ਪੁਸਤਕਾਲਾਭਾਗ ੧੦

੧੩ ਜੇਠ ੨੦੧੮ ਬਿਕ੍ਰਮੀ ਫੱਗਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੀਵ ਜਗਤ ਹੈਜੋਬਨ ਜਵਾਨੀ, ਲੋਕਮਾਤ ਹੰਢਾਈਆ। ਵਰਨ ਬਰਨ ਰਾਓ ਰੰਕ ਦਿਸੇ ਫ਼ਾਨੀ, ਅੰਤ ਕੋਇ ਰਹਿਣ ਨਾ ਪਾਈਆ। ਥਿਰ

ਨਾ ਰਹੇ ਰਾਜਾ ਰਾਣੀ, ਰਈਅਤ ਰੰਗ ਨਾ ਕੋਇ ਵਖਾਈਆ। ਜੁਗ ਜੁਗ ਚਲਦੀ ਰਹੇ ਕਹਾਣੀ, ਚਾਰ ਕੁੰਟ ਵਡਿਆਈਆ। ਗੁਰਮੁਖ ਵਿਰਲੇ ਮਿਲੇ ਨਾਮ ਨਿਸ਼ਾਨੀ, ਹਰਿ ਸਤਿਗੁਰ ਆਪ ਦਵਾਈਆ। ਸ਼ਬਦ ਜਣਾਏ ਸਾਚੀ ਬਾਣੀ, ਏਕਾ ਅੱਖਰ ਕਰ ਪੜ੍ਹਾਈਆ। ਭੇਵ ਨਾ ਪਾਏ ਕੋਈ ਵਿਦਵਾਨੀ, ਵਿਦਿਆ ਵਿਦਤ ਸਾਰ ਨਾ ਰਾਈਆ। ਭਗਤ ਵਛਲ ਗੁਣ ਨਿਧਾਨੀ, ਗੁਣਵੰਤਾ ਬੇਪਰਵਾਹੀਆ। ਹਰਿਜਨ ਬਖ਼ਸ਼ੇ ਚਰਨ ਧਿਆਨੀ, ਕਵਲ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਜੀਵ ਜਗਤ ਜੋਬਨ ਰੰਗ, ਲੋਕਮਾਤ ਹੰਢਾਇੰਦਾ। ਜਗਤ ਸੇਜਾ ਵੇਖ ਪਲੰਘ, ਝੂਠੇ ਬਸਤਰ ਆਸਣ ਲਾਇੰਦਾ। ਤੰਬੂਰ ਸਤਾਰ ਵਜਾਏ ਮਰਦੰਗ, ਪ੍ਰੀਤ ਗੀਤ ਗਾਇੰਦਾ। ਭੈਣਾਂ ਭਈਆ ਗਾਏ ਛੰਦ, ਸਾਕ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਜਗਤ ਜੋਬਨ ਜੀਵ ਜੰਤ, ਲੋਕਮਾਤ ਹੰਢਾਈਆ। ਨਾਤਾ ਜੁੜਿਆ ਨਾਰੀ ਕੰਤ, ਕੰਤ ਨਾਰ ਖ਼ੁਸ਼ੀ ਮਨਾਈਆ। ਜਗਤ ਵਾਸਨਾ ਬਣਾਉਂਦੇ ਰਹੇ ਬਣਤ, ਛੱਪਰ ਛੰਨ ਛੁਹਾਈਆ। ਆਪਣਾ ਵੇਲਾ ਨਾ ਕੋਈ ਜਾਣਾਏ ਅੰਤ, ਅੰਤ ਕੌਣ ਹੋਏ ਸਹਾਈਆ। ਮਿਲ ਮਿਲ ਸਖ਼ੀਆਂ ਗਾਉਂਦੇ ਰਹੇ ਛੰਦ, ਜੀਵਣ ਢੋਲਾ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਰਖਾਈਆ। ਜਗਤ ਜੋਬਨ ਮਸਤ ਅਲਮਸਤ, ਲੱਖ ਚੁਰਾਸੀ ਖੇਲ ਖਿਲਾਇੰਦਾ। ਰੂਪ ਰੰਗ ਕੀਟ ਹਸਤ, ਜੂਨ ਅਜੂਨੀ ਆਪ ਵਖਾਇੰਦਾ। ਭੂਸ਼ਨ ਤਨ ਪਹਿਨਾਏ ਸੁਹਾਏ ਬਸਤ, ਜਗਤ ਸ਼ਿੰਗਾਰ ਕਰਾਇੰਦਾ। ਖਾਣਾ ਪੀਣਾ ਪਹਿਨਣ ਦੇਵੇ ਰਸਤ, ਜਗਤ ਧਰਵਾਸ ਧਰਾਇੰਦਾ। ਸਾਜਣ ਮੀਤ ਮਿਲਾਏ ਦਸਤ, ਏਕਾ ਦੂਜਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲ ਆਪ ਖਿਲਾਇੰਦਾ। ਜਗਤ ਜੋਬਨ ਜੋਰੂ ਜ਼ਰ, ਚਾਰ ਕੁੰਟ ਵਡਿਆਈਆ। ਘਰ ਘਰ ਖ਼ੁਸ਼ੀਆਂ ਰਹੇ ਕਰ, ਜਗਤ ਵਾਸਨਾ ਸੰਗ ਮਿਲਾਈਆ। ਏਕਾ ਭੁੱਲਿਆ ਅਬਿਨਾਸ਼ੀ ਹਰਿ, ਜਿਸ ਜਨ ਬਣਤ ਬਣਾਈਆ। ਨਿਰਭੌ ਚੁੱਕਿਆ ਭੈ ਡਰ, ਭਿਆਨਕ ਆਪਣਾ ਮੁਖ ਛੁਪਾਈਆ। ਜੀਵ ਜਗਤ ਆਪਣੀ ਕਰਨੀ ਰਹੇ ਕਰ, ਸਾਚੀ ਕਿਰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਏਕਾ ਪਾਈਆ। ਜਗਤ ਬੰਧਨ ਜਗਤ ਕੁਟੰਬ, ਕੂੜ ਕੁੜਿਆਰਾ ਖੇਲ ਖਿਲਾਇਆ। ਨਾਤਾ ਬਿਧਾਤਾ ਪਾਏ ਬੰਦ, ਬੰਦੀ ਬੰਦ ਨਾ ਕੋਇ ਤੁੜਾਇਆ। ਹੱਸ ਹੱਸ ਮੇਲਾ ਬੱਤੀ ਦੰਦ, ਨੇਤਰ ਨੈਣਾਂ ਦਰਸ਼ਨ ਪਾਇਆ। ਕੋਇ ਨਾ ਗਾਏ ਸੁਹਾਗੀ ਛੰਦ, ਹਿਰਦੇ ਹਰਿ ਨਾ ਕੋਇ ਵਸਾਇਆ। ਕੋਈ ਉਪਜੇ ਜੇਰਜ ਅੰਡ, ਉਤਭੁਜ ਸੇਤਜ ਕੋਇ ਧਰਾਇਆ। ਪਾਰਬ੍ਰਹਮ ਪ੍ਰਭ ਵੰਡੀ ਵੰਡ, ਲੱਖ ਚੁਰਾਸੀ ਖੇਲ ਖਿਲਾਇਆ, ਮਾਨਸ ਜਨਮ ਹੋ ਬਖ਼ਸ਼ਿੰਦ, ਆਪਣਾ ਭੇਵ ਚੁਕਾਇਆ। ਧਰ ਧਰ ਨੂਰ ਨਿਰਗੁਣ ਚੰਦ, ਸਾਚਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇਆ। ਜਗਤ ਜੋਬਨ ਚੰਦ ਚਕੋਰ, ਏਕਾ ਰੰਗ ਸਮਾਈਆ। ਝੂਠਾ ਨਾਤਾ ਬੱਧੀ ਡੋਰ, ਮਾਇਆ ਮਮਤਾ ਸੰਗ ਰਖਾਈਆ। ਕਰੇ ਵਾਸ ਅੰਧ ਘੋਰ, ਪਰਕਾਸ਼ ਨਾ ਕੋਇ ਧਰਾਈਆ। ਅੰਦਰ ਰੱਖੇ ਪੰਜ ਚੋਰ, ਦਿਵਸ ਰੈਣ ਲੁੱਟ ਲੁੱਟ ਰਹੇ ਖਾਈਆ। ਕੋਈ ਨਾ ਸਕੇ ਮਾਤ ਹੋੜ, ਆਪਣਾ ਬਲ ਨਾ ਕੋਇ ਵਖਾਈਆ। ਜਗਤ ਵਾਸਨਾ ਰੱਖੀ ਲੋੜ, ਜਗਤ ਜੁਗਤ ਕਰਨ ਕੁੜਮਾਈਆ। ਬਿਨ ਸਵਾਂਗ ਵਜਾਇਣ ਢੋਲ, ਚਾਰ ਕੁੰਟ ਸ਼ਨਵਾਈਆ। ਆਪਣਾ ਮੰਦਰ

ਨਾ ਸਕੇ ਕੋਇ ਫੋਲ, ਪਰਦਾ ਸਕੇ ਨਾ ਕੋਇ ਉਠਾਈਆ। ਕੌਣ ਵਸਤ ਜਨ ਮਿਲੀ ਅਨਤੋਲ, ਤੇਰੇ ਹੱਟ ਰਖਾਈਆ। ਕੌਣ ਕੰਡੇ ਤੋਲੇ ਤੋਲ, ਧੜੀ ਸੇਰ ਨਾ ਵੱਟਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜਗਤ ਦਏ ਵਡਿਆਈਆ। ਜੀਵਣ ਜਗਤ ਜੋਬਨ ਮਲਾਹ, ਲੋਕਮਾਤ ਬੇੜਾ ਰਿਹਾ ਚਲਾਈਆ। ਰੂਪ ਰੰਗ ਦਏ ਸਾਲਾਹ, ਕਾਮ ਕਾਮਨਾ ਖੇਲ ਖਿਲਾਈਆ। ਮਾਪਿਆਂ ਖ਼ੁਸ਼ੀ ਖ਼ੁਸ਼ੀ ਰਖਿਆ ਏਕਾ ਨਾਂ, ਨਾਂ ਲੈ ਲੈ ਰਹੇ ਜਸ ਗਾਈਆ। ਕੋਈ ਨਰਾਇਣ ਕੋਈ ਰਾਮ ਕਹੇ ਮਾਂ, ਕੋਈ ਕ੍ਰਿਸ਼ਨ ਅਵਾਜ਼ ਲਗਾਈਆ। ਕੋਈ ਨਾਨਕ ਸੱਦਾ ਦੇਵੇ ਥਾਂ ਥਾਂ, ਕੋਈ ਗੋਬਿੰਦ ਰਿਹਾ ਸੁਣਾਈਆ। ਬਿਨ ਗੋਬਿੰਦ ਖ਼ਾਲੀ ਦਿਸਣ ਸਾਰੇ ਥਾਂ, ਝੂਠੀ ਖ਼ਾਕ ਨਜ਼ਰੀ ਆਈਆ। ਪੰਜ ਤੱਤ ਦਿਸੇ ਨਿਸ਼ਾਂ, ਹੱਡ ਮਾਸ ਨਾੜੀ ਰਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤਨ ਵੇਖ ਵਖਾਈਆ। ਜਗਤ ਜੀਵ ਜੋਬਨ ਆਸ, ਜੁਗ ਜੁਗ ਇਕ ਰਖਾਇੰਦਾ। ਆਪਣਾ ਨੂਰ ਕਰ ਪਰਕਾਸ਼, ਚਾਰੋਂ ਕੁੰਟ ਚਮਕਾਇੰਦਾ। ਸ਼ਾਹ ਪਾਤਸ਼ਾਹ ਬਣ ਬਣ ਗ਼ਰੀਬ ਨਿਮਾਣਿਆਂ ਕਰੇ ਦਾਸੀ ਦਾਸ, ਦਾਸ ਰੂਪ ਨਾ ਆਪ ਵਟਾਇੰਦਾ। ਗ਼ਰੀਬ ਨਿਮਾਣਾ ਬਣ ਬਣ ਬਣਿਆ ਰਹੇ ਨਿਰਾਸ, ਆਸਾ ਪੂਰ ਨਾ ਕੋਇ ਕਰਾਇੰਦਾ। ਲੇਖਾ ਗਿਣ ਗਿਣ ਥੱਕੇ ਪਵਣ ਸਵਾਸ, ਲੇਖਾ ਲੇਖ ਨਾ ਕੋਇ ਰਖਾਇੰਦਾ। ਨੇਤਰ ਉਠ ਉਠ ਤੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਸੂਰਜ ਚੰਨ ਵੇਖ ਪਰਕਾਸ਼, ਆਪਣਾ ਜਗਤ ਕਾਜ ਰਚਾਇੰਦਾ। ਰੈਣ ਅੰਧੇਰੀ ਅਮਾਵਸ ਮਾਸ, ਸੋਇਆ ਵਕ਼ਤ ਗਵਾਇੰਦਾ। ਅੱਠੇ ਪਹਿਰ ਰਹੇ ਪਰਭਾਸ, ਜੂਹ ਉਜਾੜ ਜੰਗਲ ਫੇਰਾ ਪਾਇੰਦਾ। ਡੂੰਘੀ ਕੰਦਰ ਸੋਚ ਹੌਕਾ ਭਰੇ ਏਕਾ ਕਾਸ਼, ਹਾਏ ਹਾਏ ਸਰਬ ਕੁਰਲਾਇੰਦਾ। ਨਾਤਾ ਜੁੜਿਆ ਮਾਸ ਮਾਸ, ਮਾਸ ਮਾਸ ਖੇਲ ਖਿਲਾਇੰਦਾ। ਪਿਤਾ ਪੁਤ ਕਹੇ ਸ਼ਾਬਾਸ਼, ਜੋਰੂ ਜ਼ਰ ਜੋ ਘਰ ਲਿਆਇੰਦਾ। ਲੁੱਟੇ ਧਨ ਜੋ ਹਾਥੋ ਹਾਥ, ਤਿਸ ਜਗਤ ਵਡਿਆਇੰਦਾ। ਕੋਈ ਨਾ ਜਾਣੇ ਪੈਂਡਾ ਘਾਟ, ਘਾਟਾ ਨਜ਼ਰ ਕਿਸੇ ਨਾ ਆਇੰਦਾ। ਕੋਈ ਨਾ ਜਾਣੇ ਵਿਕਣਾ ਅੰਤਮ ਹਾਟ, ਸਾਚਾ ਸ਼ਾਹ ਲੇਖਾ ਨਾ ਕਦੇ ਮੁਕਾਇੰਦਾ। ਹੋਏ ਗ਼ਾਫ਼ਲ ਸੁੱਤਾ ਖਾਟ, ਜਗਤ ਵਿਛੌਣਾ ਆਪ ਵਛਾਇੰਦਾ। ਮੂਰਖ ਮੁਗਧ ਭੁੱਲਾ ਲੱਖ ਚੁਰਾਸੀ ਫਿਰਨਾ ਆਣ ਬਾਟ, ਮੁੜ ਮੁੜ ਗੇੜਾ ਗਰਭਵਾਸ ਵਖਾਇੰਦਾ। ਫਸਿਆ ਰਿਹਾ ਜ਼ਾਤ ਪਾਤ, ਆਪਣੀ ਜ਼ਾਤ ਸਫਾਤ ਨਾ ਕੋਇ ਕਰਾਇੰਦਾ। ਵੇਂਹਦਾ ਰਿਹਾ ਆਫ਼ਤਾਬ, ਮਸ਼ਰਕ ਮਗ਼ਰਬ ਰੂਪ ਵਟਾਇੰਦਾ। ਨਾ ਕੋਈ ਜਾਣੇ ਪੁੰਨ ਸਵਾਬ, ਸੁਹਬਤ ਜਗਤ ਸਰਬ ਸਾਲਾਹਿੰਦਾ। ਏਕਾ ਵੇਖੇ ਮਾਈ ਬਾਪ, ਜਨਮ ਜਨਮ ਜੋ ਮਾਤ ਦਵਾਇੰਦਾ। ਕੋਈ ਨਾ ਜਾਣੇ ਆਪਣਾ ਘਾਟ, ਪਾਰ ਕਿਨਾਰਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੋਬਨ ਜਗਤ ਵਾਸ ਜੁਗ ਜੁਗ ਆਪ ਧਰਾਇੰਦਾ। ਜਗਤ ਜੋਬਨ ਚੜ੍ਹਿਆ ਚਾਅ, ਨਿਵ ਨਿਵ ਖ਼ੁਸ਼ੀ ਮਨਾਈਆ। ਆਪਣੀਆਂ ਭੁਜਾਂ ਲਏ ਉਠਾ, ਆਪਣਾ ਬਲ ਆਪ ਵਖਾਈਆ। ਨਜ਼ਰ ਨਾ ਆਏ ਬੇਪਰਵਾਹ, ਜਿਸ ਜਨ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗ ਗੇੜਾ ਆਪ ਚਲਾਈਆ। ਜਗਤ ਜੁਗ ਗੇੜਾ ਗੇੜ, ਲੱਖ ਚੁਰਾਸੀ ਕੋਲੂ ਚੱਕੀ ਚੱਕ ਭੁਆਈਆ। ਲੇਖਾ ਜਾਣੇ ਨਗਰ ਖੇੜ, ਜੁਗਾ ਜੁਗੰਤਰ ਬੇਪਰਵਾਹੀਆ। ਆਪ ਉਪਾਏ ਆਪੇ ਦਏ ਨਬੇੜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਵਾਰ ਜੜ੍ਹ ਦਏ ਉਖੇੜ, ਬੂਟਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਲਟਾ ਬਿਰਛ ਦਏ ਸਮਝਾਈਆ।

ਉਲਟਾ ਬਿਰਛ ਮਾਨਸ ਜ਼ਾਤ, ਪੁਰਖ ਅਬਿਨਾਸ਼ੀ ਆਪ ਸਮਝਾਇੰਦਾ। ਦਸ ਦਸ ਮਾਸ ਰੱਖਿਆ ਵਾਸ, ਗਰਭ ਜੂਨੀ ਆਪ ਭਵਾਇੰਦਾ। ਅੱਠੇ ਪਹਿਰ ਦੇਵੇ ਧਰਵਾਸ, ਆਪ ਆਪਣੀ ਦਇਆ ਕਮਾਇੰਦਾ। ਘਟ ਅੰਦਰ ਵਖਾਏ ਪ੍ਰਿਥਮੀ ਆਕਾਸ਼, ਨੂਰ ਨੁਰਾਨਾ ਨੂਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰਮ ਆਪ ਕਮਾਇੰਦਾ। ਆਪਣਾ ਕਰਮ ਕਮਾਵਣਹਾਰਾ, ਜੜ੍ਹ ਚੋਟੀ ਨਾ ਕੋਇ ਜਣਾਇੰਦਾ। ਫਲ ਲਗਾਏ ਅਧਵਿਚਕਾਰਾ, ਮਾਤ ਗਰਭ ਆਪ ਟਿਕਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਵੇਖ ਵਖਾਇੰਦਾ। ਪੰਜ ਤੱਤ ਕਾਇਆ ਕਰ ਉਜਿਆਰਾ, ਤਨ ਮਾਟੀ ਖੇਲ ਖਿਲਾਇੰਦਾ। ਜੋਬਨ ਜਵਾਨੀ ਵਿਚ ਸੰਸਾਰਾ, ਬਾਲ ਜਵਾਨਾ ਰੂਪ ਵਟਾਇੰਦਾ। ਤਤਵ ਤਤ ਭਰ ਭੰਡਾਰਾ, ਆਸਾ ਤ੍ਰਿਸ਼ਨਾ ਸੰਗ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਤਨ ਬਸਤਰ ਆਪ ਸਜਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਜਗਤ ਵਾਸਨਾ ਮੇਲ ਮਿਲਾਇੰਦਾ। ਮਰੇ ਮਰ ਜੰਮੇ ਵਾਰੋ ਵਾਰਾ, ਜਨਮ ਮਰਨ ਵੇਖ ਵਖਾਇੰਦਾ। ਈਸ਼ ਜੀਵ ਜੀਵ ਈਸ਼ ਨਾ ਦੇਵੇ ਕੋਈ ਸਹਾਰਾ, ਜਗਦੀਸ਼ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਇੰਦਾ। ਲੱਖ ਚੁਰਾਸੀ ਚਲੇ ਧਾਰ, ਜੁਗ ਜੁਗ ਗੇੜਾ ਆਪ ਦਵਾਈਆ। ਆਪ ਉਪਾਏ ਆਪੇ ਲਏ ਸੰਘਾਰ, ਮਾਰਨਹਾਰਾ ਦਿਸ ਨਾ ਆਈਆ। ਰੋਗ ਸੋਗ ਚਿੰਤਾ ਦੁੱਖ ਅਨਿਕ ਪਰਕਾਰ ਰੱਖੇ ਬੁਖਾਰ, ਦੁੱਖ ਦਰਦ ਪੀੜ ਨਾਲ ਰਲਾਈਆ। ਤਨ ਮਾਸ ਹਾਡੀ ਰਤ ਸੁੱਕੇ ਵਿਚ ਸੰਸਾਰ, ਅਗਨੀ ਤੱਤ ਤੱਤ ਜਲਾਈਆ। ਨੇਤਰਹੀਣ ਕਰੇ ਖਿਚੇ ਜੋਤ ਆਪ ਕਰਤਾਰ, ਜੋਤੀ ਜੋਤ ਨਾ ਕੋਈ ਰੁਸ਼ਨਾਈਆ। ਸ਼ਾਹ ਸੁਲਤਾਨਾ ਕਰ ਖੁਆਰ, ਅੰਤਮ ਬਿਸਤਰ ਮਰਗ ਦਏ ਵਖਾਈਆ। ਚਾਰੋਂ ਕੁੰਟ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਪਰਾਣ ਪਾਵੇ ਨਾ ਕੋਈ ਸਾਰ, ਵੇਖ ਪਰਾਣੀ ਸੁੱਤਾ ਸੇਜ ਹੰਢਾਈਆ। ਵੇਲੇ ਅੰਤਮ ਕੱਢਣ ਬਾਹਰ, ਯਾਰ ਸੰਗ ਨਾ ਕੋਇ ਨਿਭਾਈਆ। ਸਾਕ ਸੱਜਣ ਭੈਣ ਭਾਈ ਧੀਆਂ ਪੁੱਤਰ ਧੱਕਾ ਦੇਵਣ ਮਾਰ, ਅੱਧਵਿਚਕਾਰ ਮੁਖੜਾ ਦੇਣ ਭਵਾਈਆ। ਦੂਜੀ ਵਾਰ ਨਾ ਆਏ ਫੇਰਾ ਮਾਰ, ਜਿਨ ਭੂਤ ਪ੍ਰੇਤ ਰਹੇ ਕੁਰਲਾਈਆ। ਅੰਤਮ ਲੇਖਾ ਕਟੇ ਵਿਚ ਸੰਸਾਰ, ਪੰਜ ਤੱਤ ਕਾਇਆ ਨਜ਼ਰ ਨਾ ਆਈਆ। ਰੂਹ ਨਿਮਾਣੀ ਕਰੇ ਗਿਰਿਆਜ਼ਾਰ, ਵੇਲੇ ਅੰਤ ਨਾ ਕੋਇ ਛੁਡਾਈਆ। ਇਕ ਘਰ ਛੱਡਿਆ ਦੂਜੇ ਘਰ ਦਿਤਾ ਵਾੜ, ਬੰਧਨ ਬੈਠਾ ਏਕਾ ਪਾਈਆ। ਕਦੇ ਪੁਰਖ ਕਦੇ ਨਾਰ, ਕਦੇ ਵੇਸਵਾ ਰੂਪ ਧਰਾਈਆ। ਕਦੇ ਹੀਜੜਾ ਬਣੇ ਵਿਚ ਸੰਸਾਰ, ਲਾਨਤ ਦੋ ਜਹਾਨ ਵਖਾਈਆ। ਕਦੇ ਪੰਛੀ ਪੰਖੀ ਬਣ ਬਣ ਮਾਰੇ ਉਡਾਰ, ਕਦੇ ਜਲ ਧਾਰਾ ਡੇਰਾ ਲਾਈਆ। ਕਦੇ ਦੁਸ਼ਟਾਂ ਅੰਦਰ ਕਰ ਪਸਾਰ, ਆਪਣੀ ਜੂਨ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਚਰਜ ਰੀਤ ਚਲਾਈਆ। ਅਚਰਜ ਰੀਤ ਹਰਿ ਨਿਰੰਕਾਰ, ਜੁਗ ਜੁਗ ਆਪ ਚਲਾਇੰਦਾ। ਭਗਤ ਭਗਵੰਤ ਲਏ ਉਭਾਰ, ਸਾਚੇ ਸੰਤ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਪ ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰ, ਆਪ ਆਪਣਾ ਮਾਰਗ ਲਾਇੰਦਾ। ਕਿਰਿਆ ਕਰਮ ਦੱਸ ਸੰਸਾਰ, ਰਾਮ ਨਾਮ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪ ਲਗਾਇੰਦਾ । ਸਾਚਾ ਧੰਦਾ ਜੁਗ ਜੁਗ ਕਾਰ, ਜਨ ਭਗਤਾਂ

ਆਪ ਜਣਾਈਆ। ਅੱਠੇ ਪਹਿਰ ਇਕ ਧਿਆਨ, ਏਕਾ ਗੁਰ ਸਮਝਾਈਆ। ਏਕਾ ਦੇਵੇ ਧੁਰ ਫ਼ਰਮਾਨ, ਸ਼ਬਦ ਸ਼ਬਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਭਗਤ ਭਗਵੰਤ ਆਪਣੀ ਸੇਵਾ ਲਾਈਆ। ਜੁਗ ਜੁਗ ਆਪਣੀ ਸੇਵਾ ਲਾ, ਆਪਣਾ ਨਾਮ ਜਪਾਇੰਦਾ। ਵੇਲੇ ਅੰਤ ਹੋਏ ਸਹਾ, ਲੋਕਮਾਤ ਆਪ ਤਰਾਇੰਦਾ। ਸਾਚੇ ਬੇੜੇ ਲਏ ਚੜ੍ਹਾ, ਏਕਾ ਬੇੜਾ ਨਾਮ ਰਖਾਇੰਦਾ। ਖੇਵਟ ਖੇਟਾ ਬਣ ਮਲਾਹ, ਦੋ ਜਹਾਨਾਂ ਆਪ ਵਖਾਇੰਦਾ। ਗੁਰਮੁਖ ਵਿਰਲੇ ਲਏ ਤਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਕਲਜੁਗ ਅੰਤਮ ਬੰਨ੍ਹੇ ਧਾਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗੁਰਮੁਖਾਂ ਕਰੇ ਸਚ ਪਿਆਰ, ਹਰਿਜਨ ਸਾਚੇ ਲਏ ਮਿਲਾਈਆ। ਆਪੇ ਲੱਭੇ ਆਪਣੀ ਵਾਰ, ਦੂਰ ਦੁਰਾਡਾ ਫੇਰਾ ਪਾਈਆ। ਦੇਵੇ ਦਰਸ ਦਰ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਏਕਾ ਨਾਮ ਕਰਾਏ ਜੈਕਾਰ, ਸੋਹੰ ਸ਼ਬਦ ਆਪ ਸੁਣਾਈਆ। ਆਤਮ ਪਰਮਾਤਮ ਮੇਲਾ ਮੇਲੇ ਆਪ ਕਰਤਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਜਗਤ ਜੋਬਨ ਕਰ ਖਵਾਰ, ਆਪਣਾ ਜੋਬਨ ਲਏ ਹੰਢਾਈਆ। ਬਿਰਧ ਬਾਲ ਜਵਾਨਾ ਜਾਏ ਤਾਰ, ਜਗਤ ਬੜੇਪਾ ਪੰਧ ਮੁਕਾਈਆ। ਅੰਤਮ ਦੇਵੇ ਦਰਸ ਆਪ ਨਿਰੰਕਾਰ, ਘਰ ਘਰ ਹਰਿਜਨ ਫੇਰਾ ਪਾਈਆ। ਕਰਿਆ ਤਰਸ ਸਿਰਜਣਹਾਰ, ਦੀਨਣ ਦੀਨ ਹੋਏ ਸਹਾਈਆ। ਗੁਰਮੁਖ ਸਾਚੇ ਲਏ ਸੰਭਾਲ, ਵੇਲੇ ਅੰਤ ਗੋਦ ਬਹਾਈਆ। ਹੋਣ ਦੇਵੇ ਨਾ ਵਿੰਗਾ ਵਾਲ, ਰਾਏ ਧਰਮ ਨਾ ਦਏ ਸਜ਼ਾਈਆ। ਆਪਣਾ ਫਲ ਵੇਖੇ ਆਪਣੇ ਡਾਲ੍ਹ, ਅੰਮ੍ਰਿਤ ਫਲ ਆਪ ਲਗਾਈਆ। ਨਾਤਾ ਤੋੜ ਕਾਲ ਮਹਾਕਾਲ, ਧਰਮਸਾਲ ਇਕ ਵਖਾਈਆ । ਸਾਚੇ ਮੰਦਰ ਦੀਨ ਦਿਆਲ, ਸਚ ਸਿੰਘਾਸਣ ਸੋਭਾ ਪਾਈਆ। ਹਰਿਜਨ ਮੇਲੇ ਆਪਣੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਆਪਣੇ ਲਾਲ ਆਪ ਉਠਾਏ, ਨਿਤ ਨਿਤ ਸੇਵ ਕਮਾਇੰਦਾ। ਦਰਸ ਦੀਦਾਰੀ ਦਰਸ ਵਖਾਏ, ਦਰਸ ਦਰਸ ਆਪ ਕਰਾਇੰਦਾ। ਸੰਸਾਰੀ ਹਿਰਸ ਸਰਬ ਮਿਟਾਏ, ਅਰਸ਼ ਫ਼ਰਸ਼ ਪੰਧ ਮੁਕਾਇੰਦਾ। ਅੰਮ੍ਰਿਤ ਮੇਘ ਬਰਸ ਅਗਨੀ ਤੱਤ ਬੁਝਾਏ, ਸਾਂਤਕ ਸਤਿ ਸਤਿ ਵਰਤਾਇੰਦਾ। ਬ੍ਰਹਮ ਮਤ ਇਕ ਵਖਾਏ, ਸਾਚਾ ਮਾਰਗ ਆਪ ਜਣਾਇੰਦਾ। ਗੁਰਸਿਖ ਗੁਰ ਗੁਰ ਕਮਲਾਪਤਿ ਏਕਾ ਰੰਗ ਸਮਾਏ, ਜੋਤੀ ਜੋਤ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ। ਹਰਿਜਨ ਦੇਵੇ ਸਾਚਾ ਧਾਮ, ਬੈਕੁੰਠ ਨਿਵਾਸੀ ਦਇਆ ਕਮਾਇੰਦਾ। ਮੇਲ ਮਿਲਾਵਾ ਜਿਉਂ ਸੀਤਾ ਰਾਮ, ਸੁਰਤੀ ਸੀਤਾ ਰਾਮ ਮਿਲਾਇੰਦਾ। ਜੋੜ ਜੁੜਾਏ ਕ੍ਰਿਸ਼ਨਾ ਕਾਹਨ, ਘਨਈਆ ਆਪਣੇ ਰੰਗ ਰੰਗਾਇੰਦਾ। ਏਕਾ ਮੰਦਰ ਇਕ ਮਕਾਨ, ਪੂਜਾ ਪਾਠ ਇਕ ਕਰਾਇੰਦਾ। ਆਵਣ ਜਾਵਣ ਮੇਟੇ ਜੀਵ ਜਹਾਨ, ਜੀਵ ਈਸ਼ ਵਿਚ ਸਮਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਅੰਤਰ ਜਾਮ ਪਿਆਇੰਦਾ। ਹਰਿਜਨ ਮਿਲੇ ਸ੍ਰੀ ਭਗਵਾਨ, ਭਗਵਨ ਆਪਣਾ ਮੇਲ ਮਿਲਾਇੰਦਾ। ਜਗਤ ਕਟੁੰਬ ਨਾ ਰੋਵੇ ਦੇਵੇ ਕੋਇ ਮੁਕਾਣ, ਪੁਰਖ ਅਬਿਨਾਸ਼ੀ ਆਪਣਾ ਖੇਲ ਖਿਲਾਇੰਦਾ। ਜਿਸ ਉਪਜਾਇਆ ਤਿਸ ਕਰਿਆ ਪਰਵਾਨ, ਪਿਤਾ ਪੂਤ ਆਪਣੇ ਗਲੇ ਲਗਾਇੰਦਾ। ਜੂਠੇ ਝੂਠੇ ਸਾਕ ਸੱਜਣ ਸੈਣ ਲੋਕਮਾਤ ਰਹਿ ਜਾਣ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਚੜ੍ਹਾਏ ਸਚ ਬਬਾਨ, ਧੁਰ ਧਾਮ ਨਾ

