ਪੁਸਤਕਾਲਾਭਾਗ ੧੦

੨੧ ਜੇਠ ੨੦੧੮ ਬਿਕਮ੍ਰੀ ਬੀਬੀ ਕੇਸਰੀ ਦੇ ਗ੍ਰਹਿ ਰਾਣੀ ਬਾਗ਼ ਜੰਮੂ

ਜਿਉਂ ਜਿਉਂ ਲੇਖ ਤਿਉਂ ਮੁਕਦਾ, ਪੂਰਬ ਕਰਮ ਰਹਿਣ ਨਾ ਪਾਈਆ। ਜਿਉਂ ਜਿਉਂ ਹੁਕਮ ਤਿਵੇਂ ਤਿਵ ਗੁਰਸਿਖ ਝੁਕਦਾ, ਬਿਨ ਹੁਕਮ ਨਾ ਕੋਇ ਝੁਕਾਈਆ। ਜਿਉਂ ਜਿਉਂ ਵੇਲਾ ਤਿਉਂ ਤਿਉਂ ਪੈਂਡਾ ਮੁਕਦਾ, ਪਾਂਧੀ ਪੰਧ ਆਪ ਮੁਕਾਈਆ। ਜਿਉਂ ਜਿਉਂ ਨਿਸ਼ਾਨਾ ਤਿਉਂ ਤਿਉਂ ਤੀਰ ਸ਼ਬਦ

ਨਾ ਉਕਦਾ, ਆਤਮ ਨਿਸ਼ਾਨ ਰਿਹਾ ਬਣਾਈਆ। ਜਿਸ ਸਮੇਂ ਸਤਿਗੁਰ ਪੂਰਾ ਉਠਦਾ, ਗੁਰਮੁਖ ਸਾਚੇ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਉਪਰ ਆਪੇ ਤੁਠਦਾ, ਖਿਮਾਂ ਗ਼ਰੀਬੀ ਆਪ ਹੰਢਾਈਆ। ਵਿਸ਼ਨ ਬ੍ਰਹਮਾ ਸ਼ਿਵ ਸੱਦ ਸੱਦ ਤਿੰਨਾਂ ਕੋਲੋਂ ਪੁਛਦਾ, ਗੁਰਸਿਖ ਗੁਰਮੁਖ ਹਰਿਜਨ ਕਵਣ ਕੂਟੇ ਡੇਰਾ ਲਾਈਆ। ਪਾਵੇ ਸਾਰ ਰੂਪ ਧਰ ਮਾਣਸ ਮਨੁਖ ਦਾ, ਨਵ ਨੌਂ ਫੋਲ ਫੋਲਾਈਆ। ਮਾਣਸ ਏਕਾ ਜ਼ਾਤ ਬੂਟਾ ਉਲਟਾ ਰੁੱਖ ਦਾ, ਮਾਤ ਗਰਭ ਉਲਟਾ ਵੇਖ ਵਖਾਈਆ। ਦੱਸ ਮਾਸ ਧੂੰਆਂ ਧੁਖਦਾ, ਅਗਨੀ ਅੱਗ ਅਗਨ ਕੁੰਡ ਤਪਾਈਆ। ਜਿਸ ਕੋਲੋਂ ਸਾਹਿਬ ਸਤਿਗੁਰ ਰੁਸਦਾ, ਜੂਨੀ ਜੂਨ ਦਏ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਆਪ ਮੁਕਾਈਆ। ਜਿਸ ਲਹਿਣਾ ਤਿਸ ਹਰਿ ਜੂ ਦੇਣਾ, ਲੇਖਾ ਲੇਖ ਰਹੇ ਨਾ ਰਾਈਆ। ਨੇਤਰ ਦਰਸ ਦਿਖਾਏ ਆਪਣੇ ਨੈਣਾਂ, ਆਪ ਆਪਣੀ ਅੱਖ ਖੁਲ੍ਹਾਈਆ। ਸ਼ਬਦ ਸੁਣਾਏ ਸਾਚਾ ਕਹਿਣਾ, ਏਕਾ ਅੱਖਰ ਕਰੇ ਪੜ੍ਹਾਈਆ। ਨਾਮ ਪਹਿਨਾਏ ਤਨ ਸਾਚਾ ਗਹਿਣਾ, ਕਾਇਆ ਕੰਚਨ ਰੂਪ ਵਟਾਈਆ। ਹਰਿ ਸੰਗਤ ਵਿਚ ਮਿਲ ਕੇ ਬਹਿਣਾ, ਹਰਿ ਜੂ ਹਰਿ ਹਰਿ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਏਕਾ ਏਕ ਅਖਵਾਈਆ। ਏਕਾ ਏਕ ਦੇਵਣ ਯੋਗ, ਪਾਰਬ੍ਰਹਮ ਹਰਿ ਅਖਵਾਇੰਦਾ। ਨਾਤਾ ਤੋੜ ਜਗਤ ਵਿਯੋਗ, ਹਰਿਜਨ ਸਾਚੇ ਮੇਲ ਮਿਲਾਇੰਦਾ। ਚਰਨ ਕਵਲ ਕਰਾਏ ਧੁਰ ਸੰਜੋਗ, ਆਪ ਆਪਣੇ ਰੰਗ ਰੰਗਾਇੰਦਾ। ਦਰਸ ਦਿਖਾਏ ਇਕ ਅਮੋਘ, ਰੂਪ ਅਨੂਪ ਆਪ ਵਟਾਇੰਦਾ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਹੰਸਾ ਕਾਗ ਰੂਪ ਵਟਾਇੰਦਾ। ਲੇਖਾ ਚੁਕੇ ਤੀਨ ਲੋਕ, ਤ੍ਰੈਗੁਣ ਬੰਧਨ ਆਪ ਮੁਕਾਇੰਦਾ। ਇਕ ਵਖਾਏ ਸਾਚੀ ਓਟ, ਦੂਸਰ ਸੀਸ ਨਾ ਕੋਇ ਝੁਕਾਇੰਦਾ। ਜਗਤ ਵਾਸਨਾ ਕੱਢੇ ਖੋਟ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਨਿਰਮਲ ਨੂਰ ਜਗਾਏ ਜੋਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਬੰਦ ਕਿਵਾੜਾ ਖੁਲ੍ਹੇ ਸੋਤ, ਦੂਈ ਦਵੈਤੀ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਝੋਲੀ ਪਾਇੰਦਾ। ਹਰਿਜਨ ਲਹਿਣਾ ਝੋਲੀ ਪਾ, ਹਰਿ ਹਰਿ ਸਾਚਾ ਖ਼ੁਸ਼ੀ ਮਨਾਈਆ। ਗੁਰਮੁਖ ਮਿਲਿਆ ਸੱਚਾ ਸ਼ਾਹ, ਜਿਸ ਦਾ ਦਿਤਾ ਕਰਜ਼ਾ ਲਾਹੀਆ। ਨਾਲ ਬਣਾਏ ਹਰਿ ਸੰਗਤ ਗਵਾਹ, ਅਭੁਲ ਭੁਲ ਕਦੇ ਨਾ ਜਾਈਆ। ਜਗਤ ਵਿਛੜੇ ਮੇਲੇ ਆ, ਮਿਲਿਆ ਮੇਲ ਵਿਛੜ ਨਾ ਜਾਈਆ। ਆਪ ਜਪਾਏ ਆਪਣਾ ਨਾਂ, ਗੁਰਸਿਖਾਂ ਨਾਮ ਆਪੇ ਗਾਈਆ। ਬਣ ਸੁਹੇਲਾ ਪਕੜੇ ਬਾਂਹ, ਜਿਉਂ ਸੱਜਣ ਮੀਤ ਗੁਸਾਈਂਆ। ਨਥਾਵਿਆਂ ਦੇਵੇ ਚਰਨ ਕਵਲ ਸਾਚਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਗੁਰਮੁਖ ਬਾਲ ਅਞਾਣੇ ਗੋਦ ਬਿਠਾਏ ਜਿਉਂ ਬਾਲਕ ਮਾਂ, ਪਿਤਾ ਪੂਤ ਆਪ ਹੋ ਜਾਈਆ। ਸਦਾ ਸੁਹੇਲਾ ਸਮਰਥ ਰੱਖੇ ਠੰਡੀ ਛਾਂ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮ ਪੂਰਬ ਜਨਮ ਲੇਖਾ ਲੇਖੇ ਲਾਈਆ। ਲੇਖਾ ਲੇਖੇ ਲਾਏ ਹਰਿ ਨਿਰੰਕਾਰਾ, ਹਰਿਜਨ ਸਾਚਾ ਮੇਲ ਮਿਲਾਈਆ। ਤੁਟਾ ਫੰਦ ਅੰਤਮ ਵਾਰਾ, ਫਾਂਸੀ ਗਲ ਨਾ ਕੋਇ ਲਟਕਾਈਆ। ਲੇਖਾ ਮੰਗੇ ਨਾ ਕੋਇ ਆਏ ਦਵਾਰਾ, ਹਿਸਾਬ ਕਿਤਾਬ ਨਾ ਕੋਇ ਜਣਾਈਆ। ਗੁਰ ਸਤਿਗੁਰ ਪਾਵੇ ਸਾਚੀ ਸਾਰਾ, ਜਿਸ ਕਾਇਆ ਚੋਲਾ ਬਣਤ ਬਣਾਈਆ। ਦੇਵੇ ਦਰਸ ਅਗੰਮ ਅਪਾਰਾ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਲੇਖਾ ਲੇਖੇ ਜਾਏ ਲੱਗ, ਜਿਸ ਜਨ ਹਰਿ ਹਰਿ ਆਪ ਲਗਾਇੰਦਾ। ਦਰਸ ਦਿਖਾਏ ਸੂਰਾ ਸਰਬੱਗ,

ਸੁਰ ਨਰ ਮੁਨ ਜਨ ਆਪਣੇ ਦਰ ਬਹਾਇੰਦਾ। ਤ੍ਰੈਗੁਣ ਅਗਨੀ ਬੁਝੇ ਅੱਗ, ਤਤਵ ਤਤ ਸਰਬ ਮਿਟਾਇੰਦਾ। ਹੰਸ ਬਣਾਏ ਫੜ ਫੜ ਕੱਗ, ਕਾਗ ਹੰਸ ਰੂਪ ਵਟਾਇੰਦਾ। ਮਾਣਕ ਮੋਤੀ ਹੀਰਾ ਬਣੇ ਸੁੱਚਾ ਨਗ, ਜਿਸ ਜਨ ਆਪਣੇ ਸੀਸ ਟਿਕਾਇੰਦਾ। ਅੰਤ ਕਾਲ ਅਧਵਿਚਕਾਰ ਨਾ ਜਾਏ ਛੱਡ, ਪਾਰ ਕਿਨਾਰਾ ਆਪ ਵਖਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਸਾਚੇ ਮੰਦਰ ਆਪ ਬਹਾਇੰਦਾ। ਇਕ ਸੁਣਾਏ ਸਾਚਾ ਨਾਦ, ਨਾਮ ਨਿਧਾਨਾ ਆਪੇ ਗਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਮੁਕਾਇੰਦਾ। ਲਹਿਣਾ ਮੁੱਕੇ ਜਗਤ ਜੁਗ, ਜੁਗ ਚਾਰ ਆਰਜਾ ਬੀਤ ਬਿਤਾਈਆ। ਸੰਤ ਸੁਹੇਲੇ ਗੁਰੂ ਗੁਰਮੁਖ ਗੁਰ ਗੁਰ ਚੁਗ, ਚੁਣ ਚੁਣ ਆਪਣੇ ਸੰਗ ਮਿਲਾਈਆ। ਜਿਉਂ ਜਿਉਂ ਔਧ ਰਹੀ ਪੁਗ, ਘੜੀ ਪੱਲ ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮੇਲਾ ਏਕਾ ਘਰ, ਘਰ ਸੰਗਤ ਰੂਪ ਵਟਾਇਆ। ਪੁਰਖ ਅਬਿਨਾਸ਼ੀ ਅੰਦਰ ਬੈਠਾ ਵੜ, ਘਟ ਘਟ ਆਪਣਾ ਆਸਣ ਲਾਇਆ। ਇਕ ਦੂਜੇ ਦਾ ਫੜਾਏ ਲੜ, ਸਾਕ ਸੱਜਣ ਸੈਣ ਭਾਈ ਭੈਣ ਮੀਤ ਮੁਰਾਰਾ ਗੁਰਮੁਖ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸੰਗ ਨਿਭਾਇਆ। ਸਾਧ ਸੰਗਤ ਸਾਚਾ ਸੰਗ, ਗੁਰ ਸਤਿਗੁਰ ਸੰਗ ਨਿਭਾਈਆ। ਨੇਤਰ ਪੇਖ ਚੜ੍ਹੇ ਰੰਗ, ਮਨ ਮਲੰਗ ਉਠ ਨਾ ਦਹਿ ਦਿਸ਼ ਧਾਈਆ। ਸੁਹਾਏ ਸੁਹੰਜਣੀ ਸੇਜ ਪਲੰਘ, ਆਤਮ ਅੰਤਰ ਆਪ ਵਿਛਾਈਆ। ਉਪਰ ਬੈਠ ਸੂਰਾ ਸਰਬੰਗ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਫੜਾਏ ਸਾਚਾ ਲੜ, ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਹਰੀ ਦਵਾਰ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਅੰਮ੍ਰਿਤ ਜਲ ਵਹਾਏ ਧਾਰ, ਡੂੰਘੀ ਧਾਰ ਆਪ ਰਖਾਇੰਦਾ। ਸ਼ੰਕਰ ਵੇਖ ਕਰੇ ਪਿਆਰ, ਵਾਹਵਾ ਹਰਿ ਹਰਿ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਪਤਤ ਪਵਿਤ ਪਤਤ ਪੁਨੀਤਾ ਆਪਣਾ ਦਰ ਵਖਾਇੰਦਾ। ਜਗਤ ਨਿਮਾਣੇ ਜਾਏ ਤਾਰ, ਠਾਂਡਾ ਸੀਤਾ ਸਤਿ ਸੰਤੋਖ ਦਇਆ ਨਿਧ ਦੀਨ ਦਿਆਲ ਠਾਕਰ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਸੰਗਤ ਮੇਲਾ, ਆਪ ਕਰਾਏ ਸੱਜਣ ਸੁਹੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੰਧਨ ਆਪੇ ਪਾਇੰਦਾ।

