੧੭ ਫਗਣ ੨੦੧੭ ਬਿਕ੍ਰਮੀ ਮਨਸ਼ਾ ਸਿੰਘ ਦੇ ਘਰ, ਪਿੰਡ ਨੋਸ਼ੈਹਿਰਾ ਜ਼ਿਲਾ ਗੁਰਦਾਸ ਪੁਰ
ਨੌ ਨਵ ਚਾਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਵ ਨੌ ਚਾਰ ਵੇਖ ਵਖਾਇੰਦਾ। ਲੇਖਾ ਜਾਣੇ ਏਕੰਕਾਰਾ, ਅਲਖ ਅਗੋਚਰ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਕਰੇ ਖੇਲ ਅਪਰ ਅਪਾਰਾ, ਨਵ ਨੌਂ ਚਾਰ ਜੋਤੀ ਨੂਰ ਡਗਮਗਾਇੰਦਾ। ਨਵ ਨੌਂ ਚਾਰ ਲੇਖਾ ਜਾਣੇ ਸ੍ਰੀ ਭਗਵਾਨ ਧੁਰ ਦਰਬਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਨਵ ਨੌ ਚਾਰ ਵਸੇ ਬਾਹਰਾ, ਦਿਸ ਕਿਸੇ ਨਾ ਆਇੰਦਾ । ਨਵ ਨੌ ਚਾਰ ਹਰਿ ਭੰਡਾਰਾ, ਦੇਵਣਹਾਰਾ ਇਕ ਕਰਤਾਰਾ, ਪਾਰਬ੍ਰਹਮ ਪ੍ਰਭ ਆਪ ਵਰਤਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਵਸਣਹਾਰਾ ਧਾਮ ਨਿਆਰਾ, ਸੱਚਖੰਡ ਨਿਵਾਸੀ ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਬਣ ਸਿਕਦਾਰਾ, ਤਖ਼ਤ ਨਿਵਾਸੀ ਏਕਾ ਤਖ਼ਤ ਸੁਹਾਇੰਦਾ। ਇਕ ਅਕੱਲਾ ਬੰਨ੍ਹੇ ਧਾਰਾ, ਦੂਜਾ ਰੂਪ ਅਪਰ ਅਪਾਰਾ। ਤੀਜੇ ਆਪਣੇ ਰੰਗ ਰਵੇ ਨਿਰੰਕਾਰਾ, ਚੌਥੇ ਖੋਲ੍ਹੇ ਸਚ ਕਿਵਾੜਾ, ਪੰਚਮ ਏਕਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌ ਚਾਰ ਭੇਵ ਕੋਈ ਨਾ ਪਾਇੰਦਾ। ਨਵ ਨੌ ਚਾਰ ਹਰਿ ਕਰਤਾਰ, ਮਹਿਮਾ ਅਕਥ ਕਥੀ ਨਾ ਜਾਈਆ। ਨਵ ਨੌ ਚਾਰ ਅਲਖ ਅਗੋਚਰ ਅਗੰਮ ਅਪਾਰ, ਅਲਖ ਅਲਖਣਾ ਸੱਚਾ ਸ਼ਹਿਨਸ਼ਾਹੀਆ। ਨਵ ਨੌ ਚਾਰ ਸਭ ਤੋਂ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਨਵ ਨੌ ਚਾਰ ਹੁਕਮ ਵਰਤਾਰ, ਹੁਕਮੀ ਹੁਕਮ ਖੇਲ ਖਿਲਾਈਆ। ਨਵ ਨੌ ਚਾਰ ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਆਪਣੀ ਕਰਨੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ
ਧਰ, ਲੇਖਾ ਜਾਣੇ ਏਕਾ ਹਰਿ, ਦੂਸਰ ਭੇਵ ਨਾ ਕੋਈ ਰਖਾਈਆ। ਸਾਚਾ ਲੇਖਾ ਹਰਿ ਕਰਤਾਰਾ, ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਹੋ ਉਜਿਆਰਾ, ਆਪਣੀ ਧਾਰਾ ਆਪ ਚਲਾਇੰਦਾ। ਆਪ ਪ੍ਰਗਟਾਏ ਸੁਤ ਦੁਲਾਰਾ, ਮਾਤ ਪਿਤ ਪਿਤਾ ਪੂਤ ਆਪਣੀ ਗੋਦ ਸੁਹਾਇੰਦਾ। ਆਪ ਕਰਾਏ ਵਣਜ ਵਾਪਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਮੁਖ ਛੁਪਾਇੰਦਾ। ਆਪੇ ਆਪਣਾ ਨਾਉਂ ਰੱਖ ਨਿਰੰਕਾਰਾ, ਸਾਚਾ ਨਾਅਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਜਾਣੇ ਆਪਣਾ ਸਚ ਤਮਾਸ਼ਾ, ਸਚਖੰਡ ਦਵਾਰੇ ਆਪ ਕਰਾਇੰਦਾ। ਸਚਖੰਡ ਦਵਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਜਾਣੇ ਆਦਿ ਅੰਤ, ਗੁਣਵੰਤ ਸਹਿਜ ਸੁਖਦਾਈਆ। ਨਰ ਨਿਰੰਕਾਰ ਰੂਪ ਵਟਾਏ ਨਾਰੀ ਕੰਤ, ਸਚ ਸੁਹੰਜਣੀ ਸੇਜ ਹੰਢਾਈਆ। ਆਪਣੀ ਇਛਿਆ ਮਣੀਆ ਮੰਤ, ਨਾਮ ਨਿਧਾਨਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਵ ਨੌ ਚਾਰ ਲੇਖਾ ਜਾਣੇ ਥਾਉਂ ਥਾਈਆ। ਨਵ ਨੌ ਚਾਰ ਖੇਲ ਅਪਾਰਾ, ਸ੍ਰੀ ਭਗਵਾਨ ਆਪ ਖਿਲਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਆਪਣਾ ਹੁਕਮ ਸੁਣਾਇੰਦਾ। ਸਚਖੰਡ ਅੰਦਰ ਖੋਲ੍ਹ ਕਿਵਾੜਾ, ਥਿਰ ਘਰ ਆਪਣਾ ਬੰਕ ਵਡਿਆਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਸ਼ਬਦੀ ਸ਼ਬਦ ਆਪ ਜਣਾਇੰਦਾ। ਸ਼ਬਦੀ ਸ਼ਬਦ ਇਕ ਹੁਲਾਰਾ, ਸਤਿ ਸਤਿ ਸਤਿਵਾਦੀ ਆਦਿ ਅਨਾਦੀ ਆਪ ਸੁਣਾਇੰਦਾ। ਬੋਧ ਅਗਾਧੀ ਏਕਾ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਨਰਾਇਣ ਖੇਲ ਖਿਲਾਇੰਦਾ। ਨਰ ਹਰਿ ਨਰਾਇਣ ਬਨਵਾਰੀ, ਅਨਭਵ ਪ੍ਰਕਾਸ਼ ਕਰਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਪੁਰਖ ਅਕਾਲ ਖੇਲ ਖਿਲਾਇੰਦਾ। ਅਜੂਨੀ ਰਹਿਤ ਸਹਿਜ ਸੁਖਧਾਰੀ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਹਰਿ ਵਡਿਆਇਆ, ਵਡ ਵੱਡਾ ਆਪ ਅਖਵਾਇੰਦਾ। ਨਿਰਗੁਣ ਨੂਰ ਨੂਰ ਧਰਾਇਆ, ਮਾਤ ਪਿਤ ਨਾ ਕੋਈ ਬਣਾਇੰਦਾ। ਛੱਪਰ ਛੰਨ ਨਾ ਕੋਈ ਛੁਹਾਇਆ, ਜਾਗਰਤ ਜੋਤ ਆਪ ਉਪਾਇੰਦਾ। ਆਪਣਾ ਲੇਖਾ ਆਪਣੇ ਹੱਥ ਰਖਾਇਆ, ਕਾਗਦ ਕ਼ਲਮ ਭੇਵ ਕੋਇ ਨਾ ਪਾਇੰਦਾ। ਆਦਿ ਪੁਰਖ ਪੁਰਖੋਤਮ ਆਪਣਾ ਰੂਪ ਧਰਾਇਆ, ਪਰਮ ਪੁਰਖ ਪਰਮਾਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡਨ ਆਪ ਵੰਡਾਇੰਦਾ। ਸਚਖੰਡ ਦਵਾਰਾ ਹਰਿ ਸੁਹਾ, ਆਪਣਾ ਖੇਲ ਖਿਲਾਇੰਦਾ। ਆਪਣਾ ਹੁਕਮ ਸ਼ਬਦ ਜਣਾ, ਆਪੇ ਸੀਸ ਝੁਕਾਇੰਦਾ। ਆਪਣਾ ਦਰ ਦਰਬਾਨ ਸੇਵਾ ਰਿਹਾ ਕਮਾ, ਸੇਵਾਦਾਰ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਦਿ ਜੁਗਾਦਿ ਆਪਣੀ ਬਣਤ ਆਪ ਬਣਾਇੰਦਾ। ਬਣਤ ਬਣਾਏ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਅਪਰ ਅਪਾਰਾ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾ ਆਪਣੀ ਰਚਨ ਰਚਾਈਆ। ਕਰੇ ਪ੍ਰਕਾਸ਼ ਰਵ ਸਸ ਸੂਰਜ ਚੰਨ ਸਤਾਰਾ, ਕਿਰਨੀ ਕਿਰਨ ਡਗਮਗਾਈਆ। ਏਕਾ ਸ਼ਬਦ ਇਕ ਆਧਾਰਾ, ਏਕਾ ਪਵਣੀ ਪਵਣ ਵਿਚ ਸਮਾਈਆ। ਨੌ ਚਾਰ ਵਸੇ ਸਭ ਤੋ ਬਾਹਰਾ, ਨਵ ਨੌ ਚਾਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਨੌ ਚਾਰ ਰੰਗ ਕਰਤਾਰਾ, ਕਰਤਾ ਪੁਰਖ ਆਪ ਕਰਾਇੰਦਾ।