ਕੋਇ ਪੁਚਾਇੰਦਾ। ਗੁਰਸਿਖ ਵੇਲੇ ਅੰਤ ਖ਼ੁਸ਼ੀ ਸਰਬ ਮਨਾਣ, ਘਰ ਕੰਤ ਸੁਹਾਗੀ ਆਇੰਦਾ। ਹੋਏ ਧੰਨ ਭਾਗ ਛੁਟਿਆ ਜਹਾਨ, ਘਰ ਸਾਚਾ ਨਜ਼ਰੀ ਆਇੰਦਾ। ਨਾ ਕੋਈ ਸੂਰਜ ਚੰਦ ਤੇਜ ਕਰੇ ਰਵ ਸਸ ਭਾਨ, ਜੋਤੀ ਨੂਰ ਡਗਮਗਾਇੰਦਾ। ਤ੍ਰਿਸ਼ਨਾ ਮੁੱਕੀ ਪੀਣ ਖਾਣ, ਅੰਮ੍ਰਿਤ ਫਲ ਇਕ ਖਵਾਇੰਦਾ। ਅੱਠੇ ਪਹਿਰ ਏਕਾ ਗਾਣ, ਏਕਾ ਨਾਦ ਧੁਨ ਵਜਾਇੰਦਾ। ਚਾਰੋਂ ਕੁੰਟ ਨਜ਼ਰ ਆਏ ਸ੍ਰੀ ਭਗਵਾਨ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਗੁਰ ਗੁਰ ਮਿਲਿਆ ਆਣ, ਗੁਰ ਸਤਿਗੁਰ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਜੁਗਤ ਭੁਗਤ ਭਗਤ ਭਗਵੰਤ ਆਪਣੇ ਹੱਥ ਰਖਾਇੰਦਾ।

ਸਤਿਗੁਰ ਪੂਰਾ ਦਇਆ ਕਰੇ, ਦਇਆਵਾਨ ਅਖਵਾਈਆ। ਦੁੱਖ ਦਲਿਦ੍ਰ ਜਗਤ ਹਰੇ, ਹਰਿ ਚਰਨ ਮਿਲੀ ਵਡਿਆਈਆ। ਖ਼ਾਲੀ ਭੰਡਾਰੇ ਆਪ ਭਰੇ, ਦੇਂਦਿਆਂ ਤੋਟ ਨਾ ਆਈਆ। ਕੱਖੋਂ ਲੱਖ ਆਪ ਕਰੇ, ਕਰਤਾ ਕ਼ੀਮਤ ਆਪੇ ਪਾਈਆ। ਖੋਟੇ ਖਰੇ ਕਰੇ ਆਪਣੇ ਦਰੇ, ਨਾਮ ਟਕਸਾਲ ਲਏ ਟਣਕਾਈਆ। ਜੀਵਣ ਮੁਕਤ ਦੇਵੇ ਵਰੇ, ਵਰ ਮੁਕਤੀ ਦਾਸੀ ਰੂਪ ਵਖਾਈਆ। ਆਪਣੀ ਹੱਥੀਂ ਪੱਲੂ ਫੜੇ, ਦਾਮਨਗੀਰ ਬੇਪਰਵਾਹੀਆ। ਦੇਵਣ ਦੇਣ ਆਇਆ ਘਰੇ, ਘਰ ਦੇ ਕੇ ਜਾਏ ਸਾਚਾ ਮਾਹੀਆ । ਨਿਰਭੌ ਚੁਕਾਏ ਜਗਤ ਡਰੇ, ਡਰ ਭੈ ਕੋਇ ਰਹਿਣ ਨਾ ਪਾਈਆ। ਸੁੱਕੇ ਕਾਸ਼ਟ ਕਰੇ ਹਰੇ, ਹਰਿਆਵਲ ਆਪਣਾ ਰੰਗ ਰੰਗਾਈਆ। ਗੁਰਸਿਖ ਗੁਰਚਰਨ ਲਾਗ ਨਾ ਮਾਤ ਫਿਰੇ, ਫਾਂਦਕੀ ਫੰਦ ਦਏ ਤੁੜਾਈਆ। ਕਲਜੁਗ ਬਾਜ਼ੀ ਲਾਈ ਸਿਰ ਧੜੇ, ਧੜ ਚਾਰੋਂ ਕੁੰਟ ਬੈਠਾ ਰਾਹ ਤਕਾਈਆ। ਗੁਰਮੁਖ ਵਿਰਲਾ ਬਲ ਧਰੇ, ਗੁਰ ਸਤਿਗੁਰ ਓਟ ਤਕਾਈਆ। ਸਤਿਗੁਰ ਪੂਰਾ ਕਲਜੁਗ ਕੂੜਾ ਆਪ ਫੜੇ, ਗੁਰਸਿਖਾਂ ਚਰਨਾਂ ਹੇਠ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਸਿਖ ਰੱਖਦਾ ਆਇਆ ਆਪਣੇ ਧੜੇ, ਲੱਖ ਚੁਰਾਸੀ ਜੀਵ ਜੰਤ ਲੜਾਈਆ। ਆਪ ਸੁਖੀ ਵਸਦਾ ਰਹੇ ਆਪਣੇ ਘਰੇ, ਗੁਰਮੁਖਾਂ ਸਾਚਾ ਸੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਦਏ ਗਵਾਈਆ। ਜਗਤ ਦਲਿਦ੍ਰ ਹੋਏ ਦੂਰ, ਦੁਖੀ ਦਰਦ ਰਹਿਣ ਨਾ ਪਾਈਆ। ਸਤਿਗੁਰ ਪੂਰਾ ਕੱਢੇ ਘੂਰ, ਨਾਮ ਡਰਾਵਾ ਇਕ ਰਖਾਈਆ। ਜੂਠ ਝੂਠ ਰੋਵੇ ਕੂੜ, ਕੂੜ ਕੁੜਿਆਰਾ ਦਏ ਦੁਹਾਈਆ। ਸਚ ਸੁੱਚ ਮਿਲੀ ਜਿਸ ਮਸਤਕ ਲਾਈ ਧੂੜ, ਮੈਨੂੰ ਬਾਹਰ ਦਿਤਾ ਕਢਾਈਆ। ਮੈਂ ਕਰਦਾ ਰਿਹਾ ਗਰੂਰ, ਆਪਣਾ ਬਲ ਆਪਣੇ ਵਿਚ ਟਿਕਾਈਆ। ਘਰ ਘਰ ਮਚੌਂਦਾ ਰਿਹਾ ਫ਼ਤੂਰ, ਫ਼ਤਵਾ ਆਪਣਾ ਏਕਾ ਲਾਈਆ। ਜਗਤ ਵਿਕਾਰਾ ਸਚ ਸਰੂਰ, ਜੀਵਾਂ ਜੰਤਾਂ ਰਿਹਾ ਸਮਝਾਈਆ। ਮੈਂ ਜਾਣਿਆਂ ਹਰਿ ਬੈਠਾ ਦੂਰ, ਨੇੜੇ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਗੁਰਸਿਖਾਂ ਫੜਿਆ ਆਪ ਹਜ਼ੂਰ, ਹਜ਼ੂਰ ਹਾਜ਼ਰ ਛੁਪ ਕਦੇ ਨਾ ਜਾਈਆ। ਜਨ ਭਗਤਾਂ ਘਰ ਸੇਵਾ ਕਰੇ ਬਣ ਮਜਦੂਰ, ਮੁਜਰਤ ਮੰਗਣ ਫੇਰ ਕਦੇ ਨਾ ਆਈਆ। ਗੁਰਸਿਖ ਤੇਰਾ ਮੰਗੇ ਏਕਾ ਪ੍ਰੇਮ ਜੋਤੀ ਨੂਰ, ਤੇਰੇ ਨੂਰ ਵੇਖੇ ਸਰਬ ਲੋਕਾਈਆ। ਤੇਰਾ ਦਰਸ ਰੱਖੇ ਸਦਾ ਸਰੂਰ, ਅੱਠੇ ਪਹਿਰ ਏਕਾ ਰੰਗ ਰੰਗਾਈਆ। ਗੁਰਮੁਖ ਤੇਰਾ ਭੰਡਾਰਾ ਸਦਾ ਭਰਪੂਰ, ਹਰਿ ਸਤਿਗੁਰ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤਾ ਦਾਨੀ ਇਕ ਵਰਤਾਈਆ।

੧੩ ਜੇਠ ੨੦੧੮ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਧਗਾਲੀ ਜੰਮੂ

ਹਰਿ ਸੁਹਾਏ ਛੱਪਰੀ ਛੰਨ, ਕਰੋੜ ਛਿਆਨਵੇ ਸੇਵ ਲਗਾਈਆ। ਕਰੋੜ ਤੇਤੀਸਾ ਕਹੇ ਧੰਨ ਧੰਨ, ਵਾਹ ਵਾ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਨ, ਨਿਉਂ ਨਿਉਂ ਸੀਸ ਝੁਕਾਈਆ। ਗਣ ਗੰਧਰਬ ਸੁਨਣ ਰਾਗ ਲਾ ਲਾ ਕੰਨ, ਇਕ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਲੋਕਮਾਤ ਪਰਗਟਾਇਆ ਏਕਾ ਜਨ, ਹਰਿਜਨ ਸਾਚਾ ਨਾਉਂ ਧਰਾਈਆ। ਨੌਂ ਖੰਡ ਪ੍ਰਿਥਮੀ ਕਰੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਠੱਗਾਂ ਚੋਰਾਂ ਦੇਂਦਾ ਆਇਆ ਡੰਨ, ਗੁਰਮੁਖ ਸਾਚੇ ਲਏ ਤਰਾਈਆ। ਗ਼ਰੀਬ ਨਿਮਾਣਿਆਂ ਬੇੜਾ ਬੰਨ੍ਹ, ਜੁਗਾ ਜੁਗੰਤਰ ਆਪ ਚਲਾਈਆ। ਮਨਮੁਖ ਹਰਿ ਕਾ ਨਾਉਂ ਸੁਣ ਨਾ ਸਕੇ ਕੰਨ, ਹਰਿ ਸਤਿਗੁਰ ਅਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਹਰਿ ਨਿਰੰਕਾਰਾ, ਕੋਹ ਕਰੋੜੀ ਵੇਖ ਵਖਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਐਬ ਪਰਵਰਰਦਿਗਾਰਾ, ਦੋ ਜਹਾਨਾ ਵੇਖ ਵਖਾਇੰਦਾ। ਸ਼ਾਹੋ ਭੂਪ ਸੁਲਤਾਨ ਰਾਜ ਰਾਜਾਨ ਸ੍ਰੀ ਭਗਵਾਨ ਬਣ ਸਿਕਦਾਰਾ, ਸਚ ਨਾਮ ਨਿਸ਼ਾਨ ਹੱਥ ਰਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਇਕ ਹੁਲਾਰਾ, ਸ਼ਬਦ ਹਲੂਣਾ ਏਕਾ ਲਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਘਟ ਘਟ ਅੰਦਰ ਕਰ ਪਸਾਰਾ, ਅੰਦਰ ਮੰਦਰ ਵੇਖ ਵਖਾਇੰਦਾ। ਲੇਖਾ ਜਾਣੇ ਡੂੰਘੀ ਗਾਰਾ, ਪਵਣ ਮਸਾਨੀ ਧੂਆਂਧਾਰਾ, ਸੁੰਨ ਸਮਾਧ ਆਪ ਸਮਾਇੰਦਾ। ਗਗਨ ਮੰਡਲ ਇਕ ਅਖਾੜਾ, ਨਾਚ ਨਚਾਏ ਰਵ ਸਸ ਸਤਾਰਾ, ਸਾਚੀ ਸੇਵਾ ਆਪ ਸਮਝਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਵਿਸ਼ਨੂੰ ਦੇਵੇ ਇਕ ਭੰਡਾਰਾ, ਹਰਿਜਨ ਬਣੇ ਜਗਤ ਲਿਖਾਰਾ, ਸ਼ੰਕਰ ਕਰੇ ਅੰਤ ਸ਼ਿੰਘਾਰਾ, ਸਾਚਾ ਹੁਕਮ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਆਦਿ ਆਦਿ ਆਵੇ ਜਾਵੇ ਵਾਰੋ ਵਾਰਾ, ਨਾਰੀ ਕੰਤ ਬਣ ਭਤਾਰਾ, ਸੇਜ ਸੁਹੰਜਣੀ ਆਪ ਹੰਢਾਈਆ। ਪੂਤ ਸਪੂਤਾ ਕਰ ਪਿਆਰਾ, ਚਾਰੇ ਕੂਟਾਂ ਪਾਵੇ ਸਾਰਾ, ਦਹਿ ਦਿਸ਼ਾ ਵੇਖ ਵਖਾਈਆ। ਰਾਤੀ ਰੁੱਤੀ ਜਾਣੇ ਥਿਤ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਕਿਰਪਾ ਕਰੇ ਬੇਪਰਵਾਹੀਆ। ਬੇਪਰਵਾਹ ਕਿਰਪਾ ਕਰ, ਕਰੋੜ ਛਿਆਨਵੇਂ ਆਪ ਸਮਝਾਇੰਦਾ। ਇੰਦਰ ਇੰਦਰਾਸਣ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਬ੍ਰਹਿਮੰਡ ਖੰਡ ਡੋਰੀ ਆਪਣੇ ਹੱਥ ਫੜ, ਆਦਿ ਜੁਗਾਦਿ ਭੁਆਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਸਮਰਥ ਆਪਣਾ ਘਾੜਨ ਘੜ, ਸਾਚਾ ਬਾਢੀ ਆਪਣਾ ਨਾਉਂ ਆਪ ਧਰਾਇੰਦਾ। ਦਰ ਦਰਵਾਜ਼ਾ ਦਰ ਦਰਵੇਸ਼ ਖੋਲ੍ਹੇ ਦਰ, ਦਰ ਘਰ ਸਾਚੇ ਸੋਭਾ ਪਾਇੰਦਾ। ਨਰ ਨਰੇਸ਼ ਬਣੇ ਨਰਾਇਣ ਨਰ, ਨਰ ਹਰਿ ਬਨਵਾਰੀ ਆਪਣਾ ਰੂਪ ਧਰਾਇੰਦਾ। ਜਾਗਰਤ ਜੋਤ ਜੋਤ ਉਜਾਲਾ ਏਕਾ ਕਰ, ਦੀਨ ਦਿਆਲਾ ਹਰਿ ਗੋਪਾਲਾ ਨੂਰ ਨੂਰ ਆਪਣਾ ਆਪ ਪਰਗਟਾਇੰਦਾ । ਆਪਣਾ ਅੰਸ ਬੰਸ ਬਣਾਏ ਕਾਲ ਮਹਾਕਾਲਾ, ਸਾਚਾ ਮੰਦਰ ਇਕ ਸੁਹਾਨਾ, ਸਚਖੰਡ ਦੁਆਰੇ ਆਸਣ ਲਾਇੰਦਾ। ਰੂਪ ਅਨੂਪ ਸ੍ਰੀ ਭਗਵਾਨਾ, ਦੇਵੇ ਪਰਕਾਸ਼ ਕੋਟਨ ਭਾਨਾ, ਆਦਿ ਜੁਗਾਦੀ ਖੇਲ ਮਹਾਨਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਗੋਪੀ ਕਾਹਨਾ, ਕਰੇ ਖੇਲ ਮਰਦ ਮਰਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਛੱਪਰ ਛੰਨ ਆਪ ਵਡਿਆਇੰਦਾ। ਛੱਪਰ ਛੰਨ ਲੱਗੇ ਭਾਗ, ਹਰਿ ਛੱਪਰ ਛੰਨ ਨਾਮ ਖਾਣ ਹੰਸ ਬਣਾਏ ਫੜ

ਫੜ ਕਾਗ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜਗਾਏ ਇਕ ਚਿਰਾਗ, ਤੇਲ ਬਾਤੀ ਨਾ ਕੋਇ ਟਿਕਾਈਆ। ਅੱਠੇ ਪਹਿਰ ਦਏ ਵੈਰਾਗ, ਆਤਮ ਧੁਨ ਇਕ ਵਜਾਈਆ। ਖੋਲ੍ਹ ਵਖਾਏ ਸੁੰਨ ਸਮਾਧ, ਸੁੰਨ ਅਗੰਮੀ ਡੇਰਾ ਢਾਈਆ। ਡੂੰਘੀ ਭਵਰੀ ਆਪੇ ਕਾਢ, ਸਚ ਮਹੱਲੇ ਲਏ ਬਹਾਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤਰ ਭੁਲ ਨਾ ਜਾਈਆ। ਜੋਤੀ ਜਾਤਾ ਹੋ ਵਿਸਮਾਦ, ਬਿਸਮਿਲ ਆਪਣਾ ਖੇਲ ਖਿਲਾਈਆ। ਭਗਤਨ ਦੇਵੇ ਏਕਾ ਦਾਦ, ਵਸਤ ਅਮੋਲਕ ਝੋਲੀ ਪਾਈਆ। ਅੰਤਮ ਸੁਣ ਸੁਣ ਗ਼ਰੀਬ ਨਿਮਾਣਿਆਂ ਹਰਿ ਫ਼ਰਿਆਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਆਪੇ ਲਾਧ, ਆਪ ਆਪਣਾ ਬੰਧਨ ਪਾਈਆ। ਮੇਟ ਮਿਟਾਏ ਵਾਦ ਵਿਵਾਦ, ਕੂੜੀ ਕਿਰਿਆ ਰਹੇ ਨਾ ਰਾਈਆ। ਸ਼ਬਦ ਸੁਣਾਏ ਬੋਧ ਅਗਾਧ, ਅਗਾਧ ਬੋਧ ਆਪ ਅਖਵਾਈਆ। ਰੂਪ ਧਰਾਏ ਮੋਹਣ ਮਾਧਵ ਮਾਧ, ਮੋਹਣੀ ਰੂਪ ਨਜ਼ਰ ਨਾ ਆਈਆ। ਤੁਰੀਆ ਰਾਗ ਵਜਾਏ ਨਾਦ, ਸੋਵਤ ਜਾਗਤ ਖੇਲ ਖਿਲਾਈਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਬੇਪਰਵਾਹੀਆ। ਹਰਿਜਨ ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਕਾਢ, ਚਰਨ ਦੁਆਰੇ ਆਪ ਬਹਾਈਆ। ਬਾਲ ਅੰਞਾਣੇ ਲਡਾਵੇ ਲਾਡ, ਮਾਤਾ ਪਿਤਾ ਰੂਪ ਧਰਾਈਆ। ਗੁਰਮੁਖ ਨਾਰੀ ਮੇਲੇ ਕੰਤ ਸੁਹਾਗ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਕਰੋੜ ਤੇਤੀਸਾ ਕਰਨ ਯਾਦ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮਾਂਗ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਰੂਪ ਵਟਾਇਆ ਸਵਾਂਗੀ ਆਪਣਾ ਸਵਾਂਗ, ਲੇਖਾ ਅਲਖ ਨਾ ਲਖਿਆ ਜਾਈਆ। ਸੋ ਪੁਰਖ ਨਿਰੰਜਣ ਆਪ ਚੜ੍ਹਾਈ ਆਪਣੀ ਕਾਂਗ, ਹੰ ਬ੍ਰਹਮ ਲਏ ਰੁੜ੍ਹਾਈਆ। ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਗੁਰਮੁਖਾਂ ਰੱਖੀ ਤਾਂਘ, ਕਲਜੁਗ ਅੰਤਮ ਪੂਰ ਕਰਾਈਆ। ਧੰਨ ਵਡਿਆਈ ਵਡ ਵਡ ਭਾਗ, ਗੁਰਮੁਖ ਸੋਇਆ ਗਿਆ ਜਾਗ, ਸਤਿਗੁਰ ਪੂਰਾ ਆਪ ਜਗਾਈਆ। ਮਾਇਆ ਮਮਤਾ ਡੱਸੇ ਨਾ ਨਾਗ, ਹਉਮੇ ਹੰਗਤਾ ਨਾ ਰੋਗ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ, ਮਨਮੁਖਾਂ ਰਿਹਾ ਦੁਰਕਾਈਆ। ਕਰੋੜ ਛਿਆਨਵੇਂ ਕਰ ਪੁਕਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਤੇਰੀ ਛੱਪਰ ਹਰਿ ਨਿਰੰਕਾਰ, ਗੁਰਮੁਖ ਵਿਰਲਾ ਪਾਇੰਦਾ। ਮੈਂ ਕੰਗਾਲ, ਤੇਰਾ ਮੰਗਾਂ ਦਰਸ ਦੀਦਾਰ, ਕੋਟਨ ਕੋਟ ਕਾਲ ਬੀਤੇ ਤੇਰਾ ਦਰਸ ਨਜ਼ਰ ਨਾ ਆਇੰਦਾ। ਕਰ ਤਰਸ ਦੀਨ ਦਿਆਲ, ਮੈਂ ਹੋਇਆ ਅੰਤ ਬੇਹਾਲ, ਮੇਰਾ ਦਰਦ ਨਾ ਕੋਇ ਵੰਡਾਇੰਦਾ। ਜਗਤ ਅਵੱਲੜੀ ਚਲੀ ਚਾਲ, ਵਸੇਂ ਸਚਖੰਡ ਸੱਚੀ ਧਰਮਸਾਲ, ਲੋਕਮਾਤ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਲਏ ਭਾਲ, ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਨਾਉਂ ਧਰਾਇੰਦਾ। ਹਰਿ ਹਰਿ ਫੁਲਵਾੜੀ ਲਾਏ ਪਤ ਡਾਲ੍ਹ, ਅੰਮ੍ਰਿਤ ਫਲ ਵੇਖੇ ਆਣ, ਗੁਰਮੁਖ ਸਾਚੇ ਆਪ ਉਪਾਇੰਦਾ। ਗੁਰਸਿਖਾਂ ਪਿਛੇ ਘਾਲਣ ਰਿਹਾ ਘਾਲ, ਨੂਰੀ ਜਲਵਾ ਨੂਰ ਜਲਾਲ, ਜਾਗਰਤ ਜੋਤ ਰੂਪ ਵਟਾਇੰਦਾ। ਹਰਿਜਨ ਤੇਰਾ ਹਲ ਕਰੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਟੀ ਪੜ੍ਹਾਏ ਸਾਚੀ ਧਰਮਸਾਲ, ਪਾਂਧਾ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਗੁਰਮੁਖ ਮੇਲੇ ਆਪਣੇ ਘਰ, ਮਨਮੁਖ ਕੋਇ ਰਹਿਣ ਨਾ ਪਾਇੰਦਾ। ਕਰੋੜ ਛਿਆਨਵੇ ਉਠ ਉਠ ਵੇਖ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਰੂਪ ਰੰਗ ਨਾ ਦਿਸੇ ਰੇਖ, ਲੋਕਮਾਤ ਵੱਜੀ ਵਧਾਈਆ। ਗੁਰਸਿਖ ਸੱਜਣ ਰਿਹਾ ਪੇਖ, ਪੇਖਤ ਪੇਖਤ ਆਪਣੀ

