੨੨ ਜੇਠ ੨੦੧੮ ਬਿਕ੍ਰਮੀ ਪੁੰਨੂ ਰਾਮ ਦੇ ਗ੍ਰਹਿ ਚਕਰੋਈ ਜੰਮੂ
ਮਨ ਇਛਿਆ ਪੂਰਨ ਆਸ, ਆਸ ਆਸਾ ਵਿਚ ਸਮਾਈਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸ ਆਪ ਚਲਾਈਆ। ਨਿਜ ਘਰ ਆਤਮ ਕਰ ਕਰ ਵਾਸ, ਵਾਸ ਨਿਵਾਸਾ ਧਾਮ ਸੁਹਾਈਆ। ਭਾਗ ਲਗਾਏ ਤਨ ਪਰਭਾਸ, ਪੱਤ ਡਾਲ੍ਹੀ ਆਪ ਮਹਿਕਾਈਆ। ਬੰਦੀ ਛੋੜ ਕਰੇ ਬੰਦ ਖ਼ਲਾਸ, ਬੰਧਨ ਬੰਧ ਨਾ ਕੋਇ ਰਖਾਈਆ। ਦੇ ਦਰਸ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਭੁਲ ਕਦੇ ਨਾ ਜਾਈਆ। ਅਭੁਲ ਸਾਹਿਬ ਗੁਰ ਕਰਤਾਰ, ਹਰੀ ਹਰਿ ਨਰ ਨਰਾਇਣ ਰੂਪ ਅਖਵਾਇੰਦਾ।
ਜਨਮ ਕਰਮ ਪੂਰਬ ਰਿਹਾ ਵਿਚਾਰ, ਵਰਨ ਬਰਨ ਨਾ ਕੋਇ ਜਣਾਇੰਦਾ। ਲਹਿਣਾ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਨਿਭਾਇੰਦਾ। ਜਗਤ ਤ੍ਰਿਸਨਾ ਦਏ ਨਵਾਰ, ਰੋਗ ਸੋਗ ਦੁਖ ਮਿਟਾਇੰਦਾ। ਆਤਮ ਸੁਖ ਇਕ ਪਿਆਰ, ਪ੍ਰੇਮ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗਤ ਰੱਖੇ ਆਪਣੇ ਹੱਥ, ਸਮਰਥ ਆਪਣਾ ਖੇਲ ਖਿਲਾਇੰਦਾ।
੨੨ ਜੇਠ ੨੦੧੮ ਬਿਕ੍ਰਮੀ ਮਾਇਆ ਦੇਵੀ ਦੇ ਗ੍ਰਹਿ ਸੀੜ ਜੰਮੂ
ਸੁਰਤੀ ਮਿਲੇ ਹਰਿ ਗੋਬਿੰਦ, ਗੋਬਿੰਦ ਮੇਲਾ ਆਪ ਮਿਲਾਈਆ। ਸਰਬ ਦੁਖੜਾ ਲੱਥੇ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਅੰਮ੍ਰਿਤ ਬਖ਼ਸ਼ੇ ਸਾਗਰ ਸਿੰਧ, ਚਰਨ ਕਵਲ ਸੱਚੀ ਸਰਨਾਈਆ। ਮੇਲ ਮਿਲਾਏ ਗੁਣੀ ਗਹਿੰਦ, ਗਹਿਰ ਗਵਰ ਬੇਪਰਵਾਹੀਆ। ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਮੇਲ ਮਿਲਾਈਆ। ਮਿਲਿਆ ਮੇਲ ਹਰਿ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਿਚ ਸਮਾਇਆ। ਕਿਰਪਾ ਕਰੀ ਪੁਰਖ ਅਪਾਰ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਇਆ। ਖੇਲੇ ਖੇਲ ਵਿਚ ਸੰਸਾਰ, ਸੰਸਾਰ ਸਾਗਰ ਦਏ ਤਰਾਇਆ। ਗੁਰਸਿਖ ਸਦਾ ਜਗਤ ਵਲੋਂ ਗਏ ਹਾਰ, ਮਾਣਸ ਜਿਤ ਸਤਿਗੁਰ ਹੱਥ ਰਖਾਇਆ। ਝੂਠ ਅਡੰਬਰ ਮੋਹ ਵਿਹਾਰ, ਮਾਇਆ ਸਵੰਬਰ ਇਕ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਹਾਏ ਆਪਣੇ ਅੰਬਰ, ਅੰਮ੍ਰਿਤ ਜਾਮ ਇਕ ਪਿਆਇਆ। ਮਿਲਿਆ ਮੇਲ ਸ੍ਰੀ ਭਗਵਾਨ, ਘਰ ਸਾਚੇ ਮਿਲੀ ਵਡਿਆਈਆ। ਧਰਮ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਝੁਲਦਾ ਦਿਸੇ ਦੋ ਜਹਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਨਵ ਨੌਂ ਲੇਖਾ ਜਾਣੇ ਸਾਚਾ ਕਾਹਨ, ਰੂਪ ਅਨੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਰਖਾਈਆ। ਮਿਲਿਆ ਹਰਿ ਭਗਵੰਤ, ਹਰਿ ਸੱਜਣ ਸੱਚਾ ਪਾਇਆ। ਹੋਈ ਸੁਹਾਗਣ ਲੱਧਾ ਕੰਤ, ਨੱਢੀ ਲੇਖੇ ਲਏ ਲਗਾਇਆ। ਚਾੜ੍ਹਿਆ ਰੰਗ ਇਕ ਬਸੰਤ, ਚੋਲੀ ਕਾਇਆ ਵੇਖ ਵਖਾਇਆ। ਮੇਰੀ ਪੂਰੀ ਹੋਈ ਮੰਨਤ, ਮੇਰਾ ਲੇਖਾ ਲੇਖੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਮਿਲਿਆ ਹਰਿ ਸੱਚਾ ਸ਼ਹਿਨਸ਼ਾਹ, ਆਦਿ ਜੁਗਾਦਿ ਸੱਚੀ ਸ਼ਹਿਨਸ਼ਾਹੀਆ। ਏਕਾ ਅੱਖਰ ਦਿਤਾ ਪੜ੍ਹਾ, ਦੂਜੀ ਵਿਦਿਆ ਨਾ ਕੋਇ ਸਿਖਾਈਆ। ਏਕਾ ਮਾਰਗ ਦਿਤਾ ਦਿਖਾ, ਆਪਣਾ ਪਰਦਾ ਆਪ ਉਠਾਈਆ। ਏਕਾ ਘਰ ਦਿਤਾ ਸੁਹਾ, ਬੰਕ ਦਵਾਰ ਮਿਲੇ ਵਡਿਆਈਆ। ਏਕਾ ਵਾਰ ਝੋਲੀ ਦਿਤਾ ਪਾ, ਸਦਾ ਸੁਹੇਲਾ ਨਾ ਮਰੇ ਨਾ ਜਾਈਆ। ਆਪਣੀ ਹੱਥੀਂ ਪਕੜੇ ਮੇਰੀ ਬਾਂਹ, ਨਾ ਸਕੇ ਕੋਇ ਛੁਡਾਈਆ। ਲੈ ਕੇ ਜਾਏ ਸਚਖੰਡ ਦਵਾਰੇ ਸਾਚੇ ਥਾਂ, ਥਾਨ ਥਨੰਤਰ ਆਪ ਸੁਹਾਈਆ। ਨਾਤਾ ਤੁਟੇ ਪਿਤਾ ਮਾਂ, ਭੈਣ ਭਾਈ ਸੰਗ ਨਾ ਕੋਇ ਵਖਾਈਆ। ਚਾਰੋਂ ਕੁੰਟ ਨਜ਼ਰੀ ਆਏ ਇਕ ਮਿਹਰਬਾਂ, ਨੂਰੋ ਨੂਰ ਨੂਰ ਰੁਸ਼ਨਾਈਆ। ਦਰ ਆਇਆ ਘਰ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਧੰਨ ਵਡਿਆਈ ਲੱਖ ਚੁਰਾਸੀ ਵਿਚੋਂ ਕਰ ਪਛਾਣ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਆਪਣੇ
ਹੱਥ ਰਖਾਈਆ। ਮਿਲਿਆ ਹਰਿ ਸੱਚਾ ਬਨਵਾਰੀ, ਬਨ ਖੰਡ ਮੇਰੀ ਸਾਰ ਸਮਾਲ ਦਾ। ਚਾਰ ਜੁਗ ਮੈਂ ਰਹੀ ਕੁਆਰੀ, ਸਾਚਾ ਕੰਤ ਕੋਇ ਨਾ ਮਿਲਿਆ ਜੋ ਜਲਵਾ ਨੂਰੀ ਨੂਰ ਵਖਾਲ ਦਾ। ਆਪਣੇ ਦਰ ਕਰੇ ਪਿਆਰੀ, ਲੇਖਾ ਚੁਕਾਏ ਏਕਾ ਵਾਰ ਸਾਚਾ ਵਸਲ ਅਹਿਬਾਬ ਮੀਤ ਮੁਰਾਰ ਦਾ। ਜੰਗਲ ਜੂਹਾਂ ਰਹੀ ਪੁਕਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਅਕਾਲ ਦਾ। ਮਿਲਿਆ ਹਰਿ ਪੁਰਖ ਅਕਾਲਾ, ਕਾਲਖ ਟਿੱਕਾ ਦਏ ਧੁਆਈਆ। ਏਕਾ ਪਾਏ ਸਾਚੀ ਗਲ ਮਾਲਾ, ਆਪ ਆਪਣਾ ਘਾੜਤ ਲਏ ਘੜਾਈਆ। ਸਾਚਾ ਮਾਰਗ ਦਏ ਸੁਖਾਲਾ, ਆਤਮ ਪਰਮਾਤਮ ਆਪਣੇ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੋੜਿਆ ਜਗਤ ਜੰਜਾਲਾ, ਬਾਕੀ ਕੋਇ ਰਹਿਣ ਨਾ ਪਾਈਆ। ਪਾਇਆ ਹਰਿ ਛੁੱਟਾ ਜਗ, ਲੱਖ ਲੱਖ ਖ਼ੁਸ਼ੀ ਮਨਾਈਆ। ਪਾਰਬ੍ਰਹਮ ਤੇਰੇ ਸੇਵਾਂ ਪਗ, ਤੇਰੀ ਸੱਚੀ ਸਰਨ ਸਰਨਾਈਆ। ਲੱਖ ਚੁਰਾਸੀ ਅੰਦਰ ਤਪੀ ਤੰਦੂਰ ਅੱਗ, ਹੱਡੀਆਂ ਬਾਲਣ ਵੇਖ ਵਖਾਈਆ। ਮੇਰੇ ਸੱਜਣ ਬਣ ਬਣ ਮੈਨੂੰ ਗਏ ਠਗ, ਘਰ ਵਿਚ ਠਗੌਰੀ ਪਾਈਆ। ਮੇਰਾ ਧੀਰਜ ਸਤਿ ਸੰਤੋਖ ਦਾ ਤੁੱਟਾ ਤਗ, ਜਤ ਤੱਤ ਨਾ ਕੋਇ ਵਖਾਈਆ। ਮੈਂ ਤੇਰੇ ਅੰਗ ਗਈ ਲੱਗ, ਅੰਗੀਕਾਰ ਕਰ ਸੱਚੇ ਮਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਨਿਰਮਲ ਨਿਰਮਲ ਨਿਰਮਲ ਰੂਪ ਰਖਾਈਆ। ਮੈਂ ਨਿਮਾਣੀ ਭਾਗਾਂ ਮੰਦ, ਮੰਗਤੀ ਦਰ ਦਵਾਰੇ ਬੈਠੀ ਸੀਸ ਝੁਕਾਈਆ। ਤੇਰਾ ਰੂਪ ਸਦਾ ਸੈਭੰ, ਗੁਰ ਪ੍ਰਸਾਦ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਣੀ ਥਾਈਂਆ। ਮਿਲਿਆ ਹਰਿ ਸੱਚਾ ਦਾਤਾ, ਦੀਨਨ ਨਾਥ ਦਇਆ ਕਮਾਇੰਦਾ। ਇਕ ਸੁਣਾਈ ਸਾਚੀ ਗਾਥਾ, ਸੋਹੰ ਅੱਖਰ ਆਪ ਪੜ੍ਹਾਇੰਦਾ। ਮੇਟੀ ਰੈਣ ਅੰਧੇਰੀ ਰਾਤਾ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਚਰਨ ਕਵਲ ਬੰਧਾਇਆ ਨਾਤਾ, ਸਾਚਾ ਬੰਧਨ ਪਾਇੰਦਾ। ਇਕ ਖੁਲ੍ਹਾਇਆ ਆਪਣਾ ਹਾਟਾ, ਦੂਜੇ ਹੱਟ ਨਾ ਕੋਇ ਵਿਕਾਇੰਦਾ। ਪਾਇਆ ਪੁਰਖ ਪੁਰਖ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਟਿਕਾਇੰਦਾ। ਆਪਣੇ ਅੰਦਰ ਆਪੇ ਰੱਖ, ਆਪਣਾ ਬੰਕ ਆਪ ਸੁਹਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਿਹਾ ਚਲਾਈਆ। ਹਿਰਦੇ ਅੰਦਰ ਆਪੇ ਵਸ, ਹਰਿ ਕਾ ਨਾਮ ਕਰੇ ਪੜ੍ਹਾਈਆ। ਤੀਰ ਨਿਰਾਲਾ ਮਾਰਿਆ ਕਸ, ਆਰ ਪਾਰ ਆਪ ਵਖਾਈਆ। ਗੁਰਮੁਖ ਪੂਰੀ ਕਰੇ ਆਸ, ਆਸਾ ਮਨਸਾ ਪੂਰ ਕਰਾਈਆ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਖੇ ਥਾਉਂ ਥਾਈਂਆ। ਜਨਮ ਜਨਮ ਦੀ ਬੁਝਾਏ ਪਿਆਸ, ਤ੍ਰਿਸਨਾ ਤ੍ਰਿਖਾ ਰਹੇ ਨਾ ਰਾਈਆ। ਸਾਚੀ ਸਖ਼ੀਆਂ ਸਾਚਾ ਕਾਹਨ ਮਿਲ ਮਿਲ ਪਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਅੰਤਮ ਕਰ ਬੰਦ ਖ਼ਲਾਸ, ਮੰਦਰ ਦਏ ਵਖਾਈਆ। ਗੁਰਮੁਖ ਤੇਰਾ ਰੂਪ ਬ੍ਰਹਮ ਪਰਕਾਸ਼, ਪਾਰਬ੍ਰਹਮ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਆਪਣਾ ਡੇਰਾ ਲਾਈਆ।
੨੨ ਜੇਠ ੨੦੧੮ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਮੱਘੋਵਾਲੀ ਜੰਮੂ
ਨਿਰਗੁਣ ਰੂਪ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਸਰਗੁਣ ਰੂਪ ਅਨੂਪ ਮਹਾਨ, ਗੁਰ ਗੁਰ ਆਪਣਾ ਖੇਲ ਖਿਲਾਇੰਦਾ।
ਸਾਚਾ ਨਾਮ ਕਰ ਪਰਧਾਨ, ਭਗਤਨ ਝੋਲੀ ਆਪ ਭਰਾਇੰਦਾ। ਸੰਤਨ ਦੇਵੇ ਬ੍ਰਹਮ ਗਿਆਨ, ਆਪਣਾ ਪਰਦਾ ਆਪ ਉਠਾਇੰਦਾ। ਗੁਰਮੁਖਾਂ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਖਣਹਾਰਾ ਪੰਜ ਤੱਤ ਕਾਇਆ ਮਕਾਨ, ਗੜ੍ਹ ਬੰਕ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਨਿਰਗੁਣ ਰੂਪ ਹਰਿ ਪੁਰਖ ਨਿਰੰਜਣ, ਆਦਿ ਜੁਗਾਦਿ ਵਡੀ ਵਡਿਆਈਆ। ਸਰਗੁਣ ਰੂਪ ਦਰਦ ਦੁਖ ਭੈ ਭੰਜਨ, ਗੁਰ ਗੁਰ ਨਾਉਂ ਪਰਗਟਾਈਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਸਾਚੇ ਸੰਤਾਂ ਕਰੇ ਸਚ ਰੁਸ਼ਨਾਈਆ। ਗੁਰਮੁਖ ਮੇਲੇ ਸਾਚੇ ਸੱਜਣ, ਦਰ ਘਰ ਸਾਚੇ ਵੱਜੇ ਵਧਾਈਆ। ਗੁਰਸਿਖਾਂ ਕਰਾਏ ਏਕਾ ਮੱਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਲੱਖ ਚੁਰਾਸੀ ਭਾਂਡੇ ਭੱਜਣ, ਭੰਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਨਿਰਗੁਣ ਰੂਪ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਰਗੁਣ ਰੂਪ ਵਿਚ ਸੰਸਾਰ, ਗੁਰ ਗੁਰ ਸ਼ਬਦੀ ਡੰਕ ਵਜਾਇੰਦਾ। ਭਗਤਨ ਸਾਚਾ ਦਏ ਆਧਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੰਤਨ ਖੋਲ੍ਹੇ ਬੰਦ ਕਿਵਾੜ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖ ਸਾਚੇ ਪੌੜੇ ਦੇਵੇ ਚਾੜ੍ਹ, ਸਾਚਾ ਮੰਦਰ ਆਪ ਸੁਹਾਇੰਦਾ। ਗੁਰਸਿਖ ਕਰੇ ਪਰਕਾਸ਼ ਨਾੜ ਨਾੜ, ਜੋਤੀ ਜਾਤਾ ਜੋਤ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਭੇਵ ਅਭੇਦ ਅਭੇਵ ਖਲ੍ਹਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਰਾਇੰਦਾ। ਵਸਣਹਾਰਾ ਠਾਂਡੇ ਦਰਬਾਰ, ਬ੍ਰਹਿਮੰਡ ਖੰਡ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਇੰਦਾ। ਨਿਰਗੁਣ ਰੂਪ ਨਿਰੰਜਣ ਆਦਿ, ਆਦਿ ਪੁਰਖ ਬੇਪਰਵਾਹੀਆ। ਗੁਰ ਗੁਰ ਵੇਸ ਕਰੇ ਵਿਚ ਬ੍ਰਹਿਮਾਦ, ਬ੍ਰਹਮ ਨਾਦ ਇਕ ਵਜਾਈਆ। ਭਗਤਨ ਦੇਵੇ ਸਾਚੀ ਦਾਦ, ਵਸਤ ਅਮੋਲਕ ਝੋਲੀ ਪਾਈਆ। ਸੰਤ ਸੁਹੇਲੇ ਆਪੇ ਲਾਧ, ਆਪ ਆਪਣਾ ਮੇਲ ਮਿਲਾਈਆ। ਗੁਰਮੁਖਾਂ ਮੇਟੇ ਵਾਦ ਵਿਵਾਦ, ਮਾਇਆ ਮਮਤਾ ਮੋਹ ਚੁਕਾਈਆ। ਗੁਰਸਿਖਾਂ ਲੱਖ ਚੁਰਾਸੀ ਵਿਚੋਂ ਲਏ ਕਾਢ, ਦਰ ਘਰ ਸਾਚਾ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਸ੍ਰੀ ਭਗਵਾਨ, ਇਕ ਇਕੱਲਾ ਸੋਭਾ ਪਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਸਰਗੁਣ ਆਪਣਾ ਵੇਸ ਵਟਾਇੰਦਾ। ਭਗਤਨ ਵਸੇ ਕਾਇਆ ਮੰਦਰ ਸਚ ਮਕਾਨ, ਆਤਮ ਸੇਜਾ ਆਸਣ ਲਾਇੰਦਾ। ਸੰਤਨ ਏਕਾ ਰਾਗ ਸੁਣਾਏ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਗੁਰਮੁਖਾਂ ਵਖਾਏ ਪਦ ਨਿਰਬਾਣ, ਸਾਚੇ ਮੰਦਰ ਆਪ ਬਹਾਇੰਦਾ। ਗੁਰਸਿਖ ਮਿਲਾਏ ਏਕਾ ਕਾਹਨ, ਆਪ ਆਪਣਾ ਰੂਪ ਧਰਾਇੰਦਾ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਵਾਲੀ ਆਪਣਾ ਪਰਦਾ ਆਪ ਚੁਕਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨੂਰ ਧਰਾਇੰਦਾ। ਚੌਦਾਂ ਲੋਕ ਹੱਟ ਦੁਕਾਨ, ਵੰਡਣਹਾਰਾ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਕਰੋੜ ਤੇਤੀਸਾ ਭੇਵ ਚੁਕਾਇੰਦਾ। ਸੁਰਪਤ ਰਾਜਾ ਇੰਦ ਕਰ ਪਰਵਾਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਜੋੜ ਜੁੜਾਇੰਦਾ। ਦੇਵਣਹਾਰਾ ਦੇਵੇ ਦਾਨ, ਲੱਖ ਚੁਰਾਸੀ ਘਾੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਨਿਰਗੁਣ ਰੂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹਰਿ ਅਖਵਾਇੰਦਾ।
ਗੁਰ ਗੁਰ ਵੇਖੇ ਖੇਲ ਤਮਾਸ਼, ਸਰਗੁਣ ਕਾਇਆ ਚੋਲਾ ਆਪ ਹੰਢਾਇੰਦਾ। ਭਗਤਨ ਪੂਰੀ ਕਰੇ ਆਸ, ਸਵੱਛ ਸਰੂਪੀ ਰੂਪ ਧਰਾਇੰਦਾ। ਸੰਤਨ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਗਰਮੁਖਾਂ ਦੇਵੇ ਜੋਤ ਪਰਕਾਸ਼, ਜੋਤ ਨਿਰੰਜਣ ਦੀਪ ਜਗਾਇੰਦਾ। ਗੁਰਸਿਖਾਂ ਕਰੇ ਬੰਦ ਖ਼ਲਾਸ, ਆਪਣਾ ਬੰਧਨ ਆਪ ਪਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ, ਜਨਮ ਮਰਨ ਨਾ ਕੋਇ ਰਖਾਇੰਦਾ। ਸਾਚੇ ਤਖ਼ਤ ਬਹੇ ਸ਼ਾਹੋ ਸ਼ਾਬਾਸ਼, ਸਚ ਸਿੰਘਾਸਣ ਆਸਣ ਲਾਇੰਦਾ। ਨਿਰਮਲ ਜੋਤ ਇਕ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਨਿਰਗੁਣ ਰੂਪ ਪਾਰਬ੍ਰਹਮ, ਨਾ ਮਰੇ ਨਾ ਜਾਈਆ। ਗੁਰ ਗੁਰ ਰੂਪ ਕਰੇ ਸਾਚਾ ਕੰਮ, ਸਰਗੁਣ ਤਤਵ ਤਤ ਸਮਾਈਆ। ਭਗਤਨ ਬੇੜਾ ਦੇਵੇ ਬੰਨ੍ਹ, ਜੁਗ ਜੁਗ ਵੇਖ ਵਖਾਈਆ। ਸੰਤਨ ਦੇਵੇ ਨਾਮ ਧਨ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਗੁਰਮੁਖਾਂ ਰਾਗ ਸੁਣਾਏ ਕੰਨ, ਤਾਰ ਸਤਾਰ ਨਾ ਕੋਇ ਹਿਲਾਈਆ। ਗੁਰਸਿਖ ਚੜ੍ਹਾਏ ਸਾਚੇ ਚੰਨ, ਜੋਤ ਨੂਰ ਨੂਰ ਸਵਾਈਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੇਅੰਤ ਬੇਪਰਵਾਹੀਆ। ਵਸਣਹਾਰਾ ਬਿਨ ਛੱਪਰੀ ਛੰਨ, ਸਚਖੰਡ ਦਵਾਰੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਰੂਪ ਪੁਰਖ ਅਕਾਲਾ, ਅਕਲ ਕਲ ਵਡੀ ਵਡਿਆਈਆ। ਸਰਗੁਣ ਰੂਪ ਦੀਨ ਦਿਆਲਾ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਜਾਣੇ ਆਪਣੀ ਅਵੱਲੜੀ ਚਾਲਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਤੱਤ ਏਕਾ ਏਕ ਜਣਾਈਆ। ਨਿਰਗੁਣ ਸਰਗੁਣ ਵਿਸ਼ਨ ਧਾਰ, ਵਿਸ਼ਵ ਆਪ ਕਰਾਇੰਦਾ। ਨਿਰਗੁਣ ਸਰਗੁਣ ਬ੍ਰਹਮ ਪਸਾਰ, ਬ੍ਰਹਮ ਵੇਤਾ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਸ਼ੰਕਰ ਉਜਿਆਰ, ਸਹਿੰਸਾ ਅਵਰ ਨਾ ਕੋਇ ਜਣਾਇੰਦਾ। ਤਿੰਨਾਂ ਵਿਚੋਲਾ ਏਕੰਕਾਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਢੋਲਾ ਅਪਰ ਅਪਾਰ, ਸਚ ਸੰਦੇਸਾ ਆਪ ਸੁਣਾਇੰਦਾ। ਬਣ ਬਣ ਤੋਲਾ ਸੱਚਾ ਤੋਲੇ ਤੋਲਣਹਾਰ, ਏਕਾ ਕੰਡਾ ਹੱਥ ਉਠਾਇੰਦਾ। ਵਸਤ ਅਮੋਲਕ ਦੇਵੇ ਡਾਰ, ਤ੍ਰੈ ਤ੍ਰੈ ਏਕਾ ਰੂਪ ਦਰਸਾਇੰਦਾ। ਸਾਚਾ ਮੇਲਾ ਵਿਚ ਸੰਸਾਰ, ਮੇਲਣਹਾਰਾ ਆਪ ਮਿਲਾਇੰਦਾ। ਤ੍ਰੈਗੁਣ ਅਤੀਤਾ ਤ੍ਰੈਗੁਣ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਾੜਨ ਘੜਤ ਆਪ ਘੜਾਇੰਦਾ। ਜੁਗ ਜੁਗ ਕਰੇ ਸਚ ਵਿਹਾਰ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਕਰਾਇੰਦਾ। ਨਿਰਗੁਣ ਵੇਸ ਕਰੇ ਕਰਤਾਰਾ, ਅਚਰਜ ਆਪਣੀ ਖੇਲ ਖਿਲਾਈਆ। ਸਰਗੁਣ ਰੂਪ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਲੱਖ ਚੁਰਾਸੀ ਬਣ ਠਠਿਆਰਾ, ਘੜੇ ਭਾਂਡੇ ਦਏ ਧਰਾਈਆ। ਨਿਰਗੁਣ ਸਰਗੁਣ ਸਚ ਵਿਹਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਜੋਤੀ ਜਾਤਾ ਜੋਤ ਕਰ ਉਜਿਆਰਾ, ਆਪਣੀ ਵੰਡਣ ਰਿਹਾ ਵਖਾਈਆ। ਘਟ ਘਟ ਅੰਤਰ ਬ੍ਰਹਮ ਪਸਾਰਾ, ਈਸ਼ ਜੀਵ ਰੂਪ ਧਰਾਈਆ। ਜੁਗ ਜੁਗ ਪਾਵਣ ਆਏ ਸਾਰਾ, ਦੇ ਮਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਸਰਗੁਣ ਖੇਲ ਆਪਰਾ, ਹਰਿ ਸਤਿਗੁਰ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰਾ, ਰੂਪ ਅਨੂਪ ਆਪ ਵਟਾਇੰਦਾ। ਕਲਜੁਗ ਅੰਤਮ ਹੋਏ ਉਜਿਆਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਅਗੰਮ ਅਪਾਰਾ,
ਦੋ ਜਹਾਨਾਂ ਆਪ ਸੁਣਾਇੰਦਾ। ਜਨ ਭਗਤਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸਾਚੇ ਸੰਤਾਂ ਦੇਵੇ ਇਕ ਹੁਲਾਰਾ, ਸ਼ਬਦ ਹਲੂਣਾ ਇਕ ਲਗਾਇੰਦਾ। ਗੁਰਮੁਖਾਂ ਮੇਟੇ ਪੰਚਮ ਧਾੜਾ, ਝੂਠਾ ਨਾਤਾ ਤੋੜ ਤੁੜਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਨਿਰਗੁਣ ਧਾਰ, ਪੁਰਖ ਅਬਿਨਾਸ਼ੀ ਆਪ ਚਲਾਈਆ। ਸਰਗੁਣ ਪਾਵੇ ਸਾਚੀ ਸਾਰ, ਸਾਰੰਗ ਧਰ ਭਗਵਾਨ ਬੀਠਲੋ ਸਾਚਾ ਮਾਹੀਆ। ਭਗਤ ਭਗਵੰਤ ਲਏ ਉਠਾਲ, ਆਪ ਆਪਣੇ ਰੰਗ ਰੰਗਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਰਾਓ ਰੰਕ ਨਾ ਕੋਇ ਵਡਿਆਈਆ। ਸਾਚੇ ਸੰਤ ਦਏ ਜਮਾਲ, ਨੂਰੀ ਜਲਵਾ ਆਪ ਵਖਾਈਆ। ਗੁਰਮੁਖਾਂ ਸੁਰਤ ਰਿਹਾ ਸੰਭਾਲ, ਸੁਰਤੀ ਮੇਲਾ ਸਹਿਜ ਸੁਭਾਈਆ। ਗੁਰਸਿਖਾਂ ਚਲੇ ਨਾਲ ਨਾਲ, ਕਲਜੁਗ ਕੂੜਾ ਪੰਧ ਮੁਕਾਈਆ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਈਆ। ਨਾਤਾ ਤੋੜ ਕਾਲ ਮਹਾਕਾਲ, ਦੀਨ ਦਿਆਲ ਮੇਲ ਮਿਲਾਈਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਨਿਰਗੁਣ ਦਾਤਾ ਬੇਪਰਵਾਹ, ਬੇਐਬ ਨਾਮ ਖ਼ੁਦਾਇਆ। ਸਰਗੁਣ ਬਣੇ ਜਗਤ ਮਲਾਹ, ਜੁਗ ਜੁਗ ਵੇਸ ਵਟਾਇਆ। ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇਆ। ਸੰਤਨ ਬੇੜੇ ਲਏ ਚੜ੍ਹਾ, ਸਾਚਾ ਬੇੜਾ ਆਪ ਚਲਾਇਆ। ਗੁਰਮੁਖ ਸੱਜਣ ਲਏ ਮਿਲਾ, ਆਪ ਆਪਣਾ ਮੇਲ ਕਰਾਇਆ। ਗੁਰਸਿਖ ਸੋਏ ਲਏ ਉਠਾ, ਜਾਗਤ ਸੋਵਤ ਏਕਾ ਰੂਪ ਦਰਸਾਇਆ। ਕਲਜੁਗ ਅੰਧੇਰਾ ਦਏ ਮਿਟਾ, ਸਾਚਾ ਨੂਰ ਕਰ ਰੁਸ਼ਨਾਇਆ। ਗੀਤ ਸੁਹਾਗੀ ਦਏ ਸੁਣਾ, ਆਤਮ ਪਰਮਾਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਇਆ। ਨਿਰਗੁਣ ਸਰਗੁਣ ਸਦਾ ਸੁਹੇਲਾ, ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਨਿਰਗੁਣ ਏਕਾ ਮੇਲਾ, ਏਕਾ ਦਰ ਬਹਾਇੰਦਾ। ਨਿਰਗੁਣ ਸਰਗੁਣ ਗੁਰੂ ਗੁਰ ਚੇਲਾ, ਗੁਰ ਚੇਲਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕੱਟੇ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਮੁਕਾਇੰਦਾ। ਨਿਰਗੁਣ ਸਰਗੁਣ ਜਾਣੇ ਤੇਰਾ ਵਕ਼ਤ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਦੋਏ ਧਾਰ ਆਪ ਵਖਾਇੰਦਾ। ਦੋਏ ਦੋਏ ਧਾਰ ਹਰਿ ਕਰਤਾਰਾ, ਜੁਗ ਜੁਗ ਮਾਤ ਚਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਵੇਦ ਕਤੇਬ ਰਹੇ ਜਸ ਗਾਈਆ। ਸ਼ਾਸਤਰ ਸਿਮਰਤ ਕਰੇ ਪੁਕਾਰਾ, ਪੁਰਾਨ ਅਠਾਰਾਂ ਭੇਵ ਖੁਲ੍ਹਾਈਆ। ਅਠ ਦਸ ਵੇਖੇ ਇਕ ਕਿਨਾਰਾ, ਗਿਆਨ ਧਿਆਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਵੇਦ ਪੁਰਾਨਾਂ ਗਾਇਆ ਜਸ, ਹਰਿ ਸੱਚਾ ਸੱਚੀ ਵਡਿਆਈਆ। ਗੁਰ ਅਵਤਾਰ ਮਿਲ ਮਿਲ ਰਹੇ ਹੱਸ, ਘਰ ਮਿਲਿਆ ਸਾਚਾ ਮਾਹੀਆ। ਭਗਤ ਭਗਵੰਤ ਦਵਾਰੇ ਰਹੇ ਨੱਸ, ਜੁਗ ਜੁਗ ਪੰਧ ਮੁਕਾਈਆ। ਸੰਤਾਂ ਹਿਰਦੇ ਰਿਹਾ ਵਸ, ਜੀਵਾਂ ਜੰਤਾਂ ਕਰਨ ਸੁਣਾਈਆ। ਗੁਰਮੁਖਾਂ ਹੰਕਾਰੀ ਬੁਰਜ ਜਾਏ ਢੱਠ, ਹੰਗਤਾ ਗੜ੍ਹ ਨਜ਼ਰ ਨਾ ਆਈਆ। ਗੁਰਸਿਖਾਂ ਗੇੜੇ ਉਲਟੀ ਲੱਠ, ਮਨ ਕਾ ਮਣਕਾ ਆਪ ਭਵਾਈਆ। ਨਜ਼ਰੀ ਆਏ ਘਟ ਘਟ, ਲੱਖ ਚੁਰਾਸੀ ਰਿਹਾ ਸਮਾਈਆ। ਸਰਬ ਜੀਆਂ ਦਾ ਕਮਲਾਪਤ, ਕਵਲ ਨੈਣ ਬੇਪਰਵਾਹੀਆ। ਜਿਸ ਦੀ ਹੱਡ ਮਾਸ ਨਾੜੀ
ਨਾ ਕੋਈ ਰਤ, ਤਤਵ ਤਤ ਨਾ ਕੋਇ ਰਖਾਈਆ। ਸਰਬ ਕਲਾ ਸਦਾ ਸਮਰਥ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਧਰਾਈਆ। ਪਾਵੇ ਸਾਰ ਚੌਦਾਂ ਹੱਟ, ਚੌਦਾਂ ਤਬਕਾਂ ਭੇਵ ਖੁਲ੍ਹਾਈਆ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ। ਨਿਰਗੁਣ ਸਰਗੁਣ ਹੋਏ ਸਹਾਇਆ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ, ਕਲਜੁਗ ਅੰਤਮ ਵੇਖ ਵਖਾਇੰਦਾ। ਰੂਪ ਅਨੂਪਾ ਆਪ ਧਰਾਇਆ, ਵੇਸ ਅਨੇਕਾ ਆਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸਾਚੀ ਸੇਵਾ ਇਕ ਜਣਾਇੰਦਾ। ਚਾਰ ਜੁਗ ਦਾ ਲੇਖਾ ਰਿਹਾ ਮੰਗਾਇਆ, ਵੇਖਣਹਾਰ ਆਪ ਹੋ ਜਾਇੰਦਾ। ਸਾਚਾ ਹੁਕਮ ਇਕ ਸੁਣਾਇਆ, ਧੁਰ ਫ਼ਰਮਾਨਾ ਆਪ ਅਲਾਇੰਦਾ। ਦਿਵਸ ਦਿਹਾੜਾ ਇਕ ਮਨਾਇਆ, ਹਾੜ ਸਤਾਰਾਂ ਦਿਵਸ ਸੁਹਾਇੰਦਾ। ਚਾਰ ਵੇਦ ਜੋ ਵਿਦਿਤ ਗਾਇਆ, ਅਵਦਿਤ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪੇ ਬਣ, ਆਪਣੀ ਚਾਲ ਚਲਾਇੰਦਾ। ਨਿਰਗੁਣ ਸਰੁਗਣ ਹਰਿ ਹਰਿ ਚਾਲੀ, ਚਲਣਹਾਰ ਆਪ ਅਖਵਾਈਆ। ਆਪੇ ਹੋਵੇ ਆਦਿ ਸ਼ਕਤ ਭਵਾਨੀ, ਚਤੁਰਭੁਜ ਆਪਣਾ ਨਾਉਂ ਧਰਾਈਆ। ਆਪੇ ਸਿੰਘ ਕਰੇ ਅਸਵਾਰ ਇਕ ਵਖਾਏ ਸਚ ਨਿਸ਼ਾਨੀ, ਅਸ਼ਟਭੁਜ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਹਰਿ ਹਰਿ ਰੰਗ, ਜੁਗ ਜੁਗ ਖੇਲ ਖਿਲਾਇੰਦਾ। ਆਪ ਰਾਮਾ ਬਣੇ ਸਰਬੰਗ, ਦੁਸ਼ਟ ਹੰਕਾਰੀ ਮੇਟ ਮਿਟਾਇੰਦਾ। ਆਪੇ ਮੁਕੰਦ ਮਨੋਹਰ ਸੁਤ ਸਦਾਏ ਨੰਦਾ ਨੰਦ, ਅਨੰਦ ਆਪ ਜਣਾਇੰਦਾ। ਆਪੇ ਜੁਗ ਜੁਗ ਮੇਟੇ ਪੰਧ, ਗੇੜਾ ਗੇੜ ਆਪ ਵਖਾਇੰਦਾ। ਆਪੇ ਕਲਮਾ ਅਮਾਮ ਬੋਲੇ ਛੰਦ, ਨਾਅਰਾ ਹੱਕ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਆਪੇ ਵਸੇ ਧਾਮ ਸਤਿ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਆਪੇ ਲੇਖਾ ਜਾਣੇ ਪੰਜ ਤੱਤ, ਨਾਨਕ ਚੋਲਾ ਆਪ ਹੰਢਾਇੰਦਾ। ਆਪੇ ਦੇਵੇ ਬ੍ਰਹਮ ਮਤ, ਗੁਰਮਤ ਆਪਣੀ ਖੇਲ ਖਿਲਾਇੰਦਾ। ਆਪੇ ਲੇਖੇ ਲਾਏ ਗੋਬਿੰਦ ਰਤ, ਬੰਸ ਸਰਬੰਸਾ ਆਪ ਸੁਹਾਇੰਦਾ। ਆਪੇ ਸਰਗੁਣ ਨਿਰਗੁਣ ਬੰਧਾਏ ਨੱਤ, ਸਾਚਾ ਨਾਤਾ ਜੋੜ ਜੁੜਾਇੰਦਾ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਥ, ਪਿਛਲਾ ਲੇਖਾ ਪੂਰ ਕਰਾਇੰਦਾ। ਅਗਲੀ ਮਹਿਮਾ ਜਣਾਏ ਅਕਥ, ਕਥਨੀ ਕਥ ਨਾ ਕੋਇ ਵਖਾਇੰਦਾ। ਸਤਿਜੁਗ ਚਲਾਏ ਸਾਚਾ ਰਥ, ਧਰਨੀ ਧਰਤ ਧਵਲ ਵਡਿਆਇੰਦਾ। ਝੂਠਾ ਖੇੜਾ ਕਰੇ ਭੱਠ, ਕਲਜੁਗ ਲੋਕਮਾਤ ਰਹਿਣ ਨਾ ਪਾਇੰਦਾ। ਲੇਖਾ ਮੁੱਕੇ ਬੱਤੀ ਹਜ਼ਾਰ ਚਾਰ ਲੱਖ, ਲਿਖ ਲਿਖ ਆਪਣਾ ਲੇਖ ਵਖਾਇੰਦਾ। ਕਲਜੁਗ ਜੀਵਾਂ ਮੁੱਲ ਨਾ ਪੈਣਾ ਕੌਡੀ ਕੱਖ, ਕੱਖੋਂ ਹੱਟ ਆਪ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪ ਤਰਾਇੰਦਾ। ਨਿਰਗੁਣ ਸਰਗੁਣ ਤਾਰਨਹਾਰਾ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਭਗਤ ਭਗਵੰਤ ਦਏ ਸਹਾਰਾ, ਧਰੂ ਪ੍ਰਹਿਲਾਦ ਗਲੇ ਲਗਾਈਆ। ਜਗਤ ਨਿਮਾਣੀ ਪਾਵੇ ਸਾਰਾ, ਜੂਠੇ ਬੇਰਾਂ ਮੁਖ ਰਖਾਈਆ। ਬਿਦਰ ਸੁਦਾਮਾ ਲਾਇਆ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਐਨਲਹੱਕ ਬੋਲ ਜੈਕਾਰਾ, ਮੁਰੀਦ ਮੁਰਸ਼ਦ ਮਿਲਿਆ ਸਾਚੇ ਮਾਹੀਆ। ਨਾਨਕ ਨਿਰਗੁਣ
ਦਏ ਆਧਾਰਾ, ਅੰਗਦ ਅੰਗੀਕਾਰ ਕਰਾਈਆ। ਗੋਬਿੰਦ ਬਣਿਆ ਸੁਤ ਦੁਲਾਰਾ, ਪੁਰਖ ਅਕਾਲ ਏਕਾ ਓਟ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਆਇਆ ਸਚ ਵਿਹਾਰਾ, ਕਲਜੁਗ ਅੰਤਮ ਆਪਣੇ ਹੱਥ ਰਖਾਈਆ। ਗਾ ਗਾ ਗਏ ਗੁਰ ਅਵਤਾਰਾ, ਜੀਵਾਂ ਜੰਤਾਂ ਮਾਤ ਸਮਝਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਬਲੀ ਬਲਕਾਰਾ, ਰੂਪ ਰੰਗ ਰੇਖ ਨਾ ਕੋਈ ਰਖਾਈਆ। ਚੰਡ ਪਰਚੰਡ ਨਾ ਕੋਇ ਸਹਾਰਾ, ਤੀਰ ਕਮਾਨ ਨਾ ਕੋਈ ਉਠਾਈਆ। ਸ਼ਾਹੀ ਫ਼ੌਜ ਨਾ ਲਸ਼ਕਰ ਭਾਰਾ, ਸਗਲਾ ਸੰਗ ਨਾ ਕੋਇ ਜਣਾਈਆ। ਇਕ ਇਕੱਲਾ ਹੋ ਉਜਿਆਰਾ, ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੋਲਾਈਆ। ਉਚੀ ਕੂਕ ਬੋਲੇ ਇਕ ਜੈਕਾਰਾ, ਸੋ ਪੁਰਖ ਨਿਰੰਜਣ ਆਪਣਾ ਨਾਉਂ ਆਪ ਧਰਾਈਆ। ਹੰ ਬ੍ਰਹਮ ਕਰੇ ਪਾਰ ਕਿਨਾਰਾ, ਪੱਤਣ ਆਇਆ ਸਾਚਾ ਮਾਹੀਆ । ਹਰਿਜਨ ਸੱਜਣ ਲਏ ਉਭਾਰਾ, ਹਰਿ ਕੇ ਪੌੜੇ ਆਪ ਚੜ੍ਹਾਈਆ। ਅੰਮ੍ਰਿਤ ਆਤਮ ਬਖ਼ਸ਼ੇ ਠੰਡੀ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਨਿਰਗੁਣ ਜੋਤ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਮੇਟ ਮਿਟਾਏ ਧੂੰਆਂਧਾਰਾ, ਅੰਧ ਅੰਧੇਰ ਰਹਿਣ ਨਾ ਪਾਈਆ। ਕਾਇਆ ਮੰਦਰ ਵਖਾਏ ਸੱਚਾ ਗੁਰੂਦਵਾਰਾ, ਅੰਦਰ ਵਸੇ ਸੱਚਾ ਸ਼ਹਿਨਸ਼ਾਹੀਆ। ਏਕਾ ਰਾਗ ਸੁਣਾਏ ਅਨਹਦ ਸੱਚੀ ਧੁੰਨਕਾਰਾ, ਧੁੰਨ ਆਤਮਕ ਆਪ ਪਰਗਟਾਈਆ। ਦੇਵੇ ਦਰਸ ਅਗੰਮ ਅਪਾਰਾ, ਸਵੱਛ ਸਰੂਪ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਥਾਉਂ ਥਾਈਂਆ। ਥਾਨ ਥਨੰਤਰ ਫੋਲਿਆ, ਲੋਆਂ ਪੁਰੀਆਂ ਬ੍ਰਹਿਮੰਡ ਖੰਡ। ਗੁਰਮੁਖ ਵਿਰਲਾ ਆਪ ਟਟੋਲਿਆ, ਜ਼ਿਮੀਂ ਅਸਮਾਨਾਂ ਮੁਕਾ ਪੰਧ। ਅੰਦਰ ਵੜ ਵੜ ਆਪੇ ਬੋਲਿਆ, ਆਪ ਸੁਣਾਇਆ ਸੁਹਾਗੀ ਛੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਪਰਮਾਨੰਦ। ਪਰਮਾਨੰਦ ਨਿਜ ਸਾਚੀ ਧਾਰ, ਅਨੰਦ ਅਨੰਦ ਸਮਾਈਆ। ਹਰਿਜਨ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਇਸ਼ਟ ਦੇਵ ਨਜ਼ਰ ਕਿਸੇ ਨਾ ਆਈਆ। ਕਾਇਆ ਗੜ੍ਹ ਬਣਿਆ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਕੂਕੇ ਦਏ ਦੁਹਾਈਆ। ਸੁਰਤ ਸੁਆਣੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾ ਨੀਰ ਵਹਾਈਆ। ਕਵਣ ਮਿਲਾਏ ਮੇਰਾ ਪ੍ਰੀਤਮ ਪਿਆਰਾ, ਮੇਰਾ ਦੁਖੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ ਇਕ ਸੁਣਾਈਆ। ਪ੍ਰੀਤਮ ਪਿਆਰਾ ਪੀਆ ਪ੍ਰੀਤਮ, ਪਰਮ ਪੁਰਖ ਅਖਵਾਇਆ। ਤੇਰਾ ਰੂਪ ਕਰੇ ਸੀਤਲ, ਸੀਤਲ ਧਾਰ ਮੁਖ ਚੁਆਇਆ। ਤੇਰਾ ਕੰਚਨ ਰੂਪ ਬਣਾਏ ਝੂਠਾ ਪੀਤਲ, ਨਾਮ ਕਸਵਟੀ ਏਕਾ ਲਾਇਆ। ਮਿਲੇ ਭਗਵਾਨ ਸਾਚਾ ਬੀਠਲ, ਬੀਠਲੋ ਭਗਵਾਨ ਨਾਮੇ ਹਰਿ ਜਸ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਵਿਰਲਾ ਉਠਿਆ, ਲੋਕਮਾਤ ਲਏ ਅੰਗੜਾਈਆ। ਗੁਰ ਸਤਿਗੁਰ ਸਾਹਿਬ ਸਾਚਾ ਤੁਠਿਆ, ਰਾਮ ਨਾਮ ਕਰੇ ਪੜ੍ਹਾਈਆ। ਅੰਮ੍ਰਿਤ ਜਾਮ ਦੇਵੇ ਘੁੱਟਿਆ, ਜਿਉਂ ਅਰਜਣ ਕ੍ਰਿਸ਼ਨ ਹੋਏ ਸਹਾਈਆ। ਲੋਕਮਾਤ ਨਾ ਜਾਏ ਲੁੱਟਿਆ, ਕਾਇਆ ਰਥ ਚਲਾਏ ਸੱਚਾ ਰਥਵਾਹੀਆ। ਕਲਜੁਗ ਸੋਮਾਂ ਏਕਾ ਫੁਟਿਆ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਗੁਰਮੁਖ ਵਿਰਲੇ ਦੇਵੇ ਘੁੱਟਿਆ, ਲੱਖ ਚੁਰਾਸੀ ਮਰੇ ਤਿਹਾਈਆ। ਆਪ ਸੁਹਾਏ ਸਾਚੀ ਰੁਤਿਆ, ਰੁੱਤ ਬਸੰਤ ਆਪ ਮਹਿਕਾਈਆ। ਹਰਿਜਨ
