ਪੁਸਤਕਾਲਾਭਾਗ ੧੦

੨੯ ਫਗਣ ੨੦੧੭ ਬਿਕ੍ਰਮੀ ਰਤਨ ਸਿੰਘ ਦੇ ਗ੍ਰਹਿ ਕਰੋਲ ਬਾਗ਼ ਨਵੀਂ ਦਿੱਲੀ

ਲੱਖਣ ਕਰੌਚ ਪੁਸ਼ਕਰ ਧਾਰਾ, ਜੰਬੂ ਨਿਰਗੁਣ ਜੋਤ ਰੁਸ਼ਨਾਈਆ। ਸਾਨ ਸਲਮਲ ਹੋਏ ਉਜਿਆਰਾ, ਕੁਸ਼ਾ ਨੂਰ ਜ਼ਹੂਰ ਦਰਸਾਈਆ। ਅਲਖ ਅਗੰਮ ਅਗੰਮੜਾ ਬੇਐਬ ਪਰਵਰਦਿਗਾਰਾ, ਨਿਰਾਕਾਰ ਸਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਖੇਲ ਕਰੇ ਅਪਰ ਅਪਾਰਾ, ਅਨੰਦ ਬਿਨੋਦੀ ਬੇਪਰਵਾਹ ਨੂਰ ਇਲਾਹੀਆ। ਵਸਣਹਾਰਾ ਧਾਮ ਨਿਆਰਾ, ਮੁਕਾਮੇ ਹੱਕ ਏਕਾ ਘਰ ਆਲਮੀਨ ਨਾਉਂ ਖ਼ੁਦਾਈਆ। ਆਫ਼ਤਾਬਾ ਹੋ ਉਜਿਆਰਾ, ਸਚ ਮਹਿਰਾਬੇ ਪਾਵੇ ਸਾਰਾ, ਮੁਖ ਨਕ਼ਾਬ ਪੜਦਾਨਸ਼ੀਂ ਰਹਿਮਾਨ ਬੇਪਰਵਾਹੀਆ। ਉਲਫ਼ਤ ਉਰਫ਼ ਗ਼ਫ਼ਲਤ ਗ਼ੁਰਬਾ ਕਾਅਬਾ ਕ਼ੁਦਰਤ ਕਲਾਮ ਸਦਾ ਏਕਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਸਰਬ ਗੁਣਵੰਤ ਬੇਐਬ ਪਰਵਰਦਿਗਾਰਾ, ਰਾਮ ਰਹਿਮਾਨ ਦੀਨ ਦਿਆਲ ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਸ਼ਾਸਤਰ ਸਿਮਰਤ ਨਾ ਪਾਵੇ ਸਾਰਾ, ਗੁਰ ਅਵਤਾਰਾ ਨਿਉਂ ਨਿਉਂ ਕਰਨ ਨਿਮਸਕਾਰਾ, ਜੋ ਕਰਤਾ ਇਕ ਰਘੁਰਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸਾਚੇ ਧਾਮ ਵਸੇ ਏਕੰਕਾਰਾ, ਅਨਭਵ ਪਰਕਾਸ਼ ਪੁਰਖ ਅਬਿਨਾਸ਼ ਸਵੱਛ ਸਰੂਪੀ ਬਿਨ ਰੰਗ ਰੂਪੀ, ਪਰਮ ਪੁਰਖ ਪਰਮਾਤਮ ਆਪਣਾ ਆਪ ਕਰਾਈਆ। ਧਾਮ ਨਿਆਰਾ ਖੇਲ ਅਪਾਰਾ, ਸ਼ਬਦ ਅਗੰਮੀ ਇਕ ਜੈਕਾਰਾ, ਸਾਬਤ ਈਮਾਨ ਹਰਿ ਅਮਾਮ, ਆਲਮ ਉਲਮਾ ਭੇਵ ਨਾ ਰਾਈਆ। ਜਾਗਰਤ ਜੋਤ ਕਰ ਪਸਾਰਾ, ਕਿਲਾ ਕੋਟ ਵਸੇ ਬਾਹਰਾ, ਸਾਚੀ ਚੋਟ ਇਕ ਨਗਾਰਾ, ਬ੍ਰਹਿਮੰਡ ਖੰਡ ਪੁਰੀਆਂ ਲੋਆਂ ਗਗਨ ਪਾਤਾਲਾਂ ਜ਼ਿਮੀਂ ਅਸਮਾਨਾ ਵਰਭੰਡੀ ਆਪ ਸੁਣਾਈਆ। ਹਕ ਬਹਕ ਖੇਲ ਨਿਆਰਾ, ਲਾਸ਼ਰੀਕ ਕਰੇ ਕਰਾਏ ਕਰਨੇਹਾਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਦਰ ਦਰਵਾਜ਼ਾ ਗਰੀਬ ਨਿਵਾਜ਼ਾ ਏਕਾ ਏਕ ਜਣਾਈਆ। ਹੱਕ ਹਕ਼ੀਕ਼ਤ ਵੇਖੇ ਵੇਖਣਹਾਰਾ, ਭਗਤ ਭਗਵੰਤ ਕਰ ਪਿਆਰਾ, ਸਾਧ ਸੰਤ ਬਖ਼ਸ਼ੇ ਚਰਨ ਪਿਆਰਾ, ਚਰਨ ਕਵਲ ਉਪਰ ਧਵਲ ਧਰਨੀ ਧਰਤ ਦਏ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮੀ ਹੁਕਮ ਵਰਤੇ ਵਰਤਾਰਾ, ਲੇਖਾ ਜਾਣੇ ਧੁਰ ਦਰਬਾਰਾ, ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰਾ, ਦੋਏ ਜੋੜ ਜਗਤ ਜਗਦੀਸ ਬੈਠੇ ਸੀਸ ਝੁਕਾਈਆ। ਤ੍ਰੈ ਤ੍ਰੈ ਰੋਵੇ ਜ਼ਾਰੋ ਜ਼ਾਰਾ, ਪੰਜ ਤੱਤ ਹਾਹਾਕਾਰਾ ਨਵ ਨਵ ਧੂਆਂਧਾਰਾ, ਸੱਤ ਸੱਤ ਕੂੜ ਪਸਾਰਾ, ਅੱਠ ਰਤ ਰਤੀ ਤਤ ਨਾ ਕੋਇ ਜਣਾਈਆ। ਜੂਠ ਝੂਠ ਜਗਤ ਵਿਹਾਰਾ, ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਨਾਰ ਵਿਭਚਾਰਾ, ਪੀਆ ਪ੍ਰੀਤਮ ਨਾ ਕੋਇ ਸਹਾਰਾ, ਆਤਮ ਪਰਮਾਤਮ ਮਿਲੇ ਮੇਲ ਨਾ ਇਕ ਦਵਾਰਾ, ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਮੋਹ ਹਲਕਾਈਆ। ਰਾਜ ਰਾਜਾਨ ਹੋਏ ਖ਼ਵਾਰਾ, ਸਚ ਵਿਧਾਨ ਨਾ ਕੋਇ ਵਿਚਾਰਾ, ਨਿਰਧਨ ਰੋਵਣ ਜ਼ਾਰੋ ਜ਼ਾਰਾ, ਧਰਤ ਧਵਲ ਨਾ ਝੱਲੇ ਭਾਰਾ, ਸ੍ਰਿਸ਼ਟ ਸਬਾਈ ਜਗਤ ਲੋਕਾਈ ਨਜ਼ਰ ਨਾ ਆਏ ਨੂਰ ਇਲਾਹੀ, ਜਲਵਾ ਜਲਾਲ ਬੇਮਿਸਾਲ ਰਾਮ ਨਾਮ ਇਕ ਨਿਸ਼ਕਾਮ, ਨਿਹਕੇਵਲ ਨਿਹਚਲ ਧਾਮ ਨਾ ਕੋਇ ਵਡਿਆਈਆ। ਨਗਰ ਖੇੜਾ ਨਾ ਕੋਇ ਗਰਾਮ, ਸਾਚੇ ਮੰਦਰ ਨਾ ਕੋਇ ਵਿਸਰਾਮ, ਗੁਰੂ ਦਰ ਨਾ ਕੋਇ ਨਾਮ, ਜਗਤ ਮਸਜਦ ਨਾ ਕੋਇ ਕਲਾਮ, ਤੀਰਥ ਤਟ ਨਾ ਕੋਇ ਨਹਾਨ, ਭਗਤ ਭਗਵੰਤ ਨਾ ਕੋਇ ਨਿਸ਼ਾਨ, ਸਾਧ ਸੰਤ ਨਾ ਕੋਇ ਦਾਨ, ਗੁਰਮੁਖ ਗੁਰ ਗੁਰ ਨਾ ਕੋਇ ਪਛਾਣ, ਗੁਰਸਿਖ ਗੁਰ ਚਰਨ ਨਾ ਕੋਇ ਧਿਆਨ, ਕਲਜੁਗ ਕੂੜ ਹੋਇਆ

