ਪੁਸਤਕਾਲਾਭਾਗ ੧੦

੨੦ ਫਗਣ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ

ਰਵ ਸਸ ਧਰਤ ਧਵਲ ਮਿਟੇ ਨਿਸ਼ਾਨ, ਨਿਸ਼ਾਨਾ ਕੋਇ ਰਹਿਣ ਨਾ ਪਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਸਰਬ ਕੁਰਲਾਨ, ਨੇਤਰ ਰੋਵਣ ਨੀਰ ਵਹਾਈਆ। ਲੱਖ ਚੁਰਾਸੀ ਬਾਲ ਨਾਦਾਨ, ਬਾਲੀ ਬੁਧ ਮਤ ਗਵਾਈਆ। ਚਾਰੋਂ ਕੁੰਟ ਜਗਤ ਸ਼ੈਤਾਨ, ਕਲਜੁਗ ਡੌਰੂ ਰਿਹਾ ਵਾਈਆ। ਕਿਸੇ ਨਾ ਦਿਸੇ ਸਿਦਕ ਈਮਾਨ, ਧਰਮ ਧੀਰ ਜਤ ਨਾ ਕੋਇ ਰਖਾਈਆ। ਕਿਸੇ ਨਾ ਬਖ਼ਸ਼ੇ ਕੋਇ ਮਾਣ, ਜੂਠ ਝੂਠ ਪ੍ਰੀਤ ਵਖਾਈਆ। ਕਿਸੇ ਨਾ ਦੇਵੇ ਕੋਇ ਦਾਨ, ਸਚ ਭੰਡਾਰਾ ਨਾ ਕੋਇ ਵਰਤਾਈਆ। ਘਰ ਘਰ ਦਿਸੇ ਮਾਣ ਅਭਿਮਾਣ, ਮਾਇਆ ਮਮਤਾ ਮੋਹ ਹਲਕਾਈਆ। ਕਿਸੇ ਨਾ ਸੁਣਾਏ ਕੋਇ ਗਾਨ, ਅੰਤਰ ਆਤਮ ਨਾਦ ਵਜਾਈਆ। ਕਿਸੇ ਨਾ ਕਰੇ ਕੋਇ ਪਛਾਣ, ਭਰਮੇ ਭੁੱਲੀ ਸਰਬ ਲੋਕਾਈਆ। ਨਵ ਨਵ ਨੌਂ ਦਿਸੇ ਵੈਰਾਨ, ਸਾਚਾ ਖੇੜਾ ਨਾ ਕੋਇ ਵਸਾਈਆ। ਕਿਸੇ ਨਾ ਦਿਸੇ ਸਤਿ ਬਬਾਣ, ਸ਼ਬਦ ਬਬਾਣ ਨਾ ਕੋਇ ਚੜ੍ਹਾਈਆ। ਕਿਸੇ ਨਾ ਨਿਭੇ ਹਾਣੀ ਹਾਣ, ਸਗਲਾ ਸੰਗ ਨਾ ਕੋਇ ਵਖਾਈਆ। ਵੇਲਾ ਅੰਤ ਸਰਬ ਪਛਤਾਣ, ਜੋ ਆਇਆ ਸੋ ਉਠ ਉਠ ਜਾਈਆ। ਗੁਰਮੁਖ ਸਾਚਾ ਨੌਜਵਾਨ, ਨਾ ਮਰੇ ਨਾ ਜਾਈਆ। ਜਿਸ ਜਨ ਸਤਿਗੁਰ ਮਿਲਿਆ ਆਣ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਚਰਨ ਕਵਲ ਬਖ਼ਸ਼ੇ ਇਕ ਮਹਾਨ, ਚਰਨ ਚਰਨੋਦਕ ਮੁਖ ਚੁਆਈਆ। ਆਤਮ ਅੰਤਰ ਇਕ ਗਿਆਨ, ਏਕਾ ਅੱਖਰ ਨਾਉਂ ਪੜ੍ਹਾਈਆ। ਤੀਰਥ ਤਟ ਸਰਬ ਸੁਕ ਜਾਣ, ਸਰੋਵਰ ਕੋਇ ਨਾ ਰਹੇ ਵਡਿਆਈਆ। ਪੂਜਾ ਪਾਠ ਸਰਬ ਮਿਟ ਜਾਣ, ਨਾਦ ਸੰਖ ਨਾ ਕੋਇ ਸੁਣਾਈਆ। ਵੇਦ ਪੁਰਾਨ ਸਰਬ ਮੁਖ ਛੁਪਾਣ, ਨੇਤਰ ਨੈਣ ਨਾ ਕੋਇ ਉਠਾਈਆ। ਚਾਰੇ ਵਰਨ ਤਜਣ ਪੁਰਾਨ, ਪੁਰਾਨੀ ਪੁਰਾਨ ਨਾ ਕੋਇ ਪੜ੍ਹਾਈਆ। ਆਲਮੀਨ ਦਿਸੇ ਨਾ ਕੋਇ ਨਿਸ਼ਾਨ, ਉਲਮਾ ਆਲਮ ਨਾ ਕੋਇ ਵਖਾਈਆ। ਮਕਤਬ ਦਿਸੇ ਨਾ ਕੋਇ ਈਮਾਨ, ਮਸਲਾ ਸ਼ਰਅ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਿਟੇ ਨਿਸ਼ਾਨਾ ਅੰਤਮ ਕਲ, ਕਲ ਕਲੂਆ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਹੋ ਪਰਬਲ, ਆਪਣਾ ਬਲ ਧਰਾਇੰਦਾ। ਵੇਖਣਹਾਰਾ ਜਲ ਥਲ, ਮਹੀਅਲ ਆਪਣੀ ਖੇਲ ਖਿਲਾਇੰਦਾ। ਆਕਾਸ਼ ਪਰਕਾਸ਼ ਬੈਠਾ ਰਲ, ਨੂਰ ਨੂਰ ਵਿਚ ਸਮਾਇੰਦਾ। ਆਪਣਾ ਨਗਰ ਵਸਾਏ ਅਬਚਲ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਮੇਟੇ ਜਗਤ ਸਲ, ਜਗਤ ਵਿਛੋੜਾ ਪੰਧ ਮੁਕਾਇੰਦਾ। ਅੰਮ੍ਰਿਤ ਪਿਆਏ ਸਾਚਾ ਜਲ, ਨੀਰ ਜਗਤ ਨਾ ਕੋਇ ਰਖਾਇੰਦਾ। ਦੀਪਕ ਜੋਤੀ ਜਾਏ ਬਲ, ਅਗਿਆਨ ਅੰਧੇਰ ਮੁਕਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੀਵਾਂ ਜੰਤਾਂ ਛੱਡ ਹੋਇਆ ਗੁਰਸਿਖਾਂ ਵਲ, ਆਪਣਾ ਫ਼ਰਜ਼ ਪੂਰਾ ਆਪ ਕਰਾਇੰਦਾ। ਨਿਹਕਰਮੀ ਕਰੇ ਅਛਲ ਅਛੱਲ, ਧਰਮੀ ਆਪਣਾ ਧਰਮ

ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਨਿਸ਼ਾਨਾ ਆਪ ਪਰਗਟਾਇੰਦਾ। ਗੁਰਸਿਖ ਨਿਸ਼ਾਨ ਉਠਾਇਆ, ਹਰਿ ਸਤਿਗੁਰ ਦੀਨ ਦਿਆਲ। ਨਿਰਗੁਣ ਆਪਣੀ ਸੇਵ ਕਮਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਸਚਖੰਡ ਨਿਵਾਸੀ ਚਲ ਕੇ ਆਇਆ, ਆਪੇ ਸੁਣੇ ਮੁਰੀਦਾਂ ਹਾਲ। ਗੋਬਿੰਦ ਸੂਰਾ ਨਾਲ ਮਿਲਾਇਆ, ਜਗ ਚਲੀ ਅਵੱਲੜੀ ਚਾਲ। ਔਦਾਂ ਜਾਂਦਾ ਦਿਸ ਨਾ ਆਇਆ, ਨਾ ਕੋਈ ਮਿਲਿਆ ਨਾਲ ਦਲਾਲ। ਖ਼ਾਲੀ ਠੂਠੇ ਰਿਹਾ ਭਰਾਇਆ, ਗੁਰਮੁਖ ਵੇਖੇ ਸਾਚੇ ਲਾਲ। ਜੁਗ ਜੁਗ ਵਿਛੜੇ ਰੁੱਠੇ ਲਏ ਮਨਾਇਆ, ਲੱਖ ਚੁਰਾਸੀ ਵਿਚੋਂ ਭਾਲ। ਆਪਣੀ ਸੇਵਾ ਆਪ ਕਮਾਇਆ, ਸ਼ਬਦ ਅਗੰਮੀ ਫੜਿਆ ਹੱਥ ਰੁਮਾਲ। ਕਲਜੁਗ ਮੈਲ ਦਏ ਧਵਾਇਆ, ਅੰਮ੍ਰਿਤ ਆਤਮ ਇਕ ਉਛਾਲ। ਆਪਣਾ ਮਾਰਗ ਦਏ ਵਖਾਇਆ, ਤ੍ਰੈਗੁਣ ਨਾਤਾ ਤੋੜ ਜੰਜਾਲ। ਆਪਣੀ ਗੋਦ ਲਏ ਬਹਾਇਆ, ਗੁਰਸਿਖ ਬਾਲ ਅਞਾਣ। ਆਪਣੀ ਕੂਟ ਆਪੇ ਲਏ ਫਿਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਜੀਆ ਦਾਨ। ਜੀਆ ਦਾਨ ਜਗਤ ਜੁਗਤ, ਹਰਿ ਸਾਚਾ ਆਪ ਜਣਾਇੰਦਾ। ਲੇਖਾ ਜਾਣੇ ਭਗਤੀ ਭੁਗਤ, ਭਗਵਨ ਆਪਣਾ ਖੇਲ ਖਿਲਾਇੰਦਾ। ਹਰਿਜਨ ਮਿਲਾਏ ਸਾਚੇ ਸੁਤ, ਅਬਿਨਾਸ਼ੀ ਅਚੁਤ ਰੂਪ ਧਰਾਇੰਦਾ। ਨਾ ਕੋਈ ਕਾਇਆ ਦਿਸੇ ਬੁਤ, ਤਤਵ ਤਤ ਨਾ ਕੋਇ ਵਖਾਇੰਦਾ। ਨਿਰਵੈਰ ਸੁਹਾਈ ਆਪਣੀ ਰੁਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਗੁਰਸਿਖਾਂ ਅੰਦਰ ਆਪੇ ਸੁਤਾ ਆਪੇ ਬਹੇ ਉਠ, ਉਠਤ ਬੈਠਤ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸਾਚੇ ਖੋਲ੍ਹ ਜਾਗ, ਜਗਤ ਜੁਗਤ ਆਪਣੇ ਹੱਥ ਰਖਾਈਆ। ਆਪਣੇ ਤਨ ਲਾਈ ਆਗ, ਗੁਰਸਿਖਾਂ ਅਗਨ ਬੁਝਾਈਆ। ਆਪਣੀ ਫੜਾਈ ਗੁਰਸਿਖਾਂ ਹੱਥ ਵਾਗ, ਗੁਰਸਿਖ ਵਾਗ ਆਪਣੇ ਸੀਸ ਟਿਕਾਈਆ। ਆਪ ਉਪਜਾਇਆ ਗੁਰਸਿਖ ਤੇਰਾ ਵੈਰਾਗ, ਤੇਰੇ ਵੈਰਾਗ ਕੁੱਠਾ ਫਿਰੇ ਸੱਚਾ ਮਾਹੀਆ। ਆਪੇ ਧੋਵਣ ਆਇਆ ਤੇਰਾ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਕਿਆ ਕੋਈ ਜਾਣੇ ਹਰਿ ਕਾ ਅਨਰਾਗ, ਅਨਡਿਠੜਾ ਖੇਲ ਖਿਲਾਈਆ। ਆਪਣੇ ਵਿਚੋਂ ਆਪਾ ਕਾਢ, ਗੁਰਮੁਖਾਂ ਵਿਚ ਟਿਕਾਈਆ। ਗ਼ਰੀਬ ਨਿਮਾਣਿਆਂ ਕਰੇ ਲਾਡ, ਦੋ ਜਾਹਾਨਾਂ ਸੱਚਾ ਸ਼ਹਿਨਸ਼ਾਹੀਆ। ਗੁਰਸਿਖ ਤੇਰਾ ਨਿਸ਼ਾਨਾ ਆਦਿ ਜੁਗਾਦਿ, ਸਤਿਗੁਰ ਪੂਰਾ ਆਪ ਝੁਲਾਈਆ। ਰਾਹ ਤੱਕੇ ਤੇਰਾ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਵਡਿਆਈਆ। ਹਰਿ ਵਡਿਆਈ ਵੱਡੀ, ਵਡ ਬਲਵਾਨਾ ਆਪ ਦਵਾਇੰਦਾ। ਬੀਤਦੀ ਜਾਏ ਚੌਧਵੀਂ ਸਦੀ, ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਨੀਰ ਸਰਬ ਵਹਾਇੰਦਾ। ਗੁਰਮੁਖਾਂ ਗੁਰ ਸਤਿਗੁਰ ਨਾਮ ਡੋਰੀ ਏਕਾ ਬੱਧੀ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਗੁਰਸਿਖ ਤੇਰੀ ਮਾਰ ਮਾਰੀ ਜਾਏ ਕੋਈ ਨਾ ਦੀਸੇ ਦਾਰ ਗੱਦੀ, ਗੱਦੀਦਾਰਾਂ ਖ਼ਾਕ ਵਿਚ ਰੁਲਾਇੰਦਾ। ਕਲਜੁਗ ਅੰਤਮ ਵਹਿਣ ਵਹਾਏ ਝੂਠੀ ਨਦੀ, ਨੱਯਾ ਨਾਉਂ ਹੱਥ ਨਾ ਕਿਸੇ ਫੜਾਇੰਦਾ। ਗੁਰਸਿਖ ਏਕਾ ਆਤਮ ਜਾਮ ਪਿਆਇਆ ਮਦੀ, ਮਦਿ ਆਪਣਾ ਅੰਮ੍ਰਿਤ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਉਠਾਇੰਦਾ। ਹਰਿਜਨ ਤੇਰਾ ਨਿਸ਼ਾਨਾ ਸੱਚ, ਹਰਿ ਸਾਚਾ ਸਚ ਵਖਾਇੰਦਾ। ਲੋਆਂ ਪੁਰੀਆਂ ਰਹੀਆਂ ਨੱਚ, ਨਟੂਆ ਨਾਚ ਆਪ ਕਰਾਇੰਦਾ। ਹਰਿਜਨ ਮਾਰਗ ਆਪਣਾ ਦੱਸ, ਸਾਚੇ ਪੌੜੇ ਆਪ ਚੜ੍ਹਾਇੰਦਾ। ਅੱਗੇ ਬੈਠੇ ਪੁਰਖ ਸਮਰਥ, ਔਣਾ ਜਾਣਾ ਪੰਧ ਮੁਕਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਜਾਗਣਹਾਰਾ ਜਾਗਿਆ, ਗੁਰਸਿਖ ਲਏ ਜਗਾਏ। ਦੂਰ ਦੁਰਾਡਾ ਫਿਰੇ ਭਾਗਿਆ, ਦਿਵਸ ਰੈਣ ਸੇਵ ਕਮਾਏ। ਗੁਰਸਿਖਾਂ ਸਰਨ ਸਰਨਾਈ ਆਪੇ ਲਾਗਿਆ, ਸਰਨਗਤ ਇਕ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਉਠਾਏ। ਹਰਿਜਨ ਸੱਚਾ ਉਠਿਆ, ਕਲਜੁਗ ਅੰਤਮ ਵਾਰ। ਸਤਿਗੁਰ ਪੂਰਾ ਤੁਠਿਆ, ਪਾਰਬ੍ਰਹਮ ਕਰਤਾਰ। ਅੰਮ੍ਰਿਤ ਦੇਵੇ ਸਾਚਾ ਘੁਟਿਆ, ਨਿਝਰ ਬਰਖੇ ਧਾਰ। ਗੁਰਸਿਖ ਕਦੇ ਨਾ ਜਾਏ ਲੁੱਟਿਆ, ਰਾਏ ਧਰਮ ਨਾ ਮਾਰੇ ਮਾਰ। ਗੁਰਮੁਖ ਲੱਖ ਚੁਰਾਸੀ ਵਿਚੋਂ ਆਪੇ ਫੁਟਿਆ, ਕਵਲ ਕਵਲਾ ਪਾੜ। ਉਜਲ ਹੋਇਆ ਮੁਖਿਆ, ਪ੍ਰਭ ਦਰਸਨ ਪਾਇਆ ਧੁਰ ਦਰਬਾਰ। ਜਨਮ ਜਨਮ ਦਾ ਸੰਸਾ ਮੁਕਿਆ, ਨਾਤਾ ਤੁਟਾ ਜਗਤ ਸੰਸਾਰ। ਦਰਸ ਦਿਖਾਏ ਜੋ ਬੈਠਾ ਲੁਕਿਆ, ਜਿਸ ਲੱਭਦੇ ਰਹੇ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਭਾਲ। ਭਾਲਣਹਾਰਾ ਆ ਗਿਆ, ਬੇਮੁਖ ਬੇਪਰਵਾਹ। ਆਪਣਾ ਰੂਪ ਆਪ ਉਲਟਾ ਗਿਆ, ਕਲਜੁਗ ਰੂਪ ਉਲਟਾ। ਆਪਣਾ ਮਾਣਸ ਜਨਮ ਗੁਰਸਿਖਾਂ ਲੇਖੇ ਲਾ ਗਿਆ, ਆਪਣੀ ਧੂੜੀ ਖ਼ਾਕ ਉਡਾ। ਆਪਣੀ ਜੋਤੀ ਜੋਤ ਜਗਾ ਲਿਆ, ਜੋਤੀ ਨੂਰ ਕਰ ਰੁਸ਼ਨਾ। ਨੂਰੋ ਨੂਰ ਵੇਸ ਵਟਾ ਲਿਆ, ਵੇਸ ਅਵੱਲਾ ਇਕ ਖ਼ੁਦਾ। ਖ਼ਾਲਕ ਦਿਸ ਕਿਸੇ ਨਾ ਆ ਰਿਹਾ, ਖ਼ਲਕਤ ਰੋਵੇ ਮਾਰੇ ਧਾਹ। ਗੁਰਸਿਖਾਂ ਇਕ ਪਨਾਹ ਵਖਾ ਰਿਹਾ, ਚਰਨ ਕਵਲ ਕਵਲ ਚਰਨ ਮੰਗਣ ਸਚ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਉਤੋਂ ਹੋਇਆ ਆਪ ਫ਼ਿਦਾ। ਹੋ ਫ਼ਿਦਾ ਫ਼ਿਤਰਤ ਗਵਾਈ, ਆਪਣਾ ਫ਼ੈਲ ਨਾ ਕੋਇ ਜਣਾਈਆ। ਘਟ ਘਟ ਅੰਤਰ ਆਪਣੀ ਸਦਾ ਲਗਾਈ, ਕਾਇਆ ਹੁਜਰੇ ਇਕ ਬਾਂਗ ਸੁਣਾਈਆ। ਸਚ ਮਹਿਰਾਬੇ ਡੇਰਾ ਲਾਈ, ਆਪਣਾ ਮਸੱਲਾ ਰਿਹਾ ਵਛਾਈਆ। ਗੁਰਸਿਖ ਤੇਰਾ ਪ੍ਰੇਮ ਵੁਜੂ ਲਏ ਕਰਾ, ਤੇਰੇ ਅੱਗੇ ਆਪਣਾ ਸਯਦਾ ਸੀਸ ਝੁਕਾਈਆ। ਆਪਣੀ ਕੰਨੀ ਆਪੇ ਹੱਥ ਰਿਹਾ ਲਗਾ, ਤੇਰਾ ਵਿਛੋੜਾ ਫੇਰ ਕਦੇ ਨਾ ਪਾਈਆ। ਬਿਸਮਲ ਹੋ ਹੋ ਰਿਹਾ ਸਮਾ, ਬਿਸਮਲ ਆਪਣਾ ਆਪ ਕਰਾਈਆ। ਇਲ ਲਿਲਾ ਇਲਾਹੀ ਨੂਰ ਆਪ ਪਰਗਟਾ, ਆਲਮੀਨ ਕਾਇਨਾਤ ਵੇਖੇ ਸੱਚਾ ਸ਼ਹਿਨਸ਼ਾਹੀਆ। ਕਲਮਾ ਨਬੀ ਰਸੂਲ ਆਪ ਅਖਵਾ, ਅਮਾਮ ਅਮਾਮਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਸਚ ਦਮਾਮਾ, ਆਪਣੀ ਹੱਥੀਂ ਆਪ ਵਜਾਈਆ। ਸਚ ਦਮਾਮਾਂ ਵੱਜੀ ਨੌਬਤ, ਨਿਰਗੁਣ ਆਪ ਵਜਾਈਆ। ਗੁਰਸਿਖਾਂ ਮਿਲਣ ਆਇਆ ਸੁਣ ਕੇ ਸੋਹਬਤ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਸੁਣੇ ਬੋਲ ਬੋਲਤ ਅਨਬੋਲਤ, ਅਨਬੋਲਿਆ ਸਮਝ ਵਿਚ ਕਿਸੇ ਨਾ ਆਈਆ। ਜਗਤ ਵਿਦਿਆਰਥੀ ਜਗਤ ਵਜਾਇਣ ਢੋਲਕ, ਢੋਰ ਚੰਮ ਪਿਆਰ ਕਮਾਈਆ। ਰਵਦਾਸ ਚਮਿਆਰ ਗੁਰਸਿਖਾਂ ਦੱਸੇ ਕਾਇਆ ਅੰਦਰ ਗੋਲਕ, ਹਰਿ ਨਾਮ ਖ਼ਜ਼ਾਨਾ ਬੈਠਾ ਦੱਸੇ ਵਿਚ ਛੁਪਾਈਆ। ਆਏ ਦਵਾਰ ਦੇਵੇ ਵਸਤ ਅਮੋਲਕ, ਮੁੱਲ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਭਗਵਾਨ ਭਗਤਾਂ ਸੇਵ ਕਮਾਈਆ।

