੧੧ ਜੇਠ ੨੦੧੮ ਬਿਕ੍ਰਮੀ ਰਾਮ ਚੰਦ ਦੇ ਗ੍ਰਹਿ ਪਿੰਡ ਦੇਵਾ ਜੰਮੂ
ਰਾਮ ਪ੍ਰਗਟਿਓ ਰਾਮ ਮੇਲਾ, ਚੰਦ ਚਕੋਰ ਪ੍ਰੀਤ ਨਿਭਾਈਆ। ਰਾਮ ਗੁਰੂ ਰਾਮ ਚੇਲਾ, ਰਾਮ ਇਸ਼ਟ ਦੇਵ ਮਨਾਈਆ। ਰਾਮ ਸਾਹਿਬ ਰਾਮ ਸੱਜਣ ਸੁਹੇਲਾ, ਰਾਮ ਰਾਮ ਨਾਮ ਪੜ੍ਹਾਈਆ। ਰਾਮ ਮੇਲਾ ਇਕ ਇਕੇਲਾ, ਰਾਮ ਰਾਮਾ ਹੋਏ ਸਹਾਈਆ। ਰਾਮ ਵਸੇ ਸਰਬ ਨਵੇਲਾ, ਰਾਮ ਹਰਿ ਘਟ ਆਸਣ ਲਾਈਆ। ਰਾਮ ਜਾਣੇ ਆਪਣਾ ਵੇਲਾ, ਰਾਮ ਥਿਤ ਵਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਰਾਮ ਸੱਜਣ ਰਾਮ ਮੀਤ, ਰਾਮ ਰਾਮ ਅਧਾਰਿਆ। ਰਾਮ ਗਾਏ ਰਾਮ ਗੀਤ, ਰਾਮ ਮੇਲਾ ਵਿਚ ਸੰਸਾਰਿਆ। ਰਾਮ ਕਰੇ ਪਤਿਤ ਪੁਨੀਤ, ਪਤਿਤ ਪਾਪੀ ਰਾਮ ਅਧਾਰਿਆ। ਰਾਮ ਹੋਏ ਠੰਡਾ ਸੀਤ, ਰਾਮ ਅਗਣਤ ਤਤ ਨਿਵਾਰਿਆ। ਰਾਮ ਵਸੇ ਹਸਤ ਕੀਟ, ਰਾਮ ਰਾਮ ਰੂਪ ਉਜਿਆਰਿਆ। ਰਾਮ ਕਰੇ ਖੇਲ ਅਨਡੀਠ, ਰਾਮ ਰਾਮ ਵੇਖ ਵਖਾ ਰਿਹਾ। ਰਾਮ ਸ੍ਰਿਸ਼ਟ ਸਬਾਈ ਰਿਹਾ ਜੀਤ, ਹਰਿਜਨ ਸਾਚੇ ਰਾਮ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾ ਲਿਆ। ਰਾਮ ਗੋਬਿੰਦ ਨਾਮ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਰਾਮ ਸੂਰਾ ਰਾਮ ਸਰਬੰਗ, ਰਾਮ ਰਾਮ ਨਿਉਂ ਨਿਉਂ ਸੀਸ ਝੁਕਾਈਆ। ਰਾਮ ਸ਼ਬਦ ਰਾਮ ਮਰਦੰਗ, ਰਾਮ ਰਾਮਾ ਰਿਹਾ ਵਜਾਈਆ। ਰਾਮ ਰਾਮਾ ਦੇਵੇ ਪਰਮਾਨੰਦ, ਆਤਮ ਰਾਮ ਵੇਖ ਵਖਾਈਆ। ਰਾਮ ਗਾਏ ਸੁਹਾਗੀ ਛੰਦ, ਵਾਹ ਵਾ ਰਾਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਰਾਮ ਰੰਗ ਰਾਮ ਰੂਪ ਰਾਮ ਰੇਖ, ਰਾਮ ਰਾਮ ਵਿਚ ਸਮਾਈਆ। ਰਾਮ ਰਾਮਾ ਧਰ ਧਰ ਭੇਖ, ਧਰਨੀ ਧਰਤ ਧਵਲ ਦਏ ਵਡਿਆਈਆ। ਰਾਮ ਲਿਖਣਹਾਰਾ ਲੇਖ, ਹਰਿ ਰਾਮਾ ਦਏ ਬੁਝਾਈਆ। ਆਦਿ ਜੁਗਾਦੀ ਸਦਾ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਤ੍ਰੈ ਤ੍ਰੈ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼, ਮਹੇਸ਼ਵਰ ਆਪਣੀ ਖੇਲ ਖਿਲਾਈਆ। ਰਸਨਾ ਜਿਹਵਾ ਗਾਏ ਸ਼ੇਸ਼, ਸਹੰਸਰ ਮੁਖ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣਾ ਬਲ ਆਪ ਵਖਾਈਆ। ਆਪੇ ਰਾਮ ਬਲ ਬਲ ਬਾਵਨ, ਬਲਧਾਰੀ ਆਪ ਅਖਵਾਇੰਦਾ। ਆਪੇ ਦੁਸ਼ਟ ਹੰਕਾਰੀ ਮਾਰੇ ਰਾਵਨ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਭਗਤ ਵਛਲ ਹੋਏ ਜ਼ਾਮਨ, ਭਗਵਨ ਭਗਤ ਦਇਆ ਕਮਾਇੰਦਾ। ਆਪੇ ਮੇਟਣਹਾਰਾ ਅੰਧੇਰੀ ਸ਼ਾਮਨ, ਸਾਚਾ ਚੰਦ ਆਪ ਚੜ੍ਹਾਇੰਦਾ। ਜੁਗਾ ਜੁਗੰਤਰ ਪਕੜੇ ਦਾਮਨ, ਦਾਮਨਗੀਰ ਖੇਲ ਖਿਲਾਇੰਦਾ। ਲੇਖਾ ਜਾਣੇ ਕਾਇਆ ਨਗਰ ਗਰਾਮਨ, ਕਾਇਆ ਖੇੜਾ ਫੋਲ ਫੁਲਾਇੰਦਾ। ਲਹਿਣਾ ਚੁੱਕੇ ਸ਼ੂਦਰ ਵੈਸ਼ ਛੱਤ੍ਰੀ ਬ੍ਰਹਿਮਣ, ਬ੍ਰਹਮ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਰਮਈਆ ਰਾਮ, ਰਾਮ ਰਾਮ ਰਾਮ ਨਿਭਾਈਆ। ਪੂਰਨ ਕਰੇ ਹਰਿ ਹਰਿ ਕਾਮ, ਆਦਿ ਜੁਗਾਦਿ ਵਡੀ ਵਡਿਆਈਆ। ਹਰਿਜਨ ਪਿਆਏ ਅੰਮ੍ਰਿਤ ਜਾਮ, ਨਿਝਰ ਝਿਰਨਾ ਆਪ ਝਿਰਾਈਆ। ਜਗਤ ਅੰਧੇਰਾ ਮੇਟੇ ਸ਼ਾਮ, ਸਾਚਾ ਨੂਰ ਕਰ ਰੁਸ਼ਨਾਈਆ। ਸ਼ਬਦ ਅਗੰਮੀ ਮਾਰੇ ਬਾਣ, ਚਿੱਲਾ ਤੀਰ ਕਮਾਨ ਉਠਾਈਆ। ਲੇਖਾ ਜਾਣੇ ਚਤੁਰ ਸੁਘੜ ਸੁਜਾਨ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਰਾਮ ਉਪਾਇਆ ਰਾਮ ਰਾਜ, ਰਾਮ ਰਾਮ ਵੱਜੀ ਵਧਾਈਆ । ਸਤਿਜੁਗ ਤ੍ਰੇਤਾ ਦੁਆਪਰ ਚਲ ਆਇਆ ਬਣ , ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਸਰਗੁਣ ਦੇਵੇ ਦਾਜ, ਨਾਮ ਭੰਡਾਰਾ ਇਕ ਵਰਤਾਈਆ। ਨਾਤਾ ਤੋੜੇ ਜਗਤ ਲਾਜ, ਲੋਕ ਲਾਜ ਰਹਿਣ ਨਾ ਪਾਈਆ। ਜਗਤ ਮੁਲੰਮਾ ਲਾਹੇ ਪਾਜ, ਕੰਚਨ ਰੂਪ ਆਪ ਵਟਾਈਆ। ਕਿਰਪਾ ਕਰੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਸਚ ਚੜ੍ਹਾਏ ਇਕ ਜਹਾਜ਼, ਨਾਮ ਨਈਆ ਰਾਮ ਰਖਾਈਆ। ਸ਼ਬਦ ਅਗੰਮੀ ਮਾਰੇ ਅਵਾਜ਼, ਸੋਈ ਸੁਰਤ ਮਾਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਡਿਆਈਆ। ਏਕਾ ਘਰ ਵਸਿਆ ਰਾਮ, ਰਾਮ ਰੂਪ ਅਖਵਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚਾਮ, ਹੱਡ ਮਾਸ ਨਾੜੀ ਰਤ ਮੇਲ ਮਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਿਸੇ ਨਾ ਲਏ ਆਣ, ਲੱਖ ਚੁਰਾਸੀ ਹੁਕਮ ਸੁਣਾਇੰਦਾ। ਸ਼ਬਦ ਅਨਾਦ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ, ਮਾਣ ਨਿਮਾਣਿਆਂ ਆਪ ਹੋ ਆਇੰਦਾ। ਨੌਂ ਖੰਡ ਪ੍ਰਿਥਮੀ ਵਿਚੋਂ ਲਏ ਪਛਾਣ, ਜਿਸ ਜਨ ਆਪਣਾ ਬੰਧਨ ਪਾਇੰਦਾ। ਕੋਟਨ ਕੋਟ ਰਸਨਾ ਜਿਹਵਾ ਗਾਣ, ਰਾਮ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਬੈਠੀ ਬਣ ਅਨਜਾਣ, ਬੁੱਧ ਬਬੇਕ ਨਾ ਕੋਇ ਕਰਾਇੰਦਾ। ਮਾਇਆ ਮਮਤਾ ਮੋਹ ਹੋਈ ਬਲਵਾਨ, ਦਰ ਦਰ ਘਰ ਘਰ ਡੰਕ ਵਜਾਇੰਦਾ। ਨਾਤਾ ਜੁੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਹਲਕਾਇੰਦਾ। ਜੂਠ ਝੂਠ ਬੇਈਮਾਨ, ਸਾਚਾ ਧਰਮ ਨਾ ਕੋਇ ਧਰਾਇੰਦਾ। ਆਸਾ ਤ੍ਰਿਸ਼ਨਾ ਭਰੀ ਨਾ ਖਾਣ, ਮਤ ਮੋਹ ਨਾ ਕੋਇ ਛੁਡਾਇੰਦਾ। ਪੜ੍ਹ ਪੜ੍ਹ ਵਿਦਿਆ ਥੱਕੇ ਵੇਦ ਪੁਰਾਣ, ਆਤਮ ਬ੍ਰਹਮ ਨਾ ਕੋਇ ਦ੍ਰਿੜਾਇੰਦਾ। ਹਵਣ ਧੂਪ ਕਰੇ ਜਹਾਨ, ਸਚ ਸਮਗਰੀ ਹੱਥ ਨਾ ਕੋਇ ਰਖਾਇੰਦਾ। ਰਾਮ ਰਾਮ ਕਰਨ ਪਰਨਾਮ, ਰਾਮ ਸੀਸ ਜਗਦੀਸ਼ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਸਰਬ ਸਮਾਇੰਦਾ। ਏਕਾ ਰਾਮ ਸਰਬ ਸਮਾਇਆ, ਦਸਰਥ ਬੇਟਾ ਰਾਮ ਅਖਵਾਈਆ। ਏਕਾ ਰਾਮ ਘਟ ਘਟ ਆਸਣ ਲਾਇਆ, ਏਕਾ ਬੈਠਾ ਮੁਖ ਛੁਪਾਈਆ। ਏਕਾ ਹਰਿਜਨ ਲਏ ਜਗਾਇਆ, ਜੁਗਾ ਜੁਗੰਤਰ ਵੇਖ ਵਖਾਈਆ। ਏਕਾ ਆਪਣਾ ਨਾਉਂ ਦਏ ਦ੍ਰਿੜਾਇਆ, ਏਕਾ ਨਾਮ ਕਰੇ
ਪੜ੍ਹਾਈਆ। ਏਕਾ ਮੰਦਰ ਦਏ ਵਖਾਇਆ, ਉਚ ਅਟਲ ਮਨਾਰ ਸੁਹਾਈਆ। ਏਕਾ ਜੋਤੀ ਜੋਤ ਦਏ ਜਗਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਏਕਾ ਕਿਲਾ ਕੋਟ ਦਏ ਬਣਾਇਆ, ਚਾਰ ਦੀਵਾਰ ਨਾ ਕੋਇ ਰਖਾਈਆ। ਏਕਾ ਸ਼ਬਦ ਨਗਾਰੇ ਚੋਟ ਦਏ ਲਗਾਇਆ, ਲੱਖ ਚੁਰਾਸੀ ਸੋਈ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਰਾਮ ਸਮਝਾਈਆ। ਏਕਾ ਰਾਮ ਰਾਮ ਜੀ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਏਕਾ ਹਰਿਜਨ ਵਸੇ ਪਾਸ, ਆਦਿ ਜੁਗਾਦਿ ਵਿਛੜ ਨਾ ਜਾਇੰਦਾ। ਏਕਾ ਦੇਵੇ ਪਵਣ ਸਵਾਸ, ਪਵਣ ਪਵਣ ਖੇਲ ਖਿਲਾਇੰਦਾ। ਏਕਾ ਲੇਖਾ ਜਾਣੇ ਦਸ ਦਸ ਮਾਸ, ਮਾਤ ਗਰਭ ਵੇਖ ਵਖਾਇੰਦਾ। ਏਕਾ ਦੇਵੇ ਸਾਸ ਗਰਾਸ, ਏਕਾ ਆਲਸ ਨਿੰਦਰਾ ਮੋਹ ਚੁਕਾਇੰਦਾ। ਏਕਾ ਕਾਇਆ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਏਕਾ ਨਿਰਮਲ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਏਕਾ ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਇੰਦਾ। ਏਕਾ ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮਾ ਵੇਖ ਵਖਾਇੰਦਾ। ਰਾਮ ਚੰਦ ਵੇਖਿਆ ਰਾਮ ਰਾਮਾ ਕਥ ਕਥੀ ਨਾ ਜਾਈਆ। ਹਰਿਜਨ ਲਿਖਣਹਾਰਾ ਲੇਖ, ਲੇਖਾ ਲੇਖੇ ਰਿਹਾ ਵਖਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਸੋ ਰਾਮ ਸਰਬ ਗੋਸਾਈਂਆ। ਤਿਸ ਅੱਗੇ ਚਲੇ ਨਾ ਕੋਈ ਕਿਸੇ ਪੇਸ਼, ਲੱਖ ਚੁਰਾਸੀ ਘੜੇ ਭੰਨੇ ਘੜਣ ਭੰਨਣਹਾਰ ਆਪ ਅਖਵਾਈਆ। ਜਨ ਭਗਤਾਂ ਦੇਵੇ ਸਚ ਸੰਦੇਸ਼, ਏਕਾ ਰਾਮ ਨਾਮ ਵਡਿਆਈਆ। ਦਾਤਾ ਦਾਨੀ ਵਡ ਮਰਗੇਸ਼, ਨਰ ਨਰੇਸ਼ ਸੱਚਾ ਸ਼ਹਿਨਸ਼ਾਹੀਆ। ਟਿੱਲੇ ਪਰਬਤ ਰਿਹਾ ਵੇਖ, ਡੂੰਘੀ ਕੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਰਾਮ ਪਾਇਆ ਰਾਮ ਰਘੁਨਾਥ, ਰਘਪਤ ਆਪਣੀ ਦਇਆ ਕਮਾਇੰਦਾ। ਦੀਨਾਂ ਬੰਧਪ ਦੀਨਾਂ ਸਾਥ, ਦੀਨਣ ਆਪਣਾ ਸੰਗ ਨਿਭਾਇੰਦਾ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਵਖਾਇੰਦਾ। ਏਕਾ ਰਾਮ ਏਕਾ ਪੂਜਾ ਪਾਠ, ਇਸ਼ਟ ਦੇਵ ਇਕ ਹੋ ਜਾਇੰਦਾ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਨੁਹਾਇੰਦਾ। ਇਕ ਦੁਆਰਾ ਏਕਾ ਹਾਟ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਭੂਸ਼ਨ ਏਕਾ ਖਾਟ, ਏਕਾ ਬਸਤਰ ਆਪ ਸੁਹਾਇੰਦਾ। ਏਕਾ ਪਾਂਧੀ ਏਕਾ ਵਾਟ, ਏਕਾ ਪੰਧ ਆਪ ਮੁਕਾਇੰਦਾ। ਨਾ ਕੋਈ ਵਰਨ ਨਾ ਕੋਈ ਜ਼ਾਤ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸਰਬ ਜੀਆਂ ਦਾ ਕਮਲਾਪਾਤ, ਕਵਲ ਨੈਣ ਰੂਪ ਧਰਾਇੰਦਾ। ਹਰਿਜਨ ਮੇਲਾ ਹਰਿ ਹਰਿ ਮਾਈ ਬਾਪ, ਪਿਤਾ ਪੂਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਇੰਦਾ। ਰਾਮ ਪਾਇਆ ਰਾਮ ਰਘਵੰਸ, ਭੇਵ ਕੋਇ ਨਾ ਜਾਣਿਆ। ਲੇਖਾ ਜਾਣੇ ਕੋਟਨ ਕੋਟ ਜਨਮ ਸਹੰਸ, ਸਹੰਸਰ ਰੂਪ ਸ੍ਰੀ ਭਗਵਾਨਿਆ। ਆਪੇ ਜਾਣੇ ਆਪਣਾ ਬੰਸ, ਸਰਬੰਸ ਕਰ ਪਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਕਰੇ ਪਰਵਾਨਿਆ। ਦਰ ਪਰਵਾਨ ਕਰੇ ਰਾਮ, ਰਾਮ ਚੰਦ ਵਡਿਆਈਆ। ਕਵਲ ਚਰਨ ਚਰਨ ਕਵਲ ਬਖ਼ਸ਼ੇ ਇਕ ਧਿਆਨ, ਬੰਦੀ ਬੰਦ ਬੰਦ ਬੰਧਨ ਦਏ ਤੁੜਾਈਆ। ਆਤਮ ਅੰਤਰ ਇਕ ਗਿਆਨ, ਗੀਤ ਸੁਹਾਗੀ ਛੰਦ ਸੁਣਾਈਆ। ਚਤੁਰ ਸੁਘੜ ਬਣਾਏ ਬਾਲ ਅਞਾਣ, ਜਿਸ ਜਨ ਆਪਣੀ ਦਇਆ ਕਮਾਈਆ। ਨਾਤਾ ਤੁੱਟੇ ਜੀਵ ਜਹਾਨ,
ਹਰਿ ਸੰਗਤ ਮੇਲ ਮਿਲਾਈਆ। ਅੰਮ੍ਰਿਤ ਆਤਮ ਪੀਣ ਖਾਣ, ਰਸਨਾ ਰਸ ਨਾ ਕੋਇ ਵਖਾਈਆ। ਸਾਚੇ ਮੰਦਰ ਹੋ ਪਰਧਾਨ, ਕਾਇਆ ਬੰਕ ਦਏ ਵਡਿਆਈਆ। ਰਾਮ ਨਾਮ ਸੁਣਾਏ ਏਕਾ ਕਾਨ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਵਸਤ ਦੇਵੇ ਦਾਨ, ਅਤੋਟ ਅਤੁਟ ਰਖਾਈਆ। ਏਕਾ ਰਾਜ ਰਾਜ ਰਾਜਾਨ, ਰਾਮ ਰਾਜਾ ਇਕ ਹੋ ਜਾਈਆ। ਏਕਾ ਸ਼ਾਹ ਇਕ ਸੁਲਤਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਤਖ਼ਤ ਬਹੇ ਹੋ ਮਿਹਰਬਾਨ, ਦੀਨਨ ਆਪਣੀ ਦਇਆ ਕਮਾਈਆ। ਏਕਾ ਸਚ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਧਾਰ ਬੰਧਾਈਆ। ਏਕਾ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਏਕਾ ਭਗਤ ਭਗਵੰਤ ਕਰੇ ਪਰਵਾਨ, ਭਗਤਨ ਭਗਤੀ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਚਿੱਲਾ ਦਏ ਵਖਾਈਆ। ਰਾਮ ਚਿੱਲਾ ਨਾਮ ਕਮਾਨ, ਤੀਰ ਤੁਫ਼ੰਗ ਉਠਾਇੰਦਾ। ਰਾਮ ਸੂਰਾ ਨਾਮ ਬਲਵਾਨ, ਜੋਧਾ ਆਪਣਾ ਮਰਦੰਗ ਵਜਾਇੰਦਾ। ਰਾਮ ਭਗਵਨ ਨਾਮ ਦਾਨ, ਭਗਤਨ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਹਰਿ ਮੰਦਰ ਹਰਿ ਸੁਹੰਜਣਾ, ਸੋਭਾਵੰਤ ਸੁਹਾਏ ਰਾਮ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਨਾ, ਜਨ ਭਗਤਾਂ ਪੂਰ ਕਰਾਏ ਕਾਮ। ਨੇਤਰ ਨਾਮ ਨਰਾਇਣ ਪਾਏ ਅੰਜਨਾ, ਜਗਤ ਅੰਧੇਰੀ ਮੇਟੇ ਸ਼ਾਮ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਹਰਿਜਨ ਪਕੜੇ ਆਪਣਾ ਦਾਮ। ਦੋ ਜਹਾਨ ਰੱਖੇ ਲੱਜਨਾ, ਚਰਨ ਕਵਲ ਕਵਲ ਚਰਨ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚੰਦ ਕਰੇ ਪਰਧਾਨ। ਸਾਚਾ ਚੰਦ ਸੀਤਲ ਧਾਰ, ਕਿਰਨ ਕਿਰਨ ਟਪਕਾਈਆ। ਲੋਕਮਾਤ ਦਏ ਆਧਾਰ, ਨੂਰ ਨੂਰ ਵਿਚ ਸਮਾਈਆ। ਅੱਠੇ ਪਹਿਰ ਇਕ ਗੁਲਜ਼ਾਰ, ਦਿਵਸ ਰੈਣ ਨਾ ਕੋਇ ਜਣਾਈਆ। ਰਸਨਾ ਗਾਏ ਏਕਾ ਰਾਮ, ਰਾਮ ਅੱਖਰ ਲਏ ਪੜ੍ਹਾਈਆ। ਏਕਾ ਰਾਮ ਇਕ ਅਵਤਾਰ, ਇਕ ਦਰਬਾਰ ਦਏ ਸਮਝਾਈਆ। ਏਕਾ ਖੇੜਾ ਕਰ ਤਿਆਰ, ਏਕਾ ਮੰਦਰ ਦਏ ਬਹਾਈਆ। ਏਕਾ ਬੇੜਾ ਲਾਵੇ ਪਾਰ, ਭਵ ਸਾਗਰ ਹੋਏ ਸਹਾਈਆ। ਏਕਾ ਰਾਹ ਤੱਕੇ ਸਾਚੇ ਯਾਰ, ਨੇਤਰ ਨੈਣ ਨੈਣ ਉਠਾਈਆ। ਏਕਾ ਉਠ ਉਠ ਵੇਖੇ ਵਾਰੋ ਵਾਰ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮ ਰਹੇ ਸ਼ਰਨਾਈਆ। ਰਾਮ ਰਾਜਾ ਰਾਮ ਸਰਨਾਗਤ, ਰਾਮ ਰਾਮ ਨਿਮਸਕਾਰਿਆ। ਰਾਮ ਰੱਖੇ ਹਰਿਜਨ ਪਤ, ਰਾਮ ਰਾਮ ਲਏ ਅਧਾਰਿਆ। ਰਾਮ ਧੀਰਜ ਰਾਮ ਜਤ, ਰਾਮ ਸਤਿ ਸੰਤੋਖ ਸੁਣਾ ਰਿਹਾ। ਰਾਮ ਪੂਜਾ ਰਾਮ ਪਾਠ, ਰਾਮ ਰਸਨਾ ਜਿਹਵਾ ਕਰੇ ਪੁਕਾਰਿਆ। ਰਾਮ ਸਰੋਵਰ ਰਾਮ ਠਾਠ, ਤੱਟ ਕਿਨਾਰਾ ਰਾਮ ਅਖਵਾ ਰਿਹਾ। ਰਾਮ ਪਿਤਾ ਰਾਮ ਮਾਤ, ਪੂਤ ਸਪੂਤਾ ਰਾਮ ਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮ ਮੇਲ ਮਿਲਾ ਲਿਆ। ਰਾਮ ਅੰਦਰ ਰਾਮ ਵੜਿਆ, ਰੰਗ ਆਪਣਾ ਆਪ ਰੰਗਾਈਆ। ਰਾਮ ਪੌੜ੍ਹੇ ਰਾਮ ਚੜ੍ਹਿਆ, ਰਾਮ ਰਾਮ ਵੇਖ ਵਖਾਈਆ। ਰਾਮ ਦੂਆ ਰਾਮ ਤ੍ਰੀਆ, ਰਾਮ ਰਾਮ ਕਰੇ ਪੜ੍ਹਾਈਆ। ਰਾਮ ਰੂਪ ਰਾਮ ਘੜਿਆ, ਵੇਖਣਹਾਰ ਰਾਮ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਦਏ ਵਡਿਆਈਆ। ਰਾਮ ਸੇਵਕ ਰਾਮ ਸੇਵਾਦਾਰ, ਰਾਮ ਸੇਵਾ ਰਾਮ ਕਮਾਈਆ । ਰਾਮ ਰੰਗ ਸਰਬ ਸੰਸਾਰ, ਰੰਗ ਰੰਗੀਲਾ ਰਾਮ ਅਖਵਾਈਆ। ਰਾਮ ਹਰਿਜਨ ਸਾਚੇ ਕਰੇ ਪਿਆਰ, ਹਰਿਜਨ ਸਾਚਾ ਰਾਮ ਸਮਾਈਆ। ਜਗਤ ਕ਼ਬੀਲਾ ਅਪਰ
ਅਪਾਰ, ਗੁਰਮੁਖ ਹਰਿ ਹਰਿ ਹਰਿਜਨ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪਣੇ ਲੇਖੇ ਪਾਈਆ। ਰਾਮ ਸੇਵਾ ਰਾਮ ਕਰ ਕਰ, ਚੰਦ ਚਕੋਰ ਮਸਤਾਨਿਆ। ਰਾਮ ਵੇਖੇ ਰਾਮ ਘਰ ਘਰ, ਦੂਰ ਦੁਰਾਡਾ ਪੰਧ ਮੁਕਾਨਿਆ। ਰਾਮ ਚੁਕਾਏ ਰਾਮ ਡਰ ਡਰ, ਨਿਰਭਉ ਭੈ ਨਾ ਕੋਇ ਵਖਾਨਿਆ। ਰਾਮ ਲੇਖਾ ਚੁਕਾਏ ਰਾਮ ਰਾਮ, ਰਾਮ ਰਾਮ ਕਰੇ ਪਰਵਾਨਿਆ। ਰਾਮ ਅਗਨੀ ਰਾਮ ਸੜ ਸੜ, ਰਾਮ ਲੇਖਾ ਜਾਣੇ ਦੋ ਜਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਿਆ। ਰਾਮ ਸੇਵਾ ਰਾਮ ਦੁਆਰ, ਰਾਮ ਰਾਮ ਰਹੀ ਜਸ ਗਾਈਆ। ਰਾਮ ਸ਼ਾਹ ਰਾਮ ਭਿਖਾਰ, ਰਾਮ ਮੰਗੇ ਦੇਵਣਹਾਰ ਰਾਮ ਅਖਵਾਈਆ। ਰਾਮ ਭਿਖਕ ਰਾਮ ਦਰਵੇਸ਼ ਰਾਮ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਰਾਮ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰ ਇਕ ਵਖਾਈਆ। ਰਾਮ ਭੰਡਾਰ ਰਾਮ ਵਰਤਾਰਾ, ਰਾਮ ਆਪਣੀ ਮੰਗ ਮੰਗਾਈਆ। ਰਾਮ ਵਸਤ ਹਰਿ ਏਕਾ ਥਾਰਾ, ਦੂਸਰ ਵਸਤ ਨਾ ਕੋਈ ਰਖਾਈਆ। ਰਾਮ ਰਾਮ ਦਏ ਕਰ ਪਿਆਰਾ, ਪੀਆ ਪ੍ਰੀਤਮ ਇਕ ਜਣਾਈਆ। ਰਾਮ ਕੰਤ ਰਾਮ ਨਾਰਾ, ਰਾਮ ਰਾਮ ਲਏ ਪਰਨਾਈਆ। ਰਾਮ ਸੇਜਾ ਰਾਮ ਸੁੱਤਾ ਪੈਰ ਪਸਾਰਾ, ਰਾਮ ਭਤਾਰਾ ਖ਼ੁਸ਼ੀ ਮਨਾਈਆ। ਰਾਮ ਰੂਪ ਰਾਮ ਸ਼ਿੰਗਾਰਾ, ਰਾਮ ਨੇਤਰ ਨੈਣ ਰਿਹਾ ਮਟਕਾਈਆ। ਰਾਮ ਨੂਰ ਰਾਮ ਉਜਿਆਰਾ, ਰਾਮ ਜੋਤ ਜੋਤ ਰੁਸ਼ਨਾਈਆ। ਰਾਮ ਦੂਲ੍ਹਾ ਰਾਮ ਦੂਲ੍ਹਣ ਰਾਮ ਵਿਚੋਲਾ ਬਣ ਸੰਸਾਰਾ, ਰਾਮ ਰਾਮ ਕਰੇ ਕੁੜਮਾਈਆ। ਰਾਮ ਅੰਮ੍ਰਿਤ ਬਖ਼ਸ਼ੇ ਠੰਡਾ ਠਾਰਾ, ਅੰਮ੍ਰਿਤ ਧਾਰਾ ਰਾਮ ਚੁਆਈਆ। ਸੌਹਰੇ ਪੇਈਏ ਰਾਮ ਪਿਆਰਾ, ਲੇਖਾ ਜਾਣੇ ਵਾਰੋ ਵਾਰਾ, ਆਵਣ ਜਾਵਣ ਆਪਣਾ ਖੇਲ ਖਿਲਾਈਆ। ਚੰਦ ਚਕੋਰ ਦਏ ਸਹਾਰਾ, ਆਲਸ ਨਿੰਦਰਾ ਕਰ ਖਵਾਰਾ, ਨੈਣ ਨੈਣ ਲਏ ਮਿਲਾਈਆ। ਜਿਸ ਜਨ ਖੋਲ੍ਹੇ ਬੰਦ ਕਿਵਾੜਾ, ਅੱਠੇ ਪਹਿਰ ਸ਼ਬਦ ਅਗੰਮੀ ਵੱਜੇ ਤਾੜਾ, ਅਨਹਦ ਨਾਦ ਨਾਦ ਵਜਾਈਆ। ਮੰਦਰ ਸੋਹੇ ਬੰਕ ਦੁਆਰਾ, ਹੋਏ ਪਰਕਾਸ਼ ਡੂੰਘੀ ਗਾਰਾ, ਸਾਚਾ ਚੰਦ ਚੰਦ ਚੜ੍ਹਾਈਆ। ਚੇਤਨ ਮਿਲੇ ਰੂਪ ਨਿਰੰਕਾਰਾ, ਬਾਤਨ ਸੁਣੇ ਆਪ ਪੁਕਾਰਾ, ਅੰਤਰ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਏਕਾ ਚੰਦ, ਇਕ ਚਕੋਰ ਰੂਪ ਧਰਾਈਆ। ਰਾਮ ਚੰਦ ਮਾਤ ਚਕੋਰ, ਨੇਤਰ ਨੈਣ ਉਠਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਨੇਤਰ ਆਪੇ ਖੋਲ੍ਹ, ਵੇਖਣਹਾਰਾ ਵੇਖਣ ਆਇਆ। ਤ੍ਰੇਤਾ ਦੁਆਪਰ ਰਿਹਾ ਅਨਭੋਲ, ਕਲਜੁਗ ਭੇਵ ਚੁਕਾਇਆ। ਕਲਜੁਗ ਕੰਢੀ ਬੈਠਾ ਅਡੋਲ, ਅਡੋਲ ਲਏ ਮਿਲਾਇਆ। ਸਾਚੇ ਕੰਡੇ ਤੋਲੇ ਤੋਲ, ਏਕਾ ਵੱਟਾ ਨਾਮ ਰਖਾਇਆ। ਜਗਤ ਪੱਥਰਾਂ ਵਿਚੋਂ ਲਏ ਫੋਲ, ਮਾਣਕ ਮੋਤੀ ਹੀਰਾ ਲਾਲ ਅਨਮੁਲੜਾ ਆਪਣੇ ਹੱਥ ਰਖਾਇਆ। ਸਦਾ ਸੁਹੇਲਾ ਰੱਖੇ ਕੋਲ, ਆਪ ਆਪਣੇ ਰੰਗ ਰੰਗਾਇਆ। ਰਾਮ ਅੰਦਰ ਰਾਮ ਗਿਆ ਮੌਲ, ਫੁੱਲ ਫੁਲਵਾੜੀ ਆਪ ਮਹਿਕਾਇਆ। ਰਾਮ ਵਜੌਣਾ ਰਾਮ ਢੋਲ, ਰਾਮ ਰਾਮਾ ਘਰ ਮੇਂ ਪਾਇਆ। ਜਿਸ ਦੇ ਗੌਂਦੇ ਰਹੇ ਬੋਲ, ਸੋ ਬੋਲ ਸੁਨਾਵਣ ਆਪਣੀ ਸੇਵ ਕਮਾਈਆ। ਆਂਢ ਗੁਆਂਢ ਨਾ ਰਹੇ ਅਨਭੋਲ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਕਰ ਕਿਰਪਾ ਪਰਦਾ ਜਾਏ ਖੋਲ੍ਹ, ਜਿਸ ਜਨ ਨੇਤਰ ਦਰਸ਼ਨ ਪਾਇਆ। ਹਰਿ ਨਾਮ ਵਸਤ ਅਮੋਲ, ਰਾਮ ਰਾਮ ਰਿਹਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਆਪਣਾ ਦਾਨ, ਆਪ ਆਪਣਾ ਰੰਗ ਰੰਗਾਇਆ।
੧੧ ਜੇਠ ੨੦੧੮ ਬਿਕ੍ਰਮੀ ਮਲੂਕਾ ਰਾਮ ਦੇ ਘਰ ਪਿੰਡ ਦੇਵਾ ਜੰਮੂ
ਏਕਾ ਓਟ ਰਾਖੋ ਹਰਿ, ਹਰਿ ਬਿਨ ਅਵਰ ਨਾ ਕੋਇ ਤਰਾਇੰਦਾ। ਨਿਰਭਉ ਚੁਕਾਏ ਜਗਤ ਡਰ, ਭੈ ਭਿਆਨਕ ਨਾ ਕੋਇ ਵਖਾਇੰਦਾ। ਸੱਚਾ ਵਖਾਏ ਏਕਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਹਰਿਜਨ ਬਣਾਏ ਸਾਚੇ ਸਰ, ਅੰਮ੍ਰਿਤ ਸਰੋਵਰ ਤਾਲ ਭਰਾਇੰਦਾ। ਕਰ ਕਿਰਪਾ ਜਨ ਵਿਰਲੇ ਫੜ, ਨਾਮ ਡੋਰੀ ਬੰਧਨ ਪਾਇੰਦਾ। ਡੂੰਘੀ ਭਵਰੀ ਆਪੇ ਵੜ, ਕਾਇਆ ਕਵਰੀ ਫੋਲ ਫੁਲਾਇੰਦਾ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣਾ ਰੰਗ ਰੰਗਾਇੰਦਾ। ਸਰਨ ਸਰਨਾਈ ਸਰਨਗਤ ਜੋ ਜਨ ਜਾਏ ਪੜ, ਪਰਮ ਪੁਰਖ ਵੇਖ ਵਖਾਇੰਦਾ। ਲੇਖਾ ਚੁੱਕੇ ਨਾਰੀ ਨਰ, ਨਰ ਨਰਾਇਣ ਲੇਖ ਮਿਟਾਇੰਦਾ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਓਟ ਇਕ ਸਮਝਾਇੰਦਾ। ਏਕਾ ਓਟ ਅਲਖ ਅਪਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਡੁਬਦੇ ਪਾਹਿਨ ਲਾਏ ਪਾਰ, ਪਰਬਤ ਚੋਟੀ ਆਪ ਤਰਾਈਆ। ਦੇਵੇ ਨਾਮ ਗੁਣ ਨਿਧਾਨ, ਗੁਣ ਅੰਤਰ ਕਹਿਣ ਨਾ ਜਾਈਆ। ਲੇਖਾ ਜਾਣੇ ਬਿਰਧ ਬਾਲ ਨੌਜਵਾਨ, ਹਰ ਘਟ ਆਪਣਾ ਖੇਲ ਖਿਲਾਈਆ। ਹਰਿਜਨ ਵਿਰਲਾ ਚਤੁਰ ਸੁਜਾਨ, ਜਿਸ ਜਨ ਦਰ ਘਰ ਬੂਝ ਬੁਝਾਈਆ। ਆਤਮ ਜੋਤੀ ਨੂਰ ਮਹਾਨ, ਦੀਆ ਦੀਪਕ ਆਪ ਟਿਕਾਈਆ। ਸ਼ਬਦੀ ਸ਼ਬਦ ਧੁਰ ਫ਼ਰਮਾਨ, ਸਚ ਸੰਦੇਸ਼ਾ ਸਤਿ ਸੁਣਾਈਆ। ਏਕਾ ਓਟ ਸ੍ਰੀ ਭਗਵਾਨ, ਦੂਸਰ ਦਰ ਨਾ ਮੰਗਣ ਜਾਈਆ। ਕਿਲਾ ਕੋਟ ਵਿਚ ਜਹਾਨ, ਗੁਰ ਚਰਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦਏ ਵਖਾਈਆ। ਏਕਾ ਓਟ ਨਾਮ ਸਹਾਰਾ, ਸਹਿੰਸਾ ਰੋਗ ਰਹਿਣ ਨਾ ਪਾਈਆ। ਏਕਾ ਰਾਮ ਦਏ ਆਧਾਰਾ, ਏਕਾ ਘਰ ਦਏ ਵਸਾਈਆ। ਇਕ ਵਖਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਏਕਾ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਦਏ ਉਠਾਈਆ। ਏਕਾ ਮੇਟੇ ਅਗਨੀ ਤੱਤ ਹਾੜ੍ਹਾ, ਸੀਤਲ ਸਾਂਤਕ ਧਾਰ ਚੁਆਈਆ। ਏਕਾ ਜੋਤ ਪਰਕਾਸ਼ ਕਰੇ ਬਹੱਤਰ ਨਾੜਾ, ਅਗਿਆਨ ਅੰਧੇਰ ਮਿਟਾਈਆ। ਏਕਾ ਸਖ਼ੀਆਂ ਗਾਏ ਮੰਗਲਾਚਾਰਾ, ਗੀਤ ਗੋਬਿੰਦ ਇਕ ਅਲਾਈਆ। ਏਕਾ ਮੰਦਰ ਸੁਹਾਏ ਸਚ ਦੁਆਰਾ, ਸੋਭਾਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ਼ ਹੱਥ ਰਖਾਈਆ। ਏਕਾ ਓਟ ਸ੍ਰੀ ਭਗਵਾਨ, ਭਗਵਨ ਏਕਾ ਰੰਗ ਰੰਗਾਇੰਦਾ। ਆਦਿ ਜੁਗਾਦਿ ਸਦਾ ਮਿਹਰਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਏਕਾ ਓਟ ਪੁਰਖ ਸਮਰਥ, ਦੂਸਰ ਦਰ ਨਾ ਮੰਗਣ ਜਾਈਆ। ਕਾਇਆ ਚੋਲੀ ਚਲਾਏ ਰਥ, ਰਥ ਰਥਵਾਹੀ ਸੇਵ ਕਮਾਈਆ। ਨਾਮ ਅਨਮੁਲ ਦੇਵੇ ਵਥ, ਵਸਤ ਅਮੋਲਕ ਝੋਲੀ ਪਾਈਆ। ਆਪਣੀ ਮਹਿੰਮਾ ਸੁਣਾਏ ਅਕਥ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਲੇਖਾ ਜਾਣੇ ਰਾਮਾ ਦਸਰਥ, ਦਹਿਸਰ ਰਾਵਨ ਆਪੇ ਘਾਈਆ। ਨਾਤਾ ਤੋੜੇ ਤੱਤ ਅੱਠ, ਨੌਂ ਦਰ ਵੇਖੇ ਥਾਉਂ ਥਾਈਂਆ। ਏਕਾ ਰੂਪ ਬਣਾਏ ਸਤਿ, ਸਤਿ ਸਤਿਵਾਦੀ ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਚਰਨ ਸਰਨ, ਸਰਨ ਚਰਨ ਇਕ ਜਣਾਈਆ। ਏਕਾ ਓਟ ਪੁਰਖ ਅਕਾਲ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਦੀਨਾਂ ਬੰਧਪ ਦੀਨ ਦਿਆਲ,
ਦੀਨਾਂ ਅਨਾਥਾਂ ਦਇਆ ਕਮਾਇੰਦਾ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਘਰ ਠਾਕਰ ਮੇਲ ਮਿਲਾਇੰਦਾ। ਜਗਤ ਨਾਤਾ ਤੋੜ ਜੰਜਾਲ, ਜਾਗਰਤ ਜੋਤ ਨੂਰ ਜਗਾਇੰਦਾ। ਹਰਿਜਨ ਵੇਖੇ ਆਪਣੇ ਲਾਲ, ਪੂਤ ਸਪੂਤਾ ਗਲੇ ਲਗਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਮਾਣਕ ਮੋਤੀ ਆਪ ਉਠਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਏਕਾ ਰੰਗ ਸਮਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਦਿਲਬਰ ਦਲੀਲ ਗੁਰਮੁਖ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਮਰੀਦਾਂ ਹਾਲ, ਹਾਲ ਮਰੀਦਾਂ ਆਪ ਸੁਣਾਇੰਦਾ। ਏਕਾ ਓਟ ਪੁਰਖ ਅਬਿਨਾਸ਼ਾ, ਅਬਿਨਾਸ਼ੀ ਪੁਰਖ ਖੇਲ ਖਿਲਾਇੰਦਾ। ਏਕਾ ਘਰ ਮੰਡਲ ਰਾਸਾ, ਏਕਾ ਰੂਪ ਅਨੂਪ ਧਰਾਇੰਦਾ । ਏਕਾ ਹਰਿ ਇਕ ਭਰਵਾਸਾ, ਧੀਰਜ ਧੀਰ ਇਕ ਧਰਾਇੰਦਾ। ਏਕਾ ਚਰਨ ਕਵਲ ਦਏ ਦਿਲਾਸਾ, ਏਕਾ ਹੁਕਮੀ ਹੁਕਮ ਸੁਣਾਇੰਦਾ। ਲੇਖੇ ਲਾਏ ਪਵਣ ਸਵਾਸਾ, ਪਵਣ ਪਵਣੀ ਆਪ ਸੁਹਾਇੰਦਾ। ਜਨ ਭਗਤਾਂ ਪੂਰੀ ਕਰੇ ਆਸਾ, ਜੋ ਜਨ ਹਰਿ ਹਰਿ ਓਟ ਰਖਾਇੰਦਾ। ਨਾਤਾ ਤੋੜੇ ਦਹਿ ਦਿਸ਼ ਮਾਸਾ, ਮਾਤ ਗਰਭ ਫੰਦ ਕਟਾਇੰਦਾ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਕਰ ਕਰ ਵਾਸਾ, ਤੀਜੇ ਨੇਤਰ ਆਪ ਖੁਲ੍ਹਾਇੰਦਾ। ਭਗਤ ਵਛਲ ਪੂਰੀ ਕਰੇ ਆਸਾ, ਜਗਤ ਰਾਸ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਦਰ ਵਖਾਇੰਦਾ। ਏਕਾ ਦਰ ਇਕ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਢੋਲਾ ਰਿਹਾ ਸੁਣਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਰਿਹਾ ਖੁਲ੍ਹਾਈਆ। ਏਕਾ ਵਸਤ ਇਕ ਭੰਡਾਰਾ, ਏਕਾ ਰਾਮ ਰਿਹਾ ਵਰਤਾਈਆ। ਏਕਾ ਮੰਗੇ ਮੰਗਣਹਾਰਾ, ਜਿਸ ਜਨ ਆਪਣੀ ਦਇਆ ਕਮਾਈਆ। ਦੇਵੇ ਵਸਤ ਵਸਤ ਹਰਿ ਥਾਰਾ, ਤ੍ਰੈਗੁਣ ਅਤੀਤਾ ਸਾਚਾ ਮਾਹੀਆ। ਏਕਾ ਓਟ ਇਕ ਸਹਾਰਾ, ਏਕਾ ਏਕ ਹੋਏ ਸਹਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਨਈਆ ਨਾਮ ਆਪ ਚੜ੍ਹਾਈਆ। ਸੋਹੰ ਸ਼ਬਦ ਹਰਿ ਜੈਕਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਸਚ ਪੜ੍ਹਾਈਆ।
੧੧ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਘਰ ਪਿੰਡ ਸਰਦਾਰੀ ਜੰਮੂ
ਪੁਰਖ ਅਗੰਮ ਖੇਲ ਖਿਲਾਉਣਾ, ਖੇਲੇ ਖੇਲ ਬੇਪਰਵਾਹੀਆ। ਅਲਖ ਅਗੋਚਰ ਰੂਪ ਵਟਾਉਣਾ, ਅਲਖ ਅਲਖਣਾ ਨਾਮ ਧਰਾਈਆ। ਸਚਖੰਡ ਦੁਆਰਾ ਇਕ ਸੁਹਾਉਣਾ, ਸਚਖੰਡ ਨਿਵਾਸੀ ਸੋਭਾ ਪਾਈਆ। ਨਿਰਮਲ ਜੋਤੀ ਜੋਤ ਜਗਾਉਣਾ, ਨੂਰੋ ਨੂਰ ਨੂਰ ਧਰਾਈਆ। ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਉਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਰਾਜ ਰਾਜਾਨ ਆਪ ਅਖਵਾਉਣਾ, ਭੂਪਤ ਭੂਪ ਵਡੀ ਵਡਿਆਈਆ। ਸੀਸ ਜਗਦੀਸ਼ ਤਾਜ ਸੁਹਾਉਣਾ, ਰਾਜ ਜੋਗ ਸਮਝਾਈਆ। ਦਰ ਦਰਬਾਨ ਇਕ ਅਖਵਾਉਣਾ, ਸ਼ਬਦੀ ਸ਼ਬਦ ਰੂਪ ਧਰਾਈਆ। ਧੁਰ ਫ਼ਰਮਾਨਾ ਹੁਕਮ ਸੁਨਾਉਣਾ, ਹੁਕਮੀ ਹੁਕਮ ਆਪ ਵਰਤਾਈਆ। ਬ੍ਰਹਿਮੰਡ ਖੰਡ ਰਚਨ ਰਚੌਣਾ, ਗਗਨ ਮੰਡਲ ਲਏ ਉਪਾਈਆ। ਵਿਸ਼ਨ ਬ੍ਰਹਮਾ ਸ਼ਿਵ ਧਰੌਣਾ,
ਤ੍ਰੈ ਤ੍ਰੈ ਏਕਾ ਗੁਣ ਸਮਝਾਈਆ। ਏਕਾ ਮੰਦਰ ਆਪ ਬਹਾਉਣਾ, ਏਕਾ ਘਰ ਵੱਜੇ ਵਧਾਈਆ। ਏਕਾ ਰਾਗ ਨਾਦ ਸੁਣਾਉਣਾ, ਏਕਾ ਧੁਨ ਕਰੇ ਸਨਵਾਈਆ। ਏਕਾ ਮਾਰਗ ਹਰਿ ਵਖਾਉਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਉਣਾ, ਭੇਵ ਅਭੇਦ ਰਹਿਣ ਨਾ ਪਾਈਆ। ਏਕੰਕਾਰਾ ਪਰਦਾ ਲਾਉਣਾ, ਆਪ ਆਪਣਾ ਰੂਪ ਵਟਾਈਆ। ਆਦਿ ਨਿਰੰਜਣ ਡਗਮਗਾਉਣਾ, ਜਲਵਾ ਨੂਰ ਨੂਰ ਇਲਾਹੀਆ। ਸ੍ਰੀ ਭਗਵਾਨ ਧਾਮ ਸੁਹਾਉਣਾ, ਸਚਖੰਡ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਖੇਲ ਖਿਲਾਉਣਾ, ਖੇਲੇ ਖੇਲ ਹਰਿ ਘਟ ਥਾਈਂਆ। ਪਾਰਬ੍ਰਹਮ ਪ੍ਰਭ ਡੰਕ ਵਜਾਉਣਾ, ਆਪਣਾ ਨਾਉਂ ਆਪ ਪਰਗਟਾਈਆ। ਆਪਣੀ ਧਾਰਾ ਆਪ ਰਖੌਣਾ, ਵਿਸ਼ਨੂੰ ਆਪਣੀ ਕਲ ਰਖਾਈਆ। ਆਪਣਾ ਅੰਮ੍ਰਿਤ ਆਪ ਉਪਜਾਉਣਾ, ਨਾਭੀ ਕਵਲ ਆਪ ਸਮਾਈਆ। ਆਪਣਾ ਬ੍ਰਹਮ ਆਪ ਰਖਾਉਣਾ, ਬ੍ਰਹਮ ਵੇਤਾ ਏਕਾ ਜਾਈਆ। ਆਪਣਾ ਰਾਗ ਆਪ ਅਲਾਉਣਾ, ਚਾਰੇ ਵੇਦਾਂ ਕਰੇ ਪੜ੍ਹਾਈਆ। ਆਪਣਾ ਸੰਗ ਆਪ ਨਿਭਾਉਣਾ, ਤ੍ਰੈ ਤ੍ਰੈ ਏਕਾ ਬੰਧਨ ਪਾਈਆ। ਸੁੰਨ ਅਗੰਮੀ ਵੇਖ ਵਖਾਉਣਾ, ਧੂਆਂਧਾਰ ਕਰੇ ਰੁਸ਼ਨਾਈਆ। ਸਾਚੀ ਬਿੰਦ ਆਪ ਉਪਜਾਉਣਾ, ਸ਼ੰਕਰ ਮੇਲਾ ਸਹਿਜ ਸੁਭਾਈਆ। ਸੋ ਪੁਰਖ ਨਿਰੰਜਣ ਢੋਲਾ ਏਕਾ ਗਾਉਣਾ, ਹੰ ਬ੍ਰਹਮ ਕਰੇ ਪੜ੍ਹਾਈਆ। ਨਿਰਗੁਣ ਨਿਰਵੈਰ ਤੋਲਾ ਇਕ ਅਖਵਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਵਖਾਈਆ। ਸਾਚਾ ਮਾਰਗ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈ ਤ੍ਰੈ ਏਕਾ ਬੰਧਨ ਪਾਇੰਦਾ। ਏਕਾ ਵਸਤ ਦਏ ਹਰਿ ਥਾਰਾ, ਤ੍ਰੈਗੁਣ ਆਪਣਾ ਰੰਗ ਰੰਗਾਇੰਦਾ। ਏਕਾ ਹੁਕਮ ਸਚ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਲੱਖ ਚੁਰਾਸੀ ਘਾੜਨ ਘੜ ਅਪਾਰਾ, ਨੌਂ ਨੌਂ ਆਪਣਾ ਰੰਗ ਰੰਗਾਇੰਦਾ। ਪੰਜ ਤੱਤ ਮੇਲੇ ਆਪਣੀ ਵਾਰਾ, ਆਪ ਆਪਣੀ ਕਿਰਪਾ ਕਰ ਖੇਲ ਖਿਲਾਇੰਦਾ। ਮਨ ਮਤ ਬੁਧ ਦਏ ਸਹਾਰਾ, ਘਰ ਘਰ ਵਿਚ ਆਪ ਉਪਾਇੰਦਾ। ਨੌਂ ਦਰ ਖੋਲ੍ਹੇ ਆਪ ਕਿਵਾੜਾ, ਡੂੰਘੀ ਭਵਰੀ ਭੇਵ ਚੁਕਾਇੰਦਾ। ਲੇਖਾ ਜਾਣੇ ਡੂੰਘੀ ਗਾਰਾ, ਟੇਢੀ ਬੰਕ ਖੇਲ ਖਿਲਾਇੰਦਾ। ਘਰ ਮੰਦਰ ਸੁਹਾਏ ਇਕ ਦੁਆਰਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਏਕਾ ਨਾਮ ਸ਼ਬਦ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਘਰ ਸਾਚੇ ਆਪ ਟਿਕਾਇੰਦਾ। ਜੋਤ ਨਿਰੰਜਣ ਨੂਰ ਉਜਿਆਰਾ, ਘਰ ਦੀਪਕ ਆਪ ਜਗਾਇੰਦਾ। ਆਪੇ ਜਾਣੇ ਬੰਦ ਕਿਵਾੜਾ, ਬਜਰ ਕਪਾਟੀ ਆਪ ਖੁਲ੍ਹਾਇੰਦਾ। ਆਤਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਈਸ਼ ਜੀਵ ਬੰਨ੍ਹੇ ਧਾਰਾ, ਜਗਦੀਸ਼ ਸੰਗ ਨਿਭਾਇੰਦਾ। ਦਸਮ ਦੁਆਰੀ ਹੋ ਤਿਆਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਧੂਆਂਧਾਰਾ, ਸੁੰਨ ਸਮਾਧ ਆਪ ਖੁਲ੍ਹਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਜੁਗਾ ਜੁਗੰਤਰ ਲਾਏ ਸਾਚੀ ਕਾਰਾ, ਕਰਤਾ ਪੁਰਖ ਕਾਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਧੰਦੇ ਆਪੇ ਲਾਇੰਦਾ। ਲੱਖ ਚੁਰਾਸੀ ਕਰ ਪਸਾਰ, ਹਰਿ ਘਾੜਨ ਘੜਤ ਘੜਾਈਆ। ਤ੍ਰੈਗੁਣ ਮਾਇਆ ਦਏ ਆਧਾਰ, ਪੰਜ ਤੱਤ ਕਰੇ ਕੁੜਮਾਈਆ। ਚਾਰੇ ਖਾਣੀ ਪਾਵੇ ਸਾਰ, ਅੰਡਜ ਜੇਰਜ ਵੰਡ ਵੰਡਾਈਆ। ਉਤਭੁਜ ਸੇਤਜ ਹੋਇਆ ਖ਼ਬਰਦਾਰ, ਆਪ ਆਪਣਾ ਮੂਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਲੱਖ ਚੁਰਾਸੀ ਬੰਧਨ
ਪਾਇਆ, ਦਿਸ ਕਿਸੇ ਨਾ ਆਇੰਦਾ। ਜਨਮ ਮਰਨ ਖੇਲ ਰਚਾਇਆ, ਆਵਣ ਜਾਵਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਰੂਪ ਧਰਾਇਆ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਕਾਗਦ ਕ਼ਲਮ ਭੇਵ ਨਾ ਰਾਇਆ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਦੋ ਜਹਾਨਾਂ ਵੇਸ ਵਟਾਇਆ, ਵੇਸ ਅਨੇਕਾ ਆਪ ਕਰਾਇੰਦਾ। ਤ੍ਰਿਲੋਕੀ ਨੰਦਨ ਇਕ ਵਖਾਇਆ, ਲੋਕ ਪਰਲੋਕ ਆਪ ਸੁਹਾਇੰਦਾ। ਚੌਦਾਂ ਲੋਕਾਂ ਹੱਟ ਜਣਾਇਆ, ਤ੍ਰੈਭਵਨ ਰੰਗ ਰੰਗਾਇੰਦਾ। ਨੌਂ ਖੰਡ ਪ੍ਰਿਥਮੀ ਕਿਲਾ ਕੋਟ ਵਸਾਇਆ, ਸੱਤਾਂ ਦੀਪਾਂ ਡੇਰਾ ਲਾਇੰਦਾ। ਜ਼ਿਮੀਂ ਅਸਮਾਨਾਂ ਭੇਵ ਚੁਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲਾਇਆ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਸਚਖੰਡ ਦੁਆਰੇ ਬੈਠਾ ਆਸਣ ਲਾਈਆ। ਆਪਣੀ ਵੰਡ ਰਿਹਾ ਵੰਡਾਇਆ, ਤ੍ਰੈਗੁਣ ਤ੍ਰੈ ਤ੍ਰੈ ਰਿਹਾ ਸਮਝਾਈਆ। ਨਵ ਨੌਂ ਚਾਰ ਖੇੜਾ ਦਏ ਵਸਾਇਆ। ਲੋਕਮਾਤ ਵੱਜੇ ਵਧਾਈਆ। ਜੁਗ ਚੌਕੜੀ ਵੇਖ ਵਖਾਇਆ, ਵੇਖਣਹਾਰਾ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਡੋਰ ਬੰਧਾਇਆ। ਨਾਮ ਡੋਰੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਖੇਲ ਖਿਲਾਇਆ, ਖੇਲਣਹਾਰ ਕਰਤਾਰ। ਨਿਰਗੁਣ ਸਰਗੁਣ ਰੂਪ ਧਰਾਇਆ, ਜੁਗ ਜੁਗ ਲਏ ਮਾਤ ਅਵਤਾਰ। ਭਗਤ ਭਗਵੰਤ ਵੇਖ ਵਖਾਇਆ, ਸੰਤ ਸਾਜਣ ਲਏ ਉਭਾਰ। ਗੁਰਮੁਖ ਗੁਰ ਗੁਰ ਗੋਦ ਬਹਾਇਆ, ਗੁਰਸਿਖ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਮੰਦਰ ਦਏ ਵਖਾਇਆ, ਕਾਇਆ ਮੰਦਰ ਖੋਲ੍ਹ ਕਿਵਾੜ। ਘਰ ਘਰ ਅੰਮ੍ਰਿਤ ਦਏ ਪਿਆਇਆ, ਨਾਭੀ ਕਵਲੀ ਕਰ ਫਲਹਾਰ। ਘਰ ਘਰ ਦੀਪਕ ਜੋਤੀ ਦਏ ਜਗਾਇਆ, ਜੋਤ ਨਿਰੰਜਣ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ। ਵਿਸ਼ਨ ਬ੍ਰਹਮਾ ਸ਼ਿਵ ਹਰਿ ਜਣਾਇੰਦਾ, ਸ਼ਬਦ ਅਨਾਦ ਅਗੰਮੀ ਬੋਲ। ਲੱਖ ਚੁਰਾਸੀ ਤੇਰਾ ਨਾਮ ਰਖਾਇੰਦਾ, ਜਗਤ ਜਗ ਵਜਾਏ ਢੋਲ। ਜੁਗ ਚੌਕੜੀ ਵੰਡ ਵੰਡਾਇੰਦਾ, ਤੋਲਣਹਾਰਾ ਤੋਲੇ ਸਾਚਾ ਤੋਲ। ਗੁਰ ਅਵਤਾਰ ਸੇਵਾ ਲਾਇੰਦਾ, ਆਦਿ ਜੁਗਾਦਿ ਭੰਡਾਰਾ ਖੋਲ੍ਹ। ਏਕਾ ਨਾਮ ਆਪ ਵਰਤਾਇੰਦਾ, ਅਤੋਟ ਅਤੁਟ ਰੱਖੇ ਅਤੋਲ। ਜਨ ਭਗਤਾਂ ਝੋਲੀ ਪਾਇੰਦਾ, ਨਿਜ ਆਤਮ ਅੰਦਰ ਬੋਲ। ਜੁਗ ਜੁਗ ਗੇੜਾ ਆਪਣੇ ਹੱਥ ਰਖਾਇੰਦਾ, ਸਚਖੰਡ ਬੈਠਾ ਰਹੇ ਅਡੋਲ। ਕੋਟਨ ਕੋਟੀ ਜੀਵ ਉਪਾਇੰਦਾ, ਲੱਖ ਚੁਰਾਸੀ ਆਪੇ ਫੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਕੌਲ। ਆਪਣਾ ਕੌਲ ਕਰ ਕਰਤਾਰ, ਏਕਾ ਮੀਤ ਆਪ ਅਖਵਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਕਰ ਪਸਾਰ, ਲੋਕਮਾਤ ਵੇਖ ਵਖਾਈਆ। ਜੁਗ ਜੁਗ ਲਹਿਣਾ ਦੇਣਾ ਚੁਕਾਏ ਗੁਰ ਅਵਤਾਰ, ਦੇ ਤੱਤ ਗਿਆਨ ਸਮਝਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਜੋ ਲੋਕਮਾਤ ਵਿਚ ਆਈਆ। ਅੱਠੇ ਪਹਿਰ ਮੰਗੇ ਦਾਨ, ਸੀਸ ਜਗਦੀਸ਼ ਰਿਹਾ ਝੁਕਾਈਆ। ਆਪੇ ਬਣਿਆ ਰਹੇ ਸਾਚਾ ਕਾਹਨ, ਦਰ ਘਰ ਸਾਚੇ ਬੈਠਾ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰਾ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਆਪ ਅਲਾਈਆ। ਜੁਗ ਜੁਗ ਵੇਖੇ ਕਾਇਆ ਹੱਟ ਦੁਕਾਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਲੇਖਾ ਜਾਣੇ ਸੀਆ ਰਾਮ, ਰਾਮ ਰੂਪ ਆਪ ਰਘੁਰਾਈਆ। ਰੂਪ ਧਰਾਏ ਘਨਈਆ ਕਾਹਨ, ਕਾਹਨਾ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਈਆ। ਜੁਗ ਜੁਗ
ਗੇੜਾ ਹਰਿ ਸਮਰਥ, ਆਪਣਾ ਖੇਲ ਖਿਲਾਇਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭਵਾਇਆ। ਵਸਣਹਾਰਾ ਘਟ ਘਟ, ਹਰ ਘਟ ਆਪਣਾ ਰੂਪ ਧਰਾਇਆ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਇਆ। ਜੁਗ ਚੌਕੜੀ ਮੇਟੇ ਫੱਟ, ਗੁਰ ਅਵਤਾਰ ਰੂਪ ਧਰਾਇਆ। ਆਪ ਖੁਲ੍ਹਾਏ ਨਾਮ ਹੱਟ, ਸਚ ਵਣਜਾਰਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣਾ ਭੇਵ ਦਏ ਖੁਲ੍ਹਾਇਆ। ਆਦਿ ਪੁਰਖ ਹਰਿ ਭੇਵ ਅਵੱਲਾ, ਸੋ ਪੁਰਖ ਨਿਰੰਜਣ ਦਏ ਸਮਝਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਰੰਗ ਸਮਾਈਆ। ਆਪਣੇ ਦੀਪਕ ਆਪੇ ਬੱਲਾ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਜਲਾ ਥਲਾ, ਸ੍ਰੀ ਭਗਵਾਨ ਹਰ ਘਟ ਰਿਹਾ ਸਮਾਈਆ। ਪਾਰਬ੍ਰਹਮ ਸਚ ਸਿੰਘਾਸਣ ਮੱਲਾ, ਸਚਖੰਡ ਦੁਆਰੇ ਸੋਭਾ ਪਾਈਆ। ਸ਼ਬਦ ਸਰੂਪੀ ਫੜਿਆ ਭੱਲਾ, ਲੋਆਂ ਪੁਰੀਆਂ ਰਿਹਾ ਡਰਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਕਰਦਾ ਰਿਹਾ ਵਲ ਛਲਾ, ਅਛਲ ਛਲ ਆਪਣੀ ਖੇਲ ਖਿਲਾਈਆ। ਗੁਰ ਅਵਤਾਰਾਂ ਫੜਾਉਦਾ ਰਿਹਾ ਪੱਲਾ, ਏਕਾ ਪੱਲੂ ਨਾਮ ਵਡਿਆਈਆ। ਆਪੇ ਵਸੇ ਨਿਹਚਲ ਧਾਮ ਅਟੱਲਾ, ਉਚ ਮਹੱਲ ਸੋਭਾ ਪਾਈਆ। ਸਚ ਸੰਦੇਸ਼ ਜੁਗਾ ਜੁਗੰਤਰ ਘੱਲਾ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਕਲਜੁਗ ਅੰਤਮ ਆਵੇ ਇਕ ਇਕੱਲਾ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਰਿਹਾ ਸੁਣਾਈਆ। ਸਚ ਸੰਦੇਸ਼ ਹਰਿ ਹਰਿ ਭੇਜ, ਆਪਣਾ ਭੇਵ ਖੁਲ੍ਹਾਇੰਦਾ। ਨਿਹਕਲੰਕਾ ਨਿਰਗੁਣ ਤੇਜ, ਨਿਰਵੈਰ ਰੂਪ ਵਟਾਇੰਦਾ। ਆਤਮ ਬ੍ਰਹਮ ਮਾਣੇ ਸੇਜ, ਦੂਜਾ ਬਸਤਰ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਆਪ ਚੁਕਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਰਦਾ ਰੱਖ, ਤ੍ਰੈਗੁਣ ਮਾਇਆ ਰੂਪ ਵਟਾਈਆ। ਜੁਗ ਜੁਗ ਪੰਜ ਤੱਤ ਚੋਲਾ ਸਾੜਦਾ ਰਿਹਾ ਵਿਚ ਕੱਖ, ਅਗਨੀ ਅੱਗ ਭੇਟ ਚੜ੍ਹਾਈਆ। ਕਦੀ ਬਣੇ ਬੇਟਾ ਰਾਮ ਦਸਰਥ, ਕਦੀ ਨੰਦ ਜਸੋਧਾ ਦਏ ਵਡਿਆਈਆ। ਕਦੀ ਤ੍ਰਿਪਤਾ ਰੱਖੇ ਪਤ, ਕਦੀ ਗੁਜਰੀ ਮਿਲੇ ਵਧਾਈਆ। ਕਲਜੁਗ ਅੰਤਮ ਪਰਗਟ ਹੋਏ ਆਪ ਸਮਰਥ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪਣਾ ਮਾਰਗ ਦੋ ਜਹਾਨਾਂ ਜਾਏ ਦੱਸ, ਭੁਲ ਰਹੇ ਨਾ ਰਾਈਆ। ਸਤਿਜੁਗ ਬਣਾਏ ਏਕਾ ਮੱਠ, ਸਾਚਾ ਮੰਦਰ ਦਏ ਵਖਾਈਆ। ਨਾਤਾ ਤੁੱਟੇ ਅਠਸਠ, ਗੰਗਾ ਗੁਦਾਵਰੀ ਜਮਨਾ ਸੁਰਸਤੀ ਗੁਰਮੁਖ ਕਾਇਆ ਵਿਚ ਬਹਾਈਆ। ਜੋਤ ਜਗਾਏ ਲਟ ਲਟ, ਲਾਟਾਂ ਵਾਲੀ ਘਰ ਮਨਾਈਆ। ਜਿਸ ਦੇ ਅੱਗੇ ਟੇਕਦੇ ਰਹੇ ਮਥ, ਸੋ ਮੱਥਾ ਟੇਕਣ ਗੁਰਮੁਖਾਂ ਦੁਆਰੇ ਆਈਆ। ਜਿਸ ਦੀ ਕਰਦੇ ਰਹੇ ਪੂਜਾ ਪਾਠ, ਸੋ ਗੁਰਮੁਖਾਂ ਨਾਮ ਰਿਹਾ ਧਿਆਈਆ। ਜਿਸ ਦੀ ਬਹਿੰਦੇ ਰਹੇ ਸਾਇਆ ਹੇਠ, ਸੋ ਸਾਇਆ ਮੰਗੇ ਸੱਚਾ ਸ਼ਹਿਨਸ਼ਾਹੀਆ। ਸੁਹਾਏ ਰੁਤੜੀ ਮਹੀਨਾ ਜੇਠ, ਭਿੰਨੜੀ ਰੈਣ ਨਾਲ ਰਲਾਈਆ। ਹਰਿ ਸੰਗਤ ਹਰਿ ਜੀ ਨੇਤਰ ਲੈਣਾ ਪੇਖ, ਘਰ ਮਿਲਿਆ ਸਾਚਾ ਮਾਹੀਆ। ਸ਼ਾਹ ਪਾਤਸ਼ਾਹ ਨਰ ਨਰੇਸ਼, ਸੀਸ ਜਗਦੀਸ਼ ਤਾਜ ਸੁਹਾਈਆ। ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼, ਦੋਏ ਦੋਏ ਬੈਠੇ ਸੀਸ ਝੁਕਾਈਆ। ਗੁਰਮੁਖ ਤੇਰੇ ਦਰ ਕਰੇ ਆਦੇਸ਼, ਤੇਰੇ ਘਰ ਮਿਲੇ ਵਡਿਆਈਆ। ਤੇਰੀ ਮਹਿੰਮਾ ਗਾਏ ਸਹੰਸਰ ਮੁਖ ਸ਼ੇਸ਼, ਦੋਏ ਸਹੰਸਰ ਜਿਹਵਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਭੇਵ ਖੁਲ੍ਹਾਏ ਹਰਿ ਨਿਰੰਕਾਰਾ, ਨਿਰਗੁਣ ਰੂਪ ਧਰਾਇਆ । ਕਾਗਦ ਕ਼ਲਮ ਨਾ
ਲਿਖਣਹਾਰਾ, ਚਾਰੇ ਵੇਦ ਰਿਹਾ ਸਮਝਾਇਆ। ਪੁਰਾਨ ਅਠਾਰਾਂ ਕਰੇ ਪੁਕਾਰਾ, ਊਚੀ ਕੂਕ ਕੂਕ ਅਲਾਇਆ। ਗੀਤਾ ਗਿਆਨ ਬੋਲ ਜੈਕਾਰਾ, ਏਕਾ ਭਗਤ ਭਗਵੰਤ ਸਮਝਾਇਆ। ਅੰਜੀਲ ਕ਼ੁਰਾਨ ਮਾਰਨ ਨਾਅਰਾ, ਤੀਸ ਬਤੀਸ ਹਦੀਸ ਪੜ੍ਹਾਇਆ। ਖਾਣੀ ਬਾਣੀ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਉਚ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰਾ, ਮੁਕਾਮੇ ਹੱਕ ਡੇਰਾ ਲਾਇਆ। ਸਚਖੰਡ ਵਸੇ ਏਕੰਕਾਰਾ, ਨਿਰਗੁਣ ਨੂਰ ਕਰ ਰੁਸ਼ਨਾਇਆ। ਜੁਗ ਚੌਕੜੀ ਘਲਦਾ ਰਿਹਾ ਅਵਤਾਰਾ, ਧੁਰ ਫ਼ਰਮਾਨਾ ਹੁਕਮ ਸੁਣਾਇਆ। ਕਲਜੁਗ ਅੰਤਮ ਆਏ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇਆ। ਊਚਾਂ ਨੀਚਾਂ ਕਰੇ ਪਿਆਰਾ, ਰਾਓ ਰੰਕਾਂ ਗਲੇ ਲਗਾਇਆ। ਜੂਠ ਝੂਠ ਮੇਟੇ ਵਿਚ ਸੰਸਾਰਾ, ਸਚ ਸੁੱਚ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪਣਾ ਪਰਦਾ ਦਏ ਉਠਾਇਆ, ਹਰਿ ਪਰਦਾ ਮਾਤ ਚੁਕਾਉਣਾ, ਚੁੱਕੇ ਅੰਧੇਰੀ ਰਾਤ। ਸਤਿਜੁਗ ਸਾਚਾ ਚੰਦ ਚੜ੍ਹਾਉਣਾ, ਅੱਠੇ ਪਹਿਰ ਰਹੇ ਪਰਭਾਤ, ਦੂਈ ਦਵੈਤੀ ਮੇਟ ਮਿਟਾਉਣਾ, ਮਾਇਆ ਮਮਤਾ ਤੋੜੇ ਨਾਤ। ਸ਼ਰਅ ਸ਼ਰੀਅਤ ਇਕ ਵਖਾਉਣਾ, ਏਕਾ ਸ਼ਬਦ ਦੇਵੇ ਦਾਤ। ਏਕਾ ਰਾਮ ਨਜ਼ਰੀ ਆਉਣਾ, ਏਕਾ ਗਾਏ ਸਾਚੀ ਗਾਥ। ਏਕਾ ਮੰਤਰ ਸਚ ਦ੍ਰਿੜਾਉਣਾ, ਇਕ ਉਤਾਰੇ ਸਾਚੇ ਘਾਟ। ਏਕਾ ਮੰਦਰ ਹਰਿ ਸੁਹਾਉਣਾ, ਨਿਰਗੁਣ ਜੋਤ ਜਗੇ ਲਲਾਟ। ਚਾਰ ਵਰਨ ਏਕਾ ਰੰਗ ਰੰਗਾਉਣਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਮਿਲੇ ਮੇਲ ਹਰਿ ਕਮਲਾਪਾਤ। ਏਕਾ ਬਸਤਰ ਸਚ ਸੁਹਾਉਣਾ, ਏਕਾ ਉਤਮ ਰੱਖੇ ਜ਼ਾਤ, ਮਾਤ ਪਿਤ ਇਕ ਬਨਾਵਣਾ, ਏਕਾ ਰੂਪ ਭੈਣ ਭਰਾਤ। ਏਕਾ ਸਿਖਿਆ ਸਿਖ ਸਮਝਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਰ ਪਾਰ ਘਾਟ। ਆਰ ਪਾਰ ਹਰਿ ਖੇਲ ਨਿਆਰਾ, ਦੋ ਜਹਾਨਾਂ ਵੇਖ ਵਖਾਈਆ। ਹਰਿਜਨ ਸਾਚੇ ਕਰ ਪਿਆਰਾ, ਦਰ ਘਰ ਸਾਚੇ ਲਏ ਮਿਲਾਈਆ। ਰਾਤੀ ਸੁਤਿਆਂ ਪਾਵੇ ਸਾਰਾ, ਗੁਰਮੁਖ ਸੋਏ ਆਪ ਉਠਾਈਆ। ਦੁਰਮਤ ਮੈਲ ਧੋਏ ਹਰਿ ਕਰਤਾਰਾ, ਅੰਮ੍ਰਿਤ ਸਿੰਚ ਹਰਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਤੇਰਾ ਲਹਿਣਾ ਚਾਰ ਜੁਗ, ਜੁਗ ਚੌਕੜੀ ਹਰਿ ਚੁਕਾਇੰਦਾ। ਲੱਖ ਚੁਰਾਸੀ ਬੈਠਾ ਲੁਕ, ਦਿਸ ਕਿਸੇ ਨਾ ਆਇੰਦਾ। ਗੁਰਸਿਖਾਂ ਮੇਟੇ ਤ੍ਰਿਸ਼ਨਾ ਭੁੱਖ, ਕਾਇਆ ਤ੍ਰਿਪਤ ਆਪ ਕਰਾਇੰਦਾ। ਸਫਲ ਕਰਾਏ ਮਾਤ ਕੁੱਖ, ਦਸ ਦਸ ਮਾਸ ਫੰਦ ਕਟਾਇੰਦਾ। ਨਾਤਾ ਤੁੱਟੇ ਉਲਟਾ ਰੁੱਖ, ਲੱਖ ਚੁਰਾਸੀ ਬੰਧਨ ਕੋਇ ਨਾ ਪਾਇੰਦਾ। ਉਜਲ ਕਰੇ ਮਾਤ ਮੁਖ, ਜਿਸ ਜਨ ਆਪਣਾ ਨਾਮ ਦ੍ਰਿੜਾਇੰਦਾ। ਹਰਿਆ ਬੂਟਾ ਨਾ ਜਾਏ ਸੁੱਕ, ਗੁਰ ਸਤਿਗੁਰ ਮਾਤ ਲਗਾਇੰਦਾ। ਗੁਰਮੁਖ ਸੱਜਣ ਸੁਹੇਲੇ ਉਠ, ਵੇਲਾ ਗਿਆ ਹੱਥ ਨਾ ਆਇੰਦਾ। ਸ਼ਾਹ ਪਾਤਸ਼ਾਹ ਗ਼ਰੀਬ ਨਿਮਾਣਿਆਂ ਉਤੇ ਗਿਆ ਤੁਠ, ਜਗਤ ਗ਼ਰੀਬੀ ਆਪ ਹੰਢਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਸਚ ਪਿਆਲਾ ਹੱਥ ਉਠਾਇੰਦਾ। ਆਪ ਸੁਹਾਏ ਸਾਚੀ ਰੁੱਤ, ਸੁਹੰਜਣੀ ਰੁੱਤ ਆਪ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਚੜ੍ਹਿਆ ਮਜੀਠ, ਗੁਰ ਸਤਿਗੁਰ ਆਪ ਚੜ੍ਹਾਈਆ। ਕਾਇਆ ਕਰੇ ਪਤਤ ਪੁਨੀਤ, ਪਤਤ ਪਾਪੀ ਲਏ ਤਰਾਈਆ। ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਸਚ ਪੜ੍ਹਾਈਆ। ਕਲਜੁਗ ਮਿਟੇ ਸਤਿਜੁਗ ਚਲੇ
ਸਾਚੀ ਰੀਤ, ਸਤਿ ਸਤਿਵਾਦੀ ਆਪ ਚਲਾਈਆ। ਨਾਤਾ ਤੁਟੇ ਦੇਹੁਰਾ ਮੰਦਰ ਗੁਰੂਦੁਆਰ ਮਸੀਤ, ਘਰ ਘਰ ਵਜਦੀ ਰਹੇ ਵਧਾਈਆ। ਅੰਮ੍ਰਿਤ ਮਿਲੇ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਲਗਾਈਆ। ਏਕਾ ਰੂਪ ਨਜ਼ਰੀ ਆਏ ਹਸਤ ਕੀਟ, ਊਚ ਨੀਚ ਨਾ ਕੋਇ ਅਖਵਾਈਆ। ਹਰਿ ਚਰਨ ਵਖਾਏ ਸਚ ਪ੍ਰੀਤ, ਪੀਆ ਪ੍ਰੀਤਮ ਲਏ ਮਿਲਾਈਆ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਵੇਖ ਵਖਾਈਆ। ਗੁਰਮੁਖ ਗੁਰਸਿਖ ਕਰੇ ਅਤੀਤ, ਤ੍ਰੈ ਭਵਨ ਦਇਆ ਕਮਾਈਆ। ਮਿਠਾ ਕਰੇ ਕੌੜਾ ਰੀਠ, ਵਿਖ ਅੰਮ੍ਰਿਤ ਰੂਪ ਬਣਾਈਆ। ਮਾਨਸ ਜਨਮ ਜਨ ਜਾਏ ਜੀਤ, ਹਰਿਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਆਤਮ ਅੰਤਰ ਇਕ ਵੈਰਾਗ, ਬ੍ਰਿਹੋਂ ਨਿਰਾਲਾ ਤੀਰ ਲਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਭੁਲ ਨਾ ਜਾਏ ਯਾਦ, ਕਲਜੁਗ ਅੰਤਮ ਵੇਖ ਵਖਾਇੰਦਾ। ਮਾਨਸ ਜਨਮ ਸੁਣ ਫ਼ਰਿਆਦ, ਅਜੂਨੀ ਰਹਿਤ ਤੇਰੀ ਜੂਨ ਕਟਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਗਲੇ ਲਗਾਇੰਦਾ। ਦਰਗਹਿ ਸਾਚੀ ਦੇਵੇ ਦਾਦ, ਦਰ ਦੁਆਰਾ ਇਕ ਖੁਲ੍ਹਾਇੰਦਾ। ਤੇਰੇ ਰੂਪ ਰਹੇ ਵਿਸਮਾਦ, ਬਿਸਮਲ ਆਪਣਾ ਰੂਪ ਰਖਾਇੰਦਾ। ਤੇਰਾ ਨਾਮ ਵਜਾਏ ਨਾਦ, ਤੁਰੀਆ ਰਾਗ ਆਪ ਸੁਣਾਇੰਦਾ। ਤੇਰਾ ਮੇਲਾ ਮੋਹਨ ਮਾਧਵ ਮਾਧ, ਮੋਹਨ ਆਪਣੀ ਖੇਲ ਖਿਲਾਇੰਦਾ। ਤੇਰਾ ਲੇਖਾ ਆਦਿ ਜੁਗਾਦਿ, ਜੁਗਾ ਜੁਗੰਤਰ ਆਪ ਚੁਕਾਇੰਦਾ। ਤੇਰਾ ਲੇਖਾ ਆਪਣੇ ਹੱਥ ਰੱਖੇ ਹਿਸਾਬ, ਚਿਤਰ ਗੁਪਤ ਨਾ ਵੇਖ ਵਖਾਇੰਦਾ। ਤੇਰਾ ਦਾਤਾ ਇਕ ਨਵਾਬ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਤੇਰੀ ਏਕਾ ਮਾਤਾ ਏਕਾ ਬਾਪ, ਆਦਿ ਜੁਗਾਦਿ ਗੋਦ ਬਹਾਇੰਦਾ। ਤੇਰਾ ਵਧਦਾ ਰਹੇ ਪਰਤਾਪ, ਅੰਸ ਬੰਸ ਆਪ ਸੁਹਾਇੰਦਾ। ਕਲਜੁਗ ਨਾਤਾ ਬੁੱਢੇ ਕਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਰਲਾਇੰਦਾ। ਹਰਿਜਨ ਰਲਿਆ ਹਰਿ ਹਰਿ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰਸਿਖ ਨਾ ਕੋਈ ਵਰਨ ਨਾ ਕੋਈ ਗੋਤ, ਆਤਮ ਬ੍ਰਹਮ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਹਰਿ ਮੰਦਰ ਲਏ ਮਿਲਾਈਆ। ਹਰਿ ਮੰਦਰ ਦੁਆਰਾ ਸਚਖੰਡ, ਹਰਿ ਚਰਨ ਕਵਲ ਦਰਸਾਇਆ। ਲੇਖ ਚੁਕਾਏ ਵਿਚ ਵਰਭੰਡ, ਵਰਭੰਡੀ ਫੋਲ ਫੁਲਾਇਆ। ਨਾਤਾ ਤੋੜ ਤੋੜ ਬ੍ਰਹਿਮੰਡ, ਬ੍ਰਹਿਮੰਡ ਮੂਲ ਚੁਕਾਇਆ। ਇਕ ਜਣਾਏ ਪਰਮਾਨੰਦ, ਪਰਮ ਪੁਰਖ ਮੇਲ ਮਿਲਾਇਆ। ਜਿਸ ਜਨ ਗਾਇਆ ਬੱਤੀ ਦੰਦ ਤੀਸ ਬਤੀਸਾ ਦਏ ਸੁਹਾਇਆ। ਲੱਖ ਚੁਰਾਸੀ ਮੇਟੇ ਪੰਧ, ਜਨਮ ਮਰਨ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੁਗ ਜਨਮ ਜਨ ਵਿਛੜੇ, ਕਰ ਕਿਰਪਾ ਲਏ ਮਿਲਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੁਕਿਆ ਰਿਹਾ ਕਰਤਾਰ, ਨਿਰਗੁਣ ਰੂਪ ਨਾ ਮਾਤ ਧਰਾਈਆ। ਕਲਜੁਗ ਅੰਤਮ ਕਰਿਆ ਖੇਲ ਅਪਾਰ, ਜਨ ਭਗਤਾਂ ਦਏ ਵਡਿਆਈਆ। ਤੇਜ ਭਾਨ ਖੇਡਣ ਗਿਆ ਸ਼ਿਕਾਰ, ਸਿੰਘ ਸ਼ੇਰ ਕਲਜੁਗ ਜੂਹ ਵਿਚੋਂ ਲਿਆ ਭਜਾਈਆ। ਅਗੋਂ ਮਿਲਿਆ ਚੇਲਾ ਸਿੰਘ ਸਰਦਾਰ, ਸਰਦਾਰੀ ਬੈਠਾ ਆਸਣ ਲਾਈਆ। ਦੋਹਾਂ ਘੇਰਿਆ ਅੱਧ ਵਿਚਕਾਰ, ਆਂਢ ਗੁਆਂਢਣਾਂ ਰਿਹਾ ਸੁਣਾਈਆ। ਭੱਜ ਨਾ ਜਾਏ ਜੋ ਠੱਗਦਾ ਰਿਹਾ ਸੰਸਾਰ, ਆਇਆ ਘੇਰੇ ਪੌਣੀ ਫਾਹੀਆ। ਚਾਰੋਂ ਕੁੰਟ ਉਠੇ
ਸਿਖ ਬਲਕਾਰ, ਆਪਣਾ ਬਲ ਆਪ ਧਰਾਈਆ। ਉਚੀ ਕੂਕ ਕੂਕ ਕਰਨ ਪੁਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ, ਤੇਰਾ ਬੰਧਨ ਪਾਈਆ। ਹੌਸਲਾ ਧਰਿਆ ਨਾਰੀ ਨਰ, ਬਿਰਧ ਬਾਲ ਜਵਾਨ ਨਾਲ ਰਲਾਈਆ। ਪ੍ਰੇਮ ਫੜੀ ਹੱਥ ਕਟਾਰ, ਤਿੱਖਾ ਚਿੱਲਾ ਤੀਰ ਨਿਰਾਲਾ ਹੱਥ ਉਠਾਈਆ। ਮਾਰ ਕੇ ਆਏ ਪਹਿਲੀ ਛਾਲ, ਉਚੇ ਟਿੱਲੇ ਪਰਬਤ ਢਾਈਆ। ਪੁਰਖ ਅਬਿਨਾਸ਼ੀ ਹੋਇਆ ਬੇਹਾਲ, ਚਾਰੋਂ ਕੁੰਟ ਰਾਹ ਖੇੜਾ ਨਜ਼ਰ ਕਿਤੇ ਨਾ ਆਈਆ। ਕੌਣ ਬਣੇ ਮੇਰਾ ਦਲਾਲ, ਗੁਰਮੁਖਾਂ ਕੋਲੋਂ ਲਏ ਛੁਡਾਈਆ। ਵਾਜ ਮਾਰੀ ਆਪ ਮਹਾਕਾਲ, ਉਠ ਤੇਰੀ ਵਾਰੀ ਮਾਤ ਆਈਆ। ਮਹਾਕਾਲ ਨੇਤਰ ਰੋਵੇ, ਘਾਲ ਨਾ ਸਕੇ ਤੇਰੀ ਘਾਲ, ਤੇਰਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਮੈਂ ਵੇਂਹਦਾ ਰਿਹਾ ਤੇਰੀ ਅਵੱਲੜੀ ਚਾਲ, ਨਿਰਗੁਣ ਸਰਗੁਣ ਰੂਪ ਧਰ ਧਰ, ਜੀਵਾਂ ਜੰਤਾਂ ਭਰਮੇ ਰਿਹਾ ਭੁਲਾਈਆ। ਅੱਜ ਤੇਰੀ ਨਾ ਮਾਟੀ ਨਾ ਦਿਸੇ ਖਾਲਨਾ ਗਗਨ ਮਸਤਕ ਕੂਟਾਂ ਦਿਸੇ ਥਾਲ, ਚੋਟੀ ਜੜ੍ਹ ਨਜ਼ਰ ਕੋਇ ਨਾ ਆਈਆ। ਤੇਰਾ ਰੂਪ ਨਜ਼ਰ ਆਏ ਤੇਰੇ ਗੁਰਸਿਖ ਬਾਲ, ਤੇਰੇ ਦੁਆਰੇ ਬੈਠੇ ਘੇਰਾ ਪਾਈਆ। ਐਥੇ ਪਹੁੰਚ ਨਾ ਸਕੇ ਕਾਲ ਮਹਾਕਾਲ, ਦੋ ਜਹਾਨ ਪਈ ਦੁਹਾਈਆ। ਇਹਨਾਂ ਗ਼ਰੀਬ ਨਿਮਾਣਿਆਂ ਲਿਆ ਤੇਰਾ ਧਨ ਮਾਲ, ਤੇਰਾ ਖ਼ਜ਼ਾਨਾ ਹੋਰ ਹੱਥ ਕਿਸੇ ਨਾ ਆਈਆ। ਚਾਰੋਂ ਕੁੰਟ ਵਸਣ ਸ਼ਾਹ ਕੰਗਾਲ, ਨਾਮ ਵਸਤ ਹੱਟ ਨਾ ਕੋਇ ਵਿਕਾਈਆ। ਗੁਰਮੁਖਾਂ ਪਾਇਆ ਤੇਰੇ ਚੌਗਿਰਦ ਜੰਜਾਲ, ਜਾਲ ਏਕਾ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸ਼ਿਕਾਰੀ ਵੇਖੇ ਸੱਚਾ ਮਾਹੀਆ। ਜਗਤ ਸ਼ਿਕਾਰੀ ਖੇਡਿਆ ਸ਼ਿਕਾਰ, ਮਨ ਕਾ ਸਹਿੰਸਾ ਭੌ ਗਵਾਇਆ। ਵਾਰ ਕੀਤਾ ਪਹਿਲੀ ਵਾਰ, ਕੀਤਾ ਵਾਰ ਖ਼ਾਲੀ ਰਹੇ ਨਾ ਰਾਇਆ। ਅੱਧਵਿਚਕਾਰ ਫੜਿਆ ਨਿਰੰਕਾਰ, ਅੱਗਾ ਪਿੱਛਾ ਦਿਸ ਕਿਸੇ ਨਾ ਆਇਆ। ਗੁਰਸਿਖ ਖਿਚਨ ਵਾਰੋ ਵਾਰ, ਆਪਣਾ ਆਪਣਾ ਜ਼ੋਰ ਲਗਾਇਆ। ਭੱਜ ਨਾ ਸਕੇ ਗਿਰਵਰ ਗਿਰਧਾਰ, ਚਾਰੋਂ ਕੁੰਟ ਗ੍ਰਹਿ ਮੰਦਰ ਬੰਦ ਰਖਾਇਆ। ਅੰਤਮ ਆਪਣੀ ਮੰਨੇ ਹਾਰ, ਗੁਰਸਿਖਾਂ ਅੱਗੇ ਸੀਸ ਝੁਕਾਇਆ। ਗੁਰਮੁਖ ਤੇਰਾ ਨਾਉਂ ਹੋਏ ਉਜਿਆਰ, ਜਿਸ ਸਤਿਗੁਰ ਸੱਚਾ ਪਾਇਆ। ਕੋਟਨ ਕੋਟ ਭਾਂਡੇ ਘੜਦਾ ਰਿਹਾ ਬਣ ਘੁਮਿਆਰ, ਤੇਰਾ ਠਠਿਆਰ ਤੇਰੀ ਸੇਵ ਕਮਾਇਆ। ਤੂੰ ਸਾਹਿਬ ਸੱਚਾ ਮੀਤ ਮੁਰਾਰ, ਤੇਰਾ ਪਰਵਾਰ ਮੇਰਾ ਰੂਪ ਵਟਾਇਆ। ਹਰਿ ਸੰਗਤ ਤੇਰਾ ਲਗਦਾ ਰਹੇ ਦਰਬਾਰ, ਗੁਰ ਸਤਿਗੁਰ ਆਪਣੇ ਘੇਰੇ ਵਿਚ ਰਖਾਇਆ। ਵਾਹ ਵਾ ਸ਼ਿਕਾਰੀ ਖੇਲਿਆ ਸ਼ਿਕਾਰ, ਸ਼ਿਕਰਾ ਬਾਜ਼ ਚਿੜੀਆਂ ਆਪਣੇ ਪੰਜੇ ਵਿਚ ਫਸਾਇਆ। ਉਲਟੀ ਖੇਲ ਕਰੀ ਕਰਤਾਰ, ਗੁਰਸਿਖ ਆਪਣਾ ਸੀਸ ਤਾਜ ਟਿਕਾਇਆ। ਆਪੇ ਨਿਉਂ ਨਿਉਂ ਕਰੇ ਨਿਮਸਕਾਰ, ਗੁਰਸਿਖ ਤੇਰੀ ਵਡ ਵਡਿਆਇਆ। ਤੇਰਾ ਦਰ ਠਾਂਡਾ ਦਰਬਾਰ, ਸਚਖੰਡ ਬੈਠਾ ਰੂਪ ਵਟਾਇਆ। ਲੇਖੇ ਲੱਗਾ ਪੁਰਖ ਨਾਰ, ਜੋ ਜਨ ਸਰਨਾਈ ਆਇਆ। ਮਨ ਕੀ ਵਾਸਨਾ ਮਨ ਵਿਚ ਦੇਵੇ ਮਾਰ, ਮਨ ਮਨ ਹੀ ਆਪ ਲਪਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਬੰਧਨ ਗੁਰਮੁਖ ਤੇਰੀ ਪ੍ਰੇਮ ਡੋਰੀ ਨਾਲ ਬੰਧਾਇਆ।
ਚਰਨ ਧੂੜ ਗੁਰਮੁਖ ਪਵਿਤ, ਪੁਨੀਤ ਦਏ ਵਡਿਆਈਆ। ਜੁਗ ਜੁਗ ਮੰਗੇ ਸਤਿਗੁਰ ਕਰ ਕਰ ਹਿੱਤ, ਲੱਖ ਚੁਰਾਸੀ ਵਿਚੋਂ ਗੁਰਸਿਖ ਆਪ ਰਖਾਈਆ। ਰੂਪ ਧਰਾਏ ਨਿਤ ਨਵਿਤ, ਧਰੂ ਪ੍ਰਹਿਲਾਦ ਦਏ ਵਡਿਆਈਆ। ਤਾਰਾ ਸਿੰਘ ਹਰਿ ਖੇਲ ਅਨਡਿਠ, ਅਨਡਿਠੜੀ ਖੇਲ ਖਿਲਾਈਆ।
ਹਰਿਜਨ ਚੁੱਕੇ ਉਪਰ ਆਪਣੀ ਪਿੱਠ, ਗੁਰਸਿਖ ਤੇਰਾ ਭਾਰ ਖ਼ੁਸ਼ੀਆਂ ਨਾਲ ਉਠਾਈਆ। ਮਾਨਸ ਜਨਮ ਲੈਣਾ ਜਿਤ, ਜਗ ਜੀਵਨ ਦਾਤਾ ਜੁਗਤੀ ਰਿਹਾ ਬਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੂੜੀ ਖ਼ਾਕ ਸੱਜਣ ਆਪ ਬਰਸਾਈਆ। ਧੂੜੀ ਖ਼ਾਕ ਉਡੇ ਧੂੜ, ਧੁਰਦਰਗਾਹ ਆਪ ਸੁਹਾਇੰਦਾ। ਗੁਰਸਿਖ ਧੂੜ ਕਰੇ ਅੰਧੇਰਾ ਦੂਰ, ਨੂਰ ਨੂਰ ਚਮਕਾਇੰਦਾ। ਨੂਰ ਅੰਤਰ ਹਰਿ ਹਜ਼ੂਰ, ਹਰਿ ਆਪਣਾ ਰੂਪ ਵਟਾਇੰਦਾ। ਆਸਾ ਮਨਸਾ ਕਰ ਕਰ ਪੂਰ, ਪੂਰੀ ਆਸਾ ਆਪਣੀ ਆਪ ਵਖਾਇੰਦਾ। ਨਾ ਨੇੜੇ ਨਾ ਵਸੇ ਦੂਰ, ਗੁਰਮੁਖ ਤੇਰੇ ਅੰਦਰ ਡੇਰਾ ਲਾਇੰਦਾ। ਕਲਜੁਗ ਅੰਤਮ ਮਿਲ ਕੇ ਜਾਏ ਜ਼ਰੂਰ, ਆਪਣਾ ਮੇਲਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧੂੜ ਨੂਰ ਦਰਸਾਇੰਦਾ।