ਪੁਸਤਕਾਲਾਭਾਗ ੧੦

੧੪ ਜੇਠ ੨੦੧੮ ਸੰਤ ਰਾਮ ਦੇ ਘਰ ਪਿੰਡ ਬਾਣੀਆਂ ਜੰਮੂ

ਜੁਗ ਜੁਗ ਰਾਹ ਤੱਕੇ ਧਰਤ, ਧਰਨੀ ਆਪਣੇ ਨੈਣ ਉਠਾਈਆ। ਕਵਣ ਵੇਲਾ ਪਾਰਬ੍ਰਹਮ ਪ੍ਰਭ ਆਏ ਪਰਤ, ਮੇਰੇ ਉਪਰ ਚਰਨ ਟਿਕਾਈਆ। ਮੇਰਾ ਮੇਟੇ ਸੋਗ ਹਰਖ, ਚਿੰਤਾ ਦੁੱਖ ਦਏ ਗਵਾਈਆ। ਲੱਖ ਚੁਰਾਸੀ ਕਰੇ ਪਰਖ, ਹਰਿਜਨ ਸਾਚੇ ਲਏ ਜਗਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਗਗਨ ਗਗਨੰਤਰ ਖੋਜ ਖੁਜਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਮੇਰਾ ਅਗਨ ਤੱਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹੋਏ ਆਣ ਸਹਾਈਆ। ਜੁਗ ਜੁਗ ਧਰਨੀ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਸੋ ਵੇਲਾ ਕਿਰਪਾ ਕਰੇ ਬੇਪਰਵਾਹ, ਲੋਕਮਾਤ ਲਏ ਅੰਗੜਾਈਆ। ਮੇਰਾ ਦਰਦ ਦੁੱਖ ਦਏ ਮਿਟਾ, ਦੁਖੀਆਂ ਜੀਵਾਂ ਹੋਏ ਸਹਾਈਆ। ਸਾਚਾ ਸੁਖ ਦਏ ਉਪਜਾ, ਆਪਣਾ ਚਰਨ ਕਵਲ ਟਿਕਾਈਆ। ਉਜਲ ਮੁਖ ਦਏ ਕਰਾ, ਕਾਲਖ ਟਿੱਕਾ ਲਾਹੇ ਮੁਖ ਲੱਗੀ ਛਾਹੀਆ। ਸਫ਼ਲ ਕੁੱਖ ਮੇਰੀ ਲਏ ਕਰਾ, ਹਰਿਜਨ ਸਾਚੇ ਲਏ ਉਠਾਈਆ। ਅੰਮ੍ਰਿਤ ਜਾਮ ਦਏ ਪਿਆ, ਮੇਰੀ ਤ੍ਰਿਸ਼ਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਹਾਈਆ। ਧਰਨੀ ਧਵਲ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਜੁਗ ਜੁਗ ਤੇਰਾ ਰਾਹ ਤਕਾਇਆ। ਮੈਂ ਤੱਕਾਂ ਵਾਰੋ ਵਾਰ, ਆਦਿ ਜੁਗਾਦਿ ਵਿਸਰ ਨਾ ਜਾਇਆ। ਤੇਰੇ ਚਰਨਾਂ ਸਚ ਪਿਆਰ, ਤੇਰਾ ਵਿਛੋੜਾ ਨਾ ਮੋਹੇ ਸਖਾਇਆ। ਗਲ ਪੱਲਾ ਰਹੀ ਡਾਰ, ਦੋਏ ਜੋੜ ਸੀਸ ਝੁਕਾਇਆ। ਕਰ ਕਿਰਪਾ ਆਪ ਕਰਤਾਰ, ਤੁਧ ਬਿਨ ਅਵਰ ਨਾ ਕੋਇ ਤਰਾਇਆ। ਮੈਂ ਡੂੰਘੀ ਭਵਰੀ ਡੁੱਬੀ ਗ਼ਾਰ, ਚਾਰੋਂ ਕੁੰਟ ਕਲਜੁਗ ਚਿਕੜ ਨਜ਼ਰੀ ਆਇਆ। ਕੋਇ ਨਾ ਦਰਦੀ ਦਰਦ ਵੰਡੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਬੈਠੇ ਮੁਖ ਭਵਾਇਆ। ਨਿਰਗੁਣ ਜੋਤ ਕਰ ਉਜਿਆਰ, ਹਰਿਜਨ ਸਾਚੇ

ਲਏ ਉਭਾਰ, ਮੇਰਾ ਦੁੱਖੜਾ ਦਏ ਮਿਟਾਇਆ। ਪੁਰਖ ਅਬਿਨਾਸ਼ੀ ਹੋ ਤਿਆਰ, ਕਿਰਪਾ ਕਰੀ ਆਪ ਨਿਰੰਕਾਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਸੰਤ ਸੁਹੇਲੇ ਕਰ ਤਿਆਰ, ਜੁਗਾਂ ਜੁਗਾਂ ਦੇ ਮੇਲੇ ਵਿਛੜੇ ਯਾਰ, ਆਪ ਆਪਣਾ ਬੰਧਨ ਪਾਇਆ। ਏਕਾ ਦੇਵੇ ਨਾਮ ਆਧਾਰ, ਕਾਇਆ ਮੰਦਰ ਸਤਿ ਜੈਕਾਰ, ਸਾਚਾ ਢੋਲਾ ਇਕ ਸੁਣਾਇਆ। ਆਤਮ ਪਰਮਾਤਮ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲਾ ਕਰੇ ਧਰਨੀ ਭਾਰ, ਧਰਤ ਧਵਲ ਤੇਰੀ ਸੁਣ ਪੁਕਾਰ, ਹਰਿ ਸਾਚਾ ਦਇਆ ਕਮਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਰਗੁਣ ਮੀਤਾ ਹੋ ਤਿਆਰ, ਠਾਂਡਾ ਸੀਤਾ ਖੇਲ ਖਿਲਾਈਆ। ਇਕ ਅਤੀਤਾ ਬਖ਼ਸ਼ਣਹਾਰ, ਬਖ਼ਸ਼ਿਸ਼ ਬਖ਼ਸ਼ੇ ਸਾਚਾ ਮਾਹੀਆ। ਲੱਖ ਚੁਰਾਸੀ ਕਰ ਵਿਚਾਰ, ਹਰਿਜਨ ਸਾਚੇ ਲਏ ਮਿਲਾਈਆ । ਲੇਖਾ ਜਾਣੇ ਧੁਰ ਦਰਬਾਰ, ਲੋਆਂ ਪੁਰੀਆਂ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਆਪਣੀ ਵਾਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਿਹਾ ਸਾਲਾਹੀਆ। ਗਣ ਗੰਧਰਬ ਜੈ ਜੈਕਾਰ, ਕਿਨਰ ਜਛਪ ਨਾਚ ਨਚਾਈਆ। ਪਰਗਟ ਹੋਇਆ ਹਰਿ ਨਿਰੰਕਾਰ, ਰਵ ਸਸ ਸੀਸ ਝੁਕਾਈਆ। ਬਰਖ਼ਾ ਲਾਇਨ ਗੁਰ ਅਵਤਾਰ, ਚਾਰ ਜੁਗ ਦਾ ਰੰਗ ਵਖਾਈਆ। ਭਗਤਨ ਫੜ ਫੜ ਫੂਲਣਹਾਰ, ਦਰ ਦਰ ਆਇਨ ਸੀਸ ਝੁਕਾਈਆ। ਸੰਤਨ ਸੰਗ ਅੰਮ੍ਰਿਤ ਠੰਡਾ ਠਾਰ, ਇਕ ਪਿਆਲਾ ਰਹੇ ਵਖਾਈਆ। ਗੁਰਮੁਖਾਂ ਮਿਲੇ ਸਾਂਝਾ ਯਾਰ, ਵਰਨ ਗੋਤ ਨਾ ਕੋਇ ਬਣਾਈਆ। ਗੁਰਸਿਖ ਸਾਚੇ ਲਏ ਉਭਾਰ, ਦੇ ਮਤ ਆਪ ਸਮਝਾਈਆ। ਧਰਨੀ ਤੇਰਾ ਧਵਲ ਅਧਾਰ, ਧਵਲ ਕਰੇ ਕੁੜਮਾਈਆ। ਚਰਨ ਛੁਹਾਏ ਏਕਾ ਵਾਰ, ਇਕ ਇਕੱਲਾ ਸੱਚਾ ਮਾਹੀਆ। ਛੱਪਰ ਛੰਨ ਸੋਹੇ ਬੰਕ ਦੁਆਰ, ਬੰਕ ਦੁਆਰੀ ਦਏ ਵਡਿਆਈਆ। ਹਰਿ ਭਗਤਾਂ ਕਰੇ ਸਦਾ ਪਿਆਰ, ਜੁਗ ਜੁਗ ਆਪਣਾ ਵੇਸ ਧਰਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਮਾਣਕ ਮੋਤੀ ਆਪ ਉਠਾਈਆ। ਵਾਸਨਾ ਖੋਟੀ ਕਰੇ ਖੁਆਰ, ਕੂੜੀ ਕਿਰਿਆ ਦਏ ਗਵਾਈਆ। ਏਕਾ ਬ੍ਰਹਮ ਦਏ ਵਿਚਾਰ, ਪਾਰਬ੍ਰਹਮ ਸੱਚੀ ਸਰਨਾਈਆ। ਹਰਿਜਨ ਮੇਲਾ ਹਰਿ ਹਰਿ ਵਿਚ ਸੰਸਾਰ, ਦੂਸਰ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਮਾਣ ਵਡਿਆਈਆ। ਧਰਨੀ ਤੇਰਾ ਸਾਚਾ ਮਾਣ, ਹਰਿ ਚਰਨ ਕਵਲ ਛੁਹਾਇਆ। ਆਦਿ ਜੁਗਾਦਿ ਮੇਲਾ ਸ੍ਰੀ ਭਗਵਾਨ, ਨਿਰਗੁਣ ਸਰਗੁਣ ਸੰਗ ਨਿਭਾਇਆ। ਤੇਰੇ ਉਪਰ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇਆ। ਲੱਖ ਚੁਰਾਸੀ ਜੀਵ ਮੇਟੇ ਬੇਈਮਾਨ, ਨਾਤਾ ਸ਼ੈਤਾਨ ਦਏ ਤੁੜਾਇਆ। ਭਗਤ ਭਗਵੰਤ ਵੇਖੇ ਆਣ, ਆਪ ਆਪਣਾ ਰੂਪ ਵਟਾਇਆ। ਤੇਰੀ ਬੇਨੰਤੀ ਕਰ ਪਰਵਾਨ, ਬਾਵਣ ਆਪਣਾ ਖੇਲ ਖਿਲਾਇਆ। ਸਚ ਸੁਗੰਧੀ ਹਰਿ ਮਿਹਰਵਾਨ, ਗੁਰਸਿਖ ਆਤਮਾ ਵਾਸਨਾ ਦਏ ਭਰਾਇਆ। ਬੰਦੀਖ਼ਾਨਾ ਤੋੜੇ ਬੰਦੀ ਵਿਚ ਜਹਾਨ, ਬੰਧਨ ਕੋਇ ਰਹਿਣ ਨਾ ਪਾਇਆ। ਸਾਚਾ ਛੰਦਨ ਗੌਣਾ ਏਕਾ ਗਾਣ, ਸੋਹੰ ਸ਼ਬਦ ਨਾਮ ਵਖਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਧਿਆਨ ਧਿਆਨ ਵਿਚ ਰਖਾਇਆ। ਲੇਖਾ ਜਾਣੇ ਸ੍ਰੀ ਭਗਵਾਨ, ਨਾਨਾ ਆਪਣਾ ਰੂਪ ਵਟਾਇਆ। ਸੋ ਪੁਰਖ ਨਿਰੰਜਣ ਚਤੁਰ ਸੁਜਾਨ, ਹਰਿ ਪੁਰਖ ਨਿਰੰਜਣ ਚਤੁਰਭੁਜ ਆਪ ਅਖਵਾਇਆ। ਏਕੰਕਾਰਾ ਬਲੀ ਬਲਵਾਨ, ਆਦਿ ਨਿਰੰਜਣ ਜੋਤ ਨੂਰ ਸਵਾਇਆ। ਸ੍ਰੀ ਭਗਵਾਨ ਖੇਲੇ ਖੇਲ ਮਹਾਨ, ਅਬਿਨਾਸ਼ੀ ਕਰਤਾ ਭੇਵ ਕਿਸੇ ਨਾ ਪਾਇਆ। ਪਾਰਬ੍ਰਹਮ ਪ੍ਰਭ ਨੌਜਵਾਨ, ਨਾ ਮਰੇ ਨਾ ਜਾਇਆ। ਆਦਿ ਸ਼ਕਤ ਕਰ ਪਰਧਾਨ, ਸਾਚੇ ਮੰਦਰ ਦਏ ਵਡਿਆਇਆ। ਸਚਖੰਡ ਦੁਆਰਾ ਇਕ