੨੦ ਫੱਗਣ ੨੦੧੭ ਬਿਕ੍ਰਮੀ ਵਰਖਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਮਹਾਕਾਲ ਆਪਣਾ ਨਾਉਂ ਜਣਾਇਆ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਮਹਾਕਾਲ ਆਪਣਾ ਹੁਕਮ ਮਨਾਇਆ, ਹੁਕਮੇ ਅੰਦਰ ਖੇਲ ਖਿਲਾਇੰਦਾ। ਮਹਾਕਾਲ ਆਪਣੀ ਤੇਜ਼ ਧਾਰ ਚਲਾਇਆ, ਆਰ ਪਾਰ ਆਪ ਫਿਰਾਇੰਦਾ। ਮਹਾਕਾਲ ਆਪਣਾ ਹੁਲਾਰ ਇਕ ਕਰਾਇਆ, ਦੋ ਜਹਾਨਾਂ ਆਪ ਫਿਰਾਇੰਦਾ। ਮਹਾਕਾਲ ਰੂਪ ਨਿਰੰਕਾਰ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਮਹਾਕਾਲ ਹਰਿ ਕੀ ਧਾਰ, ਹਰਿ ਹਰਿ ਆਪ ਚਲਾਈਆ। ਮਹਾਕਾਲ ਰਹੇ ਆਦਿ ਜੁਗਾਦਿ ਜੁਗ ਜੁਗ ਪਾਵੇ ਸਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਮਹਾਕਾਲ ਹੋਏ ਸਹਾਰ, ਦੀਨਨ ਰੱਛਿਆ ਆਪ ਕਰਾਈਆ। ਮਹਾਕਾਲ ਵੰਡੇ ਭਾਰ, ਦੇਵੇ ਵੰਡ ਸ੍ਰਿਸ਼ਟ ਸਬਾਈਆ। ਮਹਾਕਾਲ ਮੀਤ ਮੁਰਾਰ, ਹਰਿਜਨ ਸਾਚੇ ਲਏ ਮਿਲਾਈਆ। ਮਹਾਕਾਲ ਸਬ ਤੋਂ ਬਾਹਰ, ਫੰਦਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਜਣਾਈਆ। ਮਹਾਕਾਲ ਹਰਿ ਕਾ ਬਲ, ਨਾ ਕੋਈ ਰੋਕੇ ਰੋਕ ਰੁਕਾਇੰਦਾ। ਮਹਾਕਾਲ ਵਸੇ ਧਾਮ ਅਟੱਲ, ਅਟਲ ਪਦਵੀ ਇਕ ਜਣਾਇੰਦਾ। ਮਹਾਕਾਲ ਅਛਲ ਅਛੱਲ, ਵਲ ਛਲ ਛਲਧਾਰੀ ਭੇਵ ਨਾ ਆਇੰਦਾ। ਮਹਾਕਾਲ ਤ੍ਰੈਭਵਨ ਦੇਵੇ ਦਲ, ਏਕਾ ਵਾਰ ਖੇਲ ਖਿਲਾਇੰਦਾ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਮਹਾਕਾਲ ਸੂਰਬੀਰ ਬਲਵਾਨਾ, ਸਾਹਿਬ ਸਤਿਗੁਰ ਆਪ ਜਣਾਈਆ। ਮਹਾਕਾਲ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਮਹਾਕਾਲ ਆਦਿ ਜੁਗਾਦਿ ਮੰਗੇ ਮੰਗ ਧੁਰ ਫ਼ਰਮਾਨਾ, ਨਿਉਂ ਨਿਉਂ ਸੀਸ ਝੁਕਾਈਆ। ਮਹਾਕਾਲ ਦਰ ਦਰਵੇਸ਼ ਦਰ ਦਰਬਾਨਾ, ਅਲਖ ਅਲਖਨਾ ਅਲਖ ਜਗਾਈਆ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਨਿਭਾਈਆ। ਮਹਾਕਾਲ ਹਰਿ ਹਰਿ ਕਾ ਰੰਗ, ਹਰਿ ਹਰਿ ਸਾਚਾ ਆਪ ਬਣਾਇੰਦਾ। ਮਹਾਕਾਲ ਬ੍ਰਹਿਮੰਡ ਵਜਾਏ ਮਰਦੰਗ, ਡੌਰੂ ਡੰਕਾ ਇਕ ਵਖਾਇੰਦਾ। ਮਹਾਕਾਲ ਸੂਰਾ ਸਰਬੰਗ, ਭੈ ਸੀਸ ਨਾ ਕੋਈ ਜਣਾਇੰਦਾ। ਮਹਾਕਾਲ ਲੇਖਾ ਜਾਣੇ ਅੰਧੇਰਾ ਅੰਧ, ਅੰਧ ਅੰਧੇਰ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਕਾਲ ਆਪ ਪਰਗਟਾਇੰਦਾ। ਮਹਾਕਾਲ ਹਰਿ ਪਰਗਟਾਏ, ਹਰਿ ਪੁਰਖ ਵਡੀ ਵਡਿਆਈਆ। ਆਪਣੀ ਇਛਿਆ ਆਪ ਵਿਚ ਟਿਕਾਏ, ਸਾਚੀ ਸਿਖਿਆ ਆਪ ਸਮਝਾਈਆ। ਆਪਣਾ ਲੇਖਾ ਲਿਖਿਆ ਅੱਗੇ ਧਰਾਏ, ਸਾਚੀ ਪੱਟੀ ਆਪ ਪੜ੍ਹਾਈਆ। ਹੁਕਮੀ ਹੁਕਮ ਰਿਹਾ ਜਣਾਏ, ਹਰਿ ਹਾਕਮ ਵੱਡਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਈਆ। ਖੇਲ ਅਵੱਲਾ ਇਕ ਅਕੱਲਾ, ਪੁਰਖ ਪੁਰਖੋਤਮ ਆਪ ਕਰਾਇੰਦਾ। ਜੋਤੀ ਧਾਰ ਸ਼ਬਦੀ ਭੱਲਾ, ਮਹਾਕਾਲ ਹੱਥ ਫੜਾਇੰਦਾ। ਨੌਂ ਨੌਂ ਪਾਏ ਤ੍ਰਥੱਲਾ, ਚਾਰ ਚਾਰ ਮੁਖ ਭਵਾਇੰਦਾ। ਲੇਖਾ ਜਾਣੇ ਘੜੀ ਘੜੀ ਪਲ ਪਲਾ, ਵਾਰ ਥਿਤ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਕਾਲ ਦੀਨ ਦਿਆਲ ਆਪ ਵਸਾਏ ਆਪਣੀ ਧਰਮਸਾਲ, ਧੁਰ ਦਰਬਾਰੇ ਆਪ ਬਹਾਇੰਦਾ। ਧੁਰ ਦਰਬਾਰ ਸੁਹੰਜਣਾ, ਸੋਭਾਵੰਤ ਹਰਿ ਕਰਤਾਰ। ਕਰੇ ਖੇਲ ਆਦਿ ਨਿਰੰਜਣਾ, ਆਦਿ ਜੁਗਾਦੀ ਸਾਚੀ ਕਾਰ। ਲੇਖਾ ਜਾਣੇ ਦੀਨਾਂ ਨਾਥ ਦਰਦ ਦੁੱਖ ਭੈ ਭੰਜਣਾ, ਦੇਵ ਦਾਨਵ ਆਪਣਾ ਰੂਪ ਵਟਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਖੁਲ੍ਹਾਏ ਮਹਾਕਾਲ। ਮਹਾਕਾਲ ਹਰਿ ਭੇਵ ਖੁਲ੍ਹਾਇੰਦਾ, ਬੇਅੰਤ ਬੇਪਰਵਾਹ। ਆਪਣਾ ਰੂਪ ਆਪ ਧਰਾਇੰਦਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰਿਹਾ ਜਣਾ। ਨਵ ਨੌਂ ਚਾਰ ਭੇਵ ਕੋਈ ਨਾ ਪਾਇੰਦਾ, ਸਭ ਬੈਠੇ ਸੀਸ ਝੁਕਾ। ਗੋਬਿੰਦ ਮਹਾਕਾਲ ਓਟ ਰਖਾਇੰਦਾ, ਹੋਏ ਸਹਾਈ ਦੋ ਜਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਕਾਲ ਆਪਣਾ ਨਾਉਂ ਲਏ ਪਰਗਟਾ।

੨੦ ਫੱਗਣ ੨੦੧੭ ਬਿਕ੍ਰਮੀ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ

ਮਹਾਕਾਲ ਰੂਪ ਹਰਿ ਖ਼ਾਲਕ, ਖ਼ਲਕਤ ਆਪਣੀ ਵੇਖ ਵਖਾਈਆ। ਮਹਾਕਾਲ ਆਦਿ ਜੁਗਾਦਿ ਸਲਾਮਤ, ਜੰਮਣ ਮਰਣ ਵਿਚ ਨਾ ਆਈਆ। ਮਹਾਕਾਲ ਕਰੇ ਸਚ ਅਦਾਲਤ, ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹੀਆ। ਮਹਾਕਾਲ ਜ਼ਾਮਨ ਨਾ ਦੇਵੇ ਵਕਾਲਤ, ਆਪਣੇ ਹੱਥ ਰੱਖੇ ਵਡਿਆਈਆ। ਮਹਾਕਾਲ ਆਪੇ ਬਣੇ ਆਪਣਾ ਸਾਲਸ, ਸਾਚੀ ਸਾਲਸੀ ਆਪ ਕਰਾਈਆ। ਮਹਾਕਾਲ ਨਿਰਵੈਰ ਨਿਰਗੁਣ ਏਕਾ ਰੂਪ ਵਖਾਏ ਖ਼ਾਲਸ, ਦੂਸਰ ਅਵਰ ਨਾ ਕੋਇ ਮਿਲਾਈਆ। ਕਲਜੁਗ ਮੇਟੇ ਝੂਠੀ ਨਾਲਸ਼, ਕੂੜੀ ਕਿਰਿਆ ਆਪ ਖਪਾਈਆ। ਆਪਣੇ ਵਕ਼ਤ ਨਾ ਕਰੇ ਕਦੇ ਆਲਸ, ਨਿੰਦਰਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਵੇਖ ਵਖਾਈਆ। ਮਹਾਕਾਲ ਸਾਚੀ ਧਾਰ, ਪਾਰਬ੍ਰਹਮ ਆਪ ਧਰਾਇੰਦਾ। ਮਹਾਕਾਲ ਸਚ ਸਿਕਦਾਰ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਮਹਾਕਾਲ ਸੀਸ ਰੱਖ ਦਸਤਾਰ, ਸਭ ਦੇ ਸੀਸ ਕਟਾਇੰਦਾ। ਮਹਾਕਾਲ ਮਾਰੇ ਮਾਰ, ਸਾਚਾ ਖੰਡਾ ਹੱਥ ਚਮਕਾਇੰਦਾ। ਮਹਾਕਾਲ ਇਕ ਅਖਾੜ, ਨਵ ਨੌਂ ਅਖਾੜਾ ਆਪ ਲਗਾਇੰਦਾ। ਮਹਾਕਾਲ ਉਠਾਏ ਅਗੰਮੀ ਧਾੜ, ਜੁਗ ਜੁਗ ਲੇਖਾ ਪੂਰ ਕਰਾਇੰਦਾ। ਮਹਾਕਾਲ ਹੋਏ ਉਜਿਆਰ, ਜੋਤੀ ਜਲਵਾ ਨੂਰ ਜਗਾਇੰਦਾ। ਮਹਾਕਾਲ ਆਪਣਾ ਸਭ ਤੋਂ ਪਹਿਲਾ ਕਰੇ ਵਾਰ, ਦੂਸਰ ਹੱਥ ਨਾ ਕੋਈ ਉਠਾਇੰਦਾ। ਮਹਾਕਾਲ ਕਰੇ ਕਲ ਖਵਾਰ, ਖ਼ਲਕ ਖ਼ਾਲਕ ਆਪ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਮਹਾਕਾਲ ਸ਼ਾਹ ਅਸਵਾਰਾ, ਅਸਵ ਆਪਣਾ ਆਪ ਦੌੜਾਈਆ। ਮਹਾਕਾਲ ਬਣ ਹਲਕਾਰਾ, ਨਿਰਗੁਣ ਸਰਗੁਣ ਸੇਵ ਕਮਾਈਆ। ਮਹਾਕਾਲ ਵੇਖੇ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੁਲਾਈਆ। ਮਹਾਕਾਲ ਗੁਰਮੁਖ ਫਿਰੇ ਦੁਆਰ ਦੁਆਰਾ, ਅੰਤਰ ਆਤਮ ਕਰੇ ਜਣਾਈਆ। ਮਹਾਕਾਲ ਏਕਾ ਬੋਲੇ ਸਤਿ ਜੈਕਾਰਾ, ਸੋ ਪੁਰਖ ਨਿਰੰਜਣ ਆਪੇ ਗਾਈਆ। ਮਹਾਕਾਲ ਹੰ ਬ੍ਰਹਮ ਕਰੇ ਪਸਾਰਾ, ਆਪਣੀ ਅੰਸ ਆਪਣਾ ਬੰਸ ਵਖਾਈਆ। ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਮਹਾਕਾਲ ਸੂਰਾ ਸਰਬੰਗ, ਹਰਿ ਵੱਡਾ ਵਡ ਅਖਵਾਇੰਦਾ। ਮਹਾਕਾਲ ਬਣ ਮਲੰਗ, ਨਵ ਨੌਂ ਆਪਣਾ ਫੇਰਾ ਪਾਇੰਦਾ। ਮਹਾਕਾਲ ਸ੍ਰਿਸ਼ਟ ਸਬਾਈ ਕਰੇ ਭੰਗ, ਜੋ ਘੜਿਆ ਭੰਨ ਵਖਾਇੰਦਾ। ਮਹਾਕਾਲ ਮਚਾਏ ਅੰਧੇਰ ਅੰਧ, ਸੂਰਜ ਚੰਦ ਨੂਰ ਨੂਰ ਵਿਚ ਛੁਪਾਇੰਦਾ। ਮਹਾਕਾਲ ਲੇਖਾ ਜਾਣੇ ਜਲ ਬਿੰਬ, ਜਲ ਜਲ ਆਪਣੇ ਮੁਖ ਪਾਇੰਦਾ। ਮਹਾਕਾਲ ਲੇਖਾ ਜਾਣੇ ਧਰਤ ਧਵਲ ਵਡ ਮਰਗਿੰਦ, ਸੂਰਬੀਰ ਆਪਣਾ

