ਪੁਸਤਕਾਲਾਭਾਗ ੯

੨੫ ਕਤਕ ੨੦੧੭ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਹਰਿ ਵੱਡਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਆਦਿ ਜੁਗਾਦੀ ਏਕਾ ਰੰਗ ਸਮਾਈਆ। ਏਕੰਕਾਰਾ ਵਡ ਬਲਵਾਨ, ਨਿਰਾਕਾਰ ਨਾ ਮਰੇ ਨਾ ਜਾਈਆ। ਆਦਿ ਨਿਰੰਜਣ ਸਦਾ ਸਹੇਲਾ ਨਿਗਹਬਾਨ, ਨਿਰਵੈਰ ਆਪਣੀ ਖੇਲ ਖਿਲਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਸਚ ਦਵਾਰੇ ਸੋਭਾ ਪਾਈਆ। ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨ, ਇਕ ਇਕੱਲਾ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਗੁਣਵੰਤਾ ਭੇਵ ਨਾ ਰਾਈਆ। ਜੋਤੀ ਜੋਤ ਨੂਰ ਮਹਾਨ, ਜੋਤ ਉਜਾਲਾ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਬੰਧਾਈਆ। ਆਪਣੀ ਧਾਰ ਬੰਨਣਹਾਰਾ, ਏਕਾ ਰੰਗ ਸਮਾਇਆ। ਇਕ ਇਕੱਲਾ ਏਕੰਕਾਰਾ, ਸਚਖੰਡ ਦਵਾਰੇ ਸੋਭਾ ਪਾਇਆ। ਆਪਣਾ ਕਰੇ ਆਪ ਸਚ ਵਿਹਾਰਾ, ਸਾਚਾ ਸਗਨ ਆਪ ਮਨਾਇਆ। ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ

❋

❋

ਮੰਦਰ ਏਕਾ ਡੇਰਾ ਲਾਇਆ। ਹਰਿ ਮੰਦਰ ਹਰਿ ਸੁਹਾਇੰਦਾ, ਪਾਰਬ੍ਰਹਮ ਬੇਅੰਤ। ਨਿਰਗੁਣ ਨਿਰਵੈਰ ਆਸਣ ਲਾਇੰਦਾ, ਲੇਖਾ ਜਾਣੇ ਆਦਿ ਅੰਤ, ਜੋਤੀ ਜਾਤਾ ਡਗਮਗਾਇੰਦਾ, ਆਪ ਆਪਣੀ ਬਣਾਏ ਬਣਤ। ਆਪ ਆਪਣਾ ਸੰਗ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵੰਤ। ਸ੍ਰੀ ਭਗਵੰਤ ਖੇਲ ਖਿਲਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਸਚਖੰਡ ਦਵਾਰੇ ਸੋਭਾ ਪਾਇੰਦਾ, ਥਿਰ ਘਰ ਸਾਚਾ ਖੋਲ੍ਹ ਕਿਵਾੜ। ਆਪ ਆਪਣਾ ਮੇਲ ਮਿਲਾਇੰਦਾ, ਲੇਖਾ ਜਾਣੇ ਆਪਣੀ ਵਾਰ। ਆਪ ਆਪਣਾ ਰੂਪ ਪਰਗਟਾਇੰਦਾ, ਆਪੇ ਬਣੇ ਕੰਤ ਭਤਾਰ। ਆਪੇ ਨਾਰੀ ਨਰ ਨਰਾਇਣ ਅਖਵਾਇੰਦਾ, ਆਪੇ ਸੇਜਾ ਮਾਣੇ ਸਾਚੀ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਏਕਾ ਕਾਰ। ਸਾਚੀ ਕਾਰ ਕਰਾਇੰਦਾ, ਅਬਿਨਾਸ਼ੀ ਕਰਤਾ ਪੁਰਖ ਅਕਾਲ। ਆਪਣਾ ਮੇਲਾ ਆਪ ਮਿਲਾਇੰਦਾ, ਇਕ ਇਕੱਲਾ ਦੀਨ ਦਿਆਲ। ਨਾਰੀ ਕੰਤ ਰੂਪ ਪਰਗਟਾਇੰਦਾ, ਸਚਖੰਡ ਬੈਠ ਸੱਚੀ ਧਰਮਸਾਲ। ਆਪਣਾ ਅੰਗ ਆਪ ਲਗਾਇੰਦਾ, ਆਪੇ ਚਲੇ ਅਵੱਲੜੀ ਚਾਲ। ਆਪਣੀ ਗੋਦ ਆਪ ਸੁਹਾਇੰਦਾ, ਆਪ ਜਨ ਜਨਨੀ ਜਨਮੇ ਬਾਲ। ਸੁਤ ਦੁਲਾਰਾ ਆਪ ਉਪਾਇੰਦਾ, ਆਪੇ ਹੋਇਆ ਆਪ ਕਿਰਪਾਲ। ਏਕਾ ਮੰਦਰ ਆਪ ਬਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਵਸਾਏ ਏਕਾ ਘਰ, ਆਪੇ ਚਲੇ ਨਾਲ ਨਾਲ। ਸੁਤ ਦੁਲਾਰਾ ਜਾਇਆ, ਕਿਰਪਾ ਕਰ ਪੁਰਖ ਅਕਾਲ। ਆਪਣੇ ਮੰਦਰ ਆਪ ਬਹਾਇਆ, ਵੇਖਣਹਾਰਾ ਦੀਨ ਦਿਆਲ। ਆਪਣੀ ਕੁੱਖੋਂ ਬਾਹਰ ਕਢਾਇਆ, ਲਾਲ ਅਨਮੁਲੜਾ ਏਕਾ ਲਾਲ। ਕਰਤਾ ਕੀਮਤ ਆਪੇ ਪਾਇਆ, ਆਦਿ ਜੁਗਾਦੀ ਬਣ ਦਲਾਲ। ਸਾਚਾ ਲੇਖਾ ਬਹਿ ਸਮਝਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਬਾਲ। ਬਾਲ ਨਿਧਾਨਾ ਸ਼ਬਦ ਸੁਤ, ਪਾਰਬ੍ਰਹਮ ਉਪਜਾਇੰਦਾ। ਲੇਖਾ ਜਾਣੇ ਅਬਿਨਾਸ਼ੀ ਅਚੁਤ, ਲੇਖਾ ਲੇਖ ਨਾ ਕੋਈ ਵਖਾਇੰਦਾ। ਆਪ ਵਖਾਏ ਆਪਣੀ ਰੁੱਤ, ਰੁਤ ਰੁਤੜੀ ਆਪ ਮਹਿਕਾਇੰਦਾ। ਨਾ ਕੋਈ ਸੀਸ ਨਾ ਕੋਈ ਧੜ ਨਾ ਕੋਈ ਦਿਸੇ ਬੁਤ, ਰੂਪ ਰੰਗ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਸਾਏ ਸਾਚੇ ਘਰ, ਘਰ ਮੰਦਰ ਆਪ ਉਪਾਇੰਦਾ। ਸ਼ਬਦ ਦੁਲਾਰ ਉਪਾਇਆ, ਕਰ ਕਿਰਪਾ ਗੁਣ ਨਿਧਾਨ। ਸਚਖੰਡ ਦਵਾਰੇ ਆਪ ਬਹਾਇਆ, ਇਕ ਵਖਾਏ ਸਚ ਨਿਸ਼ਾਨ। ਦਾਈ ਦਾਇਆ ਏਕਾ ਨਜ਼ਰੀ ਆਇਆ, ਮਾਤ ਪਿਤ ਸ੍ਰੀ ਭਗਵਾਨ। ਪੁਰਖ ਅਬਿਨਾਸ਼ੀ ਜੋਤ ਜਗਾਇਆ, ਆਦਿ ਜੁਗਾਦੀ ਰੂਪ ਮਹਾਨ। ਆਪਣਾ ਭੇਵ ਆਪ ਖੁਲ੍ਹਾਇਆ, ਲੇਖਾ ਜਣਾਏ ਦੋ ਜਹਾਨ। ਤੇਰਾ ਨਾਅਰਾ ਅਗੰਮ ਪਰਗਟਾਇਆ, ਸ੍ਰੀ ਭਗਵਾਨ ਹੋ ਮਿਹਰਵਾਨ। ਸਾਚਾ ਬੇੜਾ ਬੰਨ ਚਲਾਇਆ, ਆਪੇ ਵੇਖੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰੇ ਬਖ਼ਸ਼ੇ ਮਾਣ। ਚਰਨ ਦਵਾਰ ਹਰਿ ਪੇਖਿਆ, ਸ਼ਬਦ ਸੁਤ ਕਰੇ ਪਰਨਾਮ। ਤੂੰ ਸਾਹਿਬ ਸੱਚਾ ਲਿਖਣਹਾਰਾ ਲੇਖਿਆ, ਹਉਂ ਮੂਰਖ ਬਾਲ ਅੰਞਾਣ। ਕਵਣ ਰੂਪ ਹੋਏ ਤੇਰਾ ਭੇਖਿਆ, ਕਵਣ ਖੇਲ ਕਰੇ ਦੋ ਜਹਾਨ। ਕਵਣ ਨਾਮ ਹੋਏ ਅਦੇਸਿਆ, ਕਵਣ ਘਰ ਕਰੀਂ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਬਾਲਕ ਚਰਨੀ ਡਿਗਾ ਆਣ। ਚਰਨ ਧਿਆਨ ਲਗਾਇਆ, ਸੁਤ ਦੁਲਾਰਾ ਬਾਲ ਨਿਧਾਨ। ਦੋਏ ਜੋੜ ਸੀਸ ਝੁਕਾਇਆ, ਮੰਗ ਮੰਗੇ ਏਕਾ ਦਾਨ। ਤੇਰਾ ਵਿਛੋੜਾ ਵਿਛੜ ਨਾ ਜਾਇਆ, ਤੇਰਾ ਰੂਪ ਅਗੰਮ ਸ੍ਰੀ

❋

❋

ਭਗਵਾਨ। ਤੇਰਾ ਵਸੇਰਾ ਏਕਾ ਪਾਇਆ, ਸਚਖੰਡ ਸੱਚਾ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਝੁਲਦਾ ਰਹੇ ਤੇਰਾ ਸਚ ਨਿਸ਼ਾਨ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਦੇਵੇ ਦਰਸ ਦਾਤਾਰ। ਸਾਚੀ ਤੇਰੀ ਸੇਵਾ ਇਕ ਵਖਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਕਰ ਤਿਆਰ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਸੰਗ ਨਿਭਾਇੰਦਾ, ਲੱਖ ਚੁਰਾਸੀ ਕਰ ਅਕਾਰ। ਨਿਰਾਕਾਰ ਤੇਰਾ ਖੇਲ ਖਿਲਾਇੰਦਾ, ਘਟ ਘਟ ਵਜਾਏ ਤੇਰੀ ਸਤਾਰ। ਨੌਂ ਨੌਂ ਚਾਰ ਵੇਖ ਵਖਾਇੰਦਾ, ਆਦਿ ਜੁਗਾਦੀ ਮੀਤ ਮੁਰਾਰ। ਏਕਾ ਚੌਕੜ ਵੰਡ ਵੰਡਾਇੰਦਾ, ਵੰਡਣ ਵੰਡ ਅਪਰ ਅਪਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀ ਪਾਇੰਦਾ, ਨਾਤਾ ਤੋੜ ਸਰਬ ਸੰਸਾਰ। ਭਗਤ ਭਗਵੰਤ ਸਾਧ ਸੰਤ ਸੇਵਾ ਲਾਇੰਦਾ, ਅਵਤਾਰਾਂ ਦੇਵੇ ਇਕ ਅਧਾਰ। ਗੁਰ ਗੁਰ ਤੇਰਾ ਨਾਉਂ ਧਰਾਇੰਦਾ, ਆਪ ਵਜਾਏ ਸਚ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਯਾਰ। ਸਾਚਾ ਯਾਰ ਮੀਤ ਮੁਰਾਰਾ, ਪਿਤਾ ਪੂਤ ਵੇਖ ਵਖਾਈਆ। ਪੁਰਖ ਅਗੰਮਾ ਹੋ ਤਿਆਰਾ, ਸਚਖੰਡ ਦਵਾਰੇ ਦਏ ਵਡਿਆਈਆ। ਤੇਰਾ ਮੇਰਾ ਇਕ ਪਿਆਰਾ, ਵਿਛੜ ਕਦੇ ਨਾ ਜਾਈਆ। ਜੁਗਾ ਜੁਗੰਤਰ ਸਾਚੀ ਕਾਰਾ, ਜੁਗ ਚੌਕੜੀ ਗੇੜਾ ਆਪ ਦਵਾਈਆ। ਏਕਾ ਚੌਕੜ ਲੇਖਾ ਜਾਣੇ ਜਗਤ ਅਵਤਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਏਕਾ ਆਪਣਾ ਭੇਵ ਖੁਲ੍ਹਾਈਆ। ਆਦਿ ਪੁਰਖ ਪ੍ਰਭ ਭੇਵ ਖੁਲ੍ਹਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸਾਚੇ ਸੁਤ ਆਪ ਸਮਝਾਇਆ, ਏਕਾ ਦੇਵੇ ਸਾਚਾ ਦਾਨ। ਨੌਂ ਨੌਂ ਚਾਰ ਗੇੜਾ ਆਪਣੇ ਹੱਥ ਰਖਾਇਆ, ਲੇਖਾ ਜਾਣੇ ਦੋ ਜਹਾਨ। ਜੁਗ ਜੁਗ ਆਪਣਾ ਵੇਸ ਵਟਾਇਆ, ਵੇਸ ਅਵੱਲੜਾ ਸ੍ਰੀ ਭਗਵਾਨ। ਕਲਜੁਗ ਅੰਤਮ ਹੋਏ ਸਹਾਇਆ, ਜੋਧਾ ਸੂਰਬੀਰ ਬਲੀ ਬਲਵਾਨ। ਪੰਜ ਤਤ ਚੋਲਾ ਇਕ ਹੰਢਾਇਆ, ਵਿਚੋਲਾ ਬਣੇ ਨਿਗਹਬਾਨ। ਨਾਨਕ ਤੋਲਾ ਨਾਲ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕੌਲ ਹਰਿ ਮਿਹਰਵਾਨ। ਹਰਿ ਸਾਚਾ ਕੌਲ ਕਰਾਰ ਕੀਆ, ਕੀਮਤ ਕਰਤਾ ਕੋਇ ਨਾ ਪਾਇੰਦਾ। ਆਪਣਾ ਬੀਜ ਆਪੇ ਬੀਆ, ਆਪੇ ਵੇਖ ਵਖਾਇੰਦਾ। ਆਪਣੀ ਜੋਤ ਆਪੇ ਦੀਪਕ ਦੀਆ, ਪਰਕਾਸ਼ ਪਰਕਾਸ਼ ਆਪ ਧਰਾਇੰਦਾ। ਆਪੇ ਬੀਵੀ ਆਪੇ ਮੀਆਂ, ਨਾਰੀ ਕੰਤ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਹੱਥ ਕਰਤਾਰ, ਏਕਾ ਏਕ ਜਣਾਈਆ। ਕਲਜੁਗ ਆਏ ਅੰਤਮ ਵਾਰ, ਸੁਤ ਦੁਲਾਰੇ ਤੇਰੀ ਵੱਜੇ ਵਧਾਈਆ। ਤੇਰਾ ਰੂਪ ਧਰੇ ਆਪ ਨਿਰੰਕਾਰ, ਲੋਕਮਾਤ ਕਰੇ ਕੁੜਮਾਈਆ। ਤੇਰਾ ਖੰਡਾ ਤੇਜ ਕਟਾਰ, ਤੇਰਾ ਨਾਮ ਸਿਫ਼ਤ ਸਲਾਹੀਆ। ਤੇਰਾ ਰੂਪ ਬ੍ਰਹਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਘਾੜਤ ਆਪ ਘੜਾਈਆ। ਤੇਰਾ ਕਰੇ ਸਚ ਪਿਆਰ, ਸਗਲਾ ਸੰਗ ਆਪ ਹੋ ਜਾਈਆ। ਤੇਰਾ ਮਰਦੰਗ ਵਜਾਏ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦਿਤਾ ਵਰ, ਆਦਿ ਆਪਣਾ ਭੇਵ ਆਪ ਖੁਲ੍ਹਾਈਆ । ਕਲਜੁਗ ਅੰਤਮ ਖੇਲ ਖਿਲੌਣਾ, ਸਤਿ ਸਤਿ ਸਤਿ ਸਮਝਾਇੰਦਾ। ਨਾਨਕ ਨਿਰਗੁਣ ਜੋਤ ਜਗੌਣਾ, ਨੌਂ ਨੌਂ ਜਾਮੇ ਵੇਸ ਵਟਾਇੰਦਾ। ਨੌਂ ਖੰਡ ਪ੍ਰਿਥਮੀ ਭੇਵ ਖੁਲ੍ਹੌਣਾ, ਨੌਂ ਦਵਾਰੇ ਪੰਧ ਮੁਕਾਇੰਦਾ। ਨੌਂ ਨੌਂ ਨਾਥ ਰਹਿਣ ਨਾ ਪੌਣਾ, ਚੁਰਾਸੀ ਕਲ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਏਕਾ ਦਰ ਸਮਝਾਇੰਦਾ।

