ਪੁਸਤਕਾਲਾਭਾਗ ੧੦

੨੭ ਮਾਘ ੨੦੧੭ ਬਿਕ੍ਰਮੀ ਬਿਸ਼ਨ ਸਿੰਘ ਦੇ ਘਰ ਗੁੜਗਾਉਂ

ਨਿਰਗੁਣ ਜੋਤ ਪੁਰਖ ਅਕਾਲ, ਇਕ ਅਕੱਲਾ ਬੇਪਰਵਾਹੀਆ। ਆਦਿ ਜੁਗਾਦਿ ਸਚਖੰਡ ਵਸੇ ਸੱਚੀ ਧਰਮਸਾਲ, ਥਿਰ ਘਰ ਸਾਚੇ ਸੋਭਾ ਪਾਈਆ। ਅਗੰਮ ਅਗੰਮੜਾ ਆਪ ਵਜਾਏ ਅਗੰਮੀ ਤਾਲ, ਸ਼ਬਦ ਅਨਾਦੀ ਨਾਦ ਸੁਣਾਈਆ। ਅਨੁਭਵ ਪ੍ਰਕਾਸ਼ ਅਜੂਨੀ ਰਹਿਤ ਕਰੇ ਖੇਲ ਦੀਨ

ਦਿਆਲ ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਈਆ। ਨਿਰਵੈਰ ਨਿਰਾਕਾਰ ਚਲੇ ਅਵੱਲੜੀ ਚਾਲ, ਆਪਣੀ ਇਛਿਆ ਆਪੇ ਧਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਉਪਜਾਈਆ। ਆਪ ਅਪਰੰਪਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਰੂਪ ਅਨੂਪ ਸੱਚੀ ਸਰਕਾਰ, ਤ੍ਰੈਗੁਣ ਧਾਰ ਆਪ ਬੰਧਾਈਆ। ਜੋਤੀ ਨੂਰ ਨੂਰ ਉਜਿਆਰ, ਅਲਖ ਅਲਖਨਾ ਅਗੰਮ ਅਗੋਚਰ ਬੇਪਰਵਾਹ, ਏਕੰਕਾਰ ਸਤਿ ਸਤਿਵਾਦੀ ਆਪਣੀ ਖੇਲ ਆਪ ਖਿਲਾਈਆ। ਆਪਣੀ ਇਛਿਆ ਭਰ ਭੰਡਾਰ, ਵਰਤੇ ਵਰਤਾਵੇ ਹਰਿ ਕਰਤਾਰ, ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਵਡ ਵਡਿਆਈਆ। ਏਕਾ ਤੱਤ ਲਏ ਵਿਚਾਰ, ਪਾਰਬ੍ਰਹਮ ਸਮਰਥ ਮਹਿਮਾ ਅਕਥ ਆਪੇ ਜਾਣੇ ਆਪਣੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ ਇਕ ਇਕੱਲਾ ਏਕੰਕਾਰਾ, ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਧਾਰ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਸਚਖੰਡ ਦਵਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਏਕੰਕਾਰਾ ਹੋ ਤਿਆਰ, ਥਿਰ ਘਰ ਮੰਦਰ ਆਪ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਨੂਰੋ ਨੂਰ ਨੂਰ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਖੇਲ ਆਪ ਖਿਲਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰ, ਦਰ ਦਰਵਾਜ਼ਾ ਰਾਜਨ ਰਾਜਾ ਸ਼ਾਹੋ ਭੂਪ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਕਰ ਉਪਕਾਰ, ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਆਪਣਾ ਰੂਪ ਪਰਗਟਾਇੰਦਾ। ਪਾਰਬ੍ਰਹਮ ਪ੍ਰਭ ਏਕਾ ਏਕਾ ਹੋਇਆ ਖ਼ਬਰਦਾਰ, ਦੂਸਰ ਨਾ ਕੋਇ ਮੀਤ ਮੁਰਾਰ, ਆਪਣੀ ਇਛਿਆ ਆਪੇ ਧਾਰ, ਆਪਣਾ ਖੇਲ ਆਪ ਖਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਮੰਦਰ ਸੋਭਾਵੰਤ, ਹਰਿ ਵੱਡਾ ਵਡ ਵਡਿਆਈਆ। ਆਦਿ ਪੁਰਖ ਪੁਰਖ ਬੇਅੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਆਪਣੇ ਰੰਗ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਘਰ ਦਏ ਵਡਿਆਈਆ। ਘਰ ਸੁਹੰਜਣਾ ਥਿਰ ਦਰਬਾਰਾ, ਪੁਰਖ ਅਕਾਲ ਖੇਲ ਖਿਲਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚੇ ਤਖ਼ਤ ਆਸਣ ਲਾਇੰਦਾ। ਹੁਕਮੀ ਹੁਕਮ ਕਰ ਵਰਤਾਰਾ, ਧੁਰ ਫ਼ਰਮਾਨ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸ਼ਬਦ ਅਖਾੜਾ ਇਕ ਲਗਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਵਸਤ ਅਨਮੁਲ ਆਪ ਵਰਤਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਅਲਖ ਅਲਖਨਾ ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਮਾਰਗ ਆਪੇ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰ, ਤ੍ਰੈ ਤ੍ਰੈ ਹਰਿ ਵੰਡ ਵੰਡਾਇੰਦਾ। ਦੂਸਰ ਨਾ ਕੋਈ ਪਾਵੇ ਸਾਰ, ਭੇਵ ਅਭੇਦ ਅਛਲ ਅਛੇਦ ਆਪਣਾ ਖੇਲ ਆਪ ਖਿਲਾਇੰਦਾ। ਆਪਣੇ ਰੰਗ ਰਵੇ ਨਿਰੰਕਾਰ, ਨਿਰਾਕਾਰ ਨਿਰਾਧਾਰ ਰੂਪ ਅਨੂਪ ਆਪਣਾ ਆਪ ਧਰਾਇੰਦਾ। ਆਪੇ ਪਾਏ ਸਾਚੀ ਸਾਰ, ਮਹਾਸਾਰਥੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕਾ ਹਰਿ, ਆਪਣਾ ਭੇਵ ਆਪ ਖੁਲਾਇੰਦਾ। ਹਰਿ ਸਾਚਾ ਭੇਵ ਖੁਲ੍ਹਾਇੰਦਾ, ਲੇਖਾ ਆਦਿ ਜੁਗਾਦਿ। ਤ੍ਰੈ ਤ੍ਰੈ ਆਪਣੀ ਧਾਰ ਬੰਧਾਇੰਦਾ, ਸ਼ਬਦ ਜਣਾਈ ਬੋਧ ਅਗਾਧ। ਨਿਸ਼ਅੱਖਰ

ਆਪ ਪੜ੍ਹਾਇੰਦਾ, ਆਤਮ ਅੰਤਰ ਆਪ ਅਰਾਧ। ਆਪਣਾ ਰੰਗ ਆਪ ਰੰਗਾਇੰਦਾ, ਆਪੇ ਦੇਵਣਹਾਰਾ ਦਾਦ। ਆਪਣਾ ਸੰਗ ਆਪ ਨਿਭਾਇੰਦਾ, ਆਪ ਆਪਣੇ ਵਿਚੋਂ ਕਾਢ। ਆਪਣੀ ਗੰਢ ਆਪ ਪਵਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਇਕ ਵਜਾਏ ਨਾਦ। ਏਕਾ ਨਾਦ ਅਗੰਮੀ ਤੂਰ, ਆਦਿ ਪੁਰਖ ਆਪ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹਾਜ਼ਰ ਹਜ਼ੂਰ, ਹਰਿ ਕਾ ਰੂਪ ਆਪ ਦਰਸਾਇੰਦਾ। ਜੋਤੀ ਦੇਵੇ ਏਕਾ ਨੂਰ, ਜੋਤੀ ਜੋਤ ਡਗਮਗਾਇੰਦਾ। ਦਾਤਾ ਦਾਨੀ ਜੋਧਾ ਸੂਰ, ਆਪ ਆਪਣੀ ਦਇਆ ਕਮਾਇੰਦਾ। ਸਰਬ ਕਲ ਆਪੇ ਭਰਪੂਰ, ਸਮਰਥ ਪੁਰਖ ਨਾਉਂ ਧਰਾਇੰਦਾ। ਨਾ ਨੇੜੇ ਨਾ ਦਿਸੇ ਦੂਰ, ਦੂਰ ਨੇੜ ਪੰਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਨਰ, ਹਰਿ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰਾ, ਸਾਚੀ ਵਸਤ ਝੋਲੀ ਪਾਇੰਦਾ। ਪੰਜ ਤੱਤ ਦਏ ਸਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਲੱਖ ਚੁਰਾਸੀ ਘਾੜਨ ਘੜੇ ਅਪਰ ਅਪਾਰਾ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰੀਤੀ ਆਪ ਚਲਾਇੰਦਾ। ਸਾਚੀ ਰੀਤੀ ਹਰਿ ਨਰਾਇਣ, ਆਪਣੀ ਆਪ ਚਲਾਈਆ। ਲੱਖ ਚੁਰਾਸੀ ਆਪੇ ਵੇਖੇ ਆਪਣੇ ਨੈਣ, ਏਕਾ ਨੈਣ ਆਪ ਖੁਲ੍ਹਾਈਆ। ਪੰਜ ਤੱਤ ਤ੍ਰੈਗੁਣ ਬ੍ਰਹਮਾ ਵਿਸ਼ਨ ਸ਼ਿਵ ਇਕ ਵਖਾਏ ਸਾਕ ਸੱਜਣ ਸੈਣ, ਸਗਲਾ ਬੰਧਨ ਆਪੇ ਪਾਈਆ। ਬ੍ਰਹਮੰਡ ਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਮੰਤ ਦਏ ਸਮਝਾਈਆ। ਏਕਾ ਮੰਤ ਸ਼ਬਦ ਗਿਆਨ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਬਾਲ ਅੰਜਾਣੇ ਆਪ ਉਠਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਘਟ ਘਟ ਅੰਦਰ ਜੋਤ ਜਗਾਇੰਦਾ। ਘਰ ਘਰ ਵੇਖੇ ਮਾਰ ਧਿਆਨ, ਆਪ ਆਪਣਾ ਮੁਖ ਛੁਪਾਇੰਦਾ। ਵਜਾਏ ਨਾਦੀ ਧੁਨਕਾਨ, ਅਨਹਦ ਰਾਗੀ ਰਾਗ ਅਲਾਇੰਦਾ। ਪਵਣ ਪਾਣੀ ਕਰ ਪਰਵਾਨ, ਆਤਮ ਅੰਤਰ ਜਲ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਦੇਵੇ ਵਰ ਹਰਿ ਨਿਰੰਕਾਰਾ, ਪੰਜ ਤੱਤ ਤੱਤ ਵਡਿਆਈਆ। ਕਰੇ ਖੇਲ ਅਪਰ ਅਪਾਰਾ, ਬ੍ਰਹਮ ਮਤ ਇਕ ਰੁਸ਼ਨਾਈਆ। ਏਕਾ ਤੱਤ ਵਿਚ ਸੰਸਾਰਾ, ਨਾਤਾ ਬਿਧਾਤਾ ਲਏ ਜੁੜਾਈਆ। ਏਕਾ ਗਾਥ ਠਾਂਡੇ ਦਰਬਾਰਾ, ਆਪ ਆਪਣੀ ਲਏ ਸੁਣਾਈਆ। ਏਕਾ ਰਥ ਚਲਾਏ ਹਰਿ ਗਿਰਧਾਰਾ, ਆਪ ਆਪਣੀ ਸੇਵ ਕਮਾਈਆ। ਕਰੇ ਖੇਲ ਅਪਰ ਅਪਾਰਾ, ਆਪਣੀ ਵੰਡਣ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਵਣ ਆਪਣੇ ਅੰਗ ਲਗਾਈਆ। ਏਕਾ ਪਵਣ ਲਾਈ ਅੰਗ, ਹਰਿ ਸਾਚਾ ਦਇਆ ਕਮਾਇੰਦਾ। ਦੇਵੇ ਦਾਨ ਸੂਰਾ ਸਰਬੰਗ, ਭੇਵ ਕੋਇ ਨਾ ਪਾਇੰਦਾ। ਲੋਆਂ ਪੁਰੀਆਂ ਬ੍ਰਹਮੰਡ ਖੰਡ ਜਾਏ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਘਟ ਘਟ ਅੰਦਰ ਚਾੜ੍ਹੇ ਰੰਗ, ਸਵਾਸ ਸਵਾਸਾਂ ਨਾਲ ਰਲਾਇੰਦਾ। ਆਪ ਜਣਾਏ ਆਪਣਾ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਆਪ ਸੁਣਾਏ ਆਪਣਾ ਛੰਦ, ਛੰਦ ਸੁਹਾਗੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਵਣ ਪਵਣ ਧਾਰ, ਦੂਸਰ

