੧੪ ਜੇਠ ੨੦੧੮ ਬਿਕ੍ਰਮੀ ਕਰਮ ਸਿੰਘ ਦੇ ਘਰ ਧੰਗਾਲੀ ਜੰਮੂ
ਗੁਰਸਿਖ ਸੱਚਾ ਸਾਹ ਸਵਾਰਾ, ਸ਼ਬਦ ਘੋੜੇ ਤੰਗ ਕਸਾਈਆ। ਚਰਨ ਰਕਾਬੇ ਦੇਵੇ ਆਪਣੀ ਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਨੌਂ ਖੰਡ ਪ੍ਰਿਥਮੀ ਖੇਲ ਨਿਆਰਾ, ਖ਼ਾਲਕ ਖ਼ਲਕ ਵਿਚ ਕਰਾਈਆ। ਹਰਿਜਨ ਫਿਰੇ ਵਿਚ ਸੰਸਾਰਾ, ਚਾਰ ਕੁੰਟ ਭੁਆਈਆ। ਲੋਆਂ ਪੁਰੀਆਂ ਬੋਲ ਜੈਕਾਰਾ, ਘਟ ਘਟ ਰਿਹਾ ਸੁਣਾਈਆ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਰਾਜਾ ਇੰਦ ਉਠਾਈਆ। ਛੋਟਾ ਬਾਲਾ ਹੋ ਤਿਆਰਾ, ਦਰ ਆਇਆ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਕਰ ਸ਼ੰਗਾਰਾ, ਸਾਚੇ ਅਸਵ ਦਿਤਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਰੀ ਇਕ ਅਖਵਾਈਆ। ਗੁਰਸਿਖ ਅਸਵਾਰ ਹੋਏ ਸਵਾਰ, ਅਸਵ ਆਪਣਾ ਆਪ ਦੌੜਾਈਆ। ਪਵਣ ਉਨੰਜਾ ਨਾ ਪਾਵੇ ਸਾਰ, ਕੋਹ ਕਰੋੜੀ ਲੇਖਾ ਲਿਖ ਨਾ ਸਕੇ ਰਾਈਆ। ਸਾਹਿਬ ਸੁਲਤਾਨ ਦਏ ਸਹਾਰ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਸ਼ੰਕਰ ਛੱਪਰ ਛੰਨ ਲਏ ਉਠਾਲ, ਸੋਇਆ ਅੰਤ ਰਹਿਣ ਨਾ ਪਾਈਆ। ਗੁਰਸਿਖ ਬਾਲਾ ਆਇਆ ਬਣ ਜਵਾਨ, ਸੂਰਬੀਰ ਨਾਉਂ ਧਰਾਈਆ। ਨਾਲ ਲਿਆਇਆ ਸਤ ਰੰਗ ਨਿਸ਼ਾਨ, ਸਤਿ ਸਤਿ ਪੁਰਖ ਨਿਰੰਜਣ ਬਣਤ ਬਣਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਏਕਾ ਗੁਣ ਸਮਝਾਈਆ। ਪਰਗਟ ਹੋਇਆ ਸ੍ਰੀ ਭਗਵਾਨ, ਗੁਰਮੁਖਾਂ ਦਏ ਵਡਿਆਈਆ। ਨਵ ਨੌਂ ਚਾਰ ਚੁਕਾਏ ਕਾਣ, ਆਪਣੀ ਕੀਤੀ ਆਪ ਉਲਟਾਈਆ। ਆਪਣਾ ਬਣਾਏ ਫੇਰ ਵਿਧਾਨ, ਸਾਚੀ ਬਣਤ ਆਪ ਬਣਾਈਆ। ਸਚ ਸਿੰਘਾਸਣ ਬਹਿ ਦੇਵੇ ਫ਼ਰਮਾਨ, ਧੁਰ ਫ਼ਰਮਾਨ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚੇ ਘੋੜੇ ਲਏ ਚੜ੍ਹਾਈਆ। ਗੁਰਮੁਖ ਘੋੜੇ ਗਿਆ ਚੜ੍ਹ, ਸਤਿ ਪੁਰਖ ਨਿਰੰਜਣ ਆਪ ਚੜ੍ਹਾਇਆ। ਪੁਰੀ ਬ੍ਰਹਮ ਗਿਆ ਵੜ, ਪਾਰਬ੍ਰਹਮ ਪ੍ਰਭ ਮੇਲ ਮਿਲਾਇਆ। ਬ੍ਰਹਮਾ ਵੇਖੇ ਉਠ ਉਠ ਖੜ, ਕੌਣ ਦਵਾਰੇ ਮੇਰੇ ਆਇਆ। ਮੈਂ ਲੱਖ ਚੁਰਾਸੀ ਘਾੜਨ ਰਿਹਾ ਘੜ, ਮੇਰਾ ਘਾੜਨ ਕੌਣ ਭੰਨ ਵਖਾਇਆ। ਮੈਂ ਵਿਦਿਆ ਆਪਣੀ ਗਿਆ ਪੜ੍ਹ, ਵੇਦ ਸ਼ਾਸਤਰ ਰੂਪ ਧਰਾਇਆ। ਕੌਣ ਮੇਰਾ ਕੀਤਾ ਦੇਵੇ ਹਰਿ, ਹਾਰ ਜਿਤ ਕੌਣ ਦਏ ਵਖਾਇਆ। ਮੈਂ ਨਿਰਭੌ ਹੋ ਕੇ ਚੁਕਾਇਆ ਡਰ, ਆਪਣੇ ਘਰ ਆਸਣ ਲਾਇਆ। ਮੈਂ ਅਨਭੋੇਲ ਲਿਆ ਫੜ, ਪੁਰਖ ਅਬਿਨਾਸ਼ੀ ਤੇਰਾ ਭੇਵ ਕਿਸੇ ਨਾ ਪਾਇਆ। ਤੇਰਾ ਗੁਰਸਿਖ ਤੇਰਾ ਅੱਖਰ ਆਇਆ ਪੜ੍ਹ, ਮੇਰਾ ਅੱਖਰ ਦਿਤਾ ਮਿਟਾਇਆ। ਮੈਂ ਸਰਨ ਸਰਨਾਈ ਡਿਗਾ ਦੜ, ਵਾਹ ਵਾ ਤੇਰਾ ਸ਼ੁਕਰ ਮਨਾਇਆ। ਮੇਰੀ ਆਪਣੇ ਘਰ ਲਾਉਣੀ ਜੜ੍ਹ, ਲੱਖ ਚੁਰਾਸੀ ਦੇਣੀ ਜੜ੍ਹ ਉਖੜਾਇਆ। ਮੇਰਾ ਨੂਰ ਆਪਣੇ
ਅੰਦਰ ਲੈਣਾ ਧਰ, ਲੱਖ ਚੁਰਾਸੀ ਨੂਰ ਅਗਨੀ ਤੱਤ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਘੋੜੇ ਆਪ ਬਹਾਇਆ। ਗੁਰਸਿਖ ਚੜ੍ਹ ਚੜ੍ਹ ਘੋੜੇ ਚੜ੍ਹਿਆ ਚਾ, ਵਾਗ ਆਪਣੇ ਹੱਥ ਉਠਾਈਆ। ਪੁਰਖ ਅਬਿਨਾਸ਼ੀ ਦਏ ਸਲਾਹ, ਸਾਚਾ ਰਾਹ ਦਏ ਵਖਾਈਆ। ਇੰਦਰ ਸ਼ੰਕਰ ਫੜ ਫੜ ਬਾਂਹ, ਆਪਣੀ ਗੋਦ ਬਹਾਈਆ। ਬ੍ਰਹਮੇ ਏਕਾ ਅੱਖਰ ਦਏ ਸੁਣਾ, ਅੰਤ ਆਖਰ ਕਰੇ ਪੜ੍ਹਾਈਆ। ਹੁਕਮ ਮਿਲਿਆ ਧੁਰ ਦਰਗਾਹ, ਵੇਲਾ ਸਭ ਦਾ ਰਿਹਾ ਚੁਕਾਈਆ। ਸਚਖੰਡ ਨਿਵਾਸੀ ਲੋਕਮਾਤ ਪਰਗਟ ਹੋਇਆ ਸੱਚਾ ਸ਼ਹਿਨਸ਼ਾਹ, ਦੋ ਜਹਾਨਾਂ ਸ਼ਹਿਨਸ਼ਾਹੀ ਦਏ ਬਦਲਾਈਆ। ਆਪਣੇ ਹੁਕਮਰਾਨ ਆਪਣੇ ਹੁਕਮ ਦਏ ਬਹਾ, ਹੁਕਮੀ ਹੁਕਮ ਆਪ ਸੁਣਾਈਆ। ਆਦਿ ਜੁਗਾਦਿ ਕਰਦਾ ਆਇਆ ਸਚ ਨਿਆਂ ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਸਿਖ ਬਹਾਏ ਸਾਚੇ ਥਾਂ, ਥਾਂਨ ਥਨੰਤਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਘੋੜੇ ਆਪ ਚੜ੍ਹਾਈਆ। ਗੁਰਸਿਖ ਚੜ੍ਹਿਆ ਘੋੜ ਕਸ ਪਲਾਣਾ, ਸ਼ਬਦ ਪਲਾਕ ਇਕ ਲਗਾਇੰਦਾ। ਮਿਟੌਦਾ ਜਾਏ ਰਾਜਾ ਰਾਣਾ, ਸ਼ਾਹ ਸੁਲਤਾਨਾ ਖਾਕ ਮਿਲਾਇੰਦਾ। ਗੌਂਦਾ ਜਾਏ ਏਕਾ ਗਾਣਾ, ਵਿਸ਼ਨੂੰ ਭਗਵਾਨ ਆਪ ਪੜ੍ਹਾਇੰਦਾ। ਦਰਗਹਿ ਸਾਚੀ ਮਿਲਿਆ ਸਚ ਟਿਕਾਣਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਸਤਿ ਸਰੂਪੀ ਸਚ ਬਬਾਣਾ, ਸਾਚਾ ਘੋੜਾ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅਸਵ ਜਿਸ ਚੜ੍ਹਾਇੰਦਾ। ਅਸਵ ਘੋੜਾ ਸਾਚਾ ਰਾਕੀ, ਸੋ ਪੁਰਖ ਨਿਰੰਜਣ ਆਪ ਬਣਾਇਆ। ਗੁਰਮੁਖਾਂ ਵਖਾਏ ਖੋਲ੍ਹ ਆਤਮ ਤਾਕੀ, ਆਪਣਾ ਪਰਦਾ ਆਪ ਉਠਾਇਆ। ਕਿਸੇ ਦਿਸ ਨਾ ਆਵੇ ਜੀਵ ਖ਼ਾਕੀ, ਦੋਏ ਦੋਏ ਲੋਚਣ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਾਚਾ ਰਾਹ ਰਿਹਾ ਵਖਾਇਆ। ਸਾਚਾ ਰਾਕੀ ਹਰਿ ਕਾ ਨਾਉਂ, ਹਰਿਜਨ ਸਾਚੇ ਆਪ ਚੜ੍ਹਾਈਆ। ਫਿਰ ਫਿਰ ਵੇਖੇ ਨਗਰ ਖੇੜੇ ਗਰਾਉਂ, ਟਿੱਲੇ ਪਰਬਤ ਫੋਲ ਫੋਲਾਈਆ। ਗੁਰਸਿਖ ਫੜ ਫੜ ਚੜ੍ਹਾਏ ਬਾਹੋਂ, ਮਨਮੁਖ ਨੇੜ ਕੋਇ ਨਾ ਆਈਆ। ਅੱਗੇ ਪਿਛੇ ਫਿਰੇ ਸਿਰ ਰੱਖੇ ਠੰਡੀ ਛਾਉਂ, ਠਗ ਚੋਰ ਯਾਰ ਲੁਟ ਕੋਇ ਨਾ ਜਾਈਆ। ਕਰੇ ਪਿਆਰ ਜਿਉਂ ਬਾਲਕ ਮਾਉਂ, ਪਿਤਾ ਪੂਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਇਕ ਰਖਾਈਆ। ਸਾਚਾ ਘੋੜਾ ਚਾਰ ਪੌੜ, ਚਾਰ ਯੁਗਾਂ ਆਪ ਲਗਾਇੰਦਾ। ਜੁਗਾ ਜੁਗੰਤਰ ਰਿਹਾ ਦੌੜ, ਆਪਣਾ ਪੰਧ ਆਪ ਮੁਕਾਇੰਦਾ। ਅੰਤਮ ਭੰਨੇ ਰੀਠਾ ਕੌੜ, ਕਲਜੁਗ ਜੀਵ ਵੇਖ ਵਖਾਇੰਦਾ। ਗੁਰਸਿਖ ਘਰ ਜਾਏ ਬੌਹੜ, ਆਪ ਆਪਣਾ ਸੀਸ ਝੁਕਾਇੰਦਾ। ਹਰਿਜਨ ਉਠਾਏ ਆਪਣੀ ਮੌਰ, ਆਪਣੀ ਪੀਠ ਭਾਰ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਕਰ ਕਰ ਗ਼ੌਰ, ਕੋਈ ਗੈਰ ਮੇਰੇ ਸੰਗ ਰਹਿਣ ਨਾ ਪਾਇੰਦਾ। ਬ੍ਰਹਿਮੰਡਾਂ ਕਰ ਕੇ ਆਇਆ ਸੈਰ, ਲੋਕਮਾਤ ਵੇਖ ਵਖਾਇੰਦਾ। ਚਾਰ ਕੁੰਟ ਵਰਤੇ ਕਹਿਰ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਲਜੁਗ ਪਾਪਾਂ ਵਗੇ ਹੜ ਗਹਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਪਿਤਾ ਪੁੱਤਰ ਪਿਆ ਵੈਰ, ਭਾਈ ਭਾਈ ਨਾ ਮੇਲ ਮਿਲਾਇੰਦਾ। ਭੈਣ ਭਰਾਵਾਂ ਦੇਵੇ ਜ਼ਹਿਰ, ਮਾਇਆ ਮਮਤਾ ਖੇਲ ਖਿਲਾਇੰਦਾ। ਨਾਰੀ ਕੰਤ ਭੁਲਾਏ ਕਰ ਕਰ ਹੇਰ ਫੇਰ, ਸਚ ਸੁੱਚ ਨਾ ਕੋਇ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਸਿੰਘ ਸ਼ੇਰ ਦਲੇਰ, ਲੱਖ ਚੁਰਾਸੀ ਵੇਖ ਵਖਾਇੰਦਾ। ਆਪਣਾ ਘੋੜਾ ਫੜ ਲਿਆਇਆ ਘੇਰ, ਗੁਰਸਿਖਾਂ ਹੱਥ ਫੜਾਇੰਦਾ।
ਚੜ੍ਹਨਾ ਛੇਤੀ ਨਾ ਲਾਉਣੀ ਦੇਰ, ਵੇਲਾ ਗਿਆ ਹੱਥ ਨਾ ਆਇੰਦਾ। ਚਾਰੋਂ ਕੁੰਟ ਹੋਣਾ ਹਨੇਰ, ਰਾਹ ਖੇੜਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਅਸਵਾਰ ਆਪ ਕਰਾਇੰਦਾ। ਗੁਰਸਿਖ ਅਸਵਾਰ ਉਠ ਕਮਰਕਸ, ਕਲਜੁਗ ਵੇਲਾ ਅੰਤਮ ਆਈਆ। ਸਤਿਗੁਰ ਮਾਰਗ ਰਿਹਾ ਦੱਸ, ਸਾਚਾ ਮਾਰਗ ਇਕ ਸਮਝਾਈਆ। ਕਿਸੇ ਨਾ ਰਹਿਣਾ ਕਿਸੇ ਦੇ ਵਸ, ਸਗਲਾ ਸੰਗ ਨਾ ਕੋਇ ਰਖਾਈਆ। ਗੁਰਸਿਖ ਗੁਰ ਗੁਰ ਮਿਲੇ ਹੱਸ ਹੱਸ, ਬਾਕੀ ਰੋਵੇ ਸਰਬ ਲੋਕਾਈਆ। ਹੁਣ ਕਹਿੰਦੇ ਮੂਰਖ ਮੂਰਖਾਂ ਨਾਲ ਗਏ ਫਸ, ਮੂਰਖ ਬਣਿਆ ਬੇਪਰਵਾਹੀਆ। ਮੂਰਖਾਂ ਕੋਲੋਂ ਦੂਰ ਦੁਰਾਡਾ ਗਿਆ ਨੱਸ, ਮੂਰਖ ਆਪਣਾ ਰੂਪ ਛੁਪਾਈਆ। ਜਿਸ ਜਨ ਹਿਰਦੇ ਅੰਦਰ ਗਿਆ ਵਸ, ਸਾਚੀ ਸੂਰਤ ਦਏ ਵਖਾਈਆ। ਅੰਤਮ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਦੇਵੇ ਆਪ ਸ਼ਾਬਾਸ਼, ਜੋ ਘੋੜਿਆਂ ਉਪਰ ਬੈਠੇ ਆਸਣ ਲਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪਾਰ ਕਰਾਈਆ। ਜਿਥੇ ਰੱਖੇ ਆਪਣਾ ਵਾਸ, ਗੁਰਮੁਖ ਰੱਖੇ ਚਰਨ ਕਵਲ ਸੱਚੀ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣ ਬਣ ਦਾਸੀ ਦਾਸ ਕਰੇ ਬੰਦ ਖਲਾਸ, ਖ਼ਲਾਸਾ ਆਪਣਾ ਨਾ ਕਿਸੇ ਸਮਝਾਈਆ।
੧੪ ਜੇਠ ੨੦੧੮ ਬਿਕ੍ਰਮੀ ਮੇਲਾ ਰਾਮ ਦੇ ਘਰ ਧੰਗਾਲੀ ਜੰਮੂ
ਤਾਰਾ ਸਿੰਘ ਦਾ ਘੋੜਾ ਹਿਨਕੇ ਮੰਗੇ ਦਾਣਾ, ਸ਼ੋਰ ਰਿਹਾ ਮਚਾਈਆ। ਪਹਿਲੋਂ ਖਾਵਾਂ ਰਾਜਾ ਰਾਣਾ, ਸ਼ਾਹ ਸੁਲਤਾਨਾਂ ਦਿਆਂ ਖਪਾਈਆ। ਫੇਰ ਢਾਵਾਂ ਉਚ ਮਕਾਨਾ, ਉਚਾ ਟਿੱਲਾ ਕੋਇ ਰਹਿਣ ਨਾ ਪਾਈਆ। ਫਿਰ ਮਿਟਾਵਾਂ ਝੂਠਾ ਗਾਣਾ, ਧੀਆਂ ਭੈਣਾਂ ਜੋ ਨਾਚ ਰਹੇ ਕਰਾਈਆ। ਫਿਰ ਮਿਟਾਵਾਂ ਪੀਣਾ ਖਾਣਾ, ਮਦਿਰਾ ਮਾਸ ਜੋ ਜਨ ਰਸਨ ਰਹੇ ਲਗਾਈਆ। ਫੇਰ ਵਰਤਾ ਆਪਣਾ ਭਾਣਾ, ਹੋਣੀ ਨਾਰ ਪੁਰਖ ਅਬਿਨਾਸ਼ੀ ਅੱਗੇ ਸੀਸ ਝੁਕਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਤੇਰੇ ਚਲਾਂ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਈਆ। ਸਾਚੀ ਸੇਵਾ ਮੇਰੀ ਰੱਖ, ਗੁਰਸਿਖ ਅਸਵ ਮੰਗ ਮੰਗਾਇੰਦਾ। ਗੁਰਮੁਖ ਆਪਣੇ ਲੋਕਮਾਤ ਕਰ ਪਰਤੱਖ, ਮੈਂ ਘਰ ਘਰ ਵੇਖ ਵਖਾਇੰਦਾ। ਮੇਰਾ ਆਸਣ ਰਹੇ ਨਾ ਸਖ, ਗੁਰਸਿਖ ਸਾਚੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਗ ਮੰਗਾਇੰਦਾ। ਏਕਾ ਮੰਗ ਮੰਗੇ ਘੋੜਾ, ਹਰਿ ਹਰਿ ਅੱਗੇ ਸੀਸ ਝੁਕਾਈਆ। ਗੁਰਸਿਖ ਮਿਲੇ ਮੇਲ ਮੇਰਾ ਜੋੜਾ, ਲੋਕਮਾਤ ਵੱਜੇ ਵਧਾਈਆ। ਮੈਂ ਚਾਈਂ ਚਾਈਂ ਆਵਾਂ ਦੌੜਾ, ਤੇਰਾ ਚਰਨ ਰਾਹ ਤਕਾਈਆ। ਵੇਖੀਂ ਦਰ ਕਰੀਂ ਨਾ ਸੌੜਾ, ਭੁਲ ਕਦੇ ਨਾ ਜਾਈਆ। ਮੈਂ ਅੱਖੀਂ ਵੇਖ ਕੇ ਚਲਿਆ ਤੇਰੇ ਸੱਸੇ ਉਪਰ ਹੋੜਾ, ਸੱਸਾ ਤੇਰਾ ਕਿਲਾ ਨਿਰਗੁਣ ਸਰਗੁਣ ਵਿਚ ਬਹਾਈਆ। ਹੰ ਬ੍ਰਹਮ ਲਗਾਇਆ ਪੌੜਾ, ਪਹਿਲਾ ਪੌੜਾ ਦਵਾਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸ ਪੂਰ ਕਰਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਵਾਨ ਦਇਆ ਕਮਾਇੰਦਾ। ਉਠ ਜਾ ਵੇਖ ਮੇਰੇ ਗੁਰਸਿਖ ਲਾਲ, ਲੋਕਮਾਤ ਰਾਹ ਦਸਾਇੰਦਾ। ਜੁਗ ਜੁਗ ਬੈਠੇ ਬਣ ਕੰਗਾਲ, ਝੂਠਾ ਧਨ ਨਾ ਕੋਇ ਰਖਾਇੰਦਾ। ਮੈਂ ਸੌਦਾ ਕਰਾਂ ਬਣ ਦਲਾਲ, ਰਸੀਦ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦਰ ਸਮਝਾਇੰਦਾ। ਅਸਵ ਘੋੜਾ ਕਰੇ ਨਿਮਸਕਾਰ ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਆਪਣੇ ਪ੍ਰੇਮ ਮੈਨੂੰ ਸ਼ੰਗਾਰ, ਦੇ ਸੱਚਾ ਏਕਾ ਦਾਨ। ਮੈਂ ਜਾਵਾਂ ਵਿਚ ਸੰਸਾਰ, ਗੁਰਮੁਖ ਵੇਖਾਂ ਨੌਜਵਾਨ। ਸਿੰਘ ਤਾਰਾ ਰਿਹਾ ਪੁਕਾਰ, ਅੱਠੇ ਪਹਿਰ ਵੇਖੇ ਮਾਰ ਧਿਆਨ। ਮੈਂ ਫੜ ਕਰਾਂ ਅਸਵਾਰ, ਆਪਣੇ ਉਪਰ ਚੁੱਕਾ ਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਸਿਖ ਬਖ਼ਸ਼ਣਾ ਸ਼ਾਹ ਅਸਵਾਰ। ਹਰਿ ਘੌੜਾ ਨੌਜਵਾਨ ਅੱਗੇ ਆਏ ਖੜ, ਸੋਲਾਂ ਕਲੀਆਂ ਆਸਣ ਪਾਈਆ। ਸਿੰਘ ਤਾਰਾ ਬਿਰਧ ਅਵਸਥਾ ਵੇਖ ਨਾ ਜਾਏ ਡਰ, ਆਪਣਾ ਮੁਖ ਲਏ ਭਵਾਈਆ। ਮੈਂ ਨਿਉਂ ਨਿਉਂ ਨਿਉਂ ਅੱਗੇ ਕਰਾਂ ਆਪਣਾ ਧੜ, ਚਰਨ ਧੂੜ ਮਸਤਕ ਟਿੱਕਾ ਲਾਈਆ। ਮੇਰਾ ਕੋਈ ਨਾ ਫਰਕੇ ਫਰ, ਸੀਲ ਸੰਤੋਖ ਇਕ ਜਣਾਈਆ। ਤੂੰ ਕਰ ਕਿਰਪਾ ਦਿਤਾ ਧਰ, ਮੈਂ ਆਵਾਂ ਵਾਹੋ ਦਾਹੀਆ। ਤੇਰਾ ਪੁਚਾਵਾਂ ਤੇਰੇ ਘਰ, ਤੇਰਾ ਤੇਰੀ ਸੇਵ ਕਮਾਈਆ। ਹੋਏ ਸੁਭਾਗ ਮਿਲੇ ਹਰਿ ਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘੋੜੇ ਉਪਰ ਆਪ ਚੜ੍ਹਾਈਆ। ਮਾਰੇ ਪੌੜ ਖੋਪਰੀ ਲੱਥੇ, ਦੂਈ ਦਵੈਤੀ ਦਏ ਮਿਟਾਈਆ। ਕਰੇ ਪਰਕਾਸ਼ ਜਗਤ ਰਥੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਜਿਉਂ ਜਟ ਧੰਨੇ, ਭੋਲੇ ਭਾਉ ਹੋਏ ਸਹਾਈਆ। ਸਤਿਗੁਰ ਪੂਰਾ ਏਕਾ ਮੰਨੇ, ਰੁੱਸੀ ਰਹੇ ਸਰਬ ਲੋਕਾਈਆ। ਭਾਗ ਲਗਾਵੇ ਛੱਪਰ ਛੰਨੇ, ਨਾਮ ਛੱਪਰ ਛੰਨ ਆਪ ਛੁਹਾਈਆ। ਬਣ ਬਾਢੀ ਦੂਸਰ ਨਾਲ ਕਦੇ ਨਾ ਮੰਨੇ, ਦੂਜਾ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਦਬਾਈਆ। ਪਹਿਲਾ ਪੌੜ ਮਸਤਕ ਉਤੇ ਦਏ ਰੱਖ, ਉਪਰ ਆਪਣਾ ਭਾਰ ਰਖਾਈਆ। ਘਰ ਵਿਚੋਂ ਘਰ ਕਰ ਪਰਤੱਖ, ਘਰ ਆਪਣਾ ਦਏ ਵਖਾਈਆ। ਸਾਚੀ ਵਸਤ ਫੜਾਏ ਹੱਥ, ਨਾਮ ਅਮੋਲਕ ਬੇਪਰਵਾਹੀਆ। ਮਹਿਮਾ ਸੁਣਾਏ ਅਕਥਨਾ ਅਕਥ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਆਪਣਾ ਮਾਰਗ ਜਾਏ ਦੱਸ, ਭਰਮ ਭੁਲੇਖਾ ਸਰਬ ਕਢਾਈਆ। ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਆਤਮ ਸੇਜਾ ਕਰ ਭੋਗ ਬਲਾਸ, ਗੁਰਮੁਖ ਗੁਰ ਗੁਰ ਨਾਰੀ ਕੰਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ। ਸਾਚਾ ਪੌੜ ਰੱਖੇ ਚੋਟੀ, ਦਇਆਵਾਨ ਦਇਆ ਕਮਾਇੰਦਾ। ਜਗਤ ਕੱਢੇ ਵਾਸਨਾ ਖੋਟੀ, ਵਾਹ ਵਾ ਆਪਣਾ ਰੰਗ ਰੰਗਾਇੰਦਾ। ਗੁਰਸਿਖ ਨਾ ਖਾਏ ਮਾਸ ਬੋਟੀ, ਮਦਿਰਾ ਪਾਣ ਨਾ ਕੋਇ ਪਿਆਇੰਦਾ। ਕਰ ਕਿਰਪਾ ਪਰਗਟਾਏ ਨਿਰਮਲ ਜੋਤੀ, ਜੋਤ ਜੋਤ ਜਗਾਇੰਦਾ। ਗੁਰਸਿਖ ਆਤਮ ਰਹੇ ਨਾ ਸੋਤੀ, ਸੋਈ ਸੁਵਾਣੀ ਆਪ ਉਠਾਇੰਦਾ। ਫੜਕੇ ਆਇਆ ਏਕਾ ਸੋਟੀ, ਸੋਹੰ ਡੰਡਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਘਰ ਘਰ ਵੇਖ ਵਖਾਇੰਦਾ।
ਬਾਲੀ ਬੁਧ ਬ੍ਰਹਮ ਵਿਚਾਰ, ਹਰਿ ਸਰਨ ਸੱਚੀ ਸਰਨਾਈਆ। ਪੁਰਖ ਅਬਿਨਾਸ਼ੀ ਪਾਏ ਸਾਰ, ਬਾਲ ਅਵਸਥਾ ਦਏ ਵਡਿਆਈਆ। ਘਟ ਨੂਰ ਹੋਏ ਉਜਿਆਰ, ਸੂਝ ਬੂਝ ਆਪ ਜਣਾਈਆ। ਕਲਜੁਗ ਮਾਇਆ ਪੋਹ ਨਾ ਸਕੇ ਵਿਚ ਸੰਸਾਰ, ਜਗਤ ਧਰੋ ਨਾ ਕੋਇ ਕਮਾਈਆ। ਏਕਾ
ਮੋਹ ਬਖ਼ਸ਼ੇ ਸੰਗਤ ਪਿਆਰ, ਮਾਤ ਪਿਤ ਵਖਾਏ ਸਰਬ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੀ ਬਾਲੀ ਗੋਦ ਬਹਾਈਆ। ਛੋਟੀ ਬਾਲੀ ਬਾਲ ਅਞਾਣ, ਤਨ ਮਨ ਚਾਉ ਘਨੇਰਾ। ਘਰ ਮਿਲੇ ਮੇਰਾ ਸ੍ਰੀ ਭਗਵਾਨ, ਦਰ ਆਏ ਪਾਏ ਫੇਰਾ। ਮੇਰਾ ਮਾਣਸ ਜਨਮ ਕਰੇ ਪਰਵਾਨ, ਚੁੱਕੇ ਜਮ ਕਾ ਝੇੜਾ। ਬ੍ਰਹਮ ਦੇਵੇ ਜੀਆ ਦਾਨ, ਪਾਰਬ੍ਰਹਮ ਕਰ ਕਰ ਆਪਣੀ ਮਿਹਰਾਂ। ਚਰਨ ਧੂੜੀ ਕਰਾਏ ਸੱਚਾ ਅਸ਼ਨਾਨ, ਦਰਸ ਵਖਾਏ ਨੇਰਨ ਨੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੁਕਾਏ ਮੇਰਾ ਤੇਰਾ। ਬਾਲ ਅਞਾਣੀ ਸੁਘੜ ਸੁਚੱਜੀ, ਤਨ ਮਨ ਵੈਰਾਗਿਆ। ਚਾਈਂ ਚਾਈਂ ਫਿਰੇ ਭੱਜੀ, ਮੇਰਾ ਘਰ ਹੋਏ ਸੁਭਾਗਿਆ। ਮੇਰੀਆਂ ਪਕੜੇ ਦੋਏ ਬਾਂਹੀ, ਬਿਨ ਮਾਤ ਪਿਤ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਗ਼ਰੀਬ ਨਵਾਜਿਆ। ਬਾਲ ਅਞਾਣੀ ਉਤਮ ਜ਼ਾਤ, ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਦੇ ਕੇ ਜਾਏ ਨਾਮ ਦਾਤ, ਸੌਹਰੇ ਪੇਈਏ ਸਦਾ ਸੰਗ ਰਖਾਈਆ। ਆਵੇ ਜਾਵੇ ਪੁਛੇ ਵਾਤ, ਨਿਤ ਨਵਿਤ ਫੇਰਾ ਪਾਈਆ। ਬਣਿਆ ਰਹੇ ਪਿਤਾ ਮਾਤ, ਬਾਲ ਅਞਾਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਗੱਲ ਲੱਗੀ ਚੰਗੀ, ਜੇਹੜੀ ਆਖੇ ਪਾਤਸ਼ਾਹ ਮੇਰੇ ਘਰ ਫੇਰਾ ਪਾਈਆ।
੧੪ ਜੇਠ ੨੦੧੮ ਬਿਕ੍ਰਮੀ ਲਛਮਣ ਸਿੰਘ ਦੇ ਘਰ ਧੰਗਾਲੀ ਜੰਮੂ
ਆਦਿ ਅੰਤ ਹਰਿ ਕਾ ਰੰਗ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਜੁਗਾ ਜੁਗੰਤਰ ਨਾਮ ਮਰਦੰਗ, ਹਰਿ ਪੁਰਖ ਨਿਰੰਜਣ ਆਪ ਵਜਾਇੰਦਾ। ਦੋ ਜਹਾਨਾਂ ਸਚ ਪਲੰਘ, ਏਕੰਕਾਰਾ ਆਪ ਹੰਢਾਇੰਦਾ। ਮੇਟ ਮਿਟਾਏ ਅੰਧੇਰਾ ਅੰਧ, ਆਦਿ ਨਿਰੰਜਣ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਗਾਏ ਸੁਹਾਗੀ ਛੰਦ, ਆਪਣਾ ਨਾਉਂ ਆਪ ਧਰਾਇੰਦਾ। ਸ੍ਰੀ ਭਗਵਾਨਾ ਕਰੇ ਪਰਕਾਸ਼ ਬਿਨ ਸੂਰਜ ਚੰਦ, ਘਰ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣਾ ਅਨੰਦ, ਸਤਿ ਸਰੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਰਖਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰ, ਸਚਖੰਡ ਦਵਾਰ ਬਣਾਈਆ। ਥਿਰ ਘਰ ਆਪਣਾ ਕਰ ਪਸਾਰ, ਚਰਨ ਕਵਲ ਟਿਕਾਈਆ। ਸੁੰਨ ਅਗੰਮੀ ਖੋਲ੍ਹ ਕਿਵਾੜ, ਧੂਆਂਧਾਰ ਵਖਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਜੋਤ ਰੁਸ਼ਨਾਈਆ। ਦੀਵਾ ਬਾਤੀ ਇਕ ਉਜਿਆਰ, ਕਮਲਾਪਾਤੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। , ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਆਪ ਪਰਗਟਾਏ ਆਪਣੀ ਜਾਤੀ, ਨਿਰਗੁਣ ਆਪਣਾ ਰੂਪ ਵਟਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤੀ, ਥਿਤ ਵਾਰ ਨਾ ਵੰਡ ਵੰਡਾਇੰਦਾ। ਨਾ ਸੰਧਿਆ ਨਾ ਕਰੇ ਪਰਭਾਤੀ, ਵੇਲਾ ਵਕ਼ਤ ਨਾ ਕੋਇ ਜਣਾਇੰਦਾ। ਨਾ ਪਿਤਾ ਨਾ ਕੋਇ ਮਾਤੀ, ਦਾਈ ਦਾਇਆ ਨਾ ਕੋਇ ਅਖਵਾਇੰਦਾ। ਨਾ ਕੋਈ ਮੰਦਰ ਨਾ ਕੋਈ ਹਾਟੀ, ਵਣਜ ਵਣਜਾਰਾ ਨਾ ਕੋਇ ਜਣਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟੀ, ਸਰੋਵਰ ਸਰ ਨਾ ਕੋਇ ਭਰਾਇੰਦਾ। ਇਕ ਇਕੱਲਾ ਖੇਲੇ ਖੇਲ ਕਮਲਾਪਾਤੀ, ਪੁਰਖ ਅਬਿਨਾਸ਼ੀ ਆਪਣਾ ਘਰ ਸੁਹਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਆਪ ਬਣਾਇੰਦਾ। ਸਾਚਾ ਬੰਕ ਹਰਿ ਦਵਾਰਾ, ਚਾਰ ਦੀਵਾਰ ਨਾ ਕੋਇ ਰਖਾਈਆ। ਛੱਪਰ ਛੰਨ ਨਾ ਕੋਇ ਸਹਾਰਾ, ਮਹੱਲ ਅਟਲ ਉਚ ਦਏ ਵਡਿਆਈਆ। ਦੀਵਾ ਬਾਤੀ ਨਾ ਕੋਇ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੂਰਜ ਚੰਨ ਨਾ ਕੋਇ ਸਤਾਰਾ, ਕਿਰਨ ਕਿਰਨ ਨਾ ਕੋਇ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਅਖਾੜਾ, ਲੱਖ ਚੁਰਾਸੀ ਨਾਚ ਨਾ ਕੋਇ ਨਚਾਈਆ। ਸਾਧ ਸੰਤ ਨਾ ਗੁਰ ਅਵਤਾਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਪੂਜਾ ਪਾਠ ਨਾ ਕੋਇ ਜੈਕਾਰਾ, ਨਾਦ ਧੁੰਨ ਨਾ ਕੋਇ ਵਜਾਈਆ। ਮੰਦਰ ਮਸਜਦ ਨਾ ਕੋਈ ਗੁਰਦਵਾਰਾ, ਠਾਕਰ ਸ਼ਿਵਦਵਾਲਾ ਮਠ ਨਾ ਕੋਇ ਬਣਾਈਆ। ਤ੍ਰੈਗੁਣ ਮਾਇਆ ਨਾ ਕੋਇ ਪਸਾਰਾ, ਪੰਜ ਤੱਤ ਮੇਲਾ ਨਾ ਕੋਇ ਮਿਲਾਈਆ। ਨਾ ਕੋਈ ਨਾਰੀ ਕੰਤ ਭਤਾਰਾ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਪੂਤ ਸਪੂਤਾ ਨਾ ਸੁਤ ਦੁਲਾਰਾ, ਮਾਤਾ ਕੁੱਖ ਨਾ ਕੋਇ ਵਡਿਆਈਆ। ਸ਼ਾਹ ਪਾਤਸ਼ਾਹ ਨਾ ਕੋਇ ਸਿਕਦਾਰਾ, ਰਈਅਤ ਸੀਸ ਨਾ ਕੋਇ ਝੁਕਾਈਆ। ਧਰਤ ਧਵਲ ਨਾ ਕੋਇ ਪਸਾਰਾ, ਜਲ ਬਿੰਬ ਨਾ ਕੋਇ ਵਡਿਆਈਆ। ਸਮੁੰਦ ਸਾਗਰ ਨਾ ਮਿਠਾ ਖਾਰਾ, ਉਜਾੜ ਪਹਾੜ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਬਣਤ ਬਣਾਈਆ। ਸਚਖੰਡ ਦਵਾਰਾ ਸਚ ਬਣਾ, ਹਰਿ ਆਪਣੀ ਸੇਵ ਕਮਾਇੰਦਾ। ਆਪ ਆਪਣਾ ਵਿਚ ਟਿਕਾ, ਨਿਰਗੁਣ ਨੂਰ ਧਰਾਇੰਦਾ। ਇਕ ਇਕੱਲਾ ਕਰ ਰੁਸ਼ਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਚ ਮਹੱਲਾ ਲਏ ਵਸਾ, ਆਪਣਾ ਪਰਕਾਸ਼ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਹਰਿ ਸੁਹਾਇੰਦਾ, ਨਿਰਗੁਣ ਜੋਤ ਜਗਾ। ਆਪਣੀ ਇਛਿਆ ਆਪ ਪਰਗਟਾਇੰਦਾ, ਬੇਅੰਤ ਬੇਪਰਵਾਹ। ਅਗੰਮ ਅਗੰਮੜੀ ਖੇਲ ਖਿਲਾਇੰਦਾ, ਅਲਖ ਅਲਖਨਾ ਅਲਖ ਜਗਾ। ਆਪਣੀ ਰਚਨਾ ਆਪ ਰਚਾਇੰਦਾ, ਸਚ ਸਿੰਘਾਸਣ ਲਏ ਸਜਾ। ਸਾਚੀ ਘਾੜਤ ਆਪ ਘੜਾਇੰਦਾ, ਬਾਢੀ ਬਣੇ ਹਰਿ ਮਿਹਰਵਾਂ। ਲੰਮਾ ਚੌੜਾ ਭੇਵ ਕੋਇ ਨਾ ਪਾਇੰਦਾ, ਦਿਸ ਨਾ ਆਏ ਕਿਸੇ ਨਿਸ਼ਾਂ। ਆਪਣੇ ਮੰਦਰ ਆਪੇ ਡਾਹਿੰਦਾ, ਆਪੇ ਆਸਣ ਲਏ ਵਿਛਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਦਏ ਵਡਿਆ। ਸਚ ਸਿੰਘਾਸਣ ਹਰਿ ਵਛਾਇਆ, ਆਪਣੀ ਸੇਜ ਆਪ ਸੁਹਾਈਆ। ਆਪੇ ਵੇਖ ਵੇਖ ਖ਼ੁਸ਼ੀ ਮਨਾਇਆ, ਸਚਖੰਡ ਵੱਜੇ ਵਧਾਈਆ। ਮੇਰਾ ਸਾਨੀ ਦੂਜਾ ਕੋਇ ਨਜ਼ਰ ਨਾ ਆਇਆ, ਇਕ ਇਕੱਲਾ ਬੈਠਾ ਖੇਲ ਖਿਲਾਈਆ। ਆਪਣਾ ਮਤਾ ਆਪ ਪਕਾਇਆ, ਆਪੇ ਦਏ ਸਲਾਹੀਆ। ਆਪਣਾ ਵੱਡਾ ਨਾਉਂ ਵਡਿਆਇਆ, ਵਡਿਆਈ ਆਪਣੇ ਹੱਥ ਰਖਾਈਆ। ਆਪਣਾ ਬਲ ਲਏ ਧਰਾਇਆ, ਬਲ ਧਾਰੀ ਬੇਪਰਵਾਹੀਆ। ਆਪਣਾ ਘਰ ਲਏ ਵਸਾਇਆ, ਸਚਖੰਡ ਦਵਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਬਣਿਆ ਰਾਜਾ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਆਪਣੀ ਇਛਿਆ ਸਾਜਨ ਸਾਜਾ, ਦਿਸ ਕਿਸੇ ਨਾ ਆਇੰਦਾ। ਆਪਣੀ ਇਛਿਆ ਰਚਿਆ ਕਾਜਾ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਇਛਿਆ ਆਪਣੀ ਰੱਖੇ ਲਾਜਾ, ਹਰਿ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਇੰਦਾ। ਆਪਣੀ ਇਛਿਆ ਹਰਿ ਬਲ ਧਾਰ, ਸਚਖੰਡ ਦਵਾਰ ਸੁਹਾਈਆ। ਸ਼ਹਿਨਸ਼ਾਹ ਬਣ ਸੱਚੀ ਸਰਕਾਰ, ਆਪਣੀ ਘਾੜਤ ਲਏ ਘੜਾਈਆ। ਨਿਰਗੁਣ
ਸੀਸ ਨਿਰਗੁਣ ਜਗਦੀਸ ਨਿਰਗੁਣ ਕਰ ਵਿਚਾਰ, ਨਿਰਗੁਣ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਸਮਝਾਈਆ। ਆਪਣੀ ਇਛਿਆ ਦੱਸੇ ਸ਼ਾਹ, ਪਾਤਸ਼ਾਹ ਆਪਣਾ ਭੇਵ ਖੁਲ੍ਹਾਇੰਦਾ। ਬਿਨ ਹੁਕਮ ਨਾ ਚਲੇ ਕੋਈ ਰਾਹ, ਮਾਰਗ ਕੋਇ ਨਜ਼ਰ ਨਾ ਆਇੰਦਾ। ਬਣ ਪਾਤਸ਼ਾਹ ਝੱਲੇ ਨਾ ਕੋਈ ਦਬਾ, ਸੀਸ ਨਾ ਕੋਈ ਝੁਕਾਇੰਦਾ। ਬਣ ਸ਼ਹਿਨਸ਼ਾਹ ਦੇਵੇ ਨਾ ਕੋਇ ਸਜ਼ਾ, ਹੁਕਮਰਾਨ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਆਪ ਸਮਝਾਇੰਦਾ। ਬਣ ਪਾਤਸ਼ਾਹ ਕਰਾਂ ਮੈਂ ਰਾਜ, ਪੁਰਖ ਅਕਾਲ ਆਪਣਾ ਮਤਾ ਪਕਾਈਆ। ਆਪਣਾ ਘਾੜਤ ਘੜ ਘੜ ਸਿਰ ਰੱਖਾਂ ਸਾਚਾ ਤਾਜ, ਸ਼ਹਿਨਸ਼ਾਹ ਫੇਰ ਅਖਵਾਈਆ। ਪਾਤਸ਼ਾਹ ਬਣ ਰੱਖਾਂ ਲਾਜ, ਲੱਜਿਆ ਮੇਰੀ ਮੋਹੇ ਭਾਈਆ। ਧੁਰ ਫ਼ਰਮਾਨਾ ਮਾਰਾਂ ਵਾਜ, ਆਪਣਾ ਹੁਕਮ ਸੁਣਾਈਆ। ਸਚ ਸਿੰਘਾਸਣ ਬਣੇ ਸਾਚੋ ਸਾਚ, ਛੈਲ ਛਬੀਲਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਬਿਨ ਤਾਜ ਪਾਤਸ਼ਾਹ ਕੋਇ ਨਜ਼ਰ ਨਾ ਆਈਆ। ਕਵਣ ਰੂਪ ਘਾੜਤ ਘੜੇ ਨਿਰੰਕਾਰਾ, ਸੀਸ ਤਾਜ ਬਣਾਈਆ। ਆਪਣੀ ਇਛਿਆ ਕਰੇ ਵਿਚਾਰਾ, ਆਪ ਆਪਣਾ ਫੋਲ ਫੋਲਾਈਆ। ਮੇਰਾ ਖੇਲ ਹੋਏ ਅਪਰ ਅਪਾਰਾ, ਅਪਰੰਪਰ ਹੱਥ ਵਡਿਆਈਆ। ਮੈਂ ਸਭ ਤੋਂ ਉਪਰ ਵਸਾਂ ਧਾਮ ਨਿਆਰਾ, ਉਚੀ ਮੇਰੀ ਸ਼ਹਿਨਸ਼ਾਹੀਆ। ਥੱਲੇ ਰੱਖੇ ਸਚਖੰਡ ਦਵਾਰਾ, ਜਿਸ ਦਵਾਰੇ ਆਸਣ ਲਵਾਂ ਲਗਾਈਆ। ਦੂਜਾ ਖੋਲ੍ਹਾਂ ਫੇਰ ਕਿਵਾੜਾ, ਥਿਰ ਘਰ ਸਾਚਾ ਨਾਉਂ ਧਰਾਈਆ। ਤੀਜੇ ਪਾਵਾਂ ਆਪੇ ਸਾਰਾ, ਸੁੰਨ ਅਗੰਮ ਵੇਖ ਵਖਾਈਆ। ਚੌਥੇ ਘਰ ਹੋ ਉਜਿਆਰਾ, ਅੰਧ ਅੰਧੇਰ ਦਵਾਂ ਗਵਾਈਆ। ਚਾਰੇ ਮੁਖ ਮੇਰਾ ਸਹਾਰਾ, ਆਪਣਾ ਰੰਗ ਲਵਾਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਲਏ ਘੜਾਈਆ। ਸਾਚਾ ਤਾਜ ਉਤਮ ਧਾਰ, ਉਚ ਮਹੱਲ ਅਟਲ ਸੁਹਾਇਆ। ਚਾਰੇ ਮੁਖ ਚਾਰ ਦੀਵਾਰ, ਪੁਰਖ ਅਬਿਨਾਸ਼ੀ ਘਾੜਤ ਲਏ ਘੜਾਇਆ। ਸੀਸ ਰੱਖ ਸੱਚੀ ਸਰਕਾਰ, ਆਪਣਾ ਹੁਕਮ ਦਏ ਸੁਣਾਇਆ। ਆਪਣੇ ਅੰਦਰੋਂ ਆਪੇ ਕੱਢੇ ਆਪਣੀ ਸ਼ਬਦੀ ਧਾਰ, ਪਹਿਲਾ ਮੁਖ ਆਪ ਸਲਾਹਿਆ। ਦੂਜੀ ਬਣ ਮਾਤ ਪਿਤ ਕੁੱਖ ਕਰ ਤਿਆਰ, ਵਿਸ਼ਨੂੰ ਵਿਸ਼ਵ ਆਪੇ ਜਾਇਆ। ਤੀਜੇ ਦਰ ਪਾਵੇ ਸਾਰ, ਬ੍ਰਹਮਾ ਵੇਤਾ ਫੁੱਲ ਖਲਾਇਆ। ਚੌਥੇ ਘਰ ਖੋਲ੍ਹ ਕਿਵਾੜ, ਭੋਲਾ ਨਾਥ ਆਪ ਉਠਾਇਆ। ਚਾਰੇ ਮੁਖ ਪਾਵੇ ਸਾਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਪੰਚਮ ਮੁਖ ਸੱਚੀ ਸਰਕਾਰ, ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ ਲਏ ਘੜਾਇਆ। ਸਾਚਾ ਤਾਜ ਘਾੜਨ ਘੜ, ਚਾਰ ਮੁਖ ਦਏ ਵਡਿਆਈਆ। ਪੰਚਮ ਅੰਦਰ ਬੈਠਾ ਵੜ, ਪੁਰਖ ਅਬਿਨਾਸ਼ੀ ਸੇਜ ਵਛਾਈਆ। ਵਿਸ਼ਨੂੰ ਦੇਵੇ ਏਕਾ ਵਰ, ਸਚ ਭੰਡਾਰ ਆਪ ਭਰਾਈਆ। ਬ੍ਰਹਮਾ ਖੋਲ੍ਹੇ ਆਪੇ ਦਰ, ਚਾਰੇ ਵੇਦ ਕਰੇ ਪੜ੍ਹਾਈਆ। ਚਾਰੇ ਮੁਖ ਚਾਰੋਂ ਕੁੰਟ ਕਰ, ਹਰਿ ਹਰਿ ਜਸ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਤਾਜ ਦਏ ਵਡਿਆਈਆ। ਚਾਰ ਮੁਖ ਚਾਰ ਜੁਗ, ਹਰਿ ਸਾਚੇ ਖੇਲ ਖਿਲਾਇਆ। ਚਾਰੇ ਵੇਦ ਕਰੇ ਸੁਧ, ਚਾਰੇ ਬਾਣੀ ਆਪ ਪੜ੍ਹਾਇਆ। ਚਾਰੇ ਵਰਨ ਭੇਵ ਖੁਲ੍ਹਾਏ ਗੁਝ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਰਦਾ ਦਏ ਉਠਾਇਆ। ਚਾਰ ਯਾਰੀ ਲਏ ਲੁੱਟ, ਚਾਰੋਂ ਕੁੰਟ ਫੇਰਾ ਪਾਇਆ। ਏਕਾ ਤਾਜ ਰੱਖੇ ਮੁੱਖ, ਜੁਗ ਚੌਕੜੀ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ
ਸੋਭਾ ਪਾਇਆ। ਸਾਚੇ ਮੰਦਰ ਹਰਿ ਜਗਦੀਸ, ਤਖ਼ਤ ਤਾਜ ਆਪ ਸੁਹਾਈਆ। ਏਕਾ ਹੁਕਮ ਇਕ ਹਦੀਸ, ਲੱਖ ਚੁਰਾਸੀ ਕਰੇ ਪੜ੍ਹਾਈਆ। ਲੇਖਾ ਜਾਣੇ ਰਾਗ ਛਤੀਸ, ਤੀਸ ਬਤੀਸ ਵੇਖ ਵਖਾਈਆ। ਜੁਗ ਚੌਕੜੀ ਪੀਸਣ ਰਿਹਾ ਪੀਸ, ਮਾਇਆ ਮਮਤਾ ਚੱਕੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਾਜ ਦਏ ਵਡਿਆਈਆ। ਸਾਚਾ ਤਾਜ ਨਿਰਗੁਣ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਸਾਚੇ ਤਖ਼ਤ ਬੈਠੇ ਸੂਰਾ ਸਰਬੰਗ, ਸਚ ਸਿੰਘਾਸਣ ਸੋਭਾ ਪਾਇੰਦਾ। ਨਾਮ ਵਜਾਏ ਇਕ ਮਰਦੰਗ, ਲੋਆਂ ਪੁਰੀਆਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮੰਗ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਕੌਣ ਵੇਲਾ ਨਿਰਗੁਣ ਜੋਤ ਲੋਕਮਾਤ ਚੜ੍ਹਾਏ ਆਪਣਾ ਚੰਦ, ਚੰਦ ਚਾਂਦਨੀ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਗੁਣ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਰਿਹਾ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤ ਜਾਣ, ਨਿਰਗੁਣ ਸਰਗੁਣ ਨਾਚ ਨਚਾਈਆ। ਲੋਕਮਾਤ ਗੁਰ ਅਵਤਾਰ ਕਰ ਪਰਧਾਨ, ਨਾਮ ਪਰਧਾਨਗੀ ਹੱਥ ਫੜਾਈਆ। ਬਣ ਬਣ ਆਵਣ ਹੁਕਮਰਾਨ, ਮੇਰਾ ਸੰਦੇਸਾ ਦੇਣ ਸੁਣਾਈਆ। ਕਲਜੁਗ ਅੰਤਮ ਜੀਵ ਜੰਤ ਸਰਬ ਭੁਲ ਜਾਣ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਮ ਹੋਏ ਆਪ ਮਿਹਰਵਾਨ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਜਣਾਏ, ਭੁਲ ਰਹੇ ਨਾ ਰਾਈਆ। ਕਲਜੁਗ ਅੰਤਮ ਨਿਰਗੁਣ ਜੋਤੀ ਜੋਤ ਜਗਾਏ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਨਿਹਕਲੰਕਾ ਜਾਮਾ ਪਾਏ, ਗੁਰ ਅਵਤਾਰ ਦੇਣ ਗਵਾਹੀਆ। ਸਚਖੰਡ ਦਵਾਰਾ ਲੋਕਮਾਤ ਬਣਾਏ, ਘਰ ਸਾਚਾ ਆਪ ਸੁਹਾਈਆ। ਆਪਣਾ ਰੂਪ ਦਏ ਦਰਸਾਏ, ਆਦਿ ਆਦਿ ਜੋ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਦਿ ਪੁਰਖ ਆਦਿ ਰੂਪ ਧਰਾਇਆ, ਪੰਚਮ ਮੁਖ ਤਾਜ ਸੁਹਾਇੰਦਾ। ਅੰਤਮ ਨਿਰਗੁਣ ਬਣ ਕੇ ਆਇਆ, ਲੋਕਮਾਤ ਵੇਸ ਵਟਾਇੰਦਾ। ਆਪਣੀ ਸਮਗਰੀ ਨਾਲ ਲੈ ਕੇ ਆਇਆ, ਸਚ ਭੰਡਾਰਾ ਆਪਣੇ ਹੱਥ ਰਖਾਇੰਦਾ। ਸਾਚਾ ਘਾੜਨ ਘੜ ਕੇ ਆਇਆ, ਜਗਤ ਸੁਨਿਆਰ ਨਾ ਕੋਇ ਘੜਾਇੰਦਾ। ਪੰਚਮ ਮੁਖ ਆਪਣੇ ਹੱਥ ਫੜ ਕੇ ਆਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਖੇਲ ਖਿਲਾਇੰਦਾ। ਅੰਤਮ ਖੇਲ ਹਰਿ ਕਰਾਉਣਾ, ਸੀਸ ਜਗਦੀਸ ਤਾਜ ਟਿਕਾਈਆ। ਜੋ ਘੜਿਆ ਸੋ ਭੰਨ ਵਖਾਉਣਾ, ਹੁਕਮੀ ਹੁਕਮ ਕਰੇ ਜਣਾਈਆ। ਝੂਠੀ ਰਈਅਤ ਬੰਨ੍ਹ ਵਖੌਣਾ, ਏਕਾ ਬੰਧਨ ਪਾਈਆ। ਕਲਜੁਗ ਫਾਸ ਗਲ ਲਟਕਾਉਣਾ, ਨਾ ਸਕੇ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਸ਼ਾਹ ਪਾਤਸ਼ਾਹ ਬਣੇ ਹਰਿ ਰਾਜਾ, ਹਾਕਮ ਹੁਕਮ ਆਪ ਸੁਣਾਇੰਦਾ। ਦੋ ਜਹਾਨਾਂ ਰਚਿਆ ਕਾਜਾ, ਚੌਦਾਂ ਲੋਕਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਖੋਲ੍ਹੇ ਪਾਜਾ, ਤ੍ਰੈਭਵਣ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਹਰਿ ਨਿਰੰਕਾਰਾ, ਅਚਰਜ ਆਪ ਬਣਾਈਆ। ਆਦਿ ਬਣਾਇਆ ਸਚਖੰਡ ਦਵਾਰਾ, ਨਜ਼ਰ ਕਿਸੇ ਨਾ ਆਈਆ। ਅੰਤਮ ਕਰੇ
