ਪੁਸਤਕਾਲਾਭਾਗ ੧੦

੧੭ ਜੇਠ ੨੦੧੮ ਬਿਕ੍ਰਮੀ ਸਾਹਿਬ ਸਿੰਘ ਰਸਾਲ ਸਿੰਘ ਦੇ ਗ੍ਰਹਿ ਮਨਾਵਰ ਜੰਮੂ

ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਖ ਵਖਾਈਆ। ਜੁਗਾ ਜੁਗੰਤਰ ਖੇਲ ਅਪਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਗੁਰ ਗੁਰ ਲੈ ਮਾਤ ਅਵਤਾਰ, ਲੱਖ ਚੁਰਾਸੀ ਜੀਵਾਂ ਜੰਤਾਂ ਏਕਾ ਮੰਤਰ ਨਾਮ ਦ੍ਰਿੜਾਈਆ। ਕਲਜੁਗ ਅੰਤਮ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਈਆ। ਪੰਜ ਤੱਤ ਕਾਇਆ ਚੋਲਾ ਕਰ ਪਸਾਰ, ਸਿੰਘ ਸ਼ੇਰ ਨਾਉਂ ਰਖਾਈਆ। ਅੰਤਮ ਨਾਤਾ ਤੋੜ ਸਰਬ ਸੰਸਾਰ, ਜੋਤੀ ਜੋਤ ਜੋਤ ਮਿਲਾਈਆ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਇਕ ਇਕੱਲਾ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਅੰਤ ਠਾਕਰ ਸਵਾਮੀ ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਏਕੰਕਾਰਾ ਹਰਿ ਨਿਰੰਕਾਰਾ, ਆਪਣਾ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਰੇ ਖੇਲ ਸ੍ਰੀ ਭਗਵਾਨਾ, ਰੂਪ ਅਨੂਪ ਵਟਾਇੰਦਾ। ਸਿੰਘ ਸ਼ੇਰ ਪੰਜ ਤੱਤ ਮਕਾਨਾ, ਕਲਜੁਗ ਅੰਤਮ ਮੇਟ ਮਿਟਾਇੰਦਾ। ਨਿਰਗੁਣ ਘਰ ਨਿਰਗੁਣ ਹੋ ਪਰਧਾਨਾ, ਨਿਰਗੁਣ ਆਪਣੇ ਰੰਗ ਸਮਾਇੰਦਾ। ਪਾਰਬ੍ਰਹਮ ਪੁਰਖ ਸੁਲਤਾਨਾ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਦੋ ਜਹਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਜ਼ਿਮੀਂ ਅਸਮਾਨਾਂ ਉਤਭੁਜ ਸੇਤਜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਕਰਤਾਰਾ, ਰੂਪ ਅਨੂਪ ਵਟਾਈਆ। ਸ਼ੇਰ ਸਿੰਘ ਹਰਿ ਕਾ ਨਾਉਂ ਵਡ ਬਲਕਾਰਾ, ਸਿੰਘ ਸ਼ੇਰ ਹਰਿ ਆਪ ਅਖਵਾਈਆ। ਰੂਪ ਰੰਗ ਰੇਖ ਨਾ ਦਿਸੇ ਵਿਚ ਸੰਸਾਰਾ, ਤਤਵ ਤਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਸ਼ਾਹ ਪਾਤਸ਼ਾਹ ਹਰਿ ਸਾਚਾ ਸ਼ੇਰ, ਸਿੰਘ ਆਪਣਾ ਰੂਪ ਧਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਰਿਹਾ ਘੇਰ, ਸਾਚਾ ਘੇਰਾ ਏਕਾ ਪਾਇੰਦਾ। ਗੁਰ ਗੋਬਿੰਦ ਰੂਪ ਹਰਿ ਸ਼ਬਦ ਦਲੇਰ, ਸ਼ਬਦ ਗੋਬਿੰਦ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਹਰਿ ਕਾ ਸ਼ਬਦ ਗੋਬਿੰਦ ਧਾਰ, ਗੋਬਿੰਦ ਸ਼ਬਦ ਆਪ ਬਣਾਈਆ। ਨਾਨਕ ਨਿਰਗੁਣ ਪਾਏ ਸਾਰ, ਨਿਰਵੈਰ ਪੁਰਖ ਇਕ ਸਾਲਾਹੀਆ। ਅਜੂਨੀ ਰਹਿਤ ਕਰ ਪਿਆਰ, ਅਨਭਵ ਪਰਕਾਸ਼ ਧਰਾਈਆ। ਏਕਾ ਜੋਤੀ ਨੌਂ ਨੌਂ ਦਵਾਰ, ਨੌਂ ਨੌਂ ਲੇਖਾ ਦਏ ਚੁਕਾਈਆ। ਨੌਂ ਖੰਡ ਪ੍ਰਿਥਮੀ ਹੋ ਉਜਿਆਰ, ਏਕਾ ਡੰਕਾ ਸ਼ਬਦ ਵਜਾਈਆ। ਏਕਾ ਸੁਤ ਕਰੇ ਵਿਚਾਰ, ਨਾਮ ਸਤਿ ਵੇਖ ਵਖਾਈਆ। ਦਸ ਦਸ ਰੂਪ ਆਪ ਕਰਤਾਰ, ਆਪਣਾ ਭੇਵ ਦਏ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਭਗਤ ਭਗਵੰਤ ਪਾਏ ਸਾਰ, ਦੁਸ਼ਟ ਦਮਨ ਦਏ ਵਡਿਆਈਆ। ਹੇਮ ਕੁੰਟ ਨਿਰਾਕਾਰ ਸਾਕਾਰ ਲਏ ਉਠਾਲ, ਬਾਲ ਅਞਾਣਾ ਆਪ ਸਮਝਾਈਆ। ਪੂਤ ਸਪੂਤਾ ਬਣ ਦਲਾਲ, ਗੁਜਰੀ ਵਖਾਏ ਏਕਾ ਲਾਲ, ਤੇਗ਼ ਬਹਾਦਰ ਦਏ ਵਡਿਆਈਆ। ਆਤਮ ਅੰਤਰ ਜੋਤ ਮਸਾਲ, ਬੇਮਿਸਾਲ ਆਪ ਜਗਾਈਆ। ਪਿਤਾ ਬਣਿਆ ਆਪ ਕਿਰਪਾਲ, ਤੱਤਵ ਗੁਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਅੰਦਰ ਵੜ, ਆਪਣਾ ਰੂਪ ਆਪ ਪਰਗਟਾਈਆ। ਪੰਜ ਤੱਤ ਕਾਇਆ ਚੋਲਾ ਗੁਰ ਗੋਬਿੰਦ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ।

ਹਰਿ ਪੁਰਖ ਨਿਰੰਜਣ ਮੇਟੇ ਸਗਲੀ ਚਿੰਦ, ਏਕੰਕਾਰਾ ਖੇਲ ਖਿਲਾਇੰਦਾ। ਆਦਿ ਨਿਰੰਜਣ ਜੋਤ ਜਗਾਏ ਸਾਚਾ ਚੰਦ, ਗੁਜਰੀ ਚੰਦ ਆਪ ਵਡਿਆਇੰਦਾ। ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਿੰਦ, ਸ੍ਰੀ ਭਗਵਾਨ ਗੋਦ ਉਠਾਇੰਦਾ। ਪਾਰਬ੍ਰਹਮ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਸ਼ ਆਪ ਕਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਪੰਜ ਤੱਤ ਕਾਇਆ ਵੇਖ ਸ਼ਰੀਰ, ਅੰਦਰ ਮੰਦਰ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਗੋਬਿੰਦ ਮੇਲਾ ਹਰਿ ਨਿਰੰਕਾਰਾ, ਏਕਾ ਦੂਜਾ ਭੌ ਚੁਕਾਈਆ। ਪਿਤਾ ਪੂਤ ਇਕ ਆਧਾਰਾ, ਪੂਤ ਸਪੂਤਾ ਗੋਦ ਉਠਾਈਆ। ਏਕਾ ਜਾਮ ਏਕਾ ਨਾਮ ਏਕਾ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਆਪ ਪਿਆਈਆ। ਏਕਾ ਦਰ ਇਕ ਦਰਬਾਰਾ, ਇਕ ਘਰ ਬਾਰਾ ਰਿਹਾ ਵਖਾਈਆ । ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਏਕਾ ਵਾਰ ਦਏ ਸੁਣਾਈਆ। ਤੇਰਾ ਮੇਰਾ ਸੰਗ ਨਿਆਰਾ, ਲੱਖ ਚੁਰਾਸੀ ਵੇਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਚੇਲਾ ਰੂਪ ਧਰਾਈਆ। ਚੇਲਾ ਗੁਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਗੋਬਿੰਦ ਮੇਲਾ ਇਕ ਇਕੱਲਾ, ਦਿਸ ਕਿਸੇ ਨਾ ਆਇੰਦਾ। ਸਰਗੁਣ ਅੰਦਰ ਨਿਰਗੁਣ ਫੜਿਆ ਪੱਲਾ, ਨਿਰਗੁਣ ਸਰਗੁਣ ਆਪਣੇ ਰੰਗ ਸਮਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਗੋਬਿੰਦ ਖੇੜਾ ਆਪ ਸੁਹਾਇੰਦਾ। ਸਚ ਸੰਦੇਸ ਏਕਾ ਘੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਰੰਗ ਰੰਗਾਏ ਹਰਿ ਕਰਤਾਰਾ, ਏਕਾ ਰੰਗ ਮਜੀਠ ਚੜ੍ਹਾਈਆ। ਉਤਰ ਨਾ ਜਾਏ ਵਿਚ ਸੰਸਾਰਾ, ਅਨਡੀਠ ਰੀਤ ਚਲਾਈਆ। ਠਾਂਡਾ ਸੀਤ ਸਤਿ ਦਰਬਾਰਾ, ਸਚਖੰਡ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਲਿਖਿਆ ਧੁਰ, ਧੁਰ ਲੇਖਾ ਆਪ ਜਣਾਈਆ। ਧੁਰ ਧੁਰ ਲੇਖ ਸ੍ਰੀ ਭਗਵਾਨਾ, ਗੁਰ ਗੋਬਿੰਦ ਆਪ ਜਣਾਇੰਦਾ। ਖੇਲੇ ਖੇਲ ਵਿਚ ਜਹਾਨਾ, ਦੋ ਜਹਾਨੀ ਖੇਲ ਖਿਲਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਕਰ ਪਰਵਾਨਾ, ਏਕਾ ਏਕ ਦਰ ਵਖਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਸੱਚਾ ਖੰਡਾ ਨਾਮ ਫਰਾਨਾ, ਏਕਾ ਰਸੀਆ ਰਸ ਵਖਾਇੰਦਾ। ਅੰਦਰ ਮੰਦਰ ਅਨਹਦ ਗਾਣਾ, ਧੁਰ ਦਾ ਨਾਦੀ ਨਾਦ ਵਜਾਣਾ, ਬ੍ਰਹਮ ਨਾਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਏਕਾ ਗੁਣ ਸਮਝਾਇੰਦਾ। ਏਕਾ ਗੁਣ ਗੁਰ ਗੋਬਿੰਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੇਖਾ ਜਾਣੇ ਸ੍ਰਿਸ਼ਟ ਹਿੰਦ, ਹਿੰਦ ਸ੍ਰਿਸ਼ਟ ਰੂਪ ਧਰਾਈਆ। ਗੁਰਮੁਖ ਬਣਾਏ ਆਪਣੀ ਬਿੰਦ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਖਿਲਾਇਆ, ਗੋਬਿੰਦ ਡੰਕਾ ਇਕ ਵਜਾਇੰਦਾ। ਫਤਿਹ ਜੈਕਾਰਾ ਇਕ ਲਗਾਇਆ, ਵਾਹਵਾ ਗੁਰੂ ਆਪ ਸੁਣਾਇੰਦਾ। ਪੁਰਖ ਅਕਾਲ ਇਕ ਸਮਝਾਇਆ, ਸ੍ਰਿਸ਼ਟ ਸਬਾਈ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਖੇਲ ਆਪ ਖਿਲਾਇੰਦਾ। ਗੁਰ ਗੁਰ ਖੇਲ ਖਿਲਾਇਆ, ਪੁਰੀ ਅਨੰਦ ਵੱਜੀ ਵਧਾਈਆ। ਅੰਤਮ ਲੇਖਾ ਦਏ ਚੁਕਾਇਆ, ਸਰਸਾ ਪਾਰ ਕਰਾਈਆ। ਗੜ੍ਹੀ ਚਮਕੌਰ ਡੇਰਾ ਲਾਇਆ, ਧੁਰ ਫ਼ਰਮਾਨਾ ਆਪ ਜਣਾਈਆ। ਸੂਲਾਂ ਸੱਥਰ ਦਏ ਸਵਾਇਆ, ਸਚ ਸੰਦੇਸਾ ਇਕ ਜਣਾਈਆ।

