੪ ਮਾਘ ੨੦੧੭ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਝੰਡੇਰ
ਸੋ ਪੁਰਖ ਨਿਰੰਜਣ ਦੀਨ ਦਿਆਲਾ, ਦਾਤਾ ਦਾਨੀ ਵਡ ਵਡਿਆਈਆ। ਆਦਿ ਜੁਗਾਦੀ ਖੇਲ ਨਿਰਾਲਾ, ਜੁਗਾ ਜੁਗੰਤਰ ਆਪ ਕਰਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਸਾਚੇ ਸੋਭਾ ਪਾਈਆ। ਸ਼ਬਦ ਅਨਾਦ ਵਜਾਏ ਏਕਾ ਤਾਲਾ, ਨਾਦ ਆਨਾਦੀ ਧੁਨ ਉਪਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪ੍ਰਿਤਪਾਲਾ, ਤ੍ਰੈ ਤ੍ਰੈ ਮੀਤਾ ਇਕ ਸ਼ਹਿਨਸ਼ਾਹੀਆ। ਤ੍ਰੈਗੁਣ ਦੇਵੇ ਧੰਨ ਸੱਚਾ ਧੰਨਮਾਲਾ, ਵਸਤ ਅਮੋਲਕ ਝੋਲੀ ਪਾਈਆ। ਪੰਜ ਤੱਤ ਚਲੇ ਅਵੱਲੜੀ ਚਾਲਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਖਿਲਾਈਆ। ਲੱਖ ਚੁਰਾਸੀ ਘਾੜਨ ਘੜ, ਹਰਿ ਸਤਿਗੁਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਅੰਦਰ ਵੜ, ਨਿਰਵੈਰ ਪੁਰਖ ਆਪਣਾ ਰੂਪ ਆਪ ਪਰਗਟਾਇੰਦਾ। ਪਾਰਬ੍ਰਹਮ ਬ੍ਰਹਮ ਫੜਾਏ ਲੜ, ਆਤਮ ਸੇਜਾ ਆਪ ਸੁਹਾਇੰਦਾ। ਨਿਸ਼ਅੱਖਰ ਵਿਦਿਆ ਆਪੇ ਪੜ੍ਹ, ਸਾਚੀ ਸਿਖਿਆ ਆਪ ਸਿਖਾਇੰਦਾ। ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਪਾਏ ਆਪਣੀ ਮੰਡਲ ਰਾਸਾ, ਜਗਤ ਤਮਾਸਾ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਵਸੇ ਠਾਂਡੇ ਦਰ ਸੱਚੇ ਦਰਬਾਰਾ, ਸ੍ਰੀ ਭਗਵਾਨ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਕਰੇ ਖੇਲ ਅਕਲ ਕਲ ਧਾਰਾ, ਪਾਰਬ੍ਰਹਮ ਆਪਣੀ ਧਾਰ ਆਪ ਬੰਧਾਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ। ਨਿਰਗੁਣ ਜੋਤ ਰਵ ਸਸ ਸਤਾਰਾ, ਸੂਰਜ ਚੰਨ ਮੰਡਲ ਮੰਡਪ ਆਪ ਟਿਕਾਇੰਦਾ। ਗਗਨ ਮੰਡਲ ਦਏ ਸਹਾਰਾ, ਆਕਾਸ਼ ਪਰਕਾਸ਼ ਡੇਰਾ ਲਾਇੰਦਾ। ਨਿਰਗੁਣ ਸਰਗੁਣ ਖੇਲ ਕਰਤਾਰਾ, ਕਰਤਾ ਪੁਰਖ ਆਪ
ਖਿਲਾਇੰਦਾ। ਵਿਸ਼ਵ ਰੂਪ ਬਣ ਵਰਤਾਰਾ, ਵਾਸਤਕ ਆਪਣੀ ਵਸਤ ਲੱਖ ਚੁਰਾਸੀ ਆਪ ਉਪਜਾਇੰਦਾ। ਬ੍ਰਹਮਾ ਦੇਵੇ ਨਾਮ ਆਧਾਰਾ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਚਾਰੇ ਜੁਗਾਂ ਵੰਡ ਵੰਡਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਘਰ ਘਰ ਜੋਤੀ ਦੀਪ ਜਗਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਖੇਲ ਆਪ ਖਿਲਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਮਹਾਸਾਰਥੀ ਰੂਪ ਵਟਾਇੰਦਾ। ਸ਼ੰਕਰ ਦੇਵੇ ਇਕ ਹੁਲਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜਗਤ ਮਹੱਲਾ ਆਪ ਵਸਾਇੰਦਾ। ਲੱਖ ਚੁਰਾਸੀ ਜਗਤ ਮਹੱਲਾ, ਨਵ ਖੰਡ ਪ੍ਰਿਥਮੀ ਆਪ ਬਣਾਈਆ। ਕਰੇ ਖੇਲ ਇਕ ਇਕੱਲਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਬਣਿਆ ਰਹੇ ਮਲਾਹ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿ ਸਤਿਵਾਦੀ ਲਾਏ ਰਾਹ, ਸਾਚਾ ਮਾਰਗ ਇਕ ਜਣਾਈਆ। ਲੱਖ ਚੁਰਾਸੀ ਗੇੜਾ ਆਪਣੇ ਹੱਥ ਰਖਾ, ਜੁਗ ਚੌਕੜੀ ਆਪ ਭਵਾਈਆ। ਬ੍ਰਹਿਮੰਡ ਖੰਡ ਆਪਣਾ ਖੇੜਾ ਲਏ ਵਸਾ, ਜੇਰਜ ਅੰਡ ਉਤਭੁਜ ਸੇਤਜ ਕਰ ਰੁਸ਼ਨਾਈਆ। ਆਪਣੀ ਵੰਡ ਲਏ ਵੰਡਾ, ਵੰਡਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਨਰਾਇਣ ਸਹਿਜ ਸੁਖਦਾਈਆ। ਨਰ ਨਰਾਇਣ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਟਿਕਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਸੁਰਤੀ ਸੁਰਤ ਕਰੇ ਵਿਚਾਰਾ, ਅਕਾਲ ਮੂਰਤ ਖੇਲ ਖਿਲਾਇੰਦਾ। ਅਜੂਨੀ ਰਹਿਤ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇੰਦਾ, ਕਰਤਾ ਪੁਰਖ ਹਰਿ ਕਰਤਾਰ। ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਜੁਗ ਮਾਰਗ ਲਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਜੁਗ ਜੁਗ ਸ਼ਬਦ ਨਾਦ ਵਜਾਇੰਦਾ, ਧੁਨ ਨਾਦ ਅਪਰ ਅਪਾਰ। ਜੁਗ ਜੁਗ ਬੋਧ ਅਗਾਧ ਸੁਣਾਇੰਦਾ, ਲੇਖਾ ਜਾਣੇ ਆਪਣਾ ਆਪ ਦੂਜਾ ਸਕੇ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਦੁਆਪਰ ਆਣ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇਆ, ਏਕਾ ਦੇਵੇ ਧੁਰ ਫ਼ੁਰਮਾਨ। ਕਲਜੁਗ ਅੰਤਮ ਵੇਖ ਵਖਾਇਆ, ਚੌਥੇ ਜੁਗ ਹੋ ਪਰਧਾਨ। ਚਾਰੋਂ ਕੁੰਟ ਜੀਵ ਜੰਤ ਕੁਰਲਾਇਆ, ਦਹਿ ਦਿਸ਼ਾ ਹੋਏ ਹੈਰਾਨ। ਸਾਂਤਕ ਸਤਿ ਨਾ ਕੋਇ ਵਰਤਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਸਾਚਾ ਮੀਤਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਘਰ ਠਾਂਡੇ ਸੀਤਾ, ਸਚਖੰਡ ਦੁਆਰੇ ਸੋਭਾ ਪਾਇਆ। ਇਕ ਇਕੱਲਾ ਪਤਤ ਪੁਨੀਤਾ, ਪਤਤ ਪਾਪੀ ਲਏ ਤਰਾਇਆ। ਕਲਜੁਗ ਆਪ ਚਲਾਏ ਆਪਣੀ ਰੀਤਾ, ਸਤਿਜੁਗ ਸਾਚਾ ਮਾਰਗ ਲਾਇਆ। ਜਨ ਭਗਤਾਂ ਦੇਵੇ ਨਾਮ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇਆ। ਮਿੱਠਾ ਕਰੇ ਕੌੜਾ ਰੀਠਾ, ਦੂਈ ਦਵੈਤੀ ਮੇਟ ਮਿਟਾਇਆ। ਤ੍ਰੈਗੁਣ ਮਾਇਆ ਤੱਤ ਨਾ ਤਪੇ ਅੰਗੀਠਾ, ਕਾਇਆ ਅਗਨ ਨਾ ਰਹੇ ਰਾਇਆ। ਆਪੇ ਹਰਿ ਜੂ ਵਸੇ ਚੀਤਾ, ਗ੍ਰਹਿ ਮੰਦਰ ਹੋਏ ਸਹਾਇਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਦਏ ਮਿਟਾਇਆ। ਜੁਗ ਜੁਗ ਵੇਸ ਵਟਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਬਣੇ ਮਲਾਹ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾ। ਸੱਤਾਂ ਦੀਪਾਂ ਆਪ ਉਠਾਇੰਦਾ, ਸ਼ਬਦ ਹਲੂਣਾ ਏਕਾ ਲਾ। ਚਾਰ ਵਰਨਾਂ ਖੋਜ ਖੁਜਾਇੰਦਾ, ਅਠਾਰਾਂ ਬਰਨਾਂ ਪਕੜੇ ਬਾਂਹ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇੰਦਾ, ਏਕਾ ਬ੍ਰਹਮ ਵਿਦਿਆ ਦਏ ਪੜ੍ਹਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਘਰ ਵਖਾਇੰਦਾ, ਦੂਸਰ ਅਵਰ ਨਾ ਕੋਇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਲਏ ਪਰਗਟਾ। ਏਕਾ ਨਾਉਂ ਹਰਿ ਨਿਰੰਕਾਰਾ, ਆਪਣਾ ਆਪ ਪਰਗਟਾਈਆ। ਕਲਜੁਗ ਅੰਤਮ ਹੋ ਉਜਿਆਰਾ, ਬੰਕ ਦੁਆਰ ਸੁਹਾਈਆ। ਸਾਕਤ ਨਿੰਦਕ ਕਰੇ ਖੁਆਰਾ, ਗੁਰਮੁਖ ਸਾਚੇ ਲਏ ਜਗਾਈਆ। ਮੇਟ ਮਿਟਾਏ ਧੂਆਂਧਾਰਾ, ਕਲਜੁਗ ਰੈਣ ਅੰਧੇਰੀ ਰਹਿਣ ਨਾ ਪਾਈਆ। ਸਾਚਾ ਚੰਦ ਕਰੇ ਉਜਿਆਰਾ, ਸਤਿਜੁਗ ਸਾਚਾ ਮਾਰਗ ਲਾਈਆ। ਧਰਤ ਧਵਲ ਦਏ ਸਹਾਰਾ, ਧਰਨੀ ਧਵਲ ਆਪ ਵਡਿਆਈਆ। ਚਾਰੋਂ ਕੁੰਟ ਇਕ ਜੈਕਾਰਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਏਕਾ ਗੁਰ ਇਕ ਅਵਤਾਰਾ, ਇਸ਼ਟ ਦੇਵ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਕੂੜੀ ਸ਼ਾਹੀਆ। ਕਲਜੁਗ ਅੰਤਮ ਵੇਖਣਹਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਡੰਕਾ ਸਚ ਨਗਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਵਜਾਇੰਦਾ। ਦੋ ਜਹਾਨਾਂ ਵੇਖੇ ਲੱਗਾ ਅਖਾੜਾ, ਕੋਟਨ ਕੋਟ ਗੋਪੀ ਕਾਹਨ ਆਪ ਨਚਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਚਾਰ ਵੇਦ ਕਰਨ ਪੁਕਾਰਾ, ਪੁਰਾਨ ਅਠਾਰਾਂ ਸਰਬ ਕੁਰਲਾਇੰਦਾ। ਸ਼ਾਸਤਰ ਸਿਮਰਤ ਰੋਵਨ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕ ਬਲੀ ਬਲਵਾਨ। ਨਿਰਗੁਣ ਨਿਰਗੁਣ ਜੋਤ ਜਗਾਇਆ, ਜੋਤੀ ਜਾਤਾ ਹਰਿ ਭਗਵਾਨ। ਸਾਚੇ ਮੰਦਰ ਡੇਰਾ ਲਾਇਆ, ਸਾਢੇ ਤਿੰਨ ਹੱਥ ਇਕ ਮਕਾਨ। ਉਚਾ ਟਿੱਲਾ ਪਰਬਤ ਦਏ ਸੁਹਾਇਆ, ਲੇਖਾ ਚੁੱਕੇ ਜ਼ਿਮੀਂ ਅਸਮਾਨ। ਚੌਦਾਂ ਲੋਕਾਂ ਚਰਨਾਂ ਹੇਠ ਦਬਾਇਆ, ਚੌਦਾਂ ਤਬਕਾਂ ਪਾਏ ਆਣ। ਕਲਜੁਗ ਅੰਤਮ ਵੇਖ ਵਖਾਇਆ, ਸ਼ਰਅ ਸ਼ਰੀਅਤ ਵੇਖੇ ਦੋ ਜਹਾਨ। ਸਚ ਅਮਾਮ ਬਣ ਕੇ ਆਇਆ, ਲੇਖਾ ਜਾਣੇ ਅੰਜੀਲ ਕ਼ੁਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਅੰਤ ਨਿਸ਼ਾਨ। ਕਲਜੁਗ ਅੰਤ ਨਿਸ਼ਾਨ ਮਿਟੌਣਾ, ਲੋਕਮਾਤ ਰਹਿਣ ਨਾ ਪਾਈਆ। ਚੌਥੇ ਜੁਗ ਪੰਧ ਮੁਕੌਣਾ, ਵੇਲਾ ਅੰਤ ਦਏ ਦੁਹਾਈਆ। ਸਤਿਜੁਗ ਸਾਚਾ ਮਾਤ ਧਰੌਣਾ, ਧਰਤ ਧਵਲ ਦਏ ਵਡਿਆਈਆ। ਗੁਰਮੁਖ ਸਾਚੇ ਸੰਗ ਰਲੌਣਾ, ਸਗਲਾ ਸੰਗ ਆਪ ਸਮਝਾਈਆ। ਨਾਮ ਨਿਧਾਨਾ ਝੋਲੀ ਪੌਣਾ, ਵਸਤ ਅਮੋਲਕ ਇਕ ਵਖਾਈਆ। ਧੁਰ ਦੀ ਬਾਣੀ ਬਾਣ ਲਗੌਣਾ, ਅਣਯਾਲਾ ਤੀਰ ਚਲਾਈਆ। ਅੰਮ੍ਰਿਤ ਠੰਡਾ ਪਾਣੀ ਜਲ ਪਿਔਣਾ, ਨਿਝਰ ਝਿਰਨਾ ਆਪ ਝਿਰਾਈਆ। ਸੁਰਤ ਸੁਵਾਣੀ ਸ਼ਬਦ ਹਾਣੀ ਆਪ ਮਿਲੌਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ।