ਬਲਵਾਨ, ਚਾਰੋਂ ਕੁੰਟ ਵੇਖੇ ਮਾਰ ਧਿਆਨ, ਛੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਜੁਗਾ ਜੁਗੰਤਰ ਕਰੇ ਸ੍ਰੀ ਭਗਵਾਨ, ਸਤਿਜੁਗ ਤਰੇਤਾ ਦਵਾਪਰ ਨਿਰਗੁਣ ਸਰਗੁਣ ਹੋਏ ਪਰਧਾਨ, ਹੱਥ ਉਠਾਏ ਚਿਲਾ ਤੀਰ ਕਮਾਨ, ਸੇਵਾ ਕਰੇ ਵਿਚ ਜਹਾਨ, ਲੇਖਾ ਜਾਣੇ ਜਗਤ ਕਿਰਪਾਨ, ਖੰਡਾ ਖੜਗ ਖ਼ਾਲਕ ਖ਼ਲਕ ਇਕ ਵਖਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਆਪਣੀ ਤਲਬ ਤਾਲਬ ਜਾਣੇ ਮੇਹਬਾਨ, ਮਿਹਬਾਨ ਬੀਦੋ ਨਿਰਵੈਰ ਪੁਰਖ ਇਕ ਨਿਸ਼ਾਨ, ਬਿਸਮਲ ਰੂਪ ਸਤਿ ਸਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ ਮੇਟਣਹਾਰ ਅੰਧੇਰੀ ਰਾਤਾ, ਜਗਤ ਜੋਗ ਆਪਣੇ ਹੱਥ ਰਖਾਈਆ। ਕਲਜੁਗ ਅੰਤ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਵਾਸਤਕ ਰੂਪ ਵਾਸਦੇਵ ਨਮੋ ਸਤਿ ਸਤਿ ਸਮਾਏ ਜਲਾਂ ਥਲਾਂ, ਜਲ ਥਲ ਮਹੀਅਲ ਡੂੰਘੀ ਕੰਦਰ ਉਜਾੜ ਪਹਾੜ ਉਚੇ ਟਿਲੇ ਪਰਬਤ ਫੇਰਾ ਪਾਇੰਦਾ। ਆਸਤਕ ਨਾਸਤਕ ਵਾਸਤਕ ਵਾਸਤਵ ਸੰਦੇਸ਼ ਏਕਾ ਘੱਲਾ, ਗਿਆਨ ਬੋਧ ਜੋਧਨ ਜੋਧ ਅਨੰਦ ਮੰਗਲ ਨਿਰਾਕਾਰ, ਸ਼ਬਦ ਅਨਾਦ ਬ੍ਰਹਿਮਾਦ, ਪਾਰਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਏਕਾ ਹਰਿ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਾਉਂ ਨਰਾਇਣ ਹਰਿ ਨਿਰੰਕਾਰਾ, ਨਿਰਾਕਾਰ ਵਡੀ ਵਡਿਆਈਆ। ਆਪਣੀ ਉਲਫ਼ਤ ਆਪੇ ਜਾਣੇ ਜਾਨਣਹਾਰਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਅੱਲਾ ਮੀਆਂ ਅੱਲਾ ਹੂ ਅਨਾ ਹੂ ਨੂਰ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਸਿਦਕ ਸਾਦਕ ਸਬਰ ਸੰਤੋਖ ਵੇਖ ਵਖਾਏ ਵੇਖਣਹਾਰਾ, ਦੀਨ ਦਰਦ ਦੁਖ ਭੈ ਭੰਜਨ ਨਾਥ ਅਨਾਥਾਂ ਹੋਏ ਸਹਾਈ ਸਭਨੀ ਥਾਈਂਆ। ਪਰਗਟ ਹੋ ਵਿਚ ਸੰਸਾਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਸੋਭਾਵੰਤ ਸ੍ਰੀ ਭਗਵੰਤ ਰਾਜ ਰਾਜਾਨਾ ਸ਼ਾਹ ਸੁਲਤਾਨਾ ਬਣ ਸਿਕਦਾਰਾ, ਸਾਖਯਾਤ ਆਪਣੀ ਖੇਲ ਖਿਲਾਈਆ। ਦੋ ਜਹਾਨਾ ਕਰੇ ਵਿਚਾਰਾ, ਚੌਦਾਂ ਤਬਕਾਂ ਦਏ ਹੁਲਾਰਾ ਚੌਦਾਂ ਲੋਕ ਵੇਖ ਵਖਾਈਆ। ਚੌਦਾਂ ਵਿਦਿਆ ਮਾਰੇ ਮਾਰਾ, ਚੌਦਾਂ ਹੱਟਾਂ ਕਰ ਕਰ ਪਾਰ ਕਿਨਾਰਾ, ਆਰ ਪਾਰ ਹਰਿ ਨਿਰੰਕਾਰ ਆਪਣਾ ਪਤਣ ਆਪੇ ਵੇਖ ਵਖਾਈਆ। ਲੇਖਾ ਜਾਣੇ ਗੁਰ ਅਵਤਾਰਾ, ਪੰਜ ਤੱਤ ਦਏ ਸਹਾਰਾ, ਨਿਰਗੁਣ ਸ਼ਬਦੀ ਨਿਰਾਕਾਰਾ, ਆਤਮ ਅੰਤਰ ਵਸੇ ਬਾਹਰਾ, ਅੰਦਰ ਬਾਹਰ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਨਿਰਗੁਣ ਨਿਰਵੈਰ ਪੁਰਖ ਅਕਾਲ, ਸਚਖੰਡ ਹਰਿ ਚੌਵੀਆਂ ਅਵਤਾਰਾ, ਚਾਰ ਕੁੰਟ ਦਏ ਹੁਲਾਰਾ, ਦਹਿ ਦਿਸ਼ਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਕਰੋੜ ਤੇਤੀਸਾ ਦਰ ਦਰਵੇਸ਼ ਬਣ ਭਿਖਾਰਾ, ਗਣਪਤ ਗਣੇਸ਼ ਰਾਹ ਤਕੇ ਮੀਤ ਮੁਰਾਰਾ, ਆਦਿ ਸ਼ਕਤ ਵੇਲਾ ਵਕ਼ਤ ਨਾ ਕੋਇ ਜਾਣੇ ਕਵਣ ਕੂਟ ਸੋਭਾਵੰਤ ਸੁਹਾਏ ਨਰ ਨਿਰੰਕਾਰਾ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਮਾਰਗ ਪੰਥ ਵਿਚਾਰਾ, ਵੇਦ ਸ਼ਾਸਤਰ ਸਿਮਰਤ ਗ੍ਰੰਥ ਨਾ ਕੋਈ ਪਾਵੇ ਸਾਰਾ, ਚਾਰ ਬਾਣੀ ਚਾਰ ਖਾਣੀ ਚਾਰ ਕੁੰਟ ਚਾਰ ਵੇਦਾ ਭੇਵ ਅਭੇਵ ਅਛਲ ਅਛੱਲ ਵਲ ਛਲ ਧਾਰੀ, ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਹਰਿ ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਵਡਿਆਈ ਰਖਾਇੰਦਾ, ਜੁਗਾ ਜੁਗੰਤਰ ਕਾਰ। ਕਲਜੁਗ ਅੰਤਮ ਵੇਸ ਵਟਾਇੰਦਾ, ਜੋਤੀ ਜਾਮਾ ਹੋ ਉਜਿਆਰ। ਸਚਖੰਡ ਦਵਾਰਾ ਸੋਭਾ ਪਾਇੰਦਾ, ਥਿਰ ਘਰ ਖੋਲ੍ਹੇ ਆਪ ਕਿਵਾੜ। ਸੁੰਨ ਅਗੰਮੀ ਪੜਦਾ ਲਹਿੰਦਾ, ਆਪ ਆਪਣੀ

ਕਿਰਪਾ ਧਾਰ। ਸ਼ਬਦ ਅਨਾਦੀ ਨਾਦ ਸੁਣਾਇੰਦਾ, ਧੁਨੀ ਧੁਨ ਕਰ ਪਿਆਰ। ਵਿਸ਼ਨ ਵਿਸ਼ਵ ਆਪ ਜਗਾਇੰਦਾ, ਬ੍ਰਹਮਾ ਨੇਤਰ ਨੈਣ ਉਘਾੜ। ਸ਼ੰਕਰ ਏਕਾ ਹੁਕਮ ਸੁਣਾਇੰਦਾ, ਕੰਠ ਮਾਲਾ ਵੇਖ ਸ਼ੰਗਾਰ। ਰੂਪ ਅਨੂਪ ਆਪ ਧਰਾਇੰਦਾ, ਸ਼ਾਹੋ ਭੂਪ ਬਣ ਸਿਕਦਾਰ, ਲੱਖ ਚੁਰਾਸੀ ਵੇਖ ਵਖਾਇੰਦਾ, ਘਾੜਤ ਘੜਿਆ ਬਣ ਠਠਿਆਰ। ਜੁਗ ਚੌਕੜੀ ਪੰਧ ਮੁਕਾਇੰਦਾ, ਨਵ ਨੌ ਚਾਰ ਉਤਰੇ ਪਾਰ। ਨੱਯਾ ਘਨੱਯਾ ਵੇਖ ਵਖਾਇੰਦਾ, ਸਾਚਾ ਸਯਾ ਮੀਤ ਮੁਰਾਰ। ਆਪਣਾ ਲੇਖਾ ਆਪਣੀ ਵਹੀਆ ਉਪਰ ਆਪ ਲਿਖਾਇੰਦਾ, ਆਪੇ ਹੋਏ ਲਿਖਣਹਾਰ। ਕ਼ਲਮ ਦਵਾਤ ਨਾ ਕੋਇ ਜਣਾਇੰਦਾ, ਨਾ ਕੋਈ ਮੰਗੇ ਅਵਰ ਸਹਾਰ। ਜਗਤ ਵਿਦਿਆ ਨਾ ਮੇਲ ਮਿਲਾਇੰਦਾ, ਕਰੇ ਖੇਲ ਓਅੰਕਾਰ। ਏਕੰਕਾਰ ਆਪਣਾ ਬੰਧਨ ਪਾਇੰਦਾ, ਸਾਚਾ ਬੰਧਨ ਨਾਮ ਆਧਾਰ। ਜਗਤ ਜੁਗਤ ਨਾ ਕੋਇ ਤੁੜਾਇੰਦਾ, ਤੁੱਟ ਜਾਏ ਨਾ ਵਿਚ ਸੰਸਾਰ। ਪਰਮਾਨੰਦ ਇਕ ਸਮਝਾਇੰਦਾ, ਨਿਜਾਨੰਦ ਨਿਜ ਗੁਫ਼ਤਾਰ। ਦੀਦ ਸ਼ੁਨੀਦ ਆਪ ਕਰਾਇੰਦਾ, ਆਪੇ ਖੋਲ੍ਹਣਹਾਰਾ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਅੰਤਮ ਖੇਲ ਖਿਲਾਇੰਦਾ, ਵਡ ਦਾਤਾ ਜੋਧਾ ਸੂਰਬੀਰ ਬਲਵਾਨ। ਨਿਰਗੁਣ ਆਪਣਾ ਰੂਪ ਧਰਾਇੰਦਾ, ਪੰਜ ਤੱਤ ਨਾ ਦਿਸੇ ਕੋਇ ਨਿਸ਼ਾਨ। ਹੁਕਮੀ ਹੁਕਮ ਸ਼ਬਦ ਸੁਣਾਇੰਦਾ, ਸ਼ਬਦ ਜਣਾਈ ਧੁਰ ਫ਼ਰਮਾਨ। ਸ਼ਾਹ ਸੁਲਤਾਨ ਆਪ ਉਠਾਇੰਦਾ, ਬਖ਼ਸ਼ਸ਼ ਕਰੇ ਚਰਨ ਧਿਆਨ। ਕਰ ਕਿਰਪਾ ਨੇਤਰ ਨੈਣ ਖੁਲ੍ਹਾਇੰਦਾ, ਅੰਤਰ ਬਖ਼ਸ਼ੇ ਬ੍ਰਹਮ ਗਿਆਨ। ਕਾਇਆ ਖੇਤਰ ਵੇਖ ਵਖਾਇੰਦਾ, ਕੋਰੋ ਕਸ਼ੇਤਰ ਨਾ ਕੋਇ ਨਿਸ਼ਾਨ। ਧਰਮ ਅਧਰਮ ਕੌਰੋ ਪਾਂਡੋ ਆਪ ਲੜਾਇੰਦਾ, ਰਥ ਰਥਵਾਹੀ ਕਾਇਆ ਬਣਤ ਬਣ ਸ੍ਰੀ ਭਗਵਾਨ। ਮਹਾਂਸਾਰਥੀ ਸੇਵ ਕਮਾਇੰਦਾ, ਆਦਿ ਜੁਗਾਦੀ ਨੌਂਜਵਾਨ। ਨੌਂ ਖੰਡ ਪ੍ਰਿਥਮੀ ਚਾਰੋਂ ਕੁੰਟ ਭਵਾਇੰਦਾ, ਲੇਖਾ ਜਾਣੇ ਜ਼ਿਮੀਂ ਅਸਮਾਨ। ਏਕਾ ਅਲਿਫ਼ ਆਪਣਾ ਰੂਪ ਦਰਸਾਇੰਦਾ, ਜ਼ੇਰ ਜ਼ਬਰ ਚੁੱਕੇ ਕਾਣ। ਆਪਣਾ ਜ਼ਾਬਤਾ ਆਪਣੇ ਵਿਚ ਟਿਕਾਇੰਦਾ, ਜ਼ਾਲਮ ਜ਼ੁਲਮ ਵੇਖੇ ਆਣ। ਕਾਤਬ ਲੇਖ ਨਾ ਕੋਇ ਲਿਖਾਇੰਦਾ, ਕੁਤਬ ਗੌਂਸ ਹੋਏ ਹੈਰਾਨ। ਆਪਣਾ ਹਰਫ਼ ਮੁਰਸ਼ਦ ਮੁਰੀਦ ਵਿਰਲੇ ਆਪ ਪੜ੍ਹਾਇੰਦਾ, ਜਿਸ ਜਨ ਉਪਰ ਹੋਏ ਮਿਹਰਵਾਨ। ਆਪਣੀ ਈਦ ਏਕਾ ਵਾਰ ਮਨਾਇੰਦਾ, ਲੱਖ ਚੁਰਾਸੀ ਕਰ ਕ਼ੁਰਬਾਨ। ਆਪਣਾ ਸਯਦਾ ਆਪਣੇ ਅੱਗੇ ਸੀਸ ਝੁਕਾਇੰਦਾ, ਆਪੇ ਆਪਣਾ ਜਾਣੇ ਸਚ ਈਮਾਨ। ਸ਼ਰਅ ਸ਼ਰੀਅਤ ਵਿਚ ਕਦੇ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਬੂਟਾ ਵੇਖੇ ਲੱਗਾ ਮਾਲੀ, ਨਵ ਨੌਂ ਆਪਣਾ ਫੇਰਾ ਪਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਧਨ ਮਾਲ ਖ਼ਜ਼ਾਨਾ ਦਿਸੇ ਖ਼ਾਲੀ, ਸਾਚਾ ਨਾਮ ਭੰਡਾਰ ਹੱਥ ਨਾ ਕੋਇ ਰਖਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਮੰਗਦੇ ਰਹੇ ਦਲਾਲੀ, ਦਿਲਬਰ ਦੀਦਾਰ ਦਰਸ ਨੇਤਰ ਨੈਣ ਨਾ ਕੋਇ ਵਖਾਇੰਦਾ। ਗੁਰਮੁਖ ਵਿਰਲਾ ਜੋ ਹਰਿ ਹਰਿ ਨਾਉਂ ਘਾਲ ਰਿਹਾ ਘਾਲੀ, ਘਾਲੀ ਘਾਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰੂਪ ਅਨੂਪ ਆਪ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਕਰਤਾਰ, ਸ਼ਹਿਨਸ਼ਾਹ ਇਕ ਅਖਵਾਇੰਦਾ। ਸਤਿ ਸਰੂਪੀ ਬੰਨ੍ਹੇ ਧਾਰ, ਸਾਂਤਕ ਸਤਿ ਸਤਿ ਵਰਤਾਇੰਦਾ। ਵਰਨਾਂ ਬਰਨਾਂ ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਦੱਸੇ ਚਰਨ ਦਵਾਰ, ਹਰਿ ਚਰਨ ਕਵਲ

