ਪੁਸਤਕਾਲਾਭਾਗ ੯

੨੬ ਕੱਤਕ ੨੦੧੭ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਹਰਿ ਸਮਰਥ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦਿ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੋਕਮਾਤ

❋

❋

ਹੋ ਪਰਗਟ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਲਹਿਣਾ ਜਾਣੇ ਮਸਤਕ ਮਥ, ਧੁਰ ਮਸਤਕ ਵੇਖ ਵਖਾਇੰਦਾ। ਜਗਤ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਇੰਦਾ। ਦੁਰਮਤ ਮੈਲ ਦੇਵੇ ਕੱਟ, ਮਾਇਆ ਮਮਤਾ ਮੋਹ ਚੁਕਾਇੰਦਾ । ਚਰਨ ਦਵਾਰ ਵਖਾਏ ਸਾਚਾ ਹੱਟ, ਸਚ ਸਦਾ ਇਕ ਖੁਲ੍ਹਾਇੰਦਾ। ਲੇਖਾ ਜਾਣੇ ਤੀਰਥ ਤਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਇਆ। ਸ਼ਬਦ ਸਰੂਪੀ ਸਤਿ ਨਿਸ਼ਾਨ, ਤ੍ਰੈਗੁਣ ਅਤੀਤਾ ਆਪ ਝੁਲਾਇਆ। ਲੋਕਮਾਤ ਹੋਏ ਪਰਧਾਨ, ਨਿਰਗੁਣ ਸਰਗੁਣ ਵੇਸ ਧਰਾਇਆ। ਸਾਚੇ ਸੰਤ ਕਰੇ ਪਰਵਾਨ, ਪਾਰਬ੍ਰਹਮ ਵੱਡੀ ਵਡਿਆਇਆ। ਏਕਾ ਦੇਵੇ ਨਾਮ ਨਿਧਾਨ, ਲਿਖਣ ਪੜ੍ਹਣ ਵਿਚ ਨਾ ਆਇਆ। ਆਤਮ ਅੰਤਰ ਬ੍ਰਹਮ ਗਿਆਨ, ਦੂਈ ਦਵੈਤੀ ਪਰਦਾ ਲਾਹਿਆ। ਸਚ ਵਖਾਏ ਇਕ ਮਕਾਨ, ਹਰਿ ਜੂ ਹਰਿ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਹਿਬ, ਹਰਿ ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਸਤਿਗੁਰ ਪੂਰਾ ਸਾਚਾ ਹਰਿ, ਹਰਿ ਬਿਨ ਅਵਰ ਨਾ ਕੋਇ ਜਣਾਈਆ। ਜਨ ਭਗਤਾਂ ਵਖਾਏ ਏਕਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਤਮ ਅੰਤਰ ਆਪਣਾ ਘਾੜਨ ਆਪੇ ਘੜ, ਘਾੜਨ ਘੜੇ ਸਰਬ ਲੋਕਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪੇ ਫੜ, ਸੇਵਕ ਸੇਵਾ ਸਾਚੀ ਸਚ ਸਮਝਾਈਆ। ਲੱਖ ਚੁਰਾਸੀ ਨਾਰੀ ਨਰ, ਨਰ ਨਰਾਇਣ ਰੂਪ ਪਰਗਟਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਸੰਤ ਸਾਜਣ ਲਏ ਵਰ, ਹਰਿ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਪ੍ਰਭ ਬੇਪਰਵਾਹ, ਆਦਿ ਜੁਗਾਦਿ ਸਮਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਪੁਰਖ ਅਕਾਲ ਇਕ ਅਖਵਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਵਛਲ, ਦੀਨਨ ਬਣੇ ਕਿਰਪਾਲਾ, ਕਿਰਪਾਨਿਧ ਆਪਣਾ ਨਾਉਂ ਧਰਾਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਆਪਣਾ ਮਾਰਗ ਆਪਣਾ ਪੰਥ ਆਪੇ ਲਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖ਼ਾਲਾ, ਚਰਨ ਕਵਲ ਧਿਆਨ ਜਣਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਪਤ ਡਾਲ੍ਹਾ, ਬ੍ਰਹਮ ਫੁਲਵਾੜੀ ਵੇਖ ਵਖਾਇੰਦਾ। ਸੇਵ ਲਗਾਏ ਕਾਲ ਮਹਾਂਕਾਲਾ, ਕਾਲ ਦਿਆਲ ਰੂਪ ਵਟਾਇੰਦਾ। ਆਪੇ ਪਾਵਣਹਾਰਾ ਤ੍ਰੈਗੁਣ ਮਾਇਆ, ਜਗਤ ਜੰਜਾਲਾ, ਪੰਚਮ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਹਿਬ ਸੁਲਤਾਨ, ਲੇਖਾ ਜਾਣੇ ਦੋ ਜਹਾਨ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਭਗਤ ਉਧਾਰਨ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦਿ ਆਏ ਪੈਜ ਸੁਆਰਨ, ਲੋਕਮਾਤ ਦਏ ਵਡਿਆਈਆ। ਸ਼ਬਦ ਅਗੰਮੀ ਦੱਸੇ ਏਕਾ ਧਾਰਨ, ਧਰਨੀ ਧਰਤ ਧਵਲ ਸਮਾਈਆ। ਆਪੇ ਜਾਣੇ ਆਪਣਾ ਕਾਰਨ, ਜਗਤ ਕਿਰਿਆ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਬੇਪਰਵਾਹ, ਏਕੰਕਾਰਾ ਖੇਲ ਖਿਲਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਨਾਉਂ ਨਿਰੰਕਾਰਾ ਆਪਣਾ

❋

❋

ਨਾਉਂ ਪਰਗਟਾ, ਦੋ ਜਹਾਨਾਂ ਵੇਖ ਵਖਾਇੰਦਾ। ਭਗਤ ਭਗਵੰਤ ਲਏ ਉਠਾ, ਸਾਚੀ ਭਗਤੀ ਇਕ ਸਮਝਾਇੰਦਾ। ਆਦਿ ਅੰਤ ਆਪਣਾ ਲੇਖਾ ਦਏ ਜਣਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚੇ ਮਾਰਗ ਆਪੇ ਲਾ, ਸਾਚੀ ਸਿਖ਼ਿਆ ਸਿੱਖ ਸਮਝਾਇੰਦਾ। ਨਥਾਵਿਆਂ ਦੇਵਣਹਾਰਾ ਥਾਂ, ਸਿਰ ਸਮਰਥ ਹੱਥ ਟਿਕਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾ, ਗ਼ਰੀਬ ਨਿਵਾਜ਼ ਆਪਣਾ ਨਾਉਂ ਧਰਾਇੰਦਾ। ਸਦਾ ਸਦਾ ਸਦ ਰੱਖੇ ਠੰਡੀ ਛਾਂ, ਅਗਨੀ ਤਤ ਆਪ ਬੁਝਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਅੰਮ੍ਰਿਤ ਆਤਮ ਜਾਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਸਤਿਗੁਰ ਪੂਰਾ ਆਪਣਾ ਰੂਪ ਆਪ ਪਰਗਟਾਇੰਦਾ। ਜੁਗ ਜੁਗ ਰੂਪ ਪਰਗਟਾਇੰਦਾ, ਹਰਿ ਸਤਿਗੁਰ ਦੀਨ ਦਿਆਲ। ਭਗਤ ਭਗਵੰਤ ਵੇਖ ਵਖਾਇੰਦਾ, ਜਗਤ ਜੁਗ ਅਵੱਲੜੀ ਚਾਲ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਲੇਖਾ ਜਾਣੇ ਸਚਖੰਡ ਬੈਠ ਸੱਚੀ ਧਰਮਸਾਲ। ਕਲਜੁਗ ਵੇਲਾ ਅੰਤਮ ਆਇੰਦਾ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਹੋਏ ਬੇਹਾਲ। ਬ੍ਰਹਮਾ ਵਿਸ਼ਨ ਸ਼ਿਵ ਸਰਬ ਕੁਰਲਾਇੰਦਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਲਾਏ ਨਾਲ। ਰਾਜ ਰਾਜਾਨ ਸ਼ਾਹ ਸੁਲਤਾਨ ਧੀਰਜ ਧੀਰ ਨਾ ਕੋਇ ਧਰਾਇੰਦਾ, ਦਰ ਦਰ ਘਰ ਘਰ ਮੰਗਦੇ ਫਿਰਦੇ ਬਣ ਕੰਗਾਲ। ਜੂਠ ਝੂਠ ਚਾਰੋਂ ਕੁੰਟ ਡੰਕ ਵਜਾਇੰਦਾ, ਸਚ ਸੁੱਚ ਕਿਸੇ ਦਿਸੇ ਨਾ ਧਰਮਸਾਲ। ਮਾਇਆ ਮਮਤਾ ਮੋਹ ਸਰਬ ਕੁਰਲਾਇੰਦਾ, ਆਸਾ ਤ੍ਰਿਸ਼ਨਾ ਪਿਆ ਜੀਵ ਜੰਤ ਜੰਜਾਲ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਮੰਦਰ ਮਸਜਿਦ ਮਠ ਸ਼ਿਵਦਵਾਲੇ ਰਹੇ ਭਾਲ। ਪੁਰਖ ਸਮਰਥ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕਾ ਜਾਮਾ ਪਾਇੰਦਾ, ਰੂਪ ਰੰਗ ਰੇਖ ਵਸਿਆ ਬਾਹਰ, ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ। ਆਪੇ ਹੋਇਆ ਜਾਣੀ ਜਾਣ, ਨੂਰ ਨੁਰਾਨਾ ਡਗਮਗਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਮਾਟੀ ਖ਼ਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਬਣੇ ਮਾਤ ਦਲਾਲ। ਸਤਿਗੁਰ ਪੂਰਾ ਬਣ ਦਲਾਲ, ਜੁਗਾਂ ਜੁਗੰਤਰ ਸੇਵ ਕਮਾਈਆ। ਹਰਿ ਭਗਤ ਸਾਚੇ ਲਏ ਉਠਾਲ, ਲੱਖ ਚੁਰਾਸੀ ਫੋਲ ਫੁਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕਾ ਮਾਰਗ ਦੱਸੇ ਸੁਖ਼ਾਲ, ਆਪਣਾ ਮੰਤਰ ਆਪ ਪੜ੍ਹਾਈਆ। ਅੰਮ੍ਰਿਤ ਆਤਮ ਸਰੋਵਰ ਮਾਰੇ ਉਛਾਲ, ਅਠਸਠ ਬੈਠੇ ਮੁਖ ਸ਼ਰਮਾਈਆ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਰਖਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲ, ਸਚਖੰਡ ਦਵਾਰੇ ਸੋਭਾ ਪਾਈਆ। ਗੁਰਮੁਖਾਂ ਕਾਰਜ ਦਏ ਸੁਆਰ, ਸਤਿਗੁਰ ਪੂਰਾ ਸੋ ਅਖਵਾਈਆ। ਡੁੱਬਦੇ ਪਾਥਰ ਜਾਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸੁਰਤੀ ਸ਼ਬਦ ਡੋਰ ਬੰਧਾਈਆ। ਸੁਰਤ ਸ਼ਬਦੀ ਬੰਨ੍ਹੇ ਡੋਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾਇੰਦਾ। ਵਸਣਹਾਰਾ ਅੰਧ ਘੋਰ, ਸੁਖ਼ਮਨ ਟੇਢੀ ਬੰਕ ਪਾਰ ਕਰਾਇੰਦਾ। ਪੰਚ ਵਿਕਾਰਾ ਦੇਵੇ ਹੋੜ, ਨੌ ਦਵਾਰੇ ਪੰਧ ਮੁਕਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸ਼ਾਹ ਸਵਾਰਾ ਦਇਆ ਕਮਾਇੰਦਾ। ਸ਼ਬਦ ਅਨਾਦ ਧੁਨ ਇਕ ਸੁਣਾਏ ਅਨਹਦ ਘਨਘੋਰ, ਛੱਤੀ ਰਾਗ ਭੇਵ ਨਾ ਆਇੰਦਾ। ਏਕਾ ਨਾਤਾ ਏਕਾ ਵਰ ਲਏ ਜੋੜ, ਜੁੜਿਆ ਜੋੜ ਨਾ ਕੋਇ ਤੁੜਾਇੰਦਾ। ਆਤਮ ਸੇਜਾ ਜਾਏ ਬੌਹੜ, ਭਰ ਪਿਆਲਾ

❋

❋

ਜਾਮ ਪਿਆਇੰਦਾ। ਬਜਰ ਕਪਾਟੀ ਦੇਵੇ ਤੋੜ, ਤ੍ਰੈਗੁਣ ਡੇਰਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਸਰਬ ਗੁਣ ਮੀਤ, ਮੀਤ ਮੁਰਾਰਾ ਇਕ ਅਖਵਾਈਆ। ਆਦਿ ਜੁਗਾਦਿ ਚਲਾਏ ਆਪਣੀ ਰੀਤ, ਦੂਸਰ ਸੰਗ ਨਾ ਕੋਇ ਰਖਾਈਆ। ਗੁਰਮੁਖਾਂ ਸੁਣਾਏ ਸੁਹਾਗੀ ਗੀਤ, ਘਰ ਮੰਦਰ ਵੱਜਦੀ ਰਹੇ ਵਧਾਈਆ। ਕਾਇਆ ਕਰੇ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਏਕਾ ਵਸੇ ਹਰਿ ਹਰਿ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਧਾਮ ਵਖਾਏ ਇਕ ਅਨਡੀਠ, ਘਰ ਵਿਚ ਘਰ ਸਮਝਾਈਆ। ਨਾ ਕੋਈ ਮੰਦਰ ਨਾ ਮਸੀਤ, ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਹਰਿ, ਗੁਰਮੁਖ ਮੇਲੇ ਸਹਿਜ ਸੁਭਾਈਆ। ਗੁਰਮੁਖ ਮੇਲ ਮਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਗ੍ਰਹਿ ਮੰਦਰ ਖੋਜ ਖੁਜਾਇੰਦਾ, ਘਟ ਭੀਤਰ ਹੋ ਉਜਿਆਰ। ਦਰ ਦਰਵਾਜ਼ਾ ਇਕ ਖੁਲ੍ਹਾਇੰਦਾ, ਆਪ ਆਪਣੀ ਕਿਰਪਾ ਧਾਰ। ਘਰ ਘਰ ਵਿਚ ਨਜ਼ਰੀ ਆਇੰਦਾ, ਨੇਤਰ ਨੈਣ ਦਏ ਉਘਾੜ। ਬੰਕ ਦਵਾਰ ਇਕ ਸੁਹਾਇੰਦਾ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਬ੍ਰਹਮ ਪਾਰਬ੍ਰਹਮ ਮਿਲਾਇੰਦਾ, ਮੇਲ ਮਿਲਾਵਾ ਏਕਾ ਵਾਰ। ਜੋਤੀ ਜੋਤ ਜੋਤ ਸਮਾਇੰਦਾ, ਜੋਤੀ ਜਾਤਾ ਆਪ ਨਿਰੰਕਾਰ। ਸਾਚੀ ਜੋਤੀ ਆਪ ਚੜ੍ਹਾਇੰਦਾ, ਗੁਰਮੁਖ ਸੱਜਣ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਤਿਗੁਰ ਇਕ ਮਲਾਹ, ਏਕਾ ਸ਼ਬਦੀ ਦੇਵੇ ਸਤਿ ਸਲਾਹ, ਗੁਰ ਗੁਰ ਹਰਿ ਹਰਿ ਸ਼ਬਦੀ ਸ਼ਬਦ ਨਾਉਂ ਧਰਾਈਆ। ਸ਼ਬਦ ਗੁਰਦੇਵ ਸਰਬ ਜਗ ਪਿਤ ਮਾਤਾ, ਸਤਿ ਪੁਰਖ ਨਿਰੰਜਣ ਆਪ ਉਪਾਇਆ। ਆਦਿ ਜੁਗਾਦਿ ਚਲਾਏ ਆਪਣੀ ਗਾਥਾ, ਅੱਖਰ ਵੱਖਰ ਆਪ ਪੜ੍ਹਾਇਆ। ਭਗਤ ਭਗਵੰਤ ਦੇਵਣਹਾਰਾ ਦਾਤਾ, ਭੁੱਲ ਕਦੇ ਨਾ ਜਾਇਆ। ਕਲਜੁਗ ਅੰਤਮ ਵੇਖੇ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਿਰਗੁਣ ਭੁੱਲਿਆ ਤੇਰਾ ਪੂਜਾ ਪਾਠਾ, ਸਰਗੁਣ ਬੈਠੇ ਇਸ਼ਟ ਮਨਾਇਆ। ਪੁਰਖ ਅਬਿਨਾਸ਼ੀ ਸਚਖੰਡ ਦਵਾਰ ਬੈਠਾ ਵੇਖੇ ਤਮਾਸ਼ਾ, ਚਾਰ ਵਰਨ ਅਠਾਰਾਂ ਬਰਨ ਘਰ ਘਰ ਦਰ ਦਰ ਦੇਣ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸੱਚਾ ਸ਼ਾਹ ਪਾਤਸ਼ਾਹ, ਇਕ ਇਕੱਲਾ ਬਣ ਮਲਾਹ, ਜਨ ਭਗਤਾਂ ਦੇਵੇ ਨਾਮ ਸਲਾਹ, ਸਤਿਜੁਗ ਸਾਚਾ ਬੇੜਾ ਹੱਥ ਵਖਾਇਆ।

