ਪੁਸਤਕਾਲਾਭਾਗ ੧੦

੨੦ ਫੱਗਣ ੨੦੧੭ ਬਿਕ੍ਰਮੀ ਆਸਾ ਸਿੰਘ ਪਿਆਰਾ ਸਿੰਘ ਦੇ ਗ੍ਰਹਿ ਬਾਬੂ ਪੁਰਾ

ਨਿਧਾਨ ਠਾਕਰ ਗੁਣ ਸਵਾਮੀ, ਭਗਵੰਤ ਬੇਪ੍ਰਵਾਹ ਬੇਅੰਤ ਅਖਵਾਇੰਦਾ। ਨਿਰਵੈਰ ਪੁਰਖ ਅਕਾਲ ਸਦਾ ਨਿਹਕਾਮੀ, ਨਿਹਕਰਮੀ ਕਰਮ ਕਰਾਇੰਦਾ। ਆਦਿ ਅੰਤ ਹਰਿ ਘਟ ਘਟ ਅੰਤਰਜਾਮੀ, ਅੰਤਰ ਆਪਣਾ ਭੇਵ ਖੁਲ੍ਹਾਇੰਦਾ। ਜੁਗਾ ਜੁਗੰਤਰ ਸ਼ਬਦ ਅਗੰਮੀ ਬੋਲੇ ਬਾਣੀ, ਰਾਗੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਅਲਖ ਅਲਖਨਾ ਆਪੇ ਗਾਈਆ। ਆਪਣੇ ਅੰਦਰੋਂ ਆਪੇ ਕਾਢ, ਆਪਣੀ ਧਾਰਾ ਆਪ ਪਰਗਟਾਈਆ। ਆਪ ਵਸਾਏ ਬ੍ਰਹਮ ਬ੍ਰਹਿਮਾਦ,

ਪਾਰਬ੍ਰਹਮ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਵੇਖਣ ਆਈਆ। ਜੁਗ ਜੁਗ ਖੇਲ ਖਿਲਾਇੰਦਾ, ਖੇਲਣਹਾਰਾ ਏਕੰਕਾਰ। ਆਪਣੀ ਕਲ ਆਪ ਧਰਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਜੁਗ ਆਪਣੀ ਵੰਡ ਵੰਡਾਇੰਦਾ, ਆਪੇ ਹੋਏ ਵੇਖਣਹਾਰ। ਸਤਿਜੁਗ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਖੇਲ ਅਪਾਰ। ਬਾਵਣ ਆਪਣਾ ਭੇਖ ਵਟਾਇੰਦਾ, ਆਪੇ ਮੰਗੇ ਬਲ ਦਵਾਰ। ਭਗਤ ਭਗਵੰਤ ਆਪ ਤਰਾਇੰਦਾ, ਨਰ ਸਿੰਘ ਖੇਲ ਕਰੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸੱਚਖੰਡ ਸਚੇ ਦਰਬਾਰ। ਸਚਖੰਡ ਦਵਾਰ ਸੁਹਾਇੰਦਾ, ਮਹਿਮਾ ਗਣਤ ਗਣੀ ਨਾ ਜਾ। ਰੂਪ ਅਨੂਪ ਆਪ ਵਟਾਇੰਦਾ, ਨਿਰਗੁਣ ਸਰਗੁਣ ਨਾਉਂ ਧਰਾ। ਸਤਿਜੁਗ ਅੰਤਮ ਪੰਧ ਮੁਕਾਇੰਦਾ, ਤਰੇਤਾ ਲਏ ਰੂਪ ਵਟਾ। ਤ੍ਰੈਗੁਣ ਆਪਣਾ ਖੇਲ ਖਿਲਾਇੰਦਾ, ਤ੍ਰੈ ਕਾਲ ਦਰਸੀ ਬੰਧਨ ਪਾ। ਰੂਪ ਅਨੂਪ ਆਪਣਾ ਆਪ ਵਖਾਇੰਦਾ, ਪੰਜ ਤੱਤ ਕਾਇਆ ਚੋਲਾ ਲਏ ਹੰਢਾ। ਏਕਾ ਦੂਆ ਮੇਲ ਮਿਲਾਇੰਦਾ, ਦੂਆ ਏਕਾ ਗੰਢ ਪਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹ। ਤਰੇਤਾ ਧਾਰ ਹਰਿ ਕਰਤਾਰ, ਆਪਣੀ ਆਪ ਚਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਸਰਗੁਣ ਨਿਰਗੁਣ ਵੇਸ ਵਟਾਇੰਦਾ। ਸਾਚਾ ਮਾਰਗ ਲਾਏ ਆਪ ਅਪਾਰ, ਭੇਵ ਕੋਇ ਨਾ ਪਾਇੰਦਾ। ਏਕਾ ਸੁਰਤੀ ਵਰੇ ਏਕਾ ਵਾਰ, ਏਕਾ ਨਾਰੀ ਕੰਤ ਹੰਢਾਇੰਦਾ। ਜਨਕ ਸਪੁਤਰੀ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜਨਕ ਸਪੁਤਰੀ ਨਾਤਾ ਜੋੜ, ਰਘਪਤ ਆਪਣਾ ਖੇਲ ਖਿਲਾਈਆ। ਆਪੇ ਲੱਗੀ ਦੇਵੇ ਤੋੜ, ਤੋੜਣਹਾਰਾ ਆਪ ਹੋ ਜਾਈਆ। ਆਪੇ ਜਗਨ ਨਾਥ ਚਰਨ ਕਵਲਾਂ ਦਏ ਵਿਛੋੜ, ਜਗਦੀਸਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਆਪੇ ਤੋੜੇ ਆਪਣਾ ਨਾਤਾ, ਹਰਿ ਹਰਿ ਆਪੇ ਬੰਧਨ ਪਾਇੰਦਾ। ਆਪੇ ਵੇਖੇ ਖੇਲ ਤਮਾਸ਼ਾ, ਆਪੇ ਨਟੂਆ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਵੇਸ ਕਰਾਇਆ ਏਕਾ ਦੂਆ, ਦੂਆ ਏਕਾ ਭੇਵ ਨਾ ਆਇੰਦਾ। ਲੇਖਾ ਜਾਣੇ ਤਿਰਿਆ ਤ੍ਰੈਆ, ਤਿੰਨਾਂ ਲੋਕਾਂ ਖੋਜ ਖੋਜਾਇੰਦਾ। ਆਪਣੇ ਜੇਹਾ ਆਪੇ ਹੋਇਆ, ਆਪਣਾ ਸੇਵਕ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਰਥ ਸੁਤ ਆਪ ਅਖਵਾਇੰਦਾ। ਆਪੇ ਦਸਰਥ ਸੁਤ ਜਗਤ ਜਗ ਬੇਟਾ, ਆਪੇ ਖੇਵਟ ਖੇਟਾ ਨਾਉਂ ਧਰਾਈਆ। ਆਪੇ ਆਪਣਾ ਤਨ ਆਪਣੇ ਸਿਰ ਲਪੇਟਾ, ਆਪਣਾ ਪੜਦਾ ਆਪੇ ਪਾਈਆ। ਆਪੇ ਹੋਏ ਘਟ ਘਟ ਲੇਟਾ, ਰੂਪ ਰੰਗ ਨਾ ਕੋਇ ਜਣਾਈਆ। ਆਪੇ ਹੋਏ ਅਲਖਣਾ ਲੇਖਾ, ਲਿਖ ਲਿਖ ਲੇਖਾ ਆਪਣਾ ਪੂਰ ਕਰਾਈਆ। ਆਪੇ ਮਸਤਕ ਹੋਏ ਮੇਖਾ, ਗੁਣ ਆਪਣੇ ਲਏ ਵਖਾਈਆ। ਆਪੇ ਸੁਤ ਬ੍ਰਹਮਾ ਕਰੇ ਭੇਸਾ, ਸੰਤ ਕੁਮਾਰ ਕਰੇ ਜਣਾਈਆ। ਆਪੇ ਰਾਵਣ ਦਏ ਆਦੇਸਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਰਾਵਣ ਵਿਦਿਆ ਦਾਤਾ, ਅੱਖਰ ਅੱਖਰ ਆਪ ਪੜ੍ਹਾਇੰਦਾ। ਆਪ ਜਣਾਏ ਆਪਣੀ ਗਾਥਾ, ਆਪਣਾ ਭੇਵ ਖੁਲ੍ਹਾਇੰਦਾ। ਆਪੇ ਹੋ ਰਘਪਤ ਰਘਨਾਥਾ, ਜਗਦੀਸ਼ ਆਪ ਸੁਹਾਇੰਦਾ। ਆਪੇ ਹੋ ਕਮਲਾਪਾਤਾ, ਕਵਲ ਨੈਣ ਆਪ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ

ਆਪਣੇ ਹੱਥ ਰਖਾਇੰਦਾ। ਆਪੇ ਰਾਵਣ ਕਰ ਤਿਆਰ, ਆਪਣਾ ਬਲ ਆਪ ਧਰਾਈਆ। ਆਪੇ ਦੇਵਣਹਾਰ ਹੰਕਾਰ, ਹਉਮੇ ਹੰਗਤਾ ਨਾਲ ਰਲਾਈਆ । ਆਪੇ ਸੈਨਾਪਤ ਕਰੇ ਸ਼ੰਗਾਰ, ਆਪੇ ਬਖ਼ਸ਼ੇ ਸਾਚੀ ਸ਼ਾਹੀਆ। ਆਪੇ ਰਣ ਭੂਮੀ ਸੁੱਤਾ ਪੈਰ ਪਸਾਰ, ਚਿੱਲਾ ਤੀਰ ਕਮਾਨ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਖੇਲ ਖਿਲਾਈਆ। ਆਪੇ ਗੜ੍ਹ ਹੰਕਾਰੀ ਤੋੜਦਾ, ਤੋੜਨਹਾਰਾ ਏਕਾ ਏਕ। ਆਪੇ ਲੱਗੀ ਪਰੀਤ ਆਪਣੇ ਨਾਲ ਜੋੜਦਾ, ਨਿਰਗੁਣ ਨਿਰਗੁਣ ਹਰਿ ਹਰਿ ਵੇਖ। ਆਪੇ ਮਨਮੁਖਤਾ ਸ਼ੌਹ ਦਰਯਾਏ ਰੋੜ੍ਹਦਾ, ਕਰ ਕਰ ਅਵੱਲਾ ਭੇਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਲਿਖਣਹਾਰਾ ਲੇਖ। ਜੁਗ ਜੁਗ ਲੇਖ ਲਿਖਾਇਆ, ਗ਼ਰੀਬ ਨਿਮਾਣਿਆ ਪਾਵੇ ਸਾਰ। ਤਰੇਤਾ ਰੂਪ ਆਪ ਹੰਢਾਇਆ, ਭਗਵਨ ਮਾਤ ਲੋਕ ਸੰਸਾਰ। ਗ਼ਰੀਬ ਨਿਮਾਣੇ ਗਲੇ ਲਗਾਇਆ, ਜਗਤ ਭੀਲਣੀ ਲਏ ਉਧਾਰ। ਚਰਨ ਕਵਲ ਚਰਨ ਛੁਹਾਇਆ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਸਤੀ ਅਹੱਲਿਆ ਲੇਖ ਚੁਕਾਇਆ, ਪੱਥਰ ਪਾਹਨ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਕਰੇ ਨਿਰੰਕਾਰ, ਜੁਗ ਜੁਗ ਵੇਸ ਵਟਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਸਤਿਜੁਗ ਤਰੇਤਾ ਆਪਣੀ ਗੋਦ ਬਹਾਇੰਦਾ, ਦਵਾਪਰ ਲੋਕ ਮਾਤ ਕਰੇ ਉਜਿਆਰ। ਰੂਪ ਅਨੂਪ ਆਪ ਵਟਾਇੰਦਾ, ਮੁਕੰਦ ਮਨੋਹਰ ਲਖਮੀ ਨਰਾਇਣ ਬਾਲ ਬਾਲਾ ਹੋ ਤਿਆਰ। ਮੋਰ ਮੁਕਟ ਸੀਸ ਟਿਕਾਇੰਦਾ, ਮਧੁਰ ਨੈਣ ਮਧੁਰ ਕਰੇ ਸਚੀ ਗੁਫ਼ਤਾਰ। ਏਕਾ ਬੰਸਰੀ ਸਚ ਵਜਾਇੰਦਾ, ਆਪੇ ਹੋਏ ਵਜਾਵਣਹਾਰ। ਸਾਚੇ ਮੰਡਲ ਰਾਸ ਰਚਾਇੰਦਾ, ਗੋਪੀ ਕਾਹਨਾ ਕਰੇ ਸੰਗਾਰ। ਸਾਚੀ ਸਖ਼ੀਆਂ ਖੇਲ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਗਵਾਲਾ ਫਿਰੇ ਵਿਚ ਸੰਸਾਰ। ਗਵਾਲਾ ਬਣਿਆ ਗੋਪੀ ਕਾਹਨ, ਘਰ ਘਰ ਬੰਸਰੀ ਨਾਮ ਵਜਾਈਆ। ਆਤਮ ਦੇਵੇ ਇਕ ਗਿਆਨ, ਕਰੇ ਸਚ ਪੜ੍ਹਾਈਆ। ਦਰੋਪਦ ਸੁਤ ਲਜ ਰੱਖੇ ਆਣ, ਦਰੋਪਦ ਲਜਿਆ ਆਪ ਰਖਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਬਿਦਰ ਸੁਦਾਮਾ ਕੋਲ ਬਹਾਈਆ। ਅਰਜਣ ਬਖ਼ਸ਼ੇ ਇਕ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਅਠਾਰਾਂ ਧਿਆਏ ਗੀਤਾ ਵਖਾਣ, ਇਕ ਇਕ ਨਾਲ ਕਰੇ ਪੜ੍ਹਾਈਆ। ਰਥ ਰਥਵਾਹੀ ਬਣਿਆ ਵਿਚ ਜਹਾਨ, ਸਾਚੀ ਸੇਵਾ ਆਪ ਕਮਾਈਆ। ਦਵਾਪਰ ਮੇਟ ਅੰਤ ਨਿਸ਼ਾਨ, ਯਾਦਵ ਬੰਸ ਗਿਆ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਈਆ। ਜੁਗ ਜੁਗ ਭੇਵ ਜਣਾਵਨਹਾਰਾ, ਏਕਾ ਰੰਗ ਸਮਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਇਲਾਹੀ ਨੂਰ ਆਪ ਪਰਗਟਾਇੰਦਾ। ਏਕਾ ਅਲਫ਼ੀ ਤਨ ਸ਼ੰਗਾਰਾ, ਹੱਥ ਮੁਸੱਲਾ ਆਪ ਰਖਾਇੰਦਾ। ਗਲ ਤਸਬੀ ਪਾਏ ਏਕਾ ਮਾਲਾ, ਮਣਕਾ ਮਣਕਾ ਨਾਲ ਮਿਲਾਇੰਦਾ। ਏਕਾ ਸਿਫ਼ਰਾ ਆਠਾ ਕਰ ਪਿਆਰਾ, ਏਕਾ ਤੰਦ ਬੰਧਾਇੰਦਾ। ਅੱਠਾਂ ਤੱਤਾਂ ਤੱਤ ਵਿਚਾਰਾ, ਸਿਫ਼ਰਾ ਬਲ ਨਾ ਕੋਏ ਰਖਾਇੰਦਾ। ਇਕ ਇਕੱਲਾ ਪਰਵਰਦਿਗਾਰਾ, ਆਪਣੀ ਅਲਫ਼ ਆਪ ਪਰਗਟਾਇੰਦਾ। ਏਕਾ ਅਲਫ਼ ਦਏ ਸਹਾਰਾ, ਨੁਕਤਾ ਹੋਰ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਭੇਵ ਅਵੱਲੜਾ, ਹਰਿ ਸਾਚਾ ਸਚ ਕਰਾਏ। ਕਰੇ ਖੇਲ ਅਗੰਮ ਅਗੰਮੜਾ, ਅਗੰਮੜਾ ਰੂਪ ਵਟਾਏ। ਨਿਰਗੁਣ ਸਰਗੁਣ ਫੜਾਏ ਪਲੜਾ, ਸਾਚਾ ਪੱਲੂ ਇਕ ਫੜਾਏ। ਸਚ ਸੰਦੇਸ਼ ਏਕਾ ਘਲੜਾ, ਸਾਚਾ ਕਲਮਾ ਆਪ ਸੁਣਾਏ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੇ। ਸਾਚਾ ਕਲਮਾ ਹਰਿ ਕਲਾਮ, ਆਪਣੀ ਆਪ ਜਣਾਈਆ। ਆਪ ਬਣਾਏ ਜਗਤ ਅਮਾਮ, ਸਿਰ ਆਪਣਾ ਹੱਥ ਟਿਕਾਈਆ। ਈਸਾ ਮੂਸਾ ਭੇਜੇ ਆਪ ਗ਼ੁਲਾਮ, ਸਾਚੀ ਸੇਵਾ ਇਕ ਸਮਝਾਈਆ। ਆਪਣੇ ਹੱਥ ਰੱਖੇ ਲਗਾਮ, ਚਾਰੋਂ ਕੁੰਟ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਈਸਾ ਮੂਸਾ ਖੇਲ ਖਿਲਾਇਆ, ਕਰੇ ਖੇਲ ਅਲਾਹੀ ਨੂਰ। ਮੁਕਾਮੇ ਹੱਕ ਨਾਅਰਾ ਲਾਇਆ, ਇਕ ਵਜਾਈ ਸਾਚੀ ਤੂਰ। ਵੇਲਾ ਵਕ਼ਤ ਰਿਹਾ ਸਮਝਾਇਆ, ਵਸਣਹਾਰਾ ਨੇੜੇ ਦੂਰ। ਸਾਚਾ ਹੁਜਰਾ ਆਪ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਲਵਾ ਕੋਹਤੂਰ। ਕੋਹਤੂਰ ਭੇਵ ਨਾ ਆਇੰਦਾ, ਨੂਰ ਨੂਰਾਨਾ ਨੂਰ ਖ਼ੁਦਾ। ਮੂਸਾ ਢਹਿ ਢਹਿ ਸੀਸ ਝੁਕਾਇੰਦਾ, ਤੂੰ ਦਾਤਾ ਬੇਪਰਵਾਹ। ਤੇਰਾ ਅੰਤ ਕੋਈ ਨਾ ਪਾਇੰਦਾ, ਤੂੰ ਸਿਫ਼ਤੀ ਸਿਫ਼ਤ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾ। ਸਾਚਾ ਹੁਕਮ ਹਰਿ ਸੁਣਾਇਆ, ਮੂਸਾ ਐਲੀ ਆਪ ਉਠਾ। ਹੁਣ ਦਾ ਸੁਣਿਆ ਭੁਲ ਨਾ ਜਾਇਆ, ਅਭੁਲ ਰਿਹਾ ਬਤਾ। ਲੋਕਮਾਤ ਤੇਰੀ ਕੁਲ ਵਧਾਇਆ, ਕੁਲਵੰਤ ਬਣੇ ਖ਼ੁਦਾ। ਖ਼ਾਲਕ ਖ਼ਲਕ ਰੂਪ ਵਟਾਇਆ, ਕਰੇ ਖੇਲ ਸ਼ਹਿਨਸ਼ਾਹ। ਆਪਣੀ ਅਜ਼ਮਤ ਤੇਰੇ ਅੰਗ ਲਗਾਇਆ, ਤੇਰੀ ਗ਼ਫ਼ਲਤ ਦਏ ਗਵਾ। ਆਪਣਾ ਨਾਉਂ ਕਲਮਾ ਰਿਹਾ ਪੜ੍ਹਾਇਆ, ਸਚ ਹਦੀਸ ਇਕ ਸੁਣਾ। ਲਾਸ਼ਰੀਕ ਇਕ ਖ਼ੁਦਾਇਆ, ਸਦ ਮੰਗਦਾ ਰਹਾ ਪਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਧੁਰ ਫ਼ਰਮਾਨਾ ਆਪ ਜਣਾ। ਏਕਾ ਮੰਗ ਮੰਗਨੀ ਅੰਤ, ਹਰਿ ਸਾਚਾ ਸਚ ਜਣਾਇੰਦਾ। ਕੋਹਤੂਰ ਬਣਾਈ ਜਿਸ ਤੇਰੀ ਬਣਤ, ਮਾਟੀ ਪਾਥਰ ਵੇਖ ਵਖਾਇੰਦਾ। ਮੇਰਾ ਰੂਪ ਜੀਵ ਜੰਤ, ਈਸ਼ ਜੀਵ ਭਰਮ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਅੰਤ ਕੰਤ ਆਪ ਸਮਝਾਇੰਦਾ। ਵੇਲਾ ਅੰਤ ਅੰਤਮ ਔਣਾ, ਹਰਿ ਸਾਚਾ ਸਚ ਸਮਝਾਈਆ। ਤੇਰਾ ਨੂਰ ਆਪਣੇ ਵਿਚ ਟਿਕੌਣਾ, ਨੂਰ ਨੂਰ ਵਿਚ ਸਮਾਈਆ। ਤੇਰੀ ਆਸਾ ਮਨਸਾ ਪੂਰ ਕਰੌਣਾ, ਪੰਜ ਤੱਤ ਚੋਲਾ ਵੇਖ ਵਖਾਈਆ। ਬਿਸਮਲ ਹੋਏ ਖੇਲ ਖਿਲੌਣਾ, ਖੇਲਣਹਾਰਾ ਇਕ ਖ਼ੁਦਾਈਆ। ਨੇਤਰ ਨੈਣ ਇਕ ਉਠਾਉਣਾ, ਤੇਰੀ ਮੇਟੇ ਜਗਤ ਜੁਦਾਈਆ। ਅੰਤਮ ਕਲ ਪੰਧ ਮੁਕਾਉਣਾ, ਲੋਕਮਾਤ ਨਾ ਰਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਣ ਆਪ ਸਮਝਾਈਆ। ਸੁਣਿਆ ਹਰਿ ਸਚ ਗਿਆਨਾ, ਮੂਸਾ ਸੀਸ ਝੁਕਾਇੰਦਾ। ਮੇਰੀ ਰਬਾਬ ਸਤਾਰ ਤੇਰਾ ਤਰਾਨਾ, ਤੇਰਾ ਨਾਉਂ ਬੋਲਾ ਗਾਇੰਦਾ। ਆਪਣਾ ਆਪੇ ਦੇਵੇ ਆਪ ਬਿਆਨਾ, ਆਪਣੀ ਵਸਤ ਆਪਣੇ ਅੱਗੇ ਆਪ ਟਿਕਾਇੰਦਾ। ਕਵਣ ਰੂਪ ਪਹਿਰਿਆ ਬਾਣਾ, ਕਵਣ ਵੇਲਾ ਵਕ਼ਤ ਸੁਹਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪਣਾ ਭੇਵ ਜਣਾਇੰਦਾ। ਅਮਾਮ ਅਮਾਮਾ ਸਿਰ ਸ਼ਾਹ ਸੁਲਤਾਨਾ, ਆਪਣਾ ਰੂਪ ਆਪ ਧਰਾਇੰਦਾ। ਮੌਲੀ ਤੰਦ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਹੱਥੀ ਮਹਿੰਦੀ ਇਕ ਨਿਸ਼ਾਨਾ, ਲਾਲ ਰੰਗ ਇਕ ਚੜ੍ਹਾਇੰਦਾ। ਅਮਾਮ ਮਹਿੰਦੀ ਨੌਜਵਾਨਾ, ਆਪਣਾ ਰੂਪ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਵੇਖੇ ਜਗਤ ਈਮਾਨਾ, ਇਬਨਉਲਵਕ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਸਰ ਪਿਦਰ ਦਿਸ ਕਿਸੇ ਨਾ ਆਇੰਦਾ। ਪਿਸਰ ਪਿਦਰ ਨਾ ਦਿਸੇ ਬਰਾਦਰ, ਬੇਅਫ਼ਤਮ ਆਪਣੀ ਖੇਲ ਖਿਲਾਈਆ। ਪਰਗਟ

ਹੋਵੇ ਕ਼ੁਦਰਤ ਵਿਚ ਕ਼ਾਦਰ, ਕ਼ਾਦਰ ਕ਼ੁਦਰਤ ਖੇਲ ਖਿਲਾਈਆ। ਏਕਾ ਅੱਖਰ ਗਾਏ ਆਪਣਾ ਕ਼ਾਦਰ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਬਸਰੀ ਇਸਮ ਗਾਏ ਮਾਜਰਾ, ਅੰਜੀਲ ਕ਼ੁਰਾਨ ਭੇਵ ਨਾ ਆਈਆ। ਆਪੇ ਹੋਏ ਸਿਦਕ ਸਬੂਰੀ ਸਾਦਰਾ, ਸਾਬਤ ਇਕ ਈਮਾਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ੈਤਾਨ ਦਏ ਮਿਟਾਈਆ। ਜਗਤ ਸ਼ੈਤਾਨਾ ਹੋਏ ਅਬਲੀਸ, ਹਦੀਸ ਆਪ ਪੜ੍ਹਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਤੀਸ ਬਤੀਸ, ਗੁਣਵੰਤਾ ਗੁਣ ਸਮਝਾਇੰਦਾ। ਅੰਤਮ ਕਲ ਸਭ ਦੇ ਖ਼ਾਲੀ ਕਰੇ ਖ਼ੀਸ, ਵਸਤ ਹੱਥ ਨਾ ਕੋਇ ਰਖਾਇੰਦਾ। ਏਕਾ ਸਿਫ਼ਰਾ ਆਠਾ ਜਾਏ ਬੀਤ, ਏਕਾ ਨਾਇਆ ਮੇਲ ਮਿਲਾਇੰਦਾ। ਇਕ ਨੌਂ ਖੇਲ ਜਗਦੀਸ, ਨੌਂ ਇਕ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਸੁਣਾਇੰਦਾ। ਇਕ ਅਗੇ ਦੂਆ ਧਰ, ਏਕਾ ਇਕ ਖਪਾਈਆ। ਨਾਏ ਅੱਗੇ ਸਿਫ਼ਰਾ ਬਣਾਏ ਆਪਣਾ ਘਰ, ਦੂਆ ਸਿਫ਼ਰਾ ਮੇਲ ਮਿਲਾਈਆ। ਦੂਆ ਸਿਫ਼ਰਾ ਇਕ ਦੂਜੇ ਦਾ ਦਾਮਨ ਫੜ, ਨਾ ਕੋਈ ਮੇਟੇ ਮੇਟ ਮਿਟਾਈਆ। ਸਿਫ਼ਰਾ ਰੂਪ ਨਿਰਗੁਣ ਕਰ, ਦਿਸ ਕਿਸੇ ਨਾ ਆਈਆ। ਦੋ ਜਹਾਨਾਂ ਵੇਖੇ ਖੜ, ਪਰਵਰਦਿਗਾਰ ਬੇਪਰਵਾਹੀਆ। ਅੱਠ ਤੱਤ ਜਾਇਣ ਝੜ, ਫਲ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਬੀਸ ਦਏ ਵਡਿਆਈਆ। ਬੀਸ ਬੀਸ ਕਰ ਪਿਆਰਾ, ਹਰਿ ਸਾਚੀ ਖੇਲ ਖਿਲਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨੂਰੋ ਨੂਰ ਡਗਮਗਾਇੰਦਾ। ਇਕ ਸਤਿ ਬੋਲ ਜੈਕਾਰਾ, ਸ਼ਬਦ ਸੰਦੇਸ਼ ਆਪ ਸੁਣਾਇੰਦਾ। ਇਕ ਅੱਠ ਮਾਰੇ ਮਾਰਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਏਕਾ ਨੌ ਪਾਰ ਕਿਨਾਰਾ, ਈਸਾ ਮੂਸਾ ਪੰਧ ਮੁਕਾਇੰਦਾ। ਬੀਸ ਬੀਸ ਹਰਿ ਕਰਤਾਰਾ, ਜਗਤ ਜਗਦੀਸ ਰੂਪ ਵਟਾਇੰਦਾ। ਛੱਤਰ ਝੁਲਾਏ ਸਾਚੇ ਸੀਸਾ, ਸੀਸ ਆਪਣਾ ਆਪ ਵਖਾਇੰਦਾ। ਇਕ ਸ਼ਬਦ ਇਕ ਹਦੀਸਾ, ਏਕਾ ਰਾਗ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਹੱਥੋ ਹੱਥ ਚੁਕਾਇੰਦਾ।

ਗਿਰਧਾਰਾ ਸਿੰਘ ਦੇ ਜੀਵਦਿਆਂ ਹੀ ਨਵਾਂ ਜਨਮ ਦਿਤਾ

ਮੂਰਖ ਮੂੜ੍ਹ ਜਗਤ ਸੁਚੱਜਾ, ਜਿਸ ਸਤਿਗੁਰ ਦਏ ਵਡਿਆਈਆ। ਜਿਸ ਬਾਲ ਅਞਾਣੇ ਹਰਿ ਪਰਦਾ ਕਜਾ, ਸਿਰ ਆਪਣਾ ਹੱਥ ਰਖਾਈਆ। ਗੁਰ ਚਰਨ ਦਵਾਰੇ ਬਹਿ ਬਹਿ ਸਜਾ, ਧੰਨ ਧੰਨ ਜਣੇਂਦੀ ਮਾਈਆ। ਹਰਿ ਮੰਦਰ ਨਾਦ ਏਕਾ ਵਜਾ, ਦੀਨ ਦਿਆਲ ਆਪ ਵਜਾਈਆ। ਆਦਿ ਅੰਤ ਰੱਖੇ ਲਜਾ, ਲਜਿਆਵਾਨ ਆਪ ਹੋ ਜਾਈਆ। ਪੀ ਅੰਮ੍ਰਿਤ ਗੁਰਸਿਖ ਗੁਰ ਦਰ ਏਕਾ ਰੱਜਾ, ਭਰ ਪਿਆਲਾ ਜਿਸ ਪਿਆਈਆ। ਜਗਤ ਵਿਕਾਰ ਜਗਤ ਔਗੁਣ ਤਜਾ, ਗੁਣ ਸਤਿਗੁਰ ਇਕ ਸਾਲਾਹੀਆ। ਘਰ ਮੱਕਾ ਘਰ ਕਾਅਬਾ ਘਰ ਹੱਜਾ ਘਰ ਅਮਾਮ, ਘਰ ਪੀਰਨ ਸਿਰ ਪੀਰ ਮੇਲ ਮਿਲਾਈਆ। ਘਰ ਖੰਡ ਘਰ ਬ੍ਰਹਿਮੰਡ ਘਰ ਵਖਾਏ ਨਿਜਾਨੰਦਾ, ਨਿਜ ਆਤਮ ਰਸ ਚੁਆਈਆ। ਘਰ ਗੀਤ ਘਰ ਗੋਬਿੰਦ ਘਰ ਗਾਏ ਸੁਹਾਗੀ ਛੰਦਾ, ਸਾਚੀ ਕਰੇ ਘਰ ਪੜ੍ਹਾਈਆ। ਜਿਸ ਜਨ ਬਣਾਏ ਆਪਣਾ ਬੰਦਾ, ਬੰਦੀਖਾਨਾ ਨਾ ਕੋਈ ਵਖਾਈਆ। ਹਰਿ ਸੰਗਤ ਪਿਆਰ

ਸੱਚਾ ਧੰਦਾ, ਆਪਣੇ ਧੰਦੇ ਵਕ਼ਤ ਵਿਹਾਈਆ। ਸਾਹਿਬ ਸੁਲਤਾਨ ਸਦਾ ਬਖ਼ਸ਼ਿੰਦਾ, ਬਖ਼ਸ਼ਣਹਾਰਾ ਬਖ਼ਸ਼ੇ ਏਕਾ ਮਾਹੀਆ। ਆਪਣੇ ਨਾਲ ਪਵਾਈ ਗੰਢਾ, ਸਗਨੀ ਗਾਨਾ ਆਪ ਬੰਧਾਈਆ। ਸਦਾ ਸੁਹਾਗਣ ਨਾ ਹੋਏ ਰੰਡਾ, ਜਗਤ ਰੰਡੇਪਾ ਆਪ ਕਟਾਈਆ। ਜਗਤ ਆਯੂ ਆਈ ਉਤੇ ਕੰਢਾ, ਬਾਕੀ ਸਤ ਦਿਨ ਰਿਹਾ ਸਮਝਾਈਆ। ਸੰਗਤ ਸੰਗ ਰਲਾ ਤੁੜਾਏ ਫੰਦਾ, ਜੀਵਣ ਜੁਗਤ ਫੇਰ ਬਣਾਈਆ। ਪਹਿਲੋਂ ਆਪਣੇ ਨਾਲ ਹਰਿ ਸੰਗਤ ਵਿਚ ਕਰੇ ਕਾਰਜ ਅਨੰਦਾ, ਮਾਨਸ ਜਨਮ ਫੇਰ ਦਵਾਈਆ। ਪਹਿਲਾ ਲੇਖਾ ਆਪਣੀ ਹੱਥੀਂ ਖੰਡਾ, ਲਕੀਰ ਲਕੀਰ ਓੁਤੇ ਫਿਰਾਈਆ। ਬਣਕੇ ਤ੍ਰਖਾਨ ਫੜਿਆ ਰੰਦਾ, ਸਾਚੀ ਕਰੇ ਆਪ ਸਫ਼ਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁੱਟੀ ਗੰਢ ਵਖਾਈਆ। ਤੁੱਟੀ ਗੰਢ ਗੰਢ ਗੋਪਾਲ, ਸਤ ਦਿਵਸ ਰਹੇ ਬਾਕੀ। ਸੰਗਤ ਵਿਚ ਫੇਰ ਮਿਲਾਏ ਲਾਲ, ਅੰਮ੍ਰਿਤ ਜਾਮ ਪਿਆਏ ਬਣ ਸਾਕੀ। ਤਨ ਤਨ ਨਾ ਹੋਏ ਫੇਰ ਵਿੰਗਾ ਵਾਲ, ਤੇਤੀ ਸਾਲ ਹੰਡਾਏ ਜਿਸਮ ਖ਼ਾਕੀ। ਸਤਿਗੁਰ ਸਤਿ ਹੋਏ ਕ੍ਰਿਪਾਲ, ਸਤਿ ਵਸਤ ਵਿਚ ਸਤਿ ਵਿਸਮਾਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਰੇ ਖੇਲ ਸਾਚੀ ਬਾਡੀ। ਨਾ ਭੰਨਿਆ ਨਾ ਤੁੱਟਾ ਨਾਤਾ, ਨਾ ਅਗਨੀ ਅੱਗ ਜਲਾਇਆ। ਨਾ ਕੋਈ ਭੈਣ ਨਾ ਕੋਈ ਭਰਾਤਾ, ਲਹਿਣ ਦੇਣ ਨਾ ਕੋਈ ਪਾਇਆ। ਨਾ ਕੋਈ ਸਤਾਰਵਾਂ ਨਾ ਕੋਈ ਸਾਤਾ, ਦਸਵੇਂ ਭੋਗ ਨਾ ਕੋਈ ਕਰਾਇਆ। ਨਾ ਕੋਈ ਕਾਹਨੀ ਬਣ ਬਣ ਚੁੱਕੇ ਨਾ ਕੋਈ ਮੁਕਾਏ ਵਾਟਾ, ਪਾਂਧੀ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਦਿਆਂ ਹੀ ਜੀਵਣ ਦੇ, ਜਨਮ ਜਨਮ ਵਿਚ ਬਦਲਾਇਆ। ਜਨਮ ਗਿਆ ਜਨਮ ਆਇਆ, ਜਨਮ ਲੇਖਾ ਲੇਖੇ ਪਾਈਆ। ਸਤਿਗੁਰ ਪੂਰਾ ਦਯਾ ਕਮਾਇਆ, ਕਰੇ ਖੇਲ ਬੇਪ੍ਰਵਾਹੀਆ। ਰਾਤੀ ਸੁਤਿਆਂ ਵਕ਼ਤ ਦਏ ਵਖਾਇਆ, ਇਧਰ ਮਰੇ ਇਧਰ ਜਨਮੇ ਉਧਰ ਹਰਿ ਹਰਿ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢਾਈ ਪਲ ਸੋਹੰ ਮੁੰਮਾਂ ਅੰਮ੍ਰਿਤ ਸਾਚਾ ਸੀਰ ਪਿਆਈਆ। ਸਾਚਾ ਸੀਰ ਆਪ ਪਿਆਏ, ਅੰਮ੍ਰਿਤ ਜਲ ਹੱਥ ਉਠਾਈਆ। ਮਰਨ ਤੋਂ ਪਹਿਲਾਂ ਜਨਮ ਦਵਾਏ, ਮਰਨ ਵਿਚ ਨਾ ਗੁਰਸਿਖ ਆਈਆ। ਸਾਧ ਸੰਗਤ ਤੇਰੇ ਨਾਲ ਰਲਾਏ, ਵਿਛੋੜਾ ਆਪਣੀ ਹੱਥੀ ਕਟਾਈਆ। ਦਿਵਸ ਰੈਣ ਜੋ ਰਿਹਾ ਸੇਵ ਕਮਾਏ, ਸੇਵਾ ਫਲ ਆਪਣੀ ਹੱਥੀ ਝੋਲੀ ਪਾਈਆ। ਉਖੜਿਆ ਬੂਟਾ ਫੇਰ ਲਗਾਏ, ਆਪਣੀ ਹੱਥੀਂ ਸਿੰਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਕਰਮ ਕਰਮ ਜਨਮ ਆਪਣੇ ਹੱਥ ਰਖਾਈਆ।

੨੧ ਫਗਣ ੨੦੧੭ ਬਿਕ੍ਰਮੀ ਹਜ਼ਾਰਾ ਸਿੰਘ ਬਲਾਕਾ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰ

ਸੱਚ ਸੁਮੇਰੂ ਚਰਨ ਕਵਲ ਪਦਮ, ਸਤਿ ਪੁਰਖ ਨਿਰੰਜਣ ਆਪ ਬਣਾਇਆ। ਲੇਖਾ ਜਾਣੇ ਇਬਨੁਲ ਅਦਮ, ਆਦਮ ਭੇਵ ਕੋਇ ਨਾ ਪਾਇਆ, ਨਾ ਕੋਈ ਰੂਪ ਰੰਗ ਨਾ ਦਿਸੇ ਬਦਨ, ਤਤਵ ਤਤ ਨਾ ਕੋਈ ਵਖਾਇਆ। ਗੋਪਾਲ ਮੂਰਤੀ ਏਕਾ ਮਦਨ, ਮਨ ਮੋਹਣ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਮੇਰੂ ਦਏ ਸਮਝਾਇਆ। ਸਤਿ ਸਮੇਰੂ ਚਰਨ ਪਦ, ਹਰਿ ਸਾਚਾ ਸਚ ਉਪਾਇੰਦਾ। ਕੋਈ ਨਾ ਜਾਣੇ ਆਰ ਪਾਰ ਹੱਦ, ਰਵ ਸਸ ਸੀਸ ਝੁਕਾਇੰਦਾ। ਧਰੂ ਪ੍ਰਹਿਲਾਦ ਰਿਹਾ ਤੱਕ, ਆਪਣਾ ਮੂਲ ਸਮੇਰੂ ਬਣਾਇੰਦਾ। ਹਰਿ ਕਾ ਖੇਲ

ਅਕਥਨਾ ਅਕਥ, ਵੇਦ ਕਤੇਬ ਭੇਵ ਨਾ ਪਾਇੰਦਾ। ਚਾਰ ਜੁਗ ਨਾ ਦਿਤਾ ਦੱਸ, ਚਾਰੇ ਵੇਦ ਪਰਦਾ ਪਾਇੰਦਾ। ਕੋਈ ਪਥਰ ਕਹੇ ਕੋਈ ਪ੍ਰਬਤ, ਕੋਈ ਜੋਜਨ ਗਣਤ ਗਣਾਇੰਦਾ। ਕੋਈ ਜਾਣੇ ਉਚਾ ਟਿੱਲਾ ਸਥਰ ਰਿਹਾ ਘਤ, ਸਥਰ ਯਾਰ ਨਾ ਕੋਈ ਵਿਛਾਇੰਦਾ। ਕੋਈ ਕਹੇ ਸੱਤ ਸਮੁੰਦਰ ਚਲੇ ਰਥ, ਜਲ ਧਾਰਾ ਰੂਪ ਸਮਾਇੰਦਾ। ਕੋਈ ਕਹੇ ਵਿਸ਼ਨੂੰ ਪਾਈ ਬੈਠਾ ਨੱਥ, ਬਾਸ਼ਕ ਤਸ਼ਕਾ ਸੰਗ ਰਲਾਇੰਦਾ। ਆਪਣਾ ਲੇਖਾ ਜਾਣੇ ਪੁਰਖ ਸਮਰਥ, ਦੂਸਰ ਭੇਵ ਕੋਇ ਨਾ ਪਾਇੰਦਾ। ਸਚ ਸੁਮੇਰੂ ਚਰਨ ਅੰਦਰ, ਹਰਿ ਸਾਚਾ ਸਚ ਰਖਾਇੰਦਾ। ਕਰੇ ਖੇਲ ਹਰਿ ਕਰਨੀ ਕਰਨ, ਕਰਤਾ ਪੁਰਖ ਭੇਵ ਨਾ ਆਇੰਦਾ। ਨਾ ਧਰੇ ਉਪਰ ਕਿਸੇ ਧਰਨੀ ਧਰਨ, ਧਰਤ ਧਵਲ ਭਾਰ ਨਾ ਕੋਈ ਉਠਾਇੰਦਾ। ਨਾ ਕਿਸੇ ਵਖਾਏ ਉਪਰ ਆਕਾਸ਼ ਚੋਟੀ ਚੜ੍ਹਨ, ਪ੍ਰਕਾਸ਼ ਪ੍ਰਕਾਸ਼ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਚ ਸੁਮੇਰੂ ਪਦਮ ਪਰਮਾਤਮ, ਪਦ ਆਪਣਾ ਆਪ ਜਣਾਈਆ। ਲੇਖਾ ਜਾਣੇ ਸਾਚੇ ਆਤਮ, ਆਤਮ ਅਪਣਾ ਰੰਗ ਬਣਾਈਆ। ਭੇਵ ਨਾ ਜਾਣੇ ਕੋਈ ਬਾਤਨ, ਜ਼ਾਹਿਰ ਗੁਪਤ ਨਾ ਕੋਈ ਵਡਿਆਈਆ। ਨਾ ਕੋਈ ਸੰਧਿਆ ਨਾ ਕੋਈ ਆਥਨ, ਸਰਘੀ ਰੂਪ ਨਾ ਕੋਈ ਵਟਾਈਆ। ਕਰੇ ਖੇਲ ਪੁਰਖ ਪਰਮਾਥਨ, ਪ੍ਰਿਥਮੀ ਆਕਾਸ਼ ਨਾ ਕੋਈ ਜਣਾਈਆ। ਲੇਖਾ ਜਾਣੇ ਸਚ ਸਿੰਘਾਸਣ, ਸ਼ਾਹੋ ਸ਼ਬਾਸਨ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਚਰਨ ਪਦਮ ਸਚ ਸੁਮੇਰ, ਸ਼ਾਹ ਪਾਤਸ਼ਾਹ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਬੈਠਾ ਘੇਰ, ਚਾਰੋਂ ਕੁੰਟ ਧਰਤੀ ਆਕਾਸ਼ ਮੇਲ ਮਿਲਾਇੰਦਾ। ਦਹਿ ਦਿਸ਼ਾ ਰੱਖੇ ਆਪਣਾ ਗੇੜ, ਗੇੜਨਹਾਰਾ ਆਪ ਅਖਵਾਇੰਦਾ। ਆਪੇ ਕਰੇ ਆਪਣੀ ਮਿਹਰ, ਆਪਣਾ ਨਾਉਂ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮੇਰੂ ਆਪ ਜਣਾਇੰਦਾ। ਸਚ ਸੁਮੇਰੂ ਚਰਨ ਕਵਲ, ਅੰਤਰ ਅੰਤਰ ਆਪ ਜਣਾਈਆ। ਰਾਹ ਤੱਕੇ ਧਰਨੀ ਧਵਲ, ਥੱਲੇ ਬੈਠੀ ਨੈਣ ਉਠਾਈਆ। ਬ੍ਰਹਮ ਵੇਤਾ ਮੁਖ ਖੁਲ੍ਹਾਏ ਆਪਣਾ ਕਵਲ, ਕਵਲ ਮੁਖ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਮੇਰੂ ਦਏ ਵਡਿਆਈਆ। ਸਚ ਸੁਮੇਰ ਬਣਾਇਆ, ਹਰਿ ਹਰਿ ਦੀਨ ਦਿਆਲ। ਗੁਰਮੁਖਾਂ ਨੇਰਨ ਨੇਰ ਦਏ ਵਖਾਇਆ, ਕਲਜੁਗ ਅੰਤਮ ਤੋੜ ਜੰਜਾਲ। ਚਾਰੋਂ ਕੁੰਟ ਵੇਖ ਵਖਾਇਆ, ਵੇਖਣਹਾਰਾ ਆਪ ਕ੍ਰਿਪਾਲ। ਜਿਸ ਜਨ ਆਪਣੇ ਚਰਨ ਛੁਹਾਇਆ, ਉਪਰ ਸਮੇਰੂ ਦਏ ਬਹਾਲ। ਸ਼ਿਵ ਕੈਲਾਸ਼ ਨਾ ਡੇਰਾ ਲਾਇਆ, ਅੰਤਮ ਅੰਤ ਹੋਏ ਬੇਹਾਲ। ਕਰ ਤਲਾਸ਼ ਫੜ ਬਹਾਇਆ, ਕਰਿਆ ਖੇਲ ਬੇਮਿਸਾਲ। ਜੁਗ ਚੌਕੜੀ ਆਸ ਪੂਰ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਲੇਖਾ, ਆਪਣਾ ਆਪ ਜਣਾਇੰਦਾ। ਸੁਮੇਰੂ ਨੇਤਰ ਹਰਿ ਚਰਨ ਕਵਲ ਹਰਿ ਦੇਖਾ, ਅਵਰ ਦ੍ਰਿਸ਼ਟ ਨਾ ਕੋਈ ਜਣਾਇੰਦਾ। ਸ਼ੰਕਰ ਰੱਖੇ ਖੁਲੜੇ ਕੇਸਾ, ਕੈਲਾਸ਼ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਕੈਲਾਸ਼ ਪਰਬਤ ਹਰਿ ਚਰਨ ਧੂੜ, ਧੂੜੀ ਧੂੜ ਵਿਚ ਸਮਾਈਆ। ਭੋਲੇ ਨਾਥ ਰੰਗ ਚੜ੍ਹੇ ਗੂੜ੍ਹ, ਮਸਤਕ ਟਿੱਕਾ ਇਕ ਲਗਾਈਆ। ਅੰਤਰ ਬਖ਼ਸ਼ੇ ਨੂਰੋ ਨੂਰ, ਨੂਰ ਨੂਰ ਰੁਸ਼ਨਾਈਆ। ਆਪਣੇ ਟਿੱਲੇ ਆਪਣੇ ਪਰਬਤ ਆਪਣੇ ਆਸਣ ਸਚ ਸਿੰਘਾਸਣ ਆਪੇ ਹੋਏ ਆਸਾ ਪੂਰ, ਪੂਰੀ ਇਛਿਆ ਆਪ ਕਰਾਈਆ। ਨਾ ਨੇੜੇ ਨਾ ਦਿਸੇ ਦੂਰ, ਕਰੇ ਖੇਲ ਹਾਜ਼ਰ ਹਜ਼ੂਰ, ਹਜ਼ਰਤ ਆਪਣਾ

ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੈਲਾਸ਼ ਨਰਾਸ ਇਕ ਸਮਝਾਈਆ। ਸਚ ਕੈਲਾਸ਼ ਸ਼ੰਕਰ ਚੜ੍ਹਿਆ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਚਰਨ ਏਕਾ ਫੜਿਆ, ਦੂਸਰ ਓਟ ਨਾ ਕੋਇ ਤਕਾਇੰਦਾ। ਹਰਿ ਨਰਾਇਣ ਖੇਲ ਆਪਣਾ ਕਰਿਆ, ਨੇਤਰ ਲੋਚਣ ਦਰਸ ਦਿਖਾਇੰਦਾ। ਦਰ ਘਰ ਸਾਚਾ ਏਕਾ ਦਰਿਆ, ਸੀਸ ਜਗਦੀਸ ਇਕ ਸੁਹਾਇੰਦਾ। ਚਰਨ ਕਵਲ ਅੰਦਰ ਅੱਖਰ ਏਕਾ ਪੜ੍ਹਿਆ, ਪੁਰਖ ਅਬਿਨਾਸ਼ੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਇੰਦਾ। ਚਰਨ ਕਵਲ ਅੰਦਰ ਸਮੇਰੂ ਪਦ, ਪਦਮ ਪਾਟਲ ਪਾਦਨ ਆਪ ਬਣਾਈਆ। ਸ਼ੰਕਰ ਅੰਦਰ ਆਪੇ ਸੱਦ, ਸਚ ਕੈਲਾਸ਼ ਦਏ ਵਖਾਈਆ। ਨਾਮ ਵਜਾਏ ਸਾਚਾ ਨਦ, ਨਿਜ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਸਣ ਦਏ ਵਖਾਈਆ। ਏਕਾ ਆਸਣ ਸਚ ਜਣਾਇਆ, ਚਰਨ ਕਵਲ ਧਿਆਨ। ਸਚ ਕੈਲਾਸ਼ ਇਕ ਬਣਾਇਆ, ਧੂੜੀ ਧੂੜ ਦੇਵੇ ਬਾਲ ਨਾਦਾਨ। ਆਪਣੇ ਪ੍ਰੇਮ ਨਾਲ ਬੰਧਾਇਆ, ਛੁਟ ਨਾ ਜਾਏ ਵਿਚ ਜਹਾਨ। ਸਾਚੀ ਸੇਜਾ ਆਪ ਸੁਆਇਆ, ਦੇਵੇ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਮਾਣ। ਸਾਚਾ ਮਾਣ ਦੇਵਣਹਾਰਾ, ਏਕਾ ਸ਼ਬਦ ਕਰੇ ਜਣਾਈਆ। ਕਰੇ ਖੇਲ ਅਗੰਮ ਅਪਾਰਾ, ਅਗੋਚਰ ਆਪਣਾ ਭੇਵ ਛੁਪਾਈਆ। ਤੇਰਾ ਮੇਰਾ ਇਕ ਕਿਨਾਰਾ, ਤੇਰਾ ਕਿਨਾਰਾ ਆਪਣੇ ਹੱਥ ਰਖਾਈਆ। ਤੇਰਾ ਪਰਬਤ ਮੇਰਾ ਸਹਾਰਾ, ਮੇਰਾ ਕੈਲਾਸ਼ ਤੇਰੀ ਵਡਿਆਈਆ। ਮੇਰਾ ਨਾਉਂ ਤੇਰਾ ਨਾਅਰਾ, ਤੇਰਾ ਨਾਅਰਾ ਸਰਬ ਲੋਕਾਈਆ। ਮੇਰਾ ਸਮੇਰੂ ਤੇਰਾ ਉਜਿਆਰਾ, ਦੀਪਕ ਦੀਪ ਦੀਪ ਰੁਸ਼ਨਾਈਆ। ਕਰੇ ਖੇਲ ਆਪ ਨਿਰੰਕਾਰਾ, ਸਾਚੀ ਖੇਲ ਆਪ ਕਰਾਈਆ। ਨਵ ਨੌਂ ਚਾਰ ਦਏ ਸਹਾਰਾ, ਉਪਰ ਆਸਣ ਆਪ ਬਿਠਾਈਆ। ਕਲਜੁਗ ਆਏ ਅੰਤਮ ਵਾਰਾ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਲੋਕਮਾਤ ਕਰੇ ਰੁਸ਼ਨਾਈਆ। ਆਪਣੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਦਸਾਈਆ। ਤੇਰੀ ਕਰੇ ਪੂਰੀ ਘਾਲ, ਘਾਲੀ ਘਾਲ ਲੇਖੇ ਪਾਈਆ। ਤੇਰਾ ਕੈਲਾਸ਼ ਆਪੇ ਸੁਰਤ ਲਏ ਸੰਭਾਲ, ਹੋਣਾ ਉਦਾਸ ਨਾ ਰਿਹਾ ਸਮਝਾਈਆ। ਆਪਣਾ ਬਾਲਾ ਆਪੇ ਲਏ ਉਠਾਲ, ਤੇਰੀ ਧਰਮਸਾਲਾ ਲਏ ਸੁਹਾਈਆ। ਤੈਨੂੰ ਉਂਗਲੀ ਲਾਏ ਰਖੇ ਨਾਲ ਨਾਲ, ਪਿਛਲਾ ਪੰਧ ਮੁਕਾਈਆ। ਆਪਣੇ ਖਾਤੇ ਆਪ ਡਾਲ, ਆਪਣੇ ਅੰਦਰ ਬੰਦ ਕਰਾਈਆ। ਫੇਰ ਨਾ ਸਕੇ ਕੋਇ ਤੈਨੂੰ ਭਾਲ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਤੇਰਾ ਅੰਤਮ ਵਕ਼ਤ ਸੁਹਾਵਣਾ, ਪੁਰਖ ਅਬਿਨਾਸ਼ੀ ਦਇਆ ਕਮਾ। ਤੇਰਾ ਕੈਲਾਸ਼ ਇਕ ਵਖਾਵਣਾ, ਆਪ ਬਣਾਏ ਬੇਪਰਵਾਹ। ਤੇਰਾ ਵਾਸ ਇਕ ਘਰ ਕਰਾਵਣਾ, ਬਖ਼ਸ਼ਣਹਾਰਾ ਸਚ ਪਨਾਹ। ਗੁਰਮੁਖ ਸਾਚਾ ਆਪ ਉਠਾਵਣਾ, ਕਲਜੁਗ ਅੰਤਮ ਕਰੇ ਸਚ ਨਿਆਂ। ਉਪਰ ਕੈਲਾਸ਼ ਮਾਣ ਦਿਵਾਵਣਾ, ਚਰਨ ਚਰਨਾਂ ਨਾਲ ਛੁਹਾ। ਦਾਸੀ ਦਾਸ ਹੁਕਮ ਸੁਣਾਵਣਾ, ਧੁਰ ਫ਼ਰਮਾਨਾ ਆਪ ਉਪਾ। ਏਕਾ ਮੰਤਰ ਅੰਤਰ ਗਾਵਣਾ, ਸੋ ਪੁਰਖ ਨਿਰੰਜਣ ਲਏ ਪੜ੍ਹਾ। ਹੰ ਸ਼ੰਕਰ ਰੂਪ ਵਖਾਵਣਾ, ਪੁਰਖ ਅਬਿਨਾਸ਼ੀ ਆਪਣਾ ਅੰਗ ਲਏ ਕਟਾ। ਸੋਹੰ ਏਕਾ ਬੰਧਨ ਪਾਵਣਾ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾ। ਆਦਿ ਪੁਰਖ ਆਪਣਾ ਕੌਲ ਕੀਤਾ ਆਪੇ ਪੂਰ ਕਰਾਵਣਾ, ਬ੍ਰਹਮਾ ਵੇਤਾ ਭੇਵ ਲਿਖ ਨਾ ਸਕੇ ਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹ।

੨੧ ਫਗਣ ੨੦੧੭ ਬਿਕ੍ਰਮੀ ਬੀਬੀ ਪੂਰੋ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਗੁਰਮੁਖ ਸਮੇਰੂ ਵਿਚ ਸੰਸਾਰ, ਸ਼ਾਸਤਰ ਸਿਮਰਤ ਭੇਵ ਨਾ ਆਇੰਦਾ। ਜਿਸ ਦਾ ਲੇਖਾ ਜਾਣੇ ਆਪ ਨਿਰੰਕਾਰ, ਜਗਤ ਵਿਦਿਆ ਭੇਵ ਨਾ ਆਇੰਦਾ। ਕਾਗਦ ਕ਼ਲਮ ਲਿਖਣ ਤੋਂ ਬਾਹਰ, ਅਲੇਖ ਲੇਖਾ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਕਰ ਕਰ ਪਿਆਰ, ਸਾਚੀ ਧਾਰ ਆਪ ਬਣਾਇੰਦਾ। ਭਗਤ ਸੰਤ ਕਰ ਉਜਿਆਰ, ਜੁਗ ਜੁਗ ਖੇਲ ਖਿਲਾਇੰਦਾ। ਫਲ ਫੁਲਵਾੜੀ ਲਾ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਆਪੇ ਅੰਮ੍ਰਿਤ ਸਿੰਚ ਹਰਿਆ ਕਰੇ ਨਿਰੰਕਾਰ, ਖ਼ਿਜ਼ਾਂ ਬਸੰਤ ਏਕਾ ਰੰਗ ਰੰਗਾਇੰਦਾ। ਕਲਜੁਗ ਅੰਤਮ ਆਏ ਵਾਰ, ਸਾਚਾ ਮਾਲੀ ਦੀਨ ਦਿਆਲਾ ਗੁਰਮੁਖ ਬੂਟਾ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਗੁਰਮੁਖ ਫੁਲਵਾੜੀ ਫੁਲ ਗਿਆ ਫੁਲ, ਹਰਿ ਸਾਚਾ ਵੇਖ ਵਖਾਈਆ। ਬਣ ਬਣ ਮਾਲਣ ਤੋੜੇ ਅਡੋਲ, ਦਿਸ ਕਿਸੇ ਨਾ ਆਈਆ। ਕਰੇ ਖੇਲ ਉਪਰ ਧੌਲ, ਧਵਲ ਮੰਗੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਸਾਚੇ ਕਰ ਪਿਆਰ, ਕਲੀ ਕਲੀ ਆਪ ਮਹਿਕਾਈਆ। ਕੈਲਾਸ਼ ਹੋਇਆ ਖ਼ਬਰਦਾਰ, ਸ਼ੰਕਰ ਨੈਣ ਖੁਲ੍ਹਾਈਆ। ਵਿਸ਼ਨ ਬਣ ਬਣ ਸੇਵਾਦਾਰ, ਸਾਚੀ ਸੇਵਾ ਇਕ ਵਖਾਈਆ। ਬ੍ਰਹਮਾ ਦੇਵੇ ਇਕ ਆਧਾਰ, ਸੁਤ ਆਪਣਾ ਆਪ ਪਰਗਟਾਈਆ। ਖਿਚੇ ਤਾਰ ਆਪ ਨਿਰੰਕਾਰ, ਸਾਚਾ ਤਾਗਾ ਲਏ ਬਣਾਈਆ। ਲੋਕਮਾਤ ਆਏ ਹੋਏ ਉਜਿਆਰ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਸਿਖ ਸੋਹਣੇ ਫੜ ਫੜ ਗੁੰਦੇ ਹਾਰ, ਕਲੀ ਨਾਲ ਕਲੀ ਮਿਲਾਈਆ। ਅੰਮ੍ਰਿਤ ਛਿੜਕੇ ਪਹਿਲੀ ਵਾਰ, ਸਚ ਮਹਿਕ ਵਿਚ ਭਰਾਈਆ। ਆਪਣੇ ਗਲ ਕਰੇ ਸ਼ੰਗਾਰ, ਜਗਤ ਸ਼ੰਗਾਰ ਨਾ ਕੋਇ ਹੰਢਾਈਆ। ਅੰਤਮ ਆਪਣੇ ਅੰਦਰ ਰੱਖੇ ਸੰਭਾਲ, ਆਪਣੀ ਵਸਤ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਤੋੜ ਸ਼ਾਹ ਕੰਗਾਲ, ਗੁਰਸਿਖ ਏਕਾ ਰੰਗ ਰੰਗਾਈਆ। ਸਾਚਾ ਹਾਰ ਹਰਿ ਹਰਿ ਮਾਲਣ, ਸਚ ਪਟਾਰੀ ਆਪ ਰਖਾਈਆ। ਬਣ ਕੇ ਆਈ ਭਗਤ ਦਲਾਲਣ, ਜੋਤੀ ਨਾਰ ਵੇਸ ਵਟਾਈਆ। ਗੁਰਸਿਖਾਂ ਅਗੇ ਬਣੀ ਸਵਾਲਣ, ਮੰਗੇ ਭਿਛਿਆ ਏਕਾ ਮੰਗ ਮੰਗਾਈਆ। ਮੈਂ ਵੈਰਾਗਣ ਹੋਈ ਬੇਦਾਮਨ, ਬਿਰਹੋਂ ਵਿਛੋੜਾ ਨਾ ਝੱਲਿਆ ਜਾਈਆ। ਸੱਚਖੰਡੀ ਡਿਗੇ ਆਪਣੇ ਆਹਲਣ, ਗੁਰਸਿਖ ਤੇਰੀ ਗੋਦ ਏਕਾ ੴਟ ਰਖਾਈਆ। ਤੂੰ ਨਾ ਜਾਣਾ ਕਿਸੇ ਦਰ ਭਾਲਣ, ਤੈਨੂੰ ਭਾਲੇ ਆਦਿ ਸ਼ਕਤ ਤੇਰੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਵਾਹ ਵਾ ਮਾਲਣ ਜੋਤ ਅਕਾਲਣ, ਘਰ ਘਰ ਸੇਵ ਕਮਾਈਆ । ਗੁਰਸਿਖਾਂ ਕਰੇ ਪੂਰੀ ਘਾਲਣ, ਕੀਤੀ ਘਾਲ ਲੇਖੇ ਪਾਈਆ। ਪਹਿਲਾਂ ਤੋੜੇ ਜਗਤ ਜੰਜਾਲਣ, ਦੂਜੀ ਸਿਖਿਆ ਕਰੇ ਪੜ੍ਹਾਈਆ। ਤੀਜਾ ਵਜਾਏ ਅੰਦਰ ਤਾਲਨ, ਚੌਥੇ ਘਰ ਦਏ ਵਡਿਆਈਆ। ਪੰਚਮ ਬਣੀ ਆਪ ਦਲਾਲਣ, ਛੇਵੇਂ ਛੱਪਰ ਛੰਨ ਛੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਬਨ੍ਹਿਆ ਬਾਨਣ, ਸਾਚੇ ਬੇੜੇ ਆਪ ਚੜ੍ਹਾਈਆ। ਅੱਠਾਂ ਤੱਤਾਂ ਦੇਵੇ ਦਾਨਨ, ਆਪਣਾ ਨਾਮ ਆਪ ਵਰਤਾਈਆ। ਨੌਂ ਦਵਾਰ ਬਖ਼ਸ਼ੇ ਆਪਣਾ ਭਾਨਨ, ਨਵ ਨੌਂ ਕਰੇ ਰੁਸ਼ਨਾਈਆ। ਦਸਵੇਂ ਮੇਲਾ ਸ੍ਰੀ ਭਗਵਾਨਨ, ਸ੍ਰੀ ਭਗਵਾਨ ਗੁਰਮੁਖ ਸੁਤਿਆ ਰਾਤੀਂ ਦਰਸ ਦਿਖਾਈਆ। ਸੇਵਾ ਕਰੇ ਸਾਚੀ ਮਾਲਣ, ਸੀਸ ਆਪਣੇ ਖਾਰੀ ਰਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚਾ ਹਾਰ ਇਕ ਨਿਰੰਕਾਰ, ਆਪਣੇ ਹੱਥ ਰਖਾਈਆ। ਸਾਚਾ ਹਾਰ ਹਰੀ ਹਰਿ ਨਰਾਇਣ, ਨਰ ਹਰਿ ਬਨਵਾਰੀ ਆਪਣੇ ਹੱਥ ਰਖਾਇੰਦਾ। ਰਸਨਾ ਕਿਸੇ ਨਾ ਸਕੇ ਕਹਿਣ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਆਪੇ ਜਾਣੇ ਲਹਿਣਾ ਦੇਣ, ਦੇਣਾ ਲਹਿਣਾ ਆਪਣੇ ਹੱਥ ਰਖਾਇੰਦਾ। ਗੁਰਸਿਖ ਗੁਰ ਗੁਰ ਧਾਮ ਇਕੱਠੇ ਬਹਿਣ, ਪਲੰਘ ਰੰਗੀਲਾ ਸਾਚੀ ਸੇਜ ਆਪ ਵਿਛਾਇੰਦਾ। ਸਤਿ ਸਤਿਵਾਦੀ ਮਿਲਿਆ ਸਾਕ ਸੱਜਣ ਸੈਣ, ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਐਨ ਗ਼ੈਨ, ਨੁਕਤਾ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਦੀ ਦਰਦੀਆਂ ਦੇਵੇ ਮਾਣ, ਗੁਰਸਿਖਾਂ ਦਲਿਦ੍ਰ ਆਪ ਹੰਢਾਇੰਦਾ।

