੨੪ ਭਾਦਰੋਂ ੨੦੧੭ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜੁਮਾਲ ਜ਼ਿਲਾ ਫਿਰੋਜ਼ ਪੁਰ
ਸੋ ਪੁਰਖ ਨਿਰੰਜਣ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਰਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ।
❋
❋
ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨ ਸੱਚਾ ਸਿਕਦਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਸ੍ਰੀ ਭਗਵਾਨ ਦਰ ਦਰਬਾਨ ਬਣੇ ਚੋਬਦਾਰਾ, ਦਰਗਾਹ ਸਾਚੀ ਸੇਵ ਕਮਾਇੰਦਾ। ਪਾਰਬ੍ਰਹਮ ਆਪ ਆਪਣੀ ਚਰਨ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸੇ ਸਚ ਮਹੱਲਾ, ਧਾਮ ਅਵੱਲੜਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਬੇਅੰਤ ਬੇਅੰਤ, ਬੇਅੰਤ ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਨਾਉਂ ਧਰਾਈਆ। ਆਦਿ ਨਿਰੰਜਣ ਦਰਗਹਿ ਸਾਚੀ ਧਾਮ ਸੁਹੰਤ, ਦੀਪਕ ਜੋਤੀ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣੇ ਸਾਚਾ ਕੰਤ, ਸ੍ਰੀ ਭਗਵਾਨ ਸੇਜ ਹੰਢਾਈਆ। ਪਾਰਬ੍ਰਹਮ ਆਪੇ ਜਾਣੇ ਆਪਣਾ ਆਦਿ ਅੰਤ, ਦੂਸਰ ਹੱਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਹਰਿ ਪੁਰਖ ਨਿਰੰਜਣ ਉਚ ਅਟੱਲਾ, ਨੇਹਚਲ ਧਾਮ ਡੇਰਾ ਲਾਇੰਦਾ। ਏਕੰਕਾਰਾ ਵਸਣਹਾਰਾ ਜਲਾਂ ਥਲਾਂ, ਘਟ ਘਟ ਆਪਣਾ ਖੇਲ ਖਿਲਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਫੜਾਏ ਆਪਣਾ ਪੱਲਾ, ਸਗਲਾ ਸੰਗ ਆਪ ਨਿਭਾਇੰਦਾ। ਸ੍ਰੀ ਭਗਵਾਨ ਅਛੱਲ ਅਛੱਲਾ, ਵਲ ਛਲ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਜੋਤ ਉਜਾਲਾ, ਕਰੇ ਖੇਲ ਪੁਰਖ ਅਕਾਲਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਅਕਲ ਕਲ ਧਾਰ, ਆਪਣਾ ਲੇਖਾ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਕਰੇ ਖੇਲ ਬੇਪਰਵਾਹੀਆ। ਏਕੰਕਾਰਾ ਸੁਹਾਏ ਸਚ ਸੱਚਾ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਦਿ ਨਿਰੰਜਣ ਹੋ ਉਜਿਆਰ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸਵਛ ਸਰੂਪ ਅਨੂਪ ਪਰਗਟਾਈਆ। ਸ੍ਰੀ ਭਗਵਾਨ ਕਰੇ ਪਿਆਰ, ਆਪ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਧੁਰ ਸੰਜੋਗੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਇਕ ਸੁਹਾਈਆ। ਸੋ ਪੁਰਖ ਨਿਰੰਜਣ ਘਰ ਸੁਹਾਇੰਦਾ, ਊਚੋ ਊਚ ਅਗੰਮ ਅਥਾਹ। ਹਰਿ ਪੁਰਖ ਨਿਰੰਜਣ ਆਸਣ ਲਾਇੰਦਾ, ਇਕ ਇਕੱਲਾ ਬੇਪਰਵਾਹ। ਏਕੰਕਾਰਾ ਸੋਭਾ ਪਾਇੰਦਾ, ਆਦਿ ਜੁਗਾਦੀ ਇਕ ਮਲਾਹ। ਆਦਿ ਨਿਰੰਜਣ ਡਗਮਗਾਇੰਦਾ, ਦੀਪਕ ਦੀਆ ਇਕ ਟਿਕਾ। ਅਬਿਨਾਸ਼ੀ ਕਰਤਾ ਵੇਖ ਵਖਾਇੰਦਾ, ਆਪਣਾ ਮੰਦਰ ਰਿਹਾ ਸੁਹਾ। ਸ੍ਰੀ ਭਗਵਾਨ ਰੰਗ ਰੰਗਾਇੰਦਾ, ਰੰਗ ਰੰਗਾਏ ਏਕਾ ਨਾਂ। ਪਾਰਬ੍ਰਹਮ ਪ੍ਰਭ ਸੇਵ ਕਮਾਇੰਦਾ, ਸੋਭਾਵੰਤ ਸੁਹਾਏ ਆਪਣਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਨਿਆਂ। ਸੋ ਪੁਰਖ ਨਿਰੰਜਣ ਥਾਂ ਸੁਹੰਦੜਾ, ਸੋਭਾਵੰਤ ਹਰਿ ਕਰਤਾਰ। ਹਰਿ ਪੁਰਖ ਨਿਰੰਜਣ ਵੇਖ ਵਖੰਦੜਾ, ਇਕ ਇਕੱਲਾ ਕਰ ਪਸਾਰ। ਏਕੰਕਾਰ ਸੰਗ ਰਖੰਦੜਾ, ਆਪ ਆਪਣਾ ਬਲ ਧਾਰ। ਆਦਿ ਨਿਰੰਜਣ ਜੋਤ ਜਗੰਦੜਾ, ਜੋਤੀ ਜੋਤ ਹੋਏ ਉਜਿਆਰ। ਸ੍ਰੀ ਭਗਵਾਨ ਤਖ਼ਤ ਸੁਹੰਦੜਾ, ਸੋਭਾਵੰਤ ਸ਼ਾਹ ਸਿਕਦਾਰ। ਅਬਿਨਾਸ਼ੀ ਕਰਤਾ ਹੁਕਮ ਚਲੰਦੜਾ, ਹੁਕਮੀ ਹੁਕਮ ਵਰਤੇ ਵਰਤਾਰ। ਪਾਰਬ੍ਰਹਮ ਆਪਣੀ
❋
❋
ਧਾਰ ਆਪ ਵਖੰਦੜਾ, ਕਰੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਰਿਹਾ ਵਿਚਾਰ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਭੇਵ ਅਭੇਦ ਛੁਪਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਏਕੰਕਾਰਾ ਆਦਿ ਅੰਤ, ਆਪਣੀ ਧਾਰਾ ਆਪ ਬੰਧਾਇੰਦਾ। ਆਦਿ ਨਿਰੰਜਣ ਜੁਗਾ ਜੁਗੰਤ, ਜਾਗਰਤ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਦਰਗਹਿ ਸਾਚੀ ਸੇਜ ਸੁਹਾਇੰਦਾ। ਅਬਿਨਾਸ਼ੀ ਕਰਤਾ ਬਣੇ ਮੰਗਤ, ਦਰ ਦਰਵੇਸ਼ ਫੇਰੀ ਪਾਇੰਦਾ। ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰਾ ਆਦਿ ਅੰਤ, ਮਧ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਧੁਰ ਫ਼ਰਮਾਣਾ, ਪੁਰਖ ਅਕਾਲ ਜਣਾਈਆ। ਆਪ ਬਣਾਏ ਆਪਣਾ ਸਚ ਮਕਾਨਾ, ਆਪਣੀ ਸੇਵਾ ਆਪ ਨਿਭਾਈਆ। ਆਪਣਾ ਤਖ਼ਤ ਆਪ ਸੁਹਾਏ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਆਪਣਾ ਬਹਿ ਬਹਿ ਗਾਏ ਗਾਣਾ, ਆਪਣਾ ਨਾਦ ਆਪ ਵਜਾਈਆ। ਆਪਣਾ ਦੀਪਕ ਡਗਮਗਾਨਾ, ਆਪਣੇ ਘਰ ਕਰੇ ਰੁਸ਼ਨਾਈਆ। ਆਪਣੇ ਮੰਦਰ ਪੀਣਾ ਖਾਣਾ, ਆਪਣਾ ਅੰਮ੍ਰਿਤ ਲਏ ਉਪਜਾਈਆ। ਆਪਣੇ ਦਰ ਬਣੇ ਦਰਬਾਨਾ, ਦਰ ਦਰਵੇਸ਼ ਸੇਵ ਕਮਾਈਆ। ਆਪਣੇ ਘਰ ਹੋਏ ਨੌਜਵਾਨਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਵਰਤੇ ਕਰਤਾਰ, ਦੂਜਾ ਸੰਗ ਨਾ ਕੋਇ ਰਖਾਇੰਦਾ । ਨਿਰਗੁਣ ਨਿਰਵੈਰ ਹੋ ਤਿਆਰ, ਮੂਰਤ ਅਕਾਲ ਰੂਪ ਵਟਾਇੰਦਾ। ਜੂਨੀ ਰਹਿਤ ਸੱਚੀ ਸਰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਅਨਭਵ ਪਰਕਾਸ਼ ਕਰ ਉਜਿਆਰ, ਨਿਰਭੌ ਆਪਣੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਕਰ ਪਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਮੀਤ ਮੁਰਾਰ, ਆਦਿ ਨਿਰੰਜਣ ਗਲੇ ਲਗਾਇੰਦਾ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਸ੍ਰੀ ਭਗਵਾਨ ਵਿਛੜ ਨਾ ਜਾਇੰਦਾ। ਪਾਰਬ੍ਰਹਮ ਬਣੇ ਪਨਹਾਰ, ਦਰ ਸਾਚੀ ਸੇਵ ਕਮਾਇੰਦਾ। ਨਿਰਗੁਣ ਖੇਲ ਕਰੇ ਬੇਐਬ ਪਰਵਰਦਿਗਾਰ, ਨੂਰੀ ਜਲਵਾ ਡਗਮਗਾਇੰਦਾ। ਏਕਾ ਹੁਕਮ ਸੱਚੇ ਦਰਬਾਰ, ਧੁਰ ਦਰਬਾਰੀ ਆਪ ਸੁਣਾਇੰਦਾ। ਸਾਚਾ ਮੰਦਰ ਹੋਏ ਤਿਆਰ, ਘਾੜਨ ਸਾਚੀ ਆਪ ਘੜਾਇੰਦਾ। ਨਾ ਕੋਈ ਬਾਢੀ ਕੱਢੇ ਵਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸੋ ਪੁਰਖ ਨਿਰੰਜਣ ਹੁਕਮ ਵਰਤਾਏ, ਲੇਖਾ ਲਿਖਤ ਵਿਚ ਨਾ ਆਈਆ। ਹਰਿ ਪੁਰਖ ਨਿਰੰਜਣ ਬਾਢੀ ਲਏ ਉਠਾਏ, ਭੇਵ ਅਭੇਦਾ ਭੇਵ ਖੁਲਾਈਆ। ਏਕੰਕਾਰਾ ਸੇਵ ਕਮਾਏ, ਦੂਸਰ ਕੋਇ ਨਾ ਸੰਗ ਰਖਾਈਆ। ਆਦਿ ਨਿਰੰਜਣ ਕਰ ਰੁਸ਼ਨਾਏ, ਏਕਾ ਰੰਗ ਵਖਾਈਆ। ਸ੍ਰੀ ਭਗਵਾਨ ਆਪਣੀਆਂ ਭੁਜਾਂ ਆਪ ਉਠਾਏ, ਆਪਣਾ ਬਲ ਆਪ ਧਰਾਈਆ। ਅਬਿਨਾਸ਼ੀ ਕਰਤਾ ਏਕਾ ਏਕ ਏਕ ਲਿਵ ਲਾਏ ਰੂਪ ਅਨੂਪ ਇਕ ਦਰਸਾਈਆ। ਪਾਰਬ੍ਰਹਮ ਆਪਣੀ ਭੇਟਾ ਆਪ ਚੜ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ । ਧੁਰ ਫ਼ਰਮਾਣਾ ਧੁਰ ਦਰਗਾਹਿ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਇਕ ਇਕੱਲਾ ਬਣ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਦੇ ਸਲਾਹ, ਸਿਫ਼ਤ ਸਲਾਹੀ ਨਾਉਂ ਧਰਾਇੰਦਾ। ਆਪਣੀ ਰਚਨਾ ਆਪ ਰਚਾ, ਆਪੇ ਵੇਖ ਵਖਾਇੰਦਾ। ਆਪੇ ਬੰਕ ਦੁਆਰਾ ਦਏ ਸੁਹਾ, ਗੜ੍ਹ
❋
❋
ਆਪਣਾ ਆਪ ਉਪਾਇੰਦਾ। ਆਪੇ ਦਰ ਦਰਬਾਰਾ ਦਏ ਬਣਾ, ਦਰਗਾਹਿ ਸਾਚੀ ਵੇਸ ਵਟਾਇੰਦਾ। ਆਪੇ ਦੀਪ ਉਜਿਆਰਾ ਦਏ ਕਰਾ, ਜੋਤੀ ਨੂਰ ਨੂਰ ਡਗਮਗਾਇੰਦਾ। ਆਪੇ ਬੰਦ ਕੁਆੜਾ ਦੇ ਖੁਲ੍ਹਾ, ਅੰਦਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਆਪਣਾ ਹੁਕਮ ਆਪ ਮਨਾਇਆ, ਮੰਨਣਹਾਰ ਆਪ ਹੋ ਜਾਈਆ। ਨਿਰਗੁਣ ਦਾਤਾ ਨਿਰਗੁਣ ਸ਼ਾਹ ਪਾਤਸ਼ਾਹ ਬਣ ਜਾਇਆ, ਨਿਰਗੁਣ ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਦਰ ਦਰਵੇਸ਼ ਦਰਬਾਨ ਅਖਵਾਇਆ, ਨਿਰਗੁਣ ਸੀਸ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਉਪਾਈਆ। ਪੁਰਖ ਅਬਿਨਾਸ਼ੀ ਘਰ ਉਪਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਸਾਚੀ ਸੇਵ ਕਮਾਇੰਦਾ, ਸੇਵਕ ਬਣਿਆ ਆਪ ਨਿਰੰਕਾਰ। ਸਚਖੰਡ ਦੁਆਰਾ ਆਪਣੀ ਵੰਡ ਵੰਡਾਇੰਦਾ, ਨਾ ਕੋਈ ਦੀਸੇ ਚਾਰ ਦੀਵਾਰ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਕਰੇ ਖੇਲ ਅਗੰਮ ਅਪਾਰ। ਸੂਰਜ ਚੰਨ ਨਾ ਕੋਇ ਚੜ੍ਹਾਇੰਦਾ, ਦੀਪਕ ਦੀਆ ਨਾ ਕੋਇ ਪਸਾਰ। ਧਰਤ ਧਵਲ ਨਾ ਕੋਇ ਵਖਾਇੰਦਾ, ਮੰਡਲ ਮੰਡਪ ਨਾ ਕੋਇ ਅਕਾਰ। ਲੋਆਂ ਪੁਰੀਆਂ ਨਾ ਕੋਇ ਵਸਾਇੰਦਾ, ਬ੍ਰਹਿਮੰਡ ਖੰਡ ਨਾ ਕੋਇ ਭੰਡਾਰ। ਸ਼ਬਦੀ ਸੁਤ ਨਾ ਕੋਇ ਪਰਗਟਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਅਧਾਰ। ਤ੍ਰੈਗੁਣ ਮਾਇਆ ਨਾ ਜੋੜ ਜੁੜਾਇੰਦਾ, ਪੰਜ ਤਤ ਨਾ ਕੋਇ ਪਸਾਰ। ਮਨ ਮਤ ਬੁਧ ਨਾ ਕੋਇ ਵੰਡ ਵੰਡਾਇੰਦਾ, ਨੌਂ ਦਰ ਨਾ ਕੋਇ ਕੁਆੜ। ਦਸਮ ਦੁਆਰੀ ਨਾ ਜੋਤ ਜਗਾਇੰਦਾ, ਨਾ ਸੁਤਾ ਅੰਧ ਅੰਧਿਆਰ। ਜਲ ਥਲ ਮਹੀਅਲ ਨਾ ਰੂਪ ਵਟਾਇੰਦਾ, ਨਾਤਾ ਗੰਢੇ ਨਾ ਜੰਗਲ ਜੂਹ ਉਜਾੜ ਪਹਾੜ। ਉਚੇ ਟਿੱਲੇ ਨਾ ਆਸਣ ਲਾਇੰਦਾ, ਡੂੰਘੀ ਗਾਰ ਸੁੱਤਾ ਨਾ ਪੈਰ ਪਸਾਰ। ਲੱਖ ਚੁਰਾਸੀ ਨਾ ਰੂਪ ਵਟਾਇੰਦਾ, ਚਾਰੇ ਵੇਦ ਨਾ ਰਿਹਾ ਉਚਾਰ। ਚਾਰੇ ਖਾਣੀ ਨਾ ਬਣਤ ਬਣਾਇੰਦਾ, ਚਾਰੇ ਬਾਣੀ ਨਾ ਕਰੇ ਪੁਕਾਰ। ਪੁਰਾਨ ਅਠਾਰਾਂ ਨਾ ਕੋਇ ਧਿਆਇੰਦਾ, ਗੀਤਾ ਗਿਆਨ ਨਾ ਕੋਇ ਵੀਚਾਰ। ਅੰਜੀਲ ਕੁਰਾਨ ਨਾ ਕੋਇ ਪੜ੍ਹਾਇੰਦਾ, ਤੀਸਾ ਬਤੀਸਾ ਹਦੀਸਾ ਨਾ ਪਾਵੇ ਕੋਈ ਸਾਰ। ਬਾਣੀ ਬਾਣ ਨਾ ਕੋਇ ਲਗਾਇੰਦਾ, ਰਸਨਾ ਜਿਹਵਾ ਨਾ ਕੋਇ ਉਚਾਰ। ਬੱਤੀ ਦੰਦ ਨਾ ਕੋਇ ਹਿਲਾਇੰਦਾ, ਛੱਤੀ ਰਾਗ ਨਾ ਗਾਏ ਵਾਰ। ਰਾਮ ਕ੍ਰਿਸ਼ਨ ਨਾ ਕੋਇ ਅਖਵਾਇੰਦਾ, ਧਰੂ ਪ੍ਰਹਿਲਾਦ ਨਾ ਜਾਏ ਕੋਈ ਤਾਰ। ਈਸੇ ਮੂਸੇ ਨਾ ਰੰਗ ਰੰਗਾਇੰਦਾ, ਕਾਲਾ ਸੂਸਾ ਨਾ ਤਨ ਸ਼ਿੰਗਾਰ। ਚਾਰ ਯਾਰੀ ਨਾ ਰੰਗ ਰੰਗਾਇੰਦਾ, ਮੇਲਾ ਮਿਲੇ ਨਾ ਮੁਹੰਮਦੀ ਯਾਰ। ਅੱਲਾ ਰਾਣੀ ਨਾ ਕੂਕ ਸੁਣਾਇੰਦਾ, ਰੂਪ ਵਟਾਏ ਨਾ ਪਰਵਰਦਿਗਾਰ। ਮੁਕਾਮੇ ਹੱਕ ਨਾ ਰਾਹ ਤਕਾਇੰਦਾ, ਮੁਲਾਂ ਸ਼ੇਖ਼ ਮਸਾਇਕ ਪੀਰ ਨਾ ਪਾਵੇ ਸਾਰ। ਪੰਡਤ ਪਾਂਧਾ ਨਾ ਕੋਇ ਨਾਉਂ ਧਰਾਇੰਦਾ, ਤਿਲਕ ਲਲਾਟੀ ਨਾ ਕਰੇ ਵਿਚਾਰ। ਗ੍ਰੰਥ ਪੂਜਾ ਪਾਠ ਪੜ੍ਹ ਨਾ ਕੋਇ ਸੁਣਾਇੰਦਾ, ਗਾਇਤਰੀ ਹਵਨ ਨਾ ਕੋਇ ਸੰਸਾਰ। ਬਾਰਾਂ ਅੱਖਸ਼ਰ ਨਾ ਕੋਇ ਸੁਣਾਇੰਦਾ, ਨਾਰਦ ਸੁਰਸਤੀ ਨਾ ਕੋਇ ਆਧਾਰ। ਸੂਰਜ ਚੰਨ ਨਾ ਸੀਸ ਕੋਇ ਝੁਕਾਇੰਦਾ, ਜਲ ਨੀਰ ਨਾ ਕੋਇ ਨਿਮਸਕਾਰ। ਖ਼ਵਾਜਾ ਖ਼ਿਜਰ ਨਾ ਕੋਇ ਅਖਵਾਇੰਦਾ, ਇੰਦਰ ਛੈਬਰ ਨਾ ਬਰਸੇ ਧਾਰ। ਕਰੋੜ ਤੇਤੀਸਾ ਨਾ ਵੰਡ ਵੰਡਾਇੰਦਾ, ਗਣ ਗੰਧਰਬ ਨਾ ਕੂਕ ਕਰੇ ਪੁਕਾਰ। ਅਠਾਰਾਂ ਭਾਰ ਨਾ ਭਾਰ ਵਖਾਇੰਦਾ, ਨਾ ਕੋਈ ਤੋਲਾ ਦਿਸੇ ਵਿਚ ਸੰਸਾਰ। ਅੱਖਰ ਵੱਖਰ ਨਾ ਕੋਇ ਪੜ੍ਹਾਇੰਦਾ, ਵਿਦਿਆ ਵਿਖਮ ਨਾ ਕੋਇ ਪਰਚਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਇੰਦਾ, ਅਠਾਰਾਂ ਬਰਨ ਨਾ ਹਾਹਾਕਾਰ। ਧਰਤ
❋
❋
ਧਵਲ ਨਾ ਕੋਇ ਸੁਹਾਇੰਦਾ, ਗੁਰ ਪੀਰ ਨਾ ਲਏ ਅਵਤਾਰ। ਭਗਤ ਭਗਵੰਤ ਨਾ ਕੋਇ ਧਿਆਇੰਦਾ, ਸੰਤਨ ਕੂਕ ਕੂਕ ਰਹੇ ਨਾ ਵਾਜਾਂ ਮਾਰ। ਗੁਰਮੁਖ ਖੇਲ ਨਾ ਕੋਇ ਖਲਾਇੰਦਾ, ਗੁਰਸਿਖ ਕਰੇ ਨਾ ਪਿਆਰੀ ਨਾਰ। ਨਾਰ ਕੰਤ ਸੇਜ ਨਾ ਕੋਇ ਹੰਢਾਇੰਦਾ, ਭੋਗੀ ਭੋਗ ਨਾ ਕਰੇ ਅਪਰ ਅਪਾਰ। ਜੋਗੀ ਜੋਗ ਨਾ ਕੋਇ ਕਮਾਇੰਦਾ, ਖ਼ਾਕੀ ਖ਼ਾਕ ਨਾ ਪਾਏ ਸਿਰ ਛਾਰ। ਤਨ ਬਿਭੂਤ ਨਾ ਕੋਇ ਲਗਾਇੰਦਾ, ਸੁੰਨ ਸਮਾਧ ਨਾ ਵੜਿਆ ਅੰਧ ਅੰਧਿਆਰ। ਅਠਸਠ ਤੀਰਥ ਨਾ ਕੋਇ ਨਹਾਵਣ ਨਹਾਇੰਦਾ, ਸਰ ਸਰੋਵਰ ਨਾ ਦਏ ਕੋਇ ਵਖਾਲ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਇਕੱਲਾ ਏਕੰਕਾਰਾ ਆਪ ਆਪਣੀ ਖੇਲ ਖਿਲਾਇੰਦਾ, ਆਪ ਬਣਾਏ ਆਪਣਾ ਘਰ ਸਚਖੰਡ ਸੱਚੀ ਧਰਮਸਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਆਪਣੀ ਚਾਲ। ਸਚਖੰਡ ਦਵਾਰਾ ਉਪਾਵਣਾ, ਕਰ ਕਿਰਪਾ ਆਪ ਨਿਰੰਕਾਰ। ਆਪਣਾ ਬਾਢੀ ਆਪ ਅਖਵਾਵਣਾ, ਸੇਵਾ ਕਰੇ ਸਿਰਜਣਹਾਰ। ਆਪਣੀ ਜੋਤ ਆਪਣੀ ਧਾਰ ਰਖਾਵਣਾ, ਦਹਿ ਦਿਸ਼ਾ ਹੋਏ ਉਜਿਆਰ। ਸਾਚਾ ਪਲੰਘ ਆਪ ਸੁਹਾਵਣਾ, ਨਿਰਗੁਣ ਨਿਰਗੁਣ ਕਰ ਪਿਆਰ। ਪਾਵਾ ਚੂਲ ਨਾ ਕੋਇ ਬਣਾਵਣਾ, ਨਾ ਕੋਈ ਘੜੇ ਲੋਹਾਰ ਤਰਖਾਣ। ਸਤਿ ਪੁਰਖ ਨਿਰੰਜਣ ਉਪਰ ਆਸਣ ਲਾਵਣਾ, ਦਿਸ ਨਾ ਆਏ ਅਗੰਮ ਅਪਾਰ। ਸੀਸ ਸਾਚਾ ਤਾਜ ਸੁਹਾਵਣਾ, ਸ਼ਾਹੋ ਭੂਪ ਬਣ ਸਿਕਦਾਰ। ਆਪ ਆਪਣਾ ਹੁਕਮ ਵਰਤਾਵਣਾ, ਦਰਗਾਹਿ ਸਾਚੀ ਹੋ ਤਿਆਰ। ਆਪਣਾ ਚਰਨ ਚਰਨ ਨਾਲ ਛੁਹਾਵਣਾ, ਅੰਮ੍ਰਿਤ ਜਲ ਦਏ ਠੰਡੀ ਧਾਰ। ਅੰਮ੍ਰਿਤ ਧਾਰੀ ਆਪ ਬਹਾਵਣਾ, ਆਪੇ ਖੋਲ੍ਹੇ ਆਪਣਾ ਬੰਦ ਕਿਵਾੜ। ਸਚਖੰਡ ਦੁਆਰੇ ਅੰਦਰ ਥਿਰ ਘਰ ਸਾਚਾ ਆਪ ਬਣਾਵਣਾ, ਘਰ ਘਰ ਵਿਚ ਕਰ ਤਿਆਰ। ਸਾਚੇ ਬਹਿ ਬਹਿ ਆਪਣੀ ਇਛਿਆ ਆਪਣੀ ਵਿਚ ਰਖਾਵਣਾ, ਆਪੇ ਭਿਛਿਆ ਬਣੇ ਵਰਤਾਰ। ਆਪਣਾ ਦਾਮਨ ਅੱਗੇ ਡਾਹਵਣਾ, ਆਪੇ ਨਿਉਂ ਨਿਉਂ ਕਰੇ ਨਿਮਸਕਾਰ। ਨਿਹਕਰਮੀ ਆਪਣਾ ਕਰਮ ਕਮਾਵਣਾ, ਕਰਮ ਕਾਂਡ ਤੋਂ ਵਸਿਆ ਬਾਹਰ। ਸਚਖੰਡ ਦੁਆਰਾ ਆਪ ਸੁਹਾਵਣਾ, ਥਿਰ ਘਰ ਆਏ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਚ ਪਿਆਰ। ਥਿਰ ਘਰ ਵਾਸੀ ਪੁਰਖ ਅਕਾਲਾ, ਸਚਖੰਡ ਦੁਆਰਾ ਸੋਭਾ ਪਾਈਆ। ਸਚਖੰਡ ਦੁਆਰੇ ਗੁਣ ਨਿਧਾਨਾ, ਥਿਰ ਘਰ ਵਾਸਾ ਬੇਪਰਵਾਹੀਆ। ਥਿਰ ਘਰ ਵਾਸੀ ਸਚ ਨਿਸ਼ਾਨਾ, ਸਚਖੰਡ ਦੁਆਰ ਝੁਲਾਈਆ। ਸਚਖੰਡ ਨਿਵਾਸੀ ਹੋ ਪਰਧਾਨਾ, ਥਿਰ ਘਰ ਡੇਰਾ ਲਾਈਆ। ਥਿਰ ਘਰ ਵਾਸੀ ਖੇਲ ਮਹਾਨਾ, ਸਚਖੰਡ ਨਿਵਾਸੀ ਵੇਖ ਵਖਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨਾ, ਥਿਰ ਘਰ ਖੇਲ ਕਰੇ ਬੇਪਰਵਾਹੀਆ। ਥਿਰ ਘਰ ਵਾਸੀ ਆਪਣੇ ਹੱਥੀਂ ਫੜਿਆ ਗਾਨਾ, ਸਚਖੰਡ ਨਿਵਾਸੀ ਹੱਥ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਚਖੰਡ ਦੁਆਰੇ ਹਰਿ ਭਗਵੰਤ, ਆਪਣੀ ਸੋਭਾ ਪਾਇੰਦਾ। ਥਿਰ ਘਰ ਵਾਸੀ ਬਣੇ ਨਾਰ ਵੇਖੇ ਸੁਹਾਗੀ ਕੰਤ, ਮੇਲ ਮਿਲਾਵਾ ਆਪ ਕਰਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਵੇਸ ਧਰਾਇੰਦਾ। ਥਿਰ ਘਰ ਦੁਆਰੇ ਬਣਾਏ ਬਣਤ, ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਨਿਰਗੁਣ ਨਿਰਗੁਣ ਲਾਇਆ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ ਮੰਗਤ, ਨਿਰਗੁਣ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਦੁਆਰ ਕੰਤ ਕੰਤੂਲ, ਆਪਣਾ ਖੇਲ ਖਿਲਾਈਆ। ਥਿਰ ਘਰ ਵਿਛਾਈ ਸਾਚੀ ਸੇਜ ਫੂਲ, ਫੂਲਣ ਸੇਜਾ
❋
❋
ਆਪ ਹੰਢਾਈਆ। ਆਪੇ ਜਾਣੇ ਆਪਣਾ ਕੌਲ, ਅਨਭਵ ਆਪਣੀ ਧਾਰ ਰਖਾਈਆ। ਥਿਰ ਘਰ ਵਾਸੀ ਸਚ ਪੰਘੂੜਾ ਰਿਹਾ ਝੂਲ, ਨਾਰ ਕੰਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੀ ਵੰਡ ਵੰਡਾਈਆ। ਥਿਰ ਘਰ ਵੰਡ ਆਪ ਨਿਰੰਕਾਰੀ, ਆਪਣੀ ਵੰਡ ਆਪ ਕਰਾਇੰਦਾ। ਆਪੇ ਬਣੇ ਕੰਨਿਆ ਕੁਆਰੀ, ਆਪੇ ਕੰਤ ਸੁਹਾਗ ਹੰਢਾਇੰਦਾ। ਆਪੇ ਸੇਜ ਰਿਹਾ ਸ਼ਿੰਗਾਰੀ, ਭੋਗ ਬਿਲਾਸ ਆਪ ਕਰਾਇੰਦਾ। ਆਪੇ ਅੰਦਰ ਆਪੇ ਬਾਹਰੀ, ਗੁਪਤ ਜ਼ਾਹਰੀ ਖੇਲ ਖਿਲਾਇੰਦਾ। ਕਰੇ ਖੇਲ ਅਗੰਮ ਅਪਾਰੀ, ਭੇਵ ਅਭੇਦਾ ਭੇਵ ਛੁਪਾਇੰਦਾ। ਥਿਰ ਘਰ ਸਾਚਾ ਬੰਕ ਦੁਆਰੀ, ਦਰ ਦਰਬਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਆਪੇ ਨਿਰਗੁਣ ਮਾਤ ਪਿਤ, ਨਾਰੀ ਕੰਤ ਆਪ ਅਖਵਾਈਆ। ਆਪੇ ਨਿਰਗੁਣ ਕਰੇ ਸਾਚਾ ਹਿਤ, ਆਪ ਆਪਣਾ ਵੇਖ ਵਖਾਈਆ। ਆਪੇ ਨਿਰਗੁਣ ਜਾਣੇ ਆਪਣੀ ਰਿਤ, ਰਿਤ ਬੂੰਦ ਆਪ ਸਮਾਈਆ। ਆਪੇ ਨਿਰਗੁਣ ਆਪਣਾ ਆਪੇ ਕਰੇ ਉਤਪਤ, ਥਿਤ ਵਾਰ ਨਾ ਕੋਇ ਵਖਾਈਆ। ਆਪੇ ਆਪਣਾ ਆਪ ਉਪਾਏ ਸਾਚਾ ਸੁਤ, ਧੰਨ ਧੰਨ ਬਣੇ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਅੰਦਰ ਵੜ, ਆਪਣਾ ਜਣੇਪਾ ਆਪ ਕਟਾਈਆ। ਥਿਰ ਘਰ ਅੰਦਰ ਸੁਤ ਦੁਲਾਰਾ ਜਾਇਆ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਆਪਣਾ ਪਸਾਰਾ ਆਪ ਵਖਾਇਆ, ਆਪ ਆਪਣੀ ਕਲ ਧਰਾਇੰਦਾ। ਆਪਣਾ ਭਾਣਾ ਆਪ ਜਣਾਇਆ, ਆਪਣੇ ਭਾਣੇ ਸਦ ਸਮਾਇੰਦਾ। ਆਪਣਾ ਫ਼ਰਮਾਣਾ ਆਪ ਸੁਣਾਇਆ, ਧੁਰ ਫ਼ਰਮਾਣਾ ਆਪ ਅਲਾਇੰਦਾ। ਆਪਣਾ ਮਕਾਨਾ ਆਪ ਸੁਹਾਇਆ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਕਰ ਤਿਆਰ, ਏਕਾ ਵਰ ਦੇ ਨਿਰੰਕਾਰ, ਵਰ ਦਾਤਾ ਆਪ ਅਖਵਾਇੰਦਾ। ਸੁਤ ਦੁਲਾਰ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਥਿਰ ਘਰ ਵਾਸੀ ਥਿਰ ਦਰਵਾਜ਼ਾ ਆਪ ਖੁਲ੍ਹਾਇਆ, ਇਕ ਵਖਾਇਆ ਸਚ ਨਿਸ਼ਾਨ। ਸਤ ਰੰਗ ਰੂਪ ਆਪ ਪਰਗਟਾਇਆ, ਨਿਰਗੁਣ ਜੋਤੀ ਖੇਲ ਮਹਾਨ। ਕਿਲਾ ਕੋਟੀ ਆਪ ਵਸਾਇਆ, ਦਰਗਹਿ ਸਾਚੀ ਸਚ ਮਕਾਨ। ਸਾਚੀ ਚੋਟੀ ਆਪ ਬਹਾਇਆ, ਨਾ ਕੋਈ ਜ਼ਿਮੀ ਨਾ ਅਸਮਾਨ। ਗਗਨ ਮੰਡਲ ਨਾ ਕੋਇ ਵਖਾਇਆ, ਰਵ ਸਸ ਨਾ ਕੋਇ ਭਾਨ। ਪੁਰਖ ਅਬਿਨਾਸ਼ੀ ਏਕਾ ਨਜ਼ਰੀ ਆਇਆ, ਜੋਤੀ ਜੋਤ ਨੂਰ ਮਹਾਨ। ਸੀਸ ਸਾਚਾ ਤਾਜ ਟਿਕਾਇਆ, ਪੰਚਮ ਮੁਖ ਰਾਜ ਰਾਜਾਨ। ਧੁਰ ਫ਼ਰਮਾਣਾ ਰਿਹਾ ਸੁਣਾਇਆ, ਗੁਣ ਗਾਏ ਗੁਣ ਨਿਧਾਨ। ਸੁਤ ਦੁਲਾਰਾ ਸੀਸ ਝੁਕਾਇਆ, ਦੋਏ ਜੋੜ ਮੰਗੇ ਦਾਨ। ਦੇਵਣਹਾਰਾ ਬੇਪਰਵਾਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦੀ ਦੇਵੇ ਸਚ ਸਲਾਹ, ਆਦਿ ਜੁਗਾਦੀ ਮਲਾਹ ਇਕ ਅਖਵਾਇਆ। ਸ਼ਬਦ ਸੁਤ ਹਰਿ ਸਮਝਾਇੰਦਾ, ਕਰ ਕਿਰਪਾ ਆਪ ਨਿਰੰਕਾਰ। ਥਿਰ ਘਰ ਦੁਆਰਿਉਂ ਬਾਹਰ ਕਢਾਇੰਦਾ, ਸੁੰਨ ਅਗੰਮ ਵਖਾਏ ਧੂੰਆਂਧਾਰ। ਤੇਰੀ ਸੇਵਾ ਸਚ ਲਗਾਇੰਦਾ, ਹੁਕਮੀ ਹੁਕਮ ਵਰਤੇ ਵਰਤਾਰ। ਲੋਆਂ ਪੁਰੀਆਂ ਤੇਰੀ ਝੋਲੀ ਪਾਇੰਦਾ, ਬ੍ਰਹਿਮੰਡ ਖੰਡ ਤੇਰਾ ਪਸਾਰ। ਸੂਰਜ ਚੰਨ ਤੇਰੀ ਕਿਰਨ ਚਮਕਾਇੰਦਾ, ਇਕ ਇਕ ਨਾਲ ਕਰੇ ਪਿਆਰ। ਇਕ ਤੇਰੀ ਗੋਦ ਬਹਾਇੰਦਾ, ਵਿਸ਼ਨ ਵਿਸ਼ਵ ਰੂਪ ਧਾਰ। ਪਾਰਬ੍ਰਹਮ ਤੇਰਾ ਸੰਗ ਨਿਭਾਇੰਦਾ, ਬ੍ਰਹਮ ਕਵਲ ਹੋਏ ਉਜਿਆਰ। ਸ਼ੰਕਰ ਤੇਰੀ ਧਾਰ ਰਖਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਸਾਚੇ ਸੁਤ ਸਿਰ ਤੇਰੇ ਹੱਥ ਟਿਕਾਇੰਦਾ, ਭੁੱਲ
❋
❋