ਪੰਜ ਤੱਤ ਪਸਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੋਬਿੰਦ ਬਣਿਆ ਮਾਤ ਲਿਖਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਨਾਨਕ ਉਚੀ ਬੋਲ ਜੈਕਾਰਾ, ਏਕਾ ਗੁਣ ਗਿਆ ਵਖਾਈਆ। ਵੇਦ ਵਿਆਸਾ ਕਰ ਪੁਕਾਰਾ, ਉਚੀ ਉਚੀ ਅਲਾਈਆ। ਮਹਾਂਬਲੀ ਉਤਰੇ ਆਪਣੀ ਵਾਰਾ, ਮਾਤ ਪਿਤ ਨਾ ਕੋਇ ਜਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਆਪਣਾ ਨਾਅਰਾ ਦਏ ਸੁਣਾਈਆ। ਪੁਰਖ ਅਕਾਲ ਵਸੇ ਧਾਮ ਨਿਆਰਾ, ਸੰਬਲ ਆਪਣਾ ਆਸਣ ਲਾਈਆ। ਸੰਬਲ ਨਗਰ ਗੋਬਿੰਦ ਮੀਤ ਮੁਰਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਮਾਤ ਪਿਤ ਪੂਤ ਜਿਸ ਵਾਰਾ, ਆਪਣੀ ਸੇਵ ਸਚ ਕਮਾਈਆ। ਲਹੂ ਮਿਝ ਬਣਾਇਆ ਇੱਟਾਂ ਗਾਰਾ, ਜਗਤ ਮਹੱਲ ਦਏ ਵਖਾਈਆ। ਅੰਤਮ ਤਜ ਸਰਬ ਪਰਵਾਰਾ, ਪੁਰਖ ਅਕਾਲ ਇਕ ਮਨਾਈਆ। ਏਕਾ ਫਤਿਹ ਬੋਲ ਜੈਕਾਰਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਕਲਜੁਗ ਆਵੇ ਅੰਤਮ ਦੁਲਾਰਾ, ਨਿਹਕਲੰਕ ਕਰੇ ਰੁਸ਼ਨਾਈਆ। ਪਿਤਾ ਪੂਤ ਸੋਹੇ ਇਕ ਦਵਾਰਾ, ਘਰ ਵੱਜਦੀ ਰਹੇ ਵਧਾਈਆ। ਸੀਸ ਜਗਦੀਸ ਕਲਗੀ ਤੋੜਾ ਸੋਹੇ ਸੀਸ ਸੱਚੀ ਸਰਕਾਰਾ, ਜੋਤੀ ਜੋੜਾ ਸ਼ਬਦ ਮਿਲਾਈਆ। ਦੋ ਜਹਾਨ ਕਰੇ ਨਿਮਸਕਾਰਾ, ਗੁਰ ਅਵਤਾਰ ਸੀਸ ਝੁਕਾਈਆ। ਭਗਤ ਭਗਵੰਤ ਦਰ ਬਣਨ ਭਿਖਾਰਾ, ਸੰਤਨ ਆਪਣੀ ਝੋਲੀ ਰਹੇ ਵਖਾਈਆ। ਗੁਰਮੁਖ ਮੰਗਣ ਚਰਨ ਧੂੜੀ ਛਾਰਾ, ਮਸਤਕ ਟਿੱਕਾ ਇਕ ਰਮਾਈਆ। ਗੁਰਮੁਖ ਗੁਰਸਿਖ ਮੰਗਣ ਦਰਸ ਦੀਦਾਰਾ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਉਠ ਉਠ ਦਏ ਦੁਹਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਨਿਆਰਾ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਗੁਰਸਿਖ ਵੇਖੇ ਬਾਲ ਅਞਾਣਾ, ਕਵਣ ਕੂਟੇ ਬੈਠਾ ਆਸਣ ਲਾਈਆ। ਜੁਗਾ ਜੁਗੰਤਰ ਜੋ ਮੰਨਦਾ ਰਿਹਾ ਭਾਣਾ, ਦੁਖ ਸੁਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਗੁਰ ਲਏ ਮਿਲਾਈਆ। ਗੁਰਮੁਖ ਮਿਲਿਆ ਗੁਰ, ਗੁਰ ਗੋਬਿੰਦ ਖੇਲ ਖਿਲਾਇਆ। ਲੇਖਾ ਲਿਖ ਲਿਖ ਦੱਸੇ ਧੁਰ, ਧੁਰ ਮਸਤਕ ਵੇਖ ਵਖਾਇਆ। ਚਰਨ ਪ੍ਰੀਤੀ ਗਈ ਜੁੜ, ਪੁਰਖ ਅਬਿਨਾਸ਼ੀ ਜੋੜ ਜੁੜਾਇਆ। ਨਿਰਗੁਣ ਚੜ੍ਹ ਕੇ ਆਇਆ ਆਪਣੇ ਘੋੜ, ਸਾਚਾ ਅਸਵ ਰਿਹਾ ਦੌੜਾਇਆ। ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਆਪ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰਾ ਹਰਿ ਗੋਬਿੰਦ, ਗੋਬਿੰਦ ਮਹਿਮਾ ਕਥੀ ਨਾ ਜਾਈਆ। ਜੁਗਾ ਜੁਗੰਤਰ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਸਤਾਈਆ। ਲੇਖਾ ਜਾਣੇ ਗੁਣੀ ਗਹਿੰਦ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਗੁਰਸਿਖ ਬਣਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਜਾਣੇ ਥਾਉਂ ਥਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਖ਼ਤ ਨਿਵਾਸੀ ਸ਼ਾਹੋ ਸਾਬਾਸ਼ੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿਜਨ ਪੂਰੀ ਕਰੇ ਆਸੀ, ਆਸਾ ਤ੍ਰਿਸਨਾ ਜਨਮ ਜਨਮ ਦੀ ਪੂਰ ਕਰਾਈਆ।
੧੫ ਜੇਠ ੨੦੧੮ ਬਿਕ੍ਰਮੀ ਬੀਬੀ ਗੁਰਦਈ ਦੇ ਘਰ ਧੰਗਾਲੀ ਜੰਮੂ
ਸਚਖੰਡ ਦਵਾਰਾ ਹਰਿ ਹਰਿ ਖ਼ਾਲਕ, ਘਰ ਸਾਚਾ ਸਚ ਸੁਹਾਇੰਦਾ। ਨੂਰੀ ਨੂਰ ਬਣ ਬਣ ਪਾਲਕ, ਪ੍ਰਿਤਪਾਲਕ ਵੇਖ ਵਖਾਇੰਦਾ। ਮੁਰਸ਼ਦ
ਮੁਰੀਦ ਵੇਖੇ ਬਾਲਕ, ਆਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਸਰਗੁਣ ਬਣ ਬਣ ਸਾਲਸ, ਲੋਕਮਾਤ ਸਤਿ ਕਮਾਇੰਦਾ। ਪੀਰ ਪੈਗ਼ੰਬਰ ਲਾਏ ਆਲਸ, ਸਚ ਸਵੰਬਰ ਆਪ ਰਚਾਇੰਦਾ। ਜਗਤ ਮਿਟਾਏ ਝੂਠੀ ਨਾਲਸ਼, ਨਾਅਰਾ ਹੱਕ ਇਕ ਲਗਾਇੰਦਾ। ਜੀਵ ਬਣਾਏ ਜਨ ਖ਼ਾਲਸ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਖ਼ਾਲਕ ਖ਼ਲਕ ਰੂਪ ਭਗਵਾਨ, ਮਖਲੂਕ ਆਪਣੀ ਬਣਤ ਬਣਾਈਆ। ਸ਼ਾਹ ਪਾਤਸ਼ਾਹ ਰਹੀਮ ਰਹਿਮਾਨ, ਰਹਿਮਤ ਆਪਣੀ ਸੇਵ ਕਮਾਈਆ। ਸਾਬਰ ਸਿਦਕ ਸਬਰ ਈਮਾਨ, ਸੋਭਤ ਹਰਿ ਹਰਿ ਵਡ ਵਡਿਆਈਆ। ਕ਼ੁਦਰਤ ਕ਼ਾਦਰ ਕਰਤਾ ਵੇਖ ਨਿਸ਼ਾਨ, ਜਗਤ ਨਿਸ਼ਾਨਾ ਆਪ ਝੁਲਾਈਆ। ਸ਼ਬਦ ਅਗੰਮੀ ਧੁਰ ਪੈਗ਼ਾਮ, ਅਲਾਹੀ ਕਲਾਮ ਆਪ ਸੁਣਾਈਆ। ਆਬੇ ਹਯਾਤ ਮਦਿ ਪਿਆਲਾ ਜਾਮ, ਕਾਇਆ ਕਾਅਬਾ ਆਪ ਪਿਆਈਆ। ਨਗਰ ਖੇੜਾ ਵੇਖ ਗਰਾਮ, ਗਿਰਹਾ ਆਪਣੀ ਫੋਲ ਫੋਲਾਈਆ। ਪੰਜ ਤੱਤ ਕਾਇਆ ਵੇਖੇ ਨਜਾਮ, ਨਜਮੋ ਨਸਕ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਤੌਫੀਕ, ਖ਼ਾਲਕ ਆਪਣਾ ਬਲ ਰਖਾਇੰਦਾ। ਮੁਰਸ਼ਦ ਮੁਰੀਦ ਬਣ ਰਫ਼ੀਕ਼, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦਿ ਲਾਸ਼ਰੀਕ, ਵਾਹਵਾ ਆਪਣਾ ਨਾਉਂ ਧਰਾਇੰਦਾ। ਪੀਰ ਪੈਗ਼ੰਬਰ ਰੱਖ ਉਡੀਕ, ਨੇਤਰ ਨੈਣ ਸਰਬ ਤਰਸਾਇੰਦਾ। ਆਪਣਾ ਅੱਖਰ ਲਿਖੇ ਬਾਰੀਕ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਆਪ ਚਲਾਏ ਆਪਣੀ ਰੀਤ, ਕੁਰਾ ਕਾਇਆ ਫੋਲ ਫੋਲਾਇੰਦਾ। ਕ਼ਾਦਰ ਕ਼ੁਦਰਤ ਦੱਸ ਹਦੀਸ, ਕਲਮਾ ਨਬੀ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਮਹਿਬਾਨ ਬੀਦੋ ਰੰਗ ਅਪਾਰਾ, ਅਲਾਹੀ ਨੂਰ ਆਪ ਰੰਗਾਇੰਦਾ। ਬੀ ਖ਼ੈਰ ਯਾ ਅੱਲਾ ਏਕਾ ਨਾਅਰਾ, ਨੂਰ ਅਲਾਹੀ ਆਪ ਲਗਾਇੰਦਾ। ਹੱਕ ਮੁਕਾਮੇ ਹੋ ਉਜਿਆਰਾ, ਸਾਚੀ ਨੌਬਤ ਨਾਮ ਵਜਾਇੰਦਾ। ਗ਼ਫ਼ਲਤ ਲਾਹੇ ਸਰਬ ਸੰਸਾਰਾ, ਉਲਫ਼ਤ ਆਪਣੀ ਆਪ ਜਣਾਇੰਦਾ। ਸਾਚਾ ਹੁਜਰਾ ਕਰ ਤਿਆਰਾ, ਸਾਚਾ ਸਯਦਾ ਆਪ ਕਰਾਇੰਦਾ। ਸਚ ਮਹਿਰਾਬੇ ਕਰ ਪਸਾਰਾ, ਸਚ ਮਸੱਲੇ ਹੇਠ ਵਿਛਾਇੰਦਾ। ਨੂਰੀ ਅੱਲਾ ਖੇਲ ਨਿਆਰਾ, ਨਿਰਗੁਣ ਧਾਰਾ ਆਪ ਚਲਾਇੰਦਾ। ਬਿਸਮਲ ਰੂਪ ਕਰ ਪਸਾਰਾ, ਇਸਮ ਆਪਣਾ ਆਪ ਦ੍ਰਿੜਾਇੰਦਾ। ਆਜ਼ਮ ਹੋ ਸ਼ਾਹ ਸਿਕਦਾਰਾ, ਸ਼ਖ਼ਸ਼ੀਅਤ ਅਵਰ ਨਾ ਕੋਇ ਜਣਾਇੰਦਾ। ਤਅਜ਼ੀਮ ਅਜ਼ੀਮ ਕਰ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਪਰਵਰਦਿਗਾਰ, ਖ਼ਾਕੀ ਖ਼ਾਕ ਨਾ ਕੋਇ ਵਖਾਇੰਦਾ। ਅੱਲਾ ਹੂ ਹੂ ਬੋਲ ਜੈਕਾਰ, ਨਾਅਰਾ ਹੱਕ ਹੱਕ ਲਗਾਇੰਦਾ। ਸ਼ਾਹ ਨਵਾਬ ਬਣ ਸਿਕਦਾਰ, ਰੂਪ ਅਨੂਪ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਰੰਗ ਰੰਗੀਲਾ ਸ਼ਾਹ ਨਵਾਬ, ਸ਼ਹਿਨਸ਼ਾਹ ਵਡੀ ਵਡਿਆਈਆ। ਸਾਚੇ ਤਖ਼ਤ ਬੈਠ ਜਨਾਬ, ਜ਼ੋਰ ਜ਼ਬਰ ਆਪ ਵਖਾਈਆ। ਸੀਸ ਨਵਾਇਣ ਕੋਟਨ ਕੋਟ ਮਾਹਤਾਬ, ਆਫ਼ਤਾਬ ਨੈਣ ਨਾ ਕੋਇ ਉਠਾਈਆ। ਨਿਰਗੁਣ ਵਜਾਏ ਨਿਰਗੁਣ ਰਬਾਬ, ਸਤਿ ਸਤਾਰ ਆਪ ਹਲਾਈਆ। ਆਪਣਾ ਬਣੇ ਆਪ ਅਹਿਬਾਬ, ਸੰਗਮ ਸਾਚਾ ਮੇਲ ਮਿਲਾਈਆ। ਆਪੇ ਗਾਏ ਸਦਾਏ ਬਾਂਗ, ਉਚੀ ਕੂਕ ਕੂਕ ਸੁਣਾਈਆ। ਆਪੇ ਵਰਤੇ ਆਪਣਾ ਸਵਾਂਗ, ਸਵਾਂਗੀ ਆਪਣਾ ਰੂਪ ਵਟਾਈਆ। ਆਪੇ ਰੱਖੇ ਮਿਲਣ ਦੀ ਸਾਚੀ ਤਾਂਘ, ਜੁਗ ਜੁਗ ਆਪਣਾ
ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਾਹੀ ਨੂਰ ਆਪ ਧਰਾਈਆ। ਅਲਾਹੀ ਨੂਰ ਬਿਸਮਲ ਧਾਰ, ਸੋ ਪੁਰਖ ਨਿਰੰਜਣ ਆਪ ਧਰਾਇੰਦਾ। ਇਲ ਲਿੱਲਾ ਰੂਪ ਸੱਚੀ ਸਰਕਾਰ, ਇਸ਼ਟ ਦੇਵ ਆਪ ਪਰਗਟਾਇੰਦਾ। ਐਨਲਹਕ ਬੋਲ ਜੈਕਾਰ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਮੰਗੇ ਦਰਸ ਇਕ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਬਕਰੀਦ ਨਾ ਦੱਸੇ ਕੋਇ ਵਿਹਾਰ, ਛੁਰੀ ਹੱਥ ਨਾ ਕੋਇ ਫੜਾਇੰਦਾ। ਪੀਰ ਪੈਗ਼ੰਬਰ ਕਰ ਉਜਿਆਰ, ਲੋਕਮਾਤ ਹੁਕਮ ਜਣਾਇੰਦਾ। ਜੀਵਾਂ ਜੰਤਾਂ ਦਏ ਅਧਾਰ, ਸਾਬਤ ਈਮਾਨ ਇਕ ਵਖਾਇੰਦਾ। ਸ਼ਰਅ ਸ਼ਰੀਅਤ ਹੱਕ ਪਿਆਰ, ਨਿਰਗੁਣ ਨਿਰਗੁਣ ਆਪ ਵਖਾਇੰਦਾ। ਲਾ ਹੱਕ ਖੇਲੇ ਖੇਲ ਅਗੰਮ ਅਪਾਰ, ਰੂਪ ਅਨੂਪ ਧਰਾਇੰਦਾ। ਜੁਗ ਜੁਗ ਹੁਕਮ ਦੇਵੇ ਹੁਕਮਰਾਨ, ਹਾਕਮ ਹੁਕਮ ਆਪ ਸੁਣਾਇੰਦਾ। ਲੋਕਮਾਤ ਕਰ ਪਰਧਾਨ, ਚੌਦਾਂ ਤਬਕ ਵੰਡ ਵੰਡਾਇੰਦਾ। ਚੌਦਾਂ ਸਦੀਆਂ ਦੱਸੇ ਨਿਸ਼ਾਨ, ਧਰਤ ਧਵਲ ਆਪ ਝੁਲਾਇੰਦਾ। ਏਕਾ ਹੁਕਮ ਧੁਰ ਫ਼ਰਮਾਨ, ਤੀਸ ਬਤੀਸ ਆਪ ਸੁਣਾਇੰਦਾ। ਕਲਮਾ ਕਲਾਮ ਹਦੀਸ ਕ਼ੁਰਾਨ, ਸ਼ਰਅ ਸ਼ਰਾਇਤ ਆਪ ਵਖਾਇੰਦਾ। ਅੰਤਮ ਲੇਖਾ ਮੰਗੇ ਆਣ, ਇਕ ਮੁਹੰਮਦ ਹਰਿ ਸਮਝਾਇੰਦਾ। ਚਾਰ ਯਾਰੀ ਬਣੇ ਨਾਦਾਨ, ਜਗਤ ਨਿਧਾਨਾ ਵੇਖ ਵਖਾਇੰਦਾ। ਨਿਰਗੁਣ ਆਏ ਵਿਚ ਜਹਾਨ, ਸਰਗੁਣ ਸਭ ਦਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਖ਼ੁਦ ਖ਼ੁਦਾਵੰਦ ਆਪ ਅਖਵਾਇੰਦਾ। ਖ਼ੁਦਾਵੰਦ ਖ਼ਾਲਕ ਮਖ਼ਲੂਕ ਰੰਗ, ਰੰਗ ਰੰਗੀਲਾ ਸਾਚਾ ਮਾਹੀਆ । ਮੁਕਾਮੇ ਹੱਕ ਇਕ ਪਲੰਘ, ਆਲਮੀਨ ਆਪ ਟਿਕਾਈਆ। ਉਪਰ ਬੈਠ ਸੂਰਾ ਸਰਬੰਗ, ਏਕਾ ਅਲਿਫ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਨੂਰ ਨੂਰ ਅਲਾਹੀਆ। ਨੂਰ ਅਲਾਹੀ ਜਲਵਾ ਜਲਾਲ, ਜਾਗਰਤ ਜੋਤ ਆਪ ਜਗਾਇੰਦਾ। ਆਪਣਾ ਉਪਜਾਏ ਆਪ ਖ਼ਿਆਲ, ਆਪਣਾ ਮਤਾ ਆਪ ਪਕਾਇੰਦਾ। ਕੌਣ ਖੇਲ ਹੱਕ ਹਲਾਲ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਕਵਣ ਪਾਇਆ ਮਾਇਆ ਜਾਲ, ਕਵਣ ਬੰਧਨ ਰੂਪ ਵਟਾਇੰਦਾ। ਕੌਣ ਪੁੱਠੀ ਲੁਹਾਏ ਖਾਲ, ਸ਼ਮਸ਼ ਤਬਰੇਜ਼ ਕੌਣ ਅਖਵਾਇੰਦਾ। ਕਵਣ ਮਨਸੂਰ ਸੂਲੀ ਚੜ੍ਹੇ ਹੋ ਬੇਹਾਲ, ਫ਼ਤਵਾ ਸ਼ਰੀਅਤ ਕਵਣ ਲਗਾਇੰਦਾ। ਕਵਣ ਤੱਕੇ ਨੂਰੀ ਇਕ ਜਲਾਲ, ਭੈ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਮੁਰੀਦ ਮੇਲ ਮਿਲਾਇੰਦਾ। ਮੁਰਸ਼ਦ ਮੁਰੀਦ ਮੇਲਾ ਸਚ ਦਰਗਾਹ, ਦਰਗਹਿ ਸਾਚੀ ਆਪ ਜਣਾਈਆ। ਖ਼ਾਲਕ ਦੇਵੇ ਸਦ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਬਖ਼ਸ਼ੇ ਸਰਬ ਗੁਨਾਹ, ਜੋ ਸਯਦਾ ਸੀਸ ਝੁਕਾਈਆ। ਪੰਚਮ ਰੰਗ ਦਏ ਰੰਗਾ, ਪੰਚਮ ਵੇਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਆਪੇ ਪਾਈਆ। ਏਕਾ ਬੰਧਨ ਜਗਤ ਨਮਾਜ਼, ਨਮਾਜ਼ੀ ਆਪਣਾ ਖੇਲ ਖਿਲਾਇੰਦਾ। ਵੁਜ਼ੂ ਕਰਾਏ ਸੁਣਾਏ ਬਾਂਗ, ਵਾਹਦ ਆਪਣਾ ਰਾਗ ਅਲਾਇੰਦਾ। ਸਵਾਂਗੀ ਵਰਤੇ ਆਪਣਾ ਸਵਾਂਗ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਸਮਰਥ, ਦੀਨ ਅਲਾਹੀ ਆਪ ਜਣਾਇੰਦਾ। ਕੰਨਾਂ ਉਪਰ ਰਖਾਏ ਹੱਥ, ਤੋਬਾ ਤੋਬਾ ਸਰਬ ਸਮਝਾਇੰਦਾ। ਫਿਰ ਸੀਸ ਝੁਕਾਏ ਨੀਵਾਂ ਕਰੇ ਮੱਥ, ਜਗਤ ਗੁਨਾਹ ਸਰਬ ਬਖ਼ਸ਼ਾਇੰਦਾ। ਡੌਲਿਆਂ ਉਪਰ ਰੱਖੇ ਹੱਥ, ਮਾਣ ਅਭਿਮਾਨ ਨਾ ਕੋਇ ਜਣਾਇੰਦਾ। ਗੋਡਿਆਂ ਉਪਰ ਜਾਏ ਢੱਠ, ਕੀਤੀ ਭੁਲ ਬਖ਼ਸ਼ਾਇੰਦਾ। ਧਰਤੀ ਖ਼ਾਕ ਰੱਖੇ ਨੱਕ,
