾ ਆਬੇ ਹਯਾਤ ਆਪ ਪਿਲਾਇੰਦਾ, ਪੀਵਤ ਪੀ ਹੋਏ ਖ਼ੁਮਾਰ। ਏਕਾ ਦਰਦੀ ਦਰਦ ਵੰਡਾਇੰਦਾ, ਦੋਜ਼ਖ਼ ਬਹਿਸ਼ਤ ਪਾਵੇ ਸਾਰ। ਏਕਾ ਗ਼ਰਜ਼ੀ ਗ਼ਰਜ਼ ਰਖਾਇੰਦਾ, ਕਾਇਨਾਤ ਕਰੇ ਪਿਆਰ। ਏਕਾ ਅਰਜ਼ੀ ਚਾਰ ਹੱਥੀਂ ਆਪ ਲਿਖਾਇੰਦਾ, ਆਪੇ ਬੋਲ ਸ਼ਬਦ ਜੈਕਾਰ। ਆਪਣੀ ਅਸਤੀ ਤੁਹਾਡੇ ਸੀਸ ਟਿਕਾਇੰਦਾ, ਅਰਥੀ ਚੁੱਕੇ ਨਾ ਕੋਇ ਵਿਚ ਸੰਸਾਰ। ਅੰਤਮ ਅੰਤ ਤੁਹਾਡਾ ਪ੍ਰੇਮ ਆਪਣੀ ਅਗਨੀ ਲੰਬੂ ਲਾਇੰਦਾ, ਜੋਤੀ ਨੂਰ ਹੋਏ ਉਜਿਆਰ। ਕਾਲਾ ਸੂਸਾ ਤਨ ਛੁਹਾਇੰਦਾ, ਨੀਲਾ ਕਰੇ ਖ਼ਬਰਦਾਰ। ਹੱਕ ਜੈਕਾਰਾ ਏਕਾ ਲਾਇੰਦਾ, ਮਲਕ ਉਲ ਮੌਤ ਕਰੇ ਖ਼ਵਾਰ। ਰੂਹ ਬੁਤ ਨਾ ਕੋਇ ਅਖਵਾਇੰਦਾ, ਸੁਤ ਮਿਲੇ ਪੁਰਖ ਅਕਾਲ। ਦੂਜੀ ਰੁਤ ਆਪ ਸੁਹਾਇੰਦਾ, ਫਲ ਲਗਾਏ ਆਪਣੇ ਡਾਲ੍ਹ। ਚੌਥਾ ਜੁਗ ਵੇਖ ਵਖਾਇੰਦਾ, ਕਲਜੁਗ ਅੰਤਮ ਖੇਲ ਨਿਰਾਲ। ਨਿਹਕਲੰਕੀ ਜਾਮਾ ਪਾਇੰਦਾ, ਅਬਿਨਾਸ਼ੀ ਕਰਤਾ ਨੌਂਜਵਾਨ। ਮੇਰੀ ਸੇਵਾ ਸੰਗ ਰਖਾਇੰਦਾ, ਕਿਰਪਾ ਕਰ ਸ੍ਰੀ ਭਗਵਾਨ। ਨਾਮ ਮਰਦੰਗ ਇਕ ਵਜਾਇੰਦਾ, ਹੱਥ ਰਖਾਏ ਸਚ ਨਿਸ਼ਾਨ। ਚਾਰ ਚਾਰੇ ਮੇਲ ਮਿਲਾਇੰਦਾ, ਚੋਰੀ ਕਰੇ ਗੁਣ ਨਿਧਾਨ। ਸਤਾਰਾਂ ਸੌ ਬਿਕ੍ਰਮੀ ਵੇਖ ਵਖਾਇੰਦਾ, ਸੰਮਤ ਸਤਾਰਾਂ ਪੂਰੀ ਕਰੇ ਆਣ। ਕਲਜੁਗ ਜੀਵ ਸਰਬ ਕੁਰਲਾਇੰਦਾ, ਦਿਸ ਨਾ ਆਏ ਗੁਣ ਨਿਧਾਨ। ਗੁਰਮੁਖ ਵਿਛੜੇ ਮੇਲ ਮਿਲਾਇੰਦਾ, ਨਿਰਗੁਣ ਸਰਗੁਣ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।