ਨਾ ਜਾਏ ਹਰਿ ਨਿਰੰਕਾਰ। ਤੇਰੀ ਰੁਤ ਆਪ ਸੁਹਾਇੰਦਾ, ਫੁਲ ਫੁਲਵਾੜੀ ਵੇਖੇ ਗੁਲਜਾਰ। ਲੱਖ ਚੁਰਾਸੀ ਤੇਰੀ ਵੰਡ ਵੰਡਾਇੰਦਾ, ਤ੍ਰੈਗੁਣ ਮਾਇਆ ਭਰ ਭੰਡਾਰ। ਪੰਜ ਤਤ ਤੇਰੇ ਅੰਗ ਲਗਾਇੰਦਾ, ਖੇਲੇ ਖੇਲ ਅਗੰਮ ਅਪਾਰ। ਧਰਤ ਧਵਲ ਆਪ ਸੁਹਾਇੰਦਾ, ਜਲ ਬਿੰਬ ਲਏ ਉਸਾਰ। ਪਵਣੀ ਪਵਣ ਆਪ ਚਲਾਇੰਦਾ, ਹਵਨੀ ਹਵਨ ਕਰੇ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਆਪ ਆਪਣਾ ਕਰ ਪਿਆਰ। ਸੁਤ ਦੁਲਾਰੇ ਕਰ ਧਿਆਨ, ਹਰਿ ਸਤਿਗੁਰ ਆਪ ਜਣਾਈਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਜੁਗ ਸਮਝਾਈਆ। ਮੇਰਾ ਹੁਕਮ ਤੇਰਾ ਫ਼ਰਮਾਣ, ਤੇਰਾ ਫ਼ਰਮਾਣ ਸ੍ਰਿਸ਼ਟ ਸਬਾਈ ਨਾਦ ਵਜਾਈਆ। ਤੇਰਾ ਮੰਦਰ ਤੇਰਾ ਮਕਾਨ, ਤੇਰਾ ਮਕਾਨ ਲੱਖ ਚੁਰਾਸੀ ਭਾਂਡੇ ਘੜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਦੇ ਵਡਿਆਈਆ। ਸੁਤ ਦੁਲਾਰੇ ਤੇਰੀ ਵੰਡ, ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਤੇਰੀ ਇਛਿਆ ਕੋਟ ਬ੍ਰਹਿਮੰਡ, ਜੇਰਜ ਅੰਡ ਨਾਲ ਰਲਾਇੰਦਾ। ਤੇਰੀ ਭਿਛਿਆ ਉਤਭੁਜ ਸੇਤਜ ਸੂਰਜ ਚੰਦ, ਸਾਚੀ ਸਿਖ਼ਿਆ ਇਕ ਸਿਖ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਆਪ ਵਰਤਾਇੰਦਾ। ਸੁਤ ਦੁਲਾਰੇ ਉਠ ਬਲ ਧਾਰ, ਪੁਰਖ ਅਬਿਨਾਸ਼ੀ ਸ਼ਬਦ ਜਣਾਇੰਦਾ। ਤੇਰੀ ਰਚਨਾ ਰਚੇ ਆਪ ਕਰਤਾਰ, ਤੇਰੀ ਸੇਵਾ ਸਚ ਵਖਾਇੰਦਾ। ਤੇਰੇ ਦਰ ਪਨਿਹਾਰ ਬ੍ਰਹਮਾ ਵਿਸ਼ਨ ਸ਼ਿਵ ਮੰਗਣ ਵਾਰੋ ਵਾਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਤੇਰਾ ਨਾਮ ਸ਼ਬਦ ਜੈਕਾਰ, ਤੇਰਾ ਬੰਧਨ ਸਰਬ ਬੰਧਾਇੰਦਾ। ਤੇਰਾ ਖੰਡਾ ਤੇਜ ਕਟਾਰ, ਚੰਡ ਪਰਚੰਡ ਤੇਰਾ ਨਾਉਂ ਰਖਾਇੰਦਾ। ਤੇਰਾ ਬ੍ਰਹਿਮੰਡ ਹੋਏ ਅਖਾੜ, ਦੋ ਜਹਾਨਾਂ ਤੇਰਾ ਦਰ ਸੁਹਾਇੰਦਾ। ਤੇਰਾ ਹੁਕਮ ਵਰਤੇ ਵਰਤਾਰ, ਲੋਆਂ ਪੁਰੀਆਂ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸੁਝਿਆ, ਸਤਿਗੁਰ ਸਾਚੇ ਆਪ ਸੁਣਾਇਆ। ਚਰਨ ਕਵਲ ਦੁਆਰੇ ਲੁਝਿਆ, ਨਿਉਂ ਨਿਉਂ ਸੀਸ ਝੁਕਾਇਆ। ਮਾਤ ਪਿਤ ਭੇਵ ਖੁਲਾਉਣਾ ਗੁਝਿਆ, ਪੂਤ ਸਪੂਤਾ ਮੰਗ ਮੰਗਾਇਆ। ਲੇਖਾ ਚੁੱਕੇ ਏਕਾ ਦੂਜਿਆ, ਏਕਾ ਨਿਰਗੁਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰ ਇਕ ਸੁਹਾਇਆ। ਦਰ ਸੁਹਾਏ ਸ੍ਰੀ ਭਗਵੰਤ, ਮੰਗੇ ਮੰਗ ਭਿਖਾਰਿਆ। ਤੇਰੀ ਸੇਵਾ ਜੁਗਾ ਜੁਗੰਤ, ਕਰਾਈ ਵਿਚ ਸੰਸਾਰਿਆ। ਤੂੰ ਦਾਤਾ ਦਾਨੀ ਸ੍ਰੀ ਭਗਵੰਤ, ਤੇਰੀ ਮਹਿਮਾ ਅਪਰ ਅਪਾਰਿਆ। ਤੂੰ ਸਾਹਿਬ ਸੁਲਤਾਨ ਸਾਚਾ ਕੰਤ, ਹਉਂ ਦਾਸੀ ਦਾਸ ਸੇਵਕ ਪਨਿਹਾਰਿਆ। ਤੂੰ ਮਣੀਆ ਮੇਰਾ ਮਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਖੇਲ ਕਰੇ ਵਡ ਬਲਕਾਰੀਆ। ਕਿਰਪਾ ਕਰ ਗੁਣ ਨਿਧਾਨ, ਆਪਣੀ ਬੂਝ ਬੁਝਾਏ। ਤੇਰੀ ਸੇਵਾ ਕਰਾਂ ਦੋ ਜਹਾਨ, ਨਾਂ ਸਦਾ ਰਖਾਏ। ਲੱਖ ਚੁਰਾਸੀ ਹੋ ਪਰਧਾਨ, ਘਰ ਘਰ ਡੌਰੂ ਡੰਕ ਵਜਾਏ। ਕਾਲ ਮਹਾਂਕਾਲ ਵਖਾਏ ਇਕ ਨਿਸ਼ਾਨ, ਦੋ ਜਹਾਨਾ ਆਪ ਰਖਾਏ। ਰਾਏ ਧਰਮ ਦੇਵਾਂ ਧੁਰ ਫ਼ਰਮਾਣ, ਚਿਤਰ ਗੁਪਤ ਲੇਖ ਜਣਾਏ। ਲਾੜੀ ਮੌਤ ਰਖਾਏ ਨਾਲ ਰਕਾਨ, ਲੱਖ ਚੁਰਾਸੀ ਲੈ ਪਰਨਾਏ। ਭਗਤਾਂ ਸਿਖ਼ਿਆ ਇਕ ਸਮਝਾਏ ਵਿਚ ਜਹਾਨ, ਅੱਖਰ ਵੱਖਰ ਨਾਮ ਪੜ੍ਹਾਏ। ਸਾਚੇ ਸੰਤਾਂ ਮੇਲੇ ਆਣ, ਆਪ ਆਪਣੀ ਗੋਦ ਬਹਾਏ। ਗੁਰਮੁਖ ਰਾਗ ਸੁਣਾਏ ਕਾਨ, ਧੁਨ ਅਨਾਦੀ ਨਾਦ ਵਜਾਏ। ਗੁਰਸਿਖ ਸਾਚੇ ਕਰੇ ਪਛਾਣ, ਤ੍ਰੈਗੁਣ
❋
❋
ਮਾਇਆ ਪਰਦਾ ਲਾਹੇ। ਤੇਰਾ ਹੁਕਮ ਸ੍ਰੀ ਭਗਵਾਨ, ਜੁਗਾ ਜੁਗੰਤਰ ਭੁੱਲ ਨਾ ਜਾਏ। ਹਉਂ ਯਾਚਕ ਮੰਗੇ ਦਾਨ, ਸਾਚੀ ਵਸਤ ਝੋਲੀ ਪਾਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਿਆ ਰਹਿਣਾ ਨਿਗਹਬਾਨ, ਸਿਰ ਆਪਣਾ ਹੱਥ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਮੰਗਾਂ ਢਹਿ ਪਿਆ ਸਰਨਾਏ। ਸੁਤ ਦੁਲਾਰਾ ਮੰਗੇ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਪਾਰਬ੍ਰਹਮ ਸੂਰਾ ਸਰਬੰਗ, ਸਾਚੀ ਸਿਖ਼ਿਆ ਇਕ ਸਮਝਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੱਜੇ ਮਰਦੰਗ, ਬ੍ਰਹਮਾ ਵਿਸ਼ਨ ਸ਼ਿਵ ਡੌਰੂ ਹੱਥ ਉਠਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਜੇਰਜ ਅੰਡਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲੇਖਾ ਇਕ ਸਮਝਾਈਆ। ਸੁਤ ਦੁਲਾਰੇ ਹਰਿ ਸਮਝਾਇਆ, ਭੇਵ ਰਹੇ ਨਾ ਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਖੇਲ ਖਿਲਾਇਆ, ਚਾਰ ਜੁਗ ਚੌਕੜੀ ਏਕਾ ਵੰਡ ਵੰਡਾਈਆ। ਗੁਰ ਪੀਰ ਅਵਤਾਰ ਤੇਰੀ ਸੇਵਾ ਲਾਇਆ, ਸਾਧ ਸੰਤ ਰਹੇ ਜਸ ਗਾਈਆ। ਮਨਮੁਖਾਂ ਮੁਖ ਰਿਹਾ ਭੁਆਇਆ, ਆਪਣੀ ਕਰਵਟ ਨਾ ਲਏ ਬਦਲਾਈਆ। ਭਰਮ ਭੁਲੇਖਾ ਆਪਣੇ ਹੱਥ ਰਖਾਇਆ, ਭਰਮ ਭੁਲਾਏ ਜਗਤ ਲੋਕਾਈਆ। ਜਨ ਭਗਤਾਂ ਮਸਤਕ ਲੇਖਾ ਵੇਖ ਵਖਾਇਆ, ਲੇਖਾ ਲਿਖਿਆ ਧੁਰਦਰਗਾਹੀਆ । ਨਰ ਨਰੇਸ਼ਾ ਅਲੱਖ ਜਗਾਇਆ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਰਖਾਇਆ, ਪੰਜ ਤਤ ਕਰੇ ਕੁੜਮਾਈਆ। ਮਨ ਮਤ ਬੁਧ ਵਿਚ ਟਿਕਾਇਆ, ਕਾਇਆ ਹਉਮੇ ਗੜ੍ਹ ਸੁਹਾਈਆ। ਆਸਾ ਤ੍ਰਿਸ਼ਨਾ ਮੇਲ ਮਿਲਾਇਆ, ਜੂਠ ਝੂਠ ਵੱਜੇ ਵਾਧਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸਮਾਇਆ, ਦਿਸ ਕਿਸੇ ਨਾ ਆਈਆ। ਪੰਚਮ ਨਾਦ ਸ਼ਬਦ ਧੁਨ ਆਪ ਵਜਾਇਆ, ਅਨਹਦ ਸੇਵਾ ਸਾਚੀ ਲਾਈਆ। ਟੇਢੀ ਬੰਕ ਪਾਰ ਕਰਾਇਆ, ਤ੍ਰੈਬੈਣੀ ਨੈਣੀ ਬੈਠਾ ਆਸਣ ਲਾਈਆ। ਸਰ ਸਰੋਵਰ ਸੋਭਾ ਪਾਇਆ, ਅੰਮ੍ਰਿਤ ਸਾਚਾ ਤਾਲ ਰਿਹਾ ਸੁਹਾਈਆ। ਕਾਗੋਂ ਹੰਸ ਲਏ ਬਣਾਇਆ, ਜਿਸ ਜਨ ਆਪਣੀ ਦਇਆ ਕਮਾਈਆ। ਬਜਰ ਕਪਾਟੀ ਤੋੜ ਤੋੜਾਇਆ, ਦਸਮ ਦੁਆਰੀ ਆਸਣ ਲਾਈਆ। ਦਸਮ ਦੁਆਰੀ ਆਸਣ ਇਕ ਵਿਛਾਇਆ, ਸਚ ਸੁਹੰਜਣੀ ਸੇਜ ਸੁਹਾਈਆ। ਨਿਰਗੁਣ ਨੂਰ ਕਰ ਰੁਸ਼ਨਾਇਆ, ਜੋਤ ਨਿਰੰਜਣ ਡਗਮਗਾਈਆ। ਸ਼ਬਦ ਸ਼ਬਦੀ ਮੇਲ ਮਿਲਾਇਆ, ਸੁਰਤੀ ਮਿਲੀ ਚਾਈਂ ਚਾਈਂਆ। ਚਾਤ੍ਰਿਕ ਤ੍ਰਿਖਾ ਆਪ ਬੁਝਾਇਆ, ਬੂੰਦ ਸੁਆਤੀ ਜਾਮ ਪਿਆਈਆ। ਬ੍ਰਹਮ ਪਾਰਬ੍ਰਹਮ ਸਮਾਇਆ, ਦੂਸਰ ਰੰਗ ਨਾ ਕੋਇ ਵਖਾਈਆ। ਸੁਤ ਦੁਲਾਰੇ ਤੇਰਾ ਪੰਧ ਦਏ ਮੁਕਾਇਆ, ਪਾਂਧੀ ਬਣੇ ਸੱਚਾ ਮਾਹੀਆ। ਰਵ ਸਸ ਦਿਵਸ ਰੈਣ ਸੇਵ ਲਗਾਇਆ, ਆਦਿ ਜੁਗਾਦਿ ਰਿਹਾ ਭੁਆਈਆ। ਕਲਜੁਗ ਅੰਤਮ ਵੇਖੇ ਥਾਉਂ ਥਾਂਇਆ, ਥਾਨ ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਸੁਤ ਦੁਲਾਰੇ ਛੋਟੇ ਬਾਲ, ਬਾਲ ਅੰਞਾਣੇ ਆਪ ਸਮਝਾਈਆ । ਸੁਤ ਦੁਲਾਰਾ ਛੋਟਾ ਬਾਲਾ, ਦੀਨ ਦਿਆਲਾ ਆਪ ਸਮਝਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਤੇਰੀ ਚਾਲ ਆਪ ਸਮਝਾਇੰਦਾ। ਤੇਰੇ ਵਸ ਕਰਾਏ ਕਾਲ ਮਹਾਂਕਾਲਾ, ਤੇਰੀ ਸੇਵਾ ਸਚ ਵਖਾਇੰਦਾ। ਨਿਰਗੁਣ ਸਰਗੁਣ ਬਣੇ ਦਲਾਲਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਫਲ ਫੁਲਵਾੜੀ ਲੇਖਾ ਜਾਣੇ ਪਤ ਡਾਲ੍ਹਾ, ਪਤ ਪੰਖੜੀਆਂ ਫੋਲ ਫੁਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਬਣਿਆ ਰਹੇ ਰਖਵਾਲਾ, ਤੇਰੇ ਸਿਰ ਹੱਥ ਰਖਾਇੰਦਾ। ਕਲਜੁਗ ਅੰਤਮ ਦੋ ਜਹਾਨਾ ਤੋੜੇ ਜੰਜਾਲਾ, ਆਪਣਾ ਹੁਕਮ
❋
❋
ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਆਪ ਸਮਝਾਇੰਦਾ। ਨਿਰਗੁਣ ਹੁਕਮ ਨਿਰਗੁਣ ਫ਼ਰਮਾਣ, ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਆਣ ਨਿਰਗੁਣ ਜਾਣ, ਨਿਰਗੁਣ ਗੇੜਾ ਰਿਹਾ ਭੁਆਈਆ। ਨਿਰਗੁਣ ਦਾਤਾ ਨਿਰਗੁਣ ਦਾਨੀ ਦਾਨ, ਨਿਰਗੁਣ ਭਿਖਕ ਨਿਰਗੁਣ ਭਿਛਿਆ ਝੋਲੀ ਪਾਈਆ। ਨਿਰਗੁਣ ਰਾਗ ਨਿਰਗੁਣ ਗਾਣ, ਗਾਵਣਹਾਰਾ ਨਿਰਗੁਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਵਖਾਈਆ। ਕਲਜੁਗ ਵੇਲਾ ਅੰਤਮ ਔਣਾ, ਨੌਂ ਨੌਂ ਚਾਰ ਪੰਧ ਮੁਕਾਈਆ। ਸ਼ਬਦ ਸੁਤ ਤੇਰਾ ਭੇਵ ਖੁਲ੍ਹੌਣਾ, ਆਪ ਆਪਣੀ ਗੋਦ ਬਹਾਈਆ। ਜੋਤੀ ਜਾਮਾ ਜੋਤ ਜਗੌਣਾ, ਜੋਤੀ ਨੂਰ ਨੂਰ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰੇ ਸੰਗ ਰਲੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਕਰੋੜ ਤੇਤੀਸਾ ਫੜ ਉਠੌਣਾ, ਸੁਰਪਤ ਰਾਜਾ ਇੰਦ ਦਏ ਹਲਾਈਆ। ਨੌਂ ਖੰਡ ਪ੍ਰਿਥਮੀ ਡੰਕ ਵਜੌਣਾ, ਸੱਤਾਂ ਦੀਪਾਂ ਭੇਵ ਨਾ ਰਾਈਆ। ਲੱਖ ਚੁਰਾਸੀ ਗੇੜ ਮੁਕੌਣਾ, ਗੇੜਾ ਗੇੜੇ ਵਿਚ ਟਿਕਾਈਆ। ਨਿਹਕਲੰਕੀ ਜਾਮਾ ਪੌਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਰਗੁਣ ਲੇਖਾ ਨਿਰਗੁਣ ਮੁਕੌਣਾ, ਸਰਗੁਣ ਸੰਗ ਨਾ ਕੋਇ ਨਿਭਾਈਆ। ਸੁਤ ਦੁਲਾਰਾ ਆਪਣੀ ਗੋਦ ਬਹੌਣਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਕਲਜੁਗ ਵੇਲਾ ਅੰਤਮ ਆਇਆ, ਅੰਤ ਰਹਿਣ ਨਾ ਪਾਈਆ। ਜੋਤੀ ਜਾਮਾ ਸ੍ਰੀ ਭਗਵੰਤ ਰਖਾਇਆ, ਭਗਵਨ ਰੂਪ ਦਿਸ ਨਾ ਆਈਆ। ਗੁਰਮੁਖ ਸਾਚੇ ਸੰਤ ਉਠਾਇਆ, ਜੁਗ ਵਿਛੜੇ ਲਏ ਮਿਲਾਈਆ। ਨਾਰੀ ਕੰਤ ਇਕ ਦਰਸਾਇਆ, ਦਰਸ ਦਰਸ ਨੈਣ ਬਿਗਸਾਈਆ। ਅਬਿਨਾਸ਼ੀ ਕਰਤੇ ਤਰਸ ਕਮਾਇਆ, ਹਰਿਜਨ ਸਾਚੇ ਲਏ ਉਠਾਈਆ। ਕਲਜੁਗ ਤ੍ਰਿਸ਼ਨਾ ਹਰਸ ਮਿਟਾਇਆ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਸ਼ਬਦ ਨਿਰਗੁਣ ਢੋਲਾ, ਨਿਰਗੁਣ ਰਿਹਾ ਗਾਈਆ। ਨਿਰਗੁਣ ਦਾਤਾ ਨਿਰਗੁਣ ਵਿਚੋਲਾ, ਨਿਰਗੁਣ ਗੁਰ ਗੁਰ ਰੂਪ ਵਟਾਈਆ। ਨਿਰਗੁਣ ਗੀਤ ਨਿਰਗੁਣ ਸੋਹਲਾ, ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਕੰਡਾ ਨਿਰਗੁਣ ਤੋਲਾ, ਨਿਰਗੁਣ ਤੋਲਣਹਾਰ ਅਖਵਾਈਆ। ਨਿਰਗੁਣ ਬਦਲਿਆ ਆਪਣਾ ਚੋਲਾ, ਕਾਇਆ ਚੋਲੀ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਕਰੇ ਕੁੜਮਾਈਆ। ਸ਼ਬਦ ਕੁੜਮਾਈ ਜੁੜਿਆ ਨਾਤਾ, ਜੋਤੀ ਜਾਤਾ ਵੇਖ ਵਖਾਇੰਦਾ। ਮੇਲ ਮਿਲਾਵਾ ਪੁਰਖ ਬਿਧਾਤਾ, ਸਾਚੀ ਗਾਥਾ ਆਪ ਸੁਣਾਇੰਦਾ। ਲੇਖਾ ਜਾਣੇ ਦਾਨੀ ਦਾਤਾ ਦਿਵਸ ਰਾਤਾ, ਸਗਲਾ ਸਾਥਾ ਆਪ ਨਿਭਾਇੰਦਾ। ਮੇਟੇ ਅੰਧੇਰੀ ਰੈਣ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨ ਪਿਆਏ ਕਾਇਆ ਅੰਮ੍ਰਿਤ ਬਾਟਾ, ਅੰਮ੍ਰਿਤ ਆਤਮ ਸਰ ਸਰੋਵਰ ਇਕ ਵਖਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਅਠਸਠ ਫੇਰੀ ਕੋਈ ਨਾ ਪਾਇੰਦਾ। ਘਰ ਘਰ ਜੋਤ ਜਗਾਏ ਲਿਲਾਟਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਦਰ ਆਪੇ ਵੇਖ ਵਖਾਇੰਦਾ। ਆਪਣਾ ਦਰ ਵੇਖਣ ਆਇਆ, ਕਲ ਕਲਕੀ ਲੈ ਅਵਤਾਰ। ਨੇਤਰ ਲੋਚਣ ਨੈਣ ਆਪਣੇ ਆਪੇ ਪੇਖਣ ਆਇਆ, ਪਰਗਟ ਹੋ ਵਿਚ ਸੰਸਾਰ। ਆਪਣਾ ਲੇਖਾ ਧੁਰ ਦਾ ਆਪੇ ਮੇਟਣ ਆਇਆ, ਆਪੇ ਲੇਖਾ
❋
❋
ਲਿਖੇ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਕੂੜੀ ਕਿਰਿਆ ਦਏ ਨਿਵਾਰ। ਕਲਜੁਗ ਕੂੜਾ ਨਾਤਾ ਤੋੜਨਾ, ਤੁੱਟੇ ਸਰਬ ਸੰਸਾਰ। ਜੂਠਾ ਝੂਠਾ ਵਿਕਾਰ ਹੋੜਨਾ, ਗ੍ਰਹਿ ਮੰਦਰ ਨਾ ਕੋਈ ਪਸਾਰ। ਪੰਚ ਵਿਕਾਰ ਨਾ ਪਾਏ ਸ਼ੋਰਨਾ, ਆਸਾ ਤ੍ਰਿਸ਼ਨਾ ਨਾ ਕਰੇ ਖ਼ਵਾਰ। ਆਪਣੇ ਹੱਥ ਪਕੜੇ ਡੋਰਨਾ, ਮਨ ਮਨੂਆ ਨਾ ਹੋਏ ਉਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਉਭਾਰ। ਲੱਖ ਚੁਰਾਸੀ ਖੇਲ ਅਪਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਪੰਜ ਤਤ ਕਰ ਅਕਾਰਾ, ਨਿਰਾਕਾਰ ਵੇਖ ਵਖਾਈਆ। ਰਕਤ ਬੂੰਦ ਕਰ ਪਸਾਰਾ, ਹੱਡ ਮਾਸ ਨਾੜੀ ਰਤ ਲਾਏ ਇਟਾਂ ਗਾਰਾ, ਬੰਕ ਗੜ੍ਹ ਆਪ ਬਣਾਈਆ। ਪੰਜ ਪੰਜੀ ਖੇਲ ਨਿਆਰਾ, ਤਤਵ ਤਤ ਨਾਲ ਮਿਲਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਏ ਸਹਾਰਾ, ਮਨ ਮਤ ਬੁਧ ਕਰੇ ਕੁੜਮਾਈਆ। ਕਰਮੀ ਕਰਮ ਭਰ ਭੰਡਾਰਾ, ਨੇਹਕਰਮੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਈਆ। ਆਪੇ ਪੰਜ ਤਤ ਪਸਾਰਾ, ਜੀਆਂ ਦਾਨ ਝੋਲੀ ਪਾਇੰਦਾ। ਆਪੇ ਕਰਮਾਂ ਕਰ ਵਰਤਾਰਾ, ਕਰਮ ਕੁਕਰਮਾਂ ਵੇਸ ਵਟਾਇੰਦਾ। ਆਪੇ ਧਰਮ ਧਰ ਸੰਸਾਰਾ, ਸਾਚਾ ਮਾਰਗ ਆਪੇ ਲਾਇੰਦਾ। ਆਪੇ ਜਨਮ ਜਨਮ ਲੈ ਅਵਤਾਰਾ, ਆਪੇ ਜੂਨੀ ਜੂਨ ਫੇਰਾ ਪਾਇੰਦਾ। ਆਪੇ ਪਾਪ ਪੁੰਨ ਕਰ ਵਿਚਾਰਾ, ਸਾਚੇ ਕੰਡੇ ਆਪੇ ਤੋਲ ਤੁਲਾਇੰਦਾ। ਆਪੇ ਮੂਰਖ ਮੁਗਧ ਹੋਏ ਗਵਾਰਾ, ਆਪੇ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਮਾਰੇ ਦੋਜ਼ਖ਼ ਮਾਰਾ, ਸਚ ਬਹਿਸ਼ਤੀ ਆਪ ਸੁਹਾਇੰਦਾ। ਆਪੇ ਸਚਖੰਡ ਵਖਾਏ ਇਕ ਅਖਾੜਾ, ਕੁੰਭੀ ਨਰਕ ਆਪ ਫਿਰਾਇੰਦਾ। ਆਪੇ ਜ਼ੋਰੂ ਜ਼ਰ ਵਖਾਏ ਵਿਚ ਸੰਸਾਰਾ, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਅਵਗੁਣ ਆਪਣੇ ਹੱਥ ਰਖਾਇੰਦਾ। ਗੁਣ ਅਵਗੁਣ ਖੇਲ ਕਰਤਾਰ, ਪੰਚ ਤਤ ਆਪ ਲਿਖਾਇੰਦਾ। ਆਪੇ ਸੁਹਾਏ ਗੜ੍ਹ ਹੰਕਾਰ, ਮਾਇਆ ਮਮਤਾ ਆਪ ਉਪਾਇੰਦਾ। ਆਪੇ ਕੂੜ ਕੁੜਿਆਰਾ ਕਰੇ ਸ਼ੰਗਾਰ, ਨਾਰ ਵੇਸਵਾ ਰੂਪ ਵਟਾਇੰਦਾ। ਆਪੇ ਜੁਗ ਜੁਗ ਜਨਮ ਜਨਮ ਪਾਵੇ ਸਾਰ, ਪੂਰਬ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੋਸ਼ੀ ਆਪੇ ਨਿਰਦੋਸ਼, ਆਪੇ ਦੋਸ਼ ਸੀਸ ਲਗਾਇੰਦਾ। ਆਪੇ ਕਰੇ ਪਾਕੀ ਪਾਕ, ਪਤਿਤ ਪਾਵਨ ਆਪ ਅਖਵਾਈਆ। ਆਪੇ ਦੇਵੇ ਵਰ ਸਰਾਫ਼, ਆਪੇ ਚਾਰ ਕੁੰਟ ਭਵਾਈਆ। ਆਪ ਸੁਹਾਏ ਆਪਣੀ ਖਾਟ, ਆਪੇ ਜੰਗਲ ਜੂਹ ਉਜਾੜ ਪਹਾੜ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪਣੇ ਹੱਥ ਰਖਾਈਆ। ਆਪੇ ਪਾਪੀਆਂ ਦੇਵੇ ਡੰਨ, ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਮੁਸ਼ਕਾਂ ਦੇਵੇ ਬੰਨ, ਆਪੇ ਤੰਦਨ ਤੰਦ ਹੱਥ ਉਠਾਇੰਦਾ। ਆਪੇ ਆਪਣੇ ਉਤੇ ਜਾਏ ਮੰਨ, ਮਨ ਮਨੂਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਖੇਲ ਖਿਲਾਇੰਦਾ। ਲੋਕਮਾਤ ਜੀਵ ਜੰਤ ਰਾਜਾ, ਰਈਯਤ ਸਿਕਦਾਰ ਵਖਾਈਆ। ਹੁਕਮੀ ਹੁਕਮ ਬਣ ਨਵਾਬਾ, ਹੁਕਮੀ ਹੁਕਮ ਰਿਹਾ ਵਰਤਾਈਆ। ਹੁਕਮ ਮੰਨੇ ਬਣ ਗੁਲਾਮਾ, ਗਫ਼ਲਤ ਵਿਚ ਕਦੇ ਨਾ ਆਈਆ। ਮੁਸ਼ਕਾਂ ਬੰਨੇ ਵਿਚ ਜਹਾਨਾ, ਦੌਲਤ ਕੋਈ ਨੇੜ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਸ਼ਟੀ ਰਾਜਾ ਇਕ ਵਖਾਈਆ। ਦੁਸ਼ਟੀ ਹੁਕਮ ਦੇਵਣਹਾਰਾ, ਮੰਨਣਹਾਰ ਨਿਰਦੋਸ਼ ਰਖਾਇੰਦਾ । ਪਾਪੀ ਡੰਨ ਦੇਵੇ ਵਿਚ ਸੰਸਾਰਾ,
❋
❋
ਜੀਵ ਜੰਤ ਨਾ ਕੋਈ ਬਚਾਇੰਦਾ। ਦੋਹਾਂ ਵਿਚੋਲਾ ਆਪ ਨਿਰੰਕਾਰਾ, ਆਪ ਆਪਣੀ ਖੇਲ ਖਿਲਾਇੰਦਾ। ਭੋਲਾ ਭਾਲਾ ਜੀਵ ਗਵਾਰਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਆਪਣੀ ਬੁਧੀ ਕਰੇ ਵਿਚਾਰਾ, ਅਨਭਵ ਖੇਲ ਨਾ ਵੇਖ ਵਖਾਇੰਦਾ। ਕਰਮ ਕੁਕਰਮ ਜੁਰਮ ਮਾਰੇ ਮਾਰਾ, ਪੂਰਬ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਪੀ ਪਾਏ ਜੂੜ, ਆਪੇ ਫੰਦ ਕਟਾਇੰਦਾ।
੨੫ ਭਾਦਰੋਂ ੨੦੧੭ ਬਿਕ੍ਰਮੀ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫਿਰੋਜ਼ ਪੁਰ
ਦੀਨ ਦਿਆਲ ਠਾਕਰ ਗੁਣਵੰਤ, ਪ੍ਰਿਤਪਾਲ ਸਰਬ ਸੁਖਦਾਈਆ। ਖੇਲੇ ਖੇਲ ਜੁਗਾ ਜੁਗੰਤ, ਨਿਤ ਨਵਿਤ ਕਾਰ ਕਮਾਈਆ। ਹਰਿਜਨ ਵੇਖੇ ਸਾਚੇ ਸੰਤ, ਗੁਰ ਸਤਿਗੁਰ ਰੂਪ ਪਰਗਟਾਈਆ। ਦੇਵੇ ਨਾਮ ਮਣੀਆ ਮੰਤ, ਮੰਤ ਨਾਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਗਹਿਰ ਗੁਣ ਸਾਗਰ, ਪਾਰਬ੍ਰਹਮ ਵੱਡੀ ਵਡਿਆਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਜੁਗਾ ਜੁਗੰਤਰ ਸੇਵ ਕਮਾਈਆ। ਲੇਖਾ ਜਾਣੇ ਕਾਇਆ ਸਾਗਰ, ਪੰਚਮ ਵਿਚੋਲਾ ਸੱਚਾ ਸ਼ਹਿਨਸ਼ਾਹੀਆ। ਨਾਮ ਵਣਜ ਕਰਾਏ ਸਚ ਸੁਦਾਗਰ, ਹੱਟ ਹਟਵਾਨਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਨਾਮ ਖ਼ਜ਼ਾਨਾ ਸ਼ਬਦ ਭਰਪੂਰ, ਗੁਰ ਸਤਿਗੁਰ ਆਪ ਵਰਤਾਇੰਦਾ। ਆਦਿ ਜੁਗਾਦਿ ਹਾਜ਼ਰ ਹਜ਼ੂਰ, ਜੁਗ ਜੁਗ ਖੇਲ ਖਿਲਾਇੰਦਾ। ਗੁਰਮੁਖਾਂ ਆਸਾ ਮਨਸਾ ਕਰੇ ਪੂਰ, ਸਾਚੀ ਭਿਛਿਆ ਝੋਲੀ ਪਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚਾ ਮਾਰਗ ਇਕ ਵਖਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਜਨਮ ਜਨਮ ਦੀ ਦੁਰਮਤ ਮੈਲ ਮਿਟਾਇੰਦਾ। ਦਰਸ ਦਿਖਾਏ ਦਾਤਾ ਸੂਰ, ਸੂਰਬੀਰ ਆਪਣਾ ਬਲ ਧਰਾਇੰਦਾ। ਜੋਤੀ ਜਾਤਾ ਬਖ਼ਸ਼ੇ ਨੂਰ, ਅੰਧ ਅੰਧੇਰ ਅਗਿਆਨ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਖੇਲ ਅਵੱਲੜਾ ਬੇਪਰਵਾਹ, ਆਦਿ ਜੁਗਾਦਿ ਕਰਾਇੰਦਾ । ਨਿਰਗੁਣ ਨਿਰਵੈਰ ਬਣ ਮਲਾਹ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵੰਤ ਲਏ ਉਠਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਸ਼ਬਦ ਅਗੰਮੀ ਦਏ ਸਲਾਹ, ਸਾਚੇ ਮੰਦਰ ਆਪ ਸੁਹਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਇੰਦਾ । ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਆਪਣੀ ਦਇਆ ਕਮਾਇੰਦਾ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਗੁਰਸਿਖ ਬਾਲ ਅੰਞਾਣੇ ਉਠਾਏ ਜਿਉਂ ਬਾਲਕ ਗੋਦੀ ਮਾਂ, ਪਿਤਾ ਪੂਤ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਚੋਗ ਚੁਗਾਇੰਦਾ। ਲੇਖਾ ਜਾਣੇ ਕਾਇਆ ਨਗਰ ਖੇੜਾ ਗਰਾਂ, ਸਚ ਬੰਕ ਆਪ ਸੁਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਦੁਆਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਆਪਣੇ ਰੰਗ ਰੰਗਾਇੰਦਾ। ਨਿਰਧਨ ਮੀਤੜਾ ਹਰਿ ਨਿਰੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਗੁਰਸਿਖ ਕਾਇਆ ਚੋਲੜਾ ਰੰਗੇ ਵਿਚ ਸੰਸਾਰ, ਰੰਗ ਮਜੀਠੀ ਇਕ ਚੜ੍ਹਾਈਆ। ਸਾਚਾ ਤੋਲਾ ਬਣੇ ਆਪ ਨਿਰੰਕਾਰ, ਨਾਮ ਕੰਡਾ ਹੱਥ ਉਠਾਈਆ। ਗੁਰਮੁਖ ਸੱਜਣ ਕਰ ਤਿਆਰ, ਵੇਖਣਹਾਰਾ ਥਾਉਂ ਥਾਈਆ। ਬਨਾਸਪਤ
❋
❋
ਵੰਡ ਵੰਡਾਏ ਅਠਾਰਾਂ ਭਾਰ, ਗੁਰਸਿਖ ਚਰਨ ਧੂੜ ਤੁਲ ਨਾ ਰਾਈਆ। ਕਰੇ ਖੇਲ ਅਗੰਮ ਆਪਾਰ, ਅਲੱਖ ਅਗੋਚਰ ਦਿਸ ਨਾ ਆਈਆ। ਆਦਿ ਜੁਗਾਦੀ ਕਰ ਪਸਾਰ, ਜੁਗਾ ਜੁਗੰਤਰ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ, ਕਲਜੁਗ ਅੰਤਮ ਵੱਜੀ ਵਧਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਨੇਤਰ ਨੈਣ ਰਹੇ ਉਠਾਈਆ। ਕ੍ਰੋੜ ਤੇਤੀਸਾ ਹਾਹਾਕਾਰ, ਉਚੀ ਕੂਕ ਦੇਣ ਦੁਹਾਈਆ। ਸੁਰਪਤ ਰਾਜਾ ਇੰਦਰ ਧਾਹਾਂ ਰਿਹਾ ਮਾਰ, ਤਖ਼ਤ ਤਾਜ ਨਾ ਸੋਭਾ ਪਾਈਆ। ਧਰਤ ਧਵਲ ਕਰੇ ਪੁਕਾਰ, ਪਾਪੀ ਜੀਵ ਰਹੇ ਕੁਰਲਾਈਆ। ਚਾਰੋਂ ਕੁੰਟ ਹੋਇਆ ਵਿਭਚਾਰ, ਸਤਿ ਧਰਮ ਨਾ ਕੋਇ ਰਖਾਈਆ। ਜੀਵਾਂ ਜੰਤਾਂ ਆਈ ਹਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਪੜ੍ਹ ਪੜ੍ਹ ਵਿਦਿਆ ਹੋਏ ਖ਼ੁਆਰ, ਆਤਮਕ ਵਿਦਿਆ ਨਾ ਕੋਇ ਜਣਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਕਲਜੁਗ ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਾਹ ਪਾਤਸ਼ਾਹ ਹੋਇਣ ਖ਼ੁਆਰ, ਰਾਜ ਰਾਜਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮੇਲਾ ਸਹਿਜ ਸੁਭਾਈਆ। ਨਿਰਧਨ ਹਰਿ ਹਰਿ ਮੇਲਿਆ, ਕਰ ਕਿਰਪਾ ਆਪ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਸੋਹੇ ਸਚ ਦਰਬਾਰ। ਧੁਰ ਦਰਗਾਹੀ ਸੱਜਣ ਸੁਹੇਲਿਆ, ਬੇਐਬ ਪਰਵਰਦਿਗਾਰ। ਆਪਣਾ ਮੇਲ ਆਪੇ ਮੇਲਿਆ, ਪੂਰਬ ਲਹਿਣਾ ਕਰਮ ਵੀਚਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਭੇਵ ਨਾ ਪਾਇਣ ਵੇਦ ਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਏ। ਜੋਤ ਜਗਾਏ ਆਦਿ ਨਿਰੰਜਣਾ, ਕਵਲ ਨੈਣ ਡਗਮਗਾਏ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭੈ ਭਿਆਨਕ ਵੇਖ ਵਖਾਏ। ਲੋਕਮਾਤ ਜਨ ਭਗਤਾਂ ਬਣੇ ਸਾਚਾ ਸੱਜਣਾ, ਜੁਗਾ ਜੁਗੰਤਰ ਸਾਚੀ ਸੇਵ ਕਮਾਏ। ਨੇਤਰ ਪਾਏ ਨਾਮ ਅੰਜਣਾ, ਅੰਧ ਅੰਧੇਰ ਦਏ ਮਿਟਾਏ। ਚਰਨ ਧੂੜ ਕਰਾਏ ਮਜਨਾ, ਕੋਟਨ ਕੋਟ ਜਨਮ ਦੀ ਮੈਲ ਧੁਆਏ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਏ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਲੱਖ ਚੁਰਾਸੀ ਰਹੀ ਕੁਰਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮੇਲਾ ਸਹਿਜ ਸੁਭਾਏ। ਨਿਰਧਨ ਆਸਾ ਪੂਰੀਆ, ਪੂਰਨ ਬ੍ਰਹਮ ਵੀਚਾਰ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰੀਆ, ਦਰ ਦਰਵੇਸ਼ ਬਣੇ ਭਿਖਾਰ। ਨਾਦ ਵਜਾਏ ਏਕਾ ਤੂਰੀਆ, ਤੁਰੀਆ ਧਾਰ ਅਗੰਮ ਅਪਾਰ। ਲੇਖਾ ਚੁੱਕੇ ਨੇੜਾ ਦੂਰੀਆ, ਦੂਰ ਨੇੜੇ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਪ੍ਰੇਮ ਪੀਆ ਪ੍ਰੀਤੀ, ਪਰਮ ਪੁਰਖ ਇਕ ਜਣਾਈਆ। ਆਦਿ ਜੁਗਾਦਿ ਪਰਖਣਹਾਰਾ ਨੀਤੀ, ਘਰ ਘਰ ਵਿਚ ਆਸਣ ਲਾਈਆ। ਗੁਰਮੁਖ ਵਿਰਲੇ ਕਾਇਆ ਕਰੇ ਠੰਡੀ ਸੀਤੀ, ਜਿਸ ਜਨ ਤ੍ਰੈਗੁਣ ਅਗਨ ਬੁਝਾਈਆ। ਏਕਾ ਰੰਗ ਰੰਗਾਏ ਹਸਤ ਕੀਟੀ, ਊਚ ਨੀਚ ਨਾ ਕੋਇ ਵਡਿਆਈਆ। ਇਕ ਸੁਣਾਏ ਸੁਹਾਗੀ ਗੀਤੀ, ਗ੍ਰਹਿ ਮੰਦਰ ਵੱਜੇ ਵਧਾਈਆ। ਪੰਜ ਤਤ ਕਾਇਆ ਹੋਏ ਪਤਿਤ ਪੁਨੀਤੀ, ਪਤਿਤ ਪਾਵਨ ਸਤਿਗੁਰ ਪੂਰਾ ਮਿਲਿਆ ਸਾਚਾ ਮਾਹੀਆ। ਵਿਖ ਨਿਕਲੇ ਕੌੜੀ ਰੀਠੀ, ਮਿੱਠਾ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸ਼ਬਦ ਮਿਲਾਇਆ, ਮੇਲ ਮਿਲਾਵਾ ਧੁਰ ਸੰਯੋਗ। ਗੁਰ ਸਤਿਗੁਰ ਵੇਖ ਵਖਾਇਆ, ਕੱਟੇ ਹਉਮੇ ਰੋਗ। ਏਕਾ ਮੰਤਰ ਨਾਮ ਦ੍ਰਿੜਾਇਆ, ਸੋਹੰ ਸ਼ਬਦ ਅਗੰਮੀ ਚੋਗ।
❋
❋
ਧੁਰ ਦਰਗਾਹੀ ਜੋਗ ਇਕ ਵਖਾਇਆ, ਸ਼ਬਦ ਅਨਾਦੀ ਗਾਏ ਸਲੋਕ। ਹਰਖ ਸੋਗ ਰਹੇ ਨਾ ਰਾਇਆ, ਚਰਨ ਦਾਸੀ ਮੁਕਤੀ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲੋਕ ਪਰਲੋਕ। ਲੋਕ ਪਰਲੋਕ ਵਖਾਣਦਾ, ਦੋ ਜਹਾਨਾ ਖੇਲ ਅਪਾਰ। ਬ੍ਰਹਿਮੰਡਾਂ ਖੰਡਾਂ ਪੁਣ ਛਾਣਦਾ, ਲੋਆਂ ਪੁਰੀਆਂ ਖ਼ਬਰਦਾਰ। ਲੱਖ ਚੁਰਾਸੀ ਖੇਲ ਸ੍ਰੀ ਭਗਵਾਨ ਦਾ, ਬ੍ਰਹਮ ਪਾਰਬ੍ਰਹਮ ਕਰੇ ਉਜਿਆਰ। ਵਿਸ਼ਨੂੰ ਕੰਮ ਕਰੇ ਪ੍ਰਿਤਪਾਲਦਾ, ਬ੍ਰਹਮਾ ਜੋਤ ਹੋਏ ਉਜਿਆਰ। ਸ਼ੰਕਰ ਹੁਕਮ ਅੰਤਮ ਸੰਘਾਰਦਾ, ਹੁਕਮੀ ਹੁਕਮ ਵਰਤਾਰ। ਤਿੰਨਾਂ ਬੇੜਾ ਆਪੇ ਤਾਰਦਾ, ਤ੍ਰੈਗੁਣ ਅਤੀਤਾ ਹਰਿ ਨਿਰੰਕਾਰ। ਗੁਰਮੁਖ ਸਾਚੇ ਪੈਜ ਸੁਆਰਦਾ, ਜੁਗਾਂ ਜੁਗੰਤਰ ਲਏ ਅਵਤਾਰ। ਨਿਰਗੁਣ ਸਰਗੁਣ ਮੇਲਾ ਨਾਰੀ ਕੰਤ ਭਤਾਰ ਦਾ, ਪੰਜ ਤਤ ਕਾਇਆ ਕਰੇ ਸ਼ਿੰਗਾਰ। ਸ਼ਬਦ ਸੁਨੇਹੜਾ ਸਾਚੇ ਯਾਰ ਦਾ, ਲੋਕਮਾਤ ਸੁਣਾਏ ਵਾਰੋ ਵਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਉਤਾਰਦਾ, ਕਲਜੁਗ ਆਈ ਅੰਤਮ ਵਾਰ। ਲੇਖਾ ਜਾਣੇ ਧੁਰ ਦਰਬਾਰ ਦਾ, ਧੁਰ ਦਰਗਾਹੀ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਲੱਖ ਅਗੰਮ ਅਗੰਮੜਾ, ਨਿਰਗੁਣ ਨਿਰਵੈਰ ਅਕਾਲ। ਹੱਡ ਮਾਸ ਨਾੜੀ ਨਾ ਦਿਸੇ ਚਮੜਾ, ਜੋਤੀ ਜਲਵਾ ਨੂਰ ਜਲਾਲ। ਮਾਇਆ ਮਮਤਾ ਨਾ ਦਮੜੀ ਦਮੜਾ, ਦੋਵੇਂ ਹੱਥ ਖ਼ਾਲੀ ਰਿਹਾ ਵਖਾਲ। ਜਨ ਭਗਤਾਂ ਦੱਸੇ ਰਾਹ ਇਕ ਸੁਖ਼ਲੜਾ, ਜੁਗਤ ਜਗ ਅਵੱਲੜੀ ਚਾਲ। ਸਚ ਸਿੰਘਾਸਣ ਆਪੇ ਮਲੜਾ, ਸਚਖੰਡ ਦੁਆਰ ਸੱਚੀ ਧਰਮਸਾਲ। ਹਰਿਜਨ ਫੜਾਏ ਆਪਣਾ ਪੱਲੜਾ, ਜੁਗਾ ਜੁਗੰਤਰ ਚਲੇ ਨਾਲ। ਹਰਖ ਸੋਗ ਨਾ ਖ਼ੁਸ਼ੀ ਗਮੜਾ, ਆਲਸ ਨਿੰਦਰਾ ਨਾ ਖਾਏ ਕਾਲ ਮਹਾਂਕਾਲ। ਸਾਚੇ ਧਾਮ ਆਪ ਸੁਹੰਦੜਾ, ਉਚ ਮਹੱਲ ਅਟੱਲ ਮੁਨਾਰ ਏਕੰਕਾਰ। ਸ਼ਬਦ ਅਨਾਦੀ ਨਾਦ ਵਜੰਦੜਾ, ਧੁਰ ਦੀ ਬਾਣੀ ਸੱਚੀ ਧੁਨਕਾਰ। ਕਲਜੁਗ ਅੰਤਮ ਵੇਸ ਵਟੰਦੜਾ, ਨਿਹਕਲੰਕਾ ਲੈ ਅਵਤਾਰ। ਹਰਿਜਨ ਸਾਚੇ ਵੇਖ ਵਖੰਦੜਾ, ਡੁੱਬਦੇ ਪਾਥਰ ਲਾਏ ਪਾਰ। ਜਿਸ ਦੁਆਰੇ ਚਰਨ ਛੁਹੰਦੜਾ, ਹੋਏ ਬੰਕ ਮਾਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਵੇ ਸਾਰ। ਹਰਿਜਨ ਸਾਰ ਸਮਾਲ ਦਾ, ਸਰਬ ਗੁਣਾਂ ਗੁਣਵੰਤ। ਕਰੇ ਖੇਲ ਸਦਾ ਪ੍ਰਿਤਪਾਲ ਦਾ, ਪਾਰਬ੍ਰਹਮ ਪੂਰਨ ਭਗਵੰਤ। ਰੂਪ ਪਰਗਟਾਏ ਦੀਨ ਦਿਆਲ ਦਾ, ਲੇਖਾ ਚੁਕਾਏ ਜੀਵ ਜੰਤ। ਮਾਣ ਗੁਆਏ ਕਾਲ ਮਹਾਂਕਾਲ ਦਾ, ਹਰਿਜਨ ਵਡਿਆਏ ਸਾਚੇ ਸੰਤ। ਧਰਮਸਾਲ ਇਕ ਵਖਾਲਦਾ, ਹਰਿ ਮੰਦਰ ਮੇਲ ਮਿਲਾਵਾ ਨਾਰੀ ਕੰਤ। ਨਾਤਾ ਤੋੜ ਜਗਤ ਜੰਜਾਲ ਦਾ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਜੋ ਜਨ ਚਰਨ ਪ੍ਰੀਤੀ ਘਾਲਣ ਘਾਲਦਾ, ਸਤਿਗੁਰ ਪੂਰਾ ਹੋਏ ਸਹਾਈ ਅੰਤ। ਲੇਖਾ ਜਾਣੇ ਪਤ ਪਤ ਡਾਲ੍ਹ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਜਾਣੇ ਅਗਣਤ। ਮਹਿਮਾ ਅਗਣਤ ਪੁਰਖ ਅਕਾਲ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੁਗਾ ਜੁਗੰਤਰ ਵੇਸ ਵਟਾਏ ਦੀਨ ਦਿਆਲ, ਦਇਆਨਿਧ ਬੇਪਰਵਾਹੀਆ। ਭਗਤ ਭਗਵੰਤ ਲਏ ਉਠਾਲ, ਪੂਰਬ ਕਰਮਾਂ ਵੇਖ ਵਖਾਈਆ। ਸੰਤਨ ਬਣੇ ਆਪ ਦਲਾਲ, ਸ਼ਬਦ ਵਿਚੋਲਾ ਫੇਰਾ ਪਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਅਣਮੁਲੜੇ ਗੋਦ ਬਹਾਈਆ। ਗੁਰਸਿਖ ਫਲ ਲਗਾਏ ਕਾਇਆ ਡਾਲ੍ਹ, ਪਤ ਡਾਲ੍ਹੀ ਆਪ ਮਹਿਕਾਈਆ। ਚਲੇ ਚਲਾਏ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਖਾਣੀ ਬਾਣੀ ਕਰੇ ਪੁਕਾਰ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ
❋
❋
ਗੁਰਮੁਖ ਗੁਰਸਿਖ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਧੁਰ ਦੀ ਬਾਣੀ ਧੁਰ ਦਾ ਲੇਖਾ ਲਿਖ, ਮਸਤਕ ਲੇਖਾ ਆਪ ਚੁਕਾਇੰਦਾ। ਨਾਮ ਅਨਾਦੀ ਪਾਏ ਭਿੱਖ, ਸਾਚੀ ਝੋਲੀ ਆਪ ਭਰਾਇੰਦਾ। ਜਗਤ ਤ੍ਰਿਸ਼ਨਾ ਮੇਟੇ ਤ੍ਰਿਖ, ਮਾਇਆ ਮਮਤਾ ਮੋਹ ਚੁਕਾਇੰਦਾ। ਹਉਮੇ ਹੰਗਤਾ ਲਹੇ ਵਿਸ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਹਰਿ ਮੰਦਰ ਘਰ ਵਿਚ ਘਰ ਪਏ ਦਿਸ, ਸਤਿਗੁਰ ਪੂਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਮੰਦਰ ਸੋਹੇ ਕਾਇਆ ਗੜ੍ਹ, ਗੁਰ ਸਤਿਗੁਰ ਆਪ ਸੁਹਾਇੰਦਾ। ਨਿਰਗੁਣ ਸਰਗੁਣ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹ, ਆਪਣਾ ਬੰਕ ਸੁਹਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪਣਾ ਜਾਪ ਆਪ ਜਪਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਦਰਸ ਦਿਖਾਏ ਅਗੇ ਖੜ, ਸਵਛ ਸਰੂਪੀ ਖੇਲ ਖਿਲਾਇੰਦਾ। ਨਾ ਜਨਮੇ ਨਾ ਜਾਏ ਮਰ, ਜੂਨੀ ਜੂਨ ਨਾ ਕੋਇ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਘਟ ਘਟ ਰਿਹਾ ਸਮਾਈਆ। ਲੱਖ ਚੁਰਾਸੀ ਕਰੇ ਖੇਲ ਨਿਆਰਾ, ਨਿਰਗੁਣ ਸਰਗੁਣ ਜੋਤ ਜਗਾਈਆ। ਗੁਰਮੁਖ ਵਿਰਲੇ ਪਾਏ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਅੰਧ ਅੰਧੇਰ ਮਿਟਾਏ ਧੂੰਆਂਧਾਰਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ਼ਬਦ ਅਨਾਦ ਸੁਣਾਏ ਸੱਚੀ ਧੁਨਕਾਰਾ, ਧੁਨ ਆਤਮਕ ਆਪ ਵਜਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਚਰਨ ਚਰਨੋਦਕ ਮੁਖ ਚੁਆਈਆ। ਦੇਵੇ ਦਰਸ ਨੈਣ ਮੁੰਧਾਰਾ, ਨੇਤਰ ਨੈਣ ਆਪ ਖੁਲ੍ਹਾਈਆ। ਰੋਗਾਂ ਸੋਗਾਂ ਕਰੇ ਪਾਰਾ, ਚਿੰਤਾ ਸੋਗ ਰਹੇ ਨਾ ਰਾਈਆ। ਜਿਸ ਮਿਲਿਆ ਗੁਰ ਕਰਤਾਰਾ, ਕਰਤਾ ਕੀਮਤ ਆਪੇ ਪਾਈਆ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਨਾ ਸਕੇ ਕੋਇ ਜਣਾਈਆ। ਜੁਗਾ ਜੁਗੰਤਰ ਇਕ ਅਵਤਾਰਾ, ਗੁਰ ਇਸ਼ਟ ਇਕ ਅਖਵਾਈਆ। ਜਨ ਭਗਤਾਂ ਦੇਵੇ ਨਾਮ ਆਧਾਰਾ, ਨਾਮ ਨਿਧਾਨਾ ਝੋਲੀ ਪਾਈਆ। ਸ੍ਰਿਸ਼ਟ ਸਬਾਈ ਕਰੇ ਖ਼ੁਆਰਾ, ਚਾਰੋਂ ਕੁੰਟ ਕੁੰਟ ਹਲਕਾਈਆ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਈਆ। ਨੌਂ ਸਤਿ ਦਏ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਗਹਿਰ ਗੰਭੀਰ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਲੇਖਾ ਜਾਣੇ ਅੰਤ ਅਖੀਰ, ਲਿਖਿਆ ਲੇਖ ਨਾ ਕੋਇ ਵਖਾਇੰਦਾ। ਸ਼ਬਦ ਨਿਰਾਲਾ ਪਕੜੇ ਤੀਰ, ਚਿਲਾ ਹੱਥ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਮਾਰੇ ਜ਼ੰਜ਼ੀਰ, ਆਪਣੀ ਆਪੇ ਗੰਢ ਪੁਆਇੰਦਾ। ਨਾਤਾ ਤੋੜੇ ਪੀਰ ਫ਼ਕੀਰ, ਸ਼ਾਹ ਹਕੀਰ ਰਹਿਣ ਨਾ ਪਾਇੰਦਾ। ਰਾਜ ਰਾਜਾਨ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਅਠਸਠ ਤੀਰਥ ਵਰੋਲੇ ਨੀਰ, ਨਾਮ ਮਧਾਣਾ ਏਕਾ ਪਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕੱਢੇ ਪੀੜ, ਸਾਚੀ ਸੰਗਤਾ ਮੇਲ ਮਿਲਾਇੰਦਾ। ਜੂਠਾ ਝੂਠਾ ਵੇਖੇ ਬਸਤਰ ਚੀਰ, ਤਨ ਕਫ਼ਨੀ ਕੌਣ ਹੰਢਾਇੰਦਾ। ਆਪੇ ਚੋਟੀ ਚੜ੍ਹੇ ਅਖ਼ੀਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਗੁਰਮੁਖਾਂ ਬਖ਼ਸ਼ੇ ਸਾਚਾ ਸੀਰ, ਭਰ ਪਿਆਲਾ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਮਾਇੰਦਾ, ਨਿਹਕਰਮੀ ਕਰਮ ਵੀਚਾਰ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਸ਼ਾਹ ਸੁਲਤਾਨਾ ਮਾਰੇ ਮਾਰ। ਰਾਓ ਰੰਕ ਏਕਾ ਰੰਗ ਰੰਗਾਇੰਦਾ, ਇਕ ਸੁਹਾਏ ਬੰਕ ਦੁਆਰ। ਸ਼ਬਦ ਅਗੰਮੀ ਡੰਕ ਵਜਾਇੰਦਾ, ਚਾਰ ਕੁੰਟ
❋
❋
ਹੋਏ ਜੈਕਾਰ। ਭਗਤ ਭਗਵੰਤ ਵੇਖ ਵਖਾਇੰਦਾ, ਨੇਤਰ ਨੈਣ ਖੋਲ੍ਹ ਕਿਵਾੜ। ਸਾਚੇ ਸੰਤਾਂ ਆਪ ਉਠਾਇੰਦਾ, ਵਾ ਲੱਗੇ ਨਾ ਤੱਤੀ ਹਾੜ। ਗੁਰਮੁਖ ਆਪਣੀ ਗੋਦ ਸੁਹਾਇੰਦਾ, ਦਰ ਘਰ ਸਾਚੇ ਲਏ ਵਾੜ। ਗੁਰਸਿਖ ਆਪਣੇ ਅੰਗ ਲਗਾਇੰਦਾ, ਕਰੇ ਪਰਕਾਸ਼ ਬਹੱਤਰ ਨਾੜ। ਲਾੜੀ ਮੌਤ ਦਰ ਦੁਰਕਾਇੰਦਾ, ਰਾਏ ਧਰਮ ਨਾ ਕਰੇ ਖ਼ੁਆਰ। ਚਿਤਰ ਗੁਪਤ ਨਾ ਲੇਖ ਵਿਖਾਇੰਦਾ, ਜੋ ਜਨ ਚਰਨ ਸਰਨ ਕਰੇ ਨਿਮਸਕਾਰ। ਵੇਲੇ ਅੰਤ ਮੇਲ ਮਿਲਾਇੰਦਾ, ਲੱਖ ਚੁਰਾਸੀ ਉਤਰੇ ਪਾਰ। ਸਤਿਗੁਰ ਪੂਰਾ ਦਇਆ ਕਮਾਇੰਦਾ, ਭਵ ਜਲ ਬੇੜਾ ਲਾਏ ਪਾਰ। ਮਾਨਸ ਜਨਮ ਲੇਖੇ ਲਾਇੰਦਾ, ਨਾਤਾ ਤੋੜ ਸਰਬ ਸੰਸਾਰ। ਪੁਰਖ ਬਿਧਾਤਾ ਵੇਖ ਵਖਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਉਤਮ ਜ਼ਾਤਾ ਆਪ ਧਰਾਇੰਦਾ, ਵਰਨ ਬਰਨ ਨਾ ਕੋਇ ਅਧਾਰ। ਜੋਤੀ ਜਾਤਾ ਆਪ ਅਖਵਾਇੰਦਾ, ਜੋਤੀ ਜੋਤ ਕਰੇ ਪਿਆਰ। ਇਕ ਇਕਾਂਤਾ ਵੇਖ ਵਖਾਇੰਦਾ, ਦਿਸ ਨਾ ਆਏ ਵੇਖਣਹਾਰ। ਅੰਦਰ ਮੰਦਰ ਜਾਮ ਪਿਆਇੰਦਾ, ਭਰ ਪਿਆਲਾ ਠੰਡਾ ਠਾਰ। ਗੁਰਮੁਖ ਨਾਰੀ ਕੰਤ ਮਿਲਾਇੰਦਾ, ਘਰ ਸਖ਼ੀਆਂ ਮੰਗਲਚਾਰ। ਜਗਤ ਵਿਛੋੜਾ ਪੰਧ ਮੁਕਾਇੰਦਾ, ਟੁੱਟੀ ਗੰਢੇ ਗੰਢਣਹਾਰ। ਆਪਣਾ ਲੇਖਾ ਲੇਖੇ ਪਾਇੰਦਾ, ਲੇਖਾ ਕੋਇ ਨਾ ਮੰਗੇ ਦੂਜੀ ਵਾਰ। ਜਿਸ ਜਨ ਆਪਣੀ ਸਰਨ ਲਗਾਇੰਦਾ, ਦੋ ਜਹਾਨਾਂ ਦਏ ਅਧਾਰ। ਅੰਤਮ ਜੋਤੀ ਜੋਤ ਮਿਲਾਇੰਦਾ, ਬ੍ਰਹਮ ਪਾਰਬ੍ਰਹਮ ਕਰੇ ਪਿਆਰ। ਦਰਗਹਿ ਸਾਚੀ ਧਾਮ ਬਹਾਇੰਦਾ, ਸਚਖੰਡ ਦੁਆਰਾ ਖੋਲ੍ਹ ਕਿਵਾੜ। ਗੁਰਸਿਖ ਜਨਮ ਮਰਨ ਵਿਚ ਨਾ ਆਇੰਦਾ, ਜਿਸ ਪਾਇਆ ਹਰਿ ਨਿਰੰਕਾਰ। ਜੁਗ ਜੁਗ ਲੇਖਾ ਆਪ ਮੁਕਾਇੰਦਾ, ਸ਼ਾਹੋ ਭੂਪ ਬਣ ਸੱਚੀ ਸਰਕਾਰ। ਸਾਚੇ ਤਖ਼ਤ ਆਪ ਸੁਹਾਇੰਦਾ, ਸਚਖੰਡ ਨਿਵਾਸੀ ਏਕੰਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਰੈਣ ਅੰਧੇਰੀ ਧੂੰਆਂਧਾਰ। ਗੁਰਸਿਖ ਗੁਰਮੁਖ ਆਪ ਜਗਾਇੰਦਾ, ਸੰਤ ਭਗਤ ਭਗਵੰਤ ਕਰੇ ਪਿਆਰ। ਏਕਾ ਮੰਦਰ ਸੋਭਾ ਪਾਇੰਦਾ, ਹਰਿ ਜੂ ਹਰੀ ਹਰਿ ਖੇਲ ਨਿਆਰ। ਗੁਰਮੁਖ ਸਾਚੇ ਚਰਨ ਬਹਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਧਨ ਸਰਧਨ ਵੇਖ ਵਖਾਇੰਦਾ, ਦੋਹਾਂ ਵਿਚੋਲਾ ਸਿਰਜਣਹਾਰ। ਘਰ ਘਰ ਆਪੇ ਰਿਜ਼ਕ ਸਬਾਇੰਦਾ, ਵਿਸ਼ਨੂੰ ਵੰਸੀ ਸੇਵਾਦਾਰ। ਸਚ ਭੰਡਾਰ ਆਪ ਵਰਤਾਇੰਦਾ, ਅਤੋਟ ਅਤੁਟ ਵਰਤੇ ਵਿਚ ਸੰਸਾਰ। ਗੁਰਸਿਖ ਸਾਚੇ ਮੇਲ ਮਿਲਾਇੰਦਾ, ਗੁਰ ਪੂਰਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਦਾਤਾ ਦਾਨੀ ਆਪ ਕਰਤਾਰ।