ਲੋਕਲਾਜ ਸਰਬ ਗਵਾਇੰਦਾ। ਹਉਂ ਬੰਦਾ ਤੇਰਾ ਪਾਕੀ ਪਾਕ, ਖ਼ਾਕੀ ਖ਼ਾਕ ਡੇਰਾ ਢਾਹਿੰਦਾ। ਬਣ ਸਾਚਾ ਸੱਜਣ ਸਾਕ, ਤੇਰਾ ਨਾਤਾ ਮੋਹਿ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਰੀਅਤ ਇਕ ਜਣਾਇੰਦਾ। ਸਚ ਸ਼ਰੀਅਤ ਸਚ ਨਿਮਾਜ਼, ਨਿਵਨ ਸੋ ਅੱਖਰ ਆਪ ਜਣਾਈਆ। ਮਿਲੇ ਮੇਲ ਗ਼ਰੀਬ ਨਵਾਜ਼, ਗ਼ਰੀਬ ਨਿਮਾਣੀ ਗਲੇ ਲਗਾਈਆ। ਕੂੜ ਕੁੜਿਆਰਾ ਧੋਵੇ ਦਾਗ਼, ਮਾਟੀ ਲੋਟਾ ਦਏ ਗਵਾਹੀਆ। ਵਿਚ ਰਖਾਇਆ ਏਕਾ ਆਬ, ਜੂਠੀ ਝੂਠੀ ਮੈਲ ਮਿਟਾਈਆ। ਨੇਤਰ ਮੇਟ ਅੰਤਰ ਮੰਗੇ ਆਬੇਹਯਾਤ, ਨਾਭ ਕਵਲ ਧਿਆਨ ਲਗਾਈਆ। ਸੁਨ ਸਮਾਧ ਸੁਣਾਏ ਬਾਂਗ, ਹੁਜਰੇ ਬਹਿ ਬਹਿ ਸਾਚਾ ਮਾਹੀਆ। ਦਿਵਸ ਰੈਣ ਰਹੇ ਯਾਦ, ਭੁਲ ਕਦੇ ਨਾ ਜਾਈਆ। ਸੋਵਤ ਜਾਗਤ ਸੁਣ ਫ਼ਰਯਾਦ, ਆਲਸ ਨਿੰਦਰਾ ਹੋਏ ਸਹਾਈਆ। ਏਕਾ ਦੇਵੇ ਸਾਚੀ ਦਾਦ, ਸਚ ਕਲਾਮ ਬੇਪਰਵਾਹੀਆ। ਜਗਤ ਜਹਾਨਾ ਛੁੱਟੇ ਸਾਕ, ਸਾਕਤ ਕੋਇ ਨਜ਼ਰ ਨਾ ਆਈਆ। ਮੁਰਸ਼ਦ ਹੋਏ ਪਾਕੀ ਪਾਕ, ਮੁਰੀਦ ਦੀਦ ਈਦ ਚੰਦ ਰੁਸ਼ਨਾਈਆ। ਜਮਾਲ ਬਾਤਨੀ ਮਾਰੇ ਝਾਕ, ਜਲਵਾ ਨੂਰ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰਨ ਪੀਰ ਆਪ ਹੋ ਜਾਈਆ। ਪੀਰਨ ਪੀਰਾ ਬੇਪਰਵਾਹ, ਬੇਐਬ ਨਾਮ ਖ਼ੁਦਾਇਆ। ਮੁਰਸ਼ਦ ਵੇਖੇ ਥਾਉਂ ਥਾਂ, ਮੱਕਾ ਕਾਅਬਾ ਕਾਇਆ ਕ਼ੁਦਰਤ ਵੇਖ ਵਖਾਇਆ। ਜਿਸ ਜਨ ਜਣਾਏ ਆਪਣਾ ਨਾਂ, ਘਰ ਘਰ ਮੇਲਾ ਲਏ ਮਿਲਾਇਆ। ਵਰਨ ਬਰਨ ਕੋਈ ਜਾਣੇ ਨਾ, ਮੁਸਲਿਮ ਹਿੰਦੂ ਸਿਖ ਈਸਾਈ ਏਕਾ ਘਰ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਸਦਾ ਮਿਹਰਬਾਨ, ਮਹਿਬਾਨ ਆਪਣਾ ਰੂਪ ਧਰਾਇਆ। ਦਰਗਹਿ ਸਾਚੀ ਝੁਲਾਏ ਸਚ ਨਿਸ਼ਾਨ ਲੋਕਮਾਤ ਕਰੇ ਆਪ ਨਿਆਂ, ਜੁਗ ਚੌਕੜੀ ਵੇਖ ਵਖਾਇਆ। ਕੋਈ ਰਹਿਣ ਨਾ ਦੇਵੇ ਜੋ ਖਾਏ ਸੂਰ ਗਾਂ, ਏਕਾ ਖੰਡਾ ਨਾਮ ਚਮਕਾਇਆ। ਸਰਬ ਜੀਆਂ ਦਾ ਪਿਤਾ ਹਰਿ ਹਰਿ ਮਾਂ, ਲੱਖ ਚੁਰਾਸੀ ਜੀਵ ਜੰਤ ਪੂਤ ਸਪੂਤ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖ਼ਾਲਕ ਖ਼ਲਕ ਕਰੇ ਸਫ਼ਾਇਆ।
ਰਾਮ ਨਾਮ ਸਚ ਫੁਲਵਾੜੀ, ਲੋਕਮਾਤ ਉਪਾਈਆ। ਹਰਿਜਨ ਰੱਖੀ ਇਕ ਕਿਆਰੀ, ਲੱਖ ਚੁਰਾਸੀ ਪਤਝੜ ਰਿਹਾ ਵਖਾਈਆ। ਮਿਲੇ ਮੇਲ ਜੋਤ ਨਿਰੰਕਾਰੀ, ਜੋਤੀ ਜੋਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਫੁੱਲ ਵੇਖ ਵਖਾਈਆ। ਫਲ ਫੁੱਲ ਲੱਗੇ ਡਾਲ੍ਹ, ਪਤ ਡਾਲ੍ਹੀ ਆਪ ਸੁਹਾਇੰਦਾ। ਸਚ ਬਾਗ਼ੀਚਾ ਸਚਖੰਡ ਸੱਚੀ ਧਰਮਸਾਲ, ਘਰ ਸਾਚੇ ਆਪ ਲਗਾਇੰਦਾ। ਅੰਮ੍ਰਿਤ ਰਸ ਦਏ ਪਿਆਲ, ਰਸ ਰਸੀਆ ਮੁਖ ਚੁਆਇੰਦਾ। ਸੁਣੇ ਮੁਰੀਦਾਂ ਆਪੇ ਹਾਲ, ਹਾਲ ਮੁਰੀਦਾਂ ਆਪੇ ਗਾਇੰਦਾ। ਕਰੇ ਖੇਲ ਮਹਾਕਾਲ, ਡੌਰੂ ਮਰਦੰਗ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਫੁਲਵਾੜੀ ਆਪ ਮਹਿਕਾਇੰਦਾ। ਜਨ ਫੁਲਵਾੜੀ ਰਹੀ ਮਹਿਕ, ਕਲੀ ਕਲੀ ਆਪ ਮਹਿਕਾਈਆ। ਕੰਡਿਆਂ ਅੰਦਰ ਰਹੀ ਟਹਿਕ, ਰੂਪ ਰੰਗ ਰਹੀ ਵਖਾਈਆ। ਲੱਖ ਚੁਰਾਸੀ ਰਹੀ ਸਹਿਕ, ਸਿਰ ਦਿਸੇ ਨਾ ਕੋਇ ਸਹਾਈਆ। ਪੁਰਖ ਅਬਿਨਾਸ਼ੀ ਸਾਚਾ ਨਾਇਕ, ਨਰ ਨਰਾਇਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਪੰਖੜੀਆਂ ਵੇਖੇ ਥਾਉਂ ਥਾਈਂਆ। ਪੰਖੜੀਆਂ ਲਾਈ ਬਹਾਰ, ਰੁੱਤ ਰੁੱਤੜੀ ਮਾਤ ਸੁਹਾਈਆ। ਗੁਰਮੁਖ ਵਿਰਲਾ ਵਿਰਲਾ ਦਿਸੇ ਵਿਚ ਸੰਸਾਰ, ਲੱਖ ਚੁਰਾਸੀ ਜੀਵ ਜੰਤ ਕੋਟਨ ਕੋਟ ਰੂਪ ਧਰਾਈਆ। ਬਿਨ ਸਤਿਗੁਰ ਉਤਰੇ ਨਾ ਕੋਇ ਪਾਰ, ਮੰਝਧਾਰ ਬੇੜਾ ਰਿਹਾ ਰੁੜ੍ਹਾਈਆ। ਰਸਨਾ ਖਾ ਖਾ ਥੱਕੀ ਮੁਰਦਾਰ, ਮੁਰਦਾ ਸਭ ਨੂੰ ਦਏ ਕਰਾਈਆ। ਜੇਹਵਾ ਲਕ ਲਕ ਹੋਏ ਹਲਕਾਰ, ਹਲਕ ਸਭ ਦਾ ਦਏ ਸੁਕਾਈਆ। ਜੂਠ ਝੂਠ ਉਚੀ ਕੂਕ ਕੂਕ ਕਰੇ ਪੁਕਾਰ, ਜੂਠੇ ਝੂਠੇ ਭਾਂਡੇ ਭੰਨ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲਲਕਾਰ, ਕਾਮੀ ਕਰੋਧੀ ਕੁਸ਼ਟੀ ਕੋਇ ਰਹਿਣ ਨਾ ਪਾਈਆ। ਅਚਰਜ ਖੇਲ ਕੀਆ ਕਰਤਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜਿਸ ਮਸਤਕ ਤਿਸ ਲਿਆ ਭਾਲ, ਭਾਗ ਆਪਣੀ ਵੰਡ ਵੰਡਾਈਆ। ਜਗ ਜੀਵਣ ਦਾਤਾ ਚੁਕਾਏ ਭੈ ਕਾਲ, ਭੌ ਅਵਰ ਨਾ ਕੋਇ ਵਖਾਈਆ। ਏਕਾ ਨਾਮ ਦੇਵੇ ਸੱਚਾ ਧਨ ਮਾਲ, ਸਾਚੇ ਮੰਦਰ ਆਪ ਟਿਕਾਈਆ। ਸੋਹੰ ਸ਼ਬਦ ਸ਼ਾਹ ਕਰੇ ਕੰਗਾਲ, ਕੰਗਾਲੋਂ ਸ਼ਾਹ ਆਪ ਬਣਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਚਰਨ ਪ੍ਰੀਤੀ ਨਿਭੇ ਨਾਲ, ਜੋ ਜਨ ਚਰਨ ਧਿਆਨ ਲਗਾਈਆ। ਆਪ ਉਠਾਏ ਆਪਣੇ ਬਾਲ ਅਞਾਣ, ਬਿਰਧ ਬਾਲ ਜਵਾਨ ਏਕਾ ਰੂਪ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਘਰ ਦੇਵੇ ਮਾਣ, ਘਰ ਘਰ ਵਿਚ ਹੋਏ ਸਹਾਈਆ।