ਕਲਜੁਗ ਅੰਤਮ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਾਤਾ ਤੋੜੇ ਕੂੜ ਕੁੜਿਆਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਊਚਾਂ ਨੀਚਾਂ ਕਰੇ ਪਾਰ ਕਿਨਾਰਾ, ਏਕਾ ਰੰਗ ਸਰਬ ਰੰਗਾਇੰਦਾ। ਏਕਾ ਮੰਦਰ ਗੁਰੂਦੁਆਰਾ, ਮਸਜਿਦ ਮਠ ਸ਼ਿਵਦੁਆਲਾ ਇਕ ਵਖਾਇੰਦਾ। ਏਕਾ ਸ਼ਬਦ ਨਾਦ ਧੁਨ ਜੈਕਾਰਾ, ਏਕੰਕਾਰਾ ਏਕਾ ਲਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਆਪ ਪਿਆਇੰਦਾ। ਏਕਾ ਪੁਰਖ ਏਕਾ ਨਾਰਾ, ਲੱਖ ਚੁਰਾਸੀ ਰੂਪ ਵਟਾਇੰਦਾ। ਏਕਾ ਭਗਤ ਏਕਾ ਭਗਵੰਤ ਏਕਾ ਘਰ ਬਾਰਾ, ਏਕਾ ਮੰਦਰ ਹਰਿ ਵਸਾਇੰਦਾ। ਏਕਾ ਸੰਤ ਸੁਤ ਦੁਲਾਰਾ, ਹਰਿ ਸੱਜਣ ਵੇਖ ਵਖਾਇੰਦਾ। ਏਕਾ ਗੁਰਮੁਖ ਦਏ ਹੁਲਾਰਾ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਏਕਾ ਗੁਰਸਿਖ ਕਰੇ ਪਿਆਰਾ, ਸਚ ਪ੍ਰੀਤੀ ਆਪ ਨਿਭਾਇੰਦਾ। ਏਕਾ ਮੁਰੀਦ ਏਕਾ ਮੁਰਸ਼ਦ ਏਕਾ ਦਰ ਸੱਚਾ ਦਰਬਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਏਕਾ ਖ਼ਾਲਕ ਖ਼ਲਕ ਰੂਪ ਵੇਖੇ ਸਰਬ ਸੰਸਾਰਾ, ਮਖ਼ਲੂਕ ਆਪਣੇ ਰੰਗ ਰੰਗਾਇੰਦਾ। ਏਕਾ ਮੁਕਾਮੇ ਹੱਕ ਬੋਲੇ ਸਾਚਾ ਨਾਅਰਾ, ਪਰਵਰਦਿਗਾਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲਾਵਣਾ, ਚਾਰ ਕੁੰਟ ਵਿਚਾਰ। ਨੌਂ ਖੰਡ ਪ੍ਰਿਥਮੀ ਆਪ ਹਿਲਾਵਣਾ, ਦਹਿ ਦਿਸ਼ਾ ਕਰ ਖਵਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਮਾਨਸ ਜਨਮ ਆਏ ਹਾਰ। ਗੁਰਮੁਖ ਵਿਰਲਾ ਆਪ ਉਠਾਵਣਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਦੂਈ ਦਵੈਤੀ ਪਰਦਾ ਲਾਹਵਣਾ, ਬਜਰ ਕਪਾਟੀ ਖੋਲ੍ਹ ਕਿਵਾੜ। ਸਵਛ ਸਰੂਪੀ ਰੂਪ ਧਰਾਵਣਾ, ਰੂਪ ਅਨੂਪ ਸੱਚੀ ਸਰਕਾਰ। ਸ਼ਾਹੋ ਭੂਪ ਆਪ ਅਖਵਾਵਣਾ, ਸਾਚੇ ਤਖ਼ਤ ਬੈਠ ਆਪ ਨਿਰੰਕਾਰ। ਸੀਸ ਜਗਦੀਸ਼ ਤਾਜ ਸੁਹਾਵਣਾ, ਪੰਚਮ ਮੁਖੀ ਮੁਖ ਵਿਚਾਰ। ਰਾਜ ਜੋਗ ਏਕਾ ਰੰਗ ਰੰਗਾਵਨਾ, ਗ਼ਰੀਬ ਨਿਮਾਣਿਆਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਦਏ ਨਿਵਾਰ। ਕਲਜੁਗ ਕਰਿਆ ਪਾਰ ਕਿਨਾਰਾ, ਅੰਤਮ ਪੰਧ ਮੁਕਾਇਆ। ਸਤਿਜੁਗ ਉਪਜਾਏ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਲਏ ਪਰਗਟਾਇਆ। ਸਤਿ ਸਤਿ ਵਰਤੇ ਵਿਚ ਸੰਸਾਰਾ, ਸਤਿ ਸਾਂਤਕ ਨਾਲ ਰਲਾਇਆ। ਸਤਿਜੁਗ ਬਣਾਏ ਆਪ ਨਿਰੰਕਾਰਾ, ਨਰ ਹਰਿ ਆਪਣਾ ਖੇਲ ਖਿਲਾਇਆ। ਚਾਰੇ ਵਰਨ ਬਹਾਏ ਇਕ ਦੁਆਰਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਸ ਵਟਾਇਆ। ਕਰੇ ਵੇਸ ਅਵੱਲੜਾ, ਕਰੇ ਕਰਾਏ ਪੁਰਖ ਅਗੰਮ। ਸਚਖੰਡ ਦੁਆਰਾ ਏਕਾ ਮਲੜਾ, ਆਦਿ ਜੁਗਾਦੀ ਜਾਣੇ ਆਪਣਾ ਕੰਮ। ਆਪਣੀ ਜੋਤੀ ਆਪੇ ਰਲੜਾ, ਆਪਣਾ ਬੇੜਾ ਰਿਹਾ ਬੰਨ੍ਹ। ਗੁਰਮੁਖਾਂ ਫੜਾਏ ਪਲੜਾ, ਦੇਵੇ ਨਾਮ ਸੱਚਾ ਮਾਲ ਧਨ। ਸਚ ਸੰਦੇਸ਼ ਏਕਾ ਘਲੜਾ, ਲੱਖ ਚੁਰਾਸੀ ਦੇਵੇ ਡੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ। ਗੁਰਮੁਖ ਸਾਚਾ ਹਰਿ ਸਤਿਗੁਰ ਫੜਿਆ, ਦਿਸ ਕਿਸੇ ਨਾ ਆਇੰਦਾ। ਡੂੰਘੀ ਕਵਰੀ ਕਾਇਆ ਭਵਰੀ ਆਪੇ ਵੜਿਆ, ਆਪਣਾ ਮੁਖ ਆਪ ਛੁਪਾਇੰਦਾ। ਪਾਰਬ੍ਰਹਮ ਪ੍ਰਭ ਆਪੇ ਵਰਿਆ, ਨਾਰੀ ਕੰਤ ਰੂਪ ਧਰਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰਿਆ, ਸਰ ਸਰੋਵਰ ਇਕ ਵਖਾਇੰਦਾ। ਚੁਰਾਸੀ ਲੱਖ ਚੁੱਕੇ ਡਰਿਆ, ਜਮ ਕਾ ਭੌ ਨਾ ਕੋਈ ਜਣਾਇੰਦਾ। ਆਪਣੀ
ਵਿਦਿਆ ਆਪੇ ਪੜ੍ਹਿਆ, ਗੁਰਮੁਖਾਂ ਆਪ ਪੜ੍ਹਾਇੰਦਾ। ਆਦਿ ਜੁਗਾਦਿ ਨਾ ਜਨਮੇ ਨਾ ਕਦੇ ਮਰਿਆ, ਜੀਵਣ ਮੁਕਤ ਆਪ ਅਖਵਾਇੰਦਾ। ਜਨ ਭਗਤਾਂ ਕਾਰਜ ਆਪੇ ਕਰਿਆ, ਭਗਤ ਵਛਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਸਾਚੇ ਘਰ, ਗੁਰਮਤ ਗੁਰ ਆਪ ਕਰਾਈਆ। ਲੱਖ ਚੁਰਾਸੀ ਵਿਚੋਂ ਲਏ ਫੜ, ਆਪ ਆਪਣਾ ਬੰਧਨ ਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਕਰਨੀ ਕਰਤਾ ਆਪੇ ਕਰ, ਕਰਨਹਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਗੁਰਮੁਖ ਸੱਚਾ ਆਪ ਜਗਾਇਆ, ਪੂਰਬ ਕਰਮ ਵਿਚਾਰ। ਪੂਰਬ ਲਹਿਣਾ ਝੋਲੀ ਪਾਇਆ, ਦੇਵੇ ਦਰਸ ਅਗੰਮ ਅਪਾਰ। ਨੇਤਰ ਨੈਣਾਂ ਹਰਸ ਮਿਟਾਇਆ, ਕਰ ਤਰਸ ਸੱਚੀ ਸਰਕਾਰ। ਅੰਮ੍ਰਿਤ ਮੇਘ ਬਰਸ ਵਖਾਇਆ, ਕਾਇਆ ਹੋਏ ਠੰਡੀ ਠਾਰ। ਅਰਸ਼ ਫ਼ਰਸ਼ ਏਕਾ ਰੰਗ ਰੰਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਸਦਾ ਪ੍ਰਿਤਪਾਲ। ਗੁਰਮੁਖਾਂ ਸਦਾ ਪ੍ਰਿਤਪਾਲਦਾ, ਪ੍ਰਿਤਪਾਲਕ ਆਪ ਨਿਰੰਕਾਰਾ। ਜੁਗ ਜੁਗ ਕਰੇ ਖੇਲ ਸ਼ਾਹ ਕੰਗਾਲ ਦਾ, ਨਿਰਗੁਣ ਸਰਗੁਣ ਲਏ ਅਵਤਾਰਾ। ਭਗਤ ਭਗਵੰਤ ਆਪੇ ਭਾਲਦਾ, ਮੰਗਦਾ ਫਿਰੇ ਭਗਤ ਦੁਆਰਾ। ਸੰਤ ਕੰਤ ਆਪ ਸੰਭਾਲਦਾ, ਨਰ ਨਰਾਇਣ ਸੱਚੀ ਸਰਕਾਰਾ। ਗੁਰਮੁਖ ਸਾਚੇ ਗੋਦ ਉਠਾਲਦਾ, ਦੇਵੇ ਸ਼ਬਦੀ ਸਚ ਹੁਲਾਰਾ। ਗੁਰਮੁਖਾਂ ਅੰਮ੍ਰਿਤ ਜਾਮ ਪਿਆਲਦਾ, ਪਿਆਏ ਰਸ ਨਿਝਰ ਧਾਰਾ। ਰਾਹ ਦੱਸੇ ਇਕ ਸੁਖਾਲਦਾ, ਮਿਲੇ ਮੇਲ ਗੁਰ ਅਵਤਾਰਾ। ਲੇਖਾ ਚੁੱਕੇ ਆਵਣ ਜਾਣ ਦਾ, ਨਾਤਾ ਤੁੱਟੇ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਇਕ ਆਧਾਰਾ। ਗੁਰਮੁਖ ਇਕ ਉਧਾਰੀਅਨ, ਕਰ ਕਿਰਪਾ ਹਰਿ ਭਗਵੰਤ। ਲੋਕਮਾਤ ਪੈਜ ਸਵਾਰੀਅਨ, ਲੇਖਾ ਚੁੱਕੇ ਜੀਵ ਜੰਤ। ਏਕਾ ਬਖ਼ਸ਼ੇ ਸਚ ਅਟਾਰੀਅਨ, ਆਦਿ ਜੁਗਾਦੀ ਮਹਿਮਾ ਅਗਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਕਾਇਆ ਚੋਲੀ ਚਾੜ੍ਹੇ ਰੰਗਤ। ਕਾਇਆ ਚੋਲੀ ਰੰਗ ਅਪਾਰਾ , ਗੁਰ ਸਤਿਗੁਰ ਆਪ ਚੜ੍ਹਾਈਆ। ਗੁਰਮੁਖ ਗੁਰਸਿਖ ਗੁਰ ਬੂਝੇ, ਅਵਰ ਕੋਇ ਭੇਵ ਨਾ ਜਾਣੇ ਰਾਈਆ। ਏਕਾ ਦੂਜਾ ਭੌ ਚੂਕੇ, ਤੀਜੇ ਨੈਣ ਕਰੇ ਰੁਸ਼ਨਾਈਆ। ਚੌਥੇ ਪਦ ਆਪਾ ਸੂਝੇ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਠਾਂਡੇ ਘਰ, ਘਰ ਠਾਂਡਾ ਇਕ ਸੁਹਾਈਆ। ਠਾਂਡਾ ਘਰ ਗੁਰ ਚਰਨ ਦੁਆਰਾ, ਹਰਿ ਵੱਡਾ ਵਡ ਵਡਿਆਈਆ। ਠਾਕਰ ਸੁਆਮੀ ਬਣੇ ਪ੍ਰੀਤਮ ਪਿਆਰਾ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਪਾਵੇ ਸਾਰਾ, ਸਗਲਾ ਸੰਗ ਆਪ ਨਿਭਾਈਆ। ਭਵ ਸਾਗਰ ਕਰੇ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਈਆ। ਰਸਨਾ ਦੇਵੇ ਨਾਮ ਆਧਾਰਾ, ਸੋ ਪੁਰਖ ਨਿਰੰਜਣ ਇਕ ਜਣਾਈਆ। ਹੰ ਬ੍ਰਹਮ ਖੋਲ੍ਹੇ ਬੰਦ ਕਿਵਾੜਾ, ਪਾਰਬ੍ਰਹਮ ਸੱਚੀ ਸਰਨਾਈਆ। ਸੋਹੰ ਸ਼ਬਦ ਪੰਚਮ ਮੇਟੇ ਝੂਠੀ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਸਾ ਤ੍ਰਿਸ਼ਨਾ ਕਰੇ ਖਵਾਰਾ, ਮਾਇਆ ਮਮਤਾ ਮੋਹ ਚੁਕਾਈਆ। ਗ੍ਰਹਿ ਮੰਦਰ ਹੋਏ ਦੀਪ ਉਜਿਆਰਾ, ਘਟ ਘਟ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਏਕਾ ਦਏ ਬੁਝਾਈਆ। ਗੁਰਸਿਖ ਸੱਜਣ ਏਕਾ ਬੂਝਿਆ, ਹਰਿ ਸੱਜਣ ਸੱਚਾ
ਮੀਤ। ਗੁਰ ਗੁਰ ਭੇਵ ਚੁਕਾਏ ਗੂਝਿਆ, ਦਰਸ ਦਿਖਾਏ ਇਕ ਅਤੀਤ। ਗੁਰਮੁਖ ਵਿਰਲਾ ਹਰਿ ਚਰਨ ਸਰਨਾਈ ਝੂਜਿਆ, ਹੋਇਆ ਪਤਤ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੁਹਾਗੀ ਗੀਤ। ਗੀਤ ਸੁਹਾਗੀ ਹਰਿ ਕਰਤਾਰ, ਸ਼ਬਦੀ ਸ਼ਬਦ ਸੁਣਾਈਆ। ਗੁਰਮੁਖ ਸੱਚੇ ਲਏ ਉਭਾਰ, ਆਪ ਆਪਣੀ ਗੋਦ ਬਹਾਈਆ। ਕਲਜੁਗ ਬੇੜਾ ਕਰੇ ਪਾਰ, ਖੇਵਟ ਖੇਟਾ ਬੇਪਰਵਾਹੀਆ। ਏਥੇ ਓਥੇ ਪਾਵੇ ਸਾਰ, ਦੋ ਜਹਾਨਾਂ ਹੋਏ ਸਹਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਚਾਤਰਕ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਜੀਵਣ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ।
੫ ਮਾਘ ੨੦੧੭ ਬਿਕਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੋਸਾਂਝ ਖੁਰਦ ਜ਼ਿਲਾ ਜਲੰਧਰ
ਹਰਿ ਪੁਰਖ ਅਗੰਮੜੀ ਧਾਰ, ਆਦਿ ਜੁਗਾਦਿ ਚਲਾਇੰਦਾ। ਗੁਰ ਗੁਰ ਰੂਪ ਅਗੰਮ ਅਪਾਰ, ਅਲਖ ਨਿਰੰਜਣ ਵੇਸ ਵਟਾਇੰਦਾ। ਭਗਤ ਭਗਵੰਤ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਸੰਤ ਸਾਜਣ ਵੇਖੇ ਮੀਤ ਮੁਰਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਮੁਖ ਸੱਜਣ ਪਾਏ ਸਾਰ, ਦੂਈ ਦਵੈਤੀ ਪਰਦਾ ਲਾਹਿੰਦਾ। ਗੁਰਮੁਖ ਸਾਚੇ ਕਰੇ ਪਿਆਰ, ਕਰਵਟ ਆਪਣੀ ਆਪ ਬਦਲਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਸਚ ਵਖਾਇੰਦਾ। ਏਕਾ ਦੇਵੇ ਨਾਮ ਆਧਾਰ, ਨਾਮ ਭੰਡਾਰਾ ਆਪ ਵਰਤਾਇੰਦਾ। ਏਕਾ ਨੂਰ ਕਰੇ ਉਜਿਆਰ, ਜੋਤੀ ਨੂਰ ਡਗਮਗਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਧੁਨ ਆਤਮਕ ਰਾਗ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਹਰਿ ਹਰਿ ਪੁਰਖ ਖੇਲ ਅਵੱਲੜਾ, ਆਦਿ ਜੁਗਾਦਿ ਕਰਾਇੰਦਾ। ਗੁਰ ਗੁਰ ਮਾਰਗ ਇਕ ਸੁਖੱਲੜਾ, ਲੋਕਮਾਤ ਆਪ ਲਗਾਇੰਦਾ। ਜਨ ਭਗਤ ਫੜਾਏ ਏਕਾ ਪਲੜਾ, ਨਾਮ ਪੱਲੂ ਹੱਥ ਵਖਾਇੰਦਾ। ਸੰਤਾਂ ਸਤਿ ਸਿੰਘਾਸਣ ਏਕਾ ਮਲੜਾ, ਸਤਿ ਸਿੰਘਾਸਣ ਹਰਿ ਵਡਿਆਇੰਦਾ। ਗੁਰਮੁਖ ਜੋਤੀ ਸ਼ਬਦੀ ਰਲੜਾ, ਜੋਤੀ ਜੋਤ ਮੇਲ ਮਿਲਾਇੰਦਾ। ਗੁਰਸਿਖ ਵਖਾਏ ਧਾਮ ਅਵੱਲੜਾ, ਨੇਹਚਲ ਧਾਮ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਰੂਪ ਆਪ ਧਰਾਇੰਦਾ। ਨਿਹਚਲ ਧਾਮ ਅਗੰਮ ਅਪਾਰਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਗੁਣ ਨਿਰਗੁਣ ਆਪਣਾ ਆਪ ਕਰਾਇੰਦਾ। ਏਕੰਕਾਰਾ ਕਰ ਪਸਾਰਾ, ਪੁਰਖ ਅਕਾਲ ਵੇਖ ਵਖਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੂਨੀ ਰਹਿਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਦੁਆਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ੍ਰੀ ਭਗਵਾਨ ਸਾਚਾ ਮੀਤ ਮੁਰਾਰਾ, ਦਰ ਘਰ ਸਾਚੇ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਰੂਪ ਅਨੂਪ ਆਪ ਧਰਾਇੰਦਾ। ਸਚਖੰਡ ਖੋਲ੍ਹ ਕਿਵਾੜਾ, ਸਾਚੇ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਰੰਗ ਰੰਗਾਇੰਦਾ। ਸਚਖੰਡ ਦੁਆਰਾ ਹਰਿ ਕਰਤਾਰ, ਆਪਣਾ ਆਪ ਖੁਲ੍ਹਾਈਆ। ਥਿਰ ਘਰ ਸਾਚੇ
