ਪੁਸਤਕਾਲਾਭਾਗ ੧੦

੧੯ ਫਗਣ ੨੦੧੭ ਬਿਕ੍ਰਮੀ ਸੰਤਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਸਾਚਾ ਮਾਰਗ ਸਾਚਾ ਰਾਹ, ਸੋ ਪੁਰਖ ਨਿਰੰਜਣ ਆਪ ਬਣਾਇਆ। ਬੈਠਾ ਰਹੇ ਬੇਪਰਵਾਹ, ਹਰਿ ਪੁਰਖ ਨਿਰੰਜਣ ਵੇਸ ਵਟਾਇਆ। ਏਕੰਕਾਰਾ ਜਾਣੇ ਆਪਣਾ ਸਾਚਾ ਥਾਂ, ਦਰਗਹਿ ਸਾਚੀ ਭੇਵ ਨਾ ਰਾਇਆ। ਆਦਿ ਨਿਰੰਜਣ ਅਨਭਵ ਪ੍ਰਕਾਸ਼ ਬਣੇ ਮਲਾਹ, ਅਬਿਨਾਸ਼ੀ ਕਰਤਾ ਸਾਚਾ ਬੇੜਾ ਲਏ ਚਲਾਇਆ। ਸ੍ਰੀ ਭਗਵਾਨ ਆਪਣੇ ਮੰਦਰ ਬਹਿ ਬਹਿ ਗਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇਆ। ਪਾਰਬ੍ਰਹਮ ਆਦਿ ਜੁਗਾਦਿ

ਜੁਗਾ ਜੁਗੰਤਰ ਕਰੇ ਖੇਲ ਸੱਚਾ ਮਿਹਰਵਾਂ, ਮਿਹਬਾਨ ਆਪਣਾ ਹੁਕਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇਆ। ਸਾਚਾ ਮਾਰਗ ਹਰਿ ਕਰਤਾਰਾ, ਦਰਗਹਿ ਸਾਚੀ ਆਪ ਰਖਾਇੰਦਾ । ਦਿਸ ਨਾ ਆਏ ਵਿਚ ਸੰਸਾਰਾ, ਲੋਕਮਾਤ ਭੇਵ ਕੋਇ ਨਾ ਪਾਇੰਦਾ। ਹਰਿ ਕਾ ਰਾਹ ਤੱਕੇ ਬ੍ਰਹਮਾ ਵਿਸ਼ਨ ਸ਼ਿਵ ਕਰ ਵਿਚਾਰਾ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੀ ਧਾਰ ਚਲਾਇੰਦਾ। ਧਾਮ ਅਵੱਲੜਾ ਠਾਂਡਾ ਦਰਬਾਰਾ, ਚਾਰ ਕੁੰਟ ਨਾ ਕੋਇ ਦਵਾਰਾ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਬਣਾਇੰਦਾ। ਸਾਚਾ ਮਾਰਗ ਨਿਹਚਲ ਧਾਮ, ਅਸਥਲ ਦਵਾਰੇ ਆਪ ਉਪਾਈਆ। ਆਵੇ ਜਾਵੇ ਏਕਾ ਰਾਮ, ਦੂਸਰ ਅਵਰ ਨਾ ਕੋਇ ਚੜ੍ਹਾਈਆ। ਕਰੇ ਕਰਾਏ ਸਾਚਾ ਕਾਮ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣਾ ਪੰਥ ਆਪੇ ਵੇਖ ਵਖਾਈਆ। ਸਾਚਾ ਮਾਰਗ ਸਚ ਮਹੱਲਾ, ਹਰਿ ਸਾਚੇ ਸਚ ਲਗਾਇਆ। ਅੰਦਰ ਬਾਹਰ ਇਕ ਇਕੱਲਾ, ਨਿਰਗੁਣ ਨਿਰਗੁਣ ਫੇਰਾ ਪਾਇਆ। ਥਾਨ ਸੁਹਾਏ ਉਚ ਅਟੱਲਾ, ਮਹੱਲ ਅਟਲ ਆਪ ਵਡਿਆਇਆ। ਸਚ ਸਿੰਘਾਸਣ ਆਪੇ ਮੱਲਾ, ਸੋਭਾਵੰਤ ਰਿਹਾ ਸੁਹਾਇਆ। ਆਪ ਫੜਾਏ ਆਪਣਾ ਪੱਲਾ, ਪੱਲੂ ਦੂਸਰ ਹੱਥ ਕਿਸੇ ਨਾ ਆਇਆ। ਆਪਣੀ ਜੋਤ ਆਪੇ ਰਲਾ, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪੇ ਵੇਖ ਵਖਾਇਆ। ਸਾਚਾ ਰਾਹ ਸਚਖੰਡ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਆਦਿ ਪੁਰਖ ਵੰਡੀ ਵੰਡ, ਵੰਡਣਹਾਰ ਆਪ ਹੋ ਜਾਈਆ। ਰਾਹ ਤੱਕਣ ਕੋਟਨ ਬ੍ਰਹਿਮੰਡ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਕਿਲਾ ਕੋਟ ਕੰਧ, ਨਿਰਵੈਰ ਪੁਰਖ ਆਪ ਬਣਾਈਆ। ਕੋਈ ਕਰੇ ਨਾ ਪਰਕਾਸ਼, ਸੂਰਜ ਚੰਦ, ਆਪਣਾ ਨੂਰ ਜ਼ਹੂਰ ਰੁਸ਼ਨਾਈਆ। ਆਪੇ ਜਾਣੇ ਆਪਣਾ ਪੰਧ, ਹਰਿ ਪਾਂਧੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਸਾਚਾ ਮਾਰਗ ਉਚੇ ਮੰਦਰ, ਸੋ ਪੁਰਖ ਨਿਰੰਜਣ ਆਪ ਲਗਾਇਆ। ਆਪ ਜਾਣੇ ਅੰਦਰੇ ਅੰਦਰ, ਆਪਣੀ ਖੇਲ ਆਪ ਰਚਾਇਆ। ਸਾਚੇ ਧਾਮ ਆਪ ਸੁਹੰਦੜ, ਸਤਿ ਪੁਰਖ ਨਿਰੰਜਣ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰਾਹੇ ਆਪੇ ਪਾਇਆ। ਆਪਣਾ ਰਾਹ ਹਰਿ ਕਰਤਾਰ, ਹਰਿ ਦਰ ਸਾਚੇ ਆਪ ਜਣਾਈਆ। ਨਾ ਕੋਈ ਜਾਣੇ ਆਰ ਪਾਰ ਕਿਨਾਰ, ਦੋ ਜਹਾਨ ਵਡੀ ਵਡਿਆਈਆ। ਨਾ ਕੋਈ ਬਾਢੀ ਬਣਾਏ ਵਿਚ ਸੰਸਾਰ, ਰੂਪ ਅਨੂਪ ਨਾ ਕੋਇ ਦਰਸਾਈਆ। ਨਾ ਕੋਈ ਲੇਖਾ ਲਿਖੇ ਬਣ ਲਿਖਾਰ, ਕਾਤਬ ਬੈਠਾ ਮੁਖ ਸ਼ਰਮਾਈਆ। ਨਾ ਕੋਈ ਤਾਲਬ ਤਲਬ ਕਰੇ ਪਰਵਰਦਿਗਾਰ, ਤੁਲਬਾ ਮਾਤ ਨਾ ਕੋਇ ਪੜ੍ਹਾਈਆ। ਨਾ ਕੋਈ ਅੱਖਰ ਸਕੇ ਵਿਚਾਰ, ਪੈਂਤੀਸ ਅੱਖਰ ਦੇਣ ਦੁਹਾਈਆ। ਨਾ ਕੋਈ ਗੁਰ ਖੋਲ੍ਹ ਸਕੇ ਕਿਵਾੜ, ਬੈਠੇ ਤਾੜੀਆਂ ਲਾਈਆ। ਨਾ ਕੋਈ ਅਵਤਾਰ ਵਖਾਏ ਕਿਸੇ ਸੰਸਾਰ, ਬੇਅੰਤ ਬੇਅੰਤ ਬੇਅੰਤ ਰਹੇ ਸਭ ਗਾਈਆ। ਹਰਿ ਕਾ ਮੰਦਰ ਅਗੰਮ ਅਪਾਰ, ਮਾਰਗ ਅਗੰਮ ਆਪਣੇ ਵਿਚ ਛੁਪਾਈਆ। ਜੁਗਾ ਜੁਗੰਤਰ ਸਾਚੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਸਾਚਾ ਰਾਹ ਸਰਬ ਗੁਣਵੰਤ, ਦਰ ਘਰ ਸਾਚੇ ਆਪ ਲਗਾਇੰਦਾ। ਆਵੇ ਜਾਵੇ ਇਕ ਭਗਵੰਤ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਰਾਹ ਤੱਕਣ

ਕੋਟਨ ਕੋਟ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਸ ਅਨੇਕਾ ਕਰੇ ਅਨੰਤ, ਅਨੰਤ ਕਲ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਜਣਾਈਆ। ਗੁਰ ਅਵਤਾਰ ਵਸਣ ਥਿਰ ਘਰ ਦਵਾਰਾ, ਸ਼ਬਦੀ ਸ਼ਬਦ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਥਿਰ ਘਰ ਆਪਣਾ ਪੰਧ ਮੁਕਾਈਆ। ਥਿਰ ਘਰ ਸਾਚੇ ਹੋਏ ਬਾਹਰਾ, ਨਿਰਗੁਣ ਨਿਰਗੁਣ ਧਾਰ ਚਲਾਈਆ। ਨਿਰਗੁਣ ਪੌੜਾ ਨਿਰਗੁਣ ਚੜ੍ਹਨੇਹਾਰਾ, ਨਿਰਗੁਣ ਡੰਡਾ ਇਕ ਵਖਾਈਆ। ਨਿਰਗੁਣ ਗੁਪਤ ਨਿਰਗੁਣ ਜ਼ਾਹਰਾ, ਨਿਰਗੁਣ ਅੰਦਰ ਬਾਹਰ ਵੇਸ ਵਟਾਈਆ। ਨਿਰਗੁਣ ਜਾਣੇ ਆਪਣੀ ਕਾਰਾ, ਕਰੇ ਕਾਰ ਸੱਚਾ ਪਾਤਸ਼ਾਹੀਆ। ਸਚਖੰਡ ਵੇਖੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਆਪਣਾ ਰਾਹ ਰੱਖੇ ਨਿਆਰਾ, ਨਿਰਵੈਰ ਭੇਵ ਨਾ ਆਈਆ। ਸਚਖੰਡ ਸਾਚੇ ਹੋ ਉਜਿਆਰਾ, ਜੋਤੀ ਨੂਰ ਨੂਰ ਦਰਸਾਈਆ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ਨ ਆਸਣ ਲਾਈਆ। ਦਰ ਦਰਵੇਸ਼ ਬਣ ਭਿਖਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਸੀਸ ਝੁਕਾਈਆ। ਸੀਸ ਜਗਦੀਸ ਸੋਹੇ ਦਸਤਾਰਾ, ਪੰਚਮ ਪੰਚ ਪੰਚ ਵਡਿਆਈਆ। ਛਤਰ ਝੁਲਾਏ ਅਪਰ ਅਪਾਰਾ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਕਰਾਏ ਸਚ ਵਿਹਾਰਾ, ਆਦਿ ਜੁਗਾਦਿ ਵਡੀ ਵਡਿਆਈਆ। ਸਚਖੰਡ ਤੋਂ ਹੋਏ ਬਾਹਰਾ, ਆਪਣਾ ਮਾਰਗ ਆਪੇ ਵੇਖ ਵਖਾਈਆ। ਰੂਪ ਰੰਗ ਰੇਖ ਨਾ ਕੋਈ ਕਰੇ ਪਿਆਰਾ, ਇਸ਼ਟ ਈਸ਼ ਨਾ ਕੋਇ ਧਰਾਈਆ। ਆਪਣੇ ਅੰਤਰ ਆਪੇ ਵਸੇ ਹਰਿ ਨਿਰੰਕਾਰਾ, ਕਿਲਾ ਕੋਟ ਨਾ ਕੋਇ ਸੁਹਾਈਆ। ਆਪਣਾ ਚਰਨ ਰੱਖੇ ਵਿਚ ਸਚਖੰਡ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣੇ ਵਿਚ ਟਿਕਾਈਆ। ਆਪਣਾ ਮਾਰਗ ਆਪਣੇ ਵਿਚ ਰੱਖ, ਆਦਿ ਪੁਰਖ ਦਇਆ ਕਮਾਇੰਦਾ। ਸਚਖੰਡ ਦਵਾਰਿਉਂ ਹੋ ਵੱਖ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਆਪਣੇ ਅੰਤਰ ਆਪੇ ਹੋ ਪਰਤਖ, ਆਪਣੀ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਪੱਖ, ਵੇਲਾ ਵਕ਼ਤ ਨਾ ਕੋਇ ਵਖਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਰੂਪ ਹੋਏ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਇੰਦਾ। ਆਪਣਾ ਮੇਲ ਮਿਲਾਵਣਹਾਰਾ, ਆਦਿ ਪੁਰਖ ਅਖਵਾਇਆ। ਸੋ ਪੁਰਖ ਨਿਰੰਜਣ ਰੂਪ ਧਰ ਨਿਆਰਾ, ਸਚਖੰਡ ਡੇਰਾ ਲਾਇਆ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਇਆ। ਏਕੰਕਾਰਾ ਭੇਵ ਨਿਆਰਾ, ਦਰ ਦਰਬਾਨਾ ਸੀਸ ਝੁਕਾਇਆ। ਆਦਿ ਨਿਰੰਜਣ ਕਰ ਪਸਾਰਾ, ਮੇਟਣਹਾਰਾ ਧੂਆਂਧਾਰਾ, ਜੋਤੀ ਜੋਤ ਨੂਰ ਰੁਸ਼ਨਾਇਆ। ਸ੍ਰੀ ਭਗਵਾਨ ਸਾਚਾ ਲਾੜਾ, ਸਚਖੰਡ ਦਵਾਰੇ ਲਾਇਆ ਪਾੜਾ, ਘਰ ਘਰ ਵਿਚ ਲਏ ਪਰਗਟਾਇਆ । ਸ੍ਰੀ ਭਗਵਾਨ ਮੀਤ ਮੁਰਾਰਾ, ਸੇਵਕ ਸੇਵਾ ਕਰੇ ਅਪਾਰਾ, ਥਿਰ ਘਰ ਸਾਚਾ ਬੰਕ ਉਪਾਇਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਥਿਰ ਘਰ ਵਸੇ ਏਕਾ ਧਾਰਾ, ਨਿਰਗੁਣ ਨਿਰਗੁਣ ਸਚ ਵਿਹਾਰਾ, ਨਾਰੀ ਕੰਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਸਮਝਾਇਆ। ਥਿਰ ਘਰ ਸਾਚੇ ਨਾਰੀ ਕੰਤ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਆਪਣੀ ਚੋਲੀ ਆਪੇ ਰੰਗੇ ਬਸੰਤ, ਰੂਪ ਅਨੂਪ ਆਪ ਚੜ੍ਹਾਈਆ। ਆਪਣੀ ਬਣਾਏ ਆਪੇ ਬਣਤ, ਅੰਦਰ ਬਾਹਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚਾ ਮਾਰਗ ਵੇਖ ਵਖਾਈਆ। ਨਾਰੀ ਕੰਤ ਸਚ ਪਿਆਰਾ, ਹਰਿ ਹਰਿ ਆਪਣੀ ਸੇਜ ਹੰਢਾਇੰਦਾ। ਜਨਨੀ ਜਨ ਬਣੇ ਨਿਰੰਕਾਰਾ, ਸਾਚੀ ਗੋਦ ਆਪ ਸੁਹਾਇੰਦਾ। ਸੁਤ ਬਣਾਇਆ ਸ਼ਬਦ ਦੁਲਾਰਾ, ਆਪਣੀ ਕੁਖੋਂ ਬਾਹਰ ਕਢਾਇੰਦਾ। ਦਾਈ ਦਾਇਆ ਬਣ ਅਗੰਮ ਅਪਾਰਾ, ਆਪਣੀ ਖੇਲ ਖਿਲਾਇੰਦਾ। ਹਰਿ ਕਾ ਮਾਰਗ ਨਾ ਕੋਈ ਜਾਣੇ ਆਪੇ ਹੋਏ ਜਾਨਣਹਾਰਾ, ਆਪਣਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਪਿਤਾ ਪੂਤ ਮਾਤਾ ਆਪਣਾ ਨਾਉਂ ਧਰਾਇੰਦਾ। ਮਾਤ ਪਿਤ ਪੁਤ ਬਾਲਕ, ਹਰਿ ਸਾਚੀ ਖੇਲ ਖਿਲਾਈਆ। ਨਿਰਗੁਣ ਨਿਰਗੁਣ ਬਣ ਬਣ ਸਾਲਸ, ਸਾਚੀ ਸਾਲਸੀ ਇਕ ਵਖਾਈਆ। ਆਪਣਾ ਰੂਪ ਧਰਿਆ ਖਾਲਸ, ਦੂਸਰ ਅਵਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੁਤ ਦੁਲਾਰਾ ਹਰਿ ਹਰਿ ਜਾਇਆ, ਜਨਨੀ ਜਨ ਸੋਭਾ ਪਾਇੰਦਾ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਸੇਵਾ ਆਪਣੇ ਹੱਥ ਰਖਾਇੰਦਾ। ਆਪਣਾ ਮਾਰਗ ਦਏ ਸਮਝਾਇਆ, ਪਾਂਧੀ ਆਪਣਾ ਪੰਧ ਵਖਾਇੰਦਾ। ਧੁਰ ਫ਼ਰਮਾਨਾ ਇਕ ਜਣਾਇਆ, ਹੁਕਮੀ ਹੁਕਮ ਆਪ ਅਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦਰਸ ਦਿਖਾਇਆ, ਜੋਤੀ ਨੂਰ ਡਗਮਗਾਇੰਦਾ। ਸਮਰਥ ਹੱਥ ਸਿਰ ਆਪ ਟਿਕਾਇਆ, ਮਹਿਮਾ ਅਕਥ ਆਪ ਪੜ੍ਹਾਇੰਦਾ। ਆਪਣਾ ਰੂਪ ਆਪ ਪਰਗਟਾਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਹਰਿ ਸੁੱਤ, ਹਰਿ ਸਾਚਾ ਸਚ ਦ੍ਰਿੜਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਆਪ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਲਾਵਣਾ, ਹਰਿ ਸਾਚਾ ਸਚ ਜਣਾਇੰਦਾ। ਸੁਤ ਦੁਲਾਰਾ ਇਕ ਉਠਾਵਣਾ, ਆਪ ਆਪਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਵਣਾ, ਸੂਰਜ ਚੰਨ ਆਪ ਚੜ੍ਹਾਇੰਦਾ। ਮੰਡਲ ਮੰਡਪ ਆਪ ਵਸਾਵਣਾ, ਧਰਤ ਧਵਲ ਜਲ ਬਿੰਬ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਕਰ ਤਿਆਰ, ਹਰਿ ਸਾਚਾ ਸਚ ਜਣਾਈਆ । ਸ਼ਬਦ ਸੁਤ ਦਏ ਆਧਾਰ, ਸੀਸ ਜਗਦੀਸ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਦਏ ਮਿਲਾਈਆ। ਪੰਜ ਤੱਤ ਕਰੇ ਪਿਆਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਾੜਨ ਘੜ ਸੰਸਾਰ, ਲੋਕਮਾਤ ਦਏ ਧਰਾਈਆ। ਮਾਣਸ ਮਨੁਖ ਕਰ ਪਿਆਰ, ਮਾਨਵ ਜਾਤੀ ਦਏ ਵਡਿਆਈਆ। ਦੇਵੇ ਦਾਤੀ ਧੁਰ ਦੀ ਧਾਰ, ਧੁਰ ਦਰਬਾਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਲੋਕਮਾਤ ਆਪ ਚਲਾਈਆ। ਲੋਕਮਾਤ ਹਰਿ ਰਾਹ ਚਲਾਇਆ, ਲੱਖ ਚੁਰਾਸੀ ਕਰ ਵਿਚਾਰ। ਗੁਰਮੁਖ ਸਾਚੇ ਲਏ ਜਗਾਇਆ, ਆਤਮ ਅੰਤਰ ਇਕ ਆਧਾਰ। ਸੰਤ ਸਾਜਨ ਲਏ ਉਠਾਇਆ, ਦੇਵੇ ਅੰਮ੍ਰਿਤ ਰਸ ਠੰਡਾ ਠਾਰ। ਭਗਤ ਭਗਵੰਤ ਮੇਲ ਮਿਲਾਇਆ, ਰਾਹ ਦੱਸੇ ਇਕ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਾਚਾ ਰਾਹ ਵਿਚ ਸੰਸਾਰਾ, ਸਤਿਗੁਰ ਪੁਰਖ ਆਪ ਜਣਾਈਆ। ਘਰ ਵਿਚ ਘਰ ਕਰ ਤਿਆਰਾ, ਬੰਕ ਦਵਾਰਾ ਦਏ ਵਡਿਆਈਆ। ਗ੍ਰਹਿ ਮੰਦਰ ਦੀਪਕ ਕਰ ਉਜਿਆਰਾ,

ਜੋਤੀ ਨੂਰ ਕਰੇ ਰੁਸ਼ਨਾਈਆ। ਅਨਹਦ ਸ਼ਬਦ ਨਾਦ ਸੱਚੀ ਧੁੰਨਕਾਰਾ, ਦਿਵਸ ਰੈਣ ਵਜਾਈਆ। ਘਟ ਵੇਖੇ ਧੂਆਂਧਾਰਾ, ਅੰਧ ਅੰਧੇਰਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਏਕ ਦਏ ਵਡਿਆਈਆ। ਕਾਇਆ ਅੰਦਰ ਖੇਲ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਪੰਚ ਫੜਾਇਆ ਏਕਾ ਪੱਲਾ, ਏਕਾ ਧਾਰ ਬੰਧਾਇੰਦਾ। ਤ੍ਰੈਗੁਣ ਮਾਇਆ ਆਪੇ ਰੱਲਾ, ਤ੍ਰੈ ਤ੍ਰੈ ਲੇਖਾ ਨਾ ਕੋਇ ਜਣਾਇੰਦਾ। ਦੂਈ ਦਵੈਤੀ ਲਾਇਆ ਸੱਲਾ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਪੰਚ ਵਿਕਾਰ ਕਰੇ ਹੱਲਾ, ਦਿਵਸ ਰੈਣ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਆਪਣਾ ਪਰਦਾ ਆਪ ਉਠਾਈਆ। ਜਗਤ ਜੁਗ ਮੇਟੇ ਧੁੰਦੂਕਾਰਾ, ਧੂਆਂਧਾਰ ਰਹਿਣ ਨਾ ਪਾਈਆ। ਸਾਚਾ ਨਾਉਂ ਕਰੇ ਸਚ ਜੈਕਾਰਾ, ਸ਼ਬਦੀ ਸ਼ਬਦ ਆਪ ਸੁਣਾਈਆ। ਸੰਸਾਰ ਸਾਗਰ ਵੇਖੇ ਡੂੰਘੀ ਗਾਰਾ, ਕਵਰੀ ਭਵਰੀ ਫੋਲ ਫੁਲਾਈਆ। ਗੁਰਮੁਖ ਵਿਰਲੇ ਬਣਾਏ ਸਚ ਸੌਦਾਗਰ, ਵਸਤ ਅਮੋਲਕ ਏਕਾ ਵਣਜ ਕਰਾਈਆ। ਲੇਖਾ ਜਾਣੇ ਕਾਇਆ ਗਾਗਰ, ਕਾਚੀ ਮਾਟੀ ਹਾਟੀ ਸਾਚੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪ੍ਰਗਟਾਈਆ। ਸਾਚਾ ਮਾਰਗ ਲੋਕਮਾਤ, ਸਤਿਗੁਰ ਪੂਰਾ ਆਪ ਜਣਾਇੰਦਾ। ਸ਼ਬਦੀ ਸ਼ਬਦ ਬੰਧਾਏ ਸਾਚਾ ਨਾਤ, ਜਗਤ ਨਾਤਾ ਇਕ ਰਖਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਡਿਆਇੰਦਾ । ਸਾਚਾ ਮਾਰਗ ਗੁਰ ਚਰਨ ਕਵਲ, ਚਾਰ ਜੁਗ ਵਡਿਆਇੰਦਾ। ਦੇਵੇ ਵਡਿਆਈ ਉਪਰ ਧਰਤ ਧਵਲ, ਜੋ ਜਨ ਮਾਰਗ ਏਕਾ ਪਾਇੰਦਾ। ਆਤਮ ਅੰਤਰ ਖਿਲੇ ਕਵਲ, ਉਲਟਾ ਕਵਲ ਆਪ ਭਵਾਇੰਦਾ। ਪਵਣ ਸਵਾਸੀ ਜਾਏ ਮਵਲ, ਰੁੱਤ ਬਸੰਤੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ। ਸਾਚੇ ਮਾਰਗ ਆਪੇ ਲਾ, ਗੁਰ ਗੁਰਸਿਖ ਆਪ ਤਰਾਈਆ। ਜੁਗਾ ਜੁਗੰਤਰ ਬਣ ਮਲਾਹ, ਸਾਚੇ ਬੇੜੇ ਲਏ ਚੜ੍ਹਾਈਆ। ਕਰ ਕਿਰਪਾ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰ ਆਪ ਧਰਾਈਆ। ਮੇਲ ਮਿਲਾਏ ਥਾਉਂ ਥਾਂ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਪਕੜਨਹਾਰਾ ਆਪੇ ਬਾਂਹ, ਬਾਜ਼ੂ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਉਪਾਈਆ। ਸਾਚਾ ਮਾਰਗ ਸਾਚਾ ਪੰਥ, ਮਘ ਆਪਣਾ ਆਪ ਜਣਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਬੇਪਰਵਾਹੀਆ। ਹਰਿਜਨ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਰਸਨਾ ਜਿਹਵਾ ਏਕਾ ਮੰਤ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਹਉਮੇ ਗੜ੍ਹ ਤੁਟੇ ਹੰਗਤ, ਹਿੰਸਾ ਕੋਇ ਰਹਿਣ ਨਾ ਪਾਈਆ। ਸਚਖੰਡ ਦਵਾਰਾ ਸਾਚੀ ਸੰਗਤ, ਸਤਿ ਪੁਰਖ ਨਿਰੰਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰਾ ਦੱਸੇ ਸਾਚੀ ਜੱਨਤ, ਘਰ ਸਾਚਾ ਇਕ ਵਖਾਈਆ। ਚਰਨ ਦਵਾਰਾ ਰਾਹ ਸੁਖਾਲਾ, ਗੁਰ ਸਤਿਗੁਰ ਆਪ ਲਗਾਇਆ। ਨੇਤਰ ਦਰਸ ਸੱਚੀ ਮਾਲਾ, ਮਨ ਕਾ ਮਣਕਾ ਆਪ ਭਵਾਇਆ। ਉਧਰੇ ਪਾਰ ਸ਼ਾਹ ਕੰਗਾਲਾ, ਸ਼ਹਿਨਸ਼ਾਹ ਨਾ ਕੋਇ ਵਡਿਆਇਆ। ਸਤਿ