੨੬ ਕੱਤਕ ੨੦੧੭ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਪਿੰਡ ਮਾਲਚਕ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਹਰਿ ਨਿਰੰਕਾਰਾ, ਅਕਲ ਕਲਧਾਰੀ ਨਾਉਂ ਧਰਾਇੰਦਾ। ਗੁਰ ਗੁਰ ਰੂਪ ਅਪਰ ਅਪਾਰਾ, ਹਰਿ ਸ਼ਬਦੀ ਸ਼ਬਦ ਪਰਗਟਾਇੰਦਾ। ਭਗਤਨ ਮੀਤਾ ਵਿਚ ਸੰਸਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸੰਤਨ ਵਖਾਏ ਇਕ ਦਰਬਾਰਾ, ਠਾਂਡਾ ਘਰ ਬਾਰਾ ਇਕ ਜਣਾਇੰਦਾ। ਗੁਰਮੁਖਾਂ ਦੇਵੇ ਨਾਮ ਆਧਾਰਾ, ਨਾਮ ਨਾਮਾ ਝੋਲੀ ਪਾਇੰਦਾ। ਗੁਰਸਿਖਾਂ ਬਖ਼ਸ਼ੇ ਅੰਮ੍ਰਿਤ ਆਤਮ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਲੋਕਮਾਤ ਲੈ ਅਵਤਾਰਾ, ਆਪ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਆਪਣਾ ਭੇਵ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰਾ, ਏਕਾ ਰੰਗ ਸਮਾਈਆ। ਗੁਰ ਗੁਰ ਦਾਤਾ ਜੋਧਾ ਸੂਰਬੀਰਾ, ਵਡ ਬਲਵਾਨ ਸਤਿ ਨਿਸ਼ਾਨ ਹੱਥ ਉਠਾਈਆ। ਸਰਗੁਣ ਚੋਟੀ ਚਾੜ੍ਹੇ ਇਕ ਅਖ਼ੀਰਾ, ਸਚਾ ਮੰਦਰ ਦਏ ਵਖਾਈਆ। ਸੰਤਨ ਬਖ਼ਸ਼ੇ ਸਾਚੀ ਧੀਰਾ, ਧਰਤ ਧਵਲ ਦਏ ਵਡਿਆਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਨੀਰਾ, ਸਾਂਤਕ ਸਤਿ ਸਤਿ ਵਰਤਾਈਆ। ਗੁਰਸਿਖਾਂ ਕੱਢੇ ਹਉਮੇ ਪੀੜਾ, ਵਿਰਹੋ ਅਗਨ ਨਾ ਕੋਇ ਜਲਾਈਆ। ਨਾਤਾ ਤੋੜੇ ਜਗਤ ਜ਼ੰਜ਼ੀਰਾ, ਤ੍ਰੈਗੁਣ ਬੰਧਨ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਚਾ ਹਰਿ, ਮਹਿਮਾ ਅਕਥ ਕਥੀ ਨਾ ਜਾਈਆ। ਸਤਿਗੁਰ ਪੂਰਾ ਦੀਨ ਦਿਆਲਾ, ਅਗੰਮ ਅਥਾਹ ਬੇਪਰਵਾਹ ਆਪ ਅਖਵਾਇੰਦਾ। ਗੁਰ ਗੁਰ ਖੇਲੇ ਖੇਲ ਨਿਰਾਲਾ, ਖੇਲਣਹਾਰਾ ਦਿਸ ਨਾ ਆਇੰਦਾ। ਭਗਤਨ ਬਣੇ ਆਪ ਦਲਾਲਾ, ਦਰ ਘਰ ਸਾਚੇ ਮੇਲ ਮਿਲਾਇੰਦਾ । ਸੰਤਨ ਹੋਏ ਸਦਾ ਰਖਵਾਲਾ, ਜੁਗਾ ਜੁਗੰਤਰ ਸੇਵ ਕਮਾਇੰਦਾ। ਗੁਰਮੁਖਾਂ ਦੱਸੇ ਨਾਮ ਸੁਖ਼ਾਲਾ, ਅੰਤਰ ਆਤਮ ਆਪ ਦ੍ਰਿੜਾਇੰਦਾ। ਗੁਰਸਿਖ ਬਹਾਏ ਸੱਚੀ ਧਰਮਸਾਲਾ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਸ਼ਬਦ ਅਨਾਦ ਵਜਾਏ ਧੁਨ ਸਾਚਾ ਤਾਲਾ, ਅਨਾਦ ਅਨਾਦੀ ਆਪਣਾ ਨਾਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਹਰਿ ਹਰਿ ਮੀਤ, ਆਦਿ ਜੁਗਾਦੀ ਠੰਡਾ ਸੀਤ, ਅਗਨੀ ਤਤ ਨਾ ਕੋਇ ਵਖਾਇੰਦਾ। ਸਤਿਗੁਰ ਸੱਚਾ ਸਾਹਿਬ ਸੁਲਤਾਨਾ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਸ੍ਰੀ ਭਗਵਾਨਾ, ਵੇਸ ਅਨੇਕਾ ਆਪ ਕਰਾਇਆ। ਭਗਵਨ ਭਗਤੀ ਦੇਵੇ ਭਗਤਨ ਦਾਨਾ, ਇਛਿਆ ਭਿਛਿਆ ਝੋਲੀ ਪਾਇਆ। ਸੰਤਨ ਦੇਵੇ ਧੁਰ ਫ਼ਰਮਾਣਾ, ਤੁਰੀਆ ਰਾਗ ਨਾਦ ਵਜਾਇਆ। ਗੁਰਮੁਖਾਂ ਵਖਾਏ ਇਕ ਟਿਕਾਣਾ, ਘਰ ਘਰ ਵਿਚ ਕਰ ਰੁਸ਼ਨਾਇਆ। ਗੁਰਸਿਖਾਂ ਹੋਏ ਜਾਣੀ ਜਾਣਾ, ਲੱਖ ਚੁਰਾਸੀ ਵਿਚੋਂ ਲਏ ਤਰਾਇਆ। ਏਕਾ ਬੰਨ੍ਹੇ ਸਤਿ ਸਰੂਪੀ ਸੱਚਾ ਗਾਨਾ, ਹਰਿ ਜੂ ਹਰਿ ਹਰਿ ਸਾਚਾ ਸਗਨ ਮਨਾਇਆ। ਆਪ ਰਖਾਏ ਆਪਣੇ ਭਾਣਾ, ਹਰਿ ਭਾਣਾ ਦਏ ਵਖਾਇਆ। ਲੇਖਾ ਜਾਣੇ ਆਵਣ ਜਾਣਾ, ਜੂਨ ਅਜੂਨੀ ਫੋਲ ਫੁਲਾਇਆ। ਸ਼ਾਹੋ ਭੂਪ ਬਣ ਸਾਚਾ ਰਾਣਾ, ਤਖ਼ਤ ਨਿਵਾਸੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਸਤਿਗੁਰ ਸੱਜਣ, ਹਰਿ ਵੱਡਾ ਵਡ ਵਡਿਆਈਆ। ਗੁਰ ਗੁਰ ਕਰਾਏ ਏਕਾ ਮਜਨ, ਸਰ ਸਰੋਵਰ ਇਕ ਨੁਹਾਈਆ। ਭਗਤਨ ਸੁਆਰੇ ਆਪੇ ਕਾਜਨ, ਕਰਤਾ ਪੁਰਖ ਆਪਣੀ ਕਿਰਤ ਕਮਾਈਆ। ਸੰਤਨ ਮਾਰੇ ਸਾਚੀ ਵਾਜਨ, ਰਸਨਾ ਜਿਹਵਾ ਨਾ ਕੋਇ ਹਲਾਈਆ। ਗੁਰਮੁਖ ਚੜ੍ਹਾਏ ਸਾਚੇ ਤਾਜਨ, ਸ਼ਬਦ ਘੋੜਾ ਇਕ ਦੌੜਾਈਆ। ਗੁਰਸਿਖਾਂ ਮੇਲ ਮਿਲਾਏ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਲੇਖਾ ਜਾਣੇ ਕਲ ਕਿ ਆਜਨ, ਜੁਗ ਚੌਕੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਸੁਹਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਜੁਗ ਜੁਗ ਆਪਣਾ ਵੇਸ ਵਟਾ, ਹਰਿ ਭਗਤਨ ਵੇਖ ਵਖਾਇੰਦਾ। ਸਾਚੇ ਸੰਤਾਂ ਲਏ ਜਗਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਗੁਰਮੁਖ ਪੱਲੂ ਲਏ ਫੜਾ, ਨਾਮ ਪੱਲਾ ਹੱਥ ਉਠਾਇੰਦਾ। ਗੁਰਸਿਖਾਂ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਾਦਰ ਕੁਦਰਤ ਵਿਚ ਸਮਾਇੰਦਾ। ਕਾਦਰ ਕੁਦਰਤ ਵਸਿਆ, ਨਿਰਗੁਣ ਰੂਪ ਅਗੰਮ ਅਪਾਰ। ਸਤਿਗੁਰ ਪੂਰਾ ਨਿਰਾਕਾਰ ਹੋ ਹੋ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਗੁਰ ਗੁਰ ਮਾਰਗ ਏਕਾ ਦੱਸਿਆ, ਪਾਰਬ੍ਰਹਮ ਪ੍ਰਭ ਹੋ ਤਿਆਰ। ਭਗਤਨ ਅੰਦਰ ਬਹਿ ਬਹਿ ਹੱਸਿਆ, ਕਾਇਆ ਮੰਦਰ ਖੋਲ੍ਹ ਕਿਵਾੜ। ਸੰਤਨ ਦੇਵੇ ਰਸ ਰਸਿਆ, ਆਤਮ ਰਸ ਅਪਰ ਅਪਾਰ। ਗੁਰਮੁਖਾਂ ਅੰਦਰ ਕਰੇ ਪਰਕਾਸ਼ ਕੋਟਨ ਰਵ ਸੱਸਿਆ, ਜੋਤੀ ਜਾਤਾ ਹੋ ਉਜਿਆਰ। ਗੁਰਸਿਖ ਹਿਰਦੇ ਅੰਦਰ ਆਪੇ ਵਸਿਆ, ਆਪੇ ਪਾਵਣਹਾਰਾ ਸਾਰ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਡੂੰਘੀ ਕੰਦਰ ਮਾਰੇ ਮਾਰ । ਤਤ ਵਿਕਾਰਾ ਚਰਨਾਂ ਹੇਠ ਝੱਸਿਆ, ਨਾਤਾ ਤੋੜ ਸਰਬ ਸੰਸਾਰ। ਮੇਟੇ ਰੈਣ ਅੰਧੇਰੀ ਮੱਸਿਆ, ਸਾਚਾ ਚੰਨ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਭਾਰ। ਗੁਰਮੁਖ ਦਇਆ ਕਮਾਇੰਦਾ, ਗੁਰਮੁਖ ਮੀਤਾ ਹਰਿ ਨਿਰੰਕਾਰ। ਸੰਤ ਸਾਜਣ ਮੇਲ ਮਿਲਾਇੰਦਾ, ਭਗਤ ਵਛਲ ਆਪ ਕਰਤਾਰ। ਗੁਰ ਗੁਰ ਆਪਣਾ ਨਾਉਂ ਧਰਾਇੰਦਾ, ਜਨਮੇ ਨਾ ਮਰੇ ਵਿਚ ਸੰਸਾਰ। ਸਤਿਗੁਰ ਆਪਣਾ ਧਾਮ ਆਪ ਸਮਝਾਇੰਦਾ, ਅਬਿਨਾਸ਼ੀ ਕਰਤਾ ਪੁਰਖ ਅਕਾਲ। ਜੁਗ ਜੁਗ ਆਪਣਾ ਰੂਪ ਆਪ ਪਰਗਟਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਚਲੇ ਅਵੱਲੜੀ ਚਾਲ। ਕਲਜੁਗ ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਆਪ ਵਟਾਇੰਦਾ, ਹੱਡ ਮਾਸ ਨਾੜੀ ਨਾ ਦਿਸੇ ਖਾਲ। ਰੱਤੀ ਰਤ ਨਾ ਕੋਈ ਉਪਜਾਇੰਦਾ, ਮਾਤ ਪਿਤ ਨਾਤਾ ਜੋੜੇ ਨਾ ਕੋਈ ਬਾਲ। ਜੋਤੀ ਜੋਤ ਜੋਤ ਡਗਮਗਾਇੰਦਾ, ਪੁਰਖ ਅਬਿਨਾਸ਼ੀ ਖੇਲ ਨਿਰਾਲ। ਗੁਰ ਸ਼ਬਦੀ ਨਾਲ ਰਲਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਜਾਏ ਸਾਚਾ ਤਾਲ। ਅੰਡਜ ਜੇਰਜ ਵੇਖ ਵਖਾਇੰਦਾ, ਉਤਭੁਜ ਸੇਤਜ ਰਿਹਾ ਸੁਰਤ ਸੰਭਾਲ। ਚੌਥੇ ਜੁਗ ਡੇਰਾ ਢਾਹਿੰਦਾ, ਲੇਖਾ ਜਾਣੇ ਸ਼ਾਹ ਕੰਗਾਲ, ਸਾਚਾ ਖੰਡਾ ਹੱਥ ਚਮਕਾਇੰਦਾ, ਭੈ ਰਖਾਏ ਕਾਲ ਮਹਾਂਕਾਲ। ਨਿਰਭੌ ਆਪਣਾ ਨਾਉਂ ਧਰਾਇੰਦਾ, ਵਸਣਹਾਰਾ ਸਚਖੰਡ ਸੱਚੀ ਧਰਮਸਾਲ। ਦਰਗਾਹਿ ਸਾਚੀ ਵੇਖ ਵਖਾਇੰਦਾ, ਪਰਵਰਦਿਗਾਰ ਜਲਵਾ ਨੂਰ ਜਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਏਕਾ ਹਰਿ, ਗੁਰ ਗੁਰ ਰੂਪ ਮਾਤ ਧਰ, ਭਗਤ ਭਗਵੰਤ ਲਏ ਫੜ, ਸੰਤ ਸਹੇਲੇ ਲਾਏ ਲੜ, ਗੁਰਮੁਖਾਂ ਅੰਦਰ ਆਪੇ ਵੜ, ਗੁਰਸਿਖਾਂ ਲੇਖਾ ਜਾਣੇ ਚੋਟੀ ਚੜ੍ਹ, ਭੇਵ ਅਭੇਦਾ ਭੇਵ ਖੁਲਾਇੰਦਾ। ਭੇਵ ਅਭੇਦ ਭੇਵ ਖੁਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਜੋਤੀ ਜਾਮਾ ਵੇਸ ਵਟਾਵਨਾ, ਕਲ ਕਲਕੀ ਲਏ ਅਵਤਾਰ। ਨਿਹਕਲੰਕਾ ਏਕਾ ਡੰਕ ਵਜਾਵਣਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਬ੍ਰਹਮਾ ਵਿਸ਼ਨ ਸ਼ਿਵ ਉਠਾਵਨਾ, ਕ੍ਰੋੜ ਤੇਤੀਸਾ ਨੇਤਰ ਰੋਵੇ ਜ਼ਾਰੋ ਜ਼ਾਰ। ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਆਪਣਾ ਫੇਰਾ ਪਾਵਣਾ, ਅਸਵ ਘੋੜੇ ਸਾਚੇ ਹੋ ਅਸਵਾਰ। ਸੋਲਾਂ ਕਲੀਆਂ ਆਸਣ ਲਾਵਣਾ, ਸੋਲਾਂ ਇਛਿਆ ਭਰੇ ਭੰਡਾਰ। ਨਾਮ ਖੰਡਾ ਹੱਥ ਉਠਾਵਣਾ, ਦੋ ਜਹਾਨਾ ਤਿਖੀ ਰੱਖੇ ਦੋਵੇਂ ਧਾਰ। ਗੁਰਮੁਖ ਸਾਚੇ ਮੇਲ ਮਿਲਾਵਣਾ, ਸਨਮੁਖਾ ਕਰੇ ਪਿਆਰ। ਸਚ ਕੁਠਾਲੀ ਹੱਥ ਉਠਾਵਣਾ, ਸੇਵਾ ਕਰੇ ਆਪ ਨਿਰੰਕਾਰ। ਜੋਤੀ ਲੰਬੂ ਲਾਵਣਾ, ਅਗਨੀ ਦੇਵੇ ਆਪੇ ਆਪਣੀ ਵਾਰ। ਗੁਰਸਿਖ ਸੋਨਾ ਕੰਚਨ ਕੁੰਦਨ ਵਿਚ ਰਖਾਵਣਾ, ਕਰ ਕਿਰਪਾ ਹਰਿ ਗਿਰਧਾਰ। ਸਿੰਘ ਪਾਰਸ ਰੂਪ ਵਟਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਸੋਇਨਾ ਕੰਚਨ ਕੁੰਦਨ ਸਚ ਕੁਠਾਲੀ, ਸਤਿਗੁਰ ਪੂਰਾ ਆਪੇ ਪਾਇੰਦਾ।

