ਪੁਸਤਕਾਲਾਭਾਗ ੧੦

੩ ਚੇਤ ੨੦੧੮ ਬਿਕ੍ਰਮੀ ਹਰਿਚਰਨ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਧੀਰ ਪੁਰ ਦਿੱਲੀ

ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਅਗੰਮ ਅਗੰਮੜਾ ਅਗੰਮੜਾ ਧਾਮ ਸੁਹਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ
ਅਜੂਨੀ ਰਹਿਤ ਜੋਧਾ ਸੂਰਬੀਰ ਬਲੀ ਬਲਵਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲੇ ਖੇਲ ਦੋ ਜਹਾਨਾਂ,
ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪਣੀ ਧਾਰ ਚਲਾਇੰਦਾ। ਨਾਉਂ ਨਿਰੰਕਾਰਾ ਸ਼ਬਦ ਤਰਾਨਾ ਆਪ ਉਪਾਏ ਸ੍ਰੀ ਭਗਵਾਨਾ, ਸਚਖੰਡ ਨਿਵਾਸੀ ਥਿਰ
ਘਰ ਦਵਾਰੇ ਆਪਣਾ ਮੰਗਲ ਗਾਇੰਦਾ। ਸਤਿ ਸਰੂਪੀ ਸਤਿ ਸਤਿਵਾਦੀ ਇਕ ਨਿਸ਼ਾਨਾ ਦਰਗਹਿ ਸਾਚੀ ਆਪ ਝੁਲਾਨਾ, ਰੂਪ ਰੰਗ ਰੇਖ ਨਾ ਕੋਇ
ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਧਾਰ ਆਪ ਬੰਧਾਇੰਦਾ। ਸੋ ਪੁਰਖ ਨਿਰੰਜਣ
ਹਰਿ ਮਿਹਰਵਾਨਾ, ਆਦਿ ਜੁਗਾਦਿ ਸਮਾਇਆ। ਹਰਿ ਪੁਰਖ ਨਿਰੰਜਣ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਇਆ। ਏਕੰਕਾਰਾ ਵਸਣਹਾਰਾ
ਸਚਖੰਡ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਇਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨਾ, ਨੂਰੋ ਨੂਰ ਨੂਰ ਸਮਾਇਆ। ਅਬਿਨਾਸ਼ੀ ਕਰਤਾ
ਸ਼ਾਹੋ ਭੂਪ ਵਡ ਸੁਲਤਾਨਾ, ਸਚ ਸਿੰਘਾਸਣ ਸੋਭਾ ਪਾਇਆ। ਸ੍ਰੀ ਭਗਵਾਨ ਦਰ ਦਰਵੇਸ਼ ਬਣ ਦਰਬਾਨਾ, ਅਲਖ ਨਿਰੰਜਣ ਆਪਣੀ ਅਲਖ ਜਗਾਇਆ।
ਪਾਰਬ੍ਰਹਮ ਦੇਵਣਹਾਰਾ ਸਾਚਾ ਦਾਨਾ, ਵਸਤ ਅਮੋਲਕ ਆਪਣੀ ਝੋਲੀ ਆਪ ਵਖਾਇਆ। ਏਕਾ ਨਾਉਂ ਕਰ ਪਰਧਾਨਾ, ਆਪ ਆਪਣਾ ਲਏ ਪਰਗਟਾਇਆ।
ਏਕਾ ਸ਼ਬਦ ਏਕਾ ਨਾਦ ਏਕਾ ਧੁਨਕਾਨਾ, ਏਕਾ ਰਾਗ ਲਏ ਅਲਾਇਆ। ਏਕਾ ਹੁਕਮ ਧੁਰ ਫ਼ਰਮਾਨਾ, ਧੁਰ ਦਰਬਾਰੀ ਆਪ ਸੁਣਾਇਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਆਪ ਸੁਹਾਇਆ। ਸਚਖੰਡ
ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨੜਹਾਰ ਸਮਰਥ ਆਪਣੇ ਹੱਥ ਰੱਖੇ ਵਡਿਆਈਆ।

ਆਪੇ ਪੁਰਖ ਆਪੇ ਨਾਰ, ਆਪਣੀ ਸੇਜ ਆਪ ਹੰਢਾਈਆ। ਆਪੇ ਕਰਤਾ ਪੁਰਖ ਕਰਨੇਹਾਰ, ਦੂਸਰ ਅਵਰ ਨਾ ਕੋਇ ਜਣਾਈਆ। ਆਪੇ ਜਾਣੇ ਸਾਚੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਥਿਰ ਘਰ ਸਾਚੇ ਪਾਵੇ ਸਾਰ, ਸ਼ਬਦ ਰੂਪ ਅਨੂਪ ਵਖਾਈਆ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਇਕ ਰਖਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਨਿਰਗੁਣ ਮੇਲਾ ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਚੇਲਾ ਸੋਹੇ ਬੰਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬੇਐਬ ਖ਼ੁਦਾ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਈਆ। ਮੁਕਾਮੇ ਹੱਕ ਸਾਂਝਾ ਯਾਰ, ਉਚ ਮੁਨਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਨਭਵ ਆਪਣੀ ਖੇਲ ਖਿਲਾਈਆ। ਅਨਭਵ ਖੇਲ ਖਿਲਾਇੰਦਾ, ਇਕ ਇਕੱਲਾ ਏਕੰਕਾਰ। ਮਹੱਲ ਅਟਲ ਅਚਲ ਸੋਭਾ ਪਾਇੰਦਾ, ਸਚਖੰਡ ਸੱਚੇ ਦਵਾਰ। ਨਿਰਗੁਣ ਆਪਣਾ ਰੂਪ ਆਪ ਧਰਾਇੰਦਾ, ਆਪ ਆਪਣੀ ਕਿਰਪਾ ਧਾਰ। ਵਿਸ਼ਨ ਬ੍ਰਹਮਾ ਸ਼ਿਵ ਏਕਾ ਰੰਗ ਰੰਗਾਇੰਦਾ, ਏਕਾ ਅੰਦਰ ਮੰਦਰ ਕਰ ਪਿਆਰ। ਏਕਾ ਨਾਮ ਬੰਧਨ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸੱਚੇ ਦਰਬਾਰ। ਤ੍ਰੈਗੁਣ ਤ੍ਰੈ ਤ੍ਰੈ ਧਾਰ, ਹਰਿ ਸਾਚਾ ਆਪ ਚਲਾਈਆ। ਆਪੇ ਵਸਿਆ ਸਭ ਤੋਂ ਬਾਹਰ, ਭੇਵ ਕੋਇ ਨਾ ਪਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਰਾਗੀ ਰਾਗ ਆਪ ਅਲਾਈਆ। ਏਕਾ ਜੋਤ ਨਿਰਾਕਾਰ, ਨਿਰਵੈਰ ਡਗਮਗਾਈਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਏਕਾ ਗੁਣ ਸ਼ਬਦੀ ਬੰਧਨ, ਹਰਿ ਸਾਚਾ ਸਚ ਜਣਾਇੰਦਾ। ਏਕਾ ਡੋਰੀ ਏਕਾ ਤੰਦਨ, ਏਕਾ ਗੰਢ ਪਵਾਇੰਦਾ। ਏਕਾ ਸ਼ਬਦ ਏਕਾ ਛੰਦਨ, ਗੀਤ ਗੋਬਿੰਦ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਘਾੜਨ ਘੜ, ਹਰਿ ਸਾਚਾ ਖੇਲ ਖਿਲਾਇੰਦਾ। ਅੰਦਰ ਅੰਤਰ ਅੰਦਰ ਆਪ ਵੜ, ਭੇਵ ਅਭੇਦ ਚੁਕਾਇੰਦਾ। ਨਿਰਾਕਾਰ ਨਿਰਾਕਾਰ ਨਿਰਾਕਾਰ ਆਪ ਫੜਾਏ ਆਪਣਾ ਲੜ, ਦਰ ਘਰ ਸਾਚੇ ਮੇਲਾ ਆਪ ਮਿਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਤੱਤ ਗਿਆਨ, ਦੇਵਣਹਾਰਾ ਗੁਣ ਨਿਧਾਨ, ਸਤਿ ਪੁਰਖ ਨੌਜਵਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਮੰਤਰ ਨਮੋ ਸਤਿ, ਪਾਰਬ੍ਰਹਮ ਆਪ ਜਣਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਵਤ, ਫੁਲ ਫੁਲਵਾੜੀ ਆਪ ਮਹਿਕਾਈਆ। ਸ੍ਰੀ ਭਗਵਾਨ ਸਰਬ ਕਲਾ ਸਮਰਥ, ਜੁਗਾ ਜੁਗੰਤਰ ਖੇਲ ਖਿਲਾਈਆ। ਆਦਿ ਨਿਰੰਜਣ ਏਕਾ ਦੇਵੇ ਆਪਣੀ ਵਥ, ਜੋਤ ਨਿਰੰਜਣ ਵੰਡ ਵੰਡਾਈਆ। ਏਕੰਕਾਰ ਮਹਿਮਾ ਗਾਏ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਘਟ ਘਟ, ਆਪਣਾ ਨੂਰ ਆਪਣੇ ਵਿਚ ਟਿਕਾਈਆ। ਸੋ ਪੁਰਖ ਨਿਰੰਜਣ ਦਰ ਘਰ ਸਾਚੇ ਸੋਹੇ ਸੀਸ ਜਗਦੀਸ ਤਾਜ ਰਖ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਅਬਿਨਾਸ਼ੀ ਕਰਤਾ ਬੇਪਰਵਾਹ ਆਪਣੀ ਖੇਲ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਬਹਾਏ ਦਰ, ਸਚ ਸੰਦੇਸ਼ ਇਕ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਉਪਾ, ਹਰਿ ਸਾਚਾ ਦਇਆ ਕਮਾਇੰਦਾ। ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਸਾਚੀ

ਸੇਵਾ ਆਪ ਲਗਾ, ਸੇਵਕ ਸੇਵਾ ਇਕ ਰਖਾਇੰਦਾ। ਆਪਣਾ ਅੰਕ ਆਪ ਜਣਾ, ਆਪਣਾ ਬੰਕ ਆਪ ਵਖਾਇੰਦਾ। ਆਪਣਾ ਦਰ ਆਪ ਵਖਾ, ਵਿਸ਼ਨ ਵਿਸ਼ਵ ਦਰ ਬਹਾਇੰਦਾ। ਵਾਸਤਕ ਆਪਣਾ ਭੇਵ ਖੁਲ੍ਹਾ, ਬ੍ਰਹਮਾ ਨਾਦ ਧੁੰਨ ਵਜਾਇੰਦਾ। ਬ੍ਰਹਮਾ ਵੇਤਾ ਆਪ ਅਲ੍ਹਾ, ਆਪ ਆਪਣਾ ਰਾਗ ਸੁਣਾਇੰਦਾ। ਚਾਰੇ ਵੇਦਾਂ ਮਾਰਗ ਪਾ, ਸਾਚਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਦੇਵੇ ਹਰਿ, ਆਦਿ ਪੁਰਖ ਆਪਣਾ ਹੁਕਮ ਆਪ ਜਣਾਇੰਦਾ। ਹੁਕਮ ਜਣਾਏ ਧੁਰ ਫ਼ਰਮਾਨਾ, ਬ੍ਰਹਮਾ ਵਿਸ਼ਨ ਸ਼ਿਵ ਭੁਲ ਨਾ ਜਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਏਕਾ ਰਾਣਾ, ਆਦਿ ਜੁਗਾਦਿ ਸਾਚੇ ਤਖ਼ਤ ਸੋਭਾ ਪਾਈਆ। ਜੁਗ ਜੁਗ ਮੰਨਣਾ ਪਏ ਭਾਣਾ, ਸਦ ਭਾਣੇ ਵਿਚ ਰਖਾਈਆ। ਏਕਾ ਦੇਵੇ ਵਸਤ ਦਾਨਾ, ਦਾਤਾ ਦਾਨੀ ਝੋਲੀ ਪਾਈਆ। ਤ੍ਰੈਗੁਣ ਮਾਇਆ ਬੰਨ੍ਹੇ ਗਾਨਾ, ਵਸਤ ਅਮੋਲਕ ਆਪ ਰਖਾਈਆ। ਪੰਜ ਤਤ ਤਤ ਨਿਸ਼ਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਅੰਕ ਵਖਾਈਆ। ਲੱਖ ਚੁਰਾਸੀ ਕਰ ਪਰਧਾਨਾ, ਏਕਾ ਰਾਗ ਅਲਾਈਆ। ਵਿਸ਼ਨੂੰ ਵੇਖੇ ਥਾਉਂ ਥਾਨਾ, ਥਾਨ ਥਨੰਤਰ ਵੇਖਣਹਾਰ ਹੋ ਜਾਈਆ। ਬ੍ਰਹਮੇ ਬ੍ਰਹਮ ਇਕ ਪਛਾਨਾ, ਪਾਰਬ੍ਰਹਮ ਵੰਡ ਵੰਡਾਈਆ। ਸ਼ੰਕਰ ਸੁਣਿਆ ਇਕ ਫ਼ਰਮਾਨਾ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਵਿਚੋਲਾ ਹਰਿ ਭਗਵਾਨਾ, ਦੂਸਰ ਕੋਇ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਏਕੰਕਾਰਾ ਹਰਿ ਕਰਤਾਰਾ, ਆਪਣਾ ਆਪ ਸੁਣਾਈਆ। ਸਚ ਸੰਦੇਸ਼ ਸੁਣਾਇੰਦਾ, ਕਿਰਪਾ ਨਿਧ ਗੁਣ ਨਿਧਾਨ। ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਆਪ ਜਣਾਇੰਦਾ, ਲੇਖਾ ਜਾਣੇ ਦੋ ਜਹਾਨ। ਜੁਗ ਚੌਕੜੀ ਸੇਵ ਵਖਾਇੰਦਾ, ਲੱਖ ਚੁਰਾਸੀ ਦੇਵੇ ਦਾਨ। ਨਵ ਨਵ ਆਪਣਾ ਰੂਪ ਵਖਾਇੰਦਾ, ਦਹਿ ਦਿਸ਼ਾ ਕਰ ਪਰਧਾਨ। ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ, ਗਗਨ ਮੰਡਲ ਇਕ ਨਿਸ਼ਾਨ। ਲੋਆਂ ਪੁਰੀਆਂ ਵੰਡ ਵੰਡਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਚਾਰੇ ਖਾਣੀ ਝੋਲੀ ਪਾਇੰਦਾ, ਅੰਡਜ ਜੇਰਜ ਸੇਤਜ ਉਤਭੁਜ ਦੇਵਣਹਾਰ ਇਕ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਵਡ ਮਿਹਰਵਾਨ। ਲੱਖ ਚੁਰਾਸੀ ਵਸਤ ਅਮੋਲਕ, ਹਰਿ ਝੋਲੀ ਆਪ ਭਰਾਇੰਦਾ। ਤਿੰਨਾਂ ਵਖਾਏ ਏਕਾ ਗੋਲਕ, ਗ੍ਰਹਿ ਮੰਦਰ ਆਪ ਸੁਹਾਇੰਦਾ। ਧਾਮ ਅਵੱਲੜਾ ਇਕ ਅਡੋਲਤ, ਆਦਿ ਜੁਗਾਦਿ ਨਾ ਕੋਇ ਡੁਲਾਇੰਦਾ। ਆਪਣਾ ਨਾਉਂ ਸੁਣਾਏ ਅਨਬੋਲਤ, ਬੋਲਣਹਾਰਾ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਵਖਾਇੰਦਾ। ਸਾਚੀ ਸੇਵਾ ਚਾਕਰ ਖ਼ਾਕ, ਬ੍ਰਹਮਾ ਵਿਸ਼ਨ ਸ਼ਿਵ ਸਮਝਾਇਆ। ਪੁਰਖ ਅਬਿਨਾਸ਼ੀ ਖੋਲ੍ਹਿਆ ਤਾਕ, ਤ੍ਰੈ ਤ੍ਰੈ ਆਪਣਾ ਮੂਲ ਚੁਕਾਇਆ। ਬਿਨ ਲਿਖਣ ਪੜ੍ਹਣ ਆਪਣਾ ਸੁਣਾਇਆ ਭਵਿਖਤ ਵਾਕ, ਲਿਖਣ ਪੜ੍ਹਨ ਵਿਚ ਕਦੇ ਨਾ ਆਇਆ। ਜੁਗ ਚੌਕੜੀ ਬੀਤ ਰਹੇ ਸੁਹੰਜਣਾ ਸਾਕ, ਗੇੜਾ ਆਪਣਾ ਆਪ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਇਆ। ਲੱਖ ਚੁਰਾਸੀ ਖੇਲ ਖਿਲੌਣਾ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ। ਪੁਰਖ ਅਬਿਨਾਸ਼ੀ ਵੇਖ ਵਖੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅੰਦਰ ਡੇਰਾ ਲਾਈਆ। ਈਸ਼ ਜੀਵ ਜਗਦੀਸ਼ ਆਪਣਾ ਰੰਗ ਰੰਗੌਣਾ, ਬ੍ਰਹਮ ਪਾਰਬ੍ਰਹਮ ਆਪਣਾ ਰੂਪ ਵਟਾਈਆ। ਘਰ ਵਿਚ ਘਰ ਆਪ ਸੁਹੌਣਾ, ਦੀਪਕ ਜੋਤ ਕਰ ਰੁਸ਼ਨਾਈਆ। ਘਰ ਵਿਚ ਨਾਦ ਸ਼ਬਦ ਵਜੌਣਾ, ਧੁਨ ਆਤਮਕ ਇਕ ਸ਼ਨਵਾਈਆ। ਘਰ ਵਿਚ ਅੰਮ੍ਰਿਤ ਜਾਮ ਪਿਔਣਾ, ਨਿਝਰ ਝਿਰਨਾ ਇਕ

ਝਿਰਾਈਆ। ਘਰ ਵਿਚ ਟੇਢੀ ਬੰਕ ਵਖੌਣਾ, ਡੂੰਘੀ ਭਵਰੀ ਅੰਧੇਰਾ ਛਾਈਆ। ਘਰ ਵਿਚ ਪੰਚਮ ਮੰਗਲ ਗੌਣਾ, ਵਾਹ ਵਾ ਵਜਦੀ ਰਹੇ ਵਧਾਈਆ। ਘਰ ਵਿਚ ਕਾਮ ਕਰੋਧ ਲੋਭ ਮੋਹ ਹੰਕਾਰ ਛੁਪੌਣਾ, ਮਾਇਆ ਮਮਤਾ ਨਾਲ ਰਲਾਈਆ। ਘਰ ਵਿਚ ਹਉਮੇ ਹੰਗਤਾ ਗੜ੍ਹ ਬਣੌਣਾ, ਆਸਾ ਤ੍ਰਿਸ਼ਨਾ ਦਏ ਵਡਿਆਈਆ। ਜੁਗਾ ਜੁਗੰਤਰ ਵੇਸ ਵਟੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਖਾਈਆ। ਸ਼ਬਦੀ ਗੁਰ ਆਪ ਪਰਗਟੌਣਾ, ਆਪ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਆਦਿ ਪੁਰਖ ਰਚਿਆ ਤੇਰਾ ਕਾਜ, ਦੂਸਰ ਸੰਗ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਦਿਤੀ ਦਾਤ, ਵਸਤ ਅਮੋਲਕ ਝੋਲੀ ਪਾਇੰਦਾ, ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਇਕ ਇਕੱਲਾ ਪੁਰਖ ਸਮਰਥ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਸੁਣਨਾ ਹਰਿ ਜਣਾਏ, ਜਾਨਣਹਾਰ ਇਕ ਅਖਵਾਈਆ। ਲੱਖ ਚੁਰਾਸੀ ਝੋਲੀ ਪਾਏ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਵੰਡ ਵੰਡਾਏ, ਚਾਰੇ ਖਾਣੀ ਨਾਲ ਉਠਾਈਆ। ਚਾਰੇ ਬਾਣੀ ਬੋਧ ਕਰਾਏ, ਚਾਰ ਵਰਨ ਇਕ ਸਰਨਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਏ, ਆਪ ਆਪਣਾ ਬੰਧਨ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਇਕ ਰਖਾਏ, ਚਾਰ ਕੁੰਟ ਦਹਿ ਦਿਸ਼ਾ ਆਪ ਭਵਾਈਆ। ਗੁਰ ਅਵਤਾਰ ਭੇਸ ਵਟਾਏ, ਨਰ ਹਰਿ ਹਰੀ ਨਰਾਇਣ ਨਿਰਗੁਣ ਆਪਣਾ ਰੂਪ ਵਟਾਈਆ। ਭਗਤ ਭਗਵੰਤ ਆਪ ਪੜ੍ਹਾਏ, ਆਪਣਾ ਅੱਖਰ ਆਪ ਸਮਝਾਈਆ। ਸੰਤ ਕੰਤ ਆਪ ਮਿਲਾਏ, ਦਰ ਘਰ ਮੇਲਾ ਸਹਿਜ ਸੁਭਾਈਆ। ਗੁਰਮੁਖ ਗੁਰ ਗੁਰ ਲੇਖੇ ਲਾਏ, ਜੁਗਾ ਜੁਗੰਤਰ ਸੇਵ ਕਮਾਈਆ। ਗੁਰਸਿਖ ਏਕਾ ਦਰ ਵਖਾਏ, ਹਰਿ ਚਰਨ ਸਰਨ ਸੱਚੀ ਸਰਨਾਈਆ। ਨਵ ਨੌਂ ਚਾਰ ਵੇਖਣਹਾਰਾ ਥਾਉਂ ਥਾਂਏ, ਨੌਂ ਖੰਡ ਪ੍ਰਿਥਮੀ ਆਪਣਾ ਪਰਦਾ ਲਾਹੀਆ। ਨੌਂ ਦਰ ਵੇਖ ਵਖਾਏ, ਚਾਰ ਕੁੰਟ ਕਰ ਰੁਸ਼ਨਾਈਆ। ਜੁਗਾ ਜੁਗੰਤਰ ਆਪਣੀ ਧਾਰਾ ਆਪਣੇ ਵਿਚ ਛੁਪਾਏ, ਦਿਸ ਕਿਸੇ ਨਾ ਆਈਆ। ਗੁਰ ਅਵਤਾਰ ਰਸਨਾ ਜਿਹਵਾ ਰਹੇ ਸੁਣਾਏ, ਹਰਿ ਹਰਿ ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਨੌਂ ਨੌਂ ਚਾਰ ਝੁਲਣਾ ਇਕ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਕਲਜੁਗ ਅੰਤਮ ਖੇਲ ਕਰੇ ਮਹਾਨ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ਼ ਕਿਰਪਾਨ, ਬ੍ਰਹਿਮੰਡਾਂ ਆਪ ਚਮਕਾਇੰਦਾ। ਪਾਏ ਵੰਡਾਂ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ। ਸੂਰਾ ਸਰਬੰਗਾ ਨੌਜਵਾਨ, ਸਤਿ ਮਰਦੰਗਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਕੰਤ ਭਗਵੰਤ ਆਪਣੇ ਹੱਥ ਰਖਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਸਰਬ ਕੁਰਲੌਣਾ, ਜੀਵ ਜੰਤ ਸਾਧ ਸੰਤ ਦੇਣ ਦੁਹਾਈਆ। ਅਗਨੀ ਤੱਤ ਨਾ ਕਿਸੇ ਬੁਝੌਣਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਵਰਨਾਂ ਬਰਨਾਂ ਭੇੜ ਭੜੌਣਾ, ਚਾਰ ਅਠਾਰਾਂ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ

ਸਾਚਾ ਵਰ, ਸਚ ਸੰਦੇਸ਼ ਇਕ ਸੁਣਾਈਆ। ਸਚ ਸੰਦੇਸ਼ ਹਰਿ ਸੁਣਾਇੰਦਾ, ਪਾਰਬ੍ਰਹਮ ਬੇਅੰਤ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਪੰਧ ਵਖਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਚਾਰ ਅਨੰਤ। ਨਿਰਗੁਣ ਅੰਤਮ ਆਪਣਾ ਵੇਸ ਵਟਾਇੰਦਾ, ਪੂਰਨ ਜੋਤ ਧਰ ਭਗਵੰਤ । ਗੁਰ ਅਵਤਾਰ ਆਪਣੇ ਖਾਤੇ ਪਾਇੰਦਾ, ਲੇਖਾ ਜਾਣੇ ਕਲਜੁਗ ਸੰਤ। ਆਪਣੀ ਗਾਥਾ ਆਪ ਸੁਣਾਇੰਦਾ, ਆਪ ਬਣਾਏ ਆਪਣਾ ਮੰਤ। ਪਿਛਲਾ ਲੇਖਾ ਲੇਖ ਮੁਕਾਇੰਦਾ, ਨਾਤਾ ਤੁਟੇ ਜੀਵ ਜੰਤ। ਜਾਗਰਤ ਜੋਤ ਇਕ ਜਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਆਦਿ ਅੰਤ ਖੇਲ ਖਿਲੰਦੜਾ, ਖ਼ਾਲਕ ਖ਼ਲਕ ਰੂਪ ਭਗਵਾਨ। ਕਲਜੁਗ ਅੰਤਮ ਵੇਸ ਵਟੰਦੜਾ, ਜੋਧਾ ਸੂਰਬੀਰ ਬਲੀ ਬਲਵਾਨ। ਨਾਮ ਖੰਡਾ ਇਕ ਚਮਕੰਦੜਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕੰਦੜਾ, ਚਰਨ ਧੂੜੀ ਖ਼ਾਕ ਮੰਗੇ ਦਾਨ। ਕਲਜੁਗ ਕੂੜਾ ਨੇਤਰ ਰੋ ਰੋ ਨੀਰ ਵਹੰਦੜਾ, ਚਾਰ ਕੁੰਟ ਹੋਏ ਹੈਰਾਨ। ਸ਼ਾਹ ਸੁਲਤਾਨਾਂ ਖ਼ਾਕ ਮਿਲੰਦੜਾ, ਨਾ ਕੋਈ ਦੀਸੇ ਰਾਜ ਰਾਜਾਨ। ਸਾਧਾਂ ਸੰਤਾਂ ਪਰਦਾ ਆਪ ਉਠੰਦੜਾ, ਅੰਦਰ ਲੁਕਿਆ ਨਿਗਹਬਾਨ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਰਬ ਜਸ ਗੌਂਦੜਾ, ਗਾ ਗਾ ਥੱਕਾ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸ੍ਰੀ ਭਗਵਾਨ। ਕਲਜੁਗ ਵੇਲਾ ਅੰਤਮ ਸੁਹੌਣਾ, ਵਿਸ਼ਨ ਬ੍ਰਹਮਾ ਸ਼ਿਵ ਜਣਾਇਆ। ਨਿਹਕਲੰਕਾ ਜਾਮਾ ਪੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਲੱਖ ਚੁਰਾਸੀ ਭੇਵ ਚੁਕੌਣਾ, ਦੂਈ ਦਵੈਤੀ ਪਰਦਾ ਦਏ ਉਠਾਇਆ। ਆਪਣਾ ਨਾਉਂ ਆਪ ਧਰੌਣਾ, ਸੋ ਪੁਰਖ ਨਿਰੰਜਣ ਬੇਪਰਵਾਹਿਆ। ਹੰ ਬ੍ਰਹਮ ਅੰਗ ਲਗੌਣਾ, ਨਿਰਗੁਣ ਨਿਰਗੁਣ ਵੇਖ ਵਖਾਇਆ। ਚਾਰ ਵਰਨ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਢੋਲਾ ਸਾਚਾ ਗੌਣਾ, ਦੂਸਰ ਅਵਰ ਨਾ ਵੰਡ ਵੰਡਾਇਆ। ਆਪਣਾ ਭਾਣਾ ਆਪਣੇ ਹੱਥ ਰਖੌਣਾ, ਨਾ ਕੋਈ ਮੇਟੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਆਪਣਾ ਬਲ ਵਖਾਇਆ। ਜਗਤ ਦਲਿਦ੍ਰ ਜਾਏ ਲੱਥ, ਸੰਸਾ ਰੋਗ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਸਮਰਥ, ਦੀਨਨ ਦੀਨਾਂ ਅਨਾਥਾਂ ਹੋਏ ਸਹਾਈਆ। ਪਿਛਲਾ ਪੂਰਾ ਕਰੇ ਘਾਟ, ਅੱਗੇ ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੋਗ ਦਏ ਗਵਾਈਆ। ਮਿਲੇ ਧਨ ਜਗਤ ਖ਼ਜ਼ੀਨਾ, ਨਾਮ ਨਾਮਾ ਆਪ ਵਰਤਾਇੰਦਾ। ਤ੍ਰੈਗੁਣ ਮਾਇਆ ਹੋਏ ਅਧੀਨਾ, ਤ੍ਰੈ ਤ੍ਰੈ ਆਪਣਾ ਰੰਗ ਵਖਾਇੰਦਾ। ਏਕਾ ਹਰਿ ਰਸਨਾ ਜਿਹਵਾ ਚੀਨਾ, ਤ੍ਰਿਸ਼ਨਾ ਭੁੱਖ ਸਰਬ ਮਿਟਾਇੰਦਾ। ਕਾਇਆ ਚੋਲੀ ਚੜ੍ਹੇ ਰੰਗ ਭੀਨਾ, ਉਤਰ ਕਦੇ ਨਾ ਜਾਇੰਦਾ। ਆਤਮ ਸ਼ਾਂਤ ਕਰੇ ਠਾਂਡਾ ਸੀਨਾ, ਮਕ਼ਰੂਜ਼ ਕ਼ਰਜ਼ਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲ ਮਿਲਾਏ ਜਿਉਂ ਜਲ ਮੀਨਾਂ, ਮੀਨਾਂ ਜਲ ਆਪਣਾ ਰੂਪ ਵਖਾਇੰਦਾ। ਧੀਰਜ ਧੀਰ ਸਤਿ ਸੰਤੋਖ ਦੇਵੇ ਦਾਤ, ਸਤਿ ਸਤਿਵਾਦੀ ਆਪ ਸਮਝਾਈਆ। ਦੁਖ ਦਲਿਦ੍ਰ ਕਾਇਆ ਅੰਦਰ ਸਗਲ ਵਿਸੂਰੇ ਜਾਇਣ ਲਾਥ, ਸੰਸਾ ਰੋਗ ਰਹੇ ਨਾ ਰਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੌਣਾ ਗਾਥ, ਪੰਚਮ ਪੰਚ ਪੰਚ ਪੜ੍ਹਾਈਆ। ਮਿਲੇ ਨਾਮ ਏਕਾ ਹਾਟ, ਵਣਜ ਵਣਜਾਰਾ ਦਏ ਕਰਾਈਆ। ਸਾਚਾ ਸੁਖ ਵਖਾਏ ਸਾਥ, ਤਨ ਮਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਧਰਵਾਸ ਇਕ ਸਮਝਾਈਆ।

੩ ਚੇਤ ੨੦੧੮ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛੌਣੀ

ਹਰਿ ਕਾ ਨਾਉਂ ਸਾਚਾ ਖੰਡਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਪਾਏ ਵੰਡਾਂ, ਜੁਗਾ ਜੁਗੰਤਰ ਵੇਸ ਵਟਾਇੰਦਾ। ਲੇਖਾ ਜਾਣੇ ਜੇਰਜ ਅੰਡਾਂ, ਉਤਭੁਜ ਸੇਤਜ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਹਰਿ ਪੁਰਖ ਨਿਰੰਜਣ ਆਪ ਉਪਾਈਆ। ਸਚਖੰਡ ਨਿਵਾਸੀ ਸਚਖੰਡ ਬੈਠ ਸੱਚੇ ਦਰਬਾਰ, ਤਖ਼ਤ ਨਿਵਾਸੀ ਆਪਣੀ ਦਇਆ ਕਮਾਈਆ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਆਪਣਾ ਬਲ ਧਰਾਈਆ। ਕਰੇ ਕਰਾਵੇ ਸਾਚੀ ਕਾਰ, ਕਰਤਾ ਪੁਰਖ ਨਿਰਗੁਣ ਨਿਰਵੈਰ ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਾਮ ਖੰਡਾ ਤੇਜ਼ ਪਰਚੰਡ, ਹਰਿ ਸਾਚਾ ਸਚ ਜਣਾਇੰਦਾ। ਨਵ ਸਤ ਵੰਡਣਹਾਰ ਵੰਡ, ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਇੰਦਾ। ਲੇਖਾ ਜਾਣੇ ਬੰਦੀ ਬੰਦ, ਬੰਦੀ ਛੋੜ ਵੇਖ ਵਖਾਇੰਦਾ। ਲੇਖ ਅਵੱਲਾ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੰ ਬ੍ਰਹਮ ਜਾਣੇ ਆਤਮ ਅਨੰਦ, ਪਰਮਾਨੰਦ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਨਾਉਂ ਆਪਣੇ ਹੱਥ ਰਖਾਇੰਦਾ। ਸਾਚਾ ਖੰਡਾ ਕਰ ਤਿਆਰ, ਸਤਿ ਸਤਿਵਾਦੀ ਦਇਆ ਕਮਾਈਆ। ਕਲਜੁਗ ਕਰੇ ਖੇਲ ਅਪਰ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਰੂਪ ਅਨੂਪ ਆਪ ਵਟਾਈਆ। ਦੋ ਜਹਾਨਾਂ ਬਣ ਸ਼ਾਹ ਪਾਤਸ਼ਾਹ, ਸਚ ਸਿਕਦਾਰਾ ਹੁਕਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾ, ਸੋਇਆ ਕੋਇ ਰਹਿਣ ਨਾ ਪਾਈਆ। ਕਰੋੜ ਤੇਤੀਸਾ ਇਕ ਸੰਦੇਸ਼ ਦਏ ਸੁਣਾ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਂ, ਥਾਨ ਥਨੰਤਰ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਵੇਖਣਹਾਰਾ ਹੰਸ ਕਾਂ, ਕਾਗ ਹੰਸ ਕਵਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੰਡਾ ਹਰਿ ਨਿਰੰਕਾਰਾ, ਏਕਾ ਏਕ ਉਪਾਇੰਦਾ। ਆਪੇ ਰੱਖੇ ਤਿਖੀਆਂ ਧਾਰਾਂ, ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਅਪਰ ਅਪਾਰਾ, ਆਪ ਅਪਰੰਪਰ ਆਪਣੀ ਬਣਤ ਬਣਾਇੰਦਾ। ਚਤਰਭੁਜ ਰੂਪ ਅਨੂਪ ਆਪੇ ਹੋਏ ਗੁਪਤ ਜ਼ਾਹਰਾ, ਅਨਭਵ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੜਗ ਹੱਥ ਉਠਾਇੰਦਾ। ਏਕਾ ਖੜਗ ਸਾਚੀ ਧਾਤ, ਤ੍ਰੈਗੁਣ ਅਤੀਤਾ ਆਪ ਉਠਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਰੈਣ ਅੰਧੇਰੀ ਆਪ ਮਿਟਾਇੰਦਾ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਚਾਰ ਵਰਨ ਅਠਾਰਾਂ ਬਰਨ ਇਕ ਸੁਣਾਏ ਸਾਚੀ ਗਾਥ, ਅੰਤਰ ਮੰਤਰ ਆਪ ਪੜ੍ਹਾਇੰਦਾ। ਲੇਖਾ ਜਾਣੇ ਤ੍ਰੈਲੋਕੀ ਨਾਥ, ਚੌਦਾਂ ਲੋਕਾਂ ਫੋਲ ਫੋਲਾਇੰਦਾ। ਚੌਦਾਂ ਤਬਕਾਂ ਦੇਵੇ ਸਾਥ, ਨੂਰ ਇਲਾਹੀ ਡਗਮਗਾਇੰਦਾ। ਕਲਮਾ ਅਮਾਮ ਪਾਕੀ ਪਾਕ, ਪੀਰ ਦਸਤਗੀਰ ਸ਼ਾਹ ਹਕੀਰ ਵੇਖ ਵਖਾਇੰਦਾ। ਮੁਕਾਮੇ ਹੱਕ ਖੋਲ੍ਹੇ ਤਾਕ, ਐਨਲਹਕ ਇਕ ਆਵਾਜ਼ ਹਕ ਹਕ਼ੀਕ਼ਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੁਜਰੇ ਬਹਿ ਬਹਿ ਰਿਹਾ ਝਾਕ, ਸਚ ਮਹਿਰਾਬੇ ਆਸਣ ਲਾਇੰਦਾ। ਸਚ ਮਹਿਰਾਬ ਹਰਿ ਹਰਿ ਆਸਣ, ਪੁਰਖ ਅਬਿਨਾਸ਼ਣ ਆਪ ਲਗਾਈਆ। ਸਚਖੰਡ

ਦਵਾਰੇ ਪਾਏ ਰਾਸਣ, ਗੋਪੀ ਕਾਹਨ ਆਪ ਨਚਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਪੂਰੀ ਕਰੇ ਆਸਨ, ਆਪ ਆਪਣਾ ਬਲ ਪਰਗਟਾਈਆ। ਆਪਣਾ ਨਾਉਂ ਰਖਾਏ ਪੁਰਖ ਅਬਿਨਾਸ਼ਨ, ਨਾ ਮਰੇ ਨਾ ਜਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸਣ, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਤਿਖੀ ਧਾਰ, ਤ੍ਰੈ ਤ੍ਰੈ ਮੀਤਾ ਆਪ ਉਪਾਇੰਦਾ। ਵਿਸ਼ਨੂੰ ਦੇਵੇ ਇਕ ਹੁਲਾਰ, ਵਿਸ਼ਵ ਵਾਸਤਕ ਆਪਣਾ ਖੇਲ ਖਿਲਾਇੰਦਾ। ਬ੍ਰਹਮਾ ਵੇਤਾ ਪਾਰਬ੍ਰਹਮ ਬ੍ਰਹਮ ਕਰੇ ਪੁਕਾਰ, ਹੰ ਬ੍ਰਹਮ ਖੇਲ ਖਿਲਾਇੰਦਾ। ਸ਼ੰਕਰ ਨੇਤਰ ਨੈਣ ਚਾਰੋਂ ਕੁੰਟ ਵੇਖੇ ਵਾਰੋ ਵਾਰ, ਹੱਥ ਤ੍ਰਿਸ਼ੂਲ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਇੰਦਾ। ਇਕ ਜੁਣਾਏ ਧੁਰ ਫ਼ਰਮਾਨ, ਸ਼ਬਦ ਸੰਦੇਸ਼ ਸੁਣਾਇੰਦਾ। ਵਿਸ਼ਨੂੰ ਤੇਰਾ ਸਤਿ ਭੰਡਾਰ, ਸਤਿ ਸਤਿਵਾਦੀ ਵੇਖ ਵਖਾਇੰਦਾ। ਬ੍ਰਹਮਾ ਤੇਰਾ ਲੱਖ ਚੁਰਾਸੀ ਬ੍ਰਹਮ ਪਸਾਰ, ਈਸ਼ ਜੀਵ ਜਗਦੀਸ਼ ਆਤਮ ਪਰਮਾਤਮ ਆਪਣਾ ਭੇਵ ਚੁਕਾਇੰਦਾ। ਸ਼ੰਕਰ ਤੇਰਾ ਕਰ ਵਿਚਾਰ, ਜੋ ਘੜਿਆ ਸੋ ਭੰਨ੍ਹੇ ਆਪਣੀ ਵਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਤਿੰਨਾਂ ਵਿਚੋਲਾ ਹਰਿ ਨਿਰੰਕਾਰ, ਸਚ ਸਿੰਘਾਸਣ ਸੋਹੇ ਸਚਾ ਨਿਰੰਕਾਰ ਆਪ ਮਨਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਬ੍ਰਹਮਾ ਚਾਰ ਵੇਦ ਮੁਖ ਸਾਲਾਹਿੰਦਾ। ਪੁਰਾਨ ਸ਼ਾਸਤਰ ਸਿਮਰਤ ਵਸੇ ਬਾਹਰ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਆਦਿ ਪੁਰਖ ਇਕ ਇਕੱਲਾ ਵਸਣਹਾਰਾ ਸਚ ਮਹੱਲਾ ਉਚੇ ਟਿਲੇ ਪਰਬਤ ਪਾਵੇ ਸਾਰ, ਸਮੁੰਦ ਸਾਗਰ ਫੋਲ ਫੋਲਾਇੰਦਾ। ਕਾਇਨਾਤ ਹੋਇ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਹਰਿ ਸਮਝਾਇੰਦਾ। ਹਰਿ ਕਾ ਨਾਮ ਸਤਿ ਕਟਾਰਾ, ਸਤਿ ਸਤਿਵਾਦੀ ਆਪ ਉਪਾਈਆ। ਸਤਿਜੁਗ ਤਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਗੁਰ ਅਵਤਾਰ ਰੂਪ ਧਰਾਈਆ। ਨੌਂ ਨੌਂ ਚਾਰ ਵੇਖੇ ਵਾਰੋ ਵਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਭੇਵ ਅਭੇਵ ਛੁਪਾਈਆ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਧਰਨੀ ਧਰਤ ਧਵਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾ ਨੀਰ ਵਹਾਈਆ। ਭਗਤ ਭਗਵੰਤ ਮੰਗਣ ਮੰਗ ਬਣ ਭਿਖਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸੰਤ ਕੰਤ ਦਰ ਦਰਵੇਸ਼ ਬਣੇ ਦਵਾਰਾ, ਨਿਉਂ ਨਿਊਂ ਬੈਠੇ ਸੀਸ ਝੁਕਾਈਆ। ਗੁਰਮੁਖ ਵੇਖੇ ਮੀਤ ਮੁਰਾਰਾ, ਮਿਤਰ ਪਿਆਰਾ ਕਵਣ ਅਖਵਾਈਆ। ਗੁਰਸਿਖ ਚਰਨ ਧੂੜ ਮੰਗੇ ਖ਼ਾਕ ਛਾਰਾ, ਚਰਨ ਕਵਲ ਧਿਆਨ ਰਖਾਈਆ। ਮਨਮੁਖ ਬਣਾਇਆ ਗੜ੍ਹ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਦਿਵਸ ਰੈਣ ਕਰੇ ਲੜ੍ਹਾਈਆ। ਆਸਾ ਤ੍ਰਿਸ਼ਨਾ ਲਾਏ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਮਾਇਆ ਮਮਤਾ ਕਰੇ ਖ਼ਵਾਰਾ, ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਭਵਾਈਆ। ਕਲਜੁਗ ਅੰਤਮ ਕੂਕੇ ਆਪਣੀ ਵਾਰਾ, ਆਪ ਆਪਣਾ ਬਲ ਧਰਾਈਆ। ਨਾਲ ਰਲਾਇਆ ਮੁਹੰਮਦੀ ਯਾਰਾਂ, ਈਸਾ ਮੂਸਾ ਦਏ ਗਵਾਹੀਆ। ਅੱਲਾ ਰਾਣੀ ਇਕ ਅਖਾੜਾ, ਆਪਣਾ ਨਾਮ ਦਏ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਵੇਖੇ ਵੇਖਣਹਾਰਾ, ਦਰਗਹਿ ਸਾਚੀ ਸਾਚੇ ਧਾਮ ਬੈਠਾ ਆਸਣ ਲਾਈਆ। ਕਰੇ ਕਰਾਏ ਆਪਣੀ ਕਾਰਾ, ਜੁਗਾ ਜੁਗੰਤਰ ਸਾਚੀ ਧਾਰਾ ਲੋਕਮਾਤ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਸਾਚਾ ਤੱਤ ਸਮਝਾਈਆ। ਹਰਿ ਕਾ ਨਾਉਂ ਸਾਚਾ ਤੱਤ, ਤਤਵ ਤਤ ਇਕ ਸਮਝਾਇੰਦਾ। ਹਰਿ ਕਾ ਨਾਉਂ ਸਾਚਾ ਰਥ, ਰਥ ਰਥਵਾਹੀ ਆਪ ਚਲਾਇੰਦਾ। ਹਰਿ ਕਾ ਨਾਉਂ ਆਦਿ ਜੁਗਾਦਿ ਸਦਾ ਸਮਰਥ,

ਸਮਰਥ ਪੁਰਖ ਆਪ ਪਰਗਟਾਇੰਦਾ। ਹਰਿ ਕਾ ਨਾਉਂ ਲੱਖ ਚੁਰਾਸੀ ਪਾਏ ਨੱਥ, ਸੁਰਤੀ ਸ਼ਬਦੀ ਆਪਣੇ ਹੱਥ ਰਖਾਇੰਦਾ। ਹਰਿ ਕਾ ਨਾਉਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਘਰ ਘਰ ਸੱਥਰ ਦੇਵੇ ਘੱਤ, ਸੀਸ ਤਾਜ ਨਾ ਕੋਇ ਟਿਕਾਇੰਦਾ। ਹਰਿ ਕਾ ਨਾਉਂ ਨਾਤਾ ਤੋੜੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ ਮਨ ਮਤ ਬੁਧ ਬੰਧਨ ਕੋਇ ਨਾ ਪਾਇੰਦਾ। ਹਰਿ ਕਾ ਨਾਉਂ ਮਹਿਮਾ ਜਣਾਏ ਅਕਥਨਾ ਅਕਥ, ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ। ਹਰਿ ਕਾ ਨਾਉਂ ਏਕਾ ਮਾਰਗ ਦਏ ਦੱਸ, ਊਚ ਨੀਚ ਰਾਓ ਰੰਕ ਏਕਾ ਧੰਦੇ ਲਾਇੰਦਾ। ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਉਂ ਆਪ ਵਡਿਆਇੰਦਾ। ਸਾਚਾ ਨਾਉਂ ਤੇਜ਼ ਕਿਰਪਾਨ, ਕਿਰਪਨ ਆਪਣੀ ਆਪ ਬਣਾਈਆ। ਆਦਿ ਜੁਗਾਦਿ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਵੱਡਾ ਸ਼ਹਿਨਸ਼ਾਹੀਆ। ਆਤਮ ਅੰਤਰ ਵਖਾਏ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਲੇਖਾ ਜਾਣੇ ਦੋ ਜਹਾਨ, ਅਵਣ ਗਵਣ ਤ੍ਰੈਭਵਨ ਆਪਣਾ ਪਰਦਾ ਆਪ ਚੁਕਾਈਆ। ਜੁਗ ਜੁਗ ਦੇਵਣਹਾਰਾ ਹੁਕਮੀ ਹੁਕਮ ਹੁਕਮ ਫ਼ਰਮਾਨ, ਸਚ ਸੰਦੇਸ਼ ਇਕ ਸੁਣਾਈਆ। ਕਲਜੁਗ ਅੰਤਮ ਪਰਗਟ ਹੋਏ ਜੋਧਾ ਸੂਰਬੀਰ ਨੌਜਵਾਨ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਰਿਹਾ ਉਠਾਈਆ। ਸਾਚਾ ਖੰਡਾ ਹੱਥ ਉਠਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਧਰਤ ਧਵਲ ਦਏ ਹਲਾ, ਆਪਣਾ ਭਾਣਾ ਆਪ ਜਣਾਇੰਦਾ। ਨਵ ਨਵ ਫੇਰਾ ਆਪੇ ਪਾ, ਸਤ ਸਤ ਪੰਧ ਮੁਕਾਇੰਦਾ। ਨੌਂ ਨੌਂ ਗੇੜਾ ਦਏ ਦਿਵਾ, ਚਾਰ ਕੁੰਟ ਆਪ ਫਿਰਾਇੰਦਾ। ਦਹਿ ਦਿਸ਼ਾ ਪੰਧ ਦਏ ਮੁਕਾ, ਸਾਚਾ ਹਿੱਸਾ ਆਪ ਵੰਡਾਇੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾ, ਖ਼ਾਕੀ ਖ਼ਾਕ ਆਪ ਉਡਾਇੰਦਾ। ਏਕਾ ਨੌਬਤ ਦਏ ਵਜਾ, ਨਾਮ ਮਰਦੰਗ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੰਡਾ ਹੱਥ ਚਮਕਾਇੰਦਾ। ਸਾਚਾ ਖੰਡਾ ਚਮਕੇ ਚਮਕਾਏ ਦਾਮਨਗੀਰ, ਦੀਨ ਦਿਆਲ ਵਡੀ ਵਡਿਆਈਆ। ਲੇਖਾ ਜਾਣੇ ਸ਼ਾਹ ਹਕੀਰ, ਵੇਖਣਹਾਰਾ ਪੀਰ ਦਸਤਗੀਰ ਬੇਪਰਵਾਹੀਆ। ਕਰੇ ਖੇਲ ਬੇਨਜ਼ੀਰ, ਅਜ਼ੀਮ ਨਜ਼ੀਮ ਨਿਰਗੁਣ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਅੰਤ ਵਖੌਣਾ, ਹਰਿ ਸਾਚਾ ਸਚ ਦ੍ਰਿੜਾਇੰਦਾ। ਨਵ ਨੌਂ ਲੇਖਾ ਆਪ ਜਣੌਣਾ, ਭੇਵ ਅਭੇਦ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੌਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਵੇਦ ਅਥਰਬਣ ਐੜਾ ਅੱਖ ਖੁਲੌਣਾ, ਦੂਸਰ ਨੈਣ ਨਾ ਕੋਇ ਜਣਾਇੰਦਾ। ਅੱਲਾ ਰਾਣੀ ਮੁਖ ਨਕ਼ਾਬ ਪਰਦਾ ਲੌਹਣਾ, ਆਪ ਆਪਣਾ ਹੱਥ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰ ਕਲਮਾ ਨਬੀ ਇਕ ਦ੍ਰਿੜੌਣਾ, ਅਮਾਮ ਅਮਾਮਾ ਭੇਵ ਮੁਕਾਇੰਦਾ। ਸਚ ਸਨੇਹੜਾ ਘਲ ਦਰ ਦਵਾਰ ਆਪ ਬਹੌਣਾ, ਧੁਰ ਦਰਬਾਰਾ ਇਕ ਸੁਹਾਇੰਦਾ। ਚੌਦਾਂ ਲੋਕ ਚੌਦਾਂ ਤਬਕ ਏਕਾ ਵਾਰ ਕੁੰਡਾ ਲੌਹਣਾ, ਜ਼ਿਮੀਂ ਅਸਮਾਨਾਂ ਚਰਨਾਂ ਹੇਠ ਰਖਾਇੰਦਾ। ਏਕਾ ਨੂਰ ਏਕਾ ਜਲਵਾ ਆਪ ਦਰਸੌਣਾ, ਆਲਮੀਨ ਆਪਣਾ ਰੂਪ ਧਰਾਇੰਦਾ। ਸਤਿ ਯਕੀਨ ਇਕ ਰਖੌਣਾ, ਯਾ ਮੁਬੀਨ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਹੱਥ ਉਠਾਇੰਦਾ। ਹੱਥ ਖੰਡਾ ਲੈ ਹਰਿ ਉਠਿਆ, ਕਲਜੁਗ ਤੇਰੀ ਅੰਤਮ ਵਾਰ। ਅਬਿਨਾਸ਼ੀ ਕਰਤਾ ਏਕਾ ਤੁਠਿਆ, ਨਿਰਗੁਣ ਰੂਪ ਅਗੰਮ ਅਪਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਲੁਕਿਆ, ਅੰਤਮ ਅੰਤ ਕੰਤ ਹੋਏ ਉਜਿਆਰ। ਲੱਖ ਚੁਰਾਸੀ ਵਿਚ ਸ਼ੇਰ ਏਕਾ ਬੁੱਕਿਆ,

ਚਾਰੋਂ ਕੁੰਟ ਦਏ ਹੁਲਾਰ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਨਾ ਕੋਈ ਹੋਏ ਰੋਕਣਹਾਰ। ਕਲਜੁਗ ਬੂਟਾ ਅੰਤਮ ਸੁਕਿਆ, ਲੱਖ ਚੁਰਾਸੀ ਹੋਏ ਖ਼ਵਾਰ। ਵਿਸ਼ਨੂੰ ਤੇਰਾ ਦਾਣਾ ਮੁਕਿਆ, ਖ਼ਾਲੀ ਦਿਸੇ ਅੰਤ ਭੰਡਾਰ। ਬ੍ਰਹਮ ਤੇਰਾ ਬ੍ਰਹਮ ਤੇਰੇ ਨਾਲੋਂ ਰੁੱਠਿਆ, ਪਾਰਬ੍ਰਹਮ ਨਾ ਕਰੇ ਪਿਆਰ। ਸ਼ੰਕਰ ਤੀਰ ਨਿਰਾਲਾ ਛੁੱਟਿਆ, ਸ੍ਰਿਸ਼ਟ ਸਬਾਈ ਮਾਰੇ ਮਾਰ। ਜਗਤ ਸਿਕਦਾਰ ਜਾਏ ਲੁੱਟਿਆ, ਜੋਰੂ ਜ਼ਰ ਜਾਏ ਹਾਰ। ਅੰਤਮ ਜੂਠ ਝੂਠ ਮੂੰਹ ਵਿਚ ਪਏ ਥੁਕਿਆ, ਹਰਿ ਕਾ ਨਾਉਂ ਰਸਨਾ ਜਿਹਵਾ ਨਾ ਕੋਇ ਉਜਿਆਰ। ਪੱਤ ਡਾਲ੍ਹੀ ਨਾਲੋਂ ਟੁੱਟਿਆ, ਅੰਤ ਖਿੜੇ ਨਾ ਫੇਰ ਗੁਲਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨਵ ਵੇਖੇ ਵੇਖਣਹਾਰ। ਨਵ ਨੌਂ ਖੰਡਾ ਨਾਮ ਚਲਾਇਆ, ਚਾਰ ਕੁੰਟ ਜੈਕਾਰਾ। ਪੁਰਖ ਅਬਿਨਾਸ਼ੀ ਆਪਣਾ ਵਾਰ ਆਪ ਕਰਾਇਆ, ਆਪੇ ਹੋਏ ਵੇਖਣਹਾਰਾ। ਸ਼ਾਹ ਸੁਲਤਾਨ ਭੇਵ ਨਾ ਆਇਆ, ਰਾਜ ਰਾਜਾਨ ਨਾ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੀਸ ਅੱਠ ਦਏ ਹੁਲਾਰਾ। ਬੀਸ ਇਕ ਅੱਠ, ਇਕ ਅੱਠ ਖੇਲ ਖਿਲਾਇੰਦਾ। ਬੀਸ ਇਕ ਅੱਠ, ਅੱਠ ਇਕ ਮੇਲ ਮਿਲਾਇੰਦਾ। ਬੀਸ ਇਕ ਅੱਠ, ਅੱਠ ਇਕ ਤੇਲ ਚੜ੍ਹਾਇੰਦਾ। ਬੀਸ ਇਕ ਅੱਠ, ਅੱਠ ਇਕ ਸੱਜਨ ਸੁਹੇਲ ਮੁਖ ਛੁਪਾਇੰਦਾ। ਬੀਸ ਇਕ ਅੱਠ, ਅੱਠ ਇਕ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਬੀਸ ਇਕ ਅੱਠ, ਸ਼ਬਦੀ ਸ਼ਬਦ ਸ਼ਬਦ ਜੈਕਾਰਾ। ਬੀਸ ਇਕ ਅੱਠ, ਅੱਠ ਇਕ ਰੋਵੇ ਜ਼ਾਰੋ ਜ਼ਾਰਾ। ਬੀਸ ਇਕ ਅੱਠ, ਅੱਠ ਇਕ ਚਾਰ ਕੁੰਟ ਉਠ ਉਠ ਵੇਖੇ, ਸਾਚਾ ਦਿਸੇ ਨਾ ਕੋਇ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਸਚ ਵਿਹਾਰਾ। ਵੀਹ ਸੌ ਅਠਾਰਾਂ ਬਿਕ੍ਰਮੀ ਸਚ ਵਿਹਾਰਾ, ਹਰਿ ਸਾਚਾ ਸਚ ਕਰਾਇੰਦਾ। ਵੇਖਣਹਾਰਾ ਪਾਵੇ ਸਾਰਾ, ਭੇਵ ਅਭੇਦ ਆਪ ਜਣਾਇੰਦਾ। ਨਵ ਨੌਂ ਵੇਖੇ ਛਹਿਬਰ ਧਾਰਾ, ਕਰੋੜ ਛਿਆਨਵੇ ਸੇਵ ਲਗਾਇੰਦਾ। ਸੇਵਕ ਸੇਵਾ ਜਾਣੇ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਲੱਖ ਚੁਰਾਸੀ ਸੁਤੀ ਪੈਰ ਪਸਾਰਾ, ਗ਼ਫ਼ਲਤ ਨੀਂਦ ਨਾ ਕੋਇ ਖੁਲ੍ਹਾਇੰਦਾ। ਹਰਿ ਕਾ ਨਾਮ ਨਾ ਕਰੇ ਕੋਇ ਪਿਆਰਾ, ਰਸਨਾ ਜਿਹਵਾ ਨਾ ਕੋਇ ਗਾਇੰਦਾ। ਸ੍ਰਿਸ਼ਟ ਸਬਾਈ ਦੁਹਾਗਣ ਨਾਰਾ, ਕੰਤ ਸੁਹਾਗ ਨਾ ਕੋਇ ਹੰਢਾਇੰਦਾ। ਜੋਬਨ ਜਵਾਨੀ ਰਹੇ ਦਿਵਸ ਚਾਰਾ, ਅੰਤਮ ਸੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਭੇਵ ਜਣੌਣਾ, ਜਨ ਸਾਚੇ ਲਏ ਸਮਝਾਈਆ। ਆਤਮ ਅੰਤਰ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਦਰਸ ਦਿਖੌਣਾ, ਦੀਦ ਸ਼ੁਨੀਦ ਆਪ ਕਰਾਈਆ। ਸ਼ਬਦ ਨਾਦ ਅਨਾਦੀ ਅਨਹਦ ਧੁੰਨ ਉਪਜੌਣਾ, ਛੱਤੀ ਰਾਗ ਮੁਖ ਸ਼ਰਮਾਈਆ। ਅੰਮ੍ਰਿਤ ਆਤਮ ਸਤਿ ਪਿਆਲਾ ਨਿਝਰ ਝਿਰਨਾ ਆਪ ਝਿਰੌਣਾ, ਅਮਿਉਂ ਰਸ ਏਕਾ ਮੁਖ ਸੁਹਾਈਆ। ਅੰਧ ਅੰਧੇਰਾ ਆਪ ਗਵੌਣਾ, ਜੋਤੀ ਦੀਪਕ ਜੋਤ ਜਗੌਣਾ, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਠਾ ਦਏ ਸਮਝਾਈਆ। ਇਕ ਇਕੱਲਾ ਏਕੰਕਾਰ, ਏਕਾ ਖੰਡਾ ਨਾਮ ਚਮਕਾਇੰਦਾ। ਦੋ ਜਹਾਨਾਂ ਪਾਵੇ ਸਾਰ, ਤੀਜੇ ਲੋਚਣ ਵੇਖ ਵਖਾਇੰਦਾ। ਚੌਥੇ ਪਦ ਬਹੇ ਸੱਚੇ ਘਰ ਬਾਰ, ਪੰਚਮ ਮੇਲਾ ਮੇਲ ਮਿਲਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਆਧਾਰ, ਸਤਵੇਂ ਸਤਿ ਸਤਿਵਾਦੀ ਆਪਣਾ ਬੰਕ ਆਪ ਉਪਾਇੰਦਾ। ਅਠਵੇਂ ਅੱਠਾਂ ਤੱਤਾਂ ਵਸੇ ਬਾਹਰ, ਅੱਠ ਤਤ ਆਪਣਾ ਖੇਲ ਖਿਲਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ। ਅੰਤਮ ਵੇਸ ਵਟਾਏ ਅਵੱਲਾ, ਦਿਸ ਕਿਸੇ ਨਾ ਆਈਆ। ਲੇਖਾ ਜਾਣੇ ਰਾਣੀ ਅੱਲਾ, ਮੀਆਂ ਮਹਿਬੂਬ ਸਾਚਾ ਮਾਹੀਆ। ਆਪ ਫੜਾਏ ਆਪਣਾ ਪੱਲਾ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਆਪਣਾ ਰੂਪ ਵਖਾਏ ਇਕ ਬਿਸਮਿਲਾ, ਬਿਸਮਿਲ ਕਰੇ ਸਰਬ ਖ਼ੁਦਾਈਆ। ਆਪਣਾ ਨੂਰ ਉਪਜਾਏ ਇਕ ਇਲ ਲਿਲਾ, ਇਲਾਹੀ ਨੂਰ ਸੱਚਾ ਸ਼ਹਿਨਸ਼ਾਹੀਆ। ਚੌਦਾਂ ਸਦੀਆਂ ਕੱਟਿਆ ਛਿਲਾ, ਮਖ਼ਲੂਕ ਖ਼ਲਕ ਖ਼ਾਲਕ ਵਿਚ ਸਮਾਈਆ। ਅੰਤ ਸਿੰਘਾਸਣ ਸਭ ਦਾ ਹਿਲਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਖਿਲੌਣਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਅਮਾਮ ਅਮਾਮਾਂ ਰੂਪ ਵਟੌਣਾ, ਆਲਮੀਨ ਭੇਵ ਨਾ ਆਇੰਦਾ। ਮਹਿਬਾਨ ਬੀਦੋ ਨਾਉਂ ਧਰੌਣਾ, ਬੀ ਖ਼ੈਰ ਯਾ ਅੱਲਾ ਏਹ ਸਮਝਾਇੰਦਾ। ਚੌਦਾਂ ਚੌਦਾਂ ਪੰਧ ਮੁਕੌਣਾ, ਆਪ ਆਪਣਾ ਮਾਰਗ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਅਠਾਰਾਂ ਰਾਹ ਤਕਾਇੰਦਾ। ਬੀਸ ਅਠਾਰਾਂ ਚੜ੍ਹਿਆ ਚਾ, ਸੰਮਤ ਸੰਮਤੀ ਖੇਲ ਖਿਲਾਇਆ। ਪਾਰਬ੍ਰਹਮ ਪਤਿ ਪਰਮੇਸ਼ਵਰ ਲੋਕਮਾਤ ਬਣਿਆ ਇਕ ਮਲਾਹ, ਨਵ ਨੌਂ ਬੇੜਾ ਲਏ ਚਲਾਇਆ। ਮਨਮੁਖ ਜੀਵ ਲੱਖ ਚੁਰਾਸੀ ਦਏ ਭੁਲਾ, ਸਾਚਾ ਰਾਹ ਨਾ ਕੋਇ ਵਖਾਇਆ। ਹਰਿ ਭਗਤ ਭਗਵੰਤ ਲਏ ਉਠਾ, ਨੇਤਰ ਗਿਆਨ ਇਕ ਵਖਾਇਆ। ਆਪਣੀ ਬੂਝ ਦਏ ਬੁਝਾ, ਸਮਰਥ ਪੁਰਖ ਬੇਪਰਵਾਹਿਆ। ਏਕਾ ਦੂਜਾ ਭੌ ਚੁਕਾ, ਨਿਰਭੈ ਆਪਣਾ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਖੇਲ ਖਿਲਾਇਆ। ਸੰਮਤ ਅਠਾਰਾਂ ਚੜ੍ਹੇ ਰੰਗ, ਹਰਿ ਸਾਚਾ ਆਪ ਚੜ੍ਹਾਈਆ। ਸ਼ਾਹ ਸੁਲਤਾਨਾਂ ਕਰੇ ਨੰਗੀ ਕੰਡ, ਪਾਰਬ੍ਰਹਮ ਵਡੀ ਵਡਿਆਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਵੰਡੇ ਆਪੇ ਵੰਡ, ਸਾਚੀ ਸੀਮਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਅਠ ਅਠਾਰਾਂ ਵੇਖ ਵਖਾਈਆ। ਵੀਹ ਸੌ ਅਠਾਰਾਂ ਵੰਡ ਵੰਡਾ, ਖੜਗ ਖੰਡਾ ਚਮਕਾਇਆ। ਦੋ ਦੋ ਮੇਲਾ ਸਹਿਜ ਸੁਭਾ, ਗੁਰ ਚੇਲਾ ਭੇਵ ਨਾ ਰਾਇਆ। ਆਪਣਾ ਖੇਲ ਆਪ ਖਿਲਾ, ਖ਼ਾਲਕ ਖ਼ਲਕ ਰਿਹਾ ਤਰਸਾਇਆ। ਆਪਣਾ ਤੀਰ ਤਰਕਸ਼ ਆਪ ਉਠਾ, ਆਪੇ ਚਿਲੇ ਰਿਹਾ ਚੜ੍ਹਾਇਆ। ਅਰਸ਼ ਫ਼ਰਸ਼ ਕੁਰਸ਼ ਵੇਖੇ ਥਾਉਂ ਥਾਂ, ਜ਼ਿਮੀਂ ਅਸਮਾਨਾਂ ਫੇਰਾ ਪਾਇਆ। ਗੁਰਮੁਖ ਵਿਰਲੇ ਲਏ ਜਗਾ, ਜਿਸ ਜਨ ਆਪਣੀ ਦਇਆ ਕਮਾਇਆ। ਸਵਛ ਸਰੂਪੀ ਪਰਗਟ ਹੋਏ ਸੱਚਾ ਸ਼ਹਿਨਸ਼ਾਹ, ਸਾਖ਼ਯਾਤ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚਾ ਮਾਰਗ ਦਏ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਧਾਰ ਸੰਸਾਰ ਸੰਸਾਰ ਧਾਰ ਧਰਨੀ ਧਰਤ ਧਵਲ ਆਪਣੇ ਹੱਥ ਰਖਾਇਆ।