ਸਾਚਾ ਮੰਦਰ ਇਕ ਸਮਝਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਨਾਮ ਜਣਾਏ ਆਤਮ ਅੰਤਰ ਕਰੇ ਵਿਚਾਰ, ਜਗਤ ਬਸੰਤਰ ਆਪ ਬੁਝਾਇੰਦਾ। ਏਕਾ ਮੰਤਰ ਸਾਚਾ ਨਾਅਰਾ, ਏਕਾ ਰਾਮ ਮੇਲ ਮਿਲਾਇੰਦਾ। ਏਕਾ ਘਨੱਯਾ ਖੜਾ ਦਵਾਰਾ, ਏਕਾ ਬੰਸਰੀ ਨਾਮ ਵਜਾਇੰਦਾ। ਏਕਾ ਸਖ਼ੀਆਂ ਮੰਗਲਚਾਰਾ, ਏਕਾ ਗੋਪੀ ਕਾਹਨ ਨਚਾਇੰਦਾ। ਏਕਾ ਲਖ਼ਮੀ ਨਰਾਇਣ ਮੁਕੰਦ ਮਨੋਹਰ ਧਰਨੀ ਧਰਤ ਧਵਲ ਦਏ ਸਹਾਰਾ, ਏਕਾ ਨੈਣ ਮੁਕਟ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਏਕਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ।

੩੦ ਫਗਣ ੨੦੧੭ ਬਿਕ੍ਰਮੀ ਸ਼ਬਦ ਸਿੰਘਾਸਣ ਦਿੱਲੀ

ਸ਼ਾਹ ਪਾਤਸ਼ਾਹ ਹਰਿ ਸਾਚਾ ਰਾਜਾ, ਸ਼ਹਿਨਸ਼ਾਹ ਵਡੀ ਵਡਿਆਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਜਗਦੀਸ ਸੁਹਾਏ ਏਕਾ ਤਾਜਾ, ਅਗੰਮ ਅਥਾਹ ਬੇਪਰਵਾਹ, ਪਾਰਬ੍ਰਹਮ ਨੂਰ ਇਲਾਹੀਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਰਚਿਆ ਕਾਜਾ, ਅਨਭਵ ਪਰਕਾਸ਼ ਨਿਰਗੁਣ ਨਿਰਵੈਰ ਧਾਰ ਮੂਰਤ ਅਕਾਲ ਅਜੂਨੀ ਰਹਿਤ ਆਪ ਚਲਾਈਆ। ਸ਼ਬਦ ਅਗੰਮੀ ਧੁਰ ਫ਼ਰਮਾਨਾ ਅਨਹਦ ਅਨਾਦੀ ਵਾਜਾ, ਆਦਿ ਜੁਗਾਦੀ ਜੁਗਾ ਜੁਗੰਤਰ ਤ੍ਰੈਭਵਣ ਧਨੀ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਵਾਜਾ, ਲੱਖ ਚੁਰਾਸੀ ਦੇਵੇ ਦਾਜਾ, ਤ੍ਰੈਗੁਣ ਮੀਤਾ ਇਕ ਅਤੀਤਾ ਪੰਚਮ ਰੂਪ ਅਨੂਪ ਵਟਾਈਆ। ਲੋਕਮਾਤ ਰਚ ਰਚ ਕਾਜਾ, ਆਵੇ ਜਾਵੇ ਗ਼ਰੀਬ ਨਿਵਾਜ਼ਾ, ਨਿਰਧਨ ਸਰਧਨ ਸਰਗੁਣ ਨਿਰਗੁਣ ਖੇਲ ਖਿਲਾਈਆ। ਰੂਪ ਅਨੂਪ ਭੇਵ ਅਭੇਦਾ, ਇਕ ਇਕੱਲਾ ਅਛਲ ਅਛੇਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹੋ ਭੂਪ ਵਡੀ ਵਡਿਆਈਆ। ਸ਼ਾਹੋ ਭੂਪ ਹਰਿ ਰਾਜ ਰਾਜਾਨਾ, ਇਕ ਇਕੱਲਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨਾ, ਲੋਕਮਾਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਾ, ਸਾਚੀ ਸੇਵਾ ਸਚ ਜਣਾਇੰਦਾ। ਸਤਿ ਸਰੂਪੀ ਸ਼ਬਦੀ ਦਾਨਾ, ਵਸਤ ਅਮੋਲਕ ਇਕ ਵਰਤਾਇੰਦਾ। ਲੇਖਾ ਜਾਣੇ ਦੋ ਜਹਾਨਾ, ਦੀਨ ਦੁਨੀ ਆਪਣੇ ਹੱਥ ਰਖਾਇੰਦਾ। ਸਤਿ ਸਤਿਵਾਦੀ ਸਤਿ ਤਰਾਨਾ, ਸਾਚਾ ਮੰਗਲ ਆਪੇ ਗਾਇੰਦਾ। ਸਚਖੰਡ ਵਸੇ ਇਕ ਮਕਾਨਾ, ਥਿਰ ਘਰ ਸਾਚਾ ਬੰਕ ਸੁਹਾਇੰਦਾ। ਏਕਾ ਹੁਕਮ ਧੁਰ ਫ਼ਰਮਾਨਾ, ਜੁਗਾ ਜੁਗੰਤਰ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਸਾਚਾ ਭੂਪ, ਸਚਖੰਡ ਦਵਾਰੇ ਸੋਭਾ ਪਾਈਆ। ਏਕੰਕਾਰਾ ਨਾ ਕੋਈ ਰੰਗ ਨਾ ਕੋਈ ਰੂਪ, ਨਿਰਾਕਾਰ ਬੇਪਰਵਾਹੀਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡਗਮਗਾਈਆ। ਆਪੇ ਤਾਗਾ ਆਪੇ ਸੂਤ, ਆਪੇ ਬਣਤ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਇਕ ਅਖਵਾਈਆ। ਸ਼ਹਿਨਸ਼ਾਹ ਇਕ ਇਕੱਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਨ ਸੋਭਾ ਪਾਇੰਦਾ। ਆਪੇ ਫੜੇ ਆਪਣਾ ਪੱਲਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਆਪਣਾ ਬਲ ਧਰਾਇੰਦਾ। ਆਪਣੀ ਜੋਤ ਆਪੇ ਬਲਾ, ਪਰਕਾਸ਼ ਪਰਕਾਸ਼ ਆਪ ਧਰਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਖਿਲਾਵਣਹਾਰਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਧਾਮ ਨਿਆਰਾ, ਸਾਚੇ ਧਾਮ ਸੋਭਾ ਪਾਈਆ। ਏਕੰਕਾਰਾ ਆਪੇ ਜਾਣੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਆਦਿ ਨਿਰੰਜਣ ਹੋ ਉਜਿਆਰਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸਗਲਾ ਸੰਗ ਇਕ ਵਖਾਈਆ। ਸ੍ਰੀ ਭਗਵਾਨ ਕਰੇ ਕਰਾਏ ਸਾਚੀ ਕਾਰਾ, ਕਰਤਾ ਪੁਰਖ ਭੇਵ ਨਾ ਰਾਈਆ। ਪਾਰਬ੍ਰਹਮ ਵੇਸ ਅਵੱਲੜਾ ਅਗੰਮ ਅਗੰਮੜਾ ਕਰੇ ਕਰਾਏ ਕਰਨੇਹਾਰਾ, ਆਪਣੀ ਕਿਰਤ ਆਪਣੇ ਹੱਥ ਰਖਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰਾ, ਅਨਭਵ ਦੇਵੇ ਆਪਣੀ ਧਾਰਾ, ਕਿਰਨ ਕਿਰਨ ਕਿਰਨ ਵਿਚ ਸਮਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਬੋਧ ਅਗਾਧੀ ਇਕ ਲਲਕਾਰਾ, ਏਕਾ ਹੁਕਮ ਸੁਣਾਈਆ। ਜੁਗਾ ਜੁਗੰਤਰ ਹੋ ਉਜਿਆਰਾ, ਨਿਰਗੁਣ ਸਰਗੁਣ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਦਏ ਆਧਾਰਾ, ਜੋਤੀ ਜੋਤ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਸੁਲਤਾਨਾ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਜੁਗਾ ਜੁਗੰਤਰ ਵੇਸ ਵਟਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਲੱਖ ਚੁਰਾਸੀ ਵੇਖ ਵਖਾਇੰਦਾ, ਘਟ ਘਟ ਅੰਦਰ ਹੋ ਪਰਧਾਨ। ਮਨ ਮਤ ਬੁਧ ਆਪਣਾ ਬੰਧਨ ਪਾਇੰਦਾ, ਲੇਖਾ ਜਾਣੇ ਪੰਜ ਸ਼ੈਤਾਨ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਏਕਾ ਰੰਗ ਰੰਗਾਇੰਦਾ, ਤ੍ਰੈਗੁਣ ਪਾਏ ਸਾਚੀ ਆਣ। ਨੌਂ ਦਵਾਰੇ ਖੋਜ ਖੁਜਾਇੰਦਾ, ਅੰਦਰ ਬਾਹਰ ਰੂਪ ਮਹਾਨ। ਸਚ ਸੰਦੇਸ਼ ਨਰ ਨਰੇਸ਼ ਆਪਣਾ ਆਪ ਸੁਣਾਇੰਦਾ, ਇਕ ਇਕੱਲਾ ਹੋ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਰਾਜ ਰਾਜਾਨ। ਰਾਜ ਰਾਜਾਨਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਆਪ ਅਖਵਾਈਆ। ਬੈਕੁੰਠ ਨਿਵਾਸੀ ਕਰੇ ਖੇਲ ਅਪਰ ਅਪਾਰਾ, ਚਤਰਭੁਜ ਵਡ ਵਡਿਆਈਆ। ਆਦਿ ਸ਼ਕਤ ਨੂਰੋ ਨੂਰ ਉਜਿਆਰਾ, ਰੂਪ ਅਨੂਪ ਆਪ ਧਰਾਈਆ। ਪਤ ਪਰਮੇਸ਼ਵਰ ਪਰਮ ਪੁਰਖ ਪਾਰਬ੍ਰਹਮ ਆਪ ਸੁਹਾਏ ਆਪਣਾ ਬੰਕ ਦਵਾਰ, ਦਰ ਦਰਵਾਜ਼ਾ ਸਤਿ ਖੁਲ੍ਹਾਈਆ। ਆਪਣੀ ਇਛਿਆ ਪਾਏ ਭਿਛਿਆ ਦਰ ਦਰਵੇਸ਼ ਬਣ ਭਿਖਾਰਾ, ਆਪਣੀ ਸਦਾ ਆਪ ਲਗਾਈਆ। ਆਪੇ ਕੂਕੇ ਉਚੀ ਬੋਲ ਜੈਕਾਰਾ, ਹਕ਼ੀਕ਼ਤ ਨਾਅਰਾ ਆਪ ਸੁਣਾਈਆ। ਆਪਣਾ ਨਾਉਂ ਕਰੇ ਉਜਿਆਰਾ, ਪੁਰਖ ਅਕਾਲ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਈਆ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਜੁਗਾ ਜੁਗੰਤਰ ਕਾਰ। ਗੁਰ ਅਵਤਾਰ ਰੂਪ ਧਰਾਇੰਦਾ, ਸ਼ਬਦ ਅਨਾਦ ਸੁਣਾਏ ਸੱਚੀ ਧੁੰਨਕਾਰ। ਜਗਤ ਕਿਰਿਆ ਕਿਰਤ ਵੇਖ ਵਖਾਇੰਦਾ, ਕਰਮ ਨਿਹਕਰਮੀ ਪਾਵੇ ਸਾਰ। ਧਰਮ ਅਧਰਮੀ ਪਰਦਾ ਲਾਹਿੰਦਾ, ਆਪ ਆਪਣੀ ਕਿਰਪਾ ਧਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਸਾਚੇ ਸੰਤ ਕਰੇ ਪਿਆਰ। ਗੁਰਮੁਖ ਆਪਣੀ ਗੋਦ ਬਹਾਇੰਦਾ, ਗੁਰਸਿਖ ਸਾਚੇ ਲਏ ਉਭਾਰ। ਅੰਮ੍ਰਿਤ ਆਤਮ ਜਾਮ ਪਿਆਇੰਦਾ, ਨਿਝਰ ਝਿਰਨਾ ਠੰਡਾ ਠਾਰ। ਬਜਰ ਕਪਾਟੀ ਕੁੰਡਾ ਲਾਹਿੰਦਾ, ਦੂਈ ਦਵੈਤੀ ਪਰਦਾ ਆਪ ਉਤਾਰ। ਅਨਹਦ ਨਾਦੀ ਨਾਦ ਸੁਣਾਇੰਦਾ, ਸ਼ਬਦ ਅਗੰਮੀ ਇਕ ਗੁਫ਼ਤਾਰ। ਨਿਰਗੁਣ ਜੋਤੀ ਜੋਤ ਜਗਾਇੰਦਾ, ਕਾਇਆ ਮੰਦਰ ਹੋ ਉਜਿਆਰ। ਘਰ ਘਰ ਵਿਚ ਵੇਖ ਵਖਾਇੰਦਾ, ਆਤਮ ਬ੍ਰਹਮ ਪਾਏ ਸਾਰ। ਸਾਚੀ ਸੇਜਾ

