੧੯ ਫਗਣ ੨੦੧੭ ਬਿਕ੍ਰਮੀ ਮੁਨਸ਼ਾ ਸਿੰਘ ਮੇਲਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਆਦਿ ਪੁਰਖ ਏਕਾ ਹਰਿ, ਹਰਿ ਵੱਡਾ ਵਡ ਵਡਿਆਈਆ। ਵਸਣਹਾਰਾ ਸਾਚੇ ਘਰ, ਘਰ ਮੰਦਰ ਆਪ ਉਪਾਈਆ। ਨਿਰਭੈ ਭੌ ਨਾ ਰੱਖੇ ਕੋਇ ਡਰ, ਭੈ ਆਪਣਾ ਸਰਬ ਜਣਾਈਆ। ਕਰੇ ਖੇਲ ਅਗੰਮ ਅਪਰ, ਅਗੰਮ ਅਗੰਮੜੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਧਰਾਈਆ । ਸੋ ਪੁਰਖ ਨਿਰੰਜਣ ਰੂਪ ਅਵੱਲਾ, ਹਰਿ ਹਰਿ ਸਾਚਾ ਆਪ ਧਰਾਇੰਦਾ। ਕਰੇ ਖੇਲ ਇਕ ਇਕੱਲਾ, ਅਕਲ ਕਲ ਧਾਰੀ ਆਪਣਾ ਬਲ ਉਪਜਾਇੰਦਾ। ਆਪਣੇ ਨੂਰ ਆਪੇ ਰਲਾ, ਆਪਣਾ ਮੇਲ ਆਪ ਮਿਲਾਇੰਦਾ। ਵਸਣਹਾਰਾ
ਨਿਹਚਲ ਧਾਮ ਅਟੱਲਾ, ਸਚ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਹਰਿ ਪੁਰਖ ਨਿਰੰਜਣ ਨਿਰਾਕਾਰਾ, ਨਿਰਵੈਰ ਨਾਉਂ ਧਰਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਅਲਖ ਅਲਖਨਾ ਖੇਲ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪ ਆਪ ਪਰਗਟਾਇੰਦਾ। ਏਕੰਕਾਰਾ ਪੁਰਖ ਅਕਾਲ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਸਚ ਘਰ ਸੱਚੀ ਧਰਮਸਾਲ, ਗ੍ਰਹਿ ਮੰਦਰ ਸੋਭਾ ਪਾਈਆ। ਸਦਾ ਸੁਹੇਲਾ ਚਲੇ ਨਾਲ ਨਾਲ, ਆਪਣਾ ਸੰਗ ਨਿਭਾਈਆ। ਆਪਣੀ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਵਡ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਆਦਿ ਨਿਰੰਜਣ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਹਰਿ ਆਪੇ ਵੇਖ ਵਖਾਇੰਦਾ। ਆਪਣਾ ਘਾੜਨ ਘੜ ਠਠਿਆਰਾ, ਸਾਚੀ ਬਣਤ ਆਪ ਬਣਾਇੰਦਾ। ਆਪੇ ਵਸੇ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਅਬਿਨਾਸ਼ੀ ਕਰਤਾ ਪੁਰਖ ਅਬਿਨਾਸ, ਏਕਾ ਰੰਗ ਸਮਾਇਆ। ਆਪੇ ਜਾਣੇ ਆਪਣਾ ਖੇਲ ਤਮਾਸ਼, ਸਾਚੀ ਮੰਡਲ ਰਾਸ ਰਚਾਇਆ। ਆਪ ਆਪਣਾ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇਆ। ਆਪੇ ਲੇਖਾ ਆਪਣੇ ਨਿਜ ਮੰਦਰ ਕਰ ਕਰ ਵਾਸ, ਘਟ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਵਿਚ ਰਖਾਇਆ। ਸ੍ਰੀ ਭਗਵਾਨ ਸਰਬ ਗੁਣ ਦਾਤਾ, ਏਕਾ ਏਕ ਵਡੀ ਵਡਿਆਈਆ। ਆਪ ਬਣਾਏ ਆਪਣੀ ਜ਼ਾਤਾ, ਉਤਮ ਆਪਣੀ ਜ਼ਾਤ ਰਖਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਗੋਦੀ ਗੋਦ ਨਾ ਕੋਇ ਬਹਾਈਆ। ਨਾ ਕੋਈ ਸੁਣਾਏ ਸੁਣੇ ਗਾਥਾ, ਕਰੇ ਕਰਾਏ ਨਾ ਕੋਇ ਪੜ੍ਹਾਈਆ। ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਵਖਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਅਨਭਵ ਆਪਣੀ ਧਾਰ ਚਲਾਇੰਦਾ। ਆਪਣੇ ਪਰਕਾਸ਼ ਹੋ ਉਜਿਆਰਾ, ਨੂਰ ਜ਼ਹੂਰ ਆਪ ਕਰਾਇੰਦਾ। ਆਪ ਸੁਹਾਏ ਆਪਣਾ ਸਚ ਦਵਾਰਾ, ਦਰ ਘਰ ਸਾਚਾ ਆਪ ਬਣਾਇੰਦਾ। ਕਰੇ ਖੇਲ ਏਕਾ ਵਾਰਾ, ਦੂਜੀ ਧਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਰਗੁਣ ਹਰਿ, ਨਿਰਾਕਾਰ ਆਪਣੀ ਕਲ ਵਰਤਾਇੰਦਾ। ਸਚਖੰਡ ਦਵਾਰਾ ਸਾਚਾ ਘਰ, ਹਰਿ ਮੰਦਰ ਹਰਿ ਸੁਹਾਇੰਦਾ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਇੰਦਾ। ਆਪੇ ਬੈਠਾ ਅੰਦਰ ਵੜ, ਭੇਵ ਕੋਇ ਨਾ ਪਾਇੰਦਾ। ਆਪੇ ਸਚ ਸਿੰਘਾਸਣ ਬੈਠਾ ਚੜ੍ਹ, ਸਚ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਖਾਇੰਦਾ। ਥਿਰ ਘਰ ਸਾਚਾ ਆਪੇ ਖੋਲ੍ਹ, ਆਪਣੀ ਦਇਆ ਆਪ ਕਮਾਈਆ। ਆਪੇ ਬੈਠਾ ਰਹੇ ਅਡੋਲ, ਅਡੁਲ ਬੇਪਰਵਾਹੀਆ। ਆਪੇ ਤੋਲੇ ਆਪਣੇ ਤੋਲ, ਤੋਲਣਹਾਰਾ ਇਕ ਹੋ ਜਾਈਆ। ਆਪ ਵਜਾਏ ਆਪਣਾ ਢੋਲ, ਸਤਿ ਮਰਦੰਗਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਆਪੇ ਹੋਏ ਪਿਤਾ ਮਾਈਆ। ਪਿਤਾ ਮਾਤ ਹਰਿ ਨਿਰੰਕਾਰਾ, ਆਪਣਾ ਖੇਲ ਖਿਲਾਇੰਦਾ।
ਆਪੇ ਜਣੇ ਸੁਤ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਆਪੇ ਵਣਜ ਕਰੇ ਵਣਜਾਰਾ, ਆਪਣਾ ਹੱਟ ਆਪ ਚਲਾਇੰਦਾ। ਆਪੇ ਦੇਵੇ ਸਚ ਭੰਡਾਰਾ, ਵਸਤ ਅਮੋਲਕ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਇੰਦਾ। ਆਪਣੀ ਧਾਰ ਆਪੇ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਕਿਰਨ ਆਪਾ ਵਿਚ ਆਪੇ ਕੱਢ, ਕਰੇ ਖੇਲ ਸਾਚਾ ਹਰਿ, ਹਰਿ ਆਪਣੀ ਖੇਲ ਖਿਲਾਇੰਦਾ। ਰੂਪ ਧਰਾਏ ਨਾਰੀ ਨਰ, ਨਾਰੀ ਕੰਤ ਆਪ ਹੰਢਾਇੰਦਾ। ਆਪਣੀ ਸੇਜਾ ਆਪੇ ਚੜ੍ਹ, ਆਪ ਆਪਣਾ ਮੇਲ ਮਿਲਾਇੰਦਾ। ਆਪਣੇ ਅੰਦਰ ਆਪੇ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਧੁਰ ਫ਼ਰਮਾਨਾ ਆਪਣੇ ਹੱਥ ਰਖਾਇੰਦਾ। ਧੁਰ ਫ਼ਰਮਾਨਾ ਰਾਜ ਰਾਜਾਨਾ, ਹਰਿ ਆਪਣਾ ਆਪ ਸੁਣਾਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨਾ, ਸਾਚਾ ਸੀਸ ਤਾਜ ਸੁਹਾਈਆ। ਸਤਿ ਸਰੂਪੀ ਇਕ ਕਮਾਨਾ, ਵਡ ਬਲਵਾਨਾ ਆਪ ਉਠਾਈਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਆਪਣੇ ਅੱਗੇ ਰੱਖ, ਹਰਿ ਹਰਿ ਸਾਚੀ ਖੇਲ ਖਿਲਾਇੰਦਾ। ਆਪਣਾ ਰੂਪ ਕਰ ਪਰਤੱਖ, ਵਿਸ਼ਵ ਵਿਸ਼ਨੂੰ ਨਾਉਂ ਧਰਾਇੰਦਾ। ਆਪ ਆਪਣਾ ਕੀਤਾ ਵੱਖ, ਭੇਵ ਕੋਏ ਨਾ ਪਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਵਿਸ਼ਨੂੰ ਅੰਦਰ ਬੰਧਨ ਪਾ, ਆਪਣੀ ਧਾਰ ਵਹਾਈਆ। ਪਰਮਾਨੰਦਨ ਗਿਆ ਸਮਾ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਚਰਨ ਧੂੜੀ ਚੰਦਨ ਮਸਤਕ ਇਕ ਲਗਾ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਕਵਲ ਲਏ ਖਿਲ੍ਹਾ, ਕਵਲ ਕਵਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨੂੰ ਅੰਦਰ ਕਵਲ ਧਾਰ, ਹਰਿ ਅੰਮ੍ਰਿਤ ਅਮਰ ਕਰਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਜੋਤੀ ਜੋਤ ਹੋਏ ਉਜਿਆਰ, ਤਤਵ ਤਤ ਨਾ ਕੋਇ ਬਣਾਇੰਦਾ। ਆਪਣੀ ਵੰਡ ਵੰਡੇ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਆਪੇ ਬ੍ਰਹਮ ਕਰ ਪਸਾਰ, ਆਪਣਾ ਨਾਉਂ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਇੰਦਾ। ਆਪੇ ਬ੍ਰਹਮਾ ਵੇਤਾ ਜਾਇਆ, ਜਨਨੀ ਜਨ ਆਪ ਅਖਵਾਇੰਦਾ। ਆਪੇ ਵਿਸ਼ਨੂੰ ਗੋਦ ਉਠਾਇਆ, ਆਪ ਆਪਣੀ ਗੋਦ ਸੁਹਾਇੰਦਾ। ਆਪੇ ਸ਼ਬਦ ਅਗੰਮੀ ਇਕ ਸੁਣਾਇਆ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪੇ ਦਾਈ ਦਾਇਆ ਬਣ ਬਣ ਸੇਵ ਕਮਾਇਆ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖ ਵਖਾਇੰਦਾ। ਆਪੇ ਥਿਰ ਘਰ ਪਾਰ ਕਰਾਇਆ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਵਿਸ਼ਨ ਬ੍ਰਹਮਾ ਘਾੜਤ ਲਏ ਘੜਾਇਆ, ਘੜਨਹਾਰ ਆਪ ਹੋ ਜਾਈਆ। ਆਪੇ ਆਪਣੇ ਰੰਗ ਸਮਾਇਆ, ਰੰਗ ਰੰਗੀਲਾ ਸਾਚਾ ਮਾਹੀਆ। ਆਪੇ ਆਪਣੀ ਸੁੰਨ ਅਗੰਮ ਡੇਰਾ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਸੁੰਨ ਅਗੰਮੀ ਹਰਿ ਸਮਾ, ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਦਰ ਬਹਾ, ਏਕਾ ਹੁਕਮ ਸੁਣਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਭੇਵ ਕੋਇ ਨਾ ਪਾਇੰਦਾ। ਆਪਣੀ ਇਛਿਆ ਲਏ ਪਰਗਟਾ, ਸਾਚੀ
ਭਿਛਿਆ ਝੋਲੀ ਪਾਇੰਦਾ। ਏਕਾ ਸ਼ੰਕਰ ਚਰਨ ਧੂੜੀ ਲਏ ਤਾ, ਰੂਪ ਅਨੂਪ ਆਪ ਵਖਾਇੰਦਾ। ਮਸਤਕ ਟਿੱਕਾ ਦੇਵੇ ਲਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਿੰਨਾਂ ਲੇਖਾ ਦਏ ਸਮਝਾ, ਏਕਾ ਗੁਣ ਜਣਾਇੰਦਾ। ਆਪੇ ਪਿਤਾ ਆਪੇ ਮਾਂ, ਆਪੇ ਬਾਲਕ ਰੂਪ ਵਟਾਇੰਦਾ। ਵਿਸ਼ਨੂੰ ਫੜੇ ਹਰਿ ਹਰਿ ਬਾਂਹ, ਬ੍ਰਹਮਾ ਸ਼ੰਕਰ ਹੱਥ ਮਿਲਾਇੰਦਾ। ਸ਼ੰਕਰ ਰੱਖ ਚਰਨ ਧਿਆਂ, ਪੁਰਖ ਅਬਿਨਾਸ਼ੀ ਇਕ ਮਨਾਇੰਦਾ। ਕਰੇ ਖੇਲ ਹਰਿ ਵਡ ਮਿਹਰਵਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇੰਦਾ। ਵਿਸ਼ਨ ਵਿਸ਼ਵ ਕਰ ਤਿਆਰਾ, ਹਰਿ ਸਾਚੇ ਦਇਆ ਕਮਾਈਆ। ਏਕਾ ਬਖ਼ਸ਼ੇ ਚਰਨ ਸਹਾਰਾ, ਏਕਾ ਓਟ ਰਿਹਾ ਸਮਝਾਈਆ। ਏਕਾ ਸਤਿ ਦਏ ਭੰਡਾਰਾ, ਸਤੋ ਗੁਣੀ ਨਾਮ ਰਖਾਈਆ। ਏਕਾ ਬ੍ਰਹਮਾ ਕਰੇ ਭਿਖਾਰਾ, ਏਕਾ ਵਸਤ ਰਿਹਾ ਦਰਸਾਈਆ। ਏਕਾ ਨਾਮ ਕਰੇ ਉਜਿਆਰਾ, ਨਿਸ਼ਅੱਖਰ ਕਰੇ ਪੜ੍ਹਾਈਆ। ਚਾਰੇ ਮੁਖ ਦਏ ਸਹਾਰਾ, ਰਸਨਾ ਜਿਹਵਾ ਆਪ ਹਲਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਪਾਰਬ੍ਰਹਮ ਬ੍ਰਹਮ ਏਕਾ ਗੁਣ ਜਣਾਈਆ। ਆਪੇ ਬਣੇ ਸਚ ਲਿਖਾਰਾ, ਆਪਣਾ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਗਾਹੀਆ। ਧੁਰਦਰਗਾਹੀ ਖੇਲ ਖਿਲਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਭੋਲਾ ਨਾਥ ਆਪ ਜਗਾਇੰਦਾ, ਚਰਨ ਕਵਲ ਲਏ ਛੁਹਾ। ਸਾਚੀ ਧੂੜੀ ਖ਼ਾਕ ਰਮਾਇੰਦਾ, ਸੀਸ ਜਗਦੀਸ਼ ਆਪਣੇ ਚਰਨਾਂ ਹੇਠ ਦਬਾ। ਏਕਾ ਹੁਕਮੀ ਹੁਕਮ ਸੁਣਾਇੰਦਾ, ਹਰਿ ਜੂ ਰਖੇ ਆਪਣੀ ਸਦ ਰਜ਼ਾ। ਏਕਾ ਸ਼ਸਤਰ ਹੱਥ ਵਖਾਇੰਦਾ, ਤਿੰਨਾਂ ਮੂਲ ਤ੍ਰਿਸੂਲ ਦਏ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦਏ ਫੜਾ। ਸਾਚੀ ਵਸਤ ਹਰਿ ਨਿਰੰਕਾਰਾ, ਸਤਿ ਸਤਿ ਆਪ ਵਰਤਾਈਆ। ਵਿਸ਼ਨੂੰ ਦੇਵੇ ਇਕ ਆਧਾਰਾ, ਭੁਲ ਕਦੇ ਨਾ ਜਾਈਆ। ਬ੍ਰਹਮੇ ਦੇਵੇ ਚਰਨ ਕਵਲ ਇਕ ਸਹਾਰਾ, ਏਕਾ ਦਰ ਵਖਾਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਕਰੇ ਪੜ੍ਹਾਈਆ। ਸ਼ੰਕਰ ਬਣਾਏ ਇਕ ਵਣਜਾਰਾ, ਏਕਾ ਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜਸ ਤਾਮਸ ਤਾਮਸ ਰਾਜਸ ਸਾਂਤਕ ਸੰਗ ਆਪ ਨਿਭਾਈਆ। ਤ੍ਰੈਗੁਣ ਤੱਤ ਆਪ ਉਪਾ, ਹਰਿ ਤ੍ਰੈਗੁਣ ਮੇਲ ਮਿਲਾਇਆ। ਕਰਿਆ ਖੇਲ ਬੇਪਰਵਾਹ, ਭੇਵ ਕਿਸੇ ਨਾ ਆਇਆ। ਚਾਰੇ ਵੇਦ ਰਹੇ ਸਾਲਾਹ, ਸਿਫ਼ਤੀ ਸਿਫ਼ਤ ਹਰਿ ਸਾਲਾਹਿਆ। ਵਿਸ਼ਨ ਬ੍ਰਹਮਾ ਸ਼ਿਵ ਢਹਿ ਢਹਿ ਪਏ ਸਰਨਾ, ਚਰਨ ਕਵਲ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇਆ। ਹਰਿ ਪਰਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨੂੰ ਇਕ ਨਿਸ਼ਾਨ ਵਖਾਇੰਦਾ, ਸਤਿ ਪੁਰਖ ਨਿਰੰਜਣ ਹੋ ਮਿਹਰਵਾਨ। ਬ੍ਰਹਮਾ ਇਕ ਗਿਆਨ ਦ੍ਰਿੜਾਇੰਦਾ, ਸੋ ਪੁਰਖ ਨਿਰੰਜਣ ਗੁਣ ਨਿਧਾਨ। ਸ਼ੰਕਰ ਏਕਾ ਘਰ ਬਹਾਇੰਦਾ, ਹਰਿ ਪੁਰਖ ਨਿਰੰਜਣ ਦੇਵੇ ਦਾਨ। ਏਕੰਕਾਰਾ ਹੁਕਮ ਸੁਣਾਇੰਦਾ, ਭੁਲ ਨਾ ਜਾਏ ਬਣ ਨਾਦਾਨ। ਆਦਿ ਨਿਰੰਜਣ ਦੀਪ ਜਗਾਇੰਦਾ, ਜੋਤੀ ਨੂਰ ਹੋਏ ਮਹਾਨ। ਸ੍ਰੀ ਭਗਵਾਨ ਮਾਰਗ ਪਾਇੰਦਾ, ਦੇਵੇ ਧੁਰ ਫ਼ਰਮਾਨ। ਅਬਿਨਾਸ਼ੀ ਕਰਤਾ ਉਂਗਲੀ ਲਾਇੰਦਾ, ਆਪ ਵਖਾਏ ਸਚ ਮਕਾਨ। ਪਾਰਬ੍ਰਹਮ ਆਪਣਾ ਦਰਸ ਦਿਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਪਾਰਬ੍ਰਹਮ ਹਰਿ ਜਾਣਦਾ, ਜਾਨਣਹਾਰ ਕਰਤਾਰ। ਵਿਸ਼ਨ ਬ੍ਰਹਮਾ ਸ਼ਿਵ ਕੀ ਲੇਖਾ ਜਾਣੇ ਸ੍ਰੀ ਭਗਵਾਨ ਦਾ, ਸ੍ਰੀ ਭਗਵਾਨ ਗੁਣ ਨਿਧਾਨ। ਆਦਿ ਜੁਗਾਦਿ ਲੇਖਾ ਇਕ ਮਿਹਰਵਾਨ ਦਾ, ਮਿਹਰਵਾਨ
ਨੌਜਵਾਨ। ਬਾਲ ਅੰਞਾਣੇ ਆਪ ਉਠਾਲ ਦਾ, ਦਰ ਦਵਾਰੇ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਰਖਾਏ ਸਾਚੀ ਆਣ। ਹਰਿ ਏਕਾ ਆਣ ਰਖਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਜਗਾ। ਹਰਿ ਏਕਾ ਬੰਧਨ ਪਾਇੰਦਾ, ਨਾ ਸਕੇ ਕੋਇ ਤੁੜਾ। ਹਰਿ ਏਕਾ ਅੰਦਰ ਬਹਾਇੰਦਾ, ਚਰਨ ਕਵਲ ਦਏ ਸਮਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾ। ਹਰਿ ਸਾਚਾ ਭੇਦ ਖੁਲ੍ਹਾਇੰਦਾ, ਨਾਉਂ ਨਿਰੰਕਾਰਾ ਆਪੇ ਬੋਲ। ਵਿਸ਼ਨ ਬ੍ਰਹਮਾ ਸ਼ਿਵ ਜਗਾਇੰਦਾ, ਨਾਦ ਵਜਾਏ ਆਪਣਾ ਢੋਲ। ਸਾਚੀ ਸੇਵਾ ਆਪ ਵਖਾਇੰਦਾ, ਤ੍ਰੈ ਤ੍ਰੈ ਕੰਡੇ ਤੋਲ। ਲੱਖ ਚੁਰਾਸੀ ਝੋਲੀ ਪਾਇੰਦਾ, ਆਪ ਬਣਿਆ ਰਹੇ ਅਨਭੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪੇ ਰਿਹਾ ਮੌਲ। ਲੱਖ ਚੁਰਾਸੀ ਘਾੜਨ ਘੜਨਾ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਤ੍ਰੈ ਤ੍ਰੈ ਲੇਖਾ ਆਪੇ ਵਰਨਾ, ਦੂਸਰ ਅਵਰ ਨਾ ਕੋਇ ਪਰਨਾਇੰਦਾ। ਇਕ ਦੂਜੇ ਦਾ ਲੜ ਫੜਨਾ, ਭੁਲ ਕੋਇ ਨਾ ਜਾਇੰਦਾ। ਵਿਸ਼ਨੂੰ ਭੰਡਾਰਾ ਘਰ ਘਰ ਧਰਨਾ, ਦਰ ਦਰ ਰਿਜ਼ਕ ਸਬਾਇੰਦਾ। ਬ੍ਰਹਮਾ ਬ੍ਰਹਮ ਰੂਪ ਜੀਵ ਜੰਤ ਕਰਨਾ, ਤੇਰੀ ਵੰਡ ਵੰਡਾਇੰਦਾ। ਸ਼ੰਕਰ ਤੇਰੇ ਹੱਥ ਰਖਾਇਆ ਮਰਨਾ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਆਪੇ ਬਣਨਾ, ਸ਼ਬਦ ਸਨੇਹੜਾ ਇਕ ਸੁਣਾਇੰਦਾ। ਮੇਰਾ ਲੇਖ ਕਿਸੇ ਨਾ ਪੜ੍ਹਨਾ, ਲੋਕਮਾਤ ਹੱਥ ਕਿਸੇ ਨਾ ਆਇੰਦਾ। ਮੇਰੇ ਪੌੜੇ ਕਿਸੇ ਨਾ ਚੜ੍ਹਨਾ, ਆਪਣਾ ਪੌੜਾ ਆਪਣੇ ਵਿਚ ਛੁਪਾਇੰਦਾ। ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਬਖ਼ਸ਼ੇ ਸਾਚੀ ਸਰਨਾ, ਚਰਨ ਕਵਲ ਧਿਆਨ ਇਕ ਵਖਾਇੰਦਾ। ਆਪਣੀ ਕਰੇ ਆਪੇ ਕਰਨਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਨਾ ਜੰਮੇ ਨਾ ਕਦੇ ਮਰਨਾ, ਅਨੁਭਵ ਆਪਣਾ ਰੂਪ ਪਰਗਟਾਇੰਦਾ। ਏਕਾ ਲੜ ਹਰਿ ਹਰਿ ਫੜਨਾ, ਪੁਰਖ ਅਬਿਨਾਸ਼ੀ ਆਪ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਹਰਿ ਸਮਝਾਇਆ ਸ਼ਬਦ ਗੁਣ, ਤ੍ਰੈਗੁਣ ਤੱਤ ਵਿਚਾਰ। ਆਦਿ ਜੁਗਾਦਿ ਫ਼ਰਯਾਦ ਲਏ ਸੁਣ, ਅਭੁਲ ਗੁਰ ਕਰਤਾਰ। ਆਪਣੇ ਵਿਚੋਂ ਕੱਢੇ ਚੁਣ, ਆਪ ਆਪਾ ਕਰ ਪਿਆਰ। ਆਪ ਵਜਾਏ ਆਪਣੀ ਧੁੰਨ, ਨਾਦ ਅਨਾਦੀ ਇਕ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ ਇਕ ਆਧਾਰ। ਤਿੰਨਾਂ ਸੁਣਿਆ ਹਰਿ ਕਾ ਭਾਓ, ਭੈ ਵਿਚ ਬੈਠੇ ਸੀਸ ਝੁਕਾਈਆ । ਪ੍ਰਭ ਤੇਰੀ ਸੇਵਾ ਕਰਨ ਦਾ ਸਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਸਾਡੀ ਦਾਤ ਤੇਰਾ ਨਾਉਂ, ਵਿਸਰ ਕਦੇ ਨਾ ਜਾਈਆ। ਸਾਡੀ ਮਾਤ ਤੂੰ ਸਾਚੀ ਮਾਉਂ, ਪਿਤਾ ਤੇਰੀ ਗੋਦ ਸੁਹਾਈਆ। ਆਦਿ ਜੁਗਾਦਿ ਪਕੜਨਾ ਬਾਹੋਂ, ਹਉਂ ਬਾਲਕ ਬਾਲ ਸਖਾਈਆ। ਸਦਾ ਸਦ ਰੱਖਣੀ ਠੰਡੀ ਛਾਉਂ, ਸਮਰਥ ਤੇਰੀ ਵਡਿਆਈਆ। ਤੇਰੇ ਹੱਥ ਸਾਡਾ ਨਿਆਉਂ, ਨਿਉਂ ਨਿਉਂ ਬੈਠੇ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਦਾ ਸਹਾਈਆ। ਸਦਾ ਸਹਾਈ ਹੋਵਣਾ, ਤਿੰਨਾਂ ਕਰੀ ਪੁਕਾਰ। ਲੱਖ ਚੁਰਾਸੀ ਤੇਰਾ ਨਾਉਂ ਬੀਜ ਬੋਵਣਾ, ਲੋਕਮਾਤ ਹੋਏ ਉਜਿਆਰ। ਤੇਰਾ ਰੂਪ ਤੇਰਾ ਰੰਗ ਤੇਰਾ ਸੰਗ ਕਦੇ ਨਾ ਖੋਵਣਾ, ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੀ ਸਚ ਪਿਆਰ। ਸਚ ਪਿਆਰ ਮੰਗਦਾ, ਵਿਸ਼ਨੂੰ ਨੈਣ ਉਠਾ। ਹਰਿ ਹਰਿ ਚੋਲੀ ਰੰਗਦਾ, ਰੰਗ ਮਜੀਠੀ ਇਕ ਚੜ੍ਹਾ। ਸ਼ੰਕਰ ਵੇਖੇ ਖੇਲ ਸੂਰੇ ਸਰਬੰਗ ਦਾ, ਚਰਨ ਧੂੜੀ ਤਨ ਰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਦੇਵੇ
ਇਕ ਸਲਾਹ। ਸਚ ਸਲਾਹ ਦੇਵਣਹਾਰਾ, ਏਕਾ ਹੁਕਮ ਜਣਾਈਆ। ਲੱਖ ਚੁਰਾਸੀ ਕਰ ਆਕਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਘਰ ਘਰ ਅੰਦਰ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਈਆ। ਘਟ ਘਟ ਅੰਦਰ ਕਰ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਘਰ ਘਰ ਅੰਮ੍ਰਿਤ ਭਰ ਭੰਡਾਰਾ, ਕਵਲੀ ਮੁਖ ਸੁਹਾਈਆ। ਘਰ ਨਾਦ ਸੱਚੀ ਧੁੰਨਕਾਰਾ, ਅਨਹਦ ਆਪ ਅਲਾਈਆ। ਘਰ ਘਰ ਮੰਦਰ ਕਰ ਪਸਾਰਾ, ਘਰ ਘਰ ਵਿਚ ਦਏ ਵਡਿਆਈਆ। ਘਰ ਘਰ ਨਾਰੀ ਕੰਤ ਭਤਾਰਾ, ਘਰ ਘਰ ਸੇਜ ਹੰਢਾਈਆ। ਘਰ ਘਰ ਸਖ਼ੀਆਂ ਮੰਗਲਚਾਰਾ, ਘਰ ਘਰ ਗੀਤ ਗੋਬਿੰਦ ਅਲਾਈਆ। ਘਰ ਘਰ ਵਸੇ ਧੂਆਂਧਾਰਾ, ਘਰ ਘਰ ਸੁੰਜ ਮਸਾਣ ਵਖਾਈਆ। ਘਰ ਘਰ ਵਸਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਘਰ ਘਰ ਆਸਾ ਤ੍ਰਿਸ਼ਨਾ ਨਾਚ ਨਚਾਈਆ। ਘਰ ਘਰ ਜੂਠ ਝੂਠ ਕਰ ਪਸਾਰਾ, ਘਰ ਘਰ ਹਉਮੇ ਹੰਗਤਾ ਗੜ੍ਹ ਬਣਾਈਆ। ਘਰ ਘਰ ਭੁੱਖਾ ਨੰਗਤਾ ਫਿਰੇ ਵਾਰੋ ਵਾਰਾ, ਘਰ ਘਰ ਕਰੇ ਸੱਚੀ ਸ਼ਹਿਨਸ਼ਾਹੀਆ। ਘਰ ਘਰ ਹੋਵੇ ਚੋਬਦਾਰਾ, ਘਰ ਘਰ ਬੈਠਾ ਅਲਖ ਜਗਾਈਆ। ਘਰ ਘਰ ਵਿਸ਼ਨੂੰ ਦਏ ਸਹਾਰਾ, ਘਰ ਘਰ ਬ੍ਰਹਮਾ ਬ੍ਰਹਮ ਜੋਤ ਪਰਗਟਾਈਆ। ਘਰ ਘਰ ਸ਼ੰਕਰ ਵਜਾਏ ਤਾਲ ਨਗਾਰਾ, ਹੱਥ ਤ੍ਰਿਸ਼ੂਲ ਉਠਾਈਆ। ਘਰ ਘਰ ਲੱਖ ਚੁਰਾਸੀ ਕਰੇ ਖੇਲ ਆਪ ਕਰਤਾਰਾ, ਦਿਸ ਕਿਸੇ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਦਏ ਹੁਲਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸੇਵਕ ਸੇਵਾ ਲਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਸ਼ੰਕਰ ਮਨਾਇਆ। ਪੁਰਖ ਅਬਿਨਾਸ਼ੀ ਤੇਰੀ ਧਾਰ, ਤੇਰੇ ਅੱਗੇ ਦਏ ਟਿਕਾਇਆ। ਹਉਂ ਸਰਗੁਣ ਰੂਪ ਘੜਨੇਹਾਰ, ਨਿਰਗੁਣ ਤੇਰੀ ਵੰਡ ਵੰਡਾਇਆ। ਤੂੰ ਦਾਤਾ ਅੰਦਰ ਬਾਹਰ, ਗੁਪਤ ਜ਼ਾਹਰ ਤੇਰਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਵਣ ਰੂਪ ਕਰੇ ਹਿਤ, ਕਵਣ ਧਾਮ ਕਵਣ ਰਾਮ ਕਵਣ ਰੂਪ ਧਰੇ ਭਗਵਾਨ, ਨਿਰਗੁਣ ਨਿਰਗੁਣ ਮੇਲਾ ਲਏ ਮਿਲਾਇਆ। ਨਿਰਗੁਣ ਹਰਿ ਸਮਝਾਇੰਦਾ, ਨਿਰੰਕਾਰ ਕਰਤਾਰ। ਲੱਖ ਚੁਰਾਸੀ ਸਰਗੁਣ ਰੂਪ ਵਖਾਇੰਦਾ, ਲੋਕਮਾਤ ਖੇਲ ਅਪਾਰ। ਪੰਜ ਤੱਤ ਚੋਲਾ ਆਪ ਹੰਢਾਇੰਦਾ, ਮਨ ਮਤ ਬੁਧ ਦਏ ਆਧਾਰ। ਜੁਗ ਜੁਗ ਆਪਣੀ ਵੰਡ ਵੰਡਾਇੰਦਾ, ਆਪੇ ਹੋਏ ਵੰਡਣਹਾਰ। ਆਪਣਾ ਵੇਸ ਆਪ ਕਰਾਇੰਦਾ, ਵੇਸ ਅਵਲੜਾ ਏਕੰਕਾਰ। ਆਪਣਾ ਨਾਉਂ ਆਪ ਪਰਗਟਾਇੰਦਾ, ਆਪੇ ਬੋਲੇ ਸਚ ਜੈਕਾਰ। ਆਪਣਾ ਪਰਦਾ ਆਪ ਉਠਾਇੰਦਾ, ਆਪੇ ਅੰਦਰ ਆਪੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲਾਵਣਾ, ਹਰਿ ਸਾਚਾ ਸਚ ਸਮਝਾਏ। ਲੱਖ ਚੁਰਾਸੀ ਤਨ ਹੰਢਾਵਣਾ, ਘਟ ਘਟ ਅੰਦਰ ਜੋਤ ਜਗਾਏ। ਨਿਰਗੁਣ ਸਰਗੁਣ ਮੇਲ ਮਿਲਾਵਣਾ, ਸਰਗੁਣ ਨਿਰਗੁਣ ਏਕਾ ਰੰਗ ਰੰਗਾਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਅੰਸ ਬਣਾਵਣਾ, ਸੁਤ ਦੁਲਾਰੇ ਲਏ ਉਠਾਏ। ਚਾਰੇ ਵੇਦਾਂ ਆਪ ਪੜ੍ਹਾਵਣਾ, ਆਪਣੀ ਵਿਦਿਆ ਆਪ ਜਣਾਏ। ਚਾਰੇ ਖਾਣੀ ਆਪ ਉਪਜਾਵਣਾ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਲੇਖੇ ਲਏ ਲਗਾਏ। ਨੌਂ ਦਵਾਰੇ ਆਪ ਖੁਲ੍ਹਾਵਣਾ, ਜਗਤ ਵਾਸਨਾ ਵਿਚ ਰਖਾਏ। ਨੌਂ ਖੰਡ ਪ੍ਰਿਥਮੀ ਆਪ ਪਰਗਟਾਵਣਾ, ਧਰਨੀ ਧਰਤ ਧਵਲ ਦਏ ਵਡਿਆਏ। ਚਾਰ ਜੁਗ ਗੇੜਾ
ਆਪ ਦਿਵਾਵਣਾ, ਚਾਰੇ ਕੁੰਟਾਂ ਫੇਰਾ ਪਾਏ। ਚਾਰੇ ਵਰਨਾਂ ਆਪ ਉਪਜਾਵਣਾ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਉਂ ਧਰਾਏ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਆਪਣੇ ਹੱਥ ਰਖਾਵਣਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਏ। ਗੁਰ ਅਵਤਾਰ ਸੇਵਾ ਲਾਵਣਾ, ਲੋਕਮਾਤ ਕਰੇ ਰੁਸ਼ਨਾਏ। ਭਗਤ ਭਗਵੰਤ ਭੇਵ ਖੁਲ੍ਹਾਵਣਾ, ਸਾਚੇ ਸੰਤਾਂ ਏਕਾ ਬੂਝ ਬੁਝਾਏ। ਗੁਰਮੁਖ ਗੁਰ ਗੁਰ ਗੋਦ ਬਹਾਵਣਾ, ਆਪ ਆਪਣਾ ਦਰਸ ਕਰਾਏ। ਗੁਰਸਿਖ ਸਾਚਾ ਸੰਸਾ ਲਾਹਵਣਾ, ਸਤਿਗੁਰ ਪੂਰਾ ਨਜ਼ਰੀ ਆਏ। ਜੁਗ ਚੌਕੜੀ ਆਪਣਾ ਬੰਧਨ ਪਾਵਣਾ, ਨਾ ਕੋਈ ਤੋੜੇ ਤੋੜ ਤੁੜਾਏ। ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾਵਣਾ, ਪੁਰਖ ਅਬਿਨਾਸ਼ੀ ਆਪ ਸਮਝਾਏ। ਦਵਾਰੇ ਬਹਿ ਬਹਿ ਏਕਾ ਗਾਵਣਾ, ਸੋ ਪੁਰਖ ਨਿਰੰਜਣ ਇਕ ਧਿਆਏ। ਕਲਜੁਗ ਵੇਲਾ ਅੰਤਮ ਆਵਣਾ, ਅਬਿਨਾਸ਼ੀ ਕਰਤਾ ਹੋਏ ਸਹਾਏ। ਨਿਰਗੁਣ ਆਪਣਾ ਵੇਸ ਵਟਾਵਣਾ, ਜੋਤੀ ਜਾਮਾ ਕਰ ਰੁਸ਼ਨਾਏ। ਮੰਦਰ ਮਸਜਿਦ ਗੁਰੂਦਵਾਰ ਨਾ ਕੋਇ ਬਣਾਵਣਾ, ਆਪਣੀ ਕਲ ਆਪ ਵਰਤਾਏ। ਸਾਚਾ ਸ਼ਬਦ ਅਗੰਮੀ ਢੋਲਾ ਏਕਾ ਗਾਵਣਾ, ਲਿਖਣ ਪੜ੍ਹਨ ਵਿਚ ਨਾ ਆਏ। ਦੋ ਜਾਹਾਨਾਂ ਖੇਲ ਖਿਲਾਵਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਸੁਣਾਏ। ਗੁਰਮੁਖ ਸਾਚੇ ਮਾਤ ਜਗਾਵਣਾ, ਜੁਗ ਜੁਗ ਵਿਛੜੇ ਲਏ ਮਿਲਾਏ। ਚਾਰੇ ਵੇਦਾਂ ਫੋਲ ਫੁਲਾਵਣਾ, ਬ੍ਰਹਮਾ ਵੇਤਾ ਨਾਲ ਰਲਾਏ। ਪੁਰਾਨ ਅਠਾਰਾਂ ਭੇਵ ਖੁਲ੍ਹਾਵਣਾ, ਵੇਦ ਵਿਆਸਾ ਆਪ ਉਠਾਏ। ਗੀਤਾ ਗਿਆਨ ਆਪ ਦ੍ਰਿੜਾਵਣਾ, ਅਠਾਰਾਂ ਧਿਆਏ ਆਪੇ ਗਾਏ। ਅੰਜੀਲ ਕ਼ੁਰਾਨਾ ਪਰਦਾ ਲਾਹਵਣਾ, ਤੀਸ ਬਤੀਸਾ ਏਕਾ ਗ੍ਰਹਿ ਦਏ ਸੁਣਾਏ। ਖਾਣੀ ਬਾਣੀ ਆਪੇ ਗਾਵਣਾ, ਰਾਗ ਛਤੀਸ ਰਹੇ ਸ਼ਰਮਾਏ। ਵਿਸ਼ਨੂੰ ਤੇਰਾ ਕੌਲ ਨਿਭਾਵਣਾ, ਪੁਰਖ ਅਬਿਨਾਸ਼ੀ ਹੋਏ ਸਹਾਏ। ਬ੍ਰਹਮਾ ਤੇਰਾ ਬ੍ਰਹਮ ਰੂਪ ਤੇਰੇ ਵਿਚ ਟਿਕਾਵਣਾ, ਸਿਰ ਆਪਣਾ ਹੱਥ ਰਖਾਏ। ਸ਼ੰਕਰ ਤੇਰੀ ਪਿਆਸ ਬੁਝਾਵਣਾ, ਲੱਖ ਚੁਰਾਸੀ ਤੇਰੀ ਝੋਲੀ ਪਾਏ। ਪੂਰਬ ਲੇਖਾ ਪੂਰ ਕਰਾਂਵਦਾ, ਪਾਰਬ੍ਰਹਮ ਬੇਪਰਵਾਹੇ। ਨਾਨਕ ਮੇਲਾ ਮੇਲ ਮਿਲਾਵਣਾ, ਗੋਬਿੰਦ ਏਕਾ ਘਰ ਵਖਾਏ। ਸੰਬਲ ਨਗਰੀ ਧਾਮ ਸੁਹਾਵਣਾ, ਧਰਤ ਧਵਲ ਨਾ ਕੋਇ ਵਡਿਆਏ। ਬਾਢੀ ਕੋਇ ਨਾ ਬਣਤ ਬਣਾਵਣਾ, ਛੱਪਰ ਛੰਨ ਨਾ ਕੋਇ ਛੁਹਾਏ। ਤਿੰਨ ਸੌ ਸੱਠ ਹਾਡੀ ਜੋੜ ਜੁੜਾਵਣਾ, ਬਹੱਤਰ ਨਾੜ ਮੇਲ ਮਿਲਾਏ। ਅੰਦਰ ਵੜ ਵੜ ਆਸਣ ਲਾਵਣਾ, ਉਚੇ ਟਿੱਲੇ ਪਰਬਤ ਸੋਭਾ ਪਾਏ। ਗੌੜ ਬ੍ਰਹਿਮਣ ਖੇਲ ਖਿਲਾਵਣਾ, ਪੂਤ ਸਪੂਤ ਏਕਾ ਜਾਏ। ਵਿਸ਼ਨੂੰ ਫੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਪਾਤਸ਼ਾਹੇ। ਬ੍ਰਹਮਾ ਤੇਰਾ ਅੰਕ ਆਪਣੇ ਵਿਚ ਸਮਾਵਣਾ, ਅੰਗੀਕਾਰ ਆਪ ਕਰਾਏ। ਸ਼ੰਕਰ ਤੇਰਾ ਪੰਧ ਮੁਕਾਵਣਾ, ਥਿਰ ਕੋਇ ਰਹਿਣ ਨਾ ਪਾਏ। ਚੌਥੇ ਜੁਗ ਆਪ ਮਿਟਾਵਣਾ, ਨਿਹਕਲੰਕ ਨਾਉਂ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਰ ਦਾਤਾ ਹਰਿ ਰਘਰਾਏ। ਵਰ ਦੀਆ ਹਰਿ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਅੰਤਮ ਮਿਟੇ ਕਲ ਨਿਸ਼ਾਨ, ਕਾਲ ਮਹਾਕਾਲ ਕਰੇ ਸਫਾਈਆ। ਪਰਗਟ ਹੋਏ ਆਪ ਦਿਆਲ, ਦੀਨਨ ਵੇਖੇ ਥਾਉਂ ਥਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਹਰਿਜਨ ਸਾਚੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਜਨਮ ਜਨਮ ਘਾਲ ਜੋ ਰਹੇ ਘਾਲ, ਪੂਰਬ ਲੇਖਾ ਲੇਖੇ ਪਾਈਆ। ਹਾਲ ਮੁਰੀਦਾਂ ਸੁਣੇ ਆਣ, ਮੁਰਸ਼ਦ ਬਣੇ ਬੇਪਰਵਾਹੀਆ। ਦੀਦ ਈਦ ਦੋ ਜਹਾਨ, ਜਲਵਾ ਨੂਰ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਕਲਜੁਗ ਅੰਤਮ ਆਵਣਾ, ਪੁਰਖ
ਅਗੰਮ ਅਪਾਰ। ਨਿਰਗੁਣ ਰੂਪ ਧਰਾਵਣਾ, ਦਿਸ ਆਏ ਨਾ ਵਿਚ ਸੰਸਾਰ । ਸ਼ਬਦ ਖੰਡਾ ਇਕ ਚਮਕਾਵਣਾ, ਦੋ ਜਹਾਨਾਂ ਮਾਰੇ ਮਾਰ। ਬ੍ਰਹਿਮੰਡਾਂ ਵੇਖ ਵਖਾਵਣਾ, ਲੋਆਂ ਪੁਰੀਆਂ ਦਏ ਹੁਲਾਰ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਵਣਾ, ਕਰੋੜ ਤੇਤੀਸਾ ਕਰ ਖ਼ਵਾਰ। ਸੁਰਪਤ ਰਾਜਾ ਇੰਦ ਰਹਿਣ ਨਾ ਪਾਵਣਾ, ਵੇਲੇ ਅੰਤਮ ਆਵੇ ਹਾਰ। ਚੌਥੇ ਜੁਗ ਪੰਧ ਮੁਕਾਵਣਾ, ਜੁਗ ਚੌਕੜੀ ਪਾਰ ਕਿਨਾਰ। ਚਾਰੇ ਵੇਦਾਂ ਵਕ਼ਤ ਮੁਕਾਵਣਾ, ਪੁਰਾਨ ਅਠਾਰਾਂ ਬੰਨ੍ਹੇ ਭਾਰ। ਸ਼ਾਸਤਰ ਸਿਮਰਤ ਮੁਖ ਛੁਪਾਵਣਾ, ਉਚੀ ਕੂਕ ਨਾ ਕਰੇ ਪੁਕਾਰ। ਗੀਤਾ ਗਿਆਨ ਆਪਣੇ ਵਿਚ ਟਿਕਾਵਣਾ, ਧਰ ਰੂਪ ਸ੍ਰੀ ਭਗਵਾਨ। ਅੰਜੀਲ ਕ਼ੁਰਾਨਾ ਮੁਖ ਸ਼ਰਮਾਵਣਾ, ਕੋਇ ਨਾ ਗਾਏ ਆਪਣੀ ਵਾਰ। ਬਾਣੀ ਖਾਣੀ ਇਕ ਸਮਝਾਵਣਾ, ਨਿਰਗੁਣ ਦਾਤਾ ਪਰਵਰਦਿਗਾਰ। ਲਾਸ਼ਰੀਕ ਆਪ ਹੋ ਜਾਵਣਾ, ਕਰੇ ਖੇਲ ਸਾਂਝਾ ਯਾਰ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਰੂਪ ਆਪ ਪਰਗਟਾਵਣਾ, ਜਾਮਾ ਲੋਕਮਾਤ ਵਿਚ ਧਾਰ। ਮਹਾਂਬਲੀ ਬਲ ਵਖਾਵਣਾ, ਆਪੇ ਉਤਰੇ ਆਪਣੀ ਵਾਰ। ਮਾਤਾ ਕੁੱਖ ਨਾ ਕਿਸੇ ਰਖਾਵਣਾ, ਪਿਤਾ ਕਰੇ ਨਾ ਕੋਇ ਪਿਆਰ। ਅਬਿਨਾਸ਼ੀ ਕਰਤਾ ਆਪਣਾ ਖੇਲ ਖਿਲਾਵਣਾ, ਜੋਤੀ ਜੋਤ ਹੋ ਉਜਿਆਰ। ਸੰਬਲ ਨਗਰੀ ਭਾਗ ਲਗਾਵਣਾ, ਆਪ ਆਪਣੀ ਕਿਰਪਾ ਧਾਰ। ਸਾਚਾ ਤਖ਼ਤ ਆਪ ਸੁਹਾਵਣਾ, ਉਪਰ ਬੈਠ ਸੱਚੀ ਸਰਕਾਰ। ਸੀਸ ਸਾਚਾ ਤਾਜ ਟਿਕਾਵਣਾ, ਹੱਥ ਨਾ ਆਏ ਵਿਚ ਸੰਸਾਰ। ਕਲਜੁਗ ਸਤਿਜੁਗ ਆਪੇ ਕਾਜ ਰਚਾਵਣਾ, ਕਰੇ ਕਾਜ ਆਪ ਨਿਰੰਕਾਰ। ਕੂੜੀ ਕਿਰਿਆ ਪੰਧ ਮੁਕਾਵਣਾ, ਲੇਖਾ ਲਿਖੇ ਅਪਰ ਅਪਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ। ਖ਼ਬਰਦਾਰ ਹਰਿ ਖ਼ਬਰ ਕਰਾਇੰਦਾ, ਕਲਜੁਗ ਅੰਤਮ ਜੋਤੀ ਜਾਮਾ ਪਾ। ਸ਼ਬਦ ਅਗੰਮੀ ਡੰਕ ਵਜਾਇੰਦਾ, ਨਿਰਗੁਣ ਨਿਰਵੈਰ ਰਿਹਾ ਸੁਣਾ। ਸੋਇਆ ਕੋਇ ਰਹਿਣ ਨਾ ਪਾਇੰਦਾ, ਘਰ ਘਰ ਫੇਰੀ ਰਿਹਾ ਵਖਾ। ਚਾਰੋਂ ਕੁੰਟ ਉਠ ਉਠ ਧਾਇੰਦਾ, ਦਹਿ ਦਿਸ਼ਾ ਪੰਧ ਮੁਕਾ। ਰਾਹ ਵਿਚ ਨਾ ਕੋਇ ਅਟਕਾਇੰਦਾ, ਸਭ ਬੈਠੇ ਸੀਸ ਝੁਕਾ। ਸਯਦਾ ਸਭ ਦਾ ਵੇਖ ਵਖਾਇੰਦਾ, ਪੀਰ ਦਸਤਗੀਰ ਮੁਲਾ ਸ਼ੇਖ ਮੁਸਾਇਕ ਕਰਨ ਦੁਆ। ਜਗਤ ਕਾਅਬਾ ਵੇਖ ਵਖਾਇੰਦਾ, ਨੂਰੋ ਨੂਰ ਹੋ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਇਕੱਲਾ ਨੌਜਵਾਂ। ਨੌਜਵਾਂ ਪਰਵਰਦਿਗਾਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਮੁਕਾਮੇ ਹੱਕ ਬੋਲੇ ਏਕਾ ਨਾਅਰਾ, ਸਚ ਮਹਿਰਾਬੇ ਆਸਣ ਲਾਈਆ। ਚਾਰ ਕੁੰਟ ਵੇਖੇ ਏਕਾ ਵਾਰਾ, ਚੌਦਾਂ ਤਬਕ ਫੇਰਾ ਪਾਈਆ। ਅੱਲਾ ਰਾਣੀ ਸੁਣੇ ਪੁਕਾਰਾ, ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰਾ, ਯਾਰੀ ਯਾਰ ਨਾਲ ਨਿਭਾਈਆ। ਕਰੇ ਖੇਲ ਅਪਰ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਕ ਹਕ਼ੀਕ਼ਤ ਵੇਖਣਹਾਰਾ, ਹਕ ਹਕ ਹਕ ਆਪਣੀ ਧਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਾਹ ਰਿਹਾ ਤਕ, ਕਲਜੁਗ ਵੇਲਾ ਅੰਤਮ ਆਇਆ, ਅੰਤ ਦੇਵੇ ਪੰਧ ਮੁਕਾਈਆ।
੨੦ ਫਗਣ ੨੦੧੭ ਬਿਕ੍ਰਮੀ ਭਾਗ ਸਿੰਘ ਦੇ ਗਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ
ਹਰਿ ਖੇਲੇ ਖੇਲ ਤਮਾਸ਼, ਕਲ ਆਪਣੇ ਹੱਥ ਰਖਾਇੰਦਾ। ਆਕਾਸ਼ ਕਰ ਨਿਰਗੁਣ ਪ੍ਰਕਾਸ਼, ਆਪਣੀ ਕਿਰਨ ਜੋਤ ਜਗਾਇੰਦਾ। ਜੋਤੀ ਨੂਰ ਸ਼ਾਹੋ ਸ਼ਾਬਾਸ, ਜਲਵਾ ਆਪਣਾ ਆਪ ਧਰਾਇੰਦਾ। ਆਪਣੀ ਇਛਿਆ ਅੰਦਰ ਕਰ ਕਰ ਵਾਸ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਆਪ ਰਖਾਇੰਦਾ। ਆਪਣੀ ਧਰਨੀ ਆਪ ਉਪਾ, ਧਵਲਾ ਧਵਲ ਆਪ ਹੋ ਜਾਈਆ। ਜਲ ਜਲ ਰੂਪ ਆਪ ਵਟਾ, ਆਪਣਾ ਨੀਰ ਆਪ ਵਹਾਈਆ। ਆਪਣੀ ਬਿੰਬ ਆਪ ਪਰਗਟਾ, ਆਪੇ ਵੇਖ ਵਖਾਈਆ। ਆਪੇ ਮਹੀਅਲ ਨਾਉਂ ਧਰਾ, ਮਹਿਮਾ ਆਪਣੇ ਵਿਚ ਰਖਾਈਆ। ਆਪੇ ਥਲ ਥਲ ਡੇਰਾ ਲਾ, ਆਪਣੀ ਧੂੜੀ ਆਪ ਉਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਵੇਖ ਵਖਾਈਆ। ਆਪੇ ਸੂਰਜ ਸੂਰਯਾ ਦੇਵੇ ਦਾਤ, ਅਨਡਿਠ ਆਪ ਵਰਤਾਇੰਦਾ। ਆਪੇ ਆਪਣੇ ਪਰਕਾਸ਼ ਵੇਖੇ ਮਾਰ ਝਾਤ, ਆਪਣੀ ਕਿਰਨ ਨੈਣ ਖੁਲਾਇੰਦਾ। ਆਪੇ ਸੇਵਾ ਲਾਏ ਬੌਹ ਬਿਧ ਭਾਂਤ, ਸੇਵਕ ਸੇਵਾ ਸਚ ਜਣਾਇੰਦਾ। ਆਪੇ ਲੇਖਾ ਜਾਣੇ ਆਦਿ ਜੁਗਾਦਿ, ਆਪਣਾ ਗੇੜਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਵਖਾਇੰਦਾ। ਆਪੇ ਧਵਲ ਦਏ ਸਹਾਰਾ, ਹਰਿ ਜਗਦੀਸ ਵਡੀ ਵਡਿਆਈਆ। ਆਪੇ ਜਲ ਕਰੇ ਪਿਆਰਾ, ਨੀਰ ਸੀਰ ਉਪਾਈਆ। ਆਪੇ ਦੋਹਾਂ ਵਿਚੋਲਾ ਸਿਰਜਣਹਾਰਾ, ਅੰਤਰ ਅੰਦਰ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਏ ਸਮਝਾਈਆ। ਆਪਣੀ ਕਿਰਨ ਹੋ ਉਜਿਆਰਾ, ਅਨਭਵ ਧਾਰ ਚਲਾਇੰਦਾ। ਆਪਣਾ ਨੇਤਰ ਕਰ ਪਸਾਰਾ, ਇਕ ਇਕ ਇਕ ਨਾਲ ਵੰਡ ਵੰਡਾਇੰਦਾ। ਆਪੇ ਵੇਖੇ ਵੇਖਣਹਾਰਾ, ਆਪਣਾ ਤੱਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਰਖਾਇੰਦਾ। ਧਰਤੀ ਧਵਲ ਚਰਨ ਖ਼ਾਕ, ਹਰਿ ਆਪਣੀ ਆਪ ਉਪਾਈਆ। ਆਪੇ ਕਰੇ ਪਾਕੀ ਪਾਕ, ਪਾਰਬ੍ਰਹਮ ਬੇਪਰਵਾਹੀਆ। ਆਪਣੀ ਕਿਰਪਾ ਆਪੇ ਲਏ ਰੱਖ, ਆਪਣੀ ਇਛਿਆ ਉਪਰ ਟਿਕਾਈਆ। ਦੂਜਾ ਕੋਇ ਨਾ ਸਕੇ ਭਾਰ ਚੁੱਕ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪ੍ਰਿਥਮ ਪ੍ਰਿਥਮੀ ਕਰੀ ਵੱਖ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸੂਰਜ ਜੋਤੀ ਏਕਾ ਧਾਰ, ਹਰਿ ਦਾਤਾ ਆਪ ਧਰਾਇੰਦਾ। ਆਪਣਾ ਨੈਣ ਕਵਲ ਉਘਾੜ, ਏਕਾ ਕਿਰਨ ਪਰਗਟਾਇੰਦਾ। ਏਕਾ ਪਲਕ ਹੋਏ ਉਜਿਆਰ, ਖ਼ਾਲਕ ਆਪਣਾ ਖੇਲ ਖਿਲਾਇੰਦਾ। ਏਕਾ ਫ਼ਲਕ ਕਰੇ ਪਸਾਰ, ਆਪਣਾ ਨੂਰ ਜ਼ਹੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤੱਤ ਆਪ ਪਰਗਟਾਇੰਦਾ। ਆਪਣੇ ਚਰਨ ਮਲ ਮਲ ਧੋ, ਹਰਿ ਆਪਣੀ ਸੇਵ ਕਮਾਈਆ। ਆਪਣਾ ਚਰਨ ਆਪੇ ਛੋਹ, ਆਪਣੀ ਬਣਤ ਬਣਾਈਆ। ਆਪਣੀ ਕਰਨੀ ਕਰੇ ਆਪੇ ਲੋ, ਪਰਕਾਸ਼ ਪਰਕਾਸ਼ ਆਪ ਜਣਾਈਆ। ਆਪੇ ਜਾਣੇ ਆਪਣੀ ਸੋ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੜੀ ਖ਼ਾਕ ਦਏ ਵਡਿਆਈਆ। ਚਰਨ ਧੂੜੀ ਜਾਏ ਲੱਥ, ਹਰਿ ਸਾਚਾ ਆਪ ਲਹਾਇੰਦਾ। ਕਰੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਆਦਿ ਆਦਿ ਜਾਣੇ ਆਪਣੀ ਗਥ, ਆਪਣੀ ਮਹਿਮਾ ਆਪੇ ਗਾਇੰਦਾ। ਆਪ ਚਲਾਏ ਆਪਣਾ ਰਥ, ਨਿਰਗੁਣ
ਸੇਵਾ ਸਚ ਕਮਾਇੰਦਾ। ਚਰਨ ਧੂੜੀ ਉਪਰ ਰੱਖ, ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਚਰਨ ਧੂੜੀ ਖ਼ਾਕ ਦਬਾ, ਦਇਆਵਾਨ ਦਯਾ ਕਮਾਇੰਦਾ। ਚਰਨ ਚਰਨੋਦਕ ਨਾਲ ਰਲਾ, ਸਿੰਚ ਸਿੰਚ ਵੇਖ ਵਖਾਇੰਦਾ। ਦੋਹਾਂ ਮੇਲਾ ਸਹਿਜ ਸੁਭਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਲੇਖਾ ਜਾਣੇ ਪੂਤ ਮਾਂ, ਪਿਤਾ ਸਾਚੀ ਗੋਦ ਸੁਹਾਇੰਦਾ। ਇਕ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਖੇਲ ਖਿਲੰਦੜਾ ਹਰਿ ਭਗਵਾਨਾ, ਆਦਿ ਪੁਰਖ ਵਡੀ ਵਡਿਆਈਆ। ਨੂਰੋ ਨੂਰ ਨੂਰ ਮਹਾਨਾ, ਕਿਰਨੀ ਕਿਰਨ ਕਿਰਨ ਪਰਗਟਾਈਆ। ਆਫ਼ਤਾਬ ਦੇਵੇ ਦਾਨਾ, ਉਲਫ਼ਤ ਆਪਣੀ ਆਪ ਵਖਾਈਆ। ਮਿਹਰਬਾਂ ਹੋਏ ਮਿਹਰਵਾਨਾ, ਮੇਹਬਾਨ ਸੱਚਾ ਸ਼ਹਿਨਸ਼ਾਹੀਆ। ਆਪਣਾ ਵੇਖੇ ਮਾਰ ਧਿਆਨਾ, ਚਰਨ ਕਵਲ ਧਿਆਨ ਲਗਾਈਆ। ਧਰਨੀ ਧਵਲ ਦਏ ਟਿਕਾਣਾ, ਸਚ ਮਕਾਨਾ ਆਪ ਬਣਾਈਆ। ਜਲ ਜਲ ਰੂਪ ਵਿਚ ਸਮਾਨਾ, ਆਪਣਾ ਅੰਮ੍ਰਿਤ ਆਪ ਵਹਾਈਆ। ਕਰੇ ਖੇਲ ਆਪ ਮਹਾਨਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪਣਾ ਆਪਣੇ ਵਿਚ ਛੁਪਾਈਆ। ਧਰਤੀ ਜਲ ਜਲ ਮੇਲ ਮਿਲਾਇਆ, ਖ਼ਾਕੀ ਖ਼ਾਕ ਸਮਾਇੰਦਾ। ਧੂੜੀ ਧੂੜ ਟਿੱਕਾ ਲਾਇਆ, ਉਤਰ ਕਦੇ ਨਾ ਜਾਇੰਦਾ। ਚਰਨ ਕਵਲ ਕਵਲ ਨੀਰ ਛੁਪਾਇਆ, ਏਕਾ ਰਸ ਭਰਾਇੰਦਾ। ਦੋਹਾਂ ਵਿਚੋਲਾ ਬੇਪਰਵਾਹਿਆ, ਏਕਾ ਘਰ ਬਹਾਇੰਦਾ। ਅੰਤਰ ਅੰਦਰ ਮੇਲ ਮਿਲਾਇਆ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਨ ਆਪ ਪਰਗਟਾਇੰਦਾ। ਏਕਾ ਕਿਰਨ ਦੀਨ ਦਿਆਲ, ਹਰਿ ਸਾਚੇ ਸਚ ਉਪਾਈਆ। ਆਪਣੀ ਇਛਿਆ ਪਰਗਟ ਲਾਲ, ਆਪੇ ਦੇਵਣਹਾਰ ਵਡਿਆਈਆ। ਆਪੇ ਦਸੇ ਰਾਹ ਸੁਖਾਲ, ਸਾਚੇ ਮਾਰਗ ਆਪੇ ਪਾਈਆ। ਆਪੇ ਦਰਸ ਦਿਖਾਏ ਨਾਲ ਨਾਲ, ਆਦਿ ਜੁਗਾਦਿ ਵਡੀ ਵਡਿਆਈਆ। ਆਪੇ ਚਲਾਏ ਆਪਣੀ ਚਾਲ, ਚਲਨ ਫੜ ਕੋਇ ਨਾ ਪਾਈਆ। ਹੁਕਮੇ ਅੰਦਰ ਖੇਲ ਅਕਾਲ, ਪੁਰਖ ਅਕਾਲ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਨ ਆਪਣੇ ਨਾਲ ਬੰਧਾਈਆ। ਆਪਣੀ ਕਿਰਨ ਆਪੇ ਬੰਧ, ਹਰਿ ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਪੰਧ, ਸਦਾ ਸੁਹੇਲਾ ਆਪ ਮੁਕਾਇੰਦਾ। ਅਧਵਿਚਕਾਰ ਨਾ ਕੋਇ ਕੰਧ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਕਿਰਨ ਵਿਚ ਧਰਾਇੰਦਾ। ਕਿਰਨੀ ਕਿਰਨ ਕਰ ਪਸਾਰਾ, ਪਸਰ ਆਪਣਾ ਖੇਲ ਖਿਲਾਇੰਦਾ। ਅੰਤਰ ਅੰਦਰ ਕਰ ਉਜਿਆਰਾ, ਆਪੇ ਕੁੰਡਾ ਲਾਹਿੰਦਾ। ਇਕ ਇਕ ਇਕ ਵੰਡ ਕਰ ਨਿਰੰਕਾਰਾ, ਏਕਾ ਏਕੇ ਨਾਲ ਪਰਨਾਇੰਦਾ। ਏਕਾ ਏਕਾ ਰੱਖੇ ਅਧਵਿਚਕਾਰਾ, ਦਿਸ ਕਿਸੇ ਨਾ ਆਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਲਖਨਾ ਖੇਲ ਖਿਲਾਇੰਦਾ । ਆਪਣਾ ਮਸਤਕ ਕਰ ਉਜਿਆਰਾ, ਆਪਣਾ ਪਰਦਾ ਆਪ ਉਠਾਇੰਦਾ। ਆਪੇ ਸੂਰਯਾ ਦਏ ਆਧਾਰਾ, ਸੂਰਬੀਰ ਆਪ ਹੋ ਜਾਇੰਦਾ। ਆਪੇ ਸੀਤਲ ਕਰ ਚਮਤਕਾਰਾ, ਠਾਂਡਾ ਦਰਬਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪੇ ਮਸਤਕ ਪਰਦਾ ਖੋਲ੍ਹਦਾ, ਕਰ ਕਿਰਪਾ ਗੁਣ ਨਿਧਾਨ। ਆਪਣੇ ਕੰਡੇ ਆਪੇ ਤੋਲਦਾ, ਆਪ ਆਪਣਾ ਕਰ ਪਛਾਣ। ਆਪਣੇ ਰੂਪ ਆਪੇ ਮੌਲਦਾ, ਮੌਲਣਹਾਰਾ ਇਕ ਭਗਵਾਨ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੀਬਾਣ। ਧੁਰ ਦੀਬਾਣ ਲੇਖ ਅਵੱਲਾ, ਭੇਵ ਕੋਇ ਨਾ ਪਾਇੰਦਾ। ਕਰੇ ਕਰਾਏ ਇਕ ਇਕੱਲਾ, ਅਕਲ ਕਲ ਆਪਣਾ ਖੇਲ ਖਿਲਾਇੰਦਾ। ਆਪਣੇ ਨੂਰ ਆਪੇ ਬਲਾ, ਆਪਣਾ ਪਰਕਾਸ਼ ਆਪੇ ਵੰਡ ਵੰਡਾਇੰਦਾ। ਆਪੇ ਵਸੇ ਨਿਹਚਲ ਧਾਮ ਅਟੱਲਾ, ਸਚ ਦਵਾਰੇ ਸੋਭਾ ਪਾਇੰਦਾ। ਆਪਣੀ ਕਿਰਨ ਆਪ ਫੜਾਇਆ ਪੱਲਾ, ਛੁਟ ਕਦੇ ਨਾ ਜਾਇੰਦਾ। ਆਪਣੇ ਸਾਂਤਕ ਆਪੇ ਰਲਾ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਆਪਣੀ ਇਛਿਆ ਪਾਏ ਭਿਛਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਇਛਿਆ ਇਛਿਆ ਵਿਚ ਪਰਗਟਾਈਆ। ਆਪਣਾ ਮਸਤਕ ਵੇਖ ਦਵਾਰਾ, ਆਪਣਾ ਨੂਰ ਨੂਰ ਧਰਾਈਆ। ਆਪਣਾ ਨੂਰ ਦਏ ਸਹਾਰਾ, ਸਾਂਤਕ ਸਤਿ ਸਤਿ ਕਰਾਈਆ। ਆਪਣਾ ਪਰਕਾਸ਼ ਆਪਣੇ ਵਿਚੋਂ ਕੱਢੇ ਬਾਹਰਾ, ਪਤਿ ਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਆਪਣੀ ਲਏ ਅੰਗੜਾਈਆ। ਹਰਿ ਅੰਗੜਾਈ ਆਪਣੀ ਲੈ, ਆਪਣੀ ਖੇਲ ਖਿਲਾਇੰਦਾ। ਆਪਣੇ ਮੰਦਰ ਆਪੇ ਬਹਿ, ਆਪੇ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰੇ ਆਪਣਾ ਭਾਣਾ ਆਪੇ ਸਹਿ, ਦੂਸਰ ਸਿਰ ਭਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਨ ਕਿਰਨ ਕਿਰਨ ਵਿਚ ਆਪਣਾ ਆਪ ਧਰਾਇੰਦਾ। ਕਿਰਨ ਕਿਰਨ ਆਇਆ ਬਾਹਰ, ਕਿਰਤਮ ਆਪਣੀ ਧਾਰ ਵਹਾਈਆ। ਆਪਣੇ ਮਸਤਕ ਹੋ ਉਜਿਆਰ, ਆਪਣਾ ਪਰਦਾ ਆਪ ਉਠਾਈਆ। ਆਪੇ ਕਰੇ ਖੇਲ ਨਿਰੰਕਾਰ, ਨਿਰਗੁਣ ਦਾਤਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕ ਅਧਵਿਚਕਾਰ ਆਪ ਸਮਾਈਆ। ਆਦਿ ਅੰਤ ਖੇਲ ਮਧ, ਖ਼ਾਲਕ ਆਪ ਖਿਲਾਇੰਦਾ। ਆਪੇ ਜਾਣੇ ਆਪਣੀ ਹੱਦ, ਦੂਸਰ ਭੇਵ ਕੋਇ ਨਾ ਪਾਇੰਦਾ। ਨੂਰ ਵਿਚੋਂ ਨੂਰ ਕੱਢ, ਨੂਰੀ ਨੂਰ ਧਰਾਇੰਦਾ। ਆਪ ਲਡਾਏ ਸਾਚਾ ਲਡ, ਪਿਤਾ ਪੂਤ ਪੋਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਸਾਚੀ ਖੇਲ ਆਪ ਖਿਲਾਇੰਦਾ। ਖੇਲ ਖਿਲਾਏ ਵਡ ਮਿਹਰਵਾਨ, ਆਪਣਾ ਰੂਪ ਆਪ ਧਰਾਈਆ। ਆਪੇ ਦੇਵਣਹਾਰਾ ਦਾਨ, ਆਪਣੀ ਵਸਤ ਆਪ ਵਰਤਾਈਆ। ਆਪੇ ਰਵ ਕਰ ਕਰ ਭਾਨ, ਪਰਕਾਸ਼ ਪਰਕਾਸ਼ ਆਪ ਸਮਾਈਆ। ਆਪੇ ਸੂਰਯਾ ਆਪੇ ਚੰਨ ਆਪੇ ਦੇਵੇ ਸਤਿ ਨਿਸ਼ਾਨ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਆਪੇ ਗੇੜਾ ਗੇੜੇ ਦੋ ਜਹਾਨ, ਆਪਣੀ ਲੱਠ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਰਘਰਾਈਆ । ਸਾਚਾ ਖੇਲ ਖਿਲਾਇੰਦਾ, ਹਰਿ ਸੱਚਾ ਪਾਤਸ਼ਾਹ। ਧਰਤ ਧਵਲ ਆਪ ਉਪਾਇੰਦਾ, ਜਲ ਜਲ ਰੂਪ ਰਿਹਾ ਸਮਾ। ਬਿੰਬ ਆਪਣੀ ਕਲ ਵਰਤਾਇੰਦਾ, ਪਾਰਬ੍ਰਹਮ ਬੇਪਰਵਾਹ। ਆਪਣੀ ਬਿੰਦ ਆਪ ਵਖਾਇੰਦਾ, ਸੁਤ ਦੁਲਾਰਾ ਆਪੇ ਜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਲਏ ਚਮਕਾ। ਆਪਣੀ ਜੋਤ ਉਜਿਆਰ ਕਰ, ਆਪਣੀ ਖੇਲ ਖਿਲਾਇੰਦਾ। ਆਪਣੀ ਜੋਤ ਧਾਰ ਧਰ, ਧਰਤ ਧਵਲ ਮੇਲ ਮਿਲਾਇੰਦਾ। ਆਪਣਾ ਵੇਸ ਨਿਰੰਕਾਰ ਕਰ, ਆਪਣਾ ਰੋਮ ਆਪ ਪਰਗਟਾਇੰਦਾ। ਕੋਟਨ ਕੋਟ ਰਵ ਸਸ ਸੂਰਜ ਚੰਨ ਸਤਾਰ ਘਾੜਨ ਘੜ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਕੋਟਨ ਕੋਟ ਸਿਤਾਰ, ਕਿਰਨ ਕਿਰਨ ਆਪ ਪਰਗਟਾਈਆ। ਨੂਰ ਨੂਰ
ਦਏ ਸਹਾਰ, ਨੂਰ ਨੂਰ ਵਿਚ ਟਿਕਾਈਆ। ਆਪ ਪਰਗਟਾਏ ਏਕਾ ਵਾਰ, ਮਾਤ ਪਿਤ ਨਾ ਕੋਇ ਜਾਈਆ। ਆਪ ਵਸਾਏ ਇਕ ਦਵਾਰ, ਸਚ ਮਕਾਨ ਇਕ ਸੁਹਾਈਆ। ਆਪ ਲਟਕਾਏ ਆਪਣੇ ਚਰਨ ਸਹਾਰ, ਚਰਨ ਬੰਧਨ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਮਹਿਮਾ ਗਣਤ ਬੇਅੰਤ ਆਪੇ ਗਾਈਆ। ਰਵ ਸਸ ਕਰ ਤਿਆਰਾ, ਨੈਣ ਮਸਤਕ ਅੰਗ ਲਗਾਇਆ। ਚਰਨ ਧੂੜ ਖੇਲ ਅਪਾਰਾ, ਧਰਤ ਧਵਲ ਵਡਿਆਇਆ। ਅੰਮ੍ਰਿਤ ਰਸ ਕਰ ਤਿਆਰਾ, ਜਲ ਜਲ ਨੀਰ ਸਮਾਇਆ। ਪ੍ਰਿਥਮੀ ਆਕਾਸ਼ ਇਕ ਅਖਾੜਾ, ਹਰਿ ਸਾਚੇ ਸਚ ਲਗਾਇਆ। ਆਪੇ ਹੋਏ ਵੇਖਣਹਾਰਾ, ਸਚਖੰਡ ਬੈਠਾ ਸੋਭਾ ਪਾਇਆ। ਏਕਾ ਹੁਕਮ ਦਏ ਸੱਚੀ ਸਰਕਾਰਾ, ਭੁਲ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਏਕਾ ਦਏ ਵਖਾਇਆ। ਏਕਾ ਬੰਧਨ ਹਰਿ ਹਰਿ ਨਾਉਂ, ਆਪਣਾ ਆਪੇ ਪਾਇੰਦਾ। ਆਦਿ ਜੁਗਾਦਿ ਵਸਣਾ ਏਕਾ ਥਾਉਂ, ਸੋ ਥਾਨ ਸੁਹਾਵਾ ਜਿਸ ਥਾਨ ਆਪ ਸੁਹਾਇੰਦਾ। ਆਦਿ ਜੁਗਾਦਿ ਜਪਣਾ ਏਕਾ ਨਾਉਂ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਆਦਿ ਜੁਗਾਦਿ ਏਕਾ ਪਿਤਾ ਏਕਾ ਮਾਉਂ, ਆਪਣਾ ਘਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਏਕ ਏਕਾ ਸੋ ਜਣਾਇੰਦਾ। ਭੇਵ ਜਣਾਏ ਹਰਿ ਕਰਤਾਰਾ, ਆਪਣੀ ਦਇਆ ਕਮਾਈਆ। ਸੇਵਕ ਸੇਵਾ ਲਾਏ ਅਪਰ ਅਪਾਰਾ, ਸਾਚੀ ਸੇਵਾ ਆਪ ਸਮਝਾਈਆ। ਕਿਰਨੀ ਕਿਰਨ ਕਰੇ ਉਜਿਆਰਾ, ਰਵ ਸਸ ਡਗਮਗਾਈਆ। ਧਰਨੀ ਧਰਤ ਕਰ ਪਿਆਰਾ, ਚਰਨਾਂ ਹੇਠ ਰਖਾਈਆ। ਏਕਾ ਸ਼ਾਹ ਇਕ ਸਿਕਦਾਰਾ, ਏਕਾ ਹੁਕਮੀ ਹੁਕਮ ਫਿਰਾਈਆ। ਵੇਲਾ ਵਕ਼ਤ ਨਾ ਕੋਇ ਵਿਚਾਰਾ, ਥਿਤ ਵਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪੇ ਲਾਈਆ। ਸਾਚਾ ਸ਼ਬਦ ਹਰਿ ਫ਼ਰਮਾਨ, ਰਵ ਸਸ ਸੀਸ ਝੁਕਾਇਆ। ਹਉਂ ਬਾਲੀ ਬੁਧ ਬਾਲ ਅਞਾਣ, ਤੇਰਾ ਭੇਵ ਕੋਇ ਨਾ ਪਾਇਆ। ਤੇਰਾ ਦਰ ਤੇਰਾ ਦਰਬਾਨ, ਦਰ ਦਰਵੇਸ਼ ਸੇਵ ਕਮਾਇਆ। ਤੇਰਾ ਨੂਰ ਮੇਰੀ ਕਿਰਨ ਮਹਾਨ, ਕਿਰਨੀ ਕਿਰਨ ਵੰਡ ਵੰਡਾਇਆ। ਤੇਰੀ ਭੂਮਕਾ ਤੇਰਾ ਅਸਥਾਨ, ਧਰਤ ਧਵਲ ਸੀਸ ਝੁਕਾਇਆ। ਤੇਰਾ ਅੰਮ੍ਰਿਤ ਤੇਰਾ ਮਾਣ, ਤੇਰਾ ਨੀਰ ਤੇਰੇ ਵਿਚੋਂ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸੋ ਵੇਲਾ ਲਏ ਮਿਲਾਇਆ। ਕਵਣ ਵੇਲਾ ਮਿਲਾਏ ਮੇਲਾ, ਜਲ ਜਲ ਨੀਰ ਕੁਰਲਾਇਆ। ਕਵਣ ਵੇਲਾ ਹੋਏ ਸੱਜਣ ਸੁਹੇਲਾ, ਧਰਨੀ ਖੁਲੜੇ ਕੇਸ ਦਏ ਦੁਹਾਇਆ। ਕਵਣ ਵੇਲਾ ਆਪਣਾ ਨੂਰ ਚਾੜ੍ਹੇ ਤੇਲਾ, ਰਵ ਸਸ ਏਕਾ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਝੋਲੀ ਡਾਹਿਆ। ਦੇਵਣਹਾਰਾ ਇਕ ਦਾਤਾਰਾ, ਸਿਰ ਆਪਣਾ ਹਥ ਰਖਾਇੰਦਾ। ਸੇਵਕ ਸੇਵਾ ਲਾਏ ਏਕਾ ਵਾਰਾ, ਏਕਾ ਗੁਣ ਸਮਝਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰਾ, ਆਪਣੀ ਰਚਨਾ ਆਪ ਰਚਾਇੰਦਾ। ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਜੁਗ ਚੌਕੜੀ ਦਏ ਸਹਾਰਾ, ਸ਼ਬਦ ਸੰਦੇਸ਼ ਆਪ ਸੁਣਾਇੰਦਾ। ਨੌਂ ਨੌਂ ਲਾਏ ਮਾਤ ਅਖਾੜਾ, ਚਾਰ ਚਾਰ ਨਾਚ ਨਚਾਇੰਦਾ। ਮਹਾਕਾਲ ਕਾਲ ਕਰ ਪਸਾਰਾ, ਕਾਲ ਦਿਆਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖ਼ਿਆ ਇਕ ਸਿਖਾਇੰਦਾ। ਸਾਚੀ ਸਿਖਿਆ ਲੈਣੀ ਸਿਖ, ਹਰਿ ਸਾਚਾ ਆਪ
ਸਮਝਾਈਆ। ਚਾਰਾਂ ਪਾਏ ਏਕਾ ਭਿੱਖ, ਚਾਰੇ ਵੇਦ ਆਪ ਅਲਾਈਆ। ਚਾਰੋਂ ਲੇਖਾ ਦੇਵੇ ਲਿਖ, ਚਾਰ ਜੁਗ ਵੰਡ ਵੰਡਾਈਆ। ਚਾਰ ਦਸਾਏ ਏਕਾ ਹਿਸ, ਚਾਰੇ ਖਾਣੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਮਝਾਇੰਦਾ, ਹਰਿ ਸਾਚਾ ਦੀਨ ਦਿਆਲ। ਚਾਰੇ ਚਾਰੋਂ ਕੁੰਟ ਆਪ ਵਖਾਇੰਦਾ, ਦੋ ਜਹਾਨ ਸੱਚੀ ਧਰਮਸਾਲ। ਲੋਕਮਾਤ ਆਪ ਬਣਾਇੰਦਾ, ਆਦਿ ਆਦਿ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਕਾਲ। ਪੁਰਖ ਅਕਾਲ ਜਣਾਇੰਦਾ, ਅਲਖ ਅਗੋਚਰ ਆਪਣੀ ਧਾਰ। ਨੌਂ ਨੌਂ ਗੇੜਾ ਆਪ ਗੜਾਇੰਦਾ, ਚਾਰ ਚਾਰ ਵਿਚ ਸੰਸਾਰ। ਅੰਤਮ ਆਪਣੇ ਹੱਥ ਰਖਾਇੰਦਾ, ਰਵ ਸਸ ਕਰੇ ਪਿਆਰ। ਧਰਨੀ ਚਰਨਾਂ ਨਾਲ ਮਿਲਾਇੰਦਾ, ਹਰਿ ਧਵਲ ਧੌਲ ਹੋ ਉਜਿਆਰ। ਕਵਲ ਅੰਮ੍ਰਿਤ ਰਸ ਨੀਰ ਤੇਰਾ ਖਿਚ ਵਖਾਇੰਦਾ, ਲੋਕਮਾਤ ਨਾ ਕੋਇ ਆਧਾਰ। ਆਪਣੀ ਵਸਤ ਆਪਣੇ ਵਿਚ ਟਿਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਵੇਖਣਹਾਰ। ਆਪਣਾ ਅੰਤ ਆਪੇ ਵੇਖਣਾ, ਪੁਰਖ ਅਬਿਨਾਸ਼ੀ ਬੇਪਰਵਾਹ। ਨਿਰਗੁਣ ਨਿਰਵੈਰ ਧਾਰੇ ਭੇਖਣਾ, ਜੋਤੀ ਜੋਤ ਕਰ ਰੁਸ਼ਨਾ। ਰੂਪ ਰੰਗ ਨਾ ਕੋਇ ਰੇਖਨਾ, ਚੱਕਰ ਚਿਹਨ ਨਾ ਕੋਇ ਦਰਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਦਏ ਮੁਕਾ। ਹਰਿ ਲਹਿਣਾ ਅੰਤ ਮੁਕਾਵਣਾ, ਨਿਰਗੁਣ ਜੋਤੀ ਜਾਮਾ ਧਾਰ। ਧਰਨੀ ਤੇਰਾ ਭਾਰ ਉਠਾਵਣਾ, ਕਰ ਕਿਰਪਾ ਆਪ ਨਿਰੰਕਾਰ। ਨੀਰ ਵਿਸ਼ਨੂੰ ਵਿਚ ਟਿਕਾਵਣਾ, ਨਾਭੀ ਭਰੇ ਇਕ ਭੰਡਾਰ। ਰਵ ਸਸ ਤੇਰੀ ਜੋਤ ਖਿਚਾਵਣਾ, ਜੋਤੀ ਖਿਚੇ ਏਕਾ ਵਾਰ। ਆਪਣਾ ਖੇਲ ਆਪੇ ਵੇਖ ਵਖਾਵਣਾ, ਨਾ ਕੋਈ ਦੂਜਾ ਵੇਖਣਹਾਰ। ਨੌਂ ਨੌਂ ਲੇਖਾ ਆਪ ਮੁਕਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਾਹਕਾਰ। ਸ਼ਾਹਕਾਰ ਖੇਲ ਖਿਲਾਇੰਦਾ, ਹਰਿ ਅੰਤ ਬੇਅੰਤ ਬੇਪਰਵਾਹ। ਅਨਭਵ ਭੇਵ ਕੋਇ ਨਾ ਪਾਇੰਦਾ, ਅਲਖ ਅਲਖਨਾ ਬੈਠਾ ਮੁਖ ਛੁਪਾ। ਵੇਦ ਕਤੇਬ ਮੁਖ ਸ਼ਰਮਾਇੰਦਾ, ਜੁਗ ਚੌਕੜੀ ਹੋਏ ਗਵਾਹ। ਗੁਰ ਪੀਰ ਰਾਹ ਤਕਾਇੰਦਾ, ਨੇਤਰ ਨੈਣ ਉਠਾ। ਰਵ ਸਸ ਸੀਸ ਝੁਕਾਇੰਦਾ, ਚਰਨ ਕਵਲ ਧਿਆਨ ਲਗਾ। ਨੀਰ ਚਰਨੋਦਕ ਮੁਖ ਲਗਾਇੰਦਾ, ਇਕ ਉਛਾਲ ਵਖਾ। ਧਰਨੀ ਚਰਨਾਂ ਹੇਠ ਦਬਾਇੰਦਾ, ਪੁਰਖ ਅਬਿਨਾਸ਼ੀ ਹੋ ਸਹਾ। ਆਪਣਾ ਵੇਲਾ ਆਪਣੇ ਹੱਥ ਰਖਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਕਿਸੇ ਨਾ ਦਿਤਾ ਜਣਾ। ਕਲਜੁਗ ਅੰਤਮ ਵੇਸ ਵਟਾਇੰਦਾ, ਨਿਰਗੁਣ ਨਿਰਵੈਰ ਪੁਰਖ ਅਕਾਲ, ਆਪਣਾ ਨਾਉਂ ਧਰਾ। ਆਪਣਾ ਨੂਰ ਆਪ ਵਖਾਇੰਦਾ, ਕਿਰਨ ਕਿਰਨ ਕਰ ਰੁਸ਼ਨਾ। ਰਵ ਸਸ ਤੇਰਾ ਮਾਣ ਗਵਾਇੰਦਾ, ਗੁਰਮੁਖ ਸਾਚੇ ਲਏ ਜਗਾ। ਗੁਰਸਿਖਾਂ ਸਾਚੇ ਧਾਮ ਬਹਾਇੰਦਾ, ਪਿਛਲਾ ਲੇਖਾ ਦਏ ਮੁਕਾ। ਅਗਲਾ ਮਾਰਗ ਆਪੇ ਲਾਇੰਦਾ, ਜੀਵ ਜੰਤ ਕੋਈ ਜਾਣੇ ਨਾ। ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ, ਅੰਤਮ ਆਪਣੇ ਹੱਥ ਰੱਖੇ ਸ਼ਹਿਨਸ਼ਾਹ। ਸਾਚਾ ਕੰਤ ਆਪਣੀ ਸੇਜ ਹੰਢਾਇੰਦਾ, ਸਚ ਸਿੰਘਾਸਣ ਸੋਭਾ ਪਾ। ਲੋਕ ਪਰਲੋਕ ਬ੍ਰਹਿਮੰਡ ਖੰਡ ਵੇਖ ਵਖਾਇੰਦਾ, ਲੋਆਂ ਪੁਰੀਆਂ ਏਕਾ ਨੈਣ ਉਠਾ। ਆਪਣੀ ਕੀਤੀ ਆਪ ਮਿਟਾਇੰਦਾ, ਕਿਸੇ ਕੋਲੋਂ ਲੈਣ ਨਾ ਜਾਏ ਸਲਾਹ। ਆਪੇ ਘੜਿਆ ਆਪੇ ਭੰਨ ਵਖਾਇੰਦਾ, ਆਪੇ ਠੋਕਰ ਦੇਵੇ ਲਾ। ਆਪਣਾ ਮੰਦਰ ਆਪੇ ਢਾਇੰਦਾ, ਆਪੇ ਲਏ ਫੇਰ ਵਸਾ। ਆਪਣੀ ਘਾੜਤ ਆਪ ਘੜਾਇੰਦਾ, ਆਪੇ ਵੇਖਣਹਾਰਾ ਥਾਉਂ ਥਾਂ। ਰਵ ਸਸ ਤੇਰਾ ਪੰਧ ਮੁਕਾਇੰਦਾ, ਨਾਤਾ ਤੋੜੇ ਜਗਤ ਜੀਵ ਧਰਤੀ ਮਾਂ। ਨੀਰ ਸੀਰ ਨਾ
ਕਿਸੇ ਪਿਆਇੰਦਾ, ਜਲ ਥਲ ਆਪੇ ਰਿਹਾ ਸਮਾ। ਗੁਰਮੁਖ ਵਿਰਲੇ ਆਪਣੇ ਵਿਚ ਮਿਲਾਇੰਦਾ, ਅਗਨੀ ਲਗੇ ਨਾ ਤੱਤੀ ਭਾ। ਸਚਖੰਡ ਦਵਾਰੇ ਆਪ ਬਹਾਇੰਦਾ, ਜਿਥੇ ਬੈਠਾ ਸ਼ਹਿਨਸ਼ਾਹ। ਅਗਲਾ ਜੁਗ ਫੇਰ ਵਸਾਇੰਦਾ, ਪਹਿਲਾਂ ਬ੍ਰਹਮਾ ਵਿਸ਼ਨ ਸ਼ਿਵ ਆਪਣੇ ਵਿਚ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪੇ ਬੈਠਾ ਛੁਪਾ।