੨੮ ਕੱਤਕ ੨੦੧੭ ਬਿਕ੍ਰਮੀ ਸਰੈਣ ਸਿੰਘ ਦੇ ਘਰ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਸਾਹਿਬ ਸੁਲਤਾਨ, ਅਗੰਮ ਅਗੰਮੜਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਸਾਹਿਬ ਮਿਹਰਵਾਨ, ਰੂਪ ਅਨੂਪ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਅਨਭਵ ਆਪਣੀ ਖੇਲ ਖਿਲਾਈਆ। ਏਕੰਕਾਰਾ ਨੌਜਵਾਨ, ਆਦਿ ਜੁਗਾਦੀ ਭੇਵ ਨਾ ਰਾਈਆ। ਆਦਿ ਨਿਰੰਜਣ ਨੂਰ ਮਹਾਨ, ਨਿਰਵੈਰ ਆਪਣਾ ਆਪ ਪਰਗਟਾਈਆ। ਅਬਿਨਾਸ਼ੀ ਕਰਤਾ ਕਰਤਾ ਪੁਰਖ ਕਰਨੇਹਾਰ, ਆਪਣੀ ਕਲ ਆਪ ਧਰਾਈਆ। ਸ੍ਰੀ ਭਗਵਾਨ ਕਰੇ ਖੇਲ ਅਪਰ ਅਪਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਪ੍ਰਭ ਲੇਖਾ ਜਾਣੇ ਸਚ ਦਰਬਾਰ, ਦਰਗਹਿ ਸਾਚੀ ਵਡ ਵਡਿਆਈਆ। ਸਚਖੰਡ ਵਸਾਏ ਏਕੰਕਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਘਰ ਮੰਦਰ ਪਾਵੇ ਆਪੇ ਸਾਰ, ਥਿਰ ਘਰ ਲੇਖਾ ਅਗੰਮ ਅਥਾਹੀਆ। ਆਪਣਾ ਜੋਬਨ ਵੇਖ ਬਲਕਾਰ, ਬਲ ਆਪਣਾ ਦਏ ਪਰਗਟਾਈਆ। ਆਪਣਾ ਖੇਲ ਕਰੇ ਖੇਲਣਹਾਰ, ਅਲੱਖ ਅਲੱਖਨਾ ਲਖਿਆ ਨਾ ਜਾਈਆ। ਆਪਣੀ ਇਛਿਆ ਕਰ ਵਿਚਾਰ, ਆਪਣੀ ਸਿਖ਼ਿਆ ਆਪੇ ਪਾਈਆ। ਆਪਣੀ ਘਾੜਤ ਘੜੇ ਹਰਿ ਕਰਤਾਰ, ਸਾਚਾ ਤਖ਼ਤ ਆਪ ਸੁਹਾਈਆ। ਆਪੇ ਸ਼ਾਹ ਪਾਤਸ਼ਾਹ ਬਣੇ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਆਪੇ ਭੂਪਤ ਭੂਪ ਹੋਏ ਦਾਤਾਰ, ਰਾਜ ਰਾਜਾਨ ਆਪ ਅਖਵਾਈਆ। ਆਪੇ ਸਤਿ ਸਤਿਵਾਦੀ ਉਠਾਏ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਸੇਵ ਕਮਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਅਗੰਮੀ ਵਾਜ ਸੁਣਾਈਆ। ਆਪੇ ਹੁਕਮੀ ਹੁਕਮ ਕਰੇ ਪਰਵਾਨ, ਪਰਵਰਦਿਗਾਰ ਬੇਪਰਵਾਹੀਆ। ਆਪੇ ਆਪਣਾ ਹੋਏ ਜਾਣੀ ਜਾਣ, ਜਾਨਣਹਾਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ, ਏਕਾ ਰਿਹਾ ਵਸਾਈਆ। ਇਕ ਮਹੱਲਾ ਹਰਿ ਵਸਾਇਆ, ਆਦਿ ਜੁਗਾਦੀ ਆਸਣ ਲਾਇੰਦਾ। ਏਕਾ ਰੂਪ ਅਨੂਪ ਪਰਗਟਾਇਆ, ਰੰਗ ਰੇਖ ਨਾ ਕੋਇ ਜਣਾਇੰਦਾ। ਏਕਾ ਨਰੇਸ਼ ਰਿਹਾ ਸੁਹਾਇਆ, ਦਰ ਦਰਵੇਸ਼ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਆਪ ਜਣਾਇੰਦਾ। ਘਰ ਸਾਚਾ ਸੋਹਿਆ ਬੰਕ ਦਵਾਰਾ, ਸਚਖੰਡ ਵੱਜੀ ਵਧਾਈਆ। ਘਰ ਪਰਗਟਿਆ ਹਰਿ ਏਕੰਕਾਰਾ, ਨਿਰਾਕਾਰ ਰੂਪ ਧਰਾਈਆ। ਘਰ ਬੋਲਣਹਾਰਾ ਨਾਮ ਸਤਿ ਜੈਕਾਰਾ, ਸਤਿ ਸਤਿਵਾਦੀ ਆਪ ਪਰਗਟਾਈਆ। ਘਰ ਕਰਤਾ ਪੁਰਖ ਹੋਏ ਉਜਿਆਰਾ, ਨਿਰਵੈਰ ਆਪਣੀ ਧਾਰ ਚਲਾਈਆ। ਘਰ ਮੂਰਤ ਅਕਾਲ ਏਕਾ ਵਸੇ ਵਸਣਹਾਰਾ, ਜੂਨੀ ਰਹਿਤ ਸਹਿਜ ਸੁਖਦਾਈਆ। ਘਰ ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਨਵਾਸੀ ਸੱਚਾ ਸ਼ਹਿਨਸ਼ਾਹੀਆ। ਘਰ ਮੰਗਣ ਮੰਗੇ ਬਣ ਭਿਖਾਰਾ, ਘਰ ਇਛਿਆ ਝੋਲੀ ਪਾਈਆ। ਘਰ ਮੰਦਰ ਬਣੇ ਸਤਿ ਵਰਤਾਰਾ, ਸਾਚੀ ਵਸਤ ਹੱਥ ਉਠਾਈਆ। ਘਰ ਬੋਲੇ ਸ਼ਬਦ ਨਾਦ ਧੁਨਕਾਰਾ, ਘਰ ਰਾਗ ਅਨਾਦੀ ਗਾਈਆ। ਘਰ ਅੰਮ੍ਰਿਤ ਰੱਖੇ ਠੰਡੀ ਠਾਰਾ, ਚਰਨ ਸਰੋਵਰ ਇਕ ਸੁਹਾਈਆ। ਘਰ ਉਪਜਾਏ ਬ੍ਰਹਮਾ ਵਿਸ਼ਨ ਸ਼ਿਵ ਸੁਤ ਦੁਲਾਰਾ, ਘਰ ਜਨਨੀ ਏਕਾ ਮਾਈਆ । ਘਰ ਵਖਾਏ ਰਵ ਸਸ ਸੂਰਜ ਚੰਨ ਸਤਾਰਾ, ਘਰ ਮੰਡਲ ਮੰਡਪ ਦਏ ਵਡਿਆਈਆ । ਘਰ ਤ੍ਰੈਗੁਣ ਮਾਇਆ ਭਰ ਭੰਡਾਰਾ, ਤ੍ਰੈ ਤ੍ਰੈ ਲੇਖਾ ਦਏ ਸਮਝਾਈਆ। ਘਰ ਪੰਚਮ ਤਤ ਤਤ ਪਸਾਰਾ, ਤਤਵ ਤਤ ਇਕ ਰਖਾਈਆ। ਘਰ ਘਾੜਤ ਘੜੇ ਆਪ ਸੁਨਿਆਰਾ, ਸਚ ਕੁਠਾਲੀ ਆਪੇ ਤਾਈਆ। ਘਰ ਲੇਖਾ ਜਾਣੇ ਹਰਿ ਨਿਰੰਕਾਰਾ, ਦੂਸਰ ਅਵਰ ਨਾ ਸੰਗ ਰਖਾਈਆ।
❋
❋
ਘਰ ਨਿਸ਼ਅੱਖਰ ਪੜ੍ਹੇ ਪੜ੍ਹਨਹਾਰਾ, ਘਰ ਸਾਚੇ ਵੇਦਾਂ ਕਰੇ ਪੜ੍ਹਾਈਆ। ਘਰ ਲੱਖ ਚੁਰਾਸੀ ਕਰ ਪਸਾਰਾ, ਘਰ ਸਾਚੀ ਵੰਡ ਵੰਡਾਈਆ। ਘਰ ਬਖ਼ਸ਼ਣਹਾਰਾ ਨਾਮ ਆਧਾਰਾ, ਅਨਮੁਲਾ ਨਾਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਘਰ ਮੰਦਰ ਘਰ ਖੇਲ ਨਿਆਰਾ, ਘਰ ਜੋਤੀ ਜੋਤ ਜਗਾਇੰਦਾ। ਘਰ ਬ੍ਰਹਮ ਪਾਰਬ੍ਰਹਮ ਕਰੇ ਪਸਾਰਾ, ਘਰ ਆਪਣਾ ਵੇਖ ਵਖਾਇੰਦਾ। ਘਰ ਰਾਤੀ ਰੁਤੀ ਥਿਤੀ ਜਾਣੇ ਵਾਰਾ, ਘਰ ਆਪਣੀ ਰੁਤ ਸੁਹਾਇੰਦਾ। ਘਰ ਫੁਲ ਫਲਵਾੜੀ ਵੇਖੇ ਸਚ ਬਹਾਰਾ, ਸਚ ਸੁਗੰਧੀ ਆਪ ਮਹਿਕਾਇੰਦਾ। ਘਰ ਲੇਖਾ ਜਾਣੇ ਨਾਰੀ ਕੰਤ ਭਤਾਰਾ, ਘਰ ਗ੍ਰਹਿ ਸੁਹੰਜਣੀ ਸੇਜ ਸੁਹਾਇੰਦਾ। ਘਰ ਉਪਜਾਏ ਮਾਤ ਪਿਤ ਘਰ ਸੁਤ ਦੁਲਾਰਾ, ਘਰ ਜਨਨੀ ਜਨ ਮੇਲ ਮਿਲਾਇੰਦਾ। ਘਰ ਰਾਗ ਰਾਗਨੀ ਗਾਏ ਆਪਣੀ ਵਾਰਾ, ਘਰ ਧੁਨ ਧੁਨ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਘਰ ਏਕਾ ਸਚ ਵਸਾਇੰਦਾ। ਏਕਾ ਘਰ ਹਰਿ ਵਸਾਇਆ, ਸਚਖੰਡ ਵੱਜੀ ਵਧਾਈਆ। ਦੂਜੀ ਕੁਦਰਤ ਲਏ ਪਰਗਟਾਇਆ, ਤੀਜੇ ਨੇਤਰ ਵੇਖੇ ਥਾਉਂ ਥਾਈਆ। ਚੌਥੇ ਪਦ ਆਪ ਸਮਾਇਆ, ਧੁਨ ਨਾਦ ਸ਼ਬਦ ਗਾਏ ਸਹਿਜ ਸੁਭਾਈਆ। ਛੇਵੇਂ ਛੱਪਰ ਛੰਨ ਕਿਸੇ ਦਿਸ ਨਾ ਆਇਆ, ਪੁਰਖ ਅਬਿਨਾਸ਼ੀ ਰਚਨ ਰਚਾਈਆ। ਸਤਵੇਂ ਸਤਿ ਸਤਿਵਾਦੀ ਘਰ ਘਰ ਆਪਣਾ ਡੇਰਾ ਲਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੱਠਾਂ ਤੱਤਾਂ ਬੰਧਨ ਪਾਇਆ, ਮੇਲ ਮਿਲਾਵਾ ਸਹਿਜ ਸੁਭਾਈਆ। ਨੌਂ ਦਵਾਰੇ ਜਗਤ ਵਖਾਇਆ, ਨੌਂ ਦਰ ਖੇਲੇ ਸ੍ਰਿਸ਼ਟ ਸਬਾਈਆ। ਦਸਵਾਂ ਆਪਣੀ ਵੰਡ ਵੰਡਾਇਆ, ਘਰ ਘਰ ਵਿਚ ਰਿਹਾ ਛੁਪਾਈਆ। ਸਾਚੇ ਘਰ ਜੋਤ ਜਗਾਇਆ, ਨੂਰ ਨੁਰਾਨਾ ਨੂਰ ਰੁਸ਼ਨਾਈਆ । ਸਾਚੇ ਘਰ ਸੇਜ ਵਛਾਇਆ, ਆਤਮ ਸੇਜਾ ਇਕ ਵਖਾਈਆ। ਸਾਚੇ ਘਰ ਮੇਲ ਮਿਲਾਇਆ, ਸੁਰਤੀ ਸ਼ਬਦ ਏਕਾ ਰੰਗ ਰੰਗਾਈਆ। ਸਾਚੇ ਘਰ ਤੇਲ ਚੜ੍ਹਾਇਆ, ਏਕਾ ਸਗਨ ਮਨਾਈਆ। ਸਾਚੇ ਘਰ ਖੋਜਤ ਖੋਜਤ ਹਰਿ ਪ੍ਰਭ ਪਾਇਆ, ਬ੍ਰਹਮ ਪਾਰਬ੍ਰਹਮ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਹਰਿ, ਗ੍ਰਹਿ ਮੰਦਰ ਆਪ ਸੁਹਾਇਆ। ਗ੍ਰਹਿ ਮੰਦਰ ਹਰਿ ਸੁਹਾਇੰਦਾ, ਘਰ ਘਰ ਵਿਚ ਕਰ ਪਰਕਾਸ਼। ਸਤਿ ਸਰੂਪੀ ਆਸਣ ਲਾਇੰਦਾ, ਆਦਿ ਜੁਗਾਦੀ ਨਾ ਜਾਏ ਵਿਨਾਸ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਨਿਰਗੁਣ ਸਰਗੁਣ ਪਰਗਟ ਹੋ ਸ਼ਾਹੋ ਸ਼ਾਬਾਸ। ਸਾਚਾ ਡੰਕਾ ਨਾਮ ਵਜਾਇੰਦਾ, ਲੇਖਾ ਜਾਣੇ ਸਰਬ ਗੁਣਤਾਸ। ਲੱਖ ਚੁਰਾਸੀ ਵੇਖ ਵਖਾਇੰਦਾ, ਜਨ ਭਗਤਾਂ ਪੂਰੀ ਕਰੇ ਆਸ। ਸਾਚੇ ਸੰਤਨ ਮੇਲ ਮਿਲਾਇੰਦਾ, ਸੇਵਾ ਕਰੇ ਬਣ ਬਣ ਦਾਸੀ ਦਾਸ। ਗੁਰਮੁਖ ਸਾਚੇ ਰੰਗ ਰੰਗਾਇੰਦਾ, ਲੇਖਾ ਜਾਣੇ ਪਵਣ ਸਵਾਸ। ਗੁਰਮੁਖ ਏਕਾ ਦਰ ਬਹਾਇੰਦਾ, ਸਦਾ ਸਹੇਲਾ ਵਸੇ ਪਾਸ। ਘਰ ਮੰਦਰ ਮੇਲ ਮਿਲਾਇੰਦਾ, ਹਰਿਜਨ ਰਹੇ ਨਾ ਕੋਈ ਨਿਰਾਸ। ਬੱਤੀ ਦੰਦਨ ਜੋ ਜਨ ਗਾਇੰਦਾ, ਪਾਵੇ ਸਾਰ ਅਪ ਤੇਜ ਵਾਏ ਪ੍ਰਿਥਮੀ ਆਕਾਸ਼। ਪਰਮਾਨੰਦਨ ਇਕ ਵਖਾਇੰਦਾ, ਗ੍ਰਹਿ ਮੰਦਰ ਸਾਚੀ ਰਾਸ। ਲੱਖ ਚੁਰਾਸੀ ਬੰਧਨ ਤੋੜ ਤੁੜਾਇੰਦਾ, ਨਾਤਾ ਤੋੜੇ ਮਾਤ ਗਰਭ ਵਾਸ। ਘਰ ਮੰਦਰ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਖੇਲਣਹਾਰਾ ਖੇਲ ਤਮਾਸ਼। ਗ੍ਰਹਿ ਮੰਦਰ ਹਰਿ ਖੇਲ ਤਮਾਸ਼ਾ, ਕਾਇਆ ਮੰਡਲ ਰਾਸ ਰਚਾਈਆ। ਪਰਗਟ ਹੋਏ ਪੁਰਖ ਅਬਿਨਾਸ਼ਾ, ਹਰਿਜਨ ਸਾਚੇ ਲਏ ਜਗਾਈਆ। ਚਰਨ ਕਵਲ ਕਵਲ ਚਰਨ ਉਪਰ ਧਵਲ ਦਏ
❋
❋
ਭਰਵਾਸਾ, ਧਰਨੀ ਧਰਤ ਧਵਲ ਨਾਲ ਰਲਾਈਆ। ਨਿਝ ਘਰ ਨਿਝ ਆਤਮ ਨਿਝ ਗ੍ਰਹਿ ਕਰ ਕਰ ਵਾਸਾ, ਨਿਝ ਆਤਮ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਕਾਇਆ ਮਾਟੀ ਪੰਜ ਤਤ ਕਾਸਾ, ਬੰਕ ਦਵਾਰੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਏਕਾ ਦਰ, ਏਕਾ ਹਰਿ ਦਏ ਵਖਾਈਆ। ਏਕਾ ਦਰ ਸਾਚੇ ਮੰਦਰ, ਹਰਿ ਹਰਿ ਆਪ ਵਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਵਰੀ ਭਵਰੀ ਫੋਲ ਫੁਲਾਇੰਦਾ। ਆਪੇ ਤੋੜਨਹਾਰਾ ਜੰਦਰ, ਦੂਈ ਦਵੈਤੀ ਕੁੰਡਾ ਲਾਹਿੰਦਾ। ਆਪ ਜਣਾਏ ਆਪਣਾ ਨਾਉਂ ਮੰਤਰ, ਬਿਧ ਅੰਤਰ ਵੇਖ ਵਖਾਇੰਦਾ। ਜਗਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਗੁਰਮੁਖ ਵਿਰਲੇ ਬਣਾਏ ਬਣਤਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗ੍ਰਹਿ ਏਕਾ ਘਰ, ਏਕਾ ਵਸੇ ਸਾਚਾ ਹਰਿ, ਦੂਸਰ ਰੂਪ ਨਾ ਕੋਈ ਧਰਾਇੰਦਾ। ਘਰ ਵਸਿਆ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਘਰ ਸ਼ਬਦ ਨਾਦ ਧੁਨਕਾਰਾ, ਘਰ ਵੱਜਦੀ ਰਹੇ ਵਧਾਈਆ। ਘਰ ਮੇਲ ਮਿਲਾਵਾ ਪੀਆ ਪ੍ਰੀਤਮ ਪੁਰਖ ਪੁਰਖੋਤਮ ਏਕਾ ਵਾਰਾ, ਵਿਛੜ ਕਦੇ ਨਾ ਜਾਈਆ। ਘਰ ਰੰਗ ਰਲੀਆ ਮਾਣੇ ਨਾਲ ਭਤਾਰਾ, ਘਰ ਸਾਂਤਕ ਸਤਿ ਸਤਿ ਸਮਾਈਆ। ਘਰ ਸਾਚੀ ਕਲੀਆਂ ਖਿੜੇ ਗੁਲਜ਼ਾਰਾ, ਘਰ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਆਦਿ ਜੁਗਾਦੀ ਕਰਨੇਹਾਰ, ਕਰਨ ਕਰਾਵਨਹਾਰ ਇਕ ਅਖਵਾਈਆ । ਜੁਗ ਜੁਗ ਕਾਰ ਕਮਾਇੰਦਾ, ਇਕ ਇਕੱਲਾ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਰਥ ਚਲਾਇੰਦਾ, ਅਗੰਮ ਅਗੰਮੜਾ ਬਣ ਮਲਾਹ। ਜਗਤ ਨਈਆ ਵੇਖ ਵਖਾਇੰਦਾ, ਸਤਿਜੁਗ ਸਾਗਰ ਫੋਲ ਫੁਲਾ। ਡੂੰਘੀ ਭਵਰੀ ਡੇਰਾ ਲਾਇੰਦਾ, ਰੂਪ ਅਨੂਪ ਆਪ ਪਰਗਟਾ। ਗੁਰ ਪੀਰ ਅਵਤਾਰ ਆਪਣਾ ਨਾਉਂ ਧਰਾ ਜਗਤ ਮਾਰਗ ਵੇਖ ਵਖਾਇੰਦਾ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਂ। ਏਕਾ ਅੱਖਰ ਜਾਪ ਜਪਾਇੰਦਾ, ਅੱਖਰ ਘਾੜਨ ਲਏ ਘੜਾ। ਘੜਣਹਾਰਾ ਦਿਸ ਨਾ ਆਇੰਦਾ, ਘਟ ਘਟ ਬੈਠਾ ਮੁਖ ਛੁਪਾ। ਆਪਣਾ ਮੰਦਰ ਆਪਣਾ ਘਰ ਆਪ ਸੁਹਾਇੰਦਾ, ਆਪਣੀ ਸੇਜਾ ਸੁਤਾ ਪੈਰ ਪਸਾਰ ਏਕੰਕਾਰਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਆਪਣੀ ਖੇਲ ਆਪ ਖਲਾਇੰਦਾ। ਤ੍ਰੈਗੁਣ ਅਤੀਤਾ ਤ੍ਰੈਗੁਣ ਭਿੰਨ, ਤ੍ਰੈ ਤ੍ਰੈ ਰੇਖਾ ਆਪ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ ਏਕਾ ਦੂਜਾ ਗਿਣ ਗਿਣ ਥਿਰ ਕੋਈ ਰਹਿਣ ਨਾ ਪਾਈਆ। ਨਿਤ ਨਵਿਤ ਲਏ ਅਵਤਾਰ ਕਰੇ ਖੇਲ ਭਿੰਨ ਭਿੰਨ, ਭੇਵ ਅਭੇਦਾ ਭੇਵ ਨਾ ਰਾਈਆ। ਆਪਣਾ ਰੂਪ ਰੰਗ ਨਾ ਦਿਸਾਏ ਕਿਸੇ ਚਿਨ, ਲੇਖਾ ਲੇਖੇ ਕੋਈ ਨਾ ਪਾਈਆ। ਹਰਿ ਕਾ ਰੂਪ ਲੰਮਾ ਚੌੜਾ ਕੋਈ ਨਾ ਸਕੇ ਮਿਣ, ਬੇਅੰਤ ਕਹਿ ਕਹਿ ਥੱਕੀ ਸਰਬ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਸਾਚਾ ਘਰ, ਗ੍ਰਹਿ ਮੰਦਰ ਦਏ ਵਡਿਆਈਆ। ਗ੍ਰਹਿ ਮੰਦਰ ਹਰਿ ਸੁਹੰਜਣਾ, ਨਿਰਗੁਣ ਨੂਰ ਜੋਤ ਪਰਕਾਸ਼। ਪੁਰਖ ਅਬਿਨਾਸ਼ੀ ਵਸੇ ਏਕਾ ਸੱਜਣਾ, ਵਡ ਦਾਤਾ ਸ਼ਾਹੋ ਸ਼ਾਬਾਸ। ਜੁਗ ਜੁਗ ਆਪੇ ਜਾਣੇ ਆਪਣੀ ਰਚਨਾ, ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਪਰਭਾਸ। ਜੁਗਾ ਜੁਗੰਤਰ ਆਪਣਾ ਨਾਉਂ ਧਰਾਏ ਸਾਚੋ ਸੱਚਣਾ ਸਚ ਸੁੱਚ ਕਰੇ ਪਰਕਾਸ਼। ਆਪੇ ਗ੍ਰਹਿ ਗ੍ਰਹਿ ਘਰ ਘਰ ਨਿਰਗੁਣ ਸਰਗੁਣ ਹੋ ਹੋ ਨੱਚਣਾ, ਘਟ ਭੀਤਰ ਪਾਵੇ ਰਾਸ।
❋
❋
ਆਪੇ ਪੰਜ ਤਤ ਕਾਇਆ ਮਾਟੀ ਹੋਏ ਕਚਨਾ, ਆਪੇ ਉਪਜੇ ਆਪੇ ਜਾਏ ਵਿਨਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਧਾਰ ਹਰਿ ਨਿਰੰਕਾਰ, ਗ੍ਰਹਿ ਮੰਦਰ ਆਪ ਚਲਾਸ। ਸਾਚੀ ਧਾਰਾ ਹਰਿ ਨਿਰੰਕਾਰਾ, ਘਰ ਸਾਚੇ ਆਪ ਚਲਾਈਆ। ਆਦਿ ਜੁਗਾਦੀ ਇਕ ਅਵਤਾਰਾ, ਰੂਪ ਅਨੂਪ ਇਕ ਪਰਗਟਾਈਆ। ਲੇਖਾ ਜਾਣੇ ਧੁਰ ਦਰਬਾਰਾ, ਲੋਕਮਾਤ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਸਹਾਰਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਦਾਤਾ ਜੋਧਾ ਸੂਰਬੀਰ ਵਡ ਮਰਗਿੰਦ, ਜੁਗਾ ਜੁਗੰਤਰ ਖੇਲ ਖਿਲਾਈਆ। ਹਰਿ ਭਗਤ ਉਪਜਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਈਆ। ਗ੍ਰਹਿ ਮੰਦਰ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਭਵ ਸਾਗਰ ਪਾਰ ਕਰਾਈਆ। ਹਰਿ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਗੁਣ ਅਵਗੁਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਨੇਯੋਗ, ਜਨ ਭਗਤਾਂ ਦੇਵੇ ਦਰਸ ਅਮੋਘ, ਦੂਸਰ ਦਿਸ ਕਿਸੇ ਨਾ ਆਈਆ। ਤ੍ਰੈ ਤ੍ਰੈ ਲੇਖਾ ਜਾਨਣਹਾਰਾ, ਏਕਾ ਰੰਗ ਸਮਾਇਆ। ਤ੍ਰੈ ਤ੍ਰੈ ਵੇਸ ਵਟਾਵਣਹਾਰਾ, ਏਕਾ ਜਨਨੀ ਏਕਾ ਪਿਤ ਮਾਇਆ। ਤ੍ਰੈ ਤ੍ਰੈ ਗੋਦ ਉਠਾਵਣਹਾਰਾ, ਏਕਾ ਦਾਈ ਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਇਆ। ਸਾਚੇ ਤਖ਼ਤ ਸੁਹਾਇੰਦਾ, ਹਰਿ ਸੂਰਬੀਰ ਬਲਵਾਨ। ਨਿਰਗੁਣ ਸਰਗੁਣ ਰੂਪ ਪਰਗਟਾਇੰਦਾ, ਲੇਖਾ ਜਾਣੇ ਦੋ ਜਹਾਨ। ਗੁਰ ਅਵਤਾਰ ਆਪਣੀ ਸੇਵਾ ਲਾਇੰਦਾ, ਜੁਗ ਜੁਗ ਦੇਵੇ ਧੁਰ ਫ਼ਰਮਾਣ। ਕਾਇਆ ਪੰਜ ਤਤ ਮੇਲ ਮਿਲਾਇੰਦਾ, ਤ੍ਰੈਗੁਣ ਤਤ ਕਰ ਪਰਵਾਨ। ਬ੍ਰਹਮ ਪਾਰਬ੍ਰਹਮ ਵਖਾਇੰਦਾ, ਘਰ ਮੰਦਰ ਖੋਲ੍ਹ ਦੁਕਾਨ। ਸਾਚਾ ਹੱਟ ਇਕ ਜਣਾਇੰਦਾ, ਬਣ ਵਣਜਾਰਾ ਸ੍ਰੀ ਭਗਵਾਨ। ਏਕਾ ਵਸਤ ਝੋਲੀ ਪਾਇੰਦਾ, ਦਾਤਾ ਦਾਨੀ ਹੋ ਮਿਹਰਵਾਨ। ਨਾਮ ਸ਼ਬਦ ਇਕ ਉਪਜਾਇੰਦਾ, ਦੇਵਣਹਾਰਾ ਸਰਬ ਗਿਆਨ। ਲੋਕਮਾਤ ਆਪ ਧਰਾਇੰਦਾ, ਆਪੇ ਹੋਏ ਨਿਗਹਬਾਨ। ਉਚੀ ਕੂਕ ਆਪ ਸੁਣਾਇੰਦਾ, ਗਾਵਣਹਾਰਾ ਗਾਏ ਸਾਚੇ ਗਾਨ। ਗੁਰ ਗੁਰ ਕਾਇਆ ਮੰਦਰ ਆਪ ਵਸਾਇੰਦਾ, ਲੇਖਾ ਜਾਣੇ ਸਚ ਮਕਾਨ। ਦਰ ਦਰਵਾਜ਼ਾ ਆਪ ਆਪਣੇ ਹੱਥ ਜਣਾਇੰਦਾ, ਖੋਲ੍ਹ ਸਕੇ ਨਾ ਜੀਵ ਨਾਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਲੋਕਮਾਤ ਲੈ ਅਵਤਾਰ। ਜੋਤੀ ਜਾਮਾ ਵੇਸ ਵਟਾਇੰਦਾ, ਪੰਜ ਤਤ ਨਾ ਕੋਇ ਸ਼ੰਗਾਰ। ਤਨ ਕਪੜ ਨਾ ਕੋਇ ਰਖਾਇੰਦਾ, ਬਸਤਰ ਭੂਸ਼ਨ ਨਾ ਕੋਇ ਆਧਾਰ। ਅੰਨ ਪਾਣੀ ਨਾ ਮੁਖ ਲਗਾਇੰਦਾ, ਨਾ ਕੋਈ ਖਾਏ ਅਵਰ ਆਹਾਰ। ਮੰਦਰ ਮਸਜਿਦ ਗੁਰਦਵਾਰਾ ਬੰਕ ਨਾ ਕੋਇ ਰਖਾਇੰਦਾ, ਤੀਰਥ ਤਟ ਨਾ ਰਿਹਾ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਹਰਿ ਖੇਲ ਖਿਲਾਇਆ, ਕਲਜੁਗ ਭੇਵ ਕੋਇ ਨਾ ਪਾਇੰਦਾ। ਏਕਾ ਜੋਤੀ ਦਸ ਦਸ ਰੂਪ ਵਟਾਇਆ, ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਸਾਚੀ ਸੋਟੀ ਸ਼ਬਦ ਫੜਾਇਆ, ਨਾਮ ਖੰਡਾ ਇਕ ਚਮਕਾਇੰਦਾ। ਕੋਟਨ ਕੋਟੀ ਜੀਵ ਲਏ ਤਰਾਇਆ, ਕੋਟਨ ਕੋਟੀ ਪਾਰ ਕਰਾਇੰਦਾ। ਵਾਸਨਾ ਖੋਟੀ ਦਏ ਕਢਾਇਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਦਏ ਜਗਾਇਆ, ਅੰਧ ਅੰਧੇਰ ਮਿਟਾਇੰਦਾ। ਵਰਨ ਗੋਤੀ ਜ਼ਾਤ ਪਾਤ
❋
❋
ਰਹੇ ਨਾ ਰਾਇਆ, ਆਤਮ ਬ੍ਰਹਮ ਸਰਬ ਦਰਸਾਇੰਦਾ। ਵਰਨ ਬਰਨ ਬੰਧਨ ਨਾ ਕੋਇ ਰਖਾਇਆ, ਚਾਰ ਵਰਨ ਅਠਾਰਾਂ ਬਰਨ ਮੁਖ ਸ਼ਰਮਾਇੰਦਾ। ਏਕਾ ਰੰਗ ਗੁਰਮੁਖਾਂ ਕਾਇਆ ਚੋਲੀ ਆਪ ਰੰਗਾਇਆ, ਉਤਰ ਕਦੇ ਨਾ ਜਾਇੰਦਾ। ਸਾਚਾ ਢੋਲਾ ਸੋਹੰ ਸੋ ਇਕ ਸੁਣਾਇਆ, ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਹਰਿ ਜੂ ਹਰਿ ਹਰਿ ਤੋਲਾ ਬਣ ਕੇ ਆਇਆ, ਸਾਚਾ ਕੰਡਾ ਨਾਮ ਹੱਥ ਉਠਾਇੰਦਾ। ਗੋਲਾ ਬਣ ਬਣ ਸੇਵ ਕਮਾਇਆ, ਜਨ ਭਗਤ ਦਵਾਰੇ ਫੇਰੀ ਪਾਇੰਦਾ। ਧਰਤ ਮਾਤ ਤੇਰਾ ਹੌਲਾ ਭਾਰ ਦਏ ਕਰਾਇਆ, ਮਨਮੁਖ ਜੀਵ ਸਰਬ ਮਿਟਾਇੰਦਾ। ਆਪਣਾ ਚੋਲਾ ਲਏ ਬਦਲਾਇਆ, ਜੋਤੀ ਜਾਤਾ ਖੇਲ ਖਿਲਾਇੰਦਾ। ਓਹਲਾ ਪਰਦਾ ਦਏ ਚੁਕਾਇਆ, ਮੁਖ ਨਕਾਬ ਨਾ ਕੋਈ ਰਖਾਇੰਦਾ। ਕਲਾ ਸੋਲਾਂ ਨਾ ਕੋਈ ਰਖਾਇਆ, ਅਨਕ ਕਲਧਾਰੀ ਆਪਣਾ ਨਾਉਂ ਰਖਾਇੰਦਾ। ਮੌਲਾ ਰੂਪ ਬਣਕੇ ਆਇਆ, ਬਿਸਮਲ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਦਰ ਏਕਾ ਗ੍ਰਹਿ, ਏਕਾ ਘਰ ਹਰਿ ਜੂ ਰਹੇ ਦਿਸ ਕਿਸੇ ਨਾ ਆਇੰਦਾ। ਸਾਚਾ ਘਰ ਕਰ ਤਿਆਰ, ਹਰਿ ਮੰਦਰ ਦਏ ਵਡਿਆਈਆ। ਜਗਮਗ ਜੋਤ ਜਗੇ ਅਪਾਰ, ਆਠੇ ਪਹਿਰ ਰੁਸ਼ਨਾਈਆ। ਦੀਵਾ ਬਾਤੀ ਨਾ ਕੋਈ ਅਧਾਰ, ਤੇਲ ਵੱਟੀ ਨਾ ਕੋਈ ਟਿਕਾਈਆ। ਕਿਸੇ ਕੋਲੋਂ ਮੰਗਣ ਨਾ ਜਾਏ ਕੋਈ ਉਧਾਰ, ਵਣਜ ਵਣਜਾਰਾ ਆਪਣਾ ਆਪੇ ਹੋ ਜਾਈਆ। ਕਿਸੇ ਘਰ ਸੁਣਨ ਜਾਏ ਨਾ ਕੋਈ ਧੁਨਕਾਰ, ਆਪਣਾ ਸ਼ਬਦ ਨਾਦ ਆਪ ਵਜਾਇਆ। ਕਿਸੇ ਦਰ ਕਰਨ ਨਾ ਜਾਏ ਨਿਮਸਕਾਰ, ਸੀਸ ਜਗਦੀਸ ਨਾ ਕਿਸੇ ਝੁਕਾਈਆ। ਬਿਨ ਭਗਤ ਨਾ ਹੋਏ ਜਗਤ ਭਿਖਾਰ, ਭਗਤ ਦਵਾਰਾ ਏਕਾ ਮੰਗਣ ਆਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਵੱਜੇ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਰਿਹਾ ਸੁਣਾਈਆ। ਗੜ੍ਹ ਤੋੜੇ ਹਉਮੇ ਹੰਗਤਾ, ਕੂੜੀ ਕਿਰਿਆ ਦਏ ਮਿਟਾਈਆ। ਲੇਖਾ ਜਾਣੇ ਗ਼ਰੀਬ ਨਿਮਾਣੇ ਬ੍ਰਹਮ ਚੋਲੀ ਆਪੇ ਰੰਗਦਾ, ਰੰਗਣਹਾਰਾ ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਦੁਖੀਆਂ ਦੀਨਾਂ ਅਨਾਥਾ ਦਰ ਦਰ ਆਪੇ ਵੰਡਦਾ, ਦਰਦ ਦੁੱਖ ਭੈ ਭੰਜਨ ਸਾਚਾ ਮਾਹੀਆ। ਨਿਰਧਨ ਪਰਦੇ ਆਪੇ ਕੱਜਦਾ, ਨਾਮ ਦੋਸ਼ਾਲਾ ਉਪਰ ਪਾਈਆ। ਗੁਰਮੁਖਾਂ ਗ੍ਰਹਿ ਆਪੇ ਵਸਦਾ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਜਨ ਆਪਣਾ ਮਾਰਗ ਆਪੇ ਦੱਸਦਾ, ਜਗਤ ਨਾਤਾ ਦਏ ਤੁੜਾਈਆ। ਹਰਿਜੂ ਸਦਾ ਸਦਾ ਭੁੱਖਾ ਰਹੇ ਭਗਤ ਜਸਦਾ, ਜਸ ਭਗਤਾਂ ਆਪੇ ਗਾਈਆ। ਮਨਮੁਖਾਂ ਕੋਲੋਂ ਆਦਿ ਜੁਗਾਦਿ ਜੁਗਾ ਜੁਗੰਤਰ ਨੱਸਦਾ, ਪੱਲੂ ਦੇਵੇ ਨਾ ਕਿਸੇ ਫੜਾਈਆ। ਤੀਰ ਨਿਰਾਲਾ ਏਕਾ ਕਸਦਾ, ਸਤਿ ਕਮਾਨ ਇਕ ਉਠਾਈਆ। ਤ੍ਰੈਗੁਣ ਮਾਇਆ ਆਪੇ ਡੱਸਦਾ, ਨਰ ਹਰਿ ਪਿਆਲਾ ਇਕ ਪਿਆਈਆ। ਕਰੇ ਖੇਲ ਸਰਬ ਗੁਣਤਾਸ ਦਾ, ਗੁਣਵੰਤਾ ਗੁਣ ਕਹਿਣ ਨਾ ਜਾਈਆ। ਲੇਖਾ ਚਕੌਣਾ ਮਦਿਰਾ ਮਾਸ ਦਾ, ਮਾਇਆ ਮਮਤਾ ਦਏ ਖਪਾਈਆ। ਲੇਖਾ ਮੁਕੌਣਾ ਹਾਸ ਬਿਲਾਸ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਲਜੁਗ ਵੇਲਾ ਅੰਤਮ ਨਾਸ ਦਾ, ਲੱਖ ਚੁਰਾਸੀ ਸਕੇ ਨਾ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖਨ ਲਏ ਮਿਲਾਈਆ। ਗੁਰਮੁਖ ਸੱਜਨ ਮੀਤ ਮੁਰਾਰਾ, ਗੁਰ ਸਤਿਗੁਰ ਆਪ ਅਲਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਭੇਵ ਨਾ ਆਇੰਦਾ। ਪੂਰਬ ਜਨਮ ਕਰੇ ਵਿਚਾਰਾ, ਨੇਹਕਰਮੀ ਕਰਮ ਕਮਾਇੰਦਾ। ਦੇਵਣਹਾਰਾ ਸਤਿ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ,
❋
❋
ਘਰ ਘਰ ਵਿਚ ਆਪ ਸੁਹਾਇੰਦਾ। ਘਰ ਵਿਚ ਘਰ ਕਰ ਤਿਆਰ, ਗੁਰਮੁਖਾਂ ਬੂਝ ਬੁਝਾਇੰਦਾ। ਘਰ ਵਿਚ ਘਰ ਅੰਮ੍ਰਿਤ ਬਖਸ਼ੇ ਠੰਡੀ ਠਾਰ, ਨਿਝਰ ਝਿਰਨਾ ਜਾਮ ਪਿਆਇੰਦਾ। ਘਰ ਵਿਚ ਘਰ ਜੋਤ ਕਰ ਉਜਿਆਰ, ਅਗਿਆਨ ਅੰਧੇਰ ਗਵਾਇੰਦਾ। ਘਰ ਵਿਚ ਘਰ ਸ਼ਬਦ ਧੁਨਕਾਰ, ਸਚ ਮਰਦੰਗ ਆਪ ਵਜਾਇੰਦਾ। ਘਰ ਵਿਚ ਘਰ ਸੇਜਾ ਅਪਰ ਅਪਾਰ, ਅਗੰਮ ਅਗੰਮੜਾ ਆਪ ਸੁਹਾਇੰਦਾ। ਘਰ ਵਿਚ ਘਰ ਮੇਲਾ ਨਾਰੀ ਕੰਤ ਭਤਾਰ, ਘਰ ਸੁਰਤੀ ਸ਼ਬਦ ਮਿਲਾਇੰਦਾ। ਘਰ ਵਿਚ ਘਰ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਆਪ ਅਲਾਇੰਦਾ। ਘਰ ਵਿਚ ਘਰ ਵੇਖੇ ਵੇਖਣਹਾਰ, ਗੁਰਮੁਖ ਵਿਰਲੇ ਆਪ ਵਖਾਇੰਦਾ। ਨੇਤਰ ਲੋਚਣ ਨੈਣ ਪੇਖੇ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਏਕਾ ਘਰ, ਦੂਈ ਦਵੈਤੀ ਡੇਰਾ ਢਾਹਿੰਦਾ। ਗੁਰਮੁਖ ਹਰਿ ਘਰ ਵੇਖਿਆ, ਘਰ ਆਤਮ ਕਰ ਗਿਆਨ। ਜਗਤ ਨਾਤਾ ਤੁਟਾ ਭਰਮ ਭੁਲੇਖਿਆ, ਮੋਹ ਚੁੱਕਿਆ ਪੰਜ ਸ਼ੈਤਾਨ। ਗੁਰ ਮਿਲਿਆ ਨਰ ਨਰੇਸ਼ਿਆ, ਬਲ ਦੇਵੇ ਸੂਰਬੀਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਪਛਾਣ। ਗੁਰਮੁਖ ਆਪ ਪਛਾਣਿਆ, ਕਰ ਕਿਰਪਾ ਗੁਣ ਨਿਧਾਨ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਪੁਣ ਛਾਣਿਆ, ਛਾਛ ਵਰੋਲੇ ਸ੍ਰੀ ਭਗਵਾਨ। ਰਸਨਾ ਜਿਹਵਾ ਚਾਰ ਕੁੰਟ ਗਾਏ ਸਾਚਾ ਗਾਣਿਆ, ਕਿਸੇ ਹੱਥ ਨਾ ਆਏ ਬ੍ਰਹਮ ਗਿਆਨ। ਸਤਿਗੁਰ ਚਲੇ ਨਾ ਕੋਈ ਭਾਣਿਆ, ਮਨ ਮਤ ਹੋਈ ਫਿਰੇ ਪਰਧਾਨ। ਹਰਿ ਨਜ਼ਰ ਨਾ ਆਏ ਵਡ ਵਿਦਵਾਨਿਆ, ਪੜ੍ਹ ਪੜ੍ਹ ਥੱਕੇ ਹੋਏ ਹੈਰਾਨ। ਗੁਰਮੁਖ ਵਿਰਲਾ ਚਤਰ ਸੁਜਾਨਿਆ, ਜਿਸ ਸਤਿਗੁਰ ਪੂਰਾ ਦਰਸਨ ਦੇਵੇ ਆਣ। ਆਪਣੀ ਸੁਣਾਏ ਅਕਥ ਕਹਾਣੀਆ, ਕਥਨੀ ਕਥ ਨਾ ਸਕੇ ਕੋਈ ਵਖਿਆਨ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਹੱਟ ਵਿਕੇ ਨਾ ਕਿਸੇ ਜਹਾਨ। ਗ਼ਰੀਬ ਨਿਮਾਣੇ ਆਪ ਉਠਾਏ ਬਾਲ ਅੰਞਾਣਿਆ, ਸਾਹਿਬ ਸਤਿਗੁਰ ਹੋ ਮਿਹਰਵਾਨ। ਸਾਚੇ ਘਰ ਗ੍ਰਹਿ ਮੰਦਰ ਸਚਖੰਡ ਦਵਾਰੇ ਦੇਵੇ ਮਾਣਿਆ, ਚਰਨਾਂ ਹੇਠ ਦਬਾਏ ਜ਼ਿਮੀ ਅਸਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
੨੮ ਕੱਤਕ ੨੦੧੭ ਬਿਕਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ
ਦੀਨ ਦਿਆਲ ਸਰਬ ਗੁਣ ਠਾਕਰ ਸਵਾਮੀ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰਾਇੰਦਾ। ਗ੍ਰਹਿ ਮੰਦਰ ਵਸੇ ਸਚ ਮੁਕਾਮੀ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਸਦ ਨੇਹਕਾਮੀ, ਨਰ ਨਰਾਇਣ ਆਪਣੀ ਧਾਰ ਚਲਾਇੰਦਾ। ਸ਼ਬਦ ਅਗੰਮ ਚਲਾਏ ਬਾਣੀ, ਬੋਧ ਅਗਾਧ ਸ਼ਬਦ ਅਲਾਇੰਦਾ। ਚਰਨ ਸਰੋਵਰ ਅੰਮ੍ਰਿਤ ਰਸ ਰੱਖੇ ਠੰਡਾ ਪਾਣੀ, ਨਿਝਰ ਆਪਣਾ ਰਸ ਆਪ ਪਰਗਟਾਇੰਦਾ। ਆਪੇ ਜਾਣੇ ਆਪਣੀ ਅਕਥ ਕਹਾਣੀ, ਰਸਨਾ ਜਿਹਵਾ ਕਥ ਨਾ ਕੋਈ ਸੁਣਾਇੰਦਾ। ਆਪੇ ਲੱਖ ਚੁਰਾਸੀ ਜੀਵ ਜੰਤ ਲੇਖਾ ਜਾਣੇ ਸਰਬ ਪੁਰਾਨੀ, ਘਟ ਘਟ ਮੰਦਰ ਜੋਤ ਜਗਾਇੰਦਾ। ਆਪੇ ਕਰੇ ਅਕਾਰ ਚਾਰੇ ਖਾਣੀ, ਈਸ਼ ਜੀਵ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਤਾ ਆਪੇ ਠਾਕਰ, ਆਪ ਆਪਣੀ ਖੇਲ ਖਿਲਾਇੰਦਾ। ਠਾਕਰ ਕਰਤਾ ਹਰਿ ਮਿਹਰਵਾਨਾ, ਹਰਿ ਜੂ ਹਰਿ ਹਰਿ ਮੰਦਰ ਸੋਭਾ ਪਾਇੰਦਾ।
❋
❋
ਥਿਰ ਘਰ ਵਸੇ ਇਕ ਮਕਾਨਾ, ਘਰ ਮੰਦਰ ਆਪ ਦਰਸਾਇੰਦਾ। ਸਾਚਾ ਤਖ਼ਤ ਇਕ ਸੁਹਾਨਾ, ਆਸਣ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਨਾਦੀ ਸਚ ਤਰਾਨਾ, ਨਾਦ ਅਨਾਦੀ ਨਾਦ ਵਜਾਇੰਦਾ। ਅਨਭਵ ਖੇਲ ਸ੍ਰੀ ਭਗਵਾਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਕਰ ਪਰਕਾਸ਼ ਦੋ ਜਹਾਨਾ, ਮੂਰਤ ਅਕਾਲ ਡਗਮਗਾਇੰਦਾ। ਕਰੇ ਖੇਲ ਗੁਣ ਨਿਧਾਨਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਆਪਣਾ ਰੂਪ ਆਪ ਪਛਾਣਾ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰਾ, ਕਲ ਆਪਣੀ ਆਪ ਪਰਗਟਾਇੰਦਾ। ਕਲ ਪ੍ਰਗਟੇ ਹਰਿ ਗੋਬਿੰਦ, ਮਹਿਮਾ ਅਕਥ ਕਥੀ ਨਾ ਜਾਈਆ। ਗਹਿਰ ਗੰਭੀਰ ਸਾਗਰ ਸਿੰਧ, ਅਲੱਖ ਅਗੋਚਰ ਬੇਪਰਵਾਹੀਆ। ਲੇਖਾ ਜਾਣੇ ਬ੍ਰਹਮਾ ਵਿਸ਼ਨ ਸ਼ਿਵ ਸੁਰਪਤ ਰਾਜਾ ਇੰਦ, ਕੋਟਨ ਕੋਟ ਰੂਪ ਧਰਾਈਆ। ਲੱਖ ਚੁਰਾਸੀ ਏਕਾ ਦਾਤਾ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲਾ ਸਰਬ ਗੁਣ ਠਾਕਰ, ਰਤੀ ਨਾਮ ਇਕ ਰਤਨਾਗਰ, ਵਸਤ ਅਨਮੋਲ ਇਕ ਵਖਾਈਆ। ਨਾਮ ਵਸਤ ਅਨਮੋਲ ਹਰਿ ਕਰਤਾਰ, ਸਮਰਥ ਪੁਰਖ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਹੋ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਏਕਾ ਬਾਣੀ ਬੋਲ ਜੈਕਾਰ, ਆਪਣਾ ਨਾਉਂ ਆਪ ਸਲਾਹਿੰਦਾ। ਆਪੇ ਗੁਰ ਗੁਰ ਦੇਵਣਹਾਰ ਧਾਰ, ਆਪੇ ਗੁਰ ਗੁਰ ਮੁਖ ਵਡਿਆਇੰਦਾ। ਆਪੇ ਭਗਤਨ ਦੇਵੇ ਸਚ ਭੰਡਾਰ, ਭਗਤੀ ਭਗਤ ਭਗਵੰਤ ਆਪ ਵਰਤਾਇੰਦਾ। ਆਪੇ ਸੰਤਨ ਦੇਵੇ ਨਾਮ ਅਧਾਰ, ਸਾਚੀ ਸੇਜਾ ਇਕ ਸੁਹਾਇੰਦਾ। ਆਪੇ ਗੁਰਮੁਖ ਸੱਜਣ ਲਏ ਉਭਾਰ, ਜਗਤ ਗੋਦੜੀ ਵੇਖ ਵਖਾਇੰਦਾ। ਆਪੇ ਗੁਰਮੁਖ ਵੇਖੇ ਸਾਚੇ ਲਾਲ, ਅਨਮੁਲੜਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਕਾਲ ਮਹਾਂਕਾਲ, ਦੋ ਜਹਾਨ ਆਪਣੀ ਖੇਲ ਖਿਲਾਇੰਦਾ। ਆਪੇ ਲਹਿਣਾ ਦੇਣ ਚੁਕਾਏ ਸ਼ਾਹ ਕੰਗਾਲ, ਰਾਓ ਰੰਕਾਂ ਮੂਲ ਮੁਕਾਇੰਦਾ। ਆਪੇ ਸ਼ਬਦ ਅਨਾਦਿ ਵਜਾਏ ਸੱਚਾ ਤਾਲ, ਸਾਚੀ ਨਗਰੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਏਕਾ ਠਾਕਰ, ਆਦਿ ਜੁਗਾਦੀ ਨਾਮ ਸੁਦਾਗਰ, ਵਣਜ ਵਣਜਾਰਾ ਇਕੋ ਇਕ ਅਖਵਾਇੰਦਾ। ਵਣਜ ਵਣਜਾਰਾ ਸ੍ਰੀ ਭਗਵਾਨ, ਜੁਗ ਜੁਗ ਆਪਣਾ ਵਣਜ ਕਰਾਇੰਦਾ। ਚੌਦਾਂ ਲੋਕਾ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੋਲ ਫੁਲਾਇੰਦਾ। ਤ੍ਰੈ ਤ੍ਰੈ ਦੇਵੇ ਇਕ ਗਿਆਨ, ਵਿਸ਼ਵ ਏਕਾ ਰੂਪ ਵਖਾਇੰਦਾ। ਏਕਾ ਮੰਤਰ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਗ੍ਰਹਿ ਵਸਾਇੰਦਾ। ਏਕਾ ਲੇਖਾ ਜਾਣੇ ਜੀਵ ਜਹਾਨ, ਜੀਵ ਜੰਤ ਸਾਧ ਸੰਤ ਹਰਿ ਭਗਵੰਤ ਵੇਖ ਵਖਾਇੰਦਾ। ਏਕਾ ਚੁਕਾਏ ਜਮ ਕੀ ਕਾਨ, ਏਕਾ ਰਾਏ ਧਰਮ ਫੰਦਨ ਗਲ ਪਾਇੰਦਾ। ਏਕਾ ਬਖ਼ਸ਼ਣਹਾਰਾ ਮਾਣ, ਏਕਾ ਦਰ ਦਰਬਾਰ ਦੁਰਕਾਇੰਦਾ। ਏਕਾ ਦੇਵੇ ਪੀਣ ਖਾਣ, ਏਕਾ ਭੁਖਿਆਂ ਭੁੱਖ ਮਿਟਾਇੰਦਾ। ਏਕਾ ਗੁਰ ਹੋ ਮਿਹਰਵਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਚਰਨ ਕਵਲ ਬਖ਼ਸ਼ੇ ਮਾਣ, ਮੋਹ ਅਭਿਮਾਨ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਜੀਆਂ ਪ੍ਰਭ ਏਕਾ ਠਾਕਰ, ਦੂਸਰ ਅਵਰ ਨਾ ਕੋਇ ਜਣਾਇੰਦਾ। ਠਾਕਰ ਕਰਤਾ ਏਕੰਕਾਰਾ, ਆਪਣੀ ਰਚਨਾ ਆਪ ਰਚਾਇੰਦਾ। ਜਾਗਰਤ ਜੋਤ ਕਰ ਉਜਿਆਰਾ, ਘਰ ਘਰ ਆਪਣਾ ਵੇਸ ਵਟਾਇੰਦਾ। ਰਾਗੀ ਨਾਦੀ ਵਸੇ ਬਾਹਰਾ, ਰਾਗ ਰਾਗਨੀ ਭੇਵ ਨਾ ਆਇੰਦਾ। ਕਰਿਆ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਹੋ ਉਜਿਆਰਾ, ਨਿਰਗੁਣ ਨਿਰਗੁਣ ਬੰਨ੍ਹੇ ਧਾਰਾ, ਜੋਤੀ ਜੋਤ
❋
❋
ਪਰਗਟਾਇੰਦਾ। ਹਰਿਜਨ ਜਨ ਹਰਿ ਸ਼ਬਦ ਹੁਲਾਰਾ, ਕਰੇ ਖੇਲ ਵਿਚ ਸੰਸਾਰਾ, ਆਦਿ ਜੁਗਾਦੀ ਸਾਚੀ ਕਾਰਾ, ਕਰਤਾ ਪੁਰਖ ਆਪਣੀ ਖੇਲ ਆਪ ਖਲਾਇੰਦਾ। ਠਾਕਰ ਸੁਵਾਮੀ ਬਣ ਵਣਜਾਰਾ, ਦਰ ਦਰ ਮੰਗੇ ਬਣ ਭਿਖਾਰਾ, ਏਕਾ ਅਲਫ਼ੀ ਤਨ ਸ਼ੰਗਾਰਾ, ਵੇਸ ਅਨੇਕ ਆਪ ਵਟਾਇੰਦਾ। ਲੇਖਾ ਜਾਣੇ ਵਾਰੋ ਵਾਰਾ, ਬੈਠਾ ਰਹੇ ਧੁਰ ਦਰ ਦਰਬਾਰਾ, ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਸਾਕਤ ਨਿੰਦਕ ਨਾ ਪਾਵੇ ਕੋਈ ਸਾਰਾ, ਜਿਸ ਜਨ ਸਾਚਾ ਨਾਮ ਅਧਾਰਾ, ਆਤਮ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਲਾਹਿੰਦਾ। ਮੇਟੇ ਰੈਣ ਅੰਧੇਰ ਅੰਧਿਆਰਾ, ਸਾਚਾ ਚੰਨ ਕਰੇ ਉਜਿਆਰਾ, ਮਿਲੇ ਮੇਲ ਪੀਆ ਪ੍ਰੀਤਮ ਮੀਤ ਮੁਰਾਰਾ, ਪਿਰ ਕੰਤ ਏਕਾ ਰਾਗ ਨਾਦ ਅਨਾਦੀ ਆਪ ਸੁਣਾਇੰਦਾ। ਸਾਚੀ ਸਿਖ਼ਿਆ ਮੰਗਲਚਾਰਾ, ਵਾਹ ਵਾਹ ਹਰਿ ਹਰਿ ਪਾਇਆ ਸਚ ਦਰਬਾਰਾ, ਵਿਛੜ ਨਾ ਜਾਏ ਵਿਚ ਸੰਸਾਰਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਠਾਕਰ ਸੁਆਮੀ ਆਪ ਅਖਵਾਇੰਦਾ। ਠਾਕਰ ਸੁਆਮੀ ਸਰਬ ਗੁਣਵੰਤਾ, ਹਰਿ ਜੂ ਹਰਿ ਹਰਿ ਇਕ ਉਪਾਇੰਦਾ। ਆਪੇ ਜਾਣੇ ਆਪਣੀ ਰੀਤਾ, ਵੇਦ ਕਤੇਬ ਭੇਵ ਨਾ ਪਾਇੰਦਾ। ਜੁਗਾ ਜੁਗੰਤਰ ਠਾਂਡਾ ਸੀਤਾ, ਵਸਣਹਾਰਾ ਧਾਮ ਅਨਡੀਠਾ, ਆਪਣਾ ਰਸ ਜਾਣੇ ਮੀਠਾ, ਅੰਮ੍ਰਿਤ ਰਸ ਆਪ ਉਪਾਇੰਦਾ। ਲੇਖਾ ਜਾਣੇ ਹਸਤ ਕੀਟਾ, ਵਸਣਹਾਰਾ ਊਚਾਂ ਨੀਚਾਂ, ਆਪਣੇ ਰੰਗ ਆਪੇ ਭਿੰਚਾ, ਦੂਸਰ ਰੰਗ ਨਾ ਕੋਈ ਜਣਾਇੰਦਾ। ਨਾ ਕੋਈ ਮੰਦਰ ਨਾ ਮਸੀਤਾ, ਬੈਠਾ ਰਹੇ ਪਤਿਤ ਪੁਨੀਤਾ, ਗੁਰਮੁਖ ਵਸੇ ਸਦਾ ਚੀਤਾ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਮਿੱਠਾ ਕਰੇ ਕੌੜਾ ਰੀਠਾ, ਏਕਾ ਸ਼ਬਦ ਸੁਣਾਏ ਭਾਵ ਰਖਾਏ ਅਠਾਰਾਂ ਧਿਆਏ ਗੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਠਾਕਰ ਸੁਵਾਮੀ ਸਾਚਾ ਮੀਤ, ਜੁਗਾ ਜੁਗੰਤਰ ਲੱਖ ਚੁਰਾਸੀ ਪਰਖੇ ਨੀਤ, ਨਿਤ ਨਿਤ ਆਪਣਾ ਵੇਸ ਵਟਾਇੰਦਾ। ਵੇਸ ਅਵੱਲੜਾ ਇਕ ਅਕੱਲੜਾ, ਨਿਰਗੁਣ ਨਿਰਵੈਰ ਆਪ ਕਰਾਈਆ। ਸਚਖੰਡ ਦਵਾਰਾ ਸਚ ਸਿੰਘਾਸਣ ਏਕਾ ਮਲੜਾ, ਆਪਣੀ ਜੋਤੀ ਆਪੇ ਰਲੜਾ, ਨੂਰ ਨੂਰ ਵਿਚ ਟਿਕਾਈਆ। ਆਪ ਫੜਾਏ ਆਪਣਾ ਪੱਲੜਾ, ਆਪੇ ਮਾਰਗ ਲਾਏ ਸਤਿ ਸੁਖੱਲੜਾ, ਆਪੇ ਵੇਖੇ ਥਾਉਂ ਥਾਈਆ। ਸਚ ਸੰਦੇਸ਼ ਆਪੇ ਘਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਦ ਨਾਦ ਧੁਨਕਾਰਾ, ਆਪ ਵਜਾਏ ਵਜਾਵਣਹਾਰਾ, ਦੋ ਜਹਾਨਾਂ ਆਪ ਸੁਣਾਈਆ। ਦੋ ਜਹਾਨਾਂ ਸ਼ਬਦ ਨਾਦ, ਸਤਿ ਪੁਰਖ ਨਿਰੰਜਣ ਆਪ ਵਜਾਇਆ। ਗੀਤ ਗਾਏ ਬੋਧ ਅਗਾਧ, ਗੋਬਿੰਦ ਭੇਵ ਕਿਸੇ ਨਾ ਪਾਇਆ। ਲੇਖਾ ਜਾਣੇ ਅੰਤ ਆਦਿ, ਆਦਿ ਅੰਤ ਆਪਣੇ ਹੱਥ ਰਖਾਇਆ। ਰੂਪ ਦਰਸਾਏ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਵੱਡੀ ਵਡਿਆਇਆ। ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਕਾਢ, ਜੁਗ ਜੁਗ ਆਪਣੇ ਅੰਗ ਲਗਾਇਆ। ਦੇਵਣਹਾਰਾ ਸਾਚੀ ਦਾਦ, ਸਾਚੀ ਵਸਤ ਝੋਲੀ ਪਾਇਆ। ਸੰਤ ਸੁਹੇਲੇ ਆਪੇ ਲਾਧ, ਜਗਤ ਛਾਛ ਵਰੋਲ ਵਖਾਇਆ। ਲੇਖਾ ਜਾਣੇ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਕਰ ਸਵਾਮੀ ਵਸੇ ਏਕਾ ਦਰ, ਦਰ ਦਰਬਾਰਾ ਆਪ ਸੁਹਾਇਆ। ਦਰ ਦਰਬਾਰ ਸੁਹਾਵਣਾ, ਹਰਿ ਸਾਚਾ ਸੋਭਾ ਪਾਈਆ। ਜੁਗ ਜੁਗ ਵੇਸ ਵਟਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮ ਲੇਖਾ ਬਹਿ ਸਮਝਾਵਣਾ, ਭੁੱਲ ਰਹੇ ਨਾ ਰਾਈਆ। ਜੋਤੀ ਬਾਤੀ ਏਕਾ ਡਗਮਗਾਵਣਾ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸੁਰਤੀ ਸ਼ਬਦੀ ਮੇਲ ਮਿਲਾਵਣਾ, ਜਗਤ ਵਿਛੋੜਾ ਪੰਧ ਮੁਕਾਈਆ। ਏਕਾ ਪਕੜੇ ਪਕੜਾਏ ਸਾਚਾ ਦਾਮਨਾ, ਦਾਮਨਗੀਰ