ਆਪ ਵਡਿਆਇੰਦਾ, ਜਿਸ ਸਿਰ ਹੱਥ ਧਰੇ ਨਿਰੰਕਾਰ। ਈਸ਼ ਜੀਵ ਭੇਵ ਚੁਕਾਇੰਦਾ, ਹਰਿ ਜਗਦੀਸ ਸੱਚੀ ਸਰਕਾਰ। ਏਕਾ ਮੰਦਰ ਰੰਗ ਰੰਗਾਇੰਦਾ, ਨਿਰਗੁਣ ਦੀਵਾ ਬਾਤੀ ਕਰ ਉਜਿਆਰ। ਸਾਚਾ ਮੀਤਾ ਨਜ਼ਰੀ ਆਇੰਦਾ, ਸਚ ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਉਧਾਰ। ਸਰਗੁਣ ਅੰਦਰ ਨਿਰਗੁਣ ਧਾਰ ਰੱਖ, ਜੁਗ ਜੁਗ ਖੇਲ ਖਿਲਾਇਆ। ਪੰਜ ਤਤ ਕਾਇਆ ਹੋ ਪਰਤਖ, ਸ਼ਬਦੀ ਸ਼ਬਦ ਨਾਦ ਵਜਾਇਆ। ਸ਼ਬਦ ਗੁਰ ਸ਼ਬਦ ਵਸੇ ਵਖ, ਦਿਸ ਕਿਸੇ ਨਾ ਆਇਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਆਪ ਗਣਾਇਆ। ਕਾਇਆ ਚੋਲਾ ਚਲਾਏ ਰਥ, ਵਿਚੋਲਾ ਅਨਭਵ ਖੇਲ ਖਿਲਾਇਆ। ਵਸਣਹਾਰਾ ਘਟ ਘਟ, ਰੂਪ ਅਨੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦਏ ਮਾਤ ਵਡਿਆਇਆ। ਸਰਗੁਣ ਚੋਲਾ ਕਾਇਆ ਤਤ, ਪੰਚ ਮਾਣ ਰਖਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਰਤ, ਆਪ ਆਪਣਾ ਭੇਵ ਚੁਕਾਇੰਦਾ। ਆਪਣੀ ਧਾਰਾ ਇਕ ਸਮਰਥ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਜਿਸ ਜਨ ਦੇਵੇ ਆਪਣੀ ਵਥ, ਸੋ ਤਨ ਸੋਭਾ ਪਾਇੰਦਾ। ਮੇਲ ਮਿਲਾਵਾ ਕਮਲਾਪਤ, ਕਮਲਾਪਤ ਪੁਰਖ ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਜਿਸ ਤਨ ਅੰਦਰ ਆਪਣੀ ਵਸਤ ਦੇਵੇ ਘਤ, ਸੋ ਤਨ ਲੋਕਮਾਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਧੰਦੇ ਲਾਇੰਦਾ। ਨਿਰਗੁਣ ਜੋਤੀ ਨਿਰਗੁਣ ਧਾਰ, ਸੁਰਤ ਸ਼ਬਦ ਕੁੜਮਾਈਆ। ਲੇਖਾ ਜਾਣੇ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਈਆ। ਨਾਉਂ ਧਰਾਏ ਗੁਰ ਅਵਤਾਰ, ਗੁਰ ਗੁਰ ਭੇਵ ਨਾ ਰਾਈਆ। ਲੱਖ ਚੁਰਾਸੀ ਪਾਵੇ ਸਾਰ, ਵੇਖਣਹਾਰ ਜਗਤ ਲੋਕਾਈਆ। ਗੁਰਮੁਖ ਸੱਜਣ ਲਏ ਉਭਾਰ, ਭਗਤਨ ਦਏ ਵਡਿਆਈਆ। ਸੰਤਨ ਮੇਲਾ ਧੁਰ ਦਰਬਾਰ, ਘਰ ਘਰ ਵਿਚ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣਾ ਲੇਖਾ ਹਰਿ ਨਿਰੰਕਾਰਾ, ਆਪਣੇ ਹੱਥ ਰਖਾਇੰਦਾ। ਬ੍ਰਹਮਾ ਵੇਤਾ ਨਾ ਪਾਏ ਸਾਰਾ, ਚਾਰੇ ਵੇਦਾਂ ਚਾਰੇ ਮੁਖ ਅਲਾਇੰਦਾ। ਪੁਰਾਨ ਅਠਾਰਾਂ ਕਰੇ ਪੁਕਾਰਾ, ਹਰਿ ਹਰਿ ਨਾਮ ਧਿਆਇੰਦਾ। ਸ਼ਾਸਤਰ ਸਿਮਰਤ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਏਕਾ ਅਕਸ਼ਰ ਨਿਰਗੁਣ ਨਿਰਾਕਾਰਾ, ਆਪਣਾ ਆਪ ਉਪਜਾਇੰਦਾ। ਲਿਖਣ ਪੜ੍ਹਣ ਤੋਂ ਵਸੇ ਬਾਹਰਾ, ਕ਼ਲਮ ਸ਼ਾਹੀ ਨਾ ਮੇਲ ਮਿਲਾਇੰਦਾ। ਕਾਗਦ ਦੇਵੇ ਨਾ ਕੋਇ ਭਾਰਾ, ਸਰਗੁਣ ਰੂਪ ਨਾ ਕੋਇ ਧਰਾਇੰਦਾ। ਗੁਰ ਗੁਰ ਦੇਵੇ ਕਰ ਪਿਆਰਾ, ਗੁਰ ਮੂਰਤ ਅਕਾਲ ਆਪ ਜਣਾਇੰਦਾ। ਕਲਜੁਗ ਖੇਲ ਅਪਰ ਅਪਾਰਾ, ਤਤਵ ਤਤ ਤਤ ਰਖਾਇੰਦਾ। ਸ਼ਬਦੀ ਨਾਦ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦਿ ਆਪ ਸੁਣਾਇੰਦਾ । ਜੋਤੀ ਜੋਤ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਖ਼ਾਲਕ ਖ਼ਲਕ ਵੇਖਣਹਾਰਾ ਪਰਵਰਦਿਗਾਰਾ, ਮੁਕਾਮੇ ਹਕ ਸੋਭਾ ਪਾਇੰਦਾ। ਐਨਲਹਕ ਇਕ ਜੈਕਾਰਾ, ਤੌਫ਼ੀਕ਼ ਖ਼ੁਦਾਏ ਇਕ ਸਮਝਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਆਸਣ ਇਕ ਸਿੰਘਾਸਣ ਸੋਭਾ ਪਾਇੰਦਾ। ਏਕਾ ਗੁਰ ਇਕ ਅਵਤਾਰਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਆਪ ਚਲਾਇੰਦਾ। ਜੁਗ ਜੁਗ ਹੁਕਮ ਚਲਾਇੰਦਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਧਾਰ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ,

ਦਰ ਦਰਵੇਸ਼ ਕਰਨ ਪੁਕਾਰ। ਗੁਰ ਅਵਤਾਰ ਝੋਲੀ ਡਾਹਿੰਦਾ, ਏਕਾ ਮੰਗਣ ਮੰਗ ਭਿਖਾਰ। ਭਗਤ ਭਗਵੰਤ ਰਾਹ ਤਕਾਇੰਦਾ, ਨੇਤਰ ਲੋਚਣ ਨੈਣ ਦਰਸ ਦੀਦਾਰ। ਸੰਤ ਸਤਿਗੁਰ ਚਰਨ ਕਵਲ ਵੇਖ ਵਖਾਇੰਦਾ, ਏਕਾ ਮੰਗੇ ਚਰਨ ਪਿਆਰ। ਗੁਰਮੁਖ ਏਕਾ ਓਟ ਤਕਾਇੰਦਾ, ਨਾਤਾ ਤੋੜ ਸਰਬ ਸੰਸਾਰ। ਗੁਰਸਿਖ ਆਸਾ ਤ੍ਰਿਸ਼ਨਾ ਪ੍ਰਭ ਦਰਸ ਅੰਤਰ ਆਤਮ ਇਕ ਜਣਾਇੰਦਾ, ਦੂਜਾ ਅਵਰ ਨਾ ਕੋਇ ਆਧਾਰ। ਨੌਂ ਚਾਰ ਚਾਰ ਖੇਲ ਖਿਲਾਇੰਦਾ, ਜੁਗ ਚੌਕੜੀ ਸਾਚੀ ਕਾਰ। ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ, ਚਾਰ ਦੀਵਾਰ ਜਗਤ ਹੋਏ ਵਿਵਹਾਰ। ਚਾਰ ਕੁੰਟ ਚਾਰ ਜੁਗ ਚਾਰ ਵਰਨ ਸਰਬ ਸ਼ਰਮਾਇੰਦਾ, ਮਿਲੇ ਮੇਲ ਨਾ ਪ੍ਰੀਤਮ ਯਾਰ। ਕਾਲ ਦਿਆਲ ਆਪਣੀ ਖੇਲ ਖਿਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਕਰੇ ਖੇਲ ਸੱਚੀ ਸਰਕਾਰ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾ। ਕਲਜੁਗ ਅੰਤਮ ਵੇਖ ਵਖਾਇਆ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ। ਪੁਰਖ ਅਬਿਨਾਸ਼ੀ ਨਿਰਗੁਣ ਆਪਣਾ ਵੇਸ ਵਟਾਇਆ, ਜੋਤੀ ਜਾਮਾ ਮਾਤ ਧਰਾ। ਸ਼ਬਦ ਅਗੰਮੀ ਨਾਦ ਸੁਣਾਇਆ, ਲੋਆਂ ਪੁਰੀਆਂ ਏਕਾ ਤਰਾਨਾ ਰਿਹਾ ਗਾ। ਸੋਇਆ ਕੋਈ ਰਹਿਣ ਨਾ ਪਾਇਆ, ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲਏ ਜਗਾ। ਸ਼ਾਹ ਸੁਲਤਾਨਾ ਲਏ ਹਿਲਾਇਆ, ਆਪ ਆਪਣਾ ਹਲਫ ਉਠਾ। ਆਪਣਾ ਬੀੜਾ ਆਪਣੇ ਹੱਥ ਚਮਕਾਇਆ , ਦੂਸਰ ਦਿਸੇ ਨਾ ਕੋਈ ਸ਼ਹਿਨਸ਼ਾਹ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇਆ, ਖ਼ਾਲਕ ਖ਼ਲਕ ਦੇਵਣਹਾਰ ਪਨਾਹ। ਆਪ ਆਪਣਾ ਹੁਕਮ ਸੁਣਾਇਆ, ਤਖ਼ਤ ਨਿਵਾਸੀ ਏਕਾ ਵਾਰ ਲੋਕਮਾਤ ਦਏ ਵਰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਲੇਖਾ ਜਾਣੇ ਅਰਸ਼ ਫ਼ਰਸ਼ ਧਰਤ ਧਵਲ ਧਰਨੀ ਆਪਣੇ ਚਰਨਾ ਹੇਠ ਦਬਾ। ਕਲਜੁਗ ਅੰਤਮ ਖੇਲ ਖਿਲਾਇੰਦਾ, ਹਰਿ ਸੂਰਬੀਰ ਬਲਵਾਨ। ਨਿਰਗੁਣ ਸ਼ਬਦ ਤੀਰ ਚਲਾਇੰਦਾ, ਲੇਖਾ ਜਾਣੇ ਦੋ ਜਹਾਨ। ਚਿਲਾ ਕਮਾਨ ਨਾ ਕੋਈ ਉਠਾਇੰਦਾ, ਕਰੇ ਖੇਲ ਨੌਜਵਾਨ। ਸਚ ਸਿੰਘਾਸਣ ਸੋਭਾ ਪਾਇੰਦਾ, ਸਤਿ ਸਤਿਵਾਦੀ ਸ੍ਰੀ ਭਗਵਾਨ। ਜਗਤ ਨੇਤਰ ਦਿਸ ਨਾ ਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਖੇਲ ਮਹਾਨ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਈਆ। ਏਕਾ ਸ਼ਬਦ ਧੁਰ ਫਰਮਾਨਾ, ਹਰਿ ਕਾ ਨਾਉਂ ਦਏ ਸੁਣਾਈਆ। ਨੌਂ ਖੰਡ ਪ੍ਰਿਥਮੀ ਏਕਾ ਗਾਣਾ, ਏਕਾ ਰਈਯਤ ਦਏ ਜਣਾਈਆ। ਏਕਾ ਹਰਿ ਏਕਾ ਗਾਨਾ, ਏਕਾ ਕਰੇ ਪੜ੍ਹਾਈਆ। ਏਕਾ ਗੁਰ ਏਕਾ ਪਹਿਰੇ ਬਾਣਾ, ਏਕਾ ਭਾਣਾ ਲਏ ਮਨਾਈਆ। ਏਕਾ ਭਗਤ ਭਗਵੰਤ ਸੁਹਾਏ ਦਰ ਦਰਬਾਨਾ, ਦਰ ਦਰਵੇਸ਼ ਲਏ ਵਡਿਆਈਆ। ਏਕਾ ਘਟ ਘਟ ਹੋਏ ਜਾਣੀ ਜਾਣਾ, ਭੁਲ ਰਹੇ ਨਾ ਰਾਈਆ। ਏਕਾ ਪੁਰਖ ਇਕ ਸੁਲਤਾਨਾ, ਏਕਾ ਸਤਿਗੁਰ ਸੇਵ ਕਮਾਈਆ। ਏਕਾ ਬ੍ਰਹਮ ਏਕਾ ਬ੍ਰਹਮ ਗਿਆਨਾ, ਏਕਾ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਕਲਜੁਗ ਅੰਤਮ ਪਰਦਾ ਚੁੱਕਿਆ, ਨਿਰਗੁਣ ਨੂਰ ਕਰ ਉਜਿਆਰ। ਇਕ ਸੱਤ ਜੋ ਰਿਹਾ ਲੁਕਿਆ, ਇਕ ਅੱਠ ਕਰੇ ਖ਼ਵਾਰ। ਸਿੰਘ ਸ਼ੇਰ ਸ਼ੇਰ ਹੋ ਹੋ ਬੁੱਕਿਆ, ਏਕਾ ਭਬਕ ਮਾਰੇ ਵਿਚ ਸੰਸਾਰ। ਨੌਂ ਖੰਡ ਪ੍ਰਿਥਮੀ ਜੀਵ ਜੰਤ ਜਾਏ ਲੁੱਟਿਆ, ਨੇਤਰ ਰੋਵੇ ਜ਼ਾਰੋ ਜ਼ਾਰ। ਗੁਰਮੁਖ ਵਿਰਲੇ ਉਪਰ ਸਤਿਗੁਰ ਸਾਹਿਬ ਸੱਚਾ ਆਪੇ ਤੁਠਿਆ, ਆਤਮ ਅੰਤਰ ਕਰੇ ਪਿਆਰ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਅਗਨੀ ਤਤ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ, ਆਪਣਾ ਪਰਦਾ ਰਿਹਾ ਉਤਾਰ। ਪਰਦਾ ਉਠਾਇਆ ਜਗਤ ਸਿੰਘਾਸਣ, ਸ਼ਹਿਨਸ਼ਾਹ ਵਡੀ ਵਡਿਆਈਆ। ਸ੍ਰਿਸ਼ਟ ਸਬਾਈ ਸਾਧਾਂ ਸੰਤਾ ਡੋਲੇ ਆਸਣ, ਜੋ ਬੈਠੇ ਖ਼ਾਕ ਵਿਛਾਈਆ। ਕਿਸੇ ਨਾ ਸੁਰਤੀ ਫੜੇ ਸੁਆਸਣ, ਸੁਰਤੀ ਸ਼ਬਦ ਨਾ ਕੋਈ ਮਿਲਾਈਆ। ਜੋ ਜਨ ਹੋਏ ਦਾਸੀ ਦਾਸਨ, ਤਿਸ ਘਾਲ ਥਾਏ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਲਜੁਗ ਕੂੜ ਕੁੜਿਆਰਾ ਕਰ ਬੈਠਾ ਰਿਹਾ ਆਸਣ, ਆਤਮ ਆਸ ਪਿਆਸ ਬੁਝਾਈਆ। ਏਕਾ ਨੂਰ ਕਰੇ ਪ੍ਰਕਾਸ਼ਨ, ਪ੍ਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪਰਦਾ ਆਪ ਉਠਾਈਆ।

੧ ਚੇਤ ੨੦੧੮ ਬਿਕ੍ਰਮੀ ਦਿੱਲੀ ਸ਼ਬਦ ਸਿੰਘਾਸਣ ਪਰ

ਸੋ ਪੁਰਖ ਨਿਰੰਜਣ ਹਰਿ ਬਲਵਾਨਾ, ਆਦਿ ਅੰਤ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਨੌਂਜਵਾਨਾ, ਇਕ ਇਕੱਲਾ ਬੇਪਰਵਾਹੀਆ। ਏਕੰਕਾਰਾ ਵਸਣਹਾਰਾ ਸਚਖੰਡ ਸੱਚੇ ਮਕਾਨਾ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਨੂਰ ਨੂਰ ਮਹਾਨਾ, ਨਿਰਵੈਰ ਨਿਰਾਕਾਰ ਅਜੂਨੀ ਰਹਿਤ ਡਗਮਗਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਦੋ ਜਹਾਨਾ, ਵੇਖਣਹਾਰਾ ਥਾਉਂ ਥਾਈਆ। ਸ੍ਰੀ ਭਗਵਾਨ ਸਤਿ ਸਰੂਪੀ ਆਦਿ ਜੁਗਾਦਿ ਜੁਗਾ ਜੁਗੰਤਰ ਆਪ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਹੱਥ ਉਠਾਈਆ। ਪਾਰਬ੍ਰਹਮ ਆਪਣੇ ਗ੍ਰਹਿ ਹੋ ਪਰਧਾਨਾ, ਲੇਖਾ ਜਾਣੇ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਆਪਣੀ ਇਛਿਆ ਦੇਵੇ ਦਾਨਾ, ਸਾਚੀ ਭਿਛਿਆ ਮਰਦ ਮਰਦਾਨਾ, ਬੇਐਬ ਨਾਉਂ ਖ਼ੁਦਾਈਆ। ਏਕਾ ਨਾਦ ਧੁਰ ਤਰਾਨਾ, ਸ਼ਬਦ ਅਗੰਮੀ ਹਰਿ ਫ਼ਰਮਾਨਾ, ਤੁਰੀਆ ਤੂਰਤ ਆਪ ਵਜਾਈਆ। ਥਿਰ ਘਰ ਸੁਹਾਏ ਹੋ ਮਿਹਰਵਾਨਾ, ਤਖ਼ਤ ਨਿਵਾਸੀ ਸ਼ਾਹ ਸ਼ਾਹਾਨਾ, ਸ਼ਾਹੋ ਭੂਪ ਰਾਜ ਰਾਜਾਨਾ, ਸਚ ਸਿੰਘਾਸਣ ਆਸਣ ਲਾਈਆ। ਦਰ ਦਰਵੇਸ਼ ਗੁਣ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਧਾਰਾ ਆਪ ਚਲਾਈਆ। ਆਦਿ ਪੁਰਖ ਸਾਚੀ ਧਾਰਾ, ਹਰਿ ਹਰਿ ਆਪ ਚਲਾਇੰਦਾ। ਨੂਰ ਉਜਾਲਾ ਹੋ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਸਾਚੇ ਤਖ਼ਤ ਬਣ ਸਿਕਦਾਰਾ, ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਸਾਚਾ ਸਾਜ ਕਰ ਤਿਆਰਾ, ਨਿਰਗੁਣ ਆਪਣੀ ਬਣਤ ਬਣਾਇੰਦਾ। ਘਾੜਨ ਘੜਤ ਘੜੇ ਅਪਰ ਅਪਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਬੇਅੰਤ ਬੇਅੰਤ ਸਰਬ ਗਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਰ ਨਰਾਇਣ ਨਰ ਨਿਰੰਕਾਰਾ ਆਪੇ ਰੱਖ, ਆਪਣੇ ਨਾਉਂ ਦਏ ਵਡਿਆਈਆ। ਨਿਰਗੁਣ ਰੂਪ ਨਿਰਗੁਣ ਹੋ ਪਰਤੱਖ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਦਾਤਾ ਪੁਰਖ ਸਮਰਥ, ਅਕਲ ਕਲ ਬੇਪਰਵਾਹੀਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਦਿਸ ਨਾ ਆਈਆ। ਆਪਣੀ ਮਹਿਮਾ ਗਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਵਡ ਵਡਿਆਈਆ। ਇਕ ਇਕੱਲਾ ਸਚ ਮਹੱਲਾ, ਆਪ ਸੁਹਾਇੰਦਾ। ਜੋਤੀ ਸ਼ਬਦੀ

ਆਪੇ ਰਲਾ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਆਪੇ ਫੜੇ ਆਪਣਾ ਪੱਲਾ, ਸਗਲਾ ਸੰਗ ਆਪ ਨਿਭਾਇੰਦਾ। ਆਪਣਾ ਆਸਣ ਆਪੇ ਮੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣਾ ਸੰਦੇਸ਼ ਆਪੇ ਘੱਲਾ, ਨਰ ਨਰੇਸ਼ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣਾ ਭੰਡਾਰਾ ਆਪੇ ਭਰ, ਆਪੇ ਵੇਖ ਵਖਾਇੰਦਾ। ਸਚਖੰਡ ਹਰਿ ਨਿਰੰਕਾਰਾ, ਨਿਰਗੁਣ ਆਪਣੀ ਵਸਤ ਆਪ ਵਰਤਾਈਆ। ਲੇਖਾ ਜਾਣੇ ਅੰਦਰ ਬਾਹਰਾ ਗੁਪਤ ਜ਼ਾਹਰਾ, ਰੂਪ ਅਨੂਪ ਸੱਚਾ ਸ਼ਹਿਨਸ਼ਾਹੀਆ। ਸਾਚੇ ਮੰਦਰ ਸਾਚੇ ਗ੍ਰਹਿ ਸਾਚੇ ਘਰ ਹੋਏ ਮੰਗਲਚਾਰਾ, ਗੀਤ ਗੋਬਿੰਦ ਆਪੇ ਗਾਈਆ। ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਵੱਜੇ ਵਧਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਆਪਣੀ ਬਣਤ ਆਪ ਬਣਾਈਆ। ਲੇਖਾ ਜਾਣੇ ਕੰਤ ਭਤਾਰਾ, ਸੇਜ ਸੁਹੰਜਣੀ ਆਪ ਹੰਢਾਈਆ। ਇਕ ਇਕੱਲਾ ਸੁਤ ਦੁਲਾਰਾ, ਸ਼ਬਦੀ ਸ਼ਬਦ ਦਏ ਵਡਿਆਈਆ। ਏਕਾ ਕਰੇ ਸਚ ਵਿਹਾਰਾ, ਸਤਿ ਸਤਿਵਾਦੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਸੁਤ ਸ਼ਬਦ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਧੁਰ ਫ਼ਰਮਾਨਾ ਇਕ ਸੁਣਾਇਆ, ਕਰ ਕਿਰਪਾ ਹੋ ਮਿਹਰਬਾਨ। ਤੇਰੀ ਸੇਵਾ ਇਕ ਲਗਾਇਆ, ਸਾਚੀ ਸੇਵਾ ਇਕ ਪਛਾਣ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੀ ਰਚਨ ਰਚਾਇਆ, ਮੇਰਾ ਹੁਕਮ ਤੇਰਾ ਫ਼ਰਮਾਨ। ਤੇਰਾ ਬੰਧਨ ਏਕਾ ਪਾਇਆ, ਨਾ ਕੋਈ ਤੋੜੇ ਤੋੜ ਤੁੜਾਨ। ਵਿਸ਼ਵ ਆਪਣਾ ਨਾਉਂ ਰਖਾਇਆ, ਵਾਸਤਕ ਖੇਲ ਕਰੇ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਸ਼ਬਦ ਦੁਲਾਰ ਨਿਮਸਕਾਰਿਆ, ਦੋਏ ਜੋੜ ਜਗਦੀਸ। ਹਉਂ ਬਾਲਕ ਬਾਲ ਇਆਣਿਆ, ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਹੁਕਮ ਤੇਰੀ ਹਦੀਸ। ਤੇਰਾ ਦਰ ਮੋਹੇ ਪਰਵਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਮੈਂ ਪੀਸਣ ਰਿਹਾ ਪੀਸ। ਹਰਿ ਸਾਚਾ ਹੁਕਮ ਸੁਣਾਇੰਦਾ, ਪੁਰਖ ਅਗੰਮੜਾ ਅਗੰਮੜੀ ਕਾਰ। ਤੇਰੀ ਸੇਵਾ ਸਚ ਲਗਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ। ਤ੍ਰੈਗੁਣ ਤੇਰੀ ਚਰਨਾਂ ਧੂੜ ਬਣਾਇੰਦਾ, ਪੰਜ ਤਤ ਵੇਖੇ ਤੇਰੀ ਛਾਰ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਵ ਸਸ ਤੇਰੀ ਕਿਰਨ ਕਿਰਨ ਪਰਗਟਾਇੰਦਾ, ਇਕ ਇਕ ਇਕ ਨਾਲ ਕਰ ਪਿਆਰ। ਆਪਣੀ ਖੇਲ ਆਪ ਖਿਲਾਇੰਦਾ, ਖੇਲ ਕਰੇ ਅਪਰ ਅਪਾਰ। ਚੇਲਾ ਗੁਰ ਰੂਪ ਵਟਾਇੰਦਾ, ਇਕ ਇਕੱਲਾ ਏਕੰਕਾਰ। ਸੱਜਣ ਸੁਹੇਲਾ ਵੇਖ ਵਖਾਇੰਦਾ, ਭੁਲ ਨਾ ਜਾਏ ਦੂਜੀ ਵਾਰ। ਲੱਖ ਚੁਰਾਸੀ ਤੇਰੀ ਝੋਲੀ ਪਾਇੰਦਾ, ਘਾੜਨ ਘੜ ਅਪਰ ਅਪਾਰ। ਜੁਗ ਚੌਕੜੀ ਵੰਡ ਵੰਡਾਇੰਦਾ, ਨੌਂ ਨੌਂ ਰੱਖਿਆ ਧੁਰ ਦਰਬਾਰ। ਚਾਰ ਚਾਰ ਪੰਧ ਸਮਝਾਇੰਦਾ, ਪੁਰਖ ਅਬਿਨਾਸ਼ੀ ਬੇਐਬ ਪਰਵਰਦਿਗਾਰ। ਗੁਰ ਪੀਰ ਅਵਤਾਰ ਤੇਰਾ ਰੰਗ ਰੰਗਾਇੰਦਾ, ਮੇਰਾ ਨਾਉਂ ਤੇਰੀ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਣਾਏ ਆਪਣੀ ਸੱਚੀ ਗੁਫ਼ਤਾਰ। ਸਚ ਸੰਦੇਸ਼ ਸੁਣਾਇਆ, ਪਾਰਬ੍ਰਹਮ ਕਰਤਾਰ। ਸ਼ਬਦੀ ਸੁਤ ਉਠਾਇਆ, ਘਰ ਸਾਚੇ ਕਰ ਪਿਆਰ। ਸਾਚਾ ਮਾਰਗ ਇਕ ਜਣਾਇਆ, ਆਪ ਵਖਾਏ ਏਕੰਕਾਰ। ਕਾਗਦ ਕ਼ਲਮ ਨਾ ਲੇਖ ਲਿਖਾਇਆ, ਲੇਖਾ ਜਾਣੇ ਨਾ ਕੋਇ ਸੰਸਾਰ। ਨੌਂ ਨੌਂ ਏਕਾ ਭਗਤ ਦ੍ਰਿੜਾਇਆ, ਚਾਰ ਚਾਰ ਦਏ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚਾ ਸੁਣ ਹਰਿ ਫ਼ਰਮਾਨਾ, ਸ਼ਬਦੀ ਸੁਤ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸਾਚਾ ਰਾਣਾ, ਸੀਸ ਜਗਦੀਸ ਚਰਨ