ਮਕਾਨ, ਸਤਿ ਸਤਿਵਾਦੀ ਆਸਣ ਲਾਇਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਾਹ ਸੁਲਤਾਨ ਆਪਣਾ ਖੇਲ ਖਿਲਾਈਆ। ਹੁਕਮੀ ਹੁਕਮ ਧੁਰ ਫ਼ਰਮਾਨ, ਧੁਰ ਫ਼ਰਮਾਨਾ ਆਪ ਸੁਣਾਇਆ। ਸ਼ਬਦੀ ਸ਼ਬਦ ਕਰ ਪਰਵਾਨ, ਸੁਤ ਦੁਲਾਰਾ ਏਕਾ ਜਾਇਆ। ਮਾਤਾ ਪਿਤਾ ਬਣ ਮਿਹਰਵਾਨ, ਦਾਈ ਦਾਇਆ ਆਪ ਹੋ ਜਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਅੰਸ ਬੰਸ ਸਰਬੰਸ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਵਸਤ ਅਮੋਲਕ ਏਕਾ ਗੋਲਕ ਆਪ ਭਰਾਇਆ। ਸ਼ਬਦ ਜਣਾਏ ਹਰਿ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਨਾਦ ਅਨਾਦੀ ਸਤਿ ਭੰਡਾਰਾ ਖੋਲਤ, ਸੰਸਾਰੀ ਆਪਣਾ ਕਰਮ ਕਮਾਇਆ। ਆਦਿ ਜੁਗਾਦਿ ਰਹੇ ਅਡੋਲਤ, ਅਡੋਲ ਅਡੁਲ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਇਆ। ਸਾਚੀ ਰਚਨਾ ਹਰਿ ਹਰਿ ਰਚ, ਲੱਖ ਚੁਰਾਸੀ ਖੇਲ ਰਚਾਇਆ। ਨਿਰਗੁਣ ਅੰਦਰ ਵੜਿਆ ਸੱਚ, ਰੂਪ ਅਨੂਪ ਆਪ ਧਰਾਇਆ। ਕਾਇਆ ਮਾਟੀ ਭਾਗ ਲਗਾਏ ਕੱਚ, ਕੰਚਨ ਆਪਣਾ ਗੜ੍ਹ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਾਰਨ ਕਰ, ਜਲ ਜਲ ਆਪਣਾ ਰੂਪ ਵਟਾਇਆ। ਜਲ ਬਿੰਬ ਹਰਿ ਖੇਲ ਨਿਆਰਾ, ਆਪਣੀ ਦਇਆ ਆਪ ਕਮਾਈਆ। ਆਪੇ ਧਰਨੀ ਕਰ ਪਸਾਰਾ, ਧਵਲ ਰੂਪ ਵਟਾਈਆ। ਆਪੇ ਧਵਲ ਚੁੱਕੇ ਭਾਰਾ, ਤ੍ਰੈ ਤ੍ਰੈ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰਾ ਬਣਾਏ ਮਾਤ ਘਰ, ਲੱਖ ਚੁਰਾਸੀ ਉਪਰ ਧਰ, ਤੇਰਾ ਬੰਕ ਸੁਹਾਈਆ। ਲੱਖ ਚੁਰਾਸੀ ਤੇਰੇ ਅੰਦਰ, ਹਰਿ ਹਰਿ ਆਪ ਟਿਕਾਇੰਦਾ। ਨੌਂ ਖੰਡ ਬਣੇ ਤੇਰਾ ਮੰਦਰ, ਨੌਂ ਦੁਆਰੇ ਵੇਖ ਵਖਾਇੰਦਾ। ਲੇਖਾ ਜਾਣੇ ਹਰਿਜਨ ਕੰਦਰ, ਭਗਤਨ ਭੇਵ ਅਭੇਦਾ ਆਪ ਛੁਪਾਇੰਦਾ। ਆਪੇ ਕਰੇ ਅੰਤਮ ਖੰਡਰ, ਆਪਣਾ ਖੇੜਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਲੱਖ ਚੁਰਾਸੀ ਅੰਦਰ ਧਰ, ਸਾਚਾ ਮੰਦਰ ਆਪ ਸੁਹਾਇੰਦਾ। ਧਰਨੀ ਧਰਤ ਧਵਲ ਦੇਵੇ ਦਾਤ, ਨਵ ਨੌਂ ਵੰਡ ਆਪ ਵੰਡਾਈਆ। ਤੇਰਾ ਮੇਲਾ ਕਮਲਾਪਾਤ, ਪਾਰਬ੍ਰਹਮ ਸੱਚੀ ਸਰਨਾਈਆ। ਜੁਗਾ ਜੁਗੰਤਰ ਪੁਛੇ ਵਾਤ, ਭੁਲ ਕਦੇ ਨਾ ਜਾਈਆ। ਤੇਰੀ ਪੱਟੀ ਇਕ ਜਮਾਤ, ਏਕਾ ਅੱਖਰ ਦਏ ਸਮਝਾਈਆ। ਬਿਨ ਚਰਨ ਕਵਲ ਹੋਰ ਨਾ ਮਾਰਨੀ ਕਿਤੇ ਝਾਤ, ਨੇਤਰ ਨੈਣ ਕਿਸੇ ਪਾਸੇ ਨਾ ਉਠਾਈਆ। ਤੇਰਾ ਬਣੇ ਕੰਤ ਸੁਹਾਗ, ਆਪਣੀ ਸਚ ਬਰਾਤ ਬਣਾਈਆ। ਤੇਰੀ ਸੁਹੰਜਣੀ ਹੋਏ ਰਾਤ, ਭਿੰਨੜੀ ਰੈਣ ਮੇਲ ਮਿਲਾਈਆ। ਤੇਰਾ ਸਗਨ ਮਨਾਏ ਆਪਣੀ ਗਾਥ, ਨਾਉਂ ਨਿਰੰਕਾਰਾ ਆਪ ਜਣਾਈਆ। ਤੇਰਾ ਮਸਤਕ ਟਿੱਕਾ ਬਿੰਦੀ ਲਾਏ ਮਾਥ, ਜੋਤ ਲਲਾਟ ਆਪ ਧਰਾਈਆ। ਤੇਰਾ ਵਖਾਏ ਏਕਾ ਸਾਥ, ਸਗਲਾ ਸੰਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਦੇਵੇ ਧਵਲ ਵਡਿਆਈਆ। ਧਰਨੀ ਦੇਵੇ ਇਕ ਧਰਵਾਸ, ਏਕਾ ਹੁਕਮ ਸੁਣਾਇਆ। ਤੇਰੇ ਅੰਦਰ ਲੱਖ ਚੁਰਾਸੀ ਕਰ ਪਰਕਾਸ਼, ਆਪਣਾ ਖੇਲ ਖਿਲਾਇਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਾਵੇ ਰਾਸ, ਸਿੰਧ ਸਾਗਰ ਵੇਖ ਵਖਾਇਆ। ਤੇਰੇ ਉਪਰ ਰੱਖੇ ਇਕ ਆਕਾਸ਼, ਆਪਣਾ ਪਰਦਾ ਆਪ ਰਖਾਇਆ। ਉਪਰ ਵਸੇ ਸ਼ਾਹੋ ਸ਼ਾਬਾਸ, ਦਿਸ ਕਿਸੇ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸ, ਆਪਣਾ ਗੁਣ ਦਏ ਜਣਾਇਆ। ਸਚਖੰਡ ਦੁਆਰਾ

ਇਕ ਪਰਕਾਸ਼, ਪਾਰਬ੍ਰਹਮ ਪ੍ਰਭ ਆਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਜਣਾਇਆ। ਧੁਰ ਫ਼ਰਮਾਨਾ ਸਚ ਸੰਦੇਸ਼, ਹਰਿ ਸਾਚਾ ਸਚ ਸੁਣਾਈਆ। ਤੇਰੇ ਅੰਦਰ ਅੰਡਜ ਜੇਰਜ ਉਤਭੁਜ ਸੇਤਜ ਕਰੇ ਪਰਵੇਸ, ਚਾਰੇ ਖਾਣੀ ਆਪ ਉਪਾਈਆ। ਤੇਰੇ ਉਪਰ ਦੇਵੇ ਸਚ ਸੰਦੇਸ਼, ਪਰਾ ਬਸੰਤੀ ਮਧਮ ਬੈਖਰੀ ਬਾਣੀ ਆਪੇ ਗਾਈਆ। ਤੇਰੇ ਉਪਰ ਕਰੇ ਵੇਸ, ਵੇਸ ਅਨੇਕ ਰੂਪ ਵਟਾਈਆ। ਤੇਰੇ ਉਪਰ ਤਖ਼ਤ ਨਿਵਾਸੀ ਬਣ ਬਣ ਬਹੇ ਨਰ ਨਰੇਸ਼, ਤਖ਼ਤ ਤਾਜ ਆਪ ਸੁਹਾਈਆ। ਤੇਰੇ ਦਰ ਫਿਰੇ ਕਰ ਕਰ ਭੇਖ, ਦਰ ਦਰਵੇਸ਼ਾ ਰੂਪ ਵਟਾਈਆ। ਤੇਰੇ ਮੰਦਰ ਲੱਖ ਚੁਰਾਸੀ ਲੁਕਿਆ ਵੇਖ, ਲੁਕ ਲੁਕ ਆਪਣਾ ਮੁਖ ਛੁਪਾਈਆ। ਤੇਰੇ ਮੰਦਰ ਆਪੇ ਵਸੇ ਵੇਖਣਹਾਰਾ ਦਹਿ ਦਿਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਗੁਣ ਦਏ ਜਣਾਈਆ। ਸੁਣਿਆ ਗੁਣ ਹਰਿ ਭਗਵੰਤ, ਧਰਨੀ ਦੋਏ ਦੋਏ ਜੋੜ ਕਰੇ ਨਿਮਸਕਾਰ। ਤੂੰ ਸਾਹਿਬ ਸੱਚਾ ਕੰਤ, ਮੈਂ ਔਗੁਣ ਭਰੀ ਤੇਰੀ ਨਾਰ। ਮੇਰੀ ਚੋਲੀ ਚਾੜ੍ਹ ਰੰਗ ਬਸੰਤ, ਦੁਰਮਤ ਮੈਲ ਦੇ ਉਤਾਰ। ਮੇਰੀ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਕਰ ਵਿਚਾਰ। ਮੈਂ ਆਪਣੀ ਗੋਦੀ ਰੱਖਾਂ ਜੀਵ ਜੰਤ, ਚੁੱਕਾਂ ਸਭ ਦਾ ਭਾਰ। ਤੇਰੀ ਕਰਦੀ ਰਹਿਵਾਂ ਮੰਨਤ, ਨੇਤਰ ਨੈਣ ਨੈਣ ਉਠਾਲ। ਕਰ ਕਿਰਪਾ ਭੇਜੀਂ ਆਪਣੇ ਸੰਤ, ਮੇਰੇ ਨਾਲ ਕਰਨ ਪਿਆਰ। ਮੇਰਾ ਲੇਖਾ ਰੱਖੀਂ ਆਪਣੇ ਹੱਥ ਅੰਤ, ਦੂਸਰ ਹੱਥ ਨਾ ਦਈਂ ਵਖਾਲ। ਮੈਂ ਮਹਿੰਮਾ ਗਾਵਾਂ ਤੇਰੀ ਅਗਣਤ, ਤੂੰ ਦਾਤਾ ਬੇਮਿਸਾਲ। ਮੈਨੂੰ ਸੁਨਾਉਣਾ ਇਕ ਛੰਤ, ਮੇਰਾ ਤੋੜੇ ਸਦਾ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਈ ਦੀਨਨ ਦੀਨ ਦਿਆਲ। ਦੀਨ ਦਿਆਲ ਕਿਰਪਾਨਿਧ, ਕਰ ਕਿਰਪਾ ਠਾਕਰ ਮੇਰਿਆ। ਮੇਰਾ ਕਾਰਜ ਕਰਨਾ ਸਿਧ, ਮੈਂ ਵਸਾਂ ਤੁਧ ਬਿਨ ਘੁੱਪ ਅੰਧੇਰਿਆ। ਆਪਣੇ ਮਿਲਣ ਦੀ ਆਪ ਬਣਾਉਣੀ ਬਿਧ, ਤੇਰਾ ਪੈਂਡਾ ਮੈਂ ਨਾ ਜਾਣਾ ਦੂਰ ਨੇੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਕਰ ਮਿਹਰਿਆ। ਮਿਹਰਵਾਨ ਹਰਿ ਦਇਆ ਕਮਾ, ਆਪਣੀ ਬੂਝ ਬੁਝਾਈਆ। ਤੇਰੇ ਸਿਰ ਹੱਥ ਦਏ ਟਿਕਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਤੇਰੀ ਲੱਜਿਆ ਰੱਖੇ ਸ਼ਰਮ ਹਯਾ, ਜੁਗ ਜੁਗ ਵੇਸ ਵਟਾਈਆ। ਜੀਵ ਜੰਤ ਭੁੱਲੇ ਮਾਰਗ ਦਏ ਪਾ, ਜੋ ਤੇਰੀ ਪਤ ਰਹੇ ਗਵਾਈਆ। ਦੁਸ਼ਟ ਦੁਰਾਚਾਰ ਦਏ ਖਪਾ, ਦੇਵੇ ਦੰਡ ਸੱਚਾ ਸ਼ਹਿਨਸ਼ਾਹੀਆ। ਤੇਰਾ ਰੰਡੇਪਾ ਦਏ ਕਟਾ, ਕੰਤ ਸੁਹਾਗੀ ਮੇਲ ਮਿਲਾਈਆ। ਜੁਗ ਜੁਗ ਤੇਰਾ ਜਨੇਪਾ ਦੇਵੇ ਪਾ, ਹਰਿਜਨ ਸਾਚੇ ਤੇਰੀ ਗੋਦ ਵਖਾਈਆ। ਤੇਰਾ ਸਚ ਰੂਪ ਦਏ ਵਟਾ, ਕਰੇ ਸੇਵਾ ਬੇਪਰਵਾਹੀਆ। ਤੇਰਾ ਪੱਖ ਕਰੇ ਖ਼ੁਦਾ, ਖ਼ਾਲਕ ਵੇਖੇ ਥਾਉਂ ਥਾਈਂਆ। ਆਦਿ ਜੁਗਾਦਿ ਨਾ ਹੋਏ ਜੁਦਾ, ਸਖ਼ਾ ਸੁਹੇਲਾ ਸੰਗ ਨਿਭਾਈਆ। ਚਰਨਾਂ ਉਪਰ ਹੋਣਾ ਤੂੰ ਇਕ ਫ਼ਿਦਾ, ਫਿਤਰਤ ਤੇਰੀ ਇਕ ਵਖਾਈਆ। ਚਰਨ ਕਵਲ ਤੇਰੇ ਉਪਰ ਦਏ ਟਿਕਾ, ਤੇਰਾ ਜਨਮ ਅਜਨਮ ਲਏ ਬਦਲਾਈਆ । ਕਦਮ ਕਦਮ ਵੇਖੇ ਤੇਰਾ ਥਾਂ, ਜਿਸ ਘਰ ਗੁਰਮੁਖ ਸਾਚੇ ਲਏ ਪ੍ਰਗਟਾਈਆ। ਗੁਰਮੁਖਾਂ ਬਣੇ ਤੂੰ ਸਾਚੀ ਮਾਂ, ਆਪਣੀ ਗੋਦ ਅੰਮ੍ਰਿਤ ਸਾਚਾ ਸੀਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੇਵੇ ਵਰ, ਤੇਰਾ ਲੇਖਾ ਦਏ ਮੁਕਾਈਆ। ਜੁਗ ਜੁਗ ਲੇਖ ਲਖਾਉਂਦਾ ਆਇਆ, ਨਿਰਗੁਣ ਸਰਗੁਣ ਜਾਮਾ ਧਾਰ। ਦੁਸ਼ਟ ਹੰਕਾਰੀ ਖਪਾਉਂਦਾ ਆਇਆ, ਨਾਮ ਖੰਡਾ ਫੜ ਕਟਾਰ। ਰਾਵਨ ਗੜ੍ਹ ਤੁੜਾਉਂਦਾ ਆਇਆ, ਰਾਮਾ ਰੂਪ ਹੋ ਉਜਿਆਰ। ਕੰਸ ਹੰਕਾਰੀ ਖਪਾਉਂਦਾ ਆਇਆ, ਕਾਹਨਾ ਕ੍ਰਿਸ਼ਨਾ ਮੀਤ ਮੁਰਾਰ।

ਦੀਨਾਂ ਦਰਦ ਵੰਡਾਉਂਦਾ ਆਇਆ, ਨਾਨਕ ਗੋਬਿੰਦ ਖੇਲ ਸੱਚੀ ਸਰਕਾਰ। ਕਲਜੁਗ ਅੰਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਕਲਜੁਗ ਅੰਤਮ ਖੇਲ ਖਿਲਾਉਣਾ, ਖ਼ਾਲਕ ਖ਼ਲਕ ਹਰਿ ਵੇਖ ਵਖਾਈਆ। ਸ੍ਰਿਸ਼ਟ ਸਬਾਈ ਤੇਰਾ ਹੌਲਾ ਭਾਰ ਕਰਾਉਣਾ, ਧਰਤੀ ਦੇਵੇ ਮਾਣ ਵਡਿਆਈਆ। ਧਰਤ ਆਪਣਾ ਚਰਨ ਟਿਕਾਉਣਾ, ਪੁਰਖ ਅਬਿਨਾਸ਼ੀ ਰੂਪ ਵਟਾਈਆ। ਪਹਿਲਾਂ ਗੁਰਸਿਖ ਮਾਤ ਜਗਾਉਣਾ, ਆਪਣੇ ਆਉਣ ਦੀ ਬਿਧ ਦਏ ਸਮਝਾਈਆ। ਜਿਸ ਦੁਆਰੇ ਗੁਰਸਿਖ ਵਸਾਉਣਾ, ਤਿਸ ਦੁਆਰੇ ਫੇਰਾ ਪਾਈਆ। ਲੱਖ ਚੁਰਾਸੀ ਨਜ਼ਰ ਨਾ ਆਉਣਾ, ਅਚਰਜ ਖੇਲ ਬਣਾਈਆ। ਹਰਿਜਨ ਹਰਿ ਹਰਿ ਮੇਲ ਮਿਲਾਉਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਧਰਤੀ ਤੇਰੇ ਰੰਗ ਤੇਰਾ ਰੂਪ ਰੰਗਾਉਣਾ, ਤੇਰੀ ਦੁਰਮਤ ਦਏ ਗਵਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਏਕਾ ਛੰਦ ਸੁਣਾਉਣਾ, ਸੋਹੰ ਸ਼ਬਦ ਢੋਲਾ ਗਾਈਆ। ਪਿਛਲਾ ਪੈਂਡਾ ਪੰਧ ਮੁਕਾਉਣਾ, ਅੱਗੇ ਮਾਰਗ ਦੇਵੇ ਲਾਈਆ। ਸਾਚਾ ਸੁੱਖ ਇਕ ਵਖਾਉਣਾ, ਦੁੱਖ ਦਰਦ ਦਏ ਗਵਾਈਆ। ਸਤਿਜੁਗ ਸਾਚਾ ਮਾਣ ਰਖੌਣਾ, ਔਗੁਣ ਮੇਟੇ ਸਰਬ ਲੋਕਾਈਆ। ਹਰਿਜਨ ਸਾਚੇ ਮੇਲ ਮਿਲਾਉਣਾ, ਭਗਤ ਭਗਵੰਤ ਵੇਖੇ ਥਾਉਂ ਥਾਈਂਆ। ਤੇਰੀ ਗੋਦ ਆਪ ਬਹਾਉਣਾ, ਸਾਚੀ ਗੋਦ ਦਏ ਸੁਹਾਈਆ। ਸੋਹੰ ਸ਼ਬਦ ਸਭ ਨੇ ਗਾਉਣਾ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਚਾਰ ਕੁੰਟ ਹਰਿ ਹਰਿ ਨਜ਼ਰੀ ਆਉਣਾ, ਦੂਸਰ ਇਸ਼ਟ ਨਾ ਕੋਇ ਧਰਾਈਆ। ਪੰਖ ਪਖੇਰੂ ਪੰਛੀ ਉਡ ਉਡ ਸੀਸ ਝੁਕਾਉਣਾ, ਮਛ ਕੱਛ ਰਹਿਣ ਸਰਨਾਈਆ। ਦਹਿ ਦਿਸ਼ਾ ਲੱਖ ਚੁਰਾਸੀ ਜੀਵ ਜੰਤ ਰਾਹ ਤਕਾਉਣਾ, ਕੌਣ ਸੁ ਵੇਲਾ ਮਿਲੇ ਸਾਚਾ ਮਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਸਾਚਾ ਕਰਮ ਕਮਾਉਣਾ, ਏਕਾ ਵਾਰ ਸਭ ਦਾ ਪਰਦਾ ਦਏ ਉਠਾਈਆ। ਜਿਸ ਪੇਖੇ ਤਿਸ ਨਜ਼ਰੀ ਆਉਣਾ, ਨਜ਼ਰੀ ਨਜ਼ਰ ਨਿਹਾਲ ਆਪ ਕਰਾਈਆ। ਧਰਨੀ ਤੇਰਾ ਲੇਖਾ ਆਪਣੇ ਹੱਥ ਰਖਾਉਣਾ, ਧਵਲ ਤੇਰੀ ਮਾਣ ਵਡਿਆਈਆ। ਧਵਲ ਤੇਰਾ ਮੂਲ ਚੁਕਾਉਣਾ, ਅਮਲ ਗੁਣ ਅਮਲ ਵੇਖੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਨੇ ਗਾਉਣਾ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਪਾਤਾਲ ਅਰਸ਼ ਫ਼ਰਸ਼ ਜ਼ਿਮੀਂ ਅਸਮਾਨ ਵੱਜੇ ਇਕ ਵਧਾਈਆ।

੧੪ ਜੇਠ ੨੦੧੮ ਬਿਕ੍ਰਮੀ ਅਨੰਤ ਰਾਮ ਦੇ ਘਰ ਪਿੰਡ ਬਾਣੀਆਂ ਜੰਮੂ

ਜਿਸ ਲੇਖਾ ਤਿਸ ਪਾਏ ਸਾਰ, ਮਨ ਮਨਸਾ ਪੂਰ ਕਰਾਇੰਦਾ। ਜਿਸ ਸੰਸਾ ਤਿਸ ਦਏ ਨਿਵਾਰ, ਜੋ ਜਨ ਆਸ ਰਖਾਇੰਦਾ। ਕਰ ਕਿਰਪਾ ਜਨ ਲਾਏ ਪਾਰ, ਕਿਰਪਾਨਿਧ ਦਇਆ ਕਮਾਇੰਦਾ। ਆਤਮ ਅੰਤਰ ਦਏ ਵਿਚਾਰ, ਆਤਮ ਬ੍ਰਹਮ ਬੁਝਾਇੰਦਾ। ਹਉਮੇ ਹੰਗਤਾ ਤੋੜ ਹੰਕਾਰ, ਜੂਠ ਝੂਠ ਮੋਹ ਚੁਕਾਇੰਦਾ। ਹਰਿਜਨ ਹਰਿ ਹਰਿ ਇਕ ਪਿਆਰ, ਸਚ ਪ੍ਰੀਤੀ ਇਕ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਗੁਰਦੇਵ ਇਸ਼ਟ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਰੰਗ ਆਪਣੀ ਖੇਲ ਖਿਲਾਇੰਦਾ। ਅਨਰੰਗ ਹਰਿ ਪੁਰਖ ਬਿਧਾਤਾ, ਭੇਵ ਅਭੇਵ ਨਾ ਕੋਇ ਜਣਾਈਆ। ਬੈਠਾ ਰਹੇ ਇਕ ਇਕਾਂਤਾ, ਸਚਖੰਡ ਦੁਆਰੇ ਸੋਭਾ ਪਾਈਆ। ਜਨ ਭਗਤਾਂ ਮੇਲੇ ਆਪਣਾ ਨਾਤਾ, ਰੂਪ ਅਨੂਪ ਧਰਾਈਆ। ਸਚ ਜਣਾਏ ਸਾਚੀ ਗਾਥਾ, ਘਟ ਮੰਦਰ ਕਰੇ ਪੜ੍ਹਾਈਆ। ਹੋਏ ਸਹਾਈ ਰਘੁਪਤ ਰਘੁਨਾਥਾ, ਰਘੁਬੰਸ ਵਡੀ ਵਡਿਆਈਆ।