੨੧ ਜੇਠ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ।

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਨਿਰਗੁਣ ਅਨੁਭਵ ਰੂਪ ਰਖਾਇੰਦਾ। ਸਚਖੰਡ ਵਸੇ ਸਚ ਮਕਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਥਿਰ ਘਰ ਜੋਤ ਨੂਰ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਆਪਣੀ ਇਛਿਆ ਨਾਮ ਪਰਧਾਨ, ਧੁਰ ਫ਼ਰਮਾਨਾ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਖੇਲ ਖਿਲਾਇੰਦਾ। ਆਦਿ ਪੁਰਖ ਹਰਿ ਖੇਲ ਨਿਆਰਾ, ਰੂਪ ਅਨੂਪ ਆਪ ਧਰਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਭੇਵ ਚੁਕਾਇੰਦਾ। ਏਕੰਕਾਰਾ ਵਸਣਹਾਰਾ ਉਚ ਅਟਲ ਮੁਨਾਰਾ, ਸਾਚੇ ਮੰਦਰ ਸੋਭਾ ਪਾਇੰਦਾ।

ਆਦਿ ਨਿਰੰਜਣ ਜੋਤ ਨੂਰ ਕਰ ਉਜਿਆਰਾ, ਦੀਵਾ ਬਾਤੀ ਨਾ ਕੋਇ ਰਖਾਇੰਦਾ । ਅਬਿਨਾਸ਼ੀ ਕਰਤਾ ਆਪਣਾ ਖੋਲ੍ਹ ਕਿਵਾੜਾ, ਥਿਰ ਘਰ ਸਾਚਾ ਰੰਗ ਰੰਗਾਇੰਦਾ। ਸ੍ਰੀ ਭਗਵਾਨ ਨਾਦ ਅਨਾਦੀ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਪਾਰਬ੍ਰਹਮ ਪ੍ਰਭ ਆਪ ਆਪਣਾ ਕਰ ਪਸਾਰਾ, ਨਿਰਗੁਣ ਨਿਰਾਕਾਰ ਵੇਖ ਵਖਾਇੰਦਾ। ਸਚ ਸਿੰਘਾਸਣ ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਆਪਣਾ ਹੁਕਮ ਵਰਤਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਅਲਖ ਅਗੋਚਰ ਆਪਣੀ ਅਲਖ ਜਗਾਇੰਦਾ। ਨਿਉਂ ਨਿਉਂ ਕਰੇ ਆਪ ਨਿਮਸਕਾਰਾ, ਸੀਸ ਜਗਦੀਸ ਆਪ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਹੁਕਮ ਆਪ ਚਲਾਇੰਦਾ। ਆਦਿ ਪੁਰਖ ਪੁਰਖ ਅਕਾਲ, ਅਕਲ ਕਲ ਵਡੀ ਵਡਿਆਈਆ। ਸਚਖੰਡ ਵਸੇ ਸੱਚੀ ਧਰਮਸਾਲ, ਦੂਸਰ ਬੰਕ ਨਾ ਕੋਇ ਸੁਹਾਈਆ। ਆਪਣਾ ਦੀਪਕ ਆਪੇ ਬਾਲ, ਸਾਚੇ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਖੇਲ ਖਿਲਾਈਆ। ਆਦਿ ਪੁਰਖ ਹਰਿ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਸਚਖੰਡ ਦਵਾਰੇ ਵਸੇ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੇ ਨੂਰ ਆਪੇ ਬੱਲਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸੰਦੇਸ਼ ਆਪੇ ਘੱਲਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਆਪੇ ਚੜ,੍ਹ ਰਾਜ ਰਾਜਾਨ ਆਪ ਅਖਵਾਇੰਦਾ। ਸ਼ਾਹੋ ਭੂਪ ਹਰਿ ਰਾਜਨ ਰਾਜਾ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਆਪਣਾ ਸਾਜਣ ਆਪੇ ਸਾਜਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪ ਸੁਣਾਏ ਆਪਣਾ ਵਾਜਾ, ਨਾਦ ਧੁੰਨ ਆਪ ਉਪਾਈਆ। ਆਪੇ ਰਚਿਆ ਆਪਣਾ ਕਾਜਾ, ਥਿਰ ਘਰ ਸਾਚੇ ਦਏ ਵਧਾਈਆ। ਆਪੇ ਰੱਖੇ ਆਪਣੀ ਲਾਜਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਹਰਿ ਚੁਕਾਇੰਦਾ, ਨਿਰਗੁਣ ਰੂਪ ਰੂਪ ਅਗੰਮ। ਆਪਣਾ ਖੇਲ ਆਪ ਖਿਲਾਇੰਦਾ, ਆਪਣੀ ਇਛਿਆ ਆਪੇ ਪਿਆ ਜੰਮ। ਆਪਣਾ ਮੰਦਰ ਆਪ ਸੁਹਾਇੰਦਾ, ਆਪੇ ਬੇੜਾ ਰਿਹਾ ਬੰਨ੍ਹ। ਆਪਣੀ ਜੋਤ ਆਪ ਜਗਾਇੰਦਾ, ਨਾ ਕੋਈ ਸੂਰਜ ਨਾ ਕੋਈ ਚੰਨ। ਆਪਣਾ ਵੇਸ ਆਪ ਵਟਾਇੰਦਾ, ਨਾ ਕੋਈ ਜਨਨੀ ਜਣੇ ਜਨ। ਆਪਣਾ ਬਲ ਆਪ ਧਰਾਇੰਦਾ, ਪੁਰਖ ਅਗੰਮਾ ਹੋ ਪਰਬਲ। ਆਪਣੀ ਇਛਿਆ ਆਪ ਪਰਗਟਾਇੰਦਾ, ਆਪਣੇ ਅੰਦਰ ਮਾਰ ਉਛੱਲ। ਆਪਣੀ ਵਸਤ ਆਪ ਵਰਤਾਇੰਦਾ, ਸਚ ਸੰਦੇਸਾ ਏਕਾ ਘਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਖੇਲ ਆਪ ਖਿਲਾਇੰਦਾ। ਆਦਿ ਪੁਰਖ ਹਰਿ ਖੇਲ ਅਪਾਰਾ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਸਚਖੰਡ ਨਿਵਾਸੀ ਹੋ ਉਜਿਆਰਾ, ਸਚਖੰਡ ਬੈਠਾ ਸੇਜ ਸੁਹਾਈਆ । ਆਪੇ ਨਾਰੀ ਬਣ ਬਣ ਕੰਤ ਭਤਾਰਾ, ਆਪਣਾ ਸੰਗ ਨਿਭਾਈਆ। ਆਪ ਉਪਾਏ ਸੁਤ ਦੁਲਾਰਾ, ਆਪਣੀ ਵੰਡ ਵੰਡਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈ ਤ੍ਰੈ ਲੇਖਾ ਦਏ ਗਣਾਈਆ। ਆਪੇ ਤ੍ਰੈਗੁਣ ਮਾਇਆ ਬਣ ਵਰਤਾਰਾ, ਆਪੇ ਪੰਚਮ ਤੱਤ ਕਰੇ ਕੁੜਮਾਈਆ। ਆਪੇ ਬ੍ਰਹਿਮੰਡ ਖੰਡ ਕਰ ਪਸਾਰਾ, ਲੋਆਂ ਪੁਰੀਆਂ ਕਰੇ ਰੁਸ਼ਨਾਈਆ। ਆਪੇ ਰਵ ਸਸ ਜੋਤੀ ਨੂਰ ਦੇਵੇ ਸਾਚੀ ਧਾਰਾ, ਮੰਡਲ ਮੰਡਪ ਆਪ ਸੁਹਾਈਆ। ਆਪੇ ਜਲ ਥਲ ਮਹੀਅਲ ਲਾਏ ਅਖਾੜਾ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਝੋਲੀ ਆਪ ਭਰਾਈਆ। ਆਪਣੀ

ਇਛਿਆ ਝੋਲੀ ਭਰ, ਹਰਿ ਸਾਚਾ ਖੇਲ ਖਿਲਾਇੰਦਾ। ਆਪਣੀ ਗੋਦੀ ਸ਼ਬਦ ਧਰ, ਸ਼ਬਦ ਗੋਦ ਵਿਸ਼ਨ ਬਹਾਇੰਦਾ। ਵਿਸ਼ਨ ਅੰਦਰ ਅੰਮ੍ਰਿਤ ਧਰ, ਕਵਲ ਨਾਭ ਖਿਲਾਇੰਦਾ। ਕਵਲ ਅੰਦਰ ਬ੍ਰਹਮ ਵੜ, ਪਾਰਬ੍ਰਹਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਹਰਿ ਹਰਿ ਆਪਣਾ ਖੇਲ ਖਿਲਾਇਆ, ਮਹਿਮਾ ਅਕਥ ਅਕਥ ਰਖਾਇੰਦਾ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਦਿਸ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਆਪੇ ਜਾਇਆ, ਸਾਚੀ ਗੋਦ ਸੁਹਾਇੰਦਾ। ਏਕਾ ਅੱਖਰ ਦਏ ਪੜ੍ਹਾਇਆ, ਦੂਜਾ ਹੋਰ ਨਾ ਕੋਇ ਵਖਾਇੰਦਾ। ਕਾਗਦ ਕ਼ਲਮ ਨਾ ਰੱਖੇ ਸ਼ਾਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨਾ ਵੇਖ ਵਖਾਇੰਦਾ। ਏਕਾ ਵਿਸ਼ਨ ਵਿਸ਼ਵ ਧਾਰ, ਹਰਿ ਆਪਣਾ ਨੂਰ ਧਰਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਆਪ ਆਪਣਾ ਮੇਲ ਮਿਲਾਇੰਦਾ। ਕਮਲਾਪਾਤਾ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਆਪ ਸੁਣਾਏ ਆਪਣੀ ਗਾਥਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਇਕ ਰਖਾਏ ਸਾਚਾ ਹਾਟਾ, ਚਰਨ ਦਵਾਰ ਸੋਭਾ ਪਾਇੰਦਾ। ਨਿਰਗੁਣ ਜੋਤ ਨੂਰ ਲਲਾਟਾ, ਏਕਾ ਨੂਰ ਡਗਮਗਾਇੰਦਾ। ਸਾਚੇ ਤਖ਼ਤ ਬੈਠਾ ਪੁਰਖ ਅਬਿਨਾਸ਼ਾ, ਨਿਰਗੁਣ ਆਪਣਾ ਨੂਰ ਵਖਾਇੰਦਾ। ਵਿਸ਼ਨੂੰ ਨਿਉਂ ਨਿਉਂ ਟੇਕੇ ਮਾਥਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਾਹਿਬ ਸੁਲਤਾਨ ਸਰਬ ਕਲ ਸਮਰਾਥਾ, ਆਪਣੀ ਕਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪਣੇ ਹੱਥ ਰਖਾਇੰਦਾ। ਆਪਣੀ ਰਚਨਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਆਪ ਰਚਾਈਆ। ਸਾਕਾਰ ਖੇਲ ਅਗੰਮ ਅਪਾਰਾ, ਭੇਵ ਅਭੇਦ ਆਪ ਚੁਕਾਈਆ। ਏਕਾ ਮੰਦਰ ਸਚ ਦਵਾਰਾ, ਸਚ ਸਾਚਾ ਦਏ ਵਖਾਈਆ। ਏਕਾ ਹੁਕਮ ਇਕ ਵਰਤਾਰਾ, ਏਕਾ ਗੁਣ ਦਏ ਸਮਝਾਈਆ। ਏਕਾ ਵਸਤ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਰਿਹਾ ਵਖਾਈਆ। ਸਾਚਾ ਮਾਰਗ ਹਰਿ ਜਣਾਇੰਦਾ, ਵਿਸ਼ਨ ਬ੍ਰਹਮਾ ਕਰ ਤਿਆਰ। ਨੂਰ ਨੂਰ ਆਪ ਧਰਾਇੰਦਾ, ਨਿਰਗੁਣ ਆਪਣਾ ਕਰ ਆਧਾਰ। ਆਪਣਾ ਦਰਸ ਆਪ ਵਖਾਇੰਦਾ, ਸਵੱਛ ਸਰੂਪੀ ਹੋ ਉਜਿਆਰ। ਆਪਣਾ ਲੇਖ ਆਪ ਪੜ੍ਹਾਇੰਦਾ, ਲਿਖਿਆ ਲੇਖ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਤੱਤ ਵਿਚਾਰ। ਏਕਾ ਤੱਤ ਸ਼ਬਦ ਗਿਆਨਾ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਏਕਾ ਬੰਨ੍ਹੇ ਸਾਚਾ ਗਾਨਾ, ਪੁਰਖ ਅਬਿਨਾਸ਼ੀ ਸਗਨ ਮਨਾਈਆ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਰਿਹਾ ਵਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਰਿਹਾ ਵਖਾਈਆ। ਏਕਾ ਸਾਹਿਬ ਇਕ ਸੁਲਤਾਨਾ, ਸ਼ਾਹੋ ਭੂਪ ਇਕ ਵਡਿਆਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਏਕ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਚੁਕਾਈਆ। ਆਦਿ ਪੁਰਖ ਚੁੱਕਿਆ ਭੇਵ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਜੁਗਾਦਿ ਰਹੇ ਸਦਾ ਨਿਹਕੇਵ, ਨਿਹਚਲ ਧਾਮ ਆਸਣ ਲਾਇੰਦਾ। ਵਿਸ਼ਨ ਤੇਰੀ ਸਾਚੀ ਸੇਵ, ਸੇਵਕ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਵਿਸ਼ਨ ਤੇਰਾ ਸਾਚਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਤੇਰੇ ਅੰਤਰ ਸਚ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਤੇਰੀ ਕਵਲੀ ਇਕ ਤਰੰਗ, ਕਵਲ ਫੁੱਲ ਮਹਿਕਾਈਆ। ਤੇਰੇ ਬਾਹਰ ਪਰਮਾਨੰਦ, ਅਨੰਦ ਅਨੰਦ