੨੧ ਫੱਗਣ ੨੦੧੭ ਬਿਕ੍ਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਬਾਬੂ ਪੁਰਾ ਜਿਲਾ ਗੁਰਦਾਸ ਪੁਰ

ਸ਼ਾਹ ਕੰਗਾਲ ਹਰਿ ਰੰਗਦਾ, ਰੰਗ ਅਗੰਮੀ ਅੰਤਰ ਚਾੜ੍ਹ। ਭਗਤ ਭਿਖਾਰੀ ਹੋ ਕਦੇ ਨਾ ਸੰਗਦਾ, ਲੇਖਾ ਜਾਣੇ ਅੰਤਰ ਬਾਹਰ। ਸਚ ਪ੍ਰੀਤੀ ਏਕਾ ਮੰਗ ਦਾ, ਦੂਸਰ ਅਵਰ ਨਾ ਕੋਇ ਵਿਚਾਰ। ਕੁੱਲੀ ਕੱਖਾਂ ਆਪੇ ਲੰਘਦਾ, ਮਹੱਲ ਅਟਲ ਨਾ ਕੋਇ ਪਿਆਰ। ਪਰਦਾ ਲਾਹੇ ਝੂਠੀ ਕੰਧ ਦਾ, ਦੂਈ ਦਵੈਤੀ ਪਰਦਾ ਉਤਾਰ। ਲਹਿਣ ਚੁਕਾਏ ਅੰਧੇਰ ਅੰਧ ਦਾ, ਘਰ ਚੰਦ ਕਰ ਉਜਿਆਰ। ਲੇਖਾ ਚੁਕਾਏ ਆਵਣ ਜਾਵਣ ਪੰਧ ਦਾ, ਲੱਖ ਚੁਰਾਸੀ ਗੇੜ ਨਿਵਾਰ। ਨਾਤਾ ਤੋੜੇ ਫਾਂਦਕੀ ਫੰਦ ਦਾ, ਰਾਏ ਧਰਮ ਨਾ ਕਰੇ ਖ਼ਵਾਰ। ਰਸ ਛੁੱਟੇ ਮਦਿਰਾ ਮਾਸ ਗੰਦ ਦਾ, ਰਸ ਬਰਖੇ ਅੰਮ੍ਰਿਤ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰੇ ਸਰਬੰਗ ਦਾ, ਸਾਚੀ ਬਖ਼ਸ਼ਸ਼ ਬਖ਼ਸ਼ਣਹਾਰ। ਸਾਚੀ ਬਖ਼ਸ਼ਸ਼ ਰਖ ਹੱਥ, ਦੀਨਾ ਨਾਥਾ ਹੋਏ ਸਹਾਈਆ। ਸਚਖੰਡ ਨਿਵਾਸੀ ਸੱਚਖੰਡ ਦਵਾਰ ਹਰਿ ਹਰਿ ਸ਼ਬਦ ਅਗੰਮੀ ਪਾਏ ਨੱਥ, ਡੋਰੀ ਚੋਰੀ ਚੋਰੀ ਆਪ ਖਿਚਾਈਆ। ਗ੍ਰਹਿ ਮੰਦਰ ਡੂੰਘੀ ਕੰਦਰ ਕਵਰੀ ਭਵਰੀ ਆਪ ਗਿੜਾਏ ਉਲਟੀ ਲਠ, ਪੰਜ ਤਤ ਤ੍ਰੈਗੁਣ ਹੱਡ ਮਾਸ ਨਾੜੀ ਰਤ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਮਾਹੀਆ। ਨਾਤਾ ਤੋੜ ਜਗਤ ਜੰਜਾਲ, ਗੁਰਮੁਖ ਸਾਚੇ ਸਚ ਜਣਾਇੰਦਾ। ਏਕਾ ਪਾਵੇ ਸ਼ਬਦ ਆਣ, ਦੂਸਰ ਆਣ ਨਾ ਕੋਈ ਵਖਾਇੰਦਾ। ਜੋ ਜਨ ਭੁੱਲੇ ਬਣ ਅਞਾਣ, ਤਿਸ ਭੁੱਲਿਆਂ ਮਾਰਗ ਪਾਇੰਦਾ। ਜੋ ਜਨ ਮਨ ਕਰੇ ਅਭਿਮਾਨ, ਤਿਸ ਖ਼ਾਕੀ ਖ਼ਾਕ ਮਿਲਾਇੰਦਾ। ਸਰਬ ਜੀਆਂ ਏਕਾ ਭਗਵਾਨ, ਹਰਿ ਘਟ ਘਟ ਵੇਖ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਸ਼ਬਦ ਬਿਬਾਣ, ਲੱਖ ਚੁਰਾਸੀ ਲਾੜੀ ਮੌਤ ਨਾਲ ਪਰਨਾਇੰਦਾ। ਕਲਜੁਗ ਅੰਤਮ ਜਗ ਵਿਛੜੇ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਗੁਰਮੁਖ ਸਖ਼ੀ ਮਿਲੇ ਹਰਿ ਹਰਿ ਸਾਚਾ ਕਾਹਨ, ਘਨਈਆ ਨਈਆ ਸਾਚਾ ਛਤਰ ਸੀਸ ਆਪ ਝੁਲਾਇੰਦਾ। ਜਗਤ ਗਵਈਆ ਬਣ ਰਮਈਆ ਦੇਵੇ ਦਾਨ, ਫੜ ਫੜ ਬਈਆ ਪਾਰ ਕਰਾਇੰਦਾ। ਧਰਮ ਰਾਏ ਨਾ ਕੱਢੇ ਵਹੀਆ ਅੰਤਮ ਲੇਖਾ ਲਿਖੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੇ ਚਰਨ ਲਗਾਇੰਦਾ। ਚਰਨ ਲਗ ਨਾ ਜਾਏ ਭੁੱਲ, ਹਰਿਜਨ ਸਾਚੀ ਸਚ ਜਣਾਈਆ। ਅੰਮ੍ਰਿਤ ਪਿਆਲੇ ਵਿਚੋਂ ਨਾ ਜਾਣਾ ਡੁੱਲ੍ਹ, ਅਮਰ ਪਦ ਨਾ ਕੋਈ ਵਖਾਈਆ। ਕਲਜੁਗ ਟਹਿਣੀ ਨਾਲੋਂ ਤੁੱਟਾ ਫੁੱਲ, ਸਾਚੀ ਮਾਲਣ ਆਪਣੇ ਹੱਥ