ਯਾਰੜਾ ਸੱਥਰ ਮਾਤ ਹੰਢਾਇਆ, ਤੇਰੇ ਦਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਆਦਿ ਜੁਗਾਦਿ ਹੋਏ ਸਹਾਈਆ। ਪੂਤ ਸਪੂਤ ਗੋਦ ਬਹਾਇਆ, ਏਕਾ ਰੰਗ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਪੜ੍ਹਾਈਆ। ਏਕਾ ਅੱਖਰ ਸ੍ਰੀ ਭਗਵੰਤ, ਗੁਰ ਗੋਬਿੰਦ ਆਪ ਜਣਾਇੰਦਾ। ਤੇਰਾ ਨਾਉਂ ਸਾਚਾ ਮੰਤ, ਲੱਖ ਚੁਰਾਸੀ ਆਪ ਸਮਝਾਇੰਦਾ। ਤੇਰਾ ਰੂਪ ਤੇਰਾ ਕੰਤ, ਤੇਰੀ ਸੇਜ ਹੰਢਾਇੰਦਾ। ਤੇਰਾ ਚੋਲਾ ਇਕ ਬਸੰਤ, ਪਾਰਬ੍ਰਹਮ ਆਪ ਰਖਾਇੰਦਾ। ਕਲਜੁਗ ਤੇਰਾ ਵੇਖੇ ਅੰਤ, ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਸੁਣਾਇੰਦਾ। ਸਚ ਸੰਦੇਸਾ ਹਰਿ ਸੁਣਾਇਆ, ਗੁਰ ਗੋਬਿੰਦ ਦਏ ਵਡਿਆਈਆ। ਤੇਰੀ ਸੂਲਾਂ ਸੱਥਰ ਆਪਣੇ ਲੇਖੇ ਲਾਇਆ, ਲਿਖਿਆ ਲੇਖਾ ਭੁਲ ਕਦੇ ਨਾ ਜਾਈਆ। ਕਲਜੁਗ ਅੰਤਮ ਵੇਖ ਵਖਾਇਆ, ਤੇਰਾ ਨਾਉਂ ਕਰੇ ਰੁਸ਼ਨਾਈਆ। ਤੇਰੇ ਨਗਰ ਡੇਰਾ ਲਾਇਆ, ਸੰਬਲ ਵੱਜੇ ਵਧਾਈਆ। ਤੇਰਾ ਰੂਪ ਸ਼ਬਦੀ ਲਏ ਬਣਾਇਆ, ਦੂਜੀ ਵਾਰ ਜੰਮੇ ਨਾ ਕੋਇ ਮਾਈਆ। ਪੁਰਖ ਅਕਾਲ ਤੇਰੇ ਸਿਰ ਹੱਥ ਟਿਕਾਇਆ, ਸਮਰਥ ਦਏ ਗਵਾਹੀਆ। ਸਤਿਗੁਰ ਪੂਰਾ ਮਾਤ ਗਰਭ ਵਿਚ ਕਦੇ ਨਾ ਆਇਆ, ਜਨਮ ਮਰਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਜਣਾਈਆ। ਗੁਰ ਗੋਬਿੰਦ ਸੁਣ ਸੰਦੇਸ, ਹਰਿ ਹਰਿ ਸੀਸ ਝੁਕਾਇਆ। ਤੂੰ ਦਾਤਾ ਦਾਨੀ ਨਰ ਨਰੇਸ਼, ਆਦਿ ਅੰਤ ਤੇਰੀ ਵਡਿਆਇਆ। ਕੋਟਨ ਕੋਟ ਤੇਰੇ ਦਰ ਖੜੇ ਵਿਸ਼ਨ ਬ੍ਰਹਮਾ ਮਹੇਸ਼, ਬੈਠੇ ਸੀਸ ਝੁਕਾਇਆ। ਤੇਰੀ ਮਹਿਮਾ ਗਾਏ ਸਹੰਸਰ ਮੁਖ ਸ਼ੇਸ਼, ਦੋ ਸਹੰਸਰ ਜਿਹਵਾ ਹਿਲਾਇਆ। ਸਤਿ ਪੁਰਖ ਨਿਰੰਜਣ ਤੇਰੇ ਦਰ ਸਦਾ ਆਦੇਸ, ਤੇਰਾ ਅੰਤ ਕਿਸੇ ਨਾ ਪਾਇਆ। ਕਵਣ ਤੇਰਾ ਵੇਲਾ ਕਵਣ ਰੰਗ ਮੈਂ ਲਵਾਂ ਵੇਖ, ਕਵਣ ਥਾਨ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਇਆ। ਪੁਰਖ ਅਬਿਨਾਸ਼ ਸੁਣਾਇੰਦਾ, ਗੁਰ ਗੋਬਿੰਦ ਕਰ ਧਿਆਨ। ਸਾਢੇ ਤਿੰਨ ਹੱਥ ਮੰਦਰ ਇਕ ਬਣਾਇੰਦਾ, ਤੇਰਾ ਨਾਮ ਝੁਲਾਏ ਸਚ ਨਿਸ਼ਾਨ। ਸ਼ਬਦੀ ਤੇਰਾ ਡੰਕ ਵਜਾਇੰਦਾ, ਸ਼ਬਦ ਰੂਪ ਨੌਜਵਾਨ। ਆਪਣਾ ਨਾਮ ਤੇਰਾ ਖੰਡਾ ਮਾਤ ਚਮਕਾਇੰਦਾ, ਨਾ ਕੋਈ ਘੜੇ ਲੋਹਾਰ ਤਰਖਾਨ। ਪੁਰਖ ਅਕਾਲ ਤੇਰਾ ਸੰਗ ਨਿਭਾਇੰਦਾ, ਸਿੰਘ ਸ਼ੇਰ ਬੁੱਕੇ ਵਿਚ ਜੰਗਲ ਜੂਹ ਬੀਆਬਾਨ। ਲੱਖ ਚੁਰਾਸੀ ਆਪ ਡਰਾਇੰਦਾ, ਮੇਟ ਮਿਟਾਏ ਰਾਜ ਰਾਜਾਨ। ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ, ਗੋਬਿੰਦ ਸੂਰਾ ਬਣੇ ਇਕ ਹੁਕਮਰਾਨ। ਗੋਬਿੰਦ ਰੂਪ ਨਜ਼ਰ ਕਿਸੇ ਨਾ ਆਇੰਦਾ, ਗੁਰਮੁਖ ਵਿਰਲਾ ਕਰੇ ਪਹਿਚਾਨ। ਰੂਪ ਰੰਗ ਰੇਖ ਨਾ ਕੋਇ ਰਖਾਇੰਦਾ, ਕਲਜੁਗ ਅੰਤਮ ਲੱਖ ਚੁਰਾਸੀ ਹੋਈ ਹੈਰਾਨ। ਲਿਖਣ ਪੜ੍ਹਨ ਵਿਚ ਨਾ ਆਇੰਦਾ, ਚਾਰੇ ਵੇਦ ਪੁਰਾਨ ਅਠਾਰਾਂ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨਾ ਦਿਸੇ ਨਾ ਕੋਇ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੂਰਾ ਏਕਾ ਸ਼ਬਦ ਉਠਾਏ ਬਲੀ ਬਲਵਾਨ। ਹਰਿ ਸ਼ਬਦ ਸੂਰਬੀਰ ਸੁਲਤਾਨਾ, ਗੋਬਿੰਦ ਰੂਪ ਵਟਾਈਆ। ਗੋਬਿੰਦ ਮਹਾਂਬਲੀ ਨੌਜਵਾਨਾ, ਨਾ ਮਰੇ ਨਾ ਜਾਈਆ। ਏਕਾ ਚਿੱਲਾ ਫੜੇ ਤੀਰ ਕਮਾਨਾ, ਤਿਖੀ ਮੁਖੀ ਧਾਰ ਰਖਾਈਆ। ਮਾਰੇ ਮਾਰ ਦੋ ਜਹਾਨਾ, ਵਿਸ਼ਨ ਬ੍ਰਹਮਾ ਸ਼ਿਵ ਪਏ ਦੁਹਾਈਆ। ਕਰੋੜ ਤੇਤੀਸ ਸਰਬ ਕੁਰਲਾਨਾ, ਸੁਰਪਤ ਰਾਜਾ ਇੰਦ ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਕਰੇ ਵੈਰਾਨਾ, ਨਿਰਗੁਣ ਜੋਤ ਹਰਿ ਰੁਸ਼ਨਾਈਆ। ਨਿਹਕਲੰਕ ਰੱਖੇ ਨਾਉਂ ਸ੍ਰੀ ਭਗਵਾਨਾ, ਭਗਵਨ ਆਪਣਾ ਭੇਵ ਚੁਕਾਈਆ। ਗੋਬਿੰਦ ਮਰਦ

ਮਰਦ ਮਰਦਾਨਾ, ਸਚ ਮਰਦਾਨਗੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੂਰਾ ਮੇਲਾ ਹਰਿ, ਦੂਜਾ ਅਵਰ ਨਾ ਕੋਇ ਵਖਾਈਆ। ਦੂਜਾ ਅਵਰ ਨਾ ਕੋਈ ਦੋਆ, ਇਕ ਇਕੱਲਾ ਖੇਲ ਖਿਲਾਇੰਦਾ। ਗੋਬਿੰਦ ਗੋਬਿੰਦ ਜੇਹਾ ਹੋਇਆ, ਗੋਬਿੰਦ ਗੋਬਿੰਦ ਵਿਚ ਸਮਾਇੰਦਾ। ਨਾ ਜਨਮੇ ਨਾ ਕਦੇ ਮੋਆ, ਜਨਮ ਮਰਨ ਵਿਚ ਨਾ ਆਇੰਦਾ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਸੋ ਗੁਰ ਗੋਬਿੰਦ ਨਾਉਂ ਧਰਾਇੰਦਾ। ਕਲਜੁਗ ਅੰਤਮ ਲੈ ਕੇ ਆਇਆ ਢੋਆ, ਲੱਖ ਚੁਰਾਸੀ ਆਪ ਉਠਾਇੰਦਾ। ਨਾਨਕ ਬੀਜ ਏਕਾ ਬੋਇਆ, ਚਾਰ ਵਰਨਾਂ ਮੇਲ ਮਿਲਾਇੰਦਾ। ਦੁਰਮਤ ਮੈਲ ਸਭ ਦੀ ਧੋਇਆ, ਜੋ ਜਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੋਬਿੰਦ ਆਪ ਮਿਲਾਇੰਦਾ। ਗੋਬਿੰਦ ਆਇਆ ਲੋਕਮਾਤ ਜਗ, ਨੇਤਰ ਨਜ਼ਰ ਕਿਸੇ ਨਾ ਆਈਆ। ਪਟਨੇ ਵਾਲਾ ਵਸੇ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਈਆ। ਅੱਠੇ ਪਹਿਰ ਜੋਤ ਰਹੀ ਜਗ, ਅੰਧ ਅੰਧੇਰ ਚੁਕਾਈਆ। ਕਲਜੁਗ ਜੀਵ ਬਣੇ ਕੱਗ, ਹਰਿ ਕਾ ਨਾਮ ਆਤਮ ਰਸ ਨਾ ਕੋਇ ਖਾਈਆ। ਤ੍ਰੈਗੁਣ ਅਗਨੀ ਰਹੇ ਮਘ, ਪੰਜ ਤੱਤ ਕਾਇਆ ਹੋਈ ਹਲਕਾਈਆ। ਗੁਰ ਗੋਬਿੰਦ ਕੋਲੋਂ ਹੋ ਕੇ ਬੈਠੇ ਅੱਡ, ਘਰ ਮਿਲੇ ਨਾ ਸਾਚਾ ਮਾਹੀਆ। ਗੁਰ ਗੋਬਿੰਦ ਗੁਰਸਿਖਾਂ ਸਦਾ ਸਦਾ ਲਡਾਏ ਲਾਡ, ਆਪ ਆਪਣੀ ਗੋਦ ਬਹਾਈਆ। ਪਟਨੇ ਵਾਲਾ ਜਿਸ ਜਨ ਰੱਖਿਆ ਯਾਦ, ਤਿਸ ਮੇਲੇ ਸਹਿਜ ਸੁਭਾਈਆ। ਆਦਿ ਜੁਗਾਦਿ ਗੁਰ ਸ਼ਬਦ ਸੁਣੇ ਫ਼ਰਿਯਾਦ, ਸ਼ਬਦੀ ਗੁਰ ਪੰਜ ਤੱਤ ਕਾਇਆ ਚੋਲਾ ਜਗਤ ਮਾਤ ਹੰਢਾਈਆ। ਗੁਰ ਕਾ ਨਾਉਂ ਅਗੰਮੀ ਨਾਦ, ਗੋਬਿੰਦ ਤਾਰ ਸਤਾਰ ਨਾ ਕੋਇ ਹਿਲਾਈਆ। ਗੋਬਿੰਦ ਵਸੇ ਸਦਾ ਬ੍ਰਹਿਮਾਦਿ, ਘਟ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨੇ ਵਾਲਾ ਦਏ ਸਮਝਾਈਆ। ਪਟਨੇ ਵਾਲਾ ਕਲਗੀ ਧਰ, ਕਲ ਕਲਕੀ ਅਵਤਾਰ ਅਖਵਾਇੰਦਾ। ਪੁਰਖ ਅਬਿਨਾਸ਼ੀ ਲਿਆ ਵਰ, ਘਰ ਸਾਚਾ ਮੇਲ ਮਿਲਾਇੰਦਾ। ਰੂਪ ਨਾ ਕੋਇ ਨਾਰੀ ਨਰ, ਨਰ ਨਰਾਇਣ ਜੋਤ ਧਰਾਇੰਦਾ। ਸਚ ਮਹੱਲੇ ਬੈਠਾ ਚੜ੍ਹ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇੰਦਾ। ਸ਼ੇਰ ਰੂਪ ਹੋ ਨਾ ਜਾਏ ਡਰ, ਸਿੰਘ ਆਪਣੀ ਭਬਕ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਇੰਦਾ। ਗੁਰ ਗੋਬਿੰਦ ਵਸੇ ਘਰ ਘਰ, ਕਾਇਆ ਖੇੜਾ ਆਸਣ ਲਾਇੰਦਾ। ਜੋ ਜਨ ਜੀਂਵਦਿਆਂ ਹੀ ਜਾਏ ਮਰ, ਤਿਸ ਗੁਰ ਆਪਣਾ ਬੰਧਨ ਪਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਆਪਣਾ ਮੰਦਰ ਆਪ ਵਖਾਇੰਦਾ। ਰਾਤੀਂ ਸੁੱਤਿਆਂ ਦਰਸ ਦਿਖਾਏ ਅੱਗੇ ਖੜ੍ਹ, ਆਲਸ ਨਿੰਦਰਾ ਆਪ ਮਿਟਾਇੰਦਾ। ਕਲਗੀ ਤੋੜਾ ਸੀਸ ਜਗਦੀਸ ਸਾਚੇ ਧਰ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਆਪਣਾ ਰੂਪ ਰਖਾਇੰਦਾ। ਗੋਬਿੰਦ ਰੰਗ ਰੰਗ ਗੁਰ ਗੋਬਿੰਦ, ਗੋਬਿੰਦ ਗੋਬਿੰਦ ਮੇਲ ਮਿਲਾਈਆ। ਗੋਬਿੰਦ ਦਾਤਾ ਗੁਣੀ ਗਹਿੰਦ, ਗੋਬਿੰਦ ਗਹਿਰ ਗੰਭੀਰ ਸਮਾਈਆ। ਗੋਬਿੰਦ ਮੇਟੇ ਸਗਲੀ ਚਿੰਦ, ਗੋਬਿੰਦ ਏਕਾ ਰੰਗ ਰੰਗਾਈਆ। ਗੋਬਿੰਦ ਕਰਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਸਾਲਾਹੀਆ। ਜਿਸ ਜਨ ਹੋਏ ਆਪ ਬਖ਼ਸ਼ੰਦ, ਅੰਮ੍ਰਿਤ ਧਾਰਾ ਸਾਗਰ ਸਿੰਧ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਪਟਨੇ ਵਾਲਾ ਸ਼ਾਹ ਸੁਲਤਾਨਾ, ਏਕਾ ਗੁਰ ਅਖਵਾਇੰਦਾ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਬਚਿਆ ਕੋਇ ਰਹਿਣ ਨਾ ਪਾਇੰਦਾ । ਸਚਖੰਡ