ਬਲ ਵਖਾਇੰਦਾ। ਮਹਾਕਾਲ ਗਹਿਰ ਗੰਭੀਰ ਗੁਣੀ ਗਹਿੰਦ, ਗੋਬਿੰਦ ਏਕਾ ਓਟ ਰਖਾਇੰਦਾ। ਮਹਾਕਾਲ ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਮੇਲ ਮਿਲਾਵਾ ਇਕ ਸਮਝਾਇੰਦਾ। ਮਹਾਕਾਲ ਸ਼ਬਦ ਲਲਕਾਰਾ, ਦੋ ਜਹਾਨਾਂ ਆਪ ਲਗਾਈਆ। ਤ੍ਰੈ ਤ੍ਰੈ ਲੇਖਾ ਜਾਣੇ ਏਕਾ ਵਾਰਾ, ਅਗੰਮੀ ਧੁਨ ਸਹਿਜ ਸੁਖਦਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰਾ, ਗਲ ਵਿਚ ਪੱਲੂ ਏਕਾ ਪਾਈਆ। ਤੇਰਾ ਭੌ ਭੈ ਨਾ ਝੱਲੇ ਕੋਈ ਵਿਚ ਸੰਸਾਰਾ, ਨਿਰਭੌ ਤੇਰੀ ਵਡ ਵਡਿਆਈਆ। ਤੇਰੀ ਮੂਰਤ ਸੂਰਤ ਮੇਲ ਨਿਆਰਾ, ਪੁਰਖ ਅਕਾਲ ਬੇਪਰਵਾਹੀਆ। ਅਜੂਨੀ ਰਹਿਤ ਤੇਰਾ ਧਾਮ ਨਿਆਰਾ, ਲੋਕਮਾਤ ਦਿਸ ਕਿਸੇ ਨਾ ਆਈਆ। ਪਾਰਬ੍ਰਹਮ ਤੇਰਾ ਰੂਪ ਅਗੰਮ ਅਪਾਰਾ, ਸ਼ਾਹ ਅਸਵਾਰਾ ਆਪ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਮਹਾਕਾਲ ਸਾਚਾ ਘੋੜਾ, ਇਕ ਇਕੱਲਾ ਆਪ ਦੌੜਾਇੰਦਾ। ਉਠ ਉਠ ਭੱਜੇ ਵਕ਼ਤ ਰਹਿ ਗਿਆ ਥੋੜਾ, ਆਪਣਾ ਪੰਧ ਆਪ ਮੁਕਾਇੰਦਾ। ਕਲਜੁਗ ਹਾਰੇ ਬਾਜ਼ੀ ਜਿਉਂ ਸਾਰ ਪਾਸ਼ ਮੋਹਰਾ, ਸ਼ਿਕਸਤ ਨਾ ਕੋਇ ਵਖਾਇੰਦਾ। ਮਹਾਕਾਲ ਆਪਣੇ ਹੱਥ ਉਠਾਏ ਏਕਾ ਡੋਰਾ, ਚੌਦਾਂ ਲੋਕ ਏਕਾ ਵਾਰ ਬੰਨ੍ਹ ਵਖਾਇੰਦਾ। ਮਹਾਕਾਲ ਕਰੇ ਵਾਸ ਅੰਧਘੋਰਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਇੰਦਾ। ਲੱਖ ਚੁਰਾਸੀ ਤੇਰੇ ਨਾਲ ਵਰਤੇ ਅੰਤਮ ਹੋ ਕੇ ਕੋਰਾ, ਪਿਆਰ ਦੁਲਾਰ ਨਾ ਕੋਇ ਵਖਾਇੰਦਾ। ਗੁਰਮੁਖਾਂ ਘਰ ਘਰ ਆਪੇ ਬੌਹੜਾ, ਆਪਣਾ ਘੋੜਾ ਆਪ ਦੌੜਾਇੰਦਾ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਖੰਡਾ ਇਕ ਵਖਾਇੰਦਾ। ਹਰਿ ਕਾ ਰੂਪ ਗਹਿਰ ਗਵਰਾ, ਟਿਪੀ ਬਿੰਦੀ ਆਪ ਸਮਝਾਇੰਦਾ। ਮਾਣਸ ਜਨਮ ਹਰਿਜਨ ਵਿਰਲੇ ਸਵਰਾ, ਜਿਸ ਜਨ ਸਰਵਰ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਮਹਾਕਾਲ ਹਰਿ ਵੇਸ ਅਵੱਲਾ, ਅੱਖਰ ਅੱਖਰ ਨਾ ਕੋਇ ਪੜ੍ਹਾਈਆ। ਲੇਖਾ ਜਾਣੇ ਨੂਰੀ ਅੱਲਾ, ਅੱਲਾ ਅਲਾਹ ਰੂਪ ਵਟਾਈਆ। ਹੱਥ ਰਖਾਏ ਮਤਿਹਰਾ ਭੱਲਾ, ਮਲੰਗ ਸੂਰਾ ਸਰਬੰਗ ਖੁਲੜੇ ਕੇਸ ਫਿਰੇ ਵਾਹੋ ਦਾਹੀਆ। ਆਪਣਾ ਚੋਲਾ ਆਪੇ ਰੰਗਾ, ਨੀਲ ਬਸਤਰ ਬਨ ਬਨਵਾਰੀ ਏਕਾ ਅਲਫ਼ੀ ਗਲ ਵਖਾਈਆ। ਚਾਰੋਂ ਕੁੰਟ ਹੋਕਾ ਦੇਵੇ ਵਾਰੋ ਵਾਰੀ, ਆਪਣੀ ਸਦਾ ਖ਼ੁਦਾ ਆਪ ਸੁਣਾਈਆ। ਲਾਸ਼ਰੀਕ ਬੇਐਬ ਪਰਵਰਦਿਗਾਰੀ, ਕਰੇ ਖੇਲ ਬੇਪਰਵਾਹੀਆ। ਆਪ ਨਿਭਾਵਣ ਆਇਆ ਆਪਣੀ ਲੱਗੀ ਯਾਰੀ, ਯਾਰੀ ਯਾਰ ਨਾਲ ਹੰਢਾਈਆ। ਚੌਦਾਂ ਸਦੀਆਂ ਅੱਲਾ ਰਾਣੀ ਰਹੀ ਕਵਾਰੀ, ਸਾਚਾ ਖੌਂਤ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਅਗੰਮ ਅਪਾਰੀ, ਰੂਪ ਅਨੂਪ ਆਪ ਧਰਾਈਆ। ਮਹਾਕਾਲ ਬਣ ਬਲਕਾਰੀ, ਆਪਣਾ ਖੇਲ ਕਰੇ ਸੱਚਾ ਸ਼ਹਿਨਸ਼ਾਹੀਆ। ਆਪਣਾ ਤਨ ਆਪਣੇ ਬਸਤਰ ਆਪੇ ਰਿਹਾ ਸ਼ੰਗਾਰੀ, ਆਪੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਅੱਲਾ ਰਾਣੀ ਕਵਾਰੀ ਕੰਨਿਆ, ਚੌਦਾਂ ਤਬਕ ਨੈਣ ਉਠਾਈਆ। ਚੌਦਾਂ ਲੋਕ ਵੇਖੇ ਛੱਪਰ ਛੰਨਿਆ, ਸਾਚਾ ਹਾਣੀ ਨਜ਼ਰ ਕੋਈ ਨਾ ਆਈਆ। ਕਲਜੁਗ ਅੰਤਮ ਮਹਾਕਾਲ ਏਕਾ ਮੰਨਿਆ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅੱਲਾ ਰਾਣੀ ਗਲ ਪੱਲੂ ਪਾ, ਨੇਤਰ ਨੈਣਾਂ ਨੀਰ ਵਹਾਇੰਦੀ। ਕਵਣ ਪਤ ਰੱਖੇ ਮੇਰੀ ਮਿਹਰਬਾਂ,

ਏਕਾ ਸਯਦਾ ਸੀਸ ਝੁਕਾਇੰਦੀ। ਤੁਧ ਬਿਨ ਕਵਣ ਕਰੇ ਸਚ ਨਿਆਂ, ਤੇਰਾ ਰਾਹ ਸਦ ਤਕਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਾਲ ਮਹਿਦੀ ਹੱਥਾਂ ਨਾਲ ਰੰਗਾਇੰਦੀ। ਲਾਲ ਮਹਿਦੀ ਰੰਗ ਚੜ੍ਹਾਇਆ ਇਕ ਗੁਲਾਲ, ਸਾਚਾ ਸਗਨ ਮਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਕਿਰਪਾ ਕਰ ਸੱਚੇ ਸਾਈਆ। ਮੇਰਾ ਜੋਬਨ ਨੌਜਵਾਨ, ਲੋਕਮਾਤ ਸਕੇ ਨਾ ਕੋਈ ਹੰਢਾਈਆ। ਚੌਦਾਂ ਸਦੀਆਂ ਰਹੀ ਭਾਲ, ਮਿਲਿਆ ਯਾਰ ਨਾ ਸਾਚਾ ਮਾਹੀਆ। ਬੇਆਬ ਹੋਈ ਬੇਹਾਲ, ਬੇਆਬ ਰਹੀ ਕੁਰਲਾਈਆ। ਨਾ ਕੋਈ ਭੁਲ ਨਾ ਸਵਾਬ, ਗੁਣ ਅਵਗੁਣ ਨਾ ਕੋਇ ਜਣਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਨਾ ਕੋਈ ਦੇਵੇ ਜਗਤ ਸਾਲਾਹੀਆ। ਇਕ ਸੁਣਿਆ ਵਡਾ ਤੇਰਾ ਪਰਤਾਪ, ਦਰ ਆਇਆਂ ਭਿਛਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਮਹਾਕਾਲ ਹਰਿ ਕਰ ਤਿਆਰ, ਸਾਚਾ ਹੁਕਮ ਜਣਾਇੰਦਾ। ਛੈਲ ਛਬੀਲਾ ਪਾਵੇ ਸਾਰ, ਆਪਣਾ ਰੂਪ ਆਪ ਪਰਗਟਾਇੰਦਾ। ਅੱਲਾ ਰਾਣੀ ਵਰੇ ਨਾਰ ਮੁਟਿਆਰ, ਜਗਤ ਰੰਡੇਪਾ ਆਪ ਕਟਾਇੰਦਾ। ਚਾਰ ਯਾਰ ਬਣਾਏ ਨਾਲ ਕਹਾਰ, ਮੁਹੰਮਦ ਪੱਲੂ ਪੱਲੂ ਨਾਲ ਫੜਾਇੰਦਾ। ਹੱਥੀਂ ਮਹਿਦੀ ਵੇਖੇ ਆਪ ਨਿਰੰਕਾਰ, ਲਾਲਨ ਲਾਲ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਕਾਲ ਖੇਲ ਖਿਲਾਇੰਦਾ। ਮਹਾਕਾਲ ਨਰ ਏਕਾ ਵਰ ਨਾਰੀ ਸੁਘੜ ਸੁਵਾਣੀ ਇਕ ਬਣਾਈਆ। ਆਬਹਯਾਤ ਪਿਆਏ ਠੰਡਾ ਪਾਣੀ, ਜਗਤ ਤ੍ਰਿਸ਼ਨ ਪਿਆਸ ਬੁਝਾਈਆ। ਮੁਖ ਨਕ਼ਾਬ ਉਠਾਏ ਦਰਸ ਦਿਖਾਏ ਹਾਣੀਆਂ ਹਾਣੀ, ਨੇਤਰ ਨੈਣ ਨਾਲ ਮਿਲਾਈਆ। ਫਿਰ ਕਲਮਾ ਅਮਾਮ ਸੁਣਾਏ ਧੁਰ ਦੀ ਬਾਣੀ, ਆਇਤ ਸ਼ਰਾਇਤ ਇਕ ਪੜ੍ਹਾਈਆ। ਹੋਏ ਨਿਕਾਹ ਦੋ ਜਹਾਨੀ, ਵਿਛੜ ਕਦੇ ਨਾ ਜਾਈਆ। ਦੇਵੇ ਪਨਾਹ ਹਰਿ ਲਾਸਾਨੀ, ਸਿਰ ਆਪਣਾ ਹੱਥ ਰਖਾਈਆ। ਪਿਛਲੇ ਬਖ਼ਸ਼ੇ ਸਰਬ ਗੁਨਾਹ ਚਾਰ ਯਾਰੀ ਮੁਖ ਸ਼ਰਮਾਨੀ, ਚੌਧਵੀਂ ਚੰਨ ਨਾ ਕੋਇ ਵਡਿਆਈਆ। ਚੌਦਾਂ ਸਦੀਆਂ ਜਿਸ ਦੀ ਸੁਣਦੀ ਆਈ ਕਹਾਣੀ, ਤੀਸ ਬਤੀਸਾ ਰਸਨਾ ਜਿਹਵਾ ਗਾਈਆ। ਅੰਤਮ ਮਿਲੇ ਸ਼ਾਹ ਸੁਲਤਾਨੀ, ਮਹਾਕਾਲ ਰੂਪ ਵਟਾਈਆ। ਅੱਲਾ ਬਣਾਏ ਅੱਲਾ ਹੂ ਰਾਣੀ, ਹੂ ਹੂ ਹਕ ਹਕ ਏਕਾ ਨਾਅਰਾ ਲਾਈਆ। ਦਿਲਦਾਰ ਬਣੇ ਸੱਚਾ ਦਿਲਜਾਨੀ, ਦਿਲਬਰ ਆਪਣਾ ਭੇਵ ਖੁਲ੍ਹਾਈਆ। ਈਦ ਬਕਰੀਦ ਜੋ ਮੰਗਦੀ ਰਹੀ ਕੁਰਬਾਨੀ, ਕਰਬਲਾ ਕੁਰਬਲਾ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਮਾਮਾਂ ਸਿਰ ਅਮਾਮ ਦੋ ਜਹਾਨਾ ਕਰੇ ਆਪਣਾ ਕਾਮ, ਦੋਜ਼ਖ਼ ਬਹਿਸ਼ਤ ਪੀਰ ਪੈਗ਼ੰਬਰ ਇਸ਼ਟ ਆਪਣਾ ਰੂਪ ਜਣਾਈਆ। ਗੁਰਸਿਖਾਂ ਵਡਿਆਈ ਕਲ ਅੰਤ ਵਿਚ ਸ੍ਰਿਸ਼ਟ, ਜਿਸ ਜਨ ਦੀਰਘ ਰੋਗ ਮਿਟਾਏ, ਸ਼ੀਘ੍ਰ ਆਪਣਾ ਦਰਸ ਦਿਖਾਈਆ।

੨੦ ਫੱਗਣ ੨੦੧੭ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਅੱਲਾ ਰਾਣੀ ਰਾਹ ਤਕਾਏ, ਕਵਣ ਵੇਲਾ ਘਰ ਮੀਆਂ ਆਏ। ਆਪਣੀ ਬੀਵੀ ਲਏ ਪਰਨਾਏ, ਜਗਤ ਸਦੀਵੀ ਪੰਧ ਮੁਕਾਏ। ਨੈਣਾਂ ਖੀਵੀ ਰਾਹ ਤਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪ ਉਠਾਏ। ਅੱਲਾ ਰਾਣੀ ਚੜ੍ਹਿਆ ਚਾ, ਹੱਸ

ਹੱਸ ਖ਼ੁਸ਼ੀ ਮਨਾਇੰਦੀ। ਰਾਹ ਤਕੇ ਬੇਪਰਵਾਹ, ਨੇਤਰ ਨੈਣ ਉਠਾਇੰਦਾ। ਸਖ਼ੀਆਂ ਘਰ ਘਰ ਰਹੀ ਸੁਣਾ, ਸਚ ਸਨੇਹੜਾ ਆਪ ਪੁਚਾਇੰਦੀ। ਗੀਤ ਸੁਹਾਗੀ ਲੈਣਾ ਗਾ, ਅੱਖਰ ਇਕ ਪੜ੍ਹਾਇੰਦੀ। ਮੇਰਾ ਹੋਣਾ ਅੰਤ ਨਕਾਹ, ਸਾਬਤ ਸੂਰਤ ਇਕ ਵਖਾਇੰਦੀ। ਪਰਵਰਦਿਗਾਰ ਸਾਹ ਲਏ ਸੁਧਾ, ਹੋਰ ਵਿਚੋਲਾ ਨਾ ਕੋਇ ਬਣਾਇੰਦੀ। ਸਾਚਾ ਮੇਲਾ ਦਏ ਮਲਾ, ਏਕਾ ਘਰ ਵਡਿਆਇੰਦੀ। ਆਪਣੀ ਹੱਥੀਂ ਪਕੜੇ ਬਾਂਹ, ਏਕਾ ਸੁਖਨ ਸੁਣਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਓਟ ਇਕ ਤਕਾਇੰਦੀ। ਅੱਲਾ ਰਾਣੀ ਕਰੇ ਪੁਕਾਰ, ਸਾਚੀ ਸਖ਼ੀਆਂ ਆਖ ਸੁਣਾਈਆ। ਆਓ ਸਈਓ ਗੁੰਦੋ ਹਾਰ, ਕਲੀ ਕਲੀ ਤੋੜ ਲਿਆਈਆ। ਘਰ ਔਣਾ ਪੀਆ ਪ੍ਰੀਤਮ ਕਰ ਪਿਆਰ, ਪ੍ਰੇਮ ਵਛੌਣਾ ਰਹੀ ਵਛਾਈਆ। ਸੇਵਾ ਕਰੇ ਅਪਰ ਅਪਾਰ, ਆਪਣੀ ਸੇਵਾ ਆਪ ਸਮਝਾਈਆ। ਹਉਂ ਘੋਲੀ ਹਉਂ ਘੋਲੀ ਚਰਨ ਕਵਲ ਜਾਵਾਂ ਬਲਹਾਰ, ਚਰਨ ਧੂੜੀ ਮਸਤਕ ਟਿੱਕਾ ਲਾਈਆ। ਮੀਆਂ ਦਰਸ ਦੇਵੇ ਧੁਰ ਦਰਬਾਰ, ਮੈਂ ਨਿਮਾਣੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਈਆ। ਆਓ ਸਈਓ ਦਿਓ ਸਲਾਹ, ਰਲ ਮਿਲ ਮੰਗਲ ਗਾਈਏ। ਮੇਰਾ ਮੀਆਂ ਘਰ ਜਾਏ ਆ, ਕਵਣ ਵੇਸ ਕਵਣ ਰੂਪ ਕਵਣ ਰੰਗ ਰੰਗ ਚੜ੍ਹਾਈਏ। ਕਵਣ ਘਰ ਸੁਹੇਲਾ ਸੁਹੰਜਣਾ ਦਏ ਸੁਹਾ, ਕਵਣ ਮਾਟੀ ਪੋਚ ਪੁਚਾਈਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗਾਂ ਤੇਰੀ ਦੁਆ, ਤੇਰੇ ਅੱਗੇ ਸੀਸ ਝੁਕਾਈਏ। ਅੱਲਾ ਰਾਣੀ ਉਠ ਉਠ ਵੇਖੇ ਚਾਰੋਂ ਕੁੰਟ ਨੈਣ ਉਠਾਈਆ। ਕਵਣ ਵੇਖੇ ਮੇਰੇ ਲੇਖੇ, ਲੇਖਾ ਆਪਣੇ ਹੱਥ ਰਖਾਈਆ। ਕਵਣ ਰੂਪ ਧਾਰੇ ਭੇਸੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਵਣ ਸਵਾਰ ਆਏ ਨਰ ਨਰੇਸ਼ੇ, ਕਵਣ ਅਸਵ ਲਏ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗੇ ਸੱਚਾ ਵਰ, ਤੇਰੇ ਚਰਨ ਸੱਚੀ ਸਰਨਾਈਆ। ਮੇਰਾ ਮਾਹੀ ਸਾਚਾ ਔਣਾ, ਉਠ ਉਠ ਰਾਹ ਤਕਾਇੰਦੀ। ਸਖ਼ੀਆਂ ਮਿਲ ਮਿਲ ਮੰਗਲ ਗੌਣਾ, ਸੋਹੰ ਢੋਲਾ ਇਕ ਸੁਣਾਇੰਦੀ। ਆਪਣੀ ਹੱਥੀਂ ਨੇਤਰ ਕੱਜਲ ਪੌਣਾ, ਧਾਰ ਦੋ ਧਾਰ ਆਪ ਬਣਾਇੰਦੀ। ਨੀਵੀਂ ਹੋ ਹੋ ਆਪੇ ਬਹਿਣਾ, ਚਰਨਾਂ ਹੇਠ ਆਪਣਾ ਸੀਸ ਰਖਾਇੰਦੀ। ਹਉਂ ਸੇਵਕ ਮੰਨਾਂ ਤੇਰਾ ਕਹਿਣਾ, ਭੁਲ ਕਦੇ ਨਾ ਜਾਇੰਦੀ। ਔਖਾ ਹੋਇਆ ਵਿਛੋੜਾ ਸਹਿਣਾ, ਚੌਦਾਂ ਲੋਕ ਆਪ ਕੁਰਲਾਇੰਦੀ। ਤੇਰਾ ਪ੍ਰੇਮ ਮੇਰਾ ਗਹਿਣਾ, ਤੇਰਾ ਨੇਮ ਮੇਰਾ ਅੰਗ ਅੰਗੀਕਾਰ ਇਕ ਵਖਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਮਨਾਇੰਦੀ। ਅੱਲਾ ਰਾਣੀ ਨੇਤਰ ਉਠਾ, ਸਾਚੀ ਸਖ਼ੀਆਂ ਨਾਲ ਰਲਾਈਆ। ਪਰਵਰਦਿਗਾਰ ਔਣਾ ਬੇਪਰਵਾਹ, ਬੇਐਬ ਨਾਮ ਖ਼ੁਦਾਈਆ। ਮੇਰਾ ਪਰਦਾ ਦਏ ਉਠਾ, ਆਪਣਾ ਪਰਦਾ ਆਪੇ ਲਾਹੀਆ। ਸਾਚੇ ਪੀੜ੍ਹੇ ਰੰਗਲੇ ਲਏ ਬਹਾ, ਬਾਢੀ ਆਪੇ ਘਾੜਤ ਲਏ ਘੜਾਈਆ। ਬਣੇ ਤਰਖਾਨ ਸੱਚਾ ਸ਼ਹਿਨਸ਼ਾਹ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਮਹਾਕਾਲ ਦਏ ਸਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਏਕਾ ਥਾਈਂਆ। ਮਹਾਕਾਲ ਕਰੇ ਵਿਚਾਰ, ਆਪਣੀ ਕਲ ਆਪੇ ਧਾਰਿਆ। ਕਵਣ ਖੇਲ ਕਰਾਂ ਵਿਚ ਸੰਸਾਰ, ਚੌਦਾਂ ਲੋਕ ਹੋਏ ਉਜਿਆਰਿਆ। ਕਵਣ ਰੂਪ ਵਰਾਂ ਨਾਰ, ਨਾਰੀ ਆਪਣਾ ਅੰਗ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਤਾ ਆਪ ਪਕਾ ਲਿਆ। ਸਾਚਾ ਮਤਾ ਆਪ ਪਕਾਇੰਦਾ, ਹਰਿ ਹਰਿ ਪੁਰਖ ਅਕਾਲ। ਮਹਾਕਾਲ ਆਪ ਅਖਵਾਇੰਦਾ, ਦੀਨਾਂ

ਬੰਧਪ ਦੀਨ ਦਿਆਲ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਹੋ ਨਿਹਾਲ। ਆਪਣੇ ਸੀਸ ਤਾਜ ਟਿਕਾਇੰਦਾ, ਸ਼ਾਹ ਪਾਤਸ਼ਾਹ ਖੇਲੇ ਖੇਲ ਕੰਗਾਲ। ਆਪਣਾ ਲੇਖਾ ਪਹਿਲੋਂ ਆਪ ਲਿਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬੇਮਿਸਾਲ। ਬੇਮਿਸਾਲ ਪ੍ਰਭ ਹੋਇਆ, ਲੇਖਾ ਲਿਖਣ ਵਿਚ ਨਾ ਆਈਆ। ਆਪਣੇ ਜੇਹਾ ਅਵਰ ਨਾ ਵੇਖੇ ਕੋਆ, ਦੂਸਰ ਅਵਰ ਨਾ ਕੋਇ ਵਡਿਆਈਆ। ਆਪਣੀ ਜਾਣੇ ਆਪੇ ਸੋਆ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਲੈ ਕੇ ਆਏ ਢੋਆ, ਵਸਤ ਅਮੋਲਕ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਇਕ ਸੁਣਾਈਆ। ਸਚ ਸੰਦੇਸ਼ ਸੁਣਾਇੰਦਾ, ਅਕਲ ਕਲ ਹਰੀ ਹਰਿ ਧਾਰ। ਸੰਮਤ ਸਤਾਰਾਂ ਵੇਖ ਵਖਾਇੰਦਾ, ਬੀਸ ਬੀਸਾ ਕਰ ਪਿਆਰ। ਅੱਲਾ ਰਾਣੀ ਆਪ ਉਠਾਇੰਦਾ, ਸੋਈ ਰਹੇ ਨਾ ਵਿਚ ਸੰਸਾਰ। ਗ਼ਫ਼ਲਤ ਸਭ ਦੀ ਆਪ ਗਵਾਇੰਦਾ, ਉਲਫ਼ਤ ਆਪਣੀ ਦੱਸ ਨਿਰੰਕਾਰ। ਆਪਣਾ ਖੇਲ ਆਪ ਕਰਾਇੰਦਾ, ਖ਼ਾਲਕ ਖ਼ਲਕ ਰੂਪ ਨਿਰਾਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇਵੇ ਏਕਾ ਵਾਰ। ਸਚ ਸਨੇਹੜਾ ਦੇਵਣਾ, ਕਿਰਪਾ ਨਿਧ ਗੁਣ ਨਿਧਾਨ। ਚੌਦਾਂ ਤਬਕ ਏਕਾ ਨਾਉਂ ਸੇਵਣਾ, ਏਕਾ ਸ਼ਬਦ ਇਕ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਮਹਾਕਾਲਾ, ਭਗਵਨ ਆਪਣਾ ਖੇਲ ਖਿਲਾਈਆ। ਆਪੇ ਵੇਖਣਹਾਰਾ ਆਪਣੀ ਧਰਮਸਾਲਾ, ਆਪਣੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੂਪ ਆਪ ਧਰਾਈਆ। ਆਪਣਾ ਰੂਪ ਆਪੇ ਧਰ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਕਰਨੀ ਆਪੇ ਕਰ ਕਰ, ਕਰਤਾ ਪੁਰਖ ਆਪ ਵੇਖ ਵਖਾਇੰਦਾ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪਣਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਾਰ ਥਿਤ ਥਿਤ ਵਾਰ ਆਪਣੇ ਹੱਥ ਰਖਾਇੰਦਾ। ਵਾਰ ਥਿਤ ਸਤਾਰਾਂ ਹਾੜ, ਪਰਵਰਦਿਗਾਰ ਆਪ ਜਣਾਇੰਦਾ। ਹਰਿ ਜੂ ਬਣੇ ਸਾਚਾ ਲਾੜ, ਸੀਸ ਜਗਦੀਸ ਸੇਹਰਾ ਇਕ ਲਗਾਇੰਦਾ। ਕਰੇ ਖੇਲ ਅਪਰ ਅਪਾਰ, ਲੋਕ ਪਰਲੋਕ ਵੇਖ ਵਖਾਇੰਦਾ। ਟੱਪਦਾ ਜਾਏ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਪਾਰ ਕਰਾਇੰਦਾ। ਅੱਲਾ ਰਾਣੀ ਕਰੇ ਪਿਆਰ, ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੰਦੇਸ਼ ਇਕ ਸੁਣਾਇੰਦਾ। ਸਚ ਸੰਦੇਸ਼ ਹਰਿ ਸੁਣਾਇਆ, ਸ਼ਬਦੀ ਸ਼ਬਦ ਗੁਫ਼ਤਾਰ। ਆਪਣਾ ਹੁਕਮ ਆਪ ਜਣਾਇਆ, ਆਪੇ ਹੋਏ ਦੇਵਣਹਾਰ। ਤੇਰਾ ਮੰਦਰ ਦਏ ਸੁਹਾਇਆ, ਦਿਨ ਥੋੜੇ ਰਹਿ ਗਏ ਚਾਰ। ਦਰ ਘਰ ਆਏ ਲਏ ਪਰਨਾਇਆ, ਛੈਲ ਛਬੀਲਾ ਏਕੰਕਾਰ। ਤੇਰੀ ਰਾਂਗਲੀ ਮਹਿੰਦੀ ਵੇਖੇ ਅਪਰ ਅਪਾਰ। ਅੰਦਰ ਬਾਹਿਰ ਖੋਜ ਖੁਜਾਇਆ, ਤੇਰੇ ਨੈਣ ਤਰਕਸ਼ ਵੇਖੇ ਤੇਜ ਕਟਾਰ। ਦੋ ਜਹਾਨਾਂ ਤੀਰ ਚਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਲਏ ਮਨਾਇਆ। ਅੱਲਾ ਰਾਣੀ ਸੁਣ ਸੰਦੇਸ਼, ਪਹਿਲੀ ਚੇਤਰ ਖ਼ੁਸ਼ੀ ਮਨਾਵਨੀ। ਸਾਚੇ ਸਾਹਿਬ ਕਰਿਆ ਵੇਸ, ਮਸਤਕ ਆਏ ਧੂੜੀ ਲਾਵਨੀ। ਤੇਰਾ ਮੇਲਾ ਰਹੇ ਹਮੇਸ਼, ਏਕਾ ਮੰਗਾਂ ਤੇਰੀ ਜ਼ਾਮਨੀ। ਬਿਰਹੋਂ ਵੈਰਾਗਨ ਖੁਲ੍ਹੜੇ ਕੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਕਰਨੀ ਭਾਵਨੀ। ਖੁਲ੍ਹੜੇ ਕੇਸ ਨੇਤਰ ਨੀਰ, ਨੈਣਾਂ ਛਹਿਬਰ ਲਾਈਆ। ਚੁੱਪ ਕਰਾਇਨ ਛੋਟੇ ਵੀਰ, ਈਸਾ ਮੂਸਾ ਸੰਗ ਰਲਾਈਆ। ਮੁਹੰਮਦ ਬੰਨ੍ਹੇ ਨਾ ਕੋਈ ਧੀਰ,