ਕਵਲ ਟਿਕਾਇੰਦਾ। ਨਵ ਨੌਂ ਚਾਰ ਮਨਾਇਆ ਤੇਰਾ ਭਾਣਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਕਵਣ ਵਾਰ ਕਵਣ ਥਿਤ ਕਵਣ ਸੱਚੀ ਸਾਚੀ ਰੁੱਤ, ਲੋਕਮਾਤ ਵੇਖ ਵਖਾਇੰਦਾ। ਵੇਲਾ ਵਕ਼ਤ ਹਰਿ ਜਣਾ, ਸੁਤ ਕਰੇ ਦੋਏ ਜੋੜ ਨਿਮਸਕਾਰਿਆ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾ, ਹਉਂ ਬਾਲਕ ਬਾਲ ਨਾਦਾਨਿਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਲਵਾਂ ਕਮਾ, ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨਿਆ। ਤ੍ਰੈਗੁਣ ਬੰਧਨ ਏਕਾ ਪਾ, ਪੰਜ ਤਤ ਖੇਲਾਂ ਖੇਲ ਜਹਾਨਿਆ। ਗੁਰ ਪੀਰ ਅਵਤਾਰ ਆਪਣੇ ਰੰਗ ਰੰਗਾ, ਤੇਰਾ ਦੇਵਾਂ ਧੁਰ ਫ਼ਰਮਾਨਿਆ। ਸਚ ਸੰਦੇਸ਼ ਇਕ ਸੁਣਾ, ਸਾਹਿਬ ਸਚ ਸੁਲਤਾਨਿਆ। ਕਵਣ ਵੇਲਾ ਕਵਣ ਵਕ਼ਤ ਆਪਣਾ ਮੇਲਾ ਲਏ ਮਿਲਾ, ਨਾਤਾ ਤੁਟੇ ਜੀਵ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਦਾਨਿਆ। ਕਰ ਕਿਰਪਾ ਹਰਿ ਸਮਝਾਇੰਦਾ, ਗੁਣਵੰਤਾ ਗੁਣ ਨਿਧਾਨ। ਸ਼ਬਦ ਸੁਤ ਤੇਰਾ ਮੇਲ ਮਿਲਾਇੰਦਾ, ਨਵ ਨੌਂ ਚਾਰ ਕਰ ਪਰਵਾਨ। ਕਲਜੁਗ ਅੰਤਮ ਖੇਲ ਖਿਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਜੁਗ ਚੌਕੜੀ ਮੇਟ ਮਿਟਾਇੰਦਾ, ਲੇਖਾ ਜਾਣੇ ਆਪ ਨਿਗਹਬਾਨ। ਗੁਰ ਅਵਤਾਰ ਤੇਰਾ ਮੇਰਾ ਨਾਉਂ ਗਾਇੰਦਾ, ਮੇਰਾ ਨਾਉਂ ਸਚ ਨਿਸਾਨ। ਕਲਜੁਗ ਅੰਤਮ ਵੇਸ ਵਟਾਇੰਦਾ, ਪਰਗਟ ਹੋਏ ਆਪ ਭਗਵਾਨ। ਨਿਰਗੁਣ ਜੋਤੀ ਜੋਤ ਜਗਾਇੰਦਾ, ਰੂਪ ਰੰਗ ਰੇਖ ਨਾ ਸਕੇ ਕੋਇ ਪਛਾਣ। ਤੇਰਾ ਨਾਉਂ ਸ਼ਬਦ ਡੰਕ ਵਜਾਇੰਦਾ, ਆਪ ਸੁਣਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਕਰੇ ਆਣ। ਅੰਤਮ ਮੇਲ ਕਰਾਵਣਾ, ਹਰਿ ਕਰਤਾ ਕਰਨੇਹਾਰ। ਨਵ ਨਵ ਚਾਰ ਪੰਧ ਮੁਕਾਵਣਾ, ਲੇਖਾ ਜਾਣੇ ਧੁਰ ਦਰਬਾਰ। ਸਚਖੰਡ ਲੋਕਮਾਤ ਸੁਹਾਵਣਾ, ਨਿਰਗੁਣ ਜੋਤ ਕਰ ਉਜਿਆਰ। ਸਾਚਾ ਮੰਦਰ ਆਪ ਬਣਾਵਣਾ, ਆਪੇ ਹੋਏ ਘੜਨਹਾਰ। ਦੀਪਕ ਜੋਤੀ ਆਪ ਜਗਾਵਣਾ, ਸ਼ਬਦ ਅਨਾਦ ਵੱਜੇ ਧੁਨਕਾਰ। ਤੇਰਾ ਰੂਪ ਆਪ ਦਰਸਾਵਣਾ, ਪਰਗਟ ਹੋ ਵਿਚ ਸੰਸਾਰ। ਕੂੜੀ ਕਿਰਿਆ ਮੇਲ ਮਿਲਾਵਣਾ, ਚਾਰੋਂ ਕੁੰਟ ਕਰੇ ਉਜਿਆਰ। ਵਿਸ਼ਨ ਬ੍ਰਹਮਾ ਸ਼ਿਵ ਆਪਣੇ ਵਿਚ ਮਿਲਾਵਣਾ, ਆਪੇ ਜਾਣੇ ਆਪਣੀ ਧਾਰ। ਤ੍ਰੈਗੁਣ ਤ੍ਰੈ ਤ੍ਰੈ ਲੋਕਾਂ ਖਾਤੇ ਪਾਵਣਾ, ਚੌਦਾਂ ਹੱਟ ਵੇਖੇ ਵਣਜ ਵਪਾਰ। ਪੰਜ ਤਤ ਮੂਲ ਚੁਕਾਵਣਾ, ਰਤੀ ਰਤ ਕਰੇ ਖ਼ਵਾਰ। ਪਾਰਬ੍ਰਹਮ ਬ੍ਰਹਮ ਆਪਣਾ ਵੇਖ ਵਖਾਵਣਾ, ਵੇਖੇ ਵਿਗਸੇ ਕਰੇ ਵਿਚਾਰ। ਏਕਾ ਧਾਰਾ ਏਕਾ ਨਾਅਰਾ ਨਾਉਂ ਨਿਰੰਕਾਰਾ ਆਪ ਸਮਝਾਵਣਾ, ਕਰੇ ਖੇਲ ਅਗੰਮ ਅਪਾਰ। ਸੋ ਪੁਰਖ ਨਿਰੰਜਣ ਆਪਣਾ ਦਰ ਵਖਾਵਣਾ, ਹੰ ਬ੍ਰਹਮ ਲਏ ਉਭਾਰ। ਏਕਾ ਮੰਦਰ ਸੋਭਾ ਪਾਵਣਾ, ਏਕਾ ਸੋਹੇ ਬੰਕ ਦਵਾਰ। ਏਕਾ ਕਿਲਾ ਕੋਟ ਬਣਾਵਣਾ, ਏਕਾ ਖੜਗ ਖੰਡਾ ਕਟਾਰ। ਏਕਾ ਸ਼ਾਹ ਪਾਤਸ਼ਾਹ ਅਖਵਾਵਣਾ, ਏਕਾ ਹੁਕਮ ਸੱਚੀ ਸਰਕਾਰ। ਏਕਾ ਭਾਣਾ ਆਪ ਵਰਤਾਵਣਾ, ਨਾ ਕੋਈ ਮੇਟੇ ਮੇਟਣਹਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਕੂੜੀ ਕਿਰਿਆ ਦਏ ਨਿਵਾਰ। ਤੇਰਾ ਰੂਪ ਆਪਣੇ ਵਿਚ ਸਮਾਵਣਾ, ਆਪ ਆਪਣਾ ਕਰ ਪਿਆਰ। ਆਪਣਾ ਡੰਕਾ ਫੇਰ ਵਜਾਵਣਾ, ਲੋਕਮਾਤ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਜਾਣੇ ਸਾਚੀ ਕਾਰ। ਆਦਿ ਜੁਗਾਦੀ ਖੇਲ ਖਿਲਾਇੰਦਾ, ਜੁਗ ਕਰਤਾ ਬੇਪਰਵਾਹ। ਜੁਗ ਜੁਗ ਆਪਣਾ ਵੇਸ ਵਟਾਇੰਦਾ, ਵੇਸ ਅਵੱਲੜਾ ਇਕ ਧਰਾ। ਨਿਰਗੁਣ ਸਰਗੁਣ ਸੰਗ ਨਿਭਾਇੰਦਾ, ਸਰਗੁਣ ਦੇਵੇ ਸ਼ਬਦ ਸਲਾਹ। ਬੋਧ ਅਗਾਧਾ ਆਪੇ ਗਾਇੰਦਾ, ਭੇਵ ਅਭੇਦਾ

ਭੇਵ ਖੁਲ੍ਹਾ। ਬ੍ਰਹਮਾ ਵੇਤਾ ਆਪ ਉਠਾਇੰਦਾ, ਚਾਰੇ ਵੇਦਾਂ ਲਏ ਪੜ੍ਹਾ। ਪੁਰਾਨ ਅਠਾਰਾਂ ਏਕਾ ਧਾਰ ਜਣਾਇੰਦਾ, ਵੇਦ ਵਿਦਤ ਮੂਲ ਚੁਕਾ। ਸ਼ਾਸਤਰ ਸਿਮਰਤ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰਨੇਹਾਰਾ ਦਏ ਪਨਾਹ। ਰੂਪ ਅਨੂਪ ਆਪ ਧਰਾਇੰਦਾ, ਪਰਗਟ ਹੋਏ ਵਿਚ ਜਹਾਂ। ਖਾਣੀ ਬਾਣੀ ਖੇਲ ਖਿਲਾਇੰਦਾ, ਬਿਸਮਲ ਰੂਪ ਅਨੂਪ ਖ਼ੁਦਾ। ਆਪਣਾ ਢੋਲਾ ਆਪ ਸੁਣਾਇੰਦਾ, ਆਪਣਾ ਕਲਮਾ ਆਪੇ ਲਏ ਪੜ੍ਹਾ। ਆਪਣਾ ਮੰਤਰ ਨਾਮ ਦ੍ਰਿੜਾਇੰਦਾ, ਸਚ ਸੰਦੇਸ਼ ਇਕ ਜਣਾ। ਗੁਰ ਅਵਤਾਰ ਸੇਵਾ ਲਾਇੰਦਾ, ਜੁਗ ਜੁਗ ਪਕੜਨਹਾਰਾ ਬਾਂਹ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਅੰਤਮ ਵੇਖੇ ਆ। ਗੁਰ ਗੁਰ ਨਿਉਂ ਨਿਉਂ ਸੀਸ ਝੁਕਾਇੰਦਾ, ਦਰ ਦਰਵੇਸ਼ ਤੱਕੇ ਰਾਹ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਸਾਚੇ ਤਖ਼ਤ ਆਸਣ ਲਾਇੰਦਾ, ਏਕੰਕਾਰਾ ਅਗੰਮ ਅਥਾਹ। ਅਲਖ ਅਲਖਨਾ ਭੇਵ ਕੋਇ ਨਾ ਪਾਇੰਦਾ, ਅਗੰਮ ਅਗੰਮੜਾ ਆਪਣੇ ਮਾਰਗ ਆਪੇ ਰਿਹਾ ਚਲਾ। ਨਿਰਗੁਣ ਨਿਰਗੁਣ ਜੋਤੀ ਜਾਮਾ ਵੇਸ ਵਟਾਇੰਦਾ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਦਿਸੇ ਕਿਸੇ ਨਾ। ਕੋਟਨ ਕੋਟ ਜੀਵ ਜੰਤ ਸਾਧ ਸੰਤ ਰਾਹ ਤਕਾਇੰਦਾ, ਨਿਜ ਘਰ ਬੈਠੇ ਤਾੜੀ ਲਾ। ਸਤਿ ਸਤਿਵਾਦੀ ਮੇਲ ਨਾ ਕੋਇ ਮਿਲਾਇੰਦਾ, ਆਤਮ ਅੰਤਰ ਮੇਲਾ ਮੇਲ ਨਾ ਲਏ ਮਿਲਾ। ਸਾਚੀ ਬਣਤਰ ਆਪ ਬਣਾਇੰਦਾ, ਕਲਜੁਗ ਅੰਤਮ ਨਿਹਕਲੰਕੀ ਜਾਮਾ ਪਾ। ਸ਼ਬਦ ਖੰਡਾ ਇਕ ਚਮਕਾਇੰਦਾ, ਇਕ ਅੱਠ ਕਰਨਹਾਰ ਫ਼ਨਾਹ। ਅੱਠਾਂ ਤਤਾਂ ਪਰਦਾ ਲਾਹਿੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਗਵਾ। ਸਾਚੀ ਸੁਧ ਆਪ ਜਣਾਇੰਦਾ, ਜਿਸ ਸਿਰ ਆਪਣਾ ਹੱਥ ਦਏ ਟਿਕਾ। ਆਤਮ ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ, ਰੰਗ ਮਜੀਠੀ ਇਕ ਚੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾ। ਅੰਤਮ ਫੇਰਾ ਹਰਿ ਜਗਦੀਸ, ਪੁਰਖ ਅਕਾਲ ਵਡੀ ਵਡਿਆਈਆ। ਏਕਾ ਤਾਜ ਰੱਖੇ ਸੀਸ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਲੇਖਾ ਚੁੱਕੇ ਬੀਸ ਬੀਸ, ਰਾਗ ਛਤੀਸ ਦੇਣ ਦੁਹਾਈਆ। ਨਾਤਾ ਤੁੱਟੇ ਕ਼ੁਰਾਨ ਹਦੀਸ, ਵੇਦ ਪੁਰਾਨ ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਪੀਸਣ ਰਿਹਾ ਪੀਸ, ਕਲਜੁਗ ਕੂੜੀ ਚੱਕੀ ਮਾਤ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਖ਼ਾਲੀ ਖ਼ੀਸ, ਤ੍ਰੈਗੁਣ ਅਗਨੀ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਨਾਮ ਉਠਾਈਆ। ਸਾਚਾ ਖੰਡਾ ਹਰਿ ਕਾ ਨਾਉਂ, ਦੂਸਰ ਅਵਰ ਨਾ ਕੋਈ ਜਣਾਇੰਦਾ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਨੌਂ ਨੌਂ ਵੇਖੇ ਥਾਈਂ ਥਾਉਂ, ਸਤਿ ਸਤਿ ਆਪੇ ਫੇਰਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਕਰੇ ਸਚ ਨਿਆਉਂ, ਲੇਖਾ ਕੋਈ ਰਹਿਣ ਨਾ ਪਾਇੰਦਾ। ਹਰਿ ਭਗਤ ਉਠਾਏ ਫੜ ਫੜ ਬਾਹੋਂ, ਸ਼ਬਦ ਸੰਦੇਸ਼ ਇਕ ਸੁਣਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਜਿਸ ਜਨ ਸੋਹੰ ਹੰਸਾ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕੰਕਾਰਾ ਏਕਾ ਰੰਗ ਰੰਗਾਇੰਦਾ। ਏਕਾ ਰਥ ਹਰਿ ਰਥੀਆ, ਦੋਏ ਦੋਏ ਰੱਖੇ ਧਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਰਿਹਾ ਲੁਕਿਆ, ਪਰਗਟ ਹੋਇਆ ਵਿਚ ਸੰਸਾਰ। ਸ਼ਾਹ ਸੁਲਤਾਨ ਸ੍ਰੀ ਭਗਵਾਨਾ ਏਕਾ ਤੁਠਿਆ, ਜਗਤ ਰਾਜਾਨਾਂ ਕਰੇ ਖ਼ਬਰਦਾਰ। ਜੂਠਾ ਝੂਠਾ ਬੂਟਾ ਜਾਣਾ ਪੁੱਟਿਆ, ਥਿਰ ਰਹੇ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਖਿਚੇ ਸਚ ਕਟਾਰ। ਸਚ ਕਟਾਰਾ ਚੰਡੀ ਚਮਕੇ, ਦਾਮਨਗੀਰ ਆਪ ਚਮਕਾਈਆ। ਲੱਖ ਚੁਰਾਸੀ ਜਾਏ ਡੰਨ

ਕੇ, ਬਚਿਆ ਕੋਈ ਰਹਿਣ ਨਾ ਪਾਈਆ। ਆਪਣਾ ਬਲ ਆਪਣਾ ਜੋਧ ਆਪੇ ਕਰ ਕੇ, ਆਪਣੀ ਕਰੇ ਸੱਚੀ ਸ਼ਹਿਨਸ਼ਾਹੀਆ। ਦੂਜੇ ਨਾਲ ਨਾ ਬਹੇ ਰਲ ਕੇ, ਨਿਰਗੁਣ ਇਕ ਅਕੱਲਾ ਵਡੀ ਵਡਿਆਈਆ। ਸ਼ਾਹ ਪਾਤਸ਼ਾਹ ਜਾਏ ਛਲ ਕੇ, ਅਛਲ ਅਛੱਲ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਰਿਹਾ ਭੁਲਾ, ਅਭੁੱਲ ਭੁੱਲ ਵਿਚ ਕਦੇ ਨਾ ਆਇਆ। ਗੁਰਮੁਖ ਸੱਜਣ ਲਏ ਮਿਲਾ, ਮੇਲ ਮਿਲਾਵਾ ਆਪ ਕਰਾਇਆ। ਵੀਹ ਸੌ ਅਠਾਰਾਂ ਬਿਕ੍ਰਮੀ ਪਹਿਲੀ ਚੇਤਰ ਦਿਵਸ ਸੁਹਾ, ਦੀਨ ਦੁਨੀ ਆਪਣੇ ਹੱਥ ਰਖਾਇਆ। ਰਾਸ਼ਟਰਪਤ ਦਏ ਜਗਾ, ਸੋਹੰ ਅੱਖਰ ਇਕ ਪੜ੍ਹਾਇਆ। ਰਸਨਾ ਗੌਣਾ ਮਿਲੇ ਬੇਪਰਵਾਹ, ਸਵਛ ਸਰੂਪੀ ਰੂਪ ਵਟਾਇਆ। ਅੰਤ ਦਿਸੇ ਨਾ ਕੋਈ ਥਾਂ, ਨਾ ਕੋਈ ਹੋਏ ਮਾਤ ਸਹਾਇਆ। ਚਰਨ ਕਵਲ ਧਿਆਨ ਇਕ ਲਗਾ, ਦੂਸਰ ਓਟ ਨਾ ਕੋਈ ਜਣਾਇਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਆਪਣਾ ਤਖ਼ਤ ਤਾਜ ਲਏ ਸੁਹਾ, ਸ਼ਾਹ ਪਾਤਸ਼ਾਹ ਆਸਣ ਸਿੰਘਾਸਣ ਡੇਰਾ ਲਾਇਆ। ਨਾਮ ਖੰਡਾ ਜਾਏ ਹੱਥ ਫੜਾ, ਭੁਲ ਰਹੇ ਨਾ ਰਾਇਆ। ਚਾਰ ਜੁਗ ਜਿਸ ਪਾਈ ਵੰਡਾ ਕਲਜੁਗ ਅੰਤਮ ਆਇਆ ਬਣ ਮਲਾਹ, ਦੋ ਜਹਾਨਾਂ ਬੇੜਾ ਰਿਹਾ ਚਲਾਇਆ। ਭਾਰਤ ਖੰਡ ਪਹਿਲਾਂ ਦੇਵੇ ਇਕ ਸਲਾਹ, ਸ੍ਰਿਸ਼ਟ ਸਬਾਈ ਫੇਰ ਹਿਲਾਇਆ। ਰਾਤੀ ਸੁਤਿਆਂ ਸ਼ਬਦੀ ਜੇਵੜਾ ਗਲ ਵਿਚ ਲਏ ਪਾ, ਸਗਲਾ ਸਾਥੀ ਨਾ ਕੋਈ ਛੁਡਾਇਆ। ਸੋਹੰ ਗਾਉਣਾ ਹਰਿ ਕਾ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਚਲਾਇਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਮਾਰਗ ਦਏ ਪਾ, ਇਸ਼ਟ ਦੇਵ ਇਕ ਵਖਾਇਆ। ਰਾਮ ਕ੍ਰਿਸ਼ਨ ਆਪਣਾ ਰੂਪ ਲਏ ਵਟਾ, ਨਾਨਕ ਗੋਬਿੰਦ ਜੋਤ ਜਗਾਇਆ। ਈਸਾ ਮੂਸਾ ਲੜ ਲਏ ਫੜਾ, ਸੰਗ ਮੁਹੰਮਦ ਚਾਰ ਯਾਰ ਆਪਣੀ ਉਂਗਲੀ ਲਾਇਆ। ਸਭ ਦਾ ਸਾਂਝਾ ਪੀਰ ਦਸਤਗੀਰ ਬਣੇ ਆਪ ਖ਼ੁਦਾ, ਪਾਰਬ੍ਰਹਮ ਬੇਪਰਵਾਹਿਆ। ਨਿਰਗੁਣ ਨੂਰ ਜੋਤੀ ਰਿਹਾ ਡਗਮਗਾ, ਜਲਵਾ ਜਲਾਲ ਆਪ ਵਖਾਇਆ। ਆਪਣੇ ਮੰਦਰ ਆਪੇ ਸੋਭਾ ਰਿਹਾ ਪਾ, ਸਤਿ ਸਤਿਵਾਦੀ ਸਚ ਸਿੰਘਾਸਣ ਦਏ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗ ਕਰਤਾ ਆਪਣੀ ਕਾਰ ਕਰਾਇਆ।