❋

❋

ਸਾਚਾ ਦਰ ਸਮਝਾਵਣਹਾਰਾ, ਏਕਾ ਰੰਗ ਸਮਾਇਆ। ਕਲਜੁਗ ਵੇਖੇ ਇਕ ਦਵਾਰਾ, ਏਕਾ ਘਰ ਦਏ ਵਡਿਆਇਆ। ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਆਦਿ ਅੰਤ ਹੋਏ ਪਸਾਰਾ, ਨਿਰਗੁਣ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਭੇਵ ਖੁਲਾਇਆ। ਕਲਜੁਗ ਵੇਲਾ ਅੰਤ ਔਣਾ, ਹਰਿ ਸਾਚਾ ਸ਼ਬਦ ਜਣਾਈਆ। ਸ੍ਰਿਸ਼ਟ ਸਬਾਈ ਚਾਰ ਵਰਨ ਅਠਾਰਾਂ ਬਰਨ ਘਰ ਘਰ ਕਰਲੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨਾ ਸਚ ਧਰਮ ਨਾ ਕਿਸੇ ਵਖੌਣਾ, ਰਈਯਤ ਰੋਵੇ ਨੇਤਰ ਨੈਣਾ ਨੀਰ ਵਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਤੇਰਾ ਰੂਪ ਇਕ ਪਰਗਟੌਣਾ, ਤੇਰੇ ਨਾਮ ਦਏ ਵਡਿਆਈਆ। ਆਪਣਾ ਸੁਤ ਆਪ ਬਨੌਣਾ, ਪੁਰਖ ਅਕਾਲ ਬਣੇ ਪਿਤਾ ਮਾਈਆ। ਮਾਤਾ ਗੁਜਰੀ ਕੁੱਖ ਭਾਗ ਲਗੌਣਾ, ਅੰਦਰ ਵੜ ਕਿਸੇ ਲੱਭੇ ਨਾ ਸਾਚਾ ਮਾਹੀਆ। ਦਸ ਦਸ ਮਾਸ ਨਾ ਕਿਸੇ ਬੰਦ ਰਖੌਣਾ, ਗਰਭ ਵਾਸ ਨਾ ਅਗਨ ਤਪਾਈਆ। ਤੇਗ ਬਹਾਦਰ ਪਿਤਾ ਜਗਤ ਮਨੌਣਾ, ਹਰਿ ਕਾ ਭੇਵ ਨਾ ਕੋਈ ਪਾਈਆ। ਚੁਤਾਲੀ ਬਰਸ ਮਾਤ ਪਿਤ ਸਤਿ ਸੰਤੋਖ ਹੰਢੌਣਾ, ਚੌਥੇ ਜੁਗ ਵੱਜੇ ਵਧਾਈਆ। ਅਬਿਨਾਸ਼ੀ ਕਰਤੇ ਤੇਰਾ ਬੀਜ ਆਪ ਬਿਜੌਣਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਦੁਲਾਰਾ ਆਪਣਾ ਆਪ ਉਪਾਈਆ। ਸੁਤ ਦੁਲਾਰਾ ਹਰਿ ਹਰਿ ਸਾਜ, ਆਪਣੀ ਦਇਆ ਕਮਾਇੰਦਾ। ਪੁਰਖ ਅਕਾਲ ਮਾਰੇ ਇਕ ਆਵਾਜ਼, ਗੋਬਿੰਦ ਏਕਾ ਨਾਉਂ ਧਰਾਇੰਦਾ। ਗੱਗਾ ਗੋਬਿੰਦ ਗੁਰ ਕਰ ਪਿਆਰ, ਗਹਿਰ ਗੰਭੀਰ ਦਇਆ ਕਮਾਇੰਦਾ। ਕਾਇਆ ਗੋਰ ਵਸਿਆ ਬਾਹਰ, ਡੂੰਘੀ ਕੰਦਰ ਨਾ ਡੇਰਾ ਲਾਇੰਦਾ। ਬੱਬਾ ਬਿੰਦ ਇਕ ਅਪਾਰ, ਪੁਰਖ ਅਬਿਨਾਸ਼ੀ ਆਪਣੀ ਆਪ ਉਪਜਾਈਆ। ਦੱਦਾ ਦੇਵੇ ਦੇਵਣਹਾਰ, ਦਿਸ ਕਿਸੇ ਨਾ ਆਇੰਦਾ। ਏਕਾ ਹੋੜਾ ਕਰ ਤਿਆਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਬਿਹਾਰੀ ਅੰਦਰੇ ਅੰਦਰ ਕਰੇ ਵਿਚਾਰ, ਘਰ ਘਰ ਵਿਚ ਬੂਟਾ ਲਾਇੰਦਾ। ਉਤੇ ਟਿਪੀ ਰੋਵੇ ਜ਼ਾਰੋ ਜ਼ਾਰ, ਹਰਿ ਦਾ ਵਿਛੋੜਾ ਝੱਲਿਆ ਕਦੇ ਨਾ ਜਾਇੰਦਾ। ਗੋਬਿੰਦ ਅੱਖਰ ਤਿੰਨੇ ਕਰ ਤਿਆਰ, ਤਿੰਨੇ ਲਾਵਾ ਬਿੰਦੀ ਹੋੜੇ ਮੇਲ ਮਿਲਾਇੰਦਾ। ਤਿੰਨਾਂ ਤੱਤਾਂ ਵਸਿਆ ਬਾਹਰ, ਤਿੰਨਾਂ ਗੁਣਾਂ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਅਬਿਨਾਸ਼ੀ ਅਚੁਤ, ਗੋਬਿੰਦ ਸੂਰਾ ਆਪ ਉਪਾਇੰਦਾ। ਗੋਬਿੰਦ ਸੂਰਾ ਸੁਤ ਉਪਾਇਆ, ਪੁਰਖ ਅਕਾਲ ਦਇਆ ਕਮਾਈਆ। ਤ੍ਰੈਗੁਣ ਮਾਇਆ ਵਿਚ ਨਾ ਆਇਆ, ਕਾਲ ਮਹਾਂਕਾਲ ਚਰਨਾ ਹੇਠ ਦਬਾਈਆ। ਪੰਜ ਤਤ ਸਾਚੀ ਧਰਮਸਾਲ ਇਕ ਵਖਾਇਆ, ਘਰ ਮਿਲਿਆ ਸਾਚਾ ਮਾਹੀਆ। ਨਾਦ ਅਨਾਦੀ ਤਾਲ ਵਜਾਇਆ, ਦਿਵਸ ਰੈਣ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਗੋਬਿੰਦ ਅੱਖਰ ਅੱਖਰ ਅਪਾਰਾ, ਨਿਸ਼ਅੱਖਰ ਮੇਲ ਮਿਲਾਇਆ। ਸੱਸਾ ਕਿਲਾ ਕਰ ਤਿਆਰਾ, ਸਤਿਗੁਰ ਸਾਚਾ ਵੇਖ ਵਖਾਇਆ। ਸਿਆਰੀ ਮੰਗੇ ਬਣ ਭਿਖਾਰਾ, ਚਾਰੋਂ ਕੁੰਟ ਫੇਰਾ ਪਾਇਆ। ਉਤੇ ਟਿਪੀ ਕਰੇ ਹਾਹਾਕਾਰਾ, ਹਰਿ ਕਾ ਭੇਵ ਕੋਈ ਨਾ ਆਇਆ। ਘੱਗਾ ਘਾੜਨ ਘੜੇ ਅਪਰ ਅਪਾਰਾ, ਘੜਨ ਭੰਨਣਹਾਰ ਪੁਰਖ ਸਮਰਥ ਇਕ ਅਖਵਾਇਆ। ਜੋਧਾ ਸੂਰਬੀਰ ਬਲੀ ਬਲਕਾਰਾ, ਦੋ ਜਹਾਨਾਂ ਆਪਣਾ ਨਾਉਂ ਧਰਾਇਆ। ਗੋਬਿੰਦ ਸਿੰਘ ਮਾਰ ਸ਼ਬਦ ਲਲਕਾਰ, ਪੁਰਖ ਅਕਾਲ ਆਪਣਾ ਸੁਤ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਜੋਤ ਧਰ, ਸਾਚਾ ਭੇਵ ਦਏ ਜਣਾਇਆ। ਗੋਬਿੰਦ ਅੱਖਰ ਤਿੰਨ ਤਿੰਨ ਛੇ, ਛੇ ਸ਼ਾਸਤਰ ਭੇਵ ਨਾ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪ ਮੁਕਾਇਆ ਆਪਣਾ ਪੰਧ, ਚਾਰ ਵੇਦ ਦਿਸ ਨਾ ਆਇੰਦਾ। ਅੰਮ੍ਰਿਤ ਬਰਖੇ ਏਕਾ ਮੇਂਹ, ਪੁਰਾਨ ਅਠਾਰਾਂ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸੂਰਬੀਰ ਸੁਤ ਉਪਨਿਆ, ਵਡ ਜੋਧਾ ਬਲਕਾਰ। ਲੋਕਮਾਤ ਚੜ੍ਹਿਆ ਚੰਨਿਆ, ਜਗਤ ਅੰਧੇਰ ਹੋਇਆ ਉਜਿਆਰ। ਕੂੜ ਵਿਕਾਰਾ ਫਿਰੇ ਭੰਨਿਆ, ਚਾਰੋਂ ਕੁੰਟ ਆਏ ਹਾਰ। ਬਿਨ ਵਸੇ ਛੱਪਰ ਛੰਨਿਆ, ਕਾਇਆ ਮੰਦਰ ਕਰੇ ਪਿਆਰ। ਦਿਵਸ ਰੈਣ ਫਿਰੇ ਭੰਨਿਆ, ਗ਼ਰੀਬ ਨਿਮਾਣੇ ਪਾਵੇ ਸਾਰ। ਚਾਰ ਵਰਨਾਂ ਦੇਵੇ ਡੰਨਿਆ, ਏਕਾ ਰੂਪ ਵਖਾਏ ਪੁਰਖ ਅਕਾਲ। ਗੁਰਮੁਖ ਵਿਰਲਾ ਲੋਕਮਾਤ ਮੰਨਿਆ, ਲੱਖ ਚੁਰਾਸੀ ਹੋਏ ਖ਼ੁਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਕੌਲ ਇਕਰਾਰ। ਕੌਲ ਇਕਰਾਰ ਘਰ ਸਾਚੇ, ਹਰਿ ਸਾਚਾ ਸਚ ਕਰਾਇੰਦਾ। ਕਲਜੁਗ ਵੇਖੇ ਲੱਗੀ ਆਂਚੇ, ਤ੍ਰੈਗੁਣ ਮਾਇਆ ਤਤ ਤਪਾਇੰਦਾ। ਕੂੜ ਕੁੜਿਆਰਾ ਘਰ ਘਰ ਨਾਚੇ, ਮਾਇਆ ਮਮਤਾ ਨਾਚ ਕਰਾਇੰਦਾ। ਕੋਈ ਨਾ ਢਲੇ ਸਾਚੇ ਢਾਂਚੇ, ਜੂਠ ਝੂਠ ਸਰਬ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਗੋਬਿੰਦ ਤੇਰੀ ਸਾਚੀ ਕਾਰ, ਸਿੰਘ ਰੂਪ ਆਪ ਲਗਾਈਆ। ਸਿੰਘ ਹੋਏ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਵੱਡੀ ਵਡਿਆਈਆ । ਚਾਰ ਵਰਨਾਂ ਕਰੇ ਪਾਰ, ਪਾਰਬ੍ਰਹਮ ਸਿਫ਼ਤ ਸਲਾਹੀਆ। ਪੰਚਮ ਦੇਵੇ ਇਕ ਅਧਾਰ, ਪੰਚਮ ਮੇਲਾ ਸਹਿਜ ਸਭਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਤਿ ਪਿਆਲਾ ਹੱਥ ਉਠਾਈਆ। ਸ਼ਬਦ ਅਗੰਮੀ ਖਿਚ ਕਟਾਰ, ਦੋ ਧਾਰਾ ਆਪ ਚਲਾਈਆ। ਆਪੇ ਗੁਰਮੁਖਾਂ ਉਤੋਂ ਆਪਣਾ ਕਰੇ ਵਾਰ, ਆਰ ਪਾਰ ਆਪਣੇ ਪਾਰ ਕਰਾਈਆ। ਗੁਰਮੁਖ ਲਹੂ ਲਾਲ ਰੰਗ ਪ੍ਰੇਮ ਸਤਾਰ, ਪ੍ਰੇਮੀ ਪ੍ਰੇਮ ਨਾਲ ਵਜਾਈਆ। ਗੁਰਸਿਖ ਆਪਣੀ ਹੱਥੀਂ ਨਾ ਕਰਿਆ ਕੋਈ ਕੁਰਬਾਨ, ਭਰਮੇ ਭੁੱਲੀ ਸਰਬ ਲੁਕਾਈਆ। ਸਤਿਗੁਰ ਪੂਰਾ ਦੇਵਣਹਾਰਾ ਜੀਆ ਦਾਨ, ਜੀਵ ਬੁਧ ਨਾ ਸੇਵ ਕਮਾਈਆ। ਆਪਣਾ ਆਪ ਕਰੇ ਕੁਰਬਾਨ, ਕਰਬਲਾ ਲੇਖਾ ਦਏ ਮੁਕਾਈਆ। ਚਾਰ ਯਾਰ ਸੰਗ ਮੁਹੰਮਦ ਦੂਰ ਦੁਰਾਡਾ ਬੈਠੇ ਰੋਵਣ ਕੁਰਲਾਣ, ਅੱਲਾ ਰਾਣੀ ਖੁਲ੍ਹੜੇ ਕੇਸ ਗਲ ਵਖਾਈਆ। ਜਬਰਾਈਲ ਦੇਵੇ ਧੁਰ ਫ਼ਰਮਾਣ, ਅਸਰਾਈਲ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਏ ਵਡਿਆਈਆ। ਪੰਚਮ ਮੇਲਾ ਜੋੜ ਜੁੜਾਇਆ, ਸ਼ਬਦੀ ਖੰਡਾ ਹੱਥ ਉਠਾਇੰਦਾ। ਵਰਨਾਂ ਬਰਨਾਂ ਭੇਵ ਚੁਕਾਇਆ, ਏਕਾ ਰੰਗ ਰੰਗਾਇੰਦਾ। ਅੰਮ੍ਰਿਤ ਸਾਚਾ ਜਾਮ ਪਿਆਇਆ, ਬੀਰ ਰਸ ਆਪ ਭਰਾਇੰਦਾ। ਸਾਚੇ ਪੌੜੇ ਆਪ ਚੜ੍ਹਾਇਆ, ਪੂਜਾ ਪਾਠ ਨਾ ਕੋਈ ਕਰਾਇੰਦਾ। ਏਕਾ ਦਰਸ ਕਰ ਤਰਸ, ਗੁਰਮੁਖਾਂ ਆਪ ਕਰਾਇਆ, ਦੇ ਦਰਸ ਤ੍ਰਿਪਤ ਵਖਾਇੰਦਾ। ਪੁਰਖ ਅਕਾਲ ਇਸ਼ਟ ਇਕ ਜਣਾਇਆ, ਆਪ ਆਪਣਾ ਸੀਸ ਝੁਕਾਇੰਦਾ। ਗੁਰਸਿਖਾਂ ਅੱਗੇ ਝੋਲੀ ਆਪੇ ਡਾਹਿਆ, ਆਪਣੀ ਭਿਛਿਆ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰਾ ਆਪ ਬੰਧਾਇੰਦਾ। ਸਾਚੀ ਧਾਰਾ ਗੁਰੂ ਗੁਰ ਚੇਲਾ, ਗੁਰ ਆਪ ਬੰਧਾਈਆ। ਆਪੇ ਬਣਿਆ ਸੱਜਣ ਸੁਹੇਲਾ, ਆਪੇ ਹੋਏ ਸਾਚਾ ਮਾਹੀਆ। ਆਪੇ ਜਾਣੇ ਆਪਣਾ ਵਕਤ ਵੇਲਾ, ਆਪੇ ਪੁਰੀ ਅਨੰਦ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

