ਪੁਸਤਕਾਲਾਭਾਗ ੧੦

੧੬ ਜੇਠ ੨੦੧੮ ਬਿਕ੍ਰਮੀ ਦੌਲਤ ਸਿੰਘ ਦੇ ਘਰ ਨਵਾਂ ਚੱਕ ਜੰਮੂ

ਆਦਿ ਜੁਗਾਦਿ ਖੇਲ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਰਚਨ ਰਚਾਇੰਦਾ। ਰਵ ਸਸ ਨੂਰ ਨੁਰਾਨਾ ਚੰਦ, ਨਿਰਗੁਣ ਨਿਰਵੈਰ ਆਪ ਉਪਾਇੰਦਾ। ਧਾਮ ਅਵੱਲਾ ਸਚਖੰਡ, ਖੰਡ ਨਿਵਾਸੀ ਆਪ ਸੁਹਾਇੰਦਾ। ਸਤਿ ਸਰੂਪਾ ਇਕ ਪਲੰਘ, ਪੁਰਖ ਅਕਾਲਾ ਆਪ ਰਖਾਇੰਦਾ। ਉਪਰ ਬੈਠ ਸੂਰਾ

ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਸੁਣਾਇੰਦਾ। ਨਾਮ ਵਜਾਏ ਇਕ ਮਰਦੰਗ, ਰਾਗ ਅਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਮੰਡਲ ਮੰਡਪ ਲਏ ਉਪਾਈਆ। ਏਕੰਕਾਰਾ ਬੰਨ੍ਹੇ ਧਾਰਾ, ਸੂਰਜ ਚੰਨ ਆਪ ਚਮਕਾਈਆ। ਆਦਿ ਨਿਰੰਜਣ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਸ੍ਰੀ ਭਗਵਾਨ ਰਿਹਾ ਸੁਹਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਰੂਪ ਅਨੂਪ ਆਪ ਧਰਾਈਆ। ਸੇਵਕ ਸੇਵਾ ਜਣਾਏ ਵਿਸ਼ਨ ਬ੍ਰਹਮਾ ਸ਼ਿਵ ਸੱਚੀ ਸਰਕਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਘਾੜਨ ਘੜੇ ਅਗੰਮ ਅਪਾਰਾ, ਲੱਖ ਚੁਰਾਸੀ ਬਣਤ ਬਣਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਏਕਾ ਹੁਕਮ ਇਕ ਫ਼ਰਮਾਨਾ, ਧੁਰ ਦੀ ਬਾਣ ਆਪ ਚਲਾਈਆ। ਸ਼ਾਹ ਪਾਤਸ਼ਾਹ ਬਣ ਸਾਚਾ ਰਾਣਾ, ਸ਼ਹਿਨਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਵੰਡੇ ਵੰਡ ਦੋ ਜਹਾਨਾਂ, ਲੋਆਂ ਪੁਰੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਨਿਰੰਕਾਰਾ, ਲੱਖ ਚੁਰਾਸੀ ਆਪ ਜਣਾਇੰਦਾ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰਾ, ਪੰਚਮ ਆਪਣਾ ਬੰਧਨ ਪਾਇੰਦਾ। ਅਜੂਨੀ ਰਹਿਤ ਹੋ ਉਜਿਆਰਾ, ਅਨਭਵ ਆਪਣਾ ਰੂਪ ਧਰਾਇੰਦਾ। ਏਕਾ ਤੂਰਤ ਨਾਦ ਜੈਕਾਰਾ, ਤੁਰੀਆ ਰਾਗ ਆਪ ਸੁਣਾਇੰਦਾ। ਭਗਤ ਭਗਵੰਤ ਲੇਖਾ ਜਾਣੇ ਵਿਚ ਸੰਸਾਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਇੰਦਾ। ਬੰਧਨ ਪਾਏ ਹਰਿ ਕਰਤਾਰ, ਏਕਾ ਡੋਰ ਨਾਮ ਰਖਾਈਆ। ਵੰਡਨ ਵੰਡ ਵੰਡੇ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੂਪ ਵਟਾਈਆ। ਜੁਗਾ ਜੁਗੰਤਰ ਹੋ ਉਜਿਆਰ, ਲੋਕਮਾਤ ਵੇਸ ਵਟਾਈਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਬੂਝ ਬੁਝਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮਸਤਕ ਛਾਰ ਧੂੜੀ ਇਕ ਰਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਲੇਖਾ ਜਾਣੇ ਗੁਰ ਅਵਤਾਰ, ਗੁਰਮੁਖ ਨਾਦ ਵੇਦ ਸਮਝਾਈਆ। ਕਲਜੁਗ ਅੰਤਮ ਹੋ ਉਜਿਆਰ, ਕਰੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਪਰਗਟ ਹੋਵੇ ਵਿਚ ਸੰਸਾਰ, ਦਿਸ ਨਾ ਆਏ ਨਿਰਾਕਾਰ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਬਣਾਏ ਆਪਣੀ ਬਣਤਰ, ਲੋਕਮਾਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਆਪ ਬਰਸਾਈਆ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਨਿਰਗੁਣ ਆਪ ਉਪਾਈਆ। ਸਤਿ ਪੁਰਖ ਨਿਰੰਜਣ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਏਕਾ ਡੰਕਾ ਨਾਦ ਧੁੰਨਕਾਰਾ, ਲੋਆਂ ਪੁਰੀਆਂ ਬ੍ਰਹਮੰਡਾਂ ਖੰਡਾਂ ਜੇਰਜ ਅੰਡਾਂ ਆਪ ਸੁਣਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਚਾਰੋਂ ਕੁੰਟ ਹੋਇਆ ਵਿਭਚਾਰਾ, ਜੂਠ ਝੂਠ ਵੱਜੀ ਵਧਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਮਨ ਕਾ ਮਣਕਾ ਨਾ ਕੋਇ ਭਵਾਈਆ। ਨਜ਼ਰ ਨਾ ਆਏ ਕਿਸੇ ਸਚ ਦਰਬਾਰਾ, ਜਗਤ ਦਵਾਰੇ ਰਹੇ ਫੇਰੀਆਂ ਪਾਈਆ। ਕਾਇਆ ਮੇਟੇ ਨਾ ਅੰਧ ਅੰਧਿਆਰਾ, ਜੋਤ ਨਿਰੰਜਣ ਨਾ ਕੋਇ ਜਗਾਈਆ। ਅਨਹਦ ਸ਼ਬਦ ਨਾ ਸੁਣੇ ਕੋਇ ਧੁੰਨਕਾਰਾ, ਘਰ ਸਖ਼ੀਆਂ ਮਿਲ ਮਿਲ ਮੰਗਲ ਕੋਇ ਨਾ ਗਾਈਆ। ਕਿਸੇ

ਨਾ ਮਿਲਿਆ ਮੀਤ ਮੁਰਾਰਾ, ਦਰ ਆਏ ਨਾ ਸੱਚਾ ਮਾਹੀਆ। ਨੇਤਰ ਰੋਵੇ ਸਰਬ ਸੰਸਾਰਾ, ਕਲਜੁਗ ਰੈਣ ਅੰਧੇਰੀ ਛਾਈਆ। ਚਾਰੋਂ ਕੁੰਟ ਦਿਸੇ ਵਿਕਾਰਾ, ਧੂੰਆਂਧਾਰ ਸਰਬ ਲੋਕਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਬਜਰ ਕਪਾਟੀ ਖੋਲ੍ਹ ਕਿਵਾੜਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਿਆਰਾ, ਸੁਰਤੀ ਸ਼ਬਦੀ ਲਏ ਮਿਲਾਈਆ । ਪਾਰਬ੍ਰਹਮ ਬ੍ਰਹਮ ਵੇਖਣਹਾਰਾ, ਹਰਿਜਨ ਹਰਿ ਹਰਿ ਵੇਖੇ ਥਾਉਂ ਥਾਈਂਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰਾ, ਕਲਜੁਗ ਮਾਇਆ ਅਗਨ ਜਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰਾ, ਉਚੀ ਕੂਕ ਕੂਕ ਦਏ ਦੁਹਾਈਆ। ਕਿਸੇ ਦਿਸੇ ਨਾ ਹਰਿ ਨਿਰੰਕਾਰਾ, ਮੁੱਲਾ ਸ਼ੇਖ਼ ਮਸਾਇਕ ਪੀਰ ਪੰਡਤ ਪਾਂਧੇ ਗ੍ਰੰਥੀ ਪੰਥੀ ਦੇਣ ਦੁਹਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਜਨ ਭਗਤਾਂ ਬਣੇ ਆਪ ਮਲਾਹ, ਸ਼ਬਦੀ ਸ਼ਬਦ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਪੜ੍ਹਾਈਆ। ਕਲਜੁਗ ਅੰਤਮ ਪਕੜੇ ਬਾਂਹ, ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਗੁਰਸਿਖ ਸਾਚੇ ਗੋਦ ਬਹਾਏ ਜਿਉਂ ਬਾਲਕ ਮਾਂ, ਅਗਨੀ ਤੱਤ ਲੱਗਣ ਨਾ ਪਾਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਮਣੀਆਂ ਮਾਣਕ ਮੋਤੀ ਚੋਗ ਦਏ ਚੁਗਾ, ਸਚ ਸਰੋਵਰ ਆਪ ਨੁਹਾਈਆ। ਹਿਰਦਾ ਸੋਧ ਅਗਾਧ ਬੋਧ ਦਏ ਸਮਝਾ, ਨਿਰਗੁਣ ਸਰਗੁਣ ਹੋ ਸਹਾ, ਸਾਰੰਗ ਧਰ ਭਗਵਾਨ ਬੀਠਲੋ ਰੰਗ ਰੰਗੀਲਾ ਸਾਚਾ ਮਾਹੀ ਬੇਪਰਵਾਹੀਆ। ਗੁਰਮੁਖ ਸੱਜਣ ਲਏ ਮਿਲਾਈ, ਜਨਮ ਜਨਮ ਦੀ ਧੋਵੇ ਸ਼ਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਜੁਗ ਜੁਗ ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮੇਲਾ ਆਤਮ ਅੰਤਰ, ਗੁਰ ਸਤਿਗੁਰ ਆਪ ਮਿਲਾਇੰਦਾ। ਸ਼ਬਦ ਅਨਾਦੀ ਏਕਾ ਮੰਤਰ, ਬਿਨ ਰਸਨਾ ਜਿਹਵਾ ਆਪ ਪੜ੍ਹਾਇੰਦਾ। ਸੋਭਾਵੰਤ ਹੋਏ ਥਾਨ ਥਨੰਤਰ, ਦਰ ਸਾਚਾ ਆਪ ਸੁਹਾਇੰਦਾ। ਕਾਇਆ ਮੰਦਰ ਅੰਦਰ ਵੇਖੇ ਗਗਨ ਗਗਨੰਤਰ, ਰਵ ਸਸ ਆਪ ਚਮਕਾਇੰਦਾ। ਆਪ ਬਣਾਏ ਆਪਣੀ ਬਣਤਰ, ਹਰਿਜਨ ਸਾਚਾ ਘਾੜਨ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਦਰ ਵੜ, ਸਾਚੀ ਚੋਟੀ ਬੈਠਾ ਚੜ੍ਹ, ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਨ ਆਤਮ ਸੇਜਾ ਆਪਣਾ ਆਸਣ ਲਾਇੰਦਾ। ਆਤਮ ਸੇਜਾ ਸਚ ਪਲੰਘ, ਪੁਰਖ ਅਬਿਨਾਸ਼ੀ ਆਪ ਵਖਾਇੰਦਾ। ਘਰ ਵਿਚ ਘਰ ਵਜਾਏ ਮਰਦੰਗ, ਅਨਹਦ ਨਾਦ ਆਪ ਵਜਾਇੰਦਾ। ਪਰਗਟ ਹੋ ਸੂਰਾ ਸਰਬੰਗ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਹਰਿਜਨ ਮੇਲਾ ਗੁਰ ਗੁਰ ਚੇਲਾ ਆਵਣ ਜਾਵਣ ਚੁੱਕੇ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਗਾਏ ਸੋਹੰ ਰਸਨਾ ਸੁਹਾਗੀ ਛੰਦ, ਅੱਠੇ ਪਹਿਰ ਪਰਮਾਨੰਦ, ਮਦਿਰਾ ਮਾਸ ਤਜੇ ਗੰਦ, ਕੂੜੀ ਕਿਰਿਆ ਮੇਟ ਮਿਟਾਇੰਦਾ। ਦੂਈ ਦਵੈਤੀ ਢਾਏ ਕੰਧ, ਤ੍ਰੈਗੁਣ ਤੋੜੇ ਲੱਗਾ ਜੰਦ, ਨਾਮ ਖੰਡਾ ਇਕ ਚਮਕਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਕਰੇ ਪਰਕਾਸ਼ ਅੰਧੇਰਾ ਅੰਧ, ਜੋਤੀ ਜਾਤਾ ਪੁਰਖ ਬਿਧਾਤਾ ਮੇਟਣਹਾਰਾ ਅੰਧੇਰੀ ਰਾਤਾ, ਨੂਰੋ ਨੂਰ ਡਗਮਗਾਇੰਦਾ। ਨਾਮ ਅਮੁਲਾ ਦੇਵੇ ਦਾਤਾ, ਸਤਿ ਸਰੂਪ ਸੁਣਾਏ ਗਾਥਾ, ਲਹਿਣਾ ਦੇਣ ਚੁਕਾਏ ਹੱਥੋ ਹਾਥਾ, ਜਗਤ ਉਧਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਕਲ ਆਪੇ ਸਮਰਾਥਾ, ਸਮਰਥ ਪੁਰਖ ਆਪਣਾ ਨਾਉਂ ਧਰਾਇੰਦਾ। ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਦਰਸ਼ਨ ਪਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਘਾਟਾ ਫੇਰ ਨਾ ਕੋਇ ਵਖਾਇੰਦਾ। ਅੰਤਮ ਪੂਰੀ ਕਰੇ ਆਸਾ, ਆਸਾ ਮਨਸਾ

ਵਿਚ ਬਦਲਾਇੰਦਾ। ਚਰਨ ਕਵਲ ਬਖ਼ਸ਼ੇ ਧਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪਣੇ ਮੰਦਰ ਆਪ ਬਹਾਇੰਦਾ।

੧੬ ਜੇਠ ੨੦੧੮ ਬਿਕ੍ਰਮੀ ਪੂਰਨ ਚੰਦ ਸ਼ੰਕਰ ਦਾਸ ਪ੍ਰੇਮੀ ਦੇਵੀ ਮਲਕ ਕੈਂਪ ਜੰਮੂ

ਨਿਰਗੁਣ ਰੂਪ ਨਿਰਾਕਾਰਾ, ਨਿਰਵੈਰ ਹਰਿ ਅਖਵਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਨਿਰਗੁਣ ਖੇਲ ਕਰੇ ਅਗੰਮ ਅਪਾਰਾ, ਸਰਗੁਣ ਆਪਣੀ ਧਾਰ ਚਲਾਇੰਦਾ। ਸਰਗੁਣ ਰੂਪ ਗੁਰ ਅਵਤਾਰਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਧੁਰ ਦਰਬਾਰ ਸੱਚੀ ਸਰਕਾਰਾ, ਧੁਰ ਦੀ ਕਾਰ ਆਪ ਕਮਾਇੰਦਾ। ਸਚ ਸੰਦੇਸਾ ਹਰਿ ਨਿਰੰਕਾਰਾ, ਗੁਰ ਗੁਰ ਬਾਣ ਬਾਣ ਲਗਾਇੰਦਾ। ਨਾਦ ਅਨਾਦੀ ਨਾਦ ਜੈਕਾਰਾ, ਅਗੰਮ ਅਗੰਮੜਾ ਆਪ ਪਰਗਟਾਇੰਦਾ। ਜੁਗਾ ਜੁਗੰਤਰ ਸਚ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਾਚਾ ਸੰਤ ਭਗਤ ਭਗਵੰਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਖ਼ੁਸ਼ੀ ਮਨਾਈਆ। ਨਿਰਗੁਣ ਦਵਾਰ ਆਏ ਵਿਚ ਜੀਵ ਜੰਤ, ਭਗਤਨ ਦੇਵੇ ਮਾਣ ਵਡਿਆਈਆ। ਗੜ੍ਹ ਤੋੜੇ ਹਉਮੇ ਹੰਗਤ, ਹਰਿ ਕਾ ਰੂਪ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਖਿਲਾਈਆ। ਮਧ ਖੇਲ ਸ੍ਰੀ ਭਗਵਾਨਾ, ਜੁਗਾ ਜੁਗੰਤਰ ਆਪ ਖਿਲਾਇੰਦਾ। ਸਾਚੇ ਸੰਤਾਂ ਦੇਵੇ ਨਾਮ ਨਿਧਾਨਾ, ਨਾਮ ਅਨਮੋਲਾ ਝੋਲੀ ਪਾਇੰਦਾ। ਆਤਮ ਅੰਤਰ ਸਚ ਤਰਾਨਾ, ਤਾਰ ਸਤਾਰ ਆਪ ਹਿਲਾਇੰਦਾ। ਏਕਾ ਰਾਗ ਏਕਾ ਗਾਨਾ, ਗੀਤ ਸੁਹਾਗੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਬਾਰੇ ਕਰ ਪਰਵਾਨਾ, ਆਪ ਆਪਣਾ ਬੰਧਨ ਪਾਇੰਦਾ। ਸਾਚਾ ਬੰਧਨ ਗੁਰਮੁਖ ਸਤਿਗੁਰ ਜੋੜ, ਧੁਰ ਸੰਜੋਗੀ ਆਪ ਬੰਧਾਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਵਾਗਾਂ ਆਪਣੇ ਹੱਥ ਰਖਾਈਆ। ਅਗੰਮ ਅਗੰਮੜਾ ਜਾਏ ਬੌਹੜ, ਦੂਰ ਦੁਰਾਡਾ ਪੰਧ ਮੁਕਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਸਾਚਾ ਡੰਡਾ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਫਲ ਖਵਾਈਆ। ਅੰਮ੍ਰਿਤ ਫਲ ਗੁਰਸਿਖ ਚਖ, ਆਤਮ ਹਰਿ ਰੰਗ ਜਾਣਿਆ । ਆਪਣਾ ਆਪ ਕੀਤਾ ਵੱਖ, ਚਲੇ ਹਰਿ ਸਦ ਭਾਣਿਆ। ਨਾਤਾ ਤੁਟਾ ਕਿਸ਼ਨਾ ਸੁਖਲਾ ਪਖ, ਜੋਤ ਨੂਰ ਜਗੇ ਮਹਾਨਿਆ। ਕੀਮਤ ਚੱਕੀ ਕਰੋੜੀ ਕਖ, ਅਲਖਨਾ ਅਲਖ ਦੇਵੇ ਮਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠ ਝੂਠ ਲੱਥਾ ਸੱਥਰ ਸਥ, ਸਾਚਾ ਸੱਥਰ ਯਾਰ ਹੰਢਾਨਿਆਂ। ਸਾਚਾ ਸੱਥਰ ਪੁਰਖ ਅਕਾਲ, ਨਿਰਗੁਣ ਆਪਣਾ ਆਪ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਗਹਿਰ ਗੁਣ ਸਾਗਰ ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਦੋ ਜਹਾਨਾਂ ਬਣ ਦਲਾਲ, ਲੋਕ ਪਰਲੋਕ ਵੇਖ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਸਾਚੇ ਮੰਦਰ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਚਲੇ ਅਵੱਲੜੀ ਚਾਲ, ਨਿਰਗੁਣ ਸਰਗੁਣ ਰੂਪ ਧਰਾਈਆ। ਸਰਗੁਣ ਰੂਪ ਸਰਬ ਇਸ਼ਟ, ਪੰਜ ਤੱਤ ਕਾਇਆ ਖੇਲ ਖਿਲਾਇੰਦਾ। ਗੁਰ ਗੁਰ ਰੂਪ ਖੋਲ੍ਹਣਹਾਰਾ ਦ੍ਰਿਸ਼ਟ,

ਦੀਰਘ ਰੋਗ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਜਿਉਂ ਰਾਮਾ ਵਸ਼ਿਸ਼ਟ, ਵਿਸ਼ਵ ਆਪਣੇ ਰੰਗ ਰੰਗਾਇੰਦਾ। ਸਾਚਾ ਰੰਗ ਹਰਿ ਭਗਵਾਨ, ਭਗਤਨ ਆਪ ਚੜ੍ਹਾਈਆ। ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਚਖੰਡ ਵਖਾਏ ਸਚ ਨਿਸ਼ਾਨ, ਸਾਚੇ ਮੰਦਰ ਆਪ ਝੁਲਾਈਆ। ਲੋਆਂ ਪੁਰੀਆਂ ਪਾਵੇ ਆਣ, ਬ੍ਰਹਿਮੰਡ ਖੰਡ ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਹੋ ਪਰਧਾਨ, ਹਰਿ ਭਗਤ ਲਏ ਜਗਾਈਆ। ਆਪ ਜਗਾਏ ਨਿਰਗੁਣ ਦਾਤਾ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚੇ ਸੰਤਾਂ ਮੇਟੇ ਅੰਧੇਰੀ ਰਾਤਾ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਨਾਮ ਅਨਾਮੀ ਸੁਣਾਏ ਸਾਚੀ ਗਾਥਾ, ਸਾਚਾ ਮੰਤਰ ਆਪ ਪੜ੍ਹਾਇੰਦਾ। ਏਕਾ ਘਰ ਵਖਾਏ ਪੂਜਾ ਪਾਠਾ, ਸਚ ਸਮਗਰੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸਰੋਵਰ ਤੀਰਥ ਤਾਟਾ, ਸਾਚਾ ਮਜਨ ਆਪ ਕਰਾਇੰਦਾ। ਸਾਚਾ ਮਜਨ ਗੁਰਮੁਖ ਗੁਰਦੇਵ, ਗੁਰ ਗੁਰ ਆਪ ਕਰਾਈਆ। ਅਗੰਮ ਅਥਾਹ ਅਲਖ ਅਭੇਵ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਏਕਾ ਬਖ਼ਸ਼ੇ ਸਾਚੀ ਸੇਵ, ਸਾਚਾ ਮਾਰਗ ਦਏ ਜਣਾਈਆ। ਆਤਮ ਬ੍ਰਹਮ ਆਤਮ ਮੇਵ, ਆਤਮ ਫਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਚੁਕਾਏ ਭੇਵ, ਪਰਦਾ ਕੋਇ ਰਹਿਣ ਨਾ ਪਾਈਆ। ਪਰਦਾ ਗੁਰਸਿਖ ਜਾਏ ਲਥ, ਹਰਿ ਹਰਿ ਸਾਚਾ ਆਪ ਚੁਕਾਈਆ। ਇਕ ਇਕੱਲਾ ਦੇਵੇ ਵਥ, ਵਸਤ ਅਮੋਲਕ ਆਪ ਵਰਤਾਈਆ। ਵਸਣਹਾਰਾ ਘਟ ਘਟ, ਘਟ ਘਟ ਅੰਤਰ ਰੂਪ ਦਰਸਾਈਆ। ਜੋਤ ਜਗਾਏ ਲਟ ਲਟ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵਖਾਏ ਸਾਚੀ ਖਾਟ, ਸਾਚੀ ਸੇਜਾ ਸੋਭਾ ਪਾਈਆ। ਸਾਚੀ ਸੇਜਾ ਹਰਿ ਨਰਾਇਣ, ਨਿਰਗੁਣ ਆਪਣਾ ਆਸਣ ਲਾਇੰਦਾ। ਰਸਨਾ ਕੋਇ ਨਾ ਸਕੇ ਕਹਿਣ, ਜੋ ਜਨ ਦਰਸ਼ਨ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬਣੇ ਸਾਕ ਸੱਜਣ ਸੈਣ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਲਹਿਣ ਦੇਣ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਗੁਰ ਗੁਰ ਮੀਤ, ਜੁਗਾ ਜੁਗੰਤਰ ਵੇਖ ਵਖਾਇੰਦਾ। ਵਸਣਹਾਰਾ ਧੁਰ ਦਰਬਾਰੇ ਠਾਂਡੇ ਸੀਤ, ਸੀਤਲ ਧਾਰਾ ਆਪ ਰਖਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਸਤਿਗੁਰ ਪੂਰਾ ਸੋ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅਵੱਲੜੀ ਚਲਾਏ ਰੀਤ, ਪਤਿਤ ਪੁਨੀਤ ਆਪ ਕਰਾਇੰਦਾ। ਪਤਿਤ ਪੁਨੀਤ ਕਰੇ ਭਗਤ ਭਗਵੰਤ, ਜਨਮ ਜਨਮ ਦੀ ਮੈਲ ਧਵਾਈਆ। ਆਪਣੀ ਮਹਿਮਾ ਜਣਾਏ ਅਗਣਤ, ਵੇਦ ਕਤੇਬ ਭੇਵ ਨਾ ਪਾਈਆ। ਆਪਣਾ ਦ੍ਰਿੜਾਏ ਆਪੇ ਮੰਤ, ਮੰਤਰ ਰਾਮ ਨਾਮ ਦਰਸਾਈਆ। ਲੇਖਾ ਜਾਣੇ ਸਾਚੇ ਸੰਤ, ਸਹਿਸਾ ਦਏ ਚੁਕਾਈਆ। ਸਹਿਸਾ ਰੋਗ ਰਹੇ ਨਾ ਅੰਤ, ਮਿਲੇ ਕੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹੇ ਰੰਗ ਇਕ ਬਸੰਤ, ਫੁਲ ਫੁਲਵਾੜੀ ਆਪ ਮਹਿਕਾਈਆ। ਫੁਲ ਫੁਲਵਾੜੀ ਗੁਰਮੁਖ ਰੰਗ, ਹਰਿ ਸਤਿਗੁਰ ਆਪ ਰੰਗਾਇੰਦਾ। ਦੋ ਜਹਾਨਾਂ ਵੇਖੇ ਲੰਘ, ਲੋਕਮਾਤ ਫੇਰਾ ਪਾਇੰਦਾ। ਸਾਹਿਬ ਸੁਲਤਾਨ ਸੂਰਾ ਸਰਬੰਗ, ਬ੍ਰਹਮ ਵੇਤਾ ਖੇਲ ਖਿਲਾਇੰਦਾ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭਉ ਭੰਨਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਗੁਰਸਿਖ ਦਏ ਵਡਿਆਈਆ। ਹਰਿਜਨ ਚਾੜ੍ਹੇ ਸਾਚਾ ਚੰਨ, ਲੋਕਮਾਤ ਕਰੇ ਰੁਸ਼ਨਾਈਆ।

ਜਨਣੀ ਜਣੇ ਏਕਾ ਜਨ, ਧੰਨ ਧੰਨ ਜਣੇਂਦੀ ਮਾਈਆ। ਹਰਿ ਕਾ ਰਾਗ ਸੁਣੇ ਕੰਨ, ਦੂਸਰ ਅਵਰ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਏ ਧਰਮ ਨਾ ਦੇਵੇ ਡੰਨ, ਵੇਲੇ ਅੰਤ ਨਾ ਕੋਇ ਸਜ਼ਾਈਆ। ਜੋਤੀ ਜਾਤਾ ਸ੍ਰੀ ਭਗਵਾਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਸਤਿਗੁਰ ਰੂਪ ਵਟਾਇੰਦਾ। ਭਗਤਨ ਦੇਵੇ ਇਕ ਗਿਆਨ, ਆਪਣੀ ਬੂਝ ਬੁਝਾਇੰਦਾ। ਸੰਤਨ ਦੇਵੇ ਨਾਮ ਦਾਨ, ਨਾਮ ਨਾਮਾ ਆਪ ਅਖਵਾਇੰਦਾ। ਗੁਰਮੁਖਾਂ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਣਾਏ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਮੂਰਖ ਮੂੜ੍ਹਾ ਜਨਮ ਸੁਹਾਉਣਾ, ਗੁਰਸਿਖ ਗੁਰ ਗੁਰ ਦਏ ਵਡਿਆਈਆ। ਗੁਰਮੁਖ ਹਰਿ ਹਰਿ ਆਪ ਪਛਾਣਾ, ਲੱਖ ਚੁਰਾਸੀ ਫੋਲ ਫੋਲਾਈਆ। ਸੰਤਨ ਦੇਵੇ ਬ੍ਰਹਮ ਗਿਆਨਾ, ਆਤਮ ਵਿਦਿਆ ਇਕ ਪੜ੍ਹਾਈਆ। ਭਗਤਨ ਮੇਲ ਸ੍ਰੀ ਭਗਵਾਨਾ, ਭਗਵਨ ਹੋਏ ਸਦਾ ਸਹਾਈਆ। ਗੁਰ ਸਤਿਗੁਰ ਵਸੇ ਇਕ ਮਕਾਨਾ, ਥਿਰ ਘਰ ਵਜਦੀ ਰਹੇ ਵਧਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨਾ, ਨਿਰਗੁਣ ਨਿਰਾਕਾਰ ਆਪਣੀ ਖੇਲ ਖਿਲਾਈਆ। ਗੁਰ ਗੁਰ ਦੇਵੇ ਮਾਤ ਪਰਵਾਨਾ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਭਗਤਨ ਗਾਇਣ ਸਾਚਾ ਗਾਣਾ, ਰਸਨਾ ਜਿਹਵਾ ਹਰਿ ਜਸ ਗਾਈਆ। ਸੰਤਨ ਕਰੇ ਪਰਕਾਸ਼ ਕੋਟਨ ਭਾਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸਨਾ ਭੁੱਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਚੁੱਕੇ ਆਵਣ ਜਾਵਣ ਕਾਨਾ, ਲੱਖ ਚੁਰਾਸੀ ਫੰਦ ਕਟਾਈਆ। ਲੱਖ ਚੁਰਾਸੀ ਕੱਟੇ ਫੰਦ, ਗੁਰਸਿਖਾਂ ਦਇਆ ਕਮਾਇੰਦਾ। ਗੁਰਮੁਖ ਗਾਏ ਬੱਤੀ ਦੰਦ, ਸਾਚੀ ਸੇਵਾ ਆਪ ਲਗਾਇੰਦਾ। ਸੰਤ ਸੁਹੇਲੇ ਚੜ੍ਹੇ ਚੰਦ, ਚੰਨ ਚਾਂਦਨੀ ਆਪ ਚਮਕਾਇੰਦਾ। ਭਗਤਨ ਦੇਵੇ ਪਰਮਾਨੰਦ, ਪਰਮ ਪੁਰਖ ਦਇਆ ਕਮਾਇੰਦਾ। ਗੁਰ ਗੁਰ ਰੂਪ ਸਦਾ ਬਖ਼ਸ਼ੰਦ, ਸਰਗੁਣ ਨਿਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰਹੇ ਸਦਾ ਅਖੰਡ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਨਿਵਾਸੀ ਏਕਾ ਹਰਿ, ਗੁਰ ਗੁਰ ਆਪਣਾ ਰੂਪ ਵਟਾਈਆ। ਭਗਤ ਸੁਹੇਲੇ ਲਏ ਫੜ, ਸੋਏ ਸੰਤ ਆਪ ਜਗਾਈਆ। ਗੁਰਮੁਖਾਂ ਅੰਦਰ ਜਾਏ ਵੜ, ਗੁਰਸਿਖ ਲਏ ਉਠਾਈਆ। ਉਠੇ ਗੁਰਸਿਖ ਜਾਏ ਜਾਗ, ਜਿਸ ਜਨ ਨੇਤਰ ਨੈਣ ਖੁਲ੍ਹਾਇੰਦਾ। ਗੁਰਮੁਖਾਂ ਪਕੜੇ ਆਪੇ ਵਾਗ, ਚਾਰੋਂ ਕੁੰਟ ਫੇਰਾ ਪਾਇੰਦਾ। ਸੰਤਨ ਧੋਵੇ ਦੁਰਮਤ ਦਾਗ਼, ਨਿਰਮਲ ਰੂਪ ਆਪ ਵਖਾਇੰਦਾ। ਭਗਤਨ ਮੇਲਾ ਕੰਤ ਸੁਹਾਗ, ਸਾਚੇ ਮੰਦਰ ਸੋਭਾ ਪਾਇੰਦਾ। ਗੁਰ ਗੁਰ ਦੇਵੇ ਸ਼ਬਦ ਵੈਰਾਗ, ਵੈਰਾਗੀ ਸ਼ਬਦ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ਾ ਨਿਰਗੁਣ ਨੂਰ ਪਰਕਾਸ਼ਾ ਸਚਖੰਡ ਲਗਾਏ ਭਾਗ, ਥਿਰ ਘਰ ਆਪਣਾ ਆਸਣ ਲਾਇੰਦਾ। ਥਿਰ ਘਰ ਆਸਣ ਹਰਿ ਮਿਹਰਵਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਗੁਰ ਸਤਿਗੁਰ ਦਾਤਾ ਨੌਜਵਾਨ, ਲੋਕਮਾਤ ਵੇਸ ਵਟਾਈਆ। ਲੱਖ ਚੁਰਾਸੀ ਵਿਚੋਂ ਰਖਾਏ ਏਕਾ ਕਾਨ, ਭਗਤ ਭਗਵੰਤ ਦਏ ਵਡਿਆਈਆ। ਸੰਤਨ ਸਤਿ ਸਰੂਪੀ ਦਾਨ, ਸਾਂਤਕ ਸਤਿ ਸਤਿ ਵਰਤਾਈਆ। ਗੁਰਮੁਖਾਂ ਪਾਏ ਏਕਾ ਆਣ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਸਚ ਸਰਨਾਈ