ਸਤਿ ਸਤਿਵਾਦੀ ਹੋ ਨਿਆਰਾ, ਸਤਿ ਸਤਿਵਾਦੀ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਹਰਿ ਨਿਰੰਜਣ ਮੇਲ ਮਿਲਾਵਾ ਏਕੰਕਾਰਾ, ਆਦਿ ਨਿਰੰਜਣ ਵਿਛੜ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸ੍ਰੀ ਭਗਵਾਨ ਰੂਪ ਨਾਰੀ ਕੰਤ ਭਤਾਰਾ, ਪਾਰਬ੍ਰਹਮ ਸਾਚੀ ਸੇਜ ਹੰਢਾਇੰਦਾ। ਸੁਤ ਦੁਲਾਰਾ ਕਰ ਪਿਆਰਾ, ਅੱਠਵਾਂ ਆਪਣਾ ਬੰਧਨ ਪਾਇੰਦਾ। ਨੌਵਾਂ ਰੰਗ ਕਰੇ ਨਿਰਗੁਣ ਧਾਰਾ, ਸਰਗੁਣ ਆਪਣੀ ਖੇਲ ਖਿਲਾਇੰਦਾ। ਸਰਗੁਣ ਰੂਪ ਅਪਰ ਅਪਾਰਾ, ਪੁਰਖ ਅਬਿਨਾਸ਼ੀ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪਣਾ ਮਾਰਗ ਆਪਣੇ ਹੱਥ ਰਖਾਇੰਦਾ। ਨੌਂ ਚਾਰ ਹਰਿ ਭੇਵ ਖੁਲ੍ਹਾਏ, ਏਕਾ ਪਰਦਾ ਆਪ ਉਠਾਈਆ। ਆਦਿ ਪੁਰਖ ਆਪਣਾ ਨਾਉਂ ਧਰਾਏ, ਪਹਿਲਾ ਘਰ ਵੰਡ ਵੰਡਾਈਆ। ਦੂਜਾ ਦਰ ਸਚਖੰਡ ਸੁਹਾਏ, ਤੀਜੇ ਥਿਰ ਘਰ ਦਏ ਵਡਿਆਈਆ। ਚੌਥੇ ਘਰ ਸ਼ਬਦ ਉਪਜਾਏ, ਸ਼ਬਦੀ ਸ਼ਬਦ ਮੇਲ ਮਿਲਾਈਆ। ਨੌਂ ਚਾਰ ਨਿਰਗੁਣ ਆਪਣੇ ਰੰਗ ਰੰਗਾਏ, ਆਦਿ ਪੁਰਖ ਵਡੀ ਵਡਿਆਈਆ। ਨਵ ਨਈਆ ਆਪ ਉਠਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਵਟ ਖੇਟਾ ਬਣੇ ਸਾਚਾ ਮਾਹੀਆ। ਨਵ ਨਈਆ ਕਰ ਤਿਆਰ, ਹਰਿ ਸਾਚਾ ਖੇਲ ਖਿਲਾਇੰਦਾ। ਨੌ ਨੌਂ ਕਰੇ ਇਕ ਪਿਆਰ, ਚਾਰ ਚਾਰ ਬੰਧਨ ਪਾਇੰਦਾ। ਏਕਾ ਵਸਤ ਦੱਸੇ ਥਾਰ, ਥਿਰ ਘਰ ਸਾਚੇ ਆਪੇ ਰਖਾਇੰਦਾ। ਨਿਰਵੈਰ ਪੁਰਖ ਬਣ ਵਰਤਾਰ, ਅਜੂਨੀ ਰਹਿਤ ਆਪ ਵਰਤਾਇੰਦਾ। ਆਪਣੀ ਇਛਿਆ ਆਪੇ ਲਏ ਅਧਾਰ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪ ਸਮਝਾਇੰਦਾ। ਨਵ ਨੌਂ ਚਾਰ ਨਿਰਗੁਣ ਦਾਤਾ, ਨਰ ਹਰਿ ਨਰਾਇਣ ਅਖਵਾਇੰਦਾ। ਸ਼ਬਦ ਅਗੰਮੀ ਗਾਏ ਗਾਥਾ, ਆਦਿ ਜੁਗਾਦੀ ਆਪਣੀ ਗਾਇੰਦਾ। ਸਤਿ ਸਤਿਵਾਦ ਚਲਾਏ ਰਾਥਾ, ਰਥ ਰਥਵਾਹੀ ਸੇਵਾ ਆਪ ਕਮਾਇੰਦਾ। ਆਪ ਨਿਭਾਏ ਸਗਲਾ ਸਾਥਾ, ਸਾਚਾ ਸਤਿ ਨਾ ਕੋਈ ਤੁੜਾਇੰਦਾ। ਏਕਾ ਅੱਖਰ ਪੂਜਾ ਪਾਠਾ, ਏਕਾ ਮੰਤਰ ਨਾਮ ਉਪਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਗ੍ਰਹਿ ਵਖਾਇੰਦਾ। ਏਕਾ ਨੂਰ ਏਕਾ ਜੋਤ ਇਕ ਲਿਲਾਟਾ, ਏਕਾ ਘਾਟ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਆਪਣੇ ਵਿਚ ਛੁਪਾਇੰਦਾ। ਨਵ ਨੌਂ ਚਾਰ ਨਿਰਗੁਣ ਛੁਪਾਇਆ, ਲੇਖਾ ਲਿਖਣ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਰੂਪ ਧਰਾਇਆ, ਸਰਗੁਣ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਉਪਜਾਇਆ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਮੇਲਾ ਮੇਲ ਮਿਲਾਇਆ, ਪੰਚ ਵਿਚੋਲਾ ਸੱਚਾ ਸ਼ਹਿਨਸ਼ਾਹੀਆ। ਪਰਦਾ ਓਹਲਾ ਸਾਰਾ ਲਾਹਿਆ, ਭੇਵ ਕੋਇ ਨਾ ਪਾਈਆ। ਸਾਚਾ ਘਾੜਨ ਲਏ ਘੜਾਇਆ, ਤਤਵ ਤਤ ਲਏ ਮਿਲਾਈਆ। ਅੰਤਮ ਢੋਲਾ ਆਪ ਜਣਾਇਆ, ਅਨਹਦ ਨਾਦ ਵਜਾਈਆ। ਜੋਤੀ ਨੂਰ ਕਰ ਰੁਸ਼ਨਾਇਆ, ਜੋਤ ਨਿਰੰਜਣ ਆਪ ਪਰਗਟਾਈਆ। ਸਾਚੀ ਸੇਵਾ ਸਹਿਜ ਸੁਭਾਇਆ, ਲੋਕਮਾਤ ਵੇਖ ਵਖਾਈਆ । ਚੌਦਾਂ ਲੋਕ ਚਰਨ ਛੁਹਾਇਆ, ਰੂਪ ਅਨੂਪ ਆਪ ਧਰਾਈਆ। ਰਵ ਸਸ ਸੀਸ ਝੁਕਾਇਆ, ਮੰਡਲ ਮੰਡਪ ਚਰਨਾਂ ਹੇਠ ਦਬਾਈਆ। ਘੜਨ ਭੰਨਣਹਾਰ ਪੁਰਖ ਸਮਰਥ ਖੇਲ ਰਚਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਦਏ ਸਮਝਾਈਆ। ਨਵ ਨੌਂ ਚਾਰ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਨਵ ਨੌ ਖੋਲ੍ਹੇ ਜਗਤ ਦਵਾਰਾ, ਜਗਤ ਵਾਸਨਾ ਵਿਚ ਰਖਾਇੰਦਾ। ਨਵ ਨੌਂ ਕਰੇ ਖੇਲ ਨਿਆਰਾ, ਨਵ ਨੌ ਆਪਣਾ ਰੂਪ ਧਰਾਇੰਦਾ।
ਨਵ ਨੌ ਦੇਵੇ ਇਕ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਬੰਧਾਇੰਦਾ। ਨਵ ਨਵ ਧਾਰ ਹਰਿ ਸੰਸਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਨਵ ਨਵ ਕਰੇ ਪਾਰ ਕਿਨਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਦੋਹਾਂ ਵਿਚੋਲਾ ਏਕੰਕਾਰ, ਅਕਲ ਕਲ ਆਪਣਾ ਰੂਪ ਧਰਾਇੰਦਾ। ਜੁਗ ਚੌਕੜੀ ਵੰਡੇ ਵੰਡ ਗਿਰਧਾਰ, ਕੋਟਨ ਕੋਟ ਕਾਲ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਗੁਰ ਅਵਤਾਰ, ਭਗਤ ਭਗਵੰਤ ਸੰਤ ਏਕਾ ਗੁਣ ਵਖਾਇੰਦਾ। ਗੁਰਮੁਖ ਮੇਲਾ ਜਗਤ ਦਵਾਰ, ਗੁਰਸਿਖ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨਵ ਆਪਣਾ ਖੇਲ ਖਿਲਾਇੰਦਾ। ਨਵ ਨਵ ਖੇਲ ਖਿਲਾਇਆ, ਖ਼ਾਲਕ ਖ਼ਲਕ ਰੂਪ ਨਿਰੰਕਾਰ। ਜੁਗ ਜੁਗ ਆਪਣਾ ਵੇਸ ਵਟਾਇਆ, ਲੋਕਮਾਤ ਲਏ ਅਵਤਾਰ। ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਇਆ, ਕਲਜੁਗ ਪਾਵਣਹਾਰਾ ਸਾਰ। ਨਵ ਨੌ ਚਾਰ ਪੰਧ ਮੁਕਾਇਆ, ਜੁਗ ਚੌਕੜੀ ਗਏ ਹਾਰ। ਚੌਥਾ ਜੁਗ ਰੂਪ ਧਰਾਇਆ, ਚਾਰ ਕੁੰਟ ਹੋ ਉਜਿਆਰ। ਚਾਰੇ ਵੇਦ ਵੇਖ ਵਖਾਇਆ, ਚਾਰੇ ਬਾਣੀ ਕਰੇ ਪੁਕਾਰ। ਚਾਰੇ ਵਰਨਾਂ ਨੈਣ ਸ਼ਰਮਾਇਆ, ਚਾਰੇ ਯਾਰੀ ਰੋਵੇ ਜ਼ਾਰੋ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਦਏ ਆਧਾਰ। ਨਵ ਨੌਂ ਚਾਰ ਸਰਬ ਕੁਰਲਾਇਆ, ਲੱਖ ਚੁਰਾਸੀ ਦਏ ਦੁਹਾਈਆ। ਨਿਰਗੁਣ ਰੂਪ ਨਜ਼ਰ ਕਿਸੇ ਨਾ ਆਇਆ, ਸਰਗੁਣ ਮਸਤਕ ਲੱਗੀ ਕੂੜੀ ਛਾਹੀਆ। ਚਾਰੋਂ ਕੁੰਟ ਅੰਧੇਰਾ ਛਾਇਆ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਬ੍ਰਹਿਮੰਡ ਵਰਭੰਡ ਰਿਹਾ ਕੁਰਲਾਇਆ, ਜੇਰਜ ਅੰਡ ਧੀਰ ਨਾ ਕੋਇ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਰਿਹਾ ਉਠਾਇਆ, ਰਾਹ ਤੱਕਣ ਸਾਚੇ ਮਾਹੀਆ। ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਵਹਾਇਆ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਗੁਰ ਪੀਰ ਅਵਤਾਰ ਬੈਠੇ ਸੇਜ ਵਿਛਾਇਆ, ਘਰ ਮਿਲੇ ਕੰਤ ਸੁਹੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਵ ਨੌਂ ਚਾਰ ਆਪਣਾ ਰੰਗ ਆਪੇ ਵੇਖ ਵਖਾਈਆ। ਨਵ ਨੌਂ ਚਾਰ ਰੰਗ ਅਪਾਰਾ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਆਦਿ ਸ਼ਕਤ ਆਦਿ ਭਵਾਨੀ ਏਕਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਏਕਾ ਜਲਵਾ ਨੂਰ ਨੂਰਾਨੀ, ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਧਰਾਇੰਦਾ। ਆਪੇ ਜਾਣੇ ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦ ਅਨਾਦੀ ਬਾਣੀ, ਲੋਕਮਾਤ ਆਪ ਸੁਣਾਇੰਦਾ। ਕਲਜੁਗ ਅੰਤਮ ਅੰਤ ਹਰਿ ਇਕ ਵਖਾਏ ਸਚ ਨਿਸ਼ਾਨੀ, ਆਤਮ ਬ੍ਰਹਮ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌਂ ਚਾਰ ਪੰਧ ਮੁਕਾਇੰਦਾ। ਨਵ ਨੌਂ ਚਾਰ ਆਤਮ ਬ੍ਰਹਮ, ਪਾਰਬ੍ਰਹਮ ਉਪਜਾਇਆ। ਲੇਖਾ ਜਾਣੇ ਭਗਤ ਕਰਮ, ਨਿਹਕਰਮੀ ਕਰਮ ਕਮਾਇਆ। ਨਿਰਗੁਣ ਨਿਰਵੈਰ ਏਕਾ ਧਰਮ, ਅਧਰਮੀ ਧਰਮ ਵੇਖ ਵਖਾਇਆ। ਨਿਰਾਕਾਰ ਵਖਾਏ ਏਕਾ ਵਰਨ, ਬਰਨ ਕੋਇ ਰਹਿਣ ਨਾ ਪਾਇਆ। ਅਬਿਨਾਸ਼ੀ ਕਰਤਾ ਸਾਚੀ ਸਰਨ, ਦੂਸਰ ਓਟ ਨਾ ਕੋਇ ਤਕਾਇਆ। ਜਨ ਭਗਤਾਂ ਖੋਲ੍ਹੇ ਹਰਨ ਫਰਨ, ਨੇਤਰ ਆਪਣਾ ਆਪ ਵਖਾਇਆ। ਸੰਤਨ ਚੁਕਾਏ ਮਰਨ ਡਰਨ, ਕਾਲ ਫਾਸ ਨੇੜ ਨਾ ਆਇਆ। ਗੁਰਮੁਖ ਸਾਚੀ ਤਰਨੀ ਤਰਨ, ਰਾਏ ਧਰਮ ਨਾ ਦਏ ਸਜ਼ਾਇਆ। ਗੁਰਸਿਖ ਦਰ ਘਰ ਸਾਚੇ ਵੜਨ, ਚਿਤਰ ਗੁਪਤ ਨਾ ਲੇਖ
ਵਖਾਇਆ। ਮਨਮੁਖ ਜੀਵ ਆਪਣੀ ਕਰਨੀ ਭਰਨ, ਲੱਖ ਚਰਾਸੀ ਗੇੜ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਨੌਂ ਚਾਰ ਲਏ ਪਰਨਾਇਆ। ਨਵ ਨੌਂ ਚਾਰ ਪਰਨਾਵਣਾ, ਹਰਿ ਸਾਚਾ ਕੰਤ ਕੰਤੂਹਲ। ਆਪਣਾ ਕੀਤਾ ਕੌਲ ਭੁਲ ਨਾ ਜਾਵਣਾ, ਕਰੇ ਖੇਲ ਸਦਾ ਅਨਭੂਲ। ਨਿਰਗੁਣ ਸਰਗੁਣ ਵੇਖ ਵਖਾਵਣਾ, ਤੋਲਣਹਾਰਾ ਪੂਰਾ ਤੋਲ। ਸ਼ਬਦ ਅਗੰਮੀ ਖੰਡਾ ਹੱਥ ਰਖਾਵਣਾ, ਆਪੇ ਵੇਖਣਹਾਰਾ ਘਟ ਘਟ ਅੰਦਰ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧਰਨੀ ਧਰਤ ਧੌਲ। ਧੌਲ ਧਰਮ ਤੇਰਾ ਵੇਖਣਹਾਰਾ, ਦਇਆ ਧਰਮ ਪੂਤ ਕਵਣ ਅਖਵਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਲੋਕਮਾਤ ਜੋਤ ਜਗਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਨੌਂ ਦਰ ਖੋਲ੍ਹੇ ਥਾਉਂ ਥਾਈਆ। ਚਾਰ ਕੁੰਟ ਫਿਰੇ ਹਲਕਾਰਾ, ਸ਼ਬਦ ਦੂਤ ਇਕ ਦੌੜਾਈਆ। ਦਿਸ ਨਾ ਆਏ ਵਿਚ ਸੰਸਾਰਾ, ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪਣੀ ਖੇਲ ਖਿਲਾਈਆ। ਚਾਰੇ ਵੇਦ ਕਰਨ ਪੁਕਾਰਾ, ਪੁਰਾਨ ਅਠਾਰਾਂ ਦੇਣ ਗਵਾਹੀਆ। ਵੇਦ ਵਿਆਸਾ ਬਣ ਲਿਖਾਰਾ, ਨਾਨਕ ਗੋਬਿੰਦ ਆਪ ਸਾਲਾਹੀਆ। ਕਲਜੁਗ ਅੰਤਮ ਪਰਗਟੇ ਨਿਹਕਲੰਕ ਨਰਾਇਣ ਅਵਤਾਰਾ, ਆਪਣਾ ਬਲ ਆਪਣਾ ਰੂਪ ਪਰਗਟਾਈਆ। ਕੂੜੀ ਕਿਰਿਆ ਮੇਟੇ ਵਿਚ ਸੰਸਾਰਾ, ਜੂਠ ਝੂਠ ਰਹਿਣ ਨਾ ਪਾਈਆ। ਸਤਿ ਸਤਿ ਵਰਤਾਏ ਹਰਿ ਨਿਰੰਕਾਰਾ, ਸਤਿਜੁਗ ਸਾਚਾ ਰਾਹ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਵਾਰਾ, ਤਖ਼ਤ ਤਾਜ ਨਾ ਕੋਇ ਹੰਢਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਨਿਰਧਨ ਅਪਣਾ ਰੰਗ ਰੰਗਾਈਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਆਤਮ ਅੰਤਰ ਬੂੰਦ ਸਵਾਂਤੀ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਲੇਖਾ ਦਏ ਮੁਕਾਈਆ। ਨਵ ਨੌਂ ਚਾਰ ਲੇਖਾ ਮੁਕਣਾ, ਹਰਿ ਸਾਚਾ ਆਪ ਮੁਕਾਇੰਦਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ਼ਬਦ ਗੁਰ ਸ਼ਬਦ ਰੂਪ ਹੋ ਹੋ ਬੁੱਕਣਾ, ਕਲਜੁਗ ਝੱਲ ਵੇਖ ਵਖਾਇੰਦਾ। ਅਠਸਠ ਤੀਰਥ ਪਾਣੀ ਸੁੱਕਣਾ, ਅੰਮ੍ਰਿਤ ਸੀਰ ਨਾ ਕੋਇ ਨਹਾਇੰਦਾ। ਬਿਨ ਹਰਿ ਪੁਰਖ ਅਕਾਲ, ਦੂਜੇ ਦਰ ਸੀਸ ਨਾ ਝੁਕਣਾ, ਅੰਤਮ ਖੇੜਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਅਗਲਾ ਪੰਧ ਮੁਕਾਇੰਦਾ। ਨਵ ਨੌਂ ਚਾਰ ਮੁਕੇ ਪੰਧ, ਹਰਿ ਸਾਚਾ ਆਪ ਮੁਕਾਈਆ। ਨੌਂ ਖੰਡ ਪ੍ਰਿਥਮੀ ਨੌਂ ਦਰ ਚਾਰ ਵਰਨ ਗਾਏ ਏਕਾ ਛੰਦ, ਸੋਹੰ ਸ਼ਬਦ ਵਡੀ ਵਡਿਆਈਆ। ਮਾਣਸ ਮਨੁਖ ਰਸਨਾ ਲਾਏ ਨਾ ਕੋਇ ਮਦਿਰਾ ਮਾਸ ਗੰਦ, ਜਿਸ ਜਨ ਆਤਮ ਬ੍ਰਹਮ ਕਰੇ ਜਣਾਈਆ। ਘਰ ਜੋਤ ਨਿਰੰਜਣ ਚੜ੍ਹੇ ਚੰਦ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਗੀਤ ਘਰ ਗੋਬਿੰਦ ਘਰ ਗਾਏ ਸੁਹਾਗੀ ਛੰਦ, ਘਰ ਮਿਲੇ ਸਤਿਗੁਰ ਸੱਚਾ ਮਾਹੀਆ। ਘਰ ਪਰਮਾਨੰਦ ਘਰ ਮਿਲੇ ਹਰਿ ਬਖ਼ਸ਼ੰਦ, ਗੁਰਮੁਖ ਵਿਰਲਾ ਬੱਤੀ ਦੰਦ ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਤੇਰਾ ਡੇਰਾ ਦੇਵੇ ਢਾਹੀਆ। ਨਵ ਨੌਂ ਚਾਰ ਡੇਰਾ ਢਾਵਣਾ, ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ। ਕਾਇਆ ਖੇੜਾ ਇਕ ਵਸਾਵਣਾ, ਪੰਚ ਸ਼ਬਦ ਧੁਨ ਨਾਦ ਕਰ ਜੈਕਾਰ। ਮਨ ਮਤ ਬੁਧ ਆਪ ਸਮਝਾਵਣਾ, ਗੁਰ ਸਤਿਗੁਰ ਕਰ ਪਿਆਰ। ਦੂਈ ਦਵੈਤੀ ਪਰਦਾ ਲਾਹਵਣਾ, ਆਸਾ ਤ੍ਰਿਸ਼ਨਾ ਕਰ ਖ਼ਵਾਰ। ਧੁਨ ਆਤਮਕ ਨਾਦ ਵਜਾਵਣਾ, ਅਨਹਦ ਸ਼ਬਦ
ਸੱਚੀ ਧੁੰਨਕਾਰ। ਏਕਾ ਰੂਪ ਸਰਬ ਦਰਸਾਵਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰ। ਰਾਓ ਰੰਕਾਂ ਰਾਜ ਰਾਜਾਨਾਂ ਏਕਾ ਘਰ ਵਖਾਵਣਾ, ਹਰਿ ਪੁਰਖ ਨਿਰੰਜਣ ਚਰਨ ਦਵਾਰ। ਸ਼ਾਹੋ ਭੂਪ ਸਾਚਾ ਤਾਜ ਸੀਸ ਟਿਕਾਵਣਾ, ਪੰਚਮ ਮੇਲਾ ਵਿਚ ਸੰਸਾਰ। ਏਕਾ ਮੰਤਰ ਨਾਮ ਦ੍ਰਿੜਾਵਣਾ, ਨੌਂ ਨੌਂ ਚਾਰ ਹੋਏ ਜੈਕਾਰ। ਸਤਿ ਸਤਿਵਾਦੀ ਸਤਿ ਵਰਤਾਵਣਾ, ਸਚ ਸੁਚ ਕਰੇ ਪਿਆਰ। ਕਾਇਆ ਕੱਚ ਕੰਚਨ ਰੂਪ ਬਣਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ।
੧੭ ਫੱਗਣ ੨੦੧੭ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਵਜ਼ੀਰ ਪੁਰ ਜ਼ਿਲਾ ਗੁਰਦਾਸ ਪੁਰ
ਨਵ ਨੌਂ ਚਾਰ ਸੂਰਾ ਸਰਬੰਗਨ, ਸਰਬ ਕਲ ਆਪਣੀ ਖੇਲ ਖਿਲਾਇੰਦਾ। ਨਵ ਨੌਂ ਕਰੇ ਹਰਿ ਖੰਡਨ, ਨਾਮ ਖੰਡਾ ਇਕ ਚਮਕਾਇੰਦਾ। ਨਵ ਨੌਂ ਦੇਵੇ ਪ੍ਰਭ ਦੰਡਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਨਵ ਨੌਂ ਚਲਾਏ ਚੰਡ ਪਰਚੰਡਨ, ਪਾਰਬ੍ਰਹਮ ਭੇਵ ਨਾ ਆਇੰਦਾ। ਨਵ ਨੌ ਭਾਗਾਂਮੰਦਨ, ਭਾਂਡਾ ਭਰਮ ਨਾ ਕੋਇ ਭਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਨਵ ਨੌਂ ਚਾਰ ਵੇਸ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਨੌਂ ਦਵਾਰ ਜਾਇਣ ਹਰ, ਹਰਿ ਜੂ ਹਰਿ ਹਰਿ ਵੇਖ ਵਖਾਇੰਦਾ। ਨੌਂ ਖੰਡ ਭੈ ਭੌ ਰਹੀ ਡਰ, ਭਿਆਨਕ ਰੂਪ ਸਰਬ ਦਰਸਾਇੰਦਾ। ਨਵ ਨੌਂ ਘਾੜਨ ਘੜ, ਘੜਨਹਾਰ ਭੰਨ ਵਖਾਇੰਦਾ। ਨਵ ਘਰ ਪਾਰ ਕਰ, ਹਰਿ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਨਵ ਨੌਂ ਉਤਰੇ ਪਾਰ, ਜਗਤ ਨੱਯਾ ਰਹਿਣ ਨਾ ਪਾਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਸਹਿਜ ਸੁਖਦਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਚੌਕੜੀ ਕਰ ਖ਼ਵਾਰ, ਵੇਲਾ ਵਕ਼ਤ ਦਏ ਚੁਕਾਈਆ। ਗੁਰ ਅਵਤਾਰ ਪਾਵੇ ਸਾਰ, ਅਭੁਲ ਹਰਿ ਇਕ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਨਿਰਗੁਣ ਸਰਗੁਣ ਵੇਖ ਵਖਾਈਆ। ਨੌਂ ਦਰ ਸਰਗੁਣ ਰੰਗ, ਸਾਰੰਗ ਧਰ ਭਗਵਾਨ ਬੀਠਲੋ ਆਪ ਚੜ੍ਹਾਇੰਦਾ। ਨਵ ਖੰਡ ਵਿਚ ਵਰਭੰਡ, ਲੱਖ ਚੁਰਾਸੀ ਵੰਡ ਵੰਡਾਇੰਦਾ। ਚਾਰ ਜੁਗ ਚਾਰ ਵੇਦ ਚਾਰ ਖਾਣੀ ਚਾਰ ਬਾਣੀ ਚਾਰੇ ਮੁਖ ਆਪੇ ਪੜ੍ਹ, ਭੇਵ ਅਭੇਦ ਅਛੱਲ ਅਛੇਦ ਆਪ ਖੁਲ੍ਹਾਇੰਦਾ। ਨਰ ਨਿਰੰਕਾਰ ਹਰਿ ਕਰਤਾਰ ਮਹੱਲ ਅਟਲ ਉਚ ਮੁਨਾਰ ਆਪੇ ਖੜ, ਖੰਡ ਬ੍ਰਹਿਮੰਡ ਲੋਅ ਪਾਤਾਲ ਪੁਰੀਆਂ ਵੇਖ ਵਖਾਇੰਦਾ। ਸਾਗਰ ਨੀਰ ਸਰੋਵਰ ਵੇਖੇ ਸਰ, ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਫੋਲ ਫੁਲਾਇੰਦਾ। ਕੋਟਨ ਕੋਟ ਰੂਪ ਲੋਕਮਾਤ ਧਰ, ਧਰਨੀ ਧਰਤ ਧਵਲ ਮਾਣ ਦਿਵਾਇੰਦਾ। ਰੂਪ ਅਨੂਪ ਸ਼ਾਹੋ ਭੂਪ ਪਾਰਬ੍ਰਹਮ ਬ੍ਰਹਮ ਲਏ ਵਰ, ਆਪ ਆਪਣਾ ਬੰਧਨ ਪਾਇੰਦਾ। ਨਵ ਨੌਂ ਖੋਲ੍ਹ ਦਰ, ਦਰ ਦਰਵਾਜ਼ਾ ਜਗਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਮੰਗਲ ਆਪੇ ਗਾਇੰਦਾ। ਨਵ ਨੌਂ ਹਰਿ ਹਰਿ ਨਾਦ, ਸ਼ਬਦੀ ਸ਼ਬਦ ਆਪ ਵਜਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਕ਼ੁਦਰਤ ਕ਼ਾਦਰ ਆਪਣੀ ਖੇਲ ਖਿਲਾਇੰਦਾ। ਜੀਵ ਜੰਤ ਹਰਿ ਭਗਵੰਤ ਨਾਮ ਨਿਧਾਨਾ ਦੇਵੇ ਦਾਦ, ਵਸਤ ਅਮੋਲਕ
ਗ੍ਰਹਿ ਗ੍ਰਹਿ ਅੰਦਰ ਆਪ ਰਖਾਇੰਦਾ। ਅਗੰਮ ਅਗੰਮੜਾ ਲੇਖਾ ਬੋਧ ਅਗਾਧ, ਬੋਧ ਅਗਾਧੀ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਫ਼ਰਯਾਦ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਜੋਤੀ ਜਾਮਾ ਭੇਖ ਵਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵੰਤ ਆਪੇ ਲਾਧ, ਲੱਖ ਚੁਰਾਸੀ ਵਿਚੋਂ ਮਾਣਕ ਮੋਤੀ ਆਪਣੇ ਹੱਥ ਰਖਾਇੰਦਾ। ਕਲਜੁਗ ਸ਼ੌਹ ਦਰਯਾਏ ਵਿਚੋਂ ਲਏ ਕਾਢ, ਅਗਨੀ ਤੱਤ ਨਾ ਕੋਇ ਜਲਾਇੰਦਾ। ਨਿਰਧਨ ਸਰਧਨ ਲਡਾਏ ਲਾਡ, ਆਪ ਆਪਣੀ ਗੋਦ ਸੁਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਇੰਦਾ। ਲੇਖਾ ਜਾਣੇ ਸਾਚੇ ਸਾਧ, ਸਾਂਤਕ ਸਤਿ ਸਿਦਕ ਸਬੂਰੀ ਇਕ ਸਮਝਾਇੰਦਾ। ਕਰੇ ਖੇਲ ਜੁਗਾਦਿ ਆਦਿ, ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਘਾਤ, ਖੜਗ ਖੰਡਾ ਕਟਾਰ ਚੰਡ ਪਰਚੰਡ ਹੱਥ ਨਾ ਕੋਇ ਵਖਾਇੰਦਾ। ਸਦਾ ਸੁਹੇਲਾ ਇਕ ਇਕੇਲਾ ਮੀਤ ਮੁਰਾਰਾ ਹਰਿ ਨਿਰੰਕਾਰਾ ਆਪੇ ਰੱਖੇ ਸਾਚਾ ਸਾਥ, ਗੁਰਮੁਖਾਂ ਸੰਗ ਨਿਭਾਇੰਦਾ। ਸ਼ਬਦ ਅਗੰਮੀ ਆਦਿ ਪੁਰਖ ਅਪਰੰਪਰ ਸਵਾਸੀ ਆਪ ਚੜ੍ਹਾਏ ਏਕਾ ਰਾਥ, ਰਥ ਰਥਵਾਹੀ ਸਾਚੀ ਸੇਵਾ ਆਪ ਕਮਾਇੰਦਾ। ਏਕੰਕਾਰਾ ਸਰਬ ਕਲਾ ਸਮਰਥ ਲੇਖਾ ਜਾਣੇ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਖੇਲ ਸੰਸਾਰ, ਵਡ ਸੰਸਾਰੀ ਆਪ ਕਰਾਇੰਦਾ। ਨਵ ਨੱਯਾ ਚਲਾਏ ਮਾਤ, ਨੌਂ ਖੰਡ ਵੱਜੇ ਵਧਾਈਆ। ਚਾਰ ਵਰਨ ਬਣਾਏ ਏਕਾ ਜ਼ਾਤ, ਜਾਤ ਅਜ਼ਾਤੀ ਮੇਟ ਮਿਟਾਈਆ। ਚਾਰ ਜੁਗ ਅੰਤ ਜਣਾਏ ਏਕਾ ਸ਼ਬਦ ਕਰਾਮਾਤ, ਸੋਹੰ ਸ਼ਬਦ ਵਡੀ ਵਡਿਆਈਆ। ਚਾਰ ਵੇਦ ਏਕ ਮੰਤਰ ਦ੍ਰਿੜਾਏ ਪਾਠ, ਹੰ ਬ੍ਰਹਮ ਕਰੇ ਪੜ੍ਹਾਈਆ। ਚਾਰ ਕੁੰਟ ਇਕ ਸਰੋਵਰ ਮਾਰੇ ਠਾਠ, ਹਰਿ ਚਰਨ ਸੱਚੀ ਸਰਨਾਈਆ। ਚਾਰ ਯਾਰੀ ਨੇੜੇ ਕਰੇ ਵਾਟ, ਕਲਜੁਗ ਅੰਤਮ ਪੰਧ ਮੁਕਾਈਆ। ਲੇਖਾ ਜਾਣੇ ਆਪਣੇ ਖਾਤ, ਦੂਸਰ ਅਵਰ ਨਾ ਕੋਇ ਦਸਾਈਆ। ਨੌਂ ਖੰਡ ਪ੍ਰਿਥਮੀ ਬਣਾਏ ਏਕਾ ਹਾਟ, ਨਵ ਵਣਜਾਰਾ ਇਕ ਫਿਰਾਈਆ। ਚਾਰ ਜੁਗ ਦੇਵੇ ਸਾਚੀ ਦਾਤ, ਦਾਤਾ ਦਾਨੀ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸੱਜਣ ਰੱਖੇ ਸਾਥ, ਜੁਗ ਜੁਗ ਆਪਣਾ ਰੂਪ ਧਰਾਈਆ। ਲੇਖਾ ਜਾਣੇ ਤੱਤ ਆਠ, ਅਠ ਤੱਤ ਕਰੇ ਕੁੜਮਾਈਆ। ਵਸੇ ਧਾਮ ਸਤਿ ਪੁਰਖ ਨਿਰੰਜਣ ਸਤਿਵਾਦੀ ਸਾਤ, ਸਤ ਸਤ ਇਕ ਸਮਝਾਈਆ। ਛੇ ਘਰ ਬੈਠ ਆਪ ਰਘਨਾਥ, ਨਿਸ਼ਅੱਖਰ ਕਰੇ ਪੜ੍ਹਾਈਆ। ਪੰਚਮ ਮੇਲਾ ਕਮਲਾਪਾਤ, ਪੁਰਖ ਅਬਿਨਾਸ਼ੀ ਆਪ ਮਿਲਾਈਆ। ਚੌਥਾ ਪਦ ਚੌਥਾ ਘਰ ਏਕਾ ਮੰਡਲ ਵਖਾਏ ਸਾਚੀ ਰਾਸ, ਗੋਪੀ ਕਾਹਨ ਆਪ ਨਚਾਈਆ। ਤੀਜੇ ਲੋਇਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਦੋਏ ਦੋਏ ਰੂਪ ਧਰੇ ਮਾਤ, ਨਿਰਗੁਣ ਸਰਗੁਣ ਖੇਲ ਖਿਲਾਈਆ। ਏਕਾ ਇਕ ਇਕੱਲਾ ਇਕ ਇਕਾਂਤ, ਆਦਿ ਜੁਗਾਦਿ ਸਮਾਈਆ । ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਧੂਆਂਧਾਰ ਰਹਿਣ ਨਾ ਪਾਈਆ। ਗੁਰਮੁਖ ਸਾਚੇ ਆਪ ਉਠਾਏ ਚਰਨ ਕਵਲ ਬੰਧਾਏ ਸਾਚਾ ਨਾਤ, ਆਪਣਾ ਬੰਧਨ ਆਪੇ ਪਾਈਆ । ਅੰਤ ਕਾਲ ਕਲ ਪੁੱਛੇ ਵਾਤ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹੀਆ। ਲੇਖਾ ਮੁਕਾਏ ਜ਼ਾਤ ਪਾਤ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਦਇਆ ਆਪ ਕਮਾਈਆ। ਸਗਲ ਵਿਸੂਰੇ ਜਾਇਣ ਲਾਥ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੱਯਾ ਵਿਚ ਸੰਸਾਰ, ਨੌਂ ਦਰ ਚਲਾਏ ਆਪ ਨਿਰੰਕਾਰ, ਚੌਥੇ ਜੁਗ ਚਾਰ ਵਰਨ ਆਪ ਚੜ੍ਹਾਈਆ। ਚਾਰ ਵਰਨ ਏਕਾ ਨੱਯਾ, ਨਵ ਖੰਡ ਪ੍ਰਿਥਮੀ ਆਪ ਚਲਾਇੰਦਾ ।
ਨਵ ਦਵਾਰ ਏਕਾ ਸੱਯਾ, ਪੁਰਖ ਅਬਿਨਾਸ਼ੀ ਨਜ਼ਰੀ ਆਇੰਦਾ। ਚਾਰ ਵਰਨ ਭੈਣਾਂ ਭੱਯਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨੌਂ ਦਵਾਰ ਇਕ ਗਵੱਯਾ, ਮਨ ਰਾਗੀ ਰਾਗ ਸੁਣਾਇੰਦਾ। ਨਵ ਘਰ ਕਰੇ ਪਿਆਰ , ਆਸਾ ਤ੍ਰਿਸ਼ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨੌਂ ਚਾਰ ਲੇਖਾ ਜਾਣੇ ਸਿਰਜਣਹਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰ ਲੇਖਾ ਚਾਰ ਜੁਗ, ਚਾਰ ਕੁੰਟ ਰੁਸ਼ਨਾਇੰਦਾ। ਨਵ ਖੰਡ ਪ੍ਰਿਥਮੀ ਨਵ ਦਵਾਰ ਔਧ ਗਈ ਪੁਗ, ਜੂਠਾ ਝੂਠਾ ਮੋਹ ਚੁਕਾਇੰਦਾ। ਨਵ ਨੌਂ ਚਾਰ ਚੋਗ ਲਈ ਚੁਗ, ਵੇਲਾ ਅੰਤਮ ਅੰਤ ਵਖਾਇੰਦਾ। ਨਵ ਨੌਂ ਚਾਰ ਲੇਖਾ ਜਾਣੇ ਲੁਕ ਲੁਕ, ਭੇਵ ਅਭੇਦ ਭੇਵ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਵੇਲਾ ਗਿਆ ਢੁਕ, ਪਾਂਧੀ ਆਪਣਾ ਪੰਧ ਮੁਕਾਇੰਦਾ। ਨਵ ਨੌਂ ਚਾਰ ਧਰਤ ਮਾਤ ਸਫਲ ਕਰੇ ਤੇਰੀ ਕੁੱਖ, ਕਲਜੁਗ ਅੰਤਮ ਦੁੱਖ ਮਿਟਾਇੰਦਾ । ਨਵ ਨੌਂ ਚਾਰ ਉਜਲ ਕਰੇ ਏਕਾ ਮੁੱਖ, ਗੁਰਮੁਖ ਵਿਰਲੇ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਨਵ ਨੌਂ ਚਾਰ ਹਰਿ ਹਰਿ ਮੇਲਾ, ਗੁਰ ਸਤਿਗੁਰ ਆਪ ਕਰਾਈਆ। ਨਵ ਨੌਂ ਚਾਰ ਪਾਰ ਕਿਨਾਰ ਏਕਾ ਘਰ ਸੁਹਾਏ ਗੁਰੂ ਗੁਰ ਚੇਲਾ, ਘਰ ਮੰਦਰ ਵੱਜੇ ਵਧਾਈਆ। ਨਵ ਨੌਂ ਚਾਰ ਸੁਹੰਜਣਾ ਹੋਇਆ ਵੇਲਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਹਰਿਜਨ ਸਾਚੇ ਲਏ ਉਠਾਈਆ। ਦਰਸ ਦਿਖਾਏ ਗਹਿਰ ਗੰਭੀਰ, ਗੁਣੀ ਗਹਿੰਦ ਇਕ ਇਕੇਲਾ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਸੱਜਣ ਸੁਹੇਲਾ, ਸਾਖ਼ਯਾਤ ਪੁਰਖ ਅਬਿਨਾਸ਼ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੋਬਿੰਦ ਆਪਣੀ ਗੋਦ ਬਹਾਈਆ।
੧੭ ਫਗਣ ੨੦੧੭ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਪਿੰਡ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਦੀਦਾਰ ਤੱਕਿਆ ਏਕਾ ਰਾਹ, ਸਤਿਗੁਰ ਪੂਰਾ ਆਪ ਜਣਾਇੰਦਾ। ਪਤਿਪਰਮੇਸ਼ਵਰ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਗੁਰਮੁਖ ਗੁਰਸਿਖ ਸੱਜਣ ਵੇਖੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਨਵ ਸੁਣਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਗ਼ਰੀਬ ਨਿਮਾਣੇ ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਏਥੇ ਓਥੇ ਦੋ ਜਹਾਨ ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਅਗਨੀ ਤੱਤ ਨਾ ਕੋਇ ਬਰਸਾਇੰਦਾ। ਬਾਲ ਅਞਾਣੇ ਆਪਣੀ ਗੋਦ ਬਿਠਾਏ ਲਾਡ ਲਡਾਏ ਜਿਉਂ ਪਿਤਾ ਮਾਂ, ਮਾਤ ਪਿਤ ਹੋ ਹੋ ਸੇਵ ਕਮਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਸਚਖੰਡ ਦਵਾਰਾ ਏਕਾ ਘਰ ਵਖਾਇੰਦਾ। ਪਕੜ ਉਠਾਏ ਫੜ ਫੜ ਬਾਂਹ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਂ, ਤਖ਼ਤ ਨਿਵਾਸੀ ਸ਼ਾਹੋ ਭੂਪ ਰਾਜ ਰਾਜਾਨਾ ਸ੍ਰੀ ਭਗਵਾਨਾ ਆਪਣਾ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਦੀਦਾਰ ਦਰਸ ਹਰਿ ਪਾਇਆ, ਮਿਟਿਆ ਅੰਧ ਅੰਧਿਆਰ। ਗੁਰ ਸਤਿਗੁਰ ਹੋਏ ਸਹਾਇਆ, ਨਿਰਗੁਣ ਸਰਗੁਣ ਲੈ ਅਵਤਾਰ। ਸਰਗੁਣ ਆਪਣੇ ਲੇਖੇ ਪਾਇਆ, ਨਿਰਗੁਣ ਜੋਤੀ ਜੋਤ ਦਏ ਆਧਾਰ। ਚੌਦਾਂ
ਲੋਕ ਵੇਖ ਵਖਾਇਆ, ਤ੍ਰੈਭਵਨ ਹੋ ਤਿਆਰ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਇਆ, ਗਗਨ ਪਾਤਾਲਾਂ ਦਏ ਆਧਾਰ। ਰਵ ਸਸ ਸੂਰਜ ਚੰਨ ਧਰਤ ਧਵਲ ਪ੍ਰਿਥਮੀ ਆਕਾਸ਼ ਸਮੁੰਦ ਸਾਗਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਦੀਦਾਰ ਦਰਸ ਹਰਿ ਦਰਦ ਦੁਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰਸਿਖ ਗੁਰ ਗੁਰ ਨੇਤਰ ਨਾਮ ਨਿਧਾਨਾ ਪਾਏ ਅੰਜਨਾ, ਅਗਿਆਨ ਅੰਧੇਰ ਗਵਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਰਹੇ ਨਾ ਰਾਈਆ। ਦੋ ਜਹਾਨਾਂ ਬਣੇ ਸੱਜਣਾ, ਸਤਿਗੁਰ ਸਾਚਾ ਸੰਗ ਰਖਾਈਆ। ਅੰਤ ਕਾਲ ਤ੍ਰੈਕਾਲ ਦਰਸੀ ਹਰਿਜਨ ਤੇਰਾ ਪਰਦਾ ਕੱਜਣਾ, ਨਾਮ ਦੋਸ਼ਾਲਾ ਇਕ ਵਖਾਈਆ। ਆਦਿ ਜੁਗਾਦਿ ਚਲਾਏ ਸਚ ਜਹਾਜ਼ਨਾ, ਏਕਾ ਨੱਯਾ ਆਪਣੀ ਆਪ ਉਪਾਈਆ। ਜਨ ਭਗਤਾਂ ਸਵਾਰੇ ਹਰਿ ਹਰਿ ਕਾਜਨਾ, ਕਰਤਾ ਪੁਰਖ ਬੇਪਰਵਾਹੀਆ। ਸ਼ਬਦ ਅਗੰਮੀ ਮਾਰੇ ਵਾਜਣਾ, ਧੁਨ ਅਨਾਦੀ ਨਾਦ ਅਲਾਈਆ। ਅਸਵ ਰੱਖੇ ਸਾਚਾ ਤਾਜਣਾ, ਨਿਰਗੁਣ ਆਪਣਾ ਆਪ ਦੌੜਾਈਆ। ਹੋਏ ਸਹਾਈ ਗ਼ਰੀਬ ਨਿਵਾਜ਼ਨਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਦੀਦਾਰ ਦਰਸ ਹਰਿ ਪਾਇਆ, ਮਿਟਿਆ ਅੰਧ ਅੰਧਿਆਰ। ਨੌਂ ਨੌਂ ਗੇੜਾ ਆਪ ਮੁਕਾਇਆ, ਨੌਂ ਦਰ ਤੁੱਟੇ ਨਾਤਾ ਜਗਤ ਸੰਸਾਰ। ਚਾਰੇ ਕੁੰਟਾਂ ਵੇਖ ਵਖਾਇਆ, ਚੌਥੇ ਜੁਗ ਰੂਪ ਕਰਤਾਰ। ਗੁਰਮੁਖ ਸਾਚੇ ਲਏ ਜਗਾਇਆ, ਸ਼ਬਦ ਹਲੂਣਾ ਏਕਾ ਮਾਰ। ਮਾਇਆ ਮਮਤਾ ਹਉਮੇ ਹੰਗਤਾ ਝੂਠਾ ਬੰਧਨ ਦਏ ਤੁੜਾਇਆ, ਏਕਾ ਬਖ਼ਸ਼ੇ ਚਰਨ ਪਿਆਰ। ਕਾਇਆ ਮੰਦਰ ਕਰ ਰੁਸ਼ਨਾਇਆ, ਲੇਖਾ ਜਾਣੇ ਡੂੰਘੀ ਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚੇ ਆਪ ਉਠਾਲ ਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਕਰੇ ਖੇਲ ਦੀਨ ਦਿਆਲ ਦਾ, ਦੀਨਾਂ ਨਾਥ ਸੱਚਾ ਸ਼ਹਿਨਸ਼ਾਹ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਵੇਖਣਹਾਰਾ ਦੋ ਜਹਾਂ । ਲੁਟਾਏ ਖ਼ਜ਼ਾਨਾ ਸੱਚੇ ਧਨ ਮਾਲ ਦਾ, ਗੁਰਮੁਖਾਂ ਝੋਲੀ ਆਪ ਭਰਾ। ਆਦਿ ਜੁਗਾਦਿ ਸਦਾ ਪ੍ਰਿਤਪਾਲ ਦਾ, ਬਖ਼ਸ਼ੇ ਚਰਨ ਕਵਲ ਸੱਚੀ ਸਰਨਾ। ਹਾਲ ਮੁਰੀਦਾਂ ਆਪੇ ਜਾਣ ਦਾ, ਮੁਰਸ਼ਦ ਬਣਿਆ ਬੇਪਰਵਾਹ। ਸਚ ਰਸੀਦਾ ਇਕ ਵਖਾਣ ਦਾ, ਨੌਬਤ ਵਜਾਏ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਮਿਲਾ। ਹਰਿਜਨ ਮਿਲਾਇਆ ਦਰਸ ਦੀਨ, ਜਗਤ ਜੁਗਤ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਵਿਚੋਂ ਵੱਖ ਕੀਨ, ਕ਼ੀਮਤ ਕਰਤਾ ਆਪੇ ਪਾਈਆ । ਲੇਖਾ ਜਾਣੇ ਗੁਰਸਿਖ ਗੁਰ ਗੁਰ ਜਿਉਂ ਨਾਤਾ ਜਲ ਮੀਨ, ਜਲ ਮੀਨ ਆਪ ਅਖਵਾਈਆ। ਏਕਾ ਰੰਗ ਚੜ੍ਹਾਏ ਭੀਨ, ਭਿਨੜੀ ਰੈਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਵੇਖ ਵਖਾਏ ਦਰਸ ਦੀਦਾਰ, ਨੇਤਰ ਲੋਚਣ ਨੈਣ ਆਪ ਖੁਲ੍ਹਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜ, ਆਪਣਾ ਮੰਦਰ ਆਪ ਉਪਾਇੰਦਾ। ਸੁੰਨ ਅਗੰਮੀ ਆਪੇ ਕਾਰ, ਕਰਤਾ ਪੁਰਖ ਹਰਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਭੇਵ ਅਵੱਲਾ ਹਰਿ ਨਿਰੰਕਾਰਾ, ਆਪਣੇ ਹੱਥ ਰਖਾਈਆ। ਆਦਿ ਪੁਰਖ ਰੂਪ ਅਪਾਰਾ, ਰੇਖ ਰੰਗ ਨਾ ਕੋਇ ਵਡਿਆਈਆ। ਆਦਿ ਅੰਤ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣਾ ਗੁਣ ਆਪ ਸਮਝਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਖੇਲੇ ਖੇਲ ਤਮਾਸ਼ਾ, ਹਰਿ ਪੁਰਖ ਨਿਰੰਜਣ ਨਾਲ ਰਲਾਈਆ। ਏਕੰਕਾਰਾ ਨਿਜ ਘਰ ਆਪਣਾ ਕਰ ਕਰ ਵਾਸਾ, ਆਦਿ ਨਿਰੰਜਣ ਜੋਤ ਜਗਾਈਆ। ਸ੍ਰੀ ਭਗਵਾਨ ਹੋਏ ਦਾਸੀ ਦਾਸਾ, ਅਬਿਨਾਸ਼ੀ ਕਰਤਾ ਸੇਵ ਕਮਾਈਆ । ਪਾਰਬ੍ਰਹਮ ਬ੍ਰਹਮ ਰੂਪ ਪਰਕਾਸ਼ਾ, ਅਨਭਵ ਆਪਣੀ ਧਾਰ ਚਲਾਈਆ। ਆਪਣੇ ਮੰਦਰ ਆਪੇ ਪਾਏ ਰਾਸਾ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਸਚਖੰਡ ਹਰਿ ਵਸਣਹਾਰਾ, ਆਦਿ ਜੁਗਾਦਿ ਸਮਾਇਆ। ਆਪਣਾ ਮਾਰਗ ਆਪੇ ਦੱਸਣਹਾਰਾ, ਆਪਣਾ ਰੂਪ ਆਪ ਧਰਾਇਆ। ਆਪਣਾ ਰਸ ਆਪੇ ਰਸਨਹਾਰਾ, ਨਾਰੀ ਕੰਤ ਹਰਿ ਭਗਵੰਤ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਨਾਰੀ ਕੰਤ ਸ੍ਰੀ ਭਗਵਾਨਾ, ਘਰ ਸਾਚੇ ਸੋਭਾ ਪਾਇੰਦਾ। ਕਰੇ ਖੇਲ ਮਰਦ ਮਰਦਾਨਾ, ਮਰਦਨ ਆਪਣਾ ਆਪ ਜਗਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਨਾ, ਆਦਿ ਜੁਗਾਦੀ ਆਪ ਉਪਾਇੰਦਾ। ਸਾਚੇ ਤਖ਼ਤ ਬੈਠ ਸਚ ਸੁਲਤਾਨਾ, ਸੀਸ ਜਗਦੀਸ ਆਪ ਸੁਹਾਇੰਦਾ। ਲੇਖਾ ਜਾਣੇ ਦੋ ਜਹਾਨਾ, ਆਪਣਾ ਬਲ ਧਰਾਇੰਦਾ। ਸੁਤ ਦੁਲਾਰਾ ਹਰਿ ਨਿਰੰਕਾਰਾ ਇਕ ਰਖਾਏ ਬਾਲ ਨਿਧਾਨਾ, ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨਾ, ਪੰਜ ਤਤ ਜੋੜ ਜੁੜਾਇੰਦਾ। ਲੱਖ ਚੁਰਾਸੀ ਘਾੜਤ ਘੜੇ ਸਾਚੇ ਮੰਦਰ ਬੈਠ ਗੁਣ ਨਿਧਾਨਾ, ਆਪਣੀ ਸੇਵਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਵਿਚ ਰਖਾਇੰਦਾ। ਲੱਖ ਚੁਰਾਸੀ ਘਾੜਨ ਘੜ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਨਿਰਗੁਣ ਸਰਗੁਣ ਅੰਦਰ ਵੜ, ਸਰਗੁਣ ਨਿਰਗੁਣ ਹੋਏ ਸਹਾਈਆ। ਚਰਨ ਕਵਲ ਅੰਮ੍ਰਿਤ ਆਤਮ ਸਾਚਾ ਹਰਿ, ਕਵਲ ਨਾਭੀ ਸਾਚਾ ਸਰ ਵਹਾਈਆ। ਜੋਤ ਨਿਰੰਜਣ ਆਪਣੀ ਅੰਸ ਆਪੇ ਧਰ, ਦੀਪਕ ਦੀਪ ਕਰੇ ਰੁਸ਼ਨਾਈਆ। ਆਪਣਾ ਅੱਖਰ ਆਪਣੀ ਵਿਦਿਆ ਆਪੇ ਪੜ੍ਹ, ਘਰ ਘਰ ਆਪਣਾ ਰਾਗ ਸੁਣਾਈਆ। ਆਪਣੇ ਮੰਦਰ ਆਪੇ ਵੜ, ਘਰ ਘਰ ਵਿਚ ਦਏ ਵਡਿਆਈਆ। ਆਪਣੀ ਸੇਜਾ ਆਪੇ ਚੜ੍ਹ, ਨਾਰੀ ਕੰਤ ਆਪ ਅਖਵਾਈਆ। ਆਪਣਾ ਰੂਪ ਆਪੇ ਧਰ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਆਪੇ ਦਾਤਾ ਦਾਨੀ ਦੇਵੇ ਵਰ, ਆਪੇ ਆਪਣੀ ਝੋਲੀ ਰਿਹਾ ਭਰਾਈਆ। ਆਪੇ ਪੰਜ ਤੱਤ ਖੋਲੇ ਨੌਂ ਦਰ, ਪੁਰਖ ਅਬਿਨਾਸ਼ਾ ਭੇਵ ਨਾ ਰਾਈਆ। ਆਪੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਨ੍ਹੇ ਲੜ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮਾਇਆ ਮਮਤਾ ਮੇਲ ਮਿਲਾਈਆ। ਆਪੇ ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਖੇਲ ਖਿਲਾਈਆ। ਆਪੇ ਅਗਨੀ ਆਪੇ ਜੋਤੀ ਆਪੇ ਤੱਤ ਜਾਏ ਸੜ, ਧੂਆਂਧਾਰ ਆਪ ਸਮਾਈਆ। ਆਪੇ ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪਣੀ ਰਚਨਾ ਆਪ ਰਚਾਈਆ। ਆਪੇ ਕਰੇ ਆਪਣੀ ਪਰਖ, ਪਰਖਨਹਾਰ ਆਪ ਹੋ ਜਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਨਾ ਕੋਈ ਸਤਾਈਆ। ਆਪਣੇ ਉਤੇ ਆਪੇ ਕਰੇ ਤਰਸ, ਵਡ ਦਾਤਾ ਬੇਪਰਵਾਹੀਆ। ਆਪਣੀ ਮੇਟੇ ਆਪੇ ਹਰਸ, ਦੂਸਰ ਹਵਸ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦਏ ਵਡਿਆਈਆ। ਲੱਖ ਚੁਰਾਸੀ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਬਣ ਵਰਤਾਰਾ, ਵਸਤ
ਅਮੋਲਕ ਆਪ ਵਰਤਾਇੰਦਾ। ਧਰਨੀ ਧਰਤ ਧਵਲ ਦਏ ਸਹਾਰਾ, ਲੋਕਮਾਤ ਖੇਲ ਖਿਲਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਵੰਡੇ ਵੰਡ ਅਗੰਮ ਅਪਾਰਾ, ਸਾਚੀ ਵੰਡਨ ਆਪ ਵੰਡਾਇੰਦਾ। ਏਕਾ ਅੱਖਰ ਬੋਲ ਜੈਕਾਰਾ, ਚਾਰੇ ਵੇਦਾਂ ਆਪ ਸੁਣਾਇੰਦਾ। ਆਪਣੀ ਬਾਣੀ ਬਾਣ ਲਗਾਏ ਏਕਾ ਹੁਕਮ ਇਕ ਵਰਤਾਰਾ, ਏਕਾ ਸ਼ਬਦ ਇਕ ਜੈਕਾਰਾ, ਏਕਾ ਮੰਦਰ ਇਕ ਦਵਾਰਾ, ਇਕ ਸ਼ਾਹ ਇਕ ਸਿਕਦਾਰਾ, ਹਰਿ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਮਾਨਸ ਮਾਨੁਖ ਆਪ ਧਰਾਇੰਦਾ। ਮਾਨਸ ਮਾਨੁਖ ਉਤਮ ਜ਼ਾਤ, ਹਰਿ ਸਾਚਾ ਸਚ ਬਣਾਇੰਦਾ। ਨੌਂ ਨੌਂ ਦੇਵੇ ਆਪਣੀ ਦਾਤ, ਨੌਂ ਨੌਂ ਖੇਲ ਖਿਲਾਇੰਦਾ। ਆਪੇ ਪੁੱਛਣਹਾਰਾ ਵਾਤ, ਆਪਣਾ ਭੇਵ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਆਪਣਾ ਤਤ ਸਮਝਾਇੰਦਾ। ਮਾਨਸ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਲੱਖ ਚੁਰਾਸੀ ਵਿਚੋਂ ਦਏ ਵਡਿਆਇਆ, ਬਖ਼ਸ਼ੇ ਇਕ ਗਿਆਨ। ਆਪਣਾ ਨਾਉਂ ਆਪ ਸੁਣਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਆਪਣਾ ਦਰਸ ਆਪ ਦਿਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਚ ਪਛਾਨ। ਮਾਨਸ ਦੇਵੇ ਵਡਿਆਈ ਹਰਿ, ਏਕਾ ਸ਼ਬਦ ਜਣਾਇੰਦਾ । ਤੇਰਾ ਮੇਰਾ ਰੂਪ ਏਕਾ ਘਰ, ਗ੍ਰਹਿ ਮੰਦਰ ਇਕ ਵਖਾਇੰਦਾ। ਤੇਰਾ ਮੇਰਾ ਏਕਾ ਸਰ, ਅੰਮ੍ਰਿਤ ਸਰੋਵਰ ਇਕ ਨੁਹਾਇੰਦਾ। ਤੇਰਾ ਮੇਰਾ ਏਕਾ ਲੜ, ਸੱਚਾ ਪੱਲੂ ਇਕ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨੁਖ ਆਪ ਜਗਾਇੰਦਾ। ਮਾਨਸ ਜਗਾਇਆ ਕਿਰਪਾ ਨਿਧਾਨ, ਆਪਣਾ ਭੇਵ ਆਪ ਖੁਲਾਈਆ । ਸ਼ਬਦ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਈਆ। ਪ੍ਰੇਮ ਮਾਰੇ ਨਿਰਾਲਾ ਬਾਣ, ਪੀਆ ਪ੍ਰੀਤਮ ਸੱਚਾ ਸ਼ਹਿਨਸ਼ਾਹੀਆ। ਇਕ ਰਖਾਏ ਸਾਚੀ ਆਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਕਰੇ ਪ੍ਰਕਾਸ਼ ਕੋਟਨ ਭਾਨ, ਬ੍ਰਹਮ ਆਤਮ ਪਾਰਬ੍ਰਹਮ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਮਾਨਸ ਲੇਖਾ ਹਰਿ ਸਮਝਾਇੰਦਾ, ਕ਼ੁਦਰਤ ਕ਼ਾਦਰ ਕਰ ਵਿਚਾਰ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਪੰਜ ਤੱਤ ਕਰੇ ਪਿਆਰ। ਆਪਣੀ ਜੋਤ ਵਿਚ ਟਿਕਾਇੰਦਾ, ਜੋਤੀ ਜਾਤਾ ਹੋ ਉਜਿਆਰ। ਕਾਇਆ ਕਿਲਾ ਕੋਟ ਸੁਹਾਇੰਦਾ, ਮਹੱਲ ਅਟਲ ਉਚ ਮਿਨਾਰ। ਸਾਚੀ ਚੋਟ ਸ਼ਬਦ ਲਗਾਇੰਦਾ, ਨਾਮ ਨਾਮਾ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਆਪਣਾ ਸਚ ਦੀਦਾਰ। ਮਾਨਸ ਜਨਮ ਨੌਂ ਧਾਰ, ਹਰਿ ਹਰਿ ਆਪ ਜਣਾਇਆ। ਮਾਨਸ ਮਰੇ ਮਾਨਸ ਜਨਮੇ ਮਾਨਸ ਮੇਲਾ ਵਿਚ ਸੰਸਾਰ, ਦੂਜਾ ਸੰਗ ਨਾ ਕੋਇ ਰਖਾਇਆ। ਮਾਨਸ ਮਾਤ ਮਾਨਸ ਪਿਤ ਮਾਨਸ ਪੂਤ ਜਾਇਆ। ਦੂਜੀ ਗੋਦ ਨਾ ਕੋਈ ਹੁਲਾਰ, ਮਾਨਸ ਬੂੰਦ ਮਾਨਸ ਰਕਤ ਮਾਨਸ ਸੀਰ ਏਕਾ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਨੌਂ ਲੇਖਾ ਆਪ ਵਖਾਇਆ। ਨੌਂ ਨੌਂ ਲੇਖਾ ਵਿਚ ਸੰਸਾਰਾ, ਜਨਮ ਜਨਮ ਭਵਾਈਆ। ਮਾਨਸ ਘਰ ਮਾਨਸ ਲਏ ਅਵਤਾਰਾ, ਮਾਨਸ ਹੋਏ ਪਿਤਾ ਮਾਈਆ। ਲੱਖ ਚੁਰਾਸੀ ਨਾ ਕੋਈ ਅਧਾਰਾ, ਜੂਨੀ ਜੂਨ ਨਾ ਕੋਈ ਭਵਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਜਿਸ ਦੇਵੇ ਮਾਤ ਵਡਿਆਈਆ। ਵੇਖਣ ਆਏ ਨਰ ਨਿਰੰਕਾਰਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਲਏ ਉਠਾਈਆ।
ਨੌਂ ਨੌਂ ਜਨਮ ਆਏ ਵਾਰੋ ਵਾਰ, ਮਾਨਸ ਮਾਨਸ ਰੂਪ ਵਟਾਇਆ। ਭਗਵਾਨ ਪਾਏ ਸਾਚੀ ਸਾਚੀ ਸਾਰ, ਲੋਕਮਾਤ ਲਏ ਜਗਾਇਆ। ਦੇਵੇ ਦਰਸ ਆਪ ਦੀਦਾਰ, ਨੇਤਰ ਲੋਚਣ ਆਪ ਖੁਲ੍ਹਾਇਆ। ਭਗਤ ਕਰੇ ਆਪ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਨੌਂ ਨੌਂ ਪਾਰ ਕਿਨਾਰਾ, ਨੌਵੇਂ ਜਨਮ ਮੇਲ ਮਿਲਾਈਆ। ਸੋ ਭਗਤ ਸੋ ਸੁਤ ਦੁਲਾਰਾ, ਸੋ ਸੰਤ ਮਿਲੇ ਵਡਿਆਈਆ। ਸੋ ਗੁਰਮੁਖ ਸੋਹੇ ਚਰਨ ਦਵਾਰਾ, ਜਿਸ ਜਨ ਚਰਨ ਚਰਨੋਦਕ ਮੁਖ ਚੁਆਈਆ। ਸੋ ਗੁਰਸਿਖ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਵਿਰਲੇ ਦੇਵੇ ਆਪਣਾ ਦਰਸ ਦੀਦਾਰਾ, ਲੱਖ ਚੁਰਾਸੀ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਜਨਮ ਕਰਮ ਕਰਮ ਕਰਮ ਧਰਮ ਧਰਮ ਧਰਮ ਏਕਾ ਰੰਗ ਰੰਗਾਈਆ। ਨੌਂ ਨੌਂ ਜਨਮ ਉਤਰੇ ਪਾਰ, ਹਰਿ ਸਤਿਗੁਰ ਦਰਸ ਦਿਖਾਇੰਦਾ। ਨੌਂ ਨੌਂ ਚਾਰ ਚੌਕੜੀ ਜੁਗ ਬੀਤੇ ਵਿਚ ਸੰਸਾਰ, ਪੁਰਖ ਅਬਿਨਾਸ਼ੀ ਨਿਰਗੁਣ ਮੇਲ ਮਿਲਾਇੰਦਾ। ਆਪਣਾ ਕੀਤਾ ਨਾ ਕੋਈ ਜਾਣੇ ਕਰੇ ਵਿਚਾਰ, ਸ੍ਰੀ ਭਗਵੰਤ ਆਦਿ ਜੁਗਾਦਿ ਵੇਖ ਵਖਾਇੰਦਾ। ਗੁਰਮੁਖ ਸੱਜਣ ਗੁਰ ਸਤਿਗੁਰ ਕਰੇ ਪਿਆਰ, ਲੋਕਮਾਤ ਖੇਲ ਖਿਲਾਇੰਦਾ। ਘਰ ਘਰ ਦੇਵੇ ਦਰਸ ਦੀਦਾਰ, ਈਦ ਦੀਦ ਏਕਾ ਗੁਰਸਿਖ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਆਪਣਾ ਦਰਸ, ਜਗਤ ਤ੍ਰਿਸ਼ਨਾ ਮੇਟੇ ਹਰਸ, ਤਨ ਮਨ ਹਰਿਆਵਲ ਇਕ ਵਖਾਇੰਦਾ। ਤਨ ਮਨ ਹਰਿਆ ਦਰਸ ਕਰਿਆ, ਦੁਖ ਦਲਿਦਰ ਨਾਠਾ। ਸਤਿਗੁਰ ਪੂਰੇ ਗੁਰਸਿਖ ਤੇਰਾ ਲੜ ਫੜਿਆ, ਨੌਂ ਖੰਡ ਪ੍ਰਿਥਮੀ ਫਿਰੇ ਨਾਠਾ। ਮਨਮੁਖਾਂ ਤੋਂ ਆਪੇ ਡਰਿਆ, ਆਪਣੇ ਹੱਥ ਰਖਾਏ ਆਪਣਾ ਘਾਟਾ। ਗੁਰਸਿਖ ਤੇਰੇ ਕਾਇਆ ਮੰਦਰ ਅੰਦਰ ਵੜਿਆ, ਨਿਰਗੁਣ ਜੋਤੀ ਨੂਰ ਕਰ ਲਲਾਟਾ। ਆਪਣੇ ਪੌੜੇ ਆਪੇ ਚੜ੍ਹਿਆ, ਚੌਥੇ ਪਦ ਮੁਕਾਈ ਵਾਟਾ। ਗੁਰਸਿਖ ਤੇਰਾ ਨਾਉਂ ਸ਼ਬਦ ਪੜ੍ਹਿਆ, ਤੇਰੀ ਆਤਮ ਸੇਜਾ ਸੁੱਤਾ ਸਾਚੀ ਖਾਟਾ। ਆਦਿ ਜੁਗਾਦਿ ਨਾ ਜਨਮੇ ਨਾ ਕਦੇ ਮਰਿਆ, ਜਨ ਭਗਤਾਂ ਪੁਛੇ ਸਦਾ ਵਾਤਾਂ। ਸਿੰਘ ਦੀਦਾਰ ਕਰ ਦਰਸ ਗੁਰ ਦਵਾਰ ਭਵ ਸਾਗਰ ਤਰਿਆ, ਕਲਜੁਗ ਮਿਟੇ ਅੰਧੇਰੀ ਰਾਤਾ। ਸਾਧ ਸੰਗਤ ਸਤਿਗੁਰ ਏਕਾ ਵਰਿਆ, ਪੁਰਖ ਅਬਿਨਾਸ਼ੀ ਇਕ ਬਿਧਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜੋਤੀ ਜਾਤਾ। ਜੋਤੀ ਜਾਤਾ ਹਰਿ ਨਿਰੰਕਾਰਾ, ਨਿਰਵੈਰ ਪੁਰਖ ਅਖਵਾਇਆ । ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਨਿਰਗੁਣ ਰੂਪ ਧਰਾਇਆ। ਸਤਿਜੁਗ ਤ੍ਰੇਤਾ ਦਵਾਪਰ ਲੇਖਾ ਜਾਣੇ ਆਪਣੀ ਵਾਰਾ, ਜੁਗ ਚੌਕੜੀ ਪੰਧ ਮੁਕਾਇਆ। ਧੁਰ ਫ਼ਰਮਾਨ ਸੁਣਾਏ ਲੋਕਮਾਤ ਗੁਰ ਅਵਤਾਰਾ, ਖਾਣੀ ਬਾਣੀ ਬਾਣ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸਿਰ ਆਪਣਾ ਹੱਥ ਟਿਕਾਇਆ। ਸਿਰ ਆਪਣਾ ਹੱਥ ਰਖਾਇੰਦਾ, ਪਾਰਬ੍ਰਹਮ ਬੇਅੰਤ। ਗੁਰਮੁਖ ਸਾਚੇ ਆਪ ਜਗਾਇੰਦਾ, ਦੇਵੇ ਵਡਿਆਈ ਜੁਗਾ ਜੁਗੰਤ। ਨਾਮ ਨਿਸ਼ਾਨਾ ਇਕ ਰਖਾਇੰਦਾ, ਇਕ ਇਕੱਲਾ ਸ੍ਰੀ ਭਗਵੰਤ। ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ। ਚਾਰੋਂ ਕੁੰਟ ਅੰਧੇਰਾ ਛਾਇੰਦਾ, ਨਾ ਕੋਈ ਰਸਨਾ ਨਾ ਕੋਈ ਜਿਹਵਾ ਮਣੀਆ ਮੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਬਣਾਏ ਆਪਣੀ ਬਣਤ। ਹਰਿ ਸਾਚੀ ਬਣਤ ਬਣਾਇੰਦਾ, ਜੁਗਾ ਜੁਗੰਤਰ ਏਕਾ ਕਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ
ਕਰਾਇੰਦਾ, ਕਲਜੁਗ ਅੰਤਮ ਖੇਲ ਕਰੇ ਨਿਰੰਕਾਰ। ਹਰਿਜਨ ਸਾਚੇ ਆਪ ਉਠਾਇੰਦਾ, ਸੁਣਾਏ ਸ਼ਬਦ ਨਾਦ ਧੁੰਨਕਾਰ। ਮੰਦਰ ਮਸਜਦ ਗੁਰਦਵਾਰ ਸ਼ਿਵਦਵਾਲਾ ਮਠ ਇਕ ਵਖਾਇੰਦਾ, ਘਰ ਘਰ ਵਿਚ ਖੋਲ੍ਹ ਕਿਵਾੜ। ਤੀਰਥ ਅਠਸਠ ਪੰਧ ਮੁਕਾਇੰਦਾ, ਝਿਰਨਾ ਝਿਰੇ ਅਪਰ ਅਪਾਰ। ਦੀਪਕ ਜੋਤੀ ਜੋਤ ਜਗਾਇੰਦਾ, ਜੋਤੀ ਨੂਰ ਕਰ ਉਜਿਆਰ। ਸਾਚੀ ਚੋਟੀ ਆਪ ਚੜ੍ਹਾਇੰਦਾ, ਫੜ ਫੜ ਬਾਹੋਂ ਦਏ ਹੁਲਾਰ। ਵਾਸਨਾ ਖੋਟੀ ਆਪ ਕਢਾਇੰਦਾ, ਸੋਹੰ ਸ਼ਬਦ ਜੈ ਜੈਕਾਰ। ਗੁਰਸਿਖ ਮਾਣਕ ਮੋਤੀ ਆਪ ਬਣਾਇੰਦਾ, ਆਪੇ ਹੋਏ ਪਰਖਣਹਾਰ। ਸੁਰਤੀ ਸੋਤੀ ਆਪ ਜਗਾਇੰਦਾ, ਸ਼ਬਦੀ ਸ਼ਬਦ ਕਰ ਪਿਆਰ । ਅਕਾਲ ਮੂਰਤੀ ਦਰਸ ਦਿਖਾਇੰਦਾ, ਮੂਰਤ ਅਕਾਲ ਅਪਰ ਅਪਾਰ। ਨਾਦ ਤੂਰਤ ਆਪ ਵਜਾਇੰਦਾ, ਤੁਰਯਾ ਪਾਵੇ ਸਾਚੀ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਬਖ਼ਸ਼ੇ ਦਰਸ ਦੀਦਾਰ। ਹਰਿਜਨ ਦਰਸ ਦੀਦਾਰ ਪਾਵਣਾ, ਗੁਰ ਸਤਿਗੁਰ ਸੱਜਣ ਮੀਤ । ਮਾਇਆ ਮਮਤਾ ਮੋਹ ਚੁਕਾਵਣਾ, ਏਕਾ ਗੌਣਾ ਸੁਹਾਗੀ ਗੀਤ। ਕਾਇਆ ਬੰਕ ਆਪ ਸੁਹਾਵਣਾ, ਮਨ ਹੋਏ ਪਤਿਤ ਪੁਨੀਤ। ਚਰਨ ਕਵਲ ਕਵਲ ਚਰਨ ਧਿਆਨ ਲਗਾਵਣਾ, ਤਨ ਹੋਏ ਠਾਂਡਾ ਸੀਤ। ਮਾਲ ਧਨ ਧਨ ਮਾਲ ਏਕਾ ਝੋਲੀ ਪਾਵਣਾ, ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ ਚਲਾਏ ਆਪਣੀ ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗ ਰੰਗਾਏ ਹਸਤ ਕੀਟ। ਹਸਤ ਕੀਟ ਦਰਸ ਦਵਾਰਾ, ਸ਼ਾਹ ਸੁਲਤਾਨ ਨਾ ਕੋਇ ਵਡ ਵਡਿਆਈਆ । ਜੋ ਜਨ ਆਏ ਬਣ ਭਿਖਾਰਾ, ਭਿਖਕ ਝੋਲੀ ਆਪ ਭਰਾਈਆ। ਕਰਾਏ ਵਣਜ ਨਾਮ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਈਆ। ਵਖਾਏ ਦਰ ਠਾਂਡਾ ਦਰਬਾਰਾ, ਸਾਂਤਕ ਸਤਿ ਧਾਰ ਚਲਾਈਆ। ਊਚਾਂ ਨੀਚਾਂ ਕਰੇ ਇਕ ਪਿਆਰਾ, ਰਾਓ ਰੰਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਦਰਸ ਦਿਖਾਈਆ। ਦਰਸ ਵਖਾਏ ਗੁਰੂ ਗੁਰਦੇਵ, ਗੋਬਿੰਦ ਆਪਣੇ ਹੱਥ ਰੱਖੀ ਵਡਿਆਈਆ। ਜਨਮ ਜਨਮ ਦਾ ਲੇਖਾ ਜਾਣੇ ਕੀਨੀ ਸੇਵ, ਪੂਰਬ ਲੇਖਾ ਭੁਲ ਨਾ ਜਾਈਆ। ਆਦਿ ਜੁਗਾਦਿ ਸਦਾ ਅਭੇਵ, ਭੇਵ ਅਭੇਦਾ ਆਪ ਖੁਲ੍ਹਾਈਆ। ਹਰਿਜਨ ਰਸਨਾ ਰਸ ਦੇਵੇ ਏਕਾ ਮੇਵ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਕੌਸਤਕ ਮਣੀਆ ਮਸਤਕ ਲਾਵੇ ਥੇਵ, ਜੋਤ ਲਲਾਟੀ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਦਰਸ, ਦੇ ਦਰਸ ਤ੍ਰਿਖਾ ਬੁਝਾਈਆ। ਦੇਵੇ ਦਰਸ ਦਰਸ ਦੀਦਾਰਾ, ਦਹਿ ਦਿਸ਼ਾ ਖੇਲ ਖਿਲਾਇੰਦਾ। ਨਵ ਨੌਂ ਲੇਖਾ ਜਾਣੇ ਹਰਿ ਕਰਤਾਰਾ, ਨੌਂ ਨਵ ਵੇਸ ਵਟਾਇੰਦਾ। ਚਾਰ ਚਾਰ ਇਕ ਅਧਾਰਾ, ਚਾਰ ਚਾਰ ਮੇਲ ਮਿਲਾਇੰਦਾ। ਏਕਾ ਤਤ ਪੁਰਖ ਕਰਤਾਰਾ, ਤਤਵ ਤਤ ਇਕ ਸਮਝਾਇੰਦਾ। ਸਾਧ ਸੰਗਤ ਬਖ਼ਸ਼ੇ ਇਕ ਦਵਾਰਾ, ਸਚ ਦਵਾਰਾ ਆਪ ਸੁਹਾਇੰਦਾ। ਹਰਿ ਸੰਗਤ ਮੇਲਾ ਹਰਿ ਹਰਿ ਕੰਤ ਭਤਾਰਾ, ਵਿਛੜ ਕਦੇ ਨਾ ਜਾਇੰਦਾ। ਮੰਗੇ ਮੰਗ ਗੁਰਸਿਖ ਯਾਚਕ ਬਣ ਭਿਖਾਰਾ, ਮਿਹਰਵਾਨ ਦਾਨ ਅਤੁਟ ਆਪ ਵਰਤਾਇੰਦਾ। ਜੋ ਜਨ ਦਰਸ਼ਨ ਪਾਏ ਆਏ ਚਲ ਦਵਾਰਾ, ਲੱਖ ਚੁਰਾਸੀ ਫੰਦ ਕਟਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰਾ, ਚਿਤਰ ਗੁਪਤ ਨਾ ਲੇਖ ਵਖਾਇੰਦਾ । ਲਾੜੀ ਮੌਤ ਨਾ ਕਰੇ ਸ਼ੰਗਾਰਾ, ਜਮ ਕਾ ਡੰਡ ਨਾ ਕੋਇ ਲਗਾਇੰਦਾ । ਅੰਤਮ ਦੇਵੇ ਦਰਸ ਘਰ ਘਰ ਆਏ ਦੇ ਸਹਾਰਾ, ਗੁਰਸਿਖ ਬਿਨ ਦਰਸ ਦੇਹ ਨਾ ਕੋਇ ਤਜਾਇੰਦਾ । ਸਚਖੰਡ ਵਖਾਏ
ਇਕ ਦਵਾਰਾ, ਆਪਣੀ ਹੱਥੀਂ ਆਪ ਬਣਾਇੰਦਾ। ਨਾ ਕੋਈ ਲਾਇਆ ਇੱਟਾਂ ਗਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਤੇਲ ਬੱਤੀ ਨਾ ਕਰੇ ਕੋਇ ਉਜਿਆਰਾ, ਨਿਰਗੁਣ ਜੋਤੀ ਜੋਤ ਜਗਾਇੰਦਾ। ਹਵਨ ਦੀਪ ਧੂਪ ਨਾ ਕੋਇ ਸਹਾਰਾ, ਜਗਤ ਸੁਗੰਧੀ ਨਾ ਕੋਇ ਪਰਗਟਾਇੰਦਾ। ਇਕ ਇਕੱਲਾ ਏਕੰਕਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜਿਸ ਜਨ ਦੇਵੇ ਦਰਸ ਨਿਹਕਲੰਕ ਨਰਾਇਣ ਨਰ ਅਵਤਾਰਾ, ਜਨਮ ਮਰਨ ਵਿਚ ਨਾ ਆਇੰਦਾ। ਗੁਰਸਿਖ ਤੇਰਾ ਭੇਵ ਕਾਗਦ ਕ਼ਲਮ ਨਾ ਲਿਖਣਹਾਰਾ, ਬ੍ਰਹਮਾ ਚਾਰੇ ਮੁਖ ਸ਼ਰਮਾਇੰਦਾ। ਨੌਂ ਨੌਂ ਜਨਮ ਉਤਰੇ ਪਾਰ ਵਿਚ ਸੰਸਾਰਾ, ਅੰਤਮ ਲੇਖਾ ਆਪਣੇ ਹੱਥ ਰਖਾਇੰਦਾ। ਗੁਰਸਿਖ ਗਾਓ ਗੀਤ ਏਕਾ ਵਾਰਾ, ਗੀਤ ਗੋਬਿੰਦ ਆਪ ਸੁਣਾਇੰਦਾ। ਕਰਿਆ ਦਰਸ ਦਰ ਦੀਦਾਰਾ, ਦੀਨਾਂ ਨਾਥ ਦੀਨਨ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮਸਤਕ ਟਿੱਕਾ ਧੂੜੀ ਆਪ ਲਗਾਇੰਦਾ ।