੨੦ ਜੇਠ ੨੦੧੮ ਬਿਕ੍ਰਮੀ ਓਮ ਪਰਕਾਸ਼ ਦੇ ਗ੍ਰਹਿ ਜੰਮੂ
ਪਾਥਰ ਪਾਹਨ ਤਾਰਨਹਾਰਾ, ਏਕੰਕਾਰਾ ਦਇਆ ਕਮਾਇੰਦਾ। ਜਲ ਥਲ ਮਹੀਅਲ ਖੇਲ ਨਿਆਰਾ, ਅਲਖ ਅਗੋਚਰ ਆਪ ਕਰਾਇੰਦਾ। ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਸਮੁੰਦ ਸਾਗਰ ਪਾਵੇ ਸਾਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜ਼ਿਮੀਂ ਅਸਮਾਨਾਂ ਦਏ ਸਹਾਰਾ, ਗਗਨ ਮੰਡਲ ਖੇਲ ਖਿਲਾਇੰਦਾ। ਜੋਤ ਪਰਕਾਸ਼ ਰਵ ਸਸ ਸਤਾਰਾ, ਰੂਪ ਅਨੂਪ ਆਪ ਧਰਾਇੰਦਾ। ਬ੍ਰਹਿਮੰਡ ਖੰਡ ਹੋ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣੇ ਰੰਗ ਸਮਾਇੰਦਾ। ਥਿਰ ਘਰ ਵਾਸੀ ਥਿਰ ਘਰ ਖੋਲ੍ਹ ਕਿਵਾੜਾ, ਚਰਨ ਕਵਲ ਆਪ ਟਿਕਾਇੰਦਾ। ਸਚਖੰਡ ਸਚ ਮਨਾਰਾ ਹਰਿ ਨਿਰੰਕਾਰਾ, ਊਚ ਮਹੱਲ ਅਟਲ ਆਪ ਉਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਸਾਚੇ ਮੰਦਰ ਆਪ ਟਿਕਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਸਰ ਅਵਰ ਨਾ ਕੋਇ ਸੰਗ ਰਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਲਖਨਾ ਆਪਣੀ ਅਲਖ ਜਗਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਦਰ ਘਰ ਆਪਣਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਵਣਜਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਨਾਮ ਸਤਿ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਉਚੇ ਟਿੱਲੇ ਪਰਬਤ ਜੰਗਲ ਜੂਹ ੳਜਾੜ ਪਹਾੜ, ਡੂੰਘੇ ਸਾਗਰ ਫੋਲ ਫੋਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹੋ ਉਜਿਆਰ, ਨਿਰਗੁਣ ਨਿਰਵੈਰ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਲ ਆਪ ਧਰਾਈਆ। ਜਗਤ ਜੁਗ ਚਲੇ ਅਵੱਲੜੀ ਚਾਲ, ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਭੇਵ ਅਭੇਦਾ ਅਛੱਲ ਅਛੇਦਾ ਆਪਣੇ ਵਿਚ ਸਮਾਈਆ। ਨਿਰਗੁਣ ਸਰਗੁਣ ਬਣ ਦਲਾਲ, ਖੇਲੇ ਖੇਲ ਵਿਚ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਪਾਰਬ੍ਰਹਮ ਆਪਣੀ ਧਾਰ ਆਪ ਚਲਾਈਆ। ਸਾਚੀ ਧਾਰ ਹਰਿ ਨਿਰੰਕਾਰ, ਲੋਕਮਾਤ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਵਸਣਹਾਰਾ ਠਾਂਡੇ ਦਰਬਾਰ, ਆਦਿ ਨਿਰੰਜਣ ਅਜੂਨੀ ਰਹਿਤ ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਇਕ ਇਕੱਲਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇੰਦਾ। ਸ੍ਰੀ ਭਗਵਾਨ ਕਰੇ ਕਰਾਏ ਆਪਣੀ ਕਾਰ, ਕਰਤਾ ਪੁਰਖ ਆਪਣੀ ਕਰਨੀ ਆਪ ਕਰਾਇੰਦਾ। ਪਾਰਬ੍ਰਹਮ ਆਪਣੀ ਇਛਿਆ ਆਪੇ ਕਰ ਵਿਚਾਰ, ਆਪਣੀ ਵੰਡ ਵੰਡਾਇੰਦਾ। ਏਕਾ ਸੁਤ ਇਕ ਦੁਲਾਰ, ਸ਼ਬਦ ਸ਼ਬਦੀ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਇੰਦਾ। ਸ਼ਬਦੀ ਸ਼ਬਦ ਸਚ ਵਿਹਾਰਾ, ਹਰਿ ਸਾਚਾ ਆਪ ਕਰਾਈਆ। ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਗੁਣ ਮੇਲ ਮਿਲਾਈਆ। ਨਿਰਗੁਣ ਮੰਦਰ ਨਿਰਗੁਣ ਦਵਾਰਾ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਜੋਤ ਨਿਰਗੁਣ ਅਕਾਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਹੁਕਮ ਨਿਰਗੁਣ ਫ਼ਰਮਾਨਾ, ਸਾਚਾ ਗਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਧੁਰ ਫ਼ਰਮਾਨਾ ਸਚ ਸੰਦੇਸ, ਨਿਰਵੈਰ ਪੁਰਖ ਆਪ ਸੁਣਾਇੰਦਾ। ਹੁਕਮ ਜਣਾਏ ਵਿਸ਼ਨ ਬ੍ਰਹਮ ਮਹੇਸ਼, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਪਣੇ ਨੇਤਰ ਆਪੇ ਲਏ ਵੇਖ, ਦੂਸਰ ਨੈਣ ਨਾ ਕੋਇ ਜਣਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਬੰਧਨ ਆਪੇ ਪਾਇੰਦਾ। ਤ੍ਰੈ ਤ੍ਰੈ ਬੰਧਨ ਏਕਾ ਰੰਗ, ਤ੍ਰੈਗੁਣ ਅਤੀਤਾ ਆਪ ਰਖਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਇਕ ਵਜਾਏ ਨਾਮ ਮਰਦੰਗ, ਨਾਉਂ ਨਿਰੰਕਾਰਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਹਰਿ ਜਣਾਇੰਦਾ, ਨਿਸ਼ਅੱਖਰ ਆਖਰ ਬੋਲ। ਸਾਚਾ ਮਾਰਗ ਇਕ ਰਖਾਇੰਦਾ, ਆਦਿ ਜੁਗਾਦਿ ਅਡੋਲ। ਲੋਕਮਾਤ ਵੇਸ ਵਟਾਇੰਦਾ, ਲੱਖ ਚੁਰਾਸੀ ਆਪੇ ਮੌਲ। ਹਰ ਘਟ ਆਪਣਾ ਡੇਰਾ ਲਾਇੰਦਾ, ਸਦਾ ਸੁਹੇਲਾ ਵਸੇ ਕੋਲ। ਨਵ ਨੌਂ ਆਪਣਾ ਖੇਲ ਖਿਲਾਇੰਦਾ, ਚਾਰ ਚਾਰ ਆਪੇ ਬੋਲ। ਸਾਚਾ ਮਰਦੰਗ ਢੋਲ ਵਜਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਅਨਮੋਲ। ਖੇਲ ਅਨਮੋਲਾ ਹਰਿ ਕਰਤਾਰਾ, ਕ਼ੁਦਰਤ ਕ਼ਾਦਰ ਆਪ ਵਖਾਈਆ। ਵਸਣਹਾਰਾ ਜੰਗਲ ਜੂਹ ਉਜਾੜ ਪਹਾੜਾ, ਪੱਥਰ ਪਾਹਨ ਵੇਖ ਵਖਾਈਆ। ਮੇਲ ਮਿਲਾਵਾ ਜਲ ਜਲ ਧਾਰਾ, ਬਿੰਬ ਰੂਪ ਅਨੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਨਿਆਰਾ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਪਰਬਤ ਪੱਥਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜਲ ਜਲ ਕਰੇ ਇਕ ਪੁਕਾਰ, ਕੂਕ ਕੂਕ ਸੁਣਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸਮੇਰੂ ਵੇਖ ਵੇਖ ਆਪਣਾ ਬਲ ਗਿਆ ਹਾਰ, ਬਲ ਅਵਰ ਨਾ ਕੋਇ ਰਖਾਈਆ। ਕਰੋੜ ਛਿਆਨਵੇ ਬਰਖ ਬਰਖ ਧਾਰ, ਆਪਣਾ ਆਪ ਰਹੇ ਮਿਟਾਈਆ। ਸਾਂਤਕ ਕਰੇ ਨਾ ਕੋਇ ਸੰਸਾਰ, ਕਲਜੁਗ ਅਗਨੀ ਤੱਤ ਤਪਾਈਆ। ਹੇਮ ਕੁੰਡ ਖੜ ਤੇਰਾ ਕੀਤਾ ਦੀਦਾਰ, ਸਾਚੇ ਪਾਥਰ ਆਸਣ ਲਾਈਆ। ਪਰਬਤ ਤੇਰਾ ਸਚ ਪਿਆਰ, ਭੁਲ ਕਦੇ ਨਾ ਜਾਈਆ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਦੇਵੇ ਕ਼ਰਜ਼ ਉਤਾਰ, ਜੁਗ ਜੁਗ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੱਥਰ ਪਾਹਨ ਪਰਬਤ ਉਚਾ ਟਿੱਲਾ, ਹਰਿ ਘਾੜਤ ਘੜਨ ਘੜਾਇੰਦਾ। ਇਕ ਇਕੱਲਾ ਕੱਟੇ ਆਪਣਾ ਛਿਲਾ, ਦਰ ਸਾਚਾ ਆਸਣ ਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਮਿਲਾ, ਸਤਿ ਸਰੂਪੀ ਦਰਸ ਦਿਖਾਇੰਦਾ। ਮੇਰਾ ਨਾਉਂ ਤੇਰਾ ਕੋਟ ਕਿਲਾ, ਸਾਚਾ ਗੜ੍ਹ ਸਮਝਾਇੰਦਾ। ਆਪ ਜਣਾਏ ਸਾਚਾ ਵੇਲਾ, ਵਕ਼ਤ ਆਪਣੇ ਹੱਥ ਰਖਾਇੰਦਾ। ਤੇਰਾ ਰੂਪ ਹੋਏ ਚੇਲਾ, ਗੁਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਪਰ ਪਾਥਰ ਦਇਆ ਕਮਾਇੰਦਾ। ਪਾਥਰ ਉਪਰ ਦੁਸ਼ਟ ਦਮਨ, ਆਸਣ ਸਿੰਘਾਸਣ ਵਛਾਈਆ। ਪਰਬਤ ਹਰਿਆ ਹੋਇਆ ਚਮਨ, ਪਤ ਡਾਲ੍ਹੀ ਰਿਹਾ ਮਹਿਕਾਈਆ। ਸਚ ਸੁਗੰਧੀ ਮਿਲਿਆ ਹਵਨ, ਪਵਣ ਪਵਣ ਸਮਾਈਆ। ਭੇਖਾ ਧਾਰੀ ਮਿਲਿਆ ਬਾਵਨ, ਰੂਪ ਅਨੂਪ ਕਰਾਈਆ। ਆਪ ਫੜਾਏ ਆਪਣਾ ਦਾਮਨ, ਆਪਣੀ ਗੋਦ ਬਹਾਈਆ। ਤੇਰਾ ਤੇਰਾ ਬਣੇ ਜ਼ਾਮਨ, ਸਾਚੀ ਜ਼ਾਮਨੀ ਇਕ ਰਖਾਈਆ। ਤੇਰਾ ਰੂਪ ਮੇਟੇ ਅੰਧੇਰਾ ਸ਼ਾਮਨ, ਅੰਧ ਅੰਧੇਰਾ ਦਏ ਗਵਾਈਆ। ਤੇਰਾ ਨਾਮ ਮੇਟੇ ਕਾਮਨੀ ਕਾਮਨ, ਕੂੜੀ ਕਿਰਿਆ ਦਏ ਖਪਾਈਆ। ਜਿਸ ਪਾਹਨ ਕੋ ਪੂਜਣ ਬ੍ਰਾਹਮਣ, ਸੋ ਪਾਹਨ ਤੇਰੇ ਚਰਨ ਹੇਠ ਦਬਾਈਆ। ਕਰੇ ਖੇਲ ਸ੍ਰੀ ਭਗਵਾਨਨ, ਆਪ ਆਪਣਾ ਪਰਦਾ ਲਾਹੀਆ। ਤੇਰਾ ਝੁਲਾਏ ਸਚ ਨਿਸ਼ਾਨਨ, ਦੋ ਜਹਾਨ
ਆਪ ਉਠਾਈਆ। ਤੇਰਾ ਕਰੇ ਪਰਕਾਸ਼ ਕੋਟਨ ਭਾਨਨ, ਰਵ ਸਸ ਸੀਸ ਝੁਕਾਈਆ। ਤੇਰਾ ਬੇੜਾ ਬੰਨ੍ਹੇ ਬਾਨ੍ਹਣ, ਏਕਾ ਗੰਢ ਰਖਾਈਆ। ਤੇਰਾ ਨਗਰ ਖੇੜਾ ਵਸੇ ਗਰਾਮਨ, ਸਾਚਾ ਬੰਕ ਦਏ ਸੁਹਾਈਆ। ਤੇਰਾ ਰੂਪ ਵਟਾਏ ਬਾਲ ਅਞਾਣਨ, ਬਾਲ ਬਾਲਾ ਆਪ ਵਖਾਈਆ। ਤੇਰੀ ਗੁਜਰੀ ਤੇਰਾ ਕਰੇ ਪਾਲਣ, ਨੀਰ ਸੀਰ ਪਿਆਈਆ। ਲੋਕਮਾਤ ਜਾਣਾ ਬਣ ਕੇ ਸਾਚਾ ਕਾਹਨਨ, ਚਾਰ ਵਰਨ ਰਹੇ ਸਰਨਾਈਆ। ਤੇਰਾ ਰੂਪ ਨਾ ਕੋਇ ਪਛਾਨਣ, ਜਗਤ ਵਿਦਿਆ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਰਿਹਾ ਸਮਝਾਈਆ। ਸਾਚਾ ਵਰ ਸੁਣ ਸੰਦੇਸ, ਨਿਉਂ ਨਿਉਂ ਨਿਮਸਕਾਰਿਆ। ਤੂੰ ਸਾਹਿਬ ਮੇਰੀ ਸਦਾ ਆਦੇਸ, ਤੇਰੇ ਚਰਨ ਜਾਵਾਂ ਬਲਹਾਰਿਆ। ਕਵਣ ਰੂਪ ਧਰਾਂ ਵੇਸ, ਲੋਕਮਾਤ ਹੋ ਉਜਿਆਰਿਆ। ਮੇਰਾ ਆਪਣੀ ਹੱਥੀਂ ਲਿਖ ਲੇਖ, ਤੇਰਾ ਲੇਖਾ ਨਾ ਕੋਇ ਮਿਟਾ ਰਿਹਾ। ਪੁਰਖ ਅਬਿਨਾਸ਼ੀ ਖੋਲ੍ਹਿਆ ਆਪਣਾ ਭੇਤ, ਨਿਰਗੁਣ ਸਰਗੁਣ ਰੂਪ ਵਖਾ ਲਿਆ। ਤੇਰਾ ਰੂਪ ਜਣਾਏ ਨਾਲ ਰਲਾਏ ਮੁੱਛ ਦਾੜ੍ਹੀ ਕੇਸ, ਖੰਡਾ ਖੜਗ ਨਾਮ ਪਹਿਨਾ ਲਿਆ। ਤੇਰਾ ਨਾਉਂ ਧਰਾਏ ਦਸ ਦਸਮੇਸ, ਦਹਿ ਦਿਸ਼ਾ ਵੇਖ ਵਖਾ ਲਿਆ। ਤੇਰੇ ਸੀਸ ਕਲਗੀ ਤੋੜਾ ਟਿਕਾਏ ਬਣਾਏ ਨਰ ਨਰੇਸ਼, ਸਾਚਾ ਤਾਜ ਇਕ ਵਖਾ ਲਿਆ। ਤੇਰੀ ਤਾਬੇ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼, ਕਰੋੜ ਤੇਤੀਸਾ ਸੀਸ ਝੁਕਾ ਲਿਆ। ਤੇਰੇ ਮੰਦਰ ਅੰਦਰ ਮੇਰਾ ਨੂਰ ਪਰਵੇਸ਼, ਜੋਤੀ ਜੋਤ ਹੋਏ ਉਜਾਲਿਆ। ਮੈਂ ਤੇਰਾ ਜੋਬਨ ਲਵਾਂ ਵੇਖ, ਜਿਉਂ ਪਿਤਾ ਪੂਤ ਬਾਲ ਅਞਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਫ਼ਰਮਾਨਿਆ। ਧੁਰ ਫ਼ਰਮਾਨਾ ਹਰਿ ਜਣਾਇਆ, ਆਪਣੀ ਦਇਆ ਕਮਾਇੰਦਾ। ਪਾਥਰ ਸੁਣ ਸੁਣ ਖ਼ੁਸ਼ੀ ਮਨਾਇਆ, ਜਿਸ ਉਪਰ ਚਰਨ ਟਿਕਾਇੰਦਾ। ਪਕੜ ਚਰਨ ਅੱਗੇ ਝੋਲੀ ਡਾਹਿਆ, ਹੋਏ ਨਿਮਾਣਾ ਸੀਸ ਝੁਕਾਇੰਦਾ। ਸਾਲ ਬਹੱਤਰ ਤੇਰਾ ਭਾਰ ਉਠਾਇਆ, ਮੁਖੋਂ ਸੀ ਨਾ ਕਦੇ ਸੁਣਾਇੰਦਾ। ਤੂੰ ਮੇਰੇ ਉਤੇ ਬਹਿ ਬਹਿ ਹਰਿ ਗੁਣ ਗਾਇਆ, ਹਰਿ ਤੇਰੇ ਰੰਗ ਸਮਾਇੰਦਾ। ਪੁਰਖ ਅਬਿਨਾਸ਼ੀ ਤੇਰੇ ਦਰ ਤੇਰਾ ਬਣ ਕੇ ਆਇਆ, ਤੂੰ ਕਿਉਂ ਮੇਰਾ ਪੱਲਾ ਛੁਡਾਇੰਦਾ। ਮੈਂ ਤੇਰਾ ਵਿਛੋੜਾ ਸਹਿ ਨਾ ਸਕਾ ਰਾਇਆ, ਨੇਤਰ ਨੈਣਾਂ ਨੀਰ ਵਹਾਇੰਦਾ। ਹੋਏ ਨਿਮਾਣਾ ਗਲ ਵਿਚ ਪੱਲਾ ਪਾਇਆ, ਧੂੜੀ ਟਿੱਕਾ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਮੰਗ ਆਪ ਮੰਗਾਇੰਦਾ। ਦੇਵੇ ਵਰ ਦੁਸ਼ਟ ਦਮਨ, ਦਾਮਨਗੀਰ ਏਕਾ ਏਕ ਬਣਾਈਆ। ਮੈਂ ਧਰ ਕੇ ਰੂਪ ਤੇਰੇ ਉਤੇ ਕਰਾਂ ਹਵਨ, ਪੁਰਖ ਅਕਾਲ ਤੇਰੇ ਨਾਲ ਦਿਆਂ ਮਿਲਾਈਆ। ਨੈਣਾਂ ਦੇਵੀ ਮੇਰਾ ਭੇਵ ਜਾਣੇ ਕਵਣ, ਕਵਣ ਖੇਲ ਮਾਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਸੁਣ ਹੁਕਮ ਨਾ ਪੱਥਰ ਮੰਨੇ, ਮਿਲ ਵਿਛੜਨਾ ਮੋਹੇ ਮੂਲ ਨਾ ਭਾਈਆ। ਮੇਰੀ ਰੱਖਣੀ ਲਾਜ ਜਿਉਂ ਜੱਟ ਧੰਨੇ, ਮੇਰਾ ਮੇਰਾ ਰੂਪ ਵਟਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤਮ ਹੋਇਣ ਅੰਨ੍ਹੇ, ਭੇਵ ਕੋਇ ਨਾ ਪਾਈਆ। ਮੇਰਾ ਸਾਹਿਬ ਮੇਰੇ ਉਪਰ ਮੰਨੇ, ਦੀਨਨ ਉਤੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਵਡਿਆਈਆ। ਏਕਾ ਗੁਣ ਸਮਝਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਗੋਬਿੰਦ ਮੇਲਾ ਮੇਲ ਮਿਲਾਇੰਦਾ, ਮੇਲਣਹਾਰਾ ਏਕੰਕਾਰ। ਆਪਣਾ ਵੇਲਾ ਵਕ਼ਤ ਆਪ ਸੁਹਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਚ ਵਿਹਾਰ। ਸਚ ਵਿਹਾਰਾ
ਹਰਿ ਨਿਰੰਕਾਰਾ, ਆਪਣਾ ਆਪ ਜਣਾਈਆ। ਲੇਖਾ ਜਾਣੇ ਗੋਬਿੰਦ ਸੁਤ ਸੁਤ ਦੁਲਾਰਾ, ਪੁਰਖ ਅਕਾਲ ਬੇਪਰਵਾਹੀਆ। ਇਕ ਵਜਾਏ ਨਾਮ ਨਗਾਰਾ, ਡੰਕਾ ਫਤਿਹ ਇਕ ਸੁਣਾਈਆ। ਚਾਰ ਵਰਨਾਂ ਕਰੇ ਪਿਆਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਈਆ। ਪੰਚਮ ਮੀਤਾ ਹੋ ਉਜਿਆਰਾ, ਪੰਚਮ ਦੇਵੇ ਨਾਮ ਵਡਿਆਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਈਆ। ਖੰਡਾ ਫੇਰੇ ਅਪਰ ਅਪਾਰਾ, ਅਜੱਪਾ ਜਾਪ ਵਿਚ ਸਮਾਈਆ। ਮਿੱਠਾ ਪਾਏ ਗੁਰਸਿਖਾਂ ਦਏ ਆਧਾਰਾ, ਚਰਨ ਕਵਲ ਸੱਚੀ ਸਰਨਾਈਆ। ਪੁਰਖ ਅਕਾਲ ਬੋਲ ਜੈਕਾਰਾ, ਏਕਾ ਫਤਹਿ ਦਏ ਸੁਣਾਈਆ। ਸ਼ਸਤਰ ਬਸਤਰ ਤਨ ਸ਼ੰਗਾਰਾ, ਪੰਚਮ ਪੰਚਮ ਰੰਗ ਰੰਗਾਈਆ। ਪੰਚਮ ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰਾ, ਪੰਚਮ ਨਾਦ ਸ਼ਬਦ ਧੁੰਨ ਕਰੇ ਸ਼ਨਵਾਈਆ। ਪੰਚਮ ਖੋਲ੍ਹੇ ਬੰਦ ਕਿਵਾੜਾ, ਪੰਚਮ ਆਤਮ ਜੋਤ ਨੂਰ ਰੁਸ਼ਨਾਈਆ। ਪੰਚਮ ਸੁਣਾਏ ਇਕ ਨਗਾਰਾ, ਅਨਹਦ ਆਪਣਾ ਰਾਗ ਅਲਾਈਆ। ਪੰਚਮ ਵਖਾਏ ਇਕ ਅਖਾੜਾ, ਗੋਪੀ ਕਾਹਨ ਆਪ ਨਚਾਈਆ। ਪੰਚਮ ਬੋਲ ਸਚ ਜੈਕਾਰਾ, ਏਕਾ ਰੂਪ ਦਏ ਦਰਸਾਈਆ। ਪੰਚਮ ਅੱਗੇ ਮੰਗੇ ਮੰਗ ਬਣ ਭਿਖਾਰਾ, ਆਪਣੀ ਝੋਲੀ ਅੱਗੇ ਡਾਹੀਆ। ਗੁਰ ਚੇਲਾ ਰੂਪ ਧਰ ਸੰਸਾਰਾ, ਸੁਤ ਦੁਲਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖਾ ਰਿਹਾ ਜਣਾਈਆ। ਤੇਰਾ ਲੇਖਾ ਸਾਚੇ ਪੱਥਰ ਮੀਤ, ਗੁਰ ਸਤਿਗੁਰ ਆਪ ਚੁਕਾਵਣਾ। ਤੇਰੀ ਲੱਗੀ ਸਚ ਪ੍ਰੀਤ, ਲੱਗੀ ਪ੍ਰੀਤੀ ਤੋੜ ਨਿਭਾਵਣਾ। ਕਰੇ ਖੇਲ ਆਪ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਵਣਾ। ਆਪਣੇ ਰੰਗ ਹਰਿ ਸਮਾਏ, ਮਹਿਮਾ ਅਕਥ ਕਥੀ ਨਾ ਜਾਈਆ। ਗੋਬਿੰਦ ਮੇਲਾ ਇਕ ਬਣਾਏ, ਸਿੰਘ ਰੂਪ ਵਟਾਈਆ। ਸੱਜਣ ਸੁਹੇਲਾ ਸੰਗ ਨਿਭਾਏ, ਲੋਕਮਾਤ ਵੱਜੇ ਵਧਾਈਆ। ਆਪਣਾ ਵੇਲਾ ਆਪਣੇ ਹੱਥ ਰਖਾਏ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਉਚੇ ਟਿੱਲੇ ਦੇਵੇ ਢਾਹੇ, ਪੁਰੀ ਅਨੰਦ ਨਾ ਕੋਇ ਵਡਿਆਈਆ। ਸਰਸਾ ਲੇਖਾ ਆਪ ਮੁਕਾਏ, ਗੜ੍ਹੀ ਚਮਕੌਰ ਵੇਖ ਵਖਾਈਆ। ਸਗਲਾ ਸੰਗ ਸਰਬ ਤਜਾਏ, ਬੰਧਨ ਕੋਇ ਰਹਿਣ ਨਾ ਪਾਈਆ। ਹੇਮ ਕੁੰਟ ਵਾਲਾ ਵੇਲਾ ਤੇਰੇ ਚੇਤੇ ਦਏ ਕਰਾਏ, ਚੇਤਨ ਤੇਰਾ ਰੂਪ ਕਰਾਈਆ। ਪੁਰਖ ਅਕਾਲ ਸੁਤ ਦੁਲਾਰਾ ਸੂਲਾਂ ਸੱਥਰ ਹੇਠ ਵਿਛਾਏ, ਪਾਖਰ ਤੇਰਾ ਸਰਹਾਣਾ ਲਏ ਬਣਾਈਆ। ਆਪਣਾ ਤਪ ਤੇਰੇ ਤਪਦੇ ਹਿਰਦੇ ਦਏ ਠਰਾਏ, ਆਪਣਾ ਖ਼ੂਨ ਤੇਰੀਆਂ ਨੀਹਾਂ ਵਿਚ ਦਬਾਈਆ। ਫੇਰ ਸਨੇਹੁੜਾ ਸਚ ਸੁਣਾਏ, ਸੁਣਨੇਹਾਰਾ ਏਕਾ ਮਾਹੀਆ। ਸਥਰ ਤੇਰਾ ਰਿਹਾ ਹੰਢਾਏ, ਜਗਤ ਸੇਜ ਨਾ ਕੋਇ ਵਡਿਆਈਆ। ਪੁਰਖ ਅਬਿਨਾਸ਼ੀ ਹੋਏ ਸਹਾਏ, ਰੂਪ ਅਨੂਪ ਆਪ ਵਟਾਈਆ। ਗੋਬਿੰਦ ਗੁਰ ਗੁਰ ਗਲੇ ਲਗਾਏ, ਆਪ ਆਪਣੀ ਗੋਦ ਬਹਾਈਆ। ਤੇਰਾ ਮੇਲਾ ਸਹਿਜ ਸੁਭਾਏ, ਦਰ ਘਰ ਸਾਚੇ ਵੱਜੇ ਵਧਾਈਆ। ਤੇਰਾ ਆਸਣ ਸਿੰਘਾਸਣ ਨਵੇਲਾ ਰਿਹਾ ਵਿਛਾਏ, ਸਾਚੀ ਬਣਤ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਸੁਣਾਇਆ ਹਾਲ ਮਿੱਤਰ ਪਿਆਰੇ, ਲਿਖਣ ਪੜ੍ਹਣ ਵਿਚ ਨਾ ਆਇਆ। ਕਿਰਪਾ ਕਰੇ ਆਪ ਨਿਰੰਕਾਰੇ, ਸੁਣ ਸੁਣ ਆਪਣੇ ਰੰਗ ਵਖਾਇਆ। ਤੇਰਾ ਨੂਰ ਹੋਏ ਉਜਿਆਰੇ, ਤੇਰੀ ਜੋਤ ਕਰੇ ਰੁਸ਼ਨਾਇਆ। ਤੇਰਾ ਖ਼ੂਨ ਡਲਕਾਂ ਮਾਰੇ, ਨੌਂ ਖੰਡ ਪ੍ਰਿਥਮੀ ਦਏ ਹਿਲਾਇਆ। ਤੇਰਾ ਮੰਦਰ ਬਣੇ ਇਕ ਨੌਂ ਦਵਾਰੇ, ਸੰਬਲ ਨਗਰੀ ਨਾਉਂ ਰਖਾਇਆ। ਵਿਚ ਵਸੇ ਵਸਣਹਾਰੇ, ਵਸਣਹਾਰਾ ਆਪਣਾ ਮੁਖ ਛੁਪਾਇਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸ ਸੁਣਾਇਆ ਕਰਤਾਰ, ਏਕਾ ਸ਼ਬਦ ਨਾਦ ਵਜਾਈਆ। ਗੋਬਿੰਦ ਸੂਰਾ ਹੋਇਆ ਖ਼ਬਰਦਾਰ, ਸਿੰਘ ਆਪਣਾ ਬਲ ਧਰਾਈਆ। ਤੇਰਾ ਖੇਲ ਅਗੰਮ ਅਪਾਰ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਤੇਰਾ ਕਰਾਂ ਅੰਤ ਦਰਸ ਦੀਦਾਰ, ਨੇਤਰ ਨੈਣ ਨੈਣ ਬਿਗਸਾਈਆ। ਤੇਰਾ ਰੂਪ ਵੇਖਾਂ ਵਿਚ ਸੰਸਾਰ, ਜੋਤ ਜੋਤ ਤੇਰੀ ਰੁਸ਼ਨਾਈਆ। ਤੇਰਾ ਮੰਦਰ ਧਾਮ ਨਿਆਰ, ਇੱਟ ਗਾਰਾ ਨਾ ਕੋਇ ਲਗਾਈਆ। ਛੱਪਰ ਛੰਨ ਨਾ ਕੋਇ ਸਹਾਰ, ਚਾਰ ਦੀਵਾਰ ਨਾ ਕੋਇ ਬਣਾਈਆ। ਕਰੇ ਖੇਲ ਅਪਰ ਅਪਾਰ, ਮਹਿਮਾ ਗਣਤ ਗਣੀ ਨਾ ਜਾਈਆ। ਤੇਰਾ ਰੂਪ ਨਿਹਕਲੰਕ ਨਰਾਇਣ ਨਰ ਹੋਏ ਅਵਤਾਰ, ਨਾ ਕੋਈ ਜਨਮੇ ਪਿਤਾ ਮਾਈਆ। ਮੈਂ ਵਸਾਂ ਤੇਰੇ ਸਚ ਸਦਾ ਦਰਬਾਰ, ਵਿਛੜ ਕਦੇ ਨਾ ਜਾਈਆ। ਤੇਰਾ ਸੰਦੇਸਾ ਦੇਵਾਂ ਸਰਬ ਸੰਸਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵਿਸ਼ਨ ਬ੍ਰਹਮਾ ਸ਼ਿਵ ਜਗਾਈਆ। ਸਰਬ ਜੀਆਂ ਦਾ ਤੂੰ ਸਾਂਝਾ ਯਾਰ, ਬੇਐਬ ਨਾਉਂ ਖ਼ੁਦਾਈਆ। ਖ਼ਾਲਕ ਖ਼ਲਕ ਕਰੇ ਪਿਆਰ, ਮਖ਼ਲੂਕ ਤੇਰੀ ਸਰਬ ਰੁਸ਼ਨਾਈਆ। ਤੇਰਾ ਕਰ ਦਰਸ ਦੀਦਾਰ, ਦੀਦ ਈਦ ਚੰਦ ਹੋਏ ਰੁਸ਼ਨਾਈਆ। ਲੱਖ ਚੁਰਾਸੀ ਪਾਵੇਂ ਸਾਰ, ਨਵ ਨੌਂ ਆਪਣੀ ਬਣਤ ਬਣਾਈਆ। ਚਾਰ ਚਾਰ ਕਰੇ ਵਿਚਾਰ, ਚਾਰ ਜੁਗ ਦਾ ਪੰਧ ਮੁਕਾਈਆ। ਚਾਰ ਵੇਦ ਚਾਰ ਵਰਨ ਚਾਰ ਖਾਣੀ ਚਾਰ ਬਾਣੀ ਏਕਾ ਕਰੇਂ ਸਚ ਵਿਹਾਰ, ਸਾਚਾ ਮਾਰਗ ਇਕ ਵਖਾਈਆ। ਲੱਖ ਚੁਰਾਸੀ ਦੇਵੇਂ ਬ੍ਰਹਮ ਵਿਚਾਰ, ਆਤਮ ਵਿਦਿਆ ਤੇਰੀ ਪੜ੍ਹਾਈਆ। ਤੀਰ ਨਿਸ਼ਾਨਾ ਮਾਰੇਂ ਏਕਾ ਵਾਰ, ਸਾਚਾ ਚਿੱਲਾ ਨਾਮ ਚੜ੍ਹਾਈਆ। ਚੰਡ ਪਰਚੰਡ ਫੜੇ ਤੇਜ਼ ਕਟਾਰ, ਬ੍ਰਹਿਮੰਡ ਦਏ ਹਿਲਾਈਆ। ਵੰਡੇ ਵੰਡ ਅੰਤਮ ਵਾਰ, ਲੱਖ ਚਾਰ ਲੇਖਾ ਮੁੱਕੇ ਬੱਤੀ ਹਜ਼ਾਰ, ਪੂਰਾ ਸਕੇ ਨਾ ਕੋਇ ਕਰਾਈਆ। ਸਮੁੰਦ ਸਾਗਰ ਪੱਥਰ ਪਾਹਨ ਜੋ ਰੋਵਣ ਜ਼ਾਰੋ ਜ਼ਾਰ, ਦੇ ਦਰਸ ਅੰਤ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਮੁਕਾਈਆ। ਪੂਰਬ ਲਹਿਣਾ ਮੁਕਾਵਣ ਆਇਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਭੇਖ ਵਟਾਇਆ, ਰੂਪ ਅਨੂਪ ਅਗੰਮ ਅਪਾਰ। ਕਿਲਾ ਕੋਟ ਨਾ ਕੋਇ ਬਣਾਇਆ, ਕਿਸੇ ਵਸੇ ਮੰਦਰ ਨਾ ਗੁਰੂਦਵਾਰ। ਸਚ ਸਿੰਘਾਸਣ ਸੋਭਾ ਪਾਇਆ, ਸਚਖੰਡ ਨਿਵਾਸੀ ਇਕ ਇਕੱਲਾ ਏਕੰਕਾਰ। ਤਖ਼ਤ ਨਿਵਾਸੀ ਹੁਕਮ ਸੁਣਾਇਆ, ਆਪ ਆਪਣੀ ਕਿਰਪਾ ਧਾਰ। ਲੋਕਮਾਤ ਵੇਖ ਵਖਾਇਆ, ਲੱਖ ਚੁਰਾਸੀ ਜਗਤ ਪਸਾਰ। ਭਗਤ ਭਗਵੰਤ ਲਏ ਉਠਾਇਆ, ਸੰਤ ਸੁਹੇਲੇ ਕਰ ਪਿਆਰ। ਗੁਰਮੁਖਾਂ ਆਪਣੇ ਅੰਗ ਲਗਾਇਆ, ਗੁਰਸਿਖਾਂ ਬਖ਼ਸ਼ੇ ਚਰਨ ਪਿਆਰ। ਗੁਰਸਿਖਾਂ ਅੰਦਰ ਬਜਰ ਕਪਾਟੀ ਪਾਥਰ ਦਏ ਤੁੜਾਇਆ, ਨਾਮ ਖੰਡਾ ਏਕਾ ਮਾਰ। ਉਪਰ ਆਪਣਾ ਆਸਣ ਲਾਇਆ, ਆਤਮ ਸੇਜਾ ਕਰ ਤਿਆਰ। ਸ਼ਬਦ ਅਨਾਦੀ ਰਿਹਾ ਗਾਇਆ, ਅੱਠੇ ਪਹਿਰ ਇਕ ਗੁਫ਼ਤਾਰ। ਸਾਚਾ ਇਸ਼ਟ ਰਿਹਾ ਮਨਾਇਆ, ਜੋਤੀ ਨੂਰ ਨੂਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਪਾਥਰ ਤੋੜੇ ਮਾਤ ਹੰਕਾਰ। ਜਗਤ ਪਾਥਰ ਤੁੱਟਣਾ, ਗੁਰਸਿਖ ਵਿਰਲੇ ਮਿਲੇ ਵਡਿਆਈਆ। ਸਾਰੇ ਘਰ ਘਰ ਸੁਖਦੇ ਸੁਖਣਾ, ਮਿਲੇ ਗੋਬਿੰਦ ਸੱਚਾ ਮਾਹੀਆ। ਉਜਲ ਹੋਏ ਨਾ ਕਿਸੇ ਮੁਖਣਾ, ਆਤਮ ਅੰਤਰ ਆਪਣਾ ਆਪ ਵਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੱਥਰ ਰਿਹਾ ਵਖਾਈਆ। ਪਾਥਰ ਲੇਖਾ ਜਾਣਾ ਮੁੱਕ, ਹਰਿ ਸਤਿਗੁਰ ਆਪ ਮੁਕਾਏ। ਗੁਰਸਿਖਾਂ ਅੰਦਰੋਂ ਪਰਦਾ ਚੁੱਕ, ਜਲਵਾ ਨੂਰ ਆਪ ਦਰਸਾਏ। ਪਰਗਟ ਹੋਏ ਜੋ ਬੈਠਾ ਲੁੱਕ, ਆਪ ਆਪਣੀ ਦਇਆ ਕਮਾਏ।
ਹੇਮ ਕੁੰਟ ਜੋ ਬੈਠਾ ਰਿਹਾ ਕਰ ਕਰ ਚੁੱਪ, ਕਲਜੁਗ ਅੰਤਮ ਆਪਣਾ ਨਾਉਂ ਸ਼ਬਦ ਡੰਕ ਵਜਾਏ। ਨਾਲ ਰਖਾਏ ਗੋਬਿੰਦ ਸੁਤ, ਸੁਤ ਦੁਲਾਰਾ ਵਿਛੜ ਕਦੇ ਨਾ ਜਾਏ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੇ। ਸਚ ਸੁਹੰਜਣੀ ਸੋਹੇ ਰੁੱਤ, ਪੱਤ ਡਾਲ੍ਹੀ ਆਪ ਮਹਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਹਨ ਪਾਥਰ ਵੇਖ ਵਖਾਏ। ਪਾਹਨ ਪਾਥਰ ਚੁੱਕਿਆ, ਕਾਇਆ ਬੰਕ ਗੜ੍ਹ ਦਵਾਰ। ਗੋਬਿੰਦ ਸੂਰਾ ਏਕਾ ਉਠਿਆ, ਸ਼ਸਤਰ ਬਸਤਰ ਪਹਿਨ ਕਟਾਰ। ਇਕ ਵਖਾਏ ਸਾਚਾ ਕਿਲਾ ਕੋਟਿਆ, ਨਾਮ ਸਰੂਪੀ ਚਾਰ ਦੀਵਾਰ। ਜੋ ਜਨ ਰੱਖੇ ਮੇਰੀ ਓਟਿਆ, ਦੇਵਾਂ ਦਰਸ ਖੋਲ੍ਹ ਕਿਵਾੜ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟਿਆ, ਨਾ ਸਕੇ ਕੋਇ ਉਠਾਲ। ਆਸਾ ਤ੍ਰਿਸਨਾ ਮਾਇਆ ਮਮਤਾ ਭਰੀ ਨਾ ਕਿਸੇ ਪੋਟਿਆ, ਆਸਣ ਲਾ ਲਾ ਬੈਠੇ ਧਰਮਸਾਲ। ਗੁਰਮੁਖ ਵਿਰਲੇ ਤਨ ਨਗਾਰੇ ਲੱਗੇ ਚੋਟਿਆ, ਲੇਖਾ ਚੁੱਕੇ ਸ਼ਾਹ ਕੰਗਾਲ। ਜਿਸ ਜਨ ਅੰਦਰੋਂ ਕੱਢੇ ਖੋਟਿਆ, ਦੇਵੇ ਨਾਮ ਸੱਚਾ ਧੰਨ ਮਾਲ। ਨਿਰਮਲ ਨੂਰ ਜਗਾਏ ਜੋਤਿਆ, ਜੋਤੀ ਜਾਤਾ ਪੁਰਖ ਅਕਾਲ। ਨਾ ਕੋਈ ਵਰਨ ਨਾ ਕੋਈ ਗੋਤਿਆ, ਘਟ ਘਟ ਅੰਦਰ ਰਿਹਾ ਸਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਅਵੱਲਾ, ਕਲਜੁਗ ਅੰਤਮ ਆਪ ਕਰਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠ ਇਕੱਲਾ, ਧੁਰ ਫ਼ਰਮਾਨਾ ਸ਼ਬਦ ਜਣਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਗੁਰਮੁਖਾਂ ਫੜੇ ਆਪੇ ਪੱਲਾ, ਆਪਣਾ ਪੱਲਾ ਗੁਰਮੁਖਾਂ ਰਿਹਾ ਫੜਾਈਆ। ਜੋਤੀ ਸ਼ਬਦੀ ਸ਼ਬਦੀ ਜੋਤੀ ਧਾਰ ਆਪੇ ਰੱਲਾ, ਪੰਜ ਤੱਤ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਦੀਨਨ ਹੋਏ ਆਪ ਸਹਾਈਆ। ਦੀਨ ਦਿਆਲ ਦਇਆ ਨਿਧ ਠਾਕਰ, ਪਾਰਬ੍ਰਹਮ ਬੇਅੰਤਿਆ। ਅੰਮ੍ਰਿਤ ਧਾਰ ਵਹਾਏ ਡੂੰਘਾ ਸਾਗਰ, ਗੁਰਮੁਖ ਵਿਰਲਾ ਪੀਵੇ ਸੰਤ ਆ। ਨਿਰਮਲ ਕਰਮ ਹੋਏ ਉਜਾਗਰ, ਮਿਲੇ ਮੇਲ ਸ੍ਰੀ ਭਗਵੰਤਿਆ। ਸਾਚੇ ਘਰ ਬਣੇ ਸੌਦਾਗਰ, ਨਾਮ ਵਣਜ ਇਕ ਰਖੰਤਿਆ। ਲੇਖਾ ਜਾਣੇ ਕਰਤਾ ਕ਼ਾਦਰ, ਜੁਗ ਜੁਗ ਵੇਸ ਅਨੇਕ ਵਟੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੇਵੇ ਵਡਿਆਈ ਗੁਰ ਤੇਗ਼ ਬਹਾਦਰ, ਜਿਸ ਆਪਣਾ ਖ਼ੂਨ ਗੁਰਮੁਖ ਚੋਲੀ ਚਾੜ੍ਹਿਆ ਰੰਗ ਬਸੰਤਿਆ। ਸੰਸਾਰ ਚੋਲੀ ਚੜ੍ਹਿਆ ਰੰਗ ਬਸੰਤ, ਗੁਰ ਸਤਿਗੁਰ ਆਪ ਚੜ੍ਹਾਈਆ। ਹੋਏ ਸਹਾਈ ਕਲਜੁਗ ਅੰਤ, ਸੁਤ ਦੁਲਾਰਾ ਲਏ ਮਿਲਾਈਆ। ਪੱਲਾ ਫੜਾਏ ਸ੍ਰੀ ਭਗਵੰਤ, ਛੁੱਟ ਕਦੇ ਨਾ ਜਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਅਜੂਨੀ ਰਹਿਤ ਹੋਏ ਸਹਾਈਆ। ਗੁਰਸਿਖ ਨਾਰ ਸੁਹਾਗਣ ਮਿਲੇ ਹਰਿ ਹਰਿ ਕੰਤ, ਘਰ ਵੱਜੇ ਨਾਮ ਵਧਾਈਆ। ਸਾਚੀ ਸੇਜ ਸੁਹਾਏ ਸੋਭਾਵੰਤ, ਆਸਣ ਸਿੰਘਾਸਣ ਡੇਰਾ ਲਾਈਆ। ਕਲਜੁਗ ਲਹਿਣਾ ਦੇਣ ਚੁਕਾਏ ਅੰਤ, ਲੇਖਾ ਕੋਇ ਰਹੇ ਨਾ ਰਾਈਆ। ਲੱਖ ਚੁਰਾਸੀ ਏਕਾ ਦੇਵੇ ਨਾਮ ਮਣੀਆ ਮੰਤ, ਅੱਖਰ ਵੱਖਰ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਤੋੜੇ ਗੜ੍ਹ ਹਉਮੇਂ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਸੋਹੰ ਰੂਪ ਸਾਚਾ ਰੰਗ ਜਿਉਂ ਨਾਨਕ ਚਾੜ੍ਹੇ ਅੰਗਦ, ਰੰਗਿਆ ਰੰਗ ਉਤਰ ਨਾ ਜਾਈਆ। ਮਾਣਸ ਜਨਮ ਨਾ ਹੋਏ ਭੰਗਤ, ਜੋ ਜਨ ਆਤਮ ਪਰਮਾਤਮ ਵਿਚ ਸਮਾਈਆ। ਧੰਨ ਵਡਿਆਈ ਗੁਰਮੁਖਾਂ ਬਣਾਈ ਸਾਚੀ ਸੰਗਤ, ਹਰਿ ਜਸ ਹਰਿ ਮੰਦਰ ਕਾਇਆ ਅੰਦਰ ਬਹਿ ਬਹਿ ਰਹੇ ਗਾਈਆ। ਦੂਸਰ
ਦਰ ਨਾ ਜਾਏ ਮੰਗਤ, ਜਿਸ ਜਨ ਸਤਿਗੁਰ ਮਿਲਿਆ ਪੁਰਖ ਅਕਾਲ ਬੇਪਰਵਾਹੀਆ। ਜਨਮ ਜਨਮ ਦੀ ਗਵਾਏ ਭੁੱਖ ਨੰਗਤ, ਕਰਮ ਕੁਕਰਮਾਂ ਮੈਲ ਧਵਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਪੜ੍ਹ ਪੜ੍ਹ ਵਿਦਿਆ ਥੱਕੀ ਸਰਬ ਲੋਕਾਈਆ। ਹਰਿ ਕਾ ਰੂਪ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਨਾਨਕ ਗੋਬਿੰਦ ਵੰਡੀ ਏਕਾ ਵੰਡਤ, ਚਾਰ ਵਰਨਾਂ ਝੋਲੀ ਪਾਈਆ। ਨਾਮ ਸਤਿ ਲੋਕਮਾਤ ਲਿਖ ਕੇ ਦਿਤੀ ਸਾਚੀ ਮੰਨਤ, ਸਾਚੇ ਸੰਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਸਰਬ ਘਟ ਅੰਤਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪਤਿਤ ਪੁਨੀਤਾ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵੰਤ ਅੰਤ ਕੰਤ ਆਪਣਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ।
੨੧ ਜੇਠ ੨੦੧੮ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਨਵੀਂ ਬਸਤੀ ਜੰਮੂ
