੧ ਫਗਣ ੨੦੧੭ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਜਗਤ ਮਸਲਾ ਜਗਤ ਧਰਤ ਮਹੱਲਾ, ਹਰਿ ਦਾਤਾਰ ਆਪ ਬਣਾਇੰਦਾ। ਨੂਰ ਨੂਰਾਨੀ ਨੂਰੀ ਅੱਲਾ, ਅੱਲਾ ਹੂ ਆਪਣਾ ਖੇਲ ਖਿਲਾਇੰਦਾ। ਪਰਵਰਦਿਗਾਰ ਇਕ ਅਕੱਲਾ, ਲਾਸ਼ਰੀਕ ਰੂਪ ਵਟਾਇੰਦਾ। ਕਰੇ ਖੇਲ ਅਛਲ ਅਛੱਲਾ, ਭੇਵ ਕੋਇ ਨਾ ਪਾਇੰਦਾ। ਆਦਿ ਅੰਤ ਸਦਾ ਸਦ ਸਹੇਲਾ, ਬਿਸਮਲ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਆਪਣੇ ਹੱਥ ਰਖਾਇੰਦਾ। ਜਗਤ ਮਸਲਾ ਖ਼ਾਕੀ ਖ਼ਾਕ, ਖ਼ਲਕ ਖ਼ਾਲਕ ਵੇਖ ਵਖਾਈਆ। ਸ਼ਾਹ ਅਸਵਾਰਾ ਚੜ੍ਹਿਆ ਸਾਚੇ ਰਾਕ, ਸਾਚੀ ਜ਼ੀਨਤ ਜੀਨ ਕਸਾਈਆ। ਵੇਖਣਹਾਰਾ ਮੁਕਾਮੇ ਹੱਕ ਉਚ ਮਹਿਰਾਬ, ਆਫ਼ਤਾਬ ਨਾ ਕੋਈ ਰੁਸ਼ਨਾਈਆ। ਆਪਣਾ ਜਾਣੇ ਹੱਕ ਹਕ਼ੀਕ਼ਤ ਪੁੰਨ ਸਵਾਬ, ਸਾਬਤ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਇਕ ਸਮਝਾਈਆ। ਜਗਤ ਮਸਲਾ ਪੀਰਨ ਪੀਰ, ਪਰਵਰਦਿਗਾਰ ਆਪ ਬਣਾਇੰਦਾ। ਆਪੇ ਜਾਣੇ ਆਪਣਾ ਬਸਤਰ ਚੀਰ, ਆਪ ਆਪਣਾ ਰੂਪ ਧਰਾਇੰਦਾ। ਆਪੇ ਸ਼ਹਿਨਸ਼ਾਹ ਸ਼ਾਹ ਹੋਏ ਦਸਤਗੀਰ, ਦਸਤ ਬਰਦਾਰ ਭੇਵ ਨਾ ਆਇੰਦਾ। ਲੇਖਾ ਜਾਣੇ ਆਕ਼ਬਤ ਉਕ਼ਬਤ ਇਕ ਹਕੀਰ, ਰੱਜਤ ਆਪਣਾ ਮੁਖ ਸਮਝਾਇੰਦਾ। ਸੋਹਬਤ ਸਾਬਤ ਸਈਆਦ ਨਾ ਬਦਲੇ ਕੋਈ ਤਦਬੀਰ, ਤਕ਼ਦੀਰ ਤਕਸੀਰ ਆਪਣੀ ਖੇਲ ਖਿਲਾਇੰਦਾ। ਕਰੇ ਖੇਲ ਹਰਿ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਸਲਾ ਇਕ ਵਖਾਇੰਦਾ। ਜਗਤ ਮਸਲਾ ਏਕਾ ਅਲਿਫ, ਖ਼ੁਦਾਵੰਦ ਆਪ ਉਪਾਈਆ। ਆਪਣਾ ਲੈ ਲੈ ਆਇਆ ਆਪੇ ਹਲਫ, ਦੂਸਰ ਸੰਗ ਨਾ ਕੋਈ ਰਖਾਈਆ। ਆਪਣੇ ਉਤੇ ਕਦੇ ਨਾ ਕਰੇ ਤਰਸ, ਆਪਣਾ ਕੀਤਾ ਨਾ ਕਦੇ ਉਲਟਾਈਆ। ਲੇਖਾ ਜਾਣੇ ਅਰਸ਼ ਕੁਰਸ਼, ਫ਼ਰਸ਼ ਚਰਨਾਂ ਹੇਠ ਫਿਰਾਈਆ। ਦੋ ਜਹਾਨਾ ਮਿਟਾਏ ਆਪਣੀ ਹਰਸ, ਹਵਸ ਹੋਰ ਨਾ ਕੋਈ ਦਰਸਾਈਆ। ਆਪਣੀ ਕਰਨ ਆਇਆ ਆਪੇ ਪਰਖ, ਬੇਐਬ ਨਾਮ ਖ਼ੁਦਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਈ ਰਖਾਈਆ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਸ਼ਬਦੀ ਸ਼ਬਦ ਨਾ ਕੋਈ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮਸਲਾ ਦਏ ਸਮਝਾਈਆ। ਸਾਚਾ ਮਸਲਾ ਹਰਿ ਖ਼ੁਦਾ, ਆਪਣਾ ਆਪ ਬਣਾਇਆ। ਆਪਣੇ ਨਾਲੋਂ ਹੋ ਜੁਦਾ, ਆਪਣੀ ਖੇਲ ਖਿਲਾਇਆ। ਆਪਣੇ ਉਤੋਂ ਹੋ ਫ਼ਿਦਾ, ਏਕਾ ਨਾਮ ਮਿਟਾਇਆ। ਆਪਣਾ ਲੇਖਾ ਆਪ ਮੁਕਾ, ਆਪੇ ਦਏ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਸਲਾ ਹੱਥ ਰਖਾਇਆ। ਜਗਤ ਮਸਲਾ ਹਰਿ ਮਿਹਰਵਾਨ, ਆਪਣੇ ਹੱਥ ਰਖਾਇੰਦਾ। ਸ਼ਾਹ ਪਾਤਸ਼ਾਹ ਨੌਜਵਾਨ, ਨੂਰ ਨੂਰਾਨਾ ਰੂਪ ਧਰਾਇੰਦਾ। ਤਾਲਬ ਤਾਲਬਾ ਵੇਖੇ ਦੋ ਜਹਾਨ, ਆਪ ਆਪਣਾ ਭੇਵ ਖੁਲਾਇੰਦਾ। ਆਦਿ ਜੁਗਾਦਿ ਜਾਨਣਹਾਰਾ ਸਚ ਈਮਾਨ ਰਹਿਮਾਨ, ਆਪਣੀ ਦਯਾ ਕਮਾਇੰਦਾ। ਆਪੇ ਲੇਖਾ ਜਾਣੇ ਆਪਣੇ ਮਕਤਬ ਆਪੇ ਪੜ੍ਹੇ ਸਚ ਕ਼ੁਰਾਨ, ਆਪਣੀ ਹਦੀਸ ਆਪ ਅਲਾਇੰਦਾ। ਆਪ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਆਪ ਸੁਹਾਇੰਦਾ। ਆਪੇ ਹਕ ਹਕ਼ੀਕ਼ਤ ਦੇਵੇ ਦਾਨ, ਹੱਕ ਬਹੱਕ ਆਪਣਾ ਬੰਧਨ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਸਲਾ ਦੋ ਜਹਾਨ, ਆਪੇ ਵੇਖ ਵਖਾਇੰਦਾ। ਮਸਲਾ ਵੇਖਣ ਆਇਆ, ਨਿਰਗੁਣ ਨੂਰੀ ਨੂਰ ਅੱਲਾ। ਜਲਵਾ ਜਲਵਾ ਆਪ ਉਪਜਾਇਆ,
ਬੇਐਬ ਹੋ ਰੁਸ਼ਨਾ। ਕਲਮੀ ਕਲਮਾ ਆਪ ਸੁਣਾਇਆ, ਆਪ ਆਪਣਾ ਢੋਲਾ ਗਾ। ਬਣ ਬਣ ਕਾਤਬ ਆਪ ਲਿਖਾਇਆ, ਨਾ ਕੋਈ ਲਿਖੇ ਕ਼ਲਮ ਸ਼ਾਹ। ਮਕੀਰ ਆਪਣਾ ਰੂਪ ਧਰਾਇਆ, ਆਕ਼ਬਤ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਸਲਾ ਆਪੇ ਲਿਆ ਬਣਾ। ਸਾਚਾ ਮਸਲਾ ਹਰਿ ਬਣਾਇਆ, ਭੇਵ ਕੋਈ ਨਾ ਪਾਇੰਦਾ। ਪੀਰ ਫ਼ਕੀਰ ਸ਼ਾਹ ਹਕੀਰ ਦਸਤਗੀਰ ਆਪ ਉਪਜਾਇਆ, ਆਪੇ ਖੇਲ ਖਿਲਾਇੰਦਾ। ਮੁਲਾ ਮੁਸਾਇਕ ਆਪੇ ਲੈਣ ਪੜ੍ਹਾਇਆ, ਆਇਤ ਸ਼ਰਾਇਤ ਆਪ ਜਣਾਇੰਦਾ। ਸਚ ਈਮਾਨ ਧੁਰ ਫ਼ਰਮਾਨ ਨਿਗਹਬਾਨ ਇਕ ਦਰਸਾਇਆ, ਰਹਿਮਾਨ ਆਪਣੀ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਸਲਾ ਆਪ ਸੁਣਾਇੰਦਾ। ਮਸਲਾ ਬਣਾਇਆ ਸ੍ਰੀ ਭਗਵੰਤ, ਆਦਿ ਪੁਰਖ ਵਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਪਾਰਬ੍ਰਹਮ ਆਪ ਬਣਾਏ ਆਪਣੀ ਬਣਤ, ਅਨੁਭਵ ਪ੍ਰਕਾਸ਼ ਕਰਾਈਆ। ਆਪਣੀ ਇਛਿਆ ਪਾਏ ਭਿਛਿਆ ਕਰੇ ਰਿਛਿਆ ਸਰਬ ਗੁਣਵੰਤ, ਦੂਸਰ ਅਵਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖਲ੍ਹਾਏ ਹਰਿ ਨਿਰੰਕਾਰਾ, ਆਦਿ ਪੁਰਖ ਵਡੀ ਵਡਿਆਈਆ। ਖੇਲੇ ਖੇਲ ਅਪਰ ਅਪਾਰਾ, ਅਲਖ ਅਗੋਚਰ ਭੇਵ ਨਾ ਰਾਈਆ। ਸਾਚੇ ਮੰਦਰ ਹੋ ਉਜਿਆਰਾ, ਸਚਖੰਡ ਕਰੇ ਰੁਸ਼ਨਾਈਆ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਘਾੜਨ ਲਏ ਘੜਾਈਆ। ਬਾਢੀ ਬਣ ਆਪ ਕਰਤਾਰਾ, ਆਪਣੀ ਸੇਵਾ ਆਪਣੇ ਹੱਥ ਰਖਾਈਆ। ਸਚ ਸਿੰਘਾਸਣ ਸਾਚੀ ਧਾਰਾ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਪਾਵਾ ਚੂਲ ਨਾ ਕੋਈ ਸਹਾਰਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਆਪਣਾ ਬਲ ਆਪੇ ਧਾਰਾ, ਆਪਣੀ ਸ਼ਕਤੀ ਸ਼ਕਤ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚਾ ਇਕ ਸੁਹਾਈਆ। ਸਚਖੰਡ ਸਚ ਹਰਿ ਸੁਹਾਇੰਦਾ, ਆਦਿ ਪੁਰਖ ਸੱਚੀ ਸਰਕਾਰ। ਸਚ ਸਿੰਘਾਸਣ ਇਕ ਵਿਛਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਆਪਣਾ ਚਰਨ ਆਪ ਟਿਕਾਇੰਦਾ, ਜੋਤੀ ਜਾਤਾ ਹੋ ਉਜਿਆਰ। ਆਪਣਾ ਹੁਕਮ ਆਪਣੇ ਵਿਚੋਂ ਆਪ ਪ੍ਰਗਟਾਇੰਦਾ, ਆਪੇ ਹੋਏ ਸੁਣਨੇਹਾਰ। ਆਪੇ ਸਚ ਫ਼ਰਮਾਨਾ ਆਪਣਾ ਰਾਗ ਅਲਾਇੰਦਾ, ਆਪੇ ਕਰੇ ਕਰਾਏ ਸਾਚੀ ਕਾਰ। ਆਪੇ ਸਚ ਸਚ ਦਰ ਸੁਹਾਇੰਦਾ, ਘਰ ਸਾਚੇ ਜੈ ਜੈਕਾਰ। ਆਪੇ ਸਚ ਸਚ ਧਾਰ ਵਖਾਇੰਦਾ, ਸਤਿ ਸਤਿਵਾਦੀ ਏਕੰਕਾਰ। ਆਪੇ ਸਚਖੰਡ ਡੇਰਾ ਲਾਇੰਦਾ, ਆਪੇ ਥਿਰ ਘਰ ਖੋਲ੍ਹੇ ਚਰਨ ਕਿਵਾੜ। ਆਪੇ ਸੁਤ ਦੁਲਾਰਾ ਸ਼ਬਦ ਵਸਾਇੰਦਾ, ਕਰੇ ਕਰਾਏ ਸਚ ਪਿਆਰ। ਆਪੇ ਹੁਕਮੀ ਹੁਕਮ ਵਰਤਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਹਰਿ ਸੱਚਾ ਸ਼ਾਹ ਕਾਰ। ਹਰਿ ਹਰਿ ਖੇਲ ਖਿਲਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪਣਾ ਘਾੜਨ ਆਪ ਘੜਾਇਆ, ਰੂਪ ਰੰਗ ਨਾ ਕੋਈ ਰਖਾਈਆ। ਆਪਣੇ ਮੰਦਰ ਕਰ ਰੁਸ਼ਨਾਇਆ, ਦੀਵਾ ਬਾਤੀ ਇਕ ਜਗਾਈਆ। ਆਪਣਾ ਹਾਣੀ ਆਪ ਮਨਾਇਆ, ਆਪੇ ਨਾਰ ਸੁਹਾਗਨ ਹੋ ਹੋ ਖ਼ੁਸ਼ੀ ਮਨਾਈਆ। ਆਪਣਾ ਨਾਮ ਬੈਰਾਗਨ ਹੋ ਹੋ ਆਪੇ ਗਾਇਆ, ਗੀਤ ਆਪਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਭੇਵ ਆਪਣੇ ਵਿਚ ਛੁਪਾਈਆ। ਆਦਿ ਪੁਰਖ ਏਕੰਕਾਰਾ, ਅਕਲ ਕਲ ਅਖਵਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਜਲਵਾ ਨੂਰ ਆਪ ਧਰਾਇੰਦਾ।
ਆਪੇ ਹੋਏ ਸਾਚਾ ਯਾਰਾ, ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਛੁਪਾਇੰਦਾ। ਸਚਖੰਡ ਦਵਾਰ ਸੁਹਾਇਆ, ਕਰ ਕਿਰਪਾ ਹਰਿ ਮਿਹਰਵਾਨ। ਥਿਰ ਘਰ ਸਾਚਾ ਆਪ ਉਪਾਇਆ, ਸ਼ਬਦ ਵਸਾਏ ਨੌਜਵਾਨ। ਏਕਾ ਬੰਧਨ ਆਪ ਵਖਾਇਆ, ਆਦਿ ਪੁਰਖ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਧਨ ਪਾਏ ਗੁਣ ਨਿਧਾਨ। ਸਾਚਾ ਬੰਧਨ ਹਰਿ ਕਰਤਾਰਾ, ਸ਼ਬਦੀ ਸ਼ਬਦ ਬੰਧਾਇੰਦਾ। ਏਕਾ ਹੁਕਮ ਇਕ ਵਰਤਾਰਾ, ਏਕਾ ਵਾਰ ਸੁਣਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਵਸਾਇੰਦਾ। ਏਕਾ ਨੂਰ ਇਕ ਉਜਿਆਰਾ, ਏਕਾ ਦੀਪ ਟਿਕਾਇੰਦਾ। ਏਕਾ ਮੀਤ ਇਕ ਮੁਰਾਰਾ, ਏਕਾ ਸੰਗ ਨਿਭਾਇੰਦਾ। ਏਕਾ ਗੀਤ ਇਕ ਜੈਕਾਰਾ, ਏਕਾ ਹਰਿ ਸੁਣਾਇੰਦਾ। ਏਕਾ ਦਰ ਇਕ ਭਿਖਾਰਾ, ਏਕਾ ਵਸਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਹਰਿ ਸਾਚਾ ਰਾਹ ਚਲਾਇਆ, ਸ਼ਬਦ ਅਨਾਦੀ ਹੋ ਮਿਹਰਵਾਨ। ਆਪਣਾ ਰੂਪ ਆਪ ਪਰਗਟਾਇਆ, ਆਪੇ ਦੇਵਣਹਾਰਾ ਦਾਨ। ਆਪੇ ਵਿਸ਼ਨੂੰ ਵਿਸ਼ਵ ਸਮਾਇਆ, ਆਪੇ ਪਾਰਬ੍ਰਹਮ ਬ੍ਰਹਮ ਲੇਖਾ ਜਾਣੇ ਆਣ। ਆਪੇ ਸ਼ੰਕਰ ਰੰਗ ਰੰਗਾਇਆ, ਕਰੇ ਖੇਲ ਸ੍ਰੀ ਭਗਵਾਨ। ਤਿੰਨਾਂ ਏਕਾ ਬੰਧਨ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਨ। ਧੁਰ ਫ਼ਰਮਾਨ ਜਣਾਇੰਦਾ, ਹਰਿ ਦਾਤਾ ਪਾਤਸ਼ਾਹ। ਏਕਾ ਸ਼ਬਦ ਰਾਹ ਵਖਾਇੰਦਾ, ਆਪ ਆਪਣਾ ਪਰਦਾ ਲਾਹ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ, ਨਿਰਗੁਣ ਨਿਰਵੈਰ ਬਣ ਮਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਦੇਵੇ ਸਚ ਸਲਾਹ। ਆਦਿ ਪੁਰਖ ਆਦਿ, ਸਚ ਸਲਾਹ ਇਕ ਜਣਾਇੰਦਾ। ਮੇਰੀ ਇਛਿਆ ਸਾਚਾ ਨਾਦ, ਸ਼ਬਦੀ ਨਾਉਂ ਉਪਜਾਇੰਦਾ। ਸਾਚੀ ਸੇਵਾ ਬ੍ਰਹਮ ਬ੍ਰਹਿਮਾਦਿ, ਘਾੜਨ ਘੜਨਹਾਰ ਆਪ ਘੜਾਇੰਦਾ। ਮੇਰੀ ਮਹਿਮਾ ਬੋਧ ਅਗਾਧ, ਸਾਚੀ ਵਸਤ ਇਕ ਦਰਸਾਇੰਦਾ। ਮੇਰਾ ਅੰਤ ਮੇਰਾ ਮਧ ਮੇਰਾ ਆਦਿ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਨਿਰਗੁਣ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਹਰਿ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇਆ। ਬਾਲ ਅਞਾਣੇ ਫੜ ਨਾਦਾਨ, ਬਾਲੀ ਬਾਲਾ ਵੇਖ ਵਖਾਇਆ। ਚਰਨ ਸਰਨ ਸਰਨ ਚਰਨ ਬਖ਼ਸ਼ੇ ਇਕ ਧਿਆਨ, ਦੀਨਨ ਨਾਥ ਦਯਾ ਕਮਾਇਆ। ਆਤਮ ਅੰਤਰ ਇਕ ਗਿਆਨ, ਲਿਖਣ ਪੜ੍ਹਣ ਵਿਚ ਨਾ ਆਇਆ। ਸਾਚੀ ਸੇਵਾ ਦੇਵੇ ਦਾਨ, ਜੁਗ ਜੁਗ ਸੇਵ ਲਗਾਇਆ। ਕਰੇ ਖੇਲ ਸ੍ਰੀ ਭਗਵਾਨ, ਆਦਿ ਪੁਰਖ ਪੁਰਖ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਰੂਪ ਸਮਝਾਇਆ। ਹਰਿ ਆਪਣਾ ਰੂਪ ਸਮਝਾਇੰਦਾ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ, ਏਕੰਕਾਰਾ ਦੇਵੇ ਦਾਨ। ਆਦਿ ਨਿਰੰਜਣ ਜੋਤ ਜਗਾਇੰਦਾ, ਸ੍ਰੀ ਭਗਵਾਨ ਬਖ਼ਸ਼ੇ ਮਾਣ। ਅਬਿਨਾਸ਼ੀ ਕਰਤਾ ਰੰਗ ਰੰਗਾਇੰਦਾ, ਪਾਰਬ੍ਰਹਮ ਨੌਜਵਾਨ। ਸ਼ਬਦ ਸਾਚਾ ਸੁਤ ਉਠਾਇੰਦਾ, ਬਖ਼ਸ਼ਣਹਾਰਾ ਚਰਨ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ, ਆਦਿ ਪੁਰਖ ਰੱਖੇ ਏਕਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਭੁਲ ਨਾ ਜਾਣਾ ਬਣ ਨਾਦਾਨ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇਆ, ਏਕਾ ਤੱਤ ਦ੍ਰਿੜਾਇੰਦਾ। ਸ਼ਬਦ ਵਿਚੋਲਾ ਨਾਲ ਮਿਲਾਇਆ,
ਸਗਲਾ ਸੰਗ ਰਖਾਇੰਦਾ। ਆਪਣਾ ਰੂਪ ਦਏ ਦਰਸਾਇਆ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਮੇਰਾ ਰੂਪ ਸੋ ਧਾਰ, ਆਦਿ ਪੁਰਖ ਸਮਝਾਇਆ। ਹੰ ਰੂਪ ਸ਼ਬਦ ਪਿਆਰ, ਸੁਤ ਅਨਾਦੀ ਜਾਇਆ। ਸ਼ਬਦ ਸੋ ਖ਼ਬਰਦਾਰ, ਨਾ ਮਰੇ ਨਾ ਜਾਇਆ। ਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ, ਪੂਤ ਸਪੂਤਾ ਇਕ ਵਖਾਇਆ। ਮੇਰਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਸੋ ਰੰਗ ਰੰਗਾਇਆ, ਤ੍ਰੈਗੁਣ ਮਾਇਆ ਦਏ ਆਧਾਰ, ਜਗਤ ਰੂਪ ਪਰਗਟਾਇਆ। ਮੇਰਾ ਨਾਉਂ ਤ੍ਰੈਗੁਣ ਵਿਚਾਰ, ਹੰ ਪੰਜ ਤੱਤ ਖੇਲ ਖਿਲਾਇਆ। ਆਦਿ ਜੁਗਾਦੀ ਕਰਾਂ ਕਾਰ, ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਸੋ ਪੁਰਖ ਨਿਰੰਜਣ ਆਪ ਸਮਝਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ। ਪਾਰਬ੍ਰਹਮ ਆਪਣਾ ਨਾਉਂ ਧਰਾਇੰਦਾ, ਹੰ ਵੰਡਣ ਵੰਡੇ ਆਪ ਕਰਤਾਰ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਨਿਰਗੁਣ ਸਰਗੁਣ ਲਏ ਉਭਾਰ। ਸੋਹੰ ਆਪਣਾ ਅੰਗ ਬਣਾਇੰਦਾ, ਆਦਿ ਪੁਰਖ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਵਰ, ਲੱਖ ਚੁਰਾਸੀ ਭਰ ਭੰਡਾਰ। ਲੱਖ ਚੁਰਾਸੀ ਸੋਹੰ ਧਾਰਾ, ਹਰਿ ਸਾਚਾ ਸਚ ਜਣਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਪਿਆਰਾ, ਏਕਾ ਘਰ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਨਾਰੀ ਕੰਤ ਭਤਾਰਾ, ਹਰਿ ਸਾਚੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲਾਇਆ, ਪੁਰਖ ਅਬਿਨਾਸ਼ੀ ਭੇਵ ਨਾ ਰਾਇਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸੇਵਕ ਸੇਵਾ ਇਕ ਸਮਝਾਇਆ। ਸੋ ਪੁਰਖ ਨਿਰੰਜਣ ਵੇਖ ਵਖਾਇਆ, ਹੰ ਬਣ ਬਣ ਦਾਈ ਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਸੋਹੰ ਆਪਣਾ ਨਾਉਂ ਪਰਗਟਾਇਆ। ਸੋਹੰ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਪਾਰਬ੍ਰਹਮ ਬ੍ਰਹਮ ਉਜਿਆਰ, ਦੂਸਰ ਅਵਰ ਨਾ ਕੋਇ ਵਡਿਆਈਆ। ਕਰੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਗੁਫ਼ਤਾਰ, ਆਪਣੀ ਆਪ ਸਮਝਾਈਆ। ਜੁਗ ਚੌਕੜੀ ਲਏ ਵਿਚਾਰ, ਜਗਤ ਜੁਗਤ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਭੁਲ ਨਾ ਜਾਣਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਜਣਾਈਆ। ਸੁਣਿਆ ਹੁਕਮ ਧੁਰ ਫ਼ਰਮਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਹਉਂ ਸੇਵਕ ਸੇਵ ਕਮਾਇੰਦਾ । ਤੇਰਾ ਦਰ ਸੱਚਾ ਦਰਬਾਰ, ਹਉਂ ਬਾਲ ਅਞਾਣਾ ਬਣਾਂ ਦਰਬਾਨ, ਦਰ ਦਰਵੇਸ਼ ਸੀਸ ਝੁਕਾਇੰਦਾ। ਤੇਰੀ ਸੇਵਾ ਕਰਾਂ ਵਿਚ ਜਹਾਨ, ਭੁਲ ਕਦੇ ਨਾ ਜਾਇੰਦਾ। ਕਿਰਪਾ ਕਰ ਏਕਾ ਦੇਣਾ ਵਰ, ਕਵਣ ਵੇਲਾ ਕਵਣ ਵਕ਼ਤ ਮੇਲਾ ਕਰੇਂ ਆਣ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵੰਡ ਆਪ ਵੰਡਾਇੰਦਾ। ਸਾਚੀ ਵੰਡ ਵੰਡੇ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇਆ। ਜੇਰਜ ਅੰਡ ਉਤਭੁਜ ਸੇਤਜ ਖੋਲ੍ਹੇ ਮਾਤ ਦੁਕਾਨ, ਚਾਰੇ ਕੁੰਟਾਂ ਵੇਸ ਵਟਾਇਆ। ਚਾਰੇ ਜੁਗ ਕਰੇ ਪਰਧਾਨ, ਭੱਯਾ ਭੱਯਾ ਮੇਲ ਮਿਲਾਇਆ। ਚਾਰੇ ਹੁਕਮ ਦਏ ਫ਼ਰਮਾਨ, ਪਰਾ ਪਸੰਤੀ ਮਧਮ ਬੈਖਰੀ ਗਾਇਆ। ਚਾਰੇ ਵੇਦ ਬਣਾਏ ਵਿਧਾਨ, ਵਿਦਤ ਆਪਣੇ ਵਿਚ ਟਿਕਾਇਆ। ਨੌਂ ਨੌਂ ਵੇਖੇ ਜੀਵ ਜਹਾਨ, ਚਾਰ ਚਾਰ ਆਪਣਾ
ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਇਆ। ਹਰਿ ਲੇਖਾ ਸਚ ਸਮਝਾਇੰਦਾ, ਨੌਂ ਨੌਂ ਚਾਰ ਖੇਲ ਅਵੱਲਾ। ਜੁਗ ਚੌਕੜੀ ਰੂਪ ਵਟਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੜਾਏ ਪੱਲਾ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਦੀਪਕ ਜੋਤੀ ਆਪੇ ਬਲਾ। ਸ਼ਬਦ ਅਨਾਦੀ ਨਾਦ ਵਜਾਇੰਦਾ, ਸਚ ਸਿੰਘਾਸਣ ਬੈਠ ਇਕ ਇਕੱਲਾ। ਬੋਧ ਅਗਾਧੀ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਬਲਾ। ਬਲਧਾਰੀ ਵਡ ਬਲਕਾਰ, ਏਕਾ ਇਕ ਅਖਵਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਮੁਕਾਮੇ ਹਕ ਡੇਰਾ ਲਾਇੰਦਾ। ਸਚਖੰਡ ਖੋਲ੍ਹੇ ਆਪ ਕਿਵਾੜ, ਆਪਣੀ ਹੱਥੀਂ ਕੁੰਡਾ ਆਪ ਤੁੜਾਇੰਦਾ। ਬ੍ਰਹਿਮੰਡ ਪਾਵਣਹਾਰਾ ਸਾਰ, ਸੂਰਜ ਚੰਨ ਆਪ ਚਮਕਾਇੰਦਾ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਾਤਾਲਾਂ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ, ਅਭੁਲ ਭੁਲ ਕਦੇ ਨਾ ਜਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤਣ ਵਿਚ ਸੰਸਾਰ, ਗੁਰ ਪੀਰ ਅਵਤਾਰ ਸੇਵਾ ਆਪ ਲਗਾਇੰਦਾ। ਨਿਰਗੁਣ ਸਰਗੁਣ ਰੂਪ ਧਰ ਆਏ ਆਪ ਨਿਰੰਕਾਰ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਆਪੇ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿੰਦਾ। ਆਪੇ ਦੇਵਣਹਾਰ ਦਾਤਾਰ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਬਣੇ ਸੱਚਾ ਸਿਕਦਾਰ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਪੇ ਦਰ ਦਰਵੇਸ਼ ਬਣੇ ਭਿਖਾਰ, ਆਪੇ ਆਪਣੀ ਅਲਖ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਹਿਣਾ ਖ਼ਬਰਦਾਰ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਆਏ ਅੰਤਮ ਵਾਰ, ਨੌਂ ਨੌਂ ਚਾਰ ਰਹਿਣ ਨਾ ਪਾਇੰਦਾ। ਗੁਰ ਪੀਰ ਅਵਤਾਰ ਉਚੀ ਕੂਕਣ ਕਰਨ ਪੁਕਾਰ, ਪੀਰ ਦਸਤਗੀਰ ਰਾਹ ਤਕਾਇੰਦਾ। ਸਭ ਤੋਂ ਵੱਖਰਾ ਸਭ ਦਾ ਯਾਰ, ਹਰ ਘਟ ਮੇਲ ਮਿਲਾਇੰਦਾ। ਉਲਫ਼ਤ ਵਿਚ ਨਾ ਆਏ ਕਦੇ ਸੰਸਾਰ, ਗ਼ਫ਼ਲਤ ਵਿਚ ਨੀਂਦ ਵਖਾਇੰਦਾ। ਸਾਚਾ ਮਸਲਾ ਕਰੇ ਤਿਆਰ, ਦੂਸਰ ਸੰਗ ਨਾ ਕੋਇ ਜਣਾਇੰਦਾ। ਆਲਮ ਉਲਮਾ ਆਪ ਕਰੇ ਵਿਚਾਰ, ਆਲਮਗੀਰ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਪੀਰ ਪੈਗ਼ੰਬਰ ਬਣਾਏ ਤੁਲਬਾ ਵਿਚ ਸੰਸਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਮੁਖ ਆਪਣੇ ਪਰਦਾ ਪਾਇੰਦਾ। ਕਿਆ ਕੋਈ ਕਰੇ ਜੀਵ ਵਿਚਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਪਰਗਟ ਹੋ ਕੇ ਆਵੇ ਨਰ ਨਿਰੰਕਾਰ, ਸਰਗੁਣ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਸੋਭਾਵੰਤ ਗਹਿਰ ਗੰਭੀਰ। ਜੁਗ ਚੌਕੜੀ ਪੰਧ ਮੁਕਾਇੰਦਾ, ਚੋਲਾ ਬਸਤਰ ਪਹਿਰੇ ਨੀਲ। ਕਲਜੁਗ ਅੰਤਮ ਵੇਖ ਵਖਾਇੰਦਾ, ਪਾਰਬ੍ਰਹਮ ਬ੍ਰਹਮ ਛੈਲ ਛਬੀਲ। ਕੀਲ ਵਿਚ ਕਿਸੇ ਨਾ ਆਇੰਦਾ, ਨਾ ਕਦੀ ਮੰਨੇ ਕਿਸੇ ਦੀ ਦਲੀਲ। ਜਗਤ ਵਕੀਲ ਨਾ ਕੋਇ ਬਣਾਇੰਦਾ, ਆਪੇ ਚੋਟੀ ਚੜ੍ਹਿਆ ਇਕ ਅਖ਼ੀਰ। ਜਗਤ ਫ਼ਕੀਰ ਨਾ ਕੋਇ ਮਨਾਇੰਦਾ, ਨਾ ਪੜ੍ਹੇ ਕਿਸੇ ਦੀ ਕੋਈ ਤਕਬੀਰ। ਗਲ ਤਸਬੀ ਨਾ ਕੋਇ ਪਾਇੰਦਾ, ਸ਼ਾਹ ਪਾਤਸ਼ਾਹ ਵਡ ਪੀਰਨ ਪੀਰ। ਸਯਦਾ ਸੀਸ ਨਾ ਕਿਸੇ ਝੁਕਾਇੰਦਾ, ਕਰੇ ਖੇਲ ਬਣ ਹਕੀਰ। ਵੁਜ਼ੂ ਬਾਂਗ ਨਾ ਕੋਇ ਰਖਾਇੰਦਾ, ਸਯਦਾ ਪਾਵੇ ਨਾ ਕੋਇ ਜ਼ੰਜੀਰ। ਆਇਤ ਸ਼ਰਾਇਤ ਪੜ੍ਹਨ ਕਿਤੇ ਨਾ ਜਾਇੰਦਾ, ਨਾ ਕੋਈ ਕਾਅਬਾ ਵੇਖੇ ਗੁਣੀ ਗਹੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ
ਅੰਤਮ ਵਾਰ, ਕਰੇ ਖੇਲ ਆਪ ਅਖ਼ੀਰ। ਹਰਿ ਮਸਲਾ ਸ਼ਬਦ ਬਣਾਇਆ, ਨੂਰੀ ਸਦਾ ਬਾਂਗ ਆਵਾਜ਼ । ਆਪਣੇ ਹੁਜਰੇ ਬਹਿ ਬਹਿ ਗਾਇਆ, ਪੁਰਖ ਅਬਿਨਾਸ਼ੀ ਸ਼ਾਹ ਨਵਾਬ। ਤਾਬ ਕੋਇ ਝੱਲੇ ਨਾ ਰਾਇਆ, ਦੇਵਣਹਾਰਾ ਸਰਬ ਅਜ਼ਾਬ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹ ਨਵਾਬ। ਸ਼ਾਹ ਨਵਾਬ ਸ਼ਾਹ ਸੁਲਤਾਨਾ ਕਰੇ ਮੁਖ਼ਾਤਬ, ਮਖ਼ਲੂਕ ਆਪ ਜਣਾਈਆ। ਲੇਖਾ ਲਿਖਣ ਆਇਆ ਬਣ ਕੇ ਕਾਤਬ, ਕਲਮਾ ਆਲਮੀਨ ਆਪਣੇ ਹੱਥ ਰਖਾਈਆ। ਕਾਇਨਾਤ ਪੀਰ ਪੈਗ਼ੰਬਰ ਔਲੀਆ ਸ਼ੇਖ ਅੰਤ ਰਿਹਾ ਨਾ ਕੋਇ ਸਾਬਤ, ਤਕ਼ਦੀਰ ਸਭ ਦੇ ਸਿਰ ਤੇ ਆਪ ਭਵਾਈਆ। ਜੋ ਆਇਆ ਵਜਾ ਕੇ ਗਿਆ ਮੇਰਾ ਨਾਉਂ ਨੌਬਤ, ਉਚੀ ਕੂਕ ਕੂਕ ਸੁਣਾਈਆ। ਚੌਦਾਂ ਲੋਕ ਸੁਣਦੇ ਮੇਰੀ ਸੋਹਬਤ, ਚੌਦਾਂ ਤਬਕ ਰਾਹ ਤਕਾਈਆ। ਕਲਜੁਗ ਅੰਤਮ ਆਏ ਹੈਬਤ, ਚਾਰੋਂ ਕੁੰਟ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸੁਣਾਈਆ। ਹਰਿ ਸੁਣਾਇਆ ਧੁਰ ਫ਼ਰਮਾਨਾ, ਲਿਖਣ ਪੜ੍ਹਨ ਵਿਚ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਾ, ਚਰਨ ਕਵਲ ਸੀਸ ਝੁਕਾਇਆ। ਨੌਂ ਸੌ ਚੁਰਾਨਵੇ ਚੌਕੜੀ ਚੋਲਾ ਹੋਏ ਪੁਰਾਨਾ, ਥਿਰ ਕੋਇ ਰਹਿਣ ਨਾ ਪਾਇਆ। ਗੁਰ ਅਵਤਾਰ ਜਾ ਜਾ ਗਾਇਣ ਤੇਰਾ ਗਾਨਾ, ਬੇਅੰਤ ਤੇਰਾ ਨਾਉਂ ਵਡਿਆਇਆ। ਤੇਰਾ ਭੇਵ ਕਿਸੇ ਨਾ ਪਾਨਾ, ਭੇਵ ਅਭੇਦਾ ਆਪ ਛੁਪਾਇਆ। ਕਲਜੁਗ ਅੰਤਮ ਹੋਵੇ ਆਪ ਮਿਹਰਵਾਨਾ, ਪਾਰਬ੍ਰਹਮ ਸਚ ਸੱਚੀ ਤੇਰੀ ਸਰਨਾਇਆ। ਲੋਕਮਾਤ ਜੋਤੀ ਪਹਿਰੇ ਜਾਮਾ, ਜੋਤੀ ਜੋਤ ਨੂਰ ਰੁਸ਼ਨਾਇਆ। ਸ਼ਬਦ ਵਜਾਏ ਸਚ ਦਮਾਮਾ, ਕਾਇਨਾਤ ਆਪ ਸੁਣਾਇਆ। ਜਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਬਣਨ ਤੇਰੇ ਗੁਲਾਮਾ, ਸਾਚੀ ਸੇਵਾ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗ ਮੰਗਾਇਆ। ਵਰ ਦੇਣਾ ਹਰਿ ਨਿਰੰਕਾਰਾ, ਹਉਂ ਬਾਲ ਸੇਵ ਅੰਜਾਣਿਆ। ਜੁਗ ਚੌਕੜੀ ਵਰਤੇ ਤੇਰਾ ਭਾਣਾ, ਗੁਰ ਕੋਈ ਰਹੇ ਨਾ ਸੁਘੜ ਸਿਆਣਾ, ਜਗ ਖੇਲੇ ਖੇਲ ਬੇਮੁਹਾਣਿਆ। ਲੱਖ ਚੁਰਾਸੀ ਤਣਿਆ ਤਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਵੱਡਾ ਮਾਣਿਆ। ਦੇਵੇ ਵਡਿਆਈ ਮਾਣ, ਹਰਿ ਏਕਾ ਸ਼ਬਦ ਸੁਣਾਇਆ। ਜੁਗ ਚੌਕੜੀ ਬੀਤ ਜਾਇਣ, ਹਰਿ ਕੋਟਨ ਕੋਟ ਰੂਪ ਖਲਾਇਆ। ਕਲਜੁਗ ਅੰਤਮ ਨਿਰਗੁਣ ਜੋਤ ਲਏ ਧਰ, ਪਾਰਬ੍ਰਹਮ ਰੂਪ ਵਟਾਇਆ। ਸਤਿਜੁਗ ਤ੍ਰੇਤਾ ਦਵਾਪਰ ਆਪਣਾ ਖੇਲ ਕੀਤਾ ਵੇਖੇ ਖੜ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗਿਆਨ ਦਏ ਦ੍ਰਿੜਾਇਆ। ਹਰਿ ਸਚ ਗਿਆਨ ਦ੍ਰਿੜਾਇੰਦਾ, ਏਕਾ ਅੰਤਰ ਧਿਆਨ। ਕਲਜੁਗ ਅੰਤਮ ਵੇਖ ਵਖਾਇੰਦਾ, ਚਾਰ ਕੁੰਟ ਹੋ ਪਰਧਾਨ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ, ਚਾਰ ਵਰਨ ਕਰਨ ਪਰਵਾਨ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਨਵ ਨੌਂ ਹੋਏ ਅੰਧਾਨ। ਚਾਰ ਚਾਰ ਨਾ ਕੋਇ ਸਮਾਇੰਦਾ, ਸਾਚਾ ਦਰ ਨਾ ਦਿਸੇ ਕੋਇ ਮਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵਾਨ। ਕਲਜੁਗ ਵੇਲਾ ਅੰਤਮ ਆਉਣਾ, ਹਰਿ ਸਾਚਾ ਸਚ ਸਮਝਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਉਣਾ, ਨਿਰਗੁਣ ਨੂਰ ਨੂਰ ਆਪ ਉਪਜਾਇੰਦਾ। ਸ਼ਬਦੀ ਸੁਤ ਨਾਲ ਰਲਾਉਣਾ, ਸ਼ਬਦ ਸ਼ਬਦੀ ਵੇਖ ਵਖਾਇੰਦਾ। ਮਾਣਸ ਮੰਦਰ ਆਪ ਟਿਕਾਉਣਾ, ਸਾਢੇ ਤਿੰਨ ਹੱਥ ਮੇਲ ਮਿਲਾਇੰਦਾ । ਸੱਸਾ ਸਤਿਗੁਰ ਇਕ ਅਖਵਾਉਣਾ, ਸ਼ਾਹ
ਪਾਤਸ਼ਾਹ ਆਪਣਾ ਬਲ ਧਰਾਇੰਦਾ। ਬੱਬਾ ਬੋਧ ਅਗਾਧੀ ਸ਼ਬਦ ਸੁਣਾਉਣਾ, ਚਾਰ ਜੁਗ ਭੇਵ ਨਾ ਆਇੰਦਾ। ਲੱਲਾ ਲੇਖਾ ਪਿਛਲਾ ਆਪ ਮਿਟਾਉਣਾ, ਅਗਲਾ ਆਪਣੇ ਹੱਥ ਰਖਾਇੰਦਾ। ਗੱਗਾ ਗੁਰ ਇਕ ਅਖਵਾਉਣਾ, ਦੂਸਰ ਧਾਰ ਨਾ ਕੋਇ ਚਲਾਇੰਦਾ। ਬੱਬਾ ਬਿੰਦ ਇਕ ਉਪਜਾਉਣਾ, ਪੂਤ ਸਪੂਤਾ ਨਾਉਂ ਧਰਾਇੰਦਾ। ਦੱਦਾ ਦੁੱਖ ਦਲਿਦ੍ਰ ਆਪੇ ਲਾਹੁਣਾ, ਆਪ ਆਪਣੇ ਰੰਗ ਰੰਗਾਇੰਦਾ। ਸੰਬਲ ਆਪਣਾ ਘਰ ਬਣਾਉਣਾ, ਗੋਬਿੰਦ ਗੋਬਿੰਦ ਵਿਚ ਸੁਹਾਇੰਦਾ। ਪੁਰਖ ਅਬਿਨਾਸ਼ੀ ਭੇਖ ਵਟਾਉਣਾ, ਜੋਤੀ ਜਲਵਾ ਆਪ ਪਰਗਟਾਇੰਦਾ। ਚਾਰ ਵਰਨਾਂ ਖੇਲ ਖਿਲਾਉਣਾ, ਘਟ ਘਟ ਏਕਾ ਰੂਪ ਧਰਾਇੰਦਾ। ਕਲਜੁਗ ਅੰਤਮ ਐੜਾ ਅਥਰਬਨ ਆਪਣੀ ਗੋਦ ਬਹਾਉਣਾ, ਆਪ ਆਪਣਾ ਸੰਗ ਨਿਭਾਇੰਦਾ। ਐੜਾ ਅੱਖ ਇਕ ਖੁਲ੍ਹਾਉਣਾ, ਐਨਲਹਕ ਰਾਹ ਤਕਾਇੰਦਾ। ਐੜਾ ਆਸ ਇਕ ਪੁਚਾਉਣਾ, ਪੀਰ ਫ਼ਕੀਰ ਧਿਆਨ ਲਗਾਇੰਦਾ। ਐੜਾ ਆਬੇਹਯਾਤ ਆਪਣੇ ਹੱਥ ਰਖਾਉਣਾ, ਸਭ ਦੇ ਠੂਠੇ ਆਪ ਰੁੜ੍ਹਾਇੰਦਾ। ਹੋ ਪਰਤਖ ਖੇਲ ਖਿਲਾਉਣਾ, ਆਪਣਾ ਪਰਦਾ ਆਪ ਚੁਕਾਇੰਦਾ। ਆਪਣੇ ਵਿਚੋਂ ਹੋਏ ਵੱਖ ਗੋਬਿੰਦ ਮੇਲ ਮਿਲਾਉਣਾ, ਦਿਸ ਕਿਸੇ ਨਾ ਆਇੰਦਾ। ਸੰਬਲ ਨਗਰੀ ਭਾਗ ਲਗਾਉਣਾ, ਸਾਢੇ ਤਿੰਨ ਹੱਥ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਸਲਾ ਹੱਥ ਕਰਤਾਰ, ਕਿਆ ਕੋਈ ਕਰੇ ਜੀਵ ਵਿਚਾਰ, ਜਗਤ ਜੁਗਤ ਨਾ ਕੋਇ ਜਣਾਇੰਦਾ। ਸਾਚਾ ਮਸਲਾ ਘੜ ਕੇ ਆਇਆ, ਪਾਰਬ੍ਰਹਮ ਕਰਤਾਰ । ਨਿਰਗੁਣ ਰੂਪ ਧਰ ਕੇ ਆਇਆ, ਇਕ ਇਕੱਲਾ ਏਕੰਕਾਰ। ਸ਼ਬਦ ਘੋੜੇ ਚੜ੍ਹ ਕੇ ਆਇਆ, ਸ਼ਹਿਨਸ਼ਾਹ ਸੱਚਾ ਅਸਵਾਰ। ਆਪਣੀ ਵਿਦਿਆ ਪੜ੍ਹ ਕੇ ਆਇਆ, ਜਗਤ ਵਿਦਿਆ ਵਸੇ ਬਾਹਰ। ਆਪਣਾ ਖੰਡਾ ਫੜ ਕੇ ਆਇਆ, ਤਿਖੀ ਰੱਖੇ ਦੋਵੇਂ ਧਾਰ। ਆਪਣੀ ਜੋਤੀ ਆਪੇ ਸੜ ਕੇ ਆਇਆ, ਆਪਣੇ ਦੀਪ ਹੋਏ ਉਜਿਆਰ। ਆਪਣੇ ਅੱਗੇ ਆਪੇ ਖੜ ਕੇ ਆਇਆ, ਆਪੇ ਸ਼ਾਹ ਆਪੇ ਸਿਕਦਾਰ। ਆਪਣੀ ਚਰਨੀ ਆਪੇ ਪੜ ਕੇ ਆਇਆ, ਆਪੇ ਨਿਉਂ ਨਿਉਂ ਕਰੇ ਨਿਮਸਕਾਰ। ਆਪਣੇ ਹੁਕਮ ਬ੍ਰਹਮਾ ਵਿਸ਼ਨ ਸ਼ਿਵ ਚਰਨ ਫੜ ਕੇ ਲਿਆਇਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਸ਼ਾਹ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਪਰਗਟਿਆ ਨਿਹਕਲੰਕ ਬਲੀ ਬਲਵਾਨਾ, ਪਾਰਬ੍ਰਹਮ ਰੂਪ ਵਟਾਈਆ। ਕਰੇ ਖੇਲ ਦੋ ਜਹਾਨਾਂ, ਲੋਆਂ ਪੁਰੀਆਂ ਵੇਖ ਵਖਾਈਆ। ਨਵ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਬੀਆਬਾਨਾ, ਸਮੁੰਦ ਸਾਗਰ ਫੋਲ ਫੁਲਾਈਆ। ਆਦਿ ਜੁਗਾਦੀ ਬਣਿਆ ਦਾਨਾ, ਦਾਨਾ ਬੀਨਾ ਆਪ ਹੋ ਜਾਈਆ। ਲੇਖਾ ਚੁਕਾਏ ਲੋਕ ਤੀਨਾਂ, ਚੌਦਾਂ ਹੱਟ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਬ੍ਰਹਮਾ ਵਿਸ਼ਨ ਸ਼ਿਵ ਪ੍ਰਭ ਦਿਤਾ ਵਰ, ਅੰਤ, ਆਪਣੇ ਵਿਚ ਮਿਲਾਈਆ। ਅੰਤ ਮਿਲਾਵਾ ਹਰਿ ਕਰਤਾਰਾ, ਕਰਨੀ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਪੁਰਖ ਨਿਆਰਾ ਖੇਲ ਖਿਲਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਜਗਤ ਵਿਦਿਆ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਹਰਿ ਚੁਕਾਉਣਾ, ਭੁਲ ਰਹੇ ਨਾ ਰਾਇਆ। ਨਿਰਗੁਣ ਸਰਗੁਣ ਮੇਲ ਮਿਲਾਉਣਾ, ਮਿਲਿਆ ਮੇਲ ਵਿਛੜ ਕਦੇ ਨਾ ਜਾਇਆ। ਏਕਾ ਦੋਆ ਰੰਗ ਰੰਗਾਉਣਾ, ਦੋ ਦੋ ਆਪਣਾ
ਸੰਗ ਰਖਾਇਆ। ਦੋਹਾਂ ਨਿਸ਼ਾਨਾ ਦਿਸ ਨਾ ਆਉਣਾ, ਸਿਫ਼ਰਾ ਨਾਉਂ ਧਰਾਇਆ। ਸਿਫ਼ਰੇ ਅੱਗੇ ਏਕਾ ਲਾਉਣਾ, ਏਕੰਕਾਰਾ ਆਪਣਾ ਰੂਪ ਵਟਾਇਆ। ਏਕੇ ਅੱਗੇ ਸਾਤਾ ਧਰਾਉਣਾ, ਸਤਿ ਪੁਰਖ ਨਿਰੰਜਣ ਖੇਲ ਖਿਲਾਇਆ। ਸਾਤਾ ਆਪਣੇ ਰੰਗ ਰੰਗਾਉਣਾ, ਏਕਾ ਆਪਣਾ ਬੰਧਨ ਪਾਇਆ। ਸਿਫ਼ਰੇ ਮਾਣ ਸਾਚਾ ਦਵਾਉਣਾ, ਦੋਆ ਦੋ ਜਹਾਨਾਂ ਵੇਖ ਵਖਾਇੰਦਾ। ਵੀਹ ਸੌ ਸਤਾਰਾਂ ਪੰਧ ਮੁਕਾਉਣਾ, ਦੋਆ ਸਿਫ਼ਰਾ ਏਕਾ ਸਾਤਾ ਆਪਣਾ ਭੇਵ ਚੁਕਾਇਆ। ਹਰਿ ਦੋਆਂ ਭੇਵ ਖੁਲ੍ਹਾਇੰਦਾ, ਨਿਰਗੁਣ ਸਰਗੁਣ ਧਾਰ। ਹਰਿ ਦੋਆ ਭੇਵ ਚੁਕਾਇੰਦਾ, ਨਿਰਗੁਣ ਨਿਰਗੁਣ ਪਿਆਰ। ਨਿਰਗੁਣ ਆਪਣਾ ਪਰਦਾ ਲਾਹਿੰਦਾ, ਆਪੇ ਹੋਏ ਖ਼ਬਰਦਾਰ। ਪੁਰਖ ਅਕਾਲ ਨਿਰਗੁਣ ਆਪਣਾ ਨਾਉਂ ਧਰਾਇੰਦਾ, ਨਿਰਗੁਣ ਗੋਬਿੰਦ ਮੀਤ ਮੁਰਾਰ। ਗੋਬਿੰਦ ਨਿਰੰਕਾਰ ਦਿਸ ਕਿਸੇ ਨਾ ਆਇੰਦਾ, ਅੱਗੇ ਸਿਫ਼ਰਾ ਕਰੇ ਵਿਚਾਰ। ਸਿਫ਼ਰ ਰੂਪ ਹੋ ਸਰਬ ਵਿਚ ਸਮਾਇੰਦਾ, ਆਪਣਾ ਅੰਕ ਕਿਸੇ ਨਾ ਦੱਸੇ ਕਦੇ ਵਿਚਾਰ। ਸਿਫ਼ਰਾ ਆਪਣਾ ਬਲ ਉਪਜਾਇੰਦਾ, ਇਕ ਇਕ ਓਅੰਕਾਰ ਕਰੇ ਆਕਾਰ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪਣਾ ਸੰਗ ਰਖਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਵੀਹ ਸੌ ਸਤਾਰਾਂ ਬਿਕ੍ਰਮੀ ਹਰਿ ਸਾਲਾਹਿੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਕਲਜੁਗ ਤੇਰੀ ਅੰਤਮ ਵਾਰ। ਤੇਰਾ ਅੰਤਮ ਮਾਸ ਵੇਖ ਵਖਾਇੰਦਾ, ਫਲਗੁਣ ਰੁੱਤ ਖਿੜੀ ਬਹਾਰ। ਪੁਰਖ ਅਬਿਨਾਸ਼ੀ ਆਪਣੀ ਜੋਤ ਧਰਾਇੰਦਾ, ਸਾਚੇ ਤਖ਼ਤ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਫਲਗੁਣ ਰੁੱਤ ਸੁਹਾਇੰਦਾ, ਪਾਰਬ੍ਰਹਮ ਨਿਰੰਕਾਰਾ। ਕਲਜੁਗ ਉਠ ਉਠ ਵੇਖ ਵਖਾਇੰਦਾ। ਨੇਤਰ ਨੈਣ ਹੋਇਆ ਸ਼ਰਮਸਾਰਾ। ਜੀਵ ਜੰਤ ਸਰਬ ਭੁਲਾਇੰਦਾ, ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰਾ। ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰਾ। ਵੀਹ ਸੌ ਸਤਾਰਾਂ ਬਿਕ੍ਰਮੀ ਅੰਤ ਧਾਰ, ਵਿਸ਼ਨ ਬ੍ਰਹਮਾ ਸ਼ਿਵ ਆਪ ਜਣਾਇਆ। ਪਹਿਲੀ ਫਲਗੁਣ ਖਿਚ ਲਿਆਇਆ ਆਪਣੇ ਚਰਨ ਦਵਾਰ, ਪੁਰੀ ਵਿਚ ਰਹਿਣ ਨਾ ਪਾਇਆ। ਕਰੋੜ ਤੇਤੀਸ ਬਣ ਭਿਖਾਰ, ਸੁਰਪਤ ਰਾਜਾ ਇੰਦ ਮੰਗਣ ਆਇਆ। ਮਿਲਨ ਆਏ ਗੁਰ ਅਵਤਾਰ, ਲੋਕਮਾਤ ਸਰਗੁਣ ਰੂਪ ਜੋ ਗਏ ਸੇਵ ਕਮਾਇਆ। ਭਗਤ ਆਏ ਬਣ ਪਰਵਾਰ, ਸੰਤ ਸਾਚਾ ਮੰਗਲ ਗਾਇਆ। ਗੁਰਮੁਖ ਨਿਉਂ ਨਿਉਂ ਕਰਨ ਨਿਮਸਕਾਰ, ਗੁਰਸਿਖ ਬੈਠੇ ਸੀਸ ਝੁਕਾਇਆ। ਰੁੱਤ ਬਸੰਤ ਖਿੜੀ ਗੁਲਜ਼ਾਰ, ਪੁਰਖ ਅਬਿਨਾਸ਼ੀ ਆਪ ਮਹਿਕਾਇਆ। ਇਕ ਕਬੀਰਾ ਬਣ ਵਰਤਾਰ, ਸਚ ਸੁਗੰਧੀ ਰਿਹਾ ਸੁੰਘਾਇਆ। ਇਕ ਨਾਨਕ ਬੋਲ ਜੈਕਾਰ, ਸਤਿ ਸਤਿ ਦਏ ਸਮਝਾਇਆ। ਦੋਹਾਂ ਵਿਚੋਲਾ ਬਣਿਆ ਅੰਤਮ ਵਾਰ, ਨਿਹਕਲੰਕ ਆਪਣਾ ਨਾਉਂ ਰਖਾਇਆ। ਚਾਰ ਜੁਗ ਦੇ ਗੁਰ ਪੀਰ ਅਵਤਾਰ ਸਾਧ ਸੰਤ ਖਿਚ ਲਿਆਇਆ ਚਰਨ ਦਵਾਰ, ਪਹਿਲੀ ਫਲਗੁਣ ਰੁੱਤ ਸੁਹਾਇਆ। ਔਲੀਏ ਪੀਰ ਸ਼ੇਖ਼ ਮਸਾਇਕ ਨੌਂ ਨੌਂ ਜੋਜਨ ਖੜੇ ਦਵਾਰ, ਗਲ ਵਿਚ ਪੱਲੂ ਏਕਾ ਪਾਇਆ। ਅੱਲਾ ਰਾਣੀ ਕਰੇ ਪੁਕਾਰ, ਤੇਰਾ ਕਲਮਾ ਤੇਰੇ ਵਿਚ ਸਮਾਇਆ। ਤੂੰ ਸਾਚਾ ਸੱਯਾ ਮੀਤ ਮੁਰਾਰ, ਕਿਉਂ ਸਨਮ ਬੈਠਾ ਮੁਖ ਛੁਪਾਇਆ। ਹਉਂ ਫਿਰਾਂ ਦੁਹਾਗਣ ਜਗਤ ਨਾਰ, ਕੰਤ ਸੁਹਾਗੀ ਨਜ਼ਰ ਕੋਇ ਨਾ ਆਇਆ। ਫਿਰੀ ਦਰੋਹੀ ਚਾਰ ਯਾਰ, ਉਚੀ ਕੂਕ ਕੂਕ ਸੁਣਾਇਆ। ਮੱਕਾ ਕਾਅਬਾ ਸੁਣੇ ਨਾ ਤੇਰੀ ਕੋਈ ਆਵਾਜ਼, ਉਚ ਮੁਨਾਰ ਬੈਠੇ ਮੁਖ ਸ਼ਰਮਾਇਆ। ਸਚ ਮਜ਼ਾਰ ਨਾ ਦੇਵੇ ਦੀਦਾਰ, ਹਜ਼ਾਰ ਬੈਠੇ ਤਸਬੀਆਂ ਪਾਇਆ। ਬਿਨ ਤੁਧ ਕੋਇ ਨਾ ਕਰੇ ਮੇਰਾ ਸ਼ੰਗਾਰ, ਮੇਰੀ ਅਲਫ਼ੀ ਨਾ ਕੋਈ ਸਵਾਇਆ। ਤੁਧ ਬਿਨ ਨਾ ਕਰੇ ਕੋਇ
ਪਿਆਰ, ਆਪਣੇ ਗਲੇ ਲੈ ਲਗਾਇਆ। ਬਿਰਹੋਂ ਵਿਛੋੜਾ ਮਾਰੇ ਮਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਤੇਰੇ ਨਾਉਂ ਦੀ ਕਰਾਂ ਪੁਕਾਰ, ਮਿਲ ਮਹਿਬੂਬ ਮੈਖ਼ਾਨਾ ਇਕ ਸੁਹਾਇਆ। ਤੇਰੇ ਬਿਨਾਂ ਮਨਜ਼ੂਰ ਕਰਾਂ ਨਾ ਕੋਇ ਕਲਬੂਤ, ਕੁਫ਼ਰ ਕਲਮਾ ਨਾ ਕੋਇ ਸੁਣਾਇਆ। ਤੇਰਾ ਨੈਣ ਦਰਸ ਮੇਰਾ ਹਜਾਰਾ ਦਰੂਦ, ਬਸਰੀ ਇਸਮ ਤੇਰੀ ਸਰਨਾਇਆ। ਮੈਂ ਹੋਈ ਵੈਰਾਗਣ ਤੇਰੀ ਹੂਰ, ਸ਼ਾਹ ਗ਼ਫ਼ੂਰ ਨਾ ਮੇਲ ਮਿਲਾਇਆ। ਬਿਨ ਤੁਧ ਕੋਈ ਨਾ ਦੇਵੇ ਸੱਚਾ ਸਰੂਰ, ਜਗਤ ਪਿਆਲੇ ਪੀ ਪੀ ਆਪਣਾ ਵਕ਼ਤ ਗਵਾਇਆ। ਨੂਰੀ ਬਖ਼ਸ਼ ਸਾਚਾ ਨੂਰ, ਨੂਰ ਤੇਰਾ ਮੋਹੇ ਭਾਇਆ। ਸਦਾ ਰਹੋ ਹਾਜ਼ਰ ਹਜ਼ੂਰ, ਹਜ਼ਰਤ ਤੇਰਾ ਵੇਸ ਦੂਸਰ ਦਰ ਦਿਸ ਕਿਤੇ ਨਾ ਆਇਆ। ਤੂੰ ਮੇਰੇ ਪਿਛੇ ਬਣ ਦਰਵੇਸ਼, ਮੁਰਸ਼ਦ ਮੁਰੀਦ ਮੁਰੀਦ ਮੁਰਸ਼ਦ ਏਕਾ ਘਰ ਸੁਹਾਇਆ। ਕਰ ਕਰ ਅਵਲੜਾ ਵੇਸ, ਅਮਾਮ ਅਮਾਮਾ ਸਿਰ ਤੂੰ ਸੱਚਾ ਸ਼ਹਿਨਸ਼ਾਹਿਆ। ਮੇਰੀ ਮਹਿੰਦੀ ਹੱਥੀਂ ਲਿਖੀ ਰੇਖ, ਅਮਾਮ ਮਹਿੰਦੀ ਆਪਣੇ ਨੇਤਰ ਆਪਣਾ ਰੰਗ ਚੜ੍ਹਾਇਆ। ਦਰ ਦਰ ਫਿਰਦੀ ਖੁਲ੍ਹੜੇ ਕੇਸ, ਮੇਰਾ ਸੀਸ ਨਾ ਕੋਇ ਗੁੰਦਾਇਆ। ਪੁਰਖ ਅਬਿਨਾਸ਼ੀ ਵੀਹ ਸੌ ਸਤਾਰਾਂ ਬਿਕ੍ਰਮੀ ਪਹਿਲੀ ਫੱਗਣ ਘਲਾਇਆ ਸੰਦੇਸ਼, ਜਗਤ ਸੁਵਾਣੀ ਲਏ ਮਨਾਇਆ। ਅਗਲੇ ਸੰਮਤ ਆਪੇ ਲਏ ਵੇਖ, ਨਾਰੀ ਵਰ ਨਿਰਗੁਣ ਕੰਤ ਰੂਪ ਪਰਗਟਾਇਆ। ਸਾਚੇ ਤਖ਼ਤ ਬਹੇ ਸਚਾ ਨਰੇਸ਼, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਸਤਾਰਾਂ ਬਿਕ੍ਰਮੀ ਅੰਤਮ ਆਪਣਾ ਭੇਵ ਖੁਲ੍ਹਾਇਆ। ਹਰਿ ਸੱਜਣ ਭੇਵ ਖੁਲ੍ਹਾਇੰਦਾ, ਪਾਰਬ੍ਰਹਮ ਬੇਅੰਤ। ਨਵ ਨਵ ਵੇਖ ਵਖਾਇੰਦਾ, ਲੱਖ ਚੁਰਾਸੀ ਜੀਵ ਜੰਤ। ਘਟ ਘਟ ਅੰਦਰ ਫੋਲ ਫੁਲਾਇੰਦਾ, ਆਪੇ ਹੋਏ ਖੋਜ ਖੁਜੰਤ। ਗੁਰਮੁਖ ਸਾਚੇ ਆਪ ਉਠਾਇੰਦਾ, ਸ਼ਬਦ ਜਣਾਏ ਮਣੀਆ ਮੰਤ। ਸਿਰ ਆਪਣਾ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਰਖਾਇੰਦਾ। ਸੰਮਤ ਸਤਾਰਾਂ ਵੀਹ ਸਦ ਬਿਕ੍ਰਮੀ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਗੁਰਸਿਖ ਸਾਚੇ ਕਰੇ ਪਿਆਰਾ, ਚਰਨ ਕਵਲ ਇਕ ਦਰਸਾਇੰਦਾ। ਗੁਰਮੁਖਾਂ ਦੇਵੇ ਨਾਮ ਅਧਾਰਾ, ਆਪਣਾ ਨਾਉਂ ਆਪ ਸੁਣਾਇੰਦਾ। ਸੰਤਾਂ ਮੇਲ ਮਿਲਾਵਾ ਕੰਤ ਭਤਾਰਾ, ਨਾਰੀ ਕੰਤ ਰੰਗ ਰੰਗਾਇੰਦਾ। ਭਗਤ ਭਗਵੰਤ ਸੋਹਣ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪਹਿਲੀ ਫਲਗੁਣ ਸਾਚੀ ਵਾਰ ਥਿਤ ਵਿਚਾਰਾ, ਚਾਰ ਜੁਗ ਪੂਰਬ ਲੇਖਾ ਵੇਖ ਵਖਾਇੰਦਾ। ਭੁਲ ਨਾ ਜਾਏ ਹਰਿ ਅਭੁਲ ਨਿਰੰਕਾਰਾ, ਭਰਮ ਭੁਲੇਖਾ ਸਰਬ ਕਢਾਇੰਦਾ। ਗੁਰਮੁਖ ਗੁਰਸਿਖ ਸੰਤ ਭਗਤ ਆਪੇ ਕਰੇ ਸਚ ਪਿਆਰਾ, ਅੰਤਰ ਆਤਮ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰਾ, ਜਿਸ ਜਨ ਆਪਣੇ ਖਾਤੇ ਪਾਇੰਦਾ। ਸ੍ਰਿਸ਼ਟ ਸਬਾਈ ਨਾ ਮਿਲੇ ਕੋਇ ਦਵਾਰਾ, ਰਾਏ ਧਰਮ ਹੱਥ ਫੜਾਇੰਦਾ। ਵੀਹ ਸੌ ਵੀਹ ਬਿਕ੍ਰਮੀ ਤਕ ਗਿਆਰਾਂ ਲੱਖ ਦਏ ਆਧਾਰਾ, ਬਾਕੀ ਸ਼ੌਹ ਦਰਯਾਏ ਆਪ ਰੁੜ੍ਹਾਇੰਦਾ। ਵੀਹ ਸੌ ਸਤਾਰਾਂ ਬਿਕ੍ਰਮੀ ਆਪਣੀ ਹੱਥੀਂ ਲਾਏ ਪਾਰ ਕਿਨਾਰਾ, ਜਿਸ ਜਨ ਆਪਣੇ ਬੇੜੇ ਆਪ ਚੜ੍ਹਾਇੰਦਾ। ਲੋਕਮਾਤ ਨਾ ਆਏ ਦੂਜੀ ਵਾਰਾ, ਮਾਤ ਗਰਭ ਨਾ ਫੇਰਾ ਪਾਇੰਦਾ। ਤੀਰਥ ਤੱਟਾਂ ਮਾਰੇ ਮਾਰਾ, ਭੇਖ ਪਖੰਡਾ ਸਰਬ ਗਵਾਇੰਦਾ। ਨਿਹਕਲੰਕ ਨਰ ਨਰਾਇਣ ਨਾ ਕਿਸੇ ਵਿਚਾਰਾ, ਅੰਤ ਜੀਵਣ ਮੁਕਤ ਨਾ ਕੋਇ ਕਹਾਇੰਦਾ। ਸੋ ਉਤਰੇ ਪਾਰ ਜਿਸ ਦੇਵੇ ਦਰਸ ਆਪ ਕਰਤਾਰਾ, ਜਪ ਤਪ ਹਠ ਜੋਗ ਅਭਿਆਸ ਕੋਇ ਰਹਿਣ ਨਾ ਪਾਇੰਦਾ । ਜਮਨਾ ਸੁਰਸਤੀ ਗੋਦਾਵਰੀ ਗੰਗਾ ਨਾ ਬੁਝਾਏ ਕਿਸੇ ਦੀ ਪਿਆਸ, ਪਿਆਸਾ ਜੀਵ ਸਰਬ ਕੁਰਲਾਇੰਦਾ। ਬਿਨ ਹਰਿ
ਪੂਰੀ ਕਰੇ ਨਾ ਕੋਇ ਆਸ, ਨਾਨਕ ਗੋਬਿੰਦ ਏਹ ਸਮਝਾਇੰਦਾ। ਮੂਸੇ ਈਸੇ ਸੰਗ ਮੁਹੰਮਦ ਕਰਨ ਤਰਾਸ ਤਰਾਸ, ਨੇਤਰ ਨੈਣ ਨਾ ਕੋਇ ਉਠਾਇੰਦਾ। ਲਾੜੀ ਮੌਤ ਧਰਮ ਰਾਏ ਸੰਗ ਹੱਥ ਵਿਚ ਫੜ ਕੇ ਬੈਠੀ ਫਾਸ, ਪੁਰਖ ਅਬਿਨਾਸ਼ੀ ਸ਼ਬਦ ਫਾਸੀ ਇਕ ਲਟਕਾਇੰਦਾ। ਬਚਿਆ ਰਹੇ ਨਾ ਕੋਇ ਪੰਡਤ ਕਾਂਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਵੀਹ ਸੌ ਸਤਾਰਾਂ ਬਿਕ੍ਰਮੀ ਅੰਤਮ ਮਾਸ, ਭਗਤਨ ਹਰਿ ਵਡਿਆਇਆ। ਹਰਿ ਸੰਗਤ ਪੂਰੀ ਕਰੇ ਆਸ, ਸ੍ਰਿਸ਼ਟ ਸਬਾਈ ਸ਼ੋਹ ਦਰਯਾ ਰੁੜ੍ਹਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸ, ਗਗਨ ਗਗਨੰਤਰ ਵੇਖ ਵਖਾਇਆ। ਜਿਸ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਆਪਣੇ ਇਕ ਸਵਾਸ, ਸਵਾਸ ਲੈਣ ਮੁੜ ਕੇ ਲੋਕਮਾਤ ਵਿਚ ਨਾ ਆਇਆ। ਲੇਖੇ ਲਾਏ ਜਗਤ ਗਰਾਸ, ਰਸਨਾ ਚਖ ਜੋ ਰਸ ਵਖਾਇਆ। ਗੁਰਸਿਖਾਂ ਬਣੇ ਪਹਿਲੋਂ ਆਪ ਦਾਸ, ਫਿਰ ਗੁਰਸਿਖਾਂ ਸਾਚੀ ਸੇਵ ਕਮਾਇਆ। ਗੁਰਸਿਖ ਹੋਇ ਨਾ ਕੋਇ ਵਿਨਾਸ, ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦਿ ਰਹੇ ਜਸ ਗਾਇਆ। ਜਿਸ ਜਨ ਮਿਲਿਆ ਆਪ ਪੁਰਖ ਅਬਿਨਾਸ਼, ਜੰਗਲ ਜੂਹ ਉਜਾੜ ਪਹਾੜ ਲੱਭਣ ਕਿਉਂ ਕਿਸੇ ਘਰ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ ਬਿਨ ਗੁਰਸਿਖਾਂ ਰਿਹਾ ਉਦਾਸ, ਗੁਰਸਿਖ ਉਪਜਾਵਣ ਖ਼ਾਤਰ ਗੁਰ ਅਵਤਾਰ ਰਿਹਾ ਘਲਾਇਆ। ਕਲਜੁਗ ਅੰਤਮ ਪਰਗਟਾਏ ਆਪਣੇ ਅੱਖਰ ਨਾ ਕੋਈ ਲਾਏ ਲਗ ਮਾਤਰ, ਸਿਹਾਰੀ ਬਿਹਾਰੀ ਕੰਨਾ ਔਂਕੜ ਬਿੰਦੀ ਟਿਪੀ ਨਾ ਮੇਲ ਮਿਲਾਇਆ। ਏਕਾ ਅੱਖਰ ਦੱਸੇ ਸੁਧਾਖਰ, ਸੁਧ ਅਸੁਧ ਹੋਇ ਕਦੇ ਨਾ ਜਾਇਆ। ਲੱਖ ਚੁਰਾਸੀ ਨਾਮ ਮਧਾਣਾ ਵਰੋਲ ਗੁਰਸਿਖ ਕੱਢੇ ਮਾਖਣ, ਪਰੇਮ ਨੇਤਰਾ ਏਕਾ ਪਾਇਆ। ਗੁਰਸਿਖ ਸਦਾ ਬਣਿਆ ਰਹੇ ਚਾਤਰ, ਹਰਿ ਜੂ ਹਰਿ ਹਰਿ ਮੂਰਖ ਮੁਗਧ ਆਪਣਾ ਨਾਉਂ ਧਰਾਇਆ। ਗੁਰਸਿਖਾਂ ਕਰਨ ਆਇਆ ਅੰਤਮ ਖ਼ਾਤਰ, ਆਪ ਆਪਣਾ ਭਸਮ ਕਰਾਇਆ। ਸ਼ਬਦ ਸੁਣਾਏ ਸਾਚੀ ਗਾਥੜ, ਪਾਰਬ੍ਰਹਮ ਪ੍ਰਭ ਆਪ ਅਲਾਇਆ। ਕਿਆ ਕੋਈ ਭੇਵ ਜਾਣੇ ਬਾਤਨ, ਜਮਾਲ ਬਾਤਨ ਗੁਰਮੁਖਾਂ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ, ਬੀਸ ਸਤਾਰਾਂ ਸਾਚੀ ਧਾਰ, ਹਰਿ ਸੱਜਣ ਆਪ ਚਲਾਇੰਦਾ। ਬਾਵਨ ਬਾਵਨ ਭੇਵ ਨਿਆਰ, ਬਾਵਨ ਆਪਣਾ ਰੂਪ ਵਟਾਇੰਦਾ। ਬਾਵਨ ਅੱਖਰ ਕਰ ਪਿਆਰ, ਨਿਸ਼ਅੱਖਰ ਵਿਚ ਟਿਕਾਇੰਦਾ। ਬਾਵਨ ਬਰਸ ਵਿਚ ਸੰਸਾਰ, ਰੂਪ ਅਨੂਪ ਆਪ ਵਖਾਇੰਦਾ। ਬਾਵਨ ਸਭ ਤੋਂ ਵਸੇ ਬਾਹਰ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਅਠਾਰਾਂ ਦਸ ਇਕ ਆਪਣਾ ਖੇਲ ਖਿਲਾਇੰਦਾ। ਇਕ ਦਸ ਖੇਲ ਖਿਲਾਇਆ, ਅਠਾਰਾਂ ਚਰਨ ਵਡਿਆਈਆ। ਤੇਈ ਰੂਪ ਮਾਤ ਵਟਾਇਆ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਇਕਾਵਨ ਆਪਣਾ ਅੰਗ ਲਗਾਇਆ, ਬਾਵਨ ਨਿਰਗੁਣ ਸੰਗ ਰਖਾਈਆ। ਨਿਰਗੁਣ ਸਾਚਾ ਰਾਹ ਚਲਾਇਆ, ਮਹਾਂਸਾਰਥੀ ਬਣ ਸ਼ਹਿਨਸ਼ਾਹੀਆ। ਕਲਜੁਗ ਅੰਤਮ ਵੇਖ ਵਖਾਇਆ, ਵੇਖਣਹਾਰਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਆਪ ਉਠਾਇਆ, ਦੀਨਾਂ ਨਾਥ ਦੀਨ ਦਿਆਲ। ਕਲਜੁਗ ਅੰਤਮ ਵੇਖ ਵਖਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਗੁਰਮੁਖ ਸਾਚਾ ਪਾਰ ਕਰਾਇਆ, ਗੁਰ ਸ਼ਬਦੀ ਬਣ ਦਲਾਲ। ਹਾਲ ਮੁਰੀਦਾਂ ਆਪ ਸੁਣਾਇਆ, ਸਤਿ ਪੁਰਖ ਪੁਰਖ ਅਕਾਲ। ਦੀਦਾ ਦਾਨਿਸਤਾ ਰੂਪ ਵਟਾਇਆ, ਦੀਨਨ ਹਰਿ ਨਰ ਗੋਪਾਲ।
ਆਹਿਸਤਾ ਆਹਿਸਤਾ ਆਪਣੀ ਧਾਰ ਚਲਾਇਆ, ਚਾਲ ਅਵਲੜੀ ਆਪ ਵਖਾਲ। ਸਚ ਫ਼ਰਿਸ਼ਤਾ ਇਕ ਉਡਾਇਆ, ਸ਼ਬਦ ਸਰੂਪੀ ਕਾਲ ਮਹਾਕਾਲ। ਮੇਲ ਮਿਲਾਇਆ, ਪਾਰਬ੍ਰਹਮ ਸੁਰਤ ਸੰਭਾਲ। ਅਗੰਮ ਰੰਗ ਰੰਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਜਾਣੀ ਜਾਣ। ਜਾਨਣਹਾਰਾ ਜਾਣਦਾ, ਆਦਿ ਜੁਗਾਦੀ ਕਾਰ। ਵੇਦ ਕਤੇਬ ਨਾ ਕੋਈ ਪਛਾਣਦਾ, ਖਾਣੀ ਬਾਣੀ ਨਾ ਕੋਈ ਵਿਚਾਰ। ਜੁਗਾ ਜੁਗੰਤਰ ਖੇਲ ਸ੍ਰੀ ਭਗਵਾਨ ਦਾ, ਜਾਗਰਤ ਜੋਤ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਉਭਾਰ। ਗੁਰਸਿਖ ਆਪ ਉਭਾਰਿਆ, ਕਰ ਕਿਰਪਾ ਕਰਤਾਰ। ਮਾਣਸ ਜਨਮ ਸਵਾਰਿਆ, ਜਿਸ ਬਖ਼ਸ਼ੇ ਚਰਨ ਪਿਆਰ। ਨਾਤਾ ਤੁਟੇ ਅੰਤ ਸੰਸਾਰਿਆ, ਮਿਲੇ ਹਰਿ ਜੂ ਮੀਤ ਮੁਰਾਰ। ਮਸਲਾ ਆਪਣਾ ਆਪ ਬਣਾ ਲਿਆ, ਹਰਿ ਸੰਗਤ ਨਾਲ ਕਰ ਪਿਆਰ। ਸ੍ਰਿਸ਼ਟ ਸਬਾਈ ਧੱਕਾ ਲਾ ਲਿਆ, ਗੁਰਸਿਖਾਂ ਦਾ ਲਏ ਸਹਾਰ। ਧਰਤ ਮਾਤ ਮਾਣ ਦਿਵਾ ਲਿਆ, ਹਰਿ ਸੰਗਤ ਬਖ਼ਸ਼ੇ ਤੇਰੀ ਚਰਨ ਧੂੜ ਛਾਰ। ਆਪਣਾ ਨਾਉਂ ਤੇਰੀ ਝੋਲੀ ਪਾ ਲਿਆ, ਤੇਰਾ ਵਿਕਾਰਾ ਆਪਣੀ ਝੋਲੀ ਡਾਰ। ਆਪਣਾ ਭਾਨ ਤੇਰੇ ਅੰਦਰ ਚਮਕਾ ਲਿਆ, ਤੇਰਾ ਅੰਧੇਰਾ ਆਪਣੀ ਰੱਖੇ ਸਾਚੀ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖਾਂ ਉਪਰ ਹੋਇਆ ਆਪ ਮਿਹਰਵਾਨ। ਮਿਹਰਵਾਨ ਸਦਾ ਜਗ ਮੰਗਦਾ, ਮੰਗੇ ਮੰਗ ਕਰਤਾਰਾ। ਗੁਰਮੁਖ ਤੇਰਾ ਦਵਾਰਾ ਇਕੋ ਲੰਘਦਾ, ਨਾਤਾ ਤੋੜ ਸਰਬ ਸੰਸਾਰਾ। ਗੁਰਸਿਖ ਕੋਲ ਆ ਕਦੇ ਨਾ ਸੰਗਦਾ, ਲੱਖ ਚੁਰਾਸੀ ਕੋਲੋਂ ਸੁਤਾ ਪੈਰ ਪਸਾਰਾ। ਕਲਜੁਗ ਅੰਤਮ ਗੁਰਸਿਖ ਤੇਰਾ ਕਾਇਆ ਚੋਲਾ ਆਪਣੀ ਹੱਥੀਂ ਰੰਗਦਾ, ਨਿਰਗੁਣ ਬਣਿਆ ਸਰਗੁਣ ਲਲਾਰਾ। ਕਰਿਆ ਖੇਲ ਸੂਰੇ ਸਰਬੰਗ ਦਾ, ਦੂਜੇ ਦਰ ਨਾ ਬਣੇ ਭਿਖਾਰਾ। ਮਨਮੁਖਾਂ ਏਕਾ ਹੁਕਮ ਧਰਮ ਰਾਏ ਦਰ ਟੰਗਦਾ, ਸ਼ਬਦ ਅਗੰਮੀ ਬਣ ਲਿਖਾਰਾ। ਗੁਰਸਿਖਾਂ ਵੇਲਾ ਆਇਆ ਪਰਮਾਨੰਦ ਦਾ, ਨਿਜ ਆਤਮ ਦੇ ਹੁਲਾਰਾ। ਮਨਮੁਖ ਕਾਚੀ ਵੰਗ ਭੰਨਦਾ, ਘੜਨ ਭੰਨਣਹਾਰ ਇਕ ਠਠਿਆਰਾ। ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ ਦਾ, ਬ੍ਰਹਮਾ ਵਿਸ਼ਨ ਸ਼ਿਵ ਕੀ ਕਰੇ ਵਿਚਾਰਾ। ਜੇਰਜ ਅੰਡਜ ਉਤਭੁਜ ਸੇਤਜ ਤ੍ਰੈਗੁਣ ਮਾਇਆ ਪੰਜ ਤੱਤ ਇਕੋ ਦਾਨ ਮੰਗਦਾ, ਹਰਿ ਕਾ ਨਾਉਂ ਅਪਰ ਅਪਾਰਾ। ਨੌ ਸੌ ਚੁਰਾਨਵੇ ਚੌਕੜੀ ਜੁਗ ਯੁਗ ਜੁਗ ਟੁੱਟੀ ਆਪਣੀ ਹੱਥੀਂ ਗੰਢ ਦਾ, ਗੰਢ ਦੇਵੇ ਦੇਵਣਹਾਰਾ। ਲੇਖਾ ਜਾਣੇ ਇੰਡ ਪਿੰਡ ਬ੍ਰਹਿਮੰਡ ਦਾ, ਸਚਖੰਡ ਵਸਿਆ ਆਪ ਨਿਰੰਕਾਰਾ। ਸਚੇ ਸਾਹਿਬ ਨੂੰ ਕਿਆ ਕੋਈ ਨਿੰਦ ਦਾ, ਨਿੰਦਿਆ ਉਸਤਤ ਵਸਿਆ ਬਾਹਰਾ। ਵੇਖੋ ਖੇਲ ਗੁਣੀ ਗਹਿੰਦ ਦਾ, ਕਲਜੁਗ ਅੰਤਮ ਹੋਏ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਬੈਠ ਠਾਂਡੇ ਦਰਬਾਰਾ। ਠਾਂਡੇ ਘਰ ਹਰਿ ਜੂ ਵਸਿਆ, ਸਚਖੰਡ ਸੱਚਾ ਦਰਬਾਰ। ਆਦਿ ਜੁਗਾਦਿ ਫਿਰੇ ਨੱਸਿਆ, ਜਨ ਭਗਤਾਂ ਰਿਹਾ ਪੈਜ ਸਵਾਰ। ਹਿਰਦੇ ਅੰਦਰ ਚਤੁਰਭੁਜ ਹੋ ਹੋ ਆਪੇ ਵਸਿਆ, ਹਰਿ ਕਾ ਚਿੱਤਰ ਚਿਤਰ ਨਾ ਸਕੇ ਕੋਇ ਵਿਚ ਸੰਸਾਰ। ਮਨਮੁਖ ਜੀਵਾਂ ਕੋਲੋਂ ਸਦਾ ਨੱਸਿਆ, ਭੱਜਿਆ ਜਾਏ ਵਾਹੋ ਦਾਹ ਪਾਰ ਕਰਾਏ ਜੰਗਲ ਜੂਹ ਉਜਾੜ ਪਹਾੜ। ਗੁਰਸਿਖ ਗ਼ਰੀਬ ਨਿਮਾਣਿਆਂ ਅਗੇ ਹੋ ਹੋ ਆਪੇ ਹੱਸਿਆ, ਬਣਿਆ ਰਹੇ ਫ਼ਰਮਾਬਰਦਾਰ। ਫੜ ਫੜ ਬਾਹੋਂ ਮਾਰਗ ਆਪੇ ਦੱਸਿਆ, ਦਿਵਸ ਰੈਣ ਨਾ ਕਰੇ ਕੋਇ ਵਿਚਾਰ। ਆਪਣਾ ਮੰਤਰ ਗੁਰਸਿਖਾਂ ਮਨ ਉਤੇ ਆਪ ਝਸਿਆ, ਦੂਈ ਦਵੈਤ ਦੁਰਮਤ ਮੈਲ ਦਏ ਉਤਾਰ। ਸ਼ਬਦ
ਨਿਰਾਲਾ ਤੀਰ ਏਕਾ ਕਸਿਆ, ਏਕਾ ਵਾਰ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਕਰੇ ਪਿਆਰ ਪਿਆਰਾ ਮੀਤੜਾ, ਬਿਰਹੋਂ ਰੋਗ ਕੱਢੇ ਅੱਗ। ਕਾਇਆ ਚੋਲੀ ਰੰਗੇ ਚੀਥੜਾ, ਦਰਸ ਵਖਾਏ ਉਪਰ ਸ਼ਾਹ ਰਗ। ਅੰਮ੍ਰਿਤ ਜਾਮ ਪਿਆਏ ਇਕ ਅਨਡੀਠੜਾ, ਭਰ ਪਿਆਲਾ ਸੂਰਾ ਸਰਬੱਗ। ਪਤਿਤ ਪਾਪੀ ਕਰੇ ਪੁਨੀਤੜਾ, ਜੋ ਜਨ ਸਰਨਾਈ ਜਾਏ ਲੱਗ। ਮਿਠਾ ਕਰੇ ਕੌੜਾ ਰੀਠੜਾ, ਮਾਣਸ ਹੰਸ ਰੂਪ ਵਟਾਏ ਕਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਹੀਰੇ ਨਗ। ਹੀਰਾ ਨਗ ਜਵਾਹਰ ਮਾਣਕ ਮੋਤੀ, ਗੁਰਸਿਖ ਗੁਰ ਗੁਰ ਵਡਿਆਇੰਦਾ। ਨਿਰਗੁਣ ਨਿਰਵੈਰ ਜਗਾਏ ਨਿਰਮਲ ਜੋਤੀ, ਨੂਰ ਨੁਰਾਨਾ ਡਗਮਗਾਇੰਦਾ। ਫੜ ਬਹਾਏ ਏਕਾ ਚੋਟੀ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਵਾਰ ਕੱਢੇ ਵਾਸਨਾ ਖੋਟੀ, ਵਾਸਤਕ ਆਪਣਾ ਰੂਪ ਦਰਸਾਇੰਦਾ। ਲੱਭਦੇ ਫਿਰਦੇ ਕੋਟਨ ਕੋਟੀ, ਕਾਇਆ ਕੋਟ ਨਾ ਕੋਇ ਫੋਲਾਇੰਦਾ। ਮਨੀ ਸਿੰਘ ਤੇਰਾ ਪੂਰਾ ਕੀਤਾ ਕੌਲ ਕਰਮ ਸਿੰਘ ਦਰ ਆਇਆ ਡੇਰਾ ਲਗਾਇਆ ਮਰਦਾਨ ਹੋਤੀ, ਸੁਰਤੀ ਸੁਰਤੀ ਸੋਤੀ ਆਪ ਜਗਾਈਆ। ਵੀਹ ਸੌ ਸਤਾਰਾਂ ਬਿਕ੍ਰਮੀ ਪਹਿਲੀ ਫੱਗਣ ਆਪ ਮਨਾਈ ਆਤਮਾ ਰੋਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੀ ਵਡਿਆਈਆ। ਕਰਮ ਸਿੰਘ ਤੇਰਾ ਕਰਮ ਗੁਣ, ਨਿਹਕਰਮੀ ਵੇਖ ਵਖਾਇੰਦਾ। ਸੰਤ ਭਗਵੰਤ ਪੁਕਾਰ ਰਿਹਾ ਸੁਣ, ਭੁੱਲ ਕਦੇ ਨਾ ਜਾਇੰਦਾ। ਦੂਜੇ ਜਾਮੇ ਲਿਆ ਚੁਣ, ਪਿਛਲਾ ਲੇਖਾ ਲੇਖੇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲੀ ਬੁਧ ਮੇਲ ਮਿਲਾਇੰਦਾ। ਬਾਲੀ ਬੁਧ ਹਰਿ ਮੇਲ ਮਿਲਾਇਆ, ਦਇਆ ਕਰੇ ਦੀਨ ਕਾ ਨਾਥ। ਕਰਮ ਘਾਟ ਹਰਿ ਪਾਰ ਕਰਾਇਆ, ਲੇਖਾ ਮੁਕਾਇਆ ਆਪਣੀ ਵਾਟ। ਮਾਣਸ ਰੂਪ ਮਾਣਸ ਧਰਾਇਆ, ਮਾਣਸ ਰਖਾਈ ਸਾਚੀ ਜ਼ਾਤ। ਓਤ ਪੋਤ ਪੁਤ ਪੋਤਰਾ ਏਕਾ ਰੰਗ ਵਖਾਇਆ, ਮਿਟੇ ਅੰਧੇਰੀ ਰਾਤ। ਵਿਚਲਾ ਲੇਖਾ ਨਾ ਕਿਸੇ ਜਣਾਇਆ, ਪੁਰਖ ਅਬਿਨਾਸ਼ੀ ਆਪਣੇ ਵਿਚ ਸਮਾਈ ਤੇਰੀ ਗਾਥ। ਮਾਣ ਸਿੰਘ ਤੇਰਾ ਬਾਪ ਬਣਾਇਆ, ਸਿੰਘ ਨਰਾਇਣ ਪੋਤਰਾ ਦਾਤ। ਮਨੀ ਸਿੰਘ ਮਿਲ ਹਰਿ ਦਰਸਨ ਪਾਇਆ, ਪਹਿਲੀ ਫੱਗਣ ਸੁਹਾਵੀ ਰਾਤ। ਭਿੰਨੜੀ ਰੈਣ ਖ਼ੁਸ਼ੀ ਮਨਾਇਆ, ਹਰਿ ਮਿਲਿਆ ਕਮਲਾਪਾਤ। ਗੁਰਮੁਖ ਸਖ਼ੀਆਂ ਮੰਗਲ ਗਾਇਆ, ਘਰ ਵੱਜਿਆ ਸਾਚਾ ਨਾਦ। ਹਰਿ ਸੰਗਤ ਤੇਰਾ ਮੇਲ ਮਿਲਾਇਆ, ਮੇਲ ਮਿਲਾਵਾ ਆਦਿ ਜੁਗਾਦਿ। ਕਲਜੁਗ ਜੀਵਾਂ ਲੇਖਾ ਰਹੇ ਨਾ ਰਾਇਆ, ਪੂਰਾ ਕਰੇ ਨਾ ਕੋਇ ਘਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸਤਾਰਾ ਰਾਏ ਧਰਮ ਸੁਹਾਏ ਤੇਰੀ ਖਾਟ। ਰਾਏ ਧਰਮ ਤੇਰਾ ਖਾਟ ਖਟੋਲਾ, ਹਰਿ ਸਾਚਾ ਵੇਖ ਵਖਾਇੰਦਾ। ਅਠ ਅਠਾਰਾਂ ਅਠਾਈ ਤੇਰਾ ਗੋਲਾ, ਸਾਚਾ ਹੁਕਮ ਸੁਣਾਇੰਦਾ। ਨਿਰਗੁਣ ਨਿਰਵੈਰ ਬਣਿਆ ਤੋਲਾ, ਸਾਚਾ ਕੰਡਾ ਇਕ ਉਠਾਇੰਦਾ। ਗੋਬਿੰਦ ਗੁਰ ਬਣ ਵਿਚੋਲਾ, ਸਾਚਾ ਮੇਲ ਮਿਲਾਇੰਦਾ। ਅੰਤਮ ਸਭ ਦਾ ਪੜਦਾ ਖੋਲ੍ਹਾ, ਜਗਤ ਪੜਦਾ ਨਾ ਕੋਇ ਰਖਾਇੰਦਾ। ਕਲਜੁਗ ਮਿਟੇ ਝੂਠਾ ਬੋਲਾ, ਸੋਹੰ ਢੋਲਾ ਇਕ ਸੁਣਾਇੰਦਾ। ਮਨ ਮਤ ਬੁਧ ਪਾਏ ਰੌਲਾ, ਚੌਦਾਂ ਚੌਦਾਂ ਸਰਬ ਕੁਰਲਾਇੰਦਾ। ਪੰਦਰਾਂ ਅੰਦਰਾਂ ਚੁੱਕਿਆ ਡੋਲਾ, ਮੰਦਰਾਂ ਕੰਦਰਾਂ ਫੋਲ ਫੁਲਾਇੰਦਾ। ਸੋਲਾਂ ਸੋਲਾਂ ਸੋਲਾਂ ਖੇਲੇ ਹੋਲਾ, ਗੁਰਮੁਖਾਂ ਰੰਗ ਰੰਗਾਇੰਦਾ। ਸੰਮਤ ਸਤਾਰਾਂ ਬਣਿਆ ਭਾਲਾ ਭੋਲਾ, ਸ੍ਰਿਸ਼ਟ ਸਬਾਈ ਆਪ ਰੁੜ੍ਹਾਇੰਦਾ। ਰੂਪ ਵਟਾਏ ਮੌਲਾ ਮੌਲਾ, ਮੌਲਾ ਆਪਣੀ ਕਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਮਸਲਾ ਹਰਿ ਸੰਗਤ ਤੇਰਾ ਪਿਆਰ, ਵਿਚ ਸੰਸਾਰ ਆਪ ਧਰਾਇੰਦਾ। ਸਾਚਾ ਮਸਲਾ ਹਰਿ ਸੰਗਤ ਮੇਲਾ, ਸ੍ਰੀ ਭਗਵਾਨ ਬਣਾਇਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਰੰਗਣਹਾਰਾ ਇਕ ਅਖਵਾਇਆ। ਏਕਾ ਘਰ ਮਿਲੇ ਸੱਜਣ ਸੁਹੇਲਾ, ਘਰ ਸੁਹੰਜਣਾ ਇਕ ਵਡਿਆਇਆ। ਏਕਾ ਦਰ ਚੜ੍ਹੇ ਤੇਲਾ, ਏਕਾ ਸਾਚਾ ਸਗਨ ਮਨਾਇਆ। ਏਕਾ ਵਕ਼ਤ ਏਕਾ ਵੇਲਾ, ਏਕਾ ਹਰਿ ਜੂ ਹੋਏ ਸਹਾਇਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਏਕਾ ਏਕ ਭੇਵ ਕਿਸੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਸਲਾ ਇਕ ਸਮਝਾਇਆ। ਸਾਚਾ ਮਸਲਾ ਸੁਣਨਾ ਕਰ ਧਿਆਨ, ਹਰਿ ਸੰਗਤ ਹਰਿ ਜਣਾਇੰਦਾ। ਵੇਲੇ ਅੰਤ ਹੋਣਾ ਪਰਵਾਨ, ਗੁਰਸਿਖ ਵਿਛੜ ਕਦੇ ਨਾ ਜਾਇੰਦਾ। ਸ੍ਰਿਸ਼ਟ ਸਬਾਈ ਕਾਇਆ ਪੰਜ ਤੱਤ ਹੋਏ ਵੈਰਾਨ, ਤੱਤ ਤੱਤਾਂ ਵਿਚ ਸਮਾਇੰਦਾ। ਧੰਨ ਗੁਰਸਿਖ ਧੰਨ ਗੁਰਸਿਖ ਧੰਨ ਗੁਰਸਿਖ ਜਿਸ ਹਰਿ ਜੂ ਕਰੇ ਪਛਾਣ, ਹਰਿ ਹੋ ਨਿਮਾਣਾ ਗੁਰਸਿਖਾਂ ਦਰ ਦਰ ਲੱਭਣ ਆਇੰਦਾ। ਆਪ ਮੰਨਦਾ ਰਹੇ ਆਪਣਾ ਭਾਣਾ, ਗੁਰਸਿਖਾਂ ਭਾਣਾ ਆਪਣੇ ਸਿਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰ ਇਲਾਹੀ ਆਪਣਾ ਦੇਵੇ ਇਕ ਬਿਆਨਾ, ਬਿਆਨ ਆਪਣੇ ਅੱਗੇ ਰਖਾਇੰਦਾ ।
ਭੁਲਿਆਂ ਮਾਰਗ ਪਾਂਵਦਾ, ਪਿਤਾ ਪੂਤ ਆਧਾਰ। ਜਗਤ ਦੁੱਖ ਭੁੱਖ ਗਵਾਂਵਦਾ, ਕਿਰਪਾ ਕਰ ਆਪ ਕਰਤਾਰ। ਜਗਤ ਸੁਖ ਇਕ ਵਖਾਂਵਦਾ, ਚਰਨ ਕਵਲ ਦੇ ਆਧਾਰ। ਸਚ ਪਰੀਤ ਮਾਣਸ ਮਨੁਖ ਗੁਰਮੁਖ ਆਪ ਉਪਜਾਂਵਦਾ, ਦੇਵੇ ਨਾਮ ਸ਼ਬਦ ਖ਼ੁਮਾਰ। ਕਾਗ ਹੰਸ ਰੂਪ ਵਟਾਂਵਦਾ, ਮਾਣਕ ਮੋਤੀ ਚੋਗ ਚੁਗੇ ਇਕ ਦਵਾਰ। ਬੁਝੀ ਜੋਤੀ ਫੇਰ ਜਗਾਂਵਦਾ, ਜੋਤੀ ਜਾਤਾ ਜਗਾਵਣਹਾਰ। ਮਾਣਕ ਮੋਤੀ ਆਪ ਵਖਾਂਵਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਿਚਾਰ। ਪੂਰਬ ਦੁਖ ਨਵਾਰਿਆ, ਸੁਖ ਸਾਂਤਕ ਸਤਿ ਕਿਰਪਾਲ। ਆਪਣਾ ਦਰਸ ਆਪ ਵਖਾ ਲਿਆ, ਪਤ ਰਖੇ ਦੀਨ ਦਿਆਲ। ਪਿਛਲਾ ਘਾਟਾ ਮੂਲ ਚੁਕਾ ਲਿਆ, ਅਗੇ ਭਰੇ ਇਕ ਭੰਡਾਰ। ਜਗਤ ਨਿਮਾਣੀ ਗਲੇ ਲਗਾ ਲਿਆ, ਵਡ ਗੁਣ ਹੋਏ ਵਿਚ ਸੰਸਾਰ। ਸਿਰ ਸਮਰਥ ਹੱਥ ਟਿਕਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਹਾਏ ਦਰ ਬੰਕ ਦਵਾਰ। ਬੰਕ ਦਵਾਰ ਸੁਹਾਵਣਾ, ਘਰ ਹੋਏ ਸੋਭਾਵੰਤ। ਸਤਿਗੁਰ ਜਗਤ ਦੁੱਖ ਮਿਟਾਵਣਾ, ਘਰ ਉਪਜੇ ਰੁੱਤ ਬਸੰਤ। ਬੰਸ ਅੰਸ ਇਕ ਵਖਾਵਣਾ, ਪਤ ਰਖੇ ਹਰਿ ਪਤਵੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭੰਡਾਰਾ ਅਤੁਟ ਅਗਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਚੁਕਾਏ ਬਾਲ ਨਾਦਾਨ, ਅੱਗੇ ਬਣਾਏ ਸਾਚੀ ਬਣਤ।
੧੧ ਫਲਗੁਣ ੨੦੧੭ ਬਿਕ੍ਰਮੀ ਕਾਕਾ ਸਰਜੀਤ ਸਿੰਘ ਸਪੁਤਰ ਬੀਬੀ ਰਣਜੀਤ ਕੌਰ ਦੇ ਜਨਮ ਦਿਨ ਤੇਰਵੇ ਸਾਲ ਮਨੌਣ ਦੇ ਸਮੇਂ
ਜੇਠੂਵਾਲ ਦਰਬਾਰ ਵਿਚ ਦਇਆ ਹੋਈ
ਗੁਰਸਿਖ ਸਦਾ ਪ੍ਰਿਤਪਾਲਦਾ, ਆਦਿ ਜੁਗਾਦੀ ਏਕੰਕਾਰ। ਲੇਖਾ ਜਾਣੇ ਦੋ ਜਹਾਨ ਦਾ, ਪਾਰਬ੍ਰਹਮ ਬੇਐਬ ਪਰਵਰਦਿਗਾਰ। ਕਰੇ ਖੇਲ ਸ੍ਰੀ ਭਗਵਾਨ ਦਾ, ਨਿਰਗੁਣ ਰੂਪ ਅਗੰਮ ਅਪਾਰ। ਆਪਣਾ ਖੇਲ ਆਪੇ ਜਾਣਦਾ, ਜਾਨਣਹਾਰ ਸ਼ਹਿਨਸ਼ਾਹ ਸੱਚੀ ਸਰਕਾਰ। ਕ਼ੁਦਰਤ ਕ਼ਾਦਰ ਵੇਖ ਵਖਾਣਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ। ਗੁਰਸਿਖ ਰੰਗ ਰੰਗਾਇੰਦਾ, ਰੰਗ ਰੰਗੀਲਾ ਹਰਿ ਨਿਰੰਕਾਰ। ਸਚ ਕ਼ਬੀਲਾ ਆਪ ਬਣਾਇੰਦਾ, ਜੁਗਾ ਜੁਗੰਤਰ ਹੋ ਉਜਿਆਰ। ਛੈਲ ਛਬੀਲਾ ਮੇਲ ਮਿਲਾਇੰਦਾ, ਤਖ਼ਤ ਨਿਵਾਸੀ ਸ਼ਾਹ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਮੁਖ ਰੰਗ ਅਪਾਰ, ਸੋ ਪੁਰਖ ਨਿਰੰਜਣ ਆਪ ਚੜ੍ਹਾਈਆ। ਗੁਰਸਿਖ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਗੁਰਸਿਖ ਵਸੇ ਠਾਂਡੇ ਦਰ ਸੱਚੇ ਦਰਬਾਰ, ਏਕੰਕਾਰਾ ਏਕਾ ਘਰ ਬਹਾਈਆ। ਗੁਰਸਿਖ ਮੇਲਾ ਹਰਿ ਹਰਿ ਨਾਰੀ ਕੰਤ ਭਤਾਰ, ਨਾਉਂ ਨਿਰੰਜਣ ਵਡ ਵਡਿਆਈਆ। ਗੁਰਸਿਖ ਸੋਹੇ ਬੰਕ ਦਵਾਰ, ਸ੍ਰੀ ਭਗਵਾਨ ਸਿਰ ਆਪਣਾ ਹੱਥ ਰਖਾਈਆ। ਗੁਰਸਿਖ ਮੰਗੇ ਮੰਗ ਬਣ ਭਿਖਾਰ, ਅਬਿਨਾਸ਼ੀ ਕਰਤਾ ਵਸਤ ਅਮੋਲਕ ਝੋਲੀ ਪਾਈਆ। ਗੁਰਸਿਖ ਚਰਨ ਕਵਲ ਚਰਨ ਹੋਏ ਸੇਵਾਦਾਰ, ਪਾਰਬ੍ਰਹਮ ਏਕਾ ਘਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਮਾਣ ਰਖਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਨਿਰਗੁਣ ਸਰਗੁਣ ਰੂਪ ਧਰਾਇੰਦਾ, ਲੋਕਮਾਤ ਖੇਲ ਅਪਾਰ। ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਇੰਦਾ, ਵੇਖਣਹਾਰਾ ਸਰਬ ਸੰਸਾਰ। ਲੱਖ ਚੁਰਾਸੀ ਫੋਲ ਫੁਲਾਇੰਦਾ, ਘਟ ਘਟ ਅੰਤਰ ਹੋ ਉਜਿਆਰ। ਆਪਣੀ ਕਰਨੀ ਕਰਤਾ ਕਿਰਤ ਕਮਾਇੰਦਾ, ਕਾਗਦ ਕ਼ਲਮ ਨਾ ਲਿਖਣਹਾਰ। ਬੰਕ ਦਵਾਰਾ ਇਕ ਸੁਹਾਇੰਦਾ, ਘਰ ਮੰਦਰ ਕਰ ਤਿਆਰ। ਸ਼ਬਦ ਅਨਾਦੀ ਗੀਤ ਅਲਾਇੰਦਾ, ਗੋਬਿੰਦ ਢੋਲਾ ਬੋਲ ਜੈਕਾਰ। ਸਾਚਾ ਅੰਮ੍ਰਿਤ ਜਾਮ ਪਿਆਇੰਦਾ, ਭਰ ਪਿਆਲਾ ਨਿਝਰ ਠੰਡਾ ਠਾਰ। ਦੀਪਕ ਜੋਤੀ ਆਪ ਜਗਾਇੰਦਾ, ਬਣ ਕਮਲਾਪਾਤੀ ਮੀਤ ਮੁਰਾਰ। ਸਾਚੇ ਮੰਦਰ ਆਪ ਬਹਾਇੰਦਾ, ਗੁਰਮੁਖ ਸੱਜਣ ਲਏ ਉਭਾਰ। ਸੀਸ ਜਗਦੀਸ਼ ਛਤਰ ਝੁਲਾਇੰਦਾ, ਪਵਣ ਉਣੰਜਾ ਨਿਮਸਕਾਰ। ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਸਾਚੇ ਤਖ਼ਤ ਸੋਭਾ ਪਾਇੰਦਾ, ਰਾਜ ਰਾਜਾਨਾ ਵਡ ਸਿਕਦਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਤਾ ਭੇਵ ਨਿਆਰ। ਰੂਪ ਅਨੂਪ ਆਪ ਧਰਾਇੰਦਾ, ਵੇਦ ਕਤੇਬ ਨਾ ਪਾਵਣ ਸਾਰ। ਗੁਰ ਅਵਤਾਰ ਸਰਬ ਰਾਹ ਤਕਾਇੰਦਾ, ਰਾਹ ਤਕੇ ਪਰਵਰਦਿਗਾਰ। ਪੀਰ ਦਸਤਗੀਰ ਨੇਤਰ ਨੈਣ ਉਠਾਇੰਦਾ, ਮੰਗਣ ਧੂੜੀ ਖ਼ਾਕ ਸਾਰ। ਕਾਤਬ ਲਿਖ ਲਿਖ ਲੇਖ ਵਖਾਇੰਦਾ, ਕਾਇਆ ਕੁਰਾ ਕਰ ਵਿਚਾਰ। ਆਪਣਾ ਨਾਮ ਆਪਣੇ ਹੱਥ ਰਖਾਇੰਦਾ, ਲੇਖਾ ਜਾਣੇ ਹੱਡ ਮਾਸ ਨਾੜੀ ਚਾਮ। ਪੰਜ ਤੱਤ ਖੇਲ ਖਿਲਾਇੰਦਾ, ਕਾਇਆ ਖੇੜਾ ਨਗਰ ਗਰਾਮ। ਮਨ ਮਤ ਬੁਧ ਬੰਧਨ ਪਾਇੰਦਾ, ਲੇਖਾ ਜਾਣੇ ਜੀਵ ਜਹਾਨ। ਲੱਖ ਚੁਰਾਸੀ ਜੋਤ ਜਗਾਇੰਦਾ, ਚਾਰੇ ਖਾਣੀ ਕਰ ਪ੍ਰਵਾਨ। ਸ਼ਬਦ ਨਿਧਾਨੀ ਬਾਣੀ ਆਪ ਅਲਾਇੰਦਾ, ਸੁਣੇ ਸੁਣਾਏ ਧੁਰ ਫ਼ਰਮਾਨ। ਸਾਚੀ ਹਾਟੀ ਹਟ ਖੁਲ੍ਹਾਇੰਦਾ, ਪੁਰਖ ਅਬਿਨਾਸ਼ੀ ਹੋ
ਮਿਹਰਵਾਨ। ਵਣਜ ਵਣਜਾਰਾ ਜਗਤ ਕਰਾਇੰਦਾ, ਦੀਨ ਦੁਨੀ ਹੋ ਪਰਧਾਨ। ਗੁਰਮੁਖ ਆਪਣੇ ਲੇਖੇ ਲਾਇੰਦਾ, ਏਕਾ ਦੇਵੇ ਧੁਰ ਫ਼ਰਮਾਨ। ਸ਼ਬਦ ਸੰਜੋਗੀ ਮੇਲ ਮਿਲਾਇੰਦਾ, ਨਾਤਾ ਤੋੜ ਜਗਤ ਜਹਾਨ। ਜਨਮ ਜਨਮ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਸ੍ਰੀ ਭਗਵਾਨ। ਗ੍ਰਹਿ ਮੰਦਰ ਨਾਦ ਵਜਾਇੰਦਾ, ਘਟ ਭੀਤਰ ਸਚ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰ ਗੁਰ ਲਏ ਪਛਾਣ। ਗੁਰਸਿਖ ਗੁਰ ਗੁਰ ਜਾਣਦਾ, ਗੁਰਮੀਤਾ ਗੁਰ ਗੁਰਦੇਵ। ਗੁਰਸਿਖ ਗੁਰ ਗੁਰ ਰੰਗ ਮਾਣਦਾ, ਗੁਰ ਸਤਿਗੁਰ ਮਿਲੇ ਅਲਖ ਅਭੇਵ। ਗੁਰਸਿਖ ਮੇਲਾ ਗੁਰੂ ਗੁਰ ਸਾਚੇ ਹਾਣਦਾ, ਗ੍ਰਹਿ ਮੰਦਰ ਅੰਦਰ ਕਰੇ ਸਾਚੀ ਸੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲੇ ਆਪਣੇ ਘਰ, ਮੇਲ ਮਿਲਾਵਾ ਵਡ ਦੇਵੀ ਦੇਵ। ਦੇਵੀ ਦੇਵ ਵਡ ਦੀਨ ਦਿਆਲਾ, ਦਯਾ ਨਿਧ ਵਡੀ ਵਡਿਆਈਆ। ਇਕ ਅਕੱਲਾ ਪੁਰਖ ਅਕਾਲਾ, ਅਕਲ ਕਲ ਆਪਣੀ ਖੇਲ ਖਿਲਾਈਆ। ਸਚਖੰਡ ਸੱਚੀ ਧਰਮਸਾਲਾ, ਥਿਰ ਮੰਦਰ ਦਏ ਸੁਹਾਈਆ। ਲੇਖਾ ਜਾਣੇ ਕਾਲ ਮਹਾਕਾਲਾ, ਜੁਗਾ ਜੁਗੰਤਰ ਵੇਸ ਵਟਾਈਆ। ਗੁਰਸਿਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਬੇਪਰਵਾਹੀਆ। ਨਾਤਾ ਤੋੜੇ ਸ਼ਾਹ ਕੰਗਾਲਾ, ਸ਼ਹਿਨਸ਼ਾਹ ਏਕਾ ਨਾਮ ਵਸਤ ਝੋਲੀ ਪਾਈਆ। ਕਲਜੁਗ ਅੰਤਮ ਬਣ ਦਲਾਲਾ, ਜਗਤ ਵਿਛੜੇ ਜੁਗਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਤਾ ਪੂਤ ਪੋਤ ਏਕਾ ਗੰਢ ਪਵਾਈਆ। ਪਿਤਾ ਪੂਤ ਪੋਤ, ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਕਾਇਆ ਗੜ੍ਹ ਕਿਲਾ ਕੋਟ, ਕੰਚਨ ਆਪਣਾ ਖੇਲ ਖਿਲਾਇੰਦਾ। ਸ਼ਬਦ ਨਗਾਰੇ ਲੱਗੇ ਚੋਟ, ਨਾਦ ਧੁੰਨ ਧੁੰਨ ਆਤਮ ਪਰਮਾਤਮ ਬ੍ਰਹਮ ਬ੍ਰਹਿਮਾਦਿ ਆਪ ਵਜਾਇੰਦਾ। ਕਰੇ ਪ੍ਰਕਾਸ਼ ਨਿਰਗੁਣ ਜੋਤ, ਅੰਧ ਅੰਧੇਰ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਗੋਦ ਸੁਹਾਇੰਦਾ। ਗੁਰਸਿਖ ਗੁਰ ਗੁਰ ਪਾਇਆ, ਹਰਿ ਸਤਿਗੁਰ ਗਹਿਰ ਗੰਭੀਰ। ਗ੍ਰਹਿ ਮੰਦਰ ਹਰਿ ਵਸਾਇਆ, ਤਨ ਮਨ ਸ਼ਾਂਤ ਸਰੀਰ। ਮਾਇਆ ਮਮਤਾ ਮੋਹ ਚੁਕਾਇਆ, ਨਾਤਾ ਤੁੱਟਾ ਜਗਤ ਜ਼ੰਜੀਰ। ਆਪਣਾ ਮੰਦਰ ਆਪ ਸੁਹਾਇਆ, ਆਪੇ ਚੋਟੀ ਚੜ੍ਹੇ ਅਖ਼ੀਰ। ਗੁਰਮੁਖ ਸਾਚੇ ਵੇਖ ਵਖਾਇਆ, ਵੇਖਣਹਾਰਾ ਬੇਨਜ਼ੀਰ। ਨਜ਼ਰ ਵਿਚ ਕਿਸੇ ਨਾ ਆਇਆ, ਵਡ ਦਾਤਾ ਪੀਰਨ ਪੀਰ। ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ, ਲੇਖਾ ਜਾਣੇ ਸ਼ਾਹ ਹਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਖ਼ਸ਼ੇ ਏਕਾ ਧੀਰਜ ਧੀਰ। ਧੀਰਜ ਧੀਰ ਸਤਿ ਸੰਤੋਖ ਗਿਆਨ, ਹਰਿ ਸਾਚਾ ਸਚ ਜਣਾਇੰਦਾ। ਚਰਨ ਕਵਲ ਕਵਲ ਚਰਨ ਗੁਰ ਧਿਆਨ, ਗੁਰ ਮੰਤਰ ਇਕ ਸਮਝਾਇੰਦਾ। ਧ੍ਰਿਗ ਜੀਵਣ ਜੀਵ ਨਾਦਾਨ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਮਨਮੁਖ ਭੁੱਲੇ ਜੀਵ ਅਞਾਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਮਿਲਿਆ ਮੇਲ ਪੰਜ ਸ਼ੈਤਾਨ, ਘਰ ਘਰ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਤਿਸ ਜਨ ਆਪਣਾ ਮਾਰਗ ਆਪ ਵਖਾਇੰਦਾ। ਸ਼ਬਦੀ ਸ਼ਬਦ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਸਾ ਤ੍ਰਿਸ਼ਨਾ ਤ੍ਰਿਖਾ ਤ੍ਰੈਕਾਲ ਸਰਬ ਮਿਟ ਜਾਣ, ਤ੍ਰੈਕਾਲ ਦਰਸੀ ਆਪ ਮਿਟਾਇੰਦਾ। ਗੁਰਸਿਖ ਹੋਏ ਚਤੁਰ ਸੁਘੜ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਸਿਖ ਗੋਬਿੰਦ ਘਾਟ ਗੁਰ ਸਤਿਗੁਰ ਆਪ ਬਹਾਇੰਦਾ। ਗੋਬਿੰਦ ਘਾਟ ਹਰਿ ਚਰਨ ਕਵਲ, ਦੂਸਰ ਅਵਰ ਨਾ ਕੋਇ ਵਡਿਆਈਆ। ਜਨ
ਭਗਤਾਂ ਮੇਲੇ ਉਪਰ ਧਵਲ, ਧਰਨੀ ਧਰਤ ਆਪ ਸੁਹਾਈਆ। ਅੰਮ੍ਰਿਤ ਬਖ਼ਸ਼ੇ ਨਾਭ ਕਵਲ, ਕਵਲ ਨਾਭੀ ਨਿਝਰ ਝਿਰਨਾ ਆਪ ਝਿਰਾਈਆ। ਸੁਰਤੀ ਸ਼ਬਦੀ ਜਾਏ ਮਵਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਦਏ ਸਮਝਾਈਆ। ਗੁਰਸਿਖ ਲੇਖਾ ਹਰਿ ਸਮਝਾਇੰਦਾ, ਕਲਜੁਗ ਅੰਤਮ ਵਾਰ। ਨੌਂ ਸੌਂ ਚੁਰਾਨਵੇ ਚੌਕੜੀ ਜੁਗ ਗੁਰਸਿਖ ਸੇਵ ਕਮਾਇੰਦਾ, ਮਾਣਸ ਮਾਣਸ ਧਰ ਪਿਆਰ। ਸਤਿਜੁਗ ਤ੍ਰੇਤਾ ਦਵਾਪਰ ਮਾਤ ਹੰਢਾਇੰਦਾ, ਕਲਜੁਗ ਆਏ ਅੰਤਮ ਵਾਰ। ਨਿਰਗੁਣ ਆਪਣਾ ਖੇਲ ਖਿਲਾਇੰਦਾ, ਜੋਤੀ ਜਾਮਾ ਵਿਚ ਸੰਸਾਰ। ਪੰਜ ਤਤ ਨਾ ਕੋਇ ਰਖਾਇੰਦਾ, ਤ੍ਰੈਗੁਣ ਰੂਪ ਨਾ ਧਰੇ ਹਰਿ ਨਿਰੰਕਾਰ। ਸ਼ਬਦੀ ਡੰਕ ਇਕ ਵਜਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਗੁਰਸਿਖ ਗੁਰਮੁਖ ਮੇਲ ਮਿਲਾਇੰਦਾ, ਗੁਰ ਚੇਲਾ ਇਕ ਦਵਾਰ। ਪੂਰਬ ਲੇਖਾ ਆਪਣੇ ਹੱਥ ਰਖਾਇੰਦਾ, ਚਿਤਰ ਗੁਪਤ ਨਾ ਕਰੇ ਕੋਇ ਵਿਚਾਰ। ਰਾਏ ਧਰਮ ਨਾ ਮੁਖ ਵਖਾਇੰਦਾ, ਲਾੜੀ ਮੌਤ ਨਾ ਕਰੇ ਸ਼ੰਗਾਰ। ਕਾਇਆ ਗਗਰੀ ਆਪਣੇ ਖਾਤੇ ਪਾਇੰਦਾ, ਆਪੇ ਹੋਏ ਘੜਨ ਭੰਨਣਹਾਰ। ਆਪੇ ਗੋਦੀ ਗੋਦ ਸੁਹਾਇੰਦਾ, ਲੇਖਾ ਜਾਣੇ ਗੋਦਾਵਰੀ ਧਾਰ। ਆਪੇ ਅੰਤਮ ਮੋਖ ਵਖਾਇੰਦਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਆਪੇ ਮੋਹਣ ਆਪਣੇ ਰੰਗ ਰੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਮਾਵਣਹਾਰਾ, ਮੋਹਣ ਮਾਇਆ ਮੋਹ ਚੁਕਾਈਆ। ਧੁਰ ਦਾ ਲੇਖਾ ਧੁਰ ਦਰਬਾਰਾ, ਧੁਰ ਮੰਦਰ ਦਏ ਸਮਝਾਈਆ। ਧੁਰ ਦਾ ਕਾਤਬ ਬਣ ਲਿਖਾਰਾ, ਲਿਖਤ ਭਵਿਖਤ ਆਪ ਜਣਾਈਆ। ਉਚ ਮਹੱਲ ਅਟਲ ਮਨਾਰਾ, ਏਕਾ ਏਕ ਏਕ ਸਮਝਾਈਆ। ਲੇਖਾ ਜਾਣੇ ਅੰਤਮ ਧਾਰਾ, ਭਗਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਲੇਖੇ ਲਾਈਆ। ਗੁਰਸਿਖ ਲੇਖਾ ਭਗਤਨ ਨਾਉਂ, ਨਾਉਂ ਨਿਰੰਕਾਰ ਜਣਾਇੰਦਾ। ਦਸਵੇਂ ਘਰ ਗਿਆ ਸੌਂ, ਸੋਇਆ ਸੁਤ ਨਾ ਕੋਇ ਜਗਾਇੰਦਾ। ਦੂਜੀ ਵਾਰ ਆਇਆ ਭੌਂ, ਇਕ ਇਕ ਨਾਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਇੰਦਾ। ਇਕ ਇਕ ਦਿਵਸ ਸੁਹਾਇਆ, ਦੋਏ ਦੋਏ ਧਾਰ ਚਲਾਈਆ। ਦੋਏ ਦੋਏ ਲੋਚਣ ਪੇਖਣ ਨਜ਼ਰ ਨਾ ਆਇਆ, ਲੋਇਣ ਲੋਇਣ ਵਿਚ ਸਮਾਈਆ। ਪੂਰਬ ਲੇਖਨ ਲੇਖੇ ਪਾਇਆ, ਲੇਖਾ ਆਪਣੇ ਹੱਥ ਰਖਾਈਆ। ਸਰਗੁਣ ਸਰਗੁਣ ਰੂਪ ਧਰਾਇਆ, ਨਿਰਗੁਣ ਨਿਰਗੁਣ ਬਣੇ ਆਪ ਮਲਾਹੀਆ। ਪਿਤਾ ਪੂਤ ਪੋਤ ਪਤਵੰਤ ਆਪਣੀ ਕਲ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕ ਤ੍ਰੈ ਇਕ ਏਕਾ ਤੱਤ ਜਣਾਈਆ। ਇਕ ਇਕੱਲਾ ਏਕੰਕਾਰ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਤ੍ਰੈਗੁਣ ਮੀਤਾ ਖੇਲ ਅਪਾਰ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਤ੍ਰੈਗੁਣ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਇੰਦਾ। ਤ੍ਰੈਗੁਣ ਸੰਗ ਸੱਚਾ ਸੰਸਾਰ, ਇਕ ਇਕੱਲਾ ਖੇਲ ਖਿਲਾਇੰਦਾ। ਇਕ ਇਕੱਲਾ ਨਾਮ ਮਰਦੰਗ ਵਜਾਏ ਅਪਾਰ, ਤ੍ਰੈਗੁਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਸਿਖ ਗੁਰ ਗੁਰ ਧਾਰ, ਗੁਰ ਗੁਰ ਗੁਰ ਆਪ ਉਪਜਾਈਆ। ਗੁਰ ਸੱਜਣ ਗੁਰ ਮੀਤ ਮੁਰਾਰ, ਗੁਰਸਿਖ ਗੁਰ ਗੁਰ ਸਗਲਾ ਸੰਗ ਨਿਭਾਈਆ। ਗੁਰਸਿਖ ਗੁਰ ਸੋਹਣ ਇਕ ਦਵਾਰ, ਦਰ ਘਰ ਸਾਚੇ ਵੱਜੀ ਵਧਾਈਆ। ਗੁਰਸਿਖ ਗੁਰ ਜੀਤੇ ਜਗਤ ਸੰਸਾਰ, ਜੁਗਤ ਜੋਗ ਏਕਾ ਦਏ ਸਮਝਾਈਆ। ਧੰਨ ਗੁਰਸਿਖ ਗੁਰ ਕਰੇ ਪਿਆਰ, ਧੰਨ ਧੰਨ ਧੰਨ
ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਸਿਖਾਂ ਬਿਧ ਜਾਣੇ ਅੰਤਰ, ਅੰਤਰ ਆਤਮ ਆਪਣਾ ਮੇਲ ਮਿਲਾਈਆ। ਮਾਹਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਗਿਆਨ ਗਿਆਨ ਗੁਰ ਮੰਤਰ, ਆਤਮ ਪਰਮਾਤਮ ਪਰਮ ਪੁਰਖ ਆਪਣਾ ਮੇਲ ਮਿਲਾਈਆ।
੧੬ ਫਲਗੁਣ ੨੦੧੭ ਬਿਕ੍ਰਮੀ ਲਖਾ ਸਿੰਘ, ਚਤਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ
ਸ਼ਾਹ ਪਾਤਸ਼ਾਹ ਏਕਾ ਹਰਿ, ਹਰੀ ਹਰਿ ਆਦਿ ਜੁਗਾਦਿ ਸਮਾਇੰਦਾ। ਆਦਿ ਪੁਰਖ ਏਕਾ ਨਰ, ਨਰ ਨਰਾਇਣ ਨਾਉਂ ਧਰਾਇੰਦਾ। ਸਚਖੰਡ
ਵਸੇ ਸਾਚੇ ਘਰ, ਸਚ ਸਿੰਘਾਸਣ ਸੋਭਾ ਪਾਇੰਦਾ। ਤਖ਼ਤ ਨਿਵਾਸੀ ਉਪਰ ਬੈਠਾ ਚੜ੍ਹ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣੀ ਖੇਲ ਖਿਲਾਇੰਦਾ।
ਅਲਖ ਅਗੋਚਰ ਆਪਣਾ ਘਾੜਨ ਆਪੇ ਘੜ, ਬੇਪਰਵਾਹ ਬੇਅੰਤ ਆਪਣਾ ਰੂਪ ਆਪ ਧਰਾਇੰਦਾ। ਏਕੰਕਾਰਾ ਹਰਿ ਨਿਰੰਕਾਰਾ, ਆਪਣਾ ਅੱਖਰ
ਆਪੇ ਪੜ੍ਹ, ਆਪਣਾ ਨਾਉਂ ਆਪ ਧਰਾਇੰਦਾ। ਸ੍ਰੀ ਭਗਵਾਨਾ ਖੇਲ ਮਹਾਨਾ, ਦੋ ਜਹਾਨਾ ਆਪਣਾ ਭਾਣਾ ਆਪੇ ਜਰ, ਸਾਚੇ ਭਾਣੇ ਸਦ ਰਹਾਇੰਦਾ।
ਅਜੂਨੀ ਰਹਿਤ ਅਨਭਵ ਪਰਕਾਸ਼ ਆਪੇ ਕਰ, ਕਰਤਾ ਪੁਰਖ ਕ਼ਾਦਰ ਕਰੀਮ ਨੂਰੀ ਜਲਵਾ ਨੂਰ ਡਗਮਗਾਇੰਦਾ। ਮੁਕਾਮੇ ਹੱਕ ਖੋਲ੍ਹ ਦਰ, ਸਚ
ਤੌਫ਼ੀਕ਼ ਖ਼ੁਦਾਏ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਧਾਰ ਆਪ
ਚਲਾਇੰਦਾ। ਧਾਰ ਅਗੰਮ ਜੋਤੀ ਜਾਤਾ, ਪੁਰਖ ਪੁਰਖੋਤਮ ਆਪ ਚਲਾਈਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲ ਵਡੀ ਵਡਿਆਈਆ।
ਆਪਣਾ ਰੂਪ ਆਪ ਪਛਾਤਾ, ਦੂਸਰ ਅਵਰ ਨਾ ਕੋਇ ਜਣਾਈਆ। ਆਪਣੀ ਜਾਣੇ ਆਪੇ ਗਾਥਾ, ਅਲਖ ਅਲਖਨਾ ਲੇਖਾ ਹੱਥ ਨਾ ਕਿਸੇ ਵਖਾਈਆ।
ਸਰਬ ਕਲ ਹਰਿ ਸਮਰਾਥਾ, ਸਮਰਥ ਪੁਰਖ ਵਡੀ ਵਡਿਆਈਆ। ਆਦਿ ਜੁਗਾਦਿ ਖੇਲੇ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਆਪਣੀ ਰਾਸ ਰਚਾਈਆ।
ਥਿਰ ਘਰ ਮੰਦਰ ਰੱਖੇ ਵਾਸਾ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਨਰ,
ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਇਕ ਧਰਾਈਆ। ਰੂਪ ਅਨੂਪ ਸ੍ਰੀ ਭਗਵਾਨਾ, ਸਾਹਿਬ ਸਤਿਗੁਰ ਆਪ ਧਰਾਇੰਦਾ। ਸਚਖੰਡ ਨਿਵਾਸੀ
ਹੋ ਪਰਧਾਨਾ, ਆਪਣੀ ਕਲ ਆਪ ਵਰਤਾਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਆਪਣੀ ਖੇਲ ਖਿਲਾਇੰਦਾ। ਸਤਿ ਸਰੂਪ
ਰਾਜ ਰਾਜਾਨਾ, ਭੂਪਨ ਭੂਪ ਵੇਸ ਵਟਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨਾ, ਅਨਦ ਬਿਨੋਦੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਭੇਵ ਅਵੱਲਾ ਹਰਿ ਇਕੱਲਾ, ਆਪਣੇ ਹੱਥ ਰਖਾਈਆ।
ਵਸਣਹਾਰਾ ਸਚਖੰਡ ਦਵਾਰ ਸਚ ਮਹੱਲਾ, ਸਤਿ ਮੁਨਾਰਾ ਇਕ ਸੁਹਾਈਆ। ਆਦਿ ਜੁਗਾਦਿ ਹੋਏ ਅਛਲ ਅਛੱਲਾ, ਵਲ ਛਲ ਆਪਣੀ ਖੇਲ ਖਿਲਾਈਆ।
ਸਚ ਸੰਦੇਸ਼ ਨਰ ਨਰੇਸ਼ ਆਪਣੇ ਮੰਦਰ ਆਪੇ ਘੱਲਾ, ਸੁਣਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ
ਪੁਰਖ ਏਕਾ ਹਰਿ, ਆਪਣਾ ਪਰਦਾ ਆਪ ਉਠਾਈਆ। ਆਦਿ ਪੁਰਖ ਹਰਿ ਸੁਲਤਾਨਾ, ਸੋ ਪੁਰਖ ਨਿਰੰਜਣ ਸਾਚੀ ਖੇਲ ਖਿਲਾਇੰਦਾ। ਹਰਿ
ਪੁਰਖ ਨਿਰੰਜਣ ਮਰਦ ਮਰਦਾਨਾ, ਏਕੰਕਾਰਾ ਆਪਣੇ ਅੰਗ ਲਗਾਇੰਦਾ। ਆਦਿ ਨਿਰੰਜਣ ਜੋਧਾ ਸੂਰਬੀਰ ਬਲੀ ਬਲਵਾਨਾ, ਅਬਿਨਾਸ਼ੀ ਕਰਤਾ
ਮੇਲ ਮਿਲਾਇੰਦਾ। ਸ੍ਰੀ ਭਗਵਾਨ ਦੇਵੇ ਦਾਨਾ, ਪਾਰਬ੍ਰਹਮ ਝੋਲੀ ਡਾਹਿੰਦਾ। ਆਪਣਾ ਰੂਪ ਆਪ ਪਛਾਨਾ, ਵੇਖਣਹਾਰ ਆਪ ਅਖਵਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਆਪਣੀ ਇਛਿਆ ਆਪ ਪਰਗਟਾਇੰਦਾ। ਸਾਚੇ ਮੰਦਰ ਵਸੇ ਸਚ ਮਕਾਨਾ, ਸਚਖੰਡ ਦਵਾਰਾ ਆਪ ਉਪਾਇੰਦਾ। ਥਿਰ ਘਰ ਖੋਲ੍ਹ ਕਿਵਾੜ ਗੁਣ ਨਿਧਾਨਾ, ਆਪ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਹਰਿ ਹਰਿ ਭੇਵ ਅਗੰਮ ਅਪਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਨਿਰਗੁਣ ਨੂਰ ਕਰ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਘਰ ਵਿਚ ਘਰ ਕਰ ਉਜਿਆਰ, ਮੰਦਰ ਅੰਦਰ ਡੇਰਾ ਲਾਈਆ। ਲੇਖਾ ਜਾਣੇ ਨਾਰੀ ਕੰਤ ਭਤਾਰ, ਸੁਤ ਦੁਲਾਰਾ ਆਪੇ ਜਾਈਆ। ਦਾਈ ਦਾਇਆ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਲਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ, ਜੋਤੀ ਜਾਤਾ ਬੰਨ੍ਹੇ ਨਾਤਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜਾਤਾ ਹਰਿ ਨਿਰੰਕਾਰਾ, ਨਿਰਗੁਣ ਨਿਰਗੁਣ ਖੇਲ ਖਿਲਾਇੰਦਾ। ਆਦਿ ਪੁਰਖ ਖੇਲ ਅਪਾਰਾ, ਸੋ ਪੁਰਖ ਨਿਰੰਜਣ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਵਸੇ ਠਾਂਡੇ ਦਰ ਦਰਬਾਰਾ, ਏਕੰਕਾਰਾ ਇਕ ਇਕੱਲਾ ਆਸਣ ਲਾਇੰਦਾ। ਆਦਿ ਨਿਰੰਜਣ ਜੋਤੀ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸੁਹਾਏ ਸਚ ਦਵਾਰਾ, ਦਰ ਦਰਵੇਸ਼ ਦਰ ਘਰ ਆਪਣੇ ਸੋਭਾ ਪਾਇੰਦਾ। ਸ੍ਰੀ ਭਗਵਾਨ ਮੰਗੇ ਮੰਗ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਪਾਰਬ੍ਰਹਮ ਪ੍ਰਭ ਨਿਉਂ ਨਿਉਂ ਕਰੇ ਨਿਮਸਕਾਰਾ, ਸੀਸ ਜਗਦੀਸ਼ ਆਪ ਝੁਕਾਇੰਦਾ। ਕਰੇ ਖੇਲ ਕਰਨੇਹਾਰਾ, ਕਰਤਾ ਪੁਰਖ ਆਪਣੀ ਖੇਲ ਖਿਲਾਇੰਦਾ । ਏਕਾ ਹੁਕਮ ਏਕਾ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਅਲਖ ਨਿਰੰਜਣ, ਮਹਿਮਾ ਅਕਥ, ਕਥੀ ਨਾ ਜਾਈਆ। ਆਪੇ ਮੀਤ ਆਪੇ ਸੱਜਣ, ਹਰਿ ਹਰਿ ਆਪਣਾ ਸੰਗ ਨਿਭਾਈਆ। ਆਪੇ ਘੜਨਹਾਰ ਆਪੇ ਭੱਜਣ, ਸਮਰਥ ਪੁਰਖ ਬੇਪਰਵਾਹੀਆ। ਆਪੇ ਹੋਏ ਪਰਦੇ ਕੱਜਣ, ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਖੇਲ ਖਿਲਾਇਆ, ਨਿਰਗੁਣ ਆਪਣਾ ਰੂਪ ਧਰਾਇੰਦਾ। ਆਪਣਾ ਜੋਬਨ ਆਪ ਹੰਢਾਇਆ, ਹਰਿ ਜੂ ਹਰਿ ਹਰਿ ਆਪੇ ਵੇਖ ਵਖਾਇੰਦਾ। ਆਪਣੀ ਇਛਿਆ ਨਾਰੀ ਇਕ ਪਰਨਾਇਆ, ਕੰਤ ਸੁਹਾਗ ਆਪ ਹੋ ਜਾਇੰਦਾ। ਆਪਣਾ ਸੁਤ ਦੁਲਾਰਾ ਆਪੇ ਜਾਇਆ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਆਪਣੀ ਸੇਵਾ ਆਪੇ ਲਾਇਆ, ਸਾਚੀ ਸੇਵਾ ਇਕ ਕਰਾਇੰਦਾ। ਬ੍ਰਹਿਮੰਡ ਖੰਡ ਰਚਨ ਰਚਾਇਆ, ਲੋਆਂ ਪੁਰੀਆਂ ਬੰਧਨ ਪਾਇੰਦਾ। ਨੂਰੋ ਨੂਰ ਨੂਰ ਆਪ ਉਪਜਾਇਆ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਆਪੇ ਵਿਸ਼ਨ ਵਿਸ਼ਵ ਕਲ ਧਰਾਇਆ, ਆਪੇ ਅੰਮ੍ਰਿਤ ਸਤਿ ਭੰਡਾਰ ਵਰਤਾਇੰਦਾ। ਆਪੇ ਨਾਭੀ ਮਹਿਕ ਮਹਿਕਾਇਆ, ਕਵਲ ਕਵਲਾ ਆਪਣਾ ਰੰਗ ਰੰਗਾਇੰਦਾ। ਆਪੇ ਬ੍ਰਹਮ ਬ੍ਰਹਮਵੇਤਾ ਜਾਇਆ, ਚਾਰੇ ਮੁਖ ਆਪ ਸਾਲਾਹਿੰਦਾ। ਚਾਰੇ ਕੂਟਾਂ ਏਕਾ ਰੰਗ ਰੰਗਾਇਆ, ਏਕਾ ਰੂਪ ਹਰਿ ਹਰਿ ਨਜ਼ਰੀ ਆਇੰਦਾ। ਆਪੇ ਸ਼ੰਕਰ ਬੰਧਨ ਪਾਇਆ, ਸੁੰਨ ਅਗੰਮ ਧੂਆਂਧਾਰ ਹਰਿ ਨਿਰੰਕਾਰ ਆਪਣੀ ਕਾਰ ਕਰਾਇੰਦਾ। ਤਿੰਨਾਂ
ਵਿਚੋਲਾ ਇਕ ਬਣਾਇਆ, ਸ਼ਬਦ ਢੋਲਾ ਸਾਚਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰੂਪ ਆਪ ਧਰਾਇੰਦਾ। ਆਦਿ ਪੁਰਖ ਨਿਰਗੁਣ ਧਾਰ, ਹਰਿ ਸਾਚਾ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਹੁਕਮੀ ਹੁਕਮ ਇਕ ਜਣਾਈਆ। ਏਕਾ ਵਸਤ ਸਤਿ ਭੰਡਾਰ ਸਤਿ ਸੰਤੋਖੀ ਆਪ ਵਰਤਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹੋ ਭੂਪ ਰਾਜ ਰਾਜਾਨ ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਮੰਤ ਦਏ ਦ੍ਰਿੜਾਈਆ । ਹਰਿ ਸਾਚਾ ਮੰਤ ਜਣਾਇੰਦਾ, ਪੁਰਖ ਅਗੰਮਾ ਬੇਪਰਵਾਹ। ਆਪਣਾ ਪਰਦਾ ਆਪ ਉਠਾਇੰਦਾ, ਨੂਰ ਨੂਰਾਨਾ ਨੂਰੀ ਜਲਵਾ ਦਏ ਵਖਾ। ਸਾਚੇ ਤਖ਼ਤ ਸੋਭਾ ਪਾਇੰਦਾ, ਸਾਬਤ ਸੂਰਤ ਇਕ ਖ਼ੁਦਾ। ਆਪਣਾ ਕਲਮਾ ਆਪ ਪੜ੍ਹਾਇੰਦਾ, ਆਪੇ ਨਾਅਰਾ ਦਏ ਲਗਾ। ਆਪੇ ਲੇਖਾ ਲਿਖਤ ਲਿਖਾਇੰਦਾ, ਕਾਤਬ ਹੋਏ ਸੱਚਾ ਸ਼ਹਿਨਸ਼ਾਹ। ਏਕਾ ਮਕਤਬ ਆਪ ਖੁਲ੍ਹਾਇੰਦਾ, ਏਕਾ ਦਸਣਹਾਰਾ ਰਾਹ। ਬੇਐਬ ਪਰਵਰਦਿਗਾਰ ਆਪਣਾ ਨਾਉਂ ਧਰਾਇੰਦਾ, ਬਿਸਮਲ ਰੂਪ ਰਿਹਾ ਸਮਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਨਿਰਗੁਣ ਜੋਤੀ ਜੋਤ ਜਗਾ। ਸੋ ਪੁਰਖ ਨਿਰੰਜਣ ਆਪਣਾ ਨਾਉਂ ਪਰਗਟਾਇੰਦਾ, ਹੰ ਰੂਪ ਬ੍ਰਹਮ ਲਏ ਵਟਾ। ਸੋਹੰ ਏਕਾ ਖੇਲ ਖਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੋਦ ਬਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣਾ ਨਾਂ। ਹਰਿ ਸਾਚਾ ਨਾਉਂ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਏਕਾ ਦਰਸੀ ਦਰਸ ਕਰਾਇੰਦਾ, ਸਤਿ ਵਖਾਏ ਹਰਿ ਨਿਸ਼ਾਨ। ਏਕਾ ਹਰਸ ਏਕਾ ਵਾਰ ਮਿਟਾਇੰਦਾ, ਦੇਵਣਹਾਰਾ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਦਇਆ ਕਮਾਇੰਦਾ, ਆਦਿ ਪੁਰਖ ਅਗੰਮ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ, ਨਾ ਕੋਈ ਪਵਣ ਸਵਾਸੀ ਲਏ ਦਮ। ਧੁਰ ਫ਼ਰਮਾਨਾ ਇਕ ਜਣਾਇੰਦਾ, ਸ਼ਬਦ ਅਨਾਦੀ ਕੰਮ। ਆਪਣੇ ਮਾਰਗ ਆਪੇ ਲਾਇੰਦਾ, ਹਰਿ ਜੂ ਹਰਿ ਹਰਿ ਬੇੜਾ ਬੰਨ੍ਹ। ਸਾਚੀ ਵਸਤ ਇਕ ਧਰਾਇੰਦਾ, ਤ੍ਰੈਗੁਣ ਮਾਇਆ ਦੇਵੇ ਧਨ। ਪੰਚਮ ਆਪਣੀ ਗੰਢ ਪਵਾਇੰਦਾ, ਲੇਖਾ ਜਾਣੇ ਜਨਨੀ ਜਨ। ਲੱਖ ਚੁਰਾਸੀ ਵੇਸ ਵਟਾਇੰਦਾ, ਸ਼ਬਦੀ ਰਾਗ ਸੁਣਾਏ ਕੰਨ। ਜੋਤੀ ਨੂਰ ਸਰਬ ਟਿਕਾਇੰਦਾ, ਮਨ ਮਤ ਬੁਧ ਵਸਾਏ ਤਨ। ਪਵਣ ਸਵਾਸ ਆਪ ਚਲਾਇੰਦਾ, ਕਰੇ ਵਸੇਰਾ ਕਾਇਆ ਛੱਪਰ ਛੰਨ। ਆਪਣਾ ਭੇਵ ਆਪਣੇ ਹੱਥ ਰਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ। ਵਿਸ਼ਨ ਬ੍ਰਹਮਾ ਸ਼ਿਵ ਜਣਾਇਆ, ਹਰਿ ਸਾਚਾ ਸਚ ਦ੍ਰਿੜਾਏ। ਸਾਚੀ ਸੇਵਾ ਇਕ ਵਖਾਇਆ, ਲੱਖ ਚੁਰਾਸੀ ਘਾੜਨ ਲਏ ਘੜਾਏ। ਘਟ ਘਟ ਆਪਣੀ ਜੋਤ ਜਗਾਇਆ, ਘਰ ਮੰਦਰ ਹੋ ਰੁਸ਼ਨਾਏ। ਪੰਜ ਤੱਤ ਏਕਾ ਮੇਲ ਮਿਲਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਖ਼ਸ਼ੇ ਸਚ ਸਰਨਾਏ। ਤ੍ਰੈ ਤ੍ਰੈ ਸਾਚਾ ਬੰਧਨ ਪਾਇਆ, ਛੁੱਟ ਕਦੇ ਨਾ ਜਾਏ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣਾਇਆ, ਏਕਾ ਧੰਦਾ ਦਏ ਵਖਾਏ। ਜੁਗ ਜੁਗ ਗੇੜਾ ਆਪ ਬੰਧਾਇਆ, ਆਪਣੀ ਵੰਡਨ ਆਪ ਵੰਡਾਏ। ਆਪਣਾ ਭੇਵ ਆਪ ਖੁਲ੍ਹਾਇਆ, ਚਾਰੇ ਵੇਦਾਂ ਹਰਿ ਜਸ ਗਾਏ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇਆ, ਢਹਿ ਢਹਿ ਪਏ ਸਰਨਾਏ। ਕਵਣ ਵੇਲਾ ਕਵਣ ਵਕ਼ਤ ਪ੍ਰਭ ਸਾਚੇ ਹੋਏ ਸਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਏ। ਵਿਸ਼ਨ ਬ੍ਰਹਮਾ ਸ਼ਿਵ ਕਰ ਪੁਕਾਰ, ਚਰਨ ਕਵਲ ਨਿਮਸਕਾਰਿਆ। ਤੂੰ ਸਾਹਿਬ
ਸੱਚਾ ਸਿਰਜਣਹਾਰ, ਬੇਐਬ ਪਰਵਰਦਗਾਰਿਆ। ਹਉਂ ਬਾਲਕ ਸੇਵਕ ਸੇਵਾ ਕਰੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਉਧਾਰਿਆ। ਜੁਗ ਚੌਕੜੀ ਖੇਲ ਨਿਆਰ, ਵਰਤੇ ਵਰਤਾਵੇਂ ਸਚ ਵਰਤਾਰਿਆ। ਤੇਰਾ ਰੂਪ ਕਵਣ ਕੂਟ ਹੋਏ ਉਜਿਆਰ, ਕਵਣ ਵੇਖੇ ਵੇਖਣਹਾਰਿਆ। ਕਵਣ ਵੇਲਾ ਜਾਏਂ ਤੁਠ, ਬਖ਼ਸ਼ੇਂ ਚਰਨ ਕਵਲ ਪਿਆਰਿਆ। ਕਵਣ ਅੰਮ੍ਰਿਤ ਬਖ਼ਸ਼ੇਂ ਘਟ ਘਟ, ਸਾਂਤਕ ਸਤਿ ਸਤਿ ਭੰਡਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਆਏ ਦਰ ਦਵਾਰਿਆ। ਪੁਰਖ ਅਬਿਨਾਸ਼ੀ ਬੇਪਰਵਾਹ, ਆਪਣੀ ਦਇਆ ਕਮਾਇੰਦਾ। ਤਿੰਨਾਂ ਦੇਵੇ ਇਕ ਸਲਾਹ, ਏਕਾ ਹੁਕਮ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਨਾ ਜਗਤ ਮਲਾਹ, ਖੇਵਟ ਖੇਟਾ ਬੇੜਾ ਆਪ ਚਲਾਇੰਦਾ। ਗੁਰ ਅਵਤਾਰ ਪਰਗਟ ਹੋ ਹੋ ਜਪਾਏ ਮੇਰਾ ਨਾਂ, ਨਾਉਂ ਨਿਰੰਕਾਰਾ ਕਰ ਪਿਆਰਿਆ। ਪੰਜ ਤੱਤ ਮਿਟੇ ਅੰਤ ਨਿਸ਼ਾਂ, ਨਾ ਕੋਈ ਦੀਸੇ ਮਹੱਲ ਅਟਲ ਮੁਨਾਰਿਆ। ਚਾਰੇ ਵੇਦ ਬ੍ਰਹਮਾ ਵੇਤਾ ਚਾਰੇ ਮੁਖ ਰਿਹਾ ਗਾ, ਆਪੇ ਗਾਏ ਗਾਵਣਹਾਰਿਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਕਰੇ ਸ੍ਰੀ ਭਗਵਾਨ, ਜੁਗ ਜੁਗ ਲਏ ਮਾਤ ਅਵਤਾਰਿਆ। ਜੁਗ ਚੌਕੜੀ ਕੋਈ ਰਹੇ ਨਾ, ਕਰੇ ਖੇਲ ਹਰਿ ਨਿਰੰਕਾਰਿਆ। ਨੌਂ ਨੌਂ ਵੇਖੇ ਥਾਉਂ ਥਾਂ, ਥਾਨ ਥਨੰਤਰ ਇਕ ਸੁਹਾ ਰਿਹਾ। ਚਾਰ ਚਾਰ ਨਾ ਪਕੜੇ ਕੋਈ ਬਾਂਹ, ਚਾਰ ਕੁੰਟ ਨਾ ਕੋਇ ਸਹਾਰਿਆ। ਨੌ ਸੌ ਚੁਰਾਨਵੇ ਚੌਕੜੀ ਜੁਗ ਅੰਤਮ ਕਿਸੇ ਨਾ ਮਿਲੇ ਸਾਚਾ ਥਾਂ, ਸ੍ਰਿਸ਼ਟ ਸਬਾਈ ਧੂਆਂਧਾਰਿਆ। ਉਚੀ ਕੂਕ ਪੁਕਾਰੇ ਧਰਤ ਮਾਂ, ਧਰਨੀ ਧਵਲ ਦੇਵੇ ਨਾ ਕੋਇ ਸਹਾਰਿਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਰਨਹਾਰ ਅੰਤਮ ਕਰੇ ਸਚ ਨਿਆਂ, ਵੇਖ ਵਖਾਏ ਸਰਬ ਸੰਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾ ਰਿਹਾ। ਧੁਰ ਫ਼ਰਮਾਨਾ ਹਰਿ ਜਣਾਇੰਦਾ, ਨਿਸ਼ਅੱਖਰ ਵੱਖਰ ਬੋਲ। ਲਿਖਣ ਪੜ੍ਹਨ ਵਿਚ ਨਾ ਆਇੰਦਾ, ਹਰਿ ਕਾ ਸ਼ਬਦ ਅਨਮੁਲਾ ਤੋਲ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਪੁਰਖ ਅਬਿਨਾਸ਼ੀ ਬੈਠ ਕੋਲ। ਨਵ ਨੌਂ ਚਾਰ ਆਪਣਾ ਭੇਵ ਛੁਪਾਇੰਦਾ, ਕਰੇ ਖੇਲ ਆਪ ਅਨਭੋਲ। ਜੁਗ ਚੌਕੜੀ ਪੰਧ ਮੁਕਾਇੰਦਾ, ਕੋਟਨ ਕੋਟ ਆਪਣਾ ਨਾਉਂ ਵਜਾਏ ਢੋਲ। ਕਲਜੁਗ ਅੰਤਮ ਵੇਖ ਵਖਾਇੰਦਾ, ਸਚਖੰਡ ਨਿਵਾਸੀ ਸਚਖੰਡ ਦਵਾਰਾ ਆਪਣਾ ਖੋਲ੍ਹ। ਸਚ ਸਿੰਘਾਸਣ ਆਸਣ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਇਕ ਅਨਮੋਲ। ਵਸਤ ਅਮੋਲਕ ਹਰਿ ਨਿਰੰਕਾਰਾ, ਏਕਾ ਇਕ ਸਮਝਾਇੰਦਾ। ਕਲਜੁਗ ਆਏ ਅੰਤਮ ਵਾਰਾ, ਭੇਵ ਕੋਇ ਨਾ ਪਾਇੰਦਾ। ਵੇਦ ਕਤੇਦ ਸ਼ਾਸਤਰ ਸਿਮਰਤ ਲੇਖਾ ਜਾਣੇ ਪੁਰਾਨ ਅਠਾਰਾਂ, ਗੁਪਤ ਜ਼ਾਹਰਾ ਰੂਪ ਧਰਾਇੰਦਾ। ਅੰਜੀਲ ਕ਼ੁਰਾਨਾ ਮਾਰੇ ਨਾਅਰਾ, ਗੀਤਾ ਗਿਆਨ ਇਕ ਜੈਕਾਰਾ, ਖਾਣੀ ਬਾਣੀ ਆਪ ਸਾਲਾਹਿੰਦਾ। ਗੁਰ ਅਵਤਾਰ ਕਰਨ ਪੁਕਾਰਾ, ਸਾਧ ਸੰਤ ਬਣੇ ਭਿਖਾਰਾ, ਭਗਤ ਭਗਵੰਤ ਖੇਲ ਕਰੇ ਨਿਆਰਾ, ਭਗਵਨ ਏਕਾ ਰੂਪ ਧਰਾਇੰਦਾ। ਨਿਰਗੁਣ ਜੋਤ ਹੋਏ ਉਜਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਦਿਸ ਨਾ ਆਏ ਵਿਚ ਸੰਸਾਰਾ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਹਰਿ ਪਿਆਰਾ, ਤੇਰਾ ਅੰਤਮ ਪੰਧ ਮੁਕਾਇੰਦਾ। ਜੁਗ ਜੁਗ ਵਿਛੜੇ ਮੇਲੇ ਮੇਲਣ ਹਾਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੀਵ ਜੰਤ ਨਾ ਪਾਵੇ ਸਾਰਾ, ਕਲਜੁਗ ਅੰਧੇਰਾ ਛਾਇੰਦਾ। ਆਪੇ ਵਸੇ ਸਭ ਤੋ ਨਿਆਰਾ, ਘਟ ਘਟ ਅੰਦਰ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ।
ਵਿਸ਼ਨ ਕਰ ਧਿਆਨ, ਹਰਿ ਸਾਚੇ ਸਚ ਜਣਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਵ ਨੌਂ ਚਾਰ ਪੰਧ ਮੁਕਾਈਆ। ਬ੍ਰਹਮਾ ਤੇਰੀ ਕਰੇ ਕਲਿਆਣ, ਕਲ ਆਪਣੀ ਕਲ ਉਪਜਾਈਆ। ਸ਼ੰਕਰ ਹੋਏ ਆਪ ਮਿਹਰਵਾਨ, ਮਹਿਬਾਨ ਵਡੀ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਈਂਆ। ਅੰਤ ਕੰਤ ਭਗਵੰਤ ਕਰੇ ਕਲਿਆਣ, ਲੇਖਾ ਜਾਣੇ ਨਾ ਕ਼ਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਤ ਆਪ ਸਮਝਾਈਆ। ਸਾਚਾ ਤਤ ਹਰਿ ਜਣਾਇਆ, ਭੇਵ ਅਭੇਦ ਖੋਲ੍ਹ। ਕਲਜੁਗ ਅੰਤਮ ਲਏ ਮਿਲਾਇਆ, ਆਪ ਆਪਣਾ ਤੋਲੇ ਤੋਲ। ਨਿਹਕਲੰਕਾ ਨਾਉਂ ਰਖਾਇਆ, ਲੱਖ ਚੁਰਾਸੀ ਘਟ ਘਟ ਵਾਸੀ ਪਰਦਾ ਲਏ ਫੇੋਲ। ਏਕਾ ਬੰਕ ਦਏ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੂਰਾ ਕਰੇ ਕੌਲ। ਆਪਣਾ ਕੌਲ ਨਿਭਾਵਣਾ, ਕਰੇ ਕਰਾਏ ਸਾਚੀ ਕਾਰ। ਪਵਣ ਪਵਣਾਂ ਵਿਚ ਸਮਾਵਣਾ, ਅਗਨੀ ਤਤ ਤਤ ਅੰਗਿਆਰ। ਜਲ ਜਲ ਧਾਰਾ ਰੂਪ ਵਟਾਵਨਾ, ਜਲ ਥਲ ਮਹੀਅਲ ਦਏ ਅਧਾਰ। ਬਨਾਸਪਤ ਆਪਣੀ ਖੇਲ ਖਿਲਾਵਨਾ, ਲੇਖਾ ਜਾਣੇ ਅਠਾਰਾਂ ਭਾਰ। ਅੰਡਜ ਜੇਰਜ ਉਤਭੁਜ ਸੇਹਤਜ ਆਪਣੇ ਰੰਗ ਰੰਗਾਵਨਾ, ਰੰਗ ਰੰਗੀਲਾ ਹਰਿ ਨਿਰੰਕਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਕ਼ਬੀਲਾ ਵੇਖ ਵਖਾਵਨਾ, ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਜੀਵ ਜੰਤ ਕਾਇਆ ਇਕ ਅਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਲੇਖਾ ਲਿਖ, ਆਪਣੇ ਹੱਥ ਰੱਖੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਮੇਟੇ ਤ੍ਰਿਖ, ਤ੍ਰਿਸਨਾ ਤ੍ਰਿਖਾ ਰਹਿਣ ਨਾ ਪਾਈਆ। ਨੌ ਸਤ ਕਿਸੇ ਨਾ ਆਏ ਵਸ, ਭਰਮੇ ਭੁੱਲੀ ਸਰਬ ਲੋਕਾਈਆ। ਰਾਜ ਰਾਜਾਨ ਵੰਡਾਇਣ ਹਿਸ, ਸਾਚੀ ਵਸਤ ਹੱਥ ਕਿਸੇ ਨਾ ਆਈਆ। ਅੰਤਮ ਕਲਜੁਗ ਪੀਸਨ ਜਾਏ ਪੀਸ, ਪੁਰਖ ਅਬਿਨਾਸੀ ਏਕਾ ਗੇੜਾ ਰਿਹਾ ਦਵਾਈਆ। ਵਿਸ਼ਨ ਬ੍ਰਹਮਾ ਸ਼ਿਵ ਪੜ੍ਹਨ ਇਕ ਹਦੀਸ, ਸੋ ਪੁਰਖ ਨਿਰੰਜਣ ਆਪ ਪੜ੍ਹਾਈਆ। ਹੰ ਬ੍ਰਹਮ ਛਤਰ ਝੁਲਾਏ ਹਰਿ ਜਗਦੀਸ, ਸੋਹੰ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਹੰ ਰੂਪ ਹੰ ਸੰਸਾਰਾ, ਹਰਿ ਹਰਿ ਖੇਲ ਖਿਲਾਇਆ। ਸੋ ਪੁਰਖ ਨਿਰੰਜਨ ਵਸੇ ਸਭ ਤੋ ਨਿਆਰਾ, ਦਿਸ ਕਿਸੇ ਨਾ ਆਇਆ। ਵਿਸ਼ਨ ਭਰਿਆ ਵਿਸ਼ਵ ਭੰਡਾਰਾ, ਵਾਸਤਕ ਰੂਪ ਆਪ ਵਰਤਾਇਆ। ਬ੍ਰਹਮਾ ਬ੍ਰਹਮ ਬਣ ਲਿਖਾਰਾ, ਪਾਰਬ੍ਰਹਮ ਸਾਲਾਹਿਆ। ਸ਼ੰਕਰ ਧੂੜੀ ਮੰਗੇ ਚਰਨ ਦਵਾਰਾ, ਮਸਤਕ ਟਿੱਕਾ ਏਕਾ ਲਾਇਆ। ਅੰਤਮ ਲੇਖਾ ਰਹੇ ਨਾ ਵਿਚ ਸੰਸਾਰਾ, ਲੇਖਾ ਲੇਖੇ ਲਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਦਏ ਉਠਾਇਆ। ਹਰਿ ਪੜਦਾ ਆਪ ਉਠਾਵਨਾ, ਦੀਨਾ ਬੰਧਪ ਦੀਨ ਦਿਆਲ। ਸ੍ਰਿਸਟ ਸਬਾਈ ਪੜਦਾ ਪਾਵਨਾ, ਦਰ ਦਰ ਘਰ ਘਰ ਕੂਕੇ ਅੰਤਮ ਕਾਲ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸੰਗ ਨਿਭਾਵਨਾ, ਤ੍ਰੈਗੁਣ ਮਾਇਆ ਤੋੜ ਜੰਜਾਲ। ਤੇਰਾ ਰੂਪ ਵਿਸ਼ਵ ਵਖਾਵਨਾ, ਪੁਰਖ ਅਬਿਨਾਸੀ ਹੋ ਕਿਰਪਾਲ। ਬ੍ਰਹਮਾ ਤੇਰਾ ਬ੍ਰਹਮ ਉਪਜਾਵਨਾ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲ। ਸ਼ੰਕਰ ਸਾਖਯਾਤ ਰੂਪ ਵਟਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋਏ ਦਿਆਲ। ਹੋਏ ਦਿਆਲ ਦੀਨਨ ਦੀਨਾ, ਦੀਨਾ ਨਾਥ ਦਯਾ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਆਦਿ ਪੁਰਖ ਆਪਣੇ ਨਾਲੋਂ ਵੱਖ ਕੀਨਾ, ਅੰਤ ਆਪਣੇ ਵਿਚ ਲਏ ਮਿਲਾਈਆ। ਆਪਣਾ ਰੰਗ ਚਾੜ੍ਹੇ ਭੀਨਾ, ਉਤਰ ਕਦੇ ਨਾ ਜਾਈਆ। ਲੇਖਾ ਜਾਣੇ
ਲੋਕ ਤੀਨਾ, ਚੌਦਾਂ ਹੱਟਾਂ ਖੋਲ੍ਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਰੂਪ ਦਰਸਾਈਆ। ਕਲਜੁਗ ਅੰਤਮ ਰੂਪ ਧਰਾਇਆ, ਪਾਰਬ੍ਰਹਮ ਬੇਅੰਤ। ਵਿਸ਼ਨ ਬ੍ਰਹਮਾ ਸ਼ਿਵ ਦਰ ਬਹਾਇਆ, ਮੇਲ ਮਿਲਾਵਾ ਸਾਚੇ ਕੰਤ। ਸ਼ਬਦ ਅਨਾਦੀ ਗੀਤ ਸੁਣਾਇਆ, ਵਿਸ਼ਨ ਗਾਇਆ ਸੋਹੰ ਛੰਤ। ਨੇਤਰ ਨੈਣਾ ਦਰਸਨ ਪਾਇਆ, ਗੜ੍ਹ ਤੁੱਟੇ ਹਉਮੇ ਹੰਗਤ। ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਨੈਣ ਉਠਾਇਆ, ਕਵਣ ਰੂਪ ਧਰਿਆ ਭਗਵੰਤ। ਨਿਰਗੁਣ ਜੋਤ ਨੂਰ ਨੂਰ ਰੁਸ਼ਨਾਇਆ, ਕਰੇ ਖੇਲ ਆਦਿ ਅੰਤ। ਕਲਜੁਗ ਅੰਤਮ ਵੇਸ ਵਟਾਇਆ, ਲੱਖ ਚੁਰਾਸੀ ਮਾਇਆ ਪਾਈ ਬੇਅੰਤ। ਗੁਰਮੁਖ ਵਿਰਲੇ ਅੰਗ ਲਗਾਇਆ, ਆਪ ਬਣਾਈ ਆਪਣੀ ਸੰਗਤ। ਗੁਰਸਿਖ ਦੂਜੇ ਦਰ ਨਾ ਮੰਗਣ ਜਾਇਆ, ਦੇਵਣਹਾਰ ਇਕ ਸ੍ਰੀ ਭਗਵੰਤ। ਗੁਰ ਅਵਤਾਰ ਰਹੇ ਰਾਹ ਤਕਾਇਆ, ਲੇਖਾ ਜਾਣੇ ਜੁਗਾ ਜੁਗੰਤ। ਕਲਜੁਗ ਅੰਤਮ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸ਼ਬਦ ਆਪੇ ਮੰਤ। ਵਿਸ਼ਨ ਮੰਤ ਨਮੋ ਦੇਵ, ਵਾਸਤਕ ਵਿਸ਼ਵ ਰੂਪ ਜਣਾਈਆ। ਬ੍ਰਹਮਾ ਮੰਤ ਸਰਬ ਸੇਵ, ਸੇਵਕ ਸੇਵਾ ਇਕ ਸਮਝਾਈਆ। ਸੰਕਰ ਗਾਏ ਅਲਖ ਅਭੇਵ, ਤਨ ਬਿਭੂਤ ਖ਼ਾਕ ਰਮਾਈਆ। ਅਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਆਪਣੇ ਧਾਮ ਬੈਠਾ ਆਸਣ ਲਾਈਆ। ਗੁਰਸਿਖ ਦੇਵੇ ਵਡਿਆਈ ਰਸਨਾ ਜਿਹਵ, ਜੋ ਜਨ ਸੋਹੰ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਵਡਿਆਈ, ਵਡ ਵੱਡਾ ਹਰਿ ਹਰਿ ਪਾਇਆ। ਕਲਜੁਗ ਅੰਤਮ ਏਕਾ ਘਰ ਵੱਜੇ ਵਧਾਈ, ਦੂਜਾ ਘਰ ਕੋਈ ਰਹਿਣ ਨਾ ਪਾਇਆ। ਆਤਮ ਪਰਮਾਤਮ ਹੋਏ ਕੁੜਮਾਈ, ਸੁਰਤੀ ਸ਼ਬਦੀ ਮੇਲ ਮਿਲਾਇਆ। ਸੋਹੰ ਰੂਪ ਹਰਿ ਸਰਨਾਈ, ਸਰਨਗਤ ਇਕ ਰਖਾਇਆ। ਜੋਤੀ ਜੋਤ ਕਰੇ ਰੁਸ਼ਨਾਈ, ਘਰ ਦੀਪਕ ਆਪ ਟਿਕਾਇਆ। ਵਿਸ਼ਨੂੰ ਵੇਖੇ ਚਾਈਂ ਚਾਈਂ, ਹਰਿਜਨ ਤੇਰੀ ਸੇਵ ਕਮਾਇਆ। ਬ੍ਰਹਮਾ ਉਠ ਉਠ ਪਕੜੇ ਬਾਂਹੀ, ਗੁਰਮੁਖ ਮੰਦਰ ਹਰਿ ਸੁਹਾਇਆ। ਸ਼ੰਕਰ ਚੱਲੇ ਅੱਗੇ ਬਣ ਕੇ ਰਾਹੀ, ਹੱਥ ਤ੍ਰਿਸ਼ੂਲ ਉਠਾਇਆ। ਕਲਜੁਗ ਅੰਤਮ ਹਰਿਜਨ ਵਿਰਲੇ ਪਾਇਆ ਸਾਚਾ ਮਾਹੀ, ਪੁਰਖ ਅਬਿਨਾਸ਼ੀ ਇਕ ਮਨਾਇਆ। ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਆਪ ਪਰਗਟਾਇਆ। ਹਰਿ ਸਾਚਾ ਨਾਉਂ ਪਰਗਟਾਇੰਦਾ, ਇਕ ਅਕੱਲਾ ਏਕੰਕਾਰ। ਨਿਰਗੁਣ ਦਿਸ ਕਿਸੇ ਨਾ ਆਇੰਦਾ, ਵਸਣਹਾਰਾ ਧਾਮ ਨਿਆਰ। ਗੁਰਮੁਖ ਵਿਰਲੇ ਆਪ ਜਗਾਇੰਦਾ, ਜਾਗਰਤ ਜੋਤ ਕਰੇ ਉਜਿਆਰ। ਸ਼ਬਦ ਅਨਾਦੀ ਨਾਦ ਸੁਣਾਇੰਦਾ, ਧੁਨ ਆਤਮਕ ਸੱਚੀ ਧੁੰਨਕਾਰ। ਗੁਣ ਅਵਗੁਣ ਨਾ ਕੋਈ ਵਖਾਇੰਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਡੁੱਬਦੇ ਪੱਥਰ ਪਾਰ ਕਰਾਇੰਦਾ, ਭਵਜਲ ਬੇੜਾ ਦੇਵੇ ਤਾਰ। ਤਾਰਨਹਾਰ ਇਕ ਅਖਵਾਇੰਦਾ, ਆਦਿ ਪੁਰਖ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਇੰਦਾ, ਨੇਤਰ ਨੈਣ ਰਿਹਾ ਉਘਾੜ। ਕਵਣ ਕੂਟੇ ਹਰਿ ਹਰਿ ਆਪਣਾ ਵੇਸ ਵਟਾਇੰਦਾ, ਕਵਣ ਘਰ ਹੋਏ ਉਜਿਆਰ। ਕਵਣ ਮੰਦਰ ਡੇਰਾ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਕਰਤਾਰਾ, ਹਰਿ ਆਪਣਾ ਆਪ ਕਰਾਇੰਦਾ। ਲਿਖਣ ਪੜ੍ਹਣ ਤੋਂ ਵਸੇ ਬਾਹਰਾ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਗੁਪਤ ਜ਼ਾਹਿਰਾ, ਅੰਦਰ ਬਾਹਰ
ਵੇਖ ਵਖਾਇੰਦਾ। ਨਿਰਗੁਣ ਨਿਰਵੈਰ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇੰਦਾ। ਏਕਾ ਡੰਕਾ ਸ਼ਬਦ ਸੰਸਾਰਾ, ਚਾਰ ਕੁੰਟ ਆਪ ਵਜਾਇੰਦਾ। ਰਾਓ ਰੰਕਾਂ ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਮਨਮੁਖ ਜੀਵ ਦੁਹਾਗਣ ਨਾਰਾ, ਹਰਿ ਹਰਿ ਕੰਤ ਨਾ ਕੋਈ ਹੰਢਾਇੰਦਾ। ਚਾਰ ਵਰਨ ਚਾਰ ਕੁੰਟ ਹੋਇਆ ਧੂਆਂਧਾਰਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਇਆ। ਭਗਤ ਭਗਵੰਤ ਲਏ ਉਭਾਰ, ਸੰਤ ਕੰਤ ਵੇਖ ਵਖਾਇਆ। ਗੁਰਸਿਖ ਸਾਚੇ ਕਰੇ ਪਿਆਰ, ਗੁਰਮੁਖ ਵੇਖੇ ਥਾਉਂ ਥਾਂਇਆ। ਨਿਰਗੁਣ ਸਰਗੁਣ ਲਏ ਅਵਤਾਰ, ਸਰਗੁਣ ਨਿਰਗੁਣ ਹੋਏ ਸਹਾਇਆ। ਕਲਜੁਗ ਖੇਲ ਕਰੇ ਨਿਆਰ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜੋਤੀ ਜੋਤ ਦਏ ਅਧਾਰ, ਜੋਤ ਨਿਰੰਜਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਸਾਚੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਪੰਧ ਮੁਕਾਇਆ।