ਪੁਸਤਕਾਲਾਭਾਗ ੧੦

੧੨ ਮਾਘ ੨੦੧੭ ਬਿਕਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦ ਪੁਰ

ਸਤਿ ਪੁਰਖ ਨਿਰੰਜਣ ਸਾਚੀ ਧਾਰਾ, ਸਤਿ ਸਤਿਵਾਦੀ ਆਪ ਚਲਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਆਪਣਾ ਬਲ ਆਪ ਧਰਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਏਕੰਕਾਰਾ ਆਪੇ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਅਖਵਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਧਾਮ ਨਿਆਰਾ, ਧਾਮ ਅਵੱਲੜਾ ਇਕ ਸੁਹਾਇੰਦਾ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਬਣ ਸਿਕਦਾਰਾ, ਆਪਣਾ ਹੁਕਮ ਆਪ ਜਣਾਇੰਦਾ। ਪਾਰਬ੍ਰਹਮ ਬਣ ਭਿਖਾਰਾ, ਆਪਣੀ ਮੰਗ ਆਪ ਮੰਗਾਇੰਦਾ। ਕਰੇ ਖੇਲ ਹਰਿ ਨਿਰਾਕਾਰਾ, ਨਿਰਵੈਰ ਆਪਣਾ ਬੰਧਨ ਆਪੇ ਪਾਇੰਦਾ। ਜੂਨੀ ਰਹਿਤ ਹੋ ਤਿਆਰਾ, ਪੁਰਖ ਅਕਾਲ ਦੀਨ ਦਿਆਲ ਆਪਣਾ ਨਾਉਂ ਧਰਾਇੰਦਾ। ਆਪਣੀ ਇਛਿਆ ਆਪੇ ਬਣ ਵਰਤਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਖੋਲ੍ਹੇ ਸਚ ਦੁਆਰਾ, ਬੰਕ ਦੁਆਰੀ ਆਪ ਅਖਵਾਇੰਦਾ। ਸਚਖੰਡ ਸਾਚਾ ਕਰ ਤਿਆਰਾ, ਆਪਣਾ ਰੰਗ ਆਪ ਰੰਗਾਇੰਦਾ। ਰੂਪ ਰੰਗ ਦਿਸੇ ਨਾ ਕੋਇ ਆਕਾਰਾ, ਤਤਵ ਤਤ ਨਾ ਕੋਇ ਰਖਾਇੰਦਾ। ਨਾ ਕੋਈ ਬਣਾਏ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਟਿਕਾਇੰਦਾ। ਘਾੜਨ ਘੜੇ ਘੜਣੇਹਾਰਾ, ਘੜਣ ਭੰਨਣਹਾਰ

ਆਪਣੀ ਰਚਨਾ ਆਪ ਰਚਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਆਪਣਾ ਆਸਣ ਇਕ ਸੁਹਾਇੰਦਾ। ਨਾ ਕੋਈ ਬਾਢੀ ਪਾਵੇ ਸਾਰਾ, ਪਾਵਾ ਚੂਲ ਨਾ ਕੋਇ ਰਖਾਇੰਦਾ। ਸ਼ਾਹੋ ਭੂਪ ਬਣ ਨਿਰੰਕਾਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਜਗਤ ਜਗਦੀਸ਼ ਖੇਲ ਨਿਆਰਾ, ਨਿਰਾਧਾਰਾ ਆਪ ਕਰਾਇੰਦਾ। ਸਚ ਨਿਸ਼ਾਨਾ ਕਰ ਤਿਆਰਾ, ਦਰ ਘਰ ਸਾਚੇ ਆਪ ਝੁਲਾਇੰਦਾ। ਸਾਚਾ ਤਾਜ ਸੀਸ ਦਸਤਾਰਾ, ਨਿਰਗੁਣ ਆਪਣਾ ਆਪੇ ਵੇਖ ਵਖਾਇੰਦਾ। ਦੂਸਰ ਨਾ ਕੋਈ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਜਣਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਰਾਜ ਰਾਜਾਨ ਆਪਣਾ ਹੁਕਮ ਸੁਣਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਆਪਣੇ ਦੁਆਰ ਆਪੇ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਜੂਨੀ ਰਹਿਤ ਅਨੁਭਵ ਆਪਣਾ ਪਰਕਾਸ਼ ਉਪਜਾਇੰਦਾ। ਆਦਿ ਪੁਰਖ ਖੇਲ ਅਵੱਲਾ, ਹਰਿ ਸਾਚਾ ਸਚ ਕਰਾਈਆ। ਸਚਖੰਡ ਸੁਹਾਏ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਈਆ। ਆਪਣੇ ਦੀਪਕ ਆਪੇ ਬਲਾ, ਅਸੁਤੇ ਪਰਕਾਸ਼ ਇਕ ਵਖਾਈਆ। ਆਪੇ ਵਸੇ ਨੇਹਚਲ ਧਾਮ ਅਟੱਲਾ, ਪਾਰਬ੍ਰਹਮ ਵਡੀ ਵਡਿਆਈਆ। ਆਪ ਫੜਾਏ ਆਪਣਾ ਪੱਲਾ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵਡੀ ਵਡਿਆਈਆ। ਬੇਪਰਵਾਹ ਹਰਿ ਨਿਰੰਕਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪਣੇ ਮੰਦਰ ਖੇਲ ਕਰੇ ਅਪਰ ਅਪਾਰ, ਅਪਰੰਪਰ ਆਪਣੀ ਧਾਰ ਆਪ ਚਲਾਇੰਦਾ। ਆਪੇ ਲੇਖਾ ਜਾਣੇ ਧੁਰ ਦਰਬਾਰ, ਧੁਰ ਧਾਮ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮੰਦਰ ਆਪ ਸੁਹਾਇੰਦਾ। ਹਰਿ ਸਾਚਾ ਮੰਦਰ ਸੁਹਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਨਿਰਵੈਰ ਪੁਰਖ ਆਸਣ ਲਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਅੰਤਰ ਆਪੇ ਵੇਖ ਵਖਾਇੰਦਾ, ਨਾ ਕੋਈ ਦੂਸਰ ਅਵਰ ਵਿਚਾਰ। ਆਪਣੀ ਇਛਿਆ ਆਪ ਪ੍ਰਗਟਾਇੰਦਾ, ਆਪੇ ਭਰੇ ਭੰਡਾਰ। ਆਪਣੀ ਸਿਖਿਆ ਹਰਿ ਸਮਝਾਇੰਦਾ, ਆਪੇ ਹੋਏ ਸਿਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਖੇਲ ਖਿਲਾਇੰਦਾ। ਆਦਿ ਪੁਰਖ ਆਦਿ ਅੰਤ, ਆਪਣਾ ਬੰਧਨ ਆਪੇ ਪਾਈਆ। ਸੋ ਪੁਰਖ ਨਿਰੰਜਣ ਨਾਰੀ ਕੰਤ, ਨਰ ਨਰਾਇਣ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਹੋ ਜਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਨਿਰੰਜਣ ਸਾਚਾ ਧਾਮ ਆਪ ਸੁਹੰਤ, ਦਰ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਆਦਿ ਆਪਣੇ ਹੱਥ ਰਖਾਈਆ। ਆਦਿ ਪੁਰਖ ਕਰ ਪਰਕਾਸ਼, ਆਪਣਾ ਖੇਲ ਆਪ ਖਿਲਾਇੰਦਾ। ਆਪਣੇ ਅੰਦਰ ਪਾਵੇ ਰਾਸ, ਆਪੇ ਵੇਖ ਵਖਾਇੰਦਾ । ਇਕ ਇਕੱਲਾ ਨਾਉਂ ਰਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਮਹੱਲਾ ਆਪ ਸੁਹਾਇੰਦਾ। ਸਚ ਮਹੱਲਾ ਧੁਰ ਧਾਮ ਅਪਾਰਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਆਪੇ ਵਸੇ ਸਭ ਤੋਂ ਨਿਆਰਾ, ਆਪਣਾ ਰੰਗ ਆਪ ਰੰਗਾਇੰਦਾ। ਆਪੇ ਬੇਐਬ ਹੋਏ ਪਰਵਰਦਿਗਾਰਾ, ਨੂਰੀ ਜਲਵਾ ਆਪੇ ਡਗਮਗਾਇੰਦਾ। ਆਪੇ ਸਚਖੰਡ ਖੋਲ੍ਹਨਹਾਰ

ਕਿਵਾੜਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਪੇ ਧੁਰਦਰਗਾਹੀ ਬਣੇ ਲਾੜਾ, ਆਪੇ ਨਾਰੀ ਕੰਤ ਪਰਨਾਇੰਦਾ। ਆਪੇ ਹੁਕਮੀ ਹੁਕਮ ਦੇਵੇ ਧੁਰ ਫ਼ਰਮਾਨਾ, ਆਪੇ ਆਪਣਾ ਹੁਕਮ ਵਰਤਾਇੰਦਾ। ਆਪੇ ਚਲੇ ਆਪਣੇ ਭਾਣਾ, ਵਡ ਭਾਣਾ ਆਪ ਸਮਝਾਇੰਦਾ। ਆਪੇ ਹੋਏ ਗ਼ਰੀਬ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਤਖ਼ਤ ਸੋਹੇ ਸਾਚਾ ਰਾਣਾ, ਤਖ਼ਤ ਨਿਵਾਸੀ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਆਦਿ ਆਪਣਾ ਖੇਲ ਆਪ ਖਿਲਾਇੰਦਾ। ਆਦਿ ਪੁਰਖ ਸਚਖੰਡ ਨਿਵਾਸਾ, ਸਚ ਸਾਚੀ ਜੋਤ ਜਗਾਈਆ। ਅਗੰਮ ਅਗੰਮੜਾ ਕਰੇ ਘਰ ਘਰ ਵਾਸਾ, ਸ਼ਾਹੋ ਸ਼ਾਬਾਸ਼ਾ ਆਪਣੇ ਹੱਥ ਰੱਖੇ ਵਡਿਆਈਆ। ਆਪੇ ਪਾਵੇ ਆਪਣੀ ਰਾਸਾ, ਆਪੇ ਵੇਖ ਵਖਾਈਆ। ਆਪੇ ਇਛਿਆ ਆਪੇ ਆਸਾ, ਆਪੇ ਪੂਰਨ ਰਿਹਾ ਕਰਾਈਆ। ਆਪੇ ਦੇਵੇ ਆਪਣਾ ਸਚ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਹੁਕਮ ਰਜ਼ਾਈਆ। ਆਪਣੀ ਆਸਾ ਆਪ ਵਿਚਾਰ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਆਪਣੀ ਕਿਰਪਾ ਆਪੇ ਧਾਰ, ਆਪਣਾ ਪਰਦਾ ਆਪ ਉਠਾਇੰਦਾ। ਆਪਣੀ ਜੋਤ ਕਰ ਉਜਿਆਰ, ਆਪਣਾ ਨੂਰ ਆਪ ਪਰਗਟਾਇੰਦਾ। ਆਪਣਾ ਘਾੜਨ ਘੜ ਅਪਰ ਅਪਾਰ, ਹਰਿ ਜੂ ਹਰਿ ਹਰਿ ਆਪ ਵੇਖ ਵਖਾਇੰਦਾ। ਆਪੇ ਵਰਤੇ ਆਪਣਾ ਸਤਿ ਵਰਤਾਰ, ਸਤਿ ਸਤਿਵਾਦੀ ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਆਪੇ ਕਰੇ ਕਰਨੀ ਸਾਚੀ ਕਾਰ, ਕਰਤਾ ਪੁਰਖ ਆਪਣੀ ਕਲ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਆਪਣਾ ਵੇਸ ਵਟਾਇੰਦਾ। ਸਚਖੰਡ ਦਵਾਰਾ ਹਰਿ ਸਹਾਇਆ, ਮਹਿਮਾ ਅਗਣਤ ਗਣੀ ਨਾ ਜਾਈਆ। ਆਪਣਾ ਖੇਲ ਲਏ ਖਲਾਇਆ, ਖੇਲਣਹਾਰਾ ਬੇਪਰਵਾਹੀਆ। ਘਰ ਵਿਚ ਘਰ ਲਏ ਪਰਗਟਾਇਆ, ਸਚਖੰਡ ਅੰਦਰ ਥਿਰ ਘਰ ਦਏ ਬਣਾਈਆ । ਆਪਣਾ ਮੰਦਰ ਆਪ ਸੁਹਾਇਆ, ਨਾਰੀ ਕੰਤ ਵੱਜੀ ਵਧਾਈਆ। ਸਾਚੀ ਸੇਜਾ ਸੋਭਾ ਪਾਇਆ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮਾਤ ਨਿਰਗੁਣ ਪਿਤ ਨਿਰਗੁਣ ਦਾਈ ਨਿਰਗੁਣ ਦਾਇਆ, ਆਪਣਾ ਰੂਪ ਆਪ ਧਰਾਈਆ। ਨਿਰਗੁਣ ਸੁਤ ਦੁਲਾਰਾ ਜਾਇਆ, ਸਾਰ ਸ਼ਬਦ ਨਾਉਂ ਰਖਾਈਆ। ਥਿਰ ਘਰ ਦਵਾਰੇ ਆਪ ਬਹਾਇਆ, ਚਰਨ ਕਵਲ ਬਖ਼ਸ਼ੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪ ਆਪਣਾ ਵੇਖ ਵਖਾਈਆ। ਸੁਤ ਦੁਲਾਰਾ ਜਾਇਆ, ਕਰ ਕਿਰਪਾ ਗੁਣ ਨਿਧਾਨ। ਅਬਿਨਾਸ਼ੀ ਅਚੁਤ ਖੇਲ ਖਿਲਾਇਆ, ਆਪੇ ਹੋਇਆ ਮਿਹਰਵਾਨ। ਸਾਚੀ ਰੁੱਤ ਆਪ ਸੁਹਾਇਆ, ਰੁਤੜੀ ਵੇਖੇ ਸ੍ਰੀ ਭਗਵਾਨ। ਆਪਣੇ ਉਪਰ ਤੁਠ ਆਪਣਾ ਆਪ ਬਾਹਰ ਕਢਾਇਆ, ਆਪੇ ਹੋਇਆ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਸੁਤ ਲਏ ਉਠਾਇਆ। ਸੁਤ ਦੁਲਾਰਾ ਹਰਿ ਨਿਰੰਕਾਰ, ਸ਼ਬਦੀ ਸ਼ਬਦ ਉਪਾਇੰਦਾ। ਥਿਰ ਘਰ ਸਾਚਾ ਖੋਲ੍ਹ ਦਵਾਰ, ਬੰਕ ਦਵਾਰਾ ਇਕ ਵਖਾਇੰਦਾ। ਸਿਰ ਰੱਖ ਹੱਥ ਸਮਰਥ ਕਰਤਾਰ, ਆਪਣਾ ਭੇਵ ਆਪ ਜਣਾਇੰਦਾ। ਮਹਿਮਾ ਅਕਥ ਗਾਏ ਆਪਣੀ ਵਾਰ, ਗੀਤ ਸੁਹਾਗੀ ਇਕ ਸੁਣਾਇੰਦਾ। ਸਾਚਾ ਸੋਹਲਾ ਕਰ ਤਿਆਰ, ਏਕਾ ਢੋਲਾ ਆਪ ਉਪਾਇੰਦਾ। ਤੋਲਾ ਬਣਿਆ ਆਪ ਪਰਵਰਦਿਗਾਰ, ਸਾਚੇ ਕੰਡੇ ਤੋਲ ਤੁਲਾਇੰਦਾ। ਪਰਦਾ ਓਹਲਾ ਦਏ ਨਵਾਰ, ਘਰ ਘਰ ਵਿਚ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ,

ਥਿਰ ਘਰ ਆਪਣਾ ਰੰਗ ਰੰਗਾਇੰਦਾ। ਥਿਰ ਘਰ ਰੰਗ ਰੰਗਾਇਆ, ਸੋ ਪੁਰਖ ਨਿਰੰਜਣ ਦਇਆ ਕਮਾ। ਹਰਿ ਪੁਰਖ ਨਿਰੰਜਣ ਵੇਖ ਵਖਾਇਆ, ਰੂਪ ਅਨੂਪ ਧਰਾ। ਏਕੰਕਾਰਾ ਪਰਦਾ ਲਾਹਿਆ, ਆਪ ਆਪਣਾ ਮੁਖ ਦਏ ਵਖਾ। ਆਦਿ ਨਿਰੰਜਣ ਕਰ ਰੁਸ਼ਨਾਇਆ, ਏਕਾ ਨੂਰ ਦਏ ਚਮਕਾ। ਸ੍ਰੀ ਭਗਵਾਨ ਸੇਵ ਕਮਾਇਆ, ਅਬਿਨਾਸ਼ੀ ਕਰਤਾ ਬਣੇ ਮਲਾਹ। ਪਾਰਬ੍ਰਹਮ ਪ੍ਰਭ ਮਾਰਗ ਲਾਇਆ, ਸੁਤ ਸ਼ਬਦ ਦਏ ਸਮਝਾ। ਆਪਣਾ ਨਾਉਂ ਤੇਰਾ ਰੂਪ ਵਟਾਇਆ, ਹਰਿ ਨਿਰੰਕਾਰਾ ਦਏ ਸਲਾਹ। ਆਪਣੀ ਇਛਿਆ ਤੇਰੇ ਵਿਚ ਰਖਾਇਆ, ਸਚ ਭੰਡਾਰ ਇਕ ਵਰਤਾ। ਆਪਣਾ ਲੇਖਾ ਤੇਰੇ ਹੱਥ ਫੜਾਇਆ, ਦੂਸਰ ਦਿਸੇ ਕੋਇ ਨਾ। ਨਿਰਗੁਣ ਨਿਰਗੁਣ ਨਿਰਗੁਣ ਵੇਸ ਵਟਾਇਆ, ਨਿਰਗੁਣ ਪਿਤਾ ਨਿਰਗੁਣ ਮਾਂ। ਨਿਰਗੁਣ ਸੁਤ ਦੁਲਾਰਾ ਜਾਇਆ, ਨਿਰਗੁਣ ਰੱਖਿਆ ਨਿਰਗੁਣ ਨਾ। ਆਪਣਾ ਹੁਕਮ ਆਪ ਸਮਝਾਇਆ, ਆਪ ਉਠਾਏ ਫੜ ਫੜ ਬਾਂਹ। ਆਦਿ ਪੁਰਖ ਆਪਣੀ ਗੋਦ ਇਕ ਸੁਹਾਇਆ, ਸਫ਼ਲ ਕੁਖ ਲਏ ਕਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮਾਰਗ ਦਏ ਸਮਝਾ। ਹਰਿ ਸਾਚਾ ਸਚ ਸਮਝਾਇੰਦਾ, ਸਾਚੀ ਸਿਖਿਆ ਏਕੰਕਾਰ। ਧੁਰ ਫ਼ਰਮਾਨਾ ਆਪ ਅਲਾਇੰਦਾ, ਧੁਰ ਧਾਮ ਬੈਠ ਸੱਚੀ ਸਰਕਾਰ। ਹੁਕਮੀ ਹੁਕਮ ਆਪ ਵਰਤਾਇੰਦਾ, ਆਪੇ ਹੋਏ ਵੇਖਣਹਾਰ। ਏਕਾ ਸ਼ਬਦ ਸਚ ਅਲਾਇੰਦਾ, ਸੇਵਕ ਸੇਵਾ ਕਰੇ ਅਪਾਰ। ਤੇਰੀ ਰਚਨਾ ਤੇਰੇ ਵਿਚੋਂ ਬਾਹਰ ਕਢਾਇੰਦਾ, ਤੇਰਾ ਤੇਰਾ ਕਰੇ ਆਧਾਰ। ਤੇਰਾ ਨਾਉਂ ਮਰਦੰਗ ਵਜਾਇੰਦਾ, ਸੁੰਨ ਅਗੰਮੀ ਖੇਲ ਨਿਆਰ। ਆਪਣਾ ਅੰਗ ਆਪ ਲਗਾਇੰਦਾ, ਅੰਗੀਕਾਰ ਕਰੇ ਕਰਤਾਰ। ਆਪਣਾ ਰੂਪ ਆਪ ਵਰਤਾਇੰਦਾ, ਆਪੇ ਹੋਏ ਵੇਖਣਹਾਰ। ਆਪੇ ਵਿਸ਼ਨ ਨਾਉਂ ਧਰਾਇੰਦਾ, ਆਪੇ ਕਵਲ ਕਵਲਾ ਪਾਵੇ ਸਾਰ। ਆਪੇ ਪਾਰਬ੍ਰਹਮ ਬ੍ਰਹਮ ਵੰਡ ਵੰਡਾਇੰਦਾ, ਬ੍ਰਹਮਾ ਵੇਤਾ ਕਰ ਤਿਆਰ। ਆਪੇ ਸ਼ੰਕਰ ਸੰਗ ਨਿਭਾਇੰਦਾ, ਲੇਖਾ ਜਾਣੇ ਧੂਆਂਧਾਰ। ਏਕਾ ਮਾਤਾ ਗੋਦ ਬਹਾਇੰਦਾ, ਕਰੇ ਖੇਲ ਅਪਰ ਅਪਾਰ। ਸ਼ਬਦ ਡੋਰੀ ਇਕ ਬੰਧਾਇੰਦਾ, ਨਾਤਾ ਜੋੜ ਜੁੜਾਏ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸੁਤ ਦੁਲਾਰਾ ਆਪ ਉਠਾਇੰਦਾ। ਸੁਤ ਦੁਲਾਰਾ ਆਪ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਇਆ, ਭੁਲ ਨਾ ਜਾਣਾ ਬਣ ਨਾਦਾਨ। ਬ੍ਰਹਿਮੰਡ ਖੰਡ ਤੇਰੀ ਰਚਨਾ ਦਏ ਰਚਾਇਆ, ਲੋਆਂ ਪੁਰੀਆਂ ਲੇਖਾ ਜਾਣੇ ਗਗਨ ਪਾਤਾਲ। ਰਵ ਸਸ ਤੇਰੀ ਜੋਤ ਕਰੇ ਰੁਸ਼ਨਾਇਆ, ਮੰਡਲ ਮੰਡਪ ਕਰੇ ਪਰਧਾਨ। ਜਲ ਬਿੰਬ ਤੇਰੀ ਧਾਰ ਵਹਾਇਆ, ਧਰਤ ਧਵਲ ਵੇਖੇ ਜ਼ਿਮੀ ਅਸਮਾਨ। ਤ੍ਰੈਗੁਣ ਤੇਰੀ ਚਰਨ ਧੂੜ ਖ਼ਾਕ ਉਪਾਇਆ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ। ਸਤੋ ਰਜੋ ਤਮੋ ਤੇਰਾ ਮੰਤ ਦ੍ਰਿੜਾਇਆ, ਕਿਰਪਾ ਕਰੇ ਆਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪੇ ਹੋਏ ਜਾਣੀ ਜਾਣ। ਸਾਚੀ ਵਸਤ ਹਰਿ ਅਮੋਲਕ, ਸ਼ਬਦ ਸ਼ਬਦੀ ਹੱਥ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਏਕਾ ਗੋਲਕ, ਤ੍ਰੈਗੁਣ ਵਸਤੂ ਵਿਚ ਰਖਾਇੰਦਾ। ਆਪਣਾ ਸ਼ਬਦ ਵਜਾਏ ਸਾਚੀ ਢੋਲਕ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਖਾਏ ਏਕਾ ਘਰ, ਵਿਸ਼ਨ ਦੇਵੇ ਸਾਚਾ ਵਰ, ਆਪਣੀ ਇਛਿਆ ਭੰਡਾਰਾ ਦੇਵੇ ਭਰ, ਅਤੋਟ ਅਤੁਟ ਆਪ ਰਖਾਇੰਦਾ। ਬ੍ਰਹਮੇ ਦੇਵੇ ਬ੍ਰਹਮ ਗਿਆਨ, ਹਰਿ ਸਾਚਾ ਵਡ ਵਡਿਆਈਆ। ਆਦਿ ਜੁਗਾਦਿ ਚਰਨ ਕਵਲ ਧਿਆਨ, ਨਿਰਵੈਰ ਪੁਰਖ ਇਕ

ਸਰਨਾਈਆ। ਏਕਾ ਬਖ਼ਸ਼ੇ ਸਾਚਾ ਮਾਣ, ਮਾਣ ਅਭਿਮਾਣ ਨਾ ਕੋਇ ਜਣਾਈਆ। ਤੇਰਾ ਰੂਪ ਪਰਗਟਾਇਆ ਆਪ ਸ੍ਰੀ ਭਗਵਾਨ, ਆਪਣੀ ਵੰਡਣ ਆਪਣੇ ਹੱਥ ਰਖਾਈਆ। ਪੰਜ ਤਤ ਵਖਾਏ ਇਕ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪੇ ਲਏ ਪਰਗਟਾਈਆ। ਲੱਖ ਚੁਰਾਸੀ ਕਰ ਪਰਧਾਨ, ਪੰਜ ਦਸ ਮੇਲ ਮਿਲਾਈਆ। ਪੰਜ ਪਚੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਆਪੇ ਵਿਸ਼ਨ ਵਿਸ਼ਵ ਸਮਾਇਆ, ਨਿਰਗੁਣ ਦਾਤਾ ਬੇਪਰਵਾਹ। ਆਪੇ ਪਾਰਬ੍ਰਹਮ ਬ੍ਰਹਮ ਜਾਇਆ, ਆਪੇ ਗੋਦੀ ਲਏ ਉਠਾ। ਆਪੇ ਸ਼ੰਕਰ ਉਂਗਲੀ ਲਾਇਆ, ਸਿੱਖ ਮਤ ਦਏ ਸਮਝਾ। ਜੋ ਘੜਿਆ ਭੰਨ ਵਖਾਇਆ, ਥਿਰ ਰਹੇ ਕੋਇ ਨਾ। ਤਿੰਨਾਂ ਏਕਾ ਗੁਣ ਵਖਾਇਆ, ਆਪ ਆਪਣਾ ਪਰਦਾ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਵਿਚੋਲਾ ਮੇਲ ਮਿਲਾਇਆ। ਸ਼ਬਦ ਵਿਚੋਲਾ ਸਤਿਗੁਰ ਧਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਦੋਏ ਜੋੜ ਕਰਨ ਨਿਮਸਕਾਰ, ਖ਼ਾਲੀ ਝੋਲੀ ਸਰਬ ਵਖਾਇੰਦਾ। ਦੇਵਣਹਾਰਾ ਇਕ ਦਾਤਾਰ, ਸਾਚੀ ਭਿਛਿਆ ਆਪ ਵਰਤਾਇੰਦਾ। ਮੰਗਦੇ ਰਹਿਣਾ ਵਾਰੋ ਵਾਰ, ਅਭੁਲ ਭੁਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਸੇਵਾ ਕਰਨੀ ਵਿਚ ਸੰਸਾਰ, ਲੋਕਮਾਤ ਰਾਹ ਵਖਾਇੰਦਾ। ਪੰਜ ਤਤ ਦੇਣਾ ਇਕ ਆਧਾਰ, ਤ੍ਰੈਗੁਣ ਮਾਇਆ ਜੋੜ ਜੁੜਾਇੰਦਾ। ਮਾਣਸ ਮਾਨੁਖ ਇਕ ਵਿਚਾਰ, ਆਪ ਆਪਣੀ ਕਲ ਰਖਾਇੰਦਾ। ਆਸਾ ਤ੍ਰਿਸ਼ਨਾ ਕਰ ਤਿਆਰ, ਪੰਚ ਵਿਕਾਰ ਆਪ ਉਪਜਾਇੰਦਾ। ਨਾਤਾ ਜੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਬਹੱਤਰ ਨਾੜਾ ਆਪ ਸਮਝਾਇੰਦਾ। ਤਿੰਨ ਸੌ ਸੱਠ ਹਾਡੀ ਕਰੇ ਖੇਲ ਕਰਤਾਰ, ਬ੍ਰਹਮ ਬ੍ਰਹਿਮਾਦੀ ਵੇਸ ਵਟਾਇੰਦਾ। ਲੇਖਾ ਜਾਣੇ ਬੰਕ ਦਵਾਰ, ਗੜ੍ਹ ਆਪਣਾ ਆਪ ਸੁਹਾਇੰਦਾ। ਜਗਤ ਵਖਾਏ ਨੌਂ ਦਵਾਰ, ਜਗਤ ਵਾਸਨਾ ਵਿਚ ਰਖਾਇੰਦਾ। ਆਪਣਾ ਖੇਲ ਕਰੇ ਅਪਰ ਅਪਾਰ, ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਘਰ ਵਿਚ ਘਰ ਕਰ ਤਿਆਰ, ਆਪਣੀ ਹੱਥੀਂ ਕੁੰਡਾ ਲਾਇੰਦਾ। ਕੋਏ ਨਾ ਪਾਵੇ ਸਾਰ ਵਿਚ ਸੰਸਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਰਿਹਾ ਘਾੜਨ ਘੜ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾ, ਪੰਜ ਤੱਤ ਗੜ੍ਹ ਬਣਾਇਆ। ਮਨ ਮਤ ਬੁਧ ਵਿਚ ਟਿਕਾ, ਨਿਰਗੁਣ ਵੰਡ ਵੰਡਾਇਆ । ਦੋਏ ਜੋੜ ਪਏ ਸਰਨਾ, ਤੇਰਾ ਰੂਪ ਨਜ਼ਰ ਨਾ ਆਇਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤਤ ਸਮਝਾਇਆ। ਆਪਣਾ ਮੰਦਰ ਦਏ ਸੁਹਾ, ਆਪਣਾ ਰਾਹ ਆਪਣੇ ਵਿਚ ਛੁਪਾਇਆ। ਗੁਰਮੁਖ ਵਿਰਲੇ ਦਏ ਬੁਝਾ, ਜਿਸ ਸਿਰ ਆਪਣਾ ਹੱਥ ਟਿਕਾਇਆ। ਸੰਤ ਸਾਜਨ ਲਏ ਜਗਾ, ਨਿਰਗੁਣ ਸਰਗੁਣ ਹੋ ਰੁਸ਼ਨਾਇਆ। ਭਗਤ ਭਗਵੰਤ ਵੇਖੇ ਥਾਉਂ ਥਾਂ, ਆਪ ਆਪਣਾ ਰੂਪ ਵਟਾਇਆ। ਆਪਣਾ ਮਾਰਗ ਦਏ ਵਖਾ, ਨੌਂ ਦਵਾਰੇ ਪਾਰ ਕਰਾਇਆ। ਸੁਖਮਨ ਟੇਢੀ ਬੰਕ ਪੰਧ ਦਏ ਮੁਕਾ, ਈੜਾ ਪਿੰਗਲ ਮੁਖ ਸ਼ਰਮਾਇਆ। ਦੂਈ ਦਵੈਤੀ ਪਰਦਾ ਲਾਹ, ਤ੍ਰੈਗੁਣ ਤਤ ਨਾ ਕੋਇ ਜਣਾਇਆ। ਪੰਚ ਵਿਕਾਰਾ ਕਰੇ ਸਵਾਹ, ਏਕਾ ਜੋਤੀ ਅਗਨੀ ਲੰਬੂ ਲਾਇਆ। ਅੰਮ੍ਰਿਤ ਆਤਮ ਦਏ ਪਿਆ, ਨਿਝਰ ਝਿਰਨਾ ਇਕ ਝਿਰਾਇਆ। ਘਰ ਨਾਦ ਘਰ ਸ਼ਬਦ ਘਰ ਧੁਨ ਦਏ ਉਪਜਾ, ਧੁਨ ਆਤਮਕ ਖੇਲ ਖਿਲਾਇਆ। ਘਰ ਮੇਲਾ ਘਰ ਗੁਰੂ ਘਰ ਚੇਲਾ ਬਣੇ ਸਹਿਜ ਸੁਭਾ, ਘਰ ਸੁਰਤੀ ਬੰਧਨ ਪਾਇਆ। ਘਰ ਤਾਕ ਦਏ ਖੁਲਾ, ਘਰ ਸਾਕੀ ਜਾਮ ਇਕ ਪਿਆਇਆ। ਘਰ ਰਾਕੀ ਸ਼ਬਦ

ਘੋੜਾ ਸਾਚੇ ਘੋੜੇ ਦਏ ਚੜ੍ਹਾ, ਅੰਦਰੇ ਅੰਦਰ ਪੰਧ ਮੁਕਾਇਆ। ਘਰ ਸਿੰਘਾਸਣ ਰਿਹਾ ਵਛਾ, ਸਾਚੀ ਸੇਜਾ ਡਗਮਗਾਇਆ। ਘਰ ਪਤ ਪਤਵੰਤਾ ਤਕੇ ਰਾਹ, ਘਰ ਕੰਤ ਸੁਹਾਗ ਆਪਣਾ ਨਾਉਂ ਧਰਾਇਆ। ਘਰ ਮੇਲਾ ਜਾਣੇ ਬੇਪਰਵਾਹ, ਬੇਪਰਵਾਹ ਵੇਸ ਵਟਾਇਆ। ਆਤਮ ਬ੍ਰਹਮ ਪਾਰਬ੍ਰਹਮ ਕਰੇ ਰੁਸ਼ਨਾ, ਜੋਤ ਨਿਰੰਜਣ ਡਗਮਗਾਇਆ। ਰਵ ਸਸ ਰਹੇ ਸ਼ਰਮਾ, ਨੇਤਰ ਨੈਣ ਨਾ ਕੋਇ ਉਠਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਖੇਲ ਦਏ ਖਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕ ਬਣਾਏ ਸਚ ਮਲਾਹ, ਗੁਰ ਸਤਿਗੁਰ ਸ਼ਬਦ ਨਾਉਂ ਧਰਾਇਆ। ਵਿਸ਼ਨ ਬ੍ਰਹਮਾ ਸ਼ਿਵ ਭੁਲਣਾ ਨਾ, ਬਿਨ ਹਰਿ ਸ਼ਬਦ ਨਾ ਦਿਸੇ ਅਵਰ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪ ਆਪਣਾ ਖੇਲ ਖਿਲਾਇਆ। ਸ਼ਬਦ ਗੁਰ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਗੁਰ ਨਾਉਂ ਧਰਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਅੰਦਰ ਵੇਖ ਵਖਾਇੰਦਾ। ਭਗਤਨ ਦੇਵੇ ਸਤਿ ਸਹਾਰਾ, ਸਤਿ ਸਤਿਵਾਦੀ ਮੇਲ ਮਿਲਾਇੰਦਾ। ਸੰਤ ਬਣਾਏ ਸਚ ਦੁਲਾਰਾ, ਆਪ ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਨੇਤਰ ਨੈਣ ਇਕ ਉਘਾੜਾ, ਦੋਏ ਦੋਏ ਲੋਚਣ ਬੰਦ ਕਰਾਇੰਦਾ। ਗੁਰਸਿਖਾਂ ਵਖਾਏ ਸਚ ਅਖਾੜਾ, ਘਰ ਮੰਦਰ ਅੰਦਰ ਆਪਣਾ ਤਾਲ ਵਜਾਇੰਦਾ। ਆਪੇ ਸਭ ਤੋਂ ਵਸਿਆ ਬਾਹਰਾ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਪੇ ਗੁਰ ਆਪੇ ਅਵਤਾਰਾ, ਆਪੇ ਭਗਤ ਭਗਵੰਤ ਮੇਲ ਮਿਲਾਇੰਦਾ। ਆਪੇ ਸੰਤ ਕੰਤ ਰਲੀਆਂ ਮਾਣੇ ਅਪਰ ਅਪਾਰਾ, ਕੰਤ ਕੰਤੂਹਲ ਸਾਚੀ ਸੇਜ ਹੰਢਾਇੰਦਾ। ਆਪੇ ਗੁਰਮੁਖ ਬਣਾਏ ਨਾਮ ਵਣਜਾਰਾ, ਸਾਚਾ ਬੰਕ ਆਪ ਵਖਾਇੰਦਾ। ਆਪੇ ਗੁਰਸਿਖਾਂ ਦੇਵੇ ਸਚ ਭੰਡਾਰਾ, ਆਪਣੀ ਹੱਥੀਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕਾ ਸਾਚਾ ਖ੍ਹੋਲ ਦਰ, ਸਚ ਵਸਤ ਆਪਣੇ ਹੱਥ ਰਖਾਇੰਦਾ। ਸਾਚੀ ਵਸਤ ਹਰਿ ਨਿਰੰਕਾਰ, ਗੁਰ ਸਤਿਗੁਰ ਹੱਥ ਰਖਾਈਆ। ਜੁਗਾ ਜੁਗੰਤਰ ਬਣ ਵਰਤਾਰ, ਹਰਿਜਨ ਸਾਚੇ ਝੋਲੀ ਰਿਹਾ ਭਰਾਈਆ। ਜੁਗ ਚੌਕੜੀ ਕਰੇ ਪਾਰ, ਸਤਿਜੁਗ ਤ੍ਰੇਤਾ ਦਵਾਪਰ ਲੋਕਮਾਤ ਰਹਿਣ ਨਾ ਪਾਈਆ। ਚੌਦਾਂ ਲੋਕ ਕਰੇ ਖੇਲ ਕਰਤਾਰ, ਚੌਦਾਂ ਹੱਟ ਵੇਖ ਵਖਾਈਆ। ਤ੍ਰੈ ਭਵਣ ਧਨੀ ਆਪੇ ਜਾਣੇ ਆਪਣੀ ਕਾਰ, ਤ੍ਰੈਗੁਣ ਮਾਇਆ ਵਿਚ ਨਾ ਆਈਆ। ਵਲ ਛਲ ਖੇਲ ਕਰੇ ਸੰਸਾਰ, ਅਛਲ ਅਛੱਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਈਆ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਗੁਰਮੁਖਾਂ ਅੰਦਰ ਸਚ ਸਿੰਘਾਸਣ ਏਕਾ ਮੱਲੜਾ, ਸੋਭਾਵੰਤ ਸੋਭਾ ਪਾਇੰਦਾ। ਸੁਰਤੀ ਸ਼ਬਦੀ ਅਕਾਲ ਮੂਰਤ ਆਪੇ ਰਲੜਾ, ਜੂਨੀ ਰਹਿਤ ਦਿਸ ਨਾ ਆਇੰਦਾ। ਆਪ ਫੜਾਏ ਸ਼ਬਦ ਸਰੂਪੀ ਸਾਚਾ ਪਲੜਾ, ਛੁੱਟ ਕਦੇ ਨਾ ਜਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰ ਆਪੇ ਘੱਲੜਾ, ਰਾਮਾ ਕ੍ਰਿਸ਼ਨਾ ਬਾਵਨ ਖੇਲ ਖਿਲਾਇੰਦਾ। ਈਸਾ ਮੂਸਾ ਜੋਤੀ ਆਪੇ ਰਲੜਾ, ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਖੇਲ ਖਿਲਾਇੰਦਾ। ਨਾਨਕ ਮੇਲਾ ਇਕ ਇਕੱਲੜਾ, ਸੱਚਖੰਡ ਦਵਾਰਾ ਵੇਖ ਵਖਾਇੰਦਾ। ਸ਼ਬਦ ਸਨੇਹੜਾ ਏਕਾ ਘਲੜਾ, ਨਾਮ ਸਤਿ ਸਰਬ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਗੁਰ ਏਕਾ ਲੇਖਾ ਜਾਣੇ ਧੁਰ, ਦੂਸਰ ਭੇਵ