❋

❋

ਖੇਲ ਸਾਚਾ ਹਰਿ, ਸਾਚਾ ਭਾਣਾ ਇਕ ਸਮਝਾਈਆ। ਸਾਚਾ ਭਾਣਾ ਹਰਿ ਸਮਝਾਇੰਦਾ, ਭੁੱਲ ਰਹੇ ਨਾ ਰਾਇਆ। ਕਲਜੁਗ ਆਪਣੀ ਖੇਲ ਖਿਲਾਇੰਦਾ, ਮੇਟਣਹਾਰਾ ਆਪ ਹੋ ਜਾਇਆ। ਲੋਕਮਾਤ ਵੇਖ ਵਖਾਇੰਦਾ, ਜਗਤ ਨਾਤਾ ਜੋੜ ਜੁੜਾਇਆ। ਚਾਰੇ ਜੁਗ ਫੋਲ ਫੁਲਾਇੰਦਾ, ਚਾਰੇ ਸੁਤ ਲਏ ਪਰਗਟਾਇਆ। ਸਤਿਜੁਗ ਅਜੀਤ ਨਾਉਂ ਧਰਾਇੰਦਾ, ਜੁਝਾਰ ਤ੍ਰੇਤਾ ਵੰਡ ਵੰਡਾਇਆ। ਜ਼ੋਰਾਵਰ ਸਿੰਘ ਦਵਾਪਰ ਅੰਗ ਲਗਾਇੰਦਾ, ਕਲਜੁਗ ਫ਼ਤਿਹ ਸਿੰਘ ਫ਼ਤਿਹ ਡੰਕਾ ਇਕ ਵਜਾਇਆ। ਚੌਵਾਂ ਆਪਣੀ ਹੱਥੀਂ ਭੇਟ ਚੜ੍ਹਾਇੰਦਾ, ਪੁਰਖ ਅਕਾਲ ਸ਼ੁਕਰ ਇਕ ਮਨਾਇਆ। ਮਾਤਾ ਪਿਤਾ ਨਾ ਸੰਗ ਰਖਾਇੰਦਾ, ਬਿਰਧ ਅਵਸਥਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਵੇਸ਼ ਆਪਣਾ ਭੇਵ ਖੁਲ੍ਹਾਇਆ। ਦਰ ਦਰਵੇਸ਼ ਗੁਰ ਗੋਬਿੰਦ, ਆਪਣਾ ਖੇਲ ਖਿਲਾਇੰਦਾ। ਗੜ੍ਹੀ ਤਾਜ ਗੁਣੀ ਗਹਿੰਦ, ਰੂਪ ਅਨੂਪ ਆਪ ਪਰਗਟਾਇੰਦਾ। ਸਿੰਘ ਸੰਗਤ ਕੋਲੋਂ ਮੰਗੀ ਇਕ ਮੰਗ, ਸੀਸ ਸੀਸ ਨਾਲ ਵਟਾਇੰਦਾ। ਗੁਰਸਿਖ ਤੇਰੇ ਉਤੋਂ ਆਪਣਾ ਆਪ ਵਾਰੇ ਵਾਲੀ ਹਿੰਦ, ਹਿੰਦ ਦੀ ਖ਼ਾਕ ਆਪਣਾ ਸੱਥਰ ਹੇਠ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਸਾਚਾ ਸੁਤ, ਗੋਬਿੰਦ ਏਕਾ ਜਾਇੰਦਾ। ਗੋਬਿੰਦ ਸੁਤ ਗੁਜਰੀ ਲਾਲ, ਸੂਲਾਂ ਸੇਜ ਹੇਠ ਵਛਾਈਆ। ਉਪਰ ਬੈਠਾ ਮਾਰ ਛਾਲ, ਜਗਤ ਜਹਾਨਾ ਸਾਚਾ ਮਾਹੀਆ। ਆਪੇ ਬਣਿਆ ਸ਼ਾਹ ਕੰਗਾਲ, ਨੰਗੀ ਪੈਂਰੀ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੇ ਦਰ, ਦੂਸਰ ਅਵਰ ਨਾ ਕੋਇ ਜਣਾਈਆ। ਯਾਰੜਾ ਸਥਰ ਹੰਢਾਇੰਦਾ, ਗੁਰ ਗੋਬਿੰਦ ਨੌਜਵਾਨ। ਪੁਰਖ ਅਕਾਲ ਇਕ ਮਨਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਹਾਲ ਮੁਰੀਦਾਂ ਇਕ ਸੁਣਾਇੰਦਾ, ਆਪ ਆਪਣੀ ਕਰ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਵੱਲੜੀ ਚਾਲ। ਗੁਰ ਗੋਬਿੰਦ ਸ਼ਬਦ ਸੁਣਾਇਆ, ਸਿੰਘ ਰੂਪ ਅਸਵ ਅਸਵਾਰ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਲੋਕਮਾਤ ਬਣ ਦਲਾਲ। ਲੇਖਾ ਲੇਖੇ ਆਪੇ ਪਾਇਆ, ਸੁਤ ਸਾਚੇ ਕਰ ਸੰਭਾਲ। ਤੇਰਾ ਲਹਿਣਾ ਦਏ ਚੁਕਾਇਆ, ਤੇਰੀ ਪੂਰੀ ਕਰੇ ਘਾਲ। ਕਲਜੁਗ ਅੰਤਮ ਹੋਏ ਸਹਾਇਆ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨੌਂ ਖੰਡ ਪ੍ਰਿਥਮੀ ਤੇਰਾ ਵਜਾਏ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਰਗੁਣ ਰੂਪ ਪੁਰਖ ਅਕਾਲ। ਪੁਰਖ ਅਕਾਲ ਦਇਆ ਕਮਾਇੰਦਾ, ਗੁਰ ਗੋਬਿੰਦ ਗਲੇ ਲਗਾ। ਤੇਰਾ ਰੂਪ ਅਨੂਪ ਮਾਤ ਪਰਗਟਾਇੰਦਾ, ਸ਼ਬਦ ਸ਼ਬਦੀ ਨਾਉਂ ਧਰਾ। ਪੰਜ ਤਤ ਚੋਲਾ ਤੇਰਾ ਆਪ ਹੰਢਾਇੰਦਾ, ਸੰਬਲ ਨਗਰੀ ਨਾਉਂ ਰਖਾ। ਜੋਤੀ ਜੋਤ ਡਗਮਗਾਇੰਦਾ, ਨੂਰੋ ਨੂਰ ਕਰੇ ਰੁਸ਼ਨਾ। ਦਿਸ ਕਿਸੇ ਨਾ ਆਇੰਦਾ, ਕੋਟਨ ਕੋਟ ਰਾਹ ਰਹੇ ਤਕਾ। ਧਿਆਨ ਵਿਚ ਕਿਸੇ ਨਾ ਆਇੰਦਾ, ਸਾਧ ਸੰਤ ਆਦਿ ਅੰਤ ਆਪਣਾ ਬੈਠੇ ਧਿਆਨ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾ। ਲੇਖਾ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਗੋਬਿੰਦ ਸੂਰਾ ਆਪ ਮਨਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਤੇਰਾ ਨਾਉਂ ਨਾਦ ਸਾਚੀ ਤੂਰਾ ਦਏ ਵਜਾਇਆ, ਪੁਰੀਆਂ ਲੋਆਂ ਹੋਣ ਹੈਰਾਨ। ਕਲਜੁਗ ਨਾਤਾ ਕੂੜਾ ਦਏ ਤੁੜਾਇਆ, ਸਚ ਸੁੱਚ ਕਰੇ ਪਰਧਾਨ। ਤੇਰੀ ਮਸਤਕ ਧੂੜਾ ਗੁਰਮੁਖਾਂ ਮਸਤਕ ਦਏ ਲਗਾਇਆ, ਚਤਰ ਸੁਘੜ ਬਣਾਏ ਮੂਰਖ ਮੁਗਧ ਅਞਾਣ। ਤੇਰਾ ਬੇੜਾ ਲਏ ਤਰਾਇਆ, ਏਕਾ ਚੱਪੂ ਲਾਏ ਆਣ।

❋

❋

ਜੋ ਸਰਸੇ ਆਇਆ ਰੁੜ੍ਹਾਇਆ, ਲੋਕਮਾਤ ਕਰੇ ਪਰਧਾਨ। ਪਹਿਲੋਂ ਆਪਣੇ ਚਰਨ ਮਿਲਾਇਆ, ਨਾਤਾ ਤੋੜ ਸਰਬ ਜਹਾਨ। ਨਿਹਕਲੰਕ ਆਪਣਾ ਨਾਉਂ ਰਖਾਇਆ, ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ। ਏਕਾ ਬੰਕਾ ਦਏ ਸੁਹਾਇਆ, ਬੰਕ ਦਵਾਰੀ ਹਰਿ ਭਗਵਾਨ। ਏਕਾ ਡੰਕਾ ਦਏ ਵਜਾਇਆ, ਪਕੜ ਉਠਾਏ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਦਿ ਆਦਿ, ਨਿਰਗੁਣ ਨਿਰਗੁਣ ਕਰਿਆ ਕੌਲ, ਪੂਰਾ ਕਰੇ ਉਪਰ ਧੌਲ, ਧਰਨੀ ਧਰਤ ਧਵਲ ਵੇਖ ਵਖਾਣ। ਕਲਜੁਗ ਅੰਤਮ ਪੂਰ ਕਰੌਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਰੰਗ ਰੰਗੌਣਾ, ਲੱਖ ਚੁਰਾਸੀ ਏਕਾ ਮੰਤਰ ਨਾਮ ਦ੍ਰਿੜਾਈਆ। ਸ਼ਾਹੋ ਭੂਪ ਰਾਜ ਰਾਜਾਨ ਇਕ ਅਖਵੌਣਾ, ਜਗਤ ਜਗਦੀਸ ਵੱਡੀ ਵਡਿਆਈਆ। ਸਾਚਾ ਛਤਰ ਸੀਸ ਝੁਲੌਣਾ, ਬੀਸ ਬੀਸ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੇ ਦਰ, ਦਰ ਦਰਵੇਸ਼ਾ ਨਰ ਨਰੇਸ਼ਾ, ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸ਼ੰਕਰ ਲੇਖਾ ਰਹੇ ਨਾ ਰਾਈਆ। ਬ੍ਰਹਮਾ ਵਿਸ਼ਨ ਸ਼ਿਵ ਪੰਧ ਮਕੌਣਾ, ਤ੍ਰੈ ਤ੍ਰੈ ਆਪਣੀ ਖੇਲ ਖਿਲਾਇੰਦਾ। ਏਕਾ ਡੰਕਾ ਨਾਮ ਵਜੌਣਾ, ਕਰੋੜ ਤੇਤੀਸ ਸਫ਼ਾ ਉਠਾਇੰਦਾ। ਮਨਮਤ ਮਲੇਛ ਕੋਇ ਰਹਿਣ ਨਾ ਪੌਣਾ, ਗਣਪਤ ਗਣੇਸ਼ ਨਾ ਕੋਇ ਮਨਾਇੰਦਾ। ਰਿਖੀ ਕੇਸ਼ ਗੋਵਰਧਨ ਨਾ ਕਿਸੇ ਸੀਸ ਝੁਕੌਣਾ, ਮਸਤਕ ਤਿਲਕ ਨਾ ਕੋਇ ਲਗਾਇੰਦਾ। ਪੁਰਖ ਅਬਿਨਾਸ਼ੀ ਰੂਪ ਪਰਗਟੌਣਾ, ਪੁਰਖ ਅਕਾਲ ਨਾਉਂ ਰਖਾਇੰਦਾ। ਗੋਬਿੰਦ ਸੂਰਾ ਨਾਲ ਰਲੌਣਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ । ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਗੜ੍ਹ ਉਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਡੇਰਾ ਲੌਣਾ, ਉਚ ਮਹੱਲ ਅਟੱਲ ਮੁਨਾਰਾ ਏਕਾ ਵਸੇ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਗੋਬਿੰਦ ਸੁਤ ਸੁਤ ਦੁਲਾਰਾ, ਆਦਿ ਜੁਗਾਦੀ ਇਕ ਪਿਆਰਾ, ਜੁਗਾ ਜੁਗੰਤਰ ਬੰਨ੍ਹੇ ਧਾਰਾ, ਕਲਜੁਗ ਵੇਖੇ ਅੰਤਮ ਵਾਰਾ, ਕੂੜ ਕੁੜਿਆਰਾ ਪੰਧ ਮੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਖੇਲ ਮਹਾਨ, ਦੇਵਣਹਾਰਾ ਸਾਚਾ ਦਾਨ, ਜੁਗਾਂ ਜੁਗੰਤਰ ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਇੰਦਾ।

੨੬ ਕੱਤਕ ੨੦੧੭ ਬਿਕ੍ਰਮੀ ਗੁਰਨਾਮ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਥਿਰ ਘਰ ਠਾਂਡਾ ਸਾਚਾ ਦਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਨਿਰਗੁਣ ਨਿਰਵੈਰ ਅੰਦਰ ਵੜ, ਹਰਿ ਪੁਰਖ ਨਿਰੰਜਣ ਆਸਣ ਲਾਇਆ। ਏਕੰਕਾਰਾ ਆਪਣੀ ਕਿਰਪਾ ਆਪੇ ਕਰ, ਸਾਚਾ ਮੰਦਰ ਆਪ ਸੁਹਾਇਆ। ਆਦਿ ਨਿਰੰਜਣ ਦੀਪ ਉਜਾਲਾ ਏਕਾ ਕਰ, ਨੂਰ ਨੁਰਾਨਾ ਡਗਮਗਾਇਆ। ਸ੍ਰੀ ਭਗਵਾਨ ਸਚ ਦਵਾਰੇ ਆਪੇ ਖੜ, ਰੂਪ ਅਨੂਪ ਆਪ ਪਰਗਟਾਇਆ। ਅਬਿਨਾਸ਼ੀ ਕਰਤਾ ਦੇਵਣਹਾਰਾ ਵਰ, ਆਦਿ ਜੁਗਾਦਿ ਆਪਣੀ ਖੇਲ ਖਿਲਾਇਆ। ਪਾਰਬ੍ਰਹਮ ਸਰਨ ਸਰਨਾਈ ਜਾਏ ਪੜ, ਆਪਣੀ ਭਿਖਿਆ ਮੰਗ ਮੰਗਾਇਆ। ਸਤਿ ਪੁਰਖ ਨਿਰੰਜਣ ਸਤਿ ਦਵਾਰੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਖੇਲ ਕਰੇ ਹਰਿ, ਭੇਵ ਅਭੇਦਾ ਆਪ ਖ੍ਹੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਡੇਰਾ ਲਾਇਆ। ਸਚਖੰਡ ਅੰਦਰ ਥਿਰ ਦਰਬਾਰਾ, ਪੁਰਖ ਅਬਿਨਾਸ਼ੀ ਆਪ ਉਪਾਇੰਦਾ। ਕਰੇ ਖੇਲ ਅਗੰਮ

❋

❋

ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰਵ ਸਸ ਨਾ ਕੋਇ ਉਜਿਆਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਗਗਨ ਗਗਨੰਤਰ ਨਾ ਕੋਇ ਅਖਾੜਾ, ਲੋਆਂ ਪੁਰੀਆਂ ਨਾ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾ ਲਾਏ ਕੋਇ ਨਾਅਰਾ, ਤ੍ਰੈਗੁਣ ਮਾਇਆ ਨਾ ਵੰਡ ਵੰਡਾਇੰਦਾ। ਨਾ ਕੋਈ ਕਰੇ ਪਾਰਾ, ਸਾਧ ਸੰਤ ਗੁਰ ਪੀਰ ਅਵਤਾਰ ਜੀਵ ਜੰਤ ਨਾ ਕੋਇ ਪਰਗਟਾਇੰਦਾ। ਕਰੇ ਖੇਲ ਪ੍ਰਭ ਕਰਨੇਹਾਰਾ, ਕਰਤਾ ਪੁਰਖ ਆਪਣਾ ਖੇਲ ਆਪ ਖਲਾਇੰਦਾ। ਜੂਨੀ ਰਹਿਤ ਵਸੇ ਸਭ ਤੋਂ ਨਿਆਰਾ ਅਨਭਵ ਪਰਕਾਸ਼ ਆਪਣੀ ਧਾਰ ਚਲਾਇੰਦਾ। ਘਰ ਮੰਦਰ ਸੋਹੇ ਇਕ ਦਵਾਰਾ, ਮਹੱਲ ਅਟੱਲ ਉਚ ਮੁਨਾਰਾ, ਆਪ ਆਪਣਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦਵਾਰਾ ਆਪੇ ਖੋਲ੍ਹ, ਆਦਿ ਜੁਗਾਦੀ ਬੈਠਾ ਰਹੇ ਅਡੋਲ, ਅਡੁਲ ਆਪਣਾ ਨਾਉਂ ਧਰਾਇੰਦਾ। ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਆਪੇ ਹੋਏ ਤਖ਼ਤ ਨਿਵਾਸਾ, ਤਖ਼ਤ ਤਾਜ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਘਰ ਸੁਹੰਜਣਾ ਨਿਰਗੁਣ ਜੋਤ, ਇਕ ਰੁਸ਼ਨਾਈਆ। ਥਿਰ ਘਰ ਸਾਚਾ ਹਰਿ ਭਗਵੰਤ, ਆਦਿ ਜੁਗਾਦਿ ਸੁਹਾਇੰਦਾ। ਇਕ ਇਕੱਲਾ ਸਾਚਾ ਕੰਤ, ਸਤਿ ਪੁਰਖ ਨਿਰੰਜਣ ਆਸਣ ਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡਾ ਦਰ ਸੱਚਾ ਦਰਬਾਰਾ, ਥਿਰ ਘਰ ਖੋਲ੍ਹੇ ਆਪ ਕਿਵਾੜਾ, ਆਪਣਾ ਮੰਦਰ ਵੇਖ ਵਖਾਇੰਦਾ। ਸਾਚੇ ਮੰਦਰ ਖੋਲ੍ਹ ਕਿਵਾੜ, ਆਪਣੀ ਦਇਆ ਆਪ ਕਮਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰ, ਨਿਰਗੁਣ ਦਾਤਾ ਪੁਰਖ ਬਿਧਾਤਾ ਏਕਾ ਜੋਤ ਕਰੇ ਰੁਸ਼ਨਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਭੇਵ ਨਾ ਰਾਈਆ। ਉਤਮ ਰੱਖੇ ਆਪਣੀ ਜ਼ਾਤਾ, ਜੋਤੀ ਜਾਤਾ ਬੇਪਰਵਾਹੀਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਆਪੇ ਦੇਵਣਹਾਰਾ ਦਾਤਾ, ਸਾਚੀ ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਘਰ ਵੱਡਾ ਵਡ ਵਡਿਆਈਆ। ਘਰ ਵੱਡਾ ਹਰਿ ਸਾਲਾਹਿੰਦਾ, ਏਕਾ ਏਕੰਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਨਿਰਗੁਣ ਰੂਪ ਅਗੰਮ ਅਪਾਰ। ਪਾਰਬ੍ਰਹਮ ਭੇਵ ਨਾ ਆਇੰਦਾ, ਸ੍ਰੀ ਭਗਵਾਨ ਖੇਲੇ ਖੇਲ ਖੇਲਣਹਾਰ। ਸੋ ਪੁਰਖ ਨਿਰੰਜਣ ਆਪਣਾ ਪਰਦਾ ਆਪੇ ਲਾਹਿੰਦਾ, ਹਰਿ ਪੁਰਖ ਨਿਰੰਜਣ ਮੇਲਾ ਅਪਰ ਅਪਾਰ। ਆਦਿ ਨਿਰੰਜਣ ਰੂਪ ਪਰਗਟਾਇੰਦਾ, ਜੋਤੀ ਜੋਤ ਕਰ ਉਜਿਆਰ। ਸਾਚੇ ਤਖ਼ਤ ਸੋਭਾ ਪਾਇੰਦਾ, ਤਖ਼ਤ ਨਿਵਾਸੀ ਬੈਠ ਸੱਚੀ ਸਰਕਾਰ। ਥਿਰ ਘਰ ਸਾਚਾ ਇਕ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰ। ਹਰਿ ਕਰਤਾ ਖੇਲ ਖਿਲਾਇੰਦਾ, ਸਚਖੰਡ ਦਵਾਰਾ ਖੋਲ੍ਹ। ਘਰ ਵਿਚ ਘਰ ਆਪ ਬਣਾਇੰਦਾ, ਥਿਰ ਮੰਦਰ ਇਕ ਅਡੋਲ। ਥਿਰ ਘਰ ਸਾਚੇ ਆਸਣ ਲਾਇੰਦਾ, ਪੁਰਖ ਅਬਿਨਾਸ਼ਨ ਆਪਣਾ ਕੰਡਾ ਆਪੇ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਹਰਿ, ਆਪਣਾ ਭੇਵ ਅਲੱਖ ਅਲੱਖਣਾ ਆਪ ਖੋਲ੍ਹ। ਠਾਂਡਾ ਦਰ ਧੁਰ ਦਰਬਾਰਾ, ਹਰਿ ਸਾਚੇ ਸਚ ਖੁਲ੍ਹਾਇਆ। ਆਦਿ ਜੁਗਾਦੀ ਵੇਖੇ ਵੇਖਣਹਾਰਾ, ਜੁਗ ਜੁਗ ਆਪਣਾ ਰੂਪ ਪਰਗਟਾਇਆ। ਸਾਚਾ ਨਾਦ ਸੱਚੀ ਧੁਨਕਾਰਾ, ਗ੍ਰਹਿ

❋

❋

ਮੰਦਰ ਆਪ ਵਜਾਇਆ। ਏਕਾ ਸ਼ਬਦ ਬੋਲ ਜੈਕਾਰਾ, ਆਪਣਾ ਅੱਖਰ ਨਾਮ ਪੜ੍ਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਸੁਹਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਜੁਗਾ ਜੁਗੰਤਰ ਵੇਸ ਵਟਾਇੰਦਾ, ਸ਼ਬਦ ਗੁਰ ਬਣ ਮਲਾਹ। ਲੋਕਮਾਤ ਵੇਖ ਵਖਾਇੰਦਾ, ਲੱਖ ਚੁਰਾਸੀ ਥਾਉਂ ਥਾਂ। ਗੁਰਮੁਖ ਸਾਚੇ ਆਪ ਉਠਾਇੰਦਾ, ਆਪ ਦ੍ਰਿੜਾਏ ਆਪਣਾ ਨਾਂ। ਹਰਿਜਨ ਸਾਚੇ ਮੇਲ ਮਿਲਾਇੰਦਾ, ਲੇਖਾ ਜਾਣੇ ਪਿਤਾ ਮਾਂ। ਹਰਿ ਸੰਤਨ ਸਾਚਾ ਰੰਗ ਰੰਗਾਇੰਦਾ, ਰੰਗ ਮਜੀਠੀ ਇਕ ਚੜ੍ਹਾ। ਭਗਤ ਭਗਤੀ ਮਾਰਗ ਲਾਇੰਦਾ, ਆਤਮ ਬ੍ਰਹਮ ਗਿਆਨ ਦ੍ਰਿੜਾ। ਰੂਪ ਅਨੂਪ ਆਪ ਦਰਸਾਇੰਦਾ, ਆਤਮ ਦਰਸੀ ਦਰਸ ਕਰਾ। ਆਪਣਾ ਭੇਵ ਆਪ ਖੁਲ੍ਹਾਇੰਦਾ, ਦੂਈ ਦਵੈਤੀ ਪਰਦਾ ਲਾਹ। ਸਾਚੇ ਮੰਦਰ ਸੋਭਾ ਪਾਇੰਦਾ, ਪਾਰਬ੍ਰਹਮ ਅਗੰਮ ਅਥਾਹ। ਏਕਾ ਜੋਤੀ ਜੋਤ ਜਗਾਇੰਦਾ, ਨੂਰ ਨੁਰਾਨਾ ਕਰ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਦਰਬਾਰਾ ਇਕ ਸੁਹਾ। ਥਿਰ ਦਰਬਾਰਾ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਗੁਰਮੁਖਾਂ ਮਿਟਾਏ ਪੰਚਮ ਧਾੜਾ, ਝੂਠਾ ਨਾਤਾ ਤੋੜ ਤੁੜਾਇੰਦਾ। ਗੁਰਮੁਖਾਂ ਦੇਵੇ ਇਕ ਅਧਾਰਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਨਾਅਰਾ, ਨਾਦ ਅਨਾਦੀ ਧੁਨ ਸੁਣਾਇੰਦਾ। ਭਗਤਾਂ ਸੁਹਾਏ ਸਚ ਮੁਨਾਰਾ, ਘਰ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਠਾਂਡਾ ਦਰ, ਦਰ ਠਾਂਡਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਏਕਾ ਏਕ ਖੁਲ੍ਹਾਈਆ। ਗੁਰਮੁਖਾਂ ਮਾਰੇ ਨਿਤ ਨਵਿਤ ਅਵਾਜ਼ਾ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਦਰ ਫਿਰੇ ਭਾਜਾ, ਸਤਿਗੁਰ ਪੂਰਾ ਵਡ ਵਡਿਆਈਆ। ਸੰਤਨ ਰੱਖੇ ਸਾਚੀ ਲਾਜਾ, ਲਾਜਾਵੰਤ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਰਚੇ ਆਪੇ ਕਾਜਾ, ਕਰਤਾ ਪੁਰਖ ਦਇਆ ਕਮਾਈਆ। ਹੱਥ ਰਖਾਏ ਅਨਹਦ ਵਾਜਾ, ਘਟ ਘਟ ਆਪ ਵਜਾਈਆ। ਅਸਵ ਘੋੜੇ ਚੜ੍ਹੇ ਤਾਜਾ, ਸ਼ਬਦ ਸ਼ਬਦੀ ਰਿਹਾ ਦੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਥਿਰ ਘਰ ਸਾਚੇ ਰਿਹਾ ਬੋਲ, ਬੋਲ ਬੋਲਾ ਭੇਵ ਨਾ ਕੋਈ ਜਣਾਈਆ । ਸਾਚਾ ਸ਼ਬਦ ਬੋਲ ਜੈਕਾਰਾ, ਪੁਰਖ ਨਿਰੰਜਣ ਆਪ ਅਲਾਇੰਦਾ। ਰਸਨਾ ਜਿਹਵਾ ਨਾ ਕੋਇ ਸਹਾਰਾ, ਬੱਤੀ ਦੰਦ ਨਾ ਕੋਇ ਹਲਾਇੰਦਾ। ਤ੍ਰੈਗੁਣ ਤਤ ਨਾ ਕੋਇ ਵਣਜਾਰਾ, ਪੰਜ ਤਤ ਨਾ ਕੋਇ ਹੰਢਾਇੰਦਾ। ਰਕਤ ਬੂੰਦ ਨਾ ਲਾਏ ਕੋਇ ਗਾਰਾ, ਪੁਰਖ ਅਬਿਨਾਸ਼ੀ ਆਪਣਾ ਰੂਪ ਆਪੇ ਆਪ ਧਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਸਾਚਾ ਇਕ ਵਖਾਇੰਦਾ। ਥਿਰ ਘਰ ਸਾਚਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਬੈਠਾ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਆਪਣਾ ਦੀਪਕ ਆਪੇ ਬੱਲਾ, ਜੋਤੀ ਜੋਤ ਡਗਮਗਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਸ਼ਬਦ ਸ਼ਬਦੀ ਤਾਲ ਵਜਾਇੰਦਾ। ਲੋਕਮਾਤ ਮਾਰ ਝਾਤ, ਪੰਜ ਤਤ ਆਤਮ ਬ੍ਰਹਮ ਪਾਰਬ੍ਰਹਮ ਫੜਾਏ ਪੱਲਾ, ਸਗਲਾ ਸੰਗ ਨਿਭਾਇੰਦਾ। ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਦਰਬਾਰਾ ਆਪ ਖੁਲਾਇੰਦਾ। ਥਿਰ ਦਰਬਾਰਾ ਅਪਰ ਅਪਾਰ, ਸਤਿਗੁਰ

❋

❋

ਪੂਰਾ ਆਪ ਖੁਲ੍ਹਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਜੁਗਾ ਜੁਗੰਤਰ ਲੱਖ ਚੁਰਾਸੀ ਸੁਤੀ ਰਹੇ ਪੈਰ ਪਸਾਰ, ਹਰਿ ਕਾ ਰੂਪ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲੇ ਥਿਰ ਘਰ, ਥਿਰ ਵੱਜਦੀ ਰਹੇ ਵਧਾਈਆ। ਸਤਿਗੁਰ ਪੂਰਾ ਆਪਣੀ ਕਿਰਪਾ ਕਰ, ਕਰ ਕਿਰਪਾ ਹੋਏ ਸਹਾਈਆ। ਆਵਣ ਜਾਵਣ ਚੁਕਾਏ ਡਰ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਮਾਰੇ ਮਾਰ, ਵੇਲੇ ਅੰਤ ਨਾ ਦਏ ਸਜ਼ਾਈਆ। ਨਰਕ ਨਿਵਾਸ ਨਾ ਵੇਖੇ ਘਰ, ਗਰਭ ਵਾਸ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਸਾਚਾ ਘਰ ਵਖਾਈਆ। ਸਾਚਾ ਘਰ ਸਚ ਦਰਬਾਰਾ, ਹਰਿ ਸੰਤਨ ਵੰਡ ਵੰਡਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਏਥੇ ਉਥੇ ਦਏ ਸਹਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਪਾਰ ਕਿਨਾਰਾ, ਜੇਰਜ ਅੰਡਾਂ ਉਤਭੁਜ ਸੇਤਜ ਪੰਧ ਮੁਕਾਇੰਦਾ। ਏਕਾ ਬਖ਼ਸ਼ੇ ਚਰਨ ਦਵਾਰਾ, ਚਰਨ ਚਰਨੋਦਕ ਮੁਖ ਚੁਵਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਚਾਰੇ ਵੇਦ ਮੁਖ ਸ਼ਰਮਾਇੰਦਾ। ਅਠਾਰਾਂ ਪੁਰਾਨ ਕਰਨ ਪੁਕਾਰਾ, ਸ਼ਾਸਤਰ ਸਿਮਰਤ ਸਰਬ ਕੁਰਲਾਇੰਦਾ। ਗੀਤਾ ਗਿਆਨ ਨਾ ਕੋਇ ਸਹਾਰਾ, ਅਠਾਰਾਂ ਧਿਆਏ ਏਕਾ ਏਕ ਏਕਾ ਰੰਗ ਰੰਗਾਇੰਦਾ। ਤੀਸ ਬਤੀਸ ਜਗਤ ਨਾਅਰਾ, ਜਗਤ ਹਦੀਸ ਅੰਜੀਲ ਕੁਰਾਨ ਪੜ੍ਹਾਇੰਦਾ। ਬਾਣੀ ਬਾਣ ਗੁਰ ਏਕਾ ਮਾਰਾ, ਆਰ ਪਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਜੁਗਾ ਜੁਗੰਤਰ ਵੇਸ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚੇ ਥਿਰ ਘਰ ਵੜਨਾ, ਸਤਿਗੁਰ ਪੂਰਾ ਆਪ ਬਹਾਈਆ। ਆਤਮ ਅੰਤਰ ਚੌਥੇ ਪੌੜੇ ਆਪੇ ਚੜ੍ਹਨਾ, ਚੌਥਾ ਪਦ ਇਕ ਵਖਾਈਆ। ਤ੍ਰੈਗੁਣ ਅਗਨੀ ਕਦੇ ਨਾ ਸੜਨਾ, ਮਾਇਆ ਮਮਤਾ ਮੋਹ ਮਿਟਾਈਆ। ਦੋਏ ਦੋਏ ਲੋਚਣ ਦਰਸਣ ਕਰਨਾ, ਨੇਤਰ ਨੈਣ ਇਕ ਸਮਝਾਈਆ । ਏਕੰਕਾਰਾ ਹਰਿ ਨਿਰੰਕਾਰਾ ਕੰਤ ਭਤਾਰਾ ਏਕਾ ਦਾਤਾ ਵਰਨਾ, ਸੁਹੰਜਣੀ ਸੇਜ ਸਚ ਹੰਢਾਈਆ। ਪੰਚਮ ਮੀਤਾ ਇਕ ਅਤੀਤਾ ਦਰ ਦਵਾਰੇ ਦਰਸਨ ਕਰਨਾ, ਆਸਾ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਏਕਾ ਘਰ, ਕਮਲਾਪਾਤੀ ਦੀਵਾ ਬਾਤੀ ਇਕ ਜਗਾਈਆ। ਘਰ ਦੀਆ ਘਰ ਬਾਤੀ, ਘਰ ਕਵਲ ਕਵਲ ਪਰਕਾਸਿਆ। ਘਰ ਮੇਲਾ ਹਰਿ ਹਰਿ ਕਮਲਾਪਾਤੀ, ਘਰ ਮੰਡਲ ਸਾਚੀ ਰਾਸਿਆ। ਘਰ ਦੇਵੇ ਅੰਮ੍ਰਿਤ ਬੂੰਦ ਸਵਾਂਤੀ, ਘਰ ਪੂਰੀ ਕਰੇ ਆਸਿਆ। ਘਰ ਦਰਸ ਦਿਖਾਏ ਇਕ ਇਕਾਂਤੀ, ਗੁਰਸਿਖ ਹੋਏ ਨਾ ਕੋਇ ਨਿਰਾਸਿਆ। ਘਰ ਖੋਲ੍ਹੇ ਬੰਦ ਤਾਕੀ, ਅੰਧ ਅੰਧੇਰ ਆਪ ਮਿਟਾਸਿਆ। ਘਰ ਜੋਤ ਨਿਰੰਜਣ ਇਕ ਪਰਕਾਸੀ, ਘਰ ਮੇਲਾ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਲੇਖਾ ਚੁਕਾਏ ਦਸ ਦਸ ਮਾਸਿਆ। ਦਸ ਦਸ ਮਾਸ ਲੇਖ ਚੁਕੌਣਾ, ਗੁਰਮੁਖਾਂ ਗੁਰ ਗੁਰ ਦਇਆ ਕਮਾਇੰਦਾ। ਸਾਚਾ ਮੰਦਰ ਇਕ ਵਖੌਣਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਤ੍ਰੈਗੁਣ ਮਾਇਆ ਜੰਦਰ ਆਪ ਤੁੜੌਣਾ, ਨਾਮ ਖੰਡਾ ਹੱਥ ਚਮਕਾਇੰਦਾ। ਉਚੇ ਟਿੱਲੇ ਪਰਬਤ ਆਪ ਚੜ੍ਹੌਣਾ, ਬਜਰ ਕਪਾਟੀ ਪਾਰ ਕਰਾਇੰਦਾ। ਅਨਹਦ ਸਾਚਾ ਰਾਗ ਸੁਣੌਣਾ, ਘਰ ਧੁਨ ਨਾਦ ਵਜਾਇੰਦਾ। ਬ੍ਰਹਮ

❋

❋

ਬ੍ਰਹਿਮਾਦਿ ਖੋਜ ਖੁਜੌਣਾ, ਆਤਮ ਦਰਸੀ ਖੇਲ ਖਿਲਾਇੰਦਾ। ਅੰਮ੍ਰਿਤ ਆਤਮ ਜਾਮ ਪਿਔਣਾ, ਨਿਝਰ ਝਿਰਨਾ ਸਤਿ ਝਿਰਾਇੰਦਾ। ਆਤਮ ਸੇਜਾ ਆਪ ਸੁਹੌਣਾ, ਬੰਕ ਦਵਾਰੀ ਡੇਰਾ ਲਾਇੰਦਾ। ਸੁਰਤੀ ਸ਼ਬਦੀ ਮੇਲ ਮਿਲੌਣਾ, ਜਗਤ ਵਿਛੋੜਾ ਪੰਧ ਕਟਾਇੰਦਾ। ਸਾਚੇ ਮੰਦਰ ਸੋਭਾ ਪੌਣਾ, ਨਿਰਗੁਣ ਜੋਤੀ ਜੋਤ ਰੂਪ ਪਰਗਟਾਇੰਦਾ। ਥਿਰ ਘਰ ਸਾਚਾ ਇਕ ਵਸੌਣਾ, ਗੁਰਮੁਖ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇਵੇ ਵਰ, ਏਕਾ ਤਤ ਆਪ ਸਮਝਾਇੰਦਾ। ਥਿਰ ਘਰ ਬੈਠਣ ਬੈਠਣ ਯੋਗ, ਦੂਸਰ ਅਵਰ ਨਾ ਕੋਇ ਚਤਰਾਈਆ। ਭਗਤਨ ਮੇਲਾ ਧੁਰ ਸੰਜੋਗ, ਸਤਿ ਪੁਰਖ ਨਿਰੰਜਣ ਲਏ ਮਿਲਾਈਆ। ਮਾਇਆ ਮਮਤਾ ਹਉਮੇ ਹੰਗਤਾ ਦੂਈ ਦਵੈਤੀ ਕੱਟੇ ਰੋਗ, ਏਕਾ ਅੱਖਰ ਦਏ ਪੜ੍ਹਾਈਆ। ਹਰਿ ਕਾ ਨਾਉਂ ਚੁਗਾਏ ਸਾਚੀ ਚੋਗ, ਰਸ ਫੀਕਾ ਸਰਬ ਲੋਕਾਈਆ। ਅਗੰਮ ਅਗੰਮੜਾ ਬੋਲੇ ਇਕ ਸਲੋਕ, ਨਿਸ਼ਅੱਖਰ ਕਰੇ ਪੜ੍ਹਾਈਆ। ਲੇਖਾ ਜਾਣੇ ਲੋਕ ਪਰਲੋਕ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਥਿਰ ਦਰਬਾਰਾ ਆਪ ਸੁਹਾਈਆ। ਥਿਰ ਦਰਬਾਰਾ ਸਚ ਦਵਾਰ, ਹਰਿ ਸਾਚਾ ਸਚ ਸਮਝਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਮੇਲ ਮਿਲਾਏ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਇੰਦਾ। ਸਤਿਗੁਰ ਪੂਰਾ ਕਾਰਜ ਦਏ ਸੁਆਰ, ਪੰਜ ਦੂਤ ਨੇੜ ਕੋਇ ਨਾ ਆਇੰਦਾ। ਗ੍ਰਹਿ ਮੰਦਰ ਕਰ ਉਜਿਆਰ, ਘਰ ਦੀਪਕ ਡਗਮਗਾਇੰਦਾ। ਏਕਾ ਬਖ਼ਸ਼ੇ ਅੰਮ੍ਰਿਤ ਠੰਡਾ ਠਾਰ, ਆਸਾ ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਹਾਏ ਸਾਚੇ ਘਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਤਖ਼ਤ ਸੁਹਾਵਾ, ਸਤਿਗੁਰ ਪੂਰਾ ਆਪ ਉਪਾਇੰਦਾ। ਨਾ ਕੋਈ ਚੂਲ ਨਾ ਕੋਈ ਪਾਵਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਨਾ ਕੋਈ ਰੂਪ ਰੰਗ ਰੇਖ ਦਿਸੇ ਨਾਵਾਂ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਨਾ ਕੋਈ ਨਗਰ ਖੇੜਾ ਦਿਸੇ ਗਰਾਵਾਂ, ਗ੍ਰਹਿ ਮੰਦਰ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਤਖ਼ਤ ਬੈਠਾ ਚੜ੍ਹ, ਗੁਰਮੁਖਾਂ ਫੜਾਏ ਏਕਾ ਲੜ, ਸ਼ਬਦੀ ਡੋਰ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੇਵੇ ਵਰ, ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਹਰਿ ਨਿਰੰਕਾਰਾ, ਕਲਜੁਗ ਅੰਤਮ ਲੈ ਅਵਤਾਰਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਕਲਜੁਗ ਅੰਤਮ ਹਰਿ ਅਵਤਾਰ, ਨਿਰਗੁਣ ਜੋਤੀ ਜੋਤ ਜਗਾਈਆ। ਵਸਣਹਾਰਾ ਸਚਖੰਡ ਦਵਾਰ, ਲੋਕਮਾਤ ਕਰੇ ਰੁਸ਼ਨਾਈਆ। ਠਾਂਡਾ ਰੱਖੇ ਇਕ ਦਰਬਾਰ, ਥਿਰ ਘਰ ਬੈਠਾ ਸੇਜ ਸੁਹਾਈਆ। ਡੰਕਾ ਵਜਾਏ ਅਪਰ ਅਪਾਰ, ਸ਼ਬਦ ਸ਼ਬਦੀ ਨਾਉਂ ਪਰਗਟਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਵੇਖ ਵਖਾਈਆ। ਪੂਰਬ ਲਹਿਣਾ ਕਰਮ ਵਿਚਾਰ, ਕਰਮ ਕੁਕਰਮਾਂ ਡੇਰਾ ਢਾਹੀਆ। ਨਾਤਾ ਜੋੜੇ ਆਪ ਕਰਤਾਰ, ਜੋੜਨਹਾਰਾ ਦਿਸ ਨਾ ਆਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਆਤਮ ਅੰਤਰ ਕਰੇ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਰਸਨਾ ਬੋਲੇ ਨਾ ਕੋਇ ਜੈਕਾਰ, ਬੱਤੀ ਦੰਦ ਨਾ ਕੋਇ ਸੁਣਾਈਆ। ਨਿਰਗੁਣ ਨਿਰਗੁਣ ਨਿਰਗੁਣ ਨਾਲ ਕਰੇ ਗੁਫ਼ਤਾਰ, ਬੇਐਬ ਸੱਚਾ ਮਾਹੀਆ। ਭਗਤ ਭਗਵੰਤ ਵਸੇ ਇਕ ਦਰਬਾਰ, ਸਚ ਦਰਬਾਰਾ ਆਪ ਸੁਹਾਈਆ। ਸਤਿਗੁਰ ਪੂਰਾ ਕਰੇ ਪਿਆਰ, ਹਰਿ ਸੱਜਣ

