ਪੁਸਤਕਾਲਾਭਾਗ ੧੦

੧ ਵਿਸਾਖ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਹਰਿ ਠਾਕਰ ਜਗ ਠੁਕਰਾਇੰਦਾ, ਸੰਮਤ ਅਠਾਰਾਂ ਠੋਕਰ ਲਾ। ਸ਼ਬਦ ਅਗੰਮੀ ਖੇਲ ਖਿਲਾਇੰਦਾ, ਖ਼ਾਲਕ ਖ਼ਲਕ ਰੂਪ ਖ਼ੁਦਾ। ਨਿਰਗੁਣ ਨੂਰ ਡਗਮਗਾਇੰਦਾ, ਜੋਤੀ ਜੋਤ ਕਰ ਰੁਸ਼ਨਾ। ਨੌਂ ਨੌਂ ਵੇਖ ਵਖਾਇੰਦਾ, ਆਦਿ ਪੁਰਖ ਪ੍ਰਭ ਪਰਦਾ ਲਾਹ। ਸੋ ਪੁਰਖ ਨਿਰੰਜਣ ਰੰਗ ਚੜ੍ਹਾਇੰਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਹੁਕਮੀ ਹੁਕਮ ਆਪ ਸੁਣਾਇੰਦਾ, ਦੋ ਜਹਾਨਾਂ ਧੁਰ ਫ਼ਰਮਾ। ਚਾਰੋਂ ਕੁੰਟ ਵੇਖ ਵਖਾਇੰਦਾ, ਵੇਖਣਹਾਰਾ ਬੇਪਰਵਾਹ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਨਾਉਂ ਧਰਾਇੰਦਾ, ਅਲਖ ਅਗੋਚਰ ਅਗੰਮ ਅਥਾਹ। ਸਚਖੰਡ ਦਵਾਰ ਆਪਣਾ ਆਸਣ ਲਾਇੰਦਾ, ਥਿਰ ਘਰ ਚਰਨ ਹੇਠ ਦਬਾ। ਸੁੰਨ ਅਗੰਮੀ ਫੇਰਾ ਪਾਇੰਦਾ, ਰੂਪ ਅਨੂਪ ਆਪ ਵਟਾ। ਆਪਣੇ ਮੰਦਰ ਆਪਣਾ ਖੇਲ ਖਿਲਾਇੰਦਾ, ਕਰੇ ਖੇਲ ਇਕ ਅਕੱਲਾ ਸਚ ਮਹੱਲਾ ਆਪ ਵਸਾ। ਨਾਰੀ ਕੰਤ ਆਪ ਪਰਨਾਇੰਦਾ, ਕੰਤ ਕੰਤੂਲ ਵਸੇ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਰਾਹ। ਹਰਿ ਠਾਕਰ ਖੇਲ ਖਿਲਾਇੰਦਾ, ਖੇਲਣਹਾਰਾ ਪੁਰਖ ਅਗੰਮ। ਨੌਂ ਨੌਂ ਚਾਰ ਵੇਸ ਵਟਾਇੰਦਾ,। ਆਦਿ ਜੁਗਾਦੀ ਜਾਣੇ ਆਪਣਾ ਕੰਮ। ਦੋਏ ਦੋਏ ਆਪਣਾ ਰੂਪ ਧਰਾਇੰਦਾ, ਆਪਣਾ ਬੇੜਾ ਆਪੇ ਬੰਨ੍ਹ। ਆਪਣਾ ਹੁਕਮ ਆਪ ਸੁਣਾਇੰਦਾ, ਆਪੇ ਲਏ ਮੰਨ। ਆਪਣੀ ਵੰਡਣ ਆਪ ਵੰਡਾਇੰਦਾ, ਲੇਖਾ ਜਾਣੇ ਸੂਰਜ ਚੰਨ। ਬ੍ਰਹਿਮੰਡ ਖੰਡ ਆਪਣੇ ਰੰਗ ਰੰਗਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਨਨੀ ਆਪੇ ਜਨ। ਹਰਿ ਠਾਕਰ ਜਗਤ ਠੁਕਰਾਇਆ, ਠੋਕਰ ਮਾਰੇ ਦੋ ਜਹਾਂ। ਨਿਰਗੁਣ ਨਿਰਵੈਰ ਆਪਣਾ ਰੂਪ ਵਟਾਇਆ, ਰੂਪ ਅਨੂਪ ਦਿਸੇ ਕਿਸੇ ਨਾ। ਆਪਣਾ ਲੇਖਾ ਦਏ ਸਮਝਾਇਆ, ਲੇਖਾ ਜਾਣੇ ਜੀਵ ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸ਼ਹਿਨਸ਼ਾਹ ਹਰਿ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਨੌਂ ਸਤ ਤੇਰੀ ਧਾਰ। ਪਾਰਬ੍ਰਹਮ ਪ੍ਰਭ ਰੂਪ ਵਟਾਇੰਦਾ, ਬ੍ਰਹਮ ਲੇਖਾ ਲਏ ਉਘਾੜ। ਆਪਣਾ ਲੇਖਾ ਪੂਰ ਕਰਾਇੰਦਾ, ਲੇਖਾ ਜਾਣੇ ਸਤਾਰਾਂ ਹਾੜ। ਸੰਮਤ ਚੌਦਾਂ ਰਾਹ ਤਕਾਇੰਦਾ, ਬੀਸ ਬਿਕ੍ਰਮੀ ਕਰ ਪਿਆਰ। ਪੰਦਰਾਂ ਪੰਦਰਾਂ ਵੇਖ ਵਖਾਇੰਦਾ, ਕੱਤਕ ਕਰਮਾਂ

ਲਏ ਉਭਾਰ। ਰਵਾਲ ਸਰ ਚਰਨ ਟਿਕਾਇੰਦਾ, ਗੋਬਿੰਦ ਸੂਰਾ ਵਡ ਬਲਕਾਰ। ਸ਼ਬਦ ਸ਼ਬਦ ਮੇਲ ਮਿਲਾਇੰਦਾ, ਸ਼ੇਰ ਸ਼ੇਰ ਇਕ ਨਿਰੰਕਾਰ। ਉਚੇ ਟਿੱਲੇ ਪਰਬਤ ਨਿਰਗੁਣ ਜੋਤ ਜੋਤ ਜਗਾਇੰਦਾ, ਜੋਤੀ ਖਿਚੇ ਸਰਬ ਸੰਸਾਰ। ਉਚੇ ਕੋਟ ਕੋਟ ਆਸਣ ਲਾਇੰਦਾ, ਕੋਟ ਢਾਹੇ ਗੜ੍ਹ ਹੰਕਾਰ। ਨਾਮ ਚੋਟ ਨਗਾਰੇ ਇਕ ਲਗਾਇੰਦਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਦੋ ਦੋ ਮੇਲਾ ਮੇਲ ਮਿਲਾਇੰਦਾ, ਦੂਆ ਦੂਏ ਨਾਲ ਕਰੇ ਪਿਆਰ। ਦੂਈ ਦਵੈਤੀ ਸਰਬ ਗਵਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਠਾਕਰ ਹਰਿ ਸਵਾਮੀ, ਮਹਿਮਾ ਅਗਣਤ ਗਣੀ ਨਾ ਜਾਈਆ। ਆਦਿ ਜੁਗਾਦਿ ਏਕਾ ਅੰਤਰਜਾਮੀ, ਕੋਟਨ ਕੋਟ ਰੂਪ ਵਟਾਈਆ। ਜੁਗਾ ਜੁਗੰਤਰ ਸ਼ਬਦ ਅਗੰਮੀ ਸੁਣੌਂਦਾ ਆਇਆ ਬਾਣੀ, ਬਾਣ ਨਿਰਬਾਣ ਆਪ ਚਲਾਈਆ। ਗੁਰ ਅਵਤਾਰਾਂ ਦੱਸਦਾ ਰਿਹਾ ਆਪਣੀ ਕਹਾਣੀ, ਆਪਣਾ ਪਰਦਾ ਆਪ ਉਠਾਈਆ। ਆਪੇ ਬਣਿਆ ਰਿਹਾ ਸੱਚਾ ਸ਼ਾਹ ਸੁਲਤਾਨੀ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅੱਠ ਲਏ ਮਿਲਾਈਆ। ਇਕ ਅੱਠ ਹਰਿ ਮੇਲ ਮਿਲੌਣਾ, ਇਕ ਇਕੱਲਾ ਖੇਲ ਖਿਲਾਇੰਦਾ। ਅੱਠਾਂ ਤੱਤਾਂ ਰੰਗ ਰੰਗੌਣਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਬਣ ਲਲਾਰੀ ਸੇਵ ਕਮੌਣਾ, ਸੇਵਕ ਨਰ ਹਰਿ ਦਿਸ ਨਾ ਆਇੰਦਾ। ਗੋਬਿੰਦ ਸੂਰਾ ਨਾਮ ਧਰੌਣਾ, ਚੇਲਾ ਗੁਰ ਰੂਪ ਧਰਾਇੰਦਾ। ਆਪਣੇ ਮੰਦਰ ਆਪ ਸੁਹੌਣਾ, ਪਲੰਘ ਰੰਗੀਲੀ ਸੇਜ ਸੁਹਾਇੰਦਾ। ਸਾਚਾ ਚਿੱਲਾ ਹੱਥ ਫੜੌਣਾ, ਤੀਰ ਤੀਰਾਂ ਆਪ ਉਠਾਇੰਦਾ। ਉਚਾ ਟਿੱਲਾ ਆਪ ਵਸੌਣਾ, ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਹਰਿ ਠਾਕਰ ਸਵਾਮੀ ਗਹਿਰ ਗੰਭੀਰ, ਗੋਬਿੰਦ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਅਠਸਠ ਨੀਰ, ਨੀਰ ਨੀਰਾਂ ਫੋਲ ਫੁਲਾਇੰਦਾ। ਲੱਖ ਚੁਰਾਸੀ ਵੇਖੇ ਬਸਤਰ ਚੀਰ, ਚੀਰ ਚੀਰਾਂ ਪਰਦਾ ਲਾਹਿੰਦਾ। ਚੌਦਾਂ ਤਬਕਾਂ ਵੇਖੇ ਪੀਰ ਫਕੀਰ, ਦਸਤਗੀਰ ਖੇਲ ਖਿਲਾਇੰਦਾ। ਚੌਦਾਂ ਲੋਕ ਵੇਖੇ ਸ਼ਾਹ ਫ਼ਕ਼ੀਰ, ਹਕ ਹਕ਼ੀਕ਼ਤ ਆਪ ਜਣਾਇੰਦਾ। ਕਲਜੁਗ ਤੇਰੀ ਬਦਲੇ ਆਪ ਤਕ਼ਦੀਰ, ਤਦਬੀਰ ਆਪ ਬਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਮਾਰ ਮਾਰ ਘਲਦਾ ਰਿਹਾ ਜ਼ੰਜੀਰ, ਲੋਕਮਾਤ ਬੰਧਨ ਪਾਇੰਦਾ। ਆਪੇ ਬਣਿਆ ਰਿਹਾ ਉਚ ਦਾ ਪੀਰਨ ਪੀਰ, ਪੀਰ ਪੀਰਾਂ ਆਪ ਅਖਵਾਇੰਦਾ। ਚਾਰ ਜੁਗ ਘਤਦੇ ਰਹੇ ਵਹੀਰ, ਹੁਕਮ ਹਾਕਮ ਆਪ ਸੁਣਾਇੰਦਾ। ਆਪਣਾ ਵੇਲਾ ਆਪਣੇ ਹੱਥ ਰੱਖਿਆ ਅਖ਼ੀਰ, ਆਦਿ ਅੰਤ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਠਾਕਰ ਖੇਲ ਖਿਲਾਇੰਦਾ। ਹਰਿ ਠਾਕਰ ਜਗ ਠਕਰਾਵਨ ਆਇਆ, ਪਾਰਬ੍ਰਹਮ ਬੇਅੰਤ। ਚਾਰ ਜੁਗ ਦੇ ਗੁਰ ਪੀਰ ਲਏ ਉਠਾਇਆ, ਨਾਲ ਰਲਾਏ ਭਗਤ ਸੰਤ। ਸਚਖੰਡ ਦਵਾਰੇ ਵਿਚੋਂ ਬਾਹਰ ਲਏ ਕਢਾਇਆ, ਆਪ ਜਣਾਏ ਆਪਣੀ ਬਣਤ। ਲੱਖ ਚੁਰਾਸੀ ਲੜ ਲਏ ਫੜਾਇਆ, ਲੇਖਾ ਜਣਾਏ ਜੀਵ ਜੰਤ ਉਚੇ ਟਿੱਲੇ ਬਹਿ ਬਹਿ ਆਪਣਾ ਆਸਣ ਦਏ ਵਖਾਇਆ, ਪੂਰਨ ਜੋਤ ਸ੍ਰੀ ਭਗਵੰਤ। ਸਭ ਦਾ ਕੰਤ ਹਰਿ ਹਰਿ ਜੂ ਵੇਖਣ ਆਇਆ, ਆਪਣੀ ਮਹਿਮਾ ਜਾਣੇ ਅਗਣਤ। ਰਵਾਲਸਰ ਗੁਰ ਗੋਬਿੰਦ ਏਕਾ ਰਾਹ ਵਖਾਇਆ, ਹਿਰਦੇ ਗਾਇਆ ਬਹਿ ਬਹਿ ਪੁਰਖ ਅਬਿਨਾਸ਼ੀ ਲਏ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਹਰਿ ਠਾਕਰ ਲੇਖਾ ਜਾਣਦਾ, ਆਦਿਨ ਅੰਤਾ ਏਕੰਕਾਰ। ਜੁਗ ਜੁਗ ਲੇਖਾ ਆਪ ਪਛਾਣਦਾ, ਲੇਖਾ ਜਾਣੇ ਵੇਦ ਚਾਰ।

ਵਿਸ਼ਨ ਬ੍ਰਹਮਾ ਸ਼ਿਵ ਰਾਹ ਤੱਕੇ ਚਰਨ ਧਿਆਨ ਦਾ, ਨੇਤਰ ਨੈਣ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਖਿਲਾਵਨਾ, ਨਵ ਨੌਂ ਚਾਰ ਪੰਧ ਮੁਕਾ। ਤੇਈ ਅਵਤਾਰ ਆਪ ਉਠਾਵਨਾ, ਦਸ ਗੁਰ ਨਾਲ ਰਲਾ। ਅਠਾਰਾਂ ਭਗਤਾਂ ਡੰਕ ਵਜਾਵਣਾ, ਲੱਖ ਚੁਰਾਸੀ ਲਏ ਸਮਝਾ। ਭਗਤ ਭਗਵੰਤ ਮੇਲ ਮਿਲਾਵਨਾ, ਜੋਤੀ ਜੋਤ ਕਰ ਰੁਸ਼ਨਾ। ਨਵ ਨੌਂ ਕਿਲਾ ਕੋਟ ਆਪ ਬਣਾਵਣਾ, ਸ਼ਬਦ ਅਗੰਮੀ ਫੇਰਾ ਪਾ। ਏਕਾ ਡੰਕਾ ਨਾਮ ਸੁਣਾਵਣਾ, ਡੰਕਾ ਫੜਿਆ ਬੇਪਰਵਾਹ। ਸਚ ਧਾਮ ਚਰਨ ਛੁਹਾਵਨਾ, ਚਰਨ ਕਵਲ ਇਕ ਟਿਕਾ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਏਕਾ ਰਾਹ ਵਖਾਵਣਾ, ਸਾਚਾ ਮਾਰਗ ਏਕਾ ਲਾ। ਰਵ ਸਸ ਰੂਪ ਵਟਾਵਣਾ, ਰੂਪ ਅਨੂਪ ਲਏ ਵਖਾ, ਵਿਸ਼ਨੂੰ ਆਪਣਾ ਪੰਧ ਮੁਕਾਵਣਾ, ਅੰਤਮ ਮੰਗੇ ਦਰ ਪਨਾਹ। ਬ੍ਰਹਮੇ ਵੇਲਾ ਵਕ਼ਤ ਚੁਕਾਵਣਾ, ਥਿਰ ਕੋਇ ਦੀਸੇ ਨਾ। ਸ਼ੰਕਰ ਸ਼ਹਿੰਸਾ ਰੋਗ ਮੁਕਾਵਣਾ, ਪੁਰਖ ਅਬਿਨਾਸ਼ੀ ਹੋ ਸਹਾ। ਸੁਰਪਤ ਰਾਜਾ ਇੰਦ ਡੇਰਾ ਢਾਹਵਣਾ, ਢਹਿ ਢਹਿ ਢੇਰੀ ਦਏ ਮਿਲਾ। ਕ੍ਰੋੜ ਤੇਤੀਸਾ ਆਪਣੇ ਵਿਚ ਮਿਲਾਵਣਾ, ਮਾਨਸ ਜਨਮ ਲਏ ਪਰਗਟਾ। ਕਿੰਨਰ ਜੱਛਪ ਨਾਚ ਨਾ ਕਿਸੇ ਨਚਾਵਨਾ, ਗਣ ਗੰਧਰਬ ਦਏ ਨਾ ਕੋਈ ਸਲਾਹ। ਲੋਕਮਾਤ ਖੇਲ ਖਿਲਾਵਨਾ, ਨੌਂ ਖੰਡ ਪ੍ਰਿਥਮੀ ਜੋਤੀ ਜੋਤ ਕਰ ਰੁਸ਼ਨਾ। ਨਿਰਗੁਣ ਸਰਗੁਣ ਮੇਲ ਮਿਲਾਵਨਾ, ਨਿਰਗੁਣ ਸਰਗੁਣ ਵੇਖੇ ਥਾਉਂ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਨਿਆਂ। ਸਚ ਨਿਆਉਂ ਕਰਨੇਹਾਰਾ, ਏਕਾ ਏਕ ਅਖਵਾਇੰਦਾ। ਕਲਜੁਗ ਅੰਤਮ ਹੋ ਨਿਆਰਾ, ਪੰਜ ਤਤ ਨਾ ਕੋਇ ਰਖਾਇੰਦਾ। ਗੁਰੂਆਂ ਪੀਰਾਂ ਦੇਂਦਾ ਰਿਹਾ ਸਹਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਗੌਂਦੇ ਆਏ ਵਾਰਾਂ, ਗੀਤ ਗੋਬਿੰਦ ਆਪ ਸੁਣਾਇੰਦਾ। ਆਪੇ ਸਭ ਤੋਂ ਵਸੇ ਬਾਹਰਾ, ਹਰ ਘਟ ਆਪਣਾ ਆਸਣ ਲਾਇੰਦਾ। ਕਰੇ ਖੇਲ ਗੁਪਤ ਜ਼ਾਹਰਾ, ਅੰਦਰ ਬਾਹਰ ਖੇਲ ਖਿਲਾਇੰਦਾ। ਪੁਰਖ ਅਗੰਮੜਾ ਨਾਰੀ ਨਾਰਾ, ਨਰ ਨਰਾਇਣ ਰੂਪ ਵਟਾਇੰਦਾ। ਕਲਜੁਗ ਅੰਤਮ ਫੜ ਕੇ ਆਇਆ ਤਿਖਾ ਆਰਾ, ਦੋ ਜਹਾਨਾਂ ਚੀਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਦੋ ਜਹਾਨਾਂ ਪੌਣਾ ਚੀਰ, ਚੀਰਨਹਾਰਾ ਇਕ ਅਖਵਾਈਆ। ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਉਚੇ ਟਿਲੇ ਪਰਬਤ ਸਾਚਾ ਮਾਹੀਆ। ਏਕਾ ਵਾਰ ਘਤ ਦਏ ਵਹੀਰ, ਧੀਰਜ ਧੀਰ ਨਾ ਕੋਈ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਆਪ ਲਏ ਨਿਭਾਈਆ। ਪਿਛਲਾ ਕੌਲ ਨਿਭਾਵਣ ਆਇਆ, ਸੰਮਤ ਵੀਹ ਸੌ ਚੌਦਾਂ ਨਾਲ ਰਲਾ। ਆਪਣਾ ਲੇਖਾ ਦਏ ਸਮਝਾਇਆ, ਲੇਖਾ ਜਾਣੇ ਬੇਪਰਵਾਹ। ਭਰਮ ਭੁਲੇਖਾ ਦਏ ਕਢਾਇਆ, ਭਾਂਡਾ ਭਰਮ ਭੌ ਭਨਾ। ਆਪਣਾ ਵੇਸ ਲਏ ਵਟਾਇਆ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਸੰਮਤ ਅਠਾਰਾਂ ਦਏ ਦੁਹਾਇਆ, ਉਚੀ ਕੂਕ ਕੂਕ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾ। ਸੰਮਤ ਅਠਾਰਾਂ ਖੇਲ ਖਿਲਾਵਨਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਰਵਾਲ ਸਰ ਜੋਤ ਜਗਾਵਨਾ, ਜੋਤੀ ਜੋਤ ਹੋ ਉਜਿਆਰ। ਹਾੜ ਸਤਾਰਾਂ ਰੰਗ ਰੰਗਾਵਨਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਹੋ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਪਿਆਰ। ਹਰਿ ਸੰਗਤ ਸ਼ਬਦ ਮਿਲਾਇੰਦਾ, ਸ਼ਬਦੀ ਸੰਗਤ ਧਾਰ। ਸ਼ਬਦ ਗੁਰ ਆਪ ਅਖਵਾਇੰਦਾ, ਸ਼ਬਦ ਰੂਪ ਨਰ ਅਵਤਾਰ। ਸ਼ਬਦ ਗੋਬਿੰਦ ਵੇਖ ਵਖਾਇੰਦਾ, ਸ਼ਬਦ

ਚੇਲਾ ਸੁਤ ਕਰੇ ਪਿਆਰ। ਸ਼ਬਦ ਪਿਤਾ ਪੂਤ ਵਖਾਇੰਦਾ, ਏਕਾ ਮੰਦਰ ਇਕ ਘਰ ਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਹਰਿ ਨਿਰੰਕਾਰ ਖੇਲ ਖਿਲਾਵਨਾ, ਸੰਮਤ ਅਠਾਰਾਂ ਵੇਖ ਵਿਚਾਰ। ਹਾੜ ਸਤਾਰਾਂ ਦਿਵਸ ਸੁਹਾਵਨਾ, ਸ੍ਰਿਸ਼ਟ ਸਬਾਈ ਜਾਏ ਹਾਰ। ਗੁਰਮੁਖ ਆਪਣੀ ਗੋਦ ਬਹਾਵਨਾ, ਰਾਤੀ ਰੁਤੀ ਦਏ ਆਧਾਰ। ਦੋਏ ਦੋ ਮੇਲਾ ਮੇਲ ਮਿਲਾਵਨਾ, ਬਾਈ ਸਦ ਖੇਲ ਅਪਾਰ। ਸੌ ਸੌ ਆਪਣਾ ਸੰਗ ਰਖਾਵਣਾ, ਇਕ ਇਕ ਸਦੀ ਜਾਵੇ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾਰ ਖੇਲ ਖਿਲਾਵਣਾ, ਦਸੇ ਸਾਚੀ ਧਾਰ। ਦਸ ਦਸ ਵੇਲਾ ਆਪ ਸੁਹਾਵਨਾ, ਪੁਰਖ ਅਬਿਨਾਸ਼ੀ ਹੋ ਤਿਆਰ। ਸੰਗਤ ਸਾਰੀ ਸੰਗ ਰਖਾਵਨਾ, ਆਤਮ ਅੰਤਰ ਕਰ ਪਿਆਰ। ਸੁਰਤੀ ਸੁਰਤ ਸ਼ਬਦ ਮਿਲਾਵਨਾ, ਸ਼ਬਦ ਸੁਰਤ ਦਏ ਅਧਾਰ। ਆਪਣੀ ਗੋਦ ਆਪ ਉਠਾਵਣਾ, ਆਪੇ ਕਰੇ ਸਚ ਪਿਆਰ। ਗੋਬਿੰਦ ਆਪਣੇ ਅੰਗ ਲਗਾਵਨਾ, ਅੰਗੀਕਾਰ ਕਰੇ ਕਰਤਾਰ। ਰਵਾਲ ਸਰ ਸਰ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੀ ਵਾਰ। ਖੇਲ ਖਿਲੰਦੜਾ ਹਰਿ ਨਿਰੰਕਾਰ, ਕਲਜੁਗ ਅੰਤਮ ਵੇਸ ਵਟਾਈਆ। ਗੁਰਮੁਖ ਗੁਰਸਿਖ ਕਰੇ ਪਿਆਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਆਪਣੇ ਹੱਥ ਰਖਾਈਆ। ਵੇਲਾ ਵਕ਼ਤ ਸੁਹਾਵਣਾ, ਹਾੜ ਸਤਾਰਾਂ ਹਰਿ ਕਰਤਾਰ। ਹਰਿ ਸੰਗਤ ਸੰਗ ਮਿਲਾਵਨਾ, ਜਾਏ ਦਰ ਸੱਚੇ ਦਰਬਾਰ। ਪੂਰਬ ਲੇਖਾ ਲੇਖ ਮੁਕਾਵਣਾ, ਲੇਖਾ ਰਹੇ ਨਾ ਦੂਜੀ ਵਾਰ। ਸ਼ਬਦੀ ਸ਼ਬਦ ਸ਼ਬਦ ਪਰਗਟਾਵਨਾ, ਜੋਤੀ ਜੋਤ ਜੋਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਰਵਾਲ ਸਰ ਹਰਿ ਸ਼ਬਦੀ ਧਾਰਾ, ਜੋਤੀ ਜੋਤ ਖੇਲ ਖਿਲਵਾਣਾ। ਨਿਰਗੁਣ ਮੇਲਾ ਨਿਰਗੁਣ ਚੇਲਾ ਨਿਰਗੁਣ ਘਰ ਨਿਰਗੁਣ ਘਰ ਬਾਰਾ, ਨਿਰਗੁਣ ਵੇਖ ਵਖਾਵਨਾ। ਨਿਰਗੁਣ ਰੰਗ ਸੱਚੀ ਸਰਕਾਰਾ, ਨਿਰਗੁਣ ਅੰਗ ਲਗਾਵਨਾ।

ਰਵਾਲ ਸਰ ਜਾਏ ਸ਼ਬਦੀ ਰੂਪ ਦਾਤਾ, ਦਾਤ ਆਪਣੀ ਨਾਲ ਰਖੌਦਾ ਏ। ਜੋਤੀ ਜੋਤ ਸੁਣਾਏ ਸਾਚੀ ਗਾਥਾ, ਗੀਤ ਗੋਬਿੰਦ ਆਪ ਅਲੌਂਦਾ ਏ। ਗੁਰਸਿਖਾਂ ਨਾਲ ਬੰਧਾਇਆ ਏਕਾ ਨਾਤਾ, ਨਾ ਕੋਈ ਤੋੜੇ ਨਾ ਤੋੜ ਤੁੜੌਦਾ ਏ। ਪਹਿਲੋਂ ਮਿਟਾਏ ਆਪਣੀ ਜ਼ਾਤਾ, ਜ਼ਾਤ ਪਾਤਾ ਫੇਰ ਮਿਟੌਦਾ ਏ। ਹਾੜ ਸਤਾਰਾਂ ਸੁਹਾਏ ਸੁਹੰਜਣੀ ਰਾਤਾ, ਰਾਤੀਂ ਰੁਤੜੀ ਆਪਣੇ ਹੱਥ ਰਖੌਦਾ ਏ। ਹਰਿ ਸੰਗਤ ਬਣਿਆ ਪਿਤਾ ਮਾਤਾ, ਪਿਤਾ ਪੂਤ ਗੁਰਸਿਖ ਗਲੇ ਲਗੌਦਾ ਏ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਗੋਬਿੰਦ ਆਪਣਾ ਰੂਪ ਵਟੌਦਾ ਏ। ਨਿਰਗੁਣ ਨਿਰਵੈਰ ਦੇਵੇ ਨਾਲ ਸਾਥਾ, ਸਗਲਾ ਸੰਗ ਨਿਭੌਂਦਾ ਏ। ਲਹਿਣਾ ਦੇਣਾ ਚੁਕਾਏ ਹੱਥੋ ਹਾਥਾ, ਅਗਲਾ ਲੇਖਾ ਨਾ ਕੋਈ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣੌਂਦਾ ਏ। ਹਰਿ ਆਪਣਾ ਭੇਵ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਹਰਿ ਸੰਗਤ ਵੇਖ ਵਖਾਇੰਦਾ, ਹਰਿ ਘਟ ਵੇਖੇ ਮਾਰ ਧਿਆਨ। ਪੈਂਰੀ ਚਲ ਪੰਧ ਨਾ ਕੋਈ ਮੁਕਾਇੰਦਾ, ਉਚੇ ਟਿਲੇ ਪਰਬਤ ਬੀਆਬਾਨ। ਬੰਸ ਸਰਬੰਸ ਨਾਲ ਨਾ ਕੋਈ ਰਖਾਇੰਦਾ,

ਨਾਤਾ ਜੁੜਿਆ ਜੀਵ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਮਿਹਰਵਾਨ ਹਰਿ ਸਤਿਗੁਰ ਪੂਰਾ, ਆਦਿ ਜੁਗਾਦਿ ਵਡੀ ਵਡਿਆਈਆ। ਆਪਣਾ ਬਚਨ ਕਰੇ ਕਦੇ ਨਾ ਕੂੜਾ, ਕੂੜੀ ਕਿਰਿਆ ਮੇਟ ਮਿਟਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜਾ, ਧੂੜੀ ਮਸਤਕ ਟਿੱਕਾ ਲਏ ਲਗਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਦੇ ਮਤ ਰਿਹਾ ਸਮਝਾਈਆ। ਸ਼ਬਦ ਅਨਾਦੀ ਸੁਣਾਏ ਸਾਚੀ ਤੂਰਾ, ਤੁਰੀਆ ਰਾਗ ਆਪ ਅਲਾਈਆ। ਜੋਤੀ ਨੂਰ ਬਖ਼ਸ਼ੇ ਸਾਚਾ ਨੂਰਾ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਦਾਤਾ ਦਾਨੀ ਸਰਬੰਗ ਸੂਰਾ, ਸੂਰਬੀਰ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ। ਹਰਿ ਸੰਗਤ ਸ਼ਬਦ ਤਰਾਇੰਦਾ, ਤ੍ਰੈਗੁਣ ਮਾਇਆ ਅਤੀਤ। ਤ੍ਰੈ ਤ੍ਰੈ ਲੇਖਾ ਆਪ ਚੁਕਾਇੰਦਾ, ਲੇਖਾ ਜਾਣੇ ਸਾਹਿਬ ਅਨਡੀਠ। ਗੋਬਿੰਦ ਆਪਣਾ ਰੂਪ ਵਟਾਇੰਦਾ, ਵੇਖਣਹਾਰਾ ਹਸਤ ਕੀਟ। ਉਚੇ ਟਿਲੇ ਪਰਬਤ ਫੇਰਾ ਪਾਇੰਦਾ, ਕਰੇ ਖੇਲ ਇਕ ਅਤੀਤ। ਗੁਰਮੁਖ ਸਾਚੇ ਨਾਲ ਰਲਾਇੰਦਾ, ਸੰਮਤ ਸੰਮਤੀ ਜਾਏ ਬੀਤ। ਕੀਤਾ ਕੌਲ ਆਪ ਨਿਭਾਇੰਦਾ, ਆਦਿ ਜੁਗਾਦੀ ਸਾਚੀ ਰੀਤ। ਰੋਵਾਂ ਨੈਣਾ ਰਾਹ ਤਕਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਾਚੀ ਰੀਤ ਪੁਰਖ ਅਗੰਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਮਰਨ ਜਨਮ ਵਿਚ ਕਦੇ ਨਾ ਆਈਆ। ਹਰਖ ਸੋਗ ਨਾ ਕੋਈ ਖ਼ੁਸ਼ੀ ਗ਼ਮ, ਗਫ਼ਲਤ ਨੀਂਦ ਨਾ ਕੋਈ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਜਗਤ ਬੇੜਾ ਰਿਹਾ ਚਲਾਈਆ। ਸਦ ਵਸੇ ਬਿਨ ਛੱਪਰੀ ਛੰਨ, ਮੰਦਰ ਮਹੱਲ ਨਾ ਕੋਈ ਦਰਸਾਈਆ। ਗੁਰਮੁਖ ਸਾਚੇ ਵੇਖੇ ਜਨ, ਜਨ ਜਨਣੀ ਬਣਿਆ ਮਾਈਆ। ਏਕਾ ਰਾਗ ਸੁਣਾਏ ਕੰਨ, ਨਾਦ ਅਨਾਦੀ ਧੁਨ ਵਜਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਹਰਿ ਪੜਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਸੰਮਤ ਅਠਾਰਾਂ ਰਾਹ ਜਣਾਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਹਾੜ ਸਤਾਰਾਂ ਥਿਤ ਵਖਾਇੰਦਾ, ਲੋਕਮਾਤ ਮਾਤ ਮਹਾਨ। ਹਰਿ ਸੰਗਤ ਘਰ ਘਰ ਸੁਤਿਆਂ ਆਪਣੇ ਰੰਗ ਰੰਗਾਇੰਦਾ, ਦੇਵਣਹਾਰਾ ਜੀਆ ਦਾਨ। ਸੁਰਤ ਸ਼ਬਦ ਬੰਧਨ ਪਾਇੰਦਾ, ਬੰਦੀਖ਼ਾਨਾ ਕਾਇਆ ਵੇਖ ਮਕਾਨ। ਵਡਿਆਈ ਆਪਣੇ ਹੱਥ ਰਖਾਇੰਦਾ, ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨ। ਏਕਾ ਵਾਰ ਅੰਤਮ ਜੋਤ ਰਵਾਲ ਸਰ ਜਗਾਇੰਦਾ, ਸ਼ਬਦੀ ਲਾਏ ਸੱਚੀ ਧੁਨਕਾਰ। ਗੁਰਮੁਖ ਗੁਰਮੁਖ ਨੌ ਖੰਡ ਪ੍ਰਿਥਮੀ ਆਪਣੇ ਚਰਨ ਬਹਾਇੰਦਾ, ਕਿਰਪਾ ਕਰੇ ਸ੍ਰੀ ਭਗਵਾਨ। ਤਿੰਨ ਹਜ਼ਾਰ ਲਿਖਿਆ ਲੇਖਾ ਸੰਮਤ ਚੌਦਾਂ ਪੂਰ ਕਰਾਇੰਦਾ, ਗੁਣ ਗੁਣਾ ਕਰ ਪ੍ਰਵਾਨ। ਸਹੰਸਰ ਮੁਖ ਸ਼ੇਸ਼ ਲੇਖੇ ਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪ੍ਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਭਗਤ ਭਗਵੰਤ ਸਾਚੀ ਧਾਰ। ਹਾੜ ਸਤਾਰਾਂ ਆਪ ਜਣਾਇੰਦਾ, ਵੇਲਾ ਵਕ਼ਤ ਰਿਹਾ ਵਿਚਾਰ। ਦੋ ਤਿੰਨ ਪੰਜ ਮੇਲ ਮਿਲਾਇੰਦਾ, ਨੌ ਨੌ ਹੋਏ ਖਬਰਦਾਰ। ਨਿਰਗੁਣ ਸਰਗੁਣ ਮੇਲ ਮਿਲਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਭਾਰ। ਪੰਚਮ ਨਾਦ ਸ਼ਬਦ ਧੁਨ ਵਜਾਇੰਦਾ, ਨੌ ਦਵਾਰੇ ਵਸੇ ਬਾਹਿਰ। ਗੋਬਿੰਦ ਆਪਣਾ ਰੰਗ ਰੰਗਾਇੰਦਾ, ਕਰੇ ਖੇਲ ਸੱਚੀ ਸਰਕਾਰ। ਸੁੰਨ ਮੁਨ ਆਪ ਜਣਾਇੰਦਾ, ਨੇਤਰ ਨੈਣ ਨੈਣ ਮੁੰਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਇਕ ਇਕ ਨਾਲ ਕਰੇ ਪਿਆਰ। ਇਕ ਮੇਲਾ ਇਕ ਤੋੜਦਾ, ਇਕ ਜਗਤ ਜੁਗ ਚਾਰ। ਇਕ ਸਤਾਰਾਂ ਖੇਲ ਹਾੜ ਦਾ, ਇਕ ਅਠਾਰਾਂ ਪਾਵੇ ਸਾਰ। ਇਕ ਲੇਖਾ ਪਰਵਰਦਿਗਾਰ ਦਾ, ਇਕ ਲੇਖਾ ਕਰੇ ਬੇਐਬ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਤਿੰਨ ਪੰਜ ਨੌ ਦਏ ਅਧਾਰ। ਦੋ ਤਿੰਨ ਪੰਜ ਨੌ ਕਰਨਾ ਬੰਦ, ਬੰਦੀਖਾਨਾ ਆਪ ਸਮਝਾਈਆ। ਨੇਤਰ ਖੋਲ੍ਹੇ ਨਾ ਗਾਏ ਬੱਤੀ ਦੰਦ, ਅੰਦਰ ਮੰਦਰ ਨਾ ਕੋਈ ਮਿਲਾਈਆ। ਅੰਤਮ ਅੰਤਮ ਗੌਣਾ ਸੁਹਾਗੀ ਸੋਹੰ ਛੰਦ ਸੋ ਪੁਰਖ ਨਿਰੰਜਣ ਦਏ ਵਡਿਆਈਆ। ਪੂਰਬ ਜਨਮ ਦਾ ਮਿਟੇ ਪੰਧ, ਅਗਲਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਵਾਲ ਸਰ ਦਏ ਵਡਿਆਈਆ। ਦੋ ਤਿੰਨ ਪੰਜ ਨੌ ਹਰਿ ਖੇਲ ਖਿਲਾਵਣਾ, ਸਰ ਸਰ ਆਪ ਸੁਹਾਇਆ। ਨੌ ਪੰਜ ਅੰਤ ਮਿਲਾਵਨਾ, ਧਰਤ ਧਵਲ ਧਰਨੀ ਦਏ ਵਡਿਆਇਆ। ਤ੍ਰੈ ਤ੍ਰੈ ਲੇਖਾ ਪਾਰ ਕਰਾਵਣਾ, ਤ੍ਰੈ ਤ੍ਰੈ ਪੜਦਾ ਆਪ ਚੁਕਾਇਆ। ਦੋਏ ਦੋਏ ਵੇਸਾ ਆਪ ਵਟਾਵਨਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਨਿਰਗੁਣ ਸਰਗੁਣ ਰਵਾਲ ਸਰ ਡੇਰਾ ਲਾਵਨਾ, ਸਰਗੁਣ ਸਨਮੁਖ ਬਹਿ ਬਹਿ ਦਰਸ ਦਖਾਇਆ। ਸੰਗਤ ਸਬਾਈ ਚੁਪ ਕਰਾਵਨਾ, ਮੁਖ ਮੁਖ ਨਾ ਕੋਈ ਹਿਲਾਇਆ। ਮਾਨਸ ਜਨਮ ਸੁਫਲ ਕੁੱਖ ਕਰਾਵਨਾ, ਜਗਤ ਦੁੱਖ ਰੋਗ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਦਿਹਾੜਾ ਦਏ ਵਡਿਆਇਆ। ਦਿਵਸ ਦਿਹਾੜਾ ਵਡਾ ਵਡ, ਹਰਿ ਸਤਿਗੁਰ ਆਪ ਵਡਿਆਈਆ। ਗੁਰਸਿਖਾਂ ਅੰਦਰੋਂ ਆਪਣੀ ਸੁਰਤੀ ਆਪੇ ਕੱਢ, ਰਵਾਲ ਸਰ ਦਏ ਸੁਹਾਈਆ। ਜਿਸ ਜਿਸ ਚਰਨ ਛੁਹਾਇਆ ਪਿਛੇ ਨਾ ਦੇਵੇ ਛੱਡ, ਹਰਿ ਭੁੱਲੇ ਨਾ ਪਾਂਧੀ ਰਾਹੀਆ। ਸਚਖੰਡ ਦਵਾਰੇ ਹੋਏ ਬੈਠਾ ਅੱਡ, ਲੱਖ ਚੁਰਾਸੀ ਆਪਣੀ ਵੰਡਨ ਪਾਈਆ। ਹਰਿਜਨ ਲਡਾਏ ਸਾਚੇ ਲਡ, ਗੋਬਿੰਦ ਸਾਚੀ ਗੋਦ ਸੁਹਾਈਆ। ਨਾਤਾ ਤੁੱਟੇ ਅੰਧੇਰੀ ਖਡ, ਅੰਧ ਅੰਧੇਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਵਿਚਾਰ, ਹਰਿਜਨ ਆਪ ਤਰਾਵਨਾ। ਨੌ ਸੌ ਚੁਰਨਾਵੇ ਚੌਕੜੀ ਜੁਗ ਕਰ ਵਿਚਾਰ, ਖਾਣੀ ਬਾਣੀ ਸਰਬ ਕੁਰਲਾਵਨਾ। ਉਚੀ ਕੂਕੇ ਕਰੇ ਪੁਕਾਰ, ਗੁਰਮੁਖ ਗੁਰਮੁਖ ਮੁਖ ਧਰਾਵਨਾ। ਗੁਰ ਗੁਰ ਗਾਏ ਆਪਣੀ ਵਾਰ, ਨਾਦ ਵੇਦ ਭੇਵ ਨਾ ਪਾਵਨਾ। ਨਾਦਾਂ ਵੇਦਾਂ ਵਸਿਆ ਬਾਹਿਰ, ਅਛਲ ਅਛਲ ਖੇਲ ਖਿਲਾਵਨਾ। ਖੇਲੇ ਖੇਲ ਆਪ ਕਰਤਾਰ, ਪੁਰਖ ਅਬਿਨਾਸ਼ੀ ਹਰਿ ਆਪਣਾ ਨਾਮ ਧਰਾਵਨਾ। ਹਰਖ ਸੋਗ ਤੇ ਵਸਿਆ ਬਾਹਿਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਰ ਦੇਵੇ ਸੱਚੀ ਸਰਕਾਰ। ਸਾਚਾ ਵਰ ਹਰਿ ਹਰਿ ਦੀਨਾ, ਕਲਜੁਗ ਅੰਤਮ ਵੱਜੇ ਵਧਾਈਆ। ਗੁਰ ਅਵਤਾਰ ਮੰਨਦੇ ਆਏ ਭਾਣਾ, ਸੰਮਤ ਅਠਾਰਾਂ ਹਾੜ ਸਤਾਰਾਂ ਲੋਕਮਾਤ ਲਏ ਪਰਗਟਾਈਆ। ਗੁਰਮੁਖਾਂ ਗੁਰਸਿਖਾਂ ਹਰਿ ਚਰਨ ਦਵਾਰੇ ਬਹਿਣਾ, ਗੁਰ ਅਵਤਾਰ ਸੇਵ ਕਮਾਈਆ। ਪੁਰਖ ਅਬਿਨਾਸ਼ੀ ਵੇਖਣ ਆਇਆ ਆਪਣੇ ਨੈਣਾ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਸੀਤਾ ਰਾਮ ਧਾਮ ਅਕੱਠੇ ਹੋ ਹੋ ਬਹਿਣਾ, ਰਾਧਾ ਕ੍ਰਿਸ਼ਨ ਖ਼ੁਸ਼ੀ ਮਨਾਈਆ। ਈਸਾ ਮੂਸਾ ਵੇਖੇ ਆਪਣੇ ਨੈਣ ਨੈਣਾ, ਅੱਲਾ ਰਾਣੀ ਪੜਦਾ ਦਏ ਉਠਾਈਆ। ਨਾਨਕ ਗੋਬਿੰਦ ਭਾਣਾ ਸਹਿਣਾ, ਸੀਸ ਜਗਦੀਸ ਰਹੇ ਝੁਕਾਈਆ। ਭਗਤ ਸੰਤ ਪਾਇਆ ਸਚ ਸੁਚ ਦਾ ਏਕਾ ਗਹਿਣਾ, ਤਨ ਬਸਤਰ ਖ਼ਾਕੀ ਖ਼ਾਕ ਰਮਾਈਆ। ਹਰਿ ਸੰਗਤ ਤੇਰਾ ਬਣਾਏ ਭਾਈ ਭੈਣਾ, ਚਾਰ ਵਰਨ ਵਰਨ ਦਏ ਵਡਿਆਈਆ। ਲਾੜੀ

ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਵਿਛੜੇ ਲਏ ਉਠਾਈਆ। ਚਾਰ ਜੁਗ ਦੇ ਚਾਰ ਵਰਨ, ਚਾਰ ਵੇਦ ਮੇਲ ਮਿਲਾਇੰਦਾ। ਚਾਰੋਂ ਕੁੰਟ ਪਾਣੀ ਭਰਨ, ਸਚ ਸੁਰਾਹੀ ਹੱਥ ਵਖਾਇੰਦਾ। ਪੁਰਖ ਅਬਿਨਾਸ਼ੀ ਕਰਨੀ ਕਰਨ, ਕਰਤਾ ਪੁਰਖ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਿਸ਼ਾ ਆਪ ਵੰਡਾਇੰਦਾ। ਸਾਚੀ ਦਿਸ਼ਾ ਵੰਡੇ ਵੰਡ, ਹਰਿ ਪੁਰਖ ਪੁਰਖ ਮਿਹਰਬਾਨਾ। ਲੇਖਾ ਜਾਣੇ ਹਰਿ ਬ੍ਰਹਿਮੰਡ, ਬ੍ਰਹਿਮੰਡ ਸਚ ਨਿਸ਼ਾਨਾ। ਭੇਵ ਖੁਲ੍ਹਾਏ ਜੇਰਜ ਅੰਡ, ਅੰਡਜ ਜੇਰਜ ਹੋ ਪ੍ਰਧਾਨਾ। ਪੰਜ ਤੱਤ ਸੋਵੇ ਨਾ ਦੇ ਕੇ ਕੋਈ ਕੰਡ, ਮਾਰੇ ਸ਼ਬਦ ਤੀਰ ਨਿਸ਼ਾਨਾ। ਹੱਥ ਵਖਾਏ ਚੰਡ ਪ੍ਰਚੰਡ, ਜੋਧਾ ਸੂਰਬੀਰ ਬਲਵਾਨਾ। ਆਪਣਾ ਘਰ ਵਖਾਏ ਪੂਰੀ ਅਨੰਦ, ਗੁਰਮੁਖ ਤੇਰੀ ਕਾਇਆ ਸਚ ਮਕਾਨਾ। ਤੇਰੇ ਮੰਦਰ ਚੜ੍ਹਾਏ ਸਾਚਾ ਚੰਦ, ਸਤਿਗੁਰ ਪੂਰਾ ਹੋ ਮਿਹਰਬਾਨਾ । ਤੇਰੇ ਮੰਦਰ ਗਾਏ ਆਪਣਾ ਛੰਦ, ਬੰਦੀ ਬੰਦ ਨਾ ਕੋਈ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਾ। ਸ੍ਰੀ ਭਗਵਾਨ ਦਯਾ ਕਮਾਇੰਦਾ, ਨੌ ਨੌ ਚਾਰ ਪੰਧ ਮੁਕਾ। ਗੁਰ ਗੁਰ ਸਾਚੀ ਸੇਵਾ ਲਾਇੰਦਾ, ਸੇਵਕ ਸੇਵਾ ਇਕ ਸਮਝਾ। ਅਵਤਰੀ ਅਵਤਾਰ ਹਰਿ ਅਖਵਾਇੰਦਾ, ਕਰੇ ਖੇਲ ਬੇਪਰਵਾਹ। ਨੌ ਸੌ ਚੁਰਾਨਵੇ ਚੌਕੜੀ ਜੁਗ ਖਾਣੀ ਬਾਣੀ ਆਪ ਵਡਿਆਇੰਦਾ, ਗੁਰਮੁਖ ਸਾਚੇ ਸਚ ਸਲਾਹ। ਕੋਟਨ ਕੋਟ ਮਾਨਸ ਜਨਮ ਸਲਾਹਿੰਦਾ, ਮਾਨਸ ਮਾਨਸ ਰੂਪ ਵਟਾ। ਨੌ ਨੌ ਜਨਮ ਆਪਣੇ ਹੁਕਮ ਭਵਾਇੰਦਾ, ਹੁਕਮੀ ਹੁਕਮ ਸਚ ਵਰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਚਾਰ ਲੇਖਾ ਰਿਹਾ ਸਮਝਾ। ਚਾਰ ਚਾਰ ਦਰ ਸਾਚਾ ਲੇਖਾ, ਹਰਿ ਸਾਚਾ ਸਚ ਜਣਾਈਆ। ਜਗਤ ਜੁਗਤ ਕਰਦਾ ਆਇਆ ਆਦੇਸਾ, ਆਦੇਸ ਆਦੇਸ ਬੇਪ੍ਰਵਾਹੀਆ। ਭਗਤ ਭਗਵਾਨ ਵਟੌਂਦਾ ਆਇਆ ਵੇਸਾ, ਵੇਸ ਅਨੇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਹਰਿ ਕਰਤਾਰ, ਕਰਤਾ ਪੁਰਖ ਖੇਲ ਖਿਲਾਈਆ। ਚਾਰ ਜੁਗ ਗੁਰਮੁਖ ਨਾਉਂ ਰੱਖ ਨਾ ਹੋਇਆ ਕੋਈ ਉਜਿਆਰ, ਭਗਤ ਸੰਤ ਨਾਉਂ ਧਰਾਈਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਹਰਿ ਆਪਣੀ ਦਯਾ ਦਏ ਕਮਾਈਆ। ਪੰਚਮ ਗੁਰਮੁਖ ਕਰੇ ਤਿਆਰ, ਆਪਣਾ ਪੜਦਾ ਆਪ ਉਠਾਈਆ। ਨੌ ਖੰਡ ਪ੍ਰਿਥਮੀ ਗਾਏ ਸਾਚੀ ਵਾਰ, ਚਾਰ ਵਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੰਚਮ ਗੁਰਮੁਖ ਆਪ ਉਪਜਾਵਨਾ, ਗੁਰਸਿਖ ਗੁਰਸਿਖ ਆਪ ਸਮਝਾ। ਦੋ ਤਿੰਨ ਪੰਜ ਨੌ ਰਵਾਲ ਸਰ ਚਰਨ ਟਿਕਾਵਨਾ, ਚਰਨ ਕਵਲ ਕਵਲ ਚਰਨ ਆਪ ਸੁਹਾ। ਸ਼ਬਦੀ ਸ਼ਬਦ ਸ਼ਬਦ ਡੰਕ ਵਜਾਵਨਾ, ਜੋਤੀ ਜੋਤ ਜੋਤ ਰੁਸ਼ਨਾ। ਸੰਗਤ ਸੰਗ ਸੰਗ ਰਖਾਵਨਾ, ਸਗਲਾ ਸੰਗ ਆਪ ਸਮਝਾ। ਢਾਈ ਸਕਿੰਟ ਆਵਣ ਜਾਵਣ ਦੋ ਜਹਾਨ ਪੰਧ ਰਖਾਵਨਾ, ਢਈਆ ਆਪਣਾ ਬੰਧਨ ਪਾ। ਗੋਬਿੰਦ ਸੂਰਾ ਇਕ ਮਨਾਵਨਾ, ਸਾਚਾ ਸ਼ਹਿਨਸ਼ਾਹ ਇਕ ਰਘੁਰਾ। ਕਲਜੁਗ ਨਈਆ ਜਿਸ ਆਪ ਚਲਾਵਨਾ, ਏਕਾ ਚਪੂ ਨਾਮ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਗੁਰਮੁਖ ਸਾਚੇ ਲਏ ਪ੍ਰਗਟਾ। ਚਾਰ ਜੁਗ ਨਾ ਬਣੇ ਕੋਈ ਗੁਰਮੁਖ, ਸਤਿਜੁਗ ਤਰੇਤਾ ਦਵਾਪਰ ਰਿਹਾ ਜਸ ਗਾਈਆ। ਭਗਤ ਭਗਵੰਤ ਅੰਦਰ ਰਿਹਾ ਸਿਖਾਂ ਸਿਖ, ਸਿਖੀ ਸਿਖਿਆ ਇਕ ਸਮਝਾਈਆ। ਸੰਤ ਸਾਜਣ ਲੇਖਾ ਦੇਵੇ ਲਿਖ, ਲਿਖਣਹਾਰਾ ਸਾਚਾ ਮਾਹੀਆ। ਬਣ

ਬਣ ਭਿਖਾਰੀ ਮੰਗਦੇ ਰਹੇ ਭਿਖ, ਆਪਣੀ ਝੋਲੀ ਅੱਗੇ ਡਾਹੀਆ। ਜਿਸ ਜਨ ਮਿਟਾਏ ਤ੍ਰਿਸ਼ਨਾ ਤ੍ਰਿਖ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜਗ ਆਪਣੇ ਧੰਦੇ ਆਪੇ ਦਏ ਲਗਾਈਆ। ਚਾਰ ਜੁਗ ਜੁਗ ਧੰਦੇ ਲਾ, ਆਪਣਾ ਨਾਉਂ ਧਰਾਇੰਦਾ। ਗੁਰ ਅਵਤਾਰ ਦਏ ਘਲਾ, ਹੁਕਮੀ ਹੁਕਮ ਸੁਣਾਇੰਦਾ। ਆਪਣਾ ਪੜਦਾ ਆਪਣੇ ਉਪਰ ਪਾ, ਨਿਰਗੁਣ ਰੂਪ ਨਾ ਕੋਈ ਵਖਾਇੰਦਾ। ਸਰਗੁਣ ਦੇਵੇ ਸਰਗੁਣ ਪਨਾਹ, ਸਰਗੁਣ ਇਸ਼ਟ ਦੇਵ ਜਣਾਇੰਦਾ। ਸਰਗੁਣ ਅਗੇ ਸਰਗੁਣ ਕਦੇ ਨਾ ਕਰੇ ਨਾਹ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਸਰਗੁਣ ਮੇਲਾ ਸਰਗੁਣ ਚੇਲਾ ਸਰਗੁਣ ਗੁਰੂ ਫੜਾਏ ਬਾਂਹ, ਸਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਦੋ ਤਿੰਨ ਤੇਰਾ ਰੂਪ ਲਏ ਵਟਾ, ਹੇਰਾ ਫੇਰਾ ਆਪ ਕਰਾਇੰਦਾ। ਗੁਰ ਗੁਰ ਬੰਧਨ ਰਿਹਾ ਪਾ, ਏਕਾ ਜੋਤੀ ਨੂਰ ਦਰਸਾਇੰਦਾ। ਸਰਗੁਣ ਨਾਲ ਸਰਗੁਣ ਦਏ ਪ੍ਰਨਾ, ਸਰਗੁਣ ਨਾਰੀ ਸਰਗੁਣ ਕੰਤ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਨਿਰਗੁਣ ਜਨ ਜਨ ਕਰਿਆ ਵਿਹਾਰਾ, ਸਤਿਜੁਗ ਤਰੇਤਾ ਦੁਆਪਰ ਪਾਰ ਕਰਾਇਆ। ਕਲਜੁਗ ਕਰੀ ਆਪਣੀ ਕਾਰਾ, ਮਧ ਆਪਣਾ ਖੇਲ ਖਿਲਾਇਆ। ਕੋਈ ਪੰਜ ਤੱਤ ਪੂਜੇ ਮੁਹੰਮਦ ਯਾਰਾ, ਕੋਈ ਈਸਾ ਮੂਸਾ ਨਾਉਂ ਸਲਾਹਿਆ। ਕੋਈ ਨਾਨਕ ਪੰਜ ਤੱਤ ਪੁਤਲਾ ਕਰੇ ਵਿਚਾਰਾ, ਕੋਈ ਗੋਬਿੰਦ ਗੜ੍ਹ ਸੁਹਾਇਆ। ਗੋਬਿੰਦ ਸੂਰਾ ਉਚੀ ਕੂਕੇ ਕਰੇ ਪੁਕਾਰਾ, ਏਕਾ ਗੁਣ ਗਿਆ ਸਮਝਾਇਆ। ਏਕਾ ਗੁਰੂ ਇਕ ਅਵਤਾਰਾ, ਪੁਰਖ ਅਕਾਲਾ ਸੱਚੀ ਸਰਨਾਇਆ। ਬਿਨ ਨਿਰਗੁਣ ਕੋਈ ਨਾ ਕਰੇ ਸਚ ਪਿਆਰਾ, ਸਰਗੁਣ ਝੂਠਾ ਨਾਤਾ ਜਗਤ ਵਖਾਇਆ। ਚਾਰ ਜੁਗ ਜੋ ਦੇਂਦਾ ਰਿਹਾ ਲਾਰਾ, ਆਪਣਾ ਨਾਮ ਸਨੇਹੜਾ ਸੰਦੇਸ਼ ਮਾਤ ਘਲਾਇਆ। ਪੁਰਖ ਅਬਿਨਾਸ਼ੀ ਬੈਠਾ ਬਣ ਕਵਾਰਾ, ਸਾਚਾ ਸਗਨ ਨਾ ਕੋਈ ਮਨਾਇਆ। ਕਲਜੁਗ ਵੇਖੇ ਅੰਤਮ ਵਾਰਾ, ਨਿਰਗੁਣ ਧਾਰ ਆਪ ਚਲਾਇਆ। ਮਹਾਬਲੀ ਉਤਰੇ ਵਿਚ ਸੰਸਾਰਾ, ਜੋਤੀ ਜਾਮਾ ਵੇਸ ਵਟਾਇਆ। ਨਾਉਂ ਰੱਖੇ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਈ ਜਾਇਆ। ਚਾਰ ਜੁਗ ਦੇ ਵਿਛੜੇ ਮੇਲੇ ਆਪਣੇ ਯਾਰਾ, ਯਾਰੀ ਯਾਰਾਂ ਨਾਲ ਲਏ ਨਿਭਾਇਆ। ਗੋਬਿੰਦ ਕਰ ਸਚ ਪਿਆਰਾ, ਸੱਥਰ ਹੰਢਾਇਆ ਏਕਾ ਵਾਰਾ, ਦੂਜੀ ਵਾਰ ਨਾ ਸਥਰ ਹੰਢਾਇਆ। ਪੁਰਖ ਅਬਿਨਾਸ਼ੀ ਦਿਤਾ ਜੋਤ ਸਹਾਰਾ, ਸ਼ਬਦੀ ਬਣਾਇਆ ਏਕਾ ਲਾੜਾ, ਸੀਸ ਜਗਦੀਸ ਤਾਜ ਟਿਕਾਇਆ। ਹਰਿ ਸੰਗਤ ਵਖਾਏ ਸਚ ਅਖਾੜਾ, ਆਪ ਲਗਾਏ ਸਤਾਰਾਂ ਹਾੜਾ, ਗੁਰ ਗੁਰ ਦਸ ਨਾਲ ਰਲਾਇਆ। ਨਾਨਕ ਆਏ ਪਹਿਲੀ ਵਾਰਾ, ਛਤਰ ਝੁਲੇ ਸਚ ਦਰਬਾਰਾ, ਗੋਬਿੰਦ ਖੋਲ੍ਹੇ ਆਪ ਕਿਵਾੜਾ, ਹਰਿ ਜੂ ਆਪਣੀ ਹੱਥੀਂ ਕੁੰਡਾ ਲਾਹਿਆ। ਗੁਰਸਿਖਾਂ ਦੇਵੇ ਆਪੇ ਪਹਿਰਾ, ਆਪਣਾ ਜਨਮ ਆਪੇ ਹਾਰਾ, ਹਰਿ ਸੰਗਤ ਤੇਰੇ ਉਤੇ ਵਾਰਾ, ਤੇਰਾ ਰੂਪ ਕੀਆ ਨਿਆਰਾ, ਰੂਪ ਅਨੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਰਿਹਾ ਕਰਾਇਆ। ਚਾਰ ਜੁਗ ਦਾ ਰੱਖਿਆ ਉਹਲਾ, ਕਲਜੁਗ ਅੰਤਮ ਦਏ ਚੁਕਾਈਆ। ਜਿਸ ਦਾ ਗੌਦੇ ਰਹੇ ਢੋਲਾ, ਗੁਰ ਅਵਤਾਰ ਮੁਖ ਸਲਾਹੀਆ। ਜਿਸ ਦਾ ਸੁਣੌਂਦੇ ਰਹੇ ਬੋਲਾ, ਧੁਰ ਦੀ ਬਾਣੀ ਬਾਣ ਲਗਾਈਆ। ਜਿਸ ਦਾ ਪੌਂਦੇ ਰਹੇ ਕਾਇਆ ਚੋਲਾ, ਚੋਲੀ ਚੋਲਾ ਜਗਤ ਬਦਲਾਈਆ। ਜਿਸ ਦਾ ਪੌਂਦੇ ਰਹੇ ਰੌਲਾ, ਉਚੀ ਕੂਕ ਕੂਕ ਸੁਣਾਈਆ। ਜਿਸ ਦਾ ਵੇਖਦੇ ਰਹੇ ਡੋਲਾ, ਆਪਣੀ ਸੇਵ ਕਮਾਈਆ। ਜਿਸ ਦਾ ਨਾਉਂ ਰਖੌਂਦੇ ਰਹੇ ਮੌਲਾ, ਮੌਲਾ

ਆਪਣਾ ਰੂਪ ਵਟਾਈਆ। ਜਿਸ ਦਾ ਅੰਮ੍ਰਿਤ ਧਰਦੇ ਰਹੇ ਕਾਇਆ ਕਵਲਾ, ਕਵਲ ਕਾਇਆ ਲਏ ਪਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਗਾਉਂਦੇ ਰਹੇ ਗੀਤ, ਸੋ ਪੁਰਖ ਨਿਰੰਜਣ ਕਲਜੁਗ ਅੰਤਮ ਆਇਆ। ਜਿਸ ਬਣਾਈ ਮੰਦਰ ਮਸੀਤ, ਗੁਰੂ ਦੁਆਰਾ ਆਪ ਸੁਹਾਇਆ। ਜਿਸ ਚਲਾਈ ਖਾਣੀ ਬਾਣੀ ਰੀਤ, ਪਤਿਤ ਪੁਨੀਤ ਵੇਸ ਵਟਾਇਆ। ਜਿਹੜਾ ਵਸੇ ਹਰਿ ਹਰਿ ਚੀਤ, ਸੋ ਚੀਤ ਆਪਣਾ ਠੱਗਣ ਆਪੇ ਆਇਆ। ਜਿਹੜਾ ਖੇਲ ਕਰੇ ਹਸਤ ਕੀਟ, ਕੀਟ ਕੀਟਾਂ ਅੰਦਰ ਬੈਠਾ ਮੁਖ ਛੁਪਾਇਆ। ਜਿਹੜਾ ਵਸਿਆ ਧਾਮ ਅਨਡੀਠ, ਸਚਖੰਡ ਬੈਠਾ ਆਸਣ ਲਾਇਆ। ਜਿਹੜਾ ਸੀਸ ਸੁਹਾਏ ਪੀਤੰਬਰ ਪੀਤ, ਸੋ ਸਵੰਬਰ ਰਿਹਾ ਰਚਾਇਆ। ਗੁਰਸਿਖ ਤੇਰਾ ਵੇਖੇ ਧਾਮ ਅਤੀਤ, ਤ੍ਰੈਗੁਣ ਅਤੀਤਾ ਤੇਰੀ ਓਟ ਰੱਖ ਕੇ ਆਇਆ। ਤੇਰੇ ਸਦਕੇ ਆਪਣਾ ਆਪ ਲਏ ਜੀਤ, ਬਿਨ ਸਿੱਖ ਦੂਸਰ ਰੂਪ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਲਏ ਪਰਗਟਾਇਆ। ਚਾਰ ਜੁਗ ਗੁਰਮੁਖ ਗਾਇਆ, ਗੁਰਮੁਖ ਨਜ਼ਰ ਦਿਸੇ ਨਾ ਕੋਇ। ਸੰਤ ਭਗਤ ਰਹੇ ਸਲਾਹਿਆ, ਏਕੰਕਾਰਾ ਏਕੋ ਹੋਏ। ਗੁਰ ਅਵਤਾਰਾ ਰੂਪ ਧਰਾਇਆ, ਧਰ ਧਰ ਰੂਪ ਦੇਵੇ ਢੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਜੇਹਾ ਆਪੇ ਹੋਏ। ਆਪਣੇ ਜੇਹਾ ਆਪੇ ਹੋ ਕੇ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਆਪਣਾ ਤਾਣਾ ਆਪੇ ਤਣਕੇ ਆਇਆ, ਸ਼ਬਦੀ ਸ਼ਬਦ ਸੱਚਾ ਜੰਜਾਲ। ਆਪਣੇ ਗੁਰਮੁਖ ਆਪੇ ਜਣ ਕੇ ਆਇਆ, ਪਾਰਬ੍ਰਹਮ ਪ੍ਰਭ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰ ਰਵਾਲ। ਸਰ ਰਵਾਲ ਸਰਬ ਗੁਣਵੰਤ, ਨਿਰਗੁਣ ਖੇਲ ਖਿਲਾਵਨਾ। ਗੁਰਮੁਖਾਂ ਬਣਾਏ ਸਾਚੀ ਬਣਤ, ਬਣਤ ਬਨਵਾਰੀ ਆਪਣੇ ਹੱਥ ਰਖਾਵਨਾ। ਗ੍ਰਹਿ ਸਖ਼ੀ ਗ੍ਰਹਿ ਮੰਦਰ ਗ੍ਰਹਿ ਮੇਲਾ ਨਾਰੀ ਕੰਤ, ਕੰਤ ਸੁਹਾਗ ਰੂਪ ਵਟਾਵਨਾ। ਗ੍ਰਹਿ ਮੰਦਰ ਗ੍ਰਹਿ ਮੰਤ, ਗ੍ਰਹਿ ਸ਼ਬਦ ਧੁਨ ਨਾਦ ਵਜਾਵਨਾ। ਗ੍ਰਹਿ ਪੂਰਨ ਜੋਤ ਸ੍ਰੀ ਭਗਵੰਤ, ਘਰ ਸਾਚਾ ਆਪ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਵਨਾ। ਅਲਿਫ਼ ਆਦਿ ਖੇਲ ਖਿਲਾਇਆ, ਯੇ ਜੁਗਤ ਨਾ ਕੋਈ ਜਣਾਇੰਦਾ। ਹਰਿ ਕਾ ਭੇਵ ਕਿਸੇ ਨਾ ਪਾਇਆ, ਜੁਗ ਚੌਕੜੀ ਵੇਸ ਵਟਾਇੰਦਾ। ਅਲਿਫ਼ ਯੇ ਮੇਲ ਮਿਲਾਇਆ, ਆਪ ਆਪਣਾ ਬੰਧਨ ਪਾਇੰਦਾ। ਰੇ ਰਹੀਮ ਰਹਿਮਾਨ ਰੰਗ ਦਏ ਰੰਗਾਇਆ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਨੂਨ ਨੁਕਤਾ ਨਾ ਕੋਈ ਵਖਾਇਆ, ਨਿਰਗੁਣ ਦਿਸ ਕਿਸੇ ਨਾ ਆਇੰਦਾ। ਸ਼ਾਹ ਸ਼ੁਹਾਨਾ ਵੇਖ ਵਖਾਇਆ, ਈਰਾਨ ਆਪਣਾ ਭੇਵ ਚੁਕਾਇੰਦਾ। ਅਲਿਫ਼ ਆਦਿ ਯੇ ਅੰਤ, ਹਰਿ ਆਪਣੀ ਖੇਲ ਖਿਲਾਇੰਦਾ। ਰਾਮ ਰਹੀਮ ਸਰਬ ਗੁਣਵੰਤ, ਰਹਿਮਤ ਆਪਣੇ ਹੱਥ ਰਖਾਇੰਦਾ। ਨੂਨ ਨਿਆਮਤ ਜਗਤ ਭਸਮੰਤ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਈਰਾਨ ਆਪ ਸਮਝਾਇੰਦਾ। ਆਦਿ ਅੰਤ ਅਲਫ ਯੇ ਸ਼ਾਹ ਈਰਾਨ, ਹਰਿ ਅਖਵਾਇੰਦਾ। ਲੇਖਾ ਜਾਣੇ ਮਜੀਦ ਕ਼ੁਰਾਨ, ਤੁਲਬਾ ਤਾਲਬ ਆਪ ਪੜ੍ਹਾਇੰਦਾ। ਮਸਜਿਦ ਮਸੀਤ ਵੇਖੇ ਦੋ ਜਹਾਨ, ਤਸਬੀ ਤਤਕਰਾ ਆਪ ਸਮਝਾਇੰਦਾ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਕ ਮਹਿਬਾਨ, ਮਿਹਰਬਾਨ ਵੇਖ ਵਖਾਇੰਦਾ। ਆਪੇ ਜਾਣੇ ਆਪਣੀ ਆਣ, ਸ਼ਰਅ ਈਮਾਨ ਆਪ ਬਣਾਇੰਦਾ। ਕਾਇਨਾਤ ਵੇਖੇ ਮਾਰ ਧਿਆਨ, ਫ਼ਤਿਹ ਫ਼ਾਤਿਆ ਆਪ ਪੜ੍ਹਾਇੰਦਾ। ਜ਼ਾਬਤ ਜ਼ਬਤ

ਕਰੇ ਬੇਈਮਾਨ, ਜ਼ੇਰ ਜ਼ਬਰ ਖੇਲ ਖਿਲਾਇੰਦਾ। ਕਾਤਬ ਲਿਖੇ ਲੇਖ ਮਹਾਨ, ਕੁਤਬ ਗੌਂਸ ਨਾ ਕੋਈ ਰਖਾਇੰਦਾ। ਆਪੇ ਸ਼ਾਹ ਆਪੇ ਈਰਾਨ, ਆਪੇ ਮੇਟੇ ਜ਼ਿਮੀਂ ਅਸਮਾਨ, ਲੇਖਾ ਜਾਣੇ ਦੋ ਜਹਾਨ, ਚੌਦਾਂ ਤਬਕ ਵੇਖੇ ਮਾਰ ਧਿਆਨ, ਨਿਗਹਬਾਨ ਮਹਿਬਾਨ ਆਪਣਾ ਨੈਣ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਮਤ ਅਠਾਰਾਂ ਖੇਲ ਨਿਆਰ, ਇਰਾਕ ਈਰਾਨਾ ਪਾਵੇ ਸਾਰ, ਬੀਆਬਾਨ ਜਗਤ ਸਹਰਾ ਸ਼ਾਹ ਪਾਤਸ਼ਾਹ ਆਪ ਕਰਾਇੰਦਾ।

ਵੀਹ ਸੌ ਅਠਾਰਾਂ ਬਿਕ੍ਰਮੀ ਗੁਰਸਿਖ ਵਿਸਾਖੀ, ਹਰਿ ਸਤਿਗੁਰ ਆਪ ਮਨਾਈਆ। ਜਿਸ ਬੂਟਾ ਲਾਇਆ ਕਰਨ ਆਇਆ ਰਾਖੀ, ਪਾਰਬ੍ਰਹਮ ਵਡੀ ਵਡਿਆਈਆ। ਜੋ ਲੱਖ ਚੁਰਾਸੀ ਦੇਂਦਾ ਰਿਹਾ ਫਾਸੀ, ਗੁਰਸਿਖਾਂ ਫਾਸੀ ਰਿਹਾ ਕਟਾਈਆ। ਜੋ ਜੁਗ ਜੁਗ ਕਰਦਾ ਆਇਆ ਹਾਸੀ, ਰੂਪ ਅਨੂਪ ਧਰਾਈਆ। ਕਲਜੁਗ ਅੰਤਮ ਕਰਿਆ ਖੇਲ ਘਨਕਪੁਰ ਵਾਸੀ, ਅਨਕ ਕਲ ਆਪਣੀ ਖੇਲ ਖਿਲਾਈਆ। ਦਰ ਘਰ ਸਾਚੇ ਪਾਵੇ ਰਾਸੀ, ਮੰਡਲ ਮੰਡਪ ਆਪ ਸੁਹਾਈਆ। ਕਰੇ ਕਰਾਏ ਪੂਰੀ ਆਸੀ, ਆਸ ਨਿਰਾਸ ਨਾ ਕੋਈ ਵਖਾਈਆ। ਜਿਸ ਦੀ ਪੂਜਾ ਕਰਦੇ ਰਹੇ ਪੰਡਤ ਪਾਂਧੇ ਬਹਿ ਬਹਿ ਕਾਸ਼ੀ, ਸੋ ਗੁਰਸਿਖਾਂ ਸੇਵ ਰਿਹਾ ਕਮਾਈਆ। ਨਿਰਗੁਣ ਜੋਤ ਜੋਤ ਪਰਕਾਸ਼ੀ, ਪਰਮ ਪੁਰਖ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਕਦੇ ਵਿਨਾਸੀ, ਨਾ ਮਰੇ ਨਾ ਜਾਈਆ। ਹਰਿਜਨ ਕਰ ਕੇ ਜਾਏ ਤੇਰੀ ਬੰਦ ਖ਼ੁਲਾਸੀ, ਬੰਦੀ ਛੋੜ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਬਣ ਸਾਕੀ ਸਾਚਾ ਅੰਮ੍ਰਿਤ ਜਾਮ ਪਿਆਈਆ। ਗੁਰਸਿਖ ਵਿਸਾਖੀ ਚੜ੍ਹਿਆ ਚਾ, ਦਸ ਅੱਠ ਮੇਲ ਮਿਲਾਇਆ। ਗੋਬਿੰਦ ਮਿਲਿਆ ਇਕ ਮਲਾਹ, ਜਿਸ ਬੇੜਾ ਮਾਤ ਚਲਾਇਆ। ਆਪਣੀ ਦੇਵੇ ਸਚ ਸਲਾਹ, ਦੂਸਰ ਅੱਖਰ ਨਾ ਕੋਈ ਪੜ੍ਹਾਇਆ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇਆ। ਫੜ ਹੰਸ ਬਣਾਏ ਕਾਂ, ਜੋ ਜਨ ਸਰਨਾਈ ਆਇਆ। ਦੋ ਜਹਾਨਾਂ ਪਕੜੇ ਬਾਂਹ, ਮੰਝਧਾਰ ਨਾ ਕੋਈ ਰੁੜ੍ਹਾਇਆ। ਏਥੇ ਉਥੇ ਪਿਤਾ ਮਾਂ, ਸੀਸ ਜਗਦੀਸ ਹੱਥ ਰਖਾਇਆ। ਗੁਰਸਿਖਾਂ ਸੇਵਾ ਰਿਹਾ ਕਮਾ, ਗੁਰ ਗੁਰ ਆਪਣੀ ਧਾਰ ਵਖਾਇਆ। ਬਣ ਨਿਮਾਣਾ ਅਗੋਂ ਕਰੇ ਨਾ ਨਾਂਹ, ਖੇਵਟ ਖੇਟਾ ਆਪਣਾ ਬੇੜਾ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹਿਆ। ਗੁਰਸਿਖ ਵਿਸਾਖੀ ਲਗਾ ਰੰਗ, ਰੰਗ ਰੰਗੀਲਾ ਆਪ ਰੰਗਾਇਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਮੰਗੀ ਮੰਗ, ਬੀਸ ਅਠਾਰਾਂ ਦਏ ਚੜ੍ਹਾਇਆ। ਨੀਲੇ ਵਾਲਾ ਮਾਹੀ ਕਸੇ ਤੰਗ, ਸੋਲਾਂ ਕਲੀਆਂ ਆਸਣ ਪਾਇਆ। ਹੱਥ ਫੜ ਨਾਮ ਮਰਦੰਗ, ਸਚ ਨਗਾਰਾ ਦਏ ਵਜਾਇਆ। ਲੋਆਂ ਪੁਰੀਆਂ ਆਇਆ ਲੰਘ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇਆ। ਸ੍ਰਿਸ਼ਟ ਸਬਾਈ ਵੰਡੇ ਵੰਡ, ਵੰਡਣਹਾਰਾ ਇਕ ਅਖਵਾਇਆ। ਨੌਂ ਖੰਡ ਪ੍ਰਿਥਮੀ ਕਰੇ ਖੰਡ ਖੰਡ, ਏਕਾ ਖੰਡਾ ਨਾਮ ਚਮਕਾਇਆ। ਲੇਖਾ ਜਾਣੇ ਚੰਡ ਪਰਚੰਡ, ਬ੍ਰਹਿਮੰਡ ਆਪ ਦਰਸਾਇਆ। ਭੇਖ ਪਖੰਡਾ ਦੇਵੇ ਦੰਡ, ਜਗਤ ਰੰਡੇਪਾ ਦਏ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਗੁਰਮੁਖ ਵਿਸਾਖੀ ਵੇਖੇ ਨੈਣ, ਨੇਤਰ ਲੋਚਣ ਆਪ ਉਠਾਈਆ। ਕਵਣ ਰੂਪ ਧਾਰੇ ਨਰ ਨਰਾਇਣ, ਲੋਕਮਾਤ ਵੱਜੀ ਵਧਾਈਆ। ਗੁਰ ਅਵਤਾਰ ਸਾਰੇ ਕਹਿਣ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਨਿਹਕਲੰਕ ਪਰਗਟ ਹੋਏ ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ,

ਨਵ ਨੌਂ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਸਮਝਾਈਆ। ਗੁਰਮੁਖ ਵਿਸਾਖੀ ਸਚ ਵਿਹਾਰਾ, ਗੁਰ ਸਤਿਗੁਰ ਆਪ ਜਣਾਇੰਦਾ। ਦੂਆ ਸਿਫ਼ਰਾ ਏਕਾ ਆਠਾ ਗੁਣ ਅਵਗੁਣ ਨਾ ਕੋਈ ਵਿਚਾਰਾ, ਗੁਣ ਨਿਧਾਨ ਦਇਆ ਕਮਾਇੰਦਾ। ਨਿਰਗੁਣ ਸਰਗੁਣ ਦਏ ਸਹਾਰਾ, ਸਾਰਿੰਗ ਧਰ ਭਗਵਾਨ ਬੀਠਲੋ ਸਿਰ ਆਪਣਾ ਹੱਥ ਰਖਾਇੰਦਾ। ਭਗਤ ਭਗਵੰਤ ਸਾਚਾ ਸੰਤ ਵਖਾਏ ਇਕ ਦਵਾਰਾ, ਦਰ ਮੰਦਰ ਆਪ ਖੁਲ੍ਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇੰਦਾ। ਕ਼ਾਦਰ ਕਰਮ ਕਰੀਮ ਕਰੇ ਪਿਆਰਾ, ਕਾਲੀ ਕਫ਼ਨੀ ਵੇਖ ਵਖਾਇੰਦਾ। ਚਾਰੋਂ ਕੁੰਟ ਧੂਆਂਧਾਰਾ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਵਰਨਾ ਬਰਨਾ ਲੱਗਾ ਅਖਾੜਾ, ਜ਼ਾਤ ਪਾਤ ਨਾਚ ਨਚਾਇੰਦਾ। ਕਰਮ ਕੁਕਰਮ ਮੰਗਨ ਵਾੜਾ, ਗੁਣ ਅਵਗੁਣ ਭੇਵ ਨਾ ਕੋਇ ਖੁਲ੍ਹਾਇੰਦਾ। ਆਏ ਰੁੱਤ ਸੁਹੰਜਣੀ ਸਤਾਰਾਂ ਹਾੜਾ, ਗੁਰਮੁਖ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲ ਆਪ ਮਿਲਾਇੰਦਾ। ਗੁਰਸਿਖ ਵਿਸਾਖੀ ਮਿਲਿਆ ਮੇਲਾ, ਮੇਲਣਹਾਰ ਆਪ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਨਿਰੰਕਾਰ। ਆਦਿ ਜੁਗਾਦੀ ਸੱਜਣ ਸੁਹੇਲਾ, ਵਿਛੜ ਨਾ ਜਾਏ ਵਿਚ ਸੰਸਾਰ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਈ ਵਿਚਾਰ। ਵਸਣਹਾਰਾ ਸਦ ਨਵੇਲਾ, ਗੁਰਮੁਖ ਸਾਜਣ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੇ ਦਰਬਾਰ। ਗੁਰਸਿਖ ਵਿਸਾਖੀ ਸਚ ਦਰਬਾਰਾ, ਹਰਿ ਸਤਿਗੁਰ ਸੱਚਾ ਪਾਇਆ। ਨਾਤਾ ਤੁਟਾ ਸਰਬ ਸੰਸਾਰਾ, ਮਾਇਆ ਮਮਤਾ ਮੋਹ ਚੁਕਾਇਆ। ਪੂਰਬ ਲਹਿਣਾ ਜਿਸ ਵਿਚਾਰਾ, ਸੋ ਗੋਬਿੰਦ ਮੀਤ ਬਣਾਇਆ। ਅਗਲਾ ਲੇਖਾ ਜਿਸ ਨੇ ਪਾੜਾ, ਲਿਖਿਆ ਲੇਖ ਰਹੇ ਨਾ ਰਾਇਆ। ਕਰੇ ਵਿਹਾਰ ਸਤਾਰਾਂ ਹਾੜਾ, ਬ੍ਰਹਮ ਆਪਣਾ ਰੂਪ ਧਰਾਇਆ। ਨੌਂ ਖੰਡ ਪ੍ਰਿਥਮੀ ਲਗੇ ਇਕ ਅਖਾੜਾ, ਸ੍ਰਿਸ਼ਟ ਸਬਾਈ ਵੇਖੇ ਆਪ ਖ਼ੁਦਾਇਆ। ਆਪੇ ਬਣੇ ਆਪਣਾ ਲਾੜਾ, ਮੀਆਂ ਨੂਰੀ ਨੂਰ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਗੁਰਸਿਖ ਉਠ ਹਰਿ ਸਤਿਗੁਰ ਲਏ ਰਾਖ, ਕਲਜੁਗ ਅੰਤਮ ਵੇਖ ਵਖਾਈਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕੋਈ ਨਾ ਦੇਵੇ ਸਾਥ, ਵੇਲੇ ਅੰਤ ਸੰਗ ਨਾ ਕੋਈ ਜਾਈਆ। ਅੰਤਮ ਵੰਡ ਵੰਡਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਸ਼ਾਹ ਪਾਤਸ਼ਾਹ ਰਹੇ ਕੁਰਲਾਈਆ। ਪਹਿਲੀ ਵਿਸਾਖ ਸੁਣੀ ਸਾਚੀ ਗਾਥ, ਸੋ ਪੁਰਖ ਨਿਰੰਜਣ ਰਿਹਾ ਪੜ੍ਹਾਈਆ। ਚੌਦਾਂ ਲੋਕ ਖ਼ਾਲੀ ਹੋਣੇ ਹਾਟ, ਚੌਦਾਂ ਤਬਕ ਨਾ ਕੋਈ ਵਡਿਆਈਆ। ਅਠਸਠ ਤੀਰਥ ਨਾ ਰਹਿਣਾ ਕੋਈ ਤਾਟ, ਸਰ ਸਰੋਵਰ ਨਾ ਕੋਈ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਵਨਾ, ਆਪ ਆਪਣੀ ਕਿਰਪਾ ਧਾਰ। ਜੋ ਘੜਿਆ ਸੋ ਭੰਨ ਵਖਾਵਨਾ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਵਿਰਲੇ ਮੇਲ ਮਿਲਾਵਨਾ, ਮੇਲ ਮਿਲਾਵਾ ਧੁਰ ਦਰਬਾਰ। ਦਰ ਦਰਵੇਸ਼ ਆਪ ਰਖਾਵਣਾ, ਦਰਦੀ ਦਰਦ ਕਰੇ ਪਿਆਰ। ਆਪਣਾ ਫ਼ਰਜ਼ ਆਪ ਨਿਭਾਵਨਾ, ਗ਼ਰਜ਼ ਰੱਖੇ ਨਾ ਕੋਈ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ।

੨੬ ਵਿਸਾਖ ੨੦੧੮ ਬਿਕ੍ਰਮੀ ਅਨੰਦ ਕਾਰਜ ਕਾਕਾ ਗੁਰਚਰਣ ਸਿੰਘ ਬੀਬੀ ਹਰਬੰਸ ਕੌਰ ਅਤੇ
ਸਗਨ ਕਾਕਾ ਸਰਜੀਤ ਸਿੰਘ ਨਾਲ ਬੀਬੀ ਸਤਿਵੰਤ ਕੌਰ
ਜੇਠੂਵਾਲ ਦਰਬਾਰ ਵਿਚ

ਸੋ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਬਣ ਮਲਾਹ, ਅਜੂਨੀ ਰਹਿਤ ਵੇਖ ਵਖਾਇੰਦਾ। ਅਗੰਮ ਅਗੰਮੜਾ ਧਾਮ ਸੁਹਾ, ਅਲਖ ਅਲਖਨਾ ਆਸਨ ਲਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਭੂਪਤ ਭੂਪ ਚਲਾਏ ਰਾਹ, ਅਕਲ ਕਲ ਆਪਣੀ ਧਾਰ ਬੰਧਾਇੰਦਾ। ਅਨਭਵ ਪਰਕਾਸ਼ ਆਪ ਕਰਾ, ਨੂਰ ਨੁਰਾਨਾ ਡਗਮਗਾਇੰਦਾ। ਹਰਿ ਪੁਰਖ ਨਿਰੰਜਣ ਨਾਉਂ ਧਰਾ, ਆਪਣਾ ਰੂਪ ਆਪ ਪਰਗਟਾਇੰਦਾ। ਏਕੰਕਾਰਾ ਹੋ ਰੁਸ਼ਨਾ, ਰੰਗ ਰੰਗ ਵਿਚ ਸਮਾਇੰਦਾ। ਆਦਿ ਨਿਰੰਜਣ ਡਗਮਗਾ, ਆਪਣਾ ਖੇਲ ਆਪ ਖਿਲਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਆਪਣੇ ਥਾਂ, ਥਾਨ ਥਨੰਤਰ ਆਪ ਬਣਾਇੰਦਾ। ਸ੍ਰੀ ਭਗਵਾਨ ਆਪੇ ਪਿਤਾ ਆਪੇ ਮਾਂ, ਆਪ ਆਪਣਾ ਮੇਲ ਮਿਲਾਇੰਦਾ। ਪਾਰਬ੍ਰਹਮ ਆਪਣਾ ਨਾਉਂ ਧਰਾ, ਆਪ ਆਪਣਾ ਸੰਗ ਨਿਭਾਇੰਦਾ। ਸੁਤੇ ਪਰਕਾਸ਼ ਆਪ ਕਰਾ, ਭੇਦ ਅਭੇਦਾ ਆਪ ਖੁਲ੍ਹਾਇੰਦਾ। ਆਪਣੀ ਇਛਿਆ ਆਪ ਪ੍ਰਗਟਾ, ਆਪ ਆਪਣੀ ਰਚਨ ਰਚਾਇੰਦਾ। ਸਚਖੰਡ ਦੁਆਰਾ ਲਏ ਬਣਾ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਲਏ ਸਜਾ, ਪਾਵਾ ਚੂਲ ਨਾ ਕੋਇ ਵਡਿਆਇੰਦਾ। ਜੋਤੀ ਜੋਤ ਡਗਮਗਾ, ਆਪ ਆਪਣਾ ਆਸਣ ਲਾਇੰਦਾ। ਧੁਰ ਫ਼ਰਮਾਨਾ ਹੁਕਮ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬਣਿਆ ਹਰਿ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਧਰ, ਹਰਿ ਹਰਿ ਸਾਚਾ ਖੇਲ ਖਿਲਾਇੰਦਾ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਵੇਸ ਵਟਾਇੰਦਾ। ਆਪਣੇ ਮੰਦਰ ਆਪੇ ਵੜ, ਆਪੇ ਆਸਣ ਲਾਇੰਦਾ। ਆਪਣੇ ਦਰ ਦਰਵੇਸ਼ ਆਪੇ ਖੜ, ਆਪੇ ਅਲਖ ਜਗਾਇੰਦਾ। ਆਪਣਾ ਘਾੜਣ ਆਪੇ ਘੜ, ਘੜਣ ਭੰਨਣਹਾਰ ਆਪਣਾ ਨਾਉਂ ਧਰਾਇੰਦਾ। ਆਪਣਾ ਪੱਲੂ ਆਪੇ ਫੜ, ਆਪਣਾ ਬੰਧਨ ਪਾਇੰਦਾ। ਨਿਰਗੁਣ ਨਰਾਇਣ ਨਿਰਗੁਣ ਲਏ ਵਰ, ਨਿਰਗੁਣ ਕੰਤ ਸੁਹਾਗ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਰੱਖੇ ਆਪਣੀ ਜ਼ਾਤਾ, ਜ਼ਾਤ ਜ਼ਾਤ ਵਿਚ ਸਮਾਇੰਦਾ। ਜ਼ਾਤ ਅਜ਼ਾਤੀ ਇਕ ਅਕਾਲ, ਅਕਲ ਕਲ ਹਰਿ ਵਡਿਆਈਆ। ਆਦਿ ਪੁਰਖ ਹੋ ਦਿਆਲ, ਦੀਨ ਆਪਣੀ ਦਇਆ ਕਮਾਈਆ। ਸਚਖੰਡ ਵਸੇ ਸੱਚੀ ਧਰਮਸਾਲ, ਸਚ ਦੁਆਰੇ ਸੋਭਾ ਪਾਈਆ। ਥਿਰ ਘਰ ਥਿਰ ਚਰਨ ਕਵਲ ਕਵਲ ਚਰਨ ਰੱਖੇ ਆਪ ਕਰੇ ਅਵੱਲੜੀ ਚਾਲ, ਚਰਨ ਚਰਨ ਸਰਨ ਸਰਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਹਰਿ ਕਰਤਾਰ, ਕਰਤਾ ਪੁਰਖ ਆਪ ਕਰਾਇੰਦਾ। ਨਿਰਗੁਣ ਨਾਰੀ ਕੰਤ ਭਤਾਰ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਰੂਪ ਅਗੰਮੀ ਕਰ ਤਿਆਰ, ਅਲਖ ਅਗੋਚਰ ਅਗੰਮ ਅਥਾਹ, ਬੇਪ੍ਰਵਾਹ ਆਪਣੀ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਇਕ ਜਣਾ, ਸਾਚਾ ਮਾਰਗ ਆਪੇ ਲਾਇੰਦਾ। ਧੁਰ ਫ਼ਰਮਾਨਾ ਇਕ ਸੁਣਾ, ਧੁਰ ਦੀ ਬਾਣੀ ਬਾਣ ਜਣਾਇੰਦਾ। ਆਪਣਾ ਬੰਸ ਆਪਣੀ ਅੰਸ ਆਪ ਸੁਹਾ, ਆਪੇ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ

ਪ੍ਰਗਟਾ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਤ੍ਰੈਗੁਣ ਤੱਤ ਤੱਤ ਮਿਲਾ, ਪੰਚਮ ਪੰਚਮ ਲੇਖ ਲਿਖਾਇੰਦਾ। ਲੱਖ ਚੁਰਾਸੀ ਘਾੜਣ ਲਿਆ ਘੜਾ, ਜੁਗ ਚੌਕੜੀ ਵੰਡ ਵੰਡਾਇੰਦਾ। ਰਵ ਸਸ ਸੂਰਜ ਚੰਨ ਕਰ ਰੁਸ਼ਨਾ, ਮੰਡਲ ਮੰਡਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਹਰਿ ਕਰਨੇਹਾਰਾ, ਇਕ ਇਕੱਲਾ ਵਡ ਵਡਿਆਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਨਿਰਗੁਣ ਜੋਤ ਨੂਰ ਰੁਸ਼ਨਾਈਆ। ਪੰਚਮ ਤੱਤ ਬਣਾਇਆ ਧਰਮ ਦੁਆਰਾ, ਸਚ ਸੁੱਚ ਕਰੇ ਰੁਸ਼ਨਾਈਆ। ਆਤਮ ਬ੍ਰਹਮ ਇਕ ਆਧਾਰਾ, ਪਾਰਬ੍ਰਹਮ ਵੱਜੇ ਵਧਾਈਆ। ਘਰ ਮੰਗਲ ਘਰ ਗੀਤ ਘਰ ਮੰਗਲਾਚਾਰਾ, ਘਰ ਆਪਣਾ ਨਾਦ ਸੁਣਾਈਆ। ਘਰ ਕੰਤ ਘਰ ਨਾਰ ਘਰ ਮਿਲੇ ਭਤਾਰਾ, ਘਰ ਸੁਹੰਜਣੀ ਸੇਜ ਸੁਹਾਈਆ। ਘਰ ਭੋਗ ਬਿਲਾਸ ਕਰੇ ਪਿਆਰਾ, ਪੀਆ ਪ੍ਰੀਤਮ ਵਡੀ ਵਡਿਆਈਆ। ਘਰ ਮੰਦਰ ਸੋਹੇ ਸਚ ਚੁਬਾਰਾ, ਦਰ ਦਰਵਾਜ਼ਾ ਨਾ ਕੋਇ ਵਖਾਈਆ। ਗ਼ਰੀਬ ਨਿਵਾਜ਼ਾ ਪਰਵਰਦਿਗਾਰਾ, ਆਪੇ ਆਪ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਕਰਤਾ ਪੁਰਖ ਕਰਨੇਹਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਨਾਰੀ ਪੁਰਖ ਖੇਲ ਖਿਲਾਇਆ। ਜਗਤ ਜੁਗ ਜੋੜ ਜੁੜਾਈ, ਜੋੜਣਹਾਰਾ ਦਿਸ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈ, ਸਾਚੀ ਸਿਖਿਆ ਇਕ ਸਮਝਾਇਆ। ਪੰਜ ਤੱਤ ਕਾਇਆ ਵੱਜੇ ਵਧਾਈ, ਤ੍ਰੈ ਤ੍ਰੈ ਮੰਗਲ ਇਕ ਸੁਣਾਇਆ। ਰਵ ਸਸ ਕਰ ਰੁਸ਼ਨਾਈ, ਦੀਪਕ ਜੋਤ ਨੂਰ ਰੁਸ਼ਨਾਇਆ। ਨਾਦ ਸ਼ਬਦ ਧੁਨ ਸ਼ਨਵਾਈ, ਗ੍ਰਹਿ ਮੰਦਰ ਤਾਲ ਵਜਾਇਆ। ਸ਼ਬਦ ਕੰਤ ਉਠੇ ਬੇਪਰਵਾਹੀ, ਛੈਲ ਛਬੀਲਾ ਨਾ ਮਰੇ ਨਾ ਜਾਇਆ। ਸੁਰਤੀ ਨਾਰੀ ਲਏ ਪਰਨਾਈ, ਆਪ ਆਪਣਾ ਬੰਧਨ ਪਾਇਆ। ਨਾਰ ਸੁਹਾਗਣ ਖ਼ੁਸ਼ੀ ਮਨਾਈ, ਲੋੜੀਂਦੜਾ ਵਰ ਪਾਇਆ। ਏਕਾ ਮੰਦਰ ਹੋਏ ਰੁਸ਼ਨਾਈ, ਦੀਵਾ ਬਾਤੀ ਨਾ ਕੋਇ ਜਗਾਇਆ। ਮਾਤ ਪਿਤ ਨਾ ਕੋਈ ਭੈਣ ਭਾਈ, ਸਗਲਾ ਸੰਗ ਨਾ ਕੋਈ ਜਣਾਇਆ। ਨਾ ਕੋਈ ਧੀ ਨਾ ਕੋਈ ਜਵਾਈ, ਸੀਸ ਜਗਦੀਸ਼ ਨਾ ਕੋਇ ਗੁੰਦਾਇਆ। ਨਾ ਕੋਈ ਰੰਗਣ ਰੰਗ ਰੰਗਾਈ, ਨਾ ਕੋਈ ਸਗਨ ਮਨਾਇਆ। ਘਰ ਵਿਚ ਮਿਲਿਆ ਸਾਚਾ ਮਾਹੀ, ਘਰ ਘਰ ਵਿਚ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਧਾਰ ਆਪ ਚਲਾਇਆ। ਆਦਿ ਪੁਰਖ ਧਾਰ ਚਲਾਇੰਦਾ, ਪਾਰਬ੍ਰਹਮ ਹੋ ਤਿਆਰ। ਹੰ ਆਪਣਾ ਰੂਪ ਵਟਾਇੰਦਾ, ਲੱਖ ਚੁਰਾਸੀ ਕਰ ਪਸਾਰ। ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਹਰਿ ਪੁਰਖ ਨਿਰੰਜਣ ਬੈਠ ਠੰਡੇ ਦਰਬਾਰ। ਏਕਾ ਮੰਗਲ ਗਾਇੰਦਾ, ਆਦਿ ਨਿਰੰਜਣ ਹੋਏ ਉਜਿਆਰ। ਸ੍ਰੀ ਭਗਵਾਨ ਸਗਨ ਮਨਾਇੰਦਾ, ਅਬਿਨਾਸ਼ੀ ਕਰਤਾ ਸਾਚਾ ਯਾਰ। ਪਾਰਬ੍ਰਹਮ ਬ੍ਰਹਮ ਰੂਪ ਵਟਾਇੰਦਾ, ਬ੍ਰਹਮ ਰੂਪ ਕਰ ਪਸਾਰ। ਸਤਿਜੁਗ ਆਪਣੀ ਧਾਰ ਬੰਧਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਚੌਕੜੀ ਖੇਲ ਖਿਲਾਇੰਦਾ, ਆਪ ਆਪਣੀ ਕਿਰਪਾ ਧਾਰ। ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾਇੰਦਾ, ਜੁਗ ਕਰਤਾ ਕਰੇ ਖ਼ਬਰਦਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਜਾਣੇ ਆਪਣੀ ਧਾਰ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ, ਰਾਓ ਰੰਕ ਊਚ ਨੀਚ ਦਏ ਆਧਾਰ। ਚਾਰੇ ਵੇਦ ਮੰਗਲ ਗਾਇੰਦਾ, ਪੁਰਾਨ ਅਠਾਰਾਂ ਪੈਜ ਸੁਆਰ। ਸ਼ਾਸਤਰ ਸਿਮਰਤ ਸੰਗ ਰਲਾਇੰਦਾ, ਜਗਤ ਵਿਦਿਆ ਦਏ ਆਧਾਰ। ਚੌਦਾਂ ਕੂਟ ਫੋਲ ਫੁਲਾਇੰਦਾ, ਤ੍ਰੈਭਵਨ ਸਾਚੀ ਕਾਰ। ਦੋ ਜਹਾਨਾਂ ਰੰਗ

ਰੰਗਾਇੰਦਾ, ਬ੍ਰਹਿਮੰਡਾਂ ਖੰਡਾਂ ਏਕਾ ਪੁਰਖ ਵੇਖੇ ਨਾਰ। ਕੰਤ ਸੁਹਾਗੀ ਸਾਚਾ ਸੰਗ ਨਿਭਾਇੰਦਾ, ਆਦਿ ਜੁਗਾਦਿ ਏਕੰਕਾਰ। ਨਵ ਨੌਂ ਆਪਣਾ ਮੇਲ ਮਿਲਾਇੰਦਾ, ਚਾਰ ਨੌਂ ਤੇ ਵਸਿਆ ਬਾਹਰ। ਚਾਰੇ ਖਾਣੀ ਸਰਬ ਜਸ ਗਾਇੰਦਾ, ਚਾਰ ਬਾਣੀ ਕਰੇ ਪੁਕਾਰ। ਗੁਰ ਅਵਤਾਰ ਧਿਆਨ ਲਗਾਇੰਦਾ, ਦੋਏ ਜੋੜ ਕਰੇ ਨਿਮਸਕਾਰ। ਜਗ ਜੋੜੀ ਜੋੜ ਜੁੜਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਨਿਰਗੁਣ ਸਰਗੁਣ ਬੰਧਨ ਪਾਇੰਦਾ, ਏਕਾ ਨਾਰੀ ਕੰਤ ਭਤਾਰ। ਦੋਹਾਂ ਵਿਚੋਲਾ ਆਪ ਅਖਵਾਇੰਦਾ, ਰਾਮ ਰਾਮ ਰਾਮ ਪਸਾਰ। ਆਪਣਾ ਕਾਜ ਆਪ ਰਚਾਇੰਦਾ। ਦੂਸਰ ਕੋਇ ਨਾ ਜਾਣੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਸਚ ਵਿਹਾਰ। ਜੁਗ ਚੌਕੜੀ ਵਿਹਾਰ ਕਰਦਾ ਆਇਆ, ਇਕ ਇਕੱਲਾ ਬੇਪਰਵਾਹ। ਸਰਗੁਣ ਸਰਗੁਣ ਲੜ ਫੜਦਾ ਆਇਆ, ਨਿਰਗੁਣ ਸਰਗੁਣ ਬਣ ਮਲਾਹ। ਅੱਖਰ ਵੱਖਰ ਆਪਣਾ ਪੜ੍ਹਦਾ ਆਇਆ, ਬੋਧ ਅਗਾਧਾ ਸੱਚਾ ਸ਼ਹਿਨਸ਼ਾਹ। ਸਚ ਰੰਗੀਲੇ ਪਲੰਘ ਸਚ ਸੇਜਾ ਆਪਣੀ ਚੜ੍ਹਦਾ ਆਇਆ, ਭਗਤ ਭਗਵੰਤ ਲਏ ਮਨਾ। ਸਾਚੇ ਸੰਤਾਂ ਆਪਣਾ ਖੇਲ ਕਰਦਾ ਆਇਆ, ਘਰ ਘਰ ਵੇਖ ਏਕਾ ਥਾਂ। ਜਗਤ ਜੁਗ ਬਾਕੀ ਹਰਦਾ ਆਇਆ, ਹੁਕਮੀ ਹੁਕਮ ਆਪ ਵਰਤਾ। ਆਪਣੀ ਘਾੜਣ ਘੜਦਾ ਆਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਦਾ ਆਇਆ, ਭੇਦ ਅਭੇਦਾ ਆਪ ਛੁਪਾ । ਤੇਈ ਅਵਤਾਰ ਹੁਕਮੀ ਬਰਦਾ ਘੱਲਦਾ ਆਇਆ, ਦਸ ਗੁਰ ਨਾਲ ਰਲਾ। ਸਾਧ ਸੰਤ ਜਗ ਡਰਦਾ ਆਇਆ, ਪੁਰਖ ਅਬਿਨਾਸ਼ੀ ਪੁਛੇ ਬੈਠਾ ਬੇਪਰਵਾਹ। ਕਲਜੁਗ ਅੰਤਮ ਆਪਣੇ ਘੋੜੇ ਚੜ੍ਹ ਕੇ ਆਇਆ, ਨਿਰਗੁਣ ਦਾਤਾ ਇਕ ਖ਼ੁਦਾ, ਆਪਣਾ ਬਿਸਮਿਲ ਰੂਪ ਵਟਾਇਆ, ਅਲਾਹੀ ਨੂਰ ਜਲਵਾ ਦਏ ਵਖਾ। ਕ਼ਾਦਰ ਕ਼ੁਦਰਤ ਵੇਖਣ ਆਇਆ, ਖ਼ਾਲਕ ਖ਼ਲਕ ਵੇਖੇ ਆਪਣੇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਹਰਿ ਸੱਚਾ ਸ਼ਾਹ ਅਖਵਾਇੰਦਾ, ਆਦਿ ਜੁਗਾਦੀ ਏਕੰਕਾਰ। ਕੋਟਨ ਰਾਜ ਰਾਜਾਨਾ ਆਪਣੇ ਹੁਕਮ ਫਿਰਾਇੰਦਾ, ਲੋਕਮਾਤ ਦਏ ਆਧਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਅੰਦਰ ਬਾਹਰ ਗੁਪਤ ਜ਼ਾਹਰ। ਆਪਣਾ ਭੇਵ ਨਾ ਕਿਸੇ ਜਣਾਇੰਦਾ, ਬੇਅੰਤ ਬੇਅੰਤ ਬੇਅੰਤ ਕਹਿਣ ਸਰਬ ਸੰਸਾਰ। ਕਲਜੁਗ ਅੰਤਮ ਆਪਣਾ ਰੂਪ ਵਟਾਇੰਦਾ, ਪੂਰਨ ਜੋਤ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਬਦਲੇ ਧਾਰ। ਦੋ ਜਹਾਨਾਂ ਧਾਰ ਬਦਲਾਇੰਦਾ, ਹਰਿ ਦੋ ਜਹਾਨਾਂ ਵਾਲੀ। ਕਲਜੁਗ ਅੰਤਮ ਖੇਲ ਖਿਲਾਇੰਦਾ, ਨਿਰਗੁਣ ਜੋਤ ਜੋਤ ਅਕਾਲੀ। ਆਦਿ ਸ਼ਕਤ ਬੰਧਨ ਪਾਇੰਦਾ, ਸ਼ਬਦੀ ਸ਼ਬਦ ਦਏ ਦਲਾਲੀ। ਆਪਣਾ ਚੰਦਨ ਆਪਣਾ ਟਿੱਕਾ ਆਪੇ ਲਾਇੰਦਾ, ਆਪਣੇ ਦਰ ਬਣੇ ਆਪ ਸੁਆਲੀ। ਆਪਣਾ ਫੰਦਨ ਆਪ ਕਟਾਇੰਦਾ, ਆਪੇ ਤੋੜੇ ਆਪਣਾ ਮਾਇਆ ਜੰਜਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਾਤ ਨਿਰਾਲੀ। ਖੇਲ ਨਿਰਾਲੀ ਕਰਨੇ ਆਇਆ, ਹਰਿ ਕਰਤਾ ਪੁਰਖ ਅਗੰਮ। ਨਿਰਭੌ ਨਿਰਵੈਰ ਆਪਣਾ ਨਾਉਂ ਧਰ ਕੇ ਆਇਆ, ਨਾ ਮਰੇ ਨਾ ਪਏ ਜੰਮ। ਆਪਣੇ ਅਸਵ ਆਪਣੇ ਘੋੜੇ ਚੜ੍ਹ ਕੇ ਆਇਆ, ਸ਼ਾਹ ਅਸਵਾਰ ਸੂਰਬੀਰ ਆਪਣਾ ਬੇੜਾ ਬੰਨ੍ਹ। ਆਪਣੀ ਇਛਿਆ ਆਪਣੀ ਆਸਾ ਆਪਣੇ ਹੱਥ ਫੜ ਕੇ ਆਇਆ, ਜੁਗ ਚੌਕੜੀ ਦੇਵੇ ਆਣ। ਆਪ ਆਪਣੀ ਵਿਦਿਆ ਆਪਣਾ ਅੱਖਰ ਆਪਣੇ ਅੰਦਰੋਂ ਆਪ ਪੜ੍ਹ ਕੇ ਆਇਆ, ਨਾ ਕੋਈ ਸੁਣੇ ਸੁਣਾਏ ਰਾਗ ਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਅੰਤ।

ਬੇਅੰਤ ਖੇਲ ਖਿਲਾਇੰਦਾ, ਸੱਚਾ ਸ਼ਹਿਨਸ਼ਾਹ। ਕਲਜੁਗ ਅੰਤਮ ਵੇਸ ਵਟਾਇੰਦਾ, ਜੁਗ ਚੌਕੜੀਆਂ ਬਣ ਮਲਾਹ। ਨਵ ਨੌਂ ਤੇਰਾ ਪੰਧ ਮੁਕਾਇੰਦਾ, ਨੌਂ ਨੌਂ ਲੇਖਾ ਦਏ ਮੁਕਾ। ਚਾਰ ਵਰਨ ਏਕਾ ਸਰਨ ਲਗਾਇੰਦਾ, ਚਾਰ ਵੇਦ ਆਪ ਬੁਝਾ। ਚਾਰ ਬਾਣੀ ਬਾਣ ਲਗਾਇੰਦਾ, ਤੀਰ ਨਿਰਾਲਾ ਹੱਥ ਰਖਾ। ਚਾਰੇ ਖਾਣੀ ਏਕਾ ਖਾਣ ਰਖਾਇੰਦਾ, ਨਾਮ ਅਨਮੁਲੜਾ ਜਾਮ ਹੱਥ ਪਿਲਾ। ਦੋ ਜਹਾਨਾਂ ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ, ਲੱਖ ਚੁਰਾਸੀ ਵੇਖੇ ਥਾਉਂ ਥਾਂ। ਕਲਜੁਗ ਤੇਰਾ ਰੰਗ ਰੰਗਾਇੰਦਾ, ਕੂੜੀ ਕਿਰਿਆ ਵੇਖੇ ਵੇਖਣਹਾਰ ਆਪਣਾ ਰੂਪ ਵਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਿਹਾ ਰਖਾ। ਆਪਣਾ ਲੇਖਾ ਆਪਣੇ ਰੱਖ ਹੱਥ, ਹਰਿ ਵੱਡਾ ਵੱਡੀ ਕਰੇ ਵਡਿਆਈਆ। ਜੁਗ ਜੁਗ ਚਲਾਉਂਦਾ ਆਇਆ ਰਥ, ਰਥ ਰਥਵਾਹੀ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪਾਈ ਸ਼ਬਦੀ ਨੱਥ, ਡੋਰੀ ਆਪਣੇ ਹੱਥ ਰਖਾਈਆ। ਸੰਤਨ ਮਹਿਮਾ ਦਸਦਾ ਰਿਹਾ ਅਕਥ, ਸਚਖੰਡ ਦੁਆਰੇ ਵੇਖੇ ਸੱਚਾ ਮਾਹੀਆ। ਦਿਵਸ ਰੈਣ ਜਿਹਵਾ ਰਹੇ ਰਟ, ਰਟ ਰਟ ਚਰਨ ਸਰਨ ਕਵਲ ਧਿਆਨ ਲਗਾਈਆ। ਸ਼ਬਦ ਨਗਾਰਾ ਮਾਰਦਾ ਆਇਆ ਸੱਟ, ਤਾਲ ਤਲਵਾੜਾ ਆਪ ਵਜਾਈਆ। ਵਸਦਾ ਆਇਆ ਘਟ ਘਟ, ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਕਿਸੇ ਵਖਾਇਆ ਤੀਰਥ ਤੱਟ, ਕਿਸੇ ਸ਼ਿਵਦੁਆਲੇ ਬੰਦ ਕਰਾਈਆ। ਕਿਸੇ ਵਖਾਏ ਸਵਾਂਗ ਨਟੂਆ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਕਿਸੇ ਵਖਾਏ ਉਚੇ ਟਿੱਲੇ ਪਰਬਤ, ਕਿਸੇ ਕੈਲਾਸ਼ ਰਿਹਾ ਭਰਮਾਈਆ। ਕਿਸੇ ਕੋਹਤੂਰ ਵਖਾਏ ਜੋਤ ਪਰਕਾਸ਼, ਕਿਸੇ ਡੂੰਘੀ ਗਾਰ ਰਿਹਾ ਸਮਝਾਈਆ। ਕਿਸੇ ਜਣਾਏ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹੱਟ, ਕਿਸੇ ਜਗਤ ਦਏ ਵਡਿਆਈਆ। ਕਿਸੇ ਕਾਇਆ ਕਾਇਆ ਕਾਇਆ ਕਰੇ ਪਰਗਟ, ਕਿਸੇ ਘਰ ਘਰ ਵਿਚ ਦਏ ਵਖਾਈਆ। ਕਿਸੇ ਰਤੀ ਲੇਖੇ ਲਾਏ ਰਤ, ਰਤੀ ਰਤ ਦਏ ਸੁਕਾਈਆ। ਕਿਸੇ ਦੇਵੇ ਬੁੱਧ ਮਤ, ਕਿਸੇ ਗਿਆਨ ਧਿਆਨ ਵਿਚ ਫਸਾਈਆ। ਕਿਸੇ ਦੇਵੇ ਧੀਰਜ ਸਤਿ, ਬ੍ਰਹਮ ਮਤ ਕਿਸੇ ਵਖਾਈਆ। ਬ੍ਰਹਮੇ ਦੇਵੇ ਇਕ ਉਤਪਤ, ਅੱਠੇ ਪਹਿਰ ਨੇਤਰ ਰੋਵੇ ਨੀਰ ਵਹਾਈਆ। ਵਿਸ਼ਨੂੰ ਵਾਸਤਾ ਰਿਹਾ ਘੱਤ, ਪਾਰਬ੍ਰਹਮ ਸੱਚੀ ਤੇਰੀ ਸਰਨਾਈਆ। ਸ਼ੰਕਰ ਛੱਡਿਆ ਆਪਣਾ ਹਠ, ਖੁਲ੍ਹੜੇ ਕੇਸ ਖ਼ਾਕੀ ਖ਼ਾਕ ਰਿਹਾ ਰਮਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਤੇਰਾ ਖੇਲ ਵੇਖਿਆ ਅਕਥ, ਤੇਰੀ ਮਹਿਮਾ ਕਥੀ ਨਾ ਜਾਈਆ। ਪਾਰਬਤੀ ਵੇਖੀ ਤੇਰੀ ਰਤ, ਮੇਰੀ ਰਤ ਵਿਚ ਸਮਾਈਆ। ਤੇਰਾ ਰੂਪ ਬਾਵਾ ਆਦਮ ਨਾ ਕੋਈ ਤੱਤ, ਤੇਰੀ ਇਛਿਆ ਮੇਰੀ ਸੇਵਾ ਸਰਬ ਲੋਕਾਈਆ। ਤੂੰ ਸਰਬ ਜੀਆਂ ਦਾ ਕਮਲਾਪਤ, ਕਵਲ ਨੈਣ ਤੇਰੀ ਵਡਿਆਈਆ। ਤੂੰ ਆਪਣੇ ਘਰ ਆਪਣੇ ਮੰਦਰ ਆਪਣੇ ਗ੍ਰਹਿ ਆਪਣਾ ਸੱਥਰ ਬੈਠਾ ਘਤ, ਤੇਰਾ ਭੇਵ ਕੋਈ ਨਾ ਪਾਈਆ। ਜੁਗ ਚੌਕੜੀਆਂ ਬੈਠੇ ਕੋਟਨ ਕੋਟ ਤੂੰ ਬਦਲੀ ਨਾ ਅਜੇ ਕਰਵਟ, ਤੇਰੀ ਕਰਵਟ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਹੋ ਪਰਗਟ, ਕਰੇ ਖੇਲ ਬੇਪਰਵਾਹੀਆ। ਆਪਣਾ ਰੂਪ ਧਰਿਆ ਆਪ ਪੁਰਖ ਸਮਰਥ, ਸੀਸ ਤਾਜ ਜਗਦੀਸ਼ ਟਿਕਾਈਆ। ਆਦਿ ਸ਼ਕਤ ਲਾਲ ਵੇਖੇ ਆਪਣੀ ਰਕਤ, ਲਾਲ ਗੁਲਾਲਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੁੱਛਦਾ ਆਇਆ ਵਾਤ, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਕੋਈ ਕਹੇ ਰਾਮ ਜਾਇਆ ਦਸਰਥ, ਕੋਈ ਨੰਦ ਯਸ਼ੋਧਾ ਦਏ ਵਡਿਆਈਆ। ਜਿਸ ਉਪਜਾਇਆ ਆਪਣਾ ਤੱਤ, ਤਿਸ ਭੁੱਲੀ ਸਰਬ ਲੋਕਾਈਆ। ਵੀਹ ਅਵਤਾਰ ਸਤਿਜੁਗ ਤ੍ਰੇਤਾ ਚਲਾਉਂਦੇ ਆਏ ਰਥ, ਦੁਆਪਰ ਵੇਦ ਵਿਆਸ ਕਰੇ ਲਿਖਾਈਆ। ਕਾਹਨਾ ਕ੍ਰਿਸ਼ਨਾ ਆਪਣਾ ਰੂਪ

ਵਟਾਏ ਘਟ ਘਟ, ਮੁਕੰਦ ਮਨੋਹਰ ਲਖਮੀ ਨਰਾਇਣ ਬੰਸਰੀ ਨਾਮ ਇਕ ਜਣਾਈਆ। ਅੰਤਮ ਸਾਰੇ ਲੋਕਮਾਤ ਆਪਣਾ ਸੱਥਰ ਗਏ ਘੱਤ, ਥਿਰ ਕੋਇ ਰਹਿਣ ਨਾ ਪਾਈਆ। ਪੰਜ ਤੱਤ ਚੋਲਾ ਦਿਸੇ ਨਾ ਰਤ, ਰੂਪ ਰੰਗ ਨਾ ਕੋਇ ਵਡਿਆਈਆ। ਨਾ ਕੋਈ ਸੀਤਾ ਰਖਾਏ ਜਤ, ਨਾ ਕੋਈ ਰਾਧਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਲਿਆ ਹਰਿ ਕਮਲਾਪਤ, ਆਦਿ ਜੁਗਾਦਿ ਜੁਗਾ ਜੁਗੰਤਰ ਸੋ ਸੁਹਾਗਣ ਘਰ ਸਾਚੇ ਬੈਠੀ ਘਰ ਆਪਣਾ ਕੰਤ ਹੰਢਾਈਆ। ਸਤਿਜੁਗ ਤ੍ਰੇਤਾ ਦੁਆਪਰ ਏਕਾ ਕੰਤ ਹੰਢਾਇਆ, ਲੱਖ ਚੁਰਾਸੀ ਕਰ ਪਸਾਰ। ਵਿਸ਼ਨ ਬ੍ਰਹਮਾ ਸ਼ਿਵ ਨਾਲ ਸੇਵਾ ਕਰਦਾ ਆਇਆ, ਜਿਸ ਮਿਲਿਆ ਹਰਿ ਕਰਤਾਰ। ਲੇਖਾ ਲੇਖੇ ਵਿਚ ਰਿਹਾ ਲਿਖਾਇਆ, ਲੇਖਾ ਲਿਖਣ ਤੋਂ ਰੱਖਿਆ ਬਾਹਰ। ਕਾਗਦ ਕ਼ਲਮ ਸ਼ਾਹੀ ਨਾ ਕੋਇ ਲਿਖਾਇਆ, ਨਿਹਕਰਮੀ ਕਰਮਾਂ ਲਏ ਵਿਚਾਰ। ਬਰਨਾਂ ਵਰਨਾਂ ਵਿਚ ਨਾ ਕਦੇ ਫਸਾਇਆ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡੇ ਨਾ ਕਦੇ ਵਿਚ ਸੰਸਾਰ। ਘਟ ਘਟ ਦੀਨ ਦਿਆਲਾ ਆਪਣੀ ਜੋਤ ਕਰੇ ਰੁਸ਼ਨਾਇਆ, ਅਗੰਮ ਅਗੰਮੜਾ ਘਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਖੇ ਜਗਤ ਵਿਹਾਰ। ਕਲਜੁਗ ਵਿਹਾਰਾ ਹਰਿ ਨਿਰੰਕਾਰਾ, ਜਗਤ ਜੁਗ ਚਲਾਈਆ। ਲੇਖਾ ਜਾਣੇ ਧੁਰ ਦਰਬਾਰਾ, ਲੋਕਮਾਤ ਖੇਲ ਖਿਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਪੁਰਾਨ ਸ਼ਾਸਤਰ ਸਿਮਰਤ ਦੇਣ ਗਵਾਹੀਆ। ਹਰਿ ਕਾ ਰੂਪ ਨਾ ਕਿਸੇ ਵਿਚਾਰਾ, ਰੰਗ ਰੇਖ ਨਾ ਕੋਇ ਵਖਾਈਆ। ਆਪਣੇ ਭੇਦ ਆਪਣੇ ਹੱਥ ਰੱਖੇ ਪਰਵਰਦਿਗਾਰਾ, ਬੇਐਬ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹੱਕ ਹੋ ਤਿਆਰਾ, ਹੱਕ ਹਕ਼ੀਕ਼ਤ ਲਏ ਪਰਗਟਾਈਆ। ਏਕਾ ਨੂਰ ਏਕਾ ਜਲਵਾ ਏਕਾ ਇਸਮ ਕਰ ਤਿਆਰਾ, ਆਜ਼ਮ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਕਰਤਾ ਨਾਉਂ ਵਡਿਆਈਆ। ਮੁਕਾਮੇ ਹੱਕ ਹੱਕ ਖ਼ੁਦਾ, ਜਲਵਾ ਨੂਰ ਨੂਰ ਅਲਾਹੀਆ। ਆਪਣਾ ਮੰਦਰ ਆਪ ਪ੍ਰਗਟਾ, ਆਪਣੇ ਮੰਦਰ ਕਰੇ ਰੁਸ਼ਨਾਈਆ। ਆਪਣਾ ਸਯਦਾ ਆਪ ਕਰਾ, ਆਪੇ ਬੈਠਾ ਸੀਸ ਝੁਕਾਈਆ। ਆਪਣਾ ਕਲਮਾ ਆਪ ਸੁਣਾ, ਆਪੇ ਜਾਣੇ ਕਲਾਮ ਆਪਣੀ ਬਣਤ ਆਪ ਬਣਾ, ਲੋਕਮਾਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਆਪਣਾ ਜਲਵਾ ਨੂਰ ਉਪਾਇਆ, ਨੂਰ ਨੁਰਾਨਾ ਬੇਪਰਵਾਹ। ਆਲਮ ਆਲਮੀਨ ਉਲਮਾ ਵੇਖ ਵਖਾਇਆ, ਹਜ਼ਰਤ ਹਜ਼ੂਰ ਸੱਚਾ ਸ਼ਹਿਨਸ਼ਾਹ। ਸਚ ਗ਼ਫੂਰ ਫੇਰਾ ਪਾਇਆ, ਆਪਣੀ ਗ਼ਫ਼ਲਤ ਦਏ ਮਿਟਾ। ਆਪਣਾ ਇਸਮ ਆਪਣੇ ਵਿਚੋਂ ਦਏ ਕਢਾਇਆ, ਵਰਆਜ਼ਮ ਆਪਣਾ ਨਾਂ ਧਰਾ। ਖ਼ਾਲਕ ਆਪਣਾ ਖੇਲ ਖਿਲਾਇਆ, ਮਖ਼ਲੂਕ ਹੋ ਰੁਸ਼ਨਾ। ਨਾ ਕੋਈ ਪਿਤਾ ਜਗਤ ਬਣਾਇਆ, ਨੂਰ ਨੂਰ ਨਾਲ ਦਏ ਮਿਲਾ। ਏਕਾ ਕੰਨਿਆ ਕੰਨ ਸੁਣਾਇਆ, ਏਕਾ ਆਇਤ ਦਏ ਸਮਝਾ। ਉਲਫ਼ਤ ਵਿਚ ਕਦੇ ਨਾ ਆਇਆ, ਅਰਸ਼ ਫ਼ਰਸ਼ ਵੇਖੇ ਕੁਰਾ ਆਪ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਦਏ ਦਰਸਾਇਆ। ਏਕਾ ਨੂਰ ਇਕ ਇਸਲਾਮ, ਏਕਾ ਆਪਣੀ ਜੀਵ ਵਡਿਆਈਆ। ਏਕਾ ਰਵ ਸਸ ਏਕਾ ਚੰਨ ਕਰੇ ਮਹਾਨ, ਏਕਾ ਬ੍ਰਹਮ ਇਕ ਗਿਆਨ, ਏਕਾ ਨੂਰ ਨੂਰ ਮਹਾਨ, ਨੂਰੀ ਜਲਵਾ ਸ਼ਾਹ ਅਜ਼ਮਾਨ, ਸ਼ਾਹ ਪਾਤਸ਼ਾਹ ਸੱਚੀ ਵਡਿਆਈਆ। ਏਕਾ ਤੂਰਤ ਤੁਰੀਆ ਤੂਰ ਨਾਦ ਵਜਾਏ ਹਰਿ ਤਹਿਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਦਏ ਸੁਣਾਈਆ। ਏਕਾ ਹੁਕਮ ਹਰਿ ਜਣਾਇਆ, ਖ਼ੁਦੀ

ਖ਼ੁਦਾਵੰਦ ਆਪ ਗਵਾਈਆ। ਕਲਮਾ ਕਲਾਮ ਆਪ ਬਣਾਇਆ, ਕਾਇਨਾਤ ਦਏ ਸੁਣਾਈਆ। ਏਕਾ ਅਰਫ਼ ਏਕਾ ਆਰਫ਼ ਬੈਠਾ ਆਸਣ ਲਾਇਆ, ਏਕਾ ਕਰੇ ਸਚ ਸ਼ਨਵਾਈਆ। ਏਕਾ ਤੁਆਰਫ ਦਏ ਕਰਾਇਆ, ਤਾਲਬ ਤੁਲਬਾ ਕਰੇ ਪੜ੍ਹਾਈਆ। ਸਚ ਹਕ਼ੀਕ਼ਤ ਦਏ ਸਮਝਾਇਆ, ਆਪ ਆਪਣਾ ਪਰਦਾ ਲਏ ਉਠਾਈਆ। ਈਸਾ ਆਪਣਾ ਨੂਰ ਦਰਸਾਇਆ, ਨੂਰ ਨੂਰ ਵਿਚ ਮਿਲਾਈਆ। ਇਕ ਨੌਂ ਹਰਿ ਬੰਧਨ ਪਾਇਆ, ਇਕ ਨੌਂ ਦਏ ਗਵਾਹੀਆ। ਅੱਠ ਤੱਤ ਦਾ ਪੰਧ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਸਮਝਾਈਆ। ਸਤਿ ਸਤਿਵਾਦੀ ਹੋ ਰੁਸ਼ਨਾਇਆ, ਏਕਾ ਹੱਕ ਦਏ ਵਡਿਆਈਆ। ਛੇ ਘਰ ਫੋਲ ਫੁਲਾਇਆ, ਫੋਲਣਹਾਰ ਇਕ ਅਖਵਾਈਆ। ਪੰਚਮ ਮੇਲਾ ਦਏ ਮਿਲਾਇਆ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਚੌਦਾਂ ਚੌਦਾਂ ਵੇਖ ਵਖਾਇਆ, ਇਕ ਮੁਹੰਮਦ ਕਰੇ ਸ਼ਨਵਾਈਆ। ਆਪਣਾ ਚਰਨ ਅਧਵਿਚਕਾਰ ਰਖਾਇਆ, ਜ਼ਮੀਨ ਅਸਮਾਨ ਨਾ ਕੋਇ ਵਡਿਆਈਆ। ਆਫ਼ਤਾਬ ਇਕ ਚੜ੍ਹਾਇਆ, ਕਾਇਆ ਹੁਜ਼ਰਾ ਮਗ਼ਰਬ ਇਕ ਵਖਾਈਆ। ਕਾਇਆ ਕਾਅਬਾ ਮੇਲ ਮਿਲਾਇਆ, ਕ਼ੁਦਰਤ ਕ਼ਾਦਰ ਏਕਾ ਘਰ ਵਸਾਈਆ। ਏਕਾ ਰੂਪ ਲਏ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸਮਝਾਈਆ। ਏਕਾ ਨੂਰ ਦਰਸਾਇਆ ਕ਼ੁਦਰਤ ਕ਼ਾਦਰ, ਕਰੀਮ ਹੱਕ ਦਵਾਇਆ। ਆਪਣਾ ਜਲਵਾ ਕਰਾਇਆ ਸਾਦਰ, ਸਿਦਕ ਸਾਚਾ ਇਕ ਨਿਭਾਇਆ। ਏਕਾ ਇਲਮ ਪੜ੍ਹਾਇਆ ਦਾਵਰ, ਦਵਰ ਦਏ ਵਖਾਇਆ। ਆਪੇ ਮੀਤ ਪਿਤ ਆਪੇ ਮਾਦਰ, ਪਿਸਰ ਪਿਦਰ ਆਪ ਸਮਝਾਇਆ। ਆਪੇ ਸ਼ਾਹ ਆਪੇ ਨਾਜ਼ਰ, ਆਪੇ ਦਏ ਸਮਝਾਇਆ। ਆਪੇ ਹਜ਼ੂਰ ਰਿਹਾ ਹਾਜ਼ਰ, ਹਜ਼ਰਤ ਆਪਣਾ ਰੂਪ ਵਟਾਇਆ । ਆਪੇ ਮੁਹੰਮਦ ਦੇਵੇ ਸਾਚਾ ਆਡਰ, ਆਪੇ ਗਾਡ ਆਪ ਖ਼ੁਦਾਇਆ। ਆਪੇ ਹੋ ਕੇ ਬੈਠਾ ਆਪਣੀ ਬਾਡਰ, ਅੱਗੇ ਕੋਇ ਜਾਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਦਏ ਸਮਝਾਇਆ। ਹਰਿ ਆਪਣਾ ਜਲਵਾ ਆਪ ਸਮਝਾਇੰਦਾ, ਕਰੇ ਖੇਲ ਆਪ ਕਰਤਾਰ। ਈਸਾ ਆਪਣਾ ਨੂਰ ਦਰਸਾਇੰਦਾ, ਨੁਰਾਨੀ ਨੂਰ ਉਜਿਆਰ। ਮੁਹੰਮਦ ਆਪਣੇ ਚਰਨ ਕਵਲ ਬਹਾਇੰਦਾ, ਠੋਕਰ ਮਾਰੇ ਏਕਾ ਵਾਰ। ਬਜਰ ਕਪਾਟੀ ਆਪ ਤੁੜਾਇੰਦਾ, ਦੇਵੇ ਸਚ ਹੁਲਾਰ। ਆਪਣੇ ਮੰਦਰ ਆਪ ਚੜ੍ਹਾਇੰਦਾ, ਸਾਚਾ ਹੁਜ਼ਰਾ ਵਖਾਏ ਕਾਇਆ ਕਾਅਬਾ ਇਕ ਦੁਆਰਾ। ਹਜ਼ਰਤ ਅੱਗੇ ਨਜ਼ਰੀ ਆਇੰਦਾ, ਬੈਠਾ ਪਰਵਰਦਿਗਾਰ। ਆਪਣਾ ਚੋਲਾ ਕਿਰਨ ਕਿਰਨ ਵਿਚ ਸਮਾਇੰਦਾ, ਆਪੇ ਚੰਦ੍ਰ ਆਪ ਸਤਾਰਾ। ਆਪੇ ਹਰਿਆ ਰੰਗ ਭਰਾਇੰਦਾ, ਅਫ਼ਕ ਉਲਫ਼ਤ ਅਕੀਕਤ ਅਫੀਅਤ ਆਲਮੀਨ ਵੇਖੇ ਵਿਚ ਸੰਸਾਰ। ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਖ਼ੁਦਾਏ ਪਰਵਰਦਿਗਾਰ। ਚੌਦਾਂ ਲੋਕ ਕੋਈ ਨਾ ਸਕੇ ਰੋਕ, ਅਲੀ ਲਾਏ ਦੂਜਾ ਨਾਅਰਾ। ਇਕ ਖ਼ੁਦਾਵੰਦ ਰੱਖੀ ਤੇਰੀ ਓਟ, ਤੇਰਾ ਰੂਪ ਚੜ੍ਹਾਇਆ ਮੇਰੀ ਇਛਿਆ ਤੇਰਾ ਸਤਾਰਾ। ਤੇਰਾ ਕਲਮਾ ਵਸੇ ਮੇਰੇ ਬੰਦ ਬੰਦ, ਤੂੰ ਨਬੀ ਮੀਤ ਮੁਰਾਰਾ। ਕੌਣ ਵੇਲਾ ਕੌਣ ਸਿਫ਼ਤ ਊਚ ਸੁਹਾਣੀ ਸੁਹਾਗੀ ਛੰਦ, ਪਰਗਟ ਹੋ ਸੱਚੇ ਪਰਵਰਦਿਗਾਰਾ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਆਪੇ ਬਖ਼ਸ਼ੇ ਚਰਨ ਧੂੜੀ ਖ਼ਾਕ ਸ਼ਾਰਾ। ਚੌਦਾਂ ਸਦੀਆਂ ਤੇਰਾ ਸੁਣਾਉਣਾ ਜਗਤ ਛੰਦ, ਅੱਲਾ ਹੋ ਹੋ ਐਨਲਹੱਕ ਨਾਅਰਾ। ਅੰਤਮ ਵੰਡੇ ਸਾਚੀ ਵੰਡ, ਵੰਡਣਹਾਰਾ ਇਕ ਕਰਤਾਰਾ। ਕਰੇ ਖੇਲ ਵਿਚ ਵਰਭੰਡ, ਪਰਗਟ ਹੋਵੇ ਸਿਰ ਅਮਾਮ ਅਮਾਮਾ ਸੱਚਾ ਸ਼ਾਹ ਸਿਕਦਾਰਾ। ਅਹਿਮਦ ਵੇਖੇ ਜਗਤ ਨਾਰ ਦੁਹਾਗਨ ਰੰਡ, ਤੇਰੀ ਉਮਤ ਲਾਲ ਮਹਿੰਦੀ ਰੰਗ ਰੰਗੇ

ਨਾ ਕੋਇ ਅਪਰ ਅਪਾਰਾ। ਮੁਲਾ ਸ਼ੇਖ਼ ਮੁਸਾਇਕ ਪੀਰ ਅੰਤ ਦੇਵਣ ਤੈਨੂੰ ਕੰਡ, ਤੇਰਾ ਰਹੇ ਨਾ ਕੋਈ ਸਹਾਰਾ। ਤੇਰਾ ਪੈਗ਼ੰਬਰ ਤੇਰਾ ਸਵੰਬਰ ਉਚੇ ਵਿਚ ਵਰਭੰਡ, ਤੇਰੀ ਖ਼ਾਹਿਸ਼ ਅੱਲਾ ਰਾਣੀ ਸਾਚੀ ਖੇਲ ਕਰੇ ਆਪ ਕਰਤਾਰਾ। ਆਪੇ ਪਾਏ ਬਹਿਸ਼ਤੀ ਵੰਡ, ਆਪੇ ਹਜ਼ਰਤ ਜਾਣੇ ਆਪਣੀ ਧਾਰਾ। ਆਪੇ ਧਰਤੀ ਖ਼ਾਕ ਅੰਦਰ ਆਪਣਾ ਦਿਤਾ ਵੰਡ, ਆਪੇ ਪਾਵੇ ਹਰਿ ਸਾਰਾ। ਆਪੇ ਜਗਤ ਵਿਹਾਰ ਚਲਾਏ ਸੂਰਾ ਸਰਬੰਗ, ਸ੍ਰਿਸ਼ਟੀ ਕਰੇ ਖੇਲ ਨਿਆਰਾ। ਇਕ ਬੀਵੀ ਇਕ ਖ਼ਾਵੰਦ, ਇਕ ਦੂਜੇ ਦੀ ਮੰਗਣ ਮੰਗ, ਕਰੇ ਆਪ ਆਪ ਵਿਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਖ਼ਾਵੰਦ ਸੱਚਾ ਸਾਚਾ ਯਾਰਾ। ਚੌਦਾਂ ਸਦੀਆਂ ਖੇਲ ਖਿਲਾਉਣਾ, ਮੁਹੰਮਦ ਹਰਿ ਜਣਾਇਆ। ਤੇਰਾ ਕਲਮਾ ਤੇਰਾ ਰੂਪ ਮਾਤ ਧਰਾਉਣਾ, ਤੇਰਾ ਤੇਰੇ ਵਿਚ ਟਿਕਾਇਆ। ਤੇਰਾ ਜਲਵਾ ਤੇਰਾ ਰੰਗ ਰੰਗਾਉਣਾ, ਤੇਰਾ ਤੇਰੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਇਆ। ਮੁਹੰਮਦ ਰੱਖਣਾ ਯਾਦ, ਹਰਿ ਸਾਚਾ ਸਚ ਜਣਾਇੰਦਾ। ਚੌਦਾਂ ਸਦੀਆਂ ਦਿਤੀ ਦਾਦ, ਦੇਵਣਹਾਰਾ ਭੁਲ ਨਾ ਜਾਇੰਦਾ। ਤੇਰਾ ਰੂਪ ਵੇਖੇ ਵਿਚ ਸੰਸਾਰ, ਵਸਣਹਾਰਾ ਹਰਿ ਬ੍ਰਹਿਮਾਦ, ਬ੍ਰਹਮ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਧਨ ਇਕ ਸਮਝਾਇੰਦਾ। ਤੇਰਾ ਬੰਧਨ ਕਲਮਾ ਕਲਾਮ, ਕਾਮਲ ਆਪਣਾ ਆਪ ਜਣਾਈਆ। ਤੇਰੀ ਸ਼ਰੀਅਤ ਤੇਰਾ ਈਮਾਨ, ਤੇਰੇ ਰੰਗ ਰੰਗਾਈਆ। ਤੇਰਾ ਘਰ ਤੇਰਾ ਮਕਾਨ, ਤੇਰੇ ਦਰ ਵਡਿਆਈਆ। ਮੇਰਾ ਹੁਕਮ ਪੈਗ਼ਾਮ, ਤੇਰਾ ਪੈਗ਼ਾਮ ਸਰਬ ਲੋਕਾਈਆ। ਤੇਰੀ ਸ਼ਰਅ ਵੇਖੇ ਆਪ ਜਹਾਨ, ਜਗਤ ਲਗਾਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਲਏ ਬਦਲਾਈਆ। ਚਾਰ ਜੁਗ ਦੀ ਸਾਚੀ ਧਾਰ, ਚਾਰ ਜੁਗ ਪਰਨਾਇਆ। ਬ੍ਰਹਮ ਬ੍ਰਹਮਾ ਬਣ ਲਿਖਾਰ, ਵੇਦ ਵੇਦਾਂਤਾ ਇਕ ਸਮਝਾਇਆ। ਆਪੇ ਵਸਣਹਾਰਾ ਕੋਲ, ਆਪੇ ਬੈਠਾ ਮੁਖ ਛੁਪਾਇਆ। ਆਪੇ ਚਾਰੋਂ ਕੁੰਟ ਰਿਹਾ ਫਿਰਤ ਆਪੇ ਜਾਣੇ ਬੋਲ, ਏਕਾ ਸੋਹਲਾ ਦਰਸਾਇਆ। ਆਪੇ ਵਜਾਏ ਸੱਚਾ ਢੋਲ, ਆਦਿ ਜੁਗਾਦੀ ਸ਼ਬਦ ਡੰਕਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਕਰਤਾ ਜਗਤ ਸਵੰਬਰ ਆਪਣੇ ਹੱਥ ਰਖਾਇਆ। ਜਗਤ ਸਵੰਬਰ ਨਾਨਕ ਦੁਆਰ, ਨਿਰਗੁਣ ਸਰਗੁਣ ਆਪ ਪਰਨਾਇਆ। ਜਗਤ ਨਾਰੀ ਸੱਦੀ ਸਚ ਦਰਬਾਰ, ਜਗਤ ਪੱਲੂ ਫੇਰ ਫੜਾਇਆ। ਪਹਿਲਾ ਹੁਕਮ ਦਿਤਾ ਮੰਤਰ ਸਤਿਨਾਮ ਵੰਡਾਇਆ। ਦੂਜੀ ਕ਼ੁਦਰਤ ਕਰਿਆ ਪਸਾਰ, ਕ਼ੁਦਰਤ ਮੇਰਾ ਰੂਪ ਵਖਾਇਆ। ਤੀਜੇ ਸ਼ਬਦ ਹੋਏ ਜੈਕਾਰ, ਵਰਨ ਬਰਨ ਚਾਰ ਕੁੰਟ ਇਕ ਅਲਾਇਆ। ਚੌਥੇ ਆਤਮਾ ਪਾਮਾਤਮਾ ਕਰਨਾ ਸਚ ਵਿਹਾਰ, ਜਗਤ ਵਿਛੋੜਾ ਫੰਦ ਕਟਾਇਆ। ਸੋਹੰ ਜਪਣਾ ਏਕਾ ਰਸਨ ਸ੍ਰੀ ਭਗਵਾਨ, ਦੂਸਰ ਪਾਰ ਨਾ ਕੋਇ ਕਰਾਇਆ। ਨਾਨਕ ਦੋਏ ਜੋੜ ਕਰੇ ਨਿਮਸਕਾਰ, ਪੁਰਖ ਅਬਿਨਾਸ਼ੀ ਤੇਰਾ ਸਚ ਸੱਚਾ ਦਰਬਾਰ, ਦੀਵਾ ਬਾਤੀ ਨਾ ਕੋਇ ਉਜਿਆਰ, ਸੂਰਜ ਚੰਨ ਨਾ ਕੋਇ ਪਸਾਰ, ਜੰਗਲ ਜੂਹ ਨਾ ਕੋਇ ਉਜਾੜਿਆ। ਨਾ ਕੋਈ ਦਿਸੇ ਡੂੰਘੀ ਗ਼ਾਰ, ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਸਖ਼ੀਆਂ ਮੰਗਲ ਗਾਇਆ। ਅੱਗੇ ਬੈਠਾ ਇਕ ਨਿਰੰਕਾਰ, ਛੈਲ ਛਬੀਲਾ ਪਰਵਰਦਿਗਾਰ, ਪੰਜ ਤੱਤ ਨਾ ਕੋਇ ਵਿਹਾਰ, ਮੁੱਛ ਦਾੜ੍ਹੀ ਨਾ ਕੋਇ ਅਧਾਰ, ਹੱਥ ਪੈਰ ਨਾ ਰੱਖੇ ਵਿਚ ਸੰਸਾਰ, ਨੇਤਰ ਨੈਣ ਨਾ ਲਏ ਉਘਾੜ, ਜੋਤੀ ਜੋਤ ਡਗਮਗਾਇਆ। ਏਕਾ ਦਿਤਾ ਧੁਰ ਫ਼ਰਮਾਨ, ਨਾਨਕ ਸੁਣਨਾ ਕਰ

ਧਿਆਨ, ਪੂਰਨ ਦੇਣਾ ਬ੍ਰਹਮ ਗਿਆਨ, ਲੱਖ ਚੁਰਾਸੀ ਕਰ ਵਖਾਨ, ਸਰਬ ਜੀਆਂ ਦਾ ਏਕਾ ਜਾਣੀ ਜਾਣ, ਦੂਸਰ ਅਵਰ ਨਾ ਕੋਇ ਜਣਾਇਆ। ਆਤਮ ਅੰਤਮ ਕਰੇ ਕਲਿਆਣ, ਕੋਟਨ ਕੋਟ ਰਵ ਸਸ ਕਾਇਆ ਮੰਦਰ ਦੇਵੇ ਜੋਤੀ ਭਾਨ, ਘਰ ਨਾਰੀ ਘਰ ਕੰਤ ਘਰ ਸੱਜਣ ਸੁਹੇਲਾ ਵਿਵਾਹਣ, ਘਰ ਸਾਚੀ ਸੇਜ ਲਏ ਸੁਹਾਇਆ। ਘਰ ਰਾਗ ਘਰ ਧੁਨਕਾਨ, ਘਰ ਗੀਤ ਗੋਬਿੰਦ ਅਲਾਇਆ। ਏਕਾ ਹੁਕਮ ਕਰ ਪਰਵਾਨ, ਲੱਖ ਚੁਰਾਸੀ ਦਏ ਸਮਝਾਇਆ। ਨਾਤਾ ਜੁੜੇ ਵਿਚ ਜਹਾਨ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਲੈ ਕੇ ਆਇਆ। ਧੁਰ ਫ਼ਰਮਾਨਾ ਸੁਣੇ ਸੰਦੇਸ਼, ਨਾਨਕ ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਹਰਿ ਹਰਿ ਜੋਤੀ ਹਰਿ ਹਰਿ ਪਰਵੇਸ਼, ਹਰਿ ਹਰਿ ਹਰਿ ਹਰਿ ਮੇਲ ਮਿਲਾਇੰਦਾ। ਕਿਰਪਾਨਿਧ ਹਰਿ ਸਪੁਤਰੀ ਰਿਹਾ ਵੇਖ, ਹਰਿ ਸਾਚਾ ਸਾਹ ਸੁਧਾਇੰਦਾ। ਹਰਿ ਨਾਰੀ ਕਰੇ ਬੁੱਧ ਬਬੇਕ, ਸਾਚਾ ਡੰਕਾ ਨਾਮ ਲਗਾਇੰਦਾ। ਹਰਿ ਦੂਹਲਾ ਹਰਿ ਕੰਤ ਕਰੇ ਹੇਤ ਸ੍ਰੀ ਭਗਵੰਤ ਆਪਣੀ ਖ਼ੁਸ਼ੀ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਿਰਿਆ ਆਪ ਜਣਾਇੰਦਾ। ਸਾਚੀ ਕਿਰਿਆ ਕਰਮ ਜਗ ਕਰਦਾ, ਕਰਤਾ ਪੁਰਖ ਆਪ ਕਰਾਈਆ। ਸ੍ਰਿਸ਼ਟ ਸਬਾਈ ਵੇਖੇ ਹਿਰਦਾ, ਹਰ ਘਟ ਆਪਣਾ ਆਸਣ ਲਾਈਆ। ਕਲਜੁਗ ਆਪਣੀ ਵਿਦਿਆ ਆਪ ਪੜ੍ਹਦਾ, ਚਾਰੋਂ ਕੁੰਟ ਜਗਤ ਪੜ੍ਹਾਈਆ। ਤ੍ਰੈਗੁਣ ਅਗਨੀ ਅੰਦਰ ਜੀਵ ਜੰਤ ਸਭ ਸੜਦਾ, ਅਗਨੀ ਤੱਤ ਨਾ ਕੋਇ ਬੁਝਾਈਆ। ਝੂਠਾ ਲੜ ਨਾਰੀ ਕੰਤ ਕੰਤ ਨਾਰੀ ਦਾ ਫੜਦਾ, ਅੰਤ ਕੋਇ ਸੰਗ ਨਾ ਜਾਈਆ। ਇਕ ਭਗਤ ਭਗਵੰਤ ਸਾਚਾ ਵਰਦਾ, ਘਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਡਿਆਈਆ । ਸਚ ਸੰਦੇਸ਼ਾ ਹਰਿ ਸੁਣਾਇਆ, ਸੁਣਿਆ ਨਾਨਕ ਨਿਰਗੁਣ ਧਾਰ। ਲੋਕਮਾਤ ਵਿਚ ਲੈ ਕੇ ਆਇਆ, ਸਰਗੁਣ ਹੋ ਉਜਿਆਰ। ਸ੍ਰਿਸ਼ਟ ਸਬਾਈ ਦਏ ਜਣਾਇਆ, ਵਰਨ ਬਰਨ ਨਾ ਕੋਇ ਪਿਆਰ। ਏਕਾ ਪੰਚਮ ਪੰਚਮ ਦਏ ਵਖਾਇਆ, ਆਤਮ ਅੰਤਰ ਅਧਾਰ। ਬੇਟੀ ਕੰਤ ਨਾ ਕੋਇ ਤਰਾਇਆ, ਝੂਠਾ ਨਾਤਾ ਜਗਤ ਸੰਸਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੋਂ ਜੁਗ ਚਾਰੇ ਲਾਵਾਂ ਦਏ ਸਮਝਾਇਆ, ਬ੍ਰਹਮ ਪਾਰਬ੍ਰਹਮ ਕਰਦਾ ਆਇਆ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਸੁਣਾਈ ਸਚ ਗੁਫ਼ਤਾਰ। ਸਚ ਗੁਫ਼ਤਾਰ ਸੁਣਾਇੰਦਾ, ਨਾਨਕ ਸਤਿਗੁਰ ਮੀਤ ਮੁਰਾਰ। ਸ੍ਰਿਸ਼ਟ ਸਬਾਈ ਆਪ ਉਠਾਇੰਦਾ, ਸ਼ਬਦੀ ਸ਼ਬਦ ਕਰੇ ਖ਼ਬਰਦਾਰ। ਚੌਥਾ ਘਰ ਵੇਖ ਵਖਾਇੰਦਾ, ਘਰ ਮਿਲੇ ਮੀਤ ਮੁਰਾਰ। ਸੋ ਨਾਰੀ ਕੰਤ ਸੁਹਾਇੰਦਾ, ਕੰਤ ਸੁਹਾਗਨ ਵੇਖੇ ਵਿਚ ਸੰਸਾਰ। ਚੌਥੀ ਲਾਂਵ ਆਪ ਦਵਾਇੰਦਾ, ਚੌਥੇ ਜੁਗ ਬੇੜਾ ਕਰ ਜਾਏ ਪਾਰ। ਅੰਤਮ ਓਟ ਇਕ ਵਖਾਇੰਦਾ, ਉਚੀ ਕੂਕ ਗਿਆ ਪੁਕਾਰ। ਨਿਹਕਲੰਕ ਪੁਰਖ ਅਕਾਲਾ ਦੀਨ ਦਿਆਲਾ ਜਗ ਜਗਤ ਸੱਚੀ ਕਾਰ ਕਮਾਇੰਦਾ, ਸਚਖੰਡ ਤਖ਼ਤ ਬੈਠਾ ਸੱਚਾ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਏਕਾ ਰੂਪ ਏਕਾ ਨੂਰ ਦਸ ਅਵਤਾਰ। ਗੋਬਿੰਦ ਰੂਪ ਸੁਤ ਦੁਲਾਰਾ, ਨਿਰਗੁਣ ਨਿਰਗੁਣ ਆਪ ਉਪਾਇਆ। ਪੰਜ ਤੱਤ ਦੇਵੇ ਇਕ ਆਧਾਰਾ, ਘਟ ਘਟ ਵਿਚ ਆਪ ਟਿਕਾਇਆ। ਪੁਰਖ ਅਕਾਲ ਬਣ ਬਣ ਲਾੜਾ, ਸਾਚੀ ਲਾੜੀ ਲਏ ਪਰਨਾਇਆ। ਮਿਲਿਆ ਮੇਲ ਇਕ ਦੁਆਰਾ, ਦੂਸਰ ਵਿਛੜ ਕਦੇ ਨਾ ਜਾਇਆ। ਅੱਠੇ ਪਹਿਰ ਇਕ ਅਖਾੜਾ, ਵਾਹ ਵਾਹ ਮੰਗਲ ਏਕਾ ਗਾਇਆ। ਏਕਾ ਸ਼ਬਦ ਇਕ