ਸਮਾਈਆ। ਤੇਰਾ ਰੂਪ ਨਿਰਗੁਣ ਚੰਦ, ਸਾਚਾ ਚੰਦ ਦਏ ਵਖਾਈਆ। ਤੇਰਾ ਮੁਖ ਖੋਲ੍ਹੇ ਬੰਦ, ਬੰਦੀਖਾਨਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਏਕਾ ਗੁਣ ਸ੍ਰੀ ਭਗਵਾਨ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਰੂਪ ਅਨੂਪ ਮਹਾਨ, ਪਾਰਬ੍ਰਹਮ ਆਪ ਪਰਗਟਾਇੰਦਾ। ਤੇਰਾ ਨਾਉਂ ਸਚ ਨਿਸ਼ਾਨ, ਇਕ ਇਕੱਲਾ ਆਪ ਉਠਾਇੰਦਾ। ਵਸਤ ਅਮੋਲਕ ਦੇਵੇ ਦਾਨ, ਤੇਰੀ ਝੋਲੀ ਆਪ ਭਰਾਇੰਦਾ। ਬ੍ਰਹਮਾ ਵੇਤਾ ਕਰ ਪਰਵਾਨ, ਤੇਰਾ ਸੰਗ ਮਿਲਾਇੰਦਾ। ਦੋਹਾਂ ਵਿਚੋਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਏਕਾ ਹੁਕਮ ਕਰੇ ਫ਼ਰਮਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਵੇਖਣਹਾਰਾ ਸੁੰਨ ਅਗੰਮੀ ਸੁੰਞ ਮਸਾਣ, ਆਪ ਆਪਣਾ ਨੈਣ ਖੁਲ੍ਹਾਇੰਦਾ। ਆਪਣੀ ਇਛਿਆ ਪਰਗਟ ਕਰੇ ਆਪ ਮਿਹਰਵਾਨ, ਆਪਣਾ ਅੰਗ ਅੰਗ ਨਾਲ ਮਿਲਾਇੰਦਾ। ਸ਼ੰਕਰ ਲੇਖਾ ਇਕ ਵਖਾਣ, ਸਾਚਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਹਰਿ ਪਰਦਾ ਆਪ ਚੁਕਾਇੰਦਾ, ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ। ਵਸਤ ਅਮੋਲਕ ਆਪ ਵਰਤਾਇੰਦਾ, ਤ੍ਰੈਗੁਣ ਮਾਇਆ ਤੱਤ ਭੰਡਾਰ। ਲੱਖ ਚੁਰਾਸੀ ਘਾੜਨ ਇਕ ਘੜਾਇੰਦਾ, ਭਾਂਡੇ ਘੜੇ ਆਪ ਠਠਿਆਰ। ਸਾਚੀ ਭੱਠੀ ਆਪ ਤਪਾਇੰਦਾ, ਅਗਨੀ ਤੱਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਾਚੀ ਕਾਰ। ਸਾਚੀ ਕਾਰ ਕਰਤਾ ਪੁਰਖ, ਵਿਸ਼ਨ ਬ੍ਰਹਮਾ ਸ਼ਿਵ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਲੱਖ ਚੁਰਾਸੀ ਲਏ ਪਰਗਟਾਈਆ। ਏਕਾ ਦੱਸੇ ਆਪਣੀ ਪਰਖ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪ ਬਹਾਏ ਚਰਨ ਧੂੜੀ ਫ਼ਰਸ਼, ਅਰਸ਼ ਆਪਣਾ ਰੰਗ ਵਖਾਈਆ। ਆਦਿ ਜੁਗਾਦਿ ਨਾ ਕਰਨਾ ਤਰਸ, ਤ੍ਰੈ ਤ੍ਰੈ ਵੇਖੇ ਥਾਉਂ ਥਾਈਂਆ। ਆਪ ਵਖਾਏ ਆਪਣਾ ਦਰਸ, ਤਿੰਨਾਂ ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਭੰਡਾਰਾ ਏਕਾ ਭਰਨਾ, ਬ੍ਰਹਮਾ ਬ੍ਰਹਮ ਰੂਪ ਧਰਾਇੰਦਾ । ਸ਼ੰਕਰ ਅੰਤਮ ਖੇਲ ਕਰਨਾ, ਜੋ ਘੜਿਆ ਭੰਨ ਵਖਾਇੰਦਾ। ਸਭ ਦੇ ਅੰਦਰ ਹਰਿ ਜੂ ਵੜਨਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਆਪਣੇ ਪੌੜੇ ਆਪੇ ਚੜ੍ਹਨਾ, ਸਾਚਾ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਲੱਖ ਚੁਰਾਸੀ ਖੇਲ ਖਿਲੌਣਾ, ਪੁਰਖ ਅਕਾਲ ਦਏ ਵਡਿਆਈਆ। ਵਿਸ਼ਨੂੰ ਤੇਰਾ ਬੰਸ ਬਣੌਣਾ, ਬੰਸਾਵਲੀ ਆਪ ਹੋ ਜਾਈਆ। ਬ੍ਰਹਮੇ ਤੇਰਾ ਬ੍ਰਹਮ ਧਰੌਣਾ, ਪਾਰਬ੍ਰਹਮ ਕਰੇ ਰੁਸ਼ਨਾਈਆ। ਸ਼ੰਕਰ ਤੇਰਾ ਸੰਗ ਨਿਭੌਣਾ, ਵਿਛੜ ਕਦੇ ਨਾ ਜਾਈਆ। ਸਾਚੀ ਸੇਵਾ ਇਕ ਸਮਝੌਣਾ, ਸਾਚਾ ਮਾਰਗ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਵਖਾਈਆ। ਏਕਾ ਗੁਣ ਹਰਿ ਕਰਤਾਰਾ, ਤ੍ਰੈ ਤ੍ਰੈ ਆਪ ਜਣਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰਾ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਘਟ ਘਟ ਨੂਰ ਨੂਰ ਡਗਮਗਾਇੰਦਾ। ਆਪਣਾ ਹੁਕਮ ਸੁਣਾਏ ਸੱਚੀ ਸਰਕਾਰਾ, ਘਟ ਅਨਹਦ ਨਾਦ ਵਜਾਇੰਦਾ। ਆਪਣਾ ਸਿੰਘਾਸਣ ਲਾਏ ਅਪਰ ਅਪਾਰਾ, ਆਤਮ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵਾ ਲਾਇੰਦਾ। ਸਾਚੀ ਸੇਵਾ ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇਆ। ਤੂੰ ਦਾਤਾ ਦਾਨੀ ਸ੍ਰੀ ਭਗਵਾਨ, ਹਉਂ ਭਿੱਖਕ

ਭਿਖਾਰੀ ਦਰ ਤੇ ਆਇਆ। ਲੱਖ ਚੁਰਾਸੀ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਇਆ। ਕਵਣ ਰੂਪ ਲੋਕਮਾਤ ਹੋਏ ਪਰਧਾਨ, ਕਵਣ ਹਿੱਸਾ ਵੰਡ ਵੰਡਾਇਆ। ਕਵਣ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨਾ ਕਵਣ ਉਠਾਇਆ। ਕਵਣ ਸੁਣਾਏ ਸਾਚਾ ਗਾਨ, ਕਵਣ ਨਾਉਂ ਨਾਉਂ ਪਰਗਟਾਇਆ। ਕਵਣ ਇਸ਼ਟ ਕਰੇ ਧਿਆਨ, ਕਵਣ ਨਿਗਹਬਾਨ ਹੋਏ ਸਹਾਇਆ। ਕਵਣ ਬਖ਼ਸ਼ੇ ਸਾਚਾ ਮਾਣ, ਕਵਣ ਗਲੇ ਲਏ ਲਗਾਇਆ। ਕਵਣ ਅੰਤਮ ਮੇਲੇ ਆਣ, ਵਿਛੋੜਾ ਦਏ ਕਟਾਇਆ। ਏਕਾ ਦੇਣਾ ਸਚ ਫ਼ਰਮਾਨ, ਹਉਂ ਦਰ ਬੈਠੇ ਮੰਗਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੰਦੇਸਾ ਆਪ ਸੁਣਾਇਆ। ਸਚ ਸੰਦੇਸਾ ਸ੍ਰੀ ਭਗਵਾਨਾ, ਵਿਸ਼ਨ ਬ੍ਰਹਮਾ ਸ਼ਿਵ ਆਪ ਸੁਣਾਈਆ। ਸੋ ਪੁਰਖ ਨਿਰੰਜਣ ਹੋਏ ਪਰਧਾਨਾ, ਨੂਰ ਨੂਰ ਰੁਸ਼ਨਾਈਆ। ਹੰ ਬ੍ਰਹਮ ਵੇਖੇ ਲੱਖ ਚੁਰਾਸੀ ਜੀਵ ਜਹਾਨਾ, ਬ੍ਰਹਮ ਆਪਣੀ ਵੰਡ ਵੰਡਾਈਆ। ਆਪਣਾ ਨਾਉਂ ਵਖਾਏ ਸਚ ਨਿਸ਼ਾਨਾ, ਆਦਿ ਜੁਗਾਦਿ ਝੁਲਾਈਆ। ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਈਆ। ਨਾਦ ਅਨਾਦਿ ਸੁਣਾਏ ਗਾਨਾ, ਘਟ ਮੰਦਰ ਆਪ ਵਜਾਈਆ। ਘਰ ਘਰ ਪਰਗਟ ਹੋਵੇ ਸਾਚਾ ਕਾਹਨਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਤਮ ਬ੍ਰਹਮ ਕਰੇ ਪਰਵਾਨਾ, ਆਪਣੀ ਗੋਦ ਬਹਾਈਆ। ਚਰਨ ਕਵਲ ਬਖ਼ਸ਼ੇ ਇਕ ਧਿਆਨਾ, ਹਰਿ ਸਰਨ ਸੱਚੀ ਸਰਨਾਈਆ। ਚਾਰ ਖਾਣੀ ਵੰਡ ਵੰਡਾਨਾ, ਅੰਡਜ ਜੇਰਜ ਉਤਭੁਜ ਸੇਤਜ ਨਾਉਂ ਰਖਾਈਆ। ਚਾਰੇ ਬਾਣੀ ਸੁਣਾਏ ਗਾਨਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਜੁਗ ਕਰੇ ਪਰਧਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਰਖਾਈਆ। ਚਾਰੇ ਵਰਨ ਵਖਾਏ ਨਿਸ਼ਾਨਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰੂਪ ਵਟਾਈਆ। ਅਠਾਰਾਂ ਬਰਨ ਦੇਵੇ ਮਾਣਾ, ਵਰਨ ਅਵਰਨ ਆਪੇ ਹੋ ਜਾਈਆ। ਗੁਰ ਗੁਰ ਰੂਪ ਪਹਿਨੇ ਬਾਣਾ, ਜੋਤੀ ਜੋਤ ਕਰ ਰੁਸ਼ਨਾਈਆ। ਭਗਤਾਂ ਸੁਣਾਏ ਸਚ ਤਰਾਨਾ, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਸੰਤਾਂ ਦੇਵੇ ਨਾਮ ਨਿਧਾਨਾ, ਵਸਤ ਅਮੋਲਕ ਝੋਲੀ ਪਾਈਆ। ਗੁਰਮੁਖ ਵੇਖੇ ਮਾਰ ਧਿਆਨਾ, ਆਲਸ ਨਿੰਦਰਾ ਵਿਚ ਨਾ ਆਈਆ। ਗੁਰਸਿਖਾਂ ਵਖਾਏ ਇਕ ਮਕਾਨਾ, ਹਰਿ ਚਰਨ ਸੱਚੀ ਸਰਨਾਈਆ। ਜੁਗ ਜੁਗ ਆਵੇ ਜਾਵੇ ਖੇਲੇ ਖੇਲ ਦੋ ਜਹਾਨਾ, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣਾ ਦੇਵੇ ਨਾਮ ਪਰਵਾਨਾ, ਅਵਤਾਰ ਗੁਰ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਤਿੰਨਾਂ ਸੁਣਿਆ ਹਰਿ ਸੁਣਾਇਆ, ਨਿਉਂ ਨਿਉਂ ਕਰਨ ਨਿਮਸਕਾਰਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ, ਕਵਣ ਰੂਪ ਆਏ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸਣਾ ਖੋਲ੍ਹ ਕਿਵਾੜਾ। ਖੋਲ੍ਹ ਕਿਵਾੜ ਹਰਿ ਸੁਣਾਇੰਦਾ, ਧੁਰ ਫ਼ਰਮਾਨਾ ਬੋਲ ਜੈਕਾਰ। ਸਤਿਜੁਗ ਸਤਿ ਸਤਿ ਵਰਤਾਇੰਦਾ, ਬ੍ਰਹਮ ਮਤ ਕਰ ਪਿਆਰ। ਰਤੀ ਰਤ ਰਤ ਰੰਗਾਇੰਦਾ, ਨਾਮ ਰਤ ਤਨ ਸ਼ੰਗਾਰ। ਸਾਚਾ ਰਥ ਆਪ ਚਲਾਇੰਦਾ, ਰਥ ਰਥਵਾਹੀ ਹੋ ਤਿਆਰ। ਨਿਰਗੁਣ ਸਰਗੁਣ ਰੂਪ ਵਟਾਇੰਦਾ, ਵਾਰ ਅਠਾਰਾਂ ਲਏ ਅਵਤਾਰ। ਸਿਰ ਬਾਵਨ ਤਾਜ ਟਿਕਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਜਣਾਏ ਆਪਣੀ ਕਾਰ। ਸਤਿਜੁਗ ਅੰਤਮ ਪਾਰ ਕਰੌਣਾ, ਤ੍ਰੇਤਾ ਮਾਤ ਲਏ ਪਰਗਟਾਈਆ। ਦੋਏ ਦੋਏ ਰੂਪ ਜਾਮਾ ਪੌਣਾ, ਮਹਿਮਾ ਅਨੂਪ ਆਪਣੀ ਆਪ ਵਖਾਈਆ। ਗੜ੍ਹ ਹੰਕਾਰੀ ਤੋੜ ਤੁੜੌਣਾ, ਆਤਮ ਦਰਸੀ ਲਏ ਮਿਲਾਈਆ। ਸਾਚਾ ਮਾਰਗ ਇਕ ਰਖੌਣਾ,

ਚਾਰ ਵਰਨ ਵਰਨ ਸਰਨਾਈਆ। ਅੰਤਮ ਅੰਤ ਪੰਧ ਮੁਕੌਣਾ, ਥਿਰ ਲੇਖਾ ਦਏ ਚੁਕਾਈਆ। ਦੁਆਪਰ ਦੋਏ ਦੋਏ ਜੋਗ ਕਮੌਣਾ, ਲੋਕਮਾਤ ਕਰ ਰੁਸ਼ਨਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਏਕਾ ਭਗਤ ਦਏ ਸਮਝਾਈਆ। ਦੁਸ਼ਟ ਹੰਕਾਰੀ ਮੇਟ ਮਿਟੌਣਾ, ਹਰਿ ਭਗਤਨ ਦਏ ਵਡਿਆਈਆ। ਕਲਜੁਗ ਸੱਥਰ ਕੂੜ ਵਿਛੌਣਾ, ਚਾਰ ਕੁੰਟ ਵੇਖ ਵਖਾਈਆ। ਬੋਧ ਗਿਆਨਾ ਮੁਖ ਛੁਪੌਣਾ, ਅਗਾਧ ਬੋਧ ਨਾ ਕੋਇ ਵਖਾਈਆ। ਕਾਲਾ ਸੂਸਾ ਰੰਗ ਰੰਗੌਣਾ, ਈਸਾ ਮੂਸਾ ਤਨ ਪਹਿਨਾਈਆ। ਇਕ ਹਦੀਸਾ ਆਪ ਪੜ੍ਹੌਣਾ, ਸੰਗ ਮੁਹੰਮਦ ਚਾਰ ਯਾਰ ਏਕਾ ਕਲਮਾ ਦਏ ਸੁਣਾਈਆ। ਮੁਕਾਮੇ ਹੱਕ ਡੇਰਾ ਲੌਣਾ, ਹੱਕ ਹਕ਼ੀਕ਼ਤ ਵੇਖ ਵਖਾਈਆ। ਲਾਸ਼ਰੀਕ ਖੇਲ ਖਿਲੌਣਾ, ਪਰਵਰਦਿਗਾਰ ਸੱਚੀ ਸ਼ਹਿਨਸ਼ਾਹੀਆ। ਨਬੀ ਰਸੂਲ ਮੁੱਲਾਂ ਸ਼ੇਖ਼ ਮੁਸਾਇਕ ਆਪ ਪੜ੍ਹੌਣਾ, ਇਕ ਹਦੀਸ ਦਏ ਜਣਾਈਆ। ਚੌਦਾਂ ਚੌਦਾਂ ਕੁੰਡਾ ਆਪੇ ਲੌਹਣਾ, ਚੌਦਾਂ ਤਬਕ ਕਰੇ ਰਸਾਈਆ। ਚੌਦਾਂ ਸਦੀਆਂ ਝੋਲੀ ਪੌਣਾ, ਏਕਾ ਵੰਡ ਵੰਡਾਈਆ। ਨਾਨਕ ਨਿਰਗੁਣ ਜੋਤ ਜਗੌਣਾ, ਪੰਜ ਤੱਤ ਕਾਇਆ ਚੋਲਾ ਕਰੇ ਰੁਸ਼ਨਾਈਆ। ਨਾਮ ਸਤਿ ਇਕ ਦ੍ਰਿੜੌਣਾ, ਏਕਾ ਗੁਣ ਵਖਾਈਆ। ਏਕਾ ਜੋਤੀ ਜੋਤ ਡਗਮਗੌਣਾ, ਗੋਬਿੰਦ ਮੇਲਾ ਸਾਚੇ ਮਾਹੀਆ। ਕਲਜੁਗ ਅੰਤਮ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗੌਣਾ, ਹਰਿ ਸਾਚਾ ਸਚ ਜਣਾਈਆ। ਨੌਂ ਨੌਂ ਖੇੜਾ ਆਪ ਵਸੌਣਾ, ਨੌਂ ਨਵ ਫੇਰਾ ਪਾਈਆ। ਚਾਰ ਜੁਗ ਦਾ ਭੇਖ ਮਿਟੌਣਾ, ਨਾਮ ਖੰਡਾ ਇਕ ਚਮਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਜੁਗ ਜੁਗ ਆਪਣੀ ਸੇਵਾ ਲੌਣਾ, ਧੁਰ ਫ਼ਰਮਾਨਾ ਆਪ ਸੁਣਾਈਆ। ਕੋਟਨ ਕੋਟ ਰਾਮ ਕ੍ਰਿਸ਼ਨ ਪਰਗਟੌਣਾ, ਸੀਸ ਤਾਜ ਟਿਕਾਈਆ। ਕੋਟਨ ਕੋਟ ਰਾਵਣ ਹੰਕਾਰੀ ਮਾਰ ਮੁਕੌਣਾ, ਏਕਾ ਚਿੱਲਾ ਤੀਰ ਕਮਾਨ ਉਠਾਈਆ। ਪੁਰਖ ਅਬਿਨਾਸ਼ੀ ਵੇਖ ਵਖੌਣਾ, ਸਾਚੇ ਤਖ਼ਤ ਬੈਠਾ ਸਾਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਕਲਜੁਗ ਨੇਤਰ ਨਜ਼ਰ ਨਾ ਔਣਾ, ਧੂੰਆਂਧਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਤੱਤ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਆਦਿ ਪੁਰਖ ਪ੍ਰਭ ਦਿਤਾ ਦਾਨ, ਸਾਚੀ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਲੋਕਮਾਤ ਨਾਚ ਨਚਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਾਚਾ ਅਦਲ ਆਪ ਕਮਾਇੰਦਾ। ਹੱਥ ਫੜਾਏ ਕਮਾਨ, ਰਾਏ ਧਰਮ ਚਿਤਰ ਗੁਪਤ ਲੇਖਾ ਸਰਬ ਲਿਖਾਇੰਦਾ। ਲਾੜੀ ਮੌਤ ਕਰੇ ਪਰਵਾਨ, ਜੀਵ ਜੰਤ ਅੰਤ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪਣਾ ਵਕ਼ਤ ਆਪਣੇ ਹੱਥ ਰਖਾਇੰਦਾ। ਵੇਲਾ ਵਕ਼ਤ ਸੱਚੀ ਸਰਕਾਰ, ਤੇਰਾ ਤੇਰੇ ਹੱਥ ਵਡਿਆਈਆ। ਹਉਂ ਮੰਗਦੇ ਬਣ ਭਿਖਾਰ, ਦਰ ਦਵਾਰ ਦਰ ਦਰਵੇਸ਼ ਸੀਸ ਝੁਕਾਈਆ। ਤੂੰ ਅੰਤਮ ਕਰਨਾ ਸੱਚਾ ਪਿਆਰ, ਭੁਲ ਕਦੇ ਨਾ ਜਾਈਆ। ਤੇਰਾ ਨਾਤਾ ਅਪਰ ਅਪਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਤੇਰੀ ਗਾਥਾ ਗਾਈਏ ਏਕੰਕਾਰ, ਤੇਰਾ ਨਾਉਂ ਜੈਕਾਰ ਲਗਾਈਆ। ਵਿਸ਼ਨੂੰ ਤੇਰਾ ਰੂਪ ਅਪਾਰ, ਸੀਸ ਜਗਦੀਸ ਰਿਹਾ ਸਮਝਾਈਆ। ਬ੍ਰਹਮਾ ਤੇਰੀ ਮੇਰੀ ਗ਼ੁਫ਼ਤਾਰ, ਚਾਰ ਵੇਦ ਕਰੇ ਪੜ੍ਹਾਈਆ। ਸ਼ੰਕਰ ਤੇਰਾ ਮੇਲਾ ਕੰਤ ਭਤਾਰ, ਨਾਰੀ ਨਿਰਗੁਣ ਨੂਰ ਆਪ ਪਰਨਾਈਆ। ਅੰਤਮ ਵੇਲਾ ਕਰੇ ਕਲਿਆਣ, ਕਲ ਕਾਤੀ ਵੇਖੇ ਥਾਉਂ ਥਾਈਂਆ। ਨਵ ਨੌਂ ਚੁਕੇ ਝੂਠ ਦੁਕਾਨ, ਮਾਇਆ ਮਮਤਾ ਰਹਿਣ ਨਾ ਪਾਈਆ। ਹਉਮੇਂ ਹੰਗਤਾ ਮਿਟੇ ਨਿਸ਼ਾਨ, ਜੂਠ ਝੂਠ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਵੇਲਾ ਅੰਤ ਰਿਹਾ ਦਰਸਾਈਆ। ਵੇਲਾ ਅੰਤਮ ਕਲਜੁਗ ਔਣਾ, ਨਵ ਨੌਂ ਚਾਰ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਰੂਪ ਧਰੌਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੂਰਬ ਲੇਖਾ ਪੂਰ ਕਰੌਣਾ, ਗੁਰ ਅਵਤਾਰ ਗਏ ਸਮਝਾਈਆ। ਨਿਹਕਲੰਕ ਹਰਿ ਆਪ ਅਖਵੌਣਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਸ਼ਬਦ ਨਗਾਰਾ ਡੰਕ ਵਜੌਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਰਾਜ ਰਾਜਾਨ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਪੰਧ ਮੁਕੌਣਾ, ਏਕਾ ਰੂਪ ਸਰਬ ਦਰਸਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਸੋ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਆਤਮ ਬ੍ਰਹਮ ਨਜ਼ਰੀ ਔਣਾ, ਬ੍ਰਹਮ ਮੇਲਾ ਸਹਿਜ ਸੁਭਾਈਆ। ਅਠਸਠ ਤੀਰਥ ਪੰਧ ਮੁਕੌਣਾ, ਨਿਝਰ ਝਿਰਨਾ ਦਏ ਝਿਰਾਈਆ। ਅੰਮ੍ਰਿਤ ਤਾਲ ਆਪ ਭਰੌਣਾ, ਕਵਲ ਨਾਭ ਖਿਲਾਈਆ। ਸਾਚਾ ਰਾਗ ਇਕ ਸੁਣੌਣਾ, ਅਨਹਦ ਨਾਦ ਵਜਾਈਆ। ਛੱਤੀ ਰਾਗ ਮੁਖ ਸ਼ਰਮੌਣਾ, ਹਰਿ ਕਾ ਭੇਵ ਕੋਇ ਨਾ ਪਾਈਆ। ਬਰਨ ਅਠਾਰਾਂ ਮੇਟ ਮਿਟੌਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਕਲਮਾ ਅਮਾਮ ਇਕ ਪੜ੍ਹੌਣਾ, ਆਲਮੀਨ ਸਰਬ ਲੋਕਾਈਆ। ਰਾਮ ਰਮੱਯਾ ਨਜ਼ਰੀ ਔਣਾ, ਘਟ ਘਟ ਰਾਮਾ ਆਸਣ ਲਾਈਆ। ਕਾਹਨਾ ਕ੍ਰਿਸ਼ਨਾ ਵੇਖ ਵਖੌਣਾ, ਕਾਇਆ ਮੰਡਲ ਰਾਸ ਰਚਾਈਆ। ਈਸਾ ਮੂਸਾ ਲੜ ਫੜੌਣਾ, ਮੁਕਾਮੇ ਹੱਕ ਕਰ ਰਸਾਈਆ। ਮੁਹੰਮਦ ਪੰਧ ਆਪ ਮੁਕੌਣਾ, ਚੌਦਾਂ ਸਦੀਆਂ ਵੇਖ ਵਖਾਈਆ। ਅਮਾਮ ਮੈਂਹਦੀ ਰੂਪ ਧਰੌਣਾ, ਸ਼ਾਹ ਸੁਲਤਾਨ ਬੇਪਰਵਾਹੀਆ। ਨਾਨਕ ਨਿਰਗੁਣ ਨਜ਼ਰੀ ਔਣਾ, ਗੋਬਿੰਦ ਜੋਤ ਜੋਤ ਰੁਸ਼ਨਾਈਆ। ਸਰਬ ਜੀਆਂ ਦਾ ਸਾਂਝਾ ਯਾਰ ਪੁਰਖ ਅਕਾਲ ਆਪ ਅਖਵੌਣਾ, ਵਿਸ਼ਨ ਬ੍ਰਹਮਾ ਸ਼ਿਵ ਏਕਾ ਗੁਣ ਦਏ ਸਮਝਾਈਆ। ਸਤਿ ਸਤਿ ਸਾਂਤਕ ਸਤਿ ਵਰਤੌਣਾ, ਅਸਤਿ ਦਏ ਮਿਟਾਈਆ। ਹਿੰਸਾ ਰੋਗ ਨਾ ਕਿਸੇ ਸਤੌਣਾ, ਦੂਈ ਦਵੈਤ ਨਾ ਕੋਇ ਰਖਾਈਆ। ਲੱਖ ਚੁਰਾਸੀ ਏਕਾ ਹਰਿ ਕਾ ਨਾਮ ਚੋਗ ਚੁਗੌਣਾ, ਸੋਹੰ ਹੰਸਾ ਮਾਣਕ ਮੋਤੀ ਆਪ ਰਖਾਈਆ। ਕਾਇਆ ਮੰਦਰ ਅੰਦਰ ਇਕ ਸੁਹੌਣਾ, ਨਿਰਗੁਣ ਦੀਵਾ ਬਾਤੀ ਕਰ ਰੁਸ਼ਨਾਈਆ। ਪਤਿਪਰਮੇਸ਼ਵਰ ਨਜ਼ਰੀ ਔਣਾ, ਬਜਰ ਕਪਾਟੀ ਤੋੜ ਤੁੜਾਈਆ। ਸੁਰਤ ਸੁਵਾਣੀ ਹਾਣੀ ਸ਼ਬਦ ਮਿਲੌਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਇਕ ਦੂਜੇ ਦੇ ਗਲ ਵਿਚ ਪੱਲਾ ਪੌਣਾ, ਗੁਰਸਿਖ ਗੁਰ ਗੁਰ ਏਕਾ ਰੰਗ ਰੰਗਾਈਆ। ਮੁਰੀਦ ਮੁਰਸ਼ਦ ਬੰਨ੍ਹ ਵਖੌਣਾ, ਏਕਾ ਡੋਰੀ ਹੱਥ ਫੜਾਈਆ। ਚੰਦ ਨੌਂਚੰਦੀ ਆਪ ਚੜ੍ਹੌਣਾ, ਚੌਦਸ ਰੈਣ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਏਕਾ ਬ੍ਰਹਮ ਗਿਆਨ ਦ੍ਰਿੜਾਈਆ। ਲੱਖ ਚੁਰਾਸੀ ਏਕਾ ਬ੍ਰਹਮ, ਈਸ਼ ਜੀਵ ਆਪ ਉਪਾਇੰਦਾ। ਆਪੇ ਦੇਵੇ ਪਵਣ ਸਵਾਸੀ ਦਮ, ਪਵਣ ਉਣੰਜਾ ਖੇਲ ਖਿਲਾਇੰਦਾ। ਆਪੇ ਰੂਪ ਵਟਾਏ ਪੰਜ ਤੱਤ ਹੱਡ ਮਾਸ ਨਾੜੀ ਚੰਮ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਇੰਦਾ। ਆਪ ਦੇਵਣਹਾਰਾ ਨਾਮ ਧੰਨ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਆਪੇ ਦੇਵਣਹਾਰਾ ਡੰਨ, ਨਾਮ ਖੰਡਾ ਹੱਥ ਉਠਾਇੰਦਾ। ਆਪੇ ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਆਪ ਖਿਲਾਇੰਦਾ। ਸਾਚਾ ਖੇਲ ਖੇਲੇ ਖ਼ਾਲਕ, ਖ਼ਲਕਤ ਆਪਣੀ ਵੇਖ ਵਖਾਈਆ। ਬਿਰਧ ਬਾਲ ਨਾ ਦਿਸੇ ਰੂਪ ਬਾਲਕ, ਬਾਲ ਜੋਬਨ ਵੇਖ ਕੋਇ ਨਾ ਪਾਈਆ। ਨਿਰਗੁਣ ਸਰਗੁਣ ਬਣ ਕੇ ਆਇਆ ਸਾਲਸ, ਪਾਰਬ੍ਰਹਮ ਵਡੀ ਵਡਿਆਈਆ। ਲੱਖ