❋

❋

ਆਪੇ ਕਰਤਾ ਕੀਮਤ ਪਾਏ ਬਣ ਦਲਾਲੀ, ਕਿਸੇ ਹੱਟ ਲੋਕਮਾਤ ਨਾ ਜਗਤ ਵਿਕਾਇੰਦਾ। ਦਰਗਹਿ ਸਾਚੀ ਸਚਖੰਡ ਦਵਾਰੇ ਜਨ ਭਗਤਾਂ ਥਾਂ ਰੱਖੇ ਖ਼ਾਲੀ, ਚਾਰ ਜੁਗ ਆਪਣਾ ਗੇੜਾ ਆਪ ਭੁਵਾਇੰਦਾ। ਜੁਗਾਂ ਜੁਗੰਤਰ ਬਣਿਆ ਰਹੇ ਮਾਲੀ, ਹਰਿਜਨ ਬੂਟੇ ਲੋਕਮਾਤ ਫੁਲ ਫਲਵਾੜੀ ਆਪ ਮਹਿਕਾਇੰਦਾ। ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਆਪਣੇ ਹੱਥ ਰੱਖੇ ਖ਼ਾਲੀ, ਗੁਰਮੁਖਾਂ ਨਾਮ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਹਰਿ, ਸੀਸ ਨਾ ਰੱਖੇ ਕੋਇ ਡਰ, ਜਗਦੀਸ ਆਪਣਾ ਖੇਲ ਖਿਲਾਇੰਦਾ। ਜਗਤ ਜਗਦੀਸ ਹਰਿ ਨਿਰੰਕਾਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਸਚਖੰਡ ਦਵਾਰਾ ਇਕ ਪਰਗਟਾਈਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਨਿਰਾਕਾਰਾ, ਨਿਰਵੈਰ ਆਪਣਾ ਨਾਉਂ ਧਰਾਈਆ। ਆਦਿ ਨਿਰੰਜਣ ਹੋ ਉਜਿਆਰਾ, ਜੋਤ ਨਿਰੰਜਣ ਲੱਖ ਚੁਰਾਸੀ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਸਾਂਝਾ ਯਾਰਾ, ਸਗਲਾ ਸੰਗ ਆਪ ਰਖਾਈਆ। ਸ੍ਰੀ ਭਗਵਾਨ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸਮੁੰਦ ਸਾਗਰ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰਾ, ਬ੍ਰਹਮ ਮੇਲਾ ਸਾਚੇ ਮਾਹੀਆ। ਭਗਤ ਭਗਵੰਤ ਸਾਚੇ ਸੰਤ ਬਖ਼ਸ਼ੇ ਚਰਨ ਪਿਆਰਾ, ਗੁਰਮੁਖ ਗੁਰਸਿਖ ਏਕਾ ਰੰਗ ਰੰਗਾਈਆ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਲੈ ਅਵਤਾਰਾ, ਗੁਰਮੁਖ ਸਾਚੇ ਲਏ ਜਗਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ ਕਿਨਾਰਾ, ਕਲਜੁਗ ਕੂਕੇ ਦਏ ਦੁਹਾਈਆ। ਜੂਠਾ ਝੂਠਾ ਨਾਤਾ ਸਰਬ ਸੰਸਾਰਾ, ਬਿਨ ਸਤਿਗੁਰ ਪੂਰੇ ਨਾ ਕੋਇ ਸਹਾਈਆ। ਸਾਕ ਸੱਜਣ ਸੈਣ ਨਾ ਕੋਈ ਮੀਤ ਮੁਰਾਰਾ, ਮਾਤ ਪਿਤ ਭਾਈ ਭੈਣ ਅੰਤ ਕਾਲ ਨਾ ਸਕੇ ਕੋਇ ਗਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਸਾਚੇ ਲਏ ਫੜ, ਔਂਦਾ ਜਾਂਦਾ ਦਿਸ ਨਾ ਆਈਆ। ਔਂਦਾ ਜਾਂਦਾ ਕਦੇ ਨਾ ਦਿਸਿਆ, ਨਿਰਗੁਣ ਰੂਪ ਅਗੰਮ ਅਪਾਰ। ਜੁਗ ਜੁਗ ਵੰਡਾਏ ਆਪਣਾ ਹਿਸਿਆ, ਗੁਰਮੁਖ ਸਾਚੇ ਲਏ ਉਭਾਰ। ਜਗਤ ਵਿਕਾਰਾ ਲਾਹਵੇ ਵਿਸਿਆ, ਅੰਮ੍ਰਿਤ ਦੇਵੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਬਹਾਏ ਸਚ ਸੱਚੇ ਦਰਬਾਰ। ਸਚ ਦਵਾਰ ਗੁਰ ਚਰਨ, ਗੁਰੂਦਵਾਰ ਇਕ ਸਮਝਾਇੰਦਾ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਇਕ ਹੋ ਆਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਅਗਿਆਨ ਅੰਧੇਰ ਚੁਕਾਇੰਦਾ। ਨਾਤਾ ਤੋੜੇ ਮਰਨ ਡਰਨ, ਜਮ ਕਾ ਭੌ ਨਾ ਕੋਇ ਰਖਾਇੰਦਾ। ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵਖਾਏ ਏਕਾ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਈਆ। ਗੁਰਮੁਖ ਮੇਲੇ ਸਾਚੇ ਸੰਤ, ਧੰਨ ਧੰਨ ਜਣੇਂਦੀ ਮਾਈਆ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਵੱਡੀ ਵਡਿਆਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਜਿਸ ਜਨ ਆਪਣੀ ਦਇਆ ਕਮਾਈਆ ਗੜ੍ਹ ਤੋੜੇ ਹਉਮੇ ਹੰਗਤ, ਹੰਕਾਰ ਵਿਕਾਰ ਰਹੇ ਨਾ ਰਾਈਆ। ਮੇਲ ਮਿਲਾਏ ਸਾਚੀ ਸੰਗਤ, ਸੰਗਤ ਰੂਪ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਜਗਤ ਦਵਾਰੇ ਨਾ ਚੜ੍ਹੇ ਮੰਗਤ, ਸਤਿਗੁਰ ਪੂਰਾ ਪੂਰੀ ਇਛਿਆ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਬੈਠਾ ਵੜ, ਚਾਰ ਕੁੰਟ ਦਹਿ ਦਿਸ਼ਾ ਨੌਂ

❋

❋

ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਆਪਣਾ ਰੂਪ ਘਟ ਘਟ ਰਿਹਾ ਦਰਸਾਈਆ। ਆਪਣਾ ਰੂਪ ਹਰਿ ਦਰਸਾਏ, ਗੁਰਮੁਖਾਂ ਦਇਆ ਕਮਾਇੰਦਾ। ਘਟ ਘਟ ਏਕਾ ਨਜ਼ਰੀ ਆਏ, ਦੂਸਰ ਹੋਰ ਨਾ ਕੋਇ ਜਣਾਇੰਦਾ। ਵਰਨ ਬਰਨ ਨਾ ਵੰਡ ਵੰਡਾਏ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਪ੍ਰਭ ਰੁਸ਼ਨਾਏ, ਨੂਰੋ ਨੂਰ ਡਗਮਗਾਇੰਦਾ। ਦੀਵਾ ਬਾਤੀ ਇਕ ਜਗਾਏ, ਕਮਲਾਪਾਤੀ ਵੇਖ ਵਖਾਇੰਦਾ। ਸਾਚਾ ਸਾਕੀ ਬਣ ਬਣ ਜਾਮ ਪਿਆਏ, ਅੰਮ੍ਰਿਤ ਪਿਆਲਾ ਹੱਥ ਉਠਾਇੰਦਾ। ਲਹਿਣਾ ਦੇਣਾ ਬਾਕੀ ਦਏ ਚੁਕਾਏ, ਪੂਰਬ ਕਰਮ ਵੇਖ ਵਖਾਇੰਦਾ। ਆਤਮ ਤਾਕੀ ਬੰਦ ਖੁਲ੍ਹਾਏ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਮੁਖ ਸਾਚੇ ਗਲੇ ਲਗਾਏ ਆਪ ਆਪਣੇ ਅੰਗ ਸਮਾਇੰਦਾ। ਕੁੰਦਨ ਪਾਰਸ ਆਪ ਬਣਾਏ, ਆਪਣੀ ਭੱਠੀ ਆਪੇ ਪਾਇੰਦਾ। ਸਾਲਸ ਬਣਕੇ ਮੇਲ ਮਿਲਾਏ, ਗੁਰ ਸ਼ਬਦੀ ਨਾਉਂ ਧਰਾਇੰਦਾ। ਗੁਰ ਗੋਬਿੰਦ ਮੇਲਾ ਸਹਿਜ ਸੁਭਾਏ, ਸਿੰਘ ਰੂਪ ਹਰਿ ਆਪ ਅਖਵਾਇੰਦਾ। ਦੋਹਾਂ ਵਿਚੋਲਾ ਏਕਾ ਥਾਏਂ, ਦੋ ਜਹਾਨਾਂ ਖੇਲ ਖਿਲਾਇੰਦਾ। ਆਦਿ ਅੰਤ ਪਕੜਨਹਾਰਾ ਬਾਹੇਂ, ਬਾਹੋਂ ਪਕੜ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਦਰ ਦਵਾਰੇ ਅੱਗੇ ਖੜ, ਲੇਖਾ ਜਾਣੇ ਸੀਸ ਧੜ, ਕਿਲਾ ਕੋਟ ਕਾਇਆ ਗੜ੍ਹ ਕੰਚਨ, ਕੁਠਾਲੀ ਆਪੇ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਭਗਵਾਨ, ਲੇਖਾ ਜਾਣੇ ਸ਼ਾਹ ਸੁਲਤਾਨ, ਦੀਨ ਦਿਆਲ ਆਪਣੀ ਦਇਆ ਕਮਾਇੰਦਾ।