ਤ੍ਰਿਖਾ ਬੁਝਾਈਆ। ਨਾਲ ਰਖਾਏ ਬ੍ਰਹਮਾ ਵਿਸ਼ਨ ਮਹੇਸ਼, ਪਿਛੇ ਚਲਣ ਵਾਹੋ ਦਾਹੀਆ। ਚਿਤਰ ਗੁਪਤ ਨਿਉਂ ਨਿਉਂ ਲਿਖੇ ਮੇਟਦਾ ਜਾਏ ਲੇਖ, ਲੇਖਾ ਕੋਇ ਰਹਿਣ ਨਾ ਪਾਈਆ। ਮੰਗੇ ਮੰਗ ਦਰ ਦਸਮੇਸ਼, ਪੁਰਖ ਅਕਾਲ ਹੋ ਸਹਾਈਆ। ਮੈਂ ਆਪਣਾ ਆਪ ਕੀਤਾ ਤੇਰੇ ਪੇਸ਼, ਤੇਰਾ ਰੂਪ ਸਰਬ ਲੋਕਾਈਆ। ਬਿਨ ਤੇਰੇ ਨਾਉਂ ਚਿੜੀਆਂ ਚੁਗਿਆ ਖੇਤ, ਖ਼ਾਲੀ ਸ੍ਰਿਸ਼ਟ ਰਿਹਾ ਵਖਾਈਆ। ਰੁੱਤ ਬਸੰਤ ਨਾ ਦਿਸੇ ਮਹੀਨਾ ਚੇਤ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਕਿਰਪਾ ਕਰ ਹਰਿ ਨੇਤਰ ਨੇਤ, ਨਿਤ ਨਵਿਤ ਤੇਰੀ ਵਡਿਆਈਆ। ਮੈਂ ਬੇੜਾ ਚਲਾਇਆ ਤੂੰ ਬਣ ਖੇਵਟ ਖੇਟ, ਵੇਲਾ ਅੰਤ ਦਏ ਦੁਹਾਈਆ। ਤੂੰ ਪਿਤਾ ਹਉਂ ਤੇਰਾ ਬੇਟ, ਪਿਤਾ ਪੂਤ ਇਕ ਸਰਨਾਈਆ। ਗ਼ਰੀਬ ਨਿਮਾਣਿਆਂ ਆਪਣੀ ਹੱਥੀਂ ਲਿਖਦੇ ਲੇਖ, ਲੇਖਾ ਲਿਖਿਆ ਹੱਥ ਕਿਸੇ ਨਾ ਆਈਆ। ਫੜ ਪੱਲਾ ਲੈ ਜਾ ਆਪਣੇ ਦੇਸ, ਤੇਰਾ ਦੇਸ ਮੋਹੇ ਭਾਈਆ। ਤੂੰ ਵਸਦਾ ਰਹੀਂ ਸਦਾ ਹਮੇਸ਼, ਆਦਿ ਜੁਗਾਦਿ ਤੇਰੀ ਵਡੀ ਵਡਿਆਈਆ। ਤੇਰੀ ਪੁਕਾਰ ਕਰੇ ਕੇਸ਼ਵ ਕੇਸ਼, ਉਚੀ ਕੂਕ ਕੂਕੇ ਦਏ ਦੁਹਾਈਆ। ਤੂੰ ਸ਼ਾਹ ਪਾਤਸ਼ਾਹ ਸਚ ਸੁਲਤਾਨਾ ਨਰ ਨਰੇਸ਼, ਆਦਿ ਜੁਗਾਦਿ ਸੱਚੀ ਤੇਰੀ ਪਾਤਸ਼ਾਹੀਆ। ਮੈਂ ਆਪਣਿਆਂ ਗੁਰਸਿਖਾਂ ਤੇਰੇ ਦੁਆਰੇ ਲਵਾਂ ਵੇਖ, ਮੇਰੀ ਸੇਵਾ ਤੇਰੇ ਲੇਖੇ ਲੱਗੇ, ਮੈਂ ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਈਆ। ਏਕਾ ਹੁਕਮ ਹਰਿ ਸੁਣਾਇਆ, ਗੋਬਿੰਦ ਮੀਤ ਜਗਾ। ਤੇਰਾ ਦੇਣਾ ਭੁਲ ਨਾ ਜਾਇਆ, ਦਿਤਾ ਸੁਨੇਹੜਾ ਸੱਥਰ ਸੂਲਾਂ ਹੇਠ ਵਿਛਾ। ਅੰਤਮ ਪੂਰਾ ਦਏ ਕਰਾਇਆ, ਕਲਜੁਗ ਅੰਤਮ ਫੇਰਾ ਪਾ। ਗੁਰਸਿਖ ਲੁਕਿਆ ਰਹੇ ਨਾ ਰਾਇਆ, ਜੋ ਸਰਸੇ ਦਿਤਾ ਰੁੜ੍ਹਾ। ਅੰਤਮ ਕੰਢੇ ਦਏ ਲਗਾਇਆ, ਆਪਣੇ ਬੇੜੇ ਆਪ ਚੜ੍ਹਾ। ਸਾਚੇ ਖੰਡੇ ਪਾਹੁਲ ਛਕਾਇਆ, ਅੰਮ੍ਰਿਤ ਖੰਡਾ ਵਿਚ ਫਿਰਾ। ਨਾਮ ਖੰਡਾ ਇਕ ਰਖਾਇਆ, ਲੋਹਾਰ ਤਰਖਾਣ ਸਕੇ ਨਾ ਕੋਇ ਘੜਾ। ਦੋ ਜਹਾਨਾਂ ਨਜ਼ਰ ਕਿਸੇ ਨਾ ਆਇਆ, ਕੋਟਨ ਕੋਟ ਜੀਵ ਰਹੇ ਨੈਣ ਉਠਾ। ਤੇਰਾ ਅੰਤਮ ਵੇਲਾ ਦਏ ਸੁਹਾਇਆ, ਸਿਰ ਤੇਰੇ ਹੱਥ ਟਿਕਾ। ਆਪਣਾ ਰੂਪ ਤੇਰੇ ਵਿਚ ਟਿਕਾਇਆ, ਤੇਰਾ ਰੂਪ ਆਪਣਾ ਲਏ ਵਟਾ। ਕਲਜੁਗ ਜੀਵਾਂ ਭਰਮ ਭੁਲੇਖਾ ਪਾਇਆ, ਪੰਜ ਤੱਤ ਚੋਲਾ ਹਰਿ ਜੂ ਦਿਸੇ ਨਾ। ਏਕਾ ਸੋਹਲਾ ਆਪਣਾ ਰਿਹਾ ਗਾਇਆ, ਸਾਚਾ ਢੋਲਾ ਰਿਹਾ ਜਣਾ। ਗੁਰਮੁਖ ਵਿਰਲੇ ਉਹਲਾ ਪਰਦਾ ਦਏ ਚੁਕਾਇਆ, ਜਿਸ ਜਨ ਆਪਣਾ ਮੇਲ ਲਏ ਮਿਲਾ। ਸਾਚਾ ਤੋਲਾ ਬਣ ਕੇ ਆਇਆ, ਸਾਚਾ ਕੰਡਾ ਹੱਥ ਰਖਾ। ਗੁਰਮੁਖ ਸਾਚੇ ਆਪਣੇ ਕੰਡੇ ਲਏ ਤੁਲਾਇਆ, ਏਕਾ ਵੱਟਾ ਨਾਮ ਰਖਾ, ਮਨਮੁਖ ਮੂੜ੍ਹੇ ਦਏ ਰੁੜ੍ਹਾਇਆ, ਕਲਜੁਗ ਅੰਤਮ ਧੱਕਾ ਲਾ। ਵੇਲੇ ਅੰਤ ਨਾ ਸਕੇ ਕੋਇ ਬਚਾਇਆ, ਰਾਏ ਧਰਮ ਦਏ ਸਜ਼ਾ। ਕਰੋੜ ਛਿਆਨਵੇ ਗੁਰਸਿਖ ਤੇਰੇ ਚਰਨਾਂ ਰਾਹ ਤਕਾਇਆ। ਤੇਰੇ ਅੰਤਰ ਆਤਮਾ ਮੰਗੇ ਠੰਡਾ ਸਾਹ। ਤੇਰੇ ਪਵਣ ਸਵਾਸ ਹਰਿ ਜੂ ਰਿਹਾ ਸਮਾਇਆ, ਮੇਰੀ ਬੰਦ ਖਲਾਸ ਦਏ ਕਰਾ। ਕਲਜੁਗ ਜੀਵ ਕਰ ਕਰ ਹਾਸ ਵਕ਼ਤ ਚੁਕਾਇਆ, ਅੰਤਮ ਪੈਣਾ ਏਕਾ ਫਾਹ। ਸਾਕ ਸੱਜਣ ਨਾ ਸਕੇ ਕੋਇ ਬਚਾਇਆ, ਮਾਤ ਪਿਤ ਨਾ ਹੋਏ ਸਹਾ। ਨਾਰੀ ਕੰਤ ਨਾ ਸੰਗ ਰਖਾਇਆ, ਪੁਤਰ ਧੀਆਂ ਰੋਵਣ ਮਾਰਨ ਧਾ। ਲਾੜੀ ਮੌਤ ਲਏ ਪਰਨਾਇਆ, ਲਾਲ ਮਹਿੰਦੀ ਹੱਥ ਰੰਗਾ। ਸੂਹਾ ਵੇਸ ਲਏ ਕਰਾਇਆ, ਨੇਤਰ ਕਜਲਾ ਪਾ। ਆਪਣੀ ਮੇਂਢੀ ਲਏ ਗੁੰਦਾਇਆ, ਤੇਰੀ ਨਾਰ ਖੁਲੜੀ ਗੁੱਤ ਦਏ ਰਖਾ। ਘਰ ਘਰ ਸਿਆਪਾ ਦੇਵੇ ਪਾਇਆ, ਨਾ ਕੋਈ ਸਕੇ ਧੀਰ ਧਰਾ। ਲੱਖ ਚੁਰਾਸੀ ਜੂਨ ਭਵਾਇਆ, ਜੁਗ ਜੁਗ ਗੇੜਾ ਗੇੜ ਰਖਾ। ਜਿਸ ਜਨ ਹਰਿ