ਝੁਲਾਏ ਧਰਮ ਨਿਸ਼ਾਨਾ, ਅਧਰਮ ਰੂਪ ਨਾ ਕੋਇ ਬਣਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨਾ, ਆਪਣਾ ਨਾਉਂ ਆਪ ਪਰਗਟਾਇੰਦਾ। ਹਰਿਜਨ ਸਾਚੇ ਸੁਣਾਏ ਸਾਚਾ ਗਾਨਾ, ਨਾਦ ਅਨਾਦੀ ਨਾਦ ਵਜਾਇੰਦਾ। ਅਨਹਦ ਸ਼ਬਦ ਖੇਲ ਮਹਾਨਾ, ਅਨਹਤ ਆਪਣਾ ਭੇਵ ਚੁਕਾਇੰਦਾ। ਆਤਮ ਸੇਜਾ ਕਰ ਪਰਵਾਨਾ, ਸਾਚਾ ਬੰਕ ਸੁਹਾਇੰਦਾ। ਸਰਗੁਣ ਅੰਦਰ ਨਿਰਗੁਣ ਹੋ ਪਰਧਾਨਾ, ਗੋਬਿੰਦ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਟਨੇ ਵਾਲਾ ਸਾਚਾ ਮਾਹੀ, ਘਟ ਘਟ ਅੰਦਰ ਬੈਠਾ ਸੇਜ ਵਿਛਾਈ, ਗੁਰਮੁਖ ਵਿਰਲੇ ਨਜ਼ਰੀ ਆਈ, ਦੂਸਰ ਦਿਸ ਕਿਸੇ ਨਾ ਆਇੰਦਾ। ਨਾ ਦੀਸੇ ਨਾ ਦੇਖਿਆ, ਦੇਖਣਹਾਰਾ ਗੋਪਾਲ। ਗੁਰ ਗੋਬਿੰਦ ਤੇਰੀ ਕੋਈ ਕਿਆ ਕਰੇ ਪਰੀਖਿਆ, ਤੇਰਾ ਖੇਲ ਬੇਮਿਸਾਲ। ਗੁਰਸਿਖਾਂ ਕੋਲੋਂ ਮੰਗੀ ਭਿਖਿਆ, ਪੰਜ ਪਿਆਰੇ ਬਣਾਏ ਦਲਾਲ। ਏਕਾ ਰੰਗ ਰੰਗਾਇਆ ਹਸਤ ਕੀਟਿਆ, ਇਕ ਵਖਾਈ ਸੱਚੀ ਧਰਮਸਾਲ। ਅੰਮ੍ਰਿਤ ਜਾਮ ਪਿਆਏਂ ਅਨਡੀਠਿਆ, ਪ੍ਰੇਮ ਪਤਾਸਾ ਦੇਵੇਂ ਡਾਲ। ਹੋਏ ਸਰੂਰ ਏਕਾ ਵਾਰ ਪੀਤਿਆਂ, ਆਤਮ ਅੰਦਰ ਵਖਾਏਂ ਸਾਚਾ ਲਾਲ। ਕਲਜੁਗ ਅੰਤਮ ਤੇਰੀ ਅਚਰਜ ਰੀਤਿਆ, ਸ਼ਬਦੀ ਰੂਪ ਗੁਰ ਗੋਬਿੰਦ ਮਿਲੇ ਵਡਿਆਈ ਗੁਜਰੀ ਲਾਲ। ਦਰ ਠਾਂਡੇ ਵਸੇਂ ਸੀਤਿਆ, ਸਚਖੰਡ ਸੱਚੀ ਧਰਮਸਾਲ। ਪਤਿਤ ਪਾਪੀ ਕਰੇਂ ਪੁਨੀਤਿਆ, ਜਿਸ ਜਨ ਦੇਵੇਂ ਦਰਸ ਦਿਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਸੇ ਏਕਾ ਘਰ, ਆਪਣੀ ਘਾਲਨ ਸਾਚੀ ਘਾਲ।

ਖਿਮਾਂ ਗ਼ਰੀਬੀ ਠਾਕਰ ਘਰ, ਹਰਿ ਠਾਕਰ ਸਚ ਸਮਝਾਇੰਦਾ। ਨਿਵਣ ਸੋ ਅੱਖਰ ਵੇਸ ਕਰ, ਹਰਿ ਕੰਤ ਮੇਲ ਮਿਲਾਇੰਦਾ। ਆਵਣ ਜਾਵਣ ਚੁੱਕੇ ਡਰ, ਨਿਰਭੌ ਭੈ ਅਵਰ ਨਾ ਕੋਇ ਰਖਾਇੰਦਾ। ਗੁਰਮੁਖ ਨਾਰੀ ਏਕਾ ਵਾਰੀ ਲਏ ਵਰ, ਕੰਤ ਸੁਹਾਗ ਆਪਣਾ ਰੰਗ ਰੰਗਾਇੰਦਾ। ਕਾਇਆ ਚੋਲੀ ਰੰਗ ਜਾਏ ਚੜ੍ਹ, ਸ਼ਬਦ ਲਲਾਰੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਆਪਣੇ ਰੂਪ ਸਮਾਇੰਦਾ। ਖਿਮਾਂ ਗ਼ਰੀਬੀ ਹਰਿ ਕਾ ਭਾਓ, ਹਰਿ ਭਗਤਨ ਝੋਲੀ ਪਾਇੰਦਾ। ਏਕਾ ਮਾਰਗ ਦੱਸੇ ਸੱਚਾ ਰਾਹੋ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਸਦਾ ਸੁਹੇਲਾ ਬਣੇ ਪਿਤਾ ਮਾਉਂ, ਗੁਰਸਿਖ ਬਾਲ ਅਞਾਣੇ ਗੋਦ ਬਹਾਇੰਦਾ। ਇਕ ਇਕੇਲਾ ਸਿਰ ਦੇਵੇ ਠੰਡੀ ਛਾਉਂ, ਗੋਬਿੰਦ ਸੂਰਾ ਸੇਵ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਉਂ, ਸਚ ਅਦਾਲਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਵੇਖ ਵਖਾਇੰਦਾ। ਖਿਮਾਂ ਗ਼ਰੀਬੀ ਡੂੰਘਾ ਸਾਗਰ, ਹਾਥ ਕਿਸੇ ਨਾ ਆਈਆ। ਜਿਸ ਜਨ ਨਿਰਮਲ ਕਰਮ ਕਰੇ ਉਜਾਗਰ, ਤਿਸ ਜਨ ਖਿਮਾਂ ਗ਼ਰੀਬੀ ਦਏ ਸਮਝਾਈਆ। ਅੰਮ੍ਰਿਤ ਜਾਮ ਪਿਆਏ ਕਾਇਆ ਗਾਗਰ, ਨਿਝਰ ਝਿਰਨਾ ਆਪ ਝਿਰਾਈਆ। ਕਰੇ ਮਿਹਰ ਹਰਿ ਕਰਤਾ ਕ਼ਾਦਰ, ਕਰੀਮ ਰਹੀਮ ਸੱਚੀ ਸਰਨਾਈਆ। ਖਿਮਾਂ ਗ਼ਰੀਬੀ ਹੰਡਾਈ ਗੁਰ ਤੇਗ਼ ਬਹਾਦਰ, ਸੀਸ ਜਗਦੀਸ ਭੇਟ ਚੜ੍ਹਾਈਆ। ਸਿਦਕ ਸਬੂਰੀ ਰੱਖਿਆ ਸਾਬਰ, ਦਰ ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੇਵੇ ਆਦਰ, ਜਿਸ ਜਨ ਖਿਮਾਂ ਗ਼ਰੀਬੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਯਾਚਕ ਏਕਾ ਦਾਨ ਝੋਲੀ ਪਾਈਆ। ਖਿਮਾਂ ਗ਼ਰੀਬੀ ਗੁਰ ਚਰਨ ਦੇਵ, ਦੇਵ ਇਸ਼ਟ ਆਤਮਾ ਮੇਲ ਮਿਲਾਇੰਦਾ। ਅਲਖ ਅਗੋਚਰ ਅਭੇਦ ਅਭੇਵ, ਆਪਣਾ ਪਰਦਾ ਆਪ ਉਠਾਇੰਦਾ। ਅੰਮ੍ਰਿਤ ਰਸ ਦੇਵੇ ਮੇਵ, ਫਲ ਅੰਮ੍ਰਿਤ ਆਪ ਖਵਾਇੰਦਾ। ਗੁਰਸਿਖ ਖਿਮਾਂ ਗ਼ਰੀਬੀ ਹਰਿ ਸਤਿਗੁਰ ਸੇਵ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਬਿਨ ਹਰਿ ਨਾਮੇ ਕਿਸੇ ਨਾ ਕੰਮ ਰਸਨਾ ਜੇਹਵ, ਰਸਨਾ ਰਸ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਵਰ, ਖਿਮਾਂ ਗ਼ਰੀਬੀ ਇਕ ਸਿਖਾਇੰਦਾ। ਖਿਮਾਂ ਗ਼ਰੀਬੀ ਸਿਖਿਆ ਸਿਖ, ਗੁਰਮੁਖ ਲਏ ਵਡਿਆਈਆ। ਜਨਮ ਜਨਮ ਦੀ ਮਿਟੇ ਤ੍ਰਿਖ, ਤ੍ਰਿਸਨਾ ਤ੍ਰਿਪਤ ਆਪ ਕਰਾਈਆ। ਕਿਸੇ ਹੱਥ ਨਾ ਆਵੇ ਮੁਨ ਰਿਖ, ਜਪੀ ਤਪੀ ਹਠੀ ਸਤੀ ਰਹੇ ਕੁਰਲਾਈਆ। ਕਿਸੇ ਨੇਤਰ ਜਗਤ ਨਾ ਆਵੇ ਦਿਸ, ਚਾਰੋਂ ਕੁੰਟ ਨੈਣ ਉਠਾਈਆ। ਚਾਰ ਜੁਗ ਗੁਰਮੁਖਾਂ ਵੰਡਾਇਆ ਹਿੱਸ, ਸਾਚਾ ਹਿੱਸਾ ਇਕ ਰਖਾਈਆ। ਸੋ ਸਾਹਿਬ ਸਤਿਗੁਰ ਦੇਵੇ ਤਿਸ, ਜਿਸ ਧੁਰ ਮਸਤਕ ਲੇਖ ਲਿਖਾਈਆ। ਆਪਣਾ ਨਾਮ ਪੜ੍ਹਾਏ ਅੱਖਰ ਨਿਸ਼, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਸਰੂਪੀ ਆਏ ਦਿਸ, ਸਵੱਛ ਸਰੂਪੀ ਰੂਪ ਧਰਾਈਆ। ਹਰਿਜਨ ਲੇਖਾ ਆਪੇ ਲਿਖ, ਪੂਰਬ ਲੇਖਾ ਲੇਖੇ ਲਾਈਆ। ਸ੍ਰਿਸ਼ਟ ਸਬਾਈ ਜਾਣੋ ਮਿਥ, ਥਿਰ ਕੋਇ ਰਹਿਣ ਨਾ ਪਾਈਆ। ਸਤਿਗੁਰ ਪੂਰਾ ਦੇਵੇ ਕਦੇ ਨਾ ਪਿਠ, ਜੋ ਜਨ ਰਹੇ ਸਰਨਾਈਆ। ਦੋ ਜਹਾਨਾਂ ਬਣੇ ਖੇਵਟ ਖੇਟ, ਭਵ ਸਾਗਰ ਲਏ ਤਰਾਈਆ। ਸ਼ਬਦ ਦੋਸ਼ਾਲੇ ਲਏ ਲਪੇਟ, ਪ੍ਰੇਮ ਪਟੋਲਾ ਉਪਰ ਪਾਈਆ। ਗੁਰਸਿਖ ਤੇਰਾ ਚਿੜੀਆਂ ਚੁਗਣ ਨਾ ਕਾਇਆ ਖੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰ ਸਤਿਗੁਰ ਪੂਰਾ ਗੋਬਿੰਦ ਗੁਰਸਿਖਾਂ ਸੰਗ ਕਰੇ ਹੇਤ, ਨਿਤ ਨਵਿਤ ਭੁਲ ਨਾ ਜਾਈਆ। ਗੁਰਸਿਖ ਹੋਏ ਚੇਤਨ ਚੇਤ, ਚੇਤਨ ਚਿਤ ਖਿਮਾਂ ਗ਼ਰੀਬੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾਈਆ। ਖਿਮਾਂ ਗ਼ਰੀਬੀ ਗੁਰ ਗੁਰ ਚਰਨ, ਮਸਤਕ ਧੂੜੀ ਟਿੱਕਾ ਲਾਇਆ। ਨੇਤਰ ਖੋਲ੍ਹੇ ਹਰਨ ਫਰਨ, ਧੁਰ ਦਾ ਲੇਖਾ ਦਏ ਚੁਕਾਇਆ। ਨਾਤਾ ਤੁਟੇ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾਇਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਖਿਮਾਂ ਗ਼ਰੀਬੀ ਗੁਰ ਗੁਰ ਮੇਲਾ, ਗੁਰ ਸਤਿਗੁਰ ਦਏ ਵਡਿਆਈਆ। ਚਾਕਰ ਚਾਕਰੀ ਚਾਕਰ ਲੇਖੇ ਲਾਏ ਗੁਰ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਸਤਿਗੁਰ ਸਾਜਨ ਸੱਜਣ ਸੁਹੇਲਾ, ਮੀਤ ਮੁਰਾਰਾ ਇਕ ਅਖਵਾਈਆ। ਸਦਾ ਸਦਾ ਸਦ ਵਸੇ ਨਵੇਲਾ, ਅਨਡਿਠੜਾ ਧਾਮ ਆਪ ਸੁਹਾਈਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਨਾ ਕੋਈ ਵਖਾਈਆ। ਕਲਜੁਗ ਅੰਤਮ ਪਾਰਬ੍ਰਹਮ ਪ੍ਰਭ ਆਪੇ ਖੇਲਾ, ਗੋਬਿੰਦ ਸ਼ਬਦ ਰੂਪ ਵਟਾਈਆ। ਜਨ ਭਗਤਾਂ ਲੱਖ ਚੁਰਾਸੀ ਕੱਟੇ ਧਰਮ ਰਾਏ ਦੀ ਜੇਲਾ, ਸਚਖੰਡ ਨਿਵਾਸੀ ਸਚਖੰਡ ਦਵਾਰੇ ਦਏ ਬਹਾਈਆ। ਨਿਵਣ ਸੁ ਅੱਖਰ ਖਿਮਾਂ ਗ਼ਰੀਬੀ ਸਿਖਣ ਏਕਾ ਵੇਲਾ, ਦੂਜੀ ਸਤਰ ਪੜ੍ਹਨ ਕਿਤੇ ਨਾ ਜਾਈਆ। ਪੁਰਖ ਨਿਰੰਜਣ ਸ਼ੇਰ ਸਿੰਘ ਹੋ ਹੋ ਬੁੱਕੇ ਵਿਚ ਕਲਜੁਗ ਜੰਗਲ ਜੂਹ ਉਜਾੜ ਬੇਲਾ, ਗੋਬਿੰਦ ਖੰਡਾ ਤੀਰ ਕਮਾਨ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਆਪੇ ਰਿਹਾ ਵਖਾਈਆ। ਧੰਨ ਕਮਾਈ ਭਗਤ ਜਨ, ਜਿਨ ਹਰਿ ਹਰਿ ਸੱਜਣ ਪਾਇਆ। ਧੰਨ ਕਮਾਈ ਸੰਤ ਜਨ, ਜਿਸ ਸਤਿਗੁਰ ਮੇਲ ਮਿਲਾਇਆ। ਧੰਨ ਕਮਾਈ ਭਗਤ ਜਨ, ਜਿਨ ਮਨ ਕਾ ਭੌ ਚੁਕਾਇਆ।

ਧੰਨ ਕਮਾਈ ਭਗਤ ਜਨ, ਜਿਨ ਸਹਿੰਸਾ ਰੋਗ ਮਿਟਾਇਆ। ਦੋ ਜਹਾਨਾਂ ਵਿਚੋਲਾ ਆਪੇ ਬਣ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਗੋਬਿੰਦ ਬੇੜਾ ਦੇਵੇ ਬੰਨ੍ਹ, ਮੰਝਧਾਰ ਪਾਰ ਕਰਾਇਆ। ਸਾਚੇ ਘਰ ਬਹਾਏ ਨਾ ਕੋਈ ਛੱਪਰ ਛੰਨ, ਸੂਰਜ ਚੰਦ ਨਾ ਕੋਈ ਚੜ੍ਹਾਇਆ। ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪ ਆਪਣੇ ਗੁਰਮੁਖ ਸਾਚੇ ਲੜ ਲਏ ਬੰਨ੍ਹ, ਪੱਲੂ ਏਕਾ ਨਾਮ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਹੇ ਧੰਨ ਵਡਿਆਈ, ਜਿਸ ਮਿਲਿਆ ਹਰਿ ਰਘੁਰਾਈ, ਜਗਤ ਵਿਸਰੀ ਦਾਤ ਪਰਾਈ, ਪੁਰਖ ਪਰਖੋਤਮ ਏਕਾ ਪਾਇਆ। ਵਾਕ ਭਵਿਖਤ ਸਚ ਸੰਦੇਸਾ, ਲਹਿਣਾ ਦੇਣਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਬ੍ਰਹਮਾ ਵਿਸ਼ਨ ਮਹੇਸ਼ਾ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਚੁਕੇ ਲੇਖਾ, ਸੱਤ ਦੀਪ ਦੇਣ ਦੁਹਾਈਆ। ਲੱਖ ਚੁਰਾਸੀ ਚਲੇ ਨਾ ਕੋਈ ਪੇਸ਼ਾ, ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

੧੭ ਜੇਠ ੨੦੧੮ ਬਿਕ੍ਰਮੀ ਫ਼ਰੰਗੀ ਰਾਮ ਦੇ ਘਰ ਪਿੰਡ ਝੰਡੇ ਜੰਮੂ

ਨਿਰਗੁਣ ਜੁਗ ਜੁਗ ਰੂਪ ਵਟਾਇੰਦਾ, ਸਰਗੁਣ ਆਪਣਾ ਵੇਸ ਕਰਾ। ਲੱਖ ਚੁਰਾਸੀ ਵੇਖ ਵਖਾਇੰਦਾ, ਜੀਵ ਜੰਤ ਹਰ ਘਟ ਥਾਂ। ਏਕਾ ਦੂਜਾ ਅੱਖਰ ਪੜ੍ਹਾਇੰਦਾ, ਰਾਮ ਨਾਮ ਦ੍ਰਿੜਾ। ਪੰਜ ਤੱਤ ਕਾਇਆ ਚੋਲਾ ਭਾਗ ਲਗਾਇੰਦਾ, ਜੋਤ ਨਿਰੰਜਣ ਡਗਮਗਾ। ਅਨਹਦ ਸ਼ਬਦ ਨਾਦ ਵਜਾਇੰਦਾ, ਡੂੰਘੀ ਭਵਰੀ ਖੇਲ ਖਿਲਾ। ਸਾਚਾ ਸਾਗਰ ਆਪ ਭਰਾਇੰਦਾ, ਅੰਮ੍ਰਿਤ ਕਵਲ ਫੁਲ ਧਰਾ। ਗੁਰਮੁਖ ਵਿਰਲੇ ਮਾਤ ਜਗਾਇੰਦਾ, ਭਗਤਨ ਆਪਣੀ ਬੂਝ ਬੁਝਾ। ਨਰ ਹਰਿ ਨਰਾਇਣ ਮੇਲ ਮਿਲਾਇੰਦਾ, ਮੇਲ ਮਿਲਾਵਾ ਏਕਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਜੁਗ ਜੁਗ ਵੇਸ ਅਵੱਲੜਾ, ਹਰਿ ਸਾਚਾ ਆਪ ਵਟਾਈਆ। ਜਨ ਭਗਤਾਂ ਫੜਾਏ ਪਲੜਾ, ਰਾਮ ਨਾਮ ਪੱਲੇ ਗੰਡ ਬੰਧਾਈਆ। ਸਚ ਸੰਦੇਸ ਏਕਾ ਘਲੜਾ, ਜੁਗਾ ਜੁਗੰਤਰ ਨਾਦ ਸੁਣਾਈਆ। ਬ੍ਰਹਮ ਪਾਰਬ੍ਰਹਮ ਆਪੇ ਰਲੜਾ, ਈਸ਼ ਜੀਵ ਰੂਪ ਵਟਾਈਆ। ਸਚ ਸਿੰਘਾਸਣ ਏਕਾ ਮਲੜਾ, ਆਤਮ ਸੇਜਾ ਆਪ ਸੁਹਾਈਆ। ਪੰਜ ਤੱਤ ਵਸਾਏ ਕਾਇਆ ਮਹੱਲੜਾ, ਘਰ ਘਰ ਵਿਚ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਕਰਾਈਆ। ਜੁਗ ਜੁਗ ਖੇਲ ਹਰਿ ਭਗਤਨ ਮੀਤਾ, ਏਕਾ ਭਗਤੀ ਭਗਤ ਦ੍ਰਿੜਾਇੰਦਾ। ਹਰਿ ਕਾ ਨਾਮ ਵਖਾਏ ਠੰਡਾ ਸੀਤਾ, ਘਰ ਮੰਦਰ ਆਪ ਟਿਕਾਇੰਦਾ। ਪਤਿਤ ਪਾਪੀ ਕਰੇ ਪੁਨੀਤਾ, ਰਸਨਾ ਜਿਹਵਾ ਜੋ ਜਨ ਗਾਇੰਦਾ। ਏਕਾ ਰੰਗ ਵਖਾਏ ਹਸਤ ਕੀਟਾ, ਊਚ ਨੀਚ ਨਾ ਕੋਈ ਵਖਾਇੰਦਾ। ਅੰਮ੍ਰਿਤ ਰਸ ਦੇਵੇ ਮੀਠਾ, ਅਮਿਉਂ ਰਸ ਪਿਆਲਾ ਆਪ ਪਿਆਇੰਦਾ। ਸਦਾ ਸੁਹੇਲਾ ਵਸੇ ਚੀਤਾ, ਵਿਛੜ ਕਦੇ ਨਾ ਜਾਇੰਦਾ। ਏਕਾ ਅੱਖਰ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਏਕਾ ਭਗਤ ਭਗਵੰਤ ਮੇਲ ਮਿਲਾਇੰਦਾ। ਜੁਗਾ ਜੁਗੰਤਰ ਆਪ ਚਲਾਏ ਆਪਣੀ ਰੀਤਾ, ਵੇਸ ਅਨੇਕ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲਖ ਅਗੰਮ ਆਪਣੀ ਖੇਲ ਖਿਲਾਇੰਦਾ। ਅਲਖ ਅਗੰਮ ਹਰਿ ਹਰਿ ਧਾਰ, ਸੋ ਪੁਰਖ

ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਨਿਰਾਕਾਰ ਆਪਣਾ ਖੇਲ ਖਿਲਾਈਆ। ਏਕੰਕਾਰਾ ਵਸੇ ਧਾਮ ਨਿਆਰ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਸਾਚੇ ਮੰਦਰ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਆਦਿ ਜੁਗਾਦਿ ਜੁਗਾ ਜੁਗੰਤਰ ਨਾ ਮਰੇ ਨਾ ਜਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਬ੍ਰਹਮ ਵੇਤਾ ਕਰੇ ਤਿਆਰ, ਲੱਖ ਚੁਰਾਸੀ ਲੇਖਾ ਆਪ ਲਿਖਾਈਆ। ਵਿਸ਼ਨੂੰ ਖੇਵਟ ਖੇਟਾ ਹੋ ਉਜਿਆਰ, ਸ਼ੰਕਰ ਆਤਮ ਬੰਨ੍ਹੇ ਧਾਰ, ਸਭ ਦਾ ਬੇੜਾ ਆਪ ਉਠਾਈਆ। ਸਤਿਜੁਗ ਤ੍ਰੇਤਾ ਹੋ ਉਜਿਆਰ, ਦੁਆਪਰ ਜਾਣੇ ਆਪਣੀ ਕਾਰ, ਕ਼ੁਦਰਤ ਕਰਤਾ ਵੇਖ ਵਖਾਈਆ। ਰਾਮ ਨਾਮ ਕਰ ਪਸਾਰ, ਜੀਵਾਂ ਜੰਤਾਂ ਦਏ ਆਧਾਰ, ਸਾਚੇ ਭਗਤਾਂ ਮੇਲ ਮਿਲਾਈਆ। ਹਉਮੇ ਹੰਗਤਾ ਗੜ੍ਹ ਤੋੜ ਹੰਕਾਰ, ਦੁਸ਼ਟ ਹੰਕਾਰੀ ਦੇਵੇ ਮਾਰ, ਨਿਵਣ ਸੁ ਅੱਖਰ ਇਕ ਸਮਝਾਈਆ। ਮਾਇਆ ਮਮਤਾ ਮੋਹ ਚੁੱਕੇ ਸੰਸਾਰ, ਦੁਖ ਦਲਿਦ੍ਰ ਦਏ ਨਿਵਾਰ, ਹਰਖ ਸੋਗ ਚਿੰਤਾ ਕੋਈ ਰਹਿਣ ਨਾ ਪਾਈਆ। ਕਾਗ ਰਲੇ ਹੰਸਾ ਡਾਰ, ਜਿਸ ਜਨ ਰਾਮ ਨਾਮ ਕੀਆ ਪਿਆਰ, ਘਰ ਸੋਹੇ ਬੰਕ ਦਵਾਰ, ਸੀਤਾ ਸੁਰਤੀ ਰਾਮ ਲਏ ਬੰਧਾਈਆ। ਏਕਾ ਮੇਲਾ ਏਕਾ ਵਾਰ, ਨਾਰੀ ਕੰਤ ਕੰਤ ਭਤਾਰ, ਸਾਚੀ ਸੇਜਾ ਸੁੱਤਾ ਪੈਰ ਪਸਾਰ, ਘਰ ਮਿਲਿਆ ਸਾਚਾ ਮਾਹੀਆ। ਦੁੱਖੜਾ ਦੱਸੇ ਰੋਵੇ ਜ਼ਾਰੋ ਜ਼ਾਰ, ਮੁਖੜਾ ਹੱਸੇ ਕਰ ਦਰਸ ਨਿਰੰਕਾਰ, ਜਗਤ ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਜਗਤ ਜਗਦੀਸ਼ਰ ਆਪਣਾ ਬੰਧਨ ਪਾਈਆ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਲੋਕਮਾਤ ਆਪ ਕਰਾਇੰਦਾ। ਏਕਾ ਨਾਮ ਨਾਮ ਜੈਕਾਰਾ, ਤ੍ਰੈਭਵਨ ਧਨੀ ਆਪ ਲਗਾਇੰਦਾ। ਚੌਦਾਂ ਲੋਕਾਂ ਦਏ ਸਹਾਰਾ, ਆਪ ਆਪਣਾ ਰੰਗ ਰੰਗਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਸਰਬ ਜਸ ਗਾਇੰਦਾ। ਨਿਰਗੁਣ ਵਸੇ ਸਭ ਤੋਂ ਬਾਹਰਾ, ਨਿਰਾਕਾਰ ਆਪਣਾ ਨਾਉਂ ਧਰਾਇੰਦਾ। ਸੱਜਣ ਸੁਹੇਲਾ ਵਿਚ ਸੰਸਾਰਾ, ਸਾਖਿਆਤ ਜਾਗਰਤ ਜੋਤ ਆਪ ਜਗਾਇੰਦਾ। ਆਪਣਾ ਨਾਉਂ ਧਰ ਗੁਰ ਅਵਤਾਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਪਾਵੇ ਸਾਰ ਡੂੰਘੀ ਗਾਰਾ, ਸੁਖਮਨ ਟੇਢੀ ਬੰਕ ਵੇਖ ਵਖਾਇੰਦਾ। ਅੰਮ੍ਰਿਤ ਸਰੋਵਰ ਠਾਂਡਾ ਠਾਰਾ, ਨਿਜ ਘਰ ਰੱਖੇ ਵਸਤ ਹਰਿ ਨਿਰੰਕਾਰਾ, ਹਰਿਜਨ ਵਿਰਲੇ ਮਾਤ ਪਿਆਇੰਦਾ। ਆਤਮ ਬ੍ਰਹਮ ਬ੍ਰਹਮ ਵਿਚਾਰਾ, ਪਾਰਬ੍ਰਹਮ ਪ੍ਰਭ ਦਏ ਸਹਾਰਾ, ਏਕਾ ਮੇਲਾ ਏਕਾ ਰੰਗ, ਏਕਾ ਸੇਜਾ ਇਕ ਪਲੰਘ, ਏਕਾ ਮੰਦਰ ਆਪ ਸੁਹਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਆਪੇ ਵੇਖੇ ਵੇਖਣਹਾਰਾ, ਨੇਤਰ ਲੋਚਣ ਨੈਣ ਨਾ ਕੋਈ ਖੁਲ੍ਹਾਇੰਦਾ। ਭਗਤਨ ਵਖਾਏ ਇਕ ਦਵਾਰਾ, ਮਹੱਲ ਅਟਲ ਉਚ ਮੁਨਾਰਾ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਸਚਖੰਡ ਨਿਵਾਸੀ ਵਸੇ ਸਚਖੰਡ ਦਵਾਰਾ, ਰੂਪ ਰੰਗ ਰੇਖ ਤੋਂ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਲੱਖ ਚੁਰਾਸੀ ਵੇਖਣਹਾਰ, ਵਿਸ਼ਨ ਬ੍ਰਹਮਾ ਸ਼ਿਵ ਪਾਵੇ ਸਾਰ, ਤ੍ਰੈਗੁਣ ਅਤੀਤਾ ਠੰਡਾ ਸੀਤਾ ਪੰਚਮ ਨਾਤਾ ਪੁਰਖ ਬਿਧਾਤਾ ਲੋਕਮਾਤ ਜੋੜ ਜੁੜਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨ, ਲੋਕਮਾਤ ਧਰਾਇੰਦਾ। ਸਤਿਜੁਗ ਸਾਚਾ ਕਰ ਪਰਵਾਨ, ਵਾਰ ਅਠਾਰਾਂ ਰੂਪ ਵਟਾਇੰਦਾ। ਤ੍ਰੇਤਾ ਰੂਪ ਬਲੀ ਬਲਵਾਨ, ਦੋਏ ਦੋਏ ਰੰਗ ਆਪ ਰੰਗਾਇੰਦਾ। ਦੁਆਪਰ ਲੇਖਾ ਵਿਚ ਜਹਾਨ, ਪੁਰਖ ਅਬਿਨਾਸ਼ੀ ਆਪ ਲਿਖਾਇੰਦਾ। ਦੂਆ ਏਕਾ ਧਰ ਧਿਆਨ, ਵੇਦ

ਵਿਆਸਾ ਦਏ ਗਿਆਨ, ਕ੍ਰਿਸ਼ਨਾ ਕਾਹਨਾ ਰਥ ਚਲਾਇੰਦਾ। ਭਗਤ ਭਗਵੰਤ ਕਰੇ ਪਰਵਾਨ, ਬਾਲ ਅਞਾਣੇ ਵੇਖੇ ਬਾਲ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਅੰਤਮ ਸਭ ਨੂੰ ਖਾਏ ਕਾਲ, ਮਹਾਕਾਲ ਆਪਣਾ ਖੇਲ ਖਿਲਾਇੰਦਾ। ਰਥ ਰਥਵਾਹੀ ਬਣੇ ਵਿਚ ਬੀਆਬਾਨ, ਮਹਾਂਸਾਰਥੀ ਏਕਾ ਰਥ ਚਲਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਚੌਦਾਂ ਹੱਟਾਂ ਵੇਖੇ ਆਪ ਮਕਾਨ, ਘਰ ਘਰ ਮੰਦਰ ਫੋਲ ਫੋਲਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨ, ਆਪਣਾ ਖੇਲ ਖਿਲਾਇੰਦਾ। ਈਸਾ ਮੂਸਾ ਕਰ ਪਰਧਾਨ, ਕਾਲਾ ਸੂਸਾ ਤਨ ਪਹਿਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਰਾਮ ਨਾਮ ਦ੍ਰਿੜਾਇੰਦਾ। ਏਕਾ ਮੰਤਰ ਮੁਕਾਮੇ ਹੱਕ, ਹਰਿ ਸਾਚਾ ਆਪ ਜਣਾਈਆ। ਲਾਸ਼ਰੀਕ ਪਰਵਰਦਿਗਾਰ ਉਚ ਮਹੱਲੇ ਬੈਠਾ ਰਿਹਾ ਤੱਕ, ਆਪਣਾ ਮਾਰਗ ਆਪ ਲਗਾਈਆ। ਸਰਬ ਕਲਾ ਹਰਿ ਜੂ ਸਮਰਥ, ਮਹਿਮਾ ਅਕਥਨਾ ਅਕਥ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਮਾਤ ਧਰਾਈਆ। ਏਕਾ ਨਾਮ ਹੱਕ ਜੈਕਾਰਾ, ਜੰਤ ਆਪਣੀ ਵੇਖ ਵਖਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਨੂਰ ਇਲਾਹੀ ਜਲਵਾ ਨੂਰ ਆਪ ਰਖਾਇੰਦਾ। ਖ਼ਾਲਕ ਖ਼ਲਕ ਪਾਵੇ ਸਾਰਾ, ਮਖ਼ਲੂਕ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਮਾਤ ਧਰਾਇੰਦਾ। ਏਕਾ ਅੱਖਰ ਅਲਿਫ਼ ਆਲਮੀਨ, ਉਲਫ਼ਤ ਆਪਣੀ ਆਪ ਜਣਾਈਆ। ਏਕਾ ਦਏ ਤਾਲੀਮ ਤਾਜ਼ੀਮ, ਤਾਲਬ ਤਾਲਬਾ ਆਪ ਪੜ੍ਹਾਈਆ। ਆਪਣੀ ਸ਼ਾਨ ਰੱਖੇ ਅਜ਼ੀਮ, ਆਜ਼ਮ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਕਲਜੁਗ ਰਾਣੀ ਅੱਲਾ, ਬਿਸਮਿਲ ਆਪਣਾ ਰੂਪ ਧਰਾਇੰਦਾ। ਵਸਣਹਾਰਾ ਇਕ ਅਕੱਲਾ, ਵੇਸ ਅਨੇਕ ਆਪ ਵਟਾਇੰਦਾ। ਨੂਰ ਇਲਾਹੀ ਸਚ ਸੰਦੇਸ ਏਕਾ ਘੱਲਾ, ਕਲਮਾ ਅਮਾਮ ਆਪ ਪੜ੍ਹਾਇੰਦਾ। ਸੰਗ ਮੁਹੰਮਦ ਚਾਰ ਯਾਰ ਫੜਾਏ ਪੱਲਾ, ਏਕਾ ਡੋਰੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਏਕਾ ਨਾਮ ਏਕਾ ਦੇਵੇ ਸਚ ਪੈਗ਼ਾਮ ਸਚ ਸੰਦੇਸਾ ਆਪ ਸੁਣਾਇੰਦਾ। ਇਕ ਪੈਗ਼ਾਮ ਇਕ ਹਦੀਸ, ਏਕਾ ਹਰਿ ਪੜ੍ਹਾਈਆ। ਏਕਾ ਰਾਗ ਤੀਸ ਬਤੀਸ, ਰਸਨਾ ਜਿਹਵਾ ਇਕ ਸੁਣਾਈਆ। ਏਕਾ ਲੇਖਾ ਜਾਣੇ ਬੀਸ ਇਕੀਸ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਕਾ ਸਤਿ, ਸਤਿ ਸਤਿਵਾਦੀ ਆਪ ਰਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਸਾਚੀ ਮਤ ਆਪ ਜਣਾਇੰਦਾ। ਏਕਾ ਬੀਜ ਬੀਜੇ ਸਾਚੇ ਵਤ, ਕਾਇਆ ਕਿਆਰੀ ਸਿੰਚ ਹਰੀ ਕਰਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਇਕ ਦੂਜੇ ਕੋਲ ਰਹੇ ਵਸ, ਏਕਾ ਬੰਧਨ ਆਪਣਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਦ੍ਰਿੜਾ, ਆਪਣਾ ਪਰਦਾ ਦਏ ਉਠਾ, ਸਚ ਸਮਗਰੀ ਝੋਲੀ ਪਾ, ਸਾਚਾ ਹਵਨ ਇਕ ਵਖਾਇੰਦਾ। ਸਾਚਾ ਹਵਨ ਆਤਮ ਜੋਤ, ਜੋਤੀ ਜੋਤ ਲਟ ਲਟ ਜਗਾਈਆ। ਦੂਈ ਦਵੈਤੀ ਕੱਢੇ ਖੋਟ, ਸਚ ਸੁਗੰਧੀ ਦਏ ਪਾਈਆ। ਰਾਮ ਨਾਮ ਪਾਏ ਅਤੋਟ, ਤੋਟ ਰਹੇ ਨਾ ਰਾਈਆ। ਆਪੇ ਵੇਖੇ ਚੜ੍ਹਕੇ ਚੋਟ, ਉਚੀ ਚੋਟੀ ਬੈਠਾ ਆਸਣ ਲਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਜਨ ਭਗਤਾਂ ਅੰਦਰ ਡੇਰਾ ਲਾਈਆ। ਇਕ