ਕੋਇ ਨਾ ਪਾਇੰਦਾ। ਦੂਸਰ ਭੇਵ ਨਾ ਜਾਣੇ ਕੋਇ, ਹਰਿ ਮਹਿਮਾ ਅਗਣਤ ਗਣੀ ਨਾ ਜਾਈਆ। ਬ੍ਰਹਮਾ ਚਾਰੇ ਵੇਦ ਲੈ ਕੇ ਆਇਆ ਢੋਆ, ਅਲਖਨਾ ਅਲਖ ਨਾ ਲਖਿਆ ਜਾਈਆ। ਸ਼ਾਸਤਰ ਸਿਮਰਤ ਪੁਰਾਨ ਅਠਾਰਾਂ ਉਚੀ ਕੂਕ ਕੂਕ ਲੋਕਮਾਤ ਰੋਇਆ, ਹਰਿ ਹਰਿ ਲੇਖਾ ਲਿਖਣ ਕੋਇ ਨਾ ਪਾਈਆ। ਗੀਤਾ ਗਿਆਨ ਆਪੇ ਜੋਇਆ, ਤ੍ਰੈਲੋਕੀ ਨਾਥ ਤਿੰਨਾਂ ਲੋਕਾਂ ਭੇਵ ਖੁਲ੍ਹਾਈਆ। ਈਸਾ ਮੂਸਾ ਸੰਗ ਮੁਹੰਮਦ ਏਕਾ ਬੀਜ ਬੋਇਆ, ਚੌਂਦਾ ਤਬਕ ਫੁਲ ਫੁਲਵਾੜੀ ਆਪ ਮਹਿਕਾਈਆ। ਪਰਵਰਦਿਗਾਰ ਬੇਐਬ ਖ਼ੁਦਾਈ ਆਪ ਆਪਣੇ ਜੇਹਾ ਹੋਇਆ, ਨੂਰੋ ਨੂਰ ਨੂਰ ਸਮਾਈਆ। ਮੁਕਾਮੇ ਹੱਕ ਆਦਿ ਜੁਗਾਦਿ ਨਵਾਂ ਨਰੋਆ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਆਪਣਾ ਰੂਪ ਧਰਾਈਆ। ਸ਼ਬਦ ਗੁਰ ਨਾਨਕ ਧਾਰ, ਨਿਰਗੁਣ ਖੇਲ ਖਿਲਾਇਆ। ਸਰਗੁਣ ਸਾਜਣ ਦਏ ਆਧਾਰ, ਪੰਜ ਤਤ ਵੇਖ ਵਖਾਇਆ। ਕਾਇਆ ਕਪੜ ਖੇਲ ਨਿਆਰ, ਡੂੰਘੀ ਕੰਦਰ ਵੇਸ ਵਟਾਇਆ। ਆਤਮ ਬ੍ਰਹਮ ਪਾਰਬ੍ਰਹਮ ਪਸਾਰ, ਬ੍ਰਹਮ ਲੇਖਾ ਦਏ ਮੁਕਾਇਆ। ਏਕਾ ਨਾਦ ਧੁਨ ਸਤਾਰ, ਅਨਹਦ ਤਾਰ ਸਤਾਰ ਹਿਲਾਇਆ। ਆਪੇ ਜਾਣੇ ਆਪਣੀ ਗੁਫ਼ਤਾਰ, ਗੋਸ਼ੇ ਵਿਚ ਨਜ਼ਰ ਕਿਸੇ ਨਾ ਆਇਆ। ਮਦਹੋਸ਼ ਗਾਏ ਇਕ ਨਿਰੰਕਾਰ, ਖ਼ਾਮੋਸ਼ ਚੁੱਪ ਰਹਿਣ ਨਾ ਪਾਇਆ। ਸੋਚ ਸੋਚ ਤੋਂ ਵਸਿਆ ਬਾਹਰ, ਸ਼ਬਦ ਸ਼ਬਦ ਵੱਡੀ ਵਡਿਆਇਆ। ਲੋਕ ਪਰਲੋਕ ਗਾਇਣ ਏਕਾ ਵਾਰ, ਸਚ ਸਲੋਕ ਆਪ ਪਰਗਟਾਇਆ। ਹਰਿ ਕਾ ਮੰਦਰ ਕਿਸੇ ਦਿਸੇ ਨਾ ਕਿਲੇ ਕੋਟ, ਚਾਰ ਦੀਵਾਰੀ ਬੰਦ ਨਾ ਕਿਸੇ ਕਰਾਇਆ। ਜੁਗ ਜੁਗ ਜਨ ਭਗਤਾਂ ਤਨ ਨਗਾਰੇ ਲੌਂਦਾ ਆਇਆ, ਚੋਟ, ਆਪਣਾ ਪਰਦਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਸ਼ਬਦ ਗੁਰਦੇਵ, ਆਦਿ ਜੁਗਾਦੀ ਅਲਖ ਅਭੇਵ, ਨਿਰਮਲ ਰੂਪ ਸਦਾ ਨਿਹਕੇਵ, ਨਿਰਮਲ ਧਾਮ ਆਸਣ ਲਾਈਆ। ਨਿਰਮਲ ਧਾਮ ਹਰਿ ਭਗਤ ਘਰ, ਘਰ ਮੰਦਰ ਹੋਏ ਰੁਸ਼ਨਾਈਆ। ਗੁਰ ਸਤਿਗੁਰ ਅੰਦਰ ਜਾਏ ਵੜ, ਔਂਦਾ ਜਾਂਦਾ ਦਿਸ ਨਾ ਆਈਆ। ਕਲਜੁਗ ਚਾਰ ਕੁੰਟ ਵੇਖੇ ਖੜ, ਨੌਂ ਖੰਡ ਪ੍ਰਿਥਮੀ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਾਲ ਰੂਪ ਆਪੇ ਧਰ, ਕਾਲ ਨਗਾਰਾ ਆਪ ਵਜਾਈਆ। ਪੁਰਖ ਅਬਿਨਾਸ਼ੀ ਖੇਲ ਅਪਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਜੋਤੀ ਜਾਤਾ ਆਪ ਕਰਤਾਰ। ਸ਼ਬਦੀ ਸ਼ਬਦ ਸੰਗ ਰਲਾਇੰਦਾ, ਗੁਰ ਸ਼ਬਦ ਹੋ ਤਿਆਰ। ਕਾਲ ਮਹਾਕਾਲ ਆਪ ਉਠਾਇੰਦਾ, ਏਕਾ ਬਖ਼ਸ਼ੇ ਚਰਨ ਧਿਆਨ। ਦਿਆਲ ਕਾਲ ਆਪਣਾ ਰੂਪ ਧਰਾਇੰਦਾ, ਆਪੇ ਹੋਏ ਮਿਹਰਵਾਨ। ਦੋਹਾਂ ਵਿਚੋਲਾ ਵੇਖ ਵਖਾਇੰਦਾ, ਸਦਾ ਸਹਾਈ ਨਿਗਹਬਾਨ । ਲੋਆਂ ਪੁਰੀਆਂ ਫੇਰਾ ਪਾਇੰਦਾ, ਬ੍ਰਹਿਮੰਡ ਖੰਡ ਹੋਏ ਪਰਧਾਨ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਏਕਾ ਦੇਵੇ ਸਤਿ ਨਿਸ਼ਾਨ। ਲੱਖ ਚੁਰਾਸੀ ਡੰਕ ਵਜਾਇੰਦਾ, ਸੋਇਆ ਰਹੇ ਨਾ ਜੀਵ ਨਾਦਾਨ। ਚਾਰੇ ਵਰਨਾਂ ਫੋਲ ਫੁਲਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਹਿਚਾਨ। ਚਾਰੇ ਖਾਣੀ ਆਪ ਭੁਲਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਦੇਵਣਹਾਰਾ ਦਾਨ। ਚਾਰੇ ਵੇਦ ਆਪ ਸੁਣਾਇੰਦਾ, ਚਾਰੇ ਮੁਖ ਬ੍ਰਹਮ ਕਰ ਪਰਧਾਨ। ਚਾਰੇ ਜੁਗ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਰਾਜ ਰਾਜਾਨਾ ਆਪ ਅਖਵਾਇੰਦਾ, ਇਕ ਇਕੱਲਾ ਨੌਂ ਜਵਾਨ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਾਹ ਪਾਤਸ਼ਾਹ ਵਡ ਮਿਹਰਵਾਨ। ਕਲਜੁਗ ਕੂੜੀ ਕਿਰਿਆ

ਪਾਰ ਕਰਾਇੰਦਾ, ਲੱਖ ਚੁਰਾਸੀ ਮਿਟੇ ਨਿਸ਼ਾਨਾ ਬੇਈਮਾਨ। ਝੂਠੀ ਨੌਬਤ ਨਾ ਕੋਇ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰੂ ਹੋਵੇ ਮਿਹਰਵਾਨ। ਸ਼ਬਦ ਗੁਰ ਸਦ ਦਾਤਾਰਾ, ਦਾਤਾਰ ਦਇਆ ਕਮਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਆਪਣਾ ਰੂਪ ਧਰਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਸਚ ਸਹਾਰਾ ਇਕ ਵਖਾਈਆ। ਆਪੇ ਖੋਲੇ ਬੰਦ ਕਿਵਾੜਾ, ਪੰਚਮ ਧਾੜਾ ਦਏ ਮਿਟਾਈਆ। ਨਿਰਗੁਣ ਨੂਰ ਕਰ ਉਜਿਆਰਾ, ਅੰਧ ਅੰਧੇਰ ਦਏ ਗਵਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਭਰ ਪਿਆਲਾ ਜਾਮ ਪਿਆਈਆ। ਭਾਗ ਲਗਾਏ ਕਾਇਆ ਮੰਦਰ ਮੁਨਾਰਾ, ਗੁਰੂਦਵਾਰ ਮੰਦਰ ਮਸਜਿਦ ਮਠ ਸ਼ਿਵਦਵਾਲੇ ਖੋਜਣ ਕੋਈ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਇਕ ਅਖਵਾਈਆ। ਏਕਾ ਸ਼ਬਦ ਗੁਰੂ ਗੁਰ ਦਾਤਾ, ਗੁਰਦੇਵ ਨਮੋ ਨਿਮਸਕਾਰ। ਆਦਿ ਪੁਰਖ ਹਰਿ ਪੁਰਖ ਬਿਧਾਤਾ, ਅਲਖ ਅਗੋਚਰ ਅਗੰਮ ਅਪਾਰ। ਜੁਗ ਜੁਗ ਵੇਖੇ ਖੇਲ ਤਮਾਸ਼ਾ, ਲੋਕਮਾਤ ਲੈ ਅਵਤਾਰ। ਸੰਤਨ ਦੇਵੇ ਸਤਿ ਭਰਵਾਸਾ, ਚਰਨ ਕਵਲ ਆਧਾਰ। ਦੂਜੇ ਘਰ ਪਾਵੇ ਰਾਸਾ, ਤੀਜਾ ਨੇਤਰ ਇਕ ਉਘਾੜ। ਚੌਥੇ ਪਦ ਕਰਾਏ ਵਾਸਾ, ਦੇਵੇ ਦਰਸ ਅਪਰ ਅਪਾਰ। ਪੰਚਮ ਸ਼ਬਦ ਨਾਦ ਧੁਨ ਲੇਖਾ ਜਾਣੇ ਪਵਣ ਸਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਗੁਰ ਸਤਿਗੁਰ ਪਾਰ ਕਰਾਇੰਦਾ, ਕਰ ਕਿਰਪਾ ਵਡ ਮਿਹਰਵਾਨ। ਜਿਸ ਜਨ ਆਪਣੀ ਦਇਆ ਕਮਾਇੰਦਾ, ਨਾਤਾ ਤੋੜੇ ਜਗਤ ਜਹਾਨ। ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ, ਮਾਇਆ ਮਮਤਾ ਨਾ ਦਿਸੇ ਨਿਸ਼ਾਨ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ, ਜਿਸ ਜਨ ਦੇਵੇ ਜੀਆ ਦਾਨ। ਅੰਧ ਅੰਧੇਰ ਆਪ ਗਵਾਇੰਦਾ, ਆਤਮ ਜੋਤੀ ਜਗੇ ਮਹਾਨ। ਵਰਨ ਗੋਤ ਨਾ ਕੋਇ ਰਖਾਇੰਦਾ, ਗੁਰਮੁਖ ਸਾਚੇ ਆਪ ਪਛਾਣ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਇੰਦਾ, ਜੋ ਸਰਨ ਸਰਨਾਈ ਡਿਗੇ ਆਣ। ਤਨ ਮਨ ਸੀਤਲ ਸਤਿ ਕਰਾਇੰਦਾ, ਅੰਮ੍ਰਿਤ ਬਰਖੇ ਮੇਘ ਮਹਾਨ। ਮਨੂਆ ਉਠ ਨਾ ਦਹਿ ਦਿਸ਼ ਧਾਇੰਦਾ, ਗੁਰ ਸ਼ਬਦ ਸੁਣਾਏ ਧੁਰ ਫ਼ਰਮਾਨ। ਬੁਧ ਬਿਬੇਕ ਆਪ ਕਰਾਇੰਦਾ, ਆਪੇ ਦੇਵੇ ਨਾਮ ਨਿਧਾਨ। ਮਤ ਮਤਵਾਲੀ ਲੇਖੇ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਦੇਵੇ ਸਤਿ ਗਿਆਨ। ਸਤਿ ਗਿਆਨਾ ਚਰਨ ਕਵਲ, ਕਵਲ ਚਰਨ ਸਰਨਾਈਆ। ਭਗਤ ਵਡਿਆਈ ਉਪਰ ਧਵਲ, ਧਵਲ ਗੁਰਮੁਖ ਚਰਨ ਸੀਸ ਝੁਕਾਈਆ। ਆਪ ਉਲਟਾਏ ਨਾਭ ਕਵਲ, ਕਵਲ ਨਾਭ ਅੰਮ੍ਰਿਤ ਧਾਰ ਵਹਾਈਆ। ਆਪੇ ਸੁਰਤੀ ਸ਼ਬਦੀ ਜਾਏ ਮਵਲ, ਮੌਲਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਲਏ ਫੜ, ਡੂੰਘੀ ਭਵਰੀ ਆਪੇ ਵੜ, ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਹਰਿ ਸੁਹਾਇੰਦਾ, ਗੁਰਮੁਖ ਆਤਮ ਸਾਚੀ ਸੇਜ। ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ, ਆਪੇ ਜਾਣੇ ਆਪਣਾ ਜੋਤੀ ਜਲਵਾ ਨੂਰੀ ਤੇਜ। ਆਪਣਾ ਰੂਪ ਆਪ ਪਰਗਟਾਇੰਦਾ, ਆਪੇ ਸ਼ਬਦ ਸੁਨੇਹੜਾ ਰਿਹਾ ਭੇਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਿਖਣਹਾਰਾ ਲੇਖ। ਜਿਸ ਜਨ ਲੇਖਾ ਲਿਖਿਆ, ਸੋ ਮੀਤਾ ਹਰਿ ਨਿਰੰਕਾਰ। ਜਿਸ ਜਨ ਪਾਈ ਭਿਛਿਆ, ਸੋ ਸਦਾ ਸਦ ਦੇਵਣਹਾਰ। ਜੋ ਜਨ ਪੂਰੀ ਕਰੇ ਇਛਿਆ, ਸੋ ਸਮਰਥ ਪੁਰਖ ਕਰਤਾਰ। ਜਗਤ ਨੇਤਰ ਕਿਸੇ

ਨਾ ਦਿਸਿਆ, ਸ੍ਰਿਸ਼ਟ ਸਬਾਈ ਰੋਵੇ ਜ਼ਾਰੋ ਜ਼ਾਰ। ਕਲਜੁਗ ਵਿਦਿਆ ਪਾਇਆ ਹਿਸਿਆ, ਚੌਦਾਂ ਵਿਦਿਆ ਕੂਕ ਕਰੇ ਪੁਕਾਰ। ਹਰਿ ਕਾ ਮੰਦਰ ਇਕ ਅਨਡਿਠਿਆ, ਬਿਨ ਗੁਰਮੁਖ ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਆਪ ਉਭਾਰੀਅਨ, ਸਿਰ ਰੱਖ ਹੱਥ ਸਮਰਥ ਕਰਤਾਰ। ਜੁਗ ਜੁਗ ਪੈਜ ਸਵਾਰੀਅਨ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਖੇਲ ਅਪਾਰੀਅਨ, ਖੇਲੇ ਖੇਲ ਖੇਲਣਹਾਰ। ਗੁਰਮੁਖ ਮੇਲਾ ਸਚ ਦਵਾਰੀਅਨ, ਦਰ ਦਵਾਰਾ ਇਕ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਵਸਤ ਵਸਤ ਵਰਤਾਏ ਗੁਰਸਿਖਾਂ ਅੰਦਰ ਆਪ ਟਿਕਾਏ, ਆਪ ਆਪਣੀ ਕਿਰਪਾ ਧਾਰ। ਗੁਰਸਿਖਾਂ ਸਤਿਗੁਰ ਸੇਵ ਕਮਾਇੰਦਾ, ਸੇਵਕ ਸੇਵਾ ਕਰੇ ਅਪਾਰ। ਆਪਣਾ ਪਰਦਾ ਆਪੇ ਲਾਹਿੰਦਾ, ਦੂਈ ਦਵੈਤ ਕਰ ਖ਼ਵਾਰ। ਆਪਣੀ ਜੋਤ ਆਪ ਜਗਾਇੰਦਾ, ਦੀਵਾ ਬਾਤੀ ਕਰ ਉਜਿਆਰ। ਆਪਣਾ ਜਾਮ ਆਪ ਪਿਆਇੰਦਾ, ਭਰ ਪਿਆਲਾ ਕਰ ਤਿਆਰ। ਆਪਣਾ ਸ਼ਬਦ ਨਾਦ ਆਪ ਵਜਾਇੰਦਾ, ਆਪ ਸੁਣਾਏ ਸੱਚੀ ਧੁਨਕਾਰ। ਬੋਧ ਅਗਾਧ ਆਪ ਪੜ੍ਹਾਇੰਦਾ। ਲਿਖਣ ਪੜ੍ਹਨ ਤੇ ਵਸਿਆ ਬਾਹਰ। ਨਿਸ਼ਅੱਖਰ ਆਪ ਸੁਹਾਇੰਦਾ, ਆਪ ਵਖਾਏ ਧਾਮ ਨਿਆਰ। ਆਪਣਾ ਨਾਮ ਗੁਰਸਿਖਾਂ ਘਰ ਬਹਾਇੰਦਾ, ਘਰ ਮੰਦਰ ਦਏ ਸਵਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕ਼ੁਰਾਨ ਹਰਿ ਕਾ ਨਾਉਂ ਸਰਬ ਜਸ ਗਾਇੰਦਾ, ਹਰਿ ਦਾ ਨਾਉਂ ਸਕੇ ਨਾ ਕੋਇ ਵਖਾਲ। ਬਿਨ ਸਤਿਗੁਰ ਪੂਰੇ ਭੇਵ ਕੋਇ ਨਾ ਪਾਇੰਦਾ, ਲੱਖ ਚੁਰਾਸੀ ਬਣੀ ਕੰਗਾਲ। ਨਾਮ ਅਨਮੁਲਾ ਮਾਣਕ ਮੋਤੀ ਹੀਰਾ ਹੱਥ ਕਿਸੇ ਨਾ ਆਇੰਦਾ, ਸਾਧ ਸੰਤ ਜੀਵ ਜੰਤ ਜਗਤ ਜਗਿਆਸੂ ਰਹੇ ਭਾਲ। ਗੁਰਮੁਖ ਵਿਰਲਾ ਘਰ ਮੰਦਰ ਡੂੰਘੀ ਕੰਦਰ ਆਪਣਾ ਤਾਲ ਵਜਾਇੰਦਾ, ਬੰਕ ਸੋਹੇ ਸੱਚੀ ਧਰਮਸਾਲ। ਜਿਸ ਸਿਰ ਸਮਰਥ ਹੱਥ ਟਿਕਾਇੰਦਾ, ਫਲ ਲਗਾਏ ਸਾਚੇ ਡਾਲ। ਜੋਗ ਅਭਿਆਸ ਹਠ ਤਪ ਤੀਰਥ ਤਟ ਨਾ ਕੋਇ ਵਖਾਇੰਦਾ, ਚਰਨ ਧੂੜ ਕਰਾਏ ਇਕ ਅਸ਼ਨਾਨ। ਰਤੀ ਰਤ ਆਪਣੇ ਰੰਗ ਰੰਗਾਇੰਦਾ, ਬ੍ਰਹਮ ਮਤ ਏਕਾ ਦਏ ਸਖਾਲ। ਜਲ ਧਾਰਾ ਸੀਸ ਨਾ ਕੋਇ ਵਖਾਇੰਦਾ, ਅਗਨੀ ਤਤ ਕਿਸੇ ਕੁਠਾਲੀ ਨਾ ਦੇਵੇ ਡਾਲ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਨਾ ਕੋਇ ਵਖਾਇੰਦਾ, ਕਾਇਆ ਮੰਦਰ ਅੰਦਰ ਵਖਾਏ ਸੁਹਾਵਾ ਤਾਲ। ਜਗਤ ਜੰਜਾਲਾ ਤੋੜ ਤੁੜਾਇੰਦਾ, ਦਿਵਸ ਰੈਣ ਕਰੇ ਪ੍ਰਿਤਪਾਲ। ਵੇਲਾ ਅੰਤ ਕੰਤ ਸਮਝਾਇੰਦਾ, ਗੁਰਮੁਖ ਸਾਚੇ ਮਾਤ ਉਠਾਲ। ਰਾਏ ਧਰਮ ਨੇੜ ਨਾ ਆਇੰਦਾ, ਚਿਤਰ ਗੁਪਤ ਲੇਖਾ ਸਕੇ ਨਾ ਕੋਇ ਵਖਾਲ। ਲਾੜੀ ਮੌਤ ਨਾ ਕੋਇ ਪਰਨਾਇੰਦਾ, ਅੰਤ ਨਾ ਖਾਏ ਜਮ ਜਮ ਕਾਲ। ਜੋ ਜਨ ਸਤਿਗੁਰ ਸਰਨਾਈ ਆਇੰਦਾ, ਅੰਤਮ ਆਪਣੀ ਗੋਦ ਲਏ ਉਠਾਲ। ਲੋਆਂ ਪੁਰੀਆਂ ਪਾਰ ਕਰਾਇੰਦਾ, ਆਪ ਆਪਣੇ ਰੱਖੇ ਨਾਲ। ਸੁੰਨ ਅਗੰਮੀ ਪੰਧ ਮੁਕਾਇੰਦਾ, ਏਕਾ ਮਾਰੇ ਸਚ ਉਛਾਲ। ਥਿਰ ਘਰ ਸਾਚੇ ਆਪ ਵਸਾਇੰਦਾ, ਸੱਚਖੰਡ ਨਿਵਾਸੀ ਵਖਾਏ ਸੱਚੀ ਧਰਮਸਾਲ। ਅਲਖ ਅਗੋਚਰ ਆਪਣਾ ਮੇਲਾ ਆਪ ਮਿਲਾਇੰਦਾ, ਨਿਰਗੁਣ ਨਿਰਗੁਣ ਕਰ ਪ੍ਰਿਤਪਾਲ। ਆਦਿ ਪੁਰਖ ਸਤਿ ਸਤਿਵਾਦੀ ਸਾਚਾ ਸੰਗ ਨਿਭਾਇੰਦਾ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਚੁਕਾਏ ਕਾਲ ਡਰ, ਮਹਾਕਾਲ ਨੇੜ ਨਾ ਆਇੰਦਾ।

੧੩ ਮਾਘ ੨੦੧੭ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ

ਹਰਿ ਸਤਿਗੁਰ ਕਾਜ ਸੁਆਰ ਦਾ, ਆਦਿ ਜੁਗਾਦੀ ਸਾਚੀ ਕਾਰ। ਡੁਬਦੇ ਪੱਥਰ ਪਾਰ ਉਤਾਰ ਦਾ, ਖੇਵਟ ਖੇਟਾ ਬਣ ਵਿਚ ਸੰਸਾਰ। ਨਾਤਾ ਤੋੜੇ ਜਗਤ ਪਿਆਰ ਦਾ, ਚਰਨ ਕਵਲ ਦਏ ਆਧਾਰ। ਲੇਖਾ ਜਾਣੇ ਧੁਰ ਦਰਬਾਰ ਦਾ, ਧੁਰ ਦਰਗਾਹੀ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੀ ਵਾਰ। ਹਰਿ ਸਤਿਗੁਰ ਕਾਜ ਸਵਾਰੀਅਨ, ਜੁਗਾ ਜੁਗੰਤਰ ਕਾਰ। ਗੁਰਮੁਖ ਨਾਮ ਉਧਾਰੀਅਨ, ਦੇਵੇ ਵਸਤ ਅਪਾਰ। ਮਾਣਸ ਜਨਮ ਪਾਰ ਉਤਾਰੀਅਨ, ਲੱਖ ਚੁਰਾਸੀ ਗੇੜ ਨਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰੇ ਅਗੰਮ ਅਪਾਰ। ਕਾਜ ਸਵਾਰੇ ਕਰਤਾ ਨਿਧ, ਕਿਰਤੀ ਆਪਣੀ ਕਿਰਤ ਕਮਾਈਆ । ਮਾਣਸ ਮਾਨੁਖ ਜਨਮ ਕਰੇ ਸਿਧ, ਸੁਧ ਆਤਮਾ ਆਤਮ ਪਰਮਾਤਮ ਆਪ ਬਣਾਈਆ। ਆਪ ਬਣਾਏ ਆਪਣੀ ਬਿਧ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਲੇਖਾ ਜਾਣੇ ਆਤਮ ਨਿਜ, ਨਿਜ ਘਰ ਬੈਠਾ ਤਾੜੀ ਲਾਈਆ। ਜੋ ਜਨ ਚਰਨ ਕਵਲ ਕਵਲ ਚਰਨ ਪਵਨ ਪ੍ਰੀਤੀ ਗਿਆ ਭਿਜ, ਅਮਿਉਂ ਰਸ ਅਨਡਿਠਾ ਰਸ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਰਜ ਕਰਤਾ ਆਪ ਕਰਾਈਆ। ਗੁਰਮੁਖਾਂ ਪੈਜ ਸਵਾਰ, ਦੇਵੇ ਨਾਮ ਵਡੀ ਵਡਿਆਈਆ। ਬਾਲ ਜਵਾਨ ਬਿਰਧ ਅਵਸਥਾ ਬਖ਼ਸ਼ੇ ਸ਼ੀਰ ਖ਼੍ਵਾਰ, ਸੀਰ ਨੀਰ ਆਪ ਪਿਆਈਆ। ਆਪ ਕਢਾਏ ਦਇਆ ਕਮਾਏ ਜਗਤ ਪੀੜ, ਪੀੜ ਪੀਆ ਪ੍ਰੀਤਮ ਮਿਲਣ ਦੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੰਦਨ ਆਪੇ ਦਏ ਕਟਾਈਆ। ਹਰਿਜਨ ਫੰਦਨ ਕੱਟਦਾ, ਕੱਟਣਹਾਰ ਗੋਪਾਲ। ਕਰੇ ਖੇਲ ਪੁਰਖ ਸਮਰਥ ਦਾ, ਪਰਮ ਪੁਰਖ ਦੀਨ ਦਿਆਲ। ਜੁਗ ਜੁਗ ਜਨ ਜਨਨੀ ਭਗਤ ਆਪੇ ਰੱਖਦਾ, ਅਗੰਮ ਅਗੰਮੜਾ ਬਣ ਦਲਾਲ। ਲੇਖਾ ਜਾਣੇ ਸ਼ਾਹ ਕੱਖ ਦਾ, ਰਾਜ ਰਾਜਾਨਾ ਸ਼ਾਹ ਕੰਗਾਲ। ਗੁਰਮੁਖਾਂ ਅੰਦਰ ਆਪੇ ਵਸਦਾ, ਸਦਾ ਸੁਹੇਲਾ ਚਲੇ ਨਾਲ। ਸਾਚਾ ਜਾਮ ਪਿਆਏ ਅੰਮ੍ਰਿਤ ਰਸ ਦਾ, ਸਰ ਸਰੋਵਰ ਏਕਾ ਮਾਰ ਉਛਾਲ। ਗ੍ਰਹਿ ਮੰਦਰ ਮਾਰਗ ਦੱਸ ਦਾ, ਨਿਜ ਨੇਤਰ ਦਏ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਦਾ ਪ੍ਰਿਤਪਾਲ। ਪ੍ਰਿਤਪਾਲ ਕਰੇ ਸਦਾ ਪ੍ਰਿਤਪਾਲਕ, ਹਰਿ ਸਤਿਗੁਰ ਵਡ ਵਡਿਆਈਆ। ਹਰਿਜਨ ਵੇਖੇ ਅਞਾਣੇ ਬਾਲਕ, ਬਾਲੀ ਬੁਧ ਆਪ ਸਮਝਾਈਆ। ਵਸਣਹਾਰਾ ਖ਼ਲਕ ਖ਼ਾਲਕ, ਮਖ਼ਲੂਕ ਆਪਣੀ ਧਾਰ ਚਲਾਈਆ। ਲੋਕਮਾਤ ਬਣੇ ਸਾਲਸ, ਸ਼ਬਦ ਸ਼ਬਦੀ ਰੂਪ ਧਰਾਈਆ। ਗੁਰਮੁਖ ਵੇਖੇ ਖ਼ਾਲਸ, ਆਪ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਨਿੰਦਰਾ ਆਲਸ ਵਿਚ ਕਦੇ ਨਾ ਆਈਆ। ਗੁਰਸਿਖ ਗੁਰਮੁਖ ਗੁਰ ਗੁਰ ਉਠਾਇਆ, ਦਇਆਨਿਧ ਦੀਨ ਦਿਆਲ। ਜਗਤ ਤ੍ਰਿਸ਼ਨਾ ਭੁੱਖ ਗਵਾਇਆ, ਦੇਵੇ ਨਾਮ ਸੱਚਾ ਧਨ ਮਾਲ। ਅੰਤਰ ਆਤਮ ਏਕਾ ਸੁਖ ਵਸਾਇਆ, ਘਰ ਘਰ ਵਿਚ ਬਣਾਏ ਸੱਚੀ ਧਰਮਸਾਲ। ਜੋ ਬੈਠਾ ਲੁਕ ਆਪਣਾ ਮੁਖ ਦਏ ਵਖਾਇਆ, ਜਨ ਹਰਿ ਹਰਿਜਨ ਸਾਚੇ ਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਹਰਿਜਨ ਰਿਹਾ ਸੁਰਤ ਸੰਭਾਲ। ਸੁਰਤ ਸੰਭਾਲੇ ਸ਼ਬਦੀ ਰੰਗ, ਰੰਗਣ ਰੰਗ ਚੜ੍ਹਾਈਆ। ਨਾਮ ਵਜਾਏ ਇਕ ਮਰਦੰਗ, ਸ਼ਬਦ ਮਰਦੰਗਾ ਹੱਥ ਉਠਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਇਕ

ਸੁਹਾਈਆ। ਆਪ ਆਪਾ ਕਰੇ ਅੰਗੀ ਅੰਗ, ਆਪਣਾ ਅੰਗਣ ਆਪੇ ਵੇਖ ਵਖਾਈਆ। ਗੁਰ ਗੁਰ ਗੁਰਸਿਖ ਵਸੇ ਸਦਾ ਏਕਾ ਸੰਗ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਥਾਉਂ ਥਾਈਂ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਚਾਰ ਕੁੰਟ ਦਹਿ ਦਿਸ਼ਾ ਖੇਲ ਕਰੇ ਅਪਰ ਅਪਾਰਾ, ਨਵ ਸਤ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖੇ ਬੰਦ ਕਿਵਾੜਾ, ਡੂੰਘੀ ਗਾਰਾ ਆਪਣੀ ਧਾਰ ਚਲਾਇੰਦਾ। ਗੁਰਮੁਖ ਵੇਖੇ ਸਾਚਾ ਲਾੜਾ, ਗੁਰ ਸਤਿਗੁਰ ਆਪ ਉਠਾਇੰਦਾ। ਨਾਮ ਖੰਡਾ ਦੇਵੇ ਸਚ ਕਟਾਰਾ, ਤਨ ਗਾਤਰੇ ਅੰਦਰ ਆਪ ਲਟਕਾਇੰਦਾ। ਜਾਮ ਪਿਆਏ ਨਿਝਰ ਧਾਰਾ, ਨਿਰਵੈਰ ਰੂਪ ਦਰਸਾਇੰਦਾ। ਦੀਵਾ ਬਾਤੀ ਜਗਾਏ ਇਕ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸੇਜ ਸੁਹਾਵੀ ਆਪ ਸੁਹਾਇੰਦਾ। ਗੁਰਸਿਖ ਗੁਰ ਗੁਰ ਕਰੇ ਪਿਆਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਲਾਏ ਇਕ ਅਖਾੜਾ, ਆਪਣਾ ਮੰਗਲ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਦੀਨ ਦਿਆਲ ਗਹਿਰ ਗੁਣ ਠਾਕਰ, ਸੂਰਬੀਰ ਵਡੀ ਵਡਿਆਈਆ। ਹਰਿਜਨ ਨਿਰਮਲ ਕਰਮ ਕਰੇ ਉਜਾਗਰ, ਨਿਹਕਰਮੀ ਕਰਮ ਕਮਾਈਆ। ਸਚ ਵਣਜਾਰਾ ਏਕਾ ਵਸਤ ਸਾਚੇ ਹੱਟ ਵਿਕਾਏ ਬਣੇ ਸੌਦਾਗਰ, ਵਸਤ ਅਮੋਲਕ ਆਪਣੀ ਆਪ ਵਖਾਈਆ। ਏਕਾ ਨਾਮ ਰਤੀ ਰਤਨਾਗਰ, ਜਗਤ ਤੋਲ ਨਾ ਕੋਇ ਤੁਲਾਈਆ। ਗੁਰਮੁਖ ਵਿਰਲੇ ਦੇਵੇ ਕਾਇਆ ਗਾਗਰ, ਆਪਣੀ ਹੱਥੀਂ ਆਪ ਟਿਕਾਈਆ , ਸਦਾ ਸੁਹੇਲਾ ਕਰੇ ਆਦਰ, ਗੁਰਸਿਖਾਂ ਸੇਵ ਕਮਾਈਆ। ਸੇਵਕ ਸੇਵਾਦਾਰ ਕਰੀਮ ਕ਼ਾਦਰ, ਕਰਤਾ ਪੁਰਖ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਮੇਲੇ ਫੜ ਫੜ ਬਾਂਹੀਆ। ਫੜ ਫੜ ਬਾਹੋਂ ਆਪ ਉਠਾਲ ਦਾ, ਨਿਰਗੁਣ ਸਰਗੁਣ ਕਰ ਪਿਆਰ। ਕਰੇ ਖੇਲ ਪੁਰਖ ਅਕਾਲ ਦਾ, ਦੀਨਾਂ ਅਨਾਥਾਂ ਸਾਚਾ ਯਾਰ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਰੂਪ ਵਟਾਏ ਜਗਤ ਦਲਾਲ ਦਾ, ਹਰਿਜਨ ਵੇਖੇ ਵਿਚ ਸੰਸਾਰ। ਨਾਤਾ ਤੋੜ ਕਾਲ ਮਹਾਕਾਲ ਦਾ, ਆਪ ਆਪਣੀ ਕਿਰਪਾ ਧਾਰ। ਰਾਹ ਦੱਸੇ ਇਕ ਸੁਖਾਲ ਦਾ, ਹਰਿ ਚਰਨ ਕਵਲ ਪਿਆਰ। ਗੁਰਸਿਖ ਗੁਰਮੁਖ ਜੁਗਾ ਜੁਗੰਤਰ ਲੋਕਮਾਤ ਆਪੇ ਪਾਲਦਾ, ਅੰਮ੍ਰਿਤ ਪਿਆਏ ਪਿਆਵਣਹਾਰ। ਦੂਜਾ ਦਰ ਨਾ ਕੋਇ ਵਖਾਲ ਦਾ, ਆਪੇ ਗੁਰ ਆਪ ਅਵਤਾਰ। ਆਪੇ ਸੰਤਾਂ ਸੁਰਤ ਸੰਭਾਲ ਦਾ, ਦੇਵੇ ਸ਼ਬਦ ਨਾਮ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਬੁਝਾਏ ਲੱਗੀ ਬਸੰਤਰ, ਗੁਰਸਿਖ ਕਾਇਆ ਸੀਤਲ ਸਾਂਤਕ ਸਤਿ ਸਤਿ ਆਪੇ ਠਾਰ। ਗੁਰਸਿਖ ਕਾਇਆ ਸੀਤਲ ਧਾਰ, ਸਤਿ ਸਤਿਵਾਦੀ ਆਪ ਕਰਾਈਆ। ਅਗਨੀ ਤਤ ਦਏ ਨਵਾਰ, ਤ੍ਰੈਗੁਣ ਮਾਇਆ ਰਹਿਣ ਨਾ ਪਾਈਆ। ਨਾਤਾ ਤੋੜੇ ਮੋਹ ਵਿਕਾਰ, ਹੰਕਾਰ ਸੰਗਾਰ ਨਾ ਕੋਇ ਜਣਾਈਆ। ਤ੍ਰਿਸ਼ਨਾ ਚੁੱਕੇ ਜਗਤ ਵਿਭਚਾਰ, ਨਾਰ ਦੁਹਾਗਣ ਨਾ ਕੋਇ ਵਖਾਈਆ। ਸਾਚਾ ਕੰਤ ਇਕ ਨਿਰੰਕਾਰ, ਭਗਤ ਭਗਵੰਤ ਲਏ ਮਿਲਾਈਆ। ਸਾਚੀ ਸਖ਼ੀਆਂ ਮਿਲ ਮਿਲ ਮੰਗਲਾਚਾਰ, ਪੰਜ ਦਸ ਵੱਜੇ ਵਧਾਈਆ। ਪਾਇਆ ਵਰ ਹਰਿ ਘਰ ਨਰ ਏਕਾ ਵਾਰ, ਨਾਰੀ ਨਰਾਇਣ ਨਰ ਇਕ ਪਰਨਾਈਆ। ਵਸੇ ਮਹੱਲ ਅਟਲ ਉਚ ਮੁਨਾਰ, ਸੋਭਾਵੰਤੀ ਨਾਰ ਸੁਹਾਗਣ, ਘਰ ਸਾਚੇ ਸੋਭਾ ਪਾਈਆ। ਗੁਰ

ਚਰਨ ਧੂੜੀ ਬਣੇ ਨਾਲ ਲਾਗਣ, ਸੌਹਰੇ ਪੇਈਏ ਸਗਲਾ ਸੰਗ ਨਿਭਾਈਆ। ਪਾਇਆ ਕੰਤ ਹੋਈ ਵੈਰਾਗਣ, ਬਿਰਹੋਂ ਬਿਰਹੋਂ ਬਿਰਹੋਂ ਆਪ ਜਗਾਈਆ। ਨਾਤਾ ਤੁਟਾ ਸੌਣਾ ਜਾਗਣ, ਸੋਵਤ ਜਾਗਤ ਏਕਾ ਰੰਗ ਵਖਾਈਆ। ਤਨ ਸ਼ੰਗਾਰ ਬਸਤਰ ਭੂਸ਼ਨ ਅਪਰ ਅਪਾਰ, ਨੇਤਰ ਨੈਣਾਂ ਕਜਲਾ ਧਾਰ, ਪ੍ਰੇਮ ਪ੍ਰੀਤਮ ਆਤਮ ਰਸ ਜੋਬਨ ਤਤ ਇਕ ਵਖਾਈਆ। ਸੁਘੜ ਸੁਵਾਣੀ ਸਤਿਗੁਰ ਚਰਨ ਦਵਾਰੇ ਹੋਏ ਵਸ, ਦੂਸਰ ਨੈਣ ਨਾ ਕੋਇ ਉਠਾਈਆ। ਹਰਿ ਜੂ ਹਰਿ ਹਰਿ ਹਿਰਦੇ ਅੰਦਰ ਜਾਏ ਵਸ, ਹਰਿਆਵਲ ਰੁੱਤ ਬਸੰਤ ਏਕਾ ਮਹਿਕ ਮਹਿਕ ਮਹਿਕ ਮਹਿਕਾਈਆ। ਧੰਨ ਧੰਨ ਧੰਨ ਗੁਰਸਿਖ ਜਿਸ ਸਤਿਗੁਰ ਪਾਇਆ ਸਾਚਾ ਕੰਤ, ਕੰਨੀ ਸੁਣਨ ਨਾਉਂ ਦੂਜੇ ਘਰ ਨਾ ਜਾਈਆ। ਘਰ ਮੰਦਰ ਘਰ ਗੁਰੂਦਵਾਰ, ਘਰ ਠਾਕੁਰ ਘਰ ਸਵਾਮੀ ਘਰ ਭਤਾਰ, ਘਰ ਬਹਿ ਬਹਿ ਕਰੋ ਮਿੰਨਤ, ਨਿਵਣ ਸੋ ਅੱਖਰ ਏਕਾ ਗੁਣ ਸਮਝਾਈਆ। ਕਲਜੁਗ ਅੰਤਮ ਕੋਈ ਪਾ ਨਾ ਸਕੇ ਕਰਕੇ ਆਪਣੀ ਹਿੰਮਤ, ਸਤਿਗੁਰ ਪੂਰਾ ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਵੇਖ ਲੇਖ, ਮੇਲਾ ਲਏ ਮਿਲਾਈਆ। ਸਾਧ ਸੰਤ ਜੀਵ ਜੰਤ ਉਤਰ ਪੂਰਬ ਪੱਛਮ ਦੱਖਣ ਵੇਖਣ ਚਾਰੇ ਸਿੰਮਤ, ਸਿਮਰ ਸਿਮਰ ਸਿਮਰ ਰਸਨਾ ਜਿਹਵਾ ਬੱਤੀ ਦੰਦ ਘਸਾਈਆ। ਅੰਤਰ ਆਤਮ ਗੁਣ ਨਾ ਆਇਆ ਇਕ ਨਿਮ੍ਰਤ, ਨਿਮ੍ਰਤਾਈ ਤਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰ ਮੇਲਾ ਘਰ ਗਹਿਰ ਗੰਭੀਰ, ਗੁਣੀ ਗਹਿੰਦ ਗੁਣ ਗਾਇਆ। ਤਨ ਮਨ ਸਾਂਤਕ ਸਤਿ ਸਰੀਰ, ਤ੍ਰੈਗੁਣ ਅਗਨ ਬੁਝਾਇਆ। ਸ਼ਬਦ ਨਿਰਾਲਾ ਅਣਯਾਲਾ ਵੱਜੇ ਤੀਰ, ਤਿਖੀ ਮੁਖੀ ਜਗਤ ਦੁਖੀ ਦੁੱਖ ਗਵਾਇਆ। ਭਰ ਪਿਆਲਾ ਬਖ਼ਸ਼ੇ ਅੰਮ੍ਰਿਤ ਸੀਰ, ਵਡ ਪੀਰਨ ਪੀਰ ਸ਼ਹਿਨਸ਼ਾਹ ਸੱਚਾ ਪਾਤਸ਼ਾਹਿਆ। ਲੱਖ ਚੁਰਾਸੀ ਕਟੇ ਜ਼ੰਜੀਰ, ਚੋਟੀ ਚਾੜ੍ਹੇ ਇਕ ਅਖ਼ੀਰ, ਸਿਰ ਆਪਣਾ ਹੱਥ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵੇਖੇ ਗ਼ਰੀਬ ਨਿਮਾਣਾ, ਸਰਨ ਸਰਨਾਈ ਚਰਨ ਕਵਲ ਰਖਾਏ ਇਕ ਧਿਆਨਾ, ਆਤਮ ਅੰਤਰ ਉਪਜਾਏ ਬ੍ਰਹਮ ਗਿਆਨਾ, ਬ੍ਰਹਮ ਬਹਾਏ ਪਦ ਨਿਰਬਾਨਾ, ਨਿਰਬਾਣ ਆਪਣਾ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਆਪਾ ਦਾਨ, ਗੁਰਸਿਖ ਜੀਵਤ ਮੁਕਤ ਸਦਾ ਜਗ ਜਾਣ, ਸਾਹਿਬ ਸਤਿਗੁਰ ਹੋਏ ਮਿਹਰਵਾਨ, ਮਿਹਰਵਾਨ ਵਡੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਕਾਹਨ, ਲੱਖ ਚੁਰਾਸੀ ਚਾਰ ਖਾਣੀ ਜੀਵ ਜੰਤ ਸਾਧ ਸੰਤ ਗੁਰ ਪੀਰ ਅਵਤਾਰ ਨਾਰੀ ਰੂਪ ਸਰਬ ਪਰਨਾਈਆ।

੨੧ ਮਾਘ ੨੦੧੭ ਬਿਕ੍ਰਮੀ ਜੇਠੂਵਾਲ

ਏਕਾ ਓਟ ਹਰਿ ਨਿਰੰਕਾਰ, ਆਦਿ ਜੁਗਾਦਿ ਹੋਏ ਸਹਾਈਆ। ਹਰਿਜਨ ਹਰਿ ਸਤਿਗੁਰ ਲਏ ਉਭਾਰ, ਜੁਗਾ ਜੁਗੰਤਰ ਵੇਖ ਵਖਾਈਆ। ਕੋਟਨ ਕੋਟ ਜਨਮ ਦੀ ਮੈਲ ਦਏ ਉਤਾਰ, ਦੁਰਮਤ ਮੈਲ ਆਪ ਧਵਾਈਆ। ਦੇਵੇ ਦਰਸ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਸਚਖੰਡ ਵਖਾਏ ਸੱਚੀ ਧਰਮ ਧਾਰ, ਧੁਰ ਦਰਬਾਰੀ ਹਰਿ ਰਘੁਰਾਈਆ। ਏਕਾ ਓਟ ਆਦਿ ਜੁਗਾਦਿ, ਸਤਿ ਪੁਰਖ ਆਪ ਰਖਾਈਆ। ਲੇਖਾ

ਜਾਣੇ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਭੇਵ ਨਾ ਆਇੰਦਾ। ਸ਼ਬਦ ਵਜਾਏ ਅਨਾਦੀ ਨਾਦ, ਧੁਰ ਦੀ ਬਾਣੀ ਬਾਣ ਅਲਾਇੰਦਾ। ਲੇਖਾ ਜਾਣੇ ਬੋਧ ਅਗਾਧ, ਅਨਭਵ ਆਪਣੀ ਖੇਲ ਖਿਲਾਇੰਦਾ। ਮੇਲ ਮਿਲਾਵਾ ਸੰਤਨ ਸਾਧ, ਸੰਤ ਸਾਜਨ ਵੇਖ ਵਖਾਇੰਦਾ। ਗੁਰਮੁਖ ਵਿਰਲੇ ਹਰਿ ਹਰਿ ਲਾਧ, ਜਿਸ ਜਨ ਆਪਣੀ ਦਯਾ ਕਮਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਮਿਹਰਵਾਨ ਮਿਹਰਵਾਨ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਪੁਰਖ ਅਕਾਲ, ਦੂਸਰ ਦਰ ਨਾ ਕੋਈ ਵਖਾਇੰਦਾ। ਏਕਾ ਓਟ ਪੁਰਖ ਅਕਾਲਾ, ਹਰਿ ਭਗਤਨ ਵਡ ਵਡਿਆਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਜੁਗਾ ਜੁਗੰਤਰ ਦੱਸੇ ਰਾਹ ਸੁਖਾਲਾ, ਹਰਿਜਨ ਸਾਚੇ ਮਾਰਗ ਪਾਈਆ। ਸ਼ਬਦ ਸਰੂਪੀ ਬਣ ਦਲਾਲਾ, ਦੋ ਜਹਾਨਾਂ ਵੇਖ ਵਖਾਈਆ। ਕਾਇਆ ਮੰਦਰ ਅੰਦਰ ਆਪ ਸੁਹਾਏ ਸੱਚੀ ਧਰਮਸਾਲਾ, ਡੂੰਘੀ ਕੰਦਰ ਫੋਲ ਫੁਲਾਈਆ। ਰਸਨਾ ਜਿਹਵਾ ਬਣਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਅਨਹਦ ਸ਼ਬਦ ਵਜਾਏ ਤਾਲਾ, ਤਾਲ ਤਲਵਾੜਾ ਇਕ ਵਖਾਈਆ। ਅੰਮ੍ਰਿਤ ਆਤਮ ਜਾਮ ਪਿਆਏ ਮਦਿ ਪਿਆਲਾ, ਨਿਝਰ ਝਿਰਨਾ ਆਪ ਝਿਰਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਕਾਲਾ, ਤ੍ਰੈਕਾਲ ਦਰਸੀ ਆਪਣੇ ਹੱਥ ਰੱਖੀ ਵਡਿਆਈਆ। ਫਲ ਲਗਾਏ ਸਾਚੇ ਡਾਲ੍ਹਾ, ਗੁਰਮੁਖ ਗੁਰਮੁਖ ਪਤ ਡਾਲ੍ਹੀ ਆਪ ਮਹਿਕਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਓਟ ਦਰਸਾਈਆ। ਏਕਾ ਓਟ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਈ ਜਣਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਪ੍ਰੀਤੀ ਇਕ ਸਮਝਾਇੰਦਾ। ਏਕਾ ਅੱਖਰ ਸ਼ਬਦ ਗਿਆਨ, ਨਿਸ਼ ਅੱਖਰ ਆਪ ਪੜ੍ਹਾਇੰਦਾ। ਏਕਾ ਤੀਰ ਨਿਰਾਲਾ ਬਾਣ, ਨਾਮ ਨਿਧਾਨਾ ਆਪ ਲਗਾਇੰਦਾ। ਏਕਾ ਮੰਦਰ ਸਚ ਮਕਾਨ, ਕਾਇਆ ਗੜ੍ਹ ਬੰਕ ਸੁਹਾਇੰਦਾ । ਏਕਾ ਅੰਮ੍ਰਿਤ ਪੀਣ ਖਾਣ, ਘਰ ਘਰ ਵਿਚ ਆਪ ਪਰਗਟਾਇੰਦਾ। ਏਕਾ ਸ਼ਬਦ ਨਾਦ ਧੁੰਨਕਾਨ, ਅਨਾਦੀ ਧੁੰਨ ਆਪ ਵਜਾਇੰਦਾ। ਏਕਾ ਜੋਤ ਨੂਰ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਓਟ ਚਰਨ ਕਵਲ ਸਮਝਾਇੰਦਾ। ਏਕਾ ਓਟ ਸ੍ਰੀ ਭਗਵੰਤ, ਦਰ ਘਰ ਸਾਚੇ ਵੱਜੇ ਵਧਾਈਆ। ਮੇਲ ਮਿਲਾਵਾ ਸਾਚੇ ਕੰਤ, ਘਰ ਮੇਲਾ ਸਹਿਜ ਸੁਭਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਮ ਮਣੀਆ ਮੰਤ, ਮਨ ਵਾਸਨਾ ਰਹੇ ਨਾ ਰਾਈਆ। ਗੁਰਮੁਖ ਸਾਜਣ ਸੋਭਾਵੰਤ, ਗੁਰਮੁਖ ਜਿਸ ਪਾਇਆ ਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਤਤ, ਏਕਾ ਦੇਵੇ ਬ੍ਰਹਮ ਮਤ, ਬ੍ਰਹਮ ਰੂਪ ਸਰਬ ਦਰਸਾਈਆ। ਏਕਾ ਓਟ ਆਦਿ ਨਿਰੰਜਣ, ਆਦਿ ਅਨਾਦੀ ਖੇਲ ਖਿਲਾਇੰਦਾ। ਏਕਾ ਦਾਤਾ ਦਰਦ ਦੁੱਖ ਭੈ ਭਜਨ, ਭਵ ਸਾਗਰ ਪਾਰ ਕਰਾਇੰਦਾ। ਏਕਾ ਚਰਨ ਧੂੜੀ ਬਖ਼ਸ਼ੇ ਮਜਨ, ਨੇਤਰ ਨੈਣ ਇਕ ਖੁਲ੍ਹਾਇੰਦਾ। ਏਕਾ ਦੋ ਜਹਾਨਾਂ ਬਣੇ ਸਾਚਾ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਹੋਏ ਪਰਦੇ ਕੱਜਣ, ਸਮਰਥ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਏਕਾ ਓਟ ਤਕਾਇੰਦਾ। ਏਕਾ ਓਟ ਲੈਣੀ ਰੱਖ, ਗੁਰ ਸਤਿਗੁਰ ਸਤਿ ਦਰਸਾਇਆ। ਪੁਰਖ ਅਬਿਨਾਸ਼ੀ ਹੋਏ ਪਰਤਖ, ਜਨ ਭਗਤ ਦਰਸ ਦਿਖਾਇਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਢੂੰਡਤ ਢੂੰਡਤ ਆਪਣੀ ਸੇਵ ਕਮਾਇਆ। ਜਨ ਭਗਤਾਂ ਸਦਾ ਕਰਦਾ ਆਇਆ

