੧੭ ਜੇਠ ੨੦੧੮ ਧਰਮ ਚੰਦ ਦੇ ਘਰ ਪਿੰਡ ਬਾਲੇ ਵਾਲ ਜੰਮੂ
ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਆਦਿ ਅੰਤ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਰੂਪ ਮਹਾਨ, ਰੂਪ ਅਨੂਪ ਆਪ ਪਰਗਟਾਇੰਦਾ। ਏਕੰਕਾਰਾ ਵਸਣਹਾਰਾ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਨੁਰਾਨ, ਜੋਤ ਉਜਾਲਾ ਆਪ ਕਰਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਇੰਦਾ। ਥਿਰ
ਘਰ ਸਾਚੇ ਹੋ ਪਰਧਾਨ, ਆਪ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਵੇਸ ਵਟਾਇੰਦਾ। ਆਦਿ ਪੁਰਖ ਵਡ ਹਰਿ ਦਾਨਾ, ਆਪਣੀ ਦਇਆ ਕਮਾਈਆ। ਸਚਖੰਡ ਦਵਾਰੇ ਹੋ ਪਰਧਾਨਾ, ਸਾਚੇ ਤਖ਼ਤ ਸੋਭਾ ਪਾਈਆ। ਏਕਾ ਹੁਕਮ ਧੁਰ ਫ਼ਰਮਾਨਾ, ਆਪਣੀ ਇਛਿਆ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਜੋਤ ਸ਼ਬਦ ਹਰਿ ਹਰਿ ਧਾਰ, ਨਿਰਗੁਣ ਖੇਲ ਖਿਲਾਇਆ। ਅਲਖ ਅਗੋਚਰ ਅਗੰਮ ਅਪਾਰ, ਅਗੰਮ ਅਗੰਮੜਾ ਵੇਸ ਵਟਾਇਆ। ਸਚ ਸਿੰਘਾਸਣ ਪੁਰਖ ਨਾਰ, ਸੇਜ ਸੁਹੰਜਣੀ ਆਪ ਹੰਢਾਇਆ। ਪੂਤ ਸਪੂਤਾ ਦਏ ਅਧਾਰ, ਨਿਸ਼ਅੱਖਰ ਰੂਪ ਵਟਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਤ੍ਰੈ ਮੇਲਾ ਇਕ ਮਿਲਾਇਆ। ਤ੍ਰੈਗੁਣ ਦੇਵੇ ਵਸਤ ਭੰਡਾਰ, ਪੰਜ ਤੱਤ ਝੋਲੀ ਆਪ ਭਰਾਇਆ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਆਸਣ ਲਾਇਆ। ਘਰ ਵਿਚ ਘਰ ਖੇਲ ਨਿਆਰ, ਸਾਚਾ ਮੰਦਰ ਆਪ ਉਪਾਇਆ। ਨਿਰਗੁਣ ਬਾਤੀ ਕਰ ਉਜਿਆਰ, ਕਮਲਾ ਪਾਤੀ ਆਪ ਟਿਕਾਇਆ। ਸਰ ਸਰੋਵਰ ਭਰ ਭੰਡਾਰ, ਕਵਲ ਨਾਭੀ ਜਲ ਰਖਾਇਆ। ਧੁੰਨ ਅਨਾਦ ਸੱਚੀ ਧੁੰਨਕਾਰ, ਅਨਹਦ ਨਾਦ ਅਲਾਇਆ। ਡੂੰਘੀ ਭਵਰੀ ਖੇਲ ਅਪਾਰ, ਸੁਖਮਨ ਟੇਢੀ ਬੰਕ ਬਣਾਇਆ। ਈੜਾ ਪਿੰਗਲ ਪਹਿਰੇਦਾਰ, ਦਰ ਦਵਾਰੇ ਆਪ ਸੁਹਾਇਆ। ਕਰੇ ਖੇਲ ਅਪਰ ਅਪਾਰ, ਘਰ ਘਰ ਮੇਲਾ ਭੇਵ ਨਾ ਰਾਇਆ। ਪੰਚ ਵਿਕਾਰਾ ਭਰ ਭੰਡਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਆਸਾ ਤ੍ਰਿਸਨਾ ਦਏ ਅਧਾਰ, ਮਾਇਆ ਮਮਤਾ ਮੋਹ ਨਾਲ ਮਿਲਾਇਆ। ਹਉਮੇਂ ਹੰਗਤਾ ਗੜ੍ਹ ਬਣ ਹੰਕਾਰ, ਪੰਜ ਤੱਤ ਖੇੜਾ ਆਪ ਸੁਹਾਇਆ। ਨਿਰਗੁਣ ਸਰਗੁਣ ਕਰੇ ਵਿਚਾਰ, ਨਿਰਗੁਣ ਆਪਣਾ ਮੁਖ ਛੁਪਾਇਆ। ਆਤਮ ਬ੍ਰਹਮ ਹੋ ਉਜਿਆਰ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਈਸ਼ ਜੀਵ ਖੇਲ ਨਿਆਰ, ਜਗਦੀਸ ਆਪ ਖਿਲਾਇਆ। ਆਪਣੀ ਇਛਿਆ ਸੁਰਤੀ ਦਏ ਭੰਡਾਰ ਵਸਤ ਅਮੋਲਕ ਝੋਲੀ ਪਾਇਆ। ਲੱਖ ਚੁਰਾਸੀ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇਆ। ਏਕਾ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਨਾ ਸ਼ਬਦ ਸੁਣਾਇਆ। ਲਿਖਣ ਪੜ੍ਹਨ ਤੋਂ ਵਸੇ ਬਾਹਰ, ਲੇਖਾ ਲੇਖ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਉਂ ਲਏ ਪਰਗਟਾਇਆ। ਏਕਾ ਨਾਉਂ ਹਰਿ ਪਰਗਟਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਪਣਾ ਬੇੜਾ ਆਪ ਚਲਾ, ਖੇਵਟ ਖੇਟਾ ਆਪ ਹੋ ਜਾਇੰਦਾ। ਆਪਣਾ ਮਾਰਗ ਆਪੇ ਲਾ, ਹਰਿ ਹਰਿ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਆਪ ਸਮਝਾਇੰਦਾ। ਏਕਾ ਗੁਰ ਹਰਿ ਸ਼ਬਦ ਧਾਰ, ਦੂਸਰ ਗੁਰ ਨਾ ਕੋਈ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਲੋਕਮਾਤ ਹੋ ਉਜਿਆਰ, ਵੇਸ ਅਨੇਕਾ ਰੂਪ ਵਟਾਈਆ। ਪੰਜ ਤੱਤ ਕਰੇ ਪਿਆਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਈਆ। ਆਤਮ ਬ੍ਰਹਮ ਪਾਰਬ੍ਰਹਮ ਲੇਖਾ ਏਕਾ ਘਰ ਬਾਰ, ਗੁਰ ਚੇਲਾ ਰੂਪ ਧਰਾਈਆ। ਏਕਾ ਨਾਦ ਸ਼ਬਦ ਧੁਨਕਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਲੱਖ ਚੁਰਾਸੀ ਜੀਵਾਂ ਜੰਤਾਂ ਕਰੇ ਖ਼ਬਰਦਾਰ, ਸੋਈ ਸੁਰਤੀ ਸਰਬ ਉਠਾਈਆ। ਭਗਤ ਭਗਵੰਤ ਲਏ ਅਧਾਰ, ਸਾਚੇ ਸੰਤ ਮੇਲ ਮਿਲਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਗੁਰਸਿਖ ਅੰਮ੍ਰਿਤ ਆਤਮ ਪਿਆਏ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਵੰਡ ਵੰਡਾਈਆ।
ਜੁਗ ਜੁਗ ਵੰਡ ਪੁਰਖ ਸਮਰਥ, ਲੋਕਮਾਤ ਆਪ ਵੰਡਾਇੰਦਾ। ਲੱਖ ਚੁਰਾਸੀ ਚਲਾਏ ਰਥ, ਘਟ ਘਟ ਆਪਣਾ ਆਸਣ ਲਾਇੰਦਾ। ਸਤਿ ਸਰੂਪੀ ਪਾਈ ਨਥ, ਚਾਰੋਂ ਕੁੰਟ ਆਪ ਭਵਾਇੰਦਾ। ਸ਼ਬਦ ਅਗੰਮੀ ਏਕਾ ਦੱਸ, ਏਕਾ ਰਾਹ ਵਖਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿਜਨ ਸਾਚੇ ਮੇਲ ਮਿਲਾਇੰਦਾ। ਤੀਰ ਨਿਰਾਲਾ ਮਾਰੇ ਕਸ, ਤਿਖੀ ਮੁੱਖੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਨਾਉਂ ਆਪ ਧਰਾਇੰਦਾ। ਸਾਚਾ ਨਾਉਂ ਹਰਿ ਨਿਰੰਕਾਰਾ, ਸਤਿਜੁਗ ਤ੍ਰੇਤਾ ਆਪ ਉਪਜਾਈਆ। ਰਾਮਾ ਕ੍ਰਿਸ਼ਨਾ ਹੋ ਉਜਿਆਰਾ, ਦੁਸ਼ਟ ਹੰਕਾਰੀ ਦਏ ਖਪਾਈਆ। ਏਕਾ ਇਸ਼ਟ ਦ੍ਰਿਸ਼ਟ ਵਿਚ ਸੰਸਾਰਾ, ਜੀਵਾਂ ਜੰਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਅਵੱਲਾ ਇਕ ਇਕੱਲਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਕਲਜੁਗ ਵੇਖੇ ਜਗਤ ਮਹੱਲਾ, ਲੋਕਮਾਤ ਵੇਸ ਵਟਾਇੰਦਾ। ਨਾਉਂ ਰਖਾਏ ਨੂਰੀ ਅੱਲਾ, ਅਲਾਹੀ ਨੂਰ ਆਪ ਹੋ ਜਾਇੰਦਾ। ਮੁਕਾਮੇ ਹੱਕ ਪਰਵਰਦਿਗਾਰ ਸਚ ਮਹੱਲਾ ਏਕਾ ਮੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਸੰਦੇਸ਼ ਅਲਾਹੀ ਕਲਾਮ ਸਚ ਅਮਾਮ ਏਕਾ ਘੱਲਾ, ਕਾਇਨਾਤ ਆਪ ਸੁਣਾਇੰਦਾ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸਾਇਕ ਪੀਰ ਫੜਾਏ ਪੱਲਾ, ਵਾਹਿਦ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੁਰਸ਼ਦ ਰੂਪ ਵਟਾਇੰਦਾ। ਏਕਾ ਮੁਰਸ਼ਦ ਬਿਸਮਲ ਧਾਰ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਮੁਕਾਮੇ ਹੱਕ ਬੈਠਾ ਸਾਂਝਾ ਯਾਰ, ਸ਼ਰਅ ਸ਼ਰੀਅਤ ਇਕ ਜਣਾਈਆ। ਸਚ ਤੌਫ਼ੀਕ਼ ਪਰਵਰਦਿਗਾਰ, ਮਹਿਬਾਨ ਬੀਦੋ ਬੀ ਖ਼ੈਰ ਯਾ ਅੱਲਾ ਵਡਿਆਈਆ। ਚੌਦਾਂ ਤਬਕਾਂ ਹੋ ਉਜਿਆਰ, ਇਕ ਸੰਦੇਸ ਨਰ ਨਰੇਸ਼ ਦਰ ਮੁਹੰਮਦ ਦਏ ਪੁਚਾਈਆ। ਜਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਬਣ ਹੰਕਾਰ, ਸਚ ਸੰਦੇਸਾ ਇਕ ਸੁਣਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਏਕਾ ਮੁਰਸ਼ਦ ਵਿਚ ਸੰਸਾਰ, ਮੁਰੀਦ ਏਕਾ ਰੂਪ ਦਰਸਾਈਆ। ਏਕਾ ਜੋਤੀ ਜੋਤ ਉਜਿਆਰ, ਵਰਨ ਗੋਤ ਤੇ ਵਸੇ ਬਾਹਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਾਨਕ ਪੰਜ ਤੱਤ ਆਕਾਰ, ਸ਼ਬਦ ਜਣਾਏ ਸੱਚੀ ਧੁੰਨਕਾਰ, ਨਾਮ ਸਤਿ ਕਰੇ ਪੜ੍ਹਾਈਆ। ਬ੍ਰਹਮ ਮਤ ਸਰਬ ਸੰਸਾਰ, ਹਰ ਘਟ ਦਿਸੇ ਓਅੰਕਾਰ, ਏਕੰਕਾਰਾ ਆਪਣਾ ਰੂਪ ਦਰਸਾਈਆ। ਜੋਤੀ ਜਾਤਾ ਪੁਰਖ ਬਿਧਾਤਾ ਭੇਵ ਅਭੇਦਾ ਇਕ ਇਕਾਂਤਾ, ਏਕਾ ਮੰਦਰ ਸੋਭਾ ਪਾਈਆ। ਚਾਰ ਵਰਨਾਂ ਏਕਾ ਨਾਤਾ, ਛੱਤ੍ਰੀ ਬ੍ਰਾਹਿਮਣ ਸ਼ੂਦਰ ਵੈਸ਼ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਘਰ ਵਖਾਈਆ। ਮਨਮਤ ਜਗਤ ਨਾਰ ਦੁਹਾਗਣ ਕਮਜ਼ਾਤਾ, ਚਾਰੋਂ ਕੁੰਟ ਕੂਕੇ ਦਏ ਦੁਹਾਈਆ। ਏਕਾ ਨਾਮ ਏਕਾ ਗਾਥਾ, ਏਕਾ ਸ਼ਬਦ ਦਏ ਸਮਝਾਈਆ। ਏਕਾ ਪੂਜਾ ਏਕਾ ਪਾਠਾ, ਏਕਾ ਇਸ਼ਟ ਦਏ ਵਖਾਈਆ। ਏਕਾ ਰਾਮ ਨਿਭਾਏ ਸਗਲਾ ਸਾਥਾ, ਵਿਛੜ ਕਦੇ ਨਾ ਜਾਈਆ। ਏਕਾ ਕ੍ਰਿਸ਼ਨਾ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਈਆ। ਏਕਾ ਈਸਾ ਮੂਸਾ ਸਯਦਾ ਨਿਉਂ ਨਿਉਂ ਕਰੇ ਮਾਥਾ, ਸੀਸ ਜਗਦੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਗੁਰ ਦਏ ਵਡਿਆਈਆ। ਏਕਾ ਗੁਰ ਹਰਿ ਸਮਝਾਇੰਦਾ, ਨਿਰਗੁਣ ਨਾਨਕ ਮੇਲ ਮਿਲਾ। ਸ਼ਬਦੀ ਡੰਕ ਮਾਤ ਵਜਾਇੰਦਾ, ਜੀਵਾਂ ਜੰਤਾਂ ਦੇਵੇ ਸਚ ਸਲਾਹ। ਹਰਿ ਕਾ ਨਾਮ ਜੋ ਜਨ ਧਿਆਇੰਦਾ, ਪੁਰਖ ਅਬਿਨਾਸ਼ੀ ਵੇਲੇ ਅੰਤ ਹੋਏ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਦਸ ਦਸ ਜਾਮੇ ਰੂਪ ਲਏ ਵਟਾ। ਏਕਾ ਜੋਤ ਜੋਤ
ਜਗਾ, ਜੋਤੀ ਜਾਤਾ ਖੇਲ ਖਿਲਾਇੰਦਾ। ਗੋਬਿੰਦ ਪੂਤ ਸਪੂਤਾ ਆਪ ਉਠਾ, ਪੁਰਖ ਅਕਾਲ ਦਇਆ ਕਮਾਇੰਦਾ। ਧੁਰ ਫ਼ਰਮਾਨਾ ਹੁਕਮ ਜਣਾ, ਸਾਚੀ ਸੇਵਾ ਸਚ ਲਗਾਇੰਦਾ। ਏਕਾ ਅੰਮ੍ਰਿਤ ਦਏ ਪਿਆ, ਸਚ ਪਿਆਲਾ ਹੱਥ ਰਖਾਇੰਦਾ। ਦੀਨ ਦਿਆਲਾ ਸਿਰ ਹੱਥ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਸੁਤ ਦੁਲਾਰਾ ਗੋਬਿੰਦ ਜਾਇਆ, ਪੁਰਖ ਅਕਾਲ ਦਇਆ ਕਮਾਈਆ। ਏਕਾ ਹੁਕਮ ਧੁਰ ਸੁਣਾਇਆ, ਜੀਵਾਂ ਜੰਤਾਂ ਸੇਵ ਕਮਾਈਆ। ਜੀਵਾਂ ਜੰਤਾਂ ਏਕਾ ਅੰਕ ਮਿਲਾਇਆ, ਦੂਈ ਦਵੈਤੀ ਨਾ ਕੋਈ ਰਖਾਈਆ। ਝੀਵਰ ਛੀਂਬੇ ਫੜ ਕੇ ਏਕਾ ਧਾਮ ਬਹਾਇਆ, ਜ਼ਾਤ ਪਾਤ ਨਾ ਕੋਈ ਰਖਾਈਆ। ਏਕਾ ਅੰਮ੍ਰਿਤ ਦਏ ਪਿਆਇਆ, ਅੰਮਿਉਂ ਰਸ ਅੰਮ੍ਰਿਤ ਆਤਮ ਆਪ ਚੁਆਈਆ। ਏਕਾ ਗੁਰ ਦਏ ਸਮਝਾਇਆ, ਪੁਰਖ ਅਕਾਲ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੇਵਾ ਮਾਤ ਲਗਾਈਆ। ਗੋਬਿੰਦ ਸੇਵਾ ਹਰਿ ਨਿਰੰਕਾਰਾ, ਲੋਕਮਾਤ ਲਗਾਇੰਦਾ। ਸਾਚਾ ਪੰਥ ਕਰ ਤਿਆਰਾ, ਚਾਰ ਵਰਨਾਂ ਏਕਾ ਘਰ ਬਹਾਇੰਦਾ। ਦੂਤ ਦੁਸ਼ਟ ਕਰ ਸੰਘਾਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਮੁਸਲਿਮ ਹਿੰਦੂ ਨਾ ਕੋਇ ਵਿਚਾਰਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਾਚਾ ਪੰਥ ਆਪ ਬਣਾਇੰਦਾ। ਸਾਚਾ ਪੰਥ ਉਤਮ ਜ਼ਾਤ, ਚਾਰ ਵਰਨ ਬਣਾਇਆ। ਪੁਰਖ ਅਕਾਲ ਨਿਭਾਏ ਸਾਥ, ਗੋਬਿੰਦ ਮੇਲਾ ਸਹਿਜ ਸੁਭਾਇਆ। ਏਕਾ ਅੱਖਰ ਏਕਾ ਗਾਥ, ਏਕਾ ਵਿਦਿਆ ਲਏ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵਖਾਇਆ ਏਕਾ ਘਰ, ਸਾਚਾ ਮੰਦਰ ਆਪ ਖੁਲ੍ਹਾਇਆ। ਸਾਚਾ ਮੰਦਰ ਹਰਿ ਹਰਿ ਖੋਲ,੍ਹ ਏਕਾ ਗੁਰੂ ਦਏ ਵਡਿਆਈਆ। ਏਕਾ ਗੁਰ ਸਦਾ ਅਤੋਲ, ਕਿਸੇ ਤੋਲ ਨਾ ਤੋਲਿਆ ਜਾਈਆ। ਏਕਾ ਗੁਰ ਆਦਿ ਜੁਗਾਦਿ ਰਿਹਾ ਬੋਲ, ਜੁਗਾ ਜੁਗੰਤਰ ਆਪਣਾ ਹੁਕਮ ਸੁਣਾਈਆ। ਏਕਾ ਗੁਰ ਆਦਿ ਜੁਗਾਦਿ ਰਹੇ ਅਡੋਲ, ਨਾ ਮਰੇ ਨਾ ਜਾਈਆ। ਏਕਾ ਗੁਰੂ ਵਸੇ ਸਭ ਦੇ ਕੋਲ, ਵਿਛੜ ਕਦੇ ਨਾ ਜਾਈਆ। ਏਕਾ ਗੁਰੂ ਹਰ ਘਟ ਰਿਹਾ ਮੌਲ, ਰੂਪ ਰੇਖ ਨਾ ਕੋਈ ਵਖਾਈਆ। ਏਕਾ ਗੁਰੂ ਪੂਰਾ ਕਰੇ ਆਪਣਾ ਕੀਤਾ ਕੌਲ, ਜਨ ਭਗਤਾਂ ਹੋਏ ਸਹਾਈਆ। ਏਕਾ ਗੁਰੂ ਲੇਖਾ ਜਾਣੇ ਧਰਨੀ ਧਰਤ ਧੌਲ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਏਕਾ ਗੁਰੂ ਦੇਵੇ ਸਾਚੀ ਪਾਹੁਲ, ਪੁਰਖ ਅਕਾਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਦਏ ਸਮਝਾਈਆ। ਸਾਚਾ ਗੁਰੂ ਸ਼ਬਦ ਗੁਰਦੇਵ, ਦੂਸਰ ਅਵਰ ਨਾ ਕੋਈ ਵਡਿਆਈਆ। ਹਰਿਜਨ ਸਾਚਾ ਰਸਨਾ ਰਸ ਖਾਏ ਸਾਚਾ ਮੇਵ, ਅੰਮ੍ਰਿਤ ਰਸ ਆਪ ਚਖਾਈਆ। ਪਤਿਤ ਪਵਿਤ ਹੋਏ ਜੇਹਵ, ਗੁਣ ਅਵਗੁਣ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ ਏਕਾ ਪੰਥ ਆਪ ਪਰਗਟਾਈਆ। ਸਾਚਾ ਪੰਥ ਹੋਇਆ ਪਰਕਾਸ਼, ਚਾਰੇ ਵਰਨ ਮੇਲ ਮਿਲਾਇਆ। ਗੋਬਿੰਦ ਬਣਿਆ ਦਾਸੀ ਦਾਸ, ਪੰਚਾਂ ਅੱਗੇ ਸੀਸ ਝੁਕਾਇਆ। ਪੁਰਖ ਅਕਾਲ ਮਾਈ ਬਾਪ, ਸਦਾ ਸੁਹੇਲਾ ਸੀਸ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰੰਥ ਦਏ ਸਮਝਾਇਆ । ਸਾਚਾ ਗ੍ਰੰਥ ਗੁਰੂ ਪੁਰਖ ਅਕਾਲਾ, ਨਿਸ਼ਅੱਖਰ ਆਪਣਾ ਨਾਉਂ ਜਣਾਈਆ। ਛੱਤੀ ਰਾਗ ਗਲ ਵਿਚ ਪਾਏ ਬੈਠੇ ਹਰਿ ਹਰਿ ਮਾਲਾ, ਦਿਵਸ ਰੈਣ ਰਹੇ ਜਸ ਗਾਈਆ। ਚੌਦਾਂ ਸੌ ਤੀਹ ਅੰਕ ਗਾਏ ਗੁਣ ਹਰਿ ਗੋਪਾਲਾ, ਨਾਨਕ ਅੰਗਦ ਅਮਰਦਾਸ
ਰਾਮਦਾਸ ਗਿਆ ਜਸ ਗਾਈਆ। ਅਰਜਨ ਦੱਸਿਆ ਰਾਹ ਸੁਖਾਲਾ, ਆਪ ਆਪਣੀ ਬੂਝ ਬੁਝਾਈਆ। ਏਕਾ ਗੁਰੂ ਵਸੇ ਸੱਚੀ ਧਰਮਸਾਲਾ, ਕਾਇਆ ਮੰਦਰ ਡੇਰਾ ਲਾਈਆ। ਪੜ੍ਹ ਪੜ੍ਹ ਤੋੜਨਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕਾ ਗੁਰੂ ਅਖਵਾਈਆ। ਸਾਚਾ ਗੁਰੂ ਕਿਸੇ ਦਰ ਨਾ ਹੋਏ ਬੰਦ, ਦੂਸਰ ਓਟ ਨਾ ਕੋਈ ਰਖਾਈਆ। ਗੁਰੂ ਗ੍ਰੰਥ ਪਾਰਬ੍ਰਹਮ ਅਬਿਨਾਸ਼ੀ ਕਰਤੇ ਦੇ ਗਾਏ ਛੰਦ, ਗੁਰ ਗੁਰ ਸੇਵਾ ਆਪ ਕਮਾਈਆ। ਨਾਨਕ ਗਾਇਆ ਬੱਤੀ ਦੰਦ, ਤੇਗ਼ ਬਹਾਦਰ ਅੰਤ ਮੰਨੀ ਸਰਨਾਈਆ। ਗੋਬਿੰਦ ਪੁਰਖ ਅਕਾਲ ਦਾ ਚੜ੍ਹਿਆ ਚੰਦ, ਮਾਤਾ ਗੁਜਰੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਸ਼ਬਦ ਗਿਆਨ, ਗੁਰੂ ਗ੍ਰੰਥ ਜਗਤ ਗੁਰ ਮਹਾਨ, ਜੋ ਪੜ੍ਹ ਪੜ੍ਹ ਵਿਚਾਰੇ ਤਿਸ ਮਾਰਗ ਦੇਵੇ ਲਾਈਆ। ਗੋਬਿੰਦ ਲੇਖਾ ਕਿਤੇ ਨਾ ਲਿਖਿਆ, ਦੋਹਰਾ ਕਲਜੁਗ ਜੀਵ ਬਣਾਈਆ। ਸਤਿਗੁਰ ਪੂਰਾ ਕਿਸੇ ਦਵਾਰੇ ਲੈਣ ਨਾ ਜਾਏ ਸਿਖਿਆ, ਲਿਖਿਆ ਲੇਖ ਨਾ ਪੜ੍ਹੇ ਵਿਚ ਲੋਕਾਈਆ। ਗੋਬਿੰਦ ਗੁਰੂ ਗੁਰ ਏਕਾ ਵੇਖਿਆ, ਨਾ ਮਰੇ ਨਾ ਜਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਿਆ, ਨਾ ਕੋਈ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼ਿਆ, ਜਿਸ ਦਾ ਗੁਰ ਅਵਤਾਰ ਗਏ ਜਸ ਗਾਈਆ। ਸੀਸ ਝੁਕਾਇਨ ਬ੍ਰਹਮਾ ਵਿਸ਼ਨ ਮਹੇਸ਼ਿਆ, ਦਰ ਦਰ ਬੈਠੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਦਏ ਵਡਿਆਈਆ। ‘‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’’।
ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਜੋਤ ਉਜਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਬ੍ਰਹਮ ਵਿਚਾਰ। ਗੁਰਸਿਖ ਸੱਚਾ ਜਾਣੀਏ, ਜਿਸ ਘਰ ਅੰਦਰ ਅਨਹਦ ਸ਼ਬਦ ਵੱਜੇ ਧੁੰਨਕਾਰ। ਗੁਰਸਿਖ ਸੱਚਾ ਜਾਣੀਏ, ਜਿਸ ਅੰਮ੍ਰਿਤ ਮਿਲੇ ਭੰਡਾਰ। ਗੁਰਸਿਖ ਸੱਚਾ ਜਾਣੀਏ, ਜਿਸ ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਜਾਣੀਏ, ਨਾਤਾ ਤੋੜੇ ਸਰਬ ਸੰਸਾਰ। ਸਤਿਗੁਰ ਸੱਚਾ ਸੋ ਵਖਾਨੀਏ, ਗੁਰਸਿਖਾਂ ਕਰੇ ਪਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਮਿਲਿਆ ਹਰਿ ਭਗਵਾਨ। ਗੁਰਮੁਖ ਸਾਚਾ ਜਾਣੀਏ, ਜਿਸ ਮਿਟੇ ਮਾਣ ਅਭਿਮਾਨ। ਗੁਰਸਿਖ ਸੱਚਾ ਜਾਣੀਏ, ਏਕਾ ਰਾਗ ਸੁਣੇ ਅਨਾਦੀ ਕਾਨ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਲਏ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਗੁਰਸਿਖ ਸੱਚਾ ਜਾਣੀਏ, ਗੁਰ ਗੋਬਿੰਦ ਚਾੜ੍ਹੇ ਰੰਗ। ਗੁਰਸਿਖ ਸੱਚਾ ਜਾਣੀਏ, ਆਤਮ ਸੇਜਾ ਵਛਾਏ ਪਲੰਘ। ਗੁਰਸਿਖ ਸੱਚਾ ਜਾਣੀਏ, ਘਰ ਸੁਣੇ ਨਾਦ ਮਰਦੰਗ। ਗੁਰਸਿਖ ਸੱਚਾ ਜਾਣੀਏ, ਆਪਣੇ ਮੰਦਰ ਆਪੇ ਜਾਏ ਲੰਘ। ਗੁਰਸਿਖ ਸੱਚਾ ਜਾਣੀਏ, ਦੂਈ ਦਵੈਤੀ ਢਾਵੇ ਕੰਧ। ਗਰਮੁਖ ਸੱਚਾ ਜਾਣੀਏ, ਏਕਾ ਗਾਏ ਸੁਹਾਗੀ ਛੰਦ। ਗੁਰਸਿਖ ਸੱਚਾ ਜਾਣੀਏ, ਸਦਾ ਗਾਏ ਪਰਮਾਨੰਦ। ਸਤਿਗੁਰ ਪੂਰਾ ਜਾਣੀਏ, ਆਦਿ ਜੁਗਾਦਿ ਹੋਏ ਬਖ਼ਸ਼ੰਦ। ਪੁਰਖ ਅਕਾਲ ਇਕ ਵਖਾਨੀਏ, ਹਰਿਜਨ ਮੇਟੇ ਤੇਰੀ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੁਣੀ ਗਹਿੰਦ।
‘‘ਗੁਰੂ ਗ੍ਰੰਥ ਜੀ ਮਾਨਿਉਂ, ਪਰਗਟ ਗੁਰਾਂ ਦੀ ਦੇਹ ’’ :
ਦੇਹ ਉਪਜੇ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇਆ। ਦੇਹ ਅੰਦਰ ਰੱਖੇ ਬੁੱਧ ਮਨ ਮਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇਆ । ਗੁਰੂ ਗ੍ਰੰਥ ਅੰਦਰ ਏਕਾ ਧੀਰਜ ਸੰਤੋਖ ਜਤ ਸਤਿ, ਜੂਠ ਝੂਠ ਨਜ਼ਰ ਨਾ ਆਇਆ। ਹਰਿ ਕਾ ਸ਼ਬਦ ਮਹਿਮਾ ਅਕਥ, ਲਿਖ ਲਿਖ ਲੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਸ਼ਬਦ ਇਕ ਜਣਾਇਆ। ਸ਼ਬਦ ਗੁਰੂ ਗੁਰ ਬਦਲੇ ਚੋਲਾ, ਪੰਜ ਤੱਤ ਕਾਇਆ ਆਪ ਹੰਢਾਈਆ। ਮਨਮੁਖ ਜੀਵਾਂ ਕੋਲੋਂ ਕਰੇ ਓਹਲਾ, ਗੁਰਸਿਖਾਂ ਸਾਖਿਆਤ ਨਜ਼ਰੀ ਆਈਆ। ਸਾਹਿਬ ਸਤਿਗੁਰ ਆਦਿ ਜੁਗਾਦਿ ਸੁਣਾਏ ਆਪਣਾ ਢੋਲਾ, ਢੋਲਕ ਛੈਣਾ ਨਾ ਕੋਈ ਵਜਾਈਆ। ਨਿਰਗੁਣ ਸਰਗੁਣ ਬਣ ਬਣ ਤੋਲਾ, ਨਾਮ ਕੰਡੇ ਲਏ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਸਿਖ ਦਏ ਬਣਾਈਆ। ਸੋ ਸਿਖ ਜੋ ਸਿਖਿਆ ਕਰੇ ਪਰਵਾਨ, ਨਾਨਕ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਚਾਰ ਵਰਨ ਵੇਖੇ ਕਰ ਧਿਆਨ, ਅੰਦਰ ਬੈਠਾ ਸੱਚਾ ਮਾਹੀਆ। ਅੱਠੇ ਪਹਿਰ ਰਹੇ ਨਿਗਹਬਾਨ, ਦਿਵਸ ਰੈਣ ਸੇਵ ਕਮਾਈਆ। ਨਾਤਾ ਤੁਟੇ ਹਿੰਦੂ ਸਿਖ ਮੁਸਲਮਾਨ, ਆਤਮ ਬ੍ਰਹਮ ਘਟ ਘਟ ਨਜ਼ਰੀ ਆਈਆ। ਤਿਸ ਗੋਬਿੰਦ ਸੂਰਾ ਮਿਲੇ ਆਣ, ਗੁਰੂ ਗ੍ਰੰਥ ਦਏ ਗਵਾਹੀਆ। ਗੁਰ ਕਾ ਸ਼ਬਦ ਜਿਸ ਲਿਆ ਪਹਿਚਾਨ, ਖੋਜਨ ਬਣ ਖੰਡ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ।
‘‘ਜਾਂ ਕਾ ਹਿਰਦਾ ਸੁੱਧ ਹੈ, ਖੋਜ ਸ਼ਬਦ ਮੇਂ ਲੇ ’’ :
ਬਿਨ ਸਤਿਗੁਰ ਪੂਰੇ ਹਿਰਦਾ ਨਾ ਹੋਏ ਸੁੱਧ, ਲੱਖ ਚੁਰਾਸੀ ਹੋਏ ਹਲਕਾਈਆ। ਮਨ ਵਾਸਨਾ ਦਹਿ ਦਿਸ਼ਾ ਰਹੀ ਕੁੱਦ, ਮਨ ਪੰਛੀ ਫੜ ਕੇ ਹੱਥ ਨਾ ਕੋਈ ਵਖਾਈਆ। ਮਤ ਮਤਵਾਲੀ ਆਪਣਾ ਆਪ ਬੈਠੀ ਲੁੱਟ, ਕਲਜੁਗ ਠਗ ਚੋਰ ਯਾਰ ਗਏ ਲੁਟਾਈਆ। ਬੁਧ ਨਿਮਾਣੀ ਨਾ ਸਕੇ ਉਠ, ਕੂੜੀ ਕਿਰਿਆ ਰਹੀ ਦਬਾਈਆ । ਪੜ੍ਹ ਪੜ੍ਹ ਥੱਕੇ ਆਲਣਿਉਂ ਡਿਗੇ ਬੋਟ, ਸਾਚੇ ਘਰ ਨਾ ਕੋਈ ਬਹਾਈਆ। ਜੋ ਜਨ ਸਤਿਗੁਰ ਪੂਰੇ ਦੀ ਰੱਖੇ ਏਕਾ ਓਟ, ਅੱਠੇ ਪਹਿਰ ਧਿਆਨ ਲਗਾਈਆ। ਘਰ ਮੰਦਰ ਵਜਾਏ ਸ਼ਬਦ ਨਗਾਰੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ। ਸ਼ਬਦੇ ਅੰਦਰ ਹਰਿ ਹਰਿ ਖੋਜ, ਗੁਰ ਸ਼ਬਦੀ ਮੇਲ ਮਿਲਾਇਆ। ਬਿਨ ਸਤਿਗੁਰ ਮਾਣੇ ਨਾ ਸਾਚੀ ਮੌਜ, ਸਤਿਗੁਰ ਰਸ ਨਾ ਕਿਸੇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਿਰਦਾ ਸੰਤਨ ਦਏ ਸਮਝਾਇਆ। ਹਰਿ ਸੰਤਨ ਹਿਰਦਾ ਉਪਰ ਨੌਂ ਦਵਾਰ, ਨੇਤਰ ਨੈਣ ਆਪ ਖੁਲ੍ਹਾਈਆ। ਖੋਜਤ ਖੋਜਤ ਪਾਵੇ ਸਾਰ, ਜਿਸ ਜਨ ਆਪਣੀ ਦਇਆ ਕਮਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਾਸਨਾ ਨਾ ਕੋਈ ਮਿਟਾਈਆ। ਅੰਦਰ ਵੜ ਨਾ ਦਰਸ਼ਨ ਪਾਇਆ, ਘਰ ਮਿਲਿਆ ਨਾ ਮੀਤ ਮੁਰਾਰ, ਗੋਬਿੰਦ ਬੈਠਾ ਮੁਖ ਛੁਪਾਈਆ। ਗੁਰੂ ਗ੍ਰੰਥ ਗੁਰ ਕਹੇ ਪੁਕਾਰ, ਨਿਵਣ ਸੁ ਅੱਖਰ ਸਾਚੀ ਜੁਗਤ ਚਾਕਰੀ ਇਕ ਵਖਾਈਆ।
ਏਕਾ ਕੰਤ ਸਰਬ ਭਤਾਰ, ਲੱਖ ਚੁਰਾਸੀ ਨਾਰੀ ਰੂਪ ਵਖਾਈਆ । ਗੁਰੂ ਗ੍ਰੰਥ ਗੁਰ ਠਾਂਡਾ ਦਰਬਾਰ, ਚਾਰ ਵਰਨਾਂ ਏਕਾ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੈ ਭੌ ਗੁਰ ਗੁਰ ਏਕਾ ਰੂਪ ਜਣਾਈਆ ।
ਗੁਰ ਪੀਰ ਸਦਾ ਜਗ ਮੰਗਦਾ, ਗੁਰਸਿਖਾਂ ਕੋਲੋਂ ਸਚ ਪਿਆਰ। ਔਦਾਂ ਜਾਂਦਾ ਕਦੇ ਨਾ ਸੰਗਦਾ, ਜੁਗ ਜੁਗ ਲਏ ਮਾਤ ਅਵਤਾਰ। ਹਰਿਜਨ ਕਾਇਆ ਮੰਦਰ ਆਪੇ ਲੰਘਦਾ, ਦੂਈ ਦਵੈਤੀ ਪਰਦਾ ਪਾੜ, ਕਰੇ ਖੇਲ ਸੂਰੇ ਸਰਬੰਗ ਦਾ, ਸ਼ਾਹ ਪਾਤਸ਼ਾਹ ਸਚੀ ਸਰਕਾਰ। ਬਿਨ ਸਿਖਾਂ ਗੁਰੂ ਕਿਸੇ ਨਾ ਕੰਮ ਦਾ, ਧ੍ਰਿਗ ਜੀਵਨ ਸੰਸਾਰ। ਮਾਇਆ ਮਮਤਾ ਖੇਲ ਭੇਖ ਪਖੰਡ ਦਾ, ਠਗ ਚੋਰ ਰਹੇ ਪੁਕਾਰ। ਗੁਰ ਸਤਿਗੁਰ ਸ਼ਾਹ ਰਗ ਉਪਰ ਵਸਦਾ, ਗੁਰਮੁਖ ਮੇਲੇ ਦਸਮ ਦਵਾਰ। ਨਾਤਾ ਤੋੜੇ ਭੁੱਖ ਨੰਗ ਦਾ, ਏਕਾ ਬਖਸ਼ੇ ਨਾਮ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤ ਲੋਕਮਾਤ ਆਏ ਬੱਧਾ, ਨਿਤ ਨਵਿਤ ਗੁਰਮੁਖਾਂ ਕੋਲੋਂ ਮੰਗੇ ਭਿਖਿਆ ਧੂੜੀ ਛਾਰ। ਜਗਤ ਸਾਗਰ ਔਜੜ ਰਾਹ, ਕਿਨਾਰਾ ਕਿਸੇ ਨਜ਼ਰ ਨਾ ਆਈਆ। ਏਕਾ ਭੁੱਲਿਆ ਬੇਪਰਵਾਹ, ਸ੍ਰਿਸ਼ਟ ਸਬਾਈ ਆਪ ਭੁਲਾਈਆ। ਨਵ ਨੌਂ ਨੌਂ ਦਏ ਹਲਾ, ਚਾਰ ਚਾਰ ਦਏ ਉਠਾਈਆ। ਏਕਾ ਸਿਫ਼ਰਾ ਆਪ ਅਖਵਾ, ਹਾਸਲ ਬਾਕੀ ਨਾ ਕੋਈ ਬਚਾਈਆ। ਜਗ ਖੇੜਾ ਜਗਤ ਦੇਵੇ ਢਾਹ, ਏਕਾ ਢਾਹ ਲਗਾਈਆ। ਗੁਰਸਿਖਾਂ ਦੇਵੇ ਸਚ ਸਲਾਹ, ਮਾਰਗ ਸਾਚਾ ਇਕ ਜਣਾਈਆ। ਕਲਜੁਗ ਅੰਤਮ ਬਣੇ ਮਲਾਹ, ਸਾਗਰ ਡੂੰਘਰ ਲਏ ਤਰਾਈਆ। ਚੱਪੂ ਲਾਏ ਆਪਣੇ ਨਾਂ, ਸੋਹੰ ਨਾਉਂ ਵਡੀ ਵਡਿਆਈਆ। ਪਾਵੇ ਸਾਰ ਥਲ ਅਸਗਾਹ, ਪਾਰਬ੍ਰਹਮ ਬੇਪਰਵਾਹੀਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਾਗਰ ਪਾਰ ਕਰਾਈਆ। ਡੂੰਘਾਂ ਸਾਗਰ ਭਵਰ ਸਮੁੰਦ, ਸ੍ਰਿਸ਼ਟ ਸਬਾਈ ਘੁੰਮਣ ਘੇਰ ਰਖਾਈਆ। ਬਚਿਆ ਰਹੇ ਨਾ ਸੁਰਪਤ ਇੰਦ, ਸ਼ੰਕਰ ਪੱਲੂ ਨਾ ਸਕੇ ਛੁਡਾਈਆ। ਬ੍ਰਹਮ ਮੇਟੇ ਆਪਣੀ ਚਿੰਦ, ਚਿੰਤਾ ਜਗਤ ਦਏ ਮਿਟਾਈਆ। ਪਰਗਟ ਹੋਇਆ ਗਹਿਰ ਗੰਭੀਰ ਗੁਣੀ ਗਹਿੰਦ, ਰੂਪ ਅਨੂਪ ਆਪ ਧਰਾਈਆ। ਹਰਿਜਨ ਉਪਜਾਏ ਸਾਚੀ ਬਿੰਦ, ਜਗ ਆਪਣਾ ਸੰਗ ਰਖਾਈਆ। ਵਿਸ਼ਟਾ ਕੀਟ ਲਗਾਏ ਨਿੰਦ, ਜੂਨ ਅਜੂਨੀ ਆਪ ਭਵਾਈਆ। ਹਰਿਜਨ ਹਰਿ ਸਦਾ ਬਖ਼ਸ਼ੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕੀਤੀ ਪਾਰ ਲੰਘਾਈਆ। ਬਿਨ ਕੀਤੀ ਜਨ ਉਤਰੇ ਪਾਰ, ਕਰਮ ਕਾਂਡ ਨਾ ਕੋਈ ਵਖਾਈਆ। ਪੂਜਾ ਪਾਠ ਨਾ ਕੋਈ ਵਿਚਾਰ, ਗਿਆਨ ਧਿਆਨ ਨਾ ਕੋਈ ਦ੍ਰਿੜਾਈਆ। ਅਠਸਠ ਤੀਰਥ ਨਾ ਕੋਈ ਅਸ਼ਨਾਨ, ਸਰੋਵਰ ਸਰ ਨਾ ਕੋਈ ਰਖਾਈਆ। ਖਾਣੀ ਬਾਣੀ ਨਾ ਸੁਣਾਏ ਕੋਈ ਕਾਨ, ਰਸਨਾ ਜਿਹਵਾ ਨਾ ਕੋਈ ਪੜ੍ਹਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਆਤਮ ਅੰਤਰ ਬ੍ਰਹਮ ਗਿਆਨ, ਆਤਮ ਬ੍ਰਹਮ ਆਪ ਸਮਝਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕੋਟਨ ਕੋਟ ਕੋਟ ਜਨਮ ਦੇ ਦੇਵੇ ਪਾਪ ਗਵਾਈਆ।
੧੮ ਜੇਠ ੨੦੧੮ ਬਿਕਰਮੀ ਗੁਰਦਿਤ ਸਿੰਘ ਦੇ ਘਰ ਜੰਮੂ
ਜੈ ਜੈਕਾਰ ਮਿਟੇ ਸੰਤਾਪ, ਸਾਤਕ ਸਤਿ ਸਤਿ ਕਰਾਈਆ। ਜਨਮ ਜਨਮ ਦਾ ਲੱਥੇ ਪਾਪ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਚੜ੍ਹੇ ਤਾਪ, ਅਗਨੀ ਅੱਗ ਨਾ ਕੋਈ ਜਲਾਈਆ। ਮਾਇਆ ਡਸਨੀ ਡੱਸੇ ਨਾ ਸਾਂਪ, ਮੋਹ ਮਮਤਾ ਨਾ ਕੋਈ ਰਖਾਈਆ। ਜਿਸ ਜਨ ਬੁਝਾਏ ਆਪਣਾ ਆਪ, ਦਰ ਘਰ ਸਾਚੇ ਮੇਲ ਮਿਲਾਈਆ। ਨਜ਼ਰੀ ਆਏ ਮਾਈ ਬਾਪ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਚਰਨ ਕਵਲ ਬੰਧਾਏ ਨਾਤ, ਨਾਤਾ ਅਵਰ ਨਾ ਕੋਈ ਰਖਾਈਆ। ਏਕਾ ਨਾਮ ਜਣਾਏ ਗਾਥ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਮਾਨਸ ਜਨਮ ਲੇਖੇ ਲਾਈਆ। ਸਰਬ ਕਲ ਆਪੇ ਸਮਰਾਥ, ਕਿਸੇ ਦਰ ਨਾ ਮੰਗਣ ਜਾਈਆ। ਹੋਏ ਸਹਾਈ ਅਨਾਥਾਂ ਨਾਥ, ਨਾਥ ਅਨਾਥਾਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੜ੍ਹਾਏ ਆਪਣੇ ਰਾਥ, ਚੜ੍ਹਿਆ ਰਥ ਫਿਰ ਉਤਰ ਕਦੇ ਨਾ ਜਾਈਆ। ਜੈ ਜੈਕਾਰ ਜੈ ਗੁਰਦੇਵ, ਜੈਜੈਵੰਤੀ ਸੀਸ ਝੁਕਾਈਆ। ਜੈ ਜੈਕਾਰ ਅਲਖ ਅਭੇਦ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਜੈ ਜੈਕਾਰ ਸਦਾ ਨਿਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਸਮਝਾਈਆ। ਜੈ ਜੈਕਾਰ ਏਕਾ ਪੁਰਖ, ਦੂਸਰ ਅਵਰ ਨਾ ਕੋਈ ਜਣਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਸੋ ਪੁਰਖ ਨਿਰੰਜਣ ਹਰਖ ਸੋਗ ਵਿਚ ਕਦੇ ਨਾ ਆਇੰਦਾ। ਹਰਿਜਨ ਹਰਿਭਗਤ ਸਦਾ ਸੁਹੇਲਾ ਲਏ ਪਰਖ, ਨਾਮ ਕਸਵੱਟੀ ਇਕ ਲਗਾਇੰਦਾ। ਮਨਮੁਖਾਂ ਉਤੇ ਕਦੇ ਨਾ ਕਰੇ ਤਰਸ, ਜੋ ਜਨ ਹਰਿ ਨਾਮ ਭੁਲਾਇੰਦਾ। ਗੁਰਮੁਖਾਂ ਦੇਵੇ ਸਦਾ ਦਰਸ, ਨਿਤ ਨਵਿਤ ਫੇਰਾ ਪਾਇੰਦਾ। ਅੰਮ੍ਰਿਤ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਗ੍ਰਹਿ ਗ਼ਰੀਬ ਨਿਵਾਜ਼ਾ ਬੰਦ ਦਰਵਾਜ਼ਾ ਆਪ ਖੁਲ੍ਹਾਇੰਦਾ। ਸੰਸਾ ਰੋਗ ਮਿਟੇ ਸੰਸਾਰ, ਸੁਖ ਸਾਗਰ ਇਕ ਵਖਾਈਆ। ਹਰਿਜਨ ਹਰਿ ਕਰੇ ਪਿਆਰ, ਕਾਇਆ ਗਾਗਰ ਭਾਗ ਲਗਾਈਆ। ਦੁਖ ਦਲਿਦ੍ਰ ਜਗਤ ਦਏ ਨਵਾਰ, ਸਿੰਧ ਸਾਗਰ ਪਾਰ ਤਰਾਈਆ। ਛਲ ਛਿਦਰ ਨਾ ਮਾਰੇ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਛਲ ਛਿਦਰ ਨਾ ਕਰੇ ਖ਼ਵਾਰੀ, ਕ੍ਰਿਪਾ ਕਰੇ ਆਪ ਨਿਰੰਕਾਰਾ। ਗ਼ਰੀਬ ਨਿਮਾਣਿਆਂ ਪਾਵੇ ਸਾਰੀ, ਨੇਤਰ ਵੇਖੇ ਵੇਖਣਹਾਰਾ। ਜਗਤ ਜੰਜਾਲ ਕੱਟ ਬੀਮਾਰੀ, ਏਕਾ ਬਖ਼ਸ਼ੇ ਚਰਨ ਪਿਆਰਾ। ਨਾਮ ਚੜ੍ਹਾਏ ਰਾਮ ਖ਼ੁਮਾਰੀ, ਰਾਮ ਨਾਮ ਇਕ ਉਰਧਾਰਾ। ਮਾਣਸ ਜਨਮ ਨਾ ਜਾਏ ਹਾਰੀ, ਜੋ ਜਨ ਆਇਣ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਕੀਮ ਏਕਾ ਕਰੇ ਕਾਇਆਦਾਰੀ, ਦਰਦ ਦੁਖ ਦਲਿੱਦਰ ਜਗਤ ਅੰਤ ਮਿਟਾਇੰਦਾ।
੧੮ ਜੇਠ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਮਾਣਸ ਜਨਮ ਜਗਤ ਅਨਮੋਲਾ, ਲੱਖ ਚੁਰਾਸੀ ਦਏ ਕਟਾਈਆ। ਜੁਗਤ ਜਗਤ ਜਗ ਬਦਲਿਆ ਚੋਲਾ, ਪੰਚਮ ਤੱਤ ਵੱਜੇ ਵਧਾਈਆ। ਆਤਮ ਬ੍ਰਹਮ ਬ੍ਰਹਮ ਪਾਰਬ੍ਰਹਮ ਵਸੇ ਕਰ ਕਰ ਉਹਲਾ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਨਾਦ ਅਨਾਦ ਵਜਾਏ ਢੋਲਾ, ਗ੍ਰਹਿ ਮੰਦਰ ਆਪ ਸੁਣਾਈਆ। ਨਾਮ ਨਿਧਾਨਾ ਬੋਲੇ ਬੋਲਾ, ਸਚ ਜੈਕਾਰਾ ਇਕ ਲਗਾਈਆ। ਜਿਸ ਜਨ ਪਰਦਾ ਹਰਿ ਜੂ ਖੋਲ੍ਹਾ, ਤਿਸ ਮੰਦਰ ਦਏ ਵਖਾਈਆ। ਨਵ ਨੌਂ ਜਗਤ ਵਾਸਨਾ ਪਿਆ ਰੌਲਾ, ਆਸਾ ਤ੍ਰਿਸਨਾ ਨਾ ਕੋਇ ਬੁਝਾਈਆ। ਨਿਰਗੁਣ ਸਰਗੁਣ ਅੰਦਰ ਮੌਲਾ, ਮੌਲਾ ਆਪਣਾ ਰੂਪ ਧਰਾਈਆ। ਅੰਮ੍ਰਿਤ ਭਰੇ ਨਾਭੀ ਕਵਲਾ, ਨਿਝਰ ਝਿਰਨਾ ਆਪ ਝਿਰਾਈਆ। ਨੂਰ ਵਖਾਏ ਅਵਲ ਅੱਲਾ, ਇਲਾਹੀ ਨੂਰ ਆਪ ਹੋ ਜਾਈਆ। ਕਲਮਾ ਕਲਾਮ ਫੜਾਏ ਪੱਲਾ, ਏਕਾ ਨਾਮ ਦਏ ਵਡਿਆਈਆ। ਹਰਿਜਨ ਹਿਰਦੇ ਅੰਦਰ ਹਰਿ ਹਰਿ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਪਾਵੇ ਸਾਰ ਇਕ ਇਕੱਲਾ, ਅਲਖ ਅਗੋਚਰ ਬੇਪਰਵਾਹ ਅਗੰਮ ਅਥਾਹ ਆਪਣੀ ਬਣਤ ਬਣਾਈਆ। ਵਸਣਹਾਰ ਸਚਖੰਡ ਦਵਾਰ ਸਚ ਮਹੱਲਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਆਪ ਸੁਹਾਈਆ। ਧਾਮ ਰਖਾਏ ਉਚ ਅਟੱਲਾ, ਅਸਥਲ ਆਪਣੀ ਦਇਆ ਕਮਾਈਆ। ਸਚ ਸੰਦੇਸ ਜੁਗਾ ਜੁਗੰਤਰ ਘੱਲਾ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ, ਅਜੂਨੀ ਰਹਿਤ ਆਪਣਾ ਨਾਉਂ ਪਰਗਟਾਈਆ। ਜੀਵ ਜਗਤ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਖੇਲ ਖਿਲਾਈਆ। ਗੁਰਮੁਖ ਵਿਰਲੇ ਮਿਟੇ ਦੂਈ ਦਵੈਤੀ ਸਲਾ, ਬਣ ਸਾਲਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਲਏ ਮਿਲਾਈਆ। ਹਰਿਜਨ ਮੇਲਾ ਕਾਇਆ ਗੜ੍ਹ, ਗੁਰ ਸਤਿਗੁਰ ਆਪ ਮਿਲਾਇੰਦਾ। ਡੂੰਘੀ ਭਵਰੀ ਜਾਏ ਵੜ, ਪੰਜ ਤੱਤ ਕਾਇਆ ਵੇਖ ਵਖਾਇੰਦਾ। ਸਾਚੇ ਮੰਦਰ ਜਾਏ ਚੜ੍ਹ, ਆਪਣਾ ਮਾਰਗ ਆਪ ਸੁਹਾਇੰਦਾ। ਸੁਰਤ ਸੁਵਾਣੀ ਲਏ ਫੜ, ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਇੰਦਾ। ਆਪ ਵਖਾਏ ਆਪਣਾ ਘਰ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਭੌ ਚੁਕਾਏ ਭੈ ਡਰ, ਪੰਚ ਵਿਕਾਰਾ ਨਾ ਕੋਇ ਡਰਾਇੰਦਾ। ਤ੍ਰੈਗੁਣ ਅਗਨੀ ਜਾਏ ਸੜ, ਮਾਇਆ ਮਮਤਾ ਮੋਹ ਮਿਟਾਇੰਦਾ। ਮੇਲ ਮਿਲਾਏ ਨਰਾਇਣ ਨਰ, ਨਰ ਨਾਰੀ ਏਕਾ ਰੰਗ ਰੰਗਾਇੰਦਾ। ਘਰ ਵਿਚ ਘਰ ਮਿਲੇ ਹਰਿ, ਹਰਿ ਜੂ ਹਰਿ ਮੰਦਰ ਸੋਭਾ ਪਾਇੰਦਾ। ਆਤਮ ਸੇਜਾ ਬੈਠਾ ਕਿਰਪਾ ਕਰ, ਕਿਰਪਾਨਿਧ ਠਾਕਰ ਗਹਿਰ ਗੰਭੀਰ ਗੁਣੀ ਗੁਣਵੰਤ ਗੁਣ ਅਵਗੁਣ ਨਾ ਕੋਇ ਜਣਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਆਪ ਅਖਵਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਆਪ ਵਖਾਇੰਦਾ। ਜਨ ਬਣਾਏ ਸਾਚੀ ਬਣਤ, ਜਨ ਜਨਨੀ ਲੇਖੇ ਪਾਇੰਦਾ। ਮੇਲ ਮਿਲਾਵਾ ਅੰਤਮ ਅੰਤ, ਜੋਤੀ ਜੋਤ ਆਪ ਸਮਾਇੰਦਾ। ਸਰਬ ਜੀਆਂ ਦਾ ਹਰਿ ਹਰਿ ਕੰਤ, ਲੱਖ ਚੁਰਾਸੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖੇ ਖੜ, ਹਰਿਜਨ ਹਰਿ ਹਰਿ ਬੰਕ ਸੁਹਾਇੰਦਾ। ਕਾਇਆ ਮੰਦਰ ਅਨਹਦ ਧੁਨ, ਧੁਨ ਅਨਾਦੀ ਆਪ ਰਖਾਇੰਦਾ। ਸਰਬ ਜੀਆਂ ਪੁਕਾਰ ਰਿਹਾ ਸੁਣ, ਸੁੰਨ ਅਗੰਮ ਆਪ ਸਮਾਇੰਦਾ। ਹਰਿਜਨ ਸਾਚੇ ਲਏ ਚੁਣ, ਜਨਮ ਕਰਮ ਵੇਖ ਵਖਾਇੰਦਾ। ਲੇਖਾ ਜਾਣੇ
ਰਿਖ ਮੁਨ, ਜੋਗੀ ਜਪੀ ਤਪੀ ਜਤੀ ਸਤੀ ਹਠੀ ਭੇਵ ਨਾ ਕੋਇ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਘਰ, ਹਰਿ ਮੰਦਰ ਆਪ ਬਣਾਇੰਦਾ। ਹਰਿ ਮੰਦਰ ਹਰਿ ਸੋਭਾਵੰਤ, ਘਰ ਘਰ ਵਿਚ ਵੱਜੇ ਵਧਾਈਆ। ਪਾਰਬ੍ਰਹਮ ਮਿਲਿਆ ਪੂਰਨ ਭਗਵੰਤ, ਪੂਰਨ ਗੁਰ ਵਡੀ ਵਡਿਆਈਆ। ਲੱਖ ਚੁਰਾਸੀ ਨਾਤਾ ਤੁੱਟਾ ਜੀਵ ਜੰਤ, ਜਾਗਰਤ ਜੋਤ ਇਕ ਜਗਾਈਆ। ਗੜ੍ਹ ਤੁਟਾ ਹੳਮੇ ਹੰਗਤ, ਆਸਾ ਤ੍ਰਿਸਨਾ ਨਾ ਕੋਇ ਵਖਾਈਆ। ਸਾਹਿਬ ਸੁਲਤਾਨ ਬਣਾਈ ਬਣਤ, ਬਸਨ ਬਨਵਾਰੀ ਦਇਆ ਕਮਾਈਆ। ਭਗਤਨ ਮੇਲਾ ਸ੍ਰੀ ਭਗਵੰਤ, ਭਗਵਨ ਹੋਏ ਆਪ ਸਹਾਈਆ। ਏਕਾ ਨਾਦ ਏਕਾ ਸ਼ਬਦ ਏਕਾ ਮੰਤ, ਏਕਾ ਮੰਤਰ ਨਾਮ ਦ੍ਰਿੜਾਈਆ। ਕਾਇਆ ਮੰਦਰ ਆਪ ਸੁਣਾਏ ਸੁਹਾਗੀ ਛੰਤ, ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਆਪੇ ਵੜ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਪੁਰਖ ਅਗੰਮਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਜਾਏ ਖੁਲ੍ਹ, ਜਿਸ ਜਨ ਸਤਿਗੁਰ ਦਇਆ ਕਮਾਇੰਦਾ। ਦੇਵੇ ਨਾਮ ਸ਼ਬਦ ਅਨਮੁਲ, ਕਰਤਾ ਕ਼ੀਮਤ ਕੋਇ ਨਾ ਲਾਇੰਦਾ। ਚਰਨ ਪ੍ਰੀਤੀ ਹਰਿਜਨ ਜਾਏ ਘੁਲ, ਘੋਲੀ ਘੋਲ ਵੇਖ ਵਖਾਇੰਦਾ। ਭਾਗ ਲਗਾਏ ਸਾਚੀ ਕੁਲ, ਗੁਰਮੁਖ ਸਾਚੇ ਆਪ ਰਖਾਇੰਦਾ। ਨਾਮ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਇੰਦਾ। ਹਰਿਜਨ ਹਰਿ ਭਗਤ ਆਪ ਬਣਾਏ ਸਾਚੇ ਫੁਲ, ਫੁਲ ਫੁਲਵਾੜੀ ਮਾਤ ਮਹਿਕਾਇੰਦਾ। ਆਦਿ ਜੁਗਾਦਿ ਸਦਾ ਅਭੁਲ, ਭੁੱਲੇ ਜੀਵ ਮਾਰਗ ਲਾਇੰਦਾ। ਹਰਿ ਕਾ ਭਗਤ ਨਾ ਜਾਏ ਰੁਲ, ਹਰਿ ਸਤਿਗੁਰ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਵੇਖੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਸਚ ਨਿਸ਼ਾਨਾ, ਸੋ ਪੁਰਖ ਨਿਰੰਜਣ ਆਪ ਵਖਾਈਆ। ਘਰ ਮੰਦਰ ਬੈਠਾ ਸ੍ਰੀ ਭਗਵਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਇਕ ਜਣਾਏ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਈਆ। ਨਾਦ ਅਨਾਦੀ ਸਚ ਤਰਾਨਾ, ਤੁਰੀਆ ਰਾਗ ਆਪ ਸੁਣਾਈਆ। ਜਾਗਰਤ ਰੂਪ ਖੇਲੇ ਖੇਲ ਮਹਾਨਾ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਦਰ, ਘਰ ਮੰਦਰ ਵੱਜੇ ਵਧਾਈਆ। ਘਰ ਮੰਦਰ ਢੋਲ ਵੱਜੇ ਮਰਦੰਗ, ਸਤਿਗੁਰ ਪੂਰਾ ਆਪ ਵਜਾਈਆ। ਆਤਮ ਅੰਤਰ ਉਪਜਾਏ ਪਰਮਾਨੰਦ, ਨਿਜਾਨੰਦ ਆਪ ਸਮਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਏਕਾ ਗਾਏ ਸੁਹਾਗੀ ਛੰਦ, ਗੀਤ ਗੋਬਿੰਦ ਆਪ ਅਲਾਈਆ। ਸਾਹਿਬ ਦਿਆਲ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਰਖਾਈਆ। ਦੀਵਾ ਬਾਤੀ ਨਾ ਕੋਇ ਤੇਲ, ਚਾਰ ਦੀਵਾਰ ਨਾ ਕੋਇ ਜਣਾਇੰਦਾ। ਨਿਰਗੁਣ ਕਰੇ ਅਗੰਮੜਾ ਖੇਲ, ਅਗੰਮੜੀ ਕਾਰ ਕਮਾਇੰਦਾ। ਸ਼ਬਦੀ ਸੁਰਤੀ ਸੁਰਤੀ ਸ਼ਬਦੀ ਆਪੇ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲ, ਸਰਗੁਣ ਨਿਰਗੁਣ ਸੰਗ ਨਿਭਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਵਰ, ਆਪਣਾ ਬੰਧਨ ਏਕਾ ਪਾਇੰਦਾ।
੧੮ ਜੇਠ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਸੰਸਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਕਲਜੁਗ ਜੀਵ ਉਠ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਵਰਨਾਂ ਬਰਨਾਂ ਲੱਗੀ ਆਗ, ਧੀਰਜ ਧੀਰ ਨਾ ਕੋਇ ਧਰਾਇੰਦਾ। ਸੰਤ ਸਾਧ ਬਣੇ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਸਾਚੇ ਮੰਦਰ ਦਿਸੇ ਨਾ ਕੋਇ ਚਿਰਾਗ਼, ਦੀਵਾ ਬਾਤੀ ਤੇਲ ਰਖਾਇੰਦਾ। ਸ਼ਬਦ ਨਾਦ ਨਾ ਵੱਜੇ ਸੱਚਾ ਨਾਦ, ਢੋਲਕ ਛੈਣਾ ਸਰਬ ਖੜਕਾਇੰਦਾ। ਨਾਮ ਦੇਵੇ ਨਾ ਕੋਈ ਦਾਦ, ਪੜ੍ਹ ਪੜ੍ਹ ਸਰਬ ਜੀਵ ਸੁਣਾਇੰਦਾ। ਆਤਮ ਵੇਖੇ ਨਾ ਕੋਇ ਬ੍ਰਹਮ ਬ੍ਰਹਿਮਾਦ, ਨੇਤਰ ਨੈਣ ਜਗਤ ਵੇਖ ਵਖਾਇੰਦਾ। ਆਪਣਾ ਜਾਣੇ ਨਾ ਕੋਇ ਸਵਾਦ, ਰਸਨਾ ਰਸ ਸਰਬ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵ ਆਪ ਜਗਾਇੰਦਾ। ਕਲਜੁਗ ਜੀਵ ਉਠ ਉਠਣ ਵੇਲਾ, ਵੇਲਾ ਵਕ਼ਤ ਗਿਆ ਹੱਥ ਨਾ ਆਈਆ। ਜੂਠਾ ਝੂਠਾ ਸਾਕ ਸੱਜਣ ਭਾਈ ਭੈਣ ਮੇਲਾ, ਸਗਲਾ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਇਕ ਇਕੇਲਾ, ਆਦਿ ਜੁਗਾਦਿ ਦਇਆ ਕਮਾਈਆ। ਲੱਖ ਚੁਰਾਸੀ ਧਰਮ ਰਾਏ ਦੀ ਕੱਟੇ ਜੇਲਾ, ਵੇਲੇ ਅੰਤ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਜੀਵ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਤੇਰੇ ਤਨ ਦੁਰਮਤ ਮੈਲ ਲੱਗਾ ਦਾਗ਼, ਲੋਕਮਾਤ ਨਾ ਕੋਇ ਧਵਾਇੰਦਾ। ਤੇਰਾ ਨਾਤਾ ਛੁਟਾ ਕੰਤ ਸੁਹਾਗ, ਦੁਹਾਗਣ ਰੂਪ ਮਾਤ ਵਟਾਇੰਦਾ। ਤੇਰੇ ਅੰਦਰ ਤ੍ਰੈਗੁਣ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਮਾਇਆ ਡੱਸਣੀ ਡੱਸੇ ਨਾਗ, ਤ੍ਰਿਸਨਾ ਜਗਤ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ ਇਕ ਸੁਣਾਇੰਦਾ। ਕਲਜੁਗ ਜੀਵ ਉਠ ਨੇਤਰ ਖੋਲ੍ਹ, ਨੇਤਰ ਨੈਣ ਇਕ ਜਣਾਈਆ। ਪੰਚ ਵਿਕਾਰਾ ਪਿਆ ਘੋਲ, ਤ੍ਰੈਗੁਣ ਕਰੇ ਲੜਾਈਆ। ਜੂਠ ਝੂਠ ਵਜਾਏ ਢੋਲ, ਮਾਇਆ ਮਮਤਾ ਮੋਹ ਨਾਲ ਰਲਾਈਆ। ਸਚ ਵਸਤ ਨਾ ਕਿਸੇ ਕੋਲ, ਸ਼ਾਹ ਪਾਤਸ਼ਾਹ ਖ਼ਾਲੀ ਹੱਥ ਰਹੇ ਵਖਾਈਆ। ਅੰਤਮ ਲੁੱਟੇ ਜਾਣ ਸਰਬ ਅਨਭੋਲ, ਆਪਣਾ ਭੇਵ ਨਾ ਹਰਿ ਕਿਸੇ ਜਣਾਈਆ। ਕੋਈ ਦੱਸ ਨਾ ਸਕੇ ਪੰਡਤ ਪਾਂਧਾ ਰੌਲ, ਹਰਿ ਕਾ ਹਿਸਾਬ ਨਾ ਕੋਇ ਲਗਾਈਆ। ਮਨਮੁਖਤਾ ਕਰੇ ਜਗਤ ਮਖ਼ੌਲ, ਗੁਰਮੁਖ ਵਿਰਲਾ ਕੋਇ ਸਾਲਾਹੀਆ। ਹੌਲਾ ਕਰੇ ਭਾਰ ਧਰਤ ਧੌਲ, ਧਰਨੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਕਲਜੁਗ ਜੀਵ ਉਠ ਆਤਮ ਅੰਧ, ਨੇਤਰ ਨੈਣ ਨੈਣ ਉਜਿਆਰਿਆ। ਚਾਰ ਵਰਨ ਨਾ ਮੁੱਕਿਆ ਅਜੇ ਪੰਧ, ਅਠਾਰਾਂ ਬਰਨ ਹੋਇਆ ਹੰਕਾਰਿਆ। ਹਉਮੇ ਹੰਗਤਾ ਚੁੱਕੀ ਪੰਡ, ਸੀਸ ਜਗਦੀਸ ਨਾ ਕਿਸੇ ਨਿਮਸਕਾਰਿਆ। ਦੂਈ ਦਵੈਤ ਨਾ ਢੱਠੀ ਕੰਧ, ਕੰਚਨ ਗੜ੍ਹ ਨਾ ਕਿਸੇ ਸਵਾਰਿਆ। ਪੰਚ ਵਿਕਾਰ ਨਾ ਹੋਇਆ ਖੰਡ, ਸਾਚਾ ਧਰਮ ਨਾ ਕੋਇ ਜੈਕਾਰਿਆ। ਚਾਰੋਂ ਕੁੰਟ ਪਾਇਣ ਵੰਡ, ਏਕਾ ਰੂਪ ਨਜ਼ਰ ਕਿਸੇ ਨਾ ਆ ਰਿਹਾ। ਆਤਮ ਬ੍ਰਹਮ ਨਾ ਚੜ੍ਹੇ ਕੋਇ ਚੰਦ, ਚੰਦ ਚਾਂਦ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵ ਆਪ ਸਮਝਾ ਰਿਹਾ। ਕਲਜੁਗ ਜੀਵ ਖੋਲ੍ਹ ਨੇਤਰ, ਗ਼ਫ਼ਲਤ ਨੀਂਦ ਦਏ ਮਿਟਾਈਆ। ਤੇਰਾ ਚੁਗਿਆ ਜਾਣਾ ਕਾਇਆ ਖੇਤਰ, ਨਾ ਸਕੇ ਕੋਇ ਬਚਾਈਆ। ਰਾਸ਼ਟਰਪਤ ਉਠਾਇਆ ਮਹੀਨਾ ਚੇਤਰ, ਦੇ ਮਤ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ
ਜਣਾਈਆ। ਸਚ ਸੰਦੇਸਾ ਹਰਿ ਭਗਵਾਨਾ, ਸ਼ਬਦੀ ਸ਼ਬਦ ਸੁਣਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਹੋ ਪਰਧਾਨਾ, ਸੋ ਪੁਰਖ ਨਿਰੰਜਣ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਬਣ ਮਰਦ ਮਰਦਾਨਾ, ਏਕੰਕਾਰਾ ਆਪਣਾ ਬਲ ਧਰਾਇੰਦਾ। ਆਦਿ ਨਿਰੰਜਣ ਪਾਵੇ ਸਾਰ ਦੋ ਜਹਾਨਾਂ, ਅਬਿਨਾਸ਼ੀ ਕਰਤਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਸਤਿ ਨਿਸ਼ਾਨਾ ਇਕ ਜਣਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਲੱਖ ਚੁਰਾਸੀ ਦਏ ਪਰਵਾਨਾ, ਆਤਮ ਬ੍ਰਹਮ ਸਰਬ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਏਕਾ ਗਾਣਾ, ਹੁਕਮੀ ਹੁਕਮ ਆਪ ਅਲਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਫੇਰੀ ਪਾਇੰਦਾ। ਕਾਲ ਮਹਾਕਾਲ ਉਠਾਏ ਨੌਜਵਾਨਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਰਾਏ ਧਰਮ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਇਕ ਵਖਾਇੰਦਾ। ਚਿਤਰ ਗੁਪਤ ਹੋਏ ਨਿਮਾਣਾ, ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਸ੍ਰੀ ਭਗਵਾਨਾ, ਲੋਕਮਾਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਿਸ ਤੋੜਿਆ ਮਾਣਾ, ਮਾਣ ਅਭਿਮਾਨ ਸਰਬ ਗਵਾਇੰਦਾ। ਸ਼ਬਦ ਅਗੰਮੀ ਫੜੇ ਤੀਰ ਕਮਾਨਾ, ਚਿੱਲਾ ਆਪਣੇ ਹੱਥ ਉਠਾਇੰਦਾ। ਚੰਡ ਪਰਚੰਡ ਬ੍ਰਹਿਮੰਡ ਆਪ ਚਮਕਾਨਾ, ਤਿਖੀ ਧਾਰ ਆਪ ਬਣਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਆਪੇ ਵੇਖੇ ਮਾਰ ਧਿਆਨਾ, ਭੇਵ ਅਭੇਦ ਆਪਣਾ ਪਰਦਾ ਆਪ ਉਠਾਇੰਦਾ। ਅੰਜੀਲ ਕ਼ੁਰਾਨਾ ਖੇਲੇ ਖੇਲ ਮਹਾਨਾ, ਤੀਸ ਬਤੀਸਾ ਕਰਾਏ ਇਕ ਹਦੀਸਾ, ਹਜ਼ਰਤ ਆਪਣਾ ਰੂਪ ਵਟਾਇੰਦਾ। ਖਾਣੀ ਬਾਣੀ ਲਏ ਬਿਆਨਾ, ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸਾਚੇ ਤਖ਼ਤ ਬੈਠ ਰਾਜ ਰਾਜਾਨਾ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਪਰਗਟੇ ਜੋਧਾ ਸੂਰ ਬਲੀ ਬਲਵਾਨਾ, ਏਕਾ ਡੰਕਾ ਨਾਮ ਵਜਾਨਾ, ਲੋਆਂ ਪੁਰੀਆਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਸ਼ਬਦ ਅਗੰਮੀ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨਾ, ਕਲਜੁਗ ਅੰਤਮ ਵੇਸ ਵਟਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਲੱਖ ਚੁਰਾਸੀ ਫੋਲ ਫੋਲਾਈਆ । ਚਾਰ ਕੁੰਟ ਕਰੇ ਵੈਰਾਨਾ, ਉਪਰ ਆਪਣਾ ਨਾਉਂ ਕਰਾਈਆ। ਜੂਠਾ ਝੂਠਾ ਮੇਟ ਨਿਸ਼ਾਨਾ, ਸਚ ਸੁੱਚ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਗੰਮਾ ਅਗੰਮੜੀ ਖੇਲ ਖਿਲਾਈਆ। ਅਗੰਮ ਅਗੰਮੜਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਆਪ ਹੋ ਆਇੰਦਾ। ਸਚ ਸੰਦੇਸ ਸੰਗ ਮੁਹੰਮਦ ਚਾਰ ਯਾਰ ਏਕਾ ਘੱਲਾ, ਚੌਦਾਂ ਤਬਕਾਂ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਬੀ ਰਸੂਲਾਂ ਆਪ ਉਠਾਇੰਦਾ। ਹਰਿ ਕਾ ਨਾਮ ਸਤਿ ਵਸਤ ਅਮੋਲਕ, ਜੀਵ ਜੰਤ ਜਗਤ ਵਡਿਆਈਆ। ਰਾਮ ਨਾਮ ਵਸੌਣਾ ਕਾਇਆ ਗੋਲਕ, ਘਰ ਮੰਦਰ ਆਪ ਟਿਕਾਈਆ। ਦਰ ਸੁਣਨਾ ਨਾਦ ਅਨਹਦ ਢੋਲਕ, ਦੂਸਰ ਸਾਜ ਨਾ ਕੋਇ ਵਡਿਆਈਆ। ਗੁਰ ਸ਼ਬਦ ਸੁਣਾਏ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਲਾਈਆ। ਗੁਰਸਿਖ ਵਿਰਲਾ ਰਹੇ ਅਡੋਲਤ, ਲੱਖ ਚੁਰਾਸੀ ਰਿਹਾ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ
ਵਡਿਆਈਆ। ਏਕਾ ਨਾਮ ਹਰਿ ਕਾ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਏਕਾ ਰਾਮ ਸਦਾ ਸੰਗ, ਵਿਛੜ ਕਦੇ ਨਾ ਜਾਇੰਦਾ। ਏਕਾ ਨਾਮ ਦਏ ਅਨੰਦ, ਅਨੰਦ ਆਤਮ ਆਪ ਵਖਾਇੰਦਾ। ਏਕਾ ਰਾਮ ਕੱਟੇ ਫੰਦ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਨਾਮ ਚਾੜ੍ਹੇ ਚੰਦ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਏਕਾ ਰਾਮ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਏਕਾ ਨਾਮ ਮਿਟਾਏ ਜੂਠ ਝੂਠ ਗੰਦ, ਅੰਮ੍ਰਿਤ ਆਤਮ ਰਸ ਚਖਾਇੰਦਾ। ਏਕਾ ਰਾਮ ਜਾਏ ਤੁਠ, ਜਨਮ ਮਰਨ ਮਰਨ ਜੰਮਣ ਗੇੜ ਕਟਾਇੰਦਾ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤੇ ਪਾਈ ਨਾਮ ਲੁੱਟ, ਕਲਜੁਗ ਜੀਵ ਲੁੱਟਣ ਕੋਇ ਨਾ ਆਇੰਦਾ। ਜਗਤ ਤ੍ਰਿਸਨਾ ਮਾਇਆ ਮਮਤਾ ਭਾਗ ਗਏ ਨਿਖੁੱਟ, ਪੂਰਾ ਭਾਗ ਨਾ ਕੋਇ ਵੰਡ ਵੰਡਾਇੰਦਾ। ਰਾਮ ਨਾਲੋਂ ਨਾਤਾ ਗਿਆ ਤੁੱਟ, ਸੀਤਾ ਸੁਰਤੀ ਰਾਮ ਨਾਲ ਨਾ ਕੋਇ ਪਰਨਾਇੰਦਾ। ਸਚਖੰਡ ਦਵਾਰਾ ਗਿਆ ਛੁੱਟ, ਲੱਖ ਚੁਰਾਸੀ ਗੇੜਾ ਗੇੜ ਵਖਾਇੰਦਾ। ਅੰਤਮ ਅੰਤ ਨਿਰਗੁਣ ਸਰਗੁਣ ਕਹੇ ਉਠ, ਉਠ ਉਠ ਆਪਣਾ ਰਾਹ ਵਖਾਇੰਦਾ। ਕਰਿਆ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇੰਦਾ। ਆਪ ਸੁਹਾਏ ਸਾਚੀ ਰੁੱਤ, ਫੁਲ ਫੁਲਵਾੜੀ ਆਪ ਜਣਾਇੰਦਾ। ਹਰਿਜਨ ਬਣਾਏ ਸਾਚੇ ਸੁਤ, ਪੂਤ ਸਪੂਤਾ ਗਲੇ ਲਗਾਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸੇ ਕਾਇਆ ਬੁੱਤ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਰਾਮ ਨਾਮ ਏਕਾ ਜਨ ਮੰਤਰ, ਮਨ ਮਤ ਬੁਧ ਦਏ ਵਡਿਆਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਬੈਠਾ ਸੇਜ ਹੰਢਾਈਆ। ਵੇਸ ਵਟਾਏ ਜੁਗਾ ਜੁਗੰਤਰ, ਜੁਗ ਜੁਗ ਵੇਸ ਆਪ ਕਰਾਈਆ। ਹਰਿ ਭਗਤ ਬਣਾਏ ਸਾਚੀ ਬਣਤਰ, ਭਗਤ ਭਗਵੰਤ ਲਏ ਮਿਲਾਈਆ। ਲੇਖਾ ਜਾਣੇ ਗਗਨ ਗਗਨੰਤਰ, ਕਾਇਆ ਗਗਨ ਮੰਡਲ ਫੋਲ ਫੋਲਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪ੍ਰਭ ਸਾਚਾ ਆਪ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਪਰਗਟਾਈਆ। ਨਾਮ ਪਰਗਟਾਏ ਰਾਮਾ, ਰਾਮ ਰਾਮ ਰੂਪ ਵਟਾਇੰਦਾ। ਕਰੇ ਖੇਲ ਦੋ ਜਹਾਨਾਂ, ਦੋ ਜਹਾਨਾਂ ਵੇਖ ਵਖਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨਾ, ਸ਼ਾਹ ਸੁਲਤਾਨਾ ਆਪ ਉਠਾਇੰਦਾ। ਛੱਤ੍ਰੀ ਬ੍ਰਾਹਿਮਣ ਸ਼ੂਦਰ ਵੈਸ਼ ਆਪ ਬਹਾਏ ਇਕ ਮਕਾਨਾ, ਊਚ ਨੀਚ ਨਾ ਕੋਇ ਜਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਇਸ਼ਟ ਦੇਵ ਗੁਰ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਧੁਰ ਦੀਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਸ੍ਰੀ ਭਗਵੰਤ ਏਕਾ ਵਾਰ ਉਠਾਇੰਦਾ। ਏਕਾ ਵਾਰ ਹੁਕਮ ਸਰਕਾਰ, ਸਤਿਗੁਰ ਸੱਚਾ ਆਪ ਜਣਾਈਆ। ਸੋ ਪੁਰਖ ਨਿਰੰਜਣ ਨਿਰਾਕਾਰ, ਨਿਰਵੈਰ ਖੇਲ ਖਿਲਾਈਆ। ਅਜੂਨੀ ਰਹਿਤ ਕਰ ਪਸਾਰ, ਜੂਨ ਅਜੂਨੀ ਵੇਖ ਵਖਾਈਆ। ਕਲਜੁਗ ਅੰਤਮ ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਹਰਿ ਕੰਤ ਨਾ ਕਰੇ ਕੋਇ ਪਿਆਰ, ਜਗਤ ਦੁਹਾਗਣ ਰੈਣ ਵਿਹਾਈਆ। ਸਾਚਾ ਧਰਮ ਨਾ ਸਕੇ ਕੋਇ ਵਿਚਾਰ, ਜਗਤ ਅਧਰਮ ਵੰਡ ਵੰਡਾਈਆ। ਜੋ ਜਨ ਹਰਿ ਕੀ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾਈਆ। ਸੰਸਾਰ ਸਿੰਘ ਛੁਟਿਆ ਸੰਸਾਰ, ਹਰਿ ਸੰਸਾਰੀ ਸਤਿਗੁਰ ਪਾਇਆ। ਨਿਹਕਰਮੀ ਕਰਮ ਕਰੇ ਵਿਚਾਰ, ਜਨਮ ਕਰਮ ਆਪਣੇ ਲੇਖੇ ਪਾਇਆ। ਏਕਾ
ਨੇਤਰ ਦਏ ਉਘਾੜ, ਜਗਤ ਲੋਚਣ ਬੰਦ ਰਖਾਇਆ। ਇਕ ਵਖਾਏ ਮੰਦਰ ਦਵਾਰ, ਹਰਿ ਮੰਦਰ ਆਪ ਉਪਾਇਆ। ਏਕਾ ਜੋਤ ਕਰੇ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਇਆ। ਏਕਾ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦ ਦਏ ਸੁਣਾਇਆ। ਏਕਾ ਅੰਮ੍ਰਿਤ ਠੰਡਾ ਠਾਰ, ਘਰ ਅੰਮ੍ਰਿਤ ਦਏ ਪਿਆਇਆ। ਏਕਾ ਮੇਲਾ ਧੁਰ ਦਰਬਾਰ, ਗੁਰ ਚੇਲਾ ਵੇਖ ਵਖਾਇਆ। ਪਾਇਆ ਪੁਰਖ ਅਗੰਮੜਾ ਯਾਰ, ਲੇਖਾ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸੰਸਾਰ ਸਾਗਰ ਉਤਰਿਆ ਪਾਰ, ਸਤਿਗੁਰ ਪੂਰਾ ਆਪ ਲੰਘਾਈਆ। ਸਾਚਾ ਬੇੜਾ ਕਰ ਤਿਆਰ, ਨਿਰਗੁਣ ਦਾਤਾ ਲਏ ਚੜ੍ਹਾਈਆ। ਸ਼ੌਹ ਦਰਯਾਏ ਨਾ ਰੱਖੇ ਅਧਵਿਚਕਾਰ, ਡੂੰਘੀ ਭਵਰ ਨਾ ਕੋਇ ਭਵਾਈਆ। ਕਾਗਦ ਕ਼ਲਮ ਨਾ ਲਿਖਣਹਾਰ, ਹਰਿਜਨ ਤੇਰੀ ਵਡ ਵਡਿਆਈਆ। ਸੱਤ ਸਮੁੰਦਰ ਮਸ ਰੋਵੇ ਜ਼ਾਰੋ ਜ਼ਾਰ, ਭਗਤ ਕਬੀਰਾ ਦਏ ਗਵਾਹੀਆ। ਬਨਾਸਪਤ ਨਾ ਬਣੇ ਲਿਖਾਰ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਗੁਰਸਿਖ ਤੇਰੀ ਮਹਿਮਾ ਅਪਰ ਅਪਾਰ, ਤੇਰਾ ਰੰਗ ਤੇਰਾ ਰੇਖ ਤੇਰਾ ਲੇਖ ਤੇਰਾ ਸਤਿਗੁਰ ਆਪ ਵਟਾਈਆ। ਤੇਰਾ ਨੇਤਰ ਤੇਰਾ ਨੈਣ ਤੇਰਾ ਤੈਨੂੰ ਲਏ ਵੇਖ, ਤੇਰੇ ਮੰਦਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਮਾਣ ਵਡਿਆਈਆ। ਸੰਸਾਰ ਸਾਗਰ ਵਿਚ ਖੋਲ੍ਹੇ ਜਾਗ, ਵੈਰਾਗ ਇਕ ਉਪਜਾਇਆ। ਸੋਇਆ ਜਨ ਗਿਆ ਜਾਗ, ਗੁਰ ਸਤਿਗੁਰ ਆਪ ਜਗਾਇਆ। ਚਰਨ ਧੂੜ ਕਰਾਇਆ ਮਜਨ ਮਾਘ, ਦੁਰਮਤ ਮੈਲ ਧਵਾਇਆ। ਫੜ ਕੇ ਹੰਸ ਬਣਾਇਆ ਕਾਗ, ਸੋਹੰ ਹੰਸਾ ਮਾਣਕ, ਮੋਤੀ ਚੋਗ ਚੁਗਾਇਆ। ਆਦਿ ਅੰਤ ਰੱਖੇ ਲਾਜ, ਜਿਉਂ ਬਿਦਰ ਸੁਦਾਮਾ ਹੋਏ ਸਹਾਇਆ। ਹੱਥ ਆਪਣੇ ਰੱਖੇ ਵਾਗ, ਦੋ ਜਹਾਨਾਂ ਲਏ ਉਠਾਇਆ। ਮੇਟ ਮਿਟਾਵੇ ਵਾਦ ਵਿਵਾਦ, ਮਨ ਕਾ ਮਣਕਾ ਲਏ ਭਵਾਇਆ। ਘਰ ਘਰ ਮੇਲਾ ਕੰਤ ਸੁਹਾਗ, ਸਾਚੇ ਮੰਦਰ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪਣੇ ਰੰਗ ਰੰਗਾਇਆ। ਸੰਸਾਰ ਚੜ੍ਹਾਏ ਸੰਸਾਰੀ ਰੰਗ, ਸਾਗਰ ਸਿੰਧ ਪਾਰ ਕਰਾਈਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਤੁਟਾ ਫੰਦ, ਫਾਂਦੀ ਹੋਰ ਨਾ ਕੋਇ ਵਖਾਈਆ। ਇਕ ਉਪਜਾਇਆ ਆਪਣਾ ਅਨੰਦ, ਅਨੰਦ ਮੰਗਲ ਆਪ ਸੁਣਾਈਆ। ਸਦਾ ਸੁਹੇਲਾ ਇਕ ਇਕੇਲਾ ਕਦੇ ਨਾ ਦੇਵੇ ਕੰਡ, ਕਰਵਟ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵਿਚ ਸਮਾਈਆ। ਹਰਿਜਨ ਅੰਦਰ ਹਰਿ ਸਮਾਇਆ, ਨਿਰਗੁਣ ਸਰਗੁਣ ਰੂਪ ਧਰਾ। ਸਾਚੇ ਆਸਣ ਡੇਰਾ ਲਾਇਆ, ਸਚ ਸਿੰਘਾਸਣ ਸੇਜ ਵਿਛਾ। ਬ੍ਰਹਮ ਪਾਰਬ੍ਰਹਮ ਮਿਲਾਇਆ, ਮੇਲਾ ਕਰੇ ਸਹਿਜ ਸੁਭਾ। ਚੇਲਾ ਗੁਰ ਏਕਾ ਧਾਮ ਬਹਾਇਆ, ਚੇਲਾ ਗੁਰ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪਣਾ ਬੰਧਨ ਏਕਾ ਪਾ। ਬੰਧਨ ਪਾਏ ਹਰਿ ਨਿਰੰਕਾਰਾ, ਲੋਕਲਾਜ ਮਾਤ ਤਜਾਈਆ। ਆਂਢ ਗਵਾਂਢ ਕਹੇ ਭੁੱਲਿਆ ਫਿਰੇ ਸੰਸਾਰਾ, ਸੰਸਾਰੀ ਦੇਵੇ ਜਗਤ ਵਡਿਆਈਆ। ਏਕਾ ਬਖ਼ਸ਼ੇ ਨਾਮ ਅਤੁਟ ਭੰਡਾਰਾ, ਅਤੋਟ ਅਤੁਟ ਆਪ ਵਰਤਾਈਆ। ਗੁਰਸਿਖਾਂ ਘਰ ਬਣੇ ਵਣਜਾਰਾ, ਦਰ ਦਰਵੇਸ਼ ਫੇਰੀ ਪਾਈਆ। ਸਚ ਪ੍ਰੀਤੀ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਦਰਸ ਦਿਖਾਏ ਰਾਮ ਅਵਤਾਰਾ, ਰਾਮ ਰਾਮਾ ਰੂਪ ਵਟਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਕਾਹਨਾ ਕ੍ਰਿਸ਼ਨਾ ਹੋ ਉਜਿਆਰਾ, ਘਰ ਬੰਸਰੀ ਨਾਮ ਵਜਾਈਆ। ਏਕਾ ਮਧੁਰ
ਧੁਨ ਸੁਣੇ ਸੁਣਨੇਹਾਰਾ, ਕਵਲ ਨੈਣ ਨੈਣ ਮਟਕਾਈਆ। ਸਾਵਲ ਸੁੰਦਰ ਰੂਪ ਅਪਾਰਾ, ਮੁਕਟ ਬੈਣ ਆਪ ਟਿਕਾਈਆ। ਰਾਤੀ ਸੁੱਤਿਆ ਦਏ ਦੀਦਾਰਾ, ਬਾਹੋਂ ਪਕੜ ਆਪ ਉਠਾਈਆ। ਘਰ ਮਿਲਿਆ ਹਰਿ ਨਿਰੰਕਾਰਾ, ਮਿਲਿਆ ਮੇਲ ਵਿਛੜ ਨਾ ਜਾਈਆ। ਜਿਉਂ ਭਾਗ ਲਗਾਏ ਬਿਦਰ ਸੁਦਾਮਾ ਜਾਏ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖਣ ਆਪਣੀ ਅੱਖ, ਗੁਰ ਸਤਿਗੁਰ ਅੱਖ ਖੁਲ੍ਹਾਈਆ। ਅੱਠੇ ਪਹਿਰ ਰਹੇ ਪਰਤੱਖ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਸ ਜਨ ਆਪਣਾ ਮਾਰਗ ਦੇਵੇ ਦੱਸ, ਨਾਤਾ ਜਗਤ ਦਏ ਤੁੜਾਈਆ। ਸਾਕ ਸੱਜਣ ਰਹੇ ਹੱਸ, ਹੱਸ ਹੱਸ ਆਪਣਾ ਵਕ਼ਤ ਗਵਾਈਆ। ਹਰਿਜਨ ਹਰਿ ਹਰਿ ਇਕ ਦੂਜੇ ਦੇ ਹੋਏ ਵਸ, ਏਕਾ ਘਰ ਵਸਣ ਦਿਸ ਕਿਸੇ ਨਾ ਆਈਆ। ਕਲਜੁਗ ਜੀਵ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਈਆ। ਕਾਇਆ ਖੇੜਾ ਹੋਏ ਭੱਠ, ਤ੍ਰੈਗੁਣ ਅਗਨੀ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਉਤਰੇ ਪਾਰ ਕਿਨਾਰਾ, ਤਰਨੀ ਬੈਤਰਨੀ ਆਪ ਤਰਾਈਆ। ਰਾਏ ਧਰਮ ਕਰੇ ਨਿਮਸਕਾਰਾ, ਗੁਰਮੁਖ ਤੇਰੇ ਚਰਨਾਂ ਸੀਸ ਝੁਕਾਈਆ। ਚਿੱਤਰ ਗੁਪਤ ਨਾ ਬਣੇ ਲਿਖਾਰਾ, ਦੋਏ ਜੋੜ ਰਹੇ ਸ਼ਰਮਾਈਆ। ਕਾਲ ਨਾ ਆਏ ਚਲ ਦਵਾਰਾ, ਲਾੜੀ ਮੌਤ ਨਾ ਕਰੇ ਕੁੜਮਾਈਆ। ਮਹਾਕਾਲ ਹੋਏ ਰਖਵਾਰਾ, ਸਦਾ ਸੁਹੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੇ ਧਾਮ ਦਏ ਵਡਿਆਈਆ। ਗੁਰਸਿਖ ਧਾਮ ਸਚ ਮਹੱਲਾ, ਸਚਖੰਡ ਦਵਾਰਾ ਇਕ ਸਮਝਾਈਆ। ਪੁਰਖ ਅਬਿਨਾਸ਼ੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਲਾਈਆ। ਜਿਸ ਜਨ ਫੜਾਏ ਲੋਕਮਾਤ ਸ਼ਬਦੀ ਪੱਲਾ, ਏਕਾ ਨਾਮ ਗੰਢ ਦਵਾਈਆ। ਅੰਤਮ ਬਿਠਾਏ ਨਿਹਚਲ ਧਾਮ ਅਟੱਲਾ, ਉਚ ਅਗੰਮ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਵਾਰਾ ਦਏ ਚਮਕਾਈਆ। ਹਰਿ ਕਾ ਦਵਾਰਾ ਸਚਖੰਡ, ਸਚਖੰਡ ਨਿਵਾਸੀ ਖੇਲ ਖਿਲਾਇੰਦਾ। ਥਿਰ ਘਰ ਵੰਡੀ ਆਪਣੀ ਵੰਡ, ਆਪਣੇ ਚਰਨ ਟਿਕਾਇੰਦਾ। ਚਰਨ ਦਵਾਰਾ ਰੱਖੇ ਉਪਰ ਬ੍ਰਹਿਮੰਡ, ਕੋਟਨ ਕੋਟ ਬ੍ਰਹਿਮੰਡ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਬਹਾਇੰਦਾ। ਦਰ ਸਾਚਾ ਠਾਂਡਾ ਦਰਬਾਰਾ, ਦਰ ਘਰ ਵੱਜੇ ਵਧਾਈਆ। ਨਾਤਾ ਤੁਟਿਆ ਜਗਤ ਸੰਸਾਰਾ, ਸੰਸਾਰ ਸਾਗਰ ਪਾਰ ਕਰਾਈਆ। ਘਰ ਮੰਦਰ ਹੋਏ ਉਜਿਆਰਾ, ਗ੍ਰਹਿ ਜੋਤ ਨੂਰ ਰੁਸ਼ਨਾਈਆ। ਹਰਿ ਮੰਦਰ ਹਰਿ ਪਸਾਰਾ, ਘਟ ਭੀਤਰ ਰਿਹਾ ਸਮਾਈਆ। ਆਤਮ ਬ੍ਰਹਮ ਪਾਵੇ ਸਾਰਾ, ਪਾਰਬ੍ਰਹਮ ਬੇਪਰਵਾਹੀਆ। ਸੇਜ ਸੁਹੰਜਣੀ ਸੁੱਤਾ ਪੈਰ ਪਸਾਰਾ, ਅਗੰਮ ਅਥਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਕੀਆ ਆਦਿ ਪਸਾਰਾ, ਅੰਤ ਆਪੇ ਵੇਖਣ ਆਈਆ । ਨੌਂ ਸੌ ਚੁਰਾਨਵੇਂ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਔਂਦੇ ਰਹੇ ਵਾਰੋ ਵਾਰਾ, ਜੁਗ ਜੁਗ ਆਪਣਾ ਗੇੜ ਚਲਾਈਆ। ਹੁਕਮ ਅੰਦਰ ਹੁਕਮ ਸੁਣਾਵਣ ਗੁਰ ਪੀਰ ਅਵਤਾਰਾ, ਲੋਕਮਾਤ ਪੰਜ ਤੱਤ ਕਾਇਆ ਚੋਲਾ ਜਗਤ ਹੰਢਾਈਆ। ਹਰਿ ਕਾ ਨਾਮ ਵਜਾਵਣ ਸਚ ਨਗਾਰਾ, ਜੀਵਾਂ ਜੰਤਾਂ ਆਪ ਸੁਣਾਈਆ। ਬ੍ਰਹਮਾ ਲਿਖ ਲਿਖ ਥੱਕਾ ਵੇਦ ਚਾਰਾ, ਵੇਦ ਵਿਆਸਾ ਅਠਾਰਾਂ ਪੁਰਾਨ ਰਿਹਾ ਸਮਝਾਈਆ। ਗੀਤਾ ਗਿਆਨ ਸਚ ਭੰਡਾਰਾ, ਕਾਹਨਾ ਕ੍ਰਿਸ਼ਨਾ ਏਕਾ ਅਰਜਣ ਤੱਤ ਜਣਾਈਆ। ਅੰਜੀਲ ਕ਼ੁਰਾਨਾ ਭੇਵ ਨਿਆਰਾ, ਏਕਾ ਮਸਲਾ ਆਪ ਪੜ੍ਹਾਈਆ। ਨਾਨਕ ਨਿਰਗੁਣ ਬੋਲ ਜੈਕਾਰਾ, ਪੁਰਖ ਅਕਾਲ ਰਿਹਾ
ਵਡਿਆਈਆ। ਹਰਿ ਕਾ ਨਾਉਂ ਸਤਿ ਭੰਡਾਰਾ, ਚਾਰ ਵਰਨ ਰਿਹਾ ਸਮਝਾਈਆ। ਗੋਬਿੰਦ ਬਣ ਬਣ ਲਿਖਾਰਾ, ਅੰਤਮ ਲੇਖਾ ਗਿਆ ਸਮਝਾਈਆ। ਪੁਰਖ ਅਕਾਲ ਸਾਂਝਾ ਯਾਰਾ, ਵਰਨ ਗੋਤ ਨਾ ਕੋਇ ਰਖਾਈਆ। ਕਲਜੁਗ ਅੰਤਮ ਨਿਹਕਲੰਕ ਆਏ ਬਲੀ ਬਲਕਾਰਾ, ਜੋਤੀ ਜਾਮਾ ਭੇਖ ਵਟਾਈਆ। ਸੰਬਲ ਨਗਰ ਵਸੇ ਧਾਮ ਨਿਆਰਾ, ਕਿਸੇ ਮੰਦਰ ਮਸਜਦ ਗੁਰੂਦਵਾਰ ਨਾ ਡੇਰਾ ਲਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਪੂਰਬ ਲਹਿਣਾ ਵੇਖ ਵਖਾਈਆ। ਦੇਵੇ ਦਰਸ ਦੀਦ ਦੀਦਾਰਾ, ਦੀਦ ਈਦ ਆਪ ਮਨਾਈਆ। ਕ਼ੁਦਰਤ ਕ਼ਾਦਰ ਵੇਖਣਹਾਰਾ, ਮੁਰਸ਼ਦ ਮੁਰੀਦ ਲਏ ਉਠਾਈਆ। ਰਾਮ ਭਗਤ ਹਰਿ ਰਾਮ ਪਿਆਰਾ, ਰਾਮ ਰਾਮਾ ਲਏ ਜਗਾਈਆ। ਪੁਰਖ ਅਬਿਨਾਸ਼ ਖੇਲ ਤਮਾਸ਼ ਜੁਗਾ ਜੁਗੰਤਰ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪ ਅਖਵਾਈਆ। ਜਿਸ ਜਨ ਨਾਤਾ ਤੋੜੇ ਸਰਬ ਸੰਸਾਰਾ, ਤਿਸ ਜਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਪੌੜੇ ਏਕਾ ਚੜ੍ਹ, ਨਾਮ ਬੰਧਨ ਸਾਚਾ ਪਾਈਆ। ਨਾਮ ਬੰਧਨ ਪਾਇਆ ਹਰਿ, ਹਰਿ ਹਰਿਜਨ ਬੰਧ ਵਖਾਇਆ। ਜਗਤ ਜੁਗਤ ਚੁਕਾਇਆ ਡਰ, ਭਗਤ ਭਗਵੰਤ ਮੇਲ ਮਿਲਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਕਾਇਆ ਗਾਗਰ ਤਾਲ ਭਰਾਇਆ। ਗੁਰਮੁਖ ਆਦਿ ਜੁਗਾਦਿ ਨਾ ਜਨਮੇ ਨਾ ਜਾਏ ਮਰ, ਜਿਸ ਜਨ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਖੇਲ ਮਹਾਨ, ਜੁਗਾ ਜੁਗੰਤਰ ਹੋ ਪਰਧਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇਆ।