੧੧ ਅੱਸੂ ੨੦੧੭ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰਾ ਜਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸਤਿਗੁਰ ਪੂਰਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਹਾਜ਼ਰ ਹਜ਼ੂਰਾ, ਥਿਰ ਘਰ ਸਾਚਾ ਆਪ ਵਸਾਇੰਦਾ। ਏਕੰਕਾਰਾ ਵਸਣਹਾਰਾ ਨੇੜੇ ਦੂਰਾ, ਗ੍ਰਹਿ ਮੰਦਰ ਆਪ ਆਪਣਾ ਰੂਪ ਧਰਾਇੰਦਾ। ਆਦਿ ਨਿਰੰਜਣ ਜੋਤੀ ਨੂਰਾ, ਸੁਤੇ ਪਰਕਾਸ਼ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਸਤਿ ਸਰੂਰਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਸ੍ਰੀ ਭਗਵਾਨ ਆਪਣੀ ਆਸਾ ਮਨਸਾ ਆਪੇ ਕਰੇ ਪੂਰਾ, ਇਛਿਆ ਭਿਛਿਆ ਝੋਲੀ ਆਪ ਭਰਾਇੰਦਾ। ਪਾਰਬ੍ਰਹਮ ਆਪਣੀ ਮੰਗੇ ਆਪੇ ਧੂੜਾ, ਆਪਣੀ ਬਖ਼ਸ਼ਿਸ਼ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਅਕਲ ਕਲ ਆਪਣਾ ਖੇਲ ਖਿਲਾਇੰਦਾ। ਅਕਲ ਕਲ ਹਰਿ ਖੇਲ ਅਪਾਰਾ, ਨਿਰਗੁਣ ਨਿਰਵੈਰ ਧਾਰ ਚਲਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਬੇਪਰਵਾਹ ਸਹਿਜ ਸੁਖਦਾਈਆ। ਸਚਖੰਡ ਵਸੇ ਸਚ ਦਵਾਰਾ, ਦਰਗਹਿ ਸਾਚੀ ਸੋਭਾ ਪਾਈਆ। ਸਤਿ ਸਤਿਵਾਦੀ ਬੋਲ ਜੈਕਾਰਾ, ਸ਼ਬਦ ਸਾਰ ਸਾਰ ਪਾਈਆ। ਦੋ ਜਹਾਨਾ ਖੇਲ ਨਿਆਰਾ, ਖੇਲ ਖਿਲੰਤਾ ਦਿਸ ਨਾ ਆਈਆ। ਜੁਗਾ ਜੁਗੰਤਰ ਬੰਨ੍ਹੇ ਧਾਰਾ, ਜੁਗ ਕਰਤਾ ਜੋਤ ਜਗਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਆਪਣੀ ਜੋਤ ਜਗਾਈਆ। ਵੰਡੇ ਵੰਡ ਅਪਰ ਅਪਾਰਾ, ਚਾਰ ਨੌਂ ਵੱਜੇ ਵਧਾਈਆ। ਰੰਗ ਰਲੀਆਂ ਮਾਣੇ ਹਰਿ ਕਰਤਾਰਾ, ਭਸਮੜ ਆਪਣੀ ਸੇਜ ਹੰਢਾਈਆ। ਤ੍ਰੈਗੁਣ ਤਤ ਕਰ ਵਣਜਾਰਾ, ਪੰਚਮ ਨਾਤਾ ਵੇਖ ਵਖਾਈਆ। ਸ਼ਬਦ ਅਨਾਦ ਸੱਚੀ ਧੁਨਕਾਰਾ, ਗ੍ਰਹਿ ਮੰਦਰ ਆਪ ਸੁਣਾਈਆ। ਆਦਿ ਜੁਗਾਦੀ ਖੇਲ ਨਿਆਰਾ, ਅੰਤਮ ਅਕਾਰ ਆਪ ਕਰਾਈਆ। ਗੁਰ ਗੁਰ ਲੈ ਮਾਤ ਅਵਤਾਰਾ, ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਇਕ ਇਕੱਲਾ ਵਸਣਹਾਰਾ ਸਚ ਮਹੱਲਾ ਉਚ ਅਟੱਲਾ, ਨਿਰਗੁਣ ਸਰਗੁਣ ਰੂਪ ਪਰਗਟਾਈਆ । ਨਿਰਗੁਣ ਸਰਗੁਣ ਵੇਸ ਵਟਾਏ, ਮਹਿਮਾ ਅਕਥ ਕਥੀ ਨਾ ਜਾਈਆ। ਪਾਰਬ੍ਰਹਮ ਹਰਿ ਹਰਿ ਵੇਖ ਵਖਾਏ, ਆਪਣੀ ਰੰਗਣ ਆਪ ਰੰਗਾਈਆ। ਆਪਣਾ ਮਰਦੰਗ ਆਪ ਵਜਾਏ, ਤਾਰ ਸਤਾਰ ਨਾ ਕੋਈ ਹਿਲਾਈਆ । ਸੂਰਾ ਸਰਬੰਗ ਖੇਲ ਖਲ੍ਹਾਏ, ਖ਼ਾਲਕ ਖ਼ਲਕ ਰੂਪ ਵਟਾਈਆ। ਸਾਚਾ ਸਾਲਸ ਬਣ ਕੇ ਆਏ, ਸਾਚਾ ਸ਼ਾਹ ਪਾਤਸ਼ਾਹੀਆ। ਜਗਤ ਮਾਰਗ ਆਪ ਵਖਾਏ, ਲੱਖ ਚੁਰਾਸੀ ਰਾਹ ਚਲਾਈਆ। ਏਕਾ ਮੰਤਰ ਨਾਮ ਦ੍ਰਿੜਾਏ, ਨਿਸ਼ਅੱਖਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਹਰਿ ਆਪਣੀ ਖੇਲ ਖਿਲਾਈਆ। ਹਰਿ ਹਰਿ ਖੇਲ ਖਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਲੋਕਮਾਤ ਜੋਤ ਪਰਗਟਾਇੰਦਾ, ਖੇਲੇ ਖੇਲ ਅਪਰ ਅਪਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਅੰਦਰ ਮੰਦਰ ਪਾਵੇ ਸਾਰ। ਡੂੰਘੀ ਕੰਦਰ ਫੋਲ ਫੁਲਾਇੰਦਾ, ਮੇਟ ਮਿਟਾਏ ਅੰਧ ਅੰਧਿਆਰ। ਜੋਤ ਨਿਰੰਜਣ ਦੀਪ ਜਗਾਇੰਦਾ, ਦਿਵਸ ਰੈਣ ਕਰੇ ਉਜਿਆਰ। ਸਾਚਾ ਮੰਦਰ ਆਪ ਸੁਹਾਇੰਦਾ, ਅੱਠੇ ਪਹਿਰ ਸ਼ਬਦ ਧੁਨਕਾਰ। ਗੁਰ ਸਤਿਗੁਰ ਵੇਸ ਵਟਾਇੰਦਾ, ਸ਼ਬਦੀ ਨਾਉਂ ਅਪਰ ਅਪਾਰ । ਰੂਪ ਰੰਗ ਰੇਖ ਨਾ ਕੋਈ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਬੇਐਬ ਪਰਵਰਦਿਗਾਰ। ਜੁਗ ਕਰਤਾ ਹਰਿ ਕਰਨੇਹਾਰਾ, ਕੁਦਰਤ ਕਾਦਰ ਵੇਖ ਵਖਾਈਆ। ਖੇਲੇ ਖੇਲ ਵਿਚ ਸੰਸਾਰਾ, ਜਗਤ ਸਾਗਰ ਫੋਲ ਫੁਲਾਈਆ। ਵਰਤਾਵੇ ਨਾਮ ਸਚਾ ਵਰਤਾਰਾ, ਏਕਾ ਵਸਤ ਵੰਡ ਵੰਡਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਆਤਮ ਬ੍ਰਹਮ ਵੇਖ ਵਖਾਈਆ। ਕਰੇ ਪ੍ਰਕਾਸ਼ ਬਹੱਤਰ ਨਾੜਾ, ਜੋਤੀ ਜੋਤ ਰੁਸ਼ਨਾਈਆ। ਲੱਗੇ ਅੱਗ ਨਾ ਤੱਤੀ ਹਾੜਾ, ਤ੍ਰੈਗੁਣ ਅਗਨੀ ਦਏ ਬੁਝਾਈਆ। ਪੰਜ ਤਤ ਨਾ ਕੋਈ ਅਖਾੜਾ, ਪੰਚਮ ਸ਼ਬਦ ਨਾਦ ਧੁਨ ਆਪ ਵਜਾਈਆ। ਪੰਚਮ ਮਿਲੇ ਮੀਤ ਮੁਰਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਜੁਗਾ ਜਗੰਤਰ ਸਾਚੀ ਕਾਰਾ, ਹਰਿ ਸੰਤਨ ਵੇਖੇ ਥਾਉਂ ਥਾਈਆ। ਮੰਦਰ ਸੋਹੇ ਇਕ ਦਵਾਰਾ, ਜਿਸ ਦਰ ਆਪਣਾ ਚਰਨ ਛੁਹਾਈਆ। ਮੂਰਖ ਮੂੜੇ ਲਾਵੇ ਪਾਰਾ, ਪਤਤ ਪਾਪੀ ਆਪ ਤਰਾਈਆ। ਏਕਾ ਦੇਵੇ ਨਾਮ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਏਕਾ ਦਾਤਾ, ਮੇਟੇ ਰੈਣ ਅੰਧੇਰੀ ਰਾਤਾ, ਸਚ ਸੁੱਚ ਕਰੇ ਰੁਸ਼ਨਾਈਆ। ਜੁਗ ਜੁਗ ਅੰਧੇਰ ਮਿਟਾਇੰਦਾ, ਜਨ ਭਗਤਾਂ ਦੇਵੇ ਬ੍ਰਹਮ ਗਿਆਨ। ਆਪਣਾ ਮੰਤਰ ਆਪ ਦ੍ਰਿੜਾਇੰਦਾ, ਧੁਰ ਦਰਗਾਹੀ ਧੁਰ ਫ਼ਰਮਾਣ। ਸਾਚਾ ਰਾਗ ਇਕ ਅਲਾਇੰਦਾ, ਧੁਨ ਅਨਾਦਿ ਸੱਚੀ ਧੁਨਕਾਨ। ਸਾਚਾ ਸ਼ਬਦ ਆਪ ਸੁਣਾਇੰਦਾ, ਰਸਨਾ ਜਿਹਵਾ ਨਾ ਕੋਇ ਗਾਨ। ਸਾਚਾ ਮੰਦਰ ਆਪ ਵਸਾਇੰਦਾ, ਘਰ ਘਰ ਵਿਚ ਹੋ ਮਿਹਰਵਾਨ। ਬੰਦ ਤਾਕੀ ਆਪ ਖੁਲਾਇੰਦਾ, ਸਤਿਗੁਰ ਪੂਰਾ ਸੂਰਬੀਰ ਬਲੀ ਬਲਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਾਹੋ ਭੂਪ ਬਣ ਸੁਲਤਾਨ। ਆਤਮ ਸੇਜਾ ਆਪ ਹੰਢਾਇੰਦਾ, ਗੁਣਵੰਤਾ, ਗੁਣ ਨਿਧਾਨ। ਗੁਰਮੁਖ ਕਾਇਆ ਚੋਲੀ ਰੰਗ ਰੰਗਾਇੰਦਾ, ਰੰਗਣਹਾਰ ਸ੍ਰੀ ਭਗਵਾਨ। ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ, ਈਸ਼ ਜੀਵ ਕਰ ਪਰਵਾਨ। ਝੂਠਾ ਨਾਤਾ ਤੋੜ ਤੁੜਾਇੰਦਾ, ਲੇਖਾ ਚੁੱਕੇ ਪੰਜ ਸ਼ੈਤਾਨ। ਸਾਚਾ ਹੁਕਮ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਾਰ, ਜੁਗਾ ਜੁਗੰਤਰ ਦੇਵੇ ਵਰ, ਗੁਰਮੁਖ ਸਾਚੇ ਮਾਤ ਪਛਾਣ। ਜੁਗ ਜੁਗ ਭਗਤ ਸਲਾਹਿੰਦਾ, ਇਕ ਇਕੱਲਾ ਏਕੰਕਾਰ। ਆਪਣੇ ਭਾਣੇ ਆਪ ਰਹਾਇੰਦਾ, ਭਾਣਾ ਜਾਣੇ ਅਗੰਮ ਅਪਾਰ। ਸ਼ਾਹ
❋
❋
ਸੁਲਤਾਨਾਂ ਖ਼ਾਕ ਰਲਾਇੰਦਾ, ਤੋੜਨਹਾਰਾ ਗੜ੍ਹ ਹੰਕਾਰ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਕਿਰਪਾ ਕਰ ਵਿਚ ਸੰਸਾਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ, ਜੁਗ ਜੁਗ ਚਲੇ ਅਵੱਲੜੀ ਚਾਲ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰ, ਪਿਆਰ। ਗੁਰਮੁਖ ਸਾਚਾ ਮੀਤੜਾ, ਹਰਿ ਸਤਿਗੁਰ ਵੇਖ ਵਖਾਇੰਦਾ। ਦੇਵੇ ਨਾਮ ਇਕ ਅਨਡੀਠੜਾ, ਸਾਚੇ ਮੰਦਰ ਆਪ ਬਿਠਾਇੰਦਾ। ਮਿੱਠਾ ਕਰੇ ਕਾਇਆ ਰੀਠੜਾ, ਅੰਮ੍ਰਿਤ ਆਤਮ ਰਸ ਚਖਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤੜਾ, ਸਾਚੇ ਮੰਦਰ ਬਹਿ ਬਹਿ ਗਾਇੰਦਾ। ਮਨ ਮਨੂਆ ਕਰੇ ਪਤਿਤ ਪੁਨੀਤੜਾ, ਪਤਿਤ ਪਾਪੀ ਤਰਾਇੰਦਾ । ਜੁਗ ਜੁਗ ਚਲਾਏ ਆਪਣੀ ਰੀਤੜਾ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ । ਕਲਜੁਗ ਚੌਥਾ ਜੁਗ ਅੰਤਮ ਬੀਤੜਾ, ਥਿਰ ਕੋਇ ਰਹਿਣ ਨਾ ਪਾਇੰਦਾ। ਵੇਖਣਹਾਰਾ ਚਾਰ ਕੁੰਟ ਦਹਿ ਦਿਸ਼ਾ ਹਸਤ ਕੀਟੜਾ, ਇਕ ਇਕੱਲਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਮੇਲਿਆ, ਕਰ ਕਿਰਪਾ ਗੁਰ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਆਪ ਸੁਹਾਏ ਬੰਕ ਦਵਾਰ। ਸਖ਼ਾ ਸਖ਼ਾਈ ਸੱਜਣ ਸਹੇਲਿਆ, ਆਦਿ ਜੁਗਾਦੀ ਮੀਤ ਮੁਰਾਰ। ਆਪੇ ਜਾਣੇ ਆਪਣਾ ਵਕਤ ਵੇਲਿਆ, ਥਿਤ ਵਾਰ ਨਾ ਪਾਵੇ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਬੰਕ ਦਵਾਰ। ਬੰਕ ਦਵਾਰਾ ਸੋਭਾਵੰਤ, ਗੁਰ ਸਤਿਗੁਰ ਸੱਜਣ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਏਕਾ ਕੰਤ, ਘਰ ਸੁਹੰਜਣੀ ਸੇਜ ਸੁਹਾਇਆ। ਸ਼ਬਦ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਖੇਲ ਖਿਲਾਇਆ। ਜੁਗ ਜੁਗ ਮਹਿਮਾ ਅਗਣਤ, ਅਗਣਤ ਵੇਦ ਪੁਰਾਨ ਰਹੇ ਜਸ ਗਾਇਆ। ਲੇਖਾ ਲਾਏ ਸਾਚੇ ਸੰਤ, ਸਤਿ ਸਤਿਵਾਦੀ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਮਿਲਾਇਆ। ਗੁਰਮੁਖ ਸ਼ਬਦ ਮਿਲਾਇੰਦਾ, ਸੁਰਤੀ ਸੁਰਤ ਕਰ ਵਿਚਾਰ। ਮੂਰਤ ਅਕਾਲ ਵੇਖ ਵਖਾਇੰਦਾ, ਨਿਰਗੁਣ ਰੂਪ ਨਿਰਾਕਾਰ। ਨਾਮ ਢੋਲ ਮਰਦੰਗ ਵਜਾਇੰਦਾ, ਧੁਨ ਅਗੰਮੀ ਇਕ ਧੁਨਕਾਰ। ਜੂਨੀ ਰਹਿਤ ਦਿਸ ਨਾ ਆਇੰਦਾ, ਕਲਜੁਗ ਤੇਰੀ ਅੰਤਮ ਵਾਰ। ਸਾਚਾ ਡੰਕਾ ਇਕ ਵਖਾਇੰਦਾ, ਦੋ ਜਹਾਨਾਂ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਉਠਾਇੰਦਾ, ਸ਼ਾਹ ਸੁਲਤਾਨਾ ਮਾਰੇ ਮਾਰ। ਗੁਰਸਿਖ ਜਨਕਾ ਆਪ ਤਰਾਇੰਦਾ, ਜਨ ਜਨਨੀ ਲਾਏ ਪਾਰ। ਆਪਣੀ ਬਣਤਾ ਆਪ ਬਣਾਇੰਦਾ, ਆਪੇ ਬੇੜਾ ਬੰਨਣਹਾਰ। ਗੁਰਮੁਖ ਸੰਤਾ ਵੇਖ ਵਖਾਇੰਦਾ, ਗੁਰ ਸੂਰਾ ਕਰ ਪਿਆਰ। ਆਸਾ ਮਨਸਾ ਪੂਰ ਕਰਾਇੰਦਾ, ਫੁਲ ਫੁਲਵਾੜੀ ਲਾਏ ਪੱਤ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਬੰਧਨ ਪਾਇੰਦਾ। ਹਰਿਜਨ ਬੇੜਾ ਆਪੇ ਬੰਨ੍ਹ, ਜੁਗ ਜੁਗ ਦਇਆ ਕਮਾਇੰਦਾ। ਗੁਰਮੁਖ ਵਡਿਆਈ ਧੰਨ ਧੰਨ, ਸਤਿਗੁਰ ਪੂਰਾ ਰਸਨਾ ਜਿਹਵਾ ਗਾਇੰਦਾ। ਲੇਖਾ ਜਾਣੇ ਗੋਕਲ ਮਥਰਾ ਬਿੰਦਰਾਬਨ, ਜਗਤ ਦੁਆਰਕਾ ਆਪਣੇ ਚਰਨਾ ਹੇਠ ਦਬਾਇੰਦਾ। ਭਾਗ ਲਗਾਏ ਹਰਿਜਨ ਤੇਰੀ ਛੱਪਰੀ ਛੰਨ, ਸਾਚੇ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤ ਪਰਕਾਸ਼ ਸੂਰਜ ਚੰਨ, ਕੋਟਨ ਭਾਨ ਮੁਖ ਸ਼ਰਮਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਭਵ ਆਪਣਾ ਰੂਪ ਦਰਸਾਇੰਦਾ। ਮਨ ਪੰਖੀ ਸ਼ਬਦ ਡੋਰੀ ਲਏ ਬੰਨ, ਉਡ ਉਡ ਨਾ ਦਹਿ ਦਿਸ਼ ਧਾਇੰਦਾ। ਕਾਇਆ ਚੋਲੀ ਭਾਗ ਲਗਾਏ ਪੰਜ ਤਤ ਤਨ, ਧਨ ਸਾਚਾ ਵਿਚ ਟਿਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਇੰਦਾ। ਸਾਚੀ ਵਸਤ ਨਾਮ ਗੁਰਦੇਵ, ਗੁਰ ਗੁਰਮੁਖ ਝੋਲੀ ਪਾਇੰਦਾ। ਅਬਿਨਾਸ਼ੀ ਕਰਤਾ ਅਲੱਖ ਅਭੇਵ, ਅਗੰਮ ਅਥਾਹ ਬੇਪਰਵਾਹ ਆਪਣਾ ਖੇਲ ਆਪ ਖਲਾਇੰਦਾ। ਜੁਗ ਜੁਗ ਜਾਣੇ ਜਾਨਣਹਾਰ ਸੇਵ, ਪੂਰਬ ਜਨਮਾਂ ਵੇਖ ਵਖਾਇੰਦਾ। ਵਡ ਵਡਾ ਆਤਮ ਪਰਮਾਤਮ ਦੇਵ, ਦੇਵੀ ਦੇਵ ਆਪ ਅਖਵਾਇੰਦਾ। ਆਦਿ ਜੁਗਾਦਿ ਸਦਾ ਨੇਹਕੇਵ, ਨੇਹਚਲ ਆਪਣਾ ਧਾਮ ਵਸਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ ਸਾਚਾ ਮੇਵ, ਸਾਚਾ ਫਲ ਆਪ ਖਵਾਇੰਦਾ। ਜਿਸ ਜਨ ਗਾਇਆ ਰਸਨਾ ਜਿਹਵ, ਜੀਵਣ ਜੁਗਤ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਚੇ ਵੇਖਣਹਾਰ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਕਲਜੁਗ ਸਤਿਜੁਗ ਬਣੇ ਦਾਈ ਦਾਇਆ, ਸੇਵਾ ਕਰੇ ਆਪ ਨਿਰੰਕਾਰ। ਧਰਤ ਧਵਲ ਦਏ ਸੁਹਾਇਆ, ਧਰ ਧਰਨੀ ਸੁਣ ਪੁਕਾਰ। ਅਕਾਸ਼ ਪਰਕਾਸ਼ ਦਏ ਕਰਾਇਆ, ਨਿਰਗੁਣ ਦੀਪਕ ਕਰ ਉਜਿਆਰ। ਸਵਛ ਸਰੂਪੀ ਰੂਪ ਪਰਗਟਾਇਆ, ਪਾਰਬ੍ਰਹਮ ਪ੍ਰਭ ਖੇਲ ਨਿਆਰ। ਦਹਿ ਦਿਸ਼ਾ ਚਾਰ ਕੂਟੀ ਏਕਾ ਸ਼ਬਦ ਜਣਾਇਆ, ਸ਼ਬਦ ਨਾਦ ਸੱਚੀ ਧੁਨਕਾਰ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਫੋਲ ਫੁਲਾਇਆ, ਕਰੇ ਖੇਲ ਨਿਰਗੁਣ ਨਿਰਾਕਾਰ। ਕਲਜੁਗ ਅੰਤਮ ਵੇਸ ਵਟਾਇਆ, ਰੂਪ ਰੰਗ ਰੇਖ ਨਾ ਸਕੇ ਕੋਈ ਵਿਚਾਰ। ਗੁਰਮੁਖ ਸਾਚੇ ਲਏ ਜਗਾਇਆ, ਘਰ ਮੰਦਰ ਖੋਲ੍ਹ ਕਿਵਾੜ। ਹਰਿ ਮੰਦਰ ਦਏ ਇਕ ਸੁਹਾਇਆ, ਤ੍ਰੈਗੁਣ ਨਾਤਾ ਤੋੜ ਜੰਜਾਲ। ਅੰਦਰੇ ਅੰਦਰ ਮੇਲ ਮਿਲਾਇਆ, ਪਾਰਬ੍ਰਹਮ ਕਰੇ ਹਰਿ ਹਰਿ ਇਕ ਪਿਆਰ। ਸੁਰਤ ਸਵਾਣੀ ਬਣ ਵਖਾਇਆ, ਜਗਤ ਵਾਸਨਾ ਕਰ ਖ਼ਵਾਰ। ਸਾਚੇ ਹਾਣੀ ਸ਼ਬਦ ਮਿਲਾਇਆ, ਦਰ ਸੋਹੇ ਨਾਰੀ ਪ੍ਰਿਆ ਭਤਾਰ। ਗੀਤ ਸੁਹਾਗੀ ਏਕਾ ਗਾਇਆ, ਦਿਵਸ ਰੈਣ ਮੰਗਲਾਚਾਰ। ਅਨੰਦ ਅਨੰਦ ਗੁਰ ਇਕ ਵਖਾਇਆ, ਪਰਮਾਨੰਦ ਰਹੇ ਖ਼ਵਾਰ। ਬੰਦੀ ਬੰਧਨ ਗੁਰ ਵਖਾਇਆ, ਨਾਤਾ ਤੋੜੇ ਤੋੜਨਹਾਰ। ਵਾਸਨਾ ਗੰਦੀ ਦਏ ਕਢਾਇਆ, ਜਿਸ ਸਿਰ ਹੱਥ ਧਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਸਚ ਦਰਬਾਰ। ਗੁਰਮੁਖ ਦਵਾਰ ਸੁਹੰਜਣਾ, ਸੁਹਾਵਣਹਾਰ ਆਪ ਨਿਰੰਕਾਰ। ਜਗੇ ਦੀਪਕ ਇਕ ਨਿਰੰਜਣਾ, ਨਿਰਗੁਣ ਨੂਰ ਹੋਏ ਉਜਿਆਰ। ਸਤਿਗੁਰ ਮਿਲਿਆ ਦਰਦ ਦੁਖ ਭੈ ਭੰਜਨਾ, ਭਵ ਸਾਗਰ ਕਰੇ ਪਾਰ। ਨੇਤਰ ਪਾਏ ਨਾਮ ਅੰਜਨਾ, ਮੇਟ ਮਿਟਾਏ ਅੰਧ ਅੰਧਿਆਰ। ਅੰਤ ਕਾਲ ਕਲ ਰੱਖੇ ਲੱਜਣਾ, ਰਾਏ ਧਰਮ ਨਾ ਕਰੇ ਖ਼ਵਾਰ। ਘਰ ਨਾਦ ਅਨਾਦੀ ਵੱਜਣਾ, ਸ਼ਬਦੀ ਸ਼ਬਦ ਕਰੇ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਏ ਸਾਚੇ ਡਾਰ। ਸਾਚਾ ਫਲ ਬੂਟਾ ਲਾਏ ਜਗ, ਜੜ੍ਹ ਆਪਣੇ ਹੱਥ ਰਖਾਈਆ। ਚੇਤਨ ਰੂਪ ਸੂਰਾ ਸਰਬੱਗ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਵਸੇ ਉਪਰ ਸ਼ਾਹ ਰਗ, ਸਾਚਾ ਮੰਦਰ ਆਪ ਸੁਹਾਈਆ। ਜਨ ਭਗਤਾਂ ਬੰਨ੍ਹੇ ਭਗਤੀ ਤਗ, ਨਾਮ ਡੋਰੀ ਤੰਦ ਬੰਧਾਈਆ। ਹਰਿ ਸ਼ਬਦ ਬੁਝਾਏ ਅਗਨੀ ਅੱਗ, ਤਤਵ ਤਤ ਨਾ ਕੋਈ ਜਲਾਈਆ। ਗੁਰਮੁਖਾਂ ਮੇਟੇ ਦੂਰ ਦੁਰਾਡਾ ਪੰਧ, ਸਾਚਾ ਪਾਂਧੀ ਬੇਪਰਵਾਹੀਆ। ਬੇਪਰਵਾਹ ਗੁਰਸਿਖਾਂ ਸੁਣਾਏ ਏਕਾ ਛੰਦ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਉਮੇਂ ਹੰਗਤ ਢਾਏ ਕੰਧ, ਹੰ ਬ੍ਰਹਮ ਇਕ ਵਖਾਈਆ। ਨਿਝ ਘਰ ਵਖਾਏ ਨਿਜਾਨੰਦ, ਨਿਝ ਅੰਮ੍ਰਿਤ ਜਾਮ ਪਿਆਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਰਹੇ ਨਾ ਰਾਈਆ। ਸਰਬ ਜੀਆਂ ਦਾਤਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਜੁਗ ਜੁਗ ਗੁਰਮੁਖ ਲਏ ਉਠਾਈਆ। ਗੁਰਮੁਖ ਸ਼ਬਦ ਜਗਾਇਆ, ਜਾਗਰਤ ਜੋਤ ਇਕ ਜਗਾ । ਗੁਰਸਿਖ ਸ਼ਬਦ ਸੁਣਾਇਆ, ਅਨਹਦ ਅਨਾਦੀ ਰਾਗ ਅਲ੍ਹਾ। ਗੁਰਮੁਖ ਮੇਲ ਮਿਲਾਇਆ, ਦੂਈ ਦਵੈਤੀ ਪਰਦਾ ਲਾਹ। ਗੁਰਸਿਖ ਰੰਗ ਰੰਗਾਇਆ, ਰੰਗ ਰੰਗੀਲਾ ਇਕ ਚੜ੍ਹਾ। ਗੁਰਮੁਖ ਸੇਜ ਹੰਢਾਇਆ, ਆਤਮ ਸੇਜਾ ਸੋਭਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ। ਹਰਿਜਨ ਸਦਾ ਸਹਾਇਕ, ਸਤਿਗੁਰ ਦੀਨ ਦੁਨੀ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਮਸਤਕ ਆਪੇ ਜਾਏ ਬੌਹੜ, ਪੂਰਬ ਕਰਮਾਂ ਫੋਲ ਫੁਲਾਇੰਦਾ। ਲੱਖ ਚੁਰਾਸੀ ਵਿਚੋਂ ਫਲ ਵੇਖੇ ਮਿੱਠਾ ਕੌੜ, ਕਰਤਾ ਕੀਮਤ ਆਪੇ ਪਾਇੰਦਾ। ਆਦਿ ਜੁਗਾਦਿ ਸ਼ਬਦ ਗੁਰਦੇਵ ਦੋ ਜਹਾਨਾ ਰਿਹਾ ਦੌੜ, ਲੋਕਮਾਤ ਵੇਸ ਵਟਾਇੰਦਾ। ਨਿਰਗੁਣ ਸਰਗੁਣ ਅੰਦਰ ਲਾਏ ਪੌੜ, ਚੌਥਾ ਡੰਡਾ ਹੱਥ ਰਖਾਇੰਦਾ। ਜਨ ਭਗਤਾਂ ਬੁਝਾਏ ਲੱਗੀ ਔੜ, ਜਨਮ ਜਨਮ ਦੀ ਪਿਆਸ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਭਗਤ ਆਪਣੇ ਲੇਖੇ ਲਾਇੰਦਾ। ਹਰਿ ਭਗਤ ਲੇਖਾ ਮੰਗਣਾ, ਕਲਜੁਗ ਤੇਰੀ ਅੰਤਮ ਵਾਰ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਅਗਨੀ ਤਤ ਵਗਣਾ, ਕੋਈ ਕਰੇ ਨਾ ਠੰਡਾ ਠਾਰ। ਕਲਜੁਗ ਜੀਵ ਹੰਸ ਹੋਏ ਕਗਨਾ, ਕਾਗ ਰਲੇ ਕਾਗਾਂ ਡਾਰ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਉਚੀ ਕੂਕੇ ਕਰੇ ਪਿਆਰ। ਜੋ ਘੜਿਆ ਸੋ ਭੱਜਣਾ, ਥਿਰ ਰਹੇ ਨਾ ਵਿਚ ਸੰਸਾਰ। ਗੁਰ ਗੋਬਿੰਦ ਸੂਰਾ ਏਕਾ ਗੱਜਣਾ, ਸਿੰਘ ਰੂਪ ਸ਼ਾਹ ਅਸਵਾਰ। ਗੁਰਮੁਖਾਂ ਪਰਦਾ ਅੰਤਮ ਕੱਜਣਾ, ਦਿਵਸ ਰੈਣ ਪਾਵੇ ਸਾਰ। ਸਚ ਚਲਾਏ ਨਾਮ ਜਹਾਜਣਾ, ਗੁਰਮੁਖ ਸਾਚੇ ਲਏ ਚਾੜ੍ਹ। ਅੰਦਰ ਮੰਦਰ ਮਾਰੇ ਵਾਜਣਾ, ਸੋਈ ਸੁਰਤੀ ਲਏ ਉਠਾਲ। ਨਿਰਗੁਣ ਸਰਗੁਣ ਰਚਿਆ ਕਾਜਨਾ, ਕਾਜ ਕਰੇ ਆਪ ਕਰਤਾਰ। ਸ਼ਾਹੋ ਭੂਪ ਵਡ ਰਾਜਨ ਰਾਜਨਾ, ਨਿਹਕਲੰਕਾ ਨਰ ਅਵਤਾਰ। ਆਪੇ ਹੋਏ ਗ਼ਰੀਬ ਨਿਵਾਜਨਾ, ਗ਼ਰੀਬ ਨਿਮਾਣੇ ਲਾਏ ਪਾਰ। ਸਾਚੇ ਅਸਵ ਚੜ੍ਹੇ ਤਾਜਨਾ, ਤ੍ਰਲੋਕੀ ਚਰਨਾ ਹੇਠ ਲਤਾੜ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਵੇਖੇ ਰਚੀ ਸਾਜਨਾ, ਨਿਰਗੁਣ ਨਿਰਗੁਣ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਕਰਤਾ ਪੁਰਖ ਦੀਨ ਦਿਆਲ। ਜੁਗ ਜੁਗ ਆਪਣਾ ਰੂਪ ਵਟਾਇੰਦਾ, ਜੁਗ ਜੁਗ ਸੇਵ ਲਗਾਏ ਕਾਲ ਮਹਾਂਕਾਲ। ਜੁਗ ਜੁਗ ਸ਼ਸਤਰ ਖੰਡਾ ਹੱਥ ਚਮਕਾਇੰਦਾ, ਜੁਗ ਜੁਗ ਵੇਖੇ ਚਿਲਾ ਤੀਰ ਕਮਾਨ। ਜੁਗ ਜੁਗ ਲੱਖ ਚੁਰਾਸੀ ਰਥ ਚਲਾਇੰਦਾ, ਰਥ ਰਥਵਾਹੀ ਬੇਮਿਸਾਲ। ਜੁਗ ਜੁਗ ਅਕਥ ਕਹਾਣੀ ਆਪ ਸੁਣਾਇੰਦਾ, ਕੋਈ ਕਥੇ ਨਾ ਵਿਚ ਸੰਸਾਰ। ਜੁਗ ਜੁਗ ਸ੍ਰਿਸ਼ਟ ਸਬਾਈ ਮਥ ਵਖਾਇੰਦਾ, ਨਾਮ ਮਧਾਨਾ ਏਕਾ ਡਾਰ। ਜੁਗ ਜੁਗ ਆਪਣਾ ਹੱਥ ਉਠਾਇੰਦਾ, ਜਨ ਭਗਤਾਂ ਕਰੇ ਸਚ ਪਿਆਰ। ਜੁਗ ਜੁਗ ਸਮਰਥ ਪੁਰਖ ਖੇਲ ਖਿਲਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਜੋਤ ਜਗਾਇੰਦਾ, ਨਿਹਕਲੰਕਾ ਲਏ ਅਵਤਾਰ। ਜੂਠ ਝੂਠ ਜਗਤ ਮਿਟਾਇੰਦਾ, ਕੂੜ ਕੁੜਿਆਰਾ, ਕਰੇ ਖ਼ਵਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਸੀਸ ਤਾਜ ਰੱਖੇ ਨਾ ਕੋਈ ਦਸਤਾਰ। ਚਾਰ ਵਰਨਾਂ ਏਕਾ ਦਰ ਵਖਾਇੰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ। ਸਾਚਾ ਖੰਡਾ ਹੱਥ ਚਮਕਾਇੰਦਾ, ਬਹੱਤਰ ਨਾੜੀ ਮਾਰੇ ਮਾਰ। ਬ੍ਰਹਿਮੰਡਾਂ ਵੇਖ ਵਖਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਲਏ ਉਭਾਰ। ਕ੍ਰੋੜ ਤੇਤੀਸਾ ਪੰਧ ਮੁਕਾਇੰਦਾ, ਸੁਰਪਤ ਰਾਜਾ ਇੰਦ ਬਾਜੀ ਜਾਏ ਹਾਰ। ਸ਼ੰਕਰ ਆਪਣਾ ਹਾਰ ਸੁਟਾਇੰਦਾ, ਬਾਸ਼ਕ
❋
❋
ਤਸ਼ਕਾ ਨਾ ਕੋਈ ਵਿਚਾਰ। ਹਰਿ ਹਰਿ ਪਾਰਬ੍ਰਹਮ ਰਾਹ ਤਕਾਇੰਦਾ, ਮੇਲ ਮਿਲਾਏ ਅੰਤਮ ਵਾਰ। ਵਿਸ਼ਨੂੰ ਸਾਂਗੋਂ ਪਾਂਗ ਸੇਜ ਪਰੇ ਹਟਾਇੰਦਾ, ਦਰ ਦਵਾਰ ਬਣੇ ਭਿਖਾਰ। ਪੁਰਖ ਅਬਿਨਾਸ਼ੀ ਹੁਕਮ ਜਣਾਇੰਦਾ, ਤਿੰਨਾਂ ਲੋਕਾਂ ਏਕਾ ਵਾਰ। ਚੌਦਾਂ ਲੋਕ ਹੱਟ ਖੁਲ੍ਹਾਇੰਦਾ, ਚੌਦਾਂ ਤਬਕਾਂ ਮਾਰੇ ਮਾਰ। ਚੌਦਾਂ ਵਿਦਿਆ ਪੰਧ ਮੁਕਾਇੰਦਾ, ਚੌਦਸ ਚੌਦਾਂ ਹੋਏ ਅੰਧਿਆਰ। ਸਦੀ ਚੌਧਵੀਂ ਵੇਖ ਵਖਾਇੰਦਾ, ਵੇਖਣਹਾਰਾ ਆਪ ਨਿਰੰਕਾਰ। ਤ੍ਰੈਗੁਣ ਅਗਨੀ ਮਠ ਤਪਾਇੰਦਾ, ਜੋਤੀ ਲੰਬੂ ਲਾਏ ਆਪ ਕਰਤਾਰ। ਪੰਜ ਤਤ ਹੱਡੀਆਂ ਬਾਲਣ ਵਿਚ ਡਾਹਿੰਦਾ, ਕਾਲ ਸੇਵਾ ਕਰੇ ਦਵਾਰ। ਮਹਾਂਕਾਲ ਦਇਆ ਕਮਾਇੰਦਾ, ਦਿਵਸ ਰੈਣ ਕਰੇ ਵਿਚਾਰ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਫੜ ਫੜ ਆਪ ਉਠਾਇੰਦਾ, ਲਿਆਏ ਖਿਚ ਸਤਿਗੁਰ ਚਰਨ ਦਵਾਰ। ਨਿਹਕਲੰਕ ਨਰ ਹਰਿ ਨਰਾਇਣ ਜੋਤੀ ਜਾਮਾ ਭੇਖ ਵਟਾਇੰਦਾ, ਗੁਰ ਪੀਰ ਅਵਤਾਰ ਰਸਨਾ ਗਾ ਗਾ ਗਏ ਵਿਚਾਰ। ਅੰਤਮ ਲੇਖਾ ਆਪਣੇ ਹੱਥ ਰਖਾਇੰਦਾ, ਗੁਰ ਗੋਬਿੰਦ ਕਰੇ ਪਿਆਰ। ਸਾਢੇ ਤਿੰਨ ਹੱਥ ਮੰਦਰ ਬਣਾਇੰਦਾ, ਨੌਂ ਦਰ ਕਰੇ ਸ਼ੰਗਾਰ। ਦਸਵੇਂ ਆਪਣਾ ਆਸਣ ਲਾਇੰਦਾ, ਦਿਸ ਨਾ ਆਏ ਵਿਚ ਸੰਸਾਰ। ਗੁਰਸਿਖਾਂ ਦਸਮ ਦੁਆਰੀ ਬੰਦ ਘਰ ਆਪ ਖੁਲ੍ਹਾਇੰਦਾ, ਸ਼ਬਦ ਖੰਡਾਂ ਫੜ ਤੇਜ ਕਟਾਰ। ਪੂਜਾ ਪਾਠ ਜਪ ਤਪ ਨਾ ਕੋਈ ਕਰਾਇੰਦਾ, ਸਤਿ ਹਠ ਨਾ ਕਰੇ ਕੋਈ ਵਿਚਾਰ। ਅਠਸਠ ਤੀਰਥ ਨਾ ਕੋਈ ਨਹਾਇੰਦਾ, ਨਾ ਕੋਈ ਘਾਲੇ ਜਗਤ ਘਾਲ। ਜਿਸ ਸਿਰ ਆਪਣਾ ਹੱਥ ਰਖਾਇੰਦਾ, ਗੁਰਮੁਖ ਬਣਾਏ ਸਾਚੇ ਲਾਲ। ਹੋਏ ਪ੍ਰਤੱਖ ਦਰਸ ਦਿਖਾਇੰਦਾ, ਨਾਤਾ ਤੋੜ ਕਾਲ ਮਹਾਂਕਾਲ। ਜਨਮ ਜਨਮ ਦੀ ਹਰਸ ਮਿਟਾਇੰਦਾ, ਲੱਖ ਚੁਰਾਸੀ ਤੋੜ ਜੰਜਾਲ। ਦਰਗਾਹਿ ਸਾਚੀ ਧਾਮ ਵਖਾਇੰਦਾ, ਸ਼ਬਦ ਬਿਬਾਣੇ ਲਏ ਬਹਾਲ। ਸਚਖੰਡ ਦੁਆਰਾ ਮੰਦਰ ਆਪ ਸੁਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਸਤ ਰੰਗ ਨਿਸ਼ਾਨਾ ਆਪ ਝੁਲਾਇੰਦਾ, ਸਾਚੇ ਤਖ਼ਤ ਬੈਠ ਸ੍ਰੀ ਭਗਵਾਨ। ਗੁਰਮੁਖ ਚਰਨਾਂ ਵਿਚ ਰਖਾਇੰਦਾ, ਨਾਤਾ ਤੁੱਟੇ ਵਿਚ ਜਹਾਨ। ਆਪਣੀ ਜੋਤ ਆਪਣੇ ਵਿਚ ਮਿਲਾਇੰਦਾ, ਬ੍ਰਹਮ ਪਾਰਬ੍ਰਹਮ ਕਰੇ ਪਰਵਾਨ। ਸੋਹੰ ਆਪਣੀ ਖੇਲ ਖਿਲਾਇੰਦਾ, ਸੋ ਮੇਟੇ ਸਰਬ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਅਨਾਦਿ, ਜੁਗ ਕਰਤਾ ਆਪ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਬ੍ਰਹਿਮਾਦਿ ਜਨ ਭਗਤਾਂ ਦੇਵੇ ਸਾਚੀ ਦਾਤ, ਦਾਤਾ ਦਾਨੀ ਦਯਾ ਨਿਧ ਗਹਿਰ ਗੁਣ ਠਾਕਰ ਠਗ ਠਗੌਰੀ ਜਗਤ ਆਪ ਵਖਾਇੰਦਾ।
੧੧ ਅੱਸੂ ੨੦੧੭ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋ ਬੂਆ, ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਆਦਿ ਜੁਗਾਦੀ ਵਡ ਮਿਹਰਵਾਨ। ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ, ਇਕ ਅਕੱਲਾ ਵਾਲੀ ਦੋ ਜਹਾਨ। ਏਕੰਕਾਰਾ ਰੂਪ ਪਰਗਟਾਇੰਦਾ, ਰੂਪ ਅਨੂਪ ਸ਼ਾਹ ਸੁਲਤਾਨ। ਆਦਿ ਨਿਰੰਜਣ ਨਾਉਂ ਰਖਾਇੰਦਾ, ਜੋਤੀ ਜੋਤ ਜਗੇ ਮਹਾਨ। ਸ੍ਰੀ ਭਗਵਾਨ ਆਪਣਾ ਬਲ ਆਪ ਧਰਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਅਬਿਨਾਸ਼ੀ ਕਰਤਾ ਆਪਣੀ ਕਾਰ ਆਪ ਕਰਾਇੰਦਾ, ਕਰਤਾ ਪੁਰਖ ਨੌਜਵਾਨ। ਪਾਰਬ੍ਰਹਮ ਪ੍ਰਭ ਸਾਚਾ ਦਰ ਸੁਹਾਇੰਦਾ, ਦਰ ਘਰ ਸਾਚਾ ਕਰ ਪਰਵਾਨ। ਸਚਖੰਡ ਦਵਾਰਾ ਆਪ ਉਪਾਇੰਦਾ, ਆਪ ਰਖਾਏ ਸਚ
❋
❋
ਨਿਸ਼ਾਨ। ਘਰ ਘਰ ਵਿਚ ਆਪ ਖੁਲ੍ਹਾਇੰਦਾ, ਥਿਰ ਦਰਬਾਰਾ ਕਰ ਪਰਵਾਨ। ਸਚ ਸਿੰਘਾਸਣ ਇਕ ਵਿਛਾਇੰਦਾ, ਨਿਰਗੁਣ ਨਿਰਵੈਰ ਆਪ ਆਪਣਾ ਕਰ ਕੁਰਬਾਨ। ਤਖ਼ਤ ਤਾਜ ਸੋਭਾ ਪਾਇੰਦਾ, ਉਪਰ ਬਹੇ ਰਾਜ ਰਾਜਾਨ। ਸ਼ਬਦ ਤਾਜ ਇਕ ਟਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲਾ, ਅਕਲ ਕਲ ਬੇਪਰਵਾਹੀਆ। ਆਦਿ ਜੁਗਾਦੀ ਦੀਨ ਦਿਆਲਾ, ਦੋ ਜਹਾਨਾਂ ਵੇਖ ਵਖਾਈਆ। ਸਚਖੰਡ ਸੁਹਾਏ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਈਆ। ਥਿਰ ਘਰ ਸਾਚੇ ਖੇਲ ਨਿਰਾਲਾ, ਅਨਭਵ ਆਪਣਾ ਰੂਪ ਪਰਗਟਾਈਆ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਈਆ। ਨਿਰਗੁਣ ਨਿਰਗੁਣ ਬਣ ਦਲਾਲਾ, ਲਾਲ ਲਾਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਦਏ ਵਡਿਆਈਆ। ਥਿਰ ਘਰ ਮੰਦਰ ਸਚ ਦਵਾਰਾ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਸਚਖੰਡ ਦਵਾਰੇ ਹੋ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਨਿਰਗੁਣ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਜੂਨੀ ਰਹਿਤ ਨਿਰਾਕਾਰਾ, ਨਿਰਵੈਰ ਆਪਣੀ ਧਾਰ ਬੰਧਾਇੰਦਾ। ਨੇਹਚਲ ਵਸੇ ਧਾਮ ਨਿਆਰਾ, ਮਹੱਲ ਅਟੱਲ ਆਪ ਸੁਹਾਇੰਦਾ। ਸਾਚੀ ਕਰਨੀ ਵਰਤੇ ਸਚ ਵਰਤਾਰਾ, ਕਰਤਾ ਕਰਨੀ ਆਪਣੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਵਾ ਬਾਤੀ ਇਕ ਰਖਾਇੰਦਾ। ਦੀਵਾ ਬਾਤੀ ਕਮਲਾਪਾਤ, ਹਰਿ ਸਾਚੇ ਘਰ ਟਿਕਾਈਆ। ਆਦਿ ਜੁਗਾਦਿ ਖੇਲ ਤਮਾਸ਼, ਦਰਗਹਿ ਸਾਚੀ ਵੇਖ ਵਖਾਈਆ। ਆਪੇ ਮੰਡਲ ਪਾਏ ਆਪਣੀ ਰਾਸ, ਆਪ ਆਪਣਾ ਰੂਪ ਨਚਾਈਆ। ਆਪਣੇ ਅੰਦਰ ਕਰੇ ਆਪਣਾ ਵਾਸ, ਵਾਸ ਨਿਵਾਸਾ ਆਪ ਹੋ ਜਾਈਆ। ਆਪੇ ਪੁਰਖ ਹੋਏ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਦਏ ਵਡਿਆਈਆ। ਸਚਖੰਡ ਦਵਾਰਾ ਸੋਭਾਵੰਤ, ਹਰਿ ਜੂ ਹਰਿ ਮੰਦਰ ਆਪ ਸੁਹਾਇੰਦਾ। ਨਿਰਗੁਣ ਜੋਤ ਸ੍ਰੀ ਭਗਵੰਤ, ਇਕ ਇਕੱਲਾ ਡੇਰਾ ਲਾਇੰਦਾ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਆਪੇ ਆਦਿ ਆਪੇ ਅੰਤ, ਅੰਤ ਆਦਿ ਆਪਣੀ ਧਾਰ ਚਲਾਇੰਦਾ। ਆਪੇ ਨਾਰ ਆਪੇ ਕੰਤ, ਕੰਤ ਕੰਤੂਲ ਆਪਣੀ ਸੇਜ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਖੋਲ੍ਹ, ਸ਼ਬਦ ਅਗੰਮੀ ਦਏ ਬੋਲ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਸ਼ਬਦ ਅਗੰਮੀ ਏਕਾ ਢੋਲਾ, ਪੁਰਖ ਅਬਿਨਾਸ਼ੀ ਏਕਾ ਗਾਈਆ। ਨਿਰਗੁਣ ਨਿਰਾਕਾਰ ਬਣ ਵਿਚੋਲਾ, ਮੇਲ ਮਿਲਾਏ ਸਾਚੇ ਥਾਈਆ। ਸਚਖੰਡ ਦਵਾਰਾ ਏਕਾ ਖੋਲ੍ਹਾ, ਘਰ ਸਾਚੇ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਦਏ ਬੋਲ ਅਗੰਮ ਅਗੰਮੜਾ ਖੇਲ ਵਖਾਈਆ। ਸ਼ਬਦ ਅਗੰਮੀ ਏਕਾ ਢੋਲਾ, ਪੁਰਖ ਅਬਿਨਾਸ਼ੀ ਆਪੇ ਗਾਈਆ। ਨਿਰਗੁਣ ਨਿਰਾਕਾਰ ਬਣ ਵਿਚੋਲਾ, ਮੇਲ ਮਿਲਾਏ ਸਾਚੇ ਥਾਈਂਆ। ਸਚਖੰਡ ਦਵਾਰਾ ਏਕਾ ਖੋਲ੍ਹਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਅਨਾਦੀ ਆਪ ਅਲਾਈਆ। ਨਾਦ ਅਨਾਦੀ ਹਰਿ ਨਿਰੰਕਾਰਾ, ਏਕਾ ਏਕ ਵਜਾਇੰਦਾ। ਆਪੇ ਜਾਣੇ ਸਤਿ ਸਤਾਰਾ, ਸਤਿ ਸਤਿਵਾਦੀ ਆਪਣੇ ਹੱਥ ਰਖਾਇੰਦਾ। ਆਪੇ ਪਾਏ ਆਪਣੀ ਸਾਰਾ, ਆਪਣੀ ਧਾਰ ਆਪ ਪਰਗਟਾਇੰਦਾ। ਆਪੇ ਗਾਏ ਆਪਣੀ ਵਾਰਾ, ਮਹਿਮਾ ਅਕਥ ਆਪ ਸੁਣਾਇੰਦਾ। ਆਪੇ ਜਾਏ
❋
❋