❋

❋

ਲਏ ਮਿਲਾਈਆ। ਮਾਣਸ ਜਨਮ ਪੈਜ ਜਾਏ ਸੁਆਰ, ਆਪਣੇ ਲੇਖੇ ਆਪੇ ਪਾਈਆ। ਗ਼ਰੀਬ ਨਿਮਾਣਿਆਂ ਦਏ ਆਧਾਰ, ਜਿਸ ਬਖ਼ਸ਼ੇ ਸਚ ਸਰਨਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਬਾਹਰ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਸਾਚੇ ਤੇਰੇ ਚਰਨ ਕਰਨ ਨਿਮਸਕਾਰ, ਅਧਵਿਚਕਾਰ ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਜਿਸ ਜਨ ਸਤਿਗੁਰ ਮਿਲਿਆ ਮੀਤ ਮੁਰਾਰ, ਸੰਸਾ ਰੋਗ ਰਹੇ ਨਾ ਰਾਈਆ। ਸੁੰਨ ਅਗੰਮੀ ਕਰੇ ਪਾਰ, ਧੂਆਂਧਾਰ ਨਾ ਕੋਇ ਵਡਿਆਈਆ। ਥਿਰ ਘਰ ਦਰਬਾਰਾ ਖੋਲ੍ਹ ਕਿਵਾੜ, ਆਪਣੀ ਹੱਥੀਂ ਸੇਵ ਕਮਾਈਆ। ਗੁਰਸਿਖ ਸਾਚੇ ਅੰਦਰ ਵਾੜ, ਆਪੇ ਵੇਖੇ ਥਾਉਂ ਥਾਈਆ। ਬਣਿਆ ਰਹੇ ਚੋਬਦਾਰ, ਸੇਵਕ ਸੇਵਾ ਸਚ ਕਮਾਈਆ। ਆਦਿ ਜੁਗਾਦੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਮਰੇ ਨਾ ਜੰਮੇ ਵਿਚ ਸੰਸਾਰ, ਮੜੀ ਗੋਰ ਨਾ ਕੋਇ ਦਬਾਈਆ। ਚੌਦਾਂ ਵਿਦਿਆ ਨਾ ਕਰੇ ਕੋਇ ਵਿਚਾਰ, ਲੇਖਾ ਜਾਣੇ ਜਗਤ ਪੜ੍ਹਾਈਆ। ਆਪੇ ਵਸੇ ਸਭ ਤੋਂ ਬਾਹਰ, ਨਿਰਗੁਣ ਦਾਤਾ ਬੇਪਰਵਾਹੀਆ । ਆਪੇ ਘਟ ਘਟ ਰਿਹਾ ਪਸਾਰ, ਲੱਖ ਚੁਰਾਸੀ ਆਸਣ ਸਿੰਘਾਸਣ ਆਤਮ ਸੇਜਾ ਆਪ ਸੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਜੂਨੀ ਰਹਿਤ ਦੀਨ ਦਿਆਲ, ਜੋਤੀ ਜਾਮਾ ਭੇਖ ਵਟਾਈਆ। ਨਿਹਕਲੰਕਾ ਲੈ ਅਵਤਾਰ, ਸ਼ਬਦ ਡੰਕਾ ਵਜਾਏ ਵਿਚ ਸੰਸਾਰ, ਸਮੁੰਦ ਸਾਗਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਗੁਰਸਿਖਾਂ ਕਰੇ ਇਕ ਪਿਆਰ, ਮਤ ਗੁਰਮਤ ਦੇਵੇ ਇਕ ਆਧਾਰ, ਏਕਾ ਇਸ਼ਟ ਪੁਰਖ ਅਕਾਲ, ਅੰਤਰ ਦ੍ਰਿਸ਼ਟ ਦਏ ਖੁਲ੍ਹਾਈਆ। ਸੁਰਤੀ ਸੁਰਤ ਨਾ ਹੋਏ ਬੇਹਾਲ, ਮੂਰਤ ਅਕਾਲ ਹੋਏ ਦਿਆਲ, ਗੁਰਮੁਖ ਵੇਖੇ ਸਾਚੇ ਲਾਲ, ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਅਨਭਵ ਧਾਰ, ਖੇਲ ਅਪਾਰ, ਹਰਿਜਨ ਹਰਿ ਜੂ ਹਰਿ ਮੰਦਰ ਲਏ ਮਿਲਾਈਆ। ਕਿਰਪਾ ਕਰ ਗੁਣ ਨਿਧਾਨ, ਸ਼ਬਦ ਰਖਾਏ ਇਕ ਨਿਸ਼ਾਨ, ਚਰਨ ਕਵਲ ਕਵਲ ਚਰਨ ਬਖ਼ਸ਼ੇ ਭਗਤ ਧਿਆਨ, ਭਗਤ ਭਗਵੰਤ ਨਾਰੀ ਕੰਤ ਸਾਜਣ ਮੀਤ ਮੁਰਾਰ ਹਰਿ ਕਰਤਾਰ, ਜਗਤ ਵਿਛੋੜਾ ਦੇਵੇ ਕੱਟ, ਥਿਰ ਘਰ ਵਖਾਏ ਏਕਾ ਹੱਟ, ਗੁਰਮੁਖ ਸੱਜਣ ਬਹੇ ਡਟ, ਤੀਰਥ ਤਟ ਜਗਤ ਕਿਨਾਰ ਗੁਰਮੁਖ ਨਹਾਵਣ ਕਦੇ ਨਾ ਜਾਈਆ। ਜਿਸ ਜਨ ਮਿਲਿਆ ਸਤਿਗੁਰ ਸਮਰਥ, ਮਹਿਮਾ ਆਪਣੀ ਆਪ ਜਣਾਏ ਅਕਥਨਾ ਅਕਥ, ਨਾਮ ਚੜ੍ਹਾਏ ਸਾਚੇ ਰਥ, ਸਤਿ ਸਰੂਪੀ ਦੇਵੇ ਵੱਥ, ਹਉਮੇ ਹੰਗਤਾ ਹੰਕਾਰੀ ਬੁਰਜ ਜਾਏ ਢੱਠ, ਮਨ ਮਨੂਆ ਗੇੜੇ ਉਲਟੀ ਲੱਠ, ਅੰਤਰ ਜੋਤ ਜਗਾਏ ਲਟ ਲਟ, ਦੂਈ ਦਵੈਤੀ ਮੇਟੇ ਫਟ, ਅੰਮ੍ਰਿਤ ਆਤਮ ਸਤਿ ਪਿਆਲਾ ਏਕਾ ਜਾਮ ਏਕਾ ਵਾਰ ਏਕਾ ਦੇਵੇ ਘਤ, ਲੇਖਾ ਜਾਣੇ ਹੱਡ ਮਾਸ ਨਾੜੀ ਰਤ, ਮੇਲ ਮਿਲਾਵਾ ਕਮਲਾਪਤ, ਤ੍ਰੈਗੁਣ ਤਤ ਨਾ ਅਗਨ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਮੇਲੇ ਸਾਚਾ ਹਰਿ, ਗੁਰਮੁਖ ਸੱਜਣ ਏਕਾ ਕਰਨ ਮਜਨ, ਦੁਰਮਤ ਮੈਲ ਰਹੇ ਨਾ ਰਾਈਆ ।