ਪੁਰਖ ਨਿਰੰਜਣ ਬਣ ਦਲਾਲਾ, ਜਗਤ ਦਲੇਰੀ ਆਪ ਵਖਾਇਆ। ਨਾਤਾ ਤੋੜ ਕਾਲ ਮਹਾਕਾਲਾ, ਗੁਰਮੁਖ ਲਾਲ ਲਏ ਉਠਾਇਆ। ਜਗਤ ਜੁਗ ਚਲੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਇਆ। ਰਾਹ ਸੁਖਾਲਾ ਸਹਿਜ ਗੁਣਵੰਤ, ਗੁਣੀ ਗੁਣ ਆਪਣਾ ਗੁਣ ਜਣਾਇੰਦਾ। ਧੰਨ ਵਡਿਆਈ ਗੁਰਮੁਖ ਗੁਰ ਗੁਰ ਸੰਤ, ਸਤਿਗੁਰ ਸਾਜਣ ਖੇਲ ਖਿਲਾਇੰਦਾ। ਨਾਮ ਵਿਹੂਣਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਵਖਾਇੰਦਾ। ਮਾਇਆ ਮਮਤਾ ਦੇਵ ਦੰਤ, ਤ੍ਰੈਗੁਣ ਭੇੜ ਭਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਵਾਹ ਵਾ ਮਾਰਗ ਸਤਿਗੁਰ ਲਾਇਆ, ਘਰ ਵਜਦੀ ਰਹੇ ਵਧਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਖੋਜਣ ਬਨ ਕੋਇ ਨਾ ਜਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਤੀਰਥ ਤਟ ਕਿਨਾਰਾ ਅਠਸਠ ਫੇਰੀ ਨਾ ਕੋਈ ਪਾਈਆ। ਵਾਹ ਵਾ ਮਾਰਗ ਸਤਿਗੁਰ ਲਾਇਆ, ਮੰਦਰ ਮਸਜਿਦ ਮਠ ਸ਼ਿਵਦਵਾਲਾ ਵੇਖਣ ਕੋਇ ਨਾ ਜਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਦੁਰਮਤ ਮੈਲ ਕੱਟ, ਏਕਾ ਅੰਮ੍ਰਿਤ ਜਾਮ ਪਿਆਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਇਕ ਵਖਾਏ ਸਾਚਾ ਹੱਟ, ਨਾਮ ਵਸਤ ਆਪ ਵਿਕਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੁਰਮੁਖ ਵਿਰਲਾ ਲਾਹਾ ਲਏ ਖੱਟ, ਮਨਮੁਖ ਬੈਠਾ ਮੁਖ ਭਵਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਰਿਜਨ ਅੰਮ੍ਰਿਤ ਆਤਮ ਰਸ ਲਏ ਚੱਟ, ਮਨਮੁਖ ਥੁਕਾਂ ਮੁਖ ਭਰਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੜ੍ਹ ਹੰਕਾਰੀ ਜਾਏ ਢੱਠ, ਸਤਿ ਸੰਤੋਖੀ ਏਕਾ ਬੁਰਜ ਬਣਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਰਿਜਨ ਜੋਤ ਜਗਾਏ ਲਟ ਲਟ, ਅੰਧ ਅੰਧੇਰ ਰਹਿਣ ਨਾ ਪਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਦੂਈ ਦਵੈਤੀ ਮੇਟੇ ਫੱਟ, ਏਕਾ ਰੂਪ ਸਰਬ ਦਰਸਾਈਆ । ਵਾਹ ਵਾ ਸਤਿਗੁਰ ਮਾਰਗ ਲਾਇਆ, ਏਕਾ ਰੂਪ ਵਖਾਏ ਘਟ ਘਟ, ਦੂਸਰ ਧਾਰ ਨਾ ਕੋਇ ਜਣਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਸ਼ਬਦ ਅਗੰਮੀ ਮਾਰੇ ਸੱਟ, ਹਰਿਜਨ ਸੋਏ ਆਪ ਜਗਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਗੁਰਮੁਖਾਂ ਤਨ ਪਹਿਨਾਏ ਨਾਮ ਪਟ, ਜਗਤ ਚੀਥੜਾ ਪੰਧ ਮੁਕਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਆਪਣਾ ਰਾਹ ਜਾਏ ਦੱਸ, ਨਿਹਕਲੰਕ ਚਰਨ ਸਰਨ ਸੱਚੀ ਸਰਨਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਹਿਰਦੇ ਅੰਦਰ ਜਾਏ ਵਸ, ਵਾਸਤਕ ਰੂਪ ਆਪਣਾ ਆਪ ਬੁਝਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਵਿਸ਼ਨ ਬ੍ਰਹਮਾ ਸ਼ਿਵ ਚਰਨ ਦਵਾਰੇ ਆਇਣ ਨੱਸ, ਵੇਲਾ ਵਕ਼ਤ ਆਪ ਸਮਝਾਈਆ। ਵਾਹ ਵਾ ਸਤਿਗੁਰ ਮਾਰਗ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਘਰ ਬਣਾਈਆ। ਵਾਹ ਵਾ ਸਤਿਗੁਰ ਮਾਰਗ ਲਾ, ਲਾਸ਼ਰੀਕ ਦਇਆ ਕਮਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਜਗਤ ਤਾਰੀਕ ਅੰਧੇਰ ਮਿਟਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਜਗਤ ਭਗਤ ਭਗਵੰਤ ਰੂਪ ਅਨੂਪ ਬਾਰੀਕ ਦਿਸ ਕਿਸੇ ਨਾ ਆਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਹਰਿ ਸੰਗਤ ਦਸੇ ਇਕ ਤਰੀਕ, ਏਕਾ ਵਕ਼ਤ ਏਕਾ ਵੇਲਾ ਗੁਰਮੁਖ ਗੁਰਸਿਖ ਹਰਿਜਨ ਸਾਚੇ ਪਾਰ ਕਰਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਅੰਤ ਨਾ ਦੇਵੇ ਪੀਠ, ਮਨਮੁਖ ਆਪਣਾ ਦਰਸ ਦਿਖਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਕਾਇਆ ਕਰੇ ਠੰਡੀ

ਸੀਤ, ਜਿਸ ਜਨ ਆਪਣਾ ਇਸ਼ਟ ਵਖਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਆਪ ਗਾਇੰਦਾ। ਵਾਹ ਵਾ ਸਤਿਗੁਰ ਮਾਰਗ ਲਾ, ਗੁਰਸਿਖਾਂ ਕਰੇ ਆਪ ਪ੍ਰੀਤ, ਪ੍ਰੀਤਮ ਆਪਣਾ ਰੂਪ ਵਟਾਇੰਦਾ। ਆਪਣੀ ਪਰਖੇ ਆਪੇ ਨੀਤ, ਗੁਰਸਿਖ ਜੌਹਰੀ ਮਾਤ ਪਰਗਟਾਇੰਦਾ। ਜਗਤ ਅਵੱਲੜੀ ਚਲਾਈ ਰੀਤ, ਚਾਰ ਜੁਗ ਗੁਰ ਅਵਤਾਰ ਰਾਹ ਨਾ ਕੋਇ ਵਖਾਇੰਦਾ। ਛੱਡ ਸਿੰਘਾਸਣ ਬਣਿਆ ਮੀਤ, ਗੁਰਸਿਖ ਭਗਤ ਸੁਦਾਮੇ ਚਰਨਾਂ ਹੇਠ ਰਖਾਇੰਦਾ। ਕਲਜੁਗ ਕਾਲ ਰਿਹਾ ਬੀਤ, ਪਤਿਤ ਪੁਨੀਤ ਨਾ ਕੋਇ ਕਰਾਇੰਦਾ। ਰਵਦਾਸ ਚਮਾਰ ਕਰੇ ਪਿਆਰ ਲੇਖਾ ਲਿਖੇ ਇਕ ਅਨਡੀਠ, ਅਨਡੀਠ ਰੂਪ ਆਪ ਲਿਖਾਇੰਦਾ। ਜੁਗ ਜੁਗ ਅਭੁਲ ਜੋ ਕਰੀ ਬਿਪ੍ਰੀਤ, ਆਪਣੀ ਭੁਲ ਗੁਰਸਿਖਾਂ ਕੋਲੋਂ ਆਪ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਰਗ ਆਪਣਾ ਰਾਹ ਜਨ ਭਗਤਾਂ ਮਾਤ ਦਏ ਵਖਾ, ਦੂਸਰ ਨੈਣ ਨਾ ਕੋਇ ਖੁਲ੍ਹਾਇੰਦਾ।