ਅਹਿਮਦ ਹੋਏ ਨਾ ਕੋਈ ਸਹਾਈਆ। ਨਾਤਾ ਤੁਟਾ ਦਸਤਗੀਰ, ਦਸਤ ਬਰਦਾਰ ਹੋਇਆ ਆਪ ਖ਼ੁਦਾਈਆ। ਜਗਤ ਵਿਛੋੜੇ ਪਾੜੇ ਚੀਰ, ਲੀਰ ਲੀਰ ਆਪ ਲਮਕਾਈਆ। ਏਕਾ ਮਿਲੇ ਸੱਚਾ ਪੀਰ, ਬੇਨਜ਼ੀਰ ਜਿਸ ਦੀ ਸ਼ਹਿਨਸ਼ਾਹੀਆ। ਮੇਰੀ ਬਦਲੇ ਆਣ ਤਕ਼ਦੀਰ, ਤਦਬੀਰ ਆਪਣੀ ਲਏ ਬਣਾਈਆ। ਮੇਰੀ ਆਪਣੀ ਹੱਥੀਂ ਲਿਖੇ ਫੇਰ ਤਕ਼ਸੀਰ, ਆਪਣੀ ਤਸਬੀ ਮੇਰੇ ਗਲ ਪਾਈਆ। ਆਪਣੀ ਚੋਟੀ ਚਾੜ੍ਹੇ ਫੜ ਅਖ਼ੀਰ, ਰਾਹ ਵਿਚ ਨਾ ਕੋਈ ਅਟਕਾਈਆ। ਮੇਰਾ ਤੁਟੇ ਜਗਤ ਜ਼ੰਜੀਰ, ਤੋੜਨਹਾਰਾ ਇਕ ਅਖਵਾਈਆ। ਜਿਸ ਨੂੰ ਗੌਂਦੇ ਮਨੌਂਦੇ ਰਹੇ ਪੀਰ ਫ਼ਕੀਰ, ਸੋ ਮੇਰਾ ਸੱਚਾ ਮਾਹੀਆ। ਕਵਣ ਵੇਲਾ ਆਏ ਘਤ ਵਹੀਰ, ਮੈਂ ਬੈਠੀ ਰਾਹ ਤਕਾਈਆ। ਮੇਰੀ ਬਦਲ ਨਾ ਜਾਏ ਦਲੀਲ, ਛੈਲ ਛਬੀਲ ਏਕਾ ਵਸੇ ਸੱਚਾ ਸ਼ਹਿਨਸ਼ਾਹੀਆ। ਅੰਤਮ ਕਰਾਂ ਤੇਰੇ ਅੱਗੇ ਅਪੀਲ, ਮੇਰੀ ਦੇਵੇ ਨਾ ਕੋਈ ਗਵਾਹੀਆ। ਬਿਨ ਤੇਰੇ ਦਿਸੇ ਨਾ ਕੋਈ ਵਕੀਲ, ਜੋ ਬਰੀ ਸਾਫ਼ ਦਏ ਕਰਾਈਆ। ਤੂੰ ਬਨਵਾਰੀ ਬਸਤਰ ਪਹਿਨ ਨੀਲ, ਗੋਬਿੰਦ ਮਤ ਗਿਆ ਸਮਝਾਈਆ। ਤੂੰ ਖ਼ਾਲਕ ਵੇਖ ਖ਼ਲੀਲ, ਖ਼ਾਲਕ ਤੇਰਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਾਰ ਔਣਾ ਘਰ, ਮੈਂ ਨਿਮਾਣੀ ਬਿਰਹੋਂ ਕੁੱਠੀ ਬੈਠੀ ਰਾਹ ਤਕਾਈਆ। ਰਾਹ ਤਕਾਂ ਤੇਰਾ ਮਾਹੀਆ, ਦਿਵਸ ਰੈਣ ਪ੍ਰਭਾਤ। ਘਰ ਆ ਮੈਂਡੇ ਸਾਈਂਆ, ਦੇ ਆਪਣਾ ਦਰਸ ਸੁਗਾਤ। ਮੇਰੀ ਚੌਦਾਂ ਸਦੀਆਂ ਦੀ ਧੋ ਸ਼ਾਹੀਆ, ਆਪਣੀ ਹੱਥੀਂ ਫੜ ਕ਼ਲਮ ਦਵਾਤ। ਮੈਂ ਤੇਰੇ ਮਗਰ ਦਿਆਂ ਦੁਹਾਈਆ, ਤੂੰ ਬੈਠਾ ਰਹਿਉਂ ਇਕ ਇਕਾਂਤ। ਮੈਂ ਗਲੀਆਂ ਹੂੰਝ ਹੂੰਝ ਸਾਫ਼ ਕਰਾਈਆ, ਅੰਤਮ ਦੇਣੀ ਆ ਨਜਾਤ। ਮੈਂ ਤੇਰੇ ਅੱਗੇ ਔਂਸੀਆਂ ਪਾਈਆਂ, ਮੇਰਾ ਛੁੱਟ ਨਾ ਜਾਏ ਤੇਰਾ ਸਾਥ। ਮੈਂ ਗਲ ਤੇਰੇ ਵਿਚ ਬਾਹੀਂਆਂ ਅੜਾਈਆ, ਮੈਨੂ ਲਗੌਣਾ ਆਪਣੇ ਘਾਟ। ਮੈਂ ਤੇਰੇ ਚਰਨਾਂ ਦਿਆਂ ਦੁਹਾਈਆ, ਤੇਰਾ ਦਿਸੇ ਸਾਚਾ ਹਾਟ। ਇਕੋ ਵਸਤ ਮੰਗਣ ਆਈਆ, ਸਾਚਾ ਲਾਹਾ ਲਵਾਂ ਖਾਟ। ਅੰਤ ਤੇਰੀ ਤੇਰੇ ਰੰਗ ਸਮਾਈਆ, ਦੂਸਰ ਅਵਰ ਨਾ ਕੋਈ ਚਾਟ। ਤੇਰਾ ਪਲੰਘ ਰੰਗੀਲਾ ਮੇਰੀ ਸੇਜ ਸੁਹਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਨਿਮਾਣੀ ਤੱਕਾਂ ਤੇਰੀ ਵਾਟ। ਵਾਟ ਤਕੇਂਦੜੀ ਥੱਕੀ ਨੱਢੀ, ਬਾਲੀ ਬੁਧ ਅਞਾਣ। ਕਵਣ ਔਗੁਣ ਮੈਂ ਨਿਮਾਣੀ ਛੱਡੀ, ਮੇਰਾ ਸੁੱਕਿਆ ਦੀਨ ਇਮਾਨ। ਕਵਣ ਵਿਛੋੜਾ ਘਰੋਂ ਕੱਢੀ, ਬਿਰਹੋਂ ਮਾਰਿਆ ਨਿਰਾਲਾ ਬਾਣ। ਲੱਭਦੀ ਫਿਰਦੀ ਰਹੀ ਚੌਦਾਂ ਸਦੀ, ਤੇਰਾ ਮਿਲਿਆ ਨਾ ਸਚ ਨਿਸ਼ਾਨ। ਫਿਰਦੀ ਰਹੀ ਤੇਰੇ ਹੁਕਮ ਬੱਧੀ, ਤੂੰ ਹੈ ਅਭੁਲ ਮਿਹਰਵਾਨ। ਮੈਂ ਕਰੂੰ ਗੁਜ਼ਾਰਾ ਤੇਰੇ ਘਰ ਖਾ ਖਾ ਅੱਧੀ, ਤੇਰਾ ਮਨਦੀ ਰਹੂੰ ਫ਼ਰਮਾਨ। ਮੈਂ ਹੋਈ ਦੁਹਾਗਣ ਬੁੱਢੀ, ਕਬੁੱਧ ਡੂੰਮਣੀ ਫਿਰਾਂ ਵਿਚ ਸੁੰਞ ਮਸਾਣ। ਅੰਤਮ ਵਾਸਤਾ ਤੇਰੇ ਚਰਨਾਂ ਦਾ ਆਪਣੇ ਘਰ ਆਪੇ ਸੱਦੀਂ, ਤੇਰੇ ਓਤੋਂ ਹੋਵਾਂ ਕੁਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੀਂ ਧੁਰ ਫ਼ਰਮਾਨ। ਧੁਰ ਫਰਮਾਨ ਸੁਣਾਇੰਦਾ, ਪੁਰਖ ਅਕਾਲ ਅਗੰਮ। ਸੋਈ ਸੁਵਾਣੀ ਆਪ ਉਠਾਇੰਦਾ, ਇਕ ਜਣਾਏ ਸਾਚਾ ਕੰਮ। ਚੌਦਾਂ ਤਬਕਾਂ ਤੇਰੀ ਸੇਵਾ ਲਾਇੰਦਾ, ਕਿਸੇ ਕਲਬੂਤ ਅੰਦਰ ਰਹਿਣ ਨਾ ਦੇਣਾ ਦਮ। ਪੁਰਖ ਅਬਿਨਾਸ਼ੀ ਫੇਰ ਮੇਲ ਮਿਲਾਇੰਦਾ, ਤੇਰਾ ਬੇੜਾ ਦੇਵੇ ਬੰਨ੍ਹ। ਆਪਣੇ ਘੋੜੇ ਆਪ ਚੜ੍ਹਾਇੰਦਾ, ਲੇਖਾ ਮੁਕਾਏ ਚੌਦਵੀਂ ਚੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕ ਸੰਦੇਸ ਸੁਣਾਏ ਕੰਨ। ਸੁਨਣਾ ਕੰਨ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਪੀਰ ਫ਼ਕੀਰਾਂ ਦੇਣਾ ਇਕ ਗਿਆਨ, ਸ਼ਾਹ ਪਾਤਸ਼ਾਹ ਆਪ ਸੁਣਾਇੰਦਾ।

ਸੋ ਪੁਰਖ ਨਿਰੰਜਣ ਨੌ ਜਵਾਨ, ਆਪਣਾ ਰੂਪ ਆਪ ਪਰਗਟਾਇੰਦਾ। ਹੰ ਬ੍ਰਹਮ ਇਕ ਨਿਸ਼ਾਨ, ਲੋਕਮਾਤ ਵੇਖ ਵਖਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਹਾਂ ਵਿਚੋਲਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾਰੀ ਕੰਤ ਸਰਬ ਪਰਨਾਇੰਦਾ।