ਰਖਾਈਆ । ਹੱਥ ਪਾਇਆ ਬਣ ਅਨਭੋਲ, ਕੰਡਾ ਖਾਰ ਕੋਈ ਚੁਭ ਨਾ ਜਾਈਆ। ਖ਼ੁਸ਼ੀ ਖ਼ੁਸ਼ੀ ਆਪਣੇ ਕੰਡੇ ਲਏ ਤੋਲ, ਵੱਟਾ ਸੇਰ ਨਾ ਕੋਈ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਸਿੱਖ ਸਿਖ਼ਿਆ ਏਹ ਸਮਝਾਈਆ। ਫੁਲ ਟੁੱਟਾ ਆਏ ਨਾ ਕੰਮ, ਜਿਸ ਮਾਲਣ ਹੱਥ ਨਾ ਲਾਈਆ। ਜੀਵ ਸਦਾ ਨਾ ਰਹਿਣ ਸਵਾਸਾ ਦਮ, ਦਮ ਛੁਪੇ ਪਏ ਫਾਹੀਆ। ਜਗਤ ਨਾ ਮਿਟਣੀ ਤ੍ਰਿਸ਼ਨਾ ਤਮ, ਤ੍ਰਿਖਾ ਸਕੇ ਨਾ ਕੋਇ ਬੁਝਾਈਆ। ਜਿਸ ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਸੋ ਜਨ ਆਪਣਾ ਬੇੜਾ ਪਾਰ ਕਰਾਈਆ। ਏਕਾ ਸ਼ਬਦ ਸੁਣਾਏ ਕੰਨ, ਦੂਜੀ ਆਵਾਜ਼ ਕੰਨ ਨਾ ਕੋਇ ਪਾਈਆ। ਏਕਾ ਦੇਵੇ ਨਾਮ ਧਨ, ਦੂਜਾ ਧਨ ਸੰਗ ਨਾ ਕਿਸੇ ਜਾਈਆ। ਹਰਿਜਨ ਤੇਰਾ ਤੇਰੇ ਘਰ ਜਾਏ ਮੰਨ, ਮਨੌਣ ਦੂਜੇ ਘਰ ਨਾ ਕੋਇ ਜਾਈਆ। ਕਾਇਆ ਕਪੜ ਛੰਨ ਛੱਪਰ ਸਾਚਾ ਮੰਦਰ ਵਸਿਆ ਅੰਦਰ, ਦਿਵਸ ਰੈਣ ਰੈਣ ਪਰਭਾਤ, ਦਰਸ ਵਖਾਏ ਇਕ ਇਕਾਂਤ, ਅਕਲ ਕਲ ਧਾਰ ਹਰਿ ਨਿਰੰਕਾਰ, ਗੁਰਸਿਖ ਪਿਆਰ ਤਨ ਸ਼ੰਗਾਰ, ਮਾਲਣ ਫੂਲਨ ਗੁੰਦੇ ਵਾਰੋ ਵਾਰ, ਨਾਮ ਤਾਗਾ ਪ੍ਰੇਮ ਸੂਈ ਨੱਕਾ ਗੁਰਸਿਖ ਤੇਰੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਿੱਸਾ ਭਗਤ ਵੰਡਾਈਆ।

੨੧ ਫਗਣ ੨੦੧੭ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਬਾਬੂ ਪੁਰਾ ਜ਼ਿਲਾ ਗੁਰਦਾਸ ਪੁਰ

ਨਾਮ ਧਨ ਸ਼ਬਦ ਗੁਰ ਰਾਸ, ਗੁਰਸਿਖ ਖ਼ਜ਼ਾਨੇ ਆਪੇ ਪਾਈਆ। ਆਪੇ ਵਸੇ ਸਦਾ ਪਾਸ, ਨਿਕਟੀ ਹੋ ਹੋ ਦਰਸ ਦਿਖਾਈਆ। ਸਦਾ ਸਦ ਹੋਏ ਦਾਸੀ ਦਾਸ, ਦਾਸਨ ਦਾਸੀ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਈਆ। ਰਵ ਸਸ ਕਰ ਕਰ ਬੈਠੇ ਆਸ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਹਿਲਾਂ ਗੁਰਸਿਖਾਂ ਪੂਰੀ ਕਰੇ ਆਸ, ਦੂਜੀ ਧਾਰ ਫੇਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਸਾਚਾ ਨਾਮ ਮਾਲ ਧਨਵੰਤਾ, ਦਰ ਘਰ ਸਾਚੇ ਆਪੇ ਵਖਾਇੰਦਾ। ਗੁਰਮੁਖ ਗੁਰ ਗੁਰ ਹੋਏ ਮੰਗਤਾ, ਵਸਤ ਅਮੋਲਕ ਆਪ ਵਰਤਾਇੰਦਾ। ਮਾਣ ਰਖਾਏ ਹਰਿਜਨ ਜਿਉਂ ਜਨ ਜਨਕਾ, ਹਰਿਜਨ ਜਾਨਕੀ ਆਪ ਪਰਨਾਇੰਦਾ। ਅਕਲ ਕਲ ਹਰਿ ਖੇਲ ਵਰਤੰਤਾ, ਅਨਦ ਬਿਨੋਦੀ ਭੇਵ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਨਾਮ ਧਨ ਸ਼ਬਦ ਭੰਡਾਰਾ, ਭਗਵਨ ਹਰਿ ਹਰਿ ਆਪ ਵਰਤਾਇੰਦਾ। ਦਾਨਵ ਦੇਵ ਮੁਨ ਜਨ ਮੁਨੀਸ਼ਰ ਤਪੀਸ਼ਰ ਮੰਗਣ ਵਾਰੋ ਵਾਰਾ, ਰਖੀਸ਼ਰ ਜਗਦੀਸ਼ਰ ਸੀਸ ਸਰਬ ਝੁਕਾਇੰਦਾ। ਲੇਖਾ ਜਾਣੇ ਆਪਣਾ ਈਸਰ, ਈਸ਼ਵਰ ਆਪਣੇ ਵਿਚ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੱਡਾ ਵਡ ਸਾਲਾਹਿੰਦਾ। ਵਡ ਵੱਡਾ ਹਰਿਜਨ ਪਾਇਆ, ਹਰਿ ਮੀਤਨ ਮੀਤ ਮੁਰਾਰ। ਗ੍ਰਹਿ ਮੰਦਰ ਇਕ ਸੁਹਾਇਆ, ਗੁਰ ਪ੍ਰਸਾਦੀ ਹੋ ਉਜਿਆਰ। ਭੌ ਭੈ ਭਵ ਭੰਜਨ ਹੋਏ ਸਹਾਇਆ, ਅਨਭਵ ਆਪਣਾ ਖੋਲ੍ਹ ਕਿਵਾੜ। ਦਵੈ ਦਵੈਤ ਮੇਟ ਮਿਟਾਇਆ, ਦਵੈਕਸ਼ ਕੋਇ ਨਾ ਵਿਚ ਸੰਸਾਰ। ਕਲਜੁਗ ਅੰਤਮ ਹਰਿਜਨ ਫੁਲ ਫੁਲਵਾੜੀ ਹਰਿ ਜੂ ਸੈਰ ਕਰਨ

ਆਇਆ, ਆਪਣੇ ਅਸਵ ਹੋ ਅਸਵਾਰ। ਸੁਕਦੇ ਬੂਟੇ ਲਏ ਲਹਿਰਾਇਆ, ਨਿਰਗੁਣ ਸਰਗੁਣ ਕਰ ਪਿਆਰ। ਪਵਣ ਝੂਟੇ ਦਏ ਝੁਲਾਇਆ, ਪਵਣ ਉਣੰਜਾ ਦਏ ਹੁਲਾਰ। ਸਾਚੀ ਕੂਟੇ ਡੇਰਾ ਲਾਇਆ, ਜ਼ਿਮੀਂ ਅਸਮਾਨ ਨਾ ਪਾਵੇ ਕੋਇ ਸਾਰ। ਕਲਜੁਗ ਝੂਠੇ ਦਏ ਕਰਾਇਆ, ਜਗਤ ਵਿਦਿਆ ਕਰ ਖ਼ਵਾਰ। ਗੁਰਸਿਖ ਅਨੂਠੇ ਲਏ ਮਿਲਾਇਆ, ਰਸ ਮਿਠਾ ਏਕਾ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਵਰਤੇ ਨਾਮ ਸ਼ਬਦ ਵਰਤਾਰ। ਨਾਮ ਸਤਿ ਰਾਮ ਸਤਿ, ਸਤਿ ਰਾਮ ਨਾਮ ਵਡਿਆਈਆ। ਆਦਿ ਸਤਿ ਜੁਗਾਦਿ ਸਤਿ, ਬ੍ਰਹਮ ਬ੍ਰਹਿਮਾਦਿ ਸਤਿ ਵਖਾਈਆ। ਗੁਰਸਿਖ ਤੇਰਾ ਨਾਤਾ ਸਤਿ, ਗੁਰਸਿਖ ਤੇਰਾ ਪ੍ਰੇਮ ਸਤਿ, ਗੁਰਸਿਖ ਸਤਿ ਪ੍ਰੇਮ ਡੋਰੀ ਬੰਧਨ ਪਾਈਆ। ਗੁਰਸਿਖ ਤੇਰਾ ਘਰ ਸਤਿ ਗੁਰਮੁਖ ਤੇਰੀ ਵਡਿਆਈ ਸਮਰਥ, ਸੰਤ ਤੇਰੀ ਮਹਿਮਾ ਅਕਥ, ਭਗਤ ਤੇਰਾ ਸਾਚਾ ਰਥ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਚੌਥੇ ਜੁਗ ਭਗਤ ਸੰਤ ਗੁਰਮੁਖ ਗੁਰਸਿਖ ਇਕ ਦਵਾਰੇ ਕੀਤਾ ਅਕੱਠ, ਏਕਾ ਪਦ ਦਏ ਸਮਝਾਈਆ। ਚੌਥਾ ਪਦ ਕਿਸੇ ਨਾ ਆਏ ਹੱਥ, ਗੁਰਸਿਖਾਂ ਪਹਿਲੇ ਪੌੜੇ ਆਪ ਬਹਾਈਆ। ਅੱਗੇ ਹੋ ਹੋ ਰਾਹ ਦੇਵੇ ਦੱਸ, ਆਪਣੀ ਸੇਵਾ ਆਪ ਕਮਾਈਆ। ਜਿਸ ਵੇਲੇ ਗੁਰਸਿਖ ਅੱਗੇ ਜਾ ਕਹੇ ਬਸ ਬਸ, ਫੇਰ ਆਪਣਾ ਪੰਧ ਮੁਕਾਈਆ। ਗੁਰਸਿਖ ਉਪਰ ਆਪ ਰਿਹਾ ਵਸ, ਗੁਰਮੁਖ ਚਰਨਾਂ ਹੇਠ ਰਖਾਈਆ। ਸਚਖੰਡ ਦਵਾਰ ਸਚ ਸਿੰਘਾਸਣ ਰਿਹਾ ਸਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਗੁਰਸਿਖ ਹਰਿ ਸੰਤ ਭਗਤ ਭਗਵੰਤ ਥਿਰ ਘਰ ਵਾੜ ਪਰਦਾ ਲਵੇ ਕਜ, ਚਰਨ ਧੂੜ ਉਪਰ ਆਪਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਸਚ ਦਏ ਵਡਿਆਈਆ।