ਗੁਰਚਰਨ, ਗੁਰਸਿਖਾਂ ਸਿਖ ਸਮਝਾਇੰਦਾ। ਗੁਰਮੁਖ ਖੁਲ੍ਹੇ ਹਰਨ ਫਰਨ, ਲੋਚਣ ਨੈਣ ਆਪ ਖੁਲ੍ਹਾਇੰਦਾ। ਸੰਤ ਸਾਜਨ ਸਾਚੀ ਤਰਨੀ ਤਰਨ, ਭਵ ਸਾਗਰ ਪਾਰ ਕਰਾਇੰਦਾ। ਭਗਤ ਭਗਵੰਤ ਲੜ ਏਕਾ ਫੜਨ, ਛੁੱਟ ਕਦੇ ਨਾ ਜਾਇੰਦਾ। ਗੁਰ ਸਤਿਗੁਰ ਚੁਕਾਏ ਮਰਨ ਡਰਨ, ਲੱਖ ਚੁਰਾਸੀ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਸਾਰੇ ਵੜਨ, ਨਿਰੰਕਾਰ ਨਿਰਾਕਾਰ ਜਿਸ ਜਨ ਆਪਣਾ ਮੇਲ ਮਿਲਾਇੰਦਾ। ਜਿਸ ਜਨ ਮੇਲ ਕਰੇ ਕਰਤਾਰਾ, ਤਿਸ ਜਨ ਦਏ ਵਡਿਆਈਆ। ਸਰਗੁਣ ਰੂਪ ਵਿਚ ਸੰਸਾਰਾ, ਜੁਗਾ ਜੁਗੰਤਰ ਖੇਲ ਖਿਲਾਈਆ। ਭਗਤ ਸੰਤ ਵਖਾਏ ਇਕ ਦਵਾਰਾ, ਗੁਰਮੁਖ ਸਾਚੇ ਨਾਲ ਰਲਾਈਆ। ਗੁਰਸਿਖ ਖਿਚੇ ਵਾਰੋ ਵਾਰਾ, ਅਭੁਲ ਭੁਲ ਕਦੇ ਨਾ ਜਾਈਆ। ਏਕਾ ਦੇਵੇ ਨਾਮ ਆਧਾਰਾ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਨਿਰਗੁਣ ਪੁਰਖ ਅਕਾਲ, ਆਪੇ ਗੁਰ ਗੁਰ ਰੂਪ ਦਿਆਲ, ਆਪੇ ਭਗਤ ਵਛਲ ਕ੍ਰਿਪਾਲ ,ਆਪੇ ਸੰਤਾਂ ਰਿਹਾ ਸੁਰਤ ਸੰਭਾਲ, ਆਪੇ ਗੁਰਮੁਖ ਵੇਖੇ ਬਾਲ ਅਞਾਣ, ਆਪੇ ਗੁਰਸਿਖਾਂ ਦੇਵੇ ਮਾਣ, ਲੋਕਮਾਤ ਵੇਖ ਵਖਾਈਆ। ਲੋਕਮਾਤ ਵੇਖਣਹਾਰਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਰਗੁਣ ਖੇਲ ਕਰੇ ਅਗੰਮ ਅਪਾਰਾ, ਪੰਜ ਤੱਤ ਕਾਇਆ ਚੋਲਾ ਆਪ ਹੰਢਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਗੁਰੂ ਦਵਾਰ ਨਾ ਆਸਣ ਲਾਇੰਦਾ। ਹਰ ਘਟ ਅੰਦਰ ਵੜਿਆ, ਆਪਣੇ ਪੌੜੇ ਆਪੇ ਚੜ੍ਹਿਆ, ਆਪਣੀ ਵਿਦਿਆ ਆਪੇ ਪੜ੍ਹਿਆ, ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਦਰ ਦਰ ਘਰ ਘਰ ਦਰਸ਼ਨ ਦੇਵੇ ਨਰ ਨਰ ਹਰਿਆ, ਜਿਸ ਜਨ ਉਪਰ ਕਿਰਪਾ ਕਰਿਆ, ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਨਿਰਾਕਾਰ, ਗੁਰ ਗੁਰ ਲੈ ਮਾਤ ਅਵਤਾਰ, ਭਗਤਨ ਪਾਵੇ ਸਾਚੀ ਸਾਰ, ਸੰਤਨ ਦੇਵੇ ਨਾਮ ਅਧਾਰ, ਗੁਰਮੁਖ ਮੇਲੇ ਕਰ ਪਿਆਰ, ਗੁਰਸਿਖ ਆਪਣੀ ਗੋਦ ਬਹਾਇੰਦਾ। ਗੁਰਸਿਖ ਗੋਦੀ ਲਏ ਚੁੱਕ, ਗੁਰਮੁਖ ਆਪਣੇ ਕੰਧ ਉਠਾਈਆ। ਹਰਿ ਸੰਤਨ ਬੂਟਾ ਜਾਏ ਨਾ ਸੁੱਕ, ਸਾਚਾ ਮਾਲੀ ਮਾਤ ਲਗਾਈਆ। ਭਗਤ ਨਿਸ਼ਾਨਾ ਨਾ ਜਾਏ ਉਕ, ਸ਼ਬਦ ਨਿਰਾਲਾ ਤੀਰ ਚਲਾਈਆ। ਗੁਰ ਸਤਿਗੁਰ ਮਾਤ ਜਾਏ ਤੁੱਠ, ਭੰਡਾਰ ਅਤੋਟ ਅਤੁੱਟ ਵਰਤਾਈਆ। ਨਿਰਗੁਣ ਰੂਪ ਅਬਿਨਾਸ਼ੀ ਅਚੁਤ, ਸਚਖੰਡ ਵਸੇ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਸੁਹਾਏ ਆਪਣੀ ਰੁੱਤ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਏਕ ਅਖਵਾਈਆ। ਏਕਾ ਨਿਰਗੁਣ ਏਕਾ ਸਰਗੁਣ, ਏਕਾ ਸਰਬ ਸਮਾਇਆ। ਏਕਾ ਨਿਰਧਨ ਏਕਾ ਸਰਧਨ, ਏਕਾ ਨੂਰ ਜੋਤ ਜਗਾਇਆ। ਏਕਾ ਮਰਦ ਏਕਾ ਮਰਦਨ, ਮਰਦ ਮਰਦਾਨਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਆਪਣਾ ਰੂਪ ਵਟਾਇਆ। ਨਿਰਗੁਣ ਪੀਤਾ ਸਰਗੁਣ ਜਾਮਾ, ਸਰਗੁਣ ਆਪਣਾ ਤੱਤ ਚਲਾਈਆ। ਸਰਗੁਣ ਜੋਤ ਏਕਾ ਰਾਮਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਿਰਗੁਣ ਕਰੇ ਆਪਣਾ ਕਾਮਾ, ਸਰਗੁਣ ਆਪੇ ਧੰਦੇ ਲਾਈਆ। ਸਰਗੁਣ ਰੂਪ ਜਗਤ ਪਛਾਨਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਪੰਜ ਤੱਤ ਅੰਦਰ ਲੁਕਿਆ ਸਾਚਾ ਕਾਹਨਾ, ਲੱਖ ਚੁਰਾਸੀ ਗੋਪੀ ਕਾਹਨ ਨਚਾਈਆ। ਚਾਰੋਂ ਕੁੰਟ ਹੋਏ ਪਰਧਾਨਾ, ਦਹਿ ਦਿਸ਼ਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ, ਆਪਣਾ ਰੰਗ ਰੰਗਾਈਆ। ਸਰਗੁਣ ਤਜਿਆ ਆਪਣਾ ਰੰਗ, ਨਿਰਗੁਣ ਰੂਪ ਵਟਾਇਆ। ਨਿਰਗੁਣ ਵਸਿਆ ਸਰਗੁਣ ਆਤਮ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਇਆ। ਸਰਗੁਣ ਅੰਦਰ ਵੱਜੇ ਮਰਦੰਗ, ਨਿਰਗੁਣ ਨਿਰਵੈਰ ਰਿਹਾ ਵਜਾਇਆ। ਗੀਤ ਅਗੰਮੀ ਗਾਏ ਛੰਦ, ਸੋ ਪੁਰਖ ਨਿਰੰਜਣ ਆਪ ਅਲਾਇਆ। ਹੰ ਬ੍ਰਹਮ ਜਣਾਏ ਪਰਮਾਨੰਦ, ਨਿਜ ਆਤਮ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੋਹੰ ਰੂਪ ਵਟਾਇਆ। ਸੋ ਪੁਰਖ ਨਿਰੰਜਣ ਨਿਰਗੁਣ ਨਿਰਾਕਾਰ, ਹੰ ਬ੍ਰਹਮ ਜੀਵ ਅਖਵਾਈਆ। ਲੱਖ ਚੁਰਾਸੀ ਖੇਲ ਨਿਆਰ, ਚਾਰੇ ਖਾਣੀ ਆਪ ਬਣਾਈਆ। ਚਾਰੇ ਜੁਗ ਕਰ ਵਿਚਾਰ, ਜੁਗ ਚੌਕੜੀ ਬੰਧਨ ਪਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਵੇਖੇ ਥਾਉਂ ਥਾਈਂਆ। ਗੁਰ ਗੁਰ ਸੁਣੇ ਆਪ ਪੁਕਾਰ, ਸਚ ਦਰਬਾਰੇ ਸੋਭਾ ਪਾਈਆ। ਭਗਤ ਸੰਤ ਪੁੱਛੇ ਵਾਰੋ ਵਾਰ, ਲੁਕਿਆ ਕੋਇ ਰਹਿਣ ਨਾ ਪਾਈਆ। ਗੁਰਮੁਖ ਸੁਣਾਇਣ ਆਪਣਾ ਹਾਲ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਘਾਲਨ ਰਹੇ ਘਾਲ, ਘਾਲੀ ਘਾਲ ਵੇਖ ਵਖਾਈਆ । ਪੁਰਖ ਅਬਿਨਾਸ਼ੀ ਏਕਾ ਵੇਖੇ ਬੈਠ ਸੱਚੀ ਧਰਮਸਾਲ, ਧਰਮਸਾਲ ਇਕ ਬਣਾਈਆ। ਕਲਜੁਗ ਅੰਤਮ ਆਪਣਾ ਹੱਲ ਕਰੇ ਸਵਾਲ, ਬਾਕੀ ਕੋਇ ਰਹੇ ਨਾ ਰਾਈਆ। ਫੜ ਕੇ ਲਿਆਏ ਕਾਲ ਮਹਾਕਾਲ, ਚਰਨ ਦਵਾਰੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਥਿਤ ਦਏ ਜਣਾਈਆ। ਏਕਾ ਥਿਤ ਸਤਾਰਾਂ ਹਾੜ, ਕਾਲ ਮਹਾਕਾਲ ਹੁਕਮ ਸੁਣਾਇੰਦਾ। ਲੋਕਮਾਤ ਲੱਗਣਾ ਸਚ ਅਖਾੜ, ਪੁਰਖ ਅਬਿਨਾਸ਼ੀ ਆਪ ਲਗਾਇੰਦਾ । ਲੱਖ ਚੁਰਾਸੀ ਵੇਖੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੋਲ ਫੋਲਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਰੂਪ ਦਿਤਾ ਸ਼ੰਗਾਰ, ਆਪਣੀ ਹੱਥੀ ਬੰਧਨ ਪਾਇੰਦਾ। ਲੱਖ ਚੁਰਾਸੀ ਤੇਰਾ ਆਹਾਰ, ਤੇਰੇ ਅੰਦਰ ਸਰਬ ਟਿਕਾਇੰਦਾ। ਮਹਾਕਾਲ ਰੂਪ ਕਰਤਾਰ, ਦੀਨ ਦਿਆਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ। ਸਾਚੇ ਵਾਰ ਆਉਣਾ ਚਲ, ਨਿਹਚਲ ਧਾਮ ਦਏ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣਾ ਨਾਲ ਰਲ, ਸਗਲਾ ਸੰਗ ਰਖਾਈਆ। ਤੇਈ ਅਵਤਾਰ ਇਕ ਦੂਜੇ ਦਾ ਫੜਨ ਲੜ, ਆਵਣ ਵਾਹੋ ਦਾਹੀਆ। ਗੁਰ ਗੁਰ ਦਸ ਸਨੇਹੁੜਾ ਦਿਤਾ ਘੱਲ, ਸਚ ਸੰਦੇਸ ਸੁਣਾਈਆ। ਭਗਤ ਸੰਤ ਰਾਹ ਤੱਕਣ ਅੱਜ ਕਿ ਕਲ, ਕਵਣ ਸੁਹੇਲਾ ਮਿਲੇ ਸਾਚਾ ਮਾਹੀਆ। ਗੁਰਮੁਖ ਵਕ਼ਤ ਲੰਘਾਇਣ ਕਰ ਕਰ ਵਲ ਛਲ, ਕਲਜੁਗ ਅਛਲ ਅਛਲ ਖੇਲ ਖਿਲਾਈਆ । ਗੁਰਸਿਖ ਮਨਮੁਖਾਂ ਨਾਲ ਕਰ ਨਾ ਸਕੇ ਗੱਲ, ਸਚ ਸੁੱਚ ਕਿਸੇ ਦਰ ਨਜ਼ਰ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦ ਖੰਡਾਂ ਫੜਿਆ ਏਕਾ ਭਲ, ਨਵ ਨੌਂ ਚਾਰ ਰਿਹਾ ਡਰਾਈਆ। ਈਸਾ ਮੂਸਾ ਜਾਏ ਹੁਲ, ਸੰਗ ਮੁਹੰਮਦ ਚਾਰ ਯਾਰ ਦੇਣ ਦੁਹਾਈਆ। ਦਰੋਹੀ ਖ਼ੁਦਾ ਨਬੀ ਰਸੂਲ ਜਿਸ ਵਰਤੀ ਆਪਣੀ ਕਲ, ਅਕਲ ਕਲ ਆਪ ਅਖਵਾਈਆ। ਸਿੰਘ ਸ਼ੇਰ ਵੜਿਆ ਆਪਣੀ ਝਲ, ਨੌਂ ਖੰਡ ਪ੍ਰਿਥਮੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਿਆਏ ਫੜ, ਜੋ ਸਰਗੁਣ ਨਿਰਗੁਣ ਰੂਪ ਗਏ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਕਰ, ਕਰਨੀ ਕਰਤਾ ਆਪ ਅਖਵਾਈਆ।