ਮੇਲ ਮਿਲਾਵਾ ਰਾਮਾ ਪੂਤ ਸਪੂਤਾ ਦਸਰਾਥਾ, ਦਹਿਸਰ ਰਾਵਨ ਮਨ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਲੇਖਾ ਦਏ ਵਖਾਈਆ। ਜਿਸ ਲੇਖਾ ਤਿਸ ਮੇਲਿਆ, ਕਰ ਕਿਰਪਾ ਗੁਣ ਨਿਧਾਨ। ਏਕਾ ਦਰ ਵਖਾਏ ਗੁਰੂ ਗੁਰ ਚੇਲਿਆ, ਗੁਰ ਚੇਲਾ ਰੂਪ ਸ੍ਰੀ ਭਗਵਾਨ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਸੱਜਣ ਸੁਹੇਲਿਆ, ਜੀਆ ਆਤਮ ਦੇਵੇ ਜੀਆ ਦਾਨ। ਰਾਏ ਧਰਮ ਦੀ ਕਟੇ ਜੇਲਿਆ, ਚਿਤਰ ਗੁਪਤ ਲੇਖਾ ਮੰਗੇ ਨਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਪਛਾਣ। ਜਿਸ ਲੇਖਾ ਤਿਸ ਮੁਕਿਆ ਪੰਧ, ਲੱਖ ਚੁਰਾਸੀ ਪੰਧ ਨਾ ਕੋਇ ਰਖਾਈਆ। ਹਰਿਜਨ ਤਜਿਆ ਮਦਿਰਾ ਮਾਸ ਗੰਦ, ਮਧਰ ਨੈਣ ਦਰਸ ਵਖਾਈਆ। ਆਤਮ ਉਪਜਾਏ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਮਾਤਲੋਕ ਰਹਿਣ ਨਾ ਪਾਈਆ। ਕਰੇ ਪਰਕਾਸ਼ ਅੰਧੇਰੇ ਅੰਧ, ਜੋਤ ਨਿਰੰਜਣ ਕਰ ਰੁਸ਼ਨਾਈਆ। ਜਗਤ ਵਿਹਾਰਾ ਕਰੇ ਖੰਡ ਖੰਡ, ਜਿਸ ਜਨ ਆਪਣੀ ਬੂਝ ਬੁਝਾਈਆ। ਰਾਏ ਧਰਮ ਨਾ ਦੇਵੇ ਦੰਡ, ਲੇਖਾ ਲੇਖ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਹਰਿਜਨ ਹਰਿ ਹਰਿ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਅਗਨੀ ਤੱਤ ਹੋਏ ਸਹਾਈਆ। ਜਿਸ ਲੇਖਾ ਤਿਸ ਪਾਇਆ ਮਾਣ, ਹਰਿ ਸੱਜਣ ਮੇਲ ਮਿਲਾਇਆ। ਸ਼ਬਦ ਅਗੰਮੀ ਸੁਣਿਆ ਫ਼ਰਮਾਨ, ਸਤਿ ਸਤਿ ਆਪ ਸੁਣਾਇਆ। ਤੀਰ ਅਨਿਯਾਲਾ ਵੱਜਾ ਬਾਣ, ਗੁਰ ਸ਼ਬਦੀ ਬਾਣ ਚਲਾਇਆ। ਸੱਥ ਲੱਥੇ ਪੰਜ ਸ਼ੈਤਾਨ, ਹਿੰਸਾ ਰੂਪ ਨਾ ਕੋਇ ਵਟਾਇਆ। ਅੰਮ੍ਰਿਤ ਸੋਮਾ ਫੁੱਟੇ ਵਿਚ ਕਾਇਆ ਮਕਾਨ, ਨਿਝਰ ਝਿਰਨਾ ਦਏ ਝਿਰਾਇਆ। ਸਤਿ ਸੰਤੋਖ ਦੇਵੇ ਪੀਣ ਖਾਣ, ਧੀਰਜ ਧੀਰ ਇਕ ਧਰਾਇਆ। ਹਰਖ ਸੋਗ ਮਿਟੇ ਜਹਾਨ, ਜਿਸ ਜਨ ਸਤਿਗੁਰ ਪੂਰਾ ਗਾਇਆ। ਅੰਤਮ ਮੋਖ ਮੁਕਤ ਚਰਨ ਚੁੰਮੇ ਆਣ, ਹਰਿਜਨ ਤੇਰੇ ਦਰ ਸੀਸ ਝੁਕਾਇਆ। ਤੇਰਾ ਨਾਤਾ ਜੁੜਿਆ ਇਕ ਭਗਵਾਨ, ਦੂਸਰ ਓਟ ਨਾ ਕੋਇ ਤਕਾਇਆ। ਅੰਤਮ ਵੇਲੇ ਮੇਲੇ ਆਣ, ਸ਼ਬਦ ਬਬਾਨੇ ਲਏ ਚੜ੍ਹਾਇਆ। ਸਚਖੰਡ ਵਸਾਏ ਸਚ ਮਕਾਨ, ਥਿਰ ਘਰ ਆਸਣ ਇਕ ਰਖਾਇਆ। ਆਵਣ ਜਾਵਣ ਚੁੱਕੇ ਕਾਨ, ਮਾਤ ਗਰਭ ਦਸ ਦਸ ਮਾਸ ਨਾ ਫੇਰ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਲੇਖਾ ਤਿਸ ਆਪ ਚੁਕਾਇਆ।

ਬਿਨ ਮਰਨ ਜਨਮ ਬਦਲਾਏ, ਗੁਰ ਸਤਿਗੁਰ ਹੱਥ ਵਡਿਆਈਆ। ਪਿਛਲਾ ਲੇਖਾ ਦਏ ਮੁਕਾਏ, ਅਗਲਾ ਲੇਖਾ ਆਪ ਬਣਾਈਆ। ਆਪਣੀ ਹੱਥੀਂ ਕ਼ਲਮ ਫਰਾਏ ਨਾ ਕੋਈ ਮੇਟੇ ਮੇਟ ਮਿਟਾਈਆ। ਨਿਹਕਰਮੀ ਸਚ ਕਰਮ ਕਮਾਏ, ਕਰਮ ਕਾਂਡ ਦਏ ਖਪਾਈਆ। ਵਰਨ ਬਰਨ ਇਕ ਰਖਾਏ, ਬ੍ਰਹਮ ਪਾਰਬ੍ਰਹਮ ਸਰਨਾਈਆ। ਸਾਚਾ ਜਨਮ ਫਿਰ ਦਵਾਏ, ਜਿਸ ਜਨ ਆਪਣੀ ਬੂਝ ਬੁਝਾਈਆ। ਸੁਰਤੀ ਸ਼ਬਦੀ ਲਏ ਮਿਲਾਏ, ਸ਼ਬਦ ਸੁਰਤ ਹੋਏ ਕੁੜਮਾਈਆ। ਅਕਾਲ ਮੂਰਤ ਨਜ਼ਰੀ ਆਏ, ਨਿਰਗੁਣ ਆਪਣਾ ਦਰਸ ਵਖਾਈਆ। ਨਾਦ ਤੂਰਤ ਇਕ ਵਜਾਏ, ਰਾਗੀ ਰਾਗ ਆਪ ਸੁਣਾਈਆ।

ਪੂਰਬ ਮਨਸਾ ਦਏ ਚੁਕਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਮਾਨਸ ਜਨਮ ਦਏ ਬਦਲਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਹਿਰਦੇ ਅੰਦਰ ਹਰਿ ਵਸਾ, ਜੂਠਾ ਝੂਠਾ ਮੋਹ ਚੁਕਾਇੰਦਾ। ਸਾਚੇ ਮਾਰਗ ਦੇਵੇ ਲਾ, ਸਤੋ ਗੁਣ ਇਕ ਸਮਝਾਇੰਦਾ। ਕਲਜੁਗ ਅਗਨੀ ਤੱਤ ਦਏ ਮਿਟਾ, ਸਾਚਾ ਸੁਤ ਇਕ ਰਖਾਇੰਦਾ। ਬ੍ਰਹਮ ਮਤ ਝੋਲੀ ਪਾ, ਮਨ ਮਤ ਗਵਾਇੰਦਾ। ਏਕਾ ਘਰ ਦਏ ਵਖਾ, ਥਿਰ ਦਰਬਾਰਾ ਆਪ ਸੁਹਾਇੰਦਾ। ਹਰਿਜਨ ਹਰਿ ਹਰਿ ਲਏ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਵਿਚ ਮਿਟਾਇੰਦਾ। ਜਨਮ ਮੇਟਿਆ ਦੁੱਖ, ਭਾਂਡਾ ਭਰਮ ਭੌ ਭੰਨਾਇਆ। ਘਰ ਉਪਜੇ ਸਾਚਾ ਸੁਖ, ਗੁਰ ਸਤਿਗੁਰ ਸੱਜਣ ਪਾਇਆ। ਮਾਤ ਗਰਭ ਨਾ ਹੋਵੇ ਉਲਟਾ ਰੁਖ, ਆਵਣ ਜਾਵਣ ਰਹੇ ਨਾ ਰਾਇਆ। ਸੁਫਲ ਹੋਏ ਜਨਣੀ ਕੁੱਖ, ਜਿਸ ਜਨ ਹਰਿ ਹਰਿ ਅੰਗ ਲਗਾਇਆ। ਮਾਨਸ ਦੇਹੀ ਲੇਖੇ ਲਾਏ ਮਾਨੁਖ, ਮਨ ਮਣਕਾ ਦਏ ਭਵਾਇਆ। ਅੰਮ੍ਰਿਤ ਜਾਮ ਪਿਆਏ ਘੁਟ, ਸਰ ਸਰੋਵਰ ਇਕ ਨੁਹਾਇਆ। ਆਵਣ ਜਾਵਣ ਜਾਏ ਛੁਟ, ਜਮ ਕਾ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨਸ ਲਏ ਤਰਾਇਆ। ਮਾਨਸ ਪਾਇਆ ਹਰਿ, ਹਰਿ ਮੇਲਾ ਮੇਲ ਮਿਲਾਈਆ। ਘਰ ਵਿਚ ਵੇਖੇ ਆਪਣਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਨਿਰਭੌ ਚੁਕਾਏ ਝੂਠਾ ਡਰ, ਭੈ ਆਪਣਾ ਇਕ ਸਮਝਾਈਆ। ਗੁਰਮੁਖ ਜੀਵਤ ਜਾਏ ਮਰ, ਨਾਤਾ ਜਗਤ ਮੋਹ ਤੁੜਾਈਆ। ਹਰਿ ਚਰਨ ਸਰਨਾਈ ਜਾਏ ਪੜ, ਜਨਮ ਜਨਮ ਲਏ ਬਦਲਾਈਆ। ਹਰਿ ਸੰਗਤ ਬਹੇ ਏਕਾ ਵਾਰ ਰਲ, ਕਾਗ ਹੰਸ ਰੂਪ ਹੋ ਜਾਈਆ। ਸਚ ਸਿੰਘਾਸਣ ਲਏ ਮੱਲ, ਆਸਣ ਪੁਰਖ ਅਬਿਨਾਸ਼ਣ ਸੋਭਾ ਪਾਈਆ। ਦੀਪਕ ਜੋਤ ਜਾਏ ਜਲ, ਅਗਿਆਨ ਅੰਧੇਰ ਮਿਟਾਈਆ। ਭਾਗ ਲਗਾਏ ਕਾਇਆ ਮਾਟੀ ਖੱਲ, ਪੰਜ ਤੱਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਮੇਟੇ ਸਲ, ਏਕਾ ਰੰਗ ਰੰਗਾਈਆ। ਮਿਟੇ ਸਲ ਚੁੱਕੇ ਬੰਧਨ, ਪਾਇਆ ਹਰਿ ਨਿਰੰਕਾਰਾ। ਉਪਜੇ ਘਰ ਪਰਮਾਨੰਦਨ, ਸੋਹੇ ਬੰਕ ਦੁਆਰਾ। ਆਤਮ ਮਹਿਕਾਏ ਵਾਂਗ ਚੰਦਨ, ਸਚ ਸੁਗੰਧੀ ਵਿਚ ਸੰਸਾਰਾ। ਸਾਹਿਬ ਦਿਆਲ ਸਦਾ ਬਖ਼ਸ਼ੰਦਨ, ਹਰਿ ਬਖ਼ਸ਼ਸ਼ ਕਰੇ ਬਖ਼ਸ਼ਣਹਾਰਾ। ਪਹਿਲਾ ਜਨਮ ਕਰੇ ਖੰਡਣ, ਦੂਜਾ ਜਨਮ ਗੁਰੂ ਦੁਆਰਾ। ਗੁਰ ਮਾਤ ਗੁਰ ਪਿਤ ਗੁਰ ਸਦਾ ਸਦਾ ਤੋੜੇ ਫੰਦਨ, ਕਰ ਕਿਰਪਾ ਪਾਰ ਉਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਹਰਿਜਨ ਆਪ ਸਵਾਰਾ। ਸਚ ਸੁਲਤਾਨ ਸੱਚੀ ਸਰਕਾਰ, ਸਤਿ ਪੁਰਖ ਨਿਰੰਜਣ ਆਪ ਬਣਾਇੰਦਾ। ਸਾਚੇ ਤਖ਼ਤ ਬੈਠ ਨਿਰੰਕਾਰ, ਸਾਚਾ ਅਦਲ ਆਪ ਕਮਾਇੰਦਾ। ਜੁਗਾ ਜੁਗੰਤਰ ਹੋ ਉਜਿਆਰ, ਲੱਖ ਚੁਰਾਸੀ ਮੂਲ ਚੁਕਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਨਿਰਗੁਣ ਆਪਣਾ ਆਪ ਕਰਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਲੋਕਮਾਤ ਫੇਰਾ ਪਾਇੰਦਾ। ਚਾਰ ਜੁਗ ਦੀ ਵੇਖੇ ਕਾਰ, ਗੁਰ ਅਵਤਾਰ ਜੋ ਮਾਤ ਘਲਾਇੰਦਾ। ਭੁਲ ਨਾ ਜਾਏ ਅਭੁਲ ਸਿਰਜਣਹਾਰ, ਆਪਣਾ ਲੇਖਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਜਣਾਇਆ, ਪੁਰਖ ਅਬਿਨਾਸ਼ੀ ਬੇਪਰਵਾਹ । ਸਚਖੰਡ ਨਿਵਾਸੀ ਹੁਕਮ ਸੁਣਾਇਆ, ਧੁਰ ਫ਼ਰਮਾਨਾ ਆਪ ਉਪਾ। ਆਪਣਾ ਮਾਰਗ ਆਪੇ ਲਾਇਆ, ਆਪੇ ਦਏ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਖਿਲਾ। ਨਿਰਗੁਣ ਚਲਾਇਆ