ਮੇਲੇ ਜੁਗ ਜੁਗਾ ਦਾ ਰੁੱਸਿਆ, ਜਨਮ ਅਜਨਮ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਆ ਆ ਪੁਛਿਆ, ਪ੍ਰਭ ਅੱਗੇ ਸੀਸ ਝੁਕਾਈਆ। ਕਵਣ ਕੂਟੇ ਤੇਰਾ ਗੁਰਮੁਖ ਲੁਕਿਆ, ਜੋ ਜਸ ਰਿਹਾ ਤੇਰਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਏ ਸਮਝਾਈਆ। ਗੁਰਮੁਖ ਸਾਚਾ ਹਰਿ ਸਮਝਾਇੰਦਾ, ਆਪ ਆਪਣੀ ਦਇਆ ਕਮਾ। ਚਾਰ ਵਰਨ ਜੋ ਤਜਾਇੰਦਾ, ਜ਼ਾਤ ਪਾਤ ਰਿਹਾ ਮਿਟਾ। ਅੱਠੇ ਪਹਿਰ ਧਿਆਨ ਲਗਾਇੰਦਾ, ਮਾਇਆ ਮਮਤਾ ਮੋਹ ਚੁਕਾ। ਹੰਸਾ ਰੂਪ ਨਾ ਕੋਇ ਜਣਾਇੰਦਾ, ਹੰਸ ਬਣ ਕੇ ਬੈਠਾ ਕਾਂ। ਵਿਸ਼ਨੂੰ ਵੰਸ ਜੋ ਅਖਵਾਇੰਦਾ, ਪੁਰਖ ਅਬਿਨਾਸ਼ੀ ਪਿਤਾ ਮਾਂ। ਹਰਿਜਨ ਸਾਚੇ ਸੋ ਉਪਜਾਇੰਦਾ, ਜਿਸ ਦੇਵੇ ਬ੍ਰਹਮ ਗਿਆਨ। ਕਲਜੁਗ ਅੰਤਮ ਆਪਣੇ ਧੰਦੇ ਲਾਇੰਦਾ, ਏਕਾ ਧੰਦਾ ਆਤਮ ਰਾਮ ਪਛਾਣ। ਮੂਰਖ ਮੂੜ੍ਹੇ ਪਾਪੀ ਗੰਦੇ ਦਰ ਦੁਰਕਾਇੰਦਾ, ਲੱਖ ਚੁਰਾਸੀ ਵੇਖੇ ਜਗਤ ਦੁਕਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਵਡ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
੨੨ ਜੇਠ ੨੦੧੮ ਬਿਕ੍ਰਮੀ ਦੌਲਤ ਰਾਮ ਦੇ ਗ੍ਰਹਿ ਕੋਟਲੀ ਰਾਈਆਂ ਜੰਮੂ
ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਨਿਰਵੈਰ ਆਪ ਕਰਾਇੰਦਾ। ਲੱਖ ਚੁਰਾਸੀ ਬ੍ਰਹਮ ਪਸਾਰਾ, ਈਸ਼ ਜੀਵ ਵੇਸ ਵਟਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਹਰਿ ਸੁਹਾਇੰਦਾ। ਏਕਾ ਨਾਦ ਸ਼ਬਦ ਜੈਕਾਰਾ, ਏਕਾ ਰਾਗੀ ਰਾਗ ਸੁਣਾਇੰਦਾ। ਏਕਾ ਅੰਮ੍ਰਿਤ ਰਸ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਏਕਾ ਸੁਤ ਇਕ ਅਖਾੜਾ, ਏਕਾ ਆਪਣਾ ਖੇਲ ਖਿਲਾਇੰਦਾ। ਏਕਾ ਨੂਰ ਇਕ ਉਜਿਆਰਾ, ਜੋਤੀ ਜਾਤਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਏਕਾ ਮੰਦਰ ਸ੍ਰੀ ਭਗਵਾਨ, ਲੱਖ ਚੁਰਾਸੀ ਅੰਦਰ ਆਪ ਬਣਾਈਆ। ਮਾਣਸ ਮਾਨੁਖ ਕਰ ਪਰਧਾਨ, ਆਤਮ ਰਾਮ ਦਏ ਜਣਾਈਆ। ਸਤਿ ਸਰੂਪੀ ਸਤਿ ਨਿਸ਼ਾਨ, ਘਟ ਅੰਦਰ ਦਏ ਵਖਾਈਆ। ਆਤਮ ਬ੍ਰਹਮ ਹੋ ਪਰਧਾਨ, ਸਾਚੀ ਸੇਜਾ ਸੋਭਾ ਪਾਈਆ। ਏਕਾ ਗਾਏ ਗੋਬਿੰਦ ਗਾਨ, ਏਕਾ ਰਾਮ ਨਾਮ ਪੜ੍ਹਾਈਆ। ਏਕਾ ਵੇਖੇ ਖੇਲ ਮਹਾਨ, ਵੇਖਣਹਾਰ ਆਪ ਹੋ ਜਾਈਆ। ਏਕਾ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਆਪ ਸੁਣਾਈਆ। ਏਕਾ ਬਣੇ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਇਕ ਹੰਢਾਈਆ। ਏਕਾ ਮਾਰੇ ਸਾਚਾ ਬਾਣ, ਤੀਰ ਨਿਰਾਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ ਅਚਰਜ ਖੇਲ ਆਪ ਖਿਲਾਈਆ। ਏਕਾ ਦਾਤਾ ਏਕਾ ਦਾਨ, ਆਦਿ ਜੁਗਾਦਿ ਹਰਿ ਵਰਤਾਇੰਦਾ। ਏਕਾ ਨੂਰ ਗੁਣ ਨਿਧਾਨ, ਰੂਪ ਅਨੂਪ ਇਕ ਦਰਸਾਇੰਦਾ । ਏਕਾ ਜੋਤ ਸ੍ਰੀ ਭਗਵਾਨ, ਘਟ ਘਟ ਅੰਦਰ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਏਕਾ ਵਰਨ ਏਕਾ ਗੋਤ, ਏਕਾ ਬ੍ਰਹਮ ਕਰੇ ਜਣਾਈਆ। ਏਕਾ ਨੂਰ ਨਿਰਮਲ ਜੋਤ,
ਜੋਤੀ ਜੋਤ ਜੋਤ ਰੁਸ਼ਨਾਈਆ। ਏਕਾ ਕਿਲਾ ਏਕਾ ਕੋਟ, ਕਾਇਆ ਬੰਕ ਇਕ ਵਖਾਈਆ। ਇਕ ਨਗਾਰਾ ਏਕਾ ਚੋਟ, ਏਕਾ ਸ਼ਬਦ ਤਾਲ ਵਜਾਈਆ। ਏਕਾ ਕੱਢਣਹਾਰਾ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਏਕਾ ਦੇਵਣਹਾਰ ਭੰਡਾਰ ਅਤੋਟ, ਨਾਮ ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਇਕ ਇਕੱਲਾ ਸੱਚਾ ਸ਼ਹਿਨਸ਼ਾਹ, ਸਚਖੰਡ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਫ਼ਰਮਾਨਾ ਇਕ ਜਣਾ, ਲੋਕਮਾਤ ਮਾਰਗ ਲਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਬਜਰ ਕਪਾਟੀ ਦਏ ਤੁੜਾ, ਅਨਭਵ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਇਕ ਇਕੱਲਾ ਅਕਲ ਕਲਧਾਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਚਾਰ ਵਰਨਾਂ ਕਰ ਸਚ ਪਿਆਰ, ਊਚ ਨੀਚ ਨਾ ਕੋਇ ਰਖਾਇੰਦਾ। ਜ਼ਾਤ ਪਾਤ ਵਸਿਆ ਬਾਹਰ, ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਇੰਦਾ। ਕਮਲਾਪਾਤ ਮੀਤ ਮੁਰਾਰ, ਹਰ ਘਟ ਆਪਣਾ ਰੰਗ ਰੰਗਾਇੰਦਾ। ਠਾਂਡਾ ਮੰਦਰ ਇਕ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣਿਆਂ ਪਾਏ ਸਾਰ, ਜੁਗਾ ਜੁਗੰਤਰ ਮੇਲ ਮਿਲਾਇੰਦਾ। ਚਰਨ ਕਵਲ ਦਏ ਆਧਾਰ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੇ ਰੰਗ ਰੰਗਾਇੰਦਾ। ਇਕ ਇਕੱਲਾ ਸਾਚਾ ਰੰਗ, ਹਰਿਜਨ ਸਾਚੇ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਨਿਰਗੁਣ ਬੈਠਾ ਆਸਣ ਲਾਈਆ। ਸ਼ਬਦ ਨਾਦ ਧੁੰਨ ਮਰਦੰਗ, ਅਨਹਦ ਨਾਦੀ ਨਾਦ ਵਜਾਈਆ। ਪੰਜ ਵਿਕਾਰਾ ਕਰੇ ਭੰਗ, ਹਉਮੇ ਹੰਗਤਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਹਰਿਜਨ ਸਾਚੇ ਲਏ ਮਿਲਾਈਆ। ਇਕ ਇਕੱਲਾ ਸ੍ਰੀ ਭਗਵੰਤ, ਆਦਿ ਜੁਗਾਦਿ ਦਇਆ ਕਮਾਇੰਦਾ। ਹਰਿਜਨ ਮੇਲੇ ਨਾਰੀ ਕੰਤ, ਨਰ ਨਰਾਇਣ ਵੇਖ ਵਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਨਾਮ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹੰ ਬ੍ਰਹਮ ਹਰਿ ਪਸਾਰਾ, ਲੱਖ ਚੁਰਾਸੀ ਰੂਪ ਵਟਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਜੁਗਾ ਜੁਗੰਤਰ ਲੈ ਅਵਤਾਰਾ, ਨਿਰਗੁਣ ਸਰਗੁਣ ਵੇਸ ਧਰਾਈਆ। ਭਗਤ ਭਗਵੰਤ ਦਏ ਸਹਾਰਾ, ਭਗਵਨ ਆਪਣੀ ਦਇਆ ਕਮਾਈਆ। ਸੰਤ ਬਣਾਏ ਸਚ ਦੁਲਾਰਾ, ਪੂਤ ਸਪੂਤਾ ਗਲੇ ਲਗਾਈਆ । ਗੁਰਮੁਖਾਂ ਦੇਵੇ ਨਾਮ ਭੰਡਾਰਾ, ਨਾਮ ਨਾਮਾ ਝੋਲੀ ਪਾਈਆ। ਗੁਰਸਿਖਾਂ ਬਖ਼ਸ਼ੇ ਚਰਨ ਕਵਲ ਦਵਾਰਾ, ਸਰਨ ਚਰਨ ਸੱਚੀ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਨੇਤਰ ਰੋਵਣ ਜ਼ਾਰੋ ਜ਼ਾਰਾ, ਲੱਖ ਚੁਰਾਸੀ ਧੀਰ ਨਾ ਕੋਇ ਧਰਾਈਆ। ਚਾਰ ਵਰਨ ਲੱਗਾ ਅਖਾੜਾ, ਬਰਨ ਅਠਾਰਾਂ ਕਰੇ ਲੜਾਈਆ। ਮਨ ਮਤ ਮਾਰੇ ਉਚਾ ਨਾਅਰਾ, ਕੂਕ ਕੂਕ ਰਹੀ ਸੁਣਾਈਆ। ਬੁਧ ਨਿਮਾਣੀ ਕੱਢੇ ਹਾੜਾ, ਨਿਉਂ ਨਿਉਂ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਕ਼ੁਦਰਤ ਕ਼ਾਦਰ ਹਰਿ ਮਹੱਲਾ, ਲੋਕਮਾਤ ਆਪ ਵਸਾਇੰਦਾ।
ਮੁਕਾਮੇ ਹੱਕ ਬੈਠ ਇਕੱਲਾ, ਚੌਦਾਂ ਲੋਕ ਵੇਖ ਵਖਾਇੰਦਾ। ਸਚ ਸੰਦੇਸ ਕਲਮਾ ਅਮਾਮ ਆਪੇ ਘੱਲਾ, ਨਰ ਨਰੇਸ਼ ਸਰਬ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਅਕਲ ਕਲ ਆਪ ਅਖਵਾਇੰਦਾ। ਇਕ ਇਕੱਲਾ ਅਕਲ ਕਲ ਧਾਰੀ, ਨਿਰਗੁਣ ਨਿਰਵੈਰ ਅਖਵਾਈਆ। ਕਲਜੁਗ ਅੰਤਮ ਕਰੇ ਖੇਲ ਨਿਆਰੀ, ਰੂਪ ਅਨੂਪ ਵਟਾਈਆ। ਗੁਰਮੁਖਾਂ ਕਰੇ ਸਾਚੀ ਕਾਰੀ, ਦੁਬਧਾ ਮੈਲ ਧਵਾਈਆ। ਇਕ ਵਖਾਏ ਮਹੱਲ ਅਟਾਰੀ, ਸਾਚੇ ਮੰਦਰ ਕਰ ਰੁਸ਼ਨਾਈਆ। ਹਉਮੇ ਦੇਵੇ ਕੱਟ ਬੀਮਾਰੀ, ਚਿੰਤਾ ਦੁੱਖ ਨਾ ਲਾਗੇ ਰਾਈਆ। ਚਾਰ ਵਰਨਾਂ ਵਖਾਏ ਇਕ ਸਿਕਦਾਰੀ, ਸ਼ਾਹ ਪਾਤਸ਼ਾਹ ਇਕ ਬੈਠਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਏਕਾ ਬੰਧਨ ਹਰਿ ਕਰਤਾਰਾ, ਲੱਖ ਚੁਰਾਸੀ ਪਾਇੰਦਾ। ਲੱਖ ਲੱਖ ਗੇੜਾ ਵਿਚ ਸੰਸਾਰਾ, ਜੂਨ ਅਜੂਨੀ ਆਪ ਭਵਾਇੰਦਾ। ਗੁਰਮੁਖ ਮਨਮੁਖ ਆਪ ਚਲਾਏ ਦੋਵੇਂ ਧਾਰਾ, ਮਾਣਸ ਮਾਨੁਖ ਖੇਲ ਖਿਲਾਇੰਦਾ। ਆਪੇ ਡੋਬੇ ਆਪੇ ਹੋਏ ਤਾਰਨਹਾਰਾ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚਾ ਉਠੇ ਮੀਤ, ਹਰਿ ਸੱਜਣ ਆਪ ਉਠਾਈਆ। ਏਕਾ ਗਾਏ ਸੁਹਾਗੀ ਗੀਤ, ਗੀਤ ਗੋਬਿੰਦ ਇਕ ਅਲਾਈਆ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਪੀ ਲਏ ਤਰਾਈਆ। ਹਰਿ ਦਰਸ ਦਿਖਾਏ ਬਿਨ ਮੰਦਰ ਗੁਰੂਦਵਾਰ ਮਸੀਤ, ਕਾਇਆ ਅੰਦਰ ਕਰ ਰੁਸ਼ਨਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਸਦੀ ਚੌਧਵੀ ਰਹੀ ਬੀਤ, ਬੀਸ ਬੀਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਈਆ। ਇਕ ਇਕੱਲਾ ਵੇਖਣਹਾਰਾ, ਹਰਿਜਨ ਸਾਚੇ ਆਪ ਮਿਲਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਪੂਰਬ ਕਰਮਾਂ ਵੇਖ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰਾ, ਜਨਮ ਅਜਨਮ ਨਾ ਕੋਇ ਜਣਾਇੰਦਾ। ਆਪੇ ਮੇਲੇ ਆਪਣੇ ਸਚ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰਸ ਦਿਖਾਏ ਗੁਪਤ ਜ਼ਾਹਰਾ, ਅੰਦਰ ਬਾਹਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਖਾਇੰਦਾ। ਹਰਿ ਰੰਗ ਰਾਤਾ ਗੁਰਮੁਖ ਗੁਰ ਗੁਰ, ਲੋਕਮਾਤ ਮਿਲੇ ਵਡਿਆਈਆ। ਮਿਲੇ ਮੇਲ ਸੰਜੋਗੀ ਧੁਰ ਧੁਰ, ਧੁਰ ਮੇਲਾ ਆਪ ਮਿਲਾਈਆ। ਸੁਰਤੀ ਸ਼ਬਦੀ ਬਹੇ ਜੁੜ ਜੁੜ, ਸੁਰਤ ਸ਼ਬਦ ਹੋਏ ਕੁੜਮਾਈਆ। ਪੈਂਡਾ ਮੁਕਾਏ ਨਾ ਕੋਇ ਤੁਰ ਤੁਰ, ਗੁਰਮੁਖ ਪਾਂਧੀ ਬਣੇ ਨਾ ਕੋਇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਕਰਾਈਆ। ਆਪਣਾ ਮੇਲਾ ਦੇਵੇ ਕਰ, ਮੇਲਣਹਾਰ ਸ੍ਰੀ ਭਗਵਾਨ। ਚੇਲਾ ਗੁਰ ਆਪੇ ਬਣ, ਵਖਾਏ ਧਰਮ ਨਿਸ਼ਾਨ। ਚਾਰ ਵਰਨ ਜਾਇਣ ਹਰ, ਹਰਿਜਨ ਵਿਰਲਾ ਹੋਏ ਪਰਵਾਨ। ਨਿਰਭੌ ਚੁਕਾਏ ਝੂਠਾ ਡਰ, ਇਕ ਫੜਾਏ ਨਾਮ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਇਕ ਇਕ ਗੁਰਮੁਖ ਕਰੇ ਪਰਵਾਨ। ਇਕ ਪਰਵਾਨਾ ਇਕ ਫ਼ਰਮਾਨਾ, ਏਕਾ ਹੁਕਮੀ ਹੁਕਮ ਫਿਰਾਇੰਦਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਸ਼ਾਹ ਵਡ ਮਿਹਰਵਾਨਾ, ਏਕਾ ਰਾਜ ਜੋਗ ਕਮਾਇੰਦਾ। ਏਕਾ ਬੰਨ੍ਹੇ ਸਾਚਾ ਗਾਨਾ, ਇਕ ਵਜਾਏ ਨਾਦ ਤਰਾਨਾ, ਏਕਾ ਸਾਂਤਕ ਸਤਿ ਕਰਾਇੰਦਾ। ਏਕਾ ਵੇਖੇ ਦੋ ਜਹਾਨਾਂ,
ਜੁਗ ਜੁਗ ਲੋਕਮਾਤ ਹੋ ਪਰਧਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਜਨ ਭਗਤਾਂ ਦੇਵੇ ਇਕ ਪਰਵਾਨਾ, ਉਪਰ ਆਪਣਾ ਲੇਖ ਲਿਖਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣਾ ਰੂਪ ਧਰਾਇੰਦਾ।
ਦਸ ਅੱਠ ਅਠਾਰਾਂ, ਪੁਰਾਨ ਅਠਾਰਾਂ ਦੇਣ ਗਵਾਹੀਆ। ਵੇਦ ਵਿਆਸਾ ਬਣ ਲਿਖਾਰਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਲਿਖਿਆ ਲੇਖਾ ਚਾਰ ਲੱਖ ਹਜ਼ਾਰ ਸਤਾਰਾਂ, ਸਲੋਕ ਸਲੋਕ ਆਪ ਉਪਾਈਆ। ਕਲਜੁਗ ਆਯੂ ਲੱਖ ਚਾਰ ਬੱਤੀ ਹਜ਼ਾਰਾ, ਵੇਦ ਸ਼ਾਸਤਰ ਰਹੇ ਫ਼ਰਮਾਈਆ। ਕਰਮ ਕੁਕਰਮ ਨਾ ਕਿਸੇ ਵਿਚਾਰਾ, ਨਿਹਕਰਮੀ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਅੱਠ ਆਪਣਾ ਖੇਲ ਖਿਲਾਈਆ। ਦਸ ਅੱਠ ਅਠਾਰਾਂ ਸ਼ਬਦ ਗਿਆਨ, ਅਰਜਣ ਗੀਤਾ ਕਰੇ ਪੜ੍ਹਾਈਆ। ਕਾਹਨਾ ਕ੍ਰਿਸ਼ਨਾ ਹੋ ਮਿਹਰਵਾਨ, ਏਕਾ ਭਗਤ ਦਏ ਵਡਿਆਈਆ। ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨ, ਬ੍ਰਹਮ ਨੇਤਾ ਬ੍ਰਹਮ ਵੇਤਾ ਆਪਣਾ ਭੇਵ ਖੁਲ੍ਹਾਈਆ। ਚੌਦਾਂ ਲੋਕ ਵਖਾਏ ਕਾਇਆ ਹੱਟ ਮਕਾਨ, ਆਪਣਾ ਪਰਦਾ ਆਪ ਉਠਾਈਆ। ਕਰੇ ਕਰਾਏ ਸ੍ਰੀ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਦਸ ਅੱਠ ਵੇਖੇ ਮੈਦਾਨ, ਅਠਾਰਾਂ ਦਿਵਸ ਕਰੇ ਲੜਾਈਆ। ਦੁਆਪਰ ਤੇਰਾ ਮੇਟੇ ਨਿਸ਼ਾਨ, ਨਿਸ਼ਾਨਾ ਆਪਣਾ ਇਕ ਵਖਾਈਆ। ਰਥ ਰਥਵਾਹੀ ਬਣੇ ਆਪ ਭਗਵਾਨ, ਭਗਤਨ ਸੇਵਾ ਸਚ ਕਮਾਈਆ। ਵੇਦ ਵਿਆਸਾ ਲੇਖਾ ਕਰੇ ਪਰਵਾਨ, ਧੁਰ ਪਰਵਾਨਾ ਲੋਕਮਾਤ ਸੁਣਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਬੀਸ ਬੀਸਾ ਗੁਣ ਨਿਧਾਨ, ਬੀਸ ਬੀਸ ਦਏ ਵਡਿਆਈਆ। ਅਠ ਦਸ ਹੋਏ ਨੌਜਵਾਨ, ਸਾਲ ਅਠਾਰਵੇਂ ਖ਼ੁਸ਼ੀ ਮਨਾਈਆ। ਸੰਮਤ ਬਿਕ੍ਰਮੀ ਕਰ ਪਰਧਾਨ, ਆਪਣੀ ਧਾਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਚੁਕਾਈਆ। ਬਿਕ੍ਰਮੀ ਵੀਹ ਸੌ ਅਠਾਰਾਂ, ਹਰਿ ਸਾਚੇ ਖੇਲ ਖਿਲਾਇਆ। ਦਿੱਲੀ ਦਰਬਾਰ ਲਗਾਇਆ ਨਾਅਰਾ, ਰਾਸ਼ਟਰਪਤ ਆਪ ਜਗਾਇਆ। ਚਾਰ ਕੁੰਟ ਹੋਏ ਖ਼ੁਆਰਾ, ਧੀਰਜ ਧੀਰ ਨਾ ਕੋਇ ਧਰਾਇਆ। ਪੁਰਖ ਅਬਿਨਾਸ਼ੀ ਵਰਤੇ ਆਪਣੀ ਕਾਰਾ, ਹੁਕਮੀ ਹੁਕਮ ਇਕ ਜਣਾਇਆ। ਸ਼ਾਹ ਸੁਲਤਾਨਾਂ ਮਾਰੇ ਮਾਰਾ, ਰਾਜ ਰਾਜਾਨਾਂ ਦਏ ਮਿਟਾਇਆ। ਕਲਜੁਗ ਤੋੜੇ ਗੜ੍ਹ ਹੰਕਾਰਾ, ਏਕਾ ਖੰਡਾਂ ਨਾਮ ਚਮਕਾਇਆ। ਬ੍ਰਹਿਮੰਡਾਂ ਪਾਵੇ ਸਾਰਾ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇਆ। ਜੇਰਜ ਅੰਡ ਦਏ ਹੁਲਾਰਾ, ਉਤਭੁਜ ਸੇਤਜ ਫੋਲ ਫੋਲਾਇਆ। ਕਰੋੜ ਛਿਆਨਵੇ ਏਕਾ ਵਰਤੇ ਆਪ ਵਰਤਾਰਾ, ਧੁਰ ਦੀ ਧਾਰਾ ਆਪ ਜਣਾਇਆ। ਅੰਮ੍ਰਿਤ ਮੇਘ ਬਰਸੇ ਠੰਡਾ ਠਾਰਾ, ਨੌਂ ਖੰਡ ਆਪਣਾ ਰੂਪ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਇਆ। ਸੰਮਤ ਅਠਾਰਾਂ ਖੇਲ ਅਵੱਲਾ, ਹਰਿ ਸਾਚਾ ਆਪ ਕਰਾਈਆ। ਸੰਮਤ ਉਨੀ ਵੇਖੇ ਰਾਣੀ ਅੱਲਾ, ਸੁੱਤੀ ਰਾਣੀ ਆਪ ਜਗਾਈਆ। ਸੰਗ ਮੁਹੰਮਦ ਚਾਰ ਯਾਰ ਜੋ ਫੜਿਆ ਪੱਲਾ, ਫੜਿਆ ਪੱਲੂ ਦਏ ਛੁਡਾਈਆ। ਚਾਰੋਂ ਕੁੰਟ ਏਕਾ ਹੱਲਾ, ਏਕਾ ਨਾਅਰਾ ਦਏ ਲਗਾਈਆ। ਉਮਤ ਰਸੂਲ ਕਰੇ ਬਿਸਮਿੱਲਾ, ਬਿਸਮਲ ਆਪਣੀ ਧਾਰ ਵਹਾਈਆ। ਲੇਖਾ ਜਾਣੇ ਬੂਰਾ ਕੱਕਾ ਬਿੱਲਾ, ਦੂਰ ਦੁਰਾਡਾ ਪੰਧ ਮੁਕਾਈਆ। ਸਦੀ ਚੌਧਵੀਂ
ਪੂਰਾ ਕਰੇ ਛਿਲਾ, ਅੰਤਮ ਲਹਿਣਾ ਦਏ ਚੁਕਾਈਆ। ਚੌਦਾਂ ਤਬਕ ਏਕਾ ਵਾਰ ਹਿਲਾ, ਮੁਹੰਮਦ ਬੈਠਾ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਿਚ ਉਨੀਸਾ, ਰਾਜ ਰਾਜਾਨਾ ਖ਼ਾਲੀ ਖ਼ੀਸਾ, ਮਾਇਆ ਰਾਣੀ ਸੰਗ ਨਾ ਕੋਇ ਰਖਾਈਆ। ਬੀਸ ਬੀਸਾ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਚਾਰੇ ਕੁੰਟ ਕਰ ਖ਼ੁਆਰਾ, ਧੂੰਆਂਧਾਰ ਸਰਬ ਵਖਾਇੰਦਾ। ਏਕਾ ਨਿਰਗੁਣ ਜੋਤ ਕਰ ਉਜਿਆਰਾ, ਨੌਂ ਖੰਡ ਪ੍ਰਿਥਮੀ ਨੂਰ ਟਿਕਾਇੰਦਾ। ਚਾਰ ਵਰਨਾਂ ਏਕਾ ਕਰੇ ਸਚ ਪਿਆਰਾ, ਸਾਚਾ ਮਾਰਗ ਆਪੇ ਲਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਰਹੇ ਵਿਚ ਸੰਸਾਰਾ, ਆਤਮ ਬ੍ਰਹਮ ਸਰਬ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸਾ, ਸ਼ਾਹ ਪਾਤਸ਼ਾਹ ਹੁਕਮ ਆਪਣਾ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸ਼ਬਦੀ ਸ਼ਬਦ ਜਣਾਈਆ। ਵੀਹ ਸੌ ਬੀਸ ਬਿਕ੍ਰਮੀ ਕੋਈ ਨਾ ਰਹੇ ਰਾਜਾ ਰਾਣਾ, ਸਿਰ ਤਾਜ ਨਾ ਕੋਇ ਟਿਕਾਈਆ। ਸਭ ਨੂੰ ਮੰਨਣਾ ਪਏ ਹਰਿ ਕਾ ਭਾਣਾ, ਹਰਿ ਭਾਣਾ ਮੇਟ ਨਾ ਸਕੇ ਕੋਇ ਰਾਈਆ। ਕਲਜੁਗ ਜੀਵ ਉਠ ਨਾਦਾਨਾ, ਵੇਲਾ ਅੰਤਮ ਆਈਆ। ਦਿਵਸ ਰੈਣ ਰੈਣ ਦਿਵਸ ਸਿਮਰੋ ਸ੍ਰੀ ਭਗਵਾਨਾ, ਬਿਨ ਭਗਵਨ ਪਾਰ ਨਾ ਕੋਇ ਕਰਾਈਆ। ਜੂਠ ਝੂਠ ਮਾਇਆ ਮਮਤਾ ਆਸਾ ਤ੍ਰਿਸਨਾ ਜਗਤ ਮਿਟਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਾਇਆ ਮੰਦਰ ਅੰਦਰ ਸੁਣਨਾ ਗਾਣਾ, ਸਤਿਗੁਰ ਪੂਰਾ ਅੰਦਰੇ ਅੰਦਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸ਼ਾ, ਚਾਰ ਵਰਨ ਏਕਾ ਸਰਨ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਏਕਾ ਬਖ਼ਸ਼ੇ ਸੱਚੀ ਸ਼ਾਹੀਆ। ਸਰਬ ਜੀਆਂ ਏਕਾ ਭਗਵਾਨ, ਸ੍ਰਿਸ਼ਟ ਸਬਾਈ ਦਏ ਸਮਝਾਈਆ।