੧੬ ਜੇਠ ੨੦੧੮ ਬਿਕ੍ਰਮੀ ਭਾਗ ਸਿੰਘ ਦੇ ਘਰ ਮਲਕ ਕੈਂਪ ਜੰਮੂ

ਸਿਮਰੋ ਸਿਮਰ ਸਿਮਰ ਸੁਖ ਪਾਵੋ, ਹਰਿ ਨਾਮ ਵਡੀ ਵਡਿਆਈਆ। ਮਨ ਕਾ ਭਰਮ ਸਰਬ ਗਵਾਵੋ, ਮਨ ਮਨਸਾ ਰਹੇ ਨਾ ਰਾਈਆ। ਗੁਰਚਰਨ ਸਦਾ ਧਿਆਵੋ, ਮਿਲੇ ਮਾਣ ਵਡਿਆਈਆ। ਆਤਮ ਅੰਤਰ ਆਪਣਾ ਪਰਦਾ ਲਾਹਵੋ, ਦੂਈ ਦਵੈਤ ਰਹਿਣ ਨਾ ਪਾਈਆ। ਹੰਸ ਬਣੋ ਜੀਓ ਕਾਉਂ, ਕਾਗ ਹੰਸ ਰੂਪ ਵਖਾਈਆ। ਏਕਾ ਵੇਖੋ ਪਿਤਾ ਮਾਉਂ, ਪਾਰਬ੍ਰਹਮ ਬੇਪਰਵਾਹੀਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਵੇਲੇ ਅੰਤ ਪਕੜੇ ਬਾਹੋਂ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਦਏ ਸਮਝਾਈਆ। ਏਕਾ ਸਿਮਰਨ ਹਰਿ ਕਾ ਨਾਮ, ਹਰਿ ਨਾਮਾ ਰੰਗ ਰੰਗਾਇੰਦਾ। ਲੇਖੇ ਲੱਗੇ ਕਾਇਆ ਮਾਟੀ ਚਾਮ, ਪੰਜ ਤੱਤ ਚੋਲਾ ਵੇਖ ਵਖਾਇੰਦਾ। ਭਾਗ ਲਗਾਏ ਨਗਰ ਖੇੜਾ ਗਰਾਮ, ਤੇਰੇ ਤਨ ਬੰਧਨ ਆਪ ਕਟਾਇੰਦਾ। ਡੂੰਘੀ ਕੰਦਰ ਮੇਟੇ ਅੰਧੇਰੀ ਸ਼ਾਮ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਸਿਮਰਤ ਸਿਮਰਤ ਸਿਮਰਤ ਮੇਲਾ ਰਾਮ, ਰਾਮ ਰਮਈਆ ਨਜ਼ਰੀ ਆਇੰਦਾ। ਆਸਾ ਮਨਸਾ ਪੂਰੇ ਕਰੇ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਕਰੇ ਪਰਕਾਸ਼ ਕੋਟਨ ਭਾਣ, ਜੋਤ ਨਿਰੰਜਣ ਡਗਮਗਾਇੰਦਾ। ਇਕ ਵਖਾਏ ਸਚ ਅਸਥਾਨ, ਸਾਚਾ ਮੰਦਰ ਆਪ ਸੁਹਾਇੰਦਾ। ਪੁਰਖ ਅਗੰਮਾ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਸਮਝਾਇੰਦਾ। ਸਾਚਾ ਸਿਮਰਨ ਬੁਧ ਬਿਬੇਕ, ਤਨ ਮਨ ਏਕਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਮਮਤਾ ਮੋਹ ਰਹੇ ਨਾ ਰਾਈਆ। ਸਤਿਗੁਰ ਚਰਨ ਏਕਾ ਟੇਕ, ਦੂਸਰ ਓਟ ਨਾ ਕੋਇ ਰਖਾਈਆ। ਲੇਖਾ ਜਾਣੇ ਲਿਖਿਆ ਲੇਖ, ਲੇਖ ਅਲੇਖ ਦਏ ਸਮਝਾਈਆ। ਆਪੇ ਮੇਟਣਹਾਰਾ ਰੇਖ, ਭੇਵ ਅਭੇਦਾ ਆਪ ਖੁਲ੍ਹਾਈਆ । ਨਿਜ ਨੇਤਰ ਨਿਜ ਆਤਮ ਨਿਜ ਘਰ ਸੱਜਣ ਲੈਣਾ ਵੇਖ, ਹਰਿ ਸਿਮਰਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੱਤ ਦਏ ਸਮਝਾਈਆ। ਸਿਮਰ ਸਿਮਰ ਮਿਟੇ ਕਲੇਸ਼, ਕਲਕਾਤੀ ਰਹਿਣ ਨਾ ਪਾਈਆ। ਲੇਖਾ ਜਾਣੇ ਆਦਿ ਜੁਗਾਦਿ ਜੁਗਾ ਜੁਗੰਤਰ ਹਮੇਸ਼, ਭੁਲ ਕਦੇ ਨਾ ਜਾਈਆ। ਸੇਵ ਲਗਾਏ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਨਾਮ ਵਡੀ ਵਡਿਆਈਆ। ਸਿਮਰਤ ਨਾਮ ਹਰਿ ਜਗਦੀਸ, ਜਗਦੀਸਰ ਜਨ ਸਮਝਾਇੰਦਾ। ਮੇਲ ਮਿਲਾਵਾ ਜੀਵ ਈਸ਼, ਬ੍ਰਹਮ ਪਾਰਬ੍ਰਹਮ ਵਖਾਇੰਦਾ। ਨਾਤਾ ਤੁੱਟੇ ਰਾਗ ਛਤੀਸ, ਦੰਦ ਬਤੀਸ ਨਾ ਕੋਇ ਗਾਇੰਦਾ। ਏਕਾ ਕਲਮਾ ਇਕ ਹਦੀਸ, ਏਕਾ ਏਕ ਸ਼ਰਾਇਤ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਰਖਾਇੰਦਾ। ਸਾਚਾ ਸਿਮਰਨ ਜਿਹਵਾ ਰਸ, ਰਸ ਰਸੀਆ ਆਪ ਵਖਾਇੰਦਾ। ਜਿਸ ਜਨ ਹਿਰਦੇ ਜਾਏ ਵਸ, ਰੂਪ ਅਨੂਪ ਆਪ ਪਰਗਟਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦ ਅਣਿਆਲਾ ਆਪ ਚਲਾਇੰਦਾ। ਰੈਣ ਅੰਧੇਰੀ ਮੇਟੇ ਮਸ, ਨੂਰੀ ਚੰਦ ਆਪ ਚਮਕਾਇੰਦਾ। ਦਰਸ ਵਖਾਏ ਨਠ ਨਠ, ਜਿਸ ਜਨ ਆਪਣਾ ਸਿਮਰਨ ਬੰਧਨ ਪਾਇੰਦਾ। ਨਜ਼ਰੀ ਆਏ ਘਟ ਘਟ, ਚਾਰ ਖਾਣੀ ਆਪਣੀ ਜੋਤ ਜਗਾਇੰਦਾ। ਲੇਖੇ ਲਾਏ ਰਤੀ ਰਤ, ਜੋ ਜਨ ਹਰਿ ਹਰਿ ਚਰਨ ਧਿਆਨ ਰਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ

ਬ੍ਰਹਮ ਆਪ ਪੜ੍ਹਾਇੰਦਾ। ਮੇਲ ਮਿਲਾਵਾ ਕਮਲਾਪਤਿ, ਕਵਲ ਨੈਣ ਸਾਚੇ ਰੰਗ ਆਪ ਸੁਹਾਇੰਦਾ। ਸਿਮਰਤ ਸਿਮਰਤ ਸਿਮਰਤ ਸਗਲ ਵਸੂਰੇ ਜਾਇਣ ਲਥ, ਸਹਿੰਸਾ ਰੋਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਬਣਾਇੰਦਾ। ਸਾਚਾ ਸਿਮਰਨ ਗੁਰ ਕੀ ਧਾਰ, ਗੁਰ ਬਿਨ ਸਿਮਰਨ ਕਰਨ ਕੋਇ ਨਾ ਜਾਈਆ। ਸਾਚਾ ਸਿਮਰਨ ਗੁਰ ਚਰਨ ਪਿਆਰ, ਗੁਰ ਇਸ਼ਟ ਦੇਵ ਦਏ ਵਡਿਆਈਆ। ਸਾਚਾ ਸਿਮਰਨ ਹਰਿਜਨ ਹਰਿ ਹਰਿ ਕਰੇ ਪਿਆਰ, ਆਦਿ ਜੁਗਾਦਿ ਮਿਲੇ ਵਡਿਆਈਆ। ਸਾਚਾ ਸਿਮਰਨ ਨਾਤਾ ਤੋੜੇ ਪੰਚ ਵਿਕਾਰ, ਜੂਠ ਝੂਠ ਰਹਿਣ ਨਾ ਪਾਈਆ। ਸਾਚਾ ਸਿਮਰਨ ਮਾਇਆ ਮਮਤਾ ਤੋੜੇ ਜਗਤ ਜੰਜਾਲ, ਕੂੜੀ ਕਿਰਿਆ ਦਏ ਮਿਟਾਈਆ। ਸਾਚਾ ਸਿਮਰਨ ਗੁਰਮੁਖ ਪਾਏ ਵਿਰਲਾ ਲਾਲ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਹੋਈ ਬੇਹਾਲ, ਹਰਿ ਕਾ ਸਿਮਰਨ ਹੱਥ ਕਿਸੇ ਨਾ ਆਈਆ। ਨੇਤਰ ਰੋਵਣ ਸ਼ਾਹ ਕੰਗਾਲ, ਰਾਜ ਰਾਜਾਨ ਦੇਣ ਦੁਹਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਜੂਠੀ ਝੂਠੀ ਘਾਲਨ ਰਹੇ ਘਾਲ, ਸਾਚੀ ਘਾਲ ਨਾ ਕੋਇ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਵੇਲੇ ਅੰਤ ਨਾ ਕੋਇ ਸਹਾਈਆ। ਨਾਤਾ ਜੁੜਿਆ ਝੂਠਾ ਧੰਨ ਮਾਲ, ਮਾਇਆ ਮਮਤਾ ਮੋਹ ਰਖਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪ੍ਰਿਤਪਾਲ, ਸਾਚਾ ਸਿਮਰਨ ਨਾ ਦਏ ਬਣਾਈਆ। ਸਿਮਰਤ ਸਿਮਰਤ ਸਿਮਰਤ ਹੋਏ ਨਿਹਾਲ, ਜਿਸ ਜਨ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾਈਆ। ਸਿਮਰੋ ਸਿਮਰ ਸਿਮਰ ਸੁਖ ਪਾਓ। ਤਿੰਨ ਕਲੇਸ਼ ਮਨ ਮਾਹੇ ਮਿਟਾਓ, ਹਉਮੇ ਸਹਿੰਸਾ ਰੋਗ ਚੁਕਾਓ। ਘਰ ਪ੍ਰੀਤਮ ਏਕਾ ਪਾਓ। ਦੂਜੇ ਦਰ ਨਾ ਮੰਗਣ ਜਾਓ। ਨਿਰਵੈਰ ਪੁਰਖ ਨਿਰਾਕਾਰ ਆਦਿ ਜੁਗਾਦਿ ਅਜੂਨੀ ਰਹਿਤ ਦਰਦ ਦੁੱਖ ਭੰਜਨ ਸੀਸ ਜਗਦੀਸ ਇਕ ਝੁਕਾਓ। ਰਾਮ ਨਾਮ ਜਿਹਵਾ ਰਸਨਾ ਰਸ ਪੁਰਖ ਅਬਿਨਾਸ਼ੀ ਦੇਵੇ ਹੱਸ ਹੱਸ, ਹਰਿ ਕਾ ਮੰਦਰ ਇਕ ਧਿਆਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰ, ਦਰ ਘਰ ਸਾਚਾ ਇਕ ਜਣਾਓ। ਸਾਚਾ ਅੰਮ੍ਰਿਤ ਹਰਿ ਹਰਿ ਬਾਣ, ਸਿਮਰਤ ਨਾਮ ਧਿਆਈਆ। ਏਥੇ ਓਥੇ ਚੁਕੇ ਕਾਣ, ਦੋ ਜਹਾਨ ਹੋਏ ਸਹਾਈਆ। ਏਕਾ ਦੇਵੇ ਸਤਿ ਬਬਾਣ, ਹਰਿਜਨ ਸਾਚੇ ਲਏ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਕਰੇ ਖੇਲ ਸ੍ਰੀ ਭਗਵਾਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਣਵੰਤਾ ਦੇਵੇ ਗੁਣ ਨਿਧਾਨ, ਏਕਾ ਨਾਮ ਵਸਤ ਅਮੋਲਕ ਆਪ ਵਰਤਾਈਆ। ਜੁਗਾ ਜੁਗੰਤਰ ਸੰਤ ਸੁਹੇਲੇ ਲਏ ਪਛਾਨ, ਭਗਤਨ ਵੇਖੇ ਥਾਉਂ ਥਾਈਂਆ। ਗੁਰਮੁਖ ਮੇਲਾ ਚਤੁਰ ਸੁਜਾਨ, ਚਾਤ੍ਰਿਕ ਤ੍ਰਿਖਾ ਦਏ ਬੁਝਾਈਆ। ਗੁਰਸਿਖਾਂ ਚੁਕਾਏ ਜਮ ਕੀ ਕਾਣ, ਸਿਰ ਆਪਣਾ ਹੱਥ ਟਿਕਾਈਆ। ਏਕਾ ਸਰਨ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਰਸਨਾ ਜਿਹਵਾ ਸਾਰੇ ਗਾਣ, ਗਾ ਗਾ ਥੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਨਾ ਦੇਵੇ ਕੋਇ ਬ੍ਰਹਮ ਗਿਆਨ, ਆਤਮ ਤਾਕ ਨਾ ਕੋਇ ਖੁਲ੍ਹਾਈਆ। ਨਿਰਮਲ ਜੋਤ ਨਾ ਜਗੇ ਮਹਾਨ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਸੁਣ ਸੁਣ ਰਾਗ ਥੱਕੇ ਕਾਨ, ਅਨਹਦ ਨਾਦ ਨਾ ਕੋਇ ਵਜਾਈਆ। ਹਰਿ ਕਾ ਸਿਮਰਨ ਨਾ ਸਕੇ ਕੋਇ ਪਛਾਨ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਝੋਲੀ ਪਾਈਆ। ਸਾਚਾ ਸਿਮਰਨ

ਝੋਲੀ ਰੱਖ, ਹਰਿਜਨ ਝੋਲੀ ਆਪ ਭਰਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਨਿਰਗੁਣ ਹੋ ਪਰਤੱਖ, ਸਰਗੁਣ ਮੇਲ ਮਿਲਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਜਿਸ ਜਨ ਆਪਣਾ ਨਾਮ ਜਪਾਇੰਦਾ। ਆਦਿ ਅੰਤ ਲਏ ਰੱਖ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਕਰਦਾ ਆਇਆ ਪੱਖ, ਏਕਾ ਨਾਮ ਵੰਡ ਵੰਡਾਇੰਦਾ। ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਆਵਣ ਜਾਵਣ ਫੰਦ ਕਟਾਇੰਦਾ। ਸ਼ਬਦ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਵਖਾਇੰਦਾ। ਜਿਸ ਜਨ ਚੜ੍ਹਾਏ ਨਾਮ ਰਥ, ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪ ਦ੍ਰੜਾਇੰਦਾ। ਸਾਚਾ ਮੰਤਰ ਨਮੋ ਗੁਰਦੇਵ ਸਤਿ, ਵਸਤ ਰੂਪ ਨਾ ਕੋਇ ਵਟਾਈਆ। ਏਕਾ ਮੰਦਰ ਏਕਾ ਅੰਦਰ ਏਕਾ ਵਾਰ ਦੇਵੇ ਘਤ, ਅਤੋਟ ਅਤੁਟ ਆਪ ਰਖਾਈਆ। ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਆਪ ਕਰਾਈਆ। ਸਤਿ ਸੰਤੋਖ ਦੇਵੇ ਧੀਰਜ ਜਤ, ਕਾਮ ਕਰੋਧ ਨਾ ਹੋਏ ਹਲਕਾਈਆ। ਚਰਨ ਕਵਲ ਬੰਧਾਏ ਆਪਣੇ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਬੀਜ ਬੀਜੇ ਸਾਚੇ ਵਤ, ਅੰਮ੍ਰਿਤ ਫਲ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਸਮਝਾਈਆ। ਏਕਾ ਨਾਮ ਡੂੰਘਾ ਸਾਗਰ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਰੱਖਿਆ ਕਾਇਆ ਗਾਗਰ, ਸਾਚੇ ਮੰਦਰ ਆਪ ਟਿਕਾਇੰਦਾ। ਗੁਰਮੁਖ ਵਿਰਲਾ ਬਣੇ ਸੌਦਾਗਰ, ਜਿਸ ਜਨ ਆਪਣਾ ਵਣਜ ਕਰਾਇੰਦਾ। ਕਰੇ ਖੇਲ ਕਰਤਾ ਕਰੀਮ ਕ਼ਾਦਰ, ਕ਼ੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਰਖਾਇੰਦਾ। ਸਾਚਾ ਸਿਮਰਨ ਆਦਿ ਜੁਗਾਦਿ, ਹਰਿ ਸਤਿਗੁਰ ਵੰਡ ਵੰਡਾਈਆ। ਭਗਤਨ ਦੇਵੇ ਸਾਚੀ ਦਾਦ, ਧਰੂ ਪ੍ਰਹਿਲਾਦ ਰਹੇ ਜਸ ਗਾਈਆ। ਸ਼ਬਦ ਅਗੰਮੀ ਵੱਜੇ ਨਾਦ, ਤੁਰੀਆ ਨਾਦ ਆਪ ਸੁਣਾਈਆ। ਆਪਣੀ ਧੁੰਨ ਆਪਣੇ ਵਿਚੋਂ ਕਾਢ, ਬ੍ਰਹਮਾਦਿ ਦਏ ਸੁਣਾਈਆ। ਲੇਖਾ ਜਾਣੇ ਬੋਧ ਅਗਾਧ, ਚਾਰ ਵੇਦ ਭੇਵ ਨਾ ਆਈਆ। ਪੁਰਾਣ ਅਠਾਰਾਂ ਰਹੇ ਵਿਸਮਾਦ, ਹਰਿ ਕਾ ਲੇਖ ਨਾ ਲਿਖਿਆ ਜਾਈਆ। ਸ਼ਾਸਤਰ ਸਿਮਰਤ ਕਰਨ ਫ਼ਰਿਯਾਦ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੀਤਾ ਗਿਆਨ ਅਠਾਰਾਂ ਧਿਆਏ ਕਰੇ ਯਾਦ, ਏਕਾ ਅਰਜਨ ਹਰੀ ਹਰਿ ਆਪ ਸਮਝਾਈਆ। ਸਿਮਰਤ ਵੇਖੇ ਵਾਦ ਵਿਵਾਦ, ਸਿਮਰਨ ਏਕਾ ਤੱਤ ਜਣਾਈਆ। ਈਸਾ ਮੂਸਾ ਲਾਹੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਕਰੇ ਖੇਲ ਹੱਕ ਜਨਾਬ, ਮੁਕਾਮੇ ਹੱਕ ਰੂਪ ਧਰਾਈਆ। ਪਰਵਰਦਿਗਾਰ ਦੇਵੇ ਦਾਦ, ਨੂਰ ਅਲਾਹੀ ਨੂਰ ਚਮਕਾਈਆ। ਸੰਗ ਮੁਹੰਮਦ ਕਰੇ ਲਾਡ, ਚਾਰ ਯਾਰੀ ਮੇਲ ਮਿਲਾਈਆ। ਏਕਾ ਨਾਮ ਖ਼ੁਦਾਈ ਵਖਾਏ ਵਾਹਦ, ਸਾਚਾ ਸਿਮਰਨ ਦਏ ਜਣਾਈਆ। ਕਲਮਾ ਕਲਾਮ ਸਚ ਅਮਾਮ ਸੁਣਾਏ ਯਾਦ, ਯਾਦ ਸਿਮਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਆਪਣਾ ਆਪਣੇ ਹੱਥ ਰਖਾਈਆ। ਏਕਾ ਸਿਮਰਨ ਸਤਿ ਨਾਮ, ਨਾਨਕ ਨਿਰਗੁਣ ਪਾਇਆ। ਇਕ ਪਿਆਲਾ ਪੀਤਾ ਜਾਮ, ਮਧੁਰ ਰਸ ਆਪ ਵਖਾਇਆ। ਇਕ ਸੁਣਿਆ ਸਚ ਪੈਗ਼ਾਮ, ਲੱਖ ਚੁਰਾਸੀ ਆਪ ਸੁਣਾਇਆ। ਏਕਾ ਵੇਖਿਆ ਹਰਿ ਗਰਾਮ, ਸਚਖੰਡ ਦਵਾਰਾ ਸੋਭਾ ਪਾਇਆ। ਲੋਕਮਾਤ ਹੋ ਪਰਧਾਨ, ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਸਰਬ ਜੀਆਂ ਦਾ ਇਕ ਭਗਵਾਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇਆ। ਆਤਮ ਬ੍ਰਹਮ ਇਕ

ਗਿਆਨ, ਦੂਜੀ ਵਿਦਿਆ ਨਾ ਕੋਇ ਪੜ੍ਹਾਇਆ। ਏਕਾ ਜੋਤੀ ਨੂਰ ਮਹਾਨ, ਗੋਬਿੰਦ ਮੇਲਾ ਸਹਿਜ ਸੁਭਾਇਆ। ਪੰਚਮ ਮੀਤਾ ਸਚ ਨਿਸ਼ਾਨ, ਸਚ ਨਿਸ਼ਾਨਾ ਹੱਥ ਉਠਾਇਆ। ਊਚਾਂ ਨੀਚਾਂ ਰਾਓ ਰੰਕਾਂ ਵੇਖੇ ਮਾਰ ਧਿਆਨ, ਅੰਮ੍ਰਿਤ ਆਤਮ ਜਾਮ ਪਿਆਇਆ। ਏਕਾ ਸਿਮਰਨ ਪੁਰਖ ਅਕਾਲ, ਆਪ ਬਣਾਏ ਦੀਨ ਦਿਆਲ, ਦੂਜੀ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪਣੇ ਹੱਥ ਰਖਾਇਆ। ਸਿਮਰਨ ਸਿਮਰਨ ਸਿਮਰ ਸਿਮਰ ਸੁਖ ਪਾਈਏ, ਏਕਾ ਨਾਮ ਅਨਮੋਲ। ਬਿਨ ਰਸਨਾ ਜਿਹਵਾ ਗਾਈਏ, ਨਿਸ਼ ਅੱਖਰ ਅੰਦਰ ਬੋਲ। ਜੀਵ ਜਗਤ ਨਾ ਕਦੇ ਸੁਣਾਈਏ, ਹਰਿ ਕਾ ਨਾਮ ਸਦਾ ਅਡੋਲ। ਗੁਰ ਦਰ ਗੁਰ ਘਰ ਸਦਾ ਸਦ ਮਿਲ ਮਿਲ ਗਾਈਏ, ਕਾਇਆ ਅੰਦਰ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਉਪਰ ਧਵਲ। ਸਿਮਰ ਸਿਮਰ ਸੁਖ ਪਾਵਨਾ, ਸਹਿਜ ਸੁਖ ਗੁਰ ਮੀਤ। ਹਰਿਜਨ ਸਾਚਾ ਵੇਖ ਵਖਾਵਣਾ, ਹਰਿ ਹਰਿ ਬੈਠਾ ਇਕ ਅਤੀਤ। ਕਾਇਆ ਮੰਦਰ ਬੰਕ ਸੁਹਾਵਣਾ, ਹੋਏ ਪਤਿਤ ਪੁਨੀਤ। ਨਰ ਹਰਿ ਨਰਾਇਣ ਏਕਾ ਗਾਵਣਾ, ਸਦ ਵਸੇ ਧਾਮ ਅਨਡੀਠ। ਬਿਨ ਗੁਰ ਨੇਤਰ ਦਿਸ ਕਿਸੇ ਨਾ ਆਵਨਾ, ਆਦਿ ਜੁਗਾਦੀ ਚਲੀ ਰੀਤ। ਸਤਿਗੁਰ ਪੂਰੇ ਪਰਦਾ ਲਾਹਵਣਾ, ਘਰ ਮੰਦਰ ਵਖਾਏ ਸਚ ਮਸੀਤ। ਸ਼ਬਦ ਅਨਾਦੀ ਨਾਦ ਵਜਾਵਨਾ, ਅਨਹਦ ਗਾਏ ਆਪਣਾ ਗੀਤ। ਸੁਰਤੀ ਸ਼ਬਦੀ ਮੇਲ ਮਿਲਾਵਨਾ, ਇਕ ਜਣਾਏ ਸਚ ਪ੍ਰੀਤ। ਕਾਇਆ ਬੰਕ ਆਪ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਦੇਵੇ ਨਾਮ ਅਨਡੀਠ। ਸਿਮਰ ਸਿਮਰ ਸੁਖ ਪਾਵੋ ਜਨ, ਧੰਨ ਧੰਨ ਜਨੇਂਦੀ ਮਾਈਆ। ਹਰਿ ਕਾ ਸਿਮਰਨ ਬੇੜਾ ਦੇਵੇ ਬੰਨ੍ਹ, ਸੌਹ ਦਰਯਾਏ ਨਾ ਕੋਇ ਰੁੜ੍ਹਾਈਆ। ਹਰਿ ਸਿਮਰਨ ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਹਰਿ ਸਿਮਰਨ ਅਗਨੀ ਤੱਤ ਨਾ ਜਲੇ ਤਨ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਹਰਿ ਸਿਮਰਨ ਭਾਂਡਾ ਭਰਮ ਭੌ ਦੇਵੇ ਭੰਨ, ਭੈ ਭਿਆਨਕ ਹੋਏ ਸਹਾਈਆ। ਹਰਿ ਸਿਮਰਨ ਕਰੇ ਪਰਕਾਸ਼ ਅੰਧੇਰੇ ਅੰਧ, ਜੋਤੀ ਨੂਰ ਰੁਸ਼ਨਾਈਆ। ਹਰਿ ਸਿਮਰਨ ਢਾਏ ਦੂਈ ਦਵੈਤੀ ਝੂਠੀ ਕੰਧ, ਸ੍ਰਿਸ਼ਟ ਸਬਾਈ ਏਕਾ ਰੂਪ ਵਖਾਈਆ। ਹਰਿ ਸਿਮਰਨ ਉਪਜਾਏ ਪਰਮਾਨੰਦ, ਨਿਜਾਨੰਦ ਵੱਜੇ ਵਧਾਈਆ। ਹਰਿ ਸਿਮਰਨ ਰਸਨਾ ਤਜੇ ਝੂਠਾ ਗੰਦ, ਬਿਨ ਹਰਿ ਨਾਮੇ ਫਲ ਨਾ ਕੋਇ ਖਾਈਆ। ਹਰਿ ਸਿਮਰਨ ਸਦਾ ਪੁਨੀਤ ਜਨ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਏਕਾ ਕੂਟ ਵਖਾਈਆ। ਏਕਾ ਕੂਟ ਏਕਾ ਦਿਸ਼ਾ, ਏਕਾ ਘਰ ਸੁਹਾਇੰਦਾ। ਏਕਾ ਹਰਿ ਪਾਏ ਹਿੱਸਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜਗਤ ਤ੍ਰਿਸਨਾ ਮੇਟੇ ਤ੍ਰਿਖਾ, ਆਸਾ ਮਨਸਾ ਪੂਰ ਕਰਾਇੰਦਾ। ਜਿਸ ਜਨ ਸਿਮਰਨ ਪਾਏ ਲੇਖਾ, ਦੂਸਰ ਦਰ ਨਾ ਮੰਗਣ ਜਾਇੰਦਾ। ਗੁਰਮੁਖ ਵਿਰਲਾ ਸਿਖੇ ਸਾਚੀ ਸਿੱਖਾ, ਲੱਖ ਚੁਰਾਸੀ ਜੀਵ ਸਰਬ ਕੁਰਲਾਇੰਦਾ। ਹਰਿ ਕਾ ਸਿਮਰਨ ਡਾਹਡਾ ਤਿਖਾ, ਤਿਖੀ ਧਾਰ ਬਣਾਇੰਦਾ। ਨਾ ਕੋਈ ਵੇਖੇ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ। ਗੁਰਮੁਖ ਉਠ ਸਿਮਰੋ ਨਾਮ, ਸਿਮਰਨ ਵੇਲਾ ਆਈਆ। ਕਾਇਆ ਮਾਟੀ ਕਿਸੇ ਨਾ ਕਾਮ, ਝੂਠੀ ਕਾਇਆ ਪੂਜ ਪੁਜਾਈਆ। ਮਦਿਰਾ ਪੀ ਪੀ ਥੱਕਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਭੋਗੀ ਭੋਗ ਭੋਗਿਆ ਕਾਮ, ਕਾਮਨ ਤ੍ਰਿਸਨ ਨਾ ਕੋਇ ਗਵਾਈਆ। ਘਰ ਮਿਲਿਆ ਨਾ ਘਨੱਯਾ ਸ਼ਾਮ, ਬੰਸਰੀ