❋
❋
ਆਪ ਹੋ ਜਾਈਆ। ਏਥੇ ਉਥੇ ਹੋਏ ਜਾਮਨਾ, ਜ਼ੇਰ ਜ਼ਬਰ ਦਏ ਮਿਟਾਈਆ। ਲੇਖਾ ਜਾਣੇ ਰਾਮ ਰਾਮਨਾ, ਰਾਮ ਰਾਮਾ ਹਰਿ ਰਘਰਾਈਆ। ਮੇਟੇ ਰੈਣ ਅੰਧੇਰੀ ਸ਼ਾਮਨਾ, ਘਨੱਯਾ ਸ਼ਾਮਾਂ ਬੰਸਰੀ ਨਾਮ ਇਕ ਵਜਾਈਆ। ਨਾਤਾ ਤੋੜੇ ਤ੍ਰਿਸਨਾ ਤਾਮਨਾ, ਮਾਇਆ ਮਮਤਾ ਮੋਹ ਰਹਿਣ ਨਾ ਪਾਈਆ। ਇਕ ਵਸਾਏ ਨਗਰ ਗਰਾਮਨਾ, ਕਾਇਆ ਖੇੜਾ ਸਹਿਜ ਸੁਭਾਈਆ। ਅੰਮ੍ਰਿਤ ਪਿਆਏ ਸਾਚਾ ਜਾਮਨਾ, ਤ੍ਰਿਸਨਾ ਭੁੱਖ ਗਵਾਈਆ। ਨੇੜ ਨਾ ਆਏ ਕਾਮਨੀ ਕਾਮਨਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਜਗਤ ਵਿਛੋੜਾ ਕੱਟੇ ਮਾਤ ਜੁਦਾਈਆ। ਜਿਸ ਜਨ ਸਤਿਗੁਰ ਪੂਰਾ ਪਾਇਆ, ਆਤਮ ਵੱਜੇ ਵਧਾਈਆ। ਕਾਇਆ ਨਗਰ ਖੇੜਾ ਇਕ ਵਸਾਇਆ, ਪੰਜ ਤਤ ਹੋਏ ਰੁਸ਼ਨਾਈਆ। ਮਨ ਮਤ ਬੁਧ ਨਾ ਚਲੇ ਕੋਇ ਚਤਰਾਇਆ, ਢਹਿ ਢਹਿ ਚਰਨ ਕਵਲ ਪੈਣ ਸਰਨਾਈਆ। ਅੰਧ ਅੰਧੇਰ ਰਹੇ ਨਾ ਰਾਇਆ, ਟੇਢੀ ਬੰਕ ਵੇਖਣਹਾਰਾ ਥਾਉਂ ਥਾਈਆ। ਨਿਰਗੁਣ ਜੋਤ ਇਕ ਜਗਾਇਆ, ਜੋਤ ਨਿਰੰਜਣ ਕਰ ਰੁਸ਼ਨਾਈਆ। ਅੰਮ੍ਰਿਤ ਸਰੋਵਰ ਸਚ ਨਹਾਵਣ ਇਕ ਨਹਾਇਆ, ਗੁਰਸਿਖ ਦੂਸਰ ਦਰ ਨਹਾਵਣ ਕੋਇ ਨਾ ਜਾਈਆ। ਕਾਗ ਹੰਸ ਆਪ ਬਣਾਇਆ, ਮਾਣਕ ਮੋਤੀ ਚੋਗ ਚੁਗਾਈਆ। ਬਜਰ ਕਪਾਟੀ ਪਰਦਾ ਆਪ ਤੁੜਾਇਆ, ਦੂਈ ਦਵੈਤੀ ਰਹੇ ਨਾ ਰਾਈਆ। ਤ੍ਰੈਗੁਣ ਅਗਨੀ ਸੜਦਾ ਆਪ ਬਚਾਇਆ, ਪੰਜਾਂ ਚੋਰਾਂ ਲਏ ਛੁਡਾਇਆ। ਕੰਚਨ ਗੜ੍ਹ ਇਕ ਵਖਾਇਆ, ਘਰ ਅਨਹਦ ਸ਼ਬਦ ਵਜਾਈਆ। ਧੁਨ ਨਾਦ ਆਪ ਸੁਣਾਇਆ, ਧੁਨ ਆਤਮਕ ਇਕ ਉਪਾਈਆ। ਮਿਲ ਸਖ਼ੀਆਂ ਮੰਗਲ ਗਾਇਆ, ਘਰ ਸਾਚੇ ਖ਼ੁਸ਼ੀ ਮਨਾਈਆ। ਆਤਮ ਸੇਜਾ ਵੇਖ ਵਖਾਇਆ, ਦਸਮ ਦਵਾਰੀ ਕੁੰਡਾ ਲਾਹੀਆ। ਨਿਰਗੁਣ ਆਪਣਾ ਆਸਣ ਸਚ ਸਿੰਘਾਸਣ ਆਪ ਸੁਹਾਇਆ, ਉਪਰ ਬੈਠਾ ਸੇਜ ਵਿਛਾਈਆ। ਬ੍ਰਹਮ ਰੂਪ ਕਰ ਰੁਸ਼ਨਾਇੰਦਾ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਰਵ ਸਸ ਰਹੇ ਸ਼ਰਮਾਇਆ, ਬਾਰਾਂ ਰਾਸੀ ਭੇਵ ਨਾ ਰਾਈਆ। ਇਕ ਇਕਾਦਸੀ ਖੇਲ ਖਿਲਾਇਆ, ਰੂਪ ਅਨੂਪ ਆਪ ਦਰਸਾਈਆ। ਗੁਰਮੁਖ ਸੁਰਤੀ ਸ਼ਬਦ ਸਮਾਇਆ, ਸੁਰਤੀ ਸ਼ਬਦ ਭੇਵ ਨਾ ਰਾਈਆ। ਅਕਾਲ ਮੂਰਤ ਨਜ਼ਰੀ ਆਇਆ, ਕਾਲ ਰਹਿਤ ਸਦਾ ਸੁਖਦਾਈਆ। ਗੁਰਮੁਖ ਸਾਚੇ ਆਪ ਆਪਣੀ ਗੋਦ ਬਹਾਇਆ, ਸਤਿਗੁਰ ਪੂਰੇ ਵਡ ਵਡਿਆਈਆ। ਰਾਏ ਧਰਮ ਨਾ ਦਏ ਸਜ਼ਾਇਆ, ਚਿਤਰ ਗੁਪਤ ਲੇਖਾ ਨਾ ਕੋਇ ਵਖਾਈਆ। ਹਰਿਜਨ ਸਾਚੇ ਦਰਗਹਿ ਸਾਚੀ ਆਪ ਬਹਾਇਆ, ਵੇਲੇ ਅੰਤ ਹੋਏ ਸਹਾਈਆ। ਜਮ ਕਾ ਡੰਡ ਨਾ ਸੀਸ ਰਖਾਇਆ, ਸ਼ਬਦ ਬਬਾਣੇ ਲਏ ਬਿਠਾਈਆ। ਔਦਾ ਜਾਂਦਾ ਕਿਸੇ ਦਿਸ ਨਾ ਆਇਆ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਰਾਹ ਤਕਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਾ ਮਰੇ ਨਾ ਜਾਇਆ, ਸ਼ਬਦ ਸ਼ਬਦੀ ਆਪਣਾ ਨਾਉਂ ਪਰਗਟਾਈਆ। ਚਾਰੇ ਵੇਦ ਭੇਵ ਨਾ ਰਾਇਆ, ਪੁਰਾਨ ਅਠਾਰਾਂ ਰਹੇ ਜਸ ਗਾਈਆ। ਸ਼ਾਸਤਰ ਸਿਮਰਤ ਦੇਣ ਦੁਹਾਇਆ, ਗੀਤਾ ਗਿਆਨ ਦਏ ਗਵਾਹੀਆ। ਅੰਜੀਲ ਕੁਰਾਨ ਕੂਕ ਕੂਕ ਰਹੇ ਸੁਣਾਇਆ, ਤੀਸ ਬਤੀਸ ਢੋਲਾ ਏਕਾ ਗਾਈਆ। ਨਾਨਕ ਨਿਰਗੁਣ ਬਾਣ ਚਲਾਇਆ, ਧੁਰ ਦੀ ਬਾਣੀ ਬਾਣ ਲਗਾਈਆ। ਚਾਰੇ ਖਾਣੀ ਵੇਖ ਵਖਾਇਆ, ਅੰਡਜ ਜੇਰਜ ਉਤਭੁਜ ਸੇਤਜ ਅੰਦਰ ਮੰਦਰ ਫੋਲ ਫੁਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸੱਜਣ ਲਏ ਵਰ, ਨਾਰੀ ਕੰਤ ਆਪ ਪਰਨਾਈਆ। ਗੁਰਮੁਖ ਨਾਰੀ ਕੰਤ ਹਰਿ ਪਾਇਆ, ਵਿਛੜਿਆ ਸੰਸਾਰ। ਕਾਇਆ ਚੋਲੀ ਰੰਗ ਬਸੰਤ
❋
❋
ਚੜ੍ਹਾਇਆ, ਚੜ੍ਹਿਆ ਰੂਪ ਅਗੰਮ ਅਪਾਰ। ਨੇਤਰ ਨੈਣਾਂ ਕੱਜਲ ਇਕ ਸੁਹਾਇਆ, ਨਾਮ ਨਿਧਾਨਾ ਹਰਿ ਕਰਤਾਰ। ਜੋਬਨ ਸਾਚਾ ਵੇਖ ਵਖਾਇਆ, ਸ਼ਬਦ ਜਵਾਨੀ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਮੇਲ ਮਿਲੰਨਿਆ, ਸਤਿਗੁਰ ਮਿਲਿਆ ਬੇਪਰਵਾਹ। ਦੇਵੇ ਨਾਮ ਸੱਚਾ ਧਨ ਧਨਿਆ, ਅਤੋਟ ਅਤੁਟ ਭੰਡਾਰਾ ਦਏ ਵਰਤਾ। ਗੁਰਸਿਖਾਂ ਦਵਾਰੇ ਫਿਰੇ ਭੰਨਿਆ, ਜੁਗ ਜੁਗ ਆਪਣਾ ਵੇਸ ਵਟਾ। ਨੇਤਰ ਦਿਸੇ ਨਾ ਆਤਮ ਅੰਨ੍ਹਿਆਂ, ਦੂਈ ਦਵੈਤੀ ਪਰਦਾ ਬੈਠੇ ਮੁਖ ਛੁਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਫੜਾਏ ਏਕਾ ਲੜ, ਲੱਖ ਚੁਰਾਸੀ ਦੇਵੇ ਡੰਨਿਆ। ਗੁਰਸਿਖ ਸਾਚੇ ਲੜ ਫੜੌਣਾ, ਗੁਰ ਸ਼ਬਦੀ ਖੇਲ ਖਿਲਾਇੰਦਾ। ਸਾਚੇ ਪੌੜੇ ਆਪ ਚੜ੍ਹੌਣਾ, ਦੋ ਜਹਾਨਾਂ ਪੰਧ ਮੁਕਾਇੰਦਾ। ਏਕਾ ਦੂਜਾ ਭੇਵ ਚੁਕੌਣਾ, ਤੀਜਾ ਨੇਤਰ ਨੈਣ ਖੁਲਾਇੰਦਾ। ਚੌਥੇ ਪਦ ਮੇਲ ਮਿਲੌਣਾ, ਘਰ ਚੌਥਾ ਆਪ ਸੁਹਾਇੰਦਾ। ਪੰਚਮ ਮੇਲਾ ਇਕ ਕਰੌਣਾ, ਪੰਚਮ ਪੰਚਮ ਰੂਪ ਸਮਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਰਖੌਣਾ, ਸਚ ਦੁਆਰੇ ਆਪ ਬਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਸੀਸ ਹੱਥ ਟਿਕੌਣਾ, ਜਗਦੀਸ਼ ਵੇਖ ਵਖਾਇੰਦਾ। ਅੱਠਾਂ ਤੱਤਾਂ ਨਾਤਾ ਜੋੜ ਜੁੜੌਣਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾ ਕੋਈ ਰਖਾਇੰਦਾ। ਨੌਂ ਦਵਾਰੇ ਪੰਧ ਮੁਕੌਣਾ, ਜਗਤ ਵਾਸਨਾ ਬਾਹਰ ਕਢਾਇੰਦਾ। ਦਸਮ ਦੁਆਰੀ ਮੇਲ ਮਿਲੌਣਾ, ਘਰ ਘਰ ਵਿਚ ਆਪ ਬਹਾਇੰਦਾ। ਸਾਚੀ ਨਾਰੀ ਹਰਿ ਕੰਤ ਮਿਲੌਣਾ, ਸਾਚੀ ਸੇਜ ਇਕ ਸੁਹਾਇੰਦਾ। ਇਕ ਦੂਜੇ ਦਾ ਪੱਲੂ ਆਪ ਫੜੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਲੜ, ਏਕਾ ਪੱਲੂ ਨਾਮ ਫੜਾਇੰਦਾ। ਗੁਰਮੁਖ ਸਾਚੇ ਪੱਲੂ ਫੜਿਆ, ਸਤਿਗੁਰ ਪੂਰੇ ਦਇਆ ਕਮਾਈਆ। ਆਪਣੇ ਅੰਦਰ ਆਪੇ ਵੜਿਆ, ਦੂਜੇ ਦਰ ਨਾ ਮੰਗਨ ਜਾਈਆ। ਪੰਚ ਵਿਕਾਰਾ ਆਪੇ ਚੜ੍ਹਿਆ, ਢਹਿ ਢਹਿ ਸੱਥਰ ਢੇਰ ਕਰਾਈਆ। ਸਤਿਗੁਰ ਪੂਰਾ ਗੁਰਮੁਖ ਦਵਾਰੇ ਆਪੇ ਖੜਿਆ, ਆਪਣੀ ਸੇਵਾ ਆਪ ਕਮਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਗੁਰਮੁਖਾਂ ਕਰੇ ਸਤਿ ਪੜ੍ਹਾਈਆ। ਕਿਲਾ ਕੋਟ ਹੰਕਾਰੀ ਤੋੜੇ ਗੜ੍ਹਿਆ, ਸਚ ਮਕਾਨਾ ਦਏ ਵਸਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਗੁਰਮੁਖਾਂ ਅੰਦਰ ਆਪੇ ਵੜਿਆ, ਭੇਵ ਅਭੇਦਾ ਭੇਵ ਛੁਪਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਈ ਦਬਾਈਆ। ਕਰੇ ਪਰਕਾਸ਼ ਬਹੱਤਰ ਨੜਿਆ, ਗੁਰਮੁਖ ਰੋਮ ਰੋਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਆਪੇ ਦੇਵੇ ਨਾਮ ਰਤੀ ਰਤਨਾਗਰ, ਰਤੀ ਰਤ ਆਪਣੇ ਲੇਖੇ ਆਪੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਤੋਂ ਹੋਇਆ ਕੁਰਬਾਨ, ਗੁਰਮੁਖ ਕਰਬਲਾ ਵੇਖੇ ਨਾ ਕੋਇ, ਘਰ ਵੱਜਦੀ ਰਹੇ ਵਧਾਈਆ।
੨੮ ਕੱਤਕ ੨੦੧੭ ਬਿਕਰਮੀ ਸਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਨਰ ਹਰਿ ਹਰੀ ਹਰਿ ਨਰਾਇਣ, ਨਿਰਵੈਰ ਰੂਪ ਧਰਾਇੰਦਾ। ਗੁਰਮੁਖ ਵਿਰਲਾ ਪੇਖੇ ਨੈਣ, ਜਿਸ ਜਨ ਆਪਣਾ ਖੇਲ ਖਿਲਾਇੰਦਾ। ਹਰਿਜਨ ਚੁਕਾਏ ਲਹਿਣਾ ਦੇਣ, ਪੂਰਬ ਜਨਮਾਂ ਵੇਖ ਵਖਾਇੰਦਾ। ਦੋ ਜਹਾਨਾ ਬਣੇ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਮਾਤ
❋
❋
ਪਿਤ ਭਾਈ ਭੈਣ, ਜਗਤ ਕੁਟੰਬ ਫੋਲ ਫੁਲਾਇੰਦਾ। ਤਨ ਬਸਤਰ ਪਾਏ ਏਕਾ ਗਹਿਣ, ਸਤਿ ਸ਼ੰਗਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਨਰਾਇਣ ਇਕ ਅਖਵਾਇੰਦਾ। ਹਰੀ ਹਰਿ ਨਰਾਇਣ ਹਰਿ ਨਿਰੰਕਾਰਾ, ਹਰਿ ਜੂ ਹਰਿ ਹਰਿ ਮੰਦਰ ਸੋਭਾ ਪਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਖੋਜ ਖੁਜਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਸਿਫ਼ਤ ਸਾਲਾਹੀ ਵਸੇ ਬਾਹਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਤ੍ਰੈਗੁਣ ਸੰਗ ਨਾ ਕੋਇ ਵਿਚਾਰਾ, ਆਪਣੀ ਕਲ ਆਪ ਧਰਾਇੰਦਾ। ਕਰੇ ਵੇਸ ਗੁਪਤ ਜ਼ਾਹਰਾ, ਅੰਦਰ ਬਾਹਰਾ ਰੂਪ ਪਰਗਟਾਇੰਦਾ। ਨਿਰਗੁਣ ਲਾਏ ਏਕਾ ਨਾਅਰਾ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਕਤੇਬ ਭੇਵ ਨਾ ਪਾਇੰਦਾ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਪੰਚਮ ਧਾੜਾ ਮੇਟ ਮਿਟਾਇੰਦਾ। ਸਖ਼ੀਆਂ ਵਖਾਏ ਏਕਾ ਅਖਾੜਾ, ਸਾਚੀ ਮੰਡਲ ਰਾਸ ਰਚਾਇੰਦਾ। ਗੋਪੀ ਕਾਹਨ ਕਰ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਰ ਨਰਾਇਣ ਨਰ ਹਰਿ ਆਪਣਾ ਰੂਪ ਆਪ ਧਰਾਇੰਦਾ। ਹਰਿ ਨਰ ਨਰਾਇਣ ਬਨਵਾਰੀ, ਮਹਿਮਾ ਅਕਥ ਕਥੀ ਨਾ ਜਾਈਆ। ਇਕ ਇਕੱਲਾ ਏਕੰਕਾਰੀ, ਮੂਰਤ ਅਕਾਲ ਵਡੀ ਵਡਿਆਈਆ। ਜੂਨੀ ਰਹਿਤ ਸੱਚਾ ਸ਼ਹਿਨਸ਼ਾਹ ਵਡ ਸਿਕਦਾਰੀ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਦੋ ਜਹਾਨਾਂ ਕਰੇ ਖੇਲ ਅਗੰਮ ਅਪਾਰੀ, ਆਵਣ ਜਾਵਣ ਪਤਿਤ ਪਾਵਨ ਆਪਣੀ ਧਾਰ ਬੰਧਾਈਆ। ਜੁਗਾ ਜੁਗੰਤਰ ਹੋ ਉਜਿਆਰੀ, ਜਾਗਰਤ ਜੋਤ ਕਰੇ ਰਸ਼ਨਾਈਆ। ਜਨ ਭਗਤਾਂ ਪਾਵੇ ਆਪੇ ਸਾਰੀ, ਭਗਵਨ ਆਪਣਾ ਰੂਪ ਵਟਾਈਆ। ਸਦਾ ਸੁਹੇਲਾ ਮੀਤ ਮੁਰਾਰੀ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਹਰਿ ਹਰਿ ਏਕਾ ਰੰਗ ਸਮਾਈਆ। ਏਕਾ ਰੰਗ ਪੁਰਖ ਅਕਾਲਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਦਰਗਹਿ ਸਾਚੀ ਧਾਮ ਵਡਿਆਇਆ। ਅਨਭਵ ਕਰੇ ਖੇਲ ਨਿਰਾਲਾ, ਨਿਰਗੁਣ ਜੋਤ ਨੂਰ ਪਰਕਾਸ਼ ਆਪ ਵਖਾਇਆ। ਜਗਤ ਜੁਗ ਅਵੱਲੜੀ ਚਾਲਾ, ਜੁਗ ਕਰਤਾ ਆਪ ਕਰਾਇਆ। ਜੁਗਾ ਜੁਗੰਤਰ ਬਣ ਦਲਾਲਾ, ਗੁਰਮੁਖ ਸਾਚੇ ਲਏ ਮਿਲਾਇਆ। ਨਾਮ ਪਾਏ ਤਨ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇਆ। ਦਿਵਸ ਰੈਣ ਚਲੇ ਨਾਲਾ, ਵਿਛੜ ਕਦੇ ਨਾ ਜਾਇਆ। ਫਲ ਲਗਾਏ ਕਾਇਆ ਡਾਲ੍ਹਾ, ਫੁਲ ਫਲਵਾੜੀ ਵੇਖ ਵਖਾਇਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਪੰਜ ਤਤ ਡੇਰਾ ਦੇਵੇ ਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਨਰ ਹਰਿ ਆਪਣਾ ਖੇਲ ਖਿਲਾਇਆ। ਖੇਲਣਹਾਰ ਪੁਰਖ ਸਮਰਥ, ਇਕ ਇਕੱਲਾ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਚਲਾਏ ਰਥ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਲਿਖਾਇੰਦਾ। ਬਖ਼ਸ਼ਣਹਾਰਾ ਸਾਚੀ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਜਨ ਭਗਤਾਂ ਮਾਰਗ ਏਕਾ ਦੱਸ, ਲੋਕਮਾਤ ਰਾਹ ਵਖਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿ ਮੰਦਰ ਡੇਰਾ ਲਾਇੰਦਾ। ਸ਼ਬਦ ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਚੀਰ ਚਰਾਇੰਦਾ। ਪੰਚ ਵਿਕਾਰਾ ਚਰਨਾਂ ਹੇਠ ਝੱਸ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਅੰਮ੍ਰਿਤ ਆਤਮ ਦੇਵੇ ਏਕਾ ਰਸ, ਰਸ ਰਸੀਆ ਆਪਣਾ
❋
❋