ਆਪਣਾ ਮਿਸ਼ਨ, ਲੱਖ ਚੁਰਾਸੀ ਬਣਤ ਬਣਾਈਆ। ਹੁਕਮ ਨਾਲ ਬਣਾਏ ਰਾਮਾ ਕ੍ਰਿਸ਼ਨ, ਜੁਗ ਜੁਗ ਵੇਸ ਵਟਾਈਆ। ਲੇਖਾ ਜਾਣੇ ਬ੍ਰਹਮਾ ਮਹੇਸ਼ ਵਿਸ਼ਨ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਾ ਇਕ ਜਣਾਈਆ। ਸਾਚਾ ਲਾ ਸ੍ਰੀ ਭਗਵਾਨ, ਏਕਾ ਏਕ ਬਣਾਇਆ। ਲੱਖ ਚੁਰਾਸੀ ਮੇਰਾ ਨਾਂ, ਨਾਉਂ ਨਿਰੰਕਾਰਾ ਆਪ ਸੁਣਾਇਆ। ਪੁਰੀਆਂ ਲੋਆਂ ਹੋਏ ਸਹਾ, ਜਲ ਥਲ ਮਹੀਅਲ ਫੇਰਾ ਪਾਇਆ। ਨੌਂ ਖੰਡ ਪ੍ਰਿਥਮੀ ਵੇਖੇ ਥਾਂ ਥਾਂ, ਗਗਨ ਗਗਨੰਤਰ ਫੋਲ ਫੁਲਾਇਆ। ਆਦਿ ਜੁਗਾਦਿ ਕਰੇ ਸਚ ਨਿਆਂ, ਸਾਚੇ ਤਖ਼ਤ ਆਪ ਸੁਹਾਇਆ। ਠਗ ਚੋਰ ਕੋਈ ਛੱਡੇ ਨਾ, ਜੋ ਬੈਠੇ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਇਆ। ਸਾਚਾ ਮਾਰਗ ਹਰਿ ਅਦਾਲਤ, ਹਰਿ ਵੱਡਾ ਆਪ ਕਰਾਈਆ। ਜੁਗ ਜੁਗ ਕਰੇ ਸਚ ਵਕਾਲਤ, ਭਗਵਨ ਭਗਤੀ ਰੂਪ ਤਰਾਈਆ। ਏਕਾ ਨਾਮ ਦਏ ਜ਼ਮਾਨਤ, ਜ਼ਿਮਨੀ ਹੋਰ ਨਾ ਕੋਇ ਲਿਖਾਈਆ। ਨਿਰਗੁਣ ਸਰਗੁਣ ਕਰੇ ਸਫ਼ਾਰਸ਼, ਦੂਸਰ ਮੰਗੇ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਬੈਠਾ ਵੇਖ ਵਖਾਈਆ। ਸਚਖੰਡ ਵਖਾਏ ਧਰਮ ਰਾਜ, ਲੋਕਮਾਤ ਵੱਜੇ ਵਧਾਈਆ। ਨਿਰਗੁਣ ਰਚ ਰਚ ਆਪਣਾ ਕਾਜ, ਲੱਖ ਚੁਰਾਸੀ ਖੇਲ ਖਿਲਾਈਆ। ਬਣ ਹਲਕਾਰਾ ਗੁਰ ਅਵਤਾਰਾ ਮਾਰਦਾ ਰਿਹਾ ਵਾਜ, ਹਰਿਜਨ ਸਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਚਲਾਈਆ। ਜੁਗ ਜੁਗ ਹੁਕਮ ਚਲਾਏ ਹੁਕਮਰਾਨ, ਹਾਕਮ ਆਪਣਾ ਨਾਉਂ ਧਰਾਇੰਦਾ। ਫੜ ਫੜ ਮੇਟੇ ਪੰਜ ਸ਼ੈਤਾਨ, ਬੇਈਮਾਨ ਕੋਈ ਰਹਿਣ ਨਾ ਪਾਇੰਦਾ। ਇਕ ਜਣਾਏ ਸਚ ਨਜ਼ਾਮ, ਅਮਾਮ ਅਮਾਮਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਖੇਲ ਖਿਲਾਇੰਦਾ। ਸਤਿਜੁਗ ਸਾਚਾ ਸਚ ਵਿਹਾਰਾ, ਸ਼ਾਹ ਪਾਤਸ਼ਾਹ ਆਪ ਕਰਾਈਆ। ਨਿਰਗੁਣ ਨਿਰਵੈਰ ਬਣ ਸਿਕਦਾਰਾ, ਸਾਚਾ ਹੁਕਮ ਚਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਨਿਹਾਰਾ, ਸਾਚੀ ਸੇਵ ਸਮਝਾਈਆ। ਲੋਕਮਾਤ ਕੱਢੇ ਆਪ ਵਗਾਰਾ, ਨਿਰਗੁਣ ਸਰਗੁਣ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਕਰਨੇਹਾਰਾ, ਏਕਾ ਰੂਪ ਧਰਾਇੰਦਾ। ਰਾਮ ਰਮਈਆ ਹੋ ਤਿਆਰਾ, ਰਾਵਣ ਗੜ੍ਹ ਤੁੜਾਇੰਦਾ। ਝੂਠਾ ਛੱਡਿਆ ਤਖ਼ਤ ਸੰਸਾਰਾ, ਸਾਚਾ ਤਖ਼ਤ ਆਪਣੇ ਅੰਦਰ ਆਸਣ ਲਾਇੰਦਾ। ਏਕਾ ਪ੍ਰੇਮ ਕੀਆ ਪਿਆਰਾ, ਹਨੁਮੰਤ ਨਾਉਂ ਧਰਾਇੰਦਾ। ਏਕਾ ਚਰਨ ਕਵਲ ਕੀਆ ਪਿਆਰਾ, ਲਕਸ਼ਮਨ ਆਪਣਾ ਮਾਣ ਦਵਾਇੰਦਾ। ਏਕਾ ਸੀਤਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਭਰਤ ਬਣਾਏ ਵਣਜਾਰਾ, ਰਾਜ ਜੋਗ ਆਪ ਸਮਝਾਇੰਦਾ। ਏਕਾ ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਜੀਵ ਜੰਤ ਰਈਅਤ ਆਪਣੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਸਾਚੀ ਧਾਰ ਬੰਨ੍ਹਣਹਾਰਾ ਸਾਚਾ ਕਮਿਸ਼ਨ ਆਪ ਬਣਾਈਆ। ਆਪੇ ਬਣੇ ਸਾਚਾ ਸ਼ਿਸ਼ਨ, ਜਜ ਹੋਰ ਨਾ ਕੋਇ ਬਣਾਈਆ। ਰੂਪ ਵਖਾਏ ਕਾਹਨਾ ਕ੍ਰਿਸ਼ਨ, ਦੋਏ ਦੋਏ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਧਰਾਈਆ। ਜੁਗ ਜੁਗ ਰੂਪ ਅਵੱਲੜਾ, ਹਰਿ ਸਾਚਾ ਸਚ ਧਰਾਇੰਦਾ। ਕਰੇ ਖੇਲ ਇਕ ਅਨਮੁਲੜਾ, ਅਕਲ ਕਲ ਆਪ ਅਖਵਾਇੰਦਾ। ਸ਼ਬਦੀ ਜੋਤੀ ਪਵਣੀ ਆਪੇ ਰਲੜਾ, ਪਾਣੀ ਪਵਣ

ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੋਕਮਾਤ ਬਣਾਏ ਸਚਖੰਡ ਦੁਆਰਾ, ਨਿਰਗੁਣ ਆਪਣੀ ਜੋਤ ਜਗਾਈਆ। ਹੁਕਮੀ ਹੁਕਮ ਕਰੇ ਵਰਤਾਰਾ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਿਆਏ ਚਰਨ ਦੁਆਰਾ, ਦਰ ਦਰਬਾਨ ਲਏ ਬਹਾਈਆ। ਚਿਤਰ ਗੁਪਤ ਉਠਾਏ ਲਿਖਾਰਾ, ਲੱਖ ਚੁਰਾਸੀ ਲਿਖਿਆ ਨਾਲ ਲਿਆਈਆ। ਰਾਏ ਧਰਮ ਵਖਾਏ ਆਪਣੀ ਧਾਰਾ, ਜੋ ਰਖਿਆ ਲਾ ਬਣਾਈਆ। ਜਮ ਜਮਦੂਤ ਆਇਨ ਵਾਰੋ ਵਾਰਾ, ਆਪਣਾ ਜਬੂੜਾ ਹੱਥ ਉਠਾਈਆ। ਪੁਰਖ ਅਬਿਨਾਸ਼ੀ ਏਕਾ ਦੱਸੇ ਧਾਮ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਸ਼ਹਿਨਸ਼ਾਹੀਆ। ਸਾਚਾ ਹੁਕਮ ਹਰਿ ਫ਼ਰਮਾਨ, ਆਪਣਾ ਆਪ ਸੁਣਾਇੰਦਾ। ਕੱਠੇ ਹੋਣਾ ਸਚ ਮਕਾਨ, ਸਚ ਮਕਾਨਾ ਇਕ ਬਣਾਇੰਦਾ। ਸੰਬਲ ਨਗਰੀ ਸਤਿ ਨਿਸ਼ਾਨ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਸੇਵਾ ਕਰੇ ਗੋਬਿੰਦ ਜਵਾਨ, ਗੋਬਿੰਦ ਆਪਣਾ ਬਲ ਰਖਾਇੰਦਾ। ਰਾਮਾ ਕ੍ਰਿਸ਼ਨ ਹੋਏ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ । ਚਾਰ ਜੁਗ ਦਾ ਵੇਖੇ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਮੇਲ ਮਿਲਾਏ ਗੋਪੀ ਕਾਹਨ, ਸੀਤਾ ਰਾਮ ਵਿਛੜ ਨਾ ਜਾਇੰਦਾ। ਈਸਾ ਮੂਸਾ ਸੱਚੇ ਦਰ ਦਰਬਾਨ, ਦਰ ਦਰਵੇਸ਼ ਆਪ ਸਦਾਇੰਦਾ। ਮੁਹੰਮਦ ਪਕੜੇ ਚਾਰ ਯਾਰੀ ਕਰੇ ਪਰਵਾਨ, ਯਾਰ ਯਾਰੀ ਸੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਸੁਹਾਇੰਦਾ। ਸਚ ਅਦਾਲਤ ਬਣਾਏ ਸੋਭਾਵੰਤ, ਸਚਖੰਡ ਨਿਵਾਸ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵੰਤ, ਕਲਜੁਗ ਅੰਤਮ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਭੁਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਈਆ। ਆਪਣਾ ਹੁਕਮ ਜਣਾਏ ਹਰਿ ਹਰਿ, ਕਲਜੁਗ ਅੰਤਮ ਵਾਰੀ ਆਈਆ। ਜਗਤ ਵਕਾਰੀ ਆਪੇ ਫੜ ਫੜ, ਏਕਾ ਭੌ ਰਖਾਈਆ। ਜੁਗ ਜੁਗ ਗੁਰ ਅਵਤਾਰ ਮਨਮੁਖ ਮੁਕੌਂਦੇ ਰਹੇ ਲੜ ਲੜ, ਤੀਰ ਕਮਾਨ ਤਲਵਾਰ ਹੱਥ ਉਠਾਈਆ। ਕਲਜੁਗ ਅੰਤਮ ਸ਼ਾਹ ਪਾਤਸ਼ਾਹ ਸਾਚੇ ਤਖ਼ਤ ਬੈਠਾ ਚੜ੍ਹ, ਏਕਾ ਹੁਕਮ ਦਏ ਸੁਣਾਈਆ। ਹੁਕਮੇ ਅੱਗੇ ਕੋਇ ਨਾ ਸਕੇ ਅੜ, ਗੁਰ ਅਵਤਾਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਦਏ ਸਮਝਾਈਆ। ਧੁਰ ਫ਼ਰਮਾਨਾ ਸੁਣਾਏ ਸਚ ਨਿਸ਼ਾਨ, ਹਰਿ ਸਾਚਾ ਆਪ ਪਰਗਟਾਈਆ। ਲੇਖਾ ਜਾਣੇ ਦੋ ਜਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਵੇਖ ਵਖਾਏ ਆਦਿ ਸ਼ਕਤ ਭਗਵਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਅਸ਼ਟਭੁਜ ਵੇਖੇ ਮਾਰ ਧਿਆਨ, ਸਿੰਘ ਸ਼ੇਰ ਸ਼ੇਰ ਵਡੀ ਵਡਿਆਈਆ। ਚਾਰ ਜੁਗ ਜੋ ਦੱਸਦਾ ਆਇਆ ਕਹਾਣ, ਆਪਣਾ ਨਾਉਂ ਮਾਤ ਪ੍ਰਗਟਾਈਆ। ਅੰਤਮ ਕਰੇ ਪੁਣ ਛਾਣ, ਲੇਖਾ ਲੇਖਾ ਲਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਹਿਲਾ ਮੁਕਦਮਾ ਦੀਵਾਨੀ ਲਏ ਚਲਾਈਆ। ਜਗਤ ਮੁਕੱਦਮਾ ਚਲੇ ਦੀਵਾਨੀ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਰਾਜ ਰਾਜਾਨਾਂ ਆਈ ਹਾਨੀ, ਸਾਚਾ ਪਾਤਸ਼ਾਹ ਨਾ ਕੋਇ ਅਖਵਾਇੰਦਾ। ਮਾਇਆਧਾਰੀ ਪਹਿਲੋਂ ਦੇਣ ਕੁਰਬਾਨੀ, ਗਰੀਬ ਨਿਮਾਣੇ ਗਲੇ ਲਗਾਇੰਦਾ। ਉਚੇ ਮੰਦਰ ਮੇਟੇ ਨਿਸ਼ਾਨੀ, ਕੁੱਲੀ ਕੱਖਾਂ ਆਪ ਪ੍ਰਗਟਾਇੰਦਾ। ਲੱਖ ਚੁਰਾਸੀ ਵੇਖੇ ਜਵਾਨੀ, ਜੋਬਨ ਮਾਤ ਨਾ ਕੋਇ ਹੰਢਾਇੰਦਾ। ਦਰ ਬੱਧੇ ਦੇਵੇ ਠੰਡਾ ਕੋਇ ਨਾ ਪਾਣੀ, ਹੱਥ ਸੀਰ ਨਾ ਕੋਇ ਫੜਾਇੰਦਾ। ਜੋ

ਝੂਠੀ ਰਸਨਾ ਪੜ੍ਹਦੇ ਰਹੇ ਬਾਣੀ, ਅੰਤਮ ਬਾਣ ਨਿਰਾਲਾ ਲਾਇੰਦਾ। ਕਿਸੇ ਸੇਜ ਨਾ ਮਿਲੇ ਰਾਜੇ ਰਾਣੀ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਕੋਈ ਦਲੀਲ ਨਾ ਦੇਵੇ ਜਗਤ ਵਿਦਵਾਨੀ, ਜਗਤ ਵਿਦਿਆ ਨਾ ਕੋਇ ਰਖਾਇੰਦਾ। ਬਣ ਵਿਚੋਲਾ ਨਾ ਮਾਰੇ ਭਾਨੀ, ਦੂਸਰ ਅੰਗ ਨਾ ਕੋਇ ਲਗਾਇੰਦਾ। ਲੇਖਾ ਵੇਖਾ ਚਾਰ ਖਾਣੀ, ਧਰਮ ਰਾਏ ਨਾਲ ਰਲਾਇੰਦਾ। ਚਿਤਰ ਗੁਪਤ ਸਭ ਦਾ ਹੋਇਆ ਜਾਨ ਜਾਣੀ, ਇਕ ਇਕ ਲੇਖਾ ਆਪ ਸੁਣਾਇੰਦਾ। ਕਲਜੁਗ ਜੀਵਾਂ ਨਾਤਾ ਬੱਧਾ ਮਾਤ ਪਿਤ ਭੈਣ ਭਾਈ ਨਾਨਾ ਨਾਨੀ, ਨਿਰਗੁਣ ਨਾਮ ਨਾ ਕੋਇ ਧਰਾਇੰਦਾ। ਮਾਇਆ ਰਾਣੀ ਘਰ ਘਰ ਹੋਈ ਪਰਧਾਨੀ, ਮਾਇਆ ਮਮਤਾ ਮੋਹ ਨਾਚ ਨਚਾਇੰਦਾ। ਤੇਰਾ ਦੇਣਾ ਨਾ ਸਕੇ ਕੋਇ ਪਛਾਣੀ, ਮਕ਼ਰੂਜ਼ ਕ਼ਰਜ਼ ਨਾ ਕੋਇ ਲਾਹਿੰਦਾ। ਕਲਜੁਗ ਅੰਤਮ ਵੇਖੇ ਆਪ ਸ੍ਰੀ ਭਗਵਾਨੀ ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਦੀਵਾਨੀ ਦਾਵਾ ਹੋਣਾ ਦਾਇਰ, ਹਾੜ ਸਤਾਰਾਂ ਹਰਿ ਸਮਝਾਈਆ। ਬਚਿਆ ਰਹੇ ਨਾ ਕੋਈ ਨਗਰ ਖੇੜਾ ਪਿੰਡ ਸ਼ਹਿਰ, ਸ਼ਾਹ ਪਾਤਸ਼ਾਹ ਵੇਖੇ ਥਾਉਂ ਥਾਈਂਆ। ਨੌਂ ਖੰਡ ਪ੍ਰਿਥਮੀ ਚਲੇ ਏਕਾ ਮੋਹਰ, ਏਕਾ ਹੁਕਮ ਦਏ ਸੁਣਾਈਆ। ਲੁਕਿਆ ਰਹੇ ਨਾ ਕੋਈ ਅਮੀਰ ਤਮੀਰ, ਹੁਕਮਰਾਨ ਸਾਚਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਕਦਮ ਆਪਣੇ ਦਰ ਬੁਲਾਈਆ। ਜਗਤ ਮੁਕੱਦਮ ਆਇਣ ਦਰ, ਹਰਿ ਸਾਚਾ ਸਚ ਬੁਲਾਇੰਦਾ। ਲਿਖੀ ਡਾਇਰੀ ਜੋ ਘਰ ਘਰ, ਆਪਣਾ ਹਿਸਾਬ ਵਖਾਇੰਦਾ। ਆਪਣੀ ਕੀਤੀ ਲੈਣ ਭਰ, ਤੇਰਾ ਇਨਸਾਫ਼ ਮੋਹਿ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਲਗਾਇੰਦਾ। ਸਚ ਅਦਾਲਤ ਕਰੇ ਸੁਲਤਾਨਾ, ਮਜਿਸਟਰੇਟ ਆਪ ਅਖਵਾਈਆ। ਏਕਾ ਵਾਰ ਦੇਵੇ ਧੁਰ ਫ਼ਰਮਾਨਾ, ਆਪਣੀ ਹੱਥੀਂ ਭਰਾਏ ਹਰਿ ਤਲਬਾਨਾ, ਤਲਬ ਸਾਰੇ ਲਏ ਕਰਾਈਆ। ਦਸ ਬੀਸ ਤੀਸ ਨਾ ਕਰੇ ਕਿਸੇ ਜੁਰਮਾਨਾ, ਜੁਰਮ ਆਪਣਾ ਆਪਣੇ ਹੱਥ ਰਖਾਈਆ। ਨਾ ਕੋਈ ਸਫ਼ਾਰਸ਼ ਆਏ ਚਲ ਮਕਾਨਾ, ਦਰ ਦਵਾਰਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਆਪਣੇ ਦਰ ਆਪੇ ਸੱਦੇ ਅੱਗੇ ਕੱਢ ਵਖਾਏ ਪਰਵਾਨਾ, ਸਾਚਾ ਨਾਉਂ ਕਿਸੇ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਗੌਂਦੀ ਰਹੀ ਗਾਨਾ, ਜਗਤ ਤਾਲ ਰੂਪ ਵਟਾਈਆ। ਕਿਸੇ ਮਿਲਿਆ ਨਾ ਸ੍ਰੀ ਭਗਵਾਨਾ, ਜੋ ਅੰਤ ਲਏ ਛੁਡਾਈਆ। ਕਲਜੁਗ ਜੀਵ ਬੱਧਾ ਦੋ ਜਹਾਨਾਂ, ਦੋਏ ਦੋਏ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਰਿਹਾ ਕਰਾਈਆ। ਸਾਚੀ ਅਦਾਲਤ ਕਰੇ ਹਮੇਸ਼, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਅੰਤਮ ਫੌਜਦਾਰੀ ਚਲਿਆ ਕੇਸ, ਨੌਂ ਖੰਡ ਪ੍ਰਿਥਮੀ ਪਈ ਲੜਾਈਆ। ਸਾਲਸ ਬਣੇ ਗੁਰ ਦਸਮੇਸ, ਦੂਸਰ ਅਵਰ ਨਾ ਕੋਇ ਵਡਿਆਈਆ। ਮੁਜਰਮ ਬਣਾਏ ਮਸਾਇਕ ਮੁੱਲਾ ਸ਼ੇਖ਼, ਪੀਰ ਦਸਤਗੀਰ ਨਾਲ ਰਲਾਈਆ। ਅੱਲਾ ਰਾਣੀ ਰਹੇ ਵੇਖ, ਮਸਜਦ ਅੰਦਰ ਬੈਠੀ ਮੁਖ ਛੁਪਾਈਆ। ਚਾਰ ਯਾਰ ਬਣਨ ਦਰਵੇਸ਼, ਏਕਾ ਹੁਕਮ ਸੁਣਾਈਆ। ਹਾੜ ਸਤਾਰਾਂ ਫੜ ਕੇ ਕਰਨੀ ਪੇਸ਼, ਪੁਰਖ ਅਬਿਨਾਸ਼ੀ ਏਕਾ ਪੇਸ਼ੀ ਰਿਹਾ ਵਖਾਈਆ। ਅੱਧੀ ਰਾਤ ਹਾੜ ਸਤਾਰਾ ਚਲ ਕੇ ਆਏ ਨਿਰਗੁਣ ਨਾਨਕ ਮੋਢੇ ਧਰ ਕੇ ਖੂੰਡੀ ਖੇਸ, ਰੂਪ ਅਨੂਪ ਵਟਾਈਆ। ਅੱਲਾ ਰਾਣੀ ਤੇਰੀ ਅਦਾਲਤ ਮੈਂ ਲਈ ਵੇਖ, ਆਪਣੀ ਹੱਥੀਂ ਚੱਕੀ ਚਲਾਈਆ। ਗ਼ਰੀਬ ਨਿਮਾਣਿਆਂ ਹੱਥਾਂ ਪੈਰਾਂ ਪਾਏ ਛੇਕ, ਤੇਰਿਆਂ ਸ਼ੇਖ਼ਾਂ ਦਿਤੀ ਸਜ਼ਾਈਆ। ਬਾਲ ਅਞਾਣੇ ਝੂਜੇ ਖੇਤ, ਆਪਣਾ ਆਪ ਗਏ ਕਟਾਈਆ। ਛੋਟੇ ਬਾਲੇ ਨੀਆਂ ਹੇਠਾਂ ਵੇਖ, ਤੇਰੀ ਰਤੀ ਰਤ

ਤਰਸ ਨਾ ਆਈਆ। ਤੂੰ ਬਣ ਦੁਹਾਗਣ ਗੁਰਮੁਖਾਂ ਖਾ ਖਾ ਭਰਿਆ ਆਪਣਾ ਪੇਟ, ਹਰਿਜਨ ਸਾਚੇ ਚਰਖੜੀਆਂ ਉਤੇ ਭਵਾਈਆ। ਕਿਸੇ ਪਵਾਈ ਸੀਸ ਤੱਤੀ ਰੇਤ, ਕਿਸੇ ਦੇਗਾਂ ਵਿਚ ਉਬਲਾਈਆ। ਤੇਰੇ ਚਾਰ ਯਾਰ ਤੇਰਾ ਖੇਲ ਰਹੇ ਵੇਖ, ਨਾਲ ਮੁਹੰਮਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਅਦਾਲਤ ਆਪਣੀ ਆਪ ਰਖਾਈਆ। ਸਚ ਅਦਾਲਤ ਕਰੇ ਜੱਜ, ਸਾਚੀ ਜੱਜੀ ਗੁਰਸਿਖ ਤੇਰੇ ਅੰਦਰ ਬਣਾਈਆ। ਤੇਰਾ ਮੱਕਾ ਕਾਅਬਾ ਵੇਖਿਆ ਹੁੰਦਾ ਹੱਜ, ਸ਼ਰਅ ਸ਼ਰੀਅਤ ਫੋਲ ਫੋਲਾਈਆ। ਤੇਰਾ ਪਰਦਾ ਸਕੇ ਨਾ ਕੋਇ ਕਜ, ਹੋਈ ਦੁਹਾਗਣ ਦੇਵੇ ਮਾਤ ਦੁਹਾਈਆ। ਤੇਰਾ ਉਚਾ ਹੁਜਰਾ ਜਾਣਾ ਭੱਜ, ਤੇਰੀ ਮਿਹਰਾਬ ਨਜ਼ਰ ਕੋਇ ਨਾ ਆਈਆ। ਹੁਣ ਵੇਲਾ ਜੇ ਕੋਈ ਸੱਦਣਾ ਤੇ ਲੈ ਸੱਦ, ਸਦੀ ਚੌਧਵੀਂ ਰਹੀ ਵਿਹਾਈਆ। ਚੌਦਾਂ ਸਦੀਆਂ ਜੋ ਦੱਬਦੀ ਰਹੀ ਧਰਤੀ ਵਿਚ ਹੱਡ, ਤੇਰੀਆਂ ਹੱਡੀਆਂ ਦਏ ਸੁਕਾਈਆ। ਮਾਣਸ ਘਤਦੀ ਰਹੀ ਡੂੰਘੀ ਖੱਡ, ਆਪਣਾ ਹੁਕਮ ਚਲਾਈਆ। ਅੱਜ ਬਾਂਧੀ ਬੱਧੀ ਹੋ ਜਾਈਂ ਅੱਡ, ਤੇਰਾ ਸੰਗ ਨਾ ਕੋਇ ਨਿਭਾਈਆ। ਚਾਰ ਯਾਰ ਤੈਨੂੰ ਜਾਇਣ ਛੱਡ, ਆਪਣੀ ਹੱਥੀਂ ਬੰਧਨ ਪਾਈਆ। ਪੀਰ ਪੈਗ਼ੰਬਰਾਂ ਸ਼ਾਹ ਸੁਲਤਾਨਾਂ ਜੋ ਦਵੈਤ ਪਿਆਈ ਮਦਿ, ਏਕਾ ਵਾਰ ਬਾਹਰ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਸੋਹੇ ਤਖ਼ਤ, ਤਖ਼ਤ ਸੁਹਾਨਾ ਆਪ ਬਣਾਈਆ। ਗੋਬਿੰਦ ਜਾਣੇ ਏਕਾ ਵਕ਼ਤ, ਜਿਸ ਹਰਿ ਹਰਿ ਆਪ ਬੁਝਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਕੱਢੇ ਸਾਚੇ ਭਗਤ, ਭਾਰਤ ਖੰਡ ਵੱਜੀ ਵਧਾਈਆ। ਨੌਂ ਨੌਂ ਤੇਰਾ ਲੇਖਾ ਚੁੱਕੇ ਬੂੰਦ ਰਕਤ, ਰਕਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਏ ਸੁਣਾਈਆ। ਸਾਚਾ ਹੁਕਮ ਸੁਣਾਇਆ ਦਸ ਦਸਮੇਸ, ਹਰਿ ਸ਼ਬਦੀ ਸ਼ਬਦ ਅਲਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਲੇਖਾ ਏਕਾ ਵਾਰ ਕਰਨਾ ਪੇਸ਼, ਬਾਕੀ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਏਕਾ ਨੇਤਰ ਲਏ ਪੇਖ, ਵਰਕਾ ਵਰਕਾ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਹਾੜ ਸਤਾਰਾਂ ਦਏ ਖੁਲ੍ਹਾਈਆ।

੧੪ ਜੇਠ ੨੦੧੮ ਬਿਕ੍ਰਮੀ ਧੰਗਾਲੀ ਕਰਤਾਰ ਸਿੰਘ ਦੇ ਘਰ ਜੰਮੂ

ਕਾਇਆ ਗਠੜੀ ਕੰਡਾ ਥੋਹਰ, ਨਜ਼ਰ ਕਿਸੇ ਨਾ ਆਇੰਦਾ। ਰੈਣ ਅੰਧੇਰੀ ਚੁੱਭੇ ਘੋਰ, ਵੇਖ ਕੋਇ ਨਾ ਪਾਇੰਦਾ। ਨਾਲ ਰਲਾਏ ਪੰਜ ਚੋਰ, ਚੋਰੀ ਚੋਰ ਸਦ ਕਮਾਇੰਦਾ। ਜੀਵ ਕੁਰਲਾਏ ਪਾਏ ਸ਼ੋਰ, ਦੁੱਖ ਦਰਦ ਨਾ ਕੋਇ ਮਿਟਾਇੰਦਾ। ਬਿਨ ਸਤਿਗੁਰ ਪੂਰੇ ਸਾਰ ਨਾ ਪਾਏ ਕੋਈ ਹੋਰ, ਨਸਤਰ ਨਾਮ ਨਾ ਕੋਇ ਲਗਾਇੰਦਾ । ਅੰਤਮ ਚਲੇ ਜਗਤ ਕੋਹੜ, ਰੋਗੀ ਰੋਗ ਵਿਚ ਫਸਾਇੰਦਾ। ਜਿਸ ਜਨ ਸਤਿਗੁਰ ਪੂਰਾ ਜਾਏ ਬੌਹੜ, ਕਾਇਆ ਕੰਡਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੂੰਘੀ ਭਵਰੀ ਫੋਲ ਫੋਲਾਇੰਦਾ। ਕਲਜੁਗ ਕੰਡਾ ਤਿੱਖੀ ਧਾਰ, ਜੀਵਾਂ ਜੰਤਾਂ ਰਿਹਾ ਤੜਫਾਈਆ। ਕਦੇ ਆਰ ਕਦੇ ਪਾਰ, ਅਧਵਿਚਕਾਰ ਨਜ਼ਰ ਕਿਸੇ ਨਾ ਆਈਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਦਿਵਸ

ਰੈਣ ਚੈਨ ਨਾ ਪਾਈਆ। ਨਾ ਕੋਈ ਖਿਚੇ ਕੱਢੇ ਬਾਹਰ, ਹੱਥ ਕਿਸੇ ਨਾ ਆਈਆ। ਚਾਰੋਂ ਕੁੰਟ ਫਿਰਨ ਦੁਖਿਆਰ, ਅਠਸਠ ਬੈਠੇ ਫੇਰਾ ਪਾਈਆ। ਮੰਦਰ ਮਸਜਦ ਗੁਰਦਵਾਰ ਕਰ ਪੁਕਾਰ, ਆਪਣਾ ਦੁੱਖ ਰਹੇ ਸੁਣਾਈਆ। ਡੂੰਘੀ ਨਸਤਰ ਕੋਈ ਨਾ ਦੇਵੇ ਮਾਰ, ਜਰਾਮ ਦਿਸ ਕੋਇ ਨਾ ਆਈਆ। ਹਾਏ ਹਾਏ ਕਰੇ ਸਰਬ ਸੰਸਾਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਗਠੜੀ ਹੰਕਾਰੀ ਸੂਲ ਇਕ ਲਗਾਈਆ। ਹੰਕਾਰੀ ਸੂਲ ਤਿਖਾ ਮੁਖ, ਮਨਮੁਖਾਂ ਰਹੀ ਜਲਾਈਆ। ਅੱਠੇ ਪਹਿਰ ਧੂੰਆਂ ਰਿਹਾ ਧੁਖ, ਦਰਦੀ ਦਰਦ ਨਾ ਕੋਇ ਮਿਟਾਈਆ। ਚਾਰੇ ਕੁੰਟ ਵੇਖਣ ਉਠ ਉਠ, ਕੌਣ ਹੋਏ ਆਣ ਸਹਾਈਆ। ਖਾਣਾ ਪੀਣਾ ਗਿਆ ਛੁੱਟ, ਚਿੰਤਾ ਸੋਗ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਾਇਆ ਗਠੜੀ ਵੇਖਣਹਾਰਾ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਵੇਸ ਵਟਾਇੰਦਾ। ਭਗਤਨ ਮੇਲਾ ਵਿਚ ਸੰਸਾਰਾ, ਜੰਗਲ ਜੂਹ ਉਜਾੜ ਪਹਾੜਾ ਫੋਲ ਫੋਲਾਇੰਦਾ। ਨਾਮ ਦੇਵੇ ਇਕ ਸਹਾਰਾ, ਸਾਚਾ ਬਸਤਰ ਤਨ ਛੁਹਾਇੰਦਾ। ਕੰਡਾ ਚੁੱਭੇ ਨਾ ਵਿਚ ਸੰਸਾਰਾ, ਜਗਤ ਦੁੱਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਕੱਢੇ ਕੰਡਾ ਵਖਾਏ ਕੰਢਾ, ਕੰਢੀ ਆਪਣਾ ਡੇਰਾ ਲਾਈਆ। ਤ੍ਰੈਭਵਣ ਧਨੀ ਵੰਡਾਏ ਵੰਡਾ, ਤ੍ਰੈ ਤ੍ਰੈ ਦੇਸਾ ਵੇਖ ਵਖਾਈਆ। ਖੋਜ ਖੋਜਾਏ ਬ੍ਰਹਮ ਬ੍ਰਹਿਮੰਡਾ, ਪਾਰਬ੍ਰਹਮ ਬੇਪਰਵਾਹੀਆ। ਭੇਵ ਚੁਕਾਏ ਜੇਰਜ ਅੰਡਾ, ਉਤਭੁਜ ਸੇਤਜ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੰਢਾ ਦਏ ਵਖਾਈਆ। ਸਾਚਾ ਕੰਢਾ ਹਰਿ ਕਿਨਾਰਾ, ਕੰਢੀ ਪੱਤਣ ਆਪਣਾ ਲਾਇੰਦਾ। ਪੁਰਖ ਅਗੰਮੜਾ ਹੋ ਉਜਿਆਰਾ, ਅਗੰਮੜੀ ਧਾਰ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਜੀਵਾਂ ਜੰਤਾਂ ਵੇਖ ਵਖਾਇੰਦਾ। ਹਰਿਜਨ ਵਿਰਲਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਦੀਨਾਂ ਅਨਾਥਾਂ ਦਏ ਸਹਾਰਾ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਿਨਾਰਾ ਆਪ ਸੁਹਾਇੰਦਾ। ਸਚ ਕਿਨਾਰਾ ਅੰਤਮ ਘਾਟ, ਸੋ ਪੁਰਖ ਨਿਰੰਜਣ ਆਪ ਬਣਾਈਆ। ਕੰਢੀ ਬੈਠਾ ਕੱਟੇ ਵਾਟ, ਦੂਰ ਦੁਰਾਡਾ ਪੰਧ ਮੁਕਾਈਆ। ਕਾਇਆ ਗਠੜੀ ਵੇਖੇ ਆਣ ਬਾਟ, ਡੂੰਘੀ ਭਵਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਕਾਇਆ ਗਠੜੀ ਗੰਢ ਖੋਲ੍ਹ, ਆਪਣਾ ਪਰਦਾ ਦਏ ਚੁਕਾਈਆ। ਸੂਲਾ ਸੱਥਰ ਵਖਾਏ ਕੋਲ, ਯਾਰੜਾ ਸੱਚਾ ਮਾਹੀਆ। ਉਪਰ ਸੁੱਤਾ ਰਹੇ ਅਡੋਲ, ਕੰਡਾ ਕੋਇ ਚੁਭਣ ਨਾ ਪਾਈਆ। ਏਕਾ ਨਾਮ ਸੁਣਾਏ ਬੋਲ, ਅਨਬੋਲਤ ਸ਼ਬਦ ਅਲਾਈਆ। ਕੰਡੇ ਸੰਗ ਜਾਏ ਮੌਲ, ਪੱਤ ਡਾਲ੍ਹੀ ਫੁਲ ਮਹਿਕਾਈਆ। ਗੁਰਮੁਖ ਸਾਚੇ ਰੱਖੇ ਅਡੋਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕੰਡਾ ਫੁੱਲ ਏਕਾ ਘਰ, ਹਰਿ ਹਰਿ ਆਪ ਉਪਾਇੰਦਾ। ਫੁਲ ਤੋੜੇ ਮਾਲਣ ਬਣ, ਆਪਣੀ ਖਾਰੀ ਆਪ ਟਿਕਾਇੰਦਾ। ਹਾਰ ਪਰੋਏ ਫੁੱਲ ਕਹੇ ਧੰਨ, ਸਾਚੇ ਹੱਟ ਆਪ ਵਕਾਇੰਦਾ। ਛੈਲ ਛਬੀਲਾ ਹਰਿਜਨ ਪਾਏ ਗਲ ਚੜ੍ਹੇ ਚੰਨ, ਜੋਬਨ ਨੂਰ ਨਾਲ ਮਿਲਾਇੰਦਾ। ਕੰਡਾ ਕਿਸੇ ਨਾ ਆਵੇ ਕੰਮ, ਹੱਥੋ ਹੱਥ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਲਾਇੰਦਾ । ਕੰਡਾ ਬਣਨ ਮਨਮੁਖ ਜੀਵ, ਸਤਿਗੁਰ

ਪੂਰਾ ਹੱਥ ਨਾ ਲਾਈਆ। ਗੁਰਮੁਖਾਂ ਉਤੋਂ ਰਿਹਾ ਥੇਵ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਹੱਥੀਂ ਵੇਚਿਆ ਮੇਵ, ਫਲ ਪਾਕੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮਹਿਕਾਈਆ। ਸਾਚਾ ਫੁਲ ਹਰਿਜਨ ਮੀਤ, ਘਰ ਪੰਖੜੀਆਂ ਆਪ ਖੁਲ੍ਹਾਈਆ। ਹੋ ਹੋ ਭਵਰਾ ਗਾਏ ਗੀਤ, ਵਾਸਨਾ ਸੁਗੰਧ ਵਿਚ ਮਿਲਾਈਆ। ਗੁਰਸਿਖ ਫੁੱਲ ਬੈਠਾ ਰਹੇ ਅਤੀਤ, ਘਰ ਆਪਣੇ ਸੋਭਾ ਪਾਈਆ। ਗੁਰ ਸਤਿਗੁਰ ਨਿਭਾਵਣ ਆਏ ਆਪਣੀ ਪ੍ਰੀਤ, ਕਲਜੁਗ ਕਾਲਾ ਭੌਰਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੁਲ ਲਏ ਮਹਿਕਾਈਆ। ਕਲਜੁਗ ਕੰਡਾ ਲੱਗਾ ਟਾਹਣੀ, ਪੱਤ ਡਾਲ੍ਹੀ ਮੁਖ ਛੁਪਾਇਆ। ਕੋਇ ਨਾ ਮਿਲਿਆ ਸਾਚਾ ਹਾਣੀ, ਸਾਚਾ ਸੰਗ ਨਾ ਕੋਇ ਰਖਾਇਆ। ਨਾ ਜੋਬਨ ਨਾ ਕੋਇ ਜਵਾਨੀ, ਸਾਚੇ ਦਰ ਨਾ ਕੋਇ ਬਹਾਇਆ। ਕੋਈ ਹੱਥ ਨਾ ਲਾਏ ਰਾਜਾ ਰਾਣੀ, ਦੂਰ ਦੁਰਾਡਾ ਦਏ ਦੁਰਕਾਇਆ। ਉਪਰ ਛਿੜਕੇ ਨਾ ਕੋਈ ਪਾਣੀ, ਸੀਤਲ ਧਾਰ ਨਾ ਕੋਇ ਵਹਾਇਆ। ਕਲਜੁਗ ਅੰਤਮ ਰੋਵੇ ਕਰੇ ਪਛੋਤਾਨੀ, ਨੇਤਰ ਨੈਣਾਂ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮੁਖਾਂ ਦਏ ਆਪ ਸਜ਼ਾਇਆ। ਮਨਮੁਖ ਕੰਡਾ ਮਨਮੁਖ ਰਿਹਾ ਚੁਭ, ਕਲਜੁਗ ਆਪਣੀ ਖੇਲ ਖਿਲਾਈਆ। ਅੰਦਰੇ ਅੰਦਰ ਰਿਹਾ ਖੁਭ, ਰੋ ਰੋ ਹਾਲ ਸੁਣਾਈਆ। ਮੇਰੀ ਕੋਈ ਨਾ ਲਵੇ ਸੁਧ, ਨਾ ਹੋਏ ਕੋਇ ਸਹਾਈਆ। ਮੇਰੀ ਮਾਰੀ ਗਈ ਬੁੱਧ, ਏਕਾ ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਪਾਈਆ। ਕਲਜੁਗ ਕੰਡਾ ਤਿਖੀ ਧਾਰ, ਜੀਵਾਂ ਜੰਤਾਂ ਰਿਹਾ ਸਤਾਈਆ। ਰਾਹ ਖੇੜੇ ਜਾਂਦਿਆਂ ਮਾਰੇ ਮਾਰ, ਰਾਤੀ ਸੁੱਤਿਆਂ ਦਏ ਜਗਾਈਆ। ਕੋਈ ਨਾ ਸਕੇ ਸੁਰਤ ਸੰਭਾਲ, ਮਨ ਮਤ ਬੈਠੀ ਪਰਦਾ ਪਾਈਆ। ਫਲ ਫੁਲਵਾੜੀ ਨਾ ਦਿਸੇ ਡਾਲ, ਕੰਡਾ ਖ਼ਾਰ ਸੀਸ ਉਠਾਈਆ। ਕਾਇਆ ਗਠੜੀ ਨਾ ਸਕੇ ਕੋਇ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮੁਖਾਂ ਦਏ ਸਜ਼ਾਈਆ। ਗੁਰਮੁਖ ਸਾਚਾ ਅਨਮੁਲੜਾ ਫੁੱਲ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਬਣ ਬਣ ਮਾਲਨ ਪਾਵੇ ਮੁੱਲ, ਅਮੁਲ ਵਡੀ ਵਡਿਆਈਆ। ਸਾਚੇ ਕੰਡੇ ਤੋਲੇ ਤੋਲ, ਤੋਲਾ ਬਣੇ ਸੱਚਾ ਸ਼ਹਿਨਸ਼ਾਹੀਆ। ਆਪਣੇ ਹੱਥ ਰਖਾਏ ਅਡੋਲ, ਡੋਲ ਕਦੇ ਨਾ ਜਾਈਆ। ਸਦਾ ਸਦਾ ਸਦ ਰੱਖੇ ਕੋਲ, ਆਪ ਆਪਣਾ ਰੰਗ ਚੜ੍ਹਾਈਆ। ਵਾਸਨਾ ਅੰਦਰ ਸੁਗੰਧੀ ਜਾਏ ਮੌਲ, ਸੁਗੰਧ ਵਾਸਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਧਰਿਆ ਸਾਚਾ ਕਵਲ, ਅੰਮ੍ਰਿਤ ਮੇਘ ਆਪ ਬਰਸਾਈਆ। ਅੰਮ੍ਰਿਤ ਮੇਘ ਬਰਸੇ ਬਰਖਾ, ਮੇਘ ਮੇਘਲਾ ਖੇਲ ਖਿਲਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖਾ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਏਕਾ ਦੇਵੇ ਦਰਸੀ ਦਰਸਾ, ਦੇ ਦਰਸ ਦਰਦ ਮਿਟਾਇੰਦਾ। ਸੰਸਾਰੀ ਮੇਟੇ ਹਿਰਸ ਹਿਰਸਾ, ਹਵਸ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਫੁੱਲ ਮਹਿਕਾਇੰਦਾ। ਹਰਿਜਨ ਸਾਚਾ ਫੁੱਲ ਮਾਣਕ ਮੋਤੀ, ਘਰ ਸਾਚੇ ਆਪ ਟਿਕਾਈਆ। ਜਗਦੀ ਰਹੇ ਨਿਰਮਲ ਜੋਤੀ, ਜੋਤ ਨੂਰ ਰੁਸ਼ਨਾਈਆ। ਮਿਲੇ ਮੇਲ ਇਕ ਇਕਲੋਤੀ, ਇਕ ਇਕੱਲਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਗ ਲਗਾਈਆ। ਹਰਿਜਨ ਫੁੱਲ ਫੂਲਣਹਾਰ, ਇਕ ਇਕ ਮੇਲ ਮਿਲਾਇਆ। ਹਰਿ ਮੰਦਰ ਕਰੇ ਸਚ ਸ਼ੰਗਾਰ, ਦਰ ਸਾਚੇ ਭੇਟ ਚੜ੍ਹਾਇਆ। ਵਾਸਨਾ ਸੁਗੰਧ ਆਏ ਏਕਾ ਵਾਰ, ਵਾਸਨਾ

ਵਾਸਨਾ ਵਿਚ ਸਮਾਇਆ। ਮੁਕੇ ਪੰਧ ਸਰਬ ਸੰਸਾਰ, ਦਰ ਘਰ ਸਾਚੇ ਆਸਣ ਲਾਇਆ। ਨਾ ਕੋਈ ਪੱਤ ਨਾ ਕੋਈ ਡਾਲ੍ਹ, ਨਾ ਕੋਈ ਕੰਡਾ ਸਾਥ ਰਖਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਖਾਰੀ ਆਪੇ ਪਾਇਆ। ਸਚਖੰਡ ਦਵਾਰ ਰੱਖੇ ਸੰਭਾਲ, ਕਾਇਆ ਗਠੜੀ ਪਰੇ ਸੁਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਲਾਲਾਂ ਵਿਚ ਰਖਾਇਆ।