ਸਖ਼ੀਓ ਮੇਰਾ ਦੂਲਹਾ ਔਣਾ, ਇਕ ਅਕੱਲਾ ਪਰਵਰਦਿਗਾਰ। ਮੈਂ ਦੁਲਹਣ ਬਣ ਬਣ ਮੁਖ ਸ਼ਰਮੌਣਾ, ਨੇਤਰ ਨੈਣ ਨਾ ਸਕਾਂ ਉਠਾਲ। ਜਿਸ ਨੇ ਮੇਰਾ ਪਰਦਾ ਲੌਹਣਾ, ਮੇਰੀ ਵੇਖੇ ਸਚ ਨੁਹਾਰ। ਆਪਣਾ ਦਰਸ ਆਪ ਵਖੌਣਾ, ਨੂਰੀ ਜਲਵਾ ਨਿਰਾਕਾਰ। ਮੈਂ ਨਿਮਾਣੀ ਗਲ ਲਗੌਣਾ, ਬਖ਼ਸ਼ੇ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਕਰਨੇ ਆਏ, ਕ਼ਾਦਰ ਕਰਤਾ ਬੇਪਰਵਾਹ। ਮੇਰਾ ਭੌ ਨਿਰਭੈ ਡਰਨਾ ਲਾਹੇ, ਏਕਾ ਦੇਵੇ ਸਚ ਸਲਾਹ। ਆਪਣਾ ਘਰ ਦਏ ਵਖਾਏ, ਘਰ ਸੱਚਾ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਮਿਹਰਵਾਂ। ਮਿਹਰਬਾਨ ਮੇਰੀ ਸਲਾਮ ਅਲੈਕਮ, ਸਲਾਮ ਕਰੇ ਪਰਨਾਮ। ਮੇਰਾ ਤੇਰਾ ਏਕਾ ਦਾਮ, ਦਾਮਨਗੀਰ ਦੋ ਜਹਾਂ। ਮੇਰਾ ਤੇਰਾ ਏਕਾ ਕਾਮ, ਕਾਮਨੀ ਕਾਮਨ ਹਿਰਸ ਗਈ ਮਿਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਥਾਂ। ਸਾਚਾ ਥਾਨ ਮੰਗੇ ਮਾਰੇ ਬੋਲੀ, ਰੁੱਸ ਰੁੱਸ ਆਪਣੀ ਕਰਵਟ ਬਦਲਾਈਆ। ਮੈਂ ਅੰਞਾਣੀ ਭੋਲੀ ਭਾਲੀ, ਤੇਰੀ ਸਮਝ ਮੇਰੀ ਸਮਝ ਵਿਚ ਨਾ ਆਈਆ। ਤੇਰੀ ਵੇਖੀ ਰਤੜੀ ਡੋਲੀ, ਤੇਰੇ ਕਹਾਰ ਰਹੇ ਉਠਾਈਆ। ਮੇਰਾ ਭਾਰ ਰਹੇ ਤੋਲੀ, ਕੰਧੇ ਨਾਲ ਕੰਧਾ ਮਿਲਾਈਆ। ਮੇਰੇ ਨਾਲ ਮੇਰੀ ਇਛਿਆ ਬਣੇ ਗੋਲੀ, ਦੋਏ ਜੋੜ ਵਾਸਤਾ ਰਹੀ ਪਾਈਆ। ਜੇ ਪਿੱਛੇ ਰਹਿ ਗਈ ਖੇਡੂੰ ਹੋਲੀ, ਘਰ ਘਰ ਵਿਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਦੇਣੀ ਵਡਿਆਈਆ। ਤੇਰੀ ਇਛਿਆ ਜਾਵੇ ਛੱਡ, ਤੇਰੇ ਨਾਲ ਰਹਿਣ ਨਾ ਪਾਇਆ। ਤੇਰੇ ਅੰਦਰੋਂ ਦੇਵੇ ਕੱਢ, ਕਰੇ ਆਪ ਸਫ਼ਾਇਆ। ਆਪਣੀ ਵਿਚੋਂ ਲਏ ਆਪੇ ਰੱਖ, ਕਰੇ ਖੇਲ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਨੱਥ ਸੁਹਾਗ ਦਏ ਘੜਾਇਆ। ਨੱਥ ਸੁਹਾਗ ਤੇਰੀ ਘਾੜਨ ਘੜਤ, ਸਤਿ ਪੁਰਖ ਨਿਰੰਜਣ ਆਪ ਘੜਾਈਆ। ਆਪਣੇ ਤਾਜ ਜੜੇ ਜੜਤ, ਤੇਰੀ ਇਛਿਆ ਪੂਰ ਕਰਾਈਆ। ਤੇਰਾ ਨੇਤਰ ਸੋਹੰ ਅੱਖਰ ਏਕਾ ਪੜ੍ਹਤ, ਸੋਲਾਂ ਸ਼ਿੰਗਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਨੱਥ ਦਏ ਸਮਝਾਈਆ। ਤੇਰੀ ਨੱਥ ਸ਼ਬਦ ਡੋਰ, ਹਰਿ ਸਾਚਾ ਆਪ ਘੜਾਇੰਦਾ। ਕਲਜੁਗ ਅੰਤਮ ਪਕੜੇ ਠਗ ਚੋਰ, ਏਕਾ ਬੰਧਨ ਪਾਇੰਦਾ। ਚਾਰ ਯਾਰੀ ਤੇਰੇ ਅੱਗੇ ਦੇਵੇ ਤੋਰ, ਤੇਰੀ ਹੱਥੀਂ ਆਪ ਮਿਟਾਇੰਦਾ। ਵੇਖਣਹਾਰਾ ਅੰਧਘੋਰ, ਸੂਰਤ ਸ਼ਬਦੀ ਆਪ ਬਣਾਇੰਦਾ। ਆਪੇ ਜਾਣੇ ਆਪਣਾ ਜ਼ੋਰ, ਜੋਰੂ ਜ਼ਰ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਇੰਦਾ। ਤੇਰੀ ਨੱਥ ਬਲਾਕ, ਹਰਿ ਹਰਿ ਆਪ ਸਮਝਾਈਆ। ਤੇਰੀ ਉਡਦੀ ਵੇਖੇ ਖ਼ਾਕ, ਚੌਦਾਂ ਲੋਕ ਪਏ ਦੁਹਾਈਆ । ਸ਼ਾਹ ਨਵਾਬ ਅਸਵ ਘੋੜੇ ਚੜ੍ਹਿਆ ਰਾਕ, ਦਸਤਗੀਰ ਸੱਚਾ ਸ਼ਹਿਨਸ਼ਾਹੀਆ। ਸ਼ਾਹ

ਪਾਤਸ਼ਾਹ ਮਾਰੇ ਪਹਿਲੋ ਇਕ ਪਲਾਕ, ਸੀਸ ਆਪਣੇ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਸਮਝਾਈਆ। ਤੇਰੀ ਨੱਥ ਵੇਖੇ ਮੋਤੀ, ਮਨਕ ਮਨਕਾ ਵੇਖ ਵਖਾਇੰਦਾ। ਸਦੀ ਚੌਦਵੀਂ ਕੱਢੇ ਵਾਸਨਾ ਖੋਟੀ, ਵਾਸਤਕ ਆਪਣਾ ਰੂਪ ਜਣਾਇੰਦਾ। ਪੀਰ ਪੈਗੰਬਰ ਫੜ ਫੜ ਲਾਹੇ, ਜੋ ਚੜ੍ਹ ਚੜ੍ਹ ਬੈਠੇ ਚੋਟੀ, ਆਪਣੇ ਚਰਨਾ ਹੇਠ ਦਬਾਇੰਦਾ। ਸਭਦਾ ਭੰਨ੍ਹੇ ਹੁੱਕਾ ਲੋਟੀ, ਹੁਕਮ ਹਾਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਸਮਾਇੰਦਾ। ਤੇਰੇ ਨੱਕ ਨੱਥ ਪਾਏ ਸੁਹਾਗ, ਸੋਭਾਵੰਤ ਵਡੀ ਵਡਿਆਈਆ। ਪਹਿਲੋਂ ਧੋਵੇ ਤੇਰਾ ਦਾਗ਼, ਆਪਣੀ ਹੱਥੀਂ ਸਾਫ਼ ਕਰਾਈਆ। ਫੇਰ ਉਪਜਾਏ ਇਕ ਵੈਰਾਗ, ਵੈਰਾਗਣ ਹੋ ਹੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਕੰਤ ਦਏ ਸਮਝਾਈਆ। ਤੇਰਾ ਕੰਤ ਇਕ ਖ਼ੁਦਾਵੰਦ, ਖ਼ੁਦੀ ਖ਼ੁਦ ਆਪ ਮਿਟਾਇੰਦਾ। ਤੇਰਾ ਰੂਪ ਵੇਖੇ ਨੂਰ ਨੂਰਾਨਾ ਚੰਦ, ਸੀਤਲ ਸੀਤਲ ਧਾਰ ਵਹਾਇੰਦਾ। ਤੇਰੇ ਦਵਾਰ ਆਏ ਮੁਕਾਏ ਪੰਧ, ਪਾਂਧੀ ਆਪਣਾ ਪੰਧ ਨਾ ਕੋਇ ਰਖਾਇੰਦਾ। ਤੇਰਾ ਖ਼ੁਸ਼ੀ ਕਰੇ ਬੰਦ ਬੰਦ, ਆਪ ਆਪਣੇ ਅੰਗ ਲਗਾਇੰਦਾ। ਇਕ ਜਣਾਏ ਸਾਚਾ ਪਰਮਾਨੰਦ, ਪਰਮ ਪੁਰਖ ਖੇਲ ਖਿਲਾਇੰਦਾ। ਨਿਉਂ ਨਿਉਂ ਸੁਨਣ ਸਾਚਾ ਛੰਦ, ਸੋਹੰ ਸ਼ਬਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਅੱਲਾ ਰਾਣੀ ਪਾਏ ਵਾਸਤਾ, ਵਾਸਤਕ ਤੇਰੀ ਇਕ ਸਰਨਾਈਆ। ਕਿਉਂ ਚਲੇ ਆਹਿਸਤਾ ਆਹਿਸਤਾ, ਤੇਰੀ ਰਫ਼ਤਾਰ ਦਿਸ ਕਿਸੇ ਨਾ ਆਈਆ। ਮੈਂ ਤੱਕਾਂ ਤੇਰੀ ਆਮਦਾ, ਆਮਦ ਵਿਚ ਖ਼ੁਸ਼ੀ ਮਨਾਈਆ। ਤੇਰੀ ਖ਼ੁਸ਼ੀ ਖੇਲ ਦੋ ਜਹਾਨ ਦਾ, ਦੋ ਜਹਾਨਾਂ ਤੇਰੀ ਸੱਚੀ ਸ਼ਹਿਨਸ਼ਾਹੀਆ। ਆਪਣਾ ਮੀਆਂ ਆਪਣੀ ਬੀਵੀ ਆਪ ਪਛਾਣਦਾ, ਖ਼ਾਵੰਦ ਇਕ ਵਡੀ ਵਡਿਆਈਆ। ਸਾਚਾ ਮੰਦਰ ਆਪ ਸੁਹਾਂਵਦਾ, ਪਤਿ ਪਰਮੇਸ਼ਵਰ ਸਾਚਾ ਮਾਹੀਆ। ਆਪਣੀ ਖੇਲ ਆਪੇ ਜਾਣਦਾ, ਕੋਈ ਲਿਖੇ ਨਾ ਕ਼ਲਮ ਸ਼ਾਹੀਆ। ਮਹਾਕਾਲ ਖੇਲ ਸ੍ਰੀ ਭਗਵਾਨ ਦਾ, ਦਿਆਲ ਆਪਣਾ ਰੂਪ ਵਟਾਈਆ। ਕਲਜੁਗ ਅੰਤਮ ਗੁਰਮੁਖ ਗੁਰਸਿਖ ਆਪੇ ਭਾਲ ਦਾ, ਨਿਰਗੁਣ ਨਿਰਵੈਰ ਸੇਵ ਕਮਾਈਆ। ਲੇਖਾ ਜਾਣੇ ਭਗਤ ਬੇਹਾਲ ਦਾ, ਬੇਵਾ ਰਹਿਣ ਨਾ ਦੇਵੇ ਸੱਚਾ ਮਾਹੀਆ। ਆਪਣਾ ਮਾਰਗ ਇਕ ਵਖਾਲ ਦਾ, ਮਹਾਕਾਲ ਆਪਣਾ ਬਲ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪਤ ਡਾਲ ਦਾ, ਫੁਲ ਪੰਖੜੀਆਂ ਆਪੇ ਫੋਲ ਫੋਲਾਈਆ।

ਜਿਸ ਘਰ ਮੇਰੇ ਮਾਹੀ ਔਣਾ, ਸੋ ਘਰ ਸੋਭਾਵੰਤ। ਜਿਸ ਸਖ਼ੀ ਮੇਰਾ ਦੁੱਖ ਮਿਟੌਣਾ, ਸੋ ਸਾਹਿਬ ਸੱਚਾ ਭਗਵੰਤ। ਜਿਸ ਦਾਸੀ ਬਣ ਕੇ ਸੇਵ ਕਮੌਣਾ, ਰਸਨਾ ਨਾਮ ਮਣੀਆ ਮੰਤ। ਜਿਸ ਜਮ ਕੀ ਫ਼ਾਸੀ ਫੰਦ ਕਟੌਣਾ, ਸੋ ਪੂਰਨ ਭਗਵੰਤ। ਜਿਸ ਆਪ ਆਪਣਾ ਮੇਲ ਮਿਲੌਣਾ, ਸੋ ਸੁਣਾਏ ਸੋਹੰ ਛੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਬਣੌਣੀ ਮੇਰੀ ਬਣਤ। ਜੋ ਮੇਰੀ ਬਣਤ ਬਣਾਇੰਦਾ, ਮੈਂ ਉਸ ਦੀ ਦਾਸੀ ਦਾਸ। ਜੋ ਮੇਰਾ ਸੰਗ ਨਿਭਾਇੰਦਾ, ਮੈ ਉਸ ਦੇ ਵਸਾਂ ਪਾਸ। ਜੋ ਨਿਮਾਣੀ ਗਲ ਲਗਾਇੰਦਾ, ਪੂਰੀ ਕਰੇ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਣਾ ਸਹਾਈ ਅੰਤ ਵਿਚ ਪ੍ਰਭਾਸ। ਪ੍ਰਭਾਸ ਸਹੇਲਾ ਤੇਰੀ ਓਟ, ਤੁਧ ਬਿਨ ਅਵਰ ਨਾ ਕੋਈ