ਸਤਾਰ, ਏਕਾ ਨਾਦ ਵਜਾਇਆ। ਏਕਾ ਗਾਵੇ ਏਕਾ ਸੁਨਣੇਹਾਰ, ਏਕਾ ਏਕ ਸਾਂਗ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰੀਤ ਗਿਆ ਸਮਝਾਇਆ। ਗੁਰ ਗੋਬਿੰਦ ਰੀਤ ਜਗਤ ਚਲਾਈ, ਜੀਵ ਜੰਤ ਨਾ ਕੋਇ ਜਣਾਇੰਦਾ। ਚਾਰੇ ਸੁਤ ਆਪ ਪਰਨਾਈ, ਲਾੜੀ ਮਾਤ ਨਾ ਹੋਰ ਕੋਇ ਵਖਾਈਆ। ਏਕਾ ਕੰਤ ਅੰਗ ਲਗਾਈ, ਅੰਗੀਕਾਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨਾਨਕ ਰੀਤ ਆਪਣੇ ਵਿਚ ਬੰਦ ਗਿਆ ਕਰਾਈਆ। ਗੋਬਿੰਦ ਲੇਖਾ ਅੱਜ ਖੁਲ੍ਹਾਉਣਾ, ਵੀਹ ਸੌ ਅਠਾਰਾਂ ਬਿਕ੍ਰਮੀ ਛੱਬੀ ਵਿਸਾਖ ਦਿਨ ਵਿਚਾਰ। ਪੁਰਖ ਅਬਿਨਾਸ਼ੀ ਆਪਣਾ ਪਰਦਾ ਲਾਹੁਣਾ, ਚਾਰ ਜੁਗ ਜੋ ਆਪਣੇ ਉਪਰ ਰੱਖਿਆ ਡਾਰ। ਸਾਚਾ ਮਾਰਗ ਇਕ ਸਮਝਾਉਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਕਰਤਾਰ। ਗੋਬਿੰਦ ਮੀਤਾ ਧੁਰ ਫ਼ਰਮਾਨਾ, ਲੋਕਮਾਤ ਲੋਕ ਲਾਜ ਨਾ ਕੋਇ ਰਖਾਈਆ। ਆਪਣੀ ਹੱਥੀਂ ਆਪਣਾ ਬੰਸ ਕਰ ਕ਼ੁਰਬਾਨਾ, ਆਪਣੇ ਘਰ ਖ਼ੁਸ਼ੀ ਮਨਾਈਆ। ਅਜੀਤ ਜੁਝਾਰ ਨਾ ਲੱਭਿਆ ਕੋਇ ਹਾਣੀ ਹਾਣਾ, ਜਗਤ ਮੇਲ ਨਾ ਕੋਇ ਵਖਾਈਆ। ਫ਼ਤਿਹ ਜੁਝਾਰ ਨਾ ਦਿਤਾ ਕੋਇ ਜਗਤ ਨਗਾਰਾ, ਦ੍ਰਿਸ਼ਟ ਇਸ਼ਟ ਇਕ ਸਮਝਾਈਆ। ਚਾਰ ਜੁਗ ਦਾ ਗਾਉਂਦਾ ਆਏ ਗੋਬਿੰਦ ਤੇਰਾ ਗੌਣਾ, ਚਾਰ ਵਰਨ ਰਹੇ ਕੁਰਲਾਈਆ। ਅਠਾਰਾਂ ਬਰਨ ਚੋਲਾ ਹੋਇਆ ਪੁਰਾਣਾ, ਅੰਤ ਤਨ ਰਹਿਣ ਨਾ ਪਾਈਆ। ਗੋਬਿੰਦ ਮੰਨੇ ਆਪਣੀ ਆਣਾ, ਸੀਸ ਆਪਣਾ ਅੱਗੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਗੋਬਿੰਦ ਕਰਿਆ ਨਾ ਜਗਤ ਵਿਵਾਹ, ਆਪਣਾ ਸੁਤ ਨਾ ਕੋਇ ਪਰਨਾਇਆ। ਨਾਨਕ ਲੇਖਾ ਗਿਆ ਲਿਖਾ, ਚੌਥੀ ਲਾਂਵ ਚੌਥੇ ਪਦ ਪ੍ਰਭ ਅਬਿਨਾਸ਼ੀ ਦਏ ਮਿਲਾਇਆ । ਗੁਰਮੁਖ ਵਿਰਲਾ ਮੰਗੇ ਆਪਣੀ ਹੱਦ, ਸਾਚਾ ਕੰਤ ਲਏ ਹੰਢਾਇਆ। ਪੀਤਾ ਅੰਮ੍ਰਿਤ ਜਾਮ ਮਦਿ, ਏਕਾ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਨ ਦੀ ਖ਼ਾਤਰ, ਗੋਬਿੰਦ ਭਾਣੇ ਵਿਚ ਰਖਾਈਆ। ਕਲਜੁਗ ਜੀਵ ਨਾ ਜਾਣੇ ਕੋਇ ਚਾਤਰ, ਪੜ੍ਹ ਪੜ੍ਹ ਭੁੱਲੀ ਸਰਬ ਲੋਕਾਈਆ। ਲਿਖ ਲਿਖ ਥੱਕੇ ਚਿਠੀਆਂ ਪਾਤਰ, ਜਗਤ ਬੰਧਨ ਰਹੇ ਪਾਈਆ। ਲੇਖਾ ਜਾਣੇ ਨਾ ਕੋਇ ਜਮਾਲ ਬਾਤਨ, ਅੰਤਰਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਮੁਕਾਈਆ। ਕਲਜੁਗ ਅੰਤਮ ਲਹਿਣ ਚੁਕਾਇੰਦਾ, ਜਗਤ ਜਗਤ ਦੀ ਧਾਰ। ਨਿਰਗੁਣ ਆਪਣਾ ਰੂਪ ਪਰਗਟਾਇੰਦਾ, ਜੋਤੀ ਜੋਤ ਜੋਤ ਕਰ ਉਜਿਆਰ। ਪਹਿਲਾਂ ਗੁਰਮੁਖ ਆਪਣੇ ਮੇਲ ਮਿਲਾਇੰਦਾ, ਚੌਥਾ ਘਰ ਵਖਾਏ ਸੱਚਾ ਦਰਬਾਰ। ਸੁਰਤ ਸੁਵਾਣੀ ਆਪ ਪਰਨਾਇੰਦਾ, ਸ਼ਬਦ ਹਾਣੀ ਕਰ ਤਿਆਰ। ਧੁਰ ਦੀ ਬਾਣੀ ਫੇਰ ਸੁਣਾਇੰਦਾ, ਢੋਲਾ ਗਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਕਰੇ ਸਚ ਵਿਹਾਰ। ਚੌਥੜੀ ਲਾਂਵ ਪੂਰਨ ਕਰ, ਪਹਿਲੋਂ ਹਰਿ ਜੀ ਆਪਣਾ ਮੇਲ ਮਿਲਾਇਆ। ਕਾਗੋਂ ਹੰਸ ਚੁੱਕਿਆ ਡਰ, ਹੰਸ ਸਰੋਵਰ ਆਣ ਨੁਹਾਇਆ। ਆਪਣੀ ਸਰਨ ਲਗਾਇਆ ਫੜ, ਜਗਤ ਵਿਛੋੜਾ ਪੰਧ ਕਟਾਇਆ। ਮਾਨਸ ਜਨਮ ਲੇਖੇ ਲੱਗਾ ਧੜ, ਜਿਸ ਸਿਰ ਆਪਣਾ ਹੱਥ ਟਿਕਾਇਆ। ਸਤਿਜੁਗ ਤ੍ਰੇਤਾ ਦੁਆਪਰ ਮਿਲਿਆ ਵਰ, ਕਲਜੁਗ ਅੰਤਮ ਪੂਰ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਦਏ ਵਖਾਇਆ। ਪਹਿਲਾਂ ਆਪਣਾ ਮੇਲ

ਮਿਲਾਇਆ, ਮਿਲਿਆ ਮੇਲ ਹਰਿ ਕਰਤਾਰ। ਦੂਜੇ ਨਾਤਾ ਫਿਰ ਜੁੜਾਇਆ, ਜਗਤ ਜੁਗ ਕਰ ਵਿਚਾਰ। ਤੀਜੇ ਬੰਧਨ ਏਕਾ ਪਾਇਆ, ਆਤਮ ਪਰਮਾਤਮ ਦਏ ਅਧਾਰ। ਚੌਥਾ ਘਰ ਲਏ ਵਸਾਇਆ, ਘਰ ਮੇਲਾ ਮੀਤ ਮੁਰਾਰ। ਜਗਤ ਬੰਧਨ ਇਕ ਸਮਝਾਇਆ, ਨਾਰੀ ਕੰਤ ਕੰਤ ਨਾਰੀ ਇਕ ਵਿਚਾਰ। ਜਿਸ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ, ਜਨਮੇ ਮਰੇ ਨਾ ਵਿਚ ਸੰਸਾਰ। ਪੰਜ ਜੈਕਾਰੇ ਦਏ ਲਗਾਇਆ, ਸਾਚੇ ਦਰ ਹੋਏ ਪਰਵਾਨ। ਜਗਤ ਨਾਤਾ ਜਗਤ ਵਿਚ ਰਖਾਇਆ, ਜਗਤ ਨਾਤਾ ਵੇਖੇ ਆਪ ਭਗਵਾਨ। ਝੂਠਾ ਹੱਟ ਨਾ ਕੋਇ ਬਣਾਇਆ, ਝੂਠੀ ਚਲੇ ਨਾ ਕੋਇ ਦੁਕਾਨ। ਨਾਨਕ ਨਿਰਗੁਣ ਕੰਤ ਇਕ ਹੰਢਾਇਆ, ਭਰਮੇ ਭੁੱਲੇ ਜੀਵ ਅਣਜਾਣ। ਚੌਥੀ ਲਾਂਵ ਕਹਿ ਕਹਿ ਕਾਜ ਰਚਾਇਆ, ਕਿਸੇ ਹੱਥ ਨਾ ਆਇਆ ਨਿਗਹਬਾਨ। ਪੜ੍ਹਨ ਸੁਣਨ ਵਾਲਾ ਕੋਇ ਨਾ ਪਾਰ ਲਗਾਇਆ, ਪਰੇ ਬੈਠਾ ਆਪ ਮਿਹਰਬਾਨ। ਸਤਿਜੁਗ ਧਾਰਾ ਦਏ ਬੰਧਾਇਆ, ਸਾਚੀ ਸਿਖਿਆ ਵਿਚ ਜਹਾਨ। ਧੁਰ ਦਾ ਲਿਖਿਆ ਪਹਿਲੋਂ ਦਏ ਮਿਟਾਇਆ, ਸਾਚੀ ਸੰਗਤ ਕਰ ਪਰਵਾਨ। ਜਿਸ ਦਾ ਸਾਹ ਆਪ ਸੁਧਾਇਆ, ਸੋ ਸਾਹਿਬ ਕਰੇ ਸਦਾ ਕਲਿਆਨ। ਕਰਮ ਜਨਮ ਧਰਮ ਰਹਿਣ ਨਾ ਪਾਇਆ, ਧਰਮੀ ਧਰਮ ਵਖਾਏ ਇਕ ਨਿਸ਼ਾਨ। ਜਗਤ ਜੋੜੀ ਜੋੜ ਜੁੜਾਇਆ, ਜੁੜਿਆ ਜੋੜਾ ਏਕਾ ਏਕ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਧੁਰ ਫ਼ਰਮਾਨ। ਸਤਿਜੁਗ ਫ਼ਰਮਾਨ ਸੁਣਾਇੰਦਾ, ਸਾਚੀ ਰੀਤ ਪਤਿਤ ਪੁਨੀਤ। ਜੋ ਜਨ ਜਗਤ ਕਾਜ ਰਚਾਇੰਦਾ, ਕਰੇ ਖੇਲ ਅਵੱਲੜੀ ਰੀਤ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਨਾਤਾ ਤੋੜੇ ਸ਼ਿਵਦਵਾਲਾ ਮਠ ਗੁਰੂਦੁਆਰਾ ਮੰਦਰ ਮਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਰੰਗਾਏ ਹਸਤ ਕੀਟ। ਊਚਾਂ ਨੀਚਾਂ ਏਕਾ ਦਾਤਾ, ਘਟ ਘਟ ਅੰਤਰ ਆਪ ਸਮਾਇਆ। ਬ੍ਰਹਮ ਰੱਖੀ ਉਤਮ ਜ਼ਾਤਾ, ਪਾਰਬ੍ਰਹਮ ਮੇਲ ਮਿਲਾਇਆ। ਸੋਹੰ ਸ਼ਬਦ ਸਾਚੀ ਗਾਥਾ, ਹਿੰਦੂ ਮੁਸਲਿਮ ਸਿਖ ਈਸਾਈ ਦਏ ਪੜ੍ਹਾਇਆ। ਲੇਖਾ ਜਾਣੇ ਤ੍ਰਲੋਕੀ ਨਾਥਾ, ਚੌਦਾਂ ਤਬਕਾਂ ਫੋਲ ਫੁਲਾਇਆ। ਸਚ ਤਖ਼ਤ ਨਿਵਾਸੀ ਦੇਵੇ ਸਾਚਾ ਸਾਥਾ, ਸਗਲਾ ਸੰਗ ਨਿਭਾਇਆ। ਸਤਿਜੁਗ ਤੇਰੀ ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਅਠਸਠ ਤੀਰਥ ਨਾ ਕੱਟੇ ਵਾਟਾ, ਜਮਨਾ ਸੁਰਸਤੀ ਗੰਗਾ ਗੋਦਾਵਰੀ ਕੋਇ ਨਾ ਨਹਾਵਣ ਜਾਇਆ। ਮੱਕਾ ਕਾਅਬਾ ਕੋਇ ਨਾ ਮਾਰੇ ਹਾਕਾਂ, ਉਚੀ ਕੂਕ ਨਾ ਕੋਇ ਸੁਣਾਇਆ। ਪੰਡਤ ਪਾਂਧਾ ਕੋਇ ਨਾ ਦੇਵੇ ਸਾਥਾ, ਜਗਤ ਟਲ ਨਾ ਕੋਇ ਖੜਕਾਇਆ। ਚੌਥੀ ਲਾਂਵ ਪੜ੍ਹ ਪੜ੍ਹ ਕੋਈ ਨਾ ਪਾਵੇ ਘਾਟਾ, ਗੁਰ ਕਾ ਮੰਤਰ ਨਾਮ ਭੁਲਾਇਆ। ਕਲਜੁਗ ਤੇਰੇ ਅੰਤਮ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਵਛਾਇਆ ਸੱਥਰ ਸਾਥਾ, ਸਾਚੇ ਸੱਥਰ ਦਏ ਸੁਹਾਇਆ। ਏਕਾ ਓਟ ਪੁਰਖ ਅਕਾਲ ਹਰਿ ਸਮਰਾਥਾ, ਦੂਸਰ ਇਸ਼ਟ ਨਾ ਕੋਇ ਮਨਾਇਆ। ਘਰ ਘਰ ਬੈਠਿਆਂ ਪੂਰਾ ਕਰੇ ਘਾਟਾ, ਜਿਸ ਜਨ ਚਰਨ ਧਿਆਨ ਲਗਾਇਆ। ਕਾਇਆ ਅੰਮ੍ਰਿਤ ਦੇਵੇ ਸਾਚਾ ਬਾਟਾ, ਨਿਝਰ ਝਿਰਨਾ ਆਪ ਝਿਰਾਇਆ। ਏਕਾ ਨੂਰ ਜੋਤ ਲਲਾਟਾ, ਘਰ ਘਰ ਵਿਚ ਕਰ ਰੁਸ਼ਨਾਇਆ। ਪੂਰਬ ਲਹਿਣਾ ਮਸਤਕ ਮਾਥਾ, ਬੁੱਧ ਬਿਬੇਕ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਰੰਗ ਰੰਗਾਇਆ। ਹਰਿ ਸੰਗਤ ਕਰਨਾ ਸਚ ਵਿਹਾਰ, ਹਰਿ ਸਤਿਗੁਰ ਸਾਚਾ ਆਪ ਜਣਾਈਆ। ਬਿਨ ਸੋਹੰ ਸ਼ਬਦ ਕਾਜ ਰਚਨ ਨਾ ਵਿਚ ਜਹਾਨ, ਲਾਵਾਂ ਫੇਰੇ ਨਾ ਕੋਇ ਦਵਾਈਆ। ਦੀਨ ਈਮਾਨਾ ਜਗਤ ਇਸਲਾਮਾ

ਮਜ਼੍ਹਬਾਂ ਮਜ਼ਲੂਮਾ ਕਰੇ ਖਵਾਰ, ਜ਼ਾਲਮ ਜ਼ੁਲਮ ਨਾ ਕੋਇ ਕਰਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਕਵਾਰ ਕੰਨਿਆਂ ਏਕਾ ਕੰਤ ਆਪਣੇ ਅੰਗ ਲਗਾਈਆ। ਦੁਹਾਗਣ ਦਿਸੇ ਨਾ ਕੋਇ ਵਿਭਚਾਰ, ਵੇਸਵਾ ਰੂਪ ਨਾ ਕੋਇ ਧਰਾਈਆ। ਚਾਰੋਂ ਕੁੰਟ ਚਾਰ ਵਰਨ ਏਕਾ ਦਿਸੇ ਹਰਿ ਨਿਰੰਕਾਰ, ਸ਼ੂਦਰ ਵੈਸ਼ ਨਾ ਕੋਇ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਅਨੰਦ ਅਨੰਦ ਕਾਰਜ ਸਾਧ ਸੰਗਤ ਤੇਰੀ ਰਸਨਾ ਵਿਚ ਕਰਾਈਆ। ਸਾਧ ਸੰਗਤ ਤੇਰੀ ਰਸਨਾ ਕਾਜ, ਹਰਿ ਹਰਿ ਨਾਮ ਧਿਆਏ। ਸਤਿਗੁਰ ਪੂਰਾ ਰੱਖੇ ਲਾਜ, ਆਦਿ ਜੁਗਾਦਿ ਨਾ ਮਰੇ ਨਾ ਜਾਏ। ਮੁਸਲਮੀਨ ਤੇਰਾ ਮੱਕਾ ਕਾਅਬਾ ਤੇਰੇ ਅੰਦਰ ਸਚ ਮਹਿਰਾਬ, ਸਾਚੇ ਹੁਜ਼ਰੇ ਬੈਠਾ ਨਾਅਰਾ ਰਿਹਾ ਲਗਾਏ। ਪੰਡਤ ਪਾਂਧੇ ਸੁਣ ਆਵਾਜ਼, ਅੱਠੇ ਪਹਿਰ ਵੱਜੇ ਨਾਦ, ਨਾਦ ਅਨਾਦੀ ਰਿਹਾ ਸੁਣਾਏ। ਗ੍ਰੰਥੀ ਪੰਥੀ ਆਪਣੇ ਵਿਚੋਂ ਆਇਆ ਕਾਢ, ਆਪਣੇ ਗੋਬਿੰਦ ਕਰ ਲਾਡ, ਜਗਤ ਗੋਬਿੰਦ ਨਾ ਕੋਇ ਹੰਢਾਇਆ। ਸਰਬ ਜੀਆਂ ਦਾ ਇਕ ਪਰਮਾਤਮਾ ਇਕ ਖ਼ੁਦਾ ਏਕਾ ਗਾਡ ਏਕਾ ਦੇਓ ਏਕਾ ਰੰਗ ਏਕਾ ਮੇਵਾ ਏਕਾ ਇਸਮ ਏਕਾ ਆਜ਼ਮ ਏਕਾ ਅਜ਼ੀਮ ਏਕ ਨਿਸ਼ਾਨ, ਏਕਾ ਵਾਲੀ ਦੋ ਜਹਾਨ, ਏਕਾ ਨਾਮ ਧੁਰ ਫ਼ਰਮਾਨ, ਏਕਾ ਸ਼ਬਦ ਸੱਚਾ ਨਿਸ਼ਾਨ, ਏਕਾ ਨੂਰ ਨੂਰ ਨੁਰਾਨ, ਏਕਾ ਮਸਜਿਦ ਇਕ ਮਕਾਨ, ਏਕਾ ਮੰਦਰ ਏਕਾ ਸ਼ਮਾਦਾਨ, ਏਕਾ ਰੂਪ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਜਣਾਈਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਨੌਂ ਖੰਡ ਪ੍ਰਿਥਮੀ ਦੇਵੇ ਆਪ ਫ਼ਰਮਾਨ, ਮੱਕੇ ਕਾਅਬੇ ਸਰਬ ਭੁਲ ਜਾਣ, ਮੰਦਰ ਮਸਜਿਦ ਸਰਬ ਛੱਡ ਜਾਣ, ਗੁਰੂਦੁਆਰ ਨਾ ਸਕੇ ਕੋਇ ਪਛਾਣ, ਹਰਿ ਘਟ ਨਜ਼ਰੀ ਆਵੇ ਆਪ ਭਗਵਾਨ, ਇਸ਼ਟ ਵਖਾਏ ਦੋ ਜਹਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਤੇਰੀ ਕਰਨ ਆਇਆ ਕਲਿਆਣ, ਬਣਿਆ ਵਿਸ਼ਨੂੰ ਆਪੇ ਦੇਵਣਹਾਰਾ ਹੁਕਮ ਫ਼ਰਮਾਨ, ਆਪੇ ਬ੍ਰਹਮਾ ਆਪੇ ਸ਼ੰਕਰ ਚਰਨਾਂ ਹੇਠਾਂ ਦੱਬੇ ਆਣ, ਆਪੇ ਕਰੋੜ ਤਤੀਸਾ ਸੁਰਪਤ ਰਾਜਾ ਇੰਦ ਰਾਜ ਨਾ ਦੇਵੇ ਆਣ, ਆਪੇ ਚਰਨਾਂ ਹੇਠਾਂ ਦੇਵੇ ਲਤਾੜ ਲੋਆਂ ਪੁਰੀਆਂ ਪ੍ਰਿਥਮੀ ਆਕਾਸ਼ ਖੰਡਾਂ ਪਏ ਮਾਰ, ਆਪੇ ਭਗਤ ਭਗਵੰਤ ਸੰਤ ਕੰਤ ਜੀਵ ਜੰਤ ਏਕਾ ਰੰਗ ਰੰਗਾਨ, ਰੰਗ ਰੰਗੀਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਸ੍ਰਿਸ਼ਟ ਸਬਾਈ ਦਏ ਸਮਝਾਈਆ। ਸ੍ਰਿਸ਼ਟ ਸਬਾਈ ਉਠਾਵਣਾ, ਸ਼ਬਦ ਖੰਡਾ ਫੜ ਕਟਾਰ। ਰਾਜ ਰਾਜਾਨਾ ਚਰਨ ਨਿਵਾਵਣਾ, ਏਕਾ ਹੁਕਮ ਸੱਚੀ ਸਰਕਾਰ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਸਰਬ ਮੁਕਾਵਣਾ, ਹਿੰਦੂ ਮੁਸਲਿਮ ਸਿਖ ਨਾ ਕੋਇ ਵਿਚਾਰ। ਚਾਰ ਕੁੰਟ ਸਯਦਾ ਇਕ ਕਰਾਵਣਾ, ਦਹਿ ਦਿਸ਼ਾ ਇਕ ਜੈਕਾਰ। ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਆਪਣਾ ਰੂਪ ਪ੍ਰਗਟਾਵਣਾ, ਨਾਨਕ ਗੋਬਿੰਦ ਆਪੇ ਹੋਵੇ ਜ਼ਾਹਰ ਦਸ ਗੁਰ ਕਰੇ ਸਚ ਪਿਆਰ। ਚਾਰ ਜੁਗ ਦੇ ਵਿਛੜੇ ਭਗਤ ਆਪਣੇ ਗਲੇ ਲਗਾਵਣਾ, ਕਰੇ ਖੇਲ ਸੱਚੀ ਸਰਕਾਰ। ਡੁਬਦੇ ਪਾਥਰ ਆਪ ਤਰਾਵਣਾ, ਜਿਸ ਜਨ ਬਖ਼ਸ਼ੇ ਚਰਨ ਧੂੜੀ ਸੱਚੀ ਛਾਰ। ਪੂਰਬ ਲਹਿਣਾ ਝੋਲੀ ਪਾਵਣਾ, ਪਿਛਲਾ ਲੇਖਾ ਦਏ ਆਧਾਰ। ਦਸਰਥ ਬੇਟਾ ਆਪਣੇ ਨਾਲ ਮਿਲਾਵਣਾ, ਕੁਸ਼ੱਲਿਆ ਤੇਰਾ ਰੂਪ ਅਪਾਰ। ਤੇਰੀ ਕਸ਼ ਕਸ਼ਾ ਦਿਸ਼ਾ ਵੇਖ ਵਖਾਵਣਾ, ਕਥਾ ਜਾਣੇ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਖੇਲ ਕਰਨੇ ਆਇਆ, ਕਲਜੁਗ ਅੰਤਮ ਜਾਮਾ ਪਾ। ਪਿਛਲਾ ਲੇਖਾ ਮੇਟਣ ਆਇਆ, ਅਗਲਾ ਦਏ ਸਮਝਾ। ਖੇਵਟ ਖੇਟਾ ਬਣ ਕੇ ਆਇਆ, ਪੁਰਖ ਅਬਿਨਾਸ਼ੀ ਇਕ ਮਲਾਹ। ਗੁਰਸਿਖ ਬੇਟੀ ਬੇਟਾ ਆਪਣੇ

ਦਰ ਲਏ ਬਹਾਇਆ, ਨਾਤਾ ਬਿਧਾਤਾ ਦਏ ਜੁੜਾ। ਸਾਧ ਸੰਗਤ ਸਾਚਾ ਹੁਕਮ ਦਏ ਸੁਣਾਇਆ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾ। ਏਕਾ ਕਾਜ ਏਕਾ ਵਾਰ ਦਏ ਵਖਾਇਆ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਵਟਾ।