੪ ਚੇਤ ੨੦੧੮ ਬਿਕ੍ਰਮੀ ਠਾਕਰ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਇਕ ਇਕੱਲਾ ਖੇਲ ਖਿਲਾਇੰਦਾ। ਆਦਿ ਜੁਗਾਦਿ ਮਹਿਮਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਭੇਵ ਕੋਇ ਨਾ ਪਾਇੰਦਾ। ਸਚਖੰਡ ਦਵਾਰਾ ਏਕੰਕਾਰਾ ਥਿਰ ਘਰ ਸਾਚਾ ਰਿਹਾ ਸੁਹਾ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਸਣ ਲਾਇੰਦਾ। ਸ਼ਬਦ ਅਗੰਮੀ ਨਾਦ ਵਜਾ, ਧੁਰ ਫ਼ਰਮਾਨਾ ਸੱਚਾ ਸ਼ਹਿਨਸ਼ਾਹ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਉਪਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਰਵ ਸਸ ਪਰਕਾਸ਼ ਧਰਾਇੰਦਾ। ਤ੍ਰੈ ਤ੍ਰੈ ਮੇਲਾ ਸਹਿਜ ਸੁਭਾ, ਪੰਚਮ ਖੇਲ ਰਿਹਾ ਖਿਲਾ, ਲੱਖ ਚੁਰਾਸੀ ਬੰਧਨ ਪਾਇੰਦਾ। ਈਸ਼ ਜੀਵ ਜੋਤ ਜਗਾ, ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਸ਼ਬਦ ਰਾਗ ਅਲਾ, ਪੰਚਮ ਬਹਿ ਬਹਿ ਮੰਗਲ ਗਾ, ਬੰਕ ਦਵਾਰਾ ਆਪ ਸੁਹਾਇੰਦਾ। ਆਪਣਾ ਭੇਵ ਆਪ ਖੁਲ੍ਹਾ, ਵਿਸ਼ਵ ਸੇਵਾ ਇਕ ਜਣਾ, ਬ੍ਰਹਮਾ ਵੇਤਾ ਲਏ ਪੜ੍ਹਾ, ਚਾਰੇ ਵੇਦਾਂ ਆਪ ਅਲਾਇੰਦਾ। ਨਿਰਗੁਣ ਨਿਰਾਕਾਰ ਵੰਡ ਵੰਡਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਰਖਾ, ਚਾਰੇ ਖਾਣੀ ਲਏ ਉਪਜਾ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਰੰਗ ਰੰਗਾਇੰਦਾ। ਚਾਰੇ ਬਾਣੀ ਭੇਵ ਖੁਲ੍ਹਾ, ਚਾਰੇ ਵਰਨਾਂ ਦਏ ਸਮਝਾ, ਚਾਰੇ ਕੂਟਾਂ ਫੇਰਾ ਪਾ, ਦਹਿ ਦਿਸ਼ਾ ਵੇਖ ਵਖਾਇੰਦਾ। ਦੋ ਜਹਾਨਾਂ ਹੋ ਰੁਸ਼ਨਾ, ਚੌਦਾਂ ਲੋਕਾਂ ਦੀਪ ਜਗਾ, ਨੂਰ ਨੁਰਾਨਾ ਨੂਰ ਧਰਾਇੰਦਾ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਹੁਕਮੀ ਹੁਕਮ ਲਏ ਵਰਤਾ, ਆਪਣੇ ਭਾਣੇ ਸਦ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਾਚੀ ਧਾਰਾ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤਾ, ਇਕ ਅਕੱਲਾ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤਾ, ਆਦਿ ਅੰਤ ਆਪਣਾ ਬੰਧਨ ਪਾਇੰਦਾ। ਧੁਰ ਦਰਬਾਰਾ ਹਰਿ ਨਿਰੰਕਾਰਾ, ਲੇਖਾ ਜਾਣੇ ਪੂਰਨ ਭਗਵੰਤ, ਪਾਰਬ੍ਰਹਮ ਬੇਅੰਤ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਵੇਖਣਹਾਰਾ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੁਗਾ ਜੁਗੰਤ, ਵੇਸ ਅਵੱਲਾ ਇਕ ਅਕੱਲਾ ਧਰਤ ਧਵਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਅਗੰਮ ਅਥਾਹ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਜੁਗ ਜੁਗ ਆਪਣੀ ਧਾਰ ਚਲਾਈਆ। ਏਕੰਕਾਰਾ ਸਿਫ਼ਤ ਸਲਾਹ, ਸਿਫ਼ਤ ਸਲਾਹੀ ਵਡ ਰਘੁਰਾਈਆ। ਆਦਿ ਨਿਰੰਜਣ ਜੋਤੀ ਨੂਰ ਜੋਤ ਰੁਸ਼ਨਾ, ਦੀਵਾ ਬਾਤੀ ਨਾ ਕੋਈ ਵਖਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਾਚੇ ਥਾਂ, ਸਚਖੰਡ ਦਵਾਰਾ ਸੋਭਾ ਪਾਈਆ। ਸ੍ਰੀ ਭਗਵਾਨ ਆਪ ਉਠਾਏ ਆਪਣਾ ਸਤਿ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪਣਾ ਖੇਲ ਖਿਲਾਈਆ। ਬ੍ਰਹਮ ਬ੍ਰਹਮ ਕਰ ਪਰਧਾਨ, ਲੱਖ ਚੁਰਾਸੀ ਦੇਵੇ ਦਾਨ, ਘਟ ਘਟ ਆਪਣਾ ਨੂਰ ਧਰਾਈਆ। ਏਕਾ ਸ਼ਬਦ ਗੁਣ ਨਿਧਾਨ, ਤਤਵ ਤਤ ਕਰ ਪਰਧਾਨ, ਲੋਕਮਾਤ ਰਾਹ ਵਖਾਈਆ। ਨਾਉਂ ਨਿਰੰਕਾਰਾ ਗੁਣ ਨਿਧਾਨ, ਨਾਦ ਵਜਾਏ ਦੋ ਜਹਾਨ, ਜਗਤ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਇਕ ਅਕੱਲਾ ਬੇਪਰਵਾਹੀਆ। ਇਕ ਅਕੱਲਾ ਏਕੰਕਾਰਾ, ਸਚਖੰਡ
ਨਿਵਾਸੀ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰਾ, ਤ੍ਰੈਗੁਣ ਮੀਤਾ ਇਕ ਅਤੀਤਾ ਸਾਚੀ ਸੇਵਾ ਲਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਟ ਘਟ ਅੰਦਰ ਦੀਪਕ ਦੀਆ ਆਪ ਜਗਾਇੰਦਾ। ਸ਼ਬਦ ਅਨਾਦ ਅਨਹਦ ਸੱਚੀ ਧੁੰਨਕਾਰਾ, ਅਗੰਮ ਅਗੰਮੜਾ ਆਪ ਸੁਣਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਗੁਰ ਅਵਤਾਰ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਭਗਤਨ ਦੇਵੇ ਨਾਮ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਿਰਾ ਖੇਲ ਖਿਲਾਇੰਦਾ। ਬਖ਼ਸ਼ਣਹਾਰਾ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਟਿੱਕਾ ਧੂੜੀ ਧੂੜ ਲਗਾਇੰਦਾ। ਮਾਇਆ ਮਮਤਾ ਮੋਹ ਤੋੜ ਸੰਸਾਰਾ, ਹਉਮੇ ਹੰਗਤਾ ਰੋਗ ਗਵਾਇੰਦਾ। ਏਕਾ ਦੇਵੇ ਦਰਸ ਦੀਦਾਰਾ, ਇਸ਼ਟ ਦੇਵ ਏਕਾ ਨਜ਼ਰੀ ਆਇੰਦਾ। ਏਕਾ ਖੋਲੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਏਕਾ ਮੇਟੇ ਅਗਨੀ ਤੱਤ ਵਾ ਨਾ ਲੱਗੇ ਤਤੀ ਹਾੜਾ, ਸਾਂਤਕ ਸਤਿ ਸਤਿ ਆਪ ਕਰਾਇੰਦਾ। ਏਕਾ ਪ੍ਰਕਾਸ਼ ਕਰਾਏ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਇੰਦਾ। ਇਕ ਵਖਾਏ ਧਰਮ ਅਖਾੜਾ, ਗ੍ਰਹਿ ਮੰਦਰ ਅੰਦਰ ਗੋਪੀ ਕਾਹਨ ਆਪ ਨਚਾਇੰਦਾ। ਏਕਾ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖ ਵਖਾਇੰਦਾ। ਹਰਿ ਭਗਤ ਬਣਾਏ ਹਰਿ ਜੂ ਸਾਚਾ ਲਾੜਾ, ਸੀਸ ਜਗਦੀਸ ਆਪਣਾ ਹੱਥ ਟਿਕਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਨਿਤ ਨਵਿਤ ਕਰ ਕਰ ਹਿਤ, ਆਪਣਾ ਰੂਪ ਧਰਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ ਅਠਾਰਾਂ ਭਾਰ ਬਨਾਸਪਤ ਮੁਖ ਸ਼ਰਮਾਇੰਦਾ। ਸਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਾਤਬ ਬਣੇ ਨਾ ਕੋਇ ਲਿਖਾਰਾ, ਬ੍ਰਹਮਾ ਵਿਸ਼ਨ ਸ਼ਿਵ ਗੁਰ ਅਵਤਾਰ, ਜੁਗ ਜੁਗ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਸਚਖੰਡ ਦਵਾਰੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਹਰਿ ਭਗਵਾਨ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਜਗਤ ਬਸੰਤਰ ਆਪ ਬੁਝਾਇੰਦਾ। ਮਾਇਆ ਮਮਤਾ ਮੋਹ ਚੁਕਾਏ ਕਾਣ, ਘਰ ਘਰ ਵਿਚ ਆਪ ਰਖਾਇੰਦਾ। ਘਰ ਠਾਕਰ ਹੋ ਮਿਹਰਵਾਨ, ਘਰ ਮੰਦਰ ਸੋਭਾ ਪਾਇੰਦਾ। ਘਰ ਭਗਤ ਭਗਵੰਤ ਮੇਲਾ ਏਕਾ ਦਰ ਕਰੇ ਪਰਵਾਨ, ਘਰ ਰੰਗ ਬਸੰਤ ਰੰਗਾਇੰਦਾ। ਫੁਲ ਫੁਲਵਾੜੀ ਵੇਖੇ ਆਣ, ਘਰ ਗੀਤ ਗੋਬਿੰਦ ਸੁਣਾਇੰਦਾ। ਗਾਵਣਹਾਰ ਇਕ ਭਗਵਾਨ, ਜੁਗ ਜੁਗ ਆਪਣੀ ਰੀਤ ਚਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਲੇਖਾ ਜਾਣੇ ਦੋ ਜਹਾਨ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਾਵਨ ਅੱਖਰ ਆਪਣੇ ਵਿਚ ਰਖਾਇੰਦਾ। ਪੈਂਤੀਸ ਅੱਖਰ ਜਗਤ ਨਿਸ਼ਾਨ, ਏਕਾ ਸਾਤਾ ਆਪਣੇ ਅੰਕ ਲਗਾਇੰਦਾ। ਇਕ ਇਕੱਲਾ ਖੇਲ ਮਹਾਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਸਤਾਰਾਂ ਸਾਲ ਦੇਂਦਾ ਰਿਹਾ ਬਿਆਨ, ਸਤਾਰਾਂ ਅੱਖਰ ਨਿਸ਼ਅੱਖਰ ਰੂਪ ਵਟਾਇੰਦਾ। ਨਾ ਕੋਈ ਅੰਕੜਾ ਵੇਖੇ ਵਿਚ ਜਹਾਨ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਨਿਰਵੈਰ ਇਕ ਇਕੱਲਾ, ਅਕਲ ਕਲ ਆਪਣੀ ਆਪ ਪਰਗਟਾਇੰਦਾ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ
ਛਲਾ, ਅਛਲ ਛਲਧਾਰੀ ਭੇਵ ਨਾ ਆਇੰਦਾ। ਲੇਖਾ ਜਾਣੇ ਅਠਸਠ ਤੀਰਥ ਜਲ ਥਲਾ, ਜਲ ਥਲ ਮਹੀਅਲ ਆਪਣੀ ਧਾਰ ਵਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਪਵਣ ਪਵਣਾ ਆਪ ਸਮਾਇੰਦਾ। ਜੁਗਾ ਜੁਗੰਤਰ ਸਚ ਸੰਦੇਸ਼ ਨਰ ਨਰੇਸ਼ ਸ਼ਬਦ ਤਰਾਨਾ ਏਕਾ ਘੱਲਾ, ਨਾਮ ਸਤਾਰ ਆਪ ਵਜਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਦੂਸਰ ਓਟ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮਿਲਾਵਾ ਆਤਮ ਅੰਤਰ, ਪੁਰਖ ਅਬਿਨਾਸ਼ੀ ਆਪ ਕਰਾਈਆ। ਜਿਸ ਜਨ ਜਣਾਏ ਆਪਣਾ ਮੰਤਰ, ਸੋ ਪੁਰਖ ਨਿਰੰਜਣ ਹੋਏ ਸਹਾਈਆ। ਹੰ ਬ੍ਰਹਮ ਬੁਝਾਏ ਬਸੰਤਰ, ਤ੍ਰੈਗੁਣ ਅਗਨ ਰਹਿਣ ਨਾ ਪਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤ ਬਣਾਏ ਬਣਤਰ, ਘੜਨ ਭੰਨਣਹਾਰ ਪੁਰਖ ਸਮਰਥ ਇਕ ਅਖਵਾਈਆ। ਲਹਿਣਾ ਦੇਣਾ ਚੁਕਾਏ ਗਗਨ ਗਗਨੰਤਰ, ਗਗਨ ਪਾਤਾਲਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਪਾਰਬ੍ਰਹਮ ਪ੍ਰਭ ਆਪ ਅਖਵਾਇੰਦਾ। ਦੋ ਜਹਾਨਾਂ ਬਣ ਮਲਾਹ, ਜੁਗ ਜੁਗ ਬੇੜਾ ਆਪ ਚਲਾਇੰਦਾ। ਭਗਤ ਭਗਵੰਤ ਲਏ ਉਠਾ, ਆਲਸ ਨਿੰਦਰਾ ਮਾਤ ਗਵਾਇੰਦਾ। ਏਕਾ ਅੱਖਰ ਆਪ ਪੜ੍ਹਾ, ਜਗਤ ਵਿਦਿਆ ਪੰਧ ਮੁਕਾਇੰਦਾ। ਸਾਚੇ ਪੌੜੇ ਲਏ ਚੜ੍ਹਾ, ਚੌਥੇ ਪਦ ਆਪ ਬਹਾਇੰਦਾ। ਤੀਜਾ ਲੋਚਣ ਦਏ ਖੁਲ੍ਹਾ, ਨੇਤਰ ਨੈਣਾ ਦਰਸ ਦਿਖਾਇੰਦਾ। ਦੂਈ ਦਵੈਤੀ ਦਏ ਮਿਟਾ, ਏਕਾ ਰੰਗ ਰੰਗਾਇੰਦਾ। ਇਕ ਇਕੱਲਾ ਹੋਏ ਸਹਾ, ਸਵਛ ਸਰੂਪੀ ਨਜ਼ਰੀ ਆਇੰਦਾ। ਪੰਚਮ ਮੇਲਾ ਲਏ ਮਿਲਾ, ਪੰਚਮ ਨਾਦ ਧੁੰਨ ਸੁਣਾਇੰਦਾ। ਛੇਵੇਂ ਛੱਪਰ ਛੰਨ ਡੇਰਾ ਢਾਹ, ਸਤਿ ਦਵਾਰੇ ਆਪ ਬਹਾਇੰਦਾ। ਅੱਠਵੇਂ ਅੱਠਾਂ ਤੱਤਾਂ ਲਹਿਣਾ ਦੇਣਾ ਦਏ ਚੁਕਾ, ਲੇਖਾ ਹੋਰ ਨਾ ਕੋਇ ਵਖਾਇੰਦਾ। ਨੌਂ ਦਵਾਰੇ ਪੰਧ ਮੁਕਾ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਦਸਮ ਦਵਾਰੀ ਕੁੰਡਾ ਲਾਹ, ਆਤਮ ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਦੀਵਾ ਬਾਤੀ ਆਪ ਜਗਾ, ਕਮਲਾਪਾਤੀ ਸੋਭਾ ਪਾਇੰਦਾ। ਅੰਮ੍ਰਿਤ ਝਿਰਨਾ ਆਪ ਝਿਰਾ, ਨਿਝਰ ਰਸ ਆਪ ਵਖਾਇੰਦਾ। ਸਾਚੀ ਸੇਜਾ ਆਸਣ ਲਾ, ਸਿੰਘਾਸਣ ਰੂਪ ਵਟਾਇੰਦਾ। ਭਗਤ ਭਗਵੰਤ ਲਏ ਮਿਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਸਾਚਾ ਘੋੜਾ ਦਏ ਵਖਾ, ਨਾਮ ਅਸਵ ਇਕ ਰਖਾਇੰਦਾ। ਨੇਤਰ ਨੈਣਾਂ ਕਿਸੇ ਦਿਸੇ ਨਾ, ਦੋਏ ਦੋਏ ਲੋਚਣ ਜੀਵ ਜੰਤ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰੱਖੇ ਸਦ ਠੰਡੀ ਛਾਂ, ਸਿਰ ਆਪਣਾ ਹੱਥ ਰਖਾਇੰਦਾ। ਹਰਿਜਨ ਠਾਕਰ ਹਰਿ ਹਰਿ ਮੀਤਾ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਜੁਗ ਚਲਾਏ ਆਪਣੀ ਰੀਤਾ, ਜੋਗ ਜੁਗਤ ਆਪਣੇ ਹੱਥ ਰਖਾਈਆ। ਕਾਇਆ ਮੰਦਰ ਵਖਾਏ ਠਾਕਰ ਦੇਹੁਰਾ ਮੰਦਰ ਮਸੀਤਾ, ਗੁਰਦਵਾਰ ਚਾਰ ਕੁੰਟ ਏਕਾ ਨਜ਼ਰੀ ਆਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਰਾਓ ਰੰਕ ਰਾਜ ਰਾਜਾਨ, ਸ਼ਾਹ ਪਾਤਸ਼ਾਹ ਰੱਖੇ ਥਾਉਂ ਥਾਈਆ। ਜਨ ਭਗਤਾਂ ਬਣਾਏ ਧਾਮ ਅਨਡੀਠਾ, ਅਨਡਿਠ ਰੂਪ ਵਟਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਹਰਿਜਨ ਹਰਿ ਹਰਿ ਮੇਲਾ ਜਿਉਂ ਰਾਮਾ ਸੀਤਾ, ਸੁਰਤ ਸੁਵਾਣੀ ਸ਼ਬਦ ਰੰਗ ਸਮਾਈਆ। ਕਰੇ ਖੇਲ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਮਿੱਠਾ ਕਰੇ ਕੌੜਾ ਰੀਠਾ, ਜਿਸ ਜਨ ਅੰਮ੍ਰਿਤ ਜਾਮ ਪਿਆਈਆ। ਕਲਜੁਗ ਅੰਤ ਤਪੇ ਅੰਗੀਠਾ, ਚਾਰੋਂ ਕੁੰਟ ਰਿਹਾ ਜਲਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਅਗਨੀ ਅੰਗਿਆਰ, ਪੰਜ ਤਤ ਰਿਹਾ ਜਲਾਇਆ । ਨਾ ਕੋਈ ਦੀਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਰਖਾਇਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਇਆ। ਨੌਂ ਸਤ ਧੂਆਂਧਾਰ ਰਵ ਸਸ ਮੁਖ ਸ਼ਰਮਾਇਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰ, ਉਚੀ ਕੂਕਨ ਦੇਣ ਦੁਹਾਇਆ। ਮੰਦਰ ਮਸਜਿਦ ਮਠ ਨਾ ਕੋਈ ਪਿਆਰ, ਸਾਚਾ ਸੰਗ ਨਾ ਕੋਈ ਨਿਭਾਇਆ। ਲੱਖ ਚੁਰਾਸੀ ਨਾੜ ਬਹੱਤਰ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਈ ਬਰਸਾਇਆ। ਰਸਨਾ ਜਿਹਵਾ ਪੜ੍ਹ ਪੜ੍ਹ ਜੀਵ ਜੰਤ ਗਏ ਥੱਕ, ਸਤਿਗੁਰ ਸਤਿ ਸਰੂਪ ਨਜ਼ਰ ਕਿਸੇ ਨਾ ਆਇਆ। ਕਲਜੁਗ ਕੂੜ ਕੁੜਿਆਰਾ ਸੋਇਆ ਢਕ, ਜੂਠ ਝੂਠ ਡੰਕਾ ਰਿਹਾ ਵਜਾਇਆ। ਸਚ ਸੁਚ ਨਾ ਦਿਸੇ ਕੋਈ ਫੁਲਵਾੜੀ ਪੱਤ, ਪੱਤ ਡਾਲ੍ਹੀ ਨਾ ਕੋਈ ਮਹਿਕਾਇਆ। ਦੁਰਮਤ ਮੈਲ ਨਾ ਦੇਵੇ ਕੋਈ ਕੱਟ, ਹਉਮੇ ਰੋਗ ਨਾ ਕੋਈ ਮਿਟਾਇਆ। ਹਰਿ ਭਗਤ ਹਰਿਜਨ ਵਿਰਲਾ ਬੈਠਾ ਸਥਰ ਘੱਤ, ਪੁਰਖ ਅਬਿਨਾਸ਼ੀ ਏਕਾ ਓਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਪਰਗਟਾਇਆ। ਨਾਉਂ ਪਰਗਟਾਏ ਹਰਿ ਨਿਰੰਕਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਚੌਥੇ ਜੁਗ ਕਰ ਪਸਾਰਾ, ਚਾਰ ਚਾਰ ਦਏ ਜਣਾਈਆ। ਚਾਰ ਚਾਰ ਦਏ ਹੁਲਾਰਾ, ਚਾਰ ਚਾਰ ਵੇਖ ਵਖਾਈਆ। ਨੌਂ ਨੌਂ ਇਕ ਅਖਾੜਾ, ਨੌਂ ਨੌਂ ਵੇਖੇ ਥਾਉਂ ਥਾਈਂਆ। ਸਤ ਸਤ ਹਾਹਾਕਾਰਾ, ਸਤ ਸਤ ਰਿਹਾ ਕੁਰਲਾਈਆ। ਗੁਰਮੁਖ ਵਿਰਲੇ ਦੇਵੇ ਹਰਿ ਹਰਿ ਮਤ, ਗੁਰਮਤ ਇਕ ਸਮਝਾਈਆ। ਸਾਚਾ ਮਾਰਗ ਹਰਿ ਜੂ ਦੱਸ, ਸਾਚੇ ਪੌੜੇ ਦਏ ਚੜ੍ਹਾਈਆ। ਅੰਮ੍ਰਿਤ ਆਤਮ ਦੇਵੇ ਨਿਝਰ ਰਸ, ਨਾਭੀ ਕਵਲੀ ਆਪ ਭਰਾਈਆ। ਜੋਤ ਨਿਰੰਜਣ ਕਰ ਪ੍ਰਕਾਸ਼, ਅੰਧ ਅੰਧੇਰ ਦਏ ਗਵਾਈਆ। ਆਤਮ ਸੇਜਾ ਕਰੇ ਹਾਸ ਬਿਲਾਸ, ਭਸਮੜ ਆਪਣਾ ਭੋਗੀ ਭੋਗ ਵਖਾਈਆ। ਹਰਿ ਭਗਤ ਨਾ ਹੋਏ ਕਦੇ ਉਦਾਸ, ਜਿਸ ਮਿਲਿਆ ਸੱਚਾ ਮਾਹੀਆ। ਦਿਵਸ ਰੈਣ ਵਸੇ ਪਾਸ, ਸਦਾ ਸੁਹੇਲਾ ਵਿਛੜ ਕਦੇ ਨਾ ਜਾਈਆ। ਜਨਮ ਜਨਮ ਦੀ ਬੁਝਾਏ ਪਿਆਸ, ਜਿਸ ਜਨ ਆਪਣਾ ਰਸ ਵਖਾਈਆ। ਮਾਨਸ ਜਨਮ ਹੋਏ ਰਾਸ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਨਾ ਪਾਏ ਫਾਸ, ਚਿਤਰ ਗੁਪਤ ਨਾ ਲੇਖ ਵਖਾਈਆ। ਜਿਸ ਜਨ ਗਾਇਆ ਰਸਨ ਸਵਾਸ, ਸੋਹੰ ਹਰਿ ਹਰਿ ਆਪਣਾ ਰੰਗ ਰੰਗਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਹਰਿ ਜਗਾਇਆ, ਕਰ ਕਿਰਪਾ ਗੁਣ ਨਿਧਾਨ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਆਤਮ ਅੰਤਰ ਇਕ ਗਿਆਨ। ਮਾਇਆ ਮਮਤਾ ਮੋਹ ਚੁਕਾਇਆ, ਨਾਤਾ ਤੋੜ ਪੰਜ ਸ਼ੈਤਾਨ। ਸਾਚਾ ਮੰਤਰ ਇਕ ਦ੍ਰਿੜਾਇਆ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹੰ ਬ੍ਰਹਮ ਭੇਵ ਮਿਟਾਇਆ, ਈਸ਼ ਜੀਵ ਕਰ ਕਲਿਆਣ। ਜਗਤ ਜਗਦੀਸ ਦਰਸ ਦਿਖਾਇਆ, ਗ੍ਰਹਿ ਮੰਦਰ ਕਰ ਪਰਵਾਨ। ਸਾਚਾ ਤਾਜ ਸੀਸ ਟਿਕਾਇਆ, ਲੇਖਾ ਜਾਣੇ ਦੋ ਜਹਾਨ। ਬੀਸ ਬੀਸ ਵੇਖ ਵਖਾਇਆ, ਰਾਹ ਤਕੇ ਜ਼ਿਮੀਂ ਅਸਮਾਨ। ਸਚ ਹਦੀਸ ਇਕ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਜੀਆ ਦਾਨ। ਜੀਆ ਦਾਨ ਵਸਤ ਅਮੋਲ, ਜੀਵਣ ਦਾਤਾ ਇਕ ਵਰਤਾਈਆ। ਸ਼ਬਦ ਅਗੰਮੀ ਕੰਡੇ ਤੋਲ, ਤੋਲਣਹਾਰਾ ਆਪਣੇ ਹੱਥ ਰੱਖੇ ਵਡਿਆਈਆ। ਸੁਰਤੀ
ਸ਼ਬਦੀ ਜਾਏ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਦੇਵੇ ਵਡਿਆਈ ਉਪਰ ਧੌਲ, ਹਰਿਜਨ ਸਾਚੇ ਆਪ ਉਠਾਈਆ। ਆਪਣਾ ਕੀਤਾ ਪੂਰਾ ਕਰੇ ਕੌਲ, ਗੋਬਿੰਦ ਗੁਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣਾ ਪਰਦਾ ਆਪ ਚੁਕਾਈਆ। ਪਰਦਾ ਚੁਕੌਣਾ ਅੰਤ ਕਲ, ਕਲ ਕਲਕੀ ਲੈ ਅਵਤਾਰ। ਪਰਦਾ ਚੁਕੌਣਾ ਅੰਤ ਕਲ, ਨਿਹਕਲੰਕਾ ਜਾਮਾ ਧਾਰ। ਪਰਦਾ ਚੁਕੌਣਾ ਅੰਤ ਕਲ, ਲੋਕਮਾਤ ਵਖਾਏ ਸਚਖੰਡ ਦਵਾਰ। ਪਰਦਾ ਚੁਕੌਣਾ ਅੰਤ ਕਲ, ਥਿਰ ਘਰ ਜੋਤੀ ਜੋਤ ਕਰੇ ਉਜਿਆਰ। ਪਰਦਾ ਚੁਕੌਣਾ ਅੰਤ ਕਲ, ਸੁੰਨ ਅਗੰਮ ਹੋਏ ਖ਼ਬਰਦਾਰ। ਪਰਦਾ ਚੁਕੌਣਾ ਅੰਤ ਕਲ, ਭਗਤ ਭਗਵੰਤ ਲਏ ਉਭਾਰ। ਪਰਦਾ ਚੁਕੌਣਾ ਅੰਤ ਕਲ, ਦਸਮ ਦਵਾਰੀ ਖੇਲ ਨਿਆਰ। ਪਰਦਾ ਚੁਕੌਣਾ ਅੰਤ ਕਲ, ਆਤਮ ਸੇਜਾ ਮੇਲਾ ਨਾਰੀ ਕੰਤ ਭਤਾਰ। ਪਰਦਾ ਚੁਕੌਣਾ ਅੰਤ ਕਲ, ਘਰ ਘਰ ਵਿਚ ਨਾਦ ਸੁਣਾਏ ਅਨਹਦ ਸੱਚੀ ਧੁੰਨਕਾਰ। ਪਰਦਾ ਚੁਕੌਣਾ ਅੰਤ ਕਲ, ਘਰ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਪਰਦਾ ਚੁਕੌਣਾ ਅੰਤ ਕਲ, ਲੇਖਾ ਜਾਣੇ ਈੜਾ ਪਿੰਗਲ ਸੁਖਮਨ ਟੇਢੀ ਬੰਕ ਕਰਾਏ ਪਾਰ। ਪਰਦਾ ਚੁਕੌਣਾ ਅੰਤ ਕਲ, ਨੌਂ ਦਵਾਰੇ ਵੇਖੇ ਵਾਰੋ ਵਾਰ। ਪਰਦਾ ਚੁਕੌਣਾ ਅੰਤ ਕਲ, ਪੰਚ ਦੁਸ਼ਟ ਕਾਮ ਕਰੋਧ ਲੋਭ ਮੋਹ ਹੰਕਾਰ ਕਰ ਖ਼ਵਾਰ। ਪਰਦਾ ਚੁਕੌਣਾ ਅੰਤ ਕਲ, ਗੁਰਮੁਖ ਸਾਚੇ ਕਰ ਪਿਆਰ। ਪਰਦਾ ਚੁਕੌਣਾ ਅੰਤ ਕਲ, ਕਲਜੁਗ ਕੂੜੀ ਕਿਰਿਆ ਦਏ ਨਿਵਾਰ। ਪਰਦਾ ਚੁਕੌਣਾ ਅੰਤ ਕਲ, ਜੂਠ ਝੂਠ ਕਰੇ ਪਾਰ ਕਿਨਾਰ। ਪਰਦਾ ਚੁਕੌਣਾ ਅੰਤ ਕਲ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਕਰੇ ਭਿਖਾਰ। ਪਰਦਾ ਚੁਕੌਣਾ ਅੰਤ ਕਲ, ਸੰਮਤ ਸੰਮਤੀ ਮਾਰੇ ਮਾਰ। ਪਰਦਾ ਚੁਕੌਣਾ ਅੰਤ ਕਲ, ਨਾਮ ਖੰਡਾ ਫੜ ਤੇਜ਼ ਕਟਾਰ। ਪਰਦਾ ਚੁਕੌਣਾ ਅੰਤ ਕਲ, ਚੰਡ ਪਰਚੰਡ ਵਿਚ ਬ੍ਰਹਿਮੰਡ ਏਕਾ ਵਾਰ ਦਏ ਹੁਲਾਰ। ਪਰਦਾ ਚੁਕੌਣਾ ਅੰਤ ਕਲ, ਨਵ ਖੰਡ ਸ੍ਰਿਸ਼ਟ ਸਬਾਈ ਖੰਡ ਖੰਡ ਕਰੇ ਸੰਸਾਰ। ਪਰਦਾ ਚੁਕੌਣਾ ਅੰਤ ਕਲ, ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਸਵਾਮੀ ਜਗਤ ਨਿਹਕਾਮੀ ਨਿਰਗੁਣ ਨਿਰਵੈਰ ਹੋ ਤਿਆਰ। ਪਰਦਾ ਚੁਕੌਣਾ ਅੰਤ ਕਲ, ਲੱਖ ਚੁਰਾਸੀ ਪੂਰਬ ਜਨਮ ਲੇਖਾ ਆਪਣੇ ਲੇਖੇ ਡਾਰ। ਪਰਦਾ ਚੁਕੌਣਾ ਅੰਤ ਕਲ, ਬ੍ਰਹਮਾ ਵਿਸ਼ਨ ਸ਼ਿਵ ਕਰੇ ਆਰ ਪਾਰ। ਪਰਦਾ ਚੁਕੌਣਾ ਅੰਤ ਕਲ, ਸਤਿ ਸਤਿਵਾਦੀ ਸਾਚੀ ਬੰਨ੍ਹੇ ਧਾਰ। ਪਰਦਾ ਚੁਕੌਣਾ ਅੰਤ ਕਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਹਰਿ, ਹਰਿਜਨ ਮੇਲੇ ਇਕ ਦਵਾਰ। ਇਕ ਦਵਾਰ ਸੁਹੰਜਣਾ, ਸੋਭਾਵੰਤ ਸੁਹਾਏ। ਆਦਿ ਪੁਰਖ ਆਦਿ ਨਿਰੰਜਣਾ, ਆਦਿ ਅਨਾਦੀ ਵੇਖ ਵਖਾਏ। ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਦੀਨਨ ਦੀਨ ਹੋਏ ਸਹਾਏ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਏ। ਘਰ ਮੇਲਾ ਸਾਚੇ ਸੱਜਣਾ, ਘਰ ਗੀਤ ਗੋਬਿੰਦ ਅਲਾਏ। ਲੱਖ ਚੁਰਾਸੀ ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਏ। ਕਲਜੁਗ ਕਾਲ ਨਗਾਰਾ ਸਿਰ ਤੇ ਵੱਜਣਾ, ਲੁਕਿਆ ਕੋਇ ਰਹੇ ਨਾ ਰਾਏ। ਤਖ਼ਤ ਤਾਜ ਸ਼ਾਹ ਸੁਲਤਾਨਾਂ ਤਜਣਾ, ਤਖ਼ਤ ਨਿਵਾਸੀ ਹੁਕਮ ਸੁਣਾਏ। ਮਨਮੁਖ ਪਰਦਾ ਕਿਸੇ ਨਾ ਕੱਜਣਾ, ਗੁਰ ਸਤਿਗੁਰ ਨਾ ਕੋਇ ਸਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਏ। ਹਰਿਜਨ ਵੇਖ ਵਖਾਣ ਦਾ, ਇਕ ਇਕੱਲਾ ਹਰਿ ਮਿਹਰਵਾਨ। ਜੁਗ ਜੁਗ ਲੇਖਾ ਜਾਣੇ ਦੋ ਜਹਾਨ ਦਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਲੱਖ ਚੁਰਾਸੀ ਖੇਲ ਸ੍ਰੀ ਭਗਵਾਨ ਦਾ, ਘਟ ਘਟ ਵਸੇ ਗੁਣ ਨਿਧਾਨ। ਕਲਜੁਗ ਕੂੜ