ਨਾਉਂ ਧਰਾਇੰਦਾ। ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਸਤਿਗੁਰ ਪੂਰਾ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਵੇਖਣਹਾਰਾ, ਅਕਲ ਕਲ ਵਡਿਆਈਆ। ਜੁਗਾ ਜੁਗੰਤਰ ਲੈ ਅਵਤਾਰਾ, ਹਰਿਜਨ ਸਾਚੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਚਾਰ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਚਾਰ ਵਰਨ ਹੋਏ ਖ਼ੁਵਾਰਾ, ਚਾਰੇ ਵੇਦ ਰਹੇ ਕੁਰਲਾਈਆ। ਅਠਾਰਾਂ ਬਰਨ ਮਾਰਨ ਨਾਅਰਾ, ਅਠਾਰਾਂ ਪੁਰਾਨ ਕੂਕ ਕੂਕ ਸੁਣਾਈਆ। ਅਠਾਰਾਂ ਧਿਆਏ ਨਾ ਬੰਨ੍ਹੇ ਧਾਰਾ, ਗੀਤਾ ਗਿਆਨ ਦਏ ਗਵਾਹੀਆ। ਚਾਰੇ ਜੁਗ ਕਰਨ ਪੁਕਾਰਾ, ਚਾਰ ਯਾਰ ਬੈਠੇ ਮੁਖ ਸ਼ਰਮਾਈਆ। ਚਾਰੇ ਬਾਣੀ ਦਏ ਹੁਲਾਰਾ, ਚਾਰੇ ਖਾਣੀ ਵੇਖ ਵਖਾਈਆ। ਏਕਾ ਸ਼ਬਦ ਨਾਮ ਧੁਨ ਸੱਚੀ ਧੁਨਕਾਰਾ, ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਪੜ੍ਹ ਪੜ੍ਹ ਥੱਕੀ ਸਰਬ ਸੰਸਾਰਾ, ਜਗਤ ਸਾਗਰ ਸਿੰਧ ਪਾਰ ਨਾ ਕੋਇ ਕਰਾਈਆ। ਹਰਿਜਨ ਵਿਰਲਾ ਪਾਏ ਸਾਰਾ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਇਕ ਵਖਾਈਆ। ਘਰ ਮੰਦਰ ਹਰਿ ਸੁਹਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਦਿਵਸ ਰੈਣ ਤਾਲ ਵਜਾਇੰਦਾ, ਆਠੇ ਪਹਿਰ ਰਹੇ ਧੁਨਕਾਰ। ਏਕਾ ਜੋਤੀ ਡਗਮਗਾਇੰਦਾ, ਤੇਲ ਬਾਤੀ ਨਾ ਕੋਇ ਪਿਆਰ। ਅੰਮ੍ਰਿਤ ਝਿਰਨਾ ਇਕ ਝਿਰਾਇੰਦਾ, ਸਰ ਸਰੋਵਰ ਅਗੰਮ ਅਪਾਰ। ਸਾਚਾ ਸਾਕੀ ਬਣ ਬਣ ਜਾਮ ਪਿਆਇੰਦਾ, ਸੇਵਾ ਕਰੇ ਸੇਵਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਸੰਭਾਲ। ਹਰਿਜਨ ਸੁਰਤ ਸੰਭਾਲਦਾ, ਦਿਵਸ ਰੈਣ ਪਰਭਾਤ। ਕਰੇ ਖੇਲ ਜਗਤ ਦਲਾਲ ਦਾ, ਲੇਖਾ ਜਾਣੇ ਆਦਿ ਜੁਗਾਦਿ। ਹਰਿਜਨ ਸੋਏ ਮਾਤ ਉਠਾਲਦਾ, ਦੇਵੇ ਨਾਮ ਸ਼ਬਦ ਸਚ ਦਾਤ। ਨਾਤਾ ਤੋੜੇ ਜਗਤ ਜੰਜਾਲ ਦਾ, ਸਦਾ ਸੁਹੇਲਾ ਪੁਛੇ ਵਾਤ। ਖ਼ਜ਼ਾਨਾ ਦੇਵੇ ਨਾਮ ਸੱਚੇ ਧਨ ਮਾਲ ਦਾ, ਨਾਤਾ ਤੋੜ ਵਰਨ ਗੋਤ ਜ਼ਾਤ ਪਾਤ। ਏਕਾ ਆਪਣਾ ਰੂਪ ਵਖਾਲ ਦਾ, ਜੋਤ ਸਰੂਪੀ ਇਕ ਇਕਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਏਕਾ ਹਰਿ, ਹਰਿਜਨ ਵੇਖੇ ਮਾਰ ਝਾਤ। ਹਰਿਜਨ ਵੇਖੇ ਵੇਖਣਹਾਰਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਕਲਜੁਗ ਕਲ ਕਲਕੀ ਲੈ ਅਵਤਾਰਾ, ਕਲ ਕਲੇਸ਼ ਸਰਬ ਮਿਟਾਇੰਦਾ। ਨਰ ਨਰੇਸ਼ ਹੋਏ ਉਜਿਆਰਾ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਕਰੋੜ ਤੇਤੀਸਾ ਮੰਗੇ ਮੰਗ ਭਿਖਾਰਾ, ਸੁਰਪਤ ਰਾਜਾ ਇੰਦ ਅੱਗੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਤਖ਼ਤ ਸੁਹਾਇਆ। ਉਪਰ ਬੈਠ ਸ੍ਰੀ ਭਗਵੰਤ, ਨਿਰਗੁਣ ਆਪਣਾ ਆਸਣ ਲਾਇਆ। ਆਪਣੀ ਮਹਿਮਾ ਜਾਣੇ ਅਗਣਤ, ਅਨਭਵ ਆਪਣਾ ਖੇਲ ਖਿਲਾਇਆ। ਨਿਰਗੁਣ ਰੂਪ ਸਰਗੁਣ ਧਰਾਏ ਜੁਗਾ ਜੁਗੰਤ, ਲੋਕਮਾਤ ਵੇਸ ਵਟਾਇਆ। ਵੇਖ ਵਖਾਏ ਸਾਚੇ ਸੰਤ, ਗੁਰਮੁਖ ਸਾਚੇ ਗਲੇ ਲਗਾਇਆ। ਦੇਵੇ ਨਾਮ ਮਣੀਆ ਮੰਤ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਗੜ੍ਹ ਤੋੜੇ ਹਉਮੇ ਹੰਗਤ, ਹਰਿ ਕੇ ਪੌੜੇ ਆਪ ਚੜ੍ਹਾਇਆ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਇਕ ਰੰਗਾਇਆ। ਨਾਤਾ ਤੋੜੇ ਭੁੱਖ ਨੰਗਤ, ਸਚ ਭੰਡਾਰਾ ਇਕ ਵਰਤਾਇਆ।
❋
❋
ਗੁਰਸਿਖ ਦੂਜੇ ਦਰ ਨਾ ਜਾਏ ਮੰਗਤ, ਸਾਚੀ ਭਿਛਿਆ ਝੋਲੀ ਪਾਇਆ। ਮਾਣਸ ਜਨਮ ਨਾ ਹੋਏ ਖੰਡਤ, ਲੱਖ ਚੁਰਾਸੀ ਦਏ ਕਟਾਇਆ। ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਨਾ ਰੂਪ ਵਟਾਇਆ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਸ਼ਾਸਤਰ ਸਿਮਰਤ ਬੈਠੇ ਮੁਖ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹਰਿ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਧਰਾਇਆ। ਨਰ ਨਰਾਇਣ ਹਰਿ ਨਿਰੰਕਾਰਾ, ਅਕਲ ਕਲ ਵੱਡੀ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਅਪਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ । ਚਾਰੋਂ ਕੁੰਟ ਵੇਖੇ ਧੂਆਂਧਾਰਾ, ਧਰਨੀ ਧਰਤ ਧਵਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਕਰਨਹਾਰ ਦਿਸ ਨਾ ਆਈਆ। ਕਰਨਹਾਰ ਹਰਿ ਕਰਨੇਯੋਗ, ਕੁਦਰਤ ਕਾਦਰ ਵੇਖ ਵਖਾਈਆ। ਜਨ ਭਗਤ ਮਿਲਾਏ ਧੁਰ ਸੰਜੋਗ, ਧੁਰ ਦਾ ਲੇਖਾ ਲੇਖੇ ਪਾਈਆ। ਜਗਤ ਵਿਛੋੜਾ ਕੱਟੇ ਰੋਗ, ਸੋਗ ਚਿੰਤ ਨਾ ਕੋਇ ਜਣਾਈਆ। ਆਪ ਸੁਆਰੇ ਲੋਕ ਪਰਲੋਕ, ਪਰਮ ਪੁਰਖ ਵੱਡੀ ਵਡਿਆਈਆ। ਇਕ ਸੁਣਾਏ ਸਚ ਸਲੋਕ, ਹੰ ਬ੍ਰਹਮ ਪਾਰਬ੍ਰਹਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਵਰਨਹਾਰ ਇਕ ਅਖਵਾਈਆ। ਵਰਨਹਾਰ ਸਤਿਗੁਰ ਸਾਹਿਬ ਸੁਲਤਾਨ, ਵਡ ਵੱਡੀ ਵਡਿਆਈਆ। ਹਰਿਜਨ ਸਾਚੇ ਲਏ ਪਛਾਣ, ਘਟ ਘਟ ਅੰਦਰ ਖੋਜ ਖੁਜਾਈਆ। ਚਰਨ ਕਵਲ ਬਖ਼ਸ਼ੇ ਸਚ ਧਿਆਨ, ਸਰਨ ਚਰਨ ਸੱਚੀ ਸਰਨਾਈਆ। ਏਕਾ ਦੇਵੇ ਨਾਮ ਨਿਧਾਨ, ਨਿਰਧਨ ਹਰਿ ਹਰਿ ਝੋਲੀ ਪਾਈਆ। ਅੱਠੇ ਪਹਿਰ ਨਾਦ ਧੁਨਕਾਨ, ਧੁਨ ਆਤਮਕ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਆਪਣੇ ਘਰ, ਹਰਿ ਕੀ ਮਹਿਮਾ ਕਹਿਣ ਨਾ ਜਾਈਆ। ਹਰਿ ਮਹਿਮਾ ਅਪਾਰ, ਵੇਦ ਕਤੇਬ ਜਸ ਗਾਇਆ। ਹਰਿ ਮਹਿਮਾ ਅਪਾਰ, ਭਗਤ ਭਗਵੰਤ ਲਏ ਮਿਲਾਇਆ। ਹਰਿ ਮਹਿਮਾ ਅਪਾਰ, ਸਾਚੇ ਸੰਤ ਗੋਦ ਬਹਾਇਆ। ਹਰਿ ਮਹਿਮਾ ਅਪਾਰ, ਗੁਰਮੁਖ ਸਾਚੇ ਲਏ ਜਗਾਇਆ। ਹਰਿ ਮਹਿਮਾ ਅਪਾਰ, ਗੁਰਸਿਖ ਸੱਜਣ ਅੰਗ ਲਗਾਇਆ। ਹਰਿ ਮਹਿਮਾ ਅਪਾਰ, ਮਨਮੁਖ ਮੂੜ੍ਹੇ ਝੂਠੇ ਧੰਦੇ ਲਾਇਆ। ਹਰਿ ਮਹਿਮਾ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਕਰਾਏ ਸਾਚੀ ਕਾਰ, ਲੇਖਾ ਜਾਣੇ ਧੁਰ ਦਰਬਾਰ, ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਆਧਾਰ, ਹਰਿਜਨ ਜਨ ਹਰਿ ਮੇਲਾ ਨਿਰਗੁਣ ਜੋਤ ਇਕ ਅਕਾਲ, ਕਾਲ ਫਾਸ ਰਹਿਣ ਨਾ ਪਾਇਆ।