੨੬ ਕੱਤਕ ੨੦੧੭ ਬਿਕ੍ਰਮੀ ਬੀਬੀ ਅਜੈਬ ਕੌਰ ਦੇ ਘਰ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ

ਕਰਤਾ ਪੁਰਖ ਹਰਿ ਕਰਨੇਜੋਗ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਜਨ ਭਗਤਾਂ ਮੇਲੇ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਜਗਤ ਵਿਛੋੜਾ ਕੱਟੇ ਰੋਗ, ਹਉਮੇ ਰੋਗ ਮੇਟ ਮਿਟਾਇੰਦਾ। ਆਤਮ ਅੰਤਰ ਦੇਵੇ ਸਾਚੀ ਚੋਗ, ਅੰਮ੍ਰਿਤ ਆਤਮ ਰਸ ਚਖਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਲੋਆਂ ਪੁਰੀਆਂ ਪੰਧ ਮੁਕਾਇੰਦਾ । ਸ਼ਬਦ ਸੁਣਾਏ ਅਗੰਮੀ ਸਲੋਕ, ਅਨਾਦ ਅਨਾਦੀ ਨਾਦ ਵਜਾਇੰਦਾ। ਨਾਤਾ ਤੋੜੇ ਹਰਖ ਸੋਗ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਚਰਨ ਦਾਸੀ ਕਰੇ ਮੁਕਤ ਮੋਖ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਹਰਿਜਨ ਉਭਾਰੇ ਵਿਚੋਂ ਕੋਟਨ ਕੋਟੀ ਕੋਟ, ਲੱਖ ਚੁਰਾਸੀ ਫੋਲ ਫੁਲਾਇੰਦਾ। ਤਨ ਨਗਾਰੇ ਲਾਏ ਚੋਟ, ਧੁਨ ਆਤਮਕ ਆਪ ਉਪਜਾਇੰਦਾ। ਕੂੜੀ ਕਿਰਿਆ ਕੱਢੇ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਚਰਨ ਕਵਲ ਕਵਲ ਚਰਨ ਏਕਾ ਬਖ਼ਸ਼ੇ ਸਾਚੀ ਓਟ, ਪੁਰਖ ਅਬਿਨਾਸ਼ਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਤਿਤ ਪਾਪੀ ਪਾਰ ਉਤਾਰ ਦਾ। ਪਤਿਤ ਪਾਪੀ ਉਧਾਰਨ ਹਰਿ, ਆਦਿ ਜੁਗਾਦਿ ਸਮਾਇਆ। ਆਪਣੀ ਕਿਰਪਾ ਆਪੇ ਕਰ, ਦੁਰਮਤ ਮੈਲ ਦਏ ਧੁਆਇਆ। ਜੋ ਜਨ ਸਰਨਾਈ ਜਾਏ ਪੜ, ਸਾਚੇ ਪੌੜੇ ਦਏ ਚੜ੍ਹਾਇਆ। ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੋ ਅੱਖਰ ਇਕ ਸਮਝਾਇਆ। ਸਤਿਗੁਰ ਪੂਰਾ ਲਗਾਏ ਆਪਣੇ ਲੜ, ਸ਼ਬਦ ਡੋਰੀ ਹੱਥ ਵਖਾਇਆ। ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਮੇਲ ਮਿਲਾਇਆ। ਹਰਿ ਕਾ ਰੂਪ ਨਾ ਕੋਈ ਸੀਸ ਨਾ ਕੋਈ ਧੜ, ਕਾਇਆ ਚੋਲੀ ਪੰਜ ਤਤ ਨਾ ਕੋਇ ਰਖਾਇਆ। ਆਪਣੀ ਕਰਨੀ ਆਪੇ ਕਰ, ਕੁਦਰਤ ਕਾਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਜੁਗਾ

❋

❋

ਜੁਗੰਤਰ ਗਲੇ ਲਗਾਇਆ। ਜੁਗ ਜੁਗ ਸਾਚੀ ਕਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਸਾਚੇ ਕਰ ਪਿਆਰ, ਆਪ ਆਪਣਾ ਮੇਲ ਮਿਲਾਇੰਦਾ। ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਤ ਪਾਪੀ ਲਏ ਵਰ, ਪਤਿਤ ਉਧਾਰਨ ਆਪ ਹੋ ਆਇੰਦਾ। ਪਤਿਤ ਪਾਪੀ ਬੇੜਾ ਪਾਰ, ਡੂੰਘੇ ਸਾਗਰ ਪਾਰ ਕਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਸੁਲਤਾਨਾ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਈਆ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਈਆ। ਜੇਰਜ ਅੰਡਾਂ ਦਏ ਹੁਲਾਰ, ਨਿਰਗੁਣ ਨਿਰਵੈਰ ਆਪਣਾ ਰੂਪ ਆਪ ਧਰਾਈਆ। ਗੁਰਮੁਖ ਸਾਚੇ ਲਏ ਉਭਾਰ, ਸਾਚੀ ਗੋਦੀ ਆਪ ਸੁਹਾਈਆ। ਦਰ ਵਖਾਏ ਠਾਂਡਾ ਦਰਬਾਰ, ਥਿਰ ਘਰ ਵੱਜਦੀ ਰਹੇ ਵਧਾਈਆ। ਸਚਖੰਡ ਕਰੇ ਸਚ ਪਿਆਰ, ਸਾਚੇ ਤਖ਼ਤ ਸਾਚਾ ਮਾਹੀਆ। ਗੁਣ ਅਵਗੁਣ ਨਾ ਕਰੇ ਕੋਇ ਵਿਚਾਰ, ਗੁਣਵੰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਤਿਤ ਪਾਪੀ ਵੇਖ ਵਖਾਈਆ। ਪਤਿਤ ਪਾਪੀ ਪਾਰ ਕਿਨਾਰਾ, ਦੁਰਮਤ ਮੈਲ ਧੁਆਇੰਦਾ। ਘਟ ਘਟ ਅੰਦਰ ਕਰ ਪਸਾਰਾ, ਹਰਿ ਹਰਿ ਵੇਖ ਵਖਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਸਾਚਾ ਸਾਕੀ ਬਣ ਵਣਜਾਰਾ, ਅੰਮ੍ਰਿਤ ਨਾਮ ਪਿਆਲਾ ਇਕ ਪਿਆਇੰਦਾ। ਖੋਲ੍ਹੇ ਤਾਕੀ ਬੰਦ ਕਿਵਾੜਾ, ਅੰਧ ਅੰਧੇਰ ਗਵਾਇੰਦਾ। ਸਤਿਗੁਰ ਪੂਰਾ ਸਾਚਾ ਲਾੜਾ, ਧੁਰ ਦਰਗਾਹੀ ਫੇਰਾ ਪਾਇੰਦਾ। ਗੁਰਮੁਖ ਵੇਖੇ ਸੁਹਾਗਣ ਨਾਰਾ, ਪੀਆ ਪ੍ਰੀਤਮ ਮੇਲ ਮਿਲਾਇੰਦਾ। ਸਾਚੀ ਸਖ਼ੀਆਂ ਮੰਗਲਚਾਰਾ, ਪੀਆ ਪ੍ਰੀਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗ੍ਰਹਿ ਮੰਦਰ ਡੂੰਘੀ ਗਾਰ, ਕਾਇਆ ਹੱਟ ਵੇਖ ਵਖਾਇੰਦਾ। ਮਾਣਸ ਮਾਨੁਖ ਭੁੱਲੇ ਜੀਵ ਗਵਾਰ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਜਗਤ ਅੰਧੇਰਾ ਸਾਰੇ ਛਾਇੰਦਾ। ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰ, ਤ੍ਰੈਗੁਣ ਮਾਇਆ ਪਰਦਾ ਏਕਾ ਪਾਇੰਦਾ। ਗੁਰਮੁਖ ਵਿਰਲਾ ਹੋਏ ਉਜਿਆਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਮਾਇਆ ਮਮਤਾ ਦੁਖੜਾ ਦਏ ਨਵਾਰ, ਆਸਾ ਤ੍ਰਿਸਨਾ ਮੋਹ ਚੁਕਾਇੰਦਾ। ਸਾਚਾ ਸ਼ਬਦ ਦਏ ਇਕ ਆਧਾਰ, ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਈਸ਼ ਜੀਵ ਜਾਣੇ ਕਰਮ, ਜਗਤ ਜਗਦੀਸ਼ ਵੇਖ ਵਖਾਇੰਦਾ। ਸਤਿਗੁਰ ਸਰਨਾਈ ਸਾਚਾ ਧਰਮ, ਦੂਸਰ ਧਰਮ ਨਾ ਕੋਇ ਬਣਾਇੰਦਾ। ਗੁਰ ਪੂਰਾ ਹਾਜ਼ਰ ਹਜ਼ੂਰਾ ਨੇਤਰ ਲੋਚਣ ਖੋਲ੍ਹੇ ਹਰਨ ਫਰਨ, ਆਪਣਾ ਲੋਇਣ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਜੁਗਾ ਜੁਗੰਤਰ ਪਾਵੇ ਸਾਰਾ, ਕਲਜੁਗ ਤੇਰੀ ਅੰਤਮ ਵਾਰਾ, ਏਕਾ ਡੰਕਾ ਸ਼ਬਦ ਵਜਾਇੰਦਾ। ਡੰਕਾ ਸ਼ਬਦ ਹਰਿ ਕਰਤਾਰ, ਚਾਰ ਕੁੰਟ ਦਹਿ ਦਿਸ਼ਾ ਆਪ ਵਜਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਚੌਦਾਂ ਲੋਕਾਂ ਆਪ ਉਠਾਈਆ। ਚੌਦਾਂ ਤਬਕਾਂ ਮਾਰੇ ਮਾਰ, ਹਰਿ ਜੂ ਵੇਖੇ ਖ਼ਲਕ ਖ਼ੁਦਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਨੂਰ ਨੁਰਾਨਾ ਹੋ ਉਜਿਆਰ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰ, ਏਕਾ ਬੈਠਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਣਹਾਰਾ

❋

❋

ਸਾਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਵਾਰ ਸੁਹੰਦੜਾ, ਹਰਿ ਸਤਿਗੁਰ ਸੱਜਣ ਮੀਤ। ਗੁਰਮੁਖ ਸੱਜਣ ਮੇਲ ਮਿਲੰਦੜਾ, ਆਦਿ ਜੁਗਾਦੀ ਸਾਚੀ ਰੀਤ। ਪਤਿਤ ਪਾਪੀ ਆਪ ਤਰੰਦੜਾ, ਕਰੇ ਕਰਾਏ ਪਤਿਤ ਪੁਨੀਤ। ਸਾਚੇ ਧਾਮ ਆਪ ਸੁਹੰਦੜਾ, ਧਾਮ ਵਖਾਏ ਇਕ ਅਨਡੀਠ। ਚਾਰ ਵੇਦ ਲੇਖਾ ਲੇਖ ਨਾ ਕੋਇ ਲਿਖੰਦੜਾ, ਪੁਰਾਨ ਅਠਾਰਾਂ ਗਾਏ ਹਰਿ ਹਰਿ ਗੀਤ। ਹਰਿ ਜੂ ਸਾਚਾ ਵੇਸ ਵਟੰਦੜਾ ਜਨ ਭਗਤਾਂ ਵਸੇ ਸਦਾ ਚੀਤ। ਚਿਤਵਤ ਠਗੌਰੀ ਕੋਇ ਨਾ ਪੰਦੜਾ, ਲੇਖਾ ਜਾਣੇ ਹਸਤ ਕੀਟ। ਹਸਤ ਕੀਟ ਏਕਾ ਰੰਗ ਰਗੰਦੜਾ, ਮੇਲ ਮਿਲਾਏ ਊਚ ਨੀਚ। ਊਚ ਨੀਚ ਅੰਦਰ ਆਸਣ ਲਗੰਦੜਾ, ਨਿਰਗੁਣ ਦਾਤਾ ਸੂਚੋ ਸੂਚ। ਸਚ ਸੁੱਚ ਆਪਣਾ ਨਾਮ ਦ੍ਰਿੜੰਦੜਾ, ਕਾਇਆ ਮਾਟੀ ਵੇਖੇ ਕਚ। ਕਾਇਆ ਕੰਚਨ ਗੜ੍ਹ ਆਪ ਸੁਹੰਦੜਾ, ਗੁਰਸਿਖਾਂ ਹਿਰਦੇ ਆਪੇ ਰਚ। ਸਾਚੇ ਹਿਰਦੇ ਡੇਰਾ ਲਗੰਦੜਾ, ਤ੍ਰੈਗੁਣ ਮਾਇਆ ਨਾ ਜਾਏ ਮਚ। ਤ੍ਰੈਗੁਣ ਅਗਨੀ ਤਤ ਬੁਝਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਮਾਰਗ ਏਕਾ ਦੱਸ। ਸਾਚਾ ਮਾਰਗ ਹੱਥ ਕਰਤਾਰ, ਆਦਿ ਜੁਗਾਦਿ ਲਗਾਇਆ। ਸਤਿਜੁਗ ਤ੍ਰੇਤਾ ਦਵਾਪਰ ਵੇਖੇ ਆਪਣੀ ਵਾਰ, ਕਲਜੁਗ ਅੰਤਮ ਵੇਖਣ ਆਇਆ। ਨਿਹਕਲੰਕਾ ਜਾਮਾ ਧਾਰ, ਸ਼ਬਦ ਡੰਕਾ ਇਕ ਸੁਣਾਇਆ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਗੁਰਸਿਖ ਮੇਲੇ ਵਿਛੜੇ ਯਾਰ, ਜਗਤ ਵਿਛੋੜਾ ਫੰਦ ਕਟਾਇਆ। ਏਕਾ ਸੋਹਲਾ ਸੁਣਾਏ ਆਪਣੀ ਵਾਰ, ਸੋ ਪੁਰਖ ਨਿਰੰਜਣ ਢੋਲਾ ਗਾਇਆ। ਹੰ ਬ੍ਰਹਮ ਕਰੇ ਪਿਆਰ, ਆਤਮ ਬ੍ਰਹਮ ਹੋਏ ਸਹਾਇਆ। ਏਕਾ ਏਕ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਤ ਪਾਪੀ ਲਾਏ ਪਾਰ। ਪਤਿਤ ਪਾਪੀ ਬੇੜਾ ਤਾਰਦਾ, ਕਿਰਪਾਨਿਧ ਹਰਿ ਦੀਨ ਦਿਆਲ। ਲੇਖਾ ਜਾਣੇ ਮੂਰਖ ਮੁਗਧ ਬਾਲ ਅੰਞਾਣ ਦਾ, ਚਤਰ ਸੁਘੜ ਸ੍ਰੀ ਭਗਵਾਨ। ਪੂਰਬ ਜਨਮਾ ਕਰਮ ਪਛਾਣਦਾ, ਲਹਿਣਾ ਦੇਵੇ ਦੋ ਜਹਾਨ। ਹਰਿਜਨ ਹਰਿਭਗਤ ਹਰਿ ਚਰਨ ਦਵਾਰੇ ਰੰਗ ਮਾਣਦਾ, ਲੱਖ ਚੁਰਾਸੀ ਨਾਤਾ ਜੁੜਿਆ ਪੰਜ ਸ਼ੈਤਾਨ। ਕਲਜੁਗ ਵੇਲਾ ਅੰਤਮ ਬ੍ਰਹਮ ਗਿਆਨ ਦਾ, ਕਲਜੁਗ ਭੁੱਲਾ ਜੀਵ ਨਾਦਾਨ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਨਾ ਕੋਇ ਪਛਾਣਦਾ, ਚਾਰ ਵਰਨ ਹੋਏ ਹੈਰਾਨ। ਆਤਮ ਸੇਜ ਕੰਤ ਕੰਤੂਲ ਹਰਿ ਭਗਵੰਤ ਰੰਗ ਨਾ ਕੋਇ ਮਾਣਦਾ, ਤ੍ਰੈਗੁਣ ਮਾਇਆ ਹੇਠ ਵਿਛਾਈ ਸੇਜ ਸੂਲ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਘਟ ਘਟ ਅੰਤਰ ਆਪੇ ਜਾਣਦਾ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਪਛਾਣੇ ਆਪਣਾ ਮੂਲ। ਗੁਰਮੁਖ ਗੁਰਸਿਖ ਗੁਰ ਸਤਿਗੁਰ ਸਾਚਾ ਆਪ ਪਛਾਣਦਾ, ਲੋਕਮਾਤ ਮਾਰ ਝਾਤ, ਆਪ ਉਪਜਾਏ ਦਇਆ ਕਮਾਏ ਫੁਲ ਫਲਵਾੜੀ ਸਾਚੇ ਫੂਲ।