ਚੁਰਾਸੀ ਜੀਵ ਕਰੇ ਖ਼ਾਲਸ, ਜ਼ਾਤ ਪਾਤ ਮੇਟ ਮਿਟਾਈਆ। ਗੁਰਸਿਖਾਂ ਮੇਟੇ ਝੂਠੀ ਨਿੰਦਰਾ ਆਲਸ, ਜਗਤ ਦਲਿਦ੍ਰ ਦਏ ਗਵਾਈਆ। ਜਨਮ ਜਨਮ ਦੀ ਲਾਹੇ ਕਾਲਖ, ਜਿਸ ਜਨ ਆਪਣਾ ਦਰਸ ਦਿਖਾਈਆ। ਪਤਿਪਰਮੇਸ਼ਵਰ ਬਣ ਕੇ ਆਇਆ ਪਾਰਖ, ਨਾਮ ਕਸਵਟੀ ਹੱਥ ਉਠਾਈਆ। ਲੋਕਮਾਤ ਹੱਟ ਨਾ ਬਣਾਇਆ ਨਾ ਕੋਈ ਦੇਵੇ ਆੜ੍ਹਤ, ਤੋਲਾ ਨਜ਼ਰ ਕੋਇ ਨਾ ਆਈਆ। ਚਾਰ ਦੀਵਾਰੀ ਇੱਟਾਂ ਪੱਥਰ ਘਾੜਤ, ਅੰਦਰ ਵਸੇ ਨਾ ਸਾਚਾ ਮਾਹੀਆ। ਆਤਮ ਅੰਤਰ ਪੂਜਾ ਪਾਠ ਵੇਖੇ ਘਿਰਤ, ਸਾਚਾ ਹਵਨ ਆਪ ਦਰਸਾਈਆ। ਲੱਖ ਚੁਰਾਸੀ ਲਿਖ ਲਿਖ ਲੇਖ ਥੱਕੀ ਇਬਾਰਤ, ਲਿਖ ਲਿਖ ਲੇਖਾ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਜੀਵ ਜੰਤ, ਜੋਤੀ ਜਾਤਾ ਹਰਿ ਅਖਵਾਇੰਦਾ। ਪਾਰਬ੍ਰਹਮ ਪੂਰਨ ਭਗਵੰਤ, ਪਤਿਪਰਮੇਸ਼ਵਰ ਖੇਲ ਖਿਲਾਇੰਦਾ। ਮੁਕੰਦ ਮਨੋਹਰ ਲਖਮੀ ਨਰਾਇਣ ਆਦਿ ਅੰਤ, ਰੂਪ ਅਨੂਪ ਆਪ ਧਰਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਵੇਖ ਵਖਾਇੰਦਾ। ਹੋਏ ਮਿਲਾਵਾ ਜਿਉਂ ਨਾਰ ਕੰਤ, ਸਾਚੀ ਸੇਜਾ ਸੋਭਾ ਪਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਸਾਚੀ ਸੇਵਾ ਆਪ ਕਮਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਆਪਣੀ ਵਿਦਿਆ ਆਪ ਸਿਖਾਇੰਦਾ। ਆਪੇ ਗੁਰੂ ਆਪੇ ਅੱਖਰ ਆਪੇ ਮੰਤ, ਆਪੇ ਪੜ੍ਹ ਪੜ੍ਹ ਨਾਦ ਵਜਾਇੰਦਾ। ਕਲਜੁਗ ਅੰਤਮ ਚਾਰ ਵਰਨ ਇਕ ਬਣਾਏ ਸਾਚੀ ਸੰਗਤ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਇੰਦਾ। ਹਰਿਜਨ ਸਾਚਾ ਆਤਮ ਬੋਧ ਸਾਚਾ ਪੰਡਤ, ਜਿਸ ਜਨ ਬ੍ਰਹਮ ਗਿਆਨ ਦ੍ਰਿੜਾਇੰਦਾ। ਝੂਠੀ ਮਾਇਆ ਕਰੇ ਖੰਡਤ, ਖੰਡਾ ਨਾਮ ਵਿਚ ਫਿਰਾਇੰਦਾ। ਮੁਰੀਦਾਂ ਵਖਾਏ ਮੁਰਸ਼ਦ ਜੰਨਤ, ਚਰਨ ਦਵਾਰਾ ਇਕ ਵਡਿਆਇੰਦਾ। ਗੜ੍ਹ ਤੋੜੇ ਹਉਮੇਂ ਹੰਗਤ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿਜਨ ਦੂਜੇ ਦਰ ਨਾ ਜਾਏ ਮੰਗਤ, ਜਿਸ ਜਨ ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਘਰ ਵਖਾਇੰਦਾ। ਏਕਾ ਘਰ ਦਰ ਦਰਵਾਜ਼ਾ, ਪੁਰਖ ਅਬਿਨਾਸ਼ੀ ਆਪ ਖੁਲ੍ਹਾਈਆ। ਗ਼ਰੀਬ ਨਿਮਾਣਿਆਂ ਪਾਏ ਸਾਰ ਗ਼ਰੀਬ ਨਿਵਾਜ਼ਾ, ਦੀਨਨ ਆਪਣੀ ਦਇਆ ਕਮਾਈਆ। ਏਕਾ ਨਾਮ ਚਲਾਏ ਸਚ ਜਹਾਜ਼ਾ, ਚਾਰ ਵਰਨ ਲਏ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਫਿਰੇ ਭਾਜਾ, ਸੱਤਾਂ ਦੀਪਾਂ ਫੇਰਾ ਪਾਈਆ। ਫੜ ਫੜ ਬੰਨ੍ਹੇ ਸ਼ਾਹ ਨਵਾਬਾ, ਰਾਜਨ ਰਾਜ ਬਚਿਆ ਕੋਇ ਰਹਿਣ ਨਾ ਪਾਈਆ। ਅਸਵ ਘੋੜੇ ਚੜ੍ਹਿਆ ਤਾਜਾ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਨਾਲ ਰਖਾਇਆ ਅਨਹਦ ਵਾਜਾ, ਗੁਰਮੁਖਾਂ ਅੰਦਰ ਰਿਹਾ ਵਜਾਈਆ। ਅੰਤਮ ਅੰਤ ਰੱਖੇ ਲਾਜਾ, ਜੋ ਜਨ ਬੈਠੇ ਧਿਆਨ ਲਗਾਈਆ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਕਾਮ ਕਰੋਧ ਲੋਭ ਮੋਹ ਹੰਕਾਰ ਜੋ ਬੈਠੇ ਮਨ ਲਗਾਈਆ। ਏਕਾ ਭੁੱਲਿਆ ਜਿਸ ਜਨ ਸਾਜਣ ਸਾਜਾ, ਸ਼ਾਹ ਪਾਤਸ਼ਾਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਹਿਣ ਨਰ, ਪਾਰਬ੍ਰਹਮ ਪੁਰਖ ਸੁਲਤਾਨਾ, ਜਨ ਭਗਤਾਂ ਬੰਨ੍ਹੇ ਸਾਚਾ ਗਾਨਾ, ਨਾਮ ਨਿਸ਼ਾਨੀ ਹੱਥ ਉਠਾਈਆ। ਨਾਮ ਨਿਸ਼ਾਨੀ ਬੰਨ੍ਹੇ ਤੰਦ, ਸਤਿਗੁਰ ਪੂਰਾ ਦਇਆ ਕਮਾਇੰਦਾ। ਗੁਰਮੁਖ ਚੜ੍ਹਾਏ ਸਾਚੇ ਚੰਦ, ਲੋਕਮਾਤ ਆਪ ਚਮਕਾਇੰਦਾ। ਚਾਰ ਵਰਨ ਸੁਣਾਇਆ ਸੁਹਾਗੀ ਛੰਦ, ਸਾਚਾ ਮੰਗਲ ਆਪੇ ਗਾਇੰਦਾ। ਗੁਰਮੁਖ ਵਿਰਲਾ ਪਾਏ ਪਰਮਾਨੰਦ, ਮਨਮੁਖ ਮਦਿਰਾ ਮਾਸ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਟੁੱਟੇ ਨਾਤਾ, ਜੂਠ ਝੂਠ ਰਹਿਣ ਨਾ ਪਾਈਆ। ਕਲਜੁਗ ਛੁਪੇ ਅੰਧੇਰੀ ਰਾਤਾ, ਚਾਰ ਕੁੰਟ ਅੰਧੇਰਾ ਦਏ ਮਿਟਾਈਆ। ਭੇਵ ਚੁਕਾਏ ਜ਼ਾਤਾਂ ਪਾਤਾਂ, ਏਕਾ ਬ੍ਰਹਮ ਦਏ ਦਰਸਾਈਆ। ਏਕਾ ਨਾਮ ਸੁਣਾਏ ਸਾਚੀ ਗਾਥਾ, ਘਟ ਘਟ ਅੰਦਰ ਕਰੇ ਪੜ੍ਹਾਈਆ। ਏਕਾ ਮੰਦਰ ਏਕਾ ਪੂਜਾ ਪਾਠਾ, ਇਸ਼ਟ ਦੇਵ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਦੇਵੇ ਧਰ, ਆਪਣੀ ਹੱਥੀਂ ਬੂਟਾ ਲਾਈਆ। ਕਲਜੁਗ ਪੈਂਡਾ ਮੁਕਣਾ, ਲੇਖਾ ਅੰਤਮ ਵਾਰ। ਸਤਿਜੁਗ ਸਾਚਾ ਉਠਣਾ, ਪੁਰਖ ਅਬਿਨਾਸ਼ੀ ਲਏ ਉਠਾਲ। ਦੋਹਾਂ ਭਾਰ ਆਪੇ ਚੁੱਕਣਾ, ਕਰੇ ਖੇਲ ਸੱਚੀ ਸਰਕਾਰ। ਸ਼ੇਰ ਹੋ ਹੋ ਲੋਕਮਾਤ ਝੱਲ ਵਿਚ ਬੁੱਕਣਾ, ਸਿੰਘ ਮਾਰੇ ਇਕ ਲਲਕਾਰ। ਵਿਸ਼ਨੂੰ ਤੇਰਾ ਅੰਤਮ ਲੇਖਾ ਮੁਕਣਾ, ਮੁਕਾਵਣਹਾਰ ਆਪ ਨਿਰੰਕਾਰ। ਨਵ ਨੌਂ ਚਾਰ ਜੋ ਸੁੱਖੀ ਸੁੱਖਣਾ, ਅੰਤਮ ਭਰੇ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਸੱਜਣ ਲਾਏ ਪਾਰ।

੨੨ ਜੇਠ ੨੦੧੮ ਬਿਕ੍ਰਮੀ ਮਾਈ ਲਛਮੀ ਦੇ ਗ੍ਰਹਿ ਪਿੰਡ ਸੀੜ ਜੰਮੂ

ਸੁਰਤ ਸੁਵਾਣੀ ਜਗਤ ਵੈਰਾਨੀ, ਪੰਜ ਤੱਤ ਅੰਤਰ ਰਹੀ ਕੁਰਲਾਈਆ। ਕਵਣ ਦੇਵੇ ਅੰਮ੍ਰਿਤ ਪਾਣੀ, ਠੰਡਾ ਜਲ ਪਿਆਈਆ। ਕਵਣ ਸੁਣਾਏ ਅਗੰਮੀ ਬਾਣੀ, ਅਨਹਦ ਸ਼ਬਦ ਨਾਦ ਵਜਾਈਆ। ਕਵਣ ਸੁਣਾਏ ਅਕਥ ਕਹਾਣੀ, ਆਪਣੀ ਮਹਿਮਾ ਆਪ ਗਣਾਈਆ। ਕਵਣ ਵਖਾਏ ਪਦ ਨਿਰਬਾਣੀ, ਨਿਰਭੈ ਰੂਪ ਕਰਾਈਆ। ਕਵਣ ਬਣਾਏ ਸਾਚੀ ਰਾਣੀ, ਘਰ ਸਾਚਾ ਸਗਨ ਮਨਾਈਆ। ਕਵਣ ਮਿਲਾਏ ਸਾਚਾ ਹਾਣੀ, ਘਰ ਸ਼ਬਦੀ ਬੇਪਰਵਾਹੀਆ। ਜਗਤ ਵਿਹੂਣੀ ਹੋਈ ਨਿਮਾਣੀ, ਬਲ ਆਪਣਾ ਨਜ਼ਰ ਕੋਇ ਨਾ ਆਈਆ। ਮਨ ਮਤ ਬੁਧ ਹੋਈ ਨਾਦਾਨੀ, ਨਿਰਗੁਣ ਰੂਪ ਨਾ ਸਕੇ ਕੋਇ ਦਰਸਾਈਆ। ਅਠਸਠ ਫਿਰ ਫਿਰ ਵੇਖਿਆ ਪਾਣੀ, ਦੁਰਮਤ ਮੈਲ ਨਾ ਕੋਇ ਧਵਾਈਆ। ਵੜ ਵੜ ਵੇਖਿਆ ਚਾਰ ਖਾਣੀ, ਆਪਣਾ ਆਸਣ ਲਾਈਆ। ਕੋਈ ਨਾ ਦੱਸੇ ਸਚ ਨਿਸ਼ਾਨੀ, ਘਰ ਸਾਚਾ ਨਾ ਕੋਇ ਵਖਾਈਆ। ਮੈਂ ਸੁਣਿਆ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਸੱਚਾ ਸੁਲਤਾਨੀ, ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਨਿਮਾਣੀ ਲਏ ਤਰਾਈਆ। ਨੌਂ ਖੰਡ ਪ੍ਰਿਥਮੀ ਆਈ ਹਾਨੀ, ਮੇਰੀ ਸਾਰ ਕੋਇ ਨਾ ਪਾਈਆ। ਕੋਇ ਨਾ ਮਿਲਿਆ ਸੱਚਾ ਜਾਨੀ, ਦਿਲਬਰ ਦਰਦ ਨਾ ਕੋਇ ਵੰਡਾਈਆ। ਕਰ ਕਿਰਪਾ ਵਡ ਮਿਹਰਵਾਨੀ, ਦਰ ਤੇਰੇ ਸੀਸ ਝੁਕਾਈਆ। ਕੋਝੀ ਕਮਲੀ ਕਰ ਪਰਵਾਨੀ, ਨਾਮ ਪਰਵਾਨਾ ਹੱਥ ਫੜਾਈਆ। ਤੇਰਾ ਨਾਉਂ ਮੇਰੇ ਤਨ ਸੋਹੇ ਗਾਨੀ, ਮਨ ਕਾ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਹੂਣੀ ਰਹੀ ਕੁਰਲਾਈਆ। ਸੁਰਤੀ ਰੋਵੇ ਧਾਹਾਂ ਮਾਰ, ਉਚੀ ਕੂਕ ਕੂਕ ਪੁਕਾਰਿਆ। ਮੇਰਾ ਵਾਸਾ ਡੂੰਘੀ ਗਾਰ, ਕੋਈ ਦਿਸੇ ਨਾ ਪਾਰ ਕਿਨਾਰਿਆ। ਮੇਰਾ ਨਾਤਾ ਜੁੜਿਆ ਪੰਚਮ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰ ਫਿਰੇ ਬਲਕਾਰਿਆ। ਆਸਾ ਤ੍ਰਿਸਨਾ ਵੇਖਿਆ ਜਗਤ ਪਿਆਰ, ਮਾਇਆ ਮਮਤਾ ਮੋਹ ਬੰਧਨ ਇਕ ਰਖਾ ਲਿਆ। ਜੂਠਾ ਝੂਠਾ ਵੇਖ ਵਣਜਾਰ, ਸਾਚਾ ਹੱਟ ਨਜ਼ਰ ਕੋਇ

ਨਾ ਆ ਰਿਹਾ। ਮੈਂ ਫਿਰ ਫਿਰ ਥੱਕੀ ਸਰਬ ਸੰਸਾਰ, ਸਾਚਾ ਸੰਗ ਨਾ ਕੋਇ ਨਿਭਾ ਰਿਹਾ। ਪੱਲਾ ਛੁਡਾਇਆ ਚਾਰ ਯਾਰ, ਮੁਹੰਮਦ ਅਪਣਾ ਮੁਖ ਭਵਾ ਰਿਹਾ। ਅਹਿਮਦ ਕਰੇ ਨਾ ਕੋਇ ਗੁਫ਼ਤਾਰ, ਦੀਦ ਸ਼ੁਨੀਦ ਨਾ ਕੋਇ ਕਰਾ ਰਿਹਾ। ਕਰ ਰਹਿਮਤ ਕਰੇ ਨਾ ਕੋਇ ਪਿਆਰ, ਸੁਹਬਤ ਕੋਇ ਨਾ ਸਚ ਜਣਾ ਰਿਹਾ। ਮੈਂ ਆਪਣਾ ਆਪ ਗਈ ਹਾਰ, ਮਾਣ ਤਾਣ ਨਾ ਕੋਇ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਤਰਾ ਰਿਹਾ। ਸੁਰਤ ਸੁਵਾਣੀ ਨੇਤਰ ਨੈਣਾਂ, ਨੀਰ ਨੀਰ ਵਹਾਈਆ। ਮੈਂ ਮਿਲ ਮਿਲ ਥੱਕੀ ਸਾਕ ਸੱਜਣ ਭਾਈ ਭੈਣਾਂ, ਸਗਲਾ ਸੰਗ ਨਾ ਕੋਇ ਨਿਭਾਈਆ। ਮੇਰਾ ਚੁੱਕਿਆ ਲੋਕਮਾਤ ਨਾ ਲਹਿਣਾ ਦੇਣਾ, ਹੌਲਾ ਭਾਰ ਨਾ ਕੋਇ ਕਰਾਈਆ। ਮੈਂ ਮੰਨਦੀ ਰਹੀ ਮਨ ਦਾ ਕਹਿਣਾ, ਮਨ ਚਾਰੋਂ ਕੁੰਟ ਭਵਾਈਆ। ਮੈਂ ਮਾਇਆ ਮਮਤਾ ਪਾਇਆ ਗਹਿਣਾ, ਕੂੜੀ ਨਾਰ ਵੇਸ ਵਟਾਈਆ। ਜੂਠ ਝੂਠ ਕੱਜਲ ਪਾਇਆ ਨੈਣਾਂ, ਕਲਜੁਗ ਰਹੀ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਸੁਰਤ ਸੁਵਾਣੀ ਰੋ ਰੋ ਮਾਰੇ ਕੂਕ, ਕੂਕ ਕੂਕ ਦੁਹਾਈਆ। ਤ੍ਰੈਗੁਣ ਅਗਨੀ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਆਵਣ ਜਾਵਣ ਨਾ ਚੁੱਕੇ ਚੂਕ, ਗੇੜਾ ਗੇੜ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਜਣਾਈਆ। ਸੁਰਤ ਸੁਵਾਣੀ ਆਸਾ ਮੰਦ, ਚਾਰ ਕੁੰਟ ਵੇਖ ਵਖਾਇਆ। ਮੈਂ ਦੁਹਾਗਣ ਭਾਗਾਂਮੰਦ, ਮੇਰਾ ਰੰਗ ਨਾ ਕਿਸੇ ਰੰਗਾਇਆ। ਡੂੰਘੀ ਕੰਦਰ ਵੜ ਕੇ ਬੈਠੀ ਨਾ ਕੋਈ ਸੂਰਜ ਨਾ ਕੋਈ ਚੰਦ, ਪਰਕਾਸ਼ ਪਰਕਾਸ਼ ਨਾ ਕੋਇ ਧਰਾਇਆ। ਪੰਜ ਤੱਤ ਕਾਇਆ ਕੋਠੜੀ ਕਰਿਆ ਬੰਦ, ਆਪਣਾ ਦਰ ਦਰਵਾਜ਼ਾ ਆਪੇ ਬੰਦ ਰਖਾਇਆ। ਚਾਰੋਂ ਕੁੰਟ ਮੇਰੇ ਕੰਧ, ਮਾਇਆ ਮਮਤਾ ਪਰਦਾ ਪਾਇਆ। ਮੈਂ ਨਿਮਾਣੀ ਹੋਈ ਨੰਗ, ਸੀਸ ਪੱਲੂ ਨਾ ਕੋਇ ਰਖਾਇਆ। ਮੇਰਾ ਵਾਸਾ ਕਰਿਆ ਵਿਚ ਗੰਦ, ਜਗਤ ਨੇਤਰ ਦਿਸ ਕਿਸੇ ਨਾ ਆਇਆ। ਮੈਂ ਮੰਗਾਂ ਮੰਗ ਕਵਣ ਸੁਣਾਏ ਸੁਹਾਗੀ ਛੰਦ, ਮੇਰਾ ਦੁੱਖੜਾ ਦਏ ਮਿਟਾਇਆ। ਮੇਰੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਕਵਣ ਸਿੰਘਾਸਣ ਸੋਭਾ ਪਾਇਆ। ਮੇਰਾ ਆਵਣ ਜਾਵਣ ਚੁਕਾਏ ਪੰਧ, ਸਾਚਾ ਮਾਰਗ ਦਏ ਵਖਾਇਆ। ਮੇਰਾ ਚੁੱਕੇ ਅੰਧੇਰਾ ਅੰਧ, ਏਕਾ ਨੂਰ ਕਰੇ ਰੁਸ਼ਨਾਇਆ। ਮੈਂ ਸੁਣਿਆ ਸਦਾ ਬਖ਼ਸ਼ੰਦ, ਸਰਨ ਪੜ੍ਹੇ ਦੀ ਲਾਜ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇਆ। ਸੁਰਤ ਸੁਵਾਣੀ ਕਰ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਮੈਂ ਨਿਮਾਣੀ ਡਿਗੀ ਮੂੰਹ ਦੇ ਭਾਰ, ਕਲਜੁਗ ਸਕੇ ਨਾ ਕੋਇ ਉਠਾਈਆ। ਉਤੋਂ ਧੱਕਾ ਰਹੇ ਮਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਂ ਫਿਰ ਫਿਰ ਥੱਕੀ ਚਾਰ ਕੁੰਟ ਨੌਂ ਖੰਡ ਪ੍ਰਿਥਮੀ ਵਿਚ ਸੰਸਾਰ, ਪੱਲਾ ਨਾਮ ਨਾ ਕੋਇ ਫੜਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਪੈਗ਼ੰਬਰ ਦਸਤਗੀਰ ਹੋਏ ਦਸਤ ਬਰਦਾਰ, ਦਾਮਨਗੀਰ ਨਾ ਕੋਇ ਅਖਵਾਈਆ। ਪੰਡਤ ਪਾਂਧੇ ਥੱਕੇ ਮਾਂਦੇ ਅਠਸਠ ਤੀਰਥ ਨੀਰ ਕਰ ਵਿਚਾਰ, ਸਾਚਾ ਸੀਰ ਨਾ ਕੋਇ ਪਿਲਾਈਆ। ਗ੍ਰੰਥੀ ਪੰਥੀ ਗਏ ਹਾਰ ਨਜ਼ਰ ਨਾ ਆਏ ਸਤਿ ਕਰਤਾਰ, ਨਾਨਕ ਗੋਬਿੰਦ ਮੇਲ ਨਾ ਕੋਇ ਮਿਲਾਈਆ। ਮੰਦਰ ਮਸਜਦ ਗੁਰੂਦਵਾਰ ਨਾਰ ਵੇਸਵਾ ਬਣਿਆ ਸੰਸਾਰ, ਵਿਭਚਾਰ ਰਹੇ ਕਮਾਈਆ। ਨਜ਼ਰ ਨਾ ਆਏ ਕਿਸੇ ਸਚ ਦਰਬਾਰ, ਜੂਠੇ ਝੂਠੇ ਮਾਇਆ ਲੂਠੇ ਅਗਨੀ ਤੱਤ ਰਹੇ ਤਪਾਈਆ। ਮੱਕਾ ਕਾਅਬਾ ਦੋ ਦੋ ਆਬਾ ਫਿਰ ਕੇ ਆਈ ਮਿਲੇ ਨਾ ਸਾਂਝਾ ਯਾਰ, ਜਿਸ ਅੱਗੇ ਦੁੱਖੜਾ ਦਿਆਂ ਸੁਣਾਈਆ। ਵਿਸ਼ਨੂੰ ਬ੍ਰਹਮਾ

ਸ਼ਿਵ ਨੇਤਰ ਤੱਕ ਤੱਕ ਹੋਈ ਘਾਇਲ, ਕੀਤੀ ਘਾਲ ਪੂਰੀ ਨਾ ਕੋਇ ਕਰਾਈਆ। ਚੌਦਾਂ ਲੋਕ ਵੇਖਿਆ ਹੱਟ ਕੋਈ ਨਾ ਲੱਭੇ ਸਚ ਦਲਾਲ, ਸਚ ਦਲਾਲੀ ਨਾ ਕੋਇ ਕਰਾਈਆ। ਜਾ ਜਾ ਪੁਛਿਆ ਕਾਲ ਮਹਾਕਾਲ, ਆਪਣਾ ਹਾਲ ਸੁਣਾਈਆ। ਅੰਤਮ ਹੋਏ ਸਾਰੇ ਬੇਹਾਲ, ਸੀਸ ਸਕੇ ਨਾ ਕੋਇ ਉਠਾਈਆ। ਰਾਏ ਧਰਮ ਅੱਗੇ ਰੱਖਿਆ ਇਕ ਸਵਾਲ, ਕਵਣ ਫੰਦ ਦਏ ਕਟਾਈਆ। ਚਿਤਰ ਗੁਪਤ ਕੋਲੋਂ ਪੁਛਿਆ ਹਾਲ, ਮੇਰਾ ਲੇਖਾ ਕਵਣ ਮੁਕਾਈਆ। ਕਲਜੁਗ ਅੰਤਮ ਸਾਰੇ ਦੱਸਣ ਬਿਨ ਪਾਰਬ੍ਰਹਮ ਪਤਿਪਰਮੇਸ਼ਵਰ ਕੋਇ ਨਾ ਸਕੇ ਤੇਰੀ ਸੁਰਤ ਸੰਭਾਲ, ਸੁਰਤੀ ਸੁਰਤ ਨਾ ਕੋਇ ਉਠਾਈਆ। ਅਸੀਂ ਖ਼ਾਲੀ ਹੱਥ ਹੋਏ ਕੰਗਾਲ, ਹਰਿ ਕਾ ਨਾਮ ਹੱਥ ਨਾ ਕੋਇ ਵਖਾਈਆ। ਅੰਤਮ ਪਰਗਟ ਹੋਏ ਇਕ ਅਕਾਲ, ਸਭ ਦਾ ਮਾਣ ਦਏ ਗਵਾਈਆ। ਕੋਈ ਰਹਿਣ ਨਾ ਦੇਵੇ ਅਠਸਠ ਤੀਰਥ ਤਾਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਵਿਚ ਦਬਾਈਆ। ਉਚੇ ਟਿੱਲੇ ਪਰਬਤ ਡੂੰਘੇ ਸਾਗਰ ਵੇਖੇ ਆਪ ਸੰਭਾਲ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਦਇਆ ਕਰੇ ਦੀਨ ਦਿਆਲ, ਹਰਿ ਠਾਕਰ ਸੱਚਾ ਸ਼ਹਿਨਸ਼ਾਹੀਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਆਪ ਬਣਾਈਆ। ਅੰਦਰੇ ਅੰਦਰ ਕਰੇ ਸੰਭਾਲ, ਔਦਾਂ ਜਾਂਦਾ ਦਿਸ ਨਾ ਆਈਆ। ਘਰ ਦੀਪਕ ਜੋਤ ਦੇਵੇ ਬਾਲ, ਤੇਰੇ ਮੰਦਰ ਕਰੇ ਰੁਸ਼ਨਾਈਆ। ਹਾਲ ਮੁਰੀਦਾਂ ਸੁਣੇ ਬੇਹਾਲ, ਗੋਬਿੰਦ ਲੇਖਾ ਲੇਖੇ ਪਾਈਆ। ਤ੍ਰੈਗੁਣ ਅਤੀਤਾ ਤੋੜੇ ਤੇਰਾ ਜੰਜਾਲ, ਤ੍ਰੈਗੁਣ ਮਾਇਆ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸੁਰਤ ਲਏ ਮਿਲਾਈਆ। ਗੁਰਮੁਖ ਗੁਰ ਗੁਰ ਤੇਰੀ ਸੁਰਤ, ਹਰਿ ਆਪਣੇ ਰੰਗ ਰੰਗਾਇੰਦਾ। ਮੇਲ ਮਿਲਾਵਾ ਅਕਾਲ ਮੂਰਤ, ਮੂਰਤ ਅਕਾਲ ਆਪ ਅਖਵਾਇੰਦਾ। ਘਟ ਨਾਦ ਵਜਾਏ ਸਾਚੀ ਤੂਰਤ, ਤੁਰੀਆ ਰਾਗ ਸੁਣਾਇੰਦਾ। ਨਜ਼ਰ ਨਾ ਆਏ ਜੋ ਦਿਸੇ ਦੂਰਤ, ਦੂਰ ਨੇੜਾ ਪੰਧ ਮੁਕਾਇੰਦਾ। ਆਸਾ ਮਨਸਾ ਸਦ ਸਦ ਪੂਰਤ, ਆਸ ਨਰਾਸ ਨਾ ਕੋਇ ਕਰਾਇੰਦਾ। ਹਜ਼ਰਤ ਸਦਾ ਹਾਜ਼ਰ ਹਜ਼ੂਰਤ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਨਾਤਾ ਤੋੜੇ ਕੂੜੋ ਕੂੜਤ, ਸਚ ਸੁੱਚ ਇਕ ਵਖਾਇੰਦਾ। ਸੁਰਤ ਸੁਵਾਣੀ ਤੇਰੀ ਪੂਰੀ ਕਰੇ ਜ਼ਰੂਰਤ, ਜ਼ਰ ਜੋਬਨ ਤੇਰਾ ਵੇਖ ਵਖਾਇੰਦਾ। ਤੇਰਾ ਪਰਕਾਸ਼ ਵੇਖੇ ਆਪਣਾ ਨੂਰਤ, ਨੂਰ ਨੁਰਾਨਾ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ। ਸੁਰਤ ਸੁਵਾਣੀ ਤੇਰੀ ਸੁਣ ਪੁਕਾਰ, ਹਰਿ ਸਤਿਗੁਰ ਦਇਆ ਕਮਾਈਆ। ਗੁਰਸਿਖ ਕਾਇਆ ਅੰਦਰ ਵਾੜ, ਤੇਰਾ ਦੁਖੜਾ ਦਏ ਮਿਟਾਈਆ। ਕਰ ਪਰਕਾਸ਼ ਬਹੱਤਰ ਨਾੜ, ਲੋਅ ਦੀਪ ਪਾਤਾਲ ਮੰਡਲ ਤੇਰੀ ਨਜ਼ਰੀ ਆਈਆ। ਤੇਰੀ ਅਗਨੀ ਤਪੇ ਨਾ ਹਾੜ, ਹਾੜ ਸਤਾਰਾਂ ਤੇਰੀ ਅੱਗ ਬੁਝਾਈਆ। ਤੇਰਾ ਮਿਲਾਏ ਸੱਚਾ ਲਾੜ, ਏਕਾ ਦੂਲ੍ਹਾ ਦਏ ਵਡਿਆਈਆ। ਤੂੰ ਸੁਹਾਗਣ ਬਣਨਾ ਨਾਰ, ਹੱਥੀਂ ਮੈਂਹਦੀ ਲਾਲ ਰੰਗਾਈਆ। ਬਸਤਰ ਦੇਵੇ ਅਪਰ ਅਪਾਰ, ਸਾਚਾ ਭੂਸ਼ਨ ਤਨ ਸੁਹਾਈਆ। ਨੇਤਰ ਨੈਣ ਕਜਲਾ ਪਾਏ ਨਾਮ ਅਪਾਰ, ਦੋ ਜਹਾਨਾਂ ਆਪ ਮਟਕਾਈਆ। ਨੱਥ ਸੁਹਾਗ ਕਰੇ ਸ਼ੰਗਾਰ, ਨਾਮ ਡੋਰੀ ਆਪ ਲਟਕਾਈਆ। ਸੀਸ ਗੁੰਦੇ ਵਿਚ ਸੰਸਾਰ, ਖੁਲ੍ਹੀ ਗੁਤ ਨਾ ਫੇਰ ਵਖਾਈਆ। ਸਖ਼ੀਆਂ ਸੁਣਾਏ ਮੰਗਲਾਚਾਰ, ਘਰ ਗੀਤ ਗੋਬਿੰਦ ਅਲਾਈਆ। ਏਕਾ ਦਿਵਸ ਦਏ ਵਿਚਾਰ, ਹਾੜ ਸਤਾਰਾਂ ਸਾਹ ਸੁਧਾਈਆ। ਗੁਰਮੁਖ ਸਖ਼ੀਆਂ ਵਰੇ ਏਕਾ ਵਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਨਾਤਾ ਤੋੜੇ ਸਰਬ ਸੰਸਾਰ, ਸਾਚਾ ਬੰਧਨ ਏਕਾ ਪਾਈਆ। ਘਰ ਮੇਲਾ

ਕੰਤ ਭਤਾਰ, ਘਰ ਸੁਹੰਜਣੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸੁਵਾਣੀ ਮੇਲੇ ਸਾਚਾ ਹਾਣੀ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਸ਼ਬਦੀ ਸੁਰਤੀ ਹਰਿ ਹਰਿ ਮੇਲਾ, ਹਰਿਜਨ ਹਰਿ ਜੂ ਹਰਿ ਮੰਦਰ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸੱਜਣ ਸੁਹੇਲਾ, ਸਤਿਗੁਰ ਸਾਚਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਕਰੇ ਖੇਲ ਇਕ ਇਕੇਲਾ, ਅਕਲ ਕਲ ਧਾਰੀ ਭੇਵ ਨਾ ਆਇੰਦਾ। ਵਸਣਹਾਰਾ ਧਾਮ ਨਵੇਲਾ, ਹਰ ਘਟ ਆਪਣੀ ਜੋਤ ਜਗਾਇੰਦਾ। ਕਲਜੁਗ ਅੰਤਮ ਜੰਗਲ ਜੂਹ ਉਜਾੜ ਪਹਾੜ ਵੇਖੇ ਬੇਲਾ, ਸ਼ੇਰ ਸਿੰਘ ਸਿੰਘ ਸ਼ੇਰ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸੁਵਾਣੀ ਆਪ ਬਚਾਇੰਦਾ। ਸਿੰਘ ਸ਼ੇਰ ਮਾਰੇ ਭਬਕ, ਕਲਜੁਗ ਅੰਤਮ ਵੇਖ ਵਖਾਈਆ। ਏਕਾ ਵਾਰ ਹਿਲਾਏ ਚੌਦਾਂ ਤਬਕ, ਚੌਦਾਂ ਲੋਕ ਦਏ ਦੁਹਾਈਆ। ਲੱਖ ਚੁਰਾਸੀ ਦੇਵੇ ਏਕਾ ਸਬਕ, ਏਕਾ ਸੰਖਿਆ ਦਏ ਪੜ੍ਹਾਈਆ। ਪਿਛਲਾ ਲੇਖਾ ਕਰੇ ਜ਼ਬਤ, ਜ਼ਾਬਰ ਆਪਣਾ ਜ਼ੋਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾਈਆ। ਸੁਰਤ ਸੁਵਾਣੀ ਸੁਰਤ ਸੰਭਾਲੇ, ਚਾਰ ਕੁੰਟ ਉਠ ਧਾਇਆ। ਆਪੇ ਕੱਟੇ ਜਗਤ ਜੰਜਾਲੇ, ਜਗਤ ਜੰਜਾਲ ਰਹੇ ਨਾ ਰਾਇਆ। ਗੁਰਮੁਖਾਂ ਦੱਸੇ ਰਾਹ ਸੁਖਾਲੇ, ਸਾਚਾ ਮਾਰਗ ਏਕਾ ਲਾਇਆ। ਫੜ ਫੜ ਸ਼ਾਹ ਬਣਾਏ ਕੰਗਾਲੇ, ਕੰਗਾਲੋਂ ਸ਼ਾਹ ਆਪ ਕਰਾਇਆ। ਹਰਿਜਨ ਵਸੇ ਤੇਰੇ ਨਾਲੇ, ਸਦਾ ਸੁਹੇਲਾ ਸੰਗ ਨਿਭਾਇਆ। ਮਨਮੁਖਾਂ ਮੁਖ ਹੋਏ ਕਾਲੇ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇਆ। ਪੱਤ ਨਾ ਦਿਸੇ ਕਿਸੇ ਡਾਲੇ, ਪੱਤਝੜ ਕਲਜੁਗ ਰਿਹਾ ਵਖਾਇਆ। ਬਿਨ ਹਰਿ ਨਾਮੇ ਪੰਜ ਤੱਤ ਕਾਇਆ ਭਾਂਡੇ ਹੋਏ ਖ਼ਾਲੇ, ਵਸਤ ਅਮੋਲਕ ਵਿਚ ਨਾ ਕੋਇ ਟਿਕਾਇਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲੇ, ਚਾਲ ਨਿਰਾਲੀ ਇਕ ਰਖਾਇਆ। ਵਸਣਹਾਰਾ ਵਸੇ ਸੱਚੀ ਧਰਮਸਾਲੇ, ਧਰਮ ਦਵਾਰਾ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਖਾਇਆ। ਸੁਰਤ ਸੁਵਾਣੀ ਵੇਖੇ ਵੇਸ, ਹਰਿ ਸਤਿਗੁਰ ਰੂਪ ਧਰਾਇਆ। ਜਿਸ ਨੂੰ ਮੰਨਦੇ ਰਹੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਨਿਉਂ ਨਿਉਂ ਸੀਸ ਝੁਕਾਇਆ। ਜਿਸ ਨੂੰ ਕਰੋੜ ਤੇਤੀਸਾ ਕਰੇ ਆਦੇਸ, ਸੁਰਪਤ ਰਿਹਾ ਧਿਆਨ ਲਗਾਇਆ। ਜਿਸ ਨੂੰ ਗੁਰ ਅਵਤਾਰ ਕਹਿੰਦੇ ਰਹੇ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਜਿਸ ਦਾ ਦਰਸ਼ਨ ਕਰ ਕਰ ਆਪਣਾ ਆਪ ਰਹੇ ਪੇਖ, ਪੇਖਤ ਪੇਖਤ ਪੇਖਤ ਨਜ਼ਰੀ ਆਇਆ। ਜਿਸ ਨੂੰ ਕਹਿੰਦੇ ਮਿਲਿਆ ਮੇਲ ਗੁਰ ਦਸਮੇਸ, ਪੁਰਖ ਅਕਾਲ ਵਡ ਵਡਿਆਇਆ। ਪੁਰਖ ਅਕਾਲ ਨਾ ਦਾੜ੍ਹੀ ਨਾ ਮੁੱਛ ਕੇਸ, ਸੀਸ ਜਗਦੀਸ ਨਾ ਕੋਇ ਮੁੰਡਾਇਆ। ਘਟ ਘਟ ਅੰਤਰ ਆਪੇ ਜਾਣੇ ਆਪਣਾ ਲੇਖ, ਲਿਖ ਲਿਖ ਲੇਖਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸੁਰਤ ਲਏ ਜਗਾਇਆ। ਸੁਰਤੀ ਸੁਰਤ ਸ਼ਬਦ ਜਗਾ, ਏਕਾ ਹੁਕਮ ਸੁਣਾਈਆ। ਜੁਗ ਵਿਛੜੇ ਜਗ ਲਏ ਮਿਲਾ, ਜਾਗਰਤ ਜੋਤ ਕਰ ਰੁਸ਼ਨਾਈਆ। ਕਾਗੋਂ ਹੰਸ ਲਏ ਬਣਾ, ਹੰਸ ਕਾਗ ਆਪ ਬਣਾਈਆ। ਸਹੰਸਾ ਵਿਚੋਂ ਗੁਰਮੁਖ ਵਿਰਲਾ ਲਏ ਪਰਗਟਾ, ਜਿਸ ਜਨ ਆਪਣੀ ਬੂਝ ਬੁਝਾਈਆ। ਮੂਰਖ ਮੂੜ੍ਹੇ ਝੂਠੇ ਧੰਦੇ ਦੇਵੇ ਲਾ, ਨਿੰਦਕ ਨਿੰਦਿਆ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਲਏ ਪਰਨਾਈਆ। ਗੁਰਮੁਖ ਸੁਰਤੀ ਹਰਿ ਸਤਿਗੁਰ ਪਾਇਆ, ਮਿਟਿਆ ਮਾਣ

ਅਭਮਾਨ। ਮਨ ਕਾ ਭੈ ਰਹੇ ਨਾ ਰਾਇਆ, ਨਿਰਭੌ ਘਰ ਵਿਚ ਕਰੇ ਆਪ ਪਰਵਾਨ। ਪੰਜਾਂ ਕੋਲੋਂ ਡਰ ਡਰ ਜੋ ਵਕ਼ਤ ਲੰਘਾਇਆ, ਕਰ ਕਿਰਪਾ ਨਾਤਾ ਤੋੜੇ ਪੰਜ ਸ਼ੈਤਾਨ। ਗੁਰ ਦਰ ਮੰਦਰ ਮਸਜਦ ਵੜ ਵੜ ਜੋ ਬੈਠੀ ਰਹੀ ਰਾਹ ਤਕਾਇਆ, ਕਵਣ ਵੇਲਾ ਮਿਲੇ ਭਗਵਾਨ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਕਿਰਪਾ ਕਰੀ ਗੁਣ ਨਿਧਾਨ। ਮੈਂ ਕੋਝੀ ਕਮਲੀ ਜਗਤ ਵਿਹੂਣੀ ਆਪ ਉਠਾਇਆ, ਚਰਨ ਧੂੜੀ ਦੇਵੇ ਦਾਨ। ਜਨਮ ਜਨਮ ਦੀ ਮੈਲ ਗਵਾਇਆ, ਆਪਣੇ ਦਰ ਕਰੇ ਪਰਵਾਨ। ਜਗਤ ਕੁਚੱਜੀ ਗਲੇ ਲਗਾਇਆ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਮੈਂ ਆਈ ਭੱਜੀ ਹਰਿ ਦਰਸ਼ਨ ਪਾਇਆ, ਪਾਇਆ ਪੁਰਖ ਪੁਰਖ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪੇ ਆਣ। ਹਰਿਜਨ ਸੁਰਤੀ ਚੁੱਕਿਆ ਪੰਧ, ਲੱਖ ਚੁਰਾਸੀ ਗੇੜ ਨਾ ਕੋਇ ਭਵਾਈਆ। ਪੁਰਖ ਅਕਾਲ ਸੁਣਾਇਆ ਏਕਾ ਛੰਦ, ਆਤਮ ਪਰਮਾਤਮ ਲਏ ਮਿਲਾਈਆ। ਤੇਰੀ ਨੰਗੀ ਹੋਣ ਨਾ ਦੇਵੇ ਕੰਡ, ਉਪਰ ਪਰਦਾ ਆਪ ਰਖਾਈਆ। ਤੇਰਾ ਵਾਸਾ ਕੱਢੇ ਵਿਚੋਂ ਬ੍ਰਹਿਮੰਡ, ਆਪ ਆਪਣਾ ਮੇਲ ਮਿਲਾਈਆ। ਸਾਚੇ ਘਰ ਵਖਾਏ ਪਰਮਾਨੰਦ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਰੰਗ ਸਮਾਈਆ। ਗੁਰਮੁਖ ਸੁਰਤੀ ਮੇਲ ਮਿਲੰਨਾ, ਮਿਲਿਆ ਸ੍ਰੀ ਭਗਵਾਨ। ਆਵਣ ਜਾਵਣ ਬੇੜਾ ਭੰਨਾ, ਪੈਂਡਾ ਮੁਕਿਆ ਦੋ ਜਹਾਨ। ਕਰੇ ਵਸੇਰਾ ਬਿਨ ਛੰਪਰ ਛੰਨਾ, ਨਾ ਕੋਈ ਮੰਦਰ ਨਾ ਮਕਾਨ। ਪੈਜ ਰਖਾਏ ਜਿਉਂ ਜੱਟ ਧੰਨਾ, ਪਰਮ ਪੁਰਖ ਹਰਿ ਸੁਲਤਾਨ। ਸਾਹਿਬ ਸਤਿਗੁਰ ਏਕਾ ਮੰਨਾ, ਗੁਰਮੁਖ ਸੁਰਤੀ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਜੂ ਮੇਲੇ ਆਣ। ਹਰਿ ਮਿਲਿਆ ਵਰ ਪਾਇਆ ਪਾਰਬ੍ਰਹਮ, ਪਰਮ ਪੁਰਖ ਸੁਲਤਾਨਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਵਖਾਨਾ। ਹੱਡ ਮਾਸ ਨਾੜੀ ਤਨ ਪੰਜ ਤੱਤ ਨਾ ਕੋਇ ਕੰਮ, ਜੋਤੀ ਜੋਤ ਜੋਤ ਸਮਾਨਾ। ਨਾਦ ਅਨਾਦੀ ਏਕਾ ਰਾਗ ਸੁਣੇ ਬਿਨ ਕੰਨ, ਰਸਨਾ ਜਿਹਵਾ ਨਾ ਕੋਇ ਰਖਾਨਾ। ਵੇਖੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਡਗਮਗਾਨਾ। ਗੁਰਸਿਖਾਂ ਸਤਿਗੁਰ ਬੇੜਾ ਦੇਵੇ ਬੰਨ੍ਹ, ਸਚਖੰਡ ਬਹਾਏ ਦੇਵੇ ਸ਼ਬਦ ਬਬਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੁਰਤੀ ਦੇਵੇ ਦਾਨ, ਅਕਾਲ ਮੂਰਤੀ ਹੋ ਮਿਹਰਵਾਨ, ਸਚਖੰਡ ਵਖਾਏ ਇਕ ਨਿਸ਼ਾਨ, ਆਪ ਆਪਣੇ ਵਿਚ ਮਿਲਾਨਾ।