ਨਾਮ ਨਾ ਕਿਸੇ ਵਜਾਈਆ। ਸੁਰਤੀ ਸੀਤਾ ਨਾ ਪਾਇਆ ਰਾਮ, ਬਣ ਬਣ ਬੈਠੀ ਦਏ ਦੁਹਾਈਆ। ਮਨ ਹੰਕਾਰੀ ਰਾਵਣ ਬਣਿਆ ਵਿਚ ਜਵਾਨ, ਆਪਣਾ ਬਲ ਰਿਹਾ ਵਖਾਈਆ। ਬਿਨ ਹਰਿ ਕੇ ਸਿਮਰਨ ਦੂਸਰ ਅਵਰ ਨਾ ਕੋਇ ਬਾਣ, ਜੋ ਲੰਕਾ ਗੜ੍ਹ ਦਏ ਤੁੜਾਈਆ। ਆਪਣੀ ਸੁਵਾਣੀ ਆਪੇ ਲਏ ਪਛਾਣ, ਸਮੁੰਦ ਸਾਗਰ ਖਾਈ ਪਾਰ ਕਰਾਈਆ। ਜਿਸ ਜਨ ਦੇਵੇ ਆਪਣਾ ਨਾਮ, ਸਿਮਰਨ ਸਾਚਾ ਦਏ ਸਮਝਾਈਆ। ਬਿਨ ਸਤਿਗੁਰ ਪੂਰੇ ਜੀਵਣ ਕਿਸੇ ਨਾ ਕਾਮ, ਲੱਖ ਚੁਰਾਸੀ ਗੇੜੇ ਵਿਚ ਰਖਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਹੋਣਾ ਅੰਤ ਵੈਰਾਨ, ਜੋ ਦੀਸੇ ਦਿਸ ਨਾ ਆਈਆ। ਉਚ ਮਹੱਲੇ ਬੈਠੇ ਚੜ੍ਹ ਮਕਾਨ, ਏਕਾ ਭੁੱਲਿਆ ਰਾਮ ਸਾਚਾ ਮਾਹੀਆ। ਵੇਸਵਾ ਰੂਪ ਪੀਣ ਖਾਣ, ਜਗਤ ਵਿਭਚਾਰ ਰਹੇ ਹੰਢਾਈਆ। ਮਾਤ ਪੁੱਤਰ ਕਰੇ ਧਿਆਨ, ਭੈਣ ਭਈਆ ਰਹੀ ਤਕਾਈਆ। ਏਕਾ ਭੁੱਲਿਆ ਸ੍ਰੀ ਭਗਵਾਨ, ਸਾਚਾ ਮਾਰਗ ਨਜ਼ਰ ਨਾ ਆਈਆ। ਜਿਸ ਜਨ ਸਿਮਰਨ ਦੇਵੇ ਦਾਨ, ਸਿਮਰਤ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਮਝਾਈਆ। ਸਿਮਰੋ ਨਾਮ ਸਗਲ ਕਲੇਸ਼ ਜਾਏ ਲਥ, ਹਰਿ ਸਤਿਗੁਰ ਆਪ ਮਿਟਾਈਆ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਦਏ ਦ੍ਰਿੜਾਈਆ। ਇਕ ਕਿਨਾਰਾ ਤੀਰਥ ਤਾਟ, ਏਕਾ ਘਾਟ ਦਏ ਵਖਾਈਆ। ਇਕ ਸੁਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਚੌਦਾਂ ਲੋਕ ਖੋਜ ਖੋਜਾਈਆ। ਮਾਤ ਧਰਾਏ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮੇਲ ਮਿਲਾਈਆ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਜੋ ਜਨ ਰਸਨਾ ਰਾਮ ਵਸਾਈਆ। ਸਾਚਾ ਰਾਮ ਗ਼ਰੀਬ ਨਿਮਾਣਿਆਂ ਦੇਵੇ ਸਾਥ, ਬੇਰ ਭੀਲਣੀ ਆਪਣੇ ਮੁਖ ਪਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਨਿਤਾਣ ਨਿਤਾਣਿਆਂ ਦੇਵੇ ਸਾਥ, ਬਿਦਰ ਸੁਦਾਮਾ ਗਲੇ ਲਗਾਈਆ। ਪੰਚਮ ਲਹਿਣਾ ਚੁਕਿਆ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਮਰਿਆ ਤਿਸ ਆਪਣਾ ਮੇਲ ਮਿਲਾਈਆ। ਸਿਮਰੋ ਰਾਮ ਹਰੀ ਹਰਿ ਨਰਾਇਣ, ਹਰਿਜਨ ਹਰਿ ਹਰਿ ਆਪ ਜਣਾਇੰਦਾ। ਦਰਸਨ ਪੇਖੋ ਆਪਣੇ ਨੈਣ, ਲੋਚਣ ਤੀਜਾ ਆਪ ਖੁਲ੍ਹਾਇੰਦਾ। ਚੌਥੇ ਘਰ ਮਿਲ ਮਿਲ ਬਹਿਣ, ਚੌਥਾ ਪਦ ਆਪ ਸਮਝਾਇੰਦਾ। ਪੰਚਮ ਚੁੱਕੇ ਲਹਿਣ ਦੇਣ, ਹਿਸਾਬ ਕਿਤਾਬ ਨਾ ਕੋਇ ਰਖਾਇੰਦਾ। ਛੇਵੇਂ ਮਿਲੇ ਸਾਕ ਸੱਜਣ ਸੈਣ, ਹਰਿ ਸਗਲਾ ਸੰਗ ਰਖਾਇੰਦਾ। ਸੱਤਵੇਂ ਸਤਿ ਸਤਿਵਾਦੀ ਆਏ ਲੈਣ, ਜੋ ਜਨ ਹਰਿ ਹਰਿ ਨਾਮ ਧਿਆਇੰਦਾ। ਸੰਤ ਸਤਿਗੁਰ ਧਾਮ ਇਕੱਠੇ ਬਹਿਣ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਚੜ੍ਹਾਇੰਦਾ। ਸਾਚਾ ਮੰਦਰ ਉਚ ਅਟੱਲਾ, ਰਾਮ ਰਾਮਾ ਵੰਡ ਵੰਡਾਈਆ। ਆਦਿ ਜੁਗਾਦੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਲਾਈਆ। ਸ਼ਬਦ ਸੰਦੇਸ ਜਨ ਭਗਤਾਂ ਆਪੇ ਘੱਲਾ, ਆਪਣਾ ਨਾਉਂ ਦਏ ਪਰਗਟਾਈਆ। ਪੰਜ ਤੱਤ ਕਾਇਆ ਚੋਲੇ ਰਲਾ, ਨਿਰਗੁਣ ਸਰਗੁਣ ਰੂਪ ਧਰਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਗੁਰਮੁਖਾਂ ਸਚ ਸਿੰਘਸਣ ਮੱਲਾ, ਆਤਮ ਸੇਜਾ ਸੋਭਾ ਪਾਈਆ। ਦੀਪਕ ਜੋਤੀ ਏਕਾ ਬਲਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਰ ਦਰਵੇਸ਼ ਆਪੇ ਖਲਾ, ਦਰ ਦਰਬਾਨ ਰੂਪ ਵਟਾਈਆ। ਜਿਸ ਜਨ ਫੜਾਇਆ ਆਪਣਾ ਨਾਮ ਪੱਲਾ, ਦੋ ਜਹਾਨ ਵਿਛੜ ਕਦੇ ਨਾ ਜਾਈਆ। ਕਲਜੁਗ

ਜੀਵ ਅੰਤਮ ਹੋਇਆ ਝੱਲਾ, ਵਿਸਰਿਆ ਏਕਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਵਰ ਨਾਮ ਰਖਾਈਆ। ਰਾਮ ਨਾਮ ਪਾਇਆ ਵਰ ਘਰ, ਘਰ ਘਰ ਵਿਚ ਵੱਜੀ ਵਧਾਈਆ। ਸਿਮਰਤ ਸਿਮਰਤ ਸਿਮਰਤ ਚੁੱਕਿਆ ਡਰ, ਡਰ ਭੈ ਨਾ ਕੋਇ ਰਖਾਈਆ। ਮੇਲ ਮਿਲਾਇਆ ਪੁਰਖ ਨਰ, ਨਰ ਨਰਾਇਣ ਦਇਆ ਕਮਾਈਆ। ਬੰਦ ਕਿਵਾੜਾ ਖੋਲ੍ਹਿਆ ਦਰ, ਘਰ ਮੰਦਰ ਬੂਝ ਬੁਝਾਈਆ। ਆਪਣੇ ਪੌੜੇ ਜਾਣਾ ਚੜ੍ਹ, ਸਾਚਾ ਡੰਡਾ ਹੱਥ ਫੜਾਈਆ। ਅਧਵਿਚਕਾਰ ਨਾ ਜਾਏ ਅੜ, ਜੋ ਹਰਿ ਹਰਿ ਨਾਮ ਧਿਆਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਕਾਇਆ ਬੰਕ ਡੂੰਘੀ ਭਵਰੀ ਲਏ ਫੜ, ਆਪ ਆਪਣਾ ਮੇਲ ਮਿਲਾਈਆ। ਨਾਤਾ ਤੋੜੇ ਸੀਸ ਧੜ, ਜਗਦੀਸ ਦਇਆ ਕਮਾਈਆ। ਬ੍ਰਹਮ ਪਾਰਬ੍ਰਹਮ ਜਾਏ ਰਲ, ਜੋਤੀ ਜਾਤਾ ਏਕਾ ਰੰਗ ਸਮਾਈਆ। ਏਕਾ ਸਿਮਰਨ ਆਏ ਕੰਮ, ਦੂਸਰ ਵਸਤ ਸੰਗ ਕੋਇ ਨਾ ਜਾਈਆ। ਕਲਜੁਗ ਜੀਵ ਵੇਲਾ ਅੰਤਮ ਮੰਨ, ਸੋਇਆਂ ਰੈਣ ਰਹੀ ਵਿਹਾਈਆ। ਨਾਤਾ ਤੁਟੇ ਅੰਤਮ ਛੱਪਰੀ ਛੰਨ, ਜਗਤ ਮੰਦਰ ਨਾ ਕੋਇ ਸਹਾਈਆ। ਜੂਠਾ ਝੂਠਾ ਦਿਸੇ ਧਨ ਧਨ, ਨਾਰ ਸੁਹਾਗਣ ਕੰਤ ਨਾ ਕੋਇ ਹੰਢਾਈਆ। ਗੁਰ ਕਾ ਸ਼ਬਦ ਸੁਣ ਲੈ ਕੰਨ, ਏਕਾ ਰਾਗ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੇੜਾ ਆਪ ਚਲਾਈਆ। ਜੁਗ ਜੁਗ ਬੇੜਾ ਆਪ ਚਲਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਧਾਰ। ਕਲਜੁਗ ਅੰਤਮ ਰੂਪ ਵਟਾਇੰਦਾ, ਨਿਹਕਲੰਕਾ ਨੂਰ ਉਜਿਆਰ। ਸ਼ਬਦ ਡੰਕਾ ਇਕ ਵਜਾਇੰਦਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਜਗਾਇੰਦਾ, ਸ਼ਾਹ ਸੁਲਤਾਨਾ ਦਏ ਹੁਲਾਰ। ਸੋਇਆ ਕੋਇ ਰਹਿਣ ਨਾ ਪਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਕਾਲ ਮਹਾਕਾਲ ਆਪਣੇ ਨਾਲ ਰਖਾਇੰਦਾ, ਹੁਕਮੀ ਹੁਕਮ ਕਰੇ ਵਰਤਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਇੰਦਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਏ ਆਧਾਰ। ਲੋਕਮਾਤ ਵੇਖ ਵਖਾਇੰਦਾ, ਡੂੰਘਾ ਸਾਗਰ ਭਵਰੀ ਖਾਰ। ਲੱਖ ਚੁਰਾਸੀ ਖੇਲ ਖਿਲਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਕਰਮੀ ਕਰਮ ਲਏ ਵਿਚਾਰ। ਕਾਗਦ ਕ਼ਲਮ ਨਾ ਲੇਖ ਲਿਖਾਇੰਦਾ, ਸਮੁੰਦਰ ਮਸ ਬਨਾਸਪਤ ਕਰੇ ਨਾ ਕੋਇ ਕਾਰ। ਚੌਦਾਂ ਭਾਰ ਨਾ ਵੰਡ ਵੰਡਾਇੰਦਾ, ਚੌਦਾਂ ਤਬਕਾਂ ਮਾਰੇ ਮਾਰ। ਏਕਾ ਖੰਡਾ ਨਾਮ ਹੱਥ ਉਠਾਇੰਦਾ, ਤਿਖੀ ਰੱਖੇ ਧਾਰ। ਬ੍ਰਹਿਮੰਡਾਂ ਆਪ ਚਮਕਾਇੰਦਾ, ਦੋ ਜਹਾਨਾਂ ਹੋ ਉਜਿਆਰ। ਗਗਨ ਪਾਤਾਲਾਂ ਵੇਖ ਵਖਾਇੰਦਾ, ਪ੍ਰਿਥਮੀ ਆਕਾਸ਼ ਵੇਖੇ ਅਖਾੜ। ਗੁਰਮੁਖ ਵਿਰਲੇ ਆਪ ਤਰਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਸਿਮਰ ਸਿਮਰ ਸਿਮਰ ਵਿਰਲਾ ਸੁਖ ਪਾਇੰਦਾ, ਜਿਸ ਹਿਰਦੇ ਵਸੇ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਹਰਿ, ਹਰਿਜਨ ਸਾਚੇ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਆਪਣਾ ਅੱਖਰ ਆਪੇ ਪੜ੍ਹ, ਆਪਣੀ ਵਿਦਿਆ ਆਪ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪੇ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚਖੰਡ ਨਿਵਾਸੀ ਸਚ ਸਿੰਘਾਸਣ ਬੈਠਾ ਚੜ੍ਹ, ਪੁਰਖ ਅਬਿਨਾਸ਼ੀ ਆਪਣਾ ਰੂਪ ਧਰਾਇੰਦਾ।