੨੬ ਕੱਤਕ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ

ਜਗਤ ਵਿਕਾਰਾ ਗਹਿਰਾ ਸਾਗਰ, ਕੂੜੀ ਕਿਰਿਆ ਤਾਲ ਵਜਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਰਤੀ ਰਤਨਾਗਰ, ਰਤੀ ਰਤਨਾਗਰ ਲੇਖੇ ਪਾਇੰਦਾ। ਸਾਚੇ ਨਾਮ ਕਰੇ ਸੌਦਾਗਰ, ਸਾਚਾ ਵਣਜ ਇਕ ਕਰਾਇੰਦਾ। ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਆਤਮ ਧਾਰ ਚੁਵਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਆਦਰ, ਜੁਗ ਜੁਗ ਹਰਿਜਨ ਹਰਿ ਹਰਿ ਵੇਖ ਵਖਾਇੰਦਾ।

❋

❋

ਕਰੇ ਖੇਲ ਹਰਿ ਕਰਤਾ ਕਾਦਰ, ਬੇਐਬ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਨਾਤਾ ਤੋੜੇ ਕੂੜੋ ਕੂੜ, ਏਕਾ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮਸਤਕ ਤਿਲਕ ਇਕ ਲਗਾਇੰਦਾ। ਚਰਨ ਧੂੜੀ ਸਾਚੀ ਵਸਤ ਅਨਮੋਲ, ਗੁਰਸਿਖ ਹਰਿ ਹਰਿ ਝੋਲੀ ਪਾਇੰਦਾ। ਸਦਾ ਸੁਹੇਲਾ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਪੂਰਾ ਕਰੇ ਕੀਤਾ ਕੌਲ, ਕਵਲ ਆਪਣਾ ਆਪ ਉਲਟਾਇੰਦਾ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣਾ ਰੂਪ ਪਰਗਟਾਇੰਦਾ। ਕਾਇਆ ਕੂੜਾ ਜਗਤ ਨਾਤਾ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਚਾਰੋਂ ਕੁੰਟ ਅੰਧੇਰੀ ਰਾਤਾ, ਨਿਰਗੁਣ ਰੂਪ ਨਾ ਕੋਇ ਦਰਸਾਈਆ। ਗ਼ਰੀਬ ਨਿਮਾਣਿਆਂ ਪੁੱਛੇ ਨਾ ਕੋਈ ਵਾਤਾ, ਗ੍ਰਹਿ ਮੰਦਰ ਅੰਦਰ ਡੂੰਘੀ ਕੰਦਰ ਪੰਜ ਤਤ ਕਰੇ ਲੜਾਈਆ। ਮਾਇਆ ਮਮਤਾ ਫਿਰੇ ਨਾਰ ਕਮਜ਼ਾਤਾ, ਜਗਤ ਦੁਹਾਗਣ ਦੇਵੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਦੀਨਾਂ ਨਾਥ ਦਰਦ ਦੁਖ ਭੈ ਭੰਜਨ, ਹਰਿਜਨ ਪਾਏ ਨੇਤਰ ਅੰਜਨ, ਅਗਿਆਨ ਅੰਧੇਰਾ ਦਏ ਮਿਟਾਈਆ। ਅਗਿਆਨ ਅੰਧੇਰਾ ਦੇਵੇ ਕੱਟ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਦੂਈ ਦਵੈਤੀ ਮੇਟੇ ਫਟ, ਏਕਾ ਨਿਰਗੁਣ ਰੰਗ ਰੰਗਾਇੰਦਾ। ਸਾਚੀ ਵਸਤ ਵਕਾਏ ਸਾਚੇ ਹੱਟ, ਜਗਤ ਦਵਾਰ ਨਾ ਕੋਇ ਫਿਰਾਇੰਦਾ। ਦੇਵਣਹਾਰਾ ਬ੍ਰਹਮ ਮਤ, ਤਤਵ ਤਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖੇ ਆਪੇ ਵੜ, ਲੇਖਾ ਲੇਖੇ ਆਪੇ ਪਾਇੰਦਾ। ਪੰਜ ਤਤ ਜਗਤ ਬੰਧਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ । ਤ੍ਰੈਗੁਣ ਮਾਇਆ ਬੱਧਾ ਤੰਦਨ, ਮਨ ਮਤ ਬੁਧ ਵੇਸ ਵਟਾਇੰਦਾ। ਗੁਰਮੁਖ ਵਿਰਲਾ ਜਾਣੇ ਪਰਮਾਨੰਦਨ, ਜਿਸ ਜਨ ਆਤਮ ਅੰਤਰ ਮੇਲ ਮਿਲਾਇੰਦਾ। ਧੁਨ ਅਨਾਦੀ ਨਾਦ ਗਾਏ ਸੁਹਾਗੀ ਛੰਦਨ, ਅਜਪਾ ਜਾਪ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵਡ ਪਰਤਾਪ, ਮੇਟਣਹਾਰਾ ਤੀਨੋਂ ਤਾਪ, ਜਗਤ ਸੰਤਾਪ ਆਪ ਗਵਾਇੰਦਾ। ਜਗਤ ਸੰਤਾਪ ਮਿਟੇ ਦੁੱਖ, ਕਾਇਆ ਰੋਗ ਰਹੇ ਨਾ ਰਾਈਆ। ਉਜਲ ਕਰੇ ਭਗਤ ਮੁਖ, ਮੁਖ ਮੁਖੜਾ ਆਪ ਸਾਲਾਹੀਆ। ਸਫਲ ਕਰੇ ਮਾਤ ਕੁੱਖ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਇਕ ਲੱਖ ਅਸੀ ਹਜ਼ਾਰ ਅੰਦਰ ਬਹੇ ਨਾ ਕੋਇ ਲੁਕ, ਪਸੂ ਪਰੇਤ ਭੂਤ ਚਕਰ ਜਿਨ ਖ਼ਬੀਸ ਦਏ ਖਪਾਈਆ। ਸਯਦ ਮੁਲਾਂ ਸ਼ੇਖ਼ ਪੀਰ ਮਸਾਇਕ ਕੋਇ ਨਾ ਮਾਰੇ ਆਏ ਚੱਕਰ, ਦਰ ਦਵਾਰੇ ਦਏ ਦੁਰਕਾਈਆ। ਮੜੀ ਮਸਾਣਾ ਲਾਹੇ ਸੱਥਰ, ਸ਼ਬਦ ਖੰਡਾ ਇਕ ਚਮਕਾਈਆ। ਕੂੜੀ ਕਿਰਿਆ ਕਰੇ ਵੱਖਰ, ਸਾਚੀ ਵਸਤ ਅਮੋਲਕ ਏਕਾ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣੇ ਜਾਏ ਤਾਰ, ਤਾਰਨਹਾਰ ਇਕ ਸੱਚਾ ਸ਼ਹਿਨਸ਼ਾਹੀਆ। ਤਾਰਨਹਾਰਾ ਆ ਗਿਆ, ਨਿਰਗੁਣ ਜੋਤੀ ਜਾਮਾ ਧਾਰ। ਗ਼ਰੀਬ ਨਿਮਾਣੇ ਗਲੇ ਲਗਾ ਰਿਹਾ, ਹਰਖ ਸੋਗ ਤੋਂ ਵਸਿਆ ਬਾਹਰ। ਊਚ ਨੀਚ ਨਾ ਕੋਇ ਜਣਾ ਰਿਹਾ, ਏਕਾ ਸਰਨ ਬਖ਼ਸ਼ੇ ਸੱਚੀ ਸਰਨਾਰ। ਅੰਮ੍ਰਿਤ ਜਾਮ ਪਿਆਲਾ ਸਾਚੀ ਮਦਿ ਆਪ ਪਿਆ ਰਿਹਾ, ਅੱਠੇ ਪਹਿਰ ਰਹੇ ਖ਼ੁਮਾਰ। ਬ੍ਰਹਮ ਨਦ ਇਕ ਵਜਾ ਰਿਹਾ, ਸਦ ਵੱਜਦੀ ਰਹੇ ਸਤਾਰ ਲੱਖ ਚੁਰਾਸੀ ਵਿਚੋਂ ਕੱਢ ਹਰਿ ਸੰਗਤ ਮੇਲ ਮਿਲਾ ਲਿਆ, ਨਾਤਾ ਤੋੜ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਬਖ਼ਸ਼ੇ ਇਕ ਇਕੱਲਾ ਬਖ਼ਸ਼ਣਹਾਰ।

❋

❋