ਕੁੜਿਆਰਾ ਖ਼ਾਕ ਛਾਣਦਾ, ਪੰਜ ਸ਼ੈਤਾਨਾਂ ਬੇ ਈਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬਾਲ ਅੰਞਾਣ। ਹਰਿਜਨ ਬਾਲ ਅੰਞਾਣਾ, ਗੁਰ ਸਤਿਗੁਰ ਵੇਖ ਵਖਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਚਾਰ ਵਰਨ ਮਿਲੇ ਵਡਿਆਈਆ। ਇਕ ਵਖਾਏ ਪਦ ਨਿਰਬਾਣਾ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਸਤਿ ਸਤਿਵਾਦੀ ਸਾਚਾ ਰਾਣਾ, ਰਾਜਨ ਰਾਜ ਇਕ ਕਮਾਈਆ। ਕਲਜੁਗ ਵਰਤੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਗਾਏ ਅਗੰਮੀ ਗਾਨਾ, ਸੋਹੰ ਸ਼ਬਦ ਹਰਿ ਪੜ੍ਹਾਈਆ। ਏਥੇ ਓਥੇ ਦੇਵੇ ਮਾਣਾ, ਦੋਏ ਦੋਏ ਲੇਖਾ ਆਪ ਮੁਕਾਈਆ। ਆਵਣ ਜਾਵਣ ਚੁੱਕੇ ਕਾਣਾ, ਮਾਤ ਗਰਭ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਏਕਾ ਗੁਰ, ਆਦਿ ਜੁਗਾਦਿ ਸਮਾਇਆ। ਜਿਸ ਮਸਤਕ ਲੇਖਾ ਲਿਖਿਆ ਧੁਰ, ਤਿਸ ਜਨ ਹਰਿ ਹਰਿ ਲਏ ਮਿਲਾਇਆ। ਸਤਿ ਪ੍ਰੀਤੀ ਜਾਏ ਜੁੜ, ਨਾ ਕੋਈ ਸਕੇ ਤੋੜ ਤੁੜਾਇਆ । ਅੰਤਮ ਅੰਤ ਗੁਰ ਸਤਿਗੁਰ ਜਾਏ ਬੌਹੜ, ਗੁਰਮੁਖ ਸਾਚੇ ਵੇਖ ਵਖਾਇਆ। ਜਨਮ ਜਨਮ ਦੀ ਬੁਝਾਏ ਔੜ, ਜਗਤ ਤ੍ਰਿਸ਼ਨਾ ਭੁੱਖ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜੀਵਣ ਜੀਵਤ ਜੀਵਤ ਮੁਕਤ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦ ਪਰਗਟਾਏ ਮੰਤਰ, ਸਾਚੇ ਸੰਤ ਆਪ ਸੁਣਾਇਆ।
੫ ਚੇਤ ੨੦੧੮ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾਂ ਜ਼ਿਲਾ ਕਰਨਾਲ
ਸਰਬ ਕਲ ਹਰਿ ਸਮਰਥ, ਇਕ ਇਕੱਲਾ ਭੇਵ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਗੰਮੀ ਚਲਾਏ ਰਥ, ਨਿਰਵੈਰ ਪੁਰਖ ਸੇਵ ਕਮਾਇੰਦਾ। ਆਪ ਪਰਗਟਾਏ ਦਇਆ ਕਮਾਏ ਆਪਣੀ ਵਥ, ਸਚ ਸਮਗਰੀ ਆਪਣੇ ਹੱਥ ਰਖਾਇੰਦਾ। ਸਚਖੰਡ ਦਵਾਰਾ ਏਕੰਕਾਰਾ ਸਚ ਮਹੱਲੇ ਰਿਹਾ ਵਸ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਸਚਖੰਡ ਦਵਾਰਾ ਹਰਿ ਕਰ ਪਸਾਰਾ, ਦਰ ਘਰ ਸਾਚਾ ਆਪ ਸੁਹਾਈਆ। ਪੁਰਖ ਅਕਾਲ ਹੋ ਉਜਿਆਰਾ, ਅਨਭਵ ਆਪਣਾ ਪਰਕਾਸ਼ ਧਰਾਈਆ। ਅਲਖ ਅਗੋਚਰ ਖੇਲ ਨਿਆਰਾ, ਜੋਤੀ ਨੂਰ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਹੁਕਮੀ ਹੁਕਮ ਸ਼ਬਦ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਈਆ। ਪੁਰਖ ਅਬਿਨਾਸ਼ੀ ਖੇਲ ਨਿਰਾਲੀ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪ ਕਰਾਇੰਦਾ। ਲੇਖਾ ਜਾਣੇ ਦੋ ਜਹਾਨ ਦੋ ਜਹਾਨਾਂ ਵਾਲੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗਾ ਜੁਗੰਤਰ ਚਾਲ ਨਿਰਾਲੀ, ਦਿਸ ਕਿਸੇ ਨਾ ਆਇੰਦਾ। ਦੀਨ ਦੁਨੀ ਏਕਾ ਵਾਲੀ, ਦਰਦ ਦੁਖ ਭੈ ਭੰਜਨ ਆਪਣੀ ਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਛੱਪਰ ਛੰਨ ਨਾ ਕੋਇ ਛੁਹਾਈਆ। ਸੋ ਪੁਰਖ ਨਿਰੰਜਣ ਬੈਠਾ ਏਕਾ ਕੰਤ,
ਹਰਿ ਪੁਰਖ ਨਿਰੰਜਣ ਨਾਰੀ ਨਰ ਨਰਾਇਣ ਰੂਪ ਵਟਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਆਦਿ ਨਿਰੰਜਣ ਜੋਬਨਵੰਤ, ਨੂਰ ਨੁਰਾਨਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਬੰਧਨ ਪਾਈਆ। ਸ੍ਰੀ ਭਗਵਾਨ ਆਪ ਪਰਗਟਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਰਖਾਈਆ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਏ ਵਡਿਆਈਆ। ਸਚਖੰਡ ਦਵਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਇੰਦਾ। ਦੀਪਕ ਜੋਤ ਪਰਕਾਸ਼ ਕਰੇ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਨਿਰਗੁਣ ਬਣੇ ਸਾਚਾ ਸੱਜਣਾ, ਸਗਲਾ ਸੰਗ ਵਖਾਇੰਦਾ। ਨਾ ਘੜਿਆ ਨਾ ਭੱਜਣਾ, ਘੜਨ ਭੰਨਣਹਾਰ ਆਪਣੀ ਕਲ ਵਰਤਾਇੰਦਾ। ਥਿਰ ਘਰ ਨਿਵਾਸੀ ਆਪੇ ਜਾਣੇ ਆਪਣਾ ਸਾਚਾ ਮਜਨਾ, ਸਰ ਸਰੋਵਰ ਏਕਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਸਾਚੀ ਧਾਰ, ਪੁਰਖ ਅਕਾਲ ਆਪ ਚਲਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੂਰਜ ਚੰਨ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਸੁਹਾਈਆ। ਗਗਨ ਪਾਤਾਲ ਨਾ ਕੋਇ ਆਧਾਰ, ਲੋਆਂ ਪੁਰੀਆਂ ਨਾ ਬੰਧਨ ਪਾਈਆ। ਕਰੇ ਖੇਲ ਅਪਰ ਅਪਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਆਪਣੀ ਇਛਿਆ ਆਪ ਵਿਚਾਰ, ਆਪਣਾ ਬਲ ਆਪ ਧਰਾਈਆ। ਮਾਤ ਪਿਤ ਨਾ ਕੋਇ ਪਿਆਰ, ਪੂਤ ਸਪੂਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਸਣ ਸਿੰਘਾਸਣ ਆਪ ਸੁਹਾਈਆ। ਸਚਖੰਡ ਦਵਾਰੇ ਆਪੇ ਵੜਿਆ, ਨਿਰਗੁਣ ਰੂਪ ਪੁਰਖ ਅਗੰਮ। ਘਾੜਤ ਘੜਨ ਨਾ ਕਿਸੇ ਘੜਿਆ, ਮਾਤਾ ਕੁੱਖ ਨਾ ਪਿਆ ਜੰਮ। ਆਪਣੇ ਪੌੜੇ ਆਪੇ ਚੜ੍ਹਿਆ, ਪਾਰਬ੍ਰਹਮ ਪ੍ਰਭ ਆਪਣਾ ਬੇੜਾ ਬੰਨ੍ਹ। ਆਪਣਾ ਅਖਸ਼ਰ ਆਪੇ ਪੜ੍ਹਿਆ, ਆਪੇ ਰਿਹਾ ਮੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਨਿਵਾਸੀ ਇਕ ਭਗਵਨ। ਸ੍ਰੀ ਭਗਵਾਨ ਸਚਖੰਡ ਦਵਾਰ ਸੁਹਾਇੰਦਾ, ਸੋਭਾਵੰਤ ਏਕੰਕਾਰ। ਤਖ਼ਤ ਨਿਵਾਸੀ ਤਖ਼ਤ ਉਪਾਇੰਦਾ, ਆਪ ਆਪਣੀ ਕਿਰਪਾ ਧਾਰ। ਪਾਵਾ ਚੂਲ ਨਾ ਕੋਇ ਰਖਾਇੰਦਾ, ਨਾ ਕੋਈ ਬਾਢੀ ਕਰੇ ਵਿਚਾਰ। ਨੇਤਰ ਲੋਚਣ ਨੈਣ ਦਿਸ ਕਿਸੇ ਨਾ ਆਇੰਦਾ, ਅਨਡਿਠ ਖੇਲ ਕਰੇ ਕਰਤਾਰ। ਕਾਗਦ ਕ਼ਲਮ ਭੇਵ ਨਾ ਪਾਇੰਦਾ, ਲਿਖ ਲਿਖ ਕੋਇ ਨਾ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਖੋਲ੍ਹੇ ਇਕ ਕਿਵਾੜ। ਸਚਖੰਡ ਦਵਾਰਾ ਖੋਲ੍ਹਿਆ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ। ਆਦਿ ਜੁਗਾਦਿ ਰਹੇ ਅਡੋਲਿਆ, ਨਿਰਗੁਣ ਰੂਪ ਹੋ ਵਿਸਮਾਦ। ਆਪਣਾ ਨਾਉਂ ਨਿਰੰਕਾਰ ਆਪੇ ਬੋਲਿਆ, ਆਪ ਜਣਾਏ ਬੋਧ ਅਗਾਧ। ਆਪਣੇ ਕੰਡੇ ਆਪੇ ਤੋਲਿਆ, ਆਪ ਆਪਾ ਵਿਚੋਂ ਕਾਢ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਇਕ ਵਜਾਏ ਸਾਚਾ ਨਾਦ। ਸਾਚਾ ਨਾਦ ਸਚਖੰਡ ਨਿਵਾਸੀ, ਏਕਾ ਏਕ ਉਪਾਈਆ। ਆਪਣੇ ਮੰਡਲ ਆਪੇ ਪਾਵੇ ਰਾਸੀ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਜੋਤ ਜੋਤ ਪਰਕਾਸੀ, ਅਨਭਵ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ ਨਰ ਨਰੇਸ਼ ਆਪ ਸੁਣਾਈਆ। ਸਚ ਸੰਦੇਸ਼ ਹਰਿ ਨਿਰੰਕਾਰਾ, ਆਪਣਾ ਆਪ ਉਪਾਇੰਦਾ। ਆਪਣਾ ਨਾਉਂ ਕਰ ਉਜਿਆਰਾ, ਆਪੇ ਵੇਖ ਵਖਾਇੰਦਾ। ਸਚਖੰਡ
ਖੰਡ ਸਚ ਏਕਾ ਕਾਰਾ, ਥਿਰ ਘਰ ਆਪਣਾ ਰੂਪ ਧਰਾਇੰਦਾ। ਸ਼ਬਦ ਅਨਾਦੀ ਸਤਿ ਜੈਕਾਰਾ, ਸਤਿ ਬ੍ਰਹਿਮਾਦੀ ਆਪ ਬਣਾਇੰਦਾ। ਏਕਾ ਦੇਵੇ ਸਾਚੀ ਦਾਦੀ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦਵਾਰਾ ਆਪਣਾ ਆਪ ਜਣਾਇੰਦਾ। ਥਿਰ ਘਰ ਦਵਾਰਾ ਕਰ ਤਿਆਰ, ਘਰ ਘਰ ਵਿਚ ਲਏ ਪਰਗਟਾਈਆ। ਸਚਖੰਡ ਸੋਹੇ ਹਰਿ ਨਿਰੰਕਾਰ, ਥਿਰ ਘਰ ਸਾਚਾ ਸ਼ਬਦ ਬਹਾਈਆ। ਪਿਤਾ ਪੂਤ ਏਕਾ ਧਾਰ, ਨਿਰਾਕਾਰ ਆਪ ਚਲਾਈਆ। ਲਿਖਣ ਪੜ੍ਹਨ ਤੋਂ ਵਸਿਆ ਬਾਹਰ, ਲੇਖਾ ਲੇਖ ਨਾ ਕੋਇ ਵਖਾਈਆ। ਆਪਣੀ ਕਰਨੀ ਕਰੇ ਕਰਨਹਾਰ, ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਇਛਿਆ ਬਣ ਵਰਤਾਰ, ਸਾਚੀ ਭਿਛਿਆ ਇਕ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਏਕਾ ਥਾਈਂਆ। ਏਕਾ ਬੰਧਨ ਹਰਿ ਨਿਰੰਕਾਰ, ਸ਼ਬਦੀ ਡੋਰੀ ਤੰਦ ਬੰਧਾਈਆ। ਅੰਤਰ ਆਤਮ ਇਕ ਧੁੰਨਕਾਰ, ਸ਼ਬਦ ਅਨਾਦੀ ਨਾਦ ਸੁਣਾਈਆ। ਧੁਰ ਫ਼ਰਮਾਨਾ ਬੋਲ ਜੈਕਾਰ, ਸਾਚਾ ਰਾਣਾ ਆਪ ਸਮਝਾਈਆ। ਭੁਲ ਨਾ ਜਾਣਾ ਬਣ ਗਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਨਾ ਭੁੱਲਣਾ, ਹਰਿ ਸਾਚਾ ਸਚ ਜਣਾਇੰਦਾ। ਏਕਾ ਕੰਡੇ ਤੁਲਣਾ, ਹਰਿ ਹਰਿ ਆਪਣਾ ਕੰਡਾ ਇਕ ਵਖਾਇੰਦਾ। ਚਰਨ ਪ੍ਰੀਤੀ ਘੋਲ ਘੁਲਨਾ, ਘੋਲੀ ਘੋਲ ਏਹ ਸਮਝਾਇੰਦਾ। ਆਦਿ ਅੰਤ ਪਾਏ ਮੁਲਨਾ, ਅਮੁਲ ਆਪਣੀ ਖੇਲ ਖਿਲਾਇੰਦਾ। ਤ੍ਰੈ ਤ੍ਰੈਗੁਣ ਤ੍ਰੈ ਤ੍ਰੈ ਵੇਸ ਲੱਖ ਚੁਰਾਸੀ ਫਲਨਾ ਫੁਲਨਾ, ਫੁਲ ਫੁਲਵਾੜੀ ਪੱਤ ਡਾਲ੍ਹ ਆਪ ਮਹਿਕਾਇੰਦਾ। ਲੋਕਮਾਤ ਪੰਜ ਤਤ ਨਿਸ਼ਾਨ ਝੁਲਣਾ, ਸਾਚੀ ਸੇਵਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹਰਿ, ਧੁਰ ਫ਼ਰਮਾਨਾ ਆਪ ਜਣਾਇੰਦਾ। ਧੁਰ ਫ਼ਰਮਾਨਾ ਹਰਿ ਜਣਾਇਆ, ਲੇਖਾ ਲਿਖਤ ਵਿਚ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਘਾੜਨ ਲਏ ਘੜਾਇਆ, ਤ੍ਰੈਗੁਣ ਮਾਇਆ ਬੰਧਨ ਪਾਈਆ। ਪੰਜ ਤੱਤ ਲਏ ਉਪਾਇਆ, ਤਤਵ ਤਤ ਇਕ ਰਖਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇਆ, ਨਿਰਗੁਣ ਆਪਣਾ ਰੂਪ ਵਟਾਈਆ। ਸਰਗੁਣ ਮੇਲਾ ਸਹਿਜ ਸੁਭਾਇਆ, ਆਤਮ ਜੋਤੀ ਬ੍ਰਹਮ ਟਿਕਾਈਆ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਡੇਰਾ ਲਾਇਆ, ਘਰ ਘਰ ਵਿਚ ਸੋਭਾ ਪਾਈਆ। ਸ਼ਬਦ ਅਨਾਦਿ ਧੁੰਨ ਆਪ ਵਜਾਇਆ, ਅਨਹਦ ਸਾਚੀ ਸੇਵ ਵਖਾਈਆ। ਨੌਂ ਦਵਾਰੇ ਖੋਜ ਖੁਜਾਇਆ, ਜਗਤ ਤ੍ਰਿਸ਼ਨਾ ਵਿਚ ਫਿਰਾਈਆ। ਆਸਾ ਮਨਸਾ ਮੇਲ ਮਿਲਾਇਆ, ਪੰਚਮ ਏਕਾ ਰੰਗ ਵਖਾਈਆ। ਸਾਚਾ ਢੋਲਾ ਆਪਣਾ ਸੋਹਲਾ ਆਪਣੇ ਹੱਥ ਰਖਾਇਆ, ਦੂਸਰ ਦੇਵੇ ਨਾ ਕੋਇ ਵਡਿਆਈਆ। ਨਾਮ ਵਿਚੋਲਾ ਵਿਚ ਬਹਾਇਆ, ਉਪਰ ਆਪਣਾ ਪਰਦਾ ਪਾਈਆ। ਕਾਇਆ ਚੋਲਾ ਵੇਖ ਵਖਾਇਆ, ਹੱਡ ਮਾਸ ਨਾੜੀ ਰਤ ਬੂੰਦ ਰਕਤ ਦਏ ਵਡਿਆਈਆ। ਪਰਦਾ ਉਹਲਾ ਨਾ ਸਕੇ ਕੋਇ ਚੁਕਾਇਆ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਅੰਦਰ ਬੈਠਾ ਵੜ, ਸਰਗੁਣ ਆਪਣੇ ਕਾਰੇ ਲਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਪੰਜ ਤਤ ਕਾਇਆ ਖੇਲ ਖਿਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਤਾਰ ਸਤਾਰ ਆਪ ਹਿਲਾਇੰਦਾ। ਬ੍ਰਹਮਾ ਦੇਵੇ ਸ਼ਬਦ ਆਧਾਰ, ਏਕਾ ਨਾਦ ਸੁਣਾਇੰਦਾ। ਆਪਣਾ ਅੱਖਰ ਵੇਦ ਚਾਰ, ਵੇਦ ਚਾਰ ਏਕਾ ਅਖਰ ਗੁਣ ਗਾਇੰਦਾ। ਏਕਾ ਅੱਖਰ ਸਤਿ ਭੰਡਾਰ, ਸਤਿ ਭੰਡਾਰ
ਵਿਸ਼ਨੂੰ ਝੋਲੀ ਪਾਇੰਦਾ। ਏਕਾ ਅੱਖਰ ਦਏ ਸੰਘਾਰ, ਸ਼ੰਕਰ ਏਕਾ ਅੱਖਰ ਮੁੱਲ ਰਖਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਸਾਚਾ ਮਾਰਗ ਆਪ ਲਗਾਇੰਦਾ। ਲੱਖ ਚੁਰਾਸੀ ਵਿਚ ਸੰਸਾਰ, ਈਸ਼ ਜੀਵ ਮੇਲ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਨਾਰ ਭਤਾਰ, ਕੰਤ ਸੁਹਾਗੀ ਖੇਲ ਖਿਲਾਇੰਦਾ। ਵੰਡਣ ਵੰਡ ਵੰਡਾਏ ਆਪ ਕਰਤਾਰ, ਸਾਚਾ ਹਿੱਸਾ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਰ ਵਿਚਾਰ, ਜੁਗ ਚੌਕੜੀ ਬੰਧਨ ਪਾਇੰਦਾ। ਨਿਰਗੁਣ ਸਰਗੁਣ ਹੋਏ ਉਜਿਆਰ, ਗੁਰ ਅਵਤਾਰ ਖੇਲ ਖਿਲਾਇੰਦਾ। ਸ਼ਬਦ ਨਾਮ ਕਰ ਪੁਕਾਰ, ਆਪਣਾ ਰੂਪ ਆਪ ਦਰਸਾਇੰਦਾ। ਭਗਤ ਭਗਵੰਤ ਲਏ ਉਭਾਰ, ਸੰਤ ਸਾਜਣ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਦੂਈ ਦਵੈਤੀ ਮੇਟ ਮਿਟਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਏਕਾ ਹਰਿ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਅਕਲ ਕਲ ਹਰਿ ਧਾਰ, ਧਰਨੀ ਧਰਤ ਧਵਲ ਵੇਖ ਵਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਇਣ ਆਪਣੀ ਵਾਰ, ਗੀਤਾ ਗਿਆਨ ਆਪ ਸਮਝਾਈਆ। ਅੰਜੀਲ ਕ਼ੁਰਾਨ ਕਰਨ ਪੁਕਾਰ, ਤੀਸ ਬਤੀਸਾ ਦਏ ਦੁਹਾਈਆ। ਖਾਣੀ ਬਾਣੀ ਇਕ ਵਿਚਾਰ, ਬੋਧ ਅਗਾਧ ਭੇਵ ਖੁਲ੍ਹਾਈਆ। ਧੁਰ ਦੀ ਬਾਣੀ ਬਾਣ ਮਾਰੇ ਨਿਆਰ, ਤੀਰ ਨਿਰਾਲਾ ਆਪ ਚਲਾਈਆ। ਗੁਰ ਸਤਿਗੁਰ ਪਾਵੇ ਸਾਚੀ ਸਾਰ, ਦੂਸਰ ਅਵਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗ ਕਰਤਾ ਆਪਣਾ ਬੰਧਨ ਆਪੇ ਪਾਈਆ। ਸਾਚਾ ਬੰਧਨ ਹਰਿ ਨਿਰੰਕਾਰ, ਜੁਗ ਚੌਕੜੀ ਆਪ ਰਖਾਇੰਦਾ। ਪਰਗਟ ਹੋ ਵਿਚ ਸੰਸਾਰ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ, ਜਾਏ ਪੈਜ ਸੁਆਰ, ਦੁਸ਼ਟ ਹੰਕਾਰੀ ਮੇਟ ਮਿਟਾਇੰਦਾ। ਗ਼ਰੀਬ ਨਿਮਾਣਿਆਂ ਲਏ ਉਭਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਹਉਮੇਂ ਹੰਗਤਾ ਗੜ੍ਹ ਤੋੜ ਹੰਕਾਰ, ਸਾਚੀ ਸੰਗਤਾ ਮੇਲ ਮਿਲਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਧੂਆਂਧਾਰ, ਸੱਤਾਂ ਦੀਪਾਂ ਚੰਦ ਨਾ ਕੋਇ ਚੜ੍ਹਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਲਾਇੰਦਾ। ਆਤਮ ਅੰਤਰ ਨਾ ਕਰੇ ਕੋਇ ਵਿਚਾਰ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰ ਸੁਹਾਵਣਾ, ਹਰਿ ਸਾਚਾ ਸਚ ਸੁਹਾਈਆ। ਜੁਗ ਜੁਗ ਆਪਣਾ ਵੇਸ ਵਟਾਵਣਾ, ਨਿਰਗੁਣ ਸਰਗੁਣ ਰੂਪ ਧਰਾਈਆ। ਕਲਜੁਗ ਅੰਤਮ ਭੇਵ ਖੁਲ੍ਹਾਵਣਾ, ਜੋਤੀ ਜੋਤ ਕਰ ਰੁਸ਼ਨਾਈਆ। ਕਿਲਾ ਕੋਟ ਨਾ ਕੋਇ ਵਖਾਵਣਾ, ਸਾਢੇ ਤਿੰਨ ਹੱਥ ਏਕਾ ਮੰਦਰ ਆਪ ਵਡਿਆਈਆ। ਖੜਗ ਖੰਡਾ ਹੱਥ ਨਾ ਕੋਇ ਚਮਕਾਵਣਾ, ਨਾਮ ਖੰਡਾ ਇਕ ਰਖਾਈਆ। ਬ੍ਰਹਿਮੰਡਾਂ ਵੰਡ ਵੰਡਾਵਣਾ, ਜੇਰਜ ਅੰਡਾਂ ਵੇਖੇ ਥਾਉਂ ਥਾਈਂਆ। ਭੇਖ ਪਖੰਡਾ ਆਪ ਗਵਾਵਣਾ, ਜਗਤ ਵਿਕਾਰਾ ਮੇਟੇ ਝੂਠੀ ਛਾਹੀਆ। ਸਾਚਾ ਛੰਦ ਇਕ ਸੁਣਾਵਣਾ, ਪੁਰਖ ਅਕਾਲ ਦੀਨ ਦਿਆਲ ਜੈ ਜੈਕਾਰ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪਾ ਸ਼ਾਹੋ ਭੂਪਾ, ਸੋ ਪੁਰਖ ਨਿਰੰਜਣ ਆਪ ਧਰਾਇੰਦਾ। ਵਸਣਹਾਰਾ ਚਾਰੇ ਕੂੰਟਾਂ, ਦਹਿ ਦਿਸ਼ਾ ਫੇਰੀ ਪਾਇੰਦਾ। ਜਨ ਭਗਤਾਂ ਉਪਰ ਆਪੇ
ਤੁਠਾ, ਦੇ ਦਰਸ ਆਤਮ ਅੰਤਰ ਤ੍ਰਿਖਾ ਬੁਝਾਇੰਦਾ। ਅੰਮ੍ਰਿਤ ਆਤਮ ਦੇਵੇ ਘੁੱਟਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਚਾਰੇ ਵਰਨਾਂ ਲਏ ਉਠਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ। ਨੌਂ ਖੰਡ ਪ੍ਰਿਥਮੀ ਮੇਲ ਮਿਲਾਇਆ, ਸਤਾਂ ਦੀਪਾਂ ਏਕਾ ਧਾਰ। ਊਚ ਨੀਚ ਕੋਈ ਰਹਿਣ ਨਾ ਪਾਇਆ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਬਹਾਏ ਇਕ ਦਰਬਾਰ। ਏਕਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇਆ, ਸੋ ਪੁਰਖ ਨਿਰੰਜਣ ਹੋਇਆ ਖ਼ਬਰਦਾਰ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਉਠਾਇਆ, ਸੋਇਆ ਰਹੇ ਨਾ ਕੋਇ ਵਿਚ ਸੰਸਾਰ। ਨਾਦ ਬ੍ਰਹਿਮਾਦਿ ਆਪ ਵਜਾਇਆ, ਸ਼ਬਦੀ ਸ਼ਬਦ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਕਰੇ ਕਰਾਏ ਸਾਚੀ ਕਾਰ। ਕਲਜੁਗ ਕਾਰ ਕਮਾਇੰਦਾ, ਖ਼ਾਲਕ ਖ਼ਲਕ ਰੂਪ ਭਗਵਾਨ। ਮੁਕਾਮੇ ਹੱਕ ਵੇਖ ਵਖਾਇੰਦਾ, ਲੱਖ ਚੁਰਾਸੀ ਜੀਵ ਸ਼ੈਤਾਨ। ਐਨਲਹਕ ਨਾਅਰਾ ਲਾਇੰਦਾ, ਤੌਫ਼ੀਕ਼ ਖ਼ੁਦਾਏ ਇਕ ਮਿਹਬਾਨ। ਲਾਸ਼ਰੀਕ ਖੇਲ ਖਿਲਾਇੰਦਾ, ਲੇਖਾ ਜਾਣੇ ਦੋ ਜਹਾਨ। ਰਾਮ ਨਾਮ ਆਪ ਪਰਗਟਾਇੰਦਾ, ਘਟ ਘਟ ਹੋਇਆ ਜਾਣੀ ਜਾਣ। ਜੋਤੀ ਜਾਮਾ ਭੇਖ ਵਟਾਇੰਦਾ, ਸ਼ਾਹੋ ਭੂਪ ਵਡ ਸੁਲਤਾਨ। ਕੋਟਨ ਕੋਟੀ ਜੀਵ ਤਰਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਮੇਟੇ ਝੂਠ ਦੁਕਾਨ। ਪੰਚਮ ਨਾਤਾ ਤੋੜਨਾ, ਪੰਚ ਵਿਕਾਰਾ ਰਹਿਣ ਨਾ ਪਾਈਆ। ਪੰਚਮ ਸ਼ਬਦ ਸ਼ਬਦੀ ਸੰਗ ਜੋੜਨਾ, ਸੁਰਤ ਸ਼ਬਦ ਮੇਲ ਮਿਲਾਈਆ। ਕਰੇ ਪਰਕਾਸ਼ ਅੰਧ ਘੋਰਨਾ, ਅੰਧ ਅੰਧੇਰਾ ਦਏ ਗਵਾਈਆ। ਕੂੜੀ ਕਿਰਿਆ ਪਾਏ ਸ਼ੋਰਨਾ, ਸਚ ਸੁੱਚ ਆਪ ਪਰਗਟਾਈਆ। ਕਲਜੁਗ ਆਪਣੀ ਹੱਥੀਂ ਲੋਕਮਾਤ ਵਿਚੋਂ ਤੋਰਨਾ, ਵੇਲਾ ਅੰਤ ਦਏ ਮੁਕਾਈਆ। ਸਤਿਜੁਗ ਸਾਚਾ ਹਰਿਜਨ ਸਾਚੇ ਬੌਹੜਨਾ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਹੱਥ ਰੱਖ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਨਿਰੰਕਾਰ ਵਿਚ ਸੰਸਾਰ, ਜੋਤੀ ਸ਼ਬਦੀ ਸ਼ਬਦ ਜੋਤ ਜੋਤ ਜੋਤ ਰੁਸ਼ਨਾਈਆ।
੫ ਚੇਤ ੨੦੧੮ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ ਜ਼ਿਲਾ ਕਰਨਾਲ
ਸਚਖੰਡ ਦਵਾਰਾ ਸੋਹੇ ਘਰ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਸੁਹਾਇੰਦਾ। ਥਿਰ ਘਰ ਨਿਵਾਸੀ ਨਿਰਾਕਾਰ ਅੰਦਰ ਬੈਠਾ ਵੜ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਵੇਸ ਧਰ, ਧਰਨੀ ਧਰਤ ਧਵਲ ਲੋਕਮਾਤ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਚ ਸੁਹੰਜਣਾ, ਹਰਿ ਸਾਚਾ ਸਚ ਸੁਹਾਏ। ਜੋਤ ਜਗਾਏ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਰਖਾਏ। ਜੁਗਾ ਜੁਗੰਤਰ ਦਰਦ ਦੁਖ ਭੈ ਭੰਜਣਾ, ਭਵ ਸਾਗਰ ਵੇਖ ਵਖਾਏ। ਹਰਿਜਨ ਵੇਖੇ ਸਾਚੇ ਸੱਜਣਾ,
ਨਿਤ ਨਵਿਤ ਖੇਲ ਖਿਲਾਏ। ਭਗਤ ਭਗਵੰਤ ਨੇਤਰ ਨਾਮ ਪਾਏ ਕੱਜਲਾ, ਅਗਿਆਨ ਅੰਧੇਰ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਾਨ ਥਨੰਤਰ ਇਕ ਸੁਹਾਏ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਬਣਤ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣਾਏ ਏਕਾ ਮੰਤ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਤ੍ਰੈਗੁਣ ਅਤੀਤਾ ਬਣੇ ਕੰਤ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਹਰਿ ਵਡਿਆਇੰਦਾ, ਆਦਿ ਜੁਗਾਦੀ ਸਾਚੀ ਕਾਰ। ਸਚਖੰਡ ਦਵਾਰੇ ਸੋਭਾ ਪਾਇੰਦਾ, ਨਿਰਗੁਣ ਨੂਰ ਨੂਰ ਉਜਿਆਰ। ਥਿਰ ਘਰ ਆਪਣਾ ਬੰਕ ਸੁਹਾਇੰਦਾ, ਪੁਰਖ ਅਕਾਲ ਖੋਲ੍ਹ ਕਿਵਾੜ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਆਸਣ ਲਾਇੰਦਾ, ਗਗਨ ਪਾਤਾਲਾਂ ਪਾਵੇ ਸਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਜੁਗਾ ਜੁਗੰਤਰ ਲੈ ਅਵਤਾਰ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਧੁਰ ਦਰਗਾਹੀ ਬੇਐਬ ਪਰਵਰਦਿਗਾਰ। ਵੇਦ ਕਤੇਬ ਸ਼ਾਸਤਰ ਸਿਮਰਤ ਆਪਣੀ ਕਾਰੇ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚਖੰਡ ਦਵਾਰੇ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਸਣ ਲਾਈਆ। ਸਤਿ ਸਰੂਪੀ ਸ਼ਾਹੋ ਭੂਪੀ ਬਣ ਮਲਾਹ, ਜੁਗ ਜੁਗ ਆਪਣਾ ਬੇੜਾ ਆਪ ਚਲਾਈਆ। ਨਿਰਗੁਣ ਸਰਗੁਣ ਖੇਲ ਖਿਲਾ, ਮੇਲ ਮਿਲਾਵਾ ਸਹਿਜ ਸੁਭਾ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦ ਅਨਾਦੀ ਨਾਦ ਵਜਾ, ਧੁਰ ਦੀ ਬਾਣੀ ਬਾਣ ਲਗਾ, ਬੋਧ ਅਗਾਧ ਕਰੇ ਪੜ੍ਹਾਈਆ । ਭਗਤ ਭਗਵੰਤ ਲਏ ਉਠਾ, ਆਤਮ ਅੰਤਰ ਬੂਝ ਬੁਝਾ, ਦੂਈ ਦਵੈਤੀ ਪਰਦਾ ਦਏ ਚੁਕਾਈਆ। ਸੰਤ ਕੰਤ ਲਏ ਮਿਲਾ, ਅੰਮ੍ਰਿਤ ਆਤਮ ਜਾਮ ਪਿਆ, ਨਿਝਰ ਝਿਰਨਾ ਦਏ ਝਿਰਾਈਆ। ਗੁਰਮੁਖ ਗੁਰ ਗੁਰ ਵੇਖੇ ਥਾਉਂ ਥਾਂ, ਦੋ ਜਹਾਨਾਂ ਫੇਰਾ ਪਾ, ਨਵ ਸਤ ਫੇਰਾ ਪਾਈਆ। ਗੁਰਮੁਖ ਗੁਰਸਿਖ ਲੇਖਾ ਜਾਣੇ ਪਿਤਾ ਮਾਂ, ਹਰਿਜਨ ਉਠਾਏ ਪਕੜ ਬਾਂਹ, ਆਲਸ ਨਿੰਦਰਾ ਦਏ ਮਿਟਾਈਆ। ਇਕ ਜਪਾਏ ਆਪਣਾ ਨਾਂ, ਹੋਏ ਸਹਾਈ ਸਭਨਾ ਥਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਲੋਕਮਾਤ ਵੇਸ ਧਰਾਈਆ। ਲੋਕਮਾਤ ਵੇਸ ਅਵੱਲਾ, ਸੋ ਪੁਰਖ ਨਿਰੰਜਨ ਆਪ ਕਰਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਆਦਿ ਅੰਤ ਮਧ ਆਪਣੀ ਖੇਲ ਖਿਲਾਇੰਦਾ। ਜਨ ਭਗਤ ਫੜਾਏ ਆਪਣਾ ਪੱਲਾ, ਨਾਮ ਪੱਲੂ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਇੰਦਾ, ਸਚਖੰਡ ਨਿਵਾਸੀ ਏਕੰਕਾਰ। ਭਗਤ ਭਗਵੰਤ ਵੇਖ ਵਖਾਇੰਦਾ, ਸੰਤ ਸਾਜਣ ਮੀਤ ਮੁਰਾਰ। ਗੁਰਮੁਖ ਗੁਰ ਗੁਰ ਰੰਗ ਰੰਗਾਇੰਦਾ, ਸ਼ਬਦੀ ਸ਼ਬਦ ਕਰ ਪਿਆਰ। ਗੁਰਸਿਖ ਏਕਾ ਨਾਮ ਦ੍ਰਿੜਾਇੰਦਾ, ਅੰਤਰ ਆਤਮ ਕਰ ਉਜਿਆਰ। ਰਸਨਾ ਜੇਹਵਾ ਆਪ ਹਿਲਾਇੰਦਾ, ਪਰਾ ਪਸੰਤੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ ਦਿਸ ਨਾ ਆਇੰਦਾ। ਜੁਗ ਜੁਗ ਖੇਲ ਅਵੱਲੜਾ, ਕਰਤਾ ਪੁਰਖ ਕਰੇ ਕਰਤਾਰ। ਵਸਣਹਾਰਾ ਸਾਚੇ ਧਾਮ ਸਚ ਮਹੱਲੜਾ, ਸਚਖੰਡ ਦਵਾਰਾ ਵੇਖੇ ਠਾਂਡਾ ਦਰਬਾਰ। ਜੋਤੀ ਸ਼ਬਦੀ
ਨੂਰ ਨੁਰਾਨਾ ਆਪੇ ਬਲੜਾ, ਆਦਿ ਜੁਗਾਦੀ ਕਰ ਉਜਿਆਰ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਮਹੱਲ ਅਟਲ ਉਚ ਮੁਨਾਰ ਆਪੇ ਮੱਲੜਾ, ਆਪ ਆਪਣੀ ਕਿਰਪਾ ਧਾਰ। ਲੋਕਮਾਤ ਜਨ ਭਗਤ ਦਵਾਰ ਕਿਰਪਾਨਿਧ ਗਹਿਰ ਗੁਣ ਠਾਕਰ ਨਿਤ ਨਵਿਤ ਖਲ੍ਹੜਾ, ਸਿਰ ਹੱਥ ਰੱਖ ਸਮਰਥ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਪਾਰਬ੍ਰਹਮ, ਪਰਮ ਪੁਰਖ ਵਡਿਆਈਆ। ਜੁਗ ਕਰਤਾ ਜਾਣੇ ਆਪਣਾ ਕੰਮ, ਨੇਹ ਕਰਮੀ ਕਰਮ ਕਮਾਈਆ। ਭਗਤ ਭਗਵੰਤ ਵੇਖੇ ਸਾਚੇ ਜਨ, ਹਰਿ ਪ੍ਰਕਾਸ਼ ਪ੍ਰਕਾਸ਼ ਵਿਚ ਟਿਕਾਈਆ। ਸ਼ਬਦੀ ਡੋਰ ਬੰਨ੍ਹੇ ਮਨ, ਮਨ ਵਾਸ਼ਨਾ ਰਹਿਣ ਨਾ ਪਾਈਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਰਹੇ ਜਸ ਗਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਜਿਸ ਜਨ ਆਪਣੀ ਬੂਝ ਬੁਝਾਈਆ। ਲੇਖਾ ਜਾਣੇ ਕਾਇਆ ਛੱਪਰ ਛੰਨ, ਸਾਡੇ ਤਿੰਨ ਹੱਥ ਵੰਡ ਵੰਡਾਈਆ। ਨਾਮ ਵਸਤ ਦੇਵੇ ਧੰਨ, ਠਗ ਚੋਰ ਯਾਰ ਲੁਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਵਖਾਈਆ। ਦਰ ਦਵਾਰਾ ਏਕੰਕਾਰਾ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਭਗਤਾਂ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਆਪ ਪ੍ਰਗਟਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਦਿਵਸ ਰੈਣ ਡਗਮਗਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਅਨਹਦ ਸ਼ਬਦ ਸੁਣਾਏ ਸੱਚੀ ਧੁਨਕਾਰਾ, ਰਸਨਾ ਜੇਹਵਾ ਨਾ ਆਪ ਹਿਲਾਇੰਦਾ। ਘਰ ਮੰਦਰ ਵਖਾਏ ਗੁਰੂ ਦਵਾਰਾ, ਘਰ ਗੋਬਿੰਦ ਮੇਲ ਮਿਲਾਇੰਦਾ। ਘਰ ਕਮਲਾਪਾਤੀ ਮੀਤ ਮੁਰਾਰਾ, ਘਰ ਸਾਚਾ ਸਾਕੀ ਦੇਵੇ ਨਾਮ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਡਿਆਇੰਦਾ। ਸਾਚਾ ਘਰ ਕਾਇਆ ਮੰਦਰ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਅੰਧ ਅੰਧੇਰ ਫੋਲ ਫੁਲਾਇੰਦਾ। ਤੋੜਨਹਾਰਾ ਬਜਰ ਕਪਾਟੀ ਜੰਦਰ, ਸ਼ਬਦ ਖੰਡਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਜਣਾਇੰਦਾ। ਸਾਚਾ ਮੰਦਰ ਗੁਰਮੁਖ ਕਾਇਆ ਬੰਕ, ਬੰਕ ਦਵਾਰੀ ਵੇਖ ਵਖਾਈਆ। ਨਾਤਾ ਤੋੜੇ ਰਾਓ ਰੰਕ, ਊਚ ਨੀਚ ਨਾ ਕੋਈ ਵਡਿਆਈਆ। ਨਾਮ ਜਣਾਏ ਮਣੀਆ ਮਣਤ, ਮਨ ਮਣਕਾ ਆਪ ਭਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਆਸਾ ਤ੍ਰਿਸਨਾ ਮੇਟ ਮਿਟਾਈਆ । ਕਾਇਆ ਚੋਲੀ ਚਾੜ੍ਹੇ ਰੰਗ ਰੰਗਤ, ਰੰਗ ਰੰਗੀਲਾ ਸਾਚਾ ਮਾਹੀਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪਣੇ ਹੱਥ ਰਖਾਈਆ। ਧੰਨ ਵਡਿਆਈ ਸਾਚੇ ਸੰਤ, ਜੋ ਜਨ ਆਪਣਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਦਏ ਸੁਹਾਈਆ। ਸਾਚਾ ਮੰਦਰ ਸਾਢੇ ਤਿੰਨ ਹੱਥ, ਘਰ ਘਰ ਵਿਚ ਆਪ ਉਪਾਇਆ। ਅੰਦਰ ਵੜ ਪੁਰਖ ਸਮਰਥ, ਆਤਮ ਸੇਜਾ ਆਸਣ ਲਾਇਆ। ਨਾਮ ਅਗੰਮੀ ਦੇਵੇ ਵੱਥ, ਲਿਖਣ ਪੜ੍ਹਨ ਵਿਚ ਨਾ ਆਇਆ। ਸ਼ਬਦ ਅਨਾਦੀ ਮਾਰੇ ਸੱਟ, ਨਾਦ ਅਨਾਦੀ ਨਾਦ ਵਜਾਇਆ। ਚੌਦਾਂ ਲੋਕ ਵਖਾਏ ਹੱਟ, ਘਰ ਵਣਜਾਰਾ ਵਣਜ ਕਰਾਇਆ। ਲੇਖਾ ਚੁੱਕੇ ਤੀਰਥ ਅਠਸਠ, ਅੰਮ੍ਰਿਤ ਸਰੋਵਰ ਤਾਲ ਵਹਾਇਆ। ਦੂਈ ਦਵੈਤੀ ਮੇਟੇ ਫੱਟ, ਮਾਇਆ ਮਮਤਾ ਮੋਹ ਚੁਕਾਇਆ। ਘਰ ਵਿਚ ਘਰ ਕਰ ਪ੍ਰਗਟ, ਗ੍ਰਹਿ ਮੰਦਰ ਦਏ ਸੁਹਾਇਆ। ਜੋਤ ਜਗਾਏ ਲਟ ਲਟ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਲਏ ਦ੍ਰਿੜਾਇਆ। ਘਰ ਵਿਚ ਘਰ ਘਰ ਮਹੱਲਾ, ਘਰ ਘਰ ਵਿਚ ਸੋਭਾ ਪਾਇੰਦਾ। ਘਰ ਵਿਚ
ਮੇਲਾ ਇਕ ਅਕੱਲਾ, ਘਰ ਘਰ ਵਿਚ ਵੇਖ ਵਖਾਇੰਦਾ। ਘਰ ਵਿਚ ਫੜਾਏ ਸਾਜਣ ਪੱਲਾ, ਘਰ ਘਰ ਵਿਚ ਸੋਭਾ ਪਾਇੰਦਾ। ਘਰ ਵਿਚ ਜੋਤੀ ਸ਼ਬਦੀ ਰਲਾ, ਘਰ ਘਰ ਵਿਚ ਆਪਣੀ ਅਲਖ ਜਗਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਸ ਹਰਿ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਧਾਰ, ਹਰਿ ਬਿਨ ਅਵਰ ਨਾ ਕੋਇ ਜਣਾਇੰਦਾ। ਸਤਿਜੁਗ ਤਰੇਤਾ ਦਵਾਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਨਵ ਨੌ ਚਾਰ ਗਿਆ ਹਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਧਰਨੀ ਧਵਲ ਰੋਵੇ ਜ਼ਾਰੋ ਜ਼ਾਰ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਾਹ ਤੱਕਣ ਪਰਵਰਦਿਗਾਰ, ਨੇਤਰ ਨੈਣ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਭੇਖ ਅਪਾਰਾ, ਏਕੰਕਾਰਾ ਆਪ ਕਰਾਈਆ। ਜੋਤ ਸਰੂਪੀ ਵਸਣਹਾਰਾ ਸਚਖੰਡ ਦਵਾਰਾ, ਥਿਰ ਘਰ ਸਾਚੇ ਸ਼ਬਦ ਧੁਨ ਸ਼ਨਵਾਈਆ। ਸੁੰਨ ਅਗੰਮੀ ਪਾਰ ਕਿਨਾਰਾ, ਸੁਨ ਸਮਾਧ ਵੇਖ ਵਖਾਈਆ। ਲੋਕਮਾਤ ਹੋ ਉਜਿਆਰਾ, ਕਲਜੁਗ ਅੰਤਮ ਵੇਸ ਵਟਾਈਆ। ਸਾਚਾ ਮੰਦਰ ਸੁਹਾਏ ਸਚ ਦਵਾਰਾ, ਬੰਕ ਦਵਾਰੀ ਬੇਪਰਵਾਹੀਆ। ਸਾਢੇ ਤਿੰਨ ਹੱਥ ਵੇਖੇ ਇਕ ਮੁਨਾਰਾ, ਉਚ ਅਟੱਲਾ ਦਏ ਵਡਿਆਈਆ। ਨਿਰਗੁਣ ਸਰਗੁਣ ਅੰਦਰ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਇਕ ਵਖਾਈਆ। ਸਾਚਾ ਘਰ ਸਚ ਸਿੰਘਾਸਣ, ਸਤਿਗੁਰ ਪੂਰਾ ਆਸਣ ਲਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਗ੍ਰਹਿ ਗ੍ਰਹਿ ਮੰਦਰ ਅੰਦਰ ਪਾਵੇ ਰਾਸਣ, ਮੰਡਲ ਮੰਡਪ ਆਪ ਸੁਹਾਇੰਦਾ। ਭਗਤ ਭਗਵੰਤ ਦਾਸੀ ਦਾਸਨ, ਜੁਗ ਜੁਗ ਸੇਵ ਕਮਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸਨ, ਨਵ ਨੌਂ ਚਾਰ ਪੜਦਾ ਲਾਹਿੰਦਾ। ਗੁਰਮੁਖਾਂ ਕਰੇ ਪੂਰੀ ਆਸਨ, ਆਤਮ ਅੰਤਰ ਮੇਲ ਮਿਲਾਇੰਦਾ। ਨਿਜ ਗ੍ਰਹਿ ਕਰ ਕਰ ਵਾਸਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਇੰਦਾ। ਸਾਚਾ ਘਰ ਵਸੰਦੜਾ, ਸੋ ਪੁਰਖ ਨਿਰੰਜਣ ਮੀਤ ਮੁਰਾਰ। ਜੁਗ ਜੁਗ ਹਰਿਜਨ ਵੇਖ ਵਖੰਦੜਾ, ਕਰੇ ਕਰਾਏ ਸਾਚੀ ਕਾਰ। ਸੀਸ ਜਗਦੀਸ ਹੱਥ ਰਖੰਦੜਾ, ਨਾਤਾ ਤੋੜ ਸਰਬ ਸੰਸਾਰ। ਸਵੱਛ ਸਰੂਪੀ ਰੂਪ ਵਖੰਦੜਾ, ਜੋਤੀ ਜੋਤ ਨੂਰ ਉਜਿਆਰ। ਥਾਨ ਧਨੰਤਰ ਸੋਭਾਵੰਤ ਆਪ ਸੁਹੰਦੜਾ, ਆਪ ਆਪਣੀ ਕਿਰਪਾ ਧਾਰ। ਜੁਗ ਜੁਗ ਵਿਛੜੇ ਮੇਲ ਮਿਲੰਦੜਾ, ਕਲਜੁਗ ਪਾਵਣਹਾਰਾ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੰਕ ਦਵਾਰ। ਬੰਕ ਦਵਾਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਧਰਨੀ ਧਰਤ ਧਵਲ ਦਏ ਵਡਿਆਇਆ, ਕਰ ਕਿਰਪਾ ਹਰਿ ਮਿਹਰਵਾਨ। ਚਰਨ ਸਰਨ ਸਰਨ ਚਰਨ ਏਕਾ ਰਾਹ ਵਖਾਇਆ, ਮੇਲ ਮਿਲਾਵਾ ਦੋ ਜਹਾਨ। ਮਾਣਸ ਜਨਮ ਲੇਖੇ ਲਾਇਆ, ਗੁਰਮੁਖ ਸਾਚਾ ਕਰ ਪਰਵਾਨ। ਲੱਖ ਚੁਰਾਸੀ ਫੰਦ ਕਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਪਛਾਣ। ਦਰ ਘਰ ਸਾਚਾ ਜਾਣਿਆ, ਹਰਿ ਗੋਬਿੰਦ ਮੀਤ ਮੁਰਾਰ। ਆਦਿ ਜੁਗਾਦਿ ਚਲੇ ਚਲਾਏ ਆਪਣੇ ਭਾਣਿਆ, ਜੁਗਾ ਜੁਗੰਤਰ ਸਾਚੀ ਕਾਰ। ਤਖ਼ਤੋ ਲਾਹੇ ਰਾਜੇ ਰਾਣਿਆਂ, ਗਰੀਬ
ਨਿਮਾਣਿਆਂ ਜਾਏ ਤਾਰ। ਜਿਸ ਜਨ ਬਖਸ਼ੇ ਚਰਨ ਧਿਆਨਿਆ, ਦੇਵੇ ਦਰਸ ਅਗੰਮ ਅਪਾਰ। ਨਿਜ ਆਤਮ ਪਰਮਾਤਮ ਦੇਵੇ ਬ੍ਰਹਮ ਗਿਆਨਿਆ, ਬ੍ਰਹਮ ਪਾਰਬ੍ਰਹਮ ਆਧਾਰ। ਈਸ਼ ਜੀਵ ਹੋਏ ਪਰਵਾਨਿਆ, ਘਰ ਮੇਲਾ ਕੰਤ ਭਤਾਰ। ਸ਼ਬਦ ਅਗੰਮੀ ਗਾਏ ਗਾਨਿਆ, ਇਕ ਇਕੱਲਾ ਬੋਲ ਜੈਕਾਰ। ਗੁਰਮੁਖ ਗੁਰਸਿਖ ਗ੍ਰਹਿ ਦਰ ਕਰੇ ਪਰਵਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਵੈਰ ਆਪ ਕਰਾਈਆ। ਜੁਗ ਜਨਮ ਦੇ ਵਿਛੜੇ ਮੇਲੇ ਮੀਤ ਮੁਰਾਰਾ, ਕੋਟਨ ਕੋਟ ਜਨਮ ਦਾ ਲੇਖਾ ਰਿਹਾ ਮੁਕਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੇਤਰ ਨੀਰ ਵਹਾਏ ਸਾਰ ਨਾ ਪਾਏ ਕੋਇ ਸ਼ਾਹੀਆ। ਗੁਰਮੁਖ ਗੁਰਸਿਖ ਤੇਰਾ ਸਤਿ ਦਵਾਰਾ, ਸਤਿ ਸਤਿਵਾਦੀ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜਨ ਭਗਤਾਂ ਬੁਝਾਏ ਲੱਗੀ ਬਸੰਤਰ, ਨਾਮ ਜਣਾਏ ਏਕਾ ਮੰਤਰ, ਤ੍ਰੈਗੁਣ ਅਗਨੀ ਰਹੇ ਨਾ ਰਾਈਆ। ਤ੍ਰੈਗੁਣ ਨਾਤਾ ਦੇਵੇ ਤੋੜ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਚਾੜ੍ਹੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਇੰਦਾ। ਚਰਨ ਪ੍ਰੀਤੀ ਲੱਗੀ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਗੁਰਮੁਖ ਗੁਰਸਿਖ ਨਾਤਾ ਤੁਟੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸੁਹੰਜਣਾ ਹਰਿ ਸੁਹਾਇੰਦਾ। ਹਰਿ ਘਰ ਪਾਇਆ ਏਕੰਕਾਰ, ਗੁਰਮੁਖ ਵੱਜੀ ਵਧਾਈਆ। ਨਾਤਾ ਤੁਟਾ ਸਰਬ ਸੰਸਾਰ, ਸਤਿਗੁਰ ਪੂਰਾ ਨਜ਼ਰੀ ਆਈਆ। ਮਾਣਸ ਜਨਮ ਨਾ ਜਾਏ ਹਾਰ, ਮਾਤ ਗਰਭ ਫੇਰ ਨਾ ਆਈਆ। ਲੱਖ ਚੁਰਾਸੀ ਹੋਏ ਖ਼ਵਾਰ, ਜਮ ਕੀ ਫਾਸੀ ਦਏ ਤੁੜਾਈਆ। ਸਚਖੰਡ ਨਿਵਾਸੀ ਕਰ ਪਿਆਰ, ਸਚਖੰਡ ਦਵਾਰੇ ਲਏ ਮਿਲਾਈਆ। ਜੋਤ ਪ੍ਰਕਾਸੀ ਵਿਚ ਸੰਸਾਰ, ਅਬਿਨਾਸ਼ੀ ਕਰਤਾ ਕਰ ਰੁਸ਼ਨਾਈਆ। ਗ਼ਰੀਬ ਨਿਮਾਣੇ ਪਾਵੇ ਸਾਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਪੂਰਬ ਜਨਮਾਂ ਰਿਹਾ ਵਿਚਾਰ, ਜਨਮ ਕਰਮ ਆਪਣੇ ਹੱਥ ਰਖਾਈਆ। ਜਿਸ ਦਰ ਜਿਸ ਘਰ ਚਰਨ ਛੁਹਾਏ ਦਇਆ ਕਮਾਏ ਦੀਨਨ ਦਏ ਸਹਾਰ, ਦੀਨਾਂ ਨਾਥ ਵਡੀ ਵਡਿਆਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਭਗਤ ਭਗਵੰਤ ਏਕਾ ਧਾਰ, ਸੰਤ ਸਤਿਗੁਰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਵੇਖੇ ਸਾਚਾ ਘਰ, ਘਰ ਮੇਲਾ ਸਹਿਜ ਸੁਭਾਈਆ।