ਨਗਾਰਾ ਵਜਾਏ ਚੋਟ, ਸ਼ਬਦ ਅਗੰਮੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਬੁਝਾਈਆ। ਏਕਾ ਨਾਮ ਸੱਚਾ ਸੁਧਾਖਰ, ਹਰਿ ਸਾਚਾ ਆਪ ਉਪਾਇੰਦਾ। ਨਾਤਾ ਤੋੜੇ ਕਾਇਆ ਪਾਥਰ, ਝੂਠੀ ਹਾਟੀ ਵੇਖ ਵਖਾਇੰਦਾ। ਨੇਤਰ ਨੀਰ ਵਰੋਲੇ ਆਥਰ, ਨੈਣਾਂ ਨੀਰ ਆਪ ਦਰਸਾਇੰਦਾ। ਲੇਖਾ ਜਾਣੇ ਡੂੰਘਾ ਸਾਗਰ, ਕਾਇਆ ਗਾਗਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਉਂ ਸਮਝਾਇੰਦਾ। ਏਕਾ ਨਾਉਂ ਨਾਨਕ ਧਾਰ, ਨਿਰਗੁਣ ਮਾਤ ਚਲਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਊਚ ਨੀਚ ਨਾ ਕੋਈ ਵਖਾਈਆ। ਏਕਾ ਘਰ ਵਸੇ ਰਾਮਾ ਕ੍ਰਿਸ਼ਨਾ ਹੋ ਉਜਿਆਰ, ਦੂਸਰ ਦਰ ਨਾ ਕੋਈ ਵਡਿਆਈਆ। ਏਕਾ ਮੂਸਾ ਈਸਾ ਬੰਨ੍ਹੇ ਬੇੜਾ ਵਿਚ ਸੰਸਾਰ, ਏਕਾ ਮੁਹੰਮਦ ਰਿਹਾ ਉਠਾਈਆ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਕਰੇ ਖ਼ਵਾਰ, ਹਰਿਜਨ ਸਾਚੇ ਲਏ ਤਰਾਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਏਕਾ ਢੋਲਾ ਗਾਈਆ। ਪੁਰਖ ਅਕਾਲ ਸਦ ਕਰੇ ਪ੍ਰਿਤਪਾਲ, ਆਦਿ ਜੁਗਾਦਿ ਜੁਗਾ ਜੁਗੰਤਰ ਰੂਪ ਅਨੂਪਾ ਸ਼ਾਹੋ ਭੂਪਾ ਸਤਿ ਸਰੂਪਾ ਆਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਅਗੰਮ ਅਪਾਰ, ਬੋਧ ਗਿਆਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਾਚੇ ਨਾਉਂ ਦਏ ਵਡਿਆਈਆ। ਸਾਚਾ ਨਾਉਂ ਹਰਿ ਨਿਰੰਕਾਰਾ, ਏਕਾ ਏਕ ਰਖਾਇੰਦਾ। ਜੁਗ ਜੁਗ ਲੋਕਮਾਤ ਕਰ ਪਸਾਰਾ, ਨਾਦ ਅਨਾਦੀ ਨਾਦ ਵਜਾਇੰਦਾ। ਕਲਜੁਗ ਵੇਖੇ ਖੇਲ ਨਿਆਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਜ਼ਾਤ ਪਾਤ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਕਲਜੁਗ ਅੰਤਮ ਕਾਲੀ ਧਾਰ, ਚਾਰ ਕੁੰਟ ਅੰਧੇਰੀ ਛਾਈਆ। ਕੋਈ ਕਹੇ ਰਾਮ ਅਵਤਾਰ, ਕੋਈ ਕ੍ਰਿਸ਼ਨਾ ਰਹੇ ਮਨਾਈਆ। ਕੋਈ ਅਸ਼ਟਭੁਜ ਕਰੇ ਨਿਮਸਕਾਰ, ਕੋਈ ਵਿਸ਼ਨੂੰ ਸੀਸ ਝੁਕਾਈਆ। ਕੋਈ ਬ੍ਰਹਮਾ ਰਿਹਾ ਪੁਕਾਰ, ਕੋਈ ਸ਼ੰਕਰ ਭੇਟ ਚੜ੍ਹਾਈਆ। ਕੋਈ ਚਤੁਰਭੁਜ ਬੋਲ ਜੈਕਾਰ, ਕੋਈ ਆਦਿ ਸ਼ਕਤ ਮਨਾਈਆ। ਕੋਈ ਭੈਰੋਂ ਕਰੇ ਪਿਆਰ, ਕੋਈ ਗੌਰਜਾਂ ਰਾਹ ਤਕਾਈਆ। ਕੋਈ ਕਹੇ ਈਸਾ ਮੂਸਾ ਪੈਗ਼ੰਬਰ ਖ਼ੁਦਾਈ ਯਾਰ, ਖ਼ਾਲਕ ਖ਼ਲਕ ਵਿਚ ਸਮਾਈਆ। ਕੋਈ ਕਹੇ ਸੰਗ ਮੁਹੰਮਦ ਚਾਰ ਯਾਰ, ਸਭ ਦਾ ਬੇੜਾ ਪਾਰ ਕਰਾਈਆ। ਕੋਈ ਕਹੇ ਨਾਨਕ ਅਵਤਾਰ, ਸਤਿਨਾਮ ਮੰਤਰ ਰਿਹਾ ਦ੍ਰਿੜਾਈਆ। ਕੋਈ ਕਹੇ ਗੋਬਿੰਦ ਸੂਰਬੀਰ ਬਲਕਾਰ, ਜੋਧਾ ਬਲੀ ਮਾਤ ਅਖਵਾਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਵਿਚਾਰ, ਭੁੱਲੀ ਸਰਬ ਲੋਕਾਈਆ। ਕਾਇਆ ਗੜ੍ਹ ਹਉਮੇ ਰੋਗ ਨਾ ਸਕੇ ਨਿਵਾਰ, ਮਾਇਆ ਮਮਤਾ ਨਾ ਮੋਹ ਚੁਕਾਈਆ। ਮਨ ਰਾਵਣ ਨਾ ਸਕੇ ਮਾਰ, ਮਿਲੇ ਰਾਮ ਨਾ ਬੇਪਰਵਾਹੀਆ। ਰਾਧਾ ਸੁਰਤੀ ਕਰੇ ਨਾ ਸਚ ਪਿਆਰ, ਸਵਾਮੀ ਕ੍ਰਿਸ਼ਨ ਨਜ਼ਰ ਨਾ ਆਈਆ। ਆਦਿ ਸ਼ਕਤ ਨਾ ਜੋਤ ਉਜਿਆਰ, ਅਸ਼ਟਭੁਜ ਭਵਾਨੀ ਬੈਠੀ ਮੁਖ ਭਵਾਈਆ। ਵਿਸ਼ਨੂੰ ਦੇਵੇ ਨਾ ਕੋਈ ਭੰਡਾਰ, ਸ਼ੰਕਰ ਰਿਹਾ ਤ੍ਰਿਸੂਲ ਸੁਟਾਈਆ । ਬ੍ਰਹਮਾ ਬ੍ਰਹਮ ਨਾ ਲਏ ਅਧਾਰ, ਚਾਰੇ ਵੇਦ ਗਏ ਭੁਲਾਈਆ। ਬਾਵਨ ਮੰਗੇ ਨਾ ਬਲ ਦਵਾਰ, ਬਲ ਰੂਪ ਨਾ ਕੋਈ ਵਟਾਈਆ। ਧਰੂ ਪ੍ਰਹਿਲਾਦ ਦਿਸੇ ਨਾ ਕੋਈ ਵਿਚ ਸੰਸਾਰ, ਨਰ ਸਿੰਘ ਆਵੇ ਵਾਹੋ ਦਾਹੀਆ। ਕਲਮਾ ਕਲਾਮ ਨਾ ਕਰੇ ਕੋਈ ਵਿਚਾਰ, ਚਾਰ ਕੁੰਟ ਅੰਧੇਰਾ ਛਾਈਆ। ਨਾਤਾ ਤੁਟਾ ਮੁਹੰਮਦ ਯਾਰ, ਅਹਿਮਦ ਮੇਲ ਨਾ ਕੋਈ ਵਖਾਈਆ। ਨਾਨਕ ਕਰੇ ਨਾ ਕੋਈ ਪਿਆਰ, ਚਾਰ ਵਰਨ ਏਕਾ ਨਜ਼ਰ ਕਿਸੇ ਨਾ ਆਈਆ।

ਦੂਈ ਦਵੈਤੀ ਤਨ ਵਿਕਾਰ, ਸਾਚਾ ਰੂਪ ਨਾ ਕੋਈ ਦਰਸਾਈਆ। ਗੋਬਿੰਦ ਕਰੇ ਨਾ ਕੋਈ ਅਧਾਰ, ਮਨਮੁਖ ਬੈਠੇ ਮੁਖ ਭਵਾਈਆ। ਛੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਏਕਾ ਰੰਗ ਦਿਸੇ ਨਾ ਕਿਸੇ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਸਰਬ ਜੀਆਂ ਦਾ ਇਕ ਦਾਤਾਰ, ਆਦਿ ਪੁਰਖ ਅਖਵਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪਣੀ ਇਛਿਆ ਆਪ ਪਰਗਟਾਈਆ। ਪਰਗਟ ਹੋ ਵਿਚ ਸੰਸਾਰ, ਨਿਹਕਰਮੀ ਕਰਮ ਕਮਾਈਆ। ਨਿਰਗੁਣ ਜੋਤ ਕਰੇ ਉਜਿਆਰ, ਜੋਤੀ ਜਾਮਾ ਭੇਸ ਵਟਾਈਆ। ਚਾਰ ਵਰਨਾਂ ਦਏ ਆਧਾਰ, ਏਕਾ ਅੱਖਰ ਕਰ ਪੜ੍ਹਾਈਆ। ਸੋਹੰ ਸ਼ਬਦ ਸਚ ਜੈਕਾਰ, ਆਤਮ ਪਰਮਾਤਮ ਦਏ ਮਿਲਾਈਆ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਵਿਚਾਰ, ਏਕਾ ਰੰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਪਸਾਰਾ, ਰਾਮ ਰਾਮ ਜਣਾਇੰਦਾ। ਏਕਾ ਕ੍ਰਿਸ਼ਨ ਰੂਪ ਅਵਤਾਰਾ, ਸੋਲਾਂ ਕਲ ਧਰਾਇੰਦਾ। ਏਕਾ ਐਨਲਹਕ ਨਾਅਰਾ, ਮੁਕਾਮੇ ਹਕ ਸੁਣਾਇੰਦਾ। ਏਕਾ ਨਾਮ ਸਤਿ ਅਖਾੜਾ, ਲੋਕਮਾਤ ਜਣਾਇੰਦਾ। ਏਕਾ ਫ਼ਤਿਹ ਡੰਕ ਜੈਕਾਰਾ, ਜੋ ਜਨ ਕਾਇਆ ਤਨ ਪੰਜ ਸ਼ੈਤਾਨ ਮਿਟਾਇੰਦਾ। ਏਕਾ ਪੁਰਖ ਅਗੰਮ ਅਪਾਰਾ, ਹਰੀ ਹਰਿ ਨਰਾਇਣ ਆਪਣਾ ਨਾਉਂ ਧਰਾਇੰਦਾ। ਏਕਾ ਵਿਸ਼ਨੂੰ ਦਏ ਭੰਡਾਰਾ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਏਕਾ ਬ੍ਰਹਮ ਬ੍ਰਹਮ ਪਸਾਰਾ, ਬ੍ਰਹਮ ਲੇਖਾ ਆਪ ਰਖਾਇੰਦਾ। ਏਕਾ ਸ਼ੰਕਰ ਕਰੇ ਸ਼ੰਗਾਰਾ, ਜੋ ਘੜਿਆ ਭੰਨ ਵਖਾਇੰਦਾ। ਏਕਾ ਨਾਮ ਰਾਮ ਸਹਾਰਾ, ਵੇਲੇ ਅੰਤਮ ਸੰਗ ਰਖਾਇੰਦਾ। ਬਿਨ ਹਰਿ ਨਾਮੇ ਕੋਇ ਨਾ ਉਤਰੇ ਪਾਰਾ, ਕਲਜੁਗ ਧਾਰਾ ਸਰਬ ਰੁੜ੍ਹਾਇੰਦਾ। ਸਰਬ ਜੀਆਂ ਦਾ ਇਕ ਦਰਬਾਰਾ, ਸਚਖੰਡ ਦਵਾਰਾ ਆਪ ਵਖਾਇੰਦਾ। ਸੋਹੰ ਸ਼ਬਦ ਸਤਿ ਸਤਿਵਾਦੀ ਨਾਅਰਾ, ਸਤਿਜੁਗ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਰੂਪ ਧਰ, ਨਿਹਕਲੰਕ ਨਾਉਂ ਰਖਾਈਆ। ਸੰਤ ਸੁਹੇਲੇ ਲਏ ਫੜ, ਹਰਿ ਭਗਤ ਦਏ ਵਡਿਆਈਆ। ਗੁਰਮੁਖਾਂ ਅੰਦਰ ਆਪੇ ਵੜ, ਆਪ ਆਪਣਾ ਪਰਦਾ ਦਏ ਚੁਕਾਈਆ। ਗੁਰਸਿਖ ਨਹਾਏ ਸਾਚੇ ਸਰ, ਸਰ ਅੰਮ੍ਰਿਤ ਸਰੋਵਰ ਆਪ ਨੁਹਾਈਆ। ਦੂਈ ਦਵੈਤੀ ਚੁੱਕੇ ਡਰ, ਸ਼ਰਅ ਸ਼ਰੀਅਤ ਇਕ ਜਣਾਈਆ। ਪੁਰਖ ਅਬਿਨਾਸ਼ੀ ਸਰਨ ਸਰਨਾਈ ਜਾਣਾ ਪੜ, ਸਰਨਗਤ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਾਧ ਸੰਤ, ਭਗਤ ਭਗਵੰਤ ਆਦਿ ਅੰਤ ਏਕਾ ਰੰਗ ਰਖਾਈਆ। ਏਕਾ ਰੰਗ ਹਰਿ ਚਲੂਲ, ਚਾਰ ਵਰਨ ਚੜ੍ਹਾਇੰਦਾ। ਹਰਿਜਨ ਹਰਿ ਹਰਿ ਨਾ ਜਾਏ ਭੂਲ, ਅਭੁਲ ਆਪ ਸਮਝਾਇੰਦਾ। ਮਾਨਸ ਜਨਮ ਲੱਖ ਚੁਰਾਸੀ ਮੂਲ, ਵੇਲਾ ਗਿਆ ਹੱਥ ਨਾ ਆਇੰਦਾ। ਹਰਿਜਨ ਵਿਰਲਾ ਹਰਿ ਨਾਮ ਪੰਘੂੜਾ ਲਏ ਝੂਲ, ਪੁਰਖ ਅਬਿਨਾਸ਼ੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਮੇਲ ਮਿਲੰਨਾ, ਮਿਲੇ ਮੇਲ ਗਿਰਵਰ ਗਿਰਧਾਰਿਆ। ਦੁੱਖ ਦਰਦ ਦਾ ਡੇਰਾ ਭੰਨਾ, ਜਿਸ ਮਿਲਿਆ ਰਾਮ ਅਵਤਾਰਿਆ। ਸੁਣਿਆ ਰਾਗ ਸੰਦੇਸਾ ਕੰਨਾ, ਗੀਤਾ ਗਿਆਨ ਗੋਝ ਵਿਚਾਰਿਆ। ਹਰਿਜਨ ਵਿਰਲਾ ਮਾਤ ਮੰਨਾ, ਲੱਖ ਚੁਰਾਸੀ ਤਪੇ ਵਾਂਗ ਅੰਗਿਆਰਿਆ। ਰਾਏ ਧਰਮ ਅੰਤ ਦੇਵੇ ਡੰਨਾ, ਜੀਵ ਜੰਤ ਜੋ ਫਿਰੇ ਮਾਤ ਹੰਕਾਰਿਆ। ਹਰਿ ਬਿਨ ਬੇੜਾ ਕਿਸੇ ਨਾ ਬੰਨ੍ਹਾ, ਹਰਿ ਭਗਤ ਕੂਕ ਕੂਕ ਪੁਕਾਰਿਆ। ਭੋਲੇ ਭਾਓ ਮਿਲੇ ਜਿਉਂ ਜੱਟ ਧੰਨਾ, ਸਿਲ ਪੂਜਸ ਪਰਗਟ ਹੋਏ ਹਰਿ ਨਿਰੰਕਾਰਿਆ।

ਕਲਜੁਗ ਜੀਵ ਨਾ ਜਾਣੇ ਅੰਨ੍ਹਾ, ਨੇਤਰ ਨੈਣ ਨਾ ਕਿਸੇ ਖੁਲ੍ਹਾ ਲਿਆ। ਕਾਮੀ ਕਰੋਧੀ ਫਿਰੇ ਭੰਨਾ, ਮਾਇਆ ਮਮਤਾ ਮੋਹ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਦੇਵੇ ਇਕ ਸਹਾਰਿਆ। ਚਾਰ ਵਰਨਾਂ ਇਕ ਗਿਆਨ, ਏਕਾ ਮਤ ਸਮਝਾਈਆ। ਚਾਰ ਵਰਨਾਂ ਇਕ ਧਿਆਨ, ਏਕਾ ਦਰ ਵਖਾਈਆ। ਚਾਰ ਵਰਨਾਂ ਇਕ ਭਗਵਾਨ, ਹਰ ਘਟ ਬੈਠਾ ਆਸਣ ਲਾਈਆ। ਚਾਰ ਵਰਨਾਂ ਦੇਵੇ ਬ੍ਰਹਮ ਪਛਾਨ, ਆਤਮ ਬ੍ਰਹਮ ਆਪ ਵਖਾਈਆ। ਚਾਰ ਵਰਨਾਂ ਕਰੇ ਪਰਵਾਨ, ਜੋ ਜਨ ਰਹੇ ਸਰਨਾਈਆ। ਚਾਰ ਵਰਨਾਂ ਇਕ ਦਾਨ, ਰਾਮ ਨਾਮ ਇਕ ਵਰਤਾਈਆ। ਚਾਰ ਵਰਨ ਏਕਾ ਕਾਹਨ, ਲੱਖ ਚੁਰਾਸੀ ਗੋਪੀ ਆਪ ਨਚਾਈਆ। ਚਾਰ ਵਰਨ ਇਕ ਮਕਾਨ, ਹਰਿ ਮੰਦਰ ਦਏ ਵਖਾਈਆ। ਹਰਿ ਮੰਦਰ ਗੁਰਮੁਖ ਵਿਰਲਾ ਸਕੇ ਪਛਾਣ, ਜਿਸ ਜਨ ਆਤਮ ਬੂਝ ਬੁਝਾਈਆ। ਇੱਟਾਂ ਗਾਰਾ ਨਾ ਬਣਾਏ ਕੋਈ ਦੁਕਾਨ, ਗੁਰਮੁਖ ਤੇਰੇ ਅੰਦਰ ਡੇਰਾ ਲਾਈਆ। ਤੇਰਾ ਮੇਲ ਹੋਏ ਮਿਹਰਵਾਨ, ਮੇਲ ਮਿਲਾਵਾ ਸਹਿਜ ਸੁਭਾਈਆ। ਆਵਣ ਜਾਵਣ ਚੁੱਕੇ ਕਾਨ, ਜਮ ਕਾ ਭੈ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਦੇਵੇ ਏਕਾ ਸਰਨ ਨੇਤਰ ਲੋਚਣ ਨੈਣ ਖੋਲ੍ਹੇ ਹਰਨ ਫਰਨ, ਆਤਮ ਦਰਸੀ ਆਪਣਾ ਦਰਸ ਦਿਖਾਈਆ। ਆਤਮ ਦਰਸੀ ਦੇਵੇ ਦਰਸ, ਹਰਿਜਨ ਹਉਮੇਂ ਰੋਗ ਨਿਵਾਰ, ਖੋਟੇ ਖਰੇ ਲਏ ਪਰਖ, ਲੋਕਮਾਤ ਵੇਖ ਵਿਚ ਸੰਸਾਰ, ਹਰਿ ਭਗਤਾਂ ਉਪਰ ਕਰੇ ਤਰਸ, ਮਨਮੁਖ ਦੇਵੇ ਅਗਨ ਸਾੜ। ਨਾ ਸੋਗ ਨਾ ਕੋਈ ਹਰਖ, ਹਰਖ ਸੋਗ ਤੋਂ ਵਸਿਆ ਬਾਹਰ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਕਰੇ ਵਿਚਾਰ। ਜਿਸ ਜਨ ਬਣਾਈ ਤੇਰੀ ਘੜਤ, ਘੜੇ ਭੰਨੇ ਹਰਿ ਭੰਨਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਹਰਿ ਉਭਾਰਦਾ, ਚਾਰ ਵਰਨ ਜਗ ਮੀਤ। ਏਕਾ ਦਰ ਵਖਾਏ ਸੱਚੀ ਸਰਕਾਰ ਦਾ, ਸ਼ਾਹ ਪਾਤਸ਼ਾਹ ਬੈਠਾ ਪਤਿਤ ਪੁਨੀਤ। ਗੁਣ ਅਵਗੁਣ ਨਾ ਕੋਈ ਵਿਚਾਰਦਾ, ਜਿਸ ਜਨ ਦੇਵੇ ਨਾਮ ਅਨਡੀਠ। ਕੋਝੇ ਕਮਲੇ ਪਾਰ ਉਤਾਰਦਾ, ਆਦਿ ਜੁਗਾਦੀ ਸਾਚੀ ਰੀਤ। ਲੇਖਾ ਜਾਣੇ ਦੋ ਜਹਾਨ ਦਾ, ਵਿਸ਼ਨੂੰ ਭਗਵਾਨ ਬੈਠਾ ਅਤੀਤ। ਸੋਹੰ ਸ਼ਬਦ ਇਕ ਵਖਾਣ ਦਾ, ਲੱਖ ਚੁਰਾਸੀ ਪਰਖੇ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਸੇ ਤੇਰੇ ਘਰ, ਸਚ ਮਹੱਲੇ ਬੈਠਾ ਚੜ੍ਹ, ਕਿਸੇ ਹੱਥ ਨਾ ਆਏ ਗੁਰ ਦਰ ਮੰਦਰ ਮਸੀਤ।

੧੭ ਜੇਠ ੨੦੧੮ ਬਿਕ੍ਰਮੀ ਸਾਈਂ ਦਾਸ ਦੇ ਘਰ ਪਿੰਡ ਝੰਡੇ ਤਹਸੀਲ ਅਖਨੂਰ ਜ਼ਿਲਾ ਜੰਮੂ

ਚਰਨ ਧੂੜ ਗੁਰ ਸਤਿਗੁਰ ਮਜਨ, ਜਨਮ ਜਨਮ ਮੈਲ ਗਵਾਈਆ। ਅਗਨੀ ਅੱਗ ਛੁਡਾਏ ਸਾਚਾ ਸੱਜਣ, ਸੀਤਲ ਸਤਿ ਸਾਂਤ ਕਰਾਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਆਪ ਤਰਾਈਆ। ਨੇਤਰ ਨਾਮ ਨਰਾਇਣ ਪਾਏ ਅੰਜਨ, ਜਗਤ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਸ਼ ਕਰੇ ਸੱਚੀ ਸਰਨਾਈਆ। ਸਰਨ ਸਰਨਾਈ ਹਰਿ ਸਰਨਾਗਤ, ਸਰਨ ਚਰਨ ਆਪ ਬਹਾਇੰਦਾ। ਲੇਖਾ ਚੁਕਾਏ ਜਗਤ ਮਨਮਤ, ਗੁਰਮਤ ਏਕਾ ਰਾਹ ਵਖਾਇੰਦਾ। ਸਤਿ ਸੰਤੋਖ ਧੀਰਜ ਜਤ, ਹਠ ਤਪ ਆਪ ਕਰਾਇੰਦਾ। ਚਰਨ ਕਵਲ ਬੰਧਾਏ

ਨਤ, ਜਗ ਵਿਛੜੇ ਜੋੜ ਜੁੜਾਇੰਦਾ। ਮਾਰਗ ਪਰਮਾਰਥ ਏਕਾ ਦੱਸ, ਸੋਹੰ ਮੰਤਰ ਸਚ ਸਮਝਾਇੰਦਾ। ਲੋਕਮਾਤ ਚਲਾਇਆ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਹਰਿਜਨ ਸਾਜਨ ਕਰ ਇਕੱਠ, ਬੇੜਾ ਆਪਣਾ ਆਪ ਬਣਾਇੰਦਾ। ਏਕਾ ਚੱਪੂ ਏਕਾ ਵਾਰ ਦੇਵੇ ਘਤ, ਡੂੰਘੇ ਸਾਗਰ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਦਰਸਾਇੰਦਾ। ਚਰਨ ਕਵਲ ਗੁਰ ਠਾਂਡਾ ਦਰਬਾਰਾ, ਅੰਮ੍ਰਿਤ ਮੇਘ ਧਾਰ ਬਰਸਾਈਆ। ਜਗਤ ਵਿਕਾਰ ਨਾ ਤਪੇ ਅੰਗਿਆਰਾ, ਕੂੜੀ ਕਿਰਿਆ ਨਾ ਕੋਈ ਵਖਾਈਆ। ਮਮਤਾ ਮੋਹ ਨਾ ਕੋਈ ਵਿਕਾਰਾ, ਜੂਠ ਝੂਠ ਨਾ ਕੋਇ ਵਡਿਆਈਆ। ਏਕਾ ਮੰਦਰ ਇਕ ਦਵਾਰਾ, ਏਕਾ ਠਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਦਏ ਸਮਝਾਈਆ। ਹਰਿ ਠਾਕਰ ਬ੍ਰਹਮ ਬ੍ਰਾਹਮਣ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਤਿ ਸਰੂਪੀ ਬਣ ਬਣ ਜ਼ਾਮਨ, ਸਗਲਾ ਸੰਗ ਆਪ ਨਿਭਾਇੰਦਾ। ਨਾਮ ਨਿਧਾਨ ਫੜਾਏ ਦਾਮਨ, ਦਾਮਨਗੀਰ ਖੇਲ ਖਿਲਾਇੰਦਾ। ਲੇਖਾ ਜਾਣੇ ਦੋ ਜਹਾਨਨ, ਦੋਏ ਦੋਏ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਆਪ ਮਿਲਾਇੰਦਾ। ਚਰਨ ਕਵਲ ਗੁਰ ਸਾਚੀ ਧੂੜ, ਧੁਰ ਮਸਤਕ ਮਿਲੇ ਵਡਿਆਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਬੁਧ ਬਿਬੇਕ ਆਪ ਕਰਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਇਕ ਵਖਾਈਆ। ਜੋਤੀ ਜਾਤਾ ਬਖ਼ਸ਼ੇ ਨੂਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਹੋਏ ਪਰਕਾਸ਼ ਜਿਉਂ ਕੋਹਤੂਰ, ਜਲਵਾ ਆਪਣਾ ਆਪ ਵਖਾਈਆ। ਹਰਿਜਨ ਹਰਿ ਹਰਿ ਸਦਾ ਹਜ਼ੂਰ, ਵਿਛੜ ਕਦੇ ਨਾ ਜਾਈਆ। ਜਨਮ ਜਨਮ ਆਸਾ ਮਨਸਾ ਪੂਰ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਵਸਣਹਾਰਾ ਨੇੜੇ ਦੂਰ, ਨਿਜ ਘਰ ਬੈਠਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਹਰਿਜਨ ਮੇਲ ਮਿਲਾਈਆ। ਹਰਿ ਚਰਨ ਮੇਲਾ ਗੁਰ ਗੁਰ ਰੰਗ, ਗੁਰਮਤੀ ਗੁਰ ਮਿਲਾਇੰਦਾ। ਆਤਮ ਸੇਜ ਰੰਗੀਲਾ ਪਲੰਘ, ਸ਼ਬਦ ਸਿੰਘਾਸਣ ਸੋਭਾ ਪਾਇੰਦਾ। ਅਨਹਦ ਨਾਦ ਅਗੰਮੀ ਮਰਦੰਗ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤ ਉਜਾਲਾ ਆਪ ਰਖਾਇੰਦਾ। ਜਗਤ ਸੁਣਾਏ ਸੁਹਾਗੀ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਹਰਿਜਨ ਆਪ ਉਪਜਾਏ ਪਰਮਾਨੰਦ, ਅਨੰਦ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਕਵਲ ਹਰਿਜਨ ਦੇਵੇ ਬੰਨ੍ਹ, ਏਕਾ ਆਪਣਾ ਬੰਧਨ ਪਾਇੰਦਾ। ਬੰਧਨ ਬੰਧ ਪਾਏ ਨਾਮ ਡੋਰ, ਸਾਚਾ ਵਟ ਆਪ ਚੜ੍ਹਾਈਆ। ਅੰਦਰ ਵੜ ਵੜ ਵੇਖੇ ਪੰਜ ਚੋਰ, ਚੋਰੀ ਚੋਰ ਖੇਲ ਖਿਲਾਈਆ। ਵੇਖ ਵਖਾਏ ਅੰਧ ਘੋਰ, ਘੁੱਪ ਅੰਧੇਰਾ ਫੇਰਾ ਪਾਈਆ। ਸ਼ਬਦ ਰਖਾਏ ਸਾਚਾ ਘੋੜ, ਘਰ ਘਰ ਆਪੇ ਰਿਹਾ ਦੌੜਾਈਆ। ਮਨਮਤ ਨਾ ਪਾਏ ਸ਼ੋਰ, ਹਿੰਸਾ ਹਿੱਸਾ ਨਾ ਕੋਈ ਵੰਡਾਈਆ। ਜਿਸ ਜਨ ਆਪਣੇ ਸੰਗ ਲਏ ਤੋਰ, ਤਿਸ ਆਪਣੇ ਰੰਗ ਰੰਗਾਈਆ। ਚਰਨ ਕਵਲ ਪ੍ਰੀਤੀ ਸਾਚੀ ਜੋੜ, ਜੀਵਣ ਜੁਗਤ ਦਏ ਜਣਾਈਆ। ਸੋਹੰ ਸ਼ਬਦ ਚੁਕਾਏ ਤੋਰ ਮੋਰ, ਸੋਹੰ ਰੂਪ ਸਰਬ ਸ੍ਰਿਸ਼ਟ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੈਕਾਰਾ ਏਕਾ ਬੋਲ, ਗੁਰਮੁਖ ਗੁਰਸਿਖ ਹਰਿ ਭਗਤ ਹਰਿਜਨ ਤੇਰਾ ਹੋਏ ਅੰਤ ਸਹਾਈਆ।

ਗੁਰਮੁਖ ਗੁਰ ਸਦਾ ਅਧੀਨ, ਨਿਰਧਨ ਰੂਪ ਰਖਾਇੰਦਾ। ਗੁਰਮੁਖ ਗੁਰ ਮੇਲ ਜਿਉਂ ਜਲ ਮੀਨ, ਮੀਨ ਆਪਣੀ ਗਤ ਬਣਾਇੰਦਾ। ਗੁਰਮੁਖ ਗੁਰ ਸਦਾ ਵਸਣ ਲੋਕ ਪਾਰ ਤੀਨ, ਤ੍ਰੈ ਤ੍ਰੈ ਲੇਖਾ ਆਪ ਚਮਕਾਇੰਦਾ। ਗੁਰਮੁਖ ਗੁਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰੰਗਾਏ ਏਕਾ ਵਖਾਏ ਸਾਚਾ ਦੀਨ, ਦੀਨ ਦੁਨੀ ਵੇਖ ਵਖਾਇੰਦਾ। ਗੁਰਮੁਖ ਗੁਰ ਹਰਿ ਹਰਿ ਧਾਰ, ਹਰਿ ਸਾਚਾ ਆਪ ਪੜ੍ਹਾਈਆ। ਜਗਤ ਜੁਗਤ ਜਗ ਕਰ ਵਿਚਾਰ, ਸਾਚਾ ਜੋੜਾ ਜੋੜ ਜੁੜਾਈਆ। ਗ੍ਰਹਿ ਮੰਦਰ ਕਰ ਪਸਾਰ, ਘਟ ਆਸਣ ਦਏ ਸੁਹਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਕੀ ਭਰ ਪਿਆਲ, ਨਾਮ ਪਿਆਲਾ ਦਏ ਪਿਲਾਈਆ। ਖੋਲ੍ਹੇ ਤਾਕ ਬੰਦ ਕਿਵਾੜ, ਆਪਣਾ ਪਰਦਾ ਆਪ ਉਠਾਈਆ। ਦਰਸ ਦਿਖਾਏ ਏਕਾ ਵਾਰ, ਏਕਾ ਦ੍ਰਿਸ਼ਟ ਦਏ ਖਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਰੂਪ ਸਮਾਈਆ। ਗੁਰਸਿਖ ਗੁਰ ਰੂਪ ਸਮਾਇਆ, ਗੁਰ ਗੁਰ ਰੂਪ ਆਪ ਵਟਾਈਆ। ਗੁਰਸਿਖ ਗੁਰ ਸਾਚਾ ਪਾਇਆ, ਗੁਰ ਸਾਚਾ ਸਿਖ ਉਪਜਾਈਆ। ਗੁਰਸਿਖ ਮਸਤਕ ਲੇਖ ਲਿਖਾਇਆ, ਗੁਰ ਗੁਰ ਲੇਖਾ ਰਿਹਾ ਮੁਕਾਈਆ। ਗੁਰਸਿਖ ਦਰਸ਼ਨ ਨੇਤਰ ਪੇਖ ਦਰਸ਼ਨ ਪਾਇਆ, ਗੁਰ ਗੁਰ ਦਰਸ ਰਿਹਾ ਵਖਾਈਆ। ਗੁਰਸਿਖ ਵਿਚੋਲਾ ਇਕ ਬਣਾਇਆ, ਗੁਰ ਸਤਿਗੁਰ ਨਾ ਮਰੇ ਨਾ ਜਾਈਆ। ਜਿਸ ਨੇ ਢੋਲਾ ਸਾਚਾ ਗਾਇਆ, ਹੰ ਬ੍ਰਹਮ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਹੋਏ ਸੁਹਾਇਆ, ਸਗਲੀ ਚਿੰਤ ਮਿਟਾਈਆ। ਕਰੇ ਖੇਲ ਬਣ ਬਣ ਦਾਈ ਦਾਇਆ, ਨਜ਼ਰ ਕਿਸੇ ਨਾ ਆਈਆ। ਹਰਿਜਨ ਸਾਚੇ ਲਏ ਮਿਲਾਇਆ, ਗੁਰਸਿਖ ਗੁਰ ਗੁਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਏਕਾ ਘਰ, ਘਰ ਮੰਦਰ ਇਕ ਵਡਿਆਈਆ। ਘਰ ਮੰਦਰ ਗੁਰ ਚਰਨ ਦਵਾਰਾ, ਸਚਖੰਡ ਨਿਵਾਸੀ ਆਪ ਜਣਾਇੰਦਾ। ਬਿਨ ਗੁਰ ਉਤਰੇ ਨਾ ਕੋਈ ਪਾਰਾ, ਗੁਰ ਸਗਲਾ ਸੰਗ ਨਿਭਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਲੋਕਮਾਤ ਖੇਲ ਖਿਲਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਆਪਣਾ ਘਾਟ ਆਪਣਾ ਪੱਤਣ ਆਪ ਬਣਾਇੰਦਾ। ਸੰਤ ਸੁਹੇਲੇ ਫੜ ਫੜ ਮੇਲੇ ਦਰ ਦਵਾਰਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ ਬਾਰਾ, ਚਰਨ ਕਵਲ ਦਏ ਸਹਾਰਾ, ਧੂੜੀ ਮਸਤਕ ਟਿੱਕਾ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰਾ, ਦਰਦ ਦੁਖੀਆਂ ਆਪ ਵੰਡਾਇੰਦਾ।