ਹੋ ਤਿਆਰ, ਰੂਪ ਅਨੂਪ ਆਪ ਵਟਾਈਆ। ਸਚ ਸਿੰਘਾਸਣ ਪਰਵਰਦਿਗਾਰ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਸਾਚਾ ਹੁਕਮ ਇਕ ਜਣਾਈਆ। ਸ਼ਬਦੀ ਸੁਤ ਵਡ ਬਲਕਾਰ, ਪਾਰਬ੍ਰਹਮ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਈਆ। ਸ਼ਬਦ ਸੁਤ ਹਰਿ ਦੁਲਾਰਾ, ਨਿਰਗੁਣ ਆਪਣਾ ਆਪ ਉਪਾਇਆ। ਆਪੇ ਵਣਜ ਆਪ ਵਣਜਾਰਾ, ਆਪੇ ਸਾਚਾ ਹੱਟ ਖੁਲ੍ਹਾਇਆ। ਆਪੇ ਵਸੇ ਧਾਮ ਨਿਆਰਾ, ਉਚ ਮਹੱਲ ਅਟਲ ਡੇਰਾ ਲਾਇਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈਗੁਣ ਆਪੇ ਵੰਡ ਵੰਡਾਇਆ। ਆਪੇ ਲੱਖ ਚੁਰਾਸੀ ਦਏ ਆਧਾਰਾ, ਘਟ ਘਟ ਆਪਣੀ ਜੋਤ ਜਗਾਇਆ। ਆਪੇ ਗੁਰ ਗੁਰ ਬਣ ਅਵਤਾਰਾ, ਸ਼ਬਦੀ ਏਕਾ ਡੰਕ ਵਜਾਇਆ। ਆਪੇ ਭਗਤਾਂ ਭਗਤੀ ਦਏ ਹੁਲਾਰਾ, ਭਗਵਨ ਆਪਣਾ ਖੇਲ ਖਿਲਾਇਆ। ਆਪੇ ਸੰਤਨ ਦੇਵੇ ਸਤਿ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇਆ। ਆਪੇ ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਦਏ ਤੁੜਾਇਆ। ਆਪੇ ਗੁਰਸਿਖਾਂ ਮੇਟੇ ਪੰਚਮ ਧਾੜਾ, ਪੰਚ ਪੰਚਾਇਣ ਨੇੜ ਨਾ ਆਇਆ। ਆਪੇ ਸਤਿਜੁਗ ਤਰੇਤਾ ਦੁਆਪਰ ਪਾਵੇ ਸਾਰਾ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਚਾਰੇ ਵੇਦਾਂ ਬਣ ਲਿਖਾਰਾ, ਆਪਣੀ ਧਾਰਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਬੇਪਰਵਾਹਿਆ। ਚਾਰੇ ਵੇਦਾਂ ਸ਼ਬਦ ਜਣਾ, ਏਕਾ ਬ੍ਰਹਮ ਕਰੇ ਪੜ੍ਹਾਈਆ। ਭੇਵ ਅਭੇਦਾ ਆਪ ਖੁਲ੍ਹਾ, ਬੋਧ ਅਗਾਧਾ ਇਕ ਸਮਝਾਈਆ। ਅਛਲ ਅਛਲ ਆਪ ਕਰਾ, ਵਲ ਛਲਧਾਰੀ ਭੇਵ ਕੋਇ ਨਾ ਪਾਈਆ। ਜਲ ਥਲ ਮਹੀਅਲ ਆਪ ਸਮਾ, ਆਪੇ ਬੈਠਾ ਮੁਖ ਛੁਪਾਈਆ। ਰਵ ਸਸ ਸੂਰਜ ਚੰਨ ਚਮਕਾ, ਮੰਡਲ ਮੰਡਪ ਕਰੇ ਰੁਸ਼ਨਾਈਆ। ਧਰਨੀ ਧਰਤ ਧਵਲ ਜਲ ਬਿੰਬ ਟਿਕਾ, ਸ਼ਬਦ ਡੋਰੀ ਬੰਧਨ ਪਾਈਆ। ਮੰਡਲ ਮੰਡਪ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਂ, ਨਿਰਗੁਣ ਦਾਤਾ ਬੇਪਰਵਾਹੀਆ। ਆਪੇ ਬਣੇ ਜਣ ਜਣੇਂਦੀ ਮਾਂ, ਜਨ ਜਨਨੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਕਲ ਕਲ ਆਪਣੀ ਆਪ ਧਰਾਈਆ। ਅਕਲ ਕਲ ਧਾਰ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਨਿਰਗੁਣ ਸਰਗੁਣ ਹੋ ਤਿਆਰ, ਲੋਕਮਾਤ ਵੇਸ ਵਟਾਇਆ। ਲੱਖ ਚੁਰਾਸੀ ਖੋਲ੍ਹ ਕਿਵਾੜ, ਗ੍ਰਹਿ ਮੰਦਰ ਡੇਰਾ ਲਾਇਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਇਆ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਹਦ ਆਪਣਾ ਰਾਗ ਅਲਾਇਆ। ਭਗਤਨ ਮੀਤਾ ਹੋ ਤਿਆਰ, ਤ੍ਰੈਗੁਣ ਬੰਧਨ ਦਏ ਤੁੜਾਇਆ। ਠਾਂਡਾ ਸੀਤਾ ਧੁਰ ਦਰਬਾਰ, ਸਾਚੇ ਸੰਤਾਂ ਵੇਖ ਵਖਾਇਆ। ਗੁਰਮੁਖਾਂ ਬਣਾਏ ਬਣਤਾ ਅਪਰ ਅਪਾਰ, ਘੜਨ ਭੰਨਣਹਾਰ ਆਪ ਹੋ ਜਾਇਆ। ਗੁਰਸਿਖ ਉਠਾਏ ਸਚ ਦੁਲਾਰ, ਪਿਤਾ ਪੂਤ ਮੇਲ ਮਿਲਾਇਆ। ਕਲਜੁਗ ਅੰਤਮ ਵੇਖ ਵਿਚਾਰ, ਲੋਕਮਾਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਹਰਿ ਆਪਣਾ ਭੇਵ ਚੁਕਾਇੰਦਾ, ਸ਼ਬਦ ਅਨਾਦੀ ਨਿਸ਼ਅੱਖਰ ਬੋਲ। ਨਵ ਨੌਂ ਚਾਰ ਪੰਧ ਮੁਕਾਇੰਦਾ, ਆਦਿ ਜੁਗਾਦੀ ਇਕ ਅਡੋਲ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ, ਤੋਲਣਹਾਰਾ ਤੋਲੇ ਸਾਚਾ ਤੋਲ। ਚਾਰ ਜੁਗ ਪਾਂਧੀ ਪੰਧ ਮੁਕਾਇੰਦਾ, ਆਪੇ ਕਰੇ ਪੂਰਾ ਕੀਤਾ ਕੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਣ ਲਏ ਟੋਲ। ਹਰਿ ਸੱਜਣ ਸਾਚਾ ਟੋਲਿਆ, ਲੱਖ ਚੁਰਾਸੀ ਕਰ ਵਿਚਾਰ। ਨਿਰਗੁਣ ਸਰਗੁਣ
