੨ ਮਾਘ ੨੦੧੭ ਬਿਕਰਮੀ ਪਰਗਟ ਸਿੰਘ ਦੇ ਗ੍ਰਹਿ ਪਿੰਡ ਲੱਲੀਆਂ ਕਲਾਂ
ਹਰਿ ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਵਡੀ ਵਡਿਆਈਆ। ਸਚਖੰਡ ਵਸੇ ਸੱਚੀ ਧਰਮਸਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਖੇਲ ਨਿਰਾਲ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਕਰਾਈਆ। ਲੇਖਾ ਜਾਣੇ ਦੋ ਜਹਾਨ, ਰੂਪ ਅਨੂਪ ਸਤਿ ਸਰੂਪ ਰਿਹਾ ਪ੍ਰਗਟਾਈਆ। ਲੋਕਮਾਤ ਹੋਏ ਪਰਧਾਨ, ਅਨਭਵ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਸਾਚੇ ਵੇਖੇ ਲਾਲ, ਲੱਖ ਚੁਰਾਸੀ ਫੋਲ ਫੁਲਾਈਆ। ਸਤਿ ਵਖਾਏ ਸੇਜ ਮਿਰਗਸ਼ਾਲ, ਹਰਿਜਨ ਸਾਚੇ ਆਪ ਬਹਾਈਆ। ਜੁਗਾ ਜੁਗੰਤਰ ਫਲ ਲਗਾਏ ਸਾਚੇ ਪੱਤ ਡਾਲ, ਪਤ ਡਾਲੀ ਆਪ ਮਹਿਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਵਖਾਈਆ। ਚਰਨ ਪ੍ਰੀਤੀ ਨਿਭੇ ਨਾਲ, ਸਗਲਾ ਸੰਗ ਆਪ ਨਿਭਾਈਆ। ਦੇਵੇ ਨਾਮ ਸੱਚਾ ਧਨ ਮਾਲ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਆਦਿ ਪੁਰਖ ਹਰਿ ਪੁਰਖ ਅਬਿਨਾਸ਼ਾ, ਅਲਖ ਅਗੋਚਰ ਆਪਣਾ ਨਾਉਂ ਧਰਾਇੰਦਾ। ਸਚਖੰਡ ਵਾਸੀ ਖੇਲ ਤਮਾਸ਼ਾ, ਥਿਰ ਘਰ ਸਾਚੇ ਵੇਖ ਵਖਾਇੰਦਾ। ਮੰਡਲ ਮੰਡਪ ਪਾਵੇ ਰਾਸਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਲੱਖ ਚੁਰਾਸੀ ਕਰ ਕਰ ਵਾਸਾ, ਘਟ ਘਟ ਦੀਪ ਜੋਤ ਜਗਾਇੰਦਾ। ਦੀਵਾ ਬਾਤੀ ਕਰ ਪਰਕਾਸ਼ਾ, ਜੋਤੀ ਨੂਰ ਡਗਮਗਾਇੰਦਾ। ਭਗਤ ਭਗਵੰਤ ਪੂਰਨ ਕਰੇ ਆਸਾ, ਆਸ ਨਿਰਾਸ ਨਾ ਕੋਈ ਵਖਾਇੰਦਾ। ਆਪੇ ਹੋਵੇ ਦਾਸੀ ਦਾਸਾ, ਨਿਤ ਨਵਿਤ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਆਦਿ ਪੁਰਖ ਹਰਿ ਮਿਹਰਬਾਨ, ਇਕ ਇਕੱਲਾ ਏਕੰਕਾਰਿਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਕਰੇ ਖੇਲ ਅਗੰਮ ਅਪਾਰਿਆ। ਥਿਰ ਘਰ ਵੇਖੇ ਮਾਰ ਧਿਆਨ, ਨਿਰਗੁਣ ਰੂਪ ਆਪ ਨਿਰੰਕਾਰਿਆ। ਸ਼ਬਦ ਅਗੰਮੀ ਧੁਰ ਫ਼ਰਮਾਨ, ਨਾਦ ਅਨਾਦੀ ਬੋਲੇ ਸਤਿ ਜੈਕਾਰਿਆ। ਕਰੇ ਖੇਲ ਦੋ ਜਹਾਨ, ਆਪਣੀ ਖੇਲ ਆਪ ਕਰਾ ਰਿਹਾ। ਤ੍ਰੈ ਤ੍ਰੈ ਚੇਲਾ ਕਰ ਪਰਧਾਨ, ਸਾਚਾ ਮੇਲਾ ਮੇਲ ਮਿਲਾ ਰਿਹਾ। ਲੱਖ ਚੁਰਾਸੀ ਦੇਵੇ ਦਾਨ, ਸਾਚੀ ਵਸਤ ਇਕ ਵਰਤਾ ਰਿਹਾ। ਲੋਕਮਾਤ ਖੋਲ੍ਹ ਦੁਕਾਨ, ਨੌਂ ਖੰਡ ਵੰਡ ਵੰਡਾ ਰਿਹਾ। ਕਰੇ ਖੇਲ ਗੁਣ ਨਿਧਾਨ, ਲੇਖਾ ਲੇਖ ਨਾ ਕੋਈ ਜਣਾ ਰਿਹਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾ ਲਿਆ। ਆਦਿ ਪੁਰਖ ਏਕੰਕਾਰ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸਚਖੰਡ ਦੁਆਰੇ ਹੋ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਥਿਰ ਘਰ ਸਾਚੇ ਪਾਵੇ ਸਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨਾ ਹੁਕਮ ਚਲਾਇੰਦਾ। ਬ੍ਰਹਿਮੰਡ ਖੰਡ ਪਾਵਣਹਾਰਾ ਸਾਰ, ਜੇਰਜ ਅੰਡ ਫੋਲ ਫੁਲਾਇੰਦਾ। ਉਤਭੁਜ ਸੇਤਜ ਦਏ ਹੁਲਾਰ, ਸਚ ਹੁਲਾਰਾ ਇਕ ਰਖਾਇੰਦਾ। ਕਰੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਗ੍ਰਹਿ ਮੰਦਰ ਆਪ ਵਜਾਇੰਦਾ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਇਕ ਵਖਾਏ ਚਰਨ ਦੁਆਰ, ਸਚ ਘਰ ਬਾਰਾ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸਮਝਾਇੰਦਾ। ਗੁਰਮੁਖ ਸਾਚਾ ਆਪ ਸਮਝਾਇਆ, ਆਪਣਾ ਪਰਦਾ ਦਏ ਉਠਾਈਆ। ਆਪਣੇ ਮਾਰਗ ਆਪੇ ਲਾਇਆ, ਰੂਪ ਅਨੂਪ ਆਪ ਦਰਸਾਈਆ। ਤ੍ਰੈਗੁਣ ਮਾਇਆ ਬੰਧਨ ਤੋੜ ਤੁੜਾਇਆ, ਜਗਤ ਜੰਜਾਲਾ ਮੂਲ ਚੁਕਾਈਆ। ਸ਼ਬਦ ਅਨਾਦੀ ਛੰਦਨ ਇਕ ਸੁਣਾਇਆ, ਗੀਤ ਸੁਹਾਗੀ ਆਪੇ ਗਾਈਆ। ਪਰਮਾਨੰਦਨ ਆਪ ਸਮਾਇਆ, ਨਿਜਾਨੰਦ ਵੱਜੇ ਵਧਾਈਆ। ਸਾਚਾ ਚੰਦਨ ਮਸਤਕ ਟਿੱਕਾ ਆਪ ਲਗਾਇਆ, ਜੋਤ ਲਿਲਾਟ ਕਰ ਰੁਸ਼ਨਾਈਆ। ਗੁਰਸਿਖ ਬਖ਼ਸ਼ੰਦਨ ਨਾਉਂ ਧਰਾਇਆ, ਪਾਰਬ੍ਰਹਮ ਬੇਪਰਵਾਹੀਆ। ਮਨਮੁਖਾਂ ਕੰਡਾਂ ਵੱਢਣ ਲੋਕਮਾਤ ਜਗ ਫੇਰਾ ਪਾਇਆ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸਾਚਾ ਸੁਤ ਦੁਲਾਰਾ, ਹਰਿ ਸਾਚਾ ਸਚ ਉਠਾਇੰਦਾ। ਆਦਿ ਜੁਗਾਦੀ ਹੋ ਉਜਿਆਰਾ, ਨਿਰਗੁਣ ਸਰਗੁਣ ਰੂਪ ਮੇਲ ਮਿਲਾਇੰਦਾ। ਦੀਨਾਂ ਨਾਥ ਸੰਤਨ ਦਏ ਸਹਾਰਾ, ਦਰਦ ਦੁੱਖ ਭੈ ਭੰਜਣ ਆਪਣਾ ਨਾਉਂ ਧਰਾਇੰਦਾ। ਮਾਇਆ ਮਮਤਾ ਮੋਹ ਚੁੱਕੇ ਜਗਤ ਵਿਕਾਰਾ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਮਹੱਲ ਅਟਲ ਵਖਾਏ ਉਚ ਮੁਨਾਰਾ, ਸਚ ਘਰ ਬਾਰਾ ਇਕ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਗੁਰਮੁਖ ਵੇਖ ਵਖਾਇੰਦਾ। ਗੁਰ ਗੁਰ ਗੁਰਮੁਖ ਗੁਰ ਗੁਰ ਦਾਸ, ਦਾਸਨ ਦਾਸੀ ਸੇਵ ਕਮਾਈਆ। ਪੂਰਬ ਜਨਮ ਪੂਰੀ ਹੋਈ ਆਸ, ਆਸਾ ਤ੍ਰਿਸ਼ਨਾ ਪੂਰ ਨਾ ਕੋਈ ਕਰਾਈਆ। ਏਕਾ ਵਰ ਮੰਗੇ , ਚਰਨ ਧਿਆਨ ਲਗਾਈਆ। ਅਠਾਰਾਂ ਭਾਰ ਮੇਰੀ ਕਰੇ ਨਾ ਬੰਦ ਖ਼ਲਾਸ, ਸਤ ਸਮੁੰਦਰ ਲਿਖ ਲਿਖ ਥੱਕੇ ਸ਼ਾਹੀਆ। ਬਿਨ ਤੁਧ ਹਰਿ ਜੂ ਕੋਈ ਨਾ ਬੁਝਾਏ ਮੇਰੀ ਪਿਆਸ, ਤੇਰਾ ਦਰਸ ਮੇਰੀ ਤ੍ਰਿਪਤ ਪੂਰਨ ਦਏ ਕਰਾਈਆ। ਕੋਟਨ ਕੋਟ ਜਨਮ ਰਸਨਾ ਗਾਏ ਸਵਾਸ, ਲੇਖਾ ਇਕ ਨਾ ਲੱਗੇ ਰਾਈਆ। ਕੋਟਨ ਕੋਟ ਜੁਗ ਬੀਤੇ ਖਾਏ ਰਿਹਾ ਕਾਲ ਗਰਾਸ, ਜਮਕਾਲ ਵੇਖ ਵਖਾਈਆ। ਮਹਾਕਾਲ ਹੋਏ ਉਦਾਸ, ਆਤਮ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਗੁਰਮੁਖ ਚਾਤ੍ਰਿਕ ਰਿਹਾ ਬਿਲਲਾਈਆ। ਗੁਰਦਾਸ ਗੁਰਮੁਖ ਗੁਰਮੁਖ ਲੇਖ ਜਾਣਿਆ, ਪੁਰਖ ਅਬਿਨਾਸ਼ੀ ਹੋ ਤਿਆਰਾ। ਮਾਨਸ ਦੇਹੀ ਹਰਿ ਰੰਗ ਮਾਣਿਆ, ਅਲਖ ਅਗੋਚਰ ਅਗੰਮ ਅਪਾਰਾ। ਵੇਖਣਹਾਰਾ ਬਾਲ ਅਞਾਣਿਆ, ਦੇਵਣਹਾਰਾ ਨਾਮ ਸਹਾਰਾ। ਮੂਰਖ ਮੂੜ੍ਹ ਚਤੁਰ ਸੁਘੜ ਬਣਾਏ ਸਿਆਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਜਾਣੇ ਆਪਣੇ ਭਾਣਿਆਂ। ਗੁਰਦਾਸ ਗੁਰ ਸਰਨ ਸਰਨਾਈਆ। ਗੁਰ ਗੁਰਮੁਖ ਹਰਿ ਹਰਿ ਪਾਇਆ, ਆਤਮ ਅੰਤਰ ਵੱਜੇ ਵਧਾਈਆ। ਗ੍ਰਹਿ ਮੰਦਰ ਹੋਏ ਰੁਸ਼ਨਾਇਆ, ਮਿਲਿਆ ਮੇਲ ਸਾਚੇ ਮਾਹੀਆ। ਵਿਛੜ ਕਦੇ ਨਾ ਜਾਇਆ, ਦੋਏ ਜੋੜ ਪਏ ਸਰਨਾਈਆ। ਸੀਸ ਜਗਦੀਸ਼ ਇਕ ਝੁਕਾਇਆ, ਹਉਂ ਮੰਗਾਂ ਠੰਡੀ ਛਾਈਂਆ। ਸਿਰ ਆਪਣਾ ਹੱਥ ਰਖਾਇਆ, ਤੇਰਾ ਸੰਗ ਵੇਖਾਂ ਚਾਈਂ ਚਾਈਂਆ। ਚੇਤਨ ਰੂਪ ਆਪ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਮੁਖ ਤੇਰੀ ਚਲੇ ਸਚ ਰਜ਼ਾਈਆ। ਗੁਰਦਾਸ ਗੁਰ ਲੇਖਾ ਅਨੰਦ, ਅਨੰਦ ਮੰਗਲ ਹਰਿ ਗਾਇਆ। ਨਿਰਗੁਣ ਸਤਿ ਸਰੂਪ ਸੁਣਾਇਆ ਸੁਹਾਗੀ ਛੰਦ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਤੇਰਾ ਰੂਪ ਮੇਰਾ ਸ਼ਬਦ ਸੀਤਲ ਧਾਰ ਗੰਗ, ਸਤਿਜੁਗ ਦਏ ਵਹਾਇਆ। ਤੇਰੀ ਮੇਰੀ ਏਕਾ ਗੰਢ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਇਆ। ਤੇਰਾ ਮੇਰਾ ਸਗਲਾ ਸਾਥ ਵਿਚ ਬ੍ਰਹਿਮੰਡ, ਲੋਆਂ ਪੁਰੀਆਂ ਤੇਰੀ ਗੋਦ ਬਹਾਇਆ। ਬਿਨ ਤੇਰੀ ਕ਼ਲਮ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਹੋਇਆ ਰੰਡ, ਹਰਿ ਕੰਤ ਸੁਹਾਗ ਨਾ ਕੋਈ ਮਿਲਾਇਆ। ਬਿਨ ਤੇਰੀ ਕ਼ਲਮ ਨੌਂ ਖੰਡ ਪ੍ਰਿਥਮੀ ਕੋਇ ਨਾ ਮੇਟੇ ਭੇਖ ਪਖੰਡ, ਕੂੜੀ ਕਿਰਿਆ ਨਾ ਦਏ ਗਵਾਇਆ। ਬਿਨ ਤੇਰੀ ਕ਼ਲਮ ਕੋਈ ਨਾ ਗਾਏ ਹਰਿ ਕਾ ਛੰਦ, ਗੀਤ ਸੁਹਾਗੀ ਇਕ ਗਾਇਆ। ਬਿਨ ਤੇਰੀ ਕ਼ਲਮ ਲੋਕਮਾਤ ਨਾ ਕਰੇ ਖੰਡ ਖੰਡ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ। ਬਿਨ ਤੇਰੀ ਕ਼ਲਮ ਕਲਜੁਗ ਕਰੇ ਨਾ ਕੋਈ ਬੰਦ, ਸਤਿਜੁਗ ਸਾਚਾ ਮਾਤ ਧਰਾਇਆ। ਬਿਨ ਤੇਰੀ ਕ਼ਲਮ ਗੁਰਮੁਖਾਂ ਦੇਵੇ ਨਾ ਪਰਮਾਨੰਦ, ਚਾਰ ਵੇਦ ਛੇ ਸ਼ਾਸਤਰ ਪੁਰਾਨ ਅਠਾਰਾਂ ਰਹੇ ਕੁਰਲਾਇਆ। ਬਿਨ ਤੇਰੀ ਕ਼ਲਮ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਸ਼ਅੱਖਰ ਗਿਆ ਪੜ੍ਹਾਇਆ। ਨਿਸ਼ਅੱਖਰ ਹਰਿ ਪੜ੍ਹਾਇਆ, ਲੇਖਾ ਲਿਖਣ ਵਿਚ ਨਾ ਆਈਆ। ਕਲਮੀ ਕਲਮਾ ਬੰਦ ਕਰਾਇਆ, ਕਾਗ਼ਜ਼ ਕ਼ਲਮ ਨਾ ਲਿਖੇ ਸ਼ਾਹੀਆ। ਧੁਰ ਫ਼ਰਮਾਨਾ ਇਕ ਜਣਾਇਆ, ਧੁਰ ਦੀ ਬਾਣੀ ਬਾਣ ਲਗਾਈਆ। ਗੁਰਦਾਸ ਆਸ ਇਕ ਲਗਾਇਆ, ਮਿਲੇ ਮੇਲ ਸੱਚੇ ਸ਼ਹਿਨਸ਼ਾਹੀਆ। ਦੋ ਜਹਾਨਾਂ ਪੰਧ ਮੁਕਾਇਆ, ਮੰਡਲ ਰਾਸ ਵੇਖ ਵਖਾਈਆ। ਦੋਹਾਂ ਵਿਚੋਲਾ ਮੇਲ ਮਿਲਾਇਆ, ਸਤਿਜੁਗ ਕਲਜੁਗ ਵੇਖੇ ਥਾਉਂ ਥਾਈਂਆ। ਪੂਰਬ ਲਹਿਣਾ ਦਏ ਮੁਕਾਇਆ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਕਾ ਦਰਸ ਗੁਰੂ ਗੁਰ ਪਿਆਰ, ਗੁਰ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਧਾਰ ਆਪ ਚਲਾਈਆ। ਨਿਝਰ ਧਾਰ ਅੰਮ੍ਰਿਤ ਰਸ, ਸੋ ਪੁਰਖ ਨਿਰੰਜਣ ਆਪ ਪਿਆਇੰਦਾ। ਹਰਿ ਪੁਰਖ ਨਿਰੰਜਣ ਹਿਰਦੇ ਵਸ, ਏਕੰਕਾਰਾ ਮੇਲ ਮਿਲਾਇੰਦਾ। ਆਦਿ ਨਿਰੰਜਣ ਜੋਤੀ ਨੂਰ ਕਰੇ ਕੋਟਨ ਰਵ ਸਸ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਮਾਰਗ ਸਾਚਾ ਦੱਸ, ਸਾਚਾ ਘਰ ਇਕ ਵਸਾਇੰਦਾ। ਅਬਿਨਾਸ਼ੀ ਕਰਤਾ ਨੱਸ ਨੱਸ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਹੋਇਆ ਵਸ, ਵਿਛੜ ਕਦੇ ਨਾ ਜਾਇੰਦਾ। ਕਰੇ ਕਰਾਏ ਪੂਰੀ ਆਸ, ਚਰਨ ਭਰਵਾਸਾ ਇਕ ਰਖਾਇੰਦਾ। ਲੇਖਾ ਚੁੱਕੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਸਚਖੰਡ ਦੁਆਰੇ ਕਰ ਨਿਵਾਸ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਵੇਖਿਆ, ਨਿਰਗੁਣ ਸਰਗੁਣ ਧਾਰ। ਪੂਰਬ ਦੇਣਾ ਵੇਖੇ ਲੇਖਿਆ,
ਮਾਨਸ ਮਾਨਸ ਕਰ ਵਿਚਾਰ। ਜੋਤੀ ਜਾਮਾ ਧਾਰੇ ਭੇਖਿਆ, ਕਲ ਕਲਕੀ ਲਏ ਅਵਤਾਰ। ਆਪਣਾ ਲੇਖ ਆਪੇ ਵੇਖਿਆ, ਨਾ ਕੋਈ ਮੇਟਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਦਰਸ਼ਨ ਨੈਣ ਦੀਦਾਰ। ਹਰਿ ਦਰਸ਼ਨ ਨੈਣ ਦੀਦਾਰਿਆ, ਦਿਵਸ ਰੈਣ ਪ੍ਰਭਾਤ। ਗੁਰਦਾਸ ਗੁਰ ਪੈੰਜ ਸਵਾਰਿਆ, ਪੂਰੀ ਕਰੇ ਆਸ। ਜਗਤ ਬਣਾਇਆ ਸਚ ਲਿਖਾਰਿਆ, ਕਲਜੁਗ ਕਰੇ ਨਾਸ। ਗੁਰਮੁਖ ਉਠਾਏ ਸਚ ਦੁਲਾਰਿਆ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪ੍ਰਭਾਸ। ਆਪਣਾ ਖੇਲ ਆਪ ਕਰਾ ਰਿਹਾ, ਕਰੇ ਖੇਲ ਪੁਰਖ ਅਬਿਨਾਸ਼। ਰੂਪ ਰੰਗ ਰੇਖ ਨਾ ਕੋਈ ਜਣਾ ਰਿਹਾ, ਜੋਤੀ ਜੋਤ ਨੂਰ ਪ੍ਰਕਾਸ਼। ਪ੍ਰਿਥਮੀ ਆਕਾਸ਼ ਵੇਖ ਵਖਾ ਰਿਹਾ, ਗਗਨ ਮੰਡਲ ਪਾਵੇ ਰਾਸ। ਰੂਪ ਰੰਗ ਰੇਖ ਨਾ ਕੋਈ ਜਣਾ ਰਿਹਾ, ਜੋਤੀ ਜੋਤ ਨੂਰ ਪ੍ਰਕਾਸ਼। ਗੋਪੀ ਕਾਹਨ ਆਪ ਨਚਾ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਰੱਖੇ ਸਦਾ ਪਾਸ। ਗੁਰਦਾਸ ਹਰਿ ਭਾਇਆ, ਪਾਇਆ ਗਹਿਰ ਗੰਭੀਰ। ਪ੍ਰਭ ਸਾਂਤਕ ਸਤਿ ਵਰਤਾਇਆ, ਠਾਂਡਾ ਜਗਤ ਸਰੀਰ। ਆਤਮ ਰਸ ਚਖਾਇਆ, ਅੰਮ੍ਰਿਤ ਜਿਉਂ ਅਨਮੁਲਾ ਸੀਰ। ਹੱਸ ਹੱਸ ਗੋਦ ਬਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸਾਚੀ ਧੀਰ। ਸਾਚੀ ਧੀਰ ਧਰਾਇੰਦਾ, ਕਰ ਕਿਰਪਾ ਗੁਣ ਨਿਧਾਨ। ਗੁਰਦਾਸ ਤੇਰੀ ਪੂਰੀ ਆਸ ਕਰਾਇੰਦਾ, ਦੋ ਜਹਾਨ ਵਖਾਏ ਇਕ ਨਿਸ਼ਾਨ। ਰਾਤੀ ਸੁਤਿਆਂ ਬ੍ਰਹਿਮੰਡਾਂ ਵਿਚ ਨਾਲ ਫਿਰਾਇੰਦਾ, ਕਿਰਪਾ ਕਰੇ ਜਾਣੀ ਜਾਣ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਉਂਗਲੀ ਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਸਾਚੇ ਸਤਿਜੁਗ ਸੋਭਾ ਪਾਇੰਦਾ, ਆਦਿ ਜੁਗਾਦੀ ਨੌਜਵਾਨ। ਸੱਚਾ ਸੀਸ ਤਾਜ ਟਿਕਾਇੰਦਾ, ਪੰਚਮ ਮੁਖੀ ਨਿਗਹਬਾਨ। ਜਗਤ ਜਗਦੀਸ਼ ਸੇਵ ਕਮਾਇੰਦਾ, ਭਗਤ ਭਗਵੰਤ ਲਏ ਪਛਾਣ। ਹਰਿ ਸਾਚੇ ਸੰਤ ਆਪਣੇ ਲੇਖੇ ਪਾਇੰਦਾ, ਧੁਰਦਰਗਾਹੀ ਧੁਰ ਦੀ ਏਕਾ ਬਾਣ। ਗੁਰਮੁਖ ਸਾਚੇ ਆਪ ਉਠਾਇੰਦਾ, ਸ਼ਬਦ ਜਣਾਏ ਸਚ ਫ਼ਰਮਾਨ। ਗੁਰਸਿਖ ਆਪਣੀ ਗੋਦ ਟਿਕਾਇੰਦਾ, ਵੇਖਣਹਾਰਾ ਬਾਲ ਨਿਧਾਨ। ਸ਼ਬਦ ਨਗਾਰੇ ਚੋਟ ਲਗਾਇੰਦਾ, ਕਾਇਆ ਮੰਦਰ ਚੜ੍ਹ ਸਚ ਮਕਾਨ। ਦਸਮ ਦੁਆਰੀ ਡੇਰਾ ਲਾਇੰਦਾ, ਕਰ ਕਿਰਪਾ ਆਪ ਮਿਹਰਵਾਨ। ਸ਼ਬਦ ਅਨਾਦੀ ਨਾਦ ਵਜਾਇੰਦਾ, ਆਪ ਸੁਣਾਏ ਸੱਚੀ ਧੁਨਕਾਨ। ਅੰਮ੍ਰਿਤ ਸਾਚਾ ਜਾਮ ਪਿਆਇੰਦਾ, ਨਿਝਰ ਝਿਰਨਾ ਝਿਰੇ ਮਹਾਨ। ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਇਕ ਰਖਾਏ ਸਾਚੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦੇਵੇ ਮਾਣ। ਮਾਣ ਨਿਮਾਣਿਆਂ ਦੇਵਣਹਾਰਾ, ਏਕਾ ਏਕੰਕਾਰ। ਆਦਿ ਜੁਗਾਦੀ ਪਾਵੇ ਸਾਰਾ, ਲੋਕਮਾਤ ਲਏ ਅਵਤਾਰ। ਕਲਜੁਗ ਅੰਤਮ ਖੇਲ ਨਿਆਰਾ, ਨਾ ਕੋਈ ਜਾਣੇ ਜੀਵ ਗਵਾਰ। ਪਰਗਟ ਹੋਇਆ ਹਰਿ ਕਰਤਾਰਾ, ਰੂਪ ਅਨੂਪ ਸੱਚੀ ਸਰਕਾਰ। ਹੁਕਮੀ ਹੁਕਮ ਕਰੇ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
੩ ਮਾਘ ੨੦੧੭ ਬਿਕਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਾ ਰਾਏ
ਹਰਿ ਜੁਗ ਜੁਗ ਵੇਸ ਵਟਾਇਆ, ਆਦਿ ਜੁਗਾਦੀ ਏਕੰਕਾਰ। ਹਰਿ ਜੁਗ ਜੁਗ ਵੇਸ ਵਟਾਇਆ, ਜੁਗਾ ਜੁਗੰਤਰ ਖੇਲ ਅਪਾਰ। ਹਰਿ
ਜੁਗ ਜੁਗ ਵੇਸ ਵਟਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਹਰਿ ਜੁਗ ਜੁਗ ਵੇਸ ਵਟਾਇਆ, ਪੰਚ ਤੱਤ ਕਰੇ ਪਿਆਰ। ਹਰਿ ਜੁਗ ਜੁਗ ਵੇਸ ਵਟਾਇਆ, ਕਰੇ ਖੇਲ ਅਗੰਮ ਅਪਾਰ। ਹਰਿ ਜੁਗ ਜੁਗ ਵੇਸ ਵਟਾਇਆ, ਨਾਉਂ ਧਰਾਏ ਵਿਚ ਸੰਸਾਰ। ਹਰਿ ਜੁਗ ਜੁਗ ਵੇਸ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਹਰਿ ਜੁਗ ਜੁਗ ਵੇਸ ਵਟਾਇੰਦਾ, ਅਲਖ ਅਗੋਚਰ ਅਗੰਮ ਅਥਾਹ। ਹਰਿ ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਦਾਤਾ ਬੇਪਰਵਾਹ। ਹਰਿ ਜੁਗ ਵੇਸ ਵਟਾਇੰਦਾ, ਅਲਖ ਅਲਖਣਾ ਸੱਚਾ ਸ਼ਹਿਨਸ਼ਾਹ। ਹਰਿ ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ ਨਾਉਂ ਨਿਰੰਕਾਰ ਆਪ ਪਰਗਟਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਸ਼ਬਦ ਅਨਾਦੀ ਨਾਦ ਦੋ ਜਹਾਨਾਂ ਦਏ ਵਜਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਜੋਤੀ ਨੂਰ ਕਰ ਰੁਸ਼ਨਾ। ਹਰਿ ਜੁਗ ਜੁਗ ਵੇਸ ਵਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣੇ ਸਚ ਮਲਾਹ। ਹਰਿ ਜੁਗ ਜੁਗ ਵੇਸ ਅਵੱਲੜਾ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸੋ ਪੁਰਖ ਨਿਰੰਜਣ ਭੇਵ ਨਾ ਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਹਰਿ ਪੁਰਖ ਨਿਰੰਜਣ ਰੂਪ ਅਨੂਪ ਆਪ ਧਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਏਕੰਕਾਰਾ ਅਨਭਵ ਪਰਕਾਸ਼ ਆਪਣਾ ਆਪ ਧਰਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਆਦਿ ਨਿਰੰਜਣ ਨੂਰੋ ਨੂਰ ਨੂਰ ਨੁਰਾਨਾ ਡਗਮਗਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸ੍ਰੀ ਭਗਵਾਨ ਸਚਖੰਡ ਦੁਆਰਾ ਆਪਣਾ ਆਪ ਸੁਹਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਥਿਰ ਘਰ ਸਚ ਸਿੰਘਾਸਣ ਏਕਾ ਆਸਣ ਲਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਪਾਰਬ੍ਰਹਮ ਪ੍ਰਭ ਆਪਣਾ ਵੇਖੇ ਖੇਲ ਤਮਾਸਨ, ਹੁਕਮੀ ਹੁਕਮ ਆਪ ਵਰਤਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਸਾਚੇ ਤਖ਼ਤ ਬੈਠ ਸ਼ਾਹੋ ਸ਼ਾਬਾਸ਼ਣ, ਰਾਜ ਰਾਜਾਨ ਭੂਪਣ ਭੂਪ ਆਪਣੀ ਦਇਆ ਆਪ ਕਮਾਈਆ। ਹਰਿ ਜੁਗ ਜੁਗ ਵੇਸ ਅਵੱਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੀ ਖੇਲ ਆਪ ਖਿਲਾਈਆ। ਹਰਿ ਜੁਗ ਜੁਗ ਵੇਸ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਹਰਿ ਜੁਗ ਜੁਗ ਹੋ ਉਜਿਆਰਾ, ਸ਼ਬਦ ਧਾਰ ਆਪ ਚਲਾਇੰਦਾ। ਹਰਿ ਜੁਗ ਜੁਗ ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਹਰਿ ਜੁਗ ਜੁਗ ਤ੍ਰੈਗੁਣ ਮਾਇਆ ਭਰੇ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਹਰਿ ਜੁਗ ਜੁਗ ਪੰਜ ਤੱਤ ਕਰੇ ਪਸਾਰਾ, ਲੱਖ ਚੁਰਾਸੀ ਕੰਚਨ ਗੜ੍ਹ ਵਸਾਇੰਦਾ। ਹਰਿ ਜੁਗ ਜੁਗ ਖੇਲ ਅਪਾਰਾ, ਨਿਰਗੁਣ ਸਰਗੁਣ ਮੇਲਾ ਕੰਤ ਭਤਾਰਾ, ਸਾਚੀ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਉਪਜਾਇੰਦਾ। ਹਰਿ ਜੁਗ ਜੁਗ ਜੋਤ ਜਗਾਇੰਦਾ, ਜੋਤੀ ਜਾਤਾ ਹਰਿ ਨਿਰੰਕਾਰ। ਹਰਿ ਜੁਗ ਜੁਗ ਘਾੜਨ ਘੜਤ ਆਪ ਘੜਾਇੰਦਾ, ਘੜਣ ਭੰਨਣਹਾਰ ਸਮਰਥ ਪੁਰਖ ਕਰਤਾਰ। ਹਰਿ ਜੁਗ ਜੁਗ ਰਥ ਚਲਾਇੰਦਾ, ਰਥ ਰਥਵਾਹੀ ਬਣੇ ਸੱਚੀ ਸਰਕਾਰ। ਹਰਿ ਜੁਗ ਜੁਗ ਮਹਿਮਾ ਕਥ ਆਪ ਸੁਣਾਇੰਦਾ, ਆਪੇ ਗਾਏ ਆਪਣੀ ਵਾਰ। ਹਰਿ ਜੁਗ ਜੁਗ ਸਾਚੀ ਵਥ ਲੋਕਮਾਤ ਵਰਤਾਇੰਦਾ, ਨਾਮ ਅਨਮੁਲਾ ਇਕ ਭੰਡਾਰ। ਹਰਿ ਜੁਗ ਜੁਗ ਆਪਣਾ ਹੱਟ ਆਪ ਖੁਲ੍ਹਾਇੰਦਾ, ਗੁਰ ਪੀਰ ਬਣ ਅਵਤਾਰ। ਹਰਿ ਜੁਗ ਜੁਗ ਧੀਰਜ ਸਤਿ ਆਪ ਧਰਾਇੰਦਾ, ਸਤਿ ਸੰਤੋਖ ਦਏ ਆਧਾਰ। ਹਰਿ ਜੁਗ ਜੁਗ ਬ੍ਰਹਮ ਮਤ ਇਕ ਸਮਝਾਇੰਦਾ,
ਆਤਮ ਅੰਤਰ ਕਰ ਵਿਚਾਰ। ਹਰਿ ਜੁਗ ਜੁਗ ਰਤੀ ਰਤ ਨਾਮ ਰੰਗਾਇੰਦਾ, ਰੰਗ ਰੰਗੀਲਾ ਮੀਤ ਮੁਰਾਰ। ਹਰਿ ਜੁਗ ਜੁਗ ਸਾਚਾ ਬੀਜ ਏਕਾ ਘੱਤ ਅੰਮ੍ਰਿਤ ਫਲ ਇਕ ਉਪਜਾਇੰਦਾ, ਫੁੱਲ ਫੁਲਵਾੜੀ ਵੇਖੇ ਸਰਬ ਸੰਸਾਰ। ਹਰਿ ਜੁਗ ਜੁਗ ਚਰਨ ਕਵਲ ਨਾਤਾ ਆਪ ਬੰਧਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਹਰਿ ਜੁਗ ਜੁਗ ਕਾਰ ਕਮਾਈਆ, ਕਮਾਵਣਹਾਰਾ ਏਕੰਕਾਰ। ਲੱਖ ਚੁਰਾਸੀ ਖੇਲ ਰਚਾਈਆ, ਲੇਖਾ ਜਾਣੇ ਅਗੰਮ ਅਪਾਰ। ਘਰ ਘਰ ਬੈਠਾ ਸੇਜ ਹੰਢਾਈਆ, ਲੱਖ ਚੁਰਾਸੀ ਕੰਤ ਭਤਾਰ। ਸਾਚਾ ਮੰਗਲ ਏਕਾ ਗਾਈਆ, ਜੁਗਾ ਜੁਗੰਤਰ ਸ਼ਬਦ ਅਨਾਦ ਸੱਚੀ ਧੁੰਨਕਾਰ। ਸਾਚੀ ਸਖ਼ੀਆਂ ਆਪ ਸੁਣਾਈਆ, ਸਖ਼ਾ ਸੁਹੇਲਾ ਬਣ ਮੀਤ ਮੁਰਾਰ। ਇਕ ਇਕੇਲਾ ਵੇਖੇ ਚਾਈਂ ਚਾਈਂਆ, ਜੁਗਾ ਜੁਗੰਤਰ ਹੋ ਤਿਆਰ। ਭਗਤ ਭਗਵੰਤ ਵੇਖੇ ਥਾਉਂ ਥਾਈਂਆ, ਨੌਂ ਖੰਡ ਪ੍ਰਿਥਮੀ ਏਕਾ ਨੈਣ ਉਘਾੜ। ਸੰਤ ਸੁਹੇਲੇ ਪਕੜੇ ਬਾਹੀਂਆ, ਮੇਟ ਮਿਟਾਏ ਪੰਚਮ ਧਾੜ। ਗੁਰਮੁਖਾਂ ਦੇਵੇ ਠੰਡੀ ਛਾਈਂਆ, ਸਿਰ ਹੱਥ ਰੱਖ ਕਰਤਾਰ। ਗੁਰਸਿਖ ਸਾਚੇ ਲਏ ਸਮਝਾਈਆ, ਜਗਤ ਵਿਦਿਆ ਕਰੇ ਪਾਰ ਕਿਨਾਰ। ਏਕਾ ਅੱਖਰ ਦਏ ਪੜ੍ਹਾਈਆ, ਆਪ ਆਪਣੀ ਕਿਰਪਾ ਧਾਰ। ਜੁਗ ਜੁਗ ਆਪਣਾ ਰੂਪ ਧਰਾਈਆ, ਸਤਿਜੁਗ ਸਾਚਾ ਕਰ ਵਰਤਾਰ। ਤ੍ਰੇਤਾ ਲੇਖਾ ਆਪ ਮੁਕਾਈਆ, ਤ੍ਰੈਗੁਣ ਭਾਂਡਾ ਭੰਨ ਭੰਡਾਰ। ਦੁਆਪਰ ਆਪਣਾ ਖੇਲ ਖਿਲਾਈਆ, ਖੇਲਣਹਾਰਾ ਸੱਚਾ ਸ਼ਾਹਕਾਰ। ਕਲਜੁਗ ਕੂੜ ਕੁੜਿਆਰਾ ਡੰਕ ਵਜਾਈਆ, ਚਾਰੋਂ ਕੁੰਟ ਹਾਹਾਕਾਰ। ਵੇਲਾ ਅੰਤਮ ਦਏ ਦੁਹਾਈਆ, ਨਾ ਕੋਈ ਪਾਵੇ ਸਾਰ। ਹਰਿ ਕਰਤੇ ਖੇਲ ਰਚਾਈਆ, ਖੇਲੇ ਖੇਲ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਉਜਿਆਰ। ਹਰਿ ਜੁਗ ਜੁਗ ਖੇਲ ਖਿਲੰਦੜਾ, ਖੇਲਣਹਾਰ ਸਦਾ ਬੇਅੰਤ। ਨਿਰਗੁਣ ਆਪਣਾ ਵੇਸ ਵਟੰਦੜਾ, ਜੋਤੀ ਨੂਰ ਸ੍ਰੀ ਭਗਵੰਤ। ਸਾਚਾ ਮੰਦਰ ਆਪ ਸੁਹੰਦੜਾ, ਮਹਿਮਾ ਗਣਤ ਅਗਣਤ। ਨੇਤਰ ਲੋਚਣ ਨੈਣ ਨਾ ਕੋਇ ਵੇਖ ਵਖੰਦੜਾ, ਭਰਮੇ ਭੁੱਲੇ ਕਲਜੁਗ ਸੰਤ। ਗੁਰਮੁਖ ਸਾਚੇ ਆਪ ਉਠੰਦੜਾ, ਲੱਖ ਚੁਰਾਸੀ ਵਿਚੋਂ ਵੇਖੇ ਆਪਣਾ ਜੰਤ। ਏਕਾ ਦਰਸ ਦਰਸੀ ਸਚ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਗੜ੍ਹ ਤੋੜੇ ਹਉਮੇ ਹੰਗਤ। ਹਰਿ ਜੁਗ ਜੁਗ ਗੇੜ ਗੜਾਇਆ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਨੂਰ ਕਰ ਉਜਿਆਰ। ਜੋਤੀ ਜਾਮਾ ਵੇਸ ਵਟਾਇਆ, ਦਿਸ ਨਾ ਆਏ ਵਿਚ ਸੰਸਾਰ। ਸ਼ਬਦ ਖੰਡਾ ਹੱਥ ਚਮਕਾਇਆ, ਦੋ ਜਹਾਨਾਂ ਰਿਹਾ ਹੁਲਾਰ। ਲੋਆਂ ਪੁਰੀਆਂ ਦਏ ਉਠਾਇਆ, ਬ੍ਰਹਿਮੰਡ ਖੰਡ ਪਾਵੇ ਸਾਰ। ਲੱਖ ਚੁਰਾਸੀ ਫੋਲ ਫੋਲਾਇਆ, ਨਵ ਖੰਡ ਪ੍ਰਿਥਮੀ ਕਰੇ ਬੇਹਾਲ। ਗੁਰਮੁਖ ਸਾਚੇ ਸੰਗ ਰਲਾਇਆ, ਲੱਗੀ ਪ੍ਰੀਤੀ ਨਿਭੇ ਨਾਲ। ਗ੍ਰਹਿ ਮੰਦਰ ਨਾਮ ਮਰਦੰਗ ਇਕ ਵਜਾਇਆ, ਛੱਤੀ ਰਾਗ ਸੁਰਤ ਨਾ ਸਕਣ ਸੰਭਾਲ। ਰਾਗੀ ਨਾਦੀ ਬਾਹਰਾ ਏਕਾ ਰੂਪ ਧਰ ਕੇ ਆਇਆ, ਨਾ ਸ਼ਾਹ ਨਾ ਦਿਸੇ ਕੰਗਾਲ। ਸਾਚਾ ਸੰਗ ਆਪ ਰਖਾਇਆ, ਸੁਹਾਏ ਸਚਖੰਡ ਸੱਚੀ ਧਰਮਸਾਲ। ਗੁਰਸਿਖ ਗੁਰਮੁਖ ਅਨੰਦ ਮੰਗਲ ਏਕਾ ਗਾਇਆ, ਘਰ ਪਾਇਆ ਪੁਰਖ ਅਕਾਲ। ਆਵਣ ਜਾਵਣ ਲੱਖ ਚੁਰਾਸੀ ਬੰਧਨ ਇਕ ਤੁੜਾਇਆ, ਨਾਤਾ ਤੁਟਾ ਜਗਤ ਜੰਜਾਲ। ਪਰਮਾਨੰਦਨ ਵਿਚ ਸਮਾਇਆ, ਸਤਿਗੁਰ ਪੂਰਾ ਦੀਨ ਦਿਆਲ ਦਿਵਸ ਰੈਣ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਦੀਨ ਦਿਆਲ। ਹਰਿ ਜੁਗ ਜੁਗ ਖੇਲ ਖਿਲਾਇੰਦਾ, ਖ਼ਾਲਕ ਖ਼ਲਕ
ਰੂਪ ਭਗਵਾਨ। ਸਤਿ ਸਤਿਵਾਦੀ ਸਚ ਨਿਸ਼ਾਨ ਇਕ ਰਖਾਇੰਦਾ, ਆਪ ਝੁਲਾਏ ਦੋ ਜਹਾਨ। ਚੌਦਾਂ ਲੋਕ ਏਕਾ ਹੁਕਮ ਵਰਤਾਇੰਦਾ, ਚੌਦਾਂ ਤਬਕਾਂ ਪਾਏ ਆਣ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ, ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਨ। ਸਚ ਸੰਦੇਸ਼ਾ ਇਕ ਸੁਣਾਇੰਦਾ, ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ। ਚੌਥੇ ਜੁਗ ਪੰਧ ਮੁਕਾਇੰਦਾ, ਕੂੜੀ ਕਿਰਿਆ ਮੇਟੇ ਜਗਤ ਨਿਸ਼ਾਨ। ਗੁਰਮੁਖ ਸਾਚੇ ਵੇਖ ਵਖਾਇੰਦਾ, ਆਦਿ ਜੁਗਾਦੀ ਨਿਗਹਬਾਨ। ਨਿਰਵੈਰ ਪੁਰਖ ਵੈਰ ਨਾ ਕੋਇ ਕਮਾਇੰਦਾ, ਕਰੇ ਖੇਲ ਵਡ ਮਿਹਰਵਾਨ। ਜੀਵ ਜੰਤ ਕਰਮ ਝੋਲੀ ਪਾਇੰਦਾ, ਆਪੇ ਬਣਿਆ ਰਹੇ ਬੇਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਇਕ ਇਕੱਲਾ ਨੌਜਵਾਨ। ਜੁਗ ਜੁਗ ਵੇਸ ਮਾਤ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਵੇਖ ਵਖਾਈਆ। ਨਿਰਭੌ ਚੁਕਾਏ ਭੈ ਜਗਤ ਡਰ, ਭਿਆਨਕ ਆਪਣਾ ਨਾਉਂ ਰਖਾਈਆ। ਸੰਤ ਸੁਹੇਲੇ ਸਾਚੇ ਫੜ, ਸੱਜਣ ਮੇਲੇ ਥਾਉਂ ਥਾਈਂਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਗ੍ਰਹਿ ਮੰਦਰ ਵੇਖ ਵਖਾਈਆ। ਸ਼ਬਦ ਫੜਾਏ ਸਾਚਾ ਲੜ, ਗੁਰ ਸ਼ਬਦੀ ਵਡ ਵਡਿਆਈਆ। ਆਦਿ ਅੰਤ ਨਾ ਜਾਏ ਮਰ, ਜੁਗ ਜੁਗ ਸਗਲਾ ਸੰਗ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਇਕ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਈਆ। ਜੁਗ ਜੁਗ ਨਾਉਂ ਪ੍ਰਗਟਾਇੰਦਾ, ਪਾਰਬ੍ਰਹਮ ਹਰਿ ਕਰਤਾਰ । ਰਾਮਾ ਰੂਪ ਆਪ ਵਟਾਇੰਦਾ, ਆਪੇ ਲੇਖਾ ਜਾਣੇ ਕ੍ਰਿਸ਼ਨ ਮੁਰਾਰ। ਈਸਾ ਮੂਸਾ ਆਪਣੀ ਖੇਲ ਖਿਲਾਇੰਦਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ। ਨਾਨਕ ਨਿਰਗੁਣ ਨਾਉਂ ਧਰਾਇੰਦਾ, ਗੋਬਿੰਦ ਜੋਤੀ ਏਕਾ ਧਾਰ। ਸੁਤ ਦੁਲਾਰਾ ਆਪ ਅਖਵਾਇੰਦਾ, ਪਿਤਾ ਪੂਤ ਕਰੇ ਪਿਆਰ। ਸਾਚਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਸੱਚੀ ਸਰਕਾਰ। ਆਪਣਾ ਭਾਣਾ ਆਪਣੇ ਵਿਚ ਰਖਾਇੰਦਾ, ਆਪਣੇ ਭਾਣੇ ਕਰੇ ਸਦਾ ਨਿਮਸਕਾਰ। ਆਪਣਾ ਭਾਣਾ ਆਪਣਾ ਬੰਧਨ ਪਾਇੰਦਾ, ਜੁਗ ਜੁਗ ਲੋਕਮਾਤ ਲੈ ਅਵਤਾਰ। ਚੌਥੇ ਜੁਗ ਵੇਸ ਵਟਾਇੰਦਾ, ਚਾਰੇ ਖਾਣੀ ਚਾਰੇ ਬਾਣੀ ਵਸਿਆ ਬਾਹਰ। ਚਾਰੇ ਵੇਦ ਭੇਵ ਨਾ ਆਇੰਦਾ, ਚਾਰੇ ਮੁਖ ਬ੍ਰਹਮ ਨਾ ਕਰੇ ਵਿਚਾਰ। ਪੁਰਖ ਅਬਿਨਾਸ਼ੀ ਆਪਣਾ ਖੇਲ ਖਿਲਾਇੰਦਾ, ਕਲ ਕਲਕੀ ਲੈ ਅਵਤਾਰ। ਕਾਗਦ ਕ਼ਲਮ ਨਾ ਲੇਖ ਲਿਖਾਇੰਦਾ, ਸੱਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰ। ਬਨਾਸਪਤ ਵੰਡ ਨਾ ਕੋਇ ਵੰਡਾਇੰਦਾ, ਤੋਲ ਤੁਲੇ ਨਾ ਅਠਾਰਾਂ ਭਾਰ। ਅਮੁਲ ਅਮੁਲ ਅਮੁਲ ਆਪ ਹੋ ਜਾਇੰਦਾ, ਨਿਰਗੁਣ ਦਾਤਾ ਹਰਿ ਨਿਰੰਕਾਰ। ਗੁਰਮੁਖ ਵਿਰਲੇ ਬੂਝ ਬੁਝਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਜੁਗਾਦੀ ਗੁਰ ਅਵਤਾਰ। ਹਰਿ ਜੁਗ ਜੁਗ ਗੁਰ ਅਵਤਾਰਿਆ, ਰੂਪ ਅਨੂਪ ਅਪਾਰ। ਕਰੇ ਖੇਲ ਵਿਚ ਸੰਸਾਰਿਆ, ਸਤਿ ਸਰੂਪ ਪਰਵਰਦਿਗਾਰ। ਆਪੇ ਰਾਮ ਨਾਮ ਆਧਾਰਿਆ, ਆਪੇ ਕ੍ਰਿਸ਼ਨਾ ਬੋਲ ਜੈਕਾਰ। ਆਪੇ ਹੂ ਹੂ ਨਾਅਰਾ ਲਾ ਲਿਆ, ਆਪੇ ਐਨਲਹੱਕ ਰਿਹਾ ਵਿਚਾਰ। ਆਪੇ ਨਿਉਂ ਨਿਉਂ ਸੀਸ ਝੁਕਾ ਲਿਆ, ਆਪੇ ਸੱਯਦਾ ਕਰੇ ਪਰਵਰਦਿਗਾਰ। ਆਪੇ ਮੰਤਰ ਨਾਮ ਸਤਿ ਦ੍ਰਿੜਾ ਲਿਆ, ਸਤਿ ਨਾਮ ਕਰੇ ਪਰਧਾਨ। ਆਪੇ ਵਾਹਿਗੁਰੂ ਫ਼ਤਿਹ ਗਜਾ ਲਿਆ, ਵਾਹ ਵਾ ਗੁਰੂ ਬਲੀ ਬਲਵਾਨ। ਆਪੇ ਆਪਣੀ ਓਟ ਤਕਾ ਲਿਆ, ਆਪੇ ਵੇਖੇ ਸਚ ਨਿਸ਼ਾਨ। ਆਪੇ ਆਪਣਾ ਰੂਪ ਧਰਾ ਲਿਆ, ਨਿਰਗੁਣ ਨਿਰਗੁਣ ਹੋ ਮਿਹਰਵਾਨ। ਆਪੇ ਸ਼ਬਦ ਡੰਕਾ
ਇਕ ਵਜਾ ਲਿਆ, ਆਪੇ ਸੁਣੇ ਸੁਣਾਏ ਆਪਣੇ ਕਾਨ। ਆਪੇ ਜੁਗ ਜੁਗ ਵੇਸ ਵਟਾ ਲਿਆ, ਕਲਜੁਗ ਅੰਤਮ ਵੇਖੇ ਮਾਰ ਧਿਆਨ। ਆਪੇ ਨਿਹਕਲੰਕ ਨਰ ਨਰਾਇਣ ਨਾਉਂ ਧਰਾ ਲਿਆ, ਮਾਤ ਪਿਤ ਨਾ ਸਕੇ ਕੋਇ ਪਛਾਣ। ਆਪੇ ਗੁਰਮੁਖ ਅੰਗ ਲਗਾ ਲਿਆ, ਗੁਰਸਿਖ ਸਾਚਾ ਚਤੁਰ ਸੁਜਾਨ। ਆਪੇ ਬ੍ਰਹਿਮੰਡ ਖੋਜ ਖੁਜਾ ਲਿਆ, ਜੇਰਜ ਅੰਡ ਕਰੇ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਦੇਵੇ ਮਾਣ। ਜੁਗ ਜੁਗ ਭਗਤ ਤਰਾਇਆ, ਭਗਤਨ ਮੀਤਾ ਆਪ ਭਗਵਾਨ। ਜੁਗ ਜੁਗ ਸੰਤ ਮਿਲਾਇਆ, ਸੰਤ ਸਤਿਗੁਰ ਸਤਿ ਪਛਾਣ। ਜੁਗ ਜੁਗ ਗੁਰਮੁਖ ਵੇਖ ਵਖਾਇਆ, ਆਤਮ ਅੰਤਰ ਦੇਵੇ ਬ੍ਰਹਮ ਗਿਆਨ। ਜੁਗ ਜੁਗ ਗੁਰਸਿਖ ਸੰਗ ਨਿਭਾਇਆ, ਸਵਛ ਸਰੂਪੀ ਦਰਸੀ ਦਰਸ ਦੇਵੇ ਦਰ ਘਰ ਆਣ। ਕਲਜੁਗ ਅੰਤਮ ਵੇਸ ਵਟਾਇਆ, ਵੇਸ ਅਵੱਲੜਾ ਜੀਵ ਜਹਾਨ। ਖ਼ਾਲਕ ਖ਼ਲਕ ਦਿਸ ਨਾ ਆਇਆ, ਆਪੇ ਹੋਇਆ ਬੇਪਹਿਚਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