ਹਰਿ ਰਸਨਾ ਗਾਇਆ, ਪੁਰਖ ਅਬਿਨਾਸ਼ੀ ਹੋਏ ਸਹਾ। ਕਲਜੁਗ ਅੰਤਮ ਦਇਆ ਕਮਾਇਆ, ਸੋਹੰ ਮੰਤਰ ਇਕ ਪੜ੍ਹਾ। ਜੰਤਰ ਤੰਤਰ ਕੋਈ ਨੇੜ ਨਾ ਆਇਆ, ਜਗਤ ਬਸੰਤਰ ਰੂਪ ਦਏ ਵਟਾ। ਸਾਚੀ ਬਣਤਰ ਆਪ ਬਣਾਇਆ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ। ਗਗਨ ਗਗਨੰਤਰ ਪਾਰ ਕਰਾਇਆ, ਗਗਨ ਮੰਡਲ ਦਏ ਠੁਕਰਾ। ਸਾਚੇ ਮੰਦਰ ਦਏ ਬਹਾਇਆ, ਨਿਰਗੁਣ ਜੋਤ ਕਰ ਰੁਸ਼ਨਾ। ਸੂਰਜ ਚੰਦ ਨਾ ਕੋਇ ਚੜ੍ਹਾਇਆ, ਕਰੇ ਖੇਲ ਬੇਪਰਵਾਹ। ਪੁਰਖ ਅਬਿਨਾਸ਼ੀ ਸਚ ਸਿੰਘਾਸਣ ਡੇਰਾ ਲਾਇਆ, ਸਾਚੇ ਤਖ਼ਤ ਬਹੇ ਸੱਚਾ ਸ਼ਹਿਨਸ਼ਾਹ। ਹਰਿਜਨ ਸਾਚੇ ਲਏ ਮਿਲਾਇਆ, ਆਪਣੇ ਚਰਨ ਦੇਵੇ ਸਚ ਪਨਾਹ। ਦਾਮਨਗੀਰ ਦਾਮਨ ਲਏ ਫੜਾਇਆ, ਦਾਮਨ ਦਾਮਨ ਨਾਲ ਬੰਧਾ। ਧੁਰ ਦਾ ਜ਼ਾਮਨ ਕਲਜੁਗ ਅੰਤਮ ਵੇਖਣ ਆਇਆ, ਨਿਹਕਲੰਕਾ ਨਾਉਂ ਰਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਪਰ ਛੰਨ ਰਿਹਾ ਸੁਹਾ। ਛੱਪਰ ਛੰਨ ਸੋਭਾਵੰਤ, ਸੋਭਨੀਕ ਕਰਾਈਆ। ਹਰਿ ਸਖ਼ੀਆਂ ਮੇਲਾ ਹਰਿ ਜੂ ਕੰਤ, ਹਰਿ ਮੰਗਲ ਏਕਾ ਗਾਈਆ। ਚਾਰ ਕੁੰਟ ਰੁੱਤ ਬਸੰਤ, ਗੁਰਸਿਖ ਪੰਖੜੀਆਂ ਆਪ ਮਹਿਕਾਈਆ। ਹਰਿ ਸੂਰਾ ਗੂੰਜੇ ਆਦਿ ਅੰਤ, ਹਰਿਜਨ ਤੇਰੀ ਮਹਿਕ ਸਾਚਾ ਰਸ ਚਖ ਚਖ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਾਲੀ ਬਣ ਬਣ ਆਈਆ। ਜਗਤ ਮਾਲੀ ਬਣੇ ਬਨ ਮਾਲਣ, ਜੋਤ ਅਕਾਲਣ ਦਇਆ ਕਮਾਈਆ। ਸਿਰ ਤੇ ਖਾਰੀ ਚਲੀ ਭਾਲਣ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਘਰ ਘਰ ਵਜਾਉਂਦੀ ਫਿਰੇ ਆਪਣਾ ਤਾਲਣ, ਬਿਨ ਗੁਰਸਿਖ ਸੁਣਨ ਕੋਇ ਨਾ ਪਾਈਆ। ਮਨਮੁਖ ਜੀਵ ਕੱਢਣ ਗਾਲਣ, ਚੁਗਲੀ ਨਿੰਦਿਆ ਮੁਖ ਵਖਾਈਆ। ਧੰਨ ਵਡਿਆਈ ਗੁਰਮੁਖ ਜੋ ਘਾਲ ਘਾਲਣ, ਘਾਲ ਘਾਲੀ ਲੇਖੇ ਪਾਈਆ। ਕਲਜੁਗ ਅੰਤਮ ਬਣ ਸਵਾਲਣ, ਏਕਾ ਮੰਗ ਮੰਗਣ ਆਈਆ। ਮੈਂ ਅੰਞਾਣੀ ਬਾਲ ਅੰਞਾਨਣ, ਲੋਕਮਾਤ ਬਿਨ ਗੁਰਸਿਖ ਮੇਰੀ ਪਤ ਨਾ ਕੋਇ ਰਖਾਈਆ। ਨੌਂ ਖੰਡ ਪ੍ਰਿਥਮੀ ਹੱਡੀਆਂ ਹੋਇਆ ਬਾਲਣ, ਮੇਰੀ ਜੋਤੀ ਲੰਬੂ ਲਾਈਆ। ਮੈਂ ਤੇਰੀ ਕਰਾਂ ਸਦਾ ਪ੍ਰਿਤਪਾਲਣ, ਪ੍ਰਿਤਪਾਲਕ ਰੂਪ ਵਟਾਈਆ। ਤੇਰੀ ਸੁਗੰਧ ਮੈਂ ਭਰਾਂ ਖਾਰੀ ਫੁੱਲ ਮਾਲਣ, ਧੁਰ ਦਰਬਾਰੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੱਚੇ ਏਕਾ ਮਾਣ, ਮਹੱਲ ਮੰਦਰ ਵਖਾਏ ਇਕ ਮਕਾਨ, ਏਕਾ ਬੈਠਾ ਆਸਣ ਲਾਈਆ।

ਆਉਂਦਾ ਜਾਂਦਾ ਜਗਤ ਨਾ ਦਿਸੇ, ਭੁੱਲੀ ਸਰਬ ਲੋਕਾਈਆ। ਗੁਰਮੁਖਾਂ ਵੰਡਾਏ ਆਪਣੇ ਹਿੱਸੇ, ਸਤਿਗੁਰ ਪੂਰਾ ਵੰਡ ਵੰਡਾਈਆ। ਸਾਚੀ ਸਿਖਿਆ ਜੋ ਜਨ ਸਿਖੇ, ਸਿਖੀ ਸਿਖਿਆ ਵਿਚ ਰਖਾਈਆ। ਆਪਣਾ ਲੇਖਾ ਆਪਣੀ ਹੱਥੀਂ ਲਿਖੇ, ਲਿਖਿਆ ਲੇਖ ਨਾ ਕੋਇ ਮਿਟਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਗਾਏ ਏਥੇ ਓਥੇ, ਪਰਗਟ ਹੋ ਹੋ ਦਰਸ ਵਖਾਈਆ। ਪੰਜ ਤੱਤ ਕਾਇਆ ਚੋਲੀ ਪਤਾ ਨਾ ਲੱਗੇ ਲੁਕਿਆ ਕਿਹੜੀ ਵਿਥੇ, ਦਿਨ ਰਾਤ ਬਣ ਮਨੁੱਖ ਜਗਤ ਵਿਹਾਰਾ ਗਾਏ ਕਿੱਸੇ, ਆਪਣਾ ਭੇਵ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੈਠਾ ਮੁਖ ਛੁਪਾਈਆ। ਜਗਤ ਦਿਸੇ ਨਾ ਹਰਿ ਨਿਰੰਕਾਰਾ, ਰੂਪ ਰੰਗ ਨਾ ਕੋਇ ਜਣਾਈਆ। ਗੁਰਮੁਖਾਂ

ਕਰੇ ਸਚ ਪਿਆਰਾ, ਆਪਾ ਧਰ ਆਪਣੀ ਖ਼ਾਕ ਖ਼ਾਕੀ ਖ਼ਾਕ ਮਿਲਾਈਆ। ਹੱਡ ਮਾਸ ਨਾੜੀ ਰਤ ਨਾ ਰੱਖਿਆ ਗਾਰਾ, ਤਤਵ ਤਤ ਨਾ ਕੋਇ ਵਡਿਆਈਆ। ਜਗਤ ਵੇਂਹਦਿਆਂ ਸੜ ਗਿਆ ਵਿਚ ਸੰਸਾਰਾ, ਅਗਨੀ ਭੇਟ ਆਪਣਾ ਆਪ ਕਰਾਈਆ। ਆਪਣਾ ਰੂਪ ਧਰ ਨਿਰਾਕਾਰਾ, ਨਿਰਗੁਣ ਅਚਰਜ ਖੇਲ ਰਚਾਈਆ। ਕਰਿਆ ਕੌਲ ਪੂਰਾ ਕਰੇ ਆਪ ਆਪਣੀ ਵਾਰਾ, ਕੀਤਾ ਕੌਲ ਭੁਲ ਨਾ ਜਾਈਆ। ਗੋਬਿੰਦ ਕੀਤਾ ਇਕ ਪਿਆਰਾ, ਪਿਆਰਾ ਪਿਆਰ ਵਿਛੜ ਨਾ ਜਾਈਆ। ਫੇਰ ਬੋਲਿਆ ਆਪਣਾ ਸਚ ਜੈਕਾਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਰਖਾਈਆ। ਅੰਦਰ ਵੜ ਹੋਇਆ ਜ਼ਾਹਰਾ, ਆਪ ਆਪਣੀ ਕਲ ਧਰਾਈਆ। ਲੋਕਮਾਤ ਬਣਾਇਆ ਸਚਖੰਡ ਦੁਆਰਾ, ਸਾਚੇ ਤਖ਼ਤ ਸੋਭਾ ਪਾਈਆ। ਕਰਿਆ ਕੰਮ ਜਗਤ ਵਿਹਾਰਾ, ਬਣ ਤਰਖਾਣ ਸਾਚਾ ਸੂਤਰ ਮਾਤ ਲਗਾਈਆ। ਗਵਾਰ ਜੱਟ ਹੱਥ ਫੜਾਇਆ ਕੁਹਾੜਾ, ਤਿਖ਼ੀ ਧਾਰ ਆਪ ਰਖਾਈਆ। ਚੀਰ ਚੀਰ ਕੀਆ ਦੋ ਫਾੜਾ, ਅੱਧਵਿਚਕਾਰਾ ਆਪਣਾ ਆਪ ਛੁਪਾਈਆ। ਨਾਰੀ ਅੰਦਰ ਲੁਕਿਆ ਸਾਚਾ ਲਾੜਾ, ਸਾਚੀ ਪ੍ਰੀਤ ਇਕ ਵਖਾਈਆ। ਆਵੇ ਜਾਵੇ ਦਿਨ ਦਿਹਾੜਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਸਿਖ ਉਚੀ ਕੂਕ ਕਰੇ ਪੁਕਾਰਾ, ਸਚ ਜੈਕਾਰਾ ਏਕਾ ਵਾਰਾ ਲਾਈਆ। ਮਹਾਂਬਲੀ ਉਤਰੇ ਅਵਤਾਰਾ, ਸਨਮੁਖ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਕਰਿਆ ਕੌਲ ਕਰਨਾ ਪੂਰਾ, ਆਪਣਾ ਤਨ ਤਜਾਇਆ। ਪਰਗਟ ਹੋਏ ਹਾਜ਼ਰ ਹਜ਼ੂਰਾ, ਬੇੜਾ ਬੰਨ ਵਖਾਇਆ। ਗੁਰਸਿਖ ਪਕੜੇ ਨੇੜੇ ਦੂਰਾ, ਪੂਰਬ ਜਨਮ ਵੇਖ ਵਖਾਇਆ। ਸੋ ਸਤਿਗੁਰ ਸਾਹਿਬ ਸੱਚਾ ਪੂਰਾ, ਜੋ ਵਿਛੜੇ ਲਏ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇਆ। ਗੁਰਸਿਖ ਇਕ ਕਰਨਾ ਚਰਨ ਧਿਆਨ, ਕਰਮ ਕਾਂਡ ਰਹਿਣ ਨਾ ਪਾਈਆ। ਨਾਤਾ ਤੁਟੇ ਪੰਜ ਸ਼ੈਤਾਨ, ਮਾਇਆ ਮਮਤਾ ਨਾ ਹੋਏ ਹਲਕਾਈਆ। ਮੰਗਣ ਜਾਣਾ ਨਾ ਕਿਸੇ ਦੁਕਾਨ, ਦੂਸਰ ਹੱਟ ਨਾ ਕੋਇ ਵਖਾਈਆ। ਪੂਜਾ ਕਰੇ ਨਾ ਮੜ੍ਹੀ ਮਸਾਨ, ਦੇਵੀ ਦੇਵ ਨਾ ਕੋਇ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰਨ ਗਿਆਨ, ਏਕਾ ਅੱਖਰ ਰਿਹਾ ਸੁਣਾਈਆ। ਤੇਰੇ ਦੁਆਰ ਸੇਵਾ ਕਰੇ ਪਵਣ ਪਾਣੀ ਬਣ ਮਸਾਨ, ਜ਼ਮੀਨ ਅਸਮਾਨ ਤੇਰੀ ਧੂੜ ਖ਼ਾਕ ਰਮਾਈਆ। ਤੇਰਾ ਸੋਹਲਾ ਮੇਰਾ ਗਾਣ, ਰਸਨਾ ਜਿਹਵਾ ਏਕਾ ਰਸ ਵਖਾਈਆ। ਤੇਰਾ ਮੰਦਰ ਮੇਰਾ ਮਕਾਨ, ਤੇਰਾ ਕੂੜਾ ਹੂੰਝ ਵਖਾਈਆ। ਤੇਰੇ ਕੁਕਰਮ ਆਪਣੀ ਝੋਲੀ ਪਾਏ ਆਣ, ਏਕਾ ਵਾਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਚਰਨ ਧਿਆਨ ਇਕ ਸਮਝਾਈਆ। ਚਰਨ ਧਿਆਨ ਰੱਖਣੀ ਆਸ, ਜਗਤ ਆਸਾ ਸਰਬ ਮਿਟਾਈਆ। ਜਨਮ ਜਨਮ ਦੀ ਮੇਟੇ ਪਿਆਸ, ਅੰਮ੍ਰਿਤ ਆਤਮ ਰਸ ਚਖਾਈਆ। ਗੁਰਸਿਖ ਤੇਰੇ ਅੰਦਰ ਕਰੇ ਵਾਸ, ਗੁਰਸਿਖ ਲੱਭਣ ਕਿਤੇ ਨਾ ਜਾਈਆ। ਤੇਰੀ ਕਾਇਆ ਜੰਗਲ ਜੂਹ ਉਜਾੜ ਪਹਾੜ ਜੋ ਦਿਸੇ ਪਰਭਾਸ, ਸਾਚੀ ਰੁੱਤ ਦਏ ਸੁਹਾਈਆ। ਤੇਰਾ ਕਟੇ ਜਮ ਕਾ ਫਾਸ, ਜਮ ਕਾ ਦੂਤ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਈਆ।

ਮੰਨ ਪੰਖੀ ਕੀ ਮਾਰੇ ਉਡਾਰ, ਦਹਿ ਦਿਸ਼ ਉਠ ਉਠ ਮੂਲ ਨਾ ਧਾਈਆ। ਡੰਡਾ ਘੜਿਆ ਬਣ ਤਰਖਾਣ, ਪਿਛੇ ਜੱਟ ਹੱਥ ਫੜਾਈਆ। ਮਾਰਨ ਲੱਗਾ ਨਾ ਪੁਛੇ ਵਾਰ, ਆਂਢ ਗੁਆਂਢ ਰਿਹਾ ਡਰਾਈਆ। ਪੰਜ ਤੱਤ ਲਾਗੇ ਰੋਵਣ ਜ਼ਾਰੋ ਜ਼ਾਰ, ਸਾਡੀ ਵਾਰੀ ਨੇੜੇ ਆਈਆ। ਪਤਾ ਨਹੀਂ ਕਿਸ ਤਰਾਂ ਕਰੇ ਖੁਆਰ, ਨਾ ਕਿਸੇ ਦੀ ਮੰਨੇ ਨਾ ਕੋਈ ਸੁਣੇ, ਆਪਣਾ ਬਲ ਆਪ ਰਖਾਈਆ। ਹਾਏ ਹਾਏ ਹਾਏ ਕਰੇ ਪੁਕਾਰ, ਮੈਂ ਭੁੱਲਾ ਵਿਚ ਸੰਸਾਰ, ਤੂੰ ਬਖ਼ਸ਼ ਬਖ਼ਸ਼ਣਹਾਰ, ਮੈਂ ਤੇਰੇ ਗੁਰਸਿਖਾਂ ਦੀ ਚਰਨ ਧੂੜ ਛਾਰ, ਖ਼ਾਕੀ ਖ਼ਾਕ ਮਸਤਕ ਟਿੱਕਾ ਲਾਈਆ। ਲੱਖ ਚੁਰਾਸੀ ਅੰਦਰ ਵੜ ਵੜ ਕਰਦਾ ਰਿਹਾ ਹੰਕਾਰ, ਸਾਧਾਂ ਸੰਤਾਂ ਮਾਰਦਾ ਰਿਹਾ ਮਾਰ, ਆਪਣੀ ਵਾਸਨਾ ਵਿਚ ਫਸਾਈਆ। ਮੇਰਾ ਰੂਪ ਨਿਰਾਕਾਰ, ਤੇਰੀ ਜੋਤ ਮੇਰਾ ਸ਼ਿੰਗਾਰ, ਤੇਰੀ ਅੰਸ ਮੈਂ ਅਖਵਾਈਆ। ਤੇਰਾ ਬੰਸ ਗੁਰਸਿਖ ਸਾਚਾ ਪਰਵਾਰ, ਮੈਂ ਇਕ ਇਕੱਲਾ ਮੰਨ ਕੇ ਬੈਠਾ ਹਾਰ, ਮੇਰੀ ਪੇਸ਼ ਕੋਈ ਨਾ ਜਾਈਆ। ਤੂੰ ਬਖ਼ਸ਼ ਹਰਿ ਬਖ਼ਸ਼ਣਹਾਰ, ਢਹਿ ਢਹਿ ਮੰਗੇ ਮੰਗ ਭਿਖਾਰ, ਨਿਉਂ ਨਿਉਂ ਚਰਨ ਕਵਲ ਕਰੇ ਨਿਮਸਕਾਰ, ਮਨ ਮਨੂਆ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਪਣੇ ਦਰ ਕਰੇ ਪਰਵਾਨ, ਮਨ ਮਤ ਬੁਧ ਰਹਿਣ ਦੇਵੇ ਨਾ ਕੋਇ ਚਤੁਰਾਈਆ।