ਨਾ ਸਕੇ ਕੋਇ ਵਿਚਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਪਵਣ ਪਿਆਰੀ ਹਰਿ ਨਿਰੰਕਾਰੀ, ਜੋਤੀ ਰੰਗ ਰੰਗਾਇਆ। ਚਰਨ ਕਵਲ ਮਿਲੀ ਸਿਕਦਾਰੀ, ਸਾਚਾ ਦਰ ਸੁਹਾਇਆ। ਕਿਰਪਾ ਕਰੇ ਸੱਚਾ ਸ਼ਾਹ ਸਿਕਦਾਰੀ, ਸ਼ਹਿਨਸ਼ਾਹ ਸਿਰ ਆਪਣਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਸ਼ਾਹ ਪਾਤਸ਼ਾਹ ਹਰਿ ਮਿਹਰਵਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਆਪਣੇ ਚਰਨ ਕਵਲ ਆਪੇ ਮਾਰ ਧਿਆਨਾ, ਆਪੇ ਵੇਖ ਵਖਾਇੰਦਾ। ਆਪੇ ਅੰਮ੍ਰਿਤ ਆਪੇ ਸਰੋਵਰ ਆਪੇ ਭਰਿਆ ਪਿਆਲਾ, ਆਪੇ ਰਸੀਆ ਰਸ ਚੁਆਇੰਦਾ। ਆਪੇ ਅਗਨੀ ਜੋਤ ਜਵਾਲਾ, ਆਪੇ ਨੂਰੋ ਨੂਰ ਡਗਮਗਾਇੰਦਾ। ਆਪੇ ਖ਼ਾਕੀ ਖ਼ਾਕ ਸਮਾਲਾ, ਖ਼ਾਕੀ ਖ਼ਾਕ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਦਰ ਸੋਭਾ ਪਾਇੰਦਾ। ਸਾਚਾ ਅੰਮ੍ਰਿਤ ਹਰਿ ਚਰਨ ਕਵਲ ਦਵਾਰ, ਚਰਨੋਦਕ ਨਾਉਂ ਧਰਾਈਆ। ਆਪੇ ਬਰਖੇ ਕਿਰਪਾ ਧਾਰ, ਗਹਿਰ ਗੰਭੀਰ ਵਡੀ ਵਡਿਆਈਆ। ਆਦਿ ਪੁਰਖ ਆਪ ਚਲਾਈ ਆਪਣੀ ਕਾਰ, ਕਰਨੀ ਕਰਤਾ ਆਪ ਕਮਾਈਆ। ਨੀਰ ਵਰੋਲੇ ਅੰਦਰ ਬਾਹਿਰ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਦੇਵੇ ਵਡਿਆਈ ਜਗਤ ਨੀਰ ਜਲ, ਜਲ ਰੂਪ ਉਪਾਇੰਦਾ। ਧਰਤ ਧਵਲ ਉਪਰ ਵਖਾਏ ਥਲ, ਮਹੀਅਲ ਆਪਣੀ ਖੇਲ ਖਿਲਾਇੰਦਾ। ਕਰੇ ਕਰਾਏ ਵਲ ਛਲ, ਅਛਲ ਛਲ ਧਾਰੀ ਆਪਣੀ ਕਲ ਆਪ ਵਰਤਾਇੰਦਾ। ਆਪੇ ਸਚ ਸਿੰਘਾਸਣ ਬੈਠਾ ਮਲ, ਆਪੇ ਘਟ ਘਟ ਰੂਪ ਵਟਾਇੰਦਾ। ਆਪੇ ਜੋਤੀ ਸ਼ਬਦੀ ਰਿਹਾ ਰਲ, ਆਪੇ ਪਵਣ ਸਵਾਸ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਬੰਧਾਇੰਦਾ। ਚਰਨ ਛੋਹੇ ਨੀਰ ਜਲ, ਤ੍ਰਿਪਤ ਤ੍ਰਿਪਤ ਕਰਾਈਆ। ਨਿਮਸਕਾਰ ਕਰੇ ਘੜੀ ਘੜੀ ਪਲ ਪਲ, ਨਿਉਂ ਨਿਉਂ ਸੀਸ ਝੁਕਾਈਆ। ਹਉਂ ਸੇਵਕ ਬਾਲ ਅੰਞਾਣ, ਦਰ ਦਵਾਰ ਆਇਆ ਚਲ, ਏਕਾ ਭਿਖਿਆ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਚਰਨ ਛੁਹਾਇਆ ਹਰਿ ਨਿਰੰਕਾਰ, ਨੀਰ ਨੀਰ ਵਡਿਆਇਆ। ਲੱਖ ਚੁਰਾਸੀ ਤੇਰੀ ਧਾਰ, ਤ੍ਰੈਗੁਣ ਮੇਲ ਮਿਲਾਇਆ। ਧਰਤ ਧਵਲ ਕਰ ਪਸਾਰ, ਧਰਨੀ ਗੋਦ ਸੁਹਾਇਆ। ਕਰੇ ਖੇਲ ਹਰਿ ਕਰਨੇਹਾਰ, ਅਭੁਲ ਭੁਲ ਕਦੇ ਨਾ ਜਾਇਆ। ਲੋਕਮਾਤ ਬਣੇ ਤੇਰਾ ਸਹਾਰ, ਤੇਰਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਵਰ, ਧੁਰ ਫ਼ੁਰਮਾਨ ਇਕ ਜਣਾਇਆ। ਧੁਰ ਫ਼ਰਮਾਨ ਹਰਿ ਸੁਣਾਇੰਦਾ, ਨੀਰ ਸੀਰ ਕਰ ਪਿਆਰ। ਧਰਨੀ ਧਰਤ ਧਵਲ ਵਡਿਆਇੰਦਾ, ਸਿਰ ਹੱਥ ਰਖ ਸਮਰਥ ਨਿਰੰਕਾਰ। ਜੁਗ ਚੌਕੜੀ ਖੇਲ ਖਿਲਾਇੰਦਾ, ਵੰਡ ਵੰਡਾਏ ਵੰਡਣਹਾਰ। ਜੀਵ ਤੇਰੀ ਪੈਜ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸਚਾ ਦਾਤਾਰ। ਸਾਚਾ ਵਰ ਹਰਿ ਕਰਤਾਰ, ਏਕਾ ਏਕ ਸਮਝਾਈਆ। ਜੁਗ ਚੌਕੜੀ ਤੇਰਾ ਰਹੇ ਵਰਤਾਰ, ਨੌ ਨੌ ਚਾਰ ਖੇਲ ਖਿਲਾਈਆ। ਨੌਂ ਖੰਡ ਪ੍ਰਿਥਮੀ ਤੇਰਾ ਭੰਡਾਰ, ਸੱਤਾਂ ਦੀਪਾਂ ਆਪ ਜਣਾਈਆ। ਪੰਜ ਤੱਤ ਹੋਇ ਆਧਾਰ, ਤ੍ਰੈਗੁਣ ਤੇਰੇ ਵਿਚ ਸਮਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਤੇਰੀ ਸੇਵਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਧਾਰ ਚਲਾਇੰਦਾ, ਹਰਿ ਪੁਰਖ

ਅਗੰਮ। ਜਲ ਨੀਰ ਆਪ ਉਪਜਾਇੰਦਾ, ਆਪੇ ਬੇੜਾ ਦੇਵੇ ਬੰਨ੍ਹ। ਲੋਕਮਾਤ ਮਾਣ ਦਿਵਾਇੰਦਾ, ਆਪੇ ਜਨਨੀ ਜਣਿਆ ਆਪੇ ਹਰਿ ਹਰਿ ਜਨ। ਆਪੇ ਰੂਪ ਅਨੂਪ ਪਰਗਟਾਇੰਦਾ, ਆਪਣਾ ਭਾਣਾ ਆਪੇ ਮੰਨ। ਆਪੇ ਗੁਰ ਅਵਤਾਰ ਅਖਵਾਇੰਦਾ, ਆਪੇ ਭਗਤ ਭਗਵੰਤ ਕਹੇ ਧੰਨ ਧੰਨ। ਆਪੇ ਸੰਤ ਕੰਤ ਹੰਢਾਇੰਦਾ, ਆਪੇ ਨਾਰ ਸੁਹਾਗਣ ਜਾਏ ਮੰਨ। ਆਪੇ ਜੀਵ ਜੰਤ ਸੋਭਾ ਪਾਇੰਦਾ, ਆਪੇ ਘੜੇ ਆਪੇ ਲਏ ਭੰਨ। ਆਪੇ ਸਰ ਸਰੋਵਰ ਨਾਉਂ ਧਰਾਇੰਦਾ, ਆਪੇ ਮਾਰਨਹਾਰਾ ਵਿਚ ਉਛੱਲ। ਆਪੇ ਆਪਣਾ ਮੁਖ ਛੁਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਪਰਬਲ। ਵਡ ਪਰਬਲ ਹਰਿ ਪਰਬੀਨਾ, ਮਹਿਮਾ ਅਕਥ ਕਥੀ ਨਾ ਜਾਈਆ। ਚਾਰੇ ਮੁਖ ਚਾਰ ਵੇਦ ਬ੍ਰਹਮਾ ਚੀਨਾ, ਚਾਰੋਂ ਕੁੰਟ ਉਠ ਉਠ ਗਾਈਆ। ਚਾਰੇ ਜੁਗ ਰੰਗ ਭੀਨਾ, ਏਕਾ ਏਕ ਏਕ ਚੜ੍ਹਾਈਆ। ਚਾਰੇ ਖਾਣੀ ਲੇਖਾ ਜਾਣੇ ਗੁਣ ਤੀਨਾ, ਤ੍ਰੈਗੁਣ ਭੇਵ ਰਹੇ ਨਾ ਰਾਈਆ। ਕਰੇ ਪਿਆਰ ਹਰਿ ਨਿਰੰਕਾਰ ਲਏ ਅਵਤਾਰ ਜਲ ਜਲ ਮੀਨਾ, ਮੀਨਾ ਜਲ ਰੂਪ ਸਮਾਈਆ। ਆਪੇ ਸਾਂਤਕ ਆਪੇ ਸਤਿ ਆਪੇ ਕਰੇ ਠਾਂਡਾ ਸੀਨਾ, ਆਪੇ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਆਪਣੇ ਹੱਥ ਰਖਾਇੰਦਾ, ਪਾਰਬ੍ਰਹਮ ਵਡੀ ਵਡਿਆਈਆ। ਸਰ ਸਰੋਵਰ ਮਾਣ ਰਖਾਇੰਦਾ, ਲੋਕਮਾਤ ਆਪ ਪਰਗਟਾਈਆ। ਚਰਨ ਚਰਨੋਦਕ ਵਿਚ ਰਖਾਇੰਦਾ, ਚਰਨ ਸਰਨ ਸਚੀ ਸਰਨਾਈਆ। ਸਤਿਜੁਗ ਤਰੇਤਾ ਆਪ ਉਪਜਾਇੰਦਾ, ਦਵਾਪਰ ਵੇਖੇ ਚਾਈਂ ਚਾਈਂਆ। ਕਲਜੁਗ ਆਪਣੀ ਕਲ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਨੀਰ ਵਰੋਲਿਆ ਚਰਨ ਕਵਲ, ਅੰਮ੍ਰਿਤ ਸਾਚੀ ਧਾਰ। ਕਰੇ ਖੇਲ ਪ੍ਰਭ ਉਪਰ ਧਵਲ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਸ਼ਬਦੀ ਜਾਣਾ ਮਵਲ, ਜਗਤ ਜੁਗਤ ਕਰੇ ਵਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਬ ਤੋਂ ਬਾਹਰ। ਸਬ ਤੋਂ ਬਾਹਿਰ ਵਸੇ ਨਿਰਾਲਾ, ਨਿਰਵੈਰ ਭੇਵ ਨਾ ਰਾਇਆ। ਜੁਗਾ ਜੁਗੰਤਰ ਖੇਲ ਕਰੇ ਪੁਰਖ ਅਕਾਲਾ, ਭੇਵ ਕੋਇ ਨਾ ਪਾਇਆ। ਸਤਿਜੁਗ ਤਰੇਤਾ ਦਵਾਪਰ ਚਲੀ ਅਵਲੜੀ ਚਾਲਾ, ਲੇਖਾ ਲੇਖ ਨਾ ਕੋਇ ਲਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਰੋਵਰ ਆਪ ਸਮਾਇਆ। ਜਗਤ ਸਰੋਵਰ ਗੰਗਾ ਜਮਨਾ ਸੁਰਸਤੀ ਧਾਰ, ਲੇਖਾ ਲੇਖੇ ਵਿਚ ਲਿਖਾਈਆ। ਰਿਖ ਮੁਨ ਕਰਨ ਵਿਚਾਰ, ਆਤਮ ਅੰਤਰ ਧਿਆਨ ਲਗਾਈਆ। ਕਵਣ ਕੰਢੇ ਠੰਡਾ ਠਾਰ, ਅਗਨੀ ਤੱਤ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂੰਦ ਬੂੰਦ ਸਵਾਂਤ ਦੇਵਣਹਾਰ ਇਕ ਇਕਾਂਤ, ਏਕਾ ਵਾਰ ਮੁਖ ਚੁਆਈਆ। ਬੂੰਦ ਸਵਾਂਤੀ ਅੰਮ੍ਰਿਤ ਰਸ, ਹਰਿ ਹਰਿ ਆਪ ਚੁਆਇਆ। ਮੁਨ ਰਿਖ ਰਾਹ ਤੱਕਣ ਨੱਸ ਨੱਸ, ਜਗਤ ਪੰਧ ਨਾ ਕੋਇ ਮੁਕਾਇਆ। ਕਰੇ ਖੇਲ ਪ੍ਰਭ ਹੱਸ ਹੱਸ, ਜਗਤ ਜੁਗਤ ਵੇਸ ਵਟਾਇਆ। ਜਨ ਭਗਤਾਂ ਮਾਰਗ ਸਾਚਾ ਦੱਸ, ਆਪ ਆਪਣਾ ਮੇਲ ਮਿਲਾਇਆ। ਹਿਰਦੇ ਅੰਦਰ ਆਪੇ ਵਸ, ਹਰਿ ਅੰਮ੍ਰਿਤ ਰਸ ਚਖਾਇਆ। ਪੰਚ ਵਿਕਾਰਾ ਦੇਵੇ ਝਸ, ਮੋਹ ਵਿਕਾਰ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਬਗਤ ਆਪਣੀ ਚਾਲ ਚਲਾਇਆ। ਅਬਗਤ ਅਗੋਚਰ ਅਲਖ ਨਿਰੰਜਣ, ਅਲਖ ਨਾ ਲਖਿਆ ਜਾਈਆ। ਜੁਗਾ ਜੁਗੰਤਰ ਦਰਦ ਦੁਖ ਭੈ ਭੰਜਨ, ਭਵ ਸਾਗਰ ਵੇਖ ਵਖਾਈਆ। ਨਾਮ ਨਰਾਇਣ ਨਿਰੰਕਾਰ

ਏਕਾ ਪਾਏ ਅੰਜਨ, ਨੇਤਰ ਗਿਆਨ ਇਕ ਖੁਲ੍ਹਾਈਆ। ਸਦਾ ਸੁਹੇਲਾ ਬਣੇ ਸਦਾ ਸੱਜਣ, ਵਿਛੜ ਕਦੇ ਨਾ ਜਾਈਆ। ਇਕ ਸਰੋਵਰ ਏਕਾ ਮਜਨ, ਏਕਾ ਦੁਰਮਤ ਮੈਲ ਦਏ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੀਰ ਆਪੇ ਲਏ ਉਪਜਾਈਆ। ਨੀਰ ਉਪਜਾਇਆ ਪਾਰਬ੍ਰਹਮ, ਆਪਣੀ ਕਿਰਪਾ ਧਾਰ। ਕਿਸੇ ਕੁੱਖ ਨਾ ਪਿਆ ਜੰਮ, ਮਾਤ ਪਿਤ ਨਾ ਕੋਇ ਵਿਚਾਰ। ਕਰਨੀ ਕਰਤਾ ਕਰੇ ਕੰਮ, ਕਾਗ਼ਜ਼ ਕ਼ਲਮ ਲਿਖਣੋਂ ਬਾਹਿਰ। ਧਰਤ ਧਵਲ ਆਪ ਉਠਾਏ ਬਿਨ ਥੰਮ, ਆਕਾਸ਼ ਪ੍ਰਕਾਸ਼ ਹੋਇ ਉਜਿਆਰ। ਜੁਗ ਜੁਗ ਦੇਵਣਹਾਰਾ ਡੰਨ, ਲੋਕਮਾਤ ਲਏ ਅਵਤਾਰ। ਜੋ ਘੜਿਆ ਸੋ ਦੇਵੇ ਭੰਨ, ਥਿਰ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਅੰਮ੍ਰਿਤ ਜਲ ਸਾਚੀ ਧਾਰ। ਅੰਮ੍ਰਿਤ ਧਾਰ ਸੁਹਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ। ਕਲਜੁਗ ਖੇਲ ਖਿਲਾਇੰਦਾ, ਚਾਰ ਕੁੰਟ ਹੋਏ ਉਜਿਆਰ। ਨਵ ਨੌਂ ਗੇੜਾ ਆਪ ਮੁਕਾਇੰਦਾ, ਲੇਖਾ ਜਾਣੇ ਆਪਣੀ ਵਾਰ। ਬ੍ਰਹਮਾ ਵਿਸ਼ਨ ਸ਼ਿਵ ਹਰਿ ਉਠਾਇੰਦਾ, ਸ਼ਬਦ ਦਏ ਹਲੂਣਾ ਮਾਰ। ਸੋਇਆ ਕੋਇ ਰਹਿਣ ਨਾ ਪਾਇੰਦਾ, ਆਲਸ ਨਿੰਦਰਾ ਨਾ ਕੋਇ ਵਿਚਾਰ। ਰਵ ਸਸ ਆਪ ਜਗਾਇੰਦਾ, ਜੋਤੀ ਨੂਰ ਕਰ ਉਜਿਆਰ। ਕੋਟਨ ਕੋਟੀ ਜੀਵ ਵੇਖ ਵਖਾਇੰਦਾ, ਫੜ ਸੋਟੀ ਸ਼ਬਦ ਕਰਤਾਰ। ਉਚੀ ਚੋਟੀ ਚੜ ਆਸਣ ਲਾਇੰਦਾ, ਸਚਖੰਡ ਸੱਚੇ ਦਵਾਰ। ਰੂਪ ਅਨੂਪ ਆਪ ਧਰਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਰਗੁਣ ਆਪਣੀ ਖੇਲ ਖਿਲਾਇੰਦਾ, ਸਰਗੁਣ ਕਰੇ ਪਿਆਰ। ਸਰਗੁਣ ਭੇਵ ਕੋਇ ਨਾ ਪਾਇੰਦਾ, ਬੇਅੰਤ ਬੇਅੰਤ ਬੇਅੰਤ ਰਸਨਾ ਕਹਿ ਕਹਿ ਗਏ ਉਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪੇ ਜਾਣੇ ਆਪਣੀ ਕਾਰ। ਆਦਿ ਪੁਰਖ ਹਰਿ ਆਦਿ ਸਮਾਇਆ, ਮਧ ਆਪਣੀ ਖੇਲ ਖਿਲਾਈਆ। ਅੰਤਮ ਆਪਣੇ ਹੱਥ ਰਖਾਇਆ, ਗੁਰ ਅਵਤਾਰ ਦੇਣ ਗਵਾਹੀਆ। ਚਾਰੇ ਵੇਦਾਂ ਕੂਕ ਸੁਣਾਇਆ, ਪੁਰਾਨ ਅਠਾਰਾਂ ਉਚੀ ਕੂਕਨ ਏਕਾ ਰਾਗ ਅਲਾਈਆ । ਗੀਤਾ ਗਿਆਨ ਗਿਆਨ ਦ੍ਰਿੜਾਇਆ, ਏਕਾ ਤੱਤ ਸਮਝਾਈਆ। ਅੰਜੀਲ ਕ਼ੁਰਾਨਾਂ ਹਾਹਾਕਾਰ ਮਚਾਇਆ, ਤੀਸ ਬਤੀਸਾ ਆਪ ਸੁਣਾਈਆ। ਖਾਣੀ ਬਾਣੀ ਭੇਵ ਖੁਲਾਇਆ, ਆਪ ਆਪਣਾ ਪਰਦਾ ਉਠਾਈਆ। ਹਰਿ ਕਾ ਭੇਵ ਕਿਸੇ ਨਾ ਪਾਇਆ, ਚਾਰ ਜੁਗ ਚਾਰ ਵੇਦ ਚਾਰੇ ਖਾਣੀ ਭੇਦ ਅਭੇਦ ਚਾਰੇ ਬਾਣੀ ਅਛਲ ਅਛੇਦ ਚਾਰ ਵਰਨ ਆਪ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਰੰਗ ਰੰਗਾਈਆ। ਆਦਿ ਪੁਰਖ ਅਬਿਨਾਸ਼ਿਆ, ਅੰਤ ਅਗੰਮੀ ਧਾਰ। ਜੁਗ ਚੌਕੜੀ ਖੇਲ ਤਮਾਸ਼ਿਆ, ਸ਼ਾਸਤਰ ਸਿਮਰਤ ਵੇਦ ਨਾ ਪਾਏ ਸਾਰ। ਗੁਰ ਅਵਤਾਰ ਘੱਲੇ ਆਪਣੇ ਦਾਸੀ ਦਾਸਿਆ, ਸੇਵਾ ਕਰਨ ਵਿਚ ਸੰਸਾਰ। ਰਵ ਸਸ ਪਾਏ ਮੰਡਲ ਰਾਸਿਆ, ਜੋਤੀ ਨੂਰ ਨੂਰ ਉਜਿਆਰ। ਲੇਖਾ ਜਾਣੇ ਪ੍ਰਿਥਮੀ ਅਕਾਸਿਆ, ਗਗਨ ਮੰਡਲ ਵਸੇ ਬਾਹਰ। ਆਪੇ ਕਰੇ ਆਪਣੀ ਪੂਰੀ ਆਸਿਆ, ਆਸ ਨਿਰਾਸਾ ਆਪ ਨਿਰੰਕਾਰ। ਸਾਚੇ ਤਖ਼ਤ ਬਹੇ ਸ਼ਹਿਨਸ਼ਾਹ ਸ਼ਾਹੋ ਸ਼ਬਾਸ਼ਿਆ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਤਿਆਰ । ਕਲਜੁਗ ਅੰਤਮ ਚੌਥਾ ਜੁਗ, ਨੌ ਸੌ ਚੁਰਾਨਵੇ ਚੌਕੜੀ ਗੇੜਾ ਆਪ ਦਵਾਈਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਵੇਖ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਿਤਵਿਤ ਠਗੌਰੀ ਨਾ ਕੋਈ ਪਾਈਆ। ਹੱਡ ਮਾਸ ਨਾ ਨਾੜੀ ਦਿਸੇ ਬੁੱਤ, ਪੰਜ ਤੱਤ ਨਾ ਕੋਈ ਵਖਾਈਆ। ਸ਼ਬਦੀ

ਸ਼ਬਦ ਉਪਾਇਆ ਸੁੱਤ, ਪਿਤਾ ਪੂਤ ਏਕਾ ਬੰਕ ਸੁਹਾਈਆ। ਆਪ ਬਣਾਇਆ ਸਾਚਾ ਕਿਲਾ ਕੋਟ, ਚਾਰ ਕੁੰਟ ਚਾਰ ਦੀਵਾਰ ਛੱਪਰ ਛੰਨ ਨਾ ਕੋਈ ਛੁਹਾਈਆ। ਸਾਹਿਬ ਸਤਿਗੁਰ ਆਪਣੇ ਉਪਰ ਆਪੇ ਤੁਠ, ਆਪਣੀ ਦਯਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਕਰੇ ਬੇਪਰਵਾਹੀਆ। ਕਲਜੁਗ ਖੇਲ ਖਿਲਾਇੰਦਾ, ਜੋਧਾ ਸੂਰਬੀਰ ਬਲਕਾਰ। ਸਤਿਗੁਰ ਸ਼ਬਦੀ ਮੇਲ ਮਿਲਾਇੰਦਾ, ਪਿਤਾ ਪੂਤ ਕਰੇ ਪਿਆਰ। ਗੋਬਿੰਦ ਗੁਰ ਗੁਰ ਧਾਮ ਸੁਹਾਇੰਦਾ, ਲੇਖਾ ਜਾਣੇ ਇਕ ਨਿਰੰਕਾਰ। ਲੱਖ ਚੁਰਾਸੀ ਭੇਵ ਨਾ ਆਇੰਦਾ, ਲਿਖ ਲਿਖ ਥੱਕਾ ਸਰਬ ਸੰਸਾਰ। ਪੜ੍ਹ ਪੜ੍ਹ ਪੰਧ ਨਾ ਕੋਈ ਮੁਕਾਇੰਦਾ, ਨਜ਼ਰ ਨਾ ਆਏ ਸਚ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਹਰਿ ਨਿਰੰਕਾਰ ਖੇਲ ਖਿਲਾਇੰਦਾ, ਕਲਜੁਗ ਅੰਤਮ ਵਾਰ। ਗੋਬਿੰਦ ਸੂਰਾ ਆਪ ਉਪਜਾਇੰਦਾ, ਸ਼ਬਦੀ ਗੁਰ ਗੁਰ ਅਵਤਾਰ। ਹੁਕਮੀ ਹੁਕਮ ਆਪ ਸੁਣਾਇੰਦਾ, ਧੁਰ ਦਰਗਾਹੀ ਧੁਰ ਦਰਬਾਰ। ਸਾਚਾ ਮੇਲਾ ਮੇਲ ਮਿਲਾਇੰਦਾ, ਲੋਕਮਾਤ ਕਰ ਪਿਆਰ। ਪੰਜ ਤਤ ਏਕਾ ਸੰਗ ਰਖਾਇੰਦਾ, ਤ੍ਰੈਗੁਣ ਮੇਲਾ ਕੰਤ ਭਤਾਰ। ਸੁਰਤ ਸੁਵਾਣੀ ਆਪ ਪ੍ਰਨਾਇੰਦਾ, ਸ਼ਬਦ ਹਾਣੀ ਇਕ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸ਼ਾਹ ਅਸਵਾਰ। ਸ਼ਾਹ ਅਸਵਾਰਾ ਹਰਿ ਨਿਰੰਕਾਰਾ, ਅਸਵ ਘੋੜਾ ਇਕ ਵਖਾਈਆ। ਆਪੇ ਚੜ੍ਹੇ ਆਪਣੀ ਵਾਰਾ, ਸਚ ਸਿੰਘਾਸਣ ਆਸਣ ਲਾਈਆ। ਆਪੇ ਖੜਗ ਆਪ ਕਟਾਰਾ, ਆਪੇ ਚੰਡ ਪ੍ਰਚੰਡ ਚਮਕਾਈਆ। ਆਪੇ ਕਲਗੀ ਤੋੜਾ ਦਸਤਾਰਾ, ਆਪੇ ਸੀਸ ਜਗਦੀਸ ਸੁਹਾਈਆ। ਆਪੇ ਪੰਚਮ ਕਰੇ ਪਿਆਰਾ, ਆਪੇ ਪੰਚਮ ਮੋਹ ਚੁਕਾਈਆ। ਆਪੇ ਚੌਥੇ ਜੁਗ ਜਾਣੇ ਪਾਰ ਕਿਨਾਰਾ, ਚਾਰੋ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨੀਰ ਦੇਵੇ ਧੀਰ, ਸ਼ਬਦੀ ਸ਼ਬਦ ਸ਼ਬਦ ਮਿਲਾਈਆ। ਜਗਤ ਨੀਰ ਸੀਰ ਸ਼ਬਦ ਮਿਲਾਇਆ ਗੁਰ ਗੋਬਿੰਦ ਦਯਾ ਕਮਾਇੰਦਾ। ਸਰ ਸਰੋਵਰ ਇਕ ਸੁਹਾਇਆ, ਸਰਸਾ ਧਾਰ ਬੰਧਾਇੰਦਾ। ਆਪਣਾ ਬੇੜਾ ਜਗਤ ਵਖਾਇਆ, ਜਗਤ ਬੇੜਾ ਆਪ ਚਲਾਇੰਦਾ। ਆਪਣਾ ਖੇੜਾ ਆਪੇ ਢਾਹਿਆ, ਗੁਰਮੁਖਾਂ ਖੇੜਾ ਆਪ ਵਸਾਇੰਦਾ। ਆਪਣਾ ਨੇੜਾ ਆਪ ਕਰਾਇਆ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਰ ਆਪ ਉਠਾਇੰਦਾ। ਆਪਣਾ ਭਾਰ ਚੁੱਕ ਹਰਿ ਸੀਸ, ਜੁਗ ਜੁਗ ਖੇਲ ਖਿਲਾਈਆ। ਕਰੇ ਖੇਲ ਸਾਹਿਬ ਜਗਦੀਸ਼, ਜਗਤ ਭੇਵ ਨਾ ਰਾਈਆ। ਭੇਵ ਨਾ ਪਾਇਨ ਰਾਗ ਛਤੀਸ, ਰਸਨਾ ਜਿਹਵਾ ਜਗਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਟਿਕਾਈਆ। ਆਪਣਾ ਲੇਖਾ ਆਪਣੇ ਹੱਥ ਰਖਾਇੰਦਾ, ਦੂਸਰ ਹੱਥ ਨਾ ਕੋਈ ਡੋਰ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਜੋਤੀ ਜਲਵਾ ਨੂਰੋ ਨੂਰ। ਸ਼ਬਦੀ ਨਾਦ ਆਪ ਵਜਾਇੰਦਾ, ਤੁਰੀਆ ਰਾਗ ਏਕਾ ਤੂਰ। ਸਰਬ ਕਲਾ ਸਮਰਥ ਆਪ ਅਖਵਾਇੰਦਾ, ਸਮਰਥ ਪੁਰਖ ਸਦਾ ਭਰਪੂਰ। ਆਪਣਾ ਰਥ ਆਪ ਚਲਾਇੰਦਾ, ਰਥ ਰਥਵਾਹੀ ਦਾਤਾ ਜੋਧਾ ਸੂਰ। ਆਪਣੀ ਕਥਾ ਆਪ ਸੁਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਹਾਜ਼ਰ ਹਜ਼ੂਰ। ਹਾਜ਼ਰ ਹਜ਼ੂਰ ਹਰਿ ਨਿਰੰਕਾਰਾ, ਹਰਿ ਮੰਦਰ ਸੋਭਾ ਪਾਈਆ। ਗੋਬਿੰਦ ਆਪੇ ਲੇਖਾ ਲਿਖਣਹਾਰਾ, ਲੇਖਾ ਲੇਖ ਨਾ ਕੋਈ ਮਿਟਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਹੋਏ ਮਾਤ ਉਜਿਆਰਾ, ਜੋਤੀ ਜਾਮਾ

ਭੇਖ ਵਟਾਈਆ। ਨਿਹਕਲੰਕ ਕਰੇ ਖੇਲ ਅਪਰ ਅਪਾਰਾ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਮੇਲਾ ਸੁਤ ਦੁਲਾਰਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਲੇਖ ਚੁਕਾਇੰਦਾ, ਕਲਜੁਗ ਅੰਤਮ ਵਾਰ। ਆਪਣਾ ਲੇਖਾ ਆਪ ਮੁਕਾਇੰਦਾ, ਕਲਜੁਗ ਲੇਖਾ ਦੇਵੇ ਪਾੜ। ਗੁਰਮੁਖ ਸਾਚੇ ਨਾਲ ਰਲਾਇੰਦਾ, ਦਿਵਸ ਰੈਣ ਕਰੇ ਪਿਆਰ। ਆਪਣਾ ਪਾਂਧੀ ਪੰਧ ਮੁਕਾਇੰਦਾ, ਪੰਧ ਰਹੇ ਨਾ ਦੂਜੀ ਵਾਰ। ਸਾਚੀ ਸਾਂਝ ਜਹਾਨ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਵਡਿਆਈ ਗੁਰ ਗੋਬਿੰਦ, ਏਕਾ ਮਾਣ ਰਖਾਇਆ। ਸਗਲ ਮਿਟਾਈ ਝੂਠੀ ਚਿੰਦ, ਚਿੰਤਾ ਰੂਪ ਨਾ ਕੋਇ ਦਰਸਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਧਰਾਇਆ। ਗੁਰਸਿਖ ਉਪਜਾਏ ਆਪ ਬਣਾਏ ਆਪਣੀ ਬਿੰਦ, ਆਪ ਆਪਣੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਰੂਪ ਆਪ ਪਰਗਟਾਇਆ। ਗੁਰਸਿਖ ਰੂਪ ਅਪਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਗੁਰਸਿਖ ਉਤਰੇ ਪਾਰ, ਗੁਰ ਪੂਰਾ ਪਾਰ ਕਰਾਈਆ। ਗੁਰਸਿਖ ਤ੍ਰਿਸ਼ਨਾ ਤ੍ਰਿਖਾ ਦਏ ਨਿਵਾਰ, ਸੰਸਾ ਰੋਗ ਰਹੇ ਨਾ ਰਾਈਆ। ਗੁਰਸਿਖ ਰਾਜ ਜੋਗ ਜਗਤ ਦਏ ਦੁਰਕਾਰ, ਮਾਇਆ ਮਮਤਾ ਪੋਹ ਨਾ ਸਕੇ ਰਾਈਆ। ਗੁਰਸਿਖ ਹਉਮੇ ਹੰਗਤਾ ਤੋੜ ਹੰਕਾਰ, ਕਾਮ ਕਰੋਧ ਨੇੜ ਨਾ ਆਈਆ। ਗੁਰਸਿਖ ਮੰਗਣ ਪਏ ਗੁਰ ਚਰਨ ਦਵਾਰ, ਦੂਜੀ ਵਸਤ ਨਾ ਕੋਇ ਮੰਗਾਈਆ। ਗੁਰ ਗੋਬਿੰਦ ਬੰਧੀ ਸਾਚੀ ਧਾਰ, ਢਾਬ ਕਿਨਾਰਾ ਇਕ ਸੁਹਾਈਆ। ਸੁਤ ਦੁਲਾਰ ਕਰ ਪਿਆਰ, ਆਪ ਆਪਣੀ ਗੋਦ ਉਠਾਈਆ। ਮਹਾਂ ਸਿੰਘ ਵਰ ਮੰਗ ਸੰਸਾਰ, ਵਰ ਦੇਵਣਹਾਰ ਇਕ ਅਖਵਾਈਆ। ਗੁਰਸਿਖ ਨੇਤਰ ਰੋਵੇ ਜ਼ਾਰੋ ਜ਼ਾਰ, ਬਿਨ ਤੇਰੇ ਦਰਸ ਦੂਸਰ ਵਸਤ ਨਾ ਕੋਇ ਭਾਈਆ। ਤੂੰ ਸਖ਼ਾ ਸਖ਼ਾਈ ਮੀਤ ਮੁਰਾਰ, ਹਉਂ ਸੇਵਕ ਸੇਵ ਕਮਾਈਆ। ਮੈਂ ਸੁੱਤਾ ਤੇਰੀ ਗੋਦ ਚਰਨ ਪਸਾਰ, ਬਿਨ ਤੇਰੇ ਅਵਰ ਨਾ ਕੋਇ ਜਗਾਈਆ। ਤੂੰ ਸ਼ਾਹ ਬਣਿਆ ਰਹੀਂ ਸੱਚਾ ਅਸਵਾਰ, ਤੇਰੇ ਘੋੜੇ ਵਾਗ ਮੇਰੇ ਹੱਥ ਸੇਵ ਕਮਾਈਆ। ਤੇਰਾ ਤਨ ਮੇਰਾ ਉਧਾਰ, ਮੇਰਾ ਮਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਹਾਂ ਸਿੰਘ ਨੇਤਰ ਨੀਰ ਵਰੋਲਿਆ, ਗੁਰ ਗੋਬਿੰਦ ਅੱਗੇ ਮਾਰੀ ਧਾਹ। ਆਪਣਾ ਪਰਦਾ ਬਿਨ ਤੇਰੇ ਅੱਗੇ ਕਿਸੇ ਨਾ ਫੋਲਿਆ, ਜਗਤ ਆਯੂ ਗਈ ਵਿਹਾ। ਆਪਣਾ ਜਨਮ ਤੇਰੇ ਕੰਡੇ ਤੋਲਿਆ, ਤੋਲਾ ਬਣ ਕੇ ਤੋਲਣਾ ਸਚ ਮਲਾਹ। ਤੇਰੀ ਕਾਇਆ ਅੰਦਰ ਤੇਰਾ ਆਪੇ ਮੌਲਿਆ, ਪੱਤ ਡਾਲੀ ਰਹੀ ਮਹਿਕਾ। ਹਉਂ ਰਿਹਾ ਤੇਰਾ ਗੋਲਿਆ, ਤੇਰੀ ਸੇਵ ਕਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੋਬਿੰਦ ਆਪ ਸਮਝਾਇਆ। ਗੁਰ ਗੋਬਿੰਦ ਦਇਆ ਕਮਾਇੰਦਾ, ਗੁਰਸਿਖ ਗੋਦੀ ਚੁੱਕ। ਸਿੰਘ ਦਇਆ ਨਾਲ ਰਲਾਇੰਦਾ, ਕਰੇ ਉਜਲ ਮੁਖ। ਮੁਖ ਅੰਮ੍ਰਿਤ ਆਪ ਚੁਆਇੰਦਾ, ਦੋ ਜਹਾਨਾਂ ਮੇਟੀ ਭੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਿਖ। ਆਪਣਾ ਲੇਖ ਲਿਖਾਇਆ, ਗੁਰ ਗੋਬਿੰਦ ਕਰ ਪਿਆਰ। ਮਹਾਂ ਸਿੰਘ ਤੇਰਾ ਰੂਪ ਮੇਰੇ ਵਿਚ ਸਮਾਇਆ, ਮੇਰਾ ਤਨ ਤੇਰਾ ਸ਼ੰਗਾਰ। ਜਗਤ ਵਿਚੋਲਾ ਸੰਗ ਰਲਾਇਆ, ਪੰਚਮ ਮੀਤਾ ਪੰਚਮ ਉਧਾਰ। ਸਾਚੇ ਘੋੜੇ ਵਾਗ ਉਠਾਇਆ, ਆਪੇ ਚਲੇ ਆਪਣੀ ਵਾਰ। ਜਗਤ ਜਹਾਨਾ ਪੰਧ ਮੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਆਪ ਕਰਤਾਰ। ਖੇਲ ਕਰੇ ਕਰਤਾਰ ਹਰਿ, ਹਰਿ ਹਰਿ ਸੱਚਾ ਸ਼ਹਿਨਸ਼ਾਹ ਪਾਤਸ਼ਾਹੀਆ। ਗੁਰਮੁਖ ਗੁਰਸਿਖ ਆਪੇ ਵਰ, ਦਰ ਘਰ ਸਾਚੇ ਸਚ ਰਖਾਈਆ। ਨਿਰਭੌ ਚੁਕਾਏ ਜਗਤ ਡਰ, ਭੈ ਭਿਆਨਕ ਹੋਏ ਸਹਾਈਆ। ਲੇਖਾ ਜਾਣੇ ਆਪਣੇ ਸਰ, ਸਰ ਸਰੋਵਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨੀਰ ਨੇਤਰ ਵੇਖ ਵਖਾਈਆ। ਨੇਤਰ ਨੀਰ ਵੇਖਣਹਾਰਾ, ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ । ਇਕ ਸਤ ਛੇ ਦੋ ਹੋ ਉਜਿਆਰਾ। ਵਦੀ ਸੁਦੀ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਖੇਲ ਆਪ ਖਿਲਾਇੰਦਾ। ਜਗਤ ਨੀਰ ਤੇਰਾ ਪੰਧ ਮੁਕਾਵਣਾ, ਲੋਕਮਾਤ ਰਹਿਣ ਨਾ ਪਾਈਆ। ਗੋਬਿੰਦ ਆਪਣਾ ਚਰਨ ਛੁਹਾਵਣਾ। ਚਰਨ ਕਵਲ ਵਡੀ ਵਡਿਆਈਆ। ਦੋ ਅੱਠ ਮੇਲ ਮਿਲਾਵਣਾ, ਅਠਾਰਾਂ ਅਠਾਈ ਰੂਪ ਵਟਾਈਆ। ਜਗਤ ਮਾਣ ਵਡਿਆਈ ਜਗਤ ਜੀਵ ਰਖਾਵਣਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਚਤੁਰਾਈਆ। ਮਹਾਂ ਸਿੰਘ ਗੁਰ ਗੋਦ ਬਹਾਇਆ, ਆਪਣੀ ਝੋਲੀ ਆਪ ਭਰਾਈਆ। ਆਪਣਾ ਖੇਲ ਰਿਹਾ ਖਲਾਇਆ, ਖ਼ਾਲਕ ਖ਼ਲਕ ਰੂਪ ਵਟਾਈਆ। ਸਾਲਸ ਆਪਣਾ ਨਾਉਂ ਧਰਾਇਆ, ਸਚ ਸਾਲਸੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਪਰਦਾ ਦਏ ਉਠਾਈਆ। ਗੋਬਿੰਦ ਆਇਆ ਗੋਬਿੰਦ ਘਾਟ, ਗੋਬਿੰਦ ਨਗਰੀ ਆਪ ਸੁਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਵਾਟ, ਨੇਤਰ ਨੈਣ ਸਰਬ ਉਠਾਇੰਦਾ। ਅਠਾਈ ਸਿੰਘ ਕਪਾਲ ਪਾਟ, ਪਟ ਪਾਤਰ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਮਹਾਂ ਸਿੰਘ ਗੋਬਿੰਦ ਨਾਲ ਲਾਇਆ, ਆਪਣੀ ਗੋਦ ਉਠਾਈਆ। ਦੇਹ ਨਾਲ ਨਾਤਾ ਜਗਤ ਬੰਧਾਇਆ, ਤੁਟ ਕਦੇ ਨਾ ਜਾਈਆ। ਦਇਆ ਸਿੰਘ ਵਿਚੋਲਾ ਵਿਚ ਬਣਾਇਆ, ਭੁਲ ਰਹੇ ਨਾ ਰਾਈਆ। ਏਕਾ ਵਰ ਏਕਾ ਹਰਿ ਏਕਾ ਘਰ ਝੋਲੀ ਪਾਇਆ, ਬਖ਼ਸ਼ੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਖੁਲ੍ਹਾਈਆ। ਸਿੰਘ ਅਠਾਈ ਮਹਾਂ ਸਿੰਘ, ਸਗਲਾ ਸੰਗ ਰਖਾਇੰਦਾ। ਨਿਭੇ ਨਾਲ ਮੰਗੀ ਮੰਗ, ਵਿਛੜ ਕਦੇ ਨਾ ਜਾਇੰਦਾ। ਆਪਣੀ ਹੱਥੀਂ ਕਸੇ ਤੰਗ, ਵਾਗਾਂ ਮਹਾਂ ਸਿੰਘ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਇ ਨਾ ਪਾਇੰਦਾ।

੨੮ ਮਾਘ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਮਕਾਨ ੯੭੮੯ ਗਲੀ ਨੰ੦ ੭, ਮੁਲਤਾਨੀ ਢਾਂਡਾ ਪਹਾੜਗੰਜ ਦਿਲੀ

ਸਚਖੰਡ ਦਵਾਰਾ ਸਾਚੀ ਧਾਰ, ਸਤਿ ਸਤਿਵਾਦੀ ਸਤਿ ਸਤਿ ਚਲਾਇੰਦਾ। ਸੋ ਪੁਰਖ ਨਿਰੰਜਣ ਰੂਪ ਅਗੰਮ ਅਪਾਰ, ਮਹਿਮਾ ਅਨੂਪ ਭੇਵ ਨਾ ਆਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਹਰਿ ਨਿਰੰਕਾਰਾ, ਆਪੇ ਜਾਣੇ ਆਪਣਾ ਰਾਹ, ਨਿਰਾਕਾਰਾ ਨਿਰਾਧਾਰਾ ਆਪਣੀ ਧਾਰ ਉਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ ਠਾਂਡੇ ਦਰਬਾਰਾ,

ਦਰ ਘਰ ਸਾਚੇ ਆਪ ਉਪਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਵੇਖਣਹਾਰਾ ਆਪਣਾ ਰੂਪ ਆਪ ਪ੍ਰਗਟਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਵੈਰ ਪੁਰਖ ਆਪਣੀ ਕਲ ਧਰਾਇੰਦਾ। ਪਾਰਬ੍ਰਹਮ ਪ੍ਰਭ ਸਤਿ ਭੰਡਾਰਾ, ਪੁਰਖ ਅਕਾਲ ਬਣ ਵਰਤਾਰਾ, ਅਨਭਵ ਆਪਣੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਦਵਾਰਾ ਭੇਵ ਅਵੱਲਾ, ਹਰਿ ਸਾਚਾ ਸਚ ਰਖਾਇੰਦਾ। ਆਦਿ ਪੁਰਖ ਵਸਿਆ ਇਕ ਅਕੱਲਾ, ਆਪ ਆਪਣੀ ਦਯਾ ਕਮਾਇੰਦਾ। ਸੋਭਾਵੰਤ ਸੁਹਾਏ ਮਹੱਲਾ, ਸਤਿ ਪੁਰਖ ਨਿਰੰਜਣ ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਆਪਣੀ ਕਲ ਆਪ ਰਖਾਇੰਦਾ। ਸਚਖੰਡ ਦਵਾਰਾ ਹਰਿ ਨਿਰੰਕਾਰਾ, ਆਪਣਾ ਆਪ ਸੁਹਾਈਆ। ਕਰੇ ਖੇਲ ਅਪਰ ਅਪਾਰਾ, ਅਪਰੰਪਰ ਭੇਵ ਨਾ ਰਾਈਆ। ਬਣਾਏ ਬਣਤ ਸੱਚੀ ਸਰਕਾਰਾ, ਆਪਣੀ ਘਾੜਤ ਆਪ ਘੜਾਈਆ। ਦੇਵੇ ਵਰ ਧੁਰ ਦਰਬਾਰਾ, ਵਰ ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਰਚਨਾ ਆਪੇ ਲਏ ਰਚਾਈਆ। ਸਚਖੰਡ ਦਵਾਰਾ ਹਰਿ ਸੁਹਾਇਆ, ਮਹਿਮਾ ਅਗਣਤ ਗਣੀ ਨਾ ਜਾਈਆ। ਛੱਪਰ ਛੰਨ ਨਾ ਕੋਈ ਛੁਹਾਇਆ, ਚਾਰ ਦੀਵਾਰ ਨਾ ਕੋਇ ਬਣਾਈਆ। ਰਵ ਸਸ ਨਾ ਕੋਈ ਚਮਕਾਇਆ, ਮੰਡਲ ਮੰਡਪ ਨਾ ਕੋਈ ਵਡਿਆਈਆ। ਸਰਗੁਣ ਰੂਪ ਨਾ ਕੋਈ ਦਿਸਾਇਆ, ਨਿਰਗੁਣ ਨਿਰਾਕਾਰ ਆਪਣੀ ਖੇਲ ਖਿਲਾਈਆ। ਕਿਲਾ ਕੋਟ ਨਾ ਕੋਈ ਬਣਾਇਆ, ਘਾੜਤ ਘੜ ਨਾ ਕੋਈ ਵਖਾਈਆ। ਆਪਣੀ ਰਚਨਾ ਆਪੇ ਵੇਖ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚਾ ਆਪ ਉਪਾਈਆ। ਸਚਖੰਡ ਦੁਆਰਾ ਆਪ ਸੁਹਾਇੰਦਾ, ਸਚਖੰਡ ਦਵਾਰਾ ਏਕੰਕਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਵੇਖਣਹਾਰ। ਆਪਣੀ ਇਛਿਆ ਆਪ ਪ੍ਰਗਟਾਇੰਦਾ, ਆਪੇ ਪਾਵੇ ਸਾਰ। ਆਪਣਾ ਹੁਕਮ ਆਪ ਸਮਝਾਇੰਦਾ, ਆਪੇ ਕਰਨਹਾਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਕਰੇ ਕਰਾਏ ਸਾਚੀ ਕਾਰ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਸਚ ਸਮਝਾਇੰਦਾ। ਕਰੇ ਖੇਲ ਆਦਿ ਨਿਰੰਜਣਾ, ਆਦਿ ਪੁਰਖ ਆਪਣਾ ਪਰਦਾ ਲਾਹਿੰਦਾ। ਸਾਚੇ ਮੰਦਰ ਸਚ ਮਹੱਲ ਅਟਲ ਮਿਨਾਰ ਆਪੇ ਬਹਿ ਬਹਿ ਸਜਣਾ, ਆਪ ਆਪਣਾ ਵੇਖ ਵਖਾਇੰਦਾ। ਨਾ ਘੜੇ ਨਾ ਭੱਜਨਾ, ਥਿਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਘਰ, ਘਰ ਸਾਚਾ ਇਕ ਸੁਹਾਇੰਦਾ। ਆਪ ਉਪਾਇਆ ਸਾਚਾ ਘਰ, ਦੂਸਰ ਅਵਰ ਨਾ ਕੋਈ ਜਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਬੈਠਾ ਅੰਦਰ ਵੜ, ਅਜੂਨੀ ਰਹਿਤ ਆਪਣਾ ਰੰਗ ਨਾ ਕੋਈ ਜਣਾਈਆ। ਆਪਣੀ ਕਰਨੀ ਕਰਤਾ ਪੁਰਖ ਆਪੇ ਕਰ, ਕਰਨਹਾਰ ਆਪ ਹੋ ਜਾਈਆ। ਆਪਣੀ ਸਰਨ ਸਰਨਾਈ ਆਪੇ ਪੜ, ਆਪੇ ਧੁਰ ਫ਼ਰਮਾਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜੀ ਖੇਲ ਖਿਲਾਈਆ। ਅਗੰਮ ਅਗੰਮੜਾ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਸਾਚੇ ਘਰ ਹੋ ਉਜਿਆਰਾ, ਨਿਰਗੁਣ ਆਪਣਾ ਰੂਪ ਧਰਾਇੰਦਾ। ਆਪਣੀ ਭਿਛਿਆ ਭਰ ਭੰਡਾਰਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਹੱਥ ਰਖਾਇੰਦਾ। ਆਪਣਾ ਹੁਕਮ ਰੱਖੇ ਹੱਥ, ਹਰਿ ਸਾਚਾ ਵਡ ਸੁਲਤਾਨਿਆ।

ਸਰਬ ਕਲਾ ਆਪੇ ਸਮਰਥ, ਲੇਖਾ ਜਾਣੇ ਸ੍ਰੀ ਭਗਵਾਨਿਆ। ਆਪਣੀ ਮਹਿਮਾ ਆਪੇ ਗਾਏ ਅਕਥ, ਕਥਨੀ ਕਥ ਨਾ ਕੋਈ ਵਖਾਨਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨੌਜਵਾਨਿਆ। ਆਪ ਉਪਾਏ ਆਪਣੀ ਵਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਮਹਾਨਿਆ। ਖੇਲ ਮਹਾਨਾ ਹਰਿ ਭਗਵਾਨਾ, ਸਚਖੰਡ ਦਵਾਰੇ ਆਪ ਕਰਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਆਪਣਾ ਹੁਕਮ ਆਪ ਉਪਾਇੰਦਾ। ਆਪਣੇ ਮੰਦਰ ਆਪੇ ਬਣ ਰਾਜ ਰਾਜਾਨਾ, ਸ਼ਾਹ ਸੁਲਤਾਨਾ ਨਾਉਂ ਧਰਾਇੰਦਾ। ਆਪੇ ਬਣੇ ਦਰ ਦਰਬਾਨਾ, ਦਰ ਦਰਵੇਸ਼ ਅਲਖ ਅਲਖਨਾ ਆਪਣੀ ਅਲਖ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸਾਏ ਇਕ ਮਹੱਲਾ, ਬੈਠਾ ਰਹੇ ਇਕ ਅਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਚਖੰਡ ਸੁਹਾਏ ਸਚ ਸਿੰਘਾਸਣ, ਹਰਿ ਸਾਚੀ ਬਣਤ ਬਣਾਈਆ। ਆਸਣ ਲਾਏ ਪੁਰਖ ਅਬਿਨਾਸ਼ਨ, ਆਦਿ ਪੁਰਖ ਵਡੀ ਵਡਿਆਈਆ। ਆਪੇ ਪਾਏ ਆਪਣੀ ਰਾਸਨ, ਆਪਣਾ ਮੰਡਲ ਆਪ ਸੁਹਾਈਆ। ਆਪੇ ਪੂਰੀ ਕਰੇ ਆਸਣ, ਆਸਾ ਆਸਾ ਵਿਚ ਸਮਾਈਆ। ਆਪੇ ਹੋਏ ਦਾਸੀ ਦਾਸਨ, ਸੇਵਕ ਸੇਵਾ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਦਏ ਸੁਹਾਈਆ। ਸਚਖੰਡ ਦਵਾਰ ਸੁਹਾਇੰਦਾ, ਹਰਿ ਸੱਜਣ ਸੱਚਾ ਸ਼ਹਿਨਸ਼ਾਹ । ਸਤਿ ਸਤਿਵਾਦੀ ਆਸਣ ਲਾਇੰਦਾ, ਨਿਰਗੁਣ ਨਿਰਵੈਰ ਬੇਪਰਵਾਹ। ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਦਿ ਪੁਰਖ ਬਣ ਮਲਾਹ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰ ਵਡਿਆਈ ਵਡ, ਹਰਿ ਵੱਡਾ ਵਡ ਵਡਿਆਇੰਦਾ। ਨਿਰਗੁਣ ਨਿਰਗੁਣ ਏਕਾ ਘਰ ਲਡਾਏ ਲਡ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਪੁਰਖ ਆਪਣੇ ਵਿਚੋਂ ਆਪਾ ਕੱਢ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਅਕੱਲਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਕਰਤਾਰ, ਸਚਖੰਡ ਵੱਜੇ ਵਧਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਹੁਕਮੀ ਹੁਕਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚੇ ਵੱਜੇ ਵਧਾਈਆ। ਸਾਚਾ ਦਰ ਹਰਿ ਸੁਹਾਇੰਦਾ, ਸਚਖੰਡ ਦਵਾਰਾ ਖੋਲ੍ਹ। ਸਚ ਸਿੰਘਾਸਣ ਇਕ ਵਿਛਾਇੰਦਾ, ਆਦਿ ਪੁਰਖ ਅਬਿਨਾਸ਼ੀ ਕਰਤਾ ਹਰਿ ਅਨਮੋਲ। ਸਚ ਸਿੰਘਾਸਣ ਸੋਭਾ ਪਾਇੰਦਾ, ਬੈਠਾ ਰਹੇ ਸਦਾ ਅਡੋਲ। ਏਕਾ ਵਸਤ ਹੱਥ ਰਖਾਇੰਦਾ, ਤੋਲਣਹਾਰਾ ਆਪਣਾ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅੰਤਰ ਆਪੇ ਜਾਏ ਮੌਲ। ਆਪਣੀ ਅੰਤਰ ਆਪੇ ਜਾਣ, ਹਰਿ ਹਰਿ ਖੇਲ ਖਿਲਾਇੰਦਾ। ਸਾਚੇ ਤਖ਼ਤ ਬੈਠਾ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਭੇਵ ਆਪ ਖੁਲ੍ਹਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸ਼ਾ ਆਪ ਅਲਾਇੰਦਾ। ਆਪੇ ਬਣ ਦਰ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਪੇ ਮੰਗਣਹਾਰਾ ਦਾਨ, ਬਣ ਭਿਖਾਰੀ ਝੋਲੀ ਡਾਹਿੰਦਾ। ਆਪੇ ਬਖ਼ਸ਼ਣਹਾਰਾ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਉਪਜਾਇੰਦਾ। ਆਪਣਾ ਬਲ ਆਪੇ ਧਾਰ, ਆਪਣੇ ਹੱਥ ਰੱਖੇ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰ, ਸਾਚਾ ਹੁਕਮ ਇਕ ਜਣਾਈਆ। ਸੋ ਪੁਰਖ ਨਿਰੰਜਣ

ਹੋ ਤਿਆਰ, ਪਾਰਬ੍ਰਹਮ ਲਏ ਉਠਾਈਆ। ਸਚਖੰਡ ਹੋਇਆ ਖ਼ਬਰਦਾਰ, ਘਰ ਸਾਚੇ ਲਏ ਅੰਗੜਾਈਆ। ਏਕਾ ਨਾਉਂ ਮੇਰਾ ਨਿਰੰਕਾਰ, ਸਚ ਜੈਕਾਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਤਖ਼ਤ ਆਪਣਾ ਚਰਨ ਛੁਹਾਈਆ। ਸਾਚਾ ਤਖ਼ਤ ਸੁਹਾਇਆ, ਕਰ ਕਿਰਪਾ ਹਰਿ ਮਿਹਰਬਾਨ। ਸਚ ਸਿੰਘਾਸਣ ਆਸਣ ਲਾਇਆ, ਸਤਿ ਝੁਲਾਇਆ ਇਕ ਨਿਸ਼ਾਨ। ਪਾਰਬ੍ਰਹਮ ਆਪਣੇ ਦਰ ਆਪੇ ਮੰਗਣ ਆਇਆ, ਆਪੇ ਬਣਿਆ ਬਾਲ ਨਾਦਾਨ। ਆਪੇ ਭਿਛਿਆ ਝੋਲੀ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਮਹਾਨ,। ਖੇਲ ਮਹਾਨ ਕਰਾਇੰਦਾ, ਸਚਖੰਡ ਸੱਚੀ ਸਰਕਾਰ। ਸਾਚਾ ਹੁਕਮ ਆਪ ਸੁਣਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਪਾਰਬ੍ਰਹਮ ਪ੍ਰਭ ਭੁਲ ਨਾ ਜਾਇੰਦਾ, ਵਰਤੇ ਵਰਤਾਵੇ ਸਚ ਵਰਤਾਰ। ਆਪਣੀ ਵਸਤ ਆਪਣੇ ਹੱਥ ਰਖਾਇੰਦਾ, ਆਪੇ ਹੋਏ ਘੜਨ ਭੰਨਣਹਾਰ। ਆਪਣਾ ਨਾਉਂ ਸਚ ਆਪ ਧਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹ ਕਿਵਾੜ। ਸਚਖੰਡ ਦਵਾਰਾ ਖੋਲ੍ਹਿਆ, ਪੁਰਖ ਅਬਿਨਾਸ਼ੀ ਬੇਪਰਵਾਹ। ਆਪਣਾ ਨਾਉਂ ਆਪੇ ਬੋਲਿਆ, ਸਾਚਾ ਢੋਲਾ ਰਹੇ ਗਾ। ਆਪਣਾ ਤੋਲ ਆਪੇ ਤੋਲਿਆ, ਤੋਲਣਹਾਰਾ ਬਣ ਮਲਾਹ। ਆਪਣੀ ਸ਼ਕਤੀ ਆਪੇ ਮੌਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਸਲਾਹ। ਸਚ ਸਲਾਹੀ ਹਰਿ ਮਲਾਹ, ਸਿਫ਼ਤੀ ਸਿਫ਼ਤ ਵਿਚ ਨਾ ਆਈਆ। ਏਕਾ ਹੁਕਮ ਰਿਹਾ ਮਨਾ, ਲੇਖਾ ਲਿਖਤ ਨਾ ਕੋਈ ਲਿਖਾਈਆ। ਸੋ ਪੁਰਖ ਨਿਰੰਜਣ ਬਣ ਪਾਤਸ਼ਾਹ, ਪਾਰਬ੍ਰਹਮ ਦਰ ਦਰਬਾਨ ਬਣਾਈਆ। ਏਕਾ ਹੁਕਮ ਦਏ ਵਰਤਾ, ਦੂਸਰ ਅਵਰ ਨਾ ਕੋਈ ਜਣਾਈਆ। ਥਿਰ ਘਰ ਘਾੜਨ ਲੈਣਾ ਘੜਾ, ਘਰ ਘਰ ਵਿਚ ਆਪ ਟਿਕਾਈਆ। ਮੇਰੀ ਧਾਰ ਲੈਣਾ ਉਪਾ, ਪਾਰਬ੍ਰਹਮ ਸੇਵ ਸਮਝਾਈਆ। ਨਾਰੀ ਕੰਤ ਖੇਲ ਖਿਲਾ, ਘਰ ਸੁਹੰਜਣੀ ਸੇਜ ਦਏ ਵਡਿਆਈਆ। ਸੁਤ ਦੁਲਾਰਾ ਲੈਣਾ ਜਾ, ਸ਼ਬਦੀ ਨਾਉਂ ਧਰਾਈਆ। ਥਿਰ ਘਰ ਸਾਚੇ ਦੇਣਾ ਬਹਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਲੇਖਾ ਦਏ ਜਣਾ, ਭੁਲ ਰਹੇ ਨਾ ਰਾਈਆ। ਵਿਸ਼ਨੂੰ ਤੇਰਾ ਰੂਪ ਵਟਾ, ਨਿਰਾਕਾਰ ਸਾਕਾਰ ਆਪ ਹੋ ਜਾਈਆ। ਆਪਣਾ ਰਸ ਦਏ ਚਖਾ, ਅੰਮ੍ਰਿਤ ਨਾਉਂ ਪ੍ਰਗਟਾਈਆ। ਆਪਣਾ ਕਵਲ ਦਏ ਖੁਲ੍ਹਾ, ਆਪੇ ਮਹਿਕ ਮਹਿਕਾਈਆ। ਆਪਣੀ ਵੰਡ ਲੈਣੀ ਵੰਡਾ, ਪਾਰਬ੍ਰਹਮ ਆਦਿ ਪੁਰਖ ਆਪ ਸਮਝਾਈਆ। ਆਪਣਾ ਅੰਗ ਲੈਣਾ ਕਟਾ, ਅੰਗੀਕਾਰ ਰਿਹਾ ਸਮਝਾਈਆ। ਆਪਣਾ ਰੂਪ ਲੈਣਾ ਵਟਾ, ਹਰਿ ਅਨੂਪ ਦਏ ਸਲਾਹੀਆ। ਆਪਣਾ ਬ੍ਰਹਮ ਨਾਉਂ ਲੈਣਾ ਰਖਾ, ਬ੍ਰਹਮ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਏ ਵਡਿਆਈਆ। ਸਚਖੰਡ ਦਵਾਰ ਤਖ਼ਤ ਨਿਵਾਸੀ, ਹਰਿ ਸਾਚਾ ਸੋਭਾ ਪਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਬਣਿਆ ਦਾਸਨ ਦਾਸੀ, ਹਰਿ ਸਾਚੀ ਸੇਵ ਲਗਾਇੰਦਾ। ਆਪਣੀ ਇਛਿਆ ਆਪੇ ਕਰੇ ਪੂਰੀ ਆਸੀ, ਆਪਣੀ ਭਿਛਿਆ ਵੰਡ ਵੰਡਾਇੰਦਾ। ਆਪੇ ਵਿਸ਼ਨ ਜੋਤ ਕਰੇ ਪ੍ਰਕਾਸ਼ੀ, ਆਪੇ ਪਾਰਬ੍ਰਹਮ ਬ੍ਰਹਮ ਸੁਤ ਉਪਜਾਇੰਦਾ। ਆਪੇ ਜਾਣੇ ਮੰਡਲ ਰਾਸੀ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਸ਼ੰਕਰ ਸੁੰਨ ਅਗੰਮ ਧੂਆਂਧਾਰ ਜੋਤ ਪ੍ਰਕਾਸ਼ੀ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਦੇਵੇ ਏਕਾ ਵਰ, ਏਕਾ ਹੁਕਮ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਸੁਣ ਕਰ ਧਿਆਨ, ਆਦਿ ਪੁਰਖ ਮਨਾਇਆ।

ਨਿਰਗੁਣ ਖੇਲ ਕਰੇ ਮਹਾਨ, ਰੂਪ ਰੰਗ ਰੇਖ ਨਾ ਕੋਈ ਜਣਾਇਆ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇਆ। ਸ਼ਬਦ ਅਨਾਦਿ ਦਏ ਧੁਨਕਾਨ, ਏਕਾ ਏਕ ਜਣਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਰਧਾਨ, ਤੇਰੀ ਗੋਦ ਸੁਹਾਇਆ। ਮੇਰਾ ਨਾਉਂ ਤੇਰਾ ਨਿਸ਼ਾਨ, ਤੇਰਾ ਨਿਸ਼ਾਨ ਆਪ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇਆ। ਬਲ ਵਖਾਏ ਹਰਿ ਬਲਕਾਰਾ, ਬਲਧਾਰੀ ਖੇਲ ਖਿਲਾਇੰਦਾ। ਸਚਖੰਡ ਸਾਚੇ ਹੋ ਤਿਆਰਾ, ਨਿਰਾਕਾਰ ਰੂਪ ਪ੍ਰਗਟਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸਾਚਾ ਹੁਕਮ ਵਰਤਾਇੰਦਾ। ਪਾਰਬ੍ਰਹਮ ਆਪਣੇ ਅੱਗੇ ਆਪੇ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਸਾਚਾ ਖੇਲ ਖਿਲਾਇੰਦਾ। ਦੇਵੇ ਵਸਤ ਨਾਮ ਹਰਿ ਥਾਰਾ, ਏਕਾ ਵੰਡ ਵੰਡਾਇੰਦਾ। ਏਕਾ ਹੁਕਮ ਸੱਚੀ ਸਰਕਾਰਾ, ਬ੍ਰਹਿਮੰਡ ਖੰਡ ਆਪਣਾ ਰੂਪ ਆਪ ਧਰਾਇੰਦਾ। ਏਕਾ ਜੋਤ ਨੂਰ ਉਜਿਆਰਾ, ਕਿਰਨ ਕਿਰਨ ਆਪ ਉਪਾਇੰਦਾ। ਏਕਾ ਰਵ ਸਸ ਸਤਾਰਾ ਮੰਡਲ ਮੰਡਪ ਆਪ ਸੁਹਾਇੰਦਾ। ਏਕਾ ਤ੍ਰੈਗੁਣ ਬਣ ਵਰਤਾਰਾ, ਆਪਣੀ ਚਰਨ ਧੂੜ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਹਰਿ ਭੇਵ ਖੁਲ੍ਹਾਇੰਦਾ, ਪਾਰਬ੍ਰਹਮ ਵਡੀ ਵਡਿਆਈਆ। ਲੱਖ ਚੁਰਾਸੀ ਤੇਰੇ ਰੰਗ ਰੰਗਾਇੰਦਾ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਵੇਖਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪੇ ਦਏ ਚੜ੍ਹਾਈਆ। ਪਾਰਬ੍ਰਹਮ ਸਚ ਸੇਵਾ ਲਾਇਆ, ਭੇਵ ਕੋਈ ਨਾ ਪਾਇੰਦਾ। ਸ਼ਬਦੀ ਧਾਰ ਵਿਸ਼ਨ ਬ੍ਰਹਮਾ ਸ਼ਿਵ ਆਪੇ ਜਾਇਆ, ਆਪ ਆਪਣਾ ਰੂਪ ਵਟਾਇੰਦਾ। ਨਿਰਗੁਣ ਬਣਿਆ ਦਾਈ ਦਾਇਆ, ਘਰ ਸਾਚੇ ਸੇਵ ਕਮਾਇੰਦਾ। ਏਕਾ ਮਈਆ ਨਾਉਂ ਰਖਾਇਆ, ਦੂਸਰ ਮਾਤ ਨਾ ਕੋਈ ਰਖਾਇੰਦਾ। ਸਾਚਾ ਸੁਤ ਗੋਦ ਉਠਾਇਆ, ਆਪ ਆਪਣੇ ਅੰਗ ਲਗਾਇੰਦਾ। ਸਾਚੀ ਵਸਤ ਅਮੋਲਕ ਇਕ ਵਰਤਾਇਆ, ਏਕਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਵਰ, ਸਾਚਾ ਘਾੜਨ ਆਪ ਘੜਾਇੰਦਾ। ਪਾਰਬ੍ਰਹਮ ਬ੍ਰਹਮ ਘਾੜਨ ਘੜਿਆ, ਕਰਿਆ ਖੇਲ ਅਪਾਰਾ। ਵਿਸ਼ਨ ਬ੍ਰਹਮਾ ਸ਼ਿਵ ਤਾਣਾ ਤਣਿਆ, ਤ੍ਰੈਗੁਣ ਕਰ ਪਿਆਰਾ। ਆਪਣਾ ਮਾਣ ਆਪਣਾ ਤਾਣ ਆਪੇ ਬਣਿਆ, ਆਪੇ ਦਏ ਸਹਾਰਾ। ਆਪੇ ਜਨਨੀ ਜਨ ਸਾਚਾ ਜਣਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਕਾਰਾ। ਹਰਿ ਸਾਚੀ ਕਾਰ ਕਮਾਇੰਦਾ, ਆਦਿ ਪੁਰਖ ਅਬਿਨਾਸ਼। ਲੱਖ ਚੁਰਾਸੀ ਖੇਲ ਖਿਲਾਇੰਦਾ, ਕਰੇ ਖੇਲ ਆਪ ਤਮਾਸ਼। ਆਪਣੀ ਜੋਤ ਆਪ ਜਗਾਇੰਦਾ, ਆਦਿ ਅੰਤ ਨਾ ਜਾਏ ਵਿਨਾਸ। ਆਪਣਾ ਸੰਗ ਆਪ ਨਿਭਾਇੰਦਾ, ਆਪੇ ਹੋਏ ਦਾਸੀ ਦਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਆਪੇ ਕਰੇ ਵਾਸ। ਲੱਖ ਚੁਰਾਸੀ ਕਰ ਤਿਆਰ, ਪਾਰਬ੍ਰਹਮ ਆਪਣੀ ਖੇਲ ਖਿਲਾਈਆ। ਸਚਖੰਡ ਵੇਖੇ ਸਚ ਦਵਾਰ, ਸਚ ਦਵਾਰਾ ਸੋਭਾ ਪਾਈਆ। ਸੋ ਪੁਰਖ ਨਿਰੰਜਣ ਤੇਰਾ ਰੂਪ ਅਪਰ ਅਪਾਰ, ਲੋਕਮਾਤ ਆਪ ਵਟਾਈਆ। ਏਕਾ ਦਰ ਅਬਿਨਾਸ਼ੀ ਸਰਕਾਰ, ਹਉਂ ਯਾਚਕ ਮੰਗੇ ਦਾਨ, ਦਰ ਦਵਾਰੇ ਆਈਆ। ਤੇਰਾ ਮੇਰਾ ਇਕ ਮਕਾਨ, ਤੇਰਾ ਮੇਰਾ ਇਕ ਨਿਸ਼ਾਨ, ਤੇਰਾ ਮੇਰਾ ਇਕ ਬਿਆਨ, ਏਕਾ ਨਾਮ ਸ਼ਬਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਾਜਾ ਆਪੇ ਰੰਕ, ਆਪੇ ਵਸਤ ਅਮੋਲਕ ਰਿਹਾ ਵਰਤਾਈਆ।

ਸੋ ਪੁਰਖ ਨਿਰੰਜਣ ਉਠਿਆ, ਆਦਿ ਪੁਰਖ ਹੋ ਮਿਹਰਵਾਨ। ਸ਼ਾਹ ਪਾਤਸ਼ਾਹ ਹੋ ਹੋ ਤੁੱਠਿਆ, ਦੇਵਣਹਾਰਾ ਦਾਨ। ਪਾਰਬ੍ਰਹਮ ਤੇਰਾ ਨਾਉਂ ਤੇਰਾ ਰੂਪ ਨਾ ਜਾਏ ਲੁੱਟਿਆ, ਖੇਲੇ ਖੇਲ ਦੋ ਜਹਾਨ। ਤੇਰਾ ਨਾਦ ਸ਼ਬਦ ਨਗਾਰਾ ਵੱਜੇ ਚਾਰ ਕੂਟਿਆ, ਦਹਿ ਦਿਸ਼ਾ ਹੋਏ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਚ ਦੇਵੇ ਬਿਆਨ। ਤੇਰਾ ਮੇਰਾ ਸਾਂਝਾ ਘਰ, ਦੂਸਰ ਵੰਡ ਨਾ ਕੋਈ ਵੰਡਾਈਆ। ਤੇਰਾ ਮੇਰਾ ਰੂਪ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਤੇਰਾ ਮੇਰਾ ਏਕਾ ਸਰ, ਅਵਰ ਸਰ ਨਾ ਕੋਈ ਵਡਿਆਈਆ। ਤੇਰਾ ਮੇਰਾ ਭਏ ਡਰ, ਨਿਰਭੌ ਆਪਣੀ ਖੇਲ ਖਿਲਾਈਆ। ਤੇਰਾ ਮੇਰਾ ਏਕਾ ਘਾੜਨ ਲਿਆ ਘੜ, ਨਾ ਕੋਇ ਭੰਨ ਵਖਾਈਆ। ਤੇਰਾ ਮੇਰਾ ਏਕਾ ਮੰਦਰ, ਏਕਾ ਸੇਜੇ ਬੈਠੇ ਚੜ੍ਹ, ਏਕਾ ਪਲੰਘ ਸੁਹਾਈਆ। ਤੇਰਾ ਮੇਰਾ ਏਕਾ ਲੜ, ਛੁਟ ਕਦੇ ਨਾ ਜਾਈਆ। ਪਾਰਬ੍ਰਹਮ ਸੁੱਤਾ ਅੱਗੇ ਖੜ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਲੱਖ ਚੁਰਾਸੀ ਅੰਦਰ ਜਾਣਾ ਵੜ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਆਪ ਆਪਣੀ ਝੋਲੀ ਪਾਈਆ। ਪਾਰਬ੍ਰਹਮ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਸੇਵਾ ਕਰਾਂ ਅਪਰ ਅਪਾਰ, ਭੁਲ ਕਦੇ ਨਾ ਜਾਇਆ। ਲੱਖ ਚੁਰਾਸੀ ਕਰਾਂ ਪਿਆਰ, ਘਟ ਘਟ ਅੰਦਰ ਆਪਣੀ ਜੋਤ ਜਗਾਇਆ। ਬ੍ਰਹਮ ਬ੍ਰਹਮ ਬ੍ਰਹਮ ਦਏ ਅਧਾਰ, ਬ੍ਰਹਮ ਆਪਣਾ ਅੰਗ ਵਖਾਇਆ। ਸੋਹੇ ਦਰ ਤੇਰਾ ਦਰਬਾਰ, ਦਰ ਦਰਵੇਸ਼ ਆਸ ਤਕਾਇਆ। ਸ਼ਾਹੋ ਭੂਪ ਬਣ ਸਿਕਦਾਰ, ਤੂੰ ਸਾਚਾ ਹੁਕਮ ਸੁਣਾਇਆ। ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਰਾਂ ਤੇਰੀ ਵਿਚਾਰ, ਕਵਣ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੇਰਾ ਮੇਰਾ ਤੇਰਾ ਏਕਾ ਦਰ ਸੁਹਾਇਆ। ਸੋ ਪੁਰਖ ਨਿਰੰਜਣ ਹਰਿ ਸਮਝਾਇੰਦਾ, ਪਾਰਬ੍ਰਹਮ ਦਯਾ ਕਮਾ। ਲੋਕਮਾਤ ਤੇਰੀ ਸੇਵ ਲਗਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ। ਸ਼ਬਦੀ ਸ਼ਬਦ ਵੇਖ ਵਖਾਇੰਦਾ, ਹਰਿ ਵੇਖਣਹਾਰ ਸੱਚਾ ਸ਼ਹਿਨਸ਼ਾਹ। ਨੌਂ ਨੌਂ ਚਾਰ ਵੰਡ ਵੰਡਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਪੰਧ ਦਏ ਵਖਾ। ਜੁਗ ਜੁਗ ਗੇੜਾ ਆਪ ਭਵਾਇੰਦਾ, ਗੇੜਨਹਾਰਾ ਬੇਪਰਵਾਹ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਆਪ ਆਪਣਾ ਰੂਪ ਧਰਾ। ਪੰਜ ਤੱਤ ਚੋਲਾ ਆਪ ਹੰਢਾਇੰਦਾ, ਗੁਰ ਅਵਤਾਰ ਨਾਉਂ ਧਰਾ। ਭਗਤ ਭਗਵੰਤ ਮੇਲ ਮਿਲਾਇੰਦਾ, ਸੰਤ ਸਾਚੇ ਸੰਗ ਰਲਾ। ਗੁਰਮੁਖ ਆਤਮ ਮਰਦੰਗ ਵਜਾਇੰਦਾ, ਅਨਹਦ ਸ਼ਬਦ ਨਾਦ ਸੁਣਾ। ਗੁਰਸਿਖ ਸਾਚੇ ਗੋਦ ਬਹਾਇੰਦਾ, ਸਿਰ ਆਪਣਾ ਹੱਥ ਟਿਕਾ। ਮਨਮੁਖ ਆਪਣੇ ਰੰਗ ਰੰਗਾਇੰਦਾ, ਪੰਚ ਵਿਕਾਰਾ ਝੋਲੀ ਪਾ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਨਾਚ ਨਚਾਇੰਦਾ, ਆਸਾ ਤ੍ਰਿਸ਼ਨਾ ਨਾਲ ਰਲਾ। ਮਨ ਮਤ ਬੁਧ ਵੇਖ ਵਖਾਇੰਦਾ, ਵੇਖਣਹਾਰਾ ਦਿਸ ਨਾ ਆ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਆਵੇ ਜਾਵੇ ਭੇਖ ਵਟਾ। ਬ੍ਰਹਮ ਤੇਰੀ ਸੇਵਾ ਇਕ ਜਣਾਇੰਦਾ, ਲੱਖ ਚੁਰਾਸੀ ਨੌਂ ਨੌਂ ਚਾਰ ਏਕਾ ਗੋਦ ਲਏ ਬਹਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰਾ ਰਾਹ ਤਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਿਸ਼ਅਖੱਰ ਆਪੇ ਲਏ ਪੜ੍ਹਾ। ਨਿਸ਼ਅਖੱਰ ਹਰਿ ਪੜ੍ਹਾਇਆ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਪਾਰਬ੍ਰਹਮ ਤੇਰੀ ਸੇਵਾ ਸਚ ਜਣਾਇਆ, ਸੇਵਕ ਸੇਵਾ ਇਕ ਬਣ ਆਈਆ। ਲੱਖ ਚੁਰਾਸੀ ਤੇਰਾ ਰੂਪ ਧਰਾਇਆ, ਪੰਜ ਤੱਤ ਕਰੇ ਕੁੜਮਾਈਆ। ਘੜਨ ਭੰਨਣਹਾਰਾ ਸਾਚੀ ਖੇਲ ਖਿਲਾਇਆ, ਲੱਖ ਚੁਰਾਸੀ ਗੇੜਾ ਰਿਹਾ ਚਲਾਈਆ।

ਨੌਂ ਸੌ ਚੁਰਾਨਵੇ ਚੌਕੜੀ ਜੁਗ ਗਿਣ ਗਿਣ ਆਪਣਾ ਪੰਧ ਮੁਕਾਇਆ, ਕੋਈ ਭੇਵ ਨਾ ਪਾ ਸਕੇ ਰਾਈਆ। ਜਗਤ ਵਿਦਿਆ ਮਾਤ ਧਰਾਇਆ, ਚਾਰੇ ਵੇਦ ਕਰੇ ਰੁਸ਼ਨਾਈਆ। ਪੁਰਾਨ ਅਠਾਰਾਂ ਤੇਰਾ ਜਸ ਗਾਇਆ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਗੀਤਾ ਗਿਆਨ ਮੇਰਾ ਨਾਉਂ ਵਟਾਇਆ, ਉਚੀ ਕੂਕ ਕੂਕ ਅਲਾਈਆ, ਅੰਜੀਲ ਕ਼ੁਰਾਨਾ ਰੌਲਾ ਪਾਇਆ, ਤੀਸ ਬਤੀਸਾ ਦਏ ਮਿਲਾਈਆ। ਖਾਣੀ ਬਾਣੀ ਭੇਵ ਖੁਲ੍ਹਾਇਆ, ਬੋਧ ਅਗਾਧ ਕਰੇ ਜਣਾਈਆ। ਸ਼ਬਦ ਹਾਣੀ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਸੁਰਤ ਸੁਵਾਣੀ ਏਕਾ ਕੰਤ ਲਏ ਪਰਨਾਇਆ, ਹਰਿ ਕੰਤ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਜੁਗ ਜੁਗ ਆਪਣੀ ਸੇਵਾ ਲਾਇਆ, ਧੁਰ ਫ਼ੁਰਮਾਨਾ ਦਏ ਸੁਣਾਈਆ। ਰਾਮਾ ਕ੍ਰਿਸ਼ਨਾ ਰੂਪ ਵਟਾਇਆ, ਈਸਾ ਮੂਸਾ ਖੇਲ ਖਿਲਾਈਆ। ਨਾਨਕ ਗੋਬਿੰਦ ਧਾਰ ਚਲਾਇਆ, ਜੋਤੀ ਸ਼ਬਦੀ ਨੂਰ ਰੁਸ਼ਨਾਈਆ। ਪਾਰਬ੍ਰਹਮ ਤੇਰਾ ਜੀਉਂ ਪਿੰਡ ਆਪ ਵਸਾਇਆ, ਬ੍ਰਹਮ ਲੇਖਾ ਥਾਉਂ ਥਾਈਆ। ਵੇਲਾ ਅੰਤ ਦਏ ਸਮਝਾਇਆ, ਭੁਲ ਰਹੇ ਨਾ ਰਾਈਆ। ਕਲਜੁਗ ਵੇਲਾ ਅੰਤ ਰਖਾਇਆ, ਨੌ ਸੌ ਚੁਰਾਨਵੇ ਚੌਕੜੀ ਪੰਧ ਮੁਕਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਲੋਕਮਾਤ ਜੋਤੀ ਨੂਰ ਕਰੇ ਰੁਸ਼ਨਾਇਆ, ਪੰਜ ਤੱਤ ਨਾ ਕੋਇ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪਣਾ ਪੜਦਾ ਆਪ ਚੁਕਾਈਆ। ਨੌ ਨੌ ਚਾਰ ਪੰਧ ਮੁਕਾਵਣਾ, ਸੋ ਪੁਰਖ ਨਿਰੰਜਣ ਸ਼ਬਦ ਜਣਾਇੰਦਾ। ਕਲਜੁਗ ਵੇਲਾ ਅੰਤਮ ਆਵਣਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਰੂਪ ਪੁਰਖ ਅਬਿਨਾਸ਼ੀ ਆਪ ਵਟਾਵਣਾ, ਜੋਤੀ ਨੂਰ ਡਗਮਗਾਇੰਦਾ। ਨਿਹਕਲੰਕਾ ਨਾਉਂ ਰਖਾਵਣਾ, ਵੇਸ ਅਨੇਕਾ ਆਪ ਵਟਾਇੰਦਾ। ਸਚਖੰਡ ਦਵਾਰਾ ਲੋਕਮਾਤ ਬਣਾਵਣਾ, ਜਿਸ ਦਵਾਰੇ ਜੋਤ ਜਗਾਇੰਦਾ। ਸਚ ਸਿੰਘਾਸਣ ਇਕ ਉਪਜਾਵਣਾ, ਸਾਚਾ ਬਾਢੀ ਬਣਤ ਬਣਾਇੰਦਾ। ਉਪਰ ਆਸਣ ਹਰਿ ਹਰਿ ਲਾਵਣਾ, ਮਾਣਸ ਰੂਪ ਨਾ ਕੋਇ ਜਣਾਇੰਦਾ। ਧੁਰ ਫ਼ਰਮਾਨਾ ਇਕ ਸੁਣਾਵਣਾ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਸੀਸ ਤਾਜ ਇਕ ਟਿਕਾਵਣਾ, ਨਵ ਨਵ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸਮਝਾਇੰਦਾ। ਸਚਖੰਡ ਦਵਾਰਾ ਮਾਤਲੋਕ, ਨਿਰਗੁਣ ਨਿਰਵੈਰ ਆਪ ਉਪਜਾਈਆ। ਵਸਣਹਾਰਾ ਬਿਨ ਕਿਲਾ ਕੋਟ, ਚਾਰ ਦੀਵਾਰ ਨਾ ਬੰਦ ਰਖਾਈਆ। ਆਪਣੇ ਸ਼ਬਦ ਨਗਾਰੇ ਲਾਏ ਚੋਟ, ਦੋ ਜਹਾਨਾਂ ਆਪ ਸੁਣਾਈਆ। ਆਪਣੀ ਰੱਖੇ ਆਪੇ ਓਟ, ਦੂਸਰ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਵੇਲਾ ਅੰਤ ਸੁਹਾਵਣਾ, ਤ੍ਰੈਗੁਣ ਵੇਖ ਵਖਾਇੰਦਾ। ਬ੍ਰਹਮ ਮੇਲਾ ਪਾਰਬ੍ਰਹਮ ਮਿਲਾਵਣਾ, ਪਾਰਬ੍ਰਹਮ ਆਪਣੇ ਰੰਗ ਵਖਾਇੰਦਾ। ਜੋਤੀ ਜਾਮਾ ਵੇਸ ਵਟਾਵਣਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵਾਸਨਾ ਖੋਟੀ ਆਪ ਕਢਾਵਣਾ, ਘਟ ਘਟ ਆਪਣਾ ਰੂਪ ਵਟਾਇੰਦਾ। ਆਪਣੀ ਚੋਟੀ ਚੜ੍ਹ ਕੇ ਆਪੇ ਆਸਣ ਲਾਵਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਤਖ਼ਤ ਨਿਵਾਸੀ ਏਕਾ ਤਖ਼ਤ ਸੁਹਾਵਣਾ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਕਾਗ਼ਜ਼ ਕ਼ਲਮ ਕਿਸੇ ਭੇਵ ਨਾ ਪਾਵਣਾ, ਹਰਿ ਕਾ ਲੇਖਾ ਲਿਖ ਲਿਖ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਡਿਆਇੰਦਾ । ਸਚ ਸਿੰਘਾਸਣ ਹਰਿ ਨਿਰੰਕਾਰ, ਲੋਕਮਾਤ ਵਡਿਆਈਆ। ਨਵ ਖੰਡ ਨੌਂ ਦਰ ਮਾਰੇ ਮਾਰ, ਨਵ ਜੇਠ ਦਏ ਵਡਿਆਈਆ। ਨੌ ਸਤ ਖੇਲ ਆਰ ਪਾਰ ਕਰੇ ਕਰਾਏ ਕਰਨੇਹਾਰ, ਦੋ ਧਾਰ ਆਪ ਚਲਾਈਆ।

ਨਿਰਗੁਣ ਸਰਗੁਣ ਇਕ ਪਿਆਰ, ਸਰਗੁਣ ਨਿਰਗੁਣ ਇਕ ਵਰਤਾਰ, ਨਿਰਗੁਣ ਸਰਗੁਣ ਇਕ ਜੈਕਾਰ, ਜੈ ਜੈਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਈਆ। ਸਾਚਾ ਤਖ਼ਤ ਸੁਹਾਵਣਾ, ਕਲ ਕਲਕੀ ਲੈ ਅਵਤਾਰ। ਨਵ ਨਵ ਚਾਰ ਪੰਧ ਮੁਕਾਵਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਲੱਖ ਚੁਰਾਸੀ ਚਰਨ ਲਗਾਵਣਾ, ਏਕਾ ਹੁਕਮ ਸੱਚੀ ਸਰਕਾਰ। ਲਿਖਿਆ ਲੇਖ ਨਾ ਕਿਸੇ ਮਿਟਾਵਣਾ, ਨਾ ਕੋਇ ਮੇਟੇ ਮੇਟਣਹਾਰ। ਆਪਣਾ ਮੰਦਰ ਆਪ ਉਪਾਵਣਾ, ਸਾਚਾ ਬੰਕ ਇਕ ਨਿਆਰ। ਆਪੇ ਚੜ੍ਹ ਚੜ੍ਹ ਆਸਣ ਲਾਵਣਾ, ਆਪੇ ਨਿਰਗੁਣ ਦੀਪਕ ਜੋਤ ਕਰੇ ਉਜਿਆਰ। ਆਪੇ ਸ਼ਬਦੀ ਨਾਦ ਵਜਾਵਣਾ, ਆਪੇ ਧੁਨੀ ਧੁਨ ਸੁਣੇ ਸੁਣਨੇਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚੀ ਸਰਕਾਰ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰ, ਕੋਟਨ ਕੋਟ ਰਾਜ ਜੋਗ ਲਏ ਹੰਢਾਈਆ। ਕੋਟਨ ਕੋਟ ਬਣੇ ਸਿਕਦਾਰ, ਕੋਟਨ ਕੋਟੀ ਕੋਟ ਖ਼ਾਕ ਮਿਲ ਜਾਈਆ। ਅੰਤ ਆਦਿ ਨਾ ਸਕੇ ਕੋਇ ਵਿਚਾਰ, ਚੌਦਾਂ ਵਿਦਿਆ ਭੇਵ ਨਾ ਰਾਈਆ। ਚਾਰ ਵੇਦ ਕਰਨ ਪੁਕਾਰ, ਕੂਕ ਕੂਕ ਕੂਕ ਸੁਣਾਈਆ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਿਰ, ਸੋ ਪੁਰਖ ਨਿਰੰਜਣ ਸਚਾ ਸ਼ਹਿਨਸ਼ਾਹੀਆ। ਅੰਤਮ ਅੰਤ ਪਾਰਬ੍ਰਹਮ ਤੇਰਾ ਕ਼ਰਜ਼ਾ ਦਏ ਉਤਾਰ, ਮਕਰੂਜ਼ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਦਲ ਆਦਲ ਇਕ ਵਖਾਈਆ। ਅਦਲ ਆਦਲ ਕਰੇ ਇਨਸਾਫ਼, ਲੋਕਮਾਤ ਤਖ਼ਤ ਸੁਹਾਇੰਦਾ। ਜਨ ਭਗਤ ਸੰਤ ਗੁਰਮੁਖ ਗੁਰਸਿਖ ਕਰੇ ਮੁਆਫ਼, ਦੂਜਾ ਬਚਿਆ ਕੋਇ ਰਹਿਣ ਨਾ ਪਾਇੰਦਾ। ਕੂੜ ਕੁੜਿਆਰਾ ਨਾਤਾ ਤੋੜੇ ਜੀਵ ਜੰਤ ਸੱਜਣ ਸਾਕ, ਸਾਖਯਾਤ ਰੂਪ ਧਰਾਇੰਦਾ। ਦੋ ਜਹਾਨਾਂ ਖੋਲ੍ਹੇ ਆਪਣਾ ਤਾਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਵਾਰ ਵੇਖ ਵਖਾਇੰਦਾ। ਲੋਕਮਾਤ ਦਿਸੇ ਜਗਤ ਖਾਟ, ਹਰਿ ਸਚ ਸਿੰਘਾਸਣ ਨਾਉਂ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ ਕੇ ਥੱਕੇ ਵਾਟ, ਵੇਲਾ ਅੰਤਮ ਆਇੰਦਾ। ਚੌਦਾਂ ਲੋਕ ਖੁਲੇ ਹਾਟ, ਚੌਦਾਂ ਤਬਕ ਸੀਸ ਝੁਕਾਇੰਦਾ। ਹਰਿ ਜੂ ਹਰਿ ਮੰਦਰ ਬਹਿ ਬਹਿ ਗਾਏ ਆਪਣੀ ਗਾਥ, ਆਪ ਆਪਣਾ ਨਾਉਂ ਪਰਗਟਾਇੰਦਾ। ਅੰਤਮ ਵਾਰ ਛੁੱਟਾ ਸਾਥ, ਸਗਲਾ ਸੰਗ ਨਾ ਕੋਏ ਨਿਭਾਇੰਦਾ । ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈਭਵਨ ਖੋਜ ਖੋਜਾਇੰਦਾ। ਆਦਿ ਪੁਰਖ ਆਪਣਾ ਪੂਰਾ ਕਰਨਹਾਰਾ ਆਪੇ ਵਾਕ, ਅਭੁਲ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਤੇਰਾ ਮੇਲਾ ਆਪੇ ਆਪਣੇ ਵਿਚ ਮਿਲਾਇੰਦਾ। ਸੋ ਪੁਰਖ ਨਿਰੰਜਨ ਪਾਰਬ੍ਰਹਮ ਸਮਾਇਆ, ਬ੍ਰਹਮ ਭੇਵ ਨਾ ਰਾਏ। ਆਦਿ ਪੁਰਖ ਆਪਣਾ ਨਾਉਂ ਧਰਾਇਆ, ਅੰਤ ਰੂਪ ਆਪ ਹੋ ਜਾਏ। ਮਧ ਆਪਣੀ ਖੇਲ ਖਿਲਾਇਆ, ਹਰਿ ਸਚਾ ਸ਼ਹਿਨਸ਼ਾਹੇ। ਜੁਗ ਜੁਗ ਆਪਣਾ ਨਦ ਉਪਾਇਆ, ਆਪ ਆਪਣਾ ਨਾਉਂ ਪਰਗਟਾਏ। ਆਪਣੇ ਵਿਚੋਂ ਆਪਾ ਕੱਢ ਲੱਖ ਚੁਰਾਸੀ ਘਾੜਨ ਲਿਆ ਘੜਾਇਆ, ਅੰਤਮ ਲਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਏ। ਸਚ ਸਿੰਘਾਸਣ ਸੁਹਾਇੰਦਾ, ਘਾੜਤ ਅਪਰ ਅਪਾਰ। ਕਲਜੁਗ ਭੇਵ ਨਾ ਆਇੰਦਾ, ਪੜ੍ਹ ਪੜ੍ਹ ਥੱਕੇ ਨਾ ਕਰੇ ਕੋਇ ਵਿਚਾਰ। ਸਾਢੇ ਤਿੰਨ ਹੱਥ ਵੰਡ ਵੰਡਾਇੰਦਾ, ਨਵ ਸਤ ਮਾਰੇ ਮਾਰ। ਜੇਰਜ ਅੰਡਜ ਫੋਲ ਫੋਲਾਇੰਦਾ, ਉਤਭੁਜ ਸੇਤਜ ਪਾਵੇ ਸਾਰ। ਆਪਣਾ ਹੁਕਮ ਆਪ ਵਰਤਾਇੰਦਾ, ਹੁਕਮੀ ਹੁਕਮ ਖੇਲ ਨਿਆਰ।

ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ, ਸ਼ਾਹੋ ਭੂਪ ਸੱਚਾ ਸਿਕਦਾਰ। ਸੀਸ ਤਾਜ ਜਗਦੀਸ ਟਿਕਾਇੰਦਾ, ਪੰਚਮ ਮੁਖ ਵਿਚਾਰ। ਗੁਰਮੁਖਾਂ ਦੁਖ ਗਵਾਇੰਦਾ, ਨਾਤਾ ਤੋੜ ਕੂੜ ਸੰਸਾਰ। ਧਰਤ ਮਾਤ ਦੀ ਕੁੱਖ ਸੁਹਾਇੰਦਾ, ਦੇਵੇ ਵਰ ਆਪ ਨਿਰੰਕਾਰ। ਉਜਲ ਮੁਖ ਮਾਤ ਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸੱਚੀ ਸਰਕਾਰ। ਸਚ ਸਰਕਾਰ ਹਰਿ ਨਿਰੰਕਾਰਾ, ਨਿਰਵੈਰ ਖੇਲ ਖਿਲਾਇਆ। ਕਲਜੁਗ ਮੇਟੇ ਕੂੜ ਪਸਾਰਾ, ਰਾਓ ਰੰਕ ਰਹਿਣ ਨਾ ਪਾਇਆ। ਚਾਰੇ ਵਰਨਾਂ ਲੇਖਾ ਮੁਕਾਏ ਆਰ ਪਾਰਾ, ਬਰਨ ਅਠਾਰਾਂ ਪੰਧ ਮੁਕਾਇਆ। ਪੁਰਖ ਅਕਾਲ ਇਕ ਇਕੱਲਾ ਏਕੰਕਾਰਾ, ਏਕਾ ਆਪ ਕਰਾਇਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਦਏ ਸੁਣਾਇਆ। ਏਕਾ ਰਾਮ ਕ੍ਰਿਸ਼ਨ ਅਵਤਾਰਾ, ਏਕਾ ਈਸਾ ਮੂਸਾ ਦਏ ਮਿਲਾਇਆ। ਏਕਾ ਨੂਰ ਸੰਗ ਮੁਹੰਮਦ ਚਾਰ ਯਾਰਾ, ਏਕਾ ਨਾਨਕ ਗੋਬਿੰਦ ਰੂਪ ਵਟਾਇਆ। ਏਕਾ ਬ੍ਰਹਮ ਸਰਬ ਪਸਾਰਾ, ਏਕਾ ਪਾਰਬ੍ਰਹਮ ਵਰਤਾਰਾ, ਏਕਾ ਆਦਿ ਪੁਰਖ ਸਹਾਰਾ, ਆਦਿ ਜੁਗਾਦਿ ਖੇਲ ਖਿਲਾਇਆ। ਏਕਾ ਮੇਟੇ ਕਲਜੁਗ ਧੂਆਂਧਾਰਾ, ਏਕਾ ਸਤਿ ਸਤਿ ਕਰੇ ਵਰਤਾਰਾ, ਸਤਿ ਸਤਿਵਾਦੀ ਖੇਲ ਖਿਲਾਇਆ। ਏਕਾ ਸਾਚੇ ਤਖ਼ਤ ਬਹੇ ਹੋ ਤਿਆਰਾ, ਏਕਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਮਾਰਾ, ਏਕਾ ਗੜ੍ਹ ਹੰਕਾਰ ਤੁੜਾਇਆ। ਏਕਾ ਊਚਾਂ ਨੀਚਾਂ ਕਰੇ ਪਿਆਰਾ, ਏਕਾ ਰਾਓ ਰੰਕਾਂ ਦਏ ਸਹਾਰਾ, ਏਕਾ ਵਰਨਾਂ ਬਰਨਾਂ ਵਸੇ ਬਾਹਰਾ, ਏਕਾ ਬੋਲੇ ਸ਼ਬਦੀ ਸਚਾ ਨਾਅਰਾ, ਏਕਾ ਘਟ ਘਟ ਜੋਤ ਜਗਾਇਆ। ਏਕਾ ਸਿੰਘਾਸਣ ਸੋਹੇ ਸੱਚੀ ਸਰਕਾਰ, ਏਕਾ ਸਤਿਜੁਗ ਬੰਨ੍ਹੇ ਸਾਚੀ ਧਾਰਾ, ਏਕਾ ਸਤਿ ਸਤਿਵਾਦੀ ਸਚਖੰਡ ਸੁਹਾਏ ਬੰਕ ਦਵਾਰਾ, ਥਿਰ ਘਰ ਏਕਾ ਆਸਣ ਲਾਇਆ। ਏਕਾ ਨਾਰੀ ਨਰ ਦਏ ਆਧਾਰਾ, ਏਕਾ ਬਿਰਧ ਬਾਲ ਜਵਾਨ ਲੇਖਾ ਜਾਣੇ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਨਾਮ ਖੰਡਾ ਏਕਾ ਫੜ, ਦੋ ਜਹਾਨਾ ਵੇਖ ਵਖਾਇਆ। ਸਚ ਸਿੰਘਾਸਣ ਹਰਿ ਜੀ ਚੜ੍ਹਿਆ, ਸਾਚਾ ਤਖ਼ਤ ਸੁਹਾਇਆ। ਨਿਰਵੈਰ ਪੁਰਖ ਏਕਾ ਖੰਡਾ ਫੜਿਆ, ਦੋ ਜਹਾਨਾ ਰਿਹਾ ਚਮਕਾਇਆ। ਲੋਹਾਰ ਤਰਖਾਨ ਕਿਸੇ ਨਾ ਘੜਿਆ, ਵਿਚ ਮਿਆਨ ਨਾ ਬੰਦ ਕਰਾਇਆ। ਅਗਨੀ ਤੱਤ ਨਾ ਕਿਸੇ ਸੜਿਆ, ਜਗਤ ਧਾਰ ਨਾ ਕੋਇ ਰਖਾਇਆ। ਆਪਣਾ ਖੇਲ ਆਪੇ ਕਰਿਆ, ਵੇਖਣਹਾਰਾ ਆਪੇ ਆਇਆ। ਆਪਣਾ ਘਾੜਨ ਆਪੇ ਘੜਿਆ, ਹਰਿ ਆਪੇ ਭੰਨ ਵਖਾਇਆ। ਆਪਣੀ ਵਿਦਿਆ ਆਪੇ ਪੜ੍ਹਿਆ, ਆਪੇ ਜਗਤ ਪੜ੍ਹਾਵਣ ਆਇਆ। ਆਪਣੇ ਦਵਾਰੇ ਆਪੇ ਖੜਿਆ, ਆਪੇ ਰਿਹਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾਵੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰੇ ਆਪੇ ਖੜਿਆ।