੧੮ ਜੇਠ ੨੦੧੮ ਬਿਕ੍ਰਮੀ ਸਰਦਾਰ ਚੰਦ ਦੇ ਗ੍ਰਹਿ ਛੰਬ ਜੰਮੂ
ਹਰਿ ਨਾਉਂ ਸਚ ਵੈਰਾਗ, ਤਨ ਮਨ ਹਰਿਆ ਆਪ ਕਰਾਇੰਦਾ। ਸੋਵਤ ਜੀਵ ਜਾਏ ਜਾਗ, ਜਾਗਰਤ ਮਤ ਇਕ ਰਖਾਇੰਦਾ। ਹੋਏ ਵਡਿਆਈ ਵਡ ਵਡ ਭਾਗ, ਵਡ ਭਾਗੀ ਭੇਵ ਚੁਕਾਇੰਦਾ। ਹੰਸ ਬਣੇ ਕਬੁਧ ਕਾਗ, ਡੂਮਣੀ ਸੁਧ ਆਪ ਕਰਾਇੰਦਾ। ਰਸਨਾ ਤਜੇ ਜਗਤ ਸਵਾਦ, ਰਾਮ ਨਾਮ ਸਾਚਾ ਰਸ ਇਕ ਵਖਾਇੰਦਾ। ਸਤਿ ਭੰਡਾਰ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਡੂੰਘੀ ਭਵਰੀ ਆਪੇ ਕਾਢ, ਸਾਚੇ ਸਾਗਰ ਪਾਰ ਕਰਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਨਿਰਮਲ ਬਿਮਲ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਆਪਣਾ ਰੰਗ ਰੰਗਾਇੰਦਾ। ਹਰ ਘਟ ਅੰਦਰ ਹਰਿ ਹਰਿ ਵਾਸਾ, ਆਤਮ ਬ੍ਰਹਮ ਜੋਤ ਜਗਾਈਆ। ਜਿਸ ਜਨ ਬਖ਼ਸ਼ੇ ਚਰਨ ਭਰਵਾਸਾ, ਤਿਸ ਅੰਮ੍ਰਿਤ ਫਲ ਖਵਾਈਆ। ਅੰਮ੍ਰਿਤ ਫਲ ਹਰਿ ਕਾ ਨਾਉਂ ਸ਼ਾਹੋ ਸ਼ਾਬਾਸ਼ਾ, ਲੋਕਮਾਤ ਹੱਥ ਕਿਸੇ ਨਾ ਆਈਆ। ਕਾਇਆ ਖ਼ਾਲੀ ਦਿਸੇ ਕਾਸਾ, ਜਲ ਅੰਮ੍ਰਿਤ ਨਾ ਕੋਇ ਭਰਾਈਆ। ਹਰਿਜਨ ਹਰਿਭਗਤ ਨਾ ਹੋਏ ਕਦੇ ਨਿਰਾਸਾ, ਜਿਸ ਜਨ ਏਕਾ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਜ ਆਤਮ ਕਰੇ ਵਾਸਾ, ਸੁਰਤ ਸ਼ਬਦ ਮੇਲ ਮਿਲਾਈਆ। ਦਿਵਸ ਰੈਣ ਪਾਏ ਰਾਸਾ, ਗੋਪੀ ਕਾਹਨ ਆਪ ਨਚਾਈਆ। ਪੂਰੀ ਕਰੇ ਆਸਾ, ਜੋ ਜਨ ਰਹੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ
ਦਿਸ ਨਾ ਆਈਆ। ਤਨ ਮਨ ਰੰਗ ਅਵੱਲੜਾ, ਰੰਗਣਹਾਰ ਕਰਤਾਰ। ਹਰਿਜਨ ਹਰੀ ਹਰਿ ਆਪ ਫੜਾਏ ਏਕਾ ਪਲੜਾ, ਨਾਮ ਨਾਮਾ ਦਏ ਉਜਿਆਰ। ਜਗ ਜੀਵਣ ਦਾਤਾ ਦੇਵੇ ਰਾਹ ਸੁਖੱਲੜਾ, ਹਰਿ ਚਰਨ ਸਰਨ ਸੱਚਾ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦਲਿਦ੍ਰ ਦਏ ਨਿਵਾਰ। ਜਗਤ ਦਲਿਦ੍ਰ ਦੁੱਖ ਭਰਮ ਭੌ ਨਾਸੇ, ਰੋਗ ਸੋਗ ਰਹਿਣ ਨਾ ਪਾਈਆ। ਜੋ ਜਨ ਚਰਨ ਕਵਲ ਰੱਖੇ ਸਚ ਧਰਵਾਸੇ, ਧਰਨੀ ਧਵਲ ਦਏ ਵਡਿਆਈਆ। ਜੋਤੀ ਜਾਤਾ ਜੋਤ ਕਰੇ ਪਰਕਾਸ਼ੇ, ਅੰਧ ਅੰਧੇਰ ਦਏ ਮਿਟਾਈਆ। ਜਨਮ ਮਰਨ ਕਰੇ ਬੰਦ ਖ਼ਲਾਸੇ, ਲੱਖ ਚੁਰਾਸੀ ਗੇੜ ਮੁਕਾਈਆ। ਗੁਰਸਿਖ ਜੀਵੇ ਗੁਰ ਭਰਵਾਸੇ, ਗੁਰ ਸਤਿਗੁਰ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਆਤਮ ਨਿਜ ਘਰ ਰੱਖੇ ਵਾਸੇ, ਕਾਇਆ ਬਸਤਰ ਚੋਲਾ ਤਨ ਹੰਢਾਈਆ।
ਗੌਣਾ ਗੁਣ ਗਹਿਰ ਗੰਭੀਰ, ਸਾਂਤਕ ਸਤਿ ਵਰਤਾਈਆ। ਨਿਰਮਲ ਬੁੱਧੀ ਸ਼ਾਂਤ ਸਰੀਰ, ਮਨ ਵਾਸਨਾ ਦਏ ਮਿਟਾਈਆ। ਅੰਮ੍ਰਿਤ ਨਿਝਰ ਬਰਖੇ ਸੀਰ, ਸਾਚਾ ਨੀਰ ਮੁਖ ਚੁਆਈਆ। ਜਗਤ ਦੁਖੜਾ ਮਿਟੇ ਪੀੜ, ਆਤਮ ਸੁਖ ਇਕ ਵਖਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਭੇਵ ਮਿਟਾਈਆ। ਲੋਕਮਾਤ ਬੰਨ੍ਹੇ ਬੀੜ, ਜਿਸ ਮਿਲਿਆ ਹਰਿ ਰਘੁਰਾਈਆ। ਕੱਟੇ ਰੋਗ ਦੀਰਘ ਦੀਰ, ਧੀਰਜ ਆਪਣੀ ਦਏ ਬੰਧਾਈਆ। ਲੱਖ ਚੁਰਾਸੀ ਨਾ ਰਹੇ ਜ਼ੰਜੀਰ, ਜਮ ਫਾਸ ਦਏ ਮਿਟਾਈਆ। ਫੜ ਫੜ ਚੋਟੀ ਚਾੜ੍ਹੇ ਅਖ਼ੀਰ, ਜਿਸ ਜਨ ਦੇਵੇ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਵੇਖ ਵਖਾਈਆ। ਹਰਿ ਕਾ ਨਾਉਂ ਹਰਿ ਰੰਗ ਰਾਸ, ਰਸਨਾ ਜੇਹਵਾ ਗੁਣ ਨਾ ਕੋਇ ਵਖਾਇੰਦਾ। ਜਿਸ ਦੇਵੇ ਤਿਸ ਬੁਝੇ ਪਿਆਸ, ਤਨ ਮਨ ਸਿੰਚ ਹਰਾ ਕਰਾਇੰਦਾ। ਲੇਖਾ ਲਿਖ ਲਿਖ ਗਿਆ ਵੇਦ ਵਿਆਸ, ਵਿਆਖਿਆ ਰੂਪ ਨਾ ਕੋਇ ਵਟਾਇੰਦਾ। ਪਰਮ ਪੁਰਖ ਨਿਰਗੁਣ ਜੋਤ ਪਰਕਾਸ਼, ਅਬਿਨਾਸ਼ੀ ਕਰਤਾ ਆਪਣਾ ਖੇਲ ਕਰਾਇੰਦਾ। ਜਿਸ ਘਰ ਜਿਸ ਗ੍ਰਹਿ ਮੰਦਰ ਪਾਵੇ ਰਾਸ, ਤਿਸ ਮੰਡਲ ਆਪ ਸੁਹਾਇੰਦਾ। ਸਦਾ ਸੁਹੇਲਾ ਵਸੇ ਪਾਸ, ਆਪਣਾ ਸੰਗ ਰਖਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਇੰਦਾ। ਜਨ ਭਗਤਾਂ ਕਰੇ ਬੰਦ ਖ਼ਲਾਸ਼, ਬੰਦੀ ਤੋੜ ਬੰਦ ਕਟਾਇੰਦਾ। ਲਹਿਣਾ ਦੇਣ ਚੁਕਾਏ ਦਸ ਦਸ ਮਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੰਗ ਵਖਾਏ ਹਰਿ ਨਿਰੰਕਾਰਾ, ਰੂਪ ਅਨੂਪ ਆਪ ਦਰਸਾਈਆ। ਹਉਮੇ ਹੰਗਤਾ ਤੋੜ ਗੜ੍ਹ ਹੰਕਾਰਾ, ਹੰ ਬ੍ਰਹਮ ਨਜ਼ਰੀ ਆਈਆ। ਸੋਇਮ ਰੂਪ ਸੱਚੀ ਸਰਕਾਰਾ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਸੋਹੰ ਸ਼ਬਦ ਆਦਿ ਜੁਗਾਦਿ ਨਿਰਗੁਣ ਸਰਗੁਣ ਨਾਅਰਾ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਚਾਰ ਵੇਦ ਕਰਨ ਪੁਕਾਰਾ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਬੰਸ ਸਰਬੰਸ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਅਧਾਰਾ ਏਕਾ ਨਾਮ ਝੋਲੀ ਪਾਈਆ। ਮਿਲੇ ਮੀਤ ਹਰਿ ਰਾਮ ਪਿਆਰਾ, ਰਮੱਯਾ ਆਪਣਾ ਖੇਲ ਖਿਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲੇਖਾ ਲਿਖੇ ਨਾ ਕੋਇ ਸ਼ਾਹੀਆ। ਜਨ ਭਗਤਾਂ ਹਰਿ ਕਰੇ ਪਿਆਰਾ, ਜੁਗ ਜੁਗ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਕਰਤਾ ਆਪਣਾ ਰੰਗ ਵਖਾਈਆ।
ਸਤਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਸਦ ਮਿਹਰਵਾਨਾ, ਹਰਿ ਪੁਰਖ ਨਿਰੰਜਣ ਖੇਲ ਬੇਪਰਵਾਹੀਆ । ਏਕੰਕਾਰਾ ਨੌਜਵਾਨਾ, ਆਦਿ ਨਿਰੰਜਣ ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਸ੍ਰੀ ਭਗਵਾਨ ਨਿਰਗੁਣ ਆਪਣਾ ਰੂਪ ਵਖਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਦਿਸ ਕਿਸੇ ਨਾ ਆਈਆ। ਸਾਚਾ ਮੰਦਰ ਇਕ ਸੁਹਾਨਾ, ਸਚਖੰਡ ਦਏ ਵਡਿਆਈਆ। ਚਾਰ ਦੀਵਾਰ ਨਾ ਕੋਇ ਰਖਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਨਾ ਕੋਇ ਟਿਕਾਨਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਰੇ ਖੇਲ ਹੋਏ ਨਿਗਹਬਾਨਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਈਆ। ਸਾਚਾ ਮੰਦਰ ਸਚਖੰਡ ਦਵਾਰਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਅਲਖ ਅਗੋਚਰ ਅਗੰਮ ਅਪਾਰਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਏਕੰਕਾਰਾ ਕਰ ਪਸਾਰਾ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤ ਉਜਾਲਾ ਆਪ ਕਰਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਆਪੇ ਕਰੇ ਆਪਣੀ ਕਾਰਾ, ਕਰਤਾ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਪਾਰਬ੍ਰਹਮ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਕਰੇ ਖੇਲ ਨਿਆਰਾ, ਅਨਭਵ ਪਰਕਾਸ਼ ਧਰਾਇੰਦਾ। ਸਚਖੰਡ ਦਵਾਰਾ ਕਰ ਪਸਾਰਾ, ਆਪਣੀ ਬਣਤ ਆਪ ਬਣਾਇੰਦਾ। ਨਿਰਗੁਣ ਇਛਿਆ ਨਿਰਗੁਣ ਭਿਛਿਆ ਨਿਰਗੁਣ ਦੇਵੇ ਭੰਡਾਰਾ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਿਲਾਇੰਦਾ। ਆਪਣੀ ਇਛਿਆ ਸਚ ਭੰਡਾਰਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਬਣ ਵਰਤਾਰਾ, ਏਕੰਕਾਰਾ ਝੋਲੀ ਰਿਹਾ ਭਰਾਈਆ। ਆਦਿ ਨਿਰੰਜਣ ਪਾਵੇ ਸਾਰਾ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਸ੍ਰੀ ਭਗਵਾਨ ਦਏ ਸਹਾਰਾ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਸਚ ਸੁਹਾਏ ਸਚਖੰਡ ਸੋਭਾਵੰਤ ਮਹੱਲ ਅਟਲ ਉਚ ਮਨਾਰਾ, ਨਿਰਗੁਣ ਆਪਣਾ ਰੂਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਦਰਸਾਈਆ। ਆਪਣੀ ਇਛਿਆ ਹਰਿ ਨਿਰੰਕਾਰ, ਆਪ ਆਪਾ ਵਿਚ ਪਰਗਟਾਇੰਦਾ। ਨਿਰਗੁਣ ਨਿਰਗੁਣ ਕਰ ਵਿਚਾਰ, ਸਾਚੀ ਬਣਤ ਆਪ ਬਣਾਇੰਦਾ। ਨਿਰਗੁਣ ਬਾਢੀ ਬਣ ਤਰਖਾਣ, ਸਾਚਾ ਘਾੜਤ ਆਪ ਘੜਾਇੰਦਾ। ਸਚ ਸਿੰਘਾਸਣ ਕਰ ਤਿਆਰ, ਪਾਵਾ ਚੂਲ ਨਾ ਕੋਇ ਰਖਾਇੰਦਾ। ਆਪੇ ਹੋਏ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸੋਭਾਵੰਤ, ਆਪ ਸੁਹਾਏ ਸ੍ਰੀ ਭਗਵੰਤ, ਸਚਖੰਡ ਦਵਾਰੇ ਆਪ ਰਖਾਇੰਦਾ। ਸਚ ਸਿੰਘਾਸਣ ਹਰਿ ਸੁਹੰਜਣਾ, ਦਰ ਘਰ ਸਾਚੇ ਆਪ ਸੁਹਾਈਆ। ਕਰੇ ਖੇਲ ਆਦਿ ਨਿਰੰਜਣਾ, ਆਦਿ ਪੁਰਖ ਵਡੀ ਵਡਿਆਈਆ। ਨਿਰਭੈ ਹੋਏ ਭੈ ਭੰਜਣਾ, ਭੌ ਅਵਰ ਨਾ ਕੋਇ ਜਣਾਈਆ। ਆਪੇ ਬਣੇ ਆਪਣਾ ਸਾਚਾ ਸੱਜਣਾ, ਸਗਲਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਦਏ ਵਡਿਆਈਆ। ਸਚ ਸਿੰਘਾਸਣ ਕਰ ਤਿਆਰ, ਹਰਿ ਸਾਚਾ ਵੇਖ ਵਖਾਇੰਦਾ। ਕਵਣ ਰੂਪ ਕਰਾਂ ਅਪਰ ਅਪਾਰ, ਰੂਪ ਅਨੂਪ ਕਵਣ ਵਟਾਇੰਦਾ। ਕਵਣ ਭੂਪ ਬਣਾਂ ਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ
ਸੁਣਾਇੰਦਾ। ਆਪੇ ਹੁਕਮ ਧੁਰ ਫ਼ਰਮਾਨਾ, ਹਰਿ ਸਾਚਾ ਆਪ ਜਣਾਈਆ। ਆਪੇ ਭੂਪ ਆਪੇ ਰਾਣਾ, ਆਪੇ ਕਰੇ ਸਾਚੀ ਸ਼ਾਹੀਆ। ਆਪੇ ਦਰ ਆਪ ਦਰਬਾਨਾ, ਦਰਵੇਸ਼ ਆਪਣਾ ਨਾਉਂ ਧਰਾਈਆ। ਸਾਚਾ ਤਖ਼ਤ ਆਪ ਸੁਹਾਨਾ, ਤਖ਼ਤ ਨਿਵਾਸੀ ਡੇਰਾ ਲਾਈਆ। ਸਚਖੰਡ ਦਵਾਰਾ ਸਚ ਮਕਾਨਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਨਾ ਕੋਈ ਰਾਗ ਨਾ ਕੋਈ ਗਾਣਾ, ਤਾਰ ਸਤਾਰ ਨਾ ਕੋਇ ਹਿਲਾਈਆ। ਇਕ ਇਕੱਲਾ ਸ੍ਰੀ ਭਗਵਾਨਾ, ਸਚ ਮਹੱਲਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਸਚਖੰਡ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਉਪਰ ਬੈਠ ਹਰਿ ਨਿਰੰਕਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਆਪਣੀ ਇਛਿਆ ਸਚ ਭੰਡਾਰਾ, ਆਪਣੇ ਹੱਥ ਰਖਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਇੰਦਾ। ਸਾਚੀ ਬਣਤ ਹਰਿ ਭਗਵਾਨ, ਸ਼ਾਹ ਪਾਤਸ਼ਾਹ ਆਪ ਬਣਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਆਪਣਾ ਮੁਖ ਲਏ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਗਾਏ ਗਾਨ, ਨਿਰੰਕਾਰਾ ਸੁਣ ਸੁਣ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਕਰੇ ਪਰਵਾਨ, ਅਬਿਨਾਸ਼ੀ ਕਰਤਾ ਲੇਖੇ ਪਾਈਆ। ਪੰਚਮ ਰੂਪ ਨੌਜਵਾਨ, ਪੰਚਮ ਧਾਰ ਲਏ ਪਰਗਟਾਈਆ। ਪੰਚਮ ਮੁਖ ਇਕ ਨਿਸ਼ਾਨ, ਨਿਰਗੁਣ ਆਪਣਾ ਆਪ ਉਪਾਈਆ। ਸੀਸ ਰੱਖ ਸ੍ਰੀ ਭਗਵਾਨ, ਜਗਦੀਸ ਖ਼ੁਸ਼ੀ ਮਨਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਇਕ ਇਕੱਲਾ ਆਪ ਅਖਵਾਈਆ। ਪੰਚਮ ਮੁਖ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਰਚਨਾ ਰੂਪ ਵਖਾਈਆ। ਪੰਚਮ ਮੁਖ ਕਰ ਪਰਧਾਨਾ, ਹਰਿ ਪੰਚਮ ਖੇਲ ਖਿਲਾਇਆ। ਇਕ ਇਕੱਲਾ ਨੌਜਵਾਨਾ, ਨਿਰਗੁਣ ਆਪਣਾ ਰੂਪ ਧਰਾਇਆ। ਏਕਾ ਨਾਦ ਇਕ ਤਰਾਨਾ, ਸ਼ਬਦ ਅਨਾਦੀ ਏਕਾ ਗਾਇਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਆਪਣਾ ਰੰਗ ਆਪੇ ਰੰਗ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸੁਹਾਏ ਸਚ ਪਲੰਘ, ਸਤਿ ਸੁਹੰਜਣੀ ਸੇਜ ਹੰਢਾਇੰਦਾ। ਏਕੰਕਾਰਾ ਵਜਾਏ ਮਰਦੰਗ, ਸਚ ਮਰਦੰਗਾ ਹੱਥ ਉਠਾਇੰਦਾ। ਆਦਿ ਨਿਰੰਜਣ ਸੂਰਾ ਸਰਬੰਗ, ਸੂਰਬੀਰ ਭੇਵ ਨਾ ਆਇੰਦਾ। ਸ੍ਰੀ ਭਗਵਾਨ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ ਕਰਤਾ ਗੁਣੀ ਗਹਿੰਦ, ਗਹਿਰ ਗੰਭੀਰ ਖੇਲ ਖਿਲਾਇੰਦਾ। ਪਾਰਬ੍ਰਹਮ ਆਪ ਉਪਾਏ ਆਪਣੀ ਬਿੰਦ, ਨਾਰੀ ਕੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਉਪਾਇੰਦਾ। ਨਾਰੀ ਕੰਤ ਬਣ ਭਤਾਰ, ਸਚਖੰਡ ਦਵਾਰ ਸੋਭਾ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਖੇਲ ਆਪ ਕਰਾਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਨਿਰਗੁਣ ਸੇਜ ਹੰਢਾਇੰਦਾ। ਨਿਰਗੁਣ ਇਛਿਆ ਭਿਛਿਆ ਭਰ ਭੰਡਾਰ, ਸਾਚੀ ਵਸਤ ਹੱਥ ਰਖਾਇੰਦਾ। ਨਿਰਗੁਣ ਘਰ ਵਿਚ ਘਰ ਕਰੇ ਤਿਆਰ, ਸਚਖੰਡ ਅੰਦਰ ਥਿਰ ਘਰ ਦਵਾਰਾ ਆਪ ਪਰਗਟਾਇੰਦਾ। ਦਾਈ ਦਾਇਆ ਆਪਣਾ ਬਣੇ ਆਪ ਨਿਰੰਕਾਰ, ਆਪਣੀ ਸੇਵਾ ਆਪ ਕਮਾਇੰਦਾ। ਆਪਣੇ ਅੰਦਰੋਂ ਜੋਤੀ ਸੁਤ ਕਢੇ ਬਾਹਰ, ਸ਼ਬਦੀ ਨਾਉਂ ਧਰਾਇੰਦਾ। ਥਿਰ ਘਰ ਸਾਚੇ ਕਰ ਪਸਾਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਸ ਆਪ ਸੁਹਾਇੰਦਾ।
ਸੁਤ ਦੁਲਾਰਾ ਹਰਿ ਨਿਰੰਕਾਰਾ, ਆਪਣਾ ਆਪ ਉਪਾਈਆ। ਥਿਰ ਘਰ ਦੇਵੇ ਆਪ ਹੁਲਾਰਾ, ਚਾਰ ਕੁੰਟ ਆਪ ਜਣਾਈਆ। ਪਿਤਾ ਪੂਤ ਕਰ ਪਿਆਰਾ, ਏਕਾ ਗੁਣ ਦਏ ਸਮਝਾਈਆ। ਤੇਰਾ ਰੰਗ ਅਪਰ ਅਪਾਰਾ, ਦਿਸ ਕਿਸੇ ਨਾ ਆਈਆ। ਤੇਰਾ ਮਰਦੰਗ ਵੱਜੇ ਨਗਾਰਾ, ਸਚਖੰਡ ਨਿਵਾਸੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਏਕਾ ਸ਼ਬਦ ਸ਼ਬਦ ਹਰਿ ਸਾਰ, ਹਰਿ ਸਾਚੇ ਆਪ ਉਪਾਇਆ। ਏਕਾ ਪੁਰਖ ਪੁਰਖ ਹਰਿ ਨਾਰ, ਏਕਾ ਕੰਤ ਸੁਹਾਗ ਹੰਢਾਇਆ। ਏਕਾ ਮੰਦਰ ਇਕ ਦਵਾਰ, ਏਕਾ ਬੈਠਾ ਆਸਣ ਲਾਇਆ। ਏਕਾ ਹੁਕਮ ਇਕ ਵਰਤਾਰ, ਏਕਾ ਰਿਹਾ ਸੀਸ ਝੁਕਾਇਆ। ਏਕਾ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਏਕਾ ਦਰ ਦਰਬਾਨ ਸੇਵ ਕਮਾਇਆ। ਏਕਾ ਨਿਉਂ ਨਿਉਂ ਕਰੇ ਸਦਾ ਨਿਮਸਕਾਰ, ਏਕਾ ਵੇਖੇ ਸਹਿਜ ਸੁਭਾਇਆ। ਆਦਿ ਪੁਰਖ ਹਰਿ ਹੋ ਤਿਆਰ, ਸਚਖੰਡ ਆਪਣਾ ਰੂਪ ਧਰਾਇਆ। ਸਚਖੰਡ ਨਿਵਾਸੀ ਖੋਲ੍ਹ ਕਿਵਾੜ, ਥਿਰ ਘਰ ਘਾੜਤ ਲਏ ਘੜਾਇਆ। ਥਿਰ ਘਰ ਅੰਦਰ ਸ਼ਬਦ ਦੁਲਾਰਾ ਵਾੜ, ਆਪਣਾ ਹੁਕਮ ਦਏ ਸੁਣਾਇਆ। ਤੇਰਾ ਮੇਰਾ ਇਕ ਵਿਹਾਰ, ਏਕਾ ਰਾਹ ਜਣਾਇਆ। ਭੁਲ ਨਾ ਜਾਣਾ ਬਣ ਗਵਾਰ, ਬਾਲੀ ਬੁਧ ਨਾ ਕੋਇ ਰਖਾਇਆ। ਤੇਰੇ ਸਿਰ ਹੱਥ ਰੱਖੇ ਆਪ ਨਿਰੰਕਾਰ, ਸੀਸ ਜਗਦੀਸ ਹੋਏ ਸਹਾਇਆ। ਤੇਰਾ ਰਥ ਚਲੇ ਅਪਾਰ, ਰਥ ਰਥਵਾਹੀ ਆਪ ਚਲਾਇਆ। ਤੇਰੀ ਮਹਿਮਾ ਅਕਥ ਗਾਏ ਅਗੰਮ ਅਪਾਰ, ਆਪਣਾ ਲੇਖਾ ਦਏ ਸਮਝਾਇਆ। ਦੇਵੇ ਵਸਤ ਇਕ ਹਰਿ ਥਾਰ, ਅਤੋਟ ਅਤੁਟ ਰਖਾਇਆ। ਤੇਰਾ ਅੰਤਰ ਮੇਰਾ ਪਿਆਰ, ਮੇਰਾ ਮੰਤਰ ਤੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਥਿਰ ਘਰ ਵੇਖੇ ਹਰਿ ਜੂ ਖੜ, ਸ਼ਬਦੀ ਸੁਤ ਆਪ ਸਮਝਾਇਆ। ਸ਼ਬਦ ਸੁਤ ਹਰਿ ਸਮਝਾ, ਆਪਣਾ ਭੇਵ ਚੁਕਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਾ ਨਿਰਗੁਣ ਬਣੇ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਨਿਰਗੁਣ ਸਿਫ਼ਤ ਨਿਰਗੁਣ ਸਾਲਾਹ, ਨਿਰਗੁਣ ਵੇਖੇ ਹਰ ਘਟ ਥਾਂ, ਅਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਰਖਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਸੁਤ ਦੁਲਾਰਾ ਕਰ ਕਰ ਵਾਸਾ, ਸਾਚੀ ਸੇਵਾ ਇਕ ਵਖਾਇੰਦਾ। ਸਾਚੀ ਸੇਵਾ ਹਰਿ ਨਿਰੰਕਾਰ, ਸੁਤ ਦੁਲਾਰੇ ਆਪ ਜਣਾਈਆ। ਤੇਰਾ ਕਰਾਂ ਅਗੰਮ ਪਸਾਰ, ਆਪਣੇ ਹੱਥ ਰੱਖਾਂ ਵਡਿਆਈਆ। ਤੇਰਾ ਰੂਪ ਧਰਾਂ ਸੰਸਾਰ, ਰੂਪ ਅਨੂਪ ਆਪ ਧਰਾਈਆ। ਆਪਣੇ ਅੰਦਰੋਂ ਕੱਢਾਂ ਬਾਹਰ, ਆਪੇ ਬਣਾਂ ਪਿਤਾ ਮਾਈਆ। ਆਪੇ ਵਿਸ਼ਨ ਹੋਏ ਉਜਿਆਰ, ਨਿਰਾਕਾਰ ਸਾਕਾਰ ਰੂਪ ਅਖਵਾਈਆ। ਆਪੇ ਅੰਮ੍ਰਿਤ ਚਰਨ ਕਵਲ ਦੇਵੇ ਠੰਡੀ ਠਾਰ, ਆਪਣਾ ਝਿਰਨਾ ਆਪ ਝਿਰਾਈਆ । ਆਪੇ ਫੁਲ ਖਿੜੇ ਗੁਲਜ਼ਾਰ, ਕਵਲ ਫੁਲ ਆਪ ਮਹਿਕਾਈਆ। ਆਪੇ ਪਾਰਬ੍ਰਹਮ ਆਪਣੀ ਵੰਡ ਵੰਡੇ ਆਪਣੀ ਵਾਰ, ਵੰਡਣਹਾਰਾ ਆਪ ਹੋ ਜਾਈਆ। ਆਪੇ ਵਿਸ਼ਨੂੰ ਨਾਭੀ ਦੇਵੇ ਪਾੜ, ਮੁਖ ਆਪਣਾ ਬਾਹਰ ਕਢਾਈਆ। ਆਪੇ ਪੰਖੜੀਆਂ ਵੇਖੇ ਖਿੜੇ ਗੁਲਜ਼ਾਰ, ਪੱਤ ਡਾਲ੍ਹੀ ਆਪ ਮਹਿਕਾਈਆ। ਆਪੇ ਪਾਰਬ੍ਰਹਮ ਬ੍ਰਹਮ ਲਏ ਉਭਾਰ, ਬ੍ਰਹਮ ਵੇਤਾ ਨਾਉਂ ਧਰਾਈਆ। ਆਪੇ ਕਰੇ ਖੇਲ ਖੇਲਣਹਾਰ, ਸੁੰਨ ਅਗੰਮ ਧੂੰਆਂਧਾਰ ਆਪ ਰਖਾਈਆ। ਆਪੇ ਸ਼ੰਕਰ ਪਾਵੇ ਸਾਰ, ਆਪ ਆਪਣਾ ਹੁਕਮ ਜਣਾਈਆ। ਸ਼ਬਦ ਸੁਤ ਤੇਰਾ ਇਕ ਆਧਾਰ, ਸ਼ਾਹ ਪਾਤਸ਼ਾਹ ਆਪ ਜਣਾਈਆ। ਤੇਰਾ ਹੁਕਮ ਧੁਰ ਫ਼ਰਮਾਨ,
ਧੁਰ ਦੀ ਬਾਣੀ ਬਾਣ ਲਗਾਈਆ। ਕਰੇ ਕਰਾਏ ਕਰਤਾ ਪੁਰਖ ਸੁਜਾਨ, ਕ਼ੁਦਰਤ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਤਾ ਪੁਰਖ ਬਿਧਾਤਾ, ਬੈਠਾ ਰਹੇ ਇਕ ਇਕਾਂਤਾ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਬੰਧਨ ਆਪੇ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਉਪਜਾ, ਸ਼ਬਦੀ ਸ਼ਬਦ ਬੰਧਨ ਪਾਇੰਦਾ। ਏਕਾ ਰੂਪ ਦਏ ਦਰਸਾ, ਰੂਪ ਅਨੂਪ ਆਪ ਜਣਾਇੰਦਾ। ਏਕਾ ਨੈਣ ਦਏ ਖੁਲ੍ਹਾ, ਆਪਣਾ ਪਰਦਾ ਆਪ ਚੁਕਾਇੰਦਾ। ਏਕਾ ਮੰਦਰ ਦਏ ਵਖਾ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਇਕ ਮਹੱਲਾ ਦਏ ਜਣਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਇਕ ਸਿੰਘਾਸਣ ਦਏ ਸੁਹਾ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਏਕਾ ਸੀਸ ਦਏ ਜਣਾ, ਪੰਚਮ ਮੁਖ ਤਾਜ ਸੁਹਾਇੰਦਾ। ਏਕਾ ਹੁਕਮ ਦਏ ਵਰਤਾ, ਆਪਣਾ ਭਾਣਾ ਵਡ ਵਡਿਆਇੰਦਾ। ਤਿੰਨਾਂ ਵਿਚੋਲਾ ਬਣ ਬੇਪਰਵਾਹ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਆਪ ਆਪਣਾ ਨਾਉਂ ਜਣਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਾਚੀ ਸੇਵਾ ਸਚ ਰਖਾ, ਸਤਿ ਸਤਿਵਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਾਰਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦ ਮੇਲਾ ਅਪਰ ਅਪਾਰ, ਮੇਲ ਮਿਲਾਵਾ ਏਕਾ ਥਾਂ ਕਰਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਸਰਗੁਣ ਸਰਗੁਣ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਸਣਹਾਰਾ ਸਾਚੇ ਘਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ, ਸਚਖੰਡ ਦਵਾਰਾ ਹਰਿ ਨਿਰੰਕਾਰਾ ਆਪਣਾ ਆਪ ਖੁਲ੍ਹਾਈਆ। ਸਚਖੰਡ ਦਵਾਰਾ ਹਰਿ ਹਰਿ ਖੋਲ੍ਹ, ਸਚ ਸਿੰਘਾਸਣ ਆਸਣ ਲਾਇੰਦਾ। ਆਪਣਾ ਮੰਤਰ ਆਪੇ ਬੋਲ, ਬ੍ਰਹਮਾ ਵਿਸ਼ਨ ਸ਼ਿਵ ਪੜ੍ਹਾਇੰਦਾ। ਏਕਾ ਅੱਖਰ ਰੱਖੇ ਕੋਲ, ਨਿਸ਼ਅੱਖਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਹਰਿ ਦੱਸ, ਵਿਸ਼ਨ ਕਰੇ ਪੜ੍ਹਾਈਆ। ਬ੍ਰਹਮੇ ਬ੍ਰਹਮ ਹੋਇਆ ਵਸ, ਪਾਰਬ੍ਰਹਮ ਸਮਝਾਈਆ। ਸ਼ੰਕਰ ਮੇਲਾ ਹੱਸ ਹੱਸ, ਘਰ ਵਜਦੀ ਰਹੇ ਵਧਾਈਆ। ਤਿੰਨਾਂ ਬੰਨ੍ਹੇ ਏਕਾ ਡੋਰੀ ਕਸ, ਸ਼ਬਦ ਡੋਰ ਹਰਿ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਅਬਿਨਾਸ਼ੀ ਆਦਿ ਰਚਨਾ ਆਪ ਰਚਾਈਆ। ਵਿਸ਼ਨੂੰ ਤੇਰੀ ਸਾਚੀ ਕਾਰ, ਹਰਿ ਸਾਚਾ ਸਚ ਸਮਝਾਇੰਦਾ। ਏਕਾ ਅਤੁੱਟ ਦਏ ਭੰਡਾਰ, ਵਸਤ ਅਮੋਲਕ ਝੋਲੀ ਪਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਹੁਕਮ ਸੁਣਾਇੰਦਾ। ਸ਼ੰਕਰ ਤੇਰਾ ਖੇਲ ਨਿਆਰ, ਜੋ ਘੜਿਆ ਭੰਨ ਵਖਾਇੰਦਾ। ਤਿੰਨਾਂ ਵਿਚੋਲਾ ਸਿਰਜਣਹਾਰ ਸਾਚੀ ਸੇਵ ਸਮਝਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਹੁਕਮ ਹਾਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਅਲਾਇੰਦਾ। ਧੁਰ ਫ਼ਰਮਾਨ ਸ੍ਰੀ ਭਗਵੰਤ, ਆਪਣਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਈ ਬਣਤ, ਮਾਤ ਪਿਤ ਨਾ ਕੋਇ ਅਖਵਾਈਆ। ਆਪਣੀ ਮਹਿਮਾ ਗਣਾਏ ਅਗਣਤ, ਅਲਖ ਅਲਖਣਾ ਲੇਖ ਨਾ ਲਿਖਿਆ ਜਾਈਆ। ਇਕ ਸੁਣਾਏ ਸਾਚਾ ਮੰਤ, ਲਿਖਣ ਪੜ੍ਹਨ ਵਿਚ ਨਾ ਆਈਆ। ਲੱਖ ਚੁਰਾਸੀ ਬਣੌਣੀ ਬਣਤ, ਤ੍ਰੈਗੁਣ ਆਪਣੀ ਵੰਡ ਵੰਡਾਈਆ। ਪੰਜ ਤੱਤ ਮਿਲਾਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਸਮਝਾਇੰਦਾ। ਇਕ ਦੂਜੇ ਦਾ ਲੜ ਫੜਨਾ, ਸਗਲਾ ਸੰਗ
ਇਕ ਵਖਾਇੰਦਾ। ਤ੍ਰੈਗੁਣ ਮਾਇਆ ਜੜਤ ਜੜਨਾ, ਪੰਚਮ ਮੇਲਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ ਅਚਰਜ ਖੇਲ ਆਪੇ ਕਰਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਘਟ ਘਟ ਅੰਦਰ ਆਪੇ ਵੜਨਾ, ਜੋਤੀ ਜਾਤਾ ਏਕਾ ਜੋਤ ਡਗਮਗਾਇੰਦਾ। ਸ਼ਬਦ ਅਨਾਦਿ ਏਕਾ ਧਰਨਾ, ਘਟ ਘਟ ਮੰਦਰ ਤਾਲ ਵਜਾਇੰਦਾ। ਅੰਮ੍ਰਿਤ ਸਰੋਵਰ ਏਕਾ ਤਰਨਾ, ਕਵਲ ਨਾਭ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸ਼ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਕੰਨ, ਸੋ ਪੁਰਖ ਨਿਰੰਜਣ ਆਪ ਜਣਾਇਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਧੰਨ ਧੰਨ, ਦਰ ਬੈਠੇ ਸੀਸ ਝੁਕਾਇਆ। ਲੱਖ ਚੁਰਾਸੀ ਘਾੜਨ ਘੜਨਾ ਤੇਰਾ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡਾ ਬੇੜਾ ਦੇਣਾ ਬੰਨ, ਦੂਸਰ ਦਰ ਨਾ ਕੋਈ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਤੂੰ ਸਾਹਿਬ ਦਾਤਾ ਬੇਐਬ ਪਰਵਰਦਿਗਾਰ, ਤੇਰਾ ਰੂਪ ਅਨੂਪ ਨਜ਼ਰ ਕਿਸੇ ਨਾ ਆਈਆ। ਤੂੰ ਵਸਣਹਾਰਾ ਸਚਖੰਡ ਠਾਂਡੇ ਦਰਬਾਰ, ਦਰ ਘਰ ਸਾਚੇ ਦਏ ਵਧਾਈਆ। ਹਉਂ ਭਿਖਕ ਮੰਗਦੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਤੇਰਾ ਹੁਕਮ ਵਰਤੇ ਵਿਚ ਸੰਸਾਰ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਲੋਕਮਾਤ ਆਪਣੀ ਵੇਖੇ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਤੱਤ ਜਣਾਇੰਦਾ। ਲੱਖ ਚੁਰਾਸੀ ਘਾੜਨ ਘੜਾ, ਤ੍ਰੈਗੁਣ ਬੰਧਨ ਪਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾ, ਕਾਇਆ ਬੰਕ ਸੁਹਾਇੰਦਾ। ਚਾਰੇ ਖਾਣੀ ਵੰਡ ਵੰਡਾ, ਚਾਰੇ ਬਾਣੀ ਆਪ ਪਰਗਟਾਇੰਦਾ। ਚਾਰੇ ਜੁਗ ਖੇਲ ਖਿਲਾ, ਚਾਰੇ ਵਰਨ ਰੰਗ ਰੰਗਾਇੰਦਾ। ਚਾਰ ਵੇਦ ਦਏ ਪੜ੍ਹਾ, ਬ੍ਰਹਮਾ ਵੇਤਾ ਆਪ ਸਮਝਾਇੰਦਾ। ਚਾਰੇ ਕੂਟਾਂ ਫੇਰਾ ਪਾ, ਆਪਣਾ ਹੁਕਮ ਸੁਣਾਇੰਦਾ। ਜੁਗ ਚੌਕੜੀ ਵੇਸ ਵਟਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਧੁਰ ਸੰਦੇਸਾ ਦਏ ਸੁਣਾ, ਗੁਰ ਅਵਤਾਰ ਸੇਵ ਲਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਖਿਲਾ, ਖ਼ਾਲਕ ਆਪਣੇ ਰੰਗ ਰੰਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਧਿਆ, ਹਰਿ ਸਾਚਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੁਲ੍ਹਾਵਣਹਾਰਾ, ਏਕਾ ਸ਼ਬਦ ਕਰੇ ਜਣਾਈਆ। ਜੁਗ ਜੁਗ ਆਵਾਂ ਵਾਰੋ ਵਾਰਾ, ਲੋਕਮਾਤ ਕਰਾਂ ਰੁਸ਼ਨਾਈਆ। ਨੌਂ ਨੌਂ ਵੇਖਾਂ ਵਿਚ ਸੰਸਾਰਾ, ਕੋਟਨ ਕੋਟ ਰੂਪ ਧਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਅੰਤਮ ਕਰੇ ਪਾਰ ਕਿਨਾਰਾ, ਥਿਰ ਕੋਈ ਰਹਿਣ ਨਾ ਪਾਈਆ। ਵਿਸ਼ਨੂੰ ਤੇਰੀ ਪਾਵੇ ਸਾਰਾ, ਵਿਸ਼ਨ ਆਪਣਾ ਖੇਲ ਖਿਲਾਈਆ। ਬ੍ਰਹਮਾ ਤੈਨੂੰ ਦਏ ਸਹਾਰਾ, ਤੇਰਾ ਬ੍ਰਹਮ ਰੂਪ ਵੇਖ ਵਖਾਈਆ। ਸ਼ੰਕਰ ਤੇਰਾ ਵੇਖੇ ਅਖਾੜਾ, ਨੌਂ ਖੰਡ ਪ੍ਰਿਥਮੀ ਵੰਡ ਵੰਡਾਈਆ। ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਮਧ ਆਪਣੀ ਖੇਲ ਖਿਲਾਈਆ। ਮਧ ਖੇਲ ਹਰਿ ਕਰਤਾਰ, ਜੁਗ ਚੌਕੜੀ ਆਪ ਖਿਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਦੋ ਜਹਾਨਾਂ ਵੇਖ ਵਖਾਇੰਦਾ। ਚੋਦਾਂ ਲੋਕ ਹੱਟ ਖੋਲ੍ਹ ਕਿਵਾੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਗਗਨ ਪਾਤਾਲਾ ਦਏ ਅਧਾਰ, ਜ਼ਿਮੀਂ ਅਸਮਾਨਾ
ਫੋਲ ਫੋਲਾਇੰਦਾ। ਸੇਵਾ ਲਾਏ ਰਵ ਸਸ ਸੂਰਜ ਚੰਦ ਸਤਾਰ, ਕੋਹ ਕਰੋੜੀ ਚਲਤ ਅੰਤ ਕੋਈ ਨਾ ਪਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਆਸਣ ਲਾਇੰਦਾ। ਸਮੁੰਦ ਸਾਗਰ ਵਰੋਲੇ ਆਪਣੀ ਵਾਰ, ਰਤਨ ਅਮੋਲਕ ਬਾਹਰ ਕਢਾਇੰਦਾ। ਸਾਚੀ ਗੋਲਕ ਕਰ ਤਿਆਰ, ਧਰਨੀ ਧਰਤ ਧਵਲ ਆਪ ਟਿਕਾਇੰਦਾ। ਨਾਮ ਅਮੋਲਕ ਵਿਚ ਸੰਸਾਰ, ਜੁਗ ਜੁਗ ਆਪਣਾ ਆਪ ਵਰਤਾਇੰਦਾ। ਆਦਿ ਜੁਗਾਦਿ ਰਹੇ ਅਡੋਲਤ, ਲੱਖ ਚੁਰਾਸੀ ਆਪ ਡੁਲਾਇੰਦਾ। ਜਨ ਭਗਤਾਂ ਮੇਲ ਮਿਲਾਏ ਹਰਿ ਅਨਬੋਲਤ, ਰਸਨਾ ਜਿਹਵਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਦੇਵੇ ਏਕਾ ਵਰ, ਸ਼ਿਵ ਆਪਣੇ ਅੰਗ ਲਗਾਇੰਦਾ। ਨਵ ਨੌਂ ਚਾਰ ਉਤਰੇ ਪਾਰ, ਹਰਿ ਸਾਚਾ ਸਚ ਸੁਹਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਨਾਲ ਮਿਲਾਇੰਦਾ। ਏਕੰਕਾਰਾ ਖੇਲ ਅਪਾਰ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖ਼ਬਰਦਾਰ, ਸ੍ਰੀ ਭਗਵਾਨ ਡਗਮਗਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਬ੍ਰਹਮ ਹਰ ਘਟ ਵੇਖ ਵਖਾਇੰਦਾ। ਵਿਸ਼ਨੂੰ ਤੇਰੇ ਵੇਖੇ ਭੰਡਾਰ, ਲੱਖ ਚੁਰਾਸੀ ਫੋਲ ਫੋਲਾਇੰਦਾ। ਸ਼ੰਕਰ ਤੇਰੀ ਵੇਖੇ ਤਿਖੀ ਧਾਰ, ਤ੍ਰਿਸੂਲ ਹੱਥ ਫੜਾਇੰਦਾ। ਬਾਸ਼ਕ ਤਸ਼ਕਾ ਤੇਰਾ ਸ਼ੰਗਾਰ, ਤੇਰੇ ਕੰਠ ਪਹਿਨਾਇੰਦਾ। ਜਟਾ ਜੂਟ ਤੇਰੀ ਵਿਚਾਰ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਚਾਰੋਂ ਕੁੰਟ ਪਾਵੇ ਸਾਰ, ਦਹਿ ਦਿਸ਼ਾ ਫੇਰਾ ਪਾਇੰਦਾ। ਆਪਣਾ ਕੀਤਾ ਕੌਲ ਭੁਲ ਨਾ ਜਾਏ ਹਰਿ ਨਿਰੰਕਾਰ, ਸ਼ਬਦੀ ਆਪਣਾ ਰੂਪ ਵਟਾਇੰਦਾ। ਜੋਤੀ ਜਾਤਾ ਆਪੇ ਵੇਖੇ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ਾ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਹਰਿ ਆਪਣੇ ਰੱਖਿਆ ਹੱਥ, ਵੇਦ ਕਤੇਬ ਭੇਵ ਨਾ ਰਾਈਆ। ਜੁਗ ਚੌਕੜੀ ਚਲਾਇਆ ਰਥ, ਰਥਵਾਹੀ ਸੇਵ ਕਮਾਈਆ। ਨਾਮ ਅਮੋਲਕ ਦੇ ਦੇ ਵਥ, ਗੁਰ ਅਵਤਾਰ ਸੇਵ ਕਮਾਈਆ। ਮਾਰਗ ਲਾ ਲਾ ਅਠਸਠ, ਤੀਰਥ ਤਟ ਦਏ ਵਡਿਆਈਆ। ਬਣਾ ਬਣਾ ਮੰਦਰ ਮਸਜਦ ਗੁਰੂਦਵਾਰਾ ਮੱਠ, ਸ਼ਿਵਦਵਾਲਾ ਜਗਤ ਸਮਝਾਈਆ। ਭਗਤਾਂ ਦੇਵੇ ਏਕਾ ਮਤ, ਬ੍ਰਹਮ ਮਤ ਆਪ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਏਕਾ ਬਖ਼ਸ਼ੇ ਧੀਰਜ ਜਤ, ਸਤਿ ਸੰਤੋਖ ਝੋਲੀ ਪਾਈਆ। ਚਰਨ ਕਵਲ ਬੰਧਾਏ ਸਾਚਾ ਨਤ, ਜਗਤ ਨਾਤਾ ਤੋੜ ਤੁੜਾਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਵਖਾਏ ਕਾਇਆ ਮਟ, ਸਚ ਪਿਆਲਾ ਹੱਥ ਰਖਾਈਆ। ਸ਼ਬਦ ਅਗੰਮੀ ਮਾਰੇ ਸੱਟ, ਬਜਰ ਕਪਾਟੀ ਦਏ ਤੁੜਾਈਆ। ਸੁਣਾਏ ਰਾਗ ਏਕਾ ਅਨਹਦ, ਤਾਰ ਸਤਾਰ ਨਾ ਕੋਇ ਹਿਲਾਈਆ। ਨਾਮ ਪਿਆਲਾ ਪਿਆਏ ਮਦਿ, ਨਸ਼ਾ ਉਤਰ ਕਦੇ ਨਾ ਜਾਈਆ। ਸੰਤ ਸੁਹੇਲੇ ਘਰ ਵਿਚ ਸੱਦ, ਆਪ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਸਾਚੇ ਮੰਦਰ ਲਏ ਬਹਾਈਆ। ਵਿਸ਼ਨ ਬ੍ਰਹਮਾ ਸ਼ਿਵ ਲਡਾਏ ਲਡ, ਆਪ ਆਪਣੀ ਦਇਆ ਕਮਾਈਆ। ਆਪ ਸੁਹਾਏ ਆਪਣੀ ਯੱਦ, ਵਿਸ਼ਨੂੰ ਵੰਸੀ ਆਪ ਅਖਵਾਈਆ। ਦੋ ਜਹਾਨਾਂ ਜਾਣੇ ਹੱਦ, ਆਰ ਪਾਰ ਕਿਨਾਰਾ ਆਪੇ ਰਿਹਾ ਬਣਾਈਆ। ਆਪੇ ਵਸੇ ਸਚਖੰਡ, ਆਪੇ ਲੋਕਮਾਤ ਫੇਰਾ ਪਾਈਆ। ਆਪੇ ਵੇਖੇ ਲੱਖ ਚੁਰਾਸੀ ਨਾਰ ਦੁਹਾਗਣ ਜੀਵ ਰੰਡ, ਆਪੇ ਗੁਰਮੁਖ ਲਏ ਮਿਲਾਈਆ। ਆਪੇ ਦੇਵਣਹਾਰਾ ਦੰਡ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਆਪੇ ਮੇਟੇ ਭੇਖ ਪਖੰਡ, ਖ਼ਾਲਕ ਖ਼ਲਕ ਰੂਪ ਵਟਾਈਆ। ਆਪੇ ਲੇਖਾ ਜਾਣੇ ਸਰਬ ਬ੍ਰਹਿਮੰਡ,
ਲੋਆਂ ਪੁਰੀਆਂ ਫੋਲ ਫੋਲਾਈਆ। ਆਪੇ ਪਰਦਾ ਲਾਹੇ ਜੇਰਜ ਅੰਡ, ਉਤਭੁਜ ਸੇਤਜ ਆਪਣੀ ਰਚਨ ਰਚਾਈਆ। ਆਪੇ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਈਆ। ਆਪੇ ਕਰੇ ਖੰਡ ਖੰਡ, ਜੋ ਘੜਿਆ ਸੋ ਭੰਨ ਵਖਾਈਆ। ਆਪੇ ਲੇਖਾ ਜਾਣੇ ਸੂਰਜ ਚੰਦ, ਕਿਰਨ ਕਿਰਨ ਰੁਸ਼ਨਾਈਆ। ਆਪੇ ਚੌਦਾਂ ਚੌਦਾਂ ਬੇੜਾ ਬੰਨ੍ਹ, ਆਪੇ ਸੋਲਾਂ ਸੋਲਾਂ ਬੰਧਨ ਪਾਈਆ। ਆਪੇ ਹੋਏ ਕੱਲਰ ਕੰਧ, ਆਪੇ ਸ਼ੌਹ ਦਰਯਾਏ ਦਏ ਰੁੜ੍ਹਾਈਆ। ਆਪ ਸੁਣਾਏ ਸੁਹਾਗੀ ਛੰਦ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਅੰਤ ਮੁਕਾਏ ਲੋਕਮਾਤ ਪੰਧ, ਜੁਗ ਚੌਕੜੀ ਆਪਣੇ ਵਿਚ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਆਪਣਾ ਭੇਵ ਆਪ ਜਣਾਈਆ। ਭੇਵ ਜਣਾਇਆ ਸ੍ਰੀ ਭਗਵਾਨ, ਸ਼ਬਦ ਅਨਾਦੀ ਬੋਲ। ਨਵ ਨੌਂ ਚਾਰ ਖੇਲ ਮਹਾਨ, ਕਰੇ ਕਰਾਏ ਬੈਠ ਅਡੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਤੋਲੇ ਆਪਣੇ ਤੋਲ। ਸਾਚਾ ਤੋਲ ਤੋਲਣਹਾਰਾ, ਏਕਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਆਏ ਵਿਚ ਸੰਸਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਲੇਖਾ ਲਿਖੇ ਅਪਰ ਅਪਾਰਾ, ਵੇਦ ਵਿਆਸਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲ ਨਿਆਰਾ, ਕਲਜੁਗ ਆਪਣਾ ਰੰਗ ਰੰਗਾਇੰਦਾ। ਹੱਕ ਹਕ਼ੀਕ਼ਤ ਬੋਲ ਜੈਕਾਰਾ, ਲਾਸ਼ਰੀਕ ਖੇਲ ਖਿਲਾਇੰਦਾ। ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਨਾਮ ਬਣੇ ਵਰਤਾਰਾ, ਚਾਰ ਵਰਨਾਂ ਆਪ ਵਰਤਾਇੰਦਾ। ਅੰਤਮ ਬੋਲੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਮਹਾਂਬਲੀ ਹਰਿ ਕਰਤਾਰਾ, ਦੂਸਰ ਅਵਰ ਨਾ ਕੋਇ ਰਖਾਇੰਦਾ। ਆਪੇ ਉਤਰੇ ਆਪਣੀ ਵਾਰਾ, ਮਾਤ ਪਿਤ ਨਾ ਕੋਇ ਜਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਰੰਗ ਚੜ੍ਹਾਇੰਦਾ। ਪੁਰਖ ਅਕਾਲ ਸੁਤ ਦੁਲਾਰਾ, ਸਿੰਘ ਰੂਪ ਆਪ ਵਟਾਇੰਦਾ। ਚਾਰ ਵਰਨਾਂ ਕਰੇ ਪਿਆਰਾ, ਅੰਮ੍ਰਿਤ ਜਾਮ ਪਿਆਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਇੰਦਾ। ਪੰਚਮ ਮੀਤਾ ਪੰਚਮ ਆਧਾਰਾ, ਪੰਚਮ ਮੋਹ ਮਿਟਾਇੰਦਾ। ਸਚ ਭੰਡਾਰਾ ਅੰਮ੍ਰਿਤ ਠੰਡਾ ਠਾਰਾ, ਅੰਮਿਉਂ ਰਸ ਆਪਣਾ ਮੁਖ ਚੁਆਇੰਦਾ। ਅੰਤਮ ਬੋਲ ਤੋਲ ਅਡੋਲ ਕਹੇ ਸਰਬ ਸੰਸਾਰਾ, ਭੇਵ ਅਭੇਵ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਜੁਗਾ ਜੁਗੰਤਰ ਲੋਕਮਾਤ ਮਾਰ ਝਾਤ ਲੱਖ ਚੁਰਾਸੀ ਪਾਵੇ ਸਾਰਾ, ਭੁਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਆਏ ਕਿਨਾਰਾ, ਲੱਖ ਚਾਰ ਬੱਤੀ ਹਜ਼ਾਰ ਨਾ ਉਤਰੇ ਪਾਰਾ, ਮੰਝਧਾਰ ਆਪ ਰੁੜ੍ਹਾਇੰਦਾ। ਜੀਵਾਂ ਜੰਤਾਂ ਕਰ ਵਿਭਚਾਰਾ, ਨਾਰ ਕੰਤ ਨਾ ਕਰੇ ਪਿਆਰਾ, ਮਾਤ ਪਿਤ ਸੇਵ ਨਾ ਕੋਇ ਕਮਾਇੰਦਾ। ਚਾਰੋਂ ਕੁੰਟ ਗੜ੍ਹ ਹੰਕਾਰਾ, ਜੂਠ ਝੂਠ ਲਗਾਏ ਨਾਅਰਾ, ਸਚ ਸੁੱਚ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਮ ਪਰਗਟ ਹੋਵੇ ਮਹਾਂਬਲੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜੋਤ ਜੋਤ ਜਗਾਇੰਦਾ। ਸੰਬਲ ਨਗਰ ਵਸੇ ਧਾਮ ਨਿਆਰਾ, ਮਹੱਲ ਅਟਲ ਸੁਹਾਏ ਇਕ ਚੁਬਾਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਚੌਦਾਂ ਤਬਕਾਂ ਦਏ ਹੁਲਾਰਾ, ਜ਼ਿਮੀਂ ਅਸਮਾਨਾ ਵੇਖੇ ਪਾੜਾ, ਗਗਨ ਪਾਤਾਲਾਂ ਆਪ ਉਠਾਇੰਦਾ। ਸ਼ਾਹ ਸੁਲਤਾਨਾਂ ਮਾਰੇ ਮਾਰਾ, ਚਾਰੇ ਵਰਨਾਂ ਕਰੇ ਖ਼ਵਾਰਾ, ਅਠਾਰਾਂ ਬਰਨਾਂ ਹਾਹਾਕਾਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਏਕਾ ਮੰਤਰ ਜੈ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਏ ਵਿਚ ਸੰਸਾਰਾ, ਸਾਚਾ ਮੰਦਰ ਕਰ ਪਿਆਰਾ, ਕਾਇਆ ਬੰਕ ਆਪ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਆਵੇ
ਜਾਵੇ ਵਾਰੋ ਵਾਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਅੰਤ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲੌਣਾ, ਪਾਰਬ੍ਰਹਮ ਵਡੀ ਵਡਿਆਈਆ। ਨਿਰਵੈਰ ਆਪਣਾ ਨਾਉਂ ਧਰੌਣਾ, ਮੂਰਤ ਅਕਾਲ ਸਰਬ ਦਏ ਦਰਸਾਈਆ। ਅਨਭਵ ਪਰਕਾਸ਼ ਆਪ ਕਰੌਣਾ, ਅਨਭਵ ਹਰਿਜਨ ਦਏ ਖੁਲ੍ਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹੌਣਾ, ਜ਼ਾਤ ਪਾਤ ਊਚ ਨੀਚ ਨਾ ਕੋਇ ਰਖਾਈਆ। ਘਟ ਘਟ ਅੰਦਰ ਦੀਪ ਜੋਤ ਜਗੌਣਾ, ਅੰਧ ਅੰਧੇਰ ਦਏ ਮਿਟਾਈਆ। ਫੜ ਫੜ ਕਾਗ ਹੰਸ ਬਣੌਣਾ, ਸੋਹੰ ਹੰਸਾ ਚੋਗ ਚੁਗਾਈਆ। ਏਕਾ ਜੋਗ ਸਚ ਸਮਝੌਣਾ, ਸੰਗਮ ਤੀਰਥ ਇਕ ਵਖਾਈਆ। ਸਭ ਦਾ ਰੋਗ ਹਉਮੇਂ ਦੁੱਖ ਮਿਟੌਣਾ, ਮਾਇਆ ਮਮਤਾ ਮੋਹ ਦਏ ਮਿਟਾਈਆ। ਸ਼ਬਦ ਸਲੋਕ ਇਕ ਸੁਣੌਣਾ, ਬ੍ਰਹਮ ਪਾਰਬ੍ਰਹਮ ਕਰੇ ਪੜ੍ਹਾਈਆ। ਚੌਦਾਂ ਲੋਕ ਰੰਗ ਲਗੌਣਾ, ਤ੍ਰੈਭਵਣ ਵੱਜੇ ਵਧਾਈਆ। ਅਵਣ ਗਵਣ ਫੰਦ ਮਿਟੌਣਾ, ਜਮ ਫਾਸ ਰਹਿਣ ਨਾ ਪਾਈਆ। ਸਰਬ ਗੁਣ ਤਾਸ ਨਜ਼ਰੀ ਔਣਾ, ਗੁਣਵੰਤਾ ਇਕ ਸ਼ਹਿਨਸ਼ਾਹੀਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਧਰਮ ਇਕ ਦ੍ਰਿੜਾਈਆ। ਕਲਜੁਗ ਅਗਨੀ ਅੱਗ ਬੁਝੌਣਾ, ਤਤਵ ਤਤ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸ੍ਰੀ ਭਗਵੰਤ ਆਪਣਾ ਭੇਵ ਦਏ ਖੁਲ੍ਹਾਈਆ।
੧੯ ਜੇਠ ੨੦੧੮ ਬਿਕ੍ਰਮੀ ਧੰਨੋ ਦੇਵੀ ਦੇ ਗ੍ਰਹਿ ਛੰਬ ਜੰਮੂ
ਗਿਆਨ ਨੇਤਰ ਨਾਮ ਅੰਜਣ, ਗੁਰ ਸਤਿਗੁਰ ਸੱਜਣ ਪਾਇੰਦਾ। ਚਰਨ ਧੂੜ ਸਰੋਵਰ ਮਜਨ, ਗ੍ਰਹਿ ਮੰਦਰ ਆਪ ਕਰਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪਰਦੇ ਕੱਜਣ, ਹਰਿ ਕਾ ਨਾਉਂ ਪਰਦਾ ਇਕ ਰਖਾਇੰਦਾ। ਜਗਤ ਵਿਕਾਰ ਜੋ ਜਨ ਤਜਣ, ਤ੍ਰੈਗੁਣ ਅਤੀਤਾ ਮੇਲ ਮਿਲਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਹਉਮੇ ਗੜ੍ਹ ਆਪ ਤੁੜਾਇੰਦਾ। ਜਗਤ ਤ੍ਰਿਸਨਾ ਗੁਰਮੁਖ ਨਾ ਦਝਣ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਇਕ ਚੜ੍ਹਾਏ ਸਚ ਜਹਾਜ਼ਨ, ਏਕਾ ਬੇੜਾ ਹੱਥ ਰਖਾਇੰਦਾ। ਹਰਿਜਨ ਮੇਲੇ ਹਰਿ ਗ਼ਰੀਬ ਨਿਵਾਜ਼ਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਅਸਵ ਘੋੜਾ ਦੇਵੇ ਤਾਜਣ, ਸ਼ਬਦੀ ਆਪਣਾ ਨਾਉਂ ਦੌੜਾਇੰਦਾ। ਲੋਕਮਾਤ ਜੁਗਾ ਜੁਗੰਤਰ ਰਚ ਰਚ ਕਾਜਣ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਸ਼ਾਹੋ ਭੂਪ ਬਣ ਵਡ ਵਡ ਰਾਜਨ, ਸ਼ਾਹ ਸੁਲਤਾਨਾਂ ਆਪ ਖਪਾਇੰਦਾ। ਏਕਾ ਮਰਦੰਗ ਵਜਾਏ ਸਾਚਾ ਨਾਦਨ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਲੇਖਾ ਜਾਣੇ ਅੰਤ ਆਦਿਨ, ਆਦਿ ਅੰਤ ਆਪਣੀ ਖੇਲ ਖਿਲਾਇੰਦਾ। ਰਚਨਾ ਰਚ ਰਚ ਬ੍ਰਹਮ ਬ੍ਰਹਿਮਾਦਨ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਸ਼ਬਦ ਜਣਾਈ ਬੋਧ ਅਗਾਧਨ, ਬੋਧ ਅਗਾਧਾ ਭੇਵ ਚੁਕਾਇੰਦਾ। ਥਿਰ ਘਰ ਨਿਵਾਸੀ ਸਚਖੰਡ ਸੁਹਾਏ ਇਕ ਸਿੰਘਾਸਣ, ਸੋਭਾਵੰਤ ਸੋਭਾ ਪਾਇੰਦਾ। ਨਿਰਗੁਣ ਜੋਤ ਜੋਤ ਪਰਕਾਸ਼ਨ, ਨੂਰੋ ਨੂਰ ਡਗਮਗਾਇੰਦਾ। ਹੁਕਮੀ ਹੁਕਮ ਸ਼ਾਹੋ ਸ਼ਾਬਾਸ਼ਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਜਨ ਭਗਤਾਂ ਪੂਰੀ ਕਰੇ ਆਸਣ, ਆਸਾ
ਤ੍ਰਿਸਨਾ ਮੇਟ ਮਿਟਾਇੰਦਾ। ਨਿਜ ਆਤਮ ਕਰ ਕਰ ਵਾਸਨ, ਵਾਸਦੇਵ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੁਹਾਏ ਸੋਭਾਵੰਤ, ਸੋ ਸੁਹੰਜਣਾ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਬੇਅੰਤ, ਬੇਅੰਤ ਆਪਣੀ ਕਲ ਧਰਾਈਆ। ਹਰਿਜਨ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਨਾਮ ਦ੍ਰਿੜਾਏ ਮਣੀਆ ਮੰਤ, ਮਨ ਕਾ ਭੌ ਸਰਬ ਚੁਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੰਤ ਜੀਵ ਕਰ ਰੁਸ਼ਨਾਈਆ। ਨਾਮ ਵਾਸਨਾ ਦਏ ਸੁਗੰਤ, ਸੁਗੰਧ ਆਪਣੀ ਮਹਿਕ ਵਖਾਈਆ। ਤੱਤ ਵਿਚੋਲਾ ਬਣਾਏ ਬਣਤ, ਚੋਲਾ ਕਾਇਆ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਿਲਾਈਆ। ਕਾਇਆ ਚੋਲਾ ਪੰਜ ਤੱਤ, ਨਿਰਗੁਣ ਸਰਗੁਣ ਆਪ ਉਪਾਇੰਦਾ। ਬੀਜ ਬੀਜੇ ਸਾਚੇ ਵਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਫੁਲ ਫੁਲਵਾੜੀ ਲਾਏ ਹੱਡ ਮਾਸ ਨਾੜੀ ਰਤ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਆਪੇ ਵੇਖੇ ਪੁਰਖ ਸਮਰਥ, ਨੇਤਰ ਨੈਣ ਆਪ ਖੁਲ੍ਹਾਇੰਦਾ। ਆਪਣੀ ਰਚਨਾ ਆਪੇ ਰਚ, ਆਪਣਾ ਬੰਕ ਆਪ ਸੁਹਾਇੰਦਾ। ਆਪੇ ਅੰਦਰ ਵੜੇ ਸੱਚ, ਸੁੱਚ ਆਪਣੀ ਧਾਰ ਬੰਧਾਇੰਦਾ। ਭਾਗ ਲਗਾਏ ਕਾਇਆ ਕੱਚ, ਕੰਚਨ ਆਪਣਾ ਗੜ੍ਹ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਕਾਇਆ ਮੰਦਰ ਵੇਸ ਅਵੱਲਾ, ਵਾਹਵਾ ਸਤਿਗੁਰ ਆਪ ਬਣਾਈਆ। ਘਰ ਵਿਚ ਘਰ ਧਾਮ ਅਟੱਲਾ, ਉਚ ਮੁਨਾਰਾ ਦਏ ਵਡਿਆਈਆ। ਆਤਮ ਸੇਜਾ ਆਸਣ ਮੱਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਨੂਰ ਆਪੇ ਰਲਾ, ਨੂਰ ਨੁਰਾਨਾ ਡਗਮਗਾਈਆ। ਸਚ ਸੰਦੇਸ ਏਕਾ ਘੱਲਾ, ਅਨਹਦ ਨਾਦ ਨਾਦ ਵਜਾਈਆ। ਬ੍ਰਹਮ ਫੜਾਏ ਆਪੇ ਪੱਲਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਮੇਲ ਮਿਲਾਨਾ, ਬ੍ਰਹਮ ਆਪਣੇ ਰੰਗ ਰੰਗਾਇੰਦਾ। ਸਾਚਾ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਧਰਾਇੰਦਾ। ਸਤਿ ਰਖਾਏ ਇਕ ਨਿਸ਼ਾਨਾ, ਨਾਮ ਨਿਸ਼ਾਨਾ ਹੱਥ ਉਠਾਇੰਦਾ। ਲੋਕਮਾਤ ਹੋ ਪਰਧਾਨਾ, ਡੰਕਾ ਡੌਰੂ ਆਪ ਵਜਾਇੰਦਾ। ਗੁਰਮੁਖ ਸਾਚਾ ਵੇਖੇ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਏਕਾ ਬਖ਼ਸ਼ੇ ਪਦ ਨਿਰਬਾਨਾ, ਨਿਰਭੈ ਆਪਣਾ ਮੇਲ ਮਿਲਾਇੰਦਾ। ਸਤਿ ਸਤਿਵਾਦੀ ਬੰਨ੍ਹੇ ਗਾਨਾ, ਜੁਗ ਜੁਗ ਸਾਚਾ ਸਗਨ ਮਨਾਇੰਦਾ। ਨਾਰੀ ਨਰ ਨਰਾਇਣ ਕੰਤ ਕਰੇ ਇਕ ਪਰਵਾਨਾ, ਧੁਰ ਫ਼ਰਮਾਨਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਵਾਹ ਵਾ ਗੁਰ ਗੁਰ ਵੇਖ ਵਖਾਇੰਦਾ। ਗੁਰ ਪੇਖਤ ਗੁਰ ਭਏ ਨਿਹਾਲ, ਗੁਰ ਸੇਵਕ ਸੇਵ ਕਮਾਈਆ। ਗੁਰ ਸਾਹਿਬ ਗੁਰ ਦੀਨ ਦਿਆਲ, ਗੁਰ ਦੇਵੀ ਦੇਵ ਅਖਵਾਈਆ। ਗੁਰ ਕਾਲ ਗੁਰ ਮਹਾਕਾਲ, ਗੁਰ ਲੱਖ ਚੁਰਾਸੀ ਦਏ ਮੁਕਾਈਆ। ਗੁਰ ਮੰਦਰ ਗੁਰ ਧਰਮਸਾਲ, ਗੁਰ ਪੂਜਾ ਪਾਠ ਵਖਾਈਆ। ਗੁਰ ਸ਼ਾਹ ਗੁਰ ਕੰਗਾਲ, ਗੁਰ ਸ਼ਾਹ ਪਾਤਸ਼ਾਹ ਰੂਪ ਧਰਾਈਆ। ਗੁਰ ਠਗ ਗੁਰ ਦਲਾਲ, ਗੁਰ ਠੱਗੀ ਦਲਾਲੀ ਆਪ ਕਮਾਈਆ। ਗੁਰ ਅੱਗ ਗੁਰ ਦੀਪਕ ਜੋਤੀ ਦੇਵੇ ਬਾਲ, ਗੁਰ ਅਗਨੀ ਤੱਤ ਬੁਝਾਈਆ। ਗੁਰ ਅੰਮ੍ਰਿਤ ਗੁਰ ਵਿਖ ਆਪਣਾ ਰੂਪ ਦਏ ਵਖਾਲ, ਗੁਰਸਿਖ ਗੁਰ ਨਿਉਂ ਨਿਉਂ ਸੀਸ ਝੁਕਾਈਆ। ਗੁਰ ਤ੍ਰਿਸਨਾ ਗੁਰ ਭੁੱਖ, ਗੁਰ ਦਰ ਦਰ ਘਰ ਘਰ ਫੇਰੀ ਪਾਈਆ। ਗੁਰ ਸ਼ਬਦ ਗੁਰ ਲੇਖਾ ਲਿਖ, ਲਿਖਿਆ ਲੇਖਾ ਦਏ ਮਿਟਾਈਆ। ਗੁਰਮੁਖ ਵਿਰਲਾ
ਗੁਰ ਗੁਰ ਲਏ ਪੇਖ, ਜਿਸ ਜਨ ਆਪਣਾ ਨੈਣ ਦਰਸਾਈਆ। ਜੀਵ ਜਗਤ ਜਨ ਜਾਣੇ ਭੇਖ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰਸਿਖ ਗੁਰ ਮੰਦਰ ਬੈਠੇ ਏਕਾ ਧਾਮ ਸੁਹਾਈਆ।
੧੯ ਜੇਠ ੨੦੧੮ ਬਿਕ੍ਰਮੀ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਦੜ ਜੰਮੂ
ਸ਼ਾਹਾਂ ਸਿਰ ਸ਼ਾਹ, ਸੋ ਪੁਰਖ ਨਿਰੰਜਣ ਹਰਿ ਅਖਵਾਇੰਦਾ। ਦੋ ਜਹਾਨਾਂ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਨਾਮ ਨਿਧਾਨਾ ਆਪ ਉਪਾ, ਏਕੰਕਾਰਾ ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਦਿ ਨਿਰੰਜਣ ਨੂਰ ਧਰਾ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਦੇਵਣਹਾਰਾ ਸਚ ਸਲਾਹ, ਸਾਚਾ ਮਾਰਗ ਇਕ ਜਣਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਥਾਉਂ ਥਾਂ, ਅਭੁਲ ਭੁਲ ਕੋਇ ਨਾ ਜਾਇੰਦਾ। ਪਾਰਬ੍ਰਹਮ ਪ੍ਰਭ ਬੇਅੰਤ ਬੇਪਰਵਾਹ, ਅਗੰਮ ਅਥਾਹ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਪਣਾ ਰੰਗ ਆਪ ਰੰਗਾਇੰਦਾ। ਸਚਖੰਡ ਦਵਾਰਾ ਸਚ ਮਹੱਲਾ ਇਕ ਸੁਹਾ, ਨਿਹਚਲ ਧਾਮ ਅਟੱਲਾ ਬੈਠਾ ਆਸਣ ਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਥਿਰ ਘਰ ਸਾਚੇ ਚਰਨ ਟਿਕਾ, ਹਰਿ ਮੰਦਰ ਹਰਿ ਹਰਿ ਦਏ ਸੁਹਾ, ਨਿਰਗੁਣ ਨਿਰਾਕਾਰ ਨਿਰਵੈਰ ਅਨਭਵ ਪਰਕਾਸ਼ ਕਰਾਇੰਦਾ। ਰਾਜ ਰਾਜਾਨਾ ਸ਼ਾਹ ਪਾਤਸ਼ਾਹ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਰਾਜ ਰਾਜਾਨਾ ਨਾਉਂ ਧਰਾਇੰਦਾ। ਰਾਜ ਰਾਜਾਨਾ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਜਣਾਈਆ। ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਦੋ ਜਹਾਨਾਂ ਮਾਰਗ ਲਾਈਆ। ਸ਼ਬਦ ਅਨਾਦ ਧੁਰ ਫ਼ਰਮਾਨਾ, ਬੋਧ ਅਗਾਧ ਕਰੇ ਪੜ੍ਹਾਈਆ। ਏਕਾ ਰਾਗ ਇਕ ਤਰਾਨਾ, ਤਾਰ ਸਿਤਾਰ ਇਕ ਹਿਲਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਆਪਣਾ ਖੇਲ ਕਰੇ ਮਹਾਨ, ਖੇਲਣਹਾਰਾ ਦਿਸ ਨਾ ਆਇੰਦਾ। ਪੂਤ ਸਪੂਤਾ ਕਰ ਪਰਵਾਨ, ਏਕਾ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈਗੁਣ ਮੇਲਾ ਪੰਚਮ ਚੇਲਾ ਸਾਚਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਇੰਦਾ। ਸ਼ਾਹ ਪਾਤਸ਼ਾਹ ਸ੍ਰੀ ਭਗਵੰਤ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਕ਼ੁਦਰਤ ਕ਼ਾਦਰ ਆਪਣਾ ਖੇਲ ਖਿਲਾਇੰਦਾ। ਆਪਣੀ ਮਹਿਮਾ ਆਪੇ ਜਣਾਏ ਬੇਅੰਤ, ਬੇਅੰਤ ਆਪਣਾ ਨਾਉਂ ਰਖਾਇੰਦਾ। ਸਾਚਾ ਧਾਮ ਇਕ ਸੁਹੰਤ, ਸਚਖੰਡ ਦਵਾਰੇ ਆਸਣ ਲਾਇੰਦਾ। ਵੇਸ ਵਟਾਏ ਜੁਗਾ ਜੁਗੰਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਘਾੜਨ ਘੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸ਼ਾਹ ਸੁਲਤਾਨਾ, ਹਰਿ ਜੂ ਹਰਿ ਹਰਿ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਮਰਦ ਮਰਦਾਨਾ ਪੁਰਖ ਅਬਿਨਾਸ਼, ਵਡ ਦਾਤਾ ਬੇਪਰਵਾਹੀਆ। ਸਾਚੇ ਮੰਦਰ
ਸਾਚੇ ਮੰਡਲ ਪਾਵੇ ਰਾਸ, ਰੂਪ ਅਨੂਪ ਆਪ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਾਏ ਵਿਨਾਸ, ਆਪਣੀ ਕਲ ਆਪ ਧਰਾਈਆ। ਹਰ ਘਟ ਅੰਦਰ ਰੱਖੇ ਵਾਸ, ਲੱਖ ਚੁਰਾਸੀ ਰਿਹਾ ਸਮਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਮੰਡਪ ਆਪਣਾ ਰੰਗ ਵਖਾਈਆ। ਕਰੇ ਵਸੇਰਾ ਜੰਗਲ ਜੂਹ ਉਜਾੜ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਗਹਿਰ ਗੰਭੀਰ ਗੁਣਵੰਤਾ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਏਕੰਕਾਰਾ ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਏਕਾ ਨਾਉਂ ਕਰ ਪਰਧਾਨ, ਲੋਕਮਾਤ ਡੰਕ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਗਿਆਨ ਨੇਤਰ ਆਪ ਖੁਲ੍ਹਾਇੰਦਾ। ਲੇਖਾ ਲਿਖ ਲਿਖ ਘੱਲੇ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਆਤਮ ਬ੍ਰਹਮ ਬ੍ਰਹਮ ਨਿਸ਼ਾਨ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਸਰਬ ਜੀਆਂ ਏਕਾ ਹੁਕਮਰਾਨ, ਲੱਖ ਚੁਰਾਸੀ ਰੱਯਤ ਆਪੇ ਪਰਗਟਾਇੰਦਾ। ਆਤਮ ਜੀਆ ਦੇਵੇ ਦਾਨ, ਦਾਤਾ ਦਾਨੀ ਏਕਾ ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਨੂਰ ਜੋਤੀ ਜੋਤ ਕਰੇ ਪਰਕਾਸ਼ ਕੋਟਨ ਭਾਨ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਆਤਮ ਰਾਮ ਸਾਚਾ ਕਾਹਨ, ਸਾਚੇ ਮੰਦਰ ਵਸੇ ਮਕਾਨ, ਆਤਮ ਸੇਜਾ ਨਿਰਗੁਣ ਪਲੰਘ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਆਦਿ ਜੁਗਾਦੀ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਬਿਰਧ ਬਾਲ ਨਾ ਹਰਿ ਕਾ ਰੂਪ, ਏਕਾ ਰੰਗ ਸਮਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਲੱਖ ਚੁਰਾਸੀ ਤਾਣਾ ਤਣਿਆ ਏਕਾ ਤਾਣਾ ਪੇਟਾ ਸੂਤ, ਏਕਾ ਪਾਣ ਲਏ ਚੜ੍ਹਾਈਆ। ਫੁਲ ਫੁਲਵਾੜੀ ਏਕਾ ਵਕ਼ਤ ਆਪ ਸੁਹਾਏ ਸਾਚੀ ਰੁੱਤ, ਕਵਲ ਕਵਲਾ ਆਪ ਖਿਲਾਈਆ। ਲੇਖਾ ਜਾਣੇ ਪੰਜ ਤੱਤ ਬੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਵੰਡ ਵੰਡਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਹੁਕਮੀ ਹੁਕਮ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਿਰ ਸ਼ਾਹਾਂ ਸ਼ਾਹ ਆਪ ਹੋ ਜਾਈਆ। ਸ਼ਾਹ ਸ਼ਾਹਾਨਾ ਹਰਿ ਗੋਬਿੰਦ, ਸੂਰਬੀਰ ਖੇਲ ਖਿਲਾਇੰਦਾ। ਹਰਖ ਸੋਗ ਨਾ ਕੋਈ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਪਜਾਏ ਆਪਣੀ ਬਿੰਦ, ਲੱਖ ਚੁਰਾਸੀ ਆਪਣਾ ਬੰਧਨ ਪਾਇੰਦਾ। ਆਸਾ ਤ੍ਰਿਸਨਾ ਪੂਰੀ ਕਰੇ ਸੁਰਪਤ ਰਾਜਾ ਇੰਦ, ਕਰੋੜ ਤੇਤੀਸਾ ਖੇਲ ਖਿਲਾਇੰਦਾ। ਗਹਿਰ ਗੰਭੀਰ ਗੁਣੀ ਗਹੀਰ ਸਾਗਰ ਸਿੰਧ, ਪੁਰਖ ਅਬਿਨਾਸ਼ੀ ਆਪਣਾ ਡੂੰਘਰ ਹਾਥ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸਚ ਸੰਦੇਸ ਨਰ ਨਰੇਸ਼ ਰਿਹਾ ਘਲ, ਜੁਗ ਜੁਗ ਮਾਤ ਆਪ ਸੁਣਾਇੰਦਾ। ਜੁਗ ਜੁਗ ਮਾਤ ਹਰਿ ਕਾ ਨਾਉਂ, ਲੋਕਮਾਤ ਵੱਜੇ ਵਧਾਈਆ। ਦੇਵੇ ਸੰਦੇਸਾ ਏਕਾ ਥਾਉਂ, ਥਾਨ ਥਨੰਤਰ ਇਕ ਸੁਹਾਈਆ। ਲੱਖ ਚੁਰਾਸੀ ਬਣੇ ਪਿਤਾ ਮਾਉਂ, ਬਾਲ ਅਞਾਣੇ ਗੋਦ ਉਠਾਈਆ। ਹਰਿਜਨ ਹਰਿਭਗਤ ਭਗਵਨ ਫੜੇ ਆਪੇ ਬਾਹੋਂ, ਲੇਖਾ ਅਲੇਖ ਵੇਖ ਵਖਾਈਆ। ਸਿਰ ਰੱਖੇ ਸਦਾ ਠੰਡੀ ਛਾਉਂ, ਸਮਰਥ ਪੁਰਖ ਵਡ ਵਡਿਆਈਆ। ਅੰਮ੍ਰਿਤ ਜਾਮ ਪਿਆਏ ਨਿਝਰ ਝਿਰਨਾ ਰਸ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਈਆ। ਨਿਥਾਂਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਸੁਹਾਈਆ। ਜੁਗਾ ਜੁਗੰਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੋਕਮਾਤ ਕਰੇ ਸਚ ਨਿਆਉਂ, ਗੁਰ ਅਵਤਾਰ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਸਾਚਾ ਤਖ਼ਤ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਜੁਗਾ ਜੁਗੰਤਰ ਕਰੇ ਖੇਲ ਦਰਦ ਦੁੱਖ ਭੈ ਭੰਜਣਾ, ਦੀਨਾਂ ਨਾਥਾਂ ਦਰਦ ਦੁੱਖ ਆਪ ਵੰਡਾਇੰਦਾ। ਸੰਤ ਸੁਹੇਲਾ ਵੇਖੇ ਸੱਜਣਾ, ਸਤਿਗੁਰ ਸਾਜਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਏਕਾ ਹਾਕਮ, ਹਰਿ ਫ਼ਰਮਾਨਾ ਇਕ ਰਖਾਇੰਦਾ। ਇਕ ਫ਼ਰਮਾਨਾ ਧੁਰ ਦੀ ਧਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਸਚ ਵਿਹਾਰ, ਨਿਰਗੁਣ ਸਰਗੁਣ ਰੂਪ ਧਰਾਈਆ। ਕਲਜੁਗ ਅੰਤਮ ਖੇਲ ਅਪਾਰ, ਖੇਲ ਅਵੱਲਾ ਇਕ ਇਕੱਲਾ ਕਰੇ ਕਰਾਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸ਼ਾਹਾਨਾ ਰੂਪ ਵਟਾਈਆ। ਸ਼ਾਹ ਸ਼ਾਹਾਨਾ ਰੂਪ ਧਰ, ਹਰਿ ਸਾਚਾ ਖੇਲ ਖਿਲਾਇੰਦਾ। ਨਾਉਂ ਰਖਾਏ ਨਰਾਇਣ ਨਰ, ਨਰ ਹਰਿ ਨਰਾਇਣ ਆਪ ਹੋ ਆਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਹੁਕਮ ਵਰਤਾਇੰਦਾ। ਸਾਚੇ ਮੰਦਰ ਰਿਹਾ ਚੜ੍ਹ, ਉਚਾ ਟਿੱਲਾ ਆਪ ਸੁਹਾਇੰਦਾ। ਛੱਪਰ ਛੰਨ ਨਾ ਕੋਇ ਦਿਸੇ ਚਾਰ ਦੀਵਾਰ, ਬਾਢੀ ਬਣਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਨਿਹਕਲੰਕਾ ਨਾਉਂ ਰਖਾਈਆ। ਕਲਜੁਗ ਸਤਿਜੁਗ ਫੜਾਏ ਆਪਣਾ ਪੱਲਾ, ਕਲਜੁਗ ਸਤਿਜੁਗ ਰੂਪ ਵਟਾਈਆ। ਸਚ ਸੰਦੇਸ ਏਕਾ ਘੱਲਾ, ਗੋਬਿੰਦ ਹਾਲ ਮੁਰੀਦਾਂ ਰਿਹਾ ਸੁਣਾਈਆ। ਸੂਲਾਂ ਸੱਥਰ ਜਗਤ ਸਿੰਘਾਸਣ ਏਕਾ ਮੱਲਾ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਕਰੇ ਸੱਚੀ ਸ਼ਹਿਨਸ਼ਾਹੀਆ । ਕਲਜੁਗ ਅੰਤਮ ਸੱਚਾ ਸ਼ਾਹ, ਸ਼ਾਹ ਸੁਤਲਾਨਾ ਹੁਕਮ ਜਣਾਇੰਦਾ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਚਾਰੇ ਵਰਨ ਰਹੇ ਕੁਰਲਾ, ਬਰਨ ਅਠਾਰਾਂ ਧੀਰ ਨਾ ਕੋਇ ਧਰਾਇੰਦਾ। ਗੁਰ ਕਾ ਸ਼ਬਦ ਨਾ ਸਕੇ ਕੋਇ ਕਮਾ, ਆਤਮ ਅੰਤਰ ਨਾ ਕੋਇ ਵਸਾਇੰਦਾ। ਗੋਬਿੰਦ ਸੂਰਾ ਕਿਸੇ ਮਿਲੇ ਨਾ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਇੰਦਾ। ਨਾਨਕ ਪੱਲਾ ਨਾ ਲਏ ਫੜਾ, ਨਾਮ ਸਤਿ ਸਤਿ ਘਰ ਨਾ ਕੋਇ ਵਖਾਇੰਦਾ। ਕਲਜੁਗ ਡੂੰਘੀ ਭਵਰੀ ਲੱਖ ਚੁਰਾਸੀ ਗੋਤਾ ਰਹੀ ਲਾ, ਇਸ਼ਟ ਦੇਵ ਨਾ ਕੋਇ ਰਖਾਇੰਦਾ। ਨਿਰਗੁਣ ਜੋਤ ਨਾ ਸਕੇ ਕੋਇ ਜਗਾ, ਆਤਮ ਪਰਦਾ ਨਾ ਕੋਇ ਉਠਾਇੰਦਾ। ਕਾਇਆ ਸਰੋਵਰ ਸਕੇ ਨਾ ਕੋਇ ਨਹਾ, ਅਠਸਠ ਨੀਰ ਸਰਬ ਕੁਰਲਾਇੰਦਾ। ਕਾਇਆ ਮੰਦਰ ਦਰ ਦਰਵਾਜ਼ਾ ਨਾ ਸਕੇ ਕੋਇ ਖੁਲ੍ਹਾ, ਗੁਰਦਵਾਰਾ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਥੱਕੇ ਭੁੱਲਿਆ ਬੇਪਰਵਾਹ, ਪੜ੍ਹੌਣ ਵਾਲਾ ਦਿਸ ਕਿਸੇ ਨਾ ਆਇੰਦਾ। ਮਾਇਆ ਮਮਤਾ ਮੋਹ ਬੰਧਨ ਬੈਠੇ ਪਾ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਆਸਣ ਲਾਇੰਦਾ। ਪਰਮਾਨੰਦਨ ਬੈਠੇ ਗਵਾ, ਜਗਤ ਮਦਿ ਜਗਤ ਵਿਕਾਰ ਜਗਤ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਥਾਉਂ ਥਾਂ, ਨਵ ਖੰਡ ਸਤ ਦੀਪ ਫੋਲ ਫੋਲਾਇੰਦਾ। ਨਾਤਾ ਤੁਟਾ ਪੁੱਤਰ ਮਾਂ, ਪਿਤਾ ਪੂਤ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਏਕਾ ਹਰਿ, ਕਲਜੁਗ ਅੰਤਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਕਲਜੁਗ ਅੰਤਮ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਵੇਦ ਵਿਆਸਾ ਬਣ ਲਿਖਾਰਾ, ਲੇਖਾ ਲਿਖ ਲਿਖ ਗਿਆ ਸਮਝਾਈਆ। ਨਾਨਕ ਸਤਿਗੁਰ ਬੋਲ ਜੈਕਾਰਾ, ਪੁਰਖ ਅਕਾਲ ਏਕਾ ਰਾਹ ਤਕਾਈਆ। ਮਹਾਂਬਲੀ ਉਤਰੇ ਵਿਚ ਸੰਸਾਰਾ,
ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਕੂਕੇ ਕਰੇ ਪੁਕਾਰਾ, ਪੁਰਖ ਅਕਾਲ ਅੱਗੇ ਸੀਸ ਝੁਕਾਈਆ। ਪਿਤਾ ਪੂਤ ਇਕ ਪਿਆਰਾ, ਏਕਾ ਮੰਦਰ ਬਹਿ ਬਹਿ ਕਰਨ ਸਾਲਾਹੀਆ। ਕਲਜੁਗ ਦਿਸੇ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੁਰਮੁਖ ਗੁਰਸਿਖ ਹਰਿਭਗਤ ਹਰਿਜਨ ਸਾਚੇ ਸੰਤ ਰੋਵਣ ਜ਼ਾਰੋ ਜ਼ਾਰਾ, ਅੱਠੇ ਪਹਿਰ ਧਿਆਨ ਲਗਾਈਆ। ਮੂਰਖ ਮੂੜ੍ਹੇ ਕਲਜੁਗ ਧੰਦੇ ਲੱਗੇ ਜੀਵ ਗਵਾਰਾ, ਭੋਗ ਬਲਾਸ ਰੰਗ ਰਲੀਆਂ ਰਹੇ ਮਨਾਈਆ। ਕਿਸੇ ਨਾ ਦਿਸੇ ਪਾਰ ਕਿਨਾਰਾ, ਡੂੰਘੇ ਸਾਗਰ ਡੁੱਬਾ ਸੰਸਾਰਾ, ਸ਼ੌਹ ਦਰਯਾ ਬੇੜਾ ਰਿਹਾ ਚਲਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਨਿਰਗੁਣ ਨਿਰਗੁਣ ਹੋ ਉਜਿਆਰਾ, ਗੋਬਿੰਦ ਮੀਤਾ ਨਾਲ ਪਿਆਰਾ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜਾਮਾ ਸ਼ਾਹ ਸਿਕਦਾਰਾ, ਸੰਬਲ ਨਗਰ ਧਾਮ ਨਿਆਰਾ, ਸਚ ਸਿੰਘਾਸਣ ਸੋਹੇ ਸੋਭਾਵੰਤ ਇਕ ਇਕੱਲਾ ਏਕੰਕਾਰਾ, ਨਜ਼ਰ ਕਿਸੇ ਨਾ ਆਈਆ। ਸ਼ਬਦ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਰਖਾਏ ਆਪਣੀ ਵਾਰਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਨੌਂ ਖੰਡ ਪ੍ਰਿਥਮੀ ਮਾਰੇ ਮਾਰਾ, ਲੱਖ ਚੁਰਾਸੀ ਕਰੇ ਖਵਾਰਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਏਕਾ ਹੁਕਮ ਵਰਤੇ ਵਰਤਾਰਾ, ਹਰਿ ਕਾ ਨਾਉਂ ਸ਼ਾਹੀ ਲਸ਼ਕਰ ਸਭ ਤੋਂ ਭਾਰਾ, ਨਾ ਮਰੇ ਨਾ ਜਾਈਆ। ਕਲਜੁਗ ਅੰਤਮ ਦਰ ਦਵਾਰਾ, ਅਸ਼ਟਭੁਜ ਕਰੇ ਨਿਮਸਕਾਰਾ, ਸਿੰਘ ਸਿੰਘਾਸਣ ਆਸਣ ਲਾਈਆ। ਚੱਕਰ ਸੁਦਰਸ਼ਨ ਏਕਾ ਚੱਕਰ ਲਗਾਏ ਸਰਬ ਸੰਸਾਰਾ, ਹਰਿ ਕਾ ਤੇਜ ਨਜ਼ਰ ਕਿਸੇ ਨਾ ਆਈਆ। ਵਾਹ ਵਾ ਗੁਰ ਸਤਿਗੁਰ ਕਰੇ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਗੁਰਮੁਖ ਵਿਰਲੇ ਬਖ਼ਸ਼ੇ ਏਕਾ ਦਰ ਦਵਾਰਾ, ਦਰ ਦਰਵਾਜ਼ਾ ਕਾਇਆ ਬੰਕ ਖੁਲ੍ਹਾਈਆ। ਦਿਵਸ ਰੈਣ ਰੈਣ ਦਿਵਸ ਅੱਠੇ ਪਹਿਰ ਘੜੀ ਪਲ ਨਜ਼ਰੀ ਆਏ ਨਰ ਨਿਰੰਕਾਰਾ, ਨਿਰਗੁਣ ਜੋਤ ਜੋਤ ਜੋਤ ਰੁਸ਼ਨਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਗਲੇ ਲਗਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਏਕੰਕਾਰਾ ਇਕ ਇਕੱਲਾ ਜੁਗਾ ਜੁਗੰਤਰ ਰਾਜ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਅੰਤ ਆਦਿ ਆਪਣੇ ਹੱਥ ਰੱਖੇ ਵਡਿਆਈਆ।