ਪਖ, ਪਾਰਬ੍ਰਹਮ ਵਡੀ ਵਡਿਆਇਆ। ਗਹਿਰ ਗੰਭੀਰ ਮਾਰਗ ਸਾਚਾ ਦੱਸ, ਆਪਣਾ ਪਰਦਾ ਆਪ ਉਠਾਇਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕੇ ਪੌੜੇ ਦਏ ਚੜ੍ਹਾਇਆ। ਗ੍ਰਹਿ ਮੰਦਰ ਕਰੇ ਪ੍ਰਕਾਸ਼ ਕੋਟਨ ਰਵ ਸਸ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਹਰਿ, ਹਰਿਮੰਦਰ ਬੈਠਾ ਡੇਰਾ ਲਾਈਆ। ਹਰਿਮੰਦਰ ਹਰਿ ਹਰਿ ਆਸਣ, ਹਰਿ ਸਾਚੀ ਸੇਜ ਸੁਹਾਈਆ । ਇਕ ਅਕੱਲਾ ਪੁਰਖ ਅਬਿਨਾਸ਼ਨ, ਨਿਰਵੈਰ ਸੋਭਾ ਪਾਈਆ। ਜਨ ਭਗਤਾਂ ਬਣੇ ਦਾਸੀ ਦਾਸਨ, ਜਗਤ ਜੁਗਤ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਵੇਖ ਵਖਾਈਆ। ਸਾਚੇ ਮੰਦਰ ਪਾਵੇ ਰਾਸਨ, ਰੂਪ ਅਨੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਆਸ, ਏਕਾ ਇਸ਼ਟ ਜਣਾਈਆ। ਏਕਾ ਇਸ਼ਟ ਹਰਿ ਗੁਰਦੇਵ, ਸੇਵਕ ਸੇਵਾ ਸਚ ਜਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਲਖ ਅਭੇਵ, ਅਲਖ ਅਲਖਣਾ ਆਪਣੀ ਖੇਲ ਖਿਲਾਇੰਦਾ। ਗੁਰਮੁਖ ਵਿਰਲਾ ਗਾਏ ਰਸਨਾ ਜਿਹਵ, ਜਿਹਵਾ ਰਸਨਾ ਆਪਣੀ ਧਾਰ ਚਲਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਮੇਵ, ਅੰਮਿਉਂ ਰਸ ਆਪਣਾ ਆਪ ਚੁਆਇੰਦਾ। ਸਦਾ ਸਦਾ ਹਰਿ ਨਿਹਕੇਵ, ਨਿਹਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਰਾਹ, ਏਕਾ ਗੁਰ ਇਕ ਮਲਾਹ, ਏਕਾ ਬੇੜਾ ਆਪ ਤਰਾਇੰਦਾ। ਏਕਾ ਬੇੜਾ ਸਤਿਗੁਰ ਮਲਾਹ, ਸ਼ਹਿਨਸ਼ਾਹ ਸੇਵ ਕਮਾਈਆ। ਜੁਗਾ ਜੁਗੰਤਰ ਲੋਕਮਾਤ ਤੇਰਾ ਧਰਨੀ ਧਵਲ ਦਏ ਵਡਿਆਈਆ। ਨਾਉਂ ਨਿਰੰਕਾਰਾ ਚਪੂ ਲਾ, ਚਾਰ ਕੁੰਟ ਚਾਰ ਜੁਗ ਚਾਰ ਵਰਨ ਸੇਵ ਕਮਾਈਆ। ਹਰਿਜਨ ਲੱਭੇ ਥਾਉਂ ਥਾਂ, ਨੌਂ ਖੰਡ ਸਤ ਦੀਪ ਬ੍ਰਹਮ ਪਾਰਬ੍ਰਹਮ ਆਪ ਖੁਜਾਈਆ। ਕਰੇ ਕਰਾਏ ਸਚ ਨਿਆਂ, ਤਖ਼ਤ ਨਿਵਾਸੀ ਸ਼ਾਹੋ ਭੂਪ ਤਖ਼ਤ ਬੈਠਾ ਬੇਪਰਵਾਹੀਆ। ਹੰਸ ਬਣਾਏ ਫੜ ਫੜ ਕਾਂ, ਜਿਸ ਜਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦੇਵੇ ਸਦਾ ਸਦ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਇਕ ਧਿਆਨ, ਏਕਾ ਸ਼ਬਦ ਇਕ ਗਿਆਨ, ਏਕਾ ਰੂਪ ਸ੍ਰੀ ਭਗਵਾਨ, ਏਕਾ ਨੂਰ ਦਏ ਦਰਸਾਈਆ। ਏਕਾ ਨੂਰ ਹਰਿ ਕਰਤਾਰਾ, ਕਰਤਾ ਪੁਰਖ ਆਪ ਦਰਸਾਇੰਦਾ। ਲੇਖਾ ਜਾਣੇ ਅਗੰਮ ਅਪਾਰਾ, ਅਗੰਮ ਅਗੰਮੜਾ ਵੇਸ ਵਟਾਇੰਦਾ। ਦੋ ਜਹਾਨਾ ਹੋ ਉਜਿਆਰਾ, ਆਪਣੀ ਖੇਲ ਖਿਲਾਇੰਦਾ। ਸੰਤ ਕੰਤ ਕਰ ਪਿਆਰਾ, ਭਗਤ ਭਗਵੰਤ ਮੇਲ ਮਿਲਾਇੰਦਾ। ਆਦਿ ਅੰਤ ਨਾਮ ਅਧਾਰਾ, ਜੀਵ ਜੰਤ ਇਕ ਰਖਾਇੰਦਾ। ਨਾਦ ਧੁਨ ਬੋਲ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਘਟ ਘਟ ਅੰਦਰ ਰੂਪ ਉਜਿਆਰਾ, ਜੋਤੀ ਜਾਤਾ ਜੋਤ ਜਗਾਇੰਦਾ। ਘਰ ਵਿਚ ਘਰ ਕਰ ਪਸਾਰਾ, ਅੰਦਰ ਅੰਦਰ ਆਸਣ ਲਾਇੰਦਾ। ਡੂੰਘੀ ਭਵਰੀ ਹੋ ਉਜਿਆਰਾ, ਅੰਧ ਅੰਧੇਰ ਗਵਾਇੰਦਾ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਰੂਪ ਨਾ ਕੋਈ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਏਕਾ ਹਰਿ, ਇਕ ਦਵਾਰ ਏਕਾ ਦਰ, ਇਕ ਨਰਾਇਣ ਏਕਾ ਨਰ, ਨਰ ਹਰਿ ਆਪ ਅਖਵਾਇੰਦਾ। ਨਰ ਹਰਿ ਹਰੀ ਨਰਾਇਣ, ਵਡ ਦਾਤਾ ਬੇਪਰਵਾਹ। ਆਦਿ ਜੁਗਾਦਿ ਜੁਗਾ ਜੁਗੰਤਰ ਸਾਕ ਸੱਜਣ ਸੈਣ, ਜਨ ਭਗਤਾਂ ਪਿਤਾ ਮਾਂ। ਆਪ ਚੁਕਾਏ ਲਹਿਣ ਦੇਣ, ਵੇਖਣਹਾਰਾ ਥਾਉਂ ਥਾਂ। ਲੱਖ ਚੁਰਾਸੀ ਵਹੇ ਆਪਣੇ ਵਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਏਕਾ ਵਰ, ਏਕਾ ਅੱਖਰ ਏਕਾ ਨਾਂ। ਏਕਾ ਅੱਖਰ ਨਾਉਂ ਦ੍ਰਿੜਾਇਆ,

ਕਰ ਕਿਰਪਾ ਗੁਣ ਨਿਧਾਨ। ਸੋ ਪੁਰਖ ਨਿਰੰਜਣ ਰੂਪ ਧਰਾਇਆ, ਹੰ ਰੂਪ ਸਰਬ ਪਛਾਣ। ਸੋਹੰ ਆਪਣਾ ਵੇਸ ਵਟਾਇਆ, ਆਪੇ ਵੇਖੇ ਸ੍ਰੀ ਭਗਵਾਨ। ਬ੍ਰਹਮ ਪਾਰਬ੍ਰਹਮ ਮਿਲਾਇਆ, ਮੇਲ ਮਿਲਾਵਾ ਦੋ ਜਹਾਨ। ਪੰਜ ਤਤ ਨਾ ਤਤ ਰਖਾਇਆ, ਤਤਵ ਤਤ ਨਾ ਕੋਇ ਧਿਆਨ। ਰਤੀ ਰਤ ਨਾ ਕੋਈ ਰੰਗਾਇਆ, ਕਰੇ ਖੇਲ ਹਰਿ ਮਿਹਰਵਾਨ। ਸਾਚਾ ਰਥ ਆਪ ਚਲਾਇਆ, ਰਥ ਰਥਵਾਹੀ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਮਾਣ। ਹਰਿਜਨ ਮਾਣ ਰਖੰਦੜਾ, ਹਰਿ ਸਤਿਗੁਰ ਦੀਨ ਦਿਆਲ। ਗੁਰਮੁਖ ਸੱਜਣ ਮੇਲ ਮਿਲੰਦੜਾ, ਕਲਜੁਗ ਅੰਤਮ ਵੇਖੇ ਮਾਰ ਧਿਆਨ। ਆਪ ਆਪਣੇ ਰੰਗ ਰਗੰਦੜਾ, ਰੰਗ ਰੰਗਾਏ ਇਕ ਮਹਾਨ। ਜੋਤੀ ਭੱਠੀ ਆਪ ਤਪੰਦੜਾ, ਹਰਿ ਸਾਚਾ ਬਲੀ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਚਤਰ ਸੁਜਾਨ। ਚਤੁਰ ਸੁਜਾਨ ਗੁਰਮੁਖ ਲੱਧਾ, ਹਰਿ ਸਤਿਗੁਰ ਸੇਵ ਕਮਾ। ਸਤਿ ਸਰੂਪੀ ਤਨ ਤਾਗਾ ਬੱਧਾ, ਨਾ ਕੋਈ ਦੇਵੇ ਮਾਤ ਤੁੜਾ। ਲੱਖ ਚੁਰਾਸੀ ਵਿਚੋਂ ਕੱਢਾ, ਡੂੰਘੀ ਭਵਰੀ ਕਲਜੁਗ ਸਾਗਰ ਕਲਜੁਗ ਗੋਤਾ ਨਾ ਜਾਏ ਖਾ। ਆਪ ਲਡਾਏ ਆਪਣਾ ਲਡਾ, ਆਪਣੀ ਗੋਦੀ ਆਪ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾ। ਤਾਰਨ ਕੋ ਹਰਿ ਏਕ ਗੁਰ, ਗੁਰੂ ਗੁਰ ਵਡੀ ਵਡਿਆਈਆ। ਮੇਲ ਮਿਲਾਏ ਲਿਖਿਆ ਧੁਰ, ਧੁਰ ਸੰਜੋਗੀ ਆਪ ਹੋ ਜਾਈਆ। ਚੇਲਾ ਗੁਰ ਗੁਰ ਚੇਲਾ ਏਕਾ ਦਰ ਗਏ ਜੁੜ, ਜਗਤ ਵਿਛੋੜਾ ਪੰਧ ਮੁਕਾਈਆ। ਨਾਤਾ ਤੁੱਟਾ ਮੋਰ ਤੋਰ, ਤੋਰਾ ਮੋਰਾ ਰਹੇ ਨਾ ਰਾਈਆ। ਹੋਏ ਪ੍ਰਕਾਸ਼ ਅੰਧ ਘੋਰ, ਅੰਧ ਅੰਧੇਰ ਦਏ ਚੁਕਾਈਆ। ਪੰਚਮ ਪੰਚ ਨਾ ਪਾਏ ਸ਼ੋਰ, ਪੰਚਮ ਪੰਚ ਨਾ ਕੋਈ ਵਡਿਆਈਆ। ਪੰਚਮ ਬੰਧਾਏ ਆਪਣੀ ਡੋਰ, ਪੰਚਮ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜਣਾਏ ਆਪਣਾ ਨੂਰ, ਪੰਚਮ ਨਾਦ ਸ਼ਬਦ ਸ਼ਨਵਾਈਆ। ਪੰਚਮ ਨਾਦ ਸ਼ਬਦ ਧੁਨਕਾਰ, ਗੁਰਸਿਖ ਰੰਗ ਰੰਗਾਇਆ। ਗੁਰ ਸਤਿਗੁਰ ਪਾਇਆ ਏਕਾ ਵਾਰ, ਦੂਜੇ ਦਰ ਨਾ ਮੰਗਣ ਜਾਇਆ। ਗੁਰਚਰਨ ਸਦਾ ਬਲਹਾਰ, ਬਲਹਾਰੀ ਬਲਹਾਰ ਗੁਰ ਵਿਚੋਂ ਮੋਹ ਚੁਕਾਇਆ। ਨੇਤਰ ਨੈਣ ਦਰਸ ਕਰ ਦੀਦਾਰ, ਤ੍ਰੈ ਤ੍ਰੈ ਧਾਰ ਫੰਦ ਕਟਾਇਆ। ਨਾਤਾ ਛੁਟਾ ਸਰਬ ਸੰਸਾਰ, ਜਿਸ ਜਨ ਸਤਿਗੁਰ ਪੂਰਾ ਨਜ਼ਰੀ ਆਇਆ। ਕਾਗਦ ਕ਼ਲਮ ਜੁਗਾ ਜੁਗੰਤਰ ਉਚੀ ਕੂਕੇ ਕਰੇ ਪੁਕਾਰ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਬਾਣੀ ਖਾਣੀ ਦਏ ਗਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਆਪਣੇ ਘਰ, ਏਕਾ ਓਟ ਚਰਨ ਰਖਾਇਆ। ਏਕਾ ਓਟ ਚਰਨ ਗੁਰ ਸਾਗਰ, ਗਹਿਰ ਗੰਭੀਰ ਦਰਸਾਈਆ। ਜਨ ਭਗਤ ਭਗਵੰਤ ਦੇਵੇ ਨਾਮ ਰਤੀ ਰਤਨਾਗਰ, ਰਤਨ ਅਮੋਲਕ ਆਪ ਬਣਾਈਆ। ਕਾਇਆ ਧਰਤ ਵਖਾਏ ਸਿੰਧ ਸਾਗਰ, ਤਾਲ ਸੁਹਾਵਾ ਆਪ ਸੁਹਾਈਆ। ਜਿਸ ਜਨ ਕਰਾਏ ਨਾਮ ਸੁਦਾਗਰ, ਵਣਜ ਵਣਜਾਰਾ ਹਰਿ ਨਿਰੰਕਾਰਾ ਏਕਾ ਹੱਟ ਦਏ ਖੁਲ੍ਹਾਈਆ। ਮੇਲ ਮਿਲਾਵਾ ਕਰਤਾ ਕ਼ਾਦਰ, ਕ਼ਾਦਰ ਕ਼ੁਦਰਤ ਵੇਖੇ ਬੇ ਪਰਵਾਹੀਆ। ਆਦਿ ਜੁਗਾਦਿ ਦਰਗਹਿ ਸਾਚੀ ਜਨ ਭਗਤਾਂ ਦੇਵੇ ਆਦਰ, ਜੋ ਜਨ ਬੈਠੇ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਓਟ ਹਰਿ ਨਿਰੰਕਾਰ, ਡੁਬਦੇ ਪਾਥਰ ਜਾਏ ਤਾਰ, ਜਿਸ ਪਾਹਨ ਆਪਣਾ ਚਰਨ ਛੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਕਰਤਾ ਕਰਤਾ ਪੁਰਖ ਆਪ ਅਖਵਾਈਆ।