੧੯ ਫਗਣ ੨੦੧੭ ਬਿਕ੍ਰਮੀ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਹਰਿ ਸਤਿਗੁਰ ਮਾਰਗ ਪਾਇੰਦਾ, ਗੁਰ ਗੁਰਸਿਖ ਬਾਲ ਨਾਦਾਨ। ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਨ। ਅੰਤਰ ਆਤਮ ਵੇਖ ਵਖਾਇੰਦਾ, ਵਡ ਦਾਤਾ ਗੁਣ ਨਿਧਾਨ। ਜਗਤ ਬਸੰਤਰ ਆਪ ਬੁਝਾਇੰਦਾ, ਅੰਮ੍ਰਿਤ ਬਰਸੇ ਮੇਘ ਮਹਾਨ। ਸਾਚਾ ਸ਼ਸਤਰ ਹੱਥ ਫੜਾਇੰਦਾ, ਨਾਮ ਖੰਡਾ ਤੇਜ਼ ਕਿਰਪਾਨ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਫਿਰਾਇੰਦਾ, ਲੇਖਾ ਜਾਣੇ ਦੋ ਜਹਾਨ। ਅੰਡਜ ਜੇਰਜ ਵੇਖ ਵਖਾਇੰਦਾ, ਉਤਭੁਜ ਸੇਤਜ ਵੇਖੇ ਜਗਤ ਮਕਾਨ। ਕਾਗਦ ਕ਼ਲਮ ਭੇਵ ਨਾ ਆਇੰਦਾ, ਗਣਤੀ ਗਿਣੇ ਨਾ ਕੋਇ ਜ਼ਬਾਨ। ਬੇਅੰਤ ਬੇਅੰਤ ਬੇਅੰਤ ਪ੍ਰਭ ਆਪਣੀ ਖੇਲ ਖਿਲਾਇੰਦਾ, ਵਡ ਦਾਤਾ ਸ੍ਰੀ ਭਗਵਾਨ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਸਾਚਾ ਮਾਰਗ ਆਪ ਰਖਾਇੰਦਾ, ਲੱਖ ਚੁਰਾਸੀ ਰੱਖੇ ਆਣ। ਘਟ ਘਟ ਅੰਦਰ ਵੇਖ ਵਖਾਇੰਦਾ, ਜੋਤੀ ਜਾਤਾ ਨੂਰ ਮਹਾਨ। ਆਪਣੀ ਵਿਦਿਆ ਆਪ ਪੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਮਿਹਰਵਾਨ। ਗੁਰਸਿਖ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਜਨਮ ਜਨਮ ਦਾ ਲੇਖ ਮੁਕਾਇੰਦਾ, ਵੇਖਣਹਾਰਾ ਮਾਰ ਧਿਆਨ। ਆਪਣਾ ਪੰਧ ਆਪਣੇ ਹੱਥ ਰਖਾਇੰਦਾ, ਪਾਂਧੀ ਬਣੇ ਸ੍ਰੀ ਭਗਵਾਨ। ਗੀਤ ਸੁਹਾਗੀ ਛੰਦ ਸੁਣਾਇੰਦਾ, ਕਲਮਾ ਕਲਮੀ ਇਕ ਈਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਨਿਗਹਬਾਨ। ਨਿਗਹਬਾਨ ਨਿਰਵੈਰ ਪੁਰਖ ਅਕਾਲ, ਹਰਿ ਵਡਾ ਵਡ ਵਡਿਆਈਆ। ਸਚਖੰਡ ਨਿਵਾਸੀ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਥਿਰ ਘਰ ਸੱਚੀ ਵਸੇ ਧਰਮਸਾਲ, ਦਰ ਦਰਬਾਰੇ ਸੋਭਾ ਪਾਈਆ। ਸ਼ਬਦ ਅਗੰਮੀ ਇਕ ਉਛਾਲ, ਆਪਣੀ ਇਛਿਆ ਆਪ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਦਲਾਲ, ਤ੍ਰੈਗੁਣ ਲੇਖਾ ਦਏ ਸਮਝਾਈਆ। ਨਾਲ ਰਲਾਏ ਕਾਲ ਮਹਾਕਾਲ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜਗਤ ਜੁਗ ਅਵੱਲੜੀ ਖੇਲ ਖਿਲਾਈਆ । ਖੇਲ ਅਵੱਲੜਾ ਹਰਿ ਨਿਰੰਕਾਰਾ,

ਆਪਣਾ ਆਪ ਕਰਾਇੰਦਾ। ਸਾਚੇ ਮੰਦਰ ਹੋ ਉਜਿਆਰਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸ਼ਬਦੀ ਸ਼ਬਦ ਸੁਤ ਦੁਲਾਰਾ, ਆਦਿ ਪੁਰਖ ਕਰ ਪਿਆਰਾ, ਸਾਚੀ ਸੇਵਾ ਆਪ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣ ਵਣਜਾਰਾ, ਏਕਾ ਵਸਤ ਦੇਵੇ ਹਰਿ ਥਾਰਾ, ਸਾਚੀ ਵੰਡਣ ਵੰਡ ਵੰਡਾਇੰਦਾ। ਲੱਖ ਚੁਰਾਸੀ ਘਾੜਨ ਘੜ ਕਰੇ ਖੇਲ ਅਪਰ ਅਪਾਰਾ, ਪੰਜ ਤੱਤ ਮੇਲਾ ਵਿਚ ਸੰਸਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਬੰਧਨ ਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਆਤਮ ਜੋਤੀ ਜੋਤ ਜਗਾਇੰਦਾ। ਕਵਲ ਨਾਭੀ ਠੰਡੀ ਠਾਰਾ, ਅੰਮ੍ਰਿਤ ਝਿਰਨਾ ਨਿਝਰ ਰਸ ਆਪ ਭਰਾਇੰਦਾ। ਆਪਣਾ ਨਾਦ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਅਨਹਦ ਵੱਜੇ ਵਾਰੋ ਵਾਰਾ, ਤਾਲ ਤਲਵਾੜਾ ਦਿਸ ਕੋਇ ਨਾ ਆਇੰਦਾ। ਮਾਣਸ ਮਾਨੁਖ ਕਰ ਪਿਆਰਾ, ਹਰਿ ਜੂ ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗਾ ਜੁਗੰਤਰ ਆਪਣੀ ਖੇਲ ਆਪ ਖਿਲਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਭੇਵ ਕੋਇ ਨਾ ਪਾਇੰਦਾ। ਵਾਸ ਨਿਵਾਸਾ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਸਰਬ ਜੀਆਂ ਹਰਿ ਏਕਾ ਕੰਤ, ਲੱਖ ਚੁਰਾਸੀ ਨਾਰ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਖਿਲਾਇੰਦਾ। ਕੰਤ ਕੰਤੂਹਲ ਹਰਿ ਨਿਰੰਕਾਰਾ, ਨਰ ਨਰਾਇਣ ਵਡ ਵਡਿਆਈਆ। ਸਚਖੰਡ ਵਸੇ ਧਾਮ ਨਿਆਰਾ, ਥਿਰ ਘਰ ਬੈਠਾ ਸੇਜ ਸੁਹਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਈਆ। ਦੇਵਣਹਾਰਾ ਧੁਰ ਫ਼ਰਮਾਨਾ, ਹੁਕਮੀ ਹੁਕਮ ਆਪ ਸੁਣਾਈਆ। ਆਪੇ ਜਣਾਏ ਆਪਣੀ ਕਾਰਾ, ਕਰਤਾ ਪੁਰਖ ਕ਼ਾਦਰ ਕਰੀਮ ਬੇਐਬ ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹਕ ਹਕ ਨਾਅਰਾ, ਲਾਸ਼ਰੀਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਵੰਡੇ ਵੰਡ ਅਪਰ ਅਪਾਰ। ਆਪਣਾ ਹਿੱਸਾ ਆਪਣੇ ਹੱਥ ਰਖਾਇੰਦਾ, ਨਾ ਕੋਈ ਦੂਜਾ ਪਾਵੇ ਸਾਰ। ਆਪਣਾ ਨਾਦ ਆਪ ਅਲਾਇੰਦਾ, ਬ੍ਰਹਮਾ ਵੇਤਾ ਗਾਏ ਮੁਖ ਚਾਰ। ਚਾਰੇ ਮੁਖ ਸਾਲਾਹਿੰਦਾ, ਚਾਰੇ ਵੇਦ ਦਏ ਆਧਾਰ। ਚਾਰੇ ਜੁਗ ਵੰਡੇ ਆਪਣੀ ਵੰਡ ਵੰਡਣਹਾਰਾ ਏਕੰਕਾਰਾ ਆਪਣੀ ਖੇਲ ਆਪ ਖਿਲਾਇੰਦਾ, ਨਿਰਗੁਣ ਸਰਗੁਣ ਦਏ ਆਧਾਰ। ਸਰਗੁਣ ਸਾਚਾ ਸੰਗ ਨਿਭਾਇੰਦਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਲੇਖਾ ਜਾਣਦਾ, ਆਦਿ ਅੰਤ ਭਗਵੰਤ। ਕਰੇ ਖੇਲ ਸ੍ਰੀ ਭਗਵਾਨ ਦਾ, ਜੁਗਾ ਜੁਗੰਤ ਮਹਿਮਾ ਅਗਣਤ। ਵੇਸ ਵਟਾਏ ਕਾਲ ਮਹਾਕਾਲ ਦਾ, ਲੇਖ ਚੁਕਾਏ ਜੀਵ ਜੰਤ। ਆਪਣਾ ਮੰਤਰ ਆਪਣਾ ਨਾਉਂ ਆਪ ਸਿਖਾਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਬੇਅੰਤ। ਨਾਉਂ ਨਿਰੰਕਾਰਾ ਆਪੇ ਦੱਸ, ਆਪਣੇ ਹੱਥ ਰੱਖੇ ਵਡਿਆਈਆ। ਪੰਜ ਤੱਤ ਕਾਇਆ ਅੰਦਰ ਜਾਏ ਵਸ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਕਰ ਪਰਕਾਸ਼ ਕੋਟਨ ਰਵ ਸਸ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੇ ਅੰਦਰ ਆਪੇ ਬਹਿ ਬਹਿ ਰਿਹਾ ਹੱਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਆਪ ਆਪਣੇ ਹੋਇਆ ਵਸ, ਪਾਰਬ੍ਰਹਮ ਬ੍ਰਹਮ ਆਪਣੇ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਚਾ ਸ਼ਹਿਨਸ਼ਾਹ ਹਰਿ ਭਗਵਾਨਾ, ਆਦਿ ਜੁਗਾਦਿ ਸਮਾਇਆ। ਲੱਖ ਚੁਰਾਸੀ ਦੇਵੇ ਦਾਨਾ, ਜੀਆ ਦਾਨ ਝੋਲੀ ਪਾਇਆ। ਈਸ਼ ਜੀਵ ਖੇਲ ਮਹਾਨਾ, ਜਗਦੀਸ਼ ਆਪ ਖਿਲਾਇਆ। ਆਪਣਾ ਨਾਉਂ ਧੁਰ ਫ਼ਰਮਾਨਾ, ਲੋਕਮਾਤ ਆਪ ਸੁਣਾਇਆ। ਲੱਖ ਚੁਰਾਸੀ ਵਿਚੋਂ ਮਾਣਸ ਮਾਨੁਖ ਕਰ ਪਰਵਾਨਾ, ਹਰਿਜਨ ਆਪਣਾ ਮੇਲ ਮਿਲਾਇਆ। ਆਪ ਸੁਣਾਏ ਆਪਣਾ ਗਾਨਾ, ਰਾਗ ਨਾਦ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਹਰਿ ਹਰਿ ਉਠਾਇੰਦਾ, ਕਰ ਕਿਰਪਾ ਸ੍ਰੀ ਭਗਵੰਤ। ਆਪਣੀ ਬੂਝ ਆਪ ਬੁਝਾਇੰਦਾ, ਆਪ ਜਣਾਏ ਮਣੀਆ ਮੰਤ। ਮਤ ਬੁਧ ਆਪ ਸਮਝਾਇੰਦਾ, ਸੁਰਤੀ ਸ਼ਬਦੀ ਮੇਲਾ ਨਾਰੀ ਕੰਤ। ਸਾਚੇ ਤਖ਼ਤ ਆਪ ਬਹਾਇੰਦਾ, ਵਡ ਦਾਤਾ ਗਹਿਰ ਗੰਭੀਰ ਗੁਣਵੰਤ। ਭਗਤ ਭਗਵੰਤ ਵੇਖ ਵਖਾਇੰਦਾ, ਕਰੇ ਖੇਲ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਲੇਖਾ ਜਾਣੇ ਜੀਵ ਜੰਤ। ਜੀਵ ਜੰਤ ਹਰਿ ਜਾਣਿਆ, ਲੱਖ ਚੁਰਾਸੀ ਕਾਇਆ ਫੋਲ। ਗੁਰਮੁਖ ਵਿਰਲਾ ਆਪ ਪਛਾਣਿਆ, ਸਾਚੇ ਕੰਡੇ ਹਰਿ ਹਰਿ ਤੋਲ। ਚਰਨ ਕਵਲ ਕਵਲ ਚਰਨ ਦੇਵੇ ਸਾਚਾ ਮਾਣਿਆ, ਵਡਿਆਈ ਦੇਵੇ ਉਪਰ ਧਰਤ ਧਵਲ। ਕਿਸੇ ਹੱਥ ਨਾ ਆਏ ਰਾਜੇ ਰਾਣਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਅੰਤਰ ਰਿਹਾ ਮਵਲ। ਆਤਮ ਅੰਤਰ ਵਸਿਆ, ਪੁਰਖ ਬਿਧਾਤਾ ਬੇਪਰਵਾਹ। ਆਦਿ ਜੁਗਾਦੀ ਫਿਰੇ ਨੱਸਿਆ, ਜਨ ਭਗਤਾਂ ਬਣੇ ਮਲਾਹ। ਸ਼ਬਦ ਨਿਰਾਲਾ ਤੀਰ ਏਕਾ ਕਸਿਆ, ਏਕੰਕਾਰਾ ਏਕਾ ਵਾਰ ਦੇਵੇ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾ। ਹਰਿਜਨ ਹਰਿ ਸਮਝਾਇੰਦਾ, ਆਪ ਆਪਣਾ ਪਰਦਾ ਖੋਲ੍ਹ। ਮਾਣਸ ਜਨਮ ਮਾਤ ਦਿਵਾਇੰਦਾ, ਲੱਖ ਚੁਰਾਸੀ ਵਿਚੋਂ ਅਨਮੋਲ। ਆਪਣੀ ਬੂਝ ਆਪ ਬੁਝਾਇੰਦਾ, ਅੰਦਰ ਵੜ ਅਨਹਦ ਵਜਾਏ ਢੋਲ। ਬਜਰ ਕਪਾਟੀ ਆਪ ਖੁਲ੍ਹਾਇੰਦਾ, ਸਦਾ ਸੁਹੇਲਾ ਵਸੇ ਕੋਲ। ਅੰਮ੍ਰਿਤ ਜਾਮ ਆਪ ਪਿਆਇੰਦਾ, ਸਚ ਸੁੱਚ ਦੇਵੇ ਆਪਣੀ ਪਹੁਲ। ਆਪਣਾ ਕੀਤਾ ਕੌਲ ਨਿਭਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਪਰਦਾ ਉਹਲ। ਪਰਦਾ ਉਹਲਾ ਚੁੱਕਣਾ, ਹਰਿ ਸਤਿਗੁਰ ਆਪ ਚੁਕਾਏ। ਗੁਰਸਿਖ ਤੇਰਾ ਪੈਡਾ ਮੁੱਕਣਾ, ਰਵਦਾਸ ਚਮਾਰਾ ਲੇਖ ਲਿਖਾਏ। ਅੰਤਮ ਵੇਲਾ ਨੇੜੇ ਢੁਕਣਾ, ਜੁਗ ਚੌਕੜੀ ਰਹੇ ਵਿਹਾਏ। ਸਤਿ ਸਰੂਪ ਹੋ ਹੋ ਸ੍ਰੀ ਹਰਿ ਬੁੱਕਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੇ। ਗੁਰਸਿਖ ਤੇਰਾ ਉਜਲ ਕਰੇ ਮੁਖਨਾ ਸਾਚਾ ਮੁਖੜਾ ਆਪ ਸਾਲਾਹੇ। ਤੇਰੀ ਜਨਮ ਜਨਮ ਦੀ ਮੇਟੇ ਭੁੱਖਣਾ, ਆਤਮ ਅੰਤਰ ਦਰਸ ਦਿਖਾਏ। ਤੇਰੀ ਪੂਰੀ ਕਰੇ ਸੁਖਣਾ, ਸੁਖੀ ਘਰ ਇਕ ਵਸਾਏ। ਉਲਟਾ ਮਾਤ ਗਰਭ ਨਾ ਹੋਏ ਰੁੱਖਣਾ, ਲੱਖ ਚੁਰਾਸੀ ਫੰਦ ਕਟਾਏ। ਪੰਚ ਵਿਕਾਰਾ ਤੇਰੇ ਵਿਚੋਂ ਪੁੱਟਣਾ, ਜੜ ਲੱਗੀ ਰਹੇ ਨਾ ਰਾਏ। ਤੇਰਾ ਅੰਦਰੋਂ ਤੇਰਾ ਸਤਾਰਾ ਆਪੇ ਫੁਟਣਾ, ਸਤਿਗੁਰ ਪੂਰਾ ਦਏ ਪਰਗਟਾਏ। ਤੇਰਾ ਝੂਠਾ ਗੜ੍ਹ ਗੁਰ ਪੂਰੇ ਆਪ ਲੁੱਟਣਾ, ਮਾਇਆ ਮਮਤਾ ਮੋਹ ਮਿਟਾਏ। ਤੇਰਾ ਵਿਕਾਰਾ ਆਪਣੀ ਹੱਥੀਂ ਕੁਠਣਾ, ਦੇਵੇ ਅੰਤ ਸਜ਼ਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਗਣਾਏ। ਨੌਂ ਨੌਂ ਜਨਮ ਨਾ ਲੇਖਾ ਜਾਣਿਆ, ਮਾਣਸ ਮਾਣਸ ਰੂਪ ਧਰਾ। ਫਿਰਦਾ ਰਿਹਾ ਬਾਲ ਅੰਞਾਣਿਆ, ਮਤ ਮਨ ਬੁਧ ਨਾ ਚਲੇ ਕੋਇ ਚਤਰਾ। ਆਪਣਾ ਘਰ ਨਾ ਕਿਸੇ ਪਛਾਣਿਆ, ਦਰ ਦਰ ਰਿਹਾ ਫੇਰੀ ਪਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹ। ਧੁਰ ਦਰਗਾਹੀ ਲੇਖਾ ਲਿਖ ਦਾ, ਆਦਿ ਅੰਤ ਏਕੰਕਾਰ। ਸਿਖਿਆ ਕਿਸੇ ਕੋਲੋਂ ਨਾ ਸਿਖ ਦਾ, ਸਿੱਖ ਸਿਖਿਆ ਸਿਖਾਵਣਹਾਰ। ਹਰਿ ਕਾ ਭਾਣਾ ਕਦੇ ਨਾ ਮਿਟਦਾ, ਨਾ ਕੋਈ ਹੋਏ ਮੇਟਣਹਾਰ। ਰਵਦਾਸ ਚਮਾਰਾ ਰਾਹ ਦੱਸੇ ਪ੍ਰਭ ਮਿਲਣ ਦੀ ਸਿਕ ਦਾ, ਸਿਕ ਏਕਾ ਮੀਤ ਮੁਰਾਰ। ਨਾਤਾ ਤੁੱਟੇ ਊਚ ਨੀਚ ਦਾ, ਰਾਓ ਆਏ ਰੰਕ ਦਵਾਰ। ਕਰੇ ਖੇਲ ਹਰਿ ਜਗਦੀਸ ਦਾ, ਜਗਤ ਜੁਗਤ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲਿਖਣਹਾਰ। ਲੇਖਾ ਲੇਖ ਲਿਖਾਇੰਦਾ, ਲਿਖਣਹਾਰ ਗੋਪਾਲਾ। ਰਵਦਾਸ ਚਮਾਰੇ ਦਇਆ ਕਮਾਇੰਦਾ, ਦੀਨਾ ਬੰਧਪ ਦੀਨ ਦਿਆਲਾ। ਹੱਥ ਕਸੀਰਾ ਇਕ ਵਖਾਇੰਦਾ, ਜਗਤ ਜਾਣੇ ਨਾ ਕੋਇ ਮਾਲਾ। ਗੰਗਾ ਰਾਮ ਕਿਉਂ ਪਛਤਾਇੰਦਾ, ਕਰੇ ਖੇਲ ਹਰਿ ਨਿਰਾਲਾ। ਕਸੀਰਿਉਂ ਕੰਗਣ ਆਪ ਵਟਾਇੰਦਾ, ਕਰਿਆ ਖੇਲ ਬਣ ਦਲਾਲਾ। ਮਨ ਮਮਤਾ ਆਪ ਵਧਾਇੰਦਾ, ਤ੍ਰੈਗੁਣ ਮਾਇਆ ਜਗਤ ਜੰਜਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਵੇਖੇ ਲੱਗਾ ਡਾਲ੍ਹਾ। ਸਾਚਾ ਕੰਗਣਾ ਏਕਾ ਕੰਗਣ, ਕੰਧੀ ਪਾਰ ਕੋਇ ਨਾ ਜਾਈਆ। ਤਨ ਮਨ ਕਾਇਆ ਚਾੜ੍ਹੇ ਰੰਗਣ, ਉਤਰ ਕਦੇ ਨਾ ਜਾਈਆ। ਕਿਸੇ ਹੱਥ ਨਾ ਆਏ ਵਿਚ ਬ੍ਰਹਿਮੰਡਨ, ਖੋਜੇ ਸਰਬ ਲੋਕਾਈਆ। ਏਕਾ ਕੰਗਣ ਦੇਵੇ ਦੰਡਨ, ਜਨਮ ਜਨਮ ਦੀ ਮੈਲ ਧਵਾਈਆ। ਲੇਖਾ ਜਾਣੇ ਵਿਚ ਵਰਭੰਡਨ, ਪਾਰਬ੍ਰਹਮ ਬੇਪਰਵਾਹੀਆ। ਰਵਦਾਸ ਚਮਾਰਾ ਗਾਏ ਏਕਾ ਛੰਦਨ, ਅੰਤਰ ਰਾਮ ਨਾਮ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖਾ ਦਏ ਸਮਝਾਈਆ। ਲੇਖ ਲਿਖਾਇਆ ਹਰਿ ਗੋਬਿੰਦ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਰਵਦਾਸ ਚਮਾਰੇ ਨਾ ਕੋਈ ਹਰਖ ਸੋਗ ਦਿਸੇ ਚਿੰਦ, ਚਿੰਤਾ ਚਿਖਾ ਨਾ ਕੋਇ ਵਖਾਇੰਦਾ। ਏਕਾ ਓਟ ਰੱਖੇ ਹਰਿ ਬਖ਼ਸ਼ਿੰਦ, ਚਰਨ ਕਵਲ ਧਿਆਨ ਲਗਾਇੰਦਾ। ਭਗਤ ਭਗਵੰਤ ਬਣਾਏ ਬਿੰਦ, ਨਾਦੀ ਸੁਤ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਕੰਗਣ ਗਿਆ ਕੰਗਣ ਦਵਾਰ, ਕੰਗਣ ਕੰਗਣ ਹੱਥ ਨਾ ਆਈਆ। ਰਸਨਾ ਬੋਲ ਬੋਲ ਜੈਕਾਰ, ਰਵਦਾਸ ਚਮਾਰ ਇਕ ਸੁਣਾਈਆ। ਤੂੰ ਠਗ ਮੈਂ ਠਗਣਹਾਰ, ਪਾਰਬ੍ਰਹਮ ਠਗੌਰੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਗ ਨਾਲ ਠਗ ਕਰੇ ਕੁੜਮਾਈਆ। ਰਵਦਾਸ ਠੱਗਿਆ ਗਿਆ ਬ੍ਰਾਹਮਣ, ਆਪਣਾ ਭੇਵ ਨਾ ਮੂਲ ਜਣਾਇਆ। ਗੰਗਾ ਰਾਮ ਠੱਗਿਆ ਰਵਦਾਸ ਨਾ ਬਣਿਆ ਜ਼ਾਮਨ, ਕੰਗਣ ਇਕ ਚੁਰਾਇਆ। ਕਰੇ ਖੇਲ ਹਰਿ ਭਗਵਾਨਨ, ਦੋਹਾਂ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਇਆ। ਗੁਣ ਵਖਾਏ ਹਰਿ ਭਗਵੰਤ, ਰਵਦਾਸ ਰੰਗ ਰੰਗਾਈਆ। ਰਵੀਦਾਸ ਮਿਲਿਆ ਹਰਿ ਹਰਿ ਕੰਤ, ਨਾਰੀ ਆਪਣੀ ਖ਼ੁਸ਼ੀ ਮਨਾਈਆ। ਪਾਟੇ ਚੀਥੜ ਚੜ੍ਹਿਆ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਸਮਝਾਈਆ। ਬ੍ਰਹਮਣ ਰੋਵੇ ਕਰੇ ਪੁਕਾਰ, ਨੇਤਰ ਨੀਰ ਉਛਾਲਿਆ। ਕੰਗਣ ਵੇਖ ਹੋਇਆ ਹੰਕਾਰ, ਮਾਇਆ ਮਮਤਾ ਮੋਹ ਵਧਾ ਲਿਆ। ਨਾਤਾ ਤੁਟਿਆ ਏਕੰਕਾਰ, ਮਾਣਸ ਜਨਮ ਐਵੇਂ ਗਾਲਿਆ। ਚਰਨ ਧੂੜੀ ਢਹਿ ਢਹਿ ਮੰਗੇ ਚਰਨ ਛਾਰ, ਅੱਗੇ ਆਪਣੀ ਝੋਲੀ ਡਾਹ ਲਿਆ। ਹੌਂ ਭਿਖਕ ਭਿਖਾਰੀ ਆਇਆ ਦਵਾਰ, ਮੰਗੇ ਬਣ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

ਸਾਚਾ ਹਰਿ, ਆਦਿ ਪੁਰਖ ਬਣ ਦਲਾਲੀਆ। ਰਵਦਾਸ ਚਮਾਰ ਸੁਣਾਇੰਦਾ, ਅੰਤਰ ਆਤਮ ਕਰ ਧਿਆਨ। ਤੇਰਾ ਮੇਰਾ ਮੇਰਾ ਤੇਰਾ ਏਕਾ ਕੰਤ ਨਜ਼ਰੀ ਆਇੰਦਾ, ਏਕਾ ਮੰਦਰ ਇਕ ਮਕਾਨ। ਤੇਰੀ ਮਹਿਮਾ ਪੰਡਤ ਨਾ ਕੋਇ ਗਣਾਇੰਦਾ, ਤੇਰੇ ਉਪਰ ਮੇਹਰ ਕਰੇ ਭਗਵਾਨ। ਗੰਗਾ ਹੋਏ ਤੇਰੇ ਨਾਲ ਹੱਥ ਮਿਲਾਇੰਦਾ, ਕੰਗਣ ਬਖ਼ਸ਼ਿਆ ਆਪਣਾ ਦਾਨ। ਜੀਵ ਜਗਤ ਭੇਵ ਕੋਇ ਨਾ ਪਾਇੰਦਾ, ਭੁੱਲੇ ਬਾਲ ਨਾਦਾਨ। ਤੇਰੀ ਮੇਰੀ ਮੇਰੀ ਤੇਰੀ ਆਪਣੀ ਹੱਥੀਂ ਗੰਢ ਪਵਾਇੰਦਾ, ਸ਼ਬਦ ਜਣਾਏ ਧੁਰ ਫ਼ਰਮਾਨ। ਕਲਜੁਗ ਕੰਢੇ ਆਪ ਬਹਾਇੰਦਾ, ਦੋਹਾਂ ਵਖਾਏ ਇਕ ਅਸਥਾਨ। ਪਰਮਾਨੰਦ ਆਪ ਸਮਾਇੰਦਾ, ਪਰਮ ਪੁਰਖ ਵਡ ਮਿਹਰਵਾਨ। ਮੇਰਾ ਮੇਰਾ ਆਪਣੇ ਵਿਚ ਮਿਲਾਇੰਦਾ, ਤੇਰਾ ਧਰੇ ਜਗਤ ਨਿਸ਼ਾਨ। ਨੌਂ ਨੌਂ ਗੇੜਾ ਆਪ ਚਲਾਇੰਦਾ, ਚੌਥੇ ਜੁਗ ਕਰੇ ਕਲਿਆਣ। ਮਾਣਸ ਮਾਣਸ ਰੂਪ ਵਟਾਇੰਦਾ, ਮਾਨੁਖ ਹੋਏ ਚਤੁਰ ਸੁਜਾਨ। ਮਾਨਵ ਆਪਣੀ ਗੋਦ ਬਹਾਇੰਦਾ, ਏਕਾ ਦੇਵੇ ਸਾਚਾ ਦਾਨ। ਅੰਤਮ ਪੰਧ ਮੁਕਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਕਲਜੁਗ ਅੰਤਮ ਵੇਖ ਵਖਾਇੰਦਾ, ਵੇਖਣਹਾਰਾ ਨੌਜਵਾਨ। ਬਾਲ ਬਿਰਧ ਨਾ ਰੂਪ ਧਰਾਇੰਦਾ, ਏਕਾ ਨੂਰੋ ਨੂਰ ਮਹਾਨ। ਔਂਦਾ ਜਾਂਦਾ ਦਿਸ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਇਆ ਹਰਿ ਫ਼ਰਮਾਨ। ਕਲਜੁਗ ਅੰਤਮ ਆਵਣਾ, ਜੁਗ ਚੌਕੜੀ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਵਣਾ, ਗੁਰ ਅਵਤਾਰ ਦੇਣ ਗਵਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਗੋਦ ਬਹਾਵਣਾ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਨਿਰਗੁਣ ਰੂਪ ਆਪ ਧਰਾਵਨਾ, ਜੋਤੀ ਜਾਮਾ ਜੋਤ ਜਗਾਈਆ। ਰਵ ਰਵ ਤੇਰਾ ਸਾਥ ਨਿਭਾਵਨਾ, ਦਾਸ ਦਾਸ ਸੇਵ ਕਮਾਈਆ। ਸ਼ਬਦੀ ਸ਼ਬਦ ਮੇਲ ਮਿਲਾਵਣਾ, ਸ਼ਬਦ ਵਿਚੋਲਾ ਇਕ ਰਘਰਾਈਆ। ਸਾਚਾ ਢੋਲਾ ਇਕ ਸੁਣਾਵਣਾ, ਆਪਣਾ ਨਾਉਂ ਕਰ ਰੁਸ਼ਨਾਈਆ। ਸੋ ਪੁਰਖ ਨਿਰੰਜਣ ਆਪਣਾ ਰੂਪ ਧਰਾਵਣਾ, ਹੰ ਮੇਲੇ ਸਹਿਜ ਸੁਭਾਈਆ। ਸੋਹੰ ਅੱਖਰ ਇਕ ਬਣਾਵਣਾ, ਨਾਰੀ ਕੰਤ ਬ੍ਰਹਮ ਪਾਰਬ੍ਰਹਮ ਏਕਾ ਸੇਜ ਸੁਹਾਈਆ। ਗੰਗਾ ਰਾਮ ਤੇਰਾ ਜਨਮ ਫੇਰ ਦਵਾਵਣਾ, ਪੰਜ ਸੱਤ ਦਏ ਵਡਿਆਈਆ। ਪੰਜਾਂ ਤੱਤਾਂ ਭੇਵ ਖੁਲ੍ਹਾਵਣਾ, ਸਤਿ ਸਤਿਵਾਦੀ ਸਤਵਾਂ ਦਰ ਆਪ ਵਖਾਈਆ। ਸਤਵੰਜਾ ਸਾਲ ਮੁਖ ਛੁਪਾਵਣਾ, ਮਾਣਸ ਪਰਦਾ ਫੇਰ ਚੁਕਾਈਆ। ਪਿਛਲੀ ਆਯੂ ਆਪਣੇ ਲੇਖੇ ਲਾਵਣਾ, ਅੱਗੇ ਮਾਰਗ ਆਪੇ ਪਾਈਆ। ਬਾਰਾਂ ਹਾੜ ਲਿਖਿਆ ਪੂਰ ਕਰਾਵਣਾ, ਭੁਲ ਕਦੇ ਨਾ ਜਾਈਆ। ਜੋ ਸੁਣਾਇਆ ਸੋ ਆਪਣੇ ਵਿਚ ਟਿਕਾਵਣਾ, ਆਪਾ ਤੇਰੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਪੂਰੀ ਆਸ ਕਰੇ ਕਰਨੇਯੋਗ, ਸਤਿਗੁਰ ਪੂਰੇ ਹੱਥ ਵਡਿਆਈਆ। ਪਹਿਲਾਂ ਪਿਛਲੇ ਜਨਮ ਦਾ ਕੱਟੇ ਵਜੋਗ, ਕੂੜਾ ਰੋਗ ਦਏ ਗਵਾਈਆ। ਦੂਜੇ ਸ਼ਬਦ ਸੁਰਤ ਕਰੇ ਸੰਜੋਗ, ਗੁਰ ਸਤਿਗੁਰ ਮੇਲ ਮਿਲਾਈਆ। ਤੀਜੇ ਆਤਮ ਸੇਜਾ ਭੋਗੇ ਭੋਗ, ਭਸਮੜ ਮਰ ਕਦੇ ਨਾ ਜਾਈਆ। ਚੌਥੇ ਘਰ ਇਕ ਵਖਾਏ ਸਾਚਾ ਜੋਗ, ਸੋਹੰ ਸ਼ਬਦ ਆਤਮ ਪਰਮਾਤਮ ਏਕਾ ਰੰਗ ਰੰਗਾਈਆ। ਪੰਚਮ ਲੇਖਾ ਜਾਣੇ ਕਾਇਆ ਕਿਲਾ ਕੋਟ, ਪੰਚਮ ਨਾਦ ਸ਼ਬਦ ਧੁਨ ਸੁਣਾਏ ਸੱਚੀ ਸ਼ਨਵਾਈਆ। ਛੇਵੇਂ ਘਰ ਅਗਾਧ ਬੋਧ, ਬੋਧ ਅਗਾਧੀ ਏਕਾ ਅੱਖਰ ਦਏ ਪੜ੍ਹਾਈਆ। ਸਤਵੇਂ ਸਤਿ ਸਤਿਵਾਦੀ ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਹੋਏ ਸਹਾਈਆ। ਅੱਠਵੇਂ ਅੱਠਾਂ ਤੱਤਾਂ ਦੇਵੇ ਮੋਖ, ਮੁਕਤੀ ਗੁਰ ਚਰਨ ਗੁਰਸਿਖ ਤੇਰੇ ਪੈਰਾਂ ਹੇਠ ਦਬਾਈਆ। ਨੌਂ ਦਵਾਰ ਹਰਖ ਚੁਕਾਏ ਸੋਗ, ਚਿੰਤਾ ਚਿਖਾ ਨਾ ਕੋਇ ਜਲਾਈਆ।

ਦਸਵੇਂ ਦਰਸ ਦਖਾਏ ਅਮੋਘ, ਸੋਵਤ ਜਾਗਤ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਹਰਿ ਹਰਿ ਭੇਵ ਖੁਲ੍ਹਾਵਣਾ, ਕਾਇਆ ਅੰਦਰ ਬੰਕ ਦਵਾਰ। ਆਪੇ ਬ੍ਰਹਮ ਪਾਰਬ੍ਰਹਮ ਮੇਲ ਮਿਲਾਵਣਾ, ਸਾਚੀ ਸੇਜਾ ਕਰੇ ਪਿਆਰ। ਜੋਤ ਨਿਰੰਜਣ ਦੀਪ ਜਗਾਵਣਾ, ਆਠ ਪਹਿਰ ਰਹੇ ਉਜਿਆਰ। ਅਨਹਦ ਨਾਦੀ ਨਾਦ ਵਜਾਵਣਾ, ਆਪੇ ਗਾਏ ਮੰਗਲਾਚਾਰ। ਬਜਰ ਕਪਾਟੀ ਤੋੜ ਤੁੜਾਵਣਾ, ਨਾਤਾ ਤੋੜੇ ਧੂਆਂਧਾਰ। ਅਗਨੀ ਤੱਤ ਆਪ ਬੁਝਾਵਣਾ, ਅੰਮ੍ਰਿਤ ਬਰਖੇ ਠੰਡੀ ਠਾਰ। ਨਾਭੀ ਕਵਲ ਆਪ ਉਲਟਾਵਣਾ, ਕਵਲ ਕਵਲਾ ਪਾਵੇ ਸਾਰ। ਈੜਾ ਪਿੰਗਲ ਆਪ ਸਮਝਾਵਣਾ, ਦੇਵੇ ਮਤ ਸੱਚੀ ਸਰਕਾਰ। ਟੇਢੀ ਬੰਕ ਪਾਰ ਕਰਾਵਣਾ, ਸੁਖਮਨ ਰੱਖੇ ਆਪਣੀ ਧਾਰ। ਜਗਤ ਵਾਸਨਾ ਮੇਟ ਮਿਟਾਵਣਾ, ਮਨ ਮਨੂਆ ਨਾ ਕਰੇ ਖ਼ਵਾਰ। ਸਾਚੀ ਮਤ ਬੁਧ ਇਕ ਦਸਾਵਣਾ, ਹਰਿ ਚਰਨ ਪ੍ਰੀਤੀ ਸਚ ਪਿਆਰ। ਜਗਤ ਰੀਤੀ ਵੇਖ ਵਖਾਵਣਾ, ਪਤਿਤ ਪੁਨੀਤੀ ਕਿਰਪਾ ਧਾਰ। ਪਹਿਲੀ ਬੀਤੀ ਕੀ ਫੋਲ ਫੁਲਾਵਣਾ, ਉਪਰ ਪਰਦਾ ਦੇਵੇ ਡਾਰ। ਅੱਗੇ ਹੋਏ ਆਪ ਜ਼ਾਮਨਾ, ਮਾਰਗ ਦੱਸੇ ਇਕ ਸੁਖਾਲ। ਨੇੜ ਨਾ ਆਏ ਕਾਮਨੀ ਕਾਮਨਾ, ਗੁਰਸਿਖ ਹੋਏ ਨਾ ਤੇਰਾ ਜ਼ਵਾਲ। ਮੇਟੇ ਰੈਣ ਅੰਧੇਰੀ ਸ਼ਾਮਨਾ, ਜਲਵਾ ਨੂਰ ਵਖਾਏ ਇਕ ਜਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਲਾਲ। ਲਾਲ ਅਨਮੁਲੜਾ ਮੇਲਿਆ, ਗੁਰਸਿਖ ਕਰ ਪਿਆਰ। ਏਕਾ ਮੰਦਰ ਵਸੇ ਗੁਰੂ ਗੁਰ ਚੇਲਿਆ, ਸੋਹੇ ਬੰਕ ਦਵਾਰ। ਹਰਿ ਪਾਇਆ ਸੱਜਣ ਸੁਹੇਲਿਆ, ਵਿਛੜ ਨਾ ਜਾਏ ਵਿਚ ਸੰਸਾਰ। ਰਾਏ ਧਰਮ ਦੀ ਕੱਟੇ ਜੇਲਿਆ, ਚਿਤਰ ਗੁਪਤ ਨਾ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਏਕਾ ਸਾਚਾ ਵਰ, ਹਰਿਜਨ ਬਣੇ ਦਰ ਭਿਖਾਰ। ਹਰਿਜਨ ਭਿਖਾਰੀ ਮੰਗਦਾ, ਏਕਾ ਨਾਮ ਅਨਡਿਠ। ਸਤਿਗੁਰ ਪੂਰਾ ਚੋਲੀ ਰੰਗਦਾ, ਜੁਗ ਜੁਗ ਕਰੇ ਸਾਚਾ ਹਿਤ। ਵਜਾਏ ਤਾਲ ਨਾਮ ਏਕਾ ਮਰਦੰਗ ਦਾ, ਵੇਸ ਅਵੱਲੜਾ ਨਿਤ ਨਵਿਤ। ਰਸ ਮਾਣੇ ਸੇਜ ਪਲੰਘ ਦਾ, ਆਤਮ ਸੇਜਾ ਬਹਿ ਬਹਿ ਮਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਮਾਣਸ ਜਨਮ ਲੇਖ ਚੁਕਾਏ, ਪੂਰਬ ਕਰਮਾਂ ਜਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਇਕ ਜਮਾਲ ਰਖਾਏ, ਸੁਫਨ ਸਖੋਪਤ ਜਾਗਰਤ ਤੁਰੀਆ ਏਕਾ ਰੂਪ ਦਰਸਾਏ, ਨਾ ਕੋਈ ਵਾਰ ਨਾ ਕੋਈ ਥਿਤ।