੩ ਮਾਘ ੨੦੧੭ ਬਿਕਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਤਹਿਸੀਲ ਨਕੋਦਰ ਜ਼ਿਲਾ ਜਲੰਧਰ
ਵਡ ਭਾਗ ਗੁਰਸਿਖ ਪਾਇਆ, ਹਰਿ ਸਤਿਗੁਰ ਸੱਚੇ ਭਾਲ। ਵਡ ਭਾਗ ਜੁਗ ਵਿਛੋੜਾ ਪੰਧ ਮੁਕਾਇਆ, ਜਿਸ ਮਿਲਿਆ ਸਾਚਾ ਲਾਲ। ਵਡ ਭਾਗ ਲੋੜੀਂਦਾ ਵਰ ਪਾਇਆ, ਪੁਰਖ ਅਬਿਨਾਸ਼ੀ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵੇਖ ਸਚ ਸੱਚੀ ਧਰਮਸਾਲ। ਸੱਚੀ ਧਰਮਸਾਲ ਕੁੱਲੀ ਕੱਖ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਹੋ ਪ੍ਰਤੱਖ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਕਰਦਾ ਆਇਆ ਪੱਖ, ਸੇਵਕ ਸੱਚੀ ਸੇਵ ਕਮਾਇੰਦਾ। ਸ਼ਬਦ ਅਗੰਮੀ ਮਾਰਗ ਸੱਚ, ਸੰਦੇਸ਼ ਇਕ ਸੁਣਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਸੋਭਾ ਪਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਨ ਮੁਖ ਸ਼ਰਮਾਇੰਦਾ। ਦਿਵਸ ਰੈਣ ਨੱਸ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਵਡਭਾਗ ਗੁਰਸਿਖ ਜਾਣਿਆ, ਹਰਿ ਸਤਿਗੁਰ ਫੇਰੀ ਪਾ। ਲੇਖੇ ਲਾਏ ਬਾਲ ਅਞਾਣਿਆਂ, ਸੁਘੜ ਸਿਆਣਾ ਬੇਪਰਵਾਹ। ਦੇਵੇ ਨਿਸ਼ਅੱਖਰ ਨਾਮ ਨਿਧਾਨਿਆ, ਚੌਦਾਂ ਵਿਦਿਆ ਮਤ ਗਵਾ। ਇਕ ਵਖਾਏ ਸਚ ਨਿਸ਼ਾਨਿਆ, ਸਚਖੰਡ ਦੁਆਰਾ ਚਰਨ ਕਵਲ ਸਰਨਾ। ਏਕਾ ਦੇਵੇ ਨਾਮ ਬਿਬਾਣਿਆ, ਗੁਰਮੁਖ ਸੱਜਣ ਲਏ ਚੜ੍ਹਾ। ਏਕਾ ਬਖ਼ਸ਼ੇ ਅੰਮ੍ਰਿਤ ਠੰਡਾ ਪਾਣੀਆ, ਅੰਤਰ ਆਤਮ ਜਾਮ ਪਿਆ। ਇਕ ਸੁਣਾਏ ਅਨਹਦ ਅਨਾਦੀ ਬਾਣੀਆ, ਧੁਨ ਆਤਮਕ ਆਪ ਪ੍ਰਗਟਾ। ਏਕਾ ਲੇਖਾ ਚੁਕਾਏ ਚਾਰੇ ਖਾਣੀਆ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾ। ਏਕਾ ਮੇਲ ਮਿਲਾਏ ਸਾਚੇ ਹਾਣੀਆ, ਗੁਰ ਸਤਿਗੁਰ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਕੁੱਲੀ ਕੱਖ ਸ਼ਾਹ ਸੁਲਤਾਨਾ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਮਰਦ ਆਪ ਮਰਦਾਨਾ, ਨਾਮ ਮਰਦੰਗ ਆਪ ਵਜਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਗੁਰਮੁਖ
ਸਖ਼ੀਆਂ ਮੰਡਲ ਰਾਸ ਰਚਾਈਆ। ਆਪੇ ਦੇਵੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਈਆ। ਆਪੇ ਹੋਇਆ ਜਾਣੀ ਜਾਣਾ, ਭੇਦ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬੇਪਰਵਾਹੀਆ। ਵਡ ਭਾਗ ਗੁਰਸਿਖ ਪੇਖਿਆ, ਹਰਿ ਜੂ ਨੇਤਰ ਨੈਣ ਉਘਾੜ। ਆਪੇ ਜਾਣੇ ਧੁਰ ਦਾ ਲੇਖਿਆ, ਜਗਤ ਲੇਖਾ ਦੇਵੇ ਪਾੜ। ਭੇਵ ਖੁਲ੍ਹਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਕਰੇ ਖੇਲ ਅਪਾਰ। ਦੋ ਜਹਾਨਾਂ ਕਰ ਕਰ ਵੇਸਿਆ, ਤਿੰਨਾਂ ਲਏ ਉਭਾਰ। ਆਪੇ ਹੋਏ ਦਸ ਦਸਮੇਸਿਆ, ਆਪੇ ਜੋਤੀ ਜਲਵਾ ਨੂਰ ਉਜਿਆਰ। ਆਪੇ ਹੱਥ ਖੂੰਡੀ ਮੋਢੇ ਧਰੇ ਖੇਸਿਆ, ਆਪੇ ਨਾਨਕ ਨਿਰਗੁਣ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਅਗੰਮ ਅਪਾਰ। ਕੁੱਲੀ ਕੱਖ ਹਰਿ ਹਰਿ ਮੰਦਰ, ਹਰਿ ਸਾਚਾ ਆਪ ਸੁਹਾਇੰਦਾ। ਜਗੇ ਜੋਤ ਅੰਦਰੇ ਅੰਦਰ, ਦੀਵਾ ਬਾਤੀ ਨਾ ਕੋਈ ਵਖਾਇੰਦਾ। ਭਾਗ ਲਗਾਏ ਡੂੰਘੀ ਕੰਦਰ, ਗੁਰ ਦਰ ਮੰਦਰ ਖੋਜ ਖੁਜਾਇੰਦਾ। ਮਨ ਮੰਦਰ ਭਵੇ ਨਾ ਬੰਦਰ, ਦਹਿ ਦਿਸ਼ਾ ਵੇਖ ਵਖਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਨਾਮ ਕਟਾਰਾ ਇਕ ਲਗਾਇੰਦਾ। ਕਲਜੁਗ ਲੇਖਾ ਚੁੱਕੇ ਖੰਡਰ, ਸਚ ਮੁਨਾਰੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ। ਵਡ ਵਡਿਆਈ ਗੁਰਸਿਖ ਭਾਗ, ਹਰਿ ਸਤਿਗੁਰ ਸੇਵ ਕਮਾਇੰਦਾ। ਦੀਪਕ ਜਗੇ ਜੋਤ ਚਿਰਾਗ਼, ਘਰ ਨੂਰ ਨੁਰਾਨਾ ਡਗਮਗਾਇੰਦਾ। ਤ੍ਰੈਗੁਣ ਮਾਇਆ ਬੁੱਝੇ ਆਗ, ਪੰਜ ਤੱਤ ਆਪ ਬੁਝਾਇੰਦਾ। ਹਰਿ ਹਰਿ ਪਤਤ ਪੁਨੀਤਾ ਬਣਿਆ ਸੱਜਣ ਸਾਕ, ਜਗਤ ਨਾਤਾ ਤੋੜ ਤੁੜਾਇੰਦਾ। ਪਤਤ ਪੁਨੀਤ ਕਰੇ ਪਾਕੀ ਪਾਕ, ਸਾਚਾ ਸਾਕੀ ਜਾਮ ਪਿਆਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਨਿਜ ਨੇਤਰ ਆਪ ਖੁਲ੍ਹਾਇੰਦਾ। ਸ਼ਬਦ ਘੋੜੇ ਚੜ੍ਹਾਏ ਰਾਕ, ਹਰਿ ਸ਼ਬਦ ਲੋਆਂ ਪੁਰੀਆਂ ਆਪ ਫਿਰਾਇੰਦਾ। ਨਾਤਾ ਤੋੜੇ ਅੱਠ ਤਾਤ, ਮਨ ਮਤ ਬੁਧ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਬਿਨ ਰੰਗ ਰੂਪ ਹੋ ਉਜਿਆਰਾ, ਨਿਰਵੈਰ ਪੁਰਖ ਖੇਲ ਖਿਲਾਇੰਦਾ। ਅਜੂਨੀ ਰਹਿਤ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਭਗਤਾਂ ਹਿੱਤ ਨਿਤ ਨਵਿਤ ਲਏ ਅਵਤਾਰਾ, ਲੋਕਮਾਤ ਵੇਖ ਵਖਾਇੰਦਾ । ਗੁਰਮੁਖ ਵੇਖੇ ਸਾਚਾ ਲਾੜਾ, ਧੁਰਦਰਗਾਹੀ ਦਰ ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਕਵਲ ਧਰਤ ਧਵਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਨਰ, ਨਰ ਨਰਾਇਣ ਆਪ ਅਖਵਾਇੰਦਾ। ਵਡਭਾਗ ਗੁਰਸਿਖ ਮੇਲਿਆ, ਮੇਲ ਮਿਲਾਵਾ ਧੁਰ ਦਰਬਾਰ। ਏਕਾ ਰੰਗ ਗੁਰੂ ਗੁਰ ਚੇਲਿਆ, ਦੂਜਾ ਰੰਗ ਨਾ ਕੋਇ ਸੰਸਾਰ। ਸੋ ਪੁਰਖ ਨਿਰੰਜਣ ਚਾੜ੍ਹੇ ਤੇਲਿਆ, ਹਰਿ ਪੁਰਖ ਨਿਰੰਜਣ ਸਗਨ ਮਨਾਏ ਪਹਿਲੀ ਵਾਰ। ਆਪੇ ਏਕੰਕਾਰਾ ਜਾਣੇ ਆਪਣਾ ਵਕ਼ਤ ਵੇਲਿਆ, ਆਦਿ ਨਿਰੰਜਣ ਹੋਏ ਮੀਤ ਮੁਰਾਰ। ਅਬਿਨਾਸ਼ੀ ਕਰਤਾ ਸੱਜਣ ਸਹੇਲਿਆ, ਸ੍ਰੀ ਭਗਵਾਨ ਵਿਛੜ ਕਦੇ ਨਾ ਜਾਏ ਸਾਂਝਾ ਯਾਰ। ਪਾਰਬ੍ਰਹਮ ਆਪਣਾ ਖੇਲ ਆਪੇ ਖੇਲਿਆ, ਖੇਲਣਹਾਰ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣੀ ਕਿਰਪਾ ਧਾਰ। ਸਾਚਾ ਗੜ੍ਹ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਤਿ ਸਰੂਪ ਬੰਨ ਧਾਰ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਆਪੇ ਪੜ੍ਹ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਗੁਰਮੁਖ ਸੱਜਣ
ਆਪੇ ਲੱਧ, ਪਿਤਾ ਪੂਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਘਰ, ਠਾਂਡਾ ਦਰਬਾਰ ਆਪ ਸੁਹਾਇੰਦਾ। ਵਡ ਵਡਿਆਈ ਗੁਰਸਿਖ ਘਰ, ਘਰ ਵਿਚ ਘਰ ਗ੍ਰਹਿ ਮੰਦਰ ਖੋਜ ਖੁਜਾਇੰਦਾ। ਆਦਿ ਜੁਗਾਦਿ ਵਸੇ ਦਰ, ਜਨ ਭਗਤਾਂ ਦਰ ਸੁਹਾਇੰਦਾ। ਜੁਗਾ ਜੁਗੰਤਰ ਦੇਂਦਾ ਆਇਆ ਵਰ, ਵਰ ਦਾਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਕੁੱਲੀ ਕੱਖ ਸਚਖੰਡ, ਹਰਿ ਸਾਚਾ ਸਚ ਸੁਹਾਇੰਦਾ। ਕਲਜੁਗ ਅੰਤਮ ਵੰਡੀ ਵੰਡ, ਵੰਡਣਹਾਰਾ ਆਪ ਹੋ ਜਾਇੰਦਾ। ਕਰੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਰੂਪ ਧਰਾਇੰਦਾ। ਆਪਣਾ ਕਰੇ ਆਪ ਪਖੰਡ, ਹਰਿ ਪਖੰਡੀ ਦਿਸ ਨਾ ਆਇੰਦਾ। ਮਨਮੁਖਾਂ ਵੱਢਣਹਾਰਾ ਕੰਡ, ਨਾਮ ਖੰਡਾ ਹੱਥ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਵਡਭਾਗੀ ਸ਼ਾਹੋ ਸ਼ਾਹਬਾਸ਼ਿਆ, ਹਰਿ ਪਾਇਆ ਸੱਜਣ ਸ਼ਾਹ। ਸਾਚੇ ਮੰਡਲ ਸਾਚੀ ਰਾਸਿਆ, ਪੁਰਖ ਅਬਿਨਾਸ਼ੀ ਵੇਖੇ ਬੇਪਰਵਾਹ। ਆਦਿ ਜੁਗਾਦਿ ਨਾ ਕਦੇ ਵਿਨਾਸਿਆ, ਜੁਗਾ ਜੁਗੰਤਰ ਰਿਹਾ ਵੇਸ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾ। ਹਰਿਜਨ ਸਾਚੇ ਤਾਰਿਆ, ਕਰ ਕਿਰਪਾ ਦੀਨ ਦਿਆਲ। ਜਨਮ ਜਨਮ ਦਾ ਰੋਗ ਨਿਵਾਰਿਆ, ਦਿਵਸ ਰੈਣ ਕਰੇ ਪ੍ਰਿਤਪਾਲ। ਮਾਣਸ ਜਨਮ ਪੈਜ ਸਵਾਰਿਆ, ਪੂਰਬ ਜਨਮਾਂ ਘਾਲੀ ਘਾਲ। ਕਾਲ ਆਏ ਨਾ ਚਲ ਦੁਆਰਿਆ, ਮਹਾਕਾਲ ਹੋਏ ਆਪ ਰਖਵਾਲ। ਦੇਵੇ ਨਾਮ ਸ਼ਬਦ ਆਧਾਰਿਆ, ਨਾਤਾ ਤੋੜ ਜਗਤ ਜੰਜਾਲ। ਵੇਖਣਹਾਰਾ ਸ਼ਾਹ ਅਸਵਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਲਾਲ। ਹਰਿਜਨ ਲਾਲ ਅਨਮੁਲੜਾ ਮਾਣਕ ਮੋਤੀ, ਗੁਰ ਸਤਿਗੁਰ ਆਪ ਪਰਗਟਾਈਆ। ਨਿਰਗੁਣ ਸਰਗੁਣ ਜਗਾਏ ਜੋਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਸੁਰਤ ਸੁਵਾਣੀ ਉਠਾਏ ਸੋਤੀ, ਗੁਰ ਸ਼ਬਦ ਵਡੀ ਵਡਿਆਈਆ। ਲੱਖ ਚੁਰਾਸੀ ਲੱਭਦੇ ਫਿਰਦੇ ਕੋਟਨ ਕੋਟੀ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਦਏ ਵਡਿਆਈਆ। ਕੁੱਲੀ ਕੱਖ ਵਡ ਵਡ ਭਾਗਾ, ਭਗਵਨ ਹਰਿ ਹਰਿ ਪਾਇਆ। ਜਨਮ ਜਨਮ ਦਾ ਧੋਇਆ ਦਾਗ਼ਾ, ਨਿਰਮਲ ਨੀਰ ਮੁਖ ਚੁਆਇਆ। ਫੜ ਫੜ ਹੰਸ ਬਣਾਇਆ ਕਾਗਾ, ਕਾਗੋਂ ਹੰਸ ਉਡਾਇਆ। ਸਤਿਗੁਰ ਪੂਰਾ ਏਕਾ ਜਾਗਾ, ਗੁਰਸਿਖ ਸਾਚੇ ਲਏ ਜਗਾਇਆ। ਚਰਨ ਧੂੜ ਕਰਾਏ ਮਜਨ ਮਾਘਾ, ਦੁਰਮਤ ਮੈਲ ਰਹੇ ਨਾ ਰਾਇਆ। ਕਲਜੁਗ ਅੰਤਮ ਆਇਆ ਭਾਜਾ, ਨਿਰਗੁਣ ਆਪਣਾ ਵੇਸ ਵਟਾਇਆ। ਸ਼ਬਦ ਅਗੰਮੀ ਰੱਖਿਆ ਤਾਜਾ, ਸਤਿ ਸਿੰਘਾਸਣ ਆਸਣ ਆਸਣ ਲਾਇਆ। ਸੋ ਪੁਰਖ ਨਿਰੰਜਣ ਮਾਰੇ ਵਾਜਾਂ, ਹੰ ਬ੍ਰਹਮ ਆਪ ਉਠਾਇਆ। ਕਰੇ ਖੇਲ ਦੇਸ ਮਾਝਾ, ਔਂਦਾ ਜਾਂਦਾ ਦਿਸ ਨਾ ਆਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸੀਸ ਸਾਚਾ ਤਾਜ ਟਿਕਾਇਆ। ਆਪਣਾ ਕਰੇ ਆਪੇ ਕਾਜਾ, ਦੂਸਰ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਕੁੱਲੀ ਕੱਖ ਘਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਦੇਵੇ ਵਡਿਆਈ ਆਦਿ ਨਿਰੰਜਣਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਦਰ ਘਰ ਆਇਆ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਧੂੜ ਕਰਾਏ ਏਕਾ ਮਜਨਾ, ਮਸਤਕ ਟਿੱਕਾ ਨਾਮ ਲਗਾਇੰਦਾ। ਆਦਿ ਅੰਤ ਪਰਦਾ ਕੱਜਣਾ, ਸਿਰ ਸਮਰਥ ਹੱਥ ਰਖਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਕੁੱਲੀ ਕੱਖ ਗਹਿਰ ਗੰਭੀਰਾ, ਸਚ ਸਿੰਘਾਸਣ ਸੋਭਾ ਪਾਈਆ। ਕੱਟਣਹਾਰਾ ਜਗਤ ਜ਼ੰਜੀਰਾ, ਲੱਖ ਚੁਰਾਸੀ ਫੰਦ ਕਟਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰਾ, ਸਾਂਤਕ ਸਤਿ ਸਤਿ ਵਰਤਾਈਆ। ਚੋਟੀ ਚਾੜ੍ਹੇ ਫੜ ਅਖ਼ੀਰਾ, ਜੋਗ ਅਭਿਆਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। ਕੁੱਲੀ ਕੱਖ ਹੀਰੇ ਜੜ੍ਹਤ ਜੜਾਇਆ, ਮਾਣਕ ਮੋਤੀ ਪੰਨੇ ਲਾਲ। ਪੁਰਖ ਅਬਿਨਾਸ਼ੀ ਵੇਖਣ ਆਇਆ, ਗੁਰਸਿਖ ਸੱਜਣ ਸਾਚੇ ਲਾਲ। ਚਾਰ ਜੁਗ ਦੇ ਵਿਛੜੇ ਨਾਲ ਮਿਲਾਇਆ, ਨਾਲ ਲਿਆਇਆ ਰਵਿਦਾਸ ਕੰਗਾਲ। ਆਪਣਾ ਕੰਗਣ ਆਪੇ ਪੇਖਣ ਆਇਆ, ਆਪੇ ਬਣਿਆ ਹਰਿ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਗੋਪਾਲ। ਗੋਪਾਲ ਦੀਨ ਦਿਆਲਣ, ਦਇਆਨਿਧ ਵਡੀ ਵਡਿਆਈਆ। ਕਰੇ ਖੇਲ ਜੋਤ ਅਕਾਲਣ, ਕੁੱਲੀ ਕੱਖ ਕੱਖ ਰੁਸ਼ਨਾਈਆ। ਆਪ ਆਪਣੇ ਚੜ੍ਹਿਆ ਭਾਲਣ, ਦਿਵਸ ਰੈਣ ਸੇਵ ਕਮਾਈਆ। ਗੁਰਸਿਖਾਂ ਅੱਗੇ ਬਣੇ ਸਵਾਲਣ, ਆਪ ਆਪਣੀ ਝੋਲੀ ਡਾਹੀਆ। ਮੰਗੇ ਮੰਗ ਮੈਂ ਬਣਿਆ ਰਹਾਂ ਸਦਾ ਪ੍ਰਿਤਪਾਲਣ, ਗੁਰਸਿਖ ਤੇਰੀ ਸੇਵ ਕਮਾਈਆ। ਤੇਰੇ ਅੰਦਰ ਵਜੌਂਦਾ ਰਹਿਵਾਂ ਤਾਲਣ, ਅਨਹਦ ਆਪਣੀ ਤਾਰ ਹਲਾਈਆ। ਤੇਰੇ ਦੁਆਰੇ ਬਣਿਆ ਰਹਾਂ ਮਾਲਣ, ਤੇਰਾ ਪ੍ਰੇਮ ਸੀਸ ਖਾਰੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੁੱਲੀ ਕੱਖ ਦਏ ਵਡਿਆਈਆ । ਕੁੱਲੀ ਕੱਖ ਪੂਰੀ ਆਸ, ਆਸ ਨਿਰਾਸ ਨਾ ਕੋਇ ਜਣਾਇੰਦਾ। ਸਾਹਿਬ ਸਤਿਗੁਰ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਰਭਾਸ, ਜਲ ਥਲ ਮਹੀਅਲ ਵੇਖ ਵਖਾਇੰਦਾ। ਲੇਖੇ ਲਾਏ ਰਸਨ ਸਵਾਸ, ਪਵਣ ਪਵਣਾਂ ਆਪ ਸਮਾਇੰਦਾ। ਚਰਨ ਕਵਲ ਦਏ ਧਰਵਾਸ, ਧੁਰ ਦਾ ਬੰਧਨ ਆਪੇ ਪਾਇੰਦਾ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਇੰਦਾ। ਲੇਖਾ ਚੁੱਕੇ ਧਰਤ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਇੰਦਾ। ਸਚਖੰਡ ਦੁਆਰੇ ਬਖ਼ਸ਼ੇ ਇਕ ਨਿਵਾਸ, ਅੰਤਮ ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਕਰੇ ਪਾਰ ਕਿਨਾਰਾ, ਸਤਿਗੁਰ ਪੂਰਾ ਆਪ ਕਰਾਈਆ। ਕੁੱਲੀ ਕੱਖ ਸੋਹੇ ਦੁਆਰਾ, ਲੋਕਮਾਤ ਵੱਜੇ ਵਧਾਈਆ। ਵਿਸ਼ਨੂੰ ਆਏ ਤੱਕ ਭੰਡਾਰਾ, ਬ੍ਰਹਮਾ ਆਪਣੀ ਝੋਲੀ ਰਿਹਾ ਡਾਹੀਆ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਹੱਥ ਤ੍ਰਿਸੂਲ ਸੁਟਾਈਆ। ਸੁਰਪਤ ਰਾਜਾ ਇੰਦ ਮਾਰੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਕਰੋੜ ਤਤੀਸਾ ਬਣੇ ਭਿਖਾਰਾ, ਖ਼ਾਲੀ ਝੋਲੀ ਰਹੇ ਵਖਾਈਆ। ਹਰਿ ਪੁਰਖ ਨਿਰੰਜਣ ਕਲਜੁਗ ਅੰਤਮ ਕਰੇ ਖੇਲ ਨਿਆਰਾ, ਨਿਰਗੁਣ ਭੇਵ ਕੋਇ ਨਾ ਆਈਆ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਦੇਵੇ ਸਤਿ ਭੰਡਾਰਾ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਲੋਆਂ ਪੁਰੀਆਂ ਕਰੇ ਖਵਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਵਡਭਾਗੀ ਵਡਭਾਗ ਪਾਇਆ ਗੁਰਮੁਖ ਦੁਲਾਰਾ, ਗੁਰ ਗੁਰ ਵੇਖੇ ਚਾਈਂ ਚਾਈਂਆ। ਕੁੱਲੀ ਕੱਖ ਬਣ ਵਰਤਾਰਾ, ਆਤਮ ਝੋਲੀ ਦਏ ਭਰਾਈਆ। ਹੋਏ ਪ੍ਰਤੱਖ ਵਿਚ ਸੰਸਾਰਾ, ਆਪਣਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਗੁਰ ਅਵਤਾਰਾ, ਪਾਰਬ੍ਰਹਮ ਹਰਿ ਆਪਣਾ ਨਾਉਂ ਧਰਾਇੰਦਾ।
ਕਰਤਾ ਪੁਰਖ ਕਰੇ ਕੰਮ ਅਗੰਮ ਅਪਾਰਾ, ਅਲਖ ਅਗੋਚਰ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਨ ਭਗਤਾਂ ਦੇਂਦਾ ਰਿਹਾ ਆਧਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਚਾਰੋਂ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਮੰਦਰ ਮਸਜਿਦ ਮਠ ਹਾਹਾਕਾਰਾ, ਹਰਿ ਕਾ ਰੂਪ ਦਿਸ ਨਾ ਆਇੰਦਾ। ਚਾਰ ਵਰਨ ਹੋਏ ਖ਼ਵਾਰਾ, ਚਾਰ ਯਾਰੀ ਸੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਧਾਰ, ਹਰਿ ਆਪਣੀ ਖੇਲ ਖਿਲਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਵੇਸ ਵਟਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮ ਹਾਕਮ ਆਪ ਹੋ ਜਾਈਆ। ਮੰਗਣ ਨਾ ਜਾਏ ਕਿਸੇ ਦੁਆਰ, ਦਰ ਸੀਸ ਨਾ ਕਿਸੇ ਝੁਕਾਈਆ। ਲੇਖਾ ਜਾਣੇ ਰਾਜ ਰਾਜਾਨ, ਸ਼ਾਹ ਸੁਲਤਾਨ ਸ਼ਹਿਨਸ਼ਾਹ ਬੇਪਰਵਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਕਲਜੁਗ ਅੰਤਮ ਵੇਸ ਵਟਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਆਪ ਆਪਣਾ ਨਾਉਂ ਪਰਗਟਾਈਆ। ਨਾਮ ਖੰਡਾ ਤੀਰ ਕਮਾਨ, ਦੋ ਜਹਾਨਾਂ ਆਪ ਵਖਾਈਆ। ਮੇਟ ਮਿਟਾਏ ਕੂੜ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਤਾ ਤੋੜੇ ਬੇਈਮਾਨ, ਅੰਤਕਾਲ ਵੇਖੇ ਕੂੜੀ ਸ਼ਾਹੀਆ। ਗੁਰਮੁਖ ਸਾਚੇ ਲਏ ਉਠਾਲ, ਅਨਭਵ ਆਪਣਾ ਦਰਸ ਵਖਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਸ਼ਾਹ ਕੰਗਾਲਾਂ ਏਕਾ ਰੰਗ ਰੰਗਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਨਿਮਾਣਿਆਂ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਦਾਨ, ਸਾਚਾ ਦਾਨ ਸਰਬ ਗੁਣਵੰਤ, ਵਸਤ ਅਮੋਲਕ ਝੋਲੀ ਪਾਇੰਦਾ। ਆਪ ਉਠਾਏ ਸਾਚੇ ਸੰਤ, ਸੰਤ ਸਤਿਗੁਰ ਵੇਖ ਵਖਾਇੰਦਾ। ਪ੍ਰੀਆ ਪ੍ਰੀਤਮ ਬਣ ਬਣ ਕੰਤ, ਨਰ ਨਰਾਇਣ ਸੇਜ ਸੁਹਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਸ਼ਬਦ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਚੜ੍ਹਾਏ ਚਲੂਲ, ਹਰਿ ਸਤਿਗੁਰ ਵਡ ਵਡਿਆਈਆ। ਜੁਗਾ ਜੁਗੰਤਰ ਨਾ ਜਾਏ ਭੂਲ, ਅਭੁਲ ਆਪ ਅਖਵਾਈਆ। ਪੂਰਬ ਜਨਮ ਚੁਕਾਏ ਮੂਲ, ਪਿਛਲਾ ਲੇਖਾ ਰਹੇ ਨਾ ਰਾਈਆ। ਅੱਗੇ ਬਰਖ਼ੇ ਆਪਣੇ ਫੂਲ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਸਚ ਸਿੰਘਾਸਣ ਇਕ ਵਖਾਏ ਨਾ ਕੋਈ ਪਾਵਾ ਨਾ ਕੋਈ ਚੂਲ, ਨਿਰਗੁਣ ਆਪਣੀ ਸੇਜ ਸੁਹਾਈਆ। ਨਾਰੀ ਮਿਲੇ ਕੰਤ ਕੰਤੂਹਲ, ਗੁਰਮੁਖ ਆਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਗੁਰਸਿਖ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਕੁੱਲੀ ਕੱਖ ਲੱਗਾ ਭਾਗ, ਵਡ ਭਾਗੀ ਦਰਸ ਦਿਖਾਇੰਦਾ। ਏਥੇ ਓਥੇ ਪਕੜੇ ਤੇਰੀ ਵਾਗ, ਸਮਰਥ ਪੁਰਖ ਸੇਵ ਕਮਾਇੰਦਾ। ਚਾਰ ਜੁਗ ਆਪਣੇ ਵਿਚ ਰੱਖੇ ਤੇਰੀ ਯਾਦ, ਆਪਣੀ ਫ਼ਰਿਯਾਦ ਗੁਰਸਿਖਾਂ ਅੱਗੇ ਆਪ ਸੁਣਾਇੰਦਾ। ਸੇਵਕ ਬਣ ਬਣ ਦੇਵੇ ਦਾਦ, ਦੇਵਣਹਾਰਾ ਦਿਸ ਨਾ ਆਇੰਦਾ। ਗੁਰਸਿਖ ਤੇਰੀ ਮਹਿਮਾ ਬੋਧ ਅਗਾਧ, ਅਦਿ ਜੁਗਾਦਿ ਜੁਗਾ ਜੁਗੰਤਰ ਹਰਿ ਲਿਖਾਇੰਦਾ। ਗੁਰਸਿਖ ਸੱਚਾ ਸੰਤ ਸਾਧ, ਗੁਰਸਿਖ ਭਗਤ ਭਗਵੰਤ ਰੂਪ ਵਟਾਇੰਦਾ। ਗੁਰਸਿਖ ਵਜਾਏ ਨਾਮ ਨਾਦ, ਗੁਰ ਸਤਿਗੁਰ ਤੁਰੀਆ ਰਾਗ ਆਪ ਸੁਣਾਇੰਦਾ। ਗੁਰਸਿਖ ਲੰਘੇ ਜਗਤ ਪਾਰ ਹੱਦ, ਜਗਤ ਕਿਨਾਰਾ ਡੇਰਾ ਢਾਇੰਦਾ। ਗੁਰਸਿਖ ਲਡਾਏ ਸਾਚਾ ਲਾਡ,
ਗੁਰ ਸਤਿਗੁਰ ਗੋਦ ਸੁਹਾਇੰਦਾ। ਗੁਰਸਿਖ ਸੁਹਾਏ ਸਾਚੀ ਯਦ, ਬੰਸ ਸਰਬੰਸ ਨਾਉਂ ਧਰਾਇੰਦਾ। ਗੁਰਸਿਖ ਆਪਣਾ ਭਾਰ ਗੁਰ ਪੂਰੇ ਉਤੇ ਦੇਵੇ ਲੱਦ, ਹੌਲੇ ਭਾਰ ਆਪ ਉਠ ਧਾਇੰਦਾ। ਸਤਿਗੁਰ ਪੂਰਾ ਡੂੰਘੀ ਕਵਰੀ ਭਵਰੀ ਲੇਵੇ ਕੱਢ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਧਾਮ ਸੁਹਾਇੰਦਾ। ਗੁਰਸਿਖ ਧਾਮ ਸੁਹਾਇਆ, ਸੋਭਾਵੰਤ ਰਮਨੀਕ। ਪੁਰਖ ਅਬਿਨਾਸ਼ੀ ਚਰਨ ਛੁਹਾਇਆ, ਏਕਾ ਮਿਲਿਆ ਲਾਸ਼ਰੀਕ। ਵਾਹਦ ਆਪਣਾ ਰੂਪ ਦਰਸਾਇਆ, ਜਗਤ ਮੇਟੀ ਅੰਧੇਰ ਤਾਰੀਕ। ਏਕਾ ਅਲਿਫ਼ ਰੂਪ ਵਟਾਇਆ, ਪੁਰਖ ਅਬਿਨਾਸ਼ੀ ਸਚ ਤੌਫ਼ੀਕ਼। ਰਹਿਮਤ ਰਹਿਮਾਨ ਆਪ ਕਮਾਇਆ, ਸਦ ਵਸਦਾ ਰਹੇ ਨਜ਼ਦੀਕ। ਕਾਇਆ ਕੁਰਾ ਫੋਲ ਫੋਲਾਇਆ, ਲੇਖਾ ਚੁਕਿਆ ਹਸਤ ਕੀਟ। ਸਾਚੀ ਸ਼ਰਅ ਇਕ ਸਮਝਾਇਆ, ਬਿਸਮਿਲ ਵਸੇ ਸਦਾ ਚੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਰਫ਼ ਆਪਣਾ ਤੁਆਰਫ਼ ਦਏ ਕਰਾਇਆ, ਇਕ ਵਖਾਏ ਸਚ ਪ੍ਰੀਤ। ਸਚ ਪ੍ਰੀਤੀ ਸਚ ਦਰਬਾਰ, ਹਰਿ ਸਾਚਾ ਸਚ ਜਣਾਇੰਦਾ। ਜੁਗ ਜੁਗ ਵਿਛੜੇ ਮੇਲਣਹਾਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਜੀਵ ਜਗਤ ਜੁਗਤ ਨਾ ਪਾਏ ਸਾਰ, ਭਗਤ ਭਗਵੰਤ ਖੇਲ ਖਿਲਾਇੰਦਾ। ਸੰਤ ਕੰਤ ਰਾਹ ਤੱਕਣ ਸਾਚਾ ਯਾਰ, ਨੇਤਰ ਨੈਣ ਨੈਣ ਉਠਾਇੰਦਾ। ਗੁਰਮੁਖ ਮੰਗੇ ਮੰਗ ਭਿਖਾਰ, ਭਿਖਕ ਭਿਛਿਆ ਝੋਲੀ ਪਾਇੰਦਾ। ਗੁਰਸਿਖਾਂ ਜਾਏ ਪੈਜ ਸੁਆਰ, ਆਪ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਆਪੇ ਪੂਰ ਕਰਾਇੰਦਾ। ਨਿਰਗੁਣ ਕੌਲ ਸਰਗੁਣ ਧਾਰ, ਨਿਰਵੈਰ ਖੇਲ ਖਿਲਾਇਆ। ਜਗਤ ਜੁਗ ਬੀਤੇ ਚਾਰ, ਚਾਰੇ ਦਿਸ਼ਾ ਵੇਖ ਵਖਾਇਆ। ਚਾਰੇ ਵੇਦ ਕਰਨ ਪੁਕਾਰ, ਚਾਰੇ ਵਰਨ ਰਹੇ ਕੁਰਲਾਇਆ। ਚਾਰ ਯਾਰੀ ਆਈ ਹਾਰ, ਚਾਰੇ ਖਾਣੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਵੇਖ ਵਖਾਇਆ। ਗੁਰਸਿਖ ਵਡਿਆਈ ਵਡ, ਹਰਿ ਸਤਿਗੁਰ ਆਪ ਵਡਿਆਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਮੇਲ ਮਿਲਾਇੰਦਾ। ਗੀਤ ਸੁਣਾਏ ਸੁਹਾਗੀ ਛੰਦ, ਛੰਤ ਆਪਣਾ ਆਪ ਅਲਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀ ਛੋੜ ਬੰਦ ਕਟਾਇੰਦਾ। ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਰਸ ਚਖਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਦ, ਆਤਮ ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਸਮਾਇੰਦਾ। ਆਪਣੇ ਵਿਚ ਹਰਿ ਸਮਾਇਆ, ਸਿਰਜਣਹਾਰ ਸਰਬ ਸੁਖਦਾਏ। ਗੁਰ ਗੁਰ ਗੁਰਸਿਖ ਵੇਖ ਵਖਾਇਆ, ਜਗਤ ਜੁਗਤ ਆਪ ਬਣਾਏ। ਗ੍ਰਹਿ ਮੰਦਰ ਖੋਜ ਖੁਜਾਇਆ, ਘਟ ਘਟ ਆਪਣਾ ਫੇਰਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਆਪ ਧਰਾਏ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਪਲੰਘ, ਆਤਮ ਸੇਜਾ ਆਪ ਹੰਢਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੰਗ, ਭਗਤ ਦੁਆਰਾ ਮੰਗਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਸਚ ਸੁਹਾਵਣਾ, ਕੁੱਲੀ ਕੱਖ ਦਏ ਵਡਿਆਈਆ। ਮਿਲ ਸਖ਼ੀਆਂ ਮੰਗਲ ਗਾਵਣਾ,
ਵਾਹਵਾ ਵਜਦੀ ਰਹੇ ਵਧਾਈਆ। ਮਿਲਿਆ ਮੇਲ ਜਿਉਂ ਬਲ ਬਾਵਣਾ, ਬਲ ਬਾਵਣ ਰੂਪ ਆਪ ਵਟਾਈਆ। ਧੁਰਦਰਗਾਹੀ ਸਾਚਾ ਜ਼ਾਮਨਾ, ਏਥੇ ਓਥੇ ਹੋਏ ਸਹਾਈਆ। ਆਪ ਫੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਰੂਪ ਵਖਾਏ ਰਾਮਾ ਰਾਮਨਾ, ਰਾਮ ਰਾਮਾ ਹੋਏ ਸਹਾਈਆ। ਖੇਲ ਕਰਾਏ ਕ੍ਰਿਸ਼ਨਾ ਕਾਹਨਨਾ, ਏਕਾ ਬੰਸਰੀ ਨਾਮ ਵਜਾਈਆ। ਨਾਮ ਸਤਿ ਕਰ ਪਰਧਾਨਨਾ, ਨਾਨਕ ਤਾਰ ਸਤਾਰ ਹਲਾਈਆ। ਫ਼ਤਿਹ ਡੰਕਾ ਇਕ ਵਜਾਵਣਾ, ਵਾਹਵਾ ਗੋਬਿੰਦ ਹਰਿ ਸਰਨਾਈਆ। ਚਾਰੋਂ ਕੁੰਟ ਵੇਖ ਵਖਾਵਣਾ, ਦਹਿ ਦਿਸ਼ਾ ਫੇਰਾ ਪਾਈਆ। ਬ੍ਰਹਮ ਰੂਪ ਸਰਬ ਦਰਸਾਵਣਾ, ਪਾਰਬ੍ਰਹਮ ਵਡੀ ਵਡਿਆਈਆ। ਜ਼ਾਤ ਪਾਤ ਨਾ ਕੋਇ ਰਖਾਵਣਾ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਪੰਜ ਤੱਤ ਚੋਲਾ ਬ੍ਰਹਮ ਹੰਢਾਵਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਤ੍ਰੈਗੁਣ ਮਾਇਆ ਤੱਤ ਸੁਹਾਵਣਾ, ਰਜੋ ਤਮੋ ਸਤੋ ਹੋਏ ਕੁੜਮਾਈਆ। ਮਨ ਮਤ ਬੁਧ ਨਾਚ ਨਚਾਵਣਾ, ਕਰੇ ਖੇਲ ਬੇਪਰਵਾਹੀਆ। ਘਰ ਘਰ ਵਿਚ ਆਪ ਸੁਹਾਵਣਾ, ਆਪ ਆਪਣਾ ਬੰਕ ਉਪਾਈਆ। ਸੁਖਮਨ ਨਾੜੀ ਟੇਢੀ ਬੰਕ ਰਾਹ ਵਖਾਵਣਾ, ਈੜਾ ਪਿੰਗਲ ਨਾਲ ਰਲਾਈਆ। ਕਵਲ ਨਾਭੀ ਅੰਮ੍ਰਿਤ ਰਸ ਭਰਾਵਣਾ, ਨਿਝਰ ਝਿਰਨਾ ਆਪ ਝਿਰਾਈਆ। ਘਰ ਮੰਦਰ ਨਾਦ ਵਜਾਵਣਾ, ਅਨਹਦ ਸ਼ਬਦ ਸੱਚੀ ਸ਼ਨਵਾਈਆ। ਆਪਣਾ ਪਰਦਾ ਆਪ ਉਠਾਵਣਾ, ਬਜਰ ਕਪਾਟੀ ਦਏ ਤੁੜਾਈਆ। ਸੁਰਤੀ ਸ਼ਬਦ ਮੇਲ ਮਿਲਾਵਣਾ, ਦਸਮ ਦੁਆਰੀ ਸੋਭਾ ਪਾਈਆ। ਆਤਮ ਸੇਜਾ ਇਕ ਸੁਹਾਵਣਾ, ਸ਼ਬਦ ਰੰਗੀਲਾ ਪਲੰਘ ਵਛਾਈਆ। ਨਾਰੀ ਕੰਤ ਮੇਲ ਮਿਲਾਵਣਾ, ਵਿਛੜ ਕਦੇ ਨਾ ਜਾਈਆ। ਗੁਰਸਿਖ ਆਪਣੀ ਗੋਦ ਬਹਾਵਣਾ, ਆਪੇ ਬਣੇ ਪਿਤਾ ਮਾਈਆ। ਸਿੰਘ ਲਾਲ ਸੰਗ ਨਿਭਾਵਣਾ, ਲਾਲ ਲਾਲ ਲਾਲਣ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੇਜਾ ਆਪੇ ਚੜ੍ਹ, ਗੁਰਸਿਖ ਸੁਰਤੀ ਲਏ ਫੜ, ਨਾਮ ਡੋਰੀ ਏਕਾ ਪਾਈਆ। ਨਾਮ ਡੋਰੀ ਹੱਥ ਕਰਤਾਰ, ਗੁਰਸਿਖਾਂ ਬੰਧਨ ਪਾਇੰਦਾ। ਦਸਮ ਦੁਆਰੀ ਬੈਠਾ ਸ਼ਾਹ ਅਸਵਾਰ, ਆਪਣਾ ਘੋੜਾ ਆਪ ਦੌੜਾਇੰਦਾ। ਸੋਲਾਂ ਕਲੀਆਂ ਕਰ ਸ਼ਿੰਗਾਰ, ਸੋਲਾਂ ਇਛਿਆ ਵੇਖ ਵਖਾਇੰਦਾ। ਨੌਂ ਖੰਡ ਸੱਤ ਦੀਪ ਕਰੇ ਪਾਰ ਕਿਨਾਰ, ਮਹਾਂ ਦੀਪ ਆਪਣਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਗਾਏ ਆਪਣੇ ਲੜ, ਏਕਾ ਪੱਲੂ ਨਾਮ ਫੜਾਇੰਦਾ। ਪੱਲੂ ਨਾਮ ਫੜਾਏ ਡੋਰ, ਸਤਿਗੁਰ ਪੂਰੇ ਹੱਥ ਵਡਿਆਈਆ। ਆਪੇ ਫੜ ਫੜ ਮਾਰੇ ਪੰਜੇ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸੇਵਾ ਕਰੇ ਜਿਉਂ ਰਵਦਾਸ ਚਮਾਰੇ ਢੋਏ ਢੋਰ, ਪਾਨਹਾਂ ਗੰਢੇ ਅੱਧ ਵਿਚ ਆਸਣ ਲਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਔਰ, ਗੁਰਸਿਖਾਂ ਦਏ ਬੁਝਾਈਆ। ਲੱਖ ਚੁਰਾਸੀ ਕਲਜੁਗ ਪਾਵੇ ਸ਼ੋਰ, ਜਗਤ ਸ਼ੋਹਰਤ ਲੁੱਟੀ ਸਰਬ ਲੋਕਾਈਆ। ਗੁਰਮੁਖਾਂ ਸਤਿਗੁਰ ਪੂਰਾ ਜਾਏ ਬੌਹੜ, ਮਖ਼ਲੂਕ ਖ਼ਲਕ ਖ਼ੁਦਾ ਬੌਹੜੀ ਬੌਹੜੀ ਕਰ ਰਹੀ ਕੁਰਲਾਈਆ। ਦੋ ਜਹਾਨਾਂ ਲਾਇਆ ਏਕਾ ਪੌੜ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸਤਿਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਗੁਰਸਿਖਾਂ ਘਰ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਅੰਮ੍ਰਿਤ ਮੇਘ ਬਰਸਾਵਣਾ, ਗੁਰਸਿਖ ਨਿਝਰ ਧਾਰ। ਸਾਂਤਕ ਸਤਿ ਸਤਿ ਕਰਾਵਣਾ, ਅਗਨੀ ਤੱਤ ਨਵਾਰ। ਰਤੀ ਰਤ ਰੰਗ ਰੰਗਾਵਣਾ, ਰੰਗ ਰੰਗੇ ਆਪ ਕਰਤਾਰ। ਸਾਚੀ ਸਖ਼ੀ ਕੰਤ ਮਨਾਵਣਾ, ਘਰ
ਮਿਲੇ ਹਰਿ ਭਤਾਰ। ਗੁਰਮਤੀ ਬਹਿ ਸਮਝਾਵਣਾ, ਹਰਿ ਸ਼ਬਦ ਨਾਮ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸੰਭਾਲ। ਜੁਗ ਜੁਗ ਸੁਰਤ ਸੰਭਾਲਦਾ, ਜਾਗਰਤ ਜੋਤ ਜਗਾ। ਬਾਲ ਅਞਾਣੇ ਆਪ ਉਠਾਲਦਾ, ਦੀਨਾਂ ਨਾਥਾਂ ਹੋਏ ਸਹਾ। ਆਪਣਾ ਰੂਪ ਆਪ ਵਖਾਣਦਾ, ਦੂਈ ਦਵੈਤੀ ਪਰਦਾ ਲਾਹ। ਆਪਣੇ ਭਗਤਾਂ ਆਪੇ ਜਾਣਦਾ, ਹਰਿ ਜੂ ਬਣਿਆ ਰਹੇ ਮਲਾਹ। ਖੇਵਟ ਖੇਟਾ ਦੋ ਜਹਾਨ ਦਾ, ਸੇਵਕ ਸੇਵਾ ਰਿਹਾ ਕਮਾ। ਗੁਰਸਿਖ ਬੇਟਾ ਸ੍ਰੀ ਭਗਵਾਨ ਦਾ, ਨਾ ਕੋਈ ਦੂਸਰ ਪਿਤਾ ਮਾਂ। ਨਾਤਾ ਤੁਟੇ ਜਗਤ ਜਹਾਨ ਦਾ, ਮਿਲਿਆ ਹਰਿ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਸਾਚਾ ਮੰਦਰ ਦਏ ਰੂਪ ਵਟਾ। ਕੁੱਲੀ ਕੱਖ ਰੂਪ ਵਟੌਣਾ, ਕੰਚਨ ਗੜ੍ਹ ਸੁਹਾਈਆ। ਹਰਿ ਮੰਦਰ ਹਰਿ ਜੂ ਚਰਨ ਛੁਹੌਣਾ, ਹਰੀ ਹਰਿ ਵਡੀ ਵਡਿਆਈਆ। ਸੀਸ ਜਗਦੀਸ਼ ਤਾਜ ਸੁਹੌਣਾ, ਤਖ਼ਤ ਤਾਜ ਜਗਤ ਰਹਿਣ ਨਾ ਪਾਈਆ। ਸੋ ਪੁਰਖ ਨਿਰੰਜਣ ਸਦਾ ਸਦ ਗੌਣਾ, ਹੰ ਬ੍ਰਹਮ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚਾ ਘਾੜਨ ਘੜ, ਘੜਨਹਾਰ ਆਪ ਹੋ ਜਾਈਆ।