ਜਣਾਈਆ। ਮੈਂ ਵਿਛੜੀ ਤੇਰੇ ਨਾਲ ਤੇਰੀ ਜੋਤ, ਬਿਨ ਤੁਧ ਮੇਰਾ ਹੋਰ ਨਾ ਕੋਈ ਸਹਾਈਆ। ਨਾ ਮੇਰਾ ਵਰਨ ਨਾ ਮੇਰੀ ਗੋਤ, ਮੈਂ ਤੇਰੀ ਤੂੰ ਮੇਰਾ, ਮੈਂ ਤੇਰੇ ਚਰਨ ਸਰਨ ਰਹਾਂ ਸਦ ਸਰਨਾਈਆ। ਤੇਰਾ ਕਲਮਾ ਤੇਰੀ ਓਟ, ਮੈਂ ਬੈਠੀ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਦੇਣਾ ਗਿਆਨ, ਬੋਹਧ ਬੋਹਥ ਹੱਥ ਕਿਸੇ ਨਾ ਆਈਆ। ਮੈਂ ਨਿਮਾਣੀ ਭੁੱਲੀ, ਅਭੁਲ ਮੇਰੇ ਸੁਲਤਾਨਾ। ਤੁਧ ਬਾਝੋਂ ਮਾਤ ਰੁੱਲੀ, ਮੇਰੇ ਸਚਿਆ ਸਾਹਿਬ ਕਾਹਨਾ। ਤੇਰੇ ਚਰਨ ਲਗ ਫਲੀ ਫੁਲੀ, ਬਿਨ ਤੇਰੇ ਹੋਈ ਅੰਤ ਵੈਰਾਨਾ। ਭਾਗ ਲਗੌਣਾ ਮੇਰੀ ਕੁੱਲੀ, ਮੈਂ ਤੇਰਾ ਰਾਹ ਤਕਾਨਾ। ਤੇਰੀ ਵਸਤ ਇਕ ਅਨਮੁਲੀ, ਮੇਰਾ ਭਰਿਆ ਰਹੇ ਖ਼ਜ਼ਾਨਾ। ਮੈਂ ਭੁੱਲੀ ਤੂੰ ਕਦੀ ਨਾ ਭੁੱਲੀਂ, ਤੂੰ ਸ਼ਮਅ ਮੈਂ ਤੇਰਾ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੰਗੇ ਮੰਗ ਬਾਲ ਅਞਾਣਾ। ਤੂੰ ਦਾਤਾ ਗਹਿਰ ਗੰਭੀਰ, ਮੈਂ ਅਵਗੁਣ ਭਰੀ ਨਿਮਾਣੀ। ਤੂੰ ਬਖ਼ਸ਼ੀਂ ਠੰਡਾ ਸੀਰ, ਮੈਂ ਤਿਹਾਈ ਮੰਗਾਂ ਪਾਣੀ। ਤੂੰ ਕੱਢ ਬਿਰਹੋਂ ਪੀੜ, ਹਉਂ ਤੇਰੇ ਚੋਜ ਵਡਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਆਤਮ ਅੰਤਰ ਆਪਣੀ ਸੱਚੀ ਬਾਣੀ। ਸਾਚੀ ਬਾਣੀ ਸ਼ਬਦ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿਜਨ ਮੇਲਾ ਧੁਰ ਦਰਬਾਰਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਭੇਵ ਕੋਈ ਨਾ ਪਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਘਟ ਘਟ ਆਪਣਾ ਰੂਪ ਧਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਖੇਲ ਖਿਲਾਇੰਦਾ। ਭਗਤ ਵਛਲ ਬਣ ਗਿਰਧਾਰਾ, ਭਗਤਨ ਭਗਤੀ ਮੇਲ ਮਿਲਾਇੰਦਾ। ਅਛਲ ਅਛੱਲ ਕਰ ਸੰਸਾਰਾ, ਲੱਖ ਚੁਰਾਸੀ ਜੀਵ ਭੁਲਾਇੰਦਾ। ਰਾਤੀ ਰੁੱਤੀ ਥਿਤੀ ਜਾਣੇ ਆਪਣੀ ਵਾਰਾ, ਦਿਵਸ ਰਾਤ ਬਰਖ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਸਾਚੇ ਸ਼ਹਿਨਸ਼ਾਹ ਦਏ ਸਹਾਰਾ, ਸਤਿਗੁਰ ਆਪਣੀ ਖੇਲ ਖਿਲਾਇੰਦਾ। ਸਾਚੇ ਸ਼ਹਿਨਸ਼ਾਹ ਸਤਿ ਸਹਾਰਾ, ਹਰਿ ਸਾਚਾ ਆਪ ਧਰਾਈਆ। ਏਕਾ ਸ਼ਬਦ ਇਕ ਆਧਾਰਾ, ਏਕਾ ਮੰਤਰ ਨਾਮ ਦ੍ਰਿੜਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਵਖਾਈਆ। ਏਕਾ ਮੰਗ ਏਕਾ ਮੰਗਣਹਾਰਾ, ਏਕਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਚਾ ਲਾਲ ਗੁਲਾਲਾ, ਗੁਰ ਗੁਰ ਆਪ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਵਖਾਇੰਦਾ। ਹਰਿਜਨ ਸਾਚੇ ਹਰਿ ਹਰਿ ਬੰਨ੍ਹੇ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਧੰਦੇ ਲਾਇੰਦਾ। ਗੁਰਮੁਖ ਧੰਦੇ ਜਾਏ ਲੱਗ, ਜਿਸ ਜਨ ਆਪਣੀ ਬੂਝ ਬੁਝਾਈਆ । ਹੰਸ ਬਣਾਏ ਫੜ ਫੜ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਜਗਤ ਤ੍ਰਿਸ਼ਨਾ ਬੁਝਾਏ ਅੱਗ, ਅੰਮ੍ਰਿਤ ਮੇਘ ਆਪ ਬਰਸਾਈਆ। ਕਰੇ ਖੇਲ ਸੂਰਾ ਸਰਬਗ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਲੇਖਾ ਜਾਣੇ ਉਪਰ ਸ਼ਾਹ ਰਗ, ਅੰਦਰ ਮੰਦਰ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਕੱਢ, ਹੀਰੇ ਲਾਲ ਮਾਣਕ ਮੋਤੀ ਨਿਰਗੁਣ ਜੋਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਪਣੀ ਅੱਖ ਖੁਲ੍ਹਾਈਆ। ਗੁਰਮੁਖ ਖੁੱਲੀ ਅੱਖ, ਹਰਿ ਨੇਤਰ ਆਪ ਖੁਲਾਇਆ। ਲੱਖ

ਚੁਰਾਸੀ ਵਿਚੋਂ ਕੀਤਾ ਵੱਖ, ਦਰਸੀ ਆਪਣਾ ਦਰਸ ਕਰਾਇਆ। ਏਕਾ ਦੇਵੇ ਸਾਚੀ ਵਥ, ਨਾਮ ਨਿਧਾਨਾ ਝੋਲੀ ਪਾਇਆ। ਸਿਰ ਰੱਖ ਹੱਥ ਸਮਰਥ, ਭੇਦ ਅਭੇਦ ਦਏ ਜਣਾਇਆ। ਕਾਇਆ ਖੇੜਾ ਵਖਾਏ ਭਠ, ਪੰਜ ਤੱਤ ਅੰਤ ਰਹਿਣ ਨਾ ਪਾਇਆ। ਨਾ ਕੋਈ ਚਤਰਾਈ ਮਨ ਬੁਧ ਮਤ, ਮਤ ਮਤੀ ਨਾ ਕੋਈ ਸਮਝਾਇਆ। ਅੰਤਮ ਨਾਤਾ ਤੁਟੇ ਰਤੀ ਰਤ, ਰਤੀ ਰਤ ਕੰਮ ਕਿਸੇ ਨਾ ਆਇਆ। ਗੁਰਮੁਖ ਵਿਰਲੇ ਨਾਤਾ ਬੰਨ੍ਹੇ ਚਰਨ ਨਤ, ਆਪ ਆਪਣਾ ਮੇਲ ਮਿਲਾਇਆ। ਸਾਚਾ ਮਾਰਗ ਆਪੇ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਜਪਾਇਆ। ਹਰਿ ਹਰਿ ਆਪਣਾ ਨਾਮ ਜਪਾਇੰਦਾ, ਗੁਰਮੁਖ ਸੱਜਣ ਦਏ ਅਧਾਰ। ਮਨਮੁਖ ਮੂੜੇ ਦਰ ਦੁਰਕਾਇੰਦਾ, ਏਕਾ ਧੱਕਾ ਦੇਵੇ ਮਾਰ। ਗੁਰਸਿਖ ਆਪਣੀ ਗੋਦ ਸੁਹਾਇੰਦਾ, ਗੁਰ ਪੂਰਾ ਨਰ ਅਵਤਾਰ। ਮਨਮੁਖਾਂ ਮੁਖ ਭਵਾਇੰਦਾ, ਮਸਤਕ ਟਿੱਕਾ ਧੂੜੀ ਛਾਰ। ਆਪ ਆਪਣਾ ਵੇਸ ਵਟਾਇੰਦਾ, ਨਿਹਕਲੰਕ ਨਰਾਇਣ ਨਰ ਅਵਤਾਰ। ਮੁਛ ਦਾੜ੍ਹੀ ਨਾ ਕੋਈ ਵਖਾਇੰਦਾ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਜੋਤੀ ਜਾਤਾ ਆਪ ਕਰਤਾਰ। ਸਾਚਾ ਕਿਲਾ ਕੋਟ ਵਸਾਇੰਦਾ, ਕੰਚਨ ਗੜ੍ਹ ਕਰ ਅਪਾਰ। ਉਪਰ ਆਪਣਾ ਆਸਣ ਲਾਇੰਦਾ, ਸਚ ਸਿੰਘਾਸਣ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ, ਹਰਿਜਨ ਬੇੜਾ ਚੁਕਿਆ ਕੰਧ, ਸਤਿਗੁਰ ਪੂਰਾ ਭਾਰ ਉਠਾਈਆ। ਜਨਮ ਜਨਮ ਦਾ ਮਿਟੇ ਪੰਧ, ਪਾਂਧੀ ਬਣਿਆ ਸਾਚਾ ਮਾਹੀਆ। ਕਾਇਆ ਕਰਮ ਕਰੇ ਖੰਡ ਖੰਡ, ਨਾਮ ਖੰਡਾ ਇਕ ਉਠਾਈਆ। ਨਾਤਾ ਤੋੜ ਦੁਹਾਗਣ ਰੰਡ, ਕੰਤ ਸੁਹਾਗ ਇਕ ਵਖਾਈਆ। ਆਦਿ ਅੰਤ ਪਰਮਾਨੰਦ, ਪਰਮ ਪੁਰਖ ਬੂਝ ਬੁਝਾਈਆ। ਮਿਲ ਸੱਜਣ ਸਖ਼ੀਆਂ ਗਾਇਆ ਸੁਹਾਗੀ ਛੰਦ, ਸੋਹੰ ਸ਼ਬਦ ਵੱਜੀ ਵਧਾਈਆ। ਲੋਕ ਪਕਲੋਕ ਰਹੇ ਮੰਗ, ਅਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਆਪਣੇ ਅੰਦਰ ਨੌ ਸੌ ਚੁਰਾਨਵੇ ਚੌਕੜੀ ਰੱਖਿਆ ਬੰਦ, ਕਲਜੁਗ ਅੰਤਮ ਬਾਹਰ ਕਢਾਈਆ। ਜੋ ਸੁਤਾ ਰਹਿਆ ਦੇ ਕਰ ਕੰਡ, ਆਪਣਾ ਮੁਖੜਾ ਦਏ ਵਖਾਈਆ। ਮਨਮੁਖ ਜੀਵ ਭਾਗਾਂ ਮੰਦ, ਜਿਸ ਰਿਹਾ ਦਰ ਦੁਰਕਾਈਆ। ਗੁਰਸਿਖ ਗੁਰਮੁਖ ਗੁਰ ਗਾਏ ਸ਼ਬਦ ਬੱਤੀ ਦੰਦ, ਬੰਦ ਬੰਦ ਖੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਸਦ ਬਖ਼ਸ਼ਿੰਦ ਬਖ਼ਸ਼ਸ਼ ਬਖ਼ਸ਼ੀਸ਼ ਆਪਣੇ ਹੱਥ ਰਖਾਈਆ। ਗੁਰਸਿਖ ਤੇਰੀ ਕੋਇ ਨਾ ਕਰੇ ਰੀਸ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਹੇ ਜਸ ਗਾਈਆ।