੧੦ ਜੇਠ ੨੦੧੮ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਹਰਿ ਠਾਕਰ ਸਤਿਗੁਰ ਦੀਨ ਦਿਆਲ, ਦੀਨਨ ਦਇਆ ਆਪ ਕਮਾਇੰਦਾ। ਲੇਖਾ ਜਾਣੇ ਜਗਤ ਜੰਜਾਲ, ਤ੍ਰੈਭਵਨ ਧਨੀ ਵੇਖ ਵਖਾਇੰਦਾ। ਨਾਤਾ ਤੋੜੇ ਕਾਲ ਮਹਾਕਾਲ, ਧਰਮਸਾਲ ਇਕ ਸੁਹਾਇੰਦਾ। ਲੱਖ ਚੁਰਾਸੀ ਕਰ ਕਰ ਭਾਲ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਹਰਿ ਭਗਤ ਉਠਾਏ ਸਾਚੇ ਲਾਲ, ਲਾਲ ਅਨਮੁਲੜਾ ਆਪ ਉਪਾਇੰਦਾ। ਚਰਨ ਪ੍ਰੀਤੀ ਸਾਚੀ ਨੀਤੀ ਦਸੇ ਘਾਲ, ਘਾਲੀ ਘਾਲ ਲੇਖੇ ਲਾਇੰਦਾ। ਏਥੇ ਓਥੇ ਹੋਏ ਹੱਲ ਸਵਾਲ, ਪੱਟੀ ਅਵਰ ਨਾ ਕੋਇ ਪੜ੍ਹਾਇੰਦਾ। ਦੀਪਕ ਜੋਤੀ ਏਕਾ ਬਾਲ, ਅਗਿਆਨ ਅੰਧੇਰ ਚੁਕਾਇੰਦਾ। ਸ਼ਬਦ ਸਰੂਪੀ ਦੇਵੇ ਸਤਿ ਦੋਸ਼ਾਲ, ਨਾਮ ਪਰਦਾ ਹੱਥ ਉਠਾਇੰਦਾ। ਫਲ ਲਗਾਏ ਕਾਇਆ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨਨ ਆਪਣੇ ਰੰਗ ਰੰਗਾਇੰਦਾ। ਦੀਨ ਦਿਆਲ ਸਰਬ ਗੁਣਵੰਤਾ, ਹਰਿ ਸਵਾਮੀ ਵਡੀ ਵਡਿਆਈਆ। ਹਰਿਜਨ ਵੇਖੇ ਸਾਜਣ ਸੰਤਾਂ, ਸਤਿਗੁਰ ਸਾਹਿਬ ਸੱਚਾ ਬੇਪਰਵਾਹੀਆ। ਨਾਮ ਜਣਾਏ ਮਣੀਆ ਮੰਤਾ, ਨਿਸ਼ਅੱਖਰ ਕਰੇ ਪੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਮਹਿਮਾ ਅਕਥ ਅਗਣਤ ਅਗਣਤਾ, ਲੇਖਾ ਲਿਖਤ ਵਿਚ ਨਾ ਆਈਆ। ਜਿਸ ਜਨ ਬਣਾਏ ਸਾਚੀ ਬਣਤਾ, ਜੁਗ ਜੁਗ ਬੇੜਾ ਬੰਨ੍ਹ ਤਰਾਈਆ। ਆਤਮ ਅੰਤਰ ਗੜ੍ਹ ਤੋੜੇ ਹਉਮੇ ਹੰਗਤਾ, ਮਾਇਆ ਮਮਤਾ ਮੋਹ ਚੁਕਾਈਆ। ਮੇਲ ਮਿਲਾਵਾ ਸਾਚੀ ਸੰਗਤਾ, ਸਤਿਗੁਰ ਬਖ਼ਸ਼ੇ ਸਚ ਸਰਨਾਈਆ। ਲੇਖਾ ਜਾਣੇ ਨਾਨਕ ਅੰਗਦਾ, ਅੰਗੀਕਾਰ ਆਪ ਅਖਵਾਈਆ। ਗੁਰਮੁਖ ਦੂਸਰ ਦਰ ਨਾ ਕੋਇ ਮੰਗਦਾ, ਮੰਗਣ ਦਰ ਨਾ ਕੋਇ ਜਾਈਆ। ਨਾਤਾ ਤੁੱਟੇ ਭੁੱਖ ਨੰਗ ਦਾ, ਤ੍ਰਿਸ਼ਨਾ ਤ੍ਰਿਪਤ ਆਪ ਕਰਾਈਆ। ਕਰੇ ਖੇਲ ਸੂਰੇ ਸਰਬੰਗ ਦਾ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਵਿਰਲੇ ਨਾਲ ਮੰਨਦਾ, ਲੱਖ ਚੁਰਾਸੀ ਭਰਮੇ ਰਿਹਾ ਭੁਲਾਈਆ। ਜੋ ਘੜਿਆ ਸੋ ਭੰਨਦਾ, ਭੰਨਣਹਾਰਾ ਦਿਸ ਨਾ ਆਈਆ। ਜੀਵ ਜੰਤ ਆਪੇ ਡੰਨਦਾ, ਸਾਧ ਸੰਤ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਠਾਕਰ ਸਵਾਮੀ ਹਰਿ ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਦੀਨ ਦਿਆਲ ਸ੍ਰੀ ਭਗਵਾਨਾ, ਘਰ ਸਾਚੇ ਸੋਭਾ ਪਾਇੰਦਾ। ਭਗਤ ਵਛਲ ਨੌਜਵਾਨਾ, ਆਦਿ ਜੁਗਾਦਿ ਵੇਖ ਵਖਾਇੰਦਾ। ਸ਼ਬਦ ਅਨਾਦੀ ਸਤਿ ਤਰਾਨਾ, ਧੁਰ ਦੀ ਬਾਣੀ ਆਪ ਅਲਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਵੇਸ ਵਟਾਇੰਦਾ, ਨਾਮ ਨਿਧਾਨਾ ਹਰਿ ਫ਼ਰਮਾਨਾ ਹਰਿਜਨ ਸਾਚੇ ਆਪ ਸੁਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਧੁਨ ਵਜਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ
ਬੰਕ ਸੁਹਾਇੰਦਾ। ਗੁਰਮੁਖਾਂ ਹੋਏ ਆਪ ਮਿਹਰਵਾਨਾ, ਮਿਹਰਵਾਨ ਦਇਆ ਕਮਾਇੰਦਾ। ਆਤਮ ਦੇਵੇ ਜੀਆ ਦਾਨਾ, ਜੀਵਣ ਦਾਤਾ ਆਪ ਅਖਵਾਇੰਦਾ। ਸੁਰਤੀ ਮਿਲੇ ਗੋਪੀ ਕਾਹਨਾ, ਸ਼ਬਦੀ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਠਾਕਰ ਆਪਣਾ ਨਾਉਂ ਧਰਾਇੰਦਾ। ਦੀਨ ਦਿਆਲ ਹਰਿ ਹਰਿ ਠਾਕਰ, ਜਗਤ ਠਗੌਰੀ ਕੋਇ ਨਾ ਪਾਈਆ। ਏਕਾ ਨਾਮ ਰਤੀ ਰਤਨਾਗਰ, ਰਤੀ ਰਤ ਵੇਖ ਵਖਾਈਆ। ਨਵ ਨੌਂ ਵੇਖੇ ਜਗਤ ਸਾਗਰ, ਭਵਰੀ ਭਵਰ ਰਿਹਾ ਸਮਾਈਆ। ਗੁਰਮੁਖ ਵਿਰਲੇ ਕਰੇ ਕਰਮ ਉਜਾਗਰ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਮ ਵਣਜਾਰਾ ਕਰਾਏ ਵਣਜ ਸਚ ਸੌਦਾਗਰ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲ ਦਇਆ ਕਮਾਈਆ। ਦੀਨ ਦਿਆਲ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿਜਨ ਮੇਲਾ ਹਰਿ ਹਰਿ ਕੰਤ, ਕੰਤ ਸੁਹਾਗੀ ਵੇਖ ਵਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਰੰਗ ਰੰਗਾਇੰਦਾ। ਦੀਨਨ ਰੰਗੇ ਹਰਿ ਹਰਿ ਰੰਗ, ਰੰਗ ਅਨਡਿਠੜਾ ਆਪ ਚੜ੍ਹਾਈਆ। ਘਟ ਘਟ ਉਪਜਾਏ ਨਾਮ ਤਰੰਗ, ਤੁਰੀਆ ਰਾਗ ਨਾਦ ਸੁਣਾਈਆ। ਨਿਜ ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਸਹਿਜ ਸੁਖਦਾਈਆ। ਸੋ ਪੁਰਖ ਨਿਰੰਜਣ ਅਲਾਏ ਏਕਾ ਛੰਦ, ਹੰ ਬ੍ਰਹਮ ਕਰੇ ਪੜ੍ਹਾਈਆ। ਆਵਣ ਜਾਵਣ ਚੁੱਕੇ ਪੰਧ, ਲੱਖ ਚੁਰਾਸੀ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਅੰਗ ਲਗਾਈਆ । ਦੀਨਨ ਦੀਨ ਲਗਾਏ ਅੰਗ, ਦੀਨਾ ਨਾਥ ਵਡੀ ਵਡਿਆਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਵ ਨੌਂ ਵਜਾਏ ਮਰਦੰਗ, ਗ੍ਰਹਿ ਗ੍ਰਹਿ ਰਿਹਾ ਸੁਣਾਈਆ। ਹਰਿਜਨ ਮੰਦਰ ਆਪੇ ਲੰਘ, ਖੇਵਟ ਖੇਟਾ ਖਾਟ ਵੇਖੇ ਬੇਪਰਵਾਹੀਆ। ਨਾਤਾ ਤੁੱਟੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਨਿਰਗੁਣ ਨਿਰਵੈਰ ਚੜ੍ਹਾਏ ਚੰਦ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਬੰਦੀਤੋੜ ਤੋੜੇ ਬੰਦ, ਬੰਦੀਖ਼ਾਨਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦੀਨਨ ਆਪਣੀ ਗੋਦ ਬਹਾਈਆ। ਦੀਨਨ ਦਇਆ ਕਮਾਇੰਦਾ, ਹਰਿ ਸੱਜਣ ਮੀਤ ਮੁਰਾਰ। ਕਲਜੁਗ ਵਿਛੜੇ ਮੇਲ ਮਿਲਾਇੰਦਾ, ਜੁਗ ਕਰਤਾ ਕਰ ਪਿਆਰ। ਭਾਂਡਾ ਭਰਮ ਭੌ ਭੰਨਾਇੰਦਾ, ਗੜ੍ਹ ਤੋੜ ਜਗਤ ਹੰਕਾਰ। ਸਾਚਾ ਮੰਦਰ ਇਕ ਵਖਾਇੰਦਾ, ਨਾਤਾ ਤੋੜ ਸਰਬ ਸੰਸਾਰ। ਕਿਲਾ ਕੋਟ ਇਕ ਸੁਹਾਇੰਦਾ, ਛੱਪਰ ਛੰਨ ਦਏ ਆਧਾਰ। ਨਿਰਗੁਣ ਜੋਤ ਜੋਤ ਜਗਾਇੰਦਾ, ਜੋਤੀ ਜਾਤਾ ਪਰਵਰਦਿਗਾਰ। ਮਾਣਕ ਮੋਤੀ ਗੁਰਮੁਖ ਆਪ ਉਠਾਇੰਦਾ, ਸੁਰਤੀ ਸੋਈ ਲਏ ਉਠਾਲ। ਅਕਾਲ ਮੂਰਤ ਨਜ਼ਰੀ ਆਇੰਦਾ, ਦੀਨਾ ਬੰਧਪ ਦੀਨ ਦਿਆਲ। ਸਚ ਮਹੂਰਤ ਇਕ ਸਮਝਾਇੰਦਾ, ਥਿਤ ਵਾਰ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਭਾਲ। ਹਰਿਜਨ ਸਾਚਾ ਭਾਲਿਆ, ਭਰਮ ਭੁਲੇਖਾ ਕੱਢ। ਦੇਵੇ ਨਾਮ ਇਕ ਸੁਖਾਲਿਆ, ਜਗਤ ਤ੍ਰਿਸ਼ਨਾ ਦੇਵੇ ਵੱਢ। ਤ੍ਰੈਗੁਣ ਮਾਇਆ ਤੋੜ ਜੰਜਾਲਿਆ, ਨਾਮ ਨਿਸ਼ਾਨਾ ਦੇਵੇ ਗੱਡ। ਦਿਵਸ ਰੈਣ ਕਰੇ ਪ੍ਰਿਤਪਾਲਿਆ, ਹੋਏ ਸਹਾਈ ਅੰਧੇਰੀ ਖੱਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਲਡਾਏ ਲਡ। ਦਿਵਸ ਰੈਣ ਵੇਖ ਪਰਭਾਤ, ਘੜੀ ਪਲ ਖੇਲ ਖਿਲਾਈਆ। ਗੁਰਮੁਖ ਤੇਰੀ
ਉਤਮ ਜ਼ਾਤ, ਜੋਤੀ ਜਾਤਾ ਆਪ ਬਣਾਈਆ। ਸਾਚਾ ਮੇਲਾ ਹਰਿ ਰਘੁਨਾਥ, ਰਘਵੰਸ ਆਪ ਮਿਲਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਸੰਸਾ ਦਏ ਮੁਕਾਈਆ। ਏਕਾ ਮੰਦਰ ਏਕਾ ਪੂਜਾ ਪਾਠ, ਇਸ਼ਟ ਗੁਰ ਦੇਵ ਇਕ ਸਮਝਾਈਆ। ਏਕਾ ਤੀਰਥ ਸਰੋਵਰ ਤਾਟ, ਤਟ ਕਿਨਾਰਾ ਇਕ ਵਡਿਆਈਆ। ਏਕਾ ਆਦਿ ਜੁਗਾਦਿ ਚਲੇ ਸਾਥ, ਵਿਛੜ ਕਦੇ ਨਾ ਜਾਈਆ। ਏਕਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਬਿਧਨਾ ਲੇਖਾ ਵੇਖੇ ਥਾਉਂ ਥਾਈਂਆ। ਇਕ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਸੇਵ ਕਮਾਈਆ। ਏਕਾ ਲੇਖਾ ਜਾਣੇ ਤੱਤ ਆਠ, ਨੌਂ ਦਰ ਏਕਾ ਖੋਜ ਖੁਜਾਈਆ। ਏਕਾ ਮਾਣਸ ਜਨਮ ਪੂਰਾ ਕਰੇ ਘਾਟ, ਸਾਚਾ ਤੋਲਾ ਤੋਲ ਤੁਲਾਈਆ। ਏਕਾ ਨੇੜੇ ਰੱਖੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਪੁਛੇ ਅੰਤਮ ਵਾਤ, ਸਾਕ ਸੱਜਣ ਸੈਣ ਨਾ ਕੋਇ ਸਹਾਈਆ। ਏਕਾ ਮੇਟੇ ਅੰਧੇਰੀ ਰਾਤ, ਸੰਞ ਸਵੇਰ ਏਕਾ ਰੰਗ ਵਖਾਈਆ। ਏਕਾ ਮੇਲਾ ਕਮਲਾਪਾਤ, ਨਾਰੀ ਕੰਤ ਲਏ ਪਰਨਾਈਆ। ਏਕਾ ਵਰ ਸਤਿ ਸੁਹਾਗ, ਸੁਹਾਗੀ ਰੁੱਤ ਆਪ ਸਮਝਾਈਆ। ਏਕਾ ਹੰਸ ਬਣਾਏ ਕਾਗ, ਸਰ ਸਰੋਵਰ ਆਪ ਨੁਹਾਈਆ। ਏਕਾ ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਦਏ ਧਵਾਈਆ। ਇਕ ਉਪਜਾਏ ਵੈਰਾਗ ਅਨਰਾਗ, ਆਪਣੀ ਤਾਰ ਸਤਾਰ ਹਿਲਾਈਆ। ਗੁਰਮੁਖ ਤੇਰੇ ਵਡ ਵਡ ਭਾਗ, ਤੇਰੀ ਵਡਿਆਈ ਹਰਿ ਜਸ ਗਾਈਆ। ਤੇਰਾ ਨਾਮ ਜਗਤ ਚਿਰਾਗ਼, ਤੇਰੀ ਜੋਤ ਨੂਰ ਰੁਸ਼ਨਾਈਆ। ਤੇਰਾ ਨਾਉਂ ਆਦਿ ਜੁਗਾਦਿ, ਵੇਦ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਤੇਰਾ ਮੇਲ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣੇ ਗਲੇ ਲਗਾਈਆ। ਤੇਰਾ ਰੂਪ ਸੰਤਨ ਸਾਧ, ਤੇਰਾ ਘਰ ਭਗਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਰਬ ਗੁਣਵੰਤਾ, ਲੇਖਾ ਜਾਣੇ ਆਦਿ ਅੰਤਾ, ਹਰਿਜਨ ਸਾਚੇ ਲਏ ਮਿਲਾਈਆ। ਮੇਲ ਮਿਲਾਵਾ ਹਰਿ ਹਰਿ ਸੱਜਣ, ਧੁਰ ਮਸਤਕ ਵੇਖ ਵਖਾਇਆ। ਦੋ ਜਹਾਨਾਂ ਵਾਲੀ ਆਇਆ ਪਰਦੇ ਕੱਜਣ, ਨਿਰਗੁਣ ਨਿਰਗੁਣ ਰੂਪ ਧਰਾਇਆ। ਏਥੇ ਓਥੇ ਸਾਚਾ ਸੱਜਣ, ਸਗਲਾ ਸੰਗ ਵਖਾਇਆ। ਚਰਨ ਧੂੜ ਕਰਾਏ ਮਜਨ, ਸਾਚਾ ਮਜਨ ਇਕ ਸਮਝਾਇਆ। ਕਲਜੁਗ ਜੀਵ ਤ੍ਰੈਗੁਣ ਮਾਇਆ ਦਝਣ, ਅਗਨੀ ਅੱਗ ਇਕ ਲਗਾਇਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋਏ ਸਹਾਇਆ। ਦੀਨ ਦਿਆਲ ਸਦਾ ਸਹਾਇਕ, ਸਿਫ਼ਤੀ ਸਿਫ਼ਤ ਵਡੀ ਵਡਿਆਈਆ। ਸਰਬ ਜੀਆਂ ਦਾ ਏਕਾ ਨਾਇਕ, ਨਾਇਕਾ ਵੇਖੇ ਸ੍ਰਿਸ਼ਟ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਰੀਤ ਬਿਨ ਗੁਰੂਦੁਆਰ ਮੰਦਰ ਮਸੀਤ ਮਾਤ ਚਲਾਈਆ।
੧੦ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਮੇਹਰ ਸਿੰਘ ਕਿਰਪਾ ਰਾਮ ਦੇ ਗ੍ਰਹਿ ਸ਼ੇਖ਼ਸਰ ਜੰਮੂ
ਗੁਰਮੁਖ ਤਸਵੀਰ ਹਰਿ ਹਰਿ ਤਸਬੀ, ਮੁਤੱਅਸਬ ਜਗਤ ਦਏ ਮੁਕਾਈਆ। ਪਾਏ ਨਾਮ ਜ਼ੰਜੀਰ ਲੇਖਾ ਚੁੱਕੇ ਫ਼ਾਰਸੀ ਅਰਬੀ, ਏਕਾ ਅੱਖਰ ਨਾਮ ਵਡਿਆਈਆ। ਅੰਮ੍ਰਿਤ ਆਤਮ ਬਖ਼ਸ਼ੇ ਨੀਰ ਨਾਤਾ ਤੁਟੇ ਗਰਮੀ ਸਰਦੀ, ਸਾਂਤਕ ਸਤਿ ਸਤਿ ਵਰਤਾਈਆ। ਚੋਟੀ ਚਾੜ੍ਹੇ ਫੜ ਅਖ਼ੀਰ,
ਸੁਰਤ ਸੁਵਾਣੀ ਹੋਏ ਬਰਦੀ, ਏਕਾ ਬੰਧਨ ਗੁਰ ਗੁਰ ਪਾਈਆ। ਹਉਮੇ ਹੰਗਤਾ ਕੱਢੇ ਪੀੜ, ਜਗਤ ਵੈਰਾਗਣ ਫਿਰੇ ਡਰਦੀ, ਨਾਮ ਖੰਡਾ ਇਕ ਵਖਾਈਆ। ਹਰਿਜਨ ਹਰਿ ਹਰਿ ਦੇਵੇ ਧੀਰ, ਬੂਝ ਬੁਝਾਏ ਆਪਣੇ ਘਰ ਦੀ, ਘਰ ਘਰ ਵਿਚ ਮੇਲ ਮਿਲਾਈਆ। ਦੇਵੇ ਬਦਲ ਤਕਦੀਰ, ਤਦਬੀਰ ਕਲਾ ਰੱਖੇ ਸਦਾ ਚੜ੍ਹਦੀ, ਤਕਸੀਰ ਆਪ ਮਿਟਾਈਆ। ਜਗਤ ਮੌਤ ਬਣ ਦੁਹਾਗਣ ਲੱਖ ਚੁਰਾਸੀ ਨਾਲ ਜੋ ਰਹੀ ਲੜਦੀ, ਹਰਿਜਨ ਤੇਰੇ ਚਰਨਾਂ ਹੇਠ ਦਬਾਈਆ। ਵੇਖੋ ਖੇਲ ਪੁਰਖ ਅਕਾਲ ਏਕਾ ਨਰ ਦੀ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਸੱਵਿਰ ਬਣੇ ਸਾਚਾ ਮਾਹੀਆ। ਬਣੇ ਮੁਸੱਵਿਰ ਤਖ਼ਤ ਨਿਵਾਸੀ, ਸ਼ਾਹ ਪਾਤਸ਼ਾਹ ਰੂਪ ਵਟਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ੀ, ਪੁਰਖ ਪੁਰਖੋਤਮ ਵੇਖ ਵਖਾਇੰਦਾ। ਨੂਰ ਨੁਰਾਨਾ ਘਨਕ ਪੁਰ ਵਾਸੀ, ਘਨ ਆਪਣਾ ਰੂਪ ਧਰਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਿਆ ਰਿਹਾ ਬਨਵਾਸੀ, ਅੰਤਮ ਆਪਣਾ ਰੂਪ ਪ੍ਰਗਟਾਇੰਦਾ। ਦੋ ਜਹਾਨਾਂ ਵੇਖੇ ਖੇਲ ਤਮਾਸ਼ੀ, ਆਪਣਾ ਖੇਲ ਖਿਲਾਇੰਦਾ। ਹਰਿਜਨ ਹਰਿ ਹਰਿ ਪੂਰੀ ਕਰੇ ਆਸੀ, ਆਸ ਨਿਰਾਸ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਪੇ ਮੁਸੱਵਿਰ ਦਏ ਧਰਵਾਸਾ, ਤਸਵੀਰ ਤਸਵੀਰ ਵਿਚ ਬਣਾਈਆ। ਕਾਇਆ ਬੰਕ ਕਰ ਪਰਕਾਸ਼ਾ, ਗੜ੍ਹ ਮੰਦਰ ਖੋਜ ਖੁਜਾਈਆ। ਨਿਜ ਆਤਮ ਨਿਜ ਘਰ ਕਰ ਕਰ ਵਾਸਾ, ਨਿਜ ਨੇਤਰ ਦਏ ਖੁਲ੍ਹਾਈਆ। ਲੇਖਾ ਚੁੱਕੇ ਪਵਣ ਸਵਾਸਾ, ਪਵਣ ਪਵਣਾ ਮੇਲ ਮਿਲਾਈਆ। ਭਗਤ ਭਗਵੰਤ ਬਣਿਆ ਰਹੇ ਦਾਸੀ ਦਾਸਾ, ਜਨ ਹਰਿ ਤੇਰੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਖਿੱਚੇ ਤਸਵੀਰ ਬਣ ਮੁਸੱਵਿਰ, ਤਾਲਬ ਤਲਬ ਆਪ ਰਖਾਇੰਦਾ। ਕਰੇ ਖੇਲ ਗਹਿਰ ਗੁਣ ਗਵਰ, ਗੁਣ ਨਿਧਾਨ ਵੇਖ ਵਖਾਇੰਦਾ। ਦੂਸਰ ਕੋਇ ਨਾ ਜਾਣੇ ਅਵਰ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਲਹਿਣਾ ਚੁੱਕੇ ਕਾਇਆ ਕਵਰ, ਡੂੰਘੀ ਭਵਰੀ ਫੋਲ ਫੁਲਾਇੰਦਾ। ਮਾਣਸ ਜਨਮ ਜਾਏ ਸਵਰ, ਜਿਸ ਜਨ ਅੰਤਰ ਮੇਲ ਮਿਲਾਇੰਦਾ। ਅੱਠੇ ਪਹਿਰ ਬਣਿਆ ਰਹੇ ਭਵਰ, ਗੁਰਮੁਖ ਫੁੱਲ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਗੁਰਮੁਖ ਆਪਣੇ ਅੰਦਰ ਵਾੜ, ਅੰਦਰ ਬਾਹਰ ਆਪ ਹੋ ਜਾਈਆ। ਕਰੇ ਖੇਲ ਅਪਰ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੌਂਦੇ ਰਹੇ ਗੁਰ ਅਵਤਾਰ, ਰਸਨਾ ਜਿਹਵਾ ਮਾਤ ਹਿਲਾਈਆ। ਬੇਅੰਤ ਬੇਅੰਤ ਬੇਅੰਤ ਰਹੇ ਪੁਕਾਰ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਸਚਖੰਡ ਵਸੇ ਇਕ ਨਿਰੰਕਾਰ, ਦਰ ਦਰਬਾਰੇ ਸੋਭਾ ਪਾਈਆ। ਤਖ਼ਤ ਨਿਵਾਸੀ ਹਰਿ ਸਿਕਦਾਰ, ਧੁਰ ਫ਼ਰਮਾਨਾ ਹੁਕਮ ਜਣਾਈਆ। ਥਿਰ ਘਰ ਵੇਖੇ ਆਪ ਕਿਵਾੜ, ਬੰਦ ਦੁਆਰਾ ਆਪ ਖੁਲ੍ਹਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਵਡੀ ਵਡਿਆਈਆ। ਮਹੱਲ ਅਟਲ ਉਚ ਮਨਾਰ, ਸ਼ਾਹ ਪਾਤਸ਼ਾਹ ਬੈਠਾ ਆਸਣ ਲਾਈਆ। ਨਾ ਕੋਈ ਦੀਸੇ ਚੋਬਦਾਰ, ਜਗਦੀਸ਼ ਸੀਸ ਨਾ ਕੋਇ ਝੁਕਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਰਗੁਣ ਕਰੇ ਆਪਣੀ ਕਾਰ, ਦੋਏ ਦੋਏ ਆਪਣਾ ਖੇਲ ਖਿਲਾਈਆ। ਜੁਗ ਜੁਗ ਇਸ਼ਟ ਧਰੇ ਵਿਚ ਸੰਸਾਰ, ਜੀਵ ਦ੍ਰਿਸ਼ਟ ਆਪ ਸਮਝਾਈਆ। ਬਣੇ ਵਸ਼ਿਸ਼ਟ ਰਾਮਾ ਉਧਾਰ, ਰਾਮ ਰਾਮ ਆਪ ਅਖਵਾਈਆ। ਕਰੇ ਕਾਮ ਡੂੰਘੀ ਗਾਰ, ਨਿਹਕਰਮੀ ਕਰਮ ਵਡਿਆਈਆ। ਬਣੇ ਸ਼ਾਮ ਮੀਤ ਮੁਰਾਰ,
ਘਨੱਯਾ ਬੰਸਰੀ ਇਕ ਉਠਾਈਆ। ਨੱਯਾ ਚਲਾਏ ਵਿਚ ਸੰਸਾਰ, ਸਾਚਾ ਸੱਯਾ ਸਾਚਾ ਮਾਹੀਆ। ਬਹੀਆਂ ਪਕੜੇ ਗਿਰਵਰ ਗਿਰਧਾਰ, ਆਪ ਆਪਣੇ ਅੰਗ ਲਗਾਈਆ। ਆਦਿ ਸ਼ਕਤ ਮੱਯਾ ਵੇਖੇ ਏਕਾ ਵਾਰ, ਏਕਾ ਰੂਪ ਅਨੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਨਿਰਗੁਣ ਸਰਗੁਣ ਇਸ਼ਟ ਦੇਵ, ਦੇਵ ਆਤਮਾ ਆਪ ਅਖਵਾਇੰਦਾ। ਸਰਬ ਗੁਣਵੰਤਾ ਜਾਣੇ ਸਾਚੀ ਸੇਵ, ਸੇਵਕ ਸੇਵਾ ਨਾਮ ਪ੍ਰਗਟਾਇੰਦਾ। ਹੰ ਬ੍ਰਹਮ ਲਗਾਏ ਸੇਵ, ਸੋਇਮ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪ੍ਰਗਟਾਇੰਦਾ। ਰੂਪ ਅਨੂਪਾ ਸਰਗੁਣ ਧਾਰ, ਪੰਜ ਤੱਤ ਦਏ ਵਡਿਆਈਆ। ਗੁਰ ਗੁਰ ਹਰਿ ਹਰਿ ਲੈ ਅਵਤਾਰ, ਹਰਿ ਹਰਿ ਗੁਰ ਗੁਰ ਰੂਪ ਵਖਾਈਆ। ਪੀਰ ਪੈਗ਼ੰਬਰ ਹੋ ਉਜਿਆਰ, ਨਬੀ ਰਸੂਲ ਵੇਖ ਵਖਾਈਆ। ਕਲਮਾ ਕਲਾਮ ਕਰ ਉਜਿਆਰ, ਉਚੀ ਕੂਕ ਕੂਕ ਅਲਾਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਏਕਾ ਹੁਜਰਾ ਦਏ ਵਖਾਈਆ। ਨੌਬਤ ਵੱਜੇ ਸਾਂਝੇ ਯਾਰ, ਸਾਖਯਾਤ ਆਪ ਵਜਾਈਆ। ਸੋਹਬਤ ਜਾਣੇ ਸਰਬ ਸੰਸਾਰ, ਲੇਖਾ ਲਿਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਇਸ਼ਟ ਗੁਰ ਵਡਿਆਈਆ। ਇਸ਼ਟ ਗੁਰ ਸਰਬ ਗੁਣ ਦਾਤਾ, ਸਰਗੁਣ ਰੂਪ ਧਰਾਇੰਦਾ। ਗੁਰ ਗੁਰ ਵੇਖੇ ਏਕੋ ਜ਼ਾਤਾ, ਏਕਾ ਬ੍ਰਹਮ ਸਰਬ ਵਖਾਇੰਦਾ। ਏਕਾ ਨਾਮ ਨਰਾਇਣ ਨਾਤਾ, ਬਿਧਾਤਾ ਜੋੜ ਜੁੜਾਇੰਦਾ। ਏਕਾ ਗ੍ਰਹਿ ਏਕਾ ਖਾਟਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਨਾਮ ਅਨਾਦੀ ਅਨਹਦ ਵਾਜਾ, ਅੰਤਰ ਆਤਮ ਆਪ ਵਜਾਇੰਦਾ। ਏਕਾ ਬੋਧ ਇਕ ਅਗਾਧਾ, ਏਕਾ ਸ਼ਬਦ ਰਾਗ ਸੁਣਾਇੰਦਾ। ਏਕਾ ਸਦਾ ਸਦ ਵਿਸਮਾਦਾ, ਬਿਸਮਿਲ ਆਪਣਾ ਰੂਪ ਵਖਾਇੰਦਾ। ਏਕਾ ਖੇਲੇ ਖੇਲ ਆਦਿ ਜੁਗਾਦਾ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਗੁਰਮੁਖ ਵਿਰਲਾ ਲੱਖ ਚੁਰਾਸੀ ਵਿਚੋਂ ਕਾਢਾ, ਜਿਸ ਜਨ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਖਿਲਾਇੰਦਾ। ਗੁਰ ਗੁਰ ਖੇਲ ਜਗਤ ਜੁਗ, ਜਾਗਰਤ ਜੋਤ ਜੋਤ ਰੁਸ਼ਨਾਈਆ। ਕਲਜੁਗ ਔਧ ਰਹੀ ਪੁਗ, ਨਵ ਨੌਂ ਲੇਖਾ ਰਿਹਾ ਮੁਕਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਜਣਾਈਆ। ਲੇਖਾ ਜਾਣੇ ਚੌਦਾਂ ਲੋਕ, ਪਰਲੋਕ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਇਕ ਸਲੋਕ, ਭੁਲ ਰਹੇ ਨਾ ਰਾਈਆ। ਲੱਖ ਚੁਰਾਸੀ ਦੇਵੇ ਝੋਕ, ਆਪਣੀ ਬਣਤ ਆਪ ਬਣਾਈਆ। ਅੰਤ ਨਵ ਖੰਡ ਮਿਟਾਏ ਕਿਲਾ ਕੋਟ, ਕੋਟੀ ਕੋਟ ਗੜ੍ਹ ਤੁੜਾਈਆ। ਤਨ ਨਗਾਰੇ ਲਾਏ ਏਕਾ ਚੋਟ, ਗੁਰਮੁਖ ਵਿਰਲਾ ਮਾਤ ਉਠਾਈਆ। ਜੋਤੀ ਸ਼ਬਦੀ ਪਾਰਬ੍ਰਹਮ ਬ੍ਰਹਮ ਓਤ ਪੋਤ, ਪੂਤ ਸਪੂਤਾ ਏਕਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਮੁਖ ਆਪ ਉਪਾਈਆ। ਓਤ ਪੋਤ ਗੁਰਮੁਖ ਨਾਤਾ, ਗੁਰ ਗੁਰ ਮੇਲ ਮਿਲਾਇਆ, ਨਵ ਨੌਂ ਚਾਰ ਤੋੜਿਆ ਜਗਤ ਨਾਤਾ, ਜੁਗ ਜੁਗ ਆਪਣਾ ਖੇਲ ਖਿਲਾਇਆ। ਦਰ ਦਰ ਘਰ ਘਰ ਦੇਵੇ ਸਾਥਾ, ਸਗਲਾ ਸੰਗ ਨਿਭਾਇਆ। ਚੌਕੜੀ ਜੁਗ ਪੁਛਦਾ ਆਇਆ ਵਾਤਾ, ਵੇਸ ਅਨੇਕਾ ਰੂਪ ਵਟਾਇਆ। ਚਾਰ ਚਾਰ ਜਣੌਂਦਾ ਆਇਆ ਆਪਣੀ ਗਾਥਾ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਾਥਾ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਡਿਆਇਆ। ਹਰਿਜਨ ਸਾਚੇ ਤੇਰੀ ਸਚ ਤਸਵੀਰ, ਹਰਿ ਸਾਚੇ
ਵਿਚ ਸਮਾਈਆ। ਕਿਸੇ ਹੱਥ ਨਾ ਆਏ ਪੀਰ ਫ਼ਕੀਰ, ਪੀਰ ਪੈਗ਼ੰਬਰ ਬੈਠੇ ਰਾਹ ਤਕਾਈਆ। ਕਬੀਰ ਕੁਰਲਾਇਆ ਗੰਗਾ ਸੁਟਿਆ ਮਾਰ ਜ਼ੰਜੀਰ, ਤੇਰਾ ਅਖ਼ੀਰ ਤੇਰੇ ਹੱਥ ਵਡਿਆਈਆ। ਤੇਰਾ ਚਰਨ ਚਰਨੋਦਕ ਸਾਚਾ ਨੀਰ, ਹਉਂ ਜਲ ਮੀਨ ਰਹੀ ਤੜਫਾਈਆ। ਮੈਂ ਬਿਰਹੋਂ ਵੈਰਾਗਣ ਮਰਾਂ ਵਿਛੋੜੇ ਤੇਰੀ ਪੀੜ, ਤੇਰਾ ਵਿਛੋੜਾ ਸਹਿ ਨਾ ਸਕਾਂ ਰਾਈਆ। ਏਕਾ ਮਾਰ ਆਪਣੀ ਸਚ ਜ਼ੰਜੀਰ, ਜਗਤ ਜ਼ੰਜੀਰ ਦੇ ਤੁੜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਰਪਾ ਕਰੇ ਵਡ ਪੀਰਨ ਪੀਰ, ਦਸਤਗੀਰ ਹੋਏ ਸਹਾਈਆ। ਆਪਣੀ ਆਪ ਬਦਲੀ ਤਕਬੀਰ, ਤਦਬੀਰ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਸਚ ਤਸਵੀਰ ਰਵਿਦਾਸ ਚਮਰੇਟਾ, ਏਕਾ ਇਸ਼ਟ ਰਖਾਇੰਦਾ। ਵੇਖਣਹਾਰਾ ਗੰਗਾ ਤੱਟ ਥੇਟਾ, ਹੱਥ ਕਸੀਰਾ ਇਕ ਜਣਾਇੰਦਾ। ਲੇਖਾ ਜਾਣੇ ਮਾਂ ਪਿਓ ਬੇਟਾ, ਪਿਤਾ ਪੂਤ ਖੇਲ ਖਿਲਾਇੰਦਾ। ਠੱਗਾਂ ਚੋਰਾਂ ਦੇਵੇ ਨੇਂਤਾ, ਘਰ ਆਇਆਂ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਇਆ ਠਗ ਤਾਰਿਆ ਬ੍ਰਾਹਮਣ, ਬ੍ਰਹਮ ਆਪਣਾ ਰੂਪ ਦਰਸਾਈਆ। ਰਵਿਦਾਸ ਚਮਾਰਾ ਬਣਿਆ ਜ਼ਾਮਨ, ਜ਼ਾਮਨੀ ਆਪਣੀ ਇਕ ਵਖਾਈਆ। ਪਾਰਬ੍ਰਹਮ ਪ੍ਰਭ ਪਕੜੇ ਦਾਮਨ, ਦੋਹਾਂ ਵਿਚੋਲਾ ਏਕਾ ਮਾਹੀਆ। ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮਨ, ਨੌਂ ਨੌਂ ਜਨਮ ਲੇਖੇ ਲਾਈਆ। ਆਪਣਾ ਚਰਨ ਕਵਲ ਵਖਾਏ ਸੱਚਾ ਘਰ ਗਰਾਮਨ, ਘਰ ਏਕਾ ਦਏ ਵਡਿਆਈਆ। ਅੰਮ੍ਰਿਤ ਮੇਘ ਬਰਸੇ ਸਾਵਣ, ਅਗਨੀ ਤੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਮੁਕਾਈਆ। ਠਗ ਬ੍ਰਾਹਮਣ ਰਲਿਆ ਚੋਰ, ਚੋਰ ਠੱਗਾਂ ਸੰਗ ਰਲਾਇਆ। ਰਵਿਦਾਸ ਤੱਕਿਆ ਅੰਧ ਘੋਰ, ਜੀਵਾਂ ਜੰਤਾਂ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਚੜ੍ਹਿਆ ਘੋੜ, ਦੋ ਜਹਾਨਾਂ ਵੇਖ ਵਖਾਇਆ। ਭਗਤਨ ਲੱਗੀ ਦਰਸ਼ਨ ਔੜ, ਦੇ ਦਰਸ਼ਨ ਤ੍ਰਿਖ਼ਾ ਬੁਝਾਇਆ। ਠੱਗਾਂ ਰਾਮ ਨਾਮ ਲਾਗਾ ਕੌੜ, ਜਗਤ ਤ੍ਰਿਸ਼ਨਾ ਮੋਹ ਵਧਾਇਆ। ਦੋਹਾਂ ਵਿਚੋਲਾ ਬਣ ਬਣ ਠਗ ਠਗੌਰੀ ਰਿਹਾ ਹੋੜ, ਚਰਨ ਧੂੜੀ ਕੋਟਨ ਕੋਟ ਕੰਗਣ ਰੂਪ ਵਟਾਇਆ। ਕਲਜੁਗ ਅੰਤਮ ਜਾਏ ਬੌਹੜ, ਏਕਾ ਹੁਕਮ ਦਏ ਸੁਣਾਇਆ। ਮੇਰਾ ਭੇਵ ਬ੍ਰਾਹਮਣ ਗੌੜ, ਪੂਤ ਸਪੂਤਾ ਸ਼ਬਦੀ ਜਾਇਆ। ਮੇਰਾ ਨਾਉਂ ਨਾ ਜਾਣੇ ਕੋਈ ਅਵਰ, ਅਵਰਾ ਲੇਖ ਨਾ ਕੋਇ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪਣਾ ਆਪ ਵੇਖਣਹਾਰਾ, ਭਗਤਨ ਦੇਵੇ ਜਗਤ ਵਡਿਆਈਆ। ਬਣ ਮੁਸੱਵਿਰ ਖਿੱਚੇ ਤਸਵੀਰ ਵਿਚ ਸੰਸਾਰਾ, ਸ੍ਰਿਸ਼ਟ ਇਸ਼ਟ ਦਏ ਬਦਲਾਈਆ। ਗੁਰਮੁਖ ਗੁਰ ਗੁਰ ਹੋ ਉਜਿਆਰਾ, ਚਾਰ ਕੁੰਟ ਕਰੇ ਰੁਸ਼ਨਾਈਆ। ਰਾਹ ਤੱਕੇ ਪਰਵਰਦਿਗਾਰਾ, ਨੇਤਰ ਨੈਣ ਨੈਣ ਉਠਾਈਆ। ਕਵਣ ਮੰਜ਼ਲ ਕਵਣ ਮਕਸੂਦ ਕੌਣ ਸੋਹੇ ਦਵਾਰਾ, ਕਵਣ ਪਾਂਧੀ ਪੰਧ ਮੁਕਾਈਆ। ਕਵਣ ਗਾਏ ਬੰਸਰੀ ਅਸਮ ਹਜ਼ਾਰਾ, ਦਰੂਦ ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰੀ ਤਸਵੀਰ, ਆਪਣਾ ਬੰਧਨ ਪਾਏ ਜ਼ੰਜੀਰ, ਡੋਰ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਬੇਨਜ਼ੀਰ, ਨਿਗਹ ਦਿਸ ਕਿਸੇ ਨਾ ਆਈਆ।
੧੦ ਜੇਠ ੨੦੧੮ ਬਿਕ੍ਰਮੀ ਸ਼ਾਹਨੀ ਦੇ ਘਰ ਸ਼ੇਖ਼ਸਰ ਜੰਮੂ
ਦੀਨਨ ਹਰਿ ਦਿਆਲ, ਦਇਆਨਿਧ ਦਇਆ ਕਮਾਇੰਦਾ। ਸ਼ਾਹ ਕੰਗਾਲ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਹਰਿਜਨ ਵੇਖੇ ਹਰਿ ਹਰਿ ਲਾਲ, ਅਨਮੁਲੜੇ ਰਤਨ ਆਪ ਉਪਾਇੰਦਾ। ਕਾਇਆ ਕੁੱਲੀ ਸੁਰਤ ਸੰਭਾਲ, ਗੁਣਵੰਤ ਗੁਣ ਵਖਾਇੰਦਾ। ਜਗਤ ਤੋੜ ਜਗਤ ਜੰਜਾਲ, ਜੀਵਣ ਜੁਗਤ ਆਪ ਸਮਝਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਤਿ ਖ਼ਜ਼ੀਨਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਖੇਲ ਖਿਲਾਇੰਦਾ। ਗ਼ਰੀਬ ਨਿਮਾਣਿਆਂ ਬਣ ਬਣ ਚਾਕਰ, ਸੇਵਕ ਸੇਵਾ ਸੇਵ ਕਮਾਈਆ। ਭਗਤ ਵਛਲ ਹਰਿ ਹਰਿ ਠਾਕਰ, ਹਰਿਜਨ ਸਾਚੇ ਆਪ ਠਕਰਾਈਆ। ਕਿਰਪਾ ਕਰੇ ਕਰੀਮ ਕ਼ਾਦਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਹਰਿਜਨ ਹਰਿ ਹਰਿ ਅੰਮ੍ਰਿਤ ਸਿੰਧ ਬਖ਼ਸ਼ੇ ਸਾਗਰ, ਸਰ ਸਰੋਵਰ ਇਕ ਨੁਹਾਈਆ। ਭਾਗ ਲਗਾਏ ਕਾਇਆ ਗਾਗਰ, ਕੰਚਨ ਆਪਣਾ ਰੂਪ ਦਰਸਾਈਆ। ਆਦਿ ਨਿਰੰਜਣ ਫੜ ਫੜ ਦੇਵੇ ਆਦਰ, ਦਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ । ਨਿਰਧਨ ਮਿਲਿਆ ਗਿਰਵਰ ਗਿਰਧਾਰ, ਗ੍ਰਹਿ ਮੰਦਰ ਵੱਜੇ ਵਧਾਈਆ। ਚਾਰ ਕੁੰਟ ਜੈ ਜੈਕਾਰ, ਧੁਨ ਨਾਦ ਸ਼ਬਦ ਸ਼ਨਵਾਈਆ। ਵੇਖੇ ਵਿਗਸੇ ਪਾਵੇ ਸਾਰ, ਇਕ ਇਕੱਲਾ ਫੇਰਾ ਪਾਈਆ। ਜਗਤ ਜਲੰਦਾ ਲਏ ਤਾਰ, ਸਿਰ ਆਪਣਾ ਹੱਥ ਟਿਕਾਈਆ। ਸਦ ਬਖ਼ਸ਼ਿੰਦਾ ਏਕੰਕਾਰ, ਅਭੁਲ ਭੁਲ ਕਦੇ ਨਾ ਜਾਈਆ। ਲੇਖਾ ਜਾਣੇ ਨਰ ਨਾਰ, ਨਰ ਨਰਾਇਣ ਬੇਪਰਵਾਹੀਆ। ਗ਼ਰੀਬ ਨਿਮਾਣੇ ਤਨ ਸ਼ਿੰਗਾਰ, ਮਾਣਕ ਮੋਤੀ ਆਪ ਬਣਾਈਆ। ਘਟ ਜੋਤੀ ਨੂਰ ਹੋਏ ਉਜਿਆਰ, ਬਿਮਲ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਹਰਿਜਨ ਵੇਖੇ ਥਾਉਂ ਥਾਈਂਆ। ਹਰੀ ਹਰਿ ਹਰਿ ਨਿਰੰਕਾਰਾ, ਵਿਸ਼ਨੂੰ ਵੰਸੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਹੋ ਉਜਿਆਰਾ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਆਤਮ ਬ੍ਰਹਮ ਖੋਲ੍ਹ ਕਿਵਾੜਾ, ਪਾਰਬ੍ਰਹਮ ਪਰਦਾ ਲਾਹਿੰਦਾ। ਸਾਚਾ ਮੰਦਰ ਇਕ ਦੁਆਰਾ, ਘਰ ਮੰਦਰ ਆਪ ਸੁਹਾਇੰਦਾ। ਏਕਾ ਸੱਜਣ ਮੀਤ ਮੁਰਾਰਾ, ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਨਿਰਧਨ ਸਰਧਨ ਦਏ ਆਧਾਰਾ, ਨਿਮਾਣ ਨਿਮਾਣਿਆਂ ਮਾਣ ਰਖਾਇੰਦਾ । ਏਥੇ ਓਥੇ ਬਣ ਸਹਾਰਾ, ਦੋ ਜਹਾਨਾਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਆਪਣਾ ਮੇਲ ਮਿਲਾਇੰਦਾ। ਹਰੀ ਹਰਿ ਹਰਿ ਗੋਬਿੰਦ, ਗੋਬਿੰਦ ਆਪਣਾ ਖੇਲ ਖਿਲਾਈਆ। ਜਨਮ ਮਰਨ ਦੀ ਮੇਟੇ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਇਆ ਕਮਾਈਆ। ਲੇਖਾ ਜਾਣੇ ਜੀਉ ਪਿੰਡ, ਬਿਰਧ ਬਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਬਨ ਨਾਮ ਚੜ੍ਹਾਈਆ। ਹਰਿ ਜੋਬਨ ਨਾਉਂ ਅਨਮੁਲੜਾ, ਰੰਗ ਰਾਤਾ ਆਪ ਚੜ੍ਹਾਈਆ। ਗੁਰਮੁਖਾਂ ਵਖਾਏ ਦੁਆਰਾ ਖੁਲ੍ਹੜਾ, ਦਰ ਦਰ ਆਪ ਖੁਲ੍ਹਾਈਆ। ਪਾਰ ਕਰਾਏ ਦਇਆ ਕਮਾਏ ਜੋ ਜਨ ਦਰ ਆਏ ਭੁਲੜਾ, ਸੀਸ ਜਗਦੀਸ਼ ਲੇਖੇ ਲਾਈਆ। ਤ੍ਰੈਗੁਣ ਤੱਤ ਨਾ ਮਾਇਆ ਰੁਲੜਾ, ਅਗਨੀ ਹਵਣ ਨਾ ਕੋਇ ਜਲਾਈਆ। ਮਾਨਸ ਬੂਟਾ ਕਦੇ ਨਾ ਹੁਲੜਾ, ਪੱਤ ਡਾਲ੍ਹੀ ਫੁੱਲ ਮਹਿਕਾਈਆ। ਹਰਿਜਨ ਹਰੀ ਦੁਆਰੇ ਫਲਿਆ ਫੁਲੜਾ, ਅੰਮ੍ਰਿਤ ਫਲ ਇਕ ਲਗਾਈਆ। ਦੇਵੇ ਵਡਿਆਈ ਸਾਚੀ ਕੁਲੜਾ, ਜਿਸ ਦਰ ਬੈਠੀ ਏਕਾ ਪਾਈਆ । ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬਾਲ ਰੂਪ ਧਰਾਈਆ। ਬਿਰਧ ਅਵਸਥਾ ਨਾਤਾ ਤੋੜ, ਬਾਲੀ ਬੁਧ ਰਖਾਇੰਦਾ। ਜਨਮ ਜਨਮ ਵਿਚ ਰੱਖੇ ਮੋੜ, ਜਨਮ ਅਮੋਲਕ ਇਕ ਸਮਝਾਇੰਦਾ। ਲੱਖ ਚੁਰਾਸੀ ਦੇਵੇ ਹੋੜ, ਜਮ ਕੀ ਫਾਸੀ ਫੰਦ ਕਟਾਇੰਦਾ। ਆਪਣੇ ਅੱਗੇ ਆਪੇ ਤੋਰ, ਆਪਣਾ ਬੰਧਨ ਹਰਿ ਹਰਿ ਪਾਇੰਦਾ । ਮਾਨਸ ਜਨਮ ਫੜੇ ਹੱਥ ਡੋਰ, ਡੋਰੀ ਆਪਣੇ ਹੱਥ ਰਖਾਇੰਦਾ। ਲੇਖਾ ਚੁੱਕੇ ਤੋਰ ਮੋਰ, ਮੋਰ ਤੋਰ ਨਾ ਕੋਇ ਜਣਾਇੰਦਾ। ਬਾਲੀ ਬੁਧ ਪਾਏ ਸ਼ੋਰ, ਨੇਤਰ ਨੀਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਜੋਤ ਜਗਾਇੰਦਾ। ਜੋਤੀ ਜੋਤ ਜਾਗਰਤ ਧਾਰ, ਜਗਤ ਜੁਗਤ ਨਾਤਾ ਤੁਟੇ, ਨਾਤਾ ਬੰਨ੍ਹੇ ਵਿਚ ਸੰਸਾਰ, ਨਾਤਾ ਬਿਧਾਤਾ ਵੇਖ ਵਖਾਈਆ। ਏਕਾ ਮੰਦਰ ਇਕ ਦੁਆਰ, ਏਕਾ ਰੂਪ ਦਰਸ ਨਿਰੰਕਾਰ, ਏਕਾ ਕੂਟ ਦਿਸ਼ਾ ਚਾਰ ਵਿਚਾਰ, ਚਾਰ ਚਾਰ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮਿਲਿਆ ਏਕਾ ਦਰ, ਠਾਕਰ ਸਵਾਮੀ ਲਏ ਫੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੀਵ ਲੋਕ ਲੋਕ ਜੀਵ ਆਪਣਾ ਖੇਲ ਖਿਲਾਈਆ।
੧੦ ਜੇਠ ੨੦੧੮ ਬਿਕ੍ਰਮੀ ਗੂਹੜਾ ਰਾਮ ਦੇ ਘਰ ਸ਼ੇਖ਼ਸਰ ਜੰਮੂ
ਭਿੰਨੀ ਰੈਨੜੀਏ ਤੇਰੀ ਠੰਡੀ ਪੌਣ, ਗੁਰਮੁਖਾਂ ਰਹੀ ਜਗਾਈਆ। ਹਰਿ ਕਾ ਰੂਪ ਜਾਣੇ ਕੌਣ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਈਆ। ਮਨਮੁਖ ਗੂਹੜੀ ਨੀਂਦੇ ਸੌਣ, ਸੋਇਆਂ ਮਾਤ ਨਾ ਕੋਇ ਉਠਾਈਆ। ਲਾੜੀ ਮੌਤ ਭੰਨੇ ਧੌਣ, ਧਰਨੀ ਧਰਤ ਦਏ ਟਿਕਾਈਆ। ਗੁਰਮੁਖ ਗੁਰ ਗੁਰ ਹਰਿ ਹਰਿ ਰਸਨਾ ਜਿਹਵਾ ਗੌਣ, ਹਿਰਦੇ ਰਾਮ ਨਾਮ ਵਸਾਈਆ। ਦੂਰ ਦੁਰਾਡੇ ਚਲ ਮਨਾਉਣ, ਨੇਤਰ ਲੋਚਣ ਦਰਸ਼ਨ ਪਾਈਆ। ਸਚਖੰਡ ਨਿਵਾਸੀ ਲੋਕਮਾਤ ਅਖਵੌਣ, ਜਿਸ ਮਿਲਿਆ ਬੇਪਰਵਾਹੀਆ। ਕਲਜੁਗ ਮੇਟ ਮਿਟਾਏ ਝੂਠਾ ਰੌਣ, ਰਾਮ ਰਾਮਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਈਆ। ਭਿੰਨੜੀ ਰੈਣ ਚੜ੍ਹਿਆ ਚਾਅ, ਹਰਿ ਸੰਗਤ ਦਰਸ਼ਨ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਲੋਕਮਾਤ ਮੇਲ ਮਿਲਾਇਆ। ਆਪਣਾ ਨਾਉਂ ਦੇਵੇ ਸਚ ਸਲਾਹ, ਸਾਚਾ ਸੋਹਲਾ ਆਪੇ ਗਾਇਆ। ਵਿਛੋੜਾ ਕਟੇ ਦੋ ਜਹਾਂ, ਦੋ ਜਹਾਨਾਂ ਵੇਖ ਵਖਾਇਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਆਪ ਆਪਣੀ ਸੇਵਾ ਲਾਇਆ। ਨਿਰਧਨ ਸਰਧਨ ਬਣੇ ਪਿਤਾ ਮਾਂ, ਹਰਿਜਨ ਸੱਚੇ ਗੋਦ ਉਠਾਇਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਉਪਾਇਆ। ਸਚਖੰਡ ਦੁਆਰੇ ਕਰੇ ਸਚ ਨਿਆਂ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਇਆ। ਭਿੰਨੜੀ ਰੈਣ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਕਲਜੁਗ ਅੰਤਮ ਲੱਗਾ ਭਾਗ, ਲੋਕਮਾਤ ਖੇਲ ਖਿਲਾਇੰਦਾ। ਤੇਰਾ ਅੰਧੇਰਾ ਦੀਪਕ ਜੋਤ ਜਗੇ ਚਰਾਗ਼, ਤੇਲ ਬਾਤੀ ਨਾ ਕੋਇ ਰਖਾਇੰਦਾ। ਦੁਰਮਤ ਤੇਰਾ ਧੋਵੇ ਦਾਗ਼, ਆਪ ਆਪਣੇ ਰੰਗ ਰੰਗਾਇੰਦਾ। ਤੇਰਾ ਮੇਲਾ ਹਰਿਜਨ ਕੰਤ ਸੁਹਾਗ, ਸੁਹਾਗੀ ਸੁਤ ਆਪ ਸੁਹਾਇੰਦਾ। ਲੇਖਾ ਜਾਣੇ ਜੁਗਾਦਿ ਆਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਤਿੰਨ ਸੌ ਸੱਠ ਵਿਚੋਂ ਆਪੇ
ਕਾਢ, ਆਪਣਾ ਲੇਖਾ ਆਪ ਸਮਝਾਇੰਦਾ। ਤੇਰੇ ਮੰਦਰ ਵੱਜੇ ਨਾਦ, ਤੇਰਾ ਰਾਗ ਆਪ ਅਲਾਇੰਦਾ। ਤੇਰਾ ਪ੍ਰੀਤਮ ਮਾਧਵ ਮਾਧ, ਮੋਹਣ ਆਪਣਾ ਰੂਪ ਧਰਾਇੰਦਾ। ਤੇਰਾ ਮੇਲਾ ਸੰਤਨ ਸਾਧ, ਹਰਿ ਸੰਗਤ ਵੇਖ ਵਖਾਇੰਦਾ। ਕਲਜੁਗ ਅੰਤਮ ਸੁਣੇ ਤੇਰੀ ਫ਼ਰਿਯਾਦ, ਤੇਰਾ ਰੋਣਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪ ਵਡਿਆਇੰਦਾ। ਭਿੰਨੜੀ ਰੈਣ ਉਠ ਉਠ ਨੇਤਰ ਖੋਲ੍ਹ, ਹਰਿ ਸਾਚਾ ਸਚ ਦ੍ਰਿੜਾਈਆ। ਤੇਰੇ ਘਰ ਵੱਜੇ ਢੋਲ, ਹਰਿਜਨ ਸਾਚੇ ਵੇਖ ਵਖਾਈਆ। ਤੇਰਾ ਤੇਰੇ ਮੰਦਰ ਰਿਹਾ ਬੋਲ, ਤੇਰਾ ਤੇਰੀ ਕਰੇ ਸ਼ਨਵਾਈਆ। ਤੇਰਾ ਚੁੱਕੇ ਪਰਦਾ ਓਹਲ, ਸਾਚਾ ਰੂਪ ਦਏ ਦਰਸਾਈਆ। ਤੇਰੇ ਰੰਗ ਜਾਏ ਮੌਲ, ਮੌਲਾ ਆਪਣਾ ਰੂਪ ਵਟਾਈਆ। ਤੇਰਾ ਅੰਮ੍ਰਿਤ ਭਰੇ ਕਵਲ, ਸਾਚਾ ਸਰ ਆਪ ਸੁਹਾਈਆ। ਤੇਰੀ ਵਡਿਆਈ ਉਪਰ ਧਵਲ, ਧਰਨੀ ਧਰਤ ਵੇਖ ਵਖਾਈਆ। ਤੇਰਾ ਭੇਵ ਨਾ ਜਾਣੇ ਕੋਇ ਪੰਡਤ ਪਾਂਧਾ ਰੌਲ, ਗ੍ਰਹਿ ਫੜ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਵੰਡ ਇਕ ਰਖਾਈਆ। ਭਿੰਨੜੀ ਰੈਣ ਤੇਰੀ ਵੰਡੇ ਵੰਡ, ਸੋ ਪੁਰਖ ਨਿਰੰਜਣ ਵੰਡਣ ਆਇਆ। ਤੇਰਾ ਮਾਣ ਰੱਖੇ ਵਿਚ ਬ੍ਰਹਿਮੰਡ, ਬ੍ਰਹਿਮੰਡ ਤੇਰੀ ਧਾਰ ਜਣਾਇਆ। ਤੇਰਾ ਨਾਤਾ ਛੁਟਾ ਦੁਹਾਗਣ ਰੰਡ, ਸੁਹਾਗੀ ਕੰਤ ਇਕ ਮਨਾਇਆ। ਤੇਰਾ ਮੋਹ ਤੁਟਾ ਝੂਠ ਪਖੰਡ, ਮਾਇਆ ਤਨ ਰਹੇ ਨਾ ਰਾਇਆ। ਤੇਰਾ ਵਿਛੋੜਾ ਚੁੱਕਾ ਪੰਧ, ਦੂਰ ਦੁਰਾਡਾ ਪੰਧ ਮੁਕਾਇਆ। ਤੇਰੇ ਘਰ ਸੁਹਾਗੀ ਛੰਦ, ਹਰਿਜਨ ਸਾਚੇ ਬਹਿ ਬਹਿ ਗਾਇਆ। ਤੇਰਾ ਅੰਧੇਰਾ ਗੁਰਮੁਖਾਂ ਪਰਮਾਨੰਦ, ਸੂਰਜ ਚੰਨ ਰਿਹਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪ ਸਲਾਹਿਆ। ਭਿੰਨੜੀ ਰੈਣ ਕਰੇ ਪੁਕਾਰ, ਨੇਤਰ ਨੈਣ ਨੀਰ ਵਹਾਈਆ। ਖੁਲ੍ਹੜੇ ਕੇਸ ਰੋਵੇ ਜ਼ਾਰੋ ਜ਼ਾਰ, ਜਗਦੀਸ਼ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸਤਿਗੁਰ ਸੁਣ ਪੁਕਾਰ, ਮੈਂ ਕੁਚੱਜੀ ਕਮਲੀ ਕਾਰ ਕਿਸੇ ਨਾ ਆਈਆ। ਮੇਰਾ ਨਾਤਾ ਜੁੜਿਆ ਸੰਗ ਚੋਰ ਯਾਰ, ਰਾਤੀ ਸੁਤਿਆਂ ਲੁੱਟ ਲੁੱਟ ਝੂਠਾ ਧਨ ਬੰਧਾਈਆ। ਕਲਜੁਗ ਸੰਤ ਸੁੱਤੇ ਪੈਰ ਪਸਾਰ, ਕਲਜੁਗ ਮਾਇਆ ਬੇਅੰਤ ਪਾਈਆ। ਤੂੰ ਰਾਖਾ ਹੋ ਸਿਰਜਣਹਾਰ, ਮੇਰੀ ਪਤਿ ਨਾ ਕੋਇ ਰਖਾਈਆ। ਮੇਰਾ ਵਸਦਾ ਘਰ ਦਿਤਾ ਉਜਾੜ, ਭਰਮੇ ਭੁੱਲੀ ਸਰਬ ਲੋਕਾਈਆ। ਕਲਜੁਗ ਅਗਨੀ ਦਿਤਾ ਸਾੜ, ਰਤੀ ਰਤ ਰਹਿਣ ਨਾ ਪਾਈਆ। ਕਰੀ ਕਿਰਪਾ ਕੀਤਾ ਦਰਸ ਦੀਦਾਰ, ਮੈਂ ਬੈਰਾਗਣ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਅਗਨੀ ਅੱਗ ਬੁਝਾਈਆ । ਹਰਿ ਸਤਿਗੁਰ ਦਇਆ ਕਮਾਇੰਦਾ, ਸ਼ਬਦ ਸੰਦੇਸ਼ਾ ਇਕ ਸੁਣਾ। ਤੇਰਾ ਦਰਦ ਦੁੱਖ ਮਿਟਾਇੰਦਾ, ਦਰਦੀ ਦਰਦ ਲਏ ਵੰਡਾ। ਲੋਕਮਾਤ ਕਲਜੁਗ ਅੰਤਮ ਗੁਰਮੁਖ ਸਾਚੇ ਆਪ ਜਗਾਇੰਦਾ, ਏਕਾ ਨਾਮ ਦਏ ਪੜ੍ਹਾ। ਜੂਠ ਝੂਠ ਮੇਟ ਮਿਟਾਇੰਦਾ, ਮਾਇਆ ਮਮਤਾ ਕਰੇ ਸਵਾਹ। ਵਰਨਾ ਬਰਨਾ ਆਪ ਖਪਾਇੰਦਾ, ਊਚਾਂ ਨੀਚਾਂ ਭੇਵ ਚੁਕਾ। ਰਾਓ ਰੰਕਾਂ ਆਪਣਾ ਧਾਮ ਵਖਾਇੰਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ। ਧੁਰ ਫ਼ਰਮਾਨਾ ਹੁਕਮ ਸੁਣਾਇੰਦਾ, ਬ੍ਰਹਮ ਪਾਰਬ੍ਰਹਮ ਵੇਖੇ ਏਕਾ ਥਾਂ। ਆਪਣਾ ਪਰਦਾ ਆਪ ਉਠਾਇੰਦਾ, ਜੋਤੀ ਨੂਰ ਕਰੇ ਰੁਸ਼ਨਾ। ਹਰਿਜਨ ਸਾਚੇ ਵੇਖ ਵਖਾਇੰਦਾ, ਏਕਾ ਪੱਲੂ ਨਾਮ ਫੜਾ। ਵਰਨਾਂ ਬਰਨਾਂ ਏਕਾ ਰੰਗ ਰੰਗਾਇੰਦਾ। ਹਰਿ ਸੰਗਤ ਬਣਾਏ ਭੈਣ ਭਰਾ। ਤੇਰਾ ਫੇਰ ਮੇਲ ਮਿਲਾਇੰਦਾ, ਕਲਜੁਗ ਨਾਤਾ ਦਏ ਜੁੜਾ। ਸੰਗਤ ਤੇਰੇ ਸੰਗ ਰਖਾਇੰਦਾ, ਤੇਰਾ ਦੁੱਖ ਦਏ ਗਵਾ। ਤੇਰਾ ਦੁੱਖ ਹਰਿ ਸੰਗਤ ਚਰਨਾ ਹੇਠ ਦਬਾਇੰਦਾ, ਸਿਰ ਆਪਣਾ ਹੱਥ ਟਿਕਾ। ਭਿੰਨੜੀ
ਰੈਣ ਮੇਲ ਮਿਲਾਇੰਦਾ, ਗੁਰਸਿਖਾਂ ਮੇਲਾ ਸਹਿਜ ਸੁਭਾ। ਕਲਜੁਗ ਅੰਤਮ ਖੇਲ ਖਿਲਾਇੰਦਾ, ਚਾਰ ਜੁਗ ਦੇ ਮੇਲੇ ਵਿਛੜੇ ਮੇਲੇ ਭੈਣ ਭਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਸਮਝਾ। ਭਿੰਨੜੀ ਰੈਣ ਸੁਣਿਆ ਬੋਲਾ, ਨਿਉਂ ਨਿਉਂ ਸੀਸ ਝੁਕਾਈਆ। ਕਵਣ ਦੁਆਰੇ ਬੈਠਾ ਤੋਲਾ, ਤੇਰੇ ਹੱਥ ਵਡੀ ਵਡਿਆਈਆ। ਮੈਂ ਸੁਣਨ ਆਈ ਤੇਰਾ ਢੋਲਾ, ਸਚ ਸੰਦੇਸ਼ ਸੁਣ ਸਾਚੇ ਮਾਹੀਆ। ਮੇਰਾ ਚੁੱਕੇ ਪਰਦਾ ਉਹਲਾ, ਦੂਈ ਦਵੈਤ ਰਹਿਣ ਨਾ ਪਾਈਆ। ਕਿਸ਼ਨਾ ਸੁਖਲਾ ਪਖ ਆਪੇ ਫੋਲਾ, ਅੰਧ ਅੰਧੇਰ ਵੇਖ ਵਖਾਈਆ। ਠਗ ਚੋਰ ਪਾਵਣ ਰੌਲਾ, ਗੁਰਮੁਖ ਬੈਠੇ ਧਿਆਨ ਲਗਾਈਆ। ਸਚ ਵਸਤ ਹਰਿ ਤੇਰੇ ਕੋਲਾ, ਦੂਸਰ ਅਵਰ ਨਜ਼ਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਏਕਾ ਮੰਗ ਮੰਗਾਈਆ। ਮੰਗੇ ਮੰਗ ਭਿੰਨੜੀ ਰੈਣ, ਦੋਏ ਜੋੜ ਚਰਨ ਨਿਮਸਕਾਰ। ਪੁਰਖ ਅਬਿਨਾਸ਼ੀ ਮੰਨ ਮੇਰਾ ਕਹਿਣ, ਤੇਰੇ ਚਰਨ ਜਾਵਾਂ ਬਲਿਹਾਰ। ਹਰਿ ਸੰਗਤ ਲੇਖਾ ਮੇਰਾ ਚੁੱਕੇ ਲੈਣ ਦੇਣ, ਲੈਣਾ ਦੇਣਾ ਰਹੇ ਨਾ ਵਿਚ ਸੰਸਾਰ। ਤੇਰੇ ਗੁਰਮੁਖ ਲਾੜੀ ਮੌਤ ਨਾ ਖਾਏ ਡਾਇਨ, ਲਏ ਜਨਮ ਨਾ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਵਰ ਸੱਚੀ ਸਰਕਾਰ। ਭਿੰਨੜੀ ਰੈਣ ਹਰਿ ਦੇਵੇ ਵਰ, ਹਰਿ ਸੰਗਤ ਮਾਣ ਰਖਾਈਆ। ਹਰਿਜਨ ਚੁੱਕੇ ਮੌਤ ਡਰ, ਕਾਲ ਗਰਾਸ ਨਾ ਕੋਇ ਖਾਈਆ। ਸਦਾ ਸੁਹੇਲਾ ਖੁਲ੍ਹਾ ਰੱਖੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਹਰਿਜਨ ਸਾਚੇ ਲਏ ਫੜ, ਨਾਰੀ ਪੁਰਸ਼ ਏਕਾ ਰੰਗ ਰੰਗਾਈਆ। ਅਧਵਿਚਕਾਰ ਨਾ ਜਾਏ ਕੋਈ ਰੁੜ੍ਹ, ਜੋ ਜਨ ਰਸਨਾ ਜਿਹਵਾ ਸੋਹੰ ਗਾਈਆ। ਸਚ ਭੰਡਾਰਾ ਦੇਵੇ ਭਰ, ਜੋ ਜਨ ਚਰਨ ਸੀਸ ਝੁਕਾਈਆ। ਆਪਣੀ ਕਰਨੀ ਜਾਏ ਕਰ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਜੁਗਾਦ ਨਾ ਜਾਏ ਮਰ, ਜਗ ਕਰਤਾ ਬੇਪਰਵਾਹੀਆ। ਦਰਸ ਵਖਾਏ ਅੱਗੇ ਖੜ੍ਹ, ਗੁਰਮੁਖਾਂ ਵੇਖ ਵਖਾਈਆ। ਜਿਸ ਜਨ ਫੜਾਇਆ ਆਪਣਾ ਲੜ, ਆਦਿ ਅੰਤ ਛੁੱਟ ਕਦੇ ਨਾ ਜਾਈਆ। ਭਿੰਨੜੀ ਰੈਣ ਤੇਰਾ ਘਾੜਨ ਘੜ, ਤੇਰਾ ਰੂਪ ਅਨੂਪ ਵਟਾਈਆ। ਤੇਰੇ ਅੰਤਰ ਆਪਣਾ ਮੰਤਰ ਕਿਰਪਾ ਕਰ, ਤੇਰੀ ਬਸੰਤਰ ਦਏ ਬੁਝਾਈਆ । ਤੇਰੀ ਦੁਰਮਤ ਮੈਲ ਧੋਵੇ ਆਪਣੇ ਸਰ, ਸਰ ਸਰੋਵਰ ਇਕ ਨੁਹਾਈਆ। ਤੇਰਾ ਵਸਦਾ ਰਹੇ ਸਦਾ ਜਨ ਘਰ, ਘਰ ਸੱਜਣ ਮੇਲ ਮਿਲਾਈਆ। ਉਠ ਉਦਮ ਆਹਰ ਕਰ, ਹਰਿ ਸੰਗਤ ਆਈ ਚਾਈਂ ਚਾਈਂਆ। ਨਿਵ ਨਿਵ ਸੀਸ ਜਗਦੀਸ਼ ਹਰਿ ਸੰਗਤ ਪ੍ਰੇਮ ਕਰ, ਪ੍ਰੇਮ ਰੁਤੜੀ ਏਕਾ ਰੰਗ ਵਖਾਈਆ। ਨਿਰਭਉ ਚੁਕਾਏ ਤੇਰਾ ਡਰ, ਭੈ ਭਿਆਨਕ ਹੋਏ ਸਹਾਈਆ। ਝੱਖੜ ਝਾਂਜਾ ਝੁੱਲੇ ਵਿਚ ਸੰਸਾਰ, ਕਲਜੁਗ ਝੂਠੇ ਬਿਰਛ ਬਿਰਖ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਇਕ ਮਨਾਈਆ। ਭਿੰਨੜੀ ਰੈਣ ਮੰਨਿਆ ਮਨ, ਹਰਿ ਹਰਿ ਦਰਸ਼ਨ ਪਾਇਆ। ਗੁਰਮੁਖ ਵੇਖਿਆ ਚੜ੍ਹਿਆ ਚੰਨ, ਘਰ ਸਾਚੇ ਹੋਇਆ ਰੁਸ਼ਨਾਇਆ। ਲੋਕ ਪਰਲੋਕ ਕਹਿੰਦੀ ਫਿਰੇ ਧੰਨ ਧੰਨ, ਧੰਨ ਧੰਨ ਹਰਿ ਹਰਿ ਸ਼ੁਕਰ ਮਨਾਇਆ। ਚਾਰ ਜੁਗ ਜੋ ਦੇਂਦਾ ਆਇਆ ਡੰਨ, ਅੱਜ ਸਿੱਖੀ ਗੁਰਮੁਖ ਸਾਚੇ ਮੇਲ ਮਿਲਾਇਆ। ਚਾਰ ਵਰਨ ਜੋ ਰਾਗ ਸੁਣੌਂਦਾ ਆਇਆ ਕੰਨ, ਅੱਜ ਸੰਦੇਸ਼ਾ ਰਿਹਾ ਸੁਣਾਇਆ। ਲੱਖ ਚੁਰਾਸੀ ਜੋ ਘੜ ਘੜ ਰਿਹਾ ਭੰਨ, ਅੱਜ ਭੱਜੇ ਠੀਕਰ ਆਪ ਆਪਣੀ ਹੱਥੀਂ ਜੋੜ ਜੁੜਾਇਆ। ਜੁਗ ਜੁਗ ਜੋ ਬੇੜਾ ਰਿਹਾ ਬੰਨ੍ਹ, ਅੱਜ ਬੇੜਾ ਨਾਮ ਰਿਹਾ ਵਖਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਠਗ ਚੋਰ ਰਾਤੀ ਸੁਤਿਆਂ ਮੇਰੇ ਘਰ ਲੌਂਦੇ ਰਹੇ ਸੰਨ੍ਹ। ਜੂਠਾ ਝੂਠਾ ਖੇਲ ਰਚਾਇਆ।
ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਸੁਣ ਬੇਨੰਤੀ ਗਿਆ ਮੰਨ, ਨਿਰਗੁਣ ਆਪਣਾ ਰੂਪ ਧਰਾਇਆ। ਗੁਰਸਿਖਾਂ ਅੰਦਰ ਚਾੜ੍ਹੇ ਸਾਚਾ ਚੰਨ, ਅੰਧੇਰਾ ਲੋਕਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਵੇਖ ਵਖਾਇਆ। ਭਿੰਨੜੀ ਰੈਣ ਨੇਤਰ ਪੇਖ, ਹਰਿ ਹਰਿ ਖ਼ੁਸ਼ੀ ਮਨਾਈਆ। ਤੂੰ ਸਾਹਿਬ ਸਤਿਗੁਰ ਲਿਖਣਹਾਰਾ ਲੇਖ, ਤੇਰੇ ਹੱਥ ਮੇਰੀ ਵਡਿਆਈਆ। ਜੋਤੀ ਜਾਮਾ ਧਰਿਆ ਭੇਖ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੁੱਛ ਦਾੜ੍ਹੀ ਨਾ ਤੇਰੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਜੇ ਕੋਈ ਆਖੇ ਗੁਰੂ ਦਸ਼ਮੇਸ਼, ਭੁਲ ਰਹੇ ਨਾ ਰਾਈਆ। ਜੇ ਕੋਈ ਵੇਖੇ ਕਰਿਆ ਖੇਲ ਵਿਸ਼ਨ ਮਹੇਸ਼, ਸ਼ੰਕਰ ਆਪਣਾ ਰੂਪ ਵਟਾਈਆ। ਜੇ ਕੋਈ ਵੇਖੇ ਰਾਮਾ ਕ੍ਰਿਸ਼ਨਾ ਕਰੇ ਆਦੇਸ਼, ਸੀਤਾ ਸੁਰਤੀ ਲਏ ਪਰਨਾਈਆ। ਜੇ ਕੋਈ ਕਹੇ ਈਸਾ ਮੂਸਾ ਸਤ ਸਮੁੰਦਰ ਮੰਨਿਆ ਨਰ ਨਰੇਸ਼, ਦਰ ਦਰਵੇਸ਼ ਆਪਣੀ ਅਲਖ ਜਗਾਈਆ। ਲੱਖ ਚੁਰਾਸੀ ਸੁੱਤੀ ਨਿਰਗੁਣ ਰਿਹਾ ਵੇਖ, ਆਪਣਾ ਨੈਣ ਇਕ ਉਠਾਈਆ। ਗੁਰਮੁਖ ਗੁਰਸਿਖ ਹਰਿਜਨ ਸੱਜਣ ਆਪਣੇ ਬਸਤਰ ਲਏ ਲਪੇਟ, ਸਚ ਦੋਸ਼ਾਲਾ ਹੱਥ ਉਠਾਈਆ। ਮੈਂ ਬਣ ਨਿਮਾਣੀ ਹੱਥ ਰੱਖਾਂ ਗੁਰਸਿਖਾਂ ਪੈਰਾਂ ਹੇਠ, ਮੇਰੀ ਤਕ਼ਦੀਰ ਦਏ ਬਦਲਾਈਆ। ਨੌਂ ਖੰਡ ਪ੍ਰਿਥਮੀ ਧੁੱਪ ਲੱਗੇ ਜੇਠ, ਗੁਰਮੁਖ ਅੰਮ੍ਰਿਤ ਮੇਘ ਬਰਸਾਈਆ। ਕਲਜੁਗ ਅੰਤਮ ਕਰਨ ਆਇਆ ਹੇਤ, ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰੁਤੜੀ ਦਏ ਸੁਹਾਈਆ। ਸਾਚੀ ਰੁਤੜੀ ਰੁੱਤ ਬਸੰਤ, ਭਿੰਨੜੀ ਰੈਣ ਵੱਜੇ ਵਧਾਈਆ। ਨਾਰੀ ਨਰ ਮਿਲਿਆ ਹਰਿ ਹਰਿ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਭੇਵ ਨਾ ਪਾਏ ਜੀਵ ਜੰਤ, ਖਾਣੀ ਚਾਰ ਰਹੀ ਕੁਰਲਾਈਆ। ਲੇਖਾ ਜਾਣੇ ਆਦਿ ਅੰਤ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਜਿਸ ਬਣਾਈ ਮੇਰੀ ਬਣਤ, ਸੂਰਜ ਚੰਨ ਰਿਹਾ ਭੁਆਈਆ। ਘੜੀ ਪਲ ਗਿਣਤੀ ਕਰੇ ਅਗਣਤ, ਲੇਖਾ ਆਪਣਾ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਭਿੰਨੜੀ ਆਪ ਵਖਾਈਆ। ਭਿੰਨੀ ਰੈਨੜੀਏ ਤੇਰਾ ਰੰਗ ਅਨੂਪਾ, ਤ੍ਰੈਗੁਣ ਮੂਲ ਚੁਕਾਇਆ। ਭਿੰਨੀ ਰੈਨੜੀਏ ਤੇਰਾ ਸਤਿ ਸਰੂਪਾ, ਸਤਿ ਸਤਿਵਾਦੀ ਵੇਖਣ ਆਇਆ। ਭਿੰਨੀ ਰੈਨੜੀਏ ਤੇਰਾ ਤੱਤ ਅੰਗੀਠਾ, ਅਗਨੀ ਤੱਤ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਵਣ ਪਵਣਾਂ ਵੇਖ ਵਖਾਇਆ। ਭਿੰਨੀ ਰੈਨੜੀਏ ਤੇਰੀ ਪਵਣਾ ਧਾਰ, ਅੰਨ ਪਾਣੀ ਸਮਾਈਆ। ਮੰਗਣ ਮੰਗ ਤੇਰਾ ਖੇਲ ਅਪਾਰ, ਬ੍ਰਹਿਮੰਡ ਖੰਡ ਤੇਰੀ ਵੰਡ ਵੰਡਾਈਆ। ਲੱਖ ਚੁਰਾਸੀ ਤੇਰਾ ਆਧਾਰ, ਜੀਵ ਜੰਤ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੂਲ ਦਏ ਵਖਾਈਆ। ਤੇਰਾ ਮੂਲ ਸਦਾ ਅਨਡਿਠ, ਆਲਸ ਨਾਮ ਰਖਾਈਆ। ਨੀਂਦਰ ਅੰਦਰ ਕਰੇ ਹਿਤ, ਵਿਛੜੇ ਲਏ ਮਿਲਾਈਆ। ਤੇਰਾ ਰੂਪ ਨਾ ਸਕੇ ਕੋਈ ਵੇਖ, ਨੇਤਰ ਖੋਲ੍ਹੇ ਸਰਬ ਲੋਕਾਈਆ। ਜਿਸ ਜਨ ਕਿਰਪਾ ਕਰੇ ਸਦਾ ਹਮੇਸ਼, ਸੋ ਜਨ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਇਕ ਵਡਿਆਈਆ। ਭਿੰਨੜੀ ਰੈਣ ਆਲਸ ਨਿੰਦਰਾ, ਜਗਤ ਵਿਹਾਰ ਚਲਾਇਆ। ਗੋਪੀ ਕਾਹਨ ਖੇਲੇ ਖੇਲ ਜਿਉਂ ਬਣ ਬਿੰਦਰਾ, ਰੂਪ ਅਨੂਪ ਧਰਾਇਆ। ਆਸਣ ਸਿੰਘਾਸਣ ਸੋਹੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦਰਾ, ਇੰਦਰ ਇੰਦਰਾਸਨ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਤੇਰਾ ਰੰਗ, ਗੁਰਮੁਖਾਂ ਦਏ ਜਣਾਇਆ। ਕਲਜੁਗ ਆਲਸ ਨਿੰਦਰਾ ਰੂਪ, ਜੀਵ ਜੰਤ ਸਵਾਈਆ।
ਗੁਰਮੁਖ ਵੇਖੇ ਚਾਰੇ ਕੂਟ, ਕਵਣ ਦੁਆਰੇ ਹਰਿ ਹਰਿ ਫੇਰਾ ਪਾਈਆ। ਅੱਠੇ ਪਹਿਰ ਮੰਗੇ ਮੰਗ ਮੇਰਾ ਨਾਤਾ ਤੁਟੇ ਜੂਠ ਝੂਠ, ਸਚ ਸੁੱਚ ਹੋਏ ਕੁੜਮਾਈਆ। ਮੈਂ ਸਾਹਿਬ ਸਤਿਗੁਰ ਦਾ ਬਣਾਂ ਸੱਚਾ ਪੂਤ, ਕਪੂਤ ਆਖੇ ਨਾ ਕੋਇ ਲੋਕਾਈਆ। ਮੇਰਾ ਤਾਣਾ ਪੇਟਾ ਏਕਾ ਸੂਤ, ਪਾਰਬ੍ਰਹਮ ਪ੍ਰਭ ਮੇਰੀ ਬ੍ਰਹਮ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਲਸ ਦਏ ਸਮਝਾਈਆ। ਏਕਾ ਆਲਸ ਝੂਠੀ ਮਾਇਆ, ਮਮਤਾ ਮੋਹ ਰਖਾਈਆ। ਸ੍ਰਿਸ਼ਟ ਸਬਾਈ ਪਾਈ ਛਾਇਆ, ਨਾ ਕੋਈ ਸਕੇ ਸੀਸ ਉਠਾਈਆ। ਗੁਰਮੁਖ ਵਿਰਲਾ ਆਪ ਜਗਾਇਆ, ਜਿਸ ਜਨ ਆਪਣੀ ਬੂਝ ਬੁਝਾਈਆ। ਠਗ ਚੋਰ ਲਏ ਤਰਾਇਆ, ਚੋਰਾਂ ਠੱਗਾਂ ਆਪਣੇ ਲੇਖੇ ਲਾਈਆ। ਆਪਣਾ ਕੌਲ ਦਏ ਸਮਝਾਇਆ, ਕੀਤਾ ਕੌਲ ਭੁਲ ਨਾ ਜਾਈਆ। ਏਕਾ ਬਚਨ ਆਪ ਸਮਝਾਇਆ, ਆਲਸ ਨਿੰਦਰਾ ਦਏ ਵਖਾਈਆ। ਭਿੰਨੜੀ ਰੈਣ ਮੇਲ ਮਿਲਾਇਆ, ਮਿਲਿਆ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਂਦਰਾ ਤੇਰਾ ਰੂਪ ਗੁਰਮੁਖ ਸਾਚੇ ਦਏ ਵਖਾਈਆ। ਨੀਂਦਰ ਸਾਚਾ ਰੂਪ, ਗੁਰ ਗੁਰਮੁਖ ਦਰਸ਼ਨ ਪਾਇਆ। ਸਿੰਘ ਤਾਰਾ ਤ੍ਰੈ ਜਨਮ ਬਣਿਆ ਰਿਹਾ ਅਵਧੂਤ, ਖ਼ਾਕੀ ਖ਼ਾਕ ਤਨ ਰਮਾਇਆ। ਤ੍ਰੈ ਜਨਮ ਫਿਰਦਾ ਰਿਹਾ ਚਾਰੇ ਕੂਟ, ਹਰਿ ਕਾ ਮੰਦਰ ਨਜ਼ਰ ਨਾ ਆਇਆ। ਸੱਤਵੇਂ ਜਾਮੇ ਤੱਤ ਬੱਧਾ ਆਪਣੇ ਸੂਤ, ਏਕਾ ਗੰਢੀ ਗੰਢ ਪਵਾਇਆ। ਅਠਵੇਂ ਜਾਮੇਂ ਸੁਣਿਆ ਜੋ ਗਿਆ ਰੂਠ, ਮਸਤਕ ਟਿੱਕਾ ਧੂੜੀ ਲਾਇਆ। ਨੌਵੇਂ ਜਨਮ ਬਣਾਇਆ ਪੂਤ ਸਪੂਤ, ਪੂਰਬ ਲਹਿਣਾ ਆਪ ਚੁਕਾਇਆ। ਆਲਸ ਨਿੰਦਰਾ ਵਿਚ ਦੇ ਆਪਣਾ ਸਬੂਤ, ਰਾਤੀ ਸੁਤਿਆਂ ਲਏ ਮਿਲਾਇਆ। ਨੀਂਦਰ ਤੇਰਾ ਸਾਚਾ ਰੂਪ, ਆਪਣਾ ਪ੍ਰੇਮ ਦਏ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਆਪਣੇ ਅੰਗ ਲਗਾਇਆ। ਲੱਗੀ ਅੰਗ ਆਸਾ ਪੂਰ, ਹਰਿ ਸੰਗਤ ਜੋੜ ਜੁੜਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮਿਲਿਆ ਹਾਜ਼ਰ ਹਜ਼ੂਰ, ਦੂਰ ਨੇੜਾ ਪੰਧ ਮੁਕਾਇਆ। ਜਗਤ ਹੰਕਾਰ ਨਾ ਤੁੱਟਾ ਗ਼ਰੂਰ, ਮਾਣ ਅਭਿਮਾਨ ਆਪ ਚੁਕਾਇਆ। ਗੁਰਮੁਖ ਤੇਰਾ ਦਰਸ਼ਨ ਕਰ ਮੇਰੀ ਆਤਮ ਚੜ੍ਹਿਆ ਸਤਿ ਸਰੂਰ, ਭਿੰਨੜੀ ਰੈਣ ਸ਼ੁਕਰ ਮਨਾਇਆ। ਚਾਰ ਜੁਗ ਤੇਰੇ ਵਿਛੋੜੇ ਕੀਤਾ ਚੂਰ ਚੂਰ, ਬਲਹੀਣ ਬਲ ਨਾ ਕੋਇ ਧਰਾਇਆ। ਮੇਰਾ ਨਾਤਾ ਤੁੱਟਾ ਕੂੜੋ ਕੂੜ, ਹਰਿ ਸੰਗਤ ਤੇਰਾ ਦਰਸ਼ਨ ਪਾਇਆ। ਮੈਂ ਚਤੁਰ ਸੁਘੜ ਸੁਵਾਣੀ ਬਣ ਮੂੜ੍ਹ, ਮੇਰੇ ਮਨ ਕਾ ਭੌ ਮਿਟਾਇਆ। ਮੈਂ ਬਣ ਸਵਾਲਣ ਮੰਗਾਂ ਧੂੜ, ਚਰਨ ਧੂੜ ਵਸਤ ਅਮੋਲਕ ਇਕ ਵਰਤਾਇਆ। ਤੇਰਾ ਹੀਲਾ ਮੇਰੀ ਚੋਲੀ ਰੰਗਣ ਗੂੜ੍ਹ, ਸਾਚੀ ਕਫ਼ਨੀ ਵੇਖ ਵਖਾਇਆ। ਮੈਂ ਮਿਲ ਕੇ ਜਾਣਾ ਜ਼ਰੂਰ, ਘਰ ਤੇਰੇ ਸੱਜਣ ਆਇਆ। ਕਲਜੁਗ ਦੂਰ ਦੁਰਾਡਾ ਰਿਹਾ ਘੂਰ, ਨੇਤਰ ਨੈਣ ਉਠਾਇਆ। ਚੌਦਾਂ ਸਦੀਆਂ ਬੰਨ੍ਹ ਕੇ ਰੱਖਿਆ ਪਾ ਪਾ ਜੂੜ, ਅੰਤਮ ਸੰਗਲ ਦਏ ਕਟਾਇਆ। ਚਾਰ ਕੁੰਟ ਤੇਰਾ ਜਲਵਾ ਤੱਕਾਂ ਨੂਰੋ ਨੂਰ, ਮੇਰਾ ਅੰਧੇਰਾ ਰਹੇ ਨਾ ਰਾਇਆ। ਤੂੰ ਸਰਬ ਕਲਾ ਭਰਪੂਰ, ਲੋਕਮਾਤ ਮਾਤਲੋਕ ਵਿਚ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਸੌਣਾ ਮੇਰਾ ਘਰ, ਏਕਾ ਮੰਗ ਮੰਗਾਇਆ। ਮੰਗੇ ਵਰ ਸੱਜਣ ਮੀਤ, ਗੁਰਮੁਖ ਮੇਲ ਮਿਲਾਈਆ। ਸਤਿਜੁਗ ਚਲੌਣੀ ਸਾਚੀ ਰੀਤ, ਵਾਹ ਵਾ ਤੇਰੀ ਵਡੀ ਵਡਿਆਈਆ। ਮਿਲ ਸੰਗਤ ਗਾਵਾਂ ਤੇਰੇ ਗੀਤ, ਤੇਰਾ ਨਾਮ ਇਕ ਅਲਾਈਆ। ਤੇਰੀ ਚਰਨ ਨਿਭੇ ਪ੍ਰੀਤ, ਸਚ ਪ੍ਰੀਤੀ ਇਕ ਵਖਾਈਆ। ਤੇਰਾ ਰੂਪ ਹਸਤ ਕੀਟ, ਘਟ ਘਟ ਤੂੰ ਹੀ ਨਜ਼ਰੀ ਆਈਆ। ਮੈਂ ਜੂਠਾ ਝੂਠਾ ਪੀਸਣ ਲਿਆ
ਪੀਸ, ਕਲਜੁਗ ਚੱਕੀ ਨਾ ਜਾਏ ਚਲਾਈਆ। ਦੇਣਾ ਦਰਸ ਸਾਹਿਬ ਅਨਡੀਠ, ਮੈਂ ਨੱਢੀ ਬੈਠੀ ਰਾਹ ਤਕਾਈਆ। ਸਦਾ ਸੁਹੇਲੇ ਵਸਣਾ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰੀ ਰੱਖੀ ਉਡੀਕ, ਕੋਟਨ ਕੋਟ ਕਾਲ ਬਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਵਖਾਈਆ। ਸਾਚਾ ਮਾਰਗ ਦੇਣਾ ਦੱਸ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਘਟ ਘਟ ਅੰਦਰ ਆਪੇ ਵਸ, ਆਪਣਾ ਭੇਵ ਖੁਲ੍ਹਾਇੰਦਾ। ਤੇਰਾ ਅੰਧੇਰਾ ਮੇਟੇ ਰੈਣ ਮਸ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਹਰਿਜਨ ਮੇਲੇ ਨੱਸ ਨੱਸ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਨੂਰਨ ਨੂਰਨ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਕਰੇ ਵਸ, ਆਪਣਾ ਹੁਕਮ ਆਪ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਮ ਰਾਮਾ ਰਸੀਆ ਰਸ, ਰਸ ਏਕਾ ਨਾਮ ਚਖਾਇੰਦਾ।