ਬਲ ਬਲਹਾਰਾ, ਆਪੇ ਵਾਹ ਵਾਹ ਸਲੋਕ ਅਲਾਇੰਦਾ। ਆਪੇ ਵਸੇ ਗੁਪਤ ਜ਼ਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰੇ ਵੱਜੇ ਨਾਦ, ਸਤਿ ਸਤਿਵਾਦੀ ਆਪ ਵਜਾਈਆ। ਸ਼ਬਦ ਖੁਲ੍ਹਾਏ ਬੋਧ ਅਗਾਧ, ਲਿਖਣ ਪੜ੍ਹਨ ਵਿਚ ਨਾ ਆਈਆ। ਨਾਮ ਜਣਾਏ ਆਦਿ ਜੁਗਾਦਿ, ਨਰ ਨਿਰੰਕਾਰਾ ਆਪ ਹੋ ਜਾਈਆ। ਆਪਣਾ ਗੁਣ ਆਪੇ ਅਰਾਧ, ਆਪਣੀ ਕਰੇ ਆਪ ਪੜ੍ਹਾਈਆ। ਆਪੇ ਦੇਵੇ ਸਾਚੀ ਦਾਦ, ਆਪਣੀ ਭਿਛਿਆ ਝੋਲੀ ਆਪ ਭਰਾਈਆ। ਆਪ ਆਪਾ ਵਿਚੋਂ ਕਾਢ, ਅੱਗੇ ਆਪਣਾ ਆਪ ਟਿਕਾਈਆ। ਆਪਣਾ ਨਾਮ ਆਪੇ ਲਾਧ, ਆਪੇ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਹਰਿ ਸੁਹਾਇੰਦਾ, ਅੰਦਰ ਵੜ ਹਰਿ ਨਿਰੰਕਾਰ। ਦੀਵਾ ਬਾਤੀ ਇਕ ਟਿਕਾਇੰਦਾ, ਕਮਲਾਪਾਤੀ ਖੇਲ ਨਿਆਰ। ਸਾਚਾ ਸਾਥੀ ਆਪ ਅਖਵਾਇੰਦਾ, ਸਾਚਾ ਬੇੜਾ ਕਰੇ ਤਿਆਰ। ਆਪਣਾ ਰਾਥੀ ਰਥ ਚਲਾਇੰਦਾ, ਰਥ ਰਥਵਾਹੀ ਨਿਰਾਕਾਰ। ਸਾਚੀ ਗਾਥੀ ਆਪੇ ਗਾਇੰਦਾ, ਗਾਵਤ ਗਾਏ ਗਾਵਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਸਾਚੇ ਵੜ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਖੋਲ੍ਹਣਹਾਰਾ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਅਜੂਨੀ ਰਹਿਤ ਹੋ ਉਜਿਆਰ, ਮੂਰਤ ਅਕਾਲ ਡਗਮਗਾਇੰਦਾ। ਅਨਭਵ ਖੇਲ ਕਰੇ ਅਗੰਮ ਅਪਾਰਾ, ਨਿਰਭੈ ਅਵਰ ਨਾ ਕੋਈ ਜਣਾਇੰਦਾ। ਜੋਤੀ ਜੋਤ ਕਰ ਪਸਾਰਾ, ਜੋਤੀ ਜਾਤਾ ਆਪਣਾ ਨਾਉਂ ਧਰਾਇੰਦਾ। ਥਿਰ ਘਰ ਸਾਚੇ ਪਾਵੇ ਸਾਰਾ, ਘਰ ਘਰ ਵਿਚ ਆਪ ਸੁਹਾਇੰਦਾ। ਆਪੇ ਨਾਰ ਕੰਤ ਬਣ ਭਤਾਰਾ, ਸੁਤ ਦੁਲਾਰਾ ਆਪੇ ਜਾਇੰਦਾ। ਸ਼ਬਦੀ ਨਾਉਂ ਰੱਖ ਹਰਿ ਕਰਤਾਰਾ, ਸਾਚੀ ਗੋਦੀ ਆਪ ਸੁਹਾਇੰਦਾ। ਦੇਵੇ ਹੁਕਮ ਧੁਰ ਦਰਬਾਰਾ, ਆਪਣੀ ਇਛਿਆ ਭਿਛਿਆ ਵਿਚ ਟਿਕਾਇੰਦਾ। ਏਕਾ ਰੂਪ ਹਰਿ ਨਿਰੰਕਾਰਾ, ਆਪਣਾ ਆਪ ਦਰਸਾਇੰਦਾ। ਏਕਾ ਨਾਉਂ ਕਰ ਉਜਿਆਰਾ, ਹਰਿ ਨਿਰੰਕਾਰਾ ਵੇਸ ਵਟਾਇੰਦਾ। ਏਕਾ ਦਏ ਸਚ ਭੰਡਾਰਾ, ਸਤਿ ਵਰਤਾਰਾ ਆਪ ਹੋ ਜਾਇੰਦਾ। ਏਕਾ ਕੂਕੇ ਬੋਲ ਜੈਕਾਰਾ, ਕੂਕ ਕੂਕ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਸ਼ਬਦ ਧਾਰ, ਆਪ ਪਰਗਟਾਏ ਹਰਿ ਨਿਰੰਕਾਰ, ਥਿਰ ਘਰ ਸਾਚੇ ਆਪ ਸਮਝਾਇੰਦਾ। ਥਿਰ ਘਰ ਸਾਚੇ ਸ਼ਬਦ ਪਸਾਰਾ, ਸਚਖੰਡ ਜੋਤ ਜੋਤ ਰੁਸ਼ਨਾਈਆ। ਸਚਖੰਡ ਵਸੇ ਹਰਿ ਨਿਰੰਕਾਰਾ, ਥਿਰ ਘਰ ਸ਼ਬਦੀ ਸੇਵ ਕਮਾਈਆ। ਥਿਰ ਘਰ ਬਣੇ ਸ਼ਬਦ ਭਿਖਾਰਾ, ਸਚਖੰਡ ਬੈਠਾ ਸੱਚਾ ਸ਼ਹਿਨਸ਼ਾਹੀਆ। ਸਚਖੰਡ ਬਣੇ ਆਪ ਵਰਤਾਰਾ, ਥਿਰ ਘਰ ਸ਼ਬਦੀ ਝੋਲੀ ਪਾਈਆ। ਥਿਰ ਘਰ ਕਰੇ ਵਣਜ ਵਣਜਾਰਾ, ਸਚਖੰਡ ਦਵਾਰੇ ਏਕਾ ਰਾਸ ਵਖਾਈਆ। ਸਚਖੰਡ ਦਵਾਰਾ ਉਚ ਮੁਨਾਰਾ, ਥਿਰ ਘਰ ਘਰ ਘਰ ਵਿਚ ਆਪ ਪਰਗਟਾਈਆ। ਕਰੇ ਖੇਲ ਆਪ ਕਰਤਾਰਾ, ਦੂਸਰ ਸੰਗ ਨਾ ਕੋਈ ਰਖਾਈਆ। ਆਦਿ ਆਦਿ ਹੋ ਉਜਿਆਰਾ, ਰੂਪ ਅਨੂਪ ਆਪ ਦਰਸਾਈਆ। ਅਬਿਨਾਸ਼ੀ ਅਚੁਤ ਸਾਚੇ ਸੁਤ ਕਰੇ ਪਿਆਰਾ, ਸ਼ਬਦ ਸ਼ਬਦੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਅੰਦਰ ਆਪੇ ਵੜ, ਸੁਤ ਦੁਲਾਰਾ ਲਾਏ ਲੜ, ਏਕਾ ਰੰਗਣ ਰੰਗ ਰੰਗਾਈਆ। ਏਕਾ ਕਿਰਨ ਦੇਵੇ ਦਾਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਸ਼ਬਦ ਉਪਾਈ ਆਪਣੀ ਜ਼ਾਤ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਏਕੰਕਾਰਾ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਆਦਿ ਨਿਰੰਜਣ
❋
❋
ਪੁਛੇ ਵਾਤ, ਜੋਤ ਉਜਿਆਰਾ ਡਗਮਗਾਇੰਦਾ। ਸ੍ਰੀ ਭਗਵਾਨ ਗਾਏ ਗਾਥ, ਆਪਣਾ ਬੋਲਾ ਆਪ ਸੁਣਾਇੰਦਾ। ਅਬਿਨਾਸ਼ੀ ਕਰਤਾ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਨਿਭਾਏ ਸਗਲਾ ਸਾਥ, ਸਗਲਾ ਸੰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਿਰਨ ਦਿਤਾ ਵਰ, ਇਛਿਆ ਭਿਛਿਆ ਝੋਲੀ ਪਾਈਆ। ਏਕਾ ਕਿਰਨ ਬਖ਼ਸ਼ੇ ਹਰਿ, ਕਰੇ ਕਿਰਪਾ ਗੁਣ ਨਿਧਾਨਿਆ। ਸ਼ਬਦ ਭੰਡਾਰਾ ਦਿਤਾ ਭਰ, ਸੁਤ ਦਾਰਾ ਹੋਇਆ ਪਰਵਾਨਿਆ। ਲੇਖਾ ਜਾਣੇ ਹਰਿ, ਨਰ ਨਰਾਇਣ ਖੇਲ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਧੁਰ ਫ਼ਰਮਾਣਿਆ। ਸ਼ਬਦੀ ਸ਼ਬਦ ਜਣਾਇੰਦਾ, ਹਰਿ ਦਾਤਾ ਬੇਪਰਵਾਹ। ਸੇਵਕ ਸੇਵਾ ਸਚ ਵਖਾਇੰਦਾ, ਨਿਰਗੁਣ ਨਿਰਗੁਣ ਬਣ ਮਲਾਹ। ਏਕਾ ਕਿਰਨ ਵੰਡ ਵੰਡਾਇੰਦਾ, ਏਕਾ ਜੋਤੀ ਜੋਤ ਚਮਕਾ। ਏਕਾ ਹੁਕਮ ਆਪ ਸੁਣਾਇੰਦਾ, ਬ੍ਰਹਿਮੰਡ ਖੰਡ ਰਚਨ ਰਚਾ। ਇਕ ਇਕ ਇਕ ਆਪੇ ਵੰਡ ਵੰਡਾਇੰਦਾ, ਇਕ ਇਕੱਲਾ ਸਭਨੀ ਥਾਂ। ਇਕ ਬ੍ਰਹਮਾ ਵਿਸ਼ਨ ਸ਼ਿਵ ਉਪਜਾਇੰਦਾ, ਏਕਾ ਜੋਤੀ ਨੂਰ ਜਗਾ। ਇਕ ਸੂਰਜ ਚੰਨ ਚੜ੍ਹਾਇੰਦਾ, ਨਿਰਗੁਣ ਨੂਰ ਡਗਮਗਾ। ਲੱਖ ਚੁਰਾਸੀ ਵੇਸ ਵਟਾਇੰਦਾ, ਤ੍ਰੈਗੁਣ ਮਾਇਆ ਘਾੜਤ ਘੜਾ। ਨਿਰਗੁਣ ਆਪਣਾ ਵੇਸ ਵਟਾਇੰਦਾ, ਭੇਵ ਅਭੇਦਾ ਭੇਵ ਛੁਪਾ। ਅਛਲ ਅਛੇਦਾ ਛਲ ਕਮਾਇੰਦਾ, ਲੇਖਾ ਲਿਖ ਨਾ ਸਕੇ ਕੋਈ ਰਾ। ਸ਼ਬਦ ਸ਼ਬਦੀ ਵੰਡ ਵੰਡਾਇੰਦਾ, ਘਰ ਘਰ ਆਪਣਾ ਡੇਰਾ ਲਾ। ਨਾਦ ਅਨਾਦੀ ਨਾਦ ਵਜਾਇੰਦਾ, ਆਦਿ ਪੁਰਖ ਆਪ ਅਖਵਾ। ਵਿਸ਼ਨ ਸ਼ਿਵ ਬ੍ਰਹਮਾ ਸੇਵਾ ਲਾਇੰਦਾ, ਰਿਜ਼ਕ ਪੁਚਾਏ ਥਾਉਂ ਥਾਂ। ਆਤਮ ਬ੍ਰਹਮ ਸਰਬ ਮਨਾਇੰਦਾ, ਈਸ਼ ਜੀਵ ਰੂਪ ਵਟਾ। ਅੰਤ ਕਲ ਆਪਣੀ ਕਲ ਆਪ ਵਰਤਾਇੰਦਾ, ਲੇਖਾ ਲੇਖੇ ਲਏ ਲਗਾ। ਸ਼ਬਦ ਧਾਰ ਇਕ ਉਪਜਾਇੰਦਾ, ਦੋ ਜਹਾਨਾ ਫੇਰਾ ਪਾ। ਬ੍ਰਹਿਮੰਡ ਖੰਡ ਆਪ ਵਸਾਇੰਦਾ, ਗਗਨ ਗਗਨੰਤਰ ਰਿਹਾ ਸੁਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਵਰਤਾ। ਸ਼ਬਦ ਵਰਤਾਰਾ ਆਪੇ ਹਰਿ, ਸ਼ਬਦੀ ਸ਼ਬਦ ਆਪ ਅਖਵਾਈਆ। ਨਿਰਗੁਣ ਸਰਗੁਣ ਖੇਲ ਕਰ, ਸਰਗੁਣ ਨਿਰਗੁਣ ਮੇਲ ਮਿਲਾਈਆ। ਤ੍ਰੈਗੁਣ ਦੇਵੇ ਏਕਾ ਵਰ, ਪੰਚਮ ਪੰਚ ਕਰੇ ਕੁੜਮਾਈਆ। ਕਾਇਆ ਮਾਟੀ ਭਾਂਡਾ ਘੜ, ਸਾਚੀ ਹਾਟੀ ਇਕ ਵਖਾਈਆ। ਬੰਦ ਤਾਕੀ ਖੋਲ੍ਹ ਦਰ, ਘਰ ਘਰ ਵਿਚ ਇਕ ਰੁਸ਼ਨਾਈਆ। ਸਾਚਾ ਸਾਕੀ ਜਾਮ ਭਰ, ਨਾਮ ਪਿਆਲਾ ਇਕ ਪਿਆਈਆ। ਜੋਤ ਨਿਰੰਜਣ ਅੰਦਰ ਧਰ, ਨੂਰੋ ਨੂਰ ਕਰੇ ਰੁਸ਼ਨਾਈਆ। ਆਤਮ ਬ੍ਰਹਮ ਵੇਖੇ ਖੜ, ਸਚ ਸੁਹੰਜਣੀ ਸੇਜ ਹੰਢਾਈਆ। ਮੇਲ ਮਿਲਾਏ ਆਪਣੇ ਘਰ, ਹਰਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਵਿਸ਼ਨੂੰ ਆਦਿ ਬ੍ਰਹਮਾ, ਆਦਿ ਸ਼ੰਕਰ ਆਪਣਾ ਨਾਉਂ ਧਰਾਈਆ। ਵਿਸ਼ਨੂੰ ਆਦਿ ਹਰਿ ਕਾ ਨਾਉਂ, ਹਰਿ ਨਿਰੰਕਾਰਾ ਆਪ ਪਰਗਟਾਇੰਦਾ। ਆਦਿ ਬ੍ਰਹਮਾ ਹਰਿ ਕਾ ਨਾਉਂ, ਪਾਰਬ੍ਰਹਮ ਆਪਣਾ ਨਾਉਂ ਰਖਾਇੰਦਾ। ਆਦਿ ਸ਼ੰਕਰ ਹਰਿ ਕਾ ਨਾਉਂ, ਹਰਿ ਆਪਣਾ ਅੰਗ ਕਟਾਇੰਦਾ। ਤਿੰਨਾਂ ਬਣੇ ਪਿਤਾ ਮਾਉਂ, ਸਾਚੀ ਮਈਆ ਗੋਦ ਬਹਾਇੰਦਾ। ਕਰੇ ਕਰਾਏ ਸਚ ਨਿਆਉਂ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਤਖ਼ਤ ਬਹਾਏ ਫੜ ਫੜ ਬਾਹੋਂ, ਸਾਚੀ ਪੁਰੀਆਂ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਹਰਿ ਭਗਵੰਤ, ਆਪਣੀ ਕਲ ਆਪ ਵਰਤਾਇੰਦਾ। ਆਦਿ ਵਿਸ਼ਨੂੰ ਆਪ ਉਪਾਇਆ, ਵਿਸ਼ਵ ਆਪਣੀ ਸ਼ਕਤ ਧਰਾਈਆ। ਆਦਿ ਬ੍ਰਹਮਾ ਜੋਤ ਜਗਾਇਆ, ਪਾਰਬ੍ਰਹਮ ਸੱਚੀ
❋
❋
ਸਰਨਾਈਆ। ਆਦਿ ਸ਼ੰਕਰ ਆਪ ਉਠਾਇਆ, ਸੁੰਨ ਅਗੰਮੀ ਫੋਲ ਫੁਲਾਈਆ। ਚਰਨ ਚਰਨੋਦਕ ਅੰਮ੍ਰਿਤ ਇਕ ਪਿਆਇਆ, ਅੰਮ੍ਰਿਤ ਆਤਮ ਇਕ ਵਖਾਈਆ। ਬੋਧ ਅਗਾਧ ਸ਼ਬਦ ਜਣਾਇਆ, ਹਰਿ ਆਪਣੇ ਨਾਉਂ ਵੱਡੀ ਵਡਿਆਈਆ। ਆਦਿ ਜੁਗਾਦਾ ਖੇਲ ਵਖਾਇਆ, ਨਾ ਮਰੇ ਨਾ ਜਾਈਆ। ਪਿਓ ਦਾਦਾ ਕਿਸੇ ਦਿਸ ਨਾ ਆਇਆ, ਫੜ ਬਾਹੋਂ ਗਲੇ ਲਗਾਈਆ। ਧੁਨ ਅਗੰਮੀ ਵਾਜਾ ਆਪ ਵਜਾਇਆ, ਬ੍ਰਹਮਾ ਵਿਸ਼ਨ ਸ਼ਿਵ ਸੁਣ ਇਕ ਧਿਆਨ ਲਗਾਈਆ। ਵਡ ਵੱਡਾ ਰਾਜਾ ਹੁਕਮ ਸੁਣਾਇਆ, ਹੁਕਮ ਹੁਕਮੀ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਵਿਸ਼ਨ ਬ੍ਰਹਮਾ ਸ਼ੰਕਰ ਧਾਰ, ਸ਼ਬਦ ਤ੍ਰੈਗੁਣ ਵੰਡ ਵੰਡਾਇੰਦਾ। ਸ਼ਬਦ ਰਵ ਸਸ ਉਜਿਆਰ, ਸ਼ਬਦ ਨੂਰ ਨੂਰ ਡਗਮਗਾਇੰਦਾ। ਸ਼ਬਦ ਹੁਕਮ ਸ਼ਬਦ ਵਰਤਾਰ, ਸ਼ਬਦ ਸ਼ਬਦੀ ਖੇਲ ਖਿਲਾਇੰਦਾ। ਸ਼ਬਦ ਭੂਪ ਸ਼ਬਦ ਸਿਕਦਾਰ, ਸ਼ਬਦ ਰਾਜ ਜੋਗ ਕਮਾਇੰਦਾ। ਸ਼ਬਦ ਨਾਦ ਸ਼ਬਦ ਧੁਨਕਾਰ, ਸ਼ਬਦ ਸੁੰਨ ਸਮਾਧ ਸਮਾਇੰਦਾ। ਸ਼ਬਦ ਨਾਰ ਸ਼ਬਦ ਕੰਤ ਭਤਾਰ, ਸ਼ਬਦ ਸੁਹੰਜਣੀ ਸੇਜ ਹੰਢਾਇੰਦਾ। ਸ਼ਬਦ ਖੇਲ ਕਰੇ ਅਪਰ ਅਪਾਰ, ਸ਼ਬਦ ਰੂਪ ਦਿਸ ਕਿਸੇ ਨਾ ਆਇੰਦਾ। ਸ਼ਬਦ ਲੋਆਂ ਪੁਰੀਆਂ ਮਹੱਲ ਲਏ ਉਸਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਬਹਾਇੰਦਾ। ਵਿਸ਼ਨ ਦਾਤਾ ਬਣੇ ਭੰਡਾਰ, ਸਚਖੰਡ ਵਾਸੀ ਸਚ ਭੰਡਾਰੀ ਰੂਪ ਧਰਾਇੰਦਾ। ਸ਼ਬਦ ਬ੍ਰਹਮ ਕਰੇ ਪਸਾਰ, ਲੱਖ ਚੁਰਾਸੀ ਜੋਤ ਜਗਾਇੰਦਾ। ਸ਼ਬਦ ਸ਼ੰਕਰ ਕਰੇ ਸ਼ੰਘਾਰ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਆਪ ਨਿਰੰਕਾਰ। ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਏਕੰਕਾਰਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਧੁਰ ਫ਼ਰਮਾਣਾ, ਸਾਚਾ ਰਾਣਾ ਦੋ ਜਹਾਨਾ ਆਪ ਵਰਤਾਇੰਦਾ । ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇਆ, ਆਦਿ ਪੁਰਖ ਵੱਡੀ ਵਡਿਆਈਆ। ਲੱਖ ਚੁਰਾਸੀ ਰਚਨਾ ਰਚ ਵਖਾਇਆ, ਪੰਜ ਤਤ ਘਾੜਨ ਲਏ ਘੜਾਈਆ। ਨਿਰਗੁਣ ਵਡ ਕਰੇ ਰੁਸ਼ਨਾਇਆ, ਨੂਰ ਨੁਰਾਨਾ ਡਗਮਗਾਈਆ। ਤ੍ਰੈਗੁਣ ਪੱਲਾ ਇਕ ਫੜਾਇਆ, ਭੁੱਲ ਰਹੇ ਨਾ ਰਾਈਆ। ਆਪਣਾ ਵੇਲਾ ਵਕਤ ਨਾ ਕਿਸੇ ਜਣਾਇਆ, ਥਿਤ ਵਾਰ ਨਾ ਕੋਈ ਲਿਖਾਈਆ। ਆਪਣਾ ਬੰਸ ਆਪ ਸੁਹਾਇਆ, ਸਰਬੰਸ ਵੇਖੇ ਸ਼ਹਿਨਸ਼ਾਹੀਆ। ਆਪਣੀ ਅੰਸ ਆਪ ਉਪਜਾਇਆ, ਆਪੇ ਹੋਏ ਸਦਾ ਸਹਾਈਆ। ਆਪਣਾ ਬੰਕ ਆਪ ਸੁਹਾਇਆ, ਬੰਕ ਦਵਾਰੇ ਸੋਭਾ ਪਾਈਆ। ਆਪਣਾ ਰੰਗ ਆਪ ਰੰਗਾਇਆ, ਰੰਗ ਰੰਗੀਲਾ ਆਪ ਚੜ੍ਹਾਈਆ। ਆਪਣਾ ਪਲੰਘ ਆਪ ਵਿਛਾਇਆ, ਆਤਮ ਸੇਜਾ ਦਏ ਵਡਿਆਈਆ। ਆਪਣਾ ਬੰਕ ਆਪ ਸੁਹਾਇਆ, ਬੰਕ ਦਵਾਰੇ ਸੋਭਾ ਪਾਈਆ। ਆਪਣਾ ਡੰਕ ਆਪ ਵਜਾਇਆ, ਸ਼ਬਦ ਅਨਾਦੀ ਨਾਦ ਸੁਣਾਈਆ। ਆਪਣਾ ਅੰਕ ਆਪ ਜਣਾਇਆ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਨੂਰ ਪਰਗਟਾਇੰਦਾ। ਨੂਰ ਨੁਰਾਨਾ ਹੋ ਉਜਿਆਰ, ਸ਼ਬਦ ਤਰਾਨਾ ਏਕਾ ਗਾਇੰਦਾ। ਦਿਵਸ ਰੈਣ ਰਹੇ ਧੁਨਕਾਰ, ਸਚ ਨਿਸ਼ਾਨਾ ਇਕ ਵਖਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜ, ਆਪਣਾ ਮੇਲਾ ਆਪ ਮਿਲਾਇੰਦਾ । ਮੇਲ ਮਿਲਾਏ ਮਿਲਾਵਣਹਾਰ, ਤ੍ਰੈਗੁਣ ਲੇਖਾ ਆਪ ਜਣਾਇੰਦਾ। ਪੰਜ ਤਤ ਦਏ ਅਧਾਰ, ਸੁਰਤੀ ਸੁਰਤ ਆਪ ਪਰਗਟਾਇੰਦਾ। ਮੂਰਤ ਅਕਾਲ ਕਰ ਪਿਆਰ, ਤੁਰੀਆ ਤੂਰਤ ਨਾਦ ਆਪ ਵਜਾਇੰਦਾ। ਤ੍ਰੈਗੁਣ ਵਸਣਹਾਰਾ ਬਾਹਰ, ਆਸਾ ਪੂਰਤ ਆਪ
❋
❋
ਅਖਵਾਇੰਦਾ। ਇਕ ਇਕੱਲਾ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਲੱਖ ਚੁਰਾਸੀ ਭਰ ਭੰਡਾਰ। ਲੱਖ ਚੁਰਾਸੀ ਭੰਡਾਰਾ, ਭਰਪੂਰ ਭਗਵਾਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਹਾਜ਼ਰ ਹਜ਼ੂਰ, ਹਰਿ ਹਰਿ ਜੂ ਵੱਡਾ ਬੇਪਰਵਾਹੀਆ। ਦਾਤਾ ਦਾਨੀ ਜੋਧਾ ਸੂਰਬੀਰ, ਵਡ ਬਲਵਾਨਾ ਇਕ ਅਖਵਾਈਆ। ਵੇਖਣਹਾਰਾ ਚੋਟੀ ਚੜ੍ਹ ਅਖ਼ੀਰ, ਉਚੇ ਮੰਦਰ ਸੋਭਾ ਪਾਈਆ। ਅੰਮ੍ਰਿਤ ਰੱਖੇ ਸਾਚਾ ਸੀਰ, ਘਰ ਘਰ ਝਿਰਨਾ ਆਪ ਝਿਰਾਈਆ। ਆਦਿ ਪੁਰਖ ਆਦਿ ਬੰਨ੍ਹੇ ਬੀੜ, ਬੇੜਾ ਬੰਨਣਹਾਰ ਭੇਵ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਿਆ ਸ਼ਬਦ ਜ਼ੰਜ਼ੀਰ, ਨਾ ਕੋਈ ਤੋੜੇ ਤੋੜ ਤੁੜਾਈਆ। ਆਪਣੇ ਦਰ ਬਣਾਏ ਹਕੀਰ, ਸ਼ਾਹ ਫ਼ਕੀਰ ਆਪ ਹੋ ਜਾਈਆ। ਆਪੇ ਹੋਏ ਪੀਰਨ ਪੀਰ, ਬ੍ਰਹਮਾ ਵਿਸ਼ਨ ਸ਼ਿਵ ਦਰ ਬੈਠੇ ਸੀਸ ਝੁਕਾਈਆ। ਆਪੇ ਦੇਵਣਹਾਰਾ ਧੀਰ, ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਲਏ ਰਚਾਈਆ। ਲੱਖ ਚੁਰਾਸੀ ਰਚਨਾ ਰਚ, ਹਰਿ ਆਪਣੀ ਖੇਲ ਖਿਲਾਇੰਦਾ। ਵੇਸ ਵਟਾਇਆ ਸੱਚੋ ਸੱਚ, ਸਚ ਆਪਣੀ ਧਾਰ ਬੰਧਾਇੰਦਾ। ਭਾਗ ਲਗਾਇਆ ਕਾਇਆ ਮਾਟੀ ਕਚ, ਕੰਚਨ ਗੜ੍ਹ ਬਣਾਇੰਦਾ। ਨਿਰਗੁਣ ਸਰਗੁਣ ਅੰਦਰ ਰਚ, ਆਪਣਾ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਵੇਖੇ ਆਪਣਾ ਸਚ ਤਮਾਸ਼ਾ, ਵੇਖਣਹਾਰਾ ਏਕੰਕਾਰਿਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸਲਾਹ, ਤਿੰਨੇ ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਚਰਨ ਧਿਆਨ ਲਗਾ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਦਰਵੇਸ਼ ਦਰ ਬੈਠੇ ਆ, ਖੁਲੜੇ ਕੇਸ ਰਹੇ ਰਖਾਈਆ। ਏਕ ਦੱਸਣਾ ਆਪਣਾ ਨਾਂ, ਕਵਣ ਨਾਉਂ ਤੇਰੇ ਵਡਿਆਈਆ। ਲੱਖ ਚੁਰਾਸੀ ਭਾਂਡਾ ਲਿਆ ਘੜਾ, ਘਰ ਭਾਂਡੇ ਵੇਖ ਵਖਾਈਆ। ਲੋਕਮਾਤ ਕਵਣ ਰੂਪ ਹੋਏ ਰੁਸ਼ਨਾ, ਕਵਣ ਮੇਲ ਮਿਲਾਏ ਬੇਪਰਵਾਹੀਆ। ਕਵਣ ਵੇਲਾ ਅੰਤ ਦਏ ਜਣਾ, ਤੁਧ ਬਿਨ ਅਵਰ ਨਾ ਕੋਈ ਜਣਾਈਆ। ਹਉਂ ਭਿਖਕ ਭਿਖਾਰੀ ਝੋਲੀ ਬੈਠੇ ਡਾਹ, ਆਪਣੀ ਦਾਤ ਅਤੋਟ ਅਤੁਟ ਨਿਖੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦਏ ਖੁਲਾਈਆ। ਭੇਵ ਅਭੇਦ ਖੁਲ੍ਹਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਹੁਕਮ ਆਪ ਜਣਾਇੰਦਾ, ਅੰਤਮ ਕਰੇ ਹਰਿ ਪਛਾਣ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤਿੰਨਾਂ ਸੇਵ ਇਕ ਲਗਾਇੰਦਾ, ਭੁੱਲ ਨਾ ਜਾਏ ਬਣ ਅਞਾਣ। ਚਾਰ ਜੁਗ ਤੇਰੀ ਗੋਦ ਬਹਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਰੱਖੇ ਆਣ। ਚਾਰ ਮੁਖ ਤੇਰੇ ਬ੍ਰਹਮੇ ਪਾਰਬ੍ਰਹਮ ਸਲਾਹਿੰਦਾ, ਚਾਰ ਵੇਦ ਕਰੇ ਵਖਿਆਨ। ਚਾਰੇ ਬਾਣੀ ਬਾਣ ਲਗਾਇੰਦਾ, ਪਾਰਬ੍ਰਹਮ ਕਰ ਧਿਆਨ। ਚਾਰੇ ਖਾਣੀ ਰਚਨ ਰਚਾਇੰਦਾ, ਚਾਰੇ ਜੁਗ ਹੋਏ ਪਰਧਾਨ। ਨੌਂ ਨੌਂ ਗੇੜਾ ਆਪ ਦਵਾਇੰਦਾ, ਗੇੜਾ ਗੇੜੇ ਸ੍ਰੀ ਭਗਵਾਨ। ਗੁਰ ਪੀਰ ਅਵਤਾਰ ਜੁਗ ਜੁਗ ਆਪਣੇ ਹੁਕਮ ਘਲਾਇੰਦਾ, ਲੱਖ ਚੁਰਾਸੀ ਦੇਵੇ ਧੁਰ ਫ਼ਰਮਾਣ। ਆਦਿ ਵਿਸ਼ਨੂੰ ਤੇਰਾ ਵਕਤ ਨਾ ਕੋਇ ਚੁਕਾਇੰਦਾ, ਆਦਿ ਬ੍ਰਹਮਾ ਨਾ ਹੋਏ ਵੈਰਾਨ। ਆਦਿ ਸ਼ੰਕਰ ਨਾ ਪੰਧ ਮੁਕਾਇੰਦਾ, ਲੇਖਾ ਮਿਟੇ ਨਾ ਦੋ ਜਹਾਨ। ਨੌਂ ਨੌਂ ਚਾਰ ਆਪਣਾ ਖੇਲ ਖਿਲਾਇੰਦਾ, ਦੇਂਦਾ ਰਹੇ ਧੁਰ ਫ਼ਰਮਾਣ। ਆਪਣਾ ਭੇਵ ਨਾ ਕਿਸੇ ਖੁਲ੍ਹਾਇੰਦਾ, ਭੇਵ ਅਭੇਦਾ ਹਰਿ ਭਗਵਾਨ। ਕਲਜੁਗ ਅੰਤਮ ਵੇਖ ਵਖਾਇੰਦਾ, ਨੌਂ ਨੌਂ ਚਾਰ ਕਰ ਪਰਵਾਨ। ਅੰਤ ਆਪਣੀ ਕਲ ਵਰਤਾਇੰਦਾ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਹੋਇਣ
❋
❋
ਹੈਰਾਨ। ਏਕਾ ਜੋਤੀ ਨੂਰ ਡਗਮਗਾਇੰਦਾ, ਆਦਿ ਪੁਰਖ ਵਡ ਮਿਹਰਵਾਨ। ਦੂਜਾ ਸ਼ਬਦ ਸੰਗ ਰਖਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡਾਂ ਦੇਵੇ ਇਕ ਗਿਆਨ। ਤੀਜੇ ਤੀਜਾ ਨੇਤਰ ਇਕ ਖੁਲ੍ਹਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਛਾਣ। ਚੌਥੇ ਚੌਥੇ ਪਦ ਡੇਰਾ ਲਾਇੰਦਾ, ਤ੍ਰੈਗੁਣ ਮਾਇਆ ਕਰੇ ਵੈਰਾਨ। ਪੰਚਮ ਪੰਚਮ ਨਾਦ ਸ਼ਬਦ ਵਜਾਇੰਦਾ, ਪੰਚਮ ਮੇਟੇ ਪੰਚ ਸ਼ੈਤਾਨ। ਛੇਵੇਂ ਛੇਵਾਂ ਘਰ ਸੁਹਾਇੰਦਾ, ਛੱਪਰ ਛੰਨ ਨਾ ਕੋਇ ਮਕਾਨ। ਸਤਵੇਂ ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ, ਲੇਖਾ ਜਾਣੇ ਜ਼ਿਮੀ ਅਸਮਾਨ। ਗੁਰ ਪੀਰ ਅਵਤਾਰ ਸਾਧ ਸੰਤ ਜੁਗ ਜੁਗ ਜੁਗ ਬੇਅੰਤ ਬੇਅੰਤ ਸਰਬ ਗਾਇੰਦਾ, ਬੇਅੰਤ ਹੋਏ ਆਪ ਸ੍ਰੀ ਭਗਵਾਨ। ਤ੍ਰੈ ਤ੍ਰੈ ਅੰਤ ਆਪਣੇ ਹੱਥ ਰਖਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਪੁਰਖ ਅਬਿਨਾਸ਼ੀ ਨੌਜਵਾਨ। ਕਲਜੁਗ ਅੰਤਮ ਨਿਹਕਲੰਕ ਆਪਣਾ ਨਾਉਂ ਰਖਾਇੰਦਾ, ਆਪਣਾ ਗੁਣ ਜਾਣੇ ਗੁਣ ਨਿਧਾਨ। ਤਿੰਨਾਂ ਲੇਖਾ ਲੇਖੇ ਪਾਇੰਦਾ, ਲੇਖਾ ਲਿਖਣਹਾਰ ਇਕ ਮਿਹਰਵਾਨ। ਕਾਗਦ ਕਲਮ ਨਾ ਕੋਈ ਰਖਾਇੰਦਾ, ਨਾ ਕੋਈ ਕਾਤਬ ਹੋਏ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਕਲਜੁਗ ਵੇਲਾ ਅੰਤਮ ਔਣਾ, ਆਦਿ ਪੁਰਖ ਸਮਝਾਇੰਦਾ। ਵਿਸ਼ਨ ਤੇਰਾ ਵਿਸ਼ਵ ਰੂਪ ਪਰਗਟੌਣਾ, ਪਾਰਬ੍ਰਹਮ ਪ੍ਰਭ ਸੰਗ ਨਿਭਾਇੰਦਾ। ਬ੍ਰਹਮ ਤੇਰਾ ਰੂਪ ਬ੍ਰਹਮ ਸਰਬ ਦਰਸੌਣਾ, ਹੰ ਰੂਪ ਆਪ ਹੋ ਜਾਇੰਦਾ। ਸ਼ੰਕਰ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪੌਣਾ, ਪੂਰਬ ਲੇਖਾ ਵੇਖ ਵਖਾਇੰਦਾ। ਭਾਣਾ ਸਹਿਣਾ ਹੁਕਮ ਜਣੌਣਾ, ਹਰਿ ਭਾਣੇ ਆਪ ਸਮਾਇੰਦਾ। ਲੱਖ ਚੁਰਾਸੀ ਜੋ ਘੜਿਆ ਸੋ ਭੰਨ ਵਖੌਣਾ, ਠੀਕਰ ਚਰਨਾ ਹੇਠ ਦਬਾਇੰਦਾ। ਗੁਰਮੁਖ ਵਿਰਲਾ ਆਪ ਜਗੌਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਗੁਰਸਿਖ ਸਾਚਾ ਸੰਗ ਰਖੌਣਾ, ਜੁਗ ਵਿਛੜੇ ਮੇਲ ਮਿਲਾਇੰਦਾ। ਸੰਤ ਸਹੇਲਾ ਰੰਗ ਰੰਗੌਣਾ, ਸਾਂਤਕ ਸਤਿ ਸਤਿ ਵਰਤਾਇੰਦਾ। ਭਗਤ ਭਗਵੰਤ ਏਕਾ ਘਰ ਬਹੌਣਾ, ਸੁਹੰਜਣੀ ਸੇਜ ਆਪ ਵਿਛਾਇੰਦਾ। ਗੁਰਮੁਖਾਂ ਹਰਿ ਮਾਣ ਦਵੌਣਾ, ਸਾਚਾ ਮਾਰਗ ਇਕ ਲਗਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਤੇਰਾ ਪੰਧ ਮੁਕੌਣਾ, ਪਾਂਧੀ ਆਪਣਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅੰਤ ਆਦਿ ਅੰਤ ਹਰਿ ਭਗਵੰਤ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗੰਤਰ ਏਕਾ ਕਾਹਨ, ਹੰ ਬ੍ਰਹਮ ਕਰੇ ਪਛਾਣ, ਸੋ ਪੁਰਖ ਨਿਰੰਜਣ ਗੁਣ ਨਿਧਾਨ, ਗੁਣ ਅਵਗੁਣ ਨਾ ਕੋਈ ਜਣਾਈਆ।
੧੨ ਅੱਸੂ ੨੦੧੭ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਪਾਰਬ੍ਰਹਮ ਬ੍ਰਹਮ ਪਾਏ ਸਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਰਖਾਏ ਚਰਨ ਦਵਾਰਾ, ਚਰਨ ਕਵਲ ਇਕ ਜਣਾਇੰਦਾ। ਪਾਰਬ੍ਰਹਮ ਹਰਿ ਬਣਾਏ ਸੱਚਾ ਘਰ ਬਾਰਾ, ਘਰ ਘਰ ਵਿਚ ਆਪ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਦਏ ਸਹਾਰਾ, ਅੰਮ੍ਰਿਤ ਆਪਣਾ ਜਾਮ ਪਿਆਇੰਦਾ। ਬ੍ਰਹਮ ਬ੍ਰਹਮ ਵਡ ਅਧਾਰਾ, ਆਪਣਾ ਮੰਤਰ ਨਾਮ ਦ੍ਰਿੜਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪਸਾਰਾ, ਇਕ ਇਕੱਲਾ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਸੁਹਾਏ ਬੰਕ ਦਵਾਰਾ, ਘਟ ਮੰਦਰ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਸਚ ਜੈਕਾਰਾ, ਧੁਨ ਅਨਾਦੀ ਅਨਹਦ ਸ਼ਬਦ ਵਜਾਇੰਦਾ।
❋
❋
ਪਾਰਬ੍ਰਹਮ ਬ੍ਰਹਮ ਕਰਾਏ ਵਣਜ ਵਾਪਾਰਾ, ਵਸਤ ਹਰਿ ਥਾਰਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਏਕਾ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਰੰਗ ਰੰਗਾਏ, ਰੰਗ ਮਜੀਠੀ ਇਕ ਚੜ੍ਹਾਈਆ। ਪਾਰਬ੍ਰਹਮ ਬ੍ਰਹਮ ਅੰਗ ਲਗਾਏ, ਨਿਰਗੁਣ ਨਿਰਾਕਾਰ ਆਪ ਹੋ ਜਾਈਆ। ਪਾਰਬ੍ਰਹਮ ਬ੍ਰਹਮ ਸੰਗ ਨਿਭਾਏ, ਸਗਲਾ ਸੰਗ ਵਿਛੜ ਕਦੇ ਨਾ ਜਾਈਆ। ਪਾਰਬ੍ਰਹਮ ਬ੍ਰਹਮ ਸਚ ਤੁਰੰਗ ਦੁੜਾਏ, ਸੂਰਾ ਸਰਬੰਗ ਵੇਖ ਵਖਾਈਆ। ਪਾਰਬ੍ਰਹਮ ਹੰ ਰੂਪ ਵਟਾਏ, ਸੋ ਆਪਣਾ ਰੂਪ ਪਰਗਟਾਈਆ। ਪਾਰਬ੍ਰਹਮ ਸੋਹੰ ਧਾਰ ਚਲਾਏ, ਧੁਰ ਦੀਬਾਣ ਬਾਣੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਵਡਿਆਈਆ। ਪਾਰਬ੍ਰਹਮ ਬ੍ਰਹਮ ਦੇਵੇ ਵਡਿਆਈ, ਆਦਿ ਜੁਗਾਦਿ ਹੋਏ ਸਹਾਇਆ। ਪਾਰਬ੍ਰਹਮ ਬ੍ਰਹਮ ਕਰੇ ਕੁੜਮਾਈ, ਸਾਚਾ ਨਾਤਾ ਜੋੜ ਜੁੜਾਇਆ। ਪਾਰਬ੍ਰਹਮ ਬ੍ਰਹਮ ਬਖ਼ਸ਼ੇ ਸਰਨਾਈ, ਸਰਨਗਤ ਇਕ ਜਣਾਇਆ। ਪਾਰਬ੍ਰਹਮ ਪਕੜੇ ਬਾਂਹੀ, ਆਪ ਆਪਣਾ ਮੇਲ ਮਿਲਾਇਆ। ਪਾਰਬ੍ਰਹਮ ਬ੍ਰਹਮ ਸਿਰ ਰੱਖੇ ਠੰਡੀ ਛਾਈਂ, ਸ਼ਾਹ ਸੁਲਤਾਨ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਏਕਾ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਹੋ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਪਾਰਬ੍ਰਹਮ ਵਖਾਏ ਠਾਂਡਾ ਦਰਬਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਭਿਖਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਪਾਰਬ੍ਰਹਮ ਹਰਿ ਆਪਣੀ ਵੰਡ ਵੰਡਾਇੰਦਾ। ਪਾਰਬ੍ਰਹਮ ਬ੍ਰਹਮ ਵੰਡੇ ਵੰਡ, ਮਹਿਮਾ ਅਗਣਤ ਗਣੀ ਨਾ ਜਾਈਆ। ਪਾਰਬ੍ਰਹਮ ਬ੍ਰਹਮ ਦਸਾਏ ਬ੍ਰਹਿਮੰਡ ਖੰਡ, ਆਪ ਆਪਣੀ ਕਲ ਵਰਤਾਈਆ। ਪਾਰਬ੍ਰਹਮ ਬ੍ਰਹਮ ਧਰੇ ਜੇਰਜ ਅੰਡ, ਉਤਭੁਜ ਸੇਤਜ ਆਪਣਾ ਆਪ ਸਮਾਈਆ। ਪਾਰਬ੍ਰਹਮ ਪ੍ਰਭ ਚਾੜ੍ਹੇ ਚੰਨ, ਸੂਰਜ ਸੂਰਯ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਬੇੜਾ ਬੰਨ੍ਹ, ਜੁਗ ਜੁਗ ਰਥ ਚਲਾਈਆ। ਪਾਰਬ੍ਰਹਮ ਬ੍ਰਹਮ ਦੇਵੇ ਧੰਨ, ਧੰਨ ਧਨਵੰਤਾ ਇਕ ਅਖਵਾਈਆ। ਪਾਰਬ੍ਰਹਮ ਬ੍ਰਹਮ ਦੇਵੇ ਡੰਨ, ਜੂਨੀ ਜੂਨ ਆਪ ਭਵਾਈਆ। ਪਾਰਬ੍ਰਹਮ ਕਰੇ ਵਸੇਰਾ ਬਿਨ ਛੱਪਰੀ ਛੰਨ, ਹਰਿ ਹਰਿ ਘਟ ਘਟ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਵੱਡੀ ਵਡਿਆਈਆ। ਪਾਰਬ੍ਰਹਮ ਕਰੇ ਪਰਕਾਸ਼, ਘਟ ਘਟ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਰੱਖੇ ਵਾਸ, ਜੁਗ ਜੁਗ ਹੁਕਮ ਚਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਦਰਸ ਸਵਾਸ, ਸਵਾਸ ਪਵਣ ਧਰਾਇੰਦਾ। ਪਾਰਬ੍ਰਹਮ ਬ੍ਰਹਮ ਵਖਾਏ ਪ੍ਰਿਥਮੀ ਅਕਾਸ਼, ਆਪ ਆਪਣਾ ਨੈਣ ਖੁਲ੍ਹਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਨਿਵਾਸ, ਵਾਸ ਨਿਵਾਸਾ ਆਪਣਾ ਧਾਮ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਗਰਾਸ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਬੰਦ ਖ਼ੁਲਾਸ, ਆਪਣੀ ਬੰਦੀ ਆਪੇ ਤੋੜ ਤੁੜਾਇੰਦਾ। ਪਾਰਬ੍ਰਹਮ ਬ੍ਰਹਮ ਨਾਤਾ ਤੋੜੇ ਜਗਤ ਪਰਭਾਸ, ਬ੍ਰਹਮ ਸਚ ਮਹੱਲ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਹਰਿ ਨਰ ਏਕਾ ਖੇਲ ਖਿਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਜੋਬਨ, ਲਾਲ ਗੁਲਾਲਾ ਰੰਗ ਚੜ੍ਹਾਈਆ। ਪਾਰਬ੍ਰਹਮ ਮਿਟਾਏ ਹਰਖ ਸੋਗਨ, ਚਿੰਤਾ ਦੁੱਖ ਨਾ ਕੋਈ ਰਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਸੱਚਾ ਜੋਗਨ, ਜੋਗ ਜਗਤ
❋
❋
ਇਕ ਜਣਾਈਆ। ਪਾਰਬ੍ਰਹਮ ਲੇਖਾ ਜਣਾਏ ਚੌਦਾਂ ਲੋਕਨ, ਤ੍ਰੈ ਤ੍ਰੈ ਲੋਆਂ ਮੁਕਾਈਆ। ਪਾਰਬ੍ਰਹਮ ਬ੍ਰਹਮ ਕਰੇ ਸੰਬੋਧਨ, ਆਪ ਆਪਣਾ ਨਾਉਂ ਜਪਾਈਆ। ਪਾਰਬ੍ਰਹਮ ਬ੍ਰਹਮ ਬਖ਼ਸ਼ੇ ਦਾਤ ਬੋਧ ਅਗਾਧਨ, ਨਿਸ਼ਅੱਖਰ ਕਰੇ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਰੂਪ ਦਰਸਾਏ ਜੋਧ ਜੋਧਨ, ਜੋਧਾ ਸੂਰਬੀਰ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਵਿਖਾਏ ਏਕਾ ਓਟਨ, ਏਕਾ ਓਟ ਸੱਚੀ ਸਰਨਾਈਆ। ਪਾਰਬ੍ਰਹਮ ਬ੍ਰਹਮ ਲਾਏ ਸਾਚੀ ਚੋਟਨ, ਤਾਲ ਨਗਾਰਾ ਇਕ ਵਜਾਈਆ। ਪਾਰਬ੍ਰਹਮ ਬ੍ਰਹਮ ਰੂਪ ਵਟਾਏ ਕੋਟੀ ਕੋਟਨ, ਕੋਟੀ ਕੋਟ ਆਪਣੀ ਸੇਵ ਲਗਾਈਆ। ਪਾਰਬ੍ਰਹਮ ਬ੍ਰਹਮ ਦੇਵੇ ਭੰਡਾਰਾ ਇਕ ਅਤੋਟਨ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਤ, ਆਪਣਾ ਭੇਸ ਆਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਉਤਮ ਜ਼ਾਤ, ਵਰਨ ਗੋਤ ਨਾ ਕੋਈ ਰਖਾਇੰਦਾ। ਪਾਰਬ੍ਰਹਮ ਬ੍ਰਹਮ ਵੇਖੇ ਇਕ ਅਕਾਂਤ, ਇਕ ਅਕੱਲਾ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਬੰਧਾਏ ਚਰਨ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਚਲਾਏ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਸਾਚੀ ਗਾਥ, ਸ਼ਬਦ ਅਗੰਮੀ ਢੋਲਾ ਆਪੇ ਗਾਇੰਦਾ। ਪਾਰਬ੍ਰਹਮ ਬ੍ਰਹਮ ਵਖਾਏ ਸਾਚਾ ਹਾਟ, ਸਾਚੇ ਤਖ਼ਤ ਸੋਭਾ ਪਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਆਪਣੀ ਲਾਟ, ਲਿਲਾਟ ਜੋਤੀ ਜੋਤ ਡਗਮਗਾਇੰਦਾ। ਪਾਰਬ੍ਰਹਮ ਬ੍ਰਹਮ ਸਵਾਏ ਸਾਚੀ ਖਾਟ, ਘਰ ਘਰ ਸੇਜ ਆਪ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਪਾਰਬ੍ਰਹਮ ਪਸਾਰਾ, ਏਕਾ ਦਰ ਧੁਰ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਨਾਉਂ ਧਰਾਏ, ਧਰਨੀ ਧਰਤ ਧਵਲ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਲੱਖ ਚੁਰਾਸੀ ਵਿਚ ਸਮਾਏ, ਆਪ ਆਪਣੀ ਕਲ ਧਰਾਈਆ। ਪਾਰਬ੍ਰਹਮ ਮੰਡਲ ਰਾਸ ਏਕਾ ਪਾਏ, ਬ੍ਰਹਮ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਹਰਿ ਵੇਖੇ ਥਾਉਂ ਥਾਈਂਆ। ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਜੁਗ ਜੁਗ ਲਏ ਅਵਤਾਰਿਆ। ਪਾਰਬ੍ਰਹਮ ਬ੍ਰਹਮ ਦਏ ਅਧਾਰਾ, ਗੁਰਮੁਖ ਸਾਚਾ ਨਾਉਂ ਧਰਾ ਰਿਹਾ। ਪਾਰਬ੍ਰਹਮ ਬ੍ਰਹਮ ਖਿਚ ਲਿਆਏ ਚਰਨ ਦਵਾਰਾ, ਆਪ ਆਪਣੀ ਬੂਝ ਬੁਝਾ ਰਿਹਾ। ਆਦਿ ਜੁਗਾਦੀ ਸਾਚੀ ਕਾਰਾ, ਧੁਰ ਦਰਬਾਰਾ ਖੇਲ ਖਿਲਾ ਰਿਹਾ। ਕਲਜੁਗ ਆਈ ਅੰਤਮ ਵਾਰਾ, ਪਾਰਬ੍ਰਹਮ ਬ੍ਰਹਮ ਵੇਖ ਵਖਾ ਲਿਆ। ਲੱਖ ਚੁਰਾਸੀ ਵਿਚੋਂ ਕਰ ਉਜਿਆਰਾ, ਆਪ ਆਪਣੇ ਰੰਗ ਰੰਗਾ ਲਿਆ। ਗੁਰਸਿਖ ਗੁਰਮੁਖ ਆਤਮ ਬ੍ਰਹਮ ਬ੍ਰਹਮ ਸੋਹੇ ਇਕ ਦਵਾਰਾ, ਪਾਰਬ੍ਰਹਮ ਪ੍ਰਭ ਗੋਦ ਗੋਦ ਬਹਾ ਲਿਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਦਾਤਾ ਆਪ ਅਖਵਾ ਰਿਹਾ।