ਸਚਖੰਡ ਨਿਵਾਸੀ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਖੇਲ ਮਹਾਨ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਆਪ ਕਰਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਇਕ ਇਕੱਲਾ ਏਕੰਕਾਰ, ਸਚ ਦਵਾਰੇ ਆਪ ਝੁਲਾਇੰਦਾ। ਜੋਤੀ ਨੂਰ ਕਰ ਉਜਿਆਰ, ਆਪ ਉਪਜਾਏ ਠਾਂਡੇ ਦਰਬਾਰ, ਥਿਰ ਘਰ ਸਾਚਾ ਆਪ ਸੁਹਾਇੰਦਾ। ਕਮਲਾਪਾਤੀ ਮੀਤ ਮੁਰਾਰ, ਆਪੇ ਵਸੇ ਵਸਣਹਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਆਪਣੀ ਇਛਿਆ ਭਰ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਾ, ਪਾਰਬ੍ਰਹਮ ਵਡੀ ਵਡਿਆਈਆ। ਸਾਚੇ ਮੰਡਲ ਪਾਵੇ ਰਾਸਾ, ਅਗੰਮ ਅਥਾਹ ਆਪਣੀ ਖੇਲ ਖਿਲਾਈਆ। ਨਿਰਗੁਣ ਜੋਤ ਨੂਰ ਪਰਕਾਸਾ, ਨੂਰ ਨੁਰਾਨਾ ਡਗਮਗਾਈਆ। ਆਦਿ ਜੁਗਾਦਿ ਆਪਣੀ ਪੂਰੀ ਕਰੇ ਆਪੇ ਆਸਾ, ਦਾਤਾ ਦਾਨੀ ਸ਼ਾਹ ਸੁਲਤਾਨ ਆਪ ਅਖਵਾਈਆ। ਥਿਰ ਘਰ ਸਾਚੇ ਕਰ ਨਿਵਾਸਾ, ਹਰਿ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਪੁਰਖ ਸਮਰਥ, ਦਰ ਘਰ ਸਾਚੇ ਸੋਭਾ ਪਾਇੰਦਾ। ਜੁਗਾ ਜੁਗੰਤਰ ਮਹਿਮਾ ਅਕਥ, ਨਾਮ ਭੰਡਾਰਾ ਆਪ ਵਰਤਾਇੰਦਾ। ਨਿਰਗੁਣ ਸਰਗੁਣ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਸ਼ਬਦ ਅਗੰਮੀ ਜਣਾਏ ਗਾਥ, ਮੰਤਰ ਅੰਤਰ ਆਪ ਪੜ੍ਹਾਇੰਦਾ। ਤ੍ਰੈਗੁਣ ਮੀਤਾ ਦੇਵੇ ਸਾਥ, ਤ੍ਰੈ ਤ੍ਰੈ ਏਕਾ ਰੰਗ ਵਖਾਇੰਦਾ। ਏਕਾ ਸ਼ਬਦ ਨਾਦ ਧੁਨ ਪੂਜਾ ਪਾਠ, ਏਕਾ ਮੰਦਰ ਹਰਿ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਵੇਖ ਵਖਾਈਆ। ਏਕਾ ਨਾਮ ਸ਼ਬਦ ਜੈਕਾਰਾ, ਚਾਰ ਕੁੰਟ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣੀ ਕ਼ੁਦਰਤ ਵੇਖ ਵਖਾਈਆ। ਕ਼ੁਦਰਤ ਕ਼ਾਦਰ ਵੇਖਣਹਾਰਾ, ਬੇਐਬ ਨਾਉਂ ਧਰਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣੇ ਪਨਹਾਰਾ, ਸਾਚੀ ਸੇਵਾ ਸੇਵਕ ਇਕ ਜਣਾਇੰਦਾ। ਚਾਰ ਖਾਣੀ
ਬਣ ਵਰਤਾਰਾ, ਚਾਰੇ ਬਾਣੀ ਝੋਲੀ ਪਾਇੰਦਾ। ਚਾਰ ਜੁਗ ਆਪਣੀ ਕਾਰਾ, ਚਾਰੇ ਵੇਦ ਮੁਖ ਸਾਲਾਹਿੰਦਾ। ਚਾਰੋਂ ਕੁੰਟ ਇਕ ਜੈਕਾਰਾ, ਚਾਰ ਵਰਨਾਂ ਆਪ ਸੁਣਾਇੰਦਾ। ਚੌਥੇ ਘਰ ਚੌਥੇ ਪਦ ਆਪੇ ਵਸੇ ਵਸਣਹਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਏਕਾ ਨਾਉਂ, ਏਕਾ ਵਸੇ ਹਰ ਘਟ ਥਾਉਂ, ਇਸ਼ਟ ਦੇਵ ਇਕ ਅਖਵਾਇੰਦਾ। ਏਕਾ ਇਸ਼ਟ ਦੇਵ ਆਤਮ, ਪਰਮ ਪੁਰਖ ਬੇਪਰਵਾਹੀਆ। ਲੱਖ ਚੁਰਾਸੀ ਖੇਲ ਪਰਮ ਪਰਮਾਤਮ, ਪਾਰਬ੍ਰਹਮ ਵਡੀ ਵਡਿਆਈਆ। ਨਿਰਗੁਣ ਜੋਤ ਉਤਮ ਜਾਤਮ, ਜੋਤੀ ਜਾਤਾ ਵਰਨ ਗੋਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਲੋਕਮਾਤ ਹੋਏ ਉਜਿਆਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖੰਦੜਾ, ਕਰੇ ਖੇਲ ਅਗੰਮ ਅਪਾਰ। ਜਨ ਭਗਤਾਂ ਫੜਾਏ ਨਾਮ ਪਲੜਾ, ਦਿਸ ਨਾ ਆਏ ਵਿਚ ਸੰਸਾਰ। ਸੰਤਾਂ ਅੰਦਰ ਆਪੇ ਰਲੜਾ, ਜੋਤੀ ਨੂਰ ਕਰ ਪਿਆਰ। ਗੁਰਮੁਖਾਂ ਸਚ ਸੰਦੇਸ ਏਕਾ ਘੱਲੜਾ, ਸ਼ਬਦ ਅਨਾਦ ਸੱਚੀ ਧੁੰਨਕਾਰ। ਗੁਰਸਿਖਾਂ ਦੱਸੇ ਰਾਹ ਸੁਖੱਲੜਾ, ਜੁਗ ਜੁਗ ਪਾਵੇ ਸਾਰ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਸੱਚਾ ਦਵਾਰ। ਲੱਖ ਚੁਰਾਸੀ ਵੇਖ ਵਖੰਦੜਾ, ਵੇਖਣਹਾਰਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਹਰਿ ਹਰਿ ਖੇਲ, ਅਨਭਵ ਪਰਕਾਸ਼ ਕਰਾਇੰਦਾ। ਦੀਪਕ ਜੋਤ ਜਗਾਏ ਬਿਨ ਬਾਤੀ ਤੇਲ, ਸਾਚੇ ਮੰਦਰ ਆਪ ਟਿਕਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਜਣ ਲਏ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਅਚਰਜ ਕਰੇ ਆਪਣਾ ਖੇਲ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਰਸਨਾ ਗਾਇਣ ਜਿਹਵ, ਜਿਹਵਾ ਰਸ ਇਕ ਵਖਾਇੰਦਾ। ਹੁਕਮੇ ਅੰਦਰ ਲਾਏ ਸੇਵ, ਸਾਚਾ ਹੁਕਮ ਧੁਰ ਫ਼ਰਮਾਨਾ ਆਪ ਸੁਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵ, ਅਗੰਮ ਅਥਾਹ ਬੇਪਰਵਾਹ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਕਲ ਧਰਾਇੰਦਾ। ਕਰਤਾ ਪੁਰਖ ਕਲ ਧਰ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਨਰਾਇਣ ਨਰ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਏਕੰਕਾਰਾ ਸਚ ਸਿੰਘਾਸਣ ਬੈਠਾ ਚੜ੍ਹ, ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ ਬੇਪਰਵਾਹੀਆ। ਆਦਿ ਨਿਰੰਜਣ ਆਪਣੇ ਮੰਦਰ ਆਪੇ ਬੈਠਾ ਵੜ, ਜੋਤ ਉਜਾਲਾ ਨੂਰ ਕਰਾਈਆ। ਅਬਿਨਾਸ਼ੀ ਕਰਤਾ ਆਪਣਾ ਘਾੜਨ ਆਪੇ ਘੜ, ਮਾਤ ਪਿਤ ਨਾ ਕੋਇ ਰਖਾਈਆ। ਸ੍ਰੀ ਭਗਵਾਨ ਸਾਚੇ ਮੰਦਰ ਆਪਣੀ ਵਿਦਿਆ ਆਪੇ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਪਾਰਬ੍ਰਹਮ ਆਪਣਾ ਫੜਿਆ ਆਪੇ ਲੜ, ਸਗਲਾ ਸੰਗ ਆਪ ਰਖਾਈਆ। ਸਚਖੰਡ ਨਿਵਾਸਾ ਖੇਲ ਅਬਿਨਾਸ਼ਾ ਥਿਰ ਘਰ ਮੰਦਰ ਉਚ ਅਟੱਲਾ, ਵਸਣਹਾਰਾ ਇਕ ਇਕੱਲਾ, ਬੇਅੰਤ ਆਪਣੀ ਕਲ ਆਪ ਧਰਾਈਆ। ਜੁਗਾ ਜੁਗੰਤਰ ਖੇਲ ਅਵੱਲਾ, ਸਤਿਜੁਗ ਤ੍ਰੇਤਾ ਦੁਆਪਰ ਫੜਾਏ ਆਪਣਾ ਪੱਲਾ, ਜਨ ਭਗਤਾਂ ਵੇਖ ਵਖਾਈਆ। ਰਾਮ ਨਾਮ ਸੰਦੇਸ ਏਕਾ ਘੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਚਤੁਰਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਅਪਾਰਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਕਰੇ ਖੇਲ ਅਗੰਮ ਅਪਾਰਾ,
ਲੱਖ ਚੁਰਾਸੀ ਵੇਖ ਵਖਾਇੰਦਾ। ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸਮੁੰਦ ਸਾਗਰ ਵੇਖ ਵਖਾਇੰਦਾ। ਸ਼ਬਦ ਅਗੰਮੀ ਨਾਦ ਜੈਕਾਰਾ, ਬ੍ਰਹਿਮਾਦਿ ਆਪ ਸੁਣਾਇੰਦਾ। ਲੋਆਂ ਪੁਰੀਆਂ ਦਏ ਹੁਲਾਰਾ, ਬ੍ਰਹਿਮੰਡ ਖੰਡ ਆਪ ਜਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਖੋਲ੍ਹ ਬੰਦ ਕਿਵਾੜਾ, ਸਾਚਾ ਦਰ ਇਕ ਦਰਸਾਇੰਦਾ। ਏਕਾ ਮੇਲਾ ਏਕਾ ਦਰ ਆਪ ਕਰਾਏ ਕਰਨੇਹਾਰਾ, ਆਪਣਾ ਰੰਗ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਨਿਹਚਲ ਧਾਮ ਇਕ ਸੁਹਾਇੰਦਾ। ਨਿਹਚਲ ਧਾਮ ਉਚ ਅਟੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪਾਰਬ੍ਰਹਮ ਪ੍ਰਭ ਚਰਨ ਟਿਕਾਇੰਦਾ। ਸ਼ਾਹ ਸੁਲਤਾਨ ਰਾਜ ਰਾਜਾਨ ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪ ਰੰਗਾਈਆ। ਸਤਿਜੁਗ ਸਾਚੀ ਬੰਨ੍ਹ ਬੰਨ੍ਹ ਧਾਰਾ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਆਠਾ ਕਰ ਪਿਆਰਾ, ਦੋਹਾਂ ਮੇਲਾ ਸਹਿਜ ਸੁਭਾਈਆ। ਦੋਏ ਦੋਏ ਸਾਚੀ ਕਰੇ ਕਾਰਾ, ਤ੍ਰੇਤਾ ਤੇਰਾ ਰੂਪ ਵਟਾਈਆ। ਆਪੇ ਜਾਣੇ ਅੰਤ ਕਿਨਾਰਾ, ਮਧ ਆਪਣੀ ਖੇਲ ਖਿਲਾਈਆ। ਨਰ ਨਰੇਸ਼ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਹੁਕਮ ਇਕ ਵਰਤਾਰਾ, ਵੇਖਣਹਾਰ ਇਕ ਹੋ ਜਾਈਆ। ਸਤਿਜੁਗ ਤ੍ਰੇਤਾ ਰਿਹਾ ਨਾ ਵਿਚ ਸੰਸਾਰਾ, ਅੰਤਮ ਪੰਧ ਮੁਕਾਈਆ। ਦੁਆਪਰ ਦੋਏ ਦੋਏ ਕਰ ਪਸਾਰਾ, ਲੋਚਣ ਨੈਣ ਨਾ ਕੋਇ ਵਡਿਆਈਆ। ਲੇਖਾ ਲਿਖੇ ਅਗੰਮ ਅਪਾਰਾ, ਪੁਰਾਨ ਪੁਰਾਨੀ ਇਹ ਸਮਝਾਈਆ। ਏਕਾ ਤੱਤ ਗਿਆਨ ਜੈਕਾਰਾ, ਬ੍ਰਹਮ ਮਤ ਇਕ ਸਮਝਾਈਆ। ਏਕਾ ਪੁਰਖ ਮੀਤ ਮੁਰਾਰਾ, ਏਕਾ ਭਗਵਨ ਵੇਸ ਵਟਾਈਆ। ਏਕਾ ਰਥ ਰਥਵਾਹੀ ਬਣੇ ਸੰਸਾਰਾ, ਸਮੁੰਦ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਰੰਗ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰੰਗਿਆ ਰੰਗ, ਦਿਸ ਕਿਸੇ ਨਾ ਆਇਆ। ਨਿਰਗੁਣ ਸਰਗੁਣ ਆਤਮ ਸੇਜ ਮਾਣ ਪਲੰਘ, ਹਰਿਜਨ ਸਾਚੇ ਆਪ ਉਠਾਇਆ। ਜਨ ਭਗਤਾਂ ਅੰਦਰ ਬਹਿ ਬਹਿ ਵਜਾਏ ਮਰਦੰਗ, ਨਾਦ ਅਨਾਦੀ ਨਾਦ ਸੁਣਾਇਆ। ਮੇਟ ਮਿਟਾਏ ਅੰਧੇਰਾ ਅੰਧ, ਨਿਰਗੁਣ ਜੋਤ ਕਰ ਰੁਸ਼ਨਾਇਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਸਾਚਾ ਚੰਦ ਇਕ ਚਮਕਾਇਆ। ਆਤਮ ਉਪਜਾਏ ਪਰਮਾਨੰਦ, ਨਿਜਾਨੰਦ ਆਪਣਾ ਰਸ ਚਖਾਇਆ। ਪੰਚ ਵਿਕਾਰਾ ਕਰੇ ਖੰਡ ਖੰਡ, ਨਾਮ ਸ਼ਸਤਰ ਹੱਥ ਫੜਾਇਆ। ਸੁਰਤ ਸੁਵਾਣੀ ਨਾ ਹੋਏ ਰੰਡ, ਹਰਿ ਜੂ ਹਰਿ ਹਰਿ ਕੰਤ ਮੇਲ ਮਿਲਾਇਆ। ਨਾਤਾ ਤੁਟੇ ਜੇਰਜ ਅੰਡ, ਉਤਭੁਜ ਸੇਤਜ ਬੰਧ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਘਾਟ, ਜਨ ਭਗਤਾਂ ਮਿਲੇ ਵਡਿਆਈਆ। ਲੱਖ ਚੁਰਾਸੀ ਕੋਇ ਨਾ ਨਿਭਿਆ ਸਾਥ, ਜੋ ਘੜਿਆ ਭੰਨ ਵਖਾਈਆ। ਕਰੇ ਖੇਲ ਰਾਮ ਰਾਮਾ ਤ੍ਰਿਲੋਕੀ ਨਾਥ, ਚੌਦਾਂ ਲੋਕਾਂ ਕੁੰਡਾ ਲਾਹੀਆ। ਗੁਰਮੁਖ ਵਿਰਲੇ ਸੁਣਾਏ ਆਪਣੀ ਸਾਚੀ ਗਾਥ, ਏਕਾ ਰਾਮ ਨਾਮ ਪੜ੍ਹਾਈਆ। ਏਕਾ ਜੋਤ ਕਰੇ ਪਰਕਾਸ਼, ਜੋਤ ਨਿਰੰਜਣ ਕਰ ਰੁਸ਼ਨਾਈਆ। ਏਕਾ ਅੰਮ੍ਰਿਤ ਆਤਮ ਦੇਵੇ ਦਾਤ, ਨਿਝਰ ਝਿਰਨਾ ਕਵਲ ਮੁਖ ਭਰਾਈਆ। ਏਕਾ ਦਰਸ ਦਿਖਾਏ ਬੈਠਾ ਰਹੇ ਇਕਾਂਤ, ਆਦਿ
ਜੁਗਾਦਿ ਨਾ ਮਰੇ ਨਾ ਜਾਈਆ। ਚਰਨ ਪ੍ਰੀਤੀ ਦੇਵੇ ਸਚ ਸੁਗ਼ਾਤ, ਜਨ ਭਗਤਾਂ ਏਕਾ ਵਸਤ ਝੋਲੀ ਪਾਈਆ। ਹਰਿਜਨ ਸਗਲ ਵਿਸੂਰੇ ਜਾਇਣ ਲਾਥ, ਹਰਿ ਹਰਿ ਨੇਤਰ ਲੋਚਣ ਨੈਣ ਨਜ਼ਰੀ ਆਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਮਿਲਿਆ ਬੇਪਰਵਾਹੀਆ। ਨਿਰਮਲ ਜੋਤ ਜਗਾਏ ਲਲਾਟ, ਅੰਧ ਅੰਧੇਰਾ ਦਏ ਮਿਟਾਈਆ। ਲੇਖਾ ਜਾਣੇ ਤੱਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖੇ ਥਾਉਂ ਥਾਈਂਆ। ਰੈਣ ਅੰਧੇਰੀ ਮਿਟੇ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਹਰਿ ਭਗਤਾਂ ਵਖਾਏ ਅੱਠੇ ਪਹਿਰ ਪਰਭਾਤ, ਪਰਭਾਤੀ ਵੇਲਾ ਆਪਣਾ ਆਪ ਜਣਾਈਆ। ਹਰਿਜਨ ਤੇਰੀ ਕੋਈ ਨਾ ਦਿਸੇ ਜ਼ਾਤ, ਤੇਰਾ ਆਤਮ ਬ੍ਰਹਮ ਪਾਰਬ੍ਰਹਮ ਆਪਣੀ ਅੰਸ ਬਣਾਈਆ। ਹਰਿ ਠਾਕਰ ਤੇਰਾ ਪਿਤਾ ਮਾਤ, ਤੂੰ ਬਾਲਕ ਰੂਪ ਵਟਾਈਆ। ਚਰਨ ਕਵਲ ਬੰਧਾਇਆ ਤੇਰਾ ਨਾਤ, ਸਤਿਜੁਗ ਤ੍ਰੇਤਾ ਦੁਆਪਰ ਪਾਇਆ ਬੰਧਨ, ਏਕਾ ਡੋਰੀ ਨਾਮ ਰਖਾਈਆ। ਮਸਤਕ ਟਿੱਕਾ ਲਾਇਆ ਚੰਦਨ, ਨਿਮ ਵਾਸ ਰਹਿਣ ਨਾ ਪਾਈਆ। ਘਰ ਦਰਸ ਵਖਾਏ ਤ੍ਰਿਲੋਕੀ ਨੰਦਨ, ਲੋਚਣ ਨੈਣ ਆਪ ਖੁਲ੍ਹਾਈਆ। ਇਕ ਸੁਣਾਏ ਸੁਹਾਗੀ ਛੰਦਨ, ਹਰਿ ਕਾ ਢੋਲਾ ਆਪੇ ਗਾਈਆ। ਹਰਿ ਕਾ ਨਾਮ ਨਾ ਹੋਏ ਖੰਡਨ, ਖੰਡ ਖੰਡ ਕਰੇ ਸਰਬ ਲੋਕਾਈਆ। ਦਏ ਸਹਾਰਾ ਬ੍ਰਹਿਮਾਦ ਬ੍ਰਹਿਮੰਡਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਮਿਲਾਈਆ। ਸਾਚੇ ਭਗਤਾਂ ਮੇਲਿਆ ਮੇਲਾ, ਘਰ ਸਾਚੇ ਵੱਜੇ ਵਧਾਈਆ। ਰੰਗ ਰੰਗਾਏ ਸੱਜਣ ਸੁਹੇਲਾ, ਰੰਗ ਰੰਗੀਲਾ ਸੱਚਾ ਮਾਹੀਆ। ਆਪ ਜਣਾਏ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵੇ ਸਚ ਸੰਦੇਸ, ਸਤਿਜੁਗ ਤ੍ਰੇਤਾ ਦੁਆਪਰ ਇਕ ਆਦੇਸ, ਤ੍ਰੈਗੁਣ ਭਿੰਨ ਨਾ ਕੋਈ ਰੂਪ ਰੇਖ ਨਾ ਦਿਸੇ ਚਿਨ੍ਹ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਹਰਿ ਖਲੌਣਾ, ਤ੍ਰੈ ਤ੍ਰੈ ਆਪਣਾ ਮੂਲ ਚੁਕਾਇੰਦਾ। ਕਲਜੁਗ ਲੋਕਮਾਤ ਰਖੌਣਾ, ਲੱਖ ਚੁਰਾਸੀ ਮੇਲ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਕਿਲਾ ਕੋਟ ਬਣੌਣਾ, ਜਗਤ ਮੰਦਰ ਆਪ ਸੁਹਾਇੰਦਾ। ਮਾਇਆ ਮਮਤਾ ਮੋਹ ਹੰਕਾਰ ਭੰਡਾਰ ਇਕ ਵਰਤੌਣਾ, ਏਕਾ ਭਿਛਿਆ ਝੋਲੀ ਪਾਇੰਦਾ। ਜੂਠਾ ਝੂਠਾ ਡੌਰੂ ਹੱਥ ਫੜੌਣਾ, ਚਾਰੇ ਕੁੰਟਾਂ ਡੰਕ ਵਜਾਇੰਦਾ। ਈਸਾ ਮੂਸਾ ਸੰਗ ਰਲੌਣਾ, ਸੰਗ ਮੁਹੰਮਦ ਚਾਰ ਯਾਰ ਕਲਮਾ ਨਬੀ ਆਪ ਪੜ੍ਹਾਇੰਦਾ। ਐਨਲਹਕ ਨਾਅਰਾ ਲੌਣਾ, ਹੂ ਹੂ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਰੰਗ ਸਮਾਇੰਦਾ। ਜੁਗ ਜੁਗ ਰੰਗ ਹਰਿ ਅਵੱਲਾ, ਨਿਰਗੁਣ ਸਰਗੁਣ ਦਏ ਚੜ੍ਹਾਈਆ। ਲੇਖਾ ਜਾਣੇ ਰਾਣੀ ਅੱਲਾ, ਆਲਮਗੀਰ ਬੇਪਰਵਾਹੀਆ। ਧਰਤ ਧਵਲ ਵੇਖੇ ਮਸੱਲਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਆਪ ਫੜਾਏ ਆਪਣਾ ਪੱਲਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸ ਏਕਾ ਘੱਲਾ, ਏਕਾ ਗੁਣ ਦਏ ਸਮਝਾਈਆ। ਨੂਰੋ ਨੂਰ ਸਚ ਸਿੰਘਾਸਣ ਬੈਠਾ ਮੱਲਾ, ਮੁਕਾਮੇ ਹੱਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਹਰਿ ਪੈਗ਼ਾਮ, ਏਕਾ ਕਲਮਾ ਆਪ ਜਣਾਇੰਦਾ। ਏਕਾ ਕਾਸਦ ਇਕ ਗ਼ੁਲਾਮ, ਧੁਰ ਫ਼ਰਮਾਨਾ ਇਕ ਸੁਣਾਇੰਦਾ। ਏਕਾ ਮੁਰਸ਼ਦ ਇਕ ਅਮਾਮ, ਸਿਰ ਅਮਾਮਾਂ ਆਪ ਹੋ ਜਾਇੰਦਾ। ਏਕਾ ਲੇਖਾ ਜਾਣੇ ਦੋ ਜਹਾਨ, ਆਪਣਾ ਪਰਦਾ ਆਪ ਚੁਕਾਇੰਦਾ। ਏਕਾ ਮੁਹੰਮਦ ਦੇਵੇ ਗਿਆਨ, ਨੇਤਰ ਨੈਣ ਆਪ ਵਖਾਇੰਦਾ। ਚੌਦਾਂ ਤਬਕਾਂ ਹੱਕ ਨਿਸ਼ਾਨ, ਹੱਕ ਹਕ਼ੀਕ਼ਤ ਮੇਲ ਮਿਲਾਇੰਦਾ।
ਮੇਰਾ ਨਾਉਂ ਆਲਮੀਨ ਸ਼ਰਅ ਕ਼ੁਰਾਨ, ਕਾਇਆ ਕੁਰਾ ਖੋਜ ਖੋਜਾਇੰਦਾ। ਸਾਚਾ ਹੁਜਰਾ ਸਚ ਮਕਾਨ, ਏਕਾ ਕਾਅਬਾ ਨਜ਼ਰੀ ਆਇੰਦਾ। ਤੇਰੀ ਵੰਡੇ ਵੰਡ ਹੋ ਮਿਹਰਵਾਨ, ਮਹਿਬਾਨ ਬੀਦੋ ਆਪਣਾ ਖੇਲ ਖਿਲਾਇੰਦਾ। ਬੀ ਖ਼ੈਰ ਯਾ ਅੱਲਾ ਸ਼ਾਹ ਸੁਲਤਾਨ, ਨਵਾਬ ਨਵਾਬਾਂ ਸਿਰ ਆਪ ਅਖਵਾਇੰਦਾ। ਲੋਕਮਾਤ ਤੇਰਾ ਰੂਪ ਬਣਾਏ ਹੁਕਮਰਾਨ, ਹੁਕਮ ਹਾਕਮ ਆਪ ਸੁਣਾਇੰਦਾ। ਚੌਦਾਂ ਸਦ ਰਹਿਣਾ ਪਰਧਾਨ, ਜਗਤ ਪਰਧਾਨਗੀ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਵਖਾਇੰਦਾ। ਆਪਣਾ ਰੰਗ ਹਰਿ ਨਿਰੰਕਾਰਾ, ਆਦਿ ਜੁਗਾਦਿ ਵਖਾਈਆ। ਨਿਰਗੁਣ ਸਰਗੁਣ ਕਰ ਪਿਆਰਾ, ਪੰਜ ਤੱਤ ਕਾਇਆ ਚੋਲਾ ਨਾਨਕ ਵੇਖੇ ਸਾਚਾ ਮਾਹੀਆ। ਏਕਾ ਵਸਤ ਸਤਿ ਭੰਡਾਰਾ, ਨਾਮ ਸਤਿ ਝੋਲੀ ਪਾਈਆ। ਪਾਇਆ ਪੁਰਖ ਅਗੰਮ ਅਪਾਰਾ, ਆਦਿ ਜੁਗਾਦਿ ਵਿਛੜ ਨਾ ਜਾਈਆ। ਨਿਰਗੁਣ ਸਰਗੁਣ ਦੋਵੇਂ ਧਾਰਾ, ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਚਾਰ ਕੁੰਟ ਬੋਲ ਇਕ ਜੈਕਾਰਾ, ਚਾਰ ਵਰਨਾਂ ਕਰੇ ਪੜ੍ਹਾਈਆ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਗੀਤ ਸੁਹਾਗੀ ਏਕਾ ਗਾਈਆ। ਪੁਰਖ ਅਕਾਲ ਪਿਤਾ ਪਿਆਰਾ, ਹਉਂ ਬਾਲਕ ਸੇਵ ਕਮਾਈਆ। ਹੁਕਮੀ ਹੁਕਮ ਵਰਤੇ ਵਰਤਾਰਾ, ਚਾਰ ਵਰਨ ਏਕਾ ਰੰਗ ਰੰਗਾਈਆ। ਪੰਚਮ ਦੇਵੇ ਸਾਚੀ ਧਾਰਾ, ਅੰਮ੍ਰਿਤ ਆਤਮ ਮੁਖ ਚੁਆਈਆ। ਪੁਰਖ ਅਕਾਲ ਵਖਾਏ ਸਚ ਦਵਾਰਾ, ਸਚਖੰਡ ਵੱਜੇ ਵਧਾਈਆ। ਪਿਤਾ ਪੂਤ ਏਕਾ ਘਰ ਵਸਣੇਹਾਰਾ, ਕਲਜੁਗ ਅੰਤਮ ਕਰੇ ਸਾਲਾਹੀਆ। ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕੋਈ ਨਾ ਜਾਣੇ ਧਰਮ ਦਵਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਪਾਰਬ੍ਰਹਮ ਆਦਿ ਜੁਗਾਦਿ ਜੁਗਾ ਜੁਗੰਤਰ ਜੀਵ ਜੰਤ ਪਾਵੇ ਸਾਰਾ, ਸਾਧ ਸੰਤ ਪੂਰਨ ਭਗਵੰਤ ਭਗਤਨ ਲਏ ਤਰਾਈਆ। ਨੌਂ ਖੰਡ ਪ੍ਰਿਥਮੀ ਚਾਰ ਵਰਨ ਨੇਤਰ ਰੋਵਣ ਜ਼ਾਰੋ ਜ਼ਾਰਾ, ਉਚੀ ਕੂਕਣ ਦੇਣ ਦੁਹਾਈਆ। ਆਤਮ ਬ੍ਰਹਮ ਨਾ ਕਿਸੇ ਵਿਚਾਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਹੋਏ ਸਦਾ ਸਹਾਏ, ਪਾਰਬ੍ਰਹਮ ਵਡੀ ਵਡਿਆਈਆ। ਕਲਜੁਗ ਅੰਤਮ ਵੇਖ ਵਖਾਏ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਜੋਤੀ ਜਾਮਾ ਪਾਏ, ਸਰਗੁਣ ਰੂਪ ਨਜ਼ਰ ਨਾ ਆਈਆ। ਨਿਹਕਲੰਕਾ ਨਾਉਂ ਰਖਾਏ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਡੰਕਾ ਇਕ ਵਜਾਏ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਈਆ। ਕਰੋੜ ਤੇਤੀਸਾ ਸੀਸ ਝੁਕਾਏ, ਸੁਰਪਤ ਰਾਜਾ ਇੰਦ ਰਹੇ ਸ਼ਰਮਾਈਆ। ਨੌਂ ਖੰਡ ਪ੍ਰਿਥਮੀ ਵੇਖ ਵਖਾਏ, ਸੱਤਾਂ ਦੀਪਾਂ ਫੇਰਾ ਪਾਈਆ। ਲੱਖ ਚੁਰਾਸੀ ਚਾਰੇ ਖਾਣੀ ਫੋਲ ਫੋਲਾਏ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਆਪ ਚੁਕਾਈਆ। ਹਰਿਜਨ ਵੇਖੇ ਜੋ ਜਨ ਰਸਨਾ ਜਿਹਵਾ ਰਹੇ ਧਿਆਏ, ਆਤਮ ਅੰਤਰ ਇਕ ਲਿਵ ਲਾਈਆ। ਜੁਗ ਜੁਗ ਵਿਛੜੇ ਲਏ ਮਿਲਾਏ, ਆਪ ਆਪਣੀ ਬੂਝ ਬੁਝਾਈਆ। ਆਪਣਾ ਰੰਗ ਦਏ ਚੜ੍ਹਾਏ, ਰੰਗ ਮਜੀਠੀ ਉਤਰ ਨਾ ਜਾਈਆ। ਏਕਾ ਸ਼ਬਦ ਨਾਦ ਵਜਾਏ, ਧੁੰਨ ਆਤਮਕ ਕਰੇ ਸ਼ਨਵਾਈਆ। ਪੰਚਮ ਮਿਲ ਮਿਲ ਮੰਗਲ ਗਾਏ, ਕਾਇਆ ਬੰਕ ਹੋਏ ਸਹਾਈਆ। ਅੰਮ੍ਰਿਤ ਸਰੋਵਰ ਜਾਮ ਪਿਆਏ, ਇਕ ਪਿਆਲਾ ਰਿਹਾ ਵਖਾਈਆ। ਆਤਮ ਸੇਜਾ ਡੇਰਾ ਲਾਏ, ਬਜਰ ਕਪਾਟੀ ਤੋੜ ਤੁੜਾਈਆ। ਸੁਰਤੀ ਸ਼ਬਦੀ ਮੇਲ ਮਿਲਾਏ, ਮੇਲ ਮਿਲਾਵਾ ਸਹਿਜ ਸੁਭਾਈਆ। ਦਰ ਘਰ ਸਾਚੇ ਸੋਭਾ ਪਾਏ, ਦਸਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਗੁਰਸਿਖ ਤਰਾਏ, ਦੀਨ ਦਿਆਲ ਹਰਿ ਠਾਕਰ। ਆਪ ਆਪਣੀ ਬੂਝ ਬੁਝਾਏ, ਕਿਰਪਾ ਕਰੇ ਗਹਿਰ ਗੰਭੀਰ ਗੁਣ ਸਾਗਰ। ਤ੍ਰੈਗੁਣ ਮਾਇਆ ਪਰਦਾ ਲਾਹੇ, ਏਕਾ ਦੇਵੇ ਨਾਮ ਰਤੀ ਰਤਨਾਗਰ। ਦਰ ਘਰ ਸਾਚੇ ਵਣਜ ਕਰਾਏ, ਗੁਰਮੁਖ ਬਣਾਏ ਇਕ ਸੌਦਾਗਰ। ਵਸਤ ਅਮੋਲਕ ਝੋਲੀ ਪਾਏ, ਆਪ ਟਿਕਾਏ ਕਾਇਆ ਗਾਗਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਆਦਰ। ਹਰਿਜਨ ਸਾਚਾ ਆਪ ਉਠਾਇਆ, ਕਿਰਪਾ ਕਰ ਸ੍ਰੀ ਭਗਵਾਨ। ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇਆ, ਨਾਤਾ ਤੁੱਟਾ ਜਗਤ ਜਹਾਨ। ਸਾਚਾ ਮੰਤਰ ਇਕ ਪੜ੍ਹਾਇਆ, ਸੋ ਪੁਰਖ ਨਿਰੰਜਣ ਹੋ ਮਿਹਰਵਾਨ। ਹੰ ਬ੍ਰਹਮ ਹਰ ਘਟ ਨਜ਼ਰੀ ਆਇਆ, ਸੋਹੰ ਧਾਰ ਦੋ ਜਹਾਨ। ਚਾਰ ਵਰਨ ਪੁਰਖ ਅਬਿਨਾਸ਼ੀ ਇਕ ਸਮਾਇਆ, ਘਟ ਘਟ ਅੰਦਰ ਜੋਤ ਮਹਾਨ। ਵਰਨ ਗੋਤ ਨਾ ਕੋਇ ਰਖਾਇਆ, ਸ੍ਰਿਸ਼ਟ ਸਬਾਈ ਦਾ ਏਕਾ ਕਾਹਨ। ਲੱਖ ਚੁਰਾਸੀ ਲਏ ਪਰਨਾਇਆ, ਜੋ ਚਰਨ ਕਵਲ ਧਰੇ ਧਿਆਨ। ਊਚ ਨੀਚ ਨਾ ਕੋਇ ਵਖਾਇਆ, ਏਕਾ ਰੰਗ ਰੰਗਾਏ ਰਾਜ ਰਾਜਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਕਰੇ ਪਰਵਾਨ। ਕਲਜੁਗ ਅੰਤਮ ਕਰ ਪਰਵਾਨ, ਆਪਣਾ ਭੇਵ ਖੁਲ੍ਹਾਈਆ। ਸੋਹੰ ਦੇਵੇ ਸ਼ਬਦ ਗਿਆਨ, ਆਤਮ ਪਰਮਾਤਮ ਮੇਲ ਮਿਲਾਈਆ। ਏਕਾ ਧੁੰਨ ਨਾਦ ਸੁਣਾਏ ਕਾਨ, ਕਾਇਆ ਮੰਦਰ ਅੰਦਰ ਆਪ ਵਜਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਰਸਨਾ ਰਸ ਨਾ ਕੋਇ ਚਖਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਮਕਾਨ, ਬੰਕ ਦਵਾਰੀ ਸੋਭਾ ਪਾਈਆ। ਧਰਮ ਝੁਲਾਏ ਇਕ ਨਿਸ਼ਾਨ, ਜਗਤ ਨੇਤਰ ਦਿਸ ਨਾ ਆਈਆ। ਗੁਰਮੁਖ ਵਿਰਲਾ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਦਰ ਘਰ ਸਾਚੇ ਦੇਵੇ ਮਾਣ, ਮਿਲੇ ਮਾਣ ਵਡਿਆਈਆ। ਇਕ ਵਖਾਏ ਪਦ ਨਿਰਬਾਣ, ਨਿਰਭੈ ਹੋਏ ਸਹਾਈਆ। ਜਨ ਭਗਤਾਂ ਚੁਕਾਏ ਆਵਣ ਜਾਵਣ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਦੇਵੇ ਨਾਮ ਬਬਾਣ, ਹਰਿਜਨ ਸਾਚੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਪੈਜ ਰਖਾਈਆ। ਜੁਗ ਜੁਗ ਰੱਖੇ ਪੈਜ, ਦਇਆ ਕਮਾਇੰਦਾ। ਕਲਜੁਗ ਹਰਿਜਨ ਮੇਲੇ ਸਹਿਜ ਸਹਿਜ, ਚੋਰੀ ਚੋਰੀ ਮੇਲ ਮਿਲਾਇੰਦਾ । ਸ਼ਬਦ ਸੰਦੇਸਾ ਪਹਿਲੋਂ ਦੇਵੇ ਭੇਜ, ਕਾਇਆ ਸੁਰਤੀ ਸੋਈ ਆਪ ਉਠਾਇੰਦਾ। ਫੇਰ ਵਖਾਏ ਜੋਤੀ ਤੇਜ, ਜੋਤ ਨਿਰੰਜਣ ਡਗਮਗਾਇੰਦਾ। ਫੇਰ ਮੇਟੇ ਪਿਛਲਾ ਲੇਖ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਆਪਣੇ ਨੇਤਰ ਆਪੇ ਲਏ ਪੇਖ, ਜਗਤ ਲੋਚਣ ਬੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਰੰਗਿਆ ਰੰਗ, ਗੁਰਸਿਖਾਂ ਕਾਇਆ ਆਪ ਰੰਗਾਈਆ। ਅੰਦਰ ਵੜ ਸੂਰਾ ਸਰਬੰਗ, ਨਿਰਗੁਣ ਸਰਗੁਣ ਲਏ ਜਗਾਈਆ। ਆਤਮ ਸੇਜਾ ਸੁਹਾਏ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਇਕ ਵਜਾਏ ਨਾਦ ਮਰਦੰਗ, ਅਨਹਦ ਸਾਚੀ ਸੇਵਾ ਲਾਈਆ। ਆਪੇ ਢਾਏ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਈਆ। ਮਾਇਆ ਮਮਤਾ ਮੋਹ ਕਰੇ ਖੰਡ ਖੰਡ, ਜੂਠ ਝੂਠ ਰਹਿਣ ਨਾ ਪਾਈਆ। ਸੁਖਮਨ ਤੇਰਾ ਮੇਟੇ ਪੰਧ, ਟੇਢੀ ਧਾਰ ਨਾ ਕੋਇ ਅਟਕਾਈਆ । ਈੜਾ ਪਿੰਗਲ ਹੱਸ ਹੱਸ ਸੁਣੌਣ ਛੰਦ, ਗੁਰਸਿਖ ਮਿਲਿਆ ਭਾਈਆਂ ਭਾਈਆ। ਪਾਰਬ੍ਰਹਮ ਸਦਾ ਬਖ਼ਸ਼ੰਦ, ਬ੍ਰਹਮ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰੰਗ ਵਖਾਈਆ। ਕਲਜੁਗ ਰੰਗ ਬੇਅੰਤ, ਭੇਵ ਕਿਸੇ ਨਾ ਆਇਆ। ਭਰਮੇ ਭੁੱਲੇ ਜੀਵ ਜੰਤ, ਧੀਰਜ ਜਤ ਨਾ ਕੋਇ ਰਖਾਇਆ। ਮਾਇਆ ਰੁੱਲੇ ਸਾਧ ਸੰਤ, ਸਤਿ ਜੋਗ ਨਾ ਕੋਇ ਕਮਾਇਆ। ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਾਇਆ। ਸਾਚੇ ਦਰ ਨਾ ਬਣਿਆ ਕੋਇ ਮੰਗਤ, ਜੂਠੀ ਝੂਠੀ ਝੋਲੀ ਭਿਛਿਆ ਰਹੇ ਵਖਾਇਆ। ਰੂਪ ਨਾ ਬਣਿਆ ਸਾਚੀ ਸੰਗਤ, ਜ਼ਾਤ ਪਾਤ ਨਾ ਭੇਤ ਮਿਟਾਇਆ। ਆਪਣੀ ਆਪਣੀ ਕਰਦੇ ਰਹੇ ਮੰਨਤ, ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਾ ਕਿਸੇ ਝੁਕਾਇਆ। ਕਲਜੁਗ ਲੇਖਾ ਲਏ ਅੰਤ, ਬਚਿਆ ਕੋਇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦਏ ਸਜ਼ਾਇਆ। ਲੱਖ ਚੁਰਾਸੀ ਲਾਏ ਡੰਨ, ਜੋ ਬੈਠੇ ਰਾਮ ਭੁਲਾਈਆ। ਜੋ ਘੜਿਆ ਸੋ ਦੇਵੇ ਭੰਨ, ਸ਼ੰਕਰ ਤ੍ਰਿਸੂਲ ਰਿਹਾ ਵਖਾਈਆ। ਢਾ ਢਾ ਢੇਰੀ ਕਰੇ ਹੰਕਾਰੀ ਮਨ, ਮਨ ਵਾਸਨਾ ਦਏ ਖਪਾਈਆ। ਗੁਰਮੁਖ ਚੜ੍ਹਾਏ ਸਾਚੇ ਚੰਨ, ਨੂਰ ਨੂਰ ਕਰ ਰੁਸ਼ਨਾਈਆ । ਜੋ ਭਾਣਾ ਰਹੇ ਮੰਨ, ਲੱਖ ਚੁਰਾਸੀ ਵਿਚੋਂ ਬੈਠੇ ਆਪਣਾ ਮੁਖ ਛੁਪਾਈਆ। ਰਸਨਾ ਕਹਿਣ ਧੰਨ ਧੰਨ, ਵਾਹਵਾ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਸੱਜਣ ਲਏ ਮਿਲਾਈਆ। ਸੋ ਸੱਜਣ ਮਿਲਣਾ ਗੁਰ, ਜਿਸ ਮਸਤਕ ਲੇਖ ਲਿਖਾਇਆ। ਸਤਿਗੁਰ ਚੜ੍ਹਿਆ ਸਾਚੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰੀ ਪਾਇਆ। ਨਿਰਗੁਣ ਹੋ ਹੋ ਰਿਹਾ ਦੌੜ, ਔਦਾਂ ਜਾਂਦਾ ਦਿਸ ਨਾ ਆਇਆ। ਲੱਖ ਚੁਰਾਸੀ ਵੇਖੇ ਰੀਠਾ ਕੌੜ, ਅੰਮ੍ਰਿਤ ਫਲ ਫੋਲ ਫੋਲਾਇਆ। ਜਨ ਭਗਤਾਂ ਆਪੇ ਜਾਏ ਬੌਹੜ, ਸਿਰ ਆਪਣਾ ਹੱਥ ਟਿਕਾਇਆ। ਨਾਤਾ ਤੋੜੇ ਮੜ੍ਹੀ ਗੋਰ, ਖ਼ਾਕੀ ਖ਼ਾਕ ਨਾ ਕੋਇ ਰਮਾਇਆ। ਆਪ ਆਪਣੇ ਸੰਗ ਲਏ ਤੋਰ, ਏਕਾ ਪੱਲੂ ਨਾਮ ਫੜਾਇਆ। ਕਲਜੁਗ ਅੰਧੇਰਾ ਪਾਰ ਕਰਾਏ ਘੋਰ, ਪੰਜ ਚੋਰ ਸ਼ੋਰ ਨਾ ਕੋਇ ਮਚਾਇਆ। ਨਾਮ ਅਗੰਮੀ ਬੱਧੀ ਡੋਰ, ਦੋ ਜਹਾਨ ਟੁੱਟ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਭਗਤ ਲਏ ਮਿਲਾਇਆ। ਹਰਿ ਭਗਤਨ ਮੇਲਾ ਹਰਿ ਭਗਵੰਤ, ਹਰੀ ਹਰਿ ਆਪਣਾ ਮੇਲ ਮਿਲਾਇੰਦਾ। ਜੋਤੀ ਜਾਤਾ ਬਣਾਏ ਬਣਤ, ਜੁਗਤ ਆਪਣੇ ਹੱਥ ਰਖਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਕੰਤ ਸੁਹਾਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਆਪਣੇ ਘਰ, ਘਰ ਸੁਹੰਜਣਾ ਆਦਿ ਨਿਰੰਜਣਾ ਨਿਰਗੁਣ ਸਰਗੁਣ ਏਕਾ ਬੰਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤਨ ਦੇਵੇ ਸਾਚਾ ਦਾਨ, ਦਾਤਾ ਦਾਨੀ ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ।