ਪੁਸਤਕਾਲਾਭਾਗ ੧੦

੨੩ ਫਗਣ ੨੦੧੭ ਬਿਕ੍ਰਮੀ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਰੋਸੇ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਖੇਲ ਮਹਾਨਾ, ਹਰਿ ਸਤਿਗੁਰ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਲੇਖਾ ਜਾਣੇ ਦੋ ਜਹਾਨਾ, ਆਦਿ ਜੁਗਾਦੀ ਵੇਖ ਵਖਾਇੰਦਾ। ਏਕੰਕਾਰਾ ਜੋਧਾ ਸੂਰਬੀਰ ਬਲੀ ਬਲਵਾਨਾ, ਮਰਦ ਮਰਦਾਨਾ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਧੁਰ ਫ਼ਰਮਾਨਾ, ਸਚ ਸੰਦੇਸ਼ ਆਪ ਸੁਣਾਇੰਦਾ। ਪਾਰਬ੍ਰਹਮ ਆਪੇ ਬਣ ਬਣ ਗੋਪੀ ਕਾਹਨਾ ਨਾਰੀ ਕੰਤ ਸੇਜ ਹੰਢਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਸ਼ਾਹੋ ਭੂਪ ਬਣ ਰਾਜ ਰਾਜਾਨਾ, ਤਖ਼ਤ ਨਿਵਾਸੀ ਸਾਚਾ ਤਖ਼ਤ ਇਕ ਸੁਹਾਇੰਦਾ। ਦਰ ਦਰਵੇਸ਼ ਨਾ ਕੋਇ ਦਰਬਾਨਾ, ਅਲਖ ਅਗੋਚਰ ਅਗੰਮ ਅਥਾਹ ਆਪਣਾ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਨੁਭਵ ਆਪਣੀ ਖੇਲ ਖਿਲਾਇੰਦਾ। ਅਨੁਭਵ ਖੇਲ ਹਰਿ ਨਿਰੰਕਾਰਾ, ਆਪਣਾ ਆਪ ਕਰਾਈਆ। ਥਿਰ ਘਰ ਸਾਚੇ ਹੋ ਉਜਿਆਰਾ, ਅੰਦਰ ਮੰਦਰ ਆਪ ਸੁਹਾਈਆ। ਕਰੇ ਖੇਲ

ਅਪਰ ਅਪਾਰਾ, ਅਪਰ ਅਪਰੰਪਰ ਬੇਪਰਵਾਹੀਆ। ਹੁਕਮੀ ਹੁਕਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੁਗਾ ਜੁਗੰਤਰ ਹੋ ਨਿਆਰਾ, ਰੂਪ ਅਨੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਪੁਰਖ ਸਮਰਥ, ਆਦਿ ਜੁਗਾਦਿ ਰਖਾਇੰਦਾ। ਜੁਗਾ ਜੁਗੰਤਰ ਮਹਿਮਾ ਅਕਥ, ਨਾਉਂ ਨਿਰੰਕਾਰਾ ਨਾਮ ਪਰਗਟਾਇੰਦਾ। ਲੱਖ ਚੁਰਾਸੀ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਭਗਤਨ ਮਾਰਗ ਸਾਚਾ ਦੱਸ, ਸਾਚੇ ਰਾਹੇ ਆਪੇ ਪਾਇੰਦਾ। ਸੰਤਨ ਹਿਰਦੇ ਅੰਦਰ ਵਸ, ਹਰਿ ਕਾ ਰੂਪ ਆਪ ਦਰਸਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ, ਨਿਝਰ ਧਾਰਾ ਆਪ ਝਿਰਾਇੰਦਾ। ਗੁਰਸਿਖਾਂ ਪੂਰੀ ਕਰੇ ਆਸ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰ ਗੁਰ ਰੂਪ ਸ਼ਾਹੋ ਸ਼ਾਬਾਸ, ਸ਼ਾਹ ਸੁਲਤਾਨਾ ਆਪ ਕਰਾਇੰਦਾ। ਸੇਵਕ ਸੇਵਾ ਕਰੇ ਬਣ ਬਣ ਦਾਸੀ ਦਾਸ, ਦਾਸੀ ਦਾਸ ਆਪ ਅਖਵਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੋਲ ਫੁਲਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਜੂਨੀ ਰਹਿਤ ਜੂਨ ਅਜੂਨ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਨਿਰਗੁਣ ਸਰਗੁਣ ਖੇਲ ਕਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਦਾਤਾ ਹਰਿ ਭਗਵਾਨ, ਪਾਰਬ੍ਰਹਮ ਵਡੀ ਵਡਿਆਈਆ। ਗੁਰ ਗੁਰ ਰੂਪ ਵਿਚ ਜਹਾਨ, ਸ਼ਬਦ ਸ਼ਬਦੀ ਆਪ ਪਰਗਟਾਈਆ। ਪੰਜ ਤਤ ਕਰ ਪਰਧਾਨ, ਲੋਕਮਾਤ ਦਏ ਵਡਿਆਈਆ। ਆਪਣਾ ਅੱਖਰ ਨਿਸ਼ ਕਰ ਪਰਵਾਨ, ਸਚ ਗਿਆਨ ਇਕ ਦ੍ਰਿੜਾਈਆ। ਲੇਖਾ ਜਾਣੇ ਕਾਇਆ ਮੰਦਰ ਮਕਾਨ, ਘਰ ਘਰ ਵਿਚ ਡੇਰਾ ਲਾਈਆ। ਜੁਗ ਚੌਕੜੀ ਕਰੇ ਆਪ ਕਲਿਆਣ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਸਤਿ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਬੰਧਨ ਪਾਈਆ। ਜੁਗ ਜੁਗ ਬੰਧਨ ਪਾਏ ਏਕ, ਏਕੰਕਾਰਾ ਖੇਲ ਖਿਲਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਚਰਨ ਟੇਕ, ਚਰਨ ਟੇਕ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਭਿਖਿਆ ਪਾਏ ਕਰ ਕਰ ਭੇਖ, ਪੰਚਮ ਸਾਚਾ ਸੰਗ ਨਿਭਾਇੰਦਾ। ਚਾਰੇ ਵੇਦ ਗਾਏ ਅਲਖ ਅਲੇਖ, ਚਾਰੇ ਮੁਖ ਮੁਖ ਸਾਲਾਹਿੰਦਾ। ਆਪੇ ਬਣਿਆ ਰਹੇ ਅਭੇਦ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦਵਾਪਰ ਨਿਰਗੁਣ ਸਰਗੁਣ ਹੋ ਹੋ ਆਪੇ ਵੇਖ, ਆਪਣੀ ਕਿਰਤ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨਾ, ਹਰਿ ਆਪਣਾ ਆਪ ਧਰਾਇੰਦਾ। ਸਤਿਜੁਗ ਖੇਲੇ ਖੇਲ ਮਹਾਨਾ, ਏਕਾ ਆਠਾ ਆਠਾ ਏਕਾ ਆਪਣੀ ਕਲ ਧਰਾਇੰਦਾ। ਤ੍ਰੇਤਾ ਤੇਰਾ ਰੰਗ ਮਹਾਨਾ, ਤ੍ਰੈਗੁਣ ਅਤੀਤਾ ਆਪ ਚੜ੍ਹਾਇੰਦਾ। ਸਾਚਾ ਤੀਰ ਇਕ ਨਿਸ਼ਾਨਾ, ਹੋ ਮਿਹਰਵਾਨਾ ਆਪ ਉਠਾਇੰਦਾ। ਤੋੜਨਹਾਰਾ ਮਾਨ ਅਭਮਾਨਾ, ਮਾਣ ਨਿਮਾਣਿਆਂ ਮੇਲ ਮਿਲਾਇੰਦਾ। ਦੋਏ ਦੋਏ ਲੇਖਾ ਦੋ ਜਹਾਨਾ, ਦੋਏ ਦੋਏ ਲੋਚਣ ਖੇਲ ਖਿਲਾਇੰਦਾ। ਰਥ ਰਥਵਾਹੀ ਬਣ ਨਿਧਾਨਾ ਮਹਾਸਾਰਥੀ ਰਥ ਚਲਾਇੰਦਾ। ਏਕਾ ਅੱਖਰ ਇਕ ਗਿਆਨਾ, ਏਕਾ ਆਠਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਵੇਸ ਵਟਾਏ ਇਕ ਇਕੱਲਾ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਰੂਪ ਨੂਰੀ ਨੂਰ ਅੱਲਾ, ਇਲਾਹੀ ਨੂਰ ਆਪ ਦਰਸਾਈਆ। ਵਸਣਹਾਰਾ ਸਚ ਮਹੱਲਾ, ਆਪਣੀ ਕਿਰਨ

ਕਿਰਨ ਵਿਚੋਂ ਲਏ ਪਰਗਟਾਈਆ। ਸਚ ਸੰਦੇਸ਼ ਏਕਾ ਘੱਲਾ, ਮਿਹਬਾਨ ਬੀਦੋ ਬੇਐਬ ਪਰਵਰਦਿਗਾਰ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਹਰਿ ਸਾਚਾ ਆਪ ਕਰਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਜੁਗ ਜੁਗ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਇੰਦਾ। ਕਲਜੁਗ ਪਾਰਬ੍ਰਹਮ ਅਚਰਜ ਖੇਲ ਆਪੇ ਖੇਲਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਅਲਖ ਨਿਰੰਜਣ, ਅਲਖ ਅਲਖਨਾ ਲਖਿਆ ਨਾ ਜਾਈਆ। ਆਦਿ ਜੁਗਾਦਿ ਦਰਦ ਦੁਖ ਭੈ ਭੰਜਨ, ਦੀਨਨ ਦੀਨਾਂ ਨਾਥਾਂ ਹੋਏ ਸਹਾਈਆ। ਏਕਾ ਕਰਾਏ ਸਾਚਾ ਮਜਨਾ, ਚਰਨ ਸਰਨ ਸਰਨ ਚਰਨ ਬਖ਼ਸ਼ੇ ਸੱਚੀ ਸਰਨਾਈਆ। ਇਕ ਚੜ੍ਹਾਏ ਸਚ ਜਹਾਜ਼ਨ, ਨਾਮ ਨਿਧਾਨਾ ਮਾਤ ਧਰਾਈਆ। ਨਿਰਗੁਣ ਨਿਰਗੁਣ ਰਚ ਰਚ ਕਾਜਨ, ਸਰਗੁਣ ਖੇਲ ਖੇਲੇ ਸੱਚਾ ਮਾਹੀਆ। ਨਾਨਕ ਨਿਰਗੁਣ ਸਰਗੁਣ ਖੇਲ ਗ਼ਰੀਬ ਨਿਵਾਜ਼ਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੋਬਿੰਦ ਚੜ੍ਹੇ ਸਾਚੇ ਤਾਜਨ, ਅਸਵ ਆਪਣਾ ਆਪ ਦੌੜਾਈਆ। ਪੁਰਖ ਅਕਾਲ ਮਾਰੇ ਵਾਜਨ, ਸੁਤ ਦੁਲਾਰਾ ਸਾਚਾ ਮਾਹੀਆ। ਆਦਿ ਜੁਗਾਦਿ ਸਾਜੇ ਸਾਜਣ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸਤਿਜੁਗ ਤ੍ਰ੍ਰੇਤਾ ਦੁਆਪਰ ਕਰਦਾ ਆਇਆ ਕਾਜਨ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਪੰਚ ਵਿਕਾਰਾ ਕਰੇ ਨਾਚਨ, ਚਾਰ ਕੁੰਟ ਨੌਂ ਖੰਡ ਪ੍ਰਿਥਮੀ ਘਰ ਘਰ ਨਾਚ ਵਖਾਈਆ। ਵੇਖਣਹਾਰ ਪੁਰਖ ਸਮਰਾਥਨ, ਸਚਖੰਡ ਬੈਠਾ ਆਪਣਾ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਕਰਤਾ ਜਗ ਆਪਣੇ ਹੱਥ ਰਖੇ ਵਡਿਆਈਆ। ਸਚਖੰਡ ਦਵਾਰਾ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਕਲਜੁਗ ਅੰਤਮ ਵੇਸ ਕਰੇ ਅਵੱਲਾ, ਨਿਰਗੁਣ ਨਿਰਗੁਣ ਰੂਪ ਧਰਾਇੰਦਾ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਗਣੇਸ਼ ਏਕਾ ਘੱਲਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਚਾਰੇ ਖਾਣੀ ਏਕਾ ਦੀਪ ਬੱਲਾ, ਨੂਰੋ ਨੂਰ ਡਗਮਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰਾਂ ਫੜੌਂਦਾ ਰਿਹਾ ਪੱਲਾ, ਨਾਮ ਪੱਲੂ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟੰਦੜਾ, ਪੁਰਖ ਅਬਿਨਾਸ਼ੀ ਇਕ ਅਗੰਮ। ਦਰ ਘਰ ਸਾਚੇ ਸੋਭਾ ਪੰਦੜਾ, ਕਰੇ ਕਰਾਏ ਆਪਣਾ ਕੰਮ। ਸੰਬਲ ਨਗਰ ਧਾਮ ਸੁਹੰਦੜਾ, ਸਾਢੇ ਤਿੰਨ ਹੱਥ ਬੇੜਾ ਬੰਨ੍ਹ। ਆਪਣਾ ਹੁਕਮ ਆਪ ਸੁਣੰਦੜਾ, ਸੰਦੇਸ਼ ਸੁਣਾਏ ਸੂਰਜ ਚੰਨ। ਨੌਂ ਖੰਡ ਪ੍ਰਿਥਮੀ ਵੇਖ ਵਖੰਦੜਾ, ਸੱਤਾਂ ਦੀਪਾਂ ਦੇਵੇ ਡੰਨ। ਲੱਖ ਚੁਰਾਸੀ ਜੂਠਾ ਝੂਠਾ ਭੇਖ ਮਿਟੰਦੜਾ, ਜੋ ਘੜਿਆ ਸੋ ਦੇਵੇ ਭੰਨ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੰਦੜਾ, ਹਉਂ ਸੇਵਕ ਬਾਲ ਅੰਞਾਣੇ ਤੇਰੇ ਜਨ। ਤੂੰ ਸਾਹਿਬ ਸਦਾ ਬਖ਼ਸ਼ੰਦੜਾ, ਰਸਨਾ ਗਾਇਣ ਧੰਨ ਧੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸ੍ਰੀ ਭਗਵਾਨ। ਹਰਿ ਭਗਵਨ ਰੂਪ ਧਰਾਇੰਦਾ, ਨਿਰਗੁਣ ਨੂਰ ਨੂਰ ਉਜਿਆਰ। ਜੋਤੀ ਜਾਤਾ ਵੇਸ ਵਟਾਇੰਦਾ, ਕਲ ਕਲਕੀ ਹੋ ਉਜਿਆਰ।

ਰੂਪ ਰੰਗ ਰੇਖ ਨਾ ਕੋਇ ਵਖਾਇੰਦਾ, ਪੰਜ ਤਤ ਨਾ ਕੋਇ ਆਕਾਰ। ਤ੍ਰੈਗੁਣ ਬੰਧਨ ਨਾ ਕੋਇ ਪਾਇੰਦਾ, ਕਿਸੇ ਵਸੇ ਨਾ ਚਾਰ ਦੀਵਾਰ। ਛੱਪਰ ਛੰਨ ਨਾ ਕੋਇ ਛੁਹਾਇੰਦਾ, ਕਰੇ ਖੇਲ ਅਪਰ ਅਪਾਰ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਹੋਏ ਵੇਖਣਹਾਰ। ਗੋਬਿੰਦ ਬੰਕ ਇਕ ਸੁਹਾਇੰਦਾ, ਨਾਤਾ ਤੋੜ ਨੌਂ ਦਵਾਰ। ਘਰ ਘਰ ਵਿਚ ਆਸਣ ਲਾਇੰਦਾ, ਦਾਤਾ ਜੋਧਾ ਸੂਰਬੀਰ ਬਲਕਾਰ। ਨਾਮ ਖੰਡਾ ਹੱਥ ਚਮਕਾਇੰਦਾ, ਨਾ ਕੋਈ ਘੜੇ ਲੋਹਾਰ ਤਰਖਾਣ। ਬ੍ਰਹਿਮੰਡਾਂ ਆਪ ਵਖਾਇੰਦਾ, ਏਕਾ ਵਾਰ ਮਾਰ ਧਿਆਨ । ਕਲਜੁਗ ਅੰਤਮ ਕੰਢਾ ਹਰਿਜਨ ਸਾਚੇ ਆਪ ਜਗਾਇੰਦਾ, ਦੇਵੇ ਧੁਰ ਫ਼ਰਮਾਨ। ਇਕ ਸੁਣਾਏ ਸੁਹਾਗੀ ਛੰਦਾ, ਬ੍ਰਹਮ ਪਾਰਬ੍ਰਹਮ ਕਰੇ ਪਹਿਚਾਨ। ਗੁਰਸਿਖ ਵਖਾਏ ਆਤਮ ਪਰਮਾਨੰਦਾ, ਨਿਜਾਨੰਦ ਮੇਲ ਮਹਾਨ। ਮੁਖ ਸ਼ਰਮਾਏ ਸੂਰਜ ਚੰਦਾ, ਹਰਿ ਜੋਤ ਜਗੇ ਮਹਾਨ। ਆਤਮ ਸੇਜਾ ਆਪ ਸੁਹੰਦਾ, ਸੇਜ ਸੁਹੰਜਣੀ ਕਰ ਪਰਵਾਨ। ਮਨਮੁਖ ਨਾ ਲੇਖਾ ਜਾਣੇ ਭਾਗਾਂ ਮੰਦਾ, ਕਵਣ ਦਰ ਵਸੇ ਭਗਵਾਨ। ਨੇਤਰ ਨੈਣ ਕਲਜੁਗ ਅੰਧਾ, ਲੋਚਣ ਤੀਜੇ ਨਾ ਸਕੇ ਪਛਾਣ। ਜਗਤ ਦੁਹਾਗਣ ਹੋਇਆ ਰੰਡਾ, ਕੰਤ ਕੰਤੂਹਲ ਮਿਲਿਆ ਨਾ ਹਾਣੀ ਹਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਆਪ ਮਹਾਨ। ਖੇਲ ਮਹਾਨ ਕਰਾਇੰਦਾ, ਖ਼ਾਲਕ ਖ਼ਲਕ ਬੇਐਬ ਪਰਵਰਦਿਗਾਰ। ਨਵ ਨੌਂ ਆਪ ਉਠਾਇੰਦਾ, ਸ੍ਰਿਸ਼ਟ ਸਬਾਈ ਸਾਂਝਾ ਯਾਰ। ਚਾਰ ਚਾਰ ਪੰਧ ਮੁਕਾਇੰਦਾ, ਚਾਰ ਯਾਰੀ ਜਾਏ ਹਾਰ। ਕੂੜ ਕੁੜਿਆਰਾ ਖੰਡ ਖੰਡ ਕਰਾਇੰਦਾ, ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ। ਮਾਇਆ ਮਮਤਾ ਪੰਧ ਮੁਕਾਇੰਦਾ, ਆਸਾ ਤ੍ਰਿਸ਼ਨਾ ਕਰੇ ਖਵਾਰ। ਗੁਰਸਿਖ ਸਾਚਾ ਛੰਦ ਸੁਣਾਇੰਦਾ, ਸਤਿਗੁਰ ਪੂਰਾ ਕਰ ਪਿਆਰ। ਖ਼ੁਸ਼ੀ ਬੰਦ ਬੰਦ ਕਰਾਇੰਦਾ, ਨਾਤਾ ਤੋੜ ਗੜ੍ਹ ਹੰਕਾਰ। ਕਰਵਟ ਆਪਣੀ ਆਪ ਬਦਲਾਇੰਦਾ, ਅੰਤਰ ਆਤਮ ਦਏ ਆਧਾਰ। ਸਾਚੀ ਸੇਜਾ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਗੰਮੜਾ ਖੇਲ ਕਰਾਇੰਦਾ, ਕਲਜੁਗ ਅੰਤ ਸੁਹਾਏ ਬੰਕ। ਨਿਰਗੁਣ ਨਿਰਗੁਣ ਮੇਲ ਮਿਲਾਇੰਦਾ, ਸਰਗੁਣ ਬਣਾਏ ਸਾਚੀ ਬਣਤ। ਨਿਹਕਲੰਕਾ ਨਾਉਂ ਰਖਾਇੰਦਾ, ਡੰਕਾ ਵਜਾਏ ਆਦਿ ਅੰਤ। ਹਰਿਜਨ ਜਨਕਾ ਆਪ ਉਠਾਇੰਦਾ, ਇਕ ਜਣਾਏ ਮਣਿਆ ਮੰਤ। ਮਨਕਾ ਮਣਕਾ ਆਪ ਭਵਾਇੰਦਾ, ਸ਼ਬਦ ਅਗੰਮੀ ਲਾਏ ਤਨਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਸਾਚੇ ਸੰਤ। ਸੰਤ ਮਿਲਾਵਾ ਕੰਤ ਸੁਹਾਗ, ਨਾਰੀ ਨਰ ਨਰਾਇਣ ਪਰਨਾਈਆ। ਲੇਖਾ ਜਾਣੇ ਵੈਰਾਗ ਅਨਰਾਗ, ਦਵੈਸ਼ ਦਵੈਤ ਨਾ ਕੋਇ ਵਡਿਆਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਜਿਸ ਜਨ ਆਪਣੀ ਬੂਝ ਬੁਝਾਈਆ। ਕਿਰਪਾ ਨਿਧ ਗਹਿਰ ਗੁਣ ਸਾਗਰ ਆਪ ਲਡਾਏ ਆਪਣਾ ਲਾਡ, ਹਰਿਜਨ ਬਾਲ ਅਞਾਣੇ ਗੋਦ ਬਹਾਈਆ। ਨਿਰਗੁਣ ਸਰਗੁਣ ਸ਼ਬਦ ਜਣਾਏ ਬੋਧ ਅਗਾਧ, ਅੱਖਰ ਵੱਖਰ ਕਰੇ ਪੜ੍ਹਾਈਆ। ਕਲਜੁਗ ਅੰਤ ਅੰਤ ਭਗਵੰਤ ਸੁਣੇ ਫ਼ਰਯਾਦ, ਸਾਚਾ ਸਾਲਸ ਨਿਰਗੁਣ ਰੂਪ ਖ਼ਾਲਸ ਆਪਣਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਹਰਿ ਹਰਿ ਵੇਖਦਾ, ਜੁਗਾ ਜੁਗੰਤਰ ਕਾਰ। ਲੇਖਾ ਜਾਣੇ ਪੂਰਬ ਜਨਮ ਭੇਖ ਦਾ, ਮਾਣਸ ਮਾਣਸ ਲਏ ਉਧਾਰ। ਕਰੇ ਖੇਲ ਨਰ ਨਰੇਸ਼ ਦਾ, ਗ਼ਰੀਬ ਨਿਮਾਣਿਆਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਲਏ ਉਭਾਰ। ਗੁਰਸਿਖ ਗੁਰ ਗੁਰ ਜਗਾਇਆ, ਗੁਰ

ਸ਼ਬਦੀ ਕਰ ਪਿਆਰ। ਸਾਚੇ ਮਾਰਗ ਆਪੇ ਲਾਇਆ, ਨਾਤਾ ਤੋੜ ਜਗਤ ਸੰਸਾਰ। ਸਾਚਾ ਨਾਮ ਸ਼ਬਦ ਜਣਾਇਆ, ਰਾਗ ਛਤੀਸ ਨਾ ਪਾਵਣ ਸਾਰ। ਨਾਦ ਅਨਾਦੀ ਆਪ ਵਜਾਇਆ, ਧੁਨ ਆਤਮਕ ਸੱਚੀ ਧੁੰਨਕਾਰ। ਗੁਰਸਿਖ ਗੁਰ ਗੁਰ ਮੇਲ ਮਿਲਾਇਆ, ਸਤਿਗੁਰ ਏਕ ਮਿਲਾਵਣਹਾਰ। ਦੀਵਾ ਬਾਤੀ ਕਰ ਰੁਸ਼ਨਾਇਆ, ਕਮਲਾਪਾਤੀ ਕਰੇ ਪਿਆਰ। ਬਣ ਬਣ ਸਾਕੀ ਜਾਮ ਪਿਆਇਆ, ਭਰ ਪਿਆਲਾ ਅੰਮ੍ਰਿਤ ਨਿਝਰ ਧਾਰ। ਲਹਿਣਾ ਦੇਣਾ ਬਾਕੀ ਦਏ ਚੁਕਾਇਆ, ਲੇਖਾ ਰਹੇ ਨਾ ਵਿਚ ਸੰਸਾਰ। ਅੰਤਮ ਜੋਤੀ ਜੋਤ ਲਏ ਮਿਲਾਇਆ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਨਾਮ ਸੋਟੀ ਹੱਥ ਫੜਾਇਆ, ਰਾਏ ਧਰਮ ਨਾ ਕਰੇ ਖ਼ਵਾਰ। ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕਰੇ ਸ਼ੰਗਾਰ। ਕਾਲ ਦਵਾਰ ਨਾ ਬੰਧਨ ਪਾਇਆ, ਦੂਰ ਦੁਰਾਡਾ ਰੋਵੇ ਜ਼ਾਰੋ ਜ਼ਾਰ। ਮਹਾਕਾਲ ਹੋਏ ਸਹਾਇਆ, ਸਤਿਗੁਰ ਪੂਰਾ ਮੀਤ ਮੁਰਾਰ। ਮਾਣਸ ਜਨਮ ਲੇਖੇ ਲਏ ਲਗਾਇਆ, ਆਪੇ ਹੋਏ ਲੇਖਾ ਲਿਖਣਹਾਰ। ਸੁੰਨ ਅਗੰਮੀ ਪਾਰ ਕਰਾਇਆ, ਲੇਖਾ ਜਾਣੇ ਧੂਆਂਧਾਰ। ਥਿਰ ਘਰ ਸਾਚਾ ਆਪ ਖੁਲ੍ਹਾਇਆ, ਆਪੇ ਹੋਏ ਅੰਦਰ ਬਾਹਰ। ਆਪਣਾ ਪੌੜਾ ਆਪ ਵਖਾਇਆ, ਆਪੇ ਹੋਏ ਗੁਪਤ ਜ਼ਾਹਰ। ਗੁਰਮੁਖ ਸਾਚੇ ਆਪ ਚੜ੍ਹਾਇਆ, ਥਿਰ ਘਰ ਦਵਾਰਿਉਂ ਕੱਢੇ ਬਾਹਰ। ਸਚਖੰਡ ਆਪ ਬਹਾਇਆ, ਜਿਥੇ ਵਸੇ ਆਪ ਨਿਰੰਕਾਰ। ਸੂਰਜ ਚੰਨ ਨਾ ਕੋਇ ਚੜ੍ਹਾਇਆ, ਪਵਣ ਪਵਣਾਂ ਨਾ ਕੋਇ ਹੁਲਾਰ। ਮੰਡਲ ਮੰਡਪ ਨਾ ਕੋਇ ਵਖਾਇਆ, ਨਾ ਕੋਈ ਦੀਸੇ ਹੋਰ ਸਤਾਰ। ਨਿਰਗੁਣ ਜੋਤ ਡਗਮਗਾਇਆ, ਇਕ ਇਕੱਲਾ ਏਕੰਕਾਰ। ਆਪਣਾ ਕਿਲਾ ਕੋਟ ਸੁਹਾਇਆ, ਨਾ ਕੋਈ ਦੀਸੇ ਚਾਰ ਦੀਵਾਰ। ਸਚ ਸਿੰਘਾਸਣ ਸੋਭਾ ਪਾਇਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਮਿਲ ਸਖ਼ੀਆਂ ਮੰਗਲ ਗਾਇਆ, ਵਾਹ ਵਾ ਹੋਏ ਮੰਗਲਾਚਾਰ। ਗੁਰ ਸਤਿਗੁਰ ਧਾਮ ਸੁਹਾਇਆ, ਗੁਰਮੁਖ ਸੋਹੇ ਸੋਭਾਵੰਤੀ ਨਾਰ। ਜਿਸ ਹਰਿ ਹਰਿ ਕੰਤ ਹੰਢਾਇਆ, ਮਿਲਿਆ ਪੁਰਖ ਇਕ ਭਤਾਰ। ਦਰਗਹਿ ਸਾਚੀ ਮਾਣ ਦਿਵਾਇਆ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਵਿਚ ਸਮਾਇਆ, ਰੂਪ ਰੰਗ ਰੇਖ ਨਾ ਕੋਇ ਵਿਚਾਰ। ਅਲਖ ਅਲੇਖ ਅਲਖ ਆਪਣੀ ਇਕ ਸੁਣਾਇਆ, ਹੋ ਪਰਤਖ ਆਪ ਕਰਤਾਰ। ਆਦਿ ਨਿਰੰਜਣ ਆਪਣਾ ਆਸਣ ਸਿੰਘਾਸਣ ਸਚਖੰਡ ਦਵਾਰੇ ਉਪਰ ਲਾਇਆ, ਸ਼ਾਹੋ ਭੂਪ ਬਣ ਸਿਕਦਾਰ। ਸੀਸ ਤਾਜ ਇਕ ਟਿਕਾਇਆ, ਜਗਤ ਜਗਦੀਸ਼ ਹੋਇਆ ਖ਼ਬਰਦਾਰ। ਜੁਗ ਜੁਗ ਬੇੜਾ ਰਿਹਾ ਚਲਾਇਆ, ਲੋਕਮਾਤ ਪਾਵੇ ਸਾਰ। ਕਲਜੁਗ ਅੰਤਮ ਵੇਖਣ ਆਇਆ, ਦਿਸ ਨਾ ਆਏ ਮੀਤ ਮੁਰਾਰ। ਜੂਠਾ ਝੂਠਾ ਠੂਠਾ ਭੰਨ ਦਏ ਵਖਾਇਆ, ਸਚ ਸੁੱਚ ਕਰੇ ਵਰਤਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਮਿਟਾਇਆ, ਚਾਰ ਕੁੰਟ ਮਾਰੇ ਮਾਰ। ਚੌਦਾਂ ਤਬਕਾਂ ਵੇਖ ਵਖਾਇਆ, ਚੌਦਾਂ ਲੋਕ ਕਰੇ ਖ਼ਵਾਰ। ਤ੍ਰੈਭਵਣ ਧਨੀ ਅਵਣ ਗਵਣ ਆਪਣਾ ਵੇਖ ਵਖਾਇਆ, ਨਵ ਸਤ ਜੀਵ ਜੰਤ ਪੁਕਾਰ ਸੁਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਗੁਣ ਗੁਣੀ। ਗੁਣਵੰਤਾ ਗੁਣ ਦਾਤਾਰ, ਅਵਗੁਣ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਊਚ ਨੀਚ ਨਾ ਕੋਇ ਵਡਿਆਈਆ। ਜੁਗ ਜੁਗ ਜਨ ਭਗਤਾਂ ਕਰੇ ਸਚ ਪਿਆਰ, ਜੋ ਰਸਨਾ ਜਿਹਵਾ ਰਹੇ ਗਾਈਆ। ਸੰਤ ਸਾਜਨ ਲਏ ਉਭਾਰ, ਜੂਠੀ ਝੂਠੀ ਮੇਟੇ ਲੱਗੀ ਛਾਈਆ। ਗੁਰਮੁਖਾਂ ਦੇਵੇ ਇਕ ਭੰਡਾਰ, ਅਤੁਟ ਨਾਮ ਵਰਤਾਈਆ। ਗੁਰਸਿਖ ਸਾਚੇ ਬਖ਼ਸ਼ੇ ਚਰਨ ਕਵਲ ਦਵਾਰ, ਚਰਨ ਚਰਨੋਦਕ ਮੁਖ ਚੁਆਈਆ। ਕਲਜੁਗ

ਅੰਤਮ ਸਾਚੀ ਧਾਰ, ਚਾਰ ਵਰਨ ਸਮਝਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਵਖਾਏ ਬੰਕ ਦਵਾਰ, ਦੂਜਾ ਘਰ ਨਾ ਕੋਇ ਵਖਾਈਆ। ਏਕਾ ਅੱਖਰ ਕਰਾਏ ਜੈ ਜੈਕਾਰ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਏਕਾ ਨਾਰ, ਸ੍ਰਿਸ਼ਟ ਸਬਾਈ ਰੂਪ ਵਟਾਈਆ। ਪੁਰਖ ਅਬਿਨਾਸ਼ੀ ਕੰਤ ਭਤਾਰ, ਏਕਾ ਕੰਤ ਅਖਵਾਈਆ। ਸੋਹੰ ਸ਼ਬਦ ਸਤਿ ਵਰਤਾਰ, ਸਤਿਜੁਗ ਸਾਚਾ ਰਾਹ ਵਖਾਈਆ। ਬੀਸ ਬੀਸਾ ਹੋਏ ਉਜਿਆਰ, ਚਾਰ ਕੁੰਟ ਕਰੇ ਰੁਸ਼ਨਾਈਆ। ਨਵ ਨਵ ਗਾਇਣ ਵਾਰੋ ਵਾਰ, ਵਾਹ ਵਾ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਜੁਗ ਜੁਗ ਆਪਣਾ ਨਾਉਂ ਚਲਾਈਆ।

੨੩ ਫਗਣ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਅੱਲਾ ਰਾਣੀ ਰੋਵੇ ਨੇਤਰ ਨੀਰ, ਸੀਸ ਸਯਦਾ ਜਗਦੀਸ ਝੁਕਾਈਆ। ਮੇਰੀ ਬਦਲ ਤਕ਼ਦੀਰ, ਤਦਬੀਰ ਤੇਰੇ ਹੱਥ ਸੱਚੇ ਮਾਹੀਆ। ਮੇਰੀ ਕੱਟ ਜ਼ੰਜੀਰ ਬਖ਼ਸ਼ ਅਕਸੀਰ, ਦਰ ਦਵਾਰ ਦੇਵੇ ਦੁਹਾਈਆ। ਤੂੰ ਮੀਆਂ ਵਡ ਪੀਰਨ ਪੀਰ, ਹਉਂ ਹਕੀਰ ਨੈਣ ਸ਼ਰਮਾਈਆ। ਘਰ ਰਹਿਣ ਨਾ ਦੇਂਦੇ ਈਸਾ ਮੂਸਾ ਮੁਹੰਮਦ ਮੇਰੇ ਛੋਟੇ ਵੀਰ, ਫੜ ਫੜ ਬਾਹਰ ਰਹੇ ਕਢਾਈਆ। ਏਕਾ ਦਰ ਦਰਗਹਿ ਤੇਰੀ ਡਿਠਾ ਅਖ਼ੀਰ, ਦੂਸਰ ਓਟ ਨਾ ਕੋਇ ਤਕਾਈਆ। ਮੈਂ ਨੰਗੀ ਪੈਰੀ ਆਈ ਘਤ ਵਹੀਰ, ਜੂਹਾਂ ਜੰਗਲ ਉਜਾੜ ਪਹਾੜ ਡੂੰਘੀ ਕੰਦਰ ਪਾਰ ਕਰਾਈਆ। ਤੇਰਾ ਨੂਰ ਮੇਰੀ ਤਸਵੀਰ, ਤਸਬੀ ਤੇਰਾ ਨਾਮ ਫਿਰਾਈਆ। ਮੇਰੇ ਲੱਥੇ ਕਲਜੁਗ ਚੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਆਈ ਨਿਮਾਣੀ ਜਗਤ ਬੇਗਮ, ਬੇ ਗ਼ਮ ਤੇਰਾ ਦਰ ਵਿਚਾਰਿਆ। ਮੇਰਾ ਚੰਦ ਤੇਰਾ ਨੂਰ ਏਕਮ, ਏਕਮ ਚੰਦ ਲੋਕਮਾਤ ਕਿਸੇ ਦਿਸ ਨਾ ਆ ਰਿਹਾ। ਮੇਰੀ ਮੰਨ ਸਲਾਮ ਅਲੈਕਮ, ਅੱਲਾ ਰਾਣੀ ਨਿਮਾਣੀ ਨੇਤਰ ਰੋ ਰੋ ਕਰੇ ਗਿਰਿਆ ਜ਼ਾਰਿਆ। ਤੇਰਾ ਧਾਮ ਏਕਾ ਬੈਤੁਲ, ਮੁਕੱਦਸ ਤੇਰਾ ਰੂਪ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਦੇਵੀਂ ਨਾ ਦਰ ਦੁਰਕਾਰਿਆ। ਆਈ ਦਰ ਬਣ ਨਿਮਾਣੀ, ਖੁਲ੍ਹੜੇ ਕੇਸ ਰਹੀ ਵਖਾਈਆ। ਚੌਦਾਂ ਤਬਕ ਕੋਈ ਨਾ ਦੇਵੇ ਠੰਡਾ ਪਾਣੀ, ਆਬੇ ਹਯਾਤ ਨਾ ਕੋਇ ਪਿਆਈਆ। ਹੋਈ ਵੈਰਾਗਣ ਤੇਰੀ ਰਾਣੀ, ਤੇਰਾ ਵਿਛੋੜਾ ਸਹਿ ਨਾ ਸਕੇ ਰਾਈਆ। ਲੱਖ ਚੁਰਾਸੀ ਜੀਵ ਜੰਤ ਦਰ ਦਰ ਘਰ ਘਰ ਫਿਰ ਕੇ ਵੇਖਿਆ ਕੋਇ ਨਾ ਲੱਭੇ ਸਾਚਾ ਹਾਣੀ, ਝੂਠੀ ਰੈਣ ਮਾਤ ਵਿਹਾਈਆ। ਤੇਰੇ ਜੇਹਾ ਨਾ ਕੋਇ ਲਾਸਾਨੀ, ਲਾਸ਼ਰੀਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਦੇ ਦਰਸਾਈਆ। ਮੰਗੇ ਮੰਗ ਸਾਚਾ ਨੂਰ, ਗਲ ਪੱਲੂ ਏਕਾ ਪਾ। ਦਰ ਦਰਵੇਸ਼ ਬਣੀ ਚੌਦਾਂ ਲੋਕਾਂ ਹੂਰ, ਕੋਈ ਨਾ ਦੱਸੇ ਤੇਰਾ ਰਾਹ। ਮੈਂ ਲੱਭ ਲੱਭ ਥੱਕੀ ਨੇੜੇ ਦੂਰ, ਅਧ ਵਿਚ ਛਡ ਕੇ ਗਿਆ ਮੁਹੰਮਦ ਮਲਾਹ। ਅੰਤ ਮੇਰੀ ਆਸਾ ਪੂਰ, ਪਿਛਲੇ ਬਖ਼ਸ਼ ਗੁਨਾਹ। ਅੱਗੇ ਰਵਾਂ ਸਦਾ ਹਜ਼ੂਰ, ਨਿਉਂ ਨਿਉਂ ਸੀਸ ਝੁਕਾ। ਮੇਰਾ ਕਾਅਬਾ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾ। ਤੇਰੀ ਸੂਲੀ ਚੜ੍ਹਾਂ ਬਣ ਮਨਸੂਰ, ਆਪਣੀ ਫਾਸੀ ਆਪਣਾ ਕਲਮਾ ਮੇਰੇ ਗਲ ਵਿਚ ਪਾ। ਮੈਂ ਆਖਾ ਮੰਨਾਂ ਤੇਰਾ ਜ਼ਰੂਰ, ਭੁਲ ਕਦੀ ਨਾ ਜਾਂ।

ਮੇਰਾ ਟੁਟਾ ਅੰਤ ਗ਼ਰੂਰ, ਦਿਸੇ ਕੋਈ ਨਾ ਥਾਂ। ਮੇਰੀਆਂ ਹੱਡੀਆਂ ਹੋਈਆਂ ਚੂਰ ਚੂਰ, ਮੇਰੀਆਂ ਦੋਵੇਂ ਭੱਜੀਆਂ ਬਾਂਹ। ਮੇਰਾ ਕਿਸੇ ਨਾ ਦਿਸੇ ਸਾਚਾ ਨੂਰ, ਸਾਰੇ ਬੈਠੇ ਮੁਖ ਛੁਪਾ। ਐ ਮੀਆਂ ਮੈਂ ਮੰਗਾਂ ਤੇਰੀ ਧੂੜ, ਮੇਰੇ ਉਤੇ ਰਹਿਮਤ ਕਰ ਖ਼ੁਦਾ। ਮੈਂ ਸੁਣਿਆ ਲੋਕਮਾਤ ਆਇਆ ਜ਼ਰੂਰ, ਈਸਾ ਮੂਸਾ ਬਣੇ ਗਵਾਹ। ਮੇਰਾ ਚੂੜਾ ਭੰਨੇ ਕੂੜੋ ਕੂੜ, ਸਾਚਾ ਕੰਤ ਸੁਹਾਗੀ ਆ। ਮੇਰੀ ਆਸਾ ਮਨਸਾ ਕਰੇ ਪੂਰ, ਮੇਰੀ ਹੱਥੀਂ ਮਹਿਦੀ ਲਾਲ ਮੈਨੂੰ ਚੜ੍ਹਿਆ ਚਾ। ਚੜ੍ਹ ਕੇ ਆਵੇ ਸਾਚੇ ਘੋੜ, ਮੇਰਾ ਸੱਚਾ ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਅਮਾਮ ਅਮਾਮਾਂ ਸਿਰ ਮੈਨੂੰ ਪਈ ਲੋੜ, ਵੇਲੇ ਅੰਤ ਤੇਰੇ ਉਤੋਂ ਹੋਈ ਫ਼ਿਦਾ। ਮੇਰੀ ਟੁੱਟੀ ਪ੍ਰੀਤ ਫੇਰ ਜੋੜ, ਤੇਰਾ ਵਿਛੋੜਾ ਸਹਿ ਨਾ ਸਕਾਂ ਨਾ ਹੋਵਾਂ ਕਦੇ ਜੁਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਨਿਮਾਣੀ ਥੱਕੀ ਮਾਂਦੀ ਆਪਣੀ ਹੱਥੀਂ ਫੜ ਕੇ ਆਪਣਾ ਅੰਮ੍ਰਿਤ ਜਾਮ ਪਿਆ। ਆਈ ਦਰ ਛੱਡਿਆਂ ਘਰ, ਘਰ ਮਿਲੇ ਪਰਵਰਦਿਗਾਰ। ਲੋਕਮਾਤ ਵਿਚ ਰਹੀ ਡਰ, ਚਾਰੋਂ ਕੁੰਟ ਆਈ ਹਾਰ। ਮੇਰਾ ਹੱਥ ਨਾ ਆਇਆ ਮੈਨੂੰ ਵਰ, ਜਗਤ ਦੁਹਾਗਣ ਫਿਰੀ ਨਾਰ। ਚਾਰ ਯਾਰ ਫੜ ਫੜ ਬੰਧੌਦੇ ਰਹੇ ਆਪਣਾ ਲੜ, ਅੰਤ ਕੋਈ ਨਾ ਨਿਭਿਆ ਨਾਲ। ਕਲਜੁਗ ਅੰਤਮ ਰਹੇ ਝੜ, ਕਿਸੇ ਪੱਤ ਨਾ ਦਿਸੇ ਡਾਲ੍ਹ। ਮੈਂ ਤੇਰਾ ਲੜ ਬੈਠੀ ਫੜ, ਬਣੀ ਮਾਤ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਆਪ ਵਖਾਲ। ਤੇਰਾ ਜਲਵਾ ਮੰਗਾਂ ਵਸਾਲ, ਅਵਰ ਸੇਜ ਨਾ ਕੋਇ ਸੁਹਾਈਆ। ਤੇਰਾ ਨੂਰ ਇਕ ਜਲਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਚਾਰ ਜੁਗ ਮੈਂ ਥੱਕੀ ਭਾਲ ਭਾਲ, ਕਲਜੁਗ ਚੌਦਾਂ ਸਦੀਆਂ ਦੇਂਦੀ ਰਹੀ ਦੁਹਾਈਆ। ਘਰ ਘਰ ਪੁਛਦੀ ਰਹੀ ਕਾਲ ਮਹਾਕਾਲ, ਕਵਣ ਧਾਮ ਬੈਠਾ ਮੇਰਾ ਸੱਚਾ ਮਾਹੀਆ। ਏਕਾ ਸੁਣੀ ਤੇਰੀ ਕਲਾਮ, ਮੁਕਾਮੇ ਹਕ ਵਸਿਆ ਆਪ ਅਮਾਮ, ਅਮਾਮ ਅਮਾਮਾਂ ਸਿਰ ਰੱਖੇ ਵਡਿਆਈਆ। ਕਲਜੁਗ ਅੰਤਮ ਦਏ ਸੰਦੇਸ਼ ਇਕ ਪੈਗ਼ਾਮ, ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੇਰਾ ਛੁੱਟੇ ਨਾ ਲੜ, ਦੋ ਜਹਾਨ ਤੇਰੀ ਸੇਵ ਕਮਾਈਆ। ਤੇਰੀ ਸੇਵ ਕਰਨ ਦੀ ਖ਼ਾਤਰ, ਆਪਣਾ ਘਰ ਤਜਾਇਆ। ਜਿੰਨਾਂ ਚਿਰ ਬਣ ਕੇ ਬੈਠੀ ਰਹੀ ਚਾਤਰ, ਸਾਚਾ ਖ਼ਾਵੰਦ ਦਿਸ ਨਾ ਆਇਆ। ਮੈਂ ਲਿਖ ਲਿਖ ਸੁਨੇਹੜੇ ਘੱਲੇ ਪਾਤਰ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫੀਲ ਰਾਹ ਵਿਚ ਬੈਠੇ ਅੜ, ਧੁਰ ਧਾਮ ਕੋਈ ਪਹੁੰਚ ਨਾ ਸਕੇ ਰਾਈਆ। ਤੇਰਾ ਜਮਾਲ ਮੇਰਾ ਬਾਤਨ, ਏਕਾ ਏਕਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦੇ ਚੁਕਾਇਆ। ਸਾਚਾ ਮੀਆਂ ਹੱਕ ਸੁਣਾਏ, ਹਕ਼ੀਕ਼ਤ ਇਕ ਜਣਾਈਆ। ਉਠ ਵੇਖ ਚਾਰ ਕੁੰਟ ਤੇਰੇ ਸਾਥੀ ਆਏ, ਤੇਰਾ ਰਾਹ ਤਕਾਈਆ। ਮੁਖ ਨਕ਼ਾਬ ਪਰਦਾ ਲਾਹੇ, ਦੇ ਜਵਾਬ ਭੁੱਲੇ ਫਿਰਦੇ ਪਾਂਧੀ ਰਾਹੀਆ। ਦੇ ਦੇ ਲਾਰਾ ਕਿਸੇ ਨਾ ਜਣਾਇਆ, ਪੁਨ ਸਵਾਬ ਆਬ ਹਯਾਤ ਨਾ ਕੋਇ ਪਿਆਈਆ। ਅੰਤ ਸੁਣੇ ਕਵਣ ਫ਼ਰਯਾਦ, ਫ਼ਾਕੇ ਮਰੇ ਤੇਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਏਕਾ ਹੁਕਮ ਸ਼ਬਦ ਜਣਾਏ, ਕਲਮੀ ਕਲਮਾ ਆਪ ਜਣਾਇੰਦਾ। ਤੇਰਾ ਖੇੜਾ ਤੇਰੀ ਹੱਥੀਂ ਢਾਹੇ, ਤੇਰੀ ਸੇਵ ਲਗਾਇੰਦਾ। ਤੇਰੇ ਚੁਲ੍ਹੇ ਅੱਗ ਨਾ ਕੋਇ ਰਖਾਏ, ਤੇਰੀ ਕੁੰਨੀ ਤੇਰੇ ਹੱਥ ਫੜਾਇੰਦਾ। ਤੇਰੇ ਸਿਰ ਚੁੰਨੀ ਨਾ ਕੋਇ ਟਿਕਾਏ, ਤੇਰੀ ਚੋਟੀ ਮੁੰਨੀ ਮਾਤਲੋਕ ਸੀਸ ਨਾ ਕੋਇ ਗੁੰਦਾਇੰਦਾ। ਪਹਿਲਾਂ ਪੀਰ ਫ਼ਕੀਰ ਚੁਣੀ ਸਯਦ ਮੁਲਾ ਸ਼ੇਖ਼ ਬਚਿਆ ਕੋਇ ਰਹਿਣ ਨਾ ਪਾਏ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਉਠ ਜਾ ਮੰਨ ਲੈ ਕਹਿਣਾ, ਖ਼ੁਦਾ ਖ਼ੁਦ ਆਪ ਸੁਣਾਇੰਦਾ। ਆਪਣੀ ਉਮਤ ਵੇਖ ਲੈ ਆਪਣੇ ਨੈਣਾਂ, ਵੇਲਾ ਅੰਤ ਇਕ ਸਮਝਾਇੰਦਾ। ਆਪਣੇ ਬਸਤਰ ਪਾ ਲੈ ਗਹਿਣਾ ਤਨ ਸ਼ੰਗਾਰ ਇਕ ਕਰਾਇੰਦਾ। ਲੋਕਮਾਤ ਥਿਰ ਨਹੀਂ ਰਹਿਣਾ, ਚੌਦਾਂ ਸਦੀਆਂ ਪੰਧ ਮੁਕਾਇੰਦਾ। ਮੱਕੇ ਕਾਅਬੇ ਡਾਹ ਪੀੜ੍ਹਾ ਬੈਠ ਨਹੀਂ ਰਹਿਣਾ, ਨੈਣਾਂ ਕੱਜਲ ਨਾ ਕੋਇ ਪਵਾਇੰਦਾ। ਅੰਤਮ ਭਾਣਾ ਪੈਣਾ ਸਹਿਣਾ, ਸਾਚਾ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਉਠ ਵੇਖ ਚਾਰ ਯਾਰੀ, ਨੇਤਰ ਨੈਣ ਹਰਿ ਜਣਾਈਆ। ਚਾਰ ਜੁਗ ਕਵਾਰ ਕੰਨਿਆ ਬਣੀ ਰਹੀ ਕਵਾਰੀ, ਕੁਆਰਾਪਨ ਜਗਤ ਵਿਚ ਵਖਾਈਆ। ਸ੍ਰਿਸ਼ਟ ਸਬਾਈ ਕਰਨ ਖ਼ਵਾਰੀ, ਕਲਜੁਗ ਅੰਤਮ ਲੋਕਮਾਤ ਫੇਰਾ ਪਾਈਆ। ਜੀਵ ਜੰਤ ਕਰੇ ਵਿਭਚਾਰੀ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਸ਼ੰਗਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਬਤ ਸੂਰਤ ਹੱਥ ਨਾ ਕਿਸੇ ਫੜਾਈਆ। ਸਾਬਤ ਸੂਰਤ ਨਾ ਕੋਇ ਈਮਾਨ, ਆਮਲ ਕੋਇ ਦਿਸ ਨਾ ਆਇੰਦਾ। ਮੈਂ ਮੀਆਂ ਮੇਰੀ ਸਿਫ਼ਤ ਕਰੇ ਕ਼ੁਰਾਨ, ਹਦੀਸ ਹਦੀਸ ਆਪ ਪੜ੍ਹਾਇੰਦਾ। ਤੂੰ ਬਾਲੀ ਬਾਲ ਅਞਾਣ, ਤੇਰਾ ਨੈਣ ਜਗਤ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪੇ ਪੂਰ ਕਰਾਇੰਦਾ। ਇਕ ਸਮਝਾਏ ਦਇਆ ਕਮਾਏ ਆਦਿ ਜੁਗਾਦੀ ਕਾਰ, ਜੁਗ ਜੁਗ ਗੁਰ ਅਵਤਾਰ ਘਲਾਏ, ਪੀਰ ਪੈਗ਼ੰਬਰ ਕਰ ਤਿਆਰ। ਰਾਮ ਕ੍ਰਿਸ਼ਨ ਸੇਵਾ ਲਾਏ ਕਰੇ ਖੇਲ ਅਗੰਮ ਆਪਰ। ਈਸਾ ਮੂਸਾ ਚਰਨਾਂ ਹੇਠ ਰਖਾਏ, ਧਰਨੀ ਦੱਬੇ ਆਪਣੇ ਭਾਰ। ਜਗਤ ਮੁਹੰਮਦ ਆਪ ਜਗਾਏ, ਆਪ ਜਣਾਏ ਆਪਣੀ ਗੁਫ਼ਤਾਰ। ਅਰਸ਼ ਫ਼ਰਸ਼ ਦੇ ਵਿਚ ਫਿਰਾਏ, ਕਰੇ ਖੇਲ ਸੱਚੀ ਸਰਕਾਰ। ਰਾਤੀ ਸੁਤਿਆਂ ਦਰਸ ਦਿਖਾਏ, ਗ਼ਾਫ਼ਲ ਵਿਚ ਦਏ ਦੀਦਾਰ। ਸਾਖ਼ਯਾਤ ਨਜ਼ਰ ਨਾ ਆਏ, ਕਰੇ ਖੇਲ ਅਪਰ ਅਪਾਰ। ਕਲਮਾ ਆਪਣਾ ਆਪ ਪੜ੍ਹਾਏ, ਨਬੀ ਬਣੇ ਪਰਵਰਦਿਗਾਰ। ਆਪਣੀ ਤਸਬੀ ਆਪਣੀ ਤਕਵੀ ਆਪਣਾ ਤਕਵਾ ਇਕ ਰਖਾਏ, ਤਾਲਬ ਤੁਲਬਾ ਕਰ ਤਿਆਰ। ਕਾਇਆ ਅੰਦਰ ਮਕਤਬ ਇਕ ਖੁਲ੍ਹਾਏ, ਆਪੇ ਹੋਏ ਲਿਖਣਹਾਰ । ਪਹਿਲਾ ਹਰਫ਼ ਅਲਫ਼ ਦਿਖਾਏ, ਇਲ ਲਿਲਾ ਇਲਾਹੀ ਨੂਰ ਏਕੰਕਾਰ। ਦੂਜਾ ਹਰਫ਼ ਬੇ ਬਣਾਏ, ਕਰੇ ਖੇਲ ਸੱਚੀ ਸਰਕਾਰ। ਬੇਵਾ ਰੂਪ ਦਏ ਸਮਝਾਏ, ਲੋਕਮਾਤ ਭੇਵ ਨਿਆਰ। ਆਪਣੀ ਇਛਿਆ ਤੇਰੇ ਵਿਚ ਟਿਕਾਏ, ਤੇਰੀ ਇਛਿਆ ਅੱਲਾ ਰਾਣੀ ਬਣੇ ਨਾਰ। ਪੇ ਪ੍ਰੇਮ ਪ੍ਰੀਤਮ ਇਕ ਰਖਾਏ, ਕਰੇ ਖੇਲ ਸੱਚੀ ਸਰਕਾਰ। ਤੇਰਾ ਤਖ਼ਤ ਤੇਰੇ ਵਿਚ ਟਿਕਾਏ, ਪਰਦਾ ਰੱਖੇ ਸਾਂਝਾ ਯਾਰ। ਟੇ ਟਾਲ ਮਟੋਲ ਤੇਰਾ ਵਕ਼ਤ ਲੰਘਾਏ, ਵੇਲਾ ਵਕ਼ਤ ਆਪਣੇ ਹੱਥ ਰੱਖੇ ਸੱਚੀ ਸਰਕਾਰ। ਸੇ ਸਾਬਤ ਈਮਾਨ ਏਕਾ ਆਪਣਾ ਇਸ਼ਟ ਵਖਾਏ ਦੂਜਾ ਇਸ਼ਟ ਨਾ ਵਿਚ ਸੰਸਾਰ। ਜੀਮ ਜੋਤ ਇਕ ਜਗਾਏ, ਚੇ ਚਰਨ ਕਵਲ ਦਸੇ ਧਾਮ ਨਿਆਰ। ਹੇ ਹਰਕਤ ਆਪਣੀ ਨਾ ਕਿਸੇ ਜਣਾਏ, ਖ਼ੇ ਖ਼ਾਮੋਸ਼ ਬੈਠਾ ਰਹੇ ਧਾਮ ਨਿਆਰ। ਦਾਲ ਦਰ ਇਕ ਰਖਾਏ, ਡਾਲ੍ਹ ਢੋਲਾ ਗਾਏ ਆਪਣੀ ਵਾਰ। ਜ਼ਾਲ ਜ਼ਰਾ ਜ਼ਰਾ ਤੇਰੇ ਵਿਚ ਟਿਕਾਏ, ਸੁਣ ਮੁਹੰਮਦ ਇਕ ਕਰ ਵਿਚਾਰ। ਰੇ ਰੰਗ ਇਕ ਵਖਾਏ, ੜਾੜ ਮਿਟੇ ਵਿਚ ਸੰਸਾਰ। ਤੇਰੀ ਕਾਇਆ ਜ਼ੇ ਜ਼ੂਨ ਇਕ ਵਖਾਏ, ਜੇ ਯਸ਼ ਜਾਣੇ ਆਪਣਾ ਆਪ ਸੱਚੀ ਸਰਕਾਰ। ਸੀਨ ਸੋਇਆ ਜਾਗਤ ਏਕਾ ਰੰਗ ਜਣਾਏ, ਸ਼ੀਨ ਸ਼ਖ਼ਸ ਸ਼ਖ਼ਸੀਅਤ ਆਪਣੀ

ਆਪੇ ਧਾਰ। ਸੁਆਦ ਸੋਹਬਤ ਨਾ ਕਿਸੇ ਸੁਣਾਏ, ਜ਼ੁਆਦ ਜ਼ਮਾਨਤ ਦੇਵੇ ਇਕ ਇਕੱਲਾ ਪਰਵਰਦਿਗਾਰ। ਤੋਏ ਤਰਫ਼ ਨਾ ਕੋਇ ਵੰਡਾਏ, ਚਾਰੋਂ ਕੁੰਟ ਖ਼ਬਰਦਾਰ। ਜ਼ੋਏ ਜ਼ੁਲਮ ਨਾ ਕਦੇ ਕਮਾਏ, ਸਰਬ ਜੀਆਂ ਦਾ ਸਾਂਝਾ ਯਾਰ। ਐਨ ਅੱਖ ਇਕ ਰਖਾਏ, ਆਲਮ ਉਲਮਾ ਆਲਮੀਨ ਵੇਖਣਹਾਰ। ਗ਼ੈਨ ਗ਼ਫ਼ਲਤ ਵਿਚ ਕਦੇ ਨਾ ਆਏ, ਗ਼ਾਫ਼ਲ ਕਰੇ ਸਰਬ ਸੰਸਾਰ। ਫ਼ੇ ਫ਼ਿਕਰ ਨਾ ਰਖੇ ਕੋਇ ਕਰਤਾਰ, ਫ਼ਾਜ਼ਲ ਆਪਣਾ ਨਾਉਂ ਰਖਾਈਆ। ਕਾਅਫ਼ ਕਰਮਾਂ ਕਰੇ ਵਿਚਾਰ, ਲੇਖਾ ਕੋਇ ਰਹਿਣ ਨਾ ਪਾਈਆ। ਕਾਫ਼ ਕ਼ੁਦਰਤ ਕ਼ਾਦਰ ਵੇਖਣਹਾਰ, ਇਬਨਉਲਵਕ਼ਤ ਸਈਦ ਉਲਸਲਾਮ ਰਹਿਬਰ ਰਹੀਮ ਬੇਪਰਵਾਹੀਆ। ਗਾਫ਼ ਗੋਰ ਪਾਵਣਹਾਰਾ ਸਾਰ, ਕਵਰੀ ਭਵਰੀ ਫੋਲ ਫੁਲਾਈਆ। ਹੇ ਹੱਕ ਨਾ ਮਾਰੇ ਜਿਸ ਬਖ਼ਸ਼ੇ ਚਰਨ ਪਿਆਰ, ਵਡ ਵੱਡਾ ਸ਼ਹਿਨਸ਼ਾਹੀਆ। ਹਮਜ਼ਾ ਹਿਵਜ਼ ਕਰੇ ਆਪਣੀ ਦੀਦ ਸ਼ੁਨੀਦ ਗੁਫ਼ਤਾਰ, ਤਾਰ ਸਤਾਰ ਆਪ ਹਿਲਾਈਆ। ਯੇ ਰੱਖੇ ਯਾਦ ਸੁਣੇ ਫ਼ਰਯਾਦ ਦੇਵੇ ਦਾਦ, ਏਕ ਹਰਫ਼ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਨ ਨੂਨ ਗ਼ੁਨਾ, ਨਿਰਗੁਣ ਸਰਗੁਣ ਮੁਹੰਮਦ ਮਹਿਵ ਮੈਖ਼ਾਨਾ ਮਹਿਬੂਬ ਇਕ ਸਮਝਾਈਆ।

ਸੁਘੜ ਸੁਚੱਜੀ ਵੱਡੀ ਦਾਨੀ, ਹੱਥ ਅਨਪੜ੍ਹਾਂ ਦੇ ਆ ਗਈ। ਪਿਛਲੀ ਆਪਣੀ ਕੀ ਸੁਣਾਵੇ ਕਹਾਣੀ, ਅਗਲੀ ਸੁਣੌਨ ਦੀ ਸਿਰ ਭਾ ਪਈ। ਚਾਰ ਜੁਗ ਜੋ ਬਣ ਕੇ ਬਹਿੰਦੀ ਰਹੀ ਰਾਣੀ, ਅਜ ਬਣ ਸੁਵਾਣੀ ਦਰ ਸੇਵ ਕਮਾ ਰਹੀ। ਜੋ ਵੇਂਹਦੀ ਰਹੀ ਚਾਰ ਖਾਣੀ, ਅੱਜ ਅੰਮ੍ਰਿਤ ਭਰ ਪਾਣੀ ਗੁਰਸਿਖਾਂ ਮੁਖ ਪਿਆ ਰਹੀ। ਜੇਹੜੀ ਕਹਿੰਦੀ ਰਹੀ ਮੈਂ ਗੁਣ ਨਿਧਾਨੀ, ਅਜ ਬਣ ਨਾਦਾਨ ਜੱਟਾਂ ਕੋਲੋਂ ਆਪਣੀ ਭੁਲ ਬਖ਼ਸ਼ਾ ਰਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾ ਰਹੀ। ਜੋ ਚਾਰ ਜੁਗ ਗੁਰ ਪੀਰ ਪੜ੍ਹੌਂਦੀ ਆਈ, ਆਪਣਾ ਸਨੇਹੜਾ ਸਚ ਸੁਣਾ ਰਹੀ। ਜੋ ਪਰਾ ਪਸੰਤੀ ਮਧਮ ਬੈਖਰੀ ਆਪਣੀ ਧਾਰ ਗੌਂਦੀ ਆਈ, ਜੀਵਾਂ ਜੰਤਾਂ ਹਰਿ ਆਪ ਸੁਣਾ ਰਹੀ। ਅਜ ਫਸ ਕੇ ਘਰ ਜਟਾਂ ਨੇਤਰ ਨੈਣ ਨੀਰ ਵਹੌਂਦੀ, ਬੌਹੜੀ ਬੌਹੜੀ ਕਰ ਕੁਰਲਾ ਰਹੀ। ਮੈਂ ਵਾਸਤਾ ਪਾਵਾਂ ਭੁਲ ਕੇ ਫੇਰ ਨਾ ਔਦੀ, ਇਕ ਵੇਰ ਛਡ ਦੇ ਲੜ, ਮੈਂ ਫੜਿਆ ਲੜ ਛੁਡਾ ਰਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾ ਰਹੀ। ਹਾਏ ਹਾਏ ਕਰੇ ਨਿਰਗੁਣ ਜੋਤ ਨੇਤਰ ਰੋ, ਕਲਜੁਗ ਅੰਤਮ ਦਏ ਦੁਹਾਈਆ। ਚਾਰ ਜੁਗ ਦਾ ਸਾਂਭ ਦੇ ਰਖਿਆ ਧਨ ਮੇਰਾ ਜੱਟਾਂ ਲਿਆ ਖੋਹ, ਖ਼ਾਲੀ ਝੋਲੀ ਰਹੀ ਵਖਾਈਆ। ਮੈਂ ਮਾਰੀ ਸ਼ਰਮ ਦੀ ਆਪਣੇ ਹੰਜੂਆਂ ਨਾਲ ਆਪਣਾ ਮੁਖ ਲਵਾਂ ਧੋ, ਪਾਣੀ ਮੰਗਣ ਦੂਜੇ ਘਰ ਕਦੀ ਨਾ ਜਾਈਆ। ਹੋਈ ਵੈਰਾਗਣ ਖੁਲੜੇ ਕੇਸ ਜੱਟਾਂ ਘਰ ਕੱਖਾਂ ਉਤੇ ਰਹੀ ਸੌਂ, ਪਲੰਘ ਰੰਗੀਲਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਦੋ ਜਹਾਨ ਵੇਖਿਆ ਭੌਂ ਭੌਂ, ਮੇਰਾ ਹੋਵੇ ਨਾ ਕੋਇ ਸਹਾਈਆ। ਮੈਨੂੰ ਖਾਣ ਨੂੰ ਦੇਂਦੇ ਕਣਕ ਛੋਲੇ ਤੇ ਜੌਂ, ਸੁੱਕੀ ਰੋਟੀ ਹੱਥ ਫੜਾਈਆ। ਨਾਲੇ ਕਰੌਣ ਕੰਮ ਕੱਢਣ ਆਪਣਾ ਗੌਂ, ਫਿਰ ਚੌਂਤਰਿਉਂ ਥੱਲੇ ਦੇਣ ਬਹਾਈਆ। ਮੇਰਾ ਨਾ ਕੋਈ ਪਿਤਾ ਨਾ ਕੋਈ ਮਾਉਂ, ਕਿਸ ਅੱਗੇ ਜਾ ਕੇ ਰੋਵਾਂ ਦਿਆਂ ਦੁਹਾਈਆ। ਗੁਰਸਿਖ ਉਠ ਫੜ ਮੇਰੀ ਬਾਂਹੋ, ਤੇਰੇ ਪਿਛੇ ਮੰਨੇ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪਣੀ ਸੇਵਾ

ਆਪ ਲਗਾਈਆ। ਜੋਤ ਅਕਾਲਣ ਵਰਿਆ ਜੱਟ, ਨਾਤਾ ਤੋੜ ਸੰਸਾਰ। ਜਿਹੜਾ ਲੱਖ ਚੁਰਾਸੀ ਆਪਣੇ ਅੰਦਰ ਲਏ ਘੱਤ, ਮਾਰੇ ਫੇਰ ਨਾ ਅਜੇ ਡਕਾਰ। ਮੈਂ ਨਿਮਾਣੀ ਕੋਝੀ ਕਮਲੀ ਕੀ ਦੇਵਾਂ ਮੱਤ, ਮੇਰੀ ਮੱਤ ਸਮਝੇ ਨਾ ਜੱਟ ਗਵਾਰ। ਜੇ ਅੱਗੋਂ ਬੋਲਾਂ ਸਿਰ ਪਰਾਣੀ ਦੇਵੇ ਘੱਤ, ਉਠ ਨਾ ਸਕਾਂ ਦੂਜੀ ਵਾਰ। ਜੇ ਉਠਣ ਲੱਗਾਂ ਉਤੋਂ ਮਾਰੇ ਲੱਤ, ਸੁੱਟੇ ਮੂੰਹ ਦੇ ਭਾਰ। ਜੇ ਮੂੰਹ ਚੁੱਕਣ ਲੱਗਾਂ, ਉਤੇ ਰੱਖੇ ਚਰਨ ਕਵਲ ਸਹਾਰ। ਮੇਰਾ ਦੁੱਖ ਸਾਰਾ ਲੱਥਾ, ਜਿਸ ਵੇਲੇ ਮਿਲੀ ਚਰਨ ਧੂੜੀ ਏਕਾ ਛਾਰ। ਹੋਈ ਵਡ ਭਾਗਣ ਮਿਲਿਆ ਪੁਰਖ ਸਮਰਥਾ, ਇਕ ਇਕੱਲਾ ਏਕੰਕਾਰ। ਮਿਲ ਮਿਲ ਮੈਂ ਖ਼ੁਸ਼ੀ ਖ਼ੁਸ਼ੀ ਨੱਸਾਂ, ਕਰਾਂ ਸਚ ਪਿਆਰ। ਮੈਂ ਨਾ ਜਾਣਾ ਅੰਦਰ ਕੋਈ ਹੋਰ ਲੁਕਾ, ਫੜ ਕੁਹਾੜਾ ਬੈਠਾ ਤਰਖਾਣ। ਉਸ ਨੇ ਘੜਿਆ ਡੰਡਾ ਸੋਹਣਾ ਹੱਥਾ, ਮੁੱਠੀ ਲਾਈ ਅਪਰ ਅਪਾਰ। ਮੈਂ ਨੈਣ ਖੋਲ੍ਹ ਕੇ ਵੇਖਣ ਲੱਗੀ ਮੈਨੂੰ ਨਜ਼ਰੀ ਆਇਆ ਏਕਾ ਭੱਥਾ, ਅੱਗੇ ਬੈਠਾ ਗੋਬਿੰਦ ਸੂਰਾ ਇਕ ਬਲਕਾਰ। ਨੀ ਸਖ਼ੀਓ ਮੈਂ ਕੀ ਕੁਝ ਦੱਸਾਂ, ਜੋ ਕੁਛ ਵੇਖਿਆ ਸਚ ਸੱਚੇ ਦਰਬਾਰ । ਨਾਲੇ ਰੋਵਾਂ ਨਾਲੇ ਹੱਸਾਂ, ਨਾਲੇ ਸਾਹਿਬ ਨਾਲ ਕਰਾਂ ਪਿਆਰ। ਅੰਦਰ ਬਾਹਰ ਮੈਂ ਉਹਦੇ ਵਸਾਂ, ਜਿਸ ਨੇ ਕਰਿਆ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਆਪੇ ਖੇਲ ਕਰੇ ਨਿਰੰਕਾਰ। ਛੱਡ ਜੱਟਾ ਮੈਂ ਗਈ ਭੁੱਲ, ਅਭੁੱਲ ਤੇਰੇ ਦਰ ਆਈਆ। ਮੈਂ ਤੇਰੀ ਸਦਾਵਾਂ ਤੇਰੀ ਰੱਖਾਂ ਲਾਜ ਵਿਚ ਕੁੱਲ, ਕੁਲਵੰਤ ਤੇਰੀ ਵਡਿਆਈਆ। ਤੇਰੀ ਕਲੀ ਤੇਰੇ ਦਵਾਰ ਨਾ ਜਾਏ ਰੁਲ, ਮਹਿਕਦੀ ਮਹਿਕਦੀ ਰਹੀ ਮੁਸਕਾਈਆ। ਮੇਰਾ ਸੁੰਦਰ ਸਡੌਲ ਸਰੀਰ ਉਜਲ ਮੁਖ ਬਿਨ ਤੇਰੇ ਫਲ ਨਾ ਜਾਏ ਹੁਲ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਕਰਤਾ ਕੀਮਤ ਪਾ ਮੇਰਾ ਮੁੱਲ, ਮੈੇ ਅਨਮੁੱਲ ਦੇਂਦੀ ਫਿਰਾਂ ਦੁਹਾਈਆ। ਬਿਨ ਤੇਰੇ ਕੰਡੇ ਕੋਈ ਨਾ ਤੋਲੇ ਮੇਰਾ ਤੋਲ, ਮੇਰਾ ਭਾਰ ਨਾ ਕੋਇ ਉਠਾਈਆ। ਮੈਂ ਹੌਲੀ ਹੌਲੀ ਰਹੀ ਬੋਲ, ਮੇਰਾ ਘੁੰਡ ਮੇਰਾ ਪਰਦਾ ਆਪਣੀ ਹੱਥੀਂ ਦੇ ਚੁਕਾਈਆ। ਫਿਰ ਸਦਾ ਵਸਾਂ ਤੇਰੇ ਕੋਲ, ਤੇਰੀ ਹੋ ਹੋ ਸੇਵ ਕਮਾਈਆ। ਤੂੰ ਬੈਠਾ ਰਹੇ ਸਦ ਅਡੋਲ, ਅਡੋਲ ਤੇਰੀ ਸ਼ਹਿਨਸ਼ਾਹੀਆ। ਮੈਂ ਆਪ ਆਪਣਾ ਤੇਰੇ ਉਤੋਂ ਦੇਵਾਂ ਘੋਲ, ਹਉਂ ਘੋਲੀ ਘੋਲ ਘੁਮਾਈਆ। ਮੇਰੀ ਬਿਰਹੋਂ ਅੱਗ ਏਕਾ ਵਾਰ ਦੇਵੀਂ ਫੋਲ, ਕੋਈ ਚਿਣਗ ਵਿਚ ਰਹਿਣ ਨਾ ਪਾਈਆ। ਮੈਂ ਤੇਰਾ ਨਾਮ ਵਜਾਵਣ ਆਈ ਢੋਲ, ਸੁਣ ਜੱਟਾ ਜਾਂਦਿਆ ਰਾਹੀਆ। ਆਪਣੀ ਗੰਢ ਹੁਣ ਲੈਣੀ ਖੋਲ੍ਹ, ਸਾਚਾ ਸਗਨ ਲੈ ਮਨਾਈਆ। ਉਚੀ ਕੂਕ ਸੁਣਾਵਾਂ ਬੋਲ ਬੋਲ, ਤੂੰ ਮੇਰਾ ਮੈਂ ਤੇਰੀ, ਮੈਂ ਤੇਰੀ ਤੂੰ ਮੇਰਾ, ਮੈਂ ਤੂੰ ਸੋਹੰ ਸ਼ਬਦ ਇਕ ਸੁਣਾਈਆ। ਤੇਰੀ ਅਲਫ਼ੀ ਮੇਰਾ ਚੋਲ, ਮੇਰੀ ਅੰਗੀ ਕਿਉਂ ਕਰੇ ਮਖੌਲ, ਮੈਨੂੰ ਲੋਕੀ ਹੱਸਣ ਦੇਣ ਤਾਅਨੇ, ਸ੍ਰਿਸ਼ਟ ਸਬਾਈ ਬੋਲ ਕਬੋਲ ਸੁਣਾਈਆ। ਤੂੰ ਮੇਰਾ ਸ਼ਾਹ ਪਾਤਸ਼ਾਹ ਸ੍ਰੀ ਭਗਵਾਨਿਆ, ਮੋਹੇ ਤੇਰੀ ਭਗਤੀ ਏਕਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੰਗ ਆਪੇ ਵੇਖ ਵਖਾਈਆ। ਆ ਸਖ਼ੀ ਉਠ ਵੇਖ ਰੰਗ, ਹਰਿ ਸਾਚੇ ਸਚ ਚੜ੍ਹਾਇਆ। ਮੈਂ ਮੰਗੀ ਏਕੋ ਮੰਗ, ਅੱਠੇ ਪਹਿਰ ਤੇਰੀ ਸਰਨਾਇਆ। ਲਹਿੰਦਿਉਂ ਅੱਲਾ ਰਾਣੀ ਆਈ ਲੰਘ, ਨਿਉਂ ਨਿਉਂ ਸੀਸ ਝੁਕਾਇਆ। ਕਿਥੇ ਬੈਠਾ ਮੇਰਾ ਮਲੰਗ, ਹੱਥ ਮਤਿਹਰਾ ਰਿਹਾ ਉਠਾਇਆ। ਮੈਂ ਫਿਰਦੀ ਆਈ ਵਿਚ ਵਰਭੰਡ, ਦਹਿ ਦਿਸ਼ਾ ਵੇਖ ਵਖਾਇਆ। ਜੋਤ ਅਕਾਲਣ ਅੱਗੋਂ ਗਾਏ ਸਾਚਾ ਛੰਦ, ਏਕਾ ਢੋਲਾ ਰਹੀ ਸੁਣਾਇਆ। ਆਪਣੇ ਆਸਣ ਬੈਠਾ ਰੰਗੀਲੇ ਪਲੰਘ, ਸਾਚੀ ਸੇਜ ਸੁਹਾਇਆ। ਸੱਜੇ ਖ਼ੱਬੇ ਦੋਵੇਂ ਲੱਗੀਏ ਅੰਗ,

ਭਲਾ ਮੰਨ ਜਾਏ ਸਾਡਾ ਪੀਰ ਜਿਸ ਸਾਨੂੰ ਧੱਕਾ ਲਾਇਆ। ਇਕ ਵਾਰ ਜੇ ਮੁਖ ਦਿਖਲਾਵੇ ਮਿਲੇ ਪਰਮਾਨੰਦ, ਦੁਖ ਸੁਖ ਵਿਚ ਦਏ ਬਦਲਾਇਆ। ਮੇਰੀ ਤੇਰੀ ਜੋਬਨ ਜਵਾਨੀ ਨਾ ਜਾਏ ਹੰਢ, ਵੇਲਾ ਗਿਆ ਹੱਥ ਨਾ ਆਇਆ। ਉਠ ਸਖ਼ੀ ਚਲੀਏ ਗੁਰਸਿਖਾਂ ਹੱਥ ਭੇਜੀਏ ਗੰਢ, ਸਚ ਸੁਨੇਹੜਾ ਇਕ ਸੁਣਾਇਆ। ਜਿਸ ਵਸਾਇਆ ਪੁਰੀ ਅਨੰਦ, ਕੀ ਸਾਡਾ ਖੇੜਾ ਦੇਵੇ ਢਾਹਿਆ। ਜਿਸ ਛੁਡਾਇਆ ਜਗਤ ਗੰਦ, ਕੀ ਸਾਡਾ ਮਾਣ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਨਿਰਗੁਣ ਨਿਰਗੁਣ ਨਿਰਗੁਣ ਲਏ ਪਰਨਾਇਆ। ਨਿਰਗੁਣ ਜੋਤ ਆਏ ਸਿਖਾਂ ਦਵਾਰ, ਗਲ ਵਿਚ ਪੱਲਾ ਪਾ। ਅੱਲਾ ਰਾਣੀ ਕਰੇ ਪੁਕਾਰ, ਗੁਰਸਿਖ ਮੁਰੀਦ ਲਏ ਉਠਾ। ਸਾਡਾ ਮਿਲੌਣਾ ਵਿਛੜਿਆ ਯਾਰ, ਦੇਣੀ ਸਚ ਸਲਾਹ। ਲੱਗੇ ਭਾਗ ਘਰ ਮੇਰੇ ਆਏ ਪਰਵਰਦਿਗਾਰ, ਮੈਂ ਵੇਖਾਂ ਚਾਓ ਚਾ। ਗੁਰਸਿਖ ਤੇਰੀ ਓਟ ਤੇਰੀ ਆਸ, ਤੇਰੇ ਘਰ ਸਦ ਵਸੇ ਬੇਪਰਵਾਹ। ਮੈਂ ਹੋਵਾਂ ਨਾ ਅੰਤ ਨਿਰਾਸ, ਅੱਗੇ ਝੋਲੀ ਰਹੀ ਡਾਹ। ਕਲਜੁਗ ਨਾਲੋਂ ਮੇਰੀ ਕਰਨੀ ਬੰਦ ਖ਼ਲਾਸ, ਲੱਖ ਚੁਰਾਸੀ ਮੇਰੇ ਗਲੋਂ ਲੱਥੇ ਫਾਹ। ਮੈਂ ਆਪਣੇ ਘਰ ਜਾ ਕੇ ਕਰਾਂ ਵਾਸ, ਆਪਣੇ ਪ੍ਰੀਤਮ ਵਿਚ ਸਮਾ। ਹਰਿ ਅਪਰੰਪਰ ਆਪਣੀ ਜੋਤ ਕਰੇ ਪਰਕਾਸ਼, ਆਪਣੀ ਬਣਤ ਲਏ ਬਣਾ। ਜੁਗ ਜੁਗ ਕਰਦਾ ਰਿਹਾ ਖੇਲ ਤਮਾਸ਼, ਜੁਗ ਚੌਕੜੀ ਆਪ ਬਣਾਏ ਆਪੇ ਲਵੇ ਢਾਹ। ਆਪ ਕਦੇ ਨਾ ਹੋਵੇ ਨਾਸ, ਸਾਚੇ ਤਖ਼ਤ ਬੈਠਾ ਰਹੇ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਜਗਤ ਵਿਚੋਲਾ ਬਣਾਏ ਮਲਾਹ।