ਅੰਦਰ ਬੋਲਿਆ, ਆਪ ਆਪਣੀ ਕਿਰਪਾ ਧਾਰ। ਜੀਵਾਂ ਜੰਤਾਂ ਕਰ ਕੇ ਬੈਠਾ ਓਹਲਿਆ, ਨਾ ਸਕੇ ਕੋਇ ਵਿਚਾਰ। ਆਪਣਾ ਬਦਲੇ ਆਪੇ ਚੋਲਿਆ, ਕੂੜਾ ਕੱਪੜ ਦੇਵੇ ਪਾੜ, ਆਪਣੀ ਸ਼ਕਤੀ ਆਪੇ ਮੌਲਿਆ, ਆਪੇ ਵੇਖੇ ਖਿੜੀ ਸੱਚੀ ਗੁਲਜ਼ਾਰ। ਭਾਗ ਲਗਾਏ ਉਪਰ ਧਰਤ ਧੌਲਿਆ, ਨਿਰਗੁਣ ਰੂਪ ਹਰਿ ਨਿਰੰਕਾਰ। ਗੁਰਮੁਖਾਂ ਅੰਮ੍ਰਿਤ ਭਰੇ ਨਾਭ ਕਵਲਿਆ, ਜਗਤ ਤ੍ਰਿਸ਼ਨਾ ਰੋਗ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਸੰਸਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਹਰਿ ਪੁਰਖ ਨਿਰੰਜਣ ਰੂਪ ਵਟਾਇੰਦਾ, ਚਾਰ ਵੇਦ ਨਾ ਪਾਇਣ ਸਾਰ। ਏਕੰਕਾਰਾ ਨਾਉਂ ਧਰਾਇੰਦਾ, ਨਾਉਂ ਨਿੰਰਕਾਰਾ ਹਰਿ ਕਰਤਾਰ। ਆਦਿ ਨਿਰੰਜਣ ਜੋਤ ਜਗਾਇੰਦਾ, ਰਵ ਸਸ ਹੋਏ ਸ਼ਰਮਸ਼ਾਰ। ਅਬਿਨਾਸ਼ੀ ਕਰਤਾ ਭੇਖ ਵਟਾਇੰਦਾ, ਇਕ ਇਕੱਲਾ ਪਰਵਰਦਿਗਾਰ। ਸ੍ਰੀ ਭਗਵਾਨ ਡੰਕ ਵਜਾਇੰਦਾ, ਸ਼ਬਦ ਅਨਾਦ ਸੱਚੀ ਧੁਨਕਾਰ। ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ, ਜੋਤੀ ਜਾਮਾ ਲੈ ਅਵਤਾਰ। ਬ੍ਰਹਮ ਬ੍ਰਹਮ ਬ੍ਰਹਮ ਆਪਣੀ ਗੋਦ ਬਹਾਇੰਦਾ, ਆਤਮ ਬ੍ਰਹਮ ਦਏ ਆਧਾਰ। ਈਸ਼ ਜੀਵ ਵੇਖ ਵਖਾਇੰਦਾ, ਜਗਤ ਜਗਦੀਸ਼ ਹੋ ਤਿਆਰ। ਸਾਚਾ ਛਤਰ ਸੀਸ ਝੁਲਾਇੰਦਾ, ਤਖ਼ਤ ਨਿਵਾਸੀ ਏਕੰਕਾਰ। ਰਾਗ ਛਤੀਸ ਦਿਸ ਨਾ ਆਇੰਦਾ, ਰਾਗਾਂ ਨਾਦਾਂ ਵਸੇ ਬਾਹਰ। ਗੁਰਮੁਖ ਵਿਰਲਾ ਬੂਝ ਬੁਝਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਏਕਾ ਦੂਜਾ ਭੌ ਚੁਕਾਇੰਦਾ, ਤੀਜਾ ਖੋਲ੍ਹੇ ਨੈਣ ਕਿਵਾੜ। ਚੌਥੇ ਪਦ ਆਪ ਬਹਾਇੰਦਾ, ਪੰਚਮ ਮੇਲਾ ਨਾਰੀ ਕੰਤ ਭਤਾਰ। ਛੇਵੇਂ ਛੱਪਰ ਛੰਨ ਨਾ ਕੋਇ ਸੁਹਾਇੰਦਾ, ਸੱਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ। ਅੱਠਾਂ ਤੱਤਾਂ ਮੂਲ ਮਕਾਇੰਦਾ, ਨੌਂ ਦੁਆਰੇ ਕਰੇ ਖ਼ਵਾਰ। ਦਸਮ ਦੁਆਰੇ ਗੁਰਸਿਖ ਰੰਗ ਰੰਗਾਇੰਦਾ, ਰੰਗ ਚਾੜ੍ਹੇ ਅਪਰ ਅਪਾਰ। ਆਤਮ ਸੇਜਾ ਆਪ ਸੁਹਾਇੰਦਾ, ਕਿਰਪਾ ਕਰੇ ਆਪ ਕਰਤਾਰ। ਸੁਰਤੀ ਸ਼ਬਦੀ ਮੇਲ ਮਿਲਾਇੰਦਾ, ਮੇਲ ਮਿਲਾਵਾ ਮੀਤ ਮੁਰਾਰ। ਗੀਤ ਸੁਹਾਗੀ ਏਕਾ ਗਾਇੰਦਾ, ਹੰ ਬ੍ਰਹਮ ਦਏ ਆਧਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਪਾਵਣਹਾਰਾ ਸਾਰ। ਵਰਨ ਬਰਨ ਨਾ ਕੋਇ ਜਣਾਇੰਦਾ, ਵਰਨਾਂ ਬਰਨਾਂ ਵਸਿਆ ਬਾਹਰ। ਊਚਾਂ ਨੀਚਾਂ ਏਕਾ ਗੋਦ ਸੁਹਾਇੰਦਾ। ਰਾਓ ਰੰਕ ਰਾਜਾਨਾਂ ਕਰੇ ਸਚ ਪਿਆਰ। ਸਚ ਸਲੋਕ ਇਕ ਸੁਣਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਜੀਵਣ ਮੁਕਤ ਆਪ ਕਰਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਬੂੰਦ ਰਕਤ ਲੇਖੇ ਲਾਇੰਦਾ, ਲੱਖ ਚੁਰਾਸੀ ਦਏ ਨਿਵਾਰ। ਜਮ ਕੀ ਫਾਸੀ ਆਪ ਕਟਾਇੰਦਾ, ਰਾਏ ਧਰਮ ਨਾ ਕਰੇ ਖ਼ਵਾਰ। ਪੂਰਨ ਆਸੀ ਆਪ ਕਰਾਇੰਦਾ, ਗੁਰਮੁਖ ਸਾਚੇ ਲਏ ਉਭਾਰ। ਦਾਸੀ ਦਾਸ ਸੇਵ ਕਮਾਇੰਦਾ, ਦਾਤਾ ਦਾਨੀ ਸਿਰਜਣਹਾਰ। ਪ੍ਰਿਥਮੀ ਆਕਾਸ਼ ਫੋਲ ਫੁਲਾਇੰਦਾ, ਦੋ ਜਹਾਨਾਂ ਕਰੇ ਵਿਚਾਰ। ਆਲਸ ਨਿੰਦਰਾ ਵਿਚ ਨਾ ਆਇੰਦਾ, ਆਦਿ ਜੁਗਾਦੀ ਖ਼ਬਰਦਾਰ। ਭਗਤ ਭਗਵੰਤ ਵੇਖ ਵਖਾਇੰਦਾ, ਕਲਜੁਗ ਡੂੰਘੇ ਸਾਗਰ ਪਾਵੇ ਸਾਰ। ਸੰਤ ਕੰਤ ਮੇਲ ਮਿਲਾਇੰਦਾ, ਬਣਾਏ ਬਣਤ ਅਗੰਮ ਅਪਾਰ। ਗੁਰਮੁਖ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਕਰਤਾਰ। ਗੁਰਸਿਖਾਂ ਸਾਚਾ ਸੰਗ ਨਿਭਾਇੰਦਾ, ਵਿਛੜ ਨਾ ਜਾਏ ਸਾਂਝਾ ਯਾਰ। ਗ੍ਰਹਿ ਮੰਦਰ ਨਾਮ ਮਰਦੰਗ ਵਜਾਇੰਦਾ, ਧੁਰ ਦੀ ਬਾਣੀ ਖਿਚੇ ਸਚ ਸਤਾਰ। ਸੂਰਾ ਸਰਬੰਗ ਦਇਆ ਕਮਾਇੰਦਾ, ਮਰਦਨ ਮਰਦ ਰੂਪ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪੇ ਜਾਣੇ ਆਪਣੀ ਕਾਰ। ਹਰਿ ਸਾਚੀ ਕਾਰ ਕਮਾਇੰਦਾ, ਇਕ ਇਕੱਲਾ ਕਰਨੇਹਾਰ। ਸੋ ਪੁਰਖ ਨਿਰੰਜਣ
ਰੂਪ ਧਰਾਇੰਦਾ, ਹਰਿ ਪੁਰਖ ਨਿਰੰਜਣ ਕਰੇ ਸਤਿ ਪਿਆਰ। ਏਕੰਕਾਰਾ ਵੇਖ ਵਖਾਇੰਦਾ, ਆਦਿ ਨਿਰੰਜਣ ਹੋ ਉਜਿਆਰ। ਸ੍ਰੀ ਭਗਵਾਨ ਸੰਗ ਨਿਭਾਇੰਦਾ, ਅਬਿਨਾਸ਼ੀ ਕਰਤਾ ਵੇਖੇ ਦਰ ਠਾਂਡਾ ਦਰਬਾਰ। ਪਾਰਬ੍ਰਹਮ ਪ੍ਰਭ ਭਰਮ ਭੌ ਚੁਕਾਇੰਦਾ, ਬ੍ਰਹਮ ਬ੍ਰਹਮ ਬ੍ਰਹਮ ਪਾਵਣਹਾਰਾ ਸਾਰ। ਆਤਮ ਅੰਤਰ ਖੋਜ ਖੁਜਾਇੰਦਾ, ਡੂੰਘੀ ਭਵਰੀ ਹੋਏ ਉਜਿਆਰ। ਆਪਣਾ ਪਰਦਾ ਆਪੇ ਲਾਹਿੰਦਾ, ਆਪੇ ਮੁਖੜਾ ਦਏ ਵਖਾਲ। ਆਪਣੇ ਰੰਗ ਆਪ ਸਮਾਇੰਦਾ, ਆਪੇ ਸ਼ਾਹ ਆਪੇ ਕੰਗਾਲ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤ ਜਗਾਏ ਸਚ ਸਚ ਸੱਚੀ ਧਰਮਸਾਲ। ਸਾਢੇ ਤਿੰਨ ਹੱਥ ਮਹੱਲ ਆਪ ਸੁਹਾਇੰਦਾ, ਲੱਖ ਚੁਰਾਸੀ ਵਿਚੋਂ ਭਾਲ। ਦੀਵਾ ਬਾਤੀ ਆਪ ਟਿਕਾਇੰਦਾ, ਕਮਲਾਪਾਤੀ ਹੋ ਕਿਰਪਾਲ। ਦਿਵਸ ਰਾਤੀ ਨਾ ਕੋਇ ਵਖਾਇੰਦਾ, ਅੱਠੇ ਪਹਿਰ ਏਕਾ ਤਾਲ। ਆਪਣੀ ਗਾਥੀ ਆਪੇ ਗਾਇੰਦਾ, ਗੀਤ ਸੁਣਾਏ ਗੋਬਿੰਦ ਲਾਲ। ਸਾਚਾ ਸਾਥੀ ਸੰਗ ਨਿਭਾਇੰਦਾ, ਧੁਰਦਰਗਾਹੀ ਬਣਿਆ ਇਕ ਦਲਾਲ। ਔਖੀ ਘਾਟੀ ਆਪ ਚੜ੍ਹਾਇੰਦਾ, ਸ਼ਬਦ ਅਗੰਮੀ ਮਾਰ ਉਛਾਲ। ਰਾਤੀ ਰੁਤੀ ਥਿਤ ਵਾਰ ਆਪ ਸੁਹਾਇੰਦਾ, ਬਰਸ ਮਾਸ ਚਲੇ ਅਵੱਲੜੀ ਚਾਲ। ਕੋਟਨ ਕੋਟ ਰੂਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਹਰਿ ਹਰਿ ਹਰ ਘਟ ਜਾਨਣਹਾਰਾ, ਘਟ ਘਟ ਏਕਾ ਜੋਤ ਜਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਅਪਾਰਾ, ਖ਼ਾਲਕ ਖ਼ਲਕ ਰੂਪ ਵਟਾਈਆ। ਨੂਰ ਨੁਰਾਨਾ ਪਰਵਰਦਿਗਾਰਾ, ਜ਼ਾਹਰ ਜ਼ਹੂਰ ਨੂਰ ਇਕ ਦਰਸਾਈਆ। ਕਲਮੀ ਕਲਮਾ ਬੋਲ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਮੁਕਾਮੇ ਹੱਕ ਏਕਾ ਯਾਰਾ, ਨਬੀ ਰਸੂਲ ਦੇਣ ਗਵਾਹੀਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਸਯਦਾ ਕਰਨ ਨਿਉਂ ਨਿਉਂ ਨਿਮਸਕਾਰਾ, ਸੀਸ ਜਗਦੀਸ਼ ਇਕ ਝੁਕਾਈਆ। ਚੌਦਾਂ ਤਬਕਾਂ ਇਕ ਘਰ ਬਾਰਾ, ਚੌਦਾਂ ਲੋਕ ਖੋਜ ਖੁਜਾਈਆ। ਚੌਦਾਂ ਹੱਟ ਜਗਤ ਪਸਾਰਾ, ਪੁਰਖ ਅਬਿਨਾਸ਼ੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਹਰਿ ਹਰਿ ਜਾਣਦਾ, ਆਦਿ ਜੁਗਾਦਿ ਸਮਾਇਆ। ਜਗ ਕਰਤਾ ਜਗ ਪਛਾਣਦਾ, ਜੁਗ ਜੁਗ ਆਪਣਾ ਵੇਸ ਵਟਾਇਆ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਰੰਗ ਮਾਣਦਾ, ਕਲਜੁਗ ਅੰਤਮ ਵੇਖਣ ਆਇਆ। ਲੱਖ ਚੁਰਾਸੀ ਪੁਣ ਛਾਣਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਲੇਖਾ ਜਾਣੇ ਪੰਜ ਸ਼ੈਤਾਨ ਦਾ, ਘਰ ਘਰ ਬੈਠਾ ਡੌਰੂ ਵਾਹਿਆ। ਨਾਤਾ ਤੁੱਟੇ ਜੀਵ ਜਗਤ ਜਹਾਨ ਦਾ, ਪੁਰਖ ਅਬਿਨਾਸ਼ੀ ਇਕ ਭੁਲਾਇਆ। ਝੂਠਾ ਰਸ ਪੀਣ ਖਾਣ ਦਾ, ਜਿਹਵਾ ਗੁਣ ਨਾ ਕੋਇ ਗਾਇਆ। ਅੰਤਮ ਵੇਲਾ ਆਇਆ ਹਾਣ ਦਾ, ਨਾ ਸਕੇ ਕੋਇ ਬਚਾਇਆ। ਗੁਰਮੁਖ ਗੁਰਸਿਖ ਵਿਰਲਾ ਹਰਿ ਸਤਿਗੁਰ ਆਪ ਪਛਾਣਦਾ, ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਭੁੱਲਾ ਜੀਵ ਨਾਦਾਨ ਰੂਪ ਧਰਾਏ ਬਾਲ ਅਞਾਣ ਦਾ, ਸੁੱਧ ਬੁੱਧ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪ ਦਵਾਇਆ। ਕਲਜੁਗ ਕੂੜ ਨਿਸ਼ਾਨਾ, ਲੋਕਮਾਤ ਵੇਖ ਵਖਾਈਆ। ਨਵ ਨੌਂ ਹੋਏ ਬੇਈਮਾਨਾ, ਬੇਐਬ ਨਾ ਕੋਇ ਦਸਾਈਆ। ਮਾਇਆ ਮਮਤਾ ਹਉਮੇ ਹੰਗਤਾ ਜੂਠਾ ਝੂਠਾ ਬੱਧਾ ਤਨ ਗਾਨਾ, ਸਾਚਾ ਸਗਨ ਨਾ ਕੋਇ ਮਨਾਈਆ। ਕਾਇਆ ਮੰਦਰ ਅੰਦਰ ਸਰ ਸਰੋਵਰ ਅੰਮ੍ਰਿਤ ਆਤਮ ਮਿਲਿਆ ਨਾ ਪੀਣਾ ਖਾਣਾ, ਰਸਨਾ ਕਾਗ ਵਾਂਗ ਹਲਕਾਈਆ। ਧੁਨ ਆਤਮਕ ਅਨਹਦ ਸ਼ਬਦ ਨਾ ਸੱਚਾ ਗਾਣਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਪਾਇਆ ਪਦ ਨਾ ਇਕ ਨਿਰਬਾਣਾ,
ਮਹੱਲ ਅਟਲ ਬੈਠੇ ਡੇਰਾ ਲਾਈਆ। ਗੁਰ ਕਾ ਸ਼ਬਦ ਨਾ ਕਿਸੇ ਵਖਾਣਾ, ਰੂਪ ਅਨੂਪ ਨਾ ਦਰਸ਼ਨ ਪਾਈਆ। ਕਲਜੁਗ ਵਰਤੇ ਆਪਣਾ ਭਾਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਬੀਆ ਬਾਨਾ, ਨਗਰ ਖੇੜਾ ਨਾ ਕੋਇ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਜਗਾਈਆ। ਗੁਰਸਿਖ ਆਪ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਅੰਮ੍ਰਿਤ ਆਤਮ ਜਾਮ ਪਿਆਇਆ, ਚਰਨ ਧੂੜ ਸੱਚਾ ਅਸ਼ਨਾਨ। ਜਨਮ ਜਨਮ ਦੀ ਮੈਲ ਗਵਾਇਆ, ਏਕਾ ਦੇਵੇ ਬ੍ਰਹਮ ਗਿਆਨ। ਰੰਗ ਰੰਗੀਲਾ ਇਕ ਚੜ੍ਹਾਇਆ, ਉਤਰ ਨਾ ਜਾਏ ਵਿਚ ਜਹਾਨ। ਛੈਲ ਛਬੀਲਾ ਗੁਰਸਿਖ ਆਪ ਬਣਾਇਆ, ਸੇਵਾ ਕਰੇ ਗੁਣ ਨਿਧਾਨ। ਜਗਤ ਕ਼ਬੀਲਾ ਵੰਡ ਵੰਡਾਇਆ, ਆਪੇ ਹੋਏ ਨਿਗਾਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਣਾਏ ਚਤੁਰ ਸੁਜਾਣ। ਚਤੁਰ ਸੁਜਾਨ ਬਣਾਇਆ, ਮੂਰਖ ਮੁਗਧ ਅੰਞਾਣ। ਆਪਣੇ ਮਾਰਗ ਆਪੇ ਲਾਇਆ, ਦੇਵਣਹਾਰਾ ਦੇਵੇ ਜੀਆ ਦਾਨ। ਸਵਛ ਸਰੂਪੀ ਦਰਸ ਦਿਖਾਇਆ, ਆਤਮ ਦਰਸੀ ਹੋ ਮਿਹਰਵਾਨ। ਜਗਤ ਤ੍ਰਿਸ਼ਨਾ ਹਰਸ ਮਿਟਾਇਆ, ਕ੍ਰਿਪਾ ਕਰ ਸ੍ਰੀ ਭਗਵਾਨ। ਅੰਮ੍ਰਿਤ ਮੇਘ ਬਰਸ ਸਾਂਤ ਕਰਾਇਆ, ਨਿਝਰ ਝਿਰੇ ਝਿਰਨਾ ਮਹਾਨ। ਅਰਸ਼ ਕੁਰਸ਼ ਏਕਾ ਰੰਗ ਵਖਾਇਆ, ਲੇਖਾ ਚੁੱਕੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਪਛਾਣ। ਗੁਰਮੁਖ ਸੱਜਣ ਮੀਤੜਾ, ਗੁਰ ਸਤਿਗੁਰ ਆਪ ਪਛਾਣਿਆ। ਕਾਇਆ ਚੋਲੀ ਰੰਗੇ ਚੀਥੜਾ, ਦੇਵੇ ਨਾਮ ਨਿਧਾਨਿਆ। ਦੇਵੇ ਨਾਮ ਸ਼ਬਦ ਅਨਡੀਠੜਾ, ਗੁਣਵੰਤਾ ਗੁਣ ਵਖਾਣਿਆ। ਮਿੱਠਾ ਕਰੇ ਕਾਇਆ ਰੀਠੜਾ, ਫਲ ਅੰਮ੍ਰਿਤ ਆਪ ਚਖਾਨਿਆਂ। ਮਾਨਸ ਜਨਮ ਲੋਕਮਾਤ ਜਗ ਜੀਤੜਾ, ਨਾਤਾ ਤੁੱਟਾ ਪੰਜ ਤੱਤ ਸ਼ੈਤਾਨਿਆਂ। ਗੁਰਸਿਖ ਆਪਣੇ ਜੇਹਾ ਆਪੇ ਕੀਤੜਾ, ਜੋਤੀ ਦੇਵੇ ਨੂਰ ਮਹਾਨਿਆ। ਕਰੇ ਪਾਕ ਪਤਤ ਪਵਿਤ ਆਪ ਪੁਨੀਤੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਉਠਾਏ ਬਾਲ ਨਾਦਾਨਿਆ। ਗੁਰਸਿਖ ਬਾਲ ਨਾਦਾਨਾ, ਬਾਲੀ ਬੁਧ ਹਰਿ ਸਮਝਾਈਆ। ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਸੱਚੀ ਸਰਨਾਈਆ। ਸ਼ਬਦ ਅਗੰਮੀ ਦੇਵੇ ਸਚ ਬਿਬਾਨਾ, ਗੁਰਮੁਖ ਸਾਚੇ ਲਏ ਚੜ੍ਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਨਾ, ਏਕਾ ਘਰ ਦਏ ਵਖਾਈਆ। ਸੋ ਪੁਰਖ ਨਿਰੰਜਣ ਆਪ ਸੁਣਾਏ ਆਪਣਾ ਗਾਨਾ, ਹੰ ਬ੍ਰਹਮ ਕਰੇ ਪੜ੍ਹਾਈਆ। ਸੋਹੰ ਸ਼ਬਦ ਜਿਸ ਪਛਾਣਾ, ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਅੱਖਰ ਦਏ ਬੁਝਾਈਆ। ਗੁਰਸਿਖ ਏਕਾ ਅੱਖਰ ਬੁਝਿਆ, ਚੌਦਾਂ ਵਿਦਿਆ ਹੋਏ ਹੈਰਾਨ। ਗੁਰ ਗੁਰ ਭੇਵ ਖੁਲ੍ਹਾਏ ਗੁਝਿਆ, ਆਤਮ ਅੰਤਰ ਇਕ ਦ੍ਰਿੜਾਏ ਬ੍ਰਹਮ ਗਿਆਨ। ਭੇਵ ਚੁਕਾਏ ਏਕਾ ਦੂਜਿਆ, ਨਜ਼ਰੀ ਆਏ ਇਕ ਭਗਵਾਨ। ਗੁਰਮੁਖ ਗੁਰ ਸਰਨਾਈ ਗੁਰਚਰਨ ਆਦਿ ਜੁਗਾਦਿ ਝੂਜਿਆ, ਗੁਰ ਪੂਰਾ ਕਰੇ ਪਰਵਾਨ। ਸਚ ਦੁਆਰਾ ਏਕਾ ਬੂਝਿਆ, ਸਦ ਝੁਲਦਾ ਰਹੇ ਨਿਸ਼ਾਨ। ਦੇਵੇ ਦਰਸ ਜੋ ਬੈਠਾ ਲੁਕਿਆ, ਕਲਜੁਗ ਅੰਤਮ ਹੋਏ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਮਾਣ। ਮਾਣ ਨਿਮਾਣਿਆਂ ਜੀਆਂ ਦਾਨ, ਏਕਾ ਵਸਤ ਅਮੋਲਕ ਝੋਲੀ ਪਾਈਆ। ਹੋਏ ਸਹਾਈ ਏਥੇ ਓਥੇ ਦੋ ਜਹਾਨ, ਜਗਤ ਵਿਚੋਲਾ ਸਾਚਾ ਮਾਹੀਆ। ਸ਼ਬਦ ਸਰੂਪੀ ਬਿਠਾਏ ਇਕ ਬਿਬਾਣ, ਸੇਵਾ ਕਰੇ ਹਰਿ ਸੱਚਾ ਸ਼ਹਿਨਸ਼ਾਹੀਆ।
ਥਿਰ ਘਰ ਵਖਾਏ ਇਕ ਮਕਾਨ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਚਖੰਡ ਦੁਆਰੇ ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਦਏ ਸੁਹਾਈਆ। ਗੁਰਮੁਖਾਂ ਕਰਾਏ ਚਰਨ ਕਵਲ ਧਿਆਨ, ਚਰਨ ਚਰਨੋਦਕ ਮੁਖ ਛੁਹਾਈਆ। ਲੇਖਾ ਚੁੱਕੇ ਆਵਣ ਜਾਣ, ਗੇੜਾ ਗੇੜ ਨਾ ਕੋਈ ਭਵਾਈਆ। ਅੰਤਮ ਜੋਤੀ ਮੇਲਾ ਗੁਣ ਨਿਧਾਨ, ਸ਼ਬਦੀ ਸ਼ਬਦ ਜਾਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਵਿਰਲਾ ਉਠਿਆ, ਜਿਸ ਜਗਾਏ ਆਪ ਨਿਰੰਕਾਰ। ਨਿਰਗੁਣ ਰੂਪ ਹੋ ਤੁਠਿਆ, ਲੋਕਮਾਤ ਖੇਲ ਅਪਾਰ। ਜਾਮ ਪਿਆਏ ਸਾਚਾ ਘੁੱਟਿਆ, ਅੰਮ੍ਰਿਤ ਆਤਮ ਠੰਡਾ ਠਾਰ। ਮਾਲ ਧਨ ਦੇਵੇ ਨਾਮ ਨਿਖੁਟਿਆ, ਲੁੱਟ ਸਕੇ ਨਾ ਕੋਈ ਚੋਰ ਯਾਰ। ਗੁਰਸਿਖ ਲੱਭੇ ਵਿਚੋਂ ਕੋਟਨ ਕੋਟਿਆ, ਲੱਖ ਚੁਰਾਸੀ ਜੀਵ ਜੰਤ ਰੋਂਦੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲ ਕਲੇਸ਼ ਦਏ ਨਿਵਾਰ। ਕਲ ਕਲੇਸ਼ ਨਿਵਾਰਿਆ, ਹਰਿਜਨ ਫੜਿਆ ਸੱਜਣ ਮੀਤ। ਦਰ ਦਰਵੇਸ਼ ਹਰਿ ਨਿਰੰਕਾਰਿਆ, ਸੇਵਾ ਕਰੇ ਭਗਤ ਅਨਡੀਠ। ਆਵੇ ਜਾਵੇ ਵਾਰੋ ਵਾਰਿਆ, ਨਿਤ ਨਵਿਤ ਸਾਚੀ ਰੀਤ। ਜੋਤੀ ਜਾਮਾ ਆਪੇ ਧਾਰਿਆ, ਲੇਖਾ ਜਾਣੇ ਹਸਤ ਕੀਟ। ਸ਼ਾਹ ਸੁਲਤਾਨਾ ਤੋੜੇ ਹੰਕਾਰਿਆ, ਗੁਰਮੁਖ ਕਰੇ ਪਤਤ ਪੁਨੀਤ। ਚੌਥਾ ਜੁਗ ਆਪ ਵਿਚਾਰਿਆ, ਨਵ ਨੌਂ ਚਾਰ ਚੌਕੜੀ ਰਹੀ ਬੀਤ। ਚੌਦਾਂ ਤਬਕਾਂ ਵੇਖੇ ਅਖਾੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਨਡੀਠ। ਅਨਡੀਠ ਖੇਲ ਖਿਲਾਇੰਦਾ, ਨੇਤਰ ਲੋਚਣ ਨੈਣ ਦਿਸ ਨਾ ਆਈਆ। ਲੱਖ ਚੁਰਾਸੀ ਫੋਲ ਫੁਲਾਇੰਦਾ, ਨੌਂ ਸੱਤ ਆਪਣੀ ਜੋਤ ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ, ਸੁਰਪਤ ਰਾਜਾ ਇੰਦ ਕਰੋੜ ਤਤੀਸਾ ਸੰਗ ਰਖਾਈਆ। ਧੁਰ ਸੰਦੇਸ਼ ਸ਼ਬਦ ਸੁਣਾਇੰਦਾ, ਹੁਕਮੀ ਹੁਕਮ ਇਕ ਵਰਤਾਈਆ। ਜੋ ਘੜਿਆ ਭੰਨ ਵਖਾਇੰਦਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਮੂਲ ਚੁਕਾਇੰਦਾ, ਚੌਥਾ ਜੁਗ ਮੇਟੇ ਕੂੜੀ ਸ਼ਾਹੀਆ। ਕੂੜ ਕੁੜਿਆਰਾ ਸ਼ੌਹ ਦਰਿਯਾਏ ਆਪ ਰੁੜ੍ਹਾਇੰਦਾ, ਮਾਇਆ ਮਮਤਾ ਨਾਲ ਰਲਾਈਆ। ਹਉਮੇ ਹੰਗਤਾ ਆਪ ਡੁਬਾਇੰਦਾ, ਆਸਾ ਤ੍ਰਿਸ਼ਨਾ ਦਏ ਖਪਾਈਆ। ਮਨਮੁਖ ਅੰਤਮ ਰਾਏ ਧਰਮ ਦਰ ਬਹਾਇੰਦਾ, ਚਿਤਰ ਗੁਪਤ ਦਏ ਸਲਾਹੀਆ। ਗੁਰਮੁਖ ਸਾਚੇ ਵੇਖ ਵਖਾਇੰਦਾ, ਲੋਕਮਾਤ ਚਾਈਂ ਚਾਈਂਆ। ਤ੍ਰੈਗੁਣ ਮਾਇਆ ਪਰਦਾ ਲਾਹਿੰਦਾ, ਪੰਜ ਤੱਤ ਕਰੇ ਰੁਸ਼ਨਾਈਆ। ਕਾਗਦ ਕ਼ਲਮ ਭੇਵ ਨਾ ਪਾਇੰਦਾ, ਲੇਖਾ ਲਿਖੇ ਨਾ ਕੋਈ ਸ਼ਾਹੀਆ। ਐੜਾ ਅਥਰਬਣ ਵੇਦ ਅੰਤ ਕੁਰਲਾਇੰਦਾ, ਉਚੀ ਕੂਕੇ ਮਾਰੇ ਧਾਹੀਂਆ। ਅੱਲਾ ਰਾਣੀ ਮੁਖ ਸ਼ਰਮਾਇੰਦਾ, ਨੇਤਰ ਨੈਣ ਨਾ ਸਕੇ ਉਠਾਈਆ। ਚਾਰ ਯਾਰ ਸੰਗ ਮੁਹੰਮਦ ਰਾਹ ਤਕਾਇੰਦਾ, ਪੁਰਖ ਅਬਿਨਾਸ਼ੀ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨਹਰਿ ਵੇਖੇ